ਪੁਸਤਕਾਲਾਭਾਗ ੧੬

੨ ਜੇਠ ੨੦੨੧ ਹਰਿ ਭਗਤ ਦਵਾਰ ਜੇਠੂਵਾਲ

ਵੇਖ ਖੇਲ ਸਾਚੇ ਘਰ ਦਾ, ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਪਰਵਰਦਿਗਾਰ ਕੀ ਕੁਛ ਕਰਦਾ, ਸਾਚੀ ਕਰਨੀ ਕਾਰ ਕਮਾਇੰਦਾ। ਮੁਰੀਦ ਮੁਰਸ਼ਦ ਕਿਵੇਂ ਫੜਦਾ, ਦਰ ਦਵਾਰੇ ਮੇਲ ਮਿਲਾਇੰਦਾ। ਪੂਰਬ ਲੇਖਾ ਕਿਵੇਂ ਪੜ੍ਹਦਾ, ਬਿਨ ਅੱਖਰਾਂ ਰਾਗ ਸੁਣਾਇੰਦਾ। ਲੇਖਾ ਜਾਣੇ ਸੀਸ ਧੜ ਦਾ, ਪੰਜ ਤਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਪੀਰ ਪੈਗ਼ੰਬਰ ਪੜ੍ਹਨ ਕਲਮਾ, ਇਕ ਧਿਆਨ ਲਗਾਈਆ। ਜਿਸ ਦੀ ਅਲਫ਼ ਸਮਝ ਨਾ ਆਈ ਕਿਸੇ ਉਲਮਾ, ਆਲਮ ਚਲੇ ਨਾ ਕੋਇ ਚਤੁਰਾਈਆ। ਤਿਸ ਦਾ ਲੇਖਾ ਹੋਏ ਨਾ ਕਦੇ ਗਿਣਵਾਂ, ਗਣਤੀ ਗਣਤ ਨਾ ਕੋਇ ਜਣਾਈਆ। ਜਿਸ ਦਾ ਹਿਸਾਬ ਨਾ ਹੋਏ ਮਿਣਵਾਂ, ਧੜੀ ਵੱਟਾ ਤੋਲ ਨਾ ਕੋਇ ਤੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਈਆ। ਪੀਰ ਪੈਗ਼ੰਬਰ ਰਹੇ ਤੱਕ, ਬੇਨਜ਼ੀਰ ਵੇਖ ਵਖਾਈਆ। ਸ਼ਾਹ ਸਿਕਦਾਰ ਦੇਵੇ ਹੱਕ, ਹਕੀਕਤ ਝੋਲੀ ਪਾਈਆ। ਮਿਹਰਵਾਨ ਹੋ ਪੁਰਖ ਸਮਰਥ, ਦਇਆਨਿਧ ਦਇਆ ਕਮਾਈਆ। ਸਚ ਦਵਾਰਾ ਖੋਲ੍ਹ ਹੱਟ, ਵਣਜ ਕਰਾਏ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਪੀਰ ਪੈਗ਼ੰਬਰ ਇਕ ਦੂਜੇ ਨੂੰ ਕਰਨ ਇਸ਼ਾਰਾ, ਬਿਨ ਅੱਖਾਂ ਰਹੇ ਸਮਝਾਈਆ। ਵੇਖ ਖੇਲ ਪਰਵਰਦਗਾਰਾ, ਯਾਮੁਬੀਨ ਭੇਵ ਚੁਕਾਈਆ। ਸਾਚੀ ਮੰਜ਼ਲ ਖੋਲ੍ਹਿਆ ਇਕ ਦਵਾਰਾ, ਦਰਗਾਹ ਸਾਚੀ ਰੂਪ ਵਟਾਈਆ। ਕਰੇ ਖੇਲ ਅਪਰ ਅਪਾਰਾ, ਭਰਮ ਭੁਲੇਖਾ ਰਿਹਾ ਚੁਕਾਈਆ। ਚਾਰ ਵਰਨ ਦੀ ਇਕੋ

❋

❋

ਧਾਰਾ, ਸਤਿ ਸਤਿਵਾਦੀ ਆਪ ਸਮਝਾਈਆ। ਚਾਰ ਕੁੰਟ ਦਾ ਇਕ ਹੁਲਾਰਾ, ਇਕੋ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਕਹਿਣ ਵੇਖੋ ਹਦੂਦ, ਹਰਿ ਕਰਤੇ ਵਡ ਵਡਿਆਈਆ। ਘਰ ਸੱਜਣ ਬਣ ਮਹਿਬੂਬ, ਮੁਹੱਬਤ ਇਕੋ ਇਕ ਬੰਧਾਈਆ। ਤਨ ਮੰਦਰ ਵੇਖ ਅਰੂਜ, ਅਰਸ਼ ਕੁਰਸ਼ ਪੰਧ ਮੁਕਾਈਆ। ਮੁਰਸ਼ਦ ਮੁਰੀਦਾਂ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਪਿਛਲਾ ਅੱਗੇ ਦੇ ਹਕੂਕ, ਹੱਕ ਸਾਚਾ ਝੋਲੀ ਪਾਈਆ। ਜਿਸ ਦਾ ਕੋਈ ਨਾ ਦੇਵੇ ਸਬੂਤ, ਸਤਿ ਸਕੇ ਨਾ ਕੋਇ ਦ੍ਰਿੜਾਈਆ । ਮੇਲ ਮਿਲਾਵਾ ਪੰਜ ਤਤ ਕਰੇ ਕਲਬੂਤ, ਰੂਹ ਬੁੱਤ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨੂਰ ਇਲਾਹੀਆ । ਪੀਰ ਪੈਗ਼ੰਬਰ ਕਹਿਣ ਤਨ ਮਾਟੀ ਬੁੱਤ ਹੋਇਆ ਪਾਕ, ਰਸੂਲ ਪਾਕ ਦੇਵਣਹਾਰ ਵਡਿਆਈਆ। ਸਾਡੀ ਸਦੀ ਚੌਧਵੀਂ ਪੁੰਨੀ ਆਸ, ਤ੍ਰਿਸਨਾ ਬੈਠੀ ਮੁਖ ਛੁਪਾਈਆ। ਚਲ ਕੇ ਵੇਖੀਏ ਮਸਜਦ ਉਹ ਖ਼ਾਸ, ਜਿਸ ਦਾ ਸਤੂਨ ਨਜ਼ਰ ਕਿਸੇ ਨਾ ਆਈਆ। ਜਿਸ ਦੀ ਅਗੰਮੀ ਹੋਏ ਮਹਿਰਾਬ, ਬਾਢੀ ਬਣਤ ਨਾ ਕੋਇ ਬਣਾਈਆ। ਜਿਸ ਦਾ ਸਜਦਾ ਇਕ ਆਦਾਬ, ਕਲਮਾ ਇਕ ਜਣਾਈਆ। ਉਸ ਦੀ ਸੁਣ ਕੇ ਸਚ ਆਵਾਜ਼, ਅੰਤਰ ਅੰਤਰ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੀਰ ਪੈਗ਼ੰਬਰ ਕਹਿਣ ਚਲੋ ਵੇਖੀਏ ਰੀਤੀ, ਹਰਿ ਕਰਤਾ ਆਪ ਕਰਾਇੰਦਾ। ਜਿਸ ਖਹਿੜਾ ਛੁਡਾਇਆ ਮੰਦਰ ਮਸੀਤੀ, ਸਾਚਾ ਦਰ ਇਕ ਵਡਿਆਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਮੰਨਦੇ ਗਏ ਨੀਤੀ, ਸੋ ਨੀਤੀਵਾਨ ਵੇਸ ਵਟਾਇੰਦਾ। ਜਿਸ ਦੀ ਪਰੇਮ ਧਾਰ ਸਦਾ ਜੀਤੀ, ਮਰਨ ਵਿਚ ਕਦੇ ਨਾ ਆਇੰਦਾ। ਸਾਚੀ ਬਖ਼ਸ਼ੇ ਇਕ ਪ੍ਰੀਤੀ, ਚਰਨ ਕਵਲ ਜੋੜ ਜੁੜਾਇੰਦਾ। ਓਸ ਦਵਾਰੇ ਲੇਖਾ ਚੁਕੇ ਹਸਤ ਕੀਟੀ, ਊਚ ਨੀਚ ਨਾ ਕੋਇ ਵਖਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਵਿਚੋਂ ਜਨ ਭਗਤ ਦਵਾਰ ਲਾਈ ਇਕ ਬਾਗ਼ੀਚੀ, ਬਾਗ਼ਬਾਨ ਆਪੇ ਵੇਖ ਵਖਾਇੰਦਾ । ਜਿਸ ਦੀ ਧਾਰ ਸਦਾ ਨੀਕੀ, ਨੀਕਨ ਨੀਕਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਪੀਰ ਪੈਗ਼ੰਬਰ ਕਹਿਣ ਚਲੋ ਸੁਣੀਏ ਫ਼ਰਮਾਣ, ਹਰਿ ਕਰਤਾ ਆਪ ਸੁਣਾਈਆ। ਜਿਸ ਦਾ ਕਰਦੇ ਰਹੇ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਸੋ ਆਇਆ ਮਿਹਰਵਾਨ, ਨਿਰਾਕਾਰ ਰੂਪ ਵਟਾਈਆ। ਮਾਣਸ ਮਾਨੁਖ ਮਨੁਸ਼ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ । ਚਾਰ ਵਰਨਾਂ ਕਰ ਪਛਾਣ, ਬਰਨ ਅਠਾਰਾਂ ਡੇਰਾ ਢਾਹੀਆ। ਆਤਮ ਪਰਮਾਤਮ ਮੇਲ ਕਰੇ ਭਗਵਾਨ, ਪਰਵਰਦਗਾਰ ਮਿਹਰ ਨਜ਼ਰ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਕਹਿਣ ਵੇਖੋ ਖੇਲ ਧੁਰ ਦਾ, ਬੇਪਰਵਾਹ ਆਪ ਕਰਾਈਆ। ਜਿਸ ਪਿਛਲਾ ਲੇਖਾ ਕੀਤਾ ਮੁਰਦਾ, ਸ਼ਰਅ ਜ਼ਬ੍ਹਾ ਕੀਤੀ ਆਪਣੀ ਸ਼ਮਸ਼ੀਰ ਹੱਥ ਉਠਾਈਆ। ਅੱਗੇ ਖੇਲ ਕਰੇ ਅਗੰਮ ਅਵਰ ਦਾ, ਗਹਿਰ ਗਵਰ ਬੇਪਰਵਾਹੀਆ। ਜੁਗ ਚੌਕੜੀ ਜਿਸ ਪਿਆਲਾ ਪੀਤਾ ਸਬਰ ਦਾ, ਬੇਸਬਰੇ ਸਾਰੇ ਰਿਹਾ ਵਖਾਈਆ। ਮੇਲ ਮਿਲਾਏ ਜਨ ਭਗਤ ਸੁਹੇਲੇ ਸਾਚੇ ਟੱਬਰ ਦਾ, ਜਨਮ ਕਰਮ ਆਪਣੇ ਹੱਥ ਰਖਾਈਆ। ਸਹਾਰਾ ਦੇਵੇ ਸ਼ੇਰ ਬੱਬਰ ਦਾ, ਹੋਏ ਸਹਾਈ ਥਾਉਂ ਥਾਈਂਆ। ਓਥੇ ਲੇਖਾ ਚੁੱਕੇ ਚੌਦਾਂ ਲੋਕ ਉਪਰ ਅੰਬਰ ਦਾ, ਤਬਕ ਤਬਕਾਂ ਵਿਚੋਂ ਨੈਣ ਸ਼ਰਮਾਈਆ। ਹੁਣ ਵੇਲਾ ਆਇਆ ਮੰਗਣ ਦਾ, ਚਲੋ ਚਲੀਏ ਚਾਈਂ ਚਾਈਂਆ।

❋

❋

ਕਾਇਆ ਮਾਟੀ ਚੀਥੜ ਵਕਤ ਸੁਹੌਣਾ ਰੰਗਣ ਦਾ, ਰੰਗ ਅਗੰਮੜਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਚੁਕਾਏ ਬ੍ਰਾਹਮਣ ਪਿਛਲੇ ਕੰਗਣ ਦਾ, ਮਿਹਰਵਾਨ ਆਪਣੀ ਦਇਆ ਕਮਾਈਆ। ਪੀਰਾਂ ਵਿਚੋਂ ਬੋਲਿਆ ਪੀਰ, ਪਰਾ ਪਰਾ ਕੂਕ ਸੁਣਾਈਆ। ਚਲੋ ਜਿਸ ਸ਼ਰਅ ਕੱਟੀ ਜ਼ੰਜੀਰ, ਅਸ਼ਾਇਤ ਕਰੇ ਨੂਰ ਖ਼ੁਦਾਈਆ। ਜਿਸ ਰਵੀਦਾਸ ਦਿਤੀ ਧੀਰ, ਧੀਰਜ ਧੀਰ ਬੰਧਾਈਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਆਪਣੀ ਰਿਹਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਚੁਕਾਈਆ। ਪੀਰ ਪੈਗ਼ੰਬਰ ਕਹਿਣ ਚਲੋ ਵੇਖੀਏ ਦਰ, ਦਰਗਾਹ ਸਾਚੀ ਰੂਪ ਵਟਾਇੰਦਾ। ਪੀਆ ਪ੍ਰੀਤਮ ਹੋ ਕੇ ਰਿਹਾ ਫੜ, ਹਰਿਜਨ ਸਾਚੇ ਮੇਲ ਮਿਲਾਇੰਦਾ। ਬਾਹਰੋਂ ਵੇਖੋ ਪੰਜ ਤਤ ਧੜ, ਅੰਦਰ ਨੂਰੋ ਨੂਰ ਨੂਰ ਰੁਸ਼ਨਾਇੰਦਾ। ਇਹ ਪੈਗ਼ੰਬਰ ਨਹੀਂ ਜੋ ਜਾਵੇ ਸੜ, ਗੋਰ ਵਿਚ ਨਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਪੀਰਾਂ ਵਿਚੋਂ ਪੀਰ ਕਲਮਾ, ਸ਼ਬਦੀ ਨਾਉਂ ਧਰਾਈਆ। ਮੇਰਾ ਪ੍ਰੀਤਮ ਓਹ ਬਲਮਾ, ਬਾਲਮ ਇਕੋ ਫੇਰਾ ਪਾਈਆ। ਜਿਸ ਦੀ ਸਮਝ ਆਈ ਨਾ ਕਿਸੇ ਇਲਮਾ, ਆਲਮ ਦੇਵੇ ਨਾ ਕੋਇ ਵਡਿਆਈਆ। ਹੁੱਕੇ ਭੰਨ ਸੁੱਟੇ ਚਿਲਮਾਂ, ਚਾਰੋਂ ਕੁੰਟ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੂਰ ਖ਼ੁਦਾਈਆ। ਨੂਰ ਖ਼ੁਦਾਈ ਵੇਖੋ ਜਲਵਾ, ਜਲਵਾਗਰ ਆਪ ਜਣਾਇੰਦਾ। ਪੀਰ ਪੈਗ਼ੰਬਰੋ ਉਸ ਦਾ ਖਾਵਣ ਜਾਓ ਹਲਵਾ, ਦਰ ਸਾਚੀ ਸੋਹਣੀ ਬਣਤ ਬਣਾਇੰਦਾ। ਜਿਸ ਨੂੰ ਨਿਤ ਨਵਿਤ ਜੁਗ ਚੌਕੜੀ ਲੱਖ ਚੁਰਾਸੀ ਕਹਿੰਦੀ ਕਮਲਾ, ਸੋ ਕਮਲੀ ਵਾਲਾ ਫੇਰਾ ਪਾਇੰਦਾ। ਜਿਸ ਨੂੰ ਨਿਰਗੁਣ ਨੂਰ ਖ਼ੁਦਾਈ ਮੰਨਿਆ ਅਵਲਾ, ਸੋ ਆਲਮੀਨ ਆਪਣਾ ਰੰਗ ਰੰਗਾਇੰਦਾ। ਜਿਸ ਦਾ ਲੇਖਾ ਕਦੇ ਨਾ ਆਵੇ ਅਰਬਾਂ ਖ਼ਰਬਾਂ ਵਿਚ ਪਦਮਾਂ, ਗਣਤੀ ਗਣਤ ਨਾ ਕੋਇ ਗਣਾਇੰਦਾ। ਅਜ ਓਸ ਨੇ ਸਭ ਨੂੰ ਦਿਤਾ ਸਦਮਾ, ਸਿਰ ਉਪਰ ਨਾ ਕੋਇ ਉਠਾਇੰਦਾ। ਚਲ ਕੇ ਬੋਸਾ ਲਈਏ ਉਤੇ ਕਦਮਾਂ, ਕਦਮ ਕੁਦਰਤ ਕਾਦਰ ਵਿਚੋਂ ਆਪ ਪਰਗਟਾਇੰਦਾ। ਜਿਸ ਦਾ ਲੇਖਾ ਆਦਿ ਜੁਗਾਦਿ ਅਦਮਾ, ਅਦਨਾ ਆਅਲਾ ਇਕੋ ਨਜ਼ਰੀ ਆਇੰਦਾ। ਸਚ ਦਵਾਰੇ ਜਿਸ ਦੇ ਸਜਣਾ, ਸੋਹਣਾ ਧਾਮ ਸੁਹਾਇੰਦਾ। ਓਥੇ ਇਕੋ ਵਾਰ ਹੋਵੇ ਮੰਗਣਾ, ਦੂਜਾ ਸਗਨ ਨਾ ਕੋਇ ਵਖਾਇੰਦਾ । ਪਰੇਮ ਪ੍ਰੀਤੀ ਅੰਦਰ ਕਰੇ ਕਾਰਜ ਅਨੰਦਨਾ, ਅਨੰਦ ਆਪਣੇ ਗੰਢ ਰਖਾਇੰਦਾ। ਜਿਸ ਦਾ ਹੁਕਮ ਏਥੇ ਓਥੇ ਕਿਸੇ ਨਾ ਭੰਨਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਦਾ ਮੁਰੀਦ ਗੁਰਮੁਖ ਬੂਟਾ ਚੰਨਣਾ, ਸੁਗੰਧੀ ਦੋ ਜਹਾਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਪੀਰ ਪੈਗ਼ੰਬਰ ਕਰਨ ਸਚ ਸਲਾਹ, ਮਤਾ ਇਕੋ ਇਕ ਪਕਾਈਆ। ਵੇਖੋ ਸਦੀ ਚੌਧਵੀਂ ਬਣੇ ਗਵਾਹ, ਹਜ਼ਰਤ ਪੈਗ਼ੰਬਰ ਗਿਆ ਸਮਝਾਈਆ। ਪਰਗਟ ਹੋਵੇ ਬੇਪਰਵਾਹ, ਜਲਵਾ ਨੂਰ ਰੁਸ਼ਨਾਈਆ। ਜਿਸ ਨੂੰ ਅਸਮਾਨਾਂ ਉਤੇ ਈਸਾ ਮੂਸਾ ਮੰਨਦੇ ਰਹੇ ਖ਼ੁਦਾ, ਖ਼ਾਲਕ ਆਪਣੀ ਕਾਰ ਕਮਾਈਆ। ਸੋ ਦਾਤਾ ਦਾਨੀ ਬੇਪਰਵਾਹ, ਪਰਦਾਨਸੀਂ ਆਪਣਾ ਮੁਖ ਵਖਾਈਆ। ਜਿਸ ਨੂੰ ਰਹਿਬਰ ਬਣ ਕੇ ਪੁਛਦੇ ਰਹੇ ਰਾਹ, ਰਹਿਮਤ ਧੁਰ ਦੀ ਮੰਗ ਮੰਗਾਈਆ। ਓਸ ਦਾ ਹਕੀਕੀ ਵੇਖੀਏ ਨਕਾਹ, ਨਕ਼ਾਬਪੋਸ਼ ਆਪਣਾ ਰਾਹ ਵਖਾਈਆ। ਸੱਜਣੋ ਮਿੱਤਰੋ ਅੱਗੇ ਨਹੀਂ ਕੋਈ ਵਿਸਾਹ, ਲੁਕਿਆ ਫੇਰ ਹੱਥ ਨਾ ਕਿਸੇ ਆਈਆ। ਰਵਦਾਸ ਚੁਮਾਰਾ ਜਿਸ ਬਣਾਇਆ ਗਵਾਹ, ਨੌ ਜਨਮ ਦਾ ਪੰਡਤ ਨਾਲ ਰਲਾਈਆ। ਚੌਥੇ ਕਹਾਰ ਹੌਲੀ ਜਿਹੀ ਦਿਤਾ ਸਮਝਾ,

❋

❋

ਸ਼ਬਦ ਇਸ਼ਾਰਾ ਇਕ ਦ੍ਰਿੜਾਈਆ। ਤੇਰਾ ਲਹਿਣਾ ਹੱਥ ਬੇਪਰਵਾਹ, ਨਾਤਾ ਤੁਟੇ ਕੂੜੀ ਜਗਤ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਰਵਦਾਸ ਕਹੇ ਮੈਂ ਕਲਮ ਦੱਬਾਂ, ਪਿਛਲਾ ਲੇਖ ਮੁਕਾਈਆ। ਬ੍ਰਾਹਮਣ ਕਹੇ ਮੈਂ ਸੱਜਣ ਲੱਭਾਂ, ਜਿਨ੍ਹਾਂ ਦਿਤੀ ਪੱਲਿਉਂ ਗੰਢ ਖੁਲ੍ਹਾਈਆ। ਪੁਰਖ ਅਕਾਲ ਕਹੇ ਮੈਂ ਕਾਇਆ ਚੋਲੀ ਰੰਗਾਂ, ਰੰਗ ਆਪਣਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਵਡਿਆਈ ਵਿਚੋਂ ਦੇਵੇ ਮਾਣ, ਅਭਿਮਾਨ ਨਾ ਕੋਇ ਰਖਾਇੰਦਾ। ਪਿਛਲਾ ਲੇਖਾ ਜਾਣੀ ਜਾਣ, ਜਾਨਣਹਾਰਾ ਆਪ ਦ੍ਰਿੜਾਇੰਦਾ। ਪੂਰਬ ਕਰਮ ਲਏ ਪਛਾਣ, ਭਰਮ ਭੁੱਲੇਖਾ ਦੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਕਰਨੀਆਂ ਵਿਚੋਂ ਕਰੇ ਕਰਨੀ, ਹਰਿ ਕਰਤਾ ਵਡ ਵਡਿਆਈਆ। ਮਰਨੀਆਂ ਵਿਚੋਂ ਦੇਵੇ ਮਰਨੀ, ਮਰ ਜੀਵਤ ਰੂਪ ਵਟਾਈਆ। ਸਰਨਾਈ ਵਿਚੋਂ ਦੇਵੇ ਸਰਨੀ, ਸਰਨਗਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੇ ਇਕੋ ਤਰਨੀ, ਤਾਰਨਹਾਰਾ ਡੂੰਘੀ ਭਵਰ ਲੇਖਾ ਦਏ ਚੁਕਾਈਆ। ਡੂੰਘੀ ਭਵਰੀ ਕਲਜੁਗ ਸਾਗਰ, ਘੁਮਣ ਘੇਰ ਰੂਪ ਵਟਾਈਆ। ਜਗਤ ਕਹਾਰ ਮਿਲਿਆ ਆਦਰ, ਮਿਹਰ ਨਜ਼ਰ ਉਠਾਈਆ । ਰਵਦਾਸ ਲਿਖਾਇਆ ਇਕੋ ਕਾਗ਼ਜ਼, ਬਿਨ ਅੱਖਰਾਂ ਆਪ ਸਮਝਾਈਆ। ਸਾਂਭ ਕੇ ਰੱਖਣਾ ਨਾਲ ਹਿਫ਼ਾਜ਼ਤ, ਦਰ ਸਾਚੇ ਬੰਦ ਕਰਾਈਆ। ਜਿਸ ਦੇ ਵਿਚ ਮੇਰੇ ਨਾਮ ਦੀ ਇਕੋ ਇਬਾਦਤ, ਕਲਮਾ ਅਵਰ ਨਾ ਕੋਇ ਪੜ੍ਹਾਈਆ। ਸੁਲਤਾਨ ਹੋ ਕੇ ਕਰਾਂ ਸਖ਼ਾਵਤ, ਵਸਤ ਅਗੰਮ ਆਪ ਵਰਤਾਈਆ । ਕੂੜੀ ਕਿਰਿਆ ਵਿਚ ਨਾ ਰਹੇ ਮਿਲਾਵਟ, ਮਮਤਾ ਮੋਹ ਨਾ ਕੋਇ ਸਮਝਾਈਆ। ਸਚ ਬਣਾਵਾਂ ਇਕ ਬਣਾਵਟ, ਬੰਦਗੀ ਆਪਣਾ ਨਾਮ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖੇ ਅੰਦਰ ਪੂਰਬ ਵਿਚਾਰ, ਹਰਿ ਕਰਤਾ ਆਪ ਜਣਾਇੰਦਾ । ਕਿਰਪਾ ਕਰ ਚੌਥੇ ਕਹਾਰ, ਮਿਹਰ ਨਜ਼ਰ ਉਠਾਇੰਦਾ। ਇਕ ਜਾਣੇ ਰਵੀਦਾਸ ਚੁਮਾਰ, ਦੂਜਾ ਭੇਵ ਕੋਇ ਨਾ ਪਾਇੰਦਾ। ਜਨਮ ਜਨਮ ਦਾ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਰੱਖੇ ਹੱਥ, ਹਰਿ ਕਰਤਾ ਵਡ ਵਡਿਆਈਆ। ਪੀਰ ਪੈਗ਼ੰਬਰ ਵੇਖਣ ਹੱਸ, ਹਸਤੀ ਵਿਚੋਂ ਹਸਤੀ ਨਜ਼ਰੀ ਆਈਆ। ਜਿਸ ਦਾ ਗੌਂਦੇ ਆਏ ਜਸ, ਸਿਫ਼ਤ ਸਾਲਾਹੀ ਰਾਗ ਅਲਾਈਆ। ਸੋ ਭਗਤਾਂ ਦੇਵੇ ਹੱਕ, ਮੁਰਸ਼ਦ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਵੱਖ, ਫੜ ਬਾਂਹੋਂ ਆਪ ਕਰਾਈਆ। ਨਾਮ ਬਬਾਣੇ ਚਾੜ੍ਹੇ ਰਥ, ਸ਼ਬਦ ਇਸ਼ਾਰੇ ਨਾਲ ਉਡਾਈਆ । ਕੂੜੀ ਕਿਰਿਆ ਖੇੜਾ ਭੱਠ, ਭਾਂਡਾ ਭਰਮ ਭੌ ਭੰਨਾਈਆ। ਸਤਿ ਸੰਤੋਖ ਧੀਰਜ ਦੇ ਕੇ ਸਤ, ਸਤਿ ਸਤਿਵਾਦੀ ਹੋਏ ਸਹਾਈਆ। ਹੁਕਮੇ ਅੰਦਰ ਆਪੇ ਸੱਦ, ਸਾਚੀ ਬਣਤ ਬਣਾਈਆ । ਸ਼ਬਦ ਨਗਾਰੇ ਰਹੇ ਵੱਜ, ਦੋ ਜਹਾਨ ਹੋਏ ਸ਼ਨਵਾਈਆ। ਭਗਤ ਸੁਹੇਲੇ ਰਹੇ ਭੱਜ, ਸੇਵਾ ਕਰਨ ਚਾਈਂ ਚਾਈਂਆ। ਗੁਰਮੁਖ ਸੱਜਣ ਬੈਠੇ ਸਜ, ਸੋਹਣਾ ਆਸਣ ਲਾਈਆ। ਰਵਦਾਸ ਵਿਚੋਲਾ ਕਾਰਜ ਅਨੰਦ ਕਰੇ ਅੱਜ, ਪਿਛਲਾ ਲੇਖਾ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀਰ ਪੈਗ਼ੰਬਰਾਂ ਨਾਲ ਗੁਰਮੁਖਾਂ ਦਾ ਪੂਰਾ ਕੀਤਾ ਹੱਜ, ਹਾਜਤ ਹੋਰ ਰਹੇ ਨਾ ਰਾਈਆ।

❋

❋

੨ ਜੇਠ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਸ਼ਬਦ ਸੁਤ ਕਹੇ ਸੁਣ ਮੇਰੇ ਬਾਪ, ਪੁਰਖ ਅਕਾਲ ਤੇਰੀ ਵਡ ਵਡਿਆਈਆ। ਕਿਉਂ ਜਪਾਵੇਂ ਮੇਰਾ ਜਾਪ, ਆਪਣਾ ਭੇਵ ਛੁਪਾਈਆ। ਸਾਚੀ ਥਾਪਣਾ ਆਪੇ ਥਾਪ, ਥਪਕ ਥਪਕ ਗੋਦੀ ਵਿਚ ਬਹਾਈਆ। ਆਪਣਾ ਸੰਦੇਸ਼ਾ ਆਪੇ ਆਖ, ਸਚ ਦਿਤਾ ਸਮਝਾਈਆ। ਚਰਨ ਕਵਲ ਬਖ਼ਸ਼ ਨਿਵਾਸ, ਥਿਰ ਘਰ ਸੋਭਾ ਪਾਈਆ। ਮੇਰੇ ਗ੍ਰਹਿ ਕਰ ਪਰਕਾਸ਼, ਸਚ ਮੰਦਰ ਕਰੀ ਰੁਸ਼ਨਾਈਆ। ਨਿਰਗੁਣ ਹੋ ਕੇ ਵਸੇਂ ਆਸ ਪਾਸ, ਧੁਰ ਦਾ ਸੰਗ ਨਿਭਾਈਆ। ਹੁਕਮਰਾਨ ਹੋ ਕੇ ਜਾਵੇਂ ਆਖ, ਆਪਣਾ ਹੁਕਮ ਵਰਤਾਈਆ। ਅੰਤਰ ਅੰਤਰ ਜੋੜ ਨਾਤ, ਸਾਚਾ ਮੇਲ ਮਿਲਾਈਆ। ਆਪਣੇ ਵਿਚੋਂ ਪਰਗਟ ਮੇਰੀ ਜਾਤ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਅਚਰਜ ਖੇਲ ਰਚਾਈਆ । ਸੁਤ ਕਹੇ ਮੇਰੇ ਭਗਵਾਨ, ਪ੍ਰਭ ਤੇਰੀ ਕੀ ਵਡਿਆਈਆ। ਮੈਂ ਬਾਲਾ ਨੱਢਾ ਤੇਰਾ ਨਾਦਾਨ, ਭੇਵ ਸਕਾ ਨਾ ਕੋਇ ਪਾਈਆ। ਦਰ ਦਰਵੇਸ਼ ਮੰਗਣ ਵਾਲਾ ਦਾਨ, ਅਲੱਖ ਦਵਾਰੇ ਆਪਣੀ ਅਲੱਖ ਜਗਾਈਆ। ਚਰਨ ਕਵਲ ਰੱਖਣ ਵਾਲਾ ਧਿਆਨ, ਸਾਚਾ ਨੇਤਰ ਇਕ ਖੁਲ੍ਹਾਈਆ। ਤੂੰ ਤਖ਼ਤ ਨਿਵਾਸੀ ਨੌਜਵਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਕਿਸ ਬਿਧ ਮੈਨੂੰ ਦਿਤਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਮੈਂ ਤੇਰਾ ਗਾਵਾਂ ਗਾਨ, ਤੂੰ ਮੇਰੀ ਕਰੇਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਸਮਝਾਈਆ। ਸ਼ਬਦੀ ਸੁਤ ਕਹੇ ਮੇਰੇ ਭਗਵੰਤ, ਹਰਿ ਤੇਰੀ ਇਕ ਸਰਨਾਈਆ। ਤੇਰੀ ਮਹਿਮਾਂ ਸਦਾ ਅਗਣਤ, ਲੇਖਾ ਲਿਖ ਨਾ ਕੋਇ ਜਣਾਈਆ। ਤੇਰਾ ਕੋਈ ਨਾ ਪਾਵੇ ਆਦਿ ਅੰਤ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸ਼ਬਦ ਸੁਤ ਕਹੇ ਮੇਰੇ ਸਾਹਿਬ ਸੁਲਤਾਨ, ਹਰਿ ਕਰਤੇ ਤੇਰੀ ਓਟ ਰਖਾਈਆ। ਸਾਚੀ ਸਿਖਿਆ ਤੇਰਾ ਗਿਆਨ, ਅੰਤਰ ਮੇਰੇ ਕਰੇ ਰੁਸ਼ਨਾਈਆ। ਮੈਂ ਦਰਵੇਸ਼ ਮੰਗਣਹਾਰਾ ਦਾਨ, ਤੂੰ ਦਾਤਾ ਬੇਪਰਵਾਹੀਆ। ਤੂੰ ਸਾਹਿਬ ਹੁਕਮਰਾਨ, ਹਉਂ ਚਾਕਰ ਰੂਪ ਵਖਾਈਆ। ਤੂੰ ਪਿਤਾ ਪੁਰਖ ਮਿਹਰਵਾਨ, ਹਉਂ ਬਾਲਕ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇ ਉਠਾਈਆ। ਸ਼ਬਦ ਸੁਤ ਕਹੇ ਕਿਉਂ ਦੇਵੇਂ ਮਾਣ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਖੇਲ ਵੇਖ ਪ੍ਰਭੂ ਮਹਾਨ, ਮੇਰਾ ਨੈਣ ਰਿਹਾ ਸ਼ਰਮਾਈਆ। ਮੈਂ ਤੇਰਾ ਵਣਜਾਰਾ ਚਲਾਵਣਹਾਰ ਦੁਕਾਨ, ਹੱਟ ਹਟਵਾਣਾ ਹੋ ਕੇ ਸੇਵ ਕਮਾਈਆ। ਤੂੰ ਖੇਲ ਕਰੇਂ ਮਹਾਨ, ਮਹਿਮਾ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਸਮਝਾਈਆ। ਸਚ ਦੱਸ ਮੇਰੇ ਪੁਰਖ ਅਗੰਮ, ਕਿਉਂ ਅਗੰਮੜੀ ਕਾਰ ਕਮਾਇੰਦਾ। ਮੈਂ ਤੇਰੀ ਧਾਰੋਂ ਪਿਆ ਜੰਮ, ਮਾਤ ਪਿਤਾ ਨਾ ਕੋਇ ਬਣਾਇੰਦਾ। ਮੈਂ ਤੇਰਾ ਨੱਢਾ ਬਾਲਾ ਚੰਨ, ਤੇਰੇ ਨੂਰ ਨਾਲ ਰੁਸ਼ਨਾਇੰਦਾ। ਤੂੰ ਦੇਵਣਹਾਰਾ ਅਨਮੁਲੜਾ ਧਨ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਤੂੰ ਬੇੜਾ ਦਿਤਾ ਬੰਨ੍ਹ, ਖੇਵਟ ਆਪਣੀ ਕਾਰ ਕਮਾਇੰਦਾ। ਮੈਂ ਮੰਗਣਹਾਰਾ ਮੰਗ, ਤੂੰ ਅਤੋਟ ਅਤੁਟ ਵਰਤਾਇੰਦਾ। ਤੂੰ ਦੇਵਣਹਾਰਾ ਅਨੰਦ, ਮੈਂ ਰਸ ਵਿਚ ਸਮਾਇੰਦਾ। ਤੂੰ ਲਾਵਣਹਾਰਾ ਅੰਗ, ਮੈਂ ਗੋਦੀ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਸ਼ਬਦ ਸੁਤ ਕਹੇ ਮੇਰੇ ਸਾਹਿਬ ਪੁਰਖ ਪੁਰਖੋਤਮ, ਤੇਰੀ

❋

❋

ਵਡ ਵਡਿਆਈਆ। ਮੈਂ ਬਾਲ ਅਞਾਣਾ ਕਮਲਾ ਕੋਝਾ ਮੂਰਖ, ਸਭ ਤੇਰੇ ਹੱਥ ਵਡਿਆਈਆ। ਤੇਰੀ ਕਿਰਪਾ ਵੱਜੇ ਮੇਰਾ ਨਾਦ ਤੂਰਤ, ਸੁਰ ਤਾਲ ਨਾ ਕੋਇ ਰਖਾਈਆ। ਮੈਂ ਦਰਸ਼ਨ ਕਰਾਂ ਅਕਾਲ ਮੂਰਤ, ਤੇਰਾ ਨੂਰ ਜੋਤ ਰੁਸ਼ਨਾਈਆ। ਸਤਿ ਸਰੂਪ ਤੂੰ ਆਸਾ ਪੂਰਤ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਲੇਖਾ ਦੇ ਜਣਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਪੁੱਤਰ, ਪਤਿਪਰਮੇਸ਼ਵਰ ਆਪ ਜਣਾਇੰਦਾ। ਤੂੰ ਮੇਰੀ ਧਾਰੋਂ ਆਇਉਂ ਉਤਰ, ਮਾਤਾ ਕੁੱਖ ਨਾ ਕੋਇ ਸੁਹਾਇੰਦਾ। ਤੂੰ ਮੇਰਾ ਕਰੇਂ ਸ਼ੁਕਰ, ਮੈਂ ਮਿਹਰਵਾਨ ਹੋ ਕੇ ਸਾਚੀ ਦਇਆ ਕਮਾਇੰਦਾ। ਗੋਦੀ ਚੁੱਕਾਂ ਆਪਣੇ ਕੁੱਛੜ, ਖ਼ੁਸ਼ੀਆਂ ਨਾਲ ਖਿਡਾਇੰਦਾ। ਪਰੇਮ ਪਿਆਰ ਦਾ ਦੇ ਕੇ ਟੁੱਕੜ, ਧੀਰਜ ਧੀਰ ਤੇਰੀ ਬੰਧਾਇੰਦਾ। ਮੇਰੇ ਦਵਾਰੇ ਕੋਈ ਨਾ ਸਕੇ ਉਪੜ, ਇਕੋ ਤੇਰਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਇੰਦਾ। ਸ੍ਰੀ ਭਗਵਾਨ ਕਹੇ ਸੁਣ ਮੇਰੇ ਬੱਚੇ, ਬਚਪਨ ਤੇਰਾ ਮੋਹੇ ਭਾਈਆ। ਤੂੰ ਨਿਕਲਿਉਂ ਪਾਰਬ੍ਰਹਮ ਦੇ ਸਾਚੇ ਸੱਚੇ, ਸਚ ਤੇਰੀ ਵਡਿਆਈਆ। ਤੇਰਾ ਤਤ ਨਾ ਮਾਟੀ ਕੱਚੇ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਜੋਤੀ ਧਾਰ ਅੰਦਰ ਰਚੇ, ਹਰਿ ਰਚਨਾ ਵੇਖ ਵਖਾਈਆ। ਮਹਲ ਅਟੱਲ ਪ੍ਰਭ ਚਰਨ ਦਵਾਰੇ ਵਸੇਂ, ਥਿਰ ਘਰ ਡੇਰਾ ਲਾਈਆ। ਕਰੇ ਦਰਸ ਖ਼ੁਸ਼ੀਆਂ ਵਿਚ ਹੱਸੇਂ, ਸੋਹਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੈਨੂੰ ਦੇਵੇ ਵਡਿਆਈਆ। ਸੁਣ ਸ਼ਬਦ ਮੇਰੇ ਸੱਚੇ ਲਾਲ, ਹਰਿ ਲਾਲਨ ਦਇਆ ਕਮਾਇੰਦਾ। ਤੇਰਾ ਦਵਾਰਾ ਇਕ ਧਰਮਸਾਲ, ਧੁਰਦਰਗਾਹੀ ਆਪ ਉਪਾਇੰਦਾ। ਜਿਸ ਦਾ ਲੇਖਾ ਬੇਮਿਸਾਲ, ਮਿਸਲ ਦੂਜੀ ਨਾ ਕੋਇ ਵਖਾਇੰਦਾ। ਦੀਆ ਬਾਤੀ ਕਮਲਾਪਾਤੀ ਜੋਤੀ ਨੂਰ ਇਕੋ ਬਾਲ, ਨਿਰਗੁਣ ਨਿਰਵੈਰ ਡਗਮਗਾਇੰਦਾ। ਨਿਰਗੁਣ ਹੋ ਕੇ ਵਸੇਂ ਨਾਲ, ਸੋਹਣਾ ਸੰਗ ਨਿਭਾਇੰਦਾ। ਸਦਾ ਸੁਹੇਲਾ ਬਣ ਕੇ ਪੁਛੇਂ ਹਾਲ, ਅਹਿਵਾਲ ਆਪਣਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ ਸੁਤ ਸੁਣ ਮੇਰੇ ਨੰਨ੍ਹੇ, ਸਚ ਦਿਆਂ ਦ੍ਰਿੜਾਈਆ। ਮੇਰੀ ਸਰਨਾਈ ਧੁਰ ਦੇ ਬੰਨ੍ਹੇ, ਹੱਦ ਹਦੂਦ ਨਾ ਕੋਇ ਵਖਾਈਆ। ਬਿਨ ਤੇਰੇ ਜੁਗ ਚੌਕੜੀ ਸਾਰੇ ਰਹਿਣ ਅੰਨ੍ਹੇ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਤੇਰਾ ਮੇਰਾ ਖੇਲ ਸਚ ਦਵਾਰ ਕਹੇ ਸ੍ਰੀ ਭਗਵਨੇ, ਭਗਵਨ ਆਪਣੀ ਕਾਰ ਕਮਾਈਆ। ਤੂੰ ਮੇਰਾ ਕਹਿਣਾ ਮੰਨੇਂ, ਮੈਂ ਤੈਨੂੰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਬਦ ਸੁਤ ਸੁਣ ਮੇਰੇ ਬਾਲਕ, ਹਰਿ ਕਰਤਾ ਆਪ ਜਣਾਈਆ। ਮੈਂ ਤੇਰਾ ਬਣਾਂ ਪ੍ਰਿਤਪਾਲਕ, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰੇ ਨਾ ਨਿੰਦਰਾ ਨਾ ਕੋਈ ਆਲਸ, ਖ਼ੁਸ਼ੀ ਗ਼ਮੀ ਨਾ ਕੋਇ ਰਖਾਈਆ। ਮੈਂ ਤੇਰਾ ਬਣਾਂ ਸਾਲਸ, ਸੋਹਣੀ ਵੰਡ ਵੰਡਾਈਆ। ਤੂੰ ਆਪਣੀ ਦੱਸੀਂ ਹਾਲਤ, ਹਾਲ ਸਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸ਼ਬਦ ਸੁਤ ਕਹੇ ਮੇਰੇ ਬਾਪ, ਪਿਤਾ ਪੁਰਖ ਤੇਰੀ ਸਰਨਾਈਆ। ਮੈਂ ਤੇਰਾ ਕਰਾਂ ਜਾਪ, ਤੇਰੀ ਇਛਿਆ ਨਾਮ ਧਿਆਈਆ। ਤੂੰ ਮੇਰਾ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਦੋਹਾਂ ਮਿਲ ਕੇ ਬਣ ਜਾਏ ਗਾਥ, ਢੋਲਾ ਨਾਦ ਸ਼ਨਵਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਮੋਹੇ ਭਾਈਆ। ਤੇਰਾ ਖੇਲ ਅਗੰਮ ਤਮਾਸ਼, ਸੋਹਣੀ ਰਾਸ ਰਚਾਈਆ। ਤੇਰਾ ਜਲਵਾ ਨੂਰ ਪਰਕਾਸ਼, ਜੋਤ ਜੋਤ ਵਿਚੋਂ ਰੁਸ਼ਨਾਈਆ।

❋

❋

ਮੈਂ ਸੇਵਕ ਤੇਰਾ ਦਾਸ, ਬਾਲਕ ਇਕੋ ਇਕ ਅਖਵਾਈਆ। ਮੈਨੂੰ ਭੇਵ ਦੱਸ ਖ਼ਾਸ, ਕਿਸ ਕਾਰਨ ਲਿਆ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਏ ਸਮਝਾਈਆ। ਸ੍ਰੀ ਭਗਵਾਨ ਕਹੇ ਸੁਣ ਸ਼ਬਦੀ ਰੰਗ, ਸੁਤ ਦੁਲਾਰੇ ਦਿਆਂ ਦ੍ਰਿੜਾਈਆ। ਆਪਣੇ ਵਿਚੋਂ ਕੱਢ ਕੇ ਤੰਦ, ਤੇਰੀ ਧਾਰ ਬਣਾਈਆ। ਨਿਰਗੁਣ ਹੋ ਕੇ ਵਸਾਂ ਸੰਗ, ਸਾਚਾ ਸੰਗ ਨਿਭਾਈਆ। ਪ੍ਰੀਤਮ ਹੋ ਕੇ ਦੇਵਾਂ ਅਨੰਦ, ਰਸ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਆਂ ਸਮਝਾਈਆ। ਸੁਣ ਸ਼ਬਦ ਦੱਸੇ ਨਿਰਗੁਣ ਜੋਤ, ਆਦਿ ਪੁਰਖ ਸਮਝਾਈਆ। ਮੇਰਾ ਲੇਖਾ ਕਿਸੇ ਨਾ ਆਵੇ ਵਿਚ ਸੋਚ, ਸਮਝ ਸਕੇ ਕੋਈ ਨਾ ਰਾਈਆ। ਇਕੋ ਮੇਰੇ ਦਰ ਤੇ ਤੂੰ ਮਾਣੇ ਸੱਚੀ ਮੌਜ, ਮੌਜੂਦਾ ਹੋ ਕੇ ਦਰਸ਼ਨ ਪਾਈਆ। ਤੈਨੂੰ ਵਖਾਵਾਂ ਆਪਣਾ ਚੋਜ, ਚੋਜੀ ਹੋ ਕੇ ਪੜਦਾ ਲਾਹੀਆ। ਬੱਚੂ ਤੇਰੇ ਅੰਦਰ ਰੱਖਾਂ ਆਪਣੀ ਮੌਜ, ਮੌਜ ਵਿਚੋਂ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਵ ਰਿਹਾ ਦਰਸਾਈਆ । ਪੁਰਖ ਅਕਾਲ ਕਹੇ ਮੈਂ ਭਗਵਾਨ, ਜੋਤੀ ਜਾਤਾ ਇਕ ਅਖਵਾਇੰਦਾ। ਤੂੰ ਮੇਰਾ ਬਾਲ ਅਞਾਣ, ਵਾਂਗ ਬਾਲਿਆਂ ਗੋਦ ਸੁਹਾਇੰਦਾ। ਤੈਨੂੰ ਦੇ ਕੇ ਧੁਰ ਦਾ ਦਾਨ, ਦਾਤਾ ਹੋ ਕੇ ਮਸਤਕ ਟਿੱਕਾ ਲਾਇੰਦਾ। ਤੇਰੇ ਉਤੋਂ ਮੇਰਾ ਸ਼ੁਰੂ ਹੋਵੇ ਬਿਆਨ, ਸਾਚਾ ਹੁਕਮ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਸ਼ਬਦ ਸੁਤ ਤੇਰੇ ਉਤੇ ਮੇਰਾ ਲੇਖਾ ਸ਼ੁਰੂ, ਸ਼ਹਿਨਸ਼ਾਹ ਸਮਝਾਈਆ । ਮੈਂ ਪੁਰਖ ਅਕਾਲ ਤੂੰ ਬਣਨਾ ਗੁਰੂ, ਗੁਰਦੇਵ ਸਵਾਮੀ ਤੇਰੀ ਧਾਰ ਚਲਾਈਆ। ਮੇਰਾ ਹੁਕਮ ਤੇਰੇ ਵਿਚੋਂ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੀ ਫੁਲਵਾੜੀ ਦੋ ਜਹਾਨ ਖਿੜੂ, ਸਚ ਸਚ ਸਮਝਾਈਆ। ਤੇਰੀ ਧਾਰ ਵਿਚੋਂ ਵਿਸ਼ਨ ਬਾਲਕ ਹੋ ਕੇ ਰਿੜੂ, ਆਪਣਾ ਬਲ ਨਾ ਕੋਇ ਜਣਾਈਆ। ਮੈਂ ਖ਼ੁਸ਼ੀਆਂ ਅੰਦਰ ਤੇਰੇ ਮੰਦਰ ਫਿਰੂ, ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਲਗਾਈਆ। ਸ਼ਬਦ ਸੁਤ ਤੂੰ ਬਣ ਜਾ ਗੁਰ, ਹਰਿ ਕਰਤਾ ਸਚ ਦ੍ਰਿੜਾਇੰਦਾ। ਤੇਰਾ ਨਾਤਾ ਜੋੜਾਂ ਧੁਰ, ਸਾਚੀ ਜੋਤ ਨਾਲ ਮਿਲਾਇੰਦਾ । ਤੇਰਾ ਬੇੜਾ ਨਾ ਜਾਵੇ ਰੁੜ੍ਹ, ਸਾਚੇ ਕੰਧ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ । ਸ਼ਬਦ ਕਹੇ ਪ੍ਰਭੂ ਤੂੰ ਮੇਰਾ ਜਣਦਾ, ਮਾਤ ਪਿਤ ਅਖਵਾਈਆ। ਮੈਂ ਕੀ ਜਾਣਾਂ ਕਿਵੇਂ ਗੁਰੂ ਗੁਰ ਬਣਦਾ, ਆਪਣਾ ਹੁਕਮ ਵਰਤਾਈਆ। ਮੈਂ ਤੇਰਾ ਸੰਦੇਸਾ ਇਕੋ ਸੁਣਦਾ, ਜੋ ਸ਼ਹਿਨਸ਼ਾਹ ਜਣਾਈਆ। ਮੈਨੂੰ ਪਤਾ ਨਹੀਂ ਅੱਗੇ ਪਿਛੇ ਹੁਣ ਦਾ, ਹੌਕਾ ਲੈ ਕੇ ਸੀਸ ਨਿਵਾਈਆ। ਸ੍ਰੀ ਭਗਵਾਨ ਕਹੇ ਮੈਂ ਤੈਨੂੰ ਆਪਣੇ ਹੁਕਮੇ ਨਾਲ ਚੁਣਦਾ, ਸੋਹਣੀ ਚੋਣ ਕਰਾਈਆ। ਕੋਈ ਭੇਵ ਨਾ ਜਾਣੇ ਮੇਰੇ ਗੁਣ ਦਾ, ਇਹ ਦਿਤੀ ਤੈਨੂੰ ਵਡਿਆਈਆ । ਮੇਰਾ ਖੇਲ ਅਗੰਮ ਫੁਨ ਦਾ, ਫੁਰਨਾ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਾਜ ਆਪ ਰਚਾਈਆ । ਪੁਰਖ ਅਕਾਲ ਕਹੇ ਮੈਂ ਤੈਨੂੰ ਗੁਰੂ ਦੇਵਾਂ ਥਾਪ, ਸਤਿਗੁਰ ਆਪਣਾ ਨਾਉਂ ਰਖਾਈਆ। ਤੇਰਾ ਜਗਤ ਜਪਾਵਾਂ ਜਾਪ, ਆਪਣਾ ਪਰਤਾਪ ਤੈਨੂੰ ਦਿਆਂ ਵਖਾਈਆ। ਤੂੰ ਸਤਿ ਦਵਾਰਾ ਵੇਖਣਾ ਝਾਕ, ਅਗੰਮ ਅਥਾਹ ਨਜ਼ਰੀ ਆਈਆ। ਮੈਂ ਜੁਗ ਚੌਕੜੀ ਤੈਨੂੰ ਹੌਲੀ ਜਿਹੀ ਦੇਵਾਂ ਆਖ, ਧੁਰ ਸੰਦੇਸਾ ਇਕ ਸੁਣਾਈਆ। ਤੂੰ ਕੋਟਨ ਕੋਟ ਮੇਰੇ ਸਿਫ਼ਤੀ ਨਾਮ ਰੱਖ ਕੇ ਦੱਸਣਾ ਜਾਪ, ਰਸਨਾ ਜਿਹਵਾ ਨਾਲ ਸਮਝਾਈਆ। ਮੈਂ ਵੇਖਾਂ ਖੇਲ

❋

❋

ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਦੇਵਣ ਜੋਗ, ਜੁਗਤੀ ਇਕੋ ਇਕ ਸਮਝਾਇੰਦਾ । ਤੇਰਾ ਮੇਰਾ ਸਚ ਸੰਜੋਗ, ਧੁਰ ਦਾ ਮੇਲਾ ਆਪ ਮਿਲਾਇੰਦਾ। ਸਚ ਦਵਾਰੇ ਰਸ ਲੈਣਾ ਭੋਗ, ਅਨਰਸ ਰੂਪ ਨਾ ਕੋਇ ਵਟਾਇੰਦਾ। ਤੂੰ ਮੇਰੀ ਵੇਖਣੀ ਮੌਜ, ਮੈਂ ਤੇਰੇ ਨਾਲ ਮਜਲਸ ਦੋ ਜਹਾਨ ਲਗਾਇੰਦਾ। ਤੇਰੇ ਹੱਥ ਵਿਚ ਦੇ ਕੇ ਆਪਣੀ ਖੋਜ, ਆਪ ਉਹਲੇ ਹੋ ਕੇ ਸਚਖੰਡ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਸਮਝਾਇੰਦਾ । ਸ਼ਬਦ ਕਹੇ ਕੀ ਪ੍ਰਭੂ ਮੈਂ ਬਣਿਆ, ਗੁਰੂ ਗੁਰੂ ਗੁਰ ਮੇਰਾ ਨਾਉਂ ਧਰਾਈਆ। ਤੂੰ ਜਨਨੀ ਬਣ ਕੇ ਸਾਚੇ ਗ੍ਰਹਿ ਜਣਿਆ, ਜਿਸ ਦੀ ਛੱਪਰ ਛੰਨ ਨਜ਼ਰ ਕਿਸੇ ਨਾ ਆਈਆ। ਮੈਂ ਤੇਰਾ ਹੁਕਮ ਇਕੋ ਮੰਨਿਆ, ਚਲਿਆ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦਿਤਾ ਵਖਾਈਆ। ਪ੍ਰਭੂ ਕਹੇ ਸ਼ਬਦੀ ਲਾਲ, ਸਚ ਸਚ ਦਿਆਂ ਜਣਾਈਆ। ਜੁਗ ਚੌਕੜੀ ਤੇਰੀ ਘਾਲ, ਨਿਤ ਨਵਿਤ ਸੇਵ ਲਗਾਈਆ । ਲੱਖ ਚੁਰਾਸੀ ਬਣਾਵਾਂ ਦਲਾਲ, ਸਤਿ ਹੁਕਮ ਵਰਤਾਈਆ। ਤੇਰੇ ਹੱਥ ਫੜਾਵਾਂ ਆਪਣੀ ਭਾਲ, ਪੜਦਾ ਉਹਲਾ ਨਾਲ ਮਿਲਾਈਆ। ਤੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰਾ ਨਾਮ ਦੇਈਂ ਸਿਖਾਲ, ਸਾਚਾ ਹੁਕਮ ਜਣਾਈਆ। ਕਿਰਪਾ ਕਰੇ ਹੋ ਦਿਆਲ, ਦਇਆਨਿਧ ਹੋਏ ਸਹਾਈਆ। ਜੁਗ ਚੌਕੜੀ ਚੱਲੇ ਅਵੱਲੜੀ ਚਾਲ, ਚਾਲ ਨਿਰਾਲੀ ਬਾਂਕੀ ਇਕੋ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਸੇਵਾ ਇਕ ਲਗਾਈਆ। ਸ਼ਬਦ ਸੁਤ ਗੁਰੂ ਬਣਨਾ ਨਹੀਂ ਸੌਖਾ, ਤੈਨੂੰ ਇਕੋ ਵਾਰ ਸਮਝਾਇੰਦਾ। ਮੇਰੇ ਦਰ ਤੇ ਸਾਚਾ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਇੰਦਾ। ਕਿਸੇ ਨਾਲ ਨਹੀਂ ਕਰਨਾ ਧੋਖਾ, ਕੂੜਾ ਰੰਗ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਇਕ ਕਮਾਇੰਦਾ। ਸ਼ਬਦ ਸੁਤ ਗੁਰੂ ਬਣਨਾ ਏਕ, ਏਕੰਕਾਰ ਜਣਾਈਆ। ਤੂੰ ਰੱਖਣੀ ਮੇਰੀ ਟੇਕ, ਤੇਰੀ ਟੇਕ ਸਰਬ ਲੋਕਾਈਆ। ਨਿਤ ਨਵਿਤ ਤੇਰਾ ਵਟਾਵਾਂ ਭੇਖ, ਭੇਖੀ ਹੋ ਕੇ ਵੇਸ ਵਖਾਈਆ। ਜੁਗ ਚੌਕੜੀ ਖੇਲਾਂ ਖੇਡ, ਬਣ ਖਲਾਰੀ ਫੇਰਾ ਪਾਈਆ। ਤੇਰਾ ਹੁਕਮ ਸੰਦੇਸਾ ਇਕ ਭੇਜ, ਭਜਨ ਬੰਦਗੀ ਨਾਉਂ ਧਰਾਈਆ। ਤੇਰਾ ਰੱਖਾਂ ਨਿਰਾਲਾ ਦੇਸ, ਘਰ ਘਰ ਵਿਚ ਛੁਪਾਈਆ। ਤੂੰ ਸਭ ਨੂੰ ਲੈਣਾ ਵੇਖ, ਤੈਨੂੰ ਵੇਖਣ ਵਾਲਾ ਨਜ਼ਰ ਕੋਇ ਨਾ ਆਈਆ। ਤੂੰ ਸਦਾ ਰਹਿਣਾ ਹਮੇਸ਼, ਜੀਵਤ ਰੂਪ ਵਟਾਈਆ। ਮੈਂ ਬਿਨ ਕਲਮ ਸ਼ਾਹੀ ਲਿਖਣਹਾਰਾ ਲੇਖ, ਧੁਰ ਦੀ ਟੇਕ ਬਣਾਈਆ। ਤੇਰਾ ਵਸੇ ਥਿਰ ਘਰ ਦੇਸ, ਸਚਖੰਡ ਸਾਹਿਬ ਬੈਠਾ ਬੇਪਰਵਾਹੀਆ। ਮੈਂ ਭਗਵੰਤ ਨਰ ਨਰੇਸ਼, ਹਰਿ ਕੰਤ ਇਕ ਹੋ ਜਾਈਆ। ਤੂੰ ਮੇਰਾ ਦੇਣਾ ਸਦਾ ਸੰਦੇਸ਼, ਗੁਰ ਗੁਰ ਹੋ ਕੇ ਸੇਵ ਕਮਾਈਆ। ਨੌ ਦਵਾਰੇ ਤੇਰਾ ਕਿਸੇ ਨਾ ਲੱਭੇ ਭੇਤ, ਦਸਵੇਂ ਗੰਢ ਰਖਾਈਆ । ਜੁਗ ਚੌਕੜੀ ਪਿਛੋਂ ਤੇਰਾ ਰੂਪ ਧਰ ਕੇ ਦਸ ਦਸਮੇਸ, ਗੋਬਿੰਦ ਆਪਣਾ ਪੜਦਾ ਲਾਹੀਆ। ਪੰਜ ਤਤ ਕਾਇਆ ਚੋਲਾ ਖੇਲ ਕੇ ਖੇਡ, ਅੰਤਮ ਆਪਣੀ ਕਾਰ ਕਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਫੇਰ ਤੈਨੂੰ ਦੇਵੇ ਭੇਜ, ਸੁਤ ਦੁਲਾਰੇ ਤੇਰਾ ਸ਼ਬਦੀ ਰੂਪ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਹੋ ਕੇ ਲਏ ਵੇਖ, ਵੱਖਰਾ ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਸਦਾ ਦਇਆ ਕਮਾਈਆ। ਸ਼ਬਦ ਕਹੇ ਪ੍ਰਭੂ ਕੀ ਗੁਰੂ ਚੰਗਾ, ਸਚ ਦੇ ਸਮਝਾਈਆ। ਸ੍ਰੀ ਭਗਵਾਨ

❋

❋

ਕਹੇ ਸ਼ਬਦ ਗੁਰੂ ਜਿਸ ਵੇਲੇ ਬਣੇ ਪੰਜ ਤਤ ਖ਼ਾਕੀ ਬੰਦਾ, ਤੇਰੀ ਬੰਦਗੀ ਦਏ ਜਣਾਈਆ। ਲੱਖ ਚੁਰਾਸੀ ਵਿਚ ਮੇਰਾ ਧੰਦਾ, ਸਾਚੀ ਕਰਨੀ ਕਰ ਵਖਾਈਆ। ਲੇਖਾ ਜਾਣ ਜੇਰਜ ਅੰਡਾ, ਉਤਭੁਜ ਸੇਤਜ ਸੋਭਾ ਪਾਈਆ। ਸਤਿ ਚਮਕਾ ਨੂਰੀ ਚੰਦਾ, ਕਰੇ ਇਕ ਰੁਸ਼ਨਾਈਆ। ਮੈਂ ਵਸਾਂ ਅੰਗ ਸੰਗਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਹੋਏ ਸਹਾਈਆ। ਸ਼ਬਦ ਕਹੇ ਮੈਂ ਭਾਗ ਲਗਾਵਾਂ ਤਨ ਮਾਟੀ ਖ਼ਾਕੀ, ਖ਼ਾਲਕ ਤੇਰਾ ਹੁਕਮ ਸੀਸ ਟਿਕਾਈਆ। ਸਚ ਦਵਾਰੇ ਖੋਲ੍ਹ ਕੇ ਤਾਕੀ, ਪਰਦਾ ਇਕ ਉਠਾਈਆ। ਬਾਤਨ ਹੋ ਕੇ ਦੱਸਾਂ ਬਾਤੀ, ਬੈਤਲ ਧਾਮ ਇਕ ਸੁਹਾਈਆ। ਤੇਰੀ ਮਿਲਾਵਾਂ ਤੇਰੇ ਨਾਲ ਜਾਤੀ, ਜਾਤ ਜਾਤ ਵਿਚੋਂ ਖੋਜ ਖੁਜਾਈਆ। ਤੇਰਾ ਦੱਸਾਂ ਨਿਰਮਲ ਨੂਰ ਸਾਖਿਆਤੀ, ਸਤਿ ਸਤਿਵਾਦੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਬਣਾਈਆ। ਪ੍ਰਭ ਕਹੇ ਮੇਰੇ ਸੱਚੇ ਪਾਰਸ, ਤੇਰੇ ਹੱਥ ਦਿਆਂ ਤੇਰੀ ਵਡਿਆਈਆ। ਤੇਰੀ ਸਿਫ਼ਤ ਅੰਦਰ ਜਗਤ ਵਿਦਿਆ ਬਣਾਵਾਂ ਆਰਫ਼, ਅਲਫ਼ ਯੇ ਕਰ ਪੜ੍ਹਾਈਆ। ਤੇਰਾ ਤੱਤਾਂ ਨਾਲ ਕਰਾਂ ਤੁਆਰਫ਼, ਮਤਾਂ ਨਾਲ ਸਮਝਾਈਆ। ਹੱਥਾਂ ਨਾਲ ਲਿਖਾਂ ਇਬਾਰਤ, ਨਾਤਾ ਜੋੜ ਕਲਮ ਸ਼ਾਹੀਆ। ਸਿਫ਼ਤਾਂ ਵਿਚ ਕਰਾਂ ਸਫ਼ਾਰਸ਼, ਸਾਚਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇਵਾਂ ਮਾਣ ਵਡਿਆਈਆ । ਸ਼ਬਦ ਕਹੇ ਮੈਂ ਗੁਰੂ ਬਣ ਕੇ, ਸਚ ਤੇਰੀ ਸੇਵ ਕਮਾਈਆ। ਦੋ ਜਹਾਨਾਂ ਆਪਣਾ ਤਾਣਾ ਤਣ ਕੇ, ਚਾਰੋਂ ਕੁੰਟ ਵੇਖ ਵਖਾਈਆ। ਜੋਧਾ ਸੂਰਬੀਰ ਬਲਵਾਨ ਬਣ ਕੇ, ਹੁਕਮ ਇਕ ਵਰਤਾਈਆ। ਲੱਖ ਚੁਰਾਸੀ ਭਾਂਡਾ ਘੜ ਕੇ, ਘਟ ਘਟ ਵਸਤ ਟਿਕਾਈਆ। ਤੇਰੇ ਪਰੇਮ ਪਿਆਰ ਦਾ ਢੋਲਾ ਪੜ੍ਹ ਕੇ, ਸੋਹਣਾ ਰਾਗ ਸੁਣਾਈਆ। ਤਤ ਮਾਇਆ ਜੋੜ ਜੜ ਕੇ, ਪਰਕਿਰਤੀ ਕਰਾਂ ਕੁੜਮਾਈਆ। ਸਚ ਦਵਾਰਾ ਵੇਖਾਂ ਖੜ ਕੇ, ਖਿੜਕੀ ਇਕ ਖੁਲ੍ਹਾਈਆ। ਮੰਦਰ ਪੌੜੇ ਆਪੇ ਚੜ੍ਹ ਕੇ, ਸੋਹਣਾ ਡੇਰਾ ਲਾਈਆ। ਭੇਵ ਜਾਣਾਂ ਘਰ ਘਰ ਕੇ, ਬਚਿਆ ਕੋਇ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੀ ਸੇਵ ਕਮਾਈਆ। ਮੈਂ ਗੁਰੂ ਸ਼ਬਦ ਸਰੂਪ ਅਖਵਾਵਾਂਗਾ । ਤੇਰਾ ਲੇਖਾ ਜਿਥੋਂ ਹੁੰਦਾ ਸ਼ੁਰੂ, ਉਸ ਤੋਂ ਅੱਗੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫੇਰ ਪੜ੍ਹਾਵਾਂਗਾ। ਤੇਰਾ ਮਾਰਗ ਜਿਸ ਦਵਾਰਿਉਂ ਤੁਰੂ, ਉਸ ਨੂੰ ਤੁਰੀਆ ਰਾਗ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸਚ ਕਰਨੀ ਕਾਰ ਕਮਾਵਾਂਗਾ। ਗੁਰੂ ਬਣ ਕੇ ਗਾਵਾਂ ਗਹਿਰ ਗੰਭੀਰ, ਸੇਵਾ ਸਚ ਕਮਾਈਆ। ਨਾਤਾ ਜੋੜ ਤਤ ਸਰੀਰ, ਸਾਚੀ ਵੰਡ ਵੰਡਾਈਆ। ਚੋਟੀ ਚੜ੍ਹ ਇਕ ਅਖ਼ੀਰ, ਆਖ਼ਰ ਮੰਜ਼ਲ ਮਹਿਬੂਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਮੈਂ ਗੁਰੂ ਹੋ ਕੇ ਕਮਾਵਾਂ ਸੇਵ, ਸੇਵਕ ਰੂਪ ਵਟਾਈਆ। ਤੂੰ ਦਾਤਾ ਅਲੱਖ ਅਭੇਵ, ਅਗੋਚਰ ਇਕੋ ਨਜ਼ਰੀ ਆਈਆ। ਸਚਖੰਡ ਦਵਾਰ ਵਸੇਂ ਨਿਹਕੇਵ, ਨਿਹਚਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਇਕੋ ਮੰਗ ਮੰਗਾਈਆ। ਮੈਂ ਗੁਰੂ ਤੂੰ ਸਾਹਿਬ ਭਗਵਾਨ, ਦੋਹਾਂ ਮਿਲ ਕੇ ਖੇਲ ਰਚਾਈਆ। ਸਚ ਦੱਸ ਮੇਰੇ ਮਿਹਰਵਾਨ, ਦਰ ਤੇਰੇ ਮੰਗ ਮੰਗਾਈਆ। ਕਵਣ ਵੇਲਾ ਦੋਵੇਂ ਰਲ ਕੇ ਕੱਠੇ ਵਸੀਏ ਵਿਚ ਜਹਾਨ, ਗ੍ਰਹਿ ਮਿਲ ਕੇ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤੇ ਹੋ ਮਿਹਰਵਾਨ, ਸਚ ਦਿਤਾ ਸੁਣਾਈਆ।

❋

❋

ਕਲਜੁਗ ਅੰਤਮ ਖੇਲ ਕਰਾਂ ਮਹਾਨ, ਮਹਿਮਾਂ ਅਕੱਥ ਕਥ ਨਾ ਸਕੇ ਕੋਇ ਰਾਈਆ। ਤੂੰ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਮੰਗਦਾ ਰਹੇਂ ਦਾਨ, ਝੋਲੀ ਆਪਣੀ ਅੱਗੇ ਡਾਹੀਆ। ਕਾਗ਼ਜ਼ ਕਲਮ ਸ਼ਾਹੀ ਨਾਲ ਲਿਖਦਾ ਰਹੇਂ ਬਿਆਨ, ਵਾਕ ਭਵਿਖਤ ਇਕ ਸਮਝਾਈਆ। ਲੱਖ ਚੁਰਾਸੀ ਦੇਂਦਾ ਰਹੇਂ ਗਿਆਨ, ਧੁਰ ਸੰਦੇਸਾ ਇਕ ਸੁਣਾਈਆ। ਆਸਾ ਤੱਕਦਾ ਰਹੇਂ ਮੇਰਾ ਆਵੇ ਭਗਵਾਨ, ਨਿਰਗੁਣ ਆਪਣਾ ਵੇਸ ਵਟਾਈਆ। ਕਿਰਪਾ ਕਰੇ ਹਰਿ ਸੁਲਤਾਨ, ਸੁਤ ਦੁਲਾਰੇ ਵੇਖ ਵਖਾਈਆ। ਮੇਰਾ ਨੂਰ ਜੋਤ ਮਹਾਨ, ਤੇਰਾ ਸ਼ਬਦੀ ਰੂਪ ਵਟਾਈਆ। ਦੋਹਾਂ ਮਿਲ ਕੇ ਬਣੇ ਇਕ ਵਿਧਾਨ, ਜਿਸ ਵਿਧਾਨ ਦੀ ਧਾਰਾ ਸਮਝ ਕਿਸੇ ਨਾ ਆਈਆ। ਗੁਰੂਆਂ ਲੇਖਾ ਚੁੱਕੇ ਜਹਾਨ, ਪੁਰਖ ਅਕਾਲ ਹੱਥ ਰੱਖੇ ਵਡਿਆਈਆ। ਓਸ ਵੇਲੇ ਚਾਰ ਜੁਗ ਦੇ ਪੀਰਾਂ ਪੈਗ਼ੰਬਰਾਂ ਕੋਲੋਂ ਲੈ ਕੇ ਬਿਆਨ, ਤੇਰਾ ਕਰ ਕੇ ਆਪ ਧਿਆਨ, ਵੇਖ ਵਖਾਏ ਥਾਉਂ ਥਾਈਂਆ। ਤੂੰ ਗੁਰੂ ਹੋ ਕੇ ਕਹੀਂ ਸਤਿਗੁਰੂ ਮੇਰਾ ਬਲਵਾਨ, ਸਤਿਗੁਰ ਕਹੇ ਮੈਂ ਧੁਰ ਦਾ ਸ੍ਰੀ ਭਗਵਾਨ, ਜਿਸ ਦਾ ਝੁਲਦਾ ਰਹੇ ਨਿਸ਼ਾਨ, ਏਥੇ ਓਥੇ ਨਾ ਕੋਇ ਮਿਟਾਈਆ । ਓਸ ਵੇਲੇ ਕਿਸੇ ਦੀ ਕੰਮ ਨਾ ਆਵੇ ਜ਼ਬਾਨ, ਜ਼ਿਬ੍ਹਾ ਕਰੇ ਥਾਉਂ ਥਾਈਂਆ। ਨਾ ਕੋਈ ਚਿਲਾ ਫੜੇ ਤੀਰ ਕਮਾਨ, ਸ਼ਸਤਰ ਅਸਤਰ ਬਸਤਰ ਨਾ ਕੋਇ ਵਖਾਈਆ। ਨਾ ਕੋਈ ਕਲਮਾ ਨਬੀ ਰਸੂਲ ਦੇਵੇ ਪੈਗ਼ਾਮ, ਪੈਗ਼ੰਬਰ ਕਰੇ ਨਾ ਕੋਇ ਪੜ੍ਹਾਈਆ। ਨਾ ਕੋਈ ਦੀਨ ਮਜ਼੍ਹਬ ਇਸਲਾਮ, ਜਾਤ ਪਾਤ ਨਾ ਕੋਇ ਜਣਾਈਆ। ਜਿਸ ਦੀ ਇਕੋ ਇਕ ਕਲਾਮ, ਦੋ ਜਹਾਨ ਰਹੇ ਜਸ ਗਾਈਆ। ਸ਼ਬਦ ਗੁਰੂ ਗੁਰ ਕਲਮਿਆਂ ਵਿਚੋਂ ਮੈਨੂੰ ਮੰਨੀਂ ਅਮਾਮ, ਅਮਾਮਾਂ ਵਿਚੋਂ ਮੇਰਾ ਨੂਰ ਰੁਸ਼ਨਾਈਆ। ਤੂੰ ਸਜਦਾ ਕਰੇਂ ਸਲਾਮ, ਅਲੈਕਮ ਮੁੜ ਕੇ ਤੇਰੀ ਝੋਲੀ ਪਾਈਆ। ਬੇਸ਼ਕ ਤੂੰ ਗੁਰੂ ਮੇਰੇ ਵਾਸਤੇ ਬਾਲ ਨਾਦਾਨ, ਬੱਚਿਆਂ ਵਾਂਗ ਆਪਣੀ ਗੋਦ ਵਿਚ ਰਖਾਈਆ। ਜਿਸ ਵੇਲੇ ਵਸਾਂ ਸਚਖੰਡ ਵਿਚ ਮੈਦਾਨ, ਮਾਧਵ ਆਪਣਾ ਰੂਪ ਧਰਾਈਆ । ਉਸ ਵੇਲੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਮੈਨੂੰ ਮੰਨਣ ਕਾਹਨ, ਮੈਂ ਲੱਖ ਚੁਰਾਸੀ ਗੋਪੀ ਆਪ ਹੰਢਾਈਆ। ਇਹੋ ਮੇਰਾ ਧੁਰ ਫ਼ਰਮਾਣ, ਜਿਹੜਾ ਕਿਸੇ ਨਾ ਬੋਲਿਆ ਜਾਏ ਵਿਚ ਜ਼ਬਾਨ ਕਲਮ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਜੇ ਹੌਲੀ ਹੌਲੀ ਥੋੜਾ ਥੋੜਾ ਜੋ ਦੱਸੇ ਬਿਆਨ, ਬਾਕੀ ਆਪਣੇ ਵਿਚ ਛੁਪਾਈਆ।