ਪੁਸਤਕਾਲਾਭਾਗ ੧੬

੬ ਜੇਠ ੨੦੨੧ ਬਿਕ੍ਰਮੀ ਸਾਈਂ ਫ਼ੈਜ਼ ਮੁਹੰਮਦ ਤੋਂ ਪੁਛ ਗਿਛ ਤਖਾਣਵਧ ਜ਼ਿਲਾ ਫਿਰੋਜ਼ਪੁਰ

ਸ਼ਰਬਤ ਕਹੇ ਮੇਰਾ ਰੰਗ ਗੁਲਾਬੀ, ਗੁਲਸ਼ਨ ਇਕੋ ਨਜ਼ਰੀ ਆਈਆ। ਨਦਰ ਕਰੇ ਤੇ ਵੇਖਾਂ ਉਚ ਮਹਿਰਾਬੀ, ਸਾਚਾ ਰੂਪ ਬੇਪਰਵਾਹੀਆ । ਓਥੇ ਜਗੇ ਨਾ ਕੋਈ ਮਹਿਤਾਬੀ, ਨੂਰੋ ਨੂਰ ਨੂਰ ਖ਼ੁਦਾਈਆ। ਸਚ ਪਿਆਲਾ ਦੇਵੇ ਆਬੇਹਯਾਤ ਸ਼ਤਾਬੀ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ । ਜਲਵਾ ਦੇਵੇ ਇਲਾਹੀ ਆਫ਼ਤਾਬੀ, ਮਹਿਬੂਬ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਰਬਤ ਵੇਖ ਵਖਾਈਆ । ਸ਼ਰਬਤ ਕਹੇ ਮੇਰਾ ਰੰਗ ਗੁਲਾਲ, ਗਹਿਰ ਗੰਭੀਰ ਆਪ ਬਣਾਈਆ। ਪਰਵਰਦਗਾਰ ਬਣੇ ਦਲਾਲ, ਧੁਰਦਰਗਾਹੀ ਇਕ ਖ਼ੁਦਾਈਆ। ਜਲਵਾ ਦੇਵੇ ਹੱਕ ਜਲਾਲ, ਜਾਹਰ ਜਹੂਰ ਕਰੇ ਰੁਸ਼ਨਾਈਆ। ਮੁਰਸ਼ਦ ਵੇਖੇ ਮੁਰੀਦ ਲਾਲ, ਲਾਲ ਅਮੋਲਕ ਇਕ ਪਰਗਟਾਈਆ। ਜਿਸ ਦਾ ਕਲਮ ਸ਼ਾਹੀ ਦੇਵੇ ਨਾ ਕੋਈ ਅਹਿਵਾਲ, ਕਾਗ਼ਜ਼ ਸਕੇ ਨਾ ਕੋਇ ਸਮਝਾਈਆ। ਉਹ ਸਾਹਿਬ ਬੇਮਿਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਸੋ ਸਦਾ ਸਦਾ ਕਿਰਪਾਲ, ਕਿਰਪਾਨਿਧ ਅਖਵਾਈਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਸੂਫ਼ੀ ਫ਼ਕੀਰ ਜਿਸ ਦੀ ਕਰਦੇ ਭਾਲ, ਖੋਜਤ ਖੋਜਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਰਬਤ ਵੇਖ ਵਖਾਈਆ। ਸ਼ਰਬਤ ਕਹੇ ਮੇਰਾ ਰੰਗ ਦੱਸੇ ਇਕ ਮਹਿਬੂਬ, ਮੁਹੱਬਤ ਜਿਸ ਦੇ ਨਾਲ ਲਗਾਈਆ। ਉਸ ਦਾ ਸੋਹਣਾ ਇਕ ਅਰੂਜ, ਅਰਸ਼ ਕੁਰਸ਼ ਦੋਵੇਂ ਵੇਖ ਵਖਾਈਆ। ਜਿਸ ਦੀ ਮੰਜ਼ਲ ਸਚ ਮਕਸੂਦ, ਮਹਿਕਮਾ ਬੇਪਰਵਾਹੀਆ। ਉਹ ਦੂਰ ਦੁਰਾਡਾ ਨੇਰਨ ਨੇਰਾ ਕਰ ਕੇ ਆਵੇ ਕੂਚ, ਬਣ ਕੇ ਪਾਂਧੀ ਰਾਹੀਆ। ਸਚ ਪਿਆਲਾ ਦੇਵੇ ਇਕੋ ਘੂਟ, ਰਸ ਰਸਕ ਰਸਕ ਵਖਾਈਆ। ਜਿਸ ਉਪਰ ਮੁਰਸ਼ਦ ਜਾਏ ਤੁਠ, ਮੁਰੀਦ ਖ਼ੁਸ਼ੀ ਮਨਾਈਆ। ਸਾਈਂ ਗੋਸਾਈਂ ਵੇਖੇ ਅੰਦਰ ਲੁਕ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਮੁਹੱਬਤ ਅੰਦਰ ਲਏ ਪੁਛ, ਪਿਆਰ ਅੰਦਰ ਸਦਾ ਬਾਂਗ ਸੁਣਾਈਆ। ਰੋਜਿਆਂ ਵਿਚ ਨਾ ਰਹੇ ਚੁੱਪ, ਰਾਜਕ ਰਹੀਮ ਆਪ ਅਖਵਾਈਆ। ਸਚ ਨਮਾਜ਼ ਪੜ੍ਹੇ ਬਿਨ ਕਾਇਆ ਬੁੱਤ, ਕਲਮਾ ਇਕੋ ਇਕ ਸੁਣਾਈਆ। ਜਿਸ ਦੇ ਨਾਲੋਂ ਨਾਤਾ ਗਿਆ ਛੁੱਟ, ਫਿਰ ਓਸੇ ਨਾਲ ਜੁੜਾਈਆ। ਦੋਜ਼ਖ਼ ਬਹਿਸ਼ਤ ਦੋਹਾਂ ਪੈਂਡਾ ਜਾਏ ਮੁੱਕ, ਮਿਲੇ ਮੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਰਬਤ ਵਿਚੋਂ ਸ਼ਰਅ ਦਏ ਬਦਲਾਈਆ। ਸ਼ਰਬਤ ਕਹੇ ਮੇਰੀ ਸ਼ਰਅ ਲਾਸ਼ਰੀਕ, ਸਿਰਕਤ ਵਿਚ ਕਦੇ ਨਾ ਆਈਆ। ਮੇਰੇ ਮਹਿਬੂਬ ਦੀ ਵਡ ਤੌਫ਼ੀਕ, ਤੋਹਫ਼ਾ ਘਰ ਘਰ ਦਏ ਪੁਚਾਈਆ। ਉਹ ਸੱਜਣ ਸਚ ਰਫ਼ੀਕ, ਰਹਿਮਤ ਇਕ ਕਮਾਈਆ। ਜਿਸ ਦੀ ਕਰਦੇ ਰਹੇ ਉਡੀਕ, ਸੋ ਆਇਆ ਸ਼ਹਿਨਸ਼ਾਹੀਆ। ਉਸ ਦੇ ਬਣੋ ਬਰਦੇ ਅਜ਼ੀਜ਼, ਆਲੀਸ਼ਾਨ ਮਕਾਨ ਬੇਮੁਕਾਮ ਦਏ ਵਖਾਈਆ। ਅੰਦਰ ਵੜ ਕੇ ਵੇਖੋ ਨਜ਼ਦੀਕ, ਘਰ ਹੁਜਰਾ ਰਿਹਾ ਸੁਹਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਸੋ ਮਜਲਸ ਰਿਹਾ ਲਗਾਈਆ। ਸੂਫ਼ੀਆਂ ਦੀ ਇਕੋ ਈਦ, ਈਦਗਾਹ ਇਕੋ ਇਕ ਸਮਝਾਈਆ। ਜਿਸ ਮੰਜ਼ਲ ਚੜ੍ਹ ਕੇ ਮਿਲੇ ਸਚ ਰਸੀਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਰਬਤ ਵਿਚੋਂ ਸਾਖਿਆਤ ਰਿਹਾ ਸਮਝਾਈਆ। ਸ਼ਰਬਤ ਕਹੇ ਮੇਰਾ ਸਚ ਪਿਆਰ, ਪ੍ਰੀਤੀ ਇਕੋ ਇਕ ਜਣਾਈਆ। ਜਿਸ ਦੀ ਮਜਲਸ ਉਚ ਮਨਾਰ, ਦਰਗਾਹ ਸਾਚੀ ਸੋਭਾ ਪਾਈਆ। ਮੁਕਾਮੇ ਹੱਕ ਜਿਸ ਦਾ ਉਜਿਆਰ, ਜਲਵਾ ਨੂਰੋ ਨੂਰ ਰੁਸ਼ਨਾਈਆ। ਉਹ ਸੱਜਣਾਂ ਦਾ ਸੱਜਣ ਉਹ

❋

❋

ਯਾਰਾਂ ਦਾ ਯਾਰ, ਦੁਖੀਆਂ ਦਰਦ ਵੰਡਾਈਆ। ਗ਼ਫ਼ਲਤ ਵਿਚੋਂ ਹੋਏ ਬੇਦਾਰ, ਨੇਤਰ ਨੈਣ ਇਕ ਖੁਲ੍ਹਾਈਆ। ਉਸ ਦੀ ਸਿਫ਼ਤ ਕਰੇ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਬਿਨ ਮੁਰਸ਼ਦ ਹੱਥ ਨਾ ਆਵੇ ਵਿਚ ਸੰਸਾਰ, ਫੜ ਬਾਂਹੋਂ ਗਲੇ ਨਾ ਕੋਇ ਲਗਾਈਆ। ਸਾਚਾ ਵਸਲ ਦੇਵੇ ਅਸਲ ਰੂਪ ਅਪਾਰ, ਬੇਮਿਸਾਲ ਕਰੇ ਨਾ ਕਦੇ ਜੁਦਾਈਆ। ਸਚ ਸ਼ਰਬਤ ਜਿਸ ਨੂੰ ਦਏ ਪਿਆਲ, ਪ੍ਰੀਤੀ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਰਬਤ ਕਹੇ ਮੇਰਾ ਪਰੇਮ ਪਿਆਰ ਅਜ਼ੀਜ਼, ਹਜ਼ਰਤ ਇਕੋ ਇਕ ਜਣਾਈਆ। ਜਿਸ ਨੂੰ ਅੰਦਰ ਬਾਹਰ ਬਖ਼ਸ਼ੇ ਤਮੀਜ਼, ਤਮਾਂ ਤੁਹਮਤ ਨਾ ਕੋਇ ਲਗਾਈਆ। ਸੋ ਹਾਫ਼ਜ਼ ਹੋਏ ਹਫ਼ੀਜ਼, ਬਿਨ ਹਰਫ਼ਾਂ ਕਰੇ ਪੜ੍ਹਾਈਆ । ਸੋ ਲੁਤਫ਼ ਵੇਖੇ ਇਕ ਲਤੀਫ਼, ਤੋਹਫ਼ਾ ਕਹਾਣੀ ਨਗ਼ਮਾ ਨਾ ਕੋਇ ਸੁਣਾਈਆ। ਜਿਸ ਉਪਰ ਮੁਰਸ਼ਦ ਕਰੇ ਬਖ਼ਸ਼ੀਸ਼, ਮੁਰੀਦ ਰਹਿਮਤ ਝੋਲੀ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਰਬਤ ਵਿਚੋਂ ਸੋਹਣਾ ਰੰਗ ਵਖਾਈਆ। ਸ਼ਰਬਤ ਕਹੇ ਦੱਸੋ ਸਾਈਂ, ਸਚ ਸਈਆ ਮੰਗ ਮੰਗਾਈਆ । ਕਿਸ ਦਵਾਰੇ ਮਿਲੇ ਗੋਸਾਈਂ, ਘਰ ਦਾਤਾ ਬੇਪਰਵਾਹੀਆ। ਗਲੇ ਲਗਾਏ ਚਾਈਂ ਚਾਈਂ, ਫੜ ਬਾਂਹੋਂ ਆਪ ਉਠਾਈਆ। ਨਿਆਮਤ ਬਖ਼ਸ਼ੇ ਜਾਮ ਪਿਆਏ ਬੇਪਰਵਾਹੀ, ਪਰਦਾ ਉਹਲਾ ਆਪ ਚੁਕਾਈਆ। ਸਿਰ ਰੱਖ ਹੱਥ ਸਮਰਥ ਦੇਵੇ ਠੰਡੀਆਂ ਛਾਈਂ, ਅਗਨੀ ਤਤ ਨਾ ਕੋਇ ਤਪਾਈਆ। ਚੌਦਾਂ ਵਿਦਿਆ ਦੇਣ ਦੁਹਾਈ, ਚੌਦਾਂ ਤਬਕ ਸੀਸ ਝੁਕਾਈਆ। ਜਿਸ ਦਾ ਲੇਖਾ ਬੇਅੰਤ ਕੋਈ ਲਿਖੇ ਨਾ ਕਲਮ ਸ਼ਾਹੀ, ਅਲਫ਼ ਯੇ ਅੰਤ ਕੋਇ ਨਾ ਪਾਈਆ। ਐਨ ਗ਼ੈਨ ਕਹੇ ਮੇਰਾ ਮਹਿਬੂਬ ਮਾਹੀ, ਜ਼ੇਰ ਜ਼ਬਰ ਨਾ ਕੋਇ ਵਡਿਆਈਆ। ਨੁਕਤਾ ਨੂਨ ਨਾ ਦੇਵੇ ਕੋਇ ਗਵਾਹੀ, ਸ਼ਹਾਦਤ ਹਮਜ਼ਾ ਨਾ ਸਕੇ ਭੁਗਤਾਈਆ। ਬਸਤਾ ਬੰਨ੍ਹ ਮਕਤਬ ਨਾ ਕੋਇ ਵਖਾਈ, ਪੱਟੀ ਪੇ ਨਾ ਕੋਇ ਪੜ੍ਹਾਈਆ। ਤਖ਼ਤਾ ਜ਼ਿਮੀਂ ਅਸਮਾਨਾਂ ਰਿਹਾ ਉਲਟਾਈ, ਸਾਬਤ ਆਪਣਾ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸਚ ਮੁਕਾਮ ਹਜ਼ਰਤ ਵਸੇ ਏਕਾ ਥਾਈਂ, ਦਰਗਾਹ ਸਾਚੀ ਮੁਕਾਮੇ ਹੱਕ ਆਪਣਾ ਆਸਣ ਲਾਈਆ। ਸਾਨੂੰ ਥੋੜਾ ਜਿਹਾ ਵਿਚ ਪਿਆ ਸ਼ੱਕ, ਘੁੰਡੀ ਗੁੰਝਲ ਖੋਲ੍ਹੋ ਉਹ ਜਿਸ ਵਿਚ ਪੀਰ ਪੀਰਾਂ ਬੈਠਾ ਮੁਖ ਸ਼ਰਮਾਈਆ। ਪੀਰ ਪੀਰਾਂ ਬੈਠਾ ਛੁਪ, ਛੱਪਰ ਛੰਨ ਵੇਖ ਵਖਾਇੰਦਾ। ਪੜਦਾ ਉਹਲਾ ਚੁੱਕੋ ਅੰਧੇਰਾ ਘੁੱਪ, ਚੰਦ ਨੂਰ ਜਹੂਰ ਨਜ਼ਰੀ ਆਇੰਦਾ। ਉਹ ਕਲਮਾ ਬੋਲੇ ਮੁਖ, ਜਿਸ ਕਲਮੇ ਵਿਚੋਂ ਕਾਇਨਾਤ ਕਾਤਬ ਬਣ ਕੇ ਲੇਖ ਲਿਖਾਇੰਦਾ। ਜਿਸ ਨੂੰ ਪੀਰ ਪੈਗ਼ੰਬਰ ਸਯੱਦ ਔਲੀਏ ਰਹੇ ਝੁਕ, ਗੁਰ ਅਵਤਾਰ ਨਿਉਂ ਨਿਉਂ ਧੂੜੀ ਮਸਤਕ ਟਿੱਕਾ ਖ਼ਾਕ ਰਮਾਇੰਦਾ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਲੇਖਾ ਕਦੇ ਨਾ ਜਾਏ ਮੁੱਕ, ਦੇਵਣਹਾਰਾ ਇਕ ਅਖਵਾਇੰਦਾ । ਚਲੋ ਉਸ ਦੇ ਕੋਲੋਂ ਰਲ ਮਿਲ ਲਈਏ ਪੁਛ, ਕਿਸ ਧਾਮ ਕਿਸ ਮੁਕਾਮ ਕਿਸ ਸਿੰਘਾਸਣ ਸੋਭਾ ਪਾਇੰਦਾ। ਪਰੇਮ ਪਿਆਰ ਅੰਦਰ ਸਚ ਦਵਾਰੇ ਜਾਈਏ ਜੁਟ, ਘੋਲ ਦੰਗਲ ਇਕੋ ਵੇਖ ਵਖਾਇੰਦਾ। ਤੁਸੀਂ ਕਿਹੜੀ ਮੰਜ਼ਲ ਗਏ ਪੁੱਜ, ਰਾਹ ਵਿਚ ਕਵਣ ਗ਼ਜ਼ਲ ਨਗ਼ਮਾ ਨਾਮ ਸੁਣਾਇੰਦਾ। ਕੀ ਵਸਤ ਅੱਗੇ ਦੇਵੇ ਕੁਛ, ਕੀ ਖ਼ਾਲੀ ਹੱਥ ਫਿਰਾਇੰਦਾ। ਕੀ ਦਾੜ੍ਹੀ ਰੱਖੇ ਮੁੱਛ, ਕਿ ਸੀਸ ਕੱਟਾ ਮੂੰਡ ਮੁੰਡਾਇਆ ਨਜ਼ਰੀ ਆਇੰਦਾ। ਕੀ ਕਾਇਆ ਕਿ ਕੀ ਬੁੱਤ, ਕੀ ਤਤਵ ਤਤ ਸੁਹਾਇੰਦਾ। ਚਲੋ ਚਲ ਕੇ ਵੇਖੀਏ ਉਠ, ਅੰਦਰ ਬਾਹਰ ਗੁਪਤ ਜਾਹਰ ਕੀ ਕੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਈਂ ਗੋਸਾਈਂ ਤੇਰੇ ਅੰਤਰੋਂ ਵੇਖ

❋

❋

ਵਖਾਇੰਦਾ। ਸ਼ਰਬਤ ਕਹੇ ਮੇਰਾ ਰੰਗ ਵਾਂਗ ਸ਼ਰਾਬ, ਮਦਿ ਮਦਿਰ ਨਾਮ ਧਰਾਈਆ। ਜਿਸ ਦਾ ਰਸ ਬਣੇ ਨਾਲ ਕਬਾਬ, ਅਗਨੀ ਤਤ ਤਪਾਈਆ। ਮਿਲ ਕੇ ਦੋਹਾਂ ਮੇਲ ਵਜੂਦ ਬਣੇ ਅਹਿਬਾਬ, ਰਬਾਬ ਸਚ ਸਤਾਰ ਹਿਲਾਈਆ। ਕਿਸ ਹੁਜਰੇ ਮਿਲੇ ਜਨਾਬ, ਬੈਠਾ ਸੋਭਾ ਪਾਈਆ। ਕਿਸ ਹੱਥ ਨਾਲ ਕਰੋ ਆਦਾਬ, ਸਜਦਾ ਸੀਸ ਝੁਕਾਈਆ । ਕੀ ਅੱਗੋਂ ਦੇਵੇ ਖ਼ਤਾਬ, ਮੁਖ਼ਾਤਬ ਹੋ ਕੇ ਦਏ ਸਮਝਾਈਆ। ਓਸ ਮੰਜ਼ਲ ਕੀ ਰਵਾਜ, ਕਵਣ ਰੰਗ ਰਲੀਆਂ ਰਿਹਾ ਮਨਾਈਆ। ਮੁਰਸ਼ਦਾਂ ਵਾਲੀ ਮੁਰਸ਼ਦਾਂ ਕੋਲ ਕਰੀਏ ਬਾਤ, ਬਾਤਨ ਜਾਹਰ ਨੂਰ ਖ਼ੁਦਾਈਆ। ਸਾਰਾ ਦਿਨ ਆਵਣ ਜਾਵਣ ਪੀ ਕੇ ਜਾਣ ਸ਼ਰਬਤ ਗਲਾਸ, ਸਾਚਾ ਜਾਮ ਮੰਗ ਨਾ ਕੋਇ ਮੰਗਾਈਆ। ਚਲੋ ਵੇਖੀਏ ਉਹ ਪਰਕਾਸ਼, ਜਿਸ ਪਰਕਾਸ਼ ਵਿਚੋਂ ਪਰਗਟਿਆ ਆਪ ਇਲਾਹੀਆ। ਫੇਰ ਇਕ ਦੂਜੇ ਨੂੰ ਕਹੀਏ ਸ਼ਾਬਾਸ਼, ਘਰ ਸਾਚੇ ਵੱਜੇ ਵਧਾਈਆ। ਸਚ ਦਵਾਰੇ ਹੋਏ ਇਕ ਇਤਫ਼ਾਕ, ਨਿਫ਼ਾਕ ਕੋਇ ਰਹਿਣ ਨਾ ਪਾਈਆ। ਮੁਰੀਦ ਮੁਰਸ਼ਦਾਂ ਸਦਾ ਮੁਸ਼ਤਾਕ, ਪਰੇਮ ਪਿਆਰ ਅੰਦਰ ਸਮਾਈਆ। ਈਸਾ ਮੂਸਾ ਮੁਹੰਮਦ ਜਿਸ ਨੂੰ ਗਏ ਆਖ, ਆਖਰ ਪਰਗਟੇ ਨੂਰ ਖ਼ੁਦਾਈਆ। ਉਸ ਦਾ ਭੇਵ ਖੋਲ੍ਹੀਏ ਨਾਲ ਵਜ਼ਾਹਤ, ਵਜ੍ਹਾ ਧੁਰ ਦੀ ਦਏ ਸਮਝਾਈਆ। ਜਿਸ ਦਾ ਲੇਖਾ ਜਾਣੇ ਨਾ ਕੋਈ ਲੁਗ਼ਾਤ, ਕਲਮਿਆਂ ਨਾਲ ਨਾ ਕੋਇ ਵਡਿਆਈਆ। ਜੋ ਸਦਾ ਸਦਾ ਸਦ ਦੇਵਣਹਾਰ ਨਜਾਤ, ਨਿਜ ਘਰ ਬੈਠਾ ਸੋਭਾ ਪਾਈਆ। ਸੋਹਣਾ ਬਾਗ਼ੀਚਾ ਵੇਖ ਬਾਗ਼ਾਤ, ਗੁਲਾਬੀ ਰੰਗ ਖ਼ੁਸ਼ੀ ਮਨਾਈਆ। ਗੁਲਾਬੀ ਬਾਗ਼ ਵਾਲੇ ਲੈ ਕੇ ਆਏ ਸਾਥ, ਅੰਤਰ ਆਤਮਾ ਖ਼ੁਸ਼ੀ ਮਨਾਈਆ। ਅੰਦਰ ਵੇਖੀਏ ਮਾਰ ਝਾਤ, ਕਿਸ ਕੋਨੇ ਗੋਸ਼ੇ ਲੁਕਿਆ ਬੇਪਰਵਾਹੀਆ। ਜਿਸ ਦੀ ਕਦੇ ਨਾ ਹੋਏ ਵਫ਼ਾਤ, ਮੜ੍ਹੀ ਗੋਰ ਨਾ ਕੋਇ ਦਬਾਈਆ। ਉਸ ਦੀ ਗਵਾਹੀ ਦੇਵੇ ਗਲਾਸ, ਜੋ ਆਪਣੇ ਅੰਦਰ ਸਾਚਾ ਜਾਮ ਬੈਠਾ ਟਿਕਾਈਆ। ਜਿਸ ਦੀ ਅੱਠੇ ਪਹਿਰ ਰਹੇ ਪ੍ਰਭਾਤ, ਸੰਧਿਆ ਸਰਘੀ ਵੇਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਉਹ ਘਰ, ਜਿਸ ਘਰ ਇਕੋ ਇਕ ਨੂਰੋ ਨੂਰ ਨੂਰ ਖ਼ੁਦਾਈਆ। ਸ਼ਰਬਤ ਕਹੇ ਮੈਂ ਜਨਮ ਦਾ ਪਾਣੀ, ਕਰਮਾਂ ਨਾਲ ਮਿੱਠਾ ਨਾਲ ਮਿਲਾਈਆ। ਇਹੋ ਖੇਲ ਮੁਰਸ਼ਦ ਮਹਾਨੀ, ਜੋ ਮੁਰੀਦਾਂ ਦਏ ਸਮਝਾਈਆ। ਜਿਸ ਵੇਲੇ ਆਪਣੀ ਕਰੇ ਮਿਹਰਵਾਨੀ, ਵਸਤ ਅਮੋਲਕ ਆਪਣੇ ਕੋਲੋਂ ਦਏ ਵਰਤਾਈਆ। ਫੇਰ ਮੁਸ਼ਕਲ ਕਰੇ ਆਸਾਨੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਲੇਖਾ ਚੁੱਕੇ ਜਗਤ ਫ਼ਾਨੀ, ਆਲਮੇ ਜਾਬਦਾਨੀ ਇਕੋ ਘਰ ਵਖਾਈਆ। ਜਿਸ ਨੂੰ ਰਹਿਬਰ ਮਿਲੇ ਰੁਹਾਨੀ, ਅੱਗੇ ਪਿਛੇ ਭੱਜਾ ਫਿਰੇ ਵਾਹੋ ਦਾਹੀਆ। ਕੂੜ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਕੋਈ ਨਾ ਰੋੜ੍ਹੇ ਤੁਗਿਆਨੀ, ਸ਼ੌਹ ਦਰਿਆ ਨਾ ਕੋਇ ਸੁਟਾਈਆ। ਪਾਰ ਕਰਾਏ ਦੋ ਜਹਾਨੀ, ਸਿਰ ਆਪਣਾ ਹੱਥ ਰਖਾਈਆ। ਤਿਸ ਮੁਰਸ਼ਦ ਉਤੋਂ ਮੁਰੀਦ ਜਾਵਣ ਕੁਰਬਾਨੀ, ਜੋ ਕਾਇਆ ਕਾਅਬੇ ਵਿਚੋਂ ਮਹਿਬੂਬ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਰਬਤ ਵਿਚੋਂ ਸਰੀਅਤ ਰਿਹਾ ਵਖਾਈਆ। ਬਖ਼ਸ਼ਸ਼ ਕਰੋ ਕਰ ਕੇ ਰਹਿਮਤ, ਰਹਿਮਾਨ ਮੰਗ ਮੰਗਾਇੰਦਾ। ਮੁਰੀਦ ਮੁਰਸ਼ਦਾਂ ਹੋਵੇ ਸਹਿਮਤ, ਸਗਲਾ ਸੰਗ ਵਖਾਇੰਦਾ। ਕੋਈ ਨਾ ਜਾਣੇ ਤੇੜ ਬੰਨ੍ਹੇ ਤਹਿਮਤ, ਵੇਸ ਅਨੇਕਾ ਆਪਣਾ ਖੇਲ ਵਖਾਇੰਦਾ। ਅੰਦਰ ਵੜ ਕੇ ਮਾਰੇ ਇਕੋ ਸੈਨਤ, ਸ਼ਬਦ ਇਸ਼ਾਰੇ ਨਾਲ ਉਠਾਇੰਦਾ। ਧਾਮ ਵਖਾਏ ਇਕੋ ਬੈਤੁਲ, ਮੁਕਦੱਸ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਅੰਤਰ ਖੋਜ ਖੁਜਾਇੰਦਾ। ਸ਼ਰਬਤ ਕਹੇ ਮੁਰਸ਼ਦ ਜਾਣੇ ਤਦਬੀਰ, ਤਬਾ ਸਭ ਦੀ ਦਏ ਬਦਲਾਈਆ।

❋

❋

ਮਿਹਰ ਨਜ਼ਰ ਬਦਲੇ ਤਕਦੀਰ, ਤਕਸੀਰ ਆਪਣੀ ਵਿਚ ਮਿਲਾਈਆ। ਦੂਈ ਦਵੈਤੀ ਸ਼ਰਅ ਕੱਟ ਜ਼ੰਜੀਰ, ਲਾਸ਼ਰੀਕ ਦਏ ਵਖਾਈਆ। ਜਿਸ ਦੀ ਜਗ ਨੇਤਰ ਨਜ਼ਰ ਨਾ ਆਏ ਕਿਸੇ ਤਸਵੀਰ, ਨਿਜ ਨੇਤਰ ਕਰੇ ਰੁਸ਼ਨਾਈਆ। ਜਿਸ ਦੀ ਮੰਜ਼ਲ ਚੋਟੀ ਇਕ ਅਖ਼ੀਰ, ਦਰਗਾਹ ਸਾਚੀ ਸੋਭਾ ਪਾਈਆ। ਜੋ ਆਦਿ ਜੁਗਾਦਿ ਕਦੇ ਨਾ ਹੋਵੇ ਦਿਲਗੀਰ, ਹਿਰਸ ਹਵਸ ਨਾ ਕੋਇ ਵਧਾਈਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਜਾਮ ਇਕ ਦ੍ਰਿੜਾਈਆ। ਸ਼ਰਬਤ ਕਹੇ ਮੇਰਾ ਜਾਮ ਅਨੋਖਾ, ਅਕਲ ਕਲ ਅਖਵਾਇੰਦਾ । ਜਿਸ ਦੇ ਵਿਚ ਕਦੇ ਨਾ ਧੋਖਾ, ਕੂੜੀ ਕਿਰਿਆ ਡੇਰਾ ਢਾਹਿੰਦਾ। ਮੇਰੇ ਪੀਤਿਆਂ ਮਨ ਰਹੇ ਨਾ ਖੋਟਾ, ਦੁਰਮਤ ਮੈਲ ਪਰੇ ਹਟਾਇੰਦਾ। ਜੇ ਮੁਰਸ਼ਦ ਹੱਥ ਵਿਚ ਫੜ ਲਏ ਅਗੰਮੀ ਸੋਟਾ, ਅੰਦਰ ਬਾਹਰ ਭੈ ਜਣਾਇੰਦਾ। ਸਾਹਿਬ ਸੁਲਤਾਨ ਸਾਚਾ ਦੱਸਿਆ ਇਕੋ ਰੋਜ਼ਾ, ਜਿਸ ਰੋਜ਼ੇ ਵਿਚ ਜੂਠ ਝੂਠ ਰਸਨਾ ਕੋਇ ਨਾ ਲਾਇੰਦਾ। ਉਸ ਰੋਜ਼ੇ ਵਿਚ ਸਦਾ ਮੌਜਾਂ, ਮੌਜੂਦਾ ਹੋ ਕੇ ਦਰਸ ਦਿਖਾਇੰਦਾ। ਉਸ ਦੀ ਖੋਜੇ ਨਾ ਕੋਈ ਖੋਜਾ, ਭਰਮੇ ਭਰਮੀ ਸਰਬ ਭੁਲਾਇੰਦਾ। ਉਸ ਨੂੰ ਮਿਲਿਆਂ ਲੇਖਾ ਚੁਕੇ ਏਕਾ ਦੂਜਾ, ਨੂਰ ਇਲਾਹੀ ਇਕੋ ਨਜ਼ਰੀ ਆਇੰਦਾ। ਇਹੋ ਭੇਵ ਮੁਰਸ਼ਦਾਂ ਕੋਲ ਗੂਝਾ, ਬਿਨ ਕਿਰਪਾ ਬੰਦ ਤਾਕੀ ਨਾ ਕੋਇ ਖੁਲ੍ਹਾਇੰਦਾ। ਅੱਲਾ ਹੂ ਅੰਨਾ ਹੂ ਆਲਮੀਨ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਜਿਸ ਨੂੰ ਪੁਜਾ, ਪੂਜਨੀਕ ਇਕੋ ਨਜ਼ਰੀ ਆਇੰਦਾ। ਸਚ ਦਵਾਰਾ ਤਿਸ ਨੂੰ ਸੁਝਾ, ਗ੍ਰਹਿ ਮੰਦਰ ਇਕ ਵਖਾਇੰਦਾ। ਓਨ੍ਹਾਂ ਸੱਜਣਾਂ ਪੈਂਡਾ ਮੁੱਕਾ, ਤਸਬੀ ਮਾਲਾ ਪਰੇ ਸੁਟਾਇੰਦਾ। ਉਹ ਸੂਫ਼ੀ ਸਦਾ ਸੁੱਚਾ, ਸੁਚਿਆਂ ਵਿਚੋਂ ਸਹੀ ਸਲਾਮਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਰਬਤ ਵਿਚੋਂ ਵੇਖੇ ਰਸ ਮਿੱਠਾ, ਮਿੱਠਤ ਵਿਚੋਂ ਸਚ ਮਿਠਾਸ ਮਿਠਾਸ ਵਿਚੋਂ ਆਸ ਆਸ ਵਿਚੋਂ ਰੱਖ ਨਿਵਾਸ ਨਿਵਾਸ ਵਿਚੋਂ ਦਾਸ ਨਜ਼ਰੀ ਆਇੰਦਾ। ਗਲਾਸ ਕਹੇ ਮੇਰੀ ਖ਼ਾਤਰ, ਖ਼ਾਤਮਾ ਕੂੜੀ ਕਿਰਿਆ ਦਿਓ ਕਰਾਈਆ। ਆਪਣੇ ਆਪ ਨਾ ਬਣੇ ਕੋਈ ਚਾਤਰ, ਜਗਤ ਚਤੁਰਾਈ ਕੰਮ ਕਿਸੇ ਨਾ ਆਈਆ। ਜਿਸ ਨੂੰ ਧੁਰ ਦਾ ਸੁਨੇਹੜਾ ਆਵੇ ਪਾਤਰ, ਸਚ ਸੰਦੇਸਾ ਇਕ ਖ਼ੁਦਾਈਆ। ਸੋ ਮੰਜ਼ਲ ਵੇਖੇ ਆਖ਼ਰ, ਅਖ਼ੀਰ ਆਪਣਾ ਪੰਧ ਮੁਕਾਈਆ। ਜਲਵਾ ਦੱਸੋ ਅੰਤਰ ਬਾਤਨ, ਗੱਲਾਂ ਬਾਤਾਂ ਨਾਲ ਨਾ ਕੋਇ ਵਡਿਆਈਆ। ਕਿਸ ਕਿਨਾਰੇ ਬੈਠੇ ਪਾਤਣ, ਕਵਣ ਮਲਾਹ ਨਜ਼ਰੀ ਆਈਆ। ਜਿਸ ਨੂੰ ਪਰਦਾਨਸੀਂ ਸਾਰੇ ਆਖਣ, ਮੁਖ ਨਕ਼ਾਬ ਰਿਹਾ ਟਿਕਾਈਆ। ਉਹ ਕਿਸ ਮੰਜ਼ਲ ਜਾ ਕੇ ਬਣੇ ਸਾਥਨ, ਸੋਹਣਾ ਸੰਗ ਨਿਭਾਈਆ। ਕਿਹੜਾ ਕਲਮਾ ਗਾਵੇ ਗਾਥਨ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਕਿਹੜਾ ਕਮਲੀ ਵਾਲਾ ਸਚ ਪ੍ਰੀਤੀ ਜੋੜੇ ਨਾਤਨ, ਪੱਲੂ ਆਪਣੇ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਘਰ ਜਿਸ ਮੰਦਰ ਵਿਚੋਂ ਮਾਂਦਰੀ ਮੰਤਰ ਰਿਹਾ ਸਿਖਾਈਆ। ਕਰੋ ਇਸ਼ਾਰਾ ਨਾਲ ਅਸ਼, ਆਸ਼ਕ ਮਾਸ਼ੂਕ ਦੋਵੇਂ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਚਾ ਜਸ, ਕਲਮ ਸ਼ਾਹੀ ਸਿਫ਼ਤ ਸਾਲਾਹੀਆ। ਪਰੇਮ ਪ੍ਰੀਤੀ ਅੰਦਰ ਜਾਣਾ ਵਸ, ਵਾਸਤਾ ਇਕੋ ਨਾਲ ਰਖਾਈਆ। ਜਿਹੜਾ ਕਿਸੇ ਨਾ ਆਵੇ ਹੱਥ, ਸਨਮੁਖ ਬੈਠਾ ਬੇਪਰਵਾਹੀਆ। ਪਰਵਰਦਿਗਾਰ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋ ਅੰਦਰ ਵੜ ਕੇ ਰਿਹਾ ਦੱਸ, ਸੋ ਬਾਹਰੋਂ ਕਰੇ ਪੜ੍ਹਾਈਆ। ਪਹਿਲੋਂ ਮੁਰਸ਼ਦ ਨਾਲ ਮਿਲਾਏ ਹੱਥ, ਹੱਥਾਂ ਵਿਚੋਂ ਹਸਤੀ ਦਿਤੀ ਜਣਾਈਆ। ਹੁਣ ਮਿਲੋ ਤੇ ਖੁੱਲ

❋

❋

ਜਾਏ ਅੱਖ, ਜਿਸ ਅੱਖ ਵਿਚੋਂ ਨਜ਼ਰੀ ਆਏ ਨੂਰ ਖ਼ੁਦਾਈਆ। ਨਹੀਂ ਤੇ ਅੱਗੇ ਹੋ ਜਾਏ ਬਸ, ਬਸਤਾ ਸਭ ਦਾ ਰਿਹਾ ਬੰਧਾਈਆ। ਏਸ ਗਲਾਸ ਦਾ ਅਗੰਮੀ ਰਸ, ਜਿਸ ਵਿਚੋਂ ਲਾਲ ਰੰਗ ਆਪਣਾ ਰੰਗ ਵਖਾਈਆ। ਜਲ ਨਾਲ ਮਿਲ ਕੇ ਲਾਹਾ ਰਿਹਾ ਖੱਟ, ਮਿਲੀ ਮਾਣ ਵਡਿਆਈਆ। ਮੁਰਸ਼ਦ ਕਿਰਪਾ ਜੇ ਮੁਰੀਦ ਪੀਵੇ ਗਟ ਗਟ, ਪੀਂਦਿਆਂ ਗੁਟਕਾ ਪੋਥੀ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਘਰ ਪਰਕਾਸ਼ ਜੋਤ ਹੋਵੇ ਲਟ ਲਟ ਲਟ, ਸ਼ਬਦ ਨਾਦ ਧੁਨ ਅਨਹਦ ਕਰੇ ਸ਼ਨਵਾਈਆ। ਇਹ ਰਸ ਜੋ ਲਵੇ ਚਟ, ਚੇਟਕ ਮੁੱਕੇ ਜਗਤ ਲੋਕਾਈਆ। ਅੱਗੇ ਸੋਹਣਾ ਦਿਸੇ ਹੱਟ, ਜਿਥੇ ਬੈਠਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਈਂ ਕਿਸ ਮੰਜ਼ਲ ਮਿਲੇ ਗੋਸਾਈਂ ਗ਼ੁਸਲ ਵਸਲ ਅਸਲ ਵਿਚੋਂ ਕਰਾਈਆ। ਅਸਲ ਵਸਲ ਵਿਚ ਕਵਣ ਵਜੂਦ, ਰੰਗ ਸਚ ਕਵਣ ਰੰਗਾਇੰਦਾ। ਕਵਣ ਸੇਜਾ ਰੱਖੇ ਮਹਿਫ਼ੂਜ਼, ਚਾਰੋਂ ਕੁੰਟ ਵੇਖ ਵਖਾਇੰਦਾ । ਆਓ ਵੇਖੀਏ ਉਹ ਮਹਿਬੂਬ, ਜੋ ਮੁਹੱਬਤ ਵਿਚੋਂ ਪਰੇਮ ਪ੍ਰੀਤੀ ਇਕ ਪਰਗਟਾਇੰਦਾ। ਜਿਸ ਦਾ ਅਸਲ ਜੇ ਕੋਈ ਸਮਝੇ ਨਾਲ ਆਪੇ ਰਲ ਜਾਏ ਸੂਦ, ਸ਼ਰਅ ਵਿਚ ਲਿਆ ਕੇ ਕੁਲਜ਼ਰ ਰੂਪ ਵਖਾਇੰਦਾ। ਫ਼ਕੀਰ ਫ਼ਕੀਰਾਂ ਲੈਣ ਬੂਝ, ਬੁਝਾਰਤ ਇਕੋ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਿਕਰਾ ਹੱਕ ਹਕੀਕਤ ਵਿਚੋਂ ਸੁਣਨਾ ਚਾਹਿੰਦਾ। ਅੰਦਰੋਂ ਹੂੰਗਰ ਨਿਕਲੇ ਹੂੰ, ਰਸਨਾ ਜਿਹਵਾ ਬੱਤੀ ਦੰਦ ਤਾਲ ਵਜਾਈਆ। ਜੇ ਸਾਹਿਬ ਮਿਲੇਂ ਤੂੰ, ਤੂੰ ਹੀ ਤੂੰ ਰਾਗ ਅਲਾਈਆ। ਉਜਲ ਹੋਵੇ ਮੂੰਹ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਇਹ ਕਾਇਆ ਮਾਟੀ ਝੂਠਾ ਦਿਸੇ ਖੂਹ, ਹੰਕਾਰ ਵਿਕਾਰ ਇਸ ਦੇ ਵਿਚ ਭਰਾਈਆ। ਜਿਨ੍ਹਾਂ ਦਾ ਪਾਕ ਹੋਇਆ ਰੂਹ, ਰਸੂਲ ਘਰ ਮਿਲੇ ਚਾਈਂ ਚਾਈਂਆ। ਉਹ ਵੇਖਣ ਉਹਦੀ ਜੂਹ, ਜੰਗਲ ਉਜਾੜ ਪਹਾੜ ਡੂੰਘੀ ਕੰਦਰ ਡੇਰਾ ਢਾਹੀਆ। ਉਹ ਓਨ੍ਹਾਂ ਨਾਲ ਹੌਲੀ ਹੌਲੀ ਜਾਵੇ ਕੂ, ਸਚ ਸੰਦੇਸਾ ਇਕ ਸੁਣਾਈਆ। ਜੇ ਮੇਰੀ ਕਿਸੇ ਨੂੰ ਮਿਲ ਜਾਏ ਸੱਚੀ ਸੂਹ, ਸੋ ਸੁਹਬਤ ਨਾਲ ਸੋਭਾ ਪਾਈਆ। ਜਗਤ ਜਗਿਆਸੂ ਜਗਤ ਵਾਸਨਾ ਕਰਦੇ ਫੂੰ ਫੂੰ, ਹਉਮੇਂ ਭਰੀ ਲੋਕਾਈਆ। ਜੋ ਸਤਿਗੁਰ ਪੂਰੇ ਨਾਲ ਜਾਏ ਛੂਹ, ਸੋਨਾ ਕੰਚਨ ਪਾਰਸ ਪਾਰਸ ਨਾਲੋਂ ਉਪਰ ਆਪਣੇ ਰੰਗ ਨਾਲ ਰੰਗਾਈਆ । ਖ਼ੁਸ਼ੀ ਕਰੇ ਸਾਢੇ ਤਿੰਨ ਕਰੋੜ ਲੂੰ ਲੂੰ, ਅੰਦਰ ਵੜ ਕੇ ਤੰਦੀ ਤੰਦ ਸਤਾਰ ਵਜਾਈਆ। ਓਥੇ ਨਾ ਕੋਈ ਹਾਂ ਨਾ ਕੋਈ ਹੂੰ, ਤੂੰ ਮੈਂ ਮੈਂ ਤੂੰ ਇਕੋ ਰਾਗ ਸੁਣਾਈਆ। ਜੋ ਦਰਵੇਸ਼ ਬਣ ਕੇ ਬੈਠੇ ਬਰੂੰਹ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਾਰੇ ਨਾਲ ਇਸ਼ਾਰੇ ਰਿਹਾ ਮਿਲਾਈਆ।

੬ ਜੇਠ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂਵਾਲੀ ਜ਼ਿਲਾ ਫਿਰੋਜ਼ਪੁਰ

ਫ਼ਕੀਰਾਂ ਫ਼ਿਕਰਾ ਹੱਕ ਨਾ ਪੜ੍ਹਿਆ, ਸੁਣੀ ਕਲਾਮ ਨਾ ਧੁਰਦਰਗਾਹੀਆ। ਹੁਜਰੇ ਅੰਦਰ ਹੱਜ ਨਾ ਕਰਿਆ, ਮਿਲਿਆ ਮੇਲ ਨਾ ਬੇਪਰਵਾਹੀਆ । ਸਚ ਮਹਿਰਾਬੇ ਮੂਲ ਨਾ ਖੜਿਆ, ਸੋਹਣਾ ਰੂਪ ਵਟਾਈਆ। ਜੀਵਤ ਰੂਪ ਕੋਇ ਨਾ ਮਰਿਆ, ਕਾਇਆ ਗੋਰ ਨਾ ਸੋਭਾ ਪਾਈਆ। ਸਚ ਪਿਆਲਾ ਜਾਮ ਕਿਸੇ ਨਾ ਭਰਿਆ, ਖ਼ਾਲੀ ਦਿਸੇ ਤਤ ਸੁਰਾਹੀਆ। ਦਰ ਦਰਵੇਸ਼ ਨਾ ਬਣਿਆ ਦਰਿਆ, ਸਚ ਅਲਖ ਨਾ ਕੋਇ ਜਗਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਖਵਾਈਆ। ਫ਼ਕੀਰਾਂ ਫ਼ਿਕਰਾ ਨਾ ਜਾਤਾ ਹੱਕ, ਹਕੀਕਤ ਬੈਠੀ ਮੁਖ ਭਵਾਈਆ । ਜਗਤ ਖ਼ੁਦਾਈ ਰਹੇ ਤੱਕ, ਤਕਵਾ ਦੇਵੇ ਨਾ ਬੇਪਰਵਾਹੀਆ। ਲੱਭ ਲੱਭ ਸਾਰੇ ਗਏ ਥੱਕ, ਅੰਦਰ ਬਾਹਰ ਖੋਜ ਖੁਜਾਈਆ। ਕੌਡੀ ਪੱਲੇ ਨਾ ਕਿਸੇ ਕੱਖ, ਕੀਮਤ ਸਕੇ ਨਾ ਕੋਇ ਪਵਾਈਆ। ਸਜਦਾ ਸੀਸ ਨਾ ਝੁਕਿਆ ਨੱਕ, ਲਕੀਰ ਤਕਦੀਰ ਨਾ ਕੋਇ ਮਿਟਾਈਆ। ਜਗਤ ਜੀਵਣ ਦਿਸੇ ਭੱਠ, ਅਗਨੀ ਭਠਿਆਲਾ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਰਘੁਰਾਈਆ । ਫ਼ਕੀਰ ਫ਼ਿਕਰਾ ਨਾ ਜਾਣੇ, ਪਰਦਾ ਉਹਲਾ ਨਾ ਕੋਇ ਉਠਾਈਆ। ਰੰਗ ਮਹਿਬੂਬ ਕੋਇ ਨਾ ਮਾਣੇ, ਸੁੰਞੀਂ ਸੇਜ ਦੇਣ ਦੁਹਾਈਆ। ਰਾਤੀਂ ਸੁੱਤਿਆਂ ਰੈਣ ਵਿਹਾਣੇ, ਬਾਂਹੋਂ ਫੜ ਗਲੇ ਨਾ ਕੋਇ ਲਗਾਈਆ। ਬਾਲੀ ਬੁਧ ਬਣੇ ਬਾਲ ਅਞਾਣੇ, ਮਨਮਤ ਦੇਵੇ ਜਗਤ ਗਵਾਹੀਆ। ਕੂੜੀ ਕਿਰਿਆ ਬੈਠੀ ਸਰ੍ਹਾਣੇ, ਸੋਹਣਾ ਵੇਸ ਸ਼ਿੰਗਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਫ਼ਕੀਰਾਂ ਮਿਲੀ ਨਾ ਸਚ ਫ਼ਕੀਰੀ, ਫ਼ਜ਼ਲ ਫ਼ਾਜ਼ਲ ਰਹਿਮ ਨਾ ਕੋਇ ਕਮਾਈਆ। ਤੁਟੀ ਤਨ ਨਾ ਸ਼ਰਅ ਜ਼ੰਜੀਰੀ, ਸ਼ਰੀਅਤ ਪੰਧ ਨਾ ਕੋਇ ਮੁਕਾਈਆ। ਤਸਬੀ ਮਿਲੀ ਨਾ ਬੇਨਜ਼ੀਰੀ, ਮਨ ਕਾ ਮਣਕਾ ਦਏ ਭਵਾਈਆ। ਦੂਈ ਦਵੈਤ ਨਾ ਮਿਟੀ ਪੀੜੀ, ਦਰਦੀ ਦਰਦ ਨਾ ਕੋਇ ਵੰਡਾਈਆ। ਚੋਟੀ ਚੜ੍ਹੇ ਨਾ ਕੋਇ ਅਖ਼ੀਰੀ, ਗ੍ਰਹਿ ਵੇਖੇ ਚਾਈਂ ਚਾਈਂਆ। ਲੇਖਾ ਚੁਕੇ ਨਾ ਸ਼ਾਹ ਹਕੀਰੀ, ਹਕੀਰ ਹਕੀਰਾਂ ਵਿਚ ਬੈਠਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਰਿਹਾ ਸੁਣਾਈਆ। ਫ਼ਕੀਰਾਂ ਫ਼ਿਕਰਾਂ ਅੰਦਰ ਆਇਆ ਫ਼ਾਕਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਕਿਸੇ ਨਜ਼ਰ ਨਾ ਆਇਆ ਸਾਚਾ ਆਕਾ, ਅਕਲ ਵਿਚੋਂ ਅਸਲ ਸ਼ਕਲ ਨਾ ਕੋਇ ਸਮਝਾਇੰਦਾ। ਬੰਦ ਕਿਵਾੜ ਨਾ ਖੁਲ੍ਹਾ ਤਾਕਾ, ਪਰਦਾ ਦੂਈ ਨਾ ਕੋਇ ਚੁਕਾਇੰਦਾ। ਆਬੇਹਯਾਤ ਨਾ ਮਿਲਿਆ ਬਾਟਾ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਸੇਜ ਸੁਹੰਜਣੀ ਨਾ ਸੁੱਤਾ ਖਾਟਾ, ਪਰੇਮ ਗਲਵਕੜੀ ਪ੍ਰੀਤਮ ਆਪਣੀ ਨਾ ਕੋਇ ਵਖਾਇੰਦਾ। ਡੂੰਘਾ ਦਿਸੇ ਇਕੋ ਖਾਤਾ, ਖ਼ਤਰਾ ਜਿਸ ਵਿਚੋਂ ਨਜ਼ਰੀ ਆਇੰਦਾ। ਜਿਥੇ ਲੇਖਾ ਮੰਗੇ ਬਾਕਾ, ਬਾਕੀ ਨਵੀਸ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ । ਫ਼ਕੀਰਾਂ ਚੁਕਿਆਂ ਨਾ ਫ਼ਿਕਰ ਮੌਤ, ਸਹਿਮ ਵਹਿਮ ਨਾ ਕੋਇ ਮਿਟਾਈਆ। ਜਗਤ ਪੀਹੜੀ ਜਾਂਦੀ ਦਿਸੇ ਔਂਤ, ਮੁਰੀਦ ਮੁਰਸ਼ਦ ਗੋਦ ਨਾ ਕੋਇ ਉਠਾਈਆ। ਅੰਦਰ ਵੜ ਕੇ ਸਾਰੇ ਰਹੇ ਸੋਚ, ਸਮਝ ਸਕੇ ਕੋਈ ਨਾ ਰਾਈਆ। ਪਰਵਰਦਗਾਰ ਮਿਲਿਆ ਨਾ ਧੁਰ ਦਾ ਖ਼ੌਂਤ, ਖ਼ਾਵੰਦ ਬੀਵੀ ਨਾ ਹੋਈ ਕੁੜਮਾਈਆ। ਓਥੇ ਕਿਸੇ ਨਾ ਦਿਸੇ ਕੋਈ ਪਹੁੰਚ, ਮਿਲਾਵੇ ਮੇਲ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਕੀਰਾਂ ਫ਼ਤਿਆ ਰਿਹਾ ਪੜ੍ਹਾਈਆ। ਫ਼ਕੀਰਾਂ ਉਤੇ ਇਕੋ ਫ਼ਿਕਰੇ ਲਾਇਆ ਫ਼ਤਵਾ, ਹੁਕਮ ਸਾਦਰ ਇਕ ਕਰਾਈਆ। ਕਿਸੇ ਪੀਰ ਦਾ ਚੜ੍ਹੇ ਨਾ ਕੋਈ ਹਲਵਾ, ਨਿਆਜ਼ ਰੂਪ ਨਾ ਕੋਇ ਵਟਾਈਆ। ਕਬਾਬ ਮਿਲੇ ਨਾ ਕਿਸੇ ਤਲਵਾਂ, ਭੁੰਨ ਸੀਖ ਨਾ ਕੋਇ ਚੜ੍ਹਾਈਆ । ਭਟਕੇ ਮਨ ਨਾ ਵਾਸਨਾ ਮਨੂਆ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਮੁਕਾਈਆ। ਫ਼ਕੀਰਾਂ ਕਰੇ ਦਾਰਖ਼ਬਰ, ਬੇਖ਼ਬਰ ਖ਼ਬਰ ਸੁਣਾਈਆ। ਸਭ ਦੇ ਹੱਥੋਂ ਕਾਸਾ ਟੁੱਟਾ ਪਿਆਲਾ ਸਬਰ,

❋

❋

ਸਬੂਰੀ ਸੰਗ ਨਾ ਕੋਇ ਨਿਭਾਈਆ। ਈਸਾ ਮੂਸਾ ਮੁਹੰਮਦ ਜੋ ਇਸਲਾਮੀ ਬਣਾਇਆ ਟੱਬਰ, ਸ਼ਰਅ ਨਾਲ ਜੋੜ ਜੁੜਾਈਆ। ਤਿਨ੍ਹਾਂ ਵੇਖਣਹਾਰਾ ਸ਼ੇਰ ਬੱਬਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਅੰਤ ਵੇਲਾ ਕੋਈ ਨਾ ਸਕੇ ਸੰਭਲ, ਕਦਮ ਕਦਮ ਸਕੇ ਨਾ ਕੋਇ ਟਿਕਾਈਆ। ਪੀਰ ਪੈਗ਼ੰਬਰ ਕਹਿਣ ਹੋਇਆ ਗ਼ਜ਼ਬ, ਗ਼ਰਜ਼ ਪੂਰੀ ਨਾ ਕੋਇ ਵਖਾਈਆ। ਫ਼ਕੀਰ ਹਕੀਰ ਹੋਵਣ ਤਅੱਜਬ, ਹੈਰਾਨੀ ਸਭ ਦੇ ਸਿਰ ਤੇ ਛਾਈਆ । ਜਿਸ ਲੇਖਾ ਚੁਕਾਉਣਾ ਦੀਨ ਮਜ਼੍ਹਬ, ਲਾ ਮਜ਼੍ਹਬ ਫੇਰਾ ਪਾਈਆ। ਉਮਤ ਉਮਤੀ ਸਾਰੇ ਕਰੋ ਅਦਬ, ਆਦਾਬ ਇਕੋ ਸੀਸ ਝੁਕਾਈਆ। ਸਭ ਦਾ ਹੱਲ ਕਰੇ ਮਤਲਬ, ਮੁਤਾਲਿਆ ਕਰ ਕੇ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ । ਸਚ ਫ਼ਕੀਰ ਬਣਾਏ ਗੁਰਮੁਖ, ਜਿਸ ਫ਼ਿਕਰਾ ਹੱਕ ਪੜ੍ਹਾਇੰਦਾ। ਪਰੇਮ ਪ੍ਰੀਤੀ ਕਰ ਬਣਾਏ ਸੁਤ, ਪਿਤਾ ਪੂਤ ਗੋਦ ਉਠਾਇੰਦਾ । ਕਲਜੁਗ ਅੰਤਮ ਲਏ ਪੁਛ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਜਨ ਭਗਤਾਂ ਝੋਲੀ ਪਾਏ ਸਭ ਕੁਛ, ਆਪਣਾ ਖ਼ਾਲੀ ਹੱਥ ਰਖਾਇੰਦਾ। ਏਥੇ ਓਥੇ ਦੋ ਜਹਾਨ ਪੈਂਡਾ ਜਾਏ ਮੁੱਕ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸੰਤ ਸੁਹੇਲਾ ਬੂਟਾ ਕਦੇ ਨਾ ਜਾਏ ਸੁੱਕ, ਪੱਤ ਟਹਿਣੀ ਆਪ ਮਹਿਕਾਇੰਦਾ। ਸ਼ਬਦੀ ਧਾਰੋਂ ਆਪੇ ਉਠ, ਜੋਤੀ ਜਾਤਾ ਵੇਖ ਵਖਾਇੰਦਾ। ਪਰੇਮ ਪਿਆਰ ਸਚ ਪ੍ਰੀਤੀ ਅੰਦਰ ਲੁਕ, ਆਤਮ ਸੇਜਾ ਸੁਹੰਜਣੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਕੀਰ ਇਕ ਵਖਾਇੰਦਾ। ਸਚ ਫ਼ਕੀਰ ਜਨ ਭਗਤ, ਜਨਮ ਜਨਮ ਦਾ ਭੇਵ ਚੁਕਾਈਆ । ਲੇਖੇ ਲਾਏ ਬੂੰਦ ਰਕਤ, ਪੰਜ ਤਤ ਕਾਇਆ ਮਾਟੀ ਦਏ ਵਡਿਆਈਆ। ਆਤਮ ਪਰਮਾਤਮ ਪਾਏ ਸਾਚੀ ਸ਼ਕਤ, ਸ਼ਖ਼ਸੀਅਤ ਆਪਣੇ ਨਾਲ ਰਖਾਈਆ । ਆਪੇ ਜਾਣੇ ਵੇਲਾ ਵਕਤ, ਥਿਤ ਵਾਰ ਸਕੇ ਨਾ ਕੋਇ ਸਮਝਾਈਆ। ਗੁਰਮੁਖਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਰਿਹਾ ਵਰਤਾਈਆ। ਜੁਗ ਜਨਮ ਜੋ ਰਹੇ ਭਟਕ, ਦੇ ਦਰਸ ਭਟਕਨਾ ਦਏ ਗਵਾਈਆ। ਅਧਵਿਚਕਾਰ ਕੋਈ ਨਾ ਜਾਏ ਲਟਕ, ਰਾਏ ਧਰਮ ਨਾ ਦਏ ਸਜ਼ਾਈਆ। ਗੁਰਮੁਖ ਫ਼ਕੀਰ ਕੋਟਾਂ ਵਿਚੋਂ ਫ਼ਕਤ, ਜਿਸ ਫ਼ਿਕਰਾ ਪੜ੍ਹਿਆ ਸੋਹੰ ਢੋਲਾ ਗਾਈਆ। ਤਿਸ ਆਤਮ ਵਿਛੜੀ ਫੇਰ ਮਿਲਾਵੇ ਪਰਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਨੇਤਰ ਦੀਦਾਰ ਅੱਖ ਅੱਖੀਆਂ ਕਰ ਕੇ ਦਰਸ, ਦਰਸ਼ਨ ਆਪਣਾ ਇਕ ਦ੍ਰਿੜਾਈਆ। ਇਹੋ ਖੇਲ ਪ੍ਰਭੂ ਅਸਚਰਜ, ਅਚਰਜ ਲੀਲ੍ਹਾ ਰਿਹਾ ਵਖਾਈਆ। ਛੁਰੀ ਸ਼ਰਅ ਫੇਰ ਕਰਦ, ਜ਼ਬ੍ਹਾ ਜ਼ਾਲਮ ਰਿਹਾ ਵਖਾਈਆ। ਦੁਖੀਆਂ ਦੀਨਾਂ ਵੰਡੇ ਦਰਦ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਮੇਲੇ ਸਹਿਜ ਸੁਭਾਈਆ।

੮ ਜੇਠ ੨੦੨੧ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ

ਕਿਰਪਾ ਕਰੇ ਪ੍ਰਭ ਅੰਤਰਜਾਮੀ, ਆਦਿਨ ਅੰਤਾ ਜੁਗਾ ਜੁਗੰਤਾ ਵੇਖ ਵਖਾਇੰਦਾ। ਲੇਖਾ ਜਾਣੇ ਦੋ ਜਹਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਖੋਜ ਖੁਜਾਇੰਦਾ। ਜਨ ਭਗਤਾਂ ਉਪਰ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਇੰਦਾ। ਬੋਧ ਅਗਾਧ ਸ਼ਬਦ ਸੁਣਾਏ ਅਗੰਮੀ ਬਾਣੀ, ਧੁਰ ਦਾ

❋

❋

ਰਾਗ ਆਪ ਅਲਾਇੰਦਾ। ਅੰਮ੍ਰਿਤ ਆਤਮ ਨਿਝਰ ਰਸ ਦੇਵੇ ਠੰਡਾ ਪਾਣੀ, ਅਗਨੀ ਤਤ ਬੁਝਾਇੰਦਾ। ਚਰਨ ਕਵਲ ਬਖ਼ਸ਼ੇ ਸਚ ਧਿਆਨੀ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਲੇਖਾ ਚੁਕਾਏ ਆਵਣ ਜਾਣੀ, ਲੱਖ ਚੁਰਾਸੀ ਫੰਦ ਕਟਾਇੰਦਾ। ਸਚ ਦਵਾਰੇ ਬਖ਼ਸ਼ਿਸ਼ ਕਰੇ ਮਾਣੀ, ਸਿਰ ਆਪਣਾ ਹੱਥ ਰਖਾਇੰਦਾ। ਸੁਰਤ ਮਿਲਾਵੇ ਸ਼ਬਦ ਹਾਣੀ, ਗ੍ਰਹਿ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਭੇਵ ਆਪ ਚੁਕਾਇੰਦਾ। ਸਤਿਗੁਰ ਪੂਰਾ ਸਚ ਸਵਾਮੀ, ਸਚ ਸੰਤ ਦਏ ਵਡਿਆਈਆ। ਨਿਤ ਨਵਿਤ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਈਆ। ਪਰੇਮ ਪਿਆਰ ਅਗੰਮ ਅਥਾਹ ਸ਼ਬਦ ਅਨਾਦ ਸੁਣਾਏ ਕਹਾਣੀ, ਚੌਦਾਂ ਵਿਦਿਆ ਨਾ ਕੋਇ ਵਡਿਆਈਆ । ਸਾਚਾ ਮੰਦਰ ਮਹਲ ਅਟੱਲ ਵਖਾਏ ਇਕ ਲਾਸਾਨੀ, ਜਲਵਾ ਜੋਤ ਨੂਰ ਰੁਸ਼ਨਾਈਆ। ਮਨ ਵਾਸਨਾ ਕੂੜ ਕਿਰਿਆ ਮੇਟੇ ਸ਼ੈਤਾਨੀ, ਸ਼ਰਅ ਮਜ਼੍ਹਬ ਨਾ ਕੋਇ ਲੜਾਈਆ। ਕਿਰਪਾ ਕਰੇ ਸਾਹਿਬ ਸੁਲਤਾਨੀ ਗੁਣ ਨਿਧਾਨੀ, ਗੁਣਵੰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਲੇਖਾ ਜਾਣੇ ਥਾਉਂ ਥਾਈਂਆ। ਸਾਹਿਬ ਸਤਿਗੁਰ ਸਦ ਬੇਅੰਤ, ਗੁਰਮੁਖ ਗੁਰ ਗੁਰ ਬੂਝ ਬੁਝਾਇੰਦਾ। ਨਾਮ ਨਿਧਾਨ ਦੇਵੇ ਮਣੀਆਂ ਮੰਤ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਦੇ ਵਡਿਆਈ ਵਿਚੋਂ ਜੀਵ ਜੰਤ, ਪੜਦਾ ਉਹਲਾ ਆਪ ਉਠਾਇੰਦਾ। ਘਰ ਮਿਲਾਵਾ ਸਾਚੇ ਕੰਤ, ਗ੍ਰਹਿ ਨਾਰੀ ਸੋਭਾ ਪਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਧੁਨ ਆਤਮਕ ਰਾਗ ਸੁਣਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਹਿਬ ਸਤਿਗੁਰ ਲੇਖਾ ਜਾਣੇ ਗੁਰਸਿਖ, ਗੁਰੂ ਗੁਰਦੇਵ ਵੱਡੀ ਵਡਿਆਈਆ। ਨਾਮ ਵਸਤ ਪਾਵੇ ਭਿਖ, ਅਮੋਲਕ ਇਕ ਵਰਤਾਈਆ। ਬਿਨ ਅੱਖਾਂ ਆਵੇ ਦਿਸ, ਨਿਜ ਨੇਤਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਕਰੇ ਹਿਤ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਰੂਪ ਰੁਸ਼ਨਾਈਆ। ਪਰੇਮ ਪਿਆਰਾ ਬਣ ਕੇ ਮਾਤ ਪਿਤ, ਪ੍ਰੀਤਮ ਆਪਣੀ ਗੋਦ ਉਠਾਈਆ। ਵੇਖਣਹਾਰਾ ਨਿਤ ਨਵਿਤ, ਜੁਗ ਚੌਕੜੀ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਧਾਰੋਂ ਉਠ, ਜੋਤੀ ਸ਼ਬਦੀ ਖੇਲ ਖਿਲਾਈਆ। ਗੁਰਮੁਖ ਸੱਜਣ ਲਏ ਪੁਛ, ਘਰ ਵਿਚ ਘਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਸਾਹਿਬ ਸਤਿਗੁਰ ਸਾਚੀ ਸਿਖਿਆ ਦੇਵੇ ਏਕ, ਏਕਾ ਕਰੇ ਨਾਮ ਪੜ੍ਹਾਈਆ। ਕੂੜੀ ਕਿਰਿਆ ਨਾਤਾ ਤੋੜੇ ਭੇਖ, ਭਾਡਾ ਭਰਮ ਭੌ ਭੰਨਾਈਆ। ਸਚ ਸਰਨਾਈ ਦੱਸੇ ਧੁਰ ਦੀ ਟੇਕ, ਇਸ਼ਟ ਦੇਵ ਇਕੋ ਇਕ ਸਮਝਾਈਆ। ਮਨ ਮਤ ਬੁਧ ਕਰੇ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਸ਼ੈਤਾਨ ਸ਼ਰਅ ਨਾ ਕੋਇ ਲੜਾਈਆ। ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਲਏ ਪੇਖ, ਆਪ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਮੇਲੇ ਸਹਿਜ ਸੁਭਾਈਆ। ਸਾਹਿਬ ਸਤਿਗੁਰ ਕਰੇ ਮਿਲਾਪ, ਹਰਿ ਸ਼ਬਦੀ ਜੋੜ ਜੁੜਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਪਰੇ ਹਟਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਜੋਤੀ ਨੂਰ ਚੰਦ ਇਕ ਚਮਕਾਇੰਦਾ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਦੇਵੇ ਕਾਟ, ਸਚ ਸੁਚ ਇਕੋ ਘਰ ਵਖਾਇੰਦਾ। ਆਤਮ ਸੇਜਾ ਸੁਹੰਜਣੀ

❋

❋

ਸੁਹਾਏ ਖਾਟ, ਸਿੰਘਾਸਣ ਆਸਣ ਡੇਰਾ ਲਾਇੰਦਾ। ਸ਼ਬਦ ਅਗੰਮੀ ਸੁਣਾਏ ਬਾਤ, ਬਾਤਨ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਨਿਰਗੁਣ ਬੰਨ੍ਹੇ ਨਾਤ, ਸਰਗੁਣ ਲੇਖਾ ਮੂਲ ਚੁਕਾਇੰਦਾ। ਸਚ ਭੰਡਾਰ ਵਖਾਏ ਡੂੰਘਾ ਖਾਤ, ਗਹਿਰ ਗੰਭੀਰ ਭੇਵ ਖੁਲ੍ਹਾਇੰਦਾ। ਕਰ ਕਿਰਪਾ ਗੁਰਮੁਖਾਂ ਬੁਝਾਏ ਆਪਣੀ ਜਾਤ, ਜਾਤ ਵਿਚੋਂ ਹਰਿਜਨ ਆਪਣਾ ਨੂਰ ਚਮਕਾਇੰਦਾ। ਦੂਜਾ ਨਾ ਕੋਈ ਦਿਸੇ ਸਾਥ, ਕਰਤਾ ਪੁਰਖ ਕਰਨੀ ਆਪ ਕਮਾਇੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਜਿਸ ਦੀ ਗਾਵੇ ਗਾਥ, ਸੋ ਸਾਹਿਬ ਸਤਿਗੁਰ ਆਪਣਾ ਹੁਕਮ ਵਰਤਾਇੰਦਾ। ਜੋਗ ਅਭਿਆਸ ਜਪ ਤਪ ਸੰਜਮ ਜਿਸ ਦਾ ਪੂਜਾ ਪਾਠ, ਸੋ ਪੁਰਖ ਅਕਾਲ ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਸਚ ਪ੍ਰੀਤੀ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਦੇਵ ਸਵਾਮੀ ਆਪਣਾ ਪੜਦਾ ਲਾਹਿੰਦਾ। ਸਤਿਗੁਰ ਪੂਰਾ ਗਹਿਰ ਗੰਭੀਰ, ਹਰਿ ਸੱਜਣ ਇਕ ਅਖਵਾਇੰਦਾ। ਕਰੇ ਖੇਲ ਬਿਨ ਸਰੀਰ, ਪੰਜ ਤਤ ਨਜ਼ਰ ਕਿਸੇ ਨਾ ਆਇੰਦਾ। ਦੋ ਜਹਾਨਾਂ ਜੋਧਾ ਸੂਰਬੀਰ, ਬਲਧਾਰੀ ਇਕ ਅਖਵਾਇੰਦਾ। ਮਿਹਰਵਾਨ ਮਿਹਬਾਨ ਵਡ ਪੀਰਨ ਪੀਰ, ਹਜ਼ਰਤ ਆਪਣਾ ਰੰਗ ਰੰਗਾਇੰਦਾ। ਚੋਟੀ ਚੜ੍ਹ ਕੇ ਬੈਠੇ ਇਕ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਮੁਰੀਦਾਂ ਮੁਰਸ਼ਦ ਹੋਣ ਨਾ ਦੇਵੇ ਦਿਲਗੀਰ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਹਕੀਕਤ ਵਿਚੋਂ ਹੱਕ ਹਕੂਕ ਖੋਜ ਖੁਜਾਇੰਦਾ। ਆਪਣੇ ਹੱਥ ਰੱਖੇ ਤੌਫ਼ੀਕ, ਤੋਹਫ਼ਾ ਕਲਮਾ ਨਗ਼ਮਾ ਨਾਮ ਇਕ ਸੁਣਾਇੰਦਾ। ਸਾਹਿਬ ਸੁਲਤਾਨ ਸੱਜਣ ਬਣ ਰਫ਼ੀਕ, ਫ਼ਰੀਕ ਕੂੜੀ ਕਿਰਿਆ ਮੇਟ ਮਿਟਾਇੰਦਾ । ਆਪਣਾ ਮਾਰਗ ਦੱਸ ਇਕ ਬਾਰੀਕ, ਰਹਿਬਰ ਹੋ ਕੇ ਨਾਲ ਮਿਲਾਇੰਦਾ। ਲੇਖਾ ਜਾਣੇ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਭਗਤ ਸੁਹੇਲਾ ਬਣ ਕੇ ਮੀਤ, ਮਿੱਤਰ ਪਿਆਰਾ ਵੇਖ ਵਖਾਇੰਦਾ। ਅੰਦਰ ਵੜ ਕੇ ਕਾਇਆ ਮੰਦਰ ਚੜ੍ਹ ਕੇ ਦੱਸੇ ਸੋਹਣਾ ਗੀਤ, ਬਿਨ ਰਸਨਾ ਜਿਹਵਾ ਬੱਤੀ ਦੰਦ ਆਪ ਸੁਣਾਇੰਦਾ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਕਲਮ ਸ਼ਾਹੀ ਨਾ ਕੋਈ ਅੱਖਰ ਮਾਰੇ ਲੀਕ, ਹਰਫ਼ ਹਰੂਫ਼ ਨਾ ਕੋਇ ਵਖਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰ ਨਜ਼ਦੀਕ, ਨਿਜ ਘਰ ਬੈਠਾ ਸੋਭਾ ਪਾਇੰਦਾ । ਓਥੇ ਨਾ ਕੋਈ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੇਸ ਨਾ ਕੋਇ ਵਟਾਇੰਦਾ। ਕਰੇ ਖੇਲ ਧਾਮ ਅਨਡੀਠ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਇੰਦਾ। ਜਨ ਭਗਤਾਂ ਬਖ਼ਸ਼ਿਸ਼ ਕਰ ਕੇ ਚਰਨ ਪ੍ਰੀਤ, ਪ੍ਰੀਤੀਵਾਨ ਪ੍ਰੀਤਮ ਆਪਣੇ ਰੰਗ ਰੰਗਾਇੰਦਾ। ਕਾਇਆ ਮਾਟੀ ਠਾਂਡੀ ਕਰੇ ਸੀਤਲ ਸੀਤ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਗੁਰਸਿਖਾਂ ਸਮਝਾਏ ਜਿਸ ਘਰ ਵਸੇਰਾ ਸਚ ਵਸਨੀਕ, ਗ੍ਰਹਿ ਮੰਦਰ ਇਕੋ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਿਰਪਾਨਿਧ ਠਾਕਰ ਸਵਾਮੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਿਤ ਨਵਿਤ ਜੁਗ ਚੌਕੜੀ ਕਰਨਹਾਰ ਪਹਿਚਾਨ, ਬੇਨਜ਼ੀਰ ਆਪਣੀ ਨਜ਼ਰ ਲਏ ਬਦਲਾਈਆ। ਗੁਰਮੁਖਾਂ ਦੇਵੇ ਸਚ ਗਿਆਨ, ਗੁਰਸਿਖਾਂ ਕਰੇ ਨਾਮ ਪੜ੍ਹਾਈਆ। ਸਾਚੇ ਸੰਤਾਂ ਬਖ਼ਸ਼ ਆਤਮ ਪਰਮਾਤਮ ਇਕ ਧਿਆਨ, ਭਗਤਾਂ ਭਗਵੰਤ ਮਿਲੇ ਚਾਈਂ ਚਾਈਂਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਹੁਕਮੀ ਕਾਰ, ਹਰਿ ਕਰਤਾ ਆਪ ਕਮਾਇੰਦਾ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਖੇਲ ਖਿਲਾਇੰਦਾ। ਸ਼ਾਸਤਰ ਸਿਮਰਤ ਬੋਲ ਜੈਕਾਰ, ਅੱਖਰ ਵੱਖਰ ਰਾਹ ਵਖਾਇੰਦਾ। ਸਰ ਸਰੋਵਰ ਤੀਰਥ ਤਟ ਕਿਨਾਰ, ਜਲ ਥਲ ਮਹੀਅਲ ਰੂਪ ਵਟਾਇੰਦਾ। ਲੇਖਾ ਜਾਣ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਗੁਰਮੁਖ ਸੱਜਣ ਆਪ ਉਠਾਲ, ਸੰਤ ਸੁਹੇਲੇ ਮੇਲ ਮਿਲਾਇੰਦਾ। ਭਗਤ ਵਛਲ ਦੀਨ ਦਿਆਲ, ਭਗਤੀ ਆਪਣੀ ਸਚ ਸਮਝਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਜਿਸ ਘਰ ਸਵਾਮੀ ਨਿਤ ਨਵਿਤ ਸਦਾ ਸਦਾ ਸਦ ਆਪਣਾ ਡੇਰਾ ਲਾਇੰਦਾ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਮੁਖ ਸ਼ਰਮਾਇੰਦਾ। ਜਿਥੇ ਛੁਰੀ ਕਰੇ ਨਾ ਕੋਈ ਹਲਾਲ, ਜ਼ਬ੍ਹਾ ਰੂਪ ਨਾ ਕੋਇ ਵਟਾਇੰਦਾ। ਜਿਥੇ ਤ੍ਰੈਗੁਣ ਮਾਇਆ ਨਾ ਕੋਇ ਜੰਜਾਲ, ਮਾਇਆ ਮੋਹ ਨਾ ਕੋਇ ਭਰਮਾਇੰਦਾ। ਤਿਸ ਦਵਾਰੇ ਸਾਹਿਬ ਸਤਿਗੁਰ ਮਿਲੇ ਆਣ, ਸ਼ਬਦ ਸਰੂਪੀ ਆਪਣਾ ਵੇਸ ਵਟਾਇੰਦਾ। ਸਚ ਪ੍ਰੀਤੀ ਦੇਵੇ ਦਾਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਮੇਲ ਮਿਲਾਵਾ ਗੋਪੀ ਕਾਹਨ, ਸਖੀ ਸਹੇਲੀ ਵੇਖ ਵਖਾਇੰਦਾ। ਇਹੋ ਖੇਲ ਸ੍ਰੀ ਭਗਵਾਨ, ਜੁਗ ਜੁਗ ਜਨ ਭਗਤਾਂ ਆਪ ਕਰਾਇੰਦਾ। ਕਲਜੁਗ ਅੰਤ ਹੋ ਪਰਧਾਨ, ਜੋਤੀ ਜਾਮਾ ਵੇਸ ਵਟਾਇੰਦਾ। ਸੰਤ ਸੁਹੇਲੇ ਵੇਖੇ ਆਣ, ਗੁਰਸਿਖ ਗੁਰ ਗੁਰ ਗੋਦ ਉਠਾਇੰਦਾ। ਚਰਨ ਪ੍ਰੀਤੀ ਦੇ ਕੇ ਮਾਣ, ਨਾਤਾ ਇਕੋ ਘਰ ਬੰਧਾਇੰਦਾ। ਰੋਗ ਸੋਗ ਚਿੰਤਾ ਦੁੱਖ ਸਰਬ ਮਿਟ ਜਾਣ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵੰਤ ਇਕੋ ਸੋਹਲਾ ਢੋਲਾ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਏਥੇ ਓਥੇ ਦੋ ਜਹਾਨਾਂ ਖ਼ੁਸ਼ੀ ਮਨਾਣ, ਅਧਵਿਚਕਾਰ ਨਾ ਕੋਇ ਅਟਕਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਸੀਸ ਨਿਵਾਣ, ਕਰੋੜ ਤੇਤੀਸਾ ਸੁਰਪਤ ਇੰਦ ਅੱਖ ਨਾ ਕੋਇ ਉਠਾਇੰਦਾ। ਗਣ ਗੰਧਰਬ ਫੂਲ ਬਰਸਾਣ, ਸੋਹਣਾ ਵੇਲਾ ਵਕਤ ਸੁਹਾਇੰਦਾ। ਧੰਨ ਵਡਿਆਈ ਜਿਨ੍ਹਾਂ ਜੁਗ ਜੁਗ ਮਿਲਿਆ ਨਿਰਗੁਣ ਸਰਗੁਣ ਹੋ ਸ੍ਰੀ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਤਿਨ੍ਹਾਂ ਸਖੀਆਂ ਸਚ ਸਵਾਮੀ ਵਿਛੜ ਨਾ ਜਾਏ ਕਾਹਨ, ਸਾਚੀ ਰਾਸ ਧੁਰ ਦੇ ਮੰਡਲ ਆਪ ਵਖਾਈਆ। ਸੋ ਜਨ ਹੋਏ ਪਰਵਾਨ, ਜਿਨ੍ਹਾਂ ਪਰਮ ਪੁਰਖ ਪਰਮਾਤਮ ਆਤਮ ਮੇਲ ਮਿਲਾਈਆ । ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਮਿਲੇ ਮਾਣ, ਜਿਸ ਮਹਾਂਬਲੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿਸੰਤ ਸਤਿਗੁਰ ਰੂਪ ਜੋਤੀ ਸ਼ਬਦੀ ਮੇਲ ਮਿਲਾਈਆ।

੮ ਜੇਠ ੨੦੨੧ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ

ਭਗਤ ਨਰੈਣ ਮਿਲਿਆ ਨਰਾਇਣ, ਨਰ ਨਰਾਇਣ ਵੱਡੀ ਵਡਿਆਈਆ। ਆਦਿ ਜੁਗਾਦੀ ਸੱਜਣ ਸੈਣ, ਸਾਹਿਬ ਸਤਿਗੁਰ ਬੇਪਰਵਾਹੀਆ । ਭਗਤ ਵਛਲ ਚੁਕਾਏ ਲਹਿਣ ਦੇਣ, ਪੂਰਬ ਲਹਿਣਾ ਝੋਲੀ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕੋਈ ਨਾ ਸਕੇ ਕਹਿਣ, ਭੇਵ ਅਭੇਦ ਨਾ ਕੋਇ

❋

❋

ਸਮਝਾਈਆ। ਸਚ ਦਵਾਰੇ ਭਗਤ ਭਗਵੰਤ ਇਕੱਠੇ ਰਹਿਣ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਵੇਖਣ ਆਪਣੇ ਨੈਣ, ਜਗ ਨੇਤਰ ਨਾਤਾ ਦਿਤਾ ਤੁੜਾਈਆ। ਨੁਕਤਾ ਮਿਲਿਆ ਪਿਛਲੀ ਗ਼ੈਨ, ਐਨ ਅੱਖ ਕਰੀ ਰੁਸ਼ਨਾਈਆ। ਕੂੜੀ ਕਿਰਿਆ ਵਿਚੋਂ ਕੱਢਿਆ ਡੂੰਘੇ ਵਹਿਣ, ਵਹੀ ਖਾਤਾ ਸ਼ੌਹ ਦਰਿਆਏ ਰੁੜ੍ਹਾਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਦੇਣ, ਦੇਦਿਆਂ ਅਤੋਟ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਾਇਆ ਕਰੇ ਰਸਾਇਣ, ਸਚ ਕਸਵੱਟੀ ਨਾਮ ਚੜ੍ਹਾਈਆ। ਭਗਤ ਨਰੈਣ ਨਰਾਇਣ ਪ੍ਰਭ ਠਾਕਰ, ਪਾਰ੍ਰਬਹਮ ਬੇਅੰਤ ਅਖਵਾਇੰਦਾ। ਵੇਖਣਹਾਰਾ ਕਲਜੁਗ ਡੂੰਘਾ ਸਾਗਰ, ਭਵਰ ਭਵਰੀ ਖੋਜ ਖੁਜਾਇੰਦਾ। ਵਣਜ ਵਪਾਰੀ ਬਣ ਸੌਦਾਗਰ, ਕਰਤਾ ਕੀਮਤ ਆਪੇ ਪਾਇੰਦਾ। ਕਰਮਾਂ ਵਿਚੋਂ ਕਰਮ ਉਜਾਗਰ, ਜਨਮਾਂ ਵਿਚੋਂ ਜਨਮ ਵਡਿਆਇੰਦਾ। ਸਚ ਦਵਾਰੇ ਦੇ ਕੇ ਆਦਰ, ਅਦਲ ਆਪਣਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਲਾਇੰਦਾ। ਨਰੈਣ ਭਗਤ ਨਰਾਇਣ ਭਗਵੰਤ, ਘਰ ਵੱਜੇ ਇਕ ਵਧਾਈਆ। ਨਰੈਣ ਨਾਰੀ ਨਰਾਇਣ ਕੰਤ, ਘਰ ਖ਼ੁਸ਼ੀਆਂ ਮੰਗਲ ਗਾਈਆ। ਨਰੈਣ ਪਰੇਮ ਨਰਾਇਣ ਰੁੱਤ ਬਸੰਤ, ਨਰਾਇਣ ਗੁਲਸ਼ਨ ਪੱਤ ਡਾਲੀ ਆਪ ਮਹਿਕਾਈਆ। ਨਰੈਣ ਮਾਇਆ ਨਰਾਇਣ ਬੇਅੰਤ, ਨਰਾਇਣ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਰੈਣ ਵਿਦਿਆਰਥੀ ਨਰਾਇਣ ਪੰਡਤ, ਬੋਧ ਅਗਾਧ ਕਰੇ ਪੜ੍ਹਾਈਆ। ਨਰਾਇਣ ਨਿਰਗੁਣ ਨਰਾਇਣ ਨਿਰਵੈਰ, ਸਰਗੁਣ ਆਪਣੀ ਖੇਲ ਖਿਲਾਇੰਦਾ। ਨਰੈਣ ਖੇੜਾ ਨਰਾਇਣ ਕਰਦਾ ਸੈਰ, ਗੋਸ਼ਾਂ ਕੋਨਾ ਕੁੰਟ ਵੇਖ ਵਖਾਇੰਦਾ। ਨਰੈਣ ਮਾਂਗਤ ਨਰਾਇਣ ਮਿਹਰ, ਮੁਹੱਬਤ ਆਪਣੇ ਨਾਲ ਰਖਾਇੰਦਾ। ਨਰੈਣ ਮੇਲਾ ਲੱਖ ਚੁਰਾਸੀ ਵਿਚੋਂ ਇਕੋ ਵੇਰ, ਨਰਾਇਣ ਮਿਲਿਆਂ ਨਰਾਇਣ ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੰਭੀਰ ਗਹਿਰ, ਗਵਰ ਆਪਣੀ ਦਇਆ ਕਮਾਇੰਦਾ।