੨੫ ਚੇਤ ੨੦੨੧ ਬਿਕ੍ਰਮੀ ਬਾਲਮੀਕ ਦੀ ਕੁਟੀਆ ਉਤੇ ਬਿਠੂਰ ਕਾਨਪੁਰ ਉਤਰ ਪ੍ਰਦੇਸ਼
ਪੰਡਤ ਕਵਣ ਸਾਚਾ ਚਰਨਾਮਿਤ, ਮਿੱਤਰ ਸ੍ਰੀ ਭਗਵਾਨ ਮਿਲਾਈਆ। ਨਿਰੰਤਰ ਬ੍ਰਹਮ ਕਰੇ ਹਿਤ, ਮਾਇਆ ਪਰਦਾ ਪਰੇ ਹਟਾਈਆ। ਦਿਬ ਨੇਤਰ ਆਏ ਦਿਸ, ਨਿਰਗੁਣ ਨਿਰੰਕਾਰ ਨਿਰਾਕਾਰ ਜੋਤ ਰੁਸ਼ਨਾਈਆ। ਬਾਲਮੀਕ ਜੋ ਲਗਾਵੇ ਖਿਚ, ਧੁਨ ਆਤਮਕ ਰਾਗ ਸੁਣਾਈਆ। ਧਾਮ ਵਖਾਏ ਅਵੱਲੜਾ ਅਨਡਿਠ, ਜਗ ਨੇਤਰ ਨਜ਼ਰ ਨਾ ਆਈਆ। ਸਤਿ ਵਿਦਿਆ ਕਿਥੋਂ ਲਈ ਸਿਖ, ਕਵਣ ਕਰੇ ਪੜ੍ਹਾਈਆ। ਕਵਣ ਕਹੇ ਕਲਮ ਛਾਹੀ ਕਾਗ਼ਜ਼ ਲੇਖ ਲਿਖ, ਧੁਰ ਦਾ ਹੁਕਮ ਫ਼ਰਮਾਣ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਇਕੋ ਦਰ ਰਖਾਈਆ। ਚਰਨਾਮਿਤ ਕਵਣ ਸਤਿ, ਸ਼ੰਕਰ ਪਿੰਡੀ ਕਵਣ ਵਡਿਆਈਆ। ਕਿਸ ਬਿਧ ਉਪਜੇ ਬ੍ਰਹਮ ਮਤ, ਬ੍ਰਹਮ ਵਿਦਿਆ ਸਚ ਪੜ੍ਹਾਈਆ। ਲੇਖਾ ਮੁਕੇ ਤਤਵ ਤਤ, ਵਾਸਤਕ ਵਸਤੂ ਇਕੋ ਨਜ਼ਰੀ ਆਈਆ। ਮਿਲੇ ਮੇਲ ਪੁਰਖ ਸਮਰਥ, ਸ੍ਰੀ ਭਗਵਾਨ ਜੋੜ ਜੁੜਾਈਆ। ਬਾਲਮੀਕ ਜਿਸ ਦੀ ਚਰਨੀ ਗਿਆ ਢੱਠ, ਸੀਸ ਜਗਦੀਸ ਝੁਕਾਈਆ। ਸੋ ਭੂਮਿਕਾ ਅਸਥਾਨ ਸਾਚਾ ਗ੍ਰਹਿ ਦੇਣਾ ਦੱਸ, ਮੰਦਰ ਕਵਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨੋਦਕ ਕਵਣ ਰੂਪ ਵਟਾਈਆ। ਚਰਨ ਚਰਨੋਦਕ ਕਿਸੇ ਹੱਥ ਨਾ ਆਵੇ ਪੰਡਤ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਾਰ ਕੁੰਟ ਚਾਰੇ ਖਾਣੀ ਧਿਆਨ ਲਗਾਈਆ। ਕੋਟਾਂ ਵਿਚੋਂ ਭਗਤ ਭਗਵਾਨ ਦਰ ਬਣੇ ਮੰਗਤ, ਆਪਣੀ ਇਛਿਆ ਝੋਲੀ ਅੱਗੇ ਡਾਹੀਆ। ਕਿਰਪਾ ਕਰੇ ਸਾਹਿਬ ਸੂਰਾ ਸਰਬੰਗਤ, ਸਤਿ ਸਤਿਵਾਦੀ ਦਇਆ ਕਮਾਈਆ। ਨਿਰਗੁਣ ਨਿਰੰਕਾਰ ਸਰਗੁਣ ਅੰਗੀਕਾਰ ਕਾਰ ਅੰਗਤ, ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਕਾਇਆ ਚੋਲੀ ਨਾਮ ਨਿਧਾਨ ਚਾੜ੍ਹ ਰੰਗਤ, ਅੰਮ੍ਰਿਤ ਰਸ ਅੰਤਰ ਜਾਮ ਪਿਆਈਆ। ਮਾਨੁਸ਼ ਮਾਨੁਖ ਮਾਨਵ ਬਣਾਏ ਬਣਤਰ, ਘਰ ਸਚ ਦੇਵੇ ਵਡਿਆਈਆ। ਸਚ ਚਰਨੋਦਕ ਚਰਨਾਮਿਤ
❋
❋
ਨਿਜ ਘਰ ਪਿਆਏ ਆਪ ਨਿਰੰਤਰ, ਝਿਰਨਾ ਇਕੋ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚਰਨਾਮਿਤ ਇਕ ਵਖਾਈਆ । ਚਰਨਾਮਿਤ ਨਜ਼ਰ ਨਾ ਆਵੇ ਜਗਤ ਕਟੋਰੇ, ਗੜਵਾ ਖ਼ੁਸ਼ੀ ਨਾ ਕੋਇ ਜਣਾਈਆ। ਜੁਗ ਚੌਕੜੀ ਜਨ ਭਗਤਾਂ ਸ੍ਰੀ ਭਗਵਾਨ ਆਪ ਵਰਤਾਏ ਭੋਰੇ ਭੋਰੇ, ਥੋੜਾ ਥੋੜਾ ਮੁਖ ਅੰਤਰ ਜਾਮ ਪਿਆਈਆ। ਜਿਨ੍ਹਾਂ ਪੀਤਾ ਤਿੰਨਾਂ ਆਪੇ ਬੌਹੜੇ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਖ਼ੁਸ਼ੀ ਮਨਾਈਆ । ਬਾਲਮੀਕ ਬਟਵਾਰਾ ਵਰ ਇਕੋ ਲੋੜੇ, ਨੇਤਰ ਨੈਣ ਅੱਖ ਧਿਆਨ ਲਗਾਈਆ। ਅੰਤ ਕਾਲ ਕਲ ਕਾਤੀ ਕੋਈ ਨਾ ਬੌਹੜੇ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਚਰਨੋਦਕ ਆਪਣੇ ਹੱਥ ਰਖਾਈਆ। ਸਾਚਾ ਚਰਨਾਮਿਤ ਪੰਡਤ ਜੀ ਦੇਣਾ ਦੱਸ, ਕਵਣ ਸਚ ਸਚ ਵਰਤਾਈਆ। ਜਿਸ ਦੇ ਪੀਤਿਆਂ ਮਨ ਵਾਸਨਾ ਹੋਵੇ ਵਸ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ । ਕਾਇਆ ਮੰਦਰ ਅੰਦਰ ਨਿਰਗੁਣ ਜੋਤ ਹੋਵੇ ਪਰਕਾਸ਼, ਜੋਤ ਨਿਰੰਜਣ ਡਗਮਗਾਈਆ। ਜਨਮ ਕਰਮ ਦੀ ਪੂਰਬ ਪੂਰੀ ਹੋਵੇ ਆਸ, ਤ੍ਰਿਸਨਾ ਕੂੜੀ ਦਏ ਚੁਕਾਈਆ। ਜਿਸ ਦਵਾਰੇ ਬਾਲਮੀਕ ਹੋਇਆ ਦਾਸੀ ਦਾਸ, ਬਜਵਾੜਾ ਆਪਣਾ ਸੀਸ ਨਿਵਾਈਆ। ਸੋ ਜੰਗਲ ਜੂਹ ਉਜਾੜ ਪਹਾੜ ਪ੍ਰਭ ਵੇਖਣਹਾਰ ਪਰਭਾਸ, ਡੂੰਘੀ ਕੰਦਰ ਖੋਜ ਖੁਜਾਈਆ। ਲੇਖਾ ਜਾਣੇ ਚੋਟੀ ਪਰਬਤ ਉਤੇ ਕੈਲਾਸ਼, ਪਾਰਬ੍ਰਹਮ ਬ੍ਰਹਮ ਪੜਦਾ ਆਪ ਚੁਕਾਈਆ। ਵਿਸ਼ਨ ਹੋ ਕੇ ਵਿਸ਼ਵ ਕਰੇ ਤਲਾਸ਼, ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਖੋਜ ਖੁਜਾਈਆ। ਹਰਿ ਕਾ ਚਰਨਾਮਿਤ ਕੋਈ ਪਿਆਏ ਨਾ ਵਿਚ ਗਲਾਸ, ਕਟੋਰਾ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਨ੍ਹਾਂ ਆਪ ਦੇਵੇ ਪੁਰਖ ਅਬਿਨਾਸ਼, ਅਬਿਨਾਸ਼ੀ ਰੂਪ ਦਏ ਬਣਾਈਆ। ਇਕ ਚਰਨਾਮਿਤ ਪੀਣ ਦੀ ਸਭਨਾਂ ਰੱਖੀ ਆਸ, ਬਿਨ ਭਗਤਾਂ ਲੋਕਮਾਤ ਹੱਥ ਕਿਸੇ ਨਾ ਆਈਆ। ਸਾਚੀ ਪੂੰਜੀ ਧੁਰ ਦੀ ਰਾਸ, ਪਰਮ ਪੁਰਖ ਪੁਰਖੋਤਮ ਪਾਰਬ੍ਰਹਮ ਪਤਿਪਰਮੇਸ਼ਵਰ ਸਦ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਆਪਣਾ ਆਪ ਬਣਾਈਆ । ਪੰਡਤ ਜੀ ਦੱਸੋ ਕੀ ਅੰਮ੍ਰਿਤ ਰਸ, ਚਰਨਾਮਿਤ ਕਵਣ ਵਡਿਆਈਆ। ਕਵਣ ਮਾਰਗ ਦੇਵੇ ਦੱਸ, ਰਾਹ ਸਾਚਾ ਇਕ ਸਮਝਾਈਆ। ਮਿਲੇ ਮੇਲ ਪੁਰਖ ਸਮਰਥ, ਮਹਿਮਾ ਅਕਥ ਦਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰ ਅਵਤਾਰ ਜਿਸ ਦਾ ਗੌਂਦੇ ਜਸ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਦੂਰ ਦੁਰਾਡਾ ਨੇਰਨ ਨੇਰਾ ਘਰ ਸਾਚੇ ਆਵੇ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੱਲਾਂ ਬਾਤਾਂ ਦੀ ਨਹੀਂ ਕੋਈ ਗਾਥ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਅੰਦਰ ਵੜ ਕੇ ਵੇਖੋ ਮਾਰ ਝਾਤ, ਕੀ ਅੰਮ੍ਰਿਤ ਰਸ ਤੁਹਾਡੇ ਨਿਝਰ ਝਿਰਨਾ ਝਿਰ ਝਿਰ ਆਪਣਾ ਇਸ਼ਟ ਪਕਾਈਆ। ਬੰਦ ਕਿਵਾੜੀ ਖੋਲ੍ਹ ਕੇ ਵੇਖੋ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਪੜ੍ਹਿਆਂ ਉਹ ਨਾ ਆਵੇ ਸਵਾਦ, ਅੰਦਰ ਵੜਿਆਂ ਸਤਿ ਸਰੂਪ ਸਮਾਈਆ। ਸੋ ਪੰਡਤ ਜੋ ਪਾਰਬ੍ਰਹਮ ਵਿਚ ਹੋਏ ਵਿਸਮਾਦ, ਬ੍ਰਹਮ ਵਿਸਮਾਦੀ ਰੂਪ ਸਮਾਈਆ। ਜਿਸ ਦਾ ਖੇਲ ਆਦਿ ਜੁਗਾਦਿ, ਨਾਦ ਅਨਾਦੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਸਾਚਾ ਇਕੋ ਇਕ ਮੰਗ ਮੰਗਾਈਆ। ਪੰਡਤ ਜੀ ਕੀ ਤੁਸਾਂ ਅੰਮ੍ਰਿਤ ਪੀਤਾ, ਚੁੱਲੀ ਹੱਥਾਂ ਉਤੇ ਟਿਕਾਈਆ। ਤਨ ਮਨ ਹੋਇਆ ਠਾਂਡਾ ਸੀਤਾ, ਪੰਜ ਤਤ ਅੱਗ ਨਾ ਕੋਇ ਜਲਾਈਆ। ਕੀ ਆਇਆ ਗਿਆਨ ਬਿਨ ਪੜ੍ਹਿਆਂ ਅਠਾਰਾਂ
❋
❋
ਧਿਆਏ ਗੀਤਾ, ਰਾਮ ਕ੍ਰਿਸ਼ਨਾ ਸਨਮੁਖ ਨਜ਼ਰੀ ਆਈਆ। ਕੀ ਮਿੱਠਾ ਹੋਇਆ ਕੌੜਾ ਰੀਠਾ, ਸਚ ਮਿਠਾਸ ਇਕੋ ਤਤ ਭਰਾਈਆ। ਕੀ ਲੇਖਾ ਚੁਕਿਆ ਨੀਚਾਂ ਊਚਾਂ, ਜਾਤ ਅਜਾਤ ਲੇਖਾ ਦਿਤਾ ਗਵਾਈਆ। ਜਿਸ ਅੰਮ੍ਰਿਤ ਰਸ ਨਾਮ ਨਿਧਾਨ ਸਚ ਦਵਾਰਿਉਂ ਪੀਤਾ, ਸੋ ਪਤਤ ਪਾਪੀ ਪੁਨੀਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਚਰਨਾਮਿਤ ਧੁਰ ਦਾ ਆਪ ਵਰਤਾਈਆ। ਪੰਡਤ ਜੀ ਅੰਮ੍ਰਿਤ ਵਸਤੂ ਕੀ, ਕਵਣ ਦੇਵੇ ਵਰਤਾਈਆ। ਜਿਸ ਨਾਲ ਨਿਰਮਲ ਹੋਵੇ ਜੀ, ਜੀਵ ਆਤਮਾ ਭੇਵ ਰਹਿਣ ਕੋਇ ਨਾ ਪਾਈਆ। ਲੇਖਾ ਚੁਕੇ ਸਾਢੇ ਤਿੰਨ ਹੱਥ ਸੀਂ, ਰਵਦਾਸ ਚੁਮਾਰਾ ਦਏ ਗਵਾਹੀਆ। ਬਟਵਾਰਾ ਬਜਵਾੜਾ ਬਾਲਮੀਕ ਫੇਰ ਓਸੇ ਦਾ ਅਧੀਨ, ਜਿਸ ਮਸਕੀਨ ਦਿਤਾ ਬਣਾਈਆ । ਧੁਰ ਦੇ ਪੰਡਤ ਕੋਲੋਂ ਪੜ੍ਹੋ ਤਾਅਲੀਮ, ਵਿਦਿਆ ਇਕੋ ਦਏ ਸਮਝਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨਾਂ ਵਾਲੀ ਵਖਾਏ ਆਪਣਾ ਨਿਰਗੁਣ ਨੂਰ ਸਚ ਸੀਨ, ਸਵੱਛ ਸਰੂਪੀ ਰੂਪ ਵਟਾਈਆ। ਜਿਸ ਦਾ ਫ਼ਰਮਾਣ ਹੁਕਮ ਚੌਦਾਂ ਲੋਕ ਤ੍ਰੈਭਵਨ ਚਲੇ ਲੱਖ ਚੁਰਾਸੀ ਜੀਵ ਜੰਤ ਅਧੀਨ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਚੁਲੀ ਦਿਸੇ ਅਨਮੁਲੀ, ਜਿਸ ਦੀ ਕੀਮਤ ਕਿਸੇ ਨਾ ਪਾਈਆ। ਪੰਡਤ ਜੀ ਚਰਨਾਮਿਤ ਕਿਸ ਨੂੰ ਵਰਤਾਇਆ, ਪੀਵਣਹਾਰ ਕਵਣ ਅਖਵਾਈਆ। ਜੇ ਅੰਤਰ ਅੱਖ ਹੈ ਵੇਖੋ ਖੋਲ੍ਹ ਨਜ਼ਾਰਾ, ਕੀ ਕੁਛ ਸਾਮ੍ਹਣੇ ਨਜ਼ਰੀ ਆਈਆ। ਜਿਸ ਦੇ ਪਿਛੇ ਬਾਲਮੀਕ ਰੁਲਿਆ ਵਿਚ ਉਜਾੜਾਂ, ਸੋ ਠੋਕਰ ਨਾਮ ਲਗਾਈਆ। ਜਿਸ ਰਾਮ ਦਾ ਨਾਮ ਕੀਤਾ ਉਜਿਆਰਾ, ਲੇਖਾ ਲਿਖ ਕੇ ਸ਼ਹਾਦਤ ਦਿਤੀ ਗਵਾਹੀਆ। ਤਿਸ ਰਾਮ ਦਾ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੁਗ ਚੌਕੜੀ ਵੇਖਣਹਾਰਾ ਖੇਲ ਨਿਆਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਚਾਰੇ ਵੇਦਾਂ ਦਏ ਸਹਾਰਾ, ਪੁਰਾਨ ਅਠਾਰਾਂ ਕਰੇ ਉਜਿਆਰਾ, ਗੀਤਾ ਗਿਆਨ ਅੱਠ ਦਸ ਜੋੜ ਜੁੜਾਈਆ। ਸਾਚੀ ਸਖੀਆਂ ਵੇਖ ਆਖਾੜਾ, ਦੋ ਜਹਾਨਾਂ ਮੰਗਲਾਚਾਰਾ, ਮੰਡਲ ਰਾਸ ਇਕ ਰਚਾਈਆ। ਵੇਖਣਹਾਰਾ ਗੰਗਾ ਕਿਨਾਰਾ, ਬਖ਼ਸ਼ਣਹਾਰਾ ਚਰਨਾਮਿਤ ਸਾਚਾ ਠੰਡੀ ਠਾਰਾ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਜਾਣੇ ਥਾਉਂ ਥਾਈਂਆ। ਪੰਡਤ ਜੀ ਗੜਵੀ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ ਦਾ ਆਦਿ ਜੁਗਾਦੀ ਤੀਰਥ ਤਟ ਸਰੋਵਰ ਧੁਰ ਦਾ ਸਚ ਭੰਡਾਰ, ਗੰਗਾ ਜਮਨਾ ਸੁਰਸਤੀ ਗੋਦਾਵਰੀ ਧਾਰ ਚਲਾਈਆ। ਸੋ ਕਰਤਾ ਪੁਰਖ ਕਰਨੇਹਾਰਾ ਖੇਲ ਕਰੇ ਕਰਤਾਰ, ਕਾਹਨ ਘਨੱਈਆ ਰਾਮ ਰਮਈਆ ਨਿਰਗੁਣ ਸਰਗੁਣ ਵੇਸ ਵਟਾਈਆ। ਸਾਚਾ ਜਾਮ ਮੀਤ ਪਿਆਰ ਪਿਲਾਵਣਹਾਰ, ਰਸ ਇਕੋ ਇਕ ਵਖਾਈਆ। ਤਿਸ ਦਾ ਨੇਤਰ ਨੈਣ ਅੱਖ ਕਰੋ ਦਰਸ ਦੀਦਾਰ, ਸਨਮੁਖ ਹੋ ਕੇ ਰਿਹਾ ਸਮਝਾਈਆ। ਜਗਤ ਵਿਦਿਆ ਵਸੇ ਬਾਹਰ, ਭਗਤ ਵਿਦਿਆ ਇਕ ਸਮਝਾਈਆ। ਜਿਸ ਧਾਰ ਵਿਚੋਂ ਨਿਰਅੱਖਰ ਸਾਚੇ ਕਰ ਪਿਆਰ, ਬਾਲਮੀਕ ਆਪਣੀ ਕਲਮ ਚਲਾਈਆ। ਸੋ ਬਾਲਮੀਕ ਕਲਜੁਗ ਵਿਚ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਇਹ ਮੇਰਾ ਓਹੋ ਯਾਰ, ਜੋ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਸੇ ਦਾ ਸੱਚਾ ਭੰਡਾਰ, ਜਿਸ ਨੂੰ ਕੋਟਨ ਕੋਟ ਪੰਡਤ ਪਾਂਧੇ ਰਹੇ ਵਰਤਾਈਆ। ਪਰ ਅਬ ਨਾ ਕੋਈ ਪੀਵਣਹਾਰ, ਅੰਮ੍ਰਿਤ ਪੀ ਅਮਰ ਰੂਪ ਨਾ ਕੋਏ ਵਟਾਈਆ। ਸ਼ੰਕਰ ਨੈਣ ਰਿਹਾ ਉਘਾੜ, ਆਪਣੀ ਤ੍ਰਿਸ਼ੂਲ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਰਨਾਮਿਤ ਇਕੋ ਘਰ ਵਖਾਈਆ। ਚਰਨਾਮਿਤ ਅੰਦਰ ਵਸੇ ਭਗਵਾਨ, ਜਲ ਸਾਚਾ ਰਿਹਾ ਸੁਣਾਈਆ। ਇਸ ਦੀ ਕਰੋ ਪਛਾਣ, ਪੰਡਤ ਜੀ ਆਪਣਾ ਧਿਆਨ ਲਗਾਈਆ। ਫੇਰ ਦੇਵੋ ਫ਼ਰਮਾਣ, ਹੁਕਮ ਸੰਦੇਸਾ ਇਕ ਸੁਣਾਈਆ। ਧੁਰ ਦਾ ਵੇਖ ਖੇਲ ਮਹਾਨ, ਮਹਾਂਬਲੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਚ ਦਰ, ਜਿਸ ਘਰ ਬਹਿ ਕੇ ਅੰਮ੍ਰਿਤ ਜਲ ਜਨ ਭਗਤ ਪੀਵਣ ਚਾਈਂ ਚਾਈਂਆ।
ਸਾਚੀ ਸੀਤਾ ਵਖਾਈ ਸੁਰਤੀ, ਸਾਚੇ ਰਾਮ ਨਾਲ ਪਰਨਾਈਆ। ਜਿਸ ਦਾ ਰੂਪ ਅਕਾਲ ਮੂਰਤੀ, ਸਤਿ ਸਰੂਪ ਸਮਾਈਆ। ਆਸਾ ਮਨਸਾ ਸਰਬ ਪੂਰਤੀ, ਭਰਤੰਬਰ ਵੇਖ ਵਖਾਈਆ। ਵਾਸ ਚੁਕੇ ਨੇੜ ਦੂਰਤੀ, ਗੰਗਾ ਆਰ ਪਾਰ ਕਿਨਾਰਾ ਇਕੋ ਘਾਟ ਨਜ਼ਰੀ ਆਈਆ। ਓਸ ਦੀ ਸਾਚਾ ਰਾਮ ਕਰੇ ਸਚ ਮਹੂਰਤੀ, ਮੁਸ਼ਕਲ ਪਿਛਲੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਸੀਤਾ ਮੰਦਰ ਦੇਣਾ ਵਖਾਲ, ਜਿਸ ਅੰਤਰ ਇਕੋ ਜੋਤ ਹੋਵੇ ਰੁਸ਼ਨਾਈਆ। ਇਹਦੇ ਨਾਲ ਰਾਮ ਵਸੇ ਦੀਨ ਦਿਆਲ, ਸੋਹਣਾ ਆਪਣਾ ਜੋੜ ਜੁੜਾਈਆ। ਬੇਸ਼ਕ ਬਾਹਰੋਂ ਕੱਟਦਾ ਫਿਰੇ ਬਨਬਾਸ, ਪੰਜ ਤਤ ਕਾਇਆ ਮਾਟੀ ਦੁਖਦਾਈ ਨਜ਼ਰੀ ਆਈਆ। ਅੰਦਰੋਂ ਕਰੇ ਸਾਚੀ ਸੰਭਾਲ, ਬਣ ਪ੍ਰੀਤਮ ਬੇਪਰਵਾਹੀਆ। ਕਿਆ ਕੋਈ ਸਮਝੇ ਲਵ ਕੁਸ਼ ਕਿਸ ਦੇ ਬਾਲ, ਬਾਲਮੀਕ ਬਜਵਾੜਾ ਦਏ ਗਵਾਹੀਆ। ਕਵਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਕਵਣ ਜੰਗਲ ਜੂਹ ਉਜਾੜ ਪਹਾੜ ਰੱਖੇ ਸੰਭਾਲ, ਆਪਣੀ ਗੋਦ ਉਠਾਈਆ। ਕਿਸ ਬਿਧ ਅੰਮ੍ਰਿਤ ਸਤਿ ਜਾਮ ਦਏ ਪਿਆਲ, ਸੋਹਣਾ ਰੰਗ ਰੰਗਾਈਆ। ਸੋ ਪੰਡਤ ਜੀ ਮੰਦਰ ਦੇਣਾ ਵਖਾਲ, ਜਿਸ ਅੰਦਰ ਸੀਤਾ ਸੋਹਣਾ ਰੂਪ ਵਟਾਈਆ। ਸੀਤਾ ਨਜ਼ਰੀ ਆਏ ਸਤਿ, ਸਤਿ ਸਤਿਵਾਦ ਵਿਚ ਬੈਠੀ ਆਸਣ ਲਾਈਆ। ਇਕੋ ਰਾਮ ਰਹੀ ਜਪ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ । ਨਾਲੇ ਬਨਬਾਸ ਨਾਲੇ ਤਪ, ਦੋਵੇਂ ਰੰਗ ਵਖਾਈਆ। ਨਾਲੇ ਬਾਲਮੀਕ ਸਿਰ ਉਤੇ ਰੱਖੇ ਹੱਥ, ਸਗਲਾ ਸੰਗ ਨਿਭਾਈਆ। ਨਾਲ ਪ੍ਰਭ ਮਿਲਣ ਦੀ ਖੋਲ੍ਹੀ ਅੱਖ, ਅੰਤਰ ਦਰਸ਼ਨ ਪਾਈਆ। ਬਾਹਰੋਂ ਸਾਰੇ ਰਹੇ ਦੱਸ, ਸਾਚਾ ਭੇਵ ਨਾ ਕੋਇ ਖੁਲ੍ਹਾਈਆ। ਉਹ ਸੀਤਾ ਮਈਆ ਸਭ ਦੇ ਅੰਦਰ ਰਹੀ ਵਸ, ਜਿਹੜੀ ਸੀਤਾ ਸਾਚੇ ਰਾਮ ਪਰਨਾਈਆ। ਉਸ ਦਾ ਲੇਖਾ ਕਦੇ ਨਾ ਮੁੱਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਾਚਾ ਜੋੜ ਜੁੜਾਈਆ। ਸੋ ਮੰਦਰ ਖ਼ੁਸ਼ੀਆਂ ਨਾਲ ਦੇਣਾ ਦੱਸ, ਵੇਖੀਏ ਚਾਈਂ ਚਾਈਂਆ। ਮੰਦਰ ਉਹ ਨਾ ਦੱਸਣਾ ਜਿਸ ਵਿਚੋਂ ਸੀਤਾ ਜਾਏ ਨੱਠ, ਲੱਭਿਆਂ ਹੱਥ ਕਿਸੇ ਨਾ ਆਈਆ। ਜਿਸ ਦੇ ਪਿਛੇ ਰਾਮ ਹੋਵੇ ਬੇਬਸ, ਭੱਜੇ ਵਾਹੋ ਦਾਹੀਆ। ਜਿਸ ਰਾਵਣ ਸੱਥਰ ਦਿਤਾ ਘੱਤ, ਖ਼ਾਕੀ ਖ਼ਾਕ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਵੇਖੇ ਬੇਪਰਵਾਹੀਆ। ਸੀਤਾ ਮੰਦਰ ਵਖਾਉਣਾ ਸੋਹਣਾ, ਸੋਹਣੀ ਬਣਤ ਬਣਾਈਆ । ਜਿਥੇ ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਰਖਾਈਆ। ਨਾ ਬਿਸਤਰ ਨਾ ਸੇਜੇ ਸੌਣਾ, ਆਲਸ ਨਿੰਦਰਾ ਨਾ ਕੋਇ ਵਡਿਆਈਆ। ਨਾ ਗੀਤ ਨਾ ਛੰਦ ਗੌਣਾ, ਤਾਲ ਤਲਵਾੜਾ ਨਾ ਕੋਇ ਵਜਾਈਆ। ਜਿਸ ਮੰਦਰ ਅੰਦਰ ਪਰਮ ਪੁਰਖ ਪਰਮਾਤਮ ਅੰਤਰ ਦਰਸ ਪੌਣਾ, ਸੀਤਾ ਖ਼ੁਸ਼ੀਆਂ
❋
❋
ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣ ਆਇਆ ਉਹ ਦਾ, ਜਿਸ ਘਰ ਸੀਤਾ ਸਵਾਣੀ ਬਹਿ ਬਹਿ ਖ਼ੁਸ਼ੀ ਮਨਾਈਆ। ਸੀਤਾ ਮੰਦਰ ਕਿਡਾ ਚੰਗਾ, ਪੰਡਤ ਜੀ ਕਵਣ ਦਏ ਵਖਾਈਆ। ਜਿਸ ਦੇ ਵੈਰਾਗ ਅੰਦਰ ਰੋਂਦੀ ਫਿਰ ਦੀ ਗੰਗਾ, ਨੇਤਰ ਨੈਣਾਂ ਨੀਰ ਵਹਾਈਆ। ਜਿਸ ਦਾ ਰਾਮ ਛੱਡਿਆ ਸੰਗਾ, ਨਾਤਾ ਤੁਟਿਆ ਸੰਗੀ ਲੋਕਾਈਆ। ਬਿਨ ਰਾਮ ਸੀਤਾ ਉਹ ਨਾ ਆਵੇ ਅਨੰਦਾ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਘਰ ਬਿਨ ਤੇਲ ਬਾਤੀ ਦੀਆ ਜਗਾਏ ਅਗੰਮੀ ਚੰਦਾ, ਅੱਠੇ ਪਹਿਰ ਹੋਏ ਰੁਸ਼ਨਾਈਆ। ਕੂੜੇ ਕਿਰਕਟ ਨਾਲ ਕਦੀ ਨਾ ਹੋਵੇ ਗੰਦਾ, ਜਗਤ ਵਾਸਨਾ ਅੰਦਰ ਵੇਖਣ ਕੋਇ ਨਾ ਪਾਈਆ। ਓਥੇ ਨਾ ਕੋਈ ਸਿੰਘਾਸਣ ਨਾ ਕੋਈ ਪਲੰਘ ਨਾ ਕੋਈ ਖਟੀਆ ਨਾ ਕੋਈ ਮੰਜਾ, ਇਕੋ ਜੋਤ ਨੂਰ ਰੁਸ਼ਨਾਈਆ। ਸ਼ਬਦ ਅਨਾਦ ਧੁਨ ਵੱਜੇ ਮਰਦੰਗਾ, ਤੰਦ ਸਤਾਰ ਨਾ ਕੋਇ ਹਿਲਾਈਆ। ਜਿਸ ਮੰਦਰ ਨੂੰ ਕੋਟਨ ਕੋਟ ਲੱਭਦੇ ਫਿਰਦੇ ਵਿਚ ਬ੍ਰਹਿਮੰਡਾ, ਜੀਵ ਜੰਤ ਸਾਧ ਸੰਤ ਬੈਠੇ ਧਿਆਨ ਲਗਾਈਆ। ਸੋ ਮੰਦਰ ਵਖਾਉਣਾ ਜਿਥੇ ਵੜਦਿਆਂ ਕੋਈ ਨਾ ਆਵੇ ਸੰਗਾ, ਸਨਮੁਖ ਸਾਖਿਆਤ ਸੀਤਾ ਰਾਮ ਦੋਵੇਂ ਨਜ਼ਰੀ ਆਈਆ। ਬਾਲਮੀਕ ਅੰਦਰੋਂ ਰਿਹਾ ਗਾ, ਖ਼ੁਸ਼ੀਆਂ ਗੀਤ ਸੁਣਾਈਆ। ਪ੍ਰਭੂ ਕੀਤਾ ਕੌਲ ਰਿਹਾ ਨਿਭਾ, ਪੂਰਬ ਲੇਖਾ ਭੁੱਲ ਨਾ ਜਾਈਆ। ਏਨ੍ਹਾਂ ਕੋਲੋਂ ਮੈਨੂੰ ਭਗਤ ਲਿਆ ਬਣਾ, ਆਪਣੀ ਗੋਦ ਉਠਾਈਆ। ਰਵਦਾਸ ਨਾਲ ਜੋੜ ਜੁੜਾ, ਦੇਵੇ ਮਾਣ ਵਡਿਆਈਆ। ਪਿਛਲਾ ਚੇਤਾ ਦਏ ਕਰਾ, ਚੇਤਨ ਰੂਪ ਵਖਾਈਆ। ਏਸੇ ਕਾਰਨ ਕਰਤਾ ਗਿਆ ਆ, ਗ੍ਰਹਿ ਮੰਦਰ ਘਰ ਵੇਖੇ ਨੈਣ ਉਠਾਈਆ। ਜਿਸ ਦੀ ਆਸਾ ਰੱਖ ਚਰਨ ਭਰਵਾਸਾ ਗਿਆ ਤਕਾ, ਸੋ ਸਾਹਿਬ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਾਲਮੀਕ ਤੇਰੀ ਕਰੇ ਭਾਲ, ਪਾਲ ਸਿੰਘ ਸਰਨ ਰਖਾਈਆ। ਸਾਢੇ ਤਿੰਨ ਹੱਥ ਏਥੋਂ ਦੂਰ, ਫ਼ਾਸਲਾ ਸਚ ਰਿਹਾ ਸਮਝਾਈਆ। ਕਲਜੁਗ ਵਿਚ ਸਾਢੇ ਤਿੰਨ ਹੱਥ ਏਸੇ ਕਾਰਨ ਹੋਇਆ ਮੰਜ਼ੂਰ, ਮਜ਼ਦੂਰੀ ਪਿਛਲੀ ਝੋਲੀ ਪਾਈਆ। ਜਿਸ ਸਿੰਘਾਸਣ ਉਪਰ ਸਾਹਿਬ ਹਾਜ਼ਰ ਹਜ਼ੂਰ, ਢਾਈ ਬਾਲਿਸ਼ਤ ਇਸ ਤੋਂ ਪਿਛੇ ਦਏ ਵਡਿਆਈਆ। ਇਸ ਧਾਮ ਤੇ ਢਾਈ ਗਿੱਠਾਂ ਅੱਗੇ ਝੁਕ ਕੇ ਅੱਖਾਂ ਵਿਚੋਂ ਨੀਰ ਵਹਾਏ ਨੂਰ, ਬਿਹਬਲ ਹੋ ਕੇ ਅੰਤਰ ਕੁਰਲਾਈਆ। ਮੇਰੀ ਜੋਦੜੀ ਕਰਨੀ ਮਨਜ਼ੂਰ, ਚਰਨ ਕਵਲ ਬਖ਼ਸ਼ਣੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਵਦਾਸ ਸੰਗ ਪੂਰੀ ਕੀਤੀ ਆਸ, ਆਸਾ ਵਿਚੋਂ ਸਾਢੇ ਤਿੰਨ ਹੱਥ ਦੀ ਰਵਦਾਸ ਚੁਮਾਰਾ ਦਏ ਗਵਾਹੀਆ।
੨੫ ਚੇਤ ੨੦੨੧ ਬਿਕ੍ਰਮੀ ਸਤਵੰਤ ਕੌਰ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪਰਦੇਸ਼
ਜਨ ਭਗਤ ਕਹੇ ਮੈਂ ਆਰਾਧਿਆ ਇਕ, ਏਕੰਕਾਰ ਧਿਆਨ ਲਗਾਈਆ। ਜਿਸ ਆਪਣਾ ਲੇਖਾ ਮੇਰੇ ਅੰਤਰ ਦਿਤਾ ਲਿਖ, ਕਾਗ਼ਜ਼ ਕਲਮ ਛਾਹੀ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਨਿਤ ਨਵਿਤ ਨਿਰਗੁਣ ਓਹੋ ਰੂਪ ਆਏ ਦਿਸ, ਸਤਿ ਸਰੂਪ ਨਜ਼ਰੀ ਆਈਆ। ਆਤਮ ਪਰਮਾਤਮ ਕਰੇ ਸਾਚਾ ਹਿਤ, ਪ੍ਰੀਤੀ ਇਕੋ ਇਕ ਵਖਾਈਆ। ਜਨਮ ਕਰਮ ਭਰਮ ਭੌ ਕੂੜੀ ਕਿਰਿਆ ਲੇਖਾ ਲਏ ਨਜਿਠ, ਵਡ ਦਾਤਾ ਆਪਣੇ
❋
❋
ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਜੋ ਸੁਤਾ ਦੇ ਕਰ ਪਿਠ, ਗੁਰਮੁਖਾਂ ਸਨਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਤਰਾਈਆ। ਜਨ ਭਗਤ ਕਹੇ ਪ੍ਰਭ ਤੇਰੀ ਸਾਚੀ ਮਸਤੀ, ਨਾਮ ਖ਼ੁਮਾਰੀ ਇਕੋ ਨਜ਼ਰੀ ਆਈਆ। ਸਦਾ ਸਦਾ ਸਦ ਨਜ਼ਰੀ ਆਏ ਤੇਰੀ ਹਸਤੀ, ਘਟ ਘਟ ਆਪਣਾ ਡੇਰਾ ਲਾਈਆ। ਆਦਿ ਜੁਗਾਦਿ ਚੜ੍ਹੀ ਰਹੇ ਮਸਤੀ, ਸਚ ਮਤਵਾਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਇਕ ਵਡਿਆਈਆ। ਜਨ ਭਗਤ ਕਹੇ ਪ੍ਰਭ ਤੇਰਾ ਨਗਾਰਾ, ਘਰ ਨਵ ਨਿਧ ਵੱਜੇ ਵਧਾਈਆ। ਨਾਤਾ ਛੁੱਟੇ ਸਰਬ ਸੰਸਾਰਾ, ਸਗਲੀ ਚਿੰਤ ਗਵਾਈਆ। ਨਿਜ ਨੇਤਰ ਨੈਣ ਦੀਦਾਰਾ, ਦਰਸ ਹਰਸ ਸਰਬ ਗਵਾਈਆ। ਗ੍ਰਹਿ ਦੀਪਕ ਜੋਤ ਉਜਿਆਰਾ, ਅੰਧ ਅੰਧੇਰ ਮਿਟਾਈਆ। ਸਤਿ ਮਿਲਣ ਦਾ ਸਚ ਪਿਆਰਾ, ਪ੍ਰੀਤਮ ਪ੍ਰੀਤੀ ਇਕ ਦ੍ਰਿੜਾਈਆ। ਮੰਦਰ ਸੁਹਾਏ ਮਹਲ ਮਨਾਰਾ, ਨਿਹਚਲ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰ ਆਪ ਅਖਵਾਈਆ। ਜਨ ਭਗਤ ਕਹੇ ਕੀ ਤੇਰੀ ਸਿਫ਼ਤ, ਸਚ ਸਾਲਾਹੀ ਕਹਿਣ ਕੁਛ ਨਾ ਪਾਈਆ। ਕੋਈ ਨਾ ਜਾਣੇ ਤੇਰੀ ਨਿਸਬਤ, ਆਦਿ ਜੁਗਾਦਿ ਜੁਗ ਚੌਕੜੀ ਸਮਝ ਨਾ ਕੋਇ ਰਖਾਈਆ। ਤੇਰਾ ਲੇਖਾ ਸਦਾ ਸਦਾ ਇਲਬੱਤ, ਲੋਕ ਪਰਲੋਕ ਤੇਰਾ ਨੂਰ ਨਜ਼ਰੀ ਆਈਆ। ਸਚ ਸਵਾਮੀ ਜਨ ਭਗਤਾਂ ਕਰੇ ਇਕ ਮੁਹੱਬਤ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਹਰ ਘਟ, ਗ੍ਰਹਿ ਗ੍ਰਹਿ ਝੋਲੀ ਪਾਈਆ। ਹਰੀ ਭਗਤ ਕਹੇ ਮੇਰੇ ਭਗਵੰਤ, ਤੇਰੀ ਭਗਤੀ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਕਰ ਕਰ ਥੱਕੇ ਸਾਧ ਸੰਤ, ਜੀਵ ਜੰਤ ਭੱਜਣ ਵਾਹੋ ਦਾਹੀਆ। ਕਿਸੇ ਹੱਥ ਨਾ ਆਵੇ ਮਣੀਆ ਮੰਤ, ਮੰਤਰ ਸਤਿ ਨਾ ਕੋਇ ਸਮਝਾਈਆ। ਰੂਪ ਅਨੂਪ ਤੇਰੇ ਵੇਖ ਅਨੰਤ, ਅਗਣਤ ਸਕੇ ਨਾ ਕੋਇ ਗਣਾਈਆ। ਭਰਮੇ ਭੁੱਲਾ ਜਗਤ ਸੰਸਾਰ ਕੁਕਰਮੀ ਜੰਤ, ਨਿਹਕਰਮੀ ਤੇਰਾ ਨੇਹੋਂ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਿਤੀ ਦ੍ਰਿੜਾਈਆ। ਸ੍ਰੀ ਭਗਵਾਨ ਭੇਵ ਖੋਲ੍ਹ, ਜਨ ਭਗਤ ਦਏ ਸਮਝਾਈਆ। ਜੁਗ ਚੌਕੜੀ ਤੋਲਾਂ ਸਾਚਾ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਸਾਚੇ ਸੰਤਾਂ ਸੱਜਣ ਬਣ ਕੇ ਵਸਾਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਅੰਦਰ ਵੜ ਵਜਾਵਾਂ ਢੋਲ, ਸੁੱਤਿਆਂ ਆਪ ਉਠਾਈਆ। ਅੰਮ੍ਰਿਤ ਰਸ ਪਿਆਵਾਂ ਪੌਹਲ, ਜਾਮ ਨਾਮ ਹੱਥ ਉਠਾਈਆ। ਉਲਟਾ ਕਰ ਕੇ ਨਾਭ ਕੌਲ, ਝਿਰਨਾ ਇਕੋ ਸਤਿ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਆਪ ਸਹਾਈਆ। ਜਨ ਭਗਤ ਕਹੇ ਤੇਰਾ ਅੰਮ੍ਰਿਤ ਪੀਵੇ ਕੌਣ, ਸਮਝ ਵਿਚ ਕਿਸੇ ਨਾ ਆਈਆ। ਸਾਧ ਸੰਤ ਚਾਰ ਕੁੰਟ ਦਹਿ ਦਿਸ਼ਾ ਭੌਣ, ਦਿਵਸ ਰੈਣ ਮਨ ਵਾਸਨਾ ਨਾਲ ਰਲਾਈਆ। ਤੀਰਥ ਤਟ ਕਿਨਾਰ ਜੋ ਜਾ ਜਾ ਨਹੌਣ, ਦੁਰਮਤ ਮੈਲ ਨਾ ਕੋਇ ਧਵਾਈਆ। ਮ੍ਰਿਗਸ਼ਾਲਾ ਜੋ ਸੇਜੇ ਸੌਣ, ਧੂੜੀ ਤਨ ਤਪਾਈਆ । ਸੀਸ ਭਸਮ ਜੋ ਫੜ ਫੜ ਪੌਣ, ਖ਼ਾਕੀ ਖ਼ਾਕ ਰੂਪ ਵਟਾਈਆ। ਰਾਗਾਂ ਨਾਦਾਂ ਅੰਦਰ ਜੋ ਗਾਣ, ਤਾਲ ਤਲਵਾੜੇ ਜੋ ਰਹੇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸੰਗ ਸਕੇ ਨਾ ਕੋਇ ਨਿਭਾਈਆ। ਪਾਰਬ੍ਰਹਮ ਕਹੇ ਮੇਰਾ ਲੇਖਾ ਸੱਚ, ਸਤਿ ਸਤਿ ਸਮਝਾਈਆ। ਜਨ ਭਗਤਾਂ ਮਿਲਾਂ ਹੱਸ ਹੱਸ, ਨਿਤ ਨਵਿਤ ਫੇਰਾ ਪਾਈਆ। ਜੁਗ ਚੌਕੜੀ ਦੇਵਾਂ ਵੱਥ, ਨਾਮ ਅਮੋਲਕ
❋
❋
ਇਕ ਵਰਤਾਈਆ। ਹਿਰਦੇ ਅੰਦਰ ਆਪੇ ਵਸ, ਹਸਤੀ ਆਪਣੇ ਨਾਲ ਰਖਾਈਆ। ਅੰਮ੍ਰਿਤ ਆਤਮ ਸਾਚਾ ਝੱਟ, ਸਚ ਸਰੋਵਰ ਦਿਆਂ ਭਰਾਈਆ । ਸਤਿ ਧਰਮ ਦਾ ਖੋਲ੍ਹ ਕੇ ਹੱਟ, ਨਾਮ ਵਣਜਾਰਾ ਵੰਡ ਵੰਡਾਈਆ। ਆਤਮ ਸੇਜਾ ਬੈਠ ਸੁਹੰਜਣੀ ਖਾਟ, ਸਿੰਘਾਸਣ ਇਕੋ ਰੰਗ ਰੰਗਾਈਆ। ਭਾਗ ਲਗਾ ਕਾਇਆ ਮਾਟ, ਕਾਚੀ ਮਾਟੀ ਦਿਆਂ ਵਡਿਆਈਆ। ਸਦਾ ਸੁਹੇਲਾ ਬਣ ਕੇ ਵਸਾਂ ਸਾਥ, ਸਗਲਾ ਸੰਗ ਨਿਭਾਈਆ। ਜਿਨ੍ਹਾਂ ਸੁਣਾਵਾਂ ਆਪਣੀ ਗਾਥ, ਸੋਹੰ ਢੋਲਾ ਇਕ ਪੜ੍ਹਾਈਆ। ਤਿਨ੍ਹਾਂ ਏਥੇ ਓਥੇ ਬਣਾਂ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਪਕੜ ਚੜ੍ਹਾਵਾਂ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਆਪਣੇ ਮਿਲਣ ਦੀ ਅੰਤਰ ਆਪੇ ਦੱਸਾਂ ਜਾਚ, ਸੁਰਤੀ ਸ਼ਬਦ ਜੋੜ ਜੁੜਾਈਆ। ਸਾਚੀ ਸੇਜਾ ਕਰ ਕੇ ਭੋਗ ਬਲਾਸ, ਨਾਰੀ ਕੰਤ ਰੂਪ ਵਟਾਈਆ। ਜਨਮ ਜਨਮ ਦੀ ਪੂਰੀ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਸੰਗ ਰਖਾਈਆ। ਜਨ ਭਗਤ ਕਹੇ ਕੀ ਤੇਰਾ ਰੰਗ, ਜਗ ਨੇਤਰ ਨਜ਼ਰ ਨਹੀਂ ਆਇੰਦਾ। ਕਵਣ ਸੇਜਾ ਸੋਹੇ ਪਲੰਘ, ਸਚ ਸਿੰਘਾਸਣ ਕਵਣ ਡੇਰਾ ਲਾਇੰਦਾ। ਕਵਣ ਨਾਮ ਵੱਜੇ ਮਰਦੰਗ, ਕਵਣ ਨਾਦ ਅਲਾਇੰਦਾ। ਕਵਣ ਪਰੇਮ ਦਏ ਅਨੰਦ, ਕਵਣ ਆਪਣਾ ਸੰਗ ਵਖਾਇੰਦਾ। ਕਵਣ ਢੋਲਾ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਭਿਖਕ ਮੰਗ ਮੰਗਾਇੰਦਾ। ਮੇਰਾ ਢੋਲਾ ਸੋਹੰ ਸੋ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਆਪ ਜਣਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰੇ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ । ਕੂੜੀ ਕਿਰਿਆ ਲਵੇ ਖੋਹ, ਸਚ ਸੁਚ ਝੋਲੀ ਦਏ ਭਰਾਈਆ। ਕਰ ਪਰਕਾਸ਼ ਅੰਤਰ ਲੋ, ਅੰਧ ਅੰਧੇਰ ਗਵਾਈਆ। ਧੁਰ ਦਾ ਢੋਆ ਦੇਵੇ ਢੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ। ਜਨ ਭਗਤ ਕਹੇ ਕੀ ਤੇਰਾ ਗੀਤ, ਮੇਰੀ ਸਮਝ ਵਿਚ ਨਾ ਆਈਆ। ਮੈਂ ਸੁਣ ਸੁਣ ਥੱਕਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦਰ ਦਰ ਫੇਰਾ ਪਾਈਆ। ਤੇਰੀ ਕੋਈ ਨਾ ਜਾਣੇ ਅਚਰਜ ਰੀਤ, ਰੀਤੀਵਾਨ ਪੜਦਾ ਨਾ ਕੋਇ ਉਠਾਈਆ। ਸਾਰੇ ਕਹਿਣ ਪ੍ਰਭ ਦਾ ਖੇਲ ਸਦਾ ਅਨਡੀਠ, ਵੇਖਣ ਵਿਚ ਕਦੇ ਨਾ ਆਈਆ। ਜੋ ਜਨ ਕਰੇ ਚਰਨ ਪ੍ਰੀਤ, ਤਿਸ ਦੇਵੇ ਮਾਣ ਵਡਿਆਈਆ। ਕਰ ਕਿਰਪਾ ਸਵਾਮੀ ਬਖ਼ਸ਼ੇ ਇਕ ਹਦੀਸ, ਹਜ਼ਰਤ ਸਚ ਕਰ ਪੜ੍ਹਾਈਆ। ਹਉਂ ਬਾਲ ਅਞਾਣਾ ਨੀਕਨ ਨੀਕ, ਨੀਚੋਂ ਨੀਚ ਰਿਹਾ ਵਖਾਈਆ। ਕਾਇਆ ਚੋਲੀ ਚਾੜ੍ਹ ਰੰਗ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮੇਰੀ ਨੰਗੀ ਨਾ ਹੋਵੇ ਪੀਠ, ਪੁਸ਼ਤ ਪਨਾਹ ਤੇਰਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਤੇਰੀ ਤਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਸਰਨ ਲੈਣੀ ਤੱਕ, ਓਟ ਇਕੋ ਇਕ ਰਖਾਈਆ। ਸਭ ਦੀ ਝੋਲੀ ਪਾਵਾਂ ਹੱਕ, ਹਕੀਕਤ ਵਿਚੋਂ ਖੋਜ ਖੁਜਾਈਆ। ਝੂਠੀ ਪ੍ਰੀਤ ਲਾ ਨਾ ਜਾਣਾ ਨੱਸ, ਭੱਜਿਆਂ ਮਾਰਗ ਹੱਥ ਨਾ ਕੋਇ ਆਈਆ। ਕਿਰਪਾ ਕਰੇ ਪੁਰਖ ਸਮਰਥ, ਦੋ ਜਹਾਨ ਦਏ ਵਡਿਆਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਦਰਸ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਮਿਲ ਕੇ ਗੌਂਦੇ ਇਹੋ ਜਸ, ਸੋਹੰ ਢੋਲਾ ਇਕੋ ਗਾਈਆ। ਤੂੰ ਮੇਰਾ ਮੈਂ ਤੇਰੇ ਵਸ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨੂਰ ਆਪਣਾ ਨੂਰ ਦਰਸਾਈਆ। ਜਨ ਭਗਤ ਕਹੇ ਵੱਡਾ ਛੋਟਾ ਇਹ ਤੇਰਾ ਕੰਮ, ਮੇਰੀ ਸਮਝ ਵਿਚ ਨਾ ਆਈਆ। ਤੇਰੀ ਵਡਿਆਈ ਤੂੰ ਹੈਂ ਪ੍ਰਭੂ ਧੰਨ, ਧੰਨ
❋
❋
ਤੇਰੀ ਸ਼ਰਨਾਈਆ। ਮੈਂ ਬਾਲਾ ਨੱਢਾ ਨੂਰੀ ਤੇਰਾ ਚੰਨ, ਤੂੰ ਚਾਂਦਨਾ ਬੇਪਰਵਾਹੀਆ। ਮੈਂ ਨਿਤ ਨਵਿਤ ਤੇਰਾ ਭਾਣਾ ਰਿਹਾ ਮੰਨ, ਤੂੰ ਸਦ ਆਪਣੇ ਭਾਣੇ ਵਿਚ ਸਮਾਈਆ। ਮੇਰਾ ਵਸੇਰਾ ਛੱਪਰੀ ਛੰਨ, ਤੇਰਾ ਮਹਲ ਅਟੱਲ ਸਚਖੰਡ ਸਾਚਾ ਸੋਭਾ ਪਾਈਆ। ਤੂੰ ਮੇਰਾ ਜਨਨੀ ਜਨ, ਹਉਂ ਪੂਤ ਸਪੂਤ ਦਰ ਠਾਂਡਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਤੂੰ ਪੂਤ ਸਪੂਤ ਮੇਰਾ ਜਗ, ਸ੍ਰੀ ਭਗਵਾਨ ਸਚ ਸਮਝਾਇੰਦਾ। ਮੈਂ ਵਸਾਂ ਉਪਰ ਸ਼ਾਹ ਰਗ, ਘਰ ਸਾਚੇ ਡੇਰਾ ਲਾਇੰਦਾ। ਤੇਰਾ ਗੁਰਮੁਖ ਕਰ ਕੇ ਹੱਜ, ਆਪਣੀ ਹਾਜਤ ਪੂਰ ਕਰਾਇੰਦਾ। ਜਗਤ ਦਵਾਰ ਸਾਰੇ ਤਜ, ਤਖ਼ਤ ਤੇਰਾ ਇਕ ਵਡਿਆਇੰਦਾ । ਮੈਂ ਦਰਸਨ ਕਰਾਂ ਰੱਜ, ਨਿਤ ਲੋਚਣ ਤੇਰੇ ਨਾਲ ਮਿਲਾਇੰਦਾ । ਤੇਰੇ ਅੰਦਰ ਆਪਣਾ ਪਰਦਾ ਕਜ, ਪੰਜ ਤਤ ਕਾਇਆ ਓਢਣ ਇਕ ਸੁਹਾਇੰਦਾ। ਤੁਧ ਬਿਨ ਮੇਰਾ ਦੇਵੇ ਨਾ ਕੋਈ ਸਾਥ, ਸੰਗੀ ਸੰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇੰਦਾ। ਭਗਤ ਕਹੇ ਤੂੰ ਮੇਰਾ ਬਾਪ, ਪਿਤਾ ਇਕੋ ਇਕ ਅਖਵਾਈਆ। ਬਿਨ ਰਸਨਾ ਜਿਹਵਾ ਕਰਾਂ ਜਾਪ, ਬਿਨ ਪੜ੍ਹਿਆਂ ਹੋਵੇ ਪੜ੍ਹਾਈਆ। ਨਿਜ ਨੇਤਰ ਵੇਖਾਂ ਤੇਰਾ ਪਰਤਾਪ, ਅਗੰਮ ਅਥਾਹ ਤੇਰਾ ਨੂਰ ਨਜ਼ਰੀ ਆਈਆ। ਸੰਸਾ ਰੋਗ ਨਾ ਕੋਇ ਸੰਤਾਪ, ਚਿੰਤਾ ਦੁੱਖ ਨਾ ਕੋਇ ਜਣਾਈਆ। ਧੰਨ ਵਡਿਆਈ ਜਾਗੇ ਮੇਰੇ ਭਾਗ, ਪੂਰਬ ਲਹਿਣਾ ਝੋਲੀ ਪਾਈਆ। ਨਾਮ ਅਮੋਲਕ ਦਿਤੀ ਦਾਤ, ਵਸਤ ਆਪਣੀ ਆਪ ਵਰਤਾਈਆ। ਚਰਨ ਪ੍ਰੀਤ ਬੱਧਾ ਨਾਤ, ਬਿਧਾਤਾ ਆਪਣਾ ਸੰਗ ਵਖਾਈਆ। ਤੂੰ ਬੈਠਾ ਰਹੇਂ ਇਕਾਂਤ, ਮੈਂ ਵੇਖਾਂ ਚਾਈਂ ਚਾਈਂਆ। ਬਿਨ ਤੇਰੀ ਕਿਰਪਾ ਤੇਰੀ ਸਮਝ ਆਏ ਕਿਸੇ ਨਾ ਬਾਤ, ਸੋਚ ਸਕੇ ਕੋਈ ਨਾ ਰਾਈਆ। ਜਿਨ੍ਹਾਂ ਬਖ਼ਸ਼ੇਂ ਆਪ ਨਜਾਤ, ਸਮਰਥ ਪੁਰਖ ਹੋ ਸਹਾਈਆ। ਤਿਨ੍ਹਾਂ ਗੁਰਮੁਖਾਂ ਪੂਰੀ ਹੋਵੇ ਆਸ, ਆਸ ਅਸਲ ਨਾਲ ਮਿਲਾਈਆ । ਕੋਟਨ ਕੋਟ ਕੋਟਾਂ ਵਿਚੋਂ ਹਰਿਜਨ ਵਿਰਲੇ ਨਾਲ ਕਰੇਂ ਮਿਲਾਪ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਣਾਏਂ ਸੱਜਣ ਸਾਕ, ਨਾਤਾ ਸਗਲਾ ਜਗਤ ਤੁੜਾਈਆ। ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੱਖ ਡੂੰਘਾ ਖਾਤ, ਜੁਗ ਚੌਕੜੀ ਖਾਤੇ ਆਪਣੇ ਵਿਚ ਸਮਾਈਆ।
੨੫ ਚੇਤ ੨੦੨੧ ਬਿਕ੍ਰਮੀ ਬੀਬੀ ਭਗਵੰਤੀ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪਰਦੇਸ਼
ਜਨ ਭਗਤ ਕਹੇ ਮੇਰਾ ਇਸ਼ਟ ਭਗਵਾਨ, ਦੂਜਾ ਦੇਵ ਨਾ ਕੋਇ ਮਨਾਈਆ। ਜੋ ਅੰਤਰ ਆਤਮ ਦੇਵੇ ਸਚ ਗਿਆਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਨਿਰਮਲ ਦੀਆ ਜੋਤ ਜਗਾਏ ਮਹਾਨ, ਤੇਲ ਬਾਤੀ ਨਾ ਕੋਇ ਰਖਾਈਆ। ਅੰਮ੍ਰਿਤ ਰਸ ਪਿਆਏ ਜਾਮ, ਨਿਝਰ ਝਿਰਨਾ ਇਕ ਝਿਰਾਈਆ। ਕੂੜੀ ਕਿਰਿਆ ਮੇਟੇ ਸ਼ੈਤਾਨ, ਮਮਤਾ ਮੋਹ ਨਾ ਕੋਇ ਹਲਕਾਈਆ। ਸਚ ਮੰਦਰ ਸੁਹਾਏ ਮਕਾਨ, ਘਰ ਘਰ ਵਿਚ ਸੋਭਾ ਪਾਈਆ । ਸਵੱਛ ਸਰੂਪੀ ਦਰਸਨ ਦੇਵੇ ਆਣ, ਸਤਿ ਸਵਾਮੀ ਨਜ਼ਰੀ ਆਈਆ। ਧੁਰ ਦਾ ਸ਼ਬਦ ਸੁਣਾਏ ਨਾਦ ਧੁਨਕਾਨ, ਅਨਹਦ ਰਾਗੀ ਰਾਗ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤ ਪਿਆਰ, ਲੱਖ ਚੁਰਾਸੀ
❋
❋
ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਪਾਵਾਂ ਸਾਰ, ਨਿਤ ਨਵਿਤ ਵੇਖ ਵਖਾਈਆ। ਸਾਚੀ ਸਿਖਿਆ ਇਕ ਸਿਖਾਲ, ਧੁਰ ਦਾ ਨਾਮ ਕਰਾਂ ਪੜ੍ਹਾਈਆ। ਦੀਨਾ ਬੰਧਪ ਹੋ ਕੇ ਦੀਨ ਦਿਆਲ, ਦਰ ਘਰ ਸਾਚਾ ਵੇਖ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਜਨ ਭਗਤ ਕਹੇ ਮੇਰਾ ਭਗਵੰਤ, ਬਿਨ ਭਗਵਨ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਸਤਿ ਸਤਿਵਾਦੀ ਧੁਰ ਦਾ ਕੰਤ, ਨਰ ਹਰਿ ਨਰਾਇਣ ਇਕੋ ਇਕ ਅਖਵਾਈਆ । ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਬਣਾਏ ਬਣਤ, ਸਾਧ ਸੰਤ ਦਏ ਸਮਝਾਈਆ। ਬੋਧ ਅਗਾਧ ਸ਼ਬਦ ਅਨਾਦ ਮਹਿਮਾ ਸੁਣਾਏ ਅਗਣਤ, ਖਾਣੀ ਬਾਣੀ ਆਪਣਾ ਰਾਗ ਅਲਾਈਆ। ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜੇ ਹਉਮੇਂ ਹੰਗਤ, ਸਚ ਸੁਚ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਹੋਏ ਸਹਾਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤ ਸੱਜਣ, ਦੋ ਜਹਾਨਾਂ ਵਿਚੋਂ ਇਕੋ ਨਜ਼ਰੀ ਆਇੰਦਾ। ਚਰਨ ਧੂੜੀ ਕਰੇ ਸੱਚਾ ਮਜਨ, ਸਚ ਸਰੋਵਰ ਇਕੋ ਨਹਾ ਨਹਾ ਖ਼ੁਸ਼ੀ ਰਖਾਇੰਦਾ। ਦਿਵਸ ਰੈਣ ਅੱਠੇ ਪਹਿਰ ਰਹੇ ਮਗਨ, ਅੰਤਰ ਆਤਮ ਸਚ ਧਿਆਨ ਲਗਾਇੰਦਾ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸਚ ਦਵਾਰਿਉਂ ਮੈਨੂੰ ਆਵੇ ਸੱਦਣ, ਉਚੀ ਕੂਕ ਕੂਕ ਸਾਚਾ ਨਾਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਸੰਗ ਸਮਾਇੰਦਾ। ਜਨ ਭਗਤ ਕਹੇ ਮੇਰਾ ਠਾਕਰ ਸਵਾਮੀ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਘਟ ਘਟ ਹੋਏ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ । ਸ਼ਬਦੀ ਸ਼ਬਦ ਜੋ ਗਾਏ ਅਗੰਮੀ ਬਾਣੀ, ਧੁਰ ਸੰਦੇਸਾ ਇਕ ਸੁਣਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਭੇਵ ਖੁਲ੍ਹਾਏ ਪਦ ਨਿਰਬਾਣੀ, ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸ੍ਰੀ ਭਗਵੰਤ ਕਹੇ ਮੇਰਾ ਭਗਤ ਸੰਗ, ਸਾਥੀ ਦੋ ਜਹਾਨ ਨਜ਼ਰੀ ਆਇੰਦਾ। ਜਿਸ ਅੰਦਰ ਮੈਨੂੰ ਮਿਲੇ ਅਨੰਦ, ਘਰ ਵਿਚ ਘਰ ਬਹਿ ਖੁਸ਼ੀ ਮਨਾਇੰਦਾ। ਆਪਣਾ ਨੂਰੀ ਜੋਤ ਚਾੜ੍ਹ ਚੰਦ, ਸਾਚਾ ਨੂਰ ਇਕ ਰੁਸ਼ਨਾਇੰਦਾ। ਸਤਿਵਾਦੀ ਗਾ ਛੰਦ, ਸੋਹਲਾ ਢੋਲਾ ਰਾਗ ਅਲਾਇੰਦਾ। ਆਸਾ ਮਨਸਾ ਮੇਰੀ ਪੂਰੀ ਕਰੇ ਮੰਗ, ਹਰਿਜਨ ਆਪਣਾ ਆਪ ਭੇਟ ਚੜ੍ਹਾਇੰਦਾ। ਜਿਸ ਮਿਲਿਆਂ ਸਦਾ ਸਦ ਪਏ ਠੰਡ, ਸੋ ਭਗਤ ਸਾਹਿਬ ਸਤਿਗੁਰ ਸੱਚੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਖ਼ੁਸ਼ੀ ਮਨਾਇੰਦਾ। ਜਨ ਭਗਤ ਕਹੇ ਮੇਰਾ ਭਗਵਾਨ ਅਗੰਮ, ਅਲਖ ਅਗੋਚਰ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ । ਪਵਣ ਸਵਾਸ ਨਾ ਕੋਇ ਦਮ, ਨੇਤਰ ਨੀਰ ਨਾ ਕੋਇ ਵਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨ ਜਾਣੇ ਆਪਣਾ ਕੰਮ, ਨਿਹਕਰਮੀ ਸਾਚਾ ਕਰਮ ਕਮਾਈਆ। ਲੱਖ ਚੁਰਾਸੀ ਜੀਵ ਜੰਤ ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਖੇਲ ਖਿਲਾਈਆ। ਵਸਤ ਅਮੋਲਕ ਨਾਮ ਨਿਧਾਨ ਦੇਵੇ ਧਨ, ਘਟ ਘਟ ਅੰਦਰ ਝੋਲੀ ਆਪ ਭਰਾਈਆ। ਰਵ ਸਸ ਚਮਕਾਵਣਹਾਰਾ ਚੰਨ, ਚਾਨਨੀ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਨਿਉਂ ਨਿਉਂ ਲਾਗੇ ਪਾਈਂਆ। ਸ੍ਰੀ ਭਗਵਾਨ ਕਹੇ ਭਗਤ ਅਪਾਰ,
❋
❋
ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜੋ ਨਿਤ ਨਵਿਤ ਮੰਗੇ ਇਕ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਨਾਤਾ ਤੋੜ ਕੂੜ ਸੰਸਾਰ, ਇਸ਼ਟ ਇਕੋ ਇਕ ਮਨਾਈਆ। ਦ੍ਰਿਸ਼ਟ ਖੋਲ੍ਹ ਆਪ ਕਰਤਾਰ, ਘਰ ਵੇਖੇ ਚਾਈਂ ਚਾਈਂਆ। ਮੇਲ ਮਿਲਾਵਾ ਠਾਂਡੇ ਦਰਬਾਰ, ਮਹਲ ਅਟੱਲ ਮਿਲੇ ਵਡਿਆਈਆ । ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਯਾਰ, ਮਿੱਤਰ ਪਿਆਰਾ ਬਣੇ ਬੇਪਰਵਾਹੀਆ। ਆਵਣ ਜਾਵਣ ਜਨਮ ਮਰਨ ਦਾ ਗੇੜ ਨਿਵਾਰ, ਲੱਖ ਚੁਰਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਵੇ ਆਪ ਸਹਾਈਆ। ਜਨ ਭਗਤ ਕਹੇ ਸ੍ਰੀ ਭਗਵਾਨ ਮੇਰਾ ਮਿੱਤਰ, ਮਾਤਰ ਭੂਮੀ ਦਏ ਵਡਿਆਈਆ। ਜੋਤੀ ਧਾਰੋਂ ਜੋਤ ਆਏ ਨਿਕਲ, ਸ਼ਬਦੀ ਸ਼ਬਦ ਨਾਦ ਵਜਾਈਆ। ਨਾ ਮੁਲੱਮਾਂ ਨਾ ਪਿੱਤਲ, ਸਚ ਸਵਰਨ ਪਾਰਸ ਰੂਪ ਵਖਾਈਆ। ਏਕਾ ਧਾਰ ਰਹੇ ਬਿਸਮਿਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤ ਅਨੋਖਾ, ਕੋਟਾਂ ਵਿਚੋਂ ਨਜ਼ਰੀ ਆਈਆ। ਜਿਸ ਅੰਦਰ ਨਿਰਗੁਣ ਨੂਰ ਜਗੇ ਜੋਤਾ, ਅਗਿਆਨ ਅੰਧੇਰ ਬੈਠਾ ਮੁਖ ਛੁਪਾਈਆ। ਸੋ ਸਾਹਿਬ ਸੁਲਤਾਨ ਨਾਮ ਜਪੇ ਸੌਖਾ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਚਰਨ ਪ੍ਰੀਤੀ ਰੱਖੇ ਧੁਰ ਦੀ ਓਟਾ, ਸੀਸ ਉਪਰ ਨਾ ਕੋਇ ਉਠਾਈਆ। ਮਨ ਵਾਸਨਾ ਮਨ ਨਾ ਹੋਏ ਖੋਟਾ, ਕੂੜੀ ਕਿਰਿਆ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਈਆ। ਜਨ ਭਗਤ ਕਹੇ ਮੇਰਾ ਭਗਵਾਨ ਵਿਚੋਲਾ, ਮੇਲਾ ਆਪਣਾ ਆਪੇ ਆਪ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਗੋਲਾ, ਜੁਗ ਜੁਗ ਸੇਵ ਕਮਾਈਆ। ਭਗਤ ਕਹੇ ਮੈਂ ਗਾਵਾਂ ਢੋਲਾ, ਨਿਰਗੁਣ ਤੇਰਾ ਨਾਮ ਧਿਆਈਆ। ਭਗਵਾਨ ਕਹੇ ਮੈਂ ਭਗਤਾਂ ਅੰਦਰ ਮੌਲਾ, ਸਰਗੁਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵਾਨ ਇਕੋ ਰੰਗ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਸੇਜ ਇਕ ਪਲੰਘ, ਇਕੋ ਸਿੰਘਾਸਣ ਸੋਭਾ ਪਾਈਆ। ਇਕੋ ਪਰੇਮ ਇਕ ਅਨੰਦ, ਰਸ ਇਕੋ ਇਕ ਰਖਾਈਆ। ਇਕੋ ਗੀਤ ਇਕੋ ਛੰਦ, ਢੋਲਾ ਇਕੋ ਇਕ ਸੁਣਾਈਆ। ਇਕੋ ਮੰਜ਼ਲ ਇਕੋ ਪੰਧ, ਪਾਂਧੀ ਇਕੋ ਰੂਪ ਵਟਾਈਆ। ਇਕੋ ਤੁੱਟੀ ਦੇਵੇ ਗੰਢ, ਗੰਢਣਹਾਰ ਇਕ ਹੋ ਜਾਈਆ। ਇਕੋ ਸਚ ਦਵਾਰ ਜਾਏ ਲੰਘ, ਇਕੋ ਏਕ ਏਕੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਮੇਲ ਮਿਲਾਈਆ। ਭਗਤ ਭਗਵਾਨ ਹੋਏ ਮਿਲਾਪ, ਮਿਲਣੀ ਹਰਿ ਜਗਦੀਸ ਕਰਾਇੰਦਾ। ਦੋਵੇਂ ਮਿਲ ਕੇ ਇਕ ਦੂਜੇ ਦਾ ਕਰਨ ਜਾਪ, ਪਰੇਮ ਪ੍ਰੀਤੀ ਅੰਦਰ ਸਾਚਾ ਨਾਦ ਵਜਾਇੰਦਾ। ਨਾਤਾ ਜੁੜਾਏ ਪਿਤਾ ਪੂਤ ਬਾਪ, ਪੁਰਖ ਅਕਾਲ ਖੇਲ ਖਿਲਾਇੰਦਾ। ਆਤਮ ਪਰਮਾਤਮ ਬਣ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਪਾਰਬ੍ਰਹਮ ਬ੍ਰਹਮ ਵੇਖੇ ਮਾਰ ਝਾਤ, ਪਰਦਾ ਉਹਲਾ ਆਪ ਉਠਾਇੰਦਾ। ਸਚ ਦਵਾਰੇ ਸਚ ਪ੍ਰੀਤੀ ਸਾਚਾ ਬੰਨ੍ਹੇ ਨਾਤ, ਏਥੇ ਓਥੇ ਦੋ ਜਹਾਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸੋਹਣ ਇਕੋ ਘਾਟ, ਪੱਤਣ ਸਾਹਿਬ ਸਤਿਗੁਰ ਇਕ ਵਖਾਇੰਦਾ। ਭਗਤ ਭਗਵਾਨ ਸਚ ਮਹੱਲਾ, ਸਤਿ ਸਤਿਵਾਦੀ ਇਕ ਵਸਾਈਆ। ਇਕ ਦੂਜੇ ਦਾ ਫੜਿਆ ਪੱਲਾ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਸ਼ਬਦੀ ਧਾਰ ਰਲਾ, ਨਿਰਗੁਣ ਨਿਰਗੁਣ ਵੇਖ ਵਖਾਈਆ। ਜਰਮ ਕਰਮ ਦਾ ਮੇਟ
❋
❋
ਸੱਲਾ, ਆਵਣ ਜਾਵਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਾਈਆ। ਭਗਤ ਭਗਵਾਨ ਘਰ ਵਸੇ ਏਕ, ਸਚਖੰਡ ਵੱਜੇ ਵਧਾਈਆ। ਸਚ ਦਵਾਰੇ ਮਿਲੇ ਟੇਕ, ਸਤਿ ਸਤਿਵਾਦੀ ਹੋਏ ਸਹਾਈਆ । ਅਗਲਾ ਪਿਛਲਾ ਚੁੱਕੇ ਲੇਖ, ਕਲਮ ਸ਼ਾਹੀ ਕਾਗ਼ਜ਼ ਦਏ ਗਵਾਹੀਆ। ਨਿਰਗੁਣ ਆਤਮ ਨਿਰਗੁਣ ਪਰਮਾਤਮ ਦੋਹਾਂ ਬਣਿਆ ਹੇਤ, ਹਿਤਕਾਰੀ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਜੁਗ ਜੁਗ ਖੇਡੇ ਖੇਡ, ਬਣ ਖਿਲਾਰੀ ਆਪਣਾ ਖੇਲ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦੱਸੇ ਆਤਮ ਅੰਤਰ ਆਪਣਾ ਭੇਤ, ਅਨੁਭਵ ਪਰਕਾਸ਼ ਪੁਰਖ ਅਬਿਨਾਸ਼ ਇਕੋ ਵਾਰ ਕਰਾਈਆ।
੨੫ ਚੇਤ ੨੦੨੧ ਬਿਕ੍ਰਮੀ ਕਿਰਪਾ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪ੍ਰਦੇਸ਼
ਜਨ ਭਗਤ ਕਹੇ ਵੇਖ ਮਾਤਲੋਕ, ਪ੍ਰਭ ਆਪਣਾ ਧਿਆਨ ਲਗਾਈਆ। ਤੇਰੀ ਕੋਈ ਨਾ ਰੱਖੇ ਓਟ, ਭਰਮੇ ਭੁੱਲੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਪੜ੍ਹ ਕੇ ਸਲੋਕ, ਰਸਨਾ ਜਿਹਵਾ ਰਹੇ ਗਾਈਆ। ਮਨ ਵਾਸਨਾ ਮੰਗਦੇ ਮੋਖ, ਮੁਫ਼ਤ ਝੋਲੀ ਅੱਗੇ ਡਾਹੀਆ। ਤੇਰਾ ਨੂਰ ਤੱਕੇ ਨਾ ਕੋਈ ਨਿਰਮਲ ਜੋਤ, ਸਾਧ ਸੰਤ ਅੱਖ ਨਾ ਕੋਇ ਖੁਲ੍ਹਾਈਆ। ਤੂੰ ਬੈਠਾ ਰਿਹੋਂ ਖ਼ਾਮੋਸ਼, ਗੁੰਗ ਮੁਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਜਨ ਭਗਤ ਕਹਿਣ ਉਠ ਵੇਖ ਤੱਕ, ਤਾਕਤਵਰ ਆਪਣੀ ਲੈ ਅੰਗੜਾਈਆ। ਚਾਰ ਕੁੰਟ ਨਵ ਖੰਡ ਸੱਤ ਦੀਪ ਸਭ ਤੇ ਪਿਆ ਸ਼ੱਕ, ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਬੈਠਾ ਅੱਖ ਚੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਵਾਰੇ ਆਏ ਨੱਠ, ਲੋਕਮਾਤ ਨਾਤਾ ਜਗਤ ਤੁੜਾਈਆ। ਜੁਗ ਚੌਕੜੀ ਮਾਰਗ ਲਿਖ ਕੇ ਆਏ ਦੱਸ, ਅੱਖਰਾਂ ਹਰਫ਼ਾਂ ਨਾਲ ਸਮਝਾਈਆ। ਅੰਤਮ ਸਾਰੇ ਕਰ ਕੇ ਬਸ, ਬਸਤੇ ਆਪਣੇ ਬੈਠੇ ਬੰਧਾਈਆ। ਕਿਸੇ ਦਾ ਚਲੇ ਨਾ ਕੋਈ ਵਸ, ਵਾਸਤਾ ਸਾਰੇ ਰਹੇ ਪਾਈਆ। ਸਿਖਿਆ ਦੇ ਦੇ ਗਏ ਥੱਕ, ਥਕਾਵਟ ਸਭ ਦੇ ਉਤੇ ਛਾਈਆ। ਤੇਰਾ ਮਿਲੇ ਨਾ ਨਾਮ ਰਸ, ਰਸਤਾ ਹੱਕ ਹਕੀਕਤ ਵਿਚੋਂ ਨਾ ਕੋਇ ਦਰਸਾਈਆ । ਸਤਿ ਦਵਾਰਾ ਨਜ਼ਰ ਨਾ ਆਏ ਹੱਟ, ਵਣਜਾਰੇ ਘਰ ਘਰ ਬਹਿ ਬਹਿ ਕੂੜਾ ਵਣਜ ਰਹੇ ਕਰਾਈਆ। ਫਿਰੀ ਦਰੋਹੀ ਮਨਮਤ, ਗੁਰਮਤ ਨਾ ਕੋਇ ਰਖਾਈਆ। ਬਿਨ ਤੇਰੇ ਪਾਰਬ੍ਰਹਮ ਕੋਈ ਨਾ ਰੱਖੇ ਪਤ, ਸਚ ਸਹਾਈ ਨਜ਼ਰ ਕੋਇ ਨਾ ਆਈਆ। ਨੇਤਰ ਖੋਲ੍ਹ ਅਗੰਮੀ ਅੱਖ, ਲੋਚਣ ਆਪਣਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ । ਜਨ ਭਗਤ ਕਹਿਣ ਉਠ ਪ੍ਰਭ ਜਾਗ, ਜਾਗਣ ਵੇਲਾ ਆਈਆ। ਸ੍ਰਿਸ਼ਟ ਸਬਾਈ ਹੋਈ ਕਾਗ, ਬੁਧੀ ਕਾਗ ਵਾਂਗ ਕੁਰਲਾਈਆ। ਘਰ ਘਰ ਲੱਗੀ ਕੂੜੀ ਆਗ, ਅਗਨੀ ਤਤ ਜਲਾਈਆ । ਅੰਤਰ ਉਪਜੇ ਨਾ ਕਿਸੇ ਰਾਗ, ਗੀਤ ਅਨਾਦ ਨਾ ਕੋਇ ਸੁਣਾਈਆ। ਕੰਤ ਮਿਲੇ ਨਾ ਕੋਇ ਸੁਹਾਗ, ਨਾਰ ਦੁਹਾਗਣ ਦਏ ਦੁਹਾਈਆ। ਸਚ ਸਰਨਾਈ ਕੋਈ ਨਾ ਜਾਏ ਲਾਗ, ਚਰਨ ਕਵਲ ਨਾ ਕੋਇ ਵਡਿਆਈਆ। ਤੇਰੇ ਨਾਲੋਂ ਬਿਨ ਭਗਤਾਂ ਸਭ ਨੇ ਕੀਤਾ ਤਿਆਗ, ਨਾਤਾ ਤੋੜ ਬੈਠੇ ਮੁਖ ਭਵਾਈਆ। ਦੀਪਕ ਜੋਤ ਨਾ ਜਗੇ ਚਿਰਾਗ਼, ਸ਼ਮਾ ਸਚ ਨਾ ਕੋਇ ਚਮਕਾਈਆ ।
❋
❋
ਸਚ ਦਵਾਰਿਉਂ ਦੂਰ ਦੁਰਾਡੇ ਰਹੇ ਭਾਗ, ਨੇਰਨ ਨੇਰਾ ਹੋ ਕੇ ਨੇਤਰ ਦਰਸ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਹੋਏ ਲਾਜਵਾਬ, ਲੇਖਾ ਤੇਰੀ ਝੋਲੀ ਰਹੇ ਸੁਟਾਈਆ। ਪਰਮ ਪੁਰਖ ਸੁਲਤਾਨ ਸ੍ਰੀ ਭਗਵਾਨ ਜਨ ਭਗਤ ਤੇਰੇ ਮੁਹਤਾਜ, ਮੁਹੱਬਤ ਤੇਰੇ ਨਾਲ ਰਖਾਈਆ। ਸੀਸ ਜਗਦੀਸ ਸੋਹੇ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਸਚ ਸਵਾਮੀ ਕਾਰਜ ਕਰ ਰਾਸ, ਕਰਤਾ ਪੁਰਖ ਕੁਦਰਤ ਤੇਰਾ ਰੂਪ ਤੇਰੇ ਵਿਚੋਂ ਤੇਰੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਨਿਰਗੁਣ ਆਪਣਾ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਹੋ ਦਲੇਰ, ਬਲ ਆਪਣਾ ਆਪ ਧਰਾਈਆ। ਪਿਛਲਾ ਛੱਡ ਦੇ ਹੇਰ ਫੇਰ, ਅੱਗੇ ਸਾਚਾ ਰਾਹ ਚਲਾਈਆ । ਲੇਖਾ ਚੁੱਕੇ ਜ਼ਬਰ ਜ਼ੇਰ, ਹਮਜ਼ਾ ਹਰਫ਼ ਨਾ ਕੋਇ ਪੜ੍ਹਾਈਆ। ਦੂਰ ਦੁਰਾਡੇ ਵੇਖ ਨੇਰਨ ਨੇਰ, ਪਾਂਧੀ ਆਪਣਾ ਪੰਧ ਮੁਕਾਈਆ। ਕੂੜੀ ਕਿਰਿਆ ਲਹਿਣਾ ਦੇਣਾ ਦੇ ਨਬੇੜ, ਸ਼ਿਰਕਤ ਮਿਟੇ ਜਗਤ ਲੋਕਾਈਆ। ਦੋ ਜਹਾਨਾਂ ਵਾਲੀ ਧੁਰ ਦੇ ਸ਼ੇਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਵੇਸ ਵਟਾਈਆ। ਜਨ ਭਗਤ ਕਹਿਣ ਸ੍ਰੀ ਭਗਵਾਨ, ਦੋ ਜਹਾਨਾਂ ਵਾਲੀ ਦੋਜ਼ਖ਼ ਬਹਿਸ਼ਤ ਤੇਰਾ ਰਾਹ ਤਕਾਈਆ । ਨਿਰਗੁਣ ਸਰਗੁਣ ਬਣ ਪਾਲੀ, ਪ੍ਰਿਤਪਾਲਕ ਹੋ ਸਹਾਈਆ। ਲੱਖ ਚੁਰਾਸੀ ਜੀਵ ਜੰਤ ਬਣ ਅਯਾਲੀ, ਮੂਰਖ ਮੁਗਧ ਪਾਰ ਕਰਾਈਆ। ਸਤਿ ਦਵਾਰਾ ਹੋਇਆ ਖ਼ਾਲੀ, ਸਾਚਾ ਨਾਮ ਝੋਲੀ ਵਿਚ ਨਾ ਕੋਇ ਟਿਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਇਆ ਭੁੱਲ ਕਰਨ ਦਲਾਲੀ, ਵਣਜ ਹੱਕ ਨਾ ਕੋਇ ਕਰਾਈਆ। ਤੇਰਾ ਨੂਰ ਨਜ਼ਰ ਨਾ ਆਏ ਜੋਤ ਅਕਾਲੀ, ਅਕਲ ਕਲਧਾਰੀ ਤੇਰਾ ਭੈ ਸਿਰ ਨਾ ਕੋਇ ਟਿਕਾਈਆ। ਫਲ ਦਿਸੇ ਨਾ ਕਿਸੇ ਡਾਲੀ, ਪਤਝੜ ਬੈਠੀ ਰੂਪ ਵਟਾਈਆ। ਮਨ ਵਾਸਨਾ ਮਤ ਹੋਈ ਮਤਵਾਲੀ, ਮਤਲਬ ਆਪਣਾ ਅੱਗੇ ਸਭ ਨੂੰ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਅਗਨੀ ਤਤ ਤਪੇ ਕੁਠਾਲੀ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਬੇਮਿਸਾਲ, ਮਿਸਲ ਆਪਣੀ ਅਗਲੀ ਦੇ ਸਮਝਾਈਆ।
੨੫ ਚੇਤ ੨੦੨੧ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪ੍ਰਦੇਸ਼
ਸਚ ਦਵਾਰਾ ਵੇਖਿਆ ਚੜ੍ਹ, ਜਨ ਭਗਤ ਰਹੇ ਜਣਾਈਆ। ਪੁਰਖ ਅਕਾਲ ਮਿਲਿਆ ਅੱਗੇ ਖੜ, ਸਤਿ ਸਰੂਪੀ ਨਜ਼ਰੀ ਆਈਆ। ਜਿਨ੍ਹਾਂ ਲੋਕਮਾਤ ਮਿਲਿਆ ਵਰ, ਅੱਗੇ ਆਪਣਾ ਰੰਗ ਰੰਗਾਈਆ। ਜਗਤ ਪੰਜ ਤਤ ਕਾਇਆ ਕਹੇ ਗਿਆ ਮਰ, ਭਗਤ ਆਤਮ ਕਹੇ ਪਰਮਾਤਮ ਵਿਚ ਸਮਾਈਆ। ਜਨਮ ਕਰਮ ਦਾ ਚੁੱਕਿਆ ਡਰ, ਆਵਣ ਜਾਵਣ ਪੰਧ ਰਿਹਾ ਨਾ ਰਾਈਆ। ਸਚ ਭੂਮਿਕਾ ਮਿਲਿਆ ਅਸਥਾਨ ਘਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਘਰ ਵਸੇ ਪੁਰਖ ਅਕਾਲ ਨਰਾਇਣ ਨਰ, ਨਰ ਹਰਿ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਰਿਹਾ ਚੁਕਾਈਆ। ਭਗਤ ਕਹੇ ਮੈਂ ਵੇਖਿਆ ਉਹ, ਜੋ ਆਦਿ ਜੁਗਾਦਿ ਬਣਤ ਬਣਾਇੰਦਾ ।
❋
❋
ਕਲਜੁਗ ਅੰਤ ਕਹਿਣ ਪੰਜ ਤਤ ਨਾਤਾ ਛੱਡਿਆ ਛੱਬੀ ਪੋਹ, ਜੋਤੀ ਜੋਤ ਸਮਾਇੰਦਾ। ਅੰਤਮ ਭਗਤਾਂ ਜੋਗਾ ਗਿਆ ਹੋ, ਭਗਵਨ ਭਗਤਾਂ ਅੰਦਰ ਡੇਰਾ ਲਾਇੰਦਾ। ਜਿਸ ਆਤਮ ਨਾਲ ਪਰਮਾਤਮ ਬਣ ਕੇ ਗਿਆ ਛੋਹ, ਤਿਸ ਸ਼ਹਿਨਸ਼ਾਹ ਆਪਣੇ ਘਰ ਵਸਾਇੰਦਾ। ਸਤਿ ਪਰਕਾਸ਼ ਦੀ ਦੇ ਕੇ ਲੋ, ਲੋਆਂ ਪੁਰੀਆਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਵਸਾਇੰਦਾ। ਜਨ ਭਗਤ ਕਹੇ ਪਾਇਆ ਮਹਲ ਅਪਾਰ, ਮਹਿਮਾ ਗਣਤ ਗਣੀ ਨਾ ਜਾਈਆ। ਦੀਆ ਦੀਪਕ ਜੋਤੀ ਹੋਏ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦੇ ਕਰਨ ਨਿਮਸਕਾਰ, ਨਿਉਂ ਨਿਉਂ ਬਹਿਣ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਵਾਰੇ ਦੱਸ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਭਗਤ ਜਨ ਉਚੀ ਕੂਕ ਕੂਕ ਬੋਲਣ ਜੈਕਾਰ, ਤੂੰ ਮੇਰਾ ਸਚ ਗੋਸਾਈਂਆ। ਤੇਰੇ ਪਿਛੇ ਨਾਤਾ ਛੋੜ ਸਰਬ ਸੰਸਾਰ, ਪ੍ਰੀਤੀ ਪ੍ਰੀਤਮ ਇਕੋ ਇਕ ਨਿਭਾਈਆ। ਮੰਜ਼ਲ ਮਿਲੀ ਸਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਘਰ ਵਸਾਈਆ। ਜਨ ਭਗਤ ਕਹੇ ਘਰ ਪਾਇਆ ਸੱਚ, ਵੱਜੀ ਸਚ ਨਾਮ ਵਧਾਈਆ। ਜੋਤੀ ਅੰਦਰ ਜੋਤ ਰੂਪ ਹੋ ਕੇ ਗਿਆ ਰਚ, ਰਚਨਾ ਵੇਖੀ ਬੇਪਰਵਾਹੀਆ। ਪਰੇਮ ਪਿਆਰ ਦਾ ਅਨੋਖਾ ਆਇਆ ਰਸ, ਬਿਨ ਰਸਨਾ ਜਿਹਵਾ ਦਿਤਾ ਚਖਾਈਆ। ਬਿਨ ਬੱਤੀ ਦੰਦਾਂ ਪਿਆ ਹੱਸ, ਹੰਸ ਮੁਖ ਆਪਣਾ ਰਾਗ ਅਲਾਈਆ। ਮੈਂ ਵੇਖ ਹੋਇਆ ਬੇਬਸ, ਮੇਰੀ ਚਲੀ ਨਾ ਕੋਇ ਚਤਰਾਈਆ। ਪਰਮ ਪੁਰਖ ਪਰਮਾਤਮ ਵੇਖ ਨਿਰਗੁਣ ਧਾਰ ਵਿਰਲਾ ਚਰਨਾਂ ਉਤੇ ਗਿਆ ਢੱਠ, ਚਰਨ ਉਹ ਜਿਸ ਦਾ ਰੂਪ ਰੰਗ ਨਾ ਕੋਇ ਵਖਾਈਆ। ਪਰਮ ਪੁਰਖ ਪਰਮਾਤਮ ਬਣ ਸਵਾਮੀ ਸਿਰ ਉਤੇ ਰੱਖਿਆ ਹੱਥ, ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਰਿਹਾ ਪਾਰ ਕਰਾਈਆ । ਭਗਤ ਕਹੇ ਘਰ ਪਾਇਆ ਸਚ ਅਨੰਦ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਟਨ ਜਨਮ ਦਾ ਮੇਟ ਕੇ ਪੰਧ, ਮੰਜ਼ਲ ਬੈਠਾ ਆਸਣ ਲਾਈਆ। ਲੇਖਾ ਚੁਕਿਆ ਨਾਰ ਦੁਹਾਗਣ ਰੰਡ, ਕੰਤ ਸੁਹਾਗੀ ਇਕ ਪਰਨਾਈਆ। ਅੱਗੇ ਲੋੜ ਨਾ ਰਹੀ ਕੀ ਮੰਗਾਂ ਮੰਗ, ਅਨਮੰਗੀ ਦੌਲਤ ਪ੍ਰਭ ਨੇ ਝੋਲੀ ਪਾਈਆ। ਪਰੇਮ ਪ੍ਰੀਤੀ ਚਾੜ੍ਹ ਕੇ ਰੰਗ, ਰੰਗਤ ਇਕੋ ਦਿਤੀ ਵਖਾਈਆ। ਤੂੰ ਮੇਰਾ ਮੈਂ ਤੇਰੇ ਸੰਗ, ਜਨ ਭਗਤ ਹੋਏ ਨਾ ਕਦੇ ਜੁਦਾਈਆ । ਵੇਖ ਹੈਰਾਨ ਦੂਰ ਦੁਰਾਡੇ ਦੇਵਤ ਸੁਰ ਪਾਵਣ ਡੰਡ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਜਨ ਭਗਤ ਕਹਿਣ ਰੋਵਣ ਦੇਵਤ ਸੁਰ, ਬਿਹਬਲ ਹੋ ਕੇ ਦੇਣ ਦੁਹਾਈਆ। ਵੇਖੋ ਜਨ ਭਗਤਾਂ ਮੇਲਾ ਮਿਲਿਆ ਧੁਰ, ਅਧਵਿਚਕਾਰ ਨਾ ਕੋਇ ਅਟਕਾਈਆ। ਚੜ੍ਹ ਕੇ ਆਏ ਸਾਚੇ ਘੋੜ, ਘੋੜਾ ਅਸਵ ਸ੍ਰੀ ਭਗਵਾਨ ਆਪਣਾ ਇਕ ਵਖਾਈਆ। ਨੇਤਰ ਸ਼ਰਮਾਇਆ ਚੰਨ ਚਕੋਰ, ਦੋਵੇਂ ਬੈਠੇ ਮੁਖ ਭਵਾਈਆ। ਪ੍ਰਭ ਅਚਰਜ ਖੇਲ ਕਰੀ ਹੋਰ, ਹੋੜਾ ਸੱਸੇ ਉਪਰ ਲਗਾਈਆ । ਹੰ ਬ੍ਰਹਮ ਆਪੇ ਬੌਹੜ, ਨਿਹਕਰਮੀ ਕਰਮ ਕਾਂਡ ਦਿਤਾ ਮੁਕਾਈਆ। ਜਨਮ ਜਨਮ ਦੇ ਵਿਛੜੇ ਲਏ ਜੋੜ, ਜੋੜੀ ਆਪਣੇ ਨਾਲ ਮਿਲਾਈਆ। ਫੜ ਆਤਮ ਪਰਮਾਤਮ ਚਾੜ੍ਹੀ ਤੋੜ, ਤੁਰਤ ਆਪਣਾ ਸੰਗ ਰਖਾਈਆ। ਤਿਸ ਸਾਹਿਬ ਅੱਗੇ ਨਹੀਂ ਕੋਈ ਜ਼ੋਰ, ਜੋ ਚਾਹੇ ਸੋ ਕਰੇ ਕਰਾਏ ਕਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸਚ ਦਵਾਰੇ ਸਚਖੰਡ ਦਏ ਵਡਿਆਈਆ।
❋
❋
੨੫ ਚੇਤ ੨੦੨੧ ਬਿਕ੍ਰਮੀ ਗੋਬਿੰਦ ਸਰਨ ਸ੍ਰੀਵਾਸਤਵ
ਧੂਪ ਦੀਪ ਆਰਤੀ ਕਹੇ ਘਿਰਤ, ਬਾਤੀ ਸੁਗੰਧੀ ਰਹੀ ਕੁਰਲਾਈਆ। ਪ੍ਰਭੂ ਦਰ ਵੇਖਿਆ ਤੇਰਾ ਫਿਰਤ ਫਿਰਤ, ਚਾਰੋਂ ਕੁੰਟ ਪੰਧ ਮੁਕਾਈਆ । ਤੂੰ ਖੋਲ੍ਹਣਹਾਰਾ ਸੁਰਤ ਨਿਰਤ, ਨਰ ਨਰਾਇਣ ਇਕ ਅਖਵਾਈਆ। ਚਿੰਤਾ ਸੋਗ ਗਵਾ ਹਰਖ਼, ਜਗਤ ਆਸਾ ਪੂਰ ਕਰਾਈਆ। ਮਾਤ ਗਰਭ ਬਖ਼ਸ਼ ਉਲਟਾ ਬਿਰਖ, ਫੁਲ ਫਲਵਾੜੀ ਜਗਤ ਮਹਿਕਾਈਆ। ਜਿਸ ਵਸਤੂ ਨੂੰ ਰਹੇ ਤਰਸ, ਸੋ ਅਨਮੁਲੜੀ ਦਾਤ ਝੋਲੀ ਪਾਈਆ। ਕਰੇ ਅਰਜ਼ੋਈ ਨਾਰ ਮਰਦ, ਇਸਤਰੀ ਪੁਰਸ਼ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਸਾਚਾ ਨਾਤਾ ਜਗਤ ਰਖਾਈਆ। ਧੂਪ ਦੀਪ ਸੰਗ ਕਹੇ ਫੂਲਨ ਮਾਲਾ, ਮਹਿਕ ਆਪਣੀ ਸਚ ਮਹਿਕਾਈਆ। ਹੇ ਦੀਨਾ ਬੰਧਪ ਦੀਨ ਦਿਆਲਾ, ਦਇਆਨਿਧ ਤੇਰੀ ਵਡਿਆਈਆ । ਸਚਖੰਡ ਦਵਾਰ ਤੇਰੀ ਸੱਚੀ ਧਰਮਸਾਲਾ, ਸਚ ਸਿੰਘਾਸਣ ਬਹਿ ਬਹਿ ਖ਼ੁਸ਼ੀ ਮਨਾਈਆ। ਤੇਰੇ ਦਰ ਮੰਗਣ ਸ਼ਾਹ ਕੰਗਾਲਾ, ਦੋ ਜਹਾਨ ਝੋਲੀ ਡਾਹੀਆ । ਜੁਗ ਚੌਕੜੀ ਨਿਰਗੁਣ ਸਰਗੁਣ ਬਣਦਾ ਰਿਹੋਂ ਪ੍ਰਿਤਪਾਲਾ, ਪ੍ਰਿਤਪਾਲਕ ਇਕ ਅਖਵਾਈਆ। ਬਖ਼ਸ਼ਸ਼ ਵਿਚੋਂ ਬਖ਼ਸ਼ਸ਼ ਕਰਦੇ ਪੰਜ ਤਤ ਦਾ ਬੱਚਾ ਬਾਲਾ, ਬਾਲਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇੜਾ ਦੇ ਵਸਾਈਆ। ਫੂਲ ਕਹੇ ਸੁਣ ਦੀਪ ਘਿਰਤ ਜੋਤੀ, ਅਗਨੀ ਹਵਨ ਸਮਝਾਈਆ। ਮੈਂ ਸਚ ਸੱਚੀ ਇਕੋ ਸੋਚੀ, ਸਚ ਸਮਝ ਨਾਲ ਸਮਝਾਈਆ। ਜਿਸ ਦੇ ਨਾਲ ਰਵਦਾਸ ਚੁਮਾਰਾ ਮੋਚੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਤੁਹਾਡੀ ਮੰਜ਼ਲ ਰਹਿਣ ਨਾ ਦੇਵੇ ਔਖੀ, ਔਖੇਰੀ ਸੌਖੀ ਦਏ ਬਣਾਈਆ। ਨਾਤਾ ਜੁੜਾਏ ਪੁੱਤ ਪੋਤੀ, ਪਿਤਾ ਪੂਤ ਹੋਏ ਸਹਾਈਆ। ਮਾਤ ਸੋਹੇ ਸਾਚੀ ਗੋਦੀ, ਘਰ ਖ਼ੁਸ਼ੀਆਂ ਰੰਗ ਵਖਾਈਆ। ਸਿਰ ਚੋਟੀ ਨਾ ਰੱਖਣੀ ਨਾ ਬੋਦੀ, ਬੋਧ ਗਿਆਨ ਇਕੋ ਵਾਰ ਦਏ ਦ੍ਰਿੜਾਈਆ। ਬੇਸ਼ਕ ਤਾਅਨੇ ਦੇਵਣ ਲੋਕੀਂ, ਲੋਕ ਲੱਜਿਆ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸੁਗੰਧੀ ਕਹੇ ਮੈਂ ਸਚ ਖ਼ੁਸ਼ਬੂ, ਗੁਲਸ਼ਨ ਵਿਚੋਂ ਮਹਿਕ ਮਹਿਕਾਈਆ। ਪ੍ਰਭ ਦੇਵਣਹਾਰਾ ਸਤਿ ਸਰੂਪੀ ਬਖ਼ਸ਼ਸ਼ ਰੂਹ, ਰਹਿਮਤ ਆਪਣੀ ਆਪ ਕਮਾਈਆ। ਜਨ ਭਗਤਾਂ ਵਸਤ ਅਮੋਲਕ ਦੇਵੇ ਜੋ ਧਿਆਨ ਲਗਾਇਣ ਤੂੰ ਹੀ ਤੂੰ, ਤੇਰਾ ਮੇਰਾ ਇਕੋ ਰੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਘਿਰਤ ਕਹੇ ਮੈਨੂੰ ਆਵੇ ਘਿਰਨਾ, ਸਚ ਸਚ ਸਮਝਾਈਆ । ਪ੍ਰਭ ਨੂੰ ਮਿਲ ਕੇ ਦੂਜੇ ਦਰ ਫੇਰ ਨਾ ਫਿਰਨਾ, ਪੂਰੀ ਆਸਾ ਇਕੋ ਦਏ ਕਰਾਈਆ। ਸਚ ਦਵਾਰਿਉਂ ਸਤਿ ਦਾ ਹੋਵੇ ਨਿਰਨਾ, ਨਰ ਨਰਾਇਣ ਆਪ ਦ੍ਰਿੜਾਈਆ। ਲੱਖ ਚੁਰਾਸੀ ਜੀਵ ਜੰਤ ਜਿਸ ਦੀ ਜੋਤੀ ਕਿਰਨਾ, ਸੋ ਕਿਰਨ ਤੁਹਾਡੇ ਅੰਦਰ ਦਏ ਟਿਕਾਈਆ। ਜਿਸ ਦਾ ਭੇਵ ਹਰਿਜਨ ਜਾਣੇ ਵਿਰਲਾ, ਦੂਜੇ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਡਿਆਈਆ। ਫੂਲ ਕਹੇ ਮੈਂ ਮਾਲਾ ਮਣਕਾ, ਤਨ ਸੋਭਾ ਸਚ ਸੁਹਾਈਆ। ਮੇਰਾ ਸ਼ੰਗਾਰ ਪੰਜ ਤਤ ਤਨ ਕਾ, ਤਤਵ ਰੰਗ ਰੰਗਾਈਆ। ਮੇਰਾ ਭਗਵਾਨ ਮਾਲਕ ਜਨਨੀ ਜਨ ਕਾ, ਜਨ ਜਣੇਂਦੀ ਵੇਖ ਵਖਾਈਆ। ਆਪੇ ਘੜੇ ਆਪੇ ਭੰਨਦਾ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਜੋ ਭਗਤ ਇਹਦੇ ਨਾਲ ਪਰੇਮ ਪ੍ਰੀਤੀ ਅੰਦਰ ਮੰਨਦਾ, ਤਿਸ ਮਨਸਾ
❋
❋
ਪੂਰ ਕਰਾਈਆ। ਘਰ ਪਰਕਾਸ਼ ਚਾੜ੍ਹੇ ਸੁਤ ਦੁਲਾਰੇ ਚੰਨ ਦਾ, ਚੰਨ ਨੂਰ ਵਾਂਗ ਰੁਸ਼ਨਾਈਆ । ਇਹੋ ਖੇਲ ਸ੍ਰੀ ਭਗਵਾਨ ਦਾ, ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੂਪ ਦੀਪ ਘਿਰਤ ਹਵਨ ਪਵਨ ਫੂਲ ਮਾਲਾ ਮਨਸਾ ਆਸਾ ਸਭ ਦੀ ਪੂਰ ਕਰਾਈਆ।