ਪੁਸਤਕਾਲਾਭਾਗ ੧੬

੧੯ ਜੇਠ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ

ਆਤਮ ਕਹੇ ਮੈਂ ਹੋਈ ਹੈਰਾਨ, ਭਗਵਨ ਖੇਲ ਬੇਪਰਵਾਹੀ ਦਾ। ਸਚ ਦਵਾਰੇ ਨਾ ਮੰਦਰ ਨਾ ਕੋਈ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈ ਦਾ। ਨਾ ਜ਼ਿਮੀ ਨਾ ਅਸਮਾਨ, ਮੰਡਲ ਮੰਡਪ ਨੈਣ ਨਾ ਕੋਇ ਉਠਾਈ ਦਾ। ਪੰਜ ਤਤ ਨਾ ਕੋਇ ਨਿਸ਼ਾਨ, ਇਸਤਰੀ ਮਰਦ ਰੂਪ ਨਾ ਕੋਇ ਵਟਾਈ ਦਾ। ਸ਼ਾਸਤਰ ਸਿਮਰਤ ਨਾ ਕੋਈ ਪੁਰਾਨ, ਰਸਨਾ ਗਿਆਨ ਨਾ ਕੋਇ ਦ੍ਰਿੜਾਈ ਦਾ। ਸਰੋਵਰ ਜਲ ਨਾ ਪੀਣ ਖਾਣ, ਤੀਰਥ ਤਟ ਨਾ ਕੋਇ ਵਖਾਈ ਦਾ। ਸਾਕ ਸੱਜਣ ਨਾ ਕੋਈ ਦਿਸੇ ਚਤੁਰ ਸੁਘੜ ਸੁਜਾਨ, ਬੁਧੀਵਾਨ ਭੇਵ ਨਾ ਕੋਇ ਖੁਲ੍ਹਾਈ ਦਾ। ਮਾਤ ਪਿਤ ਨਾ ਬਾਲ ਅਞਾਣ, ਨਾਰ ਕੰਤ ਨਾ ਜੋੜ ਜੁੜਾਈ ਦਾ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਨਾ ਕੋਇ ਈਮਾਨ, ਊਚ ਨੀਚ ਨਾ ਕੋਇ ਵਖਾਈ ਦਾ। ਮੜੀ ਗੋਰ ਨਾ ਕੋਇ ਦਫ਼ਨਾਣ, ਅਗਨੀ ਤਤ ਨਾ ਕੋਇ ਜਲਾਈ ਦਾ। ਇਕੋ ਨਜ਼ਰ ਆਇਆ ਜੋਤ ਸਰੂਪ ਸਾਹਿਬ ਸੱਚਾ ਸ੍ਰੀ ਭਗਵਾਨ, ਜਿਸ ਦਾ ਆਦਿ ਜੁਗਾਦਿ ਅੱਖਰਾਂ ਨਾਲ ਜਸ ਗਾਈ ਦਾ। ਉਸ ਦਾ ਚਰਨ ਕਵਲ ਮਹਾਨ, ਜਿਸ ਦਾ ਨਕਸ਼ਾ ਮਾਤਲੋਕ ਨਾ ਕਿਸੇ ਸਮਝਾਈ ਦਾ। ਨਾ ਕੋਈ ਰਸਨਾ ਦੇਵੇ ਬਿਆਨ, ਕਲਮ ਸ਼ਾਹੀ ਨਾ ਲੇਖ ਬਣਾਈ ਦਾ। ਵੇਖ ਦੁਆਰ ਹੋਈ ਪਰੇਸ਼ਾਨ, ਪਰਾ ਪਸੰਤੀ ਮਧਮ ਬੈਖਰੀ ਰਾਗ ਨਾ ਕੋਇ ਅਲਾਈ ਦਾ। ਕਿਰਪਾ ਕਰੀ ਜਿਸ ਵੇਲੇ ਮੇਰੇ ਮਿਹਰਵਾਨ, ਮਿਹਰ ਮੁਹੱਬਤ ਨਾਲ ਆਪਣਾ ਭੇਵ ਖੁਲ੍ਹਾਈ ਦਾ। ਮੈਂ ਦੋਏ ਜੋੜ ਚਰਨ ਡਿਗੀ

❋

❋

ਬਣ ਕੇ ਬਾਲ ਅਞਾਣ, ਨੇਤਰ ਰੋ ਰੋ ਬਿਨ ਅੱਖਾਂ ਹਾਲ ਸੁਣਾਈ ਦਾ। ਓਸੇ ਵੇਲੇ ਪੁਰਖ ਅਕਾਲ ਦੀਨ ਦਿਆਲ ਆਪਣੀ ਜੋਤ ਵਿਚ ਜੋਤ ਮਿਲਾਇਆ ਆਣ, ਜਿਸ ਜੋਤੀ ਵਿਚੋਂ ਨਜ਼ਰ ਕਿਸੇ ਨਾ ਆਈ ਦਾ। ਜੋਤੀ ਜੋਤ ਹੋਇਆ ਮੇਲਾ, ਪਰਮ ਪੁਰਖ ਦਿਤੀ ਵਡਿਆਈਆ । ਜਿਸ ਘਰ ਵਸਦਾ ਰਿਹਾ ਇਕੇਲਾ, ਓਸੇ ਘਰ ਦਿਤਾ ਬਹਾਈਆ। ਇਕੋ ਰੰਗ ਰੰਗ ਕੇ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਈਆ। ਸੁਹੰਜਣਾ ਵਕਤ ਸੁਹਾਇਆ ਵੇਲਾ, ਰੁੱਤ ਰੁੱਤੜੀ ਨਾਲ ਮਿਲਾਈਆ। ਆਪਣਾ ਖੇਲ ਆਪੇ ਖੇਲਾ, ਖ਼ਾਲਕ ਖ਼ਲਕ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਿਆ ਟਿਕਾਈਆ। ਘਰ ਸਚ ਵਸੇਰਾ ਗਈ ਟਿਕ, ਟਿਕਟਿਕੀ ਇਕੋ ਇਕ ਧਿਆਨ ਲਗਾਈਆ। ਬਿਨ ਕੀਮਤੋਂ ਗਈ ਵਿਕ, ਵਿਕਰੀ ਹੋਰ ਨਾ ਕਿਸੇ ਜਣਾਈਆ। ਇਕੋ ਸਚ ਪਿਆਰ ਪਰੇਮ ਦੀ ਮਾਰ ਕੇ ਖਿਚ, ਖਿਚ ਲਿਆ ਬੇਪਰਵਾਹੀਆ। ਜਿਸ ਵੇਲੇ ਵੜਿਆ ਮੇਰੇ ਵਿਚ, ਵਿਚਲਾ ਭੇਵ ਚੁਕਾਈਆ। ਜਿਧਰ ਵੇਖਾਂ ਓਧਰ ਪਏ ਦਿਸ, ਚਾਰੋਂ ਕੁੰਟ ਨਜ਼ਰੀ ਆਈਆ । ਆਤਮਾ ਕਹੇ ਮੈਂ ਪਰਮਾਤਮਾ ਕਰ ਕੇ ਹਿਤ, ਹਿਤਕਾਰੀ ਲਿਆ ਮਨਾਈਆ। ਮਿਲ ਕੇ ਮੇਲ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰੂਪ ਵਟਾਈਆ । ਬੇਸ਼ਕ ਛੱਡ ਕੇ ਆਈ ਕਾਇਆ ਬੁੱਤ, ਬਿਨ ਕਾਇਆ ਕੱਪੜ ਪਰਮ ਪੁਰਖ ਪਰਮਾਤਮ ਲਿਆ ਹੰਢਾਈਆ। ਉਸ ਸਹਿਜ ਸੁਭਾਉ ਆਪਣੇ ਹੱਥਾਂ ਲਿਆ ਚੁੱਕ, ਭੁਜਾਂ ਉਪਰ ਟਿਕਾਈਆ। ਪਰੇਮ ਪ੍ਰੀਤੀ ਅੰਦਰ ਲਿਆ ਪੁਛ, ਪਿਛਲਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਿਤਾ ਵਖਾਈਆ। ਆਤਮ ਕਹੇ ਮੈਂ ਵੇਖਿਆ ਰੰਗ, ਅਨੋਖਾ ਦਿਤਾ ਵਖਾਈਆ। ਪਰਮਾਤਮ ਸੋਹਣਾ ਸੁਹਾਇਆ ਪਲੰਘ, ਸੁਹੰਜਣੀ ਸੇਜ ਬਣਾਈਆ। ਨਾਮ ਨਗ਼ਾਰਾ ਵੱਜੇ ਮਰਦੰਗ, ਤਾਲ ਤਲਵਾੜਾ ਇਕੋ ਇਕ ਜਣਾਈਆ। ਜੋਤੀ ਨੂਰ ਚੜ੍ਹੇ ਚੰਦ, ਰਵ ਸਸ ਨਾ ਕੋਇ ਰੁਸ਼ਨਾਈਆ । ਮੈਨੂੰ ਓਥੇ ਆਇਆ ਉਹ ਅਨੰਦ, ਜਿਹੜਾ ਅਨੰਦ ਭਾਈ ਭੈਣਾਂ ਵਿਚੋਂ ਹੱਥ ਨਾ ਆਈਆ। ਮੇਰੀ ਕਰਨੀ ਮੇਰੀ ਮਰਨੀ ਪ੍ਰਭ ਸਰਨੀ ਕਦੇ ਨਾ ਹੋਵੇ ਬੰਦ, ਬੰਦ ਖ਼ਲਾਸੀ ਬੰਦੀਖ਼ਾਨਾ ਬੰਧਨ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪਰਮਾਤਮ ਆਤਮ ਅੰਗ ਆਪਣੇ ਨਾਲ ਮਿਲਾਈਆ। ਆਤਮ ਕਹੇ ਮੈਂ ਹੋਈ ਨਿਰਾਲੀ, ਨਿਰਗੁਣ ਰੂਪ ਵਟਾਈਆ। ਪਿਛਲੀ ਚੁੱਕੀ ਰੈਣ ਅੰਧੇਰੀ ਕਾਲੀ, ਕਲਜੁਗ ਲਹਿਣਾ ਦਿਤਾ ਮੁਕਾਈਆ। ਜੀਂਵਦਿਆਂ ਜੀਂਵਦਿਆਂ ਜੋ ਸੇਵਾ ਕਰ ਕੇ ਘਾਲ ਘਾਲੀ, ਸੋ ਸੇਵਾ ਲੇਖੇ ਲਾਈਆ । ਪਿਛੋਂ ਕੋਟਨ ਕੋਟ ਦੀਪਕ ਜਗਦੇ ਰਹਿਣ ਦੀਵਾਲੀ, ਆਤਮ ਸ਼ਮਾ ਨਾ ਕੋਇ ਰੁਸ਼ਨਾਈਆ। ਸਾਕ ਸੱਜਣ ਸੈਣ ਭਾਈ ਮਾਤ ਪਿਤ ਦੋਸਤ ਮਿੱਤਰ ਹੱਥ ਰੱਖਣ ਖ਼ਾਲੀ, ਵਸਤ ਅਮੋਲਕ ਹੱਥ ਕਿਸੇ ਨਾ ਆਈਆ। ਪੰਡਤ ਪਾਂਧਾ ਮੁੱਲਾਂ ਸ਼ੇਖ਼ ਕਿਆ ਕੋਈ ਕਰੇ ਵਿਚ ਦਲਾਲੀ, ਆਪਣੀ ਸਾਰ ਸਮਝ ਕਿਸੇ ਨਾ ਪਾਈਆ। ਹੱਡੀਆਂ ਰੋਵਣ ਦਰ ਬਣਨ ਸਵਾਲੀ, ਭਿਖਕ ਹੋ ਕੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਿਰ ਆਪਣਾ ਹੱਥ ਟਿਕਾਈਆ। ਆਤਮ ਕਹੇ ਮੋਹੇ ਹੋਇਆ ਵਿਛੋੜਾ, ਨਾਤਾ ਜਗਤ ਤੁੜਾਈਆ। ਸ੍ਰੀ ਭਗਵਾਨ ਆਪੇ ਬੌਹੜਾ, ਪੁਰਖ ਅਕਾਲ ਫੇਰਾ ਪਾਈਆ। ਸ਼ਬਦ ਅਗੰਮੀ ਦੇ ਕੇ ਘੋੜਾ, ਸ਼ਾਹ ਸਵਾਰ ਦਿਤਾ ਸੁਹਾਈਆ। ਜਨ ਭਗਤਾਂ ਮਾਰਗ ਕਿਆ ਕੋਈ ਅਟਕਾਵੇ ਰੋੜਾ, ਜਗਤ ਰੀਤੀ ਕੰਮ ਕਿਸੇ ਨਾ ਆਈਆ। ਓਨ੍ਹਾਂ ਜਨਮ ਲੈਣਾ ਪਏ ਫੇਰ ਦੋਹਰਾ, ਜੋ ਭੁੱਲੇ ਬੇਪਰਵਾਹੀਆ। ਮਾਤ ਗਰਭ ਵਿਚ ਭਰਿਆ ਰਹੇ ਫੋੜਾ, ਦਰਦੀਆਂ ਦਰਦ

❋

❋

ਨਾ ਕੋਇ ਵੰਡਾਈਆ। ਗੁਰਮੁਖ ਕਹਿਣ ਸਾਨੂੰ ਓਸ ਪ੍ਰਭੂ ਦੀ ਲੋੜਾ, ਜਿਸ ਸਾਡੀ ਬਣਤ ਬਣਾਈਆ। ਰਾਗ ਗਾਇਆ ਤੋਰਾ ਮੋਰਾ, ਸੋਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਤਮ ਲਏ ਵਰ, ਪਰਮਾਤਮ ਆਪਣੇ ਘਰ ਵਸਾਈਆ।

੧੯ ਜੇਠ ੨੦੨੧ ਬਿਕ੍ਰਮੀ ਇੰਦਰ ਰਾਮ ਦੇ ਗ੍ਰਹਿ ਧੰਗਾਲੀ ਜੰਮੂ

ਜਮ ਕੀ ਫਾਸੀ ਟੁਟਾ ਰੱਸਾ, ਨਿੱਕੀ ਖਟੀਆ ਦਏ ਗਵਾਹੀਆ। ਜ਼ਿੰਦਗੀ ਵਿਚੋਂ ਜ਼ਿੰਦਾ ਕੀਤਾ ਬੱਚਾ, ਬੱਚਿਆਂ ਵਿਚੋਂ ਬੱਚੇ ਦਿਤੀ ਵਡਿਆਈਆ। ਕੀ ਕਿਸੇ ਨੂੰ ਯਾਦ ਪਿਛਲਾ ਪਤਾ, ਜੋ ਪਤਰਿਆਂ ਉਤੇ ਗਿਆ ਸਮਝਾਈਆ। ਇਹ ਵੇਲਾ ਵਕਤ ਵੇਖ ਅੱਛਾ, ਅੱਛੀ ਤਰ੍ਹਾ ਦ੍ਰਿੜਾਈਆ। ਕਾਇਆ ਮਾਟੀ ਭਾਂਡਾ ਕੱਚਾ, ਭੱਜਣੋਂ ਟੁੱਟਣੋਂ ਲਿਆ ਬਚਾਈਆ। ਪਰੇਮ ਪ੍ਰੀਤੀ ਅੰਦਰ ਵੇਖ ਕੇ ਸੱਚਾ, ਸੱਚੀ ਡੋਰੀ ਤੰਦ ਬੰਧਾਈਆ। ਕਿਸੇ ਪਿਆਰ ਖ਼ਾਤਰ ਕਿਸੇ ਵਿਹਾਰ ਖ਼ਾਤਰ ਫਿਰੇ ਨੱਸਾ, ਵਿਚਾਰ ਵਿਚੋਂ ਵਿਚਾਰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਆਪ ਕਮਾਈਆ। ਖਟੀਆ ਕਹੇ ਮੈਂ ਕੀ ਦੱਸਾਂ ਹਾਲ, ਕੀ ਕੁਛ ਦਿਆਂ ਜਣਾਈਆ। ਜਿਸ ਦੇ ਸਿਰ ਤੇ ਕੂਕਣ ਵਾਲਾ ਸੀ ਕਾਲ, ਉਸ ਦੀ ਕਾਲਖ ਦਿਤੀ ਲਾਹੀਆ। ਦਿਆਲਾ ਵਿਚੋਂ ਹੋ ਕੇ ਦਿਆਲ, ਦੀਨਾਂ ਵਿਚੋਂ ਦੀਨਨ ਲਏ ਉਠਾਈਆ । ਪ੍ਰਿਤਪਾਲਾਂ ਵਿਚੋਂ ਹੋ ਕੇ ਪ੍ਰਿਤਪਾਲ, ਬਾਲਕ ਆਪਣੀ ਗੋਦ ਸੁਹਾਈਆ। ਗੋਦੀ ਵਿਚ ਰੱਖ ਅਨਮੁਲੜਾ ਲਾਲ, ਲਾਲਨ ਦਏ ਵਡਿਆਈਆ। ਇਹ ਜਗਤ ਨਹੀਂ ਜੀਵਣ ਜੰਜਾਲ, ਸਤਿਗੁਰ ਜੁਗਤ ਰਿਹਾ ਸਮਝਾਈਆ। ਪਿਛਲੀ ਪ੍ਰੀਤੀ ਅੱਗੇ ਨਿਭੀ ਨਾਲ, ਦੋਹਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਖਟੀਆ ਕਹੇ ਮੇਰਾ ਟੁੱਟਾ ਅੰਗ, ਅੰਗ ਅੰਗ ਦਏ ਦੁਹਾਈਆ। ਜਿਸ ਵੇਲੇ ਸਾਹਿਬ ਸਤਿਗੁਰ ਸਚ ਦਵਾਰਾ ਗਿਆ ਲੰਘ, ਆਪਣਾ ਕਦਮ ਉਠਾਈਆ। ਜਨ ਭਗਤ ਮੰਗੀ ਉਹ ਮੰਗ, ਘਰ ਆਇਆ ਬੇਪਰਵਾਹੀਆ । ਜਿਸ ਦਾ ਵੱਜੇ ਸਦਾ ਮਰਦੰਗ, ਮਰਦ ਮਰਦਾਨਾ ਹੋ ਕੇ ਰਿਹਾ ਸੁਣਾਈਆ। ਸੋ ਸੁਹਾਏ ਸੁਹੰਜਣੀ ਸੇਜ ਪਲੰਘ, ਆਤਮ ਅੰਤਰ ਡੇਰਾ ਲਾਈਆ । ਥੋੜਾ ਸਮਾਂ ਬਹੁਤੀ ਪਾਵੇ ਠੰਡ, ਠੰਡ ਵਿਚੋਂ ਟੁੱਟੀ ਗੰਢ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋ ਬਖ਼ਸ਼ੰਦ, ਬਖ਼ਸ਼ਿਸ਼ ਵਿਚੋਂ ਕਰ ਬਖ਼ਸ਼ੀਸ਼ ਬਖ਼ਸ਼ੀਸ਼ ਵਿਚੋਂ ਬਖ਼ਸ਼ਿਸ਼ ਦਿਤੀ ਵਰਤਾਈਆ।

੧੯ ਜੇਠ ੨੦੨੧ ਬਿਕ੍ਰਮੀ ਮੇਲਾ ਰਾਮ ਦੇ ਗ੍ਰਹਿ ਧੰਗਾਲੀ ਜੰਮੂ

ਜਨ ਭਗਤ ਜਗ ਜਾਏ ਜਿਤ, ਜਿਤੇ ਸਰਬ ਲੋਕਾਈਆ। ਜੋ ਸ੍ਰੀ ਭਗਵਾਨ ਦਵਾਰੇ ਗਿਆ ਵਿਕ, ਕੀਮਤ ਦੂਜੇ ਘਰ ਨਾ ਕੋਇ ਰਖਾਈਆ । ਉਸ ਦੀ ਏਥੇ ਓਥੇ ਕੋਈ ਨਾ ਲਾਵੇ ਪਿਠ, ਮੁਖ ਸਕੇ ਨਾ ਕੋਇ ਭਵਾਈਆ। ਆਦਿ ਅੰਤ ਮਿਲਣ ਅੰਤਮ ਓਸੇ ਪਿਤ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਰਹੇ ਸੁਣਾਈਆ। ਸ੍ਰੀ ਭਗਵਾਨ ਪੂਰੀ ਕਰੇ ਸਿਕ, ਆਸਾ ਆਸਾ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਮਿਹਰ ਨਜ਼ਰ ਉਠਾਈਆ। ਗੁਰਮੁਖ ਕਹਿਣ ਰਸਨਾ ਜਿਹਵਾ, ਧੁਰ ਦਾ ਰਾਗ ਅਲਾਈਆ। ਪ੍ਰਭ ਪਾਇਆ ਇਕੋ ਅਲਖ ਅਭੇਵਾ, ਜਿਸ ਦੀ ਅਚਰਜ ਦਿਸੀ ਵਡਿਆਈਆ। ਸਚ ਸਤਿ ਸੁੱਚ ਓਸ ਦੀ ਸੇਵਾ, ਦਰ ਦਰਬਾਰ ਇਕੋ ਸੋਭਾ ਪਾਈਆ। ਜਿਸ ਦਾ ਸਚ ਪਦਾਰਥ ਧੁਰ ਦਾ ਮੇਵਾ, ਸਾਧ ਸੰਤ ਸਦਾ ਸਦਾ ਸਦ ਰਹੇ ਖਾਈਆ। ਉਹ ਵਸੇ ਨਿਹਚਲ ਧਾਮ ਸਦਾ ਨਿਹਕੇਵਾ, ਅਟੱਲ ਰੂਪ ਵਟਾਈਆ। ਕਰ ਕਿਰਪਾ ਜਿਸ ਦੇ ਮਸਤਕ ਸਚ ਲਗਾਵੇ ਥੇਵਾ, ਜੋਤੀ ਜੋਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਲਖ ਅਭੇਵਾ, ਅਭੇਦ ਆਪਣਾ ਦਏ ਖੁਲ੍ਹਾਈਆ। ਅਭੇਦ ਖੋਲ੍ਹੇ ਅੰਤਰ ਬੋਲੇ ਕਾਇਆ ਚੋਲੇ, ਪੜਦਾ ਦਏ ਚੁਕਾਈਆ। ਸੁਣਾਏ ਢੋਲੇ ਸ਼ਬਦ ਅਨਮੋਲੇ ਵਸੇ ਕੋਲੇ, ਵਿਛੜ ਕਦੇ ਨਾ ਜਾਈਆ। ਸੁਰਤੀ ਸ਼ਬਦੀ ਮੌਲੇ, ਅੰਮ੍ਰਿਤ ਭਰੇ ਨਾਭ ਕੌਲੇ, ਦੇਵੇ ਵਡਿਆਈ ਉਪਰ ਧੌਲੇ, ਧਰਨੀ ਵੇਖ ਵੇਖ ਖ਼ੁਸ਼ੀ ਮਨਾਈਆ। ਸ੍ਰਿਸ਼ਟ ਸਬਾਈ ਜਨ ਭਗਤਾਂ ਕਹੇ ਇਹ ਕਮਲੇ, ਕਵਲ ਨੈਣ ਵਾਲਾ ਕਹੇ ਕਾਮਲ ਪੁਰਖ ਨਜ਼ਰੀ ਆਈਆ। ਜਿਨ੍ਹਾਂ ਦੇ ਲੋਕਮਾਤ ਚੁਕਾਉਣੇ ਬਦਲੇ, ਪਿਛਲਾ ਲਹਿਣਾ ਝੋਲੀ ਪਾਈਆ। ਘਰ ਵਸੌਣੇ ਜਾ ਕੇ ਅਗਲੇ, ਜਿਥੇ ਪਿਛਾ ਯਾਦ ਕੋਇ ਨਾ ਆਈਆ। ਇਹ ਪਰੇਮ ਪਿਆਰ ਪ੍ਰੀਤੀ ਅੰਦਰ ਹੋਏ ਪਗਲੇ, ਆਪਣਾ ਆਪ ਗਏ ਭੁਲਾਈਆ। ਏਨ੍ਹਾਂ ਦੇ ਕਾਰਜ ਪੂਰੇ ਹੋਏ ਸਗਲੇ, ਸੰਗੀ ਮਿਲਿਆ ਬੇਪਰਵਾਹੀਆ । ਜਿਨ੍ਹਾਂ ਦੇ ਪਾਟੇ ਚੀਥੜ ਰੰਗਲੇ, ਸੋਹਣਾ ਰੰਗ ਚੜ੍ਹਾਈਆ। ਸਚਖੰਡ ਦਵਾਰ ਸੁਹਾਏ ਸੋਹਣੇ ਬੰਗਲੇ, ਦਰ ਦਰਵਾਜ਼ਾ ਆਪਣੇ ਹੱਥ ਰਖਾਈਆ। ਗੁਰਸਿਖ ਨੂਰ ਨੂਰਾਨੀ ਚੜ੍ਹੇ ਚੰਦਨੇ, ਚੰਦਾਂ ਵਿਚੋਂ ਚੰਦ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਅੰਤਰ ਆਤਮ ਇਕ ਅਨੰਦ ਦੇ, ਪਰਮਾਨੰਦ ਵਿਚ ਅੰਤ ਮਿਲਾਈਆ।

੧੯ ਜੇਠ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ

ਚਾਰ ਜੁਗ ਦਾ ਪਿਆਰ ਗੁਝਾ, ਉਠ ਕੇ ਆਪਣੀ ਲਏ ਅੰਗੜਾਈਆ। ਚਾਰੋਂ ਕੁੰਟ ਵੇਖੇ ਹੋ ਕੇ ਉਚਾ, ਚਾਰ ਦਿਸ਼ਾ ਧਿਆਨ ਰਖਾਈਆ । ਕਵਣ ਗ੍ਰਹਿ ਹੋਵੇ ਸੁੱਚਾ, ਸਤਿ ਸਰੂਪ ਨਜ਼ਰੀ ਆਈਆ। ਓਸ ਦਵਾਰੇ ਜਾ ਕੇ ਪੁੱਜਾ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨੇਤਰ ਦਏ ਖੁਲ੍ਹਾਈਆ। ਚਾਰ ਜੁਗ ਦਾ ਪਿਆਰ ਵੇਖੇ, ਨੇਤਰ ਨੈਣ ਉਠਾਈਆ। ਕਵਣ ਲੇਖਾ ਲਾਏ ਵਿਚ ਲੇਖੇ, ਲਿਖਣਹਾਰ ਦਏ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਪਿਆ ਚੇਤੇ, ਪਿਛਲੀ ਯਾਦ ਅੱਖਾਂ ਅੱਗੇ ਲਿਆਈਆ। ਅੱਗੇ ਹੋ ਕੇ ਕਲਜੁਗ ਪਾਏ ਭੁਲੇਖੇ, ਕੂੜੀ ਕਿਰਿਆ ਨਾਲ ਮਿਲਾਈਆ। ਇਹ ਕੀ ਖੇਲ ਪ੍ਰਭੂ ਪ੍ਰਭ ਖੇਡੇ, ਖੇਲਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਰਦਾ ਦਏ ਚੁਕਾਈਆ। ਚਾਰ ਜੁਗ ਦਾ ਪਿਆਰ ਤੜਫੇ, ਰੋ ਰੋ ਦਏ ਦੁਹਾਈਆ। ਮੈਨੂੰ ਸਾਧ ਸੰਤ ਉਠ ਕੇ ਕਰਦੇ ਰਹੇ ਤੜਕੇ, ਅੰਮ੍ਰਿਤ ਵੇਲਾ ਰੁੱਤ ਸੁਹਾਈਆ। ਮੈਨੂੰ ਲੱਭਦੇ ਰਹੇ ਜਲ ਸਰੋਵਰ ਪਾਣੀ ਠਰ ਕੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤਾਰੀਆਂ ਲਾਈਆ। ਮੈਨੂੰ ਵਰਦੇ ਰਹੇ ਅਗਨੀ ਸੜ ਕੇ, ਜਗਤ ਧੂਣੀਆਂ ਮਾਤ ਤਪਾਈਆ। ਮੈਨੂੰ ਫੜਦੇ ਰਹੇ ਪਹਾੜਾਂ ਚੋਟੀ ਚੜ੍ਹ

❋

❋

ਕੇ, ਪਰਬਤਾਂ ਉਤੇ ਡੇਰਾ ਲਾਈਆ। ਮੈਨੂੰ ਸੱਦਦੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਉਚੀ ਪੜ੍ਹ ਕੇ, ਰਸਨਾ ਜਿਹਵਾ ਨਾਦ ਸੁਣਾਈਆ। ਮੈਨੂੰ ਲੱਭਦੇ ਹੱਥ ਛਾਤੀ ਤੇ ਧਰ ਕੇ, ਕੰਨਾਂ ਵਿਚ ਉਂਗਲਾਂ ਪਾਈਆ। ਮੈਨੂੰ ਸੱਦ ਦੇ ਧਰਨੀ ਉਤੇ ਮੱਥਾ ਰੱਖ ਕੇ, ਸਜਦਾ ਕਰਨ ਥਾਉਂ ਥਾਈਂਆ। ਮੈਂ ਸਭ ਤੋਂ ਲੁਕਿਆ ਬਚ ਕੇ, ਪਰਦਾ ਉਹਲਾ ਇਕ ਰਖਾਈਆ। ਕੋਟਨ ਕੋਟ ਲੋਕਮਾਤ ਗਏ ਲੱਦ ਕੇ, ਮੇਰੀ ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਧਾਰ ਚਲਾਈਆ। ਜਗਤ ਪਿਆਰ ਕਹੇ ਮੇਰਾ ਖੇਲ ਅਵੱਲਾ, ਆਦਿ ਜੁਗਾਦੀ ਆਪ ਬਣਾਇੰਦਾ। ਮੈਨੂੰ ਲੱਭਦੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਖੋਜਿਆਂ ਹੱਥ ਕਿਸੇ ਨਾ ਆਇੰਦਾ। ਮੇਰੇ ਅੰਦਰ ਪਿਆਰ ਵੈਰਾਗੀ ਲੱਗਾ ਸੱਲਾ, ਆਰ ਪਾਰ ਤੀਰ ਨਿਸ਼ਾਨ ਇਕ ਕਰਾਇੰਦਾ। ਮੇਰੇ ਪਿਆਰ ਅੰਦਰ ਸਾਧ ਸੰਤ ਹੋਇਆ ਝੱਲਾ, ਝਲਕ ਵਿਚੋਂ ਝਲਕ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਰਨੀ ਇਕ ਦਰਸਾਇੰਦਾ। ਪਿਆਰ ਕਹੇ ਮੇਰੀ ਕਰਨੀ ਵੱਖ, ਹਰਿ ਕਰਤੇ ਆਪ ਬਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਮਾਰਗ ਦੱਸ, ਗੁਰ ਅਵਤਾਰਾਂ ਦਿਤਾ ਦ੍ਰਿੜਾਈਆ। ਕੋਈ ਲੱਭੇ ਮੰਦਰ ਮੱਠ, ਕੋਈ ਸ਼ਿਵਦਵਾਲੇ ਨੈਣ ਉਠਾਈਆ। ਕੋਈ ਮੱਕੇ ਕਾਅਬੇ ਕਰ ਕਰ ਹਜ, ਮਸੀਤਾਂ ਵਿਚੋਂ ਖੋਜ ਖੁਜਾਈਆ । ਕੋਈ ਗੁਰੂਦਵਾਰੇ ਰਿਹਾ ਭੱਜ, ਅੰਮ੍ਰਿਤ ਵੇਲੇ ਉਠ ਕੇ ਕਰੇ ਧਾਈਆ। ਕੋਈ ਗੁਫਾ ਅੰਦਰ ਬੈਠਾ ਸਜ, ਜੋਗ ਅਭਿਆਸ ਨਾਲ ਰਿਹਾ ਮਨਾਈਆ । ਕੋਈ ਨਾਅਰਾ ਬੋਲੇ ਹੱਕ ਹੱਕ, ਉਚੀ ਕੂਕ ਕੂਕ ਸੁਣਾਈਆ। ਕੋਈ ਜਨਮ ਜਨਮ ਵਿਚ ਗਿਆ ਥੱਕ, ਬਣ ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਇਕ ਬਣਾਈਆ। ਪਿਆਰ ਕਹੇ ਮੈਂ ਪੜਦੇ ਉਹਲੇ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਭਾਗ ਲਗਾਵਾਂ ਕਾਇਆ ਚੋਲੇ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਸਾਧ ਸੰਤ ਬਣਾਵਾਂ ਗੋਲੇ, ਪੀਰ ਫ਼ਕੀਰ ਦਰ ਦਰ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਖੇਲ ਆਪ ਰਚਾਇੰਦਾ। ਪਰੇਮ ਕਹੇ ਮੇਰੀ ਖੇਲ ਸੱਚ, ਹਰਿ ਸਾਚੇ ਆਪ ਬਣਾਈਆ । ਭਾਗ ਲਗਾ ਕੇ ਕਾਇਆ ਮਾਟੀ ਕੱਚ, ਗਗਰੀਆ ਇਕੋ ਇਕ ਸੁਹਾਈਆ। ਧੁਰ ਦਾ ਮਾਰਗ ਅਗੰਮੀ ਦੱਸ, ਰਸਤਾ ਇਕੋ ਦਿਤਾ ਵਖਾਈਆ। ਜਿਸ ਦਵਾਰੇ ਰਿਹਾ ਵਸ, ਉਸ ਦਾ ਕੁੰਡਾ ਨਾ ਕੋਇ ਖੁਲ੍ਹਾਈਆ। ਮੈਂ ਬੈਠਾ ਕਰ ਕੇ ਹਠ, ਹੌਸਲਾ ਇਕ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਿਆਰ ਕਹੇ ਮੈਂ ਰਿਹਾ ਲੁਕਿਆ, ਆਪਣਾ ਮੁਖ ਛੁਪਾਈਆ । ਅੰਤਮ ਵੇਖਿਆ ਆਪਣਾ ਪੈਂਡਾ ਮੁਕਿਆ, ਨੇਤਰ ਨੈਣ ਖੁਲ੍ਹਾਈਆ। ਅਬਿਨਾਸ਼ੀ ਕਰਤਾ ਅੰਦਰੇ ਅੰਦਰ ਤੁਠਿਆ, ਧੁਰ ਫ਼ਰਮਾਣਾ ਦਿਤਾ ਸੁਣਾਈਆ । ਵੇਸ ਵਟਾਏ ਅਬਿਨਾਸ਼ੀ ਅਚੁਤਿਆ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਲਜੁਗ ਸੁਹਾਏ ਸਾਚੀ ਰੁੱਤਿਆ, ਰੁੱਤ ਰੁੱਤੜੀ ਆਪ ਮਹਿਕਾਈਆ। ਸਿਧਾ ਜਨ ਭਗਤਾਂ ਜਾ ਕੇ ਪੁੱਛਿਆ, ਸ਼ਬਦ ਹਲੂਣੇ ਨਾਲ ਉਠਾਈਆ। ਪੂਰਬ ਜਨਮ ਦਾ ਜੋ ਪਿਛੇ ਰਿਹਾ ਰੁੱਠਿਆ, ਫੜ ਬਾਂਹੋਂ ਲਏ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪਿਆਰ ਕਹੇ ਮੈਂ ਵੇਖਿਆ ਪਿਆਰ, ਪ੍ਰੀਤਮ ਪਿਆਰਿਆਂ ਨਾਲ ਰਿਹਾ ਕਮਾਈਆ। ਯਾਰਾਂ ਨਾਲ ਮਿਲੇ ਹੋ ਕੇ ਯਾਰ, ਸੱਜਣਾ ਨਾਲ ਸੱਜਣ ਨਜ਼ਰੀ ਆਈਆ। ਭਗਤਾਂ ਨਾਲ ਭਗਤ ਵਛਲ ਗਿਰਧਾਰ, ਭਗਵਨ

❋

❋

ਦਾਤਾ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵੇਲਾ ਰਿਹਾ ਸੁਹਾਈਆ। ਪਿਆਰ ਕਹੇ ਮੋਹੇ ਹੋਈ ਹੈਰਾਨੀ, ਪ੍ਰਭ ਇਹ ਕੀ ਖੇਲ ਵਰਤਾਈਆ। ਜਨ ਭਗਤਾਂ ਮਿਲਿਆ ਵਾਲੀ ਦੋ ਜਹਾਨੀ, ਨਿਰਗੁਣ ਸਰਗੁਣ ਖੇਲ ਖਿਲਾਈਆ। ਮੇਰੇ ਅੰਤਰ ਹੋਈ ਪਰੇਸ਼ਾਨੀ, ਮੇਰੀ ਪੇਸ਼ਾਨੀ ਪਸੀਨਾ ਰਹੀ ਵਹਾਈਆ । ਮੇਰੇ ਨੇਤਰ ਨੈਣ ਕਰਨ ਕੁਰਬਾਨੀ, ਆਪ ਆਪਣਾ ਭੇਟ ਚੜ੍ਹਾਈਆ। ਪਿਛਲੀ ਗਾਏ ਕੋਇ ਨਾ ਬਾਣੀ, ਪਰੇਮ ਅਣਿਆਲਾ ਤੀਰ ਪਰਮ ਪੁਰਖ ਪ੍ਰਭ ਇਕੋ ਆਪਣਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਰੇਮ ਕਹੇ ਮੈਂ ਵੇਖਿਆ ਤੀਰ ਲੱਗਦਾ, ਹਰਿ ਜੂ ਹਰਿ ਭਗਤਾਂ ਆਪ ਲਗਾਇੰਦਾ। ਲੇਖਾ ਚੁੱਕੇ ਉਪਰ ਸ਼ਾਹ ਰਗ ਦਾ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਗੁਰਮੁਖ ਸਚ ਪਰੇਮ ਪਿਆਰ ਅੰਦਰ ਭੱਜਦਾ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਇਕੋ ਸ੍ਰੀ ਭਗਵਾਨ ਚਰਨ ਢੱਠ ਦਾ, ਦੂਜੀ ਓਟ ਨਾ ਕੋਇ ਤਕਾਇੰਦਾ। ਓਥੇ ਲਹਿਣਾ ਰਹੇ ਨਾ ਤੀਰਥ ਤਟ ਦਾ, ਗੁਰਦਰ ਮੰਦਰ ਮਸਜਦ ਕੀਮਤ ਕੋਇ ਨਾ ਪਾਇੰਦਾ । ਸ੍ਰੀ ਭਗਵਾਨ ਜਿਸ ਵੇਲੇ ਚਰਨ ਕਵਲ ਸੀਸ ਉਪਰ ਰੱਖਦਾ, ਰੱਖਿਆਵਾਨ ਨਜ਼ਰੀ ਆਇੰਦਾ। ਲਹਿਣਾ ਚੁੱਕੇ ਤੀਜੀ ਅੱਖ ਦਾ, ਲੋਚਣ ਲੋਚਣ ਵਿਚ ਟਿਕਾਇੰਦਾ। ਗੁਰਮੁਖ ਹੋਵੇ ਕੱਖੋਂ ਲੱਖ ਦਾ, ਕੀਮਤ ਕਰਤਾ ਆਪ ਮੁਕਾਇੰਦਾ। ਉਹ ਵੇਲਾ ਹੱਕੋ ਹੱਕ ਦਾ, ਹਕੀਕਤ ਵਿਚੋਂ ਖੋਜ ਖੁਜਾਇੰਦਾ। ਜਗਤ ਪਿਆਰ ਦੂਰ ਬੈਠਾ ਤੱਕ ਦਾ, ਭਗਤ ਪਿਆਰ ਭਗਤਾਂ ਵਿਚੋਂ ਨਜ਼ਰੀ ਆਇੰਦਾ। ਹੁਣ ਵੇਲਾ ਨਹੀਂ ਸ਼ੱਕ ਦਾ, ਸੰਸਾ ਰੋਗ ਸਰਬ ਮਿਟਾਇੰਦਾ। ਸਤਿਗੁਰ ਪਿਆਰ ਲਛਮਣ ਸਿੰਘ ਵਿਚ ਵੇਖੋ ਟੱਪ ਦਾ, ਹੌਲੀ ਹੌਲੀ ਹਿਲਾਇੰਦਾ। ਇਹ ਪਰੇਮ ਓਸੇ ਜਪ ਦਾ, ਜਿਸ ਵਿਚ ਤੇਰਾ ਮੇਰਾ ਰੂਪ ਨਜ਼ਰੀ ਆਇੰਦਾ। ਸਚ ਦਵਾਰੇ ਮਸਤੀ ਅੰਦਰ ਮਸਤਾਨਾ ਹੋ ਕੇ ਹੱਸਦਾ, ਸੋਹੰ ਹੰਸਾ ਰੂਪ ਵਟਾਇੰਦਾ। ਜਿਸ ਵੇਲੇ ਪਰਮ ਪੁਰਖ ਪਰਮਾਤਮ ਤੀਰ ਨਿਰਾਲਾ ਕਸਦਾ, ਅਣਿਆਲਾ ਆਪ ਚਲਾਇੰਦਾ। ਓਸ ਪਿਆਰ ਅੰਦਰ ਗੁਰਮੁਖ ਪਿਆਰਾ ਢੱਠ ਦਾ, ਮਾਣ ਅਭਿਮਾਨ ਗਵਾਇੰਦਾ। ਅੰਦਰ ਬਾਹਰ ਇਕੋ ਨਾਮ ਰਟ ਦਾ, ਰੱਟਾ ਜਗਤ ਜਹਾਨ ਚੁਕਾਇੰਦਾ। ਮਾਣਸ ਜਨਮ ਇਹੋ ਲਾਹਾ ਖੱਟ ਦਾ, ਧੁਰ ਦੀ ਖੱਟੀ ਆਪਣੀ ਝੋਲੀ ਪਾਇੰਦਾ। ਕਾਇਆ ਚੋਲੀ ਰੰਗ ਅਗੰਮੜੇ ਰੰਗਦਾ, ਰੰਗ ਮਜੀਠੀ ਇਕ ਵਖਾਇੰਦਾ। ਸਾਚੇ ਮੰਦਰ ਉਚ ਮਨਾਰ ਆਪੇ ਲੰਘਦਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜਿਸ ਵੇਲੇ ਦਰਸ ਕਰੇ ਪਰੇਮ ਪ੍ਰੀਤਮ ਸਚ ਪਲੰਘ ਦਾ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਇੰਦਾ। ਓਥੇ ਰਸ ਮਿਲੇ ਧੁਰ ਦੇ ਗਾਏ ਛੰਦ ਦਾ, ਜਿਸ ਛੰਦ ਵਿਚੋਂ ਆਪਣਾ ਅਨੰਦ ਪਰਗਟਾਇੰਦਾ। ਇਹੋ ਵਸਤ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਮੰਗਦਾ, ਜੋ ਸ੍ਰੀ ਭਗਵਾਨ ਜਨ ਭਗਤਾਂ ਝੋਲੀ ਪਾਇੰਦਾ। ਓਥੇ ਲੇਖਾ ਚੁੱਕੇ ਖੰਡ ਬ੍ਰਹਿਮੰਡ ਦਾ, ਜੇਰਜ ਅੰਡਜ ਉਤਭੁਜ ਸੇਤਜ ਡੇਰਾ ਢਾਹਿੰਦਾ। ਕਰ ਪਰਕਾਸ਼ ਆਪਣੇ ਚੰਦ ਦਾ, ਨੂਰੀ ਜਲਵਾ ਇਕ ਵਖਾਇੰਦਾ। ਪਰੇਮ ਪਿਆਰ ਅੰਦਰ ਪ੍ਰੀਤਮ ਹੋ ਕੇ ਪ੍ਰੀਤੀ ਗੰਢਦਾ, ਦੋ ਜਹਾਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਜਗਤ ਪਿਆਰ ਕਹੇ ਮੈਂ ਵੇਖਿਆ ਪਿਆਰ, ਬਿਨ ਅੱਖਾਂ ਨਜ਼ਰੀ ਆਈਆ। ਬਿਨ ਰਸਨਾ ਹੁੰਦੀ ਵੇਖੀ ਗੁਫ਼ਤਾਰ, ਬਿਨ ਦੰਦਾਂ ਕਰੇ ਪੜ੍ਹਾਈਆ। ਬਿਨ ਤਨ ਕਾਇਆ ਕਰੇ ਜੈਕਾਰ, ਬਿਨ ਤੱਤਾਂ ਖੇਲ ਰਚਾਈਆ। ਬਿਨ ਕਲਮ ਸ਼ਾਹੀ ਬਣੇ ਲਿਖਾਰ, ਬਿਨ ਹਰਫ਼ਾਂ ਹਰਫ਼ ਸਮਝਾਈਆ। ਬਿਨ ਮਹਲ

❋

❋

ਅਟੱਲ ਕਰੇ ਉਜਿਆਰ, ਦੀਵਾ ਬਾਤੀ ਕਰ ਰੁਸ਼ਨਾਈਆ। ਬਿਨ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋਵੇ ਹੁਕਮਰਾਨ, ਧੁਰ ਫ਼ਰਮਾਣਾ ਇਕ ਸੁਣਾਈਆ। ਓਥੇ ਸ਼ਾਸਤਰ ਸਿਮਰਤ ਨਾ ਵੇਦ ਪੁਰਾਨ, ਅੰਜੀਲ ਕੁਰਾਨ ਖਾਣੀ ਬਾਣੀ ਰੂਪ ਨਾ ਕੋਇ ਵਟਾਈਆ। ਪਰੇਮ ਵਿਚ ਭਗਤ ਭਗਤ ਵਿਚ ਭਗਵਾਨ ਭਗਵਾਨ ਵਿਚ ਨਿਸ਼ਾਨ, ਨਿਸ਼ਾਨ ਵਿਚੋਂ ਮਿਲਿਆ ਬੇਪਰਵਾਹੀਆ। ਇਹੋ ਮਾਰਗ ਸਭ ਤੋਂ ਆਸਾਨ, ਜੋ ਕਿਰਪਾ ਕਰ ਕੇ ਰਿਹਾ ਤਰਾਈਆ। ਏਥੇ ਭਗਤੀ ਬਣੀ ਨਾਦਾਨ, ਆਪਣਾ ਬੈਠੀ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੋਹਣੇ ਢੋਲੇ ਗਾਣ, ਗੀਤ ਗੋਬਿੰਦ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਣ, ਪੁਸ਼ਪ ਬਰਖਾ ਰਹੇ ਬਰਸਾਈਆ। ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਲੱਭਿਆਂ ਮਿਲਿਆ ਆਣ, ਬਿਨ ਖੋਜਿਆਂ ਫੇਰਾ ਪਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਚ ਦਵਾਰੇ ਖ਼ੁਸ਼ੀ ਮਨਾਣ, ਖ਼ੁਸ਼ੀਆਂ ਅੰਦਰ ਆਪਣਾ ਰਾਗ ਅਲਾਈਆ। ਹੋਈ ਪਵਿੱਤਰ ਰਸਨਾ ਜਿਹਵਾ ਉਹ ਜ਼ਬਾਨ, ਜੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਹੀ ਧਿਆਈਆ।

੧੯ ਜੇਠ ੨੦੨੧ ਬਿਕ੍ਰਮੀ ਕੁਲਵੰਤ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ

ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਸਰਨ ਸਰਨਾਈਆ। ਜੁਗ ਚੌਕੜੀ ਰਾਹ ਤੱਕਦੇ ਰਹੇ ਸਾਂਝੇ ਯਾਰ, ਚਾਰ ਕੁੰਟ ਧਿਆਨ ਲਗਾਈਆ। ਉਚੀ ਕੂਕ ਗੌਂਦੇ ਰਹੇ ਵਾਰ, ਸਦਾ ਢੋਲਾ ਨਾਮ ਸੁਣਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਰਹੇ ਤਕਰਾਰ, ਅਨਬੋਲਤ ਬੋਲ ਤੇਰਾ ਨਾਮ ਸੁਣਾਈਆ। ਮਨ ਮਤ ਬੁਧ ਕਰਦੇ ਰਹੇ ਵਿਚਾਰ, ਸੋਚ ਸਮਝ ਨਾਲ ਮਿਲਾਈਆ। ਰਾਹ ਦੱਸਦੇ ਰਹੇ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ। ਭਗਤ ਭਗਵੰਤ ਬੋਲਦੇ ਰਹੇ ਜੈਕਾਰ, ਸੋਹਣਾ ਨਾਦ ਵਜਾਈਆ। ਸੰਤ ਸੱਜਣ ਧੂੜੀ ਮੰਗਦੇ ਗਏ ਛਾਰ, ਖ਼ਾਕੀ ਖ਼ਾਕ ਰੂਪ ਵਟਾਈਆ। ਗੁਰਮੁਖ ਗੁਰਸਿਖ ਦਰ ਦਰਵੇਸ਼ ਬਣਦੇ ਰਹੇ ਭਿਖਾਰ, ਨਿਰਧਨ ਹੋ ਕੇ ਅਲਖ ਜਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸਦੇ ਗਏ ਵਿਹਾਰ, ਵਿਵਹਾਰੀ ਤੇਰਾ ਭੇਵ ਖੁਲ੍ਹਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਨੇਤਰ ਰਹੀ ਉਘਾੜ, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਪਤ ਡਾਲ੍ਹੀ ਫਲ ਫੁਲ ਤੇਰੀ ਲੱਭਦੇ ਗਏ ਬਹਾਰ, ਗੁਲਸ਼ਨ ਗ਼ੁੰਚਾ ਕਲੀ ਕਲੀ ਨੈਣ ਉਠਾਈਆ। ਪਰੇਮ ਪ੍ਰੀਤੀ ਅੰਦਰ ਤੇਰਾ ਕਰਦੇ ਗਏ ਪਿਆਰ, ਸਾਚੀ ਰੀਤੀ ਮਾਤ ਵਖਾਈਆ। ਜਗਤ ਨਿਸ਼ਾਨ ਨਜ਼ਰੀ ਆਏ ਅਪਰ ਅਪਾਰ, ਅਲਖ ਅਗੋਚਰ ਤੇਰੀ ਵਡਿਆਈਆ। ਆਸਾ ਤ੍ਰਿਸਨਾ ਭੇਟਾ ਹੁੰਦੀ ਰਹੀ ਆਪਾ ਵਾਰ, ਮੈਂ ਮਮਤਾ ਮੋਹ ਚੁਕਾਈਆ। ਨਿਰਗੁਣ ਸਰਗੁਣ ਸੰਦੇਸਾ ਦੇਂਦਾ ਰਿਹਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਭੇਵ ਅਭੇਦਾ ਅਛਲ ਅਛੇਦਾ ਕੋਈ ਨਾ ਜਾਣੇ ਧੁਰ ਦੀ ਸਾਰ, ਸਾਚੀ ਕਾਰ ਨਾ ਕੋਇ ਕਮਾਈਆ। ਬੋਧ ਅਗਾਧ ਬੋਲ ਤੇਈ ਅਵਤਾਰ, ਗੁਰ ਦਸ ਕਰ ਕੇ ਗਏ ਸ਼ਨਵਾਈਆ। ਜਨ ਭਗਤਾਂ ਕਿਹਾ ਮੀਤ ਮੁਰਾਰ, ਮਿੱਤਰ ਪਿਆਰਾ ਬੇਪਰਵਾਹੀਆ। ਸੂਫੀਆਂ ਕਿਹਾ ਪਰਵਰਦਿਗਾਰ, ਪੈਗ਼ੰਬਰਾਂ ਦੱਸਿਆ ਨੂਰ ਇਲਾਹੀਆ। ਜਿਸ ਦਾ ਮਣਕਾ ਤਸਬੀ ਤਨ ਸ਼ੰਗਾਰ, ਸੋਹਣੀ ਬਣਤ ਬਣਾਈਆ। ਸਿਫ਼ਤ ਸਾਲਾਹੀ ਵਸੇ ਬਾਹਰ, ਰਸਨਾ ਜਿਹਵਾ ਜਗਤ ਨਾ ਕੋਇ ਸਮਝਾਈਆ। ਓਸ ਦਾ ਖੇਲ ਅਪਰ ਅਪਾਰ, ਅਪਰੰਪਰ ਹੋ ਕੇ ਦਏ ਵਖਾਈਆ। ਜੁਗ

❋

❋

ਚੌਕੜੀ ਦੇ ਵਿਛੜੇ ਯਾਰ, ਕੱਠੇ ਕਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਕਰੇ ਇਕੱਠੇ, ਏਕਾ ਆਪਣੀ ਦਇਆ ਕਮਾਈਆ। ਸਚ ਦਵਾਰੇ ਸਾਹਿਬ ਸੱਦੇ, ਸੱਦਾ ਹੋਕਾ ਨਾਮ ਸੁਣਾਈਆ। ਸੰਤ ਸੁਹੇਲੇ ਆਵਣ ਭੱਜੇ, ਗੁਰਮੁਖ ਪੰਧ ਮੁਕਾਈਆ। ਪਤਿਪਰਮੇਸ਼ਵਰ ਪਰਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਏਥੇ ਓਥੇ ਆਪੇ ਸਜੇ, ਲਾਜਾਵੰਤ ਹੋਏ ਸਹਾਈਆ । ਦਾਤਾ ਦਾਤਾਰ ਹੋ ਕੇ ਭੇਵ ਗੂਝਾ ਦੱਸੇ, ਪਰਦਾ ਆਪ ਚੁਕਾਈਆ। ਕੂੜ ਕੂੜਿਆਰਾ ਦਰ ਤੋਂ ਨੱਸੇ, ਮਾਇਆ ਮਮਤਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਭਗਤ ਪਿਆਰ, ਪਰੇਮ ਪ੍ਰੀਤ ਵਿਚੋਂ ਪਰਗਟਾਈਆ । ਸਾਚਾ ਮੰਦਰ ਕਰ ਤਿਆਰ, ਅੰਦਰੇ ਅੰਦਰ ਕਰੇ ਰੁਸ਼ਨਾਈਆ। ਮਨ ਕਾ ਮਣਕਾ ਫੇਰ ਨਿਰੰਕਾਰ, ਤਨ ਕਾ ਤਤ ਭਵਾਈਆ। ਜਨ ਕਾ ਜਨ ਕਰੇ ਖ਼ਬਰਦਾਰ, ਡੰਕਾ ਇਕ ਸ਼ਨਵਾਈਆ। ਸ਼ੰਕਾ ਰਹੇ ਨਾ ਕੋਈ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਜਾਏ ਉਠ, ਨੇਤਰ ਨੈਣ ਨੈਣ ਨਿਹਾਲਿਆ। ਭਗਤ ਸੁਹੇਲਾ ਜਾਏ ਤੁਠ, ਪਰਮ ਪੁਰਖ ਦੀਨ ਦਿਆਲਿਆ। ਭੇਵ ਖੁਲ੍ਹਾਏ ਅੰਦਰ ਗੁਝ, ਦੂਈ ਦਵੈਤ ਡੇਰਾ ਢਾਹ ਲਿਆ। ਉਜਲ ਕਰ ਕੇ ਹਰਿਜਨ ਮੁਖ, ਸਨਮੁਖ ਹੋ ਕੇ ਦਰਸ ਵਖਾ ਲਿਆ। ਪਿਛਲੀ ਔਧ ਗਈ ਮੁੱਕ, ਅੱਗੇ ਜਨਮ ਇਕ ਬਣਾ ਲਿਆ। ਸਤਿਗੁਰ ਘਰ ਜੰਮਿਆ ਪੁੱਤ, ਗੁਰਮੁਖ ਨਾਉਂ ਰਖਾ ਲਿਆ। ਜਾਮ ਪਿਆਵੇ ਧੁਰ ਦਾ ਘੁਟ, ਰਸ ਅੰਮ੍ਰਿਤ ਇਕ ਚਵਾ ਲਿਆ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਪੰਧ ਮੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਖਾਲਿਆ। ਘਰ ਮੰਦਰ ਵਖਾਏ ਆਪ ਪ੍ਰਭ, ਸਚ ਦੇਵਣਹਾਰ ਵਡਿਆਈਆ। ਸੰਤ ਸੁਹੇਲੇ ਗੁਰਮੁਖ ਲੱਭ, ਭਗਤਨ ਜੋੜ ਜੁੜਾਈਆ। ਨਾਮ ਨਿਧਾਨ ਸੁਣਾਏ ਨਦ, ਅਨਰਾਗੀ ਆਪਣਾ ਰਾਗ ਸਮਝਾਈਆ । ਜਗਤ ਤ੍ਰਿਸਨਾ ਮਿਟੇ ਅੱਗ, ਤਤਵ ਤਤ ਬੁਝਾਈਆ। ਭਾਗ ਲੱਗਾ ਕੇ ਸੱਚੀ ਯੱਦ, ਵਿਸ਼ਵ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਵਡਿਆਈ ਦੇਵਣ ਯੋਗ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦੀ ਧੁਰ ਸੰਜੋਗ, ਜਨ ਭਗਤਾਂ ਮੇਲ ਮਿਲਾਇੰਦਾ। ਕਰਮ ਕਰਮ ਦਾ ਕੱਟ ਕੇ ਰੋਗ, ਚਿੰਤਾ ਦੁੱਖ ਮਿਟਾਇੰਦਾ। ਸਚ ਪ੍ਰੀਤੀ ਬਖ਼ਸ਼ ਓਟ, ਚਰਨ ਕਵਲ ਧਿਆਨ ਵਖਾਇੰਦਾ। ਕਰ ਪਰਕਾਸ਼ ਅਗੰਮੀ ਜੋਤ, ਜਾਗਰਤ ਰੂਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਦੱਸੇ ਪੰਥ, ਪ੍ਰਭ ਦੇਵਣਹਾਰ ਵਡਿਆਈਆ। ਜਿਸ ਦੀ ਸਿਫ਼ਤ ਕਰਨ ਗ੍ਰੰਥ, ਸ਼ਾਸਤਰ ਰਹੇ ਸਮਝਾਈਆ। ਜਿਸ ਦਾ ਲਹਿਣਾ ਆਦਿ ਅੰਤ, ਜੁਗ ਚੌਕੜੀ ਵੇਖ ਵਖਾਈਆ। ਜਿਸ ਦਾ ਨਾਮ ਧੁਰ ਦਾ ਮੰਤ, ਮੰਤਰ ਪੜ੍ਹੇ ਲੋਕਾਈਆ। ਜਿਸ ਨੂੰ ਲੱਭਦੇ ਫਿਰਦੇ ਸੰਤ, ਢੂੰਡਣ ਥਾਉਂ ਥਾਈਂਆ। ਜਿਸ ਨੂੰ ਨਾਨਕ ਕਿਹਾ ਕੰਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਮਹਿਮਾ ਸਦਾ ਬੇਅੰਤ, ਬੇਪਰਵਾਹ ਵੱਡੀ ਵਡਿਆਈਆ। ਜਿਸ ਦਾ ਲੇਖਾ ਅਗੰਮ ਅਥਾਹ ਅਗਣਤ, ਅੰਕੜਿਆਂ ਵਿਚ ਨਾ ਕੋਇ ਜਣਾਈਆ। ਸੋ ਖੇਲ ਕਰੇ ਸ੍ਰੀ ਭਗਵੰਤ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਵੇਖੇ ਏਕ,

❋

❋

ਏਕੰਕਾਰ ਧਿਆਨ ਲਗਾਇੰਦਾ। ਜਿਸ ਦਾ ਕੋਈ ਨਾ ਮੇਟੇ ਲੇਖ, ਲਿਖਿਆ ਲੇਖ ਅਵਰ ਨਾ ਕੋਇ ਵਖਾਇੰਦਾ। ਜਿਸ ਦਾ ਸਚਖੰਡ ਅਗੰਮੜਾ ਦੇਸ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਜੁਗ ਚੌਕੜੀ ਵੇਸ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜਿਸ ਦਾ ਕੋਈ ਨਾ ਜਾਣੇ ਭੇਤ, ਅਨੁਭਵ ਆਪਣਾ ਖੇਲ ਕਰਾਇੰਦਾ। ਸੋ ਸਾਹਿਬ ਬਣ ਦਰਵੇਸ਼, ਦਰ ਠਾਂਡੇ ਅਲਖ ਜਗਾਇੰਦਾ। ਜਿਸ ਦੇ ਹੁਕਮੇ ਅੰਦਰ ਵਿਸ਼ਨੂੰ ਮਾਣੇ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਜਿਸ ਨੂੰ ਮੰਨਦੇ ਨਰ ਨਰੇਸ਼, ਹਰਿ ਕਰਤਾ ਖੇਲ ਕਰਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਨ ਉਪਦੇਸ਼, ਉਪਦੇਸ਼ਕ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਚ ਕਰਨੀ ਕਰੇ ਜਗ, ਸਤਿ ਸਤਿ ਦਏ ਵਡਿਆਈਆ। ਆਤਮ ਪਰਮਾਤਮ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਈਆ । ਤੱਤਾਂ ਵਿਚੋਂ ਵਰੋਲ ਤੱਤ, ਤਤਵ ਇਕੋ ਰੰਗ ਰੰਗਾਈਆ। ਸਰਬ ਜੀਆਂ ਜਾਣ ਮਿਤ ਗਤ, ਗਤ ਮਿਤ ਆਪਣੀ ਝੋਲੀ ਪਾਈਆ। ਕਿਰਪਾ ਕਰ ਪੁਰਖ ਸਮਰਥ, ਮਹਿਮਾ ਅਕਥ ਰਿਹਾ ਦ੍ਰਿੜਾਈਆ । ਜੋ ਤ੍ਰੇਤਾ ਮਾਰਗ ਆਇਆ ਦੱਸ, ਤ੍ਰੈਗੁਣ ਅਤੀਤਾ ਵੇਖ ਵਖਾਈਆ। ਜੋ ਦੁਆਪਰ ਦੇ ਕੇ ਆਇਆ ਹੱਥ, ਲੇਖਾ ਆਪਣਾ ਰਿਹਾ ਚੁਕਾਈਆ। ਜੋ ਕਲਜੁਗ ਦਿਤਾ ਦੱਸ, ਸੋ ਪੜਦਾ ਰਿਹਾ ਉਠਾਈਆ। ਚਾਰੋਂ ਜੁਗ ਬਣ ਪਾਂਧੀ ਰਹੇ ਨੱਠ, ਭੱਜਣ ਵਾਹੋ ਦਾਹੀਆ। ਇਕ ਦੂਜੇ ਨੂੰ ਕੋਈ ਨਾ ਸਕੇ ਦੱਸ, ਰਸਨਾ ਕਹਿ ਨਾ ਕੋਇ ਸਮਝਾਈਆ । ਆਪਣੀ ਕਰਨੀ ਹੋ ਕੇ ਬੇਵਸ, ਸਮਝ ਸੋਚ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸ੍ਰੀ ਭਗਵਾਨ, ਧੁਰ ਦੀ ਯਾਦ ਕਰਾਈਆ। ਉਠੋ ਵੇਖੋ ਸਾਰੇ ਮਾਰ ਧਿਆਨ, ਪੂਰਬ ਲੇਖਾ ਰਿਹਾ ਵਖਾਈਆ। ਸਚਖੰਡ ਨਿਵਾਸੀ ਨੌਜਵਾਨ, ਮਰਦ ਮਰਦਾਨਾ ਬੇਪਰਵਾਹੀਆ। ਥਿਰ ਘਰ ਵੇਖੇ ਸੁਤ ਬਲਵਾਨ, ਪੂਤ ਸਪੂਤਾ ਆਪ ਉਠਾਈਆ। ਸੁਨ ਅਗੰਮ ਹੋ ਪਰਧਾਨ, ਡੰਕਾ ਆਪਣਾ ਨਾਮ ਵਜਾਈਆ। ਭੂਪਤ ਭੂਪ ਹੋ ਕੇ ਬਣੇ ਹੁਕਮਰਾਨ, ਧੁਰ ਫ਼ਰਮਾਣਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਤਿੰਨਾਂ ਮਿਲ ਕੇ ਦਿਤਾ ਇਕ ਬਿਆਨ, ਅੰਤਰ ਆਪਣੀ ਆਵਾਜ਼ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਦੇ ਵਡਿਆਈ ਪ੍ਰਭ ਸਚ ਸਵਾਮੀ, ਦਰ ਤੇਰੇ ਅਰਜ਼ੋਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨ ਕਵਲ ਕਰ ਧਿਆਨੀ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਆਦਿ ਪੁਰਖ ਅੰਤਰਜਾਮੀ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰੱਖਣਾ ਹੱਥ ਟਿਕਾਈਆ। ਸਾਹਿਬ ਸਤਿਗੁਰ ਕਰ ਪਿਆਰ, ਏਕ ਟੇਕ ਜਣਾਈਆ। ਤਿੰਨਾਂ ਅੰਦਰ ਇਕੋ ਧਾਰ, ਰੱਖੀ ਬੇਪਰਵਾਹੀਆ। ਮਿਲ ਕੇ ਗੀਤ ਗਾਓ ਨਿਰੰਕਾਰ, ਤੂੰ ਹੀ ਤੂੰ ਅਲਾਈਆ। ਮੇਰਾ ਉਪਜੇ ਸਚ ਪਿਆਰ, ਪਰੇਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤਿੰਨੇ ਕਹਿਣ ਤੇਰਾ ਪ੍ਰਭ ਪਿਆਰ, ਅੰਤਰ ਅੰਤਰ ਨਜ਼ਰੀ ਆਈਆ । ਸਦਾ ਬਣਿਆ ਰਹੇ ਜੁਗ ਚਾਰ, ਨਿਤ ਨਵਿਤ ਮੇਲ ਮਿਲਾਈਆ। ਟੁੱਟ ਨਾ ਜਾਏ ਵਿਚ ਸੰਸਾਰ, ਨਾਤਾ ਅਵਰ ਨਾ ਕੋਇ ਬੰਧਾਈਆ। ਮੁੱਕ ਨਾ ਜਾਏ ਅੰਤਮ ਵਾਰ, ਆਪਣਾ ਪੰਧ ਮੁਕਾਈਆ। ਦੋਏ ਜੋੜ ਕਰਨ ਨਿਮਸਕਾਰ, ਬੈਠੇ ਸੀਸ ਨਵਾਈਆ। ਚਰਨ ਕਵਲ ਤੇਰਾ ਆਧਾਰ, ਦੂਜੀ ਓਟ ਨਾ ਕੋਇ ਰਖਾਈਆ।

❋

❋

ਕਿਰਪਾ ਕਰ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਮਾਂਗਤ ਖੜ ਕੇ ਠਾਂਡੇ ਦਰਬਾਰ, ਦਰਵੇਸ਼ ਅਲਖ ਜਗਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸ਼ਬਦੀ ਹੁਕਮ ਸਮਝਾਈਆ। ਨੇਤਰ ਖੋਲ੍ਹ ਕਰੋ ਧਿਆਨ, ਤ੍ਰੈਭਵਨ ਧਨੀ ਦਏ ਸਮਝਾਈਆ। ਮੇਰਾ ਸਚ ਦਾ ਸਚ ਪਿਆਰ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦਿ ਰਹੇ ਜੁਗ ਚਾਰ, ਜੁਗ ਚੌਕੜੀ ਵੇਖ ਵਖਾਈਆ । ਇਕ ਫ਼ਰਮਾਣ ਰੱਖਣਾ ਯਾਦ, ਧੁਰ ਦੀ ਧਾਰ ਰਿਹਾ ਜਣਾਈਆ। ਕਲਜੁਗ ਅੰਤ ਜਨ ਭਗਤਾਂ ਸੁਣਨ ਆਵਾਂ ਫ਼ਰਿਆਦ, ਨਿਰਗੁਣ ਹੋ ਕੇ ਫੇਰਾ ਪਾਈਆ। ਭਗਤ ਖੇੜਾ ਕਰ ਆਬਾਦ, ਸੋਹਣਾ ਘਰ ਵਸਾਈਆ। ਅੰਦਰ ਵੜ ਕੇ ਖੋਲ੍ਹਾ ਰਾਜ਼, ਪਰਦਾ ਪਰੇ ਹਟਾਈਆ। ਪਰੇਮ ਪ੍ਰੀਤੀ ਅੰਦਰ ਮਾਰ ਕੇ ਆਵਾਜ਼, ਸੋਈ ਸੁਰਤ ਜਗਾਈਆ। ਜਨਮ ਜਨਮ ਦੀ ਪੂਰੀ ਕਰ ਕੇ ਖ਼ਾਹਸ਼, ਆਸਾ ਤ੍ਰਿਸਨਾ ਜਗਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ । ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਹਰਿ ਅਗਲੀ ਖ਼ਬਰ ਸਮਝਾਈਆ। ਕਲਜੁਗ ਅੰਤਮ ਖੇਲ ਕਰਾਂ ਅਪਾਰ, ਬੇਅੰਤ ਹੋ ਕੇ ਦਇਆ ਕਮਾਈਆ। ਜਨ ਭਗਤਾਂ ਅੰਦਰ ਹੋ ਕੇ ਕਰਾਂ ਨਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਝੁਕਦਾ ਝੁਕਦਾ ਵੇਖ ਨਿਰੰਕਾਰ, ਗੁਰਮੁਖ ਆਪਣੇ ਨੈਣ ਸ਼ਰਮਾਈਆ। ਅੰਦਰੋਂ ਮਾਰੇ ਇਕ ਆਵਾਜ਼, ਸੋਹਣਾ ਰਾਗ ਸੁਣਾਈਆ। ਘਰ ਠਾਕਰ ਵੇਖ ਜਿਸ ਤੇਰਾ ਸਾਜਣ ਦਿਤਾ ਸਾਜ, ਕਾਇਆ ਮਾਟੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਜਨ ਭਗਤ ਪਰੇਮ ਕਮੌਣਗੇ। ਪ੍ਰਭ ਮਿਲੇ ਵੱਡਾ ਦੇਵੀ ਦੇਵ, ਦੇਵਤ ਸੁਰ ਸੀਸ ਨਿਵੌਣਗੇ। ਅਬਿਨਾਸ਼ੀ ਕਰਤਾ ਅਲਖ ਅਭੇਵ, ਗੁਰ ਅਵਤਾਰ ਪੀਰ ਪੈਗ਼ੰਬਰ ਦਰਸਨ ਪੌਣਗੇ। ਸਚਖੰਡ ਨਿਵਾਸੀ ਸਦਾ ਨਿਹਕੇਵ, ਮਹਲ ਅਟੱਲ ਇਕ ਰੁਸ਼ਨੌਣਗੇ। ਸੰਤ ਸੁਹੇਲੇ ਕਰ ਕੇ ਸੇਵ, ਘਰ ਸਾਚੇ ਰੰਗ ਚੜ੍ਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਢੋਲਾ ਗਾਉਣਗੇ। ਵਿਸ਼ਨ ਬ੍ਰਹਮਾ ਸ਼ਿਵ ਗਏ ਝੁਕ, ਆਪਣਾ ਸੀਸ ਨਿਵਾਈਆ। ਪ੍ਰਭ ਕਿਸ ਬਿਧ ਵੇਖੀਏ ਤੇਰੇ ਸੁਤ, ਲੋਕਮਾਤ ਕਵਣ ਦਵਾਰੇ ਨਜ਼ਰੀ ਆਈਆ। ਕਿਸ ਗ੍ਰਹਿ ਜਾ ਕੇ ਲਈਏ ਪੁਛ, ਕਵਣ ਦਵਾਰਾ ਪੰਧ ਮੁਕਾਈਆ। ਕਵਣ ਨੂਰ ਵੇਖੀਏ ਮੁਖ, ਉਜਲ ਰੂਪ ਕਵਣ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਦੇ ਇਕ ਵਰ, ਦਰ ਤੇਰੇ ਝੋਲੀ ਡਾਹੀਆ। ਸਾਚੀ ਦੱਸੇ ਆਪ ਕਰਤਾਰ, ਕਰਤਾ ਹਰਿ ਜਣਾਈਆ। ਜਿਸ ਵੇਲੇ ਜੁਗ ਚੌਕੜੀ ਬੀਤੇ ਨਵ ਨੌ ਚਾਰ, ਕਲਜੁਗ ਅੰਤਮ ਫੇਰਾ ਪਾਈਆ। ਨਿਰਗੁਣ ਰੂਪ ਲਏ ਅਵਤਾਰ, ਨਾ ਕੋਈ ਜਨਮੇ ਪਿਤਾ ਮਾਈਆ। ਸ਼ਬਦੀ ਡੰਕ ਅਗੰਮ ਅਪਾਰ, ਦੋ ਜਹਾਨਾਂ ਦਏ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਣਾ ਖ਼ਬਰਦਾਰ, ਸੁੱਤਿਆਂ ਅੱਖ ਖੁਲ੍ਹਾਈਆ। ਚਾਰ ਕੁੰਟ ਵੇਖਣਾ ਨੈਣ ਉਘਾੜ, ਦਹਿ ਦਿਸ਼ਾ ਧਿਆਨ ਲਗਾਈਆ। ਪ੍ਰਭ ਦੀ ਵੱਖਰੀ ਹੋਵੇ ਧਾਰ, ਬਿਨ ਅੱਖਰਾਂ ਕਰੇ ਪੜ੍ਹਾਈਆ। ਗੁਰਮੁਖਾਂ ਅੰਦਰ ਦੇ ਪਿਆਰ, ਸਚ ਪ੍ਰੀਤੀ ਦਏ ਸਮਝਾਈਆ। ਜਿਹੜੇ ਗੁਰਸਿਖ ਹੱਥਾਂ ਵਿਚ ਲੈ ਕੇ ਹਾਰ, ਹਰੀ ਦਵਾਰੇ ਹਰਿ ਕਾ ਰੂਪ ਸਮਾਈਆ। ਉਹ ਸੋਹਣਾ ਸੁਹੰਜਣਾ ਵਕਤ ਲੈਣਾ ਵਿਚਾਰ, ਆਪਣਾ ਧਿਆਨ ਲਗਾਈਆ। ਓਸ ਗ੍ਰਹਿ ਘਰ ਵਸੇ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਾਰ ਕਹੇ ਮੈਂ ਗਿਆ ਹਾਰ, ਜੁਗ ਜੁਗ ਆਪਣਾ ਫੇਰਾ

❋

❋

ਪਾਈਆ। ਕਿਲੀਆਂ ਨਾਲ ਟੰਗ ਛੱਡਿਆ ਸੰਸਾਰ, ਮੂੰਹ ਦੇ ਭਾਰ ਲਟਕਾਈਆ । ਸਾਧਾਂ ਸੰਤਾਂ ਕੋਲ ਕਰਦੇ ਰਹੇ ਖ਼ਵਾਰ, ਮੇਰਾ ਮਾਣ ਤਾਣ ਗਵਾਈਆ। ਤਨ ਸੁਹੌਂਦੇ ਰਹੇ ਕੂੜਿਆਰੇ ਪਿਆਰ, ਕਲਜੁਗ ਜੀਵ ਅੰਗ ਲਗਾਈਆ। ਰੂਪ ਬਣੌਂਦੇ ਰਹੇ ਬਿਰਧ ਬਾਲ ਜਵਾਨ, ਜਗਤ ਨਿਸ਼ਾਨ ਵਖਾਈਆ। ਮੇਰੇ ਪਰੇਮ ਪਿਆਰ ਦੀ ਕਿਸੇ ਨਾ ਕੀਤੀ ਪਹਿਚਾਨ, ਪਰਦਾ ਸਕਿਆ ਨਾ ਕੋਇ ਉਠਾਈਆ। ਧੇਲਾ ਟਕਾ ਮੇਰੀ ਕੀਮਤ ਪਾਣ, ਹੱਟੋ ਹੱਟ ਵਿਕਾਈਆ। ਸਭ ਤੋਂ ਪਹਿਲੋਂ ਮੈਨੂੰ ਲਛਮੀ ਕੀਤਾ ਦਾਨ, ਵਿਸ਼ਨੂੰ ਭਗਵਾਨ ਤਨ ਸ਼ੰਗਾਰ ਕਰਾਈਆ। ਓਹੋ ਜਿਹੀ ਫੇਰ ਕੋਈ ਨਾ ਬਣੀ ਨਾਰ ਰਕਾਨ, ਜੋ ਸੱਚਾ ਪ੍ਰੀਤਮ ਲਏ ਮਨਾਈਆ। ਏਸੇ ਕਰ ਕੇ ਪ੍ਰਭ ਨੇ ਆਪਣਾ ਲੇਖਾ ਬਦਲ ਜਹਾਨ, ਸਾਚਾ ਮਾਰਗ ਦਿਤਾ ਸਮਝਾਈਆ। ਬਿਨਾਂ ਭਗਤਾਂ ਸ੍ਰੀ ਭਗਵੰਤ ਦੂਜੇ ਕਿਸੇ ਨਾ ਮਿਲੇ ਆਣ, ਨੇਤਰ ਲੋਚਣ ਦਰਸ ਨਾ ਕਿਸੇ ਵਖਾਈਆ। ਅੰਗੀਕਾਰ ਨਾ ਕਰੇ ਪਰਵਾਨ, ਸਾਚੀ ਸੇਜ ਨਾ ਕੋਇ ਸੁਹਾਈਆ। ਜੁਗ ਚੌਕੜੀ ਸਾਰੇ ਮੰਗਦੇ ਗਏ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਬਿਆਨ, ਸ਼ਾਸਤਰ ਸਿਮਰਤ ਸ਼ਹਾਦਤ ਨਾਲ ਰਖਾਈਆ। ਕਲਜੁਗ ਅੰਤਮ ਪਰਗਟ ਹੋਵੇ ਮਹਾਂਬਲੀ ਬਲਵਾਨ, ਕਲ ਕਲਕੀ ਫੇਰਾ ਪਾਈਆ। ਦਾਤਾ ਜੋਧਾ ਸੂਰਬੀਰ ਨੌਜਵਾਨ, ਸ਼ਸਤਰਧਾਰੀ ਇਕ ਅਖਵਾਈਆ। ਦੋ ਜਹਾਨਾਂ ਬਣ ਕੇ ਹੁਕਮਰਾਨ, ਸ਼ਤਰੂ ਮੇਟੇ ਥਾਉਂ ਥਾਈਂਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਕਰ ਪਰਵਾਨ, ਨਾਮ ਪਰਵਾਨੇ ਹੱਥ ਫੜਾਈਆ। ਧੁਰ ਸੰਦੇਸਾ ਦੇ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਧਾਰ ਵਿਚ ਮਿਲਾਈਆ। ਓਨ੍ਹਾਂ ਪਰੇਮ ਪਿਆਰ ਦੇ ਹਾਰ ਕਰੇ ਪਰਵਾਨ, ਪਰਵਾਨਿਆਂ ਵਿਚੋਂ ਪਰਵਾਨੇ ਬਿਨ ਸ਼ਮਾਂ ਤੋਂ ਸ਼ਮਾਂ ਲਏ ਜਗਾਈਆ। ਇਹ ਖੇਲ ਕਰੇ ਮਹਾਨ, ਜਿਸ ਦੀ ਸਿਫ਼ਤ ਨਾ ਕਰੇ ਜ਼ਬਾਨ, ਕਲਮ ਨਾ ਲਿਖੇ ਨਿਸ਼ਾਨ, ਨਜ਼ਰ ਨਾ ਤੱਕੇ ਜਹਾਨ, ਮਿਹਰਵਾਨ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਦਰਗਾਹ ਸਾਚੀ ਮਿਲੇ ਆਣ, ਬਾਲ ਅਞਾਣੇ ਬੁਧ ਬਿਬੇਕ ਬਣਾਈਆ।

੨੦ ਜੇਠ ੨੦੨੧ ਬਿਕ੍ਰਮੀ ਬੀਬੀ ਪਰੇਮੀ ਦੇਵੀ ਦੇ ਗ੍ਰਹਿ ਧੰਗਾਲੀ ਜੰਮੂ

ਜਨਮ ਵਿਚੋਂ ਮਿਲਦਾ ਜਨਮ, ਜਰਮ ਰੂਪ ਵਟਾਇੰਦਾ। ਜਿਸ ਜਨ ਮਿਲਦੀ ਸਤਿਗੁਰ ਸਰਨ, ਤਿਨ੍ਹਾਂ ਲੇਖਾ ਮੂਲ ਚੁਕਾਇੰਦਾ। ਓਨ੍ਹਾਂ ਮਿਲਦਾ ਮਰਨ ਵਿਚੋਂ ਮਰਨ, ਮਰ ਜੀਵਤ ਰੂਪ ਵਟਾਇੰਦਾ। ਜੀਵਤ ਜੀ ਜਗਤ ਜਗ ਤਰਨ, ਜਗ ਦਾਤਾ ਦਇਆ ਕਮਾਇੰਦਾ। ਦਇਆ ਅੰਦਰ ਢੋਲਾ ਪੜ੍ਹਨ, ਧੁਰ ਦਾ ਨਾਮ ਸੁਣਾਇੰਦਾ। ਨਾਮ ਅੰਦਰ ਪੌੜੇ ਚੜ੍ਹਨ, ਸਾਚਾ ਘਰ ਸੁਹਾਇੰਦਾ। ਘਰ ਅਗੰਮੀ ਹਰਿ ਦੇ ਵੜਨ ਜਿਸ ਮੰਦਰ ਡੇਰਾ ਲਾਇੰਦਾ। ਮੰਦਰ ਬਹਿਣ ਦਰਸਨ ਕਰਨ, ਜਿਸ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਖੁਲਾਇੰਦਾ। ਜਨਮ ਵਿਚੋਂ ਜਨਮ ਮਿਲਦਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਹਰਿਜਨ ਮੇਲੇ ਘਰ ਸਾਚਾ ਹਿਰਦਾ, ਹਿਰਦੇ ਹਰਿ ਜੂ ਡੇਰਾ ਲਾਇੰਦਾ। ਉਹ ਗੁਰਮੁਖ ਗੁਰਸਿਖ ਕਦੇ ਨਾ ਮੁੜਦਾ, ਜਿਸ ਦਾ ਗੁਰ ਗੁਰ ਭੇਵ ਖੁਲ੍ਹਾਇੰਦਾ। ਅਗੰਮੇ ਪਿਆਰ ਅੰਦਰ ਜੁੜਦਾ, ਨਿਕੰਮੇ

❋

❋

ਜਗਤ ਵਿਹਾਰ ਤਜਾਇੰਦਾ। ਲੇਖਾ ਵੇਖ ਆਪਣਾ ਧੁਰ ਦਾ, ਮਸਤਕ ਚਰਨ ਸੀਸ ਨਿਵਾਇੰਦਾ। ਮੰਤਰ ਫੁਰਨਾ ਇਕੋ ਫੁਰਦਾ, ਧੁਨ ਆਤਮਕ ਰਾਗ ਅਲਾਇੰਦਾ। ਜਗ ਬੇੜਾ ਕਦੇ ਨਾ ਰੁੜ੍ਹਦਾ, ਸਾਹਿਬ ਸਤਿਗੁਰ ਆਪਣੇ ਕੰਧ ਉਠਾਇੰਦਾ। ਇਹ ਖੇਲ ਅਗੰਮੀ ਗੁਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਇਆ ਕਮਾਇੰਦਾ। ਜਨਮ ਕਹੇ ਮੈਂ ਉਤਮ ਰੂਪ ਵੇਖਿਆ ਮਨੁਖ, ਲੱਖ ਚੁਰਾਸੀ ਫਿਰ ਫਿਰ ਪੰਧ ਮੁਕਾਈਆ। ਏਸ ਅੰਦਰ ਪਰਮ ਪੁਰਖ ਦਾ ਮਿਲੇ ਸੁਖ, ਆਤਮ ਵਿਚੋਂ ਸਮਝਾਈਆ। ਆਵਣ ਜਾਵਣ ਦਾ ਮੇਟੇ ਦੁੱਖ, ਹਉਮੇਂ ਰੋਗ ਚੁਕਾਈਆ। ਅਗਨੀ ਅੱਗ ਨਾ ਲੱਗੇ ਕੁੱਖ, ਤਤਵ ਤਤ ਨਾ ਕੋਇ ਜਲਾਈਆ। ਲਹਿਣਾ ਚੁਕੇ ਅੰਧੇਰਾ ਘੁੱਪ, ਸਾਚਾ ਨੂਰ ਕਰੇ ਰੁਸ਼ਨਾਈਆ। ਕਰ ਕਿਰਪਾ ਜਿਨ੍ਹਾਂ ਸਤਿਗੁਰ ਸ਼ਬਦੀ ਲਏ ਪੁਛ, ਪਰਦਾ ਉਹਲਾ ਆਪ ਉਠਾਈਆ। ਤਿਨ੍ਹਾਂ ਜਨਮ ਜਨਮ ਦਾ ਪੈਂਡਾ ਜਾਏ ਮੁਕ, ਜਰਮ ਜਰਮ ਨਾ ਕੋਇ ਭਵਾਈਆ। ਜੋ ਮਾਣਸ ਹੋ ਕੇ ਬੈਠੇ ਰੁੱਠ, ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੰਗ ਰੰਗਾਈਆ। ਜਰਮ ਕਹੇ ਮੇਰਾ ਲੇਖਾ ਲੱਗਾ, ਸਤਿਗੁਰ ਦਿਤੀ ਵਡਿਆਈਆ। ਪਿਛਲਾ ਪਿਛੇ ਸੌਰਿਆ ਅਗਲਾ ਅੱਗਾ, ਮਿਲੇ ਮਾਣ ਵਡਿਆਈਆ। ਪ੍ਰੀਤਮ ਗ੍ਰਹਿ ਦੀਪਕ ਜਗਾ, ਹੋਏ ਸਚ ਰੁਸ਼ਨਾਈਆ। ਜਗਤ ਜਹਾਨ ਚੁੱਕ ਗਈ ਹੱਦਾ, ਘਰ ਮਿਲਿਆ ਬੇਪਰਵਾਹੀਆ। ਨਾਮ ਨਿਧਾਨ ਰਸ ਪੀਤਾ ਆਇਆ ਸੱਚਾ ਮਜ਼ਾ, ਮੰਜ਼ਲ ਪੰਧ ਦਿਤਾ ਮੁਕਾਈਆ। ਜਿਸ ਦੀ ਬਿਆਨ ਕਰੇ ਨਾ ਕੋਈ ਵਜ੍ਹਾ, ਵਜ਼ਾਹਤ ਨਾਲ ਨਾ ਕੋਇ ਸਮਝਾਈਆ। ਸੋ ਸਾਹਿਬ ਸ੍ਰੀ ਭਗਵਾਨ ਨੇਤਰ ਨੈਣ ਖੁਲ੍ਹਾਏ ਅੱਖਾਂ, ਆਖਰ ਆਪਣਾ ਘਰ ਵਖਾਈਆ। ਓਸਦਾ ਹਾਲ ਕਿਹੜੀ ਸਿਫ਼ਤੇ ਦੱਸਾਂ, ਸਿਫ਼ਤੋਂ ਬਾਹਰਾ ਸਿਫ਼ਤ ਵਿਚ ਕਦੇ ਨਾ ਆਈਆ। ਇਹੋ ਬੇਨੰਤੀ ਇਕੋ ਅਰਦਾਸ ਚਰਨ ਕਵਲ ਢੱਠਾਂ, ਮਾਣ ਅਭਿਮਾਨ ਮੋਹ ਮਿਟਾਈਆ। ਗੁਰਮੁਖਾਂ ਵਿਚ ਬਹਿ ਕੇ ਵਸਾਂ, ਧੁਰ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਰਿਹਾ ਦਰਸਾਈਆ। ਜਰਮ ਕਹੇ ਮੈਂ ਸਤਿਗੁਰ ਲੇਖੇ, ਜਿਸ ਲਿਖਿਆ ਲੇਖ ਦਿਤਾ ਮਿਟਾਈਆ। ਪਿਛਲੇ ਚੁੱਕਣ ਭਰਮ ਭੁਲੇਖੇ, ਅੱਗੇ ਮਾਰਗ ਬੇਪਰਵਾਹੀਆ। ਜਿਸ ਯਾਦ ਨਾ ਭੁੱਲੀ ਪਿਛਲੇ ਚੇਤੇ, ਫੜ ਬਾਂਹੋਂ ਲਿਆ ਉਠਾਈਆ। ਓਸ ਦੀ ਗੋਦ ਗੁਰਮੁਖ ਕਿਉਂ ਨਾ ਖੇਡੇ, ਜੋ ਦੋ ਜਹਾਨਾਂ ਪਿਤਾ ਮਾਈਆ। ਆਦਿ ਜੁਗਾਦਿ ਕੋਟਾਂ ਵਿਚੋਂ ਥੋੜੇ ਲੱਭਦੇ ਬੇਟੇ, ਜੋ ਪਿਤਾ ਪੂਤ ਸਮਝ ਨਾਤਾ ਗਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਜਨਮ ਆਪੇ ਵੇਖੇ, ਪੰਡਤ ਪਾਂਧਾ ਸਕੇ ਨਾ ਕੋਇ ਸਮਝਾਈਆ।

੨੦ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਤੂਤਾਂ ਵਾਲੀ ਜੰਮੂ

ਸੋ ਪੁਰਖ ਨਿਰੰਜਣ ਕੀਤਾ ਤਰਸ, ਦੋ ਜਹਾਨ ਖ਼ੁਸ਼ੀ ਮਨਾਇੰਦਾ। ਹਰਿ ਪੁਰਖ ਨਿਰੰਜਣ ਖੇਲ ਕਰੇ ਅਸਚਰਜ, ਆਪਣੀ ਰਚਨਾ ਆਪ ਰਚਾਇੰਦਾ। ਏਕੰਕਾਰ ਬਣ ਕੇ ਵੱਡਾ ਮਰਦ, ਮਰਦਾਨਗੀ ਆਪ ਸਮਝਾਇੰਦਾ। ਆਦਿ ਨਿਰੰਜਣ ਆਰਜ਼ੂ ਸੁਣ ਕੇ ਅਰਜ, ਅਲਾਹਿਦਾ ਆਪਣਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਵੰਡਣਹਾਰਾ ਦਰਦ, ਦਰਦ ਦੁੱਖ ਭੈ ਭੰਜਨ ਨਾਉਂ ਧਰਾਇੰਦਾ। ਸ੍ਰੀ ਭਗਵਾਨ ਲੌਹਣਹਾਰਾ ਕਰਜ਼, ਪਿਛਲਾ

❋

❋

ਲੇਖਾ ਮੂਲ ਚੁਕਾਇੰਦਾ। ਪਾਰਬ੍ਰਹਮ ਪ੍ਰਭ ਹੋਣ ਨਾ ਦੇਵੇ ਹਰਜ, ਹਰਜਾਨਾ ਆਪਣੀ ਝੋਲੀ ਪਾਇੰਦਾ। ਕਰੇ ਖੇਲ ਹੋ ਸਮਰਥ, ਸ਼ਬਦੀ ਅਕਥ ਢੋਲਾ ਗਾਇੰਦਾ। ਲੇਖ ਜਾਣ ਅਰਸ਼ ਫ਼ਰਸ਼, ਫ਼ੈਸਲਾ ਇਕੋ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਦਰਸ, ਦੀਦ ਈਦ ਚੰਦ ਰੁਸ਼ਨਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਮਿਹਰ ਨਜ਼ਰ ਕਰ ਜਗਤ, ਜਾਗਰਤ ਜੋਤ ਡਗਮਗਾਇੰਦਾ। ਲੱਖ ਚੁਰਾਸੀ ਵਿਚੋਂ ਵੇਖ ਭਗਤ, ਭਗਵਨ ਆਪਣਾ ਮੇਲ ਮਿਲਾਇੰਦਾ। ਧੁਰ ਦੀ ਧਾਰਾ ਅੰਮ੍ਰਿਤ ਬੂੰਦ ਰਹੀ ਟਪਕ, ਰਸ ਇਕੋ ਇਕ ਚਵਾਇੰਦਾ। ਜੁਗ ਜਨਮ ਜੋ ਆਤਮ ਰਹੀ ਭਟਕ, ਤਿਸ ਦੀ ਤ੍ਰਿਸਨਾ ਭੁੱਖ ਗਵਾਇੰਦਾ। ਲੱਖ ਚੁਰਾਸੀ ਵਿਚ ਜੋ ਰਹੀ ਅਟਕ, ਤਿਸ ਦਾ ਲਹਿਣਾ ਦੇਣਾ ਲੇਖੇ ਲਾਇੰਦਾ। ਵੇਲਾ ਸੁਹਾਏ ਸੁਹੰਜਣਾ ਵਕਤ, ਥਿਤ ਵਾਰ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਸਚ ਪਰੇਮ ਪਿਆਰ ਦੀ ਬਰਖੇ ਧਾਰ, ਧਰਨੀ ਧਰਤ ਧਵਲ ਸੋਭਾ ਪਾਈਆ। ਕਰੇ ਖੇਲ ਆਪ ਨਿਰੰਕਾਰ, ਕਰਤਾ ਕੁਦਰਤ ਵੇਖ ਖ਼ੁਸ਼ੀ ਮਨਾਈਆ । ਖ਼ੁਸ਼ੀਆਂ ਵਿਚ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਰੰਗ ਚੜ੍ਹਾਈਆ। ਭਗਤ ਭਗਵੰਤ ਆਪ ਉਠਾਲ, ਸੁੱਤਿਆਂ ਅੱਖ ਖੁਲ੍ਹਾਈਆ। ਸਾਚੇ ਸੰਤਾਂ ਰਿਹਾ ਵਖਾਲ, ਨੇਤਰ ਲੋਚਣ ਨੈਣ ਰੁਸ਼ਨਾਈਆ। ਗੁਰਮੁਖਾਂ ਮੇਟ ਜਗਤ ਜੰਜਾਲ, ਜੀਵਣ ਜੁਗਤ ਰਿਹਾ ਸਮਝਾਈਆ। ਗੁਰਸਿਖ ਬਣਾ ਕੇ ਆਪਣੇ ਲਾਲ, ਲਾਲਨ ਗੋਦੀ ਗੋਦ ਉਠਾਈਆ। ਸਾਚੀ ਸਿਖਿਆ ਇਕ ਸਿਖਾਲ, ਧੁਰ ਦੀ ਕਰੇ ਆਪ ਪੜ੍ਹਾਈਆ। ਮੇਲ ਮਿਲਾ ਕੇ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਵਸਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਧਰਮ ਦਵਾਰ ਦਏ ਵਖਾਈਆ। ਅਨਹਦ ਨਾਦ ਸੱਚੀ ਧੁਨਕਾਨ, ਘਰ ਆਤਮਕ ਰਾਗ ਸੁਣਾਈਆ। ਦੀਆ ਬਾਤੀ ਇਕੋ ਬਾਲ, ਜੋਤ ਆਪਣੀ ਕਰੇ ਰੁਸ਼ਨਾਈਆ। ਆਤਮ ਸੇਜਾ ਦਏ ਸੁਆਲ, ਆਸਣ ਸਿੰਘਾਸਣ ਇਕ ਵਿਛਾਈਆ। ਪ੍ਰੀਤਮ ਹੋ ਕੇ ਵਸੇ ਨਾਲ, ਨਿਰਗੁਣ ਨਿਰਵੈਰ ਨਾ ਕਰੇ ਜੁਦਾਈਆ। ਪੂਰਬ ਜਨਮ ਜੋ ਘਾਲਣ ਆਏ ਘਾਲ, ਤਿਨ੍ਹਾਂ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰਮੁਖ ਘਾਲਣ ਰਹੀ ਹੱਸ, ਖ਼ੁਸ਼ੀਆਂ ਰੰਗ ਵਖਾਈਆ। ਚਾਰੋਂ ਕੁੰਟ ਰਹੀ ਨੱਸ, ਆਪਣਾ ਪੰਧ ਮੁਕਾਈਆ। ਜਨ ਭਗਤਾਂ ਸੱਦਾ ਦੇ ਕੇ ਰਹੀ ਦੱਸ, ਅਗਲਾ ਹਾਲ ਸੁਣਾਈਆ। ਉਠੋ ਨੇਤਰ ਖੋਲ੍ਹ ਵੇਖੋ ਅੱਖ, ਨੈਣ ਮੂੰਦ ਬੇਪਰਵਾਹੀਆ। ਰਲ ਮਿਲ ਰਸਨਾ ਜਿਹਵਾ ਗਾਵੋ ਜਸ, ਹਕੀਕੀ ਢੋਲਾ ਇਕ ਸੁਣਾਈਆ। ਪਰਗਟ ਹੋ ਪੁਰਖ ਸਮਰਥ, ਨਿਰਗੁਣ ਸੋਹਣੀ ਖੇਲ ਰਚਾਈਆ। ਪੂਰਬ ਜਿਨ੍ਹਾਂ ਦੇਵੇ ਹੱਕ, ਹਕੀਕਤ ਖੋਜੇ ਚਾਈਂ ਚਾਈਂਆ। ਜਿਸ ਨੂੰ ਮਿਲਿਆਂ ਕੋਈ ਨਾ ਜਾਵੇ ਅੱਕ, ਥਕਾਵਟ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਥਕਾਵਟ ਕਹੇ ਮੈਂ ਹੋਵਾਂ ਦੂਰ, ਜਨ ਭਗਤਾਂ ਨੇੜ ਨਾ ਆਈਆ। ਅੰਮ੍ਰਿਤ ਪਰੇਮ ਪਿਆਰ ਦੀ ਬਰਖੇ ਭੂਰ, ਨਿਮੀ ਨਿਮੀ ਧਾਰ ਵਹਾਈਆ। ਆਸਾ ਮਨਸਾ ਸਭ ਦੀ ਕਰੇ ਪੂਰ, ਤ੍ਰਿਸਨਾ ਤ੍ਰਿਖਾ ਦਏ ਬੁਝਾਈਆ। ਮੇਰਾ ਮਿਟਾ ਦਰ ਗ਼ਰੂਰ, ਅਭਿਮਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਅਭਿਮਾਨ ਕਹੇ ਮੈਂ ਹੋਇਆ ਨਿਮਾਣਾ, ਆਪਣਾ ਆਪ ਮਿਟਾਈਆ। ਦਰਸ ਕਰ ਸ੍ਰੀ ਭਗਵਾਨਾ, ਹਉਮੇ ਹੰਗਤਾ ਰੋਗ ਚੁਕਾਈਆ। ਰੰਗ ਵੇਖਿਆ ਦੋ ਜਹਾਨਾਂ, ਖ਼ੁਸ਼ੀਆਂ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ

❋

❋

ਜੁਣੌਂਦੇ ਗਾਣਾ, ਸੋਹਣਾ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਰਨ ਧਿਆਨਾ, ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਕਰੋੜ ਤੇਤੀਸਾ ਕਹੇ ਵਾਹਵਾ ਵਡ ਮਿਹਰਵਾਨਾ, ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਅੰਦਰ ਟਪਕੀ ਬੂੰਦ, ਆਪਣਾ ਰੂਪ ਵਟਾਈਆ। ਅੱਗੇ ਪਿਛੇ ਦੋ ਜਹਾਨ ਪੌਂਦੀ ਗੂੰਜ, ਨਿਰਗੁਣ ਸਰਗੁਣ ਤਾਲ ਵਜਾਈਆ। ਭਗਤ ਪਿਆਰ ਅੰਦਰ ਰਹੀ ਝੂਝ, ਆਪਣਾ ਆਪ ਮਿਟਾਈਆ। ਧਰਤ ਧਵਲ ਉਤੇ ਆ ਕੇ ਪਈ ਸੂਝ, ਨੇਤਰ ਅੱਖ ਖੁੱਲੀ ਪਰਾਈਆ। ਸਾਹਿਬ ਸਤਿਗੁਰ ਵੇਖਿਆ ਸਾਚੀ ਕੂਟ, ਦਿਸ਼ਾ ਬੈਠਾ ਡੇਰਾ ਲਾਈਆ। ਭਾਗ ਲੱਗਾ ਕਾਇਆ ਚੋਲਾ ਪੰਜ ਭੂਤ, ਜੋਤੀ ਜੋਤ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਉਪਰ ਤੁਠ, ਆਤਮ ਸੁਖ ਰਿਹਾ ਉਪਜਾਈਆ। ਕਰ ਕੇ ਉਜਲ ਮੁਖ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬੂੰਦ ਕਹੇ ਮੈਂ ਬੂੰਦ ਸਵਾਤੀ, ਠੰਡਾ ਠਾਰ ਰੂਪ ਵਟਾਈਆ। ਖੇਲ ਕਰਾਏ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਹੁਕਮ ਵਰਤਾਈਆ। ਮੈਂ ਸੇਵਕ ਹੋ ਕੇ ਦਾਸੀ, ਭੱਜਾਂ ਵਾਹੋ ਦਾਹੀਆ। ਚੜ੍ਹ ਕੇ ਜਾਵਾਂ ਭਗਤਾਂ ਘਾਟੀ, ਆਪਣੀ ਪੰਧ ਮੁਕਾਈਆ। ਜਿਥੇ ਦਿਵਸ ਦੀ ਬਣੇ ਰਾਤੀ, ਰਾਤੀ ਪਰਭਾਤੀ ਵਿਚ ਵਟਾਈਆ। ਮਜਲਸ ਗੁਰਮੁਖਾਂ ਮਿਲਾਂ ਜਮਾਤੀ, ਆਪਣਾ ਨਾਵਾਂ ਵਿਚ ਲਗਾਈਆ। ਹਰਿਜਨ ਕਰ ਪਰੇਮ ਪਿਆਰ ਮੈਨੂੰ ਲਗਾਵਣ ਛਾਤੀ, ਗਲਵਕੜੀ ਇਕੋ ਪਾਈਆ। ਜਿਨ੍ਹਾਂ ਦੇ ਅੰਦਰੋਂ ਪ੍ਰਭ ਨਜ਼ਰੀ ਆਏ ਕਮਲਾਪਾਤੀ, ਕਵਲ ਨੈਣ ਬੈਠਾ ਡੇਰਾ ਲਾਈਆ। ਸਚ ਪਿਆਲਾ ਮਧੁਰ ਰਸ ਦੇਵੇ ਆਬੇਹਯਾਤੀ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬੂੰਦ ਕਹੇ ਮੇਰਾ ਰਸ ਅਨਡਿਠਾ, ਜਗਤ ਰਸਨਾ ਸਮਝ ਕਿਸੇ ਨਾ ਪਾਈਆ। ਨਾ ਕੋਈ ਜਾਣੇ ਰੰਗ ਸੂਹਾ ਪੀਲਾ ਚਿੱਟਾ, ਲਾਲਨ ਰੂਪ ਨਾ ਕੋਇ ਜਣਾਈਆ। ਪਰਮ ਪੁਰਖ ਪਤਿਪਰਮੇਸ਼ਵਰ ਮੈਨੂੰ ਬਖ਼ਸ਼ੀਂ ਸਾਚਾ ਹਿਤਾ, ਪਰੇਮ ਪ੍ਰੀਤੀ ਇਕ ਸਮਝਾਈਆ। ਮੈਂ ਜਨ ਭਗਤਾਂ ਵੇਖਾਂ ਕਾਇਆ ਕਿਤਾ, ਬੰਕ ਦਵਾਰਾ ਖੋਜ ਖੁਜਾਈਆ। ਜਿਥੇ ਪਰੇਮ ਵਿਛੌਣਾ ਵਿਛਾ, ਸੋਹਣਾ ਆਸਣ ਨਜ਼ਰੀ ਆਈਆ। ਰਸ ਅਗੰਮੀ ਮਿਲੇ ਮਿਠਾ, ਧੁਰ ਦਾ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬੂੰਦ ਕਹੇ ਮੈਂ ਕੀਤੀ ਬਦਲੀ, ਅਰਸ਼ ਛੱਡ ਕੇ ਫ਼ਰਸ਼ ਆਈਆ। ਪਰਮ ਪੁਰਖ ਪ੍ਰਭ ਵੇਖਿਆ ਅਦਲੀ, ਅਦਾਲਤ ਇਕੋ ਰਿਹਾ ਲਗਾਈਆ। ਜਿਸ ਦਾ ਪੰਧ ਮੁਕਾਵੇ ਨਾ ਕੋਇ ਮਜ਼ਲੀ, ਮੰਜ਼ਲ ਮੰਜ਼ਲ ਚਲ ਕੇ ਥੱਕੇ ਪਾਂਧੀ ਰਾਹੀਆ। ਮੈਂ ਓਸ ਦੇ ਦਰ ਨਿਮਾਣੀ ਹੋਈ ਪਗਲੀ, ਆਪਣਾ ਆਪ ਗਵਾਈਆ। ਮੈਨੂੰ ਖ਼ਬਰ ਨਾ ਕੋਈ ਅਗਲੀ, ਪੜਦਾ ਸਕੇ ਨਾ ਕੋਇ ਉਠਾਈਆ। ਮੈਂ ਵੇਖਾਂ ਉਜਾੜ ਪਹਾੜ ਜੂਹ ਜੰਗਲੀ, ਚਾਰੋਂ ਕੁੰਟ ਫੇਰਾ ਪਾਈਆ। ਓਸ ਦੀ ਖੇਲ ਅਗੰਮੀ ਰੰਗਲੀ, ਰੰਗ ਰਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸਦ ਹੋਏ ਸਹਾਈਆ। ਬੂੰਦ ਕਹੇ ਮੈਂ ਵੇਖਿਆ ਰੰਗ, ਮੈਂ ਮੇਰੀ ਸਮਝ ਸਕੀ ਨਾ ਰਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਵਸਿਆ ਭਗਤਾਂ ਸੰਗ, ਸੋਹਣਾ ਸੰਗ ਬਣਾਈਆ। ਜਿਸ ਦੇ ਅੰਦਰ ਬਾਹਰ ਇਕ ਅਨੰਦ, ਦੂਜੀ ਵੰਡ ਨਾ ਕੋਇ ਵੰਡਾਈਆ। ਗੀਤ ਸੁਣਾਵੇ ਸਾਚਾ ਛੰਦ, ਸੋਹੰ ਸੋ ਕਰੇ ਪੜ੍ਹਾਈਆ। ਜਿਸ ਨੂੰ ਮਿਲਿਆਂ ਪੈਂਦੀ ਠੰਡ,

❋

❋

ਅਗਨੀ ਤਤ ਬੁਝਾਈਆ। ਜਿਸ ਜੁਗ ਜਨਮ ਦੇ ਵਿਛੜਿਆਂ ਟੁੱਟੀ ਦਿਤੀ ਗੰਢ, ਡੋਰੀ ਆਪਣਾ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਬੂੰਦ ਕਹੇ ਮੇਰੇ ਨੈਣ ਸ਼ਰਮੌਂਦੇ, ਨੈਣ ਸਕਾਂ ਨਾ ਉਪਰ ਉਠਾਈਆ। ਜਿਸ ਵੇਲੇ ਵੇਖਾਂ ਨਿੱਕੇ ਵੱਡੇ ਛੋਟੇ ਬਾਲੇ ਗੌਂਦੇ, ਧੁਰ ਦਾ ਰਾਗ ਇਕ ਅਲਾਈਆ। ਖ਼ੁਸ਼ੀਆਂ ਨਾਲ ਟੱਪਣ ਸੋਹਣਾ ਵਕਤ ਸੁਹੌਂਦੇ, ਰੁਤੜੀ ਰੁਤ ਨਾਲ ਮਿਲਾਈਆ। ਕਰ ਬੇਨੰਤੀ ਪਿਛਲੀ ਭੁੱਲ ਬਖ਼ਸ਼ੌਂਦੇ, ਅੱਗੇ ਮਿਲੇ ਮਾਣ ਵਡਿਆਈਆ। ਚਰਨ ਕਵਲ ਵੇਖੇ ਸੀਸ ਨਵੌਂਦੇ, ਨਿਉਂ ਨਿਉਂ ਲਾਗਣ ਪਾਈਂਆ। ਕੋਟਨ ਇੰਦਰ ਇੰਦਰਾਸਣ ਬੈਠੇ ਬਰਖਾ ਲੌਂਦੇ, ਛਹਿਬਰ ਆਪਣੀ ਇਕ ਜਣਾਈਆ । ਵਿਸ਼ਨ ਬ੍ਰਹਮਾ ਸ਼ਿਵ ਵੇਖੇ ਫੁਲ ਬਰਖੌਂਦੇ, ਖਾਰੀ ਸੀਸ ਇਕ ਉਠਾਈਆ। ਪਵਣ ਉਣੰਜਾ ਵੇਖੀ ਚਵਰ ਝੁਲੌਂਦੇ, ਚਾਰੋਂ ਕੁੰਟ ਹੁਲਾਰਾ ਇਕ ਜਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਖ਼ੁਸ਼ੀ ਮਨੌਂਦੇ, ਸੋਹਣਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਰਿਹਾ ਤਰਾਈਆ । ਬੂੰਦ ਕਹੇ ਮੈਂ ਠੰਡੀ ਠਾਰ, ਪੁਰਖ ਅਕਾਲ ਦਿਤੀ ਵਡਿਆਈਆ। ਜਿਨ ਫ਼ਰਸ਼ੋਂ ਅਰਸ਼ ਦਿਤੀ ਚਾੜ੍ਹ, ਅਰਸ਼ੋਂ ਫ਼ਰਸ਼ ਉਤੇ ਟਪਕਾਈਆ। ਮੈਂ ਵੇਖਿਆ ਉਪਰ ਚੜ੍ਹ ਕੇ ਪ੍ਰਭੂ ਕਿਸ ਨਾਲ ਕਰੇ ਪਿਆਰ, ਕਵਣ ਆਪਣੇ ਰੰਗ ਰੰਗਾਈਆ। ਸਾਖਿਆਤ ਨਜ਼ਰੀ ਆਇਆ ਵਿਚ ਜਹਾਨ, ਲੋਕਮਾਤ ਖ਼ੁਸ਼ੀ ਮਨਾਈਆ। ਜਨ ਭਗਤਾਂ ਦਿਸੇ ਧੁਰ ਦਾ ਕਾਹਨ, ਗੁਰਮੁਖ ਗੋਪੀ ਰੂਪ ਵਟਾਈਆ। ਘਨੱਈਆ ਨਈਆ ਚੜ੍ਹਾਏ ਆਣ, ਸਾਚਾ ਸਈਆ ਪਕੜੇ ਬਾਂਹੀਂਆ। ਕਲਜੁਗ ਕੂੜੀ ਕਿਰਿਆ ਨਾ ਰੋੜ੍ਹੇ ਕੋਈ ਤੂਫਾਨ, ਡੂੰਘੀ ਭਵਰ ਨਾ ਕੋਇ ਭਵਾਈਆ। ਪਰਮ ਪੁਰਖ ਸਮਰਥ ਸਵਾਮੀ ਦੀਨ ਦਿਆਲ ਹੋ ਕੇ ਮਿਲਿਆ ਆਣ, ਅਗਲਾ ਪਿਛਲਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਖ਼ੁਸ਼ੀ ਵਖਾਈਆ। ਬੂੰਦ ਕਹੇ ਮੈਂ ਵੇਖੇ ਖ਼ੁਸ਼, ਤਨ ਮਾਟੀ ਅੰਦਰ ਵੱਜੀ ਵਧਾਈਆ। ਜਿਨ੍ਹਾਂ ਸ੍ਰੀ ਭਗਵਾਨ ਬਣਾਇਆ ਆਪਣੇ ਸੁਤ, ਸੁੱਤਿਆਂ ਲਿਆ ਉਠਾਈਆ। ਓਨ੍ਹਾਂ ਕੋਲੋਂ ਕੀ ਕੋਈ ਲਏ ਪੁਛ, ਪੁਛਿਆਂ ਦੱਸਣ ਵਾਲੀ ਬਾਤ ਸਮਝ ਕਿਸੇ ਨਾ ਆਈਆ। ਬਾਹਰੋਂ ਚਲਦਾ ਫਿਰਦਾ ਪੰਜ ਤਤ ਕਾਇਆ ਮਾਟੀ ਦਿਸ ਦਾ ਬੁੱਤ, ਅੰਦਰ ਨਿਰਗੁਣ ਬੈਠਾ ਆਸਣ ਲਾਈਆ। ਜਿਸ ਦੇ ਹੁਕਮ ਨਾਲ ਜਨ ਭਗਤ ਭਗਵਾਨ ਜਾਏ ਝੁਕ, ਮਨ ਮਣਕਾ ਆਪ ਫਿਰਾਈਆ। ਓਥੇ ਅਗਲਾ ਪਿਛਲਾ ਪੈਂਡਾ ਜਾਏ ਮੁਕ, ਲੱਖ ਚੁਰਾਸੀ ਫੰਦ ਕਟਾਈਆ । ਜਿਨ੍ਹਾਂ ਪਰੇਮ ਪਿਆਰ ਦਾ ਜਾਮ ਪਿਆਏ ਘੁੱਟ, ਅੰਮ੍ਰਿਤ ਰਸ ਚਖਾਈਆ। ਸੋ ਗੁਰਮੁਖ ਕਹਿਣ ਸਾਨੂੰ ਦਿਨੇ ਰਾਤ ਇਕੋ ਜਿਹਾ ਸੁਖ, ਸੁਬਹ ਸੰਧਿਆ ਨਾ ਕੋਇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਉਜਲ ਕਰੇ ਮੁਖ, ਜੋ ਮੁਖੜੇ ਸੋਹੰ ਢੋਲਾ ਰਹੇ ਗਾਈਆ।