ਪੁਸਤਕਾਲਾਭਾਗ ੧੬

੧੦ ਜੇਠ ੨੦੨੧ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਸਦਾ ਮਿਹਰਵਾਨ, ਆਦਿ ਜੁਗਾਦਿ ਦਇਆ ਕਮਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਖੋਜ ਖੁਜਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਮਾਰ ਧਿਆਨ, ਸਾਧ ਸੰਤ ਪੜਦਾ ਉਹਲਾ ਆਪ ਫੁਲਾਇੰਦਾ। ਆਤਮ ਪਰਮਾਤਮ ਦੇਵਣਹਾਰਾ ਦਾਨ,

❋

❋

ਨਿਰਗੁਣ ਵਸਤ ਅਮੋਲਕ ਇਕ ਵਰਤਾਇੰਦਾ। ਸ਼ਬਦ ਸਰੂਪੀ ਬਣ ਕੇ ਸੱਚਾ ਕਾਹਨ, ਗ੍ਰਹਿ ਮੰਦਰ ਘਟ ਆਪਣੀ ਰਾਸ ਵਰਤਾਇੰਦਾ। ਨਾਮ ਸੰਦੇਸਾ ਦੇਵਣਹਾਰਾ ਪੈਗ਼ਾਮ, ਕਲਮਾ ਹੱਕ ਨਬੀ ਪੜ੍ਹਾਇੰਦਾ। ਮੂਰਤ ਸਚ ਵਖਾਏ ਰਾਮ, ਰਹਿਮਤ ਆਪਣੀ ਇਕ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸ਼ਬਦ ਗੁਰੂ ਸਦਾ ਸਦ ਸੰਗ, ਵਿਛੜ ਕਦੇ ਨਾ ਜਾਇੰਦਾ। ਨਿਤ ਨਵਿਤ ਜਨ ਭਗਤਾਂ ਪੂਰੀ ਕਰੇ ਮੰਗ, ਭਗਤ ਵਛਲ ਆਪ ਅਖਵਾਇੰਦਾ। ਅੰਤਰ ਆਤਮ ਦੇਵੇ ਇਕ ਅਨੰਦ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਨਿਰਗੁਣ ਜੋਤ ਚਾੜ੍ਹੇ ਚੰਦ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਗੰਮੀ ਸੁਣਾਏ ਛੰਦ, ਧੁਨ ਆਤਮਕ ਰਾਗ ਅਲਾਇੰਦਾ। ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਕਰੇ ਖੰਡ ਖੰਡ, ਭਾਂਡਾ ਭਰਮ ਭੌ ਭੰਨਾਇੰਦਾ। ਲੇਖਾ ਜਾਣੇ ਰਸਨਾ ਜਿਹਵਾ ਬੱਤੀ ਦੰਦ, ਪਵਣ ਸਵਾਸਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰੂ ਸ਼ਬਦ ਸੱਚਾ ਸਚ ਸਵਾਮੀ, ਨਿਤ ਨਵਿਤ ਵੇਖ ਵਖਾਈਆ। ਬੋਧ ਅਗਾਧ ਸ਼ਬਦ ਅਨਾਦ ਜਿਸ ਦੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਦਾ ਖੇਲ ਵਰਤੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜਿਸ ਦਾ ਨਾਦ ਅਗੰਮੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਈਆ। ਜਿਸ ਦਾ ਲੱਖ ਚੁਰਾਸੀ ਮੇਲਾ ਦੋ ਜਹਾਨੀ, ਨਿਰਗੁਣ ਸਰਗੁਣ ਵੇਸ ਵਟਾਈਆ। ਜਿਸ ਦਾ ਮੰਦਰ ਇਕ ਲਾਸਾਨੀ, ਉਚ ਅਗੰਮ ਅਥਾਹ ਆਪ ਬਣਾਈਆ। ਜਿਸ ਗ੍ਰਹਿ ਦੀਪਕ ਜੋਤ ਜਗੇ ਮਹਾਨੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਿਸ ਦਾ ਲੇਖਾ ਕਾਤਬ ਬਣ ਕੇ ਲਿਖੇ ਕੋਈ ਨਾ ਕਾਨੀ, ਜਗਤ ਵਿਦਿਆ ਨਾ ਕੋਇ ਵਡਿਆਈਆ। ਜਿਸ ਦਾ ਭੇਵ ਜਾਣੇ ਨਾ ਕੋਇ ਵਿਦਵਾਨੀ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸੋ ਪਤਿਪਰਮੇਸ਼ਵਰ ਸਰਬ ਜੀਆਂ ਦਾ ਜਾਣ ਜਾਣੀ, ਘਟ ਘਟ ਵੇਖੇ ਥਾਉਂ ਥਾਈਂਆ। ਨਿਤ ਨਵਿਤ ਜੁਗਾ ਜੁਗੰਤਰ ਖੇਲੇ ਖੇਲ ਜਗਤ ਜਹਾਨੀ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਰੂਪ ਵਖਾਈਆ। ਸਾਚੀ ਸਚ ਸੁਣਾਏ ਕਹਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਗੁਰੂ ਵੱਡਾ ਬਲਕਾਰ, ਬਲਧਾਰੀ ਇਕ ਅਖਵਾਇੰਦਾ। ਜਿਸ ਦਾ ਹੁਕਮ ਵਰਤੇ ਜੁਗ ਚਾਰ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਦੇ ਹੁਕਮੇ ਅੰਦਰ ਸੂਰਜ ਚੰਨ ਰਵ ਸਸ ਨੱਠਣ ਵਾਰੋ ਵਾਰ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਇੰਦਾ। ਜਿਸ ਦੀ ਮੰਜ਼ਲ ਅਗੰਮ ਅਥਾਹ ਉਚ ਦਰਬਾਰ, ਦਰਗਾਹ ਸਾਚੀ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਸਰਗੁਣ ਖੇਲ ਵਿਚ ਸੰਸਾਰ, ਸਤਿ ਸਰੂਪੀ ਧਾਰ ਚਲਾਈਆ। ਪੰਜ ਤਤ ਕਾਇਆ ਚੋਲਾ ਕਰ ਉਜਿਆਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਵਾਰੋ ਵਾਰ, ਨਿਤ ਨਵਿਤ ਵੇਸ ਵਟਾਈਆ। ਘਰ ਘਰ ਵੇਖੇ ਵੇਖਣਹਾਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਸੰਤ ਸੁਹੇਲੇ ਲਏ ਉਠਾਲ, ਭਗਤ ਭਗਵਾਨ ਲਏ ਜਗਾਈਆ । ਤ੍ਰੈਗੁਣ ਮਾਇਆ ਦੇਵੇ ਸਾੜ, ਅਗਨੀ ਤਤ ਬੁਝਾਈਆ। ਪੰਜ ਤਤ ਕਰੇ ਖ਼ਬਰਦਾਰ, ਆਲਸ ਨਿੰਦਰਾ ਪਰੇ ਹਟਾਈਆ। ਪਰੇਮ ਪਿਆਲਾ ਅੰਮ੍ਰਿਤ

❋

❋

ਦੇਵੇ ਠੰਡੀ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਸਚ ਪ੍ਰੀਤੀ ਬਖ਼ਸ਼ੇ ਦਰਸ ਦੀਦਾਰ, ਨਿਜ ਨੇਤਰ ਕਰ ਰੁਸ਼ਨਾਈਆ। ਮਹਲ ਅਟੱਲ ਘਰ ਵਿਚ ਘਰ ਦਏ ਵਖਾਲ, ਜਿਸ ਘਰ ਵਸੇ ਬੇਪਰਵਾਹੀਆ। ਸ਼ਬਦ ਅਨਾਦੀ ਵੱਜੇ ਤਾਲ, ਤੁਰਯਾ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸਤਿਗੁਰ ਪੂਰਾ ਸ਼ਬਦ ਗੁਰਦੇਵ, ਆਦਿ ਜੁਗਾਦੀ ਇਕ ਅਖਵਾਇੰਦਾ। ਆਦਿ ਜੁਗਾਦੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਕਰਦੇ ਸੇਵ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਕ ਸੇਵ ਕਮਾਇੰਦਾ। ਜਿਸ ਦਾ ਲੇਖਾ ਅਲੱਖ ਅਭੇਵ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਜਿਸ ਦੀ ਸਿਫ਼ਤ ਕਰੇ ਨਾ ਕੋਈ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਸੋ ਵਸੇ ਨਿਹਚਲ ਧਾਮ ਨਿਹਕੇਵ, ਸਚਖੰਡ ਸਾਚੇ ਆਸਣ ਲਾਇੰਦਾ। ਸ਼ਬਦ ਗੁਰੂ ਗੁਰ ਕਰਤਾ ਦੇਵੇ ਭੇਵ, ਕਲਮਾ ਨਬੀ ਰਸੂਲ ਆਪ ਸਮਝਾਇੰਦਾ। ਜਨ ਭਗਤਾਂ ਨਿਰਗੁਣ ਮਾਣੇ ਸੁਹੰਜਣੀ ਸੇਜ, ਸੋਭਾਵੰਤ ਆਸਣ ਲਾਇੰਦਾ। ਜੋਤੀ ਜਲਵਾ ਦੇਵੇ ਨੂਰੀ ਤੇਜ, ਅੰਧ ਅਗਿਆਨ ਅੰਧੇਰ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਭਗਵੰਤ, ਸਤਿਗੁਰ ਵੱਡਾ ਵਡ ਵਡਿਆਈਆ। ਲੇਖਾ ਜਾਣੇ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਵਿਰੋਲੇ ਗੁਰਮੁਖ ਸੰਤ, ਸੰਤ ਸਾਜਨ ਲਏ ਮਿਲਾਈਆ। ਨਾਮ ਦ੍ਰਿੜਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਲੇਖ ਚੁਕਾਏ ਭੁੱਖ ਨੰਗਤ, ਨਾਮ ਦੋਸ਼ਾਲਾ ਤਨ ਪਹਿਨਾਈਆ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦੀ ਵਿਦਿਆ ਦਏ ਸਮਝਾਈਆ। ਦਰ ਦਰਵੇਸ਼ ਦੂਜੇ ਦਰ ਨਾ ਜਾਏ ਮੰਗਤ, ਅਲੱਖ ਨਿਰੰਜਣ ਘਰ ਸਾਚੇ ਇਕੋ ਅਲਖ ਜਗਾਈਆ। ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਸਾਚੇ ਪਾਰ ਜਾਣਾ ਲੰਘ, ਸਤਿਗੁਰ ਆਪ ਲੰਘਾਇੰਦਾ। ਅੰਤਰ ਆਤਮ ਦੇ ਅਨੰਦ, ਰਸ ਇਕੋ ਇਕ ਵਖਾਇੰਦਾ। ਸੁਰਤੀ ਸ਼ਬਦੀ ਜੋੜੀ ਗੰਢ, ਧੁਰ ਦਾ ਮੇਲਾ ਮੇਲ ਮਿਲਾਇੰਦਾ। ਦੂਈ ਦਵੈਤੀ ਭਰਮਾਂ ਢਾਹੇ ਕੰਧ, ਮਾਇਆ ਮਮਤਾ ਮੋਹ ਚੁਕਾਇੰਦਾ। ਪਰੇਮ ਪ੍ਰੀਤੀ ਕਾਇਆ ਚੋਲੀ ਦੇਵੇ ਰੰਗ, ਅੰਦਰ ਬਾਹਰ ਦੁਰਮਤ ਮੈਲ ਧਵਾਇੰਦਾ। ਨਾਰ ਦੁਹਾਗਣ ਨਾਤਾ ਤੋੜੇ ਰੰਡ, ਸੁਹਾਗਣ ਰੂਪ ਘਰ ਘਰ ਆਪ ਵਖਾਇੰਦਾ। ਅੰਗੀਕਾਰ ਬਣ ਕੇ ਲਾਏ ਅੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰ ਗੁਰ ਵੇਖ ਵਖਾਇੰਦਾ। ਗੁਰਮੁਖ ਮੰਗ ਇਕ ਅਪਾਰ, ਅਪਰੰਪਰ ਦਏ ਵਡਿਆਈਆ। ਜਿਸ ਦਾ ਲੇਖਾ ਨਜ਼ਰ ਨਾ ਆਏ ਵਿਚ ਸੰਸਾਰ, ਨਵ ਨੌ ਚਾਰ ਭੇਵ ਕੋਇ ਨਾ ਪਾਈਆ। ਦੇਵਣਹਾਰਾ ਦਇਆਵਾਨ ਇਕ ਦਾਤਾਰ, ਦਾਤਾ ਦਾਨੀ ਬੇਪਰਵਾਹੀਆ। ਅਤੋਟ ਅਤੁਟ ਭਰੇ ਰਹਿਣ ਭੰਡਾਰ, ਚਾਰੇ ਖਾਣੀ ਝੋਲੀ ਰਿਹਾ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਧੁਰ ਦੀ ਭਿਛਿਆ ਇਕੋ ਝੋਲੀ ਪਾਈਆ। ਸਾਚੀ ਸਿਖਿਆ ਗੁਰਮੁਖ ਲਏ ਸਿਖ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਘਰ ਸਵਾਮੀ ਠਾਕਰ ਆਏ ਦਿਸ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖਣ ਕੋਇ ਨਾ ਜਾਇੰਦਾ। ਆਤਮ ਪਰਮਾਤਮ ਕਰੇ ਹਿਤ, ਪ੍ਰੀਤਮ ਪਿਆਰਾ ਆਪਣਾ ਰੰਗ ਵਖਾਇੰਦਾ।

❋

❋

ਨਿਜ ਨੇਤਰ ਦਰਸਨ ਕਰੇ ਨਿਤ, ਲੋਚਣ ਨੈਣ ਆਪ ਖੁਲ੍ਹਾਇੰਦਾ। ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਮੁਖ ਪਰਗਟਾਇੰਦਾ। ਅਬਿਨਾਸ਼ੀ ਹੋ ਕੇ ਵਸੇ ਚਿਤ, ਚਿਤਵਿਤ ਠਗੌਰੀ ਨਾ ਕੋਇ ਵਖਾਇੰਦਾ। ਸੱਜਣ ਸਵਾਮੀ ਹੋ ਕੇ ਬਣੇ ਮਿਤ, ਮਿੱਤਰ ਪਿਆਰਾ ਇਕੋ ਨਜ਼ਰੀ ਆਇੰਦਾ। ਮਿਹਰਵਾਨ ਹੋ ਕੇ ਗੋਦ ਉਠਾਏ ਗੁਰਮੁਖ ਗੁਰਸਿਖ, ਸੱਚਾ ਪੁੱਤ ਸਪੂਤ ਆਪਣੇ ਘਰ ਵਸਾਇੰਦਾ। ਅੱਗੇ ਪਿਛੇ ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁੱਕ, ਚਿਤਰ ਗੁਪਤ ਲੇਖ ਨਾ ਕੋਇ ਵਖਾਇੰਦਾ। ਰਾਏ ਧਰਮ ਨਾ ਮਾਰੇ ਮਾਰ ਨਾ ਸਕੇ ਕੁੱਟ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਸਾਹਿਬ ਸਤਿਗੁਰ ਸ਼ਬਦ ਸਵਾਮੀ ਆਪਣੀ ਗੋਦੀ ਲਏ ਚੁੱਕ, ਚੁੱਕਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜੁਗ ਜੁਗ ਜਨ ਭਗਤਾਂ ਸਾਚੇ ਸੰਤਾਂ ਲਏ ਪੁਛ, ਦੂਰ ਦੁਰਾਡਾ ਨੇਰਨ ਨੇਰਾ ਬਣ ਕੇ ਪਾਂਧੀ ਰਾਹੀ ਪੰਧ ਮੁਕਾਇੰਦਾ। ਹਰਿਜਨ ਬੂਟਾ ਕਦੇ ਨਾ ਜਾਏ ਸੁੱਕ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਜੋ ਗ੍ਰਹਿ ਗ੍ਰਹਿ ਬੈਠਾ ਲੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਭਗਵਾਨ, ਜਨ ਭਗਤ ਦਏ ਵਡਿਆਈਆ। ਜੁਗ ਚੌਕੜੀ ਵਿਛੜੇ ਮੇਲੇ ਆਣ, ਮਿਲਣੀ ਹਰਿ ਜਗਦੀਸ ਕਰਾਈਆ। ਧਰਮ ਵਖਾਏ ਇਕ ਨਿਸ਼ਾਨ, ਕੂੜੀ ਕਿਰਿਆ ਡੇਰਾ ਢਾਹੀਆ। ਨਾਤਾ ਤੋੜ ਦੀਨ ਮਜ਼੍ਹਬ ਈਮਾਨ, ਸ਼ਰਅ ਸ਼ਰੀਅਤ ਸ਼ੌਹ ਦਰਿਆ ਰੁੜ੍ਹਾਈਆ। ਸਾਚੀ ਮੰਜ਼ਲ ਵਖਾਏ ਇਕੋ ਆਣ, ਅਗਲਾ ਪਿਛਲਾ ਪੰਧ ਮੁਕਾਈਆ। ਨਾਮ ਸੰਦੇਸਾ ਦੇਵੇ ਧੁਰ ਫ਼ਰਮਾਣ, ਜਗਤ ਅੱਖਰ ਨਾ ਕੋਇ ਪੜ੍ਹਾਈਆ। ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਦੇਵੇ ਗਿਆਨ, ਨੌ ਦਵਾਰੇ ਡੇਰਾ ਢਾਹੀਆ। ਮਨ ਵਾਸਨਾ ਮੇਟੇ ਆਪ ਸ਼ੈਤਾਨ, ਬੁਧ ਬਿਬੇਕ ਦਏ ਕਰਾਈਆ। ਇਕੋ ਰਾਗ ਸੁਣਾਏ ਕਾਨ, ਧੁਰ ਦੀ ਧਾਰ ਆਪ ਜਣਾਈਆ। ਕਾਇਆ ਹੱਟ ਨਾ ਹੋਏ ਵੈਰਾਨ, ਵਸਤ ਅਮੋਲਕ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਦਾ ਸਦਾ ਸਦਾ ਸੰਗ ਆਪਣਾ ਆਪ ਰਖਾਈਆ। ਸਤਿਗੁਰ ਪੂਰਾ ਦੇਵੇ ਤਾਰ, ਤਾਰਨਹਾਰ ਇਕ ਅਖਵਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਅੰਤਰ ਆਤਮ ਮੇਲ ਮਿਲਾਇੰਦਾ। ਸੁਰਤ ਸਵਾਣੀ ਕਰੇ ਖ਼ਬਰਦਾਰ, ਸ਼ਬਦ ਹਾਣੀ ਆਪ ਜਗਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਘਰ ਘਰ ਵਿਚ ਡੇਰਾ ਲਾਇੰਦਾ। ਨਾਮ ਨਿਧਾਨ ਅਗੰਮੀ ਬੋਲ ਜੈਕਾਰ, ਅਨਰਾਗੀ ਰਾਗ ਸੁਣਾਇੰਦਾ। ਸਚ ਮਹੱਲੇ ਦੇ ਆਧਾਰ, ਉਚ ਅਟੱਲੇ ਸੋਭਾ ਪਾਇੰਦਾ। ਗ਼ੁਲਸ਼ਨ ਵਿਚੋਂ ਖਿੜੀ ਦਿਸੇ ਗੁਲਜ਼ਾਰ, ਕਲੀ ਕਲੀ ਆਪ ਮਹਿਕਾਇੰਦਾ । ਮਹਿਬੂਬ ਮੁਹੱਬਤ ਕਰੇ ਅਪਾਰ, ਮਹਿਰਾਬ ਇਕੋ ਇਕ ਸੁਹਾਇੰਦਾ। ਕਲਮਾ ਰੋਜ਼ਾ ਨਾ ਕੋਇ ਨਿਮਾਜ਼, ਸਜਦਾ ਸੀਸ ਨਾ ਕੋਇ ਝੁਕਾਇੰਦਾ। ਕਾਤਬ ਦਿਸੇ ਨਾ ਕੋਇ ਲਿਖਾਰ, ਕਲਮ ਸ਼ਾਹੀ ਨਾ ਵੰਡ ਵੰਡਾਇੰਦਾ। ਰਸਨਾ ਜਿਹਵਾ ਨਾ ਕੋਇ ਜੈਕਾਰ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਇਕੋ ਨਿਰਅੱਖਰ ਦੱਸੇ ਸਚ ਦਰਬਾਰ, ਜਿਸ ਵਿਚੋਂ ਕੋਟਨ ਕੋਟ ਵਿਦਿਆ ਬਾਹਰ ਕਢਾਇੰਦਾ। ਗੁਰਮੁਖ ਗੁਰਸਿਖ ਸੰਤ ਸੁਹੇਲਾ ਵਿਰਲਾ ਪੜ੍ਹਨੇਹਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਇੰਦਾ। ਲਹਿਣਾ ਦੇਣਾ ਝੋਲੀ ਪੌਂਦਾ ਏ। ਸਤਿਗੁਰ ਪੂਰਾ ਦਇਆ ਕਮੌਂਦਾ ਏ। ਆਦਿ ਜੁਗਾਦੀ ਵੇਸ ਵਟੌਂਦਾ ਏ। ਨਰ ਨਰੇਸ਼ ਇਕ ਅਖਵੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਂਦਾ ਏ। ਸਚਖੰਡ ਵਸੇ ਸਾਚੇ ਦੇਸ, ਥਿਰ ਘਰ ਸ਼ਬਦੀ ਵੰਡ ਵੰਡੌਂਦਾ ਏ। ਮੁਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਨਾ ਔਂਦਾ ਏ।

❋

❋

ਨਿਤ ਨਵਿਤ ਰਹੇ ਹਮੇਸ਼, ਸ਼ਬਦ ਗੁਰੂ ਅਖਵੌਂਦਾ ਏ। ਪੰਜ ਤਤ ਕਾਇਆ ਚੋਲਾ ਕਰੇ ਹੇਤ, ਤੇਈ ਅਵਤਾਰ ਅਠਾਰਾਂ ਭਗਤ ਈਸਾ ਮੂਸਾ ਮੁਹੰਮਦ ਗੁਰ ਦਸ ਜੋਤ ਜਗੌਂਦਾ ਏ। ਇਹੋ ਕਰੇ ਅਗੰਮੀ ਖੇਡ, ਖੇਲਣਹਾਰਾ ਨਜ਼ਰ ਕਿਸੇ ਨਾ ਔਂਦਾ ਏ। ਜਨ ਭਗਤਾਂ ਲਏ ਵੇਖ, ਨਿਜ ਨੇਤਰ ਇਕ ਖੁਲ੍ਹੌਂਦਾ ਏ। ਨਾ ਕੋਈ ਰੂਪ ਰੰਗ ਨਾ ਰੇਖ, ਸਭ ਦੀ ਰੇਖਾ ਆਪ ਬਣੌਂਦਾ ਏ। ਨਿਰਗੁਣ ਸਰਗੁਣ ਕਰ ਕੇ ਹੇਤ, ਹਿਤਕਾਰੀ ਫੇਰਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੱਸੇ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪੌਂਦਾ ਏ। ਨਿਜ ਘਰ ਸਾਚਾ ਇਕ ਸੁਹੌਂਦਾ ਏ। ਘਰ ਘਰ ਵਿਚ ਆਸਣ ਲੌਂਦਾ ਏ। ਸਤਿ ਸਵਾਮੀ ਨਾਮ ਧਰੌਂਦਾ ਏ। ਅੰਤਰਜਾਮੀ ਭੇਵ ਚੁਕੌਂਦਾ ਏ। ਸ਼ਬਦ ਬਾਣੀ ਰਾਗ ਸੁਣੌਂਦਾ ਏ। ਸੁਰਤੀ ਹਾਣੀ ਮੇਲ ਮਿਲੌਂਦਾ ਏ। ਅਕਥ ਕਹਾਣੀ ਆਪ ਜਣੌਂਦਾ ਏ। ਅੰਮ੍ਰਿਤ ਜਾਮ ਠੰਡਾ ਪਾਣੀ ਰਸ ਪਲੌਂਦਾ ਏ। ਗੁਰਮੁਖ ਵੇਖ ਬਾਲ ਅਞਾਣ, ਸਤਿਗੁਰ ਪੂਰਾ ਗੋਦ ਉਠੌਂਦਾ ਏ। ਏਥੇ ਓਥੇ ਦੇਵੇ ਮਾਣ, ਦੋ ਜਹਾਨਾਂ ਸੰਗ ਨਿਭੌਂਦਾ ਏ। ਨੇੜ ਨਾ ਆਏ ਮਨ ਸ਼ੈਤਾਨ, ਬੁਧੀ ਬਿਬੇਕ ਆਪ ਕਰੌਂਦਾ ਏ। ਤੂੰ ਮੇਰਾ ਮੈਂ ਤੇਰਾ ਦੋਹਾਂ ਦੇਵੇ ਇਕ ਗਿਆਨ, ਸਾਚੀ ਸਿਖਿਆ ਇਕ ਦ੍ਰਿੜੌਂਦਾ ਏ। ਸਾਚਾ ਮੇਲਾ ਮੰਦਰ ਮਕਾਨ, ਸਾਢੇ ਤਿੰਨ ਹੱਥ ਬੰਕ ਵਡਿਔਂਦਾ ਏ। ਜਿਸ ਦੀ ਬਾਢੀ ਘਾੜਤ ਘੜੇ ਨਾ ਕੋਈ ਤਰਖਾਣ, ਲੋਹਾਰ ਨਜ਼ਰ ਕੋਇ ਨਾ ਔਂਦਾ ਏ। ਜਿਸ ਦੇ ਅੰਦਰ ਪਵਣ ਪਾਣੀ ਮਸਾਣ, ਰੂਹ ਬੁੱਤ ਮੇਲ ਮਿਲੌਂਦਾ ਏ। ਜਨ ਭਗਤਾਂ ਮੁਸ਼ਕਲ ਕਰੇ ਆਸਾਨ, ਦੀਨਾਂ ਨਾਥ ਹੋ ਕੇ ਦਰਦੀਆਂ ਦਰਦ ਵੰਡੌਂਦਾ ਏ। ਸਾਚਾ ਰਾਗ ਸੁਣਾਏ ਕਾਨ, ਅਗੰਮੀ ਰਾਗ ਅਲੌਂਦਾ ਏ। ਤੂੰ ਹੀ ਤੂੰ ਹੀ ਢੋਲਾ ਸਾਰੇ ਗਾਣ, ਜਿਨ੍ਹਾਂ ਆਪਣੀ ਰਮਜ਼ ਸੁਣੌਂਦਾ ਏ। ਸੋ ਮੁਰੀਦ ਮੁਰਸ਼ਦ ਮਿਲਣ ਆਣ, ਜਿਸ ਮਸਲਾ ਹੱਕ ਸੁਣੌਂਦਾ ਏ। ਨਾਤਾ ਛੁੱਟੇ ਅੰਜੀਲ ਕੁਰਾਨ, ਅਲਫ਼ ਯੇ ਨਾ ਕੋਇ ਪੜ੍ਹੌਂਦਾ ਏ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਦੇਵੇ ਇਕ ਪੈਗ਼ਾਮ, ਧੁਰ ਸੰਦੇਸਾ ਆਪ ਸੁਣੌਂਦਾ ਏ। ਮੇਲ ਮਿਲਾਏ ਇਕ ਅਮਾਮ, ਮੁਕਾਮੇ ਹੱਕ ਡੇਰਾ ਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਹਰਿ ਹਰਿ ਪਾਰ ਕਰੌਂਦਾ ਏ। ਹਰਿਜਨ ਸੱਚਾ ਉਤਰੇ ਪਾਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਕਰੇ ਖ਼ਵਾਰ, ਚਿਤਰ ਗੁਪਤ ਨਾ ਕੋਇ ਸਜ਼ਾਈਆ। ਮਾਤ ਗਰਭ ਨਾ ਕੋਇ ਆਧਾਰ, ਜੂਨੀ ਜੂਨ ਨਾ ਕੋਇ ਭਵਾਈਆ। ਦਸ ਦਸ ਮਾਸ ਨਾ ਅਗਨ ਅੰਗਿਆਰ, ਉਲਟਾ ਬਿਰਖ ਨਾ ਕੋਇ ਲਟਕਾਈਆ। ਜਿਨ੍ਹਾਂ ਸਤਿਗੁਰ ਸ਼ਬਦ ਨਿਰਗੁਣ ਹੋ ਕੇ ਮਿਲਿਆ ਆਣ, ਸਰਗੁਣ ਲਏ ਜਗਾਈਆ। ਸਚ ਦਵਾਰੇ ਬਖ਼ਸ਼ਸ਼ ਕਰ ਕੇ ਮਾਣ, ਬਖ਼ਸ਼ੀਸ਼ ਸਾਚੀ ਝੋਲੀ ਪਾਈਆ। ਸ੍ਰੀ ਭਗਵਾਨ ਪ੍ਰੀਤੀ ਸਚ ਈਮਾਨ, ਧਰਮ ਇਕੋ ਇਕ ਦ੍ਰਿੜਾਈਆ। ਪੰਜ ਤਤ ਕਾਇਆ ਜਗਤ ਦਿਸੇ ਮਹਿਮਾਨ, ਥਿਰ ਰਹਿਣ ਕੋਇ ਨਾ ਪਾਈਆ। ਗੁਰ ਕਾ ਸ਼ਬਦ ਸਦਾ ਸੱਚਾ ਗਿਆਨ, ਅੱਖਰਾਂ ਵਿਚੋਂ ਅੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦਏ ਉਠਾਈਆ। ਸਾਚਾ ਪਰਦਾ ਜਾਏ ਖੁਲ੍ਹ, ਦੂਈ ਦਵੈਤੀ ਪਰੇ ਹਟਾਇੰਦਾ। ਭਾਗ ਲਗਾਏ ਗੁਰਮੁਖ ਕੁਲ, ਕੁਲਵੰਤਾ ਵੇਖ ਵਖਾਇੰਦਾ। ਨਾਮ ਜਣਾਏ ਵਸਤ ਅਨਮੁਲ, ਕਰਤਾ ਕੀਮਤ ਕੋਇ ਨਾ ਲਾਇੰਦਾ। ਪੂਰਬ ਜਨਮ ਜੋ ਗਏ ਭੁੱਲ, ਜਨਮ ਕਰਮ ਕਰ ਕੇ ਮੇਲ ਮਿਲਾਇੰਦਾ। ਸਚ ਪ੍ਰੀਤੀ ਗੁਰਮੁਖ ਜਾਏ ਘੁਲ, ਘੋਲੀ ਵਾਰੀ ਲੇਖੇ ਲਾਇੰਦਾ। ਫੁਲ ਫਲਵਾੜੀ ਜਾਏ ਫੁਲ, ਪੱਤ ਡਾਲ੍ਹੀ ਆਪ ਮਹਿਕਾਇੰਦਾ।

❋

❋

ਸੰਤ ਸੁਹੇਲਾ ਕਦੀ ਨਾ ਜਾਏ ਰੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇੜਾ ਆਪ ਵਸਾਇੰਦਾ। ਸਚ ਵਸਾਏ ਹਰਿਜੂ ਖੇੜਾ, ਦੇਵੇ ਮਾਣ ਵਡਿਆਈਆ। ਪੰਚ ਵਿਕਾਰਾ ਚੁਕੇ ਝੇੜਾ, ਤਤਵ ਤਤ ਨਾ ਕੋਇ ਲੜਾਈਆ। ਕੂੜੀ ਕਿਰਿਆ ਮਿਟੇ ਅੰਧੇਰਾ, ਸਚ ਸੁਚ ਕਰੇ ਰੁਸ਼ਨਾਈਆ। ਹਕੀਕਤ ਵਿਚੋਂ ਹੱਕ ਨਬੇੜਾ, ਇਕੋ ਇਕ ਵਖਾਈਆ । ਜਨਮ ਕਰਮ ਦਾ ਮੁੱਕੇ ਗੇੜਾ, ਆਵਣ ਜਾਵਣ ਰਹੇ ਨਾ ਰਾਈਆ। ਸਾਹਿਬ ਸਤਿਗੁਰ ਨਾਤਾ ਜੋੜੇ ਤੂੰ ਮੇਰਾ ਮੈਂ ਤੇਰਾ, ਦੋਹਾਂ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੂਮਿਕਾ ਦਏ ਵਖਾਈਆ। ਸਚ ਭੂਮਿਕਾ ਧੁਰ ਅਸਥਾਨ, ਹਰਿ ਕਰਤਾ ਆਪ ਜਣਾਇੰਦਾ। ਗੁਰਮੁਖ ਵਿਰਲੇ ਦਰਸਨ ਪਾਣ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਸਚ ਬਬਾਣੇ ਚਾੜ੍ਹੇ ਆਣ, ਸ਼ਬਦੀ ਸ਼ਬਦ ਉਡਾਇੰਦਾ। ਨਾਤਾ ਤੋੜ ਜੀਵ ਜਹਾਨ, ਘਰ ਸਾਚੇ ਮੇਲ ਮਿਲਾਇੰਦਾ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੋਹੰ ਢੋਲਾ ਗਾਣ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਦਰਗਾਹ ਸਾਚੀ ਮਿਲੇ ਮਾਣ, ਸਚਖੰਡ ਦਵਾਰੇ ਆਪ ਬਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਗੁਰ ਅਵਤਾਰ ਖ਼ੁਸ਼ੀ ਵਖਾਇੰਦਾ। ਘਰ ਸੱਜਣ ਮਿਲੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਮੇਲਾ ਸਚ ਦੁਆਰ, ਦਰਗਾਹ ਵੱਜੀ ਵਧਾਈਆ। ਜਿਸ ਘਰ ਵਸੇ ਇਕ ਨਿਰੰਕਾਰ, ਨਿਰਗੁਣ ਬੈਠਾ ਆਸਣ ਲਾਈਆ। ਦੀਆ ਦੀਪਕ ਜੋਤੀ ਜਗਦਾ ਰਹੇ ਜੁਗ ਚਾਰ, ਆਦਿ ਜੁਗਾਦਿ ਨਾ ਕੋਇ ਬੁਝਾਈਆ। ਸ਼ਾਹੋ ਭੂਪ ਬੈਠਾ ਰਹੇ ਸਿਕਦਾਰ, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਹੁਕਮ ਸੰਦੇਸਾ ਦੇਂਦਾ ਰਹੇ ਵਾਰੋ ਵਾਰ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸੋ ਸਾਹਿਬ ਸਤਿਗੁਰ ਪਾਵੇ ਸਾਰ, ਪੁਰਖ ਅਕਾਲ ਵੇਸ ਵਟਾਈਆ । ਜਨ ਭਗਤਾਂ ਹੋ ਦਿਆਲ, ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਵਖਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸਮਝਾਈਆ। ਅੰਮ੍ਰਿਤ ਭਰਿਆ ਸੁਹੰਜਣਾ ਤਾਲ, ਘਰ ਨਿਝਰ ਝਿਰਨਾ ਦਏ ਜਣਾਈਆ। ਸ਼ਬਦ ਵੱਜੇ ਅਨਾਦੀ ਤਾਲ, ਅਨਹਦ ਰਾਗ ਸੁਣਾਈਆ। ਕੋਟਨ ਕੋਟ ਬ੍ਰਹਮ ਵਖਾਏ ਬ੍ਰਹਿਮਾਦ, ਬ੍ਰਹਿਮਾਂਡ ਪੜਦਾ ਲਾਹੀਆ। ਸੋ ਸੰਤ ਸੁਹੇਲਾ ਜਾਏ ਜਾਗ, ਜਿਸ ਜਾਗਰਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਅਗਨੀ ਮਾਇਆ ਲੱਗੀ ਆਗ, ਪੰਜ ਤਤ ਰਿਹਾ ਤਪਾਈਆ। ਕਿਸੇ ਨਾ ਮਿਲਿਆ ਕੰਤ ਸੁਹਾਗ, ਘਰ ਘਰ ਸੁਹੰਜਣੀ ਸੇਜ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਚਾਈਂ ਚਾਈਂਆ। ਗੁਰਮੁਖ ਵੇਖੇ ਪਾਰਬ੍ਰਹਮ, ਪਤਿਪਰਮੇਸ਼ਵਰ ਦਇਆ ਕਮਾਇੰਦਾ । ਜਨ ਭਗਤ ਮਿਲਾਵਾ ਜਿਸ ਦਾ ਕੰਮ, ਦੂਜੀ ਕਾਰ ਨਾ ਕੋਇ ਕਮਾਇੰਦਾ। ਸਾਚੇ ਸੰਤਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਕੰਧ ਉਠਾਇੰਦਾ। ਗੁਰਮੁਖ ਚਾੜ੍ਹੇ ਧੁਰ ਦਾ ਚੰਨ, ਜੋਤੀ ਜੋਤ ਡਗਮਗਾਇੰਦਾ। ਗੜ੍ਹ ਹੰਕਾਰੀ ਦੇਵੇ ਭੰਨ, ਨਿਵਣ ਸੋ ਅੱਖਰ ਰਾਹ ਵਖਾਇੰਦਾ। ਭਾਗ ਲਗਾਏ ਮਾਟੀ ਤਨ, ਖ਼ਾਕੀ ਖ਼ਾਕ ਸੋਭਾ ਪਾਇੰਦਾ। ਭਗਤ ਵਛਲ ਬਣ ਕੇ ਜਨਨੀ ਜਨ, ਸਾਚੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲੇ ਅੰਤਮ ਕਲ, ਕਰ ਕਰਤਾ ਵੇਖ ਵਖਾਈਆ। ਲੱਖ ਚੁਰਾਸੀ ਕਰੇ ਅਛਲ ਛਲ, ਵਲ ਛਲਧਾਰੀ ਭੇਵ ਕੋਇ ਨਾ ਪਾਈਆ। ਸਚਖੰਡ ਦਵਾਰਾ ਬੈਠਾ ਮੱਲ, ਥਿਰ ਘਰ ਸ਼ਬਦੀ ਡੇਰਾ ਲਾਈਆ। ਵੇਖਣਹਾਰਾ ਜਲ ਥਲ, ਮਹੀਅਲ ਰੂਪ ਵਟਾਈਆ। ਜੋਤੀ ਸ਼ਬਦੀ ਗਿਆ ਰਲ, ਨਿਰਗੁਣ

❋

❋

ਆਪਣਾ ਰੂਪ ਰੰਗ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਧਾਰ ਜਿਸ ਨੇ ਦਿਤੇ ਘੱਲ, ਸਦਾ ਇਕੋ ਨਾਮ ਸੁਣਾਈਆ। ਸੋ ਬੈਠਾ ਰਹੇ ਅਟੱਲ ਮਹੱਲ, ਅਚਲ ਅਚੱਲ ਕਰੇ ਰੁਸ਼ਨਾਈਆ। ਗੁਰਮੁਖ ਬੂਟੇ ਓਸੇ ਦਾ ਫਲ, ਅੰਮ੍ਰਿਤ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਈਆ। ਸਾਚਾ ਮੰਤਰ ਦੇਵੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਸਮਝਾਇੰਦਾ। ਕਰਤਾ ਪੁਰਖ ਹਰਿ ਕਰਨੀ ਕਰਨ, ਕਰਨਹਾਰ ਇਕ ਹੋ ਆਇੰਦਾ । ਜਨ ਭਗਤਾਂ ਨੇਤਰ ਖੋਲ੍ਹ ਹਰਨ ਫਰਨ, ਨਿਜ ਨੇਤਰ ਦਇਆ ਕਮਾਇੰਦਾ। ਮੰਜ਼ਲ ਪੌੜੇ ਸਾਚੇ ਚੜ੍ਹਨ, ਘਰ ਘਰ ਵਿਚ ਪੰਧ ਮੁਕਾਇੰਦਾ। ਕੂੜੀ ਅਗਨੀ ਕਦੇ ਨਾ ਸੜਨ, ਅਗਨੀ ਤਤ ਨਾ ਕੋਇ ਤਪਾਇੰਦਾ। ਮਾਇਆ ਮੌਤ ਕਦੇ ਨਾ ਮਰਨ, ਮੋਹ ਮਮਤਾ ਡੇਰਾ ਢਾਹਿੰਦਾ। ਸਚ ਦਵਾਰੇ ਸੰਤ ਸੁਹੇਲੇ ਖੜਨ, ਘਰ ਮੰਦਰ ਇਕ ਵਖਾਇੰਦਾ। ਧੁਰ ਦਾ ਢੋਲਾ ਇਕੋ ਪੜ੍ਹਨ, ਸੋਹੰ ਸੱਚਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸੋਹੰ ਸ਼ਬਦ ਅਨਾਦੀ ਗੀਤ, ਪੁਰਖ ਅਕਾਲ ਆਪ ਪਰਗਟਾਈਆ। ਸ਼ਬਦੀ ਗੁਰ ਚਲਾਈ ਰੀਤ, ਥਿਰ ਘਰ ਵੱਜੀ ਇਕ ਵਧਾਈਆ। ਤਤਵ ਤਤ ਰਹੇ ਅਤੀਤ, ਤ੍ਰੈਗੁਣ ਵਿਚ ਨਾ ਕੋਇ ਫਸਾਈਆ। ਭਗਤਾਂ ਬਣੇ ਧੁਰ ਦਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਿਹਾ ਸਮਾਈਆ। ਨਾਤਾ ਤੁਟੇ ਮੰਦਰ ਮਸੀਤ, ਜਿਸ ਮਿਲਿਆ ਬੇਪਰਵਾਹੀਆ। ਸਚ ਦਵਾਰਿਉਂ ਬਖ਼ਸ਼ੇ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਸੋ ਗੁਰਮੁਖ ਗੁਰਸਿਖ ਮਾਣਸ ਜਨਮ ਜਾਏ ਜੀਤ, ਲੱਖ ਚੁਰਾਸੀ ਫੰਦ ਕਟਾਈਆ। ਸਚ ਨਿਸ਼ਾਨਾ ਮਿਲੇ ਠੀਕ, ਸ੍ਰੀ ਭਗਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਸਾਚਾ ਨਾਤਾ ਲਏ ਜੁੜਾਈਆ। ਸਾਚਾ ਨਾਤਾ ਜੋੜੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਦੇ ਅਗੰਮਾ ਜਾਪ, ਬਿਨ ਰਸਨਾ ਜਿਹਵਾ ਸ਼ਬਦ ਪੜ੍ਹਾਇੰਦਾ। ਕੋਟਨ ਕੋਟ ਜਨਮ ਉਤਾਰੇ ਪਾਪ, ਦੁਰਮਤ ਮੈਲ ਧਵਾਇੰਦਾ। ਆਤਮ ਸੇਜ ਸੁਹੰਜਣੀ ਖਾਟ, ਸਚ ਸਿੰਘਾਸਣ ਇਕ ਵਿਛਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਜੋਤੀ ਚੰਦ ਇਕ ਚਮਕਾਇੰਦਾ। ਅੰਦਰ ਵੜ ਕੇ ਪੁਛੇ ਬਾਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਤੂੰ ਮੇਰਾ ਮੈਂ ਤੇਰਾ ਸੱਜਣ ਸਾਕ, ਧੁਰ ਦਾ ਨਾਤਾ ਆਪ ਸਮਝਾਇੰਦਾ। ਮਾਣਸ ਜਨਮ ਲੱਖ ਚੁਰਾਸੀ ਵਿਚੋਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਆਪਣੀ ਝੋਲੀ ਪਾਇੰਦਾ। ਜਨ ਭਗਤਾਂ ਲੇਖੇ ਲਾਏ ਸਵਾਸ ਸਵਾਸ, ਪਵਣਾਂ ਵਿਚੋਂ ਪਵਣ ਪਵਣ ਆਪਣੇ ਵਿਚ ਟਿਕਾਇੰਦਾ। ਸਚ ਦਵਾਰੇ ਦਏ ਨਿਵਾਸ, ਅਸਥਾਨ ਭੂਮਿਕਾ ਇਕੋ ਇਕ ਵਡਿਆਇੰਦਾ। ਜਿਸ ਘਰ ਬਿਨ ਤੇਲ ਬਾਤੀ ਹੋਏ ਪਰਕਾਸ਼, ਸੂਰਜ ਚੰਨ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਫੜਾਏ ਸ਼ਬਦੀ ਲੜ, ਪੱਲੂ ਸਾਚੇ ਗੰਢ ਬੰਧਾਇੰਦਾ। ਨਾਮ ਪੱਲੂ ਸ਼ਬਦੀ ਡੋਰੀ, ਹਰਿ ਸਤਿਗੁਰ ਤੰਦ ਫੜਾਈਆ। ਗੁਰਮੁਖ ਵਿਰਲਾ ਚੜ੍ਹੇ ਤੋੜੀ, ਗਹਿਰ ਗੰਭੀਰ ਹੋਏ ਸਹਾਈਆ। ਆਤਮ ਪਰਮਾਤਮ ਮਿਲਦੀ ਵੇਖੇ ਜੋੜੀ, ਮਿਲਣੀ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਲਏ ਤਰਾਈਆ।

❋

❋

੧੧ ਜੇਠ ੨੦੨੧ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ

ਆਦਿ ਜੁਗਾਦਿ ਸਮਰਥ ਪੁਰਖ ਪ੍ਰਭ ਇਕ, ਪਤਿਪਰਮੇਸ਼ਵਰ ਨਾਮ ਧਰਾਇੰਦਾ। ਜੁਗ ਚੌਕੜੀ ਨਿਤ ਨਵਿਤ ਲੇਖਾ ਰਿਹਾ ਲਿਖ, ਸ਼ਬਦੀ ਧਾਰ ਸਤਿ ਵਰਤਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਏ ਭਿਖ, ਆਤਮ ਪਰਮਾਤਮ ਝੋਲੀ ਆਪ ਭਰਾਇੰਦਾ। ਗ੍ਰਹਿ ਗ੍ਰਹਿ ਘਰ ਘਰ ਠਾਕਰ ਸਵਾਮੀ ਹੋ ਕੇ ਆਏ ਦਿਸ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਏਥੇ ਓਥੇ ਦੋ ਜਹਾਨਾਂ ਸੱਜਣ ਸਾਕ ਬਣੇ ਪਿਤ, ਪੂਤ ਸਪੂਤੇ ਗੋਦ ਉਠਾਇੰਦਾ। ਹਰਿਜਨ ਗੁਰਮੁਖ ਗੁਰਸਿਖ ਜਾਣੇ ਗਤ ਮਿਤ, ਮਿੱਤਰ ਪਿਆਰਾ ਆਪਣਾ ਮੇਲ ਮਿਲਾਇੰਦਾ। ਲੇਖੇ ਲਾਵਣਹਾਰਾ ਬੂੰਦ ਰਿਤ, ਰਕਤ ਆਪਣੀ ਗੰਢ ਪਵਾਇੰਦਾ। ਜਗਤ ਵਾਸਨਾ ਲਏ ਜਿਤ, ਕੂੜੀ ਕਿਰਿਆ ਡੇਰਾ ਢਾਹਿੰਦਾ। ਜਨ ਭਗਤਾਂ ਦੇਵੇ ਸਾਚਾ ਹਿਸ, ਹਿੱਸੇਦਾਰ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਇਕ ਅਖਵਾਇੰਦਾ। ਸਚ ਸਵਾਮੀ ਸਮਰਥ ਕਰਤਾਰ, ਕਰਨਹਾਰ ਅਖਵਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਅਪਾਰ, ਜੋਤੀ ਜਾਤਾ ਸ਼ਬਦੀ ਦਾਤਾ ਨਾਮ ਧਰਾਇੰਦਾ। ਗੁਰਮੁਖ ਗੁਰਸਿਖ ਗੁਰ ਗੁਰ ਬਣੇ ਵੇਖਣਹਾਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਸਚ ਭੰਡਾਰਾ ਨਾਮ ਨਿਧਾਨ ਬਣ ਵਰਤਾਰ, ਅਤੋਟ ਅਤੁਟ ਅਥਾਹ ਇਕੋ ਨਜ਼ਰੀ ਆਇੰਦਾ। ਸੰਤ ਸੱਜਣ ਲਏ ਉਭਾਰ, ਮਜਨ ਧੂੜੀ ਇਕ ਕਰਾਇੰਦਾ। ਪਰਦੇ ਕੱਜਣ ਸਿਰਜਣਹਾਰ, ਸਿਰ ਸਿਰ ਹੱਥ ਟਿਕਾਇੰਦਾ। ਦੁਖੀਆਂ ਦੁੱਖ ਦਏ ਨਿਵਾਰ, ਦਰਦੀਆਂ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਸਵਾਮੀ ਇਕ ਅਖਵਾਇੰਦਾ । ਸਮਰਥ ਸਵਾਮੀ ਦਾਤਾ ਏਕ, ਏਕੰਕਾਰ ਵਡ ਵਡਿਆਈਆ। ਜਿਸ ਦਾ ਕੋਈ ਨਾ ਮੇਟੇ ਲੇਖ, ਲਿਖਤ ਸਕੇ ਨਾ ਕੋਇ ਛੁਪਾਈਆ। ਲੱਖ ਚੁਰਾਸੀ ਬਖ਼ਸ਼ੇ ਟੇਕ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਕਰੇ ਬੁਧ ਬਿਬੇਕ, ਵਿਵੇਕੀ ਆਪ ਜਣਾਈਆ। ਮੇਲ ਮਿਲਾਏ ਧੁਰ ਦੇ ਸਾਚੇ ਦੇਸ, ਦਿਸ਼ਾ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸਮਰਥ ਅਕਥ ਕਹਾਣੀ ਆਪ ਜਣਾਈਆ।

੧੧ ਜੇਠ ੨੦੨੧ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਛੀਨੇ ਜਸਤਰਵਾਲ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਧੁਰ ਨਰੇਸ਼ਾ, ਨਿਰੰਕਾਰ ਹਰਿ ਸਮਝਾਇੰਦਾ। ਸੁਤ ਸ਼ਬਦ ਸਚ ਦੇ ਸੰਦੇਸਾ, ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਇੰਦਾ। ਦੋ ਜਹਾਨਾਂ ਵੇਖ ਲੇਖਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਨੇਤਰ ਨੈਣ ਉਠਾਇੰਦਾ। ਲੋਕਮਾਤ ਵੇਖ ਜਗਤ ਵੇਸਾ, ਨਵ ਨੌ ਸੱਤ ਤੇਰਾ ਰਾਹ ਤਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖ ਲੇਖਾ, ਵਾਕ ਭਵਿਖਤ ਜੋ ਸਮਝਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤੇ ਦਾ ਰੱਖ ਚੇਤਾ, ਚੇਤਨ ਧਾਰ ਆਪ ਜਣਾਇੰਦਾ। ਨਿਰਗੁਣ ਹੋਵੇ ਸਰਗੁਣ ਨੇਤਾ, ਭੂਪਤ ਭੂਪ ਨਾਉਂ ਵਡਿਆਇੰਦਾ। ਲੱਖ ਚੁਰਾਸੀ ਅੰਦਰ ਖੇਲੇ ਖੇਡਾ, ਘਟ ਘਟ ਆਪਣਾ ਡੇਰਾ ਲਾਇੰਦਾ। ਸੇਜ ਸੁਹੰਜਣੀ ਮਾਣੇ ਸੇਜਾ, ਆਸਣ ਸਿੰਘਾਸਣ ਇਕ ਵਡਿਆਇੰਦਾ। ਜੋਤੀ ਜਲਵਾ ਨੂਰੀ ਦੇਵੇ ਤੇਜਾ, ਅਨੁਭਵ ਆਪਣਾ ਖੇਲ

❋

❋

ਵਖਾਇੰਦਾ। ਜਨਮ ਕਰਮ ਬਣਾਏ ਰੇਖਾ, ਸਚ ਧਰਮ ਇਕ ਉਪਾਇੰਦਾ। ਡੂੰਘੀ ਭਵਰੀ ਕਾਇਆ ਕਵਰੀ ਵੜ ਕੇ ਖੋਲ੍ਹੇ ਭੇਤਾ, ਪੜਦਾ ਉਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪੁਰਖ ਅਕਾਲ, ਹਰਿ ਕਰਤਾ ਆਪ ਸਮਝਾਇੰਦਾ। ਸੁਤ ਸ਼ਬਦ ਉਠ ਸਾਚੇ ਲਾਲ, ਹਰਿ ਸਤਿਗੁਰ ਸੇਵਾ ਲਾਇੰਦਾ। ਦੋ ਜਹਾਨ ਵੇਖ ਆਪਣੀ ਧਰਮਸਾਲ, ਸਚ ਦਵਾਰਾ ਤੇਰਾ ਇਕ ਵਡਿਆਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣ ਹਾਲ, ਹਾਲਤ ਸਭ ਦੀ ਤੇਰੇ ਅੱਗੇ ਰਖਾਇੰਦਾ। ਨਵ ਨੌ ਚਾਰ ਕੂੜੀ ਕਿਰਿਆ ਦਿਸੇ ਜੰਜਾਲ, ਜਾਗਰਤ ਰੂਪ ਨਾ ਕੋਇ ਵਖਾਇੰਦਾ। ਫਿਰੀ ਦਰੋਹੀ ਸ਼ਾਹ ਕੰਗਾਲ, ਸ਼ਹਿਨਸ਼ਾਹ ਸਿਰ ਹੱਥ ਨਾ ਕੋਇ ਟਿਕਾਇੰਦਾ। ਸਾਚੀ ਘਾਲਣ ਕੋਈ ਨਾ ਸਕੇ ਘਾਲ, ਕੂੜੀ ਕਿਰਿਆ ਜੀਵ ਜੰਤ ਸਾਧ ਸੰਤ ਸਰਬ ਭਰਮਾਇੰਦਾ। ਹਕੀਕਤ ਜਾਣੇ ਨਾ ਕੋਇ ਹਲਾਲ, ਹੱਕ ਹੱਕ ਨਾ ਕੋਇ ਵਖਾਇੰਦਾ। ਜਗਤ ਅਵੱਲੜੀ ਦਿਸੇ ਚਾਲ, ਮਿੱਤਰ ਪਿਆਰਾ ਮੀਤ ਨਾ ਕੋਇ ਬਣਾਇੰਦਾ। ਬਿਨ ਤੇਰੇ ਪੰਜ ਤਤ ਬਣੇ ਨਾ ਕੋਇ ਦਲਾਲ, ਸਚ ਵਿਚੋਲਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਸਵਾਲ, ਰਸਨਾ ਜਿਹਵਾ ਬੱਤੀ ਦੰਦ ਢੋਲਾ ਰਾਗ ਸਰਬ ਸੁਣਾਇੰਦਾ। ਜੁਗ ਚੌਕੜੀ ਵੇਖੇ ਕਾਲ, ਹਰਿ ਕਰਤਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਈਆ। ਸ਼ਬਦ ਦੁਲਾਰੇ ਸਾਚਾ ਦੱਸ ਇਕੋ ਮੰਤ, ਦੋ ਜਹਾਨ ਕਰਨੀ ਪੜ੍ਹਾਈਆ। ਬੋਧ ਅਗਾਧਾ ਬਣ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਸਰਬ ਨੈਣ ਸ਼ਰਮਾਈਆ। ਤੇਰੇ ਦਰ ਲੱਖ ਚੁਰਾਸੀ ਜੀਵ ਜੰਤ ਹੋਣ ਮੰਗਤ, ਦੇਵਣਹਾਰ ਇਕ ਹੋ ਜਾਈਆ। ਤੇਰਾ ਲੇਖਾ ਜੇਰਜ ਅੰਡਤ, ਉਤਭੁਜ ਸੇਤਜ ਤੇਰਾ ਖੇਲ ਖਿਲਾਈਆ। ਸਚ ਪ੍ਰੀਤੀ ਚਾੜ੍ਹ ਇਕੋ ਰੰਗਤ, ਦੁਰਮਤ ਮੈਲ ਧਵਾਈਆ। ਊਚ ਨੀਚ ਰਾਉ ਰੰਕ ਸਚ ਬਣਾ ਪੰਗਤ, ਸੰਗਤ ਇਕੋ ਘਰ ਵਖਾਈਆ। ਨਾਤਾ ਤੋੜ ਭੁੱਖ ਨੰਗਤ, ਭਾਂਡਾ ਭਰਮ ਭੌ ਭੰਨਾਈਆ। ਲੇਖਾ ਚੁੱਕੇ ਦੋਜ਼ਖ਼ ਬਹਿਸ਼ਤ ਜੰਨਤ, ਸਵਰਗ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਰਿਹਾ ਜਗਾਈਆ। ਪੁਰਖ ਅਕਾਲ ਦੇਵੇ ਫ਼ਰਮਾਣ, ਹਰਿ ਕਰਤਾ ਆਪ ਜਣਾਈਆ। ਉਠ ਸੁਤ ਨੌਜਵਾਨ, ਘਰ ਸਚ ਲੈ ਅੰਗੜਾਈਆ। ਥਿਰ ਘਰ ਤੇਰਾ ਸੋਹੇ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਮਾਰ ਧਿਆਨ, ਬਿਨ ਨੇਤਰ ਨੈਣ ਅੱਖ ਉਠਾਈਆ। ਦੇਵਤ ਸੁਰ ਤੇਰਾ ਰਾਹ ਤਕਾਣ, ਚਾਰੋਂ ਕੁੰਟ ਵੇਖਣ ਚਾਈਂ ਚਾਈਂਆ। ਨਿਰਗੁਣ ਹੋ ਕੇ ਬਣ ਹੁਕਮਰਾਨ, ਸਰਗੁਣ ਸਾਚੀ ਕਾਰੇ ਲਾਈਆ। ਕਲਜੁਗ ਅੰਤ ਜੀਵ ਜੰਤ ਸਾਧ ਸੰਤ ਇਕੋ ਭੁਲਿਆ ਸ੍ਰੀ ਭਗਵਾਨ, ਦੀਨ ਮਜ਼੍ਹਬ ਜਾਤ ਪਾਤ ਘਰ ਘਰ ਕਰੇ ਲੜਾਈਆ। ਸਤਿ ਧਰਮ ਦਿਸੇ ਨਾ ਕੋਇ ਨਿਸ਼ਾਨ, ਵਰਨ ਬਰਨ ਲੇਖਾ ਨਾ ਕੋਇ ਚੁਕਾਈਆ। ਸਚ ਸਤਿ ਦਿਸੇ ਨਾ ਕੋਇ ਈਮਾਨ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਭੁੱਲੀ ਸ਼ਰੀਅਤ ਜਗਤ ਕੁਰਾਨ, ਸਹੀ ਸਲਾਮਤ ਨਜ਼ਰ ਕਿਸੇ ਨਾ ਆਈਆ। ਮੁੱਲਾ ਸ਼ੇਖ਼ ਮਸਾਇਕ ਹੋਏ ਬੇਈਮਾਨ, ਕੁਤਬ ਗ਼ੌਂਸ ਰੋਵਣ ਦੇਣ ਦੁਹਾਈਆ। ਮੱਕਾ ਕਾਅਬਾ ਦੋ ਦੋ ਆਬਾ ਦਿਸੇ ਵੈਰਾਨ, ਹੁਜਰਾ ਹੱਕ ਮਹਿਰਾਬ ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਫ਼ਤਵਾ ਲੱਗਾ ਉਪਰ ਜਹਾਨ, ਤੱਕਵਾ ਰੱਖੇ ਨਾ ਕੋਇ ਜਵਾਨ, ਜੋਬਨ ਕੂੜਾ ਸਾਰੇ ਰਹੇ ਹੰਢਾਈਆ। ਖ਼ਾਵੰਦ ਬੀਵੀ ਕਰੇ ਨਾ ਕੋਇ ਪਰਨਾਮ, ਸਾਚਾ

❋

❋

ਦਿਸੇ ਨਾ ਕੋਇ ਇਸਲਾਮ, ਇਸਮ ਆਜ਼ਮ ਸਕੇ ਨਾ ਕੋਇ ਸਮਝਾਈਆ। ਸਾਚਾ ਕਲਮਾ ਦੇ ਪੈਗ਼ਾਮ, ਪੀਰ ਪੈਗ਼ੰਬਰ ਹੋਣ ਹੈਰਾਨ, ਕੂੜੀ ਸ਼ਰਅ ਮਿਟੇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਚੌਦਾਂ ਤਬਕ ਪੜ੍ਹਨ ਇਕੋ ਸਬਕ, ਅਲਫ਼ ਯੇ ਬੈਠੇ ਮੁਖ ਸ਼ਰਮਾਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਰਿਹਾ ਜਣਾਈਆ। ਸਚ ਸੁਨੇਹੜਾ ਦੇਵੇ ਪਰਵਰਦਿਗਾਰ, ਵਡ ਮਹਿਬੂਬ ਦਇਆ ਕਮਾਇੰਦਾ। ਮੁਕਾਮੇ ਹੱਕ ਹੋਏ ਖ਼ਬਰਦਾਰ, ਲਾਸ਼ਰੀਕ ਹੁਕਮ ਵਰਤਾਇੰਦਾ। ਸਦੀ ਚੌਧਵੀਂ ਚੌਦਾਂ ਤਬਕਾਂ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਸਾਚਾ ਕਲਮਾ ਕੂਕ ਕੂਕ ਸੁਣਾ ਪੁਕਾਰ, ਨਾਅਰਾ ਇਕੋ ਇਕ ਜਣਾਇੰਦਾ। ਤੂੰ ਮੇਰਾ ਮੈਂ ਤੇਰਾ ਯਾਰ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚ ਮਹੱਲੇ ਉਚ ਅਟੱਲੇ ਮਨਾਰੇ ਮੰਜ਼ਲ ਦੇ ਪੈਗ਼ਾਮ, ਹਰਫ਼ ਦੋ ਹਰਫ਼ ਇਕੋ ਇਕ ਸਮਝਾਇੰਦਾ। ਕੂੜੀ ਕਿਰਿਆ ਉਤੇ ਲਾ ਇਲਜ਼ਾਮ, ਬੇਈਮਾਨ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣਾ ਦੇਵੇ ਰਾਮ, ਰਹਿਮਤ ਆਪਣੀ ਸਚ ਕਮਾਈਆ। ਸੁਤ ਦੁਲਾਰੇ ਸ਼ਬਦੀ ਬਾਲ ਅਞਾਣ, ਤੇਰੇ ਹੱਥ ਵਡਿਆਈਆ। ਜਗਤ ਦੁਨੀਆ ਵੇਖ ਲੱਖ ਚੁਰਾਸੀ ਮਕਾਨ, ਘਰ ਘਰ ਆਪਣਾ ਫੇਰਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਲੜੇ ਸ਼ੈਤਾਨ, ਹਉਮੇਂ ਹੰਗਤਾ ਗੜ੍ਹ ਬਣਾਈਆ। ਸਤਿਗੁਰ ਸ਼ਬਦ ਜਾਣੇ ਨਾ ਕੋਈ ਜ਼ਬਾਨ, ਰਸਨਾ ਜਿਹਵਾ ਬੱਤੀ ਦੰਦ ਦਿਵਸ ਰੈਣ ਢੋਲੇ ਰਹੀ ਗਾਈਆ। ਸਾਚਾ ਮੰਦਰ ਮਿਲੇ ਨਾ ਕਿਸੇ ਮਕਾਨ, ਮੰਦਰ ਮਸਜਦ ਸ਼ਿਵਦਵਾਲੇ ਮੱਠ ਕੋਟਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚਾ ਦਰ, ਧੁਰ ਦਰਬਾਰੀ ਦਇਆ ਕਮਾਈਆ। ਸ੍ਰੀ ਭਗਵੰਤ ਕਹੇ ਸੁਣ ਸਾਚੇ ਪੂਤ, ਪਿਤਾ ਦੇਵਣਹਾਰ ਵਡਿਆਈਆ। ਕਲਜੁਗ ਵੇਖ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਈਆ। ਲੇਖਾ ਜਾਣ ਪੰਜ ਤਤ ਕਾਇਆ ਭੂਤ, ਭਵਿਖਤ ਲਹਿਣਾ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਗਏ ਕੂਚ, ਥਿਰ ਰਹਿਣ ਕੋਇ ਨਾ ਪਾਈਆ । ਤੇਰਾ ਨਾਮ ਸੰਦੇਸਾ ਦੇ ਕੇ ਗਏ ਸੂਚ, ਸੂਚਨਾ ਇਕੋ ਇਕ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦੀ ਸ਼ਬਦ ਭੇਜ ਧੁਰ ਦਾ ਦੂਤ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਭੇਵ ਚੁਕਾਏ ਜੂਠ ਝੂਠ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਸੁਚ ਸੁਹਾਵੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ । ਲੇਖਾ ਜਾਣੇ ਕਾਇਆ ਮਾਟੀ ਖ਼ਾਕੀ ਬੁੱਤ, ਰੂਹ ਪਾਕੀ ਪਾਕ ਸਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੂਫ਼ੀ ਸੰਤ ਗੋਦੀ ਲਏ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਈਆ। ਸਾਚੀ ਸੇਵਾ ਕਰ ਜਗ, ਹਰਿ ਕਰਤਾ ਆਪ ਜਣਾਇੰਦਾ ਸ੍ਰਿਸ਼ਟ ਸਬਾਈ ਲੱਗੀ ਅੱਗ, ਬਿਨ ਸ਼ਬਦ ਨਾ ਕੋਇ ਬੁਝਾਇੰਦਾ। ਸ਼ਾਹ ਸੁਲਤਾਨ ਰਹੇ ਭੱਜ, ਧੀਰਜ ਧੀਰ ਨਾ ਕੋਇ ਵਖਾਇੰਦਾ। ਸਾਧ ਸੰਤ ਰਹੇ ਨੱਚ, ਸਵਾਂਗੀ ਸਵਾਂਗ ਨਾ ਕੋਇ ਵਖਾਇੰਦਾ। ਮੱਕੇ ਕਾਅਬੇ ਕਰ ਕਰ ਥੱਕੇ ਹੱਜ, ਮਹਿਬੂਬ ਨਜ਼ਰ ਕਿਸੇ ਨਾ ਆਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਟੇਕੇ ਮੱਥ, ਮਸਤਕ ਰੇਖ ਨਾ ਕੋਇ ਮਿਟਾਇੰਦਾ। ਨਿਜ ਨੇਤਰ ਲੋਚਣ ਸਕੇ ਨਾ ਕੋਇ ਤੱਕ, ਜਲਵਾ ਹਰਿ ਨਾ ਕੋਇ ਵਖਾਇੰਦਾ। ਪੜ੍ਹ ਪੜ੍ਹ ਵਿਦਿਆ ਗਏ ਅੱਕ, ਚੌਦਾਂ ਵਿਦਿਆ ਭੇਵ ਕੋਇ ਨਾ ਆਇੰਦਾ। ਆਤਮ ਪਰਮਾਤਮ ਮਿਲਿਆ ਕਿਸੇ ਨਾ ਰਸ, ਅਠਸਠ ਤੀਰਥ ਜਗਤ ਖੋਜ

❋

❋

ਖੁਜਾਇੰਦਾ। ਨਾੜ ਬਹੱਤਰ ਸਭ ਦੀ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਤ੍ਰੈਗੁਣ ਮਾਇਆ ਅਗਨੀ ਰਹੇ ਮਚ, ਤਤਵ ਤਤ ਭੇਵ ਨਾ ਕੋਇ ਖੁਲ੍ਹਾਇੰਦਾ। ਨੌ ਖੰਡ ਨੌ ਦਵਾਰ ਰਹੇ ਨੱਚ, ਦਸਵੇਂ ਮੇਲ ਨਾ ਕੋਇ ਮਿਲਾਇੰਦਾ। ਜਨ ਭਗਤਾਂ ਜਾ ਕੇ ਦੇ ਧੁਰ ਦਾ ਹੱਕ, ਸ੍ਰੀ ਭਗਵਾਨ ਇਕ ਸਮਝਾਇੰਦਾ। ਸਚ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਸ਼ਬਦ ਸੁਤ ਉਠ ਵੇਖ ਲੋਕਮਾਤ, ਮਾਤਰ ਭੂਮੀ ਦਏ ਦੁਹਾਈਆ । ਚਾਰੋਂ ਕੁੰਟ ਅੰਧੇਰੀ ਰਾਤ, ਸੱਚਾ ਚੰਦ ਨਾ ਕੋਇ ਚਮਕਾਈਆ। ਸ਼ਿਵਦਵਾਲੇ ਮੱਠ ਗ੍ਰੰਥੀ ਪੰਥੀ ਪੰਡਤ ਪਾਂਧੇ ਕਰਦੇ ਪਾਠ, ਸੁਰਤੀ ਸ਼ਬਦੀ ਮੇਲ ਨਾ ਕੋਇ ਮਿਲਾਈਆ। ਫਿਰ ਫਿਰ ਥੱਕੇ ਤੀਰਥ ਤਾਟ, ਸਰੋਵਰ ਸੱਚਾ ਨਹਾਵਣ ਨਾ ਕੋਇ ਨਹਾਈਆ। ਦੁਰਮਤ ਮੈਲ ਨਾ ਦੇਵੇ ਕੋਈ ਕਾਟ, ਕੰਚਨ ਰੂਪ ਨਾ ਕੋਇ ਵਖਾਈਆ। ਨਾਮ ਅਮੋਲਕ ਵਸਤ ਦੇਵੇ ਨਾ ਕੋਈ ਦਾਤ, ਦਇਆਵਾਨ ਦਇਆ ਨਾ ਕੋਇ ਕਮਾਈਆ। ਮਨਮਤ ਨਾਰ ਹੋਈ ਕਮਜਾਤ, ਹਰਿ ਕੰਤ ਨਾ ਕੋਇ ਮਿਲਾਈਆ। ਕੂੜੀ ਕਿਰਿਆ ਨਾਤਾ ਜੁੜਿਆ ਸੱਜਣ ਸਾਕ, ਪੁਰਖ ਬਿਧਾਤਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਈ ਨਾ ਜਾਣੇ ਭਵਿਖਤ ਵਾਕ, ਸ੍ਰਿਸ਼ਟ ਸਬਾਈ ਭਰਮੇ ਭੁੱਲੀ ਜਗਤ ਲੋਕਾਈਆ। ਹਉਮੇਂ ਹੰਗਤਾ ਘਰ ਘਰ ਕਰੇ ਨਾਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸੁਤ ਸ਼ਬਦ ਉਠ ਚਲ ਜ਼ਰੂਰ, ਹਰਿ ਕਰਤਾ ਆਪ ਜਣਾਇੰਦਾ। ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਐਨਲਹਕ ਨਾਅਰਾ ਇਕ ਲਗਾਇੰਦਾ। ਸੋ ਵੇਖਣਹਾਰਾ ਸਰਬ ਕਸੂਰ, ਲੱਖ ਚੁਰਾਸੀ ਬਚਿਆ ਨਜ਼ਰ ਕੋਇ ਨਾ ਆਇੰਦਾ। ਸਦੀ ਚੌਧਵੀਂ ਚਾਰੇ ਕੁੰਟ ਹੋਈ ਮਜਬੂਰ, ਮੁਸ਼ਕਲ ਹੱਲ ਨਾ ਕੋਇ ਕਰਾਇੰਦਾ । ਨੇਤਰ ਰੋਵੇ ਗ਼ਰੀਬ ਨਿਮਾਣਾ ਮਜ਼ਦੂਰ, ਸੀਸ ਹੱਥ ਨਾ ਕੋਇ ਟਿਕਾਇੰਦਾ। ਜਗਤ ਵਿਕਾਰਾ ਸ਼ਾਹ ਸੁਲਤਾਨਾਂ ਭਰਿਆ ਗ਼ਰੂਰ, ਗ਼ੁਰਬਤ ਮੇਟ ਨਾ ਕੋਇ ਮਿਟਾਇੰਦਾ। ਚਾਰੋਂ ਕੁੰਟ ਡੰਕਾ ਵੱਜਾ ਕੂੜੋ ਕੂੜ, ਸਚ ਸੁਚ ਨਿਸ਼ਾਨਾ ਨਜ਼ਰ ਕੋਇ ਨਾ ਆਇੰਦਾ। ਕਿਸੇ ਗੁਰਮੁਖ ਸੱਚੀ ਮਿਲੇ ਨਾ ਕੋਇ ਧੂੜ, ਟਿੱਕਾ ਨਾਮ ਨਾ ਕੋਇ ਲਗਾਇੰਦਾ। ਸਾਚਾ ਨਾਮ ਲੋਕਮਾਤ ਵਿਚੋਂ ਹੋਇਆ ਮਫ਼ਰੂਰ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਇੰਦਾ। ਸੁਤ ਸ਼ਬਦ ਉਠ ਵੇਖ ਜਾ, ਜਾਗਰਤ ਜੋਤ ਕਰ ਰੁਸ਼ਨਾਈਆ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਵੇਦ ਵਿਆਸਾ ਬਣੇ ਗਵਾਹ, ਸ਼ਹਾਦਤ ਤੇਰੇ ਨਾਲ ਭੁਗਤਾਈਆ। ਵਕਤ ਸੁਹੇਲਾ ਰਿਹਾ ਆ, ਥਿਤ ਵਾਰ ਬੈਠੀ ਰਾਹ ਤਕਾਈਆ। ਚੌਦਾਂ ਤਬਕ ਨੈਣ ਰਹੇ ਉਠਾ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਕਵਣ ਵੇਲਾ ਨੇਤਰ ਖੋਲ੍ਹੇ ਬੇਪਰਵਾਹ, ਪਰਵਰਦਿਗਾਰ ਫੇਰਾ ਪਾਈਆ। ਪਰਦਾ ਉਹਲਾ ਦਏ ਚੁਕਾ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਸਾਚਾ ਸਜਦਾ ਦਏ ਵਖਾ, ਸੀਸ ਜਗਦੀਸ ਇਕ ਨਿਵਾਈਆ। ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਮੁਰਸ਼ਦ ਮੁਰੀਦਾਂ ਪਕੜੇ ਬਾਂਹ, ਫੜ ਬਾਂਹੋਂ ਗਲੇ ਲਗਾਈਆ। ਸੋ ਕਲਮਾ ਦੇਣਾ ਪੜ੍ਹਾ, ਜਿਸ ਕਲਮੇ ਵਿਚੋਂ ਕਾਇਨਾਤ ਉਸ ਦਾ ਨੂਰ ਨਜ਼ਰੀ ਆਈਆ। ਸ਼ਰਅ ਸ਼ਰੀਅਤ ਤੋਂ ਬਾਹਰ ਵਸੇ ਖ਼ੁਦਾ, ਖ਼ੁਦੀ ਤਕਬਰੀ ਸਾਹਿਬ ਸੱਚੇ ਕਦੇ ਨਾ ਭਾਈਆ। ਆਤਮ ਪਰਮਾਤਮ ਮਾਰਗ ਦੱਸਣਾ ਸਿਧਾ, ਸਿਦਕ ਸਬੂਰੀ ਤੇਰੇ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸਮਝਾਈਆ। ਧੁਰ ਸੰਦੇਸਾ ਲੈ ਜਾ ਜਗ, ਜਗਜੀਵਣ ਦਾਤਾ ਆਪ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਬੁਝੇ ਅੱਗ, ਅਗਨੀ ਤਤ ਆਪ ਮਿਟਾਇੰਦਾ। ਜਨ ਭਗਤਾਂ ਮੇਲ ਮਿਲਾਉਣਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਇਕੋ ਘਰ ਵਖਾਇੰਦਾ। ਬਿਨ ਮੱਕੇ ਕਾਅਬਿਉਂ ਕਰੌਣਾ ਹੱਜ, ਹੁਜਰਾ ਹੱਕ ਇਕ ਵਡਿਆਇੰਦਾ। ਸਾਚਾ ਦੀਪਕ ਹੋ ਕੇ ਜਾਣਾ ਜਗ, ਅਗਿਆਨ ਅੰਧੇਰ ਦੂਰ ਕਰਾਇੰਦਾ। ਅੰਮ੍ਰਿਤ ਜਾਮ ਪਿਔਣਾ ਰੱਜ, ਨਿਝਰ ਝਿਰਨਾ ਇਕ ਵਖਾਇੰਦਾ। ਪਰੇਮ ਪ੍ਰੀਤੀ ਅੰਦਰ ਲੈਣਾ ਸੱਦ, ਸੱਦਾ ਹੋਕਾ ਆਪਣਾ ਨਾਮ ਸੁਣਾਇੰਦਾ। ਵਿਸ਼ਵ ਬਣੌਣੀ ਸਾਚੀ ਯਦ, ਵਾਸਤਾ ਆਪਣੇ ਨਾਲ ਰਖਾਇੰਦਾ। ਦੀਨ ਮਜ਼੍ਹਬ ਰਹੇ ਕੋਈ ਨਾ ਅੱਡ, ਜਾਤ ਪਾਤ ਡੇਰਾ ਢਾਹਿੰਦਾ। ਪਿਛਲੀ ਰੀਤੀ ਸਾਰੇ ਜਾਵਣ ਛੱਡ, ਅੱਗੇ ਤੇਰਾ ਹੁਕਮ ਮਨਾਇੰਦਾ। ਧਰਮ ਸੰਦੇਸ ਵਜੌਣਾ ਨਦ, ਨੌਬਤ ਤੇਰਾ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਏਕਾ ਵਾਰ, ਏਕੰਕਾਰ ਦਏ ਜਣਾਈਆ। ਲੇਖਾ ਚੁੱਕੇ ਜੁਗ ਚਾਰ, ਨੌ ਸੌ ਚੁਰਾਨਵੇਂ ਚੌਕੜੀ ਬੈਠੀ ਪੰਧ ਮੁਕਾਈਆ। ਵੇਲਾ ਵਕਤ ਸੁਹਾਏ ਸਾਂਝਾ ਯਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਖ਼ੁਸ਼ੀ ਮਨਾਵਣ ਗੁਰ ਅਵਤਾਰ, ਪੀਰ ਪੈਗ਼ੰਬਰ ਢੋਲਾ ਗਾਈਆ। ਵਾਹ ਵਾ ਸਾਡਾ ਲੇਖਾ ਕਰਜ਼ਾ ਮੁਕੇ ਉਧਾਰ, ਮਕਰੂਜ਼ ਆਪਣਾ ਫ਼ਰਜ਼ ਪੂਰਾ ਰਿਹਾ ਕਰਾਈਆ। ਜੋ ਲੇਖਾ ਲਿਖ ਕੇ ਆਏ ਵਿਚ ਸੰਸਾਰ, ਨਾਤਾ ਜੋੜ ਕਾਗ਼ਜ਼ ਕਲਮ ਸ਼ਾਹੀਆ। ਤਿਸ ਨੂੰ ਵੇਖੇ ਆਪੇ ਵੇਖਣਹਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਅੱਖ ਖੁਲ੍ਹਾਈਆ। ਸੁਤ ਦੁਲਾਰਾ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣਾ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਕਰ ਖ਼ਬਰਦਾਰ, ਪੁਰੀ ਲੋਅ ਆਕਾਸ਼ ਧਰਨੀ ਧਰਤ ਦੇ ਹਿਲਾਈਆ। ਨਿਰਗੁਣ ਸਰਗੁਣ ਬਣ ਸਿਕਦਾਰ, ਧੁਰ ਸੰਦੇਸਾ ਹੁਕਮ ਮਨਾਈਆ। ਸਾਚੇ ਭਗਤਾਂ ਦੇ ਦੀਦਾਰ, ਸੰਤ ਸਾਜਨ ਲੈ ਉਠਾਈਆ। ਸ਼ਬਦ ਸੰਦੇਸਾ ਬੋਲ ਜੈਕਾਰ, ਸਾਚਾ ਨਾਮ ਇਕ ਸਮਝਾਈਆ। ਤੇਰਾ ਮੇਰਾ ਇਕ ਦਰਬਾਰ, ਤਖ਼ਤ ਨਿਵਾਸੀ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਵੇਖ ਜਗਤ ਹੁਲਾਰਾ, ਜਗਜੀਵਣ ਦਾਤਾ ਆਪ ਜਣਾਇੰਦਾ। ਜੁਗ ਚੌਕੜੀ ਕਰਨਾ ਪਾਰ ਕਿਨਾਰਾ, ਤੇਰੀ ਸੇਵਾ ਇਕ ਸਮਝਾਇੰਦਾ। ਗੁਰ ਅਵਤਾਰ ਜੋ ਦੇ ਕੇ ਗਏ ਲਾਰਾ, ਸੋ ਲੇਖਾ ਤੇਰੇ ਹੱਥ ਫੜਾਇੰਦਾ। ਤੂੰ ਜੋਧਾ ਸੂਰਬੀਰ ਬਲਕਾਰਾ, ਤੇਰਾ ਅੰਤ ਕੋਇ ਨਾ ਪਾਇੰਦਾ। ਤੇਰਾ ਮਹਲ ਅਟੱਲ ਉਚ ਮਨਾਰਾ, ਥਿਰ ਘਰ ਸੋਭਾ ਪਾਇੰਦਾ। ਤੂੰ ਨਿਤ ਨਵਿਤ ਲਏਂ ਅਵਤਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਤੇਰਾ ਨਾਮ ਸਚ ਜੈਕਾਰਾ, ਖਾਣੀ ਬਾਣੀ ਤੇਰੀ ਸਿਫ਼ਤ ਸਾਲਾਹਿੰਦਾ। ਤੂੰ ਸ਼ਹਿਨਸ਼ਾਹ ਸਿਕਦਾਰਾ, ਦੋ ਜਹਾਨਾਂ ਰਾਜ ਕਮਾਇੰਦਾ । ਤੂੰ ਆਵਣ ਜਾਵਣ ਖੇਲ ਕਰੇਂ ਬਣ ਵਣਜਾਰਾ, ਚੌਦਾਂ ਲੋਕ ਚੌਦਾਂ ਤਬਕ ਹੱਟ ਚਲਾਇੰਦਾ। ਤੂੰ ਚੌਦਾਂ ਵਿਦਿਆ ਦੇਵਣਹਾਰ ਭੰਡਾਰਾ, ਰਸਨਾ ਜਿਹਵਾ ਬੱਤੀ ਦੰਦ ਪੜ੍ਹਾਇੰਦਾ। ਤੂੰ ਕਾਤਬ ਬਣ ਕੇ ਲੇਖਾ ਲਿਖੇ ਲਿਖਾਰਾ, ਸਾਚੀ ਕਰਨੀ ਕਾਰ ਕਮਾਇੰਦਾ। ਤੂੰ ਮੇਟਣਹਾਰਾ ਅੰਧ ਅੰਧਿਆਰਾ, ਕੂੜੀ ਕਿਰਿਆ ਡੇਰਾ ਢਾਹਿੰਦਾ। ਤੂੰ ਵਖਾਵਣਹਾਰਾ ਮੰਜ਼ਲ ਮੰਦਰ ਉਚ ਮਨਾਰਾ, ਜਿਸ ਘਰ ਨਿਰਗੁਣ ਨਿਰਵੈਰ ਬੈਠਾ ਨਜ਼ਰੀ ਆਇੰਦਾ। ਤੂੰ ਜਾਨਣਹਾਰਾ ਆਰ ਪਾਰ ਮੰਝਧਾਰ ਕਿਨਾਰਾ, ਪਰਦਾ ਉਹਲਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਸੇਵਾ ਇਕ ਲਗਾਇੰਦਾ। ਤੇਰੀ

❋

❋

ਸੇਵਾ ਲਗਾਈ ਅਗੰਮ, ਅਲੱਖ ਅਗੋਚਰ ਦਏ ਵਡਿਆਈਆ। ਲੋਕਮਾਤ ਬੇੜਾ ਬੰਨ, ਰੁੜਦੀ ਦਿਸੇ ਜਗਤ ਲੋਕਾਈਆ। ਸਚ ਸੰਦੇਸ ਸੁਣਾ ਕੰਨ, ਧੁਰ ਦਾ ਰਾਗ ਅਲਾਈਆ। ਕੂੜੀ ਕਿਰਿਆ ਮੇਟ ਵਾਸਨਾ ਮਨ, ਮਨ ਮਣਕਾ ਦੇ ਭਵਾਈਆ। ਭਾਗ ਲਗਾ ਖ਼ਾਕੀ ਤਨ, ਨਿਰਮਲ ਜੋਤ ਕਰ ਰੁਸ਼ਨਾਈਆ। ਜਲਵਾ ਵਖਾ ਅੰਧੇਰੇ ਅੰਨ੍ਹ, ਨਿਰਗੁਣ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਥਾਉਂ ਥਾਈਂਆ। ਥਾਉਂ ਥਾਈਂ ਜਾ ਕੇ ਖੋਜ, ਖੋਜਤ ਖੋਜਤ ਤੇਰੀ ਤੇਰੇ ਵਿਚ ਵਡਿਆਈਆ। ਜੋ ਪ੍ਰਭ ਦਰਸਨ ਰਹੇ ਲੋਚ, ਤਿਨ੍ਹਾਂ ਗੁਰਮੁਖਾਂ ਲੈ ਉਠਾਈਆ। ਦੇਣਾ ਮਾਣ ਲੋਕ ਪਰਲੋਕ, ਦੋ ਜਹਾਨਾਂ ਖ਼ੁਸ਼ੀ ਵਖਾਈਆ। ਸਚ ਸੁਹੰਜਣਾ ਦੱਸਣਾ ਸਲੋਕ, ਸੋਹੰ ਢੋਲਾ ਇਕੋ ਗਾਈਆ। ਪਰਦਾ ਉਹਲਾ ਉਠੌਣਾ ਕਾਇਆ ਬੰਕ ਦਵਾਰੇ ਕੋਟ, ਗ੍ਰਹਿ ਮੰਦਰ ਹੋਏ ਰੁਸ਼ਨਾਈਆ । ਆਤਮ ਤਨ ਪਰਮਾਤਮ ਲਗੌਣੀ ਚੋਟ, ਧੁਨ ਅਨਾਦੀ ਨਾਦ ਸੁਣਾਈਆ। ਜੂਠੀ ਝੂਠੀ ਕਿਰਿਆ ਕੱਢਣੀ ਖੋਟ, ਸਚ ਸੁਚ ਵਸਤ ਇਕ ਵਰਤਾਈਆ । ਪਰੇਮ ਪਿਆਰ ਪ੍ਰੀਤੀ ਅੰਦਰ ਹੋਣਾ ਮੋਹਤ, ਮੁਹੱਬਤ ਸਾਚੇ ਘਰ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਬਣੌਣੀ ਗੋਤ, ਜਾਤ ਪਾਤ ਰਾਓ ਰੰਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਸਮਝਾਈਆ । ਸਾਚਾ ਲੇਖਾ ਲੈਣਾ ਸਮਝ, ਹਰਿ ਕਰਤਾ ਆਪ ਜਣਾਇੰਦਾ। ਸ਼ਬਦੀ ਸ਼ਬਦ ਲਗੌਣੀ ਰਮਜ਼, ਰਹੀਮ ਰਹਿਮਾਨ ਵੇਖ ਵਖਾਇੰਦਾ। ਦੂਈ ਦਵੈਤੀ ਕੱਢਣੀ ਮਰਜ਼, ਤਬੀਬ ਤੇਰਾ ਨਾਉਂ ਧਰਾਇੰਦਾ। ਭਗਤ ਉਧਾਰਨ ਤੇਰਾ ਫ਼ਰਜ਼, ਸਾਚੀ ਸੇਵਾ ਇਕ ਸਮਝਾਇੰਦਾ। ਸੰਤਾਂ ਮਿਲਾਉਣਾ ਤੇਰੀ ਗ਼ਰਜ਼, ਜ਼ਰੂਰਤ ਆਪਣੇ ਨਾਲ ਰਖਾਇੰਦਾ। ਇਹੋ ਖੇਲ ਸਦਾ ਅਸਚਰਜ, ਮਨ ਮਤ ਬੁਧ ਸਮਝ ਕੋਇ ਨਾ ਪਾਇੰਦਾ। ਛੁਰੀ ਜਗਤ ਸੀਸ ਚਲੇ ਨਾ ਕੋਇ ਕਰਦ, ਜ਼ਬ੍ਹਾ ਰੂਪ ਨਾ ਕੋਇ ਵਟਾਇੰਦਾ। ਦੀਨਾਂ ਅਨਾਥਾਂ ਵੰਡਣਾ ਦਰਦ, ਦਇਆਵਾਨ ਆਪ ਸਮਝਾਇੰਦਾ। ਸੂਫ਼ੀਆਂ ਸੰਤਾਂ ਸੁਣਨੀ ਅਰਜ਼, ਆਸਰਾ ਤੇਰਾ ਇਕ ਰਖਾਇੰਦਾ। ਮਜ਼ਲੂਮਾਂ ਉਪਰ ਕਰਨਾ ਤਰਸ, ਮਾਸੂਮਾਂ ਤੇਰੀ ਝੋਲੀ ਪਾਇੰਦਾ। ਜੋਧਾ ਸੂਰਬੀਰ ਬਣਨਾ ਮਰਦ, ਮਰਦਾਨਗੀ ਤੇਰੇ ਹੱਥ ਫੜਾਇੰਦਾ। ਤੇਰਾ ਨਾਮ ਧੁਰ ਦਾ ਖੰਡਾ ਖੜਗ, ਦੋ ਜਹਾਨ ਭੈ ਭੌ ਸਰਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਇੰਦਾ। ਸਾਚਾ ਖੇਲ ਵਖਾਏ ਖ਼ਾਲਕ, ਹਰਿ ਕਰਤਾ ਦਏ ਵਡਿਆਈਆ। ਸ਼ਬਦ ਸੁਤ ਤੈਨੂੰ ਨਿੰਦਰਾ ਨਾ ਕੋਈ ਆਲਸ, ਗ਼ਫ਼ਲਤ ਵਿਚ ਕਦੇ ਨਾ ਆਈਆ। ਜੁਗ ਚੌਕੜੀ ਬਣਦਾ ਰਿਹੋਂ ਸਾਲਸ, ਨਿਰਗੁਣ ਸਰਗੁਣ ਵੇਸ ਵਟਾਈਆ। ਕਲਜੁਗ ਅੰਤਮ ਗੁਰਮੁਖ ਗੁਰਸਿਖ ਕੱਢ ਖ਼ਾਲਸ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸ੍ਰੀ ਭਗਵਾਨ ਵੇਖੇ ਸਚ ਅਦਾਲਤ, ਅਦਲੀ ਬੈਠਾ ਬੇਪਰਵਾਹੀਆ। ਜਿਨ੍ਹਾਂ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਜ਼ਮਾਨਤ, ਦੂਜਾ ਜ਼ਾਮਨੀ ਸਕੇ ਨਾ ਕੋਇ ਭਰਾਈਆ। ਗ਼ੈਰ ਔਣ ਦੀ ਨਾ ਕੋਈ ਮਮਾਨਤ, ਜੋ ਕੋਈ ਆਵੇ ਪ੍ਰਭ ਦਰ ਸੀਸ ਝੁਕਾਈਆ। ਸਾਹਿਬ ਸੁਲਤਾਨ ਸਚ ਮਹਿਬੂਬ ਮਿਲੇ ਸਹੀ ਸਲਾਮਤ, ਸ਼ਾਹ ਪਾਤਸ਼ਾਹ ਸ੍ਰੀ ਭਗਵਾਨ ਇਕ ਰਘਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਤ ਸ਼ਬਦ ਉਠ ਵੇਖ ਜਾਗ, ਹਰਿ ਕਰਤਾ ਆਪ ਜਣਾਈਆ । ਕਲਜੁਗ ਜੀਵ ਹੋਏ ਕਾਗ, ਬੁੱਧੀ ਕਾਗ ਵਾਂਗ ਕੁਰਲਾਈਆ। ਦੁਰਮਤ ਮੈਲ ਕੋਈ ਨਾ ਧੋਵੇ ਦਾਗ਼, ਨਿਰਮਲ ਰੂਪ ਨਾ ਕੋਇ ਵਖਾਈਆ। ਕੂੜੀ ਕਿਰਿਆ ਲੱਗੀ ਆਗ,

❋

❋

ਅੰਮ੍ਰਿਤ ਮੇਘ ਸੀਤਲ ਸਤਿ ਨਾ ਕੋਇ ਵਰਤਾਈਆ। ਸ਼ੌਹ ਦਰਿਆਏ ਡੁੱਬਦਾ ਦਿਸੇ ਜਹਾਜ਼, ਖੇਵਟ ਖੇਟਾ ਬੇੜਾ ਪਾਰ ਨਾ ਕੋਇ ਕਰਾਈਆ। ਅੰਦਰ ਵੜ ਕੇ ਕੋਈ ਨਾ ਖੋਲ੍ਹੇ ਰਾਜ਼, ਪੜਦਾ ਸਕੇ ਨਾ ਕੋਇ ਚੁਕਾਈਆ। ਜਿਸ ਦਾ ਕਲਮਾ ਪੜ੍ਹਦੇ ਨਿਮਾਜ਼, ਕਰ ਵੁਜ਼ੂ ਕੰਨਾਂ ਵਿਚ ਉਂਗਲਾਂ ਰਹੇ ਪਾਈਆ। ਉਸ ਦਾ ਅੰਤਰ ਆਤਮ ਕਿਸੇ ਨਾ ਆਇਆ ਸਵਾਦ, ਮਨ ਕਰ ਕੇ ਜ਼ਬ੍ਹਾ ਛੁਰੀ ਹੱਕ ਹਲਾਲ ਹੱਥ ਨਾ ਕਿਸੇ ਉਠਾਈਆ। ਮਿਲਿਆ ਮੇਲ ਨਾ ਸਚ ਮਹਿਰਾਬ, ਮਹਿਬੂਬ ਮੁਹੱਬਤ ਨਾ ਕੋਇ ਲਗਾਈਆ। ਅੰਤਮ ਸਭ ਤੋਂ ਲਏ ਖ਼ਰਾਜ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਰਿਹਾ ਲਗਾਈਆ। ਸ਼ਬਦ ਸੁਤ ਉਠ ਲਗ ਜਾ ਧੰਦੇ, ਧੁੰਦੂਕਾਰ ਦੇ ਮਿਟਾਈਆ। ਲੱਖ ਚੁਰਾਸੀ ਵਿਚੋਂ ਵੇਖ ਖ਼ਾਕੀ ਬੰਦੇ, ਜੋ ਬੰਦਗੀ ਸਾਚੀ ਰਹੇ ਕਮਾਈਆ। ਪਕੜ ਵਿਰੋਲ ਮਨ ਵਾਸਨਾ ਗੰਦੇ, ਗੰਦਗੀ ਵਿਚ ਬੈਠੇ ਆਪਣਾ ਆਪ ਡੁਬਾਈਆ। ਚੜ੍ਹਿਆ ਚੰਦ ਨਾ ਕਿਸੇ ਨਵ ਚੰਦੇ, ਅਮਾਵਸ ਰੂਪ ਬੈਠੇ ਨਜ਼ਰੀ ਆਈਆ। ਤ੍ਰੈਗੁਣ ਮਾਇਆ ਪਾਏ ਫੰਦੇ, ਪੰਜ ਵਿਕਾਰ ਬੰਧਨ ਨਾ ਕੋਇ ਤੁੜਾਈਆ। ਸਾਚੀ ਮੰਜ਼ਲ ਪੰਧ ਨਾ ਮੁਕਿਆ ਆਏ ਨਾ ਧੁਰ ਦੇ ਕੰਢੇ, ਅੱਗੇ ਸਮਝ ਕਿਸੇ ਨਾ ਆਈਆ। ਤਨ ਮਾਟੀ ਸੀਨੇ ਕਿਸੇ ਨਾ ਹੋਏ ਠੰਡੇ, ਆਬੇਹਯਾਤ ਪਿਆਲਾ ਮੁਖ ਨਾ ਕੋਇ ਲਗਾਈਆ। ਸਿਰੋਂ ਪੈਰੋਂ ਦਿਸਦੇ ਨੰਗੇ, ਓਢਨ ਸੀਸ ਨਾ ਕੋਇ ਟਿਕਾਈਆ। ਸਾਚੀ ਧਾਰ ਮਿਲੀ ਨਾ ਖੰਡੇ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਬਿਨ ਪ੍ਰੀਤਮ ਪਿਆਰੇ ਹੋਏ ਰੰਡੇ, ਦੁਹਾਗਣ ਰੂਪ ਰਹੇ ਵਟਾਈਆ। ਜਨਮ ਜਨਮ ਦੀ ਟੁਟੀ ਕੋਈ ਨਾ ਗੰਢੇ, ਪੱਲੂ ਗੰਢ ਨਾ ਕੋਇ ਵਖਾਈਆ। ਸਾਚਾ ਸੱਜਣ ਚੁੱਕੇ ਕੋਈ ਨਾ ਕੰਧੇ, ਸੀਸ ਭਾਰ ਨਾ ਕੋਇ ਉਠਾਈਆ। ਜਗਤ ਦਵਾਰਾ ਕੋਈ ਨਾ ਲੰਘੇ, ਬਿਨ ਮੁਰਸ਼ਦ ਮੁਰੀਦਾਂ ਮਿਲੇ ਨਾ ਬੇਪਰਵਾਹੀਆ। ਘਰ ਘਰ ਬਣ ਕੇ ਬੈਠੇ ਚੰਗੇ, ਕਾਇਆ ਮਾਟੀ ਪੋਚ ਪੁਚਾਈਆ। ਪ੍ਰਭ ਮਿਲਣ ਨੂੰ ਸਾਰੇ ਅੰਧੇ, ਨਿਜ ਨੇਤਰ ਅੱਖ ਨਾ ਕਿਸੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਸਚ ਕਰਨੀ ਰਿਹਾ ਦ੍ਰਿੜਾਈਆ। ਸ਼ਬਦ ਸੁਤ ਵੇਖ ਕਰ ਵਿਚਾਰ, ਬਿਨ ਸਮਝ ਲੈ ਅੰਗੜਾਈਆ । ਭਗਤ ਸੰਤ ਲੈ ਉਠਾਲ, ਸਚ ਇਸ਼ਾਰਾ ਇਕ ਲਗਾਈਆ। ਗੁਰਮੁਖ ਗੁਰਸਿਖ ਵੇਖ ਲਾਲ, ਬੱਚਿਆਂ ਬਚਪਨ ਦੇ ਜਣਾਈਆ। ਨਾਤਾ ਤੋੜਨਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਕਾਇਆ ਮੰਦਰ ਅੰਦਰ ਵੇਖਣੀ ਸੱਚੀ ਧਰਮਸਾਲ, ਕਾਅਬਾ ਇਕੋ ਨੂਰ ਖ਼ੁਦਾਈਆ। ਅੰਮ੍ਰਿਤ ਸੁਹਾਏ ਸੁਹੰਜਣਾ ਤਾਲ, ਰਸ ਆਪਣਾ ਨਾਮ ਭਰਾਈਆ। ਦੀਆ ਬਾਤੀ ਦੇਣਾ ਬਾਲ, ਕਮਲਾਪਾਤੀ ਹੋਏ ਸਹਾਈਆ। ਸਾਚਾ ਮੰਦਰ ਦੇਣਾ ਵਖਾਲ, ਨਵ ਦਰ ਪੰਧ ਚੁਕਾਈਆ। ਬਜਰ ਕਪਾਟੀ ਦੇਣੀ ਪਾੜ, ਪਰਦਾ ਉਹਲਾ ਰਹੇ ਕੋਇ ਨਾ ਰਾਈਆ। ਸੇਜ ਸੁਹੰਜਣੀ ਦੇਣਾ ਸਵਾਲ, ਬਿਨ ਪਾਵਾ ਚੂਲ ਖ਼ੁਸ਼ੀ ਮਨਾਈਆ। ਇਕੋ ਬਖ਼ਸ਼ਣਾ ਧੁਰ ਜਲਾਲ, ਜਲਵਾਗਰ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਲਏ ਵਡਿਆਈਆ। ਸ਼ਬਦ ਵੇਖ ਸਚ ਮੁਰੀਦ, ਮੁਹੱਬਤ ਇਕ ਜਣਾਈਆ। ਜਿਨ੍ਹਾਂ ਪਿਆਰਿਆਂ ਮੇਰੀ ਦੀਦ, ਤਿਨ੍ਹਾਂ ਦੇਵਾਂ ਮਾਣ ਵਡਿਆਈਆ। ਪਾਵਾਂ ਸਾਰ ਨੀਚੋਂ ਨੀਚ, ਨੀਕਨ ਨੀਕਾ ਰੂਪ ਵਟਾਈਆ। ਕਲਜੁਗ ਔਧ ਰਹੀ ਬੀਤ, ਸਤਿਜੁਗ ਸਚ ਲਏ ਅੰਗੜਾਈਆ। ਜਿਸ ਵਿਚ ਮਾਣਸ ਮਾਨੁਖ ਮਾਨੁਸ਼ ਚਲੇ ਇਕੋ ਰੀਤ, ਸ਼ਰਅ ਕਰੇ ਨਾ ਕੋਇ ਲੜਾਈਆ। ਹਸਤ ਕੀਟ ਸਚ ਪ੍ਰੀਤ, ਨਵ ਨਵ ਚਾਰ ਦੇਣੀ ਬੰਧਾਈਆ। ਚਾਰ ਅਠਾਰਾਂ ਗਾਵੇ

❋

❋

ਇਕੋ ਗੀਤ, ਅਠ ਦਸ ਸ਼ਬਦ ਪੜ੍ਹਾਈਆ। ਨਵ ਨੌ ਚਾਰ ਬਣੇ ਮੀਤ, ਸੱਜਣ ਸੱਚਾ ਇਕੋ ਨਜ਼ਰੀ ਆਈਆ। ਇਕੋ ਮੰਦਰ ਸ਼ਿਵਦਵਾਲਾ ਮੱਠ ਸੱਚੀ ਮਸੀਤ, ਜਿਸ ਘਰ ਵਸੇ ਬੇਪਰਵਾਹੀਆ। ਜਨ ਭਗਤਾਂ ਨਜ਼ਰ ਆਏ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਨੂੰ ਕਹਿੰਦੇ ਲਾਸ਼ਰੀਕ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਓਸੇ ਵਿਚ ਸਚ ਤੌਫ਼ੀਕ, ਤੋਹਫ਼ਾ ਘਰ ਘਰ ਰਿਹਾ ਪੁਚਾਈਆ। ਜਨ ਭਗਤ ਬੱਚੇ ਵੇਖੇ ਅਜ਼ੀਜ਼, ਨੰਨ੍ਹੇ ਆਪਣੀ ਗੋਦ ਉਠਾਈਆ। ਸਾਚੇ ਸੰਤਾਂ ਬਖ਼ਸ਼ ਪ੍ਰੀਤ, ਪਰਮ ਪੁਰਖ ਹੋਏ ਸਹਾਈਆ। ਗੁਰਮੁਖਾਂ ਕਾਇਆ ਕਰ ਕੇ ਠਾਂਡੀ ਸੀਤ, ਅੰਮ੍ਰਿਤ ਦੇਣਾ ਇਕ ਬਰਸਾਈਆ। ਗੁਰਸਿਖ ਸਦਾ ਸਦਾ ਜਗ ਜਾਏ ਜੀਤ, ਜਗ ਜੀਵਣ ਦਾਤਾ ਸਿਰ ਆਪਣਾ ਹੱਥ ਟਿਕਾਈਆ। ਤੇਰਾ ਨਾਉਂ ਬੀਠਲੋ ਬੀਠ, ਬੇਅੰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਰਾਹ ਚਲਾਈਆ। ਸ਼ਬਦੀ ਰਾਹ ਚਲਾਉਣਾ ਏਕ, ਏਕੰਕਾਰ ਸਮਝਾਇੰਦਾ। ਦ੍ਰਿਸ਼ਟ ਇਸ਼ਟ ਇਕੋ ਟੇਕ, ਦੂਜਾ ਰੂਪ ਨਾ ਕੋਇ ਵਟਾਇੰਦਾ। ਸਤਿ ਪੁਰਖ ਦਾ ਸਾਚਾ ਭੇਖ, ਬਿਨ ਰੂਪ ਰੰਗ ਰੇਖ ਵਖਾਇੰਦਾ। ਪੁਰਖ ਅਕਾਲ ਦਾ ਇਕੋ ਹੇਤ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਜਿਸ ਆਦਿ ਜੁਗਾਦਿ ਰਚਨਾ ਰਚ ਕੇ ਖੇਲੀ ਖੇਡ, ਸੋ ਖ਼ਾਲਕ ਖ਼ਲਕ ਵਿਚ ਸੋਭਾ ਪਾਇੰਦਾ। ਓਸ ਸਾਹਿਬ ਕਰੋ ਆਦੇਸ, ਜਿਸ ਦਾ ਦੇਸ ਸਚਖੰਡ ਇਕੋ ਨਜ਼ਰੀ ਆਇੰਦਾ। ਓਥੇ ਨਾ ਕੋਈ ਮੁੱਲਾਂ ਮਸਾਇਕ ਪੀਰ ਪੈਗ਼ੰਬਰ ਸ਼ੇਖ਼, ਪੰਡਤ ਪਾਂਧਾ ਗ੍ਰੰਥੀ ਪੰਥੀ ਗੁਰ ਅਵਤਾਰ ਇਕੋ ਜੋਤ ਰੂਪ ਨਜ਼ਰੀ ਆਇੰਦਾ । ਓਸ ਸਵਾਮੀ ਨਾਲ ਕਰੋ ਹੇਤ, ਜਿਸ ਦਾ ਪਿਆਰ ਦੋ ਜਹਾਨ ਨਾ ਕੋਇ ਮੁਕਾਇੰਦਾ। ਸੋ ਅੰਦਰ ਵੜ ਕੇ ਖੋਲ੍ਹੇ ਆਪਣਾ ਭੇਤ, ਦੂਈ ਦਵੈਤੀ ਡੇਰਾ ਢਾਹਿੰਦਾ । ਅਗਨੀ ਅੱਗ ਨਾ ਲਾਗੇ ਜੇਠ, ਤੱਤੀ ਵਾ ਨਾ ਤਤ ਤਪਾਇੰਦਾ। ਸੋ ਸੰਤ ਸੁਹੇਲਾ ਗੁਰ ਚੇਲਾ ਸ਼ਬਦ ਗੁਰੂ ਸਵਾਮੀ ਲਏ ਵੇਖ, ਜਿਸ ਅੰਤਰਜਾਮੀ ਆਪਣਾ ਪਰਦਾ ਲਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪੇ ਜਾਣੇ ਆਪਣਾ ਵੇਸ, ਨਰ ਨਰੇਸ਼ ਆਪਣੀ ਕਰਨੀ ਧੁਰ ਦੀ ਕਾਰ ਕਮਾਇੰਦਾ।