ਪੁਸਤਕਾਲਾਭਾਗ ੧੬

੧੭ ਜੇਠ ੨੦੨੧ ਬਿਕ੍ਰਮੀ ਗੁਰਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਮਿਹਰਵਾਨ ਹੋ ਕੇ ਆਇਆ ਪ੍ਰਭ ਆਪ, ਸੋ ਸਾਹਿਬ ਸਤਿਗੁਰ ਫੇਰਾ ਪਾਇੰਦਾ। ਦਇਆਵਾਨ ਹੋ ਕੇ ਜਪਾਏ ਇਕੋ ਜਾਪ, ਆਤਮ ਪਰਮਾਤਮ ਬੂਝ ਬੁਝਾਇੰਦਾ। ਭਗਤ ਵਛਲ ਹੋ ਬਖ਼ਸ਼ੇ ਅਗੰਮੀ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਪਰਕਾਸ਼ਵਾਨ ਹੋ ਕੇ ਮੇਟੇ ਅੰਧੇਰੀ ਰਾਤ, ਅੰਧ ਅੰਧੇਰਾ ਦੂਰ ਕਰਾਇੰਦਾ। ਬੋਧ ਅਗਾਧਾ ਹੋ ਕੇ ਦੱਸੇ ਸੱਚੀ ਗਾਥ, ਸੋਹੰ ਢੋਲਾ ਰਾਗ ਸੁਣਾਇੰਦਾ। ਪਤਿਪਰਮੇਸ਼ਵਰ ਹੋ ਕੇ ਬਣੇ ਪਿਤ ਮਾਤ,

❋

❋

ਭਗਤ ਭਗਵੰਤ ਪੂਤ ਸਪੂਤੇ ਗੋਦ ਉਠਾਇੰਦਾ। ਸ਼ਾਹ ਪਾਤਸ਼ਾਹ ਹੋ ਕੇ ਚਰਨ ਕਵਲ ਬੰਧਾਏ ਨਾਤ, ਸਰਨ ਸਰਨਾਈ ਇਕ ਜਣਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਪਾਰਬ੍ਰਹਮ ਬ੍ਰਹਮ ਦੱਸੇ ਸੱਚੀ ਜਾਤ, ਵਰਨ ਗੋਤ ਊਚ ਨੀਚ ਵੰਡ ਨਾ ਕੋਇ ਵੰਡਾਇੰਦਾ। ਲੋਕ ਪਰਲੋਕ ਬ੍ਰਹਿਮੰਡ ਖੰਡ ਵੇਖ ਸਚ ਦਵਾਰ ਦਸਾਏ ਹਾਟ, ਚੌਦਾਂ ਲੋਕ ਚੌਦਾਂ ਤਬਕ ਪੜ੍ਹਾਇੰਦਾ। ਗੁਪਤ ਜਾਹਰ ਬਾਤਨ ਕਰੇ ਬਾਤ, ਅਨਹਦ ਨਾਦੀ ਨਾਦ ਸੁਣਾਇੰਦਾ। ਸਚ ਕਿਨਾਰਾ ਪੱਤਣ ਵੇਖੇ ਕੰਢੀ ਘਾਟ, ਨਈਆ ਨੌਕਾ ਆਪਣਾ ਨਾਮ ਜਣਾਇੰਦਾ। ਦੀਨ ਦਿਆਲ ਹੋ ਕੇ ਪੁਛਣਹਾਰਾ ਵਾਤ, ਵਾਸਤਾ ਆਪਣੇ ਨਾਲ ਜੁੜਾਇੰਦਾ। ਅਨੁਭਵ ਧਾਰੀ ਹੋ ਕੇ ਰਿਹਾ ਭਾਖ, ਲੱਖ ਚੁਰਾਸੀ ਖੋਜ ਖੁਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗਏ ਆਖ, ਆਖਰ ਸਭ ਦਾ ਲੇਖਾ ਝੋਲੀ ਪਾਇੰਦਾ। ਕਰੇ ਖੇਲ ਬਣ ਸਵਾਂਗੀ ਨਟੂਆ ਨਾਟ, ਮੰਡਲ ਰਾਸੀ ਰਾਸ ਰਚਾਇੰਦਾ। ਸੇਜ ਸੁਹਾਏ ਸੁਹੰਜਣੀ ਬਿਨ ਪਾਵਾ ਚੂਲ ਖਾਟ, ਅੰਤਰ ਆਤਮ ਸੋਭਾ ਪਾਇੰਦਾ। ਦੇਵੇ ਵਡਿਆਈ ਹਰਿਜਨ ਗੁਰਮੁਖ ਵਡ ਵਡ ਭਾਗ, ਰੁਤ ਰੁਤੜੀ ਆਪ ਸੁਹਾਇੰਦਾ। ਗ੍ਰਹਿ ਮੰਦਰ ਘਰ ਦੀਪਕ ਜਗੇ ਚਿਰਾਗ, ਬਿਨ ਤੇਲ ਬਾਤੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਜਣ ਸੁਹੇਲੇ ਆਪ ਮਿਲਾਇੰਦਾ। ਸੱਜਣ ਸੁਹੇਲੇ ਮਿਲਾਵਣਹਾਰਾ, ਪੜਦਾ ਉਹਲਾ ਆਪ ਚੁਕਾਈਆ। ਵੇਖੇ ਵਿਗਸੇ ਵੇਖਣਹਾਰਾ, ਦੂਰ ਦੁਰਾਡਾ ਨੇਰਨ ਨੇਰਾ ਰੂਪ ਵਟਾਈਆ। ਅੰਤਰ ਆਤਮ ਕਰਨਹਾਰ ਪਿਆਰਾ, ਪਰਮਾਤਮ ਪ੍ਰੀਤਮ ਹੋ ਕੇ ਵੇਸ ਵਟਾਈਆ। ਮਹਲ ਅਟੱਲ ਦੇਵਣਹਾਰ ਸਹਾਰਾ, ਸਾਢੇ ਤਿੰਨ ਹੱਥ ਕਾਇਆ ਬੰਕ ਖੋਜ ਖੁਜਾਈਆ। ਨਾਮ ਸੌਦਾਗਰ ਬਣ ਵਣਜਾਰਾ, ਸ਼ਬਦ ਅਮੋਲਕ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਆਪਣਾ ਰੂਪ ਧਰਾਈਆ । ਨਿਰਵੈਰ ਹੋ ਕੇ ਆਇਆ ਪ੍ਰਭ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਸੰਤ ਸੁਹੇਲੇ ਲਏ ਲੱਭ, ਜੀਵ ਜੰਤ ਖੋਜ ਖੁਜਾਇੰਦਾ। ਘਰ ਸਵਾਮੀ ਵਜਾਏ ਨਦ, ਧੁਰ ਦਾ ਰਾਗ ਅਲਾਇੰਦਾ। ਕੂੜੀ ਕਿਰਿਆ ਵਿਚੋਂ ਕੱਢ, ਸਚ ਪ੍ਰੀਤੀ ਜੋੜ ਜੁੜਾਇੰਦਾ। ਕਰ ਪਰਕਾਸ਼ ਕਾਇਆ ਹੱਡ, ਜੋਤੀ ਜਾਤਾ ਡਗਮਗਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਬਿਨ ਰਸਨਾ ਰਸ ਚਖਾਇੰਦਾ। ਸਾਚੇ ਮੰਦਰ ਆਪੇ ਲੰਘ, ਘਰ ਘਰ ਵਿਚ ਵੇਖ ਵਖਾਇੰਦਾ । ਆਤਮ ਸੇਜ ਅਗੰਮੀ ਪਲੰਘ, ਅਬਿਨਾਸ਼ੀ ਕਰਤਾ ਡੇਰਾ ਲਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਏਥੇ ਓਥੇ ਦਏ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਕਿਰਪਾ ਕਰ ਸੂਰਾ ਸਰਬੰਗ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਚੋਲੀ ਦਏ ਰੰਗ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਭਗਤ ਵਛਲ ਆਇਆ ਭਗਵੰਤ, ਭਗਵਨ ਦਇਆ ਕਮਾਈਆ। ਜਿਸ ਦੀ ਮਹਿਮਾ ਆਦਿ ਜੁਗਾਦਿ ਸਿਫ਼ਤ ਸੁਣੌਦੇ ਗ੍ਰੰਥ, ਸ਼ਾਸਤਰ ਸਿਮਰਤ ਰਾਗ ਅਲਾਈਆ। ਜਿਸ ਨੂੰ ਦੀਨ ਮਜ਼੍ਹਬ ਮੰਨਦੇ ਪੰਥ, ਇਸ਼ਟ ਦੇਵ ਸਵਾਮੀ ਕਹਿ ਕਹਿ ਸੀਸ ਨਿਵਾਈਆ। ਜਿਸ ਦੀ ਓਟ ਰੱਖਦੇ ਸੰਤ, ਆਪ ਆਪਣਾ ਭੇਟ ਚੜ੍ਹਾਈਆ। ਜਿਸ ਨੂੰ ਗੁਰਮੁਖ ਕਹਿੰਦੇ ਧੁਰ ਦਾ ਕੰਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਗੁਰਸਿਖ ਕਹਿੰਦੇ ਬਣਾਵੇ ਬਣਤ, ਘੜਨ ਭੰਨਣਹਾਰ ਵੱਡੀ ਵਡਿਆਈਆ। ਜਿਸ ਦਾ ਲੇਖਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ

❋

❋

ਸ਼ਿਵ ਬਣੇ ਮੰਗਤ, ਦਰ ਬੈਠੇ ਅਲਖ ਜਗਾਈਆ। ਜਿਸ ਦਵਾਰਿਉਂ ਗੁਰ ਅਵਤਾਰ ਪੀਰ ਪੈਗ਼ੰਬਰ ਬੋਧ ਅਗਾਧੇ ਬਣਨ ਪੰਡਤ, ਧੁਰ ਦਾ ਰਾਗ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਵਾਮੀ ਖੇਲ ਕਰਾਈਆ। ਸੋ ਸਵਾਮੀ ਆਇਆ ਜਗ, ਜਗ ਜੀਵਣ ਦਾਤਾ ਨਾਉਂ ਧਰਾਇੰਦਾ। ਜਨ ਭਗਤਾਂ ਵਾਸਾ ਕਰ ਉਪਰ ਸ਼ਾਹ ਰਗ, ਘਰ ਸਾਚੇ ਮੇਲ ਮਿਲਾਇੰਦਾ। ਜਨਮ ਜਨਮ ਦੀ ਬੁਝਾਏ ਅੱਗ, ਕਰਮ ਕਰਮ ਦਾ ਰੋਗ ਗਵਾਇੰਦਾ। ਨੌ ਦਵਾਰੇ ਪਾਰ ਹੱਦ, ਘਰ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਭਗਤ ਤਾਰਨਹਾਰ ਪ੍ਰਭ ਆਪ, ਨਿਰਗੁਣ ਦਇਆ ਕਮਾਈਆ। ਜੁਗ ਚੌਕੜੀ ਪਿਛੋਂ ਪਰਮਾਤਮ ਹੋ ਕੇ ਬਣੇ ਬਾਪ, ਪਿਤਾ ਹੋ ਕੇ ਗੋਦ ਸੁਹਾਈਆ। ਨਿਰਗੁਣ ਹੋ ਕੇ ਦੱਸੇ ਜਾਪ, ਸੋਹੰ ਢੋਲਾ ਇਕ ਸਮਝਾਈਆ। ਦਾਤਾ ਹੋ ਕੇ ਬਖ਼ਸ਼ੇ ਦਾਤ, ਦਇਆਵਾਨ ਝੋਲੀ ਆਪ ਭਰਾਈਆ। ਸਾਚੀ ਨਈਆ ਬੇੜੇ ਚਾੜ੍ਹ ਜਹਾਜ਼, ਨਿਰਗੁਣ ਆਪਣੇ ਕੰਧ ਉਠਾਈਆ। ਏਥੇ ਓਥੇ ਰੱਖ ਲਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਜਗਾਈਆ। ਹਰਿਜਨ ਜਗਾਏ ਸ਼ਬਦੀ ਧਾਰ, ਸਹਿਜ ਸਹਿਜ ਉਠਾਈਆ। ਅੰਤਰ ਆਤਮ ਕਰ ਪਿਆਰ, ਪਰਮਾਤਮ ਵੇਖ ਵਖਾਈਆ। ਨਿਰਗੁਣ ਸਰਗੁਣ ਦਏ ਆਧਾਰ, ਨਿਰਵੈਰ ਖੇਲ ਖਿਲਾਈਆ। ਜੀਵ ਜੰਤ ਨਾ ਪਾਵੇ ਸਾਰ, ਭਰਮੇ ਭੁੱਲੇ ਸਰਬ ਲੋਕਾਈਆ। ਗੁਰਮੁਖ ਵਿਰਲਾ ਜਿਸ ਬਖ਼ਸ਼ੇ ਚਰਨ ਕਵਲ ਉਪਰ ਧਵਲ ਇਕ ਪਿਆਰ, ਪ੍ਰੀਤੀ ਨੀਤੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਵਖਾਈਆ। ਸੱਚਾ ਮਾਰਗ ਰਿਹਾ ਦੱਸ, ਦਰਦੀ ਦਰਦ ਵੰਡਾਈਆ। ਪਰਗਟ ਹੋ ਪੁਰਖ ਸਮਰਥ, ਸਾਹਿਬ ਫੇਰਾ ਪਾਈਆ। ਗੁਰਮੁਖਾਂ ਖੋਲ੍ਹ ਆਪਣੀ ਅੱਖ, ਆਖਰ ਬੂਝ ਬੁਝਾਈਆ। ਅੰਮ੍ਰਿਤ ਝਿਰਨਾ ਧੁਰ ਦਾ ਰਸ, ਬੂੰਦ ਸਵਾਂਤੀ ਮੁਖ ਚੁਆਈਆ। ਸਤਿ ਸੰਤੋਖ ਧੀਰਜ ਜਤ, ਹਠ ਰੂਪ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰੇ ਪਾਰਬ੍ਰਹਮ, ਨੇਤਰ ਨੈਣ ਨੈਣ ਉਠਾਈਆ। ਜਨ ਭਗਤਾਂ ਲੇਖੇ ਲਾਏ ਕਰਮ, ਨਿਹਕਰਮੀ ਹੋਏ ਸਹਾਈਆ। ਸਚ ਜਣਾਵੇ ਇਕੋ ਧਰਮ, ਸਤਿ ਸਤਿਵਾਦੀ ਧੁਰ ਦੀ ਬੂਝ ਬੁਝਾਈਆ। ਲੇਖਾ ਚੁੱਕੇ ਵਰਨ ਬਰਨ, ਚਾਰ ਅਠਾਰਾਂ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਸਭ ਦੀ ਸਰਨ, ਸਰਨਗਤ ਇਕ ਅਖਵਾਈਆ। ਸੰਤ ਸੁਹੇਲੇ ਪੱਲੂ ਫੜਨ, ਗੁਰ ਚੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਵੱਡਾ ਦੇਵਣਹਾਰਾ, ਆਦਿ ਜੁਗਾਦੀ ਖੇਲ ਕਰਾਇੰਦਾ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਨਾਉਂ ਧਰਾਇੰਦਾ। ਜੋ ਜੁਗ ਚੌਕੜੀ ਖੇਲ ਵੇਖਣਹਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਜੋ ਨਿਤ ਨਵਿਤ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਅਵਤਾਰਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਸਮਝਾਇੰਦਾ। ਜੋ ਸ਼ਬਦ ਅਨਾਦ ਬੋਲਣਹਾਰ ਜੈਕਾਰਾ, ਸਿਫ਼ਤੀ ਸਿਫ਼ਤੀ ਨਾਉਂ ਪਰਗਟਾਇੰਦਾ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਲਿਖਾਰਾ, ਅੱਖਰ ਅੱਖਰ ਜੋੜ ਜੁੜਾਇੰਦਾ। ਜੋ ਵਾਕ ਭਵਿਖਤ ਦੱਸਣਹਾਰਾ ਭੇਵ ਨਿਆਰਾ, ਅਨੁਭਵ ਆਪਣੀ ਕਾਰ ਕਮਾਇੰਦਾ । ਜੋ ਜੋਤੀ ਜਾਤਾ ਪੁਰਖ ਬਿਧਾਤਾ ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸੋ ਸਾਹਿਬ ਸਮਰਥ ਕਲਜੁਗ ਅੰਤਮ ਖੇਲ ਕਰੇ ਨਿਆਰਾ, ਨਿਰਾਕਾਰ ਭੇਵ ਅਭੇਦਾ ਆਪਣਾ

❋

❋

ਆਪ ਖੁਲਾਇੰਦਾ। ਭਗਤਾਂ ਦੇਵੇ ਬਿਨ ਭਗਤੀ ਸਹਾਰਾ, ਆਤਮ ਸ਼ਕਤੀ ਸ਼ਖ਼ਸੀਅਤ ਆਪਣੇ ਨਾਲ ਮਿਲਾਇੰਦਾ। ਪਰੇਮ ਪ੍ਰੀਤੀ ਅੰਦਰ ਬਣ ਵਣਜਾਰਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਰਨਹਾਰ ਦਇਆ ਕਮਾਇੰਦਾ। ਭਗਤ ਜਨਾਂ ਸਚ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸੇਵ ਕਮਾਇੰਦਾ। ਕੋਇ ਨਾ ਜਾਣੇ ਆਪਣੀ ਘਾਲ, ਬਣ ਦਲਾਲ ਮੇਲ ਮਿਲਾਇੰਦਾ। ਅਗਲਾ ਪਿਛਲਾ ਦੱਸ ਅਹਿਵਾਲ, ਹਕੀਕਤ ਹੱਕ ਵਿਚੋਂ ਪਰਗਟਾਇੰਦਾ। ਗੋਦ ਉਠਾ ਛੋਟੇ ਨੰਨ੍ਹੇ ਨਿੱਕੇ ਬਾਲ, ਬਾਲਕ ਆਪਣੀ ਉਂਗਲੀ ਲਾਇੰਦਾ । ਸਚ ਵਖਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸੁਹਾਇੰਦਾ। ਮਾਰਗ ਦੇਵੇ ਧੁਰ ਸੁਖਾਲ, ਔਝੜ ਰਾਹ ਨਾ ਕੋਇ ਪਾਇੰਦਾ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਕਰਦੇ ਗਏ ਭਾਲ, ਨੇਤਰ ਨੈਣ ਨੈਣ ਸਰਬ ਉਠਾਇੰਦਾ। ਸੋ ਪਰਗਟ ਹੋ ਕੇ ਖੇਲ ਕਰੇ ਦੀਨ ਦਿਆਲ, ਦੀਨਾਂ ਅਨਾਥਾਂ ਨਾਥ ਹੋ ਕੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਜਨ ਭਗਤਾਂ ਮੇਟ ਕੂੜੀ ਚਿੰਦ, ਚਿੰਤਾ ਚਿਖਾ ਦਿਤੀ ਜਲਾਈਆ। ਸ਼ਬਦ ਅਨਾਦੀ ਬਣਾ ਬਿੰਦ, ਸੁਤ ਅਪਰਾਧੀ ਲਏ ਉਠਾਈਆ । ਲੇਖਾ ਜਾਣੇ ਜੀਉਂ ਪਿੰਡ, ਬ੍ਰਹਿਮੰਡ ਖੋਜ ਖੁਜਾਈਆ। ਨਾਮ ਸਤਾਰ ਵਜਾਏ ਧੁਰ ਦੀ ਕਿੰਗ, ਤੰਦੀ ਤੰਦ ਸਤਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਆਪਣਾ ਹੁਕਮ ਵਰਤਾਈਆ। ਗਹਿਰ ਗੰਭੀਰ ਵਡ ਡੂੰਘਾ ਸਾਗਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਚ ਸਰੋਵਰ ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਏਥੇ ਓਥੇ ਅੱਗੇ ਪਿਛੇ ਨਿਰਗੁਣ ਸਰਗੁਣ ਦੇਵੇ ਆਦਰ, ਅਦਾਲਤ ਧੁਰ ਦੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

੧੮ ਜੇਠ ੨੦੨੧ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਭਗਵਾਨ ਕਹੇ ਮੈਂ ਸੇਵਾਦਾਰ, ਜੁਗ ਜੁਗ ਜਨ ਭਗਤਾਂ ਸੇਵ ਕਮਾਇੰਦਾ। ਨਿਤ ਨਵਿਤ ਲੈ ਅਵਤਾਰ, ਵੇਸ ਅਨੇਕਾ ਰੂਪ ਵਟਾਇੰਦਾ। ਸਤਿ ਸਤਿਵਾਦੀ ਮਾਰਗ ਸਚ ਸਿਖਾਲ, ਸਿਖਿਆ ਧੁਰ ਦੀ ਇਕ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਵਿਚੋਂ ਉਠਾਲ, ਪਰਦਾ ਉਹਲਾ ਮੇਟ ਮਿਟਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਪੁੱਛਾਂ ਹਾਲ, ਅੰਤਰ ਆਤਮ ਖੋਜ ਖੁਜਾਇੰਦਾ। ਬਾਲ ਅਞਾਣੇ ਫੜ ਉਠਾਵਾਂ ਸਚ ਵਖਾਵਾਂ ਸੱਚੀ ਧਰਮਸਾਲ, ਦਰ ਦਵਾਰਾ ਇਕੋ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਂ ਨਾਲ ਨਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਭਗਵਾਨ ਕਹੇ ਮੈਂ ਭਗਤਾਂ ਜੋਗਾ, ਜਗ ਜੀਵਣ ਦਾਤਾ ਨਾਉਂ ਧਰਾਈਆ। ਪੰਜ ਤਤ ਕਾਇਆ ਚੋਲਾ ਚੋਗ਼ਾ, ਚੋਲੀ ਆਪਣੀ ਰੰਗ ਵਖਾਈਆ। ਸ਼ਬਦੀ ਹੋ ਕੇ ਦੇਵਾਂ ਹੋਕਾ, ਧੁਰ ਦਾ ਨਾਉਂ ਸੁਣਾਈਆ। ਮਾਣ ਦਵਾਵਾਂ ਚੌਦਾਂ ਲੋਕਾਂ, ਪਰਲੋਕ

❋

❋

ਦਿਆਂ ਵਡਿਆਈਆ। ਸਾਚੀ ਬਖ਼ਸ਼ਾਂ ਚਰਨ ਓਟਾ, ਸਿਰ ਆਪਣਾ ਹੱਥ ਟਿਕਾਈਆ। ਜੀਵ ਜੰਤ ਵਿਚੋਂ ਵੇਖਾਂ ਖਰਾ ਖੋਟਾ, ਨਾਮ ਕਸਵਟੀ ਉਪਰ ਲਗਾਈਆ । ਨਾਮ ਪਦਾਰਥ ਦੇਵਾਂ ਬਹੁਤਾ, ਜਗਤ ਧੰਨ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦ੍ਰਿਸ਼ਟਾਈਆ। ਭਗਵਾਨ ਕਹੇ ਮੈਂ ਭਗਤਾਂ ਮੀਤ, ਮਿਤਰ ਪਿਆਰਾ ਇਕ ਅਖਵਾਇੰਦਾ। ਪੰਜ ਤਤ ਕਾਇਆ ਕਰਾਂ ਠੰਡੀ ਸੀਤ, ਅਗਨੀ ਤਤ ਬੁਝਾਇੰਦਾ। ਸਚ ਸੁਣਾਵਾਂ ਸੋਹੰ ਗੀਤ, ਦੂਜਾ ਰਾਗ ਨਾ ਕੋਇ ਅਲਾਇੰਦਾ। ਬਣ ਸਵਾਮੀ ਵਸਾਂ ਚੀਤ, ਚੇਤਨ ਸੁਰਤੀ ਆਪ ਵਖਾਇੰਦਾ। ਅਚਰਜ ਦੱਸਾਂ ਧੁਰ ਦੀ ਰੀਤ, ਸਚ ਪ੍ਰੀਤ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਦਇਆ ਕਮਾਇੰਦਾ। ਭਗਤ ਕਹੇ ਪ੍ਰਭ ਤੇਰੀ ਓਟ, ਭਗਵਨ ਤੇਰੀ ਸਰਨਾਈਆ। ਮੇਰਾ ਨੂਰ ਨੁਰਾਨੀ ਤੇਰੀ ਜੋਤ, ਰੂਪ ਅਨੂਪ ਤੇਰਾ ਨਜ਼ਰੀ ਆਈਆ। ਮੇਰਾ ਕਾਇਆ ਬੰਕ ਤੇਰਾ ਕੋਟ, ਘਰ ਮੰਦਰ ਦਿਤਾ ਸੁਹਾਈਆ। ਤੇਰਾ ਨਾਮ ਮੇਰਾ ਸਲੋਕ, ਸੋਹਣਾ ਢੋਲਾ ਰਾਗ ਅਲਾਈਆ । ਤੇਰੇ ਪਰੇਮ ਪਿਆਰ ਅੰਦਰ ਮੋਹਤ, ਮੁਹੱਬਤ ਤੇਰੇ ਨਾਲ ਲਗਾਈਆ। ਤੇਰੇ ਚਰਨ ਮਿਲੇ ਮੌਜ, ਮਜਲਸ ਹੋਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇਣਾ ਜਣਾਈਆ। ਭਗਤ ਕਹੇ ਪ੍ਰਭ ਤੇਰਾ ਸਦਕਾ, ਹਉਂ ਵਾਰੀ ਘੋਲੀ ਘੋਲ ਘੁਮਾਈਆ । ਲੇਖਾ ਜਾਣੇ ਪੂਰਬ ਜਨਮ ਦਾ, ਕਰਮ ਆਪਣੇ ਲੇਖੇ ਪਾਈਆ। ਲਹਿਣਾ ਦੇਣਾ ਚੁਕਾਏ ਮਰਨ ਕਾ, ਭਾਂਡਾ ਭਰਮ ਭੌ ਭੰਨਾਈਆ । ਲਹਿਣਾ ਦੇਣਾ ਦੇਵੀਂ ਸਾਚੀ ਸਰਨ ਕਾ, ਸ਼ਰਨਾਰਥੀ ਆਪਣੀ ਗੋਦ ਉਠਾਈਆ। ਮਾਰਗ ਦੱਸੀਂ ਮੰਜ਼ਲ ਚੜ੍ਹਨ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭਗਤ ਕਹੇ ਮੋਹੇ ਤੇਰਾ ਭਰਵਾਸਾ, ਸਰਨਗਤ ਤੇਰੀ ਸਰਨਾਈਆ। ਜਨਮ ਜਨਮ ਦੀ ਪੂਰੀ ਕਰ ਦੇ ਆਸਾ, ਹਉਮਂ ਤ੍ਰਿਸਨਾ ਮੇਟ ਮਿਟਾਈਆ। ਦਰ ਦਰਵੇਸ਼ ਘਰ ਹੋਏ ਨਾ ਕੋਏ ਨਿਰਾਸਾ, ਨਰ ਨਰਾਇਣ ਤੇਰੀ ਵੱਡੀ ਵਡਿਆਈਆ । ਵਸਤ ਅਗੰਮ ਅਥਾਹ ਬੇਪਰਵਾਹ ਪਰੇਮ ਪ੍ਰੀਤੀ ਬਖ਼ਸ਼ ਦਾਤਾ, ਦਇਆਵਾਨ ਦਇਆ ਕਮਾਈਆ। ਅੰਦਰ ਬਾਹਰ ਗੁਪਤ ਜਾਹਰ ਰਸਨਾ ਜਿਹਵਾ ਬੱਤੀ ਦੰਦ ਗਾਵਾਂ ਤੇਰੀ ਗਾਥਾ, ਮੰਤਰ ਇਕੋ ਇਕ ਕਰਾਂ ਸਚ ਪੜ੍ਹਾਈਆ। ਬਿਨ ਤੇਰੀ ਕਿਰਪਾ ਤੇਰਾ ਰੂਪ ਨਾ ਕਿਸੇ ਪਛਾਤਾ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਸਚ ਸਚ ਤੂੰਹੀ ਪਿਤਾ ਤੂੰਹੀ ਮਾਤਾ, ਹਉਂ ਬਾਲਕ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ੀ ਇਕੋ ਨਾਤਾ, ਧੁਰ ਦਾ ਮੇਲਾ ਮੇਲ ਮਿਲਾਈਆ। ਭਗਵਾਨ ਕਹੇ ਮੈਂ ਬਣਾਂ ਸੰਗ, ਦੂਜਾ ਸੰਗੀ ਨਾ ਕੋਇ ਬਣਾਈਆ। ਭਗਤ ਕਹੇ ਮੈਂ ਲਾਗਾਂ ਅੰਗ, ਅੰਗੀਕਾਰ ਇਕੋ ਇਕ ਅਖਵਾਈਆ। ਸ੍ਰੀ ਭਗਵਾਨ ਕਹੇ ਮੈਂ ਵਜਾਵਾਂ ਮਰਦੰਗ, ਧੁਨ ਆਤਮਕ ਰਾਗ ਅਲਾਈਆ । ਭਗਤ ਕਹੇ ਮੈਂ ਮਾਣਾਂ ਅਨੰਦ, ਅਨੰਦ ਅਨੰਦ ਤੇਰੇ ਵਿਚੋਂ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਮੈਂ ਟੁੱਟੀ ਦੇਵਾਂ ਗੰਢ, ਗੰਢਣਹਾਰ ਗੋਪਾਲ ਸਵਾਮੀ ਨਾਉਂ ਧਰਾਈਆ। ਜਨ ਭਗਤ ਕਹੇ ਮੈਂ ਗਾਵਾਂ ਤੇਰਾ ਛੰਦ, ਤੂੰ ਮੇਰਾ ਸੱਚਾ ਮਾਹੀਆ। ਸ੍ਰੀ ਭਗਵਾਨ ਕਹੇ ਮੈਂ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਇਕ ਵਰਤਾਈਆ। ਜਨ ਭਗਤ ਕਹੇ ਮੈਂ ਦਰ ਦਵਾਰ ਮੰਗਾਂ ਧੁਰ ਦੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸ੍ਰੀ ਭਗਵਾਨ ਕਹੇ ਮੈਂ ਲੇਖ ਚੁਕਾਵਾਂ ਖੰਡ ਬ੍ਰਹਿਮੰਡ, ਪੁਰੀ ਲੋਅ ਅਕਾਸ਼ ਪੰਧ ਮੁਕਾਈਆ। ਜਨ ਭਗਤ ਕਹੇ ਮੈਂ ਸਚ ਦਵਾਰ ਤੇਰਾ ਵੇਖਾ ਲੰਘ,

❋

❋

ਅਧਵਿਚਕਾਰ ਨਾ ਕੋਇ ਅਟਕਾਈਆ। ਸ੍ਰੀ ਭਗਵਾਨ ਕਹੇ ਮੇਰਾ ਪਰਕਾਸ਼ ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤ ਕਹੇ ਮੈਂ ਵੇਖਾਂ ਸੁਹੰਜਣੀ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਦੇਣਾ ਥਾਉਂ ਥਾਈਂਆ। ਜਨ ਭਗਤ ਕਹੇ ਮੈਂ ਵੇਖਾਂ ਦਰਬਾਰਾ, ਦਰਗਾਹ ਤੇਰੀ ਫੇਰੀ ਪਾਈਆ। ਸ੍ਰੀ ਭਗਵਾਨ ਕਹੇ ਮੇਰਾ ਓਥੇ ਇਕ ਉਜਿਆਰਾ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਮੈਂ ਬੋਲਾਂ ਸਚ ਜੈਕਾਰਾ, ਤੂੰਹੀ ਤੂੰ ਰਾਗ ਅਲਾਈਆ। ਸ੍ਰੀ ਭਗਵਾਨ ਕਹੇ ਮੈਂ ਕਰਾਂ ਸਚ ਪਿਆਰਾ, ਫੜ ਬਾਂਹੋਂ ਗਲੇ ਲਗਾਈਆ। ਦੋਹਾਂ ਮਿਲ ਕੇ ਨਿਰਗੁਣ ਰੂਪ ਬਣੇ ਨਿਰੰਕਾਰਾ, ਨਿਰਵੈਰ ਆਪਣੀ ਖੇਲ ਖਿਲਾਈਆ। ਜੁਗ ਚੌਕੜੀ ਪਿਛੋਂ ਲੋਕਮਾਤ ਪ੍ਰਭ ਕਰੇ ਆਪ ਬਿਵਹਾਰਾ, ਬਿਵਹਾਰੀ ਹੋ ਕੇ ਫੇਰਾ ਪਾਈਆ। ਆਦਿ ਜੁਗਾਦਿ ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵੰਤ ਲਗਾਏ ਲੜ, ਪੱਲੂ ਆਪਣੇ ਨਾਲ ਬੰਧਾਈਆ। ਭਗਤ ਭਗਵਾਨ ਕਰੇ ਮਿਲਾਪ, ਮਿਹਰਵਾਨ ਦਇਆ ਕਮਾਇੰਦਾ। ਬਿਨ ਭਗਤਾਂ ਸੋਹੰ ਕਿਸੇ ਨਾ ਜਪਿਆ ਜਾਪ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਖਰੀ ਨਾਮ ਪੜ੍ਹਾਇੰਦਾ। ਕਿਸੇ ਨਾ ਬੁੱਝਿਆ ਆਪਾ ਆਪ, ਆਪਣੇ ਵਿਚੋਂ ਵਡ ਪਰਤਾਪੀ ਨਜ਼ਰ ਕਿਸੇ ਨਾ ਆਇੰਦਾ। ਕੋਇ ਨਾ ਮਿਲਿਆ ਪ੍ਰਭ ਦੀ ਜਾਤ, ਪਾਕੀ ਪਾਕ ਨਾ ਕੋਇ ਅਖਵਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਿਨ੍ਹਾਂ ਭਗਤਾਂ ਦਿਤਾ ਧੁਰ ਦਾ ਸਾਥ, ਬਣ ਸੰਗੀ ਸਗਲਾ ਸੰਗ ਨਿਭਾਇੰਦਾ। ਦੂਰ ਦੁਰਾਡਾ ਵੇਖਣ ਆਇਆ ਕੰਢੀ ਘਾਟ, ਪਾਬੰਦੀ ਅੱਗੇ ਨਾ ਕੋਇ ਰਖਾਇੰਦਾ। ਵੱਡੀ ਛੋਟੀ ਨਿਕੀਉਂ ਨਿੱਕੀ ਸਭ ਤੋਂ ਚੰਗੀ ਉਹ ਜਾਤ, ਜਿਸ ਜਾਤ ਵਿਚ ਆਪਣਾ ਨੂਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਸਚ ਬਾਗ਼ਾਤ, ਬਾਗ਼ੀਚਾ ਗੁਲਸ਼ਨ ਗੁਰਮੁਖ ਗੁਰਸਿਖ ਵੇਖ ਖ਼ੁਸ਼ੀ ਮਨਾਇੰਦਾ।

੧੮ ਜੇਠ ੨੦੨੧ ਬਿਕ੍ਰਮੀ ਬਸੋ ਦੇਵੀ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਜਨ ਭਗਤ ਕਹੇ ਸੁਣ ਭਗਵਾਨ, ਨਿਰਗੁਣ ਆਪਣਾ ਧਿਆਨ ਲਗਾਈਆ। ਹਉਂ ਬਾਲੀ ਬੁਧ ਅਞਾਣ, ਮੂਰਖ ਮੁਗਧ ਨਜ਼ਰੀ ਆਈਆ । ਕਿਸ ਬਿਧ ਸਾਨੂੰ ਬਖ਼ਸ਼ੇਂ ਮਾਣ, ਸਿਰ ਆਪਣਾ ਹੱਥ ਟਿਕਾਈਆ। ਕਵਣ ਵਸਤ ਦੇਵੇਂ ਦਾਨ, ਅਮੋਲਕ ਇਕ ਵਰਤਾਈਆ। ਜਗਤ ਨੈਣ ਤੈਨੂੰ ਨਾ ਸਕੇ ਪਹਿਚਾਨ, ਮਨ ਮਤ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ । ਜਨ ਭਗਤ ਕਹਿਣ ਪ੍ਰਭ ਦੱਸੀਏ ਕੀ, ਸਮਝ ਵਿਚ ਕੁਛ ਨਾ ਆਈਆ। ਕਿਸ ਸਹਾਰੇ ਰਹੇ ਜੀ, ਜੀਵਤ ਜੀਵਣ ਜਨਮ ਤੇਰੇ ਲੇਖੇ ਪਾਈਆ। ਪੂਰਬ ਜਨਮ ਕੀ ਬੀਜਿਆ ਬੀ, ਫਲ ਕਵਣ ਰਿਹਾ ਵਖਾਈਆ। ਕਿਸ ਬਿਧ ਨਾਤਾ ਜੁੜਿਆ ਸਾਢੇ ਤਿੰਨ ਹੱਥ ਕਾਇਆ ਸੀਂ, ਘਰ ਮੰਦਰ ਸੋਭਾ ਪਾਈਆ। ਕਵਣ ਪਰੇਮ ਪਿਆਲਾ ਲਿਆ ਪੀ, ਮਧੁਰ ਰਸ ਇਕ ਚਖਾਈਆ। ਕਵਣ ਪ੍ਰੀਤੀ ਗਏ ਥੀ, ਆਪਣਾ ਆਪ ਲੁਟਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ। ਸਚ ਦੱਸ ਪੁਰਖ ਅਕਾਲ, ਤੇਰੇ ਅੱਗੇ ਅਰਜ਼ੋਈਆ। ਕਿਸ ਬਿਧ ਬਣੇ ਤੇਰੇ ਲਾਲ, ਨਾਤਾ ਸਚ ਜੁੜਾਈਆ। ਜਗਤ ਗ਼ਰੀਬੀ ਦਿਸੀਏ ਕੰਗਾਲ, ਵਸਤ ਹੱਥ ਨਾ ਕੋਇ ਰਖਾਈਆ। ਦੌਲਤ ਖ਼ਜ਼ਾਨਾ ਨਾ ਧਨ ਮਾਲ, ਮਹਲ ਅਟੱਲ ਨਾ ਕੋਇ ਵਡਿਆਈਆ। ਮਾਲਾ ਤਸਬੀ ਨਾ ਕੋਈ ਮਿਰਗਛਾਲ, ਆਸਣ ਸਿੰਘਾਸਣ ਨਾ ਕੋਇ ਸੁਹਾਈਆ। ਪੂਜਾ ਪਾਠ ਹਵਨ ਨਾ ਕੋਇ ਵਿਚਾਰ, ਤਿਲਕ ਲਲਾਟ ਨਾ ਕੋਇ ਲਗਾਈਆ। ਸੰਖ ਨਾਦ ਨਾ ਕੋਇ ਆਵਾਜ਼, ਆਰਤੀ ਰੂਪ ਨਾ ਕੋਇ ਵਖਾਈਆ। ਗੇਰੂ ਕਪੜੇ ਨਾ ਕੋਈ ਸੰਤ ਸਾਧ, ਮਿੱਟੀ ਖ਼ਾਕ ਨਾ ਕੋਇ ਰਮਾਈਆ। ਸੁਬਹ ਸ਼ਾਮ ਨਾ ਤੇਰੀ ਯਾਦ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਲਹਿਣਾ ਰਿਹਾ ਚੁਕਾਈਆ। ਜਨ ਭਗਤ ਕਹਿਣ ਪ੍ਰਭ ਹੋਈ ਹੈਰਾਨੀ, ਸੋਚ ਸਮਝ ਰਹੀ ਨਾ ਰਾਈਆ। ਘਰ ਘਰ ਦਿਸੇ ਕੂੜ ਸ਼ੈਤਾਨੀ, ਸ਼ਰਅ ਕਰੇ ਲੜਾਈਆ। ਸੁਰਤ ਸਵਾਣੀ ਬਾਲ ਨਾਦਾਨੀ, ਤੇਰੀ ਸਮਝ ਨਾ ਪਾਈਆ। ਅੰਮ੍ਰਿਤ ਮਿਲਿਆ ਨਾ ਠੰਡਾ ਪਾਣੀ, ਨਿਝਰ ਰਸ ਨਾ ਕੋਇ ਚਖਾਈਆ। ਭੇਵ ਚੁਕਿਆ ਨਾ ਚਾਰੇ ਖਾਣੀ, ਬਾਣੀ ਸਮਝ ਨਾ ਕੋਇ ਸਮਝਾਈਆ। ਏਸੇ ਕਾਰਨ ਹੋਈ ਪਰੇਸ਼ਾਨੀ, ਪਸਚਾਤਾਪ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਕਿਸ ਬਿਧ ਮੇਲਾ ਰਿਹਾ ਮਿਲਾਈਆ। ਸ੍ਰੀ ਭਗਵੰਤ ਹੋ ਖ਼ੁਸ਼ਹਾਲ, ਖ਼ੁਸ਼ੀਆਂ ਨਾਲ ਜਣਾਇੰਦਾ। ਸੁਣ ਮੇਰੇ ਲਾਡਲੇ ਲਾਲ, ਹਰਿ ਲਾਲਨ ਦਇਆ ਕਮਾਇੰਦਾ, ਜਿਸ ਉਪਰ ਹੋਵਾਂ ਆਪ ਕਿਰਪਾਲ, ਮਿਹਰ ਨਜ਼ਰ ਉਠਾਇੰਦਾ। ਆਪਣੀ ਬਖ਼ਸ਼ ਦੇਵਾਂ ਦੌਲਤ ਨਾਮ ਸੱਚਾ ਧੰਨ ਮਾਲ, ਪਰੇਮ ਖ਼ਜ਼ੀਨਾ ਇਕ ਭਰਾਇੰਦਾ। ਸਾਚੀ ਘਾਲਣ ਲਵਾਂ ਘਾਲ , ਘੋਲ ਘੁਮਾਈ ਆਪਣਾ ਭੇਟ ਚੜ੍ਹਾਇੰਦਾ। ਅੰਦਰ ਵੜ ਕੇ ਵਸਾਂ ਨਾਲ, ਹਰਦਮ ਆਪਣਾ ਰੰਗ ਰੰਗਾਇੰਦਾ। ਇਹੋ ਮੇਰੀ ਅਵਲੱੜੀ ਚਾਲ, ਜਨ ਭਗਤਾਂ ਦਇਆ ਕਮਾਇੰਦਾ। ਅਠ ਸਠ ਤੀਰਥ ਨਾ ਦੇਵਾਂ ਨੁਹਾਲ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਰਸਨਾ ਜਿਹਵਾ ਨਾ ਪੂਜਾ ਪਾਠ, ਤਸਬੀ ਮਾਲਾ ਨਾ ਗਲ ਲਟਕਾਇੰਦਾ। ਆਲਸ ਨਿੰਦਰਾ ਨਾ ਦੇਵਾਂ ਰਾਤ, ਦਿਵਸ ਵੰਡ ਨਾ ਕੋਇ ਵੰਡਾਇੰਦਾ। ਜਿਸ ਵਲ ਮਿਹਰ ਨਜ਼ਰ ਕਰ ਕੇ ਲਵਾਂ ਝਾਕ, ਅਗਲੀ ਪਿਛਲੀ ਝਾਕੀ ਆਪ ਜਣਾਇੰਦਾ। ਬੰਦ ਕਿਵਾੜਾ ਖੋਲ੍ਹ ਕੇ ਤਾਕ, ਪੜਦਾ ਦੂਈ ਦਵੈਤ ਉਠਾਇੰਦਾ। ਬਾਤਨ ਦੱਸਾਂ ਆਪਣੀ ਬਾਤ, ਬੀਤੀ ਕਹਾਣੀ ਆਪ ਸਮਝਾਇੰਦਾ। ਚਰਨ ਪ੍ਰੀਤੀ ਬਖ਼ਸ਼ ਕੇ ਦਾਤ, ਵੱਡੀ ਭਗਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚੀ ਭਗਤੀ ਸਤਿਗੁਰ ਚਰਨ, ਆਦਿ ਜੁਗਾਦਿ ਸਮਝਾਈਆ। ਸਾਚੀ ਵਿਦਿਆ ਗੁਰਮੁਖ ਪੜ੍ਹਨ, ਇਕੋ ਨਾਮ ਧਿਆਈਆ। ਸਾਚੀ ਮੰਜ਼ਲ ਸੰਤ ਸੁਹੇਲੇ ਚੜ੍ਹਨ, ਆਪਣਾ ਪੰਧ ਮੁਕਾਈਆ। ਜਨ ਭਗਤਾਂ ਕਿਰਪਾ ਕਰ ਕੇ ਪੁਰਖ ਅਕਾਲ ਲੋਕਮਾਤ ਆਵੇ ਖੜਨ, ਨਿਰਗੁਣ ਨਿਰਵੈਰ ਵੇਸ ਵਟਾਈਆ। ਨਾਤਾ ਤੋੜ ਜਾਤ ਪਾਤ ਵਰਨ ਬਰਨ, ਸਾਚੀ ਸਰਨ ਇਕ ਸਮਝਾਈਆ। ਜੋ ਗੁਰਸਿਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਪੜ੍ਹਨ, ਤਿਨ੍ਹਾਂ ਮੰਜ਼ਲ ਪੰਧ ਦੋ ਜਹਾਨਾਂ ਲਿਆ ਮੁਕਾਈਆ।

❋

❋

੧੮ ਜੇਠ ੨੦੨੧ ਬਿਕ੍ਰਮੀ ਨਾਨਕ ਚੰਦ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਜਨ ਭਗਤੋ ਜੁਗ ਜਨਮ ਦੀ ਪੂਰੀ ਹੋਈ ਭਗਤੀ, ਸ੍ਰੀ ਭਗਵਾਨ ਲੇਖੇ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੰਮਤ ਇਕੀਵੇਂ ਤੱਕਦੇ ਰਹੇ ਬਰਸੀ, ਸਦੀਆਂ ਵਿਚ ਸੱਦਾ ਦੇ ਦੇ ਸਰਬ ਸੁਣਾਇੰਦਾ। ਜਿਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ ਦਾਤਾ ਧੁਰ ਦਾ ਅਰਸ਼ੀ, ਅਰਸ਼ ਕੁਰਸ਼ ਆਪਣੇ ਲੇਖੇ ਲਾਇੰਦਾ। ਰੂਪ ਵਟਾਏ ਨਿਰਗੁਣ ਨਿਰਵੈਰ ਨਿਰਾਕਾਰ ਫ਼ਰਸ਼ੀ, ਫ਼ੈਸਲਾ ਆਪਣੇ ਹੱਥ ਰਖਾਇੰਦਾ। ਮਾਣ ਦਿਵਾਵੇ ਵੱਡੇ ਵਡ ਕਰ ਨਾਲੋਂ ਨਰਸੀ, ਸਾਚੀ ਹੁੰਡੀ ਇਕੋ ਹੱਥ ਫੜਾਇੰਦਾ। ਦੋ ਜਹਾਨਾਂ ਪੱਲੇ ਬੰਨ੍ਹੇ ਖ਼ਰਚੀ, ਖ਼ੈਰਖ਼ਾਹ ਹੋ ਕੇ ਪੂਰੀ ਖ਼ਾਹਸ਼ ਵਖਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਥੋੜਿਆਂ ਗੁਰਮੁਖਾਂ ਦੀ ਨਿਕਲੀ ਪਰਚੀ, ਬਾਕੀ ਪਰਚਾ ਹੱਲ ਨਾ ਕੋਇ ਕਰਾਇੰਦਾ। ਦੀਨਾ ਬੰਧੂ ਦੀਨ ਦਿਆਲ ਹੋ ਕੇ ਹੋਇਆ ਦਰਦੀ, ਦਰਦੀਆਂ ਦੁੱਖ ਵੰਡਾਇੰਦਾ। ਜਿਸ ਦੀ ਵੇਦ ਵਿਆਸ ਈਸਾ ਮੁਹੰਮਦ ਗੋਬਿੰਦ ਪਾ ਕੇ ਗਏ ਅਰਜ਼ੀ, ਸੋ ਆਰਜੂ ਸੁਣਨਹਾਰ ਵੇਸ ਵਟਾਇੰਦਾ। ਆਦਿ ਜੁਗਾਦਿ ਚਲ ਕੇ ਆਇਆ ਧੁਰ ਦਾ ਕਰਜ਼ੀ, ਮਕਰੂਜ਼ ਜਨ ਭਗਤਾਂ ਲਹਿਣਾ ਝੋਲੀ ਆਪ ਟਿਕਾਇੰਦਾ। ਪੁਰਖ ਅਕਾਲ ਦੀਨ ਦਿਆਲ ਖੇਲ ਕਦੇ ਨਾ ਕਰੇ ਫ਼ਰਜ਼ੀ, ਹੱਕ ਹਕੀਕਤ ਵਿਚੋਂ ਆਪ ਵਖਾਇੰਦਾ। ਜਨ ਭਗਤੋ ਬਿਨ ਭਗਤੀਉਂ ਤੁਹਾਡੀ ਪੂਰੀ ਕੀਤੀ ਮਰਜ਼ੀ, ਜਨਮ ਮਰਨ ਦੀ ਮਰਜ਼ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਤੇਰਾ ਚੁੱਕਿਆ ਝੇੜਾ, ਝਗੜਾ ਮੁਕਾ ਲੋਕਾਈਆ। ਉਜੜਿਆ ਵਸਿਆ ਤੇਰਾ ਖੇੜਾ, ਖਿੜਕੀ ਬੰਦ ਖੁਲ੍ਹਾਈਆ। ਜਿਥੇ ਨਾਤਾ ਜੁੜੇ ਤੇਰਾ ਮੇਰਾ, ਹੋਵੇ ਨਾ ਕਦੇ ਜੁਦਾਈਆ। ਪਰੇਮ ਪਿਆਰ ਦਾ ਸਦਾ ਖੁਲ੍ਹਾ ਵਿਹੜਾ, ਚਾਰ ਦੀਵਾਰੀ ਬੰਦ ਨਾ ਕੋਇ ਵਖਾਈਆ। ਨਾ ਕੋਈ ਸੰਝ ਨਾ ਸਵੇਰਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਦੂਰ ਨਾ ਕੋਈ ਨੇੜਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਕੋਹਲੂ ਚੱਕੀ ਚੱਕ ਨਾ ਕੋਇ ਗੇੜਾ, ਅਵਣ ਗਵਣ ਨਾ ਕੋਇ ਭਵਾਈਆ। ਪੁਰਖ ਅਕਾਲ ਦਇਆਵਾਨ ਹੋ ਕੇ ਕਰੇ ਮਿਹਰਾਂ, ਮਿਹਰ ਨਜ਼ਰ ਇਕ ਉਠਾਈਆ। ਜਿਧਰ ਵੇਖੋ ਨਜ਼ਰੀ ਆਏ ਸ੍ਰੀ ਭਗਵਾਨ ਨਿਰਗੁਣ ਨਿਰਵੈਰ ਧੁਰ ਦਾ ਸ਼ੇਰਾ, ਸ਼ੇਰ ਦਲੇਰ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਜਨ ਭਗਤੋ ਛੁੱਟਾ ਜਗ, ਲੇਖਾ ਮੁਕਿਆ ਜਗਤ ਲੋਕਾਈਆ। ਮਿਲਿਆ ਮੇਲ ਸੂਰੇ ਸਰਬੱਗ, ਸਰਬ ਕਲ ਦਾਤਾ ਵੇਖ ਵਖਾਈਆ। ਮਾਤ ਗਰਭ ਫੇਰ ਨਹੀਂ ਪੈਣਾ ਅੱਗ, ਨੌ ਅਠਾਰਾਂ ਕੁੰਡ ਨਾ ਕੋਇ ਰਖਾਈਆ। ਜਨਮ ਕਰਮ ਦੀ ਮੁੱਕੀ ਹੱਦ, ਕੂੜੀ ਕਿਰਿਆ ਡੇਰਾ ਢਾਹੀਆ। ਲੇਖੇ ਲੱਗਾ ਕਾਇਆ ਮਾਟੀ ਹੱਡ, ਜੋ ਜਨ ਨੇਤਰ ਨੈਣ ਦਰਸ਼ਨ ਪਾਈਆ। ਅੱਗੇ ਰਹਿਣ ਨਾ ਦੇਵੇ ਅੱਡ, ਜਗਤ ਵਿਛੋੜਾ ਦਏ ਚੁਕਾਈਆ। ਏਸੇ ਕਾਰਨ ਗ਼ਰੀਬ ਨਿਮਾਣੇ ਰਿਹਾ ਸੱਦ, ਹੋਕਾ ਦੇਵੇ ਬੇਪਰਵਾਹੀਆ। ਭਗਤਾਂ ਵਿਚੋਂ ਭਗਤੀ ਲਈ ਲੱਭ, ਬਿਨ ਭਗਤੀਉਂ ਭਗਤ ਦਿਤੇ ਤਰਾਈਆ। ਇਹੋ ਵਡਿਆਈ ਰਹੇ ਜਗ, ਜਗ ਜੀਵਣ ਦਾਤਾ ਹੋਏ ਸਹਾਈਆ । ਬਿਨ ਮੱਕੇ ਕਾਬਿਉਂ ਕਰਾਇਆ ਹੱਜ, ਬਿਨ ਹੁਜਰਿਉਂ ਹੱਕ ਵਖਾਈਆ। ਬਿਨ ਤੰਦ ਰਬਾਬ ਵਜਾਇਆ ਨਦ, ਅਗੰਮੀ ਰਾਗ ਸੁਣਾਈਆ। ਗੁਰਮੁਖੋ ਗੁਰਸਿਖੋ ਸਾਚੇ ਮੰਦਰ ਵੜਨਾ ਭੱਜ, ਅਧਵਿਚਕਾਰ ਨਾ ਕੋਇ ਅਟਕਾਈਆ। ਮਰਨ ਤੋਂ ਪਿਛੋਂ ਸ੍ਰਿਸ਼ਟੀ ਰੋਵੇ ਜਗ, ਗੁਰਮੁਖਾਂ ਵੱਜੇ ਵਧਾਈਆ। ਸੱਚਾ ਦੀਪਕ ਜਾਏ ਜਗ,

❋

❋

ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਰਿਹਾ ਚੁਕਾਈਆ। ਜਨ ਭਗਤ ਤੇਰਾ ਮੁਕਿਆ ਪੰਧ, ਪੁਰਖ ਅਕਾਲ ਹੋਏ ਸਹਾਈਆ। ਕੂੜੀ ਕਿਰਿਆ ਨਾਤਾ ਟੁੱਟਾ ਗੰਦ, ਹਉਮੇ ਹੰਗਤਾ ਨਾ ਕੋਇ ਲੜਾਈਆ। ਨਿਰਗੁਣ ਮਿਲ ਕੇ ਸਰਗੁਣ ਗਾਇਆ ਛੰਦ, ਸੋਹੰ ਢੋਲਾ ਰਾਗ ਅਲਾਈਆ। ਜਿਸ ਵਿਚੋਂ ਮਿਲਿਆ ਪਰਮਾਨੰਦ, ਨਿਜਾਨੰਦ ਹੋਏ ਰਸਾਈਆ। ਬਿਨ ਜਲ ਧਾਰਾ ਪਏ ਠੰਡ, ਬੂੰਦ ਸਵਾਂਤੀ ਮੁਖ ਚੁਆਈਆ। ਜਗਤ ਅੰਧੇਰੇ ਚਾੜ੍ਹ ਕੇ ਚੰਦ, ਸਾਚਾ ਨੂਰ ਕੀਤਾ ਰੁਸ਼ਨਾਈਆ। ਘਰ ਸੱਜਣ ਸਵਾਮੀ ਆਇਆ ਲੰਘ, ਬੰਕ ਦਵਾਰੀ ਲੰਕਾ ਗੜ੍ਹ ਤੁੜਾਈਆ। ਜਿਸ ਰਾਮ ਦੀ ਰਾਮ ਕਰ ਕੇ ਗਿਆ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਸੇਜ ਸੁਹੰਜਣੀ ਬੈਠ ਪਲੰਘ, ਆਸਣ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਤਰਾਏ ਘਰ ਘਰ, ਘਰ ਵਿਚ ਘਰੇਲੂ ਬਣ ਕੇ ਫੇਰਾ ਪਾਈਆ।

੧੮ ਜੇਠ ੨੦੨੧ ਬਿਕ੍ਰਮੀ ਰਾਮ ਲਾਲ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਜਨ ਭਗਤ ਤੇਰੀ ਸੋਹੇ ਕੁਲੀ, ਕੁਲਵੰਤਾ ਆਪ ਸੁਹਾਇੰਦਾ। ਜਿਥੇ ਮਾਰਗ ਲੱਗੀ ਵਿਛੜੀ ਆਤਮਾ ਰੂਹ ਭੁੱਲੀ, ਦਰ ਸਾਚਾ ਇਕ ਜਣਾਇੰਦਾ । ਪੰਜ ਤਤ ਕਾਇਆ ਅੰਦਰ ਵੜ ਕੇ ਸਿਮਲ ਵਾਂਗ ਨਾ ਹੁਲੀ, ਪਤ ਡਾਲੀ ਫੁਲ ਆਪ ਮਹਿਕਾਇੰਦਾ। ਜਗਤ ਅੰਧੇਰੀ ਕੂੜੀ ਝੁੱਲੀ, ਚਾਰ ਕੁੰਟ ਅੰਧੇਰਾ ਛਾਇੰਦਾ। ਧੰਨ ਵਡਿਆਈ ਤਿਨ੍ਹਾਂ ਜਿਸ ਦਵਾਰਿਉਂ ਪ੍ਰਭ ਭੋਗ ਲਗਾਏ ਰੋਟੀ ਸੁੱਕੀ ਗੁੱਲੀ, ਰਸਨਾ ਜਿਹਵਾ ਸਤਿ ਸਾਲਾਹਿੰਦਾ। ਸੋ ਫੁੱਲ ਫਲਵਾੜੀ ਲੋਕਮਾਤ ਫੁੱਲੀ, ਬੰਸ ਸਰਬੰਸ ਆਪ ਸੁਹਾਇੰਦਾ। ਧੁਰ ਦੇ ਤੋਲ ਅਗੰਮੀ ਕੰਡੇ ਤੁਲੀ, ਜਗਤ ਤਰਾਜੂ ਹੱਥ ਨਾ ਕੋਇ ਵਖਾਇੰਦਾ । ਅੱਗੇ ਵਾਸਤੇ ਕਿਰਪਾ ਕਰ ਕੇ ਜਨ ਭਗਤਾਂ ਛੁੱਟੀ ਦਿਤੀ ਖੁੱਲੀ, ਰਾਏ ਧਰਮ ਅੱਗੇ ਹੋ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਵਖਾਏ ਧੁਰ ਦਾ ਘਰ, ਓਨ੍ਹਾਂ ਦੀ ਛੁਡੌਣੀ ਫੇਰ ਪਏ ਨਾ ਚੁਲੀ, ਅੰਮ੍ਰਿਤ ਅੰਤਰ ਆਪਣਾ ਜਾਮ ਪਿਆਇੰਦਾ। ਕੁਲੀ ਕਹੇ ਮੈਂ ਕੀ ਦੱਸਾਂ, ਦੱਸਣ ਯੋਗ ਕਹਾਣੀ ਸਮਝ ਕਿਸੇ ਨਾ ਆਈਆ। ਖ਼ੁਸ਼ੀਆਂ ਵਿਚ ਅੰਦਰ ਬਾਹਰ ਹੱਸਾਂ, ਧੁਰ ਸੰਜੋਗ ਮਿਲਿਆ ਬੇਪਰਵਾਹੀਆ । ਓਨ੍ਹਾਂ ਦੇ ਕਦਮਾਂ ਢੱਠਾਂ, ਜਿਨ੍ਹਾਂ ਨੂੰ ਅਰਬਾਂ ਵਿਚੋਂ ਮਿਲੀ ਵਡਿਆਈਆ। ਨੈਣ ਨੇਤਰ ਵੇਖਾਂ ਅੱਖਾਂ, ਲੋਚਣ ਆਪਣਾ ਆਪ ਖੁਲ੍ਹਾਈਆ। ਵਾਰੀ ਘੋਲੀ ਨਿਰਮਾਣਤਾ ਵਿਚ ਟੇਕਾਂ ਮੱਥਾ, ਧੂੜੀ ਖ਼ਾਕ ਰਮਾਈਆ। ਜਿਨ੍ਹਾਂ ਨੂੰ ਪਰਮ ਪੁਰਖ ਪਰਮਾਤਮ ਪਿਤਾ ਮਿਲਿਆ ਸਕਾ, ਧੁਰ ਦਾ ਨਾਤਾ ਸਚ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ ਭਗਤ ਕਹੇ ਕੁਲੀ ਤੇਰਾ ਵੱਡਾ ਭਾਗ, ਸੋਹਣੀ ਬਣਤ ਬਣਾਈਆ। ਜਿਸ ਵਿਚ ਜਗਿਆ ਉਹ ਚਿਰਾਗ਼, ਜਿਸ ਦਾ ਨੂਰ ਇਕੋ ਇਕ ਰੁਸ਼ਨਾਈਆ। ਤੇਰੇ ਅੰਦਰ ਵੜ ਕੇ ਦੁਰਮਤ ਮੈਲ ਧੋ ਕੇ ਜਾਵੇ ਦਾਗ਼, ਸਤਿ ਸਰੂਪ ਰੂਪ ਵਟਾਈਆ। ਗ਼ਰੀਬ ਨਿਮਾਣਿਆਂ ਪੂਰਾ ਕਰੇ ਕਾਜ, ਕਰਤਾ ਪੁਰਖ ਹੋ ਸਹਾਈਆ । ਜਿਨ੍ਹਾਂ ਨੂੰ ਬੇੜੇ ਚਾੜ੍ਹ ਕੇ ਜਾਏ ਜਹਾਜ਼, ਮੰਜ਼ਲ ਅਗਲਾ ਪੰਧ ਮੁਕਾਈਆ। ਇਹੋ ਅਜ ਨਹੀਂ ਪਿਛਲਾ ਰਿਵਾਜ਼, ਜੁਗ ਚੌਕੜੀ ਹੋਏ ਸਹਾਈਆ। ਪਰ ਇਹੋ

❋

❋

ਜਿਹੀ ਪਿਛੇ ਨਹੀਂ ਦਿਤੀ ਦਾਤ, ਬਿਨ ਭਗਤੀਉਂ ਭਗਵਾਨ ਭਗਤ ਲਏ ਬਣਾਈਆ। ਜੁਗ ਚੌਕੜੀ ਪਿਛੋਂ ਨਿਰਗੁਣ ਆ ਕੇ ਤੋਰਿਆ ਇਹ ਰਵਾਜ, ਰਵਾਇਤ ਰਿਆਇਤ ਗੁਰਮੁਖਾਂ ਝੋਲੀ ਪਾਈਆ। ਅੱਗੇ ਹੋਣ ਨਾ ਦੇਵੇ ਕਿਸੇ ਦੇ ਮੁਹਤਾਜ, ਮੁਹੱਬਤ ਆਪਣੇ ਨਾਲ ਬੰਧਾਈਆ। ਸੀਸ ਜਗਦੀਸ ਰੱਖ ਕੇ ਤਾਜ, ਤਾਕਤ ਆਪਣੀ ਨਾਲ ਰਖਾਈਆ। ਜੋ ਹਰਿਜਨ ਸਾਹਿਬ ਦਾ ਹੋਇਆ ਦਾਸ, ਤਿਸ ਦਾਸੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦੇ ਵਿਛੜਿਆਂ ਪੂਰੀ ਆਸ ਕਰਾਈਆ।

੧੮ ਜੇਠ ੨੦੨੧ ਬਿਕ੍ਰਮੀ ਬੇਲੂ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਭਗਤ ਕਹੇ ਪ੍ਰਭ ਦਿਤਾ ਪਿਆਰ, ਅੰਤਰ ਧਾਰ ਦਿਤੀ ਪਰਗਟਾਈਆ। ਸਾਚਾ ਮੰਦਰ ਸੁਝਿਆ ਘਰ ਬਾਰ, ਗ੍ਰਹਿ ਆਪਣਾ ਵੇਖ ਵਖਾਈਆ । ਦੀਆ ਬਾਤੀ ਹੋਇਆ ਉਜਿਆਰ, ਅੰਧ ਅੰਧੇਰ ਰਿਹਾ ਨਾ ਰਾਈਆ। ਸਾਚੀ ਸਖੀਆਂ ਸੁਣਿਆ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਰਿਹਾ ਚੁਕਾਈਆ। ਭਗਤ ਕਹੇ ਪ੍ਰਭ ਦੱਸਿਆ ਪਰੇਮ, ਪਰਮ ਪੁਰਖ ਦਇਆ ਕਮਾਈਆ। ਮੇਲ ਮਿਲਾਇਆ ਜਿਸ ਤਪਸਿੱਆ ਕੀਤੀ ਹੇਮ, ਕੁੰਟ ਇਕੋ ਖੋਜ ਖੁਜਾਈਆ। ਉਸ ਦੇ ਨਾਲ ਮਿਲ ਕੇ ਪੱਕਾ ਹੋਇਆ ਨੇਮ, ਨਾਤਾ ਸਕੇ ਨਾ ਕੋਇ ਤੁੜਾਈਆ। ਦਰਸ਼ਨ ਕਰ ਬਿਗਸਾਏ ਨੈਣ, ਨੇਤਰ ਖ਼ੁਸ਼ੀ ਮਨਾਈਆ। ਜਿਹਵਾ ਸਿਫ਼ਤ ਆਈ ਕਹਿਣ, ਸਾਚੀ ਸੇਵਕ ਬਣ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਦਿਤੀ ਸਮਝਾਈਆ। ਜਨ ਭਗਤ ਕਹੇ ਪ੍ਰਭ ਦਿਤਾ ਪਰੇਮ ਰਸ, ਵਡ ਰਸੀਏ ਦਇਆ ਕਮਾਈਆ। ਮੇਰੀ ਪੂਰੀ ਕੀਤੀ ਆਸ, ਆਸ਼ਾ ਆਪਣੇ ਨਾਲ ਰਖਾਈਆ। ਨਿਜ ਆਤਮ ਕਰ ਕੇ ਵਾਸ, ਵਸਲ ਸੱਚਾ ਦਿਤਾ ਵਖਾਈਆ। ਦੂਈ ਦਵੈਤੀ ਕਰ ਕੇ ਨਾਸ, ਨਾਲਸ਼ ਕੂੜੀ ਦਿਤੀ ਮਿਟਾਈਆ। ਸਚ ਨੂਰ ਕਰ ਪਰਕਾਸ਼, ਦੀਪਕ ਦੀਆ ਡਗਮਗਾਈਆ। ਅੱਠੇ ਪਹਿਰ ਬਖ਼ਸ਼ੀ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਸਾਚੇ ਸੰਤਾਂ ਬਖ਼ਸ਼ੀ ਜਮਾਤ, ਗੁਰਮੁਖਾਂ ਸੰਗ ਰਖਾਈਆ। ਲੇਖਾ ਲਿਖਾ ਕੇ ਨਾਲ ਕਲਮ ਦਵਾਤ, ਬਿਨ ਭਗਤੀਉਂ ਭਗਤ ਦਿਤੇ ਬਣਾਈਆ। ਇਹੋ ਜਿਹੀ ਅੱਗੇ ਕਿਸੇ ਨਾ ਦੱਸੀ ਜਾਚ, ਯਾਚਕ ਆਪਣੇ ਗਲੇ ਲਗਾਈਆ। ਇਕੋ ਢੋਲਾ ਪੜ੍ਹਾ ਕੇ ਧੁਰ ਦੀ ਗਾਥ, ਦਰ ਘਰ ਸਾਚੇ ਮੇਲ ਮਿਲਾਇਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਨ ਦੇ ਕੇ ਸਾਖਿਆਤ, ਸੱਜਣ ਸੁਹੇਲੇ ਲਏ ਤਰਾਈਆ। ਜਨ ਭਗਤ ਕਹੇ ਪ੍ਰਭ ਬਖ਼ਸ਼ਿਆ ਨਾਤਾ, ਆਤਮ ਪਰਮਾਤਮ ਸੰਗ ਰਖਾਈਆ। ਨਿਰਗੁਣ ਹੋ ਕੇ ਬਣਿਆ ਰਾਖਾ, ਸਰਗੁਣ ਦੇਵੇ ਮਾਣ ਵਡਿਆਈਆ। ਜਿਨ੍ਹਾਂ ਇਕੋ ਮੰਨਿਆ ਸ਼ਬਦੀ ਰੂਪ ਆਖਾ, ਆਖਰ ਚੋਟੀ ਦਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਦਾਤਾ, ਘਾਟਾ ਆਪਣੇ ਘਰ ਨਾ ਕੋਇ ਵਖਾਈਆ।

❋

❋

੧੮ ਜੇਠ ੨੦੨੧ ਬਿਕ੍ਰਮੀ ਨੰਦੂ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਪਿਆਰ ਮੁਹੱਬਤ ਨਹੀਂ ਇਹ ਕੂਕ, ਆਵਾਜ਼ਾਂ ਵਿਚੋਂ ਆਵਾਜ਼ ਇਕ ਇਲਾਹੀਆ। ਜਿਸ ਦਾ ਚਾਰ ਯਾਰੀ ਦਏ ਸਬੂਤ, ਪੀਰਾਂ ਵਿਚੋਂ ਪੀਰ ਦੇਣ ਗਵਾਹੀਆ। ਜਿਸ ਨੂੰ ਚਲਦਿਆਂ ਫਿਰਦਿਆਂ ਮਿਲਿਆ ਇਕ ਮਹਿਬੂਬ, ਸਚ ਕਲਮਾ ਗਿਆ ਪੜ੍ਹਾਈਆ। ਚਰਵਾਹੇ ਰੱਖਣਾ ਯਾਦ ਉਚ ਅਰੂਜ, ਸੋਹਣੀ ਬਣਤ ਬਣਾਈਆ। ਤੇਰੀ ਹੱਦ ਇਕ ਹਦੂਦ, ਬੰਦੀਖ਼ਾਨਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਚਾਰ ਯਾਰੀ ਦੇ ਪਿਛਲੇ ਸੰਗੀ, ਮੁਹੰਮਦ ਵੇਖ ਵਖਾਈਆ। ਜਿਸ ਵੇਲੇ ਆਇਉਂ ਪੈਰੀਂ ਨੰਗੀ, ਤਨ ਖ਼ਾਕੀ ਰੂਪ ਵਟਾਈਆ। ਪਰੇਮ ਪਿਆਰ ਅੰਦਰ ਮੰਗ ਇਕੋ ਮੰਗੀ, ਵਸਲ ਮਿਲੇ ਬੇਪਰਵਾਹੀਆ। ਤੈਨੂੰ ਦਰਸ ਦਖਾਉਣਾ ਉਪਰ ਸ਼ਾਹ ਰਗ ਜਗਤ ਘੰਡੀ, ਘਰ ਆਪਣਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਵਡਿਆਈਆ । ਚਾਰ ਯਾਰੀ ਦਾ ਪਿਛਲਾ ਸਾਕ, ਸੱਜਣ ਇਕੋ ਅਖਵਾਈਆ। ਜਿਸ ਦਾ ਪੂਰਬ ਨਾਮ ਮੁਸ਼ਤਾਕ, ਮੁਸ਼ਕੜੀਆਂ ਵਿਚ ਹੱਸ ਹੱਸ ਖ਼ੁਸ਼ੀ ਮਨਾਈਆ। ਇਕ ਦਿਨ ਡੁੱਬਣ ਲੱਗਾ ਸੀ ਆਫ਼ਤਾਬ, ਰਮਜ਼ਾਨ ਮਹੀਨਾ ਦਏ ਗਵਾਹੀਆ। ਰੋਜ਼ਾ ਚੌਧਵਾਂ ਪਕੜਿਆ ਫੁਲ ਗੁਲਾਬ, ਖ਼ੁਸ਼ੀਆਂ ਮਹਿਕ ਮਹਿਕਾਈਆ। ਓਧਰੋਂ ਆਇਆ ਹੱਕ ਜਨਾਬ, ਮੁਹੰਮਦ ਫੇਰਾ ਪਾਈਆ। ਨੀਲ ਕੰਢੇ ਕੀਤਾ ਆਣ ਆਦਾਬ, ਸਜਦਾ ਸੀਸ ਝੁਕਾਈਆ। ਬਾਂਹੋਂ ਪਕੜ ਓਸ ਕਿਹਾ ਸ਼ਤਾਬ, ਹੌਲੀ ਜਿਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਮੁਸ਼ਤਾਕ ਕਿਹਾ ਮੈਂ ਮਸਕੀਨ, ਮਸਕੀਨਾਂ ਵਿਚੋਂ ਨਜ਼ਰੀ ਆਈਆ। ਮੈਂ ਬਰਦਾ ਦਰ ਅਧੀਨ, ਬਰਖ਼ੁਰਦਾਰ ਰੂਪ ਵਟਾਈਆ। ਮੈਂ ਪੜ੍ਹੀ ਅਲਫ਼ ਯੇ ਨਾ ਕੋਇ ਸੀਨ, ਨੂਨ ਨੂਨ ਗ਼ੁਨੇ ਵਿਚ ਨਾ ਕੋਇ ਬਦਲਾਈਆ। ਇਕੋ ਕਲਮਾ ਪੜ੍ਹਿਆ ਯਾ ਅਮੀਨ, ਮੇਰਾ ਤੂੰਹੀ ਤੂੰ ਖ਼ੁਦਾ ਖ਼ੁਦਾਈਆ। ਮੈਂ ਤੇਰੇ ਦਰ ਅਧੀਨ, ਆਸਰਾ ਤੇਰਾ ਇਕ ਤਕਾਈਆ। ਮੈਨੂੰ ਸਾਚੀ ਕਰ ਤਲਕੀਨ, ਤਸਬੀ ਮਾਲਾ ਹੱਥ ਨਾ ਕੋਇ ਫੜਾਈਆ। ਮੈਂ ਕਹਾਂ ਯਾ ਆਮੀਨ, ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। ਸੁਣ ਮੁਸ਼ਤਾਕ ਇਹ ਨੀਲ ਕੰਢਾ, ਜਲ ਧਾਰਾ ਵਹਿਣ ਵਹਾਈਆ। ਨੀਲੀ ਧਾਰੋਂ ਅੰਮ੍ਰਿਤ ਮਿਲੇ ਠੰਡਾ, ਠੰਡਾ ਰੂਪ ਵਟਾਈਆ। ਤੇਰਾ ਅੱਗੇ ਲੇਖਾ ਦੱਸਾਂ ਚੰਗਾ, ਚੰਗੀ ਤਰ੍ਹਾ ਸਮਝਾਈਆ। ਕਲਜੁਗ ਅੰਤਮ ਹੋਵੇਂ ਭੁੱਖਾ ਨੰਗਾ, ਭੁੱਖਿਆਂ ਵਿਚੋਂ ਭੁੱਖ ਪ੍ਰਭ ਨੂੰ ਤੇਰੀ ਸੱਚੀ ਭਾਈਆ। ਜਿਸ ਵੇਲੇ ਮੇਰਾ ਪਰਵਰਦਿਗਾਰ ਲੋਕਮਾਤ ਲੈ ਕੇ ਆਏ ਮਰਦੰਗਾ, ਤੇਰੇ ਨਾਲ ਮਿਲ ਕੇ ਦਏ ਵਜਾਈਆ। ਤੂੰ ਸਭਨਾਂ ਨਾਲੋਂ ਚੰਗਾ, ਚੰਗੀ ਤਰ੍ਹਾ ਦੇਵਾਂ ਸਮਝਾਈਆ । ਬਾਹਰੋਂ ਵੇਖਣ ਨੂੰ ਜਗਤ ਜਹਾਨ ਲੱਗੇਂ ਮੰਦਾ, ਦੁਨੀ ਦਾਰ ਤੈਥੋਂ ਮੁਖ ਭਵਾਈਆ। ਜਿਸ ਦਵਾਰੇ ਜਾ ਕੇ ਮੈਂ ਮੰਗਾਂ, ਸੋ ਦੇਵਣਹਾਰਾ ਮਾਂਗਤ ਹੋ ਕੇ ਤੇਰੇ ਦਰ ਤੇ ਆਈਆ। ਜਗਤ ਮਹਿਤਾਬੀ ਆਫ਼ਤਾਬੀ ਚੜ੍ਹੇ ਚੰਦਾ, ਮਹਿਰਾਬੀ ਨੂਰ ਰੁਸ਼ਨਾਈਆ। ਤੇਰਾ ਨਾਮ ਹੋਣਾ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਾ ਪਰਮ ਪੁਰਖ ਨਾਲ ਮਿਲ ਕੇ ਬਣੇ ਛੰਦਾ, ਸੋਹੰ ਰੂਪ ਵਟਾਈਆ। ਲੇਖੇ ਲਾਏ ਬੰਦਗੀਉਂ ਬਿਨਾਂ ਬੰਦਾ, ਬੰਧਨ ਅਗਲਾ ਪਿਛਲਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

❋

❋

ਅਗਲਾ ਲੇਖਾ ਕਰੇ ਚੰਗਾ, ਪਿਛਲਾ ਦੁੱਖ ਪੂਰਾ ਪੂਰਾ ਪੂਰਾ ਰਿਹਾ ਚੁਕਾਈਆ।

ਨੰਦੂ ਤੇਰੀ ਗ਼ਰੀਬੀ ਵਿਚ ਸੁਖ, ਪਰੇਮ ਬੈਠਾ ਰੂਪ ਵਟਾਈਆ। ਤੇਰੀ ਕੁੱਲੀ ਵਿਚ ਭੁੱਖ, ਪ੍ਰਭ ਦਾ ਧਿਆਨ ਲਗਾਈਆ। ਤੇਰੀ ਜੁਲੀ ਨੇਤਰ ਰਹੀ ਚੁੱਕ, ਲੋਚਣ ਰਹੀ ਉਠਾਈਆ। ਤੇਰਾ ਪਰੇਮ ਪਿਆਰ ਗਲਵਕੜੀ ਪਾਏ ਘੁੱਟ, ਨਾਤਾ ਤੋੜ ਜਗਤ ਲੋਕਾਈਆ। ਜੀਂਵਦਿਆਂ ਤੇਰੀ ਚੁਰਾਸੀ ਗਈ ਛੁੱਟ, ਜਨਮ ਮਰਨ ਦਾ ਝਗੜਾ ਦਿਤਾ ਮੁਕਾਈਆ। ਅੱਗੇ ਏਸੇ ਤਰ੍ਹਾ ਗੋਦੀ ਲੈ ਜਾਏ ਚੁੱਕ, ਘਰ ਆ ਕੇ ਪਹਿਲੋਂ ਦਰਸ ਦਿਖਾਈਆ। ਜੇ ਕੋਈ ਆਂਢੀ ਗਵਾਂਢੀ ਲਏ ਪੁਛ, ਸਾਖਿਆਤ ਨਜ਼ਰੀ ਔਂਦਾ ਦੇਣਾ ਸਮਝਾਈਆ। ਮੈਂ ਪਿਤਾ ਤੂੰ ਮੇਰਾ ਪੁੱਤ, ਤੇਰੇ ਪੁੱਤ ਪੋਤਰੇ ਰੂਪ ਵਟਾਈਆ। ਸੋਹਣਾ ਦਰਸ਼ਨ ਕਰਨਾ ਘਰ ਬੈਠਿਆਂ ਚੁੱਪ, ਰਾਤੀ ਸੁਤਿਆਂ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੀਆਂ ਵਿਚੋਂ ਤੇਰਾ ਕੱਟ ਕੇ ਜਾਵੇ ਦੁੱਖ, ਦਲਿੱਦਰ ਆਪਣੀ ਝੋਲੀ ਪਾਈਆ।