੧੩ ਜੇਠ ੨੦੨੧ ਬਿਕ੍ਰਮੀ ਚੇਲਾ ਸਿੰਘ ਦੇ ਘਰ ਜੰਮੂ ਸ਼ਹਿਰ ਵਜ਼ਾਰਤ ਰੋਡ
ਸ਼ਬਦ ਸ਼ਬਦ ਪ੍ਰਭ ਉਠਾਇਆ ਬੇਟਾ, ਨਿਰਗੁਣ ਦਇਆ ਕਮਾਈਆ। ਪੂਰਬ ਲੇਖਾ ਸਭ ਦਾ ਵੇਖਾ, ਨਵ ਨੌ ਚਾਰ ਖੋਜ ਖੁਜਾਈਆ। ਸਰਗੁਣ ਕਰਾਇਆ ਆਪਣਾ ਚੇਤਾ, ਅਨਭੁਲ ਦਿਤਾ ਸਮਝਾਈਆ। ਪਰਮ ਪੁਰਖ ਪ੍ਰਭ ਵੇਖੋ ਨੇਤਾ, ਨਰ ਨਰਾਇਣ ਬੇਪਰਵਾਹੀਆ। ਨਿਤ ਨਵਿਤ ਜਿਸ ਦੀ ਖੇਡਾ, ਦੋ ਜਹਾਨਾਂ ਰਚਨ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੇ ਭੇਜਾ, ਧੁਰ ਫ਼ਰਮਾਣ ਹੁਕਮ ਮਨਾਈਆ। ਲੱਖ ਚੁਰਾਸੀ ਘਟ ਘਟ ਅੰਤਰ ਮਾਣੇ ਸੇਜਾ, ਸਤਿ ਸਤਿਵਾਦੀ ਡੇਰਾ ਲਾਈਆ। ਨਾਮ ਨਿਧਾਨਾ ਦੇਵੇ ਧੁਰ ਸੰਦੇਸਾ, ਅਨਰਾਗੀ ਰਾਗ ਸੁਣਾਈਆ। ਨਿਤ ਨਵਿਤ ਵਟਾ ਕੇ ਵੇਸਾ, ਰੂਪ ਅਨੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰਾਈਆ। ਸ਼ਬਦ ਕਹੇ ਪ੍ਰਭ ਦਿਤਾ ਮਾਣ, ਸਿਰ ਸਾਹਿਬ ਹੱਥ ਟਿਕਾਈਆ। ਧੁਰ ਸੰਦੇਸ ਸਚ ਫ਼ਰਮਾਣ, ਫ਼ਰਮਾਬਰਦਾਰ ਰਿਹਾ ਜਣਾਈਆ। ਉਠ ਲਾਲ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਧਾ ਸੂਰਬੀਰ ਬਣ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸ੍ਰਿਸ਼ਟ ਸਬਾਈ ਵੇਖ ਸ਼ੈਤਾਨ, ਸ਼ਰਅ ਕਰੇ ਲੜਾਈਆ। ਮਨ ਵਾਸਨਾ ਜੀਵ ਬੇਈਮਾਨ, ਬੇਵਾ ਬਣੀ ਸਰਬ ਲੋਕਾਈਆ। ਗੁਰ ਕਾ ਸ਼ਬਦ ਨਾ ਕੋਇ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰੋਂ ਕੁੰਟ ਦਿਸੇ ਹਰਾਮ, ਧੀਰਜ ਜਤ ਨਾ ਕੋਈ ਰਖਾਈਆ। ਮੁਸ਼ਕਲ ਹੱਲ ਨਾ ਹੋਵੇ ਕਿਸੇ ਆਸਾਨ, ਦੂਰ ਦੁਰਾਡਾ ਪੰਧ ਨਾ ਕੋਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਦਿਤਾ ਸਮਝਾਈਆ। ਸ਼ਬਦ ਕਹੇ ਪ੍ਰਭ ਕਿਰਪਾ ਰਿਹਾ ਕਰ, ਸਦ ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਵਖਾਏ ਘਰ ਘਰ, ਗ੍ਰਹਿ ਗ੍ਰਹਿ ਆਪਣਾ ਪਰਦਾ ਲਾਹੀਆ। ਸਿਰ ਹੱਥ ਟਿਕਾਏ ਨਰਾਇਣ ਨਰ, ਨਰ ਹਰਿ ਇਕੋ ਇਕ ਅਖਵਾਈਆ। ਸਾਚੇ ਮੰਦਰ ਵੇਖਣਾ ਚੜ੍ਹ, ਮਹਲ ਅਟੱਲ ਡੇਰਾ ਲਾਈਆ। ਭੇਵ ਚੁਕਾਉਣਾ ਸੀਸ ਧੜ, ਜੀਵ ਜੰਤ ਖੋਜ ਖੁਜਾਈਆ। ਲਹਿਣਾ ਚੁਕਾਉਣਾ ਚੋਟੀ ਜੜ੍ਹ, ਮਧ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਕਹੇ ਪ੍ਰਭ ਬਖ਼ਸ਼ ਦਾਤ, ਦਇਆਵਾਨ ਦਇਆ ਕਮਾਈਆ। ਸੀਸ ਜਗਦੀਸ ਰੱਖ ਕੇ ਹਾਥ, ਮਿਹਰ ਨਜ਼ਰ ਉਠਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਪਰਦਾ ਦਿਤਾ ਉਠਾਈਆ। ਉਠ ਲਾਡਲੇ ਮਾਰ ਝਾਕ, ਦਹਿ ਦਿਸ਼ਾ ਵੇਖ ਵਖਾਈਆ। ਚੁਕ ਪਿਛਲੀ ਵੇਖ ਕਿਤਾਬ, ਜੋ ਬਿਨ ਅੱਖਰਾਂ ਦਿਤੀ ਬਣਾਈਆ। ਜਿਸ ਦਾ ਸਮਝ ਨਾ ਸਕੇ ਕੋਈ ਹਿਸਾਬ, ਲੇਖਾ ਲਿਖਤ ਨਾ ਕੋਈ ਗਿਣਾਈਆ। ਗੁਰ ਅਵਤਾਰ ਸਾਮ੍ਹਣੇ ਰੱਖ ਕੇ ਬੈਠੇ ਭਵਿਖਤ ਵਾਕ, ਵਾਕਿਆ ਆਪਣਾ ਰਹੇ ਜਣਾਈਆ। ਵੇਲਾ ਵਕਤ ਸੁਹੰਜਣਾ ਪ੍ਰਭ ਦੇਣਾ ਸੱਚਾ ਸਾਥ, ਸੋਹਣੀ
❋
❋
ਵੰਡ ਵੰਡਾਈਆ। ਨਿਰਵੈਰ ਪੁਰਖ ਸਾਡੀ ਪੂਰੀ ਕਰਨੀ ਆਸ, ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਕਹੇ ਪ੍ਰਭ ਦਿਤਾ ਹੁਲਾਰਾ, ਮਿਹਰਵਾਨ ਦਇਆ ਕਮਾਈਆ। ਅੰਤਰ ਅੰਤਰ ਜਣਾਇਆ ਇਕ ਇਸ਼ਾਰਾ, ਸਚ ਸਚ ਸਮਝਾਈਆ। ਕਲਜੁਗ ਵੇਖ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਧੂਅੰਧਾਰਾ, ਸਾਚਾ ਚੰਦ ਨਾ ਕੋਈ ਰੁਸ਼ਨਾਈਆ। ਸੱਜਣ ਮਿਲੇ ਨਾ ਮੀਤ ਮੁਰਾਰਾ, ਪਰੇਮੀ ਪਰੇਮ ਨਾ ਕੋਇ ਰਖਾਈਆ। ਕਾਗ਼ਜ਼ ਕਲਮ ਕਰੇ ਪੁਕਾਰਾ, ਉਚੀ ਕੂਕ ਕੂਕ ਸੁਣਾਈਆ । ਪੜ੍ਹ ਪੜ੍ਹ ਥੱਕਾ ਸਰਬ ਸੰਸਾਰਾ, ਪੜ੍ਹਿਆ ਹੱਥ ਕਿਸੇ ਨਾ ਆਈਆ। ਚੌਦਾਂ ਵਿਦਿਆ ਚੌਦਾਂ ਲੋਕ ਚੌਦਾਂ ਤਬਕਾ ਦਿਤਾ ਇਕੋ ਲਾਰਾ, ਅਗਲਾ ਲੇਖਾ ਕੋਈ ਸਮਝ ਸਕੇ ਨਾ ਰਾਈਆ। ਏਸੇ ਕਰਕੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪੁਕਾਰਾ, ਸ੍ਰਿਸ਼ਟ ਸਬਾਈ ਕੂਕ ਸੁਣਾਈਆ। ਸਭ ਦਾ ਲੇਖਾ ਦੇਵੇ ਵਾਰੋ ਵਾਰਾ, ਹਰਿ ਵੱਡਾ ਵਡ ਵਡਿਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸੁਣਾਏ ਇਕ ਜੈਕਾਰਾ, ਜੈ ਜੈਕਾਰ ਦੋ ਜਹਾਨ ਸ਼ਨਵਾਈਆ। ਜਿਸ ਦਾ ਉਚ ਅਗੰਮ ਅਥਾਹ ਲੱਗੇ ਇਕ ਅਖਾੜਾ, ਕੋਟਨ ਕੋਟ ਗੋਪੀ ਕਾਹਨ ਬਿਨ ਤਤ ਚੋਲੇ ਨਾਚ ਨਚਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਨਿਰਗੁਣ ਨਿਰਵੈਰ ਵੇਖਣਹਾਰਾ, ਕਲ ਅਕਲ ਕਲ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਖਾਈਆ। ਨਿਰਗੁਣ ਨਿਰਗੁਣ ਕਰੇ ਜਾਪ, ਸਰਗੁਣ ਸਰਗੁਣ ਸੋਭਾ ਪਾਈਆ। ਦੋਹਾਂ ਵਿਚੋਲਾ ਬਣਿਆ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਅੰਦਰ ਵੜਕੇ ਰਿਹਾ ਆਖ, ਬਾਹਰੋਂ ਕਰੇ ਨਾ ਕੋਈ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਕ, ਸੱਜਣ ਇਕੋ ਇਕ ਅਖਵਾਈਆ। ਆਦਿ ਜੁਗਾਦੀ ਤੇਰੀ ਮੇਰੀ ਇਕੋ ਜਾਤ, ਵਰਨ ਗੋਤ ਵੰਡ ਨਾ ਕੋਈ ਵੰਡਾਈਆ। ਤੇਰਾ ਪੜਦਾ ਪੰਜ ਤਤ ਮਾਟੀ ਖਾਕ, ਮੇਰਾ ਉਹਲਾ ਦੋ ਜਹਾਨਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਰਿਹਾ ਖਿਲਾਈਆ। ਸ਼ਬਦ ਕਹੇ ਪ੍ਰਭ ਬਖ਼ਸ਼ਿਸ਼ ਕੀਤੀ, ਮਿਹਰ ਨਜ਼ਰ ਉਠਾਈਆ। ਕਲਜੁਗ ਵੇਖ ਕੂੜੀ ਰੀਤੀ, ਰੀਤੀਵਾਨ ਰਿਹਾ ਸਮਝਾਈਆ। ਝੇੜਾ ਪਿਆ ਮੰਦਰ ਮਸੀਤੀ, ਗੁਰੂਦਵਾਰ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਅੰਤਰ ਆਤਮ ਹੋਏ ਪੁਨੀਤੀ, ਵਾਸਨਾ ਮੈਲ ਨਾ ਕੋਈ ਧਵਾਈਆ । ਅਗੰਮੀ ਅੱਗ ਨਾ ਠਾਂਡੀ ਸੀਤੀ, ਮੇਘ ਸਚ ਨਾ ਕੋਈ ਬਰਸਾਈਆ। ਲੇਖਾ ਚੁੱਕੇ ਨਾ ਹਸਤ ਕੀਟੀ, ਊਚ ਨੀਚ ਜਾਤ ਪਾਤ ਨਾ ਕੋਈ ਵਡਿਆਈਆ । ਕੂੜੀ ਕਿਰਿਆ ਗੰਡ ਪੀਚੀ, ਲੋਕਮਾਤ ਸਕੇ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਕਰਨ ਉਡੀਕੀ, ਪੀਰ ਪੈਗ਼ੰਬਰ ਧਿਆਨ ਲਗਾਈਆ। ਪਰਵਰਦਿਗਾਰ ਸਚ ਲਾਸ਼ਰੀਕੀ, ਸ਼ਰਕਤ ਸਭ ਦੀ ਦਏ ਗਵਾਈਆ। ਵੇਖੇ ਹੱਕ ਹਕੀਕੀ, ਹਕੀਕਤ ਵਿਚੋਂ ਖੋਜ ਖੁਜਾਈਆ। ਉਸ ਦੀ ਸਿਫ਼ਤ ਵਡ ਤਾਰੀਫੀ, ਤਾਰੀਫਾਂ ਵਿਚ ਨਾ ਕੋਈ ਸੁਣਾਈਆ। ਉਸ ਦਾ ਪਰੇਮ ਪਿਆਰ ਦੱਸੇ ਇਕ ਅਜ਼ੀਜ਼ੀ, ਸ਼ਬਦ ਦੁਲਾਰੇ ਰਿਹਾ ਉਠਾਈਆ। ਆਤਮ ਕਰਨ ਇਕੋ ਪ੍ਰੀਤੀ, ਧੁਰ ਦਾ ਢੋਲਾ ਰਾਗ ਗਾਈਆ। ਤੇਰੀ ਧਾਰ ਇਕ ਅਤੀਤੀ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਜਣਾਈਆ। ਸ਼ਬਦ ਕਹੇ ਪ੍ਰਭ ਹੁਕਮ ਸੁਣਾਇਆ, ਬਿਨ ਮੇਰੇ ਸਮਝ ਕੋਇ ਨਾ ਪਾਇੰਦਾ। ਦੋ ਜਹਾਨਾਂ ਰਾਹ ਵਖਾਇਆ, ਬਿਨ ਅੱਖਾਂ ਅੱਖ ਵਡਿਆਇੰਦਾ। ਬਿਨ ਚਰਨਾਂ ਦੂਰ ਦੁਰਾਡਾ ਪੰਧ ਮੁਕਾਇਆ, ਕਦਮ ਕਦਮ ਨਾ ਕੋਇ ਟਿਕਾਇੰਦਾ ।
❋
❋
ਬਿਨ ਨੇਤਰ ਲੋਚਣ ਵੇਖ ਵਖਾਇਆ, ਪਰਦਾ ਉਹਲਾ ਸਰਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸ਼ਬਦ ਕਹੇ ਪ੍ਰਭ ਬਖ਼ਸ਼ਿਸ਼ ਕਰਨੀ, ਸਚ ਦਿਤੀ ਵਡਿਆਈਆ। ਆਤਮ ਪਰਮਾਤਮ ਕਦੇ ਨਾ ਮਰਨੀ, ਮਰ ਜੀਵਤ ਰੂਪ ਵਟਾਈਆ। ਜਨ ਭਗਤਾਂ ਦੱਸ ਪ੍ਰਭ ਦੀ ਸਰਨੀ, ਦੂਜੀ ਓਟ ਨਾ ਕੋਇ ਤਕਾਈਆ। ਸਾਚੀ ਸਿਖਿਆ ਇਕੋ ਪੜ੍ਹਨੀ, ਬਾਕੀ ਅਵਰ ਨਾ ਕੋਈ ਪੜ੍ਹਾਈਆ। ਮੰਜ਼ਲ ਪੌੜੀ ਇਕੋ ਚੜ੍ਹਨੀ, ਘਰ ਸਾਚੇ ਫੇਰਾ ਪਾਈਆ। ਲੇਖ ਚੁਕਾਉਣਾ ਵਰਨੀ ਬਰਨੀ, ਜਾਤ ਪਾਤ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਵਖਾਈਆ। ਸ਼ਬਦ ਕਹੇ ਪ੍ਰਭ ਦਏ ਸੰਦੇਸਾ, ਇਕੋ ਹੁਕਮ ਵਰਤਾਈਆ। ਲਾਲ ਲਾਲਨ ਤੇਰਾ ਪੇਸ਼ਾ, ਪੇਸ਼ਤਰ ਦਏ ਵਖਾਈਆ। ਹੁਕਮ ਵਰਤਾ ਵਿਸ਼ਨ ਬ੍ਰਹਮਾ ਸ਼ਿਵ ਗਨੇਸ਼ਾ, ਸੁਰਪਤ ਸੋਇਆ ਰਹਿਣ ਕੋਇ ਨਾ ਪਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਮੁਕਾ ਠੇਕਾ, ਹਿੱਸੇਦਾਰ ਨਾ ਕੋਇ ਸੁਣਾਈਆ। ਦੋ ਜਹਾਨਾਂ ਅਗਲਾ ਭੇਵ ਚੁਕਾ ਬੀਤਾ, ਪੜਦਾ ਆਪ ਉਠਾਈਆ। ਸਭ ਨੂੰ ਨਜ਼ਰੀ ਆਏ ਇਕੋ ਨੇਤਾ, ਨਰ ਨਰਾਇਣ ਵੱਡੀ ਵਡਿਆਈਆ। ਲਹਿਣਾ ਚੁਕੇ ਮੁੱਲਾਂ ਸ਼ੇਖਾ ਮੁਸਾਇਕ ਦੇਣ ਦੁਹਾਈਆ । ਆਤਮ ਪਰਮਾਤਮ ਇਕੋ ਨਜ਼ਰੀ ਆਏ ਸੌਹਰਾ ਪੇਕਾ, ਪੇਈਏ ਸੌਹਰੇ ਇਕ ਰੰਗ ਵਖਾਈਆ। ਮਿਲ ਸਖੀਆਂ ਸੋਹਣਾ ਮਿਲੇ ਖੇਡਨ ਖੇਡਾ, ਵੱਜੇ ਨਾਮ ਵਧਾਈਆ। ਏਸੇ ਕਾਰਨ ਨਿਰਗੁਣ ਧਾਰ ਤੈਨੂੰ ਭੇਜਾ, ਪੰਜ ਤਤ ਨਾ ਕੋਇ ਵਖਾਈਆ। ਜਨ ਭਗਤਾਂ ਅੰਦਰ ਸੋਹੌਣੀ ਸੇਜਾ, ਸੋਹਣਾ ਆਸਣ ਲਾਈਆ। ਜੋਤੀ ਬਖ਼ਸ਼ਨਾ ਨੂਰੀ ਤੇਜਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਅੰਮ੍ਰਿਤ ਬਰਸਨਾ ਠਾਂਡਾ ਮੇਘਾ, ਨਿਝਰ ਧਾਰ ਵਹਾਈਆ। ਖੰਡਾ ਵਖਾਉਣਾ ਨਾਮ ਤੇਗਾ, ਸ਼ਤਰੂ ਕੂੜੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸ਼ਬਦ ਕਹੇ ਪ੍ਰਭ ਹੋਇਆ ਦਿਆਲ, ਮਿਹਰਵਾਨ ਹੋਏ ਸਹਾਈਆ। ਸਾਚੀ ਸਿਖਿਆ ਦਿਤੀ ਸਖਾਲ, ਧੁਰ ਦੀ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਵੇਖ ਮਾਰ ਧਿਆਨ, ਚਾਰ ਕੁੰਟ ਖੋਜ ਖੁਜਾਈਆ। ਅੱਖਰਾਂ ਲੇਖਾ ਵੇਖ ਮਹਾਨ, ਪੱਥਰਾਂ ਵਿਚੋਂ ਖੋਦਿਆਂ ਪੜਦਾ ਦਏ ਉਠਾਈਆ। ਕਲਮ ਵੇਖ ਬੋਲਿਆ ਜ਼ਬਾਨ, ਢੋਲਾ ਸੋਹਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦੇਵਣਹਾਰ ਵਡਿਆਈਆ । ਸ਼ਬਦ ਕਹੇ ਪ੍ਰਭ ਸੁਣਾਇਆ ਗੀਤ, ਇਕੋ ਰਾਗ ਅਲਾਈਆ। ਜਿਹੜਾ ਵਸੇ ਹਰ ਘਟ ਚੀਤ, ਘਰ ਘਰ ਡੇਰਾ ਲਾਈਆ। ਮੇਲ ਮਿਲਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਲੱਖ ਚੁਰਾਸੀ ਰਿਹਾ ਜੀਤ, ਮਾਨਸ ਮੇਲਾ ਸਹਿਜ ਸਬਾਈਆ। ਚਰਨ ਕਵਲ ਦੱਸੇ ਪ੍ਰੀਤ, ਸਰਨ ਵਡ ਵਡਿਆਈਆ। ਕਲਮਾ ਦੱਸੇ ਹਦੀਸ, ਧੁਰ ਦੀ ਕਰੇ ਪੜ੍ਹਾਈਆ। ਨਾਮ ਕਰੇ ਇਕ ਬਖ਼ਸ਼ੀਸ਼, ਵਸਤ ਅਮੋਲਕ ਝੋਲੀ ਪਾਈਆ। ਸਤਿਜੁਗ ਦੱਸੇ ਅਗੰਮੀ ਰੀਤ, ਰੀਤੀਵਾਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਇਕੋ ਇਕ ਅਖਵਾਈਆ । ਸ਼ਬਦ ਕਹੇ ਪ੍ਰਭ ਦੇਵੇ ਰਾਹ, ਰਸਤਾ ਇਕ ਜਣਾਈਆ। ਲੱਖ ਚੁਰਾਸੀ ਬਣ ਮਲਾਹ, ਜਾਤ ਪਾਤ ਵਰਨ ਗੋਤ ਨਾ ਕੋਈ ਰਖਾਈਆ। ਆਤਮ ਦੱਸੇ ਧੁਰ ਸਲਾਹ, ਪਰਮਾਤਮ ਵੇਖ ਵਖਾਈਆ। ਚਾਰ ਜੁਗ ਦੀ ਖਾਣੀ ਬਾਣੀ ਨਾਲ ਬਣਾ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਬਣਤ ਰਿਹਾ ਬਣਾਈਆ। ਸ਼ਬਦ ਸੁਤ ਕਹੇ ਮੈਂ ਹੋਵਾਂ ਦਲੇਰ, ਹਰਿ ਦੇਵਣਹਾਰ ਵਡਿਆਈਆ ।
❋
❋
ਮੇਰਾ ਰੂਪ ਅਗੰਮੀ ਸ਼ੇਰ, ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਨਿਰਗੁਣ ਹੋ ਕੇ ਰਿਹਾ ਘੇਰ, ਸਰਗੁਣ ਆਪਣਾ ਫੇਰਾ ਪਾਈਆ । ਜੁਗ ਜਨਮ ਦਾ ਲਹਿਣਾ ਦਿਆਂ ਨਿਬੇੜ, ਲੇਖਾ ਮੰਗਾਂ ਥਾਉਂ ਥਾਈਂਆ। ਕੂੜੀ ਕਿਰਿਆ ਮੁਕੇ ਝੇੜ, ਝਗੜਾ ਰਹੇ ਨਾ ਜਗਤ ਲੋਕਾਈਆ। ਭਾਗ ਲਗਾ ਕੇ ਮੰਦਰ ਖੇੜ, ਕਾਇਆ ਖਿੜਕੀ ਇਕ ਖੁਲ੍ਹਾਈਆ। ਮਨ ਸੰਸਾ ਨਾ ਕੋਈ ਭੇੜ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਮੁਹੱਬਤ ਕਰਕੇ ਕਰਾਂ ਮਿਹਰ, ਮੁਹੱਬਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸ਼ਬਦ ਕਹੇ ਪ੍ਰਭ ਕਿਰਪਾ ਕਰੀ ਠਾਕਰ, ਸਹਿਸਾ ਸਰਬ ਚੁਕਾਈਆ। ਕਲਜੁਗ ਵਖਾਇਆ ਕਾਇਆ ਸਾਗਰ, ਭਵਰੀ ਪਈ ਲੋਕਾਈਆ। ਏਥੇ ਓਥੇ ਮਿਲੇ ਕਿਸੇ ਨਾ ਆਦਰ, ਸਿਰ ਹੱਥ ਨਾ ਕੋਇ ਰਖਾਈਆ। ਨਾਤਾ ਤੁਟਾ ਕਰੀਮ ਕਾਦਰ, ਪਰਵਰਦਗਾਰ ਗੋਦ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਜਣਾਈਆ। ਮੈਂ ਭਗਤਾਂ ਮਾਣਾ ਸੇਜ, ਸਾਚੇ ਸੰਤਾਂ ਕਰਾਂ ਕੁੜਮਾਈਆ। ਗੁਰਮੁਖ ਲਵਾਂ ਪੇਖ, ਗੁਰਸਿਖ ਗੋਦ ਸੁਹਾਈਆ। ਸਚ ਵਖਾਵਾਂ ਧੁਰ ਦਾ ਦੇਸ, ਸਚਖੰਡ ਪਰਦਾ ਆਪ ਉਠਾਈਆ। ਜਿਸ ਘਰ ਸਦਾ ਵਸੇ ਏਕ, ਏਕਾ ਏਕੰਕਾਰ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਛੋਟੇ ਬੱਚੇ ਨੰਨ੍ਹੇ ਰਹੇ ਖੇਡ, ਇਧਰ ਉਧਰ ਭੱਜਣ ਵਾਹੋ ਦਾਹੀਆ। ਚਰਨ ਕਵਲ ਸਚ ਸਹਾਰਾ ਇਕੋ ਰਹੇ ਪੇਖ, ਨੇਤਰ ਨੈਣ ਨੈਣ ਨੈਣ ਉਠਾਈਆ। ਲੋਕਮਾਤ ਪਿਛੇ ਛੱਡ ਕੇ ਗਏ ਦੇਸ, ਅੱਗੇ ਬਹਿ ਕੇ ਖ਼ੁਸ਼ੀ ਮਨਾਈਆ । ਸਤਿਜੁਗ ਤ੍ਰੇਤਾ ਦੁਆਪਰ ਲਿਖ ਕੇ ਗਏ ਲੇਖ, ਨਾਤਾ ਜੋੜ ਕਲਮ ਛਾਹੀਆ। ਲਹਿਣਾ ਦੇਣਾ ਦੇ ਕੇ ਗਿਆ ਆਪ ਦਸਮੇਸ, ਦਹਿ ਦਿਸ਼ਾ ਗਿਆ ਸੁਣਾਈਆ। ਪਰਮ ਪੁਰਖ ਪਰਮਾਤਮ ਵਟਾਏ ਭੇਸ, ਜਿਸ ਦਾ ਪਿਤਾ ਨਾ ਕੋਈ ਮਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਇ ਮੂੰਡ ਮੁੰਡਾਈਆ । ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸਚ ਸੁਹੰਜਣਾ ਵਸਾਏ ਦੇਸ, ਸੰਬਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧੁਰ ਦੀ ਬਣਤ ਬਣਾਈਆ। ਸ਼ਬਦ ਕਹੇ ਪ੍ਰਭ ਬਣਾਈ ਬਣਤ, ਘੜਣ ਭੰਨਣਹਾਰ ਇਕ ਅਖਵਾਈਆ। ਆਦਿ ਜੁਗਾਦਿ ਮਹਿੰਮਾ ਸਦਾ ਅਗਣਤ, ਲੇਖਾ ਲੇਖ ਨਾ ਕੋਇ ਵਖਾਈਆ। ਥੋੜਾ ਥੋੜਾ ਭੇਵ ਗੁਰਮੁਖ ਵਿਰਲੇ ਦਿਤਾ ਸੰਤ, ਭਗਤ ਭਗਵਾਨ ਇਸ਼ਾਰੇ ਨਾਲ ਉਠਾਈਆ। ਲੱਖ ਚੁਰਾਸੀ ਭਰਮੇ ਭੁੱਲੇ ਜੀਵ ਜੰਤ, ਜੀਵ ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਾਤਾ ਤੁਟਿਆ ਨਾਰ ਕੰਤ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਆਦਿ ਜੁਗਾਦੀ ਬ੍ਰਹਮ ਬ੍ਰਿਹਮਾਦੀ ਮੰਤ, ਮੰਤਰ ਆਪਣਾ ਨਾਮ ਸਮਝਾਈਆ। ਜਿਸ ਨਾਲ ਗੜ੍ਹ ਤੁਟੇ ਹਉਮੇਂ ਹੰਗਤ, ਹੰ ਬ੍ਰਹਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਵਾਮੀ ਇਕ ਸਮਝਾਈਆ। ਸ਼ਬਦ ਕਹੇ ਮੈਂ ਬਣਿਆ ਸਵਾਮੀ, ਪ੍ਰਭ ਸਚ ਦਿਤੀ ਵਡਿਆਈਆ। ਅਵਾਜ਼ ਮਾਰ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਪੰਜ ਤਤ ਦੀ ਛੱਡੀ ਗ਼ੁਲਾਮੀ, ਨਿਰਗੁਣ ਹੋ ਕੇ ਹੁਕਮ ਵਰਤਾਈਆ। ਸਚਖੰਡ ਦੀ ਸਾਚੀ ਬਾਣੀ, ਸਚ ਸੰਦੇਸਾ ਇਕ ਸੁਣਾਈਆ। ਜਿਸ ਦੀ ਸਿਫ਼ਤ ਸਦਾ ਲਾਸਾਨੀ, ਸੋ ਆਸਾਨੀ ਰਿਹਾ ਬਣਾਈਆ। ਸਤਿਗੁਰ ਦੇ ਘਰ ਸੁਤ ਦੁਲਾਰਾ ਹੋ ਕੇ ਖਾਵਾਂ ਮਹਿਮਾਨੀ, ਆਪਣਾ ਪੇਟ ਭਰਾਈਆ । ਬਹੁਤ ਖ਼ੁਸ਼ੀਆਂ ਨਾਲ ਦਸਾਈ ਅਗਲੀ ਕਹਾਣੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਕੂੜੀ ਕਿਰਿਆ ਮਿਟੇ ਸ਼ੈਤਾਨੀ, ਸ਼ਰਅ ਨਾ ਕੋਈ ਲੜਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸ਼ਬਦ ਗੁਰੂ ਕਹੇ ਪ੍ਰਭ ਦੇਵੇ ਮਾਣ, ਦੋ ਜਹਾਨਾਂ ਹੁਕਮ ਵਰਤਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਰਿਹਾ ਜਸ ਗਾਈਆ। ਜਿਸ ਦੇ ਪਿਛੇ ਸ਼ਿਵਦਵਾਲੇ ਮੱਠ ਬਣਾਏ ਮਕਾਨ, ਤੀਰਥ ਤਟ ਮੰਦਰਾਂ ਨਾਲ ਸੁਹਾਈਆ। ਜਿਸ ਦੀ ਵਿਦਿਆ ਅੱਖਰਾਂ ਨਾਲ ਮੀਜਾਨ, ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ । ਜਿਸ ਦਾ ਮਿਲੇ ਨਾ ਕਿਤੇ ਨਿਸ਼ਾਨ, ਲੱਭ ਲੱਭ ਥੱਕੀ ਸਰਬ ਲੋਕਾਈਆ। ਜਿਸ ਨੂੰ ਕਹਿੰਦੇ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਸਹਾਈਆ । ਸੋ ਮੇਰਾ ਬਣਿਆ ਮਿਹਰਵਾਨ, ਸ਼ਬਦੀ ਸੁਤ ਰਿਹਾ ਦ੍ਰਿੜਾਈਆ। ਜਿਸ ਦੇ ਹੁਕਮ ਅੰਦਰ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਰਵ ਸਸ ਸੂਰੀਆ ਚੰਦ ਸੇਵ ਕਮਾਨ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਮੰਡਲ ਮੰਡਪ ਖੇਲ ਵੇਖੇ ਜ਼ਿਮੀਂ ਅਸਮਾਨ, ਜਲ ਥਲ ਮਹੀਅਲ ਆਪਣਾ ਰੂਪ ਜਣਾਈਆ । ਸੋ ਦਾਤਾ ਦਾਨੀ ਸੂਰਬੀਰ ਬਲਵਾਨ, ਮਿਹਰ ਨਜ਼ਰ ਇਕ ਉਠਾਈਆ। ਮੁਹੱਬਤ ਵਿਚ ਦਿਤਾ ਦਾਨ, ਵਸਤ ਅਗੰਮ ਦੀ ਝੋਲੀ ਪਾਈਆ। ਸ਼ਾਹੋ ਭੂਪ ਮਾਰ ਧਿਆਨ, ਸਤਿਗੁਰ ਸੱਚਾ ਹੁਕਮ ਸੁਣਾਈਆ। ਬਿਨ ਸ਼ਬਦ ਦੂਜਾ ਦਿਸੇ ਨਾ ਕੋਈ ਨਿਸ਼ਾਨ, ਨਿਸ਼ਾਨਾ ਇਕੋ ਇਕ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਚ ਸੱਚਾ ਇਕ ਅਖਵਾਈਆ। ਸ਼ਬਦ ਕਹੇ ਮੈਂ ਸਭ ਦਾ ਠਾਕਰ, ਘਰ ਘਰ ਠੋਕਰ ਲਾਇੰਦਾ। ਪੰਜ ਤਤ ਕਾਇਆ ਦੇ ਕੇ ਆਦਰ, ਗੁਰ ਅਵਤਾਰ ਪੀਰ ਪੈਗ਼ੰਬਰ ਗੋਦ ਸੁਹਾਇੰਦਾ। ਸੂਰਬੀਰ ਜੋਧਾ ਬਣ ਬਹਾਦਰ, ਦੋ ਜਹਾਨਾਂ ਵੰਡ ਖੰਡ ਖੰਡ ਆਪ ਕਰਾਇੰਦਾ। ਲੱਖ ਚੁਰਾਸੀ ਵਿਚੋਂ ਜਿਨ੍ਹਾਂ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਇੰਦਾ । ਨਾਮ ਵਣਜਾਰਾ ਬਣ ਸੁਦਾਗਰ, ਚੌਦਾਂ ਲੋਕ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਸ਼ਬਦ ਕਹੇ ਮੈਂ ਸੇਵਾਦਾਰ, ਧੁਰ ਦੀ ਸੇਵ ਕਮਾਈਆ। ਜੁਗ ਚੌਕੜੀ ਲੈ ਅਵਤਾਰ, ਨਿਰਗੁਣ ਸਰਗੁਣ ਖੇਲ ਵਖਾਈਆ। ਅੰਦਰੇ ਅੰਦਰ ਬੋਲ ਜੈਕਾਰ, ਕਰਾਂ ਅਗੰਮ ਪੜ੍ਹਾਈਆ। ਪਰੇਮ ਪ੍ਰੀਤੀ ਅੰਦਰ ਪੁਕਾਰ, ਸਚ ਸਤਿ ਸਮਝਾਈਆ। ਗੁਫਤ ਸ਼ਨੀਦ ਕਰਾਂ ਗੁਫ਼ਤਾਰ, ਰਾਗ ਅਨਾਦ ਵਜਾਈਆ। ਦਰ ਦਰਵੇਸ਼ ਬਣਾਂ ਭਿਖਾਰ, ਅਲਖ ਨਿਰੰਜਣ ਹੋ ਕੇ ਅਲਖ ਜਗਾਈਆ। ਕਾਤਬ ਹੋ ਕੇ ਬਣਾ ਲਿਖਾਰ, ਮੇਲ ਮਿਲਾਵਾਂ ਕਾਗ਼ਜ਼ ਕਲਮ ਛਾਹੀਆ। ਮੁਖਾਤਬ ਹੋ ਕੇ ਦੇਵਾ ਦੀਦਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਇਬਾਦਤ ਵਿਚ ਹੋ ਕੇ ਬਣਾ ਮਦਦਗਾਰ, ਧੁਰ ਦਾ ਸੰਗ ਨਿਭਾਈਆ। ਸਫ਼ਾਰਸ਼ ਕਰਕੇ ਬੇੜਾ ਕਰਾਵਾਂ ਪਾਰ, ਸ਼ੌਹ ਦਰਿਆ ਨਾ ਕੋਈ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਬਦ ਕਹੇ ਮੈਂ ਸਚ ਰਾਮ, ਰਾਮ ਰਾਮਾਂ ਵਿਚੋਂ ਨਜ਼ਰੀ ਆਈਆ। ਪ੍ਰੀਤੀ ਵਿਚ ਬਣਾਂ ਗ਼ੁਲਾਮ, ਮੁਰਸ਼ਦ ਹੋ ਕੇ ਮੁਰੀਦਾਂ ਲਵਾਂ ਉਠਾਈਆ। ਬਰਦਾ ਹੋ ਕੇ ਕਰਾਂ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਪੈਗ਼ੰਬਰ ਹੋ ਕੇ ਦਿਆਂ ਪੈਗ਼ਾਮ, ਕਲਮਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸ਼ਬਦ ਕਹੇ ਮੇਰਾ ਰੰਗ ਅਨੋਖਾ, ਆਦਿ ਜੁਗਾਦਿ ਸਦਾ ਰੰਗਾਈਆ। ਚਾਰ ਵਰਨ ਕਰਕੇ ਧੋਖਾ, ਜਾਤ ਪਾਤ ਡੇਰਾ ਢਾਹੀਆ। ਮਾਣ ਦਵਾਵਾਂ ਉਪਰ ਲੋਕਾ, ਪਰਲੋਕਾਂ ਖ਼ੁਸ਼ੀ ਵਖਾਈਆ । ਸਚ ਸੁਣਾਵਾਂ ਇਕ ਸਲੋਕਾ, ਆਤਮ ਪਰਮਾਤਮ ਕਰ ਪੜ੍ਹਾਈਆ। ਤਨ ਨਗ਼ਾਰੇ ਲਗਾਵਾਂ ਚੋਟਾ, ਸੁਰਤੀ ਸ਼ਬਦ ਤਾਲ ਸੁਣਾਈਆ। ਕੂੜੀ ਕਿਰਿਆ
❋
❋
ਕੱਢਾ ਖੋਟਾ, ਹਉਮੇਂ ਗੜ੍ਹ ਤੁੜਾਈਆ। ਜਗਤ ਅੰਧੇਰ ਜਗਾਵਾਂ ਜੋਤਾ, ਨੂਰ ਨੂਰ ਨੂਰ ਰੁਸ਼ਨਾਈਆ। ਕਿਸੇ ਵਿਚ ਨਾ ਆਵਾਂ ਸੋਚਾਂ, ਮਨ ਮਤ ਬੁਧ ਮੇਰੀ ਸਾਰ ਕਿਸੇ ਨਾ ਪਾਈਆ। ਜਨ ਭਗਤਾਂ ਪ੍ਰੀਤੀ ਨਿਤ ਨਿਤ ਲੋਚਾਂ, ਸਾਚੇ ਸੰਤਾਂ ਵੇਖ ਖ਼ੁਸ਼ੀ ਮਨਾਈਆ। ਪਕੜ ਉਠਾਵਾਂ ਵਿਚੋਂ ਕੋਟਾਂ, ਗੁਰਮੁਖ ਵਿਰਲੇ ਗਲੇ ਲਗਾਈਆ। ਸੰਤ ਸੁਹੇਲਾ ਇਕੋ ਬੇਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਸ਼ਬਦ ਕਹੇ ਮੇਰੀ ਸੋਹਣੀ ਕਾਰ, ਹਰਿ ਕਰਤੇ ਆਪ ਜਣਾਈਆ । ਜੁਗ ਚੌਕੜੀ ਵੇਖਾਂ ਚਾਰ, ਸਤਿਜੁਗ ਤ੍ਰੇਤਾ ਦੁਆਪਰ ਫੇਰਾ ਪਾਈਆ। ਕਲਜੁਗ ਖੇਲ ਕਰਾਂ ਅਪਾਰ, ਅਪਰੰਪਰ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੇਖਾ ਲਿਖ ਕੇ ਗਏ ਬਣ ਲਿਖਾਰ, ਭਵਿਖਤ ਜਗਤ ਜੁਗਤ ਆਪ ਜਣਾਈਆ। ਤਿਨ੍ਹਾਂ ਪੈਜ ਦਿਆਂ ਸਵਾਰ, ਸਵਾਰਥੀ ਹੋ ਕੇ ਦਇਆ ਕਮਾਈਆ। ਨਿਰਗੁਣ ਨਿਰਵੈਰ ਲੈ ਅਵਤਾਰ, ਜੋਤੀ ਸ਼ਬਦੀ ਧਾਰ ਪਰਗਟਾਈਆ। ਮਹਾਂਬਲੀ ਖੇਲ ਅਪਾਰ, ਵਲੀ ਛਲੀ ਵੇਸ ਵਟਾਈਆ। ਧਾਮ ਅਨੋਖਾ ਦਿਸੇ ਅਗੰਮ ਦਵਾਰ, ਸੰਬਲ ਸਮਝ ਕੋਇ ਨਾ ਆਈਆ। ਸਾਚਾ ਨਾਮ ਬੋਲ ਇਕ ਜੈਕਾਰ, ਧੁਰ ਦੀ ਕਰੇ ਇਕ ਪੜ੍ਹਾਈਆ। ਆਤਮ ਪਰਮਾਤਮ ਲੱਖ ਚੁਰਾਸੀ ਇਕ ਵਿਹਾਰ, ਬਿਵਹਾਰੀ ਰਿਹਾ ਸਮਝਾਈਆ। ਕਰਨੀ ਕਰ ਵਿਚ ਸੰਸਾਰ, ਸਗਲ ਸ੍ਰਿਸ਼ਟੀ ਰਿਹਾ ਉਠਾਈਆ। ਭਗਤ ਸੁਹੇਲੇ ਰੱਖੇ ਨਾਲ, ਗੁਰ ਚੇਲੇ ਮੇਲ ਮਿਲਾਈਆ । ਸਾਚੀ ਸਿਖਿਆ ਇਕ ਸਿਖਾਲ, ਸਹਿਜ ਸੁਭਾਓ ਕਰੇ ਪੜ੍ਹਾਈਆ। ਦੀਨਾ ਬੰਧਪ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਕਾਇਆ ਮੰਦਰ ਅੰਦਰ ਸੋਹਣੀ ਸੁਹੰਜਣੀ ਧਰਮਸਾਲ, ਪੁਰਖ ਅਬਿਨਾਸ਼ੀ ਕਮਲਾਪਾਤੀ ਦੀਆ ਬਾਤੀ ਇਕ ਜਗਾਈਆ। ਜਿਸ ਦੀ ਮੰਜ਼ਲ ਸਦਾ ਸੁਖਾਲ, ਘਰ ਵਿਚ ਘਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਰ ਘਰ ਦਾਤਾ ਇਕੋ ਇਕ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪ ਸ਼ਾਹ ਸੁਲਤਾਨ, ਮਹਿਮਾ ਅਨੂਪ ਬਾਹਰ ਬਿਆਨ, ਨਿਤ ਨਵਿਤ ਵੇਖੇ ਆਣ, ਸੰਤ ਸੱਜਣ ਕਰ ਪਹਿਚਾਨ, ਗੁਰਮੁਖ ਗੁਰ ਗੁਰ ਦੇਵੇ ਦਾਨ, ਗੁਰਸਿਖ ਚਰਨ ਕਵਲ ਬਖ਼ਸ਼ ਧਿਆਨ, ਧਿਆਨ ਆਪਣੇ ਵਿਚ ਰਖਾਈਆ।
ਸ਼ਬਦ ਕਹੇ ਮੈਂ ਬਣਿਆ ਸੁਹੇਲਾ, ਅਨੁਭਵ ਖੇਲ ਖਿਲਾਇੰਦਾ। ਭਗਤ ਭਗਵੰਤ ਕਰ ਕਰ ਮੇਲਾ, ਗ੍ਰਹਿ ਗ੍ਰਹਿ ਖ਼ੁਸ਼ੀ ਵਖਾਇੰਦਾ। ਇਕੋ ਘਰ ਵਸਾ ਗੁਰੂ ਗੁਰ ਚੇਲਾ, ਚੇਲਾ ਗੁਰ ਰੰਗ ਰੰਗਾਇੰਦਾ। ਧੁਰ ਦਾ ਧਾਮ ਦੱਸ ਨਵੇਲਾ, ਨਿਰਾਕਾਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਵਖਾਇੰਦਾ। ਸ਼ਬਦ ਕਹੇ ਮੈਂ ਬਣਾਵਾਂ ਬਣਤ, ਘੜਨ ਭੰਨਣਹਾਰ ਅਖਵਾਇੰਦਾ। ਲੇਖ ਜਣਾਵਾਂ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਨਾਮ ਦੇਵਾਂ ਨਿਰਾਲਾ ਧੁਰ ਦਾ ਮੰਤ, ਮੰਤਰ ਇਕ ਪਰਗਟਾਇੰਦਾ। ਰੂਪ ਵਖਾਵਾਂ ਨਾਰ ਕੰਤ, ਘਰ ਸੱਜਣ ਸਚ ਵਡਿਆਇੰਦਾ। ਮਹਿਮਾ ਸਮਝਾਵਾਂ ਸਦਾ ਅਗਣਤ, ਲੇਖਾ ਲਿਖਤ ਵਡਿਆਇੰਦਾ। ਵੇਖ ਵਖਾਵਾਂ ਆਦਿ ਅੰਤ, ਜੁਗ ਚੌਕੜੀ ਫੇਰਾ ਪਾਇੰਦਾ। ਬੋਧ ਅਗਾਧ ਬਣਾ ਕੇ ਪੰਡਤ, ਧੁਰ ਦਾ ਸਾਚਾ ਨਾਮ ਸੁਣਾਇੰਦਾ। ਕਰ ਪਰਵੇਸ ਜੇਰਜ ਅੰਡਜ, ਉਤਭੁਜ ਸੇਤਜ ਭਰਮ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸ਼ਬਦ ਕਹੇ ਮੈਂ ਆਇਆ ਦੌੜ,
❋
❋
ਧੁਰਦਰਗਾਹੀ ਫੇਰਾ ਪਾਈਆ। ਜਿਨ੍ਹਾਂ ਸੱਜਣਾ ਗਿਆ ਬੌਹੜ, ਤਿਨ੍ਹਾਂ ਪੂਰਬ ਲੇਖਾ ਨਜ਼ਰੀ ਆਈਆ। ਕੋਈ ਦੱਸ ਕੇ ਗਿਆ ਬ੍ਰਾਹਮਣ ਗੌੜ, ਪੂਤ ਸਪੂਤਾ ਦਏ ਵਡਿਆਈਆ। ਜਗਤ ਪਿਆਸਾ ਹੋਏ ਬੁਝਾਏ ਔੜ, ਤ੍ਰਿਸਨਾ ਤ੍ਰਿਪਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਸ ਦੇ ਹੱਥ ਡੋਰ, ਬੰਨ੍ਹ ਸ਼ਬਦੀ ਤੰਦ ਉਠਾਈਆ। ਭਗਤ ਕਹੇ ਮੋਹੇ ਮੇਰਾ ਗਿਆ ਬੌਹੜ, ਦੂਰ ਦੁਰਾਡਾ ਨਜ਼ਰੀ ਆਈਆ। ਚੜ੍ਹ ਕੇ ਮੰਜ਼ਲ ਵੇਖੇ ਪੌੜ, ਘਰ ਮੰਦਰ ਸੋਭਾ ਪਾਈਆ। ਓਥੇ ਖੇਲ ਅਵਰ ਕਾ ਔਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਸੋਹਣੀ ਬਣਤ ਬਣਾਈਆ। ਸ਼ਬਦ ਕਹੇ ਮੈਂ ਬਣਕੇ ਸੱਚਾ, ਸਾਹਿਬ ਸਤਿਗੁਰ ਨਜ਼ਰੀ ਆਈਆ। ਜਨ ਭਗਤ ਉਠਾਵਾਂ ਆਪਣਾ ਬੱਚਾ, ਬਚਪਨ ਆਪਣੇ ਨਾਲ ਮਿਲਾਈਆ। ਚਾਰ ਜੁਗ ਧੁਰ ਸੰਦੇਸ਼ ਜੋ ਗੁਰ ਅਵਤਾਰਾਂ ਦੱਸਾਂ, ਪੀਰ ਪੈਗ਼ੰਬਰਾਂ ਇਸ਼ਾਰਾ ਦਿਤਾ ਜਣਾਈਆ। ਉਸੇ ਮੰਦਰ ਅੰਦਰ ਵਸਾਂ, ਜਿਸ ਦੀ ਸਾਢੇ ਤਿੰਨ ਹੱਥ ਕਰੇ ਵਡਿਆਈਆ। ਓਸੇ ਪਰੇਮ ਪਿਆਰ ਅੰਦਰ ਨੱਠਾਂ, ਨਿਰਗੁਣ ਹੋ ਕੇ ਭੱਜਾਂ ਵਾਹੋ ਦਾਹੀਆ। ਉਸੇ ਤਾਲ ਨਗ਼ਾਰੇ ਹੋ ਕੇ ਵੱਜਾਂ, ਜਿਸ ਦੀ ਧੁਨ ਨਾਦ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਦਿਤਾ ਬੇਪਰਵਾਹੀਆ। ਸ਼ਬਦ ਕਹੇ ਮੈਂ ਆਇਆ ਗੁਰਦੇਵ, ਸਭ ਦਾ ਮਿੱਤਰ ਨਜ਼ਰੀ ਆਈਆ। ਜਿਸ ਦੀ ਜੁਗ ਚੌਕੜੀ ਕਰਦੇ ਰਹੇ ਸੇਵ, ਸੇਵਕ ਬਣਕੇ ਸੀਸ ਨਿਵਾਈਆ। ਸੋ ਦੇਵਣਹਾਰਾ ਅਗੰਮੀ ਮੇਵ, ਰਸ ਅੰਮ੍ਰਿਤ ਇਕ ਚਖਾਈਆ। ਜਿਸ ਦੀ ਸਿਫ਼ਤ ਜਾਣੇ ਕੋਈ ਨਾ ਜੇਹਵ, ਬੱਤੀ ਦੰਦ ਨਾ ਕੋਈ ਵਡਿਆਈਆ। ਜਨ ਭਗਤਾਂ ਖੋਲ੍ਹ ਆਪਣਾ ਭੇਵ, ਪੜਦਾ ਉਹਲਾ ਦਿਤਾ ਉਠਾਈਆ। ਧਾਮ ਵਖਾਇਆ ਇਕ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਿਤੀ ਸਮਝਾਈਆ। ਸ਼ਬਦ ਕਹੇ ਮੈਂ ਆਇਆ ਨੱਠਾ, ਬਣਕੇ ਪਾਂਧੀ ਰਾਹੀਆ। ਸੰਤ ਸੁਹੇਲਾ ਕੀਤਾ ਅਕੱਠਾ, ਪੂਰਬ ਮੇਲ ਮਿਲਾਈਆ। ਜਨਮ ਕਰਮ ਦਾ ਮੇਟ ਕੇ ਰੱਟਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਗ ਅਭਿਆਸ ਕੋਈ ਨਾ ਦੱਸਾ, ਪੂਜਾ ਪਾਠ ਨਾ ਕੋਇ ਪੜ੍ਹਾਈਆ। ਸਰ ਸਰੋਵਰ ਨਾ ਬਣਾਇਆ ਕੋਈ ਤੱਟਾ, ਤੀਰਥ ਰੂਪ ਨਾ ਕੋਈ ਵਖਾਈਆ। ਪਰੇਮ ਪਿਆਰ ਅੰਦਰ ਹਿਰਦੇ ਵਸਾ, ਘਰ ਘਰ ਵਿਚ ਡੇਰਾ ਲਾਈਆ। ਸਚ ਸੰਦੇਸ ਸੁਣਾਇਆ ਜਸਾ, ਸੋਹੰ ਢੋਲਾ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹਿ ਗਿਆ ਹੱਕਾ ਬੱਕਾ, ਹੈਰਾਨੀ ਸਭ ਦੇ ਉਪਰ ਛਾਈਆ। ਕਰੇ ਖੇਲ ਖੇਲ ਪੁਰਖ ਸਮਰਥਾ, ਨਿਰਗੁਣ ਆਪਣਾ ਹੁਕਮ ਵਰਤਾਈਆ। ਸਚ ਦੇਵੇ ਨਿਝਰ ਰਸਾ, ਅੰਮ੍ਰਿਤ ਧਾਰ ਮੁਖ ਚੁਆਈਆ। ਤ੍ਰੈਗੁਣ ਮਾਇਆ ਜਗਤ ਖਿਆਲ ਕਦੇ ਨਾ ਫਸਾ, ਫਾਸੀ ਸਭ ਦੀ ਰਿਹਾ ਤੁੜਾਈਆ। ਅਗਨੀ ਤਤ ਨਾ ਕੋਇ ਤਪਾਇਆ ਭੱਠਾ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਜੰਗਲ ਜੂਹ ਉਜਾੜ ਪਹਾੜ ਟਿੱਲਾ ਪਰਬਤ ਦਿਸੇ ਵੱਟਾ, ਡੂੰਘੀ ਕੰਦਰ ਨਿਝ ਘਰ ਆਪੇ ਵੇਖ ਵਖਾਈਆ। ਸਤਿ ਧਰਮ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਲੈ ਕੇ ਮੱਤਾ, ਮਤਾ ਆਪਣੇ ਨਾਲ ਪਕਾਈਆ। ਜਿਸ ਦੀ ਮਹਿਮਾ ਸਦਾ ਅਕੱਥਾ, ਕਥਨੀ ਕਥ ਨਾ ਸਕੇ ਰਾਈਆ। ਸੋ ਸਾਹਿਬ ਸੱਜਣ ਮੀਤ ਮੁਰਾਰਾ ਘਰ ਸਵਾਮੀ ਬਣਿਆ ਸਕਾ, ਕੂੜ ਕੁੜਿਆਰਾ ਨਾਤਾ ਤੋੜ ਤੁੜਾਈਆ। ਅੱਖਾਂ ਨਾਲ ਮਿਲਾਕੇ ਅੱਖਾਂ, ਆਖਰ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਕਹੇ ਮੈਂ ਆਇਆ ਲਾੜਾ, ਧੁਰ
❋
❋
ਦੀ ਬਣਤ ਬਣਾਈਆ। ਬਣ ਕੰਤ ਬਣਾਈ ਨਾਰਾ, ਨਿਰਗੁਣ ਨਿਰਵੈਰ ਲਏ ਪਰਨਾਈਆ। ਸਾਚੇ ਮੰਦਰ ਅੰਦਰ ਇਕ ਅਖਾੜਾ, ਗੋਪੀ ਕਾਹਨ ਨਾਚ ਨਚਾਈਆ। ਤੂੰ ਮੇਰਾ ਮੈਂ ਤੇਰੀ ਸਾਂਝੀ ਗਾਵਣ ਵਾਰਾ, ਢੋਲਾ ਰਾਗ ਇਕੋ ਸੁਣਾਈਆ। ਅਗੰਮ ਅਥਾਹ ਬੋਲ ਜੈਕਾਰਾ, ਕਰੇ ਸਚ ਪੜ੍ਹਾਈਆ। ਮਹਲ ਅਟੱਲ ਉਚ ਮਨਾਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਕਾਗਦ ਕਾਲਮ ਨਾ ਲਿਖਣਹਾਰਾ, ਵੇਦ ਕਿਤੇਬ ਸਮਝ ਨਾ ਪਾਈਆ। ਥੋੜਾ ਥੋੜਾ ਸਾਰੇ ਦੇ ਕੇ ਗਏ ਇਸ਼ਾਰਾ, ਇਸ਼ਾਰਿਆਂ ਵਿਚੋਂ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਖੇਲ ਆਪ ਵਖਾਈਆ। ਸ਼ਬਦ ਕਹੇ ਮੈਂ ਆਇਆ ਖੇਲ ਕਰਨ, ਕਰਤੇ ਦਿਤੀ ਵਡਿਆਈਆ। ਸੰਤ ਸੁਹੇਲੇ ਆਇਆ ਫੜਨ, ਲੱਖ ਚੁਰਾਸੀ ਖੋਜ ਖੁਜਾਈਆ। ਜੀਵਦਿਆਂ ਜਗ ਆਇਆ ਮਰਨ, ਮਰਨ ਜੀਵਣ ਵਿਚ ਬਦਲਾਈਆ। ਦੋ ਜਹਾਨਾਂ ਆਇਆ ਤਰਨ, ਸਗਲਾ ਸਾਥ ਨਾਲ ਤਰਾਈਆ। ਉਚੇ ਟਿੱਲੇ ਆਇਆ ਚੜ੍ਹਨ, ਸਾਚੇ ਪੌੜੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਸ਼ਬਦ ਕਹੇ ਮੈਂ ਆਇਆ ਉਧਾਰਨ, ਪਤਤ ਪਾਪੀ ਪਾਰ ਕਰਾਇੰਦਾ। ਜਨ ਭਗਤਾਂ ਪੈਜ ਸਵਾਰਨ, ਸਵਾਰਥੀ ਸਵਾਰਥ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਵਿਚੋਂ ਆਇਆ ਉਭਾਰਨ, ਫੜ ਬਾਹੋਂ ਪਾਰ ਲਗਾਇੰਦਾ। ਇਹ ਵੱਡਾ ਧੁਰ ਦਾ ਕਾਰਨ, ਬਿਨ ਕਰਨੀਉਂ ਲੇਖੇ ਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਏਸੇ ਦੀ ਸਿਫ਼ਤ ਉਚਾਰਨ, ਜੋ ਸਿਫ਼ਤਾਂ ਵਾਲਾ ਹਰਿ ਭਗਤ ਸਿਫ਼ਤੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਇੰਦਾ। ਸ਼ਬਦ ਕਹੇ ਮੈਂ ਆਇਆ ਕਰਤਾ, ਕੁਦਰਤ ਵੇਖ ਵਖਾਈਆ। ਨਾ ਜੰਮਦਾ ਨਾ ਕਦੇ ਮਰਦਾ, ਨਿਰਗੁਣ ਨੂਰ ਨੂਰ ਰੁਸ਼ਨਾਈਆ । ਨਿਰਭੌ ਹੋ ਕਦੇ ਨਾ ਡਰਦਾ, ਭੈ ਵਿਚ ਕਦੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਵੇਸ ਅਗੰਮਾ ਧਰਦਾ, ਧਰਨੀ ਧਰਤ ਧਵਲ ਸੁਹਾਈਆ । ਸੰਤ ਸੁਹੇਲੇ ਗੁਰ ਚੇਲੇ ਗੁਰਮੁਖ ਵਿਚੋਂ ਫੜਦਾ, ਲੱਖ ਚੁਰਾਸੀ ਖੋਜ ਖੁਜਾਈਆ। ਨਾਰ ਸੁਹਾਗਣ ਬਣ ਵੈਰਾਗਣ ਆਤਮ ਪਰਮਾਤਮ ਆਪੇ ਵਰਦਾ, ਵਰ ਦਾਤਾ ਬੇਪਰਵਾਹੀਆ। ਲੇਖਾ ਜਾਣਾਂ ਜੀਵ ਜੰਤ ਸਾਧ ਸੰਤ ਘਰ ਘਰ ਦਾ, ਦਰ ਦਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਫੇਰਾ ਪਾਈਆ। ਸ਼ਬਦ ਕਹੇ ਪ੍ਰਭ ਲੇਖਾ ਬੇਪਰਵਾਹ, ਬੇਪਰਵਾਹੀ ਦਿਤੀ ਜਣਾਈਆ। ਧੁਰ ਦਾ ਬਣ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਰਹਿਬਰ ਹੋ ਕੇ ਸਚ ਖ਼ੁਦਾ, ਨੂਰੀ ਜਲਵਾ ਦਿਆਂ ਜਣਾਈਆ। ਧੁਰ ਦਾ ਨਾਦੀ ਨਾਦ ਸੁਣਾ, ਅਨਰਾਗ ਰਾਗਾਂ ਵਿਚੋਂ ਦਿਆਂ ਪਰਗਟਾਈਆ। ਬੋਧ ਅਗਾਧ ਮੰਤਰ ਦ੍ਰਿੜਾ, ਕਰਾਂ ਸਚ ਪੜ੍ਹਾਈਆ। ਜੁਗ ਚੌਕੜੀ ਜੋ ਪੂਰਬ ਭਵਿਖਤ ਗਏ ਲਿਖਾ, ਸੋ ਲੇਖਾ ਵੇਖਾਂ ਥਾਉਂ ਥਾਈਂਆ। ਲੱਖ ਚੁਰਾਸੀ ਜਾਨਣਹਾਰਾ ਗੁਨਾਹ, ਸਿਫ਼ਤਾਂ ਭਰਿਆ ਇਕੋ ਇਕ ਨਜ਼ਰੀ ਆਈਆ । ਸੰਤ ਸੁਹੇਲੇ ਲਵਾਂ ਜਗਾ, ਗੁਰ ਚੇਲੇ ਮੇਲ ਮਿਲਾਈਆ। ਜਨ ਭਗਤਾਂ ਪਕੜ ਬਾਂਹ, ਸੁੱਤੇ ਸੁੱਤਿਆਂ ਵਿਚੋਂ ਜਗਾਈਆ। ਨਾਤਾ ਜੋੜ ਪਿਤਾ ਮਾਂ, ਪੂਤ ਸਪੂਤ ਗੋਦ ਉਠਾਈਆ। ਸਾਚੀ ਸਿਖਿਆ ਇਕ ਦ੍ਰਿੜਾ, ਦ੍ਰਿਸ਼ਟੀ ਆਪਣੇ ਵਿਚ ਟਿਕਾਈਆ। ਜਿਨ੍ਹਾਂ ਗੁਰਮੁਖਾਂ ਇਕ ਵਾਰ ਹਾਂ ਵਿਚ ਕੀਤੀ ਹਾਂ, ਹਉਮੇ ਰੋਗ ਚੁਕਾਈਆ। ਓਨ੍ਹਾਂ ਸਚ ਦਵਾਰਾ ਬਖ਼ਸ਼ਾ ਸੱਚਾ ਥਾਂ, ਜਿਸ ਦੀ ਭੂਮਿਕਾ ਜਗਤ ਨੇਤਰ ਵੇਖਣ ਕੋਇ
❋
❋
ਨਾ ਪਾਈਆ। ਸਚ ਮਹੱਲੇ ਦਿਆਂ ਵਸਾ, ਵਾਸਤਾ ਆਪਣੇ ਨਾਲ ਜੁੜਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਰਹੇ ਗਾ, ਗਵਣ ਅਵਣ ਦੋਵੇਂ ਦਿਤੇ ਮਿਟਾਈਆ।
੧੪ ਜੇਠ ੨੦੨੧ ਬਿਕ੍ਰਮੀ ਬੀਬੀ ਅਮਰੋ ਦੇਵੀ, ਸਧਰੋ ਦੇਵੀ ਦੇ ਗ੍ਰਹਿ ਜੰਮੂ
ਸ਼ਬਦ ਕਹੇ ਮੈਂ ਸਦ ਅਮਰ, ਅਮਰਾਪਦ ਸਮਾਇੰਦਾ। ਗੁਰ ਅਵਤਾਰਾਂ ਦੇ ਦੇ ਖ਼ਬਰ, ਬੇਖ਼ਬਰ ਆਪ ਸੁਣਾਇੰਦਾ। ਜਾਮ ਪਿਆਲਾ ਦੇਵਾਂ ਮਧੁਰ, ਰਸ ਇਕੋ ਇਕ ਪਰਗਟਾਇੰਦਾ। ਪੀਰ ਪੈਗ਼ੰਬਰ ਬਣਾ ਟੱਬਰ, ਕੁੰਨਬਾ ਇਕੋ ਇਕ ਵਡਿਆਇੰਦਾ। ਸਤਿ ਸਤਿਵਾਦੀ ਦੇਵਾਂ ਸਬਰ, ਸਾਬਤ ਆਪਣਾ ਆਪ ਵਖਾਇੰਦਾ। ਖੇਲਾਂ ਖੇਲ ਬਾਹਰ ਅੰਦਰ, ਗੁਪਤ ਜਾਹਰ ਨੂਰ ਚਮਕਾਇੰਦਾ। ਤੋੜ ਤੁੜਾਵਾਂ ਕੂੜਾ ਜੰਦਰ, ਸਚ ਹਥੌੜਾ ਹੱਥ ਰਖਾਇੰਦਾ। ਕਦੇ ਵਿਚ ਨਾ ਆਵਾਂ ਮੜੀ ਗੋਰ ਕਬਰ, ਖ਼ਾਕੀ ਖ਼ਾਕ ਨਾ ਕਦੇ ਸਮਾਇੰਦਾ। ਨਿਤ ਨਵਿਤ ਆਪਣਾ ਰੂਪ ਲਵਾਂ ਬਦਲ, ਵੇਸ ਅਨੇਕਾ ਆਪ ਵਟਾਇੰਦਾ। ਸਚ ਦਵਾਰੇ ਬਹਿ ਕੇ ਕਰਾਂ ਅਦਲ, ਅਦਾਲਤ ਇਕੋ ਇਕ ਲਗਾਇੰਦਾ। ਕਤਲਗਾਹ ਵਿਚ ਮੈਨੂੰ ਕੋਇ ਨਾ ਕਰੇ ਕਤਲ, ਮਕਤੂਲ ਰੂਪ ਨਾ ਕੋਇ ਵਖਾਇੰਦਾ। ਮੇਰਾ ਧਾਮ ਮੁਕੱਦਸ ਬੈਤੁਲ, ਸਚ ਦਵਾਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਮੋਹੇ ਸਮਝਾਇੰਦਾ। ਸ਼ਬਦ ਕਹੇ ਮੈਂ ਸਚ ਅਮਰਾਓ, ਉਲਫਤ ਇਕੋ ਇਕ ਵਡਿਆਈਆ। ਵਸਾਂ ਨਿਹਚਲ ਧਾਮ ਅਗੰਮ ਅਥਾਹੋ, ਮਹਲ ਅਟੱਲ ਡੇਰਾ ਲਾਈਆ। ਸਚ ਸੰਦੇਸਾ ਗਾਵਣ ਦਾ ਸਦਾ ਚਾਓ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਾਂ ਪੜ੍ਹਾਈਆ । ਨਿਰਗੁਣ ਹੋ ਕੇ ਸਰਗੁਣ ਪਕੜਾਂ ਬਾਂਹੋਂ, ਨਿਰਧਨ ਸਰਧਨ ਦਿਆਂ ਵਡਿਆਈਆ। ਜੁਗ ਜੁਗ ਫੜ ਫੜ ਹੰਸ ਬਣਾਵਾਂ ਕਾਉਂ, ਕਾਗ ਹੰਸ ਰੂਪ ਵਖਾਈਆ। ਜਨ ਭਗਤਾਂ ਦੇਵਾਂ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਭੁਲਿਆਂ ਭਟਕਿਆਂ ਪਾਵਾਂ ਰਾਹੋ, ਮਾਰਗ ਇਕੋ ਇਕ ਧੁਰ ਦਾ ਦਿਆਂ ਵਖਾਈਆ। ਸਚ ਮੰਤਰ ਜਪਾਵਾਂ ਨਾਉਂ, ਨਾਉਂ ਨਿਰੰਕਾਰਾ ਇਕ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਦਿਤੀ ਲਗਾਈਆ। ਸ਼ਬਦ ਕਹੇ ਮੈਂ ਉਚ ਅਗੰਮ, ਪ੍ਰਭ ਦੇਵਣਹਾਰ ਵਡਿਆਈਆ। ਨਾ ਮਰਾਂ ਨਾ ਪਵਾਂ ਜੰਮ, ਜੀਵਣ ਜੁਗਤ ਸਮਝ ਕਿਸੇ ਨਾ ਆਈਆ। ਹੱਥ ਮੂੰਹ ਨੱਕ ਨਾ ਕੋਇ ਕੰਨ, ਅੱਖਾਂ ਦ੍ਰਿਸ਼ਟ ਨਾ ਕੋਇ ਜਣਾਈਆ। ਪੰਜ ਤਤ ਨਾ ਕੋਈ ਤਨ, ਮਾਇਆ ਵੰਡ ਨਾ ਕੋਇ ਵੰਡਾਈਆ। ਮੰਦਰ ਮਸਜਦ ਮਕਾਨ ਨਾ ਕੋਈ ਛੱਪਰ ਛੰਨ, ਝੌਂਪੜੀ ਨਜ਼ਰ ਕਿਸੇ ਨਾ ਆਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਦੇਵੇ ਕੋਈ ਨਾ ਡੰਨ, ਬੰਦੀਖ਼ਾਨੇ ਨਾ ਕੋਇ ਸੁਟਾਈਆ। ਸਾਚੇ ਹੁਕਮ ਅੰਦਰ ਬਣ ਹਾਕਮ ਸਭ ਨੂੰ ਰਿਹਾ ਬੰਨ੍ਹ, ਬੰਧਨ ਇਕੋ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਿਤਾ ਚੁਕਾਈਆ। ਸ਼ਬਦ ਕਹੇ ਮੇਰਾ ਧਾਮ ਅਪਾਰਾ, ਹਰਿ ਜੂ ਸੋਹਣੀ ਬਣਤ ਬਣਾਈਆ। ਨਿਰਗੁਣ ਹੋ ਕੇ ਵਸਾਂ ਨਿਆਰਾ, ਨਿਰਾਕਾਰ ਹੋ ਕੇ ਸੋਭਾ ਪਾਈਆ। ਜੁਗ ਚੌਕੜੀ ਖੇਲ ਕਰਾਂ ਵਿਚ ਸੰਸਾਰਾ, ਬਣ ਸੰਸਾਰੀ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਆਤਮ ਪਰਮਾਤਮ ਖੋਲ੍ਹ ਕਿਵਾੜਾ,
❋
❋
ਸਾਚਾ ਮਾਰਗ ਇਕੋ ਇਕ ਜਣਾਈਆ। ਨਿਤ ਨਵਿਤ ਗੋਪੀ ਕਾਹਨ ਲਗਾਵਾਂ ਅਖਾੜਾ, ਸਾਚੀ ਸਖੀਆਂ ਮੰਡਲ ਰਾਸ ਰਚਾਈਆ। ਸਦਾ ਸਦਾ ਸਦ ਸਚ ਵਜਾਵਾਂ ਤਾੜਾ, ਧੁਰ ਦਾ ਰਾਗ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਮੋਹੇ ਦਿਤੀ ਜਣਾਈਆ। ਸ਼ਬਦ ਕਹੇ ਮੈਂ ਸਭ ਦਾ ਆਲਮ, ਇਲਮਾਂ ਵਿਚੋਂ ਨਜ਼ਰ ਕਿਸੇ ਨਾ ਆਈਆ। ਹੁਕਮ ਵਾਸਤੇ ਸਭ ਤੋਂ ਜਾਲਮ, ਹਕੀਕਤ ਵਿਚੋਂ ਹੱਕ ਦਿਆਂ ਬੁਝਾਈਆ। ਲੇਖਾਂ ਵਿਚੋਂ ਅਗੰਮ ਅਥਾਹ ਵੱਡਾ ਕਾਤਬ ਕਾਲਮ, ਕਲਮਿਆਂ ਵਿਚੋਂ ਕਲਮਾ ਨਬੀ ਪੜ੍ਹਾਈਆ। ਰੂਪਾਂ ਵਿਚੋਂ ਰੂਪ ਸਤਿ ਸਰੂਪ ਮੇਰਾ ਸਾਲਮ, ਸਹੀ ਸਲਾਮਤ ਆਪ ਅਖਵਾਈਆ। ਨਗ਼ਮਿਆਂ ਵਿਚੋਂ ਨਗ਼ਮਾ ਦਿਆਂ ਪੈਗ਼ਾਮਨ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਈਆ। ਈਮਾਨਾਂ ਵਿਚੋਂ ਸਚ ਦ੍ਰਿੜਾਵਾਂ ਈਮਾਨਨ, ਇਸ਼ਟ ਦੇਵ ਸਵਾਮੀ ਬੇਪਰਵਾਹੀਆ। ਜੁਗ ਜੁਗ ਜਨ ਭਗਤਾਂ ਬਣਦਾ ਰਿਹਾ ਜ਼ਾਮਨ, ਧੁਰ ਦੀ ਜ਼ਾਮਨੀ ਤੋੜ ਨਿਭਾਈਆ। ਇਹੋ ਜਿਹਾ ਸਮਾਂ ਕਦੇ ਨਾ ਮਿਲਿਆ ਜੋ ਭਗਤ ਭਗਵੰਤ ਬੈਠਣ ਆਮਣੋ ਸਾਮ੍ਹਣ, ਸੰਮਤ ਸੰਮਤੀ ਖ਼ੁਸ਼ੀ ਮਨਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕ੍ਰਿਸ਼ਨਾ ਰਾਮ ਗਾਵਣ, ਰਾਮ ਰਾਮ ਰਾਮ ਰੂਪ ਇਕੋ ਨਜ਼ਰੀ ਆਈਆ। ਜਿਸ ਦਾ ਜੁਗ ਚੌਕੜੀ ਕਰਦੇ ਰਹੇ ਆਗਮਨ, ਆਗਿਆ ਵਿਚ ਸਰਬ ਲੋਕਾਈਆ। ਸੁਣਦੇ ਰਹੇ ਕਲਾਮ ਧੁਰ ਕਲਾਮਣ, ਆਲਮੀਨ ਕਰੇ ਪੜ੍ਹਾਈਆ। ਸੋ ਸਾਹਿਬ ਸਤਿਗੁਰ ਸ਼ਬਦੀ ਸ਼ਬਦ ਪਕੜਿਆ ਦਾਮਨ, ਦਸਤਗੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਚੁਕਾਏ ਦੋ ਜਹਾਨਨ, ਏਕਾ ਦੂਆ ਤਤ ਸਰੂਪ ਆਪਣੇ ਵਿਚ ਮਿਲਾਈਆ।
੧੪ ਜੇਠ ੨੦੨੧ ਬਿਕ੍ਰਮੀ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਹੁਕਮ ਅੰਦਰ ਬਣਾਂ ਹਾਕਮ, ਸ਼ਬਦੀ ਸ਼ਬਦ ਖ਼ੁਸ਼ੀ ਮਨਾਇੰਦਾ। ਭੇਵ ਚੁਕਾਵਾਂ ਪਰਮਾਤਮ ਆਤਮ, ਪੜਦਾ ਉਹਲਾ ਆਪ ਉਠਾਇੰਦਾ। ਖੇਲ ਕਰਾਵਾਂ ਜਾਹਰ ਬਾਤਨ, ਗੁਫ਼ਤ ਸ਼ੁਨੀਦ ਰੰਗ ਰੰਗਾਇੰਦਾ। ਬਿਨ ਰਸਨਾ ਜਿਹਵਾ ਕਰਾਂ ਬਾਤਨ, ਧੁਰ ਦੀ ਧਾਰ ਆਪ ਪਰਗਟਾਇੰਦਾ। ਪੀਆ ਪ੍ਰੀਤਮ ਹੋ ਕੇ ਬਣਾਂ ਸਾਥਨ, ਸਗਲਾ ਸੰਗ ਨਿਭਾਇੰਦਾ। ਸਾਚਾ ਢੋਲਾ ਸੁਣਾਵਾਂ ਗਾਥਨ, ਗੀਤ ਗੋਬਿੰਦ ਅਲਾਇੰਦਾ। ਸਾਚੇ ਮੰਡਲ ਪਾਵਾਂ ਰਾਸਨ, ਗੋਪੀ ਕਾਹਨ ਨਚਾਇੰਦਾ। ਸਾਚੀ ਜੋਤ ਕਰਾਂ ਪਰਕਾਸਨ, ਨਿਰਗੁਣ ਨੂਰ ਨੂਰ ਨੂਰ ਡਗਮਗਾਇੰਦਾ। ਸਚ ਭੂਮਿਕਾ ਸੁਹਾਵਾਂ ਅਗੰਮੜਾ ਆਸਣ, ਸੇਜ ਸੁਹੰਜਣੀ ਡੇਰਾ ਲਾਇੰਦਾ। ਮੇਲ ਮਿਲਾਵਾਂ ਚਰਨ ਪ੍ਰੀਤੀ ਸਾਚਾ ਨਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਦ੍ਰਿੜਾਇੰਦਾ। ਹੁਕਮੇ ਅੰਦਰ ਵੇਖਾਂ ਹਕੀਕਤ, ਹੱਕ ਬਹੱਕ ਖੋਜ ਖੁਜਾਈਆ। ਮੇਟ ਮਿਟਾਵਾਂ ਕੂੜ ਸ਼ਰੀਕਤ, ਲਾਸ਼ਰੀਕ ਨਾਉਂ ਵਡਿਆਈਆ। ਸਚ ਦਸਾਵਾਂ ਇਕ ਅਕੀਦਤ, ਅਕੀਦਾ ਇਕੋ ਘਰ ਜਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਕਰ ਕੇ ਗਏ ਵਸੀਅਤ, ਮਿਸਲ ਸਭ ਦੀ ਦਿਆਂ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਕਰਨ ਨਸੀਹਤ, ਅਲਫ਼ ਯੇ ਕਰੇ ਪੜ੍ਹਾਈਆ । ਮਿਹਰਵਾਨ ਹੋ ਕੇ ਸਭ ਦੀ ਬਦਲ ਦੇਵਾਂ ਤਬੀਅਤ, ਤਬਅ ਤਮਅ ਇਕੋ ਰੰਗ ਵਖਾਈਆ। ਮਿਹਰਵਾਨ ਹੋ ਕੇ ਦੇਵਾਂ ਇਕ ਕਾਬਲੀਯਤ, ਇਲਮ ਆਲਮ
❋
❋
ਨਾ ਕੋਇ ਵਡਿਆਈਆ। ਹਿਰਦੇ ਵਿਚੋਂ ਦੱਸਾਂ ਇਕ ਅਸਲੀਅਤ, ਅਸਲ ਆਪਣਾ ਰੂਪ ਵਖਾਈਆ। ਵਸਤ ਅਮੋਲਕ ਦੱਸਾਂ ਮਲਕੀਅਤ, ਨਾਮ ਪਦਾਰਥ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਹਾਕਮ ਬਣ ਕੇ ਬੋਲਾਂ ਜੈਕਾਰਾ, ਇਕੋ ਨਾਦ ਸੁਣਾਈਆ। ਸਰਬ ਜੀਆਂ ਦਾ ਸਚ ਪਿਆਰਾ, ਪੀਆ ਪ੍ਰੀਤਮ ਦਿਆਂ ਦ੍ਰਿੜਾਈਆ। ਸਤਿ ਸਤਿਵਾਦੀ ਸਤਿ ਮਨਾਰਾ, ਮਹਲ ਅਟੱਲ ਦਿਆਂ ਵਖਾਈਆ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਨੂਰ ਨੂਰ ਕਰਾਂ ਰੁਸ਼ਨਾਈਆ। ਆਤਮ ਪਰਮਾਤਮ ਖੇਲ ਨਿਆਰਾ, ਘਰ ਮੰਦਰ ਦਿਆਂ ਵਖਾਈਆ। ਸੁਰਤੀ ਸ਼ਬਦੀ ਸਚ ਅਖਾੜਾ, ਗੋਪੀ ਕਾਹਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਇਕ ਚੁਕਾਈਆ। ਹਾਕਮ ਬਣ ਕੇ ਦੇਵਾਂ ਸੰਦੇਸਾ, ਧੁਰ ਫ਼ਰਮਾਣਾ ਇਕ ਜਣਾਈਆ। ਪਰਮ ਪੁਰਖ ਪ੍ਰਭ ਇਕ ਨਰੇਸ਼ਾ, ਦੋ ਜਹਾਨਾਂ ਸ਼ਾਹ ਅਖਵਾਈਆ। ਨਿਤ ਨਵਿਤ ਮੇਰਾ ਧਾਰੇ ਅਗੰਮੀ ਵੇਸਾ, ਵੇਸ ਅਵੱਲੜਾ ਆਪ ਪਰਗਟਾਈਆ। ਸਤਿ ਧਰਮ ਚਲਾਏ ਪੇਸ਼ਾ, ਪੇਸ਼ਤਰ ਸਭ ਨੂੰ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨਹਾਰਾ ਹੇਤਾ, ਪ੍ਰੀਤੀਵਾਨ ਪ੍ਰੀਤਮ ਦਾਤਾ ਬੇਪਰਵਾਹੀਆ । ਆਦਿ ਜੁਗਾਦਿ ਜੁਗ ਚੌਕੜੀ ਅਗਲਾ ਪਿਛਲਾ ਜਾਣੇ ਲੇਖਾ, ਪੜਦਾ ਉਹਲਾ ਦਏ ਉਠਾਈਆ। ਅੰਦਰ ਵੜ ਕੇ ਕਾਇਆ ਮੰਦਰ ਚੜ੍ਹ ਕੇ ਸਾਚਾ ਖੋਲ੍ਹੇ ਭੇਤਾ, ਅਨੁਭਵ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਹਾਕਮ ਹੋ ਕੇ ਬਦਲਾਂ ਤਕਦੀਰ ਸਾਚੀ ਕਰਨੀ ਕਿਰਤ ਕਮਾਈਆ। ਪਰੇਮ ਪਿਆਰ ਦੀ ਦੱਸ ਤਦਬੀਰ, ਮਨ ਕਾ ਮਣਕਾ ਦਿਆਂ ਭਵਾਈਆ। ਮੰਜ਼ਲ ਵੇਖਾਂ ਚੜ੍ਹ ਅਖ਼ੀਰ, ਚੋਟੀ ਬਹਿ ਬਹਿ ਸੋਭਾ ਪਾਈਆ। ਕੂੜੀ ਕਿਰਿਆ ਮੇਟ ਜ਼ੰਜੀਰ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਗਹਿਰ ਗੰਭੀਰ ਬਣ ਵਡ ਪੀਰਨ ਪੀਰ, ਜ਼ਮੀਰ ਸਭ ਦੀ ਦਿਆਂ ਬਦਲਾਈਆ। ਸਚ ਵਖਾਵਾਂ ਇਕ ਤਸਵੀਰ, ਜੋਤੀ ਜਲਵਾ ਨੂਰ ਰੁਸ਼ਨਾਈਆ। ਮੁਰੀਦ ਹੋਣ ਨਾ ਦੇਵਾਂ ਕੋਈ ਦਿਲਗੀਰ, ਮੁਰਸ਼ਦ ਹੋ ਕੇ ਹੋਵਾਂ ਸਹਾਈਆ। ਭਗਵਨ ਹੋ ਕੇ ਕੱਟਾਂ ਭੀੜ, ਜਨ ਭਗਤਾਂ ਗੋਦ ਉਠਾਈਆ। ਸਤਿਗੁਰ ਹੋ ਕੇ ਅੰਮ੍ਰਿਤ ਜਾਮ ਪਿਆਲਾ ਪਿਆਵਾਂ ਸੀਰ, ਸਾਂਤਕ ਸਤਿ ਸਤਿ ਵਰਤਾਈਆ । ਨੇਤਰ ਲੋਚਣ ਅੱਖ ਖੋਲ੍ਹਾਂ ਬੇਨਜ਼ੀਰ, ਨਜ਼ਰ ਆਪਣੀ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਹਾਕਮ ਹੋ ਕੇ ਖੇਲ ਖਿਲਾਵਾਂ, ਖ਼ਾਲਕ ਖ਼ਲਕ ਦਿਆਂ ਸਮਝਾਈਆ। ਸੰਤ ਸੁਹੇਲੇ ਮਾਤ ਉਠਾਵਾਂ, ਲੱਖ ਚੁਰਾਸੀ ਖੋਜ ਖੁਜਾਈਆ। ਪਰੇਮੀ ਹੋ ਕੇ ਪਕੜਾਂ ਬਾਂਹਵਾਂ, ਭੁਜਾਂ ਆਪਣੇ ਨਾਲ ਮਿਲਾਈਆ। ਮੰਤਰ ਸਚ ਜਪਾਵਾਂ ਧੁਰ ਦਾ ਨਾਵਾਂ, ਨਾਉਂ ਨਿਰੰਕਾਰਾ ਇਕ ਉਪਾਈਆ। ਹੰਸ ਬਣਾਵਾਂ ਫੜ ਫੜ ਕਾਂਵਾਂ, ਕਾਗੋਂ ਹੰਸ ਉਡਾਈਆ। ਭੁੱਲੇ ਭਟਕੇ ਪਾਵਾਂ ਰਾਹਵਾਂ, ਰਹਿਬਰ ਬਣ ਕੇ ਨੂਰ ਖ਼ੁਦਾਈਆ। ਪਿਛਲਾ ਲੇਖਾ ਸਰਬ ਜਣਾਵਾਂ, ਪੀਰ ਪੈਗ਼ੰਬਰਾਂ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਾਂ ਖੇਲ ਹੋ ਕੇ ਬੇਪਰਵਾਹੀਆ। ਸ਼ਬਦ ਹਾਕਮ ਹੁਕਮ ਏਕ, ਏਕੰਕਾਰਾ ਆਪ ਦ੍ਰਿੜਾਈਆ । ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਲਿਖਿਆ ਲੇਖ, ਕਾਗ਼ਜ਼ ਕਲਮ ਸ਼ਾਹੀ ਵਿਦਿਆ ਨੇਤਰ ਨੈਣਾਂ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਲੱਭਦੇ ਗਏ ਭੇਤ, ਲੱਭਿਆਂ ਅੰਤ ਕੋਇ ਨਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ
❋
❋
ਅਵੱਲੜਾ ਵੇਸ, ਰੂਪ ਰੰਗ ਰੇਖ ਸਮਝ ਕਿਸੇ ਨਾ ਆਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਲੱਖ ਚੁਰਾਸੀ ਅੰਦਰ ਵੜ ਕੇ ਰਿਹਾ ਖੇਡ, ਨਿਰਵੈਰ ਨਿਰਾਕਾਰ ਨਿਰੰਕਾਰ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ । ਸ਼ਬਦ ਹਾਕਮ ਕਹੇ ਮੇਰੀ ਧੁਰ ਦੀ ਟੇਕ, ਸਦਾ ਸਦਾ ਸਦ ਦਿਆਂ ਵਡਿਆਈਆ। ਜੁਗ ਚੌਕੜੀ ਪਿਛੋਂ ਖੋਲ੍ਹਾਂ ਭੇਤ, ਪਰਦਾ ਉਹਲਾ ਆਪ ਉਠਾਈਆ । ਭਗਤ ਭਗਵੰਤ ਹੋ ਕੇ ਲਵਾਂ ਵੇਖ, ਸੰਤ ਸਤਿਗੁਰ ਰੂਪ ਸਮਾਈਆ। ਗੁਰਸਿਖਾਂ ਗੁਰਮੁਖਾਂ ਸਰਨਾਈ ਦੇਵਾਂ ਏਕ, ਚਰਨ ਕਵਲ ਮਿਲੇ ਵਡਿਆਈਆ । ਮਸਤਕ ਲਾਵਾਂ ਧੁਰ ਦੀ ਮੇਖ, ਟਿੱਕਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਹਾਕਮ ਹੋ ਕੇ ਸ਼ਬਦ ਗੁਰੂ ਬਲਕਾਰ, ਏਕਾ ਹੁਕਮ ਵਰਤਾਈਆ। ਜਿਸ ਨੂੰ ਸੀਸ ਝੁਕੌਂਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਸਜਦਾ ਸਚ ਕਰਾਈਆ । ਜਿਸ ਦੀ ਸ਼ਾਸਤਰ ਸਿਮਰਤ ਵੇਦ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ ਦੀ ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਕਰੇ ਜੁਗ ਚਾਰ, ਢੋਲਾ ਰਾਗ ਅੱਖਰਾਂ ਵਿਚ ਸੁਣਾਈਆ। ਜਿਸ ਦਾ ਆਦਿ ਜੁਗਾਦਿ ਅੰਤ ਨਾ ਪਾਰਾਵਾਰ, ਬੇਅੰਤ ਨਾਉਂ ਧਰਾਈਆ। ਜਿਸ ਨੂੰ ਸਾਧ ਸੰਤ ਮੰਨਦੇ ਗਏ ਕੰਤ ਭਤਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਜੀਵ ਜੰਤ ਆਧਾਰ, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਨੂੰ ਬ੍ਰਹਿਮੰਡ ਖੰਡ ਕਰਨ ਨਮਸਕਾਰ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਸ ਦਾ ਰਵ ਸਸ ਕਰੇ ਉਜਿਆਰ, ਦਿਵਸ ਰੈਣ ਸੇਵ ਕਮਾਈਆ। ਤਿਸ ਦਾ ਲੇਖਾ ਚਲੇ ਅਪਰ ਅਪਾਰ, ਭਰਮ ਭੁਲੇਖਾ ਦੂਰ ਕਰਾਈਆ। ਸੋ ਸਾਹਿਬ ਬਣਿਆ ਸਿਕਦਾਰ, ਹੁਕਮ ਇਕੋ ਇਕ ਜਣਾਈਆ। ਸ਼ਬਦ ਗੁਰੂ ਮਹਾਂਬਲੀ ਬਲਕਾਰ, ਜੋਧਾ ਜਗਤ ਰੂਪ ਵਟਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੰਬਲ ਬਹਿ ਕੇ ਧਾਮ ਨਿਆਰ, ਮਹਲ ਅਟੱਲ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਲੇਖ ਚੁਕਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਕਾਇਆ ਵਖਾਏ ਅਗੰਮੀ ਧਰਮਸਾਲ, ਸਚ ਦਵਾਰਾ ਇਕ ਪਰਗਟਾਈਆ। ਦੀਆ ਬਾਤੀ ਕਮਲਾਪਾਤੀ ਆਪੇ ਬਾਲ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਵੱਜੇ ਤਾਲ, ਧੁਨ ਆਤਮਕ ਰਾਗ ਸੁਣਾਈਆ। ਪੁਛਣ ਆਇਆ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜਿਸ ਦੇ ਅੱਗੇ ਕਰਦੇ ਗਏ ਸਵਾਲ, ਨਿਤ ਨਵਿਤ ਝੋਲੀਆਂ ਡਾਹੀਆ। ਸੋ ਦੇਵਣਹਾਰਾ ਦਾਨ, ਦਾਤਾ ਦਾਨੀ ਵੇਖ ਵਖਾਈਆ। ਜਿਸ ਨੂੰ ਅੱਖਰਾਂ ਵਿਚ ਕਹਿੰਦੇ ਰਾਮ, ਬਿਨ ਅੱਖਰਾਂ ਰਾਮ ਰਮਿਆ ਘਟ ਘਟ ਰਿਹਾ ਸਮਾਈਆ। ਜਿਸ ਨੂੰ ਪੀਰ ਪੈਗ਼ੰਬਰ ਕਰਦੇ ਗਏ ਸਲਾਮ, ਸੋ ਨੂਰ ਖ਼ੁਦਾਈ ਜਲਵਾ ਨੂਰ ਕਰੇ ਰੁਸ਼ਨਾਈਆ। ਸਚ ਸੰਦੇਸਾ ਦੇਵਣਹਾਰ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣੇ ਹੱਥ ਲੈ ਇੰਤਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਜਿਸ ਦਾ ਇਕੋ ਕਲਮਾ ਇਕੋ ਨਾਮ, ਇਕ ਹਦੀਸ ਇਕੋ ਦਏ ਕਲਾਮ, ਕਾਤਬ ਹੋ ਕੇ ਦੂਜੀ ਕਲਮ ਨਾ ਕੋਇ ਉਠਾਈਆ। ਇਕੋ ਮੰਦਰ ਇਕੋ ਮੰਜ਼ਲ ਇਕੋ ਮਹਿਬੂਬ ਇਕੋ ਅਮਾਮ, ਪਰਵਰਦਿਗਾਰ ਇਕ ਅਖਵਾਈਆ। ਇਕੋ ਬਰਦਾ ਦਰ ਦਰਵੇਸ਼ ਬਣੇ ਗ਼ੁਲਾਮ, ਇਕੋ ਬੈਠਾ ਡੇਰਾ ਲਾਈਆ। ਇਕੋ ਨੂਰ ਸ੍ਰੀ ਭਗਵਾਨ, ਇਕੋ ਜੋਤ ਨੌਜਵਾਨ, ਇਕੋ ਕਿਲਾ ਕੋਟ ਦੇਵਣਹਾਰ ਵਡਿਆਈਆ। ਇਕੋ ਸਚਖੰਡ ਮਕਾਨ, ਇਕੋ ਦੀਆ ਬਾਤੀ ਜਗੇ ਮਹਾਨ, ਇਕੋ ਕਮਲਾਪਾਤੀ ਵੇਖੇ ਨੌਜਵਾਨ, ਰੂਪ
❋
❋
ਰੰਗ ਰੇਖ ਸਮਝ ਕੋਇ ਨਾ ਪਾਈਆ। ਇਕੋ ਸ਼ਬਦ ਦਾਤਾ ਜੋਧਾ ਸੂਰਬੀਰ ਬਲਵਾਨ, ਬ੍ਰਹਿਮੰਡ ਖੰਡ ਰਚਨਹਾਰਾ ਪੁਰੀ ਲੋਅ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਘਟ ਘਟ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਹੁਕਮ ਹੁਕਮ ਦ੍ਰਿੜਾਈਆ। ਸ਼ਬਦ ਸੰਦੇਸਾ ਧੁਰ ਦਾ ਹੁਕਮ, ਹਰਿ ਕਰਤਾ ਆਪ ਸਮਝਾਇੰਦਾ। ਸੰਤ ਸੁਹੇਲੇ ਕੱਢੇ ਉਤਮ, ਦ੍ਰਿਸ਼ਟ ਇਸ਼ਟ ਨਾਲ ਮਿਲਾਇੰਦਾ। ਸ਼ਬਦ ਅਨਾਦੀ ਬਣਾਏ ਤੁਖ਼ਮ, ਤਾਸੀਰ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਵਖਾਇੰਦਾ। ਕਰਨੀ ਕਾਰ ਅੰਦਰ ਕਰਤਾਰ, ਹਰਿ ਕਰਤਾ ਦਏ ਵਡਿਆਈਆ। ਜੁਗ ਚੌਕੜੀ ਵੇਖ ਸੰਸਾਰ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਖ਼ੁਸ਼ੀ ਮਨਾਈਆ। ਪੂਰਬ ਲੇਖਾ ਮਕਰੂਜ਼ ਸਭ ਦਾ ਕਰਜ਼ਾ ਦਏ ਉਤਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਪਾਈਆ। ਸਭ ਨੂੰ ਕਰ ਕੇ ਦਸਤਬਰਦਾਰ, ਦਸਤਗੀਰ ਆਪਣਾ ਰੰਗ ਰੰਗਾਈਆ। ਗ੍ਰਹਿ ਮੰਦਰ ਹੁਕਮ ਸੰਦੇਸਾ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਜਣਾਈਆ। ਕੂੜੀ ਕਿਰਿਆ ਕਲ ਕਾਤੀ ਕੱਢੇ ਬਾਹਰ, ਜਗਤ ਹਯਾਤੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਹਯਾਤੀ ਕਹੇ ਮੈਂ ਬਦਲਾਂ ਹਦੀਸ, ਹਜ਼ਰਤ ਤੇਰੀ ਕਰਾਂ ਪੜ੍ਹਾਈਆ। ਈਸਾ ਮੂਸਾ ਮੁਹੰਮਦ ਰਾਹ ਤੱਕਦੇ ਗਏ ਇਕੀਸ, ਏਕਾ ਅੱਖ ਖੁਲ੍ਹਾਈਆ। ਤੇਰਾ ਕਲਮਾ ਗਾਵਾਂ ਗੀਤ, ਇਕੋ ਰਾਗ ਅਲਾਈਆ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਤੇਰੀ ਝੋਲੀ ਪਾਈਆ । ਮੈਂ ਤੇਰੇ ਹੁਕਮੇ ਅੰਦਰ ਬਦਲਾਂ ਰੀਤ, ਰੀਤੀਵਾਨ ਤੇਰੀ ਸਰਨਾਈਆ। ਮੇਰੀ ਹਸਤੀ ਨਾ ਕੋਈ ਮੈਂ ਕੀਟਨ ਕੀਟ, ਨੀਚਾਂ ਵਿਚੋਂ ਨੀਚ ਨਜ਼ਰੀ ਆਈਆ। ਪਰਵਰਦਿਗਾਰ ਨਾ ਦੇਈਂ ਪੀਠ, ਕਰਵਟ ਲੈ ਨਾ ਮੁਖ ਬਦਲਾਈਆ। ਮੇਰਾ ਅੰਤਰ ਕਰਨਾ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਲੇਖਾ ਚੁੱਕੇ ਜਗਤ ਮਸੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਸਿਰ ਹੱਥ ਟਿਕਾਉਣਾ ਖ਼ੁਦਾਵੰਦ ਕਰੀਮ, ਕਲਮਾ ਤੇਰਾ ਨਜ਼ਰੀ ਆਈਆ। ਤੇਰੀ ਸ਼ਾਨ ਆਲੀ ਅਜ਼ੀਮ, ਅਜ਼ਮਤ ਤੇਰੇ ਹੱਥ ਫੜਾਈਆ। ਤੇਰੀ ਕੋਈ ਨਾ ਜਾਣੇ ਤਾਲੀਮ, ਤੋਬਾ ਤੋਬਾ ਕਰੇ ਖ਼ੁਦਾਈਆ। ਤੇਰੀ ਕਿਸੇ ਸਮਝ ਨਾ ਆਈ ਤਕਸੀਮ, ਜ਼ੇਰ ਜ਼ਬਰ ਰਹੀ ਕੁਰਲਾਈਆ। ਤੇਰਾ ਭੇਵ ਨਾ ਜਾਣਿਆ ਅਲਫ਼ ਮੀਮ, ਨੁਕਤਾ ਨੂਨ ਨਾ ਕੋਇ ਮਿਟਾਈਆ। ਤੇਰਾ ਪੀਰ ਪੈਗ਼ੰਬਰ ਪੱਕਾ ਬਣਿਆ ਨਾ ਕੋਇ ਮੁਨੀਮ, ਸਦਾ ਸਦਾ ਸਦ ਸਾਚਾ ਸੰਗ ਨਿਭਾਈਆ। ਜੋ ਆਇਆ ਬਰਦਾ ਬਣ ਅਵਲੀਨ, ਨਿਉਂ ਨਿਉਂ ਸੀਸ ਝੁਕਾਈਆ। ਰਸਨਾ ਕਹਿੰਦਾ ਗਿਆ ਗ਼ਮਖ਼ਾਰ ਮਸਕੀਨ, ਮੁਸ਼ਕਲ ਤੇਰੀ ਝੋਲੀ ਪਾਈਆ। ਤੇਰੀ ਧਾਰ ਸਮਝ ਮਹੀਨ, ਸੀਸ ਕਦਮਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਠਾਂਡੇ ਮੇਲ ਮਿਲਾਈਆ। ਠਾਂਡਾ ਦਰ ਪਰਵਰਦਿਗਾਰ, ਘਰ ਇਕੋ ਨਜ਼ਰੀ ਆਇੰਦਾ। ਜਿਸ ਗ੍ਰਹਿ ਬਣੇਂ ਮਦਦਗਾਰ, ਧੁਰ ਦਾ ਸੰਗ ਨਿਭਾਇੰਦਾ। ਜਿਸ ਦਾ ਅਦਦਾਂ ਵਿਚ ਨਾ ਕੋਇ ਸ਼ੁਮਾਰ, ਤਸ਼ਦਦ ਰੂਪ ਨਾ ਕੋਇ ਵਟਾਇੰਦਾ। ਸੋ ਕੁਦਰਤ ਅੰਦਰ ਕਾਦਰ ਹੋ ਕੇ ਕਰੇ ਪਿਆਰ, ਜਨ ਭਗਤਾਂ ਕਦਰ ਆਪਣੇ ਹੱਥ ਰਖਾਇੰਦਾ। ਕਿਸੇ ਗ਼ਦਰ ਵਿਚ ਨਾ ਆਏ
❋
❋
ਫ਼ਸਾਦ, ਫ਼ੈਸਲਾ ਹੁਕਮ ਵਿਚ ਮਨਾਇੰਦਾ। ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਨ ਆਇਆ ਇਮਦਾਦ, ਅਮਲ ਆਮਲ ਸਭ ਦਾ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਇਤਮਾਦ ਵਿਸਮਾਦ ਹੋ ਕੇ ਬਿਸਮਲ ਰੂਪ ਆਪਣੇ ਉਪਰ ਟਿਕਾਇੰਦਾ ।