੨੩ ਚੇਤ ੨੦੨੧ ਬਿਕ੍ਰਮੀ ਸੁੰਦਰ ਦਾਸ ਦੇ ਨਵਿਤ ਪਟਣਾ ਸਾਹਿਬ ਮੁਸੱਲਾ ਪੁਰ ਹਟ ਬਿਹਾਰ
ਸ੍ਰੀ ਭਗਵਾਨ ਸੁਹਾਏ ਦਵਾਰ ਸਚਖੰਡ, ਸਤਿ ਪੁਰਖ ਨਿਰੰਜਣ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਰਹੇ ਸਚ ਅਨੰਦ, ਗ੍ਰਹਿ ਮੰਦਰ ਖ਼ੁਸ਼ੀ ਮਨਾਇੰਦਾ । ਬੋਧ ਅਗਾਧ ਸ਼ਬਦ ਗੀਤ ਦੋ ਜਹਾਨ ਸੁਣਾਏ ਛੰਦ, ਨਾਉਂ ਨਿਰੰਕਾਰ ਆਪ ਪਰਗਟਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਵੰਡੇ ਵੰਡ, ਸਾਚੀ ਕਰਨੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋ ਬਖ਼ਸ਼ੰਦ, ਬਖ਼ਸ਼ਸ਼ ਇਕੋ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਧੁਰ ਦਾ ਸੰਗ, ਪੰਜ ਤਤ ਨਾਤਾ ਜੋੜ ਜੁੜਾਇੰਦਾ। ਜੋਤ ਨੂਰਾਨੀ ਚਾੜ੍ਹ ਚੰਦ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਕਰ ਖੇਲ ਅਗੰਮ, ਬ੍ਰਹਿਮੰਡ ਪੁਰੀ ਲੋਅ ਆਪਣੀ ਧਾਰ ਬੰਧਾਇੰਦਾ। ਲੇਖਾ ਜਾਣ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਖੇਲ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਭੇਵ ਅਭੇਦ ਅਲੱਖ ਨਿਰੰਜਣ, ਨਿਰਗੁਣ ਆਪਣੇ ਵਿਚ ਛੁਪਾਈਆ। ਜੁਗ ਚੌਕੜੀ ਖੇਲੇ ਖੇਲ ਬਣ ਬਣ ਸੱਜਣ, ਸਰਗੁਣ ਮੇਲਾ ਸਹਿਜ ਸੁਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇ ਮੰਗਣ, ਬਣ ਦਰਵੇਸ਼ ਸੀਸ ਨਿਵਾਈਆ। ਢੋਲਾ ਸੋਹਲਾ ਗੀਤ ਗਾਵਣ ਅਗੰਮੀ ਛੰਦਨ, ਕਲਮਾ ਇਕੋ ਇਕ ਪੜ੍ਹਾਈਆ। ਲੇਖਾ ਜਾਣ ਖ਼ਾਨਾ ਬੰਦਨ, ਬੰਦੀਖ਼ਾਨਾ ਵੇਖ ਵਖਾਈਆ । ਸਚ ਦਰਸਾਏ ਪਰਮਾਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਖੇਲੇ ਖੇਲ ਤ੍ਰਿਲੋਕੀ ਨੰਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਵਡਿਆਈ ਸਚਖੰਡ ਦਵਾਰ, ਹਰਿ ਕਰਤਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰ, ਸਿਰ ਆਪਣਾ ਹੱਥ ਰਖਾਇੰਦਾ। ਲੇਖਾ ਜਾਣ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤਾਇੰਦਾ। ਵੰਡੇ ਵੰਡ ਅਗੰਮ ਅਪਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਖੇਲ ਵਖਾਇੰਦਾ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਨਿਤ ਨਵਿਤ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਕਰਾਇੰਦਾ। ਅਚਰਜ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਨਿਰਵੈਰ ਫੇਰਾ ਪਾਈਆ। ਚਾਰ ਜੁਗ ਦਾ ਪਿਛਲਾ ਜਾਣੇ ਸਰਬ ਫ਼ਰਮਾਣ, ਗੁਰ ਅਵਤਾਰ ਜੋ ਗਏ ਸੁਣਾਈਆ। ਕਲ ਕਲਕੀ ਹੋ ਬਲਵਾਨ, ਸੂਰਬੀਰ ਵੇਸ ਵਟਾਈਆ। ਜਿਸ ਦਾ ਕਿਸੇ ਨਾ ਮਿਲੇ ਨਿਸ਼ਾਨ, ਚਾਰੋਂ ਕੁੰਟ ਫੜੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਫੇਰਾ ਪਾਈਆ। ਸੋ ਸਾਹਿਬ ਹਰਿ ਜੂ ਫੇਰਾ ਪਾਇਆ, ਵੇਖਣਹਾਰਾ ਅੰਤ ਲੋਕਾਈਆ ।
❋
❋
ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਤ੍ਰੈਗੁਣ ਮਾਇਆ, ਪ੍ਰਕਿਰਤੀ ਹੁਕਮੇ ਵਿਚ ਫਿਰਾਈਆ। ਪੰਜ ਤਤ ਜਿਸ ਜੋੜ ਜੁੜਾਇਆ, ਬੰਧਨ ਇਕੋ ਇਕ ਰਖਾਈਆ। ਆਤਮ ਬ੍ਰਹਮ ਜਿਸ ਪਰਗਟਾਇਆ, ਈਸ਼ ਜੀਵ ਕਰੀ ਕੁੜਮਾਈਆ। ਜੋਤੀ ਨੂਰ ਸਤਿ ਧਰਾਇਆ, ਕਾਇਆ ਬੰਕ ਕਰੇ ਰੁਸ਼ਨਾਈਆ । ਸ਼ਬਦ ਅਨਾਦੀ ਨਾਦ ਸੁਣਾਇਆ, ਅਗੰਮੀ ਵਾਕ ਅਲਾਈਆ। ਅੰਮ੍ਰਿਤ ਝਿਰਨਾ ਆਪ ਝਿਰਾਇਆ, ਰਸ ਇਕੋ ਇਕ ਟਪਕਾਈਆ। ਅਚਰਜ ਵਿਸਮਾਦੀ ਹੋ ਕੇ ਖੇਲ ਖਿਲਾਇਆ, ਬ੍ਰਹਮ ਬ੍ਰਹਮਾਦੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਧਾਰ ਚਲਾਈਆ। ਕਲਜੁਗ ਅੰਤਮ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਸਮਰਥ ਪੁਰਖ ਇਕ ਇਕੱਲਾ, ਏਕੰਕਾਰਾ ਫੇਰਾ ਪਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਚਾਰੋਂ ਕੁੰਟ ਦਹਿ ਦਿਸ਼ਾ ਡੇਰਾ ਢਾਹਿੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਪੱਲੂ ਸਾਚੀ ਗੰਢ ਬੰਧਾਇੰਦਾ। ਸ਼ਬਦੀ ਜੋਤੀ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਤਿ ਸਤਿਵਾਦੀ ਹਰਿ ਬਿਸਮਿੱਲਾ, ਬਿਸਮਲ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਰਾਇੰਦਾ। ਸਚ ਕਰਨੀ ਕਰੇ ਅੰਤਮ ਕਲਜੁਗ, ਕਰਤਾ ਪੁਰਖ ਫੇਰਾ ਪਾਈਆ। ਭਗਤ ਭਗਵਾਨ ਲਏ ਚੁਗ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਉਜਲ ਕਰੇ ਮਾਤ ਮੁਖ, ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਜਣਾਏ ਸਾਚਾ ਸੁਖ, ਕੂੜੀ ਕਿਰਿਆ ਡੇਰਾ ਢਾਹੀਆ। ਆਬੇਹਯਾਤ ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਇਕੋ ਇਕ ਵਖਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧਿਆਰ ਚੁਕਾਈਆ। ਸ਼ਬਦ ਸੁਣਾਏ ਸਚ ਸਲੋਕ, ਸੋਹੰ ਢੋਲਾ ਰਾਗ ਅਲਾਈਆ। ਪਾਰ ਕਰਾਏ ਮੁਕਤੀ ਮੋਖ, ਭਗਤ ਭਗਵੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ । ਵੇਖਣਹਾਰਾ ਕਲਜੁਗ ਧਾਰ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਚਾਰ ਕੁੰਟ ਦਿਸੇ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਸ਼ਾਸਤਰ ਸਿਮਰਤ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਗੀਤਾ ਗਿਆਨ ਨਾ ਦੇਵੇ ਕੋਇ ਆਧਾਰ, ਅਠ ਦਸ ਅਠਾਰਾਂ ਸੰਗ ਨਾ ਕੋਇ ਨਿਭਾਇੰਦਾ । ਅੰਜੀਲ ਕੁਰਾਨ ਹਾਹਾਕਾਰ, ਹਰਖ ਸੋਗ ਚਿੰਤਾ ਦੁੱਖ ਨਾ ਕੋਇ ਮਿਟਾਇੰਦਾ। ਖਾਣੀ ਬਾਣੀ ਕਰੇ ਨਾ ਕੋਇ ਪਿਆਰ, ਸਚ ਪ੍ਰੀਤੀ ਲੋਕਮਾਤ ਨਾ ਕੋਇ ਕਮਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਦਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਤ੍ਰਿਸਨਾ ਅੱਗ ਨਾ ਕੋਇ ਬੁਝਾਇੰਦਾ । ਨਾਤਾ ਤੁਟਾ ਸਾਕ ਸੈਣ ਯਾਰ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਇੰਦਾ। ਭਾਈ ਭੈਣ ਮਾਤ ਪਿਤ ਦੇਵੇ ਨਾ ਕੋਈ ਕਿਸੇ ਸਹਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਸ੍ਰਿਸ਼ਟ ਸਬਾਈ ਨਾਰ ਹੋਈ ਵਿਭਚਾਰ, ਹਰਿ ਜੂ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਕਲਜੁਗ ਅੰਤ, ਚਾਰ ਕੁੰਟ ਰਹੀ ਕੁਰਲਾਈਆ। ਸਾਚਾ ਮਿਲੇ ਨਾ ਕੋਈ ਸੰਤ, ਸਾਧਨਾ ਸਕੇ ਨਾ ਕੋਇ ਸਮਝਾਈਆ। ਮਿਲੇ ਮੇਲ ਨਾ ਧੁਰ ਦੇ ਕੰਤ, ਨਾਰ ਵਿਛੁਨੀ ਰਹੀ ਕੁਰਲਾਈਆ। ਪਰਦਾ ਚੁੱਕੇ ਨਾ ਜੀਵ ਜੰਤ, ਘਰ ਜੋਤ ਨਾ ਕੋਇ ਰੁਸ਼ਨਾਈਆ। ਅੰਤਰ ਆਤਮ ਮਿਲੇ ਨਾ ਕੋਈ ਮੰਤ, ਪਰਮਾਤਮ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਢੋਲੇ ਗਾ ਗਾ ਥੱਕੇ ਛੰਤ, ਸ਼ਹਿਨਸ਼ਾਹ ਸਿਰ ਹੱਥ ਨਾ ਕੋਇ ਰਖਾਈਆ। ਕਲਜੁਗ ਮਾਇਆ ਪਾਈ ਬੇਅੰਤ, ਪਰਦਾ ਸਕੇ ਨਾ ਕੋਇ ਚੁਕਾਈਆ। ਗੜ੍ਹ
❋
❋
ਬਣਿਆ ਹਉਮੇਂ ਹੰਗਤ, ਹੰ ਬ੍ਰਹਮ ਨਾ ਕੋਇ ਰਸਾਈਆ। ਭੇਵ ਨਾ ਜਾਣੇ ਕੋਈ ਬੋਧ ਅਗਾਧਾ ਬਣ ਕੇ ਪੰਡਤ, ਜਗਤ ਵਿਦਿਆ ਦਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖੇਲ ਬੇਪਰਵਾਹੀਆ। ਕਲਜੁਗ ਚਾਰੋਂ ਕੁੰਟ ਰਿਹਾ ਕੂਕ, ਦਹਿ ਦਿਸ਼ਾ ਰਿਹਾ ਜਣਾਈਆ। ਫਿਰੀ ਦਰੋਹੀ ਕੋਈ ਨਜ਼ਰ ਨਾ ਆਏ ਸਚ ਸਪੂਤ, ਪਿਤਾ ਪੁਰਖ ਨਾ ਕੋਇ ਮਨਾਈਆ। ਘਰ ਘਰ ਵੜਿਆ ਜੂਠ ਝੂਠ, ਸਚ ਸੁਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਈਆ। ਕਲ ਕਲਕੀ ਫੇਰਾ ਇਕੋ ਪਾ, ਪਾਰ੍ਰਬਹਮ ਪ੍ਰਭ ਖੇਲ ਖਿਲਾਇੰਦਾ। ਭਗਤ ਭਗਵਾਨ ਲਏ ਉਠਾ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਆਲਸ ਨਿੰਦਰਾ ਦਏ ਗਵਾ, ਨਾਮ ਨਗਾਰੇ ਚੋਟ ਸੁਣਾਇੰਦਾ। ਸਵੱਛ ਸਰੂਪੀ ਨਜ਼ਰੀ ਜਾਏ ਆ, ਸਤਿ ਸਤਿਵਾਦੀ ਸਾਚਾ ਮੇਲ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਇੰਦਾ। ਨਿਰਗੁਣ ਫੇਰਾ ਪਾਰਬ੍ਰਹਮ, ਹਰਿ ਹਰਿ ਜੂ ਆਪ ਪਾਈਆ। ਲੱਖ ਚੁਰਾਸੀ ਵੇਖੇ ਕਰਮ, ਕਰਮ ਕਾਂਡ ਖੋਜ ਖੁਜਾਈਆ। ਸਾਚਾ ਦਿਸੇ ਨਾ ਕੋਈ ਧਰਮ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਰਹੇ ਕੁਰਲਾਈਆ। ਝਗੜਾ ਪਿਆ ਵਰਨ ਬਰਨ, ਜਾਤ ਪਾਤ ਕਰੇ ਲੜਾਈਆ। ਸਾਚੇ ਪੌੜੇ ਜੀਵ ਜੰਤ ਮੂਲ ਨਾ ਚੜ੍ਹਨ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਕੂੜੀ ਕਿਰਿਆ ਹਉਮੇਂ ਹੰਗਤਾ ਅੰਦਰ ਲੜਨ, ਮਨ ਵਾਸਨਾ ਕਰੇ ਲੜਾਈਆ। ਨਿਰਭੈ ਕੋਲੋਂ ਭੈ ਕਰ ਨਾ ਡਰਨ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਲੇਖਾ ਰਿਹਾ ਜਾਣ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਕਲਜੁਗ ਜੀਵ ਹੋਏ ਅਞਾਣ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਅੰਦਰ ਵੜਿਆ ਕੂੜ ਸ਼ੈਤਾਨ, ਸ਼ਰਅ ਆਪਣੇ ਨਾਲ ਲੜਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰ ਦਿਸੇ ਹਰਾਮ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਘਰ ਬੰਸਰੀ ਨਾਮ ਵਜਾਏ ਨਾ ਕੋਈ ਕਾਹਨ, ਸਾਚੀ ਸਖੀ ਮੇਲ ਨਾ ਕੋਇ ਮਿਲਾਇੰਦਾ। ਸੀਤਾ ਸੁਰਤੀ ਮਿਲੇ ਨਾ ਸੱਚਾ ਰਾਮ, ਰਮਈਆ ਆਪਣਾ ਰੰਗ ਨਾ ਕੋਇ ਰੰਗਾਇੰਦਾ। ਪੈਗੰਬਰ ਦੇਵੇ ਨਾ ਕੋਈ ਪੈਗ਼ਾਮ, ਸੰਦੇਸਾ ਹੱਕ ਨਾ ਕੋਇ ਅਲਾਇੰਦਾ। ਗੁਰੂ ਗੁਰਦੇਵ ਪਿਆਏ ਨਾ ਕੋਈ ਜਾਮ, ਅੰਮ੍ਰਿਤ ਰਸ ਨਾ ਕੋਇ ਚਵਾਇੰਦਾ। ਆਤਮ ਪਰਮਾਤਮ ਕਰੇ ਨਾ ਕੋਇ ਪਹਿਚਾਨ, ਪੜਦਾ ਮਾਇਆ ਨਾ ਕੋਇ ਚੁਕਾਇੰਦਾ। ਸਾਚਾ ਸ਼ਬਦ ਨਾ ਕੋਇ ਗਿਆਨ, ਮੰਤਰ ਨਾਮ ਨਾ ਕੋਇ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠਾਏ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਫੇਰਾ ਪਾਈਆ। ਮਹਿੰਮਾ ਜਣਾਏ ਆਪਣੀ ਅਗਣਤ, ਅਲਖ ਅਗੋਚਰ ਬੇਪਰਵਾਹੀਆ। ਦੇਵੇ ਵਡਿਆਈ ਵਿਚੋਂ ਜੀਵ ਜੰਤ, ਸਾਧ ਸੰਤ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ । ਜਨ ਭਗਤ ਕਹਿਣ ਪ੍ਰਭ ਸਚ ਦੱਸ, ਦਰ ਤੇਰੇ ਇਕ ਅਰਜ਼ੋਈਆ। ਕਵਣ ਦਵਾਰੇ ਰਿਹੋਂ ਵਸ, ਕਵਣ ਮੰਦਰ ਸੋਭਾ ਪਾਈਆ। ਕਵਣ ਨੂਰ ਜੋਤ ਕਰੇਂ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਕਵਣ ਸਰੂਪ ਹੋ ਕੇ ਦੇਵੇਂ ਸਾਥ, ਸਗਲਾ ਸੰਗ ਨਿਭਾਈਆ। ਕਿਸ ਬਿਧ ਪਾਰ ਉਤਾਰੇਂ ਆਪਣੇ ਘਾਟ, ਤਟ ਕਿਨਾਰਾ ਇਕ ਵਖਾਈਆ। ਕਵਣ ਵੇਲਾ ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸੱਚਾ ਰਾਹ ਜਣਾਈਆ। ਗੁਰ ਅਵਤਾਰ
❋
❋
ਪੀਰ ਪੈਗੰਬਰ ਤੇਰਾ ਦੱਸਦੇ ਗਏ ਭਵਿਖਤ ਵਾਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਕਮਲਾਪਾਤ, ਕਵਲ ਨੈਣ ਨੈਣ ਰੁਸ਼ਨਾਈਆ। ਜਿਸ ਦੀ ਨਾ ਕੋਈ ਜਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਸ਼ਬਦ ਸਰੂਪੀ ਸਾਖਿਆਤ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਦਵਾਰਾ ਖੋਲ੍ਹੇ ਇਕੋ ਹਾਟ, ਵਸਤ ਅਮੋਲਕ ਨਾਮ ਸਚ ਵਰਤਾਈਆ। ਜਨ ਭਗਤਾਂ ਅੰਦਰ ਵੜ ਕੇ ਕਰੇ ਬਾਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਬਣਾਏ ਸੱਚਾ ਸਾਕ, ਸੱਜਣ ਇਕੋ ਇਕ ਅਖਵਾਈਆ। ਜੁਗ ਚੌਕੜੀ ਕਦੀ ਨਾ ਹੋਏ ਵਿਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਸਾਚੇ ਸੰਤਾਂ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਸਭ ਦੀ ਪੂਰੀ ਕਰੇ ਆਸ, ਜੋ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਅੰਧੇਰਾ, ਤੇਰਾ ਰੂਪ ਨਜ਼ਰ ਕੋਈ ਨਾ ਆਈਆ। ਕੂੜੀ ਕਿਰਿਆ ਦਿਤਾ ਗੇੜਾ, ਚਾਰੋਂ ਕੁੰਟ ਰਹੀ ਭਵਾਈਆ। ਊਚ ਨੀਚ ਜਾਤ ਪਾਤ ਦੀਨ ਮਜ਼੍ਹਬ ਝੂਠਾ ਝੇੜਾ, ਝਗੜਾ ਸਕੇ ਨਾ ਕੋਇ ਮਿਟਾਈਆ। ਸਾਚਾ ਦਿਸੇ ਸਤਿ ਨਾ ਕੋਈ ਖੇੜਾ, ਖਿੜਕੀ ਬੰਦ ਕਿਵਾੜੀ ਨਾ ਕੋਇ ਖੁਲ੍ਹਾਈਆ । ਤੇਰਾ ਮਾਰਗ ਰਾਹ ਪੰਧ ਦਿਸੇ ਨਾ ਨੇੜਾ, ਦੂਰ ਦੁਰਾਡੇ ਮਿਲਣ ਕੋਇ ਨਾ ਜਾਈਆ। ਭਰਮੇ ਭੁੱਲੇ ਗੁਰੂ ਗੁਰ ਚੇਲਾ, ਗੁਰ ਇਕੋ ਰੰਗ ਨਾ ਕੋਇ ਸਮਾਈਆ। ਤੇਰਾ ਕੋਈ ਨਾ ਜਾਣੇ ਸਾਚਾ ਵੇਲਾ, ਵਾਰ ਥਿਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਦੇ ਦਾਤ, ਹੱਥ ਤੇਰੇ ਵਡਿਆਈਆ। ਗਾ ਗਾ ਥੱਕੇ ਤੇਰੀ ਗਾਥ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਪੜ੍ਹ ਪੜ੍ਹ ਥੱਕੇ ਵਿਚ ਜਮਾਤ, ਮਕਤਬ ਪਾਠਸ਼ਾਲਾ ਫੇਰਾ ਪਾਈਆ। ਤੇਰਾ ਲੇਖਾ ਕਿਸੇ ਨਾ ਆਇਆ ਵਿਚ ਹਿਸਾਬ, ਭੇਤ ਸਕੇ ਨਾ ਕੋਇ ਜਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਮ ਪੁਰਖ ਨਵਾਬ, ਨੌਬਤ ਆਪਣੇ ਨਾਮ ਦਏ ਜਣਾਈਆ । ਗੁਰ ਅਵਤਾਰ ਜਿਸ ਦਾ ਲੈਂਦੇ ਰਹੇ ਖ਼ਵਾਬ, ਸੋ ਖ਼ਾਹਿਸ ਸਭ ਦੀ ਪੂਰੀ ਦਏ ਕਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸੀਸ ਸੋਹੇ ਤਾਜ, ਦੋ ਜਹਾਨਾਂ ਹੁਕਮ ਵਰਤਾਈਆ । ਕਲਜੁਗ ਅੰਤ ਜਨ ਭਗਤਾਂ ਰੱਖ ਲਾਜ, ਸਿਰ ਆਪਣਾ ਹੱਥ ਟਿਕਾਈਆ। ਝਗੜਾ ਰਹੇ ਨਾ ਕੋਈ ਸਮਾਜ, ਲੇਖਾ ਮੁਕੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਨਿਰਾਸਾ ਦਏ ਚੁਕਾਈਆ। ਜਨ ਭਗਤ ਕਹਿਣ ਪ੍ਰਭ ਕਰ ਤਰਸ, ਮਿਹਰਵਾਨ ਤੇਰੀ ਸਰਨਾਈਆ। ਸਚ ਦਵਾਰੇ ਦੇ ਦਰਸ, ਘਰ ਸਤਿਗੁਰ ਫੇਰਾ ਪਾਈਆ। ਜਨਮ ਜਨਮ ਦੀ ਮਿਟੇ ਹਰਸ, ਰੋਗ ਸੋਗ ਚਿੰਤਾ ਦੁੱਖ ਗਵਾਈਆ। ਭਗਤਾਂ ਮਿਲਣ ਦਾ ਤੇਰਾ ਫ਼ਰਜ਼, ਫ਼ਜ਼ਲ ਰਹਿਮਤ ਆਪਣੀ ਇਕ ਕਮਾਈਆ। ਤੇਰਾ ਕੋਈ ਨਾ ਹੋਵੇ ਹਰਜ, ਹਰਿ ਜੂ ਵੱਡਾ ਤੂੰ ਦਾਤਾ ਬੇਪਰਵਾਹੀਆ। ਪਰੇਮ ਪ੍ਰੀਤੀ ਸਾਥੋਂ ਲੈ ਖ਼ਰਚ, ਧਨ ਦੌਲਤ ਹੱਥ ਨਾ ਕੋਇ ਰਖਾਈਆ। ਅਬਿਨਾਸ਼ੀ ਕਰਤੇ ਤੇਰਾ ਖੇਲ ਸਦਾ ਅਸਚਰਜ, ਅਚਰਜ ਤੇਰੀ ਲੀਲ੍ਹਾ ਨਜ਼ਰੀ ਆਈਆ। ਹਵਨ ਧਾਰ ਨਾ ਰੱਖਿਆ ਬਰਤ, ਧੂੜੀ ਅਗਨੀ ਤਤ ਨਾ ਕੋਇ ਤਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਔਣਾ ਚਾਈਂ ਚਾਈਂਆ। ਜਨ ਭਗਤ ਕਹਿਣ ਪ੍ਰਭ ਗ਼ਰੀਬ ਨਿਵਾਜ, ਦੀਨਾ ਨਾਥਾਂ ਹੋ ਸਹਾਈਆ। ਕੋਝਿਆਂ ਕਮਲਿਆਂ ਸੁਣ ਆਵਾਜ਼, ਆਪਣੀ ਲੈ ਅੰਗੜਾਈਆ। ਅੰਦਰ ਵੜ ਕੇ ਖੋਲ੍ਹ ਰਾਜ਼, ਭੇਵ ਅਭੇਦਾ ਦੇ
❋
❋
ਸਮਝਾਈਆ । ਮੁਰੀਦਾਂ ਕੋਲੋਂ ਮੁਰਸ਼ਦ ਤੇਰੀ ਪੜ੍ਹੀ ਨਾ ਜਾਏ ਨਿਮਾਜ, ਵੁਜ਼ੂ ਹੱਕ ਨਾ ਕੋਇ ਕਰਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਤੈਨੂੰ ਲੱਭ ਲੱਭ ਥੱਕੇ ਸੰਤ ਸਾਧ, ਲੱਭਿਆ ਹੱਥ ਕਿਸੇ ਨਾ ਆਈਆ। ਆਤਮਕ ਧੁਨ ਤੇਰਾ ਸੁਣਿਆ ਕੋਈ ਨਾ ਨਾਦ, ਅਨਹਦ ਰਾਗ ਨਾ ਕੋਇ ਸੁਣਾਈਆ। ਕਰ ਕਿਰਪਾ ਕਾਇਆ ਮੰਦਰ ਅੰਦਰ ਹੋ ਵਿਸਮਾਦ, ਵਿਸਮਾਦੀ ਆਪਣਾ ਫੇਰਾ ਪਾਈਆ। ਤੇਰਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਮੁੱਕ ਕਦੇ ਨਾ ਜਾਈਆ। ਤੇਰਾ ਰੂਪ ਬ੍ਰਹਮ ਬ੍ਰਹਿਮਾਦ, ਸਤਿ ਸਰੂਪ ਤੇਰੀ ਸਰਨਾਈਆ। ਤੂੰ ਰਾਮ ਅੱਲਾ ਵਾਹਿਗੁਰੂ ਦਿਸੇਂ ਗਾਡ, ਵਾਹਦ ਤੇਰੀ ਓਟ ਤਕਾਈਆ । ਭਗਤਾਂ ਸੁਣ ਫ਼ਰਿਆਦ, ਦਰ ਤੇਰੇ ਰਹੇ ਕੁਰਲਾਈਆ। ਕਲਜੁਗ ਕੂੜੀ ਕਿਰਿਆ ਭਰਿਆ ਇਕ ਜਹਾਜ਼, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਮਾਣ ਵਡਿਆਈਆ। ਜਨ ਭਗਤ ਕਹਿਣ ਪ੍ਰਭ ਤੀਰਥ ਤਟ ਰਹੇ ਕੁਰਲਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਕਲਜੁਗ ਜੀਵ ਸਾਡੇ ਅੰਦਰ ਨੰਗੇ ਤਾਰੀਆਂ ਰਹੇ ਲਾ, ਕੂੜੀ ਕਿਰਿਆ ਨਾਲ ਮਿਲਾਈਆ। ਚਾਰੋਂ ਕੁੰਟ ਨੈਣ ਰਹੇ ਸ਼ਰਮਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਤੂੰ ਬਣਨਾ ਇਕ ਗਵਾਹ, ਸ਼ਹਾਦਤ ਆਪਣੀ ਆਪ ਭੁਗਤਾਈਆ । ਸਦੀ ਚੌਧਵੀਂ ਪਿਛਲਾ ਲੇਖਾ ਰਿਹਾ ਜਣਾ, ਬੀਸ ਬੀਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਜਨ ਭਗਤ ਕਹਿਣ ਪ੍ਰਭ ਪੀਰ ਪੈਗੰਬਰ ਵੇਖ ਰੋਂਦੇ, ਨੇਤਰ ਨੈਣਾਂ ਨੀਰ ਵਹਾਈਆ। ਸਚਖੰਡ ਦਵਾਰ ਸੁਣੌਂਦੇ, ਸਿਖਿਆ ਸਚ ਨਾ ਕੋਇ ਜਣਾਈਆ। ਇਕੋ ਢੋਲਾ ਤੇਰਾ ਗੌਂਦੇ, ਗਹਿਰ ਗੰਭੀਰ ਧਿਆਨ ਲਗਾਈਆ। ਪਿਛਲੀ ਕੀਤੀ ਭੁੱਲ ਬਖ਼ਸ਼ੌਂਦੇ, ਅੱਗੇ ਆਪਣੀ ਝੋਲੀ ਡਾਹੀਆ। ਚੌਦਾਂ ਤਬਕਾਂ ਫੇਰਾ ਪੌਂਦੇ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਵੇਖ ਗੁਰੂ ਅਵਤਾਰ, ਦਰ ਤੇਰੇ ਕਰਨ ਅਰਜ਼ੋਈਆ। ਚੌਦਾਂ ਲੋਕ ਹਾਹਾਕਾਰ, ਸਤਿ ਸਤਿਵਾਦੀ ਸਤਿ ਨਾ ਕੋਇ ਰਖਾਈਆ। ਫਿਰੀ ਦਰੋਹੀ ਵਿਚ ਸੰਸਾਰ, ਵਰਭੰਡ ਰਹੀ ਕੁਰਲਾਈਆ। ਵਿਸ਼ਨੂੰ ਵਿਸ਼ਵ ਨਾ ਕੋਇ ਪਿਆਰ, ਸਾਚਾ ਮੇਲ ਨਾ ਕੋਇ ਮਿਲਾਈਆ। ਬ੍ਰਹਮੇ ਬ੍ਰਹਮ ਨਾ ਕੋਇ ਉਜਿਆਰ, ਤ੍ਰੈਗੁਣ ਪੜਦਾ ਰਿਹਾ ਪਾਈਆ। ਸ਼ੰਕਰ ਕਰੇ ਨਾ ਕੋਇ ਧਿਆਨ, ਹੱਥ ਤ੍ਰਿਸੂਲ ਨਜ਼ਰ ਕਿਸੇ ਨਾ ਆਈਆ। ਚਾਰੇ ਵੇਦ ਭੁੱਲਿਆ ਜਗਤ ਗਿਆਨ, ਸਿਖਿਆ ਸਚ ਨਾ ਕੋਇ ਕਮਾਈਆ। ਵੇਦ ਵਿਆਸ ਹੋਇਆ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ। ਗੀਤਾ ਗਿਆਨ ਕਰੇ ਨਾ ਕੋਈ ਪਰਵਾਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸ੍ਰੀ ਭਗਵਾਨ ਤੇਰੀ ਕਰੇ ਨਾ ਕੋਈ ਪਹਿਚਾਨ, ਇਸ਼ਟ ਦੇਵ ਸਵਾਮੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਭਗਤ ਕਹਿਣ ਪ੍ਰਭ ਤੇਰੀ ਕੋਈ ਨਾ ਖੋਜੇ ਖੋਜ, ਸਚ ਦਵਾਰੇ ਮਿਲਣ ਕੋਇ ਨਾ ਜਾਈਆ। ਨੇਤਰ ਕੋਈ ਨਾ ਲੋਚਣ ਸਾਚੀ ਕਰੇ ਲੋਚ, ਮਨਸਾ ਮਨ ਨਾ ਕੋਇ ਗਵਾਈਆ। ਆਤਮ ਪਰਮਾਤਮ ਕਰੇ ਨਾ ਕੋਈ ਸੋਚ, ਕੂੜੀ ਕਿਰਿਆ ਅੰਦਰ ਫਸੀ ਸਰਬ ਲੋਕਾਈਆ। ਹਰਿਜਨ ਗੁਰਸਿਖ ਗੁਰਮੁਖ ਹਰਿਭਗਤ ਪ੍ਰਭੂ ਤੇਰੇ ਸਦਾ ਨਿਰਦੋਸ਼, ਦਰ ਬੈਠੇ ਸੀਸ ਝੁਕਾਈਆ। ਰਸਨਾ ਜਿਹਵਾ ਕੁਛ ਨਾ ਬੋਲਣ ਅੰਤਰ ਅੰਤਰ ਬੜੇ ਖ਼ਾਮੋਸ਼, ਮੰਤਰ ਤੇਰਾ ਨਾਮ ਧਿਆਈਆ। ਸਚ ਪ੍ਰੀਤੀ ਚਰਨ ਕਵਲ ਅੰਤਰਜਾਮੀ ਤੇਰੀ ਓਟ,
❋
❋
ਸਰਨ ਸਰਨਾਈ ਇਕੋ ਇਕ ਰਖਾਈਆ। ਤੇਰਾ ਨੂਰ ਵੇਖਣ ਨਿਰਮਲ ਜੋਤ, ਇਸ਼ਟ ਦ੍ਰਿਸ਼ਟ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ੍ਰੀ ਭਗਵਾਨ ਗਹਿਰ ਗੰਭੀਰ, ਸੋ ਕਰਤਾ ਆਪ ਜਣਾਇੰਦਾ। ਜਨ ਭਗਤੋ ਚੋਟੀ ਵੇਖੋ ਚੜ੍ਹ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਜਿਥੇ ਨਿਰਗੁਣ ਨੂਰ ਸਚ ਤਸਵੀਰ, ਮੁਸਵੱਰ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਸ਼ਰਅ ਦਿਸੇ ਜ਼ੰਜੀਰ, ਜ਼ਾਲਮ ਰੂਪ ਨਾ ਕੋਇ ਵਟਾਇੰਦਾ। ਜਿਸ ਦਰ ਤੇ ਝੁਕੇ ਪੈਗ਼ੰਬਰ ਪੀਰ, ਗੁਰ ਅਵਤਾਰ ਸੀਸ ਨਿਵਾਇੰਦਾ। ਜਿਥੇ ਲੇਖਾ ਅੱਖਰਾਂ ਵਿਚ ਨਾ ਹੋਏ ਮਾਰ ਲਕੀਰ, ਪੱਥਰਾਂ ਉਤੇ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਜਨ ਭਗਤੋ ਵੇਖੋ ਹਰਿ ਕਾ ਰਾਹ, ਹਰਿ ਰਹਿਬਰ ਆਪ ਜਣਾਈਆ। ਸਤਿ ਸਰੂਪ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸ਼ਬਦ ਗੁਰੂ ਗੁਰ ਦੇਵ ਸਵਾਮੀ ਦਏ ਸਲਾਹ, ਅੰਤਰਜਾਮੀ ਹੁਕਮ ਵਰਤਾਈਆ। ਕੋਟ ਜਨਮ ਦੇ ਬਖ਼ਸ਼ੇ ਆਪ ਗੁਨਾਹ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਪਕੜ ਉਠਾਏ ਗੋਦੀ ਜਿਉਂ ਪੁੱਤਰ ਮਾਂ, ਪਿਤਾ ਪੂਤ ਸਹਿਜ ਸੁਖਦਾਈਆ। ਸੱਚਾ ਸਿਮਰੋ ਓਸ ਦਾ ਨਾਂ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ । ਹੋਏ ਸਹਾਈ ਦੋ ਜਹਾਂ, ਏਥੇ ਓਥੇ ਸਿਰ ਆਪਣਾ ਹੱਥ ਟਿਕਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਜੁਗ ਵਿਛੜਿਆਂ ਆਪਣਾ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਣਾਈਆ। ਜਨ ਭਗਤੋ ਉਠੋ ਲਓ ਤੱਕ, ਹਰਿ ਤਕਵਾ ਇਕ ਵਖਾਇੰਦਾ । ਸਭ ਦੀ ਝੋਲੀ ਪਾਏ ਹਕੀਕਤ ਹੱਕ, ਪੂਰਬ ਲੇਖਾ ਆਪ ਵਖਾਇੰਦਾ। ਘਰ ਮੇਲ ਮਿਲਾਵਾ ਕਮਲਾਪਤ, ਪਤਿਪਰਮੇਸ਼ਵਰ ਨਜ਼ਰੀ ਆਇੰਦਾ। ਨਿਜ ਨੇਤਰ ਖੋਲ੍ਹੇ ਅੱਖ, ਦਿੱਬ ਆਪਣਾ ਪਰਦਾ ਲਾਹਿੰਦਾ। ਸਤਿ ਸਰੂਪ ਵੇਖੋ ਪਰਤੱਖ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜਗਾਏ ਲਟ ਲਟ, ਅਗਿਆਨ ਅੰਧੇਰਾ ਦੂਰ ਕਰਾਇੰਦਾ। ਜਨ ਭਗਤੋ ਉਠੋ ਖੋਲ੍ਹੋ ਅੱਖ, ਸੋ ਸਾਹਿਬ ਆਪ ਸਮਝਾਈਆ। ਆਤਮ ਪਰਮਾਤਮ ਮਿਲ ਕੇ ਪੈਣਾ ਹੱਸ, ਖ਼ੁਸ਼ੀਆਂ ਰਾਗ ਅਲਾਈਆ। ਕੂੜ ਕੁੜਿਆਰਾ ਜਗਤ ਵਿਕਾਰਾ ਜਾਏ ਨੱਸ, ਮਨ ਵਾਸਨਾ ਦੂਰ ਕਰਾਈਆ। ਸਿਰ ਰੱਖੇ ਸਾਹਿਬ ਹੱਥ, ਸਮਰਥ ਦਏ ਵਡਿਆਈਆ। ਧੀਰਜ ਸੰਤੋਖ ਦੇਵੇ ਜਤ, ਹਠ ਕਾਮ ਵਾਸਨਾ ਮੇਟ ਮਿਟਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਤਮ ਅੰਤਰ ਬੂਝ ਬੁਝਾਈਆ। ਜਨ ਭਗਤੋ ਅੰਦਰ ਮਾਰੋ ਝਾਕੀ, ਦੋਏ ਲੋਚਣ ਬੰਦ ਕਰਾਈਆ। ਤਨ ਮੰਦਰ ਅੰਦਰ ਮਿਲੇ ਪੁਰਖ ਅਬਿਨਾਸ਼ੀ, ਘਰ ਬੈਠਾ ਡੇਰਾ ਲਾਈਆ। ਸਦਾ ਸੁਹੇਲਾ ਸਚ ਪਿਆਲਾ ਜਾਮ ਪਿਆਏ ਸਾਕੀ, ਰਸ ਆਪਣਾ ਨਾਮ ਚਖਾਈਆ। ਪਾਰ ਉਤਾਰੇ ਡੂੰਘੀ ਘਾਟੀ, ਔਝੜ ਰਾਹ ਪੰਧ ਮੁਕਾਈਆ। ਏਥੇ ਓਥੇ ਦੋ ਜਹਾਨਾਂ ਬਣੇ ਸਾਥੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਸਮਝਾਈਆ। ਜਨ ਭਗਤ ਕਹਿਣ ਪ੍ਰਭ ਸਚ ਕਿਹੜਾ ਖੇੜਾ, ਘਰ ਮੰਦਰ ਦੇ ਜਣਾਈਆ। ਜਿਥੇ ਚੁੱਕੇ ਝੂਠਾ ਝੇੜਾ, ਝਗੜਾ ਕੋਇ ਰਹਿਣ ਨਾ ਪਾਈਆ। ਰੂਪ ਨਜ਼ਰੀ ਆਏ ਤੇਰਾ ਮੇਰਾ, ਮੇਰਾ ਤੇਰਾ ਨੂਰ ਇਕ ਰੁਸ਼ਨਾਈਆ। ਅੱਠੇ ਪਹਿਰ ਰਹੇ ਚਾਉ ਘਨੇਰਾ, ਖ਼ੁਸ਼ੀਆਂ ਰੰਗ ਰੰਗਾਈਆ। ਸਚਖੰਡ ਦਵਾਰੇ ਲੱਗੇ ਡੇਰਾ, ਸਿੰਘਾਸਣ
❋
❋
ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇਣਾ ਵਖਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਬੱਚੇ, ਸਾਚੀ ਸਿਖਿਆ ਇਕ ਦ੍ਰਿੜਾਈਆ। ਭਾਗ ਲਗਾਵਾਂ ਮਾਟੀ ਭਾਂਡੇ ਕੱਚੇ, ਤਤਵ ਤਤ ਖੋਜ ਖੁਜਾਈਆ। ਆਤਮ ਪਰਮਾਤਮ ਦੋਵੇਂ ਸੱਚੇ, ਸਚ ਦਵਾਰ ਸਹਿਜ ਸਮਝਾਈਆ। ਪਰੇਮ ਪ੍ਰੀਤੀ ਆਵਣ ਮਜ਼ੇ, ਰਸ ਇਕੋ ਇਕ ਚਖਾਈਆ। ਸਚ ਦਵਾਰਾ ਗੁਰਮੁਖ ਲੰਘੇ, ਹਰਿਜਨ ਆਪਣੇ ਘਰ ਫੇਰਾ ਪਾਈਆ। ਨਿਜ ਆਤਮ ਦੇਵੇ ਪਰਮਾਨੰਦੇ, ਨਿਜਾਨੰਦ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜਨ ਭਗਤ ਕਹਿਣ ਪ੍ਰਭ ਤੇਰਾ ਚਰਨ, ਸਤਿ ਸਤਿਵਾਦੀ ਸਾਚਾ ਨਜ਼ਰੀ ਆਈਆ। ਜਿਸ ਮਸਤਕ ਲਾਇਆਂ ਖੁਲ੍ਹੇ ਹਰਨ ਫਰਨ, ਨਿਜ ਨੇਤਰ ਹੋਏ ਰੁਸ਼ਨਾਈਆ। ਜਿਸ ਦੀ ਧੂੜ ਰੁਲਦਿਆਂ ਚੁੱਕੇ ਮਰਨ ਡਰਨ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇਣਾ ਮੁਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਸੁਹੇਲੇ, ਸਚ ਸਹਿਜ ਗੁਣ ਸਰਬ ਸਮਝਾਈਆ। ਕੋਟਨ ਕੋਟਾਂ ਵਿਚੋਂ ਵਿਰਲੇ ਹੋਵਣ ਮੇਲੇ, ਜਿਸ ਪੂਰਬ ਲੇਖਾ ਨਾਲ ਮਿਲਾਈਆ। ਚਾਰੋਂ ਕੁੰਟ ਲੱਭਦੇ ਫਿਰਦੇ ਗੁਰੂ ਗੁਰ ਚੇਲੇ, ਚੇਲੇ ਗੁਰੂਆਂ ਹੱਥ ਕਿਸੇ ਨਾ ਆਈਆ। ਪਾਰਬ੍ਰਹਮ ਅਚਰਜ ਖੇਲ ਨਿਤ ਨਵਿਤ ਸਦਾ ਸਦਾ ਖੇਲੇ, ਖ਼ਾਲਕ ਖ਼ਲਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਕਹਿਣ ਪ੍ਰਭ ਤੇਰਾ ਮੰਦਰ ਸਚ, ਸਚ ਮਿਲੇ ਸਰਨਾਈਆ। ਓਸ ਦਵਾਰੇ ਜਾਈਏ ਵਸ, ਜਿਥੇ ਮਿਲੇ ਨਾ ਕੋਇ ਸਜ਼ਾਈਆ । ਰਾਏ ਧਰਮ ਨਾ ਉਠਾਏ ਆਪਣੀ ਅੱਖ, ਚਿਤਰ ਗੁਪਤ ਨਾ ਲੇਖ ਵਖਾਈਆ। ਇਕੋ ਮਿਲੇ ਪੁਰਖ ਸਮਰਥ, ਦੂਜੀ ਆਸ ਨਾ ਕੋਇ ਤਕਾਈਆ। ਜਨਮ ਮਰਨ ਆਵਣ ਜਾਵਣ ਲੱਖ ਚੁਰਾਸੀ ਗੇੜਾ ਦੇਣਾ ਕੱਟ, ਮਾਤ ਗਰਭ ਨਾ ਫੇਰ ਭਵਾਈਆ। ਲੇਖੇ ਲਾਉਣੀ ਭਗਤਾਂ ਰੱਤ, ਰੱਤੀ ਰੱਤ ਤੇਰੀ ਭੇਟ ਚੜ੍ਹਾਈਆ। ਆਪਣੀ ਕਿਰਪਾ ਦੇਣੀ ਬ੍ਰਹਮ ਮਤ, ਮਨਮਤ ਪਰੇ ਹਟਾਈਆ। ਕਲਜੁਗ ਅੰਤ ਤੇਰੇ ਮਿਲਣ ਵਿਚ ਰਹੇ ਨਾ ਕੋਈ ਸ਼ੱਕ, ਸੰਸਾ ਰੋਗ ਨਾ ਕੋਇ ਸਤਾਈਆ। ਜਨ ਭਗਤਾਂ ਦੇਣਾ ਅਗਲਾ ਪਿਛਲਾ ਹੱਕ, ਦੇਵਣਹਾਰ ਇਕ ਅਖਵਾਈਆ। ਸ੍ਰਿਸ਼ਟ ਸਬਾਈ ਦੇਣ ਛੱਡ, ਖਹਿੜਾ ਛੁੱਟੇ ਮਾਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਹੋਣਾ ਆਪ ਸਹਾਈਆ। ਕਲਜੁਗ ਵੇਖੋ ਕੂੜੋ ਕੂੜ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਹੋਈ ਮੂਰਖ ਮੂੜ੍ਹ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਪੁਰਖ ਅਬਿਨਾਸ਼ੀ ਕੋਲੋਂ ਹੋਏ ਦੂਰ, ਘਰ ਘਰ ਵਿਚ ਦਰਸ ਕੋਇ ਨਾ ਪਾਇੰਦਾ। ਸਾਚਾ ਮਿਲੇ ਨਾ ਕਿਸੇ ਨੂਰ, ਦੀਵਾ ਬੱਤੀ ਮੰਦਰ ਸ਼ਿਵਦਵਾਲੇ ਮੱਠ ਸਰਬ ਜਗਾਇੰਦਾ । ਵਿਦਿਆ ਕਾਰਨ ਹੋਏ ਮਸ਼ਹੂਰ, ਪੰਡਤ ਪਾਂਧਾ ਮੁਲਾਂ ਸ਼ੇਖ਼ ਮਸਾਇਕ ਢੋਲਾ ਗਾਇੰਦਾ। ਪਰਮ ਪੁਰਖ ਦੀ ਵੜੇ ਨਾ ਕੋਇ ਹਦੂਦ, ਸਾਚੀ ਮੰਜ਼ਲ ਵੇਖ ਨਾ ਜੋਤ ਜਗਾਇੰਦਾ। ਸ੍ਰੀ ਭਗਵਾਨ ਦਾ ਦੇਵੇ ਨਾ ਕੋਈ ਸਬੂਤ, ਸਾਚਾ ਭੇਵ ਨਾ ਕੋਇ ਖੁਲ੍ਹਾਇੰਦਾ। ਰਸਨਾ ਜਿਹਵਾ ਸਾਰੇ ਕਹਿਣ ਮਿਲਿਆ ਮਹਿਬੂਬ, ਮੁਹੱਬਤ ਕਰਨ ਵਾਲਾ ਨਜ਼ਰ ਕੋਇ ਨਾ ਆਇੰਦਾ। ਮਾਇਆ ਮਮਤਾ ਘਰ ਘਰ ਲੱਗੀ ਭੂਖ, ਜਗਤ ਤ੍ਰਿਸਨਾ ਨਾ ਕੋਇ ਮਿਟਾਇੰਦਾ । ਹਉਮੇਂ ਹੰਗਤਾ ਲੱਗਾ ਦੂਖ, ਸੁਖ ਆਤਮ ਨਜ਼ਰ ਕਿਸੇ ਨਾ ਆਇੰਦਾ। ਮਿਲੇ ਮੇਲ ਨਾ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਨਾ ਕੋਇ ਕਰਾਇੰਦਾ । ਸਾਚੀ ਮੌਲੇ ਨਾ ਕੋਈ ਰੁੱਤ, ਬਸੰਤ ਬਹਾਰ
❋
❋
ਨਾ ਕੋਇ ਵਖਾਇੰਦਾ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਦਸਮ ਦਵਾਰੀ ਕੋਈ ਨਾ ਲਏ ਬੁਝ, ਨੌ ਦਵਾਰੇ ਪੰਧ ਨਾ ਕੋਇ ਚੁਕਾਇੰਦਾ। ਸੀਸ ਜਗਦੀਸ ਸਚ ਕਿਸੇ ਨਾ ਜਾਏ ਝੁਕ, ਚਰਨ ਕਵਲ ਧਿਆਨ ਨਾ ਕੋਇ ਰਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਨਾ ਕਹੇ ਆ ਮੇਰੇ ਲਾਡਲੇ ਪੁੱਤ, ਬਿਨ ਭਗਤਾਂ ਅੰਗ ਨਾ ਕਿਸੇ ਲਗਾਇੰਦਾ। ਹਰ ਘਟ ਅੰਦਰ ਬੈਠਾ ਚੁੱਪ, ਬਿਨ ਸਾਚੇ ਸੰਤਾਂ ਆਪਣਾ ਰਾਗ ਨਾ ਕਿਸੇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਖੇਲੇ ਖ਼ਾਲਕ, ਮਖਲੂਕ ਵੱਡੀ ਵਡਿਆਈਆ। ਨਿਰਗੁਣ ਸਰਗੁਣ ਬਣ ਕੇ ਸਾਲਸ, ਸਾਹਿਬ ਸਤਿਗੁਰ ਵੇਖੇ ਚਾਈਂ ਚਾਈਂਆ। ਸ੍ਰਿਸ਼ਟ ਸਬਾਈ ਗੂੜ੍ਹੀ ਨਿੰਦਰਾ ਸੁਤੀ ਆਲਸ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਨੌ ਖੰਡ ਕਰੇ ਨਾ ਕੋਇ ਸਫ਼ਾਰਸ਼, ਗੁਰ ਅਵਤਾਰ ਸਾਚਾ ਸੰਗ ਨਾ ਕੋਇ ਨਿਭਾਈਆ। ਕਲਮ ਛਾਹੀ ਨਾਲ ਕਾਗ਼ਜ਼ਾਂ ਉਤੇ ਲਿਖੀ ਪੜ੍ਹਨ ਇਬਾਰਤ, ਨਿਰਅੱਖਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਜਨ ਭਗਤ ਇਕੋ ਅੱਖਰ ਪੜ੍ਹਨਾ, ਜਿਸ ਵਿਚ ਮਿਲੇ ਵਡਿਆਈਆ । ਲਹਿਣਾ ਚੁਕੇ ਜੰਮਣਾ ਮਰਨਾ, ਮਰ ਜੀਵਤ ਰੂਪ ਵਟਾਈਆ। ਪਰਮ ਪੁਰਖ ਦੀ ਮਿਲੇ ਸਰਨਾ, ਸਰਨਗਤ ਇਕ ਦਰਸਾਈਆ। ਸਚ ਦਵਾਰੇ ਸਚਖੰਡ ਚੜ੍ਹਨਾ, ਪੌੜੀ ਪੌੜੀ ਪੰਧ ਮੁਕਾਈਆ। ਪਰਮ ਪੁਰਖ ਅਬਿਨਾਸ਼ੀ ਕਰਤੇ ਦਰਸਨ ਕਰਨਾ, ਨਿਜ ਨੇਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਕਵਣ ਭਗਤ, ਹਰਿ ਜੂ ਕਵਣ ਦਇਆ ਕਮਾਇੰਦਾ । ਅੰਤਰ ਆਤਮ ਦੇਵੇ ਸ਼ਕਤ, ਸਾਚੀ ਬਸਤੀ ਵਿਚ ਟਿਕਾਇੰਦਾ। ਸੋਗ ਮਿਟਾਏ ਚਿੰਤਾ ਹਰਖ਼, ਗ਼ਮ ਨੇੜ ਕੋਇ ਨਾ ਆਇੰਦਾ। ਨਿਰਗੁਣ ਹੋ ਕੇ ਵੇਖਿਆ ਪਰਤ, ਪਾਰਬ੍ਰਹਮ ਬ੍ਰਹਮ ਆਪਣਾ ਘਰ ਵਖਾਇੰਦਾ। ਨਿਜ ਦਰਸੀ ਦੇਵੇ ਸਾਚਾ ਦਰਸ, ਪੜਦਾ ਉਹਲਾ ਆਪ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਪਿਛਲੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ । ਜਿਸ ਨੇ ਤੇਰੇ ਨਾਲ ਕੀਤਾ ਪਿਆਰ, ਮੁਹੱਬਤ ਸਚ ਇਕ ਵਖਾਈਆ। ਇਸ ਦਾ ਲਹਿਣਾ ਦੇਣਾ ਆਪਣੀ ਝੋਲੀ ਲਵੇ ਡਾਰ, ਕਰਮ ਕਾਂਡ ਕੋਈ ਰਹਿਣ ਨਾ ਪਾਈਆ। ਬੇਸ਼ਕ ਘਵਿੰਡ ਨੂੰ ਛੱਡ ਕੇ ਵਸੇਂ ਵਿਚ ਬਿਹਾਰ, ਪਟਣੇ ਵਿਚ ਰਹਾਈਆ। ਰਾਜ ਨਰੈਣ ਨਾਲ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਭਗਤ ਵਛਲ ਗਿਰਵਰ ਗਿਰਧਾਰ, ਪੁਰਖ ਅਕਾਲ ਬੇਪਰਵਾਹੀਆ। ਡੁੱਬਦੇ ਪਾਥਰ ਲਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਇਹੋ ਰਾਮ ਇਹੋ ਕ੍ਰਿਸ਼ਨ ਮੁਰਾਰ, ਗੁਰ ਅਵਤਾਰ ਇਕੋ ਰੂਪ ਅਨੂਪ ਦਰਸਾਈਆ। ਜਿਸ ਦੀ ਮਹਿਮਾਂ ਸ਼ਾਸਤਰ ਸਿਮਰਤ ਵੇਦ ਕਰਦੇ ਰਹੇ ਜੁਗ ਚਾਰ, ਲੇਖਾ ਲਿਖ ਲਿਖ ਜਗਤ ਸੁਣਾਈਆ। ਸਰਬ ਜੀਆਂ ਦਾ ਪਾਲਣਹਾਰ, ਪਰਮ ਪੁਰਖ ਪਰਮਾਤਮ, ਵਡ ਦਾਤਾ ਸਹਿਜ ਸੁਖਦਾਈਆ। ਜਿਸ ਦਾ ਸਾਚਾ ਜਾਣੇ ਨਾ ਕੋਈ ਧਰਮ ਸਨਾਤਨ, ਸਤਿ ਸਤਿਵਾਦੀ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਓਸ ਦੀ ਆਤਮ, ਪਰਮਾਤਮ ਇਕੋ ਨਜ਼ਰੀ ਆਈਆ। ਜਿਨ੍ਹਾਂ ਕਿਰਪਾ ਕਰੀ ਭੇਵ ਖੋਲ੍ਹਿਆ ਬਾਤਨ, ਜਾਹਰ ਜਹੂਰ ਕਰੇ ਰੁਸ਼ਨਾਈਆ। ਰਸਨਾ ਜਿਹਵਾ ਬੱਤੀ ਦੰਦ ਜੀਵ ਜੰਤ ਸਾਰੇ ਆਖਣ, ਬਿਨ ਭਗਤਾਂ ਅੰਦਰ ਵੜ ਕੇ ਦਰਸ ਕੋਇ ਨਾ ਪਾਈਆ। ਗੁਰਮੁਖ ਉਤਰੇ ਸਾਚੇ ਘਾਟਨ, ਘਾਟਾ ਪਿਛਲਾ ਪੂਰ ਕਰਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਬੇਸ਼ਕ ਛੱਡਿਆ ਪਿਛੇ ਘਵਿੰਡ, ਘਨਕਪੁਰ ਵਾਸੀ ਭੁੱਲ ਕਦੇ ਨਾ ਜਾਇੰਦਾ। ਜਿਸ ਦਾ ਲੇਖਾ ਲੋਕ ਪਰਲੋਕ ਦੋ ਜਹਾਨ ਸਾਗਰ ਸਿੰਧ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਨਵ ਨੌ ਚਾਰ ਖੋਜ ਖੁਜਾਇੰਦਾ। ਜਿਸ ਦੇ ਹੁਕਮੇ ਅੰਦਰ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਕਾਰ ਕਮਾਇੰਦਾ। ਜਿਸ ਦੀ ਧਾਰ ਡੂੰਘੀ ਸਾਗਰ ਸਿੰਧ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਜਾਮ ਪਿਆਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਅਨਾਦੀ ਬਿੰਦ, ਸੋ ਸਤਿ ਸਤਿਵਾਦੀ ਸਾਚਾ ਹੁਕਮ ਵਰਤਾਇੰਦਾ। ਜਿਸ ਦਾ ਨਾਮ ਨਿਧਾਨ ਨਿਤ ਨਵਿਤ ਘਰ ਘਰ ਵੱਜੇ ਸਾਚੀ ਕਿੰਗ, ਕਿੰਗਰੇ ਕਿੰਗਰੇ ਮਰਦੰਗ ਇਕੋ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਇੰਦਾ । ਪਾਰ ਕਰਾਏ ਅੰਦਰ ਪਿਆਰ, ਪ੍ਰੀਤੀ ਸਤਿਗੁਰ ਸੱਚੇ ਭਾਈਆ। ਰਾਜ ਨਰਾਇਣ ਇਕ ਦੋ ਲੇਖਾ ਤਿੰਨ ਚਾਰ, ਚੌਹਾਂ ਖੇਲ ਇਕੋ ਘਰ ਵਖਾਈਆ । ਜਿਸ ਮੰਜ਼ਲ ਬੈਠੇ ਆਪ ਨਿਰੰਕਾਰ, ਤਿਸ ਮੰਦਰ ਦੇਵੇ ਮਾਣ ਵਡਿਆਈਆ। ਘਰ ਦੀਵਾ ਬਾਤੀ ਜਗੇ ਇਕ ਅਪਾਰ, ਨੂਰ ਕਰੇ ਰੁਸ਼ਨਾਈਆ। ਸਾਚਾ ਸਾਥੀ ਹਰਿ ਜੂ ਮਿਲਿਆ ਮਦਦਗਾਰ, ਲੋਕਮਾਤ ਦਇਆ ਕਮਾਈਆ। ਪਿਛੇ ਬਣਿਆ ਰਿਹਾ ਬਾਢੀ ਦਾ ਯਾਰ, ਅੱਗੇ ਪੁਰਖ ਅਕਾਲ ਹੋ ਕੇ ਹੋਏ ਸਹਾਈਆ। ਖੇਲੇ ਖੇਲ ਅਵੱਲੜੀ ਚਾਲ, ਜੀਵ ਜੰਤ ਸਮਝ ਸਕੇ ਕੋਇ ਨਾ ਰਾਈਆ। ਰਾਜ ਨਰਾਇਣ ਬਣਿਆ ਵਿਚ ਦਲਾਲ, ਸੌਦਾ ਸਾਚੇ ਹੱਟ ਕਰਾਈਆ। ਅੱਗੇ ਵੇਖਣਾ ਖੇਲ ਕਮਾਲ, ਹਰਿ ਕਰਤਾ ਆਪਣਾ ਭੇਵ ਦਏ ਜਣਾਈਆ। ਭਗਤ ਜਨ ਵੇਖੇ ਸਾਚੇ ਲਾਲ, ਲਾਲਨ ਆਪਣੀ ਗੋਦ ਉਠਾਈਆ। ਜਨਮ ਜਨਮ ਕਰਮ ਕਰਮ ਦੇ ਵਿਛੜੇ ਭਾਲ, ਵਰਨ ਬਰਨ ਵਿਚੋਂ ਬਾਹਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਵਛਲ ਇਕ ਰਘੁਰਾਈਆ। ਭਗਤ ਵਛਲ ਇਕ ਰਘੁਪਤ ਰਘੁਨਾਥ, ਅਨਾਥਾਂ ਦਇਆ ਕਮਾਇੰਦਾ। ਸਾਚੀ ਸਖੀਆਂ ਦੇਵੇ ਸਾਥ, ਕਾਹਨ ਆਪਣੀ ਸੇਵ ਕਮਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਇੰਦਾ । ਅੰਤਰ ਬਾਹਰ ਪੁਛੇ ਵਾਤ, ਵਾਤਾਵਰਨ ਸਭ ਦਾ ਵੇਖ ਵਖਾਇੰਦਾ। ਜਨ ਭਗਤਾਂ ਸੰਝ ਸਵੇਰ ਇਕੋ ਇਕ ਵਖਾਏ ਪਰਭਾਤ, ਪਰਭਾਤੀ ਆਪਣਾ ਰੰਗ ਰੰਗਾਇੰਦਾ। ਘਰ ਮੇਲਾ ਕਮਲਾਪਾਤ, ਪਤਿਪਰਮੇਸ਼ਵਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦੀ ਦਾਤ, ਨਾਮ ਨਿਰੰਕਾਰ ਝੋਲੀ ਪਾਇੰਦਾ। ਨਾਮ ਨਿਧਾਨਾ ਗੌਣਾ ਏਕ, ਅਕਲ ਕਲਧਾਰੀ ਆਪ ਸਮਝਾਈਆ । ਪਤਿਪਰਮੇਸ਼ਵਰ ਸਾਚੀ ਟੇਕ, ਜਨ ਭਗਤਾਂ ਇਕੋ ਇਕ ਸਮਝਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਪੰਜ ਤਤ ਨਾ ਹੋਏ ਹਲਕਾਈਆ। ਅੰਦਰ ਵੜ ਕੇ ਦੱਸੇ ਭੇਤ, ਕਾਇਆ ਮੰਦਰ ਚੜ੍ਹ ਕੇ ਖ਼ੁਸ਼ੀ ਵਖਾਈਆ। ਆਤਮ ਸੁਹਾਏ ਸੁਹੰਜਣੀ ਸੇਜ, ਖਟੀਆ ਇਕੋ ਇਕ ਵਡਿਆਈਆ। ਦਰਸ ਦਿਖਾਏ ਨੇਤਨ ਨੇਤ, ਨਿਜ ਨੇਤਰ ਨਜ਼ਰੀ ਆਈਆ। ਰੁੱਤ ਬਸੰਤੀ ਮੌਲੇ ਗੁਰਮੁਖ ਤੇਰੀ ਚੇਤ, ਸੁਰਤੀ ਚੇਤਨ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਜਣਾਂ ਮਿੱਤਰਾਂ ਦੇਵੇ ਆਪ ਗਿਆਨ, ਅਗਿਆਨਤਾ ਵਿਚੋਂ ਬਾਹਰ ਕਢਾਈਆ।
❋
❋
੨੪ ਚੇਤ ੨੦੨੧ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪਰਦੇਸ਼
ਐਰਾਪਤ ਕਹੇ ਮੋਹੇ ਮਿਲਿਆ ਆਰਾਮ, ਅਗਲੀ ਪਿਛਲੀ ਮੁੱਕੀ ਜੁਦਾਈਆ। ਰਤਨਾਂ ਵਿਚੋਂ ਰਤਨ ਹੋਇਆ ਪਰਵਾਨ, ਪਰਵਾਨਗੀ ਦਿਤੀ ਬੇਪਰਵਾਹੀਆ। ਚਰਨ ਛੋਹ ਸ੍ਰੀ ਭਗਵਾਨ, ਨੇਤਰ ਨੈਣ ਖ਼ੁਸ਼ੀ ਮਨਾਈਆ। ਦਰਸ ਕਰ ਸ਼ਾਹ ਸੁਲਤਾਨ, ਸੰਸਾ ਰੋਗ ਲਿਆ ਮਿਟਾਈਆ। ਨਰ ਹਰਿ ਮਿਲਿਆ ਨੌਜਵਾਨ, ਨਿਰਵੈਰ ਪੁਰਖ ਬੇਪਰਵਾਹੀਆ। ਨਜ਼ਰੀ ਆਇਆ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਈਆ। ਮੇਰਾ ਪੂਰਬ ਲੇਖਾ ਕਰ ਪਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗਜ ਕਹੇ ਮੇਰੀ ਆਸਾ ਪੂਰ, ਪਤਿਪਰਮੇਸ਼ਵਰ ਹੋਇਆ ਸਹਾਈਆ। ਜਨਮ ਜਨਮ ਦਾ ਪੈਂਡਾ ਮੁਕਿਆ ਦੂਰ, ਪੰਧ ਰਹਿਣ ਕੋਇ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦਿਸਿਆ ਹਾਜ਼ਰ ਹਜ਼ੂਰ, ਹਜ਼ਰਤ ਇਕੋ ਨੂਰੋ ਨੂਰ ਖ਼ੁਦਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਤੁਟਾ ਗ਼ਰੂਰ, ਸਾਚੀ ਰੀਤੀ ਪਤਤ ਪੁਨੀਤੀ ਚਰਨ ਪ੍ਰੀਤੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਫ਼ੀਲ ਕਹੇ ਮੋਹੇ ਚੜ੍ਹਿਆ ਚਾਓ, ਗ੍ਰਹਿ ਵੱਜੀ ਸਚ ਵਧਾਈਆ। ਦਰਸ ਪਾਇਆ ਅਗੰਮ ਅਥਾਹੋ, ਬੇਪਰਵਾਹ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਦੋ ਜਹਾਨ ਪਸਾਓ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਰੰਗ ਰੰਗਾਈਆ। ਨਿਹਚਲ ਦੇਵਣਹਾਰਾ ਸਾਚਾ ਥਾਉਂ, ਮਹਲ ਅਟੱਲ ਇਕੋ ਇਕ ਵਖਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਚਰਨ ਕਵਲ ਸੀਸ ਜਗਦੀਸ ਧਰਿਆ ਪਾਉਂ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਜਲਵਾ ਨੂਰ ਇਕ ਖ਼ੁਦਾਈਆ। ਨਿਤ ਨਵਿਤ ਨਰਾਇਣ ਕਰਨਹਾਰ ਸਚ ਨਿਆਉਂ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਮੇਰੇ ਚਰਨ ਛੁਹਾਈਆ। ਚਰਨ ਸੋਹਿਆ ਉਪਰ ਸੀਸ, ਨੇਤਰ ਨੈਣ ਅੱਖ ਅੱਖ ਖੁਲ੍ਹਾਈਆ। ਮਿਲਿਆ ਮੇਲ ਪ੍ਰਭ ਜਗਦੀਸ, ਜਗਦੀਸ਼ਰ ਰੰਗ ਵਖਾਈਆ। ਜੁਗ ਚੌਕੜੀ ਰੱਖਦਾ ਰਿਹਾ ਉਡੀਕ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਧਿਆਨ ਲਗਾਈਆ। ਕਵਣ ਵੇਲਾ ਪਰਮ ਪੁਰਖ ਪਰਮੇਸ਼ਵਰ ਬਖ਼ਸ਼ੇ ਇਕ ਪ੍ਰੀਤ, ਸਾਚੀ ਰੀਤ ਦਏ ਜਣਾਈਆ। ਪੰਜ ਤਤ ਕਾਇਆ ਮਾਟੀ ਕਰੇ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਪੁਰਖ ਸਮਰਥ, ਆਦਿ ਜੁਗਾਦਿ ਦਇਆ ਕਮਾਇੰਦਾ। ਝੋਲੀ ਪਾਏ ਹਕੀਕਤ ਹੱਕ, ਲਾਸ਼ਰੀਕ ਵੇਖ ਵਖਾਇੰਦਾ। ਅੰਤਰ ਦੇਵੇ ਬ੍ਰਹਮ ਮਤ, ਵਿਦਿਆ ਸਤਿ ਸਤਿ ਪੜ੍ਹਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਖਾਇੰਦਾ। ਦਰ ਘਰ ਸਾਚਾ ਵੇਖਿਆ ਅਗੰਮ, ਅੰਤਰ ਵੱਜੀ ਵਧਾਈਆ। ਸਾਹਿਬ ਸਤਿਗੁਰ ਬੇੜਾ ਦਿਤਾ ਬੰਨ੍ਹ, ਡੁੱਬਦਾ ਪਾਥਰ ਪਾਰ ਕਰਾਈਆ । ਘਰ ਪਰਕਾਸ਼ ਕਰਾਇਆ ਚੰਨ, ਨਿਰਗੁਣ ਨੂਰ ਚੰਦ ਰੁਸ਼ਨਾਈਆ। ਜਗ ਨੇਤਰ ਹੋਏ ਅੰਨ੍ਹ, ਲੋਚਨ ਇਕੋ ਮਿਲੀ ਵਡਿਆਈਆ। ਪੂਰੀ ਮਨਸਾ ਹੋਈ ਮਨ, ਮਮਤਾ ਮੋਹ ਚੁਕਾਈਆ। ਕਰ ਨਿਮਸਕਾਰ ਕਰਾਂ ਧੰਨ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਹੱਥ ਟਿਕਾਏ ਸਾਹਿਬ ਸੁਲਤਾਨ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਮਿਲਿਆਂ ਉਪਜੇ ਇਕ ਗਿਆਨ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਸਤਿ ਧਰਮ ਦਾ ਦੱਸੇ ਸਚ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਝੁਲਾਈਆ। ਜਿਸ ਨੂੰ ਸਜਦਾ ਕਰੇ ਜ਼ਿਮੀਂ ਅਸਮਾਨ, ਲੋਕ ਪਰਲੋਕ ਚੌਦਾਂ ਤਬਕ ਬੈਠੇ ਨੈਣ ਸ਼ਰਮਾਈਆ। ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਮੰਨਣ ਆਣ, ਸੀਸ ਸਕੇ ਨਾ ਕੋਇ ਉਠਾਈਆ । ਓਸ ਪ੍ਰਭੂ ਪੂਰਬ ਲੇਖਾ ਵੇਖਿਆ ਆਣ, ਅਨੁਭਵ ਆਪਣੀ ਧਾਰ ਬੰਧਾਈਆ। ਮੈਂ ਬਾਲੀ ਬੁਧ ਅਞਾਣ, ਸਮਝ ਸੋਚ ਰੱਖਾਂ ਨਾ ਰਾਈਆ। ਮਸਤੀ ਵਿਚ ਹੋ ਹੈਰਾਨ, ਪੰਜ ਤਤ ਸੇਵਾ ਸੱਚੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਫ਼ੀਲ ਕਹੇ ਮੈਂ ਮਸਤ ਹਾਥੀ, ਹੱਥ ਕਿਸੇ ਨਾ ਆਇੰਦਾ। ਜਿਸ ਦੀ ਜਾਤ ਕਿਸੇ ਨਾ ਜਾਤੀ, ਜਾਨਣਹਾਰਾ ਇਕੋ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਬਣੇ ਸਾਥੀ, ਪਤਿਪਰਮੇਸ਼ਵਰ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਮਿਲੇ ਕਮਲਾਪਾਤੀ, ਆਤਮ ਪਰਮਾਤਮ ਆਪ ਪਰਨਾਇੰਦਾ । ਨਿਰਧਨ ਸਰਧਨ ਦੇਵੇ ਦਾਤੀ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਗੁਰਦੇਵ, ਸਚ ਸਵਾਮੀ ਵਡ ਵਡਿਆਈਆ। ਦਾਤਾ ਦਾਨੀ ਅਲਖ ਅਭੇਵ, ਅਗੰਮ ਅਥਾਹ ਸਾਰ ਕੋਇ ਨਾ ਪਾਈਆ। ਕਥਨੀ ਕਥ ਨਾ ਸਕੇ ਕੋਈ ਰਸਨਾ ਜਿਹਵ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜਨਮ ਕਰਮ ਦਾ ਲੇਖਾ ਦੇਵੇ ਅਗੰਮੀ ਮੇਵ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਐਰਾਪਤ ਕਹੇ ਮੋਹੇ ਆਈ ਯਾਦ, ਯਾਦਦਾਸ਼ਤ ਆਪਣੀ ਫੇਰ ਬਣਾਈਆ। ਕਿਸ ਕਾਰਨ ਸੁਣੀ ਮੇਰੀ ਫ਼ਰਿਆਦ, ਮਿਹਰਵਾਨ ਦਇਆ ਕਮਾਈਆ। ਮੇਰੇ ਅੰਤਰ ਵੱਜਾ ਨਾਦ, ਧੁਨ ਰਾਗ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਧੁਰਦਰਗਾਹੀ, ਦਰ ਸਾਚੇ ਦਇਆ ਕਮਾਇੰਦਾ। ਨਿਰਵੈਰ ਹੋ ਕੇ ਬਣਿਆ ਜਗਤ ਮਲਾਹੀ, ਬੇੜਾ ਆਪਣੇ ਕੰਧ ਉਠਾਇੰਦਾ। ਸਾਚੀ ਅਨੁਭਵ ਦਏ ਸਲਾਹੀ, ਸੋਹਣੀ ਗੁਫ਼ਤਾਰ ਨਾਲ ਸਮਝਾਇੰਦਾ। ਨਿਉਂ ਨਿਉਂ ਲਾਗੋ ਇਸ ਦੇ ਪਾਈਂ, ਚਰਨ ਕਵਲ ਇਕ ਵਖਾਇੰਦਾ। ਜਿਸ ਦਾ ਖੇਲ ਜਲ ਥਲ ਅਸਗਾਹੀ, ਮਹੀਅਲ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਗ਼ਰੀਬ ਨਿਮਾਣਿਆਂ ਪਕੜੇ ਬਾਂਹੀਂ, ਨਿਰਧਨ ਸਾਚੀ ਗੋਦ ਉਠਾਇੰਦਾ । ਜਨ ਭਗਤਾਂ ਦੇਵੇ ਸਿਰ ਤੇ ਛਾਈਂ, ਸਮਰਥ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਜਿਸ ਨੇ ਖੇਲ ਰਚਾਈ, ਲੱਖ ਚੁਰਾਸੀ ਅੰਦਰ ਪ੍ਰਭ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਗਜ ਕਹੇ ਨਮੋ ਦੇਵ ਸਵਾਮੀ, ਸਾਹਿਬ ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਥਨੀ ਕਥ ਗੌਣ ਕਹਾਣੀ, ਧੁਰ ਸੰਦੇਸਾ ਰਾਗ ਸੁਣਾਈਆ। ਜਿਸ ਦੀ ਸਿਫ਼ਤ ਕਰੇ ਚਾਰੇ ਖਾਣੀ, ਚਾਰੇ ਬਾਣੀ ਮੇਲ ਮਿਲਾਈਆ। ਸੋ ਠਾਕਰ ਸਵਾਮੀ ਘਟ ਘਟ ਬਣਿਆ ਜਾਣ ਜਾਣੀ, ਭੇਵ ਅਭੇਦਾ ਅਛਲ ਅਛੇਦਾ ਰਿਹਾ ਖੁਲ੍ਹਾਈਆ। ਸਚ ਸਿੰਘਾਸਣ ਪ੍ਰਭ ਅਬਿਨਾਸ਼ਨ ਬੈਠਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੇਵੇ ਪਦ ਨਿਰਬਾਣੀ, ਘਰ ਇਕੋ ਇਕ ਵਖਾਈਆ।
❋
❋
ਘਰ ਵੇਖਿਆ ਪਾਰਬ੍ਰਹਮ, ਵੱਜੇ ਸਚ ਵਧਾਈਆ। ਨਾ ਕੋਈ ਕਾਂਡ ਨਾ ਕੋਈ ਕਰਮ, ਨਿਹਕਰਮੀ ਆਪਣੀ ਖੇਲ ਖਿਲਾਈਆ। ਨਾ ਕੋਈ ਮਰਨ ਨਾ ਕੋਈ ਜਨਮ, ਮਾਤ ਗਰਭ ਨਾ ਕੋਇ ਟਿਕਾਈਆ। ਨਾ ਕੋਈ ਸੰਸਾ ਨਾ ਕੋਈ ਭਰਮ, ਰੋਗ ਸੋਗ ਨੇੜ ਕੋਇ ਨਾ ਆਈਆ। ਇਕੋ ਬਖ਼ਸ਼ੇ ਸਾਚੀ ਸਰਨ, ਸਰਨਗਤ ਇਕ ਅਖਵਾਈਆ। ਸਚ ਮਹਿਰਾਬੇ ਆਇਆ ਚੜ੍ਹਨ, ਨਾਮ ਖ਼ੁਮਾਰੀ ਕੋਲ ਰਖਾਈਆ। ਸੰਤ ਸੁਹੇਲੇ ਆਇਆ ਵਰਨ, ਬੇਅੰਤ ਆਪਣਾ ਵੇਸ ਵਟਾਈਆ । ਦੋ ਜਹਾਨ ਜਿਸ ਦਾ ਨਾਮ ਨਿਧਾਨ ਢੋਲਾ ਪੜ੍ਹਨ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸਰਨੀ ਪੜ੍ਹਨ, ਮਸਤਕ ਟਿੱਕਾ ਧੂੜ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਫੀਲ ਕਹੇ ਮੇਰੀ ਵੇਖੋ ਚਰਚਾ, ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਗੁਰਮੁਖ ਮਾਰਿਆ ਮਸਤਕ ਬਰਛਾ, ਪਿਛਲੀ ਕਹਾਣੀ ਅੱਖਾਂ ਅੱਗੇ ਨਜ਼ਰੀ ਆਈਆ। ਨਾ ਕੋਈ ਰੋਗ ਨਾ ਕੋਈ ਹਰਖਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਬਰਛਾ ਲੱਗਾ ਤਿਖਾ ਘਾਉ, ਗੋਬਿੰਦ ਧਿਆਨ ਲਗਾਈਆ। ਨਮੋ ਕਰ ਚਰਨ ਕਵਲ ਵੇਖਿਆ ਇਕੋ ਥਾਉਂ, ਨੇਤਰ ਨੈਣ ਨੈਣ ਸ਼ਰਮਾਈਆ। ਤੂੰ ਦਾਤਾ ਬੇਪਰਵਾਹੋ, ਬੇਅੰਤ ਤੇਰੀ ਵਡਿਆਈਆ। ਆਦਿ ਜੁਗਾਦੀ ਪਿਤਾ ਮਾਉਂ, ਮਿਹਰਵਾਨ ਅਖਵਾਈਆ। ਏਥੇ ਓਥੇ ਕਰੇਂ ਸਚ ਨਿਆਉਂ, ਅਦਾਲਤ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਸਚ ਤੇਰੀ ਸਰਨਾਈਆ । ਘਾਉ ਖਾ ਕੇ ਕਰੇ ਧਿਆਨ, ਅੰਤਰ ਮੰਗ ਮੰਗਾਈਆ। ਤੂੰ ਦਾਤਾ ਦਾਨੀ ਮਿਹਰਵਾਨ, ਸੂਰਬੀਰ ਅਖਵਾਈਆ। ਮੈਂ ਬਲਹੀਣ ਨਾਦਾਨ, ਹੰਕਾਰ ਰੂਪ ਵਟਾਈਆ। ਮਦਿ ਮਸਤੀ ਵਿਚ ਸ਼ੈਤਾਨ, ਸ਼ਰਅ ਨਾਲ ਲੜਾਈਆ। ਤੁਧ ਬਿਨ ਸਹਾਈ ਕੋਈ ਨਾ ਦਿਸੇ ਵਿਚ ਜਹਾਨ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਫ਼ੀਲ ਮੰਗੀ ਅੰਤਰ ਮੰਗ, ਬਿਨ ਰਸਨਾ ਜਿਹਵਾ ਬੋਲ ਸੁਣਾਈਆ। ਗੋਬਿੰਦ ਸੂਰਾ ਚੜ੍ਹ ਤੁਰੰਗ, ਵੇਖੇ ਚਾਈਂ ਚਾਈਂਆ। ਤੇਰੀ ਅੰਤਮ ਪੂਰੀ ਹੋਏ ਉਮੰਗ, ਆਸਾ ਤੇਰੇ ਨਾਲ ਰਖਾਈਆ। ਮੇਰੇ ਨਾਲ ਹੋਵੇ ਮੇਰਾ ਸਾਹਿਬ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਤੇਰੀ ਨੰਗੀ ਹੋਣ ਨਾ ਦੇਵੇ ਕੰਡ, ਚਰਨ ਕਵਲ ਉਪਰ ਲਏ ਟਿਕਾਈਆ। ਅੰਤਰ ਆਤਮ ਦੇਵੇ ਇਕ ਅਨੰਦ, ਪੁਰੀ ਅਨੰਦ ਵਾਲਾ ਸੱਚਾ ਮਾਹੀਆ। ਜੁਗ ਜਨਮ ਦੀ ਪਿਛਲੀ ਅੱਗੇ ਲਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਅਖਵਾਈਆ। ਦਿਵਸ ਰੈਣ ਚਲਦਿਆਂ ਫਿਰਦਿਆਂ ਦੇਵੇ ਠੰਡ, ਸਾਂਤਕ ਸਤਿ ਸਤਿ ਵਰਤਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਵੇਖਣੇ ਨੂਰੀ ਚੰਦ, ਜਿਨ੍ਹਾਂ ਅੰਦਰ ਨਿਰਗੁਣ ਜੋਤ ਕਰੀ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਭਗਤ ਭਗਵਾਨ ਬਣਿਆ ਸੰਗ, ਨਾਤਾ ਸਕੇ ਕੋਇ ਤੁੜਾਈਆ। ਮਿਲੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਖ਼ੁਸ਼ੀਆਂ ਗੀਤ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਫ਼ੀਲ ਕਹੇ ਮੇਰੀ ਗਈ ਹਉਮੇ, ਮਮਤਾ ਮੂਲ ਰਹਿਣ ਨਾ ਪਾਈਆ। ਇਹ ਲੇਖ ਲਿਖਾਇਆ ਸਤਿਗੁਰ ਨੌਵੇਂ, ਗੋਬਿੰਦ ਲੇਖਾ ਦਏ ਜਣਾਈਆ। ਧੁਰ ਦਾ ਲੇਖਾ ਜਾਣੇ ਕਵਣੇ, ਅਗੰਮ ਅਥਾਹ ਬੇਪਰਵਾਹ ਸਮਝ ਨਾ ਕਿਸੇ ਜਣਾਈਆ। ਲੱਖ ਚੁਰਾਸੀ ਜੀਵ ਜੰਤ ਭਰਮੇ ਫਿਰਦੇ ਅਵਣੇ ਗਵਣੇ, ਅੰਡਜ ਜੇਰਜ ਸੇਤਜ ਉਤਭੁਜ ਫੇਰਾ
❋
❋
ਪਾਈਆ । ਲੇਖ ਚੁਕਾਇਆ ਦੁਸ਼ਟ ਦਮਨੇ, ਦਾਮਨਗੀਰ ਹੋ ਕੇ ਦਇਆ ਕਮਾਈਆ। ਲਹਿਣਾ ਦੇਣਾ ਮੁਕਾਇਆ ਹਰਿ ਸੰਗਤ ਸਾਮ੍ਹਣੇ, ਸਮਝ ਆਪਣੇ ਨਾਲ ਮਿਲਾਈਆ। ਕੋਈ ਭੇਵ ਨਾ ਪਾਵੇ ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਬ੍ਰਾਹਮਣੇ, ਗ੍ਰੰਥੀ ਪੰਥੀ ਧਾਰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਇਕ ਅਖਵਾਈਆ। ਚੁਕਾ ਲੇਖਾ ਵਿਚ ਮਾਤ, ਸਚ ਦਵਾਰ ਮਿਲੇ ਵਡਿਆਈਆ। ਲੇਖਾ ਲਿਖਿਆ ਕਲਮ ਦਵਾਤ, ਛਾਹ ਸ਼ਹਾਦਤ ਦਏ ਭੁਗਤਾਈਆ। ਸਾਹਿਬ ਸਤਿਗੁਰ ਦਰਸਨ ਪਾਇਆ ਸਾਖਿਆਤ, ਸਖ਼ੀ ਸਰਵਰ ਇਕੋ ਨਜ਼ਰੀ ਆਈਆ। ਅੱਗੇ ਵਾਸਤੇ ਜਨਮ ਮਰਨ ਵਿਚੋਂ ਹੋਇਆ ਆਜ਼ਾਦ, ਜੂਨੀ ਜੂਨ ਨਾ ਕੋਇ ਭਵਾਈਆ। ਖੇੜਾ ਵਸਿਆ ਤਨ ਹੋਇਆ ਬਰਬਾਦ, ਅੰਤਰ ਆਤਮ ਘਰ ਮਹਿਕਾਈਆ। ਚਰਨ ਕਵਲ ਲੱਗ ਧੁਰ ਦਾ ਆਇਆ ਇਕ ਸਵਾਦ, ਰਸਨਾ ਰਸ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਿਤਾ ਮੁਕਾਈਆ। ਫ਼ੀਲ ਕਹੇ ਮੇਰੇ ਸਚ ਸਵਾਮੀ, ਦਰ ਤੇਰੇ ਸਚ ਅਰਜ਼ੋਈਆ । ਲੱਖ ਚੁਰਾਸੀ ਘਟ ਘਟ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਭਗਤ ਵਛਲ ਸਾਹਿਬ ਸੁਲਤਾਨੀ, ਪੁਰਖ ਅਕਾਲ ਤੇਰੀ ਸਰਨਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰੀ ਲੋਕਮਾਤ ਦਿਸਣ ਨਿਸ਼ਾਨੀ, ਨਿਸ਼ਾਨਾ ਤੇਰਾ ਨਾਉਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਫ਼ੀਲ ਕਹੇ ਤੂੰ ਸਾਹਿਬ ਫ਼ਾਜ਼ਲ, ਰਹਿਮਤ ਤੇਰੇ ਹੱਥ ਵਡਿਆਈਆ। ਆਦਿ ਜੁਗਾਦੀ ਧੁਰ ਦਾ ਆਦਲ, ਅਦਾਲਤ ਇਕੋ ਇਕ ਵਖਾਈਆ। ਜਨਮ ਕਰਮ ਕਰੇਂ ਤਬਾਦਲ, ਬਦਲੀ ਆਪਣੇ ਹੱਥ ਰਖਾਈਆ। ਮੇਰੇ ਸੰਗ ਪਾਰ ਕਰੌਣਾ ਮੇਰਾ ਮਹਾਵਤ, ਜਿਸਦੀ ਅਦਾਵਤ ਗੋਬਿੰਦ ਨਾਲ ਨਜ਼ਰੀ ਆਈਆ। ਦਰ ਦਰਬਾਰ ਅੱਗੇ ਹੋ ਕੇ ਦੇਵੇ ਵਿਚ ਜ਼ਮਾਨਤ, ਸਫ਼ਾਰਸ਼ ਤੇਰਾ ਨਾਮ ਰਖਾਈਆ । ਤੂੰ ਸਾਹਿਬ ਸਤਿਗੁਰ ਸਹੀ ਸਲਾਮਤ, ਆਦਿ ਪੁਰਖ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਸਾਹਿਬ ਸਤਿਗੁਰ ਨਿਰਗੁਣ ਧਾਰ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਜੁਗ ਚੌਕੜੀ ਆਦਿ ਜੁਗਾਦਿ ਨਿਤ ਨਵਿਤ ਵੇਖੇ ਸਚ ਸੁਚ, ਘਟ ਘਟ ਅੰਤਰ ਬਾਹਰ ਖੋਜ ਖੁਜਾਇੰਦਾ। ਅੰਦਰ ਵੜ ਕੇ ਪੌੜੇ ਚੜ੍ਹ ਕੇ ਸੁਰਤੀ ਸ਼ਬਦੀ ਲਏ ਪੁਛ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਸਜਦਾ ਸੀਸ ਝੁਕਾਇਆ ਚਰਨ ਕਵਲ ਝੁਕ, ਨੇਤਰ ਨੈਣ ਨੈਣ ਧਿਆਨ ਲਗਾਇੰਦਾ। ਤੇਰਾ ਪੈਂਡਾ ਗਿਆ ਮੁੱਕ, ਸੰਗੀ ਸਾਥੀ ਪਾਰ ਕਰਾਇੰਦਾ। ਧੰਨ ਵਡਿਆਈ ਸਾਚੇ ਗੁਰਮੁਖ ਗੁਰਸਿਖ, ਜੋ ਤੇਰਾ ਪਿਛਲਾ ਮੇਲ ਕਰਾਇੰਦਾ। ਲਹਿਣਾ ਦੇਣਾ ਮਾਤਲੋਕ ਵਿਚੋਂ ਗਿਆ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਲਹਿਣਾ ਦੇਣਾ ਚੁੱਕਿਆ ਜੱਗ, ਜਗ ਜੀਵਣਦਾਤਾ ਆਪ ਮੁਕਾਈਆ। ਜਨਮ ਕਰਮ ਦੀ ਤ੍ਰਿਸਨਾ ਮਿਟੀ ਅੱਗ, ਤਤਵ ਤਤ ਨਾ ਕੋਇ ਤਪਾਈਆ। ਆਵਣ ਜਾਵਣ ਪਾਰ ਕਿਨਾਰਾ ਪੰਧ ਮੁਕਾਇਆ ਹੱਦ, ਹਦੂਦ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਫ਼ੀਲ ਕਹੇ ਮੈਂ ਤੋੜਾਂ ਫ਼ਸੀਲ, ਫ਼ੈਸਲਾ ਹੁਕਮੇ ਅੰਦਰ ਰਸਾਈਆ। ਅੰਦਰੋਂ ਮੇਰੀ ਗੋਬਿੰਦ ਨਾਲ ਦਲੀਲ, ਬਾਹਰੋਂ ਕੂੜ ਕਰਾਂ ਲੜਾਈਆ। ਹੁਣ ਬਣਿਆ ਇਕ ਵਕੀਲ, ਵਕਾਲਤ ਸਾਚੀ ਵਿਚ ਫ਼ੈਸਲਾ ਹੱਕ ਸੁਣਾਈਆ। ਚੌਥੇ ਜੁਗ
❋
❋
ਮੇਰੀ ਅੰਤਮ ਇਕ ਅਪੀਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਦਰ ਠਾਂਡਾ ਨਜ਼ਰੀ ਆਈਆ। ਗਜ ਕਹੇ ਮੇਰੇ ਸੁਹਾਏ ਪੈਰ, ਚੌਥੇ ਜੁਗ ਚੌਂਹ ਮਿਲੀ ਵਡਿਆਈਆ। ਜਿਸ ਦੀ ਕੋਈ ਨਾ ਜਾਣੇ ਲਹਿਰ, ਲਹਿਰ ਵਿਚੋਂ ਧਾਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਸਚ ਸਿੰਘਾਸਣ ਬਹਿ ਕੇ ਦੋ ਜਹਾਨਾਂ ਕਰੀ ਸੈਰ, ਲੋਕਮਾਤ ਆਪਣੀ ਖੇਲ ਵਖਾਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਉਤੇ ਕਰੀ ਮਿਹਰ, ਆਸਣ ਸਿੰਘਾਸਣ ਸੋਹਣਾ ਆਪ ਸੁਹਾਈਆ। ਦੂਰ ਦੁਰਾਡਾ ਚਲ ਕੇ ਆਇਆ ਨੇਰਨ ਨੇਰ, ਪੁਰੀ ਲੋਅ ਬ੍ਰਹਿਮੰਡ ਖੰਡ ਆਰ ਪਾਰ ਕਿਨਾਰਾ ਆਪਣਾ ਪੰਧ ਮੁਕਾਈਆ। ਪੂਰਬ ਲਹਿਣਾ ਪਿਛਲਾ ਲੇਖਾ ਮੇਰਾ ਦਿਤਾ ਨਬੇੜ, ਝਗੜਾ ਝੇੜਾ ਅੱਗੇ ਨਾ ਕੋਇ ਜਣਾਈਆ। ਅੰਦਰੇ ਅੰਦਰ ਚਰਨ ਕਵਲ ਮੈਂ ਢਹਿ ਢਹਿ ਹੋਇਆ ਢੇਰ, ਢੇਰੀ ਆਪਣੀ ਖ਼ਾਕ ਜਣਾਈਆ। ਸ਼ਰਨ ਤੱਕੀ ਸ਼ਹਿਨਸ਼ਾਹ ਇਕੋ ਸ਼ੇਰ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜਿਸ ਜੁਗ ਚੌਕੜੀ ਗੇੜਾ ਦਿਤਾ ਗੇੜ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹੁਕਮੇ ਵਿਚ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਲਹਿਣਾ ਦੇਣਾ ਦੇਵੇ ਥਾਉਂ ਥਾਈਂਆ।