ਪੁਸਤਕਾਲਾਭਾਗ ੧੬

ਪਹਿਲੀ ਜੇਠ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਹਰਿ ਹਰਿ ਖੇਲ ਅਗੰਮ ਅਪਾਰ, ਨਿਰਗੁਣ ਨਿਰਵੈਰ ਧਾਰ ਚਲਾਇੰਦਾ। ਸਚਖੰਡ ਨਿਵਾਸੀ ਸਾਚੀ ਕਾਰ, ਕਰਤਾ ਪੁਰਖ ਆਪ ਕਰਾਇੰਦਾ । ਸਤਿ ਦਵਾਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜਾਤਾ ਨੂਰੀ ਡਗਮਗਾਇੰਦਾ। ਮਹਲ ਅਟੱਲ ਉਚ ਮਨਾਰ, ਛੱਪਰ ਛੰਨ ਅਥਾਹ ਸੁਹਾਇੰਦਾ। ਸਾਚਾ ਸੱਜਣ ਬਣ ਮੀਤ ਮੁਰਾਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਨੀ ਕਾਰ ਕਮਾਇੰਦਾ। ਹਰਿ ਕਰਨੀ ਕਰੇ ਨਿਰੰਕਾਰ, ਨਿਰਗੁਣ ਨਿਰਵੈਰ ਵੱਡੀ ਵਡਿਆਈਆ । ਆਦਿ ਜੁਗਾਦੀ ਭੇਵ ਨਿਆਰ, ਅਲੱਖ ਅਗੋਚਰ ਅਗੰਮ ਅਥਾਹ ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਾਕਾਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰ, ਬਿਨ ਨੈਣਾਂ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ ਬੇਪਰਵਾਹੀਆ। ਬੇਪਰਵਾਹੀ ਬੇਪਰਵਾਹ ਪਰਵਰਦਿਗਾਰ, ਨੂਰੀ ਜਲਵਾ ਨੂਰ ਚਮਕਾਇੰਦਾ। ਸਚ ਮਹੱਲੇ ਹੋ ਉਜਿਆਰ, ਹੱਕ ਮੁਕਾਮੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਧੁਰ ਫੁਰਮਾਣਾ ਇਕ ਅਲਾਇੰਦਾ। ਸ਼ਾਹ ਪਾਤਸ਼ਾਹ ਬਣ ਰਾਜ ਰਾਜਾਨ, ਭੂਪਤ ਭੂਪ ਨਾਮ ਵਡਿਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਵੇਸ ਆਪ ਵਟਾਇੰਦਾ। ਸਾਚਾ ਵੇਸ ਵਟਾਏ ਅਵੱਲਾ, ਅਕਲ ਕਲਧਾਰੀ ਆਪਣੀ ਚਾਲ ਚਲਾਈਆ । ਸਚ ਦਵਾਰਾ ਵੇਖ ਉਚ ਮਹੱਲਾ, ਮਹਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਨੂਰੀ ਜੋਤੀ ਦੀਪਕ ਸਚ ਪਰਕਾਸ਼ ਆਪੇ ਬਲਾ, ਦੀਵਾ ਬਾਤੀ ਸੰਗ ਨਾ ਕੋਇ ਰਖਾਈਆ। ਨਿਰਾਕਾਰ ਨਿਰੰਕਾਰ ਨਿਰਗੁਣ ਆਪਣਾ ਫੜੇ ਆਪੇ ਪੱਲਾ, ਬੰਧਨ ਆਪਣਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਪੁਰਖ ਅਗੰਮ, ਬੇਅੰਤ ਵੱਡੀ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਹਕਰਮੀ ਜਾਣੇ ਆਪਣਾ ਕੰਮ, ਦੂਜਾ ਸੰਗ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਾਚਾ ਬੇੜਾ ਆਪੇ ਬੰਨ੍ਹ, ਸਤਿ ਪੁਰਖ ਨਿਰੰਜਣ ਆਪਣੇ ਕੰਧ ਉਠਾਈਆ। ਆਪਣੀ ਇਛਿਆ ਆਪੇ ਮੰਨ, ਮਨਸਾ ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਅਗੰਮ ਅਥਾਹ ਖੇਲ ਪ੍ਰਭ ਕਰਦਾ, ਨਿਰਭੌ ਭੈ ਸਰ ਨਾ ਕੋਇ ਰਖਾਇੰਦਾ। ਸਚਖੰਡ ਦਵਾਰੇ ਆਪੇ ਵੜਦਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਸਤਿ ਪਰਕਾਸ਼ ਆਪੇ ਧਰਦਾ, ਜੋਤੀ ਜਾਤਾ ਡਗਮਗਾਇੰਦਾ। ਨਿਰਗੁਣ ਨਿਰਗੁਣ ਨਾਰੀ ਕੰਤ ਆਪੇ ਵਰਦਾ, ਪਤਿਪਰਮੇਸ਼ਵਰ ਆਪਣੀ ਸੇਵ ਕਮਾਇੰਦਾ। ਸਾਚੀ ਸੇਜਾ ਆਪੇ ਚੜ੍ਹਦਾ, ਸੋਭਾਵੰਤ ਆਪ ਸੁਹਾਇੰਦਾ। ਦਾਈ

❋

❋

ਦਾਇਆ ਹੋ ਕੇ ਖੇਲ ਕਰਦਾ, ਬੇਅੰਤ ਬੇਪਰਵਾਹ ਨਜ਼ਰ ਕਿਸੇ ਨਾ ਆਇੰਦਾ। ਸੁਤ ਦੁਲਾਰਾ ਇਕੋ ਜਣਦਾ, ਸ਼ਬਦੀ ਨਾਉਂ ਰਖਾਇੰਦਾ। ਮਾਤ ਪਿਤ ਆਪੇ ਬਣਦਾ, ਗੋਦ ਸੁਹੰਜਣੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਸੋਭਾਵੰਤ, ਸਤਿ ਸਤਿਵਾਦੀ ਸਾਚੇ ਆਸਣ ਡੇਰਾ ਲਾਈਆ। ਭੂਪਤ ਭੂਪ ਰਾਜ ਰਾਜਾਨ ਹੋ ਵਿਸਮਾਦ, ਬਿਸਮਲ ਆਪਣੀ ਕਾਰ ਕਮਾਈਆ। ਲੇਖਾ ਜਾਣ ਬੋਧ ਅਗਾਧ, ਸ਼ਬਦ ਧੁਨ ਅਗੰਮੀ ਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਾਨਣਹਾਰਾ, ਦੂਜਾ ਸੰਗ ਨਾ ਕੋਇ ਰਲਾਈਆ। ਨਾ ਕੋਈ ਸੰਗ ਨਾ ਕੋਈ ਸਾਥ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਇੰਦਾ। ਇਕ ਇਕੱਲਾ ਪੁਰਖ ਅਬਿਨਾਸ਼, ਹਰਿ ਕਰਤਾ ਖੇਲ ਰਚਾਇੰਦਾ। ਮੇਲ ਮਿਲਾਵਾ ਸਾਚਾ ਨਾਤ, ਸੁਤ ਦੁਲਾਰੇ ਜੋੜ ਜੁੜਾਇੰਦਾ। ਆਪਣੀ ਦੇ ਕੇ ਆਪੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਸਚ ਸੁਚ ਸਮਝਾ ਜਾਤ, ਮੇਲ ਮਿਲਾਵਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਆਪੇ ਖੋਲ੍ਹ, ਆਪਣੇ ਹੱਥ ਰੱਖੇ ਵਡਿਆਈਆ। ਸਾਚੇ ਕੰਡੇ ਤੋਲੇ ਤੋਲ, ਤੋਲਣਹਾਰਾ ਬੇਪਰਵਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਮੰਦਰ ਰਹੇ ਅਡੋਲ, ਡੁੱਲ ਕਦੇ ਨਾ ਜਾਈਆ। ਸਚ ਦਵਾਰਾ ਹਰਿ ਨਿਰੰਕਾਰਾ ਸਚਖੰਡ ਦਵਾਰਾ ਇਕੋ ਖੋਲ੍ਹ, ਥਿਰ ਘਰ ਚਰਨ ਕਵਲ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਨਿਰਗੁਣ ਨਿਰਵੈਰ, ਸ਼ਬਦੀ ਸੁਤ ਆਪ ਖੁਲ੍ਹਾਇੰਦਾ। ਪਿਤਾ ਪੂਤ ਦੋਵੇਂ ਕਰਨ ਸੈਰ, ਸਤਿ ਦਵਾਰਾ ਇਕ ਵਡਿਆਇੰਦਾ। ਤੀਜਾ ਵੜੇ ਨਾ ਕੋਈ ਗ਼ੈਰ, ਨਜ਼ਰੀ ਨਜ਼ਰ ਨਾ ਕੋਇ ਮਿਲਾਇੰਦਾ। ਪੁਰਖ ਅਕਾਲ ਦੀਨ ਦਿਆਲ ਇਕ ਇਕੱਲੇ ਆਪਣਾ ਅਗੰਮ ਅਥਾਹ ਰਚਿਆ ਏਕਾ ਸ਼ਹਿਰ, ਸ਼ਹਿਨਸ਼ਾਹ ਆਪਣਾ ਡੇਰਾ ਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਹੋਵੇ ਕੋਈ ਕਹਿਰ, ਸਾਂਤਕ ਸਤਿ ਸਤਿ ਆਪਣੀ ਧਾਰ ਚਲਾਇੰਦਾ। ਬਖ਼ਸ਼ਸ਼ ਰਹਿਮਤ ਕਰੇ ਆਪਣੀ ਮਿਹਰ, ਮੁਹੱਬਤ ਆਪਣੇ ਨਾਲ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਏਕੰਕਾਰ ਆਪ ਕਰਾਈਆ । ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਾ ਕੋਈ ਸੂਰਤ ਨਾ ਕੋਈ ਇਸ਼ਟ, ਨਾ ਕੋਈ ਦਰਸ ਦਰਸਾਈਆ। ਨਾ ਕੋਈ ਅਰਸ਼ ਨਾ ਕੋਈ ਫ਼ਰਸ਼, ਦੀਨ ਦੁਨੀ ਨਾ ਕੋਇ ਵਖਾਈਆ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਕਾਗ਼ਜ਼ ਕਲਮ ਨਾ ਕੋਇ ਸ਼ਾਹੀਆ। ਨਾ ਕੋਈ ਨਾਰੀ ਨਾ ਕੋਈ ਮਰਦ, ਜਾਤ ਅਜਾਤੀ ਰੂਪ ਨਾ ਕੋਇ ਵਟਾਈਆ। ਨਾ ਕੋਈ ਸੰਸਾ ਰੋਗ ਨਾ ਮਰਜ਼, ਹਉਮੇਂ ਗੜ੍ਹ ਨਾ ਕੋਇ ਬਣਾਈਆ । ਇਕੋ ਖੇਲ ਕਰੇ ਅਸਚਰਜ, ਅਚਰਜ ਲੀਲ੍ਹਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੁਤ ਦੁਲਾਰਾ ਸ਼ਬਦੀ ਸੰਗ ਨਿਭਾਈਆ। ਸ਼ਬਦ ਸੁਤ ਸੁਤ ਦੁਲਾਰਾ, ਹਰਿ ਸਤਿ ਸਤਿਵਾਦੀ ਆਪ ਰਖਾਇੰਦਾ। ਜੁਗ ਚੌਕੜੀ ਆਦਿ ਜੁਗਾਦਿ ਇਕੋ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਪਿਤਾ ਪੂਤ ਕਰੇ ਪਿਆਰਾ, ਪਤਿਪਰਮੇਸ਼ਵਰ

❋

❋

ਆਪਣੀ ਗੋਦ ਉਠਾਇੰਦਾ। ਸਤਿ ਸਵਾਮੀ ਸਦਾ ਨਿਹਕਾਮੀ ਦੇਵਾਂ ਆਪਣਾ ਇਕ ਸਹਾਰਾ, ਦੂਸਰ ਸਿਰ ਹੱਥ ਨਾ ਕੋਇ ਟਿਕਾਇੰਦਾ। ਸਚਖੰਡ ਜਿਸ ਦਾ ਮਹਲ ਅਟੱਲ ਉਚ ਮਨਾਰਾ, ਦੀਆ ਬਾਤੀ ਕਮਲਾਪਾਤੀ ਜੋਤੀ ਜਾਤਾ ਡਗਮਗਾਇੰਦਾ। ਇਕੋ ਸਤਿ ਸੁਣਾਇਆ ਸਾਚਾ ਨਾਅਰਾ, ਜਿਸ ਦਾ ਆਦਿ ਅੰਤ ਭੇਵ ਕੋਇ ਨਾ ਪਾਇੰਦਾ। ਸਚੰਖਡ ਅੰਦਰ ਥਿਰ ਘਰ ਖੋਲ੍ਹ ਕਿਵਾੜਾ, ਸੁਤ ਸ਼ਬਦ ਦਏ ਹੁਲਾਰਾ, ਸਾਚਾ ਹੱਟ ਇਕ ਜਣਾਇੰਦਾ। ਬਿਨ ਹੱਥਾਂ ਬਿਨ ਬਾਂਹਵਾਂ ਦਿਤਾ ਇਸ਼ਾਰਾ, ਬਿਨ ਰਸਨਾ ਬਿਨ ਜਿਹਵਾ ਬਿਨ ਬੱਤੀ ਦੰਦ ਆਪ ਸਮਝਾਇੰਦਾ। ਉਠ ਵੇਖ ਚਾਰ ਕੁੰਟ ਦਹਿ ਦਿਸ਼ਾ ਨਾ ਕੋਈ ਦੂਜਾ ਮਿੱਤਰ ਪਿਆਰਾ, ਸਾਂਝੀਵਾਲ ਸੰਗ ਨਾ ਕੋਇ ਬਣਾਇੰਦਾ। ਤੂੰ ਮੇਰਾ ਮੈਂ ਤੇਰਾ ਅਧਾਰਾ, ਘਰ ਇਕੋ ਸੋਭਾ ਪਾਇੰਦਾ। ਸੁਤ ਸ਼ਬਦ ਸਚ ਬੋਲ ਜੈਕਾਰਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ । ਛੋਟਾ ਨੱਢਾ ਬਾਲ ਅਞਾਣ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ । ਤੇਰਾ ਹੁਕਮ ਮੰਨਾਂ ਬਣ ਕੇ ਫ਼ਰਮਾਂਬਰਦਾਰਾ, ਖ਼ਾਦਮ ਤੇਰੀ ਸੇਵ ਕਮਾਇੰਦਾ। ਸਚ ਦੱਸ ਮੇਰੇ ਪਰਵਰਦਿਗਾਰਾ, ਦਰ ਇਕੋ ਮੰਗ ਮੰਗਾਇੰਦਾ। ਤੇਰਾ ਜਲਵਾ ਨੂਰ ਮੇਰਾ ਨਜ਼ਾਰਾ, ਬੇਨਜ਼ੀਰ ਨਜ਼ਰ ਕਿਤੇ ਨਾ ਆਇੰਦਾ। ਪੁਰਖ ਅਕਾਲ ਦੀਨ ਦਿਆਲ ਦਿਤਾ ਇਕ ਇਸ਼ਾਰਾ, ਸਾਚੀ ਸਿਖਿਆ ਆਪ ਸਮਝਾਇੰਦਾ। ਪਿਤਾ ਪੁੱਤ ਕਹੇ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਹੱਟ ਇਕੋ ਵਣਜਾਰਾ, ਵਸਤ ਇਕੋ ਇਕ ਵਿਕਾਇੰਦਾ। ਸਭ ਤੋਂ ਪਹਿਲੋਂ ਸਭ ਤੋਂ ਉਤਮ ਸਭ ਤੋਂ ਸ੍ਰੇਸ਼ਟ ਸੋਹੰ ਸਤਿ ਸਰੂਪ ਬਣਾਈ ਧਾਰਾ, ਜੋਤੀ ਸ਼ਬਦੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਰਨੀ ਕਰ, ਸਚ ਕਰਨੀ ਕਾਰ ਕਮਾਇੰਦਾ। ਸੁਤ ਸ਼ਬਦ ਸੁਣ ਸੰਦੇਸ, ਥਿਰ ਘਰ ਖ਼ੁਸ਼ੀ ਮਨਾਈਆ। ਮੇਰਾ ਪਿਤਾ ਪੁਰਖ ਅਕਾਲ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜਿਸ ਦਾ ਨਿਤ ਨਵਿਤ ਸੱਚਾ ਇਕ ਸੰਦੇਸ, ਸੋਹਣਾ ਢੋਲਾ ਰਾਗ ਅਲਾਈਆ। ਮਹਲ ਅਟੱਲ ਵਸਦਾ ਰਹੇ ਦੇਸ, ਛੱਪਰ ਛੰਨ ਨਾ ਕੋਇ ਛੁਹਾਈਆ। ਤਖ਼ਤ ਨਿਵਾਸੀ ਨਜ਼ਰੀ ਆਏ ਇਕ ਨਰੇਸ਼, ਨਰ ਨਿਰੰਕਾਰਾ ਰੂਪ ਵਟਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਈਆ। ਰੂਪ ਰੰਗ ਨਾ ਦਿਸੇ ਰੇਖ, ਜਾਤ ਪਾਤ ਨਾ ਕੋਇ ਸਮਝਾਈਆ। ਆਪੇ ਜਾਣੇ ਅਵਲੱੜਾ ਵੇਸ, ਵੇਸਾਧਾਰੀ ਬੇਪਰਵਾਹੀਆ। ਸਾਚੀ ਮੰਜ਼ਲ ਖੇਲੇ ਆਪਣੀ ਖੇਡ, ਖੇਲਣਹਾਰਾ ਇਕੋ ਇਕ ਅਖਵਾਈਆ। ਮੈਂ ਉਸ ਦੇ ਚਰਨ ਕਵਲਾਂ ਮਾਣਾਂ ਸਾਚੀ ਸੇਜ, ਧੂੜੀ ਖ਼ਾਕ ਮਸਤਕ ਇਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਸਚ ਦਿਤਾ ਸੁਣਾਈਆ। ਪੁਰਖ ਅਕਾਲ ਕਿਹਾ ਆਦਿ, ਸ਼ਬਦ ਸੁਤ ਸਮਝਾਈਆ। ਲਾਲ ਦੁਲਾਰੇ ਮੇਰੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੇਰੀ ਇਛਿਆ ਤੇਰਾ ਨਾਦ, ਤੇਰਾ ਨਾਦ ਮੇਰਾ ਨਾਮ ਪਰਗਟਾਈਆ। ਤੇਰਾ ਪਰੇਮ ਮੇਰਾ ਵਿਸਮਾਦ, ਘਰ ਸਾਚੇ ਖ਼ੁਸ਼ੀ ਵਖਾਈਆ। ਲੇਖਾ ਲੇਖ ਜਣਾਵਾਂ ਜੁਗਾਦਿ, ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਦੁਲਾਰਾ ਬਾਲਾ ਛੋਟਾ, ਨਿਉਂ ਨਿਉਂ ਸੀਸ ਨਿਵਾਈਆ। ਪਰਮ ਪੁਰਖ ਮੈਂ ਤੇਰੀ ਜੋਤਾ, ਤੇਰਾ ਨੂਰ ਰੁਸ਼ਨਾਈਆ। ਧੰਨ ਭਾਗ ਥਿਰ ਘਰ ਮੈਨੂੰ ਬਖ਼ਸ਼ਿਆ ਕੋਠਾ, ਚਾਰ ਦੀਵਾਰੀ ਬਣਤ ਨਾ ਕੋਇ ਬਣਾਈਆ। ਤੇਰੇ ਦਰ ਇਕੋ ਮੈਨੂੰ ਮਿਲਿਆ ਮੌਕਾ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਏਥੇ ਸੋਚਣ ਵਾਲਾ ਸੋਚਾ, ਸੋਚ ਸਮਝ ਨਾ ਕੋਇ ਚਤੁਰਾਈਆ। ਇਕੋ ਦਰਸਨ ਤੇਰਾ ਲੋਚਾ, ਲੋਚਾ ਮੇਰੀ ਪੂਰ ਕਰਾਈਆ। ਸਚ ਦੱਸ ਤੇਰੇ ਘਰ ਕੌਣ

❋

❋

ਜੰਮੇਂ ਪੋਤਾ, ਪੁੱਤਰ ਕਵਣ ਦੇਵੇਂ ਵਡਿਆਈਆ। ਸ੍ਰੀ ਭਗਵਾਨ ਹੱਸ ਕੇ ਕਿਹਾ ਸੁਤ ਦੁਲਾਰੇ ਮਾਣ ਮੌਜਾਂ, ਪਿਤਾ ਤੇਰਾ ਬੇਪਰਵਾਹੀਆ। ਭੇਵ ਖੁਲ੍ਹਾਵਾਂ ਗੋਝਾ, ਬਿਨ ਤੇਰੇ ਮੇਰੇ ਦੂਜਾ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਤ ਸ਼ਬਦ ਕਹੇ ਪ੍ਰਭ ਮੇਰੀ ਅਰਦਾਸ, ਦੋਏ ਜੋੜ ਸਰਨਾਈਆ। ਬੇਸ਼ਕ ਮੈਂ ਵਸਾਂ ਤੇਰੇ ਚਰਨਾਂ ਪਾਸ, ਥਿਰ ਘਰ ਬੈਠਾ ਡੇਰਾ ਲਾਈਆ। ਸਚਖੰਡ ਤੇਰਾ ਨੂਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਇਕੋ ਵੇਖਾਂ ਸੱਚੀ ਰਾਸ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਦੇ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਸੁਤ ਕਹੇ ਮੈਂ ਤੇਰਾ ਪੁੱਤ, ਨਿਰਗੁਣ ਧਾਰ ਨਜ਼ਰੀ ਆਈਆ। ਤੂੰ ਸਚਖੰਡ ਮੈਂ ਥਿਰ ਘਰ ਬੈਠਾ ਰਹਾਂ ਚੁੱਪ, ਦੋਹਾਂ ਦੀ ਚਲੇ ਨਾ ਕੋਇ ਵਡਿਆਈਆ। ਹੁਣ ਤੈਥੋਂ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੇ ਸਵਾਮੀ ਇਕੋ ਇਛਿਆ ਰਿਹਾ ਪੁਛ, ਜੋ ਸਾਹਿਬ ਮੇਰੇ ਵਿਚ ਆਪ ਪਰਗਟਾਈਆ। ਮੈਨੂੰ ਭਿਛਿਆ ਦੇ ਦੇ ਕੁਛ, ਮਿਹਰ ਨਜ਼ਰ ਇਕ ਉਠਾਈਆ। ਮੇਰੀ ਮੌਲੇ ਸਾਚੀ ਰੁੱਤ, ਰੁੱਤੜੀ ਤੇਰੇ ਨਾਲ ਮਹਿਕਾਈਆ। ਸ੍ਰੀ ਭਗਵਾਨ ਅੱਗੋਂ ਤੁੱਠ, ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਪੁਰਖ ਅਕਾਲ ਕਹੇ ਸੁਣ ਮੇਰੇ ਲਾਲ, ਲਾਲਨ ਦਿਆਂ ਵਡਿਆਈਆ। ਸਚਖੰਡ ਵੇਖ ਮੇਰੀ ਧਰਮਸਾਲ, ਥਿਰ ਘਰ ਤੇਰਾ ਘਰ ਵਸਾਈਆ। ਦੋਹਾਂ ਮਿਲ ਕੇ ਬਣੇ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਵਖਾਈਆ। ਆਦਿ ਤੇਰਾ ਨੂਰ ਕੀਤਾ ਬਹਾਲ, ਅੰਤਮ ਤੇਰਾ ਰੰਗ ਆਪ ਸਮਝਾਈਆ । ਜੁਗ ਚੌਕੜੀ ਬੀਤੇ ਕਾਲ, ਨਿਰਗੁਣ ਵੇਖੇ ਚਾਈਂ ਚਾਈਂਆ। ਤੇਰੇ ਘਰ ਪੁੱਤ ਜਨਮੇ ਸਰਗੁਣ ਸੋਹਣਾ ਬਾਲ, ਹਰਿ ਕਰਤਾ ਆਪ ਪਰਗਟਾਈਆ। ਇਕੋ ਸੰਦੇਸਾ ਰੱਖਣਾ ਯਾਦ, ਧੁਰਦਰਗਾਹੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵਣਹਾਰ ਵਡਿਆਈਆ। ਸੁਤ ਦੁਲਾਰਾ ਮੰਗੇ ਦਾਨ, ਪ੍ਰਭ ਅੱਗੇ ਸੀਸ ਨਿਵਾਈਆ। ਸਚ ਦੱਸ ਮੇਰੇ ਭਗਵਾਨ, ਕੀ ਰਮਜ਼ ਅਗੰਮੀ ਇਕ ਲਗਾਈਆ। ਪੁੱਤ ਪੋਤਰੇ ਕੀ ਨਿਸ਼ਾਨ, ਕਵਣ ਰੰਗ ਵਖਾਈਆ। ਕਿਸ ਬਿਧ ਹੋਏ ਸਚ ਪਹਿਚਾਨ, ਬੇਪਹਿਚਾਨ ਦੇ ਜਣਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਫੜ ਬਾਂਹੋਂ ਗਲ ਲਗਾਈਆ। ਮੈਂ ਤੇਰਾ ਤੂੰ ਮੇਰਾ ਕਾਹਨ, ਦੋਹਾਂ ਇਕੋ ਰੂਪ ਜਣਾਈਆ। ਨਿਰਗੁਣ ਤੋਂ ਸਰਗੁਣ ਹੋਏ ਪਰਧਾਨ, ਸਰਗੁਣ ਤੋਂ ਨਿਰਗੁਣ ਰੂਪ ਸਮਾਈਆ। ਨਿਰਗੁਣ ਸਰਗੁਣ ਦੂਆ ਬਣੇ ਜਹਾਨ, ਨਿਰਗੁਣ ਏਕਾ ਅੰਕ ਆਪਣਾ ਅੱਗੇ ਦਏ ਲਗਾਈਆ। ਦੂਏ ਤੋਂ ਸਿਫ਼ਰਾ ਬਣੇ ਨਿਸ਼ਾਨ, ਜ਼ੀਰੋ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਦੇਸਾ ਦਿਤਾ ਜਣਾਈਆ। ਸਚ ਸੰਦੇਸਾ ਸੁਣ ਰਮਜ਼, ਹਰਿ ਜੂ ਇਸ਼ਾਰੇ ਨਾਲ ਜਣਾਈਆ। ਸ਼ਬਦ ਕਹੇ ਮੈਂ ਗਿਆ ਸਮਝ, ਪ੍ਰਭ ਤੇਰੀ ਵਡ ਵਡਿਆਈਆ। ਸਚ ਦੱਸ ਕੀ ਵੇਸ ਵਟਾਏਂ ਨਾਰ ਮਰਦ, ਤਤ ਕਵਣ ਹੰਢਾਈਆ। ਸ੍ਰੀ ਭਗਵਾਨ ਕਹੇ ਮੇਰਾ ਖੇਲ ਅਚਰਜ, ਜਿਸ ਦੀ ਸਮਝ ਕੋਇ ਨਾ ਪਾਈਆ। ਬਿਨ ਅੱਖਰਾਂ ਬਿਨ ਕਲਮ ਛਾਹੀ ਲਿਖ ਕੇ ਦੇਵਾਂ ਫ਼ਰਦ, ਸੋਹਣੀ ਬਣਤ ਬਣਾਈਆ। ਵੀਹ ਸੌ ਇਕੀ ਬਿਕ੍ਰਮੀ ਸੁਤ ਸ਼ਬਦ ਤੇਰਾ ਹੋਣ ਨਾ ਦੇਵਾਂ ਹਰਜ਼, ਆਦਿ ਦਾ ਲਿਖਿਆ ਅੰਤ ਪੂਰ ਕਰਾਈਆ। ਨਾ ਨਾਰ ਨਾ ਦਿਸਾਂ ਮਰਦ, ਮਰਦ ਮਰਦਾਨਾ ਬਣਾਂ ਬੇਪਰਵਾਹੀਆ। ਤੇਰੀ ਧਾਰ ਬਣਾਵਾਂ ਕਰਦ, ਖੰਡਾ ਇਕੋ ਇਕ ਵਖਾਈਆ। ਸੁਣ ਕੇ ਹੁਕਮ ਸ਼ਬਦ ਸੁਤ ਦੁਲਾਰਾ ਹੋਇਆ

❋

❋

ਨਿਧੜਕ, ਦੋਏ ਜੋੜ ਪਿਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਚ ਵਡਿਆਈ ਦੇਣਾ ਮਾਣ, ਪ੍ਰਭ ਤੇਰੀ ਓਟ ਤਕਾਈਆ। ਅਗਲਾ ਲੇਖਾ ਦੱਸ ਮਿਹਰਵਾਨ, ਕੀ ਹੁਕਮੀ ਹੁਕਮ ਜਣਾਈਆ। ਪਰਮ ਪੁਰਖ ਦੇਵੇ ਦਾਨ, ਅਗੰਮੀ ਦਾਤ ਵਰਤਾਈਆ। ਸਤਿ ਸਤਿਵਾਦੀ ਸਚ ਨਿਸ਼ਾਨ, ਘਰ ਸਾਚੇ ਇਕ ਝੁਲਾਈਆ। ਸ਼ਬਦੀ ਸੁਤ ਤੇਰਾ ਅੰਸ ਬੰਸ ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਕੁੜਮਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਜ ਤਤ ਜੋੜ ਜੁੜਾਈਆ। ਪੰਜ ਦਸ ਖੇਲ ਮਹਾਨ, ਆਪਣਾ ਰੰਗ ਦਏ ਰੰਗਾਈਆ । ਇਛਿਆ ਭਿਛਿਆ ਜ਼ਿਮੀਂ ਅਸਮਾਨ, ਮੰਡਲ ਮੰਡਪ ਦਏ ਸੁਹਾਈਆ। ਗਗਨ ਗਗਨੰਤਰ ਕਰ ਪਰਵਾਨ, ਕਿਰਨ ਕਿਰਨ ਨੂਰ ਰੁਸ਼ਨਾਈਆ। ਚੰਦ ਸਤਾਰ ਚਮਕਾਵੇ ਭਾਨ, ਨੇਤਰ ਨੈਣ ਅੱਖ ਖੁਲ੍ਹਾਈਆ। ਪਵਣ ਪਵਣਾਂ ਕਰ ਪਰਵਾਨ, ਸਚ ਸੁਗੰਧੀ ਵਿਚ ਸਮਾਈਆ। ਧੁਰਦਰਗਾਹੀ ਬਣ ਕੇ ਹੁਕਮਰਾਨ, ਸਚ ਸੰਦੇਸਾ ਇਕ ਦ੍ਰਿੜਾਈਆ। ਵਿਸ਼ਨ ਵੇਖ ਮਾਰ ਧਿਆਨ, ਵਿਸ਼ਵ ਕਰੇ ਪੜ੍ਹਾਈਆ। ਬ੍ਰਹਮੇ ਬ੍ਰਹਮ ਕਰ ਪਰਧਾਨ, ਪਾਰਬ੍ਰਹਮ ਇਕ ਸਮਝਾਈਆ । ਸ਼ੰਕਰ ਸੰਸਾ ਮੇਟ ਕਰੇ ਕਲਿਆਣ, ਧੁਰ ਸੰਦੇਸਾ ਇਕ ਵਖਾਈਆ। ਧਰਨੀ ਧਰਤ ਧਵਲ ਕਰ ਪਰਵਾਨ, ਜਲ ਥਲ ਮਹੀਅਲ ਡੇਰਾ ਲਾਈਆ। ਬੋਧ ਅਗਾਧਾ ਸ਼ਬਦ ਅਨਾਦਾ ਦੇ ਗਿਆਨ, ਬ੍ਰਹਮ ਵੇਤਾ ਕਰੇ ਪੜ੍ਹਾਈਆ। ਚਾਰੇ ਖਾਣੀ ਕਰ ਬਲਵਾਨ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਬੰਸ ਸੁਹਾਈਆ। ਚਾਰੇ ਬਾਣੀ ਬੋਲ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਨਾਦ ਧੁਨ ਸ਼ਨਵਾਈਆ। ਬ੍ਰਹਮਾ ਵੇਤਾ ਧੁਰ ਦਾ ਨੇਤਾ ਕਰ ਪਰਵਾਨ, ਸਚ ਸੰਦੇਸਾ ਇਕ ਸੁਣਾਈਆ। ਚਾਰੇ ਵੇਦਾਂ ਦੇ ਗਿਆਨ, ਚਾਰੇ ਕੁੰਟ ਕਰੇ ਰੁਸ਼ਨਾਈਆ। ਚਾਰੇ ਜੁਗ ਕਰ ਕਲਿਆਣ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਹੋਏ ਪਰਧਾਨ, ਜੋਤੀ ਜਾਤਾ ਬੇਪਰਵਾਹੀਆ। ਆਤਮ ਬ੍ਰਹਮ ਕਰੇ ਪਹਿਚਾਨ ਪਾਰਬ੍ਰਹਮ ਭੇਵ ਖੁਲ੍ਹਾਈਆ। ਜਗਤ ਦਵਾਰ ਵੇਖ ਦੁਕਾਨ, ਨਵ ਨੌ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਅਕਾਲ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਇਕ ਅਖਵਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਠਾਕਰ ਆਪਣਾ ਨਾਉਂ ਧਰਾਇੰਦਾ। ਹੁਕਮੇ ਅੰਦਰ ਕਾਲ ਮਹਾਂਕਾਲ, ਆਪਣੀ ਕਰਨੀ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿਆ ਤੇਰੀ ਝੋਲੀ ਰੱਖੇ ਸੰਭਾਲ, ਰਾਏ ਧਰਮ ਚਿਤਰ ਗੁਪਤ ਲਾੜੀ ਮੌਤ ਅੰਗ ਲਗਾਇੰਦਾ । ਸਭ ਦਾ ਹੱਲ ਕਰੇ ਸਵਾਲ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੁਗ ਚੌਕੜੀ ਵੇਖੇ ਕਾਲ, ਘੜੀ ਪਲ ਖੋਜ ਖੁਜਾਇੰਦਾ। ਸਾਚਾ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਹੁਕਮ ਵਰਤਾਇੰਦਾ। ਜੋਤੀ ਜਾਤਾ ਹੋ ਪਰਧਾਨ, ਪੁਰਖ ਬਿਧਾਤਾ ਵੇਸ ਵਟਾਇੰਦਾ। ਗੁਰ ਅਵਤਾਰ ਬਣ ਬਲਵਾਨ, ਸਚ ਸੰਦੇਸਾ ਹੁਕਮ ਜਣਾਇੰਦਾ। ਸ਼ਾਸਤਰ ਸਿਮਰਤ ਲਿਖ ਗਿਆਨ, ਕਲਮ ਛਾਹੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਤੇਰਾ ਪੁੱਤ ਇਕੋ ਬੰਸ ਵਡਿਆਇੰਦਾ। ਲੱਖ ਚੁਰਾਸੀ ਤੇਰਾ ਪੁੱਤ, ਪੋਤਰਾ ਪ੍ਰਭ ਦਾ ਨਜ਼ਰੀ ਆਈਆ। ਸਰਗੁਣ ਨਿਰਗੁਣ ਅੰਦਰ ਮਾਣੇ ਆਪਣੀ ਰੁੱਤ, ਰੁੱਤੜੀ ਤੇਰੇ ਨਾਲ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਚੋਲੇ ਅੰਦਰ ਲੁਕ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਏ ਵਡਿਆਈਆ। ਸਤਿ ਸਰੂਪ ਆਪਣਾ ਉਜਲ ਕਰੇ ਮੁਖ,

❋

❋

ਸ਼ਾਹੋ ਭੂਪ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਵਡਿਆਈ ਦੇਵਾਂ ਲੋਕਮਾਤ, ਹਰਿ ਕਰਤਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖਾਂ ਖੇਲ ਤਮਾਸ਼, ਨਿਰਗੁਣ ਸਰਗੁਣ ਧਾਰ ਚਲਾਇੰਦਾ। ਗੁਰ ਅਵਤਾਰ ਪਰਗਟਾਵਾਂ ਸ਼ਾਖ਼, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਕੋਟਨ ਕੋਟ ਸਿਫ਼ਤੀ ਚਲਾਵਾਂ ਜਾਪ, ਆਪਣਾ ਨਾਮ ਨਾ ਕਿਸੇ ਸਮਝਾਇੰਦਾ। ਜਿਸ ਕਿਰਪਾ ਕਰ ਕੇ ਦੱਸਾਂ ਆਪਣਾ ਆਪ, ਤਿਸ ਬਿਨ ਰਸਨਾ ਜਿਹਵਾ ਆਪਣਾ ਜਾਪ ਜਪਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਕਰਮ ਕਾਂਡ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਬੱਤੀ ਦੰਦ ਸਾਰੇ ਜਾਣ ਆਖ, ਸੁਰਤੀ ਸ਼ਬਦ ਜੋੜ ਜੁੜਾਇੰਦਾ। ਥੋੜਾ ਥੋੜਾ ਬੋਲ ਭਵਿਖਤ ਵਾਕ, ਤੇਰੀ ਸਿਫ਼ਤ ਸਰਬ ਸੁਣਾਇੰਦਾ। ਸਾਰੇ ਮੰਨਣ ਰਸੂਲ ਪਾਕ, ਪਾਕਾਂ ਵਿਚੋਂ ਪਾਕੀਜ਼ਾ ਇਕੋ ਨਜ਼ਰੀ ਆਇੰਦਾ। ਜਿਸ ਦਾ ਤਨ ਮਾਟੀ ਨਾ ਹੋਵੇ ਖ਼ਾਕ, ਜਲਵਾ ਨੂਰੀ ਨੂਰ ਰੁਸ਼ਨਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਦੇ ਨਾ ਹੋਵੇ ਬੰਦ ਤਾਕ, ਪਰਦਾ ਉਹਲਾ ਨਾ ਕੋਇ ਜਣਾਇੰਦਾ। ਕਰ ਕਿਰਪਾ ਜਨ ਭਗਤਾਂ ਦੇਵਾਂ ਦਰਸਨ ਸਾਖਿਆਤ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਮਿਹਰਵਾਨ ਹੋ ਕੇ ਅੱਠੇ ਪਹਿਰ ਰੱਖਾਂ ਪਰਭਾਤ, ਸੰਧਿਆਂ ਰੂਪ ਨਾ ਕੋਇ ਜਣਾਇੰਦਾ। ਜੇ ਕੋਈ ਮੇਰਾ ਦੱਸੇ ਸਚ ਹਾਲਾਤ, ਦੱਸਣ ਵਾਲਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਨਾਮ ਦੀ ਸੁਣ ਕੇ ਸਿਫ਼ਤੀ ਬਾਤ, ਜੀਵਾਂ ਜੰਤਾਂ ਸਰਬ ਦ੍ਰਿੜਾਇੰਦਾ। ਮੈਂ ਵਸਾਂ ਇਕ ਇਕਾਂਤ, ਮੇਰਾ ਆਸਣ ਸ਼ਬਦ ਸੁਤ ਬਿਨ ਤੇਰੇ ਵੇਖਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਆਪ ਸਮਝਾਇੰਦਾ। ਸ਼ਬਦ ਸੁਤ ਬਣਿਆ ਸੱਚ, ਪ੍ਰਭੂ ਸਚ ਤੇਰੀ ਵਡਿਆਈਆ। ਸਤਿ ਪੁਰਖ ਤੇਰਾ ਖੇਲ ਸੱਚ, ਘਰ ਸਾਚੇ ਨਜ਼ਰੀ ਆਈਆ। ਨੂਰੀ ਨੂਰ ਤੇਰਾ ਨੂਰ ਸੱਚ, ਜਹੂਰ ਤੇਰਾ ਬੇਪਰਵਾਹੀਆ । ਲੱਖ ਚੁਰਾਸੀ ਭਾਂਡਾ ਕੱਚ, ਕਾਚੀ ਗਗਰੀਆ ਵੇਖੀ ਸਰਬ ਲੋਕਾਈਆ। ਜੋ ਕੁਛ ਸਭ ਤੇਰੇ ਹੱਥ, ਸਮਰਥ ਬੇਪਰਵਾਹੀਆ। ਮੈਂ ਤੇਰਾ ਤੂੰ ਮੇਰੇ ਵਸ, ਵਸਲ ਇਕੋ ਇਕ ਨਜ਼ਰੀ ਆਈਆ। ਦੋਵੇਂ ਰਲ ਮਿਲ ਗਾਈਏ ਸੱਚਾ ਜਸ, ਧੁਰ ਦਾ ਢੋਲਾ ਰਾਗ ਸੁਣਾਈਆ। ਵੇਲਾ ਵਕਤ ਓਹ ਦੱਸ, ਜਿਸ ਦੀ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕੋਈ ਨਾ ਸਕੇ ਰਟ, ਰਟਿਉਂ ਪਰੇ ਬੈਠਾ ਡੇਰਾ ਲਾਈਆ। ਕਿਸ ਨੇਤਰ ਨੈਣ ਲੋਚਣ ਤੱਕੀਏ ਧੁਰ ਦੀ ਅੱਖ, ਲੋਚਣ ਇਕੋ ਇਕ ਖੁਲ੍ਹਾਈਆ। ਬੇਸ਼ਕ ਤੂੰ ਵਸੇਂ ਵੱਖ, ਵਖਰਾ ਰਹਿ ਕੇ ਤੇਰੀ ਚਲੇ ਨਾ ਕੋਇ ਚਤਰਾਈਆ। ਮੈਂ ਹਰ ਘਟ ਰਹਿ ਕੇ ਵੇਖਾਂ ਤੇਰਾ ਰਸ, ਘਟ ਘਟ ਰਿਹਾ ਸਮਾਈਆ। ਤੇਰਾ ਨਾਤਾ ਤਤ ਅੱਠ, ਮੇਰੀ ਅੰਸ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ । ਸੁਤ ਸ਼ਬਦ ਸਚ ਸਮਝੌਂਦਾ ਹਾਂ। ਆਦਿ ਆਪਣਾ ਹੁਕਮ ਵਰਤੌਂਦਾ ਹਾਂ। ਸ਼ਬਦ ਨਾਦ ਤੇਰਾ ਵਜੌਂਦਾ ਹਾਂ। ਬ੍ਰਹਮ ਬ੍ਰਹਿਮਾਦ ਬ੍ਰਹਿਮਾਂਡ ਆਪ ਸੁਣੌਂਦਾ ਹਾਂ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਪਰਗਟੌਂਦਾ ਹਾਂ। ਧੁਰ ਦਾ ਲੇਖਾ ਬੋਧ ਅਗਾਧ, ਅਗੰਮ ਅਥਾਹ ਰਖੌਂਦਾ ਹਾਂ। ਸਤਿ ਸਤਿਵਾਦੀ ਇਕ ਆਵਾਜ਼, ਬਿਨ ਕੰਨਾਂ ਰਾਗ ਜਣੌਂਦਾ ਹਾਂ। ਸਚ ਦਵਾਰੇ ਸੱਚਾ ਰਾਜ, ਸ਼ਹਿਨਸ਼ਾਹ ਹੋ ਕੇ ਆਪ ਕਮੌਂਦਾ ਹਾਂ। ਗੁਰ ਅਵਤਾਰ ਪਰਗਟਾ ਕੇ ਸ਼ਾਖ਼, ਆਪਣਾ ਹੁਕਮ ਮਨੌਂਦਾ ਹਾਂ। ਪੀਰ ਪੈਗ਼ੰਬਰਾਂ ਦੇ ਕੇ ਦਾਤ, ਕਲਮਾ ਹੱਕ ਪੜ੍ਹੌਂਦਾ ਹਾਂ। ਜੁਗ ਚੌਕੜੀ ਮੇਟ ਅੰਧੇਰੀ ਰਾਤ,

❋

❋

ਸਾਚਾ ਸ਼ਬਦੀ ਚੰਦ ਚਮਕੌਂਦਾ ਹਾਂ। ਚਰਨ ਪ੍ਰੀਤੀ ਬੰਨ੍ਹ ਕੇ ਨਾਤ, ਧੁਰ ਦਾ ਮੇਲ ਮਿਲੌਂਦਾ ਹਾਂ। ਸਚ ਦਵਾਰਾ ਦੱਸ ਕੇ ਸਾਚ, ਸਚ ਆਪ ਸਿਫ਼ਤ ਸਲੌਂਹਦਾ ਹਾਂ। ਨਿਤ ਨਵਿਤ ਕਰ ਕੇ ਘਾਤ, ਆਪਣੀ ਕੀਤੀ ਆਪ ਉਲਟੌਂਦਾ ਹਾਂ। ਗੁਰ ਅਵਤਾਰਾਂ ਦੇ ਕੇ ਸਾਥ, ਨਿਰਗੁਣ ਸਰਗੁਣ ਸੰਗ ਨਿਭੌਂਦਾ ਹਾਂ। ਪੀਰ ਪੈਗ਼ੰਬਰਾਂ ਪੂਰੀ ਕਰ ਕੇ ਆਸ, ਆਸਾ ਤ੍ਰਿਸਨਾ ਮੇਟ ਮਿਟੌਂਦਾ ਹਾਂ। ਗੋਪੀ ਕਾਹਨ ਬਣ ਕੇ ਪਾਵਾਂ ਰਾਸ, ਸੀਤਾ ਰਾਮ ਰੰਗ ਰੰਗੌਂਦਾ ਹਾਂ। ਦੀਨ ਮਜ਼੍ਹਬ ਬਣ ਕੇ ਜਾਤ, ਝਗੜਾ ਦੂਈ ਦਵੈਤ ਵਧੌਂਦਾ ਹਾਂ। ਸੱਜਣ ਸੈਣ ਬਣ ਕੇ ਸਾਕ, ਬੰਧਪ ਆਪਣੇ ਨਾਲ ਮਿਲੌਂਦਾ ਹਾਂ। ਨਟੂਆ ਬਣ ਕੇ ਕਰਾਂ ਨਾਚ, ਸ੍ਵਾਂਗੀ ਹੋ ਕੇ ਸ੍ਵਾਂਗ ਵਖੌਂਦਾ ਹਾਂ। ਸਤਿ ਪੁਰਖ ਨਿਰੰਜਣ ਹੋ ਕੇ ਦੱਸਾਂ ਆਪਣਾ ਪਰਤਾਪ, ਪਰਮ ਪੁਰਖ ਹੋ ਕੇ ਭੇਵ ਖੁਲ੍ਹੌਂਦਾ ਹਾਂ। ਸਤਿ ਸਤਿਵਾਦੀ ਦੱਸ ਕੇ ਜਾਪ, ਜਗ ਜੀਵਣ ਦਾਤਾ ਨਾਉਂ ਧਰੌਂਦਾ ਹਾਂ। ਕੋਟਨ ਕੋਟ ਮੇਟ ਕੇ ਪਾਪ, ਪਤਤ ਪਾਪੀ ਰੂਪ ਵਖੌਂਦਾ ਹਾਂ। ਨਿਰਗੁਣ ਸਰਗੁਣ ਪਰਗਟ ਹੋ ਕੇ ਸਾਖਿਆਤ, ਸੋਹਣੀ ਬਣਤ ਬਣੌਂਦਾ ਹਾਂ। ਸਿਫ਼ਤ ਸਾਲਾਹੀ ਕਲਮ ਦਵਾਤ, ਲੇਖਾ ਧੁਰ ਦਾ ਆਪ ਲਿਖੌਂਦਾ ਹਾਂ। ਅੰਦਰ ਵੜ ਕੇ ਸਭ ਦੇ ਮਾਰਾਂ ਝਾਕ, ਘਟ ਘਟ ਡੇਰਾ ਲੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੁਤ ਦੁਲਾਰੇ ਤੈਨੂੰ ਇਕ ਦ੍ਰਿੜੌਂਦਾ ਹਾਂ। ਸੁਤ ਦੁਲਾਰੇ ਤੈਨੂੰ ਸਚ ਸਮਝੌਂਦਾ ਹਾਂ। ਬੋਧ ਅਗਾਧ ਭੇਵ ਖੁਲੌਂਦਾ ਹਾਂ। ਜੁਗ ਚੌਕੜੀ ਪਿਛਲੀ ਕੀਤੀ, ਤੇਰੇ ਨੈਣ ਵਖੌਂਦਾ ਹਾਂ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਚਲੀ ਰੀਤੀ, ਪੀਰ ਪੈਗ਼ੰਬਰ ਗੁਰ ਅਵਤਾਰ ਸਾਚੀ ਸੇਵਾ ਲੌਂਦਾ ਹਾਂ। ਧੁਰਦਰਗਾਹੀ ਜੋ ਦਿਤੀ ਚਿਠੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਨਾਮ ਧਰੌਂਦਾ ਹਾਂ। ਮੇਰੀ ਧਾਰ ਸਦਾ ਸਦ ਚਿਟੀ, ਜਿਸ ਦੇ ਉਤੇ ਅੱਖਰ ਕੋਈ ਨਾ ਪੌਂਦਾ ਹਾਂ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਅੱਖ ਦਿਤੀ ਨਿਕੀ, ਨਿਕਿਉਂ ਵੱਡੇ ਆਪ ਕਰੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਭੇਵ ਆਪ ਸਮਝੌਂਦਾ ਹਾਂ। ਅਗਲਾ ਭੇਵ ਸਚ ਸਮਝੌਂਦਾ ਹਾਂ। ਪੜਦਾ ਉਹਲਾ ਆਪ ਖੁਲ੍ਹੌਂਦਾ ਹਾਂ। ਧੁਰ ਦਾ ਮੌਲਾ ਰੂਪ ਵਟੌਂਦਾ ਹਾਂ। ਕੀਤਾ ਕੌਲਾ ਤੋੜ ਨਿਭੌਂਦਾ ਹਾਂ। ਧਰਨੀ ਧਰਤ ਧਵਲ ਸੁਹੌਂਦਾ ਹਾਂ। ਨੂਰ ਇਲਾਹੀ ਅਵਲ ਡਗਮਗੌਂਦਾ ਹਾਂ। ਲੱਖ ਚੁਰਾਸੀ ਮਵਲ, ਨੂਰੀ ਧਾਰ ਵਿਚ ਮਿਲੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਇਕ ਵਖੌਂਦਾ ਹਾਂ। ਤੇਰਾ ਲੇਖਾ ਇਕ ਵਖੌਂਦਾ ਹਾਂ। ਸਚ ਸੰਦੇਸ ਸੁਣੌਂਦਾ ਹਾਂ। ਪਿਛਲਾ ਪੰਧ ਆਪ ਮੁਕੌਂਦਾ ਹਾਂ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਗਾਇਆ ਅਗੰਮੀ ਛੰਦ, ਤਿਸ ਦਾ ਰਾਗ ਆਪ ਦ੍ਰਿੜੌਂਦਾ ਹਾਂ। ਜਿਸ ਨੂੰ ਕਲਮ ਨਾਲ ਕੀਤਾ ਬੰਦ, ਛਾਹੀ ਸ਼ੰਕਿਆਂ ਵਿਚ ਫਸੌਂਦਾ ਹਾਂ। ਉਸ ਦਾ ਕੋਈ ਨਾ ਜਾਣੇ ਅਨੰਦ, ਅਨੰਦ ਅਨੰਦ ਵਿਚੋਂ ਆਪ ਪਰਗਟੌਂਦਾ ਹਾਂ। ਉਠ ਮੇਰੇ ਲਾਡਲੇ ਚੰਦ, ਸੁਤ ਸ਼ਬਦ ਤੈਨੂੰ ਵਡਿਔਂਦਾ ਹਾਂ। ਔਹ ਵੇਖ ਵਿਸ਼ਨ ਬ੍ਰਹਮਾ ਸ਼ਿਵ ਪੌਂਦੇ ਡੰਡ, ਨੇਤਰ ਨੈਣ ਨੀਰ ਸਰਬ ਵਹੌਂਦਾ ਹਾਂ। ਤੇਰੇ ਬਿਨ ਹੋਣ ਅੰਧ, ਰਸਤਾ ਮਾਰਗ ਨਾ ਕਿਸੇ ਜਣੌਂਦਾ ਹਾਂ। ਪੰਜ ਤਤ ਭਾਗਾਂ ਮੰਦ, ਘਰ ਭਾਗ ਨਾ ਕਿਸੇ ਲਗੌਂਦਾ ਹਾਂ। ਗੁਰ ਅਵਤਾਰ ਕਹਿਣ ਸਾਡੀ ਚਾਰ ਜੁਗ ਦੀ ਪਿਛਲੀ ਗਈ ਹੰਢ, ਪੀਰ ਪੈਗ਼ੰਬਰ ਬੰਦ ਕੀਤੇ ਬੱਤੀ ਦੰਦ, ਕਲਮਾ ਜ਼ਬਾਨ ਨਾ ਕੋਇ ਪੜ੍ਹੌਂਦਾ ਹਾਂ। ਅੱਲਾ ਰਾਣੀ ਦਿਸੇ ਰੰਡ, ਖ਼ਾਵੰਦ ਰੂਪ ਨਾ ਕੋਇ ਵਖੌਂਦਾ ਹਾਂ। ਚਾਰੋਂ ਕੁੰਟ ਸ੍ਰਿਸ਼ਟੀ ਹੋਈ ਨੰਗ, ਪੜਦਾ ਸੀਸ ਨਾ ਕੋਇ ਟਿਕੌਂਦਾ ਹਾਂ। ਸਰਗੁਣ ਨਿਰਗੁਣ ਕੋਈ ਨਾ ਪਾਵੇ ਗੰਢ, ਟੁੱਟੀ

❋

❋

ਗੰਢਣਹਾਰ ਗੋਪਾਲ ਇਕੋ ਇਕ ਜਣੌਂਦਾ ਹਾਂ। ਜਿਸ ਨੂੰ ਮਿਲਿਆਂ ਪਵੇ ਠੰਡ, ਅਗਨੀ ਤਤ ਬੁਝੌਂਦਾ ਹਾਂ । ਲੇਖਾ ਚੁਕੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕਤ ਆਪ ਸੁਹੌਂਦਾ ਹਾਂ। ਸ਼ਬਦ ਸੁਤ, ਸਾਚਾ ਵਕਤ ਸੁਹੌਂਦਾ ਹਾਂ। ਉਠ ਵੇਖ ਆਈ ਰੁੱਤ, ਰੁੱਤ ਤੇਰੇ ਨਾਲ ਮਿਲੌਂਦਾ ਹਾਂ। ਪਿਛਲਾ ਪੈਂਡਾ ਸਭ ਦਾ ਗਿਆ ਮੁੱਕ, ਪਾਂਧੀ ਫੜ ਕੇ ਥਾਉਂ ਥਾਈਂ ਰਖੌਂਦਾ ਹਾਂ। ਬਿਨ ਹੁਕਮੇ ਕੋਈ ਨਾ ਸਕੇ ਉਠ, ਮੰਜ਼ਲ ਸਭ ਦੀ ਆਪਣੇ ਹੱਥ ਜਣੌਂਦਾ ਹਾਂ। ਸਚ ਦਵਾਰੇ ਆ ਕੇ ਪੁਛ, ਭੇਵ ਅਭੇਦਾ ਆਪ ਖੁਲੌਂਦਾ ਹਾਂ। ਮੇਰੇ ਪੋਤਰੇ ਵੇਖ ਸਾਚੇ ਪੁੱਤ, ਜਿਨ੍ਹਾਂ ਸਿਰ ਤੇ ਹੱਥ ਟਿਕੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਦਾ ਰਾਗ ਇਕ ਅਲੌਂਦਾ ਹਾਂ। ਸੁਣ ਸੰਦੇਸਾ ਸ਼ਬਦੀ ਧਾਰ, ਆਪਣੀ ਲਏ ਅੰਗੜਾਈਆ । ਉਠੋ ਵੇਖੋ ਵਿਚ ਸੰਸਾਰ, ਪ੍ਰਭ ਅਚਰਜ ਖੇਲ ਰਚਾਈਆ। ਮੈਨੂੰ ਪਿਛਲੀ ਕੀਤੀ ਆਈ ਯਾਦ, ਜਿਸ ਵੇਲੇ ਮੇਰੀ ਰਚਨ ਰਚਾਈਆ। ਸਤਿ ਸਤਿਵਾਦੀ ਮਾਰ ਆਵਾਜ਼, ਵੀਹ ਸੌ ਇਕੀ ਦਿਤੀ ਜਣਾਈਆ। ਨਿਰਗੁਣ ਨਿਰਵੈਰ ਹੋ ਕੇ ਸੁਣੇ ਫ਼ਰਿਆਦ, ਪਰਮ ਪੁਰਖ ਪ੍ਰਭ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਜਿਸ ਦੀ ਯਾਦ ਵਿਚ ਹੋਏ ਵਿਸਮਾਦ, ਆਪ ਆਪਣਾ ਬੈਠੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਸੁਤ ਖ਼ੁਸ਼ੀਆਂ ਵਿਚ ਆਇਆ ਹਾਸਾ, ਹਸਤੀ ਪ੍ਰਭ ਦੀ ਵੇਖ ਵਖਾਇੰਦਾ। ਪਾਰਬ੍ਰਹਮ ਤੇਰਾ ਅਚਰਜ ਤਮਾਸ਼ਾ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਸਮਝਾਇੰਦਾ। ਤੇਰੀ ਕੋਈ ਨਾ ਜਾਣੇ ਅਗੰਮੀ ਰਾਸਾ, ਕੋਟਨ ਕੋਟ ਗੋਪੀ ਕਾਹਨ ਤੇਰਾ ਨਟੂਆ ਰੂਪ ਵਟਾਇੰਦਾ। ਕਲਜੁਗ ਅੰਤ ਮੇਰੀ ਪੂਰੀ ਕਰੀਂ ਆਸਾ, ਆਸਾ ਆਪਣੀ ਨਾਲ ਮਿਲਾਇੰਦਾ। ਸਤਿ ਸਤਿਵਾਦੀ ਦੇ ਧਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸ਼ਬਦ ਕਹੇ ਮੈਂ ਵੇਖਾਂ ਸਚ ਦਰਬਾਰ, ਹਰਿ ਕਰਤਾ ਆਪ ਲਗਾਈਆ। ਜਿਸ ਦਰ ਵਿਸ਼ਨ ਬ੍ਰਹਮਾ ਸ਼ਿਵ ਖੜੇ ਭਿਖਾਰ, ਖ਼ਾਲੀ ਝੋਲੀ ਅੱਗੇ ਡਾਹੀਆ। ਗੁਰ ਅਵਤਾਰ ਕਰਨ ਪੁਕਾਰ, ਤੂੰ ਹੀ ਤੂੰ ਰਾਗ ਅਲਾਈਆ। ਪੀਰ ਪੈਗ਼ੰਬਰ ਬਰਦੇ ਬਣ ਗ਼ੁਲਾਮ, ਬਰਖ਼ੁਰਦਾਰ ਰੂਪ ਵਟਾਈਆ। ਝੁਕ ਝੁਕ ਸਜਦਾ ਕਰਨ ਸਲਾਮ, ਸਹੀ ਸਲਾਮਤ ਇਕ ਮਨਾਈਆ। ਸਚ ਸੰਦੇਸਾ ਤੇਰਾ ਪੈਗ਼ਾਮ, ਯਾਮੁਬੀਨ ਤੇਰੀ ਸਰਨਾਈਆ। ਸੱਚਾ ਪੀਰ ਸਚ ਰਹਿਮਾਨ, ਰਹਿਮਤ ਤੇਰੀ ਵਡਿਆਈਆ । ਧੁਰਦਰਗਾਹੀ ਇਕ ਅਮਾਮ, ਆਮਲ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸੁਤ ਸ਼ਬਦ ਕਹੇ ਮੈਂ ਵੇਖਾਂ ਕਿਨਾਰਾ, ਨਜ਼ਰ ਤੇਰੇ ਨਾਲ ਮਿਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਲੱਗਾ ਸੋਹਣਾ ਇਕ ਦਵਾਰਾ, ਜਿਸ ਦਰ ਦਰਵੇਸ਼ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਜੀਵ ਜੰਤ ਮਿਲੇ ਸਹਾਰਾ, ਸਿਰ ਸਭ ਦੇ ਹੱਥ ਟਿਕਾਇੰਦਾ। ਜਾਂ ਉਠ ਕੇ ਵੇਖਾਂ ਨੇਤਰ ਤੱਕਾਂ ਕਲਜੁਗ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਚੁੱਕਿਆ ਸਹਾਰਾ, ਸਾਹਿਬ ਇਕੋ ਹੁਕਮ ਮਨਾਇੰਦਾ। ਵਾਕ ਭਵਿਖਤ ਜਿਸ ਦਾ ਲਿਖਦੇ ਗਏ ਬਣ ਲਿਖਾਰਾ, ਸੋ ਭਿਖਕ ਆਪਣੀ ਧਾਰ ਆਪ ਜਣਾਇੰਦਾ। ਜਿਸ ਦਾ ਗੋਬਿੰਦ ਸੁਤ ਦੁਲਾਰਾ, ਸ਼ਬਦੀ ਰੂਪ ਵਟਾਇੰਦਾ। ਮੰਜ਼ਲ ਮੰਜ਼ਲ ਪੰਧ ਨਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ

❋

❋

ਸੁਤ ਉਠ ਬੋਲੇ ਜੈ, ਜੈਕਾਰਾ ਇਕੋ ਨਾਮ ਲਗਾਈਆ। ਪਤਿਪਰਮੇਸ਼ਵਰ ਮੇਰਾ ਹੋਕਾ ਦਏ, ਸੁਣੇ ਸਰਬ ਲੋਕਾਈਆ। ਦੀਨ ਮਜ਼੍ਹਬ ਜਾਤ ਪਾਤ ਦਾ ਕਰੇ ਖੈ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਪੁੱਤ ਪੋਤਰਾ ਇਕੋ ਰਹੇ, ਜਿਸ ਦੇਵੇ ਮਾਣ ਵਡਿਆਈਆ। ਲੱਖ ਚੁਰਾਸੀ ਹੋਵੇ ਲੈ, ਸਭ ਦੀ ਸਫਾ ਉਠਾਈਆ। ਕੂੜੀ ਕਿਰਿਆ ਕਿਸੇ ਦੀ ਰਹਿਣ ਨਾ ਦੇਵੇ ਮੈਂ, ਨਿਵਣ ਸੋ ਅੱਖਰ ਇਕ ਸਮਝਾਈਆ। ਪ੍ਰਭ ਦਾ ਖੇਲ ਵੇਖ ਕਲਜੁਗ ਜੀਵ ਕਹਿਣ ਹੈਂ, ਇਹ ਕੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਸੁਤ ਕਹੇ ਸੁਣੋ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਆਓ ਜਲਵਾ ਤਕੋ ਸਾਂਝੇ ਯਾਰ, ਪਰਵਰਦਿਗਾਰ ਨਜ਼ਰੀ ਆਈਆ। ਜਿਸ ਦੇ ਬਣੇ ਰਹੇ ਖ਼ਿਦਮਤਗਾਰ, ਜੁਗ ਜੁਗ ਸੇਵ ਕਮਾਈਆ। ਸੋ ਪਰਗਟ ਹੋ ਕੇ ਵਿਚ ਸੰਸਾਰ, ਲਹਿਣਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਤੱਕ, ਤਾਕਤ ਆਪਣੀ ਪ੍ਰਭ ਦੀ ਝੋਲੀ ਪਾਈਆ। ਤੇਰੇ ਹੱਥ ਹਕੀਕਤ ਹੱਕ, ਹਕੂਕ ਸਭ ਦਾ ਦੇ ਸਮਝਾਈਆ। ਕਲਜੁਗ ਅੰਤਮ ਸਾਡੀ ਲਵੇ ਨਾ ਕੋਈ ਮਤ, ਮਨ ਮਤ ਘਰ ਘਰ ਡੇਰਾ ਲਾਈਆ। ਸ਼ਰਅ ਸ਼ਰੀਅਤ ਚੁੱਕੀ ਅੱਤ, ਚੌਦਾਂ ਤਬਕ ਕਰੇ ਲੜਾਈਆ। ਸਤਿ ਧਰਮ ਸਭ ਦੇ ਵਿਚੋਂ ਗਿਆ ਨੱਠ, ਸਾਧ ਸੰਤ ਧੀਰਜ ਧੀਰ ਨਾ ਕੋਇ ਰਖਾਈਆ । ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੇ ਮਿਲਣ ਦੀ ਖੋਲ੍ਹੇ ਕੋਈ ਨਾ ਅੱਖ, ਦੋਏ ਲੋਚਣ ਧੀਆਂ ਭੈਣਾਂ ਰਹੇ ਤਕਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਗੌਂਦੇ ਜਸ, ਅੰਦਰ ਵੜਕੇ ਮਿਲ ਮਿਲ ਦਰਸ ਕੋਇ ਨਾ ਪਾਈਆ। ਸਭ ਨੂੰ ਕਹਿੰਦੇ ਸਚ ਰੱਬ, ਰੱਬ ਕੋਲੋਂ ਬੈਠੇ ਆਪਣਾ ਮੁਖ ਛੁਪਾਈਆ। ਕੋਈ ਨਾ ਲੰਘੇ ਸਤਿ ਹੱਦ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਪੰਜਾਂ ਸ਼ਬਦਾਂ ਅੰਦਰ ਗਏ ਫਸ, ਸਾਰ ਸ਼ਬਦ ਸਾਰ ਕਿਸੇ ਨਾ ਰਾਈਆ। ਅੰਮ੍ਰਿਤ ਰਸ ਵਿਚੋਂ ਪੀਂਦੇ ਰਸ, ਹਰਿ ਕਾ ਰਸ ਦੂਰ ਦੁਰਾਡਾ ਹੱਥ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਵੜ ਕੇ ਕਰਨ ਜਪ, ਜਪਣ ਵਾਲਾ ਸਭ ਤੋਂ ਬਾਹਰ ਬੈਠਾ ਬੇਪਰਵਾਹੀਆ। ਕੋਟਾਂ ਵਿਚੋਂ ਆਪਣਾ ਗੁਰਮੁਖ ਆਪੇ ਲੱਭ, ਜੋਤਾਂ ਵਿਚੋਂ ਜੋਤ ਕਰੇ ਰੁਸ਼ਨਾਈਆ। ਬਾਕੀ ਸਭ ਦੇ ਨਕੇਲ ਪਈ ਨੱਕ, ਕਾਮ ਕਰੋਧ ਲੋਭ ਮੋਹ ਹੰਕਾਰ ਖਿਚ ਖਿਚ ਧੱਕਾ ਲਾਈਆ। ਵੇਖੋ ਪਾਰਬ੍ਰਹਮ ਪਤਿਪਰਮੇਸ਼ਵਰ ਉਤੇ ਸਾਧਾਂ ਪੈ ਗਿਆ ਸ਼ੱਕ, ਸ਼ਿਕਵਾ ਸਕੇ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰੀ ਹੱਥ ਰੱਖੇ ਵਡਿਆਈਆ। ਸ਼ਬਦ ਸੁਤ ਤੇਰਾ ਲੇਖਾ ਸ਼ੁਰੂ, ਸ਼ਹਿਨਸ਼ਾਹ ਜਣਾਇੰਦਾ । ਬਿਨ ਤੇਰੇ ਦੂਜਾ ਦਿਸੇ ਕੋਈ ਨਾ ਗੁਰੂ, ਜੋ ਪੰਜ ਤਤ ਗੁਰੂ ਸੋ ਮੜੀ ਗੋਰ ਦਬਾਇੰਦਾ। ਮੇਰਾ ਮੰਤਰ ਇਕੋ ਫੁਰੂ, ਦੋ ਜਹਾਨਾਂ ਫੁਰਨਾ ਬੰਦ ਵਖਾਇੰਦਾ । ਸਤਿਗੁਰ ਦਾਤਾ ਗਹਿਰ ਗੰਭੀਰ ਬਿਨ ਸਰੀਰ ਦੇ ਦੋ ਜਹਾਨਾਂ ਫਿਰੂ ਤੁਰੂ, ਪੁਰੀ ਲੋਅ ਬ੍ਰਹਿਮੰਡ ਖੰਡ ਨਾ ਕੋਇ ਅਟਕਾਇੰਦਾ। ਕਿਸੇ ਦੇ ਮੋੜਿਆਂ ਅੱਗੇ ਪਿਛੇ ਕਦੇ ਨਾ ਮੁੜੂ, ਜੋ ਕਰਨੀ ਕਰ ਵਖਾਇੰਦਾ। ਕਿਸੇ ਦੇ ਭੋਰਿਆਂ ਕਦੇ ਨਾ ਭੁਰੂ, ਆਪਣੀ ਵੰਡ ਨਾ ਕੋਇ ਵੰਡਾਇੰਦਾ। ਵਡਿਆਈ ਵਿਚ ਨਾ ਆ ਕੇ ਤਿੜੂ, ਸਾਹਿਬ ਸਤਿਗੁਰ ਨੀਚਾਂ ਵਿਚ ਸੁਹਾਇੰਦਾ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਸੰਤਾਂ ਦੇ ਅੰਦਰ ਵੜ ਕੇ ਖਿੜੂ, ਕਵਲ ਨਾਭੀ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਆਪਣੀ ਖੇਲ ਕਰਾਇੰਦਾ। ਸ਼ਬਦ

❋

❋

ਗੁਰੂ ਗੁਰ ਸੱਚਾ, ਬੱਚਾ ਪੁਰਖ ਅਕਾਲ ਬਣਾਈਆ। ਜਿਸ ਦਾ ਨਕਲੀ ਬਣਾਵੇ ਕੋਈ ਨਾ ਸੰਚਾ, ਘਾੜਤ ਦੇ ਨਾ ਕੋਇ ਸਮਝਾਈਆ। ਗੁਰੂ ਨਹੀਂ ਕੋਈ ਗਾਂ ਘਰ ਵੱਛਾ, ਫੜਕੇ ਮਮਾਂ ਸੀਰ ਮੁਖ ਨਾ ਕੋਇ ਲਗਾਈਆ। ਸੋ ਗੁਰੂ ਜੋ ਸਤਿਗੁਰ ਹੋ ਕੇ ਹਰ ਘਟ ਅੰਦਰ ਰਚਾ, ਸ਼ਬਦੀ ਨਾਉਂ ਧਰਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਕਿਸੇ ਨਾ ਦਿਤਾ ਸੱਚਾ ਪਤਾ, ਥੋੜੇ ਥੋੜੇ ਇਸ਼ਾਰੇ ਕਹਿ ਕਹਿ ਰਹੇ ਜਣਾਈਆ। ਜਿਸ ਦੇ ਦਵਾਰੇ ਅੰਦਰ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਨੱਚਾ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਸੋ ਸਤਿਗੁਰ ਸ਼ਬਦ ਸਦਾ ਪੱਕਾ, ਅਡੋਲ ਅਡੁਲ ਬੇਪਵਾਹੀਆ। ਸਭ ਦਾ ਦੇਵੇ ਸੱਚਾ ਹੱਕਾ, ਹਕੀਕਤ ਵੇਖੇ ਥਾਈਂ ਥਾਈਂਆ। ਬਿਨ ਲੱਤਾਂ ਬਾਂਹਵਾਂ ਪੈਰਾਂ ਫਿਰੇ ਨੱਠਾ, ਬਿਨ ਰਸਨਾ ਜਿਹਵਾ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਾਚੇ ਸ਼ਬਦ ਮੇਲ ਮਿਲਾਈਆ। ਸਾਚੇ ਸ਼ਬਦ ਤੇਰਾ ਮਿਲਾਵਾ, ਮਿਲਣੀ ਹਰਿ ਜਗਦੀਸ ਕਰਾਇੰਦਾ। ਜਨ ਭਗਤਾਂ ਉਜਲ ਕਰ ਕੇ ਨਾਵਾਂ, ਨਿਆਮਤ ਨਾਮ ਝੋਲੀ ਪਾਇੰਦਾ। ਜਿਸ ਵੇਲੇ ਗੋਬਿੰਦ ਲਿਖਿਆ ਪਾੜ੍ਹਿਆ ਬੇਦਾਅਵਾ, ਵੇਦ ਸ਼ਾਸਤਰ ਸਰਬ ਸੀਸ ਨਿਵਾਇੰਦਾ। ਮਹਾਂ ਸਿੰਘ ਦਾ ਅੰਤਮ ਨਿਕਲਿਆ ਹਾਵਾ, ਹੌਕਾ ਹੱਕ ਵਿਚ ਮਿਲਾਇੰਦਾ। ਹੱਥ ਰੱਖ ਕੇ ਮੋਢੇ ਉਤੇ ਬਾਂਹਵਾਂ, ਗੋਬਿੰਦ ਆਪਣੀ ਗੋਦ ਬਹਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਂਵਾਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਖੇਲ ਵਖਾਇੰਦਾ। ਮਹਾਂ ਸਿੰਘ ਦਿਤੀ ਦਲੀਲ, ਅੰਦਰੇ ਅੰਦਰ ਧਿਆਨ ਲਗਾਈਆ। ਸ਼ਬਦ ਗੁਰੂ ਮੇਰੀ ਅਪੀਲ, ਤੇਰੀ ਝੋਲੀ ਪਾਈਆ। ਏਥੇ ਓਥੇ ਬਣਨਾ ਵਕੀਲ, ਸ਼ਹਾਦਤ ਆਪਣੀ ਦੇਣੀ ਭੁਗਤਾਈਆ। ਤੇਰੇ ਬਸਤਰ ਵੇਖ ਨੀਲ, ਨੀਲੇ ਵਾਲਿਆ ਖ਼ੁਸ਼ੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਬਦ ਦੇਈਂ ਵਡਿਆਈਆ। ਮਹਾਂ ਸਿੰਘ ਹੱਥ ਰੱਖ ਕੇ ਸੱਜੇ ਮੋਢੇ, ਆਸਾ ਇਕ ਤਕਾਈਆ। ਪੁਰਖ ਅਕਾਲ ਦੇ ਬੱਚੇ ਅਜੇ ਛੋਟੇ, ਗੋਬਿੰਦ ਤੇਰਾ ਬੂਟਾ ਨਜ਼ਰੀ ਆਈਆ। ਤੇਰਾ ਸੁਣ ਕੇ ਸਚ ਸਲੋਕੇ, ਮੇਰਾ ਅੰਤਰ ਖ਼ੁਸ਼ੀ ਮਨਾਈਆ। ਸਾਚੇ ਮਿਲਿਉਂ ਆ ਕੇ ਮੌਕੇ, ਸੋਹਣਾ ਜੋੜ ਜੁੜਾਈਆ । ਏਥੇ ਓਥੇ ਸਾਨੂੰ ਅੱਗੇ ਕੋਈ ਨਾ ਰੋਕੇ, ਦਰ ਘਰ ਸਾਚੇ ਨਾ ਹੋਏ ਜੁਦਾਈਆ। ਸਾਡੇ ਪਿਛਲੇ ਜਾਣ ਦੇ ਰੋਸੇ, ਰੁੱਸੇ ਆਪਣੇ ਗਲੇ ਲਗਾਈਆ। ਗੋਬਿੰਦ ਹੱਸ ਕੇ ਕਿਹਾ ਮੇਰੇ ਗਏ ਗ਼ੁੱਸੇ, ਗ਼ੁੱਸਿਆਂ ਵਿਚੋਂ ਖੁਸ਼ੀਆਂ ਪਰਗਟਾਈਆ। ਜਿਸ ਵੇਲੇ ਭਾਗ ਲਗਾਵੇਂ ਮੁੜ ਕੇ ਪੰਜ ਤਤ ਕਾਇਆ ਜੁਸੇ, ਤਤਵ ਤਤ ਸੋਭਾ ਪਾਈਆ। ਓਸੇ ਵੇਲੇ ਨੀਲਾ ਇਕੋ ਵਾਰ ਹਿਣਕੇ ਟੱਪੇ, ਉਚੀ ਕੂਕ ਦਏ ਸੁਣਾਈਆ। ਤੇਰੇ ਗੁਰਮੁਖਾਂ ਮਸਤਕ ਲੱਗੇ ਟਿੱਕੇ, ਜੋਤੀ ਨੂਰ ਹੋਏ ਰੁਸ਼ਨਾਈਆ। ਜੋ ਤੇਰੇ ਪਰੇਮ ਪਿਆਰ ਅੰਦਰ ਵਿਕੇ, ਕੀਮਤ ਕਰਤੇ ਘਰ ਪਵਾਈਆ। ਗੋਬਿੰਦ ਕਿਹਾ ਮੈਂ ਧੁਰ ਦੇ ਦੇਵਾਂ ਹੱਕੇ, ਹੱਕ ਸਭ ਦੀ ਝੋਲੀ ਪਾਈਆ। ਨੀਲਾ ਰੰਗ ਧਾਰ ਕੇ ਆਵੇ ਬੱਗੇ, ਚਿਟਾ ਅਸਵ ਰੂਪ ਵਟਾਈਆ। ਸਾਧ ਸੰਗਤ ਹਰਿ ਸੰਗਤ ਇਸ ਦੀ ਸੇਵਾ ਕਰੇ ਵਾਲ ਪੱਖੇ, ਪਖ ਪਿਛਲਾ ਦਏ ਜਣਾਈਆ। ਮਹਾਂ ਸਿੰਘ ਤੇਰਾ ਬਚਨ ਚੇਤੇ ਰੱਖੇ, ਅਭੁੱਲ ਭੁੱਲ ਕਦੇ ਨਾ ਜਾਈਆ। ਪੁਸ਼ਕਰ ਜਾ ਕੇ ਜਿਸ ਨੇ ਹਾਲ ਦੱਸੇ, ਸਿੰਘ ਬਿਸ਼ਨ ਨਾਲ ਮਿਲਾਈਆ। ਓਸੇ ਕਾਰਨ ਮਹਾਂ ਸਿੰਘ ਗੁਰਮੁਖਾਂ ਦੀ ਚੋਟ ਆਪਣੇ ਮੋਢੇ ਰੱਖੇ, ਪਿੱਛਾ ਦੇ ਨਾ ਮੁਖ ਭਵਾਈਆ। ਜੇ ਓਦੋਂ ਬਾਲ ਛੋਟੇ, ਹੁਣ ਛੋਟਿਉਂ ਵੱਡੇ ਦਿਤੇ ਬਣਾਈਆ। ਸਾਰੇ ਵਸਾਵੇ ਥਿਰ ਘਰ ਤੇਰੇ ਕੋਠੇ, ਛੱਪਰ ਛੰਨ ਨਾ ਕੋਇ ਜਣਾਈਆ ।

❋

❋

ਦੂਸਰ ਕੋਈ ਨਾ ਓਥੇ ਪਹੁੰਚੇ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਬੇਸ਼ਕ ਪ੍ਰਭ ਮਿਲਣ ਨੂੰ ਲੱਖ ਚੁਰਾਸੀ ਲੋਚੇ, ਅੱਠੇ ਪਹਿਰ ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਦਾਤਾ ਗੰਭੀਰ, ਪ੍ਰਭ ਸਾਚੇ ਮਾਤ ਬਣਾਇਆ। ਮੇਰਾ ਘਰ ਮੰਦਰ ਇਕ ਅਖ਼ੀਰ, ਬਿਨ ਮਜ਼ਲੋਂ ਆਪਣਾ ਪੰਧ ਮੁਕਾਇਆ। ਜਿਥੇ ਨਾ ਕੋਈ ਸ਼ਰਅ ਨਾ ਜ਼ੰਜੀਰ, ਮਜ਼੍ਹਬੀ ਵੰਡ ਨਾ ਕੋਇ ਵੰਡਾਇਆ। ਨਾ ਕੋਈ ਮਣਕਾ ਨਾ ਕੋਈ ਤਸਬੀ ਨਾ ਕੋਈ ਤਸਵੀਰ, ਇਸ਼ਟ ਰੂਪ ਨਾ ਕੋਇ ਦ੍ਰਿੜਾਇਆ। ਨਾ ਕੋਈ ਤਤ ਨਾ ਸਰੀਰ, ਮਨ ਮਤ ਬੁਧ ਨਾ ਕੋਇ ਸੁਹਾਇਆ। ਨਾ ਕੋਈ ਕਲਮ ਛਾਹੀ ਕਾਗ਼ਜ਼ ਉਤੇ ਖਿਚੇ ਲਕੀਰ, ਕਾਤਬ ਲੇਖ ਨਾ ਕੋਇ ਲਿਖਾਇਆ । ਨਾ ਕੋਈ ਤਕਦੀਰ ਨਾ ਤਦਬੀਰ, ਨਾ ਕੋਈ ਨਗ਼ਮਾ ਨਜ਼ਮ ਸੁਣਾਇਆ। ਜਿਸ ਮੰਜ਼ਲ ਗ੍ਰਹਿ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਨਿਰਗੁਣ ਡੇਰਾ ਲਾਇਆ। ਓਥੇ ਇਕੋ ਅਗੰਮ ਅਥਾਹ ਬੇਪਰਵਾਹ ਧੁਰ ਦਾ ਪੀਰ, ਹਰਿ ਹਰਿਜੂ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਹੁਕਮ ਇਕ ਵਰਤਾਇਆ। ਸਾਚਾ ਹੁਕਮ ਵਰਤੇ ਵਰਤੰਤ, ਵਾਰਤਾ ਆਪਣੀ ਨਾਲ ਮਿਲਾਈਆ। ਕਰ ਖੇਲ ਸ੍ਰੀ ਭਗਵੰਤ, ਭਗਵਨ ਭਗਤਾਂ ਦਏ ਵਡਿਆਈਆ। ਸੋ ਗੁਰਮੁਖ ਗੁਰਸਿਖ ਸਾਚੇ ਸੰਤ, ਕੋਟਾਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਅੰਤਰ ਮਿਲਿਆ ਕੰਤ, ਘਰ ਨਾਰੀ ਲਏ ਪਰਨਾਈਆ। ਨਾਤਾ ਤੋੜ ਵਿਚੋਂ ਜੀਵ ਜੰਤ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਚ ਰੱਬ, ਰੱਬੀ ਉਲਸਾਨੀ ਦਇਆ ਕਮਾਇੰਦਾ। ਜਗਤ ਕਿਨਾਰਾ ਪਾਰ ਹੱਦ, ਹਦੂਦ ਇਕੋ ਇਕ ਵਖਾਇੰਦਾ। ਸਤਿ ਪਰਕਾਸ਼ ਦੀਪਕ ਰਿਹਾ ਜਗ, ਨੂਰੀ ਨੂਰ ਰੁਸ਼ਨਾਇੰਦਾ। ਸਭ ਤੋਂ ਨਿਆਰਾ ਹੋ ਅਲੱਗ, ਵੱਖਰੀ ਕਾਰ ਕਮਾਇੰਦਾ। ਨਾਉਂ ਧਰ ਸੂਰਾ ਸਰਬੱਗ, ਸਚ ਸਿੰਘਾਸਣ ਸੋਭਾ ਪਾਇੰਦਾ। ਰਾਮ ਹੋ ਕੇ ਰਮਿਆਂ ਜਗ, ਘਟ ਘਟ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਸੱਚ, ਹਰਿ ਸੱਚਾ ਵੱਡ ਵਡਿਆਈਆ । ਲੱਖ ਚੁਰਾਸੀ ਰਿਹਾ ਰਚ, ਸਾਢੇ ਤਿੰਨ ਕਰੋੜ ਕਰੇ ਰੁਸ਼ਨਾਈਆ। ਨਵ ਨੌ ਚਾਰ ਰਿਹਾ ਨੱਚ, ਘਰ ਘਰ ਰਾਗ ਅਲਾਈਆ। ਅਗਨੀ ਮਾਇਆ ਮਮਤਾ ਰਿਹਾ ਮੱਚ, ਭਸਮੜ ਰੂਪ ਵਟਾਈਆ। ਸਚ ਦਵਾਰੇ ਰਿਹਾ ਲੰਘ, ਮੰਜ਼ਲ ਪੰਧ ਮੁਕਾਈਆ। ਗੁਰਮੁਖਾਂ ਵੇਖ ਸੇਜ ਪਲੰਘ, ਸੋਭਾਵੰਤ ਡੇਰਾ ਇਕ ਲਗਾਈਆ। ਅੰਤਰ ਆਤਮ ਦੇਵੇ ਇਕ ਅਨੰਦ, ਪਰਮਾਨੰਦ ਵਿਚ ਸਮਾਈਆ। ਸ਼ਬਦ ਸੁਣਾਏ ਧੁਰ ਦਾ ਛੰਦ, ਢੋਲਾ ਰਾਗ ਅਲਾਈਆ। ਜੋਤ ਨਿਰੰਜਣ ਚਾੜ੍ਹ ਚੰਦ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਲੇਖਾ ਚੁੱਕੇ ਹੰ ਬ੍ਰਹਮ, ਪਾਰਬ੍ਰਹਮ ਸਮਾਈਆ। ਨਿਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਗਵਾਈਆ। ਜਨ ਭਗਤਾਂ ਗੁਰਮੁਖਾਂ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭੌ ਭੰਨਾਈਆ। ਸਤਿਗੁਰ ਸ਼ਬਦ ਜੋ ਜਨ ਸਾਚੀ ਲਏ ਸਰਨ, ਸਰਨਗਤ ਇਕ ਵਖਾਈਆ। ਨੇਤਰ ਖੁਲ੍ਹੇ ਹਰਨ ਫਰਨ, ਪੜਦਾ ਦੂਈ ਦਵੈਤ ਚੁਕਾਈਆ। ਸਾਚੇ ਪੌੜੇ ਸੱਜਣ ਹੋ ਕੇ ਚੜ੍ਹਨ, ਮਜਨ ਕਰਨ ਬੇਪਰਵਾਹੀਆ। ਜੋਧੇ ਸੂਰਬੀਰ ਹੋ ਕੇ ਗੱਜਣ, ਭੈ ਭੌ ਪਰੇ ਹਟਾਈਆ। ਸਤਿ ਸਰੂਪ ਹੋ ਕੇ ਮਗਨ, ਸਤਿ ਪੁਰਖ ਨਿਰੰਜਣ ਵਿਚ ਡੇਰਾ ਲਾਈਆ। ਪਰਕਾਸ਼ ਹੋ ਕੇ ਪਰਕਾਸ਼ਮਾਨ ਵਿਚ ਜਗਣ, ਜਾਗਰਤ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਵਡਿਆਈਆ। ਸ਼ਬਦ ਕਹੇ ਸਚ ਸਤਿ, ਸਤਿਗੁਰ ਇਕੋ ਨਜ਼ਰੀ ਆਇੰਦਾ। ਜਿਸ ਦੀ ਆਦਿ ਜੁਗਾਦਿ ਬ੍ਰਹਮ ਮਤ, ਵਿਦਿਆ ਪਾਰਬ੍ਰਹਮ ਪੜ੍ਹਾਇੰਦਾ। ਜਿਸ ਦੀ ਨਿਤ ਨਵਿਤ ਇਕੋ ਅੱਖ, ਨੈਣ ਨੈਣਾਂ ਵਿਚੋਂ ਪਰਗਟਾਇੰਦਾ। ਜੋ ਮਾਇਆ ਪਰਕਿਰਤੀ ਅਗਨ ਵਿਚੋਂ ਲਏ ਰੱਖ, ਤਤਵ ਤਤ ਨਾ ਕੋਇ ਜਲਾਇੰਦਾ। ਧੀਰਜ ਸਤਿ ਸੰਤੋਖ ਦੇਵੇ ਜਤ, ਗੁਰਮਤ ਇਕ ਦ੍ਰਿੜਾਇੰਦਾ। ਅੰਦਰ ਵੜ ਕੇ ਆਪਣਾ ਮਾਰਗ ਜਾਵੇ ਦੱਸ, ਸੁਰਤੀ ਸ਼ਬਦ ਨਾਲ ਮਿਲਾਇੰਦਾ। ਪਰੇਮ ਪਿਆਰ ਦਾ ਦੇ ਕੇ ਰਸ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਸਚ ਦਵਾਰੇ ਹੋ ਕੇ ਵਸ, ਵਾਸਤਾ ਆਪਣੇ ਨਾਲ ਰਖਾਇੰਦਾ। ਗੁਰਮੁਖ ਖੇੜਾ ਹੋਣ ਨਾ ਦੇਵੇ ਭੱਠ, ਭਠਿਆਲਾ ਅਗਨ ਨਾ ਕੋਇ ਤਪਾਇੰਦਾ । ਸਹਾਇਕ ਨਾਇਕ ਹੋ ਕੇ ਲਵੇ ਰੱਖ, ਰੱਖਕ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਮਿਲੇ ਹੋ ਅਨਝੱਕ, ਸਿਧਾ ਆਪਣਾ ਪੰਧ ਮੁਕਾਇੰਦਾ। ਜੇ ਗੁਰਮੁਖ ਦਿਨੇ ਜਾਗਦਿਆਂ ਸਤਿਗੁਰ ਕੋਲੋਂ ਜਾਵਣ ਅੱਕ, ਰਾਤੀਂ ਸੁੱਤਿਆਂ ਘਰ ਘਰ ਵੇਖ ਵਖਾਇੰਦਾ। ਸਭ ਤੋਂ ਚੋਰੀ ਹੌਲੀ ਹੌਲੀ ਗੁਰਸਿਖ ਅੰਦਰ ਜਾਏ ਲੰਘ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਵੱਡਾ ਨਿੱਕਾ ਹੋ ਕੇ ਆਤਮ ਸੇਜਾ ਸੋਇਆ ਪਲੰਘ, ਸੋਹਣਾ ਬਸਤਰ ਆਪ ਵਿਛਾਇੰਦਾ। ਬਿਨ ਪੁਰੀ ਅਨੰਦ ਤੋਂ ਆਪਣਾ ਦੇਵੇ ਉਹ ਅਨੰਦ, ਜਿਸ ਵਿਚੋਂ ਪੁਰੀ ਲੋਅ ਬ੍ਰਹਮ ਬ੍ਰਹਿਮਾਂਡ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰੂ ਇਕ ਵਖਾਇੰਦਾ। ਸ਼ਬਦ ਗੁਰੂ ਤੇਰਾ ਨਾਤਾ ਜਗ, ਹਰਿ ਕਰਤਾ ਆਪ ਬਣਾਈਆ। ਤੇਰਾ ਵਸੇਰਾ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਚੁਕਾਈਆ। ਤੇਰਾ ਮੱਕਾ ਕਾਅਬਾ ਹੁਜਰਾ ਹੱਜ, ਮਹਿਰਾਬ ਇਕੋ ਨੂਰ ਰੁਸ਼ਨਾਈਆ। ਤੇਰਾ ਢੋਲਾ ਰਾਗ ਅਗੰਮੀ ਛਦ, ਛੰਦ ਤਤ ਨਾਲ ਮਿਲਾਇੰਦਾ। ਤੂੰ ਸਭ ਦਾ ਪਰਦਾ ਲੈਣਾ ਕੱਜ, ਕੱਜਲ ਧਾਰ ਇਕੋ ਨੇਤਰ ਪਾਇੰਦਾ। ਆਪਣੇ ਮਿਲਣ ਦਾ ਦੱਸਣਾ ਚੱਜ, ਸੁਚੱਜੀ ਗੁਰਮੁਖ ਨਾਰੀ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖੇ ਚਾਈਂ ਚਾਈਂਆ। ਸ਼ਬਦ ਕਹੇ ਮੋਹੇ ਚਾਉ ਘਨੇਰਾ, ਘਰ ਵੱਜੇ ਇਕ ਵਧਾਈਆ। ਪਰਮ ਪੁਰਖ ਪ੍ਰਭ ਨੇਰਨ ਨੇਰਾ, ਦੂਰ ਦੁਰਾਡਾ ਨਜ਼ਰੀ ਆਈਆ। ਕਲਜੁਗ ਅੰਤ ਹੋ ਬੇਅੰਤ ਗੁਰਮੁਖਾਂ ਬੰਨ੍ਹੇ ਬੇੜਾ, ਝੇੜਾ ਝੂਠਾ ਮੇਟ ਲੋਕਾਈਆ। ਸਚ ਵਸਾਏ ਇਕੋ ਖੇੜਾ, ਕਾਇਆ ਖਿੜਕੀ ਕੁੰਡਾ ਆਪ ਖੁਲ੍ਹਾਈਆ। ਜਿਸ ਘਰ ਗੁਰਮੁਖ ਸੰਤ ਸੱਚਾ ਲਾਵੇ ਡੇਰਾ, ਸੋ ਘਰ ਵਿਚ ਘਰ ਕਰੇ ਰੁਸ਼ਨਾਈਆ। ਓਥੇ ਕਦੇ ਨਾ ਹੋਵੇ ਅੰਧੇਰਾ, ਬੱਤੀ ਲੋ ਨਾ ਕੋਇ ਜਣਾਈਆ। ਨਾਤਾ ਤੁਟੇ ਤੇਰਾ ਮੇਰਾ, ਤੂੰ ਮੈਂ ਇਕੋ ਰੂਪ ਸਮਾਈਆ। ਧੰਨ ਭਾਗ ਪ੍ਰਭ ਠਾਕਰ ਸਵਾਮੀ ਜਨ ਭਗਤਾਂ ਅੰਦਰ ਲਾਇਆ ਆਪਣਾ ਡੇਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਾਚੀ ਸਖੀਆਂ ਮਿਲ ਕੇ ਪਾਇਆ ਘੇਰਾ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਪਰਮ ਪੁਰਖ ਪਤਿਪਰਮੇਸ਼ਵਰ ਸ਼ਬਦੀ ਰੂਪ ਧਾਰਿਆ ਸ਼ੇਰਾ, ਸਿੰਘ ਇਕੋ ਭਬਕ ਸੁਣਾਈਆ। ਦੋ ਜਹਾਨਾਂ ਖੁਲ੍ਹਾ ਵੇਖੇ ਵਿਹੜਾ, ਭੀੜੀ ਗਲੀ ਸੁਖਮਨ ਨਾੜੀ ਘਰ ਘਰ ਦਏ ਦੁਹਾਈਆ। ਪੰਚ ਵਿਕਾਰ ਕਹਿਣ ਸਾਡਾ ਟੁੱਟਾ ਝੇੜਾ, ਮਾਇਆ ਮਮਤਾ ਨਾ ਕੋਇ ਹਲਕਾਈਆ। ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਗੁਰਮੁਖਾਂ ਬੱਧਾ ਬੇੜਾ, ਨਾਮ ਜਹਾਜ਼ ਉਪਰ ਚੜ੍ਹਾਈਆ। ਓਹਨੂੰ ਅੱਗੇ ਰੋਕੇ ਕਿਹੜਾ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਜਿਸ ਨੇ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਿਰਗੁਣ ਹੋ ਕੇ ਪਾਇਆ ਫੇਰਾ, ਜੋਤੀ ਜਾਮਾ ਵੇਸ ਵਟਾਈਆ। ਓਸ ਪ੍ਰਭੂ ਦਾ ਵਡ ਵੱਡਾ ਜੇਰਾ, ਜਿਸ ਸਬਰ ਵਿਚੋਂ ਗੁਰ ਅਵਤਾਰ ਪੀਰ ਪੈਗ਼ੰਬਰ ਲਏ

❋

❋

ਪਰਗਟਾਈਆ। ਚਾਰੋਂ ਕੁੰਟ ਨਿਕੀਆਂ ਨਿਕੀਆਂ ਸਾਰੇ ਛੇੜਦੇ ਫਿਰਨ ਛੇੜਾਂ, ਛੇਕੜ ਹੱਥ ਕਿਸੇ ਨਾ ਆਈਆ। ਕਲਜੁਗ ਜੀਵ ਖ਼ੱਚਰ ਗਧਿਆਂ ਵੌਹਣ ਵਾਲੇ ਰੇੜ੍ਹਾ, ਸ਼ਬਦ ਅਸਵ ਹੋ ਅਸਵਾਰ, ਦੋ ਜਹਾਨ ਨਾ ਕੋਇ ਦੌੜਾਈਆ। ਰਸਨਾ ਜਿਹਵਾ ਬੱਤੀ ਦੰਦ ਭੇੜ ਭੇੜਾ, ਮਨ ਮਨਸਾ ਕਰੇ ਲੜਾਈਆ। ਕੋਟਾਂ ਵਿਚੋਂ ਗੁਰਮੁਖ ਪ੍ਰਭ ਆਪੇ ਜਾਣੇ ਕਿਹੜਾ, ਜਿਸ ਦੀ ਖਿੜਕੀ ਕੁੰਡਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰੂ ਇਕ ਅਖਵਾਈਆ। ਸ਼ਬਦ ਗੁਰੂ ਪ੍ਰਭ ਦਾ ਬੇਟਾ, ਪੁੱਤਰ ਇਕ ਅਖਵਾਇੰਦਾ। ਦੋ ਜਹਾਨਾਂ ਰੰਗ ਰੰਗੇਟਾ, ਰੰਗਤ ਆਪਣੀ ਇਕ ਚੜ੍ਹਾਇੰਦਾ। ਤਤਵ ਤਤ ਖੇਵਟ ਖੇਟਾ, ਮਲਾਹ ਸਚ ਅਖਵਾਇੰਦਾ। ਕੋਟਨ ਕੋਟ ਬ੍ਰਹਿਮੰਡਾਂ ਖੰਡਾਂ ਬਣੇ ਨੇਤਾ, ਧੁਰ ਦਾ ਹੁਕਮ ਸੁਣਾਇੰਦਾ। ਜੇ ਕੋਈ ਸਤਿਗੁਰ ਸ਼ਬਦ ਦੀ ਰੀਸ ਕਰੇ ਵੇਖੋ ਵੇਖਾ, ਜਗਤ ਮਾਣ ਵਧਾਇੰਦਾ। ਅੰਤਮ ਤਿਸ ਦੀ ਦਿਸੇ ਨਾ ਕੋਇ ਰੇਖਾ, ਲੇਖਾ ਹੱਥ ਨਾ ਕੋਇ ਫੜਾਇੰਦਾ। ਦੀਨ ਦਿਆਲ ਜੁਗ ਜੁਗ ਧਾਰੇ ਸ਼ਬਦੀ ਭੇਸਾ, ਕਾਇਆ ਚੋਲਾ ਤਤ ਹੰਢਾਇੰਦਾ। ਕਦੀ ਨਾ ਲਵੇ ਆਪਣੇ ਹੱਥ ਤ੍ਰਲੋਕੀ ਠੇਕਾ, ਠੇਕੇਦਾਰ ਗੁਰ ਅਵਤਾਰ ਆਪ ਬਣਾਇੰਦਾ। ਥੋੜਾ ਥੋੜਾ ਦੱਸ ਕੇ ਆਪਣਾ ਭੇਤਾ, ਪੰਜ ਭੂਤਕ ਰੂਪ ਸਮਝਾਇੰਦਾ । ਜੇ ਕੋਈ ਹਾਲ ਦੱਸਣ ਲੱਗੇ ਵਡ ਵਿਸ਼ੇਸ਼ਾ, ਵਿਸ਼ਨੂੰ ਹੋ ਕੇ ਆਪਣਾ ਖੇਲ ਰਚਾਇੰਦਾ। ਜੇ ਕੋਈ ਪੁਛਣ ਲੱਗੇ ਪੇਸ਼ਾ, ਬ੍ਰਹਮਾ ਹੋ ਕੇ ਆਪਣੀ ਵੰਡ ਵੰਡਾਇੰਦਾ। ਜੇ ਕੋਈ ਲੱਭਣ ਲੱਗੇ ਨੇਜ਼ਾ, ਸ਼ੰਕਰ ਹੋ ਕੇ ਹੱਥ ਤ੍ਰਿਸੂਲ ਵਖਾਇੰਦਾ। ਜੇ ਕੋਈ ਪੁਛਣ ਲੱਗੇ ਸੇਜਾ, ਸਾਂਗੋ ਪਾਂਗ ਆਪ ਹੰਢਾਇੰਦਾ । ਜੇ ਕੋਈ ਜਾਨਣ ਲੱਗੇ ਭੇਖਾ, ਹਰ ਘਟ ਰਵਿਆ ਆਪੇ ਨਜ਼ਰੀ ਆਇੰਦਾ। ਜੇ ਕੋਈ ਦੇਵਣ ਲੱਗੇ ਆਦੇਸਾ, ਸਾਹਿਬ ਸੁਲਤਾਨ ਹੋ ਕੇ ਸਚਖੰਡ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਆਪ ਪਰਗਟਾਇੰਦਾ। ਕੋਟਾਂ ਵਿਚੋਂ ਉਪਜਾਏ ਭਗਤ, ਦੇਵੇ ਮਾਣ ਵਡਿਆਈਆ। ਨੇਤਰੀ ਵਖਾਏ ਸਾਰੇ ਜਗਤ, ਲੇਖਾ ਲਿਖ ਕੇ ਕਲਮ ਸ਼ਾਹੀਆ। ਜਿਨ੍ਹਾਂ ਪਿਛੇ ਆਇਆ ਫ਼ਕਤ, ਫ਼ਿਕਰੇ ਨਵੇਂ ਰਿਹਾ ਸੁਣਾਈਆ। ਸਾਧੋ ਸੰਤੋ ਪਿਛਲਾ ਗਿਆ ਵਕਤ, ਅੱਗੇ ਬਖਤ ਸਭ ਨੂੰ ਰਿਹਾ ਵਖਾਈਆ। ਕਿਸੇ ਕੋਲ ਰਹਿਣ ਨਾ ਦੇਵੇ ਬਰਕਤ, ਬੰਦੀਖ਼ਾਨਾ ਦਏ ਸਮਝਾਈਆ। ਬੇਸ਼ਕ ਗ਼ੁੱਸੇ ਵਿਚ ਆ ਕੇ ਸਾਰੇ ਕਰਦੇ ਹਰਕਤ, ਮਨ ਦੀ ਕਰਨ ਲੜਾਈਆ। ਪਾਰਬ੍ਰਹਮ ਪ੍ਰਭ ਕਿਸੇ ਨਾਲ ਨਾ ਕਰੇ ਸ਼ਿਰਕਤ, ਲਾਸ਼ਰੀਕ ਇਕ ਅਖਵਾਈਆ। ਸ੍ਰੀ ਭਗਵਾਨ ਗੁਰਮੁਖਾਂ ਅੰਦਰ ਵੜ ਕੇ ਆਪਣਾ ਮਾਣੇ ਐਸ਼ੋ ਇਸ਼ਰਤ, ਐਸ਼ਗਾਹ ਗੁਰਮੁਖ ਕਾਇਆ ਲਈ ਬਣਾਈਆ। ਜੁਗ ਜਨਮ ਦੇ ਮੇਲੇ ਬਿਛਰਤ, ਆਪਣੀ ਦਇਆ ਕਮਾਈਆ। ਯਾਦ ਵਿਚੋਂ ਯਾਦ ਨਾ ਜਾਏ ਵਿਸਰਤ, ਲੇਖਾ ਦੇਵਣਹਾਰਾ ਆਪਣੀ ਯਾਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਵੇਖੇ ਜਾਗਦੇ, ਲਗਾ ਮਾਤ ਭਾਗ। ਗੁਰ ਅਵਤਾਰ ਆਖਦੇ, ਉਚੀ ਕੂਕ ਆਵਾਜ਼। ਇਹ ਗੁਰਮੁਖ ਸੱਚੇ ਸਾਧ ਜੇ, ਜਿਨ੍ਹਾਂ ਮਿਲਿਆ ਗ਼ਰੀਬ ਨਿਵਾਜ਼। ਇਹ ਸਦਾ ਸਦਾ ਸਦ ਸਤਿ ਵਿਚ ਵਿਸਮਾਦ ਜੇ, ਜੋ ਬਿਨ ਜਿਹਵਾ ਰਹੇ ਆਰਾਧ। ਏਨ੍ਹਾਂ ਪ੍ਰਭੂ ਸਵਾਰੇ ਕਾਜ ਜੇ, ਜੋ ਹਰਿ ਸਰਨਾਈ ਗਏ ਲਾਗ। ਸਚ ਪੁਛੋ ਬਿਨ ਕਰਨੀਉਂ ਬਿਨ ਕਮਾਈਉਂ ਬਿਨ ਨਾਮ ਬਿਨ ਸ਼ਬਦ ਬਿਨ ਕਿਰਤ ਆਪਣੇ ਹੱਥ ਵਿਚ ਪਕੜੀ ਵਾਗ, ਚਾਰੋਂ ਕੁੰਟ ਆਪ ਫਿਰਾਈਆ। ਮਿਹਰ ਨਜ਼ਰ ਨਾਲ ਦੁਰਮਤ ਮੈਲ ਧੋਤਾ ਦਾਗ਼, ਕੂੜੀ ਕਿਰਿਆ ਪਰੇ ਹਟਾਈਆ। ਅੰਦਰ ਵੜ ਕੇ ਪੌੜੇ ਚੜ੍ਹ

❋

❋

ਕੇ ਦਵਾਰੇ ਖੜ ਕੇ ਮਾਰੇ ਆਵਾਜ਼, ਸੁੱਤਿਆਂ ਲਏ ਜਗਾਈਆ। ਆਓ ਮਿਲੋ ਵੇਖੋ ਗੁਰੂ ਮਹਾਰਾਜ, ਜਿਸ ਦਾ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਜਿਸ ਦਾ ਈਸਾ ਮੂਸਾ ਮੁਹੰਮਦ ਕਲਮਾ ਪੜ੍ਹਦੇ ਨਮਾਜ਼, ਹਜ਼ਰਤ ਆਇਆ ਬੇਪਰਵਾਹੀਆ। ਜਿਸ ਦਾ ਬੇੜਾ ਇਕ ਜਹਾਜ਼, ਚਾਰ ਵਰਨਾਂ ਰਿਹਾ ਚੜ੍ਹਾਈਆ। ਲੇਖਾ ਦੇ ਕੇ ਵਿਚ ਮਹੀਨੇ ਮਾਘ, ਰਵਦਾਸ ਚੁਮਾਰਾ ਨਾਲ ਮਿਲਾਈਆ। ਲਾਲੋ ਹੋਣ ਨਾ ਦਿਤਾ ਉਦਾਸ, ਨਾਨਕ ਨਿਰਗੁਣ ਸੇਵ ਕਮਾਈਆ। ਸਤਿ ਧਰਮ ਦੀ ਬਖ਼ਸ਼ ਕੇ ਦਾਤ, ਸਤਿ ਸਤਿਵਾਦੀ ਖ਼ੁਸ਼ੀ ਜਣਾਈਆ। ਜਨ ਭਗਤੋ ਗੁਰਮੁਖੋ ਗੁਰਸਿਖੋ ਉਸੇ ਦਾ ਅੰਮ੍ਰਿਤ ਵੇਲੇ ਕਾਜ, ਜਿਸ ਦਾ ਕਰਜ਼ਾ ਰਵਦਾਸ ਕੋਲੋਂ ਚੁਕਾਈਆ। ਸਾਰੇ ਪੈਗ਼ੰਬਰ ਪੜ੍ਹਨ ਓਸ ਵੇਲੇ ਨਮਾਜ਼, ਕਾਅਬੇ ਵਲੋਂ ਆਪਣਾ ਮੁਖ ਭਵਾਈਆ। ਫੇਰ ਚਾਰੋਂ ਕੁੰਟ ਉਠੇ ਜਹਾਦ, ਜਲਵਾ ਆਪਣਾ ਦਏ ਵਖਾਈਆ। ਗੁਰਮੁਖੋ ਤੁਹਾਡਾ ਖੇੜਾ ਕਰੇ ਆਬਾਦ, ਉਜੜੇ ਆਪ ਵਸਾਈਆ। ਕਦੇ ਨਾ ਹੋਵੇ ਬਰਬਾਦ, ਬਰਬਾਦ ਹੁੰਦੀ ਵੇਖੇ ਜਗਤ ਲੋਕਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਆਪਣੇ ਅੰਦਰ ਸੁਣਨ ਨਾਦ, ਸਾਹਿਬ ਸਤਿਗੁਰ ਆਪ ਵਜਾਈਆ। ਜੇ ਮਨ ਕਰ ਕੇ ਜਾਓ ਭਾਜ, ਸੁਰਤ ਕਰ ਕੇ ਸ਼ਬਦ ਲਏ ਮਿਲਾਈਆ। ਸ਼ਬਦ ਗੁਰੂ ਦਾ ਇਹੋ ਸਵਾਦ, ਬਿਨ ਰਸਨਾ ਰਸ ਵਖਾਈਆ। ਸਤਿਗੁਰ ਗੁਰਸਿਖੋ ਤੁਹਾਡੇ ਚੜ੍ਹਿਆ ਜਹਾਜ਼, ਤੁਹਾਡਾ ਜਹਾਜ਼ ਡੁੱਬਦਾ ਬੇੜਾ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿ ਸੰਗਤ ਹਿਰਦੇ ਹਰਿਜੂ ਡੇਰਾ ਲਾਈਆ।