੨੧ ਜੇਠ ੨੦੨੧ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ
ਜੁਗ ਜੁਗ ਪ੍ਰਭ ਕਿਰਪਾ ਕਰਦਾ ਆਪ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਲੱਖ ਚੁਰਾਸੀ ਥਾਪਣ ਥਾਪ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਾਚੀ ਜੋਤ ਕਰ ਪਰਕਾਸ਼, ਘਟ ਘਟ ਦੀਆ ਬਾਤੀ ਡਗਮਗਾਇੰਦਾ। ਸ਼ਬਦ ਅਨਾਦੀ ਦੇ ਜਾਪ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਪਰਮਾਤਮ ਬੰਨ੍ਹ ਕੇ ਨਾਤ, ਧੁਰ ਦਾ ਨਾਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਹੋ ਕੇ ਸਾਥ, ਸਗਲਾ ਸੰਗ ਨਿਭਾਇੰਦਾ । ਰੂਹ ਬੁੱਤ ਕਰ ਕੇ ਪਾਕ, ਮਨ ਵਾਸਨਾ ਮੇਟ ਮਿਟਾਇੰਦਾ। ਬੁਧ ਬਿਬੇਕੀ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਜਗਤ ਅੰਧੇਰੀ ਮੇਟ ਰਾਤ, ਸੱਚਾ ਚੰਦ ਨੂਰ ਰੁਸ਼ਨਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਸਿਰ ਸਿਰ ਆਪਣਾ ਰੰਗ ਰੰਗਾਇੰਦਾ। ਨਿਤ ਨਵਿਤ ਸਾਚੀ ਗਾਥ, ਸੋਹਣਾ ਰਾਗ ਸੁਣਾਇੰਦਾ। ਵੇਖ ਵਖਾਏ ਲਹਿਣਾ ਮਸਤਕ ਮਾਥ, ਪੁੂਰਬ ਕਰਮਾਂ ਖੋਜ ਖੋਜਾਇੰਦਾ। ਭੇਵ ਚੁਕਾਏ ਸਾਚੇ ਹਾਟ, ਮੰਦਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਜੁਗ ਚੌਕੜੀ ਦੇਵੇ ਨਾਮ, ਹਰਿ ਕਰਤਾ ਸਿਫ਼ਤ ਸਾਲਾਹੀਆ। ਭੇਵ ਖੁਲ੍ਹਾਏ ਨਿਰਗੁਣ ਰਾਮ, ਸਰਗੁਣ ਕਰੇ ਪੜ੍ਹਾਈਆ। ਅੰਮ੍ਰਿਤ ਪਿਆਏ ਠਾਂਡਾ ਜਾਮ, ਝਿਰਨਾ ਇਕ ਝਿਰਾਈਆ। ਭਾਗ ਲਗਾਏ ਕਾਇਆ ਗਰਾਮ, ਨਗਰ ਖੇੜਾ ਇਕ ਵਸਾਈਆ। ਸਚ ਸੰਦੇਸਾ ਦਏ ਪੈਗ਼ਾਮ, ਧੁਰ ਦੀ ਧਾਰ ਜਣਾਈਆ। ਕੂੜੀ ਕਿਰਿਆ ਕੱਢੇ ਮੁਕਾਣ, ਸਚ ਸੁੱਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਈਆ। ਜੁਗ ਚੌਕੜੀ ਨਾਮ ਅਪਾਰ, ਹਰਿ ਕਰਤਾ ਆਪ ਵਰਤਾਇੰਦਾ। ਸੇਵਾ ਲਾ ਗੁਰੂ ਅਵਤਾਰ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਆ ਵਾਰੋ ਵਾਰ, ਨਿਤ ਨਵਿਤ ਵੇਸ ਵਟਾਇੰਦਾ। ਕਾਗ਼ਜ਼ ਕਲਮ ਬਣ ਲਿਖਾਰ, ਸ਼ਾਹੀ ਧੁਰ ਦਾ ਰੰਗ ਚੜ੍ਹਾਇੰਦਾ। ਰਸਨਾ ਜਿਹਵਾ ਬੋਲ ਜੈਕਾਰ, ਸਿਫ਼ਤੀ ਢੋਲਾ ਰਾਗ ਅਲਾਇੰਦਾ। ਨਾਦਾਂ ਵਿਚ ਕਰ ਸ਼ੁਮਾਰ, ਬ੍ਰਹਿਮਾਦਾਂ ਵਿਚ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚਾ ਨਾਮ ਲੋਕਮਾਤ, ਹਰਿ ਕਰਤਾ ਆਪ ਪਰਗਟਾਈਆ । ਆਦਿ ਜੁਗਾਦਿ ਸਾਚੀ ਦਾਤ, ਅਗੰਮ ਅਥਾਹ ਵਰਤਾਈਆ। ਨਿਰਗੁਣ ਸਰਗੁਣ ਦਏ ਨਜਾਤ, ਹੋਵੇ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਮ ਕਹੇ ਮੈਂ ਧੁਰ ਦਾ ਮਿਤ, ਪ੍ਰਭ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਆਵਾਂ ਨਿਤ, ਰੂਪ ਅਨੂਪ ਧਰਾਈਆ। ਗੁਰ ਅਵਤਾਰੀ ਮੇਰਾ ਹਿਤ, ਪ੍ਰੀਤੀ ਪ੍ਰੇਮ ਵਧਾਈਆ। ਘਟ ਸਵਾਮੀ ਹੋ ਕੇ ਵਸਾਂ ਚਿਤ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਨਾਮ ਕਹੇ ਮੇਰੀ ਬਣਤ ਅਵੱਲੀ, ਸੋ ਪੁਰਖ ਨਿਰੰਜਣ ਆਪ ਬਣਾਈਆ। ਮੈਂ ਹੋਕਾ ਦੇਵਾਂ ਗਲੀਓ ਗਲੀ, ਲੱਖ ਚੁਰਾਸੀ ਕਾਇਆ ਅੰਦਰ ਵੜ ਵੜ ਆਪ ਸੁਣਾਈਆ। ਸਾਚੀ ਸੇਜਾ ਸਦਾ ਸਦ ਇਕੋ ਮੱਲੀ, ਘਰ ਬੈਠਾ ਡੇਰਾ ਲਾਈਆ। ਬਣਿਆ ਰਹਾਂ ਵਲੀ ਛਲੀ, ਅਛਲ ਛਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਰਚਾਈਆ। ਨਾਮ ਕਹੇ ਮੈਂ ਜੁਗ ਜੁਗ ਚੇਲਾ, ਪੁਰਖ ਅਕਾਲ ਦਿਤੀ ਵਡਿਆਈਆ। ਆਤਮ ਪਰਮਾਤਮ ਕਰ ਕਰ ਮੇਲਾ, ਮਿਲਣੀ ਜਗਦੀਸ ਕਰਾਈਆ। ਗੁਰ ਸਤਿਗੁਰ ਸੁਹਾਵਾਂ ਸੁਹੰਜਣਾ ਵੇਲਾ, ਸੋਹਣੀ ਖ਼ੁਸ਼ੀ ਮਨਾਈਆ। ਸਦਾ ਵਸਾਂ ਧਾਮ ਨਵੇਲਾ, ਨਜ਼ਰ ਕਿਸੇ ਨਾ ਆਈਆ। ਮਿਤਰਾਂ ਵਿਚੋਂ ਸੱਜਣ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਬਣਾਈਆ। ਨਾਮ ਕਹੇ ਮੈਂ ਜੁਗ ਚੌਕੜ, ਚਾਰੋਂ ਕੁੰਟ ਵੇਖ ਵਖਾਇੰਦਾ। ਬਿਨ ਮੇਰੇ ਲੱਖ ਚੁਰਾਸੀ ਜਾਏ ਔਤਰ, ਸਾਚੀ ਰੀਤ ਨਾ ਕੋਏ ਬੰਧਾਇੰਦਾ। ਮੈਂ ਸਦਾ ਸਦਾ ਸਦ ਕੱਟਣਹਾਰਾ ਔਕੜ, ਦੁਖੀਆਂ ਦਰਦ ਦਰਦ ਵੰਡਾਇੰਦਾ। ਮੇਰਾ ਲੇਖ ਲਿਖੇ ਨਾ ਕੋਈ ਦੁਲਾਈ ਔਂਂਕੜ, ਹੋੜਾ ਹੋਕਾ ਦੇ ਕੇ ਸਰਬ ਸੁਣਾਇੰਦਾ। ਕੋਟਨ ਕੋਟਾਂ ਵਿਚੋਂ ਜਨ ਭਗਤ ਮੇਰੇ ਪਿਆਰ ਤਕ ਪਹੁੰਚਣ, ਬਾਕੀ ਪ੍ਰੇਮ ਨਾ ਕੋਏ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਵੰਡ ਵੰਡਾਇੰਦਾ। ਨਾਮ ਕਹੇ ਮੇਰੀ ਸੋਹਣੀ ਵੰਡ, ਹਰਿ ਕਰਤੇ ਆਪ ਬਣਾਈਆ। ਲੇਖ ਚੁਕਾ ਬ੍ਰਹਿਮੰਡ ਖੰਡ, ਪੁਰੀ ਲੋਅ ਅੰਗ ਨਾ ਕੋਏ ਲਗਾਈਆ। ਧੋਖਾ ਦੇ ਕੇ ਜੇਰਜ ਅੰਡ, ਉਤਭੁਜ ਸੇਤਜ ਆਪਣੀ ਕਾਰ ਕਮਾਈਆ। ਗੁਰ ਅਵਤਾਰ ਸੁਣਾ ਕੇ ਛੰਦ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਕੇ ਕਲਮ ਬੰਦ, ਰਾਗਾਂ ਨਾਦਾਂ ਵਿਚ ਗਾਈਆ। ਮੇਰਾ ਅਗਲਾ ਪਿਛਲਾ ਕਿਸੇ ਨਾ ਜਾਤਾ ਪੰਧ, ਪੈਂਡਾ ਸਕੇ ਨਾ ਕੋਇ ਮੁਕਾਈਆ। ਮੇਰਾ ਸਚ ਸਤਿ ਨਾ ਸਮਝੇ ਕੋਈ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਪ੍ਰਭੂ ਬਖ਼ਸ਼ੰਦ, ਬਖ਼ਸ਼ਿਸ਼ ਮੇਰੀ ਝੋਲੀ ਪਾਈਆ। ਮੈਂ ਦੀਨ ਦਿਆਲ ਹੋ ਕੇ ਜੁਗ ਚੌਕੜੀ ਪਿਛੋਂ ਜਨ ਭਗਤਾਂ ਦੇਵਾਂ ਵੰਡ, ਆਪਣਾ ਹਿੱਸਾ ਥੋੜ੍ਹਾ ਥੋੜ੍ਹਾ ਵਰਤਾਈਆ। ਓਨ੍ਹਾਂ ਗੁਰਮੁਖਾਂ ਪਏ ਠੰਡ, ਅਗਨੀ ਤਤ ਨਾ ਕੋਇ ਜਲਾਈਆ। ਟੁੱਟੀ ਵਾਸਨਾ ਦੇਵਾਂ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਵਖਾਈਆ। ਨਾਮ ਕਹੇ ਮੇਰਾ ਰੂਪ ਸੋਹੰ ਸੋ, ਸੋ ਪੁਰਖ ਨਿਰੰਜਣ ਬਣਤ ਬਣਾਈਆ। ਜਨ ਭਗਤਾਂ ਸੰਗ ਕਰਾਂ ਸਦ ਮੋਹ, ਗੁਰ ਅਵਤਾਰ ਦੇਣ ਗਵਾਹੀਆ। ਧੁਰਦਾ ਲੈ ਕੇ ਢੋਆ ਢੋ, ਵਸਤ ਅਮੋਲਕ ਇਕ ਵਰਤਾਈਆ। ਅੰਮ੍ਰਿਤ ਆਤਮ ਰਸ ਚੋ, ਸਵਾਂਤੀ ਬੂੰਦ ਇਕ ਵਖਾਈਆ। ਕਰ ਪਰਕਾਸ਼ ਅੰਧੇਰੇ ਲੋ, ਸਾਚਾ ਨੂਰ ਕਰਾਂ ਰੁਸ਼ਨਾਈਆ। ਕੂੜੀ ਕਿਰਿਆ ਅੰਤ ਖੋਹ,
ਸ਼ੌਹ ਦਰਿਆਏ ਦਿਆਂ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਸਮਝਾਈਆ। ਨਾਮ ਕਹੇ ਮੇਰਾ ਰੂਪ ਸੋਹੰ ਸੋਊ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਦੂਜਾ ਅਵਰ ਨਾ ਜਾਣੇ ਕੋਊ, ਭੇਵ ਅਭੇਦ ਨਾ ਕੋਏ ਖੁਲ੍ਹਾਇੰਦਾ। ਆਤਮ ਪਰਮਾਤਮ ਮੇਲਾ ਦੋਊ, ਏਕਾ ਧਾਰਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਆਪੇ ਹੋਊ, ਹੋਕਾ ਦੇ ਕੇ ਹਰਿ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਨਾਮ ਕਹੇ ਮੈਂ ਸੋਹੰ ਸਚ, ਸਚ ਦਿਆਂ ਵਡਿਆਈਆ । ਮੇਲ ਮਿਲਾ ਕੇ ਕਾਇਆ ਮਾਟੀ ਕਚ, ਕਾਚੀ ਗਗਰੀਆ ਸੋਭਾ ਪਾਈਆ। ਸਾਢੇ ਤਿੰਨ ਕਰੋੜ ਅੰਦਰ ਰਚ, ਲੂੰ ਲੂੰ ਕਰਾਂ ਰੁਸ਼ਨਾਈਆ। ਜਗਤ ਵਿਕਾਰ ਕੋਲੋਂ ਬਚ, ਸਾਚਾ ਮੰਦਰ ਦਿਆਂ ਸੁਹਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ, ਉਚ ਮਹੱਲ ਬੈਠਾ ਡੇਰਾ ਲਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਜਨ ਭਗਤ ਲਵਾਂ ਜਗਾਈਆ। ਸਾਚਾ ਮਾਰਗ ਧੁਰ ਦਾ ਦੱਸ, ਕਰਾਂ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਨਾਮ ਕਹੇ ਮੈਂ ਧੁਰ ਦੀ ਕਰਾਂ ਸੇਵਾ, ਸੇਵਕ ਰੂਪ ਵਟਾਈਆ। ਕਿਰਪਾ ਨਿਧਾਨ ਠਾਕਰ ਮੇਰਾ ਅਲਖ ਅਭੇਵਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਰੂਪ ਸੁਹਾਇਆ ਵਡ ਦੇਵੀ ਦੇਵਾ, ਦੇਵ ਆਤਮ ਵੇਖ ਵਖਾਈਆ। ਸੋ ਵਸੇ ਨਿਹਚਲ ਧਾਮ ਸਦਾ ਨਿਹਕੇਵਾ, ਨਿਹਕਰਮੀ ਕਰਮ ਕਾਂਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਨਾਮ ਕਹੇ ਮੇਰੀ ਸਾਚੀ ਸਿਖਿਆ, ਬਿਨ ਭਗਤਾਂ ਸਮਝ ਕਿਸੇ ਨਾ ਆਈਆ। ਸਾਚੇ ਸੰਤਾਂ ਉਤੇ ਕਰ ਕੇ ਰਛਿਆ, ਰਹਿਮਤ ਅਪਣੀ ਇਕ ਕਮਾਈਆ। ਗੁਰਮੁਖਾਂ ਕਾਇਆ ਮੰਦਰ ਅੰਦਰ ਦਿਸਿਆ, ਬਾਹਰ ਖੋਜਣ ਕੋਇ ਨਾ ਜਾਈਆ। ਗੁਰਸਿਖਾਂ ਵੰਡਿਆ ਸਾਚਾ ਹਿੱਸਿਆ, ਘਰ ਮਿਲਿਆ ਬੇਪਰਵਾਹੀਆ। ਲੇਖਾ ਚੁਕਿਆ ਨੌਂ ਰਸ ਫਿਕਿਆ, ਅੰਮ੍ਰਿਤ ਰਸ ਇਕ ਚਖਾਈਆ। ਜਗਤ ਹਟ ਕਿਸੇ ਨਾ ਵਿਕਿਆ, ਚੌਦਾਂ ਲੋਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਰੰਗ ਵਖਾਈਆ। ਨਾਮ ਕਹੇ ਮੈਂ ਰੰਗ ਰੰਗੀਲਾ, ਰੰਗ ਰਤੜਾ ਇਕ ਅਖਵਾਇੰਦਾ। ਬਿਨ ਮੇਰੇ ਪ੍ਰਭ ਮਿਲਣ ਦਾ ਨਹੀਂ ਵਸੀਲਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਫੜ ਬਾਹੋਂ ਨਾ ਕੋਇ ਮਿਲਾਇੰਦਾ। ਮੈਂ ਆਦਿ ਜੁਗਾਦੀ ਧੁਰ ਦਾ ਬਣਾਂ ਸਚ ਵਕੀਲਾ, ਅਗਲੀ ਪਿਛਲੀ ਮਿਸਲ ਵੇਖ ਵਖਾਇੰਦਾ। ਮੈਂ ਕਿਸੇ ਹੱਥ ਨਾ ਆਵਾਂ ਨਾਲ ਦਲੀਲਾਂ, ਮਨ ਮਤ ਬੁਧ ਬਾਂਹੋ ਫੜ ਕੋਲ ਨਾ ਕੋਇ ਬਹਾਇੰਦਾ। ਮੈਂ ਜੋਬਨ ਵੰਤਾ ਛੈਲ ਛਬੀਲਾ, ਮਰਦ ਮਰਦਾਨਾ ਵੇਸ ਵਟਾਇੰਦਾ। ਮੈਂ ਵਸਾਂ ਉਚ ਅਗੰਮ ਅਥਾਹ ਸਾਚੇ ਟੀਲਾ, ਚੋਟੀ ਪਰਬਤ ਚਰਨਾਂ ਹੇਠ ਦਬਾਇੰਦਾ। ਮੇਰੀ ਸਮਝ ਨਾ ਪਾਏ ਅੰਬਰ ਧਾਰ ਨੀਲਾ, ਪੁਰੀਆਂ ਲੋਆਂ ਬਾਹਰ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚਾ ਇਕ ਸੁਹਾਇੰਦਾ। ਨਾਮ ਕਹੇ ਮੇਰਾ ਖੇਲ ਸੁਹੰਜਣਾ, ਖ਼ਾਲਕ ਖ਼ਲਕ ਰਿਹਾ ਵਖਾਈਆ। ਮੇਰਾ ਮੇਲਾ ਆਦਿ ਨਿਰੰਜਣਾ, ਜੋਤ ਨਿਰੰਜਣ ਡਗਮਗਾਈਆ। ਮੇਰਾ ਦਾਤਾ ਦਰਦ ਦੁੱਖ ਭੈ ਭੰਜਨਾ, ਪਾਰਬ੍ਰਹਮ ਬੇਅੰਤ ਬੇਪਰਵਾਹ ਅਖਵਾਈਆ। ਮੈਂ ਓਸ ਦੀ ਕਿਰਪਾ ਜਨ ਭਗਤਾਂ ਬਣਾਂ ਸੱਜਣਾ, ਲੋਕਮਾਤ ਨਾਤਾ ਜੋੜ ਜੁੜਾਈਆ। ਨੇਤਰ ਪਾਵਾਂ ਆਪਣਾ ਕਜਲਾ, ਨੈਣ ਅੱਖ ਇਕ ਖੁਲ੍ਹਾਈਆ। ਅੰਮ੍ਰਿਤ ਧਾਰ ਕਰਾਵਾਂ ਮਜਨਾ, ਦੁਰਮਤ ਮੈਲ ਧਵਾਈਆ।
ਸਚ ਨਗਾਰਾ ਹੋ ਕੇ ਵੱਜਣਾ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਨਾਮ ਕਹੇ ਮੈਂ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਇੰਦਾ। ਖੇਲਾਂ ਖੇਲ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਇੰਦਾ। ਜਨ ਭਗਤਾਂ ਲੱਭਾਂ ਆਦਿ ਅੰਤ, ਨਿਤ ਨਵਿਤ ਵੇਖ ਵਖਾਇੰਦਾ। ਕਰਾਂ ਪਿਆਰ ਜਿਉਂ ਨਾਰ ਕੰਤ, ਆਤਮ ਸੇਜਾ ਡੇਰਾ ਲਾਇੰਦਾ । ਸਚ ਸੰਦੇਸਾ ਮਣੀਆਂ ਮੰਤ, ਅਨਮੋਲਾ ਰਾਗ ਅਲਾਇੰਦਾ। ਦੇ ਵਡਿਆਈ ਵਿਚ ਜੀਵ ਜੰਤ, ਜਾਗਰਤ ਦਿਸ਼ਾ ਇਕ ਵਖਾਇੰਦਾ। ਮੇਰੀ ਸਮਝ ਨਾ ਪਾਏ ਕੋਈ ਵਿਦਵਾਨੀ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਮੈਨੂੰ ਲੱਭ ਲੱਭ ਥੱਕੇ ਜੇਰਜ ਅੰਡਜ, ਉਤਭੁਜ ਸੇਤਜ ਭਰਮ ਨਾ ਕੋਇ ਮਿਟਾਇੰਦਾ। ਜਦ ਮਿਲਾਂ ਗੁਰਮੁਖਾਂ ਦੀ ਸਾਚੀ ਸੰਗਤ, ਜਿਨ੍ਹਾਂ ਗੁਰਮੁਖਾਂ ਅੰਦਰ ਹਰਿ ਜੂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਧੁਰ ਦਾ ਸੰਗ ਨਿਭਾਇੰਦਾ। ਨਾਮ ਕਹੇ ਮੈਂ ਸੱਚਾ ਸੰਗੀ, ਸੋ ਪੁਰਖ ਨਿਰੰਜਣ ਰੂਪ ਵਟਾਈਆ। ਹੰ ਬ੍ਰਹਮ ਰੰਗ ਇਕੋ ਰੰਗੀ, ਰੰਗ ਰੱਤਾ ਦਏ ਚੜ੍ਹਾਈਆ। ਮਿਲਿਆ ਮੇਲ ਵਿਚ ਵਰਭੰਡੀ, ਬ੍ਰਹਿਮੰਡੀ ਡੇਰਾ ਢਾਹੀਆ। ਦੋਹਾਂ ਮਿਲਕੇ ਸੋਹੰ ਬਣਿਆ ਛੰਦੀ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਨਾ ਹੋਏ ਜੁਦਾਈਆ। ਏਹੋ ਖੇਲ ਲਗੀ ਚੰਗੀ ਪੁਰਖ ਅਕਾਲ ਜਨ ਭਗਤਾਂ ਨਾਲ ਮਿਲ ਕੇ ਖ਼ੁਸ਼ੀ ਮਨਾਈਆ । ਖ਼ੁਸ਼ੀ ਵਿਚੋਂ ਧਾਰ ਨਿਕਲੀ ਠੰਡੀ, ਅੰਮ੍ਰਿਤ ਰਸ ਰਹੀ ਚਖਾਈਆ। ਅੰਮ੍ਰਿਤ ਰਸ ਵਿਚੋਂ ਵਾਸਨਾ ਕੋਈ ਨਾ ਆਵੇ ਗੰਦੀ, ਸਚ ਫੁਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਬਣਾਈਆ। ਨਾਮ ਕਹੇ ਮੈਂ ਸਚ ਦੋਸ਼ਾਲਾ, ਜਨ ਭਗਤਾਂ ਓਢਣ ਨਜ਼ਰੀ ਆਈਆ। ਏਥੇ ਓਥੇ ਬਣਾ ਰਖਵਾਲਾ, ਅੱਗੇ ਪਿਛੇ ਸੇਵ ਕਮਾਈਆ। ਨਾਤਾ ਤੋੜ ਕਾਲ ਮਹਾਂਕਾਲਾ, ਦੀਨ ਦਿਆਲ ਦਿਆਂ ਮਿਲਾਈਆ। ਲਹਿਣਾ ਚੁਕਾਵਾਂ ਤ੍ਰੈਗੁਣ ਮਾਇਆ ਜਗਤ ਜੰਜਾਲਾ, ਜੀਵਣ ਜੁਗਤ ਦਿਆਂ ਸਮਝਾਈਆ। ਆਤਮ ਪਰਮਾਤਮ ਅੰਦਰੇ ਅੰਦਰ ਪਾ ਕੇ ਮਾਲਾ, ਮਨ ਕਾ ਮਣਕਾ ਦਿਆਂ ਭਵਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸੋਹੰ ਦੱਸਿਆ ਰਾਹ ਸੁਖਾਲਾ, ਬਿਨ ਪੜ੍ਹਿਆਂ ਪਾਰ ਲੰਘਾਈਆ। ਏਥੇ ਓਥੇ ਲੇਖਾ ਚੁਕੇ ਸ਼ਾਹ ਕੰਗਾਲਾ, ਊਚ ਨੀਚ ਇਕੋ ਰੰਗ ਸਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਦੇਂਦੇ ਰਹੇ ਹਵਾਲਾ, ਸੋ ਅਹਿਵਾਲ ਵੇਖਣ ਆਪੇ ਆਈਆ। ਜਨ ਭਗਤ ਗੁਰਮੁਖ ਗੁਰ ਧਾਰ ਵਿਚੋਂ ਭਾਲਾ, ਸੰਸਾਰ ਵਿਚੋਂ ਖੋਜ ਖੋਜਾਈਆ। ਸਭ ਤੋਂ ਚੰਗਾ ਸਭ ਤੋਂ ਅੱਛਾ ਲੱਖ ਚੁਰਾਸੀ ਨਾਪਣ ਵਾਲਾ ਆਲਾ, ਨਾਮ ਰੂਪ ਵਟਾਈਆ। ਜਿਸ ਦਾ ਜਗਤ ਵਿਦਿਆ ਵਿਚ ਨਾ ਕੋਇ ਨਿਸ਼ਾਨਾ, ਸਮਝ ਸੋਚ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਸਮਝਾਈਆ। ਨਾਮ ਕਹੇ ਮੈਂ ਭਗਤਾਂ ਜੋਗਾ, ਭਗਵਨ ਮੇਰੀ ਬਣਤ ਬਣਾਈਆ। ਸਦ ਵਸਾਂ ਓਹਲੇ ਕਾਇਆ ਚੋਗਾ, ਆਪਣਾ ਮੁਖ ਛੁਪਾਈਆ। ਭਰਮ ਭੁਲੇਖਾ ਦੇ ਕੇ ਸ੍ਰਿਸ਼ਟ ਸਬਾਈ ਲੋਕਾਂ, ਲੁਕਵੀਂ ਖੇਲ ਰਚਾਈਆ। ਜੁਗ ਚੌਕੜੀ ਆਪਣੇ ਹੁਕਮ ਦਾ ਦੇ ਕੇ ਹੋਕਾ, ਕਰਾਂ ਸਤਿ ਪੜ੍ਹਾਈਆ। ਗੁਰਮੁਖਾਂ ਬਖ਼ਸ਼ਿਸ਼ ਕਰਕੇ ਸਾਚਾ ਮੌਕਾ, ਲੱਖ ਚੁਰਾਸੀ ਵਿਚੋਂ ਮੁਖੀਏ ਦੇਵਾਂ ਉਪਜਾਈਆ। ਬੇਸ਼ਕ ਘਟ ਘਟ ਕਹਿੰਦੇ ਜਗਦੀਆਂ ਜੋਤਾਂ, ਬਿਨ ਸਤਿਗੁਰ ਜੋਤ ਹੋਵੇ ਨਾ ਕਿਤੇ ਰੁਸ਼ਨਾਈਆ। ਕਲਜੁਗ ਅੰਤ ਜਨ ਭਗਤਾਂ ਦਿਤਾ ਨਾਮ ਨਿਧਾਨ ਗਿਆਨ ਸਭ ਤੋਂ ਸੌਖਾ, ਸੋਹੰ ਕਰੀ ਸਚ ਪੜ੍ਹਾਈਆ। ਗੁਰਮੁਖਾਂ ਪੈਰ ਚੁੰਮਦੀ ਫਿਰੇ ਮੁਕਤੀ ਮੋਖਾ, ਮੋਕਸ਼ ਬੈਠੀ ਸੀਸ ਨਿਵਾਈਆ।
ਜਿਨ੍ਹਾਂ ਪਾਰਬ੍ਰਹਮ ਪ੍ਰਭ ਬਖ਼ਸ਼ੀ ਆਪਣੀ ਓਟਾ, ਸ਼ਬਦ ਨਾਮ ਪੱਟੀ ਇਕ ਸਮਝਾਈਆ। ਸੋ ਗੁਰਸਿਖ ਕਦੇ ਨਾ ਹੋਵੇ ਖੋਟਾ, ਖੋਟਿਆਂ ਵਿਚੋਂ ਖਰਾ, ਖਰਿਆਂ ਵਿਚੋਂ ਪਾਰਸ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਗਾਹਬਾਨ ਹੋ ਕੇ ਹਰਿਜਨ ਰਿਹਾ ਤਰਾਈਆ।
੨੧ ਜੇਠ ੨੦੨੧ ਬਿਕ੍ਰਮੀ ਬੀਬੀ ਸ਼ਾਹਣੀ ਦੇ ਗ੍ਰਹਿ ਮਲਕ ਕੈਂਪ
ਨਾਮ ਕਹੇ ਮੇਰਾ ਲੱਭਦੇ ਸਰੂਪ, ਡੂੰਘੀ ਭਵਰ ਧਿਆਨ ਲਗਾਈਆ। ਨਾਮ ਕਹੇ ਮੈਨੂੰ ਲੱਭਦੇ ਕੂਟ, ਉੱਤਰ ਪੂਰਬ ਪੱਛਮ ਦੱਖਣ ਖੋਜ ਖੋਜਾਈਆ। ਨਾਮ ਕਹੇ ਮੇਰੀ ਪ੍ਰੀਤੀ ਅੰਦਰ ਰਹੇ ਝੂਜ, ਆਪਣਾ ਆਪ ਮਿਟਾਈਆ। ਨਾਮ ਕਹੇ ਮੇਰੀ ਬੁੱਧੀ ਨਾਲ ਪਾਉਂਦੇ ਸੂਝ, ਪੜ੍ਹ ਪੜ੍ਹ ਖੋਜ ਖੋਜਾਈਆ। ਨਾਮ ਕਹੇ ਮੇਰੇ ਪਿਛੇ ਮਿਟੌਂਦੇ ਏਕਾ ਦੂਜ, ਦੋਆ ਭੌ ਨਾ ਕੋਏ ਰਖਾਈਆ। ਕਿਸੇ ਹੱਥ ਨਾ ਆਏ ਮੇਰਾ ਸਤਿ ਸਰੂਪ, ਅਨੂਪ ਸਕੇ ਨਾ ਕੋਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਬਣਾਈਆ। ਨਾਮ ਕਹੇ ਮੈਨੂੰ ਕੋਈ ਨਾ ਸਕੇ ਜਾਣ, ਬੁੱਧੀ ਸਮਝ ਕੋਏ ਨਾ ਆਈਆ। ਨਾ ਬੁੱਢਾ ਨਾ ਬਾਲ ਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਮੰਦਰ ਵਸਾਂ ਨਾ ਕਿਸੇ ਮਕਾਨ, ਛੱਪਰ ਛੰਨ ਨਾ ਡੇਰਾ ਲਾਈਆ। ਨਾ ਤੀਰਥ ਤਟ ਨਾ ਵਿਕਾਂ ਦੁਕਾਨ, ਕੀਮਤ ਹੱਟ ਨਾ ਕੋਏ ਚੁਕਾਈਆ। ਰੂਪ ਰੰਗ ਨਾ ਕੋਇ ਨਿਸ਼ਾਨ, ਇਸ਼ਾਰੇ ਨਾਲ ਨਾ ਕੋਇ ਵਖਾਈਆ। ਮੈਨੂੰ ਲੱਭਣ ਵਾਲੇ ਸਾਰੇ ਹੋਏ ਅਣਜਾਣ, ਬਾਲੀ ਬੁੱਧ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਨਾਮ ਕਹੇ ਮੈਨੂੰ ਸਾਰੇ ਜਪਦੇ, ਰਸਨਾ ਜਿਹਵਾ ਅੱਖਰਾਂ ਜੋੜ ਜੁੜਾਈਆ। ਬਿਰਹੋਂ ਵਿਛੋੜੇ ਅੰਦਰ ਮਰਦੇ, ਵੈਰਾਗੀ ਰੂਪ ਵਟਾਈਆ। ਅਗਨੀ ਹਵਨ ਤਪ ਤਪ ਸੜਦੇ, ਚੰਮ ਮਾਟੀ ਰਹੇ ਜਲਾਈਆ। ਅੰਦਰ ਬਾਹਰ ਫਿਰਦੇ ਡਰਦੇ, ਭੌ ਭੈ ਸਿਰ ਟਿਕਾਈਆ। ਮਨ ਵਾਸਨਾ ਨਾਲ ਲੜਦੇ, ਆਪਣਾ ਬਲ ਪਰਗਟਾਈਆ। ਡੂੰਘੀ ਕੰਦਰ ਨੀਵੇਂ ਹੋ ਕੇ ਵੜਦੇ, ਟਿੱਲੇ ਪਰਬਤ ਬਹਿ ਬਹਿ ਬੈਠੇ ਧਿਆਨ ਲਗਾਈਆ। ਜਲ ਧਾਰਾ ਠੰਡੇ ਪਾਣੀ ਅੰਦਰ ਠਰਦੇ, ਓਢਣ ਨਜ਼ਰ ਕੋਏ ਨਾ ਆਈਆ। ਸਚ ਪੁੱਛੋ ਏਹ ਸਾਰੇ ਖਪ ਖਪ ਮਰਦੇ, ਮੇਰੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਨਾਮ ਕਹੇ ਮੇਰਾ ਰੂਪ ਸਤਿਗੁਰ, ਸਤਿ ਪੁਰਖ ਨਿਰੰਜਣ ਬਣਤ ਬਣਾਈਆ। ਜਿਨ੍ਹਾਂ ਮੇਲ ਮਿਲਾਏ ਆ ਕੇ ਧੁਰ, ਧਰਨੀ ਧਰਤ ਧਵਲ ਦਏ ਵਡਿਆਈਆ । ਉਹ ਬਿਨ ਖੋਜਿਆਂ ਬਿਨ ਲੱਭਿਆਂ ਮੇਰੇ ਨਾਲ ਗਏ ਜੁੜ, ਪ੍ਰੀਤੀ ਸਚ ਸਚ ਰਖਾਈਆ। ਸਤਿਗੁਰ ਫ਼ਰਮਾਨ ਮੇਰੀ ਸੁਰ, ਸਤਿਗੁਰ ਆਸਾ ਧੁਰ ਦਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਚ ਰੂਪ ਸਮਝਾਈਆ। ਮੇਰਾ ਰੂਪ ਸਤਿਗੁਰ ਪ੍ਰੀਤ, ਧੁਰ ਦਾ ਨਾਮ ਰਿਹਾ ਜਣਾਈਆ। ਆਦਿ ਜੁਗਾਦੀ ਏਹੋ ਰੀਤ, ਜਨ ਭਗਤਾਂ ਦਿਤੀ ਸਮਝਾਈਆ। ਓਨ੍ਹਾਂ ਨਾਤਾ ਤੁੱਟੇ ਮੰਦਰ ਮਸੀਤ, ਆਵਣ ਜਾਵਣ ਚੁੱਕੇ ਲੋਕਾਈਆ। ਉਹ ਇਕੋ ਢੋਲਾ ਗੌਂਦੇ ਗੀਤ, ਪਾਰਬ੍ਰਹਮ ਬੇਪਰਵਾਹੀਆ। ਮੈਂ ਓਨ੍ਹਾਂ ਸਦਾ ਮੀਤ, ਜੋ ਸਾਹਿਬ ਮੇਰੇ ਭਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਰੂਪ ਬਣਾਈਆ। ਮੇਰਾ ਰੂਪ ਸਤਿਗੁਰ ਪ੍ਰੇਮ, ਪ੍ਰੇਮੀਆਂ ਨਜ਼ਰੀ ਆਇੰਦਾ। ਗੋਬਿੰਦ ਦੱਸ ਕੇ ਗਿਆ ਉਤੇ ਹੇਮ, ਕੁੰਟ ਵੰਡ ਨਾ ਕੋਏ ਵੰਡਾਇੰਦਾ। ਜਿਸ ਦਾ ਇਕੋ ਸੱਚਾ ਨੇਮ, ਸਿਰਫ਼ ਪੁਰਖ ਅਕਾਲ ਧਿਆਇੰਦਾ। ਉਸ ਦਾ ਓਹੋ ਆਖ਼ਰ ਨੈਣ, ਜਿਸ ਨੈਣ ਵਿਚੋਂ ਮੇਲ ਮਿਲਾਇੰਦਾ। ਕਬੀਰ ਜੁਲਾਹੇ ਵਰਗੇ ਉਚੇ ਟਿੱਲੇ ਚੜ੍ਹ ਕੇ ਕਹਿਣ, ਧੁਰ ਦਾ ਰਾਗ ਅਲਾਇੰਦਾ । ਜਿਨ੍ਹਾਂ ਮਿਲਿਆ ਪਾਰਬ੍ਰਹਮ ਪ੍ਰਭ ਸਾਕ ਸੱਜਣ ਸੈਣ, ਓਨ੍ਹਾਂ ਅੰਤਰ ਆਪਣਾ ਪ੍ਰੇਮ ਨਾਮ ਰੂਪ ਪਰਗਟਾਇੰਦਾ। ਏਹੋ ਨਾਮ ਸੱਚਾ ਸਾਕ ਸੱਜਨ ਸੈਣ, ਜੋ ਸਤਿਗੁਰ ਬਖ਼ਸ਼ਿਸ਼ ਕਰ ਕੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਨਾਮ ਕਹੇ ਮੈਂ ਪ੍ਰੇਮੀ ਜੋਤ, ਹਰਿ ਸਤਿਗੁਰ ਨੂਰ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਰੂਪ ਰੰਗ ਰੇਖ ਨਾ ਕੋਏ ਵਖਾਈਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਤਾਲ ਤਲਵਾੜਾ ਨਾ ਕੋਏ ਜਣਾਈਆ। ਨਾ ਕੋਈ ਸਮਝ ਨਾ ਕੋਈ ਸੋਚ, ਇਸ਼ਾਰਾ ਦੇ ਨਾ ਕੋਈ ਉਠਾਈਆ। ਨਾ ਕੋਈ ਪਿੰਡ ਗ੍ਰਹਿ ਨਾ ਵਸਾਂ ਕਿਸੇ ਲੋਕ, ਦੋ ਜਹਾਨ ਸਮਝ ਕੋਇ ਨਾ ਪਾਈਆ। ਜਿਸ ਸਾਹਿਬ ਸਤਿਗੁਰ ਜੁਗ ਜੁਗ ਆਪਣਾ ਦੱਸੇ ਸਚ ਸਲੋਕ, ਸੋ ਮੇਰਾ ਰੂਪ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਨਾਮ ਕਹੇ ਮੈਂ ਸਤਿਗੁਰ ਆਸਾ, ਆਸ਼ਾ ਵਿਚੋਂ ਤ੍ਰਿਸਨਾ ਇਕ ਵਧਾਈਆ। ਜਿਨ੍ਹਾਂ ਪ੍ਰਭੂ ਚਰਨ ਕਵਲ ਦੇਵੇ ਭਰਵਾਸਾ, ਧੁਰ ਦੀ ਪ੍ਰੀਤ ਰਖਾਈਆ। ਮੈਂ ਓਨ੍ਹਾਂ ਦਾਸੀ ਦਾਸਾ, ਬਿਨ ਸੱਦਿਆ ਘਰ ਘਰ ਜਾ ਜਾ ਸੇਵ ਕਮਾਈਆ। ਸਚਖੰਡ ਦਾ ਵਖਾਵਾਂ ਸਚ ਤਮਾਸ਼ਾ, ਮੰਡਲ ਰਾਸੀ ਰਾਸ ਰਚਾਈਆ। ਸਚ ਨਾਮ ਜਨ ਭਗਤ ਸਦਾ ਪਛਾਤਾ, ਜਿਨ੍ਹ ਹਰਿ ਜੂ ਬੂਝ ਬੁਝਾਈਆ। ਬਾਕੀ ਸ੍ਰਿਸ਼ਟੀ ਰਸਨਾ ਗੀਤ ਕਰ ਕੇ ਗੌਂਦੀ ਗਾਥਾ, ਰਾਗਾਂ ਨਾਦਾਂ ਵਿਚ ਆਪਣੇ ਮਨ ਦੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਇਕੋ ਜਾਤਾ, ਜਿਸ ਜ਼ਾਤ ਵਿਚੋਂ ਆਪਣੀ ਜ਼ਾਤ ਗੁਰਮੁਖ ਲਏ ਬਣਾਈਆ।
੨੧ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ
ਹਰਿ ਨਾਮ ਕਹੇ ਮੈਂ ਧੁਰ ਦਾ ਮੰਤਰ, ਮੰਤਵ ਜੁਗ ਜੁਗ ਹੱਲ ਕਰਾਇੰਦਾ। ਸਰਬ ਜੀਆਂ ਘਟ ਵਸਾਂ ਅੰਤਰ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਖੇਲਾਂ ਖੇਲ ਗਗਨ ਗਗਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣਾਵਾਂ ਬਣਤਰ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਨਿਭਾਇੰਦਾ। ਸਾਚਾ ਨਾਮ ਕਹੇ ਮੇਰਾ ਧੁਰ ਸੰਜੋਗ, ਜਨ ਭਗਤਾਂ ਮੇਲ ਮਿਲਾਈਆ। ਨਿਤ ਨਵਿਤ ਕੱਟਾਂ ਹਉਮੇ ਰੋਗ, ਮਾਇਆ ਮੋਹ ਮਿਟਾਈਆ। ਸਚ ਸੁਣਾਵਾਂ ਸਤਿਗੁਰ ਸਲੋਕ, ਅੱਖਰਾਂ ਨਾਲ ਅੱਖਰ ਰੰਗ ਰੰਗਾਈਆ। ਭੇਵ ਚੁਕਾਵਾਂ ਲੋਕ ਪਰਲੋਕ, ਬ੍ਰਹਿਮੰਡ ਖੰਡ ਪੜਦਾ ਆਪ ਉਠਾਈਆ। ਕਰਾਂ ਪਰਕਾਸ਼ ਸਾਚੀ ਜੋਤ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਾਚਾ ਨਾਮ ਕਹੇ
ਮੈਂ ਗਹਿਰ ਗੰਭੀਰ, ਮੇਰਾ ਅੰਤ ਕੋਇ ਨਾ ਪਾਇੰਦਾ। ਮੈਨੂੰ ਲੱਭਦੇ ਫਿਰਦੇ ਪੀਰ ਫ਼ਕੀਰ, ਸ਼ਾਹ ਸੁਲਤਾਨ ਨੇਤਰ ਨੈਣ ਉਠਾਇੰਦਾ। ਮੈਂ ਚੋਟੀ ਚੜ੍ਹ ਕੇ ਵਸਾਂ ਅਖ਼ੀਰ, ਘਰ ਠਾਂਡੇ ਸੋਭਾ ਪਾਇੰਦਾ। ਗੁਰਮੁਖ ਵਿਰਲੇ ਦੇਵਾਂ ਧੀਰ, ਧੀਰਜ ਆਪਣੇ ਨਾਲ ਬੰਧਾਇੰਦਾ। ਅੰਮ੍ਰਿਤ ਬਖ਼ਸ਼ ਠਾਂਡਾ ਸੀਰ, ਸਾਂਤਕ ਸਤਿ ਸਤਿ ਕਰਾਇੰਦਾ। ਹਉਮੇਂ ਕੱਢ ਦਵੈਤੀ ਪੀੜ, ਕੂੜਾ ਰੋਗ ਗਵਾਇੰਦਾ। ਨੇਤਰ ਖੋਲ੍ਹ ਬੇਨਜ਼ੀਰ, ਅੱਖ ਪਰਤਖ ਰੂਪ ਦਰਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਇੰਦਾ। ਨਾਮ ਕਹੇ ਮੇਰਾ ਧੁਰ ਮਿਲਾਪ, ਕਰਨੀ ਆਪਣੀ ਆਪ ਜਣਾਈਆ। ਜੁਗ ਚੌਕੜੀ ਸੱਚਾ ਜਾਪ, ਜੋ ਸਤਿਗੁਰ ਦਏ ਸਮਝਾਈਆ। ਕਰਮ ਕਰਮ ਦਾ ਮੇਟੇ ਪਾਪ, ਜਨਮ ਜਨਮ ਦਾ ਲੇਖ ਮੁਕਾਈਆ । ਆਤਮ ਵਸੇ ਸਦਾ ਸਾਥ, ਪਰਮਾਤਮ ਰੰਗ ਰੰਗਾਈਆ। ਏਹੋ ਧੁਰ ਦੀ ਸੱਚੀ ਦਾਤ, ਜਨ ਭਗਤਾਂ ਝੋਲੀ ਪਾਈਆ। ਏਹੋ ਹਰਿ ਦੀ ਕਰਾਮਾਤ, ਜੋ ਭਗਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਸਾ ਪੂਰ ਵਖਾਈਆ। ਨਾਮ ਕਹੇ ਮੈਂ ਰਾਜਨ ਰਾਜਾ, ਸ਼ਹਿਨਸ਼ਾਹ ਅਖਵਾਇੰਦਾ। ਜੁਗ ਚੌਕੜੀ ਰਚ ਰਚ ਕਾਜਾ, ਕਰਨੀ ਕਰਤਾ ਆਪ ਸਮਝਾਇੰਦਾ। ਭਗਤਾਂ ਦੇ ਕੇ ਸੱਚਾ ਦਾਜਾ, ਸੰਤਾਂ ਝੋਲੀ ਆਪ ਭਰਾਇੰਦਾ। ਗੁਰਮੁਖਾਂ ਵਜਾਵਾਂ ਅਗੰਮੀ ਵਾਜਾ, ਨਾਦ ਧੁਨ ਸ਼ਨਵਾਇੰਦਾ। ਗੁਰਸਿਖਾਂ ਰੱਖਾਂ ਸਦਾ ਲਾਜਾ, ਅੰਦਰ ਬਾਹਰ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਇਕ ਸਮਝਾਇੰਦਾ। ਨਾਮ ਕਹੇ ਮੈਂ ਸੇਵਾਦਾਰ, ਸਾਚੀ ਸੇਵ ਕਮਾਈਆ। ਗੁਰਮੁਖਾਂ ਕਰਾਂ ਖ਼ਬਰਦਾਰ, ਜੁਗ ਸੋਏ ਆਪ ਜਗਾਈਆ। ਉਠੋ ਵੇਖੋ ਨੇਤਰ ਖੋਲ੍ਹ ਕਰੋ ਦੀਦਾਰ, ਦਰਸ ਦੇਵੇ ਬੇਪਰਵਾਹੀਆ। ਜਿਸ ਦਾ ਸਚ ਸੱਚਾ ਦਰਬਾਰ, ਦਰਗਾਹ ਬੈਠਾ ਡੇਰਾ ਲਾਈਆ। ਜਿਸ ਦਾ ਹੁਕਮ ਵਰਤੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠਾ ਸੀਸ ਝੁਕਾਈਆ। ਜਿਸ ਨੂੰ ਨਮੋ ਨਮੋ ਕਰਨ ਗੁਰੂ ਅਵਤਾਰ, ਨੇਤਰ ਨੈਣ ਨੈਣ ਸ਼ਰਮਾਈਆ। ਜਿਸ ਦਾ ਪੀਰ ਪੈਗ਼ੰਬਰ ਬਰਖੁਰਦਾਰ, ਬਾਲਕ ਨੱਢਾ ਰੂਪ ਵਟਾਈਆ । ਜਿਸ ਦੀ ਮੰਜ਼ਲ ਪੰਧ ਨਾ ਮੁੱਕੇ ਵਿਚ ਸੰਸਾਰ, ਰਹਿਬਰ ਰਾਹ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਨਾਮ ਕਹੇ ਮੇਰਾ ਅਵੱਲੜਾ ਭੇਦ, ਅਭੇਦੀ ਰੂਪ ਵਟਾਈਆ। ਮੇਰੀ ਸਿਫ਼ਤ ਕਰਨ ਚਾਰ ਵੇਦ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਗੀਤਾ ਗਿਆਨ ਖੇਲੇ ਖੇਡ, ਮੇਰੀ ਇਕੋ ਓਟ ਤਕਾਈਆ। ਅੰਜੀਲ ਕੁਰਾਨ ਮਾਨਣ ਸੇਜ, ਬਾਲੇ ਨੱਢੇ ਹੋ ਕੇ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਨਾਮ ਕਹੇ ਸੁਣੋ ਸਚ ਸੰਦੇਸਾ, ਧੁਰ ਦੀ ਕਹਾਣੀ ਸਚ ਸੁਣਾਈਆ। ਆਦਿ ਜੁਗਾਦੀ ਮੇਰਾ ਪੇਸ਼ਾ, ਪੁਰਖ ਅਕਾਲ ਦਿਤਾ ਬਣਾਈਆ। ਵੇਖ ਵਖਾਵਾਂ ਲੋਕ ਪਰਲੋਕ ਦੇਸ ਪਰਦੇਸਾਂ, ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਨਿਰਗੁਣ ਸਰਗੁਣ ਦੇਵਾਂ ਭੇਤਾ, ਪੜਦਾ ਓਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਵਡਿਆਈਆ। ਨਾਮ ਕਹੇ ਮੇਰਾ ਨਾਉਂ ਨਿਰੰਕਾਰ, ਨਾਮ ਇਕੋ ਰੂਪ ਸਮਾਈਆ। ਸਿਫ਼ਤ ਸਾਲਾਹੀ ਸਦਾ ਬਾਹਰ, ਕਾਗ਼ਜ਼ ਕਲਮ ਸ਼ਾਹੀ ਬੰਦ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਬੋਲਦੇ ਗਏ ਜੈਕਾਰ, ਹੂ ਹੂ ਨਾਅਰਾ ਨਾਦ ਸੁਣਾਈਆ। ਹਰਫ਼ਾਂ ਵਿਚ ਕਰਦੇ ਗਏ ਗੁਫ਼ਤਾਰ, ਅੱਖਰਾਂ ਵਿਚ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਖੇਲ ਅਗੰਮੜੀ ਆਪ ਰਚਾਈਆ। ਨਾਮ ਕਹੇ ਮੇਰਾ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਾ ਮਰਾਂ ਨਾ ਪਵਾਂ ਜੰਮ, ਜੀਵਣ ਮਰਨ ਨਾ ਕੋਇ ਰਖਾਇੰਦਾ। ਨਿਤ ਨਵਿਤ ਕਰਾਂ ਆਪਣਾ ਕੰਮ, ਕਰਨੀ ਕਰਤੇ ਕੋਲੋਂ ਝੋਲੀ ਪਾਇੰਦਾ। ਸੰਤ ਸੁਹੇਲੇ ਵੇਖ ਜਨ, ਭਾਂਡਾ ਭਰਮ ਭੌ ਭੰਨਾਇੰਦਾ। ਕਰ ਪਿਆਰ ਕਾਇਆ ਮਾਟੀ ਤਨ, ਘਰ ਮੰਦਰ ਇਕ ਸੁਹਾਇੰਦਾ। ਸਿਖਿਆ ਦੇ ਕੇ ਸਾਚੀ ਮਨ, ਮਨ ਕਾ ਮਣਕਾ ਆਪ ਭਵਾਇੰਦਾ। ਚਰਨ ਪ੍ਰੀਤੀ ਸਤਿਗੁਰ ਨਾਤਾ ਬੰਨ੍ਹ, ਧੁਰ ਸੰਜੋਗੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਨਾਮ ਕਹੇ ਮੈਂ ਸਦਾ ਸਤਿ, ਸਤਿ ਸਤਿ ਮੇਰੀ ਵਡਿਆਈਆ। ਮੇਰੀ ਸਿਖਿਆ ਬ੍ਰਹਮ ਮਤਿ, ਗੁਰਮਤ ਇਕੋ ਰੂਪ ਵਟਾਈਆ। ਮੇਰਾ ਖੇਲ ਨਿਜ ਨੇਤਰ ਅੱਖ, ਦੋਏ ਲੋਚਣ ਬੰਦ ਵਖਾਈਆ। ਮੇਰਾ ਘਰ ਵਿਚ ਘਰ ਸਾਚਾ ਹੱਕ, ਦਸਮ ਦਵਾਰੀ ਡੇਰਾ ਲਾਈਆ। ਮੇਰਾ ਮੰਦਰ ਨਿਰਾਲਾ ਸਭ ਤੋਂ ਅੱਡ, ਜੋਤੀ ਜੋਤ ਜੋਤ ਰੁਸ਼ਨਾਈਆ। ਮੇਰਾ ਖੇਲ ਸੰਗ ਪੁਰਖ ਸਮਰਥ, ਸ਼ਾਹ ਪਾਤਸ਼ਾਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਆਪ ਸਮਝਾਈਆ। ਨਾਮ ਕਹੇ ਮੇਰੀ ਸਾਚੀ ਬਣਤ, ਸੋ ਸਤਿਗੁਰ ਆਪ ਬਣਾਇੰਦਾ। ਭੇਵ ਖੁਲ੍ਹਾਏ ਸਾਚੇ ਸੰਤ, ਜਿਸ ਆਪਣਾ ਮੇਲ ਮਿਲਾਇੰਦਾ। ਸਮਝ ਨਾ ਪਾਏ ਕੋਈ ਪੰਡਤ, ਜਗਤ ਵਿਦਿਆ ਸਰਬ ਭੁਲਾਇੰਦਾ। ਸਚ ਪ੍ਰੇਮ ਧੁਰ ਦੀ ਸ਼ਕਤ, ਮਸਤਕ ਲੇਖ ਆਪ ਵਖਾਇੰਦਾ। ਜਿਸ ਦਾ ਫ਼ਿਕਰਾ ਇਕੋ ਫ਼ਕਤ, ਫ਼ੈਸਲਾ ਹੱਕ ਸੁਣਾਇੰਦਾ। ਸੋ ਵਡਿਆਈ ਦੇਵੇ ਜਗਤ, ਜਗ ਜੀਵਣ ਦਾਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਆਪ ਸਮਝਾਇੰਦਾ। ਨਾਮ ਕਹੇ ਮੇਰਾ ਪਿਤਾ ਸੋ, ਦੇਵਣਹਾਰ ਵਡਿਆਈਆ। ਸਚ ਪਰਕਾਸ਼ ਕਰ ਕੇ ਲੋ, ਮੇਰਾ ਪੜਦਾ ਦਿਤਾ ਚੁਕਾਈਆ। ਹੰ ਬ੍ਰਹਮ ਆਪੇ ਹੋ, ਨਾਤਾ ਜੋੜਿਆ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਸਾਚੀ ਬਣਤ ਬਣਾਈਆ। ਨਾਮ ਕਹੇ ਮੈਂ ਸਤਿ ਸਮਾਇਆ, ਦੂਜਾ ਰੂਪ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਵੇਸ ਵਟਾਇਆ, ਪ੍ਰਭ ਦਿਤੀ ਮਾਣ ਵਡਿਆਈਆ। ਜਿਸ ਨੂੰ ਗੁਰ ਅਵਤਾਰਾਂ ਅੰਦਰੇ ਅੰਦਰ ਗਾਇਆ, ਬਾਹਰ ਕਰੀ ਨਾ ਕੋਏ ਪੜ੍ਹਾਈਆ। ਤਿਸ ਦਾ ਜੰਦਰ ਸਤਿ ਪੁਰਖ ਨਿਰੰਜਣ ਆਣ ਖੁਲ੍ਹਾਇਆ, ਮਿਹਰ ਨਜ਼ਰ ਨੈਣ ਉਠਾਈਆ। ਪਰਗਟ ਕਰ ਕੇ ਮਾਤ ਤਰਾਇਆ, ਹਰ ਘਟ ਦਏ ਸਮਝਾਈਆ। ਸਮਰਥ ਹੋ ਕੇ ਖੇਲ ਖਿਲਾਇਆ, ਅਕਥ ਅਕਥਨੀ ਦਏ ਵਡਿਆਈਆ। ਨਿਰਗੁਣ ਹੋ ਕੇ ਰਥ ਚਲਾਇਆ, ਸਰਗੁਣ ਪੰਧ ਮੁਕਾਈਆ। ਵਸ ਹੋ ਕੇ ਵਾਸਤਾ ਪਾਇਆ, ਆਹਿਸਤਾ ਆਹਿਸਤਾ ਪੜਦਾ ਰਿਹਾ ਉਠਾਈਆ। ਨੱਸ ਨੱਸ ਕੇ ਪੰਧ ਮੁਕਾਇਆ, ਨਵ ਨੌਂ ਚਾਰ ਲੇਖੇ ਲਾਈਆ। ਸੂਰਾ ਸਰਬੰਗ ਹੋ ਕੇ ਦਇਆ ਕਮਾਇਆ, ਸਚ ਮਰਦੰਗ ਇਕ ਸੁਣਾਈਆ। ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇਆ, ਪੁਰੀ ਲੋਅ ਸੀਸ ਨਾ ਕੋਇ ਉਠਾਈਆ। ਸਾਚਾ ਰੰਗ ਇਕ ਰੰਗਾਇਆ, ਰੰਗ ਰੰਗੀਲਾ ਵੇਖ ਵਖਾਈਆ, ਧੁਰ ਦਾ ਅਨੰਦ ਇਕ ਪਰਗਟਾਇਆ, ਜਨ ਭਗਤਾਂ ਦਿਤਾ ਸਮਝਾਈਆ। ਸਾਚਾ ਸੋਹਲਾ ਸੋਹੰ ਛੰਦ ਆਪੇ ਗਾਇਆ, ਕਲਜੁਗ ਸਤਿਜੁਗ ਸ਼ਬਦ ਵਿਚੋਲਾ ਨਾਮ ਬਣਾਈਆ। ਪਰਮਾਨੰਦ ਵਿਚ ਸਮਾਇਆ, ਅਨੰਦ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਮ ਕਹੇ ਮੈਂ ਹੋਇਆ ਪਰਗਟ, ਕਲਜੁਗ ਦਿਤੀ ਮਾਣ ਵਡਿਆਈਆ। ਕਿਰਪਾ ਕਰੇ
ਸਵਾਮੀ ਜੋ ਵਸਿਆ ਹਰ ਘਟ, ਗ੍ਰਹਿ ਗ੍ਰਹਿ ਬੈਠਾ ਸੋਭਾ ਪਾਈਆ। ਨਾਮ ਨਗਾਰੇ ਲਾਏ ਸੱਟ, ਮੇਰਾ ਧੁਰ ਦਾ ਤਾਲ ਬਣਾਈਆ। ਜਨ ਭਗਤਾਂ ਸਚ ਸੰਦੇਸ਼ਾ ਦੇ ਕੇ ਦਿਤਾ ਦੱਸ, ਦਹਿ ਦਿਸ਼ਾ ਪੰਧ ਮੁਕਾਈਆ। ਸੋ ਮੈਨੂੰ ਗੌਂਦੇ ਹੱਸ ਹੱਸ, ਸੋਹੰ ਹੰਸਾ ਰੂਪ ਵਟਾਈਆ। ਮੈਂ ਅੰਤਰ ਅੰਤਰ ਜਾਵਾਂ ਵਸ, ਜਗਤ ਬਸੰਤਰ ਦਿਆਂ ਬੁਝਾਈਆ। ਤੀਰ ਨਿਰਾਲਾ ਮਾਰਾਂ ਕਸ, ਅਣਿਆਲਾ ਆਪ ਚਲਾਈਆ। ਕੂੜੀ ਕਿਰਿਆ ਖੇੜਾ ਜਾਏ ਢਠ, ਸਾਚੇ ਮੰਦਰ ਹੋਏ ਰੁਸ਼ਨਾਈਆ। ਓਥੇ ਇਕੋ ਧਾਰ ਚਲੇ ਅਜਪਾ ਜਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਨਾਮ ਕਹੇ ਮੈਂ ਸੋਹੰ ਹੋਇਆ, ਹੋਕਾ ਦੇ ਦੇ ਰਿਹਾ ਜਣਾਈਆ। ਨਾ ਜਨਮਾ ਨਾ ਕਦੇ ਮੋਇਆ, ਮਰ ਕੇ ਜੀਵਤ ਰੂਪ ਵਟਾਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਸੋਏ ਸੱਜਣ ਲਵਾਂ ਉਠਾਈਆ। ਹੰਝੂ ਕੇਰ ਕਦੇ ਨਾ ਰੋਇਆ, ਦੁਖੀਆਂ ਦਰਦ ਲਵਾਂ ਵੰਡਾਈਆ। ਲੈ ਕੇ ਆਇਆ ਧੁਰ ਦਾ ਢੋਆ, ਸਚ ਸੰਦੇਸਾ ਇਕ ਸੁਣਾਈਆ। ਵੇਖੋ ਪਰਕਾਸ਼ ਸਾਚਾ ਹੋਆ, ਦੋ ਜਹਾਨ ਡਗਮਗਾਈਆ । ਪੁਰਖ ਅਕਾਲ ਨਵਾਂ ਨਰੋਆ, ਨਿਰਗੁਣ ਨਿਰਵੈਰ ਵੇਸ ਵਟਾਈਆ। ਜਿਸ ਨੇ ਬੀਜ ਮੇਰਾ ਘਰ ਘਰ ਬੋਆ, ਫੁਲ ਫੁਲਵਾੜੀ ਇਕ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਾਮ ਕਹੇ ਮੈਂ ਹੋਵਾਂ ਉਤਪਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਪੁਰਖ ਅਕਾਲ ਮੇਰੀ ਸੁਹਾਏ ਰੁਤ, ਸਿਰ ਮੇਰੇ ਹੱਥ ਟਿਕਾਇੰਦਾ। ਨਾ ਕੋਈ ਕਾਇਆ ਨਾ ਕੋਈ ਬੁਤ, ਪੰਜ ਤਤ ਨਾ ਕੋਇ ਜਣਾਇੰਦਾ । ਕਿਰਪਾ ਨਿਧਾਨ ਠਾਕਰ ਹੋਏ ਖ਼ੁਸ਼, ਜਿਸ ਵੇਲੇ ਆਪਣੀ ਸਿਫ਼ਤ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਨਾਮ ਕਹੇ ਮੈਂ ਹੁਕਮੇ ਅੰਦਰ, ਮੰਜ਼ਲ ਪੰਧ ਮੁਕਾਈਆ। ਜਨ ਭਗਤ ਕਾਇਆ ਸੋਹਣਾ ਮੰਦਰ, ਬੰਕ ਦਵਾਰ ਸੁਹਾਈਆ। ਭਾਗ ਲਗਾ ਕੇ ਡੂੰਘੀ ਕੰਦਰ, ਸਚ ਸਿੰਘਾਸਣ ਵੇਖ ਵਖਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਤੋੜ ਕੇ ਜੰਦਰ, ਜ਼ਿੰਦਗੀ ਜ਼ਿੰਦਗੀ ਦਿਆਂ ਬਦਲਾਈਆ। ਹੋਣ ਹੈਰਾਨ ਵਿਸ਼ਨ ਬ੍ਰਹਮਾ ਸ਼ਿਵ ਇੰਦਰ, ਗੁਰ ਅਵਤਾਰ ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਇਕ ਪਰਗਟਾਈਆ। ਸਾਚਾ ਨਾਮ ਕਹੇ ਮੈਂ ਪ੍ਰਭ ਦਾ ਮਿੱਤਰ, ਧੁਰ ਦਾ ਮੇਲਾ ਸਹਿਜ ਸੁਭਾਈਆ । ਮੇਰਾ ਖੇਲ ਸਦਾ ਬਚਿਤ੍ਰ, ਦੋ ਜਹਾਨਾਂ ਆਪ ਵਖਾਈਆ। ਮੇਰਾ ਨਕਸ਼ਾ ਨਗਾਰ ਸਕੇ ਕੋਈ ਨਾ ਚਿਤ੍ਰ, ਸਾਕਾਰ ਰੂਪ ਨਾ ਕੋਇ ਸਮਝਾਈਆ । ਮੇਰਾ ਪੁਰਖ ਅਕਾਲ ਇਕੋ ਪਿਤ੍ਰ, ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਦੀ ਧਾਰੋਂ ਆਵਾਂ ਨਿੱਕਲ, ਧੁਨ ਨਾਦ ਨਾਦ ਸ਼ਨਵਾਈਆ। ਜਿਸ ਦਾ ਸਾਰੇ ਕਰਨ ਜ਼ਿਕਰ, ਰਸਨਾ ਜਿਹਵਾ ਰਹੇ ਸੁਣਾਈਆ। ਜਿਸ ਦਾ ਲੇਖ ਲਿਖਾਰੀ ਫ਼ਿਕਰਾ ਬਣੌਂਦੇ ਵਿਚ ਫ਼ਿਕਰ, ਅੱਖਰਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਆਪਣੇ ਹੱਥ ਰੱਖਿਆ ਬੇਪਰਵਾਹੀਆ। ਨਾਮ ਕਹੇ ਮੈਂ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਂ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਇੰਦਾ। ਸ਼ਬਦੀ ਹੋ ਕੇ ਦੇਵਾਂ ਸਲਾਹ, ਅੱਖਰੀ ਹੋ ਕੇ ਲੇਖ ਲਿਖਾਇੰਦਾ। ਵੱਖਰਾ ਹੋ ਕੇ ਬੈਠਾਂ ਮੁਖ ਛੁਪਾ, ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਪ੍ਰਭ ਕਿਰਪਾ ਕੀਤੀ ਆ, ਆਪ ਆਪਣੇ ਸੰਗ ਲਿਆਇੰਦਾ। ਨਾਤਾ ਜੋੜ ਸਹਿਜ ਸੁਭਾ, ਸੋਹਣੀ
ਬਣਤ ਮਾਤ ਬਣਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਗਾ, ਨਾਤਾ ਆਪਣੇ ਨਾਲ ਜੁੜਾਇੰਦਾ। ਜਨ ਭਗਤਾਂ ਦਿਤਾ ਸਮਝਾ, ਸੋਹੰ ਰੂਪ ਸਤਿ ਸਰੂਪ ਪੁਰਖ ਅਕਾਲ ਆਤਮ ਪਰਮਾਤਮ ਆਪਣਾ ਭੇਵ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸੋਹੰ ਕਹੇ ਮੈਂ ਨਾਮ ਸਤਿ, ਹਰਿ ਸਤਿਗੁਰ ਸ਼ਬਦ ਬਣਾਈਆ। ਹੱਡ ਮਾਸ ਨਾ ਨਾੜੀ ਰਤ, ਲਹੂ ਮਿਝ ਨਾ ਜੋੜ ਜੁੜਾਈਆ। ਮਨ ਵਾਸਨਾ ਨਾ ਕੋਈ ਚਿਤ, ਬੁਧ ਮਤ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਇਕ ਲਗਾਈਆ। ਨਾਮ ਕਹੇ ਮੇਰਾ ਮਾਰਗ ਏਕ, ਆਦਿ ਜੁਗਾਦਿ ਦਿਆਂ ਸਮਝਾਈਆ। ਸ੍ਰੀ ਭਗਵਾਨ ਰੱਖਣੀ ਟੇਕ, ਧੁਰ ਦਾ ਇਸ਼ਟ ਨੂਰ ਖ਼ੁਦਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਭੇਜ, ਬਾਲੇ ਨੱਢੇ ਰੂਪ ਵਖਾਈਆ। ਜੁਗ ਚੌਕੜੀ ਅੱਖਰੀ ਦੇ ਸੰਦੇਸ਼, ਲੱਖ ਚੁਰਾਸੀ ਕਰੇ ਪੜ੍ਹਾਈਆ। ਅੰਤਮ ਸਭ ਨੂੰ ਲੈ ਕੇ ਜਾਏ ਆਪਣੇ ਦੇਸ, ਲੋਕਮਾਤ ਰਹਿਣ ਕੋਏ ਨਾ ਪਾਈਆ। ਅੰਤਮ ਸੱਯਦਾ ਕਰਕੇ ਜਾਣ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਸਚ ਦੁਆਰਾ ਜਿਸ ਵੇਲੇ ਲੈਣ ਪੇਖ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਸਾਰੇ ਕਹਿਣ ਤੂੰ ਪਾਰਬ੍ਰਹਮ ਨਰ ਨਰੇਸ਼, ਨਰਾਇਣ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਆਏ ਖੇਡ, ਲੋਕਮਾਤ ਫੇਰਾ ਪਾਈਆ। ਤੇਰਾ ਸ਼ਬਦ ਸੰਦੇਸ਼ਾ ਚਾਰੋਂ ਕੁੰਟ ਦਿਤਾ ਭੇਜ, ਹੁਕਮੀ ਹੁਕਮ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਮਿਹਰ ਨਜ਼ਰ ਤੱਕੇ ਭਗਵੰਤ, ਹਰਿ ਕਰਤਾ ਦਇਆ ਕਮਾਇੰਦਾ। ਵੇਖੋ ਖੇਲ ਅਗਲਾ ਅੰਤ, ਬੇਅੰਤ ਆਪ ਦ੍ਰਿੜਾਇੰਦਾ। ਸਾਚਾ ਸਚ ਸੁਣਾਏ ਮੰਤ, ਮੰਤਵ ਸਭ ਦਾ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਇੰਦਾ। ਗੁਰ ਅਵਤਾਰ ਅੱਗੇ ਲਓ ਤੱਕ, ਪਿਛਲਾ ਪੰਧ ਮੁਕਾਈਆ। ਕਵਣ ਰੂਪ ਪੁਰਖ ਸਮਰਥ, ਸਚ ਸਿੰਘਾਸਣ ਸੋਭਾ ਪਾਈਆ । ਕਵਣ ਮਾਰਗ ਰਿਹਾ ਦੱਸ, ਰਹਿਬਰ ਹੋ ਕੇ ਰਿਹਾ ਸਮਝਾਈਆ। ਕਵਣ ਦੇਵੇ ਅਗੰਮੀ ਰਸ, ਰਸ ਆਪਣਾ ਇਕ ਚੁਆਈਆ। ਕਵਣ ਹਰ ਘਟ ਰਿਹਾ ਵਸ, ਗ੍ਰਹਿ ਗ੍ਰਹਿ ਸੋਭਾ ਪਾਈਆ। ਕਵਣ ਨਾਮ ਕਰੇ ਪਰਗਟ, ਕਰੇ ਸਚ ਪੜ੍ਹਾਈਆ। ਕਵਣ ਬੂੰਦ ਕਵਣ ਰਕਤ, ਕਵਣ ਤਤਵ ਤਤ ਕਰੇ ਕੁੜਮਾਈਆ। ਕਵਣ ਮਨ ਬੁਧ ਮਤ, ਕਵਣ ਸਿਖਿਆ ਦਏ ਸਮਝਾਈਆ। ਕਵਣ ਪੂਰੀ ਕਰੇ ਆਸ, ਕਵਣ ਤ੍ਰਿਸਨਾ ਰਿਹਾ ਵਧਾਈਆ। ਕਵਣ ਪਵਣ ਦੇਵੇ ਸਵਾਸ, ਕਵਣ ਸਾਹ ਸਾਹ ਸਮਾਈਆ। ਕਵਣ ਜੋਤ ਕਰੇ ਪਰਕਾਸ਼, ਕਵਣ ਬੈਠਾ ਡੇਰਾ ਲਾਈਆ। ਕਵਣ ਰੂਪ ਪੁਰਖ ਅਬਿਨਾਸ਼, ਕਵਣ ਲੱਖ ਚੁਰਾਸੀ ਜੋਤੀ ਜੋਤ ਕਰੇ ਰੁਸ਼ਨਾਈਆ। ਕਵਣ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਆਪ ਤੁੜਾਈਆ। ਕਵਣ ਪੂਜਾ ਕਵਣ ਪਾਠ, ਕਵਣ ਵਿਦਿਆ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਹਾਥ, ਢਹਿ ਢਹਿ ਪਏ ਸਰਨਾਈਆ। ਸ੍ਰੀ ਭਗਵਾਨ ਇਕੋ ਵਾਰ ਦਿਤਾ ਆਖ, ਸੱਚਾ ਸੋਹਲਾ ਸਚ ਸੁਣਾਈਆ। ਨੇਤਰ ਖੋਲ੍ਹ ਕਰੋ ਜਾਚ, ਪ੍ਰਭ ਪੜਦਾ ਰਿਹਾ ਉਠਾਈਆ। ਸਤਿ ਸਰੂਪ ਪੁਰਖ ਅਬਿਨਾਸ਼, ਜੋਤ ਪਰਕਾਸ਼ ਇਕ ਪਰਗਟਾਈਆ। ਜਿਸ ਦਾ ਲੱਖ ਚੁਰਾਸੀ ਸਦਾ ਧਰਵਾਸ, ਸੋ ਸੋਹੰ ਰੂਪ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੱਚਾ ਨਾਮ ਇਕ ਵਖਾਈਆ। ਸੱਚਾ ਨਾਮ ਸੋਹੰ ਪ੍ਰਸਿੱਧ, ਸਿਦਕ ਸਬੂਰੀ ਨਾਲ ਨਿਭਾਇੰਦਾ। ਆਤਮ ਪਰਮਾਤਮ ਕਰ ਕੇ ਧੁਰ ਦੀ ਬਿਧ, ਨਾਤਾ
ਬਿਧਾਤਾ ਜੋੜ ਜੁੜਾਇੰਦਾ। ਗੁਰਮੁਖ ਗੁਰਸਿਖ ਕਰੇ ਕੋਈ ਨਾ ਜ਼ਿਦ, ਲੱਖ ਚੁਰਾਸੀ ਭਰਮ ਭੁਲਾਇੰਦਾ। ਮਨਮੁਖਤਾ ਵਸਤੂ ਝੋਲੀ ਪਾਏ ਨਿੰਦ, ਹਰਿਜਨ ਸਾਚੇ ਰੰਗ ਚੜ੍ਹਾਇੰਦਾ। ਸਾਚਾ ਨਾਮ ਦੇਵਣਹਾਰਾ ਗੁਣੀ ਗਹਿੰਦ, ਗਹਿਰ ਗੰਭੀਰ ਵੇਖ ਵਖਾਇੰਦਾ। ਭਾਗ ਲਗਾਏ ਜੀਉ ਪਿੰਡ, ਇੰਡ ਬ੍ਰਹਿਮੰਡ ਦਇਆ ਕਮਾਇੰਦਾ। ਬਖ਼ਸ਼ੇ ਧਾਰ ਅੰਮ੍ਰਿਤ ਸਿੰਧ, ਸਾਗਰ ਆਪਣੀ ਲਹਿਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸੋਹੰ ਨਾਮ ਚਲੇ ਜੁਗ ਸਤਿ, ਸਤਿ ਸਤਿਵਾਦੀ ਆਪ ਚਲਾਈਆ। ਕਲਜੁਗ ਗੁਰਮੁਖ ਵਿਰਲਿਆਂ ਖੋਲ੍ਹੇ ਅੱਖ , ਜਿਨ੍ਹਾਂ ਆਖ਼ਰ ਆਪਣਾ ਘਰ ਵਖਾਈਆ। ਬਾਕੀ ਲੱਖ ਚੁਰਾਸੀ ਲੱਖੋਂ ਹੋਈ ਕੱਖ, ਅੱਗੇ ਕੀਮਤ ਕੋਇ ਨਾ ਪਾਈਆ। ਕੂੜੀ ਕਿਰਿਆ ਵਿਕੀ ਹੱਟ, ਰਾਏ ਧਰਮ ਦਏ ਸਜ਼ਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਅੰਤਰ ਆਤਮ ਇਕੋ ਨਾਮ ਰਹੇ ਰਟ, ਰੱਟਾ ਮੁਕੇ ਜਗਤ ਲੋਕਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਆਪਣਾ ਨਾਮ ਦੇਵੇ ਦੱਸ, ਸੋ ਦਹਿ ਦਿਸ਼ਾ ਖ਼ੁਸ਼ੀ ਮਨਾਈਆ। ਸਤਿਗੁਰ ਪਿਛੋਂ ਰਸਨਾ ਜਿਹਵਾ ਅੱਖਰਾਂ ਵਾਲਾ ਨਾਮ ਸਾਰੇ ਰਹੇ ਰਟ, ਘਰ ਘਰ ਢੋਲਾ ਗਾਈਆ। ਪਰ ਏਹੋ ਜੇਹਾ ਗੁਰਮੁਖਾਂ ਫੇਰ ਨਹੀਂ ਚੜ੍ਹਦਾ ਰੰਗ, ਜੋ ਹਾਜ਼ਰ ਹਜ਼ੂਰ ਹੋ ਕੇ ਦਏ ਚੜ੍ਹਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਕਾਇਆ ਮੰਦਰ ਅੰਦਰ ਲੰਘ, ਸੋਈ ਸੁਰਤੀ ਲਏ ਉਠਾਈਆ। ਪ੍ਰੇਮ ਪਿਆਰ ਦਾ ਦੇ ਕੇ ਅਨੰਦ, ਰਸ ਇਕੋ ਇਕ ਵਖਾਈਆ। ਚਰਨ ਪ੍ਰੀਤੀ ਨਾਤਾ ਗੰਢ, ਅਗਲਾ ਪੰਧ ਦਏ ਚੁਕਾਈਆ। ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸੋਹੰ ਗਾਇਆ ਛੰਦ, ਤਿਨ੍ਹਾਂ ਅੰਦੇਸ਼ਾ ਅੱਗੇ ਰਿਹਾ ਨਾ ਰਾਈਆ।
੨੨ ਜੇਠ ੨੦੨੧ ਬਿਕ੍ਰਮੀ ਫੁੱਮਣ ਸਿੰਘ ਦੇ ਗ੍ਰਹਿ ਪਿੰਡ ਝੰਡੇ
ਨਾਮ ਕਹੇ ਮੈਂ ਸੇਵਕ ਪਿਰ ਦਾ, ਪਰਮ ਪੁਰਖ ਪ੍ਰਭ ਸੇਵ ਕਮਾਈਆ। ਜੁਗ ਚੌਕੜੀ ਰਿਹਾ ਫਿਰਦਾ, ਫਿਰਤ ਫਿਰਤ ਆਪਣਾ ਪੰਧ ਮੁਕਾਈਆ। ਮਾਰਗ ਦੱਸਦਾ ਰਿਹਾ ਚਿਰ ਦਾ, ਜੁਗ ਚੌਕੜੀ ਰਾਹ ਵਖਾਈਆ। ਲੱਖ ਚੁਰਸੀ ਵੇਖਦਾ ਰਿਹਾ ਗੇੜਾ ਗਿੜਦਾ, ਨਿਤ ਨਵਿਤ ਉਲਟੀ ਲੱਠ ਭੁਆਈਆ। ਸਾਧ ਸੰਤ ਚੋਟੀ ਚੜ੍ਹਦਾ ਵੇਖਿਆ ਡਿਗਦਾ, ਸੰਭਲ ਸਕੇ ਕੋਈ ਨਾ ਰਾਈਆ। ਜੀਵ ਜੰਤ ਵੇਖਿਆ ਘਿਰਦਾ, ਜਗਤ ਮਾਇਆ ਘੇਰਾ ਪਾਈਆ। ਮੁੱਲਾ ਸ਼ੇਖ਼ ਮੁਸਾਇਕ ਵੇਖਿਆ ਰਿੜ੍ਹਦਾ, ਪਾਹਨ ਪਾਥਰ ਟਿਕਣ ਕੋਇ ਨਾ ਪਾਈਆ। ਕੋਟਾਂ ਵਿਚੋਂ ਮੈਂ ਵੇਖਾਂ ਗੁਰਮੁਖ ਹਿਰਦਾ, ਆਪ ਆਪਣੀ ਸੇਵ ਕਮਾਈਆ। ਜਿਥੇ ਅੰਮ੍ਰਿਤ ਸੋਮਾ ਝਿਰਦਾ, ਬੂੰਦ ਰਸਕ ਰਸਕ ਟਪਕਾਈਆ। ਓਸ ਦਵਾਰਿਉਂ ਕਦੇ ਨਾ ਮੁੜਦਾ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਭਗਤ ਪ੍ਰੀਤੀ ਨਾਲ ਜੁੜਦਾ, ਆਪਣਾ ਬੰਧਨ ਇਕ ਰਖਾਈਆ। ਭੇਵ ਖੁਲਾਵਾਂ ਪ੍ਰਭ ਸਾਚੇ ਧੁਰ ਦਾ, ਸਚ ਸੰਦੇਸ਼ਾ ਦੇਵਾਂ ਚਾਈਂ ਚਾਈਂਆ। ਰਾਗ ਨਾਦ ਰੂਪ ਮੇਰੀ ਸੁਰ ਦਾ, ਤਾਲ ਤਲਵਾੜਾ ਡੰਕ ਵਜਾਈਆ। ਮੇਰਾ ਪ੍ਰੇਮ ਕਦੇ ਨਾ ਥੁੜਦਾ, ਅਤੋਟ ਅਤੁਟ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਸਮਝਾਈਆ। ਮੇਰੀ ਸੇਵਾ ਸਚ ਵੈਰਾਗ, ਅੰਤਸ਼ਕਰਨ ਵੇਖ ਵਖਾਈਆ। ਜਨ ਭਗਤਾਂ ਸੰਦੇਸਾ ਦੇਵਾਂ ਜਾਓ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਘਰ ਦੀਪਕ ਵੇਖੋ ਚਰਾਗ਼, ਜੋਤੀ ਜਾਤਾ ਕਰੇ
ਰੁਸ਼ਨਾਈਆ। ਜਗਤ ਤ੍ਰਿਸ਼ਨਾ ਦਿਓ ਤਿਆਗ, ਹਉਮੇ ਰੋਗ ਮਿਟਾਈਆ। ਕੂੜੀ ਕਿਰਿਆ ਬੁਝਾਓ ਆਗ, ਅੰਮ੍ਰਿਤ ਮੇਘ ਰਸ ਚਖਾਈਆ । ਹੰਸ ਬਣੋ ਕਾਗ, ਸੋਹੰ ਢੋਲਾ ਗਾਈਆ। ਜਨਮ ਕਰਮ ਦਾ ਧੋਵੋ ਦਾਗ਼, ਦੁਰਮਤ ਮੈਲ ਰਹਿਣ ਕੋਇ ਨਾ ਪਾਈਆ। ਸਾਚੇ ਬੇੜੇ ਚੜ੍ਹੋ ਜਹਾਜ, ਪਤਣ ਲੈ ਕੇ ਆਇਆ ਬੇਪਰਵਾਹੀਆ। ਸ਼ਬਦ ਸਰੂਪੀ ਸਚ ਰਿਵਾਜ, ਅਗੰਮੀ ਖੇਲ ਰਿਹਾ ਕਰਾਈਆ। ਜੇ ਪਿਛੇ ਸੁਣੀ ਨਹੀਂ ਕਿਸੇ ਆਵਾਜ਼, ਹੁਣ ਸੁਣ ਲਓ ਧਿਆਨ ਲਗਾਈਆ। ਜਿਸ ਦਾ ਉਡਦਾ ਰਿਹਾ ਬਾਜ਼, ਬਾਜ਼ੀਗਰ ਹੋ ਕੇ ਸਵਾਂਗ ਰਚਾਈਆ। ਉਸ ਦੇ ਸੀਸ ਸੋਹੇ ਤਾਜ, ਜਗਦੀਸ਼ ਦਏ ਵਡਿਆਈਆ। ਉਹ ਕਰਨ ਆਇਆ ਕਾਜ, ਕਰਤਾ ਆਪਣਾ ਸੰਗ ਵਖਾਈਆ। ਪ੍ਰੇਮ ਪ੍ਰੀਤੀ ਦਾ ਸਦਾ ਮੁਹਤਾਜ, ਦੂਜੀ ਆਸ ਨਾ ਕੋਇ ਰਖਾਈਆ। ਏਥੇ ਓਥੇ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਭਾਗ ਲਗਾਇਆ ਦੇਸ ਮਾਝ, ਮਜਲਸ ਘਰ ਘਰ ਰਿਹਾ ਵਖਾਈਆ । ਜਿਸ ਦੇ ਹੱਥ ਦੋ ਜਹਾਨਾਂ ਵਾਗ, ਲੱਖ ਚੁਰਾਸੀ ਰਿਹਾ ਭੁਆਈਆ। ਸਦਾ ਸੁਹੇਲਾ ਹੋ ਕੇ ਦੇਵੇ ਸਾਥ, ਸੰਗੀ ਸਾਥੀ ਇਕ ਅਖਵਾਈਆ। ਨਾਮ ਨਿਧਾਨ ਦੱਸੇ ਗਾਥ, ਅੰਤਰ ਮੰਤਰ ਰਿਹਾ ਪੜ੍ਹਾਈਆ। ਨਾਉਂ ਰੱਖ ਪੁਰਖ ਸਮਰਾਥ, ਕਲ ਕਲਕੀ ਵੇਸ ਵਟਾਈਆ। ਪੂਰਬ ਕਦੇ ਨਾ ਭੁੱਲੇ ਯਾਦ, ਅਗਲਾ ਲੇਖਾ ਦਏ ਸਮਝਾਈਆ। ਗ਼ਰੀਬ ਨਿਮਾਣਿਆਂ ਸੁਣ ਫ਼ਰਿਆਦ, ਨਿਰਗੁਣ ਨਿਰਵੈਰ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਨਾਮ ਕਹੇ ਮੇਰਾ ਸੁਣ ਲਓ ਹੋਕਾ, ਹੁਕਮ ਨਾਲ ਸੁਣਾਈਆ। ਮੈਂ ਫਿਰ ਕੇ ਆਇਆ ਚੌਦਾਂ ਲੋਕਾਂ, ਚੌਦਾਂ ਤਬਕ ਖ਼ਬਰ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣਾਇਆ ਅਗੰਮੀ ਮੌਕਾ, ਮੁਕੰਮਲ ਦਿਤਾ ਆਪ ਜਣਾਈਆ। ਪੁਰਖ ਅਬਿਨਾਸ਼ੀ ਰੂਪ ਅਗੰਮਾ ਧਾਰਿਆ ਛੋਟਾ, ਵੱਡਾ ਨਿੱਕਾ ਆਪਣਾ ਖੇਲ ਵਖਾਈਆ। ਕਰ ਪਰਕਾਸ਼ ਨਰਾਲਮ ਜੋਤਾ, ਆਲਮ ਦਏ ਵਡਿਆਈਆ। ਜਿਸ ਨੇ ਇਕ ਜਣਾਇਆ ਸਚ ਸਲੋਕਾ, ਸੋਹੰ ਕਰੇ ਪੜ੍ਹਾਈਆ। ਜਨ ਭਗਤਾਂ ਨਾਂਵੇਂ ਲਗਾ ਕੇ ਧੁਰ ਦਾ ਕੋਠਾ, ਸਚਖੰਡ ਕੁੰਡਾ ਦਿਤਾ ਲਾਹੀਆ। ਮਾਰਗ ਦੱਸ ਆਪਣਾ ਸੌਖਾ, ਔਖਾ ਪੰਧ ਦਿਤਾ ਚੁਕਾਈਆ। ਜਨ ਭਗਤਾਂ ਨਾਲ ਕਰੇ ਨਾ ਧੋਖਾ, ਧੋਖੇ ਵਿਚ ਸਰਬ ਲੋਕਾਈਆ। ਓਸ ਪ੍ਰਭੂ ਦੇ ਨਾਲ ਕਾਹਦਾ ਰੋਸਾ, ਜੋ ਰੁਸਿਆਂ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਨਾਮ ਕਹੇ ਉਠੋ ਖੋਲੋ ਅੱਖ, ਮੈਂ ਸਚ ਸਚ ਦ੍ਰਿੜਾਇੰਦਾ। ਪਤਿਪਰਮੇਸ਼ਵਰ ਵੇਖੋ ਪ੍ਰਤਖ, ਨਿਰਗੁਣ ਨਿਰਵੈਰ ਨਿਰਾਕਾਰ ਖੇਲ ਖਿਲਾਇੰਦਾ। ਸਭ ਦੀ ਝੋਲੀ ਪਾਏ ਹੱਕ, ਪੂਰਬ ਲਹਿਣਾ ਵੇਖ ਵਖਾਇੰਦਾ। ਆਦਿ ਜੁਗਾਦਿ ਦੇਂਦਿਆ ਕਦੇ ਨਾ ਜਾਏ ਥੱਕ, ਖ਼ੁਸ਼ੀਆਂ ਆਪਣਾ ਰੰਗ ਚੜ੍ਹਾਇੰਦਾ। ਬੇਮੁਖ ਹੋ ਨਾ ਜਾਵੇ ਨੱਠ, ਸਨਮੁਖ ਆਪਣਾ ਦਰਸ ਕਰਾਇੰਦਾ। ਜੋ ਜਨਮ ਕਰਮ ਪੂਰਬ ਪਿਛੇ ਗਏ ਛੱਡ, ਤਿਨ੍ਹਾਂ ਅੱਗੇ ਹੋ ਕੇ ਵੇਖ ਵਖਾਇੰਦਾ । ਡੂੰਘੀ ਭਵਰੀ ਬਾਹਰ ਕੱਢ, ਸਾਚੇ ਮੰਦਰ ਆਪ ਬਹਾਇੰਦਾ। ਪ੍ਰੇਮ ਪ੍ਰੀਤੀ ਕਰੇ ਲਡ, ਸਿਰ ਆਪਣਾ ਹੱਥ ਟਿਕਾਇੰਦਾ। ਪੂਜਾ ਪਾਠ ਦੀ ਚੁੱਕੀ ਹੱਦ, ਮਿਹਰ ਨਜ਼ਰ ਨਾਲ ਤਰਾਇੰਦਾ। ਵਿਸ਼ਵ ਬਣਾ ਆਪਣੀ ਯੱਦ, ਵਿਸ਼ਨੂੰ ਸੇਵਾ ਸਚ ਕਮਾਇੰਦਾ। ਅੰਮ੍ਰਿਤ ਜਾਮ ਪਿਆ ਕੇ ਮਦਿ, ਮਧੁਰ ਧੁਨ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਇੰਦਾ। ਨਾਮ ਕਹੇ ਉਠੋ ਜਨ ਭਾਈ, ਹਰਿ ਭਗਤਾਂ ਸਚ ਸੁਣਾਈਆ। ਸਾਹਿਬ ਸਤਿ ਕਰੋ ਕੁੜਮਾਈ, ਸਤਿਗੁਰ ਬੰਧਨ ਰਿਹਾ ਪਾਈਆ। ਸੁਰਤ ਸ਼ਬਦ ਲਓ ਮਿਲਾਈ, ਘਰ ਮਿਲੇ
ਮਾਣ ਵਡਿਆਈਆ। ਇਕੋ ਘਰ ਵਸੇ ਧੀ ਜਵਾਈ, ਸੌਹਰੇ ਪੇਈਏ ਇਕੋ ਰੂਪ ਨਜ਼ਰੀ ਆਈਆ। ਘੜੀ ਸੁਹੰਜਣੀ ਸਦੀ ਸਦੀਵੀ ਖ਼ੁਸ਼ੀ ਮਨਾਈ, ਬੀਸ ਇਕੀਸਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਮ ਕਹੇ ਉਠੋ ਜਨ ਭਗਤ ਕਬੀਲਾ, ਕਾਮਲ ਪੁਰਸ਼ ਦਇਆ ਕਮਾਇੰਦਾ। ਜਿਸ ਦਾ ਮੈਂ ਬਣਦਾ ਰਿਹਾ ਵਸੀਲਾ, ਸੋ ਵਾਸਤਵ ਆਪਣਾ ਘਰ ਵਖਾਇੰਦਾ। ਜਿਸ ਨੂੰ ਕਹਿੰਦੇ ਵਸਦਾ ਉਤੇ ਅੰਬਰ ਨੀਲਾ, ਸੋ ਧਰਨੀ ਧਰਤ ਧਵਲ ਸੋਭਾ ਪਾਇੰਦਾ। ਵੇਲਾ ਵਕਤ ਚੁੱਕਿਆ ਜਗਤ ਦਲੀਲਾਂ, ਆਤਮ ਅੰਤਰ ਇਕੋ ਧਾਰ ਵਖਾਇੰਦਾ। ਸਾਹਿਬ ਬਣ ਕੇ ਦਾਨਾ ਬੀਨਾ, ਦਇਆਵਾਨ ਦਇਆ ਕਮਾਇੰਦਾ। ਮਿਹਰਵਾਨ ਹੋ ਕੇ ਕਰੇ ਠਾਂਡਾ ਸੀਨਾ, ਅਗਨੀ ਅਗ ਬੁਝਾਇੰਦਾ। ਸ੍ਰਿਸ਼ਟ ਸਬਾਈ ਵਾਸਤੇ ਬਣਿਆ ਆਪ ਨਾਬੀਨਾ, ਜਨ ਭਗਤਾਂ ਖ਼ਾਤਰ ਧੁਰ ਦੀ ਅੱਖ ਸਦਾ ਖੁਲ੍ਹਾਇੰਦਾ। ਸਾਚੇ ਹਰਿਜਨ ਆਪ ਬਣਾਏ ਜਗਤ ਨਗੀਨਾ, ਮੋਤੀ ਮਾਣਕ ਰੂਪ ਵਟਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਭਿੰਨੜੀ ਰੈਣ ਨਾਲ ਸਮਝਾਇੰਦਾ। ਆਪ ਬਣ ਕੇ ਅਦਨਾ ਅਧੀਨਾ, ਸੇਵਕ ਹੋ ਕੇ ਸੇਵ ਕਮਾਇੰਦਾ। ਖ਼ਾਲੀ ਕਰ ਮੱਕਾ ਮਦੀਨਾ, ਸ਼ਾਹ ਸ਼ੌਕੀਨਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਬਣਾਇੰਦਾ। ਨਾਮ ਕਹੇ ਆਵੋ ਨੱਠੇ, ਹੋਕਾ ਦੇ ਦੇ ਰਿਹਾ ਜਗਾਈਆ। ਭਗਤ ਸੰਤ ਹੋ ਕੇ ਕੱਠੇ, ਸਾਚਾ ਜਸ ਲੈਣਾ ਗਾਈਆ। ਨਾਮ ਪ੍ਰੀਤੀ ਜਾਓ ਰਤੇ, ਰੰਗ ਵੇਖੋ ਬੇਪਰਵਾਹੀਆ। ਦਰਸ ਕਰੋ ਆਪਣੀ ਅੱਖੇ, ਪੜ੍ਹਨ ਸੁਣਨ ਦੀ ਲੋੜ ਰਹੇ ਨਾ ਰਾਈਆ। ਜਿਸ ਦੇ ਸ਼ਾਸਤਰਾਂ ਵਿਚੋਂ ਸੁਣਦੇ ਰਹੇ ਪਤੇ, ਸੋ ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਨੂੰ ਲੱਭ ਲੱਭ ਸਾਰੇ ਥੱਕੇ, ਬਣ ਬਣ ਪਾਂਧੀ ਰਾਹੀਆ। ਜਿਸ ਨੂੰ ਸੱਯਦਾ ਕਰਦੇ ਮਦੀਨੇ ਮੱਕੇ, ਮਕਬਰਿਆਂ ਵਿਚ ਧਿਆਨ ਲਗਾਈਆ। ਜਿਸ ਦੀ ਪੂਜਾ ਸ਼ਿਵਦਵਾਲੇ ਮੰਦਰ ਮੱਠੇ, ਗੁਰੂਦਵਾਰ ਧਿਆਨ ਲਗਾਈਆ। ਸੋ ਸਾਹਿਬ ਪੁਰਖ ਸਮਰਥੇ, ਸਚ ਸਾਚੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਹਿਰਦੇ ਅੰਦਰ ਵਸੇ, ਘਰ ਮੰਦਰ ਸੋਭਾ ਪਾਈਆ। ਓਸ ਦੀ ਸਿਫ਼ਤ ਜਗਤ ਜੀਵ ਜਹਾਨ ਕੀ ਦੱਸੇ, ਦੱਸਿਆਂ ਸਮਝ ਕਿਸੇ ਨਾ ਆਈਆ। ਓਹ ਸਮਝੇ ਜੋ ਪ੍ਰੇਮ ਪਿਆਰ ਅੰਦਰ ਭੱਜੇ, ਫਾਸੀ ਜਮ ਕੀ ਗਲੋਂ ਤੁੜਾਈਆ। ਸਰਨ ਸਰਨਾਈ ਸਾਚੀ ਢੱਠੇ, ਢਹਿ ਢਹਿ ਖ਼ੁਸ਼ੀ ਮਨਾਈਆ। ਜਨਮ ਕਰਮ ਦੇ ਮਿਟਣ ਰਟੇ, ਝਗੜਾ ਚੁੱਕੇ ਲੋਕਾਈਆ। ਸੱਚਾ ਲਾਹਾ ਸਚ ਦਾ ਖੱਟੇ, ਖੱਟੀਆਂ ਵਿਚੋਂ ਖੱਟੀ ਨਾਮ ਵਸਤ ਅਮੋਲਕ ਝੋਲੀ ਪਾਈਆ। ਨਾਮ ਨਿਧਾਨ ਦੇ ਕੇ ਜਨ ਭਗਤਾਂ ਬਣਾਏ ਆਪਣੇ ਬੱਚੇ, ਬੱਚਿਆਂ ਵਿਚੋਂ ਬਚਤ ਆਪਣੇ ਕੋਲ ਰਖਾਈਆ। ਅਗਲਾ ਘਰ ਇਕੋ ਦੱਸੇ, ਜਿਸ ਘਰ ਵਸੇ ਬੇਪਰਵਾਹੀਆ। ਗੁਰਮੁਖੋ ਖ਼ੁਸ਼ੀਆਂ ਨਾਲ ਜਾਓ ਨੱਸੇ, ਦੋ ਜਹਾਨਾਂ ਪੰਧ ਮੁਕਾਈਆ। ਓਥੇ ਫੇਰ ਕੱਠੇ ਦੇ ਕੱਠੇ, ਅੱਗੇ ਵਿਛੋੜਾ ਨਜ਼ਰ ਕੋਇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਪਟੇਦਾਰੀ ਦੇ ਲਿਖਵਾ ਕੇ ਪਟੇ, ਪਰਵਾਨੇ ਧੁਰ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਸਚ ਵਿਚ ਸਮਾਈਆ।
੨੨ ਜੇਠ ੨੦੨੧ ਬਿਕ੍ਰਮੀ ਪ੍ਰੇਮੀ ਦੇਵੀ ਦੇ ਗ੍ਰਹਿ ਝੰਡੇ
ਨਾਮ ਕਹੇ ਮੈਂ ਭਗਤਾਂ ਸਾਥੀ, ਸਗਲਾ ਸੰਗ ਨਿਭਾਇੰਦਾ। ਮਨ ਹੰਕਾਰੀ ਢਾਹਵਾਂ ਹਾਥੀ, ਮੂੰਹ ਦੇ ਭਾਰ ਸੁਟਾਇੰਦਾ। ਉਪਰ ਪਾ ਕੇ ਪਾਖਰ ਕਾਠੀ, ਧੁਰ ਦਾ ਤੰਗ ਕਸਾਇੰਦਾ। ਗੁਰਮੁਖ ਚੜ੍ਹਨ ਮਾਰ ਪਲਾਕੀ, ਚਰਨਾਂ ਹੇਠ ਦਬਾਇੰਦਾ। ਅੱਗੇ ਖੋਲ੍ਹ ਕੇ ਸੱਚੀ ਤਾਕੀ, ਦਰ ਦਵਾਰਾ ਇਕ ਵਖਾਇੰਦਾ। ਜਿਥੇ ਅੰਮ੍ਰਿਤ ਬੂੰਦ ਮਿਲੇ ਸਵਾਂਤੀ, ਨਿਝਰ ਝਿਰਨਾ ਆਪ ਝਿਰਾਇੰਦਾ। ਹੋਵੇ ਪਰਕਾਸ਼ ਬਿਨ ਦੀਆ ਬਾਤੀ, ਜੋਤੀ ਜੋਤ ਡਗਮਗਾਇੰਦਾ। ਮੇਲ ਮਿਲਾਵਾ ਕਮਲਾਪਾਤੀ, ਘਰ ਸਾਚਾ ਇਕ ਸੁਹਾਇੰਦਾ। ਜਿਨ੍ਹਾਂ ਗੁਰਮੁਖਾਂ ਮੰਨੀ ਮੇਰੀ ਆਖੀ, ਤਿਨ੍ਹਾਂ ਆਖ਼ਰ ਓਸੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾਂ ਧੁਰ ਦਾ ਵਰ, ਹਰਿਜਨ ਸਾਚੇ ਸੰਗ ਨਿਭਾਇੰਦਾ। ਜਨ ਭਗਤੋ ਮੈਂ ਤੁਹਾਡਾ ਸੰਗੀ, ਸੱਚਾ ਨਾਮ ਰਿਹਾ ਸਮਝਾਈਆ। ਦਿਆਂ ਵਸਤ ਮੂੰਹੋਂ ਮੰਗੀ, ਜੋ ਹਿਰਦੇ ਹਰਿ ਹਰਿ ਰਹੇ ਧਿਆਈਆ। ਅੰਗੀਕਾਰ ਬਣ ਕੇ ਲਾਵਾਂ ਅੰਗੀ, ਆਪ ਆਪਣੇ ਅੰਗ ਲਗਾਈਆ। ਲੋਕਮਾਤ ਕੰਡ ਹੋਣ ਨਾ ਦੇਵਾਂ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਕਰਮਾਂ ਕਾਂਡਾਂ ਵਾਲੀ ਚੁੱਕੇ ਤੰਗੀ, ਖੁਲ੍ਹਾ ਦਸਤ ਵਖਾਈਆ। ਭੰਡੀ ਪਏ ਨਾ ਵਿਚ ਵਰਭੰਡੀ, ਸਿੱਧਾ ਮਾਰਗ ਦਿਆਂ ਜਣਾਈਆ। ਅੱਖ ਰਹੇ ਨਾ ਕੋਈ ਅੰਧੀ, ਗੁਰਮੁਖ ਨੇਤਰ ਨੂਰ ਨੂਰ ਰੁਸ਼ਨਾਈਆ। ਕੂੜੀ ਵਾਸਨਾ ਰਹੇ ਨਾ ਗੰਦੀ, ਸਚ ਸੁਗੰਧੀ ਦਿਆਂ ਭਰਾਈਆ। ਗੀਤ ਸੁਣਾ ਕੇ ਆਪਣਾ ਛੰਦੀ, ਪਰਮ ਪੁਰਖ ਨਾਲ ਮਿਲਾਈਆ। ਗੁਰਸਿਖ ਨਾਰੀ ਕੋਈ ਨਾ ਦਿਸੇ ਰੰਡੀ, ਜਗਤ ਸੁਹਾਗਣ ਰੂਪ ਵਟਾਈਆ। ਖ਼ਾਨਾ ਤੋੜ ਕੇ ਅਗਲਾ ਬੰਦੀ, ਬੰਦਗੀ ਸਾਚੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਵਖਾਈਆ। ਨਾਮ ਕਹੇ ਮੈਂ ਦੇਵਾਂ ਸੱਦਾ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਪਾਰ ਕਰ ਕੇ ਜਗਤ ਹੱਦਾ, ਹਦੂਦ ਭਗਤਾਂ ਵੇਖ ਵਖਾਇੰਦਾ। ਗੁਣ ਨਿਧਾਨ ਦਾ ਫੜਾ ਕੇ ਡੱਗਾ, ਸੋਹਣਾ ਨਾਦ ਵਜਾਇੰਦਾ। ਆਓ ਸਭ ਦਾ ਸੁਆਰਾਂ ਅੱਗਾ, ਪਿਛਲਾ ਲੇਖ ਮੁਕਾਇੰਦਾ। ਸ਼ਬਦੀ ਧਾਰ ਵਖਾਵਾਂ ਅਸਵ ਬੱਗਾ, ਸ਼ਾਹਸਵਾਰਾ ਉਤੇ ਸੋਭਾ ਪਾਇੰਦਾ। ਜਿਸ ਦਾ ਦੀਪਕ ਇਕੋ ਜਗਾ, ਜਾਗਰਤ ਜੋਤ ਨੂਰ ਰੁਸ਼ਨਾਇੰਦਾ। ਓਸ ਦੇ ਪ੍ਰੇਮ ਪਿਆਰ ਦਾ ਵੇਖੋ ਮਜ਼ਾ, ਬਿਨ ਰਸਨਾ ਜਿਹਵਾ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਅਲਾਇੰਦਾ। ਨਾਮ ਕਹੇ ਮੈਂ ਚੌਕੀਦਾਰ, ਹੋਕਾ ਦੇ ਦੇ ਸਰਬ ਜਗਾਈਆ। ਗੁਰਮੁਖ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਪੁਚਾਈਆ। ਜੁਗ ਚੌਕੜੀ ਪਿਛੋਂ ਮਿਲਿਆ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਜਿਸ ਦਾ ਤੁਟ ਨਾ ਜਾਏ ਪਿਆਰ, ਪਿਛਾ ਦੇ ਨਾ ਮੁਖ ਭਵਾਈਆ। ਅੱਗੇ ਪਿਛੇ ਬਖ਼ਸ਼ੇ ਸਚ ਪਿਆਰ, ਰੁੱਤ ਸੁਹੰਜਣੀ ਨਾਲ ਮਿਲਾਈਆ। ਤੁਸੀਂ ਓਸ ਦੀ ਖਿੜੀ ਗੁਲਜ਼ਾਰ, ਜਿਸ ਗੁਲਸ਼ਨ ਬੂਟਾ ਦਿਤਾ ਲਗਾਈਆ। ਸੋ ਵੇਖਣਹਾਰਾ ਵੇਖੇ ਵਿਚ ਸੰਸਾਰ, ਵਡ ਸੰਸਾਰੀ ਫੇਰਾ ਪਾਈਆ। ਜੁਗ ਚੌਕੜੀ ਬੀਤੇ ਇਕ ਦੋ ਤਿੰਨ ਚਾਰ, ਚੌਥਾ ਜੁਗ ਖ਼ੁਸ਼ੀ ਮਨਾਈਆ। ਨੇਤਰ ਖੋਲ੍ਹ ਕਰੋ ਦੀਦਾਰ, ਨੈਣ ਨੈਣਾਂ ਨਾਲ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਨਾਮ ਕਹੇ ਕਿਉਂ ਕਲਜੁਗ ਸੁੱਤੇ, ਸੁੱਤਿਆਂ ਰੈਣ ਵਿਹਾਈਆ। ਬਿਨ ਪੁਰਖ ਅਕਾਲ ਕੋਈ ਨਾ ਪੁੱਛੇ, ਪੁੱਛਾਂ ਦੇ ਦੇ ਥੱਕੀ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ
ਸਭ ਦੇ ਨਾਲੋਂ ਰੁੱਠੇ, ਬੈਠੇ ਮੁਖ ਭਵਾਈਆ। ਸ੍ਰੀ ਭਗਵਾਨ ਕਰਕੇ ਆਪਣੀ ਗੁੱਠੇ, ਇਕੱਠਿਆਂ ਦਿਤਾ ਸਮਝਾਈਆ। ਸਾਰੇ ਆਪਣੇ ਮੂਧੇ ਕਰ ਦਿਓ ਠੂਠੇ, ਸਚ ਵਸਤ ਮੇਰੀ ਮੇਰੀ ਝੋਲੀ ਪਾਈਆ। ਮਨਮੁਖ ਜੀਵ ਜੋ ਮਾਇਆ ਅੰਦਰ ਭੂਤੇ, ਭੂਤ ਪ੍ਰੇਤ ਬੈਤਾਲ ਰੂਪ ਵਟਾਈਆ। ਰੂਹ ਫਿਰਨ ਬਿਨਾ ਬੁਤ ਜੂਹ ਦੇ, ਜੰਗਲ ਜੂਹ ਉਜਾੜ ਪਹਾੜ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ । ਨਾਮ ਕਹੇ ਮੇਰੀ ਵੇਖੋ ਹਾਲਤ, ਹਲਤ ਪਲਤ ਦੀ ਦਿਆਂ ਸਮਝਾਈਆ। ਕਲਜੁਗ ਜੀਵੋ ਅੰਤ ਛੱਡੋ ਜਹਾਲਤ, ਜ਼ਾਹਰ ਜ਼ਹੂਰ ਫੇਰਾ ਪਾਈਆ। ਜਿਸ ਦੀ ਅੱਖਰਾਂ ਨਾਲ ਲਿਖੀ ਗਈ ਇਬਾਰਤ, ਕਲਮਿਆਂ ਨਾਲ ਕਰੀ ਪੜ੍ਹਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਫ਼ਾਰਸ, ਸਫ਼ਾਰਸ਼ੀ ਹੋ ਕੇ ਸੇਵ ਕਮਾਈਆ। ਸੋ ਸਾਹਿਬ ਸਤਿਗੁਰ ਨਿਰਗੁਣ ਨਿਰਵੈਰ ਨਿਰਾਕਾਰ ਹੋ ਕੇ ਆਇਆ ਖ਼ਾਲਸ, ਖ਼ਾਲਸ ਖ਼ਾਲਸ ਦਏ ਜਣਾਈਆ । ਨਿੰਦਰਾ ਨੀਂਦ ਮਿਟਾਓ ਆਲਸ, ਜਗਤ ਦਵਾਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਲੇਖਾ ਲੇਖੇ ਪਾਈਆ । ਨਾਮ ਕਹੇ ਉਠੋ ਭੱਜੋ, ਭੱਜ ਭੱਜ ਪੰਧ ਮੁਕਾਈਆ। ਓਸ ਸਾਹਿਬ ਦੀ ਸਰਨੀ ਲੱਗੋ, ਜੋ ਘਰ ਘਰ ਬੈਠਾ ਡੇਰਾ ਲਾਈਆ। ਮਾਣ ਅਭਿਮਾਨ ਦੋਵੇਂ ਤਜੋ, ਮਮਤਾ ਮੋਹ ਸੰਗ ਨਾ ਕੋਇ ਰਖਾਈਆ। ਪ੍ਰੇਮ ਪ੍ਰੀਤੀ ਅੰਦਰ ਅੱਗੇ ਵਧੋ, ਆਪਣਾ ਕਦਮ ਚੁਕਾਈਆ। ਪ੍ਰੇਮ ਪਿਆਰ ਕਰ ਕੇ ਆਪਣੇ ਘਰ ਸੱਦੋ, ਘਰ ਤੁਹਾਡਾ ਕਾਇਆ ਬੰਕ ਨਜ਼ਰੀ ਆਈਆ। ਆਪਣਾ ਭਾਰ ਓਸੇ ਦੇ ਕੰਧੇ ਲੱਦੋ, ਜਿਸ ਤੁਹਾਡੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਰੰਗਾਈਆ। ਨਾਮ ਕਹੇ ਕੀ ਰਹੀ ਸੋਚ, ਸਮਝ ਚਲੇ ਨਾ ਕੋਇ ਵਡਿਆਈਆ । ਏਥੇ ਕਿਸੇ ਦੀ ਨਹੀਂ ਕੋਈ ਪਹੁਚ, ਪਾਂਧੀ ਬਣ ਕੇ ਪੰਧ ਨਾ ਕੋਇ ਮੁਕਾਈਆ। ਜਿਨ੍ਹਾਂ ਪ੍ਰਭ ਮਿਲਣ ਦਾ ਰੱਖਿਆ ਇਕੋ ਸ਼ੌਕ, ਸ਼ਹਿਨਸ਼ਾਹ ਤਿਨ੍ਹਾਂ ਆਪ ਵੇਖੇ ਆ ਕੇ ਚਾਈਂ ਚਾਈਂਆ। ਤਿਨ੍ਹਾਂ ਲੇਖਾ ਚੁਕਿਆ ਲੋਕ ਪਰਲੋਕ, ਸਾਚੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਸਾਚੇ ਲੇਖੇ ਰਿਹਾ ਪਾਈਆ।