੨੫ ਚੇਤ ੨੦੨੧ ਬਿਕ੍ਰਮੀ ਅਵਤਾਰ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ ਉਤਰ ਪ੍ਰਦੇਸ਼
ਸਾਹਿਬ ਸੁਲਤਾਨ ਪੁਰਖ ਸਮਰਥ, ਸਤਿ ਸਤਿਵਾਦੀ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਸਿਰ ਦੇ ਕਰ ਰੱਖਣਾ ਹੱਥ, ਦੋ ਜਹਾਨ ਤੇਰੀ ਵਡਿਆਈਆ। ਏਕੰਕਾਰ ਦੇਣੀ ਬ੍ਰਹਮ ਮਤ, ਧੁਰ ਦੀ ਧਾਰ ਸਚ ਪੜ੍ਹਾਈਆ। ਆਦਿ ਨਿਰੰਜਣ ਨਿਰਗੁਣ ਨੂਰ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਅਬਿਨਾਸ਼ੀ ਕਰਤੇ ਸਾਚੇ ਮੰਡਲ ਵਖਾਉਣੀ ਰਾਸ, ਹਰਿ ਗੋਪੀ ਕਾਹਨ ਨਚਾਈਆ। ਸ੍ਰੀ ਭਗਵਾਨ ਭਾਗ ਲਗੌਣਾ ਰਸਨ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਗੁਣ ਤਾਸ, ਦੀਨ ਦਿਆਲ ਤੇਰੀ ਓਟ ਤਕਾਈਆ। ਪਰਮਾਤਮ ਆਤਮ ਦੇਣਾ ਸੱਚਾ ਸਾਥ, ਧੁਰ ਦਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਅਰਦਾਸ, ਸਜਦਾ ਸੀਸ ਜਗਦੀਸ ਝੁਕਾਈਆ । ਪਰਵਰਦਿਗਾਰ ਤੇਰੀ ਆਸ, ਸ਼ਾਹ ਸੁਲਤਾਨ ਤੇਰੀ ਓਟ ਤਕਾਈਆ। ਮੁਕਾਮੇ ਹੱਕ ਤੇਰਾ ਖੇਲ ਤਮਾਸ਼, ਜਲਵਾ ਨੂਰ ਜਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਚ ਵਡਿਆਈ ਦਏ ਭਗਵੰਤ, ਗੁਰ ਅਵਤਾਰ ਧਿਆਨ ਲਗਾਈਆ । ਵਿਸ਼ਨ ਬ੍ਰਹਮਾ ਸ਼ਿਵ ਬਣੇ ਮੰਗਤ, ਦਰ ਦਰਵੇਸ਼ ਅਲਖ ਜਗਾਈਆ। ਤੇਰਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਮੁੱਲਾਂ ਸ਼ੇਖ਼ ਨਾ ਕੋਇ ਚਤੁਰਾਈਆ । ਸ੍ਰਿਸ਼ਟ ਸਬਾਈ ਨਵ ਨੌ ਚਾਰ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਚੁਕਾਉਣਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਦਰਗਾਹ ਸਾਚੀ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰੋਂ ਉਠ, ਸਚਖੰਡ ਸਾਚੇ ਤੇਰੀ ਜੋਤ ਰੁਸ਼ਨਾਈਆ। ਜਨ ਭਗਤਾਂ ਉਪਰ ਆ ਕੇ ਤੁਠ, ਮਿਹਰ ਨਜ਼ਰ ਨੈਣ ਉਠਾਈਆ । ਕਲਜੁਗ ਵੇਖ ਜੂਠ ਝੂਠ, ਚਾਰੋਂ ਕੁੰਟ ਦਏ ਦੁਹਾਈਆ। ਸਾਚਾ ਦਿਸੇ ਨਾ ਕੋਈ ਪੂਤ, ਪਿਤਾ ਗੋਦ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਦਰ ਘਰ ਸਾਚੇ ਝੋਲੀ ਡਾਹੀਆ । ਕਿਰਪਾ ਕਰ ਸੂਰੇ ਸਰਬੰਗ, ਸਤਿ ਸਤਿਵਾਦੀ ਤੇਰੀ ਓਟ ਰਖਾਈਆ। ਸਤਿਜੁਗ ਤ੍ਰੇਤਾ ਦਵਾਪਰ ਗਿਆ ਲੰਘ, ਕਲਜੁਗ ਅੰਤਮ ਵੇਲਾ ਆਈਆ । ਨੌ ਖੰਡ ਪ੍ਰਿਥਮੀ ਭੇਖ ਪਖੰਡ, ਸੱਤ ਦੀਪ ਕੂੜੀ ਕਿਰਿਆ ਕਰੇ ਲੜਾਈਆ। ਰਸਨਾ ਜਿਹਵਾ ਗੌਂਦੇ ਸਾਰੇ ਬੱਤੀ ਦੰਦ, ਹਿਰਦੇ ਹਰਿ ਨਾ ਕੋਇ ਵਸਾਈਆ । ਮਾਇਆ ਮਮਤਾ ਰਸਨਾ ਜਿਹਵਾ ਲੌਂਦੇ ਗੰਦ, ਅੰਮ੍ਰਿਤ ਜਾਮ ਰਸ ਨਾ ਕੋਇ ਚਖਾਈਆ। ਨਿਜ ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦ, ਸਾਚਾ ਚੰਦ ਨਾ ਕੋਇ ਚਮਕਾਈਆ। ਜਨਮ ਕਰਮ ਦੀ ਟੁਟੀ ਪਾਏ ਕੋਈ ਨਾ ਗੰਢ, ਨਾਤਾ ਬਿਧਾਤਾ ਸੰਗ ਨਾ ਕੋਇ
❋
❋
ਰਖਾਈਆ। ਸਚ ਸਵਾਮੀ ਕਾਇਆ ਮੰਦਰ ਅੰਦਰ ਪਾਏ ਕੋਈ ਨਾ ਠੰਡ, ਤ੍ਰੈਗੁਣ ਅਗਨੀ ਤਤ ਨਾ ਕੋਇ ਬੁਝਾਈਆ। ਸੁਰਤ ਸਵਾਣੀ ਹੋਈ ਰੰਡ, ਸ਼ਬਦ ਹਾਣੀ ਮੇਲ ਨਾ ਕੋਇ ਮਿਲਾਈਆ । ਸਾਚੀ ਸੇਜ ਆਤਮ ਚੜ੍ਹੇ ਨਾ ਕੋਇ ਪਲੰਘ, ਲੱਖ ਚੁਰਾਸੀ ਨਾਰ ਕੰਤ ਬੈਠੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਵੇਖਣਾ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਨਿਜ ਨੇਤਰ ਲੋਚਣ ਧਿਆਨ ਲਗਾਈਆ। ਪਰਮ ਪੁਰਖ ਪਰਮਾਤਮ ਪੂਰਬ ਲੇਖਾ ਵੇਖ ਤਾਰੀਖ਼, ਵਾਰ ਥਿਤ ਆਪਣੀ ਆਪ ਜਣਾਈਆ। ਲਹਿਣਾ ਦੇਣਾ ਚੁਕਾ ਲਾਸ਼ਰੀਕ, ਸਿਰਕਤ ਮੇਟ ਜਗਤ ਖ਼ੁਦਾਈਆ। ਸਾਚਾ ਕਲਮਾ ਨਬੀ ਰਸੂਲ ਦੇ ਹਦੀਸ, ਹਜ਼ਰਤ ਇਕੋ ਕਰ ਪੜ੍ਹਾਈਆ। ਚਰਨ ਕਵਲ ਬਖ਼ਸ਼ ਪ੍ਰੀਤ, ਪ੍ਰੀਤਮ ਤੇਰੀ ਓਟ ਰਖਾਈਆ । ਨਾਮ ਭੰਡਾਰਾ ਦੇ ਬਖ਼ਸ਼ੀਸ਼, ਬਖ਼ਸ਼ਸ਼ ਰਹਿਮਤ ਆਪਣੀ ਆਪ ਵਰਤਾਈਆ। ਲਹਿਣਾ ਦੇਣਾ ਚੁਕਾ ਊਚ ਨੀਚ, ਰਾਓ ਰੰਕ ਮੇਲ ਮਿਲਾਈਆ। ਆਤਮ ਪਰਮਾਤਮ ਸਚ ਸੁਣਾ ਧੁਰ ਦਾ ਗੀਤ, ਮੰਦਰ ਮਸੀਤ ਕਾਇਆ ਕਾਅਬਾ ਨਜ਼ਰੀ ਆਈਆ। ਮਨ ਵਾਸਨਾ ਲੈ ਜੀਤ, ਕੂੜੀ ਕਿਰਿਆ ਡੇਰਾ ਢਾਹੀਆ। ਨਜ਼ਰੀ ਆਏ ਹਸਤ ਕੀਟ, ਹਰ ਘਟ ਬੈਠਾ ਬੇਪਰਵਾਹੀਆ। ਦਰ ਠਾਂਡੇ ਮੰਗੀਏ ਭੀਖ, ਅਲਖ ਇਕੋ ਇਕ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਅੰਤਰ ਕੂਕ ਕੂਕ ਸੁਣਾਈਆ। ਪਰਮ ਪੁਰਖ ਪ੍ਰਭ ਵੇਖ ਆਪਣੇ ਨੈਣ, ਨਿਜ ਲੋਚਣ ਇਕ ਖੁਲ੍ਹਾਈਆ। ਕਲਜੁਗ ਸ੍ਰਿਸ਼ਟ ਸਬਾਈ ਡੁੱਬੀ ਡੂੰਘੇ ਵਹਿਣ, ਪਾਰ ਕਿਨਾਰਾ ਨਜ਼ਰ ਨਾ ਕੋਇ ਰਖਾਈਆ। ਜਨਮ ਕਰਮ ਦਾ ਮੁਕਾਏ ਨਾ ਕੋਈ ਲਹਿਣ ਦੇਣ, ਝਗੜਾ ਝੂਠ ਨਾ ਕੋਇ ਮਿਟਾਈਆ। ਨਾਤਾ ਤੁਟਾ ਭਾਈ ਭੈਣ, ਸਾਕ ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਅਰਦਾਸ, ਦੋਏ ਜੋੜ ਸੀਸ ਝੁਕਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਤੇਰੀ ਓਟ ਤਕਾਈਆ । ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਵਰਨ ਬਰਨ ਦੀਨ ਮਜ਼੍ਹਬ ਗੋਤ ਕੂੜੀ ਜਮਾਤ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਸਰਗੁਣ ਹੋ ਕੇ ਜੋ ਲੋਕਮਾਤ ਆਏ ਆਖ, ਆਖ਼ਰ ਤੇਰਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਦਰ, ਦਰ ਦਰਵਾਜ਼ਾ ਜਗਤ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਝੋਲੀ ਆਪਣੀ ਅੱਗੇ ਡਾਹੀਆ। ਕੂੜੀ ਕਿਰਿਆ ਕੱਟ ਨਿਸੰਗ, ਕਸੁੰਭੜਾ ਰੂਪ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਦੇ ਅਨੰਦ, ਘਰ ਸਾਚੇ ਮਿਲੇ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜਨ ਭਗਤ ਤੇਰਾ ਦਵਾਰਾ ਵੇਖਣ ਲੰਘ, ਕੂੜੀ ਮੰਜ਼ਲ ਪੰਧ ਮੁਕਾਈਆ। ਆਤਮ ਪਰਮਾਤਮ ਮਿਲ ਕੇ ਗਾਵਣ ਛੰਦ, ਸਾਚਾ ਢੋਲਾ ਇਕ ਸੁਣਾਈਆ। ਸੁਰਤ ਸਵਾਣੀ ਰਹੇ ਨਾ ਰੰਡ, ਸ਼ਬਦੀ ਕੰਤ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਤਅੱਜਬ, ਹੈਰਾਨੀ ਕਲਜੁਗ ਅੰਤਮ ਛਾਈਆ। ਹਰਿ ਜੂ ਖੇਲ ਤੇਰਾ ਅਜਬ, ਨਿਰਾਲੀ ਧਾਰ ਬੇਪਰਵਾਹੀਆ। ਝਗੜਾ ਪਿਆ ਦੀਨ ਮਜ਼੍ਹਬ, ਜਾਤ ਪਾਤ ਕਰੇ ਲੜਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਨਾ ਕੋਈ ਅਦਬ, ਧੀਆਂ ਭੈਣਾਂ ਰਹੇ ਤਕਾਈਆ।
❋
❋
ਸਾਚੀ ਮੰਜ਼ਲ ਚੜ੍ਹੇ ਨਾ ਕੋਈ ਕਦਮ, ਸਾਚਾ ਰਾਹ ਨਜ਼ਰ ਕਿਸੇ ਨਾ ਆਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕਰੇ ਨਾ ਕੋਈ ਅਦਲ, ਅਦਾਲਤ ਹੱਕ ਨਾ ਕੋਇ ਵਖਾਈਆ। ਕਿਰਪਾ ਕਰ ਕੇ ਕੂੜੀ ਕਿਰਿਆ ਕਲਜੁਗ ਬਦਲ, ਸੱਚਾ ਮਾਰਗ ਇਕ ਵਖਾਈਆ। ਜਨ ਭਗਤਾਂ ਮਿਲੇ ਆਪਣੀ ਮੰਜ਼ਲ, ਪਾਂਧੀ ਹੋ ਕੇ ਪੰਧ ਮੁਕਾਈਆ। ਨਾਮ ਨਿਧਾਨ ਸ੍ਰੀ ਭਗਵਾਨ ਨਗ਼ਮਾ ਸੁਣਾ ਸਾਚੀ ਗ਼ਜ਼ਲ, ਅਨਰਾਗੀ ਆਪਣਾ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀ ਢੱਠ, ਪੁਰਖ ਅਕਾਲ ਰਹੇ ਜਣਾਈਆ। ਸਾਡੇ ਰਿਹਾ ਨਹੀਂ ਕੁਛ ਵਸ, ਵਾਸਤਾ ਤੇਰੇ ਨਾਲ ਜਣਾਈਆ। ਤੇਰੀ ਝੋਲੀ ਸੌਂਪਿਆ ਤੇਰਾ ਹੱਕ, ਹਕੀਕਤ ਤੇਰੇ ਹੱਥ ਫੜਾਈਆ । ਸਾਡੇ ਭਾਂਡੇ ਹੋਏ ਸੱਖ, ਵਸਤ ਨਜ਼ਰ ਕੋਇ ਨਾ ਆਈਆ। ਜੋ ਵਕਤ ਵੇਲਾ ਸੁਹੰਜਣਾ ਆਏ ਦੱਸ, ਬੀਸ ਬੀਸਾ ਦਏ ਵਡਿਆਈਆ। ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਮਾਰੀ ਸਭ ਦੀ ਮਤ, ਬੁਧ ਬਿਬੇਕ ਨਾ ਕੋਇ ਰਖਾਈਆ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਨਾ ਕੋਇ ਵਡਿਆਈਆ। ਤੇਰੇ ਮਿਲਣ ਦੀ ਕਿਸੇ ਨਾ ਖੁਲ੍ਹੀ ਅੱਖ, ਨਿਜ ਨੇਤਰ ਕਰੇ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਨੌ ਦਵਾਰ ਰਹੇ ਨੱਠ, ਅੱਠੇ ਪਹਿਰ ਹੋਏ ਹਲਕਾਈਆ । ਸਾਚੇ ਮੰਦਰ ਉਚ ਮਹੱਲੇ ਘਰ ਸਵਾਮੀ ਕੋਈ ਨਾ ਜਾਵੇ ਵਸ, ਮੇਲਾ ਸਚ ਨਾ ਕੋਇ ਮਿਲਾਈਆ। ਸਭ ਦੇ ਖ਼ਾਲੀ ਦਿਸਣ ਹੱਥ, ਪਾਪਾਂ ਭਰੀ ਲੋਕਾਈਆ। ਖ਼ਾਲੀ ਗਠੜੀ ਖੋਲ੍ਹ ਕੇ ਵੇਖ ਗੱਠ, ਲੀਰੋ ਲੀਰ ਨਜ਼ਰੀ ਆਈਆ। ਫਿਰੀ ਦਰੋਹੀ ਤੀਰਥ ਤਟ, ਜਗਤ ਕਾਅਬਾ ਰਿਹਾ ਕੁਰਲਾਈਆ । ਸਾਚਾ ਨਜ਼ਰ ਨਾ ਆਏ ਹੱਟ, ਵਣਜ ਨਾਮ ਨਾ ਕੋਇ ਕਰਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਸਾਬਤ ਰਿਹਾ ਨਾ ਕਿਸੇ ਜਤ, ਧੀਰਜ ਸੰਤੋਖ ਸਤਿ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀ ਰਹੇ ਢੱਠ, ਦਰ ਠਾਂਡੇ ਸੀਸ ਨਿਵਾਈਆ। ਲੇਖਾ ਵੇਖ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਈਆ । ਨਵ ਨੌ ਚਾਰ ਜੁਗ ਚੌਕੜੀ ਗਈ ਲੰਘ, ਕਲਜੁਗ ਵੇਲਾ ਅੰਤਮ ਆਈਆ। ਨਾਮ ਨਿਧਾਨ ਵਜਾ ਮਰਦੰਗ, ਤਾਲ ਤਲਵਾੜਾ ਇਕ ਰਖਾਈਆ । ਸੰਤ ਸੁਹੇਲੇ ਜਨ ਭਗਤਾਂ ਪਾ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਜਨਮ ਕਰਮ ਦੀ ਟੁਟੀ ਗੰਢ, ਨਾਮ ਡੋਰੀ ਤੰਦ ਬੰਧਾਈਆ। ਗੀਤ ਸੁਹਾਗੀ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਅੰਗੀਕਾਰ ਹੋ ਕੇ ਲਗਾ ਅੰਗ, ਸਾਚੀ ਗੋਦੀ ਗੋਦ ਉਠਾਈਆ। ਨਿਜ ਆਤਮ ਦੇ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ ਪਰਦਾ ਲਾਹੀਆ । ਪਵਣ ਸਵਾਸ ਤੇਰਾ ਦਮ, ਰਸਨਾ ਜਿਹਵਾ ਜਗਤ ਮਹਿਕਾਈਆ। ਹਰਖ ਸੋਗ ਮਿਟਾ ਗ਼ਮ, ਖ਼ੁਸ਼ੀ ਇਕੋ ਇਕ ਪਰਗਟਾਈਆ। ਭਾਂਡਾ ਭਰਮ ਭੌ ਦੇ ਭੰਨ, ਸਚ ਸੁਚ ਘਰ ਸਾਚੇ ਦੇ ਵਸਾਈਆ। ਨਿਰਗੁਣ ਜੋਤ ਚਾੜ੍ਹ ਚੰਨ, ਮਹਲ ਅਟੱਲ ਹੋਏ ਰੁਸ਼ਨਾਈਆ। ਸਾਚਾ ਰਾਗ ਸੁਣਾ ਕੰਨ, ਅਨਹਦ ਨਾਦੀ ਨਾਦ ਵਜਾਈਆ। ਮਨ ਵਾਸਨਾ ਮੇਟ ਮਨ, ਮਨ ਕਾ ਮਣਕਾ ਆਪ ਭਵਾਈਆ । ਭਾਗ ਲਗਾ ਸਾਢੇ ਤਿੰਨ ਹੱਥ ਤਨ, ਤਤਵ ਤਤ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ, ਚਰਨ ਕਵਲ ਸੀਸ ਟਿਕਾਈਆ । ਕਰਤੇ ਪੁਰਖ ਕਲ ਆਪੇ ਬੌਹੜ, ਬੌਹੜੀ ਬੌਹੜੀ
❋
❋
ਕਰੇ ਲੋਕਾਈਆ। ਤੁਧ ਬਿਨ ਕਿਸੇ ਹੱਥ ਨਾ ਦਿਸੇ ਡੋਰ, ਸ਼ਾਹਸਵਾਰਾ ਰਹਿਣ ਕੋਇ ਨਾ ਪਾਈਆ । ਜਨ ਭਗਤਾਂ ਤੇਰੀ ਸਾਚੀ ਲੋੜ, ਗੁਰਮੁਖ ਗੁਰਸਿਖ ਹਰਿਸੰਤ ਬੈਠੇ ਧਿਆਨ ਲਗਾਈਆ। ਆਪਣਾ ਮੰਤਰ ਫੁਰਨਾ ਦੱਸ ਫੋਰ, ਬਿਨ ਅੱਖਰਾਂ ਕਰ ਪੜ੍ਹਾਈਆ। ਕਰ ਪਰਕਾਸ਼ ਅੰਧੇਰੇ ਘੋਰ, ਜੋਤ ਨਿਰੰਜਣ ਡਗਮਗਾਈਆ। ਬਾਹਰ ਕੱਢ ਪੰਜੇ ਚੋਰ, ਧਾੜਵੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਖ ਵਖਾਈਆ। ਕਲਕਾਤੀ ਵੇਖ ਕਰਤਾਰ, ਕੁਦਰਤ ਕਾਦਰ ਤੇਰੀ ਨਜ਼ਰੀ ਆਈਆ । ਚਾਰੋਂ ਕੁੰਟ ਦਿਸੇ ਅੰਧਿਆਰ, ਸਚ ਸੁਚ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਸ ਵਿਚ ਕਰਨ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਹਾਲ ਸੁਣਾਈਆ। ਦਰ ਮੰਗਣ ਬਣ ਭਿਖਾਰ, ਧੁਰ ਦੀ ਅਲਖ ਸੁਣਾਈਆ। ਕਿਰਪਾ ਕਰ ਪਰਵਰਦਿਗਾਰ, ਮਿਹਰਵਾਨ ਵੇਸ ਵਟਾਈਆ । ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ। ਕਾਗ਼ਜ਼ ਕਲਮ ਸ਼ਾਹੀ ਲਿਖ ਲਿਖ ਗਈ ਹਾਰ, ਬਿਨ ਹਰਿ ਤੇਰੇ ਸਿਰ ਹੱਥ ਨਾ ਕੋਇ ਟਿਕਾਈਆ। ਲੱਖ ਚੁਰਾਸੀ ਹੁੰਦੀ ਦਿਸੇ ਖ਼ਵਾਰ, ਖ਼ਾਲਕ ਖ਼ਲਕ ਮੇਲ ਨਾ ਕੋਇ ਮਿਲਾਈਆ। ਤਅੱਲੁਕ ਟੁੱਟਾ ਪਰਵਰਦਿਗਾਰ, ਫ਼ਲਕ ਦਿਸੇ ਨਾ ਕੋਇ ਖ਼ੁਦਾਈਆ । ਦਰਸ ਮਿਲੇ ਨਾ ਦੀਦ ਦੀਦਾਰ, ਨੂਰ ਜਹੂਰ ਨਾ ਕੋਇ ਚਮਕਾਈਆ। ਗ਼ਫ਼ਲਤ ਵਿਚ ਸੁੱਤਾ ਸੰਸਾਰ, ਆਲਸ ਨਿੰਦਰਾ ਪਰੇ ਨਾ ਕੋਇ ਹਟਾਈਆ । ਮਜਲਸ ਕਰੇ ਨਾ ਹੱਕ ਪਿਆਰ, ਮਹਿਬੂਬ ਦਰ ਨਾ ਕੋਇ ਮਿਲਾਈਆ। ਨਿਰਗੁਣ ਮਿਲਿਆ ਨਾ ਹਰਿ ਨਿਰੰਕਾਰ, ਨਿਰਵੈਰ ਸੰਗ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਦੇ ਧੁਰ ਦਾ ਵਰ, ਸਚ ਸੁਨੇਹੜਾ ਇਕ ਸਮਝਾਈਆ। ਸਚ ਸੁਨੇਹੜਾ ਦੇ ਜਾ, ਆਗਮਨ ਤੇਰਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਰਹੇ ਤਕਾ, ਤਕਵਾ ਤੇਰੇ ਉਤੇ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਬਣੇ ਗਵਾਹ, ਸ਼ਹਾਦਤ ਸਾਰੇ ਰਹੇ ਭੁਗਤਾਈਆ। ਪਰਮ ਪੁਰਖ ਪਰਮਾਤਮ ਆਤਮ ਬਣਨਾ ਸਚ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਜੀਵ ਮਾਇਆ ਭਰਮੇ ਭੁੱਲੇ ਆਪਣਾ ਰਾਹ, ਰਹਿਬਰ ਨਜ਼ਰ ਕੋਇ ਨਾ ਆਈਆ ਫੜ ਬਾਂਹੋਂ ਗਲੇ ਲਗਾ, ਡੁੱਬਦੇ ਪਾਥਰ ਪਾਰ ਕਰਾਈਆ। ਨੇਤਰ ਲੋਚਣ ਨੈਣ ਅੱਖ ਖੁਲ੍ਹਾ, ਨੂਰੋ ਨੂਰ ਕਰ ਰੁਸ਼ਨਾ, ਜਲਵਾ ਵਖਾ ਸਚ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਈਆ। ਜੋ ਤੈਥੋਂ ਹੋਏ ਜੁਦਾ, ਨਿਰਗੁਣ ਆਪਣਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਸਾਚਾ ਦਰ, ਦਰ ਦਰਵੇਸ਼ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਤਾਅਨਾ, ਸਚ ਸਲੋਕ ਇਕ ਜਣਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਭਗਵਨ ਤੇਰੀ ਓਟ ਰਖਾਈਆ। ਤੇਰਾ ਲੇਖਾ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਸ਼ਰਨਾਈਆ। ਨਾਉਂ ਨਿਰੰਕਾਰ ਅਗੰਮ ਅਥਾਹ ਤੇਰਾ ਗਾਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕਹਿਣ ਕੋਇ ਨਾ ਪਾਈਆ । ਸਚਖੰਡ ਦਵਾਰ ਤੇਰਾ ਮਕਾਨਾ, ਥਿਰ ਘਰ ਤੇਰਾ ਚਰਨ ਕਵਲ ਸੋਭਾ ਪਾਈਆ। ਜੁਗ ਚੌਕੜੀ ਤੇਰਾ ਧੁਰ ਫ਼ਰਮਾਣਾ, ਨਾਮ ਸੰਦੇਸਾ ਇਕੋ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗੰਬਰ ਤੇਰਾ ਬਾਲ ਅਞਾਣਾ, ਦਰ ਦਰਵੇਸ਼ ਨਿਉਂ ਨਿਉਂ ਲਾਗਣ ਪਾਈਂਆ। ਪੰਜ ਤਤ ਕਾਇਆ ਚੋਲਾ ਤੇਰੇ ਹੁਕਮੇ ਅੰਦਰ ਪਹਿਰਿਆ ਬਾਣਾ, ਲੋਕਮਾਤ ਜੁਗ ਜੁਗ ਸੇਵ ਕਮਾਈਆ। ਅੰਤਮ ਸਾਰੇ ਮੰਨ ਕੇ ਗਏ ਭਾਣਾ, ਸਦ ਭਾਣੇ ਵਿਚ ਸਮਾਈਆ । ਤੇਰਾ ਦੱਸ ਕੇ ਗਏ ਸਚ ਨਿਸ਼ਾਨਾ, ਨਛਾਵਰ
❋
❋
ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਘਰ ਮੰਦਰ ਵੇਖ ਵਖਾਈਆ। ਘਰ ਮੰਦਰ ਵੇਖ ਆ ਕੇ ਠਾਕਰ, ਸਾਹਿਬ ਸਤਿਗੁਰ ਦਰ ਤੇਰੇ ਅਲਖ ਜਗਾਈਆ। ਕਲਜੁਗ ਕੂੜੀ ਕਿਰਿਆ ਡੂੰਘਾ ਸਾਗਰ, ਭਵਰੀ ਰੂਪ ਭਵਰ ਰਹੀ ਵਟਾਈਆ। ਜਨ ਭਗਤਾਂ ਮਿਲੇ ਨਾ ਕੋਈ ਆਦਰ, ਸਚ ਆਦਰਸ਼ ਨਾ ਕੋਇ ਜਣਾਈਆ। ਕਿਰਪਾ ਕਰ ਕਰੀਮ ਕਾਦਰ, ਤੇਰੀ ਕੁਦਰਤ ਰਹੀ ਕੁਰਲਾਈਆ। ਸਾਚਾ ਵਣਜ ਕਰਾ ਬਣ ਸੌਦਾਗਰ, ਕਲਮਾ ਇਕੋ ਇਕ ਪੜ੍ਹਾਈਆ। ਪਿਛਲੀ ਬਦਲ ਕੂੜੀ ਆਦਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆ ਪ੍ਰਭ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਨੌ ਖੰਡ ਪ੍ਰਿਥਮੀ ਵੇਖ ਝੇੜੇ, ਝਗੜਾ ਪਿਆ ਜਗਤ ਲੋਕਾਈਆ। ਕੂੜੀ ਕਿਰਿਆ ਪਾਏ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ । ਮਾਇਆ ਮਮਤਾ ਲਾਏ ਡੇਰੇ, ਦਰ ਦਰ ਘਰ ਘਰ ਬੈਠੀ ਸੋਭਾ ਪਾਈਆ। ਹਕੀਕਤ ਹੱਕ ਕਰੇ ਨਾ ਕੋਇ ਨਿਬੇੜੇ, ਸਚ ਫ਼ਰਮਾਣ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਲਹਿਣਾ ਦੇਣਾ ਮੁਕਾ ਜਗ, ਜਗ ਜੀਵਣ ਦਾਤੇ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਲੱਗੀ ਅੱਗ, ਚੌਦਾਂ ਤਬਕ ਰਹੇ ਕੁਰਲਾਈਆ। ਸਾਚੇ ਕਾਅਬੇ ਨਾ ਕੋਈ ਹੱਜ, ਹੁਜਰਾ ਹੱਕ ਨਾ ਕੋਇ ਵਖਾਈਆ । ਧੁਨ ਨਾਦ ਨਾ ਵੱਜੇ ਨਦ, ਅਨਹਦ ਰਾਗ ਨਾ ਕੋਇ ਸੁਣਾਈਆ। ਤੇਰੇ ਨਾਲੋਂ ਤੇਰੇ ਹੋਏ ਅਲਗ, ਸਾਚਾ ਮੇਲ ਨਾ ਕੋਇ ਮਿਲਾਈਆ। ਦਰਸ਼ਨ ਮਿਲੇ ਨਾ ਉਪਰ ਸ਼ਾਹ ਰਗ, ਨੌ ਦਵਾਰ ਪੰਧ ਨਾ ਕੋਇ ਚੁਕਾਈਆ। ਕੂੜੀ ਕਿਰਿਆ ਕਾਇਆ ਅੰਦਰੋਂ ਦੇਵੇ ਨਾ ਕੋਈ ਕੱਢ, ਸਚ ਸੁਚ ਨਾ ਕੋਇ ਸਮਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਪੰਜ ਤਤ ਓਢਣ ਨਜ਼ਰੀ ਆਈਆ। ਧੁਰ ਦਾ ਮਾਰਗ ਸਾਰੇ ਗਏ ਛੱਡ, ਭਗਤੀ ਭਗਤ ਨਾ ਕੋਇ ਕਮਾਈਆ। ਤੇਰੇ ਮਿਲਣ ਦੀ ਖੁਲ੍ਹੇ ਨਾ ਕਿਸੇ ਅੱਖ, ਪਰਤੱਖ ਨਜ਼ਰ ਕੋਇ ਨਾ ਪਾਈਆ। ਚਾਰ ਕੁੰਟ ਵਾਂਗ ਸਵਾਨ ਮਨ ਵਾਸਨਾ ਰਹੇ ਨੱਠ, ਭੱਜਣ ਵਾਹੋ ਦਾਹੀਆ। ਮਿਲੇ ਮੇਲ ਨਾ ਕਮਲਾਪਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪੁਰਖ ਅਬਿਨਾਸ਼ੀ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆ ਕੇ ਵੇਖ ਆਪਣਾ ਵੇਲਾ, ਥਿਤ ਵਾਰ ਸਮਝ ਕਿਸੇ ਨਾ ਆਈਆ । ਝਗੜਾ ਕਰੇ ਗੁਰੂ ਗੁਰ ਚੇਲਾ, ਚੇਲਾ ਗੁਰ ਨਾ ਕੋਇ ਸਮਝਾਈਆ। ਸਾਹਿਬ ਸਤਿਗੁਰ ਮਿਲੇ ਨਾ ਸੱਜਣ ਸੁਹੇਲਾ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤ ਨਿਰੰਜਣ ਚਾੜ੍ਹੇ ਨਾ ਕੋਈ ਤੇਲਾ, ਘਰ ਸਗਨ ਨਾ ਕੋਇ ਮਨਾਈਆ । ਤੇਰਾ ਸਮਝ ਸਕੇ ਨਾ ਕੋਈ ਖੇਲਾ, ਅਚਰਜ ਪ੍ਰਭ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਆਪਣੀ ਜਗਤ ਲੋਕਾਈਆ। ਜਗਤ ਲੋਕਾਈ ਵੇਖ ਲੁਕ, ਪਰਦਾ ਉਹਲਾ ਇਕ ਰਖਾਈਆ। ਸੰਤ ਸੁਹੇਲੇ ਜਨ ਭਗਤ ਅੰਤਰ ਰੋਵਣ ਕਰ ਕੇ ਮੁਖ, ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਤੇਰੇ ਵਿਛੋੜੇ ਦਾ ਲੱਗਾ ਦੁੱਖ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਤੇਰੇ ਮਿਲਣ ਦੀ ਲੱਗੀ ਭੁੱਖ, ਪਰੇਮ ਪਿਆਸ ਨਾ ਕੋਇ ਬੁਝਾਈਆ। ਸਤਿਗੁਰ ਹੋ ਕੇ ਗੋਦੀ ਚੁੱਕ, ਭਗਵਨ ਹੋ ਕੇ ਸੇਵ ਕਮਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚਤੁਰਭੁਜ ਤੇਰੇ ਹੱਥ ਵਡਿਆਈਆ। ਬਿਰਹੋਂ ਵੈਰਾਗ ਸੰਤ ਸੁਹੇਲੇ ਗਏ ਸੁੱਕ, ਰੱਤੀ ਰੱਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਮਰਥ ਹੱਥ
❋
❋
ਟਿਕਾਈਆ । ਵੇਖ ਸਮਰਥ ਪ੍ਰਭ ਆਪਣੀ ਕਾਰ, ਕਰਤੇ ਤੁਧ ਬਿਨ ਨਜ਼ਰ ਕਿਸੇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਚਲਦਾ ਰਿਹਾ ਵਿਵਹਾਰ, ਵਿਵਹਾਰੀ ਤੇਰੀ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਬਣ ਲਿਖਾਰ, ਕਾਤਬ ਬਣ ਕੇ ਕਲਮ ਚਲਾਈਆ। ਉਚੀ ਕੂਕ ਕੂਕ ਗੌਂਦੇ ਗਏ ਵਾਰ, ਵਾਰਤਾ ਤੇਰਾ ਨਾਮ ਸੁਣਾਈਆ। ਅੱਖਰਾਂ ਵਿਚ ਕਰਦੇ ਗਏ ਇਜ਼ਹਾਰ, ਹਰਫ਼ਾਂ ਨਾਲ ਕਰ ਪੜ੍ਹਾਈਆ। ਕੁਤਬਖ਼ਾਨੇ ਖੋਲ੍ਹ ਸੰਸਾਰ, ਜਗਤ ਵਿਦਿਆ ਕਰ ਰੁਸ਼ਨਾਈਆ। ਕਲਜੁਗ ਅੰਤ ਸਾਰੇ ਹੋਏ ਖ਼ਵਾਰ, ਧੀਰਜ ਧੀਰ ਨਾ ਕੋਇ ਧਰਾਈਆ। ਨਾਤਾ ਰਿਹਾ ਨਾ ਚਾਰ ਯਾਰ, ਮੁਰਸ਼ਦ ਮੁਰੀਦ ਨਾ ਕੋਇ ਮਨਾਈਆ। ਖ਼ਾਲੀ ਦਿਸਣ ਗੁਰੂਦਵਾਰ, ਮੰਦਰ ਮਸਜਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਤਟ ਕਿਨਾਰੇ ਰੋਵਣ ਜ਼ਾਰੋ ਜ਼ਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਅੱਖ ਨਾ ਕੋਇ ਖੁਲ੍ਹਾਈਆ । ਪੂਜਾ ਪਾਠ ਹਵਨ ਕਰ ਦੇਵੇ ਨਾ ਕੋਈ ਆਧਾਰ, ਸੁਗੰਧੀ ਪਵਣ ਨਾ ਕੋਇ ਸਮਾਈਆ। ਸਾਚੀ ਗੁਲਸ਼ਨ ਨਾ ਕੋਇ ਬਹਾਰ, ਪੱਤ ਡਾਲੀ ਫੂਲ ਨਾ ਕੋਇ ਮਹਿਕਾਈਆ। ਮਿਲੇ ਮੇਲ ਨਾ ਵਿਛੁੰਨੇ ਯਾਰ, ਪਰੇਮ ਪ੍ਰੀਤ ਨਾ ਕੋਇ ਨਿਭਾਈਆ। ਨਾਰ ਦੁਹਾਗਣ ਦਿਸੇ ਸੰਸਾਰ, ਵਿਭਚਾਰ ਭਰੀ ਲੋਕਾਈਆ । ਜਨ ਭਗਤ ਅੰਤਰ ਕਰਨ ਤੇਰੀ ਪੁਕਾਰ, ਮੰਤਰ ਤੇਰਾ ਨਾਮ ਧਿਆਈਆ। ਬਸੰਤਰ ਲੱਗੀ ਵੇਖ ਰੋਵਣ ਹਾਹਾਕਾਰ, ਚਾਰੋਂ ਕੁੰਟ ਕਟੁੰਬ ਕੁਰਲਾਈਆ । ਉਤਰ ਪੂਰਬ ਪੱਛਮ ਦੱਖਣ ਤੇਰਾ ਕਿਸੇ ਨਾ ਮਿਲੇ ਦਰਸ ਦੀਦਾਰ, ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਖੋਲ੍ਹ ਨੈਣ ਅੱਖ ਉਠਾਈਆ। ਨੇਤਰ ਖੋਲ੍ਹ ਪ੍ਰਭੂ ਪ੍ਰਭ ਅੱਖ, ਆਖ਼ਰ ਤੇਰੇ ਅੱਗੇ ਅਰਜ਼ੋਈਆ। ਯਾਰੜੇ ਵੇਖ ਆਪਣਾ ਸਥ, ਸੱਥਰ ਤੇਰਾ ਸੋਭਾ ਪਾਈਆ। ਤੇਰਾ ਖੇਲ ਪੁਰਖ ਸਮਰਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰ ਪੀਰ ਪੈਗੰਬਰ ਚਰਨੀ ਗਏ ਢੱਠ, ਦੋਏ ਜੋੜ ਸੀਸ ਨਿਵਾਈਆ। ਸਦੀ ਬੀਸਵੀਂ ਸਾਡੀ ਹੋਈ ਬਸ, ਬਸਤੇ ਪਿਛਲੇ ਬੰਨ੍ਹ ਵਖਾਈਆ। ਅੱਗੇ ਸਭ ਕੁਛ ਤੇਰੇ ਹੱਥ, ਦਸਤਗੀਰ ਤੇਰੀ ਸਰਨਾਈਆ । ਜਿਉਂ ਭਾਵੇਂ ਤਿਉਂ ਲੈਣਾ ਰੱਖ, ਰੱਖਿਆ ਕਰੀਂ ਥਾਉਂ ਥਾਈਂਆ। ਨਿਰਗੁਣ ਸਰਗੁਣ ਪੌਣੀ ਨੱਥ, ਨਾਮ ਡੋਰੀ ਤੰਦ ਉਠਾਈਆ। ਕਲਜੁਗ ਖੇੜਾ ਹੁੰਦਾ ਦਿਸੇ ਭੱਠ, ਕੂੜੀ ਕਿਰਿਆ ਬਣ ਭਠਿਆਰਾ ਅਗਨੀ ਡਾਹੀਆ। ਨਜ਼ਰ ਨਾ ਆਏ ਬ੍ਰਹਮ ਮਤ, ਚੌਦਾਂ ਵਿਦਿਆ ਰਹੀ ਕੁਰਲਾਈਆ । ਚੌਦਾਂ ਲੋਕ ਰਹੇ ਨੱਚ, ਸਾਂਤਕ ਸਤਿ ਨਾ ਕੋਇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕੋਈ ਨਾ ਦੇਵੇ ਰਸ, ਸੱਚਾ ਜਾਮ ਨਾ ਕੋਇ ਪਿਆਈਆ । ਸਭ ਦਾ ਹੱਕ ਹੋਇਆ ਫੱਕ, ਫੈਸਲਾ ਪ੍ਰਭੂ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਇਕ ਰਘੁਰਾਈਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਤਖ਼ਤ ਨਿਵਾਸੀ ਇਕੋ ਨਜ਼ਰੀ ਆਇੰਦਾ । ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਪਸਾਰਾ, ਸ਼ਬਦੀ ਧਾਰ ਰੂਪ ਪਰਗਟਾਇੰਦਾ। ਲੱਖ ਚੁਰਾਸੀ ਘੜਨਹਾਰਾ, ਘਟ ਘਟ ਮੰਦਰ ਸੋਭਾ ਪਾਇੰਦਾ। ਤ੍ਰੈ ਪੰਜ ਰਚ ਅਖਾੜਾ, ਸੋਹਣੀ ਬਣਤ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਲੇਖਾ ਵੇਖ ਵਖਾਇੰਦਾ। ਕਲਜੁਗ ਲੇਖਾ ਵੇਖ ਵਖਾਵੇਗਾ। ਪਰਮ ਪੁਰਖ ਪ੍ਰਭ ਆਪਣਾ ਵੇਸ ਵਟਾਵੇਗਾ। ਜੋਤੀ ਜਾਮਾ ਵੇਸ ਰਖਾਵੇਗਾ। ਸ਼ਬਦ ਨਾਦ ਇਕ ਵਜਾਵੇਗਾ। ਨਿਹਕਰਮੀ ਕਰਮ ਕਮਾਵੇਗਾ। ਦੋ ਜਹਾਨਾਂ ਸਰਨ ਇਕ ਰਖਾਵੇਗਾ। ਆਤਮ ਪਰਮਾਤਮ ਜੋ ਜਨ ਢੋਲਾ
❋
❋
ਪੜ੍ਹਨ, ਤਿਨ ਫੜ ਬਾਂਹੋਂ ਆਪਣੇ ਰੰਗ ਰੰਗਾਵੇਗਾ। ਮੰਜ਼ਲ ਪੌੜੇ ਸਾਚੇ ਚੜ੍ਹਨ, ਮਹਲ ਅਟੱਲ ਇਕ ਸੁਹਾਵੇਗਾ। ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਗੇੜ ਕਟਾਵੇਗਾ। ਸਤਿ ਸਰੂਪੀ ਦੇਵੇ ਦਰਸਨ, ਸਤਿ ਸਤਿਵਾਦੀ ਇਕੋ ਨਜ਼ਰੀ ਆਵੇਗਾ। ਲੇਖਾ ਚੁੱਕੇ ਜਾਤ ਪਾਤ ਬਰਨ, ਵਰਨ ਗੋਤ ਨਾ ਕੋਇ ਰਖਾਵੇਗਾ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੇਤਰ ਨੂਰ ਚਮਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗੰਬਰਾਂ ਸਾਚਾ ਸੰਗ ਰਖਾਵੇਗਾ। ਗੁਰ ਅਵਤਾਰ ਪੀਰ ਪੈਗੰਬਰ ਕਰੋ ਧਿਆਨ, ਹਰਿ ਕਰਤਾ ਸਚ ਜਣਾਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਕਰਿਆ ਖੇਲ ਮਹਾਨ, ਮਹਿਮਾ ਅਕਥ ਕਥ ਪੜ੍ਹਾਈਆ। ਸੋ ਸਾਹਿਬ ਸਤਿਗੁਰ ਲੇਖਾ ਜਾਣੇ ਦੀਨ ਦਿਆਲ, ਦੀਨਾ ਬੰਧਪ ਬੇਪਰਵਾਹੀਆ। ਜੋ ਜੁਗ ਚੌਕੜੀ ਕਰੇ ਸੰਭਾਲ, ਨੌ ਖੰਡ ਸੱਤ ਦੀਪ ਖੋਜੇ ਥਾਉਂ ਥਾਈਂਆ। ਸ਼ਾਹ ਸਲਤਾਨਾਂ ਰਾਜ ਰਾਜਾਨਾਂ ਵੇਖੇ ਮਾਰ ਧਿਆਨ, ਰਾਉ ਰੰਕਾਂ ਪੜਦਾ ਆਪ ਉਠਾਈਆ। ਸ਼ਬਦ ਅਗੰਮੀ ਸਾਚਾ ਖੰਡਾ ਕਮਾਲ, ਚਿੱਲਾ ਇਕੋ ਇਕ ਉਠਾਈਆ । ਤਰਕਸ਼ ਰੱਖੇ ਹੱਥ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਆਸ, ਆਹਿਸਤਾ ਆਹਿਸਤਾ ਹਰਿ ਜੂ ਰਿਹਾ ਜਣਾਈਆ । ਜੋ ਕੁਛ ਲੇਖਾ ਲਿਖਿਆ ਵੇਦ ਵਿਆਸ, ਪੂਰਬ ਪੂਰਾ ਦਏ ਕਰਾਈਆ। ਜੋ ਮੁਹੰਮਦ ਈਸਾ ਗਿਆ ਆਖ, ਆਖ਼ਰ ਵੇਖੇ ਚਾਈਂ ਚਾਈਂਆ। ਜਿਸ ਨੂੰ ਨਾਨਕ ਕਰ ਕੇ ਗਿਆ ਯਾਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਬਾਪ, ਪਿਤਾ ਪੁਰਖ ਅਕਾਲ ਵੇਸ ਵਟਾਈਆ । ਸ੍ਰਿਸ਼ਟ ਸਬਾਈ ਵੇਖੇ ਆਪ, ਨਿਰਗੁਣ ਸਰਗੁਣ ਖੋਜ ਖੁਜਾਈਆ। ਜੋ ਭਗਤ ਭਗਵੰਤ ਕਰਦੇ ਰਹੇ ਜਾਪ, ਆਤਮ ਅੰਤਰ ਧਿਆਨ ਲਗਾਈਆ । ਤਿਨ੍ਹਾਂ ਬਣੇ ਸੱਜਣ ਸਾਕ, ਸਗਲਾ ਸੰਗ ਰਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਦਏ ਤੁੜਾਈਆ। ਅੰਮ੍ਰਿਤ ਬੂੰਦ ਪਿਆਏ ਸਵਾਂਤ, ਰਸ ਇਕੋ ਇਕ ਚਖਾਈਆ। ਨਜ਼ਰੀ ਆਏ ਹਰਿ ਇਕਾਤ, ਸਚ ਸਿੰਘਾਸਣ ਡੇਰਾ ਲਾਈਆ। ਜਨ ਭਗਤਾਂ ਪੁਛੇ ਹਰਿ ਜੂ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗੰਬਰ ਸੁਹਾਏ ਵੇਲਾ, ਸੁਹੰਜਣੀ ਰੁੱਤ ਦਏ ਵਡਿਆਈਆ। ਪਰਮ ਪੁਰਖ ਪ੍ਰਭ ਫੇਰਾ ਪਾਵੇ ਇਕ ਇਕੇਲਾ, ਸੂਰਬੀਰ ਸੱਚਾ ਸ਼ਹਿਨਸ਼ਾਹੀਆ । ਜਿਸ ਦਾ ਗੋਬਿੰਦ ਬਣਿਆ ਚੇਲਾ, ਘਰ ਸਾਚੇ ਖ਼ੁਸ਼ੀ ਮਨਾਈਆ। ਸੋ ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਹਰਿਜਨ ਸਾਚੇ ਲਏ ਉਠਾਈਆ। ਜੁਗ ਜਨਮ ਦੇ ਵਿਛੜਿਆਂ ਆਤਮ ਪਰਮਾਤਮ ਕਰੇ ਮੇਲਾ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਖੋਜ ਖੁਜਾਏ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਸਲੋਕ, ਸੋ ਪੁਰਖ ਨਿਰੰਜਣ ਆਪ ਸੁਣਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦੀ ਰੱਖੀ ਓਟ, ਸੀਸ ਜਗਦੀਸ ਸਚ ਝੁਕਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਸੰਤ ਸੁਹੇਲੇ ਲਏ ਖੋਜ, ਲੱਖ ਚੁਰਾਸੀ ਅੰਤਰ ਵੇਖ ਵਖਾਈਆ। ਆਤਮ ਪਰਮਾਤਮ ਸਾਚੇ ਨਾਮ ਦੀ ਦੇਵੇ ਮੌਜ, ਮੌਜੂਦਾ ਹੋ ਕੇ ਝੋਲੀ ਪਾਈਆ। ਲਹਿਣਾ ਚੁਕਾਏ ਲੋਕ ਪਰਲੋਕ, ਦੋ ਜਹਾਨਾਂ ਡੇਰਾ ਢਾਹੀਆ। ਮੇਲ ਮਿਲਾਵਾ ਨਿਰਮਲ ਜੋਤ, ਪਰਕਾਸ਼ ਪਰਕਾਸ਼ ਵਿਚ ਰਖਾਈਆ। ਆਸਾ ਮਨਸਾ ਪੂਰੀ ਕਰੇ
❋
❋
ਲੋਚ, ਨਿਜ ਲੋਚਣ ਮੇਲ ਮਿਲਾਈਆ। ਅੱਗੇ ਸਮਝ ਦੀ ਰਹੇ ਨਾ ਕੋਈ ਸੋਚ, ਸੋਚ ਸਮਝ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਵਡਿਆਏ ਲੋਕਮਾਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਨਾਮ ਨਿਧਾਨਾ ਬਖ਼ਸ਼ੇ ਅਗੰਮੀ ਦਾਤ, ਘਰ ਸੱਜਣ ਸਚ ਵਰਤਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨੂਰੀ ਚੰਦ ਇਕ ਚਮਕਾਇੰਦਾ। ਤੂੰ ਮੇਰਾ ਮੈਂ ਤੇਰਾ ਸੋਹੰ ਦੱਸੇ ਸਾਚੀ ਗਾਥ, ਸਾਚਾ ਢੋਲਾ ਜੀਵ ਜੰਤ ਆਪ ਪੜ੍ਹਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾਏ ਇਕ ਜਮਾਤ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਇੰਦਾ। ਆਤਮ ਪਰਮਾਤਮ ਪੁਰਖ ਅਕਾਲ ਦੀਨ ਦਿਆਲ ਪਰਵਰਦਗਾਰ ਬੰਧਾਏ ਨਾਤ, ਨਾਤਾ ਆਪਣੇ ਸੰਗ ਜੋੜ ਜੁੜਾਇੰਦਾ। ਚਾਰੇ ਵੇਦ ਪੂਰੀ ਕਰੇ ਖ਼ਾਹਸ਼, ਪੁਰਾਨ ਅਠਾਰਾਂ ਗੰਢ ਪਵਾਇੰਦਾ। ਅਠਾਰਾਂ ਧਿਆਏ ਪੈਂਦੀ ਵੇਖੇ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਇੰਦਾ। ਅੰਜੀਲ ਕੁਰਾਨਾਂ ਕਹੇ ਸ਼ਾਬਾਸ਼, ਸ਼ਹਿਨਸ਼ਾਹ ਮਿਹਰ ਨਜ਼ਰ ਟਿਕਾਇੰਦਾ। ਖਾਣੀ ਬਾਣੀ ਸਿਮਰਨ ਪੂਜਾ ਜੋਗ ਅਭਿਆਸ ਵੇਖੇ ਪਾਠ, ਹਵਨ ਘਿਰਤ ਧੂਪ ਦੀਪ ਸੁਗੰਧ ਫੂਲਨ ਖੋਜ ਖੁਜਾਇੰਦਾ। ਜਨ ਭਗਤਾਂ ਅੰਦਰ ਵੜ ਕੇ ਕਰੇ ਅਗੰਮੀ ਬਾਤ, ਬਾਤਨ ਆਪਣਾ ਮੇਲ ਮਿਲਾਇੰਦਾ। ਨਿਰਗੁਣ ਹੋ ਕੇ ਵਸੇ ਪਾਸ, ਸਰਗੁਣ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਆਪਣੀ ਧਾਰ ਚਲਾਇੰਦਾ। ਨਰ ਨਰਾਇਣ ਚਲਾਏ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਜਿਸ ਦਾ ਲੇਖਾ ਮਿਲੇ ਨਾ ਵਿਚ ਸੰਸਾਰ, ਸੋ ਭੇਵ ਅਭੇਦਾ ਆਪ ਖੁਲ੍ਹਾਈਆ। ਜਿਸ ਦੀ ਸਿਫ਼ਤ ਕਰਦੇ ਰਹੇ ਜੁਗ ਚਾਰ, ਖਾਣੀ ਬਾਣੀ ਰਾਗ ਅਲਾਈਆ। ਜਿਸ ਦੇ ਦਰ ਤੇ ਮੰਗਦੇ ਰਹੇ ਗੁਰੂ ਅਵਤਾਰ, ਬਣ ਭਿਖਕ ਝੋਲੀ ਡਾਹੀਆ। ਜਿਸ ਨੂੰ ਸਜਦਾ ਕਰੇ ਨਿਉਂ ਨਿਉਂ ਨਿਮਸਕਾਰ, ਸੋ ਜਗਦੀਸ ਜਗਦੀਸ਼ਰ ਰੂਪ ਵਟਾਈਆ। ਜਿਸ ਦਾ ਅੰਤ ਪਾਵੇ ਨਾ ਪਾਰਾਵਾਰ, ਅੰਤ ਕਹਿਣ ਵਿਚ ਨਾ ਆਈਆ। ਜਿਸ ਦੀ ਮਜਲਸ ਧੁਰ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਤਖ਼ਤ ਅਗੰਮ ਅਪਾਰ, ਪਾਵਾ ਚੂਲ ਨਾ ਕੋਇ ਰਖਾਈਆ। ਜਿਸ ਦਾ ਨੂਰ ਜੋਤ ਉਜਿਆਰ, ਤੇਲ ਬਾਤੀ ਨਾ ਕੋਇ ਟਿਕਾਈਆ। ਜਿਸ ਦਾ ਰੂਪ ਰੰਗ ਰੇਖ ਨਜ਼ਰ ਨਾ ਆਵੇ ਵਿਚ ਸੰਸਾਰ, ਚੱਕਰ ਚਿਹਨ ਨਾ ਕੋਇ ਸਮਝਾਈਆ। ਸੋ ਸਾਹਿਬ ਕਰਤਾ ਪੁਰਖ ਕਰਨੀ ਕਰੇ ਕਰਨੇਹਾਰ, ਕਾਤਲ ਮਕਤੂਲ ਦੋਵੇ ਵੇਖ ਵਖਾਈਆ। ਜਿਸ ਦਾ ਚਾਰੇ ਖਾਣੀ ਚਾਰੇ ਬਾਣੀ ਦੇਂਦੀ ਰਹੀ ਇਸ਼ਤਿਹਾਰ, ਲੋਕਮਾਤ ਲਿਖ ਲਿਖ ਲੇਖ ਪੁਚਾਈਆ। ਸੋ ਖੇਲ ਕਰੇ ਪਰਵਰਦਿਗਾਰ, ਬੇਪਰਵਾਹ ਬੇਪਰਵਾਹੀਆ। ਮੁਰੀਦ ਮੁਰਸ਼ਦ ਲਏ ਉਠਾਲ, ਗੁਰਮੁਖ ਸੂਫੀ ਰੰਗ ਰੰਗਾਈਆ। ਮਹਿਬੂਬ ਮੁਹੱਬਤ ਕਰੇ ਸਾਂਝਾ ਯਾਰ, ਮੁਹੱਬਤ ਦੇਵੇ ਜਗਤ ਲੋਕਾਈਆ। ਸ੍ਰੀ ਭਗਵਾਨ ਹੋਏ ਖ਼ਬਰਦਾਰ, ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦ ਸੰਦੇਸਾ ਨਾਮ ਸੁਣਾਈਆ। ਰੰਗ ਰਲੀਆਂ ਮਾਣੇ ਭਗਤ ਦਵਾਰ, ਮੰਦਰ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਵੇਖੇ ਚਾਉ ਘਨੇਰਾ, ਵੱਜੇ ਸਤਿ ਸਤਿ ਵਧਾਈਆ। ਸ੍ਰੀ ਭਗਵਾਨ ਜਨ ਭਗਤ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਕਾਇਆ ਮੰਦਰ ਮੇਰਾ ਲੱਗਾ ਡੇਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਸੁਹੰਜਣਾ ਹੋਇਆ ਖੇੜਾ, ਰੁੱਤ ਰੁੱਤੜੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਤਰਾਵਣਹਾਰਾ ਏਕ, ਏਕੰਕਾਰ ਆਪ ਅਖਵਾਇੰਦਾ। ਸਤਿਜੁਗ ਸਾਚੇ ਦੇਵੇ ਟੇਕ, ਕਲਜੁਗ ਅੰਤਮ ਮੂਲ ਝੋਲੀ ਪਾਇੰਦਾ। ਗ਼ਰੀਬ ਨਿਮਾਣਿਆਂ ਕਮਲਿਆ ਕਰੇ ਬੁਧ ਬਿਬੇਕ, ਬਿਬੇਕੀ ਆਪਣੀ ਧਾਰ ਸਮਝਾਇੰਦਾ । ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚ ਵਿਕਾਰ ਮੋਹ ਮਿਟਾਇੰਦਾ। ਦਰਸ ਦਿਖਾਵੇ ਨੇਤਨ ਨੇਤ, ਨਿਜ ਘਰ ਸਾਚੇ ਨਜ਼ਰੀ ਆਇੰਦਾ। ਸਚ ਪ੍ਰੀਤੀ ਦੱਸੇ ਹੇਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਅਗੰਮ ਅਥਾਹ ਖੋਲ੍ਹੇ ਭੇਤ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਹਰਿ ਕਰਤਾ ਵੇਖ ਵਖਾਇੰਦਾ। ਕਲਜੁਗ ਕੂੜੀ ਕਿਰਿਆ ਰਹੀ ਰੋ, ਨੇਤਰ ਨੈਣਾਂ ਨੀਰ ਵਹਾਈਆ । ਸਮਰਥ ਪੁਰਖ ਜਨ ਭਗਤਾਂ ਢੋਆਂ ਦੇਵੇ ਢੋ, ਵਸਤ ਅਮੋਲਕ ਨਾਮ ਵਰਤਾਈਆ। ਧੁਰ ਦਰਬਾਰ ਦੀ ਦੇਵੇ ਸਾਚੀ ਸੋ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਹੰ ਬ੍ਰਹਮ ਕਰੇ ਲੋ, ਪਰਕਾਸ਼ ਇਕੋ ਨੂਰ ਰੁਸ਼ਨਾਈਆ। ਅੰਤਰ ਆਤਮ ਨਿਝਰ ਝਿਰਨਾ ਦੇਵੇ ਚੋ, ਰਸ ਸੱਚਾ ਸਚ ਟਪਕਾਈਆ। ਪਾਰਬ੍ਰਹਮ ਬ੍ਰਹਮ ਜਾਏ ਛੋਹ, ਧੁਰ ਦਾ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਗੋਦ ਉਠਾਈਆ। ਹਰਿਜਨ ਗੋਦੀ ਚੁਕੇ ਆਪ, ਸ੍ਰੀ ਭਗਵਾਨ ਦਇਆ ਕਮਾਇੰਦਾ। ਕਰੇ ਪਿਆਰ ਜਿਉਂ ਪਿਤਾ ਪੁੱਤਰ ਬਾਪ, ਗੋਦ ਸੁਹੰਜਣੀ ਲਾਡ ਲਡਾਇੰਦਾ। ਅੰਦਰ ਵੜ ਕਾਇਆ ਮੰਦਰ ਚੜ੍ਹ ਦਸਮ ਦਵਾਰੀ ਖੋਲ੍ਹ ਕੇ ਦੱਸੇ ਜਾਪ, ਅਜੱਪਾ ਜਾਪ ਆਪ ਸਮਝਾਇੰਦਾ। ਕੂੜੀ ਸ਼ਾਹੀ ਮੇਟੇ ਪਾਪ, ਤ੍ਰਿਸਨਾ ਤ੍ਰਿਪਤ ਆਪ ਕਰਾਇੰਦਾ। ਹੋ ਸਹਾਈ ਅਨਾਥਾਂ ਨਾਥ, ਮਿਹਰ ਨਜ਼ਰ ਇਕ ਉਠਾਇੰਦਾ। ਕਿਰਪਾ ਕਰ ਰਸੂਲ ਪਾਕ, ਪਤਤ ਪਾਪੀ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕਾ ਜਾਤ ਪਾਤ, ਊਚ ਨੀਚ ਰਾਉ ਰੰਕ ਇਕੋ ਰੰਗ ਰੰਗਾਇੰਦਾ। ਕੂੜ ਕੁੜਿਆਰਾ ਜਨ ਭਗਤਾਂ ਕਦੇ ਕਰੇ ਨਾ ਘਾਤ, ਘਾਓ ਡੂੰਘਾ ਨਾ ਕਦੇ ਲਗਾਇੰਦਾ। ਸਤਿਗੁਰ ਪੂਰਾ ਸ਼ਬਦੀ ਸੂਰਾ ਸਦਾ ਵਸੇ ਪਾਸ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਰ ਹਰਿ ਆਪਣੀ ਕਾਰ ਕਮਾਇੰਦਾ । ਨਰ ਹਰਿ ਕਾਰ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਲਏ ਉਠਾਲ, ਗੁਰਮੁਖ ਗੁਰ ਗੁਰ ਭੇਵ ਚੁਕਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਹੱਟ ਚਲਾਈਆ। ਏਥੇ ਓਥੇ ਦੋ ਜਹਾਨ ਜੀਂਵਦਿਆਂ ਮਰਿਆਂ ਸਦਾ ਕਰੇ ਸੰਭਾਲ, ਸਿਰ ਆਪਣਾ ਹੱਥ ਟਿਕਾਈਆ । ਸਾਚੀ ਦਰਗਾਹ ਸਚਖੰਡ ਦਵਾਰੇ ਦਏ ਬਹਾਲ, ਘਰ ਦੇਵੇ ਮਾਣ ਵਡਿਆਈਆ। ਰਾਏ ਧਰਮ ਚਿਤਰ ਗੁਪਤ ਲਾੜੀ ਮੌਤ ਨੇੜ ਨਾ ਆਏ ਵਿਚ ਜਹਾਨ, ਦੂਰ ਦੁਰਾਡਾ ਦਏ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚੇ ਜਾਣਾ ਜਾਗ, ਹਰਿ ਜਾਗਰਤ ਜੋਤ ਜਗਾਇੰਦਾ। ਲੱਖ ਚੁਰਾਸੀ ਵਿਚੋਂ ਤੇਰਾ ਭਾਗ, ਸ੍ਰੀ ਭਗਵਾਨ ਆਪ ਵੰਡਾਇੰਦਾ । ਦੁਰਮਤ ਮੈਲ ਧੋ ਕੇ ਦਾਗ਼, ਸਵੱਛ ਸਰੂਪੀ ਰੂਪ ਵਖਾਇੰਦਾ। ਹੰਸ ਬਣਾਏ ਕਾਗ, ਕਾਗੋਂ ਹੰਸ ਉਡਾਇੰਦਾ। ਘਰ ਦੀਆ ਬਾਤੀ ਜਗੇ ਚਿਰਾਗ਼, ਘਰ ਕਮਲਾਪਾਤੀ ਡਗਮਗਾਇੰਦਾ। ਘਰ ਮੇਲਾ ਕੰਤ ਸੁਹਾਗ, ਨਾਰ ਵਿਛੁੰਨੀ ਜੋੜ ਜੁੜਾਇੰਦਾ। ਕਿਰਪਾ ਕਰੇ ਗੁਰੂ ਮਹਾਰਾਜ, ਮਹਿਬੂਬ ਮੁਹੱਬਤ ਸਚ ਕਮਾਇੰਦਾ। ਜਨ ਭਗਤ ਮਿਲਣ ਦਾ ਸਦਾ ਰਹੇ ਮੁਹਤਾਜ, ਮੁਰੀਦ ਮੁਰਸ਼ਦ ਆਪਣੇ ਘਰ ਵਸਾਇੰਦਾ। ਕਰੇ ਖੇਲ ਗਰੀਬ ਨਿਵਾਜ, ਗ਼ਰੀਬ
❋
❋
ਨਿਮਾਣੇ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਵਿਥਿਆ ਵੇਖ ਵਖਾਇੰਦਾ । ਕਲਜੁਗ ਵਿਥਿਆ ਵੇਖੇ ਨਰਾਇਣ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਕੁਛ ਨਾ ਪਾਈਆ। ਸ੍ਰਿਸ਼ਟ ਸਬਾਈ ਡੁੱਬੀ ਡੂੰਘੇ ਵਹਿਣ, ਮੰਝਧਾਰ ਮੰਝਧਾਰ ਪਾਰ ਨਾ ਕੋਇ ਕਰਾਈਆ। ਨੁਕਤਾ ਕਿਸੇ ਸਮਝ ਨਾ ਆਇਆ ਗ਼ੈਨ, ਐਨ ਅੱਖ ਨਾ ਕੋਇ ਖੁਲ੍ਹਾਈਆ। ਅਲਫ਼ ਰੋ ਰੋ ਪਾਵੇ ਵੈਣ, ਯੇ ਜੁਗਤੀ ਨਾ ਸੱਚੀ ਸਕੀ ਸਮਝਾਈਆ। ਪਰਵਰਦਿਗਾਰ ਹੋਇਆ ਤਰਫ਼ੈਨ, ਬੈਠਾ ਮੁਖ ਭਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬਣਦੇ ਰਹੇ ਚਿਠੀ ਰਸਾਇਣ, ਹਲਕਾਰੇ ਹੋ ਕੇ ਹੁਕਮ ਵਜਾਈਆ। ਈਸਾ ਮੂਸਾ ਮੁਹੰਮਦ ਸਦੀ ਚੌਧਵੀਂ ਕੋਈ ਨਾ ਆਏ ਲੈਣ, ਤਅੱਲਕ ਸਾਰੇ ਬੈਠੇ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੀਰ ਪੈਗ਼ੰਬਰ ਵੇਖ ਅੰਧੇਰਾ ਘੁੱਪ, ਕਲਜੁਗ ਅੱਖ ਨਾ ਕੋਇ ਖੁਲ੍ਹਾਈਆ। ਚੰਦ ਚਾਂਦਨੀ ਵਿਚ ਗਏ ਛੁੱਪ, ਪਰਦਾ ਉਹਲਾ ਇਕ ਜਣਾਈਆ। ਉਮਤ ਉਮਤੀ ਨਾਤਾ ਗਿਆ ਤੁਟ, ਸਾਚਾ ਬੰਧਨ ਨਾ ਕੋਇ ਰਖਾਈਆ। ਅਗਲਾ ਪੈਂਡਾ ਗਿਆ ਮੁੱਕ, ਪਿਛਲੀ ਚਲੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਇਕ ਜਣਾਈਆ। ਧੁਰ ਸੰਦੇਸਾ ਦੇਵੇ ਭਗਵੰਤ, ਦੋ ਜਹਾਨ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਆਪ ਸਮਝਾਇੰਦਾ। ਪੁਰਖ ਅਕਾਲ ਅਗੰਮੀ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜਿਸ ਦੀ ਆਦਿ ਜੁਗਾਦਿ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਕੋਈ ਸਮਝ ਨਾ ਸਕੇ ਪਾਂਧਾ ਪੰਡਤ, ਜਗਤ ਵਿਦਿਆ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਦਰਸਾਇੰਦਾ। ਸਾਚਾ ਮਾਰਗ ਦੱਸੇ ਭਗਵਾਨ, ਭਗਵਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਇਕ ਗਿਆਨ, ਆਤਮ ਪਰਮਾਤਮ ਧੁਰ ਪੜ੍ਹਾਈਆ। ਅਨਹਦ ਨਾਦ ਸੱਚੀ ਧੁਨ ਕਾਨ, ਅਨਹਦ ਨਾਦੀ ਰਾਗ ਸੁਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਸਚ ਸਰੋਵਰ ਦਏ ਨੁਹਾਈਆ। ਨਿਰਮਲ ਦੀਆ ਜੋਤੀ ਜਗੇ ਮਹਾਨ, ਘਰ ਬਾਤੀ ਇਕ ਰੁਸ਼ਨਾਈਆ। ਸਾਚਾ ਸਾਕੀ ਬਣੇ ਨੌਜਵਾਨ, ਨਾਮ ਪਿਆਲਾ ਜਾਮ ਪਿਆਈਆ। ਕਾਇਆ ਮੰਦਰ ਭਾਗ ਲਗਾਏ ਸਚ ਮਕਾਨ, ਮਹਲ ਅਟੱਲ ਸੋਭਾ ਪਾਈਆ। ਆਤਮ ਸੇਜਾ ਸੋਹੇ ਸ੍ਰੀ ਭਗਵਾਨ, ਸਚ ਸਿੰਘਾਸਣ ਡੇਰਾ ਲਾਈਆ। ਧੁਰ ਸੰਦੇਸਾ ਦੇਵੇ ਆਣ, ਇਕੋ ਇਕ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਜਿਸ ਦਾ ਦੇਵੇ ਫ਼ਰਮਾਣ, ਧੁਰ ਦੀ ਧਾਰ ਸਮਝਾਈਆ। ਸੋ ਪਰਮ ਪੁਰਖ ਪਰਮਾਤਮ ਆਤਮ ਵੇਖੇ ਆਣ, ਨਿਰੰਤਰ ਬ੍ਰਹਮ ਖੋਜ ਖੁਜਾਈਆ । ਸੰਤ ਸੁਹੇਲੇ ਭਗਤ ਭਗਵੰਤ ਗੋਦੀ ਚੁੱਕੇ ਆਣ, ਸੇਵਕ ਚਾਕਰ ਹੋ ਕੇ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰ ਬਹਿ ਕੇ ਖ਼ੁਸ਼ੀ ਮਨਾਣ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਦਿਵਾਵੇ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਗੁਰਮੁਖ ਗੁਰ ਗੁਰ ਵੇਖੇ ਚੰਦ, ਨੂਰ ਨੁਰਾਨਾ ਨੂਰ ਰੁਸ਼ਨਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦਗੀ ਆਪਣਾ ਨਾਮ ਸਮਝਾਇੰਦਾ। ਕੂੜੀ ਕਿਰਿਆ ਅੰਦਰੋਂ ਕੱਢ, ਸਚ ਸੁਚ ਵਰਤਾਇੰਦਾ। ਨੌ ਦਵਾਰੇ ਪਾਰ ਹੱਦ,
❋
❋
ਘਰ ਦਸਵੇਂ ਵੇਖ ਵਖਾਇੰਦਾ। ਵਿਸ਼ਵ ਬਣਾਏ ਸਾਚੀ ਯੱਦ, ਯਦਪ ਇਕੋ ਰੰਗ ਚੜ੍ਹਾਇੰਦਾ। ਸਚ ਨਿਰਬਾਣ ਦੇਵੇ ਚੌਥਾ ਪਦ, ਘਰ ਸਾਚਾ ਸੋਭਾ ਪਾਇੰਦਾ। ਜਨ ਭਗਤ ਵੇਖੇ ਅੰਦਰ ਲੰਘ, ਸਚ ਪਲੰਘ ਡੇਰਾ ਲਾਇੰਦਾ। ਕਰ ਨਿਮਸਕਾਰ ਦਰ ਠਾਂਡੇ ਲਏ ਮੰਗ, ਮਾਂਗਤ ਭਿਖਕ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਵਰਭੰਡ ਖੋਜ ਖੁਜਾਇੰਦਾ। ਵਰਭੰਡ ਖੋਜੇ ਪਾਰਬ੍ਰਹਮ, ਪਤਿਪਰਮੇਸ਼ਵਰ ਵਡ ਵਡਿਆਈਆ। ਜਨ ਭਗਤਾਂ ਮੇਟੇ ਕੂੜਾ ਭਰਮ, ਮਾਇਆ ਮਮਤਾ ਮੋਹ ਚੁਕਾਈਆ। ਲੇਖਾ ਜਾਣੇ ਪੂਰਬ ਜਨਮ, ਜਨਮ ਕਰਮ ਦਏ ਵਡਿਆਈਆ। ਨਾਤਾ ਤੋੜ ਵਰਨ ਬਰਨ, ਬਖ਼ਸ਼ੇ ਇਕ ਸਰਨਾਈਆ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ । ਜੋ ਗੁਰਮੁਖ ਗੁਰਸਿਖ ਲਾਗੇ ਚਰਨ, ਤਿਨ੍ਹਾਂ ਚਾਰ ਜੁਗ ਸੁੱਤਿਆਂ ਫੇਰ ਨਾ ਕੋਇ ਉਠਾਈਆ । ਦਰਗਾਹ ਸਾਚੀ ਸਚਖੰਡ ਦਵਾਰੇ ਵੜਨ, ਮੰਜ਼ਲ ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਨੀ ਸੀਸ ਧਰਨ, ਮਸਤਕ ਟਿੱਕਾ ਧੂੜ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਤਰਾਵਣਹਾਰਾ ਪ੍ਰਭ, ਕਲਜੁਗ ਅੰਤਮ ਵੇਖ ਵਖਾਈਆ। ਕੋਟਾਂ ਵਿਚੋਂ ਥੋੜੇ ਲੱਭ, ਮਦਿ ਜਾਮ ਨਾਮ ਪਿਆਈਆ। ਲੇਖੇ ਲਾਏ ਕਾਇਆ ਮਾਟੀ ਨਾੜੀ ਮਾਸ ਚੰਮ ਹੱਡ, ਤਤਵ ਤਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੋਦ ਬਹਾਈਆ। ਸੰਤ ਸੁਹੇਲੇ ਚੁੱਕੇ ਗੋਦ, ਮਿਹਰਵਾਨ ਦਇਆ ਕਮਾਇੰਦਾ। ਅੰਤਰ ਹਿਰਦਾ ਦੇਵੇ ਸੋਧ, ਸ਼ੁਧੀ ਆਪਣਾ ਨਾਮ ਵਖਾਇੰਦਾ। ਸਚਖੰਡ ਦਵਾਰੇ ਬਖ਼ਸ਼ੇ ਮੌਜ, ਸੋਹਣਾ ਘਰ ਸੁਹਾਇੰਦਾ। ਸਚ ਪ੍ਰੀਤਮ ਕਰੇ ਚੋਜ, ਚੋਜੀ ਆਪਣਾ ਰਾਹ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸੰਗ ਨਿਭਾਇੰਦਾ। ਸੰਤ ਸੁਹੇਲਾ ਗੁਰਮੁਖ ਰੂਪ, ਲੋਕਮਾਤ ਮਿਲੇ ਵਡਿਆਈਆ । ਹੋਏ ਸਹਾਈ ਭੂਪਨ ਭੂਪ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਕਿਰਪਾ ਕਰੇ ਸਤਿ ਸਰੂਪ, ਸਤਿ ਸਤਿਵਾਦੀ ਆਪਣੇ ਸਤਿ ਵਿਚ ਮਿਲਾਈਆ। ਨਾਤਾ ਛੁੱਟੇ ਚਾਰੇ ਕੂਟ, ਦਹਿ ਦਿਸ਼ਾ ਤੰਦ ਤੁੜਾਈਆ। ਸਚਖੰਡ ਦਵਾਰ ਬਣਾਏ ਸਚ ਸਪੂਤ, ਪਿਤਾ ਪੁਰਖ ਅਕਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੋਕਮਾਤ ਕਰਾਏ ਕੂਚ, ਦਰਗਾਹ ਸਾਚੀ ਕੂਚਾ ਗਲੀ ਇਕ ਸੁਹਾਈਆ। ਗੁਰਸਿਖ ਕਹੇ ਮੋਹੇ ਮਿਲਿਆ ਗੁਰਦੇਵ, ਸਚ ਸਵਾਮੀ ਨਜ਼ਰੀ ਆਈਆ। ਜੋ ਲੇਖੇ ਲਾਏ ਸੇਵ, ਸੇਵਕ ਆਪਣੇ ਨਾਲ ਮਿਲਾਈਆ। ਕਿਰਪਾ ਕਰੇ ਅਲੱਖ ਅਭੇਵ, ਭੇਵ ਅਭੇਦਾ ਦਏ ਖੁਲ੍ਹਾਈਆ। ਸਿਫ਼ਤ ਕਰੇ ਨਾ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਚਤਰਾਈਆ। ਸਦ ਵਸੇ ਧਾਮ ਇਕ ਨਿਹਕੇਵ, ਨਿਹਚਲ ਡੇਰਾ ਲਾਈਆ। ਜਨ ਭਗਤਾਂ ਦੇਵੇ ਅਗੰਮੀ ਮੇਵ, ਚੌਦਾਂ ਰਤਨ ਨੈਣ ਸ਼ਰਮਾਈਆ। ਮਸਤਕ ਲਾਏ ਸਾਚਾ ਥੇਵ, ਚਰਨ ਧੂੜੀ ਟਿੱਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬੇੜਾ ਪਾਰ ਕਰਾਈਆ। ਗੁਰਸਿਖ ਬੇੜਾ ਹੋਵੇ ਪਾਰ, ਨਈਆ ਨੌਕਾ ਨਾਮ ਚੜ੍ਹਾਇੰਦਾ। ਗੁਰਮੁਖ ਵੇਖੇ ਸਚ ਦਰਬਾਰ, ਜਿਸ ਗ੍ਰਹਿ ਦੀਆ ਬਾਤੀ ਇਕ ਰੁਸ਼ਨਾਇੰਦਾ। ਸੰਤ ਸੁਹੇਲਾ ਵਸੇ ਧਾਮ ਨਿਆਰ, ਜਿਸ ਗ੍ਰਹਿ ਸਵਾਮੀ ਸਤਿਗੁਰ ਸੋਭਾ ਪਾਇੰਦਾ। ਭਗਤ ਬੋਲੇ ਭਗਵਨ ਜੈਕਾਰ, ਭਗਵਾਨ ਭਗਤ ਨਾਮ ਸਾਲਾਹਿੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਵੇਖੇ ਵਾਰੋ ਵਾਰ, ਨਵ ਨੌ ਚਾਰ ਪੰਧ ਮੁਕਾਇੰਦਾ। ਕੋਟਨ ਕੋਟ ਭੇਜ ਗੁਰੂ ਅਵਤਾਰ, ਪੀਰ ਪੈਗ਼ੰਬਰ ਸੇਵ
❋
❋
ਲਗਾਇੰਦਾ। ਹੁਕਮੇ ਅੰਦਰ ਖੇਲ ਕਰੇ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਭਗਤਾਂ ਦਏ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਇਛਤ ਦੋਜ਼ਖ਼ ਬਹਿਸ਼ਤ ਸਵਰਗ ਨਰਕ ਦੋਹਾਂ ਤੋਂ ਕਰ ਦਏ ਪਾਰ।
੨੬ ਚੇਤ ੨੦੨੧ ਬਿਕ੍ਰਮੀ ਦਿਲੀ ਦਰਬਾਰ ਪਹਾੜ ਗੰਜ
ਪਰਵਰਦਿਗਾਰ ਦਏ ਪੈਗ਼ਾਮ, ਪੇਸ਼ੀਨਗੋਈ ਜਣਾਈਆ। ਸ਼ਾਹ ਰੂਮ ਕਹੇ ਮੈਂ ਸੁਣਿਆ ਏਲਾਨ, ਆਲਮਗੀਰ ਕਰੇ ਪੜ੍ਹਾਈਆ। ਉਮਤ ਨਬੀ ਰਸੂਲ ਦਿਸੇ ਮਹਿਮਾਨ, ਚੌਦਾਂ ਤਬਕ ਦੇਣ ਦੁਹਾਈਆ। ਸਦੀ ਚੌਧਵੀਂ ਹੋਏ ਹੈਰਾਨ, ਅਮਾਮ ਆਪਣਾ ਹੁਕਮ ਵਰਤਾਈਆ। ਖ਼ਾਲਕ ਖ਼ਲਕ ਬਦਲੇ ਨਿਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਚੋਟੀ ਮੁੰਨੇ ਬਣ ਕੇ ਆਪ ਹਜਾਮ, ਕਲਧਾਰੀ ਆਪਣੀ ਕਲ ਧਰਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਸਜਦਾ ਸੀਸ ਝੁਕਾਈਆ। ਲੱਖ ਚੁਰਾਸੀ ਕਿਸੇ ਨਾ ਆਏ ਪਹਿਚਾਨ, ਬੇਪਹਿਚਾਨ ਬੇਪਰਵਾਹੀਆ। ਨੂਰੀ ਕਲਮਾ ਵੇਖੇ ਇਕ ਮੈਦਾਨ, ਦੋ ਜਹਾਨਾਂ ਖੋਜ ਖੁਜਾਈਆ। ਮੁਸ਼ਕਲ ਭਗਤਾਂ ਕਰੇ ਆਸਾਨ, ਰਹਿਮਾਨ ਰਹਿਮਤ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਾਹ ਰੂਮ ਕਹੇ ਮੈਂ ਹੋਇਆ ਮਹਿਰੂਮ, ਖ਼ਾਲੀ ਹੱਥ ਰਿਹਾ ਵਖਾਈਆ। ਬਰਦਾ ਦਰ ਬਣਾ ਮਮਨੂਨ, ਸਜਦਾ ਸੀਸ ਝੁਕਾਈਆ। ਪਰਵਰਦਿਗਾਰ ਦਾ ਪੜ੍ਹਿਆ ਨਾ ਕਿਸੇ ਹੱਕ ਮਜ਼ਮੂਨ, ਮਜਲਸ ਸਚ ਨਾ ਕੋਇ ਕਮਾਈਆ। ਸ਼ਾਹ ਸੁਲਤਾਨਾਂ ਲੇਖਾ ਚੁੱਕੇ ਵਾਂਗ ਫ਼ਰਊਨ, ਫ਼ਰਸ਼ ਅਰਸ਼ ਦਏ ਦੁਹਾਈਆ। ਨੁਕਤਾ ਨਜ਼ਰ ਨਾ ਆਏ ਨੂਨ, ਐਨ ਅੱਖ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਮਿਟਣ ਵਾਲਾ ਹਜੂਮ, ਹਜ਼ਰਤ ਹੁਕਮ ਸਚ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਕਿਸੇ ਨਾ ਲਾਇਆ ਨਜੂਮ, ਭੇਵ ਸਕੇ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਾਹ ਰੂਮ ਕਹੇ ਵੇਖਿਆ ਸ਼ਾਹਕਾਰ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਬਿਨ ਅਸਵ ਬਣਿਆ ਸ਼ਾਹਸਵਾਰ, ਲੋਕ ਪਰਲੋਕ ਦੋ ਜਹਾਨ ਚਰਨਾਂ ਹੇਠ ਰਖਾਈਆ। ਬਿਨ ਕਾਗ਼ਜ਼ ਕਲਮ ਲੇਖ ਲਿਖੇ ਅਗੰਮ ਅਪਾਰ, ਸ਼ਾਹੀ ਸ਼ਕਲ ਨਾ ਕੋਇ ਜਣਾਈਆ। ਨਗ਼ਮਾ ਨਜ਼ਮ ਸੁਣਾਏ ਧੁਰ ਦੀ ਧਾਰ, ਨਾਦ ਧੁਨ ਵਜਾਈਆ। ਮੈਂ ਵੇਖ ਹੋਇਆ ਹੈਰਾਨ, ਨੇਤਰ ਨੈਣ ਸ਼ਰਮਾਈਆ। ਜਿਸ ਦੀ ਸਿਫ਼ਤ ਕਰੇ ਅੰਜੀਲ ਕੁਰਾਨ, ਪਰਵਰਦਿਗਾਰ ਨੂਰੋ ਨੂਰ ਨੂਰ ਖ਼ੁਦਾਈਆ। ਸੋ ਖ਼ਾਲਕ ਖੇਲ ਕਰੇ ਮਹਾਨ, ਮਹਿਬੂਬ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ । ਸ਼ਾਹ ਰੂਮ ਕਹੇ ਪੀਰ ਪੈਗੰਬਰ ਦੇਣ ਸ਼ਹਾਦਤ, ਪਿਛਲਾ ਲੇਖਾ ਅੱਗੇ ਰਖਾਈਆ। ਅੱਗੇ ਮੁੱਕੇ ਜਗਤ ਇਬਾਦਤ, ਮਕਤਬ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਬੇਪਰਵਾਹ ਬਦਲੇ ਸਭ ਦੀ ਆਦਤ, ਅਦਨਾ ਆਅਲਾ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ਾਹ ਰੂਮ ਕਹੇ ਮੈਂ ਸੂਫ਼ੀਆਂ ਵੇਖੀ ਟੋਪੀ, ਪੈਗੰਬਰਾਂ ਸੇਲੀ ਨਜ਼ਰੀ ਆਈਆ। ਕਾਹਨਾਂ
❋
❋
ਨਾਲ ਨੱਚਦੀ ਵੇਖੀ ਗੋਪੀ, ਸੀਤਾ ਰਾਮ ਸਤਿ ਲਈ ਪਰਨਾਈਆ। ਗੁਰ ਅਵਤਾਰਾਂ ਹੱਥ ਫੜਾਈ ਵੇਖੀ ਸੋਟੀ, ਸ਼ਬਦੀ ਧਾਰ ਜਣਾਈਆ। ਜਨ ਭਗਤਾਂ ਆਤਮਾ ਚੜ੍ਹਦੀ ਵੇਖੀ ਚੋਟੀ, ਸਚ ਮਹੱਲੇ ਸੋਭਾ ਪਾਈਆ। ਸਾਚੇ ਸੰਤਾਂ ਜਗਦੀ ਵੇਖੀ ਜੋਤੀ, ਨਿਰਗੁਣ ਸਰਗੁਣ ਕਰੇ ਇਕ ਰੁਸ਼ਨਾਈਆ। ਗੁਰਮੁਖ ਗੌਂਦੇ ਵੇਖੇ ਸਲੋਕੀ, ਸਾਚਾ ਢੋਲਾ ਰਾਗ ਅਲਾਈਆ। ਗੁਰਸਿਖ ਮੇਲ ਮਿਲਾਇਆ ਵੇਖਿਆ ਸ਼ੌਂਕੀ, ਸ਼ਹਿਨਸ਼ਾਹ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਵਰਤਾਈਆ। ਰੂਮ ਕਹੇ ਮੈਂ ਵੇਖਿਆ ਰਹੀਮ, ਰਾਜ਼ਕ ਦਾਤਾ ਬੇਪਰਵਾਹੀਆ। ਜਿਸ ਦੀ ਅਜਬ ਨਿਰਾਲੀ ਤਾਲੀਮ, ਤੁਲਬਾ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਬਣਾਈਆ। ਜਿਸ ਦਾ ਮਹਲ ਅਟੱਲ ਆਲੀਸ਼ਾਨ ਅਜ਼ੀਮ, ਅਜਬ ਅਜੀਬ ਨਿਰਾਲਾ ਨੂਰ ਕਰੇ ਰੁਸ਼ਨਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਗਹਿਰ ਗੰਭੀਰ ਗ਼ਨੀਮ, ਗੁਣਵੰਤਾ ਬੇਪਰਵਾਹੀਆ। ਜਿਸ ਦਾ ਰੂਪ ਨਾ ਨਰ ਨਾ ਮਦੀਨ, ਜੋਤੀ ਜਾਤਾ ਪਰਵਰਦਿਗਾਰ ਨੂਰ ਇਲਾਹੀਆ। ਜਿਸ ਦੀ ਏਥੇ ਓਥੇ ਦੋ ਜਹਾਨਾਂ ਕਰੇ ਨਾ ਕੋਇ ਤਕਸੀਮ, ਲੋਕ ਪਰਲੋਕ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਆਪਣੀ ਧਾਰ ਰੱਖੇ ਮਹੀਨ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸ਼ਾਹ ਪਾਤਸ਼ਾਹ ਹੋਏ ਸ਼ਹਿਨਸ਼ਾਹ ਦਰ ਬਰਦਾ ਬਣੇ ਮਸਕੀਨ, ਗ਼ੁਲਾਮ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘਰਾਈਆ। ਸ਼ਾਹ ਰੂਮ ਕਹੇ ਮੈਨੂੰ ਯਾਦ ਆਇਆ ਜੇਠ ਨੌ, ਪਿਛਲਾ ਲੇਖਾ ਸਮਝਾਈਆ। ਨਵ ਨੌ ਚਾਰ ਵੇਖਿਆ ਭੌਂ, ਚਾਰੋਂ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਮਾਣਸ ਵੇਖੇ ਬਣੇ ਕਾਉਂ, ਹੰਸ ਕਾਗ ਰੂਪ ਵਟਾਈਆ । ਜਨਨੀ ਜਨ ਜਣੇਂਦੀ ਨਜ਼ਰ ਨਾ ਆਈ ਮਾਉਂ, ਪਿਤਾ ਗੋਦ ਨਾ ਕੋਇ ਪੂਤ ਸੁਹਾਈਆ। ਸਤਿ ਸਤਿਵਾਦੀ ਪਕੜੇ ਕੋਈ ਨਾ ਬਾਂਹੋਂ, ਫੜ ਗਲੇ ਨਾ ਕੋਇ ਲਗਾਈਆ। ਸਿਰ ਰੱਖੇ ਨਾ ਠੰਡੀ ਛਾਉਂ, ਸਮਰਥ ਦੇਵੇ ਨਾ ਕੋਇ ਵਡਿਆਈਆ। ਸਿਰ ਝੁਕੇ ਨਾ ਸਾਚੇ ਪਾਉਂ, ਚਰਨ ਕਵਲ ਨਾ ਕੋਇ ਸਰਨਾਈਆ। ਅਦਾਲਤ ਸਚ ਨਾ ਕਰੇ ਕੋਇ ਨਿਆਉਂ, ਜਗਤ ਮੁਖ਼ਾਲਫ਼ਤ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਸ਼ਾਹ ਰੂਮ ਕਹੇ ਮੈਂ ਮਿਟਾਵਾਂ ਸ਼ੱਕ, ਸ਼ਖ਼ਸੀਅਤ ਸਭ ਨੂੰ ਦਿਆਂ ਸਮਝਾਈਆ। ਜਿਸ ਦੀ ਹਕੀਕਤ ਆਦਿ ਜੁਗਾਦੀ ਹੱਕ, ਸੋ ਹਾਕਮ ਬੇਪਰਵਾਹੀਆ। ਮੈਂ ਜਲਵਾ ਨੂਰ ਜਹੂਰ ਲਿਆ ਤੱਕ, ਦਾਤਾ ਦਾਨੀ ਨਜ਼ਰੀ ਆਈਆ। ਵਸਣਹਾਰਾ ਘਟ ਘਟ, ਬ੍ਰਹਿਮੰਡ ਖੰਡ ਰਿਹਾ ਸਮਾਈਆ। ਪੀਰ ਪੈਗੰਬਰਾਂ ਸਚ ਸੁਨੇਹੜਾ ਰਿਹਾ ਦੱਸ, ਦਸਤਾਵੇਜ਼ ਦਸਤ ਪਿਛਲਾ ਲੇਖ ਫੜਾਈਆ। ਨੇਤਰ ਖੋਲ੍ਹ ਵੇਖੋ ਅੱਖ, ਵੇਲਾ ਆਖ਼ਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮਰਾਨ ਆਪਣਾ ਹੁਕਮ ਵਰਤਾਈਆ । ਹੁਕਮਰਾਨ ਬਣੇ ਮਹਿਬੂਬ, ਮੁਜਰਾ ਦੋ ਜਹਾਨ ਵੇਖ ਵਖਾਇੰਦਾ। ਖੇਲੇ ਖੇਲ ਬਹਿ ਕੇ ਸਚ ਅਰੂਜ, ਜ਼ਿਮੀਂ ਅਸਮਾਨ ਫੋਲ ਫੁਲਾਇੰਦਾ। ਚੜ੍ਹ ਹੱਕ ਮੰਜ਼ਲ ਮਕਸੂਦ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਚੌਦਾਂ ਤਬਕ ਵੇਖ ਹਦੂਦ, ਹਜ਼ਰਤ ਆਪਣਾ ਫੇਰਾ ਪਾਇੰਦਾ। ਕਵਣ ਜਨ ਹੋਏ ਮਹਿਫ਼ੂਜ਼, ਮਿਹਰ ਨਜ਼ਰ ਕਵਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪ ਦ੍ਰਿੜਾਇੰਦਾ । ਸ਼ਾਹ ਰੂਮ ਕਹੇ ਮੈਂ ਵੇਖਿਆ ਸ਼ਾਇਰ, ਸ਼ਰੀਅਤ ਵਿਚੋਂ ਬਾਹਰ ਨਜ਼ਰੀ ਆਈਆ। ਅਗੰਮ ਅਥਾਹ ਬੇਮੁਕਾਮ ਜਿਸ ਦੀ ਸੈਰ, ਸੈਰਗਾਹ ਦੋ ਜਹਾਨਾਂ
❋
❋
ਕੋਲੋਂ ਬਾਹਰ ਰਖਾਈਆ। ਜਿਥੇ ਕੋਈ ਨਾ ਵੜੇ ਐਰ ਗ਼ੈਰ, ਹੈਬਤ ਸਭ ਦੇ ਉਤੇ ਛਾਈਆ। ਗੁਰ ਅਵਤਾਰ ਪੀਰ ਪੈਗੰਬਰ ਦਰ ਬਰਦੇ ਮੰਗਦੇ ਮਿਹਰ, ਚਰਨ ਸਰਨ ਸਰਨ ਚਰਨ ਸੀਸ ਝੁਕਾਈਆ। ਨੂਰ ਨੁਰਾਨੀ ਸ਼ਾਹ ਸੁਲਤਾਨੀ ਤੇਰੀ ਲਹਿਰ, ਆਦਿ ਜੁਗਾਦਿ ਇਕੋ ਧਾਰ ਵਹਾਈਆ । ਸਚ ਪੈਗੰਬਰ ਦਰ ਦਵਾਰ ਮੰਗਦੇ ਖ਼ੈਰ, ਖ਼ੈਰੀਯਤ ਤੇਰੇ ਕੋਲੋਂ ਝੋਲੀ ਪਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਮਿਲ ਕੇ ਬਣ ਕੇ ਮੁਸ਼ਾਇਰ, ਮੁਸ਼ਾਇਰਾ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸ਼ਾਹ ਰੂਮ ਕਹੇ ਮੈਂ ਤੱਕਿਆ ਅੱਖ, ਅੱਖੀਆਂ ਵਾਲਿਆਂ ਦਿਆਂ ਜਣਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾਂ ਅਕਥ ਕਥ ਦ੍ਰਿੜਾਈਆ। ਬੇਪਰਵਾਹ ਆਇਆ ਨੱਠ, ਪੜਦਾਨਸ਼ੀਂ ਪਰਦਾ ਰਿਹਾ ਚੁਕਾਈਆ। ਸਾਚਾ ਮਾਰਗ ਇਕੋ ਦੱਸ, ਧੁਰ ਦੀ ਕਰੇ ਪੜ੍ਹਾਈਆ। ਕੂੜੀ ਕਿਰਿਆ ਖੇੜਾ ਭੱਠ, ਸਤਿ ਸਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਾਹ ਰੂਮ ਕਹੇ ਮੈਨੂੰ ਯਾਦ ਆਏ ਪਿਛਲੇ ਹਾਰ, ਜੋ ਮਸਤਕ ਸੀਸ ਉਤੇ ਟਿਕਾਈਆ। ਜਿਸ ਦੀ ਜਨ ਭਗਤ ਖਿੜੀ ਗੁਲਜ਼ਾਰ, ਗੁਲਸ਼ਨ ਸਚ ਨਾਮ ਮਹਿਕਾਈਆ। ਤਿਸ ਦੀ ਸੁਣ ਸੱਚੀ ਗਫ਼ਤਾਰ, ਗੁਫ਼ਤ ਸ਼ੁਨੀਦ ਖ਼ੁਸ਼ੀ ਮਨਾਈਆ। ਮੁਹੱਬਤ ਕਰੇ ਬਣ ਕੇ ਸਾਂਝਾ ਯਾਰ, ਰਹਿਮਤ ਵਿਚੋਂ ਰਹਿਮਤ ਆਪ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਲਗਾਈਆ। ਸ਼ਾਹ ਰੂਮ ਕਹੇ ਮੈਂ ਤੱਕਿਆ ਉਹ ਨਜ਼ਾਰਾ, ਆਪਣੀ ਨਜ਼ਰ ਉਠਾਈਆ। ਜੋਤੀ ਚਮਕੇ ਨੂਰ ਉਜਿਆਰਾ, ਸਚ ਕਰੇ ਰੁਸ਼ਨਾਈਆ। ਦੋ ਜਹਾਨਾਂ ਵੇਖਣਹਾਰਾ ਆਰ ਪਾਰ ਕਿਨਾਰਾ, ਮੰਝਧਾਰ ਆਪਣਾ ਹੁਕਮ ਵਰਤਾਈਆ । ਲੇਖਾ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਹੁਕਮ ਵਰਤਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਸਵਾਮੀ ਪਰਵਰਦਿਗਾਰਾ, ਪਾਰਬ੍ਰਹਮ ਬੇਅੰਤ ਅਗੰਮ ਅਥਾਹ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸ਼ਾਹ ਰੂਮ ਕਹੇ ਸਭ ਰਹਿਣਾ ਸ਼ਾਦ, ਸ਼ਾਕਰ ਸਭ ਨੂੰ ਆਪ ਕਰਾਇੰਦਾ। ਕੂੜੀ ਕਿਰਿਆ ਕਰੇ ਬਰਬਾਦ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਭਗਤ ਭਗਵਾਨ ਸਚ ਦਵਾਰੇ ਕਰੇ ਆਬਾਦ, ਸਾਚੀ ਬਸਤੀ ਨਾਮ ਵਸਾਇੰਦਾ। ਸਤਿ ਧਰਮ ਦੇ ਚਾੜ੍ਹ ਜਹਾਜ਼, ਕੂੜੀ ਕਿਰਿਆ ਪਾਰ ਕਰਾਇੰਦਾ। ਸਦੀ ਚੌਧਵੀਂ ਸੁਣ ਫ਼ਰਿਆਦ, ਫਾਸੀ ਸਭ ਦੇ ਗਲ ਲਟਕਾਇੰਦਾ। ਈਸਾ ਮੂਸਾ ਮੁਹੰਮਦ ਧੁਰ ਦੀ ਸੁਣਨ ਆਵਾਜ਼, ਹੌਲੀ ਹੌਲੀ ਆਪ ਜਣਾਇੰਦਾ। ਕਰ ਕਿਰਪਾ ਜਨ ਭਗਤਾਂ ਖੋਲ੍ਹੇ ਰਾਜ਼, ਪੜਦਾ ਉਹਲਾ ਆਪ ਉਠਾਇੰਦਾ। ਸੰਮਤ ਇਕੀਸੇ ਸਭ ਦੀ ਅਕਲ ਭੁੱਲੇ ਨਿਮਾਜ਼, ਨਿਮਾਜ਼ੀ ਨਜ਼ਰ ਕੋਇ ਨਾ ਆਇੰਦਾ। ਵੇਖੋ ਕਰਨੇਹਾਰਾ ਕਿਵੇਂ ਕਰੇ ਫ਼ਸਾਦ, ਫ਼ੈਸਲਾ ਆਪਣੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਪਿਛਲਾ ਲੇਖਾ ਕਰਾਇਆ ਯਾਦ, ਨਵ ਜੇਠ ਦਿਤੀ ਦਾਦ, ਸ਼ਾਹ ਰੂਮ ਮੌਲਾਨਾ ਮੁਗ਼ਾਲਤੇ ਵਿਚ ਕਦੇ ਨਾ ਆਇੰਦਾ।
❋
❋