੧੮ ਜੇਠ ੨੦੨੧ ਬਿਕ੍ਰਮੀ ਬੇਲਾ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਜਨ ਭਗਤ ਗਾਇਆ ਸਾਚਾ ਮੰਗਲ, ਹਰਿ ਹਿਰਦੇ ਨਾਮ ਧਿਆਈਆ। ਆਵਣ ਜਾਵਣ ਮੁਕਿਆ ਵਕ਼ਤ ਜਗਤ ਜੰਗਲ, ਜੂਹ ਉਜਾੜ ਨਾ ਕੋਇ ਵਖਾਈਆ। ਮਸਤਕ ਟਿੱਕਾ ਲੱਗਾ ਧੁਰ ਦਾ ਚੰਦਨ, ਜੋਤ ਲਲਾਟ ਕਰੇ ਰੁਸ਼ਨਾਈਆ। ਅੰਤਰ ਮਿਲਿਆ ਪਰਮਾਨੰਦਨ, ਨਿਜ ਆਤਮ ਖ਼ੁਸ਼ੀ ਮਨਾਈਆ। ਸਚ ਦ੍ਰਿੜੌਣੀ ਇਕੋ ਬੰਦਨ, ਬੰਦਗੀ ਪ੍ਰਭੂ ਸਮਝਾਈਆ। ਠਾਕਰ ਹੋ ਕੇ ਰੱਖੇ ਅੰਗਣ, ਆਪਣੀ ਗੋਦ ਉਠਾਈਆ। ਦਰਵੇਸ਼ ਹੋ ਕੇ ਆਵੇ ਮੰਗਣ, ਦਰ ਠਾਂਡੇ ਅਲਖ ਜਗਾਈਆ। ਰੋਗ ਸੋਗ ਜ਼ਰਮ ਕਰਮ ਕੀਤਾ ਖੰਡਣ, ਖੰਡਾ ਖੜਗ ਹੱਥ ਉਠਾਈਆ। ਪਰੇਮ ਪ੍ਰੀਤੀ ਆਇਆ ਵੰਡਣ, ਚਾਰ ਵਰਨਾਂ ਇਕੋ ਘਰ ਬਹਾਈਆ। ਜੁਗ ਜਨਮ ਦੀ ਟੁੱਟੀ ਆਇਆ ਗੰਢਣ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸਾਚਾ ਮਾਰਗ ਇਕੋ ਆਇਆ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਹਰਿ ਜੂ ਹੋ ਕੇ ਹਿਰਦੇ ਆਇਆ ਵਸਣ, ਘਰ ਘਰ ਡੇਰਾ ਲਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਨਾਮ ਮਧਾਣੇ ਵਰੋਲੇ ਮੱਖਣ, ਚਾਰੋਂ ਕੁੰਟ ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਭਗਤਾਂ ਮੇਲਾ ਕਰਨ ਆਇਆ, ਪਾਰਬ੍ਰਹਮ ਬੇਪਰਵਾਹੀਆ। ਤ੍ਰੈਗੁਣ ਕੂੜੀ ਮੇਟੇ ਮਾਇਆ, ਮਮਤਾ ਮੋਹ ਚੁਕਾਈਆ। ਸਮਰਥ ਹੋ ਸਿਰ ਹੱਥ ਟਿਕਾਇਆ, ਧੀਰਜ ਧੀਰ ਇਕ ਬੰਧਾਈਆ। ਆਤਮ ਪਰਮਾਤਮ ਸਾਚੀ ਗਾਥ ਪੜ੍ਹਾਇਆ। ਸੋਹੰ ਰਾਗ ਅਨਰਾਗ ਦਏ ਸਮਝਾਈਆ। ਅੰਦਰ ਵੜ ਮੰਦਰ ਚੜ੍ਹ ਸਾਚੀ ਸਦਾ ਅਲਖ ਸੁਣਾਇਆ, ਅਲਖ ਅਗੋਚਰ ਖੇਲ ਰਚਾਈਆ। ਹੋ ਪਰਤੱਖ ਦਰਸ ਵਖਾਇਆ, ਸਾਖਿਆਤ ਨਜ਼ਰੀ ਆਈਆ। ਨੇਤਰ ਲੋਚਣ ਨੈਣ ਇਕੋ ਅੱਖ ਖੁਲ੍ਹਾਇਆ, ਪਰਦਾ ਉਹਲਾ ਦਿਤਾ ਚੁਕਾਈਆ। ਅਨਝਕ ਹੋ ਕੇ ਫੇਰਾ ਪਾਇਆ, ਲੋਕ ਲਾਜ ਪਰੇ ਹਟਾਈਆ। ਪਾਰਬ੍ਰਹਮ ਹੋ ਕੇ ਬ੍ਰਹਮ ਲਏ ਉਠਾਇਆ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਿਹਕਰਮੀ
❋
❋
ਹੋ ਕੇ ਕਰਮ ਕਮਾਇਆ, ਹਰਿਜਨ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ । ਜਨ ਭਗਤ ਗਾਇਆ ਸਾਚਾ ਗੁਣ, ਧੁਨ ਆਤਮਕ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਪੁਕਾਰ ਲਈ ਸੁਣ, ਦੂਰ ਦੁਰਾਡਾ ਧਿਆਨ ਲਗਾਈਆ । ਪੰਧ ਮੁਕਾ ਕੇ ਆਇਆ ਫੁਨ, ਵੇਸ ਅਵਲੱੜਾ ਰੂਪ ਧਰਾਈਆ। ਸੰਤ ਸੁਹੇਲੇ ਲਏ ਚੁਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਮਾਣ ਦਵਾਇਆ ਵਡ ਰਿਖ ਮੁਨ, ਮੁਨੀਸ਼ਰਾਂ ਵਿਚੋਂ ਮੁਨੀਸਰ ਦਿਤੇ ਬਣਾਈਆ। ਲੇਖਾ ਚੁਕਿਆ ਸਮਾਧੀ ਸੁਨ, ਸੁਨ ਸਮਾਧ ਲੋੜ ਰਹੀ ਨਾ ਰਾਈਆ । ਲਹਿਣਾ ਚੁਕਿਆ ਨਾਦ ਧੁਨ, ਧੁਨੀ ਰਾਗ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਭਗਤ ਲਏ ਤਰਾਈਆ । ਜਨ ਭਗਤਾਂ ਗਾਇਆ ਰਸਨਾ ਜਿਹਵਾ, ਬੱਤੀ ਦੰਦ ਨਾਦ ਸੁਣਾਈਆ। ਪਰਮ ਪੁਰਖ ਪ੍ਰਭ ਅਲਖ ਅਭੇਵਾ, ਅਗੰਮ ਅਥਾਹ ਵੇਖ ਵਖਾਈਆ। ਹਰਿਜਨ ਵੇਖੇ ਕਰਦੇ ਸਾਚੀ ਸੇਵਾ, ਸੇਵਕਾਂ ਵਿਚੋਂ ਸੇਵਕ ਰੂਪ ਵਟਾਈਆ। ਦੇਵੇ ਵਡਿਆਈ ਵਡ ਦੇਵੀ ਦੇਵਾ, ਦੇਵ ਆਤਮਾ ਆਪਣੇ ਲੇਖੇ ਪਾਈਆ । ਅੰਮ੍ਰਿਤ ਰਸ ਅਗੰਮੀ ਮੇਵਾ, ਬਿਨ ਰਸਨਾ ਦਏ ਚਖਾਈਆ। ਸਾਚਾ ਧਾਮ ਅਟੱਲ ਵਖਾਏ ਨਿਹਕੇਵਾ, ਨਿਹਚਲ ਇਕੋ ਘਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਗਾਇਆ ਢੋਲਾ ਸੋਹੰ ਸੋ, ਸੋ ਸਾਹਿਬ ਦਏ ਵਡਿਆਈਆ। ਜਨਮ ਕਰਮ ਦਾ ਟੁੱਟਾ ਮੋਹ, ਕੂੜੀ ਕਿਰਿਆ ਡੇਰਾ ਢਾਹੀਆ। ਆਸਾ ਤ੍ਰਿਸਨਾ ਅੱਗੇ ਕਰੇ ਨਾ ਕੋਈ ਧਰੋਹ, ਹਉਮੇਂ ਹੰਗਤਾ ਸੰਗ ਨਾ ਕੋਇ ਰਖਾਈਆ। ਘਰ ਪਰਕਾਸ਼ ਕਰੇ ਲੋ, ਨੇਤਰ ਨਿਜ ਹੋਵੇ ਰੁਸ਼ਨਾਈਆ। ਆਤਮ ਪਰਮਾਤਮ ਗਈ ਛੋਹ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਸ੍ਰੀ ਭਗਵਾਨ ਭਗਤਾਂ ਜੋਗਾ ਗਿਆ ਹੋ, ਹੋਕਾ ਦੇ ਦੇ ਆਪ ਉਠਾਈਆ। ਨਾਮ ਨਿਧਾਨਾ ਲੈ ਕੇ ਆਇਆ ਢੋਆ ਢੋ, ਘਰ ਘਰ ਵਸਤ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਗਾਇਆ ਰਸਨਾ ਏਕ, ਏਕੰਕਾਰ ਦਏ ਵਡਿਆਈਆ। ਸਤਿ ਪੁਰਖ ਨਿਰੰਜਣ ਹੋ ਕੇ ਬਖ਼ਸ਼ੇ ਟੇਕ, ਚਰਨ ਕਵਲ ਦਏ ਸਰਨਾਈਆ। ਜਗਤ ਬੁਧੀ ਓਨ੍ਹਾਂ ਕਰੇ ਬਿਬੇਕ, ਜਿਨ੍ਹਾਂ ਦੱਸੀ ਆਪ ਪੜ੍ਹਾਈਆ। ਤ੍ਰੈਗੁਣ ਮਾਇਆ ਅਗਨੀ ਨਾ ਲਾਏ ਸੇਕ, ਜਗਤ ਤਤ ਨਾ ਕੋਇ ਤਪਾਈਆ। ਧੰਨ ਗੁਰਮੁਖ ਗੁਰਸਿਖ ਜਿਨ੍ਹਾਂ ਆਪਣਾ ਆਪ ਕੀਤਾ ਭੇਟ, ਕਾਇਆ ਮਾਟੀ ਸਤਿਗੁਰ ਝੋਲੀ ਪਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸ਼ਬਦ ਦੋਸ਼ਾਲੇ ਲਏ ਲਪੇਟ, ਏਥੇ ਓਥੇ ਹੋਏ ਸਹਾਈਆ। ਖ਼ੁਸ਼ੀਆਂ ਨਾਲ ਬਾਲਕਾਂ ਨਾਲ ਖੇਲਣਹਾਰਾ ਖੇਡ, ਖ਼ਾਲਕ ਹੋ ਕੇ ਖ਼ਲਕ ਵਿਚੋਂ ਮੁਰੀਦ ਮੁਰਸ਼ਦ ਲਏ ਜਗਾਈਆ। ਜੋਤੀ ਜਲਵਾ ਦੇ ਕੇ ਤੇਜ, ਸ਼ਬਦੀ ਨਾਦ ਕਰੇ ਸ਼ਨਵਾਈਆ। ਜਿਸ ਕਾਰਨ ਕਰਤੇ ਲਏ ਭੇਜ, ਸੋ ਕਰਨੀ ਦਏ ਦ੍ਰਿੜਾਈਆ। ਆਓ ਰਲ ਕੇ ਪਾਰਬ੍ਰਹਮ ਦੀ ਮਾਣੋ ਸੇਜ, ਸੇਜ ਸੁਹੰਜਣੀ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਡਾ ਲਹਿਣਾ ਦੇਣਾ ਲੈਣ ਵੇਖ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸਾਹਿਬ ਸਤਿਗੁਰ ਕਰੇ ਅਗੰਮੜਾ ਹੇਤ, ਹਿਤਕਾਰੀ ਆਪਣਾ ਮੇਲ ਮਿਲਾਈਆ। ਬੇਸ਼ਕ ਲੱਖ ਚੁਰਾਸੀ ਅਗਨੀ ਲੱਗੀ ਜੇਠ, ਗੁਰਮੁਖ ਠੰਡਾ ਠਾਰ ਰੂਪ ਵਟਾਈਆ। ਪ੍ਰਭ ਸਰਨਾਈ ਜਾਣਾ ਲੇਟ, ਖੇਵਟ ਖੇਟ ਆਪੇ ਲਏ ਤਰਾਈਆ। ਨਾਤਾ ਜੁੜ ਗਿਆ ਬਾਪ ਬੇਟ, ਪਿਤਾ ਪੂਤ ਵੇਖ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਵਿਚੋਂ ਥੋੜੇ ਕੀਤੇ ਨੇਕ, ਨੇਕੀ ਆਪਣੀ ਨਾਲ ਮਿਲਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦਾ ਹੋਏ ਸਹਾਈਆ। ਗੁਰਮੁਖ ਗਾ ਗਾ ਹੋਣਾ ਖ਼ੁਸ਼, ਖ਼ੁਸ਼ੀਆਂ ਰਾਗ ਅਲਾਈਆ। ਅਗਲਾ ਪਿਛਲਾ ਪੈਂਡਾ ਰਿਹਾ ਮੁਕ, ਲੱਖ ਚੁਰਾਸੀ ਨਾ ਕੋਇ ਭਵਾਈਆ। ਦਰਦੀ ਹੋ ਕੇ ਦਇਆਵਾਨ ਲਏ ਚੁੱਕ, ਬਾਂਹੋਂ ਪਕੜ ਗਲੇ ਲਗਾਈਆ । ਧਰਤ ਮਾਤ ਤੁਹਾਡੀ ਮੰਗਦੀ ਰਹੀ ਸੁਖ, ਵਾਰੀ ਸਦਕੇ ਘੋਲੀ ਘੋਲ ਘੁਮਾਈਆ। ਨੈਣਾਂ ਨਾਲ ਤੱਕੇ ਤੁਹਾਡਾ ਮੁਖ, ਜੋ ਸੋਹੰ ਢੋਲਾ ਰਹੇ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। ਗੁਰਮੁਖ ਕਹਿਣ ਗਾਇਆ ਗੋਬਿੰਦ, ਇਕੋ ਨਾਮ ਧਿਆਈਆ । ਪਰਮ ਪੁਰਖ ਕਹੇ ਮੈਂ ਮੇਟਾਂ ਚਿੰਦ, ਚਿੰਤਾ ਸੋਗ ਗਵਾਈਆ। ਗੁਰਸਿਖ ਕਹੇ ਮੈਂ ਲੇਖੇ ਲਾਈ ਜਿੰਦ, ਹਉਂ ਵਾਰੀ ਆਪਾ ਭੇਟ ਚੜ੍ਹਾਈਆ। ਪੁਰਖ ਅਕਾਲ ਕਹੇ ਮੈਂ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਗੁਰਮੁਖਾਂ ਝੋਲੀ ਪਾਈਆ। ਗੁਰਸਿਖ ਕਹੇ ਮੈਂ ਤੇਰੀ ਬਿੰਦ, ਧੁਰ ਦਾ ਇਕੋ ਪਿਤਾ ਮਾਈਆ। ਠਾਕਰ ਕਹੇ ਮੈਂ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਹਰਿਜਨ ਕਹੇ ਪੰਜ ਤਤ ਜੀਉ ਤੇਰਾ ਪਿੰਡ, ਕਾਇਆ ਤੇਰੇ ਰੰਗ ਰੰਗਾਈਆ। ਦੀਨ ਦਿਆਲ ਕਹੇ ਮੈਂ ਅੰਮ੍ਰਿਤ ਧਾਰ ਵਹਾਵਾਂ ਸਿੰਧ, ਸਾਂਤਕ ਸਤਿ ਸਤਿ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਗੁਰਮੁਖ ਕਹੇ ਮੈਂ ਗਾਇਆ ਨਾਦ, ਹਰਿ ਹਰਿ ਨਾਮ ਧਿਆਈਆ। ਪਿਛਲਾ ਜਨਮ ਨਹੀਂ ਯਾਦ, ਪੂਰਬ ਸਮਝ ਕਿਸੇ ਨਾ ਆਈਆ। ਪਰੇਮ ਪ੍ਰੀਤੀ ਅੰਦਰ ਹੋ ਵਿਸਮਾਦ, ਬਿਸਮਲ ਰੂਪ ਵਟਾਈਆ। ਕਵਣ ਬਿਧ ਪ੍ਰਭ ਸੁਣ ਫ਼ਰਿਆਦ, ਮਿਹਰ ਨਜ਼ਰ ਉਠਾਈਆ। ਅੰਦਰ ਵੜ ਕੇ ਮਾਰੇ ਆਵਾਜ਼, ਸੁੱਤਾ ਲਿਆ ਜਗਾਈਆ। ਭਰਮ ਭੁਲੇਖਾ ਖੋਲ੍ਹ ਕੇ ਰਾਜ਼, ਰਹਿਮਤ ਆਪਣੀ ਇਕ ਕਮਾਈਆ । ਪਰੇਮ ਪਿਆਰ ਅੰਦਰ ਹੋ ਕੇ ਦਾਸ, ਦਾਸੀ ਗੁਰਮੁਖ ਲਏ ਬਣਾਈਆ। ਸਾਚਾ ਕਰੇ ਭੋਗ ਬਲਾਸ, ਆਤਮ ਸੇਜਾ ਸੋਭਾ ਪਾਈਆ। ਲਹਿਣਾ ਚੁਕਾ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਡੇਰਾ ਲਾਈਆ। ਨਿਰਗੁਣ ਜੋਤ ਕਰ ਪਰਕਾਸ਼, ਦੀਵਾ ਬਾਤੀ ਇਕੋ ਡਗਮਗਾਈਆ। ਆਪਣੀ ਗੋਦੀ ਚੁੱਕ ਕੇ ਰੱਖੇ ਸਾਥ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜਿਧਰ ਵੇਖਾਂ ਚਾਰੋਂ ਕੁੰਟ ਦਹਿ ਦਿਸ਼ਾ ਨਿਰਗੁਣ ਦਿਸੇ ਪਾਸ, ਪਤਿਪਰਮੇਸ਼ਵਰ ਆਪਣਾ ਸੰਗ ਨਿਭਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪੂਰੀ ਕੀਤੀ ਆਸ, ਸਾਸ ਸਾਸ ਆਪਣੀ ਝੋਲੀ ਪਾਈਆ। ਬੇਸ਼ਕ ਭਰਮੇ ਭੁੱਲ ਕੇ ਪਹਿਲੋਂ ਬਣੇ ਰਹੇ ਬਦਮਾਸ਼, ਪ੍ਰਭ ਨਾਲ ਕਰਦੇ ਰਹੇ ਲੜਾਈਆ। ਏਸੇ ਕਾਰਨ ਜਨਮ ਜਨਮ ਹੁੰਦੇ ਰਹੇ ਨਿਰਾਸ, ਨਿਰਾਸਤਾ ਆਪਣਾ ਸੰਗ ਨਿਭਾਈਆ। ਕਲਜੁਗ ਅੰਤਮ ਪੂਰੀ ਹੋਈ ਖ਼ਾਹਸ਼, ਖ਼ਾਹਸ਼ ਵਿਚੋਂ ਖ਼ਾਲਸ ਗੁਰਮੁਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਗੁਰਸਿਖ ਕਹੇ ਮੈਂ ਗਾਇਆ ਭਗਵੰਤ, ਦੂਜੀ ਟੇਕ ਨਾ ਕੋਇ ਰਖਾਈਆ। ਭਗਵੰਤ ਕਹੇ ਮੈਂ ਬਣ ਕੇ ਕੰਤ, ਨਾਰੀ ਨਰ ਨਰਾਇਣ ਹੋ ਪਰਨਾਈਆ। ਮਾਣ ਧਰਾਇਆ ਧੁਰ ਦਾ ਸੰਤ, ਸੰਤ ਸਾਜਣ ਆਪ ਬਣਾਈਆ। ਜਿਸ ਦੀ ਮਹਿਮਾ ਪਿਛੋਂ ਰਹੇ ਚਾਰ ਜੁਗ ਰਸਨਾ ਗਾਏ ਜੀਵ ਜੰਤ, ਚਾਰ ਕੁੰਟ ਵੱਜੇ ਵਧਾਈਆ। ਆਪਣਾ ਖੇਲ ਕਰ ਬੇਅੰਤ, ਬੇਪਰਵਾਹ ਧਾਰ ਵਖਾਈਆ । ਸਾਚਾ ਦੇ ਕੇ ਮਣੀਆਂ ਮੰਤ, ਮੰਤਰ ਅੰਤਰ ਕਰੀ ਇਕ ਪੜ੍ਹਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਜੋ ਮਿਲ ਗਿਆ ਹਰਿ ਕੀ ਸੰਗਤ, ਤਿਨ੍ਹਾਂ ਵਿਸ਼ਨ ਬ੍ਰਹਮਾ ਸ਼ਿਵ ਮਿਲ ਮਿਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਸਾਚੇ ਮਾਰਗ ਦਿਤਾ ਲਗਾਈਆ। ਸੰਗਤ ਮਿਲਿਆ ਪ੍ਰਭ ਦਾ ਸੰਗ, ਸਗਲੀ ਸ੍ਰਿਸ਼ਟ ਤਜਾਈਆ। ਇਹ ਨਾ ਮਿਲਣਾ ਫੇਰ ਰੰਗ, ਰੰਗਣ ਵਾਲਾ ਨੌ ਸੌ ਚੁਰਾਨਵੀ ਚੌਕੜੀ ਜੁਗ ਪਿਛੋਂ ਫੇਰਾ ਪਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹੰਢ, ਨਿਰਗੁਣ ਸਰਗੁਣ ਵੇਸ ਵਟਾਈਆ । ਏਸੇ ਦੀ ਯਾਦ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਕੇ ਗਏ ਛੰਦ, ਅੰਜੀਲ ਕੁਰਾਨ ਸੋਹਲਾ ਢੋਲਾ ਗਾਈਆ। ਏਸੇ ਦੀ ਧਾਰ ਵਿਚੋਂ ਚੜ੍ਹਦੇ ਰਹੇ ਅਗੰਮੀ ਚੰਦ, ਜੋਤੀ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਸਮਝਾਈਆ। ਹਰਿਜਨ ਸਾਚੇ ਸਮਝਣੀ ਬਾਤ, ਗੁਰ ਸਤਿਗੁਰ ਆਪ ਦ੍ਰਿੜਾਇੰਦਾ। ਅੰਦਰ ਵੇਖੋ ਮਾਰ ਝਾਤ, ਝਾਕੀ ਆਪਣੀ ਆਪ ਜਣਾਇੰਦਾ। ਸਚ ਪੁਛੋ ਜਨ ਭਗਤਾਂ ਦਿਤੀ ਉਹ ਦਾਤ, ਜਿਸ ਦਾਤ ਵਿਚੋਂ ਦਾਤਾਰ ਨਜ਼ਰੀ ਆਇੰਦਾ। ਸਾਲਸ ਬਣ ਕੇ ਲੇਖਾ ਲਿਖਾਵੇ ਨਾਲ ਕਲਮ ਦਵਾਤ, ਜਿਸ ਦਾ ਲੇਖ ਜਗਤ ਨਾ ਕੋਇ ਮਿਟਾਇੰਦਾ। ਤਤ ਸਰੂਪ ਨਹੀਂ ਨਿਰਗੁਣ ਜੋਤ ਸਾਖਿਆਤ, ਪੰਜ ਭੂਤਕ ਭੇਵ ਚੁਕਾਇੰਦਾ । ਨੂਰੀ ਚਸ਼ਮ ਤਕਣਾ ਦਲੀਲ ਨਹੀਂ ਆਫ਼ਤਾਬ, ਮਹਿਬੂਬ ਮਹਿਰਾਬ ਅੰਦਰੋਂ ਨਜ਼ਰੀ ਆਇੰਦਾ। ਅੱਗੇ ਲੇਖਾ ਨਾ ਰਿਹਾ ਕੋਇ ਹਿਸਾਬ, ਪਿਛਲੀ ਕਿਤਾਬ ਪਾੜ ਪੁਸਤਕ ਚਰਨਾਂ ਹੇਠ ਦਬਾਇੰਦਾ। ਤੁਹਾਥੋਂ ਮੰਗੇ ਨਾ ਕੋਇ ਜਵਾਬ, ਰਾਹ ਵਿਚ ਨਾ ਕੋਇ ਅਟਕਾਇੰਦਾ। ਇਹ ਸੁਫ਼ਨਾ ਨਹੀਂ ਖ਼ਵਾਬ, ਖ਼ਾਲਸ ਆਪਣੇ ਨਾਲ ਮਿਲਾਇੰਦਾ। ਇਹ ਮਾਲਕ ਨਹੀਂ ਹਿੰਦ ਪੰਜਾਬ, ਦੋ ਜਹਾਨਾਂ ਵੇਖ ਵਖਾਇੰਦਾ। ਜਿਸ ਨੂੰ ਪੀਰ ਪੈਗ਼ੰਬਰ ਕਹਿੰਦੇ ਹੱਕ ਜਨਾਬ, ਜਨਾਬੇਆਲੀ ਨਾਉਂ ਧਰਾਇੰਦਾ। ਜਿਸ ਨੂੰ ਗੁਰ ਅਵਤਾਰ ਮੰਨਦੇ ਗਏ ਸੱਚਾ ਸਾਹਿਬ, ਸ਼ਾਹ ਸੁਲਤਾਨ ਰੂਪ ਵਟਾਇੰਦਾ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਰਿਹਾ ਗਾਇਬ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਪੀਰਾਂ ਪੈਗ਼ੰਬਰਾਂ ਸ਼ਾਹ ਹਕੀਰਾਂ ਫ਼ਕੀਰਾਂ ਕਰ ਦਾ ਰਿਹਾ ਹਦਾਇਤ, ਕਲਮਾ ਸ਼ਰਅ ਨਾਲ ਮਿਲਾਇੰਦਾ। ਤੁਹਾਡੇ ਉਤੇ ਬੜੀ ਕੀਤੀ ਰਿਆਇਤ, ਰਹੀਮ ਹੋ ਕੇ ਰਹਿਮਤ ਬਰਖਾ ਲਾਇੰਦਾ। ਇਸ ਤੋਂ ਵੱਡੀ ਹੋਰ ਨਹੀਂ ਕੋਈ ਕਫ਼ਾਇਤ, ਬਿਨ ਪੜ੍ਹਿਆਂ ਪਾਰ ਕਰਾਇੰਦਾ। ਇਹ ਵੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛੇ ਕੀਤੀ ਹਮਾਇਤ, ਹਮ ਦਸਤ ਹੋ ਕੇ ਆਪਣਾ ਦਸਤ ਮਿਲਾਇੰਦਾ। ਦਸਤ ਬਦਸਤ ਕਰੇ ਸਚ ਅਨਾਇਤ, ਵਸਤ ਅਮੋਲਕ ਝੋਲੀ ਪਾਇੰਦਾ। ਜਨ ਭਗਤੋ ਤੁਹਾਡੀ ਓਥੇ ਕਰੇ ਰਹਾਇਸ਼, ਜਿਸ ਘਰ ਵਿਚ ਡੇਰਾ ਲਾਇੰਦਾ। ਜੇ ਕੋਈ ਕਰਨ ਆਏ ਅਜ਼ਮਾਇਸ਼, ਲੱਭਿਆਂ ਹੱਥ ਕਿਸੇ ਨਾ ਆਇੰਦਾ। ਇਸ ਦੀ ਕਿਸੇ ਨਾ ਕੀਤੀ ਪੈਮਾਇਸ਼, ਆਰ ਪਾਰ ਕਿਨਾਰਾ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪੂਰੀ ਕਰ ਕੇ ਖ਼ਾਹਸ਼, ਖ਼ਾਹਸ਼ ਭਗਤਾਂ ਆਪਣੇ ਵਿਚ ਸਮਾਇੰਦਾ। ਭਗਤ ਕਹੇ ਪ੍ਰਭੂ ਕਰੀਂ ਨਾ ਠੱਗੀ, ਠੱਗ ਚੋਰ ਯਾਰ ਰੂਪ ਵਟਾਈਆ। ਚਾਰੋਂ ਕੁੰਟ ਵੇਖ ਅੱਗ ਲੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ੍ਰਿਸ਼ਟ ਸਬਾਈ ਫਿਰੇ ਭੱਜੀ, ਰਾਜ ਰਾਜਾਨ ਸ਼ਾਹ ਸੁਲਤਾਨ ਫਿਰਨ ਵਾਹੋ ਦਾਹੀਆ। ਨੇਤਰ ਨੀਰ ਵਹੌਦੀ ਵੇਖੀ ਚੌਧਵੀਂ ਸਦੀ, ਬੀਸਵੀਂ ਮਿਲ ਕੇ ਕੀਰਨੇ ਰਹੀ ਪਾਈਆ। ਕਿਸੇ ਦੀ ਸਾਬਤ ਦਿਸੇ ਨਾ ਗੱਦੀ, ਗੱਦੀਦਾਰ ਧੀਰਜ ਧੀਰ ਨਾ ਕੋਇ ਧਰਾਈਆ। ਸ੍ਰੀ ਭਗਵਾਨ ਤੇਰੇ ਪਿਛੇ ਸ੍ਰਿਸ਼ਟੀ ਸਾਰੀ ਛੱਡੀ, ਤਾਅਨੇ ਮੇਣੇ ਦਏ ਲੋਕਾਈਆ। ਪਰੇਮ ਪਿਆਰ ਤੇਰੇ ਦੀ ਬੱਧੀ, ਬੰਦਨਾ ਇਕੋ ਸੀਸ ਝੁਕਾਈਆ। ਵਿਸ਼ਵ ਰੂਪ ਤੇਰਾ ਅਸੀਂ ਤੇਰੀ ਵਿਸ਼ਵ ਯੱਦੀ, ਨਾਤਾ ਤੇਰੇ ਨਾਲ ਬੰਧਾਈਆ। ਸਾਡੀ ਲੇਖੇ ਲੱਗੇ
❋
❋
ਸਾਢੇ ਤਿੰਨ ਹੱਥ ਅੰਦਰ ਤਿੰਨ ਸੌ ਸੱਠ ਹੱਡੀ, ਨਾੜ ਬਹੱਤਰ ਤੇਰਾ ਨੂਰ ਰੁਸ਼ਨਾਈਆ। ਬਿਰਹੋਂ ਵੈਰਾਗਣ ਸਚ ਪਰੇਮਣ ਹੋ ਕੇ ਸੁਰਤੀ ਫਿਰੇ ਭੱਜੀ, ਦਿਵਸ ਰੈਣ ਵਾਹੋ ਦਾਹੀਆ। ਧੰਨ ਭਾਗ ਤੇਰੇ ਚਰਨਾਂ ਦੀ ਸਰਨ ਲੱਭੀ, ਓਟ ਇਕੋ ਘਰ ਰਖਾਈਆ। ਤੂੰ ਦਿਆਲ ਹੋ ਕੇ ਪੜਦਾ ਕੱਜੀਂ, ਮਿਹਰਵਾਨ ਹੋ ਕੇ ਸੀਸ ਹੱਥ ਟਿਕਾਈਆ। ਬੇਸ਼ਕ ਗੁਰਮੁਖ ਸਵਾਣੀ ਕਮਲੀ ਕੋਝੀ ਕੁਚੱਜੀ, ਸੁਘੜ ਸਵਾਣੀ ਆਪ ਲਈਂ ਬਣਾਈਆ। ਦੋਏ ਜੋੜ ਦਰ ਦਵਾਰ ਕਰਾਂ ਹੱਥ ਬੱਧੀ, ਬੰਦਗੀ ਤੇਰੀ ਮੋਹੇ ਭਾਈਆ। ਜਿਉਂ ਭਾਵੇ ਤਿਉਂ ਆਪਣੇ ਸੰਗ ਰੱਖੀਂ, ਰੱਖਿਆ ਕਰੀਂ ਥਾਉਂ ਥਾਈਂਆ। ਪਰ ਵਿਛੋੜਾ ਨਾ ਦੇਵੀਂ ਮੈਂ ਦਰਸਨ ਕਰਾਂ ਅੱਖੀਂ, ਅੱਖੀਆਂ ਵਿਚੋਂ ਅੱਖ ਤੇਰਾ ਰੂਪ ਨਜ਼ਰੀ ਆਈਆ। ਮੈਂ ਬਣਨਾ ਨਹੀਂ ਕ੍ਰਿਸ਼ਨ ਵਾਲੀ ਸਖੀ, ਜਿਸ ਨੂੰ ਵਿਛੋੜਾ ਦੇ ਕੇ ਕੀਤੀ ਜੁਦਾਈਆ। ਮੈਂ ਤੇਰੇ ਪਰੇਮ ਪਿਆਰ ਨਾਮ ਦੀ ਪੜ੍ਹੀ ਪੱਟੀ, ਪਟਣੇ ਵਾਲਾ ਨਾਲ ਹੋ ਕੇ ਦੇਵੇ ਗਵਾਹੀਆ। ਮੈਂ ਇਹੋ ਖੱਟੀ ਖੱਟੀ, ਪ੍ਰਭ ਮਿਲਿਆ ਬੇਪਰਵਾਹੀਆ। ਤੇਰੇ ਨਾਮ ਅੰਦਰ ਰੱਤੀ, ਰੱਤ ਆਪਣੀ ਦਿਤੀ ਮੁਕਾਈਆ। ਇਹੋ ਮੰਗ ਮੰਗਦਾ ਰਿਹਾ ਨਾਨਕ ਬੋਲ ਕੇ ਗਿਆ ਜੁਗ ਛੱਤੀ, ਛੱਤੀਆਂ ਰਾਗਾਂ ਵਿਚੋਂ ਤੇਰੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ ਗੌਂਦੇ ਰਹੇ ਦੰਦ ਬੱਤੀ, ਬੱਤੀਆਂ ਵਿਚੋਂ ਕਮਲਾਪਤੀ ਆਪਣਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਿਲੇ ਸਚ ਸਰਨਾਈਆ।
੧੮ ਜੇਠ ੨੦੨੧ ਬਿਕ੍ਰਮੀ ਸੇਵਾ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਭਗਤ ਕਹੇ ਪ੍ਰਭ ਦੇਈਂ ਨਾ ਲਾਰਾ, ਤੇਰੀ ਪਿਛਲੀ ਯਾਦ ਚੇਤੇ ਆਈਆ। ਜੁਗ ਚੌਕੜੀ ਕਰਦਾ ਰਿਹੋਂ ਇਸ਼ਾਰਾ, ਸ਼ਬਦੀ ਸੈਨਤ ਨਾਲ ਸਮਝਾਈਆ। ਗੁਰ ਅਵਤਾਰ ਬਣੌਂਦਾ ਰਿਹੋਂ ਲਿਖਾਰਾ, ਰਹਿਬਰ ਪੈਗ਼ੰਬਰ ਕਾਤਬ ਰੂਪ ਵਟਾਈਆ। ਨਾਦ ਧੁਨ ਵਜੌਂਦਾ ਰਿਹੋਂ ਨਗਾਰਾ, ਅਨਹਦ ਨਾਦ ਸੁਣਾਈਆ। ਜੋਤੀ ਨੂਰ ਬਖ਼ਸ਼ਦਾ ਰਿਹੋਂ ਚਮਤਕਾਰਾ, ਘਰ ਘਰ ਕਰ ਰੁਸ਼ਨਾਈਆ। ਨਾਉਂ ਦੱਸਦਾ ਰਿਹੋਂ ਪਰਵਰਦਿਗਾਰਾ, ਬੇਐਬ ਨੂਰ ਖ਼ੁਦਾਈਆ। ਸਾਚੇ ਮੰਦਰ ਚੜ੍ਹ ਕੇ ਲਗੌਂਦਾ ਰਿਹੋਂ ਅਖਾੜਾ, ਸੋਹਣਾ ਵੇਸ ਵਟਾਈਆ। ਵਕਤ ਸੁਹੇਲਾ ਦੱਸਦਾ ਰਿਹੋਂ ਵਿਚ ਸੰਸਾਰਾ, ਕਲਜੁਗ ਅੰਤਮ ਇਕ ਨਿਸ਼ਾਨ ਜਣਾਈਆ। ਨਿਰਗੁਣ ਹੋ ਕੇ ਲਵਾਂ ਮਾਤ ਅਵਤਾਰਾ, ਨਿਰਵੈਰ ਹੋ ਕੇ ਖੇਲ ਵਖਾਈਆ। ਜਨ ਭਗਤਾਂ ਕਰਾਏ ਸਚ ਪਿਆਰਾ, ਪਰੇਮ ਪ੍ਰੀਤੀ ਇਕ ਬਣਾਈਆ। ਜਲ ਥਲ ਮਹੀਅਲ ਵੇਖਾਂ ਡੂੰਘੀ ਗਾਰਾ, ਸਮੁੰਦ ਸਾਗਰ ਖੋਜ ਖੁਜਾਈਆ। ਪਾਵਾਂ ਸਾਰ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਵੇਖਾਂ ਚਾਈਂ ਚਾਈਂਆ। ਸਚ ਨਾਮ ਦਾ ਦੱਸ ਇਕ ਜੈਕਾਰਾ, ਜੈ ਜੈਕਾਰ ਦਿਆਂ ਵਖਾਈਆ। ਭਗਤ ਵਛਲ ਹੋ ਗਿਰਵਰ ਗਿਰਧਾਰਾ, ਚੌਗਿਰਦ ਆਪਣੀ ਕਾਰ ਲਗਾਈਆ। ਖੜਗ ਖੰਡਾ ਹੋ ਕਟਾਰਾ, ਤਰਕਸ਼ ਤੀਰ ਕਮਾਨ ਰੂਪ ਵਟਾਈਆ। ਮਿਹਰਵਾਨ ਹੋ ਕੇ ਮੇਲ ਮਿਲਾਵਾਂ ਧੁਰ ਦਰਬਾਰਾ, ਦਰਗਾਹ ਸਾਚੀ ਖ਼ੁਸ਼ੀ ਵਖਾਈਆ। ਸੋ ਵਕਤ ਸੁਹੇਲਾ ਸੁਹੰਜਣਾ ਨਜ਼ਰੀ ਆਵੇ ਅਪਰ ਅਪਾਰਾ, ਅਪਰੰਪਰ ਦੇਣੀ ਮਾਣ ਵਡਿਆਈਆ। ਜਗਤ ਜਗ ਜੁਗ ਵਿਚੋਂ ਚਰਨ ਕਵਲ ਲੱਭਿਆ ਇਕ ਦਵਾਰਾ, ਦਾਅਵਾ ਬੰਨ੍ਹ ਕੇ ਰਹੇ ਸੁਣਾਈਆ। ਸਾਡਾ ਕਰ
❋
❋
ਕੇ ਜਾਈਂ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਅਟਕਾਈਆ। ਸਾਡੀ ਮਨਜ਼ੂਰ ਹੋਵੇ ਨਿਮਸਕਾਰਾ, ਡੰਡੌਤ ਬੰਦਨਾ ਤੇਰੀ ਝੋਲੀ ਪਾਈਆ। ਸਚ ਮੰਜ਼ਲ ਦੇਣਾ ਅਗੰਮ ਨਜ਼ਾਰਾ, ਨਜ਼ਰ ਨੈਣ ਕੋਇ ਵੇਖ ਨਾ ਸਕੇ ਰਾਈਆ। ਖ਼ੁਸ਼ੀਆਂ ਰੰਗ ਵੇਖੀਏ ਤੇਰੇ ਸਚ ਸਚ ਦਰਬਾਰਾ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਨੂਰ ਹੋ ਕੇ ਉਜਿਆਰਾ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਫੇਰ ਪੂਰਾ ਹੋਵੇ ਤੂੰ ਮੇਰਾ ਮੈਂ ਤੇਰਾ ਜੈਕਾਰਾ, ਸੋਹੰ ਰੂਪ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਤੇਰਾ ਘਰ ਬਾਰਾ, ਬ੍ਰਹਿਮੰਡ ਤੇਰੀ ਰਚਨਾ ਨਜ਼ਰੀ ਆਈਆ।
੧੮ ਜੇਠ ੨੦੨੧ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਜਨ ਭਗਤ ਹੋਏ ਬੰਦ ਖ਼ਲਾਸੀ, ਬੰਦੀਖ਼ਾਨਾ ਤੋੜ ਤੁੜਾਇੰਦਾ। ਮਾਣਸ ਜਨਮ ਆਵੇ ਰਾਸੀ, ਜਿਸ ਰਸਤਾ ਆਪ ਸਮਝਾਇੰਦਾ। ਚਿੰਤਾ ਗ਼ਮ ਹਰਖ਼ ਸੋਗ ਮਿਟਾਏ ਉਦਾਸੀ, ਝੂਠੇ ਵਹਿਣ ਨਾ ਕੋਇ ਵਹਾਇੰਦਾ। ਸਚ ਦਵਾਰੇ ਕਰ ਕੇ ਦਾਸੀ, ਸੇਵਾ ਇਕੋ ਇਕ ਵਖਾਇੰਦਾ। ਰਾਏ ਧਰਮ ਦੀ ਕੱਟੇ ਫਾਸੀ, ਰੱਸੇ ਜਮ ਨਾ ਕੋਇ ਲਟਕਾਇੰਦਾ। ਜਿਨ੍ਹਾਂ ਮਿਲਿਆ ਘਨਕਪੁਰ ਵਾਸੀ, ਘਨੱਈਆ ਨਈਆ ਸਚ ਦੀ ਆਪ ਚੜ੍ਹਾਇੰਦਾ। ਓਨ੍ਹਾਂ ਸਦਾ ਰਹੇ ਪਰਭਾਤੀ, ਸੰਧਿਆ ਅੰਧੇਰ ਨਾ ਕੋਇ ਬਣਾਇੰਦਾ। ਮੰਜ਼ਲ ਦੂਰ ਦੁਰਾਡੀ ਚੜ੍ਹਨ ਘਾਟੀ, ਮਾਰਗ ਇਕੋ ਇਕ ਵਖਾਇੰਦਾ। ਉਹ ਸਤਿ ਸੰਤੋਖ ਦੇ ਬਣੇ ਪਾਠੀ, ਜਿਨ੍ਹਾਂ ਸੋਹੰ ਆਤਮ ਪਰਮਾਤਮ ਮੇਲ ਮਿਲਾਇੰਦਾ। ਕੱਟ ਵਿਛੋੜਾ ਕਮਲਾਪਾਤੀ, ਧੁਰ ਦਾ ਜੋੜਾ ਜੋੜ ਜੁੜਾਇੰਦਾ। ਪਿਛਲਾ ਲਹਿਣਾ ਰਹੇ ਨਾ ਬਾਕੀ, ਅੱਗੇ ਖਾਤਾ ਪੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸਚ ਦਵਾਰ ਵਸਾਇੰਦਾ। ਸਚ ਦਵਾਰ ਦੱਸ ਪ੍ਰਭ, ਜਨ ਭਗਤ ਰਹੇ ਮੰਗ ਮੰਗਾਈਆ। ਕਿਸ ਬਿਧ ਲੋਕਮਾਤ ਲਈਏ ਲੱਭ, ਕੁੰਟ ਚਾਰ ਖੋਜ ਖੁਜਾਈਆ । ਤੇਰੀ ਨਜ਼ਰ ਨਾ ਆਵੇ ਹੱਦ, ਕਿਨਾਰਾ ਸਮਝ ਕੋਇ ਨਾ ਪਾਈਆ। ਸ੍ਰੀ ਭਗਵਾਨ ਮਿਹਰਵਾਨ ਹੋ ਕੇ ਦਿਤਾ ਦੱਸ, ਦੀਨਾਂ ਨਾਥਾਂ ਨਾਥ ਭੇਵ ਖੁਲ੍ਹਾਈਆ। ਜੋ ਸਚ ਸਰਨਾਈ ਜਾਏ ਢੱਠ, ਆਪ ਆਪਣਾ ਭੇਟ ਕਰਾਈਆ। ਸੋ ਸਚਖੰਡ ਦਵਾਰੇ ਜਾਏ ਵਸ, ਮੰਝਧਾਰ ਸਕੇ ਨਾ ਕੋਇ ਰੁੜ੍ਹਾਈਆ। ਓਥੇ ਮਿਲੇ ਇਕੋ ਰਸ, ਜਲ ਪਾਣੀ ਲੋੜ ਰਹੇ ਨਾ ਰਾਈਆ। ਕਿਰਪਾ ਕਰ ਕੰਢੀ ਵਿਚੋਂ ਕੱਢ ਓਸ ਦਰਗਾਹ ਆਵੇ ਛੱਡ, ਜਿਥੇ ਬੈਠਾ ਬੇਪਰਵਾਹੀਆ। ਰਲ ਮਿਲ ਭਗਤ ਭਗਵਾਨ ਸਾਂਝਾ ਗਾਵਣ ਛੰਦ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਮੁਕਾਵੇ ਚਲਣ ਫਿਰਨ ਵਾਲਾ ਪੰਧ, ਦਰ ਸਾਚੇ ਦਏ ਵਡਿਆਈਆ।
੧੮ ਜੇਠ ੨੦੨੧ ਬਿਕ੍ਰਮੀ ਖੇਮੋ ਦੇਵੀ ਦੇ ਗ੍ਰਹਿ ਧੰਗਾਲੀ ਜੰਮੂ
ਪ੍ਰਭ ਤੇਰੀ ਕਿਰਪਾ ਨਿਕਲੇ ਭਵਰ, ਹਰਿਜਨ ਸਾਚੀ ਖ਼ੁਸ਼ੀ ਮਨਾਇੰਦਾ। ਪਰੇਮ ਪਿਆਲਾ ਪੀਤਾ ਸਬਰ, ਜਗਤ ਤ੍ਰਿਸਨਾ ਭੁੱਖ ਗਵਾਇੰਦਾ । ਨਾਤਾ ਛੱਡਿਆ ਮੜੀ ਗੋਰ ਕਬਰ, ਇਸ਼ਟ ਤੇਰਾ ਨਜ਼ਰੀ ਆਇੰਦਾ। ਸਹਾਰਾ ਤੱਕਿਆ ਸ਼ੇਰ ਬੱਬਰ, ਭੈ ਭਿਆਨਕ ਵਿਚੋਂ ਪਾਰ ਕਰਾਇੰਦਾ। ਸਾਚੇ
❋
❋
ਭਗਤ ਜਿਸ ਦਾ ਟੱਬਰ, ਦੂਜਾ ਸੰਗ ਨਾ ਕੋਇ ਵਖਾਇੰਦਾ। ਗੁਰਮੁਖਾਂ ਪਿਛੇ ਫਿਰੇ ਮਗਰ, ਦਰ ਦਰ ਘਰ ਘਰ ਵੇਖ ਵਖਾਇੰਦਾ। ਆਸਾ ਮਨਸਾ ਪੂਰੀ ਪਿਛੇ ਸਧਰ, ਜਗਤ ਕੂੜਾ ਰੋਗ ਮਿਟਾਇੰਦਾ। ਮਿਹਰਵਾਨ ਹੋ ਕੇ ਕਿਸਮਤ ਦੇਵੇ ਬਦਲ, ਬਦਲਾ ਅਗਲਾ ਪਿਛਲਾ ਆਪ ਚੁਕਾਇੰਦਾ। ਤਖ਼ਤ ਨਿਵਾਸੀ ਹੋ ਕੇ ਕਰੇ ਅਦਲ, ਅਦਾਲਤ ਇਕੋ ਘਰ ਜਣਾਇੰਦਾ। ਜਿਥੇ ਸ਼ਹਾਦਤ ਪਰਵਾਨ ਹੋਵੇ ਬਿਨ ਹੋਇਆਂ ਕਤਲ, ਕਤਲਗਾਹ ਰੰਗ ਨਾ ਕੋਇ ਰੰਗਾਇੰਦਾ। ਉਹ ਤਾਰਨਹਾਰਾ ਆਇਆ ਆਪਣੇ ਪਤਣ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਸੰਤ ਸੁਹੇਲੇ ਗੁਰ ਚੇਲੇ ਆਇਆ ਰੱਖਣ, ਜੀਵਾਂ ਜੰਤਾਂ ਵਿਚੋਂ ਖੋਜ ਖੁਜਾਇੰਦਾ। ਕੋਟਨ ਕੋਟ ਪ੍ਰਭ ਮਿਲਣ ਦਾ ਕਰਦੇ ਯਤਨ, ਯਥਾ ਯੋਗ ਸਰਬ ਧਿਆਨ ਲਗਾਇੰਦਾ। ਬਿਨ ਹਰਿ ਕਿਰਪਾ ਕੋਈ ਨਾ ਜਾਏ ਮੁੜ ਕੇ ਆਪਣੇ ਵਤਨ, ਜਿਸ ਵਤਨ ਵਿਚੋਂ ਦੇਸ ਪਰਦੇਸ ਪਰਦੇਸੀ ਹੋ ਕੇ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਆਇਆ ਤੱਕਣ, ਦੂਰ ਦੁਰਾਡਾ ਆਪਣਾ ਪੰਧ ਮੁਕਾਇੰਦਾ।
੧੮ ਜੇਠ ੨੦੨੧ ਬਿਕ੍ਰਮੀ ਵਕੀਲ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਵਾਜਾਂ ਮਾਰੇ ਜਗਤ ਭਗਤੀ, ਜਨ ਭਗਤਾਂ ਰਹੀ ਸੁਣਾਈਆ। ਬਿਰਹੋਂ ਵਿਛੋੜੇ ਅੰਦਰ ਮਰਦੀ, ਮਿਲਿਆ ਮੇਲ ਨਾ ਬੇਪਰਵਾਹੀਆ। ਸੰਗੀ ਦਿਸੇ ਨਾ ਕੋਈ ਦਰਦੀ, ਮੇਰਾ ਦੁਖੜਾ ਦਰਦ ਵੰਡਾਈਆ। ਮੈਨੂੰ ਸਾਰ ਨਾ ਆਏ ਸਾਚੇ ਘਰ ਦੀ, ਦਰ ਦਰ ਦਿਆਂ ਦੁਹਾਈਆ। ਖ਼ਬਰ ਮਿਲੀ ਨਾ ਸਾਚੇ ਨਰ ਦੀ, ਨਰ ਨਰਾਇਣ ਨਾ ਕੋਇ ਮਿਲਾਈਆ। ਮੈਂ ਚਾਰੋਂ ਕੁੰਟ ਫਿਰਾਂ ਡਰਦੀ, ਸੀਸ ਉਪਰ ਨਾ ਕੋਇ ਉਠਾਈਆ। ਕਿਸ ਦਵਾਰੇ ਬਣਾਂ ਬਰਦੀ, ਸੇਵਕ ਹੋ ਕੇ ਸੇਵ ਕਮਾਈਆ। ਮੇਰੀ ਮਨਜ਼ੂਰ ਨਾ ਹੋਵੇ ਅਰਜ਼ੀ, ਆਰਜ਼ੂ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਦਿਤੀ ਵਰਤਾਈਆ। ਜਗਤ ਭਗਤੀ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਸੱਚਾ ਮਿਲੇ ਨਾ ਕੋਇ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਸਾਚੀ ਸਿਖਿਆ ਦੇਵੇ ਸਲਾਹ, ਕਰੇ ਇਕ ਪੜ੍ਹਾਈਆ। ਮੈਂ ਲੱਭ ਲੱਭ ਥੱਕੀ ਥਾਉਂ ਥਾਂ, ਚਾਰੇ ਕੁੰਟ ਖੋਜ ਖੁਜਾਈਆ। ਮੇਰੀ ਕਿਸੇ ਨਾ ਪਕੜੀ ਬਾਂਹ, ਉਂਗਲੀ ਨਾਲ ਨਾ ਕੋਇ ਬੰਧਾਈਆ। ਸਿਰ ਰੱਖੇ ਨਾ ਠੰਡੀ ਛਾਂ, ਕਲਜੁਗ ਅਗਨੀ ਤਤ ਤਪਾਈਆ। ਬੌਹੜੀ ਦਰੋਹੀ ਕੀ ਹੋਇਆ ਮੈਥੋਂ ਗੁਨਾਹ, ਭੁੱਲ ਸਕੇ ਨਾ ਕੋਇ ਸਮਝਾਈਆ। ਭਗਤ ਪੱਲੂ ਗਏ ਛੁਡਾ, ਆਪਣੀ ਕੰਨੀ ਮਾਤ ਕਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਨੀ ਰਿਹਾ ਕਮਾਈਆ। ਜਗਤ ਭਗਤੀ ਨੈਣਾ ਰੋਂਦੀ, ਨੇਤਰ ਨੀਰ ਵਹਾਈਆ। ਸੁਖਾਂ ਨੀਂਦ ਰਾਤ ਨਾ ਸੌਂਦੀ, ਗਟੀਆਂ ਗਿਣ ਗਿਣ ਵਕਤ ਲੰਘਾਈਆ। ਮੀਂਢੀ ਸੁਹਾਗ ਆਪਣੀ ਖੋਂਹਦੀ, ਖੁਲੜੇ ਕੇਸ ਦਏ ਦੁਹਾਈਆ। ਚਾਰੋਂ ਕੁੰਟ ਉਚੀ ਕੂਕ ਪਾਏ ਡੌਂਡੀ, ਹੋਕਾ ਦੇ ਕੇ ਰਹੀ ਸੁਣਾਈਆ। ਮੈਂ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਤ ਨਵਿਤ ਰਹੀ ਭੌਂਦੀ, ਭਾਉ ਆਪਣੇ ਨਾਲ ਰਖਾਈਆ। ਗੀਤ ਗੋਬਿੰਦ ਰਹੀ ਗੌਂਦੀ, ਹਰਿਜਨ ਸਾਚੇ ਨਾਲ ਮਿਲਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ। ਜਗਤ ਭਗਤੀ ਕਹੇ ਮੈਂ ਹੋਈ ਛੁਟੜ, ਸੰਗੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਨਿਰਗੁਣ ਧਾਰੋਂ ਆਇਆ ਉਤਰ, ਨਿਰਾਕਾਰ ਫੇਰਾ ਪਾਈਆ। ਭਗਤ ਸੁਹੇਲੇ ਬਣਾਏ ਆਪਣੇ ਪੁੱਤਰ, ਪਿਤਾ ਹੋ ਕੇ ਗੋਦ ਉਠਾਈਆ। ਉਹ ਸਿਧੇ ਓਸੇ ਦਾ ਕਰਦੇ ਸ਼ੁਕਰ, ਮੇਰੀ ਸਾਰ ਕੋਇ ਨਾ ਪਾਈਆ। ਮੇਰੇ ਵਲੋਂ ਹੋਏ ਨਮੁਕਰ, ਅੱਖ ਨਾਲ ਅੱਖ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦਿਤਾ ਦ੍ਰਿੜਾਈਆ। ਜਗਤ ਭਗਤੀ ਵਹਾਏ ਨੀਰ, ਨੈਣਾਂ ਛਹਿਬਰ ਲਾਈਆ। ਸਚ ਦਿਸੇ ਨਾ ਉਹ ਤਸਵੀਰ, ਜੋ ਬਣਾਈ ਬੇਪਰਵਾਹੀਆ। ਗਲ ਅਲਫ਼ੀ ਫਿਰਾਂ ਵਾਂਗ ਫ਼ਕੀਰ, ਭੱਜਾਂ ਵਾਹੋ ਦਾਹੀਆ। ਮੇਰੀ ਚੋਲੀ ਲੀਰੋ ਲੀਰ, ਓਢਣ ਸੀਸ ਨਾ ਕੋਇ ਟਿਕਾਈਆ। ਮੇਰੀ ਅੰਤਰ ਹੋਈ ਦਿਲਗੀਰ, ਬਸੰਤਰ ਸਕੇ ਨਾ ਕੋਇ ਬੁਝਾਈਆ। ਕਲਜੁਗ ਅੰਤਮ ਆਈ ਭੀੜ, ਪੈਂਡਾ ਪੰਧ ਨਾ ਕੋਇ ਮੁਕਾਈਆ। ਮੈਂ ਨੇਤਰ ਵੇਖ ਕੇ ਆਈ ਜਨ ਭਗਤ ਇਕ ਦੂਜੇ ਦੇ ਭੈਣ ਭਾਈ ਸਕੇ ਬਣੇ ਵੀਰ, ਨਾਤਾ ਧੁਰ ਦਾ ਰਹੇ ਜੁੜਾਈਆ। ਲੇਖਾ ਮੁਕਾ ਸ਼ਰਅ ਜ਼ੰਜੀਰ, ਮਜ਼੍ਹਬ ਜਾਤ ਨਾ ਕੋਇ ਵਡਿਆਈਆ। ਓਨ੍ਹਾਂ ਦੀ ਬਿਨਾਂ ਮੇਰੇ ਬਦਲ ਗਈ ਤਕਦੀਰ, ਤਦਬੀਰ ਪ੍ਰਭੂ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਭਗਤੀ ਕਹੇ ਮੇਰੀ ਦਰੋਹੀ ਇਕ, ਖ਼ੁਦਾਏ ਤੇਰੇ ਅੱਗੇ ਅਰਜ਼ੋਈਆ। ਸੱਜਣ ਦਿਸੇ ਨਾ ਕੋਈ ਮਿਤ, ਸੰਗੀ ਰੂਪ ਨਾ ਕੋਇ ਵਖਾਈਆ। ਦੋਹਥੜਾਂ ਮਾਰ ਕੇ ਰਹੀ ਪਿਟ, ਖੁਲ੍ਹੀ ਮੀਂਢੀ ਰਹੀ ਕੁਰਲਾਈਆ। ਸਾਚਾ ਕਰੇ ਨਾ ਕੋਈ ਹਿਤ, ਪ੍ਰੀਤੀ ਪਰੇਮ ਨਾ ਕੋਇ ਵਖਾਈਆ। ਸਚ ਸਵਾਮੀ ਨਜ਼ਰ ਨਾ ਆਏ ਦਿਸ, ਸਾਖਿਆਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਭਗਤੀ ਕਹੇ ਸੁਣ ਮੇਰੇ ਸੱਜਣ, ਜਨ ਭਗਤ ਤੇਰੀ ਓਟ ਤਕਾਈਆ। ਤੂੰ ਮੇਰਾ ਪਰਦਾ ਔਣਾ ਕੱਜਣ, ਮੈਂ ਪਿਛਲੀ ਰੀਤੀ ਦਿਤੀ ਤਜਾਈਆ। ਤੇਰਾ ਅੰਤਰ ਪਾਰਬ੍ਰਹਮ ਨਾਲ ਹੋਇਆ ਮਗਨ, ਮੇਰੀ ਲਗਨ ਰਹੀ ਨਾ ਰਾਈਆ। ਮੈਂ ਭਗਤਾਂ ਨਾਲ ਪ੍ਰਭ ਦਾ ਪੈਂਦਾ ਵੇਖਿਆ ਸਗਨ, ਸੋਹਣੇ ਘਰ ਹੋਈ ਕੁੜਮਾਈਆ। ਓਥੇ ਅਗੰਮ ਅਥਾਹ ਮਜੀਠੀ ਇਕੋ ਰੰਗਣ, ਕਸੁੰਭੜਾ ਰੂਪ ਨਾ ਕੋਇ ਵਟਾਈਆ। ਜੋਤ ਲਲਾਟੀ ਚੜ੍ਹਦਾ ਵੇਖਿਆ ਚੰਦਨ, ਨੂਰੋ ਨੂਰ ਨੂਰ ਰੁਸ਼ਨਾਈਆ। ਮੈਂ ਕਰਨ ਆਈ ਬੰਦਨ, ਬੰਦਗੀ ਕਰ ਕਰ ਸੀਸ ਨਿਵਾਈਆ। ਮੇਰਾ ਲੇਖਾ ਹੋਇਆ ਖੰਡਨ, ਪ੍ਰਭ ਖੰਡਾ ਖੜਗ ਦਿਤਾ ਚਮਕਾਈਆ। ਮੈਂ ਸੁਹਾਗਣ ਹੋਈ ਰੰਡਨ, ਚਾਰੋਂ ਕੁੰਟ ਰੰਡੇਪਾ ਨਜ਼ਰੀ ਆਈਆ। ਸਾਚੀ ਦਾਤ ਆਈ ਮੰਗਣ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਸਾਚੇ ਸੰਤੋ ਮੈਨੂੰ ਰੱਖਣਾ ਅੰਗਨ, ਅੰਗੀਕਾਰ ਕਰ ਕੇ ਲਹਿਣਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਭਗਤੀ ਕਹੇ ਮੈਂ ਕੋਝੀ ਕਮਲੀ, ਪੂਰਬ ਰਹੀ ਨਾ ਕੋਇ ਚਤਰਾਈਆ। ਧਰਨੀ ਧਰਤ ਧਵਲ ਮਾਤ ਬਣ ਨਾ ਮੈਨੂੰ ਜੰਮਦੀ, ਗੋਦੀ ਗੋਦ ਨਾ ਕੋਇ ਉਠਾਈਆ। ਮੈਂ ਆਸ ਨਾ ਰੱਖਦੀ ਪੰਜ ਤਤ ਕਾਇਆ ਤਨ ਦੀ, ਮਾਟੀ ਖ਼ਾਕ ਨਾ ਧਿਆਨ ਲਗਾਈਆ। ਆਦਿ ਅੰਤ ਓਸੇ ਦਾ ਹੁਕਮ ਮੰਨਦੀ, ਜੋ ਬਣਿਆ ਬੇਪਰਵਾਹੀਆ। ਆਪਣਾ ਹੰਕਾਰ ਵਿਕਾਰ ਭਾਂਡਾ ਭੰਨਦੀ, ਨਿਵਣ ਸੋ ਅੱਖਰ ਰੂਪ ਵਟਾਈਆ। ਮੈਂ ਸਾਰ ਨਾ ਜਾਣੀ ਸਾਚੇ ਭਗਤ ਅਗੰਮੀ ਚੰਨ ਦੀ, ਜਿਸ ਦੀ ਦੋ ਜਹਾਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਦਿਤੀ ਬਦਲਾਈਆ। ਜਨ ਭਗਤੀ ਕਹੇ ਮੇਰੇ ਨਾਲ ਹੋਇਆ ਧੋਖਾ, ਪਿਛਲੀ ਕਹਾਣੀ ਦਿਆਂ ਸੁਣਾਈਆ । ਬਿਨਾਂ ਮੇਰੇ ਪ੍ਰਭ ਦੇ ਮਿਲਣ ਦਾ ਕਿਸੇ ਨਾ ਮਿਲਿਆ ਮੌਕਾ, ਸਤਿਜੁਗ ਤ੍ਰੇਤਾ ਦਵਾਪਰ ਸਭ ਨੇ ਮੇਰੀ ਓਟ ਤਕਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਮਾਰਗ ਦੱਸਿਆ ਸੌਖਾ, ਸੋਹਣੀ ਬਣਤ ਬਣਾਈਆ। ਚਰਨ ਪ੍ਰੀਤੀ ਦੇ ਕੇ ਓਟਾ, ਚੋਟ ਤਨ ਨਗਾਰੇ ਇਕ ਲਗਾਈਆ। ਕਰ ਪਰਕਾਸ਼ ਅਗੰਮੀ ਜੋਤਾ, ਜੋਤੀ ਜੋਤ ਕੀਤੀ ਰੁਸ਼ਨਾਈਆ। ਸਿਧਾ ਆਪਣੇ ਨਾਮ ਦਾ ਦਸ ਸਲੋਕਾ, ਸਿਧੀ ਕੀਤੀ ਇਕ ਪੜ੍ਹਾਈਆ। ਲਹਿਣਾ ਚੁਕਿਆ ਲੋਕ ਪਰਲੋਕਾ, ਦੋ ਜਹਾਨਾਂ ਪੰਧ ਬੈਠੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਮਾਣ ਵਡਿਆਈਆ। ਭਗਤੀ ਕਹੇ ਮੇਰਾ ਸੁਣੋ ਨਾਅਰਾ, ਹੱਕ ਹੱਕ ਵਿਚੋਂ ਲਗਾਈਆ। ਪਿਛਲੇ ਜੁਗ ਦਾ ਅਜੇ ਸਹਾਰਾ, ਥੋੜੀ ਓਟ ਤੁਹਾਡੇ ਉਤੇ ਤਕਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਵੇਖਦੀ ਰਹੀ ਪਤਿ ਪਰਮੇਸ਼ਵਰ ਰਿਹਾ ਕਵਾਰਾ, ਲੱਖ ਚੁਰਾਸੀ ਪਰਨਾ ਆਪਣਾ ਸ਼ੁਕਰ ਨਾ ਕੋਇ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਲਾਰਾ, ਵਾਕ ਭਵਿਖਤ ਇਕ ਦ੍ਰਿੜਾਈਆ। ਸਾਧਾ ਸੰਤਾਂ ਜੀਵਾਂ ਜੰਤਾਂ ਕਰਦਾ ਰਿਹਾ ਇਸ਼ਾਰਾ, ਸੈਨਤ ਨਾਲ ਸਮਝਾਈਆ। ਕਲਜੁਗ ਅੰਤ ਖੇਲ ਕੀਤਾ ਅਪਰ ਅਪਾਰਾ, ਮੇਰੀ ਸਮਝ ਰਹੀ ਨਾ ਰਾਈਆ। ਪਰਗਟ ਹੋ ਕੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਚਲ ਕੇ ਆਏ ਭਗਤ ਦਵਾਰਾ, ਸੰਤ ਸੁਹੇਲੇ ਲਏ ਉਠਾਈਆ। ਬੇਸ਼ਕ ਬਾਹਰੋਂ ਦਿਸਦੀ ਕੰਡਿਆ ਵਾੜਾ, ਅੰਦਰ ਲਾਲ ਅਮੋਲਕ ਹੀਰਾ ਰਤਨ ਦਿਤਾ ਟਿਕਾਈਆ। ਜੋ ਸਭ ਤੋਂ ਸੁਚਾ ਉਤਮ ਰੂਪ ਜਵਾਹਰਾ, ਮਾਣਕ ਮੋਤੀ ਨਾਉਂ ਪਰਗਟਾਈਆ । ਜਿਸ ਘਰ ਸਖੀਆਂ ਮੰਗਲ ਲਾ ਲਾਇਆ ਅਖਾੜਾ, ਪਰੇਮ ਪਰੀਤੀ ਨਾਚ ਨਚਾਈਆ। ਉਹ ਸੋਹਣਾ ਲੱਗੇ ਦਰਬਾਰਾ, ਜਿਸ ਘਰ ਬੈਠਾ ਬੇਪਰਵਾਹੀਆ । ਮੈਂ ਬਣ ਡੂਮਣੀ ਮੰਗਣ ਆਈ ਵਾੜਾ, ਦੂਰ ਦੁਰਾਡੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦਏ ਮੁਕਾਈਆ। ਭਗਤੀ ਕਹੇ ਮੈਂ ਹੋਈ ਦੁਹਾਗਣ, ਆਪਣਾ ਮਾਣ ਮਿਟਾਈਆ। ਭਗਤ ਵਿਛੋੜੇ ਕੀਤਾ ਵੈਰਾਗਣ, ਬਿਰਹੋਂ ਅਗਨ ਲਗਾਈਆ । ਰਾਤ ਨਿੰਦਰਾ ਨਾ ਦਿਨੇ ਜਾਗਣ, ਸੋਵਤ ਸੁਖ ਨਾ ਕੋਇ ਵਖਾਈਆ। ਅੱਠੇ ਪਹਿਰ ਇਕੋ ਆਗਣ, ਤੱਤੀ ਵਾਉ ਰਹੀ ਜਲਾਈਆ। ਮੈਂ ਜਨ ਭਗਤ ਦਵਾਰੇ ਸੁਣ ਕੇ ਆਈ ਆਵਾਜ਼ਨ, ਢੋਲਾ ਗਾਏ ਬੇਪਰਵਾਹੀਆ। ਸੁਣ ਕੇ ਹੋਈ ਵਿਚ ਵਿਸਮਾਦਨ, ਬਿਸਮਲ ਆਪਣਾ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਝੋਲੀ ਖ਼ਾਲੀ ਵੇਖ ਦੇਣੀ ਭਰਾਈਆ। ਜਗਤ ਭਗਤੀ ਕਹੇ ਮੈਂ ਹੋਈ ਗੋਲੀ, ਸਾਚੇ ਦਰ ਮਿਲੇ ਨਾ ਢੋਈਆ। ਪਿਛੇ ਬਣਦੀ ਰਹੀ ਵਿਚੋਲੀ, ਘਰ ਘਰ ਆਪਣਾ ਫੇਰਾ ਪਾਈਆ। ਸੌਹਰੇ ਪੇਈਏ ਦੱਸਦੀ ਰਹੀ ਅਗੰਮੀ ਬੋਲੀ, ਧੁਰ ਦਾ ਰਾਗ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਵਸਤ ਮੇਰੇ ਹੱਥੋਂ ਖੋਹ ਲੀ, ਖ਼ਾਲੀ ਹੱਥ ਦਿਤਾ ਕਰਾਈਆ। ਮੈਂ ਉਠ ਕੇ ਆਪਣੀ ਗਠੜੀ ਫੋਲੀ, ਵਿਚੋਂ ਵਸਤ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਸੀ ਮਹਿੰਦੀ ਨਾ ਕੋਈ ਮੌਲੀ, ਸੁਹਾਗੀ ਤੰਦ ਹੱਥ ਨਾ ਕੋਇ ਫੜਾਈਆ । ਨਾ ਕੋਈ ਪਾਣੀ ਕੇਸਰ ਵਾਲੀ ਲੱਭੀ ਕੌਲੀ, ਤਿਲਕ ਲਲਾਟ ਮਸਤਕ ਬਿੰਦੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਚੁਕਾਈਆ। ਜਗਤ ਭਗਤੀ ਕਹੇ ਮੈਂ ਅੰਤਮ ਭੁਲੀ, ਭਰਮ ਭੁਲੇਖੇ ਵਿਚ ਸਮਾਈਆ। ਮੈਂ ਨਾ ਜਾਣਾ ਪ੍ਰਭ
❋
❋
ਭਗਤਾਂ ਫਿਰੇ ਅੰਦਰ ਵਿਚ ਕੁਲੀ, ਕਮਲਾਪਤ ਵੇਸ ਵਟਾਈਆ। ਜਿਸ ਦੀ ਧਾਰ ਅੰਮ੍ਰਿਤ ਫੁਹਾਰ ਅਗੰਮੋਂ ਡੁੱਲੀ, ਸਾਂਤਕ ਸਤਿ ਸਤਿ ਰਹੀ ਵਰਤਾਈਆ। ਓਸ ਪਿਆਲੇ ਵਿਚੋਂ ਗੁਰਮੁਖ ਪੀਵਣ ਇਕ ਇਕ ਚੁਲੀ, ਚਲਦਿਆਂ ਫਿਰਦਿਆਂ ਮਿਲੇ ਬੇਪਰਵਾਹੀਆ। ਜਿਨ੍ਹਾਂ ਰਸ ਲਾਇਆ ਆਪਣੀ ਬੁਲੀਂ, ਸਨਮੁਖ ਹੋ ਕੇ ਦਰਸਨ ਪਾਈਆ। ਵਸਤ ਦਿਤੀ ਪ੍ਰਭ ਅਨਮੁਲੀ, ਕਰਤਾ ਕੀਮਤ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਭਗਤੀ ਕਹੇ ਮੇਰਾ ਖ਼ਾਲੀ ਕਾਸਾ, ਵਸਤੂ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕੀਤਾ ਅਜਬ ਤਮਾਸ਼ਾ, ਲੀਲ੍ਹਾ ਅਚਰਜ ਆਪ ਰਚਾਈਆ। ਜਨ ਭਗਤਾਂ ਦੇਵੇ ਆਪ ਦਲਾਸਾ, ਸਿਰ ਆਪਣਾ ਹੱਥ ਟਿਕਾਈਆ। ਪੂਰਬ ਜਨਮ ਦੀ ਪੂਰੀ ਕਰ ਕੇ ਆਸਾ, ਜਗਤ ਨਿਰਾਸਾ ਦਏ ਗਵਾਈਆ। ਸੱਜਣ ਸੁਹੇਲਾ ਬਣ ਕੇ ਕਰੇ ਹਾਸਾ, ਸੋਹੰ ਹੰਸਾ ਸਾਚਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਗਤੀ ਕਹੇ ਮੇਰੀ ਕਿਸੇ ਕੰਮ ਨਾ ਔਣੀ ਪੱਟੀ ਕੰਘੀ, ਸੂਹਾ ਵੇਸ ਨਾ ਕੋਇ ਵਟਾਈਆ। ਮੇਰਾ ਪਾਟਾ ਚੀਥੜ ਲੀਰੋ ਲੀਰ ਅੰਗੀ, ਓਢਣ ਸਚ ਨਾ ਕੋਇ ਸੁਹਾਈਆ। ਮੈਂ ਪੈਰਾਂ ਫਿਰਾਂ ਨੰਗੀ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੈਨੂੰ ਵਸਤ ਕਿਤੋਂ ਨਾ ਮਿਲੇ ਮੰਗੀ, ਕਲਜੁਗ ਖ਼ਾਲੀ ਹੱਟ ਵਖਾਈਆ। ਮੈਂ ਰੋਂਦੀ ਵੇਖੀ ਗੋਦਾਵਰੀ ਜਮਨਾ ਸੁਰਸਤੀ ਗੰਗੀ, ਗਲ ਪਲੜੂ ਰਹੀ ਪਾਈਆ। ਫਿਰੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਦਏ ਦੁਹਾਈਆ। ਜਗਤ ਵਾਸਨਾ ਸ੍ਰਿਸ਼ਟੀ ਹੋਈ ਰੰਡੀ, ਹਰਿ ਕੰਤ ਨਾ ਕੋਇ ਹੰਢਾਈਆ। ਕਲਜੁਗ ਭਗਤ ਦਿਸੇ ਪਖੰਡੀ, ਏਸੇ ਕਰ ਕੇ ਪ੍ਰਭ ਨੇ ਮੈਨੂੰ ਧੱਕਾ ਦਿਤਾ ਲਾਈਆ। ਏਨ੍ਹਾਂ ਭਗਤਾਂ ਸਿਧਾ ਮਾਰਗ ਦੱਸਿਆ ਅਗੰਮੀ ਡੰਡੀ, ਸਾਚੇ ਪੌੜੇ ਦਿਤਾ ਚੜ੍ਹਾਈਆ। ਇਕੋ ਦੱਸ ਕੇ ਸੋਹੰ ਛੰਦੀ, ਤੇਰਾ ਮੇਰਾ ਮੇਰਾ ਤੇਰਾ ਲੇਖਾ ਦਿਤਾ ਮੁਕਾਈਆ । ਘਰ ਵਿਚ ਘਰ ਵਖਾ ਪਰਮਾਨੰਦੀ, ਨਿਜ ਘਰ ਡੇਰਾ ਦਿਤਾ ਲਗਾਈਆ। ਕਿਰਪਾ ਕਰ ਕੇ ਟੁੱਟੀ ਗੰਢੀ, ਸਚ ਪ੍ਰੀਤੀ ਡੋਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਵਖਾਈਆ। ਭਗਤੀ ਕਹੇ ਮੈਂ ਪਿਛਲੀ ਵਿਚੋਲੀ, ਜਨ ਭਗਤਾਂ ਮੇਲ ਮਿਲਾਈਆ। ਜਨ ਭਗਤ ਕਹਿਣ ਤੂੰ ਹੋਈ ਗੋਲੀ, ਕਾਇਆ ਗੋਲਕ ਮਿਲੇ ਨਾ ਕੋਇ ਵਡਿਆਈਆ। ਹੁਣ ਸਿਖ ਤੂੰ ਸਾਥੋਂ ਅਗਲੀ ਬੋਲੀ, ਜਿਸ ਨਾਲ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰੀਤੀ ਦਿਤੀ ਸਮਝਾਈਆ। ਭਗਤੀ ਕਹੇ ਮੈਨੂੰ ਦੱਸੋ ਰੀਤੀ, ਜਨ ਭਗਤ ਦਿਓ ਸਮਝਾਈਆ। ਮੈਂ ਵੱਡੀਓ ਹੋਈ ਨੀਕਨ ਨੀਕੀ, ਆਪਣਾ ਮਾਣ ਅਭਿਮਾਨ ਮਿਟਾਈਆ। ਮੈਂ ਵੇਖ ਕੇ ਆਈ ਮੰਦਰ ਮਸੀਤੀ, ਸ਼ਿਵਦਵਾਲੇ ਮੱਠ ਗੁਰ ਦਰ ਨੇਤਰ ਨੈਣ ਨਾ ਕੋਇ ਮਿਲਾਈਆ। ਤ੍ਰੈਗੁਣ ਮਾਇਆ ਤਪੇ ਅੰਗੀਠੀ, ਕਲਜੁਗ ਅਗਨੀ ਰਿਹਾ ਡਾਹੀਆ। ਜਨ ਭਗਤਾਂ ਕਿਹਾ ਉਠ ਸਵਾਣੀ ਆਪਣੀ ਵਖਾ ਸਭ ਨੂੰ ਉਂਗਲੀ ਨਿੱਕੀ ਚੀਚੀ, ਜਿਸ ਦੇ ਉਤੇ ਕਬੀਰ ਚੀਰਾ ਗਿਆ ਲਗਾਈਆ । ਓਸ ਵੇਲੇ ਤੂੰ ਸੀ ਇਕੋ ਵਾਰ ਕੀਤੀ, ਹੌਕਾ ਲੈ ਕੇ ਦਿਤੀ ਦੁਹਾਈਆ। ਜੋਲਾਹੇ ਕਿਹਾ ਤੇਰੀ ਅੱਗੇ ਨਾ ਰਹੀ ਪ੍ਰੀਤੀ, ਤੂੰ ਦੁੱਖਾਂ ਵਿਚੋਂ ਦੁੱਖ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਰਿਹਾ ਸਮਝਾਈਆ। ਭਗਤੀ ਕਹੇ ਮੈਂ ਭੁੱਲੀ ਨਿਮਾਣੀ, ਮੈਨੂੰ ਸਮਝ ਰਹੀ ਨਾ ਰਾਈਆ। ਭਗਤੋ ਦੱਸੋ ਉਹ ਕਹਾਣੀ, ਜੋ ਕਬੀਰ ਜੁਲਾਹੇ ਦਿਤੀ ਸੁਣਾਈਆ। ਜਨ ਭਗਤ ਕਹਿਣ ਤੂੰ ਸੁਣ ਸਵਾਣੀ,
❋
❋
ਸਚ ਦਈਏ ਸਮਝਾਈਆ। ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਕਬੀਰ ਦਵਾਰੇ ਵੰਡਦਾ ਅੰਮ੍ਰਿਤ ਪਾਣੀ, ਬਿਨ ਚੁੱਲੀਆਂ ਚੁਲੀ ਰਿਹਾ ਭਰਾਈਆ। ਤੂੰ ਓਸ ਵੇਲੇ ਬਣ ਕੇ ਚਤੁਰ ਸੁਘੜ ਸੁਚੱਜੀ ਰਾਣੀ, ਗੋਸ਼ੇ ਬੈਠੀ ਰਹੀ ਧਿਆਨ ਲਗਾਈਆ। ਕਰੇ ਖੇਲ ਪ੍ਰਭੂ ਮਹਾਨੀ, ਮਿਹਰਵਾਨ ਖੇਲ ਰਚਾਈਆ। ਕਬੀਰ ਜੋਲਾਹੇ ਜਣਾਇਆ ਜਾਣ ਜਾਣੀ, ਜਾਨਣਹਾਰ ਦਇਆ ਕਮਾਈਆ। ਓਸ ਕੰਡਿਆਂ ਦੀ ਖਿਤੀ ਇਕ ਸੂਲ ਲਿਆਂਦੀ ਨਿਸ਼ਾਨੀ, ਜਿਹੜੀ ਤੇਰੀ ਉਂਗਲੀ ਦਿਤੀ ਚੁਭਾਈਆ। ਅੱਗੇ ਕਲਜੁਗ ਅੰਤ ਤੂੰ ਬਣੇਂ ਕੋਈ ਨਾ ਰਾਣੀ, ਆਪਣਾ ਹੁਕਮ ਨਾ ਕੋਇ ਵਰਤਾਈਆ। ਪ੍ਰਭ ਜਨ ਭਗਤਾਂ ਸਿਧਾ ਆ ਕੇ ਮਿਲੇ ਜੋਤ ਨੂਰਾਨੀ, ਨੂਰੋ ਨੂਰ ਨੂਰ ਰੂਪ ਵਟਾਈਆ। ਫੜ ਬਾਹੋਂ ਮਾਰਗ ਦੱਸੇ ਆਸਾਨੀ, ਮੰਜ਼ਲ ਪੰਧ ਮੁਕਾਈਆ। ਤੇਰੀ ਹੈਰਤ ਹੈਬਤ ਪਰਗਟੇ ਵਿਚ ਹੈਰਾਨੀ, ਹੌਕਾ ਲੈ ਕੇ ਦਏ ਦੁਹਾਈਆ। ਉਹ ਭਗਤ ਨਹੀਂ ਉਹ ਭਗਵੰਤ ਨਹੀਂ ਜੋ ਇਕ ਦੂਜੇ ਦੀ ਕਰਨ ਨਾ ਕੁਰਬਾਨੀ, ਕੁਰਬਾਨੀ ਵਿਚੋਂ ਆਪਣਾ ਆਪ ਭੇਟ ਚੜ੍ਹਾਈਆ। ਜਿਸ ਵੇਲੇ ਕੰਡਿਆਂ ਦੀ ਵਾੜ ਤੇਰੀ ਹੋਵੇ ਨਿਸ਼ਾਨੀ, ਪਰਮ ਪੁਰਖ ਪਤਿਪਰਮੇਸ਼ਵਰ ਜਨ ਭਗਤਾਂ ਵਿਚੋਂ ਲਏ ਮਿਲਾਈਆ। ਇਸ ਦਾ ਲੇਖਾ ਕਿਸੇ ਨਾ ਲਿਖਣਾ ਕਾਗ਼ਜ਼ ਕਲਮ ਸ਼ਾਹੀ ਕਾਨੀ, ਵਿਦਵਾਨ ਵਿਦਿਆ ਵਿਚ ਨਾ ਕੋਇ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪ ਆਪਣੀ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਸ਼ਕਲ ਕਰ ਆਸਾਨੀ, ਜਨ ਭਗਤਾਂ ਸਾਚੇ ਸੰਤਾਂ ਜਗਤ ਸੰਸਾਰ ਵਿਚੋਂ ਆਪਣੇ ਨਾਲ ਮਿਲਾਈਆ।
੧੯ ਜੇਠ ੨੦੨੧ ਬਿਕ੍ਰਮੀ ਫੱਗਾ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਭਗਤੀ ਕਹੇ ਮੇਰੇ ਖ਼ਾਲੀ ਹੱਥ, ਪੰਜ ਦਸ ਨਜ਼ਰ ਕਿਛ ਨਹੀਂ ਆਇੰਦਾ। ਮੈਂ ਪੰਧ ਮੁਕਾਇਆ ਨੱਸ ਨੱਸ, ਪੈਂਡਾ ਕਦਮਾਂ ਵਿਚ ਆਪਣਾ ਸੀਸ ਝੁਕਾਇੰਦਾ। ਅੰਤਮ ਤੁਟਾ ਮਾਣ ਹਠ, ਸਤਿ ਨਜ਼ਰ ਕੋਇ ਨਾ ਆਇੰਦਾ। ਮੈਥੋਂ ਖੋਹ ਲਿਆ ਪ੍ਰਭ ਨੇ ਹੱਕ, ਆਪ ਆਪਣੀ ਅੱਖ ਭਵਾਇੰਦਾ। ਜਨ ਭਗਤਾਂ ਹਿਰਦੇ ਅੰਦਰ ਗਿਆ ਵਸ, ਸਿਧਾ ਆਪਣਾ ਮੇਲ ਮਿਲਾਇੰਦਾ। ਕੋਈ ਨਾ ਵੇਖੇ ਪਰੇਮ ਪਿਆਰ ਦੀ ਤੱਕ ਕੇ ਅੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਕੀ ਵਰਤਾਇੰਦਾ। ਭਗਤੀ ਕਹੇ ਮੇਰੀ ਗਈ ਬਨਾਵਟ, ਮਸਨੂਈ ਸ਼ਕਲ ਨਜ਼ਰ ਕੋਇ ਨਾ ਆਈਆ। ਮੇਰੇ ਹੱਡਾਂ ਲੱਗੀ ਥਕਾਵਟ, ਭਾਰ ਸਕੇ ਨਾ ਕੋਇ ਉਠਾਈਆ। ਕਲਜੁਗ ਸੰਤਾਂ ਮੇਰੇ ਨਾਲ ਪਾਈ ਬਗ਼ਾਵਤ, ਝੂਠੀ ਕੀਤੀ ਲੜਾਈਆ। ਅਬਿਨਾਸ਼ੀ ਕਰਤੇ ਲਾ ਕੇ ਸਚ ਅਦਾਲਤ, ਧੁਰ ਫ਼ਰਮਾਣਾ ਦਿਤਾ ਸੁਣਾਈਆ। ਜਨ ਭਗਤਾਂ ਬਖ਼ਸ਼ਿਸ਼ ਕਰ ਕੇ ਆਪਣੀ ਸਖਾਵਤ, ਨਾਮ ਝੋਲੀ ਦਿਤਾ ਪਾਈਆ। ਮੇਰੀ ਕਿਸੇ ਨਾ ਲਈ ਜ਼ਮਾਨਤ, ਚਾਰੋਂ ਕੁੰਟ ਵੇਖਾਂ ਨੈਣ ਉਠਾਈਆ। ਸੰਤ ਸੁਹੇਲੇ ਪ੍ਰਭ ਦੀ ਬਣੇ ਅਮਾਨਤ, ਈਮਾਨਦਾਰੀ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਭਗਤੀ ਕਹੇ ਮੇਰਾ ਛੁਟਿਆ ਲੜ, ਡੋਰੀ ਤੰਦ ਨਾ ਕੋਇ ਬੰਧਾਈਆ। ਗੁਰਮੁਖ ਗੁਰਸਿਖ ਧੁਰ ਦਾ ਢੋਲਾ ਗਏ ਪੜ੍ਹ, ਇਕੋ ਨਾਮ ਧਿਆਈਆ। ਜੋਗ ਅਭਿਆਸ ਨਾ ਕੋਈ ਰਿਹਾ ਕਰ, ਡੂੰਘੀ ਕੰਦਰ ਨਾ ਡੇਰਾ ਲਾਈਆ। ਸਾਚੀ ਮੰਜ਼ਲ ਰਹੇ ਚੜ੍ਹ, ਬਿਨ ਪਾਂਧੀਉਂ ਪੰਧ ਮੁਕਾਈਆ। ਦਰਸਨ ਕਰ ਨਰਾਇਣ
❋
❋
ਨਰ, ਨਿਜ ਨੇਤਰ ਖ਼ੁਸ਼ੀ ਮਨਾਈਆ। ਪੂਰਬ ਜਨਮ ਦਾ ਪੂਰਾ ਹੋਇਆ ਵਰ, ਵਰ ਦਿਤਾ ਬੇਪਰਵਾਹੀਆ। ਨਿਹਕਰਮੀ ਹੋ ਕੇ ਆਇਆ ਘਰ, ਕਰਮ ਕਾਂਡ ਰਿਹਾ ਚੁਕਾਈਆ। ਮੈਂ ਦੂਰ ਦੁਰਾਡੇ ਵੇਖਾਂ ਖੜ, ਆਪਣੀ ਅੱਖ ਸ਼ਰਮਾਈਆ। ਅਬਿਨਾਸ਼ੀ ਕਰਤੇ ਜਿਨ੍ਹਾਂ ਵਖਾਇਆ ਧੁਰ ਦਾ ਦਰ, ਦਰਗਾਹ ਸਾਚੀ ਦਿਤਾ ਖੁਲ੍ਹਾਈਆ। ਸੋ ਹਰਿਜਨ ਸਹਿਜ ਸੁਭਾਓ ਪ੍ਰਭ ਸਰਨਾਈ ਗਏ ਪੜ, ਅਗਲਾ ਪਿਛਲਾ ਲੇਖ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਧੁਰ ਦਾ ਵਰ, ਘਰ ਸਾਚਾ ਦਿਤਾ ਵਖਾਈਆ। ਭਗਤੀ ਕਹੇ ਮੇਰਾ ਰੋਇਆ ਨੈਣ, ਛਹਿਬਰ ਇਕ ਲਗਾਈਆ। ਮੈਂ ਅੰਦਰੋਂ ਆਈ ਕੁਛ ਕਹਿਣ, ਕਹਿ ਨਾ ਸਕਾਂ ਰਾਈਆ। ਜਨ ਭਗਤਾਂ ਪ੍ਰਭੂ ਬਣਿਆ ਸੱਚਾ ਸੈਣ, ਸੱਜਣ ਰੂਪ ਵਟਾਈਆ। ਹਰਿ ਸੰਗਤ ਵੇਖੀ ਨਾਤਾ ਭਾਈ ਭੈਣ, ਪਰੇਮ ਪ੍ਰੀਤੀ ਅੰਦਰ ਬੈਠੀ ਆਸਣ ਲਾਈਆ। ਏਥੇ ਚੁਕਿਆ ਪਿਛਲਾ ਲਹਿਣ ਦੇਣ, ਅੱਗੇ ਲੇਖਾ ਬੇਪਰਵਾਹੀਆ। ਸ੍ਰੀ ਭਗਵਾਨ ਜਨ ਭਗਤਾਂ ਆਪੇ ਆਇਆ ਲੈਣ, ਨਿਰਗੁਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਭਗਤੀ ਕਹੇ ਏਥੇ ਕਾਹਦਾ ਰੋਸਾ, ਸ੍ਰੀ ਭਗਵਾਨ ਰੁੱਸਿਆਂ ਰਿਹਾ ਮਨਾਈਆ। ਜਿਸ ਦਾ ਸਚਖੰਡ ਦਵਾਰ ਧੁਰ ਦਾ ਕੋਠਾ, ਛੱਪਰ ਛੰਨ ਵੇਖ ਦਏ ਵਡਿਆਈਆ। ਓਥੇ ਸਚ ਪਰਕਾਸ਼ ਨਿਰਮਲ ਜੋਤਾ, ਏਥੇ ਜੋਤੀ ਜੋਤ ਕਰੇ ਰੁਸ਼ਨਾਈਆ । ਆਪ ਪਛਾਣੇ ਖਰਾ ਖੋਟਾ, ਲੱਖ ਚੁਰਾਸੀ ਵੇਖ ਵਖਾਈਆ। ਭੇਵ ਚੁਕਾ ਲੋਕ ਪਰਲੋਕਾ, ਸਚ ਸਲੋਕ ਰਿਹਾ ਸੁਣਾਈਆ। ਜਨ ਭਗਤਾਂ ਨਾਲ ਮਿਲ ਕੇ ਖ਼ੁਸ਼ੀਆਂ ਰੰਗ ਮਾਣੇ ਮੌਜਾਂ, ਮਜਲਸ ਆਪਣੀ ਇਕ ਲਗਾਈਆ। ਲੇਖ ਚੁਕਾਏ ਏਕਾ ਦੂਜਾ, ਦੂਆ ਏਕਾ ਇਕੋ ਰੰਗ ਰੰਗਾਈਆ। ਆਪਣਾ ਭੇਵ ਖੁਲ੍ਹਾਇਆ ਗੂਝਾ, ਸਤਿ ਸਚ ਦਿਤਾ ਸਮਝਾਈਆ। ਜਿਨ੍ਹਾਂ ਗੁਰਮੁਖਾਂ ਹਰੀ ਦਵਾਰ ਸੂਝਾ, ਸੋ ਚਤਰ ਸੁਘੜ ਸੁਜਾਨ ਰੂਪ ਵਟਾਈਆ । ਭਗਤੀ ਕਹੇ ਓਥੇ ਮੇਰਾ ਕਾਸਾ ਮੂਧਾ, ਪਾਸਾ ਪਰਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਿਤਾ ਇਕ ਵਰ, ਦਰਗਾਹ ਸਾਚੀ ਦੇਵੇ ਮਾਣ ਵਡਿਆਈਆ।
੧੯ ਜੇਠ ੨੦੨੧ ਬਿਕ੍ਰਮੀ ਚੂਹੜ ਸਿੰਘ ਧੰਗਾਲੀ ਜੰਮੂ
ਭਗਤੀ ਕਹੇ ਵੱਡਾ ਗੁਰਮੁਖ, ਜਿਸ ਗੁਰ ਸਤਿਗੁਰ ਦਏ ਵਡਿਆਈਆ। ਜਨਮ ਕਰਮ ਦਾ ਮਿਟਿਆ ਦੁੱਖ, ਆਵਣ ਜਾਵਣ ਦਿਤਾ ਚੁਕਾਈਆ। ਅੰਤਰ ਉਪਜਿਆ ਸੱਚਾ ਸੁਖ, ਬਸੰਤਰ ਅਗਨ ਬੁਝਾਈਆ। ਉਜਲ ਹੋਵੇ ਮਾਤ ਮੁਖ, ਦੁਰਮਤ ਮੈਲ ਧਵਾਈਆ। ਕੂੜ ਵਿਕਾਰਾ ਕੱਢੇ ਕੁੱਟ, ਜੂਠ ਝੂਠ ਡੇਰਾ ਢਾਹੀਆ। ਅੰਤਮ ਗੋਦੀ ਲਏ ਚੁੱਕ, ਫੜ ਆਪਣੇ ਰੰਗ ਰੰਗਾਈਆ। ਸਫਲ ਕਰਾ ਕੇ ਮਾਤ ਕੁੱਖ, ਸਚ ਦਵਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਹੋਏ ਸਹਾਈਆ। ਗੁਰਮੁਖਾਂ ਵੇਖ ਦੋ ਜਹਾਨ ਹੱਸਣ, ਇਕ ਦੂਜੇ ਵਲ ਧਿਆਨ ਲਗਾਈਆ। ਗੁਰ ਅਵਤਾਰ ਕੱਠੇ ਹੋ ਕੇ ਦੱਸਣ, ਪੀਰ ਪੈਗ਼ੰਬਰ ਕਰਨ ਸਲਾਹੀਆ। ਵੇਖੋ ਸ੍ਰੀ ਭਗਵਾਨ ਓਨ੍ਹਾਂ ਦੀ ਪਤ ਆਇਆ ਰੱਖਣ, ਜਿਨ੍ਹਾਂ ਅਗਲਾ ਪਿਛਲਾ ਪਤਾ ਕਿਛ ਨਾ ਰਾਈਆ। ਧੁਰ ਦਾ ਮਾਰਗ ਆਇਆ ਦੱਸਣ, ਦਰਦੀ ਹੋ ਕੇ ਕਰੇ ਪੜ੍ਹਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਿਰਦੇ ਆਇਆ ਵਸਣ, ਜੋਤੀ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਵੇਖ ਵਣ ਤ੍ਰਿਣ ਮੌਲੇ, ਪੰਖੀ ਪੰਛੀ ਖ਼ੁਸ਼ੀ ਰਹੇ ਮਨਾਈਆ। ਸ੍ਰੀ ਭਗਵਾਨ ਪੂਰਾ ਕਰੇ ਕੌਲੇ, ਇਕਰਾਰ ਭੁੱਲ ਕਦੇ ਨਾ ਜਾਈਆ। ਪਰਗਟ ਹੋਏ ਉਪਰ ਧੌਲੇ, ਧਰਨੀ ਧਰਤ ਸੋਭਾ ਪਾਈਆ। ਹਰਿਜਨ ਆਪ ਉਠਾਏ ਹੌਲੇ ਹੌਲੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧੰਨ ਗੁਰਮੁਖ ਜੋ ਸੋਹੰ ਢੋਲਾ ਬੋਲੇ, ਬਿਨ ਵਿਚੋਲੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਗ੍ਰਹਿ ਵਸਾਈਆ। ਗੁਰਮੁਖ ਵੇਖ ਤਰਦਾ, ਚਾਰ ਕੁੰਟ ਨੈਣ ਉਠਾਈਆ। ਗੁਰਮੁਖ ਵੇਖ ਪੜ੍ਹਦਾ, ਚੌਦਾਂ ਲੋਕ ਹੈਰਾਨੀ ਛਾਈਆ। ਗੁਰਮੁਖ ਵੇਖ ਚੜ੍ਹਦਾ, ਟਿੱਲੇ ਪਰਬਤ ਦੇਣ ਦੁਹਾਈਆ। ਗੁਰਮੁਖ ਵੇਖ ਸਾਚੇ ਮੰਦਰ ਵੜਦਾ, ਸ਼ਿਵਦਵਾਲੇ ਕੋਟਨ ਨੇਤਰ ਨੈਣਾਂ ਨੀਰ ਵਹਾਈਆ। ਗੁਰਮੁਖ ਵੇਖ ਪਰੇਮ ਪ੍ਰੀਤੀ ਕਰਦਾ, ਆਸ਼ਕ ਮਾਸ਼ੂਕ ਦੋਵੇਂ ਬੈਠੇ ਮੁਖ ਭਵਾਈਆ। ਗੁਰਮੁਖ ਵੇਖ ਪ੍ਰਭ ਸਾਚੇ ਨਾਲ ਮਿਲਦਾ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਖ਼ੁਸ਼ੀ ਮਨਾਈਆ। ਇਹ ਖੇਲ ਅਚਰਜ ਅਗੰਮੀ ਦਿਲਬਰ ਦਿਲ ਦਾ, ਦਲੀਲ ਵਿਚੋਂ ਦਲੀਲ ਦਏ ਬਦਲਾਈਆ। ਪੜਦਾ ਹਟਾ ਕੇ ਬਜਰ ਕਪਾਟੀ ਸਿਲ ਦਾ, ਰਾਤੀਂ ਸੁੱਤਿਆਂ ਦਰਸ ਕਰਾਈਆ। ਪ੍ਰੀਤਮ ਪ੍ਰਭ ਪਿਆਰਾ ਹੋ ਕੇ ਮਿਲਦਾ, ਪਰੇਮ ਵਿਚੋਂ ਪ੍ਰੀਤੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਮੜੀ ਗੋਰ ਵਿਚੋਂ ਬਾਹਰ ਕਢਾਈਆ।
੧੯ ਜੇਠ ੨੦੨੧ ਬਿਕ੍ਰਮੀ ਦੇਵਾ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਦੁਨੀ ਦਾਰੀ ਦਾ ਦੁਨੀਆ ਝੇੜਾ, ਜੁਗ ਜੁਗ ਝਗੜੇ ਵਿਚ ਲੋਕਾਈਆ। ਨਿਤ ਨਵਿਤ ਪ੍ਰਭ ਗੇੜਦਾ ਰਿਹਾ ਗੇੜਾ, ਨਿਰਗੁਣ ਸਰਗੁਣ ਉਲਟੀ ਲੱਠ ਭਵਾਈਆ। ਘਰ ਘਰ ਅੰਦਰ ਛੇੜਦਾ ਰਿਹਾ ਛੇੜਾ, ਮਨਮਤ ਕਰੇ ਲੜਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲੇ ਬੰਨ੍ਹਦਾ ਰਿਹਾ ਬੇੜਾ, ਆਪ ਆਪਣੇ ਕੰਧ ਉਠਾਈਆ। ਸਚ ਦਵਾਰ ਵਸੌਂਦਾ ਰਿਹਾ ਖੇੜਾ, ਗ੍ਰਹਿ ਮੰਦਰ ਸੋਭਾ ਪਾਈਆ। ਜਗਤ ਲੋਕਾਈ ਵੇਖੇ ਝੇੜਾ, ਝਗੜਾ ਦਏ ਦੁਹਾਈਆ। ਜਿਨ੍ਹਾਂ ਪ੍ਰਭ ਨੂੰ ਮਿਲ ਕੇ ਕਿਹਾ ਪ੍ਰਭ ਮੇਰਾ, ਤਿਨ੍ਹਾਂ ਹੋ ਕੇ ਦਏ ਵਖਾਈਆ। ਜਨ ਭਗਤ ਮਿਲਣ ਨਾ ਲਾਵਣ ਦੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਦੁਨੀਆਦਾਰ ਦੁਨੀਆ ਵਿਚ ਬੋਲਣ ਬੋਲ, ਜਗਤ ਰਸਨਾ ਨਾਲ ਮਿਲਾਈਆ। ਜਨ ਭਗਤ ਸਦਾ ਰਹਿਣ ਅਡੋਲ, ਧਰੂ ਪ੍ਰਹਿਲਾਦ ਗਿਆ ਸਮਝਾਈਆ। ਸਾਹਿਬ ਸਵਾਮੀ ਜਿਨ੍ਹਾਂ ਵਸਿਆ ਕੋਲ, ਸਦ ਘਰ ਬੈਠਾ ਡੇਰਾ ਲਾਈਆ। ਉਹ ਸੰਤ ਸੁਹੇਲੇ ਤੁਲਣ ਪੂਰੇ ਤੋਲ, ਜਗਤ ਤਰਾਜ਼ੂ ਨੇੜ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਮਿਹਰਵਾਨ ਹੋ ਕੇ ਆਪੇ ਅੰਤਰ ਜਾਏ ਮੌਲ, ਸਾਚਾ ਮੰਤਰ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦੁਨੀ ਦੋਵੇਂ ਦਏ ਤਜਾਈਆ। ਦੁਨੀਆਦਾਰ ਦੁਨੀਆ ਵਿਚ ਪਾਵਣ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਜਨ ਭਗਤਾਂ ਪ੍ਰਭ ਆਪਣੇ ਸ਼ਬਦੀ ਬੰਨ੍ਹੇ ਡੋਰ, ਤੰਦੀ ਤੰਦ ਨਾਲ ਜੁੜਾਈਆ। ਜਗਤ ਵਹਿਣ ਦਿਸੇ ਅੰਧੇਰਾ ਘੋਰ, ਸਚ ਚੰਦ ਨਾ ਕੋਇ
❋
❋
ਰੁਸ਼ਨਾਈਆ। ਗੁਰਮੁਖਾਂ ਗੁਰ ਆਤਮ ਪਰਮਾਤਮ ਨਾਤਾ ਲਏ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਸਾਕ ਸੱਜਣ ਭਾਈ ਭੈਣ ਮਿੱਤਰ ਜਾਣ ਛੋੜ, ਧੀਆ ਪੁੱਤ ਨਾਰ ਕੰਤ ਹੋਏ ਜੁਦਾਈਆ। ਓਥੇ ਸਾਹਿਬ ਸਾਚੇ ਦੀ ਸਾਚੀ ਲੋੜ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੇਖਾ ਲਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਦੁਨੀਆਦਾਰੀ ਦੁਨੀਆ ਰਹੀ ਡਰਾ, ਕੂੜ ਕੂੜਿਆਰਾ ਭੌ ਵਖਾਈਆ। ਜਿਨ੍ਹਾਂ ਮਿਲਿਆ ਬੇਪਰਵਾਹ, ਉਹ ਬੈਠੇ ਆਪਣਾ ਆਪ ਮਿਟਾਈਆ। ਜਗਤ ਸਮਾਜ ਨਾ ਸਕੇ ਕੋਈ ਛਡਾ, ਸੱਜਣ ਸੱਜਣਾਂ ਦੇਵੇ ਨਾ ਕੋਇ ਗਵਾਹੀਆ। ਸਭ ਦੇ ਸਿਰ ਤੇ ਕੂਕੇ ਅੰਤ ਕਜ਼ਾ, ਲੱਖ ਚੁਰਾਸੀ ਰਖੀ ਖਾਈਆ। ਜਨ ਭਗਤਾਂ ਆਵੇ ਉਹ ਮਜ਼ਾ, ਜਿਸ ਦਾ ਰਸ ਵੇਖਣ ਕੋਇ ਨਾ ਪਾਈਆ। ਦੁਨੀਆਦਾਰ ਧਰਮ ਰਾਏ ਤੋਂ ਸਕੇ ਨਾ ਕੋਈ ਛੁਡਾ, ਸ਼ੌਹ ਦਰਿਆ ਪਾਰ ਨਾ ਕੋਇ ਲੰਘਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਉਪਰ ਦਇਆ ਰਿਹਾ ਕਮਾ, ਤਿਨ੍ਹਾਂ ਜਨਮਾਂ ਜਨਮਾਂ ਜਨਮ ਦਾ ਲੇਖ ਚੁਕਾਈਆ।
੧੯ ਜੇਠ ੨੦੨੧ ਬਿਕ੍ਰਮੀ ਰੂੜ ਸਿੰਘ ਦੇ ਨਵਿਤ ਧੰਗਾਲੀ ਜੰਮੂ
ਸਤਿਗੁਰ ਮਿਲਿਆ ਧੁਰ ਦਾ ਗੁਣੀਆ, ਗੁਣਵੰਤਾ ਨਜ਼ਰੀ ਆਇੰਦਾ। ਜਿਸ ਦੀ ਬਾਣੀ ਅਗੰਮ ਸੁਣੀਆ, ਸਰੋਤ ਆਪਣੀ ਇਕ ਸਮਝਾਇੰਦਾ । ਜਿਸ ਦੀ ਕਿਰਪਾ ਨਾਲ ਪਿਛਲੀ ਛੁੱਟੀ ਦੁਨੀਆ, ਦੁਨੀਆ ਵਿਚੋਂ ਦੀਨ ਪਰਮ ਪੁਰਖ ਆਪਣਾ ਇਕ ਵਖਾਇੰਦਾ। ਇਹ ਮਾਰਗ ਹੱਥ ਨਾ ਆਇਆ ਰਿਖੀਆਂ ਮੁਨੀਆਂ, ਸਾਧ ਸੰਤ ਸਰਬ ਕੁਰਲਾਇੰਦਾ। ਜਿਸ ਭਾਗ ਲਗਾਏ ਕਾਇਆ ਕੁਲੀਆ, ਢੱਠਾ ਕੁੱਲਾ ਵੇਖ ਵਖਾਇੰਦਾ। ਉਸ ਦੇ ਨਾਮ ਅੰਦਰ ਜਿਨ੍ਹਾਂ ਦੀਆ ਪੰਜ ਵਾਰ ਹਿਲੀਆਂ ਬੁੱਲੀਆਂ, ਬੁਲ੍ਹੇ ਨਾਲੋਂ ਅਗਲਾ ਰਾਹ ਵਖਾਇੰਦਾ। ਜੋ ਸਖੀਆਂ ਰਹੀਆਂ ਭੁੱਲੀਆਂ, ਤਿਨ੍ਹਾਂ ਭੁਲਿਆਂ ਮਾਰਗ ਪਾਇੰਦਾ। ਉਹ ਦੋ ਜਹਾਨ ਸਚ ਫਲਵਾੜੀ ਅੰਦਰ ਫੁਲੀਆਂ, ਪਤ ਡਾਲੀ ਆਪ ਮਹਿਕਾਇੰਦਾ। ਧਰਮ ਤਰਾਜ਼ੂ ਕੰਡੇ ਤੁਲੀਆਂ, ਤੋਲਣਹਾਰਾ ਇਕੋ ਨਜ਼ਰੀ ਆਇੰਦਾ। ਲੋਕਮਾਤ ਲੱਖ ਚੁਰਾਸੀ ਵਿਚ ਨਾ ਰੁਲੀਆਂ, ਜਮ ਕੀ ਫਾਸੀ ਫੰਦ ਕਟਾਇੰਦਾ। ਸਚ ਦਵਾਰੇ ਛੁਟੀਆ ਦੇ ਕੇ ਖੁਲੀਆਂ, ਘਰ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਰੂਹਾਂ ਉਹ ਅਨਮੁਲੀਆਂ, ਜਿਨ੍ਹਾਂ ਆਪਣੇ ਲੇਖੇ ਲਾਇੰਦਾ। ਦੁਨੀਆ ਵਿਚੋਂ ਮਿਲਿਆ ਮਿਲਾਪ, ਪ੍ਰਭ ਦਿਤੀ ਮਾਣ ਵਡਿਆਈਆ। ਦੱਸ ਕੇ ਆਪਣਾ ਅਗਲਾ ਜਾਪ, ਪਿਛਲੀ ਪਿਛੇ ਦਿਤੀ ਖਪਾਈਆ। ਦੁਰਮਤ ਮੈਲ ਭਰੀ ਕਰ ਕੇ ਪਾਕ, ਪਤਤ ਪੁਨੀਤ ਪਵਿਤ ਰੂਪ ਵਟਾਈਆ। ਸਚ ਪਦਾਰਥ ਦੇ ਕੇ ਦਾਤ, ਖ਼ਾਲੀ ਝੋਲੀ ਇਕ ਭਰਾਈਆ । ਮੈਂ ਛੱਡ ਕੇ ਝੂਠਾ ਜਗਤ ਸੱਜਣ ਸਾਕ, ਨਾਤਾ ਕੂੜਾ ਲਿਆ ਤੁੜਾਈਆ। ਅੰਮ੍ਰਿਤ ਵੇਲੇ ਲੈ ਕੇ ਇਕੋ ਵਾਕ, ਵਾਸਤਾ ਦੋਏ ਜੋੜ ਪਾਈਆ। ਤੂੰ ਸਾਹਿਬ ਮੇਰਾ ਸਾਥ, ਸਗਲਾ ਸੰਗ ਰਖਾਈਆ। ਸ਼ਬਦ ਅਗੰਮੀ ਆਈ ਆਵਾਜ਼, ਧੁਰ ਸੰਦੇਸਾ ਦਿਤਾ ਸੁਣਾਈਆ। ਮੈਂ ਬਣ ਕੇ ਤੇਰਾ ਬਾਪ, ਪਿਤਾ ਹੋ ਕੇ ਪੂਤ ਗੋਦ ਉਠਾਈਆ। ਤੂੰ ਓਸ ਪੁਰਖ ਦੀ ਅਗੰਮੀ ਸ਼ਾਖ਼, ਜਿਸ ਦੀ ਸ਼ਨਾਖ਼ਤ ਨਜ਼ਰ ਕਿਸੇ ਨਾ ਆਈਆ। ਤੇਰਾ ਹੋ ਕੇ ਤੇਰੀ ਪੁਛੇ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਤਮ ਕਹੇ ਮੈਂ
❋
❋
ਛੱਡਿਆ ਜਗ, ਨਾਤਾ ਤੁੱਟਾ ਲੋਕਾਈਆ। ਸਚ ਪ੍ਰੀਤੀ ਦਰ ਠਾਂਡੇ ਗਈ ਲੱਗ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਹੱਡ ਮਾਸ ਨਾੜੀ ਦਿਤਾ ਤੱਜ, ਮਾਟੀ ਖ਼ਾਕ ਮੇਲ ਰਿਹਾ ਨਾ ਰਾਈਆ। ਸਚ ਦਵਾਰੇ ਆਈ ਭੱਜ, ਪੈਂਡਾ ਪੰਧ ਮੁਕਾਈਆ। ਦੂਰ ਦੁਰਾਡੀ ਆਈ ਨੱਸ, ਦਰ ਵੇਖਾਂ ਚਾਈਂ ਚਾਈਂਆ। ਜਿਥੇ ਪਾਰਬ੍ਰਹਮ ਦਾ ਜਸ, ਦੂਜਾ ਨਜ਼ਰ ਕੋਇ ਨਾ ਆਈਆ। ਭਗਤ ਸੁਹੇਲੇ ਰਹੇ ਵਸ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਨੇਤਰ ਖੋਲ੍ਹ ਦਰਸ ਕਰਾਂ ਪੁਰਖ ਸਮਰਥ, ਅੱਖ ਨੈਣ ਚਰਨਾਂ ਭੇਟ ਚੜ੍ਹਾਈਆ। ਸ੍ਰਿਸ਼ਟੀ ਨਾਲੋਂ ਹੋ ਕੇ ਵੱਖ, ਵੱਖਰੇ ਮੰਦਰ ਬੈਠੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਮੇਰਾ ਲੇਖਾ ਮੁਕੇ ਸਤਿਗੁਰ ਹੱਟ, ਲਹਿਣਾ ਆਪਣਾ ਝੋਲੀ ਪਾਈਆ । ਸਾਕ ਸੱਜਣ ਪਿਛੇ ਆਈ ਛੱਡ, ਝਗੜਾ ਮਿਟੇ ਲੋਕਾਈਆ। ਮੇਰੇ ਕਿਸੇ ਕੰਮ ਨਹੀਂ ਔਣੇ ਹੱਡ, ਖ਼ਾਕੀ ਖ਼ਾਕ ਮਿਲਾਈਆ। ਜਿਸ ਦੀ ਵਸਤ ਓਸੇ ਦੇ ਹੱਥ, ਉਹ ਮਾਲਕ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਜਸ, ਸ਼ਾਸਤਰ ਸਿਮਰਤ ਬੈਠੇ ਰਾਗ ਅਲਾਈਆ। ਓਸ ਦੇ ਕਦਮਾਂ ਚਰਨਾਂ ਗਈ ਢੱਠ, ਅਰਬਾਂ ਖਰਬਾਂ ਵਿਚੋਂ ਬਚ ਕੇ ਘਰ ਸਾਚੇ ਫੇਰਾ ਪਾਈਆ। ਲੱਖ ਚੁਰਾਸੀ ਨਾਲੋਂ ਹੋ ਅਲੱਗ, ਦਰ ਠਾਂਡੇ ਖ਼ੁਸ਼ੀ ਮਨਾਈਆ। ਮੇਰਾ ਪ੍ਰੀਤਮ ਹੌਲੀ ਜਿਹੀ ਏਥੇ ਗਿਆ ਛੱਡ, ਭਾਰ ਆਪਣੇ ਕੰਧ ਉਠਾਈਆ। ਮੈਂ ਭਗਤਾਂ ਵੇਖ ਪਈ ਹੱਸ, ਸੋਹਣੀ ਖ਼ੁਸ਼ੀ ਮਨਾਈਆ। ਉਹ ਇਸ਼ਾਰੇ ਨਾਲ ਰਹੇ ਦੱਸ, ਹੌਲੀ ਹੌਲੀ ਸਮਝਾਈਆ। ਤੂੰ ਸੋਹੰ ਗਾਇਆ ਜਸ, ਏਸੇ ਕਾਰਨ ਏਥੇ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮ ਪੁਰਖ ਪਰਮਾਤਮ ਸਮਰਥ, ਆਤਮ ਪਰਮਾਤਮ ਹੋ ਕੇ ਆਪਣੇ ਵਿਚ ਸਮਾਈਆ ।