ਪੁਸਤਕਾਲਾਭਾਗ ੧੬

੧੫ ਜੇਠ ੨੦੨੧ ਬਿਕ੍ਰਮੀ ਲਾਲ ਚੰਦ ਦੇ ਗ੍ਰਹਿ ਜੰਮੂ

ਜੁਗ ਚੌਕੜੀ ਪਿਛੋਂ ਉਠਿਆ ਸੁਤ ਸ਼ਬਦ ਨਿਰਵੈਰ, ਨਿਰੰਕਾਰ ਦਏ ਵਡਿਆਈਆ। ਪਰੇਮ ਪ੍ਰੀਤੀ ਪਿਆਰ ਅੰਦਰ ਸਤਿ ਸਰੂਪੀ ਕਰਨੀ ਮਿਹਰ, ਮਿਹਰਵਾਨ ਹੋ ਕੇ ਦਇਆ ਕਮਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਵੇਖਣਾ ਸ਼ਹਿਰ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ । ਭੇਵ ਚੁਕਾਉਣਾ ਅੰਦਰ ਬਾਹਰ ਗੁਪਤ ਜਾਹਰ ਗੰਭੀਰ ਗਹਿਰ, ਪਰਦਾ ਉਹਲਾ ਰਹਿਣ ਕੋਇ ਨਾ ਪਾਈਆ। ਭਗਤ ਉਧਾਰਨ ਪੈਜ ਸੁਆਰਨ ਕੋਈ ਨਾ ਲਾਉਣੀ ਦੇਰ, ਦੂਰ ਦੁਰਾਡਾ ਨੇਰਨ ਨੇਰਾ ਪੰਧ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਕਾਇਆ ਮਾਟੀ ਉਲਟਾ ਗੇੜਨਾ ਗੇੜ, ਚਾਰ ਕੁੰਟ ਦਹਿ ਦਿਸ਼ਾ ਆਪ ਭਵਾਈਆ। ਕੂੜ ਵਿਕਾਰਾ ਹਉਮੇ ਹੰਕਾਰਾ ਮਾਇਆ ਮਮਤਾ ਲੈਣੀ ਘੇਰ, ਬਲਧਾਰੀ ਹੋ ਸਹਾਈਆ। ਨਿਤ ਨਵਿਤ ਜੂਠਾ ਝੂਠਾ ਝਗੜਾ ਦੇਣਾ ਨਬੇੜ, ਸਾਲਸ ਆਪਣਾ ਰੂਪ ਵਟਾਈਆ। ਆਤਮ ਪਰਮਾਤਮ ਮਿਲ ਮਿਲ ਖਿਲਾਉਣਾ ਖੇਲ, ਖ਼ਾਲਕ ਖ਼ਲਕ ਵਿਚੋਂ ਦੇਣਾ ਜਣਾਈਆ। ਘਰ ਪਰਕਾਸ਼ ਕਰਨਾ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਮਿੱਤਰ ਪਿਆਰਾ ਹੋ ਕੇ ਮਿਲਣਾ ਸੱਜਣ ਸੁਹੇਲ, ਧੁਰ ਦਾ ਸੰਗੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਪਿਛੋਂ ਆਇਆ ਨਿਰਗੁਣ ਧਾਰ, ਸੂਰਾ ਸਤਿਗੁਰ ਇਕ ਅਖਵਾਈਆ। ਪੰਜ ਤਤ ਨਾ ਕੋਇ ਆਕਾਰ, ਮਨ ਮਤ ਬੁਧ ਅਕਲ ਸੰਗ ਨਾ ਕੋਇ ਰਖਾਈਆ। ਦੋ ਜਹਾਨਾਂ ਨਿਰਧਨ ਸਰਧਨ ਹੋ ਕੇ ਪਾਵੇ ਸਾਰ, ਮਹਾਂਬਲੀ ਬਲ ਆਪਣਾ ਇਕ ਪਰਗਟਾਈਆ। ਜੁਗ ਚੌਕੜੀ ਪੂਰਬ ਲੇਖਾ ਵੇਖੇ ਵਿਗਸੇ ਵੇਖਣਹਾਰ, ਬਿਨ ਅੱਖਾਂ ਨੇਤਰ ਨੈਣ ਇਕ ਖੁਲ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਜੁਗ ਜੁਗ ਦਿਤਾ ਸਿਖਾਲ, ਸੋ ਸਿਖਿਆ ਲਿਖਿਆ ਵੇਖੇ ਥਾਉਂ ਥਾਈਂਆ । ਪੀਰ ਪੈਗ਼ੰਬਰਾਂ ਜੋ ਦੇਂਦਾ ਰਿਹਾ ਜਲਾਲ, ਜਲਵਾ ਨੂਰ ਨੂਰ ਰੁਸ਼ਨਾਈਆ। ਸੋ ਵੇਖ ਵਖਾਵੇ ਸਾਹਿਬ ਗੋਸਾਈਂ ਪਰਵਰਦਿਗਾਰ, ਬੇਪਰਵਾਹ ਫੇਰਾ ਪਾਈਆ। ਜਿਸ ਦਾ ਕਲਮਾ ਕਾਗ਼ਜ਼ਾਂ ਉਤੇ ਕਰੇ ਪੁਕਾਰ, ਨਗ਼ਮਾ ਰਸਨਾ ਨਾਲ ਸੁਣਾਈਆ। ਸੋ ਮੁਰੀਦਾਂ ਮੁਰਸ਼ਦ ਕਰੇ ਪਿਆਰ, ਪੋਸ਼ੀਦਾ ਆਪਣਾ ਪਰਦਾ ਲਾਹੀਆ। ਅਕੀਦਾ ਇਕੋ ਦੱਸੇ ਸਚ ਦਰਬਾਰ, ਦਰਗਾਹ ਸਾਚੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਨਿਰਗੁਣ ਨਿਰਵੈਰ ਸ਼ਬਦ ਅਗੰਮੀ ਆਇਆ ਨੱਠ, ਕਲਜੁਗ ਅੰਤਮ ਫੇਰਾ ਪਾਈਆ। ਜਗਤ ਆਕਾਰ ਨਾ ਕੋਈ ਤੱਤ, ਮੂੰਹ ਹੱਥ ਤਨ ਮਾਟੀ ਖ਼ਾਕ ਨਾ ਰੰਗ ਰੰਗਾਈਆ। ਇਸ਼ਟ ਦੇਵ ਸਵਾਮੀ ਰਸਨਾ ਜਿਹਵਾ ਕਿਸੇ ਦਾ ਨਾਮ ਨਾ ਲਏ ਰਟ, ਨੀਵਾਂ ਹੋ ਕੇ ਸੀਸ ਨਾ ਕਿਸੇ ਨਿਵਾਈਆ। ਵੇਖ ਵਖਾਏ ਸਭ ਕਿਛ ਜਾਣੇ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਲੇਖਾ ਖੋਜ ਖੁਜਾਈਆ।

❋

❋

ਗੁਰ ਅਵਤਾਰ ਪੀਰ ਪੈਗ਼ੰਬਰ ਪਰੇਮ ਪ੍ਰੀਤੀ ਅੰਦਰ ਜਿਸ ਦਾ ਨਾਮ ਗਏ ਰਟ, ਦਿਵਸ ਰੈਣ ਅੱਠੇ ਪਹਿਰ ਧਿਆਨ ਲਗਾਈਆ। ਜਿਸ ਦੇ ਪਿਛੇ ਸੂਲਾਂ ਉਤੇ ਸੱਥਰ ਬੈਠੇ ਘਤ, ਯਾਰੜਾ ਇਕੋ ਇਕ ਮਨਾਈਆ। ਸੋ ਸਾਹਿਬ ਸੁਲਤਾਨ ਪਰੇਮ ਪ੍ਰੀਤੀ ਅੰਦਰ ਹੋ ਕੇ ਵਸ, ਜਨ ਭਗਤਾਂ ਵੇਖੇ ਚਾਈਂ ਚਾਈਂਆ। ਸਾਚੇ ਮੰਦਰ ਵਸਲ ਕਰਾਏ ਹੱਕ, ਅਸਲ ਵਿਚੋਂ ਸਚ ਨਸਲ ਸਮਝਾਈਆ। ਸਚ ਦਵਾਰ ਕਰ ਪਿਆਰ ਕਰੇ ਇਕੱਠ, ਮੇਲ ਮਿਲਾਵਾ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਵੱਡਾ ਇਕੋ ਇਕ ਅਖਵਾਈਆ। ਨਿਰਗੁਣ ਨਿਰਵੈਰ ਨਿਰੰਕਾਰ, ਖੇਲੇ ਖੇਲ ਬੇਪਰਵਾਹੀਆ । ਜੋਤੀ ਜਾਤਾ ਲੈ ਅਵਤਾਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਦਮਾਮਾ ਵੱਜੇ ਅਗੰਮ ਅਪਾਰ, ਕੋਟਨ ਕੋਟ ਰਾਮਾ ਨੈਣ ਉਠਾਈਆ। ਪੀਰ ਪੈਗ਼ੰਬਰ ਪੈਗ਼ਾਮਾ ਸੁਣਨ ਹੋ ਕੇ ਖ਼ਬਰਦਾਰ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਗੁਰੂ ਗੁਰੂ ਗੁਰ ਕਰਨ ਨਿਮਸਕਾਰ, ਸੀਸ ਜਗਦੀਸ ਇਕ ਝੁਕਾਈਆ। ਕਾਗ਼ਜ਼ ਕਲਮ ਸ਼ਾਹੀ ਕਰੇ ਹਾਹਾਕਾਰ, ਹੌਕਾ ਲੈ ਲੈ ਰਹੀ ਸੁਣਾਈਆ। ਚਾਰੇ ਜੁਗ ਬਣ ਪਨਿਹਾਰ ਦਰ ਦਰਵੇਸ਼ ਅਲਖ ਜਗਾਈਆ। ਤੇਰਾ ਖੇਲ ਅਗੰਮ ਅਪਾਰ, ਪਾਰਬ੍ਰਹਮ ਤੇਰੀ ਵਡਿਆਈਆ। ਤੇਰਾ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਸੁਤ ਲਾਡਲਾ ਬਰਖ਼ੁਰਦਾਰ, ਸ਼ਬਦੀ ਇਕੋ ਇਕ ਅਖਵਾਈਆ। ਜਿਸ ਦਾ ਹੁਕਮ ਰਿਹਾ ਜੁਗ ਚਾਰ, ਨਿਤ ਨਵਿਤ ਵੇਖ ਵਖਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਪਾਵੇ ਸਾਰ, ਮਹਾਂਸਾਰਥੀ ਆਪਣਾ ਖੇਲ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਠਾਲ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਪੂਰਬ ਜਨਮ ਦਾ ਲੇਖਾ ਜਾਨਣ ਵਾਲਾ ਹਾਲ, ਹਾਲਤ ਅਗਲੀ ਦਏ ਦ੍ਰਿੜਾਈਆ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਈਆ। ਸਤਿ ਧਰਮ ਦੀ ਸੱਚੀ ਧਰਮਸਾਲ, ਲੱਖ ਚੁਰਾਸੀ ਜੀਵ ਜੰਤ ਰਿਹਾ ਜਣਾਈਆ। ਸਾਢੇ ਤਿੰਨ ਹੱਥ ਹਰਿ ਠਾਕਰ ਬਣਾਇਆ ਮਕਾਨ, ਘਾੜਤ ਆਪਣਾ ਆਪ ਘੜਾਈਆ। ਜਿਸ ਗ੍ਰਹਿ ਬਹਿ ਕੇ ਖੇਲ ਕਰੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਬੇਪਰਵਾਹੀਆ। ਨਿਰਗੁਣ ਹੋਏ ਸ਼ਬਦ ਸਵਾਮੀ, ਲੋਕਮਾਤ ਵੇਸ ਵਟਾਈਆ। ਸਰਬ ਜੀਆਂ ਘਟ ਅੰਤਰਜਾਮੀ, ਅੰਤਰ ਆਤਮਾ ਖੋਜ ਖੁਜਾਈਆ। ਸਚ ਸੰਦੇਸਾ ਧੁਰ ਦੀ ਬਾਣੀ, ਤੀਰ ਅਣਿਆਲਾ ਇਕ ਚਲਾਈਆ। ਭੂਪਤ ਭੂਪ ਬਣ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦਾ ਲੇਖਾ ਕੋਈ ਨਾ ਜਾਣੇ ਕਲਮ ਕਾਨੀ, ਕਾਇਨਾਤ ਸਕੇ ਨਾ ਕੋਇ ਸਮਝਾਈਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਕੀਤੀ ਫ਼ਾਨੀ, ਫ਼ੈਸਲਾ ਆਪਣਾ ਇਕ ਸੁਣਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਹੋ ਕੇ ਬਣਿਆ ਇਕੋ ਬਾਨੀ, ਬਲਧਾਰੀ ਫੇਰਾ ਪਾਈਆ। ਜਨ ਭਗਤਾਂ ਦੱਸੇ ਮਾਰਗ ਸਚ ਆਸਾਨੀ, ਇਨਸਾਨੀਅਤ ਵਿਚੋਂ ਅੰਸ ਆਪਣੀ ਲਏ ਜਗਾਈਆ। ਪਿਛਲੀ ਪੜ੍ਹੇ ਨਾ ਕੋਇ ਕਹਾਨੀ, ਅਗਲੀ ਗਾਥਾ ਰਿਹਾ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਪ੍ਰੇਮ ਪ੍ਰੀਤੀ ਧਾਰ ਵਹਾਈਆ। ਲੇਖਾ ਜਾਣੇ ਬਿਨ ਜ਼ਿਬਹ ਹੋਇਆਂ ਕੁਰਬਾਨੀ, ਸੀਸ ਧੜ ਅੱਡ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਨਿਰਗੁਣ ਧਾਰ ਆਇਆ ਭੱਜਾ, ਸ਼ਬਦੀ ਰੂਪ ਵਟਾਈਆ। ਭਗਤ ਸੁਹੇਲਾ ਹੋ ਕੇ ਪੜਦਾ ਕੱਜਾ, ਓਢਣ ਇਕ

❋

❋

ਟਿਕਾਈਆ। ਨਾਮ ਨਿਧਾਨ ਨਗਾਰਾ ਹੋ ਕੇ ਵੱਜਾ, ਅਗੰਮੀ ਰਾਗ ਸੁਣਾਈਆ। ਆਤਮ ਪਰਮਾਤਮ ਦੇਵੇ ਰਸਾ, ਰਸਨਾ ਜਿਹਵਾ ਸਮਝ ਕੋਇ ਨਾ ਪਾਈਆ। ਮਹਲ ਅਟੱਲ ਅੰਦਰ ਵੜ ਕੇ ਹੱਸਾ, ਹਸਤੀ ਮਸਤੀ ਵਿਚ ਵਖਾਈਆ। ਸਚ ਦਰਬਾਰੀ ਦੇ ਕੇ ਧੁਰ ਦਾ ਪਤਾ, ਪਤਿਪਰਮੇਸ਼ਵਰ ਪੜਦਾ ਲਾਹੀਆ। ਲੋਚਣ ਨੈਣ ਖੁਲ੍ਹਾਏ ਅੱਖਾ, ਆਖ਼ਰ ਆਪਣਾ ਮੇਲ ਮਿਲਾਈਆ। ਭਾਗ ਲਗਾਵਣਹਾਰਾ ਕੁਲੀ ਕੱਖਾਂ, ਮਹਲ ਅਟੱਲ ਕਰੇ ਰੁਸ਼ਨਾਈਆ। ਸੱਜਣ ਸੁਹੇਲਾ ਬਣ ਕੇ ਸਕਾ, ਸੈਣ ਆਪਣਾ ਨਾਉਂ ਧਰਾਈਆ। ਸਤਿ ਸਤਿਵਾਦੀ ਧੁਰ ਦੀ ਦੇਵੇ ਮਤਾ, ਮਨਮਤ ਕੂੜੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਹੋ ਕੇ ਵੇਖਣ ਆਇਆ, ਸ਼ਬਦ ਸਵਾਮੀ ਬੇਪਰਵਾਹੀਆ । ਜਿਸ ਨੂੰ ਕਹਿੰਦੇ ਦਾਈ ਦਾਇਆ, ਆਦਿ ਜੁਗਾਦੀ ਸੇਵ ਕਮਾਈਆ। ਜਿਸ ਦੀ ਰਚਨਾ ਤ੍ਰੈਗੁਣ ਮਾਇਆ, ਲੋਕ ਪਰਲੋਕ ਵੇਖੇ ਚਾਈਂ ਚਾਈਂਆ । ਜਿਸ ਨੇ ਪੰਜ ਤਤ ਖੇਲ ਰਚਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ, ਹਿੱਸਾ ਆਪਣੇ ਹੱਥ ਰਖਾਈਆ। ਜਿਸ ਨੇ ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖ ਲਿਖਾਇਆ, ਖਾਣੀ ਬਾਣੀ ਨਾਦ ਸੁਣਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਪਰਗਟਾਇਆ, ਆਤਮ ਪਰਮਾਤਮ ਬੂਝ ਬੁਝਾਈਆ। ਜਿਸ ਨੇ ਸਾਧ ਸੰਤ ਗਲੇ ਲਗਾਇਆ, ਭਗਤ ਭਗਵੰਤ ਨਾਉਂ ਧਰਾਈਆ। ਜਿਸ ਨੇ ਸਖੀਆਂ ਨਾਲ ਬਣ ਬਣ ਕੰਤ ਸੋਹਣਾ ਮੰਗਲ ਗਾਇਆ, ਗੀਤ ਅਗੰਮ ਇਲਾਹੀਆ। ਜਿਸ ਨੇ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੇਰਾ ਲਾਇਆ, ਡੂੰਘੀ ਕੰਦਰ ਖੋਜ ਖੁਜਾਈਆ। ਜਿਸ ਨੇ ਆਦਿ ਜੁਗਾਦਿ ਨਿਤ ਨਵਿਤ ਦੀਨ ਮਜ਼੍ਹਬ ਸ਼ਰਅ ਜ਼ੰਜੀਰ ਤਨ ਪਹਿਨਾਇਆ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸੋ ਸਾਹਿਬ ਸਤਿਗੁਰ ਨਿਰਗੁਣ ਹੋ ਕੇ ਜਨ ਭਗਤ ਦਵਾਰੇ ਮੰਗਣ ਆਇਆ, ਦਰ ਦਰਵੇਸ਼ਾ ਅਲਖ ਜਗਾਈਆ। ਜਿਸ ਦਾ ਅਨੰਦ ਅਨੰਦਾਂ ਵਿਚੋਂ ਹੱਥ ਕਿਸੇ ਨਾ ਆਇਆ, ਅਨੰਦ ਕਾਰਜ ਕਰ ਕਰ ਥੱਕੀ ਸਰਬ ਲੋਕਾਈਆ। ਤਿਸ ਨੇ ਪਿਛਲਾ ਲੇਖਾ ਸਭ ਦਾ ਖ਼ਾਰਜ ਆਪਣੀ ਹੱਥੀਂ ਦਿਤਾ ਕਰਾਇਆ, ਖ਼ਾਲਸ ਆਪਣਾ ਹੁਕਮ ਵਰਤਾਈਆ। ਸਭ ਦਾ ਅਰਦਾਸਾ ਦੇ ਭਰਵਾਸਾ ਇਕੋ ਵਾਰ ਦਏ ਸੋਧਾਇਆ, ਨਿਰਾਸਾ ਰਹਿਣ ਕੋਇ ਨਾ ਪਾਈਆ। ਆਸਾ ਮਨਸਾ ਮਨਸਾ ਆਸਾ ਲੇਖੇ ਲਾਇਆ, ਪ੍ਰਿਥਮੀ ਆਕਾਸ਼ਾ ਖੋਜ ਖੁਜਾਈਆ। ਜਿਸ ਦਾ ਖ਼ੁਲਾਸਾ ਖੋਲ੍ਹ ਨਾ ਕਿਸੇ ਸਮਝਾਇਆ, ਇਸ਼ਾਰਿਆਂ ਨਾਲ ਗਏ ਦ੍ਰਿੜਾਈਆ। ਸੋ ਪੁਰਖ ਅਬਿਨਾਸ਼ਾ ਵੇਸ ਵਟਾਈਆ। ਸ਼ਬਦੀ ਸਾਥਾ ਜੋੜ ਜੁੜਾਇਆ, ਪੂਰਬ ਘਾਟਾ ਜਨ ਭਗਤਾਂ ਪੂਰ ਕਰਾਇਆ, ਅੰਤਮ ਨੇੜੇ ਵਾਟਾ ਰਿਹਾ ਵਖਾਈਆ। ਸਰਬ ਜੀਆਂ ਦਾ ਦਾਤਾ ਨਜ਼ਰੀ ਇਕੋ ਆਇਆ, ਨਿਰਗੁਣ ਨਿਰਵੈਰ ਬੇਪਰਵਾਹੀਆ। ਪਰਮ ਪੁਰਖ ਪਰਮਾਤਮ ਆਤਮ ਮਾਤ ਪਿਤ ਆਪ ਹੋ ਜਾਇਆ, ਗੁਰਸਿਖ ਗੁਰ ਗੁਰ ਗੋਦੀ ਗੋਦ ਸੁਹਾਈਆ। ਉਤਮ ਸ੍ਰੇਸ਼ਟ ਸਚ ਪ੍ਰੀਤੀ ਨਾਤਾ ਆਪ ਜੁੜਾਇਆ, ਏਥੇ ਓਥੇ ਨਾ ਕੋਈ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਰੂਪ ਧਰ, ਸਚ ਧਰਵਾਸਾ ਇਕ ਵਖਾਇਆ, ਪਰੇਮ ਪਿਆਰ ਪ੍ਰੀਤੀ ਅੰਦਰ ਪ੍ਰੀਤਮ ਹੋ ਕੇ ਵਿਚ ਸਮਾਇਆ, ਸਮਗਰੀ ਆਪਣੇ ਹੱਥ ਰਖਾਈਆ।

❋

❋

੧੫ ਜੇਠ ੨੦੨੧ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਸ਼ੇਖ਼ ਸਰ ਜ਼ਿਲਾ ਜੰਮੂ

ਗੁਰ ਸ਼ਬਦ ਕਹੇ ਮੇਰੀ ਧੁਰ ਦੀ ਨੌਕਾ, ਜਨ ਭਗਤਾਂ ਰਾਹ ਤਕਾਈਆ। ਜਿਸ ਦਾ ਦੋ ਜਹਾਨਾਂ ਦਿਤਾ ਹੋਕਾ, ਉਚੀ ਕੂਕ ਕੂਕ ਸੁਣਾਈਆ । ਪੜਦਾ ਉਹਲਾ ਚੁਕਾਇਆ ਚੌਦਾਂ ਲੋਕਾ, ਚੌਦਾਂ ਤਬਕ ਸਬਕ ਦ੍ਰਿੜਾਈਆ। ਲੱਖ ਚੁਰਾਸੀ ਜਣਾਇਆ ਅਗੰਮੀ ਮੌਕਾ, ਸਚ ਆਵਾਜ਼ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਕਮਾਈਆ। ਸ਼ਬਦ ਕਹੇ ਮੈਂ ਲੈ ਕੇ ਆਇਆ ਨਈਆ, ਸੋਹਣੀ ਬਣਤ ਬਣਾਈਆ । ਮਿੱਤਰ ਪਿਆਰਾ ਬਣ ਕੇ ਆਇਆ ਸਈਆ, ਸੱਜਣ ਰੂਪ ਵਟਾਈਆ। ਜਿਸ ਦੀ ਯਾਦ ਵਿਚ ਯਾਦਵ ਦੱਸਦਾ ਰਿਹਾ ਘਨੱਈਆ, ਗੋਪੀ ਕਾਹਨ ਖੇਲ ਖਿਲਾਈਆ। ਜਿਸ ਦੇ ਧਿਆਨ ਵਿਚ ਆਦਿ ਸ਼ਕਤ ਬੈਠੀ ਰਹੀ ਮਈਆ, ਜੁਗ ਚੌਕੜੀ ਖੋਜ ਖੁਜਾਈਆ। ਜਿਸ ਦੇ ਭੈ ਅੰਦਰ ਰਾਏ ਧਰਮ ਨਾ ਕੱਢੇ ਵਹੀਆ, ਚਿਤਰ ਗੁਪਤ ਨਾ ਲੇਖ ਵਖਾਈਆ। ਜਿਸ ਦੇ ਹੁਕਮ ਅੰਦਰ ਦੋ ਜਹਾਨ ਬ੍ਰਹਿਮੰਡ ਖੰਡ ਲੱਖ ਚੁਰਾਸੀ ਆਤਮ ਪਰਮਾਤਮ ਬਣਾਏ ਸੱਚਾ ਭਈਆ, ਪਰੇਮ ਪ੍ਰੀਤੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਦ੍ਰਿੜਾਈਆ। ਗੁਰ ਸ਼ਬਦ ਕਹੇ ਮੈਂ ਲੈ ਕੇ ਆਇਆ ਨਈਆ ਏਕ, ਏਕੰਕਾਰ ਹੁਕਮ ਜਣਾਈਆ। ਜੋ ਭਗਤਾਂ ਦੇਵੇ ਟੇਕ, ਸੋਹਣੀ ਸੇਵ ਕਮਾਈਆ। ਦੂਜਾ ਕੋਈ ਨਾ ਲਵੇ ਪੇਖ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਉਪਰ ਚੜ੍ਹ ਕੇ ਲੈਣ ਖੇਡ, ਖ਼ੁਸ਼ੀਆਂ ਰਾਗ ਅਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਨੂੰ ਦਿਤਾ ਭੇਜ, ਸੋਹਣੀ ਸੇਵ ਸਮਝਾਈਆ। ਮੈਂ ਚਲ ਕੇ ਆਇਆ ਅਗੰਮੜੇ ਦੇਸ, ਦਸੰਤਰ ਵੇਖਾਂ ਨੈਣ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਬਣਾਈਆ। ਸ਼ਬਦ ਕਹੇ ਮੇਰੀ ਨਈਆ ਰੰਗੀਲੀ, ਰੰਗ ਰੱਤੇ ਆਪ ਰੰਗਾਈਆ । ਜਿਸ ਦੀ ਸਮਝ ਨਾ ਆਏ ਦਲੀਲੀ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਜਿਸ ਦੀ ਧਾਰ ਕੋਈ ਨਾ ਜਾਣੇ ਪੀਲੀ ਨੀਲੀ, ਸੂਹਾ ਰੂਪ ਨਾ ਕੋਇ ਜਣਾਈਆ। ਇਸ ਵਿਚ ਆਦਿ ਜੁਗਾਦੀ ਇਕੋ ਅਸੀਲੀ, ਸੰਤ ਸੁਹੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵੰਡ ਵੰਡਾਈਆ। ਸ਼ਬਦ ਕਹੇ ਮੇਰੀ ਨਈਆ ਦਾ ਅਗੰਮੀ ਨਾਪ, ਘਾੜਤ ਹਰਿ ਜੂ ਆਪ ਘੜਾਈਆ। ਜਿਸ ਉਤੇ ਬਹਿ ਕੇ ਕੋਟ ਜਨਮ ਦੇ ਉਤਰਨ ਪਾਪ, ਪਤਤ ਪਵਿਤ ਦਏ ਕਰਾਈਆ। ਜਿਸ ਉਪਰ ਚੜ੍ਹ ਕੇ ਅੰਦਰੇ ਅੰਦਰ ਚਲੇ ਅਜੱਪਾ ਜਾਪ, ਸੋਹੰ ਕਰੇ ਸਚ ਪੜ੍ਹਾਈਆ । ਜਿਸ ਦੇ ਮੰਦਰ ਵੜ ਕੇ ਵੇਖੇ ਜੋਤ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜਿਸ ਦਾ ਕਦੇ ਨਾ ਟੁੱਟੇ ਸਾਥ, ਖੇਵਟ ਬਣਿਆ ਬੇਪਰਵਾਹੀਆ । ਭਗਤ ਸੁਹੇਲਾ ਬਣ ਕੇ ਜਾਏ ਆਖ, ਅੱਖਰ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਕਹੇ ਮੇਰੀ ਨੌਕਾ ਅਵੱਲੀ ਸਵਾਰੀ, ਸੇਵਾ ਸਭ ਦੀ ਇਕ ਲਗਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਕਰੇ ਤਿਆਰੀ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਉਦਮ ਕਰ ਕੇ ਚੜ੍ਹੇ ਮਾਰ ਛਾਲੀ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਮੇਲ ਮਿਲੇ ਜੋਤ ਨਿਰੰਕਾਰੀ, ਨਿਰਗੁਣ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਮਾਣਸ ਜਨਮ ਵਿਚੋਂ ਇਹੋ ਸੱਚੀ ਤਾਰੀ, ਤਾਰਨਹਾਰਾ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।

❋

❋

ਸ਼ਬਦ ਨਈਆ ਨੌਕਾ ਰਹੀ ਬੋਲ, ਅਨਬੋਲਤ ਰਾਗ ਸੁਣਾਈਆ । ਸਚ ਕੂਕ ਵਜਾਵੇ ਢੋਲ, ਢੋਲਕ ਇਕ ਖੜਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੈਂ ਆਈ ਭਗਤਾਂ ਕੋਲ, ਦੂਸਰ ਹੱਥ ਨਾ ਕਿਸੇ ਫੜਾਈਆ। ਹੌਲੀ ਹੌਲੀ ਆਪਣੇ ਵਿਚ ਬਹਾਵਾਂ ਅਡੋਲ, ਫੜ ਬਾਂਹੋਂ ਆਪ ਉਠਾਈਆ। ਮਾਰਗ ਦੱਸ ਇਕ ਅਨਮੋਲ, ਪਾਂਧੀ ਧੁਰ ਦੇ ਦਿਆਂ ਬਣਾਈਆ। ਸਚ ਦਵਾਰਾ ਅਗੰਮੀ ਖੋਲ੍ਹ, ਪੜਦਾ ਉਹਲਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸੋਹਣੀ ਇਕ ਸਮਝਾਈਆ । ਸ਼ਬਦੀ ਨਈਆ ਕਹੇ ਅਖ਼ੀਰ, ਬਿਨ ਅੱਖਰਾਂ ਰਹੀ ਜਣਾਈਆ। ਜਨ ਭਗਤ ਸੁਹੇਲੇ ਉਠ ਵੀਰ, ਵੇਲਾ ਵਕਤ ਖ਼ੁਸ਼ੀ ਮਨਾਈਆ । ਪਰਮ ਪੁਰਖ ਪ੍ਰਭ ਆਇਆ ਪੀਰ, ਪੀਰਨ ਪੀਰਾ ਨੂਰ ਖ਼ੁਦਾਈਆ। ਜਿਸ ਦਾ ਖੇਲ ਗਹਿਰ ਗੰਭੀਰ, ਅਗੰਮ ਅਥਾਹ ਅਖਵਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਮਧੁਰ ਪਿਆਲਾ ਜਾਮ ਵਖਾਈਆ। ਧਾਮ ਵਖਾਏ ਬੇਨਜ਼ੀਰ, ਨਜ਼ਰ ਆਪਣੀ ਲਏ ਬਦਲਾਈਆ। ਜਨਮ ਜਨਮ ਦੀ ਕੱਟੇ ਦਿਲਗੀਰੀ ਅੱਗੇ ਹੋਏ ਨਾ ਕੋਇ ਦਿਲਗੀਰ, ਸੁਖ ਸਾਗਰ ਵਿਚ ਸਮਾਈਆ। ਆਵਣ ਜਾਵਣ ਚੁੱਕੇ ਪੀੜ, ਲੱਖ ਚੁਰਾਸੀ ਪੰਧ ਮੁਕਾਈਆ। ਆਤਮ ਪਰਮਾਤਮ ਬੰਨ੍ਹ ਕੇ ਬੀੜ, ਘਰ ਸਾਚੇ ਦਏ ਬਹਾਈਆ। ਜਿਸ ਮਾਰਗ ਨੂੰ ਲੱਭਦੇ ਗਏ ਪੀਰ ਫ਼ਕੀਰ, ਸੰਤ ਸੱਜਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਨਈਆ ਕਹੇ ਜੋ ਮੇਰੇ ਉਪਰ ਚੜ੍ਹਦਾ, ਆਪਣਾ ਆਪ ਮਿਟਾਈਆ । ਸੋ ਧੁਰ ਦਾ ਢੋਲਾ ਪੜ੍ਹਦਾ, ਸੋਹੰ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਕਰਦਾ, ਦੂਜੀ ਓਟ ਨਾ ਕੋਇ ਰਖਾਈਆ। ਮੰਜ਼ਲ ਮੰਜ਼ਲ ਪੌੜੇ ਚੜ੍ਹਦਾ ਆਪਣਾ ਪੰਧ ਮੁਕਾਈਆ। ਵੇਖੇ ਖੇਲ ਸੱਚੇ ਥਿਰ ਘਰ ਦਾ, ਜਿਥੇ ਵੱਜੇ ਸ਼ਬਦ ਵਧਾਈਆ। ਮਿਲੇ ਮੇਲ ਅਗੰਮੀ ਪਿਰ ਦਾ, ਪੀਆ ਪ੍ਰੀਤਮ ਲਏ ਮਿਲਾਈਆ। ਜਗਤ ਵਿਛੋੜਾ ਮਿਟੇ ਚਿਰ ਦਾ, ਦੂਰ ਦੁਰਾਡਾ ਡੇਰਾ ਢਾਹੀਆ। ਅੱਗੇ ਗੇੜਾ ਅਨੋਖਾ ਗਿੜਦਾ, ਗੇੜਨਹਾਰ ਇਕ ਅਖਵਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪਾਰਬ੍ਰਹਮ ਪ੍ਰਭ ਆਇਆ ਫਿਰਦਾ ਫਿਰਦਾ, ਪਤਿਪਰਮੇਸ਼ਵਰ ਵੇਸ ਵਟਾਈਆ। ਕੰਢੀ ਉਤੇ ਆ ਕੇ ਆਪ ਘਿਰਦਾ, ਭਗਤਾਂ ਡੋਰੀ ਤੰਦ ਲਿਆ ਬੰਧਾਈਆ। ਮਾਣ ਤੁੱਟਾ ਅਗੰਮੀ ਸ਼ੇਰ ਦਾ, ਮਿਹਰ ਵਿਚ ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ਬਦ ਨਈਆ ਕਹੇ ਮੈਂ ਆਈ ਖੇੜੇ, ਖਹਿੜਾ ਜਗਤ ਛੁਡਾਈਆ । ਸਾਚੇ ਲੱਗੇ ਪਿਛਲੇ ਡੇਰੇ, ਅਗਲੀ ਖ਼ੁਸ਼ੀ ਮਨਾਈਆ। ਜੁਗ ਚੌਕੜੀ ਲੰਘਾਏ ਕਰ ਕਰ ਵੱਡੇ ਜੇਰੇ, ਆਸਾ ਇਕ ਵਧਾਈਆ। ਕਵਣ ਵੇਲਾ ਪ੍ਰਭ ਕਰੇ ਮਿਹਰੇ, ਮਿਹਰ ਨਜ਼ਰ ਉਠਾਈਆ। ਮੈਂ ਭਗਤਾਂ ਸੰਗ ਰਾਗ ਅਲਾਵਾਂ ਤੇਰੇ ਮੇਰੇ, ਮੇਰਾ ਤੇਰਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਈਆ ਕਹੇ ਮੈਂ ਚਲਾਂ ਬਿਨ ਪਾਣੀ, ਆਬ ਲੋੜ ਰਹੇ ਨਾ ਰਾਈਆ। ਇਹੋ ਮੇਰੀ ਅਕਥ ਕਹਾਣੀ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਗਾਈਆ। ਸਿਫ਼ਤ ਅੰਦਰ ਲਿਖੀ ਧੁਰ ਦੀ ਬਾਣੀ, ਚਾਰੇ ਖਾਣੀ ਜਗਤ ਸਮਝਾਈਆ । ਮੇਰਾ ਖੇਲ ਜਾਣੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ । ਕਲਜੁਗ ਅੰਤ ਮੈਂ ਬਣ ਕੇ ਆਈ ਨਿਮਾਣੀ, ਆਪਣਾ ਆਪ ਮਿਟਾਈਆ । ਜਨ ਭਗਤ ਵੇਖ ਧੁਰ ਦੇ ਹਾਣੀ, ਸੱਜਣ ਪੇਖ ਗੀਤ ਗਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਦਏ ਲਗਾਈਆ। ਸ਼ਬਦ ਨਈਆ ਕਹੇ ਮੇਰੀ ਅਨੋਖੀ

❋

❋

ਬਣਤ, ਘੜਨ ਭੰਨਣਹਾਰ ਆਪ ਬਣਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਚੜ੍ਹੇ ਸੰਤ, ਜਿਸ ਸਾਹਿਬ ਸਤਿਗੁਰ ਆਪ ਚੜ੍ਹਾਈਆ। ਬਾਕੀ ਰੋਂਦੇ ਫਿਰਦੇ ਜਗਤ ਵਿਦਵਾਨੀ ਪੰਡਤ, ਮੁੱਲਾਂ ਸ਼ੇਖ਼ ਹੱਥ ਕਿਸੇ ਨਾ ਆਈਆ। ਮੇਰੀ ਧੁਰ ਦੀ ਸੇਵਾ ਮੈਂ ਵਿਛੜੇ ਮਿਲਾਵਾਂ ਨਾਲ ਓਸ ਕੰਤ, ਜਿਸ ਦੀ ਰੁੱਤ ਬਸੰਤ ਇਕੋ ਨਜ਼ਰੀ ਆਈਆ। ਏਸੇ ਕਾਰਨ ਮੈਂ ਭਗਤਾਂ ਕਰਾਂ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਗੁਰਮੁਖੋ ਉਠੋ ਕਰੋ ਹਿੰਮਤ, ਆਪਣਾ ਆਪ ਮੇਰੇ ਵਿਚ ਲਵੋ ਟਿਕਾਈਆ। ਮੇਰੇ ਕੋਲ ਕਲਜੁਗ ਕੋਈ ਨਾ ਕਰੇ ਇੱਲਤ, ਦੂਰ ਦੁਰਾਡਾ ਦਏ ਦੁਹਾਈਆ। ਅੱਗੇ ਖ਼ਵਾਰੀ ਨਾ ਹੋਏ ਜ਼ਿੱਲਤ, ਸਚ ਅਟਾਰੀ ਦਿਆਂ ਬਹਾਈਆ। ਓਥੇ ਮਿਜਾਜ਼ੀ ਹਕੀਕੀ ਨਾ ਕੋਈ ਇਸ਼ਕ, ਆਸ਼ਕ ਮਾਸ਼ੂਕ ਨਜ਼ਰ ਕੋਇ ਨਾ ਆਈਆ। ਨਾ ਕੋਈ ਦੋਜ਼ਖ਼ ਨਾ ਕੋਈ ਬਹਿਸ਼ਤ, ਨਰਕ ਸਵਰਗ ਨਾ ਕੋਇ ਵਡਿਆਈਆ। ਨਾ ਕੋਈ ਸਵਾਮੀ ਨਾ ਕੋਈ ਇਸ਼ਟ, ਦੇਵ ਦੇਵਾ ਨਾ ਕੋਇ ਅਖਵਾਈਆ। ਨਾ ਕੋਈ ਰਾਮਾ ਨਾ ਵਸ਼ਿਸ਼ਟ, ਬੋਧ ਗਿਆਨ ਨਾ ਕੋਇ ਸਮਝਾਈਆ। ਇਕੋ ਜੋਤ ਪਰਮ ਪੁਰਖ ਪ੍ਰਭ ਕਰੇ ਮਿਲਤ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚਾ ਦਏ ਵਖਾਈਆ। ਸ਼ਬਦ ਨਈਆ ਕਹੇ ਮੈਂ ਆਈ ਚੜ੍ਹੌਣ, ਧੁਰ ਦਾ ਹੁਕਮ ਸੀਸ ਟਿਕਾਈਆ। ਮੇਰੇ ਸਾਹਿਬ ਦਾ ਹੁਕਮ ਮੋੜੇ ਕੌਣ, ਬਲਧਾਰੀ ਨਜ਼ਰ ਕੋਇ ਨਾ ਆਈਆ। ਮੇਰੇ ਅੰਦਰ ਸੇਵਾ ਕਰੇ ਉਣੰਜਾ ਪੌਣ, ਆਪਣਾ ਆਪ ਮਿਟਾਈਆ। ਮੇਰੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗੌਣ, ਤੂੰਹੀ ਤੂੰਹੀ ਰਾਗ ਅਲਾਈਆ। ਮੇਰੇ ਅੰਦਰ ਜੁਗ ਚੌਕੜੀ ਭਗਤ ਸੁਹੇਲੇ ਵਿਰਲੇ ਸੌਣ, ਬਾਕੀ ਸੇਜ ਨਜ਼ਰ ਕਿਸੇ ਨਾ ਆਈਆ। ਉਠੋ ਗੁਰਮੁਖੋ ਮੈਂ ਫੜ ਬਾਂਹੋਂ ਆਈ ਬਹੌਣ, ਰੁਠੜੇ ਜਗਤ ਮਿਲਾਈਆ। ਪੂਰਬ ਜਨਮ ਦਾ ਕਰਜ਼ਾ ਆਈ ਲੌਹਣ, ਜੋ ਲਾਰਾ ਦੇ ਦੇ ਗਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸ਼ਬਦ ਨਈਆ ਕਹੇ ਮੈਂ ਦਿਤਾ ਲਾਰਾ, ਵੇਲਾ ਵਕਤ ਸਮਝਾਈਆ। ਬਿਨ ਗੋਬਿੰਦ ਕਿਸੇ ਯਾਦ ਨਾ ਸਰਸਾ ਕਿਨਾਰਾ, ਉਧਾਰਾ ਸਮਝ ਕੋਇ ਨਾ ਪਾਈਆ। ਓਸ ਵੇਲੇ ਮੈਂ ਕਰ ਕੇ ਕਿਹਾ ਨਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਵੇਲੇ ਸ਼ਬਦੀ ਰੂਪ ਆਵੇਂ ਦੋਬਾਰਾ, ਆਪਣਾ ਵੇਸ ਵਟਾਈਆ। ਓਸ ਵੇਲੇ ਤੇਰੇ ਭਗਤਾਂ ਦਿਆਂ ਸਹਾਰਾ, ਗੁਰਮੁਖ ਆਪਣੀ ਗੋਦ ਬਿਠਾਈਆ। ਤੂੰ ਚੱਪੂ ਲਾਉਣਾ ਅਪਰ ਅਪਾਰਾ, ਵੰਝ ਮੁਹਾਣਾ ਆਪਣੇ ਹੱਥ ਉਠਾਈਆ। ਦੋ ਜਹਾਨਾਂ ਬਣ ਕੇ ਮਦਦਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਖਹਿੜਾ ਦੇਣਾ ਵਖਾਈਆ। ਨਈਆ ਕਹੇ ਮੈਨੂੰ ਆਈ ਯਾਦ, ਭੁੱਲਿਆ ਲੇਖ ਨਾ ਬੇਪਰਵਾਹੀਆ । ਜਿਸ ਦੀ ਸਾਹਿਬ ਸੁਣੀ ਫ਼ਰਿਆਦ, ਬੇਅੰਤ ਬੇਅੰਤ ਦਇਆ ਕਮਾਈਆ। ਓਸ ਹੌਲੀ ਜਿਹੀ ਮਾਰੀ ਆਵਾਜ਼, ਮੇਰੀ ਸੁੱਤੀ ਅੱਖ ਖੁਲ੍ਹਾਈਆ। ਮੈਨੂੰ ਨਜ਼ਰੀ ਆਇਆ ਉਤੇ ਆਕਾਸ਼, ਪਰਕਾਸ਼ ਕਰੇ ਨੂਰ ਇਲਾਹੀਆ। ਜਿਸ ਦੇ ਹੁਕਮੇ ਅੰਦਰ ਦੋ ਜਹਾਨ ਆਬਾਦ, ਆਬਾਦੀ ਲੱਖ ਚੁਰਾਸੀ ਬਣਾਈਆ। ਜਿਸ ਮੇਰਾ ਸਾਜਣ ਲਿਆ ਸਾਜ਼, ਬਿਨ ਘੜਿਆਂ ਘਾੜਤ ਦਿਤਾ ਵਖਾਈਆ। ਅੰਦਰ ਵੜ ਕੇ ਖੋਲਿਆ ਰਾਜ਼, ਪੜਦਾ ਆਪ ਉਠਾਈਆ। ਹੁਕਮ ਸੰਦੇਸਾ ਦੇ ਕੇ ਘੱਲਿਆ ਲੋਕਮਾਤ, ਮਤਲਬ ਆਪਣਾ ਨਾ ਕੋਇ ਵਖਾਈਆ । ਜਾ ਕੇ ਭਗਤ ਸੁਹੇਲੇ ਪੇਖ ਓਨ੍ਹਾਂ ਨਿਭੌਣਾ ਧੁਰ ਦਾ ਸਾਥ, ਸਗਲਾ ਸੰਗ ਬਣਾਈਆ। ਵੇਖੀਂ ਫ਼ਰਕ ਨਾ ਪਾਈਂ ਜਾਤ ਪਾਤ, ਊਚ ਨੀਚ ਨਾ ਧਿਆਨ ਲਗਾਈਆ। ਜੋ ਗੌਂਦਾ ਹੋਵੇ ਸੋਹੰ ਧੁਰ ਦੀ ਗਾਥ, ਤਿਸ ਜਾ ਕੇ ਸੀਸ ਨਿਵਾਈਆ। ਓਨ੍ਹਾਂ

❋

❋

ਅੰਦਰ ਮੇਰੀ ਜਾਤ, ਮੇਰੀ ਜਾਤ ਵਿਚ ਵਫ਼ਾਤ ਕਦੇ ਨਾ ਆਈਆ। ਇਹ ਲੇਖਾ ਲਿਖਣ ਵਾਲਾ ਨਹੀਂ ਕਲਮ ਦਵਾਤ, ਬਿਨ ਅੱਖਰਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖ਼ਾਹਸ਼ ਪੂਰ ਕਰਾਈਆ। ਨਈਆ ਕਹੇ ਮੈਨੂੰ ਘੱਲਿਆ ਓਸ, ਜੋ ਅਸਲ ਰੂਪ ਸਮਾਈਆ। ਨਵ ਨੌ ਚਾਰ ਜੋ ਰਿਹਾ ਖ਼ਾਮੋਸ਼, ਨਿਰਗੁਣ ਹੋ ਕੇ ਮੁਖ ਛੁਪਾਈਆ । ਜਿਸ ਦੇ ਦਰਸਨ ਦੇਵਤ ਸੁਰ ਰਹੇ ਲੋਚ, ਜੁਗ ਚੌਕੜੀ ਧਿਆਨ ਲਗਾਈਆ। ਜਿਸ ਦੀ ਗੁਰ ਅਵਤਾਰ ਕਰਦੇ ਗਏ ਸੋਚ, ਸੋਚ ਸਮਝ ਆਪਣੀ ਨਾਲ ਮਿਲਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਜਨ ਭਗਤ ਵੇਖ ਨਿਰਦੋਸ਼, ਨਿਰਧਨ ਲਏ ਜਗਾਈਆ। ਦੇ ਸਹਾਰਾ ਆਪਣੀ ਜੋਤ, ਦੀਦਾਰਾ ਦਰਦੀ ਰੂਪ ਵਖਾਈਆ। ਸਚ ਮੁਹੱਬਤ ਅੰਤਰ ਹੋ ਕੇ ਮੋਹਤ, ਪਰੇਮ ਪ੍ਰੀਤੀ ਇਕ ਜੁੜਾਈਆ। ਜਿਸ ਦੀ ਮੈਂ ਕਰਦੀ ਰਹੀ ਖੋਜ, ਖੋਜਤ ਖੋਜਤ ਆਪਣਾ ਮਾਣ ਮਿਟਾਈਆ। ਉਸ ਦੇ ਵੇਖ ਨਰਾਲੇ ਚੋਜ, ਚਰਨੀ ਡਿਗੀ ਨੇਤਰ ਨੈਣਾਂ ਨੀਰ ਵਹਾਈਆ। ਮੈਨੂੰ ਸਮਝ ਨਾ ਆਇਆ ਭੇਵ ਗੋਝ, ਭੇਤ ਸਕਿਆ ਨਾ ਕੋਇ ਦ੍ਰਿੜਾਈਆ। ਮਸਤੀ ਅੰਦਰ ਹੋ ਬੇਹੋਸ਼, ਮਦਹੋਸ਼ ਦਿਆਂ ਦੁਹਾਈਆ। ਤੇਰੀ ਸਾਰ ਨਾ ਆਈ ਚੌਦਾਂ ਲੋਕ, ਸਲੋਕ ਤੇਰਾ ਨਾ ਕੋਇ ਪੜ੍ਹਾਈਆ। ਲੱਖ ਚੁਰਾਸੀ ਭਰੀ ਕੂੜ ਕੁੜਿਆਰੇ ਖੋਟ, ਸੱਦਾ ਸਚ ਨਾ ਕੋਇ ਸੁਣਾਈਆ। ਜਨ ਭਗਤ ਗਾਵਣ ਤੇਰਾ ਸਲੋਕ, ਧੁਰ ਦਾ ਰਾਗ ਅਲਾਈਆ। ਓਸ ਕਿਨਾਰੇ ਓਸ ਕੰਢੀ ਪਗਡੰਡੀ ਪੈ ਕੇ ਮੈਂ ਵੀ ਗਈ ਪਹੁੰਚ, ਆਪਣਾ ਪੰਧ ਮੁਕਾਈਆ। ਜਿਸ ਦਵਾਰਿਉਂ ਦਰਦੀ ਮਿਲੇ ਖ਼ੌਂਤ, ਖ਼ਤਰਾ ਮੁੱਕੇ ਖ਼ਤਾ ਭੁੱਲ ਦਏ ਬਖ਼ਸ਼ਾਈਆ। ਖ਼ੁਸ਼ੀਆਂ ਅੰਦਰ ਮੈਨੂੰ ਭਗਤਾਂ ਮਿਲਣ ਦਾ ਸ਼ੌਕ, ਸ਼ਹਿਨਸ਼ਾਹ ਮੇਰੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਜੋੜ ਜੁੜਾਈਆ। ਨਈਆ ਕਹੇ ਮੇਰਾ ਅੰਦਰ ਸਾਫ਼, ਸੋਹਣਾ ਵਿਚੋਂ ਨਜ਼ਰੀ ਆਈਆ। ਜਿਸ ਵਿਚ ਗੁਰਮੁਖਾਂ ਵੜਦਿਆਂ ਪਿਛਲੇ ਕਰਮ ਹੋਣ ਮੁਆਫ਼, ਅਗਲਾ ਜਨਮ ਦਿਆਂ ਬਦਲਾਈਆ। ਜੋ ਪਰੇਮ ਪ੍ਰੀਤੀ ਅੰਦਰ ਹੋਏ ਗੁਸਤਾਖ਼, ਤਿਨ੍ਹਾਂ ਦਾ ਗੁੱਸਾ ਦਿਆਂ ਮਿਟਾਈਆ। ਜੋ ਗੋਬਿੰਦ ਗਿਆ ਆਖ, ਸੋ ਆਖਰ ਪੂਰ ਕਰਾਈਆ। ਮੇਰੇ ਅੰਦਰ ਇਕੋ ਤਾਕ, ਤਾਕਤ ਨਾਲ ਸਕੇ ਨਾ ਕੋਇ ਖੁਲ੍ਹਾਈਆ। ਪਰਮ ਪੁਰਖ ਅਕਾਲ ਆਪਣੇ ਹੱਥ ਰੱਖੀ ਜਾਚ, ਕੁੰਜੀ ਅਵਰ ਨਾ ਕੋਇ ਲਗਾਈਆ। ਜੋ ਅੰਤਰ ਆਤਮ ਪਰਮਾਤਮ ਸੋਹੰ ਜਪਦੇ ਜਾਪ, ਤਿਨ੍ਹਾਂ ਸਦਾ ਸਦਾ ਸਦ ਮੇਰੇ ਅੰਦਰ ਬਹਾਈਆ। ਮੈਂ ਮੰਦਰ ਰੱਖਿਆ ਖ਼ਾਸ਼, ਜਿਸ ਵਿਚੋਂ ਖ਼ਾਲਸ਼ ਇਕ ਨੂਰ ਨਜ਼ਰੀ ਆਈਆ। ਕੋਟਨ ਕੋਟਾਂ ਵਿਚੋਂ ਮੈਂ ਜਨ ਭਗਤ ਵਿਰਲੇ ਕਹਾਂ ਸ਼ਾਬਾਸ਼, ਬਿਨ ਰਸਨਾ ਜਿਹਵਾ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਈਆ ਨੌਕਾ ਖ਼ੁਸ਼ੀ ਮਨਾਈਆ। ਨਈਆ ਕਹੇ ਮੇਰੀ ਨੌਕਾ ਮਨਜ਼ੂਰ, ਹੌਕਾ ਅੰਤਰ ਨਾ ਕੋਇ ਵਖਾਈਆ। ਮੈਂ ਭਰਨਾ ਇਕੋ ਪੂਰ, ਭਗਤ ਸੁਹੇਲੇ ਆਪ ਚੜ੍ਹਾਈਆ। ਫਿਰ ਜੁਗ ਚੌਕੜੀ ਰਹਿਣਾ ਮਸ਼ਹੂਰ, ਮਸ਼ਕ ਆਪਣੀ ਇਕ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਇੰਤਜ਼ਾਰ ਕਰਦੇ ਜ਼ਰੂਰ, ਗੁਰਮੁਖ ਬੈਠੇ ਧਿਆਨ ਲਗਾਈਆ। ਪਰ ਮੈਂ ਹੁਕਮੇ ਅੰਦਰ ਬੈਠੀ ਰਹਿੰਦੀ ਦੂਰ, ਦੂਰ ਦੁਰਾਡਾ ਡੇਰਾ ਲਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਮੈਨੂੰ ਆਪਣਾ ਦੱਸਦਾ ਸਚ ਦਸਤੂਰ, ਧੁਰ ਦਾ ਹੁਕਮ ਸੁਣਾਈਆ। ਗਹਿਰੀ ਅੱਖ ਨਾਲ ਲੈਂਦਾ ਘੂਰ, ਭੈ ਭੌ ਇਕ ਜਣਾਈਆ। ਓਸ ਵੇਲੇ ਮੈਂ ਹੋ ਕੇ ਮਜਬੂਰ, ਮੌਜੂਦਾ ਹੋ ਕੇ ਦਰਸ ਦਿਖਾਈਆ। ਜਨ ਭਗਤ ਸਾਚੇ ਸੰਤ ਲੈ ਕੇ ਜਾਵਾਂ ਜ਼ਰੂਰ, ਜ਼ਰੂਰਤ ਆਪਣੀ

❋

❋

ਪੂਰ ਕਰਾਈਆ। ਬਾਕੀ ਨਾਤਾ ਦਿਸੇ ਕੂੜ, ਕੂੜਿਆਂ ਕੋਲੋਂ ਆਪਣਾ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਿਹਾ ਭਵਾਈਆ। ਹੁਕਮੇ ਅੰਦਰ ਮੈਂ ਸਦਾ ਭੌਂਦੀ, ਭਵਰ ਜਗਤ ਜਹਾਨ ਵੇਖ ਵਖਾਈਆ। ਫ਼ਿਕਰਾਂ ਅੰਦਰ ਕਦੇ ਨਾ ਸੌਂਦੀ, ਗ਼ਫ਼ਲਤ ਰੂਪ ਨਾ ਕੋਇ ਵਟਾਈਆ। ਦਿਵਸ ਰੈਣ ਇਕੋ ਢੋਲਾ ਗੌਂਦੀ, ਤੂੰਹੀ ਤੂੰ ਰਾਗ ਅਲਾਈਆ। ਜਨ ਭਗਤਾਂ ਵੇਖ ਖ਼ੁਸ਼ੀ ਮਨੌਂਦੀ, ਚਾਉ ਘਨੇਰਾ ਇਕ ਪਰਗਟਾਈਆ। ਵੇਖ ਖੇਲ ਅਗੰਮੀ ਸ਼ਾਹੋ ਦੀ, ਸ਼ੁਕਰਾਂ ਵਿਚ ਧਿਆਨ ਲਗਾਈਆ। ਇਹ ਧਾਰ ਬੇਪਰਵਾਹੋ ਦੀ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਨਈਆ ਕਹੇ ਮੈਂ ਆਈ ਕੰਢੀ, ਕੰਡਿਆਂ ਸੂਲਾਂ ਮੇਰੀ ਹਾਲਤ ਦਿਤੀ ਬਦਲਾਈਆ। ਜਿਧਰ ਵੇਖਿਆ ਪਈ ਭੰਡੀ, ਵਰਭੰਡੀ ਰਹੀ ਕੁਰਲਾਈਆ। ਸਾਫ਼ ਸੁਥਰੀ ਨਜ਼ਰ ਨਾ ਆਈ ਡੰਡੀ, ਰਾਹ ਹੱਕ ਨਾ ਕੋਇ ਜਣਾਈਆ। ਗੰਦਿਆਂ ਵਿਚ ਮਿਲ ਕੇ ਹੋ ਗਈ ਗੰਦੀ, ਸਤਿ ਸਚ ਰੂਪ ਨਾ ਕੋਇ ਸਮਾਈਆ। ਜਿਸ ਵੇਲੇ ਆਈ ਆਵਾਜ਼ ਮੈਂ ਸੁਣਿਆ ਸੋਹੰ ਛੰਦੀ, ਮੇਰੇ ਅੰਤਰ ਲਈ ਅੰਗੜਾਈਆ। ਮੇਰੀ ਜਗਤ ਵਾਟ ਟੁੱਟੀ ਬੰਦੀ, ਬੰਦੀਖ਼ਾਨਾ ਰਹਿਣ ਕੋਇ ਨਾ ਪਾਈਆ। ਮੈਨੂੰ ਸਚ ਆਈ ਸੁਗੰਧੀ, ਜਿਹੜੀ ਧਾਰ ਬੇਪਰਵਾਹ ਆਪ ਪਰਗਟਾਈਆ । ਮੈਂ ਓਸੇ ਵੇਲੇ ਵਸਤ ਇਕ ਮੰਗੀ, ਖ਼ਾਲੀ ਝੋਲੀ ਆਪਣੀ ਅੱਗੇ ਡਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਫਿਰਦੀ ਪੈਰੀਂ ਨੰਗੀ, ਭੱਜਾਂ ਵਾਹੋ ਦਾਹੀਆ । ਬਿਨ ਤੇਰੇ ਹੋਈ ਰੰਡੀ, ਸੁਹਾਗ ਕੰਤ ਨਜ਼ਰ ਕੋਇ ਨਾ ਆਈਆ। ਮੈਨੂੰ ਕੋਈ ਨਾ ਲਾਵੇ ਅੰਗੀ, ਅੰਗੀਕਾਰ ਨਾ ਕੋਇ ਅਖਵਾਈਆ। ਮੀਂਢੀ ਸੀਸ ਨਾ ਕੋਇ ਕੰਘੀ, ਕਜਲ ਧਾਰ ਨਾ ਕੋਇ ਬੰਧਾਈਆ। ਅਬਿਨਾਸ਼ੀ ਕਰਤੇ ਮੈਨੂੰ ਮਿਲੇ ਕੋਇ ਨਾ ਸੰਗੀ, ਜੋ ਧੁਰ ਦਾ ਸੰਗ ਨਿਭਾਈਆ। ਮੈਂ ਨੇਤਰਾਂ ਹੋਈ ਅੰਧੀ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਪਾਟੇ ਚੀਥੜ ਮੇਰੀ ਅੰਗੀ, ਲੀਰੋ ਲੀਰ ਰੂਪ ਵਟਾਈਆ। ਮੇਰੀ ਨਈਆ ਨੌਕਾ ਬਿਨ ਪਾਣੀ ਧਾਰ ਪਾਰ ਕਦੇ ਨਾ ਲੰਘੀ, ਚੱਪੂ ਵੰਝ ਨਾ ਕੋਇ ਸਹਾਈਆ। ਹੁਕਮ ਦਿਤਾ ਸੂਰੇ ਸਰਬੰਗੀ, ਸਹਿਜ ਸਹਿਜ ਸਮਝਾਈਆ। ਉਠ ਤੇਰੀ ਕੱਟਾਂ ਤੰਗੀ, ਮਿਹਰ ਨਜ਼ਰ ਉਠਾਈਆ। ਤੂੰ ਕਿਨਾਰਾ ਵੇਖ ਉਹ ਕੰਢੀ, ਜਿਸ ਕੰਢੀ ਵਿਚੋਂ ਕੰਢੇ ਵਾਲਾ ਨਜ਼ਰੀ ਆਈਆ। ਓਥੇ ਜਨ ਭਗਤਾਂ ਥਾਨ ਭੂਮਿਕਾ ਸੁਹਾਈ ਚੰਗੀ, ਸੋਹਣਾ ਆਸਣ ਇਕ ਬਣਾਈਆ। ਤੇਰੀ ਪੂਰੀ ਮੁਰਾਦ ਹੋਵੇ ਮੰਗੀ, ਤ੍ਰਿਸਨਾ ਆਸਾ ਵਿਚ ਸਮਾਈਆ। ਭਗਤਾਂ ਨਾਲ ਭਗਤ ਸੰਗੀ, ਨਾਮ ਵਜਾਵਣ ਇਕ ਮਰਦੰਗੀ, ਧੁਰ ਦਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਕੰਢੀ ਆ ਕੇ ਵੇਖਾਂ ਕਿਨਾਰਾ, ਤੱਕਾਂ ਨੈਣ ਉਠਾਈਆ। ਜਿਸ ਵੇਲੇ ਸੁਣਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਮੇਰੀ ਸੁਧ ਰਹੀ ਨਾ ਰਾਈਆ। ਬਿਨ ਝਕੋਲਿਉਂ ਆਇਆ ਹੁਲਾਰਾ, ਬਿਨ ਪਵਣੋਂ ਦਿਤਾ ਹਿਲਾਈਆ। ਗੁਰਮੁਖ ਮੈਨੂੰ ਲੱਗਾ ਪਿਆਰਾ, ਜਿਸ ਗੁਰਸਿਖ ਅੰਦਰੋਂ ਤੇਰਾ ਨਾਮ ਜਸ ਰਿਹਾ ਸੁਣਾਈਆ। ਮੈਂ ਹੱਸ ਕੇ ਕਿਹਾ ਸੋਹਣਾ ਲੱਗਾ ਅਖਾੜਾ, ਜੰਗਲ ਜੂਹ ਉਜਾੜ ਪਹਾੜ ਸੋਭਾ ਪਾਈਆ। ਜਾਂ ਤੱਕਿਆ ਤਕਦੀਰ ਬਣੌਣ ਵਾਲਾ ਨਜ਼ਰੀ ਆਇਆ ਲਾੜਾ, ਤਦਬੀਰ ਸੱਚੀ ਰਿਹਾ ਸਮਝਾਈਆ। ਓਥੇ ਮੈਨੂੰ ਭੁੱਲ ਗਿਆ ਅਗਲਾ ਪਿਛਲਾ ਕਿਨਾਰਾ, ਇਕੋ ਚਰਨ ਧਿਆਨ ਲਗਾਈਆ। ਜਿਨ੍ਹਾਂ ਮਿਲਿਆ ਇਹ ਸਹਾਰਾ, ਓਨ੍ਹਾਂ ਮੇਰੀ ਲੋੜ ਰਹੀ ਨਾ ਰਾਈਆ। ਮੈਂ ਮੰਗਾਂ ਚਰਨ ਧੂੜ ਛਾਰਾ, ਜੋ ਗੁਰਮੁਖ ਬੈਠੇ ਡੇਰਾ ਲਾਈਆ। ਜੇ ਓਨ੍ਹਾਂ ਵਿਚੋਂ ਇਕ ਤੇਜ

❋

❋

ਭਾਨ ਕਰੇ ਇਸ਼ਾਰਾ, ਮੇਰੀ ਸ਼ਾਨ ਦਏ ਬਣਾਈਆ । ਚਰਨ ਛੁਹਾਏ ਨਰ ਨਿਰੰਕਾਰਾ, ਮੇਰੀ ਨਈਆ ਆਪਣੇ ਨਾਲ ਲਏ ਤਰਾਈਆ। ਮੈਂ ਨਈਆ ਵੇਖਾਂ ਉਹ ਸਈਆ, ਜਿਸ ਸਭ ਦੀ ਪਕੜੀ ਬਹੀਯਾ, ਊਚ ਨੀਚ ਬਣਾਏ ਭੈਣ ਭਈਆ, ਵਹੀਯਾ ਧਰਮ ਰਾਏ ਅੱਗੇ ਨਾ ਕਿਸੇ ਕਢਾਈਆ। ਓਸ ਦੀ ਸਰਨੀ ਓਸੇ ਦਰ ਤੇ ਪਈਆ, ਜਿਸ ਦੀਆਂ ਭਗਤ ਸੁਹੇਲੇ ਸੱਜਣ ਸਾਚੇ ਸਖੀ ਰੂਪ ਸਈਆ, ਸਾਹਿਬ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲਹਿਣਾ ਦੇਣਾ ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ।

੧੬ ਜੇਠ ੨੦੨੧ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਸ਼ੇਖ਼ਸਰ ਜ਼ਿਲਾ ਜੰਮੂ

ਨੱਈਆ ਕਹੇ ਮੈਂ ਨੌਕਾ ਹੋ ਕੇ ਤਰਦੀ, ਪੁਰਖ ਅਕਾਲ ਹੁਕਮ ਸੁਣਾਈਆ। ਜੁਗ ਚੌਕੜੀ ਰਹੀ ਡਰਦੀ, ਆਪਣਾ ਮੁਖ ਛੁਪਾਈਆ। ਕਲਜੁਗ ਅੰਤ ਬਣ ਕੇ ਦਰਦੀ, ਦਰਦੀਆਂ ਦਰਦ ਵੰਡਾਈਆ। ਭਗਤ ਸੁਹੇਲੇ ਸਾਚੇ ਵਰਦੀ, ਵਾਅਦਾ ਪਿਛਲਾ ਪੂਰ ਕਰਾਈਆ। ਵਖਾਵਾਂ ਖੇਲ ਸੱਚੇ ਨਰ ਹਰਿ ਦੀ, ਨਰ ਨਰਾਇਣ ਦਿਆਂ ਮਿਲਾਈਆ। ਸਦਾ ਕਲਾ ਰੱਖਾਂ ਚੜ੍ਹਦੀ, ਉਤਰ ਪੂਰਬ ਪੱਛਮ ਦੱਖਣ ਵੱਜੇ ਵਧਾਈਆ। ਮੈਂ ਜਗਤ ਜਹਾਨ ਕਦੇ ਨਾ ਮਰਦੀ, ਮੁਰਦਾ ਰੂਪ ਨਾ ਕੋਇ ਵਟਾਈਆ। ਸੰਤ ਜਨਾਂ ਦੀ ਸਦਾ ਬਰਦੀ, ਬਣ ਸੇਵਕ ਸੇਵ ਕਮਾਈਆ। ਮੇਰਾ ਪ੍ਰੀਤਮ ਪਿਆਰਾ ਇਕੋ ਅਰਸ਼ੀ, ਜਿਸ ਅਰਸ਼ੋਂ ਫ਼ਰਸ਼ ਦਿਤਾ ਵਖਾਈਆ। ਮੈਂ ਚਲਾਂ ਓਸ ਦੀ ਮਰਜ਼ੀ, ਮਨਸਾ ਹੋਰ ਨਾ ਕੋਇ ਵਧਾਈਆ। ਸਚ ਦਵਾਰੇ ਗੋਬਿੰਦ ਦਿਤੀ ਇਕੋ ਅਰਜ਼ੀ, ਆਰਜ਼ੂ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਵਡਿਆਈਆ । ਨਈਆ ਕਹੇ ਮੈਂ ਨੌਕਾ ਹੋ ਕੇ ਆਈ, ਆਪਣਾ ਰੂਪ ਵਟਾਈਆ। ਮੈਨੂੰ ਵੇਖਣਹਾਰੀ ਆਦਿ ਸ਼ਕਤ ਮਾਈ, ਚਤੁਰਭੁਜ ਧਿਆਨ ਲਗਾਈਆ। ਮੇਰਾ ਰਾਹ ਤੱਕੇ ਲਛਮੀ ਨੈਣ ਉਠਾਈ, ਵਿਸ਼ਨੂੰ ਇਸ਼ਾਰੇ ਨਾਲ ਸਮਝਾਈਆ। ਮੈਨੂੰ ਵੇਖ ਪਾਰਬਤੀ ਕੁਰਲਾਈ, ਭੋਲੇ ਨਾਥ ਰਹੀ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੈਂ ਹੱਥ ਕਿਸੇ ਨਾ ਆਈ, ਦੂਰ ਦੁਰਾਡੀ ਬੈਠੀ ਮੁਖ ਛੁਪਾਈਆ। ਕੋਟਨ ਕੋਟ ਪੌਂਦੇ ਗਏ ਦੁਹਾਈ, ਨੇਤਰ ਨੈਣਾਂ ਨੀਰ ਵਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਬਣ ਕੇ ਗਏ ਰਾਹੀ, ਪਾਂਧੀ ਹੋ ਕੇ ਪੰਧ ਮੁਕਾਈਆ। ਲੇਖਾ ਲਿਖਦੇ ਗਏ ਕਲਮ ਸ਼ਾਹੀ, ਸ਼ਾਕਰ ਹੋ ਕੇ ਹੁਕਮ ਮਨਾਈਆ। ਸ਼ਹਾਦਤ ਦੇਂਦੇ ਗਏ ਗਵਾਹੀ, ਆਪਣਾ ਸੰਗ ਨਿਭਾਈਆ। ਪ੍ਰਭ ਪਤਿਪਰਮੇਸ਼ਵਰ ਮੈਨੂੰ ਹੁਕਮ ਦਿਤਾ ਨਾ ਸੱਚੇ ਮਾਹੀ, ਧੁਰ ਫ਼ਰਮਾਣਾ ਇਕ ਜਣਾਈਆ। ਮੈਂ ਕਦਮ ਨਾ ਚਲੀ ਰਾਈ, ਆਪਣੀ ਆਪ ਨਾ ਲਈ ਅੰਗੜਾਈਆ। ਜਿਸ ਵੇਲੇ ਗੋਬਿੰਦ ਬੂਟਾ ਪੁਟਿਆ ਕਾਹੀ, ਅੰਤਰ ਆਤਮ ਧਿਆਨ ਲਗਾਈਆ। ਮੈਂ ਚਲਾਂ ਤੇਰੀ ਰਜਾਈ, ਰਹਿਮਤ ਤੇਰੇ ਹੱਥ ਵਡਿਆਈਆ। ਮੇਰੀ ਆਸਾ ਦੂਰ ਦੁਰਾਡੀ ਨੇੜੇ ਆਈ, ਆਪਣਾ ਹਾਲ ਰਹੀ ਜਣਾਈਆ। ਸੁਣ ਸਾਹਿਬ ਸਚ ਗੋਸਾਈਂ, ਗਹਿਰ ਗੰਭੀਰ ਤੇਰੀ ਸ਼ਰਨਾਈਆ। ਸਚ ਨਈਆ ਦੇਣੀ ਵਖਾਈ, ਜਿਸ ਨੌਕਾ ਦੀ ਘਾੜਤ ਨਾ ਕਿਸੇ ਘੜਾਈਆ। ਜੋ ਜੁਲਾਹੇ ਕਬੀਰ ਹੱਥ ਨਾ ਆਈ, ਗੰਗਾ ਧਾਰ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਸਦਾ ਆਪ ਸਹਾਈਆ। ਨਈਆ ਕਹੇ ਮੈਨੂੰ ਲੱਭਦੇ ਗਏ ਪੀਰ ਫ਼ਕੀਰ, ਫ਼ਿਕਰਾਂ ਵਿਚ ਮਰੀ ਲੋਕਾਈਆ।

❋

❋

ਸ਼ਾਹ ਸੁਲਤਾਨ ਹੋ ਦਿਲਗੀਰ, ਦਿਲ ਦੀ ਆਸਾ ਪੂਰ ਨਾ ਕਿਸੇ ਕਰਾਈਆ। ਮੈਂ ਹੱਥ ਨਾ ਆਈ ਚਾਰ ਕੁੰਟ ਅਖ਼ੀਰ, ਦਹਿ ਦਿਸ਼ਾ ਸਮਝ ਕਿਸੇ ਨਾ ਪਾਈਆ। ਮੈਨੂੰ ਤੱਕਦੇ ਰਹੇ ਲਾ ਨਜ਼ੀਰ, ਨੇਤਰ ਨੈਣ ਅੱਖ ਖੁਲ੍ਹਾਈਆ। ਮੇਰੀ ਨਜ਼ਰ ਨਾ ਆਈ ਤਸਵੀਰ, ਸ਼ਨਾਖ਼ਤ ਸਕੇ ਨਾ ਕੋਇ ਕਰਾਈਆ। ਕੰਢੇ ਮਿਲਿਆ ਨਾ ਕੋਇ ਮਾਹੀਗੀਰ, ਮੁਹੱਬਤ ਜ਼ੰਜੀਰ ਲਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਖੇਲ ਰਚਾਈਆ। ਨਈਆ ਕਹੇ ਮੈਂ ਨੌਕਾ ਹੋਈ, ਨਵ ਨੌ ਚਾਰ ਵੇਖ ਵਖਾਈਆ। ਸਚ ਦਵਾਰ ਸੁਣੀ ਅਰਜ਼ੋਈ, ਗੁਰ ਗੁਰ ਨਾਦ ਵਜਾਈਆ। ਆਲਸ ਨਿੰਦਰਾ ਵਿਚੋਂ ਉਠੀ ਸੋਈ, ਸੋਹਣਾ ਰੂਪ ਵਟਾਈਆ। ਮੇਰਾ ਭੇਵ ਨਾ ਜਾਣੇ ਕੋਈ, ਕਹਿਣ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਸੰਦੇਸਾ ਕਬੀਰ ਨੇ ਇਕ ਵਾਰ ਦੱਸਿਆ ਲੋਈ, ਬਿਨ ਲਹਿਣਉਂ ਲਹਿਣਾ ਦਿਤਾ ਜਣਾਈਆ। ਜਿਸ ਮੇਰਾ ਪ੍ਰਭ ਕਿਰਪਾ ਕਰ ਕੇ ਦੇਵੇ ਦਰਗਾਹ ਢੋਈ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਤਿਨ੍ਹਾਂ ਜੋਗੀ ਧੁਰ ਦੀ ਨਈਆ ਹੋਈ, ਜਿਸ ਉਪਰ ਚੜ੍ਹ ਕੇ ਪਿਛੇ ਪਰਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਨਈਆ ਕਹੇ ਮੈਂ ਨੌਕਾ ਏਕ, ਆਦਿ ਜੁਗਾਦਿ ਸੇਵ ਕਮਾਈਆ। ਜਨ ਭਗਤਾਂ ਕੀਤਾ ਧੁਰ ਦਾ ਹੇਤ, ਬਣ ਹਿਤਕਾਰੀ ਫੇਰਾ ਪਾਈਆ। ਮੈਨੂੰ ਲੱਭਦੇ ਗਏ ਮੁੱਲਾਂ ਸ਼ੇਖ਼, ਸ਼ੇਖ਼ੀ ਆਪਣੇ ਨਾਲ ਰਲਾਈਆ। ਮੇਰਾ ਕਿਸੇ ਨਾ ਆਇਆ ਭੇਤ, ਪੜਦਾ ਸਕੇ ਨਾ ਕੋਇ ਉਠਾਈਆ। ਮੈਂ ਕਦੇ ਨਾ ਚਲਾਂ ਬਾਲੂ ਰੇਤ, ਸਚ ਸਰੋਵਰ ਆਪਣੀ ਤਾਰੀ ਲਾਈਆ। ਕਲਜੁਗ ਅੰਤਮ ਵੇਖਣ ਆਈ ਖੇਡ, ਸੋਹਣਾ ਮਨ ਮੋਹਣਾ ਰੂਪ ਵਟਾਈਆ। ਮੈਨੂੰ ਨਾਲ ਲੈ ਕੇ ਆਇਆ ਜਿਸ ਖੇਲ ਰਚਾਇਆ ਮਹੀਨਾ ਜੇਠ, ਅਗਨੀ ਤਪਸ਼ ਨਾ ਕੋਇ ਤਪਾਈਆ। ਮੈਂ ਸਾਇਆ ਸੱਚੀ ਬੈਠੀ ਹੇਠ, ਸੁਖ ਸਾਂਤਕ ਰੂਪ ਵਟਾਈਆ। ਜਨ ਭਗਤਾਂ ਵੇਖਾਂ ਲੇਖ, ਜਿਨ੍ਹਾਂ ਲਿਖਾਰਾ ਬਣਿਆ ਬੇਪਰਵਾਹੀਆ। ਦਰਸ ਦਖਾਏ ਨੇਤਨ ਨੇਤ, ਨਿਜ ਨੇਤਰ ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਕਰ ਕੇ ਹੇਤ, ਹਿਤ ਸੋਹਣਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨਈਆ ਕਹੇ ਮੇਰਾ ਨੌਕਾ ਨਾਉਂ, ਨਰ ਨਿਰੰਕਾਰ ਦਏ ਵਡਿਆਈਆ। ਮੈਂ ਜਨ ਭਗਤਾਂ ਪਕੜਾਂ ਬਾਂਹੋਂ, ਹਰਿਜਨ ਸਾਚੇ ਲਵਾਂ ਉਠਾਈਆ। ਲੱਭਦੀ ਫਿਰਾਂ ਘਰ ਘਰ ਢੂੰਡਾਂ ਗਾਉਂ ਗਾਉਂ, ਦਰ ਦਰ ਆਪਣੀ ਅਲਖ ਜਗਾਈਆ। ਜਿਨ੍ਹਾਂ ਮਿਲਿਆ ਮੇਰਾ ਸਾਹਿਬ ਸੱਚਾ ਸ਼ਹਿਨਸ਼ਾਹੋ, ਸ਼ਾਹ ਪਾਤਸ਼ਾਹ ਬੈਠਾ ਸੀਸ ਹੱਥ ਟਿਕਾਈਆ। ਤਿਨ੍ਹਾਂ ਨਿਉਂ ਨਿਉਂ ਲਾਗਾਂ ਪਾਓ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੱਚਾ ਸੰਗ ਬਣਾਈਆ। ਨਈਆ ਕਹੇ ਮੈਨੂੰ ਨੌਕਾ ਕਹਿੰਦੇ ਬੇੜੀ, ਬੇੜਾ ਭਗਤਾਂ ਪਾਰ ਕਰਾਈਆ। ਮੈਂ ਵੇਖਣ ਆਈ ਗੁਰਮੁਖ ਸਖੀ ਕਿਹੜੀ, ਜੋ ਅੰਤਰ ਹਿਰਦੇ ਬੈਠੀ ਧਿਆਨ ਲਗਾਈਆ। ਜਿਸ ਦਾ ਨਾਤਾ ਤੁਟਣਾ ਪੰਜ ਤਤ ਕਾਇਆ ਢੇਰੀ, ਖ਼ਾਕੀ ਖ਼ਾਕ ਨਾ ਕੋਇ ਸਮਾਈਆ। ਜਿਨ੍ਹਾਂ ਨਾਲ ਸ੍ਰੀ ਭਗਵਾਨ ਨਾ ਕਰਨੀ ਹੇਰੀ ਫੇਰੀ, ਕੂੜੀ ਕਿਰਿਆ ਪੰਧ ਮੁਕਾਈਆ। ਜਿਨ੍ਹਾਂ ਉਤੇ ਕਲਜੁਗ ਕਾਲ ਨਾ ਝੁੱਲਣੀ ਅੰਧੇਰੀ, ਅੰਮ੍ਰਿਤ ਮੇਘ ਇਕ ਬਰਸਾਈਆ। ਜਿਨ੍ਹਾਂ ਦੀ ਜੜ ਏਥੇ ਓਥੇ ਨਾ ਕਿਸੇ ਉਖੇੜੀ, ਬੂਟਾ ਲਾਇਆ ਬੇਪਰਵਾਹੀਆ। ਮੈਂ ਓਨ੍ਹਾਂ ਦੀ ਬਣ ਕੇ ਰਹਾਂ ਚੇਰੀ, ਸੇਵਕ ਹੋ ਕੇ ਸੇਵ ਕਮਾਈਆ। ਉਹ ਗੁਰਮੁਖ ਕਦੇ ਨਾ ਲਾਵਣ ਦੇਰੀ, ਸਦ ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਮੇਰਾ ਧੁਰ ਦਾ ਮੇਲ ਮਿਲਾਈਆ। ਨਈਆ ਨੌਕਾ ਕਹੇ ਮੈਂ ਗਾਵਾਂ ਢੋਲਾ, ਧੁਰ ਦਾ ਰਾਗ ਅਲਾਈਆ। ਜਨ ਭਗਤਾਂ ਵੇਖਿਆ ਚੁੱਕਿਆ ਪੜਦਾ ਉਹਲਾ, ਦਵੈਤੀ ਰੂਪ ਨਜ਼ਰ ਨਾ ਆਈਆ। ਸਾਹਿਬ ਸਤਿਗੁਰ ਦੀਨ ਦਿਆਲ ਬਣਿਆ ਵਿਚ ਵਿਚੋਲਾ, ਸੌਹਰੇ ਪੇਈਏ ਇਕੋ ਘਰ ਬਣਾਈਆ। ਪਰੇਮ ਪ੍ਰੀਤੀ ਅੰਤਰ ਲੱਗਾ ਸਾਚਾ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਬਦਲੇ ਆਪਣਾ ਚੋਲਾ, ਚੋਲੀ ਇਕੋ ਰੰਗ ਵਖਾਈਆ। ਦਰ ਦਰਵੇਸ਼ ਹੋ ਕੇ ਬਣਿਆ ਗੋਲਾ, ਠਾਕਰ ਸੇਵਕ ਰੂਪ ਵਟਾਈਆ। ਆਤਮ ਸੇਜ ਸੁਹਾਏ ਸਚ ਖਟੋਲਾ, ਖਟੀਆ ਨਜ਼ਰ ਕਿਸੇ ਨਾ ਆਈਆ। ਓਥੇ ਕੋਈ ਨਾ ਪਾਵੇ ਰੌਲਾ, ਰਸਨਾ ਜਿਹਵਾ ਨਾ ਕੋਇ ਦੁਹਾਈਆ। ਸਾਚਾ ਤੋਲ ਇਕੋ ਤੋਲਾ, ਤੋਲਣਹਾਰੇ ਦਇਆ ਕਮਾਈਆ। ਸਚ ਕਿਨਾਰਾ ਇਕ ਅਡੋਲਾ, ਦੋ ਜਹਾਨਾਂ ਡੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੰਗੀ ਸਾਥੀ ਰਿਹਾ ਬਣਾਈਆ। ਨਈਆ ਨੌਕਾ ਕਹੇ ਮੈਨੂੰ ਚੜ੍ਹਿਆ ਚਾਅ, ਘਰ ਵੱਜੀ ਇਕ ਵਧਾਈਆ। ਸੋ ਵੇਲਾ ਵਕਤ ਗਿਆ ਆ, ਥਿਤ ਵਾਰ ਖ਼ੁਸ਼ੀ ਮਨਾਈਆ। ਘੜੀ ਘੜਿਆਲ ਰਹੀ ਖੜਕਾ, ਖਟਕਾ ਪਿਛਲਾ ਰਹੀ ਚੁਕਾਈਆ। ਗੁਰ ਅਵਤਾਰ ਬਣਨ ਗਵਾਹ, ਪੀਰ ਪੈਗ਼ੰਬਰ ਸ਼ਹਾਦਤ ਦੇਣ ਭੁਗਤਾਈਆ। ਪੁਰਖ ਅਬਿਨਾਸ਼ੀ ਬਣ ਮਲਾਹ, ਬੇੜਾ ਆਪਣੇ ਹੱਥ ਰਖਾਈਆ। ਭਗਤ ਭਗਵਾਨ ਲਏ ਚੜ੍ਹਾ, ਫੜ ਬਾਂਹੋਂ ਉਪਰ ਟਿਕਾਈਆ। ਸਾਚੀ ਸਿਖਿਆ ਦਏ ਸੁਣਾ, ਧੁਰ ਦਾ ਢੋਲਾ ਰਾਗ ਅਲਾਈਆ। ਸ਼ਬਦ ਅਗੰਮੀ ਜਪਣਾ ਨਾਂ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਈਆ ਨੌਕਾ ਕਹੇ ਮੈਂ ਗੁਰਮੁਖ ਵੇਖਾਂ ਚੜ੍ਹਦੇ, ਚਰਨ ਕਵਲ ਇਕ ਉਠਾਈਆ। ਸੋਹੰ ਢੋਲਾ ਵੇਖਾਂ ਪੜ੍ਹਦੇ, ਪਤਿਪਰਮੇਸ਼ਵਰ ਨਾਮ ਅਲਾਈਆ। ਪਰੇਮ ਪ੍ਰੀਤੀ ਵੇਖਾਂ ਕਰਦੇ, ਨਾਤਾ ਜੋੜ ਸੱਚੇ ਮਾਹੀਆ। ਕੰਤ ਸੁਹਾਗੀ ਵੇਖਾਂ ਵਰਦੇ, ਸਤਿ ਸਰੂਪ ਫੇਰਾ ਪਾਈਆ। ਜੀਂਵਦਿਆਂ ਜਗ ਵੇਖਾਂ ਮਰਦੇ, ਮਰ ਜੀਵਤ ਰੂਪ ਵਟਾਈਆ । ਸਾਚੀ ਤਰਨੀ ਵੇਖਾਂ ਤਰਦੇ, ਤਾਰਨਹਾਰਾ ਜਿਨ੍ਹਾਂ ਇਕੋ ਨਜ਼ਰੀ ਆਈਆ। ਸਚ ਦਵਾਰੇ ਵੇਖਾਂ ਖੜਦੇ, ਕੂੜੀ ਕਿਰਿਆ ਡੇਰਾ ਢਾਹੀਆ। ਸਾਚੇ ਮੰਦਰ ਵੇਖਾਂ ਵੜਦੇ, ਬੰਦ ਕਿਵਾੜੀ ਕੁੰਡਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ । ਨਈਆ ਨੌਕਾ ਕਹੇ ਮੇਰੀ ਸੇਵਾ ਅਪਾਰ, ਅਪਰੰਪਰ ਪ੍ਰਭੂ ਆਪ ਲਗਾਈਆ। ਮੈਂ ਸਚ ਦਵਾਰਾ ਦੇਵਾਂ ਵਖਾਲ, ਵੇਖ ਵੇਖ ਖ਼ੁਸ਼ੀ ਮਨਾਈਆ। ਮੈਂ ਪਾਰ ਉਤਾਰਾਂ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਸਚ ਦਵਾਰੇ ਦਵਾਂ ਬਹਾਲ, ਜਿਸ ਗ੍ਰਹਿ ਵਸੇ ਬੇਪਰਵਾਹੀਆ। ਕਲਜੁਗ ਅੰਤ ਪਿਛਲਾ ਦੇਵਾਂ ਅਹਿਵਾਲ, ਹਾਲ ਅਗਲਾ ਆਪਣੇ ਨਾਲ ਮਿਲਾਈਆ। ਇਹੋ ਗੋਬਿੰਦ ਦਾ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਕਿਰਪਾ ਕਰੀ ਦੀਨ ਦਿਆਲ, ਦਇਆਨਿਧ ਹੋ ਸਹਾਈਆ। ਭਗਤ ਸੁਹੇਲੇ ਲਏ ਉਠਾਲ, ਫੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਨਈਆ ਦਿਤੇ ਚੜ੍ਹਾਈਆ। ਨਈਆ ਨੌਕਾ ਹੋਈ ਖ਼ੁਸ਼, ਖ਼ੁਸ਼ੀਆਂ ਰਾਗ ਅਲਾਈਆ। ਪੁਰਖ ਅਕਾਲ ਮਾਣ ਦਿਤਾ ਗੋਬਿੰਦ ਪੁੱਤ, ਗੋਬਿੰਦ ਪੁੱਤ ਗੁਰਮੁਖ ਮੇਰੇ ਨਾਲ ਮਿਲਾਈਆ। ਮੇਰੀ ਸੋਹਣੀ ਸੁਹੰਜਣੀ ਮੌਲੀ ਰੁੱਤ, ਰੁੱਤ ਰੁੱਤੜੀ ਇਕ ਮਹਿਕਾਈਆ। ਮੈਂ ਵਾਹੋ ਦਾਹੀ ਚਲਾਂ ਲੋਕਮਾਤ ਚੁੱਪ, ਮੇਰੀ ਆਵਾਜ਼ ਸੁਣਨ ਕਿਸੇ ਨਾ ਪਾਈਆ। ਮੰਝਧਾਰ ਪਾਰ ਕਰਾਵਾਂ ਅੰਧੇਰਾ ਘੁੱਪ, ਡੂੰਘੀ

❋

❋

ਭਵਰੀ ਡੇਰਾ ਢਾਹੀਆ। ਓਸ ਦਵਾਰ ਦਾ ਕਰਾਂ ਰੁਖ਼, ਜਿਸ ਦਵਾਰੇ ਮਨੁਖ ਨਜ਼ਰ ਕੋਇ ਨਾ ਆਈਆ। ਇਕੋ ਬੈਠਾ ਪਾਰਬ੍ਰਹਮ ਅਬਿਨਾਸ਼ੀ ਅਚੁਤ, ਸਤਿ ਸਤਿਵਾਦੀ ਸੋਭਾ ਪਾਈਆ। ਉਸ ਦੀ ਗੋਦੀ ਗੁਰਮੁਖ ਸਾਚੇ ਦੇਵਾਂ ਸੁੱਟ, ਪੂਰਬ ਵਿਛੜੇ ਮੇਲ ਮਿਲਾਈਆ। ਉਹ ਕਿਰਪਾ ਨਿਧਾਨ ਗਲਵਕੜੀ ਪਾਏ ਘੁੱਟ, ਪਿਛਲਾ ਦੁਖੜਾ ਸਰਬ ਗਵਾਈਆ। ਨਿਰਗੁਣ ਹੋ ਕੇ ਲਏ ਪੁਛ, ਬਿਨ ਰਸਨਾ ਜਿਹਵਾ ਆਪਣਾ ਨਾਦ ਜਣਾਈਆ। ਲੋਕਮਾਤ ਕਿਉਂ ਬੈਠੇ ਰਹੇ ਲੁਕ, ਆਪਣਾ ਮੁਖ ਛੁਪਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮਿਲਣ ਦੀ ਮੈਨੂੰ ਭੁੱਖ, ਤ੍ਰਿਸਨਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਲੇਖੇ ਪਾਈਆ। ਨਈਆ ਕਹੇ ਮੈਂ ਪਾਰ ਕਰਾਵਾਂ ਪੂਰ, ਨੌਕਾ ਹੋ ਕੇ ਸੇਵ ਕਮਾਈਆ। ਜਨ ਭਗਤਾਂ ਪਰਮਾਤਮ ਮਿਲੇ ਹਜ਼ੂਰ, ਹਜ਼ਰਤ ਹੋ ਕੇ ਦਰਸ ਦਿਖਾਈਆ। ਏਨ੍ਹਾਂ ਦੋਹਾਂ ਮਿਲ ਕੇ ਮੈਂ ਹੋਵਾਂ ਮਸ਼ਹੂਰ, ਮੇਰੇ ਨਾਮ ਮਿਲੇ ਵਡਿਆਈਆ। ਮੇਰੇ ਸਾਹਿਬ ਦਾ ਆਦਿ ਜੁਗਾਦੀ ਸਚ ਦਸਤੂਰ, ਹੁਕਮੇ ਅੰਦਰ ਖੇਲ ਖਿਲਾਈਆ। ਓਨ੍ਹਾਂ ਮਿਲਦਾ ਆਦਿ ਜੁਗਾਦਿ ਜ਼ਰੂਰ, ਜੋ ਸ਼ਰਅ ਵਿਚੋਂ ਆਪਣੀ ਸ਼ਰਅ ਬੈਠੇ ਬਦਲਾਈਆ। ਕਰ ਕਿਰਪਾ ਪੂਰਬ ਬਖ਼ਸ਼ੇ ਸਰਬ ਕਸੂਰ, ਕਸਮ ਨਾਲ ਮੈਂ ਨਿਮਾਣੀ ਹੋ ਕੇ ਰਹੀ ਸੁਣਾਈਆ। ਜਿਨ੍ਹਾਂ ਮਿਲਾਏ ਆਪਣੇ ਨੂਰ, ਸੋ ਨੂਰ ਓਹੋ ਨਜ਼ਰੀ ਆਈਆ। ਜਿਸ ਨੂਰ ਵਿਚੋਂ ਝਲਕ ਦਿਤੀ ਕੋਹਤੂਰ, ਮੂਸਾ ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਘਰ ਬਹਾਈਆ। ਨਈਆ ਕਹੇ ਮੈਂ ਸੁਖ਼ਨ ਸੱਚਾ ਕਹਿਣਾ, ਸੁਖ਼ਨ ਵਾਲੀ ਬਾਤ ਰਹੀ ਨਾ ਕੋਈ ਸੁਣਾਈਆ। ਜਨ ਭਗਤੋ ਪ੍ਰਭ ਚਰਨ ਕਵਲ ਸਦਾ ਬਹਿਣਾ, ਬੈਠਿਆਂ ਹੋਏ ਨਾ ਕਦੇ ਜੁਦਾਈਆ। ਦਰਸਨ ਵੇਖਣਾ ਓਸ ਦੇ ਨੈਣਾਂ, ਆਪਣੇ ਨੈਣ ਨਾ ਕੋਇ ਵਡਿਆਈਆ। ਚਰਨ ਕਦਮਾਂ ਕਵਲਾਂ ਉਤੇ ਢਹਿਣਾ, ਮਾਣ ਅਭਿਮਾਨ ਦੋਵੇਂ ਦੇਣੇ ਤਜਾਈਆ। ਸਚ ਪਰੇਮ ਪਿਆਰ ਪ੍ਰੀਤੀ ਅੰਦਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਕਹਿਣਾ, ਰਸਨਾ ਕਹਿਣ ਨਾਲ ਅਗਲਾ ਪਿਛਲਾ ਪਿਛਲਾ ਅਗਲਾ ਵਿਚਲਾ ਲੇਖਾ ਦਏ ਚੁਕਾਈਆ।

ਨਈਆ ਕਹੇ ਮੈਨੂੰ ਮਿਲੀ ਉਹ ਚਿਠੀ, ਜਿਸ ਦਾ ਅੱਖਰ ਨਜ਼ਰ ਕਿਸੇ ਨਾ ਆਈਆ। ਵਿਚੋਂ ਹੁਕਮ ਮਿਲਿਆ ਬਣ ਕੇ ਆਵੀਂ ਨਿੱਕੀ, ਧੁਰ ਫ਼ਰਮਾਣ ਇਕ ਸਮਝਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਚੜ੍ਹੌਣੇ ਛੋਟੀ ਸਿਖੀ, ਸੋਹਣੀ ਸੇਵ ਕਮਾਈਆ। ਬਿਨ ਗੋਬਿੰਦ ਤੋਂ ਸਮਝ ਨਾ ਸਕੇ ਇਕੀ, ਏਕੰਕਾਰ ਦਏ ਵਡਿਆਈਆ। ਮੈਂ ਅੰਦਰੋਂ ਬਾਹਰੋਂ ਸਚ ਸਫ਼ੈਦੀ ਧਾਰ ਚਿਟੀ, ਦੂਜਾ ਰੰਗ ਨਾ ਕੋਇ ਰੰਗਾਈਆ। ਮੇਰੀ ਸਚ ਸਤਿ ਦੀ ਬੋਲੀ ਮਿਠੀ, ਸਤਿ ਸਤਿਵਾਦੀ ਆਪ ਸਮਝਾਈਆ। ਮੇਰੀ ਖੇਲ ਸਦਾ ਅਨਡਿਠੀ, ਅਨਡਿਠੜੀ ਕਾਰ ਕਮਾਈਆ। ਮੈਂ ਚਲ ਕੇ ਆਈ ਓਸੇ ਮਿਤੀ, ਜਿਸ ਦਾ ਹਾਲ ਮਿੱਤਰ ਪਿਆਰਾ ਗਿਆ ਲਿਖਾਈਆ। ਮੈਂ ਨੇਤਰ ਵੇਖਿਆ ਮੈਨੂੰ ਓਹੋ ਧਾਰ ਦਿਸੀ, ਜੋ ਭਗਤ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਨੌਕਾ ਕਹੇ ਮੈਂ ਪੜ੍ਹਿਆ ਸੰਦੇਸ, ਮੇਰਾ ਅੰਤਰ ਲਏ ਅੰਗੜਾਈਆ। ਹੁਕਮ ਦਿਤਾ ਇਕ ਨਰੇਸ਼, ਨਰ ਨਰਾਇਣ ਦਿਤਾ ਸਮਝਾਈਆ। ਉਠ ਆਪਣੇ ਨੇਤਰ ਪੇਖ, ਲੋਚਣ ਇਕ ਖੁਲ੍ਹਾਈਆ।

❋

❋

ਸਾਚੇ ਸੱਜਣਾਂ ਨਾਲ ਕਰ ਹੇਤ, ਜਿਨ੍ਹਾਂ ਹਿਤਕਾਰੀ ਦਇਆ ਕਮਾਈਆ। ਆਪਣਾ ਆਪ ਕਰ ਭੇਟ, ਮਾਣ ਅਭਿਮਾਨ ਗਵਾਈਆ। ਜਗਤ ਜਹਾਨ ਬਣ ਕੇ ਖੇਵਟ ਖੇਟ, ਸਾਚੀ ਸੇਵ ਕਮਾਈਆ। ਧੰਨ ਦੌਲਤ ਭਰਾਂ ਖ਼ਜ਼ਾਨਾ ਤੇਰੀ ਜੇਬ, ਕੀਮਤ ਇਕੋ ਵਾਰ ਚੁਕਾਈਆ। ਸਾਚੇ ਸੰਤਾਂ ਨਾਲ ਨਾ ਕਰੀਂ ਫ਼ਰੇਬ, ਫ਼ੈਸਲਾ ਇਕੋ ਹੱਕ ਸੁਣਾਈਆ। ਦਰ ਦਰਵਾਜ਼ੇ ਜਾਣਾ ਬਣ ਨੇਕ, ਨੇਕੀ ਆਪਣੀ ਝੋਲੀ ਪਾਈਆ। ਜਿਨ੍ਹਾਂ ਬਖ਼ਸ਼ੀ ਸਾਚੀ ਟੇਕ, ਤਿਨ੍ਹਾਂ ਲੈ ਕੇ ਔਣਾ ਚਾਈਂ ਚਾਈਂਆ। ਚੱਪੂ ਤੇਰੇ ਅੰਦਰ ਵੜ ਕੇ ਸ਼ਬਦੀ ਲਾਏ ਦਸ ਦਸਮੇਸ਼, ਦਹਿ ਦਿਸ਼ਾ ਇਕੋ ਵਾਰ ਭਵਾਈਆ। ਮੈਂ ਵੇਖਾਂ ਸਦਾ ਹਮੇਸ਼, ਸਚਖੰਡ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਨਿੱਕੀ ਹੋ ਕੇ ਆਈ ਨਿਕੰਮੀ, ਇਕ ਧਿਆਨ ਲਗਾਈਆ। ਹੁਕਮੇ ਅੰਦਰ ਘਰ ਸਾਚੇ ਮੰਨੀ, ਮਨਸਾ ਮੋਹ ਮਿਟਾਈਆ। ਡੂੰਘੀ ਕੰਦਰ ਆਈ ਭੰਨੀ, ਆਪਣਾ ਪੰਧ ਮੁਕਾਈਆ। ਕਿਨਾਰਾ ਵੇਖਾਂ ਛੱਪਰ ਛੰਨੀ, ਸੋਹਣਾ ਰੰਗ ਸੁਹਾਈਆ। ਜਗਤ ਨੇਤਰ ਹੋ ਗਈ ਅੰਨ੍ਹੀਂ, ਭਗਤੀ ਅੱਖ ਖੁਲ੍ਹਾਈਆ । ਗੁਰਮੁਖ ਵੇਖਾਂ ਵੱਡਾ ਧਨੀ, ਮੇਰਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋਏ ਸਹਾਈਆ । ਨਈਆ ਕਹੇ ਮੈਂ ਆਈ ਭੱਜ, ਦੂਰ ਦੁਰਾਡਾ ਪੰਧ ਮੁਕਾਈਆ। ਭਗਤ ਸੁਹੇਲੇ ਰਹੀ ਸੱਦ, ਸੱਦਾ ਹੋਕਾ ਇਕ ਜਣਾਈਆ। ਕੋਟਨ ਕੋਟ ਸ਼ਾਹ ਸੁਲਤਾਨ ਏਥੋਂ ਗਏ ਲਦ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਸਚ ਦੱਸਾਂ ਜਿਸ ਵੇਲੇ ਤੰਦਵੇ ਤਾਰ ਕੱਟ ਲੱਜਿਆ ਰੱਖੀ ਗਜ, ਨਿਰਗੁਣ ਆਪਣਾ ਫੇਰਾ ਪਾਈਆ। ਓਸ ਵੇਲੇ ਸਾਚੀ ਧਾਰਾ ਚਰਨ ਕਵਲਾਂ ਹੇਠਾਂ ਗਈ ਸਜ, ਆਪਣੀ ਸੇਵ ਕਮਾਈਆ। ਨਿਰਗੁਣ ਰੂਪ ਉਪਰ ਬੈਠ ਪੁਰਖ ਸਮਰਥ, ਸਿਰ ਮੇਰੇ ਹੱਥ ਟਿਕਾਈਆ। ਮੇਰੀ ਖੋਲ੍ਹ ਅਗੰਮੀ ਅੱਖ, ਇਕੋ ਵਾਰ ਦਿਤਾ ਸਮਝਾਈਆ। ਕਲਜੁਗ ਅੰਤਮ ਤੇਰਾ ਲਹਿਣਾ ਦੇਵਾਂ ਹੱਕ, ਲੇਖਾ ਲੇਖੇ ਵਿਚੋਂ ਪੂਰ ਕਰਾਈਆ। ਭਗਤ ਸੁਹੇਲੇ ਨਾਲ ਰੱਖ, ਗੁਰ ਚੇਲੇ ਮੇਲ ਮਿਲਾਈਆ। ਤੇਰੇ ਉਤੇ ਬਹਿ ਕੇ ਮੇਰਾ ਢੋਲਾ ਗਾਵਣ ਜਸ, ਸੋਹਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਨਈਆ ਕਹੇ ਮੈਂ ਕੋਝੀ ਕਮਲੀ, ਪ੍ਰਭ ਸੱਚੇ ਮੇਰੀ ਬਣਤ ਬਣਾਈਆ। ਬੁਧਹੀਣ ਜਗਤ ਨਿਮਾਣੀ ਯਮਲੀ, ਗਹਿਰ ਗੰਭੀਰ ਸਾਚੀ ਸੇਵ ਕਮਾਈਆ। ਮੇਰੀ ਕੀਮਤ ਜਗਤ ਜਹਾਨ ਕੋਈ ਨਾ ਪਾਵੇ ਦਮੜੀ, ਪੈਸਾ ਧੇਲਾ ਸਕੇ ਨਾ ਕੋਇ ਚੁਕਾਈਆ। ਹੱਡ ਮਾਸ ਨਾ ਕੋਇ ਚਮੜੀ, ਕਾਠ ਘਾੜਤ ਨਾ ਕੋਇ ਘੜਾਈਆ। ਮਾਤ ਪਿਤ ਨਾ ਕੋਈ ਅਮੜੀ, ਭੱਯਾ ਭੈਣ ਨਾ ਕੋਇ ਵਡਿਆਈਆ। ਸ਼ਿਵਦਵਾਲੇ ਮੱਠ ਮਸੀਤ ਨਾ ਫਿਰਾਂ ਮੰਦਰੀਂ, ਗੁਰਦਵਾਰ ਨਾ ਫੇਰਾ ਪਾਈਆ। ਜੰਗਲ ਜੂਹ ਉਜਾੜ ਪਹਾੜ ਕਿਸੇ ਟਿੱਲੇ ਮਿਲਾਂ ਨਾ ਕੰਦਰੀਂ, ਤਟ ਕਿਨਾਰੇ ਰੋਵਣ ਦੇਣ ਦੁਹਾਈਆ। ਕਿਸੇ ਹੱਥ ਨਾ ਆਈ ਗੋਰਖ ਮਛੰਦਰੀ, ਕੰਨ ਪਾਟੇ ਨੇਤਰ ਨੈਣਾਂ ਨੀਰ ਵਹਾਈਆ। ਕੋਈ ਲੱਭ ਨਾ ਸਕਿਆ ਜਗਤ ਪਿਆਲਾ ਪਿਔਣਹਾਰਾ ਅਮਲੀ, ਢੂੰਡ ਥੱਕੀ ਸਰਬ ਲੋਕਾਈਆ। ਆਪਣਾ ਕਦਮ ਆਪਣਾ ਪੈਰ ਪ੍ਰਭ ਕਿਰਪਾ ਨਾਲ ਸੰਭਲੀ, ਡੂੰਘੇ ਖਾਤ ਨਾ ਕੋਇ ਟਿਕਾਈਆ। ਜੁਗ ਚੌਕੜੀ ਵੇਖਦੀ ਰਹੀ ਹੁੰਦੀ ਬਦਲੀ, ਬਦਲਾ ਮੁਕਦਾ ਰਿਹਾ ਥਾਉਂ ਥਾਈਂਆ। ਸਚ ਦੱਸਾਂ ਇਹੋ ਜਿਹਾ ਸ਼ਹਿਨਸ਼ਾਹ ਜੁਗ ਚੌਕੜੀ ਕੋਈ ਨਾ ਮਿਲਿਆ ਅਦਲੀ, ਜੋ ਸਚ ਅਦਾਲਤ ਇਕੋ ਇਕ ਲਗਾਈਆ। ਜਨ ਭਗਤਾਂ ਪਰੇਮ ਪਿਆਰ ਦੀ ਪਾ ਕੇ ਸੰਗਲੀ, ਸਗਲਾ ਸੰਗ ਤੁੜਾਈਆ। ਜੇ ਸੁਣਾਵੇ ਤੇ ਸੁਣਾਵੇ

❋

❋

ਕਹਾਣੀ ਅਗਲੀ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਹੁਕਮ ਦੇ ਕੇ ਸਚ ਦਵਾਰੇ ਸੱਦ ਲਈ, ਭੱਜੀ ਆਈ ਵਾਹੋ ਦਾਹੀਆ। ਮੈਂ ਇਕੋ ਪਾਰ ਕਿਨਾਰਾ ਹੱਦ ਲੱਭ ਲਈ, ਜਿਸ ਘਰ ਬੈਠਾ ਬੇਪਰਵਾਹੀਆ । ਗੁਰਮੁਖਾਂ ਸਚ ਸੰਦੇਸੇ ਦੇ ਸੱਦ ਰਹੀ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਨਈਆ ਕਹੇ ਮੈਂ ਨਿੱਕੀ ਵੱਡੀ, ਵੱਡੀ ਨਿੱਕੀ ਪ੍ਰਭ ਨੇ ਆਪ ਬਣਾਈਆ। ਮੈਂ ਭਗਤ ਦੁਆਰੇ ਆਈ ਸੱਦੀ, ਸਦ ਕੇ ਵਾਰੀ ਘੋਲੀ ਘੋਲ ਘੁਮਾਈਆ। ਗੁਰਮੁਖਾਂ ਗੁਰਸਿਖਾਂ ਭਾਰ ਉਠਾਵਾਂ ਆਪਣੇ ਸੀਸ ਸਾਢੇ ਤਿੰਨ ਹੱਥ ਕਾਇਆ ਮਾਟੀ ਹੱਡੀ, ਧੁਰ ਦੀ ਸੇਵਕ ਬਣ ਕੇ ਸੇਵ ਕਮਾਈਆ। ਜਿਨ੍ਹਾਂ ਪ੍ਰੀਤ ਪ੍ਰੀਤਮ ਨਾਲ ਲੱਗੀ, ਲਾਗਤ ਮੰਗਾਂ ਕੋਇ ਨਾ ਰਾਈਆ। ਏਸ ਉਡੀਕ ਵਿਚ ਲੰਘਦੀ ਜਾਏ ਬੀਸਵੀਂ ਸਦੀ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੱਦਾ ਦਿਤਾ ਚਾਈਂ ਚਾਈਂਆ। ਸ਼ਾਹ ਸੁਲਤਾਨ ਸ੍ਰੀ ਭਗਵਾਨ ਹੁਕਮੇ ਅੰਦਰ ਜਿਸ ਦੇ ਬੱਧੀ, ਬੰਦਨਾ ਕਰ ਸੀਸ ਨਿਵਾਈਆ। ਜਨ ਭਗਤਾਂ ਰੀਤ ਲੱਗੀ ਚੰਗੀ, ਮੰਦਰ ਮਸੀਤ ਬੈਠੇ ਤਜਾਈਆ। ਸ੍ਰੀ ਭਗਵਾਨ ਲਾਏ ਅੰਗੀ, ਅੰਗੀਕਾਰ ਅਖਵਾਈਆ। ਓਨ੍ਹਾਂ ਪਿਠ ਨਾ ਦਿਸੇ ਨੰਗੀ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਮੈਂ ਆਪ ਨਹੀਂ ਆਈ ਕੰਢੀ, ਕੰਢੀ ਵਾਲਾ ਹੁਕਮੇ ਅੰਦਰ ਰਿਹਾ ਭੁਆਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਬਹੁਰੰਗੀ, ਰੰਗ ਰੱਤਾ ਹੋ ਸਹਾਈਆ। ਅੱਜ ਦੀ ਘੜੀ ਸੁਲੱਖਣੀ ਵਾਰ ਥਿਤ ਚੰਗੀ, ਘੜੀ ਪਲ ਖ਼ੁਸ਼ੀਆਂ ਨਾਲ ਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਅੰਤਰ ਆਤਮ ਕੀਤੀ ਠੰਡੀ, ਪੂਰਬ ਜਨਮ ਦੀ ਟੁੱਟੀ ਗੰਢੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਸਿਖੀ ਵਿਚੋਂ ਸਮਝਾਈਆ।