੩ ਵਸਾਖ ੨੦੨੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ
ਟਿੱਲੇ ਆਸਣ ਪਿਛਲੇ ਛੱਡੇ, ਧੂਣੀ ਤੇਰਾ ਨਾਮ ਰਮਾਈਆ। ਸ਼ਬਦੀ ਹੁਕਮ ਤੇਰਾ ਕੱਢੇ, ਬਲ ਆਪਣਾ ਆਪ ਵਖਾਈਆ। ਦਰ ਠਾਂਡਾ ਵੇਖ ਆਏ ਭੱਜੇ, ਬਣ ਪਾਂਧੀ ਪੰਧ ਮੁਕਾਈਆ। ਕਰ ਅਰਦਾਸ ਤੇਰੇ ਅੱਗੇ, ਪ੍ਰਭ ਬਖ਼ਸ਼ ਸਚ ਸਰਨਾਈਆ। ਸਾਡੇ ਪੈਰ ਵੇਖ ਨੰਗੇ, ਛਾਲੇ ਦਿਸਣ ਦੇਣ ਦੁਹਾਈਆ। ਸਾਡੇ ਪਾਟੇ ਚੀਥੜ ਝੱਗੇ, ਚੋਲਾ ਸਚ ਨਾ ਕੋਇ ਹੰਢਾਈਆ। ਸਾਡੇ ਨੰਗੇ ਹੋਏ ਹੱਡੇ, ਚੰਮ ਮਾਟੀ ਪੜਦਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਹੋ ਸਹਾਈਆ। ਆਸਣ ਛੱਡੇ ਟਿੱਲੇ ਪਰਬਤ, ਚੋਟੀਆਂ ਰਾਹ ਤਜਾਈਆ। ਮਾਣ ਅਭਿਮਾਨ ਮਿਟੀ ਗ਼ੁਰਬਤ, ਗ਼ਰੂਰ ਨਜ਼ਰ ਕੋਇ ਨਾ ਆਈਆ। ਗੋਰਖ ਮਛੰਦਰ ਕੋਲੋਂ ਮਿਲੀ ਰੁਖ਼ਸਤ, ਬੰਦੀਖ਼ਾਨਾ ਬੰਦ ਖੁਲ੍ਹਾਈਆ। ਸਾਡੇ ਮਿਲਣ ਦੀ ਜਨ ਭਗਤਾਂ ਵਿਚੋਂ ਕੱਢ ਫ਼ੁਰਸਤ, ਵਾਰ ਥਿਤ ਘੜੀ ਵੇਖ ਵਖਾਈਆ। ਜਾਹਰ ਜਹੂਰ ਨਜ਼ਰੀ ਆਏਂ ਅਗੰਮੀ ਮੁਰਸ਼ਦ, ਮੁਰੀਦ ਆਪਣੇ ਲਏਂ ਬਣਾਈਆ। ਤਨ ਭਬੂਤੀ ਮੈਲ ਧੋ ਦੁਰਮਤ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਦੇ ਗੁਰਮਤ, ਸਿਖਿਆ ਸਤਿ ਸਤਿ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਸੱਚਾ ਦੇ ਵਖਾਈਆ। ਆਸਣ ਛੱਡੇ ਉਚੇ ਟਿੱਲੇ, ਪਰਬਤ ਡੇਰਾ ਢਾਹੀਆ। ਅੰਤਰ ਧੀਰਜ ਸਭ ਦੇ ਹਿਲੇ, ਸਤਿ ਨਜ਼ਰ ਕੋਇ ਨਾ ਆਈਆ। ਪਿਛਲੇ ਮੁੱਕੇ ਚਾਲੀਏ ਛਿਲੇ, ਚਿਲਾ ਅਵਰ ਨਜ਼ਰ ਕੋਇ ਨਾ ਆਈਆ। ਮਾਣ ਵਡਿਆਈ ਵਿਚ ਬੈਠੇ ਰਹੇ ਢਿਲੇ, ਸਿਧ ਉਡਾਰੀ ਸਿਧੀਆਂ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਰਤਾਈਆ। ਟਿੱਲੇ ਪਰਬਤ ਛੱਡ ਕੇ ਆਏ ਦੌੜ, ਸਿੰਗੀ ਨਾਦ ਸੰਗ ਨਾ ਕੋਇ ਲਿਆਈਆ । ਦਰ ਵੇਖ ਬ੍ਰਾਹਮਣ ਗੌੜ, ਆਪਣਾ ਆਪ ਭੇਟ ਚੜ੍ਹਾਈਆ। ਤੇਰਾ ਲੇਖਾ ਗਹਿਰ ਗੰਭੀਰ ਗਵਰ ਗੌਰ, ਬੇਅੰਤ ਰੂਪ ਵਟਾਈਆ। ਸਾਡੇ ਫੂੜੀਆਂ ਉਤੇ ਘਸ ਗਏ ਮੌਰ, ਕਰਵਟ ਬਦਲ ਮਿਲਿਆ ਨਾ ਸੱਚਾ ਮਾਹੀਆ। ਤੇਰੇ ਨਾਲ ਕਾਹਦਾ ਜ਼ੋਰ, ਜਾਬਰ ਤੇਰੀ ਸਚ ਸਰਨਾਈਆ। ਕਲਜੁਗ
❋
❋
ਵੇਖ ਅੰਧੇਰਾ ਘੋਰ, ਸਾਡੀ ਧੀਰਜ ਬੈਠੀ ਡੇਰਾ ਢਾਹੀਆ। ਚਾਰੋਂ ਕੁੰਟ ਨਜ਼ਰੀ ਆਇਆ ਠੱਗ ਚੋਰ, ਸਾਧ ਸਾਧਨਾ ਸਕੇ ਨਾ ਕੋਇ ਕਮਾਈਆ । ਤੇਰੇ ਨਾਲ ਕਰਦੇ ਸਾਰੇ ਖੋਰ, ਪਰੇਮ ਪ੍ਰੀਤ ਨਾ ਕੋਇ ਵਧਾਈਆ। ਜਨ ਭਗਤਾਂ ਪੂਰੀ ਕਰਦਾ ਵੇਖ ਲੋੜ, ਆਸਾ ਸਾਡੀ ਸਾਨੂੰ ਲਿਆ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇ ਵਡਿਆਈਆ। ਟਿੱਲੇ ਪਰਬਤ ਛੱਡ ਕੇ ਚੋਟੀ, ਤੇਰਾ ਰਾਹ ਤਕਾਈਆ । ਵਿਚੋਂ ਕੱਢ ਵਾਸਨਾ ਖੋਟੀ, ਖੋਟੇ ਖਰੇ ਲੈ ਬਣਾਈਆ। ਤੂੰ ਬੇਪਰਵਾਹ ਤਾਰਨਹਾਰਾ ਰਵਦਾਸ ਚੁਮਾਰਾ ਮੋਚੀ, ਮੁਫ਼ਤ ਆਪਣਾ ਨਾਮ ਵਰਤਾਈਆ। ਬੇਸ਼ਕ ਸਾਡੀ ਮੱਤ ਹੋਛੀ, ਹੋਛਿਆਂ ਗਲੇ ਲਗਾਈਆ। ਸਾਨੂੰ ਸਿਧੀਆਂ ਅੰਦਰ ਦੇਂਦਾ ਰਿਹੋਂ ਰੋਟੀ, ਬੋਟੀ ਬੋਟੀ ਸਭ ਦੇ ਮੁਖ ਵਿਚ ਪਾਈਆ। ਤੇਰੇ ਪਰੇਮ ਪਿਆਰ ਦੀ ਅੱਗੇ ਸਚ ਨਾ ਆਈ ਸੋਝੀ, ਸਮਝ ਸਕੀ ਨਾ ਕੋਇ ਸਮਝਾਈਆ। ਬਣੀ ਰਹੀ ਕਮਲੀ ਕੋਝੀ, ਕੂੜੀ ਕਿਰਿਆ ਰੰਗ ਰੰਗਾਈਆ। ਸਿਰ ਤੇ ਰੱਖ ਨਿੱਕੀ ਬੋਦੀ, ਵੱਡਾ ਛਤਰਧਾਰੀ ਦਿਤਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਆਸਣ ਛੱਡੇ ਛੱਡਿਆ ਦਰ, ਘਰ ਤੇਰੇ ਅਲਖ ਜਗਾਈਆ। ਸਚ ਸਵਾਮੀ ਦੇ ਦੇ ਵਰ, ਪੂਰਬ ਆਸਾ ਪੂਰ ਕਰਾਈਆ । ਪੁਰਖ ਅਬਿਨਾਸ਼ੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਜਨ ਭਗਤਾਂ ਅੰਦਰ ਜਾਣਾ ਰਲ, ਹਰਿ ਸੰਗਤ ਚਰਨਾਂ ਜੋੜੇ ਸੇਵ ਕਮਾਈਆ। ਸੋਹੰ ਢੋਲਾ ਲੈਣਾ ਪੜ੍ਹ, ਤੇਰਾ ਮੇਰਾ ਰਾਗ ਸੁਣਾਈਆ। ਦਰਸ ਕਰਨਾ ਸਨਮੁਖ ਖੜ, ਸਵੱਛ ਸਰੂਪੀ ਵੇਖ ਵਖਾਈਆ। ਸਰਨ ਸਰਨਾਈ ਡਿਗਣਾ ਦੜ, ਨਿਧੜਕ ਸੀਸ ਝੁਕਾਈਆ। ਨਿਰਗੁਣ ਪੱਲੂ ਲੈਣਾ ਫੜ, ਨਿਰਗੁਣ ਨਿਰਗੁਣ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਆਪ ਸਹਾਈਆ। ਸਿਧ ਕਹਿਣ ਸਾਨੂੰ ਦੇ ਦੇ ਸਿਦਕ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਤੇਰਾ ਨਜ਼ਰੀ ਆਏ ਇਸ਼ਟ, ਜੋਤੀ ਨੂਰ ਰੁਸ਼ਨਾਈਆ। ਸਾਡੀ ਭਰਮੀ ਖੋਲ੍ਹ ਦ੍ਰਿਸ਼ਟ, ਅਨਦ੍ਰਿਸ਼ਟ ਆਪਣਾ ਰਾਹ ਜਣਾਈਆ। ਸਾਡੇ ਕੋਲ ਪਿਛਲੀ ਲਿਖਤ, ਜੋ ਨਾਨਕ ਗਿਆ ਫੜਾਈਆ। ਉਸ ਦੇ ਉਤੇ ਲੇਖ ਲਿਖਿਆ ਭਵਿਖਤ, ਅੱਖਰ ਨੌ ਨਜ਼ਰੀ ਆਈਆ। ਜਿਸ ਦਾ ਖੇਲ ਟਾਂਕ ਜਿਸਤ, ਚੌਥੇ ਜੁਗ ਸਚ ਦਏ ਵਡਿਆਈਆ। ਤੁਹਾਡਾ ਲੇਖਾ ਚੁੱਕੇ ਉਲਟਾ ਬਿਰਛ, ਲਹਿਣਾ ਲਹਿਣੇ ਵਿਚੋਂ ਆਪ ਵਰਤਾਈਆ। ਪੁਰਖ ਅਕਾਲ ਦੱਸੇ ਇਕ ਆਦਰਸ਼, ਸਤਿ ਸਤਿਵਾਦੀ ਆਪਣਾ ਆਪ ਪਰਗਟਾਈਆ। ਪੂਰਬ ਕਰਮਾਂ ਮੇਟ ਹਰਸ, ਅੰਮ੍ਰਿਤ ਬਰਖ ਮੇਘ ਬਰਸਾਈਆ। ਕਿਰਪਾ ਨਿਧਾਨ ਕਰ ਕੇ ਤਰਸ, ਹਰਿ ਸੰਗਤ ਲਏ ਮਿਲਾਈਆ। ਗੁਰਮੁਖ ਵੇਖ ਹੋਣ ਅਸਚਰਜ, ਪ੍ਰਭ ਇਹ ਕੀ ਖੇਲ ਰਚਾਈਆ। ਨਾ ਇਹ ਨਾਰੀ ਨਾ ਇਹ ਮਰਦ, ਬੁੱਢਾ ਬਾਲ ਬਿਰਧ ਜਵਾਨ ਰੂਪ ਨਜ਼ਰ ਕੋਇ ਨਾ ਆਈਆ। ਸੀਸ ਉਤੇ ਫਿਰੀ ਕਰਦ, ਪੈਰਾਂ ਵਿਚ ਹੋਵੇ ਦਰਦ, ਅੰਗ ਅੰਗ ਆਪਣੀ ਲਏ ਅੰਗੜਾਈਆ । ਹੌਕਿਆਂ ਵਿਚ ਪੀਲਾ ਹੋਇਆ ਜ਼ਰਦ, ਲਾਲੀ ਲਾਲਨ ਲਾਲ ਨਾ ਕੋਇ ਵਖਾਈਆ। ਗੋਰਖ ਕਰ ਕੇ ਆਪਣਾ ਫ਼ਰਜ਼, ਸਚ ਗਿਆ ਸਮਝਾਈਆ । ਦਰ ਦਵਾਰੇ ਕਰਿਓ ਜਾ ਕੇ ਅਰਜ਼, ਆਰਜ਼ੂ ਆਪਣੀ ਅੱਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਮਾਤ ਸਹਾਈਆ। ਸਿਧ ਨਾਥ ਨੇਤਰ ਰੋ, ਨੈਣਾਂ ਨੀਰ ਵਹਾਈਆ। ਚਰਨ ਕਵਲ ਤੇਰੇ ਜਾਈਏ ਛੋਹ, ਸ਼ਹਿਨਸ਼ਾਹ ਮਿਲੇ ਵਡਿਆਈਆ। ਤੇਰੇ ਜੋਗੇ ਜਾਈਏ ਹੋ, ਹੋਕਾ ਦੇ ਦੇ ਰਹੇ ਸੁਣਾਈਆ। ਕਰ ਪਰਕਾਸ਼ ਆਪਣੀ ਲੋ, ਦੀਪਕ ਇਕ ਜਗਾਈਆ। ਟਿੱਲੇ ਪਰਬਤ ਛੁਟਿਆ ਮੋਹ, ਮੁਹੱਬਤ
❋
❋
ਤੇਰੇ ਨਾਲ ਵਧਾਈਆ। ਦੂਰ ਦੁਰਾਡੇ ਆਏ ਚਲ ਕੇ ਜਨ ਭਗਤਾਂ ਸੁਣ ਕੇ ਸੋ, ਸੋਭਾਵੰਤ ਘਰ ਸਾਚੇ ਡੇਰਾ ਲਾਈਆ। ਸਭ ਦੀ ਵਸਤ ਸਭ ਦੇ ਕੋਲੋਂ ਜਿਸ ਨੇ ਲਈ ਖੋਹ, ਖ਼ਾਲੀ ਹੱਥ ਦਿਤੇ ਵਖਾਈਆ। ਬਿਨ ਓਸ ਦਰ ਤੋਂ ਕਿਸੇ ਨਾ ਮਿਲੇ ਢੋ, ਢੋਆ ਲੈ ਕੇ ਭੇਟ ਨਾ ਕੋਇ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚਾ ਹੱਥ ਟਿਕਾਈਆ। ਹੱਥ ਟਿੱਕਾ ਦੇ ਸਾਚੇ ਸਿਰ, ਸਿਰ ਸਰ ਤੇਰੀ ਭੇਟ ਚੜ੍ਹਾਈਆ। ਜਿਵੇਂ ਭਗਤਾਂ ਬਣਿਉਂ ਧਿਰ, ਮਾਲਕ ਧੁਰ ਅਖਵਾਈਆ। ਸਾਡੇ ਨਾਲੋਂ ਨਾ ਜਾਈਂ ਫਿਰ, ਫਿਰਤ ਫਿਰਤ ਪ੍ਰਭ ਤੇਰਾ ਘਰ ਇਕੋ ਵੇਖਿਆ ਚਾਈਂ ਚਾਈਂਆ। ਤੂੰ ਭਗਤਾਂ ਅੱਖਰ ਦੱਸੇਂ ਨਿਰ, ਨਿਰੰਕਾਰ ਕਰੇਂ ਪੜ੍ਹਾਈਆ। ਤੇਰਾ ਵੇਖੀਏ ਘਰ ਥਿਰ, ਜਿਸ ਘਰ ਸ਼ਬਦੀ ਰੂਪ ਵਟਾਈਆ। ਤੂੰ ਬਣ ਕੇ ਸਾਚਾ ਪਿਰ, ਪ੍ਰੀਤਮ ਆਪਣੀ ਉਂਗਲੀ ਲਾਈਆ। ਵੇਖ ਸਾਨੂੰ ਵਿਛੜਿਆਂ ਨੂੰ ਹੋਇਆ ਕਿੰਨਾਂ ਚਿਰ, ਚਿਰੀ ਵਿਛੁਨੇ ਕਿਉਂ ਨਾ ਗੋਦ ਬਹਾਈਆ। ਤੇਰਾ ਸੋਹਣਾ ਸੁਹੰਜਣਾ ਲੱਗੇ ਪਿੜ, ਹਰਿਜਨ ਬੈਠੇ ਡੇਰਾ ਲਾਈਆ। ਫੁਲ ਫਲਵਾੜੀ ਰਹੀ ਖਿਲ, ਗੁਲਸ਼ਨ ਸਚ ਰਿਹਾ ਮਹਿਕਾਈਆ। ਪਰੇਮ ਪਿਆਰ ਕਰ ਕੇ ਪ੍ਰਭ ਠਾਕਰ ਸਾਹਿਬ ਮਿਲ, ਮਿਲਣੀ ਆਪਣੇ ਨਾਲ ਕਰਾਈਆ। ਤੂੰ ਸਾਡਾ ਵੇਖ ਦਿਲ, ਦਿਲਗੀਰ ਹੋ ਕੇ ਦਏ ਦੁਹਾਈਆ। ਜਿਹੜਾ ਗੋਰਖ ਆਪਣੀ ਹੱਥੀਂ ਲਾ ਕੇ ਗਿਆ ਕਿਲ, ਸੋ ਕਿਲ ਕਿਲਕ ਕੂਕ ਮਾਰ ਕੇ ਰਿਹਾ ਸੁਣਾਈਆ । ਚੋਟੀ ਪਰਬਤ ਸਾਰੇ ਗਏ ਹਿਲ, ਹਲੂਣਾ ਤੇਰਾ ਇਕੋ ਨਜ਼ਰੀ ਆਈਆ। ਕੀ ਗੇੜਾ ਗਿਆ ਗਿੜ, ਸਮਝ ਵਿਚੋਂ ਸਮਝ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਸੰਗ ਬਣਾਈਆ। ਆ ਕੇ ਡਿਗੇ ਤੇਰੀ ਚਰਨੀ, ਚਰਨ ਮਿਲੇ ਸਰਨਾਈਆ। ਅੱਗੇ ਮਰੇ ਜਗਤ ਮਰਨੀ, ਮਰਨੀ ਵਿਚੋਂ ਮਰਨੀ ਦੇ ਸਮਝਾਈਆ। ਸਚ ਸਰਨਾਈ ਤੇਰੀ ਤਰਨੀ, ਤਾਰਨਹਾਰੇ ਪਾਰ ਕਰਾਈਆ। ਮਿਰਗਸ਼ਾਲਾ ਦੀ ਖੱਲ ਅੰਦਰ ਪੁਕਾਰ ਕਰੇ ਹਰਨੀ, ਹਿਰਨ ਆਪਣੀ ਆਵਾਜ਼ ਲਗਾਈਆ। ਏਸ ਪ੍ਰਭੂ ਦੀ ਲੱਗੋ ਸਰਨੀ, ਜਿਸ ਸਰਨ ਵਿਚੋਂ ਸਰਨਗਤ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਘਾੜਤ ਅੱਗੇ ਘੜਨੀ, ਪਿਛਲੀ ਘਾੜਤ ਆਪਣੇ ਵਿਚ ਛੁਪਾਈਆ।
੩ ਵਸਾਖ ੨੦੨੧ ਬਿਕ੍ਰਮੀ ਮਸਾ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸਪੁਰ
ਪੁਰਖ ਅਕਾਲ ਖੋਲ੍ਹ ਗਠੜੀ, ਨਿਰਗੁਣ ਨਿਰਵੈਰ ਗੰਢ ਖੁਲ੍ਹਾਈਆ। ਸਾਚਾ ਲੇਖ ਜਣਾ ਬਿਨ ਅੱਖਰੀ, ਆਖ਼ਰ ਆਪਣਾ ਪਰਦਾ ਲਾਹੀਆ । ਜੁਗ ਚੌਕੜੀ ਜੋ ਰੱਖੀ ਵੱਖਰੀ, ਦਰ ਠਾਂਡੇ ਸਚ ਟਿਕਾਈਆ। ਜਿਸ ਦਾ ਭੇਵ ਪੰਡਤ ਪਾਂਧਾ ਖੋਲ੍ਹ ਦੱਸੇ ਨਾ ਕੋਈ ਪੱਤਰੀ, ਹਿਸਾਬ ਕਿਤਾਬ ਨਾ ਕੋਇ ਜਣਾਈਆ। ਨੇਤਰ ਵੇਖ ਨਾ ਪਾਏ ਸ਼ੂਦਰ ਵੈਸ਼ ਬ੍ਰਾਹਮਣ ਸ਼ੱਤਰੀ, ਚਾਰੇ ਜੁਗ ਸਮਝ ਕਿਸੇ ਨਾ ਆਈਆ। ਸਚ ਪਰੇਮ ਪਿਆਰ ਨਾਲ ਰੱਤੜੀ, ਰੰਗ ਰੱਤੇ ਆਪ ਰੰਗਾਈਆ। ਜਿਸ ਦਾ ਤੋਲ ਵਜ਼ਨ ਤੋਲੇ ਕੋਇ ਨਾ ਤੱਕੜੀ, ਤਰਾਜ਼ੂ ਵਿਚ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਦਰਸਾਈਆ। ਭੇਵ ਅਭੇਦਾ ਖੋਲ੍ਹ ਭਗਵਾਨ, ਹਰਿ ਕਰਤੇ ਤੇਰੀ ਵਡਿਆਈਆ। ਆਦਿ
❋
❋
ਜੁਗਾਦਿ ਜੁਗ ਚੌਕੜੀ ਖੇਲ ਮਹਾਨ, ਖ਼ਾਲਕ ਖ਼ਲਕ ਆਪ ਕਰਾਈਆ। ਸਚਖੰਡ ਨਿਵਾਸੀ ਨੌਜਵਾਨ, ਮਰਦ ਮਰਦਾਨੇ ਤੇਰੀ ਸ਼ਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਤੇਰਾ ਭੇਵ ਨਾ ਸਕੇ ਜਾਣ, ਅਨੁਭਵ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਬਿਨ ਅੱਖਰਾਂ ਵੱਖਰਾ ਦੇਵੇਂ ਗਿਆਨ, ਬੋਧ ਅਗਾਧ ਕਰੇਂ ਪੜ੍ਹਾਈਆ। ਇਕ ਸੱਤ ਦਾ ਦੇਵਣਹਾਰਾ ਦਾਨ, ਪੰਜ ਛੇ ਬਖ਼ਸ਼ਣਹਾਰਾ ਮਾਣ, ਸਿਰ ਆਪਣਾ ਹੱਥ ਟਿਕਾਈਆ । ਸਤਾਰਾਂ ਸੌ ਛਪੰਜਾ ਬਿਕ੍ਰਮੀ ਪੁਰਖ ਅਬਿਨਾਸ਼ੀ ਗੋਬਿੰਦ ਦਿਤਾ ਇਕ ਫ਼ਰਮਾਣ, ਸਚ ਸੰਦੇਸਾ ਧੁਰ ਅਲਾਈਆ। ਮੈਂ ਤੇਰਾ ਤੂੰ ਮੇਰਾ ਬਾਲਾ ਨੱਢਾ ਇਕ ਨਿਧਾਨ, ਪੂਤ ਸਪੂਤਾ ਨਜ਼ਰੀ ਆਈਆ। ਤੇਰਾ ਲੇਖਾ ਵਿਚ ਜਹਾਨ, ਲੋਕਮਾਤ ਕਰੀ ਕੁੜਮਾਈਆ। ਪੰਜ ਤਤ ਸ੍ਰਿਸ਼ਟ ਸਬਾਈ ਕਰ ਪਹਿਚਾਨ, ਆਤਮ ਅੰਤਰ ਨਿਰਗੁਣ ਨਜ਼ਰੀ ਆਈਆ। ਮਨ ਮਤ ਬੁਧ ਨੌ ਦਰ ਖੇਲ ਮਹਾਨ, ਕਾਇਆ ਤਨ ਮਾਟੀ ਰਚਨ ਰਚਾਈਆ। ਬਿਨ ਸਤਿਗੁਰ ਕਿਰਪਾ ਸਾਚਾ ਮੰਦਰ ਵੇਖੇ ਨਾ ਕੋਇ ਮਕਾਨ, ਘਰ ਘਰ ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਵਰਨ ਬਰਨ ਜਾਤ ਪਾਤ ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਰਬ ਕੁਰਲਾਣ, ਦੀਨ ਮਜ਼੍ਹਬ ਕਰੇ ਲੜਾਈਆ। ਨਰੰਤਰ ਬ੍ਰਹਮ ਸਕੇ ਨਾ ਕੋਇ ਪਹਿਚਾਨ, ਕੂੜੀ ਕਿਰਿਆ ਹੋਈ ਬੇਈਮਾਨ, ਸਾਚਾ ਜਲਵਾ ਨੂਰ ਜਹੂਰ ਨਾ ਕੋਇ ਰੁਸ਼ਨਾਈਆ। ਕਾਗਦ ਕਲਮ ਲਿਖ ਲਿਖ ਦੇ ਕੇ ਗਏ ਬਿਆਨ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਗਏ ਗਿਆਨ, ਰਸਨਾ ਜਿਹਵਾ ਬੱਤੀ ਦੰਦ ਸੋਹਲਾ ਢੋਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਇਕ ਅਖਵਾਇੰਦਾ । ਵਸਣਹਾਰਾ ਸਚਖੰਡ ਦਵਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਨੌਜਵਾਨ ਰੂਪ ਰੰਗ ਰੇਖ ਭੇਖ ਵੇਖ, ਜਗਤ ਨਾ ਕੋਇ ਸਮਝਾਇੰਦਾ । ਵਸਣਹਾਰਾ ਅਗੰਮੜੇ ਦੇਸ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਦੋ ਜਹਾਨਾਂ ਬਣ ਨਰੇਸ਼, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਆਪਣਾ ਹੁਕਮ ਵਰਤਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਗੋਬਿੰਦ ਤੇਰਾ ਕਰ ਪਿਆਰ ਅੰਤਰ ਆਤਮ ਮਾਣੇ ਤੇਰੀ ਸੇਜ, ਸੋਭਾਵੰਤ ਆਪਣਾ ਆਸਣ ਲਾਇੰਦਾ। ਜੋਤੀ ਜਲਵਾ ਨੂਰੀ ਦੇ ਕੇ ਤੇਜ, ਸ਼ਬਦੀ ਢੋਲਾ ਰਾਗ ਸੁਣਾਇੰਦਾ। ਸਤਿ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਪੁਰਖ ਅਕਾਲ ਲੈਣਾ ਪੇਖ, ਬਿਨ ਅੱਖਾਂ ਨਜ਼ਰੀ ਆਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਬਦਲੇ ਰੇਖ, ਲੇਖਾ ਆਪਣੇ ਹੱਥ ਵਖਾਇੰਦਾ। ਮੁਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਜਣਾਇੰਦਾ। ਆਦਿ ਅੰਤ ਜੁਗਾ ਜੁਗੰਤ ਰਹੇ ਹਮੇਸ਼, ਮਰਨ ਜਮਣ ਵਿਚ ਕਦੇ ਨਾ ਆਇੰਦਾ। ਸੇਵਾ ਲਾਏ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣੀ ਕਾਰ ਕਮਾਇੰਦਾ । ਉਸ ਦਾ ਲੇਖਾ ਕੋਈ ਨਾ ਸਕੇ ਵੇਖ, ਗਠੜੀ ਖੋਲ੍ਹ ਹੱਥ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਆਪ ਜਣਾਇੰਦਾ। ਪਾਰਬ੍ਰਹਮ ਹਰਿ ਕਰਤਾ ਕਰਤਾਰ, ਕਰਨਹਾਰ ਵੱਡੀ ਵਡਿਆਈਆ। ਸਚ ਦਵਾਰਾ ਖੋਲ੍ਹ ਕਿਵਾੜ, ਪੜਦਾ ਉਹਲਾ ਆਪ ਚੁਕਾਈਆ। ਇਸ਼ਾਰੇ ਨਾਲ ਦਏ ਵਖਾਲ, ਗੋਬਿੰਦ ਆਪ ਜਗਾਈਆ। ਉਠ ਲਾਡਲੇ ਧੁਰ ਦੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸਚਖੰਡ ਦਵਾਰਾ ਵੇਖ ਸੱਚੀ ਧਰਮਸਾਲ, ਥਿਰ ਘਰ ਤੇਰਾ ਆਸਣ ਇਕ ਸੁਹਾਈਆ। ਆਦਿ ਜੁਗਾਦਿ ਜੁਗ ਚੌਕੜੀ ਚਲਾਂ
❋
❋
ਤੇਰੇ ਨਾਲ, ਨਿਤ ਨਵਿਤ ਸਗਲਾ ਸੰਗ ਬਣਾਈਆ। ਉਠ ਵੇਖ ਮੁਰੀਦਾਂ ਮੁਰਸ਼ਦ ਲਿਖਿਆ ਹਾਲ, ਲੇਖਾ ਜਾਣੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਤੇਰਾ ਲੇਖ ਅਨਡਿਠ, ਪ੍ਰਭ ਨਜ਼ਰ ਕਿਸੇ ਨਾ ਆਈਆ। ਕੋਈ ਨਾ ਜਾਣੇ ਤੇਰਾ ਭੇਤ, ਅਭੇਵ ਤੇਰੀ ਵਡਿਆਈਆ। ਧੰਨ ਭਾਗ ਤੂੰ ਮੇਰਾ ਕੀਤਾ ਹੇਤ, ਹਉਂ ਬਾਲਕ ਤੇਰੀ ਗੋਦ ਸੁਹਾਈਆ। ਜਿਉਂ ਭਾਵੇ ਤਿਉਂ ਖੇਲੇਂ ਖੇਡ, ਖ਼ਾਲਕ ਖ਼ਲਕ ਸਚ ਖ਼ਿਲਾਰੀ ਆਪਣਾ ਰੂਪ ਵਟਾਈਆ। ਹੁਕਮੇ ਅੰਦਰ ਸਭ ਨੂੰ ਦੇਵੇਂ ਭੇਜ, ਭੈ ਭੌ ਆਪਣਾ ਸਿਰ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣ ਗੋਬਿੰਦ ਸੱਚੇ, ਸਚ ਦਿਆਂ ਦ੍ਰਿੜਾਈਆ। ਉਠ ਲਾਡਲੇ ਮੇਰੇ ਬੱਚੇ, ਤੇਰਾ ਬਚਪਨ ਇਕ ਬਣਾਈਆ। ਲੱਖ ਚੁਰਾਸੀ ਭਾਂਡੇ ਕੱਚੇ, ਤਨ ਮਾਟੀ ਖ਼ਾਕ ਰਲਾਈਆ । ਮਨ ਵਾਸਨਾ ਨਵ ਨੌ ਚਾਰ ਨੱਚੇ, ਮਨ ਮਤ ਬੁੱਧ ਆਪਣੀ ਕਾਰ ਕਮਾਈਆ। ਗੁਰ ਗੋਬਿੰਦ ਦੋਵੇਂ ਇਕ ਘਰ ਵਸੇ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ । ਸੂਰਜ ਚੰਦ ਨਾ ਕੋਈ ਰਵ ਸੱਸੇ, ਮੰਡਲ ਮੰਡਪ ਰੂਪ ਨਾ ਕੋਇ ਵਟਾਈਆ। ਇਕੋ ਜੋਤ ਜੋਤ ਪਰਕਾਸ਼ੇ, ਪਰਕਾਸ਼ਵਾਨ ਨੂਰ ਖ਼ੁਦਾਈਆ। ਸਾਚਾ ਲੇਖ ਲਿਖੇ ਪੁਰਖ ਅਬਿਨਾਸ਼ੇ, ਨਾ ਕੋਈ ਰੱਖੇ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਕਲਮ ਸ਼ਾਹੀ ਨਾ ਕੋਇ ਕਾਤਬ, ਲੇਖਾ ਲਿਖਤ ਵਿਚ ਨਾ ਆਈਆ। ਸਮਝ ਨਾ ਸਕੇ ਸਰਗੁਣ ਤਾਕਤ, ਨਿਰਗੁਣ ਆਪਣਾ ਪਰਦਾ ਪਾਈਆ। ਪਰਮ ਪੁਰਖ ਪਰਮਾਤਮ ਜੁਗ ਚੌਕੜੀ ਆਪਣੀ ਆਪੇ ਜਾਣੇ ਆਦਤ, ਅਦਾਲਤ ਦਰਗਾਹ ਸਾਚੀ ਹੱਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹੀ ਸਲਾਮਤ, ਸਾਹਿਬ ਦਾਤਾ ਵਡ ਵਡਿਆਈਆ। ਪੁਰਖ ਅਕਾਲ ਕਹੇ ਗੋਬਿੰਦ ਉਠ ਵੇਖ ਨੁਕਤਾ, ਬਿਨ ਅੱਖਾਂ ਦਿਆਂ ਵਖਾਈਆ। ਜਿਸ ਦਾ ਲੇਖ ਕਦੇ ਨਾ ਮੁੱਕਦਾ, ਜੁਗ ਚੌਕੜੀ ਹੁਕਮ ਵਰਤਾਈਆ। ਜਿਸ ਦਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਸਰੋਵਰ ਕਦੇ ਨਾ ਸੁੱਕਦਾ, ਕੋਟਨ ਕੋਟ ਸਮੁੰਦ ਸਾਗਰ ਬੈਠੇ ਮੁਖ ਸ਼ਰਮਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਦੀ ਸਿਖਿਆ ਪੁਛਦਾ, ਕਰਨਹਾਰ ਸਚ ਪੜ੍ਹਾਈਆ। ਓਸ ਤੇਰੇ ਨਾਲ ਨਾਤਾ ਜੋੜਿਆ ਪਿਉਂ ਪੁੱਤ ਦਾ, ਪਤਿਪਰਮੇਸ਼ਵਰ ਸੱਜਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਕੀ ਇਕ ਸੱਤ, ਅੰਕ ਅੰਕ ਨਾਲ ਜੁੜਾਈਆ। ਪੰਜ ਛੇ ਦਾ ਭੇਵ ਦੱਸ, ਕਿਸ ਬਿਧ ਹੋਵੇ ਕੁੜਮਾਈਆ। ਚੌਥੇ ਜੁਗ ਚਾਰੋਂ ਕਰ ਇਕੱਠ, ਸੱਚਾ ਬੰਧਨ ਪਾਈਆ । ਵਿਚੋਂ ਦੂਈ ਦਵੈਤ ਕੱਟ, ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਇਕ ਕਹੇ ਮੇਰਾ ਖੇਲ ਏਕੰਕਾਰ, ਸਤਿ ਕਹੇ ਸਤਿ ਸਤਿਵਾਦੀ ਨਜ਼ਰੀ ਆਈਆ। ਪੰਜ ਕਹੇ ਮੇਰਾ ਪੰਚ ਆਧਾਰ, ਪੰਚਮ ਪੰਚ ਦੇਵੇ ਵਡਿਆਈਆ। ਛੇ ਕਹੇ ਮੇਰਾ ਸੱਚਾ ਘਰ ਬਾਰ, ਛੇ ਘਰ ਗੁਰ ਗੁਰ ਬੂਝ ਬੁਝਾਈਆ। ਇਕ ਸੱਤ ਪੰਜ ਛੇ ਕਰ ਤਿਆਰ, ਸਤਾਰਾਂ ਸੌ ਛਪੰਜਾ ਬਿਕ੍ਰਮੀ ਵਾਰ ਥਿਤ ਇਕ ਰਖਾਈਆ। ਜਿਸ ਥਿਤ ਅੰਦਰ ਪੁਰਖ ਅਕਾਲ ਗੋਬਿੰਦ ਕੀਤਾ ਪਿਆਰ, ਪਰੇਮ ਪ੍ਰੀਤੀ ਇਕ ਸਮਝਾਈਆ। ਉਠ ਦੁਲਾਰੇ ਕਰ ਧਿਆਨ, ਨੇਤਰ ਲੋਚਣ ਲੈਣਾਂ ਅੱਖ ਖੁਲ੍ਹਾਈਆ। ਚਾਰ ਵਰਨ ਰੋਵਣ ਜ਼ਾਰੋ ਜ਼ਾਰ, ਬਰਨ ਅਠਾਰਾਂ ਰਹੇ ਕੁਰਲਾਈਆ। ਗ਼ਰੀਬ ਨਿਮਾਣਿਆਂ
❋
❋
ਕੋਝਿਆਂ ਕਮਲਿਆਂ ਕੋਈ ਨਾ ਸਕੇ ਉਠਾਲ, ਸ਼ਾਹ ਸੁਲਤਾਨ ਸਿਰ ਹੱਥ ਨਾ ਕੋਇ ਟਿਕਾਈਆ। ਸ਼ਬਦ ਦੁਲਾਰੇ ਬਣ ਦਲਾਲ, ਲੋਕਮਾਤ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ। ਗੋਬਿੰਦ ਕਹੇ ਮੈਂ ਕੀ ਜਾਣਾਂ, ਪ੍ਰਭੂ ਕੀ ਤੇਰੀ ਵਡਿਆਈਆ। ਬਾਲਾ ਨੱਢਾ ਤੇਰਾ ਅਞਾਣਾ, ਸਦ ਹੁਕਮੇ ਵਿਚ ਸਮਾਈਆ। ਪਰੇਮ ਪਿਆਰ ਤੇਰਾ ਪੀਣਾ ਖਾਣਾ, ਦੂਜੀ ਤ੍ਰਿਸਨਾ ਨਾ ਕੋਇ ਵਧਾਈਆ। ਤੂੰ ਮੇਰਾ ਮੈਂ ਤੇਰਾ ਗਾਣਾ ਗਾਣਾ, ਇਕੋ ਢੋਲਾ ਰਿਹਾ ਗਾਈਆ। ਤੂੰ ਸਾਹਿਬ ਸਤਿਗੁਰ ਬੀਨਾ ਦਾਨਾ, ਦਾਤਾਰ ਤੇਰੀ ਸ਼ਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਦ ਤੇਰਾ ਸੰਗ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਕਰਾਂ ਪਿਆਰ, ਸਚ ਸਚ ਦ੍ਰਿੜਾਈਆ। ਤੇਰੇ ਨਾਲ ਕੌਲ ਇਕਰਾਰ, ਇਕਰਾਰਨਾਮਾ ਆਪਣੀ ਹੱਥੀਂ ਦਿਤਾ ਲਿਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੱਜਣ ਕਰ ਤਿਆਰ, ਪੰਜ ਤਤ ਤਨ ਵਡਿਆਈਆ। ਅੰਮ੍ਰਿਤ ਆਤਮ ਜਾਮ ਪਿਆਲ, ਰੋਗ ਸੋਗ ਮਿਟਾਈਆ। ਚਾਰ ਵਰਨਾਂ ਦੇ ਆਧਾਰ, ਊਚ ਨੀਚ ਨਾ ਕੋਇ ਰਖਾਈਆ। ਸਾਚੀ ਸਿਖੀ ਕਰ ਤਿਆਰ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਪੰਚ ਸ਼ਬਦ ਨਾਦ ਧੁਨਕਾਰ, ਘਰ ਵੱਜੇ ਨਾਮ ਵਧਾਈਆ। ਤੇਰਾ ਲੇਖਾ ਅਗੰਮ ਅਪਾਰ, ਅਲਖ ਅਗੋਚਰ ਦਏ ਸਮਝਾਈਆ। ਬੂਟਾ ਲਾਉਣਾ ਇਕ ਕਰਤਾਰ, ਮਾਲੀ ਤੇਰਾ ਰੂਪ ਬਣਾਈਆ । ਪਾਲੀ ਬਣ ਕੇ ਵੇਖੇ ਸਿਰਜਣਹਾਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਪੁਰਖ ਅਕਾਲ ਬੂਝ ਬੁਝਾਈਆ। ਚਾਰ ਵਰਨਾਂ ਕਰ ਪਰਵਾਨ, ਪੰਚਮ ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਆਤਮ ਪਿਆ ਜਾਮ, ਰਸ ਇਕੋ ਇਕ ਵਖਾਈਆ। ਲੋਕਮਾਤ ਦੇ ਪੈਗ਼ਾਮ, ਸਚ ਸੰਦੇਸਾ ਇਕ ਸੁਣਾਈਆ। ਜੀਵ ਜੰਤ ਰਹੇ ਨਾ ਕੋਇ ਅੰਞਾਣ, ਭਰਮ ਭੁਲੇਖਾ ਆਪ ਕਢਾਈਆ। ਖ਼ਾਲਸ ਖ਼ਾਲਸਾ ਝੁੱਲੇ ਨਿਸ਼ਾਨ, ਧੁਰਦਰਗਾਹੀ ਹੱਥ ਫੜਾਈਆ। ਵਾਹਿਗੁਰੂ ਆਪ ਕਰੇ ਪਰਵਾਨ, ਗੁਰ ਗੁਰ ਆਪਣੀ ਬੂਝ ਬੁਝਾਈਆ। ਫ਼ਤਹਿ ਡੰਕਾ ਵੱਜੇ ਵਿਚ ਜਹਾਨ, ਦੋ ਜਹਾਨ ਕਰੇ ਸ਼ਨਵਾਈਆ। ਸਚ ਸੰਦੇਸਾ ਤੇਰਾ ਇਕ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸਤਾਰਾਂ ਸੌ ਛਪੰਜਾ ਬਿਕ੍ਰਮੀ ਗੋਬਿੰਦ ਆਖੇ, ਪੁਰਖ ਅਕਾਲ ਤੇਰੀ ਵਡਿਆਈਆ। ਮੈਂ ਸੁਣੀ ਤੇਰੀ ਅਗੰਮੀ ਬਾਤੇ, ਜੋ ਬਾਤਨ ਦਿਤੀ ਜਣਾਈਆ । ਤੇਰਾ ਲੇਖ ਅਗੰਮੀ ਸਾਚੇ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਤਨ ਮਾਟੀ ਕਾਚੇ, ਥਿਰ ਰਹਿਣ ਕੋਇ ਨਾ ਪਾਈਆ । ਗੁਰ ਅਵਤਾਰ ਪੀਰ ਪੈਗੰਬਰ ਪਿਛੇ ਆ ਕੇ ਸਾਰੇ ਗਏ ਭਾਗੇ, ਲੋਕਮਾਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਸਮਝਾਈਆ। ਗੋਬਿੰਦ ਕਹੇ ਗੁਰ ਅਵਤਾਰ ਪੀਰ ਪੈਗੰਬਰ ਜੋ ਮਾਤ ਆਇਆ, ਪੰਜ ਤਤ ਰਹਿਣ ਕਿਸੇ ਨਾ ਪਾਈਆ। ਅੰਤਮ ਤੇਰੇ ਵਿਚ ਸਮਾਇਆ, ਜੋਤੀ ਜੋਤ ਡੇਰਾ ਲਾਈਆ। ਜਗਤ ਨਿਸ਼ਾਨਾ ਨਜ਼ਰ ਨਾ ਆਇਆ, ਧੁਰ ਦਾ ਸੰਗ ਸਗਲਾ ਰੂਪ ਨਾ ਕੋਇ ਵਖਾਈਆ। ਦਰ ਠਾਂਡੇ ਇਕੋ ਮੰਗ ਮੰਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਠਾਂਡੇ ਦਰ ਮੰਗਾਂ ਮੰਗ, ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਸਾਹਿਬ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਇਕ
❋
❋
ਅਖਵਾਈਆ। ਤੇਰਾ ਦਵਾਰਾ ਵੇਖਿਆ ਲੰਘ, ਕੋਟਨ ਕੋਟ ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਤੂੰ ਸਾਹਿਬ ਸੁਲਤਾਨ ਪੁਰਖ ਅਬਿਨਾਸ਼ੀ ਸਚਖੰਡ ਦਵਾਰੇ ਬੈਠੋਂ ਆਪਣੇ ਵਿਚ ਬ੍ਰਹਿਮੰਡ, ਬ੍ਰਹਿਮੰਡ ਬ੍ਰਹਿਮੰਡ ਵਿਚੋਂ ਪਰਗਟਾਈਆ। ਮੈਨੂੰ ਬਣਾ ਕੇ ਗੁਜਰੀ ਚੰਦ, ਲੋਕਮਾਤ ਪੰਜ ਤਤ ਚੋਲਾ ਦਿਤਾ ਪਹਿਨਾਈਆ। ਅੱਗੇ ਵਾਸਤੇ ਮੇਰੀ ਨੰਗੀ ਹੋਣ ਨਾ ਦੇਵੀਂ ਕੰਡ, ਸਿਰ ਆਪਣਾ ਹੱਥ ਟਿਕਾਈਆ। ਨਿਤ ਨਵਿਤ ਤੇਰੇ ਨਾਲ ਜਾਵਾਂ ਹੰਡ, ਸੱਚਾ ਸੰਗ ਸਕੇ ਨਾ ਕੋਇ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਦ ਆਪਣਾ ਮੇਲ ਮਿਲਾਈਆ। ਸਾਚਾ ਪ੍ਰਭੂ ਮੇਲ ਮਿਲਾਇਆ, ਮਿਲਿਆ ਮੇਲ ਵਿਛੜ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਅਖਵਾਇਆ, ਦੂਜਾ ਸੰਗ ਨਾ ਕੋਇ ਰਖਾਈਆ। ਤੂੰ ਜਨਨੀ ਜਨ ਬਣ ਦਾਈ ਦਾਇਆ, ਹਉਂ ਬਾਲਕ ਗੋਦ ਉਠਾਈਆ। ਤ੍ਰੈਗੁਣ ਪੋਹ ਸਕੇ ਨਾ ਮਾਇਆ, ਪੰਜ ਤਤ ਤੇਰੀ ਭੇਟ ਚੜ੍ਹਾਈਆ। ਪੰਜ ਤਤ ਚੋਲਾ ਦੇਣਾ ਤਜਾਇਆ, ਤਨ ਮਾਟੀ ਖ਼ਾਕੀ ਖ਼ਾਕ ਸਮਾਈਆ। ਤੇਰਾ ਨਾਦ ਤੇਰਾ ਸ਼ਬਦ ਤੇਰਾ ਰੂਪ ਨਜ਼ਰੀ ਆਇਆ, ਤੂੰ ਹੀ ਤੂੰ ਦਿਤਾ ਜਣਾਈਆ। ਤੇਰੇ ਨਾਲ ਕੌਲ ਇਕਰਾਰ ਕਰਨ ਇਕੋ ਆਇਆ, ਘਰ ਠਾਂਡੇ ਦੋਏ ਜੋੜ ਵਾਸਤਾ ਪਾਈਆ। ਤੇਰਾ ਭਵਿਖਤ ਤੇਰੀ ਕਿਰਪਾ ਮੈਨੂੰ ਨਜ਼ਰੀ ਆਇਆ, ਮਿਹਰਵਾਨ ਦਿਤਾ ਸਮਝਾਈਆ । ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਬੈਠੇ ਧਿਆਨ ਲਗਾਇਆ, ਕਲਜੁਗ ਅੰਤਮ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਪ੍ਰਭੂ ਜੁਗ ਚੌਕੜੀ ਧਿਆਨ ਲਗੌਂਦੇ ਨੇ। ਨੇਤਰ ਨੈਣ ਰਾਹ ਤਕੌਂਦੇ ਨੇ। ਗੁਰ ਅਵਤਾਰ ਪੀਰ ਪੈਗ਼ੰਬਰ ਵਾਸਤਾ ਪੌਂਦੇ ਨੇ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਹਾਲ ਜਣੌਂਦੇ ਨੇ। ਭਗਤ ਭਗਵਾਨ ਤੇਰਾ ਕਰ ਧਿਆਨ, ਨੇਤਰ ਨੈਣਾਂ ਨੀਰ ਵਹੌਂਦੇ ਨੇ। ਸੰਤ ਸੁਹੇਲੇ ਮੰਗਣ ਦਾਨ, ਖ਼ਾਲੀ ਝੋਲੀ ਅੱਗੇ ਡੌਂਹਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਦਰ ਸਵਾਮੀ ਘਰ ਇਕੋ ਸੋਭਾ ਪੌਂਦੇ ਨੇ। ਗੋਬਿੰਦ ਕਹੇ ਮੈਨੂੰ ਭਵਿਖਤ ਨਜ਼ਰੀ ਔਂਦਾ ਏ। ਜਿਸ ਦਾ ਭੇਵ ਕੋਇ ਨਾ ਪੌਂਦਾ ਏ। ਕਲਜੁਗ ਅੰਤ ਤੇਰਾ ਰਾਹ ਤਕੌਂਦਾ ਏ। ਦੋਏ ਜੋੜ ਵਾਸਤਾ ਪਾ, ਚਰਨ ਸੀਸ ਨਿਵੌਂਦਾ ਏ। ਈਸਾ ਮੂਸਾ ਮੁਹੰਮਦ ਨੈਣ ਰਿਹਾ ਸ਼ਰਮਾ, ਨੇਤਰ ਅੱਖ ਨਾ ਕੋਇ ਉਠੌਂਦਾ ਏ। ਤੇਈ ਅਵਤਾਰ ਚਰਨੀ ਡਿਗੇ ਮਾਰਨ ਧਾਹ, ਨੇਤਰ ਨੈਣਾਂ ਨੀਰ ਸਰਬ ਵਹੌਂਦਾ ਏ। ਸ਼ਾਸਤਰ ਸਿਮਰਤ ਬਣ ਗਵਾਹ, ਸ਼ਹਾਦਤ ਇਕੋ ਵਾਰ ਭੁਗਤੌਂਦਾ ਏ। ਲੱਖ ਚੁਰਾਸੀ ਭੁੱਲੇ ਤੇਰਾ ਨਾਂ, ਸਾਧ ਸੰਤ ਸਾਬਤ ਨਜ਼ਰ ਕੋਇ ਨਾ ਔਂਦਾ ਏ। ਮਾਣਸ ਮਾਨੁਖ ਹੰਸ ਬਣੇ ਦਿਸਣ ਕਾਂ, ਕਾਗ ਬੁਧੀ ਵਾਂਗ ਸਰਬ ਕੁਰਲੌਂਦਾ ਏ। ਪੁੱਤਰ ਮੱਲਣ ਸੇਜਾ ਮਾਂ, ਕਲਜੁਗ ਆਪਣਾ ਰੰਗ ਚੜ੍ਹੌਂਦਾ ਏ। ਨਾਤਾ ਬਣੇ ਭੈਣ ਭਰਾ, ਨਾਰ ਕੰਤ ਨਾ ਕੋਇ ਹੰਡੌਂਦਾ ਏ। ਗੁਰੂ ਚੇਲਾ ਝਗੜਾ ਰਿਹਾ ਪਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲੌਂਦਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਨੇਤਰ ਨੈਣਾਂ ਨੀਰ ਰਹੇ ਵਹਾ, ਸਚ ਗਿਆਨ ਅੰਤਰ ਨਾ ਕੋਇ ਵਖੌਂਦਾ ਏ। ਰਸਨਾ ਜਿਹਵਾ ਢੋਲੇ ਕੂੜੇ ਰਹੇ ਗਾ, ਹਿਰਦੇ ਹਰਿ ਨਾ ਕੋਇ ਵਸੌਂਦਾ ਏ। ਪੀਰ ਪੈਗ਼ੰਬਰ ਕਰਨ ਦੁਆ, ਦੋਏ ਜੋੜ ਵਾਸਤਾ ਪੌਂਦਾ ਏ। ਕਲਮਾ ਕਾਇਨਾਤ ਗਏ ਭੁਲਾ, ਰਸੂਲ ਤੇਰਾ ਗੀਤ ਨਾ ਕੋਇ ਅਲੌਂਦਾ ਏ। ਤੋਬਾ ਤੋਬਾ ਸਾਰੇ ਰਹੇ ਸੁਣਾ, ਸਿਰ ਸੀਸ ਜਗਦੀਸ ਨਾ ਕੋਇ ਝੁਕੌਂਦਾ ਏ। ਚਾਰੋਂ ਕੁੰਟ ਹੋਏ ਵੈਰਾਨ, ਵੈਰੀ ਘਰ ਘਰ ਆਪ ਵਖੌਂਦਾ ਏ। ਲੇਖਾ ਚੁੱਕੇ ਅੰਜੀਲ ਕੁਰਾਨ, ਸਦੀ ਚੌਧਵੀਂ
❋
❋
ਚੌਦਾਂ ਤਬਕ ਹਾਹਾਕਾਰ ਮਚੌਂਦਾ ਏ। ਬੀਸ ਇਕੀਸਾ ਮੈਨੂੰ ਨਜ਼ਰੀ ਰਿਹਾ ਆ, ਜਿਸ ਵੇਲੇ ਕਲਜੁਗ ਆਪਣਾ ਲੇਖਾ ਤੇਰੀ ਝੋਲੀ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਦਰ ਤੇਰੇ ਮੰਗ ਮੰਗੌਂਦਾ ਏ। ਦਰ ਤੇਰੇ ਮੰਗ ਮੰਗਾਵਾਂਗਾ। ਜੋ ਵੇਖਿਆ ਹਾਲ ਸੁਣਾਵਾਂਗਾ। ਅਨਡਿਠੜੀ ਕਾਰ ਕਮਾਵਾਂਗਾ। ਤੇਰੀ ਗਠੜੀ ਫੋਲ ਵਖਾਵਾਂਗਾ। ਜੋ ਧੁਰ ਦੀ ਲਿਖੀ ਪਤਰੀ, ਬਿਨ ਅੱਖਰਾਂ ਅੱਖ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਦਰ ਠਾਂਡਾ ਵੇਖ ਵਖਾਵਾਂਗਾ। ਮੈਨੂੰ ਭਵਿਖਤ ਨਜ਼ਰੀ ਔਂਦਾ ਏ। ਗੁਰ ਅਵਤਾਰ ਪੀਰ ਪੈਗੰਬਰ ਪ੍ਰਭ ਤੇਰੇ ਅੱਗੇ ਸਰਬ ਕੁਰਲੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਵਾਸਤਾ ਪੌਂਦਾ ਏ। ਕਰੋੜ ਤੇਤੀਸਾ ਸੁਰਪਤ ਇੰਦ ਹਾਹਾਕਾਰ ਸੁਣੌਂਦਾ ਏ। ਆਦਿ ਸ਼ਕਤ ਆਦਿ ਭਵਾਨੀ, ਚਤਰਭੁਜ ਮਾਣ ਅਭਿਮਾਨ ਸਰਬ ਮਿਟੌਂਦਾ ਏ। ਪਰਵਰਦਿਗਾਰ ਪੀਰ ਪੈਗ਼ੰਬਰ ਸਜਦਾ ਕਰ ਸ਼ੁਕਰ ਮਨੌਂਦਾ ਏ। ਚਾਰੋਂ ਕੁੰਟ ਧੂਅੰਧਾਰ, ਸਾਚਾ ਚੰਦ ਨਾ ਕੋਇ ਚਮਕੌਂਦਾ ਏ। ਸ੍ਰਿਸ਼ਟ ਸਬਾਈ ਹੁੰਦੀ ਦਿਸੇ ਖ਼ਵਾਰ, ਧੀਰਜ ਧੀਰ ਨਾ ਕੋਇ ਰਖੌਂਦਾ ਏ। ਮੰਦਰ ਮਸਜਦ ਸ਼ਿਵਦਵਾਲੇ ਮੱਠ ਧੂਅੰਧਾਰ, ਹਾਹਾਕਾਰ ਨਾਰੀ ਨਰ ਸਰਬ ਸੁਣੌਂਦਾ ਏ। ਪੰਡਤ ਪਾਂਧੇ ਮੁੱਲਾਂ ਸ਼ੇਖ਼ ਮਸਾਇਕ ਦਿਸਣ ਬੇਈਮਾਨ, ਕਲਮਾ ਹੱਕ ਨਾ ਕੋਇ ਪੜ੍ਹੌਂਦਾ ਏ। ਭਰਮੇ ਭੁੱਲੇ ਵਿਦਵਾਨ, ਚੌਦਾਂ ਵਿਦਿਆ ਜਗਤ ਰਾਹ ਚਲੌਂਦਾ ਏ। ਤੇਰਾ ਨਜ਼ਰ ਨਾ ਆਏ ਕਿਸੇ ਨਿਸ਼ਾਨ, ਨਿਸ਼ਾਨਾ ਤੀਰ ਨਾ ਕੋਇ ਲਗੌਂਦਾ ਏ। ਮੈਂ ਵੇਖ ਕੇ ਹੋਇਆ ਹੈਰਾਨ, ਹਰਿ ਜੂ ਕੀ ਕੀ ਖੇਲ ਵਰਤੌਂਦਾ ਏ। ਏਸੇ ਕਰ ਕੇ ਤੇਰੇ ਅੱਗੇ ਦੇਵਾਂ ਬਿਆਨ, ਆਪਣੀ ਆਸਾ ਤੇਰੀ ਝੋਲੀ ਪੌਂਦਾ ਏ। ਮੈਨੂੰ ਅੰਤ ਦਿਸਦਾ ਤੂੰ ਨਿਹਕਲੰਕ ਪਰਗਟੇਂ ਬਲੀ ਬਲਵਾਨ, ਤੇਰਾ ਅੰਤ ਕਿਸੇ ਨਾ ਔਂਦਾ ਏ। ਰੂਪ ਰੰਗ ਨਾ ਦਿਸੇ ਕੋਇ ਨਿਸ਼ਾਨ, ਮਾਤ ਗਰਭ ਨਾ ਡੇਰਾ ਲੌਂਦਾ ਏ। ਮੇਰੇ ਨਾਲ ਕਰ ਇਕਰਾਰ, ਤੇਰਾ ਮੇਰਾ ਸਚ ਪਿਆਰ, ਸਚ ਸੰਦੇਸਾ ਇਕ ਸੁਣੌਂਦਾ ਏ। ਜਿਸ ਵੇਲੇ ਆਵੇਂ ਵਿਚ ਸੰਸਾਰ, ਮੇਰਾ ਪਰੇਮ ਨਾ ਦੇਵੀਂ ਵਿਸਾਰ, ਵਿਛੋੜਾ ਤੇਰਾ ਨਾ ਮੋਹੇ ਭੌਂਦਾ ਏ। ਤੂੰ ਪਿਤਾ ਪੁਰਖ ਅਕਾਲ ਆਦਿ ਜੁਗਾਦੀ ਦੀਨ ਦਿਆਲ, ਸਦਾ ਦੀਨਨ ਗਲੇ ਲਗੌਂਦਾ ਏ। ਮੈਂ ਤੇਰੇ ਹੁਕਮੇ ਅੰਦਰ ਸਤਾਰਾਂ ਸੌ ਛਪੰਜਾ ਬਿਕ੍ਰਮੀ ਗੁਰਮੁਖ ਬੂਟੇ ਦੇਵਾਂ ਲਾ ਤੂੰ ਆਪੇ ਕਰਨੀ ਪਾਲ, ਪ੍ਰਿਤਪਾਲਕ ਤੇਰੀ ਸੇਵਾ ਇਕ ਸਮਝੌਂਦਾ ਏ। ਜਿਸ ਵੇਲੇ ਵੇਖੇਂ ਆ ਕੇ ਹਾਲ, ਨਿਰਗੁਣ ਆਪਣਾ ਫੇਰਾ ਪੌਂਦਾ ਏ। ਆਪਣੇ ਬੱਚੇ ਨੂੰ ਰੱਖੀਂ ਨਾਲ, ਤੇਰਾ ਵਿਛੋੜਾ ਸਹਿ ਨਾ ਸੰਗ ਤੁੜੌਂਦਾ ਏ। ਪੁਰਖ ਅਬਿਨਾਸ਼ੀ ਹੋ ਦਿਆਲ, ਸਿਰ ਆਪਣਾ ਹੱਥ ਟਿਕੌਂਦਾ ਏ। ਗੋਬਿੰਦ ਤੈਨੂੰ ਵਿਚੋਲਾ ਵਿਚ ਰੱਖਾਂ ਦਲਾਲ, ਬਣ ਵਣਜਾਰਾ ਹੱਟ ਚਲੌਂਦਾ ਏ। ਤੂੰ ਆਪਣੇ ਗੁਰਸਿਖ ਗੁਰਮੁਖ ਲਵੇਂ ਭਾਲ, ਤੇਰੇ ਵਿਛੜੇ ਫੇਰ ਮਿਲੌਂਦਾ ਏ। ਬੀਸ ਇਕੀਸੇ ਕਰਿਆ ਇਕ ਖ਼ਿਆਲ, ਦਲੀਲ ਦਲੀਲ ਨਾਲ ਦ੍ਰਿੜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ। ਸਚ ਕਰਨੀ ਕਾਰ ਕਮਾਵਾਂਗਾ। ਨਿਹਕਲੰਕ ਨੂਰ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਵਾਂਗਾ। ਕਿਲਾ ਕੋਟ ਬੰਕ ਸੁਹਾਵਾਂਗਾ। ਸੰਬਲ ਸੱਚਾ ਡੇਰਾ ਲਾਵਾਂਗਾ। ਸ਼ਬਦ ਚੋਟ ਨਗਾਰੇ ਇਕ ਲਗਾਵਾਂਗਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਵਿਚ ਕਿਸੇ ਨਾ ਆਵਾਂਗਾ। ਨਾ ਕੋਈ ਪੁੱਤ ਕਹੇ ਨਾ ਪੋਤਰਾ ਨਾ ਕੋਈ ਓਤ ਪੋਤ, ਜੋਤੀ ਧਾਰ ਚਮਕਾਵਾਂਗਾ। ਗੋਬਿੰਦ ਤੇਰਾ ਪੂਰਾ ਕਰ ਕੇ ਸ਼ੌਕ, ਸ਼ਹਿਨਸ਼ਾਹ ਤੇਰਾ ਖੇਲ ਵਖਾਵਾਂਗਾ। ਤੇਰਾ ਮੇਲਾ ਨਿਤ ਨਵਿਤ ਰੋਜ਼, ਘੜੀ ਪਲ ਵਿਛੋੜਾ ਵੰਡ ਨਾ ਕੋਈ ਵੰਡਾਵਾਂਗਾ।
❋
❋
ਮੇਰਾ ਲੇਖਾ ਕਿਸੇ ਨਾ ਆਵੇ ਸੋਚ, ਸਮਝ ਵਿਚ ਨਾ ਕਿਸੇ ਦ੍ਰਿੜਾਵਾਂਗਾ। ਜਿਸ ਆਸਾ ਨੂੰ ਰਿਹਾ ਲੋਚ, ਸੋ ਲੋਚਾ ਪੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਰ ਵਖਾਵਾਂਗਾ। ਗੋਬਿੰਦ ਬੀਸ ਇਕੀਸਾ ਵਕਤ ਸੁਹਾਏਗਾ। ਜਗਤ ਜਗਦੀਸਾ ਵੇਖ ਵਖਾਏਗਾ। ਛਤਰ ਸੀਸਾ ਇਕ ਝੁਲਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰਾਂ ਧੁਰ ਹਦੀਸਾ, ਇਕ ਪੜ੍ਹਾਏਗਾ। ਸ਼ਾਹ ਸੁਲਤਾਨਾਂ ਖ਼ਾਲੀ ਖੀਸਾ, ਰਾਜ ਰਾਜਾਨਾਂ ਖ਼ਾਕ ਮਿਲਾਏਗਾ। ਵੇਖ ਵਖਾਏ ਸ਼ਾਸਤਰ ਸਿਮਰਤ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਤੀਸ ਬਤੀਸਾ ਅੰਜੀਲ ਕੁਰਾਨਾ ਪਰਦਾ ਫੋਲ ਫੁਲਾਵੇਗਾ। ਖ਼ਾਣੀ ਬਾਣੀ ਬਣ ਕੇ ਮੀਤਾ, ਮਿੱਤਰ ਪਿਆਰਾ ਪਰਦਾ ਲਾਹਵੇਗਾ। ਲਹਿਣਾ ਦੇਣਾ ਚੁਕਾਏ ਊਚਾਂ ਨੀਚਾਂ, ਰਾਉ ਰੰਕਾਂ ਇਕੋ ਘਰ ਵਸਾਵੇਗਾ। ਲੇਖਾ ਜਾਣੇ ਹਸਤ ਕੀਟਾ, ਅਨਡਿਠਾ ਆਪਣਾ ਰੂਪ ਧਰਾਵੇਗਾ। ਗੋਬਿੰਦ ਤੇਰਾ ਵੇਖ ਬਾਗ਼ੀਚਾ, ਗੁਰਮੁਖ ਸਾਚੇ ਫੂਲ ਮਹਿਕਾਵੇਗਾ। ਚਰਨ ਪ੍ਰੀਤਾ ਬਖ਼ਸ਼ ਕਰੇ ਠਾਂਡਾ ਸੀਤਾ, ਸੀਤਲ ਧਾਰ ਇਕ ਵਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਗਾ। ਪ੍ਰਭ ਕਰਨੀ ਕੀ ਕਮਾਏਂਗਾ। ਕਿਸ ਬਿਧ ਆਪਣਾ ਖੇਲ ਰਚਾਏਂਗਾ। ਸੰਤ ਸੁਹੇਲੇ ਕਿਵੇਂ ਉਠਾਏਂਗਾ। ਗੁਰਮੁਖ ਚੇਲੇ ਕਿਸ ਬਿਧ ਆਪ ਮਿਲਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕੀ ਕਰਤੇ ਕਾਰ ਕਮਾਏਂਗਾ। ਕਲਜੁਗ ਵੇਲੇ ਅੰਤਮ ਆਵਾਂਗਾ। ਆਪਣੀ ਖੇਲ ਖਿਲਾਵਾਂਗਾ। ਗੋਬਿੰਦ ਤੇਰਾ ਸ਼ਬਦੀ ਰੂਪ ਵਟਾਵਾਂਗਾ । ਸਚ ਸੰਦੇਸਾ ਇਕ ਸੁਣਾਵਾਂਗਾ। ਘਰ ਘਰ ਅੰਦਰ ਤੈਨੂੰ ਵਾੜ, ਗੁਰਮੁਖ ਸੋਏ ਆਪ ਉਠਾਵਾਂਗਾ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਡਗਮਗਾਵਾਂਗਾ । ਅੰਤਰ ਆਤਮ ਕਰ ਪਿਆਰ, ਪਰਮਾਤਮ ਮੇਲ ਮਿਲਾਵਾਂਗਾ। ਬਜਰ ਕਪਾਟੀ ਖੋਲ੍ਹ ਕਿਵਾੜ, ਦਸਮ ਦਵਾਰੀ ਵੇਖ ਵਖਾਵਾਂਗਾ। ਫੜ ਬਾਹੋਂ ਮਾਤ ਉਠਾਲ, ਸਾਚੀ ਸੇਜ ਆਪ ਸੁਹਾਵਾਂਗਾ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਵਾਂਗਾ। ਵੇਖੀਂ ਲਾਡਲੇ ਲਾਲ, ਗੁਰਮੁਖ ਲਾਲ ਤੇਰੀ ਗੋਦ ਬਹਾਵਾਂਗਾ। ਤੂੰ ਆਪੇ ਲਈਂ ਸੰਭਾਲ, ਸੰਬਲ ਤੇਰਾ ਘਰ ਵਸਾਵਾਂਗਾ। ਇਹੋ ਤੇਰੇ ਨਾਲ ਇਕਰਾਰ, ਤੇਰੇ ਕੀਤੇ ਤੇਰੇ ਨਾਲ ਮਿਲਾਵਾਂਗਾ । ਵਿਸਰ ਨਾ ਜਾਵਾਂ ਵਿਚ ਸੰਸਾਰ, ਵਡ ਸੰਸਾਰੀ ਹੋ ਕੇ ਸੰਸਾ ਰੋਗ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਵਿਚੋਲਾ ਸੇਵ ਕਮਾਵਾਂਗਾ। ਵਿਚੋਲਾ ਬਣ ਕੇ ਆਵਾਂਗਾ। ਢੋਲਾ ਇਕ ਸੁਣਾਵਾਂਗਾ। ਪੜਦਾ ਉਹਲਾ ਆਪ ਉਠਾਂਵਾਂਗਾ। ਪੰਜ ਤਤ ਕਾਇਆ ਚੋਲਾ ਭਾਗ ਲਗਾਵਾਂਗਾ। ਕੂੜੀ ਕਿਰਿਆ ਪਾਏ ਨਾ ਰੌਲਾ, ਹੰ ਬ੍ਰਹਮ ਪਾਰਬ੍ਰਹਮ ਆਪਣਾ ਘਰ ਵਖਾਵਾਂਗਾ। ਨਾਤਾ ਤੋੜ ਤ੍ਰਿਸਨਾ ਤਮ, ਕਾਇਆ ਮਾਟੀ ਚੰਮ ਰੰਗ ਚੜ੍ਹਾਵਾਂਗਾ। ਨਾ ਕੋਈ ਹਰਖ਼ ਸੋਗ ਨਾ ਗ਼ਮ, ਖ਼ੁਸ਼ੀ ਆਪਣੀ ਇਕ ਜਣਾਵਾਂਗਾ। ਲੇਖ ਚੁਕਾ ਕੇ ਜਾਪ ਦਮਾਂ ਦਮ, ਦੇ ਦਰਸ ਪਾਰ ਕਰਾਵਾਂਗਾ। ਅੱਗੇ ਦੇਵੇ ਕੋਈ ਨਾ ਡੰਨ, ਰਾਏ ਧਰਮ ਡੇਰਾ ਢਾਹਵਾਂਗਾ। ਘਰ ਵਖਾ ਛੱਪਰੀ ਛੰਨ, ਬੰਕ ਦਵਾਰਾ ਇਕ ਸੁਹਾਵਾਂਗਾ। ਤੇਰਾ ਕਹਿਣਾ ਮੰਨ, ਜਨ ਭਗਤਾਂ ਮਨਸਾ ਪੂਰ ਕਰਾਵਾਂਗਾ। ਥੋੜਾ ਥੋੜਾ ਅੰਦਰ ਰੱਖ ਕੇ ਜਨ, ਸ਼ੰਕਿਆ ਵਿਚੋਂ ਸੰਸੇ ਹੋਰ ਵਧਾਵਾਂਗਾ। ਤੂੰ ਆਦਿ ਜੁਗਾਦੀ ਮੇਰਾ ਚੰਨ, ਗੁਜਰੀ ਚੰਨ ਇਕ ਸਤ ਛੇ ਪੰਜ ਉਲਟੀ ਗੰਗ ਵਹਾਵਾਂਗਾ। ਨਿਰਗੁਣ ਸਰਗੁਣ ਜ਼ੀਰੋ ਜ਼ੀਰੋ ਜ਼ੀਰੋ ਜਾਹਰ ਜਹੂਰ ਤੇਰੀ ਧਾਰ ਚਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਸਤਿ ਸਰੂਪ ਲੇਖਾ ਜਾਣੇ ਸ਼ਾਹੋ ਭੂਪ, ਸ਼ਹਿਨਸ਼ਾਹ
❋
❋
ਤੇਰਾ ਹੁਕਮ ਇਕ ਵਰਤਾਵੇਂਗਾ। ਸਤਾਰਾਂ ਸੌ ਛਪੰਜਾ ਬਿਕ੍ਰਮੀ ਧੁਰ ਦਾ ਕੌਲ, ਹਰਿ ਕਰਤਾ ਆਪ ਨਿਭਾਈਆ। ਅੰਤਮ ਲੇਖਾ ਉਪਰ ਧੌਲ, ਧਰਨੀ ਧਰਤ ਧਵਲ ਦਏ ਵਡਿਆਈਆ। ਲੱਖ ਚੁਰਾਸੀ ਸੁੱਤੀ ਵੇਖ ਅਨਭੋਲ, ਗੁਰਮੁਖ ਗੁਰਸਿਖ ਸੱਜਣ ਲਏ ਉਠਾਈਆ। ਰਾਤੀਂ ਸੁੱਤਿਆਂ ਆਵੇ ਕੋਲ, ਗੋਬਿੰਦ ਪੰਜ ਤਤ ਰੂਪ ਵਿਚੋਂ ਅਨੂਪ ਨਜ਼ਰੀ ਆਈਆ। ਜਿਸ ਦਾ ਪੜਦਾ ਸਕੇ ਕੋਈ ਨਾ ਫੋਲ, ਸੋ ਹਰਿਜਨ ਸਾਚੇ ਆਪਣਾ ਪੜਦਾ ਰਿਹਾ ਉਠਾਈਆ। ਪਰੇਮ ਪ੍ਰੀਤੀ ਪਿਆਰ ਅੰਦਰ ਮੌਲ, ਮੇਲ ਮਿਲਾਏ ਸਹਿਜ ਸੁਭਾਈਆ। ਲੱਖ ਚੁਰਾਸੀ ਵਿਚੋਂ ਆਪ ਵਰੋਲ, ਸੰਤ ਸੁਹੇਲੇ ਬਾਹਰ ਕਢਾਈਆ। ਬੇਸ਼ਕ ਸ੍ਰਿਸ਼ਟ ਸਬਾਈ ਕਰੇ ਮਖ਼ੌਲ, ਮਾਲਕ ਮਖ਼ਲੂਕ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਤੇਰਾ ਕੌਲ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ। ਕਲਜੁਗ ਅੰਤ ਸੁਣੇ ਫ਼ਰਿਆਦ, ਬੇਪਰਵਾਹ ਫੇਰਾ ਪਾਈਆ। ਲਾਸ਼ਰੀਕ ਵਾਹਦ ਧੁਰ ਦਾ ਗਾਡ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਸਰਗੁਣ ਕਰੇ ਲਾਡ, ਪੂਤ ਸਪੂਤੇ ਗੋਦ ਉਠਾਈਆ। ਨੇਤਰ ਖੋਲ੍ਹ ਜਾਗ, ਆਲਸ ਨਿੰਦਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਰਚਨਾ ਰਚੀ ਆਦਿ, ਸੋ ਵੇਖੇ ਚਾਈਂ ਚਾਈਂਆ। ਗੋਬਿੰਦ ਕਹੇ ਇਕ ਮੇਰੀ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਤੂੰ ਪੂਰਾ ਕਰੀਂ ਫ਼ਰਜ਼, ਫ਼ੈਸਲਾ ਹੱਕ ਹੱਕ ਸਮਝਾਈਆ। ਜਨ ਭਗਤਾਂ ਉਤੇ ਕਰਨਾ ਤਰਸ, ਰਹਿਮਤ ਆਪਣੀ ਆਪ ਕਮਾਈਆ। ਨਾ ਸੋਗ ਰਹੇ ਨਾ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਸਿਧੇ ਜੋ ਤੈਨੂੰ ਮਿਲਣ ਨਿਧੜਕ, ਮੈਂ ਵੇਖ ਕੇ ਖ਼ੁਸ਼ੀਆਂ ਰੰਗ ਚੜ੍ਹਾਈਆ। ਲਾਲ ਅਮੋਲਕ ਹੀਰੇ ਮੋਤੀ ਗੁਰਮੁਖ ਸਾਚੇ ਤੇਰੀ ਜੜਤ, ਸਾਹਿਬ ਤੇਰਾ ਨੂਰ ਨੂਰ ਰੁਸ਼ਨਾਈਆ। ਮੇਰੀ ਯਾਦ ਰੱਖੀਂ ਲਿਖੀ ਲਿਖਤ ਪੜ੍ਹਤ, ਪੜ੍ਹਨ ਵਾਲਾ ਤੂੰ ਹੀ ਨਜ਼ਰੀ ਆਈਆ। ਇਸ ਵਿਚ ਪੈਣ ਨਾ ਦੇਵੀਂ ਫ਼ਰਕ, ਫ਼ਿਰਕਿਆਂ ਵਿਚੋਂ ਦੇਣਾ ਬਾਹਰ ਕਢਾਈਆ। ਪ੍ਰਭੂ ਤੇਰਾ ਖੇਲ ਅਸਚਰਜ, ਅਚਰਜ ਤੇਰੀ ਵਡ ਵਡਿਆਈਆ। ਤੂੰ ਮਰਦ ਮਰਦਾਨਾ ਮਰਦ, ਮਰਦਾਨਗੀ ਤੇਰੀ ਮੋਹੇ ਭਾਈਆ। ਬੀਸ ਇਕੀਸ ਗੁਰਮੁਖਾਂ ਦਾ ਪਿਛਲਾ ਲੌਹਣਾ ਕਰਜ਼, ਕੀਤੀ ਘਾਲ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪੁਰਖ ਅਕਾਲ ਕਹੇ ਮੈਂ ਹੋਇਆ ਦੀਨ, ਅਨਾਥੀ ਰੂਪ ਵਟਾਈਆ। ਬਰਦਾ ਗ਼ੁਲਾਮ ਬਣਿਆ ਮਸਕੀਨ, ਨਿਰਗੁਣ ਨਿਰਮਾਣਤਾ ਵਿਚ ਸਮਾਈਆ। ਸ਼ਬਦੀ ਧਾਰ ਅਗੰਮੀ ਰੱਖਾਂ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਵਾਚਕ ਕੋਈ ਨਾ ਸਕੇ ਚੀਨ, ਭੇਵ ਸਕੇ ਨਾ ਕੋਇ ਸਮਝਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਭ ਦਾ ਲੇਖਾ ਪਹਿਲੋਂ ਛੀਨ, ਪੂਰਬ ਪੂਰਬ ਝੋਲੀ ਪਾਈਆ। ਫਿਰ ਗੋਬਿੰਦ ਇਕੋ ਤੇਰੇ ਉਤੇ ਰੱਖ ਯਕੀਨ, ਯੱਕ ਤਰਫ਼ਾ ਹੁਕਮ ਸੁਣਾਈਆ। ਲੱਖ ਚੁਰਾਸੀ ਵੇਖਾਂ ਨਰ ਮਦੀਨ, ਬਚਿਆ ਕੋਇ ਰਹਿਣ ਨਾ ਪਾਈਆ। ਪੜਦਾ ਲਾਹਵਾਂ ਲੋਕ ਤੀਨ, ਕੋਟਨ ਕੋਟ ਤ੍ਰਲੋਕੀ ਨਾਥ ਬੈਠਣ ਸੀਸ ਨਿਵਾਈਆ। ਕੋਟਨ ਕੋਟ ਰਾਮ ਪੜ੍ਹਨ ਓਥੇ ਤਾਅਲੀਮ, ਕੋਟਨ ਕੋਟ ਈਸਾ ਮੂਸਾ ਮੁਹੰਮਦ ਅਲਫ਼ ਸਿਖ ਸਿਖ ਅਲਫ਼ੀ ਤਨ ਰਹੇ ਗਵਾਈਆ। ਪਰਮ ਪੁਰਖ ਪਰਮਾਤਮ ਕਰੇ ਖੇਲ ਆਪ ਨਾਬੀਨ, ਨਾਬੀਨਾ ਹੋ ਕੇ ਦੇਵਣਹਾਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਨ ਥਨੰਤਰ ਖੋਜ, ਗਗਨ ਗਗਨੰਤਰ ਵੇਖ ਵਖਾਇੰਦਾ। ਪਰਮ ਪੁਰਖ ਪ੍ਰਭ ਜਾਣੇ ਆਪਣੀ
❋
❋
ਮੌਜ, ਮੌਜੂਦਾ ਹੋ ਕੇ ਭੇਵ ਚੁਕਾਇੰਦਾ। ਗੋਬਿੰਦ ਤੇਰੇ ਅਗੰਮੀ ਚੋਜ, ਪ੍ਰੀਤਮ ਚੋਜੀ ਰੰਗ ਰੰਗਾਇੰਦਾ। ਸਾਚੀ ਬਖ਼ਸ਼ੇ ਭਗਤਾਂ ਸੋਚ, ਸਮਝ ਸਮਝ ਨਾਲ ਸਮਝਾਇੰਦਾ। ਨੇਤਰ ਖੋਲ੍ਹ ਆਪਣਾ ਲੋਚ, ਲੋਚਣ ਆਪਣੇ ਨੂਰ ਚਮਕਾਇੰਦਾ। ਨਾਮ ਪਿਆਲਾ ਪਿਆ ਕਰੇਂ ਮਦਹੋਸ਼, ਮਦਿਰਾ ਜਾਮ ਇਕੋ ਹੱਥ ਫੜਾਇੰਦਾ। ਤਨ ਨਗਾਰੇ ਲਾਏ ਚੋਟ, ਸ਼ਬਦ ਰਬਾਬ ਸਤਾਰ ਆਪ ਹਿਲਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਕੱਢੇ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਡੇਰਾ ਢਾਹਿੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਡੂੰਘੀ ਕੰਦਰ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਹੁਕਮੇ ਅੰਦਰ ਸਾਰੇ ਕਰਨ ਬੱਸ, ਬਸਤੇ ਲੋਕਮਾਤ ਬੰਧਾਈਆ। ਚਰਨ ਕਵਲ ਸਚ ਸਰਨਾਈ ਜਾਵਣ ਢੱਠ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਰਸਨਾ ਜਿਹਵਾ ਬਿਨ ਕਹਿਣ ਤੂੰ ਸਮਰਥ, ਸ੍ਰੀ ਭਗਵਾਨ ਤੇਰੀ ਸਰਨਾਈਆ। ਕਲਜੁਗ ਅੰਤ ਸਾਡਾ ਚਲੇ ਨਾ ਕੋਈ ਵਸ, ਚਾਰੋਂ ਕੁੰਟ ਫਿਰ ਫਿਰ ਥੱਕੇ ਵਾਹੋ ਦਾਹੀਆ। ਜੀਵ ਜੰਤ ਦੂਰ ਦੁਰਾਡੇ ਤੈਥੋਂ ਗਏ ਨੱਸ, ਸਚ ਸਵਾਮੀ ਤੈਨੂੰ ਮਿਲਣ ਕੋਇ ਨਾ ਆਈਆ। ਤੇਰੇ ਮਿਲਣ ਦੀ ਖੁੱਲੀ ਕਿਸੇ ਨਾ ਅੱਖ, ਜੂਠੇ ਝੂਠੇ ਸਾਧ ਸੰਤ ਕੂੜੀ ਕਿਰਿਆ ਕਰ ਕਰ ਜਗਤ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਕਰ ਪੁਰਖ ਸਮਰਥ, ਸਮਰਥ ਤੇਰੀ ਓਟ ਤਕਾਈਆ। ਤੇਰੀ ਓਟ ਤੱਕਿਆ ਸਹਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਾਕ ਸੱਜਣ ਸੈਣ ਪੱਲੂ ਰਹੇ ਛੁਡਾਈਆ। ਆਪਣਾ ਲੇਖ ਕਰ ਉਜਿਆਰਾ, ਜੋ ਲਿਖਿਆ ਬਿਨ ਕਲਮ ਸ਼ਾਹੀਆ। ਮੇਰਿਆਂ ਗੁਰਸਿਖਾਂ ਦੇ ਓਹ ਨਜ਼ਾਰਾ, ਜਿਸ ਨਜ਼ਾਰੇ ਵਿਚੋਂ ਤੇਰਾ ਮੁਜਾਹਰਾ ਨਜ਼ਰੀ ਆਈਆ।, ਮੁਜਾਹਰੇ ਵਿਚੋਂ ਪਰਗਟ ਹੋਵੇ ਤੇਰਾ ਇਸ਼ਾਰਾ, ਬਿਨ ਅੱਖਾਂ ਅੱਖ ਮਿਲਾਈਆ। ਤੂੰ ਮੇਰਾ ਪਰਵਰਦਿਗਾਰਾ, ਤੇਰਾ ਠਾਂਡਾ ਸਚ ਦਰਬਾਰਾ, ਮਹਲ ਅਟੱਲ ਉਚ ਤੇਰੀ ਰੁਸ਼ਨਾਈਆ। ਹਰਿਜਨ ਹਰਿਭਗਤ ਦਰ ਦਰਵੇਸ਼ ਕਰੇ ਪੁਕਾਰਾ, ਨੇਤਰ ਰੋਵੇ ਨੀਰ ਵਹਾਏ ਹਾਹਾਕਾਰਾ, ਤੁਧ ਬਿਨ ਪਾਰ ਨਾ ਕੋਇ ਲੰਘਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦੇ ਸਰਨਾਈਆ। ਸਾਹਿਬ ਸ੍ਰੀ ਭਗਵਾਨ, ਪੁਰਖ ਅਕਾਲ ਆਪ ਜਣੌਂਦਾ ਏ। ਦੀਨਾ ਬੰਧਨ ਬੰਧਪ ਹੋ ਦਿਆਲ, ਬੰਧਨ ਪਿਛਲੇ ਸਰਬ ਕਟੌਂਦਾ ਏ। ਆਪੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣੀ ਮਿਹਰ ਵਰਤੌਂਦਾ ਏ। ਤ੍ਰੈਗੁਣ ਕੂੜਾ ਤੋੜ ਜੰਜਾਲ, ਜਾਗਰਤ ਜੋਤ ਇਕ ਰੁਸ਼ਨੌਂਦਾ ਏ। ਨਿਰਗੁਣ ਨਿਰਵੈਰ ਬਣ ਦਲਾਲ, ਧੁਰ ਦਾ ਮੇਲਾ ਮੇਲ ਮਿਲੌਂਦਾ ਏ। ਜੋ ਗੁਰਮੁਖ ਗੁਰਸਿਖ ਪੂਰਬ ਘਾਲਨ ਆਏ ਘਾਲ, ਕੀਤੀ ਘਾਲ ਥਾਏਂ ਪੌਂਦਾ ਏ। ਗੋਿਬਿੰਦ ਹੱਲ ਕਰੇ ਸਵਾਲ, ਹਰਿ ਜੂ ਸੋਹਣੀ ਬਣਤ ਬਣੌਂਦਾ ਏ। ਕੂੜੀ ਕਿਰਿਆ ਫਲ ਰਹਿਣ ਨਾ ਦੇਵੇ ਕਿਸੇ ਡਾਲ, ਪਤਝੜ ਆਪ ਵਖੌਂਦਾ ਏ। ਜਨ ਭਗਤਾਂ ਵਸੇ ਸਦਾ ਨਾਲ, ਜੁਗ ਬਿਛਰਤ ਮੇਲ ਮਿਲੌਂਦਾ ਏ। ਵੀਹ ਸੌ ਇਕੀ ਬਿਕ੍ਰਮੀ ਵਜਾਏ ਉਹ ਤਾਲ, ਜਿਸ ਤਾਲ ਵਿਚੋਂ ਪੁਰਖ ਅਕਾਲ ਰਾਗ ਅਲੌਂਦਾ ਏ। ਜਨ ਭਗਤਾਂ ਵਖਾਏ ਸਚ ਸੱਚੀ ਧਰਮਸਾਲ, ਸਚਖੰਡ ਦਵਾਰ ਆਪ ਸੁਹੌਂਦਾ ਏ। ਮਰਨ ਤੋਂ ਪਹਿਲੋਂ ਲਏ ਜਵਾਲ, ਇਹ ਗੋਬਿੰਦ ਇਕਰਾਰ ਪੂਰ ਕਰੌਂਦਾ ਏ। ਜੋ ਸਤਿਗੁਰ ਘਰ ਜਨਮੇ ਲਾਲ, ਸੋ ਜਨਮ ਮਰਨ
❋
❋
ਵਿਚ ਕਦੇ ਨਾ ਔਂਦਾ ਏ। ਇਹ ਮਾਰਗ ਨਹੀਂ ਸੁਖਾਲ, ਗੁਰ ਅਵਤਾਰ ਪੀਰ ਪੈਗ਼ੰਬਰ ਇਹੋ ਰਾਹ ਸਮਝੌਂਦਾ ਏ। ਜਿਨ੍ਹਾਂ ਭਗਤਾਂ ਸ੍ਰੀ ਭਗਵਾਨ ਆਪਣੀ ਗੋਦੀ ਲਏ ਉਠਾਲ, ਤਿਨ੍ਹਾਂ ਵਿਸ਼ਨ ਬ੍ਰਹਮਾ ਸ਼ਿਵ ਚਰਨ ਧਿਆਨ ਨਿਉਂ ਨਿਉਂ ਸੀਸ ਨਿਵੌਂਦਾ ਏ। ਉਹ ਮੰਜ਼ਲ ਮੰਜ਼ਲ ਮੰਜ਼ਲ ਚੜ੍ਹੇ ਮਹਾਨ, ਜਿਸ ਮੰਜ਼ਲ ਸਾਹਿਬ ਡੇਰਾ ਲੌਂਦਾ ਏ। ਓਥੇ ਨਾ ਜ਼ਿਮੀ ਅਸਮਾਨ, ਸੂਰਜ ਚੰਦ ਨਾ ਕੋਇ ਚਮਕੌਂਦਾ ਏ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹੇ ਗਿਆਨ, ਚਾਰੇ ਖਾਣੀ ਚਾਰੇ ਬਾਣੀ ਵੰਡ ਨਾ ਕੋਇ ਵੰਡੌਂਦਾ ਏ। ਨਿਰਗੁਣ ਨੂਰ ਜੋਤ ਜਗੇ ਮਹਾਨ, ਪੁਰਖ ਅਕਾਲ ਇਕੋ ਨਜ਼ਰੀ ਔਂਦਾ ਏ। ਜਿਸ ਨਾਨਕ ਕਬੀਰ ਜੋਲਾਹਾ ਕਰਿਆ ਪਰਵਾਨ, ਗੋਬਿੰਦ ਹੁਕਮ ਹੱਕ ਸੁਣੌਂਦਾ ਏ। ਸੋ ਸਾਹਿਬ ਸਵਾਮੀ ਸਭ ਦਾ ਜਾਣੀ ਜਾਣ, ਜਾਨਣਹਾਰ ਦਇਆ ਕਮੌਦਾ ਏ। ਕੌਲ ਇਕਰਾਰ ਦਾ ਪੂਰਾ ਕਰੇ ਬਿਆਨ, ਬਿਨ ਲਿਖਿਆ ਲੇਖ ਲਿਖਤ ਵਿਚ ਪਰਗਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸ੍ਰੀ ਭਗਵਾਨ, ਭਾਗ ਸਭ ਦਾ ਵੰਡ ਵੰਡੌਂਦਾ ਏ।
੪ ਵਸਾਖ ੨੦੨੧ ਬਿਕ੍ਰਮੀ ਅਮਰਾਉ ਸਿੰਘ ਦੇ ਗ੍ਰਹਿ ਪਿੰਡ ਬਲ ਜ਼ਿਲਾ ਗੁਰਦਾਸਪੁਰ
ਭਗਤ ਉਧਾਰਨ ਕੋ ਪ੍ਰਭ ਏਕਾ, ਜੁਗ ਚੌਕੜੀ ਦਇਆ ਕਮਾਇੰਦਾ। ਚਰਨ ਕਵਲ ਜਨ ਦੇਵੇ ਟੇਕਾ, ਸਚ ਸਰਨਾਈ ਇਕ ਵਖਾਇੰਦਾ। ਪੂਰਬ ਜਨਮ ਦਾ ਜਾਣੇ ਲੇਖਾ, ਕਰਮ ਕਾਂਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ । ਭਗਤ ਉਧਾਰਨ ਹਰਿ ਪ੍ਰਭ ਸਵਾਮੀ, ਗਹਿਰ ਗੰਭੀਰ ਵੱਡੀ ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਜੁਗ ਜੁਗ ਵੇਖ ਵਖਾਈਆ। ਸ਼ਬਦ ਸੁਣਾਏ ਧੁਰ ਦੀ ਬਾਣੀ, ਧੁਨ ਅਨਾਦੀ ਨਾਦ ਵਜਾਈਆ। ਪਕੜ ਉਠਾਏ ਸੋਈ ਸਵਾਣੀ, ਸੁਰਤੀ ਸ਼ਬਦ ਜਗਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਨਿਝਰ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਈਆ। ਭਗਤ ਮੇਲਣ ਕੋ ਏਕੋ ਦਾਤਾ, ਹਰਿ ਕਰਤਾ ਆਪ ਅਖਵਾਇੰਦਾ। ਨਿਤ ਨਵਿਤ ਬੰਨ੍ਹੇ ਨਾਤਾ, ਜੁਗ ਜੁਗ ਜੋੜ ਜੁੜਾਇੰਦਾ। ਸਚ ਨਾਮ ਦੀ ਦੱਸੇ ਗਾਥਾ, ਵਿਦਿਆ ਇਕੋ ਇਕ ਸੁਣਾਇੰਦਾ। ਜਨਮ ਕਰਮ ਦਾ ਬਣ ਕੇ ਰਾਖਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਉਧਾਰੀ ਦਇਆ ਕਮਾਇੰਦਾ। ਭਗਤ ਉਧਾਰਨ ਕੋ ਹਰਿ ਠਾਕਰ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਪਾਰ ਉਤਾਰੇ ਡੂੰਘੇ ਸਾਗਰ, ਸਾਚੀ ਨਈਆ ਨਾਮ ਚੜ੍ਹਾਈਆ। ਚਰਨ ਕਵਲ ਦਰ ਦੇਵੇ ਆਦਰ, ਦਰਦੀਆਂ ਦਰਦ ਵੰਡਾਈਆ। ਮਿਹਰਵਾਨ ਹਰਿ ਕਰਤਾ ਕਾਦਰ, ਰਹਿਮਤ ਬਖ਼ਸ਼ਸ਼ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਭਗਤ ਉਧਾਰਨ ਕੋ ਪ੍ਰਭ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਤਨ ਮਨ ਕਾਇਆ ਕਰੇ ਠਾਂਡਾ ਸੀਤਾ, ਅਗਨੀ ਤਤ ਗਵਾਇੰਦਾ। ਲੇਖ ਚੁਕਾਏ ਹਸਤ ਕੀਟਾ, ਊਚ ਨੀਚ ਡੇਰਾ ਢਾਹਿੰਦਾ। ਸਚ ਜਣਾਏ ਧੁਰ ਦੀ ਰੀਤਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਉਧਾਰਨ ਆਦਿ ਨਿਰੰਜਣ ਪੁਰਖ, ਸੋ ਸਾਹਿਬ ਵੱਡੀ ਵਡਿਆਈਆ। ਮੇਟ
❋
❋
ਮਿਟਾਏ ਚਿੰਤਾ ਸੋਗ ਹਰਖ, ਹਿੰਸਾ ਰਹਿਣ ਕੋਇ ਨਾ ਪਾਈਆ। ਸਚ ਦਵਾਰੇ ਦਏ ਦਰਸ, ਘਰ ਪਰਗਟ ਰੂਪ ਇਲਾਹੀਆ। ਰਹਿਮਤ ਵਿਚ ਕਮਾਵੇ ਤਰਸ, ਰਹੀਮ ਹੋਏ ਸਹਾਈਆ। ਖੇਲ ਵਖਾਏ ਸਾਚੇ ਅਰਸ਼, ਅਰਸ਼ੀ ਪ੍ਰੀਤਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਈਆ। ਭਗਤ ਉਧਾਰਨ ਹਰਿ ਗੋਬਿੰਦ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਕਰਮ ਕਰਮ ਦਾ ਰੋਗ ਗਵਾਇੰਦਾ। ਅੰਮ੍ਰਿਤ ਧਾਰ ਬਖ਼ਸ਼ ਸਾਗਰ ਸਿੰਧ, ਬੂੰਦ ਸਵਾਂਤੀ ਮੁਖ ਚਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਉਧਾਰਨ ਸ੍ਰੀ ਭਗਵੰਤ, ਸਹਿਜ ਸੁਖ ਦਾਤਾ ਇਕੋ ਇਕ ਅਖਵਾਈਆ । ਲੇਖਾ ਜਾਣੇ ਜੁਗਾ ਜੁਗੰਤ, ਚੌਕੜੀ ਆਪਣਾ ਪੜਦਾ ਲਾਹੀਆ। ਨਾਮ ਦ੍ਰਿੜਾਏ ਧੁਰ ਦਾ ਮੰਤ, ਮੰਤਵ ਸਾਚਾ ਹੱਲ ਕਰਾਈਆ। ਨਾਉਂ ਧਰਾਏ ਧੁਰ ਦੇ ਸੰਤ, ਸਤਿਗੁਰ ਸ਼ਬਦੀ ਖੇਲ ਵਖਾਈਆ। ਚੋਲੀ ਚਾੜ੍ਹ ਰੰਗ ਬਸੰਤ, ਕਾਇਆ ਮਾਟੀ ਆਪ ਲਗਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਈਆ। ਤਾਰਨ ਕੋ ਹਰਿ ਪੁਰਖ ਅਗੰਮ, ਭਗਤ ਉਧਾਰੀ ਇਕ ਅਖਵਾਇੰਦਾ। ਹਰਖ ਸੋਗ ਨਾ ਕੋਈ ਗ਼ਮ, ਚਿੰਤਾ ਮੇਲ ਨਾ ਕੋਇ ਮਿਲਾਇੰਦਾ। ਭਾਗ ਲਗਾਏ ਕਾਇਆ ਚੰਮ, ਤਨ ਮਾਟੀ ਖ਼ਾਕੀ ਖ਼ਾਕ ਰੁਸ਼ਨਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ, ਫੜ ਆਪਣੇ ਕੰਧ ਉਠਾਇੰਦਾ। ਵਸਤ ਅਮੋਲਕ ਦੇ ਕੇ ਧਨ, ਦੌਲਤ ਖ਼ਜ਼ੀਨਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਭਗਤ ਉਧਾਰੀ ਸਾਹਿਬ ਕਰਤਾਰ, ਅਛਲ ਅਛੱਲ ਵੱਡੀ ਵਡਿਆਈਆ। ਦਾਤਾ ਦਾਨੀ ਦੇਵਣਹਾਰ, ਦਇਆਨਿਧ ਅਖਵਾਈਆ। ਸਚ ਭੰਡਾਰ ਸਦਾ ਜੁਗ ਚਾਰ, ਵਰਨ ਚਾਰ ਵਰਤਾਈਆ। ਭਗਤ ਭਗਵੰਤ ਕਰ ਪਿਆਰ, ਪ੍ਰੀਤੀ ਪ੍ਰੀਤਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਭਗਤ ਉਧਾਰੀ ਹਰਿ ਨਰਾਇਣ, ਨਰ ਹਰਿ ਵੱਡੀ ਵਡਿਆਈਆ। ਦਰਸ ਦਿਖਾਏ ਆਪਣੇ ਨੈਣ, ਨਿਜ ਨੇਤਰ ਆਪ ਖੁਲਾਈਆ। ਰਸਨਾ ਜਿਹਵਾ ਕੋਈ ਨਾ ਸਕੇ ਕਹਿਣ, ਕਹਿ ਕਹਿ ਲੇਖ ਨਾ ਕੋਇ ਬਣਾਈਆ। ਕਰ ਕਿਰਪਾ ਜਿਸ ਦਾ ਬਣੇ ਸੈਣ, ਸੱਜਣ ਇਕੋ ਨਜ਼ਰੀ ਆਈਆ। ਨੁਕਤਾ ਮਿਟਾਏ ਆਪ ਐਨ, ਅੱਖ ਪਰਤੱਖ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਤਾਰਨ ਕੋ ਪ੍ਰਭ ਪੁਰਖ ਅਥਾਹ, ਅਲਖ ਅਗੋਚਰ ਆਪ ਅਖਵਾਇੰਦਾ। ਸਾਚੇ ਭਾਣੇ ਰਿਹਾ ਚਲਾ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਸਾਚੇ ਸੰਤਾਂ ਬਣ ਮਲਾਹ, ਸਾਗਰ ਭਵਰੀ ਪਾਰ ਕਰਾਇੰਦਾ। ਟਿੱਲੇ ਪਰਬਤ ਜਲ ਥਲ ਵੇਖ ਅਸਗਾਹ, ਜੰਗਲ ਜੂਹ ਡੇਰਾ ਢਾਹਿੰਦਾ। ਅੰਧ ਅੰਧੇਰਾ ਦਏ ਗਵਾ, ਸਾਚਾ ਚੰਦ ਨੂਰ ਚਮਕਾਇੰਦਾ। ਰਹਿਬਰ ਬਣ ਕੇ ਦੱਸੇ ਰਾਹ, ਰਸਤਾ ਧੁਰ ਦਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਭਗਤ ਉਧਾਰਨ ਹਰਿ ਗਹਿਰ ਗੰਭੀਰ, ਬੇਪਰਵਾਹ ਅਖਵਾਈਆ। ਸ਼ਬਦ ਅਣਿਆਲਾ ਮਾਰੇ ਤੀਰ, ਨਿਰਾਲਾ ਆਪ ਚਲਾਈਆ। ਕੂੜੀ ਕਿਰਿਆ ਕੱਟ ਜ਼ੰਜੀਰ, ਸ਼ਰਅ ਸੰਗਲ ਦਏ ਤੁੜਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜਲਵਾ ਦੇ ਬੇਨਜ਼ੀਰ, ਨਜ਼ਰ ਆਪਣੇ ਨਾਲ ਮਿਲਾਈਆ । ਦਰਸ ਕਰਾ ਸਚ ਤਸਵੀਰ, ਇਸ਼ਟ ਦੇਵ ਸਵਾਮੀ
❋
❋
ਦ੍ਰਿਸ਼ਟ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਭਗਤ ਉਧਾਰੀ ਸ੍ਰੀ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਦੇਵਣਹਾਰਾ ਬ੍ਰਹਮ ਗਿਆਨ, ਸਚ ਵਿਦਿਆ ਕਰੇ ਪੜ੍ਹਾਈਆ । ਵਖਾਵਣਹਾਰਾ ਸਤਿ ਨਿਸ਼ਾਨ, ਸਚ ਦਵਾਰੇ ਦਏ ਝੁਲਾਈਆ। ਪਿਆਵਣਹਾਰਾ ਅੰਮ੍ਰਿਤ ਜਾਮ, ਰਸ ਇਕੋ ਇਕ ਵਖਾਈਆ। ਮਿਟਾਵਣਹਾਰਾ ਆਵਣ ਜਾਣ, ਲੱਖ ਚੁਰਾਸੀ ਫੰਦ ਤੁੜਾਈਆ। ਬਹਾਵਣਹਾਰਾ ਸਚ ਮਕਾਨ, ਸਚ ਦਵਾਰ ਇਕ ਸੁਹਾਈਆ। ਜਪਾਵਣਹਾਰ ਆਪਣਾ ਨਾਮ, ਸਾਚਾ ਮੰਤਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਭਗਤ ਉਧਾਰੀ ਭਗਤੀ ਸੰਗ, ਭਗਵਨ ਮੇਲ ਮਿਲਾਇੰਦਾ। ਸਚ ਦਵਾਰਾ ਗੁਰਮੁਖ ਲੰਘ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਾਮ ਨਿਧਾਨ ਵਜਾਏ ਮਰਦੰਗ, ਧੁਰ ਦਾ ਰਾਗ ਅਲਾਇੰਦਾ। ਦੇ ਵਡਿਆਈ ਸਾਚੇ ਚੰਦ, ਨੂਰੀ ਜੋਤ ਰੁਸ਼ਨਾਇੰਦਾ। ਮੰਜ਼ਲ ਮੁੱਕੇ ਪਿਛਲਾ ਪੰਧ, ਪਾਂਧੀ ਘਰ ਸਾਚਾ ਇਕ ਵਖਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਘਰ ਸਾਚਾ ਮੇਲਾ ਇਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਉਧਾਰੀ ਦਇਆ ਕਮਾਇੰਦਾ। ਭਗਤ ਉਧਾਰੀ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਤ੍ਰੈਗੁਣ ਕੂੜੀ ਮੇਟੇ ਛਾਇਆ, ਸ਼ਹਿਨਸ਼ਾਹ ਹੋਏ ਸਹਾਈਆ। ਸਾਚਾ ਢੋਲਾ ਜਿਸ ਜਨ ਗਾਇਆ, ਸੋਹੰ ਰਾਗ ਅਲਾਈਆ। ਤਿਨ੍ਹਾਂ ਫੜ ਕੇ ਪਾਰ ਕਰਾਇਆ, ਮੰਝਧਾਰ ਨਾ ਕੋਇ ਡੁਬਾਈਆ। ਆਵਣ ਜਾਵਣ ਗੇੜ ਚੁਕਾਇਆ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਮਹਲ ਇਕ ਵਖਾਇਆ, ਦੀਪਕ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਤਾਲ ਵਜਾਇਆ, ਅੱਠੇ ਪਹਿਰ ਰਾਗ ਅਲਾਈਆ। ਸਚ ਸਿੰਘਾਸਣ ਇਕ ਸੁਹਾਇਆ, ਸੋਭਾਵੰਤ ਸੁਹਾਈਆ। ਪੁਰਖ ਅਬਿਨਾਸ਼ੀ ਡੇਰਾ ਲਾਇਆ, ਨਿਰਗੁਣ ਬੈਠਾ ਜੋਤ ਜਗਾਈਆ। ਭਗਤ ਭਗਵੰਤ ਵੇਖ ਵਖਾਇਆ, ਬਿਨ ਅੱਖਾਂ ਅੱਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤ ਉਧਾਰਨਹਾਰ ਸੁਹੇਲਾ, ਸੱਜਣ ਇਕ ਅਖਵਾਇੰਦਾ। ਸ਼ਬਦ ਗੁਰੂ ਗੁਰ ਕਰ ਕੇ ਮੇਲਾ, ਸਾਚਾ ਜੋੜ ਜੁੜਾਇੰਦਾ । ਬੰਧਨ ਪਾ ਗੁਰੂ ਗੁਰ ਚੇਲਾ, ਬੰਦਗੀ ਆਪਣਾ ਨਾਮ ਸਮਝਾਇੰਦਾ। ਵਸਣਹਾਰਾ ਧਾਮ ਨਵੇਲਾ, ਘਰ ਘਰ ਸਾਚਾ ਖੋਜ ਖੁਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਵਛਲ ਆਪ ਅਖਵਾਇੰਦਾ। ਭਗਤ ਉਧਾਰਨ ਕੋ ਹਰਿ ਇਕਾ, ਏਕੰਕਾਰ ਆਪ ਅਖਵਾਈਆ । ਆਦਿ ਜੁਗਾਦੀ ਨੀਕਨ ਨੀਕੋ ਨਿੱਕਾ, ਵਡ ਵੱਡਾ ਊਚੋ ਊਚ ਊਚ ਅਖਵਾਈਆ। ਪਰਮ ਪੁਰਖ ਸਵਾਮੀ ਬਣ ਕੇ ਸਭ ਦਾ ਪਿਤਾ, ਅਕਾਲ ਦਿਆਲ ਕਾਲ ਆਪਣਾ ਹੁਕਮ ਵਰਤਾਈਆ। ਸਚ ਨਾਮ ਚਲਾਏ ਸਿੱਕਾ, ਜੁਗ ਜੁਗ ਮੋਹਰ ਲਗਾਈਆ। ਧੁਰ ਸੰਦੇਸ ਦੇ ਕੇ ਚਿਠਾ, ਗੁਰ ਅਵਤਾਰ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਲੇਖ ਲਿਖਾ, ਲਿਖਤ ਭਵਿਖਤ ਆਪ ਸਮਝਾਈਆ। ਮੁਰੀਦ ਮੁਰਸ਼ਦ ਕਰੇ ਰਿਛਾ, ਰਖਸ਼ਸ਼ ਬੇਪਰਵਾਹੀਆ। ਨਾਮ ਭੰਡਾਰ ਪਾਏ ਭਿਛਾ, ਭਿਖਿਆ ਇਕ ਵਰਤਾਈਆ। ਜਨ ਭਗਤਾਂ ਸਭ ਤੋਂ ਵਖਰਾ ਰੱਖਿਆ ਹਿੱਸਾ, ਹਰਿ ਜੂ ਆਪਣੇ ਹੱਥ ਵਖਾਈਆ। ਰਸ ਅਮੋਲਕ ਨਾਮ ਦੇਵੇ ਮਿਠਾ, ਮਿਠਾਸ ਸਚ ਪਰੇਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਦਾਨ ਆਪਣਾ ਆਪ ਵਰਤਾਈਆ।
❋
❋