ਪੁਸਤਕਾਲਾਭਾਗ ੧੬

੧੦ ਜੇਠ ੨੦੨੧ ਬਿਕ੍ਰਮੀ ਸਵਿੰਦਰ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ

ਸ਼ਬਦ ਗੁਰੂ ਵਡ ਬਲਵਾਨ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦੀ ਨੌਜਵਾਨ, ਜੋਬਨ ਰੱਤਾ ਵੇਸ ਵਟਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਮਾਰ ਧਿਆਨ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇਵੇ ਗਿਆਨ, ਨਾਮ ਸੰਦੇਸਾ ਇਕ ਸੁਣਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਮਿਟੇ ਨਿਸ਼ਾਨ, ਸਚ ਸੁਚ ਇਕ ਵਖਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਘਰ ਪਰਕਾਸ਼ ਕਰੇ ਜੋਤੀ ਮਹਾਨ, ਕੂੜ ਕੁੜਿਆਰਾ ਅੰਧ ਅੰਧਿਆਰਾ ਦੂਰ ਕਰਾਇੰਦਾ। ਸਾਚਾ ਮੰਦਰ ਸਾਢੇ ਤਿੰਨ ਹੱਥ ਵਖਾਏ ਮਕਾਨ, ਮਹਲ ਅਟੱਲ ਇਕੋ ਇਕ ਸੁਹਾਇੰਦਾ। ਅੰਮ੍ਰਿਤ ਰਸ ਪਿਆਵੇ ਆਣ, ਨਿਝਰ ਝਿਰਨਾ ਸਚ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਸਾਚਾ ਰੰਗ ਇਕ ਰੰਗਾਇੰਦਾ। ਸ਼ਬਦ ਗੁਰੂ ਗੁਰ ਦਾਤਾ ਸੂਰ, ਹਰਿ ਵੱਡਾ ਵਡ ਵਡਿਆਇੰਦਾ। ਆਦਿ ਜੁਗਾਦਿ ਜੁਗ ਚੌਕੜੀ ਹਾਜ਼ਰ ਹਜ਼ੂਰ, ਨਿਤ ਨਵਿਤ ਆਪਣਾ ਖੇਲ ਖਿਲਾਇੰਦਾ। ਸਚ ਭੰਡਾਰਾ ਸਦਾ ਭਰਪੂਰ, ਅਤੋਟ ਅਤੁਟ ਆਪ ਵਰਤਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਜ਼ਰੂਰ, ਜਾਹਰਾ ਆਪਣੀ ਕਲ ਵਰਤਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਸਾਚੇ ਗ੍ਰਹਿ ਬਣੇ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਸ਼ਬਦ ਗੁਰੂ ਸੱਚਾ ਸ਼ਹਿਨਸ਼ਾਹ, ਪਾਤਸ਼ਾਹ ਇਕੋ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਦਾ ਰਿਹਾ ਰਾਹ, ਰਹਿਬਰ ਹੋ ਬਣਤ ਬਣਾਈਆ। ਬੋਧ ਅਗਾਧ ਸੁਣੌਦਾ ਰਿਹਾ ਨਾਂ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਸਚ ਮਹਲ ਵਸੌਂਦਾ ਰਿਹਾ ਮਕਾਨ, ਸ਼ਿਵਦਵਾਲੇ ਮੱਠ ਮੰਦਰ ਮਸੀਤ ਗੁਰ ਗੁਰ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੁਰ ਸ਼ਬਦ ਸਚ ਦੇਵਣ ਯੋਗ, ਜੁਗਤੀ ਆਪਣੇ ਹੱਥ ਰਖਾਇੰਦਾ । ਨਿਰਵੈਰ ਸਵਾਮੀ ਖੋਜੇ ਖੋਜ, ਅੰਤਰਜਾਮੀ ਭੇਵ ਚੁਕਾਇੰਦਾ। ਸਤਿ ਸਤਿਵਾਦੀ ਸਚ ਕਰਾਏ ਧੁਰ ਸੰਜੋਗ, ਸਾਚਾ ਮੇਲਾ ਮੇਲ ਮਿਲਾਇੰਦਾ। ਆਤਮ ਪਰਮਾਤਮ ਦੇਵੇ ਸਾਚੀ ਮੌਜ, ਮੌਜੂਦਾ ਹੋ ਕੇ ਵੇਖ ਵਖਾਇੰਦਾ। ਆਸਾ ਮਨਸਾ ਪੂਰੀ ਕਰੇ ਲੋਚ, ਲੋਚਣ ਨੇਤਰ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸਤਿਗੁਰ ਪਰਵਾਨ, ਪਰਵਾਨਾ ਆਪਣਾ ਨਾਮ ਜਣਾਈਆ। ਸ਼ਾਸਤਰ ਸਿਮਰਤ ਲੇਖਾ ਲਿਖ ਵੇਦ ਪੁਰਾਨ, ਕਾਗ਼ਜ਼ ਕਲਮ ਦਏ ਵਡਿਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਣ, ਮਨ ਮਤ ਬੁਧ ਧੁਰ ਦਾ ਜੋੜ ਜੁੜਾਈਆ। ਕੋਟਨ ਕੋਟ ਜਗਤ ਨੇਤਰ ਦਰਸਨ ਪਾਣ, ਨਿਜ ਨੇਤਰ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਗੁਰੂ ਪ੍ਰਭ ਬਣਾਏ ਏਕ, ਏਕੰਕਾਰ ਦਏ ਵਡਿਆਈਆ। ਜਿਸ ਦੇ ਹੱਥ ਫੜਾਈ ਟੇਕ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਹੋ ਕੇ ਖੇਲੇ ਖੇਡ, ਲੱਖ ਚੁਰਾਸੀ ਵੰਡ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਭੇਜ, ਨਾਮ ਸੰਦੇਸਾ ਇਕ ਸੁਣਾਈਆ। ਭਗਤਾਂ ਸੁਹਾਏ ਸੁਹੰਜਣੀ ਸੇਜ, ਆਤਮ ਅੰਤਰ ਡੇਰਾ ਲਾਈਆ। ਸਾਚੇ ਸੰਤਾਂ ਲਏ ਵੇਖ, ਜੀਵਾਂ ਜੰਤਾਂ ਵਿਚੋਂ ਖੋਜ ਖੁਜਾਈਆ। ਗੁਰਮੁਖਾਂ ਅੰਦਰ ਵੜ ਕੇ ਦੇਵੇ ਭੇਤ, ਭਰਮੇ ਭੁੱਲੇ ਸਰਬ ਲੋਕਾਈਆ। ਗੁਰਸਿਖਾਂ ਵਖਾਏ ਅਗੰਮੜਾ ਦੇਸ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਬਦ ਗੁਰੂ ਵੇਸ ਅਵੱਲੜਾ, ਜੁਗ ਜੁਗ ਆਪ ਕਰਾਇੰਦਾ। ਸਦਾ ਸਦਾ ਸਦ ਸਚ ਫੜਾਏ ਪਲੜਾ, ਡੋਰੀ ਆਪਣੇ ਤੰਦ ਬੰਧਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਜੇਰਜ ਅੰਡ ਵੇਖੇ ਇਕ ਇਕੱਲੜਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਵਸਣਹਾਰਾ ਨਿਹਚਲ ਧਾਮ ਅਵੱਲੜਾ, ਮਹਲ ਅਟੱਲ ਸੋਭਾ ਪਾਇੰਦਾ। ਸਚ ਸਿੰਘਾਸਣ ਇਕੋ ਮਲੜਾ, ਘਰ ਘਰ ਵਿਚ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ ਗੁਰੂ ਗੁਰ ਸਾਂਝਾ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦੀ ਰੀਤ, ਰੀਤੀਵਾਨ ਇਕੋ ਨਜ਼ਰੀ ਆਇੰਦਾ। ਸ਼ਬਦ ਨਾਦ ਧੁਨ ਜਿਸ ਦਾ ਗੌਂਦੇ ਗੀਤ, ਗੋਬਿੰਦ ਆਪਣੀ

❋

❋

ਖੇਲ ਖਿਲਾਇੰਦਾ। ਪਤਤ ਪਾਪੀ ਜੋ ਕਰੇ ਪੁਨੀਤ, ਮਿਹਰ ਨਜ਼ਰ ਨੈਣ ਉਠਾਇੰਦਾ। ਮਿਠਾ ਕਰੇ ਜੋ ਕੌੜਾ ਰੀਠ, ਅੰਮ੍ਰਿਤ ਰਸ ਵਿਚ ਭਰਾਇੰਦਾ । ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਭੇਵ ਨਾ ਕੋਇ ਬਣਾਇੰਦਾ। ਵਸਣਹਾਰਾ ਧਾਮ ਅਨਡੀਠ, ਸਚ ਦਵਾਰੇ ਸੋਭਾ ਪਾਇੰਦਾ। ਜਿਸ ਦਾ ਰਾਹ ਤੱਕੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਅੱਖ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸ਼ਬਦ ਗੁਰੂ ਦੱਸੇ ਸਚ ਪ੍ਰੀਤ, ਪ੍ਰੀਤੀਵਾਨ ਇਕੋ ਇਕ ਅਖਵਾਇੰਦਾ। ਸ਼ਬਦ ਗੁਰੂ ਘਟ ਘਟ ਸਵਾਮੀ, ਬੈਠਾ ਇਕੋ ਨਜ਼ਰੀ ਆਈਆ। ਜਿਸ ਦੀ ਸਿਫ਼ਤ ਕਰੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਹੀ ਜਸ ਗਾਈਆ। ਜਿਸ ਦੀ ਸੇਵਾ ਕਰੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਚਾਕਰ ਰੂਪ ਵਟਾਈਆ। ਜਿਸ ਦਾ ਨੀਰ ਵਰੋਲੇ ਅਠ ਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਨੇਤਰ ਸ਼ਰਮਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਕੋਇ ਨਾ ਸਾਨੀ, ਲਾਤਸਵੀਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਨਿਸ਼ਾਨੀ, ਅਰਸ਼ਾਂ ਉਤੋਂ ਅਰਸ਼ੀ ਅਰਸ਼ੀ ਪ੍ਰੀਤਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ। ਸ਼ਬਦ ਗੁਰੂ ਉਚ ਅਗੰਮ, ਅਥਾਹ ਆਪਣੀ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜਮ, ਮਾਤ ਗਰਭ ਨਾ ਡੇਰਾ ਲਾਇੰਦਾ। ਨਾ ਕੋਈ ਘੜੇ ਨਾ ਲਏ ਭੰਨ, ਠੀਕਰ ਰੂਪ ਨਾ ਕੋਇ ਵਖਾਇੰਦਾ। ਨਾ ਕੋਈ ਮਾਇਆ ਮਾਟੀ ਕਾਇਆ ਤਨ, ਪੰਜ ਤਤ ਚੋਲਾ ਨਾ ਕੋਇ ਹੰਡਾਇੰਦਾ। ਨਾ ਕੋਈ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਲੰਘਾਇੰਦਾ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਸੁਣਨਹਾਰਾ ਕੰਨ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਮਾਤ ਪਿਤ ਨਾ ਕੋਇ ਬਣਾਇੰਦਾ। ਨਾ ਕੋਈ ਦੌਲਤ ਨਾ ਕੋਈ ਧਨ, ਜਗਤ ਖ਼ਜ਼ਾਨਾ ਹੱਥ ਨਾ ਕੋਇ ਰਖਾਇੰਦਾ। ਨਾ ਕੋਈ ਦੇਵਣਹਾਰਾ ਡੰਨ, ਭੈ ਭੌ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰੂ ਇਕੋ ਇਕ ਪਰਗਟਾਇੰਦਾ। ਸ਼ਬਦ ਗੁਰੂ ਪਰਗਟੇ ਹਰ ਘਟ, ਘਟ ਘਟ ਆਪਣਾ ਡੇਰਾ ਲਾਈਆ। ਵੇਖਣਹਾਰਾ ਚੌਦਾਂ ਲੋਕ ਚੌਦਾਂ ਤਬਕ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ । ਦੱਸਣਹਾਰਾ ਸੱਚਾ ਮਾਰਗ ਹੱਸ ਹੱਸ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਪਿਆਵਣਹਾਰਾ ਧੁਰ ਦਾ ਰਸ, ਆਬੇਹਯਾਤ ਸਚ ਪਿਆਲਾ ਇਕੋ ਇਕ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦ ਗੁਰੂ ਤੇਰੀ ਸਦਾ ਉਡੀਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਧਿਆਨ ਲਗਾਈਆ । ਤੁਧ ਬਿਨ ਲੱਖ ਚੁਰਾਸੀ ਲਿਖੇ ਨਾ ਕੋਇ ਤਾਰੀਖ, ਤਰੀਕਾ ਸਚ ਨਾ ਕੋਇ ਦ੍ਰਿੜਾਈਆ। ਮਿੱਤਰ ਪਿਆਰਾ ਬਣੇ ਨਾ ਕੋਈ ਮੀਤ, ਸੱਜਣ ਰੂਪ ਨਾ ਕੋਇ ਵਟਾਈਆ। ਸ੍ਰੀ ਭਗਵਾਨ ਗਾਏ ਕੋਈ ਨਾ ਗੀਤ, ਨਾਮ ਨਿਧਾਨ ਨਾ ਕੋਇ ਸ਼ਨਵਾਈਆ। ਸਚ ਸੁਚ ਚਲਾਏ ਨਾ ਕੋਇ ਰੀਤ, ਰੀਤੀਵਾਨ ਨਾ ਕੋਇ ਅਖਵਾਈਆ। ਲੇਖਾ ਸਮਝੇ ਨਾ ਕੋਇ ਹਸਤ ਕੀਟ, ਊਚ ਨੀਚ ਨਾ ਮੇਲ ਮਿਲਾਈਆ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸ਼ਬਦ ਗੁਰੂ ਤੇਰਾ ਔਣਾ ਜਗ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਪੈਗ਼ੰਬਰ ਫ਼ਕੀਰ

❋

❋

ਭਗਤ ਸੰਤ ਗੁਰਮੁਖ ਸੱਜਣ ਰਹੇ ਲੱਭ, ਚਾਰੋਂ ਕੁੰਟ ਧਿਆਨ ਲਗਾਈਆ। ਆਰ ਪਾਰ ਕਿਨਾਰਾ ਤੇਰੀ ਨਜ਼ਰ ਨਾ ਆਈ ਹੱਦ, ਖੋਜਤ ਖੋਜਤ ਥੱਕੀ ਸਰਬ ਲੋਕਾਈਆ। ਹਰ ਘਟ ਰਮਿਆ ਸਭ ਤੋਂ ਬੈਠੋਂ ਅੱਡ, ਤੇਰੀ ਸਾਰ ਕਿਸੇ ਨਾ ਪਾਈਆ। ਕੋਈ ਲੇਖਾ ਨਾ ਜਾਣੇ ਪੰਜ ਤਤ ਕਾਇਆ ਮਾਟੀ ਹੱਡ, ਨਾੜ ਬਹੱਤਰ ਅਗਨੀ ਤਤ ਨਾ ਕੋਇ ਬੁਝਾਈਆ। ਪੜ੍ਹ ਪੜ੍ਹ ਸ੍ਰਿਸ਼ਟ ਸਬਾਈ ਗਈ ਥੱਕ, ਤੇਰਾ ਸਿਫ਼ਤੀ ਢੋਲਾ ਗਾਈਆ। ਕਿਸੇ ਦੀ ਝੋਲੀ ਪਿਆ ਨਾ ਕੋਈ ਹੱਕ, ਖ਼ਾਲੀ ਦਰ ਕੂਕਣ ਦੇਣ ਦੁਹਾਈਆ। ਕਿਰਪਾ ਕਰ ਪੁਰਖ ਸਮਰਥ, ਮਹਿੰਮਾ ਤੇਰੀ ਅਕਥ, ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਸ਼ਬਦ ਗੁਰੂ ਕਰ ਪਰਕਾਸ਼, ਪਰਕਾਸ਼ਵਾਨ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਗਗਨ ਮੰਡਲ ਰਵ ਸਸ ਸੂਰਜ ਚੰਦ ਸੇਵ ਕਮਾਈਆ। ਤੇਰੇ ਹੁਕਮ ਅੰਦਰ ਗੋਪੀ ਕਾਹਨ ਜੁਗ ਜੁਗ ਪਾ ਗਏ ਰਾਸ, ਲੀਲ੍ਹਾ ਆਪਣੀ ਮਾਤ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਗੌਂਦੇ ਗਏ ਸਵਾਸ ਸਵਾਸ, ਅੰਤਰ ਆਤਮ ਧਿਆਨ ਲਗਾਈਆ। ਪੀਰ ਪੈਗ਼ੰਬਰ ਤੇਰੇ ਕਦਮਾਂ ਵਿਚ ਮੰਗਦੇ ਗਏ ਨਿਵਾਸ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ਼ਬਦ ਗੁਰੂ ਤੇਰਾ ਕਲਮਾ ਕਾਇਨਾਤ, ਮਹਿਬੂਬ ਤੇਰੀ ਵਡਿਆਈਆ। ਤੇਰਾ ਪਰੇਮ ਪਿਆਲਾ ਆਬੇਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਪੀਰ ਪੈਗ਼ੰਬਰ ਤੇਰਾ ਲੈਂਦੇ ਗਏ ਖ਼ਵਾਬ, ਖ਼ਾਹਸ਼ ਤੇਰੇ ਨਾਲ ਮਿਲਾਈਆ। ਸਜਦਾ ਕਰ ਕਰ ਕਰਦੇ ਗਏ ਆਦਾਬ, ਨਿਉਂ ਨਿਉਂ ਸੀਸ ਨਿਵਾਈਆ। ਕਰ ਕਿਰਪਾ ਆਪਣਾ ਖੋਲ੍ਹ ਆਗ਼ਾਜ਼, ਗ਼ਰਜ਼ ਸਭ ਦੀ ਪੂਰ ਕਰਾਈਆ। ਅਸੀਂ ਮਮਨੂਨ ਤੇਰੇ ਮੁਹਤਾਜ, ਮੁਹੱਬਤ ਤੇਰੇ ਨਾਲ ਰਖਾਈਆ। ਸਦੀ ਚੌਧਵੀਂ ਆਪਣਾ ਵੇਖ ਸਮਾਜ, ਉਮਤ ਉਮਤੀ ਰਹੀ ਕੁਰਲਾਈਆ। ਸਾਚਾ ਵੁਜ਼ੂ ਨਾ ਕੋਇ ਨਿਮਾਜ਼, ਕਲਮਾ ਹੱਕ ਨਾ ਕੋਇ ਪੜ੍ਹਾਈਆ। ਹਕੀਕਤ ਵਿਚੋਂ ਮਿਲੇ ਨਾ ਕੋਈ ਰਾਸ, ਰਹਿਮਤ ਸਕੇ ਨਾ ਕੋਇ ਕਮਾਈਆ। ਚਾਰੋਂ ਕੁੰਟ ਦਿਸੇ ਉਦਾਸ, ਹੈਰਾਨੀ ਸਭ ਦੇ ਉਤੇ ਛਾਈਆ। ਜਿਸ ਨੂੰ ਕਹਿੰਦੇ ਵਸੇ ਉਤੇ ਆਕਾਸ਼, ਜਲਵਾ ਨੂਰ ਖ਼ੁਦਾਈਆ। ਓਸ ਪੈਗ਼ੰਬਰ ਦੀ ਸਾਰੇ ਰੱਖ ਕੇ ਬੈਠੇ ਆਸ, ਆਸਾ ਆਪਣੀ ਇਕ ਵਧਾਈਆ। ਕਿਰਪਾ ਕਰ ਰਸੂਲ ਪਾਕ, ਪਾਕੀਜ਼ਾ ਰੂਹ ਦੇ ਵਖਾਈਆ। ਤੇਰਾ ਨਾਉਂ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣੀ ਕਾਰ ਕਮਾਈਆ। ਤੇਰੇ ਦਰ ਹੋਵੇ ਨਾ ਕੋਈ ਨਿਰਾਸ, ਆਸਾ ਭਰੀ ਲੋਕਾਈਆ। ਸਚ ਦਵਾਰੇ ਕਰਨਾ ਵਾਸ, ਮੱਕਾ ਕਾਅਬਾ ਸਚ ਮਹਿਰਾਬ ਹੋਵੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਗੁਰੂ ਸਚ ਔਣਾ ਦੌੜ, ਦੂਰ ਦੁਰਾਡਾ ਪੰਧ ਮੁਕਾਈਆ। ਵੇਦ ਵਿਆਸਾ ਲਿਖ ਕੇ ਗਿਆ ਲੇਖਾ ਬ੍ਰਾਹਮਣ ਗੌੜ, ਪੂਤ ਸਪੂਤਾ ਸਕੇ ਨਾ ਕੋਇ ਸਮਝਾਈਆ। ਈਸਾ ਮੂਸਾ ਮੁਹੰਮਦ ਦੋਏ ਮੰਗਦੇ ਰਹੇ ਜੋੜ, ਖ਼ਾਲੀ ਝੋਲੀ ਅੱਗੇ ਡਾਹੀਆ। ਨਾਨਕ ਗੋਬਿੰਦ ਕਹੇ ਪ੍ਰਭ ਖੇਲ ਕਰੇ ਅਵਰ ਕਾ ਔਰ, ਗਹਿਰ ਗੰਭੀਰ ਆਪਣੀ ਕਾਰ ਕਮਾਈਆ। ਸੰਤ ਸੁਹੇਲਾ ਭਗਤ ਵਛਲ ਜਨ ਭਗਤਾਂ ਜਾਏ ਬੌਹੜ, ਗੁਰਮੁਖ ਗੁਰਸਿਖ ਗੋਦ ਉਠਾਈਆ। ਲੱਖ ਚੁਰਾਸੀ ਵਿਚੋਂ ਰੀਠਾ ਵੇਖੇ ਮਿਠਾ ਕੌੜ, ਘਟ ਘਟ ਅੰਦਰ ਫੋਲ ਫੋਲਾਈਆ। ਤਿਸ ਸਾਹਿਬ ਸੁਲਤਾਨ ਅੱਗੇ ਕਿਸੇ ਦਾ ਚਲੇ ਨਾ ਕੋਈ ਜ਼ੋਰ, ਜੋਰੂ ਜ਼ਰ ਦੋਵੇਂ ਨੈਣ ਸ਼ਰਮਾਈਆ । ਜਿਸ ਦਾ ਮੰਤਰ ਫੁਰਨਾ

❋

❋

ਚਲੇ ਫੋਰ, ਫੁਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਗੁਰੂ ਤੇਰਾ ਸਚ ਸਮਾਜ, ਦੀਨ ਮਜ਼੍ਹਬ ਨਜ਼ਰ ਕੋਇ ਨਾ ਆਇੰਦਾ। ਧੁਰਦਰਗਾਹੀ ਇਕ ਆਵਾਜ਼, ਲੱਖ ਚੁਰਾਸੀ ਪਾਕ ਰੂਹ ਬਣਾਇੰਦਾ। ਗ਼ਰੀਬਾਂ ਨਿਮਾਣਿਆਂ ਰਾਜਿਆਂ ਰਾਣਿਆਂ ਇਕੋ ਜਿਹਾ ਦੇਵੇ ਖ਼ਤਾਬ, ਵੱਡਾ ਛੋਟਾ ਸੰਗ ਨਾ ਕੋਇ ਜਣਾਇੰਦਾ। ਘਰ ਦੀਪਕ ਦੀਆ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰਾ ਮੇਟ ਮਿਟਾਇੰਦਾ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਵਿਚੋਂ ਆਪਣਾ ਨਾਮ ਚਲਾਇੰਦਾ । ਮਨ ਮਤ ਕੂੜੀ ਕਿਰਿਆ ਗੁਰਮੁਖਾਂ ਕੋਲ ਰਹਿਣ ਨਾ ਦੇਵੇ ਰਾਸ, ਜੂਠ ਝੂਠ ਤਨ ਮਾਟੀ ਵਿਚੋਂ ਪਰੇ ਹਟਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਆਪ ਬਣਾਏ ਪਾਰਜਾਤ, ਮੁਕੰਦ ਮਨੋਹਰ ਲੱਖਮੀ ਨਰਾਇਣ ਨਰਾਇਣ ਅੱਖ ਇਕੋ ਇਕ ਖੁਲਾਇੰਦਾ। ਘਰ ਵਿਚ ਘਰ ਦਰਸ ਦਿਖਾਏ ਸਾਖਿਆਤ, ਸਤਿ ਸਰੂਪੀ ਪਰਦਾ ਲਾਹਿੰਦਾ। ਬਾਤਨ ਜਾਹਰ ਕਰੇ ਬਾਤ, ਬੇਐਬ ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਸਤਿਗੁਰ ਸ਼ਬਦੀ ਇਕੋ ਇਕ ਪਰਗਟਾਇੰਦਾ। ਸ਼ਬਦ ਗੁਰੂ ਵਡ ਦੇਵੀ ਦੇਵਾ, ਦੇਵਤ ਸੁਰ ਧਿਆਨ ਲਗਾਈਆ । ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਕਰਨ ਸੇਵਾ, ਜੁਗ ਚੌਕੜੀ ਚਾਕਰ ਰੂਪ ਵਟਾਈਆ। ਤਿਸ ਦਾ ਖੇਲ ਅਲਖ ਅਭੇਵਾ, ਅਗੰਮ ਅਥਾਹ ਸਮਝ ਕੋਇ ਨਾ ਪਾਈਆ। ਸੋ ਵਸਣਹਾਰਾ ਸਾਚੇ ਧਾਮ ਨਿਹਚਲ ਨਿਹਕੇਵਾ, ਨਿਹਕਰਮੀ ਆਪਣਾ ਕਰਮ ਜਣਾਈਆ। ਜਨ ਭਗਤਾਂ ਅੰਮ੍ਰਿਤ ਫਲ ਦੇਵੇ ਧੁਰ ਦਾ ਮੇਵਾ, ਰਸ ਇਕੋ ਇਕ ਵਖਾਈਆ। ਕੌਸਤਕ ਮਣੀਆਂ ਮਸਤਕ ਲਾਵੇ ਥੇਵਾ, ਜੋਤ ਲਲਾਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਸਰਬ ਦਾ ਪਿਆਰਾ, ਪਰੇਮ ਪ੍ਰੀਤੀ ਇਕ ਵਖਾਇੰਦਾ। ਜਾਤ ਪਾਤ ਤੋਂ ਰਹੇ ਨਿਆਰਾ, ਸ਼ਰਅ ਵਿਚ ਕਦੇ ਨਾ ਆਇੰਦਾ। ਚਾਰ ਵਰਨ ਦਾ ਇਕ ਆਧਾਰਾ, ਬਰਨ ਅਠਾਰਾਂ ਆਪ ਸਮਝਾਇੰਦਾ। ਸਤਿ ਪੁਰਖ ਦਾ ਇਕ ਜੈਕਾਰਾ, ਨਾਅਰਾ ਇਕੋ ਇਕ ਅਲਾਇੰਦਾ। ਜਿਸ ਦੇ ਹੁਕਮੇ ਅੰਦਰ ਆਏ ਤੇਈ ਅਵਤਾਰਾ, ਭਗਤ ਅਠਾਰਾਂ ਜੋਤ ਰੁਸ਼ਨਾਇੰਦਾ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰੇ ਨਿਮਸਕਾਰਾ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਜਿਸ ਨੂੰ ਨਾਨਕ ਗੋਬਿੰਦ ਕਹੇ ਪਿਤਾ ਪੁਰਖ ਅਕਾਲ ਹਮਾਰਾ, ਦੂਜੀ ਓਟ ਨਾ ਕੋਇ ਤਕਾਇੰਦਾ। ਸੋ ਸਰਬ ਜੀਆਂ ਦਾ ਸਿਰਜਣਹਾਰਾ, ਘਰ ਘਰ ਰਿਜ਼ਕ ਪੁਚਾਇੰਦਾ। ਲੱਖ ਚੁਰਾਸੀ ਜੀਵ ਜੰਤ ਜਾਗਰਤ ਜੋਤ ਕਰੇ ਉਜਿਆਰਾ, ਨਿਰਗੁਣ ਦੀਆ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਸ਼ਬਦ ਨਾਦ ਸੱਚੀ ਧੁਨਕਾਰਾ, ਘਰ ਆਤਮਕ ਰਾਗ ਸੁਣਾਇੰਦਾ । ਗੁਰਮੁਖ ਸਖੀਆਂ ਮੰਗਲਚਾਰਾ, ਗੀਤ ਗੋਬਿੰਦ ਅਲਾਇੰਦਾ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਕਰ ਵਣਜਾਰਾ, ਨਾਮ ਹੱਟ ਵਸਤ ਅਮੋਲਕ ਇਕ ਵਰਤਾਇੰਦਾ। ਸ੍ਰਿਸ਼ਟ ਸਬਾਈ ਜੀਵ ਜੰਤ ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਘਰ ਘਰ ਦਿਸੇ ਕਾਮ ਕਰੋਧ ਲੋਭ ਮੋਹ ਹੰਕਾਰਾ, ਮਾਇਆ ਮਮਤਾ ਨਾਲ ਮਿਲਾਇੰਦਾ। ਸਾਚੇ ਸਤਿਗੁਰ ਬਿਨ ਉਤਰੇ ਨਾ ਕੋਈ ਪਾਰ ਕਿਨਾਰਾ, ਮੰਝਧਾਰਾ ਬੇੜਾ ਪਾਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਆਪ ਕਮਾਇੰਦਾ। ਸ਼ਬਦ ਗੁਰੂ ਕਰੇ ਸਚ ਕਰਨੀ, ਕਰਾਮਾਤ ਨਾ ਕੋਇ ਜਣਾਈਆ। ਸੰਤ ਸੁਹੇਲੇ ਰੱਖੇ ਸਰਨੀ, ਗੁਰ ਗੁਰ ਚਰਨ ਗੁਰਮੁਖ ਲਏ ਮਿਲਾਈਆ। ਨੇਤਰ ਖੋਲ੍ਹੇ ਹਰਨੀ ਫਰਨੀ, ਨਿਜ

❋

❋

ਨੈਣ ਕਰੇ ਰੁਸ਼ਨਾਈਆ। ਨਾਤਾ ਤੋੜੇ ਮਰਨੀ ਡਰਨੀ, ਭੈ ਭਿਆਨਕ ਰਹਿਣ ਕੋਇ ਨਾ ਪਾਈਆ। ਸਾਚੇ ਸੰਤਾਂ ਪੱਟੀ ਇਕੋ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਦੂਜਾ ਸੰਗ ਨਾ ਕੋਇ ਰਖਾਈਆ। ਮੰਜ਼ਲ ਪੌੜੀ ਇਕੋ ਚੜ੍ਹਨੀ, ਘਰ ਵਿਚ ਆਪਣਾ ਪੰਧ ਮੁਕਾਈਆ। ਸਾਚੀ ਡੋਰੀ ਇਕੋ ਫੜਨੀ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਵਖਾਈਆ। ਸ਼ਬਦ ਗੁਰੂ ਸਚ ਦੇਵੇ ਦਾਤ, ਦਇਆਵਾਨ ਦਇਆ ਕਮਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਚ ਭਾਨ ਪਰਕਾਸ਼ ਇਕੋ ਡਗਮਗਾਇੰਦਾ । ਜਾਤ ਵਿਚੋਂ ਵਖਾਏ ਆਪਣੀ ਜਾਤ, ਅਜਾਤੀ ਰੂਪ ਨਾ ਕੋਇ ਜਣਾਇੰਦਾ। ਅੰਦਰ ਵੜ ਕੇ ਦੇਵੇ ਸਾਥ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਸਾਚੀ ਦੱਸੇ ਧੁਰ ਦੀ ਗਾਥ, ਢੋਲਾ ਇਕੋ ਇਕ ਪੜ੍ਹਾਇੰਦਾ। ਮੇਲ ਮਿਲਾਵੇ ਕਮਲਾਪਾਤ, ਪਤਿਪਰਮੇਸ਼ਵਰ ਨਜ਼ਰੀ ਆਇੰਦਾ। ਸਚ ਪ੍ਰੀਤੀ ਬੱਝੇ ਨਾਤ, ਦੋ ਜਹਾਨ ਨਾ ਕੋਇ ਤੁੜਾਇੰਦਾ। ਸਚਖੰਡ ਨਿਵਾਸੀ ਸਚ ਦਵਾਰੇ ਕਰੇ ਨਿਵਾਸ, ਹਰਿਜਨ ਸਾਚੇ ਮੇਲ ਮਿਲਾਇੰਦਾ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਉਪਰ ਘਰ ਮੰਦਰ ਸੋਹਣਾ ਇਕ ਵਖਾਇੰਦਾ। ਸਦਾ ਸਵਾਮੀ ਹੋ ਕੇ ਵਸੇ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੀ ਝੋਲੀ ਪਾਇੰਦਾ। ਸ਼ਬਦ ਗੁਰੂ ਸੱਚਾ ਮਾਤ ਪਿਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਨ ਭਗਤਾਂ ਕਰੇ ਸੱਚਾ ਹਿਤ, ਹਿਤਕਾਰੀ ਨਾਉਂ ਧਰਾਈਆ। ਨਿਰਗੁਣ ਹੋ ਕੇ ਵਸੇ ਚਿਤ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਬਿਨ ਅੱਖਾਂ ਆਵੇ ਦਿਸ, ਨਿਜ ਨੇਤਰ ਨੂਰ ਰੁਸ਼ਨਾਈਆ। ਭੇਵ ਖੁਲ੍ਹਾਏ ਧਾਮ ਅਨਡਿਠ, ਜਿਸ ਘਰ ਵਸੇ ਸੱਚਾ ਮਾਹੀਆ। ਓਥੇ ਰਸ ਨਾ ਕੋਈ ਫਿਕ, ਅੰਮ੍ਰਿਤ ਇਕੋ ਇਕ ਚਖਾਈਆ। ਸੋ ਗੁਰਮੁਖ ਗੁਰਸਿਖ ਮਾਣਸ ਜਨਮ ਜਾਵਣ ਜਿਤ, ਲੱਖ ਚੁਰਾਸੀ ਨਾਤਾ ਤੋੜ ਤੁੜਾਈਆ। ਜਿਨ੍ਹਾਂ ਦਰਸ ਦਿਖਾਏ ਕਰਵਟ ਬਦਲ ਆਪਣੀ ਪਿਠ, ਸਨਮੁਖ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ । ਸ਼ਬਦ ਗੁਰੂ ਸਦ ਗਹਿਰ ਗੰਭੀਰ, ਗਵਰ ਆਪਣੀ ਕਾਰ ਕਮਾਇੰਦਾ। ਮੇਲ ਮਿਲਾਏ ਕਾਇਆ ਪੰਜ ਤਤ ਸਰੀਰ, ਸ਼ਰੀਕਤ ਦੂਜੀ ਪਰੇ ਹਟਾਇੰਦਾ । ਜਿਸ ਦੇ ਸਹਾਰੇ ਚਲਦੇ ਪੀਰ ਫ਼ਕੀਰ, ਸੋ ਬੇਨਜ਼ੀਰ ਤਕਦੀਰ ਸਰਬ ਬਦਲਾਇੰਦਾ। ਚੋਟੀ ਚੜ੍ਹ ਕੇ ਬੈਠੇ ਅਖ਼ੀਰ, ਮੰਜ਼ਲ ਆਪਣੀ ਪੰਧ ਮੁਕਾਇੰਦਾ । ਸੂਫ਼ੀ ਹੋਏ ਨਾ ਕੋਇ ਦਿਲਗੀਰ, ਰਹਿਮਤ ਹੱਕੋ ਹੱਕ ਕਮਾਇੰਦਾ। ਜਿਸ ਦੇ ਹੱਥ ਸੱਚੀ ਸ਼ਮਸ਼ੀਰ, ਖੰਡਾ ਖੜਗ ਨਾਮ ਚਮਕਾਇੰਦਾ। ਸੋ ਸ਼ਰਅ ਦੀ ਕੱਟਣਹਾਰ ਜ਼ੰਜੀਰ, ਸ਼ਰੀਅਤ ਵਿਚ ਵੰਡ ਨਾ ਕੋਇ ਵੰਡਾਇੰਦਾ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਨੂਰ ਨੁਰਾਨਾ ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਸ਼ਬਦ ਗੁਰੂ ਹੁਕਮ ਵਰਤੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਤ ਨਵਿਤ ਵੇਖੇ ਵਿਗਸੇ ਵੇਖਣਹਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਖਾਣੀ ਬਾਣੀ ਆਪ ਜਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਠਾਲ, ਮੇਲ ਮਿਲਾਏ ਸਹਿਜ ਸੁਭਾਈਆ । ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਕਾਅਬਾ ਇਕੋ ਦਏ ਸਮਝਾਈਆ । ਜਿਸ ਵਿਚ ਜਲਵਾ ਨੂਰੀ ਦਿਸੇ ਜਲਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਅੱਠੇ ਪਹਿਰ ਸ਼ਬਦ ਵੱਜੇ ਧੁਨ ਕਾਨ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ

❋

❋

ਰਸ ਮਿਲੇ ਪੀਣ ਖਾਣ, ਦੂਜੀ ਤ੍ਰਿਖਾ ਨਾ ਕੋਇ ਲਗਾਈਆ। ਘਰ ਸਵਾਮੀ ਮਿਲੇ ਆਣ, ਅੰਤਰਜਾਮੀ ਫੇਰਾ ਪਾਈਆ। ਜਿਸ ਦੀ ਗੁਰ ਗੁਰਬਾਣੀ ਕਰੇ ਪਹਿਚਾਨ, ਪੜਦਾ ਓਹਲਾ ਇਕ ਉਠਾਈਆ। ਉਸ ਦਾ ਰੂਪ ਅਨੂਪ ਸਦਾ ਮਹਾਨ, ਜਗ ਨੇਤਰ ਨਜ਼ਰ ਕੋਇ ਨਾ ਆਈਆ । ਗੁਰਮੁਖ ਵਿਰਲੇ ਦਰਸਨ ਪਾਣ, ਜਿਨ੍ਹਾਂ ਘਰ ਵਿਚ ਘਰ ਆਪ ਆਪਣਾ ਭੇਵ ਦਏ ਖੁਲ੍ਹਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਹੋਣ ਹੈਰਾਨ, ਮਨ ਵਾਸਨਾ ਰਹੇ ਕੁਰਲਾਈਆ। ਪੜ੍ਹਿਆਂ ਕਿਸੇ ਨਾ ਆਵੇ ਗਿਆਨ, ਨਹਾਤਿਆਂ ਦੁਰਮਤ ਮੈਲ ਨਾ ਕੋਇ ਧਵਾਈਆ। ਜਿੰਨਾ ਚਿਰ ਸਤਿਗੁਰ ਸ਼ਬਦ ਨਾ ਹੋਵੇ ਮਿਹਰਵਾਨ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਨੌ ਦਵਾਰੇ ਸਾਢੇ ਤਿੰਨ ਹੱਥ ਕੂੜੀ ਦਿਸੇ ਦੁਕਾਨ, ਮਨ ਵਣਜਾਰਾ ਜਗਤ ਹੱਟ ਚਲਾਈਆ। ਗੁਰਮੁਖ ਗੁਰਸਿਖ ਸਾਚੀ ਵਸਤ ਓਥੇ ਮੰਗਣ ਆਣ, ਜਿਥੇ ਸਾਹਿਬ ਸਤਿਗੁਰ ਨਿਰਗੁਣ ਸਰਗੁਣ ਆਪਣੀ ਧਾਰ ਚਲਾਈਆ । ਬਿਨ ਕੀਮਤੋਂ ਕਰਤਾ ਪਾਵੇ ਝੋਲੀ ਦਾਨ, ਵਸਤ ਅਮੋਲਕ ਇਕ ਵਖਾਈਆ। ਜਿਸ ਦੀ ਜਗਤ ਬਾਣੀਆਂ ਕਰਾਏ ਨਾ ਕੋਈ ਪਹਿਚਾਨ, ਸੁਨਿਆਰ ਕਸਵਟੀ ਨਾ ਕੋਇ ਲਗਾਈਆ। ਗੁਰਮੁਖ ਪੂਰੇ ਸੋਈ ਲੈਣ ਜਾਣ, ਜਿਨ੍ਹਾਂ ਅਨਜਾਣਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸ਼ਬਦ ਗੁਰੂ ਤੇਰੀ ਕੋਈ ਨਾ ਕਰੇ ਪਰਖ, ਪਰੀਖਿਆ ਵਿਚ ਕਦੇ ਨਾ ਆਈਆ। ਕੋਟਨ ਕੋਟ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਕਿਰਪਾ ਨੂੰ ਰਹੇ ਤਰਸ, ਅੱਠੇ ਪਹਿਰ ਧਿਆਨ ਲਗਾਈਆ। ਕਵਣ ਵੇਲਾ ਵਕਤ ਸੁਹੰਜਣਾ ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਬਿਨ ਤੇਰੀ ਕਿਰਪਾ ਕੋਟਨ ਕੋਟ ਸਾਧ ਸੰਤ ਜੋਗੀ ਅਭਿਆਸੀ ਅਧਵਿਚਕਾਰ ਰਹੇ ਅਟਕ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਤੇਰਾ ਪੈਂਡਾ ਔਝੜ ਸਖ਼ਤ, ਅੱਗੇ ਪਿਛੇ ਅੰਧੇਰਾ ਇਕੋ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਿਕਾਰੇ ਚੜ੍ਹਿਆ ਕਟਕ, ਬਿਨ ਸਤਿਗੁਰ ਪੂਰੇ ਸਕੇ ਨਾ ਕੋਇ ਬਚਾਈਆ। ਤੇਰੇ ਪਰੇਮ ਪਿਆਰ ਦੀ ਕਿਸੇ ਕੋਲੋਂ ਲੱਭੇ ਨਾਹੀਂ ਸੱਚੀ ਮਰਜ਼, ਮਤਲਬ ਹੱਲ ਨਾ ਕੋਇ ਕਰਾਈਆ। ਫ਼ਰਜ਼ੀ ਗੁਰੂ ਪੂਰਾ ਕੋਈ ਕਰ ਨਾ ਸਕੇ ਫ਼ਰਜ਼, ਪਾਰ ਕਿਨਾਰਾ ਨਾ ਕੋਇ ਜਣਾਈਆ। ਇਹੋ ਖੇਲ ਤੇਰਾ ਅਸਚਰਜ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੰਤ ਸਾਧ ਸ੍ਰਿਸ਼ਟ ਸਬਾਈ ਸਾਰੇ ਗਏ ਵਰਜ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਹ ਇਕ ਉਠਾਈਆ। ਸ਼ਬਦ ਗੁਰੂ ਤੇਰੀ ਸਦਾ ਓਟ, ਓਟ ਅਕਾਲ ਜਣਾਈਆ। ਤੇਰੇ ਨਾਮ ਦੀ ਲੱਗੇ ਚੋਟ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਨਾਲ ਹੋਵੇ ਮੋਹਤ, ਘਰ ਵਿਚ ਘਰ ਨਾਰੀ ਕੰਤ ਰੂਪ ਵਟਾਈਆ। ਬਿਨ ਤੇਰੇ ਦੂਜੀ ਸਮਝੇ ਕੋਈ ਨਾ ਸੋਚ, ਸੋਚਿਆਂ ਹੱਥ ਨਾ ਕੋਇ ਫੜਾਈਆ। ਬਿਨ ਤੇਰੇ ਚਰਨਾਂ ਸਾਚੀ ਮਿਲੇ ਕਿਤੇ ਨਾ ਮੌਜ, ਮੁਫਲਸ ਵੇਖੀ ਜਗਤ ਲੋਕਾਈਆ। ਤੇਰਾ ਸੁਣ ਕੇ ਸਚ ਸਲੋਕ, ਸੋਹਣਾ ਢੋਲਾ ਅੰਤਰ ਇਕ ਵੈਰਾਗ ਉਪਜਾਈਆ। ਲੇਖਾ ਮੁਕੇ ਲੋਕ ਪਰਲੋਕ, ਨਿਰਗੁਣ ਜੋਤ ਜੋਤ ਵਿਚ ਸਮਾਈਆ। ਜਨ ਭਗਤਾਂ ਲੋੜ ਨਹੀਂ ਕਿਸੇ ਮੁਕਤੀ ਮੋਖ, ਮੁਕਤੀ ਗੁਰਮੁਖ ਚਰਨਾਂ ਹੇਠਾਂ ਰਹੇ ਦਬਾਈਆ। ਜਿਨ੍ਹਾਂ ਮਿਲਿਆ ਪਰਮ ਪੁਰਖ ਪਰਮਾਤਮ ਸੋ ਮਿਲ ਗਏ ਓਸੇ ਜੋਤ, ਜਿਸ ਜੋਤ ਵਿਚੋਂ ਨੂਰ ਨੂਰ ਰੁਸ਼ਨਾਈਆ। ਸਚਖੰਡ ਦਵਾਰਾ ਮਿਲੇ ਧੁਰ ਦਾ ਕੋਟ, ਕਿਲਾ ਬੰਕ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਲੈਣਾ ਪਾਈਆ।

❋

❋

ਸ਼ਬਦ ਗੁਰੂ ਸਦਾ ਦੇਵੇ ਲਹਿਣਾ, ਗੁਰਮੁਖ ਲਹਿਣੇਦਾਰ ਅਖਵਾਇੰਦਾ। ਦਰਸ ਕਰਾਏ ਨਿਜ ਨੇਤਰ ਨੈਣਾਂ, ਲੋਚਣ ਆਪਣਾ ਇਕ ਪਰਗਟਾਇੰਦਾ । ਹੁਕਮੇ ਅੰਦਰ ਜਿਸ ਮੰਨਿਆ ਕਹਿਣਾ, ਤਿਸ ਆਪਣਾ ਰੰਗ ਰੰਗਾਇੰਦਾ। ਸਚ ਦਵਾਰੇ ਮੰਦਰ ਚੜ੍ਹ ਕੇ ਬਹਿਣਾ, ਜਿਥੇ ਦੂਜਾ ਨਜ਼ਰ ਕੋਇ ਨਾ ਆਇੰਦਾ। ਤੂੰ ਮੇਰਾ ਮੈਂ ਤੇਰਾ ਸ਼ਬਦ ਸਲੋਕ ਢੋਲਾ ਇਕੋ ਕਹਿਣਾ, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸ਼ਬਦ ਗੁਰੂ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆਤਮ ਮੇਲੇ ਵਿਛੜੀ ਭਗਵਾਨ, ਪਰਮਾਤਮ ਵਿਚ ਸਮਾਈਆ। ਨਿਰਗੁਣ ਨਿਰਗੁਣ ਕਰ ਪਰਵਾਨ, ਪੰਜ ਤਤ ਕਾਇਆ ਮਾਟੀ ਮੜੀ ਗੋਰ ਦਬਾਈਆ। ਅੱਖਰਾਂ ਨਾਲ ਕਰੇ ਗਿਆਨ, ਨਿਰਅੱਖਰ ਨਿਰਗੁਣ ਇਕੋ ਇਕ ਸਮਝਾਈਆ। ਜਿਸ ਦੇ ਪਿਛੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖਾਣੀ ਬਾਣੀ ਰਿਹਾ ਨਿਸ਼ਾਨ, ਨਿਸ਼ਾਨਾ ਸਾਚਾ ਗਏ ਜਣਾਈਆ। ਸੋ ਜੁਗ ਚੌਕੜੀ ਪਤਿਪਰਮੇਸ਼ਵਰ ਜਨ ਭਗਤਾਂ ਘਰ ਆਏ ਬਣ ਮਹਿਮਾਨ, ਧਰੂ ਪ੍ਰਹਿਲਾਦ ਗਏ ਜਣਾਈਆ। ਚਾਰੋਂ ਕੁੰਟ ਸ੍ਰਿਸ਼ਟ ਸਬਾਈ ਦਿਸੇ ਵੈਰਾਨ, ਵੈਰੀ ਘਰ ਘਰ ਡੇਰਾ ਰਹੇ ਜਮਾਈਆ। ਪੰਜ ਤਤ ਕਿਰਿਆ ਵੇਖੋ ਸ਼ੈਤਾਨ, ਸ਼ਰਅ ਕਰੇ ਲੜਾਈਆ। ਜਿਸ ਸੁਰਤ ਸਵਾਣੀ ਸ਼ਬਦ ਗੁਰੂ ਸੱਚਾ ਹਾਣੀ ਮਿਲਿਆ ਆਣ, ਸੋ ਰਲ ਮਿਲ ਖ਼ੁਸ਼ੀਆਂ ਸੰਗ ਨਿਭਾਈਆ। ਲੇਖਾ ਚੁੱਕੇ ਪਵਣ ਪਾਣੀ ਪੌਣ ਮਸਾਣ, ਬਸੰਤਰ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਬਹਿ ਕੇ ਗੁਰਮੁਖ ਗੁਰਸਿਖ ਦਰਸਨ ਪਾਣ, ਸਾਚੀ ਤ੍ਰਿਸਨਾ ਤ੍ਰਿਖਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਵਰ, ਗੁਰ ਸ਼ਬਦ ਜਣਾ ਏਕਾ ਘਰ, ਘਰ ਘਰ ਵਿਚ ਵੱਜੇ ਵਧਾਈਆ।

੧੦ ਜੇਠ ੨੦੨੧ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਮਿਲੇ ਵਡ ਭਾਗ, ਵਡ ਭਾਗੀ ਸਤਿਗੁਰ ਪਾਇੰਦਾ। ਸਤਿਗੁਰ ਪੂਰਾ ਅੰਤਰ ਆਤਮ ਦੇਵੇ ਇਕ ਵੈਰਾਗ, ਵੈਰਾਗੀ ਆਪਣੀ ਧਾਰ ਜਣਾਇੰਦਾ। ਕੂੜੀ ਕਿਰਿਆ ਕਰੇ ਤਿਆਗ, ਮਾਇਆ ਮਮਤਾ ਮੋਹ ਮਿਟਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਹਉਮੇਂ ਹੰਗਤਾ ਦੂਰ ਕਰਾਇੰਦਾ। ਸਚ ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰਾ ਡੇਰਾ ਢਾਹਿੰਦਾ। ਫੜ ਕੇ ਹੰਸ ਬਣਾਏ ਕਾਗ, ਮਾਣਕ ਮੋਤੀ ਆਪਣਾ ਨਾਮ ਚੋਗ ਚੁਗਾਇੰਦਾ। ਨੇਤਰ ਨੈਣ ਖੁਲ੍ਹਾਵੇ ਜਾਗ, ਆਲਸ ਨਿੰਦਰਾ ਦੂਰ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸ਼ਬਦ ਗੁਰੂ ਜਨ ਖੋਲ੍ਹੇ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਨਜ਼ਰੀ ਆਏ ਇਕ ਪਰਤੱਖ, ਜੋਤੀ ਜੋਤ ਜੋਤ ਰੁਸ਼ਨਾਈਆ। ਕੂੜੀ ਕਿਰਿਆ ਕਰੇ ਭੱਠ, ਭਾਂਡਾ ਭਰਮ ਭੌ ਭੰਨਾਈਆ। ਕਰੇ ਪਰਕਾਸ਼ ਲਟ ਲਟ, ਨਾਦ ਧੁਨ ਕਰੇ ਸ਼ਨਵਾਈਆ। ਸਚ ਦਵਾਰਾ ਖੋਲ੍ਹ ਹੱਟ, ਵਸਤ ਇਕੋ ਨਾਮ ਵਰਤਾਈਆ। ਸਾਚੀ ਸਿਖਿਆ ਦੇਵੇ ਬ੍ਰਹਮ ਮਤ, ਮਨਮਤ ਰਹਿਣ ਨਾ ਪਾਈਆ। ਸਤਿ ਸੰਤੋਖ ਬਖ਼ਸ਼ੇ ਧੀਰਜ ਜਤ, ਬਹੱਤਰ ਨਾੜੀ ਰੱਤ ਤਤਵ ਤਤ ਨਾ ਕੋਇ ਤਪਾਈਆ। ਕਾਇਆ ਖੇੜਾ ਨਾ ਹੋਵੇ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸਤਿਗੁਰ ਪੂਰਾ ਦੇਵੇ ਪਰਤੀਤ, ਪਰਤਿਗਿਆ ਆਪਣੇ ਨਾਲ ਰਖਾਇੰਦਾ। ਕਾਇਆ ਮੰਦਰ

❋

❋

ਵਖਾਏ ਮਸੀਤ, ਮਸਲਾ ਇਕੋ ਹੱਲ ਕਰਾਇੰਦਾ। ਤ੍ਰੈਗੁਣ ਦਾਤਾ ਨਜ਼ਰੀ ਆਏ ਇਕ ਅਤੀਤ, ਤ੍ਰੈਭਵਨ ਧਨੀ ਆਪਣਾ ਪੜਦਾ ਲਾਹਿੰਦਾ। ਮਨ ਆਤਮਾ ਪਰਮਾਤਮਾ ਕਰੇ ਠਾਂਡਾ ਸੀਤ, ਬੁਧ ਬਿਬੇਕੀ ਰੂਪ ਵਟਾਇੰਦਾ। ਘਰ ਸਵਾਮੀ ਢੋਲਾ ਸੁਣਾਏ ਸੱਚਾ ਗੀਤ, ਰਾਗ ਨਾਦ ਧੁਨ ਇਕੋ ਇਕ ਉਪਜਾਇੰਦਾ। ਦਿਵਸ ਰੈਣ ਅੱਠੇ ਪਹਿਰ ਵਸੇ ਚੀਤ, ਆਪ ਆਪਣਾ ਮੇਲ ਮਿਲਾਇੰਦਾ। ਦਰ ਘਰ ਆ ਕੇ ਨਾਮ ਨਿਧਾਨ ਪਾਏ ਭੀਖ, ਭਿਛਿਆ ਇਛਿਆ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਮੂਲ ਚੁਕਾਇੰਦਾ। ਸਤਿਗੁਰ ਪੂਰਾ ਭਰੇ ਝੋਲੀ, ਨਾਮ ਭੰਡਾਰਾ ਇਕ ਵਰਤਾਈਆ। ਆਤਮ ਪਰਮਾਤਮ ਦੱਸੇ ਬੋਲੀ, ਅਨਬੋਲਤ ਰਾਗ ਸੁਣਾਈਆ। ਕਾਇਆ ਗਠੜੀ ਜਿਸ ਨੇ ਖੋਲ੍ਹੀ, ਕੂੜੀ ਕਿਰਿਆ ਬਾਹਰ ਕੱਢੇ ਵਾਹੋ ਦਾਹੀਆ। ਸੁਰਤ ਸਵਾਣੀ ਸਾਚੀ ਰੁੱਤ ਜਾਏ ਮੌਲੀ, ਮੌਲਾ ਆਪਣਾ ਰੰਗ ਵਖਾਈਆ। ਪੰਧ ਮੁਕਾਏ ਹੌਲੀ ਹੌਲੀ, ਦੂਰ ਦੁਰਾਡਾ ਨੇੜੇ ਆਈਆ। ਕਾਇਆ ਰੰਗਣ ਰੰਗੇ ਚੋਲੀ, ਰੰਗ ਮਜੀਠੀ ਇਕੋ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਆਪਣਾ ਘਰ ਵਖਾਈਆ। ਗੁਰ ਸਤਿਗੁਰ ਵਖਾਏ ਘਰ ਏਕ, ਇਕੋ ਦਏ ਵਡਿਆਈਆ। ਜਿਸ ਗ੍ਰਹਿ ਮਿਲੇ ਟੇਕ, ਸਮਰਥ ਹੋਏ ਸਹਾਈਆ। ਬੁਧ ਹੋਏ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਗੇ ਸੇਕ, ਪੰਜ ਤਤ ਨਾ ਕਰੇ ਲੜਾਈਆ। ਆਤਮ ਪਰਮਾਤਮ ਖੋਲ੍ਹੇ ਭੇਤ, ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਬੈਠਾ ਤਾੜੀ ਲਾਈਆ। ਮਿਲ ਸਖੀਆਂ ਲਏ ਖੇਡ, ਸੋਹਣਾ ਮੰਗਲ ਗਾਈਆ। ਪਰੇਮ ਪਿਆਰ ਦੀ ਮਾਣੇ ਸੇਜ, ਨਾਰ ਕੰਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਇਕੋ ਦਏ ਬੁਝਾਈਆ। ਗੁਰਮੁਖ ਬੁਝੇ ਇਕੋ ਦੇਹ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਪਰਮ ਪੁਰਖ ਪ੍ਰਭ ਲੱਗੇ ਨੇਂਹ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਅੰਮ੍ਰਿਤ ਅਗੰਮੀ ਬਰਸੇ ਮੇਂਹ, ਮੇਘਲਾ ਇਕੋ ਧਾਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਮੂਲ ਚੁਕਾਇੰਦਾ। ਹਰਿਜਨ ਲੇਖਾ ਮੂਲ ਜਾਏ ਚੁੱਕ, ਚੁਕਾਵਣਹਾਰਾ ਇਕ ਅਖਵਾਇੰਦਾ। ਜੋ ਅੰਦਰ ਵੜ ਕੇ ਬੈਠਾ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਵੇਲੇ ਪੂਰਬ ਕਰਮਾਂ ਲਹਿਣਾ ਦੇਣਾ ਦੇਵਣਵਾਲਾ ਹੋਵੇ ਖ਼ੁਸ਼, ਖ਼ੁਸ਼ੀਆਂ ਆਪਣੇ ਰੰਗ ਰੰਗਾਇੰਦਾ। ਸੋ ਸਾਹਿਬ ਸਤਿਗੁਰ ਉਜਲ ਕਰੇ ਮੁਖ, ਮੁਖ ਮੁਖੜਾ ਆਪ ਵਖਾਇੰਦਾ। ਪਰਗਟ ਹੋਵੇ ਬਿਨ ਜਨਨੀ ਕੁੱਖ, ਸ਼ਬਦ ਸ਼ਬਦੀ ਆਪਣੀ ਕਾਰ ਕਮਾਇੰਦਾ। ਜਨ ਸੰਤਾਂ ਸਾਚੇ ਭਗਤਾਂ ਲਏ ਪੁਛ, ਦੂਰ ਦੁਰਾਡਾ ਨੇੜੇ ਆਇੰਦਾ। ਵੇਖਣਹਾਰਾ ਸਾਚੇ ਸੁੱਤ, ਸਾਹਿਬ ਸਤਿਗੁਰ ਆਪਣੀ ਗੋਦ ਉਠਾਇੰਦਾ। ਜਨਮ ਕਰਮ ਕਰ ਕੇ ਜੋ ਗਏ ਰੁੱਠ, ਫੜ ਬਾਂਹੋਂ ਗਲੇ ਲਗਾਇੰਦਾ। ਪ੍ਰੀਤਮ ਪਰੇਮ ਪਿਆਰ ਅੰਦਰ ਸਾਚੀ ਗੋਦੀ ਲਏ ਚੁੱਕ, ਬਿਨ ਹੱਥਾਂ ਬਾਂਹਵਾਂ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਇੰਦਾ । ਹਰਿਜਨ ਰੰਗ ਵਖਾਏ ਗੂੜ੍ਹ, ਲਾਲਨ ਲਾਲ ਆਪ ਰੰਗਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਟਿੱਕਾ ਲਾਵੇ ਨੂਰ ਖ਼ੁਦਾਈਆ। ਚਤੁਰ ਸੁਘੜ ਬਣਾਏ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਬਖ਼ਸ਼ੇ ਧੁਰ ਦਾ ਨੂਰ, ਜਲਵਾਗਰ ਕਰੇ ਰੁਸ਼ਨਾਈਆ। ਕੋਟ ਜਨਮ ਦੇ ਮੁਆਫ਼ ਕਰੇ ਕਸੂਰ, ਪਤਤ ਪਾਪੀ ਪੁਨੀਤ ਦਏ ਵਖਾਈਆ। ਦਰਸ ਦਿਖਾਏ ਹੋਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਨਾਤਾ

❋

❋

ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਨਿਤ ਨਵਿਤ ਕਰ ਹਿਤ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸੱਚੇ ਵੇਖਣਹਾਰਾ, ਇਕ ਇਕੱਲਾ ਹਰਿ ਅਖਵਾਇੰਦਾ। ਜੁਗ ਚੌਕੜੀ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ । ਲੱਖ ਚੁਰਾਸੀ ਪਾਵੇ ਸਾਰਾ, ਜੀਵ ਜੰਤ ਖੋਜ ਖੁਜਾਇੰਦਾ। ਲੇਖਾ ਜਾਣੇ ਜਲ ਥਲ ਮਹੀਅਲ ਡੂੰਘੀ ਗਾਰਾ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਫੇਰਾ ਪਾਇੰਦਾ। ਸੰਤ ਸੁਹੇਲੇ ਮੇਲੇ ਵਿਚ ਜੰਗਲ ਜੂਹ ਉਜਾੜ ਪਹਾੜਾ, ਕਰਤਾ ਕਰਨੀ ਆਪ ਕਮਾਇੰਦਾ। ਸਾਚੀ ਸਖੀਆਂ ਲਾਵੇ ਇਕ ਅਖਾੜਾ ਮੰਗਲ ਗੀਤ ਸੁਹਾਗੀ ਆਪ ਸੁਣਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਮੰਦਰ ਮਸਜਦ ਸ਼ਿਵਦਵਾਲਾ ਕਾਇਆ ਕਾਅਬਾ ਇਕ ਜਣਾਇੰਦਾ। ਜਿਸ ਘਰ ਵਸੇ ਸਦਾ ਸਦਾ ਸਦ ਹਰਿ ਨਿਰੰਕਾਰਾ, ਨਿਰਗੁਣ ਆਪਣਾ ਡੇਰਾ ਲਾਇੰਦਾ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਕਰੇ ਖ਼ਬਰਦਾਰਾ, ਸਚ ਸੰਦੇਸਾ ਇਕ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਪਿਆਰਾ, ਆਤਮ ਪਰਮਾਤਮ ਧੁਰ ਦਾ ਮੇਲ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੰਤ ਸਾਜਨ ਸਾਹਿਬ ਸਤਿਗੁਰ ਇਕ ਅਖਵਾਇੰਦਾ। ਸਾਹਿਬ ਸਤਿਗੁਰ ਸੱਚਾ ਪ੍ਰਭ, ਪਾਰਬ੍ਰਹਮ ਵੱਡੀ ਵਡਿਆਈਆ। ਜੁਗ ਚੌਕੜੀ ਹਰਿ ਭਗਤ ਪਿਆਰੇ ਲਏ ਲੱਭ, ਬਿਨ ਅੱਖਾਂ ਵੇਖ ਵਖਾਈਆ। ਘਰ ਸੁਣਾਏ ਧੁਰ ਦਾ ਨਦ, ਅਨਾਦੀ ਨਾਦ ਸੁਣਾਈਆ। ਕੂੜੀ ਕਿਰਿਆ ਵਿਚੋਂ ਕੱਢ, ਸਾਚੇ ਮੰਦਰ ਦਏ ਵਸਾਈਆ। ਭਾਗ ਲਗਾਵੇ ਸੱਚੀ ਯਦ, ਯਾਦਦਾਸ਼ਤ ਪਿਛਲੀ ਭੁੱਲ ਕਦੇ ਨਾ ਜਾਈਆ। ਮੰਜ਼ਲ ਦਵਾਰਾ ਬਣ ਕੇ ਪਾਂਧੀ ਜਾਏ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਗੀਤ ਸੁਹਾਗੀ ਮੰਦਰ ਵੜ ਕੇ ਸੁਣਾਵੇ ਛੰਦ, ਸੋਹਣਾ ਰਾਗ ਅਲਾਈਆ। ਉਠ ਲਾਡਲੇ ਮੇਰੇ ਚੰਦ, ਤੇਰਾ ਚੰਦ ਨੂਰ ਰੁਸ਼ਨਾਈਆ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਦਇਆ ਕਮਾਈਆ। ਦੀਨ ਦਿਆਲ ਹੋਇਆ ਬਖ਼ਸ਼ੰਦ, ਬਖ਼ਸ਼ਸ਼ ਰਹਿਮਤ ਆਪਣੀ ਇਕ ਦਰਸਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰੇਮ ਪ੍ਰੀਤੀ ਨਜ਼ਰੀ ਆਈਆ। ਦੋਹਾਂ ਮਿਲ ਕੇ ਸਚ ਦਵਾਰ ਪਏ ਠੰਡ, ਜਿਸ ਘਰ ਬਾਰ ਗੁਰ ਚੇਲਾ ਬੈਠਾ ਸੋਭਾ ਪਾਈਆ। ਨਾ ਕੋਈ ਭੇਖ ਨਾ ਪਖੰਡ, ਕੂੜੀ ਕਿਰਿਆ ਨਾ ਸੰਗ ਨਿਭਾਈਆ। ਜਗਤ ਵਿਕਾਰ ਨਾ ਪਾਵੇ ਡੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕਰੇ ਲੜਾਈਆ। ਸਚ ਪਰੇਮ ਅੰਤਰ ਚੋਲੀ ਦੇਵੇ ਰੰਗ, ਜਗਤ ਬਸੰਤਰ ਬਾਹਰ ਬੁਝਾਈਆ। ਜਾਗਤ ਸੋਵਤ ਇਕੋ ਜਿਹਾ ਸੰਗ, ਅਗਲਾ ਪਿਛਲਾ ਵਿਛੋੜਾ ਮੁਕਾਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਦੂਈ ਦਵੈਤ ਭਰਮਾਂ ਢਾਹ ਕੇ ਕੰਧ, ਕੂੜੀ ਕਿਰਿਆ ਕੱਢ ਕੇ ਗੰਦ, ਕਾਇਆ ਮੰਦਰ ਅੰਦਰ ਨਿਰਮਲ ਜੋਤ ਕਰੇ ਰੁਸ਼ਨਾਈਆ।