੨ ਵਸਾਖ ੨੦੨੧ ਬਿਕ੍ਰਮੀ ਬੂੜ ਸਿਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਪੁਰਖ ਅਕਾਲ ਕਰੇ ਅਦਲ, ਅਦਾਲਤ ਸਚਖੰਡ ਦਵਾਰ ਸੁਹਾਈਆ। ਚਾਰ ਜੁਗ ਦੇ ਪਿਛਲੇ ਕਰ ਮੁਅੱਤਲ, ਧੁਰ ਦਾ ਹੁਕਮ ਇਕ ਦ੍ਰਿੜਾਈਆ । ਮਨ ਮਤ ਬੁਧ ਚਤੁਰਾਈ ਚਲੇ ਨਾ ਕੋਈ ਅਕਲ, ਸੋਚ ਸਮਝ ਸਕੇ ਕੋਈ ਨਾ ਰਾਈਆ। ਨਿਰਗੁਣ ਸਾਹਿਬ ਸੁਲਤਾਨ ਤੇਰੀ ਨਜ਼ਰ ਨਾ ਆਏ ਸ਼ਕਲ, ਸ਼ਹਿਨਸ਼ਾਹ ਰੂਪ ਰੰਗ ਰੇਖ ਨਾ ਕੋਇ ਵਖਾਈਆ। ਲੇਖਾ ਚੁਕਿਆ ਦੀਨ ਮਜ਼੍ਹਬ ਜਾਤ ਪਾਤ ਸ਼ਰੀਅਤ ਕਤਲ, ਮਕਤੂਲ ਰਹਿਣ ਕੋਇ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸਵਾਮੀ ਜਨ ਭਗਤਾਂ ਪਿਛਲਾ ਫੇਰ ਵਖਾਏ ਵਤਨ, ਜਿਸ ਘਰ ਵਸੇ ਬੇਪਰਵਾਹੀਆ। ਸਚ ਅਮੋਲਕ ਅਗੰਮੀ ਰਤਨ, ਰੱਤੀ ਰੱਤ ਰੰਗ ਨਾਮ ਰੰਗਾਈਆ। ਸਚ ਕਿਨਾਰੇ ਬੇੜਾ ਲਾਏ ਪੱਤਣ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕੋਟਨ ਕੋਟ ਕਰਦੇ ਰਹੇ ਯਤਨ, ਬਲਧਾਰੀ ਆਪਣਾ ਬਲ ਵਧਾਈਆ। ਗੋਪੀ ਕਾਹਨ ਲੋਕਮਾਤ ਭੂਮੀ ਭੂਮਿਕਾ ਪੰਜ ਤਤ ਕਾਇਆ ਨੱਚਣ, ਪਗ ਉਠਾਵਣ ਚਾਈਂ ਚਾਈਂਆ। ਸਰਗੁਣ ਨਿਰਗੁਣ ਸ਼ਬਦ ਸੰਦੇਸ਼ੇ ਸੁਣ ਸੁਣ ਹੱਸਣ, ਖ਼ੁਸ਼ੀਆਂ ਰਾਗ ਅਲਾਈਆ। ਘਨਈਏ
❋
❋
ਬਣ ਬਣ ਖਾਂਦੇ ਰਹੇ ਮੱਖਣ, ਮਦਨ ਮੂਰਤ ਰੂਪ ਵਟਾਈਆ। ਅੰਤਮ ਸਭ ਦੇ ਲੇਖੇ ਕੀਤੇ ਸੱਖਣ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਈਸਾ ਮੂਸਾ ਮੁਹੰਮਦ ਚਾਰੋਂ ਕੁੰਟ ਉਠ ਉਠ ਨੱਸਣ, ਭੱਜਣ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਵੇਖ ਮੱਸਣ, ਚੰਦ ਚੌਧਵੀਂ ਨੂਰ ਨਾ ਕੋਇ ਚਮਕਾਈਆ । ਜਲਵਾ ਨੂਰ ਜਹੂਰ ਨਾ ਦਰਸਾਏ ਕੋਈ ਬਾਤਨ, ਜਗਤ ਵਿਦਿਆ ਰਸਨਾ ਜਿਹਵਾ ਕਥਨੀ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਉਚ ਅਰੂਜ, ਸਚਖੰਡ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜੁਗ ਚੌਕੜੀ ਪਿਛਲੀ ਕਰ ਮਨਸੂਖ, ਧੁਰ ਸੰਦੇਸਾ ਇਕ ਸਮਝਾਈਆ। ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤ ਪੰਜ ਤਤ ਭੂਤ, ਤਨ ਮਾਟੀ ਖ਼ਾਕੀ ਖੋਜ ਖੁਜਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਘਰ ਸਾਚੇ ਮੇਲੇ ਜਨਮ ਜਨਮ ਦੀ ਚੁੱਕੇ ਚੂਕ, ਆਵਣ ਜਾਵਣ ਦਏ ਮੁਕਾਈਆ। ਨਾਮ ਫੁੰਕਾਰਾ ਧੁਰ ਦੀ ਮਾਰੇ ਇਕੋ ਫੂਕ, ਸਤਿ ਸੰਦੇਸਾ ਸਾਹਿਬ ਸਤਿਗੁਰ ਇਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਗੂੜ੍ਹੀ ਨੀਂਦ ਜੋ ਸੁੱਤੇ ਘੂਕ, ਫੜ ਬਾਂਹੋਂ ਲਏ ਉਠਾਈਆ। ਭਗਤ ਭਗਵਾਨ ਹੋ ਮਿਹਰਵਾਨ ਬਣਾਏ ਸਚ ਸਪੂਤ, ਪੁਰਖ ਅਕਾਲ ਪਿਤਾ ਆਪਣੀ ਗੋਦ ਉਠਾਈਆ । ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਖ਼ਸ਼ੇ ਇਕ ਰਸੂਖ਼, ਸੁਲ੍ਹਾਕੁਲ ਸਚ ਸਮਝਾਈਆ। ਪੀਰ ਪੈਗੰਬਰ ਗੁਰ ਅਵਤਾਰ ਭਗਤ ਭਗਵਾਨ ਮੰਗਣ ਇਕ ਮਹਿਬੂਬ, ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਨਜ਼ਰੀ ਆਈਆ। ਸਚਖੰਡ ਦਵਾਰ ਹਰਿ ਨਿਰੰਕਾਰ ਕਿਰਪਾ ਧਾਰ ਜੋ ਰੱਖੇ ਆਪ ਮਹਿਫ਼ੂਜ਼, ਸਮਰਥ ਮਹਿਮਾ ਅਕਥ ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਨਾਮ ਸੰਦੇਸਾ ਦੇ ਕੇ ਗਏ ਖ਼ਤੂਤ, ਸੋ ਮੁਖ਼ਾਤਬ ਹੋ ਕੇ ਤੁਆਕਬ ਆਪਣੇ ਵਲ ਕਰਾਈਆ। ਕਿਸੇ ਹੱਥ ਨਾ ਆਏ ਮਸ਼ਰਕ ਮਗ਼ਰਬ ਸ਼ਿਮਾਲ ਜਨੂਬ, ਉਤਰ ਪੂਰਬ ਪੱਛਮ ਦੱਖਣ ਵੇਖੇ ਸਰਬ ਲੋਕਾਈਆ। ਏਥੇ ਓਥੇ ਦੋ ਜਹਾਨ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਲੱਭ ਨਾ ਸਕੀ ਹਦੂਦ, ਆਰ ਪਾਰ ਕਿਨਾਰਾ ਵੇਖਣ ਨਾ ਕੋਇ ਪਾਈਆ। ਜੋ ਆਇਆ ਸੋ ਉਠ ਕੇ ਧਾਇਆ ਕਰ ਕੇ ਗਿਆ ਕੂਚ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਹਰ ਘਟ ਥਾਈਂ ਵਸੇ ਭਗਵੰਤ, ਭਗਵਨ ਆਪਣੀ ਖੇਲ ਖਿਲਾਇੰਦਾ। ਧਾਰ ਬੰਧਾਏ ਜੁਗਾ ਜੁਗੰਤ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦਿ ਨਿਤ ਨਵਿਤ ਨਾਮ ਫੁਰਨਾ ਸ਼ਬਦ ਦੱਸੇ ਅਗੰਮੀ ਮੰਤ, ਮੰਤਵ ਆਪਣਾ ਹੱਲ ਕਰਾਇੰਦਾ। ਬੋਧ ਅਗਾਧਾ ਬਣ ਕੇ ਦੋ ਜਹਾਨਾਂ ਪੰਡਤ, ਸਾਚੀ ਵਿਥਿਆ ਸਾਚੀ ਸਿਖਿਆ ਪਾਏ ਭਿਛਿਆ ਵਿਦਿਆ ਇਕੋ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਦਰਗਾਹ ਸਾਚੀ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਰਹੇ ਸੋਚ, ਸਮਝ ਆਪਣੀ ਆਪਣੇ ਨਾਲ ਮਿਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰਾਧਾਰ ਲੋਕਮਾਤ ਜਨ ਭਗਤਾਂ ਵਖਾਏ ਸਾਚੀ ਮੌਜ, ਮੌਜੂਦਾ ਹੋ ਕੇ ਬੇਹੂਦਾ ਵਕਤ ਕੂੜੀ ਕਿਰਿਆ ਡੂੰਘੇ ਸਾਗਰ ਹਰਿਜਨ ਸਾਚੇ ਦਿਤੀ ਰੁੜ੍ਹਾਈਆ। ਲੇਖ ਚੁਕਾ ਲੋਕ ਪਰਲੋਕ, ਨਾਮ ਸੁਣਾਇਆ ਸਚ ਸਲੋਕ, ਧੁਰ ਦੀ ਦਿਤੀ ਇਕੋ ਮੋਖ, ਮੁਫ਼ਤ ਆਪਣੀ ਦਾਤ ਵਰਤਾਈਆ। ਨਾਮ ਨਗਾਰਾ ਤਨ ਲਗਾਏ ਚੋਟ, ਮਾਇਆ ਮਮਤਾ ਹਉਮੇਂ ਹੰਗਤਾ ਕੱਢੇ ਕੂੜਾ ਖੋਟ, ਨਿਰਮਲ ਜੋਤ ਕਰ ਰੁਸ਼ਨਾਈਆ। ਨਾਮ ਪਿਆਲਾ ਦੀਨ ਦਿਆਲਾ ਪਿਆਏ ਇਕ ਮਦਹੋਸ਼, ਮਧੁਰ ਰਸ
❋
❋
ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸਚਖੰਡ ਮਕਾਨਾ ਦਰਗਾਹ ਸਾਚੀ ਸੋਭਾ ਪਾਈਆ। ਸਾਚਾ ਅਦਲ ਕਰੇ ਨਿਰੰਕਾਰ, ਨਿਰਗੁਣ ਆਪਣੇ ਹੱਥ ਰੱਖੀ ਵਡਿਆਈਆ। ਜਿਸ ਦੀ ਸਮਝ ਕਿਸੇ ਨਾ ਆਈ ਜੁਗ ਚਾਰ, ਕੋਟਨ ਕੋਟ ਕਾਲ ਬਿਤਾਈਆ। ਲੋਕਮਾਤ ਸਚ ਸੰਦੇਸਾ ਦੇਂਦੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਬੋਲ ਜੈਕਾਰ, ਜੈ ਜੈਕਾਰਾ ਇਕੋ ਨਾਅਰਾ ਧੁਰ ਦਾ ਰਾਗ ਸੁਣਾਈਆ। ਨਮੋ ਨਮੋ ਨਿਮਸਕਾਰ ਕਰਦੇ ਰਹੇ ਗੁਰੂ ਅਵਤਾਰ, ਪੀਰ ਪੈਗ਼ੰਬਰ ਸਜਦਾ ਸੀਸ ਜਗਦੀਸ ਝੁਕਾਈਆ। ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਕਿਸੇ ਅੰਤ ਨਾ ਪਾਇਆ ਪਾਰਾਵਾਰ, ਬੇਅੰਤ ਕਹਿ ਕਹਿ ਆਪਣਾ ਆਪ ਲੇਖੇ ਲਾਈਆ। ਸੋ ਖੇਲ ਕਰੇ ਕਰਨੇਹਾਰ, ਕੁਦਰਤ ਕਾਦਰ ਵੇਖੇ ਨੈਣ ਉਘਾੜ, ਨਿਜ ਨੇਤਰ ਲੋਚਣ ਨੂਰ ਨੂਰ ਕਰੇ ਰੁਸ਼ਨਾਈਆ। ਭੇਵ ਅਭੇਦਾ ਅਛਲ ਅਛੇਦਾ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਚੋਟੀ ਸਮੁੰਦ ਸਾਗਰ ਡੂੰਘੀ ਖਾਈ ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨੂਰ ਨੂਰ ਰੁਸ਼ਨਾਈਆ । ਸਚ ਅਦਾਲਤ ਅਦਲਗਾਹ, ਬੇਨਜ਼ੀਰ ਆਪ ਕਰਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਿਫ਼ਤੀ ਦੇਵੇ ਸਿਫ਼ਤ ਸਾਲਾਹ, ਸਾਚੀ ਸਿਖਿਆ ਸਤਿ ਸਤਿ ਆਪ ਪੜ੍ਹਾਇੰਦਾ। ਆਤਮ ਪਰਮਾਤਮ ਮੇਲਾ ਦਏ ਮਿਲਾ, ਗੁਰ ਚੇਲਾ ਏਕਾ ਘਰ ਬਹਾ, ਮੰਦਰ ਮਹਲ ਉਚ ਅਟੱਲ ਸੋਭਾਵੰਤ ਆਪ ਸੁਹਾਇੰਦਾ । ਸਤਿ ਸਵਾਮੀ ਅੰਤਰਜਾਮੀ ਨਿਹਕਰਮੀ ਜਨ ਭਗਤਾਂ ਦੱਸੇ ਇਕੋ ਰਾਹ, ਰਹਿਬਰ ਨੂਰ ਖ਼ੁਦਾਈ ਨਜ਼ਰੀ ਆਇੰਦਾ। ਜਾਮ ਪਿਆਲਾ ਮਦਿ ਪਿਆ, ਆਬੇਹਯਾਤ ਮੁਖ ਚਵਾ, ਆਸਾ ਤ੍ਰਿਸਨਾ ਮਾਇਆ ਮਮਤਾ ਮੋਹ ਕੂੜੀ ਕਿਰਿਆ ਪਾਰ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਆਪਣੇ ਹੱਥ ਰਖਾਇੰਦਾ। ਧੁਰ ਅਦਾਲਤ ਕਰੇ ਅਦਲੀ, ਏਕੰਕਾਰ ਵੱਡੀ ਵਡਿਆਈਆ। ਕਲਜੁਗ ਸਤਿਜੁਗ ਸਚਖੰਡ ਦਵਾਰਿਉਂ ਹੋਵੇ ਬਦਲੀ, ਮਾਬਦੌਲਤ ਆਪਣਾ ਹੁਕਮ ਸੁਣਾਈਆ। ਜਿਸ ਦੀ ਧਾਰ ਵੱਡੀਉਂ ਵੱਡੀ ਪਤਲੀਉਂ ਪਤਲੀ, ਨਜ਼ਰ ਨਾ ਆਏ ਪੱਤਣ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਫ਼ਰਮਾਣਾ ਇਕੋ ਇਕ ਸਮਝਾਈਆ। ਅਦਾਲਤ ਕਹੇ ਮੈਂ ਵੇਖਿਆ ਬਿਨ ਆਦਮ, ਬੇਅੰਤ ਰੂਪ ਨਜ਼ਰੀ ਆਈਆ। ਦੋ ਜਹਾਨ ਜਿਸ ਦੇ ਖ਼ਾਦਮ, ਲੋਕ ਪਰਲੋਕ ਸੀਸ ਨਿਵਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤ ਕੂੜੀ ਕਿਰਿਆ ਮੇਟੇ ਤਸਾਦਮ, ਚਾਰੋਂ ਕੁੰਟ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗੰਬਰ ਬਿਨ ਭਗਤਾਂ ਕਿਸੇ ਦੀ ਦੇਵੇ ਨਾ ਕੋਈ ਜ਼ਮਾਨਤ, ਜ਼ਾਮਨੀ ਸਚ ਨਾ ਕੋਇ ਭਰਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੰਤ ਸੁਹੇਲੇ ਜੋ ਸਾਂਭ ਕੇ ਰੱਖੀ ਆਪਣੀ ਅਮਾਨਤ, ਸਚ ਦਵਾਰਿਉਂ ਬਾਹਰ ਲਏ ਕਢਾਈਆ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਨਾਲ ਅਬਲੀਸ ਪਾਏ ਲਾਅਨਤ, ਤੋਬਾ ਤੋਬਾ ਕਰ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਇਕ ਰਘੁਰਾਈਆ। ਅਦਲ ਵਿਚੋਂ ਮਿਲੇ ਇਨਸਾਫ਼, ਹਰਿ ਕਰਤਾ ਸਚ ਜਣਾਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਕਰ ਕੇ ਆਪਣਾ ਵਡ ਪਰਤਾਪ, ਹਰਿ ਪਰਤਾਪੀ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਾਰ ਵਰਨ ਜੋ ਜਪਦੇ ਗਏ ਜਾਪ, ਰਸਨਾ ਜਿਹਵਾ ਬੱਤੀ
❋
❋
ਦੰਦ ਸਿਫ਼ਤੀ ਸਿਫ਼ਤ ਸਾਲਾਹਿੰਦਾ । ਮਨ ਵਾਸਨਾ ਕੂੜੀ ਕਿਰਿਆ ਤਤ ਹੰਕਾਰੀ ਜੋ ਕਰਦੇ ਰਹੇ ਪਾਪ, ਪਤਤ ਪਾਪੀ ਹਰਿ ਪੁਨੀਤ ਖੋਜ ਖੁਜਾਇੰਦਾ। ਸੰਤ ਸੁਹੇਲੇ ਭਗਤ ਭਗਵਾਨ ਗੁਰ ਚੇਲੇ ਲੱਭੇ ਧੁਰ ਦੇ ਸਾਕ, ਜਨਮ ਕਰਮ ਦੇ ਵਿਛੜੇ ਆਪਣੇ ਰੰਗ ਰੰਗਾਇੰਦਾ। ਦੀਨਾਂ ਨਾਥ ਹੋਏ ਸਹਾਈ ਆਪ ਰਘੁਨਾਥ, ਏਥੇ ਓਥੇ ਦੇਵੇ ਸਾਥ, ਨਿਰਗੁਣ ਸਰਗੁਣ ਸਗਲਾ ਸੰਗ ਨਿਭਾਇੰਦਾ। ਚਾਰ ਵਰਨ ਇਕੋ ਸਰਨ ਆਤਮ ਪਰਮਾਤਮ ਦੱਸੇ ਧੁਰ ਦੀ ਜਾਤ, ਅਜਾਤੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਰਸੂਲ ਪਾਕ, ਪਰਵਰਦਿਗਾਰ ਜਲਵਾ ਨੂਰ ਜਹੂਰ ਇਕ ਰੁਸ਼ਨਾਇੰਦਾ। ਵੇਖ ਅਦਲ ਗੁਰੂ ਗੁਰ ਪੀਰ, ਦਰਗਾਹ ਸਾਚੀ ਧਿਆਨ ਲਗਾਈਆ। ਵੇਖੋ ਸੱਜਣੋ ਅੰਤ ਹੋਇਆ ਅਖ਼ੀਰ, ਆਖ਼ਰ ਸਭ ਨੂੰ ਰਿਹਾ ਸਮਝਾਈਆ। ਪਰਵਰਦਿਗਾਰ ਲਾ ਤਸਵੀਰ, ਤਸੱਵਰ ਆਪਣਾ ਆਪ ਕਰ ਕੇ ਮੁਰੀਦ ਮੁਰਸ਼ਦਾਂ ਰਿਹਾ ਸਮਝਾਈਆ । ਕੂੜਾ ਕੱਟ ਸ਼ਰਅ ਜ਼ੰਜੀਰ, ਜਾਹਰ ਜਹੂਰ ਕਰੇ ਰੁਸ਼ਨਾਈਆ। ਸਦੀ ਚੌਧਵੀਂ ਬਦਲ ਤਕਦੀਰ, ਤਦਬੀਰ ਅਗਲੀ ਦਏ ਵਖਾਈਆ। ਜਿਸ ਨੂੰ ਸਜਦਾ ਕਰ ਕੇ ਮੁਹੰਮਦ ਨੱਕ ਨਾਲ ਕੱਢ ਕੇ ਗਿਆ ਲਕੀਰ, ਨੇਤਰ ਨੈਣਾਂ ਹੰਝੂਆਂ ਹਾਰ ਬਣਾਈਆ। ਜਿਸ ਦੇ ਪਿਛੇ ਦਰ ਦਰਵੇਸ਼ ਬਰਦਾ ਬਣ ਫ਼ਕੀਰ, ਮੂਸਾ ਈਸਾ ਤਨ ਅਲਫ਼ੀ ਚੋਲੀ ਜਗਤ ਹੰਢਾਈਆ। ਜਿਸ ਦੀ ਅੱਲਾ ਰਾਣੀ ਕਿਸੇ ਨਜ਼ਰ ਨਾ ਆਈ ਤਾਸੀਰ, ਤਸਬੀ ਮਾਲਾ ਮਣਕਾ ਗਲ ਗਾਨੀ ਸਰਬ ਲਟਕਾਈਆ। ਸੋ ਦਾਤਾ ਗਹਿਰ ਗੰਭੀਰ, ਗੁਣਵੰਤਾ ਬੇਅੰਤਾ ਧੁਰ ਦਾ ਕੰਤਾ ਇਕੋ ਖੇਲ ਕਰੇ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਸ਼ਹਿਨਸ਼ਾਹ ਸ਼ਹਿਨਸ਼ਾਹੀਆ। ਗੁਰ ਅਵਤਾਰ ਤੱਕ ਕੇ ਖੇਲ, ਖ਼ਾਲਕ ਸਰਬ ਰਹੇ ਜਣਾਈਆ। ਕਲਜੁਗ ਜੀਵੋ ਵੇਖੋ ਜਨ ਭਗਤਾਂ ਭਗਵੰਤ ਸੰਗ ਹੁੰਦਾ ਮੇਲ, ਮਿਲਣੀ ਹਰਿ ਜਗਦੀਸ ਆਪਣੀ ਆਪ ਕਰਾਈਆ। ਬਿਨ ਤੇਲ ਬਾਤੀ ਕਮਲਾਪਾਤੀ ਦੀਪਕ ਜੋਤ ਜਗਾਏ ਸੱਜਣ ਸੁਹੇਲ, ਸਾਚੇ ਮੰਦਰ ਅੰਦਰ ਡੂੰਘੀ ਕੰਦਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਅਦਾਲਤ ਵੇਖ ਪਿਛਲੇ ਭਗਤ, ਕਬੀਰ ਜੁਲਾਹੇ ਰਹੇ ਉਠਾਈਆ। ਉਠ ਵੇਖ ਰਵਦਾਸ ਦਾ ਆਇਆ ਵਕਤ, ਰਵੀ ਰਵ ਹਰਿ ਆਪਣੇ ਰੰਗ ਰੰਗਾਈਆ। ਜਿਸ ਦੀ ਆਦਿ ਭਵਾਨੀ ਧੁਰ ਦੀ ਸ਼ਕਤ, ਚਤਰਭੁਜ ਜਿਸ ਦਾ ਰੂਪ ਅਨੂਪ ਵਖਾਈਆ। ਸੋ ਸ੍ਰੀ ਭਗਵਾਨ ਹੋ ਮਿਹਰਵਾਨ ਨਿਰਗੁਣ ਨੂਰ ਜੋਤੀ ਜਾਮਾ ਧਰੇ ਫ਼ਕਤ, ਫ਼ੈਸਲਾ ਆਪਣੇ ਹੱਥ ਰਖਾਈਆ। ਆਦਿ ਪੁਰਖ ਅਪਰੰਪਰ ਸਵਾਮੀ ਜੋਤੀ ਜਾਤਾ ਆਇਆ ਪਰਤ, ਪਰਤੀਨਿਧ ਹੋ ਕੇ ਆਪਣਾ ਹੁਕਮ ਵਰਤਾਈਆ। ਅੱਗੇ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ਿਰਕਾਪਰਸਤੀ ਮੇਟੇ ਥਾਉਂ ਥਾਈਂਆ। ਕੂੜੀ ਕਿਰਿਆ ਕਰੇ ਗ਼ਰਕ, ਸ਼ੌਹ ਦਰਿਆਏ ਦਏ ਰੁੜ੍ਹਾਈਆ। ਗੋਬਿੰਦ ਪੁਰਖ ਅਕਾਲ ਨਾਲ ਲਾਈ ਸ਼ਰਤ, ਸੁਗੰਧ ਮੁਕੰਦ ਮਨੋਹਰ ਲਖਮੀ ਨਰਾਇਣ ਇਕੋ ਇਕ ਦ੍ਰਿੜਾਈਆ। ਜਿਸ ਦੀ ਸਿਫ਼ਤ ਕਰੇ ਕੋਈ ਨਾ ਰਸਨਾ ਜਿਹਵਾ ਬੱਤੀ ਦੰਦ, ਕਾਗ਼ਜ਼ ਕਲਮ ਲੇਖਾ ਲਿਖੇ ਨਾ ਕੋਇ ਸ਼ਾਹੀਆ। ਸੋ ਸ੍ਰੀ ਭਗਵਾਨ ਸੂਰਾ ਸਰਬੰਗ, ਜਨ ਭਗਤਾਂ ਦੇਵੇ ਇਕ ਅਨੰਦ, ਅੰਤਰ ਆਤਮ ਆਪਣਾ ਰਸ ਚਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਫ਼ਕੀਰ ਫ਼ਿਕਰਾ ਕਹਿਣ ਸੂਫੀ, ਸਿਫ਼ਤ ਸਾਲਾਹ ਇਕ ਦ੍ਰਿੜਾਇੰਦਾ । ਵੇਖੋ ਕਾਇਆ ਤਨ ਰਬਾਬ ਵਜਦੀ ਤੂੰਬੀ, ਤੋਬਾ ਤੋਬਾ ਹੂ ਹੂ ਬੁਤ ਰੂਹ ਸਰਬ ਕੁਰਲਾਇੰਦਾ। ਖ਼ੰਦਕ
❋
❋
ਖਾਈ ਨਜ਼ਰੀ ਆਏ ਡੂੰਘੀ, ਪਾਰ ਕਿਨਾਰਾ ਫੜ ਬਾਂਹੋਂ ਪਾਰ ਨਾ ਕੋਇ ਲੰਘਾਇੰਦਾ। ਸਭ ਦੀ ਕਵਲ ਨਾਭੀ ਹੋਈ ਮੂਧੀ, ਬਿਨ ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਸ਼ਬਦੀ ਧਾਰ ਨਾ ਕੋਇ ਉਲਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਕਰਤਾ ਕਰਨੀ ਆਪਣੇ ਹੱਥ ਰਖਾਇੰਦਾ। ਸੂਫ਼ੀ ਕਹਿਣ ਵੇਖੋ ਪਿਛਲਾ ਸਫਨਾ, ਸੋਹਣੀ ਤਰ੍ਹਾ ਸਮਝਾਈਆ। ਸਚ ਦਵਾਰੇ ਉਚ ਮਹੱਲੇ ਲਗਾਇਆ ਮੁਜਰਾ, ਮਹਿਫਲ ਦਿਸੇ ਬੇਪਰਵਾਹੀਆ। ਪਰਵਰਦਿਗਾਰ ਮੁਕਾਮੇ ਹੱਕ ਸੁਹਾਇਆ ਹੁਜਰਾ, ਜੋਤੀ ਜਲਵਾ ਨੂਰ ਰੁਸ਼ਨਾਈਆ। ਬੀਸ ਇਕੀਸ ਅਗਲਾ ਖੇਲ ਕਰੇ ਸਜਰਾ, ਬੀਤੀ ਕਹਾਣੀ ਆਪਣੀ ਝੋਲੀ ਪਾਈਆ। ਜਨ ਭਗਤਾਂ ਜਗਤ ਜੁਗ ਜਨਮ ਦਾ ਚੁਕਾਵਣ ਆਇਆ ਬਦਲਾ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨਾਂ ਪੰਧ ਮੁਕਾਵੇ ਮਜ਼ਲਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਸਚ ਸਿੰਘਾਸਣ ਆਤਮ ਸੇਜਾ ਪਲੰਘ ਵਖਾਏ ਰੰਗਲਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ । ਘਰ ਵਿਚ ਘਰ ਬਣਾਇਆ ਸੋਹਣਾ ਬੰਗਲਾ, ਬਣ ਬਾਢੀ ਸਾਚੀ ਘੜਤ ਆਪ ਘੜਾਈਆ। ਜਿਸ ਵਿਚ ਰੱਖਿਆ ਪਰਮਾਨੰਦਲਾ, ਅਨੰਦ ਅਨੰਦ ਵਿਚੋਂ ਦਰਸਾਈਆ। ਜਿਸ ਗ੍ਰਹਿ ਜੋਤੀ ਨੂਰ ਅਗੰਮੀ ਚੰਦਨਾ, ਸਾਚੀ ਸਚ ਕਰੇ ਰੁਸ਼ਨਾਈਆ। ਓਸ ਗ੍ਰਹਿ ਭਗਤ ਭਗਵਾਨ ਇਕ ਦੂਜੇ ਨੂੰ ਦੋਵੇਂ ਕਰਨ ਬੰਦਨਾ, ਬੰਦਾ ਖ਼ਾਕੀ ਤਨ ਨਜ਼ਰ ਕੋਇ ਨਾ ਆਈਆ। ਲੇਖਾ ਚੁੱਕੇ ਕੋਟਨ ਕੋਟ ਬ੍ਰਹਿਮੰਡਨਾ, ਜੇਰਜ ਅੰਡਜ ਉਤਭੁਜ ਸੇਤਜ ਡੇਰਾ ਢਾਹੀਆ। ਦੀਨ ਦਿਆਲ ਪੁਰਖ ਅਕਾਲ ਸਦ ਬਖ਼ਸ਼ੰਦਨਾ, ਬਖ਼ਸ਼ਸ਼ ਰਹਿਮਤ ਘਰ ਸੱਚੇ ਆਪ ਵਰਤਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਅੰਤਮ ਓਸੇ ਘਰ ਲੰਘਣਾ, ਜਿਸ ਘਰ ਬੈਠਾ ਬੇਪਰਵਾਹੀਆ। ਜਗਤ ਕੂਟ ਕਿਸੇ ਨਾ ਮੰਗਣਾ, ਦੇਵਣਹਾਰਾ ਦਾਤਾ ਦਾਨੀ ਇਕੋ ਝੋਲੀ ਰਿਹਾ ਭਰਾਈਆ । ਆਵਣ ਜਾਵਣ ਲੇਖਾ ਚੁੱਕੇ ਲੋਕਮਾਤ ਵਰਭੰਡਨਾ, ਕੂੜੀ ਭੰਡੀ ਦੇਵੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੂਫ਼ੀ ਕਹਿਣ ਜਲਵਾ ਨੂਰ, ਇਕੋ ਇਕ ਜਣਾਈਆ। ਭਗਤ ਕਹਿਣ ਨਾਦ ਤੂਰ, ਤੁਰੀਆ ਪਾਰ ਸੁਣਾਈਆ। ਪੈਗ਼ੰਬਰ ਕਹਿਣ ਸਚ ਮਹਿਬੂਬ, ਮੁਹੱਬਤ ਹੱਕ ਹੱਕ ਲਗਾਈਆ। ਗੁਰ ਅਵਤਾਰ ਕਹਿਣ ਸਾਕ ਜੋੜੇ ਪਿਤਾ ਪੂਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਆਪ ਕਮਾਈਆ। ਕਰਨੀ ਵੇਖ ਅਦਲ ਹੱਸਿਆ, ਸਚਖੰਡ ਵੱਜੀ ਵਧਾਈਆ। ਕਲਜੁਗ ਰੈਣ ਅੰਧੇਰੀ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਮਾਰਗ ਦੱਸਿਆ, ਮਾਣਸ ਮਾਨੁਖ ਮਾਨਵ ਗਏ ਭੁਲਾਈਆ। ਸਾਚੇ ਰੰਗ ਕੋਈ ਨਾ ਰੰਗਿਆ, ਤਨ ਮਾਟੀ ਖ਼ਾਕ ਕੂੜੀ ਖ਼ਾਕ ਰਹੇ ਰਮਾਈਆ। ਕਿਸੇ ਨਾਤਾ ਤੁਟਾ ਨਾ ਭੇਖ ਪਖੰਡਿਆ, ਜੂਠ ਝੂਠ ਨਾ ਡੇਰਾ ਢਾਹੀਆ। ਆਤਮ ਪਰਮਾਤਮ ਹੋਇਆ ਰੰਡਿਆ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਮਨ ਵਾਸਨਾ ਪੰਜ ਤਤ ਹੰਕਾਰੀ ਹੋਇਆ ਗੰਦਿਆ, ਅੰਮ੍ਰਿਤ ਰਸ ਜਾਮ ਸਚ ਪਿਆਲਾ ਮੁਖ ਨਾ ਕੋਇ ਲਗਾਈਆ। ਸਚ ਦਵਾਰ ਸਤਿਗੁਰ ਮੰਦਰ ਗੁਰਮੁਖ ਵਿਰਲਾ ਕੋਟਾਂ ਵਿਚੋਂ ਲੰਘਿਆ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਨਮ ਕਰਮ ਦਾ ਵਿਛੜਿਆ ਪੱਲੂ ਫੜ ਕੇ ਗੰਢਿਆ, ਮੇਲ ਮਿਲਾਵਾ ਸਹਿਜ ਸੁਭਾਈਆ। ਦੇਵੇ ਵਡਿਆਈ ਭੁਖਿਆਂ ਨੰਗਿਆਂ, ਸ਼ਹਿਨਸ਼ਾਹ ਖ਼ਾਕ ਵਿਚ ਰਲਾਈਆ। ਗੁਰਮੁਖ ਚੰਗਿਆਂ ਨਾਲੋਂ ਕਰੇ ਚੰਗਿਆਂ, ਚੰਗਿਆਈਆਂ ਆਪਣਾ ਨਾਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ
❋
❋
ਪੁਰਖ ਆਪਣੀ ਖੇਲ ਵਖਾਈਆ। ਵੇਖ ਅਦਲ ਸ਼ਿਵ ਕਹੇ ਪੁਕਾਰ, ਸ਼ੰਕਰ ਭੋਲਾ ਨਾਥ ਦਏ ਦੁਹਾਈਆ। ਦੋਏ ਜੋੜ ਕਰ ਨਿਮਸਕਾਰ, ਨਮੋ ਨਮੋ ਸੀਸ ਨਿਵਾਈਆ। ਤੇਰੀ ਕਰਨੀ ਅਪਰ ਅਪਾਰ, ਤੂੰ ਕਰਤਾ ਬੇਪਰਵਾਹੀਆ। ਜੁਗ ਚੌਕੜੀ ਵੇਂਹਦੇ ਰਹੇ ਵਿਚ ਸੰਸਾਰ, ਨਿਰਗੁਣ ਤੇਰਾ ਸਰਗੁਣ ਰੂਪ ਵੇਖਿਆ ਵਿਚ ਲੋਕ ਖ਼ੁਦਾਈਆ। ਕਲਜੁਗ ਅੰਤ ਕਰੇ ਖੇਲ ਅਪਾਰ, ਅਪਰੰਪਰ ਸਵਾਮੀ ਆਪਣੀ ਧਾਰ ਜਣਾਈਆ। ਜੋਤੀ ਜਾਮਾ ਲੈ ਅਵਤਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਹੰ ਬ੍ਰਹਮ ਦਏ ਆਧਾਰ, ਸੰਤ ਸੁਹੇਲੇ ਕਰ ਪਿਆਰ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਮੇਰੀ ਤ੍ਰਿਸੂਲ ਗਈ ਹਾਰ, ਇਕੋ ਮੰਗੇ ਤੇਰਾ ਸਹਾਰ, ਬਲਹੀਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚੇ ਹੱਥ ਰਖਾਈਆ। ਅਦਲ ਵੇਖ ਉਠਿਆ ਬ੍ਰਹਮਾ, ਪਾਰਬ੍ਰਹਮ ਸੀਸ ਨਿਵਾਈਆ। ਤੇਰਾ ਖੇਲ ਪੁਰਖ ਅਕਾਲ ਅਗੰਮਾ, ਸਮਝ ਸਕੇ ਕੋਇ ਨਾ ਰਾਈਆ। ਲੱਖ ਚੁਰਾਸੀ ਜੀਵ ਜੰਤ ਤੇਰੇ ਹੁਕਮ ਅੰਦਰ ਜੋ ਜੰਮਾਂ, ਜਨ ਜਨਨੀ ਪਿਤਾ ਮਾਤ ਤੂੰ ਹੀ ਨਜ਼ਰੀ ਆਈਆ। ਪਵਣ ਸਵਾਸ ਸਭ ਦਾ ਬੇੜਾ ਬੰਨਾ, ਘਰ ਘਰ ਆਪਣਾ ਡੇਰਾ ਲਾਈਆ। ਕੋਟਨ ਕੋਟਾਂ ਵਿਚੋਂ ਜਨ ਭਗਤ ਬਣਾਏ ਆਪਣਾ ਚੰਨਾ, ਸਾਚੇ ਸੰਤ ਸਾਚੀ ਬੂਝ ਬੁਝਾਈਆ। ਜੀਵ ਜਹਾਨ ਬਾਕੀ ਦਿਸੇ ਅੰਨਾ, ਨਿਜ ਨੇਤਰ ਨੈਣ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਚੁਕਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਵਸਾਲ, ਵਿਸ਼ਵਧਾਰੀ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦੀ ਘਾਲਦੇ ਰਹੇ ਘਾਲ, ਕੀਤੀ ਘਾਲ ਆਪਣੇ ਲੇਖੇ ਲਾਈਆ। ਜਨ ਭਗਤਾਂ ਬਣ ਦਲਾਲ, ਸਚਖੰਡ ਦਵਾਰ ਵਖਾਏ ਇਕੋ ਧਰਮਸਾਲ, ਪਰਦਾ ਉਹਲਾ ਦਏ ਉਠਾਈਆ। ਸਾਚੀ ਚਲੇ ਅਵਲੜੀ ਚਾਲ, ਗੁਰਮੁਖ ਸੱਜਣ ਲਏ ਸੰਭਾਲ, ਸੋਈ ਸੁਰਤੀ ਆਪਣੇ ਸ਼ਬਦ ਨਾਲ ਮਿਲਾਈਆ। ਮਰਿਆਂ ਫੇਰ ਲਏ ਜਵਾਲ, ਜੀਂਵਦਿਆਂ ਆਪਣੀ ਗੋਦ ਬਿਠਾਲ, ਏਥੇ ਓਥੇ ਦੇਵੇ ਮਾਣ ਵਡਿਆਈਆ। ਲਾੜੀ ਮੌਤ ਨਾ ਆਵੇ ਖਾਣ, ਚਿਤਰਗੁਪਤ ਲੇਖਾ ਮੰਗੇ ਕੋਈ ਨਾ ਆਣ, ਰਾਏ ਧਰਮ ਬੈਠਾ ਨੈਣ ਸ਼ਰਮਾਈਆ। ਸ਼ੰਕਰ ਕਹੇ ਮੈਂ ਹੋਇਆ ਹੈਰਾਨ, ਬ੍ਰਹਮਾ ਕਹੇ ਪਾਰਬ੍ਰਹਮ ਪ੍ਰਭ ਮਿਲਿਆ ਆਣ, ਵਿਸ਼ਨੂੰ ਕਹੇ ਵਾਸਤਾ ਆਪਣੇ ਨਾਲ ਰਖਾਈਆ। ਧਰਨੀ ਧਰਤ ਧਵਲ ਕਹੇ ਧੰਨ ਭਾਗ ਮੇਰੇ ਉਤੇ ਚਰਨ ਰੱਖੇ ਭਗਵਾਨ, ਸਰਨ ਦੇਵੇ ਮਾਣ ਵਡਿਆਈਆ। ਜਿਸ ਦੀ ਕਰੇ ਨਾ ਕੋਈ ਪਹਿਚਾਨ, ਬੇਪਹਿਚਾਨ ਆਪਣਾ ਖੇਲ ਖਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਅਸੀਂ ਦੇਂਦੇ ਆਏ ਅਹਿਵਾਲ, ਹਾਲਤ ਸਭ ਨੂੰ ਸਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਨਿਰੰਕਾਰ ਲੈ ਅਵਤਾਰ, ਕਲ ਕਲਕੀ ਫੇਰਾ ਪਾਈਆ। ਜਿਹੜਾ ਵਸੇ ਸੰਬਲ ਧਾਮ ਨਿਆਰ, ਦੀਆ ਬਾਤੀ ਕਮਲਾਪਾਤੀ ਇਕ ਕਰੇ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਸਾਚਾ ਮੰਦਰ ਇਕ ਸੁਹਾਈਆ। ਜਨ ਭਗਤਾਂ ਬਣੇ ਧੁਰ ਦਾ ਰਾਖਾ, ਲੇਖ ਚੁਕਾਏ ਮਸਤਕ ਮਾਥਾ, ਨਾਮ ਸੁਣਾਏ ਧੁਰ ਦੀ ਗਾਥਾ, ਅੱਖਰ ਵੱਖਰ ਕਰੇ ਪੜ੍ਹਾਈਆ। ਵਣਜ ਕਰਾਏ ਇਕੋ ਹਾਟਾ, ਜੋਤ ਜਗਾਏ ਨੂਰ ਲਲਾਟਾ, ਜਾਮ ਪਿਆਏ ਅੰਮ੍ਰਿਤ ਬਾਟਾ, ਕਾਇਆ ਕਾਸਾ ਇਕੋ ਇਕ ਵਖਾਈਆ। ਸਚ ਵਡਿਆਈ ਜਨ ਭਗਤਾਂ ਪੂਰਾ ਕਰੇ ਘਾਟਾ, ਘਾਟਿਉਂ ਵਾਧਾ ਦਏ ਵਖਾਈਆ। ਜਿਨ੍ਹਾਂ ਦਾ ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਸੋ ਗੁਰਮੁਖ ਨਾ ਮਰੇ ਨਾ ਜਾਈਆ। ਸਾਧ ਸੰਤ ਦੂਜਾ ਬਣੌਣਾ
❋
❋
ਕੋਈ ਨਾ ਚਾਚਾ, ਚਾਚਾ ਕੰਮ ਕਿਸੇ ਨਾ ਆਈਆ। ਗੁਰਮੁਖ ਨੂਰ ਸਾਚਾ ਹੀਰਾ ਲਾਲ ਅਨਮੁਲੜਾ ਸਤਿਗੁਰ ਘਰ ਨਾ ਕਦੇ ਗਵਾਚਾ, ਜੁਗ ਜਨਮ ਦਾ ਵਿਛੜਿਆ ਚਾਰੇ ਕੂਟਾਂ ਵਿਚੋਂ ਫੋਲ ਫੁਲਾਈਆ। ਧੀਰਜ ਨਾਲ ਦਏ ਦਿਲਾਸਾ, ਪਰੇਮ ਨਾਲ ਕਰੇ ਹਾਸਾ, ਸ਼ਬਦ ਧਾਰ ਬਣੇ ਰਾਖਾ, ਦੋ ਜਹਾਨਾਂ ਹੋਏ ਸਹਾਈਆ। ਗੁਰਸਿਖ ਗੁਰ ਦਾ ਮੰਨੇ ਆਖਾ, ਲੇਖਾ ਚੁੱਕੇ ਪੂਜਾ ਪਾਠਾ, ਪਾਰ ਉਤਾਰੇ ਆਪਣੇ ਘਾਟਾ, ਪੱਤਣ ਇਕੋ ਇਕ ਵਖਾਈਆ। ਚਰਨ ਕਵਲ ਜੁੜਾਏ ਨਾਤਾ, ਗੋਦ ਉਠਾਏ ਬਣ ਕੇ ਪਿਤਾ ਮਾਤਾ, ਸਾਚਾ ਸੱਜਣ ਇਕੋ ਇਕ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਵੇਖ ਅਦਾਲਤ ਹੁੰਦੀ, ਹੌਸਲਾ ਸਾਰੇ ਰਹੇ ਢਾਹੀਆ। ਲਾੜੀ ਮੌਤ ਕਹੇ ਮੇਰੀ ਮੀਂਢੀ ਰਹਿ ਗਈ ਗੁੰਦੀ, ਸੀਸ ਸ਼ਿੰਗਾਰ ਵਖਾਈਆ। ਰਾਏ ਧਰਮ ਕਹੇ ਮੇਰਾ ਮਸੂਲ ਮਿਲਿਆ ਨਾ ਉਤੇ ਚੁੰਗੀ, ਲੇਖਾ ਹੱਥ ਨਾ ਕੋਇ ਫੜਾਈਆ। ਚਿਤਰ ਗੁਪਤ ਕਹੇ ਮੇਰੇ ਹੱਥੋਂ ਖ਼ੁਸ ਗਈ ਕੁੰਜੀ, ਕੁਫਲ ਸਕਿਆ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਦੀ ਪ੍ਰਭ ਆਪਣੇ ਹੱਥ ਰੱਖੀ ਪੂੰਜੀ, ਦੂਜੇ ਹੱਥ ਨਾ ਕਿਸੇ ਫੜਾਈਆ। ਚਾਰ ਜੁਗ ਅੰਦਰ ਵੜ ਕੇ ਕਿਸੇ ਨਾ ਢੂੰਡੀ, ਬਾਹਰੋਂ ਇਸ਼ਾਰਿਆਂ ਨਾਲ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਨਿਰਗੁਣ ਸਰਗੁਣ ਹੋ ਕੇ ਹੱਥ ਵਿਚ ਫੜੇ ਖੂੰਡੀ, ਖੁੱਡੇ ਕਾਇਆ ਫੋਲੇ ਚਾਈਂ ਚਾਈਂਆ। ਜਿਸ ਦੀ ਔਧ ਵੇਖੇ ਪੁਗੀ, ਓਸ ਦੀ ਫੇਰ ਵਸਾਏ ਝੁੱਗੀ, ਮੰਦਰ ਆਪਣਾ ਨਾਲ ਜਣਾਈਆ। ਇਹ ਧਾਰ ਕਿਸੇ ਨਾ ਬੁਝੀ, ਜੁਗ ਚੌਕੜੀ ਰਹੀ ਗੁੱਝੀ, ਪੜਦਾ ਸਕੇ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਦਇਆ ਕਮਾਈਆ। ਵੇਖ ਅਦਲ ਗੁਰ ਅਵਤਾਰ ਪੀਰ ਪੈਗੰਬਰ ਗਏ ਝੁਕ, ਝਾਕੀ ਪ੍ਰਭ ਚਰਨ ਧਿਆਨ ਲਗਾਈਆ। ਜਨ ਭਗਤ ਵਡਿਆਈ ਉਜਲ ਕਰੇ ਮੁਖ, ਮੁਫ਼ਤ ਆਪਣੀ ਦਇਆ ਕਮਾਈਆ। ਦਰ ਘਰ ਆ ਕੇ ਸਵਾਮੀ ਲਏ ਪੁਛ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਇਕੋ ਦਰਸ ਦਰਸਾਈਆ। ਰਵ ਸਸ ਸੂਰਜ ਚੰਦ ਕਰਨ ਹਾਸਾ, ਖ਼ੁਸ਼ੀਆਂ ਰਾਗ ਅਲਾਈਆ। ਉਠੋ ਮੰਡਲ ਮੰਡਪ ਸਾਰੇ ਵੇਖੋ ਤਮਾਸ਼ਾ, ਗਗਨ ਗਗਨੰਤਰ ਆਪਣੀ ਅੱਖ ਖੁਲ੍ਹਾਈਆ। ਚੌਦਾਂ ਲੋਕ ਚੌਦਾਂ ਤਬਕ ਸਾਰੇ ਮੰਨੋ ਆਖਾ, ਮਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਜਿਸ ਦੀਆਂ ਚਾਰ ਜੁਗ ਕਰਦੇ ਰਹੇ ਬਾਤਾਂ, ਅੱਖਰਾਂ ਨਾਲ ਸਿਫ਼ਤ ਸਾਲਾਹੀ ਢੋਲੇ ਗਾਈਆ। ਸੋ ਨਿਰਗੁਣ ਨਿਰਵੈਰ ਨਿਰੰਕਾਰ ਜਨ ਭਗਤਾਂ ਹੋਇਆ ਰਾਖਾ, ਰੱਖਿਆ ਕਰੇ ਚਾਈਂ ਚਾਈਂਆ। ਜੇ ਬਾਹਰੋਂ ਵੇਖਣ ਅੰਨਾ ਅੰਦਰੋਂ ਸਦਾ ਸੁਜਾਖਾ, ਸੋਹਣੀ ਆਪਣੀ ਖੇਲ ਰਚਾਈਆ। ਜੁਗ ਚੌਕੜੀ ਨਿਤ ਨਵਿਤ ਸਚ ਸੁਣਾਏ ਅਗੰਮੀ ਭਾਸ਼ਾ, ਧੁਰ ਸੰਦੇਸਾ ਨਾਮ ਦ੍ਰਿੜਾਈਆ। ਜਨ ਭਗਤਾਂ ਅੰਦਰ ਕਰ ਕੇ ਵਾਸਾ, ਵਸਲ ਸੱਚੋ ਸਚ ਇਕ ਸਮਝਾਈਆ। ਗੁਰਮੁਖ ਗੁਰਸਿਖ ਹਰਿਜਨ ਹੋਏ ਨਾ ਕੋਇ ਨਿਰਾਸਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਟਿਕਾਈਆ। ਲੱਖ ਚੁਰਾਸੀ ਆਵਣ ਜਾਵਣ ਜਨਮ ਮਰਨ ਕਰੇ ਬੰਦ ਖੁਲਾਸਾ, ਬੰਦਗੀ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਤਰਾਈਆ। ਦੋ ਜਹਾਨ ਵੇਖੋ ਡਰਦਾ, ਭੈ ਵਿਚ ਸਮਾਈਆ। ਚੌਦਾਂ ਲੋਕ ਕਲਮਾ ਪੜ੍ਹਦਾ, ਚੌਦਾਂ ਤਬਕ ਵਿਦਿਆ ਚੌਦਾਂ ਪੰਧ ਮੁਕਾਈਆ। ਚੰਦ ਚੌਧਵੀਂ ਸਜਦਾ ਕਰਦਾ, ਨਿਉਂ ਨਿਉਂ ਲਾਗੇ ਪਾਈਂਆ। ਇਕ ਚਾਰ ਦਾ ਲੇਖਾ ਕਾਇਆ ਮਾਟੀ ਪੰਜ ਤਤ ਧੜਦਾ, ਸੀਸ ਜਗਦੀਸ ਆਪੇ ਬੈਠਾ ਸੋਭਾ ਪਾਈਆ।
❋
❋
ਮੰਜ਼ਲ ਪੌੜੇ ਧੁਰਦੇ ਚੜ੍ਹਦਾ, ਮਹਲ ਅਟੱਲ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਨਿਰਗੁਣ ਧਾਰ ਇਕ ਇਕੱਲਾ ਏਕੰਕਾਰ ਅਕਲ ਕਲ ਆਪਣਾ ਖੇਲ ਰਚਾਈਆ। ਅਦਲ ਕਹੇ ਮੈਂ ਵੇਖਿਆ ਹੱਕ, ਹਕੀਕਤ ਵਿਚੋਂ ਆਪ ਪਰਗਟਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਨਿਕਲਿਆ ਸ਼ੱਕ, ਸੰਸਾ ਰਹਿਣ ਕੋਇ ਨਾ ਪਾਈਆ। ਅੱਗੇ ਸਭ ਦੀ ਹੋ ਗਈ ਬੱਸ, ਬਿਸਤਰ ਬੰਨ ਕੇ ਬੈਠੇ ਨਜ਼ਰੀ ਆਈਆ। ਉਚੀ ਕੂਕ ਪੁਕਾਰ ਰਸਨਾ ਕਹਿਣ ਤੂੰ ਪੁਰਖ ਸਮਰਥ, ਸ੍ਰੀ ਭਗਵਾਨ ਤੇਰੀ ਵਡਿਆਈਆ। ਬਿਨ ਢਾਹਿਉਂ ਪਰਵਰਦਿਗਾਰ ਤੇਰੀ ਚਰਨੀ ਗਏ ਢੱਠ, ਮਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੇ ਨਾਮ ਦਾ ਜੋ ਚਲਾਇਆ ਹੱਟ, ਬਣ ਹਟਵਾਣੇ ਸੇਵ ਕਮਾਈਆ। ਕਲਮਾ ਕਲਾਮ ਰਸਨਾ ਜਿਹਵਾ ਬੱਤੀ ਦੰਦ ਮਣਕਾ ਮਣਕਾ ਲਿਆ ਰਟ, ਢੋਲਾ ਸੋਹਲਾ ਗੀਤ ਗੋਬਿੰਦ ਅਲਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਦ ਕਤੇਬਾਂ ਮਾਰਗ ਆਏ ਦੱਸ, ਲੇਖਾ ਲਿਖ ਕੇ ਕਲਮ ਛਾਹੀਆ। ਕਲਜੁਗ ਅੰਤ ਕਰੇ ਖੇਲ ਸੂਰਾ ਸਰਬੰਗ, ਸਮਰਥ ਆਪਣੀ ਦਇਆ ਕਮਾਈਆ। ਜਨ ਭਗਤਾਂ ਵਸ ਉਪਰ ਸ਼ਾਹ ਰਗ, ਤ੍ਰੈਗੁਣ ਮਾਇਆ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਬਿਨ ਮੱਕਿਉਂ ਕਾਅਬਿਉਂ ਕਰਾਏ ਹੱਜ, ਬਿਨ ਤੰਦ ਸਤਾਰ ਵਜਾਏ ਨਦ, ਅਨਹਦ ਰਾਗ ਰਾਗ ਅਲਾਈਆ। ਫੜ ਕੇ ਹੰਸ ਬਣਾਏ ਕੱਗ, ਮਾਣਕ ਮੋਤੀ ਸੋਹੰ ਸਾਚੀ ਚੋਗ ਚੁਗਾਈਆ। ਕੂੜੀ ਕਿਰਿਆ ਜਗਤ ਵਿਕਾਰੇ ਵਿਚੋਂ ਕੱਢ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰੇ ਸਚ ਕੁੜਮਾਈਆ। ਜੋ ਸਰਸੇ ਕੰਢੇ ਗਏ ਛੱਡ, ਤਿਨ੍ਹਾਂ ਦੇ ਲੇਖੇ ਲਾਏ ਮਾਟੀ ਹੱਡ, ਓਨ੍ਹਾਂ ਵਿਚੋਂ ਇਕ ਇਹ ਵੀ ਨਜ਼ਰੀ ਆਈਆ। ਕਰ ਕਿਰਪਾ ਲਿਆ ਰੱਖ, ਸੱਤਰਾਂ ਦੀ ਇਹਦੇ ਵਲ ਅੱਖ, ਕਿਰਪਾ ਕਰ ਪੁਰਖ ਸਮਰਥ, ਕੱਖੋਂ ਲੱਖ ਦੇ ਬਣਾਈਆ। ਤੇਰਾ ਬਿਰਦ ਪ੍ਰਭ ਕਦੀ ਨਾ ਜਾਏ ਪਿਛੇ ਨੱਠ, ਜੁਗ ਜੁਗ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਹੋਏ ਸਹਾਈਆ। ਸਦਾ ਸਦਾ ਪ੍ਰਭ ਤੇਰਾ ਸਦਕਾ, ਹਉਂ ਘੋਲੀ ਵਾਰੀ ਘੋਲ ਘੁਮਾਈਆ । ਭਗਤ ਭਗਵਾਨ ਪ੍ਰਭ ਦਿਸੇ ਤੇਰਾ ਤਬਕਾ, ਤੇਰਾ ਨੂਰ ਨਜ਼ਰੀ ਆਈਆ। ਜਦ ਪੜ੍ਹਨ ਤਦ ਤੇਰਾ ਸਬਕਾ, ਦੂਜੀ ਕਰਨ ਨਾ ਕੋਇ ਪੜ੍ਹਾਈਆ। ਇਕੋ ਸਿਖਣ ਅਗੰਮੀ ਹਰਫ਼ਾ, ਜਿਸ ਦੀ ਧਾਰ ਤੇਰੇ ਵਿਚੋਂ ਨਜ਼ਰੀ ਆਈਆ। ਹਰਿਜਨ ਕਦੀ ਨਾ ਹੋਏ ਦੋ ਤਰਫ਼ਾ, ਯੱਕ ਤਰਫ਼ ਇਕੋ ਇਕ ਨਜ਼ਰੀ ਆਈਆ। ਜਿਸ ਦਾ ਨਾ ਕੋਈ ਸੋਗ ਨਾ ਕੋਈ ਹਰਖ਼ਾ, ਚਿੰਤਾ ਗ਼ਮ ਸੰਗ ਨਾ ਕੋਇ ਲਿਆਈਆ। ਜਦ ਕਰੇ ਰਹਿਮਤ ਜਨ ਭਗਤਾਂ ਉਤੇ ਤਰਸਾ, ਗੁਰਮੁਖ ਗੁਰ ਗੁਰ ਵੇਖ ਵਖਾਈਆ। ਜਨਮ ਜਨਮ ਦੀ ਮਿਟੇ ਹਰਸਾ, ਹਿਵਸ ਹਵਸ ਅਵਰ ਨਾ ਕੋਇ ਵਧਾਈਆ। ਜਿਸ ਦਾ ਮਾਣਸ ਜਨਮ ਸਵਾਸਾਂ ਦਾ ਮੁੱਕਣ ਵਾਲਾ ਖ਼ਰਚਾ, ਤਿਸ ਪੱਲੂ ਗੰਢ ਪਵਾਈਆ। ਘਰ ਘਰ ਹੋਣ ਨਾ ਦਿਤੀ ਚਰਚਾ, ਚਿੰਤਾ ਚਿਖਾ ਨਾ ਕੋਇ ਤਪਾਈਆ । ਵੇਖੋ ਧੁਰ ਦਾ ਧਰਮ ਰਾਏ ਵਖਾਏ ਪਰਚਾ, ਬੌਹੜੀ ਬੌਹੜੀ ਰਿਹਾ ਕੁਰਲਾਈਆ। ਤੂੰ ਕਿਥੋਂ ਆ ਗਿਉਂ ਵਸਣਵਾਲਾ ਉਤੇ ਅਰਸ਼ਾਂ, ਲੋਕਮਾਤ ਫੇਰਾ ਪਾਈਆ। ਤੂੰ ਪਹਿਲੋਂ ਮੇਰਾ ਬੱਧਾ ਧੜਤਾ, ਧੜਵਾਈ ਲਾ ਕੇ ਗਿਉਂ ਸਮਝਾਈਆ। ਮੇਰੇ ਹੁਕਮ ਬਿਨਾਂ ਅੱਗੇ ਕੋਈ ਨਾ ਲੰਘਦਾ, ਜਮਦੂਤ ਫੜ ਫੜ ਦੇਣ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਵੇਖ ਅਦਲ ਉਠੇ ਚਾਰੇ ਜੁਗ, ਆਪਣੀ ਆਪਣੀ ਲੈਣ ਅੰਗੜਾਈਆ। ਕਲਜੁਗ ਕਹੇ ਮੇਰੀ ਔਧ ਰਹੀ ਪੁਗ, ਸਤਿਜੁਗ
❋
❋
ਕਹੇ ਮੇਰੀ ਵਾਰੀ ਨੇੜੇ ਆਈਆ। ਤ੍ਰੇਤਾ ਕਹੇ ਮੈਂ ਅਜੇ ਬਹਿਣਾ ਲੁੱਕ, ਦਵਾਪਰ ਕਹੇ ਗੂੜ੍ਹੀ ਨੀਂਦ ਸੌਂ ਕੇ ਖ਼ੁਸ਼ੀ ਮਨਾਈਆ। ਜਨ ਭਗਤਾਂ ਆਸਾ ਕਹੇ ਤੁਸੀਂ ਸਾਰੇ ਰਹੋ ਚੁੱਪ, ਸੋ ਭਲੀ ਜੋ ਸਾਹਿਬ ਸਤਿਗੁਰ ਭਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦੇ ਭਾਣੇ ਅੰਦਰ ਖ਼ੁਸ਼, ਖ਼ੁਸ਼ੀਆਂ ਰੰਗ ਰੰਗਾਈਆ। ਚਲੋ ਰਲ ਮਿਲ ਸਾਰੇ ਉਸ ਦੇ ਕੋਲੋਂ ਲਈਏ ਪੁਛ, ਗਲ ਪੱਲੂ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕੋ ਵਰ, ਅਗਲਾ ਭੇਵ ਖੁਲ੍ਹਾਈਆ। ਚਲੋ ਰਲ ਮਿਲ ਸਾਰੇ ਸੰਗੀ, ਸੋਹਣਾ ਸੰਗ ਬਣਾਈਆ। ਜਿਹੜਾ ਖੇਲ ਕਰੇ ਵਰਭੰਡੀ, ਬ੍ਰਹਿਮੰਡੀ ਜੋਤ ਜਗਾਈਆ। ਜੋ ਭਗਤਾਂ ਦੇਵੇ ਵਸਤ ਅਨਮੰਗੀ, ਅਨਡਿਠੜੀ ਦਾਤ ਵਰਤਾਈਆ। ਗੁਰਮੁਖਾਂ ਲਾਏ ਕਾਰ ਅੰਗੀ, ਅੰਗਣ ਆਪਣੇ ਵਿਚ ਬਹਾਈਆ। ਪਿਠ ਹੋਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਨਾਤਾ ਤੋੜ ਖ਼ਾਨਾਬੰਦੀ, ਬੰਦਾ ਬੰਦੇ ਵਿਚੋਂ ਆਪਣਾ ਫੇਰ ਪਰਗਟਾਈਆ। ਇਹੋ ਸਾਹਿਬ ਸਤਿਗੁਰ ਖੇਲ ਲੱਗੀ ਚੰਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਾਤਾ ਦਾਤਾਰ ਦਇਆਵਾਨ ਹੋਏ ਸਹਾਈਆ। ਚਾਰ ਜੁਗ ਵੇਖ ਉਠੇ, ਚਾਰੇ ਖਾਣੀ ਖ਼ੁਸ਼ੀ ਮਨਾਈਆ। ਚਾਰੇ ਬਾਣੀ ਢੋਲੇ ਰਟੇ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਛੱਕੇ, ਸੋਹਲਾ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੂਰ ਦੁਰਾਡੇ ਰਹੇ ਤੱਕੇ, ਨੇਤਰ ਨੈਣਾਂ ਅੱਖ ਖੁਲ੍ਹਾਈਆ। ਜਿਸ ਪਿਛਲੇ ਲੇਖ ਦੇ ਮਨਸੂਖ ਕੀਤੇ ਪਟੇ, ਇਕੋ ਅੱਗੇ ਹੁਕਮ ਸੁਣਾਈਆ। ਦੀਨ ਮਜ਼੍ਹਬ ਜਾਤ ਪਾਤ ਊਚ ਨੀਚ ਦੇ ਅੱਗੇ ਨਾ ਰਹਿਣੇ ਰੱਟੇ, ਝਗੜਾ ਕਰੇ ਨਾ ਕੋਇ ਲੋਕਾਈਆ। ਜਿਉਂ ਧੰਨੇ ਪਰਗਟ ਹੋਏ ਦਰਸ ਦਿਖਾਇਆ ਵਿਚੋਂ ਵੱਟੇ, ਹੁਣ ਬਿਨਾਂ ਵੱਟਿਉਂ ਨਜ਼ਰੀ ਆਈਆ। ਜਿਸ ਨਾਮੇ ਭੋਗ ਲਗਾਇਆ ਦੁਧ ਕਟੋਰੇ ਛੰਨੇ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਭਗਤ ਸੁਹੇਲਾ ਹੋ ਕੇ ਸ੍ਰੀ ਭਗਵਾਨ ਆਪੇ ਮੰਨੇ, ਮਨਸਾ ਆਪਣੀ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਮ ਸੰਦੇਸਾ ਨਰ ਨਰੇਸ਼ਾ ਇਕੋ ਇਕ ਸੁਣਾਈਆ । ਸੁਣੋ ਸੰਦੇਸਾ ਭਗਤ ਜਨ ਮੀਤ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਜੁਗ ਚੌਕੜੀ ਬਦਲੇ ਰੀਤ, ਰੀਤੀਵਾਨ ਹੁਕਮ ਵਰਤਾਇੰਦਾ। ਸਤਿਜੁਗ ਸਾਚੇ ਲੇਖਾ ਚੁੱਕੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਜ਼ਰ ਕੋਇ ਨਾ ਆਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਨਾਮ ਕਲਮਾ ਦੱਸੇ ਇਕ ਹਦੀਸ, ਹਜ਼ਰਤ ਸਾਚਾ ਸਚ ਪੜ੍ਹਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਗ ਜਾਇਣ ਜੀਤ, ਜੀਵਣ ਜੁਗਤ ਇਕ ਵਖਾਇੰਦਾ। ਝਗੜਾ ਮੁੱਕੇ ਊਚ ਨੀਚ, ਰਾਉ ਰੰਕ ਇਕੋ ਘਰ ਵਸਾਇੰਦਾ। ਆਤਮ ਪਰਮਾਤਮ ਮੇਲ ਮਿਲਾਵੇ ਠੀਕ, ਕੂੜਾ ਠੀਕਰ ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਸਚ ਪ੍ਰੀਤ, ਪ੍ਰੀਤੀਵਾਨ ਇਕ ਹੋ ਜਾਇੰਦਾ। ਸਚ ਪ੍ਰੀਤ ਕਰੋ ਹਰਿ ਸਵਾਮੀ, ਦੋ ਜਹਾਨ ਮਿਲੇ ਵਡਿਆਈਆ। ਪੁਰਖ ਅਕਾਲ ਦੀ ਪੜ੍ਹੋ ਅਗੰਮੀ ਬਾਣੀ, ਨਿਤ ਨਵਿਤ ਜੋ ਆਦਿ ਜੁਗਾਦਿ ਸੁਣਾਈਆ। ਅੰਮ੍ਰਿਤ ਆਤਮ ਰਸ ਪੀਓ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨੀ ਸ਼ਹਿਨਸ਼ਾਹ ਸੁਣਾਏ ਸਚ ਕਹਾਣੀ, ਕਹਾਵਤ ਰੂਪ ਨਾ ਕੋਇ ਵਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੁਰਤੀ ਬਾਲੀ ਨੱਢੀ ਇਕ ਅੰਜਾਣੀ, ਸੋਚ ਸਮਝ ਸਕੇ ਕੁਛ ਨਾ ਰਾਈਆ। ਜਿਸ ਕਿਰਪਾ ਕਰੇ ਸਚ ਮਹਿਬੂਬ ਹਰਿ ਸੁਲਤਾਨੀ, ਸੁਲ੍ਹਾਕੁਲ
❋
❋
ਸੁਲ੍ਹਾ ਆਪਣੇ ਨਾਲ ਕਰਾਈਆ। ਸੋ ਸੂਫ਼ੀ ਭਗਤ ਰੂਹ ਆਤਮ ਕਦੇ ਨਾ ਹੋਏ ਫ਼ਾਨੀ, ਫ਼ਨਾਹ ਦਿਸੇ ਸਰਬ ਲੋਕਾਈਆ। ਪਰਵਰਦਿਗਾਰ ਸਾਂਝਾ ਯਾਰ ਮਿਲਿਆ ਜਾਨੀ, ਅਨਜਾਣਤ ਅਨਜਾਣ ਆਪਣੀ ਗੋਦ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕ ਪਦ ਨਿਰਬਾਨੀ, ਜੋ ਪਦ ਪਦ ਚਲਿਆਂ ਹੱਥ ਕਿਸੇ ਨਾ ਆਈਆ।
੩ ਵਸਾਖ ੨੦੨੧ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਪੀਰ ਪੈਗ਼ੰਬਰ ਕਰਨ ਇਜ਼ਹਾਰ, ਧੁਰ ਦੇ ਢੋਲੇ ਗੀਤ ਸੁਣਾਈਆ। ਵੇਖ ਖੇਲ ਪਰਵਰਦਿਗਾਰ, ਖ਼ੁਸ਼ੀਆਂ ਰੰਗ ਘਰ ਰੰਗਾਈਆ। ਗੁਰ ਅਵਤਾਰ ਬੋਲ ਜੈਕਾਰ, ਸਚ ਸੰਦੇਸਾ ਰਹੇ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਯਾਰ, ਸੱਚਾ ਸਾਚੀ ਕਾਰ ਕਮਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਈਆ। ਚਾਰ ਜੁਗ ਦਾ ਲੇਖਾ ਵੇਖੇ ਆਪ ਨਿਰੰਕਾਰ, ਭਵਿਖਤ ਪੜਦਾ ਆਪ ਚੁਕਾਈਆ। ਪੜ੍ਹਨ ਸੁਣਨ ਦੀ ਜਾਣ ਗੁਫ਼ਤਾਰ, ਗੁਫ਼ਤ ਸ਼ਨੀਦ ਦਏ ਸਮਝਾਈਆ। ਲੋਕਮਾਤ ਹੋ ਉਜਿਆਰ, ਪਰਦਾ ਆਪਣਾ ਆਪ ਚੁਕਾਈਆ। ਹਰਿਜਨ ਸੰਤ ਸ੍ਰੀ ਭਗਵੰਤ ਲਏ ਉਠਾਲ, ਅੱਠ ਤਤ ਵੇਖੇ ਚਾਈਂ ਚਾਈਂਆ। ਸਚ ਦਵਾਰਾ ਸਤਿ ਸੱਚੀ ਧਰਮਸਾਲ, ਮੰਦਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਾਰ ਸਚ ਕਮਾਈਆ। ਪੀਰ ਪੈਗ਼ੰਬਰ ਕਹਿਣ ਮੋਹੇ ਮਨਜ਼ੂਰ, ਮਨਸਾ ਤੇਰੇ ਵਿਚ ਸਮਾਈਆ । ਤੇਰਾ ਜਲਵਾ ਉਪਰ ਕੋਹਤੂਰ, ਨੂਰ ਨੂਰਾਨਾ ਨਜ਼ਰੀ ਆਈਆ। ਤੇਰੇ ਬਰਦੇ ਹੋਏ ਮਸ਼ਕੂਰ, ਸਜਦਾ ਸੀਸ ਨਿਵਾਈਆ। ਲੋਕਮਾਤ ਬਣ ਮਜ਼ਦੂਰ, ਚਾਕਰ ਤੇਰੀ ਸੇਵ ਕਮਾਈਆ। ਕਲਜੁਗ ਅੰਤ ਮੱਚਿਆ ਵੇਖ ਫ਼ਤੂਰ, ਭਰਮੇ ਭੁੱਲੀ ਸਰਬ ਲੋਕਾਈਆ। ਮਨ ਵਾਸਨਾ ਕੂੜ ਗ਼ਰੂਰ, ਗੁਰਬਤ ਘਰ ਘਰ ਡੇਰਾ ਲਾਈਆ। ਕੋਈ ਨਾ ਮੰਗੇ ਪ੍ਰਭੂ ਤੇਰੇ ਚਰਨ ਧੂੜ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਈਆ। ਮਾਇਆ ਮਮਤਾ ਹੋਈ ਮਸ਼ਹੂਰ, ਮਸ਼ਵਰਾ ਘਰ ਘਰ ਦੇਵੇ ਚਾਈਂ ਚਾਈਂਆ । ਸਾਧ ਸੰਤ ਕਰਨ ਕਸੂਰ, ਬੇਵਫ਼ਾ ਨਜ਼ਰੀ ਆਈਆ। ਜਿਨ੍ਹਾਂ ਦੀ ਮਹਿਮਾਂ ਸਿਫ਼ਤ ਕਰੇ ਮਨਸੂਰ, ਨੇਤਰ ਵੇਖ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਦੇਵੇ ਸਚ ਵਡਿਆਈਆ। ਸਚ ਵਡਿਆਈ ਦੇਵਣ ਜੋਗ, ਹਰਿ ਜੋਗੀਸ਼ਰ ਦਇਆ ਕਮਾਇੰਦਾ। ਸੇਜ ਅਗੰਮੜੀ ਭੋਗੇ ਭੋਗ, ਭਸਮੜ ਰੂਪ ਆਪ ਵਟਾਇੰਦਾ। ਲੇਖਾ ਜਾਣ ਆਪਣੇ ਲੋਕ, ਪਰਲੋਕ ਪਰਦਾ ਆਪ ਚੁਕਾਇੰਦਾ। ਮੇਲ ਮਿਲਾਵਾ ਨਿਰਗੁਣ ਜੋਤ, ਸਰਗੁਣ ਨੂਰ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਆਪ ਵਰਤਾਇੰਦਾ। ਪੀਰ ਪੈਗ਼ੰਬਰ ਕਹਿਣ ਸੰਦੇਸਾ, ਸਦਾ ਨਾਮ ਜਣਾਈਆ। ਪਾਰਬ੍ਰਹਮ ਪ੍ਰਭ ਸਚ ਨਰੇਸ਼ਾ, ਨਰ ਨਰਾਇਣ ਖੇਲ ਖਿਲਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮ ਮਹੇਸ਼ਾ, ਸ਼ੰਕਰ ਲਏ ਜਗਾਈਆ। ਗੁਰ ਅਵਤਾਰ ਵਟਾਏ ਵੇਸਾ, ਪੀਰ ਪੈਗ਼ੰਬਰ ਖ਼ਾਕੀ ਤਨ ਹੰਢਾਈਆ। ਅੰਤ ਭਗਵੰਤ ਨਿਰਗੁਣ ਧਾਰੇ ਜੋਤੀ ਭੇਸਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਹੋ ਕੇ ਖੇਲੇ ਖੇਡਾ, ਖ਼ਾਲਕ ਹੋ ਕੇ ਖ਼ਲਕ ਰਿਹਾ ਭੁਲਾਈਆ। ਸ਼ਬਦ ਨਿਸ਼ਾਨਾ ਮਾਰੇ ਨੇਜ਼ਾ, ਤੀਰ ਅੰਦਾਜ਼ ਬਣਿਆ ਬੇਪਰਵਾਹੀਆ। ਆਦਿ ਜੁਗਾਦਿ
❋
❋
ਵਸਣਹਾਰਾ ਸਚਖੰਡ ਧਾਮ ਹਮੇਸ਼ਾ, ਹਰ ਘਟ ਬੈਠਾ ਸੋਭਾ ਪਾਈਆ। ਜਨ ਭਗਤਾਂ ਲਾਏ ਧੁਰ ਦਾ ਲੇਖਾ, ਪੂਰਬ ਲਹਿਣਾ ਵੇਖ ਵਖਾਈਆ। ਭਰਮ ਚੁਕਾਏ ਮੁੱਲਾਂ ਸ਼ੇਖ਼ਾ, ਮਸਾਇਕ ਬੈਠਣ ਮੁਖ ਭਵਾਈਆ। ਜਿਨ੍ਹਾਂ ਭਗਤਾਂ ਪਿਛੇ ਆਪਣੀ ਪੰਜ ਤਤ ਕਾਇਆ ਕੀਤੀ ਭੇਟਾ, ਹੱਡ ਮਾਸ ਨਾੜੀ ਅਗਨੀ ਤਤ ਤਪਾਈਆ। ਤਿਨ੍ਹਾਂ ਗੁਰਮੁਖਾਂ ਬਣ ਕੇ ਆਇਆ ਖੇਵਟ ਖੇਟਾ, ਸਚ ਮਲਾਹ ਰੂਪ ਵਟਾਈਆ। ਨਾਤਾ ਜੋੜ ਪਿਤਾ ਬੇਟਾ, ਪੂਤ ਸਪੂਤ ਲਏ ਉਠਾਈਆ । ਜੁਗ ਜਨਮ ਦਾ ਪਿਛਲਾ ਯਾਦ ਰੱਖੇ ਚੇਤਾ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਮਾਰਨ ਨਾਅਰਾ, ਸ਼ਬਦੀ ਢੋਲਾ ਇਕੋ ਗਾਈਆ। ਚਾਰੋਂ ਕੁੰਟ ਵੇਖ ਪਸਾਰਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ । ਆਦਿ ਜੁਗਾਦੀ ਇਕ ਅਵਤਾਰਾ, ਪੁਰਖ ਅਕਾਲ ਵੇਸ ਵਟਾਈਆ। ਨਿਤ ਨਵਿਤ ਰਹੇ ਜੁਗ ਚਾਰਾ, ਚੌਕੜੀ ਆਪਣਾ ਬੰਧਨ ਪਾਈਆ। ਸਰਗੁਣ ਦੇਵਣਹਾਰ ਸਹਾਰਾ, ਸਮਰਥ ਪੁਰਖ ਮਹਿਮਾ ਅਕੱਥ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਬਣ ਕੇ ਦਏ ਸਮਝਾਈਆ। ਰਹਿਬਰ ਬਣੇ ਆਪ ਖ਼ੁਦਾ, ਖ਼ਾਲਕ ਖ਼ਲਕ ਦਏ ਸਮਝਾਈਆ। ਜੋ ਸੂਫ਼ੀ ਸੁਹੇਲੇ ਹੋਏ ਜੁਦਾ, ਜੁਜ਼ ਆਪਣੇ ਨਾਲ ਮਿਲਾਈਆ । ਮਾਰਗ ਧੁਰ ਦਾ ਦੱਸ ਕੇ ਸਿੱਧਾ, ਸਹਿਜੇ ਸਹਿਜੇ ਲਏ ਉਠਾਈਆ। ਮਿਲ ਸਖੀਆਂ ਪਾਵਣ ਗਿੱਧਾ, ਦੋ ਹੱਥਾਂ ਤਾਲ ਵਜਾਈਆ। ਪ੍ਰਭ ਮਿਲਣ ਦੀ ਮਿਲ ਗਈ ਬਿਧਾ, ਆਤਮ ਪਰਮਾਤਮ ਹੋਈ ਕੁੜਮਾਈਆ। ਸਚ ਸਿੰਘਾਸਣ ਪ੍ਰਭ ਜੂ ਦਿਤਾ ਨਿੱਘਾ, ਨਿਗਾਹ ਆਪਣੀ ਉਤੇ ਟਿਕਾਈਆ। ਪਰੇਮ ਪ੍ਰੀਤੀ ਅੰਦਰ ਭਿੱਜਾ, ਭਿੰਨੜਾ ਰੂਪ ਵਟਾਈਆ। ਪਰੇਮ ਪਿਆਰ ਅੰਦਰ ਸਿਜਾ, ਛਹਿਬਰ ਨਾਮ ਵਖਾਈਆ। ਸਚ ਦਰਬਾਰ ਜਨ ਭਗਤਾਂ ਕੱਢਿਆ ਹਿੱਸਾ, ਦੂਜੀ ਵੰਡ ਨਾ ਕੋਇ ਵੰਡਾਈਆ। ਪੂਰਬ ਜਨਮ ਦਾ ਵੇਖਣਹਾਰਾ ਚਿਠਾ, ਕਾਗ਼ਜ਼ ਆਪਣੇ ਕੋਲੋਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਕਾਬਲ, ਕਾਇਨਾਤ ਦਏ ਸਮਝਾਈਆ । ਸ੍ਰਿਸ਼ਟ ਸਬਾਈ ਬਣ ਕੇ ਬਾਬਲ, ਬਾਬਤ ਆਪਣੀ ਫੇਰਾ ਪਾਈਆ। ਬਾਹਰੋਂ ਦਿਸੇ ਤਨ ਖ਼ਾਕੀ ਪਾਗਲ, ਅੰਦਰ ਸਾਬਤ ਸੂਰਤ ਬੈਠਾ ਬੇਪਰਵਾਹੀਆ । ਸਚ ਦਵਾਰੇ ਕਰੇ ਆਦਲ, ਅਸਲੀਅਤ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਗਾਵਣ ਢੋਲਾ, ਹਰਿ ਹਰਿ ਨਾਮ ਜਣਾਈਆ। ਵੇਖੋ ਪਾਰਬ੍ਰਹਮ ਪ੍ਰਭ ਬਣਿਆ ਗੋਲਾ, ਸੇਵਕ ਆਪਣਾ ਨਾਉਂ ਧਰਾਈਆ। ਸ਼ਬਦ ਸਰੂਪੀ ਹੋ ਵਿਚੋਲਾ, ਵਿਛੜੇ ਆਪਣੇ ਘਰ ਵਸਾਈਆ। ਬਦਲਣਹਾਰਾ ਕਾਇਆ ਚੋਲਾ, ਚੋਲੀ ਇਕੋ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੂਫ਼ੀ ਕਹਿਣ ਤੇਰੀ ਸਦਾਕਤ, ਸਾਹਿਬ ਤੇਰੀ ਵਡਿਆਈਆ। ਦਰਗਾਹ ਸਾਚੀ ਸਚ ਅਦਾਲਤ, ਅਦਲੀ ਨੂਰ ਖ਼ੁਦਾਈਆ। ਕਲਜੁਗ ਕੂੜੀ ਕਿਰਿਆ ਵੇਖ ਬਗ਼ਾਵਤ, ਬੇਪਰਵਾਹ ਫੇਰਾ ਪਾਈਆ। ਰਹਿਮਤ ਨਾਮ ਕਰੇ ਸਖ਼ਾਵਤ, ਅਨਡਿਠੜੀ ਦਾਤ ਵਰਤਾਈਆ। ਜਨ ਭਗਤਾਂ ਦਏ ਜ਼ਮਾਨਤ, ਜ਼ਾਮਨ ਇਕੋ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਖਿਲਾਈਆ। ਗੁਰ ਅਵਤਾਰ ਕਹਿਣ ਵੇਖਿਆ ਹੱਕ, ਹਰਿ ਹਾਕਮ ਬੇਪਰਵਾਹੀਆ। ਪਰਗਟ ਹੋ ਪੁਰਖ ਸਮਰਥ, ਸਚ ਸਾਚੀ
❋
❋
ਕਾਰ ਕਮਾਈਆ। ਸੰਤ ਸੁਹੇਲੇ ਲਏ ਰੱਖ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ । ਨਿਜ ਨੇਤਰ ਖੋਲ੍ਹ ਕੇ ਅੱਖ, ਦੋਹ ਅੱਖਾਂ ਵਿਚੋਂ ਪਰਤੱਖ ਕਰਾਈਆ। ਆਤਮ ਪਰਮਾਤਮ ਸੁਣਾ ਕੇ ਜਸ, ਢੋਲਾ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੀਰ ਪੈਗੰਬਰ ਕਹਿਣ ਵੇਖੋ ਨਜ਼ਾਰਾ, ਨਾਜ਼ਰੀਨ ਆਪ ਜਣਾਇੰਦਾ । ਜਿਸ ਦਾ ਲੇਖ ਦਰੂਦ ਹਜ਼ਾਰਾ, ਇਸਮ ਆਜ਼ਮ ਜੋ ਸਮਝਾਇੰਦਾ। ਜਿਸ ਦਾ ਦਰਗਾਹ ਸਾਚੀ ਸਚ ਮਨਾਰਾ, ਆਸਣ ਸਿੰਘਾਸਣ ਸੋਭਾ ਪਾਇੰਦਾ । ਜਿਸ ਦਾ ਮੁੱਲਾ ਸ਼ੇਖ਼ ਪੀਰ ਪੈਗੰਬਰ ਲਏ ਸਹਾਰਾ, ਸੋ ਸਾਹਿਬ ਵੇਸ ਵਟਾਇੰਦਾ। ਜਿਸ ਦਾ ਮੰਜ਼ਲ ਪੰਧ ਆਦਿ ਜੁਗਾਦਿ ਦਿਸਿਆ ਨਾ ਪਾਰ ਕਿਨਾਰਾ, ਸੋ ਵਿਚ ਸੰਸਾਰਾ ਰੂਪ ਧਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੱਭਿਆ ਕਿਸੇ ਨਾ ਜਾਹਰਾ, ਗੁਪਤ ਗੁਪਤੀ ਰੂਪ ਵਟਾਇੰਦਾ । ਜਨ ਭਗਤਾਂ ਮਿਲ ਕੇ ਲਾਵੇ ਸਚ ਅਖਾੜਾ, ਸੋਹਣੀ ਮੰਡਲ ਰਾਸ ਰਚਾਇੰਦਾ। ਪਿਛਲਾ ਲੇਖਾ ਬਿਨ ਲੇਖਿਉਂ ਪਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚੀ ਕਾਰ ਕਮਾਇੰਦਾ। ਪਿਛਲਾ ਲੇਖਾ ਦੱਸ ਭਗਵੰਤ, ਸਚ ਸਚ ਸਮਝਾਈਆ। ਕਿਸ ਬਿਧ ਮਿਲਾਵਾ ਕੀਤਾ ਬਣਾ ਬਣਤ, ਕਰੀ ਨਾਮ ਕੁੜਮਾਈਆ। ਗੜ੍ਹ ਤੋੜ ਹਉਮੇਂ ਹੰਗਤ, ਹਰਿ ਮੰਦਰ ਦਿਤਾ ਵਸਾਈਆ। ਲੇਖਾ ਚੁਕਿਆ ਬਹਿਸ਼ਤ ਜੰਨਤ, ਸਵਰਗ ਸਵਰਗਾਂ ਡੇਰਾ ਢਾਹੀਆ। ਹੋਏ ਮਿਲਾਵਾ ਤੇਰਾ ਅੰਤ, ਦਾਅਵਾ ਇਕੋ ਇਕ ਰਖਾਈਆ। ਤੂੰ ਸਵਾਮੀ ਨੇਤਾ ਕੰਤ, ਪਤਿਪਰਮੇਸ਼ਵਰ ਤੇਰੀ ਸ਼ਰਨਾਈਆ । ਹਉਂ ਯਾਚਕ ਸੇਵਕ ਦਰ ਮੰਗਤ, ਨਾਰ ਸੁਲੱਖਣੀ ਸੋਭਾ ਪਾਈਆ। ਤੇਰਾ ਨਾਉਂ ਗੀਤ ਗਾਵਾਂ ਮਣੀਆ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਕੋਈ ਭੇਵ ਨਾ ਪਾਵੇ ਪਾਂਧਾ ਪੰਡਤ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪਿਛਲਾ ਜਨਮ ਦੱਸ ਜ਼ਰੂਰ, ਪ੍ਰਭ ਤੇਰੀ ਓਟ ਤਕਾਈਆ। ਜਨਮ ਕਰਮ ਦਾ ਕੀ ਕਸੂਰ, ਖਾ ਕੇ ਕਸਮ ਮੰਗ ਮੰਗਾਈਆ। ਕਿਸ ਬਿਧ ਹੋਇਆ ਦਰ ਤੋਂ ਦੂਰ, ਦੁਰਾਡਾ ਬਹਿ ਕੇ ਡੇਰਾ ਲਾਈਆ। ਕਵਣ ਅੰਤਰ ਕਰੇ ਮਜਬੂਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਂ ਬਰਦਾ ਤੇਰਾ ਮਸ਼ਕੂਰ, ਨਿਉਂ ਨਿਉਂ ਸੀਸ ਝੁਕਾਈਆ। ਮੇਰੀ ਆਸਾ ਮਨਸਾ ਪੂਰ, ਤ੍ਰਿਸਨਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦੇ ਦ੍ਰਿੜਾਈਆ। ਸਾਚਾ ਲੇਖਾ ਪਿਛਲਾ ਸੁਣ, ਸੋ ਸਾਹਿਬ ਆਪ ਸੁਣਾਈਆ। ਗੋਬਿੰਦ ਵੇਲੇ ਕੀਤਾ ਗੁਣ, ਗੁਣ ਅਵਗੁਣ ਰੂਪ ਵਟਾਈਆ। ਬਿਨ ਪੁਰਖ ਅਕਾਲ ਜਾਣੇ ਕਵਣ, ਦੂਸਰ ਸਮਝ ਕਿਸੇ ਨਾ ਆਈਆ। ਦੇਵੇ ਸੰਦੇਸਾ ਧੁਰ ਦਾ ਪਵਣ, ਪਵਣ ਪਵਣਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭੇਵ ਅਭੇਦਾ ਦੱਸੇ ਆਪ, ਹਰਿ ਕਰਤਾ ਦਇਆ ਕਮਾਈਆ। ਤੇਰੇ ਕੋਲੋਂ ਲੈ ਕੇ ਕਲਮ ਦਵਾਤ, ਕਾਗ਼ਜ਼ ਟੁੱਕੜਾ ਮੰਗ ਮੰਗਾਈਆ। ਮਾਝੇ ਵਾਲਿਆਂ ਲਿਖਿਆ ਸਾਫ਼, ਬੇਦਾਅਵਾ ਦੇ ਕੇ ਖ਼ੁਸ਼ੀ ਮਨਾਈਆ। ਓਸ ਲੇਖ ਪਿਛੋਂ ਤੈਨੂੰ ਆਈ ਜਾਗ, ਕਿਉਂ ਕਾਗ਼ਜ਼ ਕਲਮ ਦਵਾਤ ਫੜਾਈਆ। ਓਧਰੋਂ ਆਈ ਇਕ ਆਵਾਜ਼, ਬਿਨ ਰਸਨਾ ਮੁਖ ਸੁਣਾਈਆ। ਇਸ ਵਿਚ ਮੇਰਾ ਰਾਜ਼, ਲੇਖਾ ਬੇਪਰਵਾਹੀਆ। ਅੱਗੋਂ ਬੋਲ ਹਟਵਾਣਾ ਕਹੇ ਗ਼ਰੀਬ ਨਿਵਾਜ਼, ਦਰ ਠਾਂਡੇ ਮੰਗ ਮੰਗਾਈਆ। ਮੇਰੇ ਸਾਹਿਬ ਮੇਰੀ ਰੱਖਣੀ ਲਾਜ, ਭੁੱਲ ਆਪਣੀ ਝੋਲੀ ਪਾਈਆ। ਗੋਬਿੰਦ ਕਿਹਾ ਰੱਖਣਾ ਯਾਦ, ਸਚ ਸੁਨੇਹੜਾ ਇਕ ਜਣਾਈਆ । ਕਲਜੁਗ ਅੰਤਮ ਆਵੇ ਮੇਰਾ
❋
❋
ਬਾਪ, ਪੁਰਖ ਅਕਾਲ ਫੇਰਾ ਪਾਈਆ। ਮੈਂ ਬਣਾਂ ਓਸ ਦਾ ਸਾਕ, ਸੱਜਣ ਰੂਪ ਵਖਾਈਆ। ਤੂੰ ਭੁੱਲਾ ਭਟਕਦਾ ਫਿਰੇਂ ਵਿਚ ਸੰਤਾਪ, ਸੰਸਿਆਂ ਵਿਚ ਭਵਾਈਆ। ਤੇਰਾ ਲੇਖਾ ਪਿਛਲਾ ਵੇਖ ਪਾਕ, ਪਤਤ ਪੁਨੀਤ ਲਏ ਕਰਾਈਆ। ਲਹਿਣਾ ਮੁਕਾਏ ਨਾਲ ਕਲਮ ਦਵਾਤ, ਲੇਖਾ ਲਿਖੇ ਸੱਚੀ ਛਾਹੀਆ। ਪਿਛਲੇ ਕਰਮ ਸੁੱਟ ਕੇ ਡੂੰਘੇ ਖਾਤ, ਉਤੋਂ ਚਰਨਾਂ ਨਾਲ ਦਬਾਈਆ। ਗੁਰਸਿਖ ਤੇਰੀ ਫੇਰ ਬਣਾਏ ਜਾਤ, ਜਮਾਤ ਭਗਤਾਂ ਵਿਚ ਰਲਾਈਆ। ਕਰਨੈਲ ਸਿੰਘ ਕਰਮਾਂ ਦਾ ਪੂਰਾ ਕਰ ਕੇ ਘਾਟ, ਲੇਖਾ ਰੱਖੇ ਬੇਪਰਵਾਹੀਆ।
੩ ਵਸਾਖ ੨੦੨੧ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਟਿੱਲੇ ਪਰਬਤ ਛੱਡੀ ਆਵਣ ਸਿਧ, ਸਾਧਕ ਸਨਕਾਦਕ ਆਪਣਾ ਰਾਹ ਤਕਾਈਆ। ਪੱਥਰਾਂ ਉਤੇ ਰਗੜਦੇ ਆਵਣ ਢਿੱਡ, ਇਬਾਦਤ ਲੇਖੇ ਕਿਸੇ ਨਾ ਪਾਈਆ। ਖ਼ੁਸ਼ੀ ਗ਼ਮੀ ਵਿਚ ਗਏ ਗਿਝ, ਸੁਖੀ ਸੁਖ ਨਾ ਕੋਇ ਜਣਾਈਆ। ਦੋਹਰੇ ਪਿਆਰ ਵਿਚ ਗਏ ਭਿਜ, ਇਕ ਰੰਗ ਨਾ ਕੋਇ ਰੰਗਾਈਆ। ਦਰਸ ਨਾ ਪਾਇਆ ਨੇਤਰ ਦਿਬ, ਦੋਏ ਲੋਚਣ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਿਧ ਸਮਾਧੀ ਅੰਦਰ ਆਵਣ ਦੌੜ, ਭੱਜਣ ਵਾਹੋ ਦਾਹੀਆ। ਸਾਡਾ ਕਾਰਜ ਜਾਏ ਸੌਰ, ਅੱਗੇ ਮਿਲੇ ਮਾਣ ਵਡਿਆਈਆ। ਨੇਤਰ ਵੇਖੀਏ ਕਰ ਕੇ ਗੌਰ, ਗਹਿਰ ਗੰਭੀਰ ਹਰਿ ਗੋਸਾਈਂਆ। ਜਿਸ ਦੇ ਕੋਲ ਵਸਤ ਅਨਮੋਲ, ਅਗੰਮ ਅਥਾਹ ਵਰਤਾਈਆ। ਚਲ ਕੇ ਸੁਣੀਏ ਉਹਦਾ ਬੋਲ, ਜੋ ਭਗਤਾਂ ਰਿਹਾ ਸੁਣਾਈਆ। ਪਰੇਮ ਪਿਆਰ ਅੰਦਰ ਜਾਈਏ ਮੌਲ, ਆਪਣਾ ਆਪ ਮਿਟਾਈਆ । ਗੋਰਖ ਦਾ ਗੋਰਖ ਵਾਲਾ ਕੌਲ, ਪਿਛਲਾ ਯਾਦ ਆਈਆ। ਮਛੰਦਰ ਦੱਸ ਕੇ ਗਿਆ ਧੌਲ, ਧਰਨੀ ਨਾਲ ਰਖਾਈਆ। ਬੈਠੇ ਰਹਿਣਾ ਅਡੋਲ, ਆਸਣ ਸੋਭਾ ਪਾਈਆ। ਨਾਨਕ ਨਾਲ ਜੋ ਕੀਤਾ ਮਖ਼ੌਲ, ਉਸ ਦਾ ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਿਧਾਂ ਵੇਖ ਭੱਜੇ ਨਾਥ, ਆਪਣਾ ਪੰਧ ਮੁਕਾਈਆ। ਦਰਸਨ ਕਰੀਏ ਪੁਰਖ ਸਮਰਾਥ, ਹਰਿ ਦਾਤਾ ਵਡ ਵਡਿਆਈਆ । ਜਾ ਕੇ ਸੁਣੀਏ ਅਗੰਮੀ ਗਾਥ, ਜੋ ਭਗਤਾਂ ਰਿਹਾ ਸੁਣਾਈਆ। ਨੂਰ ਵੇਖੀਏ ਲੋਕਮਾਤ, ਕਾਇਨਾਤ ਕਰੇ ਰੁਸ਼ਨਾਈਆ। ਹਰਿਜਨ ਬਣਾਏ ਸਚ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਜਿਸ ਦੀ ਹੋਏ ਨਾ ਕਦੇ ਵਫ਼ਾਤ, ਮਰਨੀ ਮਰਨ ਮਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਪਾਈਆ। ਨਾਥ ਕਹਿਣ ਵੇਖੀਏ ਅੱਖ, ਨੇਤਰ ਨੈਣ ਉਠਾਈਆ। ਰਾਹ ਤੱਕਦੇ ਗਏ ਥੱਕ, ਟਿੱਲੇ ਪਰਬਤ ਡੇਰਾ ਲਾਈਆ। ਦਰ ਤੇ ਮੰਗੀਏ ਆਪਣਾ ਹੱਕ, ਕੰਨ ਪਾਟੇ ਕੂਕ ਸੁਣਾਈਆ। ਗੋਰਖ ਅੰਦਰ ਵੜ ਕੇ ਗਿਆ ਦੱਸ, ਮਛੰਦਰ ਇਸ਼ਾਰੇ ਨਾਲ ਜਣਾਈਆ। ਇਕੋ ਨਾਮ ਬੋਲ ਅਲੱਖ, ਅਲੱਖ ਨਿਰੰਜਣ ਗਿਆ ਦ੍ਰਿੜਾਈਆ। ਸਾਹਿਬ ਸੁਲਤਾਨ ਦੀ ਰੱਖਿਓ ਆਸ, ਆਸਾ ਆਪਣੀ ਨਾਲ ਵਧਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਸੱਦੇ ਆਪਣੇ ਪਾਸ, ਚਰਨ ਕਵਲ ਕਵਲ ਲਏ ਬੁਲਾਈਆ। ਤੁਹਾਡੀ ਪੂਰੀ ਕਰੇ ਖ਼ਾਹਸ਼, ਆਸਾ ਤ੍ਰਿਸਨਾ ਵੇਖ ਵਖਾਈਆ। ਵੇਖਿਓ ਉਹਦੇ ਅੱਗੇ ਉਡਿਓ ਨਾ ਵਿਚ ਆਕਾਸ਼, ਸਿੱਧੋ ਚਲੇ ਨਾ ਕੋਇ ਚਤਰਾਈਆ।
❋
❋
ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਵਡ ਪਰਤਾਪ, ਏਥੇ ਓਥੇ ਹੋਏ ਸਹਾਈਆ। ਜਿਸ ਨੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਿਆ ਆਪਣਾ ਬਾਪ, ਪਿਤਾ ਪੁਰਖ ਅਕਾਲ ਕਹਿ ਕਹਿ ਖ਼ੁਸ਼ੀ ਰਖਾਈਆ। ਜਿਸ ਦਾ ਮਾਲਾ ਮਣਕਿਆਂ ਨਾਲ ਕਰਦੇ ਜਾਪ, ਧੂੜੀ ਤਪਸਿਆ ਰੂਪ ਵਟਾਈਆ। ਉਸ ਦੇ ਦਰਸਨ ਕਰਨੇ ਸਾਖਿਆਤ, ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੇ ਸਤਿ ਸਰਨਾਈਆ । ਨਾਥ ਸਿਧ ਹੋਏ ਇਕੱਠੇ, ਘਰ ਇਕੋ ਨਜ਼ਰੀ ਆਈਆ। ਪ੍ਰਭ ਸਰਨਾਈ ਸਾਚੇ ਢੱਠੇ, ਮਸਤਕ ਟਿੱਕਾ ਧੂੜ ਰਮਾਈਆ। ਪੁਰਖ ਅਬਿਨਾਸ਼ੀ ਤੇਰੇ ਬੱਚੇ, ਬਚਪਨ ਤੇਰੀ ਝੋਲੀ ਪਾਈਆ। ਟਿੱਲਿਆਂ ਪਰਬਤਾਂ ਉਤੇ ਬੈਠੇ ਰਹੇ ਬਣ ਕੇ ਕੱਚੇ, ਸਾਚਾ ਰੰਗ ਨਾ ਕੋਇ ਰੰਗਾਈਆ। ਵਡਿਆਈਆਂ ਅੰਦਰ ਵੱਡੇ ਹੋ ਹੋ ਨੱਚੇ, ਚਤੁਰਾਈਆਂ ਵਿਚ ਆਪਣੇ ਚਲਿਤਰ ਦਏ ਵਖਾਈਆ। ਤੁਧ ਬਿਨ ਪਰਦਾ ਕੋਈ ਨਾ ਕੱਜੇ, ਸਿਰ ਹੱਥ ਨਾ ਕੋਇ ਰਖਾਈਆ। ਸਭ ਦੇ ਵੇਖ ਦੋਵੇਂ ਹੱਥ ਬੱਧੇ, ਬੰਦਨਾ ਡੰਡੌਤ ਕਰ ਕਰ ਸੀਸ ਨਿਵਾਈਆ। ਗਲਵੀਂ ਖੁਲ੍ਹੇ ਲੰਮੇ ਝੱਗੇ, ਖਪਰੀ ਹੱਥੋਂ ਹੱਥ ਨਜ਼ਰੀ ਆਈਆ। ਕੁੰਡਲ ਪਾ ਵਾਲ ਟੇਢੇ ਕੀਤੇ ਛੱਬੇ, ਸ਼ਕਲ ਬੇਸ਼ਕਲ ਦਿਤੀ ਕਰਾਈਆ। ਕੰਨ ਪਾੜ ਮੁੰਦਰਾਂ ਪਾ ਤੇਰਾ ਦਰ ਫੇਰ ਨਾ ਲੱਭੇ, ਉਠ ਉਠ ਵੇਖੀ ਸਰਬ ਲੋਕਾਈਆ। ਗੋਰਖ ਮਛੰਦਰ ਕਹਿ ਕੇ ਗਏ ਸਾਡਾ ਸਵਾਮੀ ਸਾਥੋਂ ਅੱਗੇ, ਅੱਗੇ ਬੈਠਾ ਡੇਰਾ ਲਾਈਆ। ਜਿਸ ਵੇਲੇ ਕਲਜੁਗ ਵਾ ਤੱਤੀ ਵਗੇ, ਦੂਰ ਦੁਰਾਡਾ ਚਲ ਕੇ ਆਈਆ। ਦੀਪਕ ਜੋਤੀ ਨੂਰ ਨੁਰਾਨਾ ਜਗੇ, ਜਗਮਗ ਜੋਤ ਕਰੇ ਰੁਸ਼ਨਾਈਆ। ਗੋਬਿੰਦ ਸੂਰਾ ਉਹਦੇ ਸੱਜੇ ਖੱਬੇ, ਅੱਗੇ ਪਿਛੇ ਆਪਣਾ ਹੁਕਮ ਵਰਤਾਈਆ। ਪੀਰ ਪੈਗ਼ੰਬਰ ਜਿਸ ਹੁਕਮੇ ਅੰਦਰ ਬੱਧੇ, ਗੁਰ ਅਵਤਾਰ ਬੈਠਣ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਫਿਰਨ ਭੱਜੇ, ਪੰਧ ਮੁਕਾਵਣ ਵਾਹੋ ਦਾਹੀਆ। ਕਲਜੁਗ ਸਤਿਜੁਗ ਤ੍ਰੇਤਾ ਦਵਾਪਰ ਜਿਸ ਦੀ ਚਰਨੀ ਲੱਗੇ, ਦਰ ਠਾਂਡੇ ਸੀਸ ਟਿਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੇ ਦੇਂਦੇ ਪਤੇ, ਧੁਰ ਸੰਦੇਸਾ ਰਾਗ ਸੁਣਾਈਆ। ਜਿਸ ਦੇ ਪਿਛੇ ਸਿਧੋ ਨਾਥੋ ਆਪਣੇ ਘਰ ਛੱਡੇ, ਉਹ ਘਰ ਦਾ ਮਾਲਕ ਬੇਪਰਵਾਹੀਆ। ਹੁਕਮੇ ਅੰਦਰ ਸਾਰੇ ਬੱਧੇ, ਬੱਧੀ ਜਗਤ ਲੋਕਾਈਆ। ਤਨ ਭਬੂਤ ਰਮਾ ਖ਼ਾਕੀ ਪਿੰਡੇ ਕੀਤੇ ਵਾਂਗ ਗਧੇ, ਗਦਾਗਰ ਹੋ ਕੇ ਘਰ ਘਰ ਫੇਰੀ ਪਾਈਆ। ਜਿਸ ਵੇਲੇ ਓਸ ਸਾਹਿਬ ਦੀ ਚਰਨੀ ਜਾ ਕੇ ਲੱਗੇ, ਦੇਵੇ ਮਾਣ ਵਡਿਆਈਆ। ਅਗਲੇ ਪਿਛਲੇ ਸਾਰੇ ਮੁੱਕ ਜਾਣ ਰੱਟੇ, ਰੱਟਾ ਅਗਲਾ ਦਏ ਚੁਕਾਈਆ। ਮੁਖ ਰਹੇ ਲੋੜ ਨਾ ਲਾਉਣ ਦੀ ਘੱਟੇ, ਤੁੂੰਬੀ ਹੱਥ ਨਾ ਕੋਇ ਆਈਆ। ਮਿਰਗਸ਼ਾਲਾ ਉਸ ਦੇ ਚਰਨ ਚੱਟੇ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਤੁਸਾਂ ਦਰਸਨ ਕਰਨਾ ਪਰੇਮ ਦੀ ਅੱਖੇ, ਪਰਮੇਸ਼ਵਰ ਆਪਣਾ ਮੇਲ ਮਿਲਾਈਆ । ਚਾਹੇ ਮਾੜੇ ਚਾਹੇ ਅੱਛੇ, ਅੱਛੇ ਬੁਰੇ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੋਂ ਲਾਹ ਕੇ ਟੋਪੀ ਸੇਲੀ ਰੱਸੇ, ਰਸਤਾ ਸਿਧਾ ਦਏ ਵਖਾਈਆ। ਸਿਧੋ ਨਾਥੋ ਸੁਣਿਓ ਜੋਗ, ਜੁਗਤ ਇਕੋ ਇਕ ਜਣਾਈਆ। ਜਿਸ ਵੇਲੇ ਆਪਣੇ ਪਰੇਮ ਪਿਆਰ ਦੀ ਦੇਵੇ ਚੋਗ, ਕਾਇਆ ਚੋਗਾ ਦਏ ਬਦਲਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਦੁੱਖ ਡੇਰਾ ਢਾਹੀਆ। ਓਸ ਦਵਾਰੇ ਵੇਖਿਓ ਉਹ ਮੌਜ, ਜਿਹੜੀ ਮੌਜ ਭਗਤਾਂ ਨਾਲ ਰਖਾਈਆ। ਨਾਥ ਸਿਧ ਸਾਰੇ ਪੈ ਗਏ ਵਿਚ ਸੋਚ, ਅੰਤਰ ਅੰਤਰ ਆਪਣਾ ਵੇਖ ਵਖਾਈਆ। ਕਿਸ ਕੂਟੇ ਕਰੀਏ ਕੂਚ, ਕਵਣ ਘਰ ਬੈਠਾ ਬੇਪਰਵਾਹੀਆ। ਗੋਰਖ ਕਹੇ ਉਹ ਦਾਤਾ ਮਿਹਰਵਾਨ ਅਲੱਖ ਨਿਰੰਜਣ ਨਿਰਮਲ ਜੋਤ, ਘਟ ਜੋਤੀ
❋
❋
ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਿਧ ਨਾਥ ਆਏ ਦਵਾਰੇ, ਦੂਰ ਦੁਰਾਡੇ ਸੀਸ ਝੁਕਾਈਆ। ਦਰ ਤੇਰੇ ਬਣੇ ਪਨਹਾਰੇ, ਪੱਤਣ ਇਕੋ ਵੇਖ ਵਖਾਈਆ। ਕਿਰਪਾ ਕਰ ਹਰਿ ਨਿਰੰਕਾਰੇ, ਨਿਰਗੁਣ ਤੇਰੀ ਸਚ ਸਰਨਾਈਆ । ਟਿੱਲੇ ਪਰਬਤ ਛੱਡੇ ਜੰਗਲ ਜੂਹ ਉਜਾੜ ਪਹਾੜੇ, ਡੂੰਘੀ ਕੰਦਰ ਸੰਗ ਤਜਾਈਆ। ਜਨ ਭਗਤ ਵੇਖੇ ਦਰ ਸੋਂਹਦੇ ਤੇਰੇ ਲਾੜੇ, ਸੋਹਣਾ ਰੂਪ ਵਟਾਈਆ। ਕਰ ਕਿਰਪਾ ਮੇਲ ਆਪਣੇ ਪਿਆਰੇ, ਪਿਆਰ ਪ੍ਰੀਤਮ ਆਪਣੇ ਵਿਚੋਂ ਪਰਗਟਾਈਆ। ਤੇਰਾ ਦਰਸ ਕਰ ਲੇਖਾ ਚੁੱਕੇ ਸਚ ਦਵਾਰੇ, ਦਵਾਰਾ ਇਕੋ ਸੋਭਾ ਪਾਈਆ। ਵਕਤ ਲੰਘਾਇਆ ਤੇਰੇ ਔਣ ਦੇ ਸੁਣ ਸੁਣ ਲਾਰੇ, ਲਾਰਿਆਂ ਨਾਲ ਆਸਾ ਆਸਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਤੇਰੇ ਹੱਥ ਵਡਿਆਈਆ।