ਪੁਸਤਕਾਲਾਭਾਗ ੧੬

ਪਹਿਲੀ ਵਸਾਖ ੨੦੨੧ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਿਰਗੁਣ ਸਰਗੁਣ ਹੋ ਕੇ ਸਿਫ਼ਰਾ, ਬੀਸ ਦਏ ਵਡਿਆਈਆ। ਸਰਗੁਣ ਨਿਰਗੁਣ ਏਕਾ ਬਣਿਆ ਫ਼ਿਕਰਾ, ਫ਼ਿਕਰ ਆਦਿ ਜੁਗਾਦਿ ਚੁਕਾਈਆ । ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਵੇਖ ਨਾ ਸਕੇ ਸ਼ਜਰਾ, ਭੇਵ ਅਭੇਦ ਨਾ ਕੋਇ ਸਮਝਾਈਆ। ਨਿਰਗੁਣ ਨਿਰਵੈਰ ਨਿਰੰਕਾਰ ਵਸੇ ਵੱਖਰਾ, ਅਗੰਮ ਅਥਾਹ ਸਚ ਸਿੰਘਾਸਣ ਡੇਰਾ ਲਾਈਆ। ਨਿਤ ਨਵਿਤ ਜੁਗ ਚੌਕੜੀ ਮਰਦ ਮਰਦਾਨਾ ਸਭ ਤੋਂ ਤਕੜਾ, ਬਲਧਾਰੀ ਇਕ ਅਖਵਾਈਆ । ਜੋਤ ਉਜਾਲਾ ਹਰਿ ਗੋਪਾਲਾ ਸ਼ਬਦ ਸਰੂਪੀ ਬਣਿਆ ਰਿਹਾ ਮਕਰਾ, ਫ਼ਰੇਬੀ ਆਪਣਾ ਫ਼ਰੇਬ ਕਰਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਭੇਟਾ ਚੜ੍ਹੌਂਦਾ ਰਿਹਾ ਛਤਰਾ ਬਕਰਾ, ਛੁਰੀ ਜਗਤ ਹੱਥ ਫੜਾਈਆ। ਧੁਰ ਸੰਦੇਸ ਨਰ ਨਰੇਸ਼ ਨਿਰਗੁਣ ਨਿਰਵੈਰ ਇਕੋ ਰੱਖੇ ਕਰੜਾ, ਨਿਤ ਨਵਿਤ ਆਪਣਾ ਹੁਕਮ ਸੁਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ ਬਾਣੀ ਜਿਸ ਨੇ ਪਾਇਆ ਝਗੜਾ, ਲੱਖ ਚੁਰਾਸੀ ਮਨ ਮਤ ਬੁਧ ਕਰੇ ਲੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਨੇ ਲਿਖਾਇਆ ਪੱਤਰਾ, ਪਾਤੀ ਆਪਣਾ ਨਾਮ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਜਿਸ ਦਾ ਮੰਨੇ ਖ਼ਤਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਸਰਗੁਣ ਹੋਇਆ ਜ਼ੀਰੋ, ਜਾਹਰ ਜਹੂਰ ਨਜ਼ਰ ਕਿਸੇ ਨਾ ਆਈਆ । ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗੰਬਰ ਜਿਸ ਨੂੰ ਮੰਨਦੇ ਗਏ ਹੀਰੋ, ਹਰਿ ਜੂ ਆਪਣਾ ਖੇਲ ਅਚਰਜ ਰਿਹਾ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜਿਸ ਦੀ ਮੰਨਦੇ ਰਹੇ ਤਦਬੀਰੋ, ਸਾਚੀ ਸਿਖਿਆ ਇਕ ਦ੍ਰਿੜਾਈਆ। ਰੂਪ ਰੰਗ ਰੇਖ ਜਿਸ ਦੀ ਸਮਝ ਨਾ ਸਕੇ ਕੋਈ ਤਸਵੀਰੋ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹੀਰੋ, ਬੇਅੰਤ ਨਾਉਂ ਰਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਦਾਤਾ ਵਡ ਪੀਰਨ ਪੀਰੋ, ਪੈਗੰਬਰੋ ਇਕੋ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨਿਰਗੁਣ ਸਰਗੁਣ ਮੇਲਾ ਇਕ, ਏਕੰਕਾਰ ਖੇਲ ਰਚਾਈਆ। ਲੱਖ ਚੁਰਾਸੀ ਆਤਮ ਪਰਮਾਤਮ ਜਿਤ, ਜੁਗ ਚੌਕੜੀ ਹੁਕਮ ਵਰਤਾਈਆ। ਨਿਰਗੁਣ ਸਰਗੁਣ ਵੇਸ ਵਟਾਏ ਨਿਤ ਨਵਿਤ, ਨਰ ਨਰਾਇਣ ਫੇਰਾ ਪਾਈਆ। ਗੁਰ ਅਵਤਾਰ ਜਿਸ ਨੂੰ ਪੁਰਖ ਅਕਾਲ ਕਹਿੰਦੇ ਗਏ ਪਿਤ, ਪਤਿਪਰਮੇਸ਼ਵਰ ਮੰਨ ਕੇ ਸੀਸ ਨਿਵਾਈਆ। ਸੋ ਕਰੇ ਖੇਲ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਨਿਰਗੁਣ ਸਰਗੁਣ ਸਿਫ਼ਰਾ ਮੇਲਾ, ਮਿਲਣੀ ਜਗਦੀਸ ਕਰਾਇੰਦਾ। ਜਿਸ ਦੀ ਧਾਰ ਸਮਝ ਸਕੇ ਨਾ ਕੋਈ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਨਜ਼ਰੀ ਆਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਬਣਿਆ ਸੱਜਣ ਸੁਹੇਲਾ, ਧੁਰ ਦਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਇੰਦਾ। ਦੂਆ ਸਿਫ਼ਰਾ ਦੂਆ ਏਕਾ, ਬੀਸ ਇਕੀਸ ਖ਼ੁਸ਼ੀ ਮਨਾਈਆ। ਜਿਸ ਦੀ ਸਾਰੇ ਰੱਖਦੇ ਗਏ ਟੇਕਾ, ਸੋ ਟਿੱਕਾ ਮਸਤਕ ਰਿਹਾ ਵਖਾਈਆ। ਜੋਤ ਨੁਰਾਨੀ ਧਰਿਆ ਭੇਖਾ, ਵੇਸ ਅਵੱਲੜਾ ਆਪ ਵਟਾਈਆ। ਜਿਸ ਦੇ ਹੱਥ ਦੋ ਜਹਾਨਾ ਲੇਖਾ, ਲਿਖਤ ਨਜ਼ਰ ਕੋਇ ਨਾ ਪਾਈਆ। ਜਿਸ ਦੀ ਗੋਦੀ ਅੰਦਰ ਗੋਬਿੰਦ

❋

❋

ਲੇਟਾ, ਘਰ ਸਾਚੇ ਡੇਰਾ ਲਾਈਆ। ਸੋ ਸਾਹਿਬ ਦੀਨ ਦਿਆਲ ਪੁਰਖ ਅਕਾਲ ਪਿਛਲਾ ਕਰਿਆ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨਾਂ ਬਣ ਕੇ ਸਾਚਾ ਨੇਤਾ, ਨਰ ਨਰਾਇਣ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਬੀਸ ਇਕੀਸ ਪਾਏ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੀਰ ਪੈਗੰਬਰ ਤੇਰੇ ਹੱਥ ਦੇ ਕੇ ਡੋਰ, ਤੰਦੀ ਤੇਰੇ ਨਾਲ ਬੰਧਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪ੍ਰਭ ਬਣਿਆ ਰਿਹੋਂ ਚੋਰ, ਚੋਰੀ ਚੋਰੀ ਆਪਣੀ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗੰਬਰ ਘੱਲਦਾ ਰਿਹੋਂ ਬਾਂਕੇ ਛੋਹਰ, ਨੱਢੇ ਆਪਣੀ ਸੇਵਾ ਲਾਈਆ। ਹੁਕਮੇ ਅੰਦਰ ਵਖੌਂਦਾ ਰਿਹੋਂ ਜ਼ੋਰ, ਜਾਬਰ ਆਪਣਾ ਨਾਉਂ ਧਰਾਈਆ। ਆਪਣਾ ਮੰਤਰ ਦੱਸਦਾ ਰਿਹੋਂ ਫੁਰਨਾ ਫੋਰ, ਰਸਨਾ ਜਿਹਵਾ ਕਰ ਪੜ੍ਹਾਈਆ। ਸਾਰੇ ਕਹਿੰਦੇ ਗਏ ਤੇਰੀ ਅੰਤਮ ਪਏ ਲੋੜ, ਲੱਖ ਚੁਰਾਸੀ ਤੇਰੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇ ਚੁਕਾਈਆ। ਬੀਸ ਇਕੀਸ ਪਾਏ ਡੰਡ, ਡੰਕਾ ਤੇਰਾ ਨਾਮ ਲਗਾਈਆ। ਪਿਛਲੀ ਕੀਤੀ ਸਭ ਦੀ ਗਈ ਹੰਢ, ਅਗਲੀ ਕਹਾਣੀ ਦੇ ਸਮਝਾਈਆ। ਤੇਰਾ ਗਾ ਗਾ ਸਾਰੇ ਥੱਕੇ ਛੰਦ, ਸੰਸਾ ਰੋਗ ਨਾ ਕੋਇ ਚੁਕਾਈਆ। ਤੇਰਾ ਨਜ਼ਰ ਨਾ ਆਇਆ ਪੁਰੀ ਅਨੰਦ, ਅਨੰਦ ਵਿਚੋਂ ਅਨੰਦ ਚੰਦ ਨੂਰ ਕਰ ਰੁਸ਼ਨਾਈਆ। ਸਚ ਸਵਾਮੀ ਆਪਣੀ ਖੋਲ੍ਹ ਕੇ ਵੇਖ ਗੰਢ, ਪੜਦੇ ਵਿਚੋਂ ਪੜਦਾ ਲੈ ਫੋਲਾਈਆ। ਜਿਸ ਦੀ ਸਿਫ਼ਤ ਨਾ ਕਰੇ ਬੱਤੀ ਦੰਦ, ਰਸਨਾ ਜਿਹਵਾ ਰਾਗ ਨਾ ਕੋਇ ਸੁਣਾਈਆ। ਜਿਹੜਾ ਲੇਖਾ ਬਿਨ ਲਿਖਿਉਂ ਕੀਤਾ ਬੰਦ, ਬਿਨ ਬੰਦਗੀਉਂ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸਚ ਵਡਿਆਈਆ। ਵੀਹ ਸੌ ਇਕੀ ਕਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੂਰਬ ਲੇਖਾ ਦੇ ਵਖਾਲ, ਜੋ ਰੱਖਿਆ ਪ੍ਰਭ ਛੁਪਾਈਆ। ਮੰਗ ਮੰਗੇ ਤੇਰਾ ਗੋਬਿੰਦ ਬਾਲ, ਬਾਲੀ ਬੁਧ ਧਿਆਨ ਲਗਾਈਆ । ਇਕ ਸੱਤ ਪੰਜ ਛੇ ਦਾ ਦੇ ਅਹਿਵਾਲ, ਹਾਲਤ ਪਿਛਲੀ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਦੇ ਸਮਝਾਈਆ। ਬੀਸ ਇਕੀਸ ਕਹੇ ਪ੍ਰਭ ਪੜਦਾ ਖੋਲ੍ਹ, ਖੋਲ੍ਹਣ ਵੇਲਾ ਨੇੜੇ ਆਈਆ। ਹੁਣ ਕਿਉਂ ਬੈਠਾ ਨਿਰਗੁਣ ਬਣ ਅਡੋਲ, ਸਚਖੰਡ ਨਿਵਾਸੀ ਸਚ ਦਵਾਰੇ ਡੇਰਾ ਲਾਈਆ। ਦਰਗਾਹ ਸਾਚੀ ਤੋਲਣਹਾਰੇ ਧੁਰ ਦਾ ਤੋਲ, ਲੋਕਮਾਤ ਕੰਡਾ ਲੈ ਉਠਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਰਦਾ ਰਿਹੋਂ ਰੋਲ, ਅਛਲ ਛਲਧਾਰੀ ਆਪਣਾ ਛਲ ਜਣਾਈਆ। ਵੇਲਾ ਰੱਖ ਯਾਦ ਜਿਸ ਵੇਲੇ ਪਹਿਲੋਂ ਗੋਬਿੰਦ ਅੰਮ੍ਰਿਤ ਦਿਤੀ ਪੌਹਲ, ਧੁਰ ਦਾ ਜਾਮ ਸਚ ਪਿਆਈਆ। ਪੁਰਖ ਅਕਾਲ ਬਿਨ ਗੋਬਿੰਦ ਦੂਜਾ ਕੋਈ ਨਾ ਤੇਰੇ ਕੋਲ, ਸ਼ਹਾਦਤ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਬਿਨ ਕਲਮ ਸ਼ਾਹੀ ਲਿਖਿਆ ਲੇਖ ਫਰੋਲ, ਜਿਸ ਦਾ ਹਿੰਸਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਬੀਸ ਇਕੀਸ ਕਹੇ ਤੇਰਾ ਪਿਛਲਾ ਪੱਤਰ, ਪਤਤ ਪਾਵਨ ਤੇਰੀ ਯਾਦ ਕਰਾਈਆ। ਜਿਸ ਤੇਰਾ ਹੰਡਾਇਆ ਸੱਥਰ, ਯਾਰੜਾ ਇਕ ਮਨਾਈਆ। ਜਗਤ ਹਿਤ ਨਾ ਵਰੋਲਿਆ ਅੱਥਰ, ਹੰਝੂ ਹਾਰ ਨਾ ਕੋਇ ਬਣਾਈਆ। ਵੀਹ ਸੌ ਇਕੀ ਉਸ ਦਾ ਲੇਖਾ ਤੂੰ ਲਿਖਿਆ ਬਿਨਾਂ ਅੱਖਰ, ਅੱਖਰਾਂ ਵਿਚੋਂ ਸਾਚੀ ਸੱਤਰ ਤੇਰਾ ਨੂਰ ਨਜ਼ਰੀ ਆਈਆ। ਅਜ ਤੇਰੀ ਮੇਰੀ ਪਰੇਮ ਪਿਆਰ ਦੀ ਹੋਣੀ ਪਕੜ, ਸਚ

❋

❋

ਅਖਾੜੇ ਵਿਚ ਵੱਜੇ ਨਾਮ ਵਧਾਈਆ। ਮੈਂ ਗੁਰਸਿਖਾਂ ਪਿਛੇ ਤੇਰੇ ਨਾਲ ਲਾਉਣੀ ਟੱਕਰ, ਤੂੰ ਭਗਤਾਂ ਪਿਛੇ ਮੇਰਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਮੋਹੇ ਦੇ ਸਮਝਾਈਆ। ਬੀਸ ਇਕੀਸ ਕਹੇ ਮੈਂ ਪਾਵਾਂ ਰੌਲਾ, ਰੌਣਕ ਤੇਰਾ ਨਾਮ ਜਣਾਈਆ । ਮੇਰਾ ਭਾਰ ਕਰਦੇ ਹੌਲਾ, ਹੌਲੀ ਹੌਲੀ ਰਿਹਾ ਸੁਣਾਈਆ। ਇਕ ਸੱਤ ਪੰਜ ਛੇ ਦਾ ਯਾਦ ਰੱਖ ਕੌਲਾ, ਕੀਤਾ ਇਕਰਾਰ ਆਪਣਾ ਤੋੜ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਹੋ ਹੈਰਾਨ, ਪੂਰਬ ਧਿਆਨ ਲਗਾਈਆ । ਬੀਸ ਇਕੀਸਾ ਦੇਵੇ ਸਚ ਬਿਆਨ, ਗੋਬਿੰਦ ਇਸ਼ਾਰੇ ਨਾਲ ਸਮਝਾਈਆ। ਹੁਣ ਬਾਲਾ ਨੱਢਾ ਨਹੀਂ ਨਾਦਾਨ, ਮਾਤਾ ਗੁਜਰੀ ਕੁੱਖ ਨਾ ਕੋਇ ਰਖਾਈਆ । ਸ਼ਬਦੀ ਸੁਤ ਬਣ ਬਲਵਾਨ, ਬਲਧਾਰੀ ਵੇਸ ਵਟਾਈਆ। ਸਚ ਧਰਮ ਦਾ ਲੈ ਨਿਸ਼ਾਨ, ਨਿਸ਼ਾਨਾ ਦੋ ਜਹਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਸ਼ਬਦ ਨਧੜਕ, ਧੜਕਣ ਵਿਚ ਨਾ ਕੋਇ ਰਖਾਈਆ। ਮੇਰਾ ਵੇਖ ਖੰਡਾ ਉਹ ਖੜਗ, ਜਿਹੜੀ ਬਿਨ ਲੁਹਾਰ ਤਰਖਾਣ ਘੜਿਆਂ ਹੱਥ ਫੜਾਈਆ। ਮੇਰੀ ਸਚਖੰਡ ਦਵਾਰੇ ਵੇਖ ਮਟਕ, ਬਿਨ ਪੈਰਾਂ ਚਲਾਂ ਚਾਈਂ ਚਾਈਂਆ। ਮੇਰੀ ਪਿਛਲੀ ਫੋਲ ਫ਼ਰਦ, ਸਤਾਰਾਂ ਸੌ ਛਪੰਜਾ ਬਿਕ੍ਰਮੀ ਯਾਦ ਕਰਾਈਆ। ਤੇਰੇ ਅੱਗੇ ਕੀਤੀ ਇਕੋ ਅਰਜ਼, ਆਰਜ਼ੂ ਤੇਰੀ ਝੋਲੀ ਪਾਈਆ। ਮੈਂ ਤੇਰਾ ਤੂੰ ਮੇਰਾ ਦੋਹਾਂ ਦਾ ਇਕੋ ਫ਼ਰਜ਼, ਫ਼ਰਕ ਕੋਇ ਰਹਿਣ ਨਾ ਪਾਈਆ। ਤੈਨੂੰ ਧੋਖਾ ਦੇਣ ਦੀ ਮਰਜ਼, ਅਛਲ ਅਛੱਲ ਆਪਣਾ ਨਾਉਂ ਰਖਾਈਆ। ਮੈਂ ਅੱਗੇ ਏਸ ਰੀਤ ਤੋਂ ਦੇਣਾ ਵਰਜ, ਫੜ ਬਾਂਹੋਂ ਲੈਣਾ ਮਨਾਈਆ। ਕਰਾਂ ਖੇਲ ਤੇਰੇ ਨਾਲ ਅਸਚਰਜ, ਅਚਰਜ ਤੇਰੇ ਵਿਚ ਸਮਾਈਆ। ਤੂੰ ਮੇਰਾ ਸਦਾ ਦੇਣਾ ਕਰਜ਼, ਸਿਰ ਤੇਰੇ ਇਹਸਾਨ ਚੜ੍ਹਾਈਆ। ਤੇਰੀ ਛੁਰੀ ਮੇਰਾ ਸੀਸ ਤੇਰੀ ਪਰੇਮ ਕਰਦ, ਕਤਲਗਾਹ ਤੇਰਾ ਨੂਰ ਨਜ਼ਰੀ ਆਈਆ। ਤੇਰੇ ਨਾਲ ਬਿਨ ਅੱਖਰਾਂ ਕਰੀ ਲਿਖਤ ਪੜ੍ਹਤ, ਮਿਸਲ ਫ਼ਾਈਲ ਵਿਚ ਬੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਦੇਣਾ ਵਖਾਈਆ। ਵੀਹ ਸੌ ਇਕੀ ਕਹੇ ਕੁਝ, ਹੌਲੀ ਹੌਲੀ ਜਣਾਈਆ। ਨਿਰਗੁਣ ਸਰਗੁਣ ਜ਼ੀਰੋ ਨੂੰ ਬੁਝ, ਸਿਫ਼ਰਾ ਤੂੰ ਹੀ ਨਜ਼ਰੀ ਆਈਆ। ਬਿਨ ਸਰਗੁਣ ਤੇਰਾ ਮੂਲ ਨਾ ਕੁਛ, ਤੇਰੀ ਕੀਮਤ ਕੋਇ ਨਾ ਪਾਈਆ। ਤੂੰ ਨਿਰਗੁਣ ਬਿਨ ਗੋਬਿੰਦ ਤੇਰਾ ਨਜ਼ਰ ਨਾ ਆਏ ਪੁੱਤ, ਪੁੱਤ ਕਿਸ ਨੂੰ ਕਹਿ ਕੇ ਪਿਤਾ ਜਗਤ ਮਾਤ ਅਖਵਾਈਆ। ਹੁਣ ਮੈਂ ਨਹੀਂ ਬਹਿਣਾ ਚੁੱਪ, ਹੱਕ ਮੰਗਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਵਖਾਈਆ। ਪੁਰਖ ਅਕਾਲ ਰਿਹਾ ਸੋਚ, ਪਿਛੇ ਧਿਆਨ ਲਗਾਈਆ। ਸਚ ਮੈਂ ਰਿਹਾ ਸਚਖੰਡ ਖ਼ਾਮੋਸ਼, ਆਪਣਾ ਆਪ ਰੂਪ ਨਜ਼ਰ ਨਾ ਕਿਸੇ ਦਸਾਈਆ। ਜੁਗ ਚੌਕੜੀ ਆਸਾ ਕਰ ਕਰ ਰਹੇ ਲੋਚ, ਲੋਚਣ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਫੋਲ ਕੇ ਪੜਦਾ, ਆਪਣਾ ਧਿਆਨ ਲਗਾਈਆ। ਕਿਸ ਬਿਧ ਗੋਬਿੰਦ ਮੇਰੇ ਨਾਲ ਲੜਦਾ, ਝਗੜਾ ਖ਼ੁਸ਼ੀਆਂ ਨਾਲ ਵਖਾਈਆ। ਪੁੱਤ ਹੋ ਕੇ ਪਿਤਾ ਅੱਗੇ ਅੜਦਾ, ਅਚਰਜ ਖੇਲ ਜਣਾਈਆ। ਖ਼ਿਦਮਤਗਾਰ ਹੋ ਕੇ ਭਾਣਾ ਜਰਦਾ, ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਦਰਸਾਈਆ। ਪੁਰਖ ਅਕਾਲ ਕਹੇ ਕੀ ਗੋਬਿੰਦ ਮੰਗੇ, ਪਿਛਲੀ ਬੀਤੀ ਯਾਦ ਕਰਾਈਆ ।

❋

❋

ਮੇਰੇ ਪਿਛੇ ਛੱਡ ਕੇ ਪੁਰੀ ਅਨੰਦੇ, ਲੇਖਾ ਸਰਸਾ ਵਿਚ ਰੁੜ੍ਹਾਈਆ। ਪਾਰ ਉਤਰਿਆ ਸਾਚੇ ਕੰਢੇ, ਮੰਜ਼ਲ ਆਪਣਾ ਪੰਧ ਮੁਕਾਈਆ। ਬਾਲ ਦੋ ਦੋ ਚਾਰ ਕਰ ਕੇ ਵੰਡੇ, ਚਾਰੇ ਕੁੰਟ ਚੌਥੇ ਜੁਗ ਖੇਹ ਉਡਾਈਆ। ਅੰਮ੍ਰਿਤ ਧਾਰ ਦੇ ਕੇ ਠੰਡੇ, ਗੁਰਮੁਖ ਗੁਰਸਿਖ ਗੁਰ ਗੁਰ ਗਿਆ ਪਰਗਟਾਈਆ । ਆਤਮ ਪਰਮਾਤਮ ਦੇ ਅਨੰਦੇ, ਅਨੰਦ ਇਕੋ ਇਕ ਜਣਾਈਆ। ਸਚ ਸੁਣਾ ਧੁਰ ਦਾ ਛੰਦੇ, ਵਾਹਿਗੁਰੂ ਫ਼ਤਹਿ ਇਕ ਦ੍ਰਿੜਾਈਆ। ਮੇਰੀ ਪ੍ਰੀਤੀ ਓਸੇ ਨਾਲ ਹੰਢੇ, ਜੋ ਸਭ ਦੀ ਬਣਤ ਬਣਾਈਆ। ਸੈਭੰ ਸੂਰਾ ਸਰਬੰਗੇ, ਸਵੈ ਸ਼ਕਤੀ ਨਜ਼ਰੀ ਆਈਆ। ਦੋ ਜਹਾਨ ਆਪੇ ਲੰਘੇ, ਬ੍ਰਹਿਮੰਡ ਖੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੁਰਖ ਅਕਾਲ ਹੋ ਹੈਰਾਨ, ਹਰਿ ਜੂ ਆਪਣੀ ਖ਼ੁਸ਼ੀ ਮਨਾਈਆ। ਗੋਬਿੰਦ ਪਿਛਲਾ ਕੀ ਕੁਝ ਮੰਗੇ ਆਣ, ਚੌਥੇ ਜੁਗ ਸਮਝ ਕਿਸੇ ਨਾ ਆਈਆ। ਜਿਸ ਦਾ ਕਾਗ਼ਜ਼ਾਂ ਉਤੇ ਕਲਮ ਨਾ ਲਿਖਿਆ ਬਿਆਨ, ਛਾਹੀ ਸ਼ਹਾਦਤ ਦੇ ਨਾ ਕੋਇ ਸਮਝਾਈਆ। ਜਿਸ ਦਾ ਖੇਲ ਬੇਪਹਿਚਾਨ, ਨੇਤਰ ਨੈਣ ਵੇਖਣ ਕੋਇ ਨਾ ਪਾਈਆ। ਸੋ ਸਤਿਗੁਰ ਬਣ ਬਲਵਾਨ, ਸ਼ਬਦੀ ਸ਼ਬਦ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ । ਗੋਬਿੰਦ ਕਹੇ ਪ੍ਰਭ ਖੋਲ੍ਹ ਤਾਕੀ, ਤਾਕਤਵਰ ਤੇਰੀ ਵਡਿਆਈਆ। ਮੇਰੇ ਲੇਖੇ ਉਤੇ ਮਾਰ ਝਾਕੀ, ਬਿਨ ਨੇਤਰਾਂ ਨੈਣਾਂ ਵੇਖ ਵਖਾਈਆ। ਇਕ ਸੱਤ ਪੰਜ ਛੇ ਦੀ ਯਾਦ ਆਏ ਸਾਖੀ, ਸਾਖਿਆਤ ਰੂਪ ਵਟਾਈਆ। ਪੁਰਖ ਅਕਾਲ ਮੈਂ ਤੇਰੀ ਮੰਨੀ ਆਖੀ, ਤੂੰ ਆਖਰ ਮੇਰਾ ਸੰਗ ਨਿਭਾਈਆ। ਜਿਸ ਵਿਚ ਸੁਨੇਹੜਾ ਧੁਰ ਦੀ ਰੱਖੀ ਪਾਤੀ, ਪੱਤਰਕਾ ਮੇਰੀ ਮੇਰੇ ਹੱਥ ਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਆਪਣਾ ਲੇਖਾ ਰਿਹਾ ਫੋਲ, ਬਿਨ ਵਰਕਿਉਂ ਵਰਕੇ ਰਿਹਾ ਉਲਟਾਈਆ । ਜਿਸ ਵੇਲੇ ਗੋਬਿੰਦ ਦੇ ਲੈ ਕੇ ਆਇਆ ਕੋਲ, ਕੌਲ ਕੀਤਾ ਅੱਖਾਂ ਬਿਨ ਅੱਖਾਂ ਨਜ਼ਰੀ ਆਈਆ। ਜਿਸ ਨੂੰ ਆਪਣੇ ਪਰੇਮ ਦੀ ਦਿਤੀ ਪੌਹਲ, ਚਰਨਾਮਿਤ ਇਕੋ ਜਾਮ ਪਿਆਈਆ। ਉਸ ਦਾ ਲੇਖਾ ਸਦਾ ਅਡੋਲ, ਅਡੁਲ ਕਦੇ ਨਾ ਜਾਈਆ। ਸੋ ਮੰਗਣ ਆਇਆ ਮੇਰੇ ਕੋਲ, ਨਿਰਗੁਣ ਹੋ ਕੇ ਨਿਰਗੁਣ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਦੇਣਾ ਝੋਲੀ ਰਿਹਾ ਪਾਈਆ । ਪੁਰਖ ਅਕਾਲ ਲੇਖਾ ਵੇਖਿਆ ਸਚ ਅਦਾਲਤ, ਬਣ ਅਦਲੀ ਅਦਲ ਕਮਾਈਆ। ਜਿਸ ਵਿਚ ਬਿਨ ਅੱਖਰਾਂ ਲਿਖਿਆ ਖ਼ਾਲਸ਼, ਖ਼ਾਲਸ਼ ਆਪਣਾ ਰੂਪ ਦਰਸਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਬਣਨਾ ਸਾਲਸ, ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੱਗੀ ਤੋੜ ਨਿਭਾਈਆ। ਪੁਰਖ ਅਕਾਲ ਕਹੇ ਲੇਖਾ ਲਿਖਿਆ ਅਪਾਰ, ਮਹਿਮਾ ਅਕੱਥ ਕਥੀ ਨਾ ਜਾਈਆ। ਜਿਸ ਵਿਚ ਅੱਖਰ ਨਾ ਦੋ ਨਾ ਚਾਰ, ਗਣਤੀ ਗਣਤ ਨਾ ਕੋਇ ਗਵਾਈਆ। ਬੇਅੰਤ ਬੇਸ਼ੁਮਾਰ, ਸ਼ੁਮਾਰ ਸਕੇ ਨਾ ਕੋਇ ਸਮਝਾਈਆ। ਸਚ ਇਬਾਰਤ ਕੀਤੀ ਤਿਆਰ, ਲੇਖਾ ਲਿਖਿਆ ਬਿਨ ਕਲਮ ਛਾਹੀਆ। ਕਾਗ਼ਜ਼ ਕਲਮ ਨਜ਼ਰ ਨਾ ਆਏ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਲੇਖਾ ਲਿਖਿਆ ਮਹਿਫ਼ੂਜ਼, ਘਰ ਸਾਚੇ ਨਜ਼ਰੀ ਆਈਆ। ਮਹਲ ਅਟੱਲ ਵਖਾਇਆ ਅਰੂਜ, ਅਰਸ਼ ਕੁਰਸ਼ ਦੋਵੇਂ ਪੰਧ ਮੁਕਾਈਆ। ਨਿਰਗੁਣ ਧਾਰ ਦਏ ਸਬੂਤ, ਜੋਤੀ ਜਾਤਾ ਖੇਲ ਵਖਾਈਆ। ਸੋ ਸਾਹਿਬ ਹੋ ਮੌਜੂਦ, ਮੁਫ਼ਤ

❋

❋

ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਉਠਾਈਆ। ਸਾਚਾ ਲਿਖਿਆ ਸ੍ਰੀ ਭਗਵਾਨ, ਧੁਰ ਦਾ ਆਪ ਵਖਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਜਗ ਨੇਤਰ ਸਮਝ ਕੋਇ ਨਾ ਪਾਈਆ। ਗੋਬਿੰਦ ਵੇਖੇ ਮਾਰ ਧਿਆਨ, ਘਰ ਆਪਣੇ ਖ਼ੁਸ਼ੀ ਮਨਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਜਿਸ ਥਿਤ ਵਾਰ ਦੀ ਸਮਝ ਕਿਸੇ ਨਾ ਆਈਆ। ਸੋ ਨਿਰਅੱਖਰ ਹੋਏ ਪਰਧਾਨ, ਨਿਰਗੁਣ ਨਿਰਵੈਰ ਨਿਰੰਕਾਰ ਦਏ ਵਡਿਆਈਆ। ਜਿਸ ਦਾ ਲੇਖਾ ਆਪੇ ਲਿਖਿਆ ਹੋ ਮਿਹਰਵਾਨ, ਮਸ਼ਵਰਾ ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਸਰਗੁਣ ਦੂਆ ਵਿਚ ਜਹਾਨ, ਅੰਤਮ ਸਿਫ਼ਰ ਰੂਪ ਵਟਾਈਆ। ਦੋਹਾਂ ਮਿਲ ਕੇ ਬੀਸ ਅੰਕ ਬਣੇ ਮਹਾਨ, ਜਿਸ ਵਿਚ ਰਾਓ ਰੰਕ ਡੇਰਾ ਲਾਈਆ। ਸਿਫ਼ਰੇ ਤੋਂ ਨਿਰਗੁਣ ਸਰਗੁਣ ਗੋਬਿੰਦ ਹੋਏ ਬਲਵਾਨ, ਦੂਆ ਆਪਣਾ ਰੰਗ ਪਰਗਟਾਈਆ। ਦੂਏ ਅੰਦਰ ਇਕ ਨਿਸ਼ਾਨ, ਨਿਰਗੁਣ ਨਿਰਵੈਰ ਨਿਰੰਕਾਰ ਏਕੰਕਾਰ ਇਕੋ ਏਕਾ ਦਏ ਸਮਝਾਈਆ। ਦੂਆ ਏਕਾ ਮਿਲ ਕੇ ਖੇਲ ਕਰੇ ਮਹਾਨ, ਇਕੀ ਸਾਚਾ ਜੋੜ ਜੁੜਾਈਆ । ਬੀਸ ਇਕੀਸ ਦੋਵੇਂ ਮਿਲ ਕੇ ਚਾਰੇ ਖ਼ੁਸ਼ੀ ਮਨਾਣ, ਘਰ ਸਾਚੇ ਢੋਲਾ ਗਾਈਆ। ਏਨ੍ਹਾਂ ਚੌਹਾਂ ਵਿਚੋਂ ਵਾਹਿਗੁਰੂ ਅੱਖਰ ਕੀਤਾ ਪਰਧਾਨ, ਜਿਸ ਦੀ ਸਿਫ਼ਤ ਕਹਿ ਕੇ ਗੁਰੂ ਗੁਰੂ ਸਮਝਾਈਆ। ਉਸ ਦੇ ਅੰਦਰ ਲੇਖਾ ਹੋਰ ਮਹਾਨ, ਦੀਨ ਦਿਆਲ ਲਿਆ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਗੋਬਿੰਦ ਵੇਖਿਆ ਪ੍ਰਭ ਲੇਖ ਛੁਪੌਂਦਾ, ਆਪਣੀ ਕਰੇ ਚਤੁਰਾਈਆ। ਸੁਤ ਦੁਲਾਰਾ ਖ਼ੁਸ਼ੀ ਨਾਲ ਮੁਸਕਰੌਂਦਾ, ਅੰਤਰ ਅੰਤਰ ਰੰਗ ਚੜ੍ਹਾਈਆ। ਪਰੇਮ ਪਿਆਰ ਨਾਲ ਚਰਨ ਸੀਸ ਰਖੌਂਦਾ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ । ਵਾਂਗ ਬਾਲਿਆਂ ਬੱਚਿਆਂ ਵਾਂਗ ਪੁਰਖ ਅਕਾਲ ਨੂੰ ਆਪ ਭਰਮੌਂਦਾ, ਨੰਨ੍ਹੀ ਨੰਨ੍ਹੀ ਨਿੱਕੀ ਨਿੱਕੀ ਗੁਫ਼ਤਾਰ ਸੁਣਾਈਆ। ਮਾਰ ਛਾਲ ਗੋਦੀ ਵਿਚ ਆਸਣ ਲੌਂਦਾ, ਸੀਸ ਸੀਨੇ ਨਾਲ ਲਗਾਈਆ। ਬਿਨ ਹੱਥਾਂ ਦੋਵੇਂ ਹੱਥ ਅੱਗੇ ਡੌਂਹਦਾ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਪੁਰਖ ਅਕਾਲ ਧੁਰ ਦੇ ਬਾਪੂ ਕਿਉਂ ਮੇਰੀ ਵਸਤ ਉਤੇ ਪੜਦਾ ਪੌਂਦਾ, ਹੱਕ ਦੂਜਿਆਂ ਆਪਣੇ ਵਿਚ ਛੁਪਾਈਆ। ਮੈਨੂੰ ਲਾਰਿਆਂ ਨਾਲ ਵਰਚੌਂਦਾ, ਇਸ਼ਾਰਿਆਂ ਨਾਲ ਪਰੇ ਹਟਾਈਆ। ਮੈਂ ਵੇਖਿਆ ਚਾਰ ਜੁਗ ਦਾ ਗੁਰ ਅਵਤਾਰ ਪਛਤੌਂਦਾ, ਤੇਰੀ ਛਾਤੀ ਉਤੇ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮੈਂ ਕਰ ਅਰਜ਼ੋਈ ਦਰ ਤੇਰੇ ਵਾਸਤਾ ਪੌਂਦਾ, ਵਾਸਤਾ ਤੇਰੇ ਨਾਲ ਰਖਾਈਆ। ਉਹ ਪਿਤਾ ਕੰਜੂਸ ਜਿਹੜਾ ਬੱਚਿਆਂ ਕੋਲੋਂ ਆਪਣਾ ਧਨ ਬਚੌਂਦਾ, ਫਿਰ ਚੋਰਾਂ ਦਏ ਲੁਟਾਈਆ। ਮੈਂ ਤੇਰਾ ਪੁੱਤ ਹੋ ਕੇ ਤੈਨੂੰ ਆਖ ਸੁਣੌਂਦਾ, ਮੇਰੀ ਤੇਰੇ ਹੱਥ ਵਡਿਆਈਆ। ਸ੍ਰੀ ਭਗਵਾਨ ਓਸੇ ਵੇਲੇ ਪੜਦਾ ਚੁੱਕ ਕੇ ਉਹ ਅੱਖਰ ਵਖੌਂਦਾ, ਜਿਸ ਦਾ ਲੇਖਾ ਨਜ਼ਰ ਕਿਸੇ ਨਾ ਆਈਆ। ਗੋਬਿੰਦ ਨਿਉਂ ਨਿਉਂ ਸੀਸ ਝੁਕੌਂਦਾ, ਆਪਣਾ ਆਪ ਭੇਟ ਕਰਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਰੂਪ ਨਜ਼ਰੀ ਔਂਦਾ, ਬੇਨਜ਼ੀਰ ਤੇਰੀ ਸਰਨਾਈਆ । ਮੈਂ ਇਹੋ ਵਸਤ ਅਮੋਲਕ ਦਰ ਤੇਰੇ ਤੋਂ ਚਾਹੁੰਦਾ, ਚਾਰ ਜੁਗ ਜਿਹੜੀ ਹੱਥ ਕਿਸੇ ਨਾ ਆਈਆ। ਫੜ ਚਰਨਾਂ ਬੰਦਨ ਖ਼ੁਸ਼ੀਆਂ ਨਾਲ ਮਨੌਂਦਾ, ਖ਼ਾਹਸ਼ ਆਪਣੀ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਕਹੇ ਇਹ ਧੁਰ ਦਾ ਉਹਲਾ, ਆਦਿ ਜੁਗਾਦਿ ਨਾ ਕਿਸੇ ਵਖਾਈਆ। ਗੋਬਿੰਦ ਏਸੇ ਵਿਚੋਂ ਗੁਰ ਅਵਤਾਰਾਂ ਪੀਰ ਪੈਗੰਬਰਾਂ ਦੇਵਾਂ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਸਚ ਨਾਮ ਦਾ ਧੁਰ

❋

❋

ਸੰਦੇਸਾ ਏਸੇ ਅੱਖਰ ਵਿਚੋਂ ਸੁਣਾਵਾਂ ਢੋਲਾ, ਸੱਚਾ ਰਾਗ ਨਾਦ ਜਣਾਈਆ। ਖਾਣੀ ਬਾਣੀ ਜਿਸ ਦਾ ਗਾਏ ਬੋਲਾ, ਅਨਬੋਲਤ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਸਮਝਾਈਆ। ਗੋਬਿੰਦ ਕਹੇ ਕੀ ਤੇਰੀ ਵਡਿਆਈ, ਕਿਉਂ ਪ੍ਰਭ ਬੈਠਾ ਮਾਣ ਵਧਾਈਆ। ਪਿਉ ਪੁੱਤ ਦੀ ਇਕੋ ਵਸਤ ਨਜ਼ਰੀ ਆਈ, ਦੂਜੀ ਵੰਡ ਨਾ ਕੋਇ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਮਿਲ ਕੇ ਵੱਜੇ ਵਧਾਈ, ਇਕੱਲਾ ਕੰਮ ਕਿਸੇ ਨਾ ਆਈਆ। ਤੂੰ ਮੇਰੀ ਲਿਖਤ ਮੈਨੂੰ ਦਿਤੀ ਵਖਾਈ, ਮੈਂ ਵੇਖ ਵੇਖ ਖ਼ੁਸ਼ੀ ਮਨਾਈਆ। ਉਸ ਵਿਚੋਂ ਇਕੋ ਨਿਰਗੁਣ ਨਿਰਵੈਰ ਤੇਰੀ ਧਾਰ ਨਜ਼ਰੀ ਆਈ, ਨਰ ਨਿਰੰਕਾਰ ਸਚ ਸਚ ਦਿਤਾ ਸਮਝਾਈਆ। ਕਲਜੁਗ ਅੰਤ ਕਿਰਪਾ ਕਰ ਸ੍ਰੀ ਭਗਵੰਤ ਗੋਬਿੰਦ ਤੇਰਾ ਬਣ ਕੇ ਪਾਂਧੀ ਰਾਹੀ, ਸਾਚਾ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਧੁਰ ਦੀ ਵਸਤ ਅਮੋਲਕ ਆਪ ਵਰਤਾਈਆ। ਅਮੋਲਕ ਵਸਤ ਅਨਮੁਲੜੀ ਦਾਤ, ਸਚ ਤੇਰੀ ਝੋਲੀ ਪਾਈਆ। ਚੌਥੇ ਜੁਗ ਦੀ ਪੂਰੀ ਖ਼ਾਹਿਸ਼, ਤੇਰੇ ਨਾਲ ਕਰਾਈਆ । ਚਾਰ ਵਰਨ ਦਾ ਸੱਚਾ ਸਾਥ, ਤੇਰਾ ਸੰਗ ਵਖਾਈਆ। ਆਦਿ ਜੁਗਾਦੀ ਧੁਰ ਦਾ ਪਾਠ, ਪੁਰਖ ਅਕਾਲ ਦ੍ਰਿੜਾਈਆ। ਸਚ ਸਰੋਵਰ ਤੀਰਥ ਤਾਟ, ਤਟ ਕਿਨਾਰਾ ਇਕ ਪਰਗਟਾਈਆ। ਦੇ ਵਡਿਆਈ ਲੋਕਮਾਤ, ਮਾਤਰ ਭੂਮੀ ਕਰੇ ਰੁਸ਼ਨਾਈਆ। ਬਰਨ ਅਠਾਰਾਂ ਇਕ ਜਮਾਤ, ਸੱਚਾ ਰੰਗ ਰੰਗਾਈਆ। ਆਤਮ ਪਰਮਾਤਮ ਜੋੜ ਨਾਤ, ਘਰ ਮੇਲਾ ਸਹਿਜ ਸੁਭਾਈਆ। ਨਿਰਗੁਣ ਨਿਰਵੈਰ ਨਿਰੰਕਾਰ ਇਕੋ ਨਾਮ ਜਾਏ ਆਖ, ਸਤਿ ਸਚ ਕਰੇ ਪੜ੍ਹਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤ, ਸਾਚਾ ਨੂਰ ਚੰਦ ਚਮਕਾਈਆ। ਗੋਬਿੰਦ ਸੁਤ ਕਹੇ ਸ਼ਾਬਾਸ਼, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੱਖਰ ਇਕੋ ਦਿਤਾ ਵਖਾਈਆ। ਸਾਚਾ ਅੱਖਰ ਵਖਾਇਆ ਖ਼ਾਲਕ, ਮਖ਼ਲੂਕ ਸਮਝ ਕੋਇ ਨਾ ਪਾਈਆ। ਜਿਸ ਵਿਚ ਲਿਖਿਆ ਵੀਹ ਸੌ ਇਕੀ ਬਿਕ੍ਰਮੀ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤ ਬਣਾਏ ਖ਼ਾਲਸਾ ਖ਼ਾਲਸ, ਖ਼ਾਲਸ ਆਪਣੇ ਨਾਮ ਰੰਗ ਵਿਚ ਰੰਗਾਈਆ। ਜਿਨ੍ਹਾਂ ਦੀ ਦੋ ਜਹਾਨ ਦੂਜਾ ਕਰੇ ਨਾ ਕੋਈ ਅਦਾਲਤ, ਮੁਲਜ਼ਮ ਸਕੇ ਨਾ ਕੋਇ ਬਣਾਈਆ ਸ੍ਰੀ ਭਗਵਾਨ ਹੋ ਮਿਹਰਵਾਨ ਬੇੜਾ ਪਾਰ ਕਰਾਏ ਬਿਨ ਸਫ਼ਾਰਸ਼, ਹਸਤੀ ਆਪਣੇ ਨਾਲ ਮਿਲਾਈਆ। ਬੇਸ਼ਕ ਗੋਬਿੰਦ ਲਿਖੀ ਨਹੀਂ ਇਬਾਰਤ, ਤੁਆਰਫ਼ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਖ਼ਾਲਸ ਖ਼ਾਲਸਾ ਕਿਹੜਾ, ਕਵਣ ਰੂਪ ਵਖਾਈਆ। ਪਰਮ ਪੁਰਖ ਕਿਹਾ ਜਿਨ੍ਹਾਂ ਦਾ ਮੈਂ ਆਪੇ ਬੰਨ੍ਹਾਂ ਬੇੜਾ, ਫੜ ਆਪਣੇ ਕੰਧ ਉਠਾਈਆ। ਗੋਬਿੰਦ ਕਿਹਾ ਮੇਰਾ ਏਥੇ ਮੁਕ ਗਿਆ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਤੂੰ ਪਿਤਾ ਪੁਰਖ ਅਕਾਲ ਮੇਰਾ, ਮੈਂ ਗੁਰਸਿਖਾਂ ਆਪਣੀ ਗੋਦ ਬਹਾਈਆ । ਤੂੰ ਗੁਰੂ ਮੈਂ ਤੇਰਾ ਚੇਰਾ, ਓਸ ਵੇਲੇ ਗੁਰ ਗੋਬਿੰਦ ਦਿਤਾ ਸੁਣਾਈਆ। ਪੁਰਖ ਅਕਾਲ ਹੋ ਕੇ ਨੇੜਾ, ਨੇਰਨ ਨੇਰਾ ਇਕੋ ਨੂਰ ਨਜ਼ਰੀ ਆਈਆ । ਮੇਰਾ ਨਾਮ ਸ਼ਬਦੀ ਧਾਰ ਜੋਤ ਅਕਾਲ ਸਿੰਘ ਸ਼ੇਰਾ, ਭਬਕ ਤੇਰਾ ਰੂਪ ਨਜ਼ਰੀ ਆਈਆ। ਤੇਰੇ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਘਰ ਸੋਹਣੇ ਲਾਵਾਂ ਡੇਰਾ, ਸਚ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਖ਼ਾਲਸ ਖ਼ਾਲਸਾ ਤੇਰਾ ਰੂਪ, ਮੇਰੇ ਤੇਰੇ ਨਾਲ ਵਡਿਆਈਆ। ਵੀਹ ਸੌ ਇਕੀ ਗੁਰ ਅਵਤਾਰ ਪੀਰ

❋

❋

ਪੈਗ਼ੰਬਰ ਸਾਰੇ ਕਰ ਜਾਣ ਕੂਚ, ਗਲੀ ਕੂਚਾ ਖ਼ਾਲੀ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਦਿਸੇ ਝੂਠ, ਤੇਰਾ ਨਾਮ ਤੇਰੇ ਬਿਨਾਂ ਸਕੇ ਨਾ ਕੋਇ ਵਰਤਾਈਆ। ਬੇਸ਼ਕ ਮੇਰੇ ਬਾਲੇ ਤੇਰੇ ਪਰੇਮ ਵਿਚ ਜਾਵਣ ਝੂਜ, ਨੀਹਾਂ ਵਿਚ ਪੈ ਪੈ ਖ਼ੁਸ਼ੀ ਮਨਾਈਆ। ਮੈਂ ਤੇਰਾ ਵੇਖਾਂ ਇਕ ਅਰੂਜ਼, ਜਿਸ ਨੂੰ ਅਰਸ਼ ਫ਼ਰਸ਼ ਬੈਠਣ ਸੀਸ ਨਿਵਾਈਆ । ਤੇਰੇ ਭਗਤ ਓਥੇ ਮਹਿਫ਼ੂਜ਼, ਮੁਹੱਬਤ ਤੇਰੇ ਨਾਲ ਲਗਾਈਆ। ਮੈਂ ਵੀ ਨਾਲ ਹੋਵਾਂ ਮੌਜੂਦ, ਵਜੂਦ ਵਿਚੋਂ ਸਚ ਸਬੂਤ ਸ਼ਬਦੀ ਦਿਆਂ ਸਮਝਾਈਆ । ਤੇਰੀ ਕਿਰਪਾ ਮੇਰੀ ਮਿਹਰ ਗੁਰਮੁਖਾਂ ਆਵੇ ਸੂਝ, ਬਿਨ ਗੁਰਸਿਖਾਂ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬੁਲਾਈਆ। ਚਿਠੀ ਕਹੇ ਮੈਂ ਸਚ ਸਫ਼ੈਦ, ਕੋਰਾ ਰੂਪ ਵਟਾਈਆ। ਨਾ ਕੋਈ ਕਾਨੂੰਨ ਨਾ ਕੋਈ ਕਾਇਦਾ ਨਾ ਕਵਾਇਦ, ਹੁਕਮ ਹਾਕਮ ਬਿਨ ਪ੍ਰਭ ਦੇ ਅਵਰ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਸਾਰੇ ਮੰਨਦੇ ਗਏ ਹਦਾਇਤ, ਨਿਉਂ ਨਿਉਂ ਸਜਦਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਚਿਠੀ ਕਹੇ ਮੈਂ ਧੁਰ ਦਾ ਚਿਠਾ, ਚਾਰ ਜੁਗ ਭੇਵ ਖੁਲ੍ਹਾਈਆ। ਬਿਨ ਗੋਬਿੰਦ ਮੇਰਾ ਅੱਖਰ ਕਿਸੇ ਨਾ ਡਿਠਾ, ਲੱਖ ਚੁਰਾਸੀ ਨੇਤਰ ਕੰਮ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕਲਜੁਗ ਜੀਵਾਂ ਦੇਵੇ ਪਿਛਾ, ਸਨਮੁਖ ਦਰਸ ਕੋਇ ਨਾ ਪਾਈਆ। ਕੋਟਨ ਕੋਟਾਂ ਵਿਚੋਂ ਜਨ ਭਗਤਾਂ ਕਰੇ ਰਿਛਾ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਪਰੇਮ ਪਿਆਰ ਦੀ ਪਾਵੇ ਭਿਛਾ, ਖ਼ਾਲੀ ਝੋਲੀ ਦਏ ਭਰਾਈਆ। ਸਤਿਗੁਰ ਕਹੇ ਗੁਰਮੁਖ ਸਾਚੇ ਸਿਖਾ, ਸਚ ਤੇਰੀ ਮਾਤ ਵਡਿਆਈਆ। ਜਿਨ੍ਹਾਂ ਪੁਰਖ ਅਕਾਲ ਮਿਲਿਆ ਪਿਤਾ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ । ਸੋ ਗੁਰਮੁਖ ਉਤਰੇ ਪਾਰ ਭਾਵੇਂ ਵੱਡਾ ਭਾਵੇਂ ਨਿੱਕਾ, ਬਿਰਧ ਬਾਲ ਜੋਬਨ ਅਵਸਥਾ ਇਕੋ ਰੰਗ ਵਖਾਈਆ। ਵੀਹ ਸੌ ਇਕੀ ਬਿਕ੍ਰਮੀ ਮਿਤੀਆਂ ਵਿਚੋਂ ਬਦਲ ਕੇ ਮਿੱਤਰ ਮਿਲਾਏ ਮਿਤਾ, ਮੀਤ ਪਿਆਰਾ ਬੇਪਰਵਾਹੀਆ। ਜਿਸ ਦਾ ਏਥੇ ਓਥੇ ਦੋ ਜਹਾਨ ਹੁਕਮੀ ਚਲੇ ਸਿਕਾ, ਮੋਹਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਚਿਠੀ ਕਹੇ ਧੁਰਦਰਗਾਹੀ ਮਸਲਾ, ਮੁਸਰੱਤ ਖ਼ੁਸ਼ੀਆਂ ਰੂਪ ਵਟਾਈਆ। ਜਿਸ ਵਿਚੋਂ ਜਨ ਭਗਤਾਂ ਦਾ ਨਜ਼ਰੀ ਆਵੇ ਅਸਲਾ, ਅਸਲੀਅਤ ਪ੍ਰਭ ਦੇ ਨਾਲ ਮਿਲਾਈਆ। ਜਿਨ੍ਹਾਂ ਮਾਰਗ ਦੱਸੇ ਵੱਖਰਾ, ਰਹਿਬਰ ਬਣ ਕੇ ਸੇਵ ਕਮਾਈਆ। ਲੇਖਾ ਯਾਦ ਕਰਾਏ ਬਿਨਾਂ ਅੱਖਰਾਂ, ਆਖਰ ਪਰਦਾ ਲਾਹੀਆ। ਜਿਸ ਯਾਰੜੇ ਹੰਡਾਇਆ ਸੱਥਰਾ, ਸਾਥੀ ਸਾਚਾ ਦਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋ ਸਹਾਈਆ। ਸੋ ਲੇਖਾ ਜੋ ਲਿਖਿਆ ਬਿਨ ਕਲਮ, ਕਾਇਨਾਤ ਰੂਪ ਨਾ ਕੋਇ ਵਟਾਈਆ। ਜਿਸ ਦਾ ਕਿਸੇ ਸਮਝ ਨਾ ਆਇਆ ਇਲਮ, ਆਲਮ ਕਰੇ ਨਾ ਕੋਇ ਪੜ੍ਹਾਈਆ। ਜਿਸ ਹਰੂਫ਼ ਹਰਫ਼ ਦਾ ਕਿਸੇ ਨਾ ਸਮਝਿਆ ਜਨਮ, ਲੇਖਾ ਜਾਣੇ ਨਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰੇ ਖੇਲ ਅਗੰਮ ਅਥਾਹੀਆ। ਬੀਸ ਇਕੀਸ ਕਹੇ ਮੇਰੀ ਆਈ ਵਾਰੀ, ਮਿਲੇ ਜਗਤ ਵਡਿਆਈਆ। ਗੋਬਿੰਦ ਪੁਰਖ ਅਕਾਲ ਨਾਲ ਲਗਾਈ ਯਾਰੀ, ਮਿਲਿਆ ਮੇਲ ਬੇਪਰਵਾਹੀਆ। ਸ਼ਬਦੀ ਸ਼ਬਦ ਬੋਲ ਜੈਕਾਰੀ, ਨਾਅਰਾ ਇਕੋ ਨਾਮ ਸੁਣਾਈਆ। ਵਣਜ ਕਰਾਏ ਬਣ ਵਪਾਰੀ, ਨਿਰਗੁਣ ਸਰਗੁਣ ਹੱਟ ਚਲਾਈਆ। ਵਸਤ ਅਮੋਲਕ ਦੇਵੇ ਥਾਰੀ, ਘਰ ਠਾਂਡੇ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਏ ਲਗਾਈਆ। ਲੇਖੇ ਵਿਚੋਂ ਲੇਖਾ ਲੱਭ, ਪੂਰਬ ਰਿਹਾ ਸਮਝਾਈਆ। ਵੀਹ ਸੌ ਇਕੀ ਬਿਕ੍ਰਮੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਪਿਛਲੀ ਹੱਦ, ਜੋ ਜੁਗ ਚੌਕੜੀ ਗਏ ਮੰਗ ਮੰਗਾਈਆ। ਅੰਤਮ ਲੇਖਾ ਲਹਿਣਾ ਦੇਣਾ ਮਾਤ ਗਏ ਛੱਡ, ਛੱਡਿਆ ਖਹਿੜਾ ਜਗਤ ਲੋਕਾਈਆ। ਦੀਨ ਮਜ਼੍ਹਬ ਜਾਤ ਪਾਤ ਵਿਚ ਜੋ ਬੈਠੇ ਰਹੇ ਅੱਡ, ਥਾਉਂ ਥਾਈਂ ਹੁਕਮ ਵਰਤਾਈਆ। ਕਲਜੁਗ ਅੰਤਮ ਇਕੱਠੇ ਹੋ ਕੇ ਲੰਘੇ ਇਕੋ ਹੱਦ, ਘਰ ਸਾਚੇ ਫੇਰਾ ਪਾਈਆ। ਇਕ ਦੂਜੇ ਨੂੰ ਮਿਲ ਕੇ ਗਾਵਣ ਛੰਦ, ਸਾਚਾ ਢੋਲਾ ਰਾਗ ਅਲਾਈਆ। ਪਿਛਲਾ ਸਾਡਾ ਮੁੱਕਿਆ ਪੰਧ, ਅੱਗੇ ਹੁਕਮ ਬੇਪਰਵਾਹੀਆ। ਜਗਤ ਸਿਆਸਤ ਕੂੜੀ ਕਿਰਿਆ ਮਾਇਆ ਅਖਾੜਾ ਵੇਖੋ ਜੰਗ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਵਰਤਾਈਆ। ਵੀਹ ਸੌ ਇਕੀ ਕਹੇ ਮੇਰਾ ਅੱਖਰ ਨਿਰਾਲਾ, ਨਿਰਗੁਣ ਨਿਰਵੈਰ ਆਪ ਬਣਾਈਆ। ਸ੍ਰੀ ਭਗਵਾਨ ਜਨ ਭਗਤਾਂ ਮਾਰਗ ਦਿਤਾ ਸੁਖਾਲਾ, ਸਾਚਾ ਰਾਹ ਇਕੋ ਇਕ ਵਖਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਮੱਠ ਦਵਾਰਾ ਸਚ ਦਏ ਵਡਿਆਈਆ। ਦੀਆ ਬਾਤੀ ਕਮਲਾਪਾਤੀ ਕਰ ਉਜਾਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਪਿਆਲਾ ਸਾਚਾ ਰਸ ਦਏ ਦੀਨ ਦਿਆਲਾ, ਦਇਆਨਿਧ ਦਇਆ ਕਮਾਈਆ। ਲੇਖ ਚੁਕਾਏ ਕਾਲ ਮਹਾਂਕਾਲਾ, ਪੁਰਖ ਅਕਾਲ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵੀਹ ਸੌ ਇਕੀ ਕਹੇ ਮੈਂ ਸਾਚੀ ਇਕੀ, ਇਕੀਆਂ ਵਿਚੋਂ ਨਜ਼ਰੀ ਆਈਆ। ਜਿਹੜੀ ਗੋਬਿੰਦ ਪੁਰਖ ਅਕਾਲ ਸਾਂਝੀ ਲਿਖੀ ਚਿਠੀ, ਬਿਨ ਚਿਠੀ ਰਸਾਇਣ ਦੋ ਜਹਾਨ ਚਲੇ ਵਾਹੋ ਦਾਹੀਆ। ਓਹੋ ਲੇਖਾ ਜੋ ਸਤਾਰਾਂ ਸੌ ਛਪੰਜਾ ਬਿਕ੍ਰਮੀ ਮਿਤੀ ਵਿਸਾਖੀ, ਵਿਸਾਖ ਪਹਿਲੀ ਮਿਲੇ ਵਡਿਆਈਆ। ਪਿਛਲੀ ਖੇਲ ਅੱਜ ਨਜਿਠੀ, ਕਰਜ਼ਾ ਮਕਰੂਜ਼ ਦਿਤਾ ਚੁਕਾਈਆ। ਗੁਰਮੁਖੋ ਤੁਹਾਡੀ ਧਾਰ ਰੱਖੀ ਚਿੱਟੀ, ਕੂੜੀ ਕਿਰਿਆ ਦੁਰਮਤ ਮੈਲ ਧੋਤੀ ਛਾਹੀਆ। ਪਰੇਮ ਪ੍ਰੀਤੀ ਆਤਮ ਪਰਮਾਤਮ ਆਪਣੇ ਨਾਲ ਗੰਢ ਪੀਚੀ, ਦੋ ਜਹਾਨ ਸਕੇ ਨਾ ਕੋਇ ਖੁਲ੍ਹਾਈਆ । ਲੱਖ ਚੁਰਾਸੀ ਵਿਚੋਂ ਬੇਸ਼ਕ ਇਹ ਛੋਟੀ ਜਿਹੀ ਬਾਗ਼ੀਚੀ, ਬਾਗ਼ਬਾਨ ਸਾਚੇ ਮਾਲੀ ਧੁਰ ਦੇ ਬੂਟੇ ਆਪ ਲਗਾਈਆ। ਜਿਨ੍ਹਾਂ ਦੀ ਪਰਖੀ ਅੰਦਰ ਵੜ ਕੇ ਨੀਤੀ, ਬਾਹਰੋਂ ਕਰੀ ਨਾ ਕੋਇ ਪੜ੍ਹਾਈਆ। ਪਰੇਮ ਪਿਆਰ ਦੀ ਮਦਿ ਪਿਆਈ ਭਰ ਪਿਆਲਾ ਸਾਚੀ ਸ਼ੀਸ਼ੀ, ਸ਼ੀਸ਼ਾ ਆਈਨਾ ਅੱਖ ਇਕ ਖੁਲ੍ਹਾਈਆ। ਦੋ ਜਹਾਨ ਮਨਾਵਣ ਖ਼ੁਸ਼ੀਆਂ ਪ੍ਰਭ ਦੀ ਚਲੀ ਸਾਚੀ ਰੀਤੀ, ਮਾਰਗ ਇਕੋ ਦਿਤਾ ਵਖਾਈਆ। ਸਚਖੰਡ ਨਿਵਾਸੀ ਬਣ ਕੇ ਗੋਬਿੰਦ ਨਾਲ ਲਾਈ ਪ੍ਰੀਤੀ, ਗੋਬਿੰਦ ਗੁਰਮੁਖਾਂ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਹਿਮਤ ਰਿਹਾ ਕਮਾਈਆ। ਵੀਹ ਸੌ ਇਕੀ ਕਹੇ ਮੈਂ ਭਾਗਾਂ ਭਰੀ ਧੌਲ, ਪ੍ਰਭ ਅੱਜ ਦਿਤੀ ਮਾਣ ਵਡਿਆਈਆ। ਪੂਰਬ ਲੇਖ ਪੂਰਾ ਕੀਤਾ ਕੌਲ, ਇਕਰਾਰ ਆਪਣਾ ਤੋੜ ਨਿਭਾਈਆ। ਗੁਰਮੁਖੋ ਗੁਰਸਿਖੋ ਜਗਤ ਜੀਵ ਜਹਾਨ ਤੁਹਾਨੂੰ ਕਰਨ ਮਖ਼ੌਲ, ਕੂੜੀ ਜਿਹਵਾ ਬੋਲ ਸੁਣਾਈਆ। ਜਨ ਭਗਤੋ ਤੁਸੀਂ ਤੁਲੇ ਪੂਰੇ ਤੋਲ, ਜਿਸ ਦਾ ਤੋਲਾ ਬਣਿਆ ਬੇਪਰਵਾਹੀਆ। ਸਚ ਦਵਾਰੇ ਸਚ ਧਰਮ ਦਾ ਵੱਜਾ ਢੋਲ, ਘੜੀ ਸੁਹੰਜਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚਾ ਹੱਥ ਟਿਕਾਈਆ । ਵੇਖ ਘੜੀ ਸੁਹੰਜਣੀ ਗੁਰ ਅਵਤਾਰਾਂ ਚੜ੍ਹੀ ਖ਼ੁਸ਼ੀ, ਪੀਰ ਪੈਗ਼ੰਬਰ ਢੋਲਾ ਗਾਈਆ। ਲੋਕਮਾਤ ਸਭ ਦੀ ਬਦਲੀ ਰੁਚੀ, ਦੂਰ

❋

❋

ਦੁਰਾਡੇ ਵੇਖਣ ਚਾਈਂ ਚਾਈਂਆ। ਗੋਬਿੰਦ ਪੁਰਖ ਅਕਾਲ ਦੋਹਾਂ ਮਿਲ ਕੇ ਚਾਰ ਵਰਨ ਦੀ ਸਿਖੀ ਬਣਾਈ ਸੁੱਚੀ, ਇਸ਼ਟ ਪੁਰਖ ਅਕਾਲ ਦ੍ਰਿੜਾਈਆ। ਗੋਬਿੰਦ ਭਾਗ ਲਗਾਇਆ ਪੁਤੀ, ਪੋਤਰੇ ਗੁਰਮੁਖ ਗੋਦੀ ਵਿਚ ਲਿਟਾਈਆ। ਜਿਸ ਦੇ ਪਿਛੇ ਮਾਛੂਵਾੜੇ ਨੰਗੀ ਪੈਰੀਂ ਛਾਲੇ ਪਾਏ ਲਾਹ ਕੇ ਝੂਠੀ ਜੁੱਤੀ, ਜੋੜੀ ਆਪਣੀ ਜੋੜੇ ਨਾਲ ਜੁੜਾਈਆ। ਉਸ ਦੀ ਵਸਤ ਕਿਸੇ ਨਾ ਲੁੱਟੀ, ਵੇਖੋ ਦੇਵੇ ਚਾਈਂ ਚਾਈਂਆ। ਗੁਰਮੁਖ ਫੁਲਵਾੜੀ ਸਾਚੀ ਫੁਟੀ, ਪੱਤ ਟਹਿਣੀ ਆਪਣੀ ਮਹਿਕ ਨਾਲ ਮਹਿਕਾਈਆ। ਗੁਰਸਿਖੋ ਅੱਗੇ ਲੋੜ ਰਹੀ ਨਾ ਵਿਚ ਵੜਨ ਦੀ ਤ੍ਰਿਕੁਟੀ, ਦਸਮ ਦਵਾਰ ਦੀ ਸਿਧੀ ਦਿਤੀ ਛੁੱਟੀ, ਰਾਹ ਵਿਚ ਨਾ ਕੋਇ ਅਟਕਾਈਆ। ਮਨ ਵਾਸਨਾ ਤੁਹਾਡੇ ਕੋਲ ਨਾ ਆਵੇ ਕੁੱਤੀ, ਕੂਕਰ ਸੂਕਰ ਪਰੇ ਦਏ ਭਜਾਈਆ। ਮਨ ਮਮਤਾ ਨਾਰ ਕਮਜਾਤ ਕੋਲ ਰਹੇ ਨਾ ਲੁੱਚੀ, ਕੁਲਖਣੀ ਰੂਪ ਨਾ ਕੋਇ ਵਖਾਈਆ। ਗੋਬਿੰਦ ਨਾਲ ਮਿਲ ਕੇ ਤਾ ਦਿਓ ਮੁਛੀਂ, ਮੁਸ਼ਕਲ ਪੁਰਖ ਅਕਾਲ ਹੱਲ ਕਰਾਈਆ। ਮਾਣਸ ਜਨਮ ਚੋਗ ਨਾ ਕਿਸੇ ਨਿਖੁਟੀ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਭਾਗ ਲਗਾਇਆ ਮਾਂਵਾਂ ਕੁਖੀਂ, ਜੋ ਗੁਰਮੁਖ ਜਣ ਜਣ ਆਪਣਾ ਸੀਰ ਦਿਤਾ ਪਿਲਾਈਆ। ਏਥੇ ਓਥੇ ਓਨ੍ਹਾਂ ਰੱਖਾਂ ਸੁਖੀ, ਜਿਨ੍ਹਾਂ ਮੁਖੀ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਵੀਹ ਸੌ ਇਕੀ ਕਹੇ ਗੁਰ ਅਵਤਾਰ ਪੈਗ਼ੰਬਰੋ ਗਾਓ ਗੀਤ, ਗਹਿਰ ਗੰਭੀਰ ਖ਼ੁਸ਼ੀ ਵਖਾਈਆ। ਰਲ ਮਿਲ ਇਕੋ ਕਰੋ ਪ੍ਰੀਤ, ਦੂਜਾ ਰਾਹ ਨਾ ਕੋਇ ਜਣਾਈਆ। ਸੁਣ ਆਵਾਜ਼ ਸਾਰਿਆਂ ਇਕੋ ਮਾਰੀ ਚੀਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਪਰਵਰਦਿਗਾਰ ਪਤਿਪਰਮੇਸ਼ਵਰ ਤੇਰੀ ਕਰ ਦੇ ਗਏ ੳਡੀਕ, ਨੇਤਰ ਲੋਚਣ ਧਿਆਨ ਲਗਾਈਆ। ਤੇਰਾ ਵੇਲਾ ਵਕਤ ਵੇਖਿਆ ਠੀਕ, ਠਾਕਰ ਆਇਉਂ ਬੇਪਰਵਾਹੀਆ । ਸਾਡੀ ਪਿਛਲੀ ਗਈ ਹਦੀਸ, ਦਰ ਤੇਰੇ ਸੀਸ ਨਿਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਨਾਮ ਦੀ ਅੱਗੇ ਕੋਈ ਨਾ ਲਏ ਫ਼ੀਸ, ਜੀਵਾਂ ਜੰਤਾਂ ਜੁਰਮਾਨਾ ਕਰ ਦੇਵੇ ਨਾ ਕੋਇ ਸਜ਼ਾਈਆ। ਜੇ ਕੋਈ ਤੇਰਾ ਨਾਉਂ ਪੜ੍ਹੇ ਕਰ ਕੇ ਤੇਰੇ ਭਗਤਾਂ ਨਾਲ ਪ੍ਰੀਤ, ਕੀਮਤ ਵਿਚ ਤੇਰੀ ਗ਼ਨੀਮਤ ਸਕੇ ਨਾ ਕੋਇ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੁਧ ਬਿਨ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਦੂਰ, ਦਰਗਾਹ ਸਾਚੀ ਧਿਆਨ ਲਗਾਈਆ। ਸਜਦਾ ਕਰ ਹੋ ਮਸ਼ਕੂਰ, ਨੇਤਰ ਨੈਣਾਂ ਨੀਰ ਵਹਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਜ਼ਰੂਰ, ਜਾਹਰ ਜਹੂਰ ਫੇਰਾ ਪਾਈਆ। ਜਨ ਭਗਤਾਂ ਦਰ ਬਣੇ ਮਜ਼ਦੂਰ, ਸੇਵਕ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਏਕ, ਏਕੰਕਾਰ ਤੇਰੀ ਵਡਿਆਈਆ। ਵੀਹ ਸੌ ਇਕੀ ਸਾਰੇ ਦੇ ਕੇ ਆਏ ਟੇਕ, ਸਚ ਤੇਰੀ ਕਹਾਣੀ ਮਾਤ ਸਮਝਾਈਆ। ਅਗਲਾ ਕੋਈ ਨਾ ਜਾਣੇ ਭੇਤ, ਰਮਜ਼ ਨਾਲ ਰਮਜ਼ ਨਾ ਕੋਇ ਰਖਾਈਆ। ਕਰਤੇ ਕੀ ਕੁਛ ਖੇਲੇਂ ਖੇਡ, ਖ਼ਾਲਕ ਖ਼ਲਕ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਜਣਾਈਆ। ਸਾਚਾ ਲੇਖਾ ਕੀ ਜਣਾਏਂਗਾ। ਵੀਹ ਸੌ ਇਕੀ ਅੰਤ ਮੁਕਾਏਂਗਾ । ਪਿਛਲੀ ਲਿਖੀ ਪੂਰ ਕਰਾਏਂਗਾ। ਸਾਚੀ ਸਿਖੀ ਕਿਵੇਂ ਪਰਗਟਾਏਂਗਾ। ਧੁਰ ਦੀ ਚਿਠੀ ਨੌ ਖੰਡ ਪ੍ਰਿਥਮੀ ਕਿਵੇਂ ਸੁਣਾਏਂਗਾ। ਤੇਰੀ ਧਾਰ ਨਿੱਕੀਉਂ ਨਿੱਕੀ, ਵੱਡੀਉਂ ਵੱਡੀ ਕਿਵੇਂ ਬਣਾਏਂਗਾ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਕੀ ਕਰਨੀ ਕਾਰ ਕਮਾਵੇਂਗਾ। ਸਚ ਕਰਨੀ ਕਾਰ ਕਮਾਵਾਂਗਾ। ਜੋਤੀ ਜੋਤ ਨੂਰ ਰੁਸ਼ਨਾਵਾਂਗਾ। ਸ਼ਬਦੀ ਸ਼ਬਦ ਚੋਟ ਲਗਾਵਾਂਗਾ। ਲੋਕ ਪਰਲੋਕ ਦੋ ਜਹਾਨ ਆਪ ਸੁਣਾਵਾਂਗਾ। ਸੋਹਲਾ ਧੁਰ ਦਾ ਇਕ ਸਲੋਕ, ਰਾਗ ਅਗੰਮੀ ਸਾਚਾ ਇਕ ਜਣਾਵਾਂਗਾ। ਜਿਹੜਾ ਕਿਸੇ ਦੀ ਆਵੇ ਵਿਚ ਨਾ ਸੋਚ, ਸੋ ਸਚ ਸਚ ਕਾਰ ਵਰਤਾਵਾਂਗਾ। ਪਿਛੇ ਬੈਠਾ ਰਿਹਾ ਖ਼ਾਮੋਸ਼, ਅੱਗੇ ਆਪਣੀ ਕਲ ਧਰਾਵਾਂਗਾ। ਕਰ ਪਰਕਾਸ਼ ਨਿਰਮਲ ਜੋਤ, ਦੀਆ ਬਾਤੀ ਇਕ ਡਗਮਗਾਵਾਂਗਾ। ਜਨ ਭਗਤਾਂ ਕੱਟ ਕੇ ਹਉਮੇ ਰੋਗ, ਹੰ ਬ੍ਰਹਮ ਇਕ ਸਮਝਾਵਾਂਗਾ। ਚਿੰਤਾ ਚੁਕਾ ਕੇ ਕੂੜਾ ਸੋਗ, ਕੂੜੀ ਕਿਰਿਆ ਡੇਰਾ ਢਾਹਵਾਂਗਾ। ਆਤਮ ਪਰਮਾਤਮ ਦੇ ਕੇ ਸਾਚੀ ਮੌਜ, ਮੁਹੱਬਤ ਆਪਣੇ ਨਾਲ ਰਖਾਵਾਂਗਾ। ਲੱਖ ਚੁਰਾਸੀ ਕਰ ਕੇ ਖੋਜ, ਗੁਰਮੁਖ ਸਾਚੇ ਮੇਲ ਮਿਲਾਵਾਂਗਾ। ਚੋਜੀ ਪ੍ਰੀਤਮ ਬਣ ਕੇ ਕਰਾਂ ਚੋਜ, ਚੋਲਾ ਕਾਇਆ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਵਾਂਗਾ। ਕੀ ਹੁਕਮ ਪ੍ਰਭੂ ਵਰਤਾਏਂਗਾ। ਲੱਖ ਚੁਰਾਸੀ ਕਿਵੇਂ ਸਮਝਾਏਂਗਾ। ਘਰ ਘਰ ਫੇਰਾ ਕਿਸ ਬਿਧ ਪਾਏਂਗਾ। ਨੌ ਸੌ ਚੁਰਾਨਵੇ ਚੌਕੜੀ ਜੁਗ ਡੇਰਾ ਕਿਵੇਂ ਢਾਹੇਂਗਾ। ਨੌ ਖੰਡ ਪ੍ਰਿਥਮੀ ਆਪੇ ਪੁਜ, ਪਾਂਧੀ ਹੋ ਕੇ ਪੰਧ ਕਿਵੇਂ ਮੁਕਾਏਂਗਾ। ਜਨ ਭਗਤ ਤੈਨੂੰ ਕਿਵੇਂ ਲੈਣ ਬੁਝ, ਬੁਝਾਰਤ ਕਿਹੜੀ ਓਨ੍ਹਾਂ ਅੱਗੇ ਰਖਾਏਂਗਾ। ਤੇਰੇ ਕੋਲ ਨਹੀਂ ਕੁਛ, ਕੀ ਖ਼ਾਲੀ ਹੱਥੀਂ ਫੇਰਾ ਪਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕੀ ਕਰਾਏਂਗਾ। ਸਾਚੀ ਕਰਨੀ ਇਕ ਕਮਾਵਾਂਗਾ। ਵਰਨੀ ਬਰਨੀ ਵੇਖ ਵਖਾਵਾਂਗਾ। ਸਾਚੀ ਸਰਨੀ ਸਚ ਦ੍ਰਿੜਾਵਾਂਗਾ। ਗੁਰਮੁਖ ਤਾਰ ਕੇ ਆਪਣੀ ਤਰਨੀ, ਤਾਰਨਹਾਰ ਇਕ ਬਣ ਜਾਵਾਂਗਾ । ਲਹਿਣਾ ਚੁਕਾ ਵਰਨੀ ਬਰਨੀ, ਆਤਮ ਪਰਮਾਤਮ ਇਕੋ ਇਕ ਸਮਝਾਵਾਂਗਾ। ਸਾਚੀ ਪੌੜੀ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਚੜ੍ਹਨੀ, ਸਾਚੇ ਡੰਡੇ ਹੱਥ ਪਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਵਾਂਗਾ। ਸਚ ਪੌੜਾ ਕੀ ਦਰਸਾਏਂਗਾ। ਲੰਮਾਂ ਚੌੜਾ ਕੀ ਵਖਾਏਂਗਾ। ਅੰਧ ਘੋਰਾ ਕਿਵੇਂ ਹਟਾਏਂਗਾ। ਮੰਤਰ ਫੋਰਾ ਕਿਵੇਂ ਸੁਣਾਏਂਗਾ। ਕਾਗ਼ਜ਼ ਕੋਰਾ ਕਿਵੇਂ ਵਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਪਰਦਾ ਉਹਲਾ ਕਿਵੇਂ ਚੁਕਾਏਂਗਾ। ਪਰਦਾ ਉਹਲਾ ਆਪ ਚੁਕਾਵਾਂਗਾ। ਸਾਚਾ ਲੇਖਾ ਲੇਖ ਸਮਝਾਵਾਂਗਾ। ਦੇਸ ਦੇਸੰਤਰ ਖੋਜ ਖੁਜਾਵਾਂਗਾ। ਧੁਰ ਦਾ ਮੰਤਰ ਨਾਮ ਪੜ੍ਹਾਵਾਂਗਾ। ਕਰ ਵਸੇਰਾ ਸਾਚੇ ਅੰਤਰ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਲੱਗੀ ਬੁਝਾਵਾਂ ਜਗਤ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਵਾਂਗਾ। ਵੀਹ ਸੌ ਵੀਹ ਬਿਕ੍ਰਮੀ ਕੂਕੇ ਸਰਬ ਗਗਨ ਗਗਨਤਰ, ਬ੍ਰਹਿਮੰਡ ਖੰਡ ਆਪ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਤਾਰਾਂ ਸੌ ਛਪੰਜਾ ਬਿਕ੍ਰਮੀ ਪਿਛੋਂ ਆਈ ਭੱਜੀ, ਹੌਕੇ ਲੈ ਲੈ ਰਹੀ ਸੁਣਾਈਆ। ਮੈਨੂੰ ਯਾਦ ਆਈ ਗੋਬਿੰਦ ਵਾਲੀ ਸਦੀ, ਵੀਹ ਸੌ ਇਕੀ ਆਪਣਾ ਰੰਗ ਰੰਗਾਈਆ । ਜਿਸ ਦਾ ਲੇਖਾ ਕਿਸੇ ਨਾ ਆਵੇ ਵਿਚ ਵਦੀ ਸੁਦੀ, ਵਾਧਾ ਆਪਣੇ ਨਾਲ ਮਿਲਾਈਆ। ਜਾਂ ਵੇਖਿਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਖ਼ਾਲੀ ਦਿਸੀ ਗੱਦੀ, ਗਦਾਗਰ ਫੇਰਾ ਪਾ ਹੋਕਾ ਨਾ ਕੋਇ ਸੁਣਾਈਆ। ਸਾਰੇ ਕੂਕਦੇ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਹੁਕਮੇ ਅੰਦਰ ਲੱਖ ਚੁਰਾਸੀ ਬੱਧੀ, ਕਲਜੁਗ ਸਕੇ ਨਾ ਕੋਇ ਛੁਡਾਈਆ। ਸਭ ਦੀ ਮਿਟੀ ਖ਼ਾਕ ਵਿਚ ਰਲ ਗਈ ਹੱਡੀ, ਹੱਡ ਮਾਸ ਨਾੜੀ ਤਨ ਨਜ਼ਰ ਕੋਇ ਨਾ ਆਈਆ।

❋

❋

ਤੇਰੀ ਖੇਲ ਨਿਤ ਨਵਿਤ ਚੰਗੀ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਇਕੋ ਸੂਰਾ ਨਜ਼ਰੀ ਆਏ ਤੇਰਾ ਸੁਤ ਦੁਲਾਰਾ ਜੰਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਬਿਨ ਗੋਬਿੰਦ ਪ੍ਰਭੂ ਤੇਰੇ ਕੋਲੋਂ ਮੰਗ ਕਿਸੇ ਨਾ ਮੰਗੀ, ਈਸਾ ਮੂਸਾ ਮੁਹੰਮਦ ਅੱਖ ਉਪਰ ਨਾ ਕੋਇ ਉਠਾਈਆ। ਜਾਂ ਵੇਖਿਆ ਅੱਲਾ ਰਾਣੀ ਰੰਡੀ, ਖ਼ਾਵੰਦ ਨਜ਼ਰ ਕੋਇ ਨਾ ਆਈਆ। ਭੱਜੀ ਫਿਰਦੀ ਔਝੜ ਫਿਰੇ ਡੰਡੀ, ਉਚੀ ਕੂਕੇ ਦਏ ਦੁਹਾਈਆ। ਚੰਦ ਚੜ੍ਹਿਆ ਕਿਧਰ ਚੌਧਵੀਂ ਚੰਦੀ, ਨਵ ਚੰਦਾ ਨੂਰ ਰੁਸ਼ਨਾਈਆ। ਮੈਂ ਬੰਦੀਖ਼ਾਨੇ ਵਿਚੋਂ ਨਿਕਲ ਕੇ ਉਹਦੀ ਬੰਦੀ, ਬੰਦਨਾ ਇਕ ਦ੍ਰਿੜਾਈਆ। ਚਾਹੇ ਮੰਦੀ ਚਾਹੇ ਚੰਗੀ, ਚਾਰੋਂ ਕੁੰਟ ਫਿਰ ਫਿਰ ਆਪਣਾ ਆਪ ਗਵਾਈਆ। ਸਚ ਪੁਛੋ ਮੈਂ ਨੇਤਰਾਂ ਹੋਈ ਅੰਧੀ, ਕੰਢੀ ਲੱਭਿਆ ਨਾ ਬੇਪਰਵਾਹੀਆ। ਨੱਕ ਸੁਹਾਗ ਨਾ ਰਹਿ ਗਈ ਕੰਨਾਂ ਤੋਂ ਹੋ ਗਈ ਖ਼ਾਲੀ ਬਿਨਾਂ ਡੰਡੀ, ਝੁਮਕੇ ਵਾਲੀ ਚਮਕ ਨਾ ਕੋਇ ਵਖਾਈਆ। ਉਮਤ ਨਬੀ ਰਸੂਲਾਂ ਪੈ ਗਈ ਖ਼ੰਦਕ ਖ਼ੰਦੀ, ਬਾਹਰ ਸਕੇ ਨਾ ਕੋਇ ਕਢਾਈਆ। ਕੂੜੀ ਕਿਰਿਆ ਚਾਰੋਂ ਕੁੰਟ ਵੇਸਵਾ ਰੂਪ ਆਪਣੇ ਜੋਬਨ ਦੀ ਲਾ ਕੇ ਬੈਠੀ ਮੰਡੀ, ਕਲਜੁਗ ਜੀਵ ਕਾਮ ਵਪਾਰੀ ਭੱਜਣ ਵਾਹੋ ਦਾਹੀਆ। ਮੇਰੀ ਕੂਕ ਕੂਕ ਬਹਿ ਗਈ ਸੰਘੀ, ਢੋਲੇ ਗਾ ਗਾ ਆਪਣਾ ਆਪ ਮਿਟਾਈਆ। ਮੈਂ ਸੁਹਾਗਣ ਪੈਰੀਂ ਫਿਰਦੀ ਨੰਗੀ, ਸੰਗੀ ਅੰਤ ਛਲਿਆਂ ਨਾਲ ਆਪਣਾ ਰੂਪ ਗਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਦਰ ਤੇਰੇ ਸਰਨਾਈਆ। ਵੀਹ ਸੌ ਇਕੀ ਕਹੇ ਵੇਖ ਅੱਲਾ, ਨੂਰ ਇਲਾਹੀ ਇਕੋ ਨਜ਼ਰੀ ਆਇੰਦਾ। ਕਮਲੀਏ ਏਸ ਦਾ ਫੜ ਲੈ ਪੱਲਾ, ਬੇਪਰਵਾਹ ਟੁੱਟੀ ਗੰਢ ਪਵਾਇੰਦਾ। ਜਿਸ ਦਾ ਨੂਰੀ ਜਲਵਾ ਜਲਾ ਥਲਾ, ਮਹੀਅਲ ਆਪਣੀ ਖੇਲ ਕਰਾਇੰਦਾ। ਇਸ ਦੇ ਨਾਲ ਮਿਲ ਕੇ ਹੋ ਜਾ ਬਿਸਮਿੱਲਾ, ਬਿਸਮਲ ਤੇਰੀ ਧਾਰ ਬਣਾਇੰਦਾ। ਕਲਮਾ ਕੋਈ ਨਾ ਰਹੇ ਇਲਲਿੱਲਾ, ਹੂ ਹੂ ਨਾਅਰਾ ਨਾ ਫੇਰ ਸੁਣਾਇੰਦਾ। ਜਿਸ ਦੇ ਲੇਖੇ ਲੱਗੇ ਬੂਰਾ ਕੱਕਾ ਬਿੱਲਾ, ਈਸਾ ਮੂਸਾ ਮੁਹੰਮਦ ਆਪਣਿਆਂ ਚਰਨਾਂ ਹੇਠ ਰਖਾਇੰਦਾ। ਅਗਲਾ ਜੀਵਣ ਸੁਖਣਾ ਨਾਲ ਜੀ ਲਾ, ਜੀਵਣ ਜੁਗਤ ਇਕ ਸਮਝਾਇੰਦਾ। ਨਾਮ ਨਿਧਾਨ ਪਰੇਮ ਪ੍ਰੀਤੀ ਪਿਆਲਾ ਧੁਰ ਦਾ ਪੀ ਲਾ, ਪਰਮ ਪੁਰਖ ਜਾਮ ਪਿਆਇੰਦਾ। ਜਿਹੜਾ ਗੋਬਿੰਦ ਸੰਗ ਭਗਤਾਂ ਬਣਿਆ ਵਸੀਲਾ, ਘਰ ਸਾਚੇ ਵਸਲ ਆਪਣੀ ਸੇਜ ਕਰਾਇੰਦਾ। ਪਿਛਲਾ ਛੱਡ ਦੇ ਹੁਣ ਕਬੀਲਾ, ਗੁਰਮੁਖ ਅਗਲੇ ਆਪ ਦਰਸਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਛੈਲ ਛਬੀਲਾ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਤਾਰਾ ਚੰਦ ਜਿਸ ਦੀਆਂ ਦੇਵਣ ਚਰਨਾਂ ਵਿਚ ਦਲੀਲਾ, ਸੋ ਦਿਲਬਰ ਆਪਣੀ ਕਾਰ ਕਮਾਇੰਦਾ। ਇਹੋ ਵਕਤ ਅੰਤ ਅਖ਼ੀਰਲਾ, ਆਖ਼ਰ ਆਪਣਾ ਖੇਲ ਵਖਾਇੰਦਾ। ਲੇਖਾ ਚੁੱਕੇ ਪੈਗੰਬਰ ਪੀਰਨਾ, ਪੀਰ ਪੀਰਾਂ ਪ੍ਰਭ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਓਧਰੋਂ ਉਠੋ ਗੁਰ ਅਵਤਾਰ, ਆਪਣੀ ਅੱਖ ਖੁਲ੍ਹਾਈਆ। ਔਹ ਸਾਰੇ ਵੇਖੋ ਕੀ ਇਹਦੀ ਓਹੋ ਨੁਹਾਰ, ਜਿਸ ਦਾ ਹੁਲੀਆ ਤਸਦੀਕ ਸਕੇ ਨਾ ਕੋਇ ਕਰਾਈਆ। ਜਿਹੜਾ ਜੁਗ ਚੌਕੜੀ ਸਾਡੇ ਨਾਲ ਕਰਦਾ ਰਿਹਾ ਗੁਫ਼ਤਾਰ, ਬਿਨ ਸ਼ਕਲੋਂ ਹੁਕਮ ਸੁਣਾਈਆ। ਈਸਾ ਮੂਸਾ ਮੁਹੰਮਦ ਕਹਿਣ ਬੌਹੜੀ ਦਰੋਹੀ ਇਹੋ ਸਾਡਾ ਯਾਰ, ਯਾਰੀ ਯਾਰਾਂ ਨਾਲ ਰਖਾਈਆ। ਗੋਬਿੰਦ ਕਹੇ ਨਹੀਂ ਇਹ ਪੁਰਖ ਅਕਾਲ, ਮੈਂ ਮੇਰਾ ਪਿਤਾ ਮਾਈਆ। ਮੈਂ ਨਾ ਜਾਣਾਂ ਕਿਉਂ ਹੋਇਆ ਦਿਆਲ, ਦੂਰੋਂ ਚਲ ਕੇ ਨੇੜੇ ਆਈਆ। ਆਪਣਾ ਲੇਖਾ ਰਿਹਾ ਵਖਾਲ, ਪੜਦਾ ਦਿਤਾ ਉਠਾਈਆ। ਜਨ ਭਗਤੋ ਵੇਲਾ ਲਓ ਸੰਭਾਲ, ਗਿਆ

❋

❋

ਵਕਤ ਹੱਥ ਨਾ ਆਈਆ। ਬੇਸ਼ਕ ਪੁਰਖ ਅਕਾਲ ਨੂੰ ਕਹੋ ਕੰਗਾਲ, ਇਹ ਕੰਗਾਲਾਂ ਵਿਚੋਂ ਕੰਗਾਲ ਨਜ਼ਰੀ ਆਈਆ। ਗੁਰਸਿਖੋ ਤੁਹਾਨੂੰ ਮੋਇਆਂ ਨੂੰ ਲਏ ਜਵਾਲ, ਮੁਰਦੇ ਜਿੰਦਾ ਰੂਹ ਲਏ ਬਣਾਈਆ। ਬੇਸ਼ਕ ਗੋਬਿੰਦ ਹੱਥ ਵਿਚ ਰੱਖੀ ਨਹੀਂ ਢਾਲ, ਖੰਡਾ ਕਟਾਰ ਤਨ ਨਾ ਕੋਇ ਲਟਕਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਮੇਲਾ ਰਿਹਾ ਮਿਲਾਈਆ। ਜੁਗ ਜਨਮ ਦੇ ਵਿਛੜੇ ਭਾਲ, ਧੁਰ ਦਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਕੀ ਰਿਹਾ ਪਾਈਆ। ਇਕੀ ਕਹੇ ਮੈਂ ਪਾਇਆ ਇਕੋ, ਇਕੋ ਸਭ ਵਿਚ ਨਜ਼ਰੀ ਆਈਆ। ਜਨ ਭਗਤੋ ਸਾਚੀ ਸਿਖਿਆ ਸਿਖੋ, ਧੁਰ ਦੀ ਕਰੇ ਨਾਮ ਪੜ੍ਹਾਈਆ। ਜੇ ਕੋਈ ਭਰਮ ਭੁਲੇਖਾ ਸਨਮੁਖ ਹੋ ਕੇ ਪੁਛੋ, ਪੜਦਾ ਉਹਲਾ ਰਹਿਣ ਕੋਇ ਨਾ ਪਾਈਆ। ਪੁੱਤ ਬਣ ਕੇ ਪਿਤਾ ਕੋਲੋਂ ਕਦੇ ਨਾ ਲੁਕੋ, ਜੋ ਮੰਗਣਾ ਸੋ ਮੰਗੋ ਚਾਈਂ ਚਾਈਂਆ। ਭਰਮ ਭੁਲੇਖੇ ਵਿਚ ਕਦੇ ਨਾ ਰੁਸੋ, ਜੇ ਰੁੱਸੋ ਤੇ ਰੁਸਿਆਂ ਲਏ ਮਨਾਈਆ। ਜੇ ਤੁਸੀਂ ਮੇਰਾ ਨਾਮ ਧਿਔਣਾ ਚਾਹੁੰਦੇ ਨਹੀਂ ਮੁਖੋਂ, ਮੈਂ ਤੁਹਾਡੇ ਸੋਹਲੇ ਦੇਵਾਂ ਗਾਈਆ। ਪਿਆਰ ਨਾਲ ਕਹਾਂ ਆਓ ਮੇਰੇ ਲਾਡਲੇ ਪੁੱਤੋ, ਬਿਨਾਂ ਪੁੱਤਰਾਂ ਪਿਤਾ ਸੋਭਾ ਕੋਇ ਨਾ ਪਾਈਆ। ਪੁਰਖ ਅਕਾਲ ਇਕੋ ਝੁਕੋ, ਦੂਜੇ ਸੀਸ ਨਾ ਕੋਇ ਨਿਵਾਈਆ । ਪਰਮੇਸ਼ਵਰ ਨੂੰ ਸਾਮ੍ਹਣੇ ਹੋ ਕੇ ਲੁੱਟੋ, ਲੁੱਟਿਆਂ ਇਹਦਾ ਘਟ ਕੁਛ ਨਾ ਜਾਈਆ। ਆਵਣ ਜਾਵਣ ਲੱਖ ਚੁਰਾਸੀ ਵਿਚੋਂ ਛੁੱਟੋ, ਕਰ ਦਰਸਨ ਜਗਤ ਜੰਜਾਲਾ ਤੰਦ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਚਿਠੀ ਕਹੇ ਮੇਰਾ ਲੇਖ ਦੱਸ, ਦਸਮੇਸ ਤੇਰੇ ਨਾਲ ਜੋੜ ਜੁੜਾਈਆ। ਪੁਰਖ ਅਕਾਲ ਤੇਰੇ ਵਸ, ਦੀਨ ਦਿਆਲ ਤੇਰਾ ਸਹਾਈਆ। ਗੋਬਿੰਦ ਸ਼ਬਦੀ ਧਾਰ ਖੋਲ੍ਹ ਕੇ ਅੱਖ, ਪਰਤੱਖ ਰਿਹਾ ਦ੍ਰਿੜਾਈਆ। ਮੈਂ ਪਰੇਮ ਪ੍ਰੀਤੀ ਵਿਕਿਆ ਹੱਟ, ਮੇਰੀ ਕੀਮਤ ਗੁਰਮੁਖਾਂ ਲੈਣੀ ਪਾਈਆ। ਪਿਛੇ ਗਿਆ ਨਹੀਂ ਨੱਠ, ਅੱਗੇ ਸੰਗ ਨਾ ਕੋਇ ਤੁੜਾਈਆ। ਪਹਿਲੋਂ ਪੈਗੰਬਰਾਂ ਦੀ ਕਰ ਕੇ ਚੱਠ, ਫੇਰ ਗੁਰਮੁਖਾਂ ਗੋਦ ਉਠਾਈਆ। ਜਿਹੜੇ ਵੀਹ ਸੌ ਇਕੀ ਤਾਈਂ ਬੈਠੇ ਰਹੇ ਕਰ ਕੇ ਹਠ, ਸਿਦਕ ਸਬੂਰੀ ਨਾਲ ਧਿਆਨ ਲਗਾਈਆ। ਓਨ੍ਹਾਂ ਦਾ ਲੇਖਾ ਗੁਰ ਅਵਤਾਰ ਪੀਰ ਪੈਗੰਬਰ ਉਤੇ ਰਹੇ ਰਟ, ਥੱਲਿਉਂ ਸਮਝ ਕੋਇ ਨਾ ਪਾਈਆ । ਜਿਹੜੇ ਪਿਛੇ ਗਏ ਨੱਠ, ਅੰਤ ਓਨ੍ਹਾਂ ਨਾਲ ਮਿਲਾਈਆ। ਜਿਨੇ ਚਾਹੇ ਓਨੇ ਲਏ ਰੱਖ, ਵਾਧੂ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਖ਼ਾਲਕ ਨੂਰ ਇਲਾਹੀਆ। ਖ਼ਾਲਕ ਖ਼ਲਕ ਨੂਰ ਇਲਾਹੀ ਜਲਵਾ, ਜਾਹਰ ਜਹੂਰ ਇਕ ਦਰਸਾਇੰਦਾ। ਮੁਰੀਦ ਮੁਰਸ਼ਦ ਅੱਗੇ ਖਾਣਾ ਮਿਲੇ ਕਿਸੇ ਨਾ ਹਲਵਾ, ਨਿਆਜ਼ ਭੇਟਾ ਨਾ ਕੋਇ ਚੜ੍ਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੀਨ ਦਿਆਲ ਸਾਹਿਬ ਸਵਾਮੀ ਲੇਖਾ ਜਾਣੇ ਅਰਬਾਂ ਖਰਬਾਂ, ਬਿਨ ਜ਼ਰਬਾਂ ਹਿਨਸੇ ਅੰਕ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਇਕੀ ਵੇਖ ਵਖਾਇੰਦਾ । ਇਕੀ ਕਹੇ ਬੌਹੜੀ ਵੇਖੇ ਨੀਲੇ ਬਸਤਰ, ਨੀਲੇ ਵਾਲਾ ਬੇਪਰਵਾਹੀਆ। ਜਿਸ ਦੀ ਧਾਰ ਅਗੰਮੀ ਸ਼ਸਤਰ, ਸ਼ਹਿਨਸ਼ਾਹ ਜੋੜ ਜੁੜਾਈਆ। ਸਤਿ ਸਰੂਪੀ ਨਜ਼ਰੀ ਆਇਆ ਅਸਤਰ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਨੀਲੇ ਬਸਤਰ ਪਹਿਨ ਕੇ ਚੋਲੇ, ਜੂਨੀ ਸਭ ਦੀ ਰਿਹਾ ਬਦਲਾਈਆ। ਪੀਰ ਪੈਗੰਬਰ ਜਿਸ ਦੇ ਗੋਲੇ, ਬਰਦੇ ਬੈਠੇ ਸੇਵ ਕਮਾਈਆ। ਰਸੂਲ ਗਾਵਣ ਜਿਸ ਦੇ ਢੋਲੇ, ਨਾਅਰਾ

❋

❋

ਕੂਕ ਅਲਾਈਆ। ਸੋ ਸਾਹਿਬ ਕਰੇ ਖੇਲ ਪੜਦੇ ਉਹਲੇ, ਜੋਤੀ ਨੂਰ ਕਰ ਰੁਸ਼ਨਾਈਆ। ਵਾਕ ਭਵਿਖਤ ਬੋਲ ਜੋ ਬਣਦੇ ਗਏ ਵਿਚੋਲੇ, ਸਾਲਸ ਸਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨੀਲੇ ਬਸਤਰ ਪਾਏ ਪਰਵਰਦਿਗਾਰ, ਤਤਵ ਤਤ ਦਏ ਵਡਿਆਈਆ। ਜਲਵਾ ਨੂਰ ਦੇ ਦੀਦਾਰ, ਸਾਚਾ ਚੰਦ ਇਕ ਚਮਕਾਈਆ। ਸਚ ਵਖਾਏ ਇਕ ਬਹਾਰ, ਮਹਿਬੂਬ ਆਪਣਾ ਨਾਮ ਮਹਿਕਾਈਆ। ਗੁਲਸ਼ਨ ਵੇਖੇ ਸ਼ਹਿਨਸ਼ਾਹ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਨੀਲੇ ਬਸਤਰ ਧਾਰ ਅਵੱਲੀ, ਅਵਲ ਅੱਲਾ ਨੂਰ ਇਲਾਹੀਆ। ਜੋਤ ਅਕਾਲਣ ਕਰੇ ਖੇਲ ਇਕੱਲੀ, ਅਕਲ ਕਲ ਵੱਡੀ ਵਡਿਆਈਆ। ਹੋਕਾ ਦੇਵੇ ਗਲੀਓ ਗਲੀ, ਕੂਚੇ ਕੂਚੇ ਰਹੀ ਸੁਣਾਈਆ। ਵੇਖੋ ਗੋਬਿੰਦ ਜੋਤ ਇਕੋ ਬਲੀ, ਬਲ ਬਲਵਾਨ ਕਰੇ ਰੁਸ਼ਨਾਈਆ। ਜਿਸ ਦੀ ਫੁੱਲ ਫੁਲਵਾੜੀ ਫਲੀ, ਪਤ ਡਾਹਣ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਆਪਣਾ ਖੇਲ ਵਰਤਾਈਆ। ਦੋ ਜਹਾਨਾਂ ਖੇਲ ਕਰੇ ਖ਼ਾਲਕ, ਖ਼ਾਸਤਗਾਰ ਇਕੋ ਨਜ਼ਰੀ ਆਇੰਦਾ। ਸ੍ਰਿਸ਼ਟ ਸਬਾਈ ਵੇਖ ਕੇ ਹਾਲਤ, ਹਾਜ਼ਰ ਹੋ ਕੇ ਫੇਰਾ ਪਾਇੰਦਾ। ਕੂੜੀ ਕਿਰਿਆ ਕੱਢੇ ਜਹਾਲਤ, ਮਾਇਆ ਮਮਤਾ ਡੇਰਾ ਢਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਕੋਈ ਨਾ ਕਰੇ ਕਿਸੇ ਦੀ ਮੁਖ਼ਾਲਫ਼ਤ, ਮੁਖ਼ਬਰ ਹੋ ਕੇ ਮੁਖ਼ਬਰੀ ਸਕੇ ਨਾ ਕੋਇ ਲਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲਗਾਏ ਇਕ ਅਦਾਲਤ, ਅਦਲੀ ਹੋ ਕੇ ਅਦਲ ਸਚ ਕਮਾਈਆ। ਇਕੋ ਗੋਬਿੰਦ ਦੀ ਮਨਜ਼ੂਰ ਕਰੇ ਜ਼ਮਾਨਤ, ਬਾਕੀ ਸਭ ਦਾ ਲੇਖਾ ਦਏ ਚੁਕਾਈਆ। ਵੇਖੋ ਵੀਹ ਸੌ ਇਕੀ ਪਿਛੋਂ ਸਭ ਦੀ ਆਏ ਸ਼ਾਮਤ, ਸ਼ਾਮਿਆਨੇ ਸਭ ਦੇ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਪਿਛਲੀ ਸਾਂਭ ਕੇ ਰੱਖੀ ਅਮਾਨਤ, ਅਮਲ ਆਪਣੇ ਵਿਚ ਲਿਆਈਆ।