੧੬ ਜੇਠ ੨੦੨੧ ਬਿਕ੍ਰਮੀ ਰਾਮ ਚੰਦ ਸ਼ੇਖਸਰ ਜੰਮੂ
ਹਰਿਜਨ ਬੋਲਣ ਸਚ ਜੈਕਾਰਾ, ਜੈ ਜੈ ਜੈਕਾਰ ਇਕ ਸੁਣਾਈਆ। ਜਗਤ ਜਹਾਨ ਛੁਟੇ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਲੱਖ ਚੁਰਾਸੀ ਨਾ ਰਹੇ ਪਿਆਰਾ, ਮਿਲੇ ਮੇਲ ਬੇਪਰਵਾਹੀਆ। ਨਾਤਾ ਤੁਟੇ ਕੂੜ ਕੁੜਿਆਰਾ, ਸਚ ਸੁਚ ਇਕੋ ਨਜ਼ਰੀ ਆਈਆ। ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਮਿਲੇ ਏਕੰਕਾਰਾ, ਇਕ ਇਕੱਲਾ ਸੱਚਾ ਮਾਹੀਆ। ਏਥੇ ਓਥੇ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਭਗਤ ਜਨ ਬੋਲਣ ਜੈਕਾਰ, ਧੁਰ ਦਾ ਨਾਅਰਾ ਇਕ ਲਗਾਈਆ। ਜਗਤ ਨਾਤਾ ਛੁਟੇ ਸੰਸਾਰ, ਸਗਲਾ ਸੰਗ ਤਜਾਈਆ। ਭਗਤ ਵਛਲ ਮਿਲੇ ਗਿਰਧਾਰ, ਗਿਰਵਰ ਆਪਣੀ ਗੋਦ ਟਿਕਾਈਆ। ਜਨਮ ਕਰਮ ਪ੍ਰਭ ਪਾਵੇ ਸਾਰ, ਵੇਖ ਵਖਾਵੇ ਚਾਈਂ ਚਾਈਂਆ। ਮਾਨਸ ਜਨਮ ਦਏ ਅਧਾਰ, ਅੰਤਰ ਆਤਮ ਪਰਮਾਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਹੋਏ ਆਪ ਸਹਾਈਆ। ਜੈ ਜੈਕਾਰ ਗਾਇਆ ਗੀਤ, ਹਰਿ ਕਰਤਾ ਆਪ ਜਣਾਈਆ। ਅਚਰਜ ਵੇਖੀ ਧੁਰ ਦੀ ਰੀਤ, ਰੀਤੀਵਾਨ ਰਿਹਾ ਸਮਝਾਈਆ। ਲਹਿਣਾ ਦੇਣਾ ਚੁੱਕਿਆ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਪਤਿਪਰਮੇਸ਼ਵਰ
❋
❋
ਮਿਲਿਆ ਇਕ ਅਤੀਤ, ਤ੍ਰੈਗੁਣ ਲੇਖਾ ਰਿਹਾ ਮੁਕਾਈਆ। ਸਚ ਸਤਿ ਬੰਧਾਏ ਪ੍ਰੀਤ, ਬਖ਼ਸ਼ੇ ਇਕ ਸਰਨਾਈਆ। ਧਾਮ ਜਣਾਏ ਧਰਮ ਅਨਡੀਠ, ਨਿਹਕਰਮੀ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਜੈਕਾਰਾ ਲਗਾ ਸਤਿ, ਸਤਿਗੁਰ ਦਏ ਵਡਿਆਈਆ। ਜਨ ਭਗਤਾਂ ਬਖ਼ਸ਼ੇ ਬ੍ਰਹਮ ਮਤ, ਵਿਦਿਆ ਬ੍ਰਹਮ ਪੜ੍ਹਾਈਆ। ਅੰਤਰ ਆਤਮ ਪਰੇਮ ਵਸ, ਵਸਲ ਇਕੋ ਇਕ ਕਰਾਈਆ। ਸ਼ਬਦ ਅਗੰਮੀ ਮਾਰਗ ਦੱਸ, ਰਹਿਬਰ ਬਣਿਆ ਨੂਰ ਖ਼ੁਦਾਈਆ। ਸਤਿ ਪਰਕਾਸ਼ ਕਰ ਸਮਰਥ, ਪ੍ਰਭ ਦੇਵੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਇਕ ਸੁਣਾਈਆ। ਸਾਚਾ ਸੋਹਲਾ ਸੁਣਿਆ ਜਗ, ਜੁਗ ਚੌਥੇ ਵੱਜੇ ਵਧਾਈਆ । ਗੁਰਮੁਖ ਗੁਰਸਿਖ ਸੰਤ ਸੁਹੇਲੇ ਰਹੇ ਹੱਸ, ਭਗਵਨ ਖ਼ੁਸ਼ੀ ਮਨਾਈਆ। ਧਰਮ ਦੁਆਰੇ ਧੁਰ ਦਾ ਜਸ, ਸਚ ਸਵਾਮੀ ਕਰੀ ਪੜ੍ਹਾਈਆ। ਪਿਛਲਾ ਪੰਧ ਮੁੱਕਿਆ ਨੱਠ ਨੱਠ, ਅਗਲਾ ਲੇਖਾ ਲੇਖੇ ਵਿਚੋਂ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਜੈਕਾਰਾ ਗਹਿਰ ਗੰਭੀਰ, ਇਕੋ ਇਕ ਸੁਣਾਇਆ। ਹਰਿਜਨ ਲਾਉਂਦਾ ਰਹੇ ਬਿਨ ਸਰੀਰ, ਪੰਜ ਤਤ ਨਾਤਾ ਤੋੜ ਤੁੜਾਇਆ । ਜਿਸ ਮੰਦਰ ਚੜ੍ਹ ਕੂਕੇ ਕਬੀਰ, ਗਹਿਰ ਗੰਭੀਰ ਅਲਾਇਆ। ਸੋ ਸਾਹਿਬ ਬੇਨਜ਼ੀਰ, ਨਿਰਵੈਰ ਵੇਸ ਵਟਾਇਆ। ਜਿਸ ਦੀ ਅਜਲ ਸਚ ਤਸਵੀਰ, ਦਸਤਗੀਰ ਨੂਰ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਇਆ। ਭਗਤ ਜੈਕਾਰਾ ਬੋਲਿਆ ਸੱਚ, ਸਚ ਮਿਲੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਤੱਕ, ਤਕਵਾ ਇਕ ਰਖਾਈਆ। ਗੁਰ ਅਵਤਾਰ ਗਾਉਂਦੇ ਜਸ, ਸੋਹਣਾ ਰਾਗ ਅਲਾਈਆ। ਪੀਰ ਪੈਗ਼ੰਬਰ ਕਹਿੰਦੇ ਹੱਕ, ਨਾਅਰਾ ਹੱਕ ਪਰਗਟਾਈਆ। ਬ੍ਰਹਿਮੰਡ ਖੰਡ ਵੇਖਣ ਰਵ ਸਸ, ਸੂਰਜ ਚੰਦ ਧਿਆਨ ਲਗਾਈਆ । ਪੁਰੀ ਲੋਅ ਅਕਾਸ਼ ਪਰਕਾਸ਼ ਚਰਨ ਕਵਲ ਟੇਕਣ ਮੱਥ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੱਖਰਾਂ ਨਾਲ ਗਾਵਣ ਜਸ, ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਚ ਸਰਨਾਈ ਰਹੇ ਢੱਠ, ਆਪਣਾ ਆਪ ਮਿਟਾਈਆ । ਦੋ ਜਹਾਨ ਅੰਦਰ ਬਾਹਰ ਇਕੋ ਨਾਮ ਰਹੇ ਰਟ, ਰੱਟਾ ਛੱਡਿਆ ਜਗਤ ਲੋਕਾਈਆ। ਲੋਕ ਪਰਲੋਕ ਚੌਦਾਂ ਖੋਲ੍ਹ ਹੱਟ, ਚੌਦਾਂ ਤਬਕ ਤਬਕ ਇਕ ਸਮਝਾਈਆ। ਸਾਰੇ ਕਹਿਣ ਉਚੀ ਕੂਕਣ ਆਦਿ ਜੁਗਾਦਿ ਕਿਸੇ ਦਾ ਚਲੇ ਨਾ ਕੋਈ ਵਸ, ਬੇਵਸ ਬੈਠੇ ਧਿਆਨ ਲਗਾਈਆ। ਜੋ ਕਿਛ ਕਰੇ ਸੋ ਕਰੇ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਰਿਖੀ ਮੁਨੀ ਜਗਤ ਤਪੀਸ਼ਰ ਰਾਹ ਰਹੇ ਤੱਕ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਰਿਖ ਮੁਨ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ । ਕਵਣ ਵੇਲਾ ਪ੍ਰਭ ਮਿਲੇ ਆ, ਪਤਿਪਰਮੇਸ਼ਵਰ ਬੇਪਰਵਾਹੀਆ। ਪਿਛਲਾ ਲਹਿਣਾ ਰਹੇ ਤਕਾ, ਅੰਤਰ ਆਤਮ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇ ਵਡਿਆਈ ਸਾਹਿਬ ਸਤਿਗੁਰ, ਜਨ ਭਗਤ ਧਿਆਨ ਲਗਾਈਆ । ਮੇਰਾ ਲੇਖਾ ਤੇਰੇ ਨਾਲ ਧੁਰ, ਧੁਰ ਮਸਤਕ ਖੋਜ ਖੁਜਾਈਆ। ਨਿਰਗੁਣ ਹੋ ਕੇ ਸਰਗੁਣ ਜੁੜ, ਜੋੜੀ ਧੁਰ ਦੀ ਲੈ ਬਣਾਈਆ। ਤੇਰਾ ਲੇਖਾ ਮੰਤਰ ਫੁਰ, ਫੁਰਨਾ ਇਕੋ ਦੇ ਸਮਝਾਈਆ। ਆਦਿ ਅੰਤ ਤੇਰੀ ਲੋੜ, ਸਦਾ ਸਦਾ ਸਦ ਤੇਰੀ ਆਸ ਰਖਾਈਆ। ਸਚ ਸਵਾਮੀ ਚੜ੍ਹ ਘੋੜ,
❋
❋
ਦੋ ਜਹਾਨਾਂ ਪੰਧ ਮੁਕਾਈਆ। ਨਿਰਗੁਣ ਹੋ ਕੇ ਨਿਰਵੈਰ ਬੌਹੜ, ਨਿਰਾਕਾਰ ਤੇਰੀ ਵਡਿਆਈਆ। ਜਗਤ ਅੰਧੇਰਾ ਵੇਖ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਪਾਉਂਦੇ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਦੇ ਵਡਿਆਈ ਪਿਛਲੇ ਮੀਤ, ਸਤਿ ਸਤਿਵਾਦੀ ਤੇਰੀ ਯਾਦ ਨਜ਼ਰੀ ਆਈਆ। ਤੇਰਾ ਗਾਉਂਦਾ ਰਿਹਾ ਗੀਤ, ਬਿਨ ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਤੇਰੇ ਪਰੇਮ ਪਿਆਰ ਅੰਦਰ ਬਣਿਆ ਰਿਹਾ ਠੰਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਤੇਰੀ ਮੰਨਦਾ ਰਿਹਾ ਰੀਤ, ਹੁਕਮ ਅੰਦਰ ਸੀਸ ਝੁਕਾਈਆ। ਤੂੰ ਸਾਹਿਬ ਕੀਤੀ ਬਖ਼ਸ਼ੀਸ਼, ਬਖ਼ਸ਼ਿਸ਼ ਮੇਰੀ ਝੋਲੀ ਪਾਈਆ। ਹੱਥ ਰੱਖ ਕੇ ਪੁਸ਼ਤ ਪਨਾਹ ਪੀਠ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ । ਧੁਰ ਦਾ ਲੇਖਾ ਲਾਉਂਣਾ ਭਰਿੰਗ, ਭਰਿੰਗੂ ਰਿਹਾ ਜਣਾਈਆ। ਤੇਰੇ ਨਾਮ ਵਜਾਈ ਕਿੰਗ, ਕਿੰਗਰਾ ਕਿੰਗਰਾ ਨਾਦ ਸੁਣਾਈਆ। ਤੂੰ ਦਾਤਾ ਦਾਨੀ ਗਹਿਰ ਗੰਭੀਰ ਸਾਗਰ ਸਿੰਧ, ਬੂੰਦ ਸਵਾਂਤੀ ਮੇਰੇ ਮੁਖ ਚੁਆਈਆ। ਮੈਂ ਸਮਾਧੀ ਅੰਦਰ ਬਣਿਆ ਤੇਰੀ ਬਿੰਦ, ਤਨ ਮਨ ਤੇਰੀ ਭੇਟ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਰਿੰਗੂ ਮਾਰੇ ਅੰਤਰ ਆਵਾਜ਼, ਨੇਤਰ ਨੈਣਾਂ ਨੀਰ ਵਹਾਈਆ । ਮੈਨੂੰ ਦੱਸ ਮੇਰੇ ਮਹਾਰਾਜ, ਮਹਿਬੂਬ ਕਿਉਂ ਬੈਠਾ ਮੁਖ ਛੁਪਾਈਆ। ਨਾ ਉਹ ਪੱਤਣ ਬੇੜਾ ਦਿਸੇ ਜਹਾਜ਼, ਨਈਆ ਨੌਕਾ ਨਜ਼ਰ ਕੋਇ ਨਾ ਆਈਆ । ਨਾ ਕੋਈ ਭਗਤਾਂ ਦਿਸੇ ਸਮਾਜ, ਸਗਲਾ ਸੰਗ ਨਾ ਕੋਇ ਵਖਾਈਆ। ਨਾ ਨਾਦ ਸੁਣੇ ਸਚ ਰਬਾਬ, ਤੰਦੀ ਤੰਦ ਸਿਤਾਰ ਨਾ ਕੋਇ ਹਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਦੇ ਦ੍ਰਿੜਾਈਆ। ਭਰਿੰਗੂ ਕਹੇ ਮੇਰੇ ਗ਼ਰੀਬ ਨਿਵਾਜ, ਦਰ ਤੇਰੇ ਅਰਜ਼ੋਈਆ । ਮੇਰੇ ਪੂਰਬ ਜਨਮ ਦਾ ਵੇਖ ਕਾਜ, ਕਰਤੇ ਤੇਰੇ ਹੱਥ ਵਡਿਆਈਆ। ਤੂੰ ਆਪਣੀ ਕਿਰਪਾ ਦਿਤੀ ਦਾਦ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਤ ਤੇਰਾ ਸਾਜਣ ਸਾਜ, ਸਾਚੀ ਸਿਖਿਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਭਰਿੰਗ ਕਹੇ ਮੇਰੇ ਭਗਵਾਨ, ਪਰਭਾਤੀ ਤੇਰੀ ਮੋਹੇ ਨਜ਼ਰੀ ਆਈਆ। ਬੇਸ਼ਕ ਤੇਰੀ ਕਿਰਪਾ ਮਿਲਿਆ ਦਾਨ, ਦਇਆਵਾਨ ਝੋਲੀ ਝਲਕ ਨਾਲ ਭਰਾਈਆ। ਮੈਂ ਕਰ ਲਿਆ ਪਰਵਾਨ, ਮਿਹਰਵਾਨ ਤੇਰੀ ਤੱਕ ਸਰਨਾਈਆ। ਤੂੰ ਹੌਲੀ ਚੁਪਕੇ ਫੇਰ ਦਿਤਾ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਜਨਮ ਕਰ ਕੇ ਆਵੇ ਨਾ ਕੋਈ ਪਹਿਚਾਨ, ਕਰਮ ਕਰ ਕੇ ਮਿਲੇ ਮਾਣ ਵਡਿਆਈਆ। ਨਿਰਗੁਣ ਹੋ ਕੇ ਦਰਸਨ ਦੇਵਾਂ ਆਣ, ਸਰਗੁਣ ਸਨਮੁਖ ਬਚਨ ਨਾ ਕੋਇ ਸੁਣਾਈਆ। ਧੁਰ ਸੰਦੇਸਾ ਦੇ ਫ਼ਰਮਾਣ, ਤੇਰਾ ਪੂਰਬ ਨਾਤਾ ਜੋੜ ਜੁੜਾਈਆ। ਤੂੰ ਬਣਿਆ ਰਹੇਂ ਅਨਜਾਣ, ਬਾਲੀ ਬੁੱਧ ਅਖਵਾਈਆ। ਕੂੜੀ ਕਿਰਿਆ ਸ੍ਰਿਸ਼ਟ ਸਬਾਈ ਮਾਣ, ਬਿਨ ਸ੍ਰੀ ਭਗਵਾਨ ਅੰਤ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਇਕੋ ਵਰਤੇ ਅੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਤਾ ਜੁੜੇ ਜੀਵ ਜੰਤ, ਮਾਨਸ ਮਾਨੁਖ ਸੋਭਾ ਪਾਈਆ। ਨਾਮ ਰਖਾਏ ਜਵਾਹਰ ਪੰਡਤ, ਬ੍ਰਾਹਮਣੀ ਗੋਦ ਸੁਹਾਈਆ। ਲੇਖਾ ਮੁੱਕੇ ਨਾ ਕਿਸੇ ਕੋਲੋਂ ਅੰਤ, ਅੰਤਸ਼ਕਰਨ ਖੋਜ ਨਾ ਕੋਇ ਖੁਜਾਈਆ। ਏਸੇ ਕਰ ਕੇ ਨੌ ਸਾਲ ਪਹਿਲੇ ਬਣਾਈ ਬਣਤ, ਲੇਖਾ ਤੇਰੇ ਘਰ ਪਹੁੰਚਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਦੇਵਣਹਾਰ ਵਡਿਆਈਆ। ਭਰਿੰਗੂ ਰੂਹ ਬਣੀ ਜਵਾਹਰ, ਮੋਤੀ ਮਾਣਕ ਵਿਚੋਂ ਪਰਗਟਾਈਆ। ਸ੍ਰਿਸ਼ਟ ਵਿਚੋਂ ਗਈ ਹਾਰ, ਚਾਰੋਂ ਕੁੰਟ ਦੁਹਾਈਆ। ਤਿੰਨਾਂ ਦਿਨਾਂ ਵਿਚ ਲੱਭਿਆ ਨਾ ਕੋਈ ਯਾਰ, ਸੱਜਣ ਸੰਗ ਨਾ ਕੋਇ ਵਖਾਈਆ। ਆਰ ਪਾਰ ਨਾ ਦਿਸੇ ਕਿਨਾਰ, ਮੰਝਧਾਰ ਨਾ ਕੋਇ ਲੰਘਾਈਆ। ਰਾਏ ਧਰਮ ਸੰਗ ਚਿਤਰ ਗੁਪਤ ਲੇਖਾ ਰਿਹਾ ਵਖਾਲ, ਪੜਦਾ ਉਹਲਾ ਆਪ ਉਠਾਈਆ। ਉਥੇ ਕੰਗਾਲਾਂ ਵਿਚੋਂ ਕੰਗਾਲ, ਧਨ ਦੌਲਤ ਨਜ਼ਰ ਕੋਇ ਨਾ ਆਈਆ। ਨੇਤਰ ਪੂੰਜਣ ਨੂੰ ਲੱਭੇ ਨਾ ਕੋਈ ਰੁਮਾਲ, ਦੁਖੀਆਂ ਦੁਖ ਨਾ ਕੋਇ ਵੰਡਾਈਆ। ਸਾਚਾ ਕਰੇ ਨਾ ਕੋਇ ਪਿਆਰ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਵੇਖ ਰੋਈ ਧਾਹਾਂ ਮਾਰ, ਊਚੀ ਕੂਕ ਕਾਗ ਵਾਂਗ ਕੁਰਲਾਈਆ। ਫੇਰ ਆਈ ਪਿਛਲੀ ਯਾਦ, ਜਨਮ ਭਰਿੰਗੂ ਵਾਲਾ ਰਿਹਾ ਸਤਾਈਆ। ਜਿਸ ਨੇ ਖੇਲ ਰਚਾਇਆ ਆਦਿ, ਸੋ ਬ੍ਰਹਿਮਾਦ ਵੇਖ ਵਖਾਈਆ। ਉਧਰੋਂ ਦੂਰ ਦੁਰਾਡਾ ਵੇਖ ਸਿੰਘ ਗੁਰਦਿਆਲ ਆਇਆ ਭਾਜ, ਸਚ ਸੰਦੇਸਾ ਇਕ ਜਣਾਈਆ। ਮੈਂ ਰਾਜਿਆਂ ਵਿਚੋਂ ਰਾਜ, ਬਲ ਰਾਜਾ ਰੂਪ ਵਟਾਈਆ। ਜਿਸ ਦਾ ਅੰਤ ਪ੍ਰਭੂ ਸੁਆਰਿਆ ਕਾਜ, ਘਰ ਸਾਚੇ ਦੇ ਵਡਿਆਈਆ। ਓਸ ਬਿਨਾ ਕਵਣ ਰੱਖੇ ਲਾਜ, ਅੱਗੇ ਪਿਛੇ ਲਏ ਤਰਾਈਆ। ਜਿਸ ਨੇ ਤੇਰਾ ਨਾਮ ਲਿਖਿਆ ਓਸ ਵਿਚ ਕਿਤਾਬ, ਜਿਹੜੀ ਕੁਤਬਖ਼ਾਨੇ ਨਾ ਵਿਚ ਬਣਾਈਆ। ਓਸ ਦਵਾਰੇ ਮੁਕਣਾ ਤੇਰਾ ਹਿਸਾਬ, ਬੇਬਾਕ ਲੇਖਾ ਦਏ ਕਰਾਈਆ। ਨਿਮਾਣਾ ਦਰਵੇਸ ਹੋ ਮੁਮਤਾਜ, ਮਮਨੂਨ ਹੋ ਕੇ ਸੀਸ ਨਿਵਾਈਆ। ਉਸ ਸਾਹਿਬ ਦਾ ਸਦਾ ਖੜਾ ਰਹੇ ਜਹਾਜ਼, ਡੁੱਬਦੇ ਰੁੜ੍ਹਦੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਕਹੇ ਆਤਮ ਮੈਨੂੰ ਆਈ ਹੋਸ਼, ਹਸਤੀ ਦਿਤੀ ਸਮਝਾਈਆ। ਜੋ ਆਦਿ ਜੁਗਾਦਿ ਬੈਠਾ ਰਿਹਾ ਖ਼ਾਮੋਸ਼, ਖ਼ੁਸ਼ੀਆਂ ਵਿਚ ਸੱਚਾ ਆਸਣ ਲਾਈਆ । ਮੇਰਾ ਓਸ ਨਾਲ ਕਾਹਦਾ ਰੋਸ, ਜੋ ਰੁਸਿਆਂ ਰਿਹਾ ਮਨਾਈਆ। ਮੈਂ ਛੱਡ ਕੇ ਕਾਇਆ ਮਾਟੀ ਤਨ ਪੋਸ਼, ਸੱਜਣਾਂ ਨਾਲੋਂ ਕੀਤੀ ਜੁਦਾਈਆ। ਏਥੇ ਮੇਰੀ ਚਲੇ ਨਾ ਕੋਈ ਸੋਚ, ਸਮਝ ਕੰਮ ਕਿਸੇ ਨਾ ਆਈਆ। ਮੈਂ ਕਰ ਕਰ ਥੱਕੀ ਖੋਜ, ਚਾਰੋਂ ਕੁੰਟ ਰਾਹ ਖਹਿੜਾ ਸਕੇ ਨਾ ਕੋਇ ਸਮਝਾਈਆ । ਜਗਤ ਜਹਾਨ ਕੂੜੀ ਦਿਸੀ ਮੌਜ, ਅੱਗੇ ਸੂਲਾਂ ਸੇਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਹੋਵੇ ਆਪ ਸਹਾਈਆ। ਆਤਮ ਕਹੇ ਮੈਂ ਭਰਿੰਗੂ ਪਿੰਡ, ਇੰਡ ਬ੍ਰਹਿਮੰਡ ਰੂਪ ਵਟਾਈਆ। ਤੂੰ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ । ਤੇਰੀ ਧਾਰ ਸਾਗਰ ਸਿੰਧ, ਅੰਮ੍ਰਿਤ ਰੂਪ ਵਟਾਈਆ। ਕੀ ਹੋਇਆ ਮੈਂ ਬਣਿਆ ਰਿਹਾ ਵਾਲੀ ਹਿੰਦ, ਹਿੰਦਵਾਇਣ ਅੱਗੇ ਨਾ ਕੋਇ ਸਹਾਈਆ । ਮੈਨੂੰ ਪਈ ਅਨੋਖੀ ਚਿੰਦ, ਚਿੰਤਾ ਸਕੇ ਨਾ ਕੋਇ ਗਵਾਈਆ। ਤੂੰ ਸ਼ਹਿਨਸ਼ਾਹ ਨਰਿੰਦ, ਬਖ਼ਸ਼ੰਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸਾਹਿਬ ਸਤਿਗੁਰ ਪੂਰਬ ਕਰਮ ਵਿਚਾਰ, ਆਪਣਾ ਲੇਖਾ ਦਏ ਜਣਾਈਆ। ਜਿਸ ਦਾ ਲੇਖ ਕਲਮ ਨਾਲ ਲਿਖ ਦਿਤਾ ਰਵਦਾਸ ਚਮਾਰ, ਧੁਰ ਦਾ ਸ਼ਬਦ ਜੋੜ ਜੁੜਾਈਆ। ਤਿਸ ਦੀ ਅੰਤ ਦੇਵਾਂ ਪੈਜ ਸੁਆਰ, ਫੜ ਬਾਹੋਂ ਗਲੇ ਲਗਾਈਆ। ਏਸੇ ਕਾਰਨ ਜਨ ਭਗਤ ਦਵਾਰੇ ਨਈਆ ਲੈ ਕੇ ਖੜਾ ਤਿਆਰ, ਸਚ ਸਈਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣੇ ਵਿਚੋਂ ਚੁਕਾਈਆ। ਜਿਸ ਦਾ ਲੇਖ ਲਿਖਿਆ ਗਿਆ ਪ੍ਰਭ ਸ਼ਬਦੀ ਧਾਰ, ਕਾਗ਼ਜ਼ ਸ਼ਾਹੀ ਕਲਮ ਮੇਲ ਮਿਲਾਈਆ ।
❋
❋
ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਅੰਤਮ ਉਤਰਨ ਪਾਰ, ਪਾਰਬ੍ਰਹਮ ਪ੍ਰਭ ਆਪੇ ਹੋਏ ਸਹਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਜਿਨ੍ਹਾਂ ਬੋਲਿਆਂ ਸਤਿ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਜਿਸ ਦਵਾਰੇ ਅੰਦਰ ਤੁਹਾਨੂੰ ਦੇਵੇ ਵਾੜ, ਓਸ ਦਵਾਰੇ ਦੇ ਦਰ ਤੇ ਸ਼ਾਹ ਸੁਲਤਾਨਾਂ ਦਏ ਬਹਾਈਆ। ਕਿਉਂ ਓਨ੍ਹਾਂ ਜਗਤ ਨਹੀਂ ਕਰਿਆ ਪਿਆਰ, ਪਿਛਲੀ ਭਗਤੀ ਨਾਲ ਤਰਾਈਆ। ਇਹ ਲੇਖਾ ਪਹਿਲੋਂ ਲਿਖ ਕੇ ਰੱਖਿਆ ਆਪ ਨਿਰੰਕਾਰ, ਕਿਰਪਾ ਕਰ ਬੇਪਰਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਦਏ ਵਖਾਲ, ਵਰਕਾ ਵਰਕੇ ਨਾਲੋਂ ਉਲਟਾਈਆ।
੧੭ ਜੇਠ ੨੦੨੧ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ
ਪਰਮ ਪੁਰਖ ਪਰਮਾਤਮ ਆਦਿ ਜੁਗਾਦਿ, ਨਿਰਗੁਣ ਨਿਰਵੈਰ ਨਿਰਾਕਾਰ ਅਖਵਾਇੰਦਾ। ਸਤਿ ਸਰੂਪ ਸਦਾ ਵਿਸਮਾਦ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਚ ਦਵਾਰੇ ਹੋ ਆਬਾਦ, ਮਹਲ ਅਟੱਲ ਇਕ ਸੁਹਾਇੰਦਾ। ਕਰਤਾ ਹੋ ਕੇ ਰਚੇ ਕਾਜ, ਕਰਨੀ ਆਪਣੀ ਆਪ ਕਮਾਇੰਦਾ। ਵੇਖਣਹਾਰਾ ਖੇਲ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਸੁਤ ਦੁਲਾਰਾ ਸ਼ਬਦੀ ਨਾਦ, ਅਨਾਦੀ ਆਪ ਪਰਗਟਾਇੰਦਾ। ਥਿਰ ਘਰ ਬਹਿ ਕੇ ਕਰੇ ਕਾਜ, ਦੂਜਾ ਸੰਗ ਨਾ ਕੋਇ ਵਖਾਇੰਦਾ। ਸਤਿ ਸਤਿਵਾਦੀ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪਾਰਬ੍ਰਹਮ, ਪਰਮ ਪੁਰਖ ਆਪ ਕਰਾਈਆ। ਨਿਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਸਮਝ ਕਿਸੇ ਨਾ ਆਈਆ। ਨਾ ਕੋਈ ਜਨਨੀ ਦੇਵੇ ਜਨਮ, ਮਾਤ ਪਿਤ ਨਾ ਕੋਇ ਬਣਾਈਆ। ਨਾ ਕੋਈ ਵਰਨ ਗੋਤ ਜਾਤ ਪਾਤ ਧਰਮ, ਇਸ਼ਟ ਦੇਵ ਨਾ ਕੋਇ ਮਨਾਈਆ। ਨਾ ਕੋਈ ਠਾਕਰ ਸਵਾਮੀ ਬਖ਼ਸ਼ੇ ਸ਼ਰਨ, ਸੀਸ ਜਗਦੀਸ ਨਾ ਕੋਇ ਝੁਕਾਈਆ। ਨਾ ਕੋਈ ਨੇਤਰ ਹਰਨ ਫਰਨ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਨਾ ਕੋਈ ਮੰਜ਼ਲ ਪੌੜੀ ਚੜ੍ਹਨ, ਮਹਲ ਅਟੱਲ ਨਾ ਕੋਇ ਵਡਿਆਈਆ। ਨਾ ਕੋਈ ਅੱਖਰ ਵਿਦਿਆ ਪੜ੍ਹਨ, ਨਾ ਕੋਈ ਹਰੂਫ਼ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਭਗਵਾਨ, ਸੋ ਸਾਹਿਬ ਸਤਿਗੁਰ ਇਕ ਅਖਵਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਦਾਤਾ ਦਾਨੀ ਦੇਵਣਹਾਰਾ ਦਾਨ, ਦਇਆਵਾਨ ਆਪ ਹੋ ਜਾਇੰਦਾ। ਜੋਧਾ ਸੂਰਬੀਰ ਬਲਵਾਨ, ਸੁਤ ਦੁਲਾਰਾ ਇਕ ਉਠਾਇੰਦਾ। ਹੁਕਮੇ ਅੰਦਰ ਦੇ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਇੰਦਾ। ਤੇਰਾ ਮੇਰਾ ਰੂਪ ਮਹਾਨ, ਨੂਰੋ ਨੂਰ ਨੂਰ ਦਰਸਾਇੰਦਾ। ਸਾਚੀ ਇਛਿਆ ਕਰ ਪਰਵਾਨ, ਭਿਛਿਆ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਇੰਦਾ। ਕਰਨੀ ਕਰਤਾ ਕਰੇ ਕਰਨੇ ਯੋਗ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਸਚ ਸੰਜੋਗ, ਘਰ ਮੇਲਾ ਸਹਿਜ ਸੁਭਾਈਆ । ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਬਖ਼ਸ਼ੇ ਸਾਚੀ ਓਟ, ਰਾਮ ਰਹੀਮ ਇਕ ਸਰਨਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ
❋
❋
ਕਰੇ ਰੁਸ਼ਨਾਈਆ। ਵਸਾਵਣਹਾਰਾ ਸਾਚਾ ਕੋਟ, ਬੰਕ ਦਵਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰਵਾਨ ਆਪਣਾ ਪੜਦਾ ਆਪ ਉਠਾਈਆ। ਜੋਤੀ ਧਾਰ ਪਰਗਟੇ ਸ਼ਬਦ, ਹਰਿ ਕਰਨੀ ਕਾਰ ਕਮਾਇੰਦਾ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਜਾਤ ਪਾਤ ਨਾ ਕੋਇ ਰਖਾਇੰਦਾ। ਨਾ ਕੋਈ ਹੱਥ ਪੈਰ ਨਾ ਚੁੱਕੇ ਕਦਮ, ਪਾਂਧੀ ਬਣ ਨਾ ਪੰਧ ਮੁਕਾਇੰਦਾ । ਨਾ ਕੋਈ ਸਜਦਾ ਬੰਦਨਾ ਕਰੇ ਅਦਬ, ਠਾਕਰ ਰੂਪ ਨਾ ਕੋਇ ਵਖਾਇੰਦਾ। ਨਾ ਕੋਈ ਤਤ ਪਰਕਿਰਤੀ ਨਾ ਕੋਈ ਬਦਨ, ਮਾਇਆ ਵੇਸ ਨਾ ਕੋਇ ਵਟਾਇੰਦਾ। ਨਾ ਕੋਈ ਮਾਰਗ ਨਾ ਕੋਈ ਮੰਜ਼ਲ, ਰਹਿਬਰ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਇੰਦਾ। ਸਾਚੀ ਖੇਲ ਸ਼ਬਦੀ ਸੁਤ, ਹਰਿ ਕਰਤਾ ਆਪ ਜਣਾਈਆ। ਹੁਕਮ ਦੇਵੇ ਅਬਿਨਾਸ਼ੀ ਅਚੁਤ, ਧੁਰ ਦਾ ਲੇਖਾ ਇਕ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਮੌਲੇ ਤੇਰੀ ਰੁੱਤ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਕਮਾਈਆ। ਤੇਰੀ ਧਾਰੋਂ ਤ੍ਰੈਗੁਣ ਮਾਇਆ ਪਏ ਉਠ, ਰਜੋ ਤਮੋ ਸਤੋ ਘਾੜਤ ਲੈਣਾ ਘੜਾਈਆ। ਘਾੜਤ ਵਿਚੋਂ ਮੇਲ ਮਿਲਣਾ ਕਿਤ, ਅਨੁਭਵ ਆਪਣੀ ਕਾਰ ਕਮਾਈਆ। ਅਨੁਭਵ ਵਿਚੋਂ ਪੰਜ ਤਤ ਸੁਹੌਣ ਸਾਚੀ ਰੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਸਭਨਾ ਮੇਲ ਕਰਨਾ ਸਚ ਸੁੱਚ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੰਜ ਤਤ ਹੋਏ ਮਿਲਾਪ, ਨਿਰਗੁਣ ਨਿਰਵੈਰ ਦਏ ਵਡਿਆਈਆ। ਪੰਜ ਪੰਝੀ ਖੇਲ ਤਮਾਸ਼, ਪਰਕਿਰਤੀ ਆਪਣਾ ਰੰਗ ਵਖਾਈਆ। ਲੇਖਾ ਜਾਣੇ ਪੁਰਖ ਅਕਾਲ, ਦੂਜਾ ਸਮਝ ਸਕੇ ਨਾ ਰਾਈਆ । ਜਿਸ ਘਾੜਤ ਘੜੀ ਕਮਾਲ, ਠਠਿਆਰ ਬਣ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਪਾਰਬ੍ਰਹਮ, ਬ੍ਰਹਮ ਵੇਤਾ ਆਪ ਜਣਾਇੰਦਾ। ਬ੍ਰਹਮੇ ਤੇਰਾ ਧੁਰ ਦਾ ਕੰਮ, ਪਰਕਿਰਤੀ ਵਿਚ ਰਖਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਬੇੜਾ ਬੰਨ੍ਹ, ਸਾਚਾ ਖੇੜਾ ਇਕ ਵਸਾਇੰਦਾ। ਸ਼ੰਕਰ ਧੂਅੰਧਾਰ ਦੇਣਾ ਡੰਨ, ਡੰਕਾ ਤੇਰੇ ਹੱਥ ਫੜਾਇੰਦਾ। ਵਿਸ਼ਨ ਵਿਸ਼ਵ ਵੇਖਣਾ ਮਾਰ ਧਿਆਨ, ਨਵ ਨੌ ਚਾਰ ਤੇਰਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਅਛਲ ਅਛੇਦਾ ਸਚ ਸਵਾਮੀ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕੀਤੇ ਖ਼ਬਰਦਾਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਚ ਭੰਡਾਰਾ ਦੇਵਣਹਾਰ, ਦਾਤਾਰ ਦਇਆ ਕਮਾਈਆ। ਬ੍ਰਹਮ ਵੇਤਾ ਹੋਇਆ ਖ਼ਬਰਦਾਰ, ਨੇਤਰ ਨੈਣ ਅੱਖ ਖੁਲ੍ਹਾਈਆ। ਸ਼ੰਕਰ ਚਰਨ ਕਵਲ ਕਰੇ ਨਮਸਕਾਰ, ਦੋਏ ਦੋਏ ਜੋੜ ਲਾਗੇ ਪਾਈਂਆ। ਤ੍ਰੈਗੁਣ ਮਾਇਆ ਜਾਏ ਬਲਹਾਰ, ਬਲਹਾਰੀ ਬਲਹਾਰ ਪ੍ਰਭ ਤੇਰੀ ਵਡ ਵਡਿਆਈਆ। ਪੰਜ ਤਤ ਵੇਖਣ ਅਖਾੜ, ਸੋਹਣਾ ਬੰਕ ਸੁਹਾਈਆ। ਪਰਕਿਰਤੀ ਚਲੇ ਨਾਲ ਨਾਲ, ਦ੍ਰਿਸ਼ਟੀ ਪ੍ਰਭੂ ਨੇ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਤ੍ਰੈ ਪੰਜ ਦਾ ਰਚ ਅਖਾੜਾ, ਸਾਚਾ ਵੇਸ ਵੇਖ ਵਖਾਇੰਦਾ। ਤਤਵ ਤਤ ਦੇ ਆਧਾਰਾ, ਮਾਟੀ ਬੁੱਤ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਛੁਪਾਇੰਦਾ। ਪੰਜ ਤਤ ਮਾਟੀ ਕਾਇਆ ਕਰ ਤਿਆਰ,
❋
❋
ਤਤਵ ਤਤ ਦਏ ਵਡਿਆਈਆ। ਪਰਕਿਰਤੀ ਅੰਦਰ ਬਾਹਰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸਰਨਾਈਆ। ਤੇਰਾ ਰੂਪ ਅਗੰਮ ਅਥਾਹ ਪਰਵਰਦਿਗਾਰ, ਸ਼ਾਹ ਪਾਤਸ਼ਾਹ ਤੇਰੀ ਓਟ ਤਕਾਈਆ। ਤੁਧ ਬਿਨ ਦਿਸੇ ਨਾ ਕੋਈ ਮੀਤ ਮੁਰਾਰ, ਸੱਜਣ ਸੈਣ ਨਾ ਕੋਇ ਅਖਵਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਵੈਰ ਹੋ ਸਹਾਈਆ। ਦੋਏ ਜੋੜ ਕਰਾਂ ਨਮਸਕਾਰ, ਨਮੋ ਨਮੋ ਆਪਣਾ ਸੀਸ ਨਿਵਾਈਆ। ਤੇਰਾ ਘਰ ਠਾਂਡਾ ਦਰਬਾਰ, ਸਚਖੰਡ ਨਿਵਾਸੀ ਤੇਰੀ ਸਰਨ ਸਰਨਗਤ ਇਕੋ ਮੋਹੇ ਭਾਈਆ। ਤੂੰ ਵਿਸ਼ਨ ਬ੍ਰਹਮਾ ਸ਼ਿਵ ਕੀਤੇ ਤਿਆਰ, ਤ੍ਰੈਗੁਣ ਮਾਇਆ ਪੰਜ ਤਤ ਬਣਾਇਆ ਮੀਤ ਮੁਰਾਰ, ਮੇਰਾ ਨਾਤਾ ਪਰਕਿਰਤੀ ਵਿਚੋਂ ਦ੍ਰਿਸ਼ਟੀ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਇਕ ਅਲੱਖ, ਉਚੀ ਕੂਕ ਕੂਕ ਸੁਣਾਈਆ। ਸ੍ਰੀ ਭਗਵਾਨ ਹੋ ਪਰਤੱਖ, ਪਾਰਬ੍ਰਹਮ ਤੇਰੀ ਵਡਿਆਈਆ। ਮੇਰਾ ਦੇਦੇ ਮੈਨੂੰ ਹੱਕ, ਖ਼ਾਲੀ ਝੋਲੀ ਰਹੀ ਵਖਾਈਆ। ਮਿਹਰਵਾਨ ਹੋ ਪੁਰਖ ਸਮਰਥ, ਦੀਨ ਦਿਆਲ ਦਇਆ ਕਮਾਈਆ। ਆਪਣਾ ਨਾਉਂ ਪਰਮਾਤਮ ਦੱਸ, ਪਰਮ ਪੁਰਖ ਸਮਝਾਈਆ। ਘਟ ਘਟ ਨਿਰਗੁਣ ਜੋਤ ਕਰਾਂ ਪਰਕਾਸ਼, ਆਦਿ ਨਿਰੰਜਣ ਹੋ ਕੇ ਜੋਤ ਨਿਰੰਜਣ ਰੂਪ ਵਟਾਈਆ। ਸਾਚੀ ਵਸਤ ਦੇਵਾਂ ਖ਼ਾਸ਼, ਖ਼ਾਹਸ਼ ਆਪਣੀ ਨਾਲ ਮਿਲਾਈਆ। ਜੋ ਆਦਿ ਜੁਗਾਦਿ ਨਾ ਹੋਏ ਵਿਨਾਸ਼, ਵਿਨਾਸ਼ੀ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਹਰਿ ਭਗਵੰਤ, ਕਰਨੀ ਆਪ ਕਮਾਇੰਦਾ। ਘਰ ਮੇਲਾ ਨਾਰ ਕੰਤ, ਸੇਜ ਸੁਹੰਜਣੀ ਆਪ ਹੰਡਾਇੰਦਾ। ਕਾਇਆ ਚੋਲੀ ਬਾਹਰੋਂ ਵੇਖ ਬਸੰਤ, ਰੰਗ ਅਗੰਮੜੇ ਆਪ ਰੰਗਾਇੰਦਾ। ਅੰਤਰ ਬਖ਼ਸ਼ ਜੀਵ ਆਤਮਾ ਜੰਤ, ਪਰਮਾਤਮਾ ਆਪਣਾ ਨੂਰ ਟਿਕਾਇੰਦਾ। ਜਿਸ ਨੂੰ ਕੋਟਨ ਕੋਟਾਂ ਵਿਚੋਂ ਜਾਣੇ ਵਿਰਲਾ ਸੰਤ, ਸਾਖਿਆਤ ਜਿਸ ਨੂੰ ਆਪ ਦਰਸਾਇੰਦਾ। ਬਾਕੀ ਭਰਮੇ ਭੁੱਲੀ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਜਿਸ ਨੇ ਰਚਨਾ ਰਚੀ ਆਦਿ ਸੋ ਵੇਖਣਹਾਰਾ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਤਿਸ ਦੀ ਮਹਿਮਾ ਸਦਾ ਬੇਅੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਹਿ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਸਾਚਾ ਖੇਲ ਪੰਜ ਤਤ ਕਾਇਆ ਚੋਲਾ, ਸੋ ਸਾਹਿਬ ਆਪ ਕਰਾਈਆ। ਪਰਮਾਤਮ ਆਤਮ ਅੰਦਰ ਰੱਖੇ ਉਹਲਾ, ਪਰਦਾ ਸੋਹਣਾ ਇਕ ਬਣਾਈਆ। ਮਨ ਵਾਸਨਾ ਜਗਤ ਪਾਵੇ ਰੌਲਾ, ਬੁੱਧੀ ਖੋਜ ਖੋਜ ਬਿਗਸਾਈਆ। ਜਿੰਨਾ ਚਿਰ ਸ਼ਬਦ ਗੁਰੂ ਨਾ ਮਿਲੇ ਵਿਚੋਲਾ, ਪੜਦਾ ਸਕੇ ਨਾ ਕੋਇ ਉਠਾਈਆ। ਪਰਕਿਰਤੀ ਅੰਦਰ ਪਾਰਬ੍ਰਹਮ ਬ੍ਰਹਮ ਹੋ ਕੇ ਮੌਲਾ, ਮੌਲਾ ਆਪਣੀ ਕਾਰ ਕਮਾਈਆ। ਸਚ ਦਵਾਰਾ ਜਿਸ ਨੇ ਖੋਲ੍ਹਾ, ਤਨ ਮਾਟੀ ਖ਼ੁਸ਼ੀ ਵਖਾਈਆ। ਸਚ ਸੰਦੇਸ਼ਾ ਗਾਇਆ ਢੋਲਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮਾਤਮ ਆਤਮ ਆਪਣਾ ਰੂਪ ਦਰਸਾਈਆ। ਪਰਮਾਤਮ ਕਹੇ ਆਤਮ ਸੱਚ, ਹਰਿ ਸਚ ਦਿਤੀ ਵਡਿਆਈਆ। ਕਾਇਆ ਮਾਟੀ ਭਾਂਡਾ ਕੱਚ, ਪਰਕਿਰਤੀ ਸੇਵ ਕਮਾਈਆ। ਮਨ ਮਨੂਆ ਅੰਦਰ ਰਿਹਾ ਨੱਚ, ਨੌ ਦਵਾਰ ਭੱਜੇ ਵਾਹੋ ਦਾਹੀਆ। ਬੁਧੀ ਜਗਤ ਵਿਹਾਰਾ ਰਹੀ ਦੱਸ, ਉਚੀ ਕੂਕ ਕੂਕ ਸੁਣਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਅੰਤਰ ਆਤਮ ਲਏ ਰਸ, ਨਿਝਰ ਝਿਰਨਾ ਇਕ ਝਿਰਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਈਆ। ਪਰਕਿਰਤੀ ਤਤ ਬਣਾਇਆ ਮੰਦਰ, ਸੋਹਣੀ ਬਣਤ ਬਣਾਈਆ। ਆਤਮ ਰੱਖੀ ਪ੍ਰਭ ਓਸੇ ਅੰਦਰ, ਘਰ ਘਰ ਵਿਚ ਡੇਰਾ ਦਿਤਾ ਲਗਾਈਆ। ਤ੍ਰੈਧਾਤੀ ਲਾਇਆ ਜੰਦਰ, ਨਾ ਸਕੇ ਕੋਇ ਤੁੜਾਈਆ । ਮਨ ਵਾਸਨਾ ਕੋਈ ਨਾ ਸਮਝੇ ਡੂੰਘੀ ਕੰਦਰ, ਸਾਚੀ ਖੋਜ ਨਾ ਕੋਇ ਖੁਜਾਈਆ। ਗੁਰਮੁਖ ਵਿਰਲਾ ਪ੍ਰਭ ਕਿਰਪਾ ਅੰਦਰ ਲੰਘਣ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਅਨਹਦ ਨਾਦ ਸੁਣੇ ਮਰਦੰਗਨ, ਸ਼ਬਦੀ ਰਾਗ ਅਲਾਈਆ। ਘਰ ਸਵਾਮੀ ਆਤਮ ਪਰਮਾਤਮ ਨਜ਼ਰੀ ਆਏ ਸੱਜਣ, ਬੈਠਾ ਡੇਰਾ ਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸਤਿ ਸਰੂਪ ਹੋਇਆ ਮਗਨ, ਏਕਾ ਏਕ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਅੰਤਰ ਆਪਣਾ ਰੰਗ ਵਖਾਈਆ। ਅੰਤਰ ਆਤਮ ਰੱਖੀ ਏਕ, ਏਕੰਕਾਰ ਬਣਤ ਬਣਾਈਆ। ਜਿਸ ਆਤਮ ਪਿਛੇ ਤਤ ਪਰਕਿਰਤੀ ਧਾਰਨ ਭੇਖ, ਬਿਨ ਆਤਮ ਪਰਕਿਰਤੀ ਕੰਮ ਕਿਸੇ ਨਾ ਆਈਆ। ਕਾਇਆ ਮਾਟੀ ਜਗਤ ਜਹਾਨ ਖੇਡ, ਲੱਖ ਚੁਰਾਸੀ ਵਣਜ ਕਰਾਈਆ। ਜਿਨ੍ਹਾਂ ਬਖ਼ਸ਼ੇ ਆਪਣਾ ਤੇਜ, ਜਲਵਾ ਨੂਰ ਕਰੇ ਰੁਸ਼ਨਾਈਆ। ਸੋ ਭਗਤ ਭਗਵਾਨ ਦੀ ਅੰਤਰ ਆਤਮ ਮਾਨਣ ਸੇਜ, ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦੋਹਾਂ ਮਿਲ ਕੇ ਖੇਲ ਖਿਲਾਈਆ। ਆਤਮ ਕਹੇ ਮੇਰਾ ਪਰਕਿਰਤੀ ਨਾਤਾ, ਧੁਰ ਸੰਜੋਗੀ ਮੇਲ ਮਿਲਾਈਆ। ਪਰਕਿਰਤੀ ਕਹੇ ਮੈਂ ਆਤਮ ਬਣ ਕੇ ਰਾਖਾ, ਸੋਹਣੀ ਸੇਵ ਕਮਾਈਆ। ਦੋਹਾਂ ਦਾ ਦਾਤਾ ਪੁਰਖ ਸਮਰਾਥਾ, ਦੀਨ ਦਿਆਲ ਇਕ ਅਖਵਾਈਆ। ਉਸ ਦਾ ਖੇਲ ਕਿਸੇ ਨਾ ਜਾਤਾ, ਬੁਧੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਆਤਮ ਕਹੇ ਮੈਂ ਪਰਕਿਰਤੀ ਸਾਥ, ਸੋਹਣਾ ਸੰਗ ਨਿਭਾਈਆ। ਪਰਕਿਰਤੀ ਕਹੇ ਮੈਂ ਹੋ ਕੇ ਦਾਸ, ਦਾਸੀ ਰੂਪ ਵਟਾਈਆ। ਪੰਜ ਤਤ ਕਹਿਣ ਵਾਹਵਾ ਸ਼ਾਬਾਸ਼, ਸੋਹਣੀ ਬਣਤ ਬਣਾਈਆ । ਤ੍ਰੈਗੁਣ ਕਹੇ ਮੈਂ ਰਹੀ ਭਾਜ, ਦੂਰ ਦੁਰਾਡਾ ਪੰਧ ਮੁਕਾਈਆ। ਸਭਨਾਂ ਮਿਲ ਕੇ ਤਤ ਸਰੀਰ ਬਣਿਆ ਜਹਾਜ਼, ਬੇੜਾ ਪ੍ਰਭ ਜੀ ਆਪਣੇ ਹੱਥ ਰਖਾਈਆ। ਜਿਸ ਦੇ ਅੰਦਰ ਨਾ ਕੋਈ ਰਸਮ ਨਾ ਰਵਾਜ, ਸਮਾਜ ਸਮਝ ਕੋਇ ਨਾ ਪਾਈਆ। ਜੇ ਕੋਈ ਅੰਦਰ ਵੜ ਕੇ ਵੇਖੇ ਸਤਿ ਸਰੂਪ ਪਰਕਾਸ਼, ਵਿਕਾਸ਼ ਇਕੋ ਇਕ ਵਖਾਈਆ । ਲੇਖਾ ਚੁੱਕੇ ਧਰਨੀ ਧਰਤ ਧਵਲ ਆਕਾਸ਼, ਬ੍ਰਹਿਮੰਡ ਬ੍ਰਹਿਮਾਂਡ ਅਨਾਦ ਇਕੋ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਆਤਮ ਪਰਮਾਤਮ ਪਰਕਿਰਤੀ ਵੇਖਣ ਵਿਚ ਅਲੱਗ, ਕਰਨੀ ਵਿਚ ਕੱਠੇ ਰੂਪ ਵਟਾਈਆ। ਇਕ ਦੂਜੇ ਨਾਲ ਗਏ ਬੱਝ, ਧੁਰ ਦੀ ਸੋਹਣੀ ਡੋਰੀ ਤੰਦ ਬੰਧਾਈਆ। ਜਿੰਨੀ ਸਮਝ ਓਨਾ ਕੋਈ ਦਏ ਦੱਸ, ਅਗਲੀ ਕਹਾਣੀ ਨਾ ਕੋਇ ਦ੍ਰਿੜਾਈਆ। ਓਥੇ ਬੁਧੀ ਹੋਵੇ ਬਸ, ਬੇਵਸ ਹੋ ਕੇ ਮਤ ਮਤਵਾਲੀ ਰਹੀ ਕੁਰਲਾਈਆ। ਜਿਨ੍ਹਾਂ ਮਿਲ ਗਈ ਪਿਛਲੀ ਵੇਖਣ ਵਾਲੀ ਅੱਖ, ਉਹ ਆਖਰ ਮੰਜ਼ਲ ਚੜ੍ਹ ਕੇ ਦੇਣ ਸਮਝਾਈਆ। ਆਤਮ ਦਾ ਆਪਣੇ ਥਾਂ ਹੱਕ, ਪਰਕਿਰਤੀ ਆਪਣੇ ਥਾਂ ਰਹੀ ਵਸ, ਤਤ ਆਪਣੇ ਥਾਂ ਰਹੇ ਭੱਜ, ਮਾਇਆ ਆਪਣੇ ਥਾਂ ਰਹੀ ਸਜ, ਸਾਜਣ ਸਭ ਦਾ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੇ ਪੜਦੇ ਰਿਹਾ ਕੱਜ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਖ਼ੁਦਾਈਆ। ਤਿਸ ਨੂੰ ਕਹਿੰਦੇ ਪੁਰਖ
❋
❋
ਸਮਰਥ, ਬੇਅੰਤ ਬੇਪਰਵਾਹ ਅਥਾਹ ਰੂਪ ਵਟਾਈਆ। ਆਤਮ ਪਰਕਿਰਤੀ ਸਭ ਪ੍ਰਭ ਦੇ ਹਿੱਸੇ ਓਸੇ ਦੀ ਆਸ, ਰਾਸ ਮੰਡਲ ਜਗਤ ਜੀਵ ਜਹਾਨ ਰਹੇ ਵਖਾਈਆ । ਬਿਨ ਆਤਮ ਅੰਤਰ ਨਾ ਹੋਏ ਪਰਕਾਸ਼, ਪਵਣ ਚਲੇ ਨਾ ਕੋਇ ਸਵਾਸ, ਤਤਵ ਕੰਮ ਨਾ ਕਰਨ ਬਣ ਕੇ ਦਾਸੀ ਦਾਸ, ਮਨ ਮਤ ਬੁਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋਹਾਂ ਵਿਚੋਲਾ ਬੇਪਰਵਾਹੀਆ।
੧੭ ਜੇਠ ੨੦੨੧ ਬਿਕ੍ਰਮੀ ਗੁਰਦਿਤ ਸਿੰਘ ਛੰਬ ਸ਼ੇਖ਼ਸਰ ਜ਼ਿਲਾ ਜੰਮੂ
ਵੇਖ ਖੇਲ ਅਗੰਮੀ ਹਰਿ ਦਾ, ਹਾਰ ਮੰਨੇ ਜਗਤ ਲੋਕਾਈਆ। ਲੇਖ ਵੇਖ ਅਗੰਮੀ ਘਰ ਦਾ, ਘਰ ਘਰ ਬੈਠੇ ਜਗਤ ਭੁਲਾਈਆ। ਭੇਵ ਵੇਖ ਅਗੰਮੀ ਨਰ ਦਾ, ਨਰ ਨਾਰੀ ਨੈਣ ਨਾ ਕੋਇ ਉਠਾਈਆ। ਘਾੜਤ ਵੇਖ ਅਗੰਮੀ ਘੜਦਾ, ਜਗਤ ਬਾਢੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਵੇਖ ਖੇਲ ਅਗੰਮੀ ਰੱਬ ਦਾ, ਰਹਿਬਰ ਬੈਠੇ ਮੁਖ ਭਵਾਈਆ । ਉਹ ਲੇਖਾ ਜਾਣੇ ਸਭ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਆਪੇ ਲੱਭਦਾ, ਨਿਰਗੁਣ ਸਰਗੁਣ ਖੋਜ ਖੁਜਾਈਆ। ਲੇਖਾ ਜਾਣੇ ਦੋ ਜਹਾਨਾਂ ਹੱਦ ਦਾ, ਆਰ ਪਾਰ ਕਿਨਾਰਾ ਵੇਖੇ ਚਾਈਂ ਚਾਈਂਆ। ਸਚ ਨਿਸ਼ਾਨਾ ਸਤਿ ਦਵਾਰੇ ਆਪੇ ਗੱਡਦਾ, ਚਾਰ ਕੁੰਟ ਦਹਿ ਦਿਸ਼ਾ ਆਪ ਝੁਲਾਈਆ। ਲੇਖਾ ਜਾਣੇ ਨਾੜੀ ਮਾਸ ਹੱਡ ਦਾ, ਲੱਖ ਚੁਰਾਸੀ ਖੋਜ ਖੁਜਾਈਆ। ਨਸ਼ਾ ਜਾਣੇ ਪਰੇਮ ਪਿਆਰ ਮਦਿ ਦਾ, ਪੀਆ ਪ੍ਰੀਤਮ ਬੇਪਰਵਾਹੀਆ। ਨਾਦ ਧੁਨ ਵੇਖੇ ਵੱਜਦਾ, ਬਿਨ ਤੰਦੀ ਤੰਦ ਸਤਾਰ ਹਿਲਾਈਆ। ਸਚ ਪਰਕਾਸ਼ ਦੀਪਕ ਵੇਖੇ ਜਗਦਾ, ਕਵਣ ਦਵਾਰੇ ਹੋਏ ਰੁਸ਼ਨਾਈਆ। ਸਾਹਿਬ ਸਤਿਗੁਰ ਸਰਨ ਕਵਣ ਲੱਗਦਾ, ਪੁਰਖ ਅਕਾਲ ਕਵਣ ਮਨਾਈਆ। ਚਰਨ ਕਵਲ ਨਿਮਾਣਾ ਹੋ ਕੌਣ ਢੱਠਦਾ, ਅਭਿਮਾਨ ਮੋਹ ਮਿਟਾਈਆ। ਸਾਚਾ ਨਾਮ ਆਤਮ ਪਰਮਾਤਮ ਕਵਣ ਰਟਦਾ, ਸੋਹੰ ਢੋਲਾ ਸੱਚਾ ਗਾਈਆ। ਪੜਦਾ ਲਾਹੇ ਚੌਦਾਂ ਲੋਕ ਚੌਦਾਂ ਤਬਕ ਸਾਚੇ ਹੱਟ ਦਾ, ਲੇਖਾ ਜਾਣੇ ਥਾਉਂ ਥਾਈਂਆ। ਮਾਰਗ ਵੇਖੇ ਸਤਿ ਸਤਿਵਾਦੀ ਰਥ ਦਾ, ਰਥਵਾਹੀ ਬਣ ਕੇ ਫੇਰਾ ਪਾਈਆ। ਮੇਲ ਮਿਲਾਪ ਵੇਖੇ ਤੀਜੀ ਅੱਖ ਦਾ, ਕਵਣ ਇਸ਼ਾਰੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਦ੍ਰਿੜਾਈਆ। ਵੇਖ ਖੇਲ ਅਗੰਮੀ ਨੂਰ, ਜਗਤ ਨੂਰ ਰਹੇ ਸ਼ਰਮਾਈਆ। ਨੇਤਰ ਰੋ ਪਿਆ ਮਨਸੂਰ, ਨੈਣਾਂ ਨੀਰ ਵਹਾਈਆ । ਮੂਸਾ ਧਾਹ ਮਾਰ ਕੋਹਤੂਰ, ਉਚੀ ਕੂਕ ਕੂਕ ਸੁਣਾਈਆ। ਈਸਾ ਹੋ ਕੇ ਕਹੇ ਮਜਬੂਰ, ਤੋਬਾ ਤੋਬਾ ਬੇਪਰਵਾਹੀਆ। ਮੁਹੰਮਦ ਕਹੇ ਪਰਵਰਦਿਗਾਰ ਬੇਕਸੂਰ, ਕਸਮ ਖਾ ਕੇ ਰਿਹਾ ਜਣਾਈਆ। ਜਿਸ ਦਾ ਸਚ ਸੱਚਾ ਜਹੂਰ, ਚਾਰ ਕੁੰਟ ਕਰੇ ਰੁਸ਼ਨਾਈਆ। ਜਿਸ ਦੇ ਮਸਵਰੇ ਨਾਲ ਮਸੀਰ ਹੋਏ ਮਸਹੂਰ, ਕੁਤਬ ਗ਼ੌਂਸ ਮਿਲੀ ਵਡਿਆਈਆ। ਤਿਸ ਦਾ ਸਭ ਤੋਂ ਵੱਡਾ ਸ਼ਊਰ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਚਾਰੋਂ ਕੁੰਟ ਹਾਜ਼ਰ ਹਜ਼ੂਰ, ਹਜ਼ਰਤ ਇਕੋ ਨਜ਼ਰੀ ਆਈਆ। ਮੈਂ ਦਰ ਬਰਦਾ ਬਣ ਮਜ਼ਦੂਰ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਸਾਚੀ ਕਰਨੀ ਆਪਣੇ ਹੱਥ ਰਖਾਈਆ। ਵੇਖ ਖੇਲ ਅਗੰਮੀ ਹਰਿ ਦਾ, ਚਾਰ ਕੁੰਟ ਲਏ ਅੰਗੜਾਈਆ। ਵਿਸ਼ਨ ਬ੍ਰਹਮਾ ਸ਼ਿਵ ਫਿਰੇ ਡਰਦਾ, ਸੀਸ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਮੰਤਰ ਫਿਰੇ ਪੜ੍ਹਦਾ, ਧੁਰ ਦਾ ਢੋਲਾ ਰਾਗ ਸੁਣਾਈਆ। ਸਤਿ ਸਤਿ ਸਤਿ ਦਿਸੇ ਕਰਦਾ, ਅਸਤਿ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਵਖਾਈਆ । ਵੇਖ ਖੇਲ ਹਰਿ ਜਗਤ, ਜੁਗ ਖ਼ੁਸ਼ੀ ਮਨਾਇੰਦਾ। ਮਿਲੇ ਵਡਿਆਈ ਧੁਰ ਦੇ ਭਗਤ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਵੈਰ ਹੋ ਕੇ ਵੇਖੇ ਪਰਤ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਅਗਲਾ ਪਿਛਲਾ ਕੱਢ ਫਰਕ, ਫ਼ੈਸਲਾ ਇਕੋ ਵਾਰ ਸੁਣਾਇੰਦਾ। ਜਨਮ ਕਰਮ ਦਾ ਮੇਟ ਹਰਖ਼, ਸੰਸਾ ਰੋਗ ਸੋਗ ਚੁਕਾਇੰਦਾ। ਬਿਨ ਕਸਵਟੀਉਂ ਲਿਆ ਪਰਖ, ਪਾਰਖੂ ਇਕੋ ਨਜ਼ਰੀ ਆਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕਰ ਕੇ ਤਰਸ, ਰਹਿਮਤ ਆਪਣੀ ਨਾਲ ਰਖਾਇੰਦਾ। ਅੰਤਰ ਆਤਮ ਮੇਘ ਬਰਸ, ਜਗਤ ਅਗਨੀ ਤਤ ਬੁਝਾਇੰਦਾ। ਪੂਰਬ ਜਨਮ ਜੋ ਰਹੇ ਤੜਪ, ਕਰ ਕਿਰਪਾ ਘਰ ਸਾਚੇ ਮੇਲ ਮਿਲਾਇੰਦਾ। ਮਨ ਵਾਸਨਾ ਮਿਟੇ ਭਟਕ, ਸਾਂਤਕ ਸਤਿ ਸਤਿ ਕਰਾਇੰਦਾ। ਮੰਜ਼ਲ ਮੰਜ਼ਲ ਸੰਤ ਸੁਹੇਲਾ ਕੋਈ ਨਾ ਜਾਏ ਅਟਕ, ਮਾਰਗ ਇਕੋ ਇਕ ਵਖਾਇੰਦਾ। ਪੰਚ ਵਿਕਾਰ ਦੂਈ ਦਵੈਤੀ ਪਰੇ ਹਟਾਏ ਕਟਕ, ਖੰਡਾ ਖੜਗ ਨਾਮ ਖੜਕਾਇੰਦਾ। ਹਉਮੇ ਹੰਗਤਾ ਦੇਵੇ ਝਟਕ, ਛੁਰੀ ਜ਼ਬ੍ਹਾ ਹੱਥ ਉਠਾਇੰਦਾ। ਠਾਕਰ ਹੋ ਕੇ ਕਿਰਪਾਨਿਧਾਨ ਦੇਵੇ ਮਦਦ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਬਣਾਏ ਇਕ ਤੋਂ ਅਦਦ, ਅਦਲ ਅਦਾਲਤ ਇਕੋ ਇਕ ਵਖਾਇੰਦਾ। ਜਿਸ ਘਰ ਦਿਸੇ ਨਾ ਕੋਈ ਤਸ਼ਦਦ, ਦੂਜਾ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਮਜ਼ਲੂਮ ਨਜ਼ਰ ਕੋਇ ਨਾ ਆਇੰਦਾ। ਸਭ ਦਾ ਦਾਤਾ ਸਰਬ ਦਾ ਗੁਰੂ ਇਕੋ ਸ਼ਬਦ, ਗੁਰਦੇਵ ਸਵਾਮੀ ਇਕ ਸਮਝਾਇੰਦਾ। ਜੁਗ ਚੌਕੜੀ ਪਿਛੋਂ ਪ੍ਰਭ ਇਹੋ ਕੀਤਾ ਗ਼ਜ਼ਬ, ਗਹਿਰ ਗੰਭੀਰ ਆਪਣਾ ਨਾਮ ਪਰਗਟਾਇੰਦਾ। ਨਾ ਰੂਪ ਨਾ ਰੇਖ ਨਾ ਤਤ ਨਾ ਮਰਦ, ਜੋਤੀ ਜਾਤਾ ਰੂਪ ਅਨੂਪ ਧਰਾਇੰਦਾ। ਦੀਨ ਹੋ ਕੇ ਦੁਖੀਆਂ ਵੰਡੇ ਦਰਦ, ਦਰਦ ਦੁਖ ਭੈ ਭੰਜਨ ਆਪਣੀ ਕਾਰ ਕਮਾਇੰਦਾ। ਕੂੜੀ ਕਿਰਿਆ ਰਿਹਾ ਵਰਜ, ਸਿਰ ਸਿਰ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਚ ਉਠਾਇੰਦਾ। ਵੇਖ ਖੇਲ ਸ੍ਰੀ ਭਗਵੰਤ, ਘਰ ਸਾਚੇ ਵੱਜੇ ਵਧਾਈਆ। ਖ਼ੁਸ਼ੀ ਮਨਾਵਣ ਗੁਰਮੁਖ ਸੰਤ, ਢੋਲਾ ਰਾਗ ਅਲਾਈਆ। ਧੰਨ ਭਾਗ ਅਬਿਨਾਸ਼ੀ ਕਰਤਾ ਮਿਲੇ ਕੰਤ, ਨਾਰੀ ਸੋਹਣੀ ਸੇਜ ਹੰਢਾਈਆ। ਤਨ ਮਾਟੀ ਚਾੜ੍ਹੇ ਰੰਗ ਬਸੰਤ, ਦੋ ਜਹਾਨ ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਦੇਵੇ ਮੰਤ, ਧੁਰ ਦਾ ਢੋਲਾ ਇਕ ਸੁਣਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਹਰਿ ਮੰਦਰ ਦਏ ਵਖਾਈਆ। ਜਿਥੇ ਨਾ ਕੋਈ ਮੁੱਲਾ ਸ਼ੇਖ਼ ਮਸਾਇਕ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਵੇਖ ਖੇਲ ਸਾਹਿਬ ਸਤਿਗੁਰ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਹਰਿਜਨ ਮੇਲ ਮਿਲਾਵਾ ਮੇਲਾ ਕਰੇ ਧੁਰ, ਧੁਰ ਮਸਤਕ ਵੇਖ ਵਖਾਈਆ। ਮੰਤਰ ਫੁਰਨਾ ਇਕੋ ਦੱਸੇ ਜੋ ਰਿਹਾ ਫੁਰ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਸਚ ਪ੍ਰੀਤ ਪੀਆ ਪ੍ਰੀਤਮ ਜਾਏ ਜੁੜ, ਜੋੜੀ ਆਤਮ ਪਰਮਾਤਮ ਆਪ ਬਣਾਈਆ। ਕਰ ਪਰਕਾਸ਼
❋
❋
ਅੰਧੇਰੇ ਘੋਰ, ਜੋਤੀ ਨੂਰ ਕਰੇ ਰੁਸ਼ਨਾਈਆ। ਪਕੜ ਪਛਾੜੇ ਪੰਜ ਚੋਰ, ਮਾਇਆ ਮਮਤਾ ਮੋਹ ਮਿਟਾਈਆ। ਕੂੜੀ ਕਿਰਿਆ ਨਾ ਪਾਵੇ ਸ਼ੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਈਆ। ਵੇਖ ਮੰਦਰ ਘਰ ਸਵਾਮੀ, ਹਰਿਜਨ ਸਾਚਾ ਖ਼ੁਸ਼ੀ ਮਨਾਇੰਦਾ। ਜਿਸ ਗ੍ਰਹਿ ਸ਼ਬਦ ਅਨਾਦੀ ਸੁਣੇ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ। ਜਿਸ ਦਾ ਲੇਖਾ ਕੋਈ ਨਾ ਜਾਣੇ ਜਗਤ ਵਿਦਵਾਨੀ, ਵਿਦਿਆ ਅੰਦਰ ਹੱਥ ਕਿਸੇ ਨਾ ਆਇੰਦਾ। ਜਿਸ ਦਾ ਲੇਖ ਸ਼ਾਹੀ ਲਿਖੇ ਨਾ ਕੋਇ ਕਾਨੀ, ਕਾਤਬ ਕਲਮ ਨਾ ਕੋਇ ਚਲਾਇੰਦਾ। ਜਿਸ ਦਾ ਜਲਵਾ ਨੂਰ ਨੁਰਾਨੀ, ਤਤਵ ਤਤ ਨਾ ਕੋਇ ਵਖਾਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਕਹਾਣੀ, ਕਹਾਵਤ ਵਿਚ ਆਪਣਾ ਨਾਮ ਪਰਗਟਾਇੰਦਾ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਕਰੇ ਮਿਹਰਵਾਨੀ, ਮਿਹਰ ਨਜ਼ਰ ਨਰਾਇਣ ਇਕ ਉਠਾਇੰਦਾ। ਜਨ ਭਗਤਾਂ ਆਬੇ ਹਯਾਤ ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਨੀਰ ਸੀਰ ਗਹਿਰ ਗੰਭੀਰ ਮੁਖ ਚਵਾਇੰਦਾ। ਸਚ ਦਰਬਾਰ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਚਰਨ ਕਵਲ ਵਖਾਇੰਦਾ। ਮੰਜ਼ਲ ਮਕਸਦ ਰਹਿਬਰ ਰਾਹ ਦੱਸੇ ਆਸਾਨੀ, ਅਸਲ ਆਪਣਾ ਭੇਵ ਚੁਕਾਇੰਦਾ । ਬਿਨ ਕਰਬਲਿਉਂ ਮਨਜ਼ੂਰ ਕਰੇ ਕੁਰਬਾਨੀ, ਬਿਨ ਛੁਰੀਉਂ ਜ਼ਬ੍ਹਾ ਆਪਣੇ ਲੇਖੇ ਲਾਇੰਦਾ। ਬਿਨ ਮਰਨ ਤੋਂ ਲਹਿਣਾ ਦੇਣਾ ਚੁਕਾਏ ਫ਼ਾਨੀ, ਫ਼ੈਸਲਾ ਆਪਣੇ ਹੱਥ ਵਖਾਇੰਦਾ । ਬਿਨ ਕਤਲਗਾਹ ਕਾਤਲ ਮਕਤੂਲ ਵੇਖੇ ਮਾਰ ਧਿਆਨੀ, ਨੇਤਰ ਨੈਣ ਅੱਖ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਦਰ ਸੁਹਾਇੰਦਾ। ਵੇਖ ਖੇਲ ਸਾਚੇ ਦਵਾਰ, ਦਰਗਾਹ ਵੱਜੀ ਵਧਾਈਆ। ਪਰਮ ਪੁਰਖ ਪ੍ਰਭ ਕਰੇ ਪਿਆਰ, ਪਤਿਪਰਮੇਸ਼ਵਰ ਹੋਏ ਸਹਾਈਆ। ਭਗਤ ਵਛਲ ਗਿਰਵਰ ਗਿਰਧਾਰ, ਨਰ ਨਰਾਇਣ ਨੈਣ ਖੁਲ੍ਹਾਈਆ। ਸੰਤ ਸੁਹੇਲੇ ਗੋਦ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਲੇਖਾ ਚੁੱਕੇ ਓਥੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਸਚ ਧਰਮ ਦੀ ਸੱਚੀ ਧਰਮਸਾਲ, ਸਤਿ ਸਤਿਵਾਦੀ ਦਏ ਵਖਾਈਆ। ਸ਼ਬਦੀ ਦੀਪਕ ਇਕੋ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਲ ਵਰਤਾਈਆ। ਸਚ ਮੁਹੱਬਤ ਪਿਆਰ ਪ੍ਰੀਤੀ ਅੰਦਰ ਪਰਮ ਪੁਰਖ ਕਰ ਪਰਵਾਨ, ਪਰੇਮੀ ਆਪਣੇ ਘਰ ਵਸਾਈਆ। ਸਾਚੇ ਦਰ ਸਾਚੇ ਗ੍ਰਹਿ ਸਾਚੇ ਮੰਦਰ ਸਾਚਾ ਢੋਲਾ ਗਾਣ, ਗਾਵਤ ਗੀਤ ਗੋਬਿੰਦ ਅਲਾਈਆ। ਇਕ ਦੂਜੇ ਦੀ ਕਰਨ ਪਹਿਚਾਨ, ਬੇਪਹਿਚਾਨ ਆਪਣਾ ਪੜਦਾ ਦਏ ਉਠਾਈਆ। ਜਿਧਰ ਵੇਖਣ ਨਿਰਗੁਣ ਨੂਰ ਜੋਤ ਸਰੂਪ ਸਤਿ ਸਵਾਮੀ ਨਜ਼ਰੀ ਆਏ ਸ੍ਰੀ ਭਗਵਾਨ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠਾ ਡੇਰਾ ਲਾਈਆ। ਭਗਤ ਵਛਲ ਦਇਆਨਿਧ ਠਾਕਰ ਸਵਾਮੀ ਦੇਵੇ ਇਕ ਫ਼ਰਮਾਣ, ਧੁਰ ਸੰਦੇਸਾ ਅਗੰਮ ਅਥਾਹ ਸੁਣਾਈਆ। ਸਾਚਾ ਮਹਲ ਅਟੱਲ ਉਚ ਮਕਾਨ, ਜਨ ਭਗਤੋ ਤੁਹਾਡਾ ਹਿੱਸਾ ਦਿਤਾ ਬਣਾਈਆ। ਖ਼ੁਸ਼ੀਆਂ ਨਾਲ ਵਸਣਾ ਗੀਤ ਗਾਉਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਦਾਨ ਧੁਰ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੇ ਨਾਲ ਰੱਖੇ ਆਪਣਾ ਈਮਾਨ, ਆਪਣੇ ਈਮਾਨ ਨਾਲ ਤੁਹਾਡਾ ਧਰਮ ਦਏ ਬਣਾਈਆ।
❋
❋
੧੭ ਜੇਠ ੨੦੨੧ ਬਿਕ੍ਰਮੀ ਗੂੜ੍ਹਾ ਰਾਮ ਦੇ ਗ੍ਰਹਿ ਸ਼ੇਖ਼ਸਰ ਜੰਮੂ
ਕਿਰਪਾ ਕਰੇ ਪ੍ਰਭ ਸਤਿਗੁਰ ਪੂਰਾ, ਸਤਿ ਪੁਰਖ ਨਿਰੰਜਣ ਦਇਆ ਕਮਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਕਾਇਆ ਚੋਲੀ ਰੰਗ ਅਗੰਮੜਾ ਚਾੜ੍ਹੇ ਗੂੜ੍ਹਾ, ਏਥੇ ਓਥੇ ਉਤਰ ਕਦੇ ਨਾ ਜਾਇੰਦਾ। ਸਗਲਾ ਸੰਗ ਬਣਾਏ ਬਣ ਕੇ ਸੂਰਾ, ਸੂਰਬੀਰ ਧੁਰ ਦਾ ਮੇਲ ਮਿਲਾਇੰਦਾ। ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਢਾਹੇ ਕੂੜਾ, ਸਚ ਸੁਚ ਇਕ ਵਖਾਇੰਦਾ। ਸ਼ਬਦ ਅਨਾਦੀ ਨਾਦ ਵਜਾਏ ਤੂਰਾ, ਤੁਰਤ ਆਪਣਾ ਹੁਕਮ ਸੁਣਾਇੰਦਾ। ਸਚ ਪਰਕਾਸ਼ ਬਖ਼ਸ਼ੇ ਨੂਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸਰਬ ਕਲਾ ਬਣ ਭਰਪੂਰਾ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜਨਮ ਹੋਣ ਨਾ ਦਏ ਅਧੂਰਾ, ਹਰਿ ਜੂ ਆਪਣੇ ਲੇਖੇ ਲਾਇੰਦਾ । ਸਤਿਗੁਰ ਪੂਰਾ ਸਦਾ ਸਹਾਇਕ, ਆਦਿ ਅੰਤ ਵਡਿਆਈਆ। ਸ਼ਬਦ ਅਗੰਮੀ ਦਏ ਹਦਾਇਤ, ਧੁਰ ਦੀ ਕਰੇ ਪੜ੍ਹਾਈਆ । ਨਾਮ ਨਿਧਾਨ ਬਖ਼ਸ਼ਸ਼ ਕਰੇ ਅਨਾਇਤ, ਰਹਿਮਤ ਝੋਲੀ ਪਾਈਆ। ਕੂੜੀ ਕਿਰਿਆ ਕੱਢੇ ਸ਼ਰਾਇਤ, ਸ਼ਰੀਅਤ ਸਾਚੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਦਾ ਹਮਾਇਤ, ਅਹਿਮੀਅਤ ਆਪਣੀ ਦਏ ਦ੍ਰਿੜਾਈਆ। ਸਤਿਗੁਰ ਪੂਰਾ ਸਦਾ ਸੁਹੇਲਾ, ਸੰਗੀ ਸਾਥੀ ਇਕ ਅਖਵਾਈਆ। ਜੁਗ ਚੌਕੜੀ ਫਿਰੇ ਇਕੇਲਾ, ਦੋ ਜਹਾਨਾਂ ਨਿਰਗੁਣ ਨਿਰਗੁਣ ਨਿਰਗੁਣ ਪੰਧ ਮੁਕਾਈਆ। ਆਪਣੇ ਹੱਥ ਰਖਾਏ ਵਾਰ ਥਿਤ ਵੇਲਾ, ਘੜੀ ਪਲ ਨਾ ਕਿਸੇ ਸਮਝਾਈਆ। ਜਨ ਭਗਤਾਂ ਬਣ ਕੇ ਸੱਜਣ ਸੁਹੇਲਾ, ਮੇਲ ਮਿਲਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸਤਿਗੁਰ ਪੂਰਾ ਪਾਰਬ੍ਰਹਮ, ਪਤਿਪਰਮੇਸ਼ਵਰ ਇਕ ਅਖਵਾਇੰਦਾ। ਜਨ ਭਗਤਾਂ ਵਖਾਏ ਆਪਣਾ ਧਰਮ, ਸਦ ਧਰਮੀ ਦਇਆ ਕਮਾਇੰਦਾ। ਚਰਨ ਪ੍ਰੀਤੀ ਬਖ਼ਸ਼ ਕੇ ਸਰਨ, ਸਰਨਗਤ ਇਕ ਦ੍ਰਿੜਾਇੰਦਾ। ਨੇਤਰ ਖੋਲ੍ਹ ਹਰਨ ਫਰਨ, ਹਿਰਦੇ ਆਪਣਾ ਰੂਪ ਵਸਾਇੰਦਾ। ਲਹਿਣਾ ਦੇਣਾ ਚੁਕਾ ਮਰਨ ਡਰਨ, ਭੈ ਭਿਆਨਕ ਡੇਰਾ ਢਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲਾ ਵੇਖ ਵਖਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲਾ ਅਖਵਾਈਆ। ਜੁਗ ਜਨਮ ਦੇਵੇ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਜਾਣੇ ਮੂਰਖ ਮੁਗਧ ਗਵਾਰ, ਬੁਧਹੀਣ ਦਏ ਵਡਿਆਈਆ। ਸਾਚੀ ਸਿਖਿਆ ਸਿਖਾਏ ਅਪਰ ਅਪਾਰ, ਅਪਰੰਪਰ ਕਰੇ ਪੜ੍ਹਾਈਆ। ਮੀਤ ਪਿਆਰਾ ਬਣ ਕੇ ਸੱਜਣ ਯਾਰ, ਸੁਹੇਲਾ ਹੋ ਕੇ ਸਦਾ ਦਏ ਲਗਾਈਆ। ਉਠ ਗਾਵਤ ਗੀਤ ਗਾ ਇਕ ਮੁਰਾਰ, ਮੁਰਲੀ ਤਨ ਰਬਾਬ ਵਜਾਈਆ। ਮੇਰੇ ਅੰਦਰੋਂ ਨਿਕਲੇ ਸੱਚੀ ਧੁਨਕਾਰ, ਅਨਹਦ ਨਾਦੀ ਰਾਗ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦਏ ਵਡਿਆਈਆ। ਗੁਰਮੁਖ ਗਾ ਗੀਤ ਸੋਹਲਾ, ਹਰਿ ਸਤਿਗੁਰ ਆਪ ਸਮਝਾਇੰਦਾ । ਤੇਰਾ ਚੁੱਕੇ ਪਰਦਾ ਉਹਲਾ, ਮੁਖ ਨਕ਼ਾਬ ਨਾ ਕੋਇ ਟਿਕਾਇੰਦਾ। ਸਚ ਨਾਮ ਦਾ ਸੋਹਣਾ ਬੋਲਾ, ਅਨਬੋਲਤ ਆਪ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਵਿਚੋਲਾ, ਮੇਲਣਹਾਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਸਾਚਾ ਰੰਗ ਚਾੜ੍ਹ ਮਜੀਠ, ਸੋਹਣੀ ਬਣਤ ਬਣਾਈਆ। ਧਾਮ ਵਖਾ ਇਕ ਅਨਡੀਠ, ਅਗੰਮੜੀ ਰੁੱਤ ਸੁਹਾਈਆ। ਠਾਕਰ ਹੋ ਕੇ ਵਸ ਚੀਤ, ਚੇਤਨ
❋
❋
ਰੂਪ ਵਟਾਈਆ। ਨਾਤਾ ਤੋੜ ਮੰਦਰ ਮਸੀਤ, ਸੋਹਣਾ ਬੰਕ ਸੁਹਾਈਆ। ਭਗਤ ਭਗਵਾਨ ਧੁਰ ਦੀ ਰੀਤ, ਨਾ ਕੋਈ ਮੇਟੇ ਮੇਟ ਮਿਟਾਈਆ । ਹਸਦਿਆਂ ਹਸਦਿਆਂ ਮਾਣਸ ਜਨਮ ਜਾਣਾ ਜੀਤ, ਖ਼ੁਸ਼ੀ ਗ਼ਮੀ ਇਕੋ ਘਰ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਭੀਖ, ਭਿਛਿਆ ਆਪਣਾ ਨਾਮ ਝੋਲੀ ਪਾਈਆ। ਸਤਿਗੁਰ ਪੂਰਾ ਪਾਏ ਭਿਛਾ, ਭਿਖਕ ਦਇਆ ਕਮਾਇੰਦਾ। ਏਥੇ ਓਥੇ ਕਰੇ ਰਿਛਾ, ਰੱਛਕ ਹੋ ਕੇ ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਤਿਵਾਦੀ ਆਤਮ ਅੰਤਰ ਸੁਣਾਏ ਕਿਸਾ, ਕਿਸਮਤ ਕਾਇਆ ਵਿਚੋਂ ਬਦਲਾਇੰਦਾ। ਰੂਪ ਰੰਗ ਵੇਖਣ ਨੂੰ ਦਿਸੇ ਨਿੱਕਾ, ਵੱਡਿਆ ਵਿਚੋਂ ਵੱਡਾ ਵਡ ਦਾਤਾ ਇਕੋ ਨਜ਼ਰੀ ਆਇੰਦਾ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਤਿ ਧਰਮ ਦਾ ਚਲੇ ਸਿਕਾ, ਦੋ ਜਹਾਨਾਂ ਹੁਕਮ ਮਨਾਇੰਦਾ। ਸੋਹਣਾ ਭਾਗਾਂ ਵਾਲਾ ਮਸਤਕ ਲਾਏ ਟਿੱਕਾ, ਜਿਸ ਦੀ ਰੇਖ ਨਾ ਕੋਇ ਮਿਟਾਇੰਦਾ। ਸਚਖੰਡ ਦਵਾਰ ਵਖਾਏ ਜਿਥੇ ਨਾ ਕੋਈ ਲਾਏ ਗਾਰਾ ਇੱਟਾਂ, ਜਗਤ ਮਜ਼ਦੂਰ ਸੇਵ ਨਾ ਕੋਇ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਚ ਪ੍ਰੀਤੀ ਦਾ ਪ੍ਰੀਤਮ ਇਕੋ ਵਾਰ ਕੱਢੇ ਸਿੱਟਾ, ਜਿਸ ਦਾ ਅੰਤ ਕੋਇ ਨਾ ਆਇੰਦਾ। ਪਿਆਰ ਵਿਚ ਮਿੱਤਰ ਪਿਆਰਾ ਮਿਤਾ, ਪਰੇਮ ਵਿਚ ਪਰਮ ਪੁਰਖ ਅਖਵਾਇੰਦਾ। ਹਿਤਕਾਰ ਵਿਚ ਅੰਦਰ ਬਾਹਰ ਕਰੇ ਹਿਤਾ, ਹਿਤ ਵਿਚੋਂ ਅਬਿਨਾਸ਼ੀ ਅਚੁਤਾ ਨਜ਼ਰੀ ਆਇੰਦਾ। ਅਬਿਨਾਸ਼ੀ ਹੋ ਕੇ ਖੇਲ ਕਰੇ ਨਿਤ ਨਵਿਤਾ, ਜੁਗ ਚੌਕੜੀ ਵੇਸ ਵਟਾਇੰਦਾ। ਜਨ ਭਗਤਾਂ ਸਾਚੇ ਸੰਤਾਂ ਬਣ ਕੇ ਧੁਰ ਦਾ ਪਿਤਾ, ਪੂਤ ਸਪੂਤ ਆਪਣੀ ਗੋਦ ਉਠਾਇੰਦਾ। ਰਸ ਅੰਮ੍ਰਿਤ ਦੇਵੇ ਮਿਠਾ, ਫਿੱਕਾ ਰੂਪ ਨਾ ਕੋਇ ਜਣਾਇੰਦਾ। ਇਹੋ ਖੇਲ ਸਦਾ ਸਦਾ ਸਦ ਅਨਡਿਠਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਬਿਧ, ਵਿਧ ਨਾਤਾ ਆਪਣਾ ਆਪਣੇ ਨਾਲ ਜੁੜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ਿਸ਼ ਵਿਚ ਵੱਡਾ ਦਾਤਾ, ਰਹਿਮਤ ਵਿਚ ਰਹੀਮ ਨਜ਼ਰੀ ਆਇੰਦਾ। ਜਿਨ੍ਹਾਂ ਗੁਰਮੁਖਾਂ ਮੰਨਿਆ ਸ਼ਬਦੀ ਆਖਾ, ਤਿਨ੍ਹਾਂ ਪਦਵੀ ਇਕ ਵਖਾਇੰਦਾ। ਜਿਥੇ ਨਾ ਕੋਈ ਅੰਨ੍ਹਾ ਨਾ ਸੁਜਾਖਾ, ਨੇਤਰ ਅੱਖ ਨਾ ਕੋਇ ਮਟਕਾਇੰਦਾ। ਇਕੋ ਇਕ ਪੁਰਖ ਸਮਰਾਥਾ, ਸਚ ਸਿੰਘਾਸਣ ਸੋਭਾ ਪਾਇੰਦਾ। ਜਨ ਭਗਤਾਂ ਮੇਲ ਮਿਲਾ ਕੇ ਗਾਵੇ ਖ਼ੁਸ਼ੀਆਂ ਗਾਥਾ, ਸੋਹੰ ਰਾਗ ਸੁਣਾਇੰਦਾ। ਓਨ੍ਹਾਂ ਗੁਰਮੁਖਾਂ ਕਾਹਦਾ ਘਾਟਾ, ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਗੋਦ ਉਠਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰੂਪ ਬਣਿਆ ਰਾਖਾ, ਪ੍ਰਿਤਪਾਲਕ ਹੋ ਕੇ ਬਾਲਕਾਂ ਉਪਰ ਆਪਣੀ ਨਜ਼ਰ ਉਠਾਇੰਦਾ।