ਪੁਸਤਕਾਲਾਭਾਗ ੧੬

੯ ਜੇਠ ੨੦੨੧ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਲੇਲੀਆਂ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਕਰਨ ਅਰਦਾਸ, ਸਚਖੰਡ ਦਵਾਰੇ ਸੀਸ ਨਿਵਾਈਆ। ਤੇਰੀ ਵਸਤ ਪ੍ਰਭ ਤੇਰੇ ਪਾਸ, ਪੁਰਖ ਅਕਾਲ ਦਿਤੀ ਟਿਕਾਈਆ। ਸਾਡੇ ਵੇਖ ਖ਼ਾਲੀ ਹਾਥ, ਚਾਰੋਂ ਕੁੰਟ ਜਣਾਈਆ। ਸ਼ਬਦ ਸੰਦੇਸਾ ਤੇਰਾ ਨਾਮ ਨਿਧਾਨ ਅੱਖਰਾਂ ਵਿਚ ਲਿਖ ਕੇ ਆਏ ਆਖ, ਭਵਿਖਤ ਵਾਕ ਇਕ ਦ੍ਰਿੜਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਸਰਬ ਜੀਆਂ ਦਾ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਨਿਤ ਨਵਿਤ ਜੁਗ ਚੌਕੜੀ ਜਿਸ ਦਾ ਜਾਪ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਸਦਾ ਸੁਹੇਲਾ ਮੇਟਣਹਾਰ ਅੰਧੇਰੀ ਰਾਤ, ਕੂੜੀ ਕਿਰਿਆ ਡੇਰਾ ਢਾਹੀਆ। ਭਰਮ ਭੁਲੇਖਾ ਦੂਰ ਕਰਾਏ ਜਾਤ ਪਾਤ, ਦੀਨ ਮਜ਼੍ਹਬ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ

❋

❋

ਦਾ ਵਰ, ਦਰ ਸਾਚੇ ਮੰਗ ਮੰਗਾਈਆ। ਪੀਰ ਪੈਗ਼ੰਬਰ ਰਹੇ ਝੁਕ, ਸਜਦਾ ਪਰਵਰਦਿਗਾਰ ਕਰਾਈਆ। ਨੂਰ ਖ਼ੁਦਾਈ ਸਾਡਾ ਪੈਂਡਾ ਗਿਆ ਮੁੱਕ, ਪਾਂਧੀ ਪੰਧ ਨਾ ਕੋਇ ਚਲਾਈਆ। ਤੇਰੇ ਕਦਮਾਂ ਸੀਸ ਬੈਠੇ ਸੁੱਟ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਚੌਦਾਂ ਤਬਕਾਂ ਪਈ ਲੁੱਟ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਪਰੇਮ ਪਿਆਰ ਨਾ ਮਾਤ ਪੁੱਤ, ਪਿਤਾ ਪੂਤ ਨਾ ਸੰਗ ਨਿਭਾਈਆ। ਉਜਲ ਦਿਸੇ ਨਾ ਕਿਸੇ ਮੁਖ, ਕੂੜੀ ਕਿਰਿਆ ਲੱਗੀ ਸ਼ਾਹੀਆ। ਸ਼ੇਖ਼ ਮਸਾਇਕ ਭੋਗਣ ਦੁੱਖ, ਹਸਤੀ ਸਚ ਨਾ ਕੋਇ ਮਿਲਾਈਆ। ਸਾਚੀ ਦਰਗਾਹ ਗਏ ਰੁੱਠ, ਸਨਮੁਖ ਨਜ਼ਰ ਕੋਇ ਨਾ ਆਈਆ। ਚੌਥੇ ਜੁਗ ਔਧ ਰਹੀ ਪੁਗ, ਲੇਖਾ ਚੁੱਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਦੇ ਇਕ ਵਰ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਜਨ ਭਗਤ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਤਿ ਸਵਾਮੀ ਤੇਰੀ ਦੇਵੇ ਕੋਈ ਨਾ ਸੋ, ਸਾਚਾ ਰਾਹ ਰਹਿਬਰ ਨਾ ਕੋਇ ਦ੍ਰਿੜਾਈਆ। ਆਤਮ ਪਰਮਾਤਮ ਪਰੇਮ ਪ੍ਰੀਤੀ ਬੈਠੇ ਖੋਹ, ਕੂੜੀ ਕਿਰਿਆ ਘਰ ਘਰ ਕਰੇ ਲੜਾਈਆ । ਅੰਮ੍ਰਿਤ ਰਸ ਨਿਝਰ ਕੋਈ ਨਾ ਦੇਵੇ ਚੋ, ਚੋਰ ਯਾਰ ਠੱਗ ਬਣੀ ਲੋਕਾਈਆ। ਸਚ ਪਰਕਾਸ਼ ਨਿਰਮਲ ਜੋਤ ਨਾ ਦੇਵੇ ਕੋਈ ਲੋ, ਲੋਕ ਪਰਲੋਕ ਪਰਦਾ ਨਾ ਕੋਇ ਉਠਾਈਆ। ਹਉਮੇਂ ਹੰਗਤਾ ਨਾ ਕੋਈ ਤੁੜਾਏ ਮਾਇਆ ਮੋਹ, ਤ੍ਰਿਸਨਾ ਤ੍ਰਿਖਾ ਨਾ ਕੋਇ ਬੁਝਾਈਆ। ਆਤਮ ਪਰਮਾਤਮ ਘਰ ਵਿਚ ਘਰ ਨਾ ਜਾਏ ਛੋਹ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਅਬਿਨਾਸ਼ੀ ਕਰਤੇ ਪਰਤੱਖ ਸਵਾਮੀ ਪਰਗਟ ਹੋ, ਨਿਰਗੁਣ ਨਿਰਗੁਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਠਾਂਡਾ ਮੰਗ ਮੰਗਾਈਆ। ਸੰਤ ਸੁਹੇਲੇ ਰਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸ੍ਰਿਸ਼ਟ ਸਬਾਈ ਧੂਅੰਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਹਾਰ, ਗੀਤਾ ਗਿਆਨ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਜੀਲ ਕੁਰਾਨ ਹੋਏ ਖ਼ਵਾਰ, ਤੀਸ ਬਤੀਸਾ ਸਾਚਾ ਨਾਅਰਾ ਨਗ਼ਮਾ ਹੱਕ ਨਾ ਕੋਇ ਅਲਾਈਆ। ਦੀਦ ਦਰਸ ਨਾ ਕੋਈ ਪਰਵਰਦਿਗਾਰ, ਈਦ ਚੰਦ ਨਾ ਕੋਇ ਰੁਸ਼ਨਾਈਆ। ਰਫ਼ੀਕ ਮਿਲੇ ਨਾ ਸਾਂਝਾ ਯਾਰ, ਧੁਰ ਮੇਲ ਨਾ ਕੋਇ ਮਿਲਾਈਆ। ਚਾਰੋਂ ਕੁੰਟ ਦਿਸੇ ਖ਼ਵਾਰ, ਘਰ ਘਰ ਪਈ ਲੜਾਈਆ। ਜੀਵ ਜੰਤ ਬਣੇ ਦੁਹਾਗਣ ਨਾਰ, ਕੰਤ ਸੁਹਾਗ ਨਰ ਹਰਿ ਨਰਾਇਣ ਨਾ ਕੋਇ ਹੰਢਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਤੇਰੀ ਓਟ ਤਕਾਈਆ। ਜਲ ਥਲ ਮਹੀਅਲ ਪਾ ਸਾਰ, ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਗੁਰਸਿਖ ਗੁਰਮੁਖ ਮਾਰਨ ਧਾਹ, ਨਾਅਰਾ ਇਕੋ ਇਕ ਲਗਾਈਆ। ਕਿਰਪਾ ਕਰ ਬੇਪਰਵਾਹ, ਬੇਅੰਤ ਤੇਰੀ ਸ਼ਰਨਾਈਆ। ਸਾਚਾ ਭੁੱਲੇ ਸਰਬ ਰਾਹ, ਮਾਰਗ ਨਜ਼ਰ ਕਿਸੇ ਨਾ ਆਈਆ। ਗੂੜ੍ਹੀ ਨਿੰਦਰ ਗ਼ਫ਼ਲਤ ਸੁੱਤੇ ਅੱਖ ਨਾ ਸਕੇ ਕੋਈ ਖੁਲ੍ਹਾ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਸਾਚਾ ਮੰਦਰ ਕਾਇਆ ਸਕੇ ਨਾ ਕੋਇ ਸੁਹਾ, ਚਾਰ ਕੁੰਟ ਉਠ ਉਠ ਭੱਜਣ ਵਾਹੋ ਦਾਹੀਆ। ਘਰ ਦੀਪਕ ਸਚ ਪਰਕਾਸ਼ ਨਾ ਸਕੇ ਕੋਈ ਜਗਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਸਕੇ ਨਾ ਕੋਈ ਪਿਆ, ਅਠਸਠ ਤੀਰਥ ਵੇਖਣ ਥਾਉਂ ਥਾਈਂਆ। ਨਿਜ ਨੇਤਰ ਦਰਸ਼ਨ ਸਕੇ ਨਾ ਕੋਈ ਪਾ, ਦੋਏ ਲੋਚਣ ਜਗਤ ਵੇਖ ਵੇਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ

❋

❋

ਹੋ ਸਹਾਈਆ। ਗੁਰ ਅਵਤਾਰ ਕਰਨ ਬੇਨੰਤੀ, ਦੋਏ ਜੋੜ ਸਰਨਾਈਆ। ਪੀਰ ਪੈਗ਼ੰਬਰ ਕਹਿਣ ਸਾਡੀ ਮਿਟੀ ਹਸਤੀ, ਹਸਤੀ ਤੇਰੇ ਵਿਚ ਸਮਾਈਆ। ਭਗਤ ਕਹਿਣ ਭਗਵਾਨ ਤੁਧ ਬਿਨ ਦੇਵੇ ਨਾ ਕੋਈ ਮਸਤੀ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਸੰਤ ਕਹਿਣ ਤੇਰਾ ਮੇਲ ਹੋਵੇ ਉਪਰ ਅਰਸ਼ੀ, ਅਰਸ਼ ਫ਼ਰਸ਼ ਦੋਵੇਂ ਤੇਰੀ ਸਰਨਾਈਆ । ਗੁਰਮੁਖ ਕਹਿਣ ਤੂੰ ਪਤਿਪਰਮੇਸ਼ਵਰ ਕਿਰਪਾਨਿਧਾਨ ਹੋ ਕੇ ਪਰਤੀਂ, ਲੋਕਮਾਤ ਫੇਰਾ ਪਾਈਆ। ਗੁਰਸਿਖ ਕਹਿਣ ਧੰਨ ਭਾਗ ਸੁਹੌਣੀ ਸੁਹੰਜਣੀ ਧਰਤੀ, ਚਰਨ ਕਵਲ ਉਪਰ ਧਵਲ ਆਪ ਟਿਕਾਈਆ। ਹਰਿਜਨ ਆਸਾ ਕਦੇ ਨਾ ਮਰਦੀ, ਮਰ ਜੀਵਤ ਰੂਪ ਵਟਾਈਆ । ਸਤਿਗੁਰ ਸਰਨਾਈ ਮਿਲ ਭਵਜਲ ਤਰਦੀ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਚ ਦਵਾਰ ਅਗੰਮੀ ਮੰਜ਼ਲ ਚੜ੍ਹਦੀ, ਪੌੜੀ ਡੰਡਾ ਹੱਥ ਨਾ ਕੋਇ ਫੜਾਈਆ। ਗੀਤ ਸੰਗੀਤ ਇਕੋ ਪੜ੍ਹਦੀ, ਤੂੰ ਮੇਰਾ ਮੈਂ ਤੇਰਾ ਢੋਲਾ ਰਾਗ ਅਲਾਈਆ। ਦਰ ਦਰਵੇਸ਼ ਬਣੇ ਬਰਦੀ, ਸੇਵਕ ਹੋ ਕੇ ਸੇਵ ਕਮਾਈਆ। ਪਰਮ ਪੁਰਖ ਪਰਮਾਤਮ ਤੇਰੇ ਅੱਗੇ ਸਭ ਦੀ ਇਕੋ ਅਰਜ਼ੀ, ਆਰਜ਼ੂ ਸਭ ਦੀ ਇਕ ਸੁਣਾਈਆ। ਕੂੜੀ ਕਿਰਿਆ ਜਗਤ ਖੇਲ ਦਿਸੇ ਫ਼ਰਜ਼ੀ, ਫ਼ੈਸਲਾ ਤੇਰੇ ਹੱਥ ਜਿਉਂ ਭਾਵੇ ਲੈਣਾ ਚਲਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਅੱਗੇ ਚਲੇ ਨਾ ਕਿਸੇ ਕੋਇ ਮਰਜ਼ੀ, ਮਰਜ਼ ਅਲਾਮਤ ਕੂੜੀ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇਣਾ ਵਖਾਈਆ । ਗੁਰ ਅਵਤਾਰ ਪਿਛਲੀ ਫੋਲਣ ਫ਼ਰਦ, ਪਰਦਾ ਉਹਲਾ ਆਪ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੂੰ ਸਾਹਿਬ ਵੇਖ ਦਰਦ, ਦਰਦੀ ਹੋ ਕੇ ਦਇਆ ਕਮਾਈਆ। ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਕਰਦੇ ਗਏ ਲਿਖਤ ਪੜ੍ਹਤ, ਮਾਣ ਦੇ ਕੇ ਕਾਗ਼ਜ਼ ਕਲਮ ਸ਼ਾਹੀਆ। ਅੰਤਮ ਤੇਰੀ ਪੂਰੀ ਹੋਈ ਸ਼ਰਤ, ਸੰਸਾ ਛੱਕ ਰਿਹਾ ਨਾ ਰਾਈਆ। ਪਿਛਲਾ ਰਹਿਣ ਨਾ ਦੇਣਾ ਫ਼ਰਕ, ਫ਼ਿਕਰਾ ਇਕੋ ਇਕ ਸੁਣਾਈਆ। ਅਗਲਾ ਲੇਖਾ ਅਸੀਂ ਕੀਤਾ ਤਰਕ, ਤੇਰਾ ਹੁਕਮ ਸੁਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ ਸੁਲਤਾਨ ਤੇਰੇ ਹੱਥ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਹੋ ਖ਼ਾਮੋਸ਼, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਤੇਰੇ ਮਿਲਣ ਦੀ ਸੱਚੀ ਲੋਚ, ਲੋਚਣ ਬੈਠੇ ਧਿਆਨ ਲਗਾਈਆ । ਪੁਰਖ ਅਕਾਲ ਦੀਨ ਦਿਆਲ ਸਚ ਦਵਾਰੇ ਆਪੇ ਪਹੁੰਚ, ਨਿਰਗੁਣ ਬਣ ਕੇ ਪਾਂਧੀ ਰਾਹੀਆ। ਹਰਿਜਨ ਸੰਤ ਸੁਹੇਲੇ ਵੇਖ ਨਿਰਦੋਸ਼, ਦੋਸ਼ਾਂ ਭਰੀ ਸਰਬ ਲੋਕਾਈਆ। ਬਿਨ ਤੇਰੇ ਚਰਨ ਸਚ ਮਿਲੇ ਨਾ ਕੋਈ ਮੌਜ, ਮੁਹੱਬਤ ਹੱਕ ਨਾ ਕੋਇ ਵਖਾਈਆ। ਤੂੰ ਸਤਿਗੁਰ ਸਾਹਿਬ ਸਵਾਮੀ ਇਕੋ ਬਹੁਤ, ਬਹੁਤੇ ਗੁਰੂ ਨਾ ਕੋਇ ਵਡਿਆਈਆ। ਤੇਰੇ ਸੰਤਾਂ ਤੇਰੇ ਭਗਤਾਂ ਨੇੜ ਨਾ ਆਵੇ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਤੂੰ ਪਤਿਪਰਮੇਸ਼ਵਰ ਪਰਵਰਦਿਗਾਰ ਸਾਚਾ ਖ਼ੌਂਤ, ਨਾਰ ਕੰਤ ਆਪ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਕਲਜੁਗ ਅੰਤਮ ਕੂਕ ਕੂਕ ਦਏ ਦੁਹਾਈਆ। ਸਚ ਦਵਾਰਾ ਵੇਖਿਆ ਲੰਘ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਸਚਖੰਡ ਸੁੱਤਾ ਇਕ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਥਿਰ ਘਰ ਵੱਜੇ ਨਾਮ ਮਰਦੰਗ, ਸੁਰ ਤਾਲ ਸਮਝ ਸਕੇ ਕੋਇ ਨਾ ਰਾਈਆ। ਨਾ ਕੋਈ

❋

❋

ਰਸਨਾ ਜਿਹਵਾ ਗਾਏ ਬੱਤੀ ਦੰਦ, ਪੰਜ ਤਤ ਨਾ ਕੋਇ ਵਡਿਆਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਇਕੋ ਬੈਠਾ ਸੂਰਾ ਸਰਬੰਗ, ਜੋਧਾ ਸੂਰ ਹਰਿ ਸ਼ਬਦੀ ਨਾਉਂ ਧਰਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰਾਂ ਲਾਵੇ ਅੰਗ, ਅੰਗੀਕਾਰ ਆਪ ਹੋ ਜਾਈਆ। ਜਨ ਭਗਤਾਂ ਵਸੇ ਸਦਾ ਸੰਗ, ਧੁਰ ਦਾ ਜੋੜ ਜੁੜਾਈਆ। ਸਾਚੇ ਸੰਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਗੁਰਮੁਖ ਚਾੜ੍ਹੇ ਸਤਿ ਸਤਿਵਾਦੀ ਚੰਦ, ਨਿਰਮਲ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਭੇਵ ਖੁਲ੍ਹਾਏ ਹੰ ਬ੍ਰਹਮ, ਪਾਰਬ੍ਰਹਮ ਸਮਝਾਈਆ। ਲਹਿਣਾ ਦੇਣਾ ਮੁਕਾਏ ਜਨਮ ਕਰਮ, ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਵਰਨ ਬਰਨ, ਜਾਤ ਪਾਤ ਨਾ ਕੋਇ ਰਖਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਲੇਖ ਚੁਕਾਏ ਮਰਨ ਡਰਨ, ਲੱਖ ਚੁਰਾਸੀ ਸ਼ਰਅ ਜ਼ੰਜੀਰ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਹੰਜਣਾ ਵੇਲਾ ਇਕ ਵਖਾਈਆ। ਸਚ ਸੁਹੰਜਣਾ ਹੋਏ ਵੇਲਾ, ਹਰਿ ਕਰਤਾ ਆਪ ਕਰਾਇੰਦਾ। ਮੇਲ ਮਿਲਾਏ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣੇ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਾਚਾ ਜੋੜ ਜੁੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਖੇਲ ਖੇਲਾ, ਬਣ ਨਟੂਆ ਸਵਾਂਗੀ ਸਵਾਂਗ ਰਚਾਇੰਦਾ। ਆਦਿ ਜੁਗਾਦਿ ਆਪਣੇ ਹੱਥ ਰੱਖੇ ਆਪਣਾ ਵੇਲਾ, ਵਾਰ ਥਿਤ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਇੰਦਾ। ਕਰਨੀ ਕਰਤਾ ਕਰੇ ਸਮਰਥ, ਮਹਿਮਾ ਅਕੱਥ ਵਡ ਵਡਿਆਈਆ। ਜੋ ਕਿਛ ਸੋ ਆਪਣੇ ਹੱਥ, ਖ਼ਾਲੀ ਹੱਥ ਸਰਬ ਲੋਕਾਈਆ। ਮਿਹਰਵਾਨ ਹੋ ਕੇ ਦੇਵੇ ਵੱਥ, ਮਿਹਬਾਨ ਹੋ ਕੇ ਮੁਹੱਬਤ ਨਾਤਾ ਜੋੜ ਜੁੜਾਈਆ। ਦੀਨ ਦਿਆਲ ਹੋ ਕੇ ਖੋਲ੍ਹੇ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵਾਕ ਭਵਿਖਤ ਜੋ ਆਇਆ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਖੁਲ੍ਹਾਈਆ। ਸੋ ਕਲਜੁਗ ਅੰਤਮ ਵੇਖੇ ਹੱਸ ਹੱਸ, ਹਸਤੀ ਵਿਚੋਂ ਆਪਣੀ ਹਸਤੀ ਆਪ ਪਰਗਟਾਈਆ। ਜਨ ਭਗਤਾਂ ਦੇਵੇ ਧੁਰ ਦਾ ਰਸ, ਰਸ ਆਤਮਕ ਆਪ ਚਖਾਈਆ। ਜਨ ਸੰਤ ਦਵਾਰੇ ਜਾਏ ਨੱਠ, ਪਾਂਧੀ ਬਣ ਕੇ ਫੇਰਾ ਪਾਈਆ। ਗੁਰਮੁਖਾਂ ਦੱਸੇ ਰਵਿਆ ਘਟ, ਹਰ ਘਟ ਡੇਰਾ ਲਾਈਆ। ਗੁਰਸਿਖਾਂ ਵਖਾਏ ਖੇਲ ਸੱਚ, ਸਚ ਸੁਚ ਆਪ ਸਮਝਾਈਆ। ਸ੍ਰਿਸ਼ਟ ਸਬਾਈ ਕਲਜੁਗ ਅੰਤ ਤ੍ਰੈਗੁਣ ਅਗਨੀ ਰਹੀ ਮੱਚ, ਪੰਜ ਤਤ ਕਰੇ ਲੜਾਈਆ। ਨੌ ਦਵਾਰੇ ਰਹੀ ਨੱਚ, ਜਗਤ ਵਾਸਨਾ ਮੇਲ ਮਿਲਾਈਆ। ਸਾਚੀ ਮੰਜ਼ਲ ਕਿਸੇ ਨਾ ਮੁੱਕਿਆ ਪੰਧ, ਮੰਦਰ ਘਰ ਨਾ ਵੇਖ ਵਖਾਈਆ। ਜੋ ਗੁਰਮੁਖ ਗੁਰਸਿਖ ਸਤਿਗੁਰ ਸਰਨਾਈ ਗਏ ਢੱਠ, ਤਿਨ੍ਹਾਂ ਲੇਖਾ ਦਏ ਚੁਕਾਈਆ। ਸਾਚੀ ਦੇਵੇ ਬ੍ਰਹਮ ਮਤ, ਗੁਰਮਤ ਇਕ ਸਮਝਾਈਆ। ਤਤ ਵਿਰੋਲੇ ਸਾਚੇ ਮੱਠ, ਭਠਿਆਲਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਏ ਸੰਦੇਸ, ਸਦਾ ਧੁਰ ਦਾ ਨਾਮ ਸੁਣਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਹਰਿ ਕਰਤਾ ਬੇਪਰਵਾਹੀਆ। ਤ੍ਰੈਗੁਣ ਮਾਇਆ ਪੰਜ ਤਤ ਖੇਲੀ ਖੇਡ, ਲੱਖ ਚੁਰਾਸੀ ਚਾਰੇ ਖਾਣੀ ਵੰਡ ਵੰਡਾਈਆ । ਚਾਰੇ ਬਾਣੀ ਸ਼ਬਦ ਸੰਦੇਸਾ ਭੇਜ, ਚਾਰੋਂ ਕੁੰਟ ਕਰੀ ਸ਼ਨਵਾਈਆ। ਕਲਮ ਸ਼ਾਹੀ ਕਾਗ਼ਜ਼ ਬਿਨ ਕੁਤਬ ਲਿਖਿਆ ਲੇਖ, ਕਾਤਬ

❋

❋

ਹੋ ਕੇ ਕਰਮ ਕਮਾਈਆ । ਸਚ ਸੁਨੇਹੜਾ ਇਕੋ ਭੇਜ, ਜੁਗ ਚੌਕੜੀ ਹੁਕਮ ਵਰਤਾਈਆ। ਜੋਤੀ ਜਲਵਾ ਦੇ ਕੇ ਤੇਜ, ਆਤਮ ਬ੍ਰਹਮ ਕਰੀ ਰੁਸ਼ਨਾਈਆ। ਘਰ ਮੰਦਰ ਮਾਣੀ ਅਗੰਮੀ ਸੇਜ, ਸਿੰਘਾਸਣ ਸੋਹਣੇ ਡੇਰਾ ਲਾਈਆ। ਕਲਜੁਗ ਅੰਤ ਪਿਛਲੀ ਮੇਟੇ ਰੇਖ, ਲੇਖਾ ਅਗਲਾ ਦਏ ਦ੍ਰਿੜਾਈਆ। ਦੋ ਜਹਾਨਾਂ ਖੋਲ੍ਹੇ ਆਪਣਾ ਭੇਤ, ਅਭੇਵ ਆਪ ਸਮਝਾਈਆ। ਜਨ ਭਗਤਾਂ ਰੁੱਤ ਬਸੰਤੀ ਮੌਲੇ ਚੇਤ, ਫੁਲ ਫਲਵਾੜੀ ਆਪ ਮਹਿਕਾਈਆ। ਨਿਰਗੁਣ ਸਰਗੁਣ ਕਰੇ ਹੇਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਤੱਤੀ ਵਾ ਨਾ ਲੱਗੇ ਮਹੀਨਾ ਜੇਠ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਰਿਹਾ ਤਰਾਈਆ। ਸੰਤ ਸੁਹੇਲੇ ਸੋ ਕਹੀਏ ਸਿਖ, ਜਿਸ ਸਤਿਗੁਰ ਦਇਆ ਕਮਾਇੰਦਾ। ਨਾਮ ਪਦਾਰਥ ਪਾਏ ਭਿਖ, ਭਿਛਿਆ ਇਕੋ ਇਕ ਵਰਤਾਇੰਦਾ। ਬਿਨ ਦੋਹਾਂ ਅੱਖਾਂ ਪਏ ਦਿਸ, ਨਿਜ ਨੇਤਰ ਨਜ਼ਰੀ ਆਇੰਦਾ। ਸਚ ਪ੍ਰੀਤੀ ਕਰੇ ਹਿਤ, ਪਰੇਮ ਪਿਆਰ ਨਾਤਾ ਜੋੜ ਜੁੜਾਇੰਦਾ। ਕਰਵਟ ਲੈ ਬਦਲੇ ਪਿਠ, ਸਨਮੁਖ ਸਵੱਛ ਸਰੂਪੀ ਰੂਪ ਧਰਾਇੰਦਾ । ਅਬਿਨਾਸ਼ੀ ਕਰਤਾ ਹੋ ਕੇ ਵਸੇ ਚਿਤ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਪਤਿਪਰਮੇਸ਼ਵਰ ਹੋ ਕੇ ਲੇਖਾ ਜਾਣੇ ਮਾਤ ਪਿਤ, ਪਿਤਾ ਪੂਤ ਗੋਦ ਉਠਾਇੰਦਾ। ਜਨਮ ਕਰਮ ਦਾ ਲਹਿਣਾ ਦੇਣਾ ਘਰ ਆ ਕੇ ਜਾਏ ਨਜਿਠ, ਅਗਲਾ ਪਿਛਲਾ ਪੰਧ ਮੁਕਾਇੰਦਾ। ਸੋ ਗੁਰਮੁਖ ਸੰਤ ਸੁਹੇਲਾ ਕਹੀਏ ਸਿਖ, ਜਿਸ ਸਾਖਿਆਤ ਕਾਇਆ ਮੰਦਰ ਅੰਦਰ ਨਿਜ ਨੇਤਰ ਸਤਿਗੁਰ ਜੋਤੀ ਨੂਰੀ ਨਜ਼ਰੀ ਆਇੰਦਾ। ਨਿਹਕਰਮੀ ਹੋ ਕੇ ਅਗਲਾ ਲੇਖਾ ਦਏ ਲਿਖ, ਪਿਛਲਾ ਲੇਖ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਹਰਿਜਨ ਭਗਤ ਭਗਵੰਤ ਲਏ ਵਰ, ਘਰ ਮੰਦਰ ਕਾਇਆ ਅੰਦਰ ਇਕ ਸੁਹਾਇੰਦਾ।

੯ ਜੇਠ ੨੦੨੧ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ ਜ਼ਿਲਾ ਅੰਮ੍ਰਿਤਸਰ

ਸ਼ਬਦ ਅਗੰਮੀ ਧੁਰ ਦੀ ਲਿਖਤ, ਜਗਤ ਵਿਦਿਆ ਸਮਝ ਕਿਸੇ ਨਾ ਆਈਆ। ਨਿਰਗੁਣ ਸਰਗੁਣ ਭੇਵ ਚੁਕਾਏ ਭਵਿਖਤ, ਧੁਰ ਸੰਦੇਸਾ ਰਾਗ ਸੁਣਾਈਆ। ਜੁਗ ਚੌਕੜੀ ਸਚ ਪ੍ਰੀਤੀ ਲੱਗਾ ਇਸ਼ਕ, ਵੇਖਣਹਾਰਾ ਥਾਉਂ ਥਾਈਂਆ। ਸਤਿਜੁਗ ਸਤਿ ਸਤਿਵਾਦੀ ਖੋਲ੍ਹਣਹਾਰਾ ਦ੍ਰਿਸ਼ਟ, ਇਸ਼ਟ ਆਪਣਾ ਇਕ ਸਮਝਾਈਆ। ਤ੍ਰੇਤਾ ਕਹੇ ਪਤਿਪਰਮੇਸ਼ਵਰ ਮੇਰੀ ਪੂਰੀ ਹੋਏ ਤ੍ਰਿਪਤ, ਆਸਾ ਮਨਸਾ ਵਿਚ ਸਮਾਈਆ। ਬਾਲਮੀਕ ਕਹੇ ਮੈਨੂੰ ਦਿਤਾ ਸਿਦਕ, ਸਾਚੀ ਸਿਖਿਆ ਇਕ ਸਮਝਾਈਆ। ਸਚ ਦਵਾਰ ਵਖਾਇਆ ਆਦਰਸ਼, ਨੇਤਰ ਨੈਣ ਅੱਖ ਖੁਲ੍ਹਾਈਆ। ਕੂੜੀ ਕਿਰਿਆ ਕੋਲੋਂ ਦਿਤਾ ਵਰਜ, ਸਾਚਾ ਮਾਰਗ ਇਕ ਪਰਗਟਾਈਆ। ਕਿਰਪਾ ਕਰ ਮਰਦਾਨੇ ਮਰਦ, ਸਚ ਮਰਦਾਨਗੀ ਦਿਤੀ ਸਮਝਾਈਆ। ਦੋਏ ਜੋੜ ਚਰਨ ਕਵਲ ਆਰਜ਼ੂ ਕੀਤੀ ਅਰਜ਼, ਬੇਨੰਤੀ ਇਕੋ ਇਕ ਸੁਣਾਈਆ। ਪਾਰਬ੍ਰਹਮ ਤੂੰ ਨਿਤ ਨਵਿਤ ਵੰਡੇਂ ਦਰਦ, ਦੁਖੀਆਂ ਦੀਨਾਂ ਅਨਾਥਾਂ ਹੋਏਂ ਸਹਾਈਆ। ਤੇਰਾ ਖੇਲ ਸਦਾ ਅਸਚਰਜ, ਅਚਰਜ ਲੀਲ੍ਹਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਤ੍ਰੇਤਾ ਕਹੇ ਮੇਰੀ ਮਿਟੀ ਤ੍ਰਿਖਾ, ਤ੍ਰਿਸਨਾ ਮੂਲ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲ ਇਕੋ

❋

❋

ਦਿਸਾ, ਚਾਰੋਂ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਜਨ ਭਗਤਾਂ ਵੰਡੇ ਸਾਚਾ ਹਿਸਾ, ਮਿਹਰ ਨਜ਼ਰ ਇਕ ਉਠਾਈਆ। ਗਿਰਵਰ ਗਿਰਧਾਰ ਬਣ ਕੇ ਧੁਰ ਦਾ ਪਿਤਾ, ਪੂਤ ਸਪੂਤੇ ਗੋਦ ਉਠਾਈਆ। ਕੋਈ ਨਾ ਜਾਣੇ ਕੱਦ ਵੱਡਾ ਨਿੱਕਾ, ਬਾਲ ਬਿਰਧ ਜਵਾਨ ਸਮਝ ਕਿਸੇ ਨਾ ਆਈਆ । ਕਰੇ ਖੇਲ ਅਬਿਨਾਸ਼ੀ ਅਚੁਤਾ, ਚੇਤਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆਵ। ਤ੍ਰੇਤਾ ਕਹੇ ਮੇਰਾ ਮਿਟਿਆ ਸੋਗ, ਚਿੰਤਾ ਦੁੱਖ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤੇ ਸੁਣਾਇਆ ਇਕ ਸਲੋਕ, ਸੋਹਣਾ ਢੋਲਾ ਰਾਗ ਅਲਾਈਆ । ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧਿਆਰ ਦਿਤਾ ਮਿਟਾਈਆ। ਭੇਵ ਖੁਲ੍ਹਾਇਆ ਲੋਕ ਪਰਲੋਕ, ਦੋ ਜਹਾਨਾਂ ਵੱਜੇ ਵਧਾਈਆ। ਸਚ ਸਰਨਾਈ ਬਖ਼ਸ਼ ਓਟ, ਚਰਨ ਕਵਲ ਮਿਲੇ ਵਡਿਆਈਆ। ਅੰਤਰ ਆਤਮ ਪਰਮਾਤਮ ਦੱਸੀ ਗੋਤ, ਜਾਤ ਅਜਾਤੀ ਰੂਪ ਨਾ ਕੋਇ ਵਟਾਈਆ। ਪਰੇਮ ਪ੍ਰੀਤੀ ਅੰਦਰ ਹੋ ਕੇ ਮੋਹਤ, ਮੁਹੱਬਤ ਇਕੋ ਇਕ ਲਗਾਈਆ। ਜਿਸ ਦੀ ਕੋਈ ਸੋਚ ਨਾ ਸਕੇ ਸੋਚ, ਸਮਝ ਵਿਚ ਨਾ ਕੋਇ ਚਤੁਰਾਈਆ। ਸੋ ਠਾਕਰ ਹੋ ਕੇ ਜਾਏ ਪਹੁੰਚ, ਬੇਪਰਵਾਹ ਹੋ ਕੇ ਫੇਰਾ ਪਾਈਆ। ਜਨ ਭਗਤਾਂ ਦੇਵੇ ਸਾਚੀ ਮੋਖ, ਮੁਫ਼ਤ ਆਪਣਾ ਨਾਮ ਵਰਤਾਈਆ। ਘਰ ਵਖਾਏ ਕਾਇਆ ਬੰਕ ਸਾਚਾ ਕੋਟ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸਚ ਨਗਾਰੇ ਲਾਵੇ ਚੋਟ, ਅਨਹਦ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਤ੍ਰੇਤਾ ਕਹੇ ਮੇਰੀ ਤ੍ਰਿਖਾ ਹੋਈ ਦੂਰ, ਮਨਸਾ ਮੋਹ ਨਾ ਕੋਇ ਸਤਾਈਆ । ਤੁਟਾ ਮਾਣ ਜਗਤ ਗ਼ਰੂਰ, ਹਉਮੇ ਗੜ੍ਹ ਨਾ ਕੋਇ ਲੜਾਈਆ। ਅਗਨੀ ਤਤ ਨਾ ਕੋਇ ਤੰਦੂਰ, ਸਾਂਤਕ ਸਤਿ ਮੇਘ ਬਰਸਾਈਆ। ਦਰਸ਼ਨ ਪਾਇਆ ਹਾਜ਼ਰ ਹਜ਼ੂਰ, ਹਜ਼ਰਤ ਮਿਲਿਆ ਬੇਪਰਵਾਹੀਆ। ਕੋਟ ਜਨਮ ਦੇ ਬਖ਼ਸ਼ਣਹਾਰ ਕਸੂਰ, ਦੁਰਮਤ ਮੈਲ ਰਿਹਾ ਧਵਾਈਆ। ਜੁਗ ਚੌਕੜੀ ਜੋ ਲੇਖਾ ਜਾਣੇ ਗੁਰ ਅਵਤਾਰ ਪੀਰ ਪੈਗ਼ੰਬਰ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਬਖ਼ਸ਼ਣਹਾਰਾ ਜੋਤੀ ਨੂਰ, ਨੂਰ ਜਹੂਰ ਇਕ ਸਮਝਾਈਆ । ਤੋੜਨਹਾਰਾ ਨਾਤਾ ਕੂੜੋ ਕੂੜ, ਸਚ ਸੁਚ ਇਕ ਵਖਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਨਿਰਧਨ ਸਰਧਨ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਕਰੇ ਰੁਸ਼ਨਾਈਆ। ਤ੍ਰੇਤਾ ਕਹੇ ਭਗਤ ਵਛਲ, ਸ੍ਰੀ ਭਗਵਾਨ ਆਪ ਅਖਵਾਇੰਦਾ । ਜਿਸ ਦਾ ਲੇਖਾ ਆਦਿ ਜੁਗਾਦੀ ਅਛਲ, ਵਲ ਛਲਧਾਰੀ ਆਪਣੀ ਕਾਰ ਕਮਾਇੰਦਾ। ਨਿਰਗੁਣ ਹੋ ਕੇ ਸਰਗੁਣ ਦੱਸੇ ਬਚਨ, ਸ਼ਬਦ ਸੰਦੇਸਾ ਆਪ ਪਰਗਟਾਇੰਦਾ। ਭਾਗ ਲਗਾਏ ਕਾਇਆ ਮਾਟੀ ਕੰਚਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਕਰ ਪਰਕਾਸ਼ ਜੋਤ ਨਿਰੰਜਣ, ਨਰ ਹਰਿ ਆਪਣੀ ਧਾਰ ਚਲਾਇੰਦਾ। ਦਰ ਦਰਵੇਸ਼ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਮੰਗਣ, ਭਿਛਿਆ ਇਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਨਿਭਾਇੰਦਾ। ਤ੍ਰੇਤਾ ਕਹੇ ਪ੍ਰਭ ਵੇਖਿਆ ਸੰਗ, ਦਰ ਠਾਂਡੇ ਮੰਗ ਮੰਗਾਈਆ। ਜਨ ਭਗਤਾਂ ਦੇਣਾ ਸਚ ਅਨੰਦ, ਅਨੰਦ ਆਤਮ ਇਕ ਪਰਗਟਾਈਆ। ਤ੍ਰੇਤਾ ਦਵਾਪਰ ਕਲਜੁਗ ਜਾਏ ਲੰਘ, ਅੰਤਮ ਵੇਖਣਾ ਚਾਈਂ ਚਾਈਂਆ। ਪਰਗਟ ਹੋ ਸੂਰੇ ਸਰਬੰਗ, ਸਾਚੀ ਕਰਨੀ ਲੈਣੀ ਕਮਾਈਆ। ਪੂਰਬ ਲੇਖਾ ਯਾਦ ਰਖਣਾ ਛੰਦ, ਜੋ ਬਾਲਮੀਕ ਦਿਤਾ ਦ੍ਰਿੜਾਈਆ। ਘਰ ਸਵਾਮੀ ਪੌਣੀ ਠੰਡ, ਕੂੜੀ ਕਿਰਿਆ ਅਗਨ ਬੁਝਾਈਆ। ਕਰਵਟ ਲੈ ਬਦਲਣੀ ਕੰਡ, ਸਨਮੁਖ ਆਪਣਾ ਦਰਸ ਦਿਖਾਈਆ। ਮਰਨ ਤੋਂ ਪਹਿਲੋਂ ਕਰਮ ਦੀ

❋

❋

ਟੁਟੀ ਲੈਣੀ ਗੰਢ, ਜਨਮ ਦਾ ਲੇਖਾ ਆਪਣੀ ਝੋਲੀ ਪਾਈਆ। ਤੇਰੀ ਸਿਫ਼ਤ ਕੋਈ ਗਾ ਨਾ ਸਕੇ ਬੱਤੀ ਦੰਦ, ਰਸਨਾ ਜਿਹਵਾ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤ੍ਰੇਤਾ ਕਹੇ ਤੇਰਾ ਭਗਤ ਪਿਆਰ, ਭਗਤੀ ਵਿਚੋਂ ਨਜ਼ਰੀ ਆਈਆ। ਤੂੰ ਸਾਹਿਬ ਸਤਿਗੁਰ ਸਿਰਜਣਹਾਰ, ਵਡ ਦਾਤਾ ਗਹਿਰ ਗੰਭੀਰ ਅਖਵਾਈਆ। ਤੇਰਾ ਲੇਖਾ ਸਦਾ ਰਹੇ ਜੁਗ ਚਾਰ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਤੇਰੇ ਦਰ ਤੇ ਮੰਗਦੇ ਰਹਿਣ ਭਿਖਾਰ, ਭਿੱਖਕ ਆਪਣੀ ਝੋਲੀ ਡਾਹੀਆ। ਤੂੰ ਦਾਤਾ ਦਾਨੀ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਤੇਰਾ ਬੋਧ ਅਗਾਧ ਸ਼ਬਦ ਨਾਮ ਜੈਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਤੇਰਾ ਜਸ ਗਾਈਆ। ਤੂੰ ਅਗੰਮ ਅਥਾਹ ਬੇਐਬ ਖ਼ੁਦਾਈ ਪਰਗਵਰਦਿਗਾਰ, ਜਲਵਾ ਨੂਰ ਨੂਰ ਰੁਸ਼ਨਾਈਆ। ਤੂੰ ਮੁਕਾਮੇ ਹੱਕ ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਬੈਠਾ ਡੇਰਾ ਲਾਈਆ। ਤੇਰੇ ਹੁਕਮੇ ਅੰਦਰ ਕੋਟਨ ਕੋਟ ਗੁਰ ਅਵਤਾਰ, ਪੰਜ ਤਤ ਕਾਇਆ ਚੋਲਾ ਜਗਤ ਹੰਢਾਈਆ। ਸਿਖਿਆ ਦੇ ਦੇ ਵਿਚ ਸੰਸਾਰ, ਸਾਚੀ ਜਗਤ ਕਰਨ ਪੜ੍ਹਾਈਆ। ਤੇਰਾ ਕੋਈ ਨਾ ਜਾਣੇ ਅੰਤ ਪਾਰਾਵਾਰ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਖ਼ੁਸ਼ੀ ਮਨਾਈਆ। ਤੇਰੇ ਅੱਗੇ ਮਿੰਨਤ ਏਕੰਕਾਰ, ਦੋਏ ਜੋੜ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਘਰ ਸਚ ਅਲਖ ਜਗਾਈਆ। ਤ੍ਰੇਤਾ ਕਹੇ ਮੇਰੇ ਸਾਚੇ ਨੇਤਾ, ਨੇਤਰ ਤੇਰਾ ਇਕੋ ਨਜ਼ਰੀ ਆਈਆ। ਭਗਤ ਉਧਾਰਨ ਤੇਰਾ ਪੇਸ਼ਾ, ਪੇਸ਼ੀਨਗੋਈ ਸਰਬ ਸੁਣਾਈਆ। ਪੂਰਬ ਪਰਮ ਪੁਰਖ ਰੱਖੇਂ ਚੇਤਾ, ਅਭੁੱਲ ਭੁਲ ਕਦੇ ਨਾ ਜਾਈਆ। ਵੇਖੇਂ ਵਸੇਂ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਡੇਰਾ ਲਾਈਆ। ਕੋਈ ਨਾ ਜਾਣੇ ਤੇਰਾ ਲੇਖਾ, ਕਾਗ਼ਜ਼ ਕਲਮ ਸ਼ਾਹੀ ਬੈਠੀ ਮੁਖ ਭਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਤੇਰੀ ਚਾੜ੍ਹਨ ਭੇਟਾ, ਨਿਰਗੁਣ ਨੂਰ ਤੇਰੇ ਵਿਚ ਸਮਾਈਆ। ਤੇਰਾ ਪਰੇਮ ਪਿਆਰ ਵਿਚੋਂ ਸੰਤ ਸੁਹੇਲਾ ਪਰਗਟੇ ਬੇਟਾ, ਜਿਸ ਦਾ ਇਕੋ ਇਕ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਤ੍ਰੇਤਾ ਕਹੇ ਔਹ ਵੇਖ ਪੁੱਤਰ, ਪਤਿਪਰਮੇਸ਼ਵਰ, ਤੇਰੀ ਗੋਦ ਸੁਹਾਈਆ। ਤੇਰਾ ਸ਼ਬਦ ਤੇਰੀ ਧਾਰੋਂ ਆਏ ਉਤਰ, ਨਾ ਕੋਈ ਜਨਮੇ ਪਿਤਾ ਮਾਈਆ। ਸਾਚੀ ਗੋਦ ਸਤਿ ਸਵਾਮੀ ਬਹੇ ਤੇਰੇ ਕੁੱਛੜ, ਅੰਮ੍ਰਿਤ ਸੀਰ ਇਕੋ ਮੁਖ ਚੁਆਈਆ। ਸਤਿ ਸਤਿਵਾਦੀ ਬ੍ਰਹਮ ਪਾਰਬ੍ਰਹਮ ਤੇਰਾ ਖਾ ਕੇ ਧੁਰ ਦਾ ਟੁੱਕਰ, ਆਦਿ ਜੁਗਾਦਿ ਸ਼ੁਕਰ ਮਨਾਈਆ। ਕਰ ਕੇ ਕੌਲ ਇਕਰਾਰ ਕਦੇ ਨਾ ਜਾਣਾ ਮੁੱਕਰ, ਮੁਖ ਸਕੇ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਚੁਕਾਈਆ। ਸਾਚਾ ਪੜਦਾ ਚੁੱਕ ਭਗਵੰਤ, ਦਰ ਤੇਰੇ ਅਰਜ਼ੋਈਆ। ਤੂੰ ਮਾਲਕ ਜੀਵ ਜੰਤ, ਲੱਖ ਚੁਰਾਸੀ ਤੇਰਾ ਰੂਪ ਇਕੋ ਹੋਈਆ। ਧੁਰ ਦਾ ਨਾਮ ਮਣੀਆ ਮੰਤ, ਦੇਵੇਂ ਸਾਚੀ ਢੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪ੍ਰੀਤੀ ਅੰਤਰ ਲੈਣਾ ਮੋਹੀਆ। ਤ੍ਰੇਤਾ ਕਹੇ ਦੇ ਤ੍ਰਿਪਤਾਸ, ਤ੍ਰਿਖਾ ਜਗਤ ਬੁਝਾਈਆ। ਸਚ ਸਵਾਮੀ ਪੂਰੀ ਕਰ ਆਸ, ਮਨਸਾ ਵਿਚ ਮਿਲਾਈਆ। ਪੂਰਬ ਰੱਖਣਾ ਯਾਦ, ਯਾਦਦਾਸ਼ਤ ਇਕ ਦ੍ਰਿੜਾਈਆ। ਜੋ ਬਾਤਨ ਬਾਲਮੀਕ ਨਾਲ ਕੀਤੀ ਬਾਤ, ਲੇਖਾ ਲਿਖੇ ਕੋਇ ਨਾ ਕਲਮ ਸ਼ਾਹੀਆ। ਓਸ ਦਾ ਦੇਣਾ ਸੱਚਾ ਇਕ ਜਵਾਬ, ਸ਼ਬਦ ਤਰਾਨਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬਾਲਮੀਕ ਕਹੇ ਸੁਣ ਮੇਰੇ ਬਾਪ, ਤੇਰੀ ਵਡ ਵਡਿਆਈਆ। ਇਕੋ ਅੱਖਰ ਦਿਤਾ ਆਖ, ਆਖਰ ਕਰ ਪੜ੍ਹਾਈਆ। ਨਿਰਗੁਣ ਹੋ ਕੇ ਦੱਸਿਆ ਜਾਪ, ਤੂੰ ਮੇਰਾ ਮੈਂ ਤੇਰਾ ਇਕੋ ਹੁਕਮ ਵਰਤਾਈਆ। ਸਚ ਸਰਨਾਈ ਗਿਆ ਲਾਗ, ਧੂੜੀ ਖ਼ਾਕ ਰਮਾਈਆ। ਤੂੰ ਕਿਰਪਾ ਕਰ ਕੇ ਲਿਆ ਝਾਕ, ਮਿਹਰ ਨਜ਼ਰ ਉਠਾਈਆ। ਨਾਤਾ ਤੁਟਿਆ ਕੂੜੇ ਸਾਕ, ਸੱਜਣ ਰਹਿਣ ਕੋਇ ਨਾ ਪਾਈਆ । ਬੰਦ ਕਿਵਾੜੀ ਖੁਲ੍ਹਿਆ ਤਾਕ, ਘਰ ਘਰ ਵਿਚ ਹੋਈ ਰੁਸ਼ਨਾਈਆ। ਮੰਦਰ ਦਿਸਿਆ ਇਕੋ ਸਾਚ, ਜਿਸ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਿਤਾ ਜਣਾਈਆ। ਸਾਚਾ ਲੇਖਾ ਦੱਸਿਆ ਏਕ, ਨਿਰਅੱਖਰ ਕਰ ਪੜ੍ਹਾਈਆ। ਪਰੇਮ ਪਿਆਰ ਅੰਦਰ ਪੇਖ, ਮੇਰੀ ਮੇਰੇ ਵਿਚੋਂ ਗਵਾਈਆ। ਨੇਤਰ ਖੁਲ੍ਹਾਇਆ ਨੇਤ ਨੇਤ, ਨਿਜ ਨੈਣ ਕਰੀ ਰੁਸ਼ਨਾਈਆ। ਸਚ ਦਵਾਰੇ ਖੋਲ੍ਹਿਆ ਭੇਤ, ਪੜਦਾ ਆਪ ਉਠਾਈਆ। ਦਵਾਰ ਵਖਾਇਆ ਅਗੰਮੀ ਦੇਸ, ਜਿਸ ਘਰ ਬੈਠਾ ਡੇਰਾ ਲਾਈਆ। ਨਜ਼ਰੀ ਆਇਆ ਨਰ ਨਰੇਸ਼, ਸ਼ਹਿਨਸ਼ਾਹ ਇਕੋ ਬੇਪਰਵਾਹੀਆ। ਦੋ ਜਹਾਨਾਂ ਰਿਹਾ ਵੇਖ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਗੁਰ ਅਵਤਾਰਾਂ ਰਿਹਾ ਭੇਜ, ਪੰਜ ਤਤ ਦੇਵੇ ਮਾਣ ਵਡਿਆਈਆ। ਆਪੇ ਜਾਣੇ ਆਪਣੀ ਰੇਖ, ਰੂਪ ਰੰਗ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਦ੍ਰਿੜਾਈਆ। ਸਾਚੀ ਕਰਨੀ ਤੇਰੀ ਭਗਵਾਨ, ਤੇਰੇ ਵਿਚੋਂ ਨਜ਼ਰੀ ਆਈਆ। ਤੇਰਾ ਹੁਕਮ ਧੁਰ ਫ਼ਰਮਾਣ, ਅਭੁੱਲ ਭੁੱਲ ਕਦੇ ਨਾ ਜਾਈਆ । ਲੇਖਾ ਲਿਖਿਆ ਗੁਣ ਨਿਧਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਦੇਵਾਂ ਖੋਲ੍ਹ, ਹਰਿ ਕਰਤਾ ਆਪ ਜਣਾਇੰਦਾ। ਤੇਰੇ ਅੰਤਰ ਵਸਾਂ ਕੋਲ, ਦੂਰ ਦੁਰਾਡਾ ਪੰਧ ਮੁਕਾਇੰਦਾ। ਤੇਰੇ ਹੱਥ ਭੰਡਾਰ ਦੇ ਅਨਤੋਲ, ਅਨਮੁਲੜੀ ਵਸਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਇੰਦਾ। ਮਿਹਰ ਨਜ਼ਰ ਗਈ ਉਠ, ਨੇਤਰ ਨੈਣ ਨੈਣ ਨਿਹਾਲਿਆ। ਕਰ ਪਿਆਰ ਭਗਤ ਭਗਵਾਨ ਜਿਉਂ ਮਾਂ ਪੁੱਤ, ਸਾਚਾ ਮਾਰਗ ਇਕ ਸੁਖਾਲਿਆ। ਲੋਕਮਾਤ ਨਾ ਕੋਈ ਲੁਕ, ਹੁਕਮ ਹੁਕਮ ਵਿਚੋਂ ਪਰਗਟਾ ਲਿਆ। ਸਚ ਸੁਹੰਜਣੀ ਮੌਲੇ ਰੁੱਤ, ਰੁੱਤ ਰੁੱਤੜੀ ਵੇਖ ਵਖਾ ਲਿਆ। ਪੰਜ ਤਤ ਕਾਇਆ ਜਨਮੇ ਤਤਵ ਪੁੱਤ, ਸਤਿ ਸਰੂਪੀ ਬਣਤ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਰਾਮ ਧਾਰੋਂ ਰਾਮ ਪਏ ਉਠ, ਰਾਮ ਰੰਗ ਰਾਮ ਵੇਖਣਹਾਰ ਹੋਏ ਖ਼ੁਸ਼ਹਾਲਿਆ। ਸੁਣ ਸੰਦੇਸਾ ਧੁਰ ਦਾ ਏਕ, ਬਟਵਾਰਾ ਖ਼ੁਸ਼ੀ ਮਨਾਈਆ । ਤੇਰੇ ਹੱਥ ਮੇਰਾ ਭੇਤ, ਭੇਵ ਆਪਣਾ ਦੇਣਾ ਜਣਾਈਆ। ਤੇਰੀ ਸਰਨਾਈ ਮੇਰਾ ਹੇਤ, ਤੇਰੀ ਵਡਿਆਈ ਮੇਰੀ ਸਿਫ਼ਤ ਸਾਲਾਹੀਆ। ਦਰਸ਼ਨ ਸਦਾ ਲਵਾਂ ਪੇਖ, ਨੇਰਨ ਨੇਰਾ ਘਰ ਸਾਚੇ ਨਜ਼ਰੀ ਆਈਆ। ਨਿਉਂ ਨਿਉਂ ਬੰਦਨਾ ਕਰਾਂ ਆਦੇਸ਼, ਡੰਡਾਵਤ ਪਰਨਾਮ ਇਕੋ ਮੋਹੇ ਭਾਈਆ। ਸੋ ਰੁੱਤ ਮਹੀਨਾ ਨੌ ਜੇਠ, ਜਿਸ ਵੇਲੇ ਬਾਲਮੀਕ ਪ੍ਰਭ ਜਗਤ ਅੰਧੇਰਾ ਤਾਰੀਕ ਦਿਤੀ ਮਿਟਾਈਆ। ਮਿਟਿਆ ਅੰਧੇਰਾ ਚੜ੍ਹਿਆ ਚੰਦ, ਹੋਈ ਸਚ ਰੁਸ਼ਨਾਈਆ । ਅੰਮ੍ਰਿਤ ਰਸ ਇਕ ਅਨੰਦ, ਨਿਝਰ ਦਿਤਾ ਚੁਆਈਆ। ਪਰੇਮ ਪ੍ਰੀਤੀ ਅੰਦਰ ਗਾਏ ਛੰਦ, ਸੋਹੰ ਢੋਲਾ ਰਾਗ ਸੁਣਾਈਆ। ਕੂੜੀ ਕਿਰਿਆ ਹੋਈ ਖੰਡ ਖੰਡ, ਘਰ ਬ੍ਰਹਿਮੰਡ ਵੱਜੀ ਵਧਾਈਆ। ਨਾਤਾ ਤੁਟਾ ਜਗਤ ਰੰਡ, ਸੁਹਾਗਣ ਹੋ ਕੇ ਖ਼ੁਸ਼ੀ ਮਨਾਈਆ। ਦੋਏ ਜੋੜ ਇਕੋ ਮੰਗੀ ਮੰਗ,

❋

❋

ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭ ਤੇਰਾ ਮਿਲੇ ਸਦਾ ਸੰਗ, ਨਾਤਾ ਸਕੇ ਨਾ ਕੋਇ ਛੁਡਾਈਆ। ਜਿਸ ਵੇਲੇ ਆਵੇਂ ਵਿਚ ਵਰਭੰਡ, ਨਿਰਗੁਣ ਸਰਗੁਣ ਵੇਸ ਵਟਾਈਆ। ਮੇਰੇ ਨਾਲ ਆਪਣਾ ਪੱਲੂ ਲੈਣਾ ਗੰਢ, ਕੰਨੀ ਕੰਨੀ ਨਾਲ ਜੁੜਾਈਆ। ਤੇਰੇ ਪਰੇਮ ਪਿਆਰ ਦਾ ਵੱਜੇ ਸੱਚਾ ਤੰਦ, ਸਤਾਰ ਕਾਇਆ ਰਬਾਬ ਹਿਲਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਬਹਿਣਾ ਸਚ ਪਲੰਘ, ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਥਾਉਂ ਥਾਈਂਆ। ਸ੍ਰੀ ਭਗਵਾਨ ਹੋ ਦਿਆਲ, ਸ਼ਬਦੀ ਸ਼ਬਦ ਜਣਾਇੰਦਾ। ਉਠ ਲਾਡਲੇ ਮੇਰੇ ਲਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜੁਗ ਦੀ ਤੇਰੀ ਵੇਖੇ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਸਤਿਗੁਰ ਮਿਲ ਕੇ ਜੋ ਕੀਤਾ ਸਵਾਲ, ਸੋ ਇਛਿਆ ਤੇਰੀ ਭਿਛਿਆ ਨਾਲ ਮਿਲਾਇੰਦਾ। ਕਿਰਪਾ ਕਰੇ ਹੋ ਕਿਰਪਾਲ, ਕਿਰਪਾਨਿਧਾਨ ਵੇਖ ਵਖਾਇੰਦਾ। ਕਲਜੁਗ ਅੰਤ ਕਰੇ ਪਰਵਾਨ, ਸਚ ਪਰਵਾਨਾ ਨਾਮ ਫੜਾਇੰਦਾ। ਜਿਸ ਵੇਲੇ ਤੇਰਾ ਨੇੜੇ ਆਵੇ ਕਾਲ, ਵੇਲਾ ਵਕਤ ਜਗਤ ਪੰਧ ਮੁਕਾਇੰਦਾ। ਓਸ ਵੇਲੇ ਕਰੇ ਫੇਰ ਸੰਭਾਲ, ਮਿਹਰ ਨਜ਼ਰ ਅੱਖ ਉਠਾਇੰਦਾ। ਘਰ ਜਾ ਕੇ ਬਾਂਹੋਂ ਫੜ ਆਪ ਉਠਾਲ, ਪਿਛਲਾ ਲੇਖਾ ਯਾਦ ਕਰਾਇੰਦਾ। ਮੁਰਸ਼ਦ ਹੋ ਕੇ ਪੁਛੇ ਹਾਲ, ਮੁਰੀਦ ਆਪਣੇ ਗਲੇ ਲਗਾਇੰਦਾ। ਕੂੜੀ ਕਿਰਿਆ ਵਹਿਣ ਨਾ ਦੇਵੇ ਤਾਲ, ਤਲਵਾੜਾ ਆਪਣੇ ਨਾਮ ਸੁਣਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਸੱਦਾ ਦੇ ਹੋਵੇ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਇੰਦਾ। ਯਾਰਾਂ ਵਿਚੋਂ ਲੱਭੇ ਯਾਰ, ਯਾਰਾਨਾ ਪਿਛਲਾ ਵੇਖ ਵਖਾਇੰਦਾ। ਬਾਲਮੀਕ ਦਾ ਮਿੱਤਰ ਸਰਦਾਰ, ਠੱਗਾਂ ਵਿਚੋਂ ਠੱਗ ਇਕੋ ਇਕ ਵਡਿਆਇੰਦਾ। ਜਿਸ ਦਾ ਵਿਛੋੜਾ ਹੋਇਆ ਪਿਛਲੀ ਰਾਤ, ਦੂਜੇ ਦਿਨ ਮੇਲ ਨਾ ਕੋਇ ਮਿਲਾਇੰਦਾ। ਉਸ ਦੀ ਕੋਝੀ ਕਮਲੀ ਜਾਤ, ਕੁਲਹੀਣ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਕੁਲਹੀਣ ਜਾਤ ਕੁਲਾਲ, ਨੀਚਾਂ ਵਿਚੋਂ ਨੀਚ ਨਜ਼ਰੀ ਆਈਆ। ਬਾਲਮੀਕ ਦਾ ਪਰੇਮ ਪਿਆਰ, ਸੱਜਣ ਸੱਜਣਾਂ ਦਾ ਸੰਗ ਨਿਭਾਈਆ। ਜਿਸ ਵੇਲੇ ਸਾਹਿਬ ਹੋਇਆ ਕਿਰਪਾਲ, ਮਿਹਰ ਨਜ਼ਰ ਉਠਾਈਆ। ਸੁਰਤੀ ਸੁਰਤ ਦਿਤੀ ਸੰਭਾਲ, ਮੂਰਤ ਅਕਾਲ ਇਕੋ ਇਕ ਦਰਸਾਈਆ। ਸਚ ਬੇਨੰਤੀ ਮੰਨ ਸਵਾਲ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਅਗੰਮੀ ਆਵਾਜ਼ ਆਈ ਵਿਚੋਂ ਆਕਾਸ਼, ਧੁਨ ਨਾਦ ਇਕੋ ਇਕ ਸਮਝਾਈਆ। ਲੇਖਾ ਲਿਖ ਨਾਲ ਕਲਮ ਦਵਾਤ, ਮੇਲ ਮਿਲਾਉਣਾ ਪਾਣੀ ਸ਼ਾਹੀਆ। ਜਿਸ ਨਾਲ ਤੇਰੀ ਉਪਜੇ ਸ਼ਾਖ਼, ਸ਼ਹਿਨਸ਼ਾਹ ਆਪਣਾ ਹੁਕਮ ਸਮਝਾਈਆ। ਬਾਲਮੀਕ ਹੌਲੀ ਜਿਹੀ ਦਿਤਾ ਆਖ, ਆਪਣੇ ਦੋਸਤ ਦਿਤਾ ਬਤਾਈਆ। ਤੂੰ ਮੇਰਾ ਦੇਣਾ ਸਾਥ, ਮਦਦਗੀਰ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸਾਚੀ ਕਰਨੀ ਨਵ ਜੇਠ, ਤ੍ਰੇਤਾ ਜੁਗ ਮਿਲੇ ਵਡਿਆਈਆ। ਪਰਮ ਪੁਰਖ ਪ੍ਰਭ ਕਰਿਆ ਹੇਤ, ਹਿਤਕਾਰੀ ਫੇਰਾ ਪਾਈਆ। ਵੇਖ ਵਖਾਏ ਸੱਜਣ ਆਪਣੇ ਦੇਸ, ਦਿਸ਼ਾ ਕੋਨਾ ਵੰਡ ਵੰਡਾਈਆ। ਜਿਸ ਨਾਲ ਅਗਲਾ ਲਿਖਣਾ ਲੇਖ, ਲੇਖਾ ਚੁਕਾਉਣਾ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਾਲਮੀਕ ਦਾ ਮਿੱਤਰ ਯਾਰ, ਇਕੋ ਸੰਗੀ ਨਜ਼ਰੀ ਆਇੰਦਾ। ਜਿਸ ਨਾਲ ਕੌਲ ਕੀਤਾ ਇਕਰਾਰ, ਬਿਨ ਅੱਖਰਾਂ ਲੇਖ ਪਰਗਟਾਇੰਦਾ। ਉਠ ਸੱਜਣ ਜਾ ਬਾਜ਼ਾਰ, ਸਾਚਾ ਰਾਹ ਇਕ ਸਮਝਾਇੰਦਾ। ਕਰ ਕੇ ਆ ਵਣਜ ਵਪਾਰ, ਸੌਦਾ ਹੱਟ

❋

❋

ਵਖਾਇੰਦਾ । ਇਕ ਲੈ ਕੇ ਆ ਕਲਮ ਦਵਾਤ, ਸ਼ਾਹੀ ਸੋਹਣੀ ਬਣਤ ਬਣਾਇੰਦਾ। ਢਾਈ ਘੜੀ ਤੇਰੇ ਉਤੇ ਰਹੇ ਵਿਸ਼ਵਾਸ਼, ਧੀਰਜ ਤੇਰੇ ਨਾਲ ਬੰਧਾਇੰਦਾ। ਜੇ ਮੇਰੀ ਪੂਰੀ ਕਰੇਂ ਆਸ, ਆਸਾ ਤੇਰੀ ਅੱਗੇ ਵਧਾਇੰਦਾ। ਮੈਨੂੰ ਪਰਮੇਸ਼ਵਰ ਮਿਲਿਆ ਖ਼ਾਸ, ਜੋ ਖ਼ਾਲਸ ਨਿਰਗੁਣ ਨਜ਼ਰੀ ਆਇੰਦਾ। ਉਹਦੇ ਨਾਲ ਤੇਰਾ ਬਣਾਵਾਂ ਸਾਥ, ਜੋ ਸਗਲਾ ਸੰਗ ਨਿਭਾਇੰਦਾ। ਤੇਰੀ ਨੀਚੋਂ ਉਚੀ ਕਰੇ ਜਾਤ, ਜਾਤ ਆਪਣੀ ਆਪ ਦਰਸਾਇੰਦਾ। ਓਸੇ ਵੇਲੇ ਕੁਲਾਲ ਹੱਥ ਨਾਲ ਮਿਲਾਇਆ ਹਾਥ, ਬਾਲਮੀਕ ਦਸਤ ਬਦਸਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਧੁਰ ਦਾ ਲੇਖਾ ਕਲਮ ਸ਼ਾਹੀ, ਕਾਗ਼ਜ਼ ਦਏ ਵਡਿਆਈਆ। ਜਿਸ ਨਾਲ ਸ਼ਹਾਦਤ ਪਾਈ ਧੁਰ ਦੀ ਗਵਾਹੀ, ਨਾ ਕੋਈ ਮੇਟੇ ਮੇਟ ਮਿਟਾਈਆ। ਸੱਜਣ ਤੇਰਾ ਮੇਲਾ ਸ਼ਹਿਨਸ਼ਾਹੀ, ਆਪਣੇ ਨਾਲ ਦਿਆਂ ਕਰਾਈਆ। ਕਲਜੁਗ ਅੰਤਮ ਦੱਸ ਕੇ ਗਿਆ ਗੋਸਾਈਂ, ਹੋਵੇ ਸਚ ਸਹਾਈਆ। ਮਰਨ ਤੋਂ ਪਹਿਲਾਂ ਇਕ ਵੇਰਾਂ ਲਵਾਂ ਬਚਾਈ, ਜੀਵਣ ਵਿਚੋਂ ਜੀਵਣ ਆਪ ਬਦਲਾਈਆ। ਤ੍ਰੇਤੇ ਲਿਖਿਆ ਲੇਖ ਕੋਈ ਮੇਟ ਨਾ ਸਕੇ ਰਾਈ, ਰਹਿਮਤ ਆਪਣੀ ਆਪ ਕਮਾਈਆ। ਤੇਰੇ ਦਵਾਰੇ ਮੇਰੇ ਪਰੇਮ ਦੀ ਵੱਜੇ ਵਧਾਈ, ਪ੍ਰੀਤਮ ਢੋਲਾ ਰਾਗ ਸੁਣਾਈਆ। ਤੈਨੂੰ ਮੈਨੂੰ ਦੋਹਾਂ ਸਮਝ ਰਹੇ ਨਾ ਕਾਈ, ਕਾਇਆ ਮੰਦਰ ਅੰਦਰ ਵੇਖਣਹਾਰਾ ਚਾਈਂ ਚਾਈਂਆ। ਨਿਰਗੁਣ ਬਣ ਕੇ ਆਵੇ ਪਾਂਧੀ ਰਾਹੀ, ਜੋਤੀ ਸ਼ਬਦੀ ਵੇਸ ਵਟਾਈਆ। ਪੂਰਬ ਜਨਮ ਦੇ ਸੱਜਣ ਮਿੱਤਰ ਦੋਵੇਂ ਲਏ ਮਿਲਾਈ, ਵਿਛੋੜਾ ਪਿਛਲਾ ਆਪ ਚੁਕਾਈਆ। ਸਚ ਸੁਹੇਲਾ ਆਪਣੀ ਗੋਦ ਲਏ ਉਠਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਆਪਣਾ ਹੱਥ ਟਿਕਾਵੇ ਠਾਕਰ, ਦੋ ਜਹਾਨਾਂ ਵੇਖ ਵਖਾਇੰਦਾ। ਜੋਧਾ ਸੂਰਬੀਰ ਵਡ ਬਹਾਦਰ, ਮਹਾਂਬਲੀ ਰੂਪ ਵਟਾਇੰਦਾ। ਕਰਤਾ ਕਰੀਮ ਹੋਏ ਕਾਦਰ, ਕਾਇਨਾਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਮਰਨ ਵਿਚੋਂ ਆਪਣਾ ਮਰਨ ਜਣਾਇੰਦਾ। ਮਰਨ ਵਿਚੋਂ ਨਾ ਹੋਵੇ ਮੁਰਦਾ, ਮੁਰਸ਼ਦ ਦੇਵੇ ਮਾਣ ਵਡਿਆਈਆ। ਜਿਸ ਦਾ ਮੰਤਰ ਇਕੋ ਫੁਰਦਾ, ਫੁਰਨੇ ਸਾਰੇ ਬੰਦ ਕਰਾਈਆ। ਉਹ ਲੇਖਾ ਜਾਣੇ ਧੁਰ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਵੇਲੇ ਜਨ ਭਗਤਾਂ ਬੇੜਾ ਵੇਖੇ ਰੁੜ੍ਹਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਫੇਰਾ ਪਾਈਆ। ਇਹੋ ਖੇਲ ਸਾਚੇ ਗੁਰ ਦਾ, ਧੁਰ ਮਸਤਕ ਵੇਖ ਵਖਾਈਆ। ਵੇਖੋ ਮੇਲ ਕਿਵੇਂ ਜੁੜਦਾ, ਤ੍ਰੇਤਾ ਜੁਗ ਦਏ ਗਵਾਹੀਆ। ਪਰਮ ਪੁਰਖ ਦਾ ਲੇਖ ਕਦੇ ਨਾ ਖੁਰਦਾ, ਨਾ ਕੋਈ ਅੱਖਰ ਸਕੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲਮੀਕ ਦਏ ਵਡਿਆਈਆ। ਬਾਲਮੀਕ ਸੁਣ ਅਗਲੇ ਪਿਛਲੇ ਬਾਲ, ਹਰਿ ਬਾਲਮ ਆਪ ਜਣਾਈਆ। ਨਿਰਗੁਣ ਤੇਰਾ ਬਣ ਦਲਾਲ, ਸਰਗੁਣ ਹੋਏ ਸਹਾਈਆ। ਪਿਛਲਾ ਲੇਖਾ ਚੁੱਕਿਆ ਕਾਲ, ਅੱਗੇ ਜੰਜਾਲ ਨਾ ਕੋਇ ਜਣਾਈਆ। ਸਾਚਾ ਮੰਦਰ ਸੱਚੀ ਧਰਮਸਾਲ, ਘਰ ਠਾਕਰ ਦਏ ਵਖਾਈਆ । ਤੇਰਾ ਮਿੱਤਰ ਪਿਆਰਾ ਪਿਛਲਾ ਭਾਲ, ਸੋਹਣਾ ਜੋੜ ਜੁੜਾਈਆ। ਦੋਹਾਂ ਵੇਖ ਹੋਏ ਨਿਹਾਲ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਇਕ ਅਖਵਾਈਆ। ਵਡ ਦਾਤਾ ਹਰਿ ਗੋਬਿੰਦ, ਗਹਿਰ ਗੰਭੀਰ ਅਖਵਾਇੰਦਾ। ਜਨਮ ਜਨਮ ਦੀ ਮੇਟ ਕੇ ਚਿੰਦ, ਚਿੰਤਾ ਚਿਖਾ ਰੋਗ ਸਰਬ ਮਿਟਾਇੰਦਾ। ਦਾਤਾ ਦਾਨੀ ਬਣ ਕੇ ਗੁਣੀ ਗਹਿੰਦ, ਵਸਤ ਅਮੋਲਕ ਇਕ ਵਰਤਾਇੰਦਾ। ਭਗਤ

❋

❋

ਭਗਵਾਨ ਬਣਾ ਅਨਾਦੀ ਬਿੰਦ, ਸੁਤ ਦੁਲਾਰੇ ਗੋਦ ਉਠਾਇੰਦਾ। ਲੇਖਾ ਜਾਣੇ ਜੀਉਂ ਪਿੰਡ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਵਿਚ ਤ੍ਰੇਤੇ ਜੰਗਲ, ਜੂਹ ਪਹਾੜ ਦਏ ਵਡਿਆਈਆ। ਬਾਲਮੀਕ ਦਾ ਮਿੱਤਰ ਸਿੰਘ ਮੰਗਲ, ਨੀਚਾਂ ਵਿਚੋਂ ਨੀਚ ਨਜ਼ਰੀ ਆਈਆ। ਜਿਸ ਨੂੰ ਪਰੇਮ ਪਿਆਰ ਦਾ ਪਿਆ ਸੱਚਾ ਸੰਗਲ, ਦੁਆਪਰ ਕਲਜੁਗ ਸਕਿਆ ਨਾ ਕੋਇ ਤੁੜਾਈਆ। ਜਿਸ ਦੇ ਵਿਚ ਕੋਈ ਨਾ ਗੁੰਝਲ, ਘੁੰਡੀ ਬੰਦ ਨਾ ਕੋਇ ਵਖਾਈਆ। ਪ੍ਰਭ ਆਪਣੀ ਲਗਾ ਕੇ ਆਪੇ ਉਂਗਲ, ਹੌਲੀ ਹੌਲੀ ਰਿਹਾ ਚਲਾਈਆ। ਜਗਤ ਅੰਧੇਰਾ ਮੇਟ ਕੇ ਧੁੰਦਲ, ਸਚ ਚੰਦ ਕਰੇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕੇ ਕੂੜੀ ਬੁੱਕਲ, ਬੁਰਕਾ ਮਾਇਆ ਦਏ ਹਟਾਈਆ। ਕਰੇ ਪਿਆਰ ਜਿਉਂ ਪਿਉ ਪੁੱਤਰ, ਪਿਤਾ ਪੂਤ ਗੋਦ ਉਠਾਈਆ। ਸੱਜਣਾਂ ਨਾਲ ਸੱਜਣ ਮਿਲ ਕੇ ਕਹਿਣ ਸ਼ੁਕਰ, ਸ਼ੁਕਰੀਆ ਤੇਰਾ ਨਾਮ ਨਜ਼ਰੀ ਆਈਆ। ਪੁਰਖ ਅਕਾਲ ਕੀਤਾ ਕੌਲ ਨਾ ਗਿਆ ਮੁੱਕਰ, ਮੁਕੰਮਲ ਆਪਣੀ ਕਾਰ ਕਮਾਈਆ। ਨਿਰਗੁਣ ਧਾਰੋਂ ਆਪੇ ਉਤਰ, ਸਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਨਵ ਜੇਠ ਕਹੇ ਮੇਰੀ ਮੌਲੀ ਰੁੱਤ, ਘੜੀ ਸੁਹੰਜਣੀ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਪੂਰਬ ਲੇਖਾ ਲਿਆ ਪੁਛ, ਪੜਦਾ ਉਹਲਾ ਆਪ ਉਠਾਈਆ। ਭਗਤਾਂ ਭਗਤੀ ਪੈਂਡਾ ਗਿਆ ਮੁੱਕ, ਅੱਗੇ ਕਰੇ ਨਾ ਕੋਇ ਪੜ੍ਹਾਈਆ। ਯਾਦ ਕਰਾਏ ਪਿਛਲੀ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਧਾਰ ਓਸੇ ਦਾ ਸੁਤ, ਅਬਿਨਾਸ਼ੀ ਅਚੁਤ ਵੇਖ ਵਖਾਈਆ। ਸੁਫਲ ਕਰਾਏ ਜਨਨੀ ਕੁੱਖ, ਦੇਵੇ ਵਡਿਆਈ ਧੰਨ ਜਣੇਂਦੀ ਮਾਈਆ। ਕੂੜੀ ਕਿਰਿਆ ਜੜ ਦੇਵੇ ਪੁੱਟ, ਸਤਿ ਸਚ ਸੁਚ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚਾ ਕਹੇ ਮੇਰੇ ਪੁਰਖ ਅਗੰਮ, ਅਗੰਮ ਤੇਰੀ ਵਡਿਆਈਆ। ਕਿਸ ਬਿਧ ਬੇੜਾ ਰਿਹੋਂ ਬੰਨ੍ਹ, ਸਚ ਸੁਚ ਦੇ ਸਮਝਾਈਆ। ਕਰੇਂ ਪਿਆਰ ਬਣ ਕੇ ਜਨਨੀ ਜਨ, ਧੁਰ ਦੀ ਗੋਦੀ ਆਪ ਉਠਾਈਆ। ਸਾਚਾ ਰਾਗ ਸੁਣਾਏਂ ਕੰਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜਗਤ ਵਾਸਨਾ ਮੇਟ ਕੇ ਮਨ, ਮਨ ਕਾ ਮਣਕਾ ਦਿਤਾ ਭਵਾਈਆ। ਨਾਤਾ ਤੁਟਿਆ ਕੂੜੇ ਤਨ, ਤਨ ਦਾ ਮਾਲਕ ਇਕੋ ਨਜ਼ਰੀ ਆਈਆ। ਜਿਸ ਨੂੰ ਮਿਲਿਆਂ ਕੋਈ ਨਾ ਦੇਵੇ ਡੰਨ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਖਵਾਈਆ। ਭਗਤ ਸੁਹੇਲਾ ਏਕੰਕਾਰ, ਇਕ ਇਕੱਲਾ ਹਰਿ ਅਖਵਾਇੰਦਾ। ਲੇਖਾ ਜਾਣੇ ਜੁਗ ਚੌਕੜੀ ਚਾਰ, ਨੌ ਸੌ ਚੁਰਾਨਵੇ ਜੁਗ ਆਪਣਾ ਹੁਕਮ ਵਰਤਾਇੰਦਾ। ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਨਾਮ ਧਿਆਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਸ਼ਾਸਤਰ ਸਿਮਰਤ ਖਾਣੀ ਬਾਣੀ ਬੋਲ ਜੈਕਾਰ, ਅੰਜੀਲ ਕੁਰਾਨਾ ਤੀਸ ਬਤੀਸਾ ਕਲਮਾ ਨਬੀ ਪੜ੍ਹਾਇੰਦਾ। ਲੋਕ ਪਰਲੋਕ ਦੋ ਜਹਾਨ ਚੌਦਾਂ ਤਬਕ ਪਾਵੇ ਸਾਰ, ਚੌਦਾਂ ਵਿਦਿਆ ਮੂਲ ਸਮਝਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਦੇ ਹੁਲਾਰ, ਆਲਮ ਉਲਮਾ ਖੋਜ ਖੁਜਾਇੰਦਾ। ਸਚ ਦਵਾਰ ਖੋਲ੍ਹ ਕਿਵਾੜ, ਠਾਕਰ ਸਵਾਮੀ ਫੇਰਾ ਪਾਇੰਦਾ। ਤ੍ਰੇਤੇ ਜੁਗ ਦਾ ਕੀਤਾ ਉਧਾਰ, ਕਲਜੁਗ ਅੰਤਮ ਮਕਰੂਜ਼ ਆਪਣਾ ਕਰਜ਼ਾ ਲਾਹਿੰਦਾ। ਪਾਲ ਸਿੰਘ ਦਾ ਪਲ ਪਲ ਪਿਆਰ, ਬਲ ਬਲ ਬਲਹਾਰੀ ਜਾ ਖ਼ੁਸ਼ੀ ਮਨਾਇੰਦਾ। ਮੰਗਲ ਸਿੰਘ

❋

❋

ਦਾ ਪਿਛਲਾ ਯਾਰ, ਯਾਰਾਂ ਵਿਚੋਂ ਯਾਰਾਨਾ ਇਕੋ ਸਚ ਸਮਝਾਇੰਦਾ। ਜਿਸ ਵਿਚ ਮਿਲੇ ਆਪ ਨਿਰੰਕਾਰ, ਨਿਰਗੁਣ ਆਪਣਾ ਰੰਗ ਰੰਗਾਇੰਦਾ । ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਦਏ ਦੀਦਾਰ, ਦਰਸ ਅਦਰਸ਼ ਇਕੋ ਇਕ ਵਖਾਇੰਦਾ। ਸਦ ਰੁੱਤ ਸੁਹੰਜਣੀ ਮੌਲੀ ਰਹੇ ਬਹਾਰ, ਗ਼ੁਲਸ਼ਨ ਧੁਰ ਦਾ ਇਕ ਮਹਿਕਾਇੰਦਾ। ਨਵ ਜੇਠ ਵਾਰ ਥਿਤ ਆਪ ਵਿਚਾਰ, ਪਰਵਿਸ਼ਟਾ ਆਪਣੇ ਰੰਗ ਰੰਗਾਇੰਦਾ। ਰਵ ਸਸ ਸੂਰਜ ਚੰਨ ਮੰਡਲ ਮੰਡਪ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਖਾਣੀ ਬਾਣੀ ਮਾਇਆ ਤਤ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਣ ਗੰਧਰਬ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਮਸਕਾਰ, ਨਮੋ ਨਮੋ ਨਮੋ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਸਾਚੀ ਕਰਨੀ ਆਪਣੇ ਹੱਥ ਰਖਾਇੰਦਾ।

੧੦ ਜੇਠ ੨੦੨੧ ਬਿਕ੍ਰਮੀ ਗੁਰਬਖ਼ਸ਼ ਸਿੰਘ ਨਵਤੇਜ ਸਿੰਘ ਨਾਲ ਪ੍ਰੀਤ ਲੜੀ ਜ਼ਿਲਾ ਅੰਮ੍ਰਿਤਸਰ

ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੇ ਬੱਚੇ, ਨਿਰਗੁਣ ਸਰਗੁਣ ਦਏ ਵਡਿਆਈਆ। ਪੰਜ ਤਤ ਕਾਇਆ ਢਾਲੇ ਸੰਚੇ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਮਾਰਗ ਦੱਸੇ, ਧੁਰ ਸੰਦੇਸਾ ਇਕ ਸੁਣਾਈਆ। ਪਰੇਮ ਪ੍ਰੀਤੀ ਰੰਗ ਅਗੰਮੜੇ ਰੱਤੇ, ਰੰਗ ਰੰਗੀਲਾ ਵਡ ਵਡਿਆਈਆ। ਸ੍ਰਿਸ਼ਟ ਸਬਾਈ ਜਣਾਏ ਇਕੋ ਮੱਤੇ, ਬੁਧ ਬਿਬੇਕ ਦਏ ਕਰਾਈਆ। ਮਾਣਸ ਮਾਨੁਖ ਬਖ਼ਸ਼ੇ ਹੱਕੇ, ਹਕੀਕਤ ਆਪਣੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਤ ਨਵਿਤ ਆਪਣੀ ਖੇਲ ਵਖਾਈਆ। ਨਿਤ ਨਵਿਤ ਖੇਲ ਕਰੇ ਕਰਤਾਰ, ਹਰਿ ਕਰਤਾ ਕੁਦਰਤ ਵੇਖ ਵਖਾਇੰਦਾ। ਲੇਖਾ ਜਾਣੇ ਜੁਗ ਚੌਕੜੀ ਚਾਰ, ਚਾਰੇ ਖਾਣੀ ਬਾਣੀ ਭੇਵ ਚੁਕਾਇੰਦਾ। ਸਚ ਸੰਦੇਸਾ ਦੇ ਦੇ ਵਾਰੋ ਵਾਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਾਚੀ ਸਿਖਿਆ ਪਾਏ ਭਿਛਿਆ ਕਾਤਬ ਬਣ ਕੇ ਬਣੇ ਲਿਖਾਰ, ਨਾਤਾ ਜੋੜੇ ਕਾਗ਼ਜ਼ ਕਲਮ ਸ਼ਾਹੀਆ। ਮਤ ਬੁਧ ਕਰੇ ਵਿਚਾਰ, ਮਨ ਮਮਤਾ ਡੇਰਾ ਢਾਹੀਆ। ਸਰਬ ਜੀਆਂ ਦਾ ਇਕ ਪਿਆਰ, ਆਤਮ ਪਰਮਾਤਮ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਖਾਈਆ। ਸਾਚਾ ਹੁਕਮ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ । ਸਾਚੇ ਪੁਰਸ਼ਾਂ ਸਾਚਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਬੱਤੀ ਦੰਦ ਸੁਣਾਣ, ਢੋਲਾ ਇਕੋ ਰਾਗ ਅਲਾਈਆ । ਸਤਿ ਸਤਿਵਾਦੀ ਦੱਸਣ ਇਕ ਨਿਸ਼ਾਨ, ਰਹਿਬਰ ਬਣ ਕੇ ਰਾਹ ਦੇਣ ਦਰਸਾਈਆ। ਸਤਿ ਸਤਿਵਾਦੀ ਬਖ਼ਸ਼ੇ ਸਚ ਗਿਆਨ, ਕੂੜੀ ਕਿਰਿਆ ਡੇਰਾ ਢਾਹੀਆ। ਪਤਿਪਰਮੇਸ਼ਵਰ ਇਨਸਾਨਾਂ ਵਿਚੋਂ ਇਨਸਾਨ ਨਾਦਾਨਾਂ ਵਿਚੋਂ ਨਾਦਾਨ, ਮਿਹਰਵਾਨਾਂ ਵਿਚੋਂ ਮਿਹਰਵਾਨ ਅਖਵਾਈਆ। ਉਸ ਦਾ ਕਲਮਾ ਸਚ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਦੀਨ ਮਜ਼੍ਹਬ ਦੱਸੇ ਈਮਾਨ, ਸਾਚੀ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਬਰਦਾ, ਬੰਦੀਖ਼ਾਨਾ ਪੰਜ ਤਤ ਚੋਲਾ ਇਕ ਸਮਝਾਈਆ । ਕਰ ਪਰਕਾਸ਼ ਨੂਰ ਚੜ੍ਹਾਏ ਅਗੰਮੀ ਚੰਦਾ, ਸੂਰਜ ਚੰਦ ਨੈਣ ਸ਼ਰਮਾਈਆ। ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡਾ, ਬ੍ਰਹਿਮੰਡ ਖੰਡ ਪੁਰੀ ਆਕਾਸ਼

❋

❋

ਪਰਕਾਸ਼ ਆਪਣਾ ਖੇਲ ਵਖਾਈਆ। ਸ਼ਬਦ ਨਾਦ ਧੁਨ ਸਚ ਸੁਣਾਏ ਛੰਦਾ, ਧੁਰ ਦਾ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਧਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਰਹੇ ਜਸ ਗਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਉਚੀ ਕੂਕਣ ਕਰਨ ਪੁਕਾਰ, ਹਾਹਾਕਾਰ ਰਹੇ ਸੁਣਾਈਆ। ਬਿਨ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਾਚਾ ਕਰੇ ਨਾ ਕੋਇ ਪਿਆਰ, ਪਰੇਮ ਪ੍ਰੀਤੀ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਸ੍ਰਿਸ਼ਟ ਸਬਾਈ ਗਈ ਹਾਰ, ਸਚ ਵਿਚਾਰ ਨਜ਼ਰ ਕਿਸੇ ਨਾ ਆਈਆ। ਸੱਚੇ ਗੁਰਮੁਖ ਕਰ ਤਿਆਰ, ਜਿਨ੍ਹਾਂ ਅੰਦਰ ਇਕ ਅਧਾਰ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਸਾਚੀ ਸਿਖਿਆ ਸਚ ਸਿਖਾਲ, ਕਾਇਆ ਮੰਦਰ ਅੰਦਰ ਨਜ਼ਰੀ ਆਏ ਧਰਸਸਾਲ, ਇੱਟਾਂ ਪੱਥਰ ਪਾਹਨ ਪੂਜਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਨੁਖਤਾ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਕਰਦੇ ਰਹੇ ਜੁਗ, ਨਿਤ ਨਵਿਤ ਵੇਸ ਵਟਾਈਆ। ਅੰਤਮ ਸਭ ਦੀ ਔਧ ਗਈ ਪੁਗ, ਥਿਰ ਰਹਿਣ ਕੋਇ ਨਾ ਪਾਈਆ। ਕਾਇਆ ਮਾਟੀ ਲੋਕਮਾਤ ਗਏ ਸੁੱਟ, ਪੰਜ ਤਤ ਕਾਇਆ ਮੜੀ ਗੋਰ ਦਬਾਈਆ। ਸਚ ਪਿਆਰ ਦੀ ਮੌਲੀ ਰਹੀ ਰੁੱਤ, ਜੋ ਸਚ ਫੁਲਵਾੜੀ ਗਏ ਲਗਾਈਆ। ਸਾਚੇ ਕਰਮਾਂ ਪਿਛੇ ਕਰਨੀ ਦੀ ਹੋਵੇ ਪੁਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਬੋਲ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਕੂੜੀ ਕਿਰਿਆ ਵੱਜਣਾ ਢੋਲ, ਨਾ ਕੋਈ ਸਕੇ ਮਾਤ ਬਚਾਈਆ। ਸਤਿ ਵਸਤ ਨਾ ਕਿਸੇ ਕੋਲ, ਜੂਠ ਝੂਠ ਘਰ ਘਰ ਡੇਰਾ ਲਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਰੇ ਵੇਖਣੇ ਫੋਲ, ਵਸਤ ਅਮੋਲਕ ਹੱਟ ਨਾ ਕੋਇ ਵਰਤਾਈਆ। ਮਾਇਆ ਮਮਤਾ ਹੋਵੇ ਘੋਲ, ਹਉਮੇ ਹੰਗਤਾ ਗੜ੍ਹ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪੜਦਾ ਆਪ ਚੁਕਾਈਆ। ਸਾਚਾ ਪੜਦਾ ਚੁੱਕੇ ਮਾਤ, ਉਹਲਾ ਰਹਿਣ ਕੋਇ ਨਾ ਪਾਈਆ। ਚਾਰ ਵਰਨਾਂ ਨਜ਼ਰੀ ਆਏ ਇਕੋ ਜਾਤ, ਦੀਨ ਮਜ਼੍ਹਬ ਸ਼ਰਅ ਨਾ ਕੋਇ ਲੜਾਈਆ। ਮਨ ਵਾਸਨਾ ਮਿਟੇ ਨਾਰ ਕਮਜਾਤ, ਕੁਲਖਣੀ ਆਪਣਾ ਰੂਪ ਛੁਪਾਈਆ। ਮਾਣਸ ਮਾਣਸ ਦੇਵੇ ਸਾਥ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੂਪ ਇਕੋ ਮੰਜ਼ਲ ਪੰਧ ਬੈਠੇ ਮੁਕਾਈਆ। ਸਚ ਨਗਾਰਾ ਵੱਜੇ ਚਾਰੇ ਕੂਟ, ਦਹਿ ਦਿਸ਼ਾ ਹੋਏ ਸ਼ਨਵਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਬਣਨ ਸੱਚੇ ਪੂਤ, ਸਪੂਤ ਧਰਨੀ ਧਰਤ ਧਵਲ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਮਾਰਗ ਇਕ ਸਮਝਾਈਆ। ਸਤਿ ਸਤਿਵਾਦੀ ਮਾਰਗ ਲੱਗੇ ਜਗ, ਨਵ ਨੌ ਚਾਰ ਖ਼ੁਸ਼ੀ ਮਨਾਈਆ। ਸ੍ਰਿਸ਼ਟ ਸਬਾਈ ਬੁਝੇ ਅੱਗ, ਹਉਮੇਂ ਹੰਗਤਾ ਰੋਗ ਚੁਕਾਈਆ। ਪਰੇਮ ਪਿਆਰ ਪ੍ਰੀਤੀ ਅੰਦਰ ਸਾਰੇ ਜਾਵਣ ਬੱਝ, ਦੂਈ ਦਵੈਤੀ ਡੇਰਾ ਢਾਹੀਆ। ਊਚ ਨੀਚ ਵੇਖਣ ਦੀ ਮਿਟ ਜਾਏ ਅੱਖ, ਪਰਤੱਖ ਸਭ ਨੂੰ ਇਕੋ ਰੂਪ ਨਜ਼ਰੀ ਆਈਆ। ਜੋ ਜਨਮਿਆ ਤਿਸ ਦਾ ਇਕੋ ਜਿਹਾ ਹੱਕ, ਛੋਟਾ ਵੱਡਾ ਦੀਨ ਦੁਨੀ ਰਹੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਵੇਲਾ ਵਕਤ ਸੁਹੰਜਣਾ ਦਏ ਸੁਹਾਈਆ। ਵੇਲਾ ਵਕਤ ਹੋਏ ਸੁਹੰਜਣਾ, ਲੋਕਮਾਤ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਮਿਲੇ ਇਕੋ ਮਜਨਾ, ਘਰ ਸਰੋਵਰ ਸਤਿ ਨੁਹਾਈਆ। ਕੂੜੀ ਕਿਰਿਆ ਭਾਂਡਾ ਸਭ ਦਾ ਭੱਜਣਾ, ਭੈ ਭਰਮ ਭੌ ਦਏ ਚੁਕਾਈਆ। ਸਚ ਪਰੇਮ ਅੰਦਰ ਕਰ ਮਘਨਾ, ਪ੍ਰੀਤੀ ਧੁਰ ਦੀ ਇਕ ਬੰਧਾਈਆ। ਲੇਖਾ ਚੁਕੇ ਆਅਲਾ ਅਦਨਾ, ਊਚ ਨੀਚ ਨਾ ਕੋਇ ਰਖਾਈਆ। ਸਭ ਦਾ ਪੜਦਾ ਇਕੋ ਜਿਹਾ ਕੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਈਆ। ਤੇਰੀ ਸਰਨਾ ਗੁਰ ਅਵਤਾਰ, ਨਿਤ ਨਵਿਤ ਸੇਵ ਕਮਾਈਆ। ਜੁਗ ਚੌਕੜੀ ਬੁਧੀਵਾਨ ਬਣ ਲਿਖਾਰ, ਕਾਗ਼ਜ਼ ਕਲਮ ਲੇਖਾ ਲਿਖਿਆ ਸ਼ਾਹੀਆ। ਸਦੀ ਚੌਧਵੀਂ ਸਚ ਗੁਫ਼ਤਾਰ, ਗੁਫ਼ਤ ਸ਼ੁਨੀਦ ਰਹੇ ਸ਼ਨਵਾਈਆ। ਲੇਖਾ ਲਿਖੇ ਸਾਂਝਾ ਯਾਰ, ਦਿਵਸ ਰੈਣ ਆਪਣੀ ਕਾਰ ਕਮਾਈਆ। ਜਗਤ ਅੰਦਰ ਜਗਤ ਪਿਆਰ, ਪਿਆਰ ਵਿਚੋਂ ਪਿਆਰ ਅੰਦਰ ਰਿਹਾ ਛੁਪਾਈਆ। ਜਿਸ ਪਿਆਰ ਵਿਚੋਂ ਮਿਲੇ ਸਾਂਝਾ ਯਾਰ, ਸਭ ਦਾ ਮੀਤ ਗੋਸਾਈਂਆ। ਸੋ ਛੱਪਰ ਛੰਨਾਂ ਵਸਿਆ ਬਾਹਰ, ਮਹਲ ਅਟੱਲ ਕੋਠੀ ਮੰਦਰ ਡੇਰਾ ਕੋਇ ਨਾ ਲਾਈਆ। ਜਿਸ ਦੀ ਰਸਨਾ ਜਿਹਵਾ ਬੱਤੀ ਦੰਦ ਕਰਨ ਗੁਫ਼ਤਾਰ, ਜਿਹਵਾ ਆਪਣਾ ਨਾਮ ਨਾਲ ਨਾਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਇਕੋ ਕਾਰ ਕਮਾਈਆ। ਸਚ ਪ੍ਰੀਤੀ ਪ੍ਰੀਤ ਲੜੀ, ਲੜੀ ਲੜੀ ਵਿਚੋਂ ਪਰਗਟਾਈਆ। ਕਵਣ ਵਿਦਿਆ ਲੋਕਮਾਤ ਪੜ੍ਹੀ, ਕਵਣ ਅੱਖਰ ਰਹੇ ਸਮਝਾਈਆ। ਕਵਣ ਮੰਜ਼ਲ ਅੰਤਰ ਆਤਮ ਚੜ੍ਹੀ, ਦੂਰ ਦੁਰਾਡਾ ਪੰਧ ਮੁਕਾਈਆ। ਕਵਣ ਪਰੇਮਣ ਅੱਗੇ ਖੜੀ, ਦੋਏ ਜੋੜ ਵਾਸਤਾ ਪਾਈਆ। ਕਵਣ ਕਹੇ ਸੁਲੱਖਣੀ ਘੜੀ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਕਵਣ ਮਨ ਵਾਸਨਾ ਬੰਨ੍ਹੇ ਅੜੀ, ਸਚ ਸੁਚ ਨਾ ਕੋਇ ਦ੍ਰਿੜਾਈਆ। ਕਵਣ ਕਹੇ ਸਤਿ ਸਰੂਪ ਨਾ ਕੋਇ ਹਰੀ, ਨਰ ਨਰਾਇਣ ਨਾ ਕੋਇ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਪ੍ਰੀਤ ਲੜੀ ਸਚ ਪ੍ਰੀਤ, ਕਵਣ ਧਾਰੋਂ ਲਈ ਪਰਗਟਾਈਆ। ਕਵਣ ਮਾਰਗ ਕਵਣ ਰੀਤ, ਕਵਣ ਰਹਿਬਰ ਰਾਹ ਰਹੀ ਵਖਾਈਆ । ਕਵਣ ਅੰਮ੍ਰਿਤ ਕਵਣ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਕਵਣ ਮੰਦਰ ਮਸਜਦ ਸ਼ਿਵਦਵਾਲੇ ਮੱਠ ਨਾਤਾ ਤੁਟੇ ਮਸੀਤ, ਮਸਲਾ ਇਕੋ ਇਕ ਸਮਝਾਈਆ। ਕਵਣ ਸਚ ਕਰੇ ਬਖ਼ਸ਼ੀਸ਼, ਗੁਰਬਖ਼ਸ਼ ਬਖ਼ਸ਼ਸ਼ ਇਕੋ ਦੇਣੀ ਦ੍ਰਿੜਾਈਆ। ਕਵਣ ਨਵਤੇਜ ਨਾਚੀਜ਼, ਸਚ ਦਹਿਲੀਜ਼ ਪੜਦਾ ਦੇਣਾ ਉਠਾਈਆ। ਕਵਣ ਬਰਖ਼ੁਰਦਾਰ ਬਣੇ ਅਜ਼ੀਜ਼, ਸੇਵਕ ਸੇਵਾ ਸਤਿ ਕਮਾਈਆ। ਕਵਣ ਰੱਖੇ ਵਡ ਤੌਫ਼ੀਕ, ਰਹਿਮਤ ਆਪਣੀ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਵੇਖੇ ਚਾਈਂ ਚਾਈਂਆ। ਪ੍ਰੀਤ ਲੜੀ ਕਵਣ ਮਿਲਾਪ, ਮੇਲਾ ਕਵਣ ਕਵਣ ਜਣਾਇੰਦਾ। ਕਵਣ ਸੱਜਣ ਕਵਣ ਸਾਥ, ਸਗਲਾ ਸੰਗ ਕਵਣ ਨਿਭਾਇੰਦਾ। ਕਵਣ ਸੰਦੇਸਾ ਦੇਵੇ ਆਖ, ਕਵਣ ਨਰੇਸ਼ਾ ਹੁਕਮ ਮਨਾਇੰਦਾ। ਕਵਣ ਲਹਿਣਾ ਦੇਣਾ ਚੁਕਾਏ ਜਾਤ ਪਾਤ, ਕਵਣ ਦੀਨ ਮਜ਼੍ਹਬ ਪੜਦਾ ਆਪ ਮਿਟਾਇੰਦਾ । ਕਵਣ ਵਖਾਏ ਰੂਹ ਬੁੱਤ ਪਾਕ, ਖ਼ਾਕੀ ਖ਼ਾਕ ਸੋਭਾ ਕਵਣ ਪਾਇੰਦਾ। ਕਵਣ ਕਰੇ ਬੁਧ ਬਿਬੇਕ ਪਿਛਲਾ ਲੇਖਾ ਕਰੇ ਬੇਬਾਕ, ਹਿਸਾਬ ਅਗਲਾ ਇਕ ਦਰਸਾਇੰਦਾ। ਕਵਣ ਸੋਹਣੀ ਸੁਹੰਜਣੀ ਹੋਏ ਕਤਾਬ, ਮੁਖਾਤਬ ਹੋ ਕੇ ਕਵਣ ਸਮਝਾਇੰਦਾ। ਕਵਣ ਸਜਦਾ ਕਰੇ ਆਦਾਬ, ਸੀਸ ਜਗਦੀਸ ਕਵਣ ਝੁਕਾਇੰਦਾ। ਕਵਣ ਮੰਜ਼ਲ

❋

❋

ਕਵਣ ਮਹਿਰਾਬ, ਮਹਿਬੂਬ ਕਵਣ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਿੱਤਰ ਇਕੋ ਇਕ ਬਣਾਇੰਦਾ। ਸੱਚਾ ਮਿੱਤਰ ਸੋ ਸੱਜਣ ਮੀਤ, ਚਾਰ ਵਰਨ ਦਏ ਵਡਿਆਈਆ। ਜਿਸ ਦਾ ਲੇਖਾ ਚੁਕਿਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਬੈਠਾ ਪੰਧ ਮੁਕਾਈਆ। ਇਕੋ ਰੰਗ ਸਮਝੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਸਤਿ ਸਚ ਦਾ ਬੋਲੇ ਗੀਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਪਰੇਮ ਪਿਆਰ ਦੀ ਮੰਗੇ ਦੇਵੇ ਭੀਖ, ਦੋ ਜਹਾਨਾਂ ਵਿਚੋਂ ਆਪਾ ਆਪਣੇ ਨਾਲ ਮਿਲਾਈਆ। ਸਚ ਪੁਰਸ਼ਾਂ ਦੀ ਸਾਚੀ ਰੀਤ, ਸਦਾ ਸਦਾ ਸਦ ਸਚ ਸੰਦੇਸ ਸੁਣਾਈਆ। ਸਾਚੀ ਸਿਖਿਆ ਲਈਏ ਸੀਖ, ਸਤਿ ਵਿਦਿਆ ਦੇਣੀ ਪੜ੍ਹਾਈਆ। ਪੜ੍ਹਿਆਂ ਵਿਚੋਂ ਉਤਮ ਸ੍ਰੇਸ਼ਟ ਮਿਲੇ ਪ੍ਰੀਤ, ਪ੍ਰੀਤ ਲੜੀ ਵਿਚੋਂ ਲੜੀ ਲੜੀ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥੋੜਾ ਜਿਹਾ ਜਗਤ ਸੰਦੇਸਾ ਜਾਗਤ ਵਿਚੋਂ ਜਣਾਈਆ। ਕਰਿਆ ਪਿਆਰ ਅੰਦਰ ਗੁਰਬਖ਼ਸ਼, ਸਿੰਘ ਨਾਮ ਵੱਜੇ ਵਧਾਈਆ। ਜਿਸ ਦੇ ਹਿਰਦੇ ਅੰਦਰ ਸਭ ਦਾ ਉਚਾ ਆਦਰਸ਼, ਸਰਬ ਦੇਵੇ ਵਡਿਆਈਆ। ਇਹੋ ਮਾਣਸ ਜਨਮ ਦਾ ਸੱਚਾ ਫ਼ਰਜ਼, ਸਭਨਾ ਮਿਲੇ ਚਾਈਂ ਚਾਈਂਆ। ਨਿਮਾਣਿਆਂ ਹੋ ਕੇ ਹੋਵੇ ਨਾ ਕਿਸੇ ਦਾ ਹਰਜ਼, ਵੱਡਾ ਹੋ ਕੇ ਨਿਕਿਆਂ ਲਏ ਉਠਾਈਆ। ਦਰਦੀ ਹੋ ਕੇ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ । ਸੋ ਸੂਰਬੀਰ ਵੱਡਾ ਮਰਦ, ਮਰਦਾਨਗੀ ਇਕੋ ਇਕ ਵਖਾਈਆ। ਕਿਸੇ ਦੇ ਸੀਸ ਚਲਣ ਨਾ ਦੇਵੇ ਛੁਰੀ ਕਰਦ, ਜ਼ੁਲਮ ਜ਼ਾਲਮ ਸਕੇ ਨਾ ਕੋਇ ਵਖਾਈਆ। ਹਉਮੇ ਹੰਗਤਾ ਕੂੜ ਕੂੜਿਆਰੀ ਕੱਢੇ ਮਰਜ਼, ਸਚ ਵਿਦਿਆ ਸਤਿ ਇਕ ਸਮਝਾਈਆ । ਇਹੋ ਖੇਲ ਪਰੇਮ ਪਿਆਰ ਪ੍ਰੀਤੀ ਦਾ ਅਸਚਰਜ, ਜੋ ਪ੍ਰੀਤ ਲੜੀ ਵਿਚੋਂ ਲੜੀ ਲੜੀ ਆਪਣੇ ਨਾਲ ਬੰਧਾਈਆ। ਨਵਤੇਜ ਲੇਖ ਲਿਖੇ ਹੋ ਨਿਧੜਕ, ਸੋਹਣੀ ਕਲਮ ਕਾਤਬ ਬਣ ਕੇ ਹੱਥ ਉਠਾਈਆ। ਪਾਰਬ੍ਰਹਮ ਦੀ ਕੋਈ ਖੋਲ੍ਹ ਨਾ ਵੇਖੇ ਫ਼ਰਦ, ਉਹਲਾ ਸਕੇ ਨਾ ਕੋਇ ਚੁਕਾਈਆ। ਮੇਲ ਮਿਲ ਕੇ ਮਿਟੀ ਹਰਸ, ਹਵਸ ਵਿਚੋਂ ਹਵਸ ਦਿਤੀ ਗਵਾਈਆ। ਸਭ ਦੇ ਉਤੇ ਸਾਂਝਾ ਕਰਨਾ ਤਰਸ, ਰਹਿਮਤ ਰੰਗ ਰੰਗਾਈਆ। ਸੁਹੰਜਣਾ ਵੇਲਾ ਸੱਜਣਾਂ ਹੋਇਆ ਦਰਸ, ਨੇਤਰ ਨੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪਿਆਰ ਪਰੇਮੀਆਂ ਵਿਚੋਂ ਇਕੋ ਵਸਤ ਝੋਲੀ ਪਾਈਆ।