ਪੁਸਤਕਾਲਾਭਾਗ ੧੬

੪ ਵਸਾਖ ੨੦੨੧ ਬਿਕ੍ਰਮੀ ਸੜਕ ਉਤੇ

ਕਿਰਪਾ ਕਰੇ ਸਤਿਗੁਰ ਪੂਰਾ, ਪੁਰਖ ਅਕਾਲ ਸਦਾ ਸਹਾਈਆ। ਜਨ ਭਗਤਾਂ ਸਦਾ ਹਾਜ਼ਰ ਹਜ਼ੂਰਾ, ਨਿਤ ਨਵਿਤ ਦਇਆ ਕਮਾਈਆ । ਆਤਮ ਜੋਤੀ ਦੇਵੇ ਨੂਰਾ, ਨਿਜ ਨੇਤਰ ਕਰੇ ਰੁਸ਼ਨਾਈਆ। ਅੰਮ੍ਰਿਤ ਜਾਮ ਪਿਆਏ ਚਾੜ੍ਹੇ ਸਚ ਸਰੂਰਾ, ਨਾਮ ਖ਼ੁਮਾਰੀ ਇਕ ਰਖਾਈਆ। ਮਾਇਆ ਮਮਤਾ ਹਉਮੇਂ ਹੰਗਤਾ ਤੋੜੇ ਗੜ੍ਹ ਗ਼ਰੂਰਾ, ਦੂਈ ਦਵੈਤੀ ਡੇਰਾ ਢਾਹੀਆ। ਆਸਾ ਮਨਸਾ ਕਰੇ ਪੂਰਾ, ਸੰਸਾ ਰੋਗ ਚੁਕਾਈਆ। ਨਾਤਾ ਤੋੜੇ ਕੂੜੋ ਕੂੜਾ, ਸੁਰਤੀ ਸ਼ਬਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਕਿਰਪਾ ਕਰੇ ਹਰਿ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਸਾਚੇ ਸੰਤਾਂ ਦੇਵੇ ਨਾਮ ਧੀਰ, ਸਤਿ ਸੰਤੋਖ ਝੋਲੀ ਪਾਈਆ। ਸ਼ਬਦ ਨਿਰਾਲਾ ਅਣਿਆਲਾ ਮਾਰੇ ਤੀਰ, ਬਜਰ ਕਪਾਟੀ ਪਾਰ ਕਰਾਈਆ। ਅੰਮਿਉਂ ਰਸ ਅਮ੍ਰਿੰਤ ਦੇਵੇ ਠੰਡਾ ਸੀਰ, ਨਿਝਰ ਝਿਰਨਾ ਇਕ ਝਿਰਾਈਆ। ਜਨਮ ਜਨਮ ਕਰਮ ਕਰਮ ਦੀ ਬਦਲ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਦਰਸ ਕਰਾਏ ਬੇਨਜ਼ੀਰ, ਨਜ਼ਰ ਨਜ਼ਰੀਆ ਇਕ ਉਠਾਈਆ। ਲੇਖਾ ਜਾਣੇ ਸ਼ਾਹ ਹਕੀਰ, ਹਰ ਘਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਕਿਰਪਾ ਕਰੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਹਰਿਜਨ ਵੇਖੇ ਜੁਗਾ ਜੁਗੰਤ, ਜੁਗ ਕਰਤਾ ਨਿਰਗੁਣ ਸਰਗੁਣ ਆਪਣਾ ਵੇਸ ਵਟਾਇੰਦਾ। ਬੋਧ ਅਗਾਧ ਆਤਮ ਪਰਮਾਤਮ ਨਾਮ ਨਿਧਾਨ ਦੇਵੇ ਬਣ ਕੇ ਸਾਚਾ ਪੰਡਤ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਦੇ ਵਡਿਆਈ ਲੱਖ ਚੁਰਾਸੀ ਵਿਚੋਂ ਜੀਵ ਜੰਤ, ਸਾਚੇ ਸੰਤ ਪਾਰ ਕਰਾਇੰਦਾ। ਏਥੇ ਓਥੇ ਦੋ ਜਹਾਨ ਬਣਾਏ ਬਣਤ, ਘੜਨ ਭੰਨਣਹਾਰ ਸਮਰਥ ਸਵਾਮੀ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲੇਖੇ ਲਾਇੰਦਾ। ਕਿਰਪਾ ਕਰਨਹਾਰ ਸਮਰਥ, ਪਾਰਬ੍ਰਹਮ ਵੱਡੀ ਵਡਿਆਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਲੋਕਮਾਤ ਲਏ ਰੱਖ, ਰੱਛਿਆ ਕਰੇ ਬੇਪਰਵਾਹੀਆ। ਆਪਣੇ ਮਿਲਣ ਦੀ ਦੇਵੇ ਅੱਖ, ਨਿਜ ਨੇਤਰ ਨੈਣ ਖੁਲ੍ਹਾਈਆ। ਸ਼ਬਦ ਅਨਾਦ ਵਜਾਏ ਸੱਟ, ਧੁਨ ਆਤਮਕ ਰਾਗ ਸੁਣਾਈਆ। ਕੂੜੀ ਕਿਰਿਆ ਕਾਇਆ ਮੰਦਰ ਅੰਦਰ ਵਿਚੋਂ ਜਾਏ ਨੱਠ, ਸਤਿਗੁਰ ਪੂਰਾ ਭੈ ਭਿਆਨਕ ਰੂਪ ਆਪਣਾ ਇਕ ਵਟਾਈਆ। ਆਤਮ ਪਰਮਾਤਮ ਸ਼ਬਦੀ ਧਾਰ ਸੁਣਾਏ ਜਸ, ਤੂੰ ਮੇਰਾ ਮੈਂ ਤੇਰਾ ਨਾਤਾ ਸੱਚਾ ਜੋੜ ਜੁੜਾਈਆ। ਪੂਰਬ ਜਨਮ ਵਿਛੜਿਆਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਆਪਣੀ ਝੋਲੀ ਪਾਈਆ। ਵਗਦਾ ਜਲ ਨਾ ਬੁਝਾਏ ਕਿਸੇ ਪਿਆਸ, ਬਿਨ ਸਤਿਗੁਰ ਪੂਰੇ ਤ੍ਰਿਸਨਾ ਤ੍ਰਿਪਤ ਨਾ ਕੋਇ ਕਰਾਈਆ । ਸਦਾ ਸੁਹੇਲਾ ਇਕ ਇਕੇਲਾ ਜਨ ਭਗਤਾਂ ਸਦਾ ਦਾਸੀ ਦਾਸ, ਸੇਵਕ ਆਪਣਾ ਰੂਪ ਵਟਾਈਆ। ਗੁਰਮੁਖ ਗੁਰਸਿਖ ਲੋਕਮਾਤ ਕਦੇ ਨਾ ਹੋਏ ਉਦਾਸ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਿਰਪਾ ਕਰੇ ਸਤਿਗੁਰੂ ਗੁਰ ਗੁਰਦੇਵ, ਸਚ ਸਵਾਮੀ ਵੇਖ ਵਖਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ ਨਿਹਕੇਵ, ਸਚਖੰਡ ਦਵਾਰੇ ਸੋਭਾ ਪਾਇੰਦਾ। ਅਲਖ ਅਗੋਚਰ ਅਗੰਮ ਅਥਾਹ ਅਭੇਦ ਅਭੇਵ, ਪੜਦਾ ਉਹਲਾ ਆਪ ਚੁਕਾਇੰਦਾ। ਜਨ ਭਗਤਾਂ ਵੇਖੇ ਪੂਰਬ ਜਨਮ ਦੀ ਸੇਵ, ਲਹਿਣਾ ਦੇਣਾ

❋

❋

ਸਭ ਦੀ ਝੋਲੀ ਪਾਇੰਦਾ। ਅੰਮ੍ਰਿਤ ਆਤਮ ਰਸ ਦੇਵੇ ਸਾਚਾ ਮੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਕਿਰਪਾ ਕਰੇ ਹਰਿ ਸਤਿਗੁਰ ਮੀਤ, ਮਿੱਤਰ ਪਿਆਰਾ ਦਇਆ ਕਮਾਈਆ। ਗੁਰਮੁਖਾਂ ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਚਰਨ ਕਵਲ ਉਪਰ ਧਵਲ ਬਖ਼ਸ਼ੇ ਇਕ ਪ੍ਰੀਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਚ ਮਹਲ ਅਟੱਲ ਵਖਾਏ ਠੀਕ, ਜਿਸ ਘਰ ਠਾਕਰ ਸਵਾਮੀ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਵਡਿਆਈਆ। ਸਾਹਿਬ ਸਤਿਗੁਰ ਰੱਖੇ ਯਾਦ, ਜੁਗ ਚੌਕੜੀ ਵੇਖ ਵਖਾਇੰਦਾ। ਸਚਖੰਡ ਨਿਵਾਸੀ ਸੁਣੇ ਫ਼ਰਿਆਦ, ਦੋ ਜਹਾਨਾਂ ਦਇਆ ਕਮਾਇੰਦਾ । ਜਨ ਭਗਤਾਂ ਬਣਿਆ ਰਹੇ ਮਾਈ ਬਾਪ, ਪਿਤਾ ਪੁਰਖ ਅਕਾਲ ਆਪਣੀ ਗੋਦ ਉਠਾਇੰਦਾ। ਘਰ ਵੜ ਕੇ ਮੰਦਰ ਚੜ੍ਹਕੇ ਗ੍ਰਹਿ ਵਜਾਏ ਨਾਦ, ਧੁਨ ਅਗੰਮੀ ਰਾਗ ਸੁਣਾਇੰਦਾ। ਸ਼ਬਦੀ ਸ਼ਬਦ ਮਾਰ ਆਵਾਜ਼, ਸੋਈ ਸੁਰਤੀ ਆਪ ਉਠਾਇੰਦਾ। ਭਗਤ ਭਗਵਾਨ ਮਿਲ ਕੇ ਕਰੇ ਕਾਜ, ਕਰਨੀ ਕਰਤਾ ਆਪਣੀ ਆਪ ਸਮਝਾਇੰਦਾ। ਜਿਨ੍ਹਾਂ ਗੁਰਮੁਖਾਂ ਖੋਲ੍ਹੇ ਪੜਦਾ ਜਣਾਏ ਆਪਣਾ ਰਾਜ਼, ਸੋ ਗੁਰਮੁਖ ਗੁਰ ਗੁਰ ਆਪਣੇ ਅੰਗ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੇਲਾ ਸਮਰਥ ਸਵਾਮੀ ਸਿਰ ਆਪਣਾ ਹੱਥ ਟਿਕਾਇੰਦਾ। ਰੱਖੇ ਯਾਦ ਹਰਿ ਭਗਵੰਤ, ਭਗਵਨ ਭੁੱਲ ਕਦੇ ਨਾ ਜਾਈਆ। ਦਾਤਾ ਦਾਨੀ ਗੁਣਾਂ ਗੁਣਵੰਤ, ਗੁਣਵੰਤਾ ਇਕ ਅਖਵਾਈਆ। ਜੁਗ ਵਿਛੜੇ ਮੇਲੇ ਸੰਤ, ਸੱਜਣ ਆਪਣਾ ਘਰ ਦਰਸਾਈਆ। ਜਿਸ ਦੀ ਮਹਿੰਮਾ ਆਦਿ ਜੁਗਾਦਿ ਜੁਗ ਚੌਕੜੀ ਬੇਅੰਤ, ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕਹਿ ਗਏ ਸੁਣਾਈਆ। ਸੁਹੰਜਣਾ ਧਾਮ ਸੋਭਾਵੰਤ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠਾ ਡੇਰਾ ਲਾਈਆ। ਸੋ ਸਾਹਿਬ ਸੁਲਤਾਨ ਜਨ ਭਗਤਾਂ ਦੇਵੇ ਨਾਮ ਨਿਧਾਨ ਮਣੀਆ ਮੰਤ, ਮਨ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਲੇਖਾ ਲੇਖੇ ਵਿਚ ਰਖਾਈਆ।

੪ ਵਸਾਖ ੨੦੨੧ ਬਿਕਰਮੀ ਕਿਰਪਾਲ ਸਿੰਘ ਨਾਲ ਅੰਮ੍ਰਿਤਸਰ

ਸੰਤ ਸਤਿਗੁਰ ਸਤਿ ਸਰੂਪ, ਨਿਰਗੁਣ ਨਿਰਵੈਰ ਨੂਰ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਵਸੇ ਚਾਰੇ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਵਸਣਹਾਰਾ ਕਾਇਆ ਪੰਜ ਤਤ ਭੂਤ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਆਪ ਅਖਵਾਈਆ। ਸੰਤ ਸਤਿਗੁਰ ਹਰਿ ਨਿਰੰਕਾਰ, ਨਿਰਾਕਾਰ ਆਪ ਅਖਵਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਨਿਤ ਨਵਿਤ ਵੇਸ ਵਟਾਇੰਦਾ। ਸ਼ਬਦ ਅਗੰਮੀ ਧੁਰ ਜੈਕਾਰ, ਬੋਧ ਅਗਾਧਾ ਨਾਦ ਸੁਣਾਇੰਦਾ। ਪੰਜ ਤਤ ਕਾਇਆ ਕਰ ਪਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਦੇ ਆਧਾਰ, ਸਿਰ ਆਪਣਾ ਹੱਥ ਰਖਾਇੰਦਾ। ਕਰੇ ਖੇਲ ਅਪਰ ਅਪਾਰ, ਪਰਮਾਤਮ ਆਤਮ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਆਪਣੀ ਕਲ ਵਖਾਇੰਦਾ। ਸੰਤ ਸਤਿਗੁਰ ਪੁਰਖ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸਦਾ ਸਦਾ ਰਹੇ ਜੁਗ ਚਾਰ, ਚੌਕੜੀ ਆਪਣੀ ਖੇਲ ਵਖਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ

❋

❋

ਕਰ ਪਿਆਰ, ਘਟ ਘਟ ਕਰੇ ਰੁਸ਼ਨਾਈਆ। ਦੀਆ ਬਾਤੀ ਕਮਲਾਪਾਤੀ ਇਕ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਭਰ ਭੰਡਾਰ, ਨਿਝਰ ਝਿਰਨਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿਗੁਰ ਆਪ ਅਖਵਾਈਆ। ਸੰਤ ਸਤਿਗੁਰ ਹਰਿ ਗਹਿਰ ਗੰਭੀਰ, ਗੁਣਵੰਤਾ ਇਕ ਅਖਵਾਇੰਦਾ। ਲੇਖਾ ਜਾਣੇ ਪੰਜ ਤਤ ਸਰੀਰ, ਤਤਵ ਤਤ ਖੋਜ ਖੁਜਾਇੰਦਾ। ਨਿਤ ਨਵਿਤ ਗੁਰ ਅਵਤਾਰ ਬਣੇ ਪੈਗੰਬਰ ਪੀਰ, ਸ਼ਬਦੀ ਸ਼ਬਦ ਹੁਕਮ ਵਰਤਾਇੰਦਾ। ਦੋ ਜਹਾਨਾਂ ਪੰਧ ਪੈਂਡਾ ਚੀਰ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸਤਿਗੁਰ ਆਪਣਾ ਰੰਗ ਵਖਾਇੰਦਾ। ਸੰਤ ਸਤਿਗੁਰ ਹਰਿ ਹਰਿ ਰੰਗ, ਰੰਗ ਰਾਤਾ ਆਪ ਜਣਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਸਚ ਸਿੰਘਾਸਣ ਸੁਹਾਏ ਪਲੰਘ, ਨਿਰਗੁਣ ਪਾਵਾ ਚੂਲ ਨਾ ਕੋਇ ਬਣਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਆਪੇ ਲੰਘ, ਦਰ ਘਰ ਸਾਚੇ ਸੋਭਾ ਪਾਈਆ। ਸ਼ਬਦ ਅਨਾਦ ਬੋਧ ਅਗਾਧ ਧੁਨ ਵਜਾਏ ਮਰਦੰਗ, ਸੁਰ ਤਾਲ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਕੂੜੀ ਕਿਰਿਆ ਮੇਟੇ ਭੇਖ ਪਖੰਡ, ਸਚ ਸੁਚ ਇਕ ਸਮਝਾਈਆ। ਜੀਵ ਜੰਤ ਆਤਮ ਪਰਮਾਤਮ ਦੇਵੇ ਧੁਰ ਅਨੰਦ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸਤਿਗੁਰ ਆਪਣਾ ਨੂਰ ਕਰੇ ਰੁਸ਼ਨਾਈਆ। ਸੰਤ ਸਤਿਗੁਰ ਪੁਰਖ ਅਕਾਲਾ, ਅਕਲ ਕਲਾ ਅਖਵਾਈਆ। ਸੰਤ ਸਤਿਗੁਰ ਦੀਨ ਦਿਆਲਾ, ਦੀਨ ਦੁਨੀਆ ਵੇਖ ਵਖਾਈਆ। ਸਤਿਗੁਰ ਪੂਰਾ ਤੋੜਨਹਾਰਾ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ । ਸੰਤ ਸਤਿਗੁਰ ਵਖਾਵਣਹਾਰਾ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਮੱਕਾ ਕਾਅਬਾ ਇਕੋ ਨੂਰ ਜਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿਗੁਰ ਆਪਣਾ ਹੁਕਮ ਵਰਤਾਈਆ। ਸੰਤ ਸਤਿਗੁਰ ਸ਼ਬਦ ਸਵਾਮੀ, ਆਦਿ ਜੁਗਾਦੀ ਇਕ ਅਖਵਾਇੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦੀ ਗਾਏ ਕਹਾਣੀ, ਸਿਫ਼ਤੀ ਸਿਫ਼ਤ ਸਰਬ ਵਡਿਆਇੰਦਾ। ਲੇਖਾ ਜਾਣੇ ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ, ਚਾਰੇ ਬਾਣੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸੰਤ ਸਤਿਗੁਰ ਆਪਣਾ ਨਾਉਂ ਪਰਗਟਾਇੰਦਾ। ਸੰਤ ਸਤਿਗੁਰ ਪੁਰਖ ਅਗੰਮ, ਨਿਰਾਕਾਰ ਇਕ ਅਖਵਾਈਆ । ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਨਾ ਪਵਣ ਸਵਾਸੀ ਲਏ ਦਮ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਨਿਰਗੁਣ ਹੋ ਕੇ ਸਰਗੁਣ ਜਾਣੇ ਕੰਮ, ਕਰਨੀ ਕਰਤਾ ਆਪ ਅਖਵਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਬੇੜਾ ਦੇਵੇ ਬੰਨ੍ਹ, ਨਾਮ ਚੱਪੂ ਇਕ ਵਖਾਈਆ। ਸਾਚਾ ਰਾਗ ਸੁਣਾਏ ਬਿਨ ਕੰਨ, ਧੁਨ ਆਤਮਕ ਰਾਗ ਅਲਾਈਆ। ਮਨ ਵਾਸਨਾ ਮੇਟੇ ਮਨ, ਮਨ ਕਾ ਮਣਕਾ ਆਪ ਭਵਾਈਆ। ਘਰ ਪਰਕਾਸ਼ ਨਿਰਗੁਣ ਜੋਤ ਕਰੇ ਚੰਨ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਮੇਲ ਮਿਲਾਏ ਇਕੋ ਘਰ, ਸੁੰਞੀ ਸੇਜ ਨਾ ਕੋਇ ਵਖਾਈਆ। ਭਾਗ ਲਗਾਏ ਬਿਨ ਛੱਪਰ ਛੰਨ, ਸਾਢੇ ਤਿੰਨ ਹੱਥ ਮੰਦਰ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਸਦਾ ਸਦਾ ਦਏ ਵਡਿਆਈਆ ।

❋

❋

੧੪ ਵਸਾਖ ੨੦੨੧ ਬਿਕ੍ਰਮੀ ਡਾਕਟਰ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਤ੍ਰੇਤੇ ਤੇਰਾ ਧਰਮੀ ਕੌਲ, ਕਮਲਾਪਤ ਤੋੜ ਨਿਭਾਇੰਦਾ। ਜੁਗ ਚੌਕੜੀ ਪਰਦਾ ਫੋਲ, ਲੇਖ ਅਲੇਖ ਵੇਖ ਵਖਾਇੰਦਾ। ਹੋਵੇ ਸਹਾਈ ਉਪਰ ਧੌਲ, ਧਰਨੀ ਧਰਤ ਵਡਿਆਇੰਦਾ। ਸ਼ਬਦ ਸਵਾਮੀ ਅੰਤਰ ਮੌਲ, ਆਦਿ ਜੁਗਾਦਿ ਵੇਖ ਵਖਾਇੰਦਾ। ਜਿਸ ਦਾ ਲੇਖਾ ਕੋਈ ਸਮਝ ਨਾ ਸਕੇ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਭੇਵ ਨਾ ਕੋਇ ਖੁਲ੍ਹਾਇੰਦਾ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਕਰੇ ਖੇਲ ਅਡੋਲ, ਅਡੁਲ ਆਪਣੀ ਧਾਰ ਚਲਾਇੰਦਾ। ਭਗਤ ਭਗਵੰਤ ਮਾਣਕ ਮੋਤੀ ਅਨਮੋਲ, ਅਲਮੁਲੜੇ ਹੀਰੇ ਵੇਖ ਵਖਾਇੰਦਾ। ਸਤਿ ਚਿਤ ਵਸਣਹਾਰਾ ਸਦਾ ਕੋਲ, ਅਨੰਤ ਕਲ ਆਪਣੀ ਖੇਲ ਖਿਲਾਇੰਦਾ। ਲਾੜੀ ਮੌਤ ਨਾਲ ਹੋਣ ਨਾ ਦੇਵੇ ਘੋਲ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਤ੍ਰੇਤਾ ਵਖਾਏ ਆਪਣਾ ਭਵਿਖਤ, ਭਾਵ ਭਾਵਨੀ ਵਿਚੋਂ ਪਰਗਟਾਈਆ। ਰਾਮ ਰਹੀਮ ਰਾਮਾ ਇਸ਼ਟ, ਵਸ਼ਿਸ਼ਟ ਨਾ ਕੋਇ ਵਡਿਆਈਆ। ਨੇਤਰ ਖੋਲ੍ਹ ਦਿਬ ਦ੍ਰਿਸ਼ਟ, ਦੁਤੀਆ ਭੇਵ ਚੁਕਾਈਆ। ਸਚ ਸਮਝਾਇਆ ਇਕ ਆਦਰਸ਼, ਆਦੇਸ ਆਦੇਸ ਕਰ ਕਰ ਸੀਸ ਨਿਵਾਈਆ। ਲੇਖ ਚੁਕਾਇਆ ਅਰਸ਼ ਫ਼ਰਸ਼, ਫ਼ੈਸਲਾ ਹੱਕ ਸਮਝਾਈਆ। ਜਨ ਭਗਤਾਂ ਉਪਰ ਕਰ ਤਰਸ, ਰਹਿਮਤ ਆਪ ਕਮਾਈਆ। ਪੂਰਬ ਲੇਖਾ ਫੋਲ ਫ਼ਰਦ, ਪਿਛਲਾ ਵਰਕਾ ਦਿਤਾ ਉਲਟਾਈਆ। ਆਤਮ ਪਰਮਾਤਮ ਲਾਈ ਸ਼ਰਤ, ਸ਼ਰਅ ਸਕੇ ਨਾ ਕੋਇ ਸਮਝਾਈਆ। ਕੁਦਰਤ ਕਰਤਾ ਕਾਦਰ ਪੈਣ ਨਾ ਦੇਵੇ ਫ਼ਰਕ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤ੍ਰੇਤਾ ਕਹੇ ਮੇਰਾ ਵੇਖ ਪਰਦਾ, ਉਹਲਾ ਤੇਰੇ ਵਿਚੋਂ ਨਜ਼ਰੀ ਆਈਆ। ਤੂੰ ਲੇਖਾ ਜਾਣੇਂ ਘਰ ਘਰ ਦਾ, ਦਰ ਦਰ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗੰਬਰ ਪੱਲੂ ਤੇਰਾ ਫੜਦਾ, ਸਚ ਸਰਨ ਮਾਂਗੇ ਇਕ ਸਰਨਾਈਆ। ਬਾਲਮੀਕ ਬਜਵਾੜਾ ਚਰਨ ਕਵਲ ਸੀਸ ਧਰਦਾ, ਨਮੋ ਨਮੋ ਨਿਮਖ ਨਿਮਖ ਧਿਆਈਆ। ਮੈਂ ਤੇਰਾ ਅੱਖਰ ਇਕੋ ਪੜ੍ਹਦਾ, ਜਗਤ ਵਿਦਿਆ ਨਾ ਕੋਇ ਵਡਿਆਈਆ । ਮੰਜ਼ਲ ਮੰਜ਼ਲ ਪੌੜੇ ਤੇਰੇ ਚੜ੍ਹਦਾ, ਬਿਨ ਕਦਮਾਂ ਕਦਮ ਉਠਾਈਆ। ਸਚ ਦਵਾਰ ਵੇਖ ਥਿਰ ਘਰ ਦਾ, ਘਰ ਮੇਰੇ ਵੱਜੇ ਵਧਾਈਆ। ਦਰ ਦਰਵੇਸ਼ ਹੋ ਕੇ ਬਰਦਾ, ਬਰਖ਼ੁਰਦਾਰ ਸੀਸ ਨਿਵਾਈਆ। ਤੇਰਾ ਭਾਣਾ ਤੇਰੇ ਹੁਕਮ ਅੰਦਰ ਜਰਦਾ, ਜਰ ਜੋਬਨ ਦਿਤਾ ਲੁਟਾਈਆ। ਜਿਨ੍ਹਾਂ ਪਿਛੇ ਰਿਹਾ ਠੱਗਦਾ, ਸਾਕ ਸੱਜਣ ਨਾਰੀ ਬੰਧਪ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇ ਜਣਾਈਆ । ਤ੍ਰੇਤਾ ਕਹੇ ਪਿਛਲੀ ਵੇਖ ਕਿਤਾਬ, ਕੁਤਬਖ਼ਾਨਾ ਤੇਰਾ ਨਜ਼ਰ ਕਿਸੇ ਨਾ ਆਈਆ। ਤੇਰਾ ਲੇਖਾ ਬੇਹਿਸਾਬ, ਗਣਤੀ ਗਣਤ ਨਾ ਕੋਇ ਗਣਾਈਆ । ਗੁਰ ਅਵਤਾਰ ਪੀਰ ਪੈਗੰਬਰ ਤੇਰੇ ਅੱਗੇ ਲਾਜਵਾਬ, ਦਰ ਠਾਂਡੇ ਸੀਸ ਨਿਵਾਈਆ। ਤੂੰ ਸਾਹਿਬ ਸੁਲਤਾਨ ਦੇਵਣਹਾਰਾ ਵਡ ਖ਼ਤਾਬ, ਖ਼ਤਾ ਮੁਆਫ਼ ਆਪ ਕਰਾਈਆ। ਪਰਵਰਦਗਾਰ ਧੁਰ ਨਵਾਬ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਗ਼ਰੀਬ ਨਿਵਾਜ, ਕੋਝੇ ਕਮਲੇ ਲਏਂ ਉਠਾਈਆ । ਜਲਵਾ ਨੂਰੀ ਦੇ ਮਹਿਤਾਬ, ਮਹਿਬੂਬ ਕਰੇਂ ਰੁਸ਼ਨਾਈਆ। ਸਚ ਮਹੱਲਾ ਉਚ ਮਹਿਰਾਬ, ਮਹਿਫਲ ਆਪਣਾ ਨਾਮ ਲਗਾਈਆ। ਬੋਧ ਅਗਾਧ ਨਾਦ ਧੁਨ ਅਗੰਮੀ ਤੇਰੀ ਆਵਾਜ਼, ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਜਿਸ ਅੰਦਰ ਡੂੰਘਾ ਰਾਜ਼,

❋

❋

ਅੰਤਰ ਵੇਖ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦੇ ਦ੍ਰਿੜਾਈਆ। ਤ੍ਰੇਤਾ ਵੇਖ ਤ੍ਰੈਲੋਕ, ਤ੍ਰੈਭਵਨ ਧਨੀ ਤੇਰੀ ਓਟ ਤਕਾਈਆ। ਮੈਨੂੰ ਪਿਛਲਾ ਯਾਦ ਆਇਆ ਸਲੋਕ, ਸੋਹਣਾ ਬਿਨ ਅੱਖਰਾਂ ਦਿਤਾ ਗਾਈਆ। ਭਗਤ ਸੁਹੇਲਾ ਹੋ ਕੇ ਦੇਵੇਂ ਮੋਖ, ਮੁਫ਼ਤ ਆਪਣੀ ਦਇਆ ਕਮਾਈਆ । ਤੇਰੀ ਆਦਿ ਜੁਗਾਦਿ ਜੁਗ ਚੌਕੜੀ ਜਗਮਗ ਜਗੇ ਜੋਤ, ਜੋਤੀ ਜੋਤ ਨੂਰ ਰੁਸ਼ਨਾਈਆ। ਮਹਲ ਅਟੱਲ ਉਚ ਮਨਾਰਾ ਕਿਲਾ ਕੋਟ, ਸਚਖੰਡ ਦਵਾਰ ਸੋਭਾ ਪਾਈਆ। ਨਿਤ ਨਵਿਤ ਭਗਤ ਭਗਵਾਨ ਦਰਸ਼ਨ ਰਹੇ ਲੋਚ, ਲੋਚਣ ਨੈਣ ਅੱਖ ਖੁਲ੍ਹਾਈਆ। ਸਾਹਿਬ ਸੁਲਤਾਨ ਤੂੰ ਕਿਸੇ ਨਾ ਆਵੇਂ ਵਿਚ ਸੋਚ, ਮਨ ਮਤ ਬੁਧ ਚਲੇ ਨਾ ਕੋਇ ਚਤਰਾਈਆ। ਕੋਟਨ ਕੋਟ ਤੇਰੀ ਕੱਢਦੇ ਰਹੇ ਖੋਜ, ਖੋਜਤ ਖੋਜਤ ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਹਰਿ ਪ੍ਰੀਤਮ ਪਤਿਪਰਮੇਸ਼ਵਰ ਤੇਰਾ ਇਕੋ ਚੋਜ, ਅਗੰਮ ਅਥਾਹ ਬੇਪਰਵਾਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਤ੍ਰੇਤਾ ਕਹੇ ਸਤਿ ਤੇਰੀ ਉਡੀਕ, ਸ਼ਹਿਨਸ਼ਾਹ ਸਰਨਾਈਆ। ਬਜਵਾੜਾ ਵੇਖ ਬਾਲਮੀਕ, ਬਾਲਮ ਦੇ ਸਮਝਾਈਆ। ਸਿਰਕਤ ਕਰੇ ਨਾ ਕੋਇ ਸ਼ਰੀਕ, ਲਾਸ਼ਰੀਕ ਹੋ ਸਹਾਈਆ। ਦੂਰ ਦੁਰਾਡੇ ਅੰਦਰ ਵੜ ਨਜ਼ਦੀਕ, ਮੰਜ਼ਲ ਆਪਣਾ ਪੰਧ ਮੁਕਾਈਆ। ਸਚ ਨਿਸ਼ਾਨਾ ਦੱਸ ਠੀਕ, ਠੀਕਰ ਕੂੜਾ ਭੰਨ ਵਖਾਈਆ। ਆਤਮ ਪਰਮਾਤਮ ਦੱਸ ਪ੍ਰੀਤ, ਪ੍ਰੀਤੀਵਾਨ ਮੇਲ ਮਿਲਾਈਆ। ਬਿਨ ਸਖ਼ੀਆਂ ਗਾਵੇ ਗੀਤ, ਬਿਨ ਸੱਜਣਾਂ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ । ਤ੍ਰੇਤਾ ਕਹੇ ਹੋਵਾਂ ਜ਼ਾਮਨ, ਜ਼ਾਮਨੀ ਆਪਣੀ ਇਕ ਰਖਾਈਆ। ਤੂੰ ਭਗਤਾਂ ਪੂਰਾ ਕਰੇ ਕਾਮਨ, ਆਸਾ ਤ੍ਰਿਸਨਾ ਵੇਖ ਵਖਾਈਆ। ਦਾਮਨਗੀਰ ਫੜੌਣਾ ਦਾਮਨ, ਦਸਤਗੀਰ ਤੇਰੀ ਸ਼ਰਨਾਈਆ। ਮੁਸ਼ਕਲ ਹੱਲ ਹੋਵੇ ਆਸਾਨਨ, ਇਹਸਾਨ ਉਪਰ ਨਾ ਕੋਇ ਟਿਕਾਈਆ। ਲੇਖਾ ਚੁੱਕੇ ਛੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਤ੍ਰੇਤਾ ਕਹੇ ਹੱਥ ਤੇਰੇ ਡੋਰ, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਲੇਖਾ ਵੇਖ ਨਾ ਠੱਗ ਚੋਰ, ਕੂੜੀ ਕਿਰਿਆ ਪਰੇ ਹਟਾਈਆ। ਮੰਤਰ ਫੁਰਨਾ ਦੇ ਨਾਮ ਫੋਰ, ਸਚ ਸਤਿ ਇਕ ਸਮਝਾਈਆ। ਸਾਚੇ ਮਾਰਗ ਆਪਣੇ ਤੋਰ, ਤੁਰਤ ਆਪਣਾ ਰੰਗ ਵਖਾਈਆ। ਕਰ ਪਰਕਾਸ਼ ਅੰਧੇਰੇ ਘੋਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਦਾ ਸਦਾ ਸਦ ਤੇਰੀ ਲੋੜ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਤ੍ਰੇਤਾ ਕਹੇ ਸਾਹਿਬ ਸਤਿਗੁਰ ਤੁਠ, ਦਰ ਠਾਂਡੇ ਸੀਸ ਨਿਵਾਈਆ। ਤੇਰਾ ਭੰਡਾਰਾ ਸਦਾ ਅਤੁਟ, ਤੋਟ ਰਹਿਣ ਕੋਇ ਨਾ ਪਾਈਆ। ਬੰਦੀਖ਼ਾਨਿਉਂ ਬੰਧਨ ਜਾਣ ਛੁਟ, ਛੁਟੇ ਨਾਤਾ ਜਗਤ ਲੋਕਾਈਆ। ਠੱਗ ਚੋਰ ਸ਼ਬਦ ਧਾਰ ਨਾਲ ਕੁੱਟ, ਅੰਤਰ ਆਤਮ ਬ੍ਰਹਮ ਗਿਆਨ ਦ੍ਰਿੜਾਈਆ। ਕਰ ਪਿਆਰ ਬਣ ਮਾਤ ਪਿਤ ਸਾਚੇ ਪੁੱਤ, ਸੁਤ ਆਪਣੀ ਗੋਦ ਉਠਾਈਆ। ਤੇਰੇ ਘਰ ਮੌਲੇ ਧੁਰ ਦੀ ਰੁੱਤ, ਰੁੱਤ ਬਸੰਤੀ ਨੈਣ ਸ਼ਰਮਾਈਆ। ਭਗਤ ਭਗਵਾਨ ਹੋ ਕੇ ਪੁਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸਰਨਾਈਆ । ਤ੍ਰੇਤਾ ਕਹੇ ਮੋਹੇ ਤੇਰੀ ਆਸ, ਇਕ ਧਿਆਨ ਲਗਾਈਆ। ਧੂਅੰਧਾਰ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਇ ਰੁਸ਼ਨਾਈਆ। ਭਗਤ ਭਗਵਾਨ ਤੇਰੀ ਸ਼ਾਖ਼, ਸ਼ਨਾਖ਼ਤ ਆਪਣੀ ਦਏਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਸਚ ਦੇਣੀ ਵਡਿਆਈਆ। ਸਚ ਵਡਿਆਈ ਦੇ ਭਗਵੰਤ, ਦੋਏ ਜੋੜ ਸੀਸ ਝੁਕਾਈਆ। ਤੇਰਾ ਲੇਖਾ ਆਦਿ ਅੰਤ, ਜੁਗਾ ਜੁਗੰਤ ਤੇਰੀ ਬੇਪਰਵਾਹੀਆ। ਪਕੜ ਉਠਾਵੇਂ ਸਾਚੇ ਸੰਤ, ਭਗਤਨ ਆਪਣਾ ਰੰਗ ਰੰਗਾਈਆ। ਮੇਲ ਮਿਲਾ ਨਾਰ ਕੰਤ, ਘਰ ਸੁਰਤੀ ਸ਼ਬਦ ਕਰੇਂ ਕੁੜਮਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਦਏਂ ਸਮਝਾਈਆ । ਬੋਧ ਅਗਾਧਾ ਬਣ ਕੇ ਪੰਡਤ, ਧੁਰ ਦੀ ਵਿਦਿਆ ਕਰੇਂ ਪੜ੍ਹਾਈਆ। ਦਰ ਦਰਵੇਸ਼ ਬਣਿਆ ਮੰਗਤ, ਘਰ ਸਾਚੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ। ਸੁਣ ਤ੍ਰੇਤੇ ਕਹੇ ਭਗਵਾਨ, ਹਰਿ ਕਰਤਾ ਆਪ ਜਣਾਈਆ। ਤੇਰੀ ਇਛਿਆ ਮੇਰਾ ਦਾਨ, ਭਿਛਿਆ ਬੇਪਰਵਾਹੀਆ। ਸਚ ਸੰਦੇਸਾ ਧੁਰ ਫ਼ਰਮਾਣ, ਨਰ ਨਰੇਸ਼ਾ ਇਕ ਦ੍ਰਿੜਾਈਆ। ਠੱਗ ਚੋਰ ਵੇਖਾਂ ਕਰ ਧਿਆਨ, ਮਿਹਰ ਨਜ਼ਰ ਉਠਾਈਆ। ਬਾਲਮੀਕ ਦੇ ਗਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਸਾਚਾ ਲੇਖਾ ਲੇਖ ਮਹਾਨ, ਭਵਿਖਤ ਦਏ ਦ੍ਰਿੜਾਈਆ। ਮੇਲ ਮਿਲਾਵਾ ਧੁਰ ਦੇ ਰਾਮ, ਰਮਿਆ ਰਾਮ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਬਾਲਮੀਕ ਅੰਤਰਗਤ, ਹਰਿ ਕਰਤਾ ਵੇਖ ਵਖਾਈਆ। ਮਤ ਵਿਚੋਂ ਬਦਲੀ ਮਤ, ਮਨਸਾ ਵਿਚੋਂ ਮਨਸਾ ਦਿਤੀ ਉਲਟਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਵੇਖ ਵਖਾਈਆ। ਸਤਿ ਸੰਤੋਖ ਦੇ ਕੇ ਸਤਿ, ਧੀਰਜ ਇਕੋ ਇਕ ਬੰਧਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰੀ ਰੁਸ਼ਨਾਈਆ। ਸਚ ਪਰਵਿਸ਼ਟਾ ਇਕੋ ਦੱਸ, ਥਿਤ ਵਾਰ ਸੋਭਾ ਪਾਈਆ। ਨੌ ਜੇਠ ਮਿਲਿਆ ਜਸ, ਹੱਸ ਹੱਸ ਖ਼ੁਸ਼ੀ ਮਨਾਈਆ । ਚਰਨ ਸਰਨ ਕਵਲ ਸਰਨਾਈ ਢੱਠ, ਬਾਲਮੀਕ ਝੋਲੀ ਡਾਹੀਆ। ਸਾਹਿਬ ਸੁਲਤਾਨ ਦੇਣਾ ਹੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਬਾਲਮੀਕ ਕਰੇ ਅਰਦਾਸ, ਅੰਤਰ ਅੰਤਰ ਧਿਆਨ ਲਗਾਈਆ। ਪੰਜ ਤਤ ਕਾਇਆ ਤੇਰੀ ਰਾਸ, ਪਵਣ ਸਵਾਸ ਤੇਰੀ ਵਡਿਆਈਆ। ਹਉਂ ਗ਼ਰੀਬ ਨਿਮਾਣਾ ਅਨਾਥਾਂ ਅਨਾਥ, ਸੇਵਕ ਚਾਕਰ ਖ਼ਾਕੀ ਖ਼ਾਕ ਰੂਪ ਵਟਾਈਆ। ਸਚ ਪ੍ਰੀਤੀ ਬਖ਼ਸ਼ਣਾ ਨਾਤ, ਬਿਧਾਤਾ ਆਪਣਾ ਜੋੜ ਜੁੜਾਈਆ। ਪਿਛਲਾ ਲੇਖਾ ਲਹਿਣਾ ਕਰਨਾ ਮੁਆਫ਼, ਗੁਸਤਾਖ਼ ਆਪਣੇ ਨੈਣ ਸ਼ਰਮਾਈਆ। ਧੰਨ ਭਾਗ ਤੂੰ ਮਿਲਿਆ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਤੇਰੇ ਘਰ ਜਨਮ ਕੇ ਪਿਛਲਾ ਮੁੱਕਿਆ ਸਾਕ, ਦਰ ਮਿਲਿਆ ਬੇਪਰਵਾਹੀਆ । ਜੁਗ ਚੌਕੜੀ ਬਖ਼ਸ਼ੀ ਸਾਥ, ਸਗਲਾ ਸੰਗ ਨਿਭਾਈਆ। ਤੇਰੇ ਪਰੇਮ ਪਿਆਰ ਦੀ ਵੇਖਾ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਘਰ ਸਾਚਾ ਸਚ ਦਰਸਾਈਆ। ਸ੍ਰੀ ਭਗਵੰਤ ਹੋ ਮਿਹਰਵਾਨ, ਪੁਰਖ ਅਕਾਲ ਦਇਆ ਕਮਾਇੰਦਾ। ਜਨਮ ਵਿਚੋਂ ਜਨਮ ਦਾਨ, ਜੂਨ ਅਜੂਨੀ ਵੇਖ ਵਖਾਇੰਦਾ। ਸਚ ਸੰਦੇਸਾ ਨੌਜਵਾਨ, ਧੁਰ ਫ਼ੁਰਮਾਣਾ ਇਕ ਸਮਝਾਇੰਦਾ। ਤ੍ਰੇਤਾ ਦਵਾਪਰ ਕਲਜੁਗ ਖੇਲ ਕਰੇ ਮਹਾਨ, ਹਰਿ ਖ਼ਾਲਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਇੰਦਾ। ਬਾਲਮੀਕ ਕਰੇ ਅਰਜ਼ੋਈ, ਆਰਜ਼ੂ ਆਪਣੀ ਇਕ ਸੁਣਾਇੰਦਾ। ਤੁਧ ਬਿਨ ਮਿਲੇ ਕੋਈ ਨਾ ਢੋਈ, ਘਰ ਨਜ਼ਰ ਕੋਇ ਨਾ ਆਇੰਦਾ। ਸੁਰਤੀ ਸਚ ਉਠਾਏ ਨਾ ਕੋਇ ਸੋਈ, ਸੁਹਾਗਣ ਰੂਪ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਘਰ ਤੇਰੇ ਮੰਗ ਮੰਗਾਇੰਦਾ।

❋

❋

ਦਰ ਘਰ ਮੰਗਾਂ ਧੁਰ ਦੀ ਮੰਗ, ਵਸਤ ਅਮੋਲਕ ਦੇਣੀ ਇਕ ਵਰਤਾਈਆ। ਪਰੇਮ ਪਿਆਰ ਦਾ ਬਖ਼ਸ਼ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰੀ ਸੇਵਾ ਵਿਚ ਚਮਕਾਂ ਨੂਰੀ ਚੰਦ, ਨੂਰ ਜਹੂਰ ਤੇਰਾ ਰੁਸ਼ਨਾਈਆ। ਦੀਨ ਦਿਆਲ ਤੂੰ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਦੇ ਵਰਤਾਈਆ। ਮਾਣਸ ਜਨਮ ਪਏ ਠੰਡ, ਮਾਨਵ ਮਾਨੁਖ ਸਾਂਤਕ ਸਤਿ ਕਰਾਈਆ। ਜੁਗ ਚੌਕੜੀ ਆਪਣੇ ਨਾਲ ਗੰਢ, ਪੱਲੂ ਸਕੇ ਨਾ ਕੋਇ ਛੁਡਾਈਆ। ਸਦਾ ਸਦਾ ਸਦ ਵਸਾਂ ਤੇਰੇ ਸੰਗ, ਧੁਰ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣੇ ਲੈਣਾ ਲਗਾਈਆ। ਸ੍ਰੀ ਭਗਵਾਨ ਹੋ ਦਿਆਲ, ਦਇਆਨਿਧ ਠਾਕਰ ਸਵਾਮੀ ਆਪ ਸੁਣਾਇੰਦਾ। ਮਿਹਰਵਾਨ ਹੋ ਕਿਰਪਾਲ, ਪਰਦਾ ਉਹਲਾ ਆਪ ਚੁਕਾਇੰਦਾ। ਸੁਣ ਲਾਡਲੇ ਮੇਰੇ ਲਾਲ, ਲਾਲਨ ਆਪਣਾ ਭੇਵ ਜਣਾਇੰਦਾ। ਸਚ ਪਰਵਿਸ਼ਟਾ ਰੱਖਣਾ ਯਾਦ, ਨਵ ਜੇਠ ਵੰਡ ਵੰਡਾਇੰਦਾ। ਜਿਸ ਵੇਲੇ ਦਿਤੀ ਦਾਦ, ਵਸਤ ਅਮੋਲਕ ਆਪਣਾ ਨਾਮ ਝੋਲੀ ਪਾਇੰਦਾ। ਭੇਵ ਖੋਲ੍ਹ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਰੰਗ ਵਖਾਇੰਦਾ। ਧੁਨ ਆਤਮਕ ਵਜਾ ਨਾਦ, ਅਗੰਮੀ ਰਾਗ ਅਲਾਇੰਦਾ। ਬਿਨ ਰਸਨਾ ਜਿਹਵਾ ਬੱਤੀ ਦੰਦ ਆਇਆ ਸਵਾਦ, ਰਸ ਮੀਠਾ ਅਨਡੀਠਾ ਇਕੋ ਭਾਇੰਦਾ। ਪਰੇਮ ਪ੍ਰੀਤੀ ਅੰਤਰ ਹੋਇਆ ਵਿਸਮਾਦ, ਬਿਸਮਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਸੁਣ ਬਾਲਮੀਕ, ਹਰਿ ਕਰਤਾ ਆਪ ਜਣਾਈਆ। ਜਨਮ ਵਿਚੋਂ ਜਨਮ ਮਿਲਿਆ ਤੈਨੂੰ ਠੀਕ, ਕਰਮ ਧਰਮ ਵਰਨ ਬਰਨ ਪਿਛਲਾ ਦਿਤਾ ਬਦਲਾਈਆ। ਦੂਰ ਦੁਰਾਡੇ ਹੋ ਨਜ਼ਦੀਕ, ਨੇਰਨ ਨੇਰੇ ਦਇਆ ਕਮਾਈਆ। ਮਾਰਗ ਦੱਸ ਇਕ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਦੇ ਵਡਿਆਈ ਤੈਨੂੰ ਨੀਚ, ਊਚੋਂ ਊਚ ਲਏ ਬਣਾਈਆ। ਚਰਨ ਪ੍ਰੀਤੀ ਧੁਰ ਦੀ ਪ੍ਰੀਤ, ਪਤਤ ਪਾਵਣ ਇਕ ਸਮਝਾਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਗੀਤ, ਸੋਹੰ ਢੋਲਾ ਰਾਗ ਸੁਣਾਈਆ। ਕਲਜੁਗ ਰੱਖਣੀ ਅੰਤ ਉਡੀਕ, ਕਲ ਕਾਤੀ ਵੇਖ ਵਖਾਈਆ। ਲੇਖ ਚੁਕਾਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਾਲਮੀਕ ਖੁਲ੍ਹੀ ਜਾਗ, ਨੇਤਰ ਨੈਣ ਉਠਾਈਆ। ਹਿਰਦੇ ਆਇਆ ਇਕ ਵੈਰਾਗ, ਨੇਤਰ ਨੈਣਾਂ ਨੀਰ ਵਹਾਈਆ। ਕਵਣ ਧੋਵੇ ਮੇਰਾ ਦਾਗ਼, ਦੁਰਮਤ ਮੈਲ ਸਾਫ਼ ਕਰਾਈਆ। ਕੌਣ ਜਗਾਏ ਘਰ ਚਿਰਾਗ਼, ਦੀਪਕ ਜੋਤ ਕਰੇ ਰੁਸ਼ਨਾਈਆ। ਕੌਣ ਵਖਾਏ ਅਗੰਮ ਸਵਾਦ, ਰਸ ਫੀਕਾ ਸਰਬ ਮਿਟਾਈਆ। ਕੌਣ ਬਣਾਏ ਹੰਸ ਕਾਗ, ਸੋਹੰ ਹੰਸਾ ਸਾਚੀ ਚੋਗ ਚੁਗਾਈਆ। ਕੌਣ ਸੁਣਾਏ ਅਗੰਮੀ ਅਵਾਜ਼, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਗ੍ਰਹਿ ਮੰਦਰ ਖੋਜ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ । ਪਕੜ ਉਠਾਏ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਨਾਮ ਨਿਧਾਨ ਮਣੀਆ ਮੰਤ, ਸਾਚਾ ਮੰਤਰ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਸਾਹਿਬ ਸਮਰਥ, ਅਭੇਵ ਅਭੇਦ ਛੁਪਾਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਵੇਸ ਵਟਾਈਆ। ਸਤਿ ਸਤਿਵਾਦੀ ਮਾਰਗ ਦੱਸ, ਸਚ ਸੁਚ ਕਰੇ ਪੜ੍ਹਾਈਆ। ਭਗਤ ਭਗਵੰਤ ਕਰ ਕੇ ਵੱਖ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਧੁਰ ਸੰਦੇਸਾ ਇਕੋ ਦੱਸ, ਬਾਲਮੀਕ ਦਿਤਾ ਸਮਝਾਈਆ। ਕਲਜੁਗ

❋

❋

ਅੰਤਮ ਪ੍ਰਭੂ ਖੇਲ ਕਰੇ ਹੋ ਪਰਗਟ, ਜੋਤੀ ਜਾਤਾ ਵੇਸ ਵਟਾਈਆ। ਸਚ ਦਵਾਰਾ ਖੋਲ੍ਹੇ ਹੱਟ, ਚੌਦਾਂ ਤਬਕ ਡੇਰਾ ਢਾਹੀਆ। ਤੇਰਾ ਲੇਖਾ ਦੇਵੇ ਹੱਕ, ਹਕੀਕਤ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਬਾਲਮੀਕ ਲੈਣਾ ਸੁਣ, ਸ਼ਬਦ ਅਗੰਮੀ ਧਾਰ ਜਣਾਇੰਦਾ। ਲੇਖਾ ਜਾਣੇ ਗੁਣ ਅਵਗੁਣ, ਕਰਤਾ ਕਰਨੀ ਕਾਰ ਕਮਾਇੰਦਾ। ਆਪਣਾ ਮੰਤਰ ਜਾਣੇ ਫੁਨ, ਫੁਰਨਾ ਸਭ ਦਾ ਬੰਦ ਵਖਾਇੰਦਾ। ਲੱਖ ਚੁਰਾਸੀ ਵਿਚੋਂ ਚੁਣ, ਭਗਤ ਭਗਵੰਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਜਣਾਇੰਦਾ। ਧੁਰ ਸੰਦੇਸਾ ਕਲਜੁਗ ਧਾਰ, ਕਰਤਾ ਪੁਰਖ ਸਮਝਾਈਆ। ਤੇਰਾ ਮੇਲਾ ਵਿਚ ਸੰਸਾਰ, ਵਡ ਸੰਸਾਰੀ ਆਪ ਕਰਾਈਆ । ਸਚ ਪ੍ਰੀਤੀ ਦੇ ਪਿਆਰ, ਪਰੇਮ ਬੰਧਨ ਇਕ ਵਖਾਈਆ। ਅੰਤਰ ਅੰਤਰ ਕਰੇ ਗੁਫ਼ਤਾਰ, ਗੁਫ਼ਤ ਸ਼ੁਨੀਦ ਸਚ ਪੜ੍ਹਾਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਨਿਵਾਸੀ ਹਰਿ ਸੱਚਾ ਸਚ ਗੋਸਾਈਂਆ। ਨਿਰਗੁਣ ਸਰਗੁਣ ਜ਼ੀਰੋ ਸਿਫ਼ਰਾ ਦਿਸੇ ਸੰਸਾਰ, ਬੀਸ ਅੰਕ ਜੋੜ ਜੁੜਾਈਆ। ਨਿਰਗੁਣ ਸਰਗੁਣ ਦੂਆ ਇਕ ਕਰੇ ਪਿਆਰ, ਇਕ ਇਕੱਲਾ ਮੇਲ ਮਿਲਾਈਆ। ਦੂਆ ਏਕਾ ਕਰ ਕੇ ਖ਼ਬਰਦਾਰ, ਏਕਾ ਇਕੀ ਗੰਢ ਰਖਾਈਆ। ਵੀਹ ਸੌ ਇਕੀ ਤੇਰਾ ਕਰਜ਼ਾ ਦਏ ਉਤਾਰ, ਨਵ ਜੇਠ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੇਵੇ ਵਡਿਆਈਆ। ਬਾਲਮੀਕ ਕਹੇ ਨੌ ਜੇਠ ਕੀ, ਮੇਰੀ ਸਮਝ ਕੁਛ ਨਾ ਆਈਆ। ਮੈਂ ਬਾਲ ਅਞਾਣਾ ਨਿੱਕਾ ਜੀਅ, ਆਤਮ ਬ੍ਰਹਮ ਰੂਪ ਵਟਾਈਆ। ਸ਼ਬਦ ਅਨਾਦੀ ਤੇਰਾ ਬੀ, ਪਿਤਾ ਪੁਰਖ ਅਕਾਲ ਮਨਾਈਆ। ਨਾਮ ਨਿਧਾਨ ਅੰਮ੍ਰਿਤ ਰਸ ਲਿਆ ਪੀ, ਨਾਤਾ ਤੁਟਾ ਸਰਬ ਲੋਕਾਈਆ। ਚਰਨ ਬਲਹਾਰ ਗਿਆ ਥੀ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ ਸਚ ਸਚ ਸਰਨਾਈਆ। ਸ੍ਰੀ ਭਗਵਾਨ ਕਿਹਾ ਹੱਸ, ਖ਼ੁਸ਼ੀਆਂ ਨਾਲ ਜਣਾਇੰਦਾ। ਅਗਲਾ ਲੇਖਾ ਦੇਵਾਂ ਦੱਸ, ਦਰਦੀ ਹੋ ਕੇ ਦਰਦ ਵੰਡਾਇੰਦਾ। ਕਲਜੁਗ ਅੰਤ ਖੇਲ ਪੁਰਖ ਸਮਰਥ, ਸਮਰਥ ਸਾਚੀ ਕਾਰ ਕਮਾਇੰਦਾ। ਨਵ ਜੇਠ ਤੇਰਾ ਜਨਮ ਮਾਨੁਸ਼ ਹੋਣਾ ਬੱਸ, ਬਸਤਾ ਪਿਛਲਾ ਫੋਲ ਵਖਾਇੰਦਾ। ਹਕੀਕਤ ਵਿਚੋਂ ਦੇਵੇ ਹੱਕ, ਹਾਕਮ ਆਪਣਾ ਕਰਮ ਕਮਾਇੰਦਾ। ਲੋਕਮਾਤ ਜਾਣਾ ਛੱਡ, ਸਚਖੰਡ ਸਚ ਦਵਾਰ ਸੁਹਾਇੰਦਾ। ਨਿਰਗੁਣ ਨਿਰਗੁਣ ਧਾਰ ਹੋਣ ਨਾ ਦੇਵੇ ਅੱਡ, ਸਚ ਮਕਾਨ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਬਾਲਮੀਕ ਕਹੇ ਨਹੀਂ ਮਨਜ਼ੂਰ, ਸਚ ਕਹਾਣੀ ਦਿਆਂ ਜਣਾਈਆ। ਜੇ ਤੂੰ ਮੇਰੇ ਪਿਛਲੇ ਬਖ਼ਸ਼ੇ ਕਸੂਰ, ਫ਼ੈਸਲਾ ਇਕੋ ਵਾਰ ਸੁਣਾਈਆ। ਕਲਜੁਗ ਅੰਤ ਮੈਂ ਹੋ ਜਾਵਾਂ ਮਜਬੂਰ, ਮਜਬੂਰੀ ਆਪਣੀ ਤੇਰੇ ਅੱਗੇ ਟਿਕਾਈਆ। ਜੇ ਮਾਤਲੋਕ ਤੂੰ ਰਹੇ ਜ਼ਰੂਰ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮੈਂ ਆਪਣਾ ਲੇਖਾ ਰਿਹਾ ਦ੍ਰਿੜਾਈਆ। ਲੇਖਾ ਆਪਣਾ ਦੱਸਾਂ ਸੱਚ, ਪ੍ਰਭ ਤੇਰੇ ਅੱਗੇ ਸੀਸ ਨਿਵਾਈਆ। ਜਿਉਂ ਭਾਗ ਲਗਾਇਆ ਕਾਇਆ ਮਾਟੀ ਕੱਚ, ਤਤਵ ਤਤ ਵਡਿਆਈਆ। ਦੂਰ ਦੁਰਾਡਾ ਆਇਉਂ ਨੱਸ, ਬਣ ਪਾਂਧੀ ਫੇਰਾ ਪਾਈਆ। ਅੰਤਰ ਆਤਮ ਆਪੇ ਵਸ, ਪਰੇਮ ਪਿਆਰ ਵਧਾਈਆ। ਸਚ ਨੇਤਰ ਖੋਲ੍ਹ ਕੇ ਅੱਖ, ਆਪਣਾ ਆਗਮਨ ਦਿਤਾ ਜਣਾਈਆ। ਮੈਂ ਤੇਰਾ ਗਾਵਾਂ ਜਸ,

❋

❋

ਧੁਰ ਆਗਮਨ ਢੋਲਾ ਦਿਤਾ ਪੜ੍ਹਾਈਆ । ਡਾਕੇ ਮਾਰਨੋਂ ਗਿਆ ਹਟ, ਤੇਰੀ ਵੱਥ ਆਪਣੇ ਵਿਚ ਰਖਾਈਆ। ਤੂੰ ਮੇਰਾ ਦੇਣਾ ਸਾਥ, ਸਾਚਾ ਸੰਗ ਨਿਭਾਈਆ। ਸਭ ਕੁਛ ਤੇਰੇ ਹਾਥ, ਜਿਉਂ ਭਾਵੇ ਲੈਣਾ ਚਲਾਈਆ। ਕਲਜੁਗ ਅੰਤ ਮੈਂ ਮੰਗਾਂ ਇਕੋ ਦਾਤ, ਦੋਏ ਜੋੜ ਵਾਸਤਾ ਪਾਈਆ। ਆਪਣੇ ਭਗਤਾਂ ਨਾਲੋਂ ਮੇਰੀ ਟੁੱਟਣ ਨਾ ਦੇਵੀਂ ਜਮਾਤ, ਪੱਟੀ ਅੱਖਰ ਇਕੋ ਦੇਣਾ ਸੁਣਾਈਆ। ਤ੍ਰੇਤੇ ਵਾਲਾ ਭਵਿਖਤ ਵਾਕ, ਭਾਖਿਆ ਭਾਸ਼ਾ ਸਕੇ ਨਾ ਕੋਇ ਸਮਝਾਈਆ। ਜੇ ਪੰਜ ਤਤ ਚੋਲਾ ਹੋਵਣ ਵਾਲਾ ਨਾਸ, ਨਵ ਜੇਠ ਰਾਹ ਤਕਾਈਆ। ਮੇਰੀ ਯਾਦ ਰੱਖੀਂ ਪਿਛਲੀ ਪ੍ਰੀਤੀ ਨਾਲ ਰਵਦਾਸ, ਰਵੀ ਤੇਰਾ ਧਿਆਨ ਲਗਾਈਆ। ਉਹਦੇ ਪਿਛੇ ਬਖ਼ਸ਼ ਮੇਰੇ ਸਵਾਸ, ਸਵਾਸ ਤੇਰੀ ਭੇਟ ਚੜ੍ਹਾਈਆ। ਜਨਮ ਵਿਚੋਂ ਜਨਮ ਦੇ ਕੇ ਬਣ ਮਾਈ ਬਾਪ, ਪਿਤਾ ਪੁਰਖ ਅਕਾਲ ਆਪ ਅਖਵਾਈਆ। ਨੌ ਜੇਠ ਤੇਰਾ ਧੁਰ ਦਾ ਜੁੜੇ ਨਾਤ, ਨਾਤਾ ਇਕੋ ਨਜ਼ਰੀ ਆਈਆ। ਦਰਸ ਦਿਖਾਉਣਾ ਸਾਖਿਆਤ, ਪਰਦਾ ਉਹਲਾ ਦੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਲੈਣਾ ਤਰਾਈਆ। ਨਵ ਜੇਠ ਨਾ ਹੋਏ ਵਿਛੋੜਾ, ਵਿਛੜਿਆਂ ਮੇਲ ਮਿਲਾਈਆ । ਤ੍ਰੇਤਾ ਕਹੇ ਮੇਰਾ ਲੇਖ ਨਹੀਂ ਕੋਰਾ, ਲਿਖਿਆ ਲੇਖ ਭਵਿਖਤ ਰਿਹਾ ਜਣਾਈਆ। ਜਿਸ ਨੇ ਤਾਰੇ ਠੱਗ ਚੋਰਾ, ਬੁਧ ਬਿਬੇਕ ਆਪ ਕਰਾਈਆ। ਸੋ ਸਾਹਿਬ ਸੁਲਤਾਨ ਸ਼ਬਦ ਅਗੰਮੀ ਵੇਖੇ ਚੜ੍ਹ ਕੇ ਘੋੜਾ, ਦੋ ਜਹਾਨ ਫੇਰਾ ਪਾਈਆ। ਬੇਸ਼ਕ ਪੂਰਬ ਜਨਮ ਬਟਵਾਰਾ ਵਕਤ ਰਹਿ ਗਿਆ ਥੋੜਾ, ਪਾਲ ਸਿੰਘ ਪੱਲੂ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਬੇਪਰਵਾਹੀਆ। ਤ੍ਰੇਤਾ ਕਹੇ ਮੈਂ ਤਾਬਿਆਦਾਰ, ਸੇਵਕ ਸਾਚਾ ਨਜ਼ਰੀ ਆਈਆ। ਪਿਛਲੇ ਵਿਛੜਿਆਂ ਕਰਾਂ ਖ਼ਬਰਦਾਰ, ਧੁਰ ਸੰਦੇਸਾ ਇਕ ਸੁਣਾਈਆ। ਜਨ ਭਗਤੋ ਤੁਹਾਨੂੰ ਨਹੀਂ ਸਾਰ, ਸਮਝ ਸਕੇ ਨਾ ਕੋਇ ਸਮਝਾਈਆ। ਜਿਸ ਦਾ ਲੇਖਾ ਲਹਿਣਾ ਕਲਮ ਦਵਾਤ, ਛਾਹੀ ਸ਼ਹਾਦਤ ਨਾ ਕੋਇ ਵਖਾਈਆ। ਸੋ ਨਿਹਕਰਮੀ ਨਰ ਨਰਾਇਣ ਅਵਤਾਰ, ਅਵਤਾਰੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤ੍ਰੇਤਾ ਕਹੇ ਸੁਣੋ ਪਿਛਲਾ ਲੇਖਾ, ਬਿਨ ਲਿਖਤੋਂ ਰਿਹਾ ਦ੍ਰਿੜਾਈਆ। ਜਨ ਭਗਤ ਨਾ ਰਹੇ ਕੋਈ ਭੁਲੇਖਾ, ਭਾਂਡਾ ਭਰਮ ਭੰਨਾਈਆ। ਜੁਗ ਚੌਕੜੀ ਪ੍ਰਭੂ ਕਦੇ ਨਾ ਭੁੱਲੇ ਚੇਤਾ, ਚੇਤਨ ਹੋ ਕੇ ਖੇਲ ਖਿਲਾਈਆ। ਜੋਤੀ ਜਾਮਾ ਧਾਰ ਵੇਸਾ, ਅਵਲੱੜਾ ਰੂਪ ਵਟਾਈਆ। ਦੋ ਜਹਾਨਾਂ ਬਣ ਕੇ ਨੇਤਾ, ਸਚ ਫ਼ਰਮਾਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਤ੍ਰੇਤਾ ਕਹੇ ਮੈਂ ਦਿਆਂ ਦਲੀਲ, ਆਪਣਾ ਆਪ ਜਣਾਈਆ। ਜਨ ਭਗਤੋ ਤੁਹਾਡੀ ਜਨਮ ਜਨਮ ਜਨਮ ਦੀ ਸੁਣੇ ਅਪੀਲ, ਅਪਰੰਪਰ ਬੇਪਰਵਾਹੀਆ। ਲੋੜ ਰਹੇ ਨਾ ਕਿਸੇ ਵਕੀਲ, ਵੁਕਲਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਬਾਹਰ ਕਢਾਈਆ। ਤ੍ਰੇਤਾ ਕਹੇ ਮੈਂ ਵੇਖਿਆ ਲੇਖ ਬੰਦ, ਅੰਦਰ ਵੜ ਕੇ ਧਿਆਨ ਲਗਾਈਆ। ਜਿਸ ਦੇ ਉਤੇ ਲਿਖਿਆ ਇਕੋ ਛੰਦ, ਸੋਹੰ ਢੋਲਾ ਅਗੰਮ ਅਥਾਹੀਆ। ਆਪਣੀ ਕਿਰਪਾ ਨਾਲ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਅਖਵਾਈਆ। ਜਨ ਭਗਤਾਂ ਦੇਵੇ ਅਨੰਦ, ਸੋਹਣਾ ਰਸ ਚਖਾਈਆ। ਪੰਜ ਤਤ ਕਾਇਆ ਚੋਲਾ ਰਿਹਾ ਹੰਢ, ਵਾਹੋ ਦਾਹੀ ਆਪਣਾ ਪੰਧ ਮੁਕਾਈਆ। ਨਵ ਜੇਠ ਹੋਣਾ ਖੰਡ ਖੰਡ, ਅੰਗ ਅੰਗ ਸਾਥ ਨਾ ਕੋਇ ਰਖਾਈਆ । ਜਗਤ ਨਾਰੀ ਦਿਸੇ ਰੰਡ, ਕੰਤ ਸੁਹਾਗ ਹੋਏ ਜੁਦਾਈਆ। ਤ੍ਰੇਤਾ ਕਹੇ ਮੇਰੀ

❋

❋

ਅੰਤਮ ਮੰਗ, ਰੋ ਰੋ ਨੈਣਾਂ ਨੀਰ ਵਹਾਈਆ। ਦੂਰ ਦੁਰਾਡਾ ਕੱਟ ਕੇ ਆਇਆ ਪੰਧ, ਬਣ ਪਾਂਧੀ ਫੇਰਾ ਪਾਈਆ। ਆਪਣਾ ਕੀਤਾ ਕੌਲ ਇਕਰਾਰ ਵੇਖ ਨਿਸੰਗ, ਨਿਛਾਵਰ ਹੋ ਕੇ ਰਿਹਾ ਸਮਝਾਈਆ। ਭਗਤ ਭਗਵਾਨ ਤੇਰਾ ਚੰਦ, ਚੰਦ ਨੂਰ ਮਹਿਤਾਬ ਆਫ਼ਤਾਬ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਤ੍ਰੇਤਾ ਕਹੇ ਪ੍ਰਭੂ ਕਰ ਧਿਆਨ, ਧਰਨੀ ਧਰਤ ਧਵਲ ਦਏ ਦੁਹਾਈਆ। ਮੈਂ ਹਾਜ਼ਰ ਹੋ ਕੇ ਦੇਵਾਂ ਬਿਆਨ, ਘਰ ਠਾਂਡੇ ਫੇਰਾ ਪਾਈਆ। ਜਿਸ ਜਨਮ ਵਿਚੋਂ ਜਨਮ ਦਿਤਾ ਗਿਆਨ, ਅਗਿਆਨ ਅੰਧੇਰ ਚੁਕਾਈਆ। ਜਿਸ ਬਾਲਮੀਕ ਬਟਵਾਰਾ ਬਜਵਾੜਾ ਕੀਤਾ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਬੇਸ਼ਕ ਨੌ ਜੇਠ ਮਿਟਣ ਵਾਲਾ ਨਿਸ਼ਾਨ, ਪੰਜ ਤਤ ਹੋਏ ਜੁਦਾਈਆ। ਪਰ ਤੇਰਾ ਲੇਖਾ ਮੈਂ ਭੁੱਲ ਨਹੀਂ ਗਿਆ ਬਣ ਨਾਦਾਨ, ਬਾਲਕ ਹੋ ਕੇ ਤੇਰੀ ਸੇਵ ਕਮਾਈਆ। ਤੂੰ ਲੇਖ ਲਿਖਿਆ ਬਿਨਾਂ ਕਲਮ ਸ਼ਾਹੀ ਬਿਨਾਂ ਜ਼ਬਾਨ, ਲੇਖਾ ਪੜ੍ਹ ਨਾ ਕੋਇ ਦ੍ਰਿੜਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਆਪਣੀ ਬਖ਼ਸ਼ਿਸ਼ ਵਿਚੋਂ ਬਖ਼ਸ਼ਿਸ਼ ਕਰ ਦਾਨ, ਬਖ਼ਸ਼ੀਸ਼ ਤੇਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਤਿ ਸਤਿਵਾਦੀ ਤੇਰੀ ਸਤਿ ਸਰਨਾਈਆ। ਨੌ ਜੇਠ ਅੱਖਾਂ ਰਿਹਾ ਖੋਲ੍ਹ, ਚਾਰੋਂ ਕੁੰਟ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤ੍ਰੇਤੇ ਜੁਗ ਦਾ ਪੂਰਾ ਕਰੇ ਕੌਲ, ਕੀਤਾ ਕੌਲ ਤੋੜ ਨਿਭਾਈਆ। ਸ੍ਰਿਸ਼ਟ ਸਬਾਈ ਸੁਤੀ ਲੋਕਮਾਤ ਅਨਭੋਲ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਸਾਚੇ ਕੰਡੇ ਤੋਲੇ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਉਠਾਏ ਅਡੋਲ, ਅੰਦਰੇ ਅੰਦਰ ਆਪ ਹਿਲਾਈਆ। ਬਾਲਮੀਕ ਨਾਲ ਜੋ ਬੋਲਿਆ ਬੋਲ, ਅਨਬੋਲਤ ਆਪ ਸੁਣਾਈਆ। ਸੋ ਲੇਖਾ ਪਰਦਾ ਪੂਰਬ ਲਿਆ ਫੋਲ, ਅੱਖਰ ਅੱਖਰਾਂ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਪਿਛਲਾ ਲੇਖਾ ਹਰਿ ਜੂ ਪੜ੍ਹ, ਸਾਚੀ ਖ਼ੁਸ਼ੀ ਮਨਾਇੰਦਾ। ਜਨਮ ਵਿਚੋਂ ਜਨਮ ਦੇ ਕੇ ਫੇਰ ਲਾਵੇ ਜੜ੍ਹ, ਬੂਟਾ ਆਪਣਾ ਆਪ ਲਹਿਰਾਇੰਦਾ। ਮਰਨ ਤੋਂ ਪਹਿਲੋਂ ਭਗਤ ਜਨ ਜਾਵੇ ਮਰ, ਮਰਨੀ ਸਤਿਗੁਰ ਇਕ ਸਮਝਾਇੰਦਾ। ਜੋ ਸੰਤ ਸਤਿ ਸਤਿਵਾਦੀ ਸੀਸ ਚਰਨੀ ਦੇਵੇ ਧਰ, ਸੋ ਧਰਤ ਧਵਲ ਸੋਭਾ ਪਾਇੰਦਾ। ਸਾਚੇ ਮੰਦਰ ਜਾਵੇ ਚੜ੍ਹ, ਮਹਲ ਅਟੱਲ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਆਪਣੀ ਦਇਆ ਕਮਾਇੰਦਾ। ਤ੍ਰੇਤਾ ਕਹੇ ਮੈਂ ਤੇਰਾ ਜੁਗ, ਜੁਗਤੀ ਆਪਣੀ ਦਿਆਂ ਜਣਾਈਆ। ਬੇਸ਼ਕ ਮੇਰੀ ਔਧ ਗਈ ਮੁੱਕ, ਮੇਰੀ ਆਸਾ ਸਕੇ ਨਾ ਕੋਇ ਮਿਟਾਈਆ। ਮੈਂ ਤੇਰਾ ਦਰਸਨ ਕਰਾਂ ਲੁਕ ਲੁਕ, ਵੇਖਾਂ ਚਾਈਂ ਚਾਈਂਆ। ਬਾਲਮੀਕ ਖ਼ਾਹਸ਼ ਮੈਥੋਂ ਰਹੀ ਪੁਛ, ਹੌਲੀ ਹੌਲੀ ਆਵਾਜ਼ ਲਗਾਈਆ । ਮੈਂ ਅੱਗੋਂ ਕਿਹਾ ਬੁੱਕ, ਸਚ ਸਚ ਦਿਤਾ ਦ੍ਰਿੜਾਈਆ। ਨੌ ਜੇਠ ਪੰਜ ਤਤ ਨਾਤਾ ਜਾਣਾ ਛੁੱਟ, ਛੁਟੇ ਸਰਬ ਲੋਕਾਈਆ। ਏਸੇ ਕਾਰਨ ਮੈਂ ਪਿਛਲਾ ਖਾਤਾ ਲਿਆਂਦਾ ਪੁੱਟ, ਜੋ ਡੂੰਘੇ ਅੰਦਰ ਦਿਤਾ ਦਬਾਈਆ। ਉਸ ਵਿਚ ਪ੍ਰਭ ਨੇ ਲੇਖ ਲਿਖਿਆ ਕੁਛ, ਅਨੁਭਵ ਆਪਣਾ ਆਪ ਵੇਖ ਵਖਾਈਆ । ਜਨਮ ਵਿਚੋਂ ਜਨਮ ਦੇ ਕੇ ਫੇਰ ਬਣਾਵਾਂ ਆਪਣਾ ਪੁੱਤ, ਪਿਤਾ ਪੂਤ ਗੋਦ ਉਠਾਈਆ। ਉਜਲ ਕਰਾਂ ਮਾਤ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ । ਏਸੇ ਕਾਰਨ ਹਰਿ

❋

❋

ਕਰਤਾ ਆਇਆ ਚੁੱਪ, ਚਾਰ ਕੁੰਟ ਆਪਣਾ ਹੁਕਮ ਵਰਤਾਈਆ। ਜਿਸ ਦਾ ਕਾਇਆ ਚੋਲਾ ਜਾਣਾ ਸੀ ਛੁੱਟ, ਤਿਸ ਛੁਟਕੀ ਲਿਵ ਫੇਰ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਰਨ ਤੋਂ ਪਹਿਲਾਂ ਲਿਆ ਪੁਛ, ਪਿਛਲਾ ਲਹਿਣਾ ਝੋਲੀ ਪਾਈਆ।