੨੨ ਜੇਠ ੨੦੨੧ ਬਿਕ੍ਰਮੀ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਦੜ
ਸੋ ਪੁਰਖ ਨਿਰੰਜਣ ਸਾਚੀ ਟੇਕ, ਆਦਿ ਜੁਗਾਦਿ ਦਇਆ ਕਮਾਇੰਦਾ। ਸਤਿਗੁਰ ਸ਼ਬਦ ਮੰਨੋ ਸਦਾ ਏਕ, ਜੁਗ ਚੌਕੜੀ ਖੇਲ ਖਿਲਾਇੰਦਾ । ਥਿਰ ਘਰ ਦੇਵੇ ਅਗੰਮੀ ਟੇਕ, ਸਾਚਾ ਮੰਦਰ ਇਕ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਕਰਦੇ ਆਦੇਸ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤ੍ਰੈ ਪੰਜ ਜਿਸ ਦਾ ਅਗੰਮੀ ਭੇਤ, ਅਨਭਵ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਨਿਤ ਨਵਿਤ ਦਏ ਭੇਜ, ਲੋਕਮਾਤ ਵੇਸ ਧਰਾਇੰਦਾ। ਨਿਰਗੁਣ ਸਰਗੁਣ ਜਿਸ ਦੀ ਖੇਡ, ਨਿਰਵੈਰ ਆਪਣੀ ਕਾਰ ਕਮਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਲੇਖ, ਕਲਮ ਸ਼ਾਹੀ ਅੱਖਰਾਂ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ । ਸ਼ਬਦ ਗੁਰੂ ਸਦਾ ਸਦ ਸਵਾਮੀ, ਹਰਿ ਕਰਤਾ ਆਪ ਬਣਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਜੁਗ ਜੁਗ ਵੇਖ ਵਖਾਇੰਦਾ। ਬੋਧ ਅਗਾਧ ਜਿਸ ਦੀ ਬਾਣੀ, ਧੁਰ ਦਾ ਰਾਗ ਅਲਾਇੰਦਾ। ਲੇਖਾ ਜਾਣੇ ਦੋ ਜਹਾਨੀ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਸ਼ਬਦ ਗੁਰੂ ਸਦਾ ਬਲਵਾਨ, ਹਰਿ ਕਰਤੇ ਬਣਤ ਬਣਾਈਆ। ਥਿਰ ਘਰ ਜਿਸ ਦਾ ਅਗੰਮ
ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਜਗੇ ਇਕ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਹੁਕਮ ਦੇਵੇ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨ, ਦੇਵਤ ਸੁਰ ਨੈਣ ਉਠਾਈਆ। ਰੂਪ ਰੰਗ ਰੇਖ ਸਕੇ ਨਾ ਕੋਇ ਪਹਿਚਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਸ਼ਬਦ ਗੁਰੂ ਪ੍ਰਭ ਦਾ ਰੂਪ, ਨਿਰਵੈਰ ਆਪਣੀ ਕਾਰ ਕਮਾਇੰਦਾ। ਸਤਿ ਸਤਿਵਾਦੀ ਸ਼ਾਹੋ ਭੂਪ, ਸ਼ਹਿਨਸ਼ਾਹ ਅਖਵਾਇੰਦਾ। ਦਏ ਸੰਦੇਸਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਜੁਗ ਚੌਕੜੀ ਮੇਟੇ ਜੂਠ ਝੂਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਸੰਤ ਸੁਹੇਲੇ ਪਰਗਟਾਏ ਧੁਰ ਦੇ ਪੂਤ, ਗੁਰਮੁਖਾਂ ਗੁਰ ਗੁਰ ਬੂਝ ਬੁਝਾਇੰਦਾ। ਭਾਗ ਲਗਾ ਕਾਇਆ ਪੰਜ ਤਤ ਭੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਸ਼ਬਦ ਗੁਰੂ ਸਰਬ ਦਾ ਪੀਰ, ਪੈਗ਼ੰਬਰਾਂ ਵਿਚੋਂ ਪੈਗ਼ੰਬਰ ਨਜ਼ਰੀ ਆਈਆ। ਲੱਖ ਚੁਰਾਸੀ ਜਿਸ ਦੀ ਧੀਰ, ਧੀਰਜ ਧਰਵਾਸ ਇਕ ਰਖਾਈਆ। ਨਾਮ ਅਣਿਆਲਾ ਜਿਸ ਦਾ ਤੀਰ, ਤਿੱਖੀ ਮੁਖੀ ਪਾਰ ਕਰਾਈਆ। ਜਿਸ ਦਾ ਲੇਖਾ ਬਿਨ ਸ਼ਰਅ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰੂ ਦਏ ਵਡਿਆਈਆ। ਸਚ ਗੁਰੂ ਸ਼ਬਦ ਗੁਰਦੇਵ, ਸੋ ਪੁਰਖ ਨਿਰੰਜਣ ਇਕ ਬਣਾਇੰਦਾ। ਲੱਖ ਚੁਰਾਸੀ ਕਰੇ ਸੇਵ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਨਾਮ ਨਿਧਾਨਾ ਦੇਵੇ ਮੇਵ, ਅੱਖਰ ਵੱਖਰ ਆਪ ਪੜ੍ਹਾਇੰਦਾ। ਮੇਲ ਮਿਲਾਏ ਅਗੰਮ ਅਭੇਵ, ਅਗੰਮ ਅਥਾਹ ਪੜਦਾ ਲਾਹਿੰਦਾ। ਸਿਫ਼ਤ ਕਰਾਏ ਰਸਨਾ ਜਿਹਵ, ਬੱਤੀ ਦੰਦ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗੁਰੂ ਇਕ ਵਡਿਆਇੰਦਾ। ਸ਼ਬਦ ਗੁਰੂ ਪ੍ਰਭ ਸ਼ਬਦੀ ਧਾਰ, ਦੇਵਣਹਾਰ ਵਡਿਆਈਆ। ਜਿਸ ਦਾ ਹੁਕਮ ਰਹੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਨਾਦ ਅਗੰਮੀ ਧੁਨਕਾਰ, ਅਨਹਦ ਨਾਦੀ ਰੂਪ ਵਟਾਈਆ। ਜਿਸ ਦੀ ਸਿਫ਼ਤ ਕਰੇ ਸੰਸਾਰ, ਚੌਦਾਂ ਵਿਦਿਆ ਕਰ ਪੜ੍ਹਾਈਆ। ਜੋ ਚੌਦਾਂ ਲੋਕਾਂ ਵਸੇ ਬਾਹਰ, ਚੌਦਾਂ ਤਬਕਾਂ ਡੇਰਾ ਢਾਹੀਆ। ਮਨ ਮਤ ਬੁਧ ਨਾ ਪਾਏ ਸਾਰ, ਅਨਭਵ ਆਪਣੀ ਕਾਰ ਕਮਾਈਆ। ਜਿਸ ਦਾ ਸੰਦੇਸਾ ਦੇਂਦੇ ਰਹੇ ਗੁਰੂ ਅਵਤਾਰ, ਪੀਰ ਪੈਗ਼ੰਬਰ ਸਚ ਨਾਉਂ ਸੁਣਾਈਆ। ਕਾਗ਼ਜ਼ ਕਲਮ ਸ਼ਾਹੀ ਬਣਦੇ ਰਹੇ ਲਿਖਾਰ, ਕਾਤਬ ਹੋ ਕੇ ਵੰਡ ਵੰਡਾਈਆ। ਸੋ ਸਵਾਮੀ ਹਰ ਘਟ ਵਸਿਆ ਸ਼ਬਦ ਸਰੂਪੀ ਨਰ ਨਿਰੰਕਾਰ, ਨਿਰਗੁਣ ਹੋ ਕੇ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੰਤ ਸੁਹੇਲੇ ਕਰੇ ਖ਼ਬਰਦਾਰ, ਗੁਰ ਚੇਲੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਦਾਤਾ ਬੇਪਰਵਾਹੀਆ। ਗੁਰ ਦਾਤਾ ਸ਼ਬਦ ਬੇਪਰਵਾਹ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਨਿਤ ਨਵਿਤ ਬਣੇ ਮਲਾਹ, ਲੋਕਮਾਤ ਫੇਰਾ ਪਾਇੰਦਾ। ਸੱਚਾ ਮਾਰਗ ਦਏ ਸਮਝਾ, ਧੁਰ ਦਾ ਭੇਵ ਖੁਲ੍ਹਾਇੰਦਾ। ਗੁਰਮੁਖ ਗੁਰਸਿਖ ਲਏ ਜਗਾ, ਨੇਤਰ ਲੋਚਣ ਇਕ ਦ੍ਰਿੜਾਇੰਦਾ। ਜਗਤ ਦਵਾਰੇ ਪੰਧ ਮੁਕਾ, ਘਰ ਮੰਦਰ ਇਕ ਵਖਾਇੰਦਾ। ਸੁਖਮਨ ਟੇਢੀ ਬੰਕ ਡੇਰਾ ਢਾਹ, ਈੜਾ ਪਿੰਗਲ ਮੋਹ ਚੁਕਾਇੰਦਾ । ਅਨਹਦ ਨਾਦੀ ਨਾਦ ਵਜਾ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਸਾਚਾ ਜਾਮ ਪਿਆ, ਕਵਲ ਨਾਭ ਉਲਟਾਇੰਦਾ। ਬਜਰ ਕਪਾਟੀ ਕੁੰਡਾ ਲਾਹ, ਸਾਚਾ ਮੰਦਰ ਇਕ ਸੁਹਾਇੰਦਾ। ਜੋਤ ਨਿਰੰਜਣ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਇੰਦਾ। ਸੇਜ ਸੁਹੰਜਣੀ ਇਕ ਵਛਾ, ਆਤਮ ਅੰਤਰ ਖੋਜ ਖੋਜਾਇੰਦਾ।
ਪਰਮਾਤਮ ਮੇਲਾ ਦਏ ਮਿਲਾ, ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਸਤਿਗੁਰ ਸ਼ਬਦ ਧੁਰ ਦਾ ਢੋਲਾ ਲਏ ਸੁਣਾ, ਅਨਰਾਗੀ ਰਾਗ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਰਖਾ, ਲੋਕਮਾਤ ਖੇਲ ਖਿਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਇੰਦਾ। ਸ਼ਬਦ ਗੁਰੂ ਸਦਾ ਬਲਵਾਨ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਜਿਸ ਦਾ ਝੁਲਦਾ ਰਹੇ ਨਿਸ਼ਾਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਜਿਸ ਦਾ ਹੁਕਮ ਸੁੰਞ ਮਸਾਣ, ਡੂੰਘੀ ਭਵਰੀ ਵੇਖ ਵਖਾਇੰਦਾ। ਜਿਸ ਦਾ ਹੁਕਮ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇੰਦਾ। ਜਿਸ ਦਾ ਖੇਲ ਤ੍ਰੈਗੁਣ ਮਾਇਆ ਪੰਜ ਤਤ ਕਰੇ ਪਰਧਾਨ, ਜ਼ਿਮੀ ਅਸਮਾਨ ਰੂਪ ਬਣਾਇੰਦਾ। ਮੰਡਲ ਮੰਡਪ ਖੋਲ੍ਹ ਦੁਕਾਨ, ਪੁਰੀ ਲੋਅ ਆਕਾਸ਼ ਪਰਕਾਸ਼ ਆਪ ਕਰਾਇੰਦਾ। ਲੇਖਾ ਜਾਣ ਸ੍ਰੀ ਭਗਵਾਨ, ਭੇਵ ਅਭੇਦਾ ਇਕ ਸਮਝਾਇੰਦਾ। ਚਾਰੇ ਖਾਣੀ ਮਾਰੇ ਧਿਆਨ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਲਾਹਿੰਦਾ। ਚਾਰੇ ਬਾਣੀ ਬੋਲੇ ਬਿਨਾ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਢੋਲਾ ਇਕ ਅਲਾਇੰਦਾ । ਚਾਰੇ ਵੇਦਾਂ ਦੇ ਗਿਆਨ, ਚਾਰੇ ਮੁਖ ਸੁਖ ਬੁਝਾਇੰਦਾ। ਚਾਰੇ ਜੁਗ ਕਰ ਨਿਸ਼ਾਨ, ਸਤਿਜੁਗ ਤ੍ਰੇਤਾ ਦੁਆਪਰ ਰੂਪ ਵਟਾਇੰਦਾ। ਕਲਜੁਗ ਖੇਲ ਦੱਸੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਇੰਦਾ। ਤੇਈ ਅਵਤਾਰ ਦੇ ਕੇ ਗਏ ਬਿਆਨ, ਸ਼ਾਸਤਰ ਸਿਮਰਤ ਕਲਮਬੰਦ ਰੂਪ ਵਟਾਇੰਦਾ। ਭਗਤ ਅਠਾਰਾਂ ਮੰਗਦੇ ਗਏ ਦਾਨ, ਭਿੱਖਕ ਹੋ ਕੇ ਝੋਲੀ ਸਰਬ ਵਖਾਇੰਦਾ। ਈਸਾ ਮੂਸਾ ਮੁਹੰਮਦ ਕਰਦੇ ਕਲਾਮ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਸਾਚਾ ਸੱਯਦਾ ਕਰਦੇ ਰਹੇ ਹੱਕ ਮਕਾਮ, ਦਰਗਾਹ ਸਾਚੀ ਸੀਸ ਨਿਵਾਇੰਦਾ। ਪਰਵਰਦਿਗਾਰ ਨੌਜਵਾਨ, ਲਾਸ਼ਰੀਕ ਹਕ ਹਕੀਕਤ ਵੇਖ ਵਖਾਇੰਦਾ। ਸਚ ਸੰਦੇਸਾ ਦਏ ਪੈਗ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਇਕ ਵਡਿਆਇੰਦਾ। ਸ਼ਬਦ ਗੁਰੂ ਸਰਬ ਦਾ ਦਾਤਾ, ਦੀਨ ਦਿਆਲ ਦਇਆ ਕਮਾਈਆ। ਆਦਿ ਜੁਗਾਦੀ ਧੁਰ ਦਾ ਗਿਆਤਾ, ਬੋਧ ਅਗਾਧਾ ਭੇਵ ਖੁਲ੍ਹਾਈਆ। ਜਿਸ ਦੇ ਹੁਕਮੇ ਅੰਦਰ ਖੇਲ ਤਮਾਸ਼ਾ, ਕੋਟਨ ਕੋਟਨ ਗੋਪੀ ਕਾਹਨ ਰਾਸ ਰਚਾਈਆ। ਜਿਸ ਦਾ ਬ੍ਰਹਿਮੰਡ ਖੰਡ ਦਾਸੀ ਦਾਸਾ, ਬਣ ਬਣ ਸੇਵਕ ਸੇਵਾ ਸਚ ਕਮਾਈਆ। ਜਿਸ ਦੀ ਜੁਗ ਚੌਕੜੀ ਰੱਖਦੇ ਸਾਰੇ ਆਸਾ, ਤ੍ਰਿਸਨਾ ਆਪਣੀ ਇਕ ਵਧਾਈਆ। ਜਿਸ ਦਾ ਗੁਰੂ ਦਸ ਦੇਂਦੇ ਗਏ ਭਰਵਾਸਾ, ਖਾਣੀ ਬਾਣੀ ਰਾਗਾਂ ਵਿਚ ਸਮਝਾਈਆ। ਸੋ ਸਾਹਿਬ ਪੁਰਖ ਸਮਰਾਥਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਚੇਲਾ, ਪਿਤਾ ਪਰਮ ਪੁਰਖ ਅਖਵਾਈਆ। ਦੋ ਜਹਾਨਾਂ ਮੇਰਾ ਮੇਲਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਸਾਚੇ ਸੰਤਾਂ ਬਣਾਂ ਸੱਜਣ ਸੁਹੇਲਾ, ਨਿਤ ਨਵਿਤ ਵੇਖ ਵਖਾਈਆ। ਧਾਮ ਵਖਾਵਾਂ ਇਕ ਨਵੇਲਾ, ਜਿਥੇ ਚੰਦ ਸੂਰਜ ਨਜ਼ਰ ਕੋਇ ਨਾ ਆਈਆ। ਜੰਗਲ ਜੂਹ ਉਜਾੜ ਪਹਾੜ ਟਿੱਲਾ ਪਰਬਤ ਨਾ ਕੋਇ ਬੇਲਾ, ਸਮੁੰਦ ਸਾਗਰ ਰੂਪ ਨਾ ਕੋਇ ਵਖਾਈਆ। ਹੋਏ ਪਰਕਾਸ਼ ਸਾਚੇ ਦੀਪਕ ਬਿਨ ਬਾਤੀ ਤੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਿਤੀ ਸਮਝਾਈਆ। ਸ਼ਬਦ ਗੁਰੂ ਕਹੇ ਮੈਂ ਆਦਿ ਅੰਤ, ਜੁਗ ਜੁਗ ਸੇਵ ਕਮਾਇੰਦਾ। ਪ੍ਰਭ ਦੀ ਮਹਿੰਮਾ ਦੱਸਾਂ ਬੇਅੰਤ, ਅਥਾਹ ਰੂਪ ਸਮਝਾਇੰਦਾ । ਭੇਵ ਖੁਲ੍ਹਾ ਕੇ ਗੁਰਮੁਖ ਸੰਤ, ਧੁਰ ਦਾ ਰਾਗ ਅਲਾਇੰਦਾ। ਮੇਲ ਮਿਲਾ ਕੇ ਨਾਰ ਕੰਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ
ਸਿਖਿਆ ਇਕ ਸਮਝਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਪੜਦਾ ਲਾਹਿੰਦਾ। ਲੇਖਾ ਚੁਕਾ ਦੋਜ਼ਖ਼ ਬਹਿਸ਼ਤ ਜੱਨਤ, ਸਵਰਗੀ ਡੇਰਾ ਪਾਰ ਕਰਾਇੰਦਾ। ਮੇਰਾ ਕੋਈ ਨਾ ਜਾਣੇ ਅੰਤ, ਪੁਰਖ ਅਬਿਨਾਸ਼ੀ ਸੱਚਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਵਾਮੀ ਇਕੋ ਨਜ਼ਰੀ ਆਇੰਦਾ। ਸ਼ਬਦ ਗੁਰੂ ਕਹੇ ਮੈਂ ਦਾਤਾ ਸੂਰ, ਪ੍ਰਭ ਸਾਚੀ ਸੇਵਾ ਲਾਈਆ। ਆਦਿ ਜੁਗਾਦਿ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਦਰਸ ਦਿਖਾਈਆ। ਸਰਬ ਕਲਾ ਬਣ ਭਰਪੂਰ, ਵੇਖਣਹਾਰਾ ਥਾਉਂ ਥਾਈਂਆ। ਨਾਤਾ ਤੋੜ ਕੇ ਕੂੜੋ ਕੂੜ, ਸਚ ਸੁੱਚ ਦਿਆਂ ਸਮਝਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਗੁਰਮੁਖ ਸਾਚੇ ਧੰਦੇ ਲਾਈਆ। ਅੰਤਰ ਜੋਤੀ ਬਖ਼ਸ਼ ਕੇ ਨੂਰ, ਅੰਧ ਅੰਧੇਰ ਦਿਆਂ ਮਿਟਾਈਆ। ਪੰਚ ਵਿਕਾਰ ਨਾ ਪਾਏ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਭਗਤਾਂ ਬਰਦਾ, ਸੇਵਕ ਹੋ ਕੇ ਸੇਵ ਕਮਾਈਆ। ਬਣਾਂ ਭਿਖਾਰੀ ਸਾਚੇ ਦਰ ਦਾ, ਦਰ ਦਰ ਅਲਖ ਜਗਾਈਆ। ਪੜਦਾ ਲਾਹਵਾਂ ਸਾਢੇ ਤਿੰਨ ਹੱਥ ਕਾਇਆ ਮੰਦਰ ਘਰ ਵਿਚ ਘਰ ਦਾ, ਦੂਈ ਦਵੈਤੀ ਡੇਰਾ ਢਾਹੀਆ। ਸਚ ਪਿਆਰ ਪ੍ਰੀਤਮ ਹੋ ਕੇ ਕਰਦਾ, ਪ੍ਰੇਮੀ ਆਪਣੇ ਨਾਲ ਮਿਲਾਈਆ। ਮਹੱਲ ਅਟਲ ਉਚ ਮਨਾਰੇ ਸਚ ਦਵਾਰੇ ਖੜਦਾ, ਖ਼ੁਸ਼ੀਆਂ ਇਕੋ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਦੂਜੀ ਸਦ ਨਾ ਕੋਇ ਸੁਣਾਈਆ। ਸੁਰਤ ਸਵਾਣੀ ਸਾਚੀ ਵਰਦਾ, ਧੁਰ ਦਾ ਹਾਣੀ ਬਣ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਾਚਾ ਖੇਲ ਵਖਾਈਆ। ਸ਼ਬਦ ਗੁਰੂ ਕਹੇ ਜੁਗ ਚਾਰ, ਮੈਂ ਅੱਖਰਾਂ ਬਣਤ ਬਣਾਇੰਦਾ। ਨਿਰਅੱਖਰ ਮੇਰੀ ਧਾਰ, ਨਿਰਵੈਰ ਖੇਲ ਵਖਾਇੰਦਾ। ਨਿਰਾਕਾਰ ਮੇਰਾ ਆਧਾਰ, ਅਜੂਨੀ ਰਹਿਤ ਨਾਉਂ ਪਰਗਟਾਇੰਦਾ । ਗੁਰ ਅਵਤਾਰ ਮੇਰਾ ਪਿਆਰ, ਪੀਰ ਪੈਗ਼ੰਬਰ ਧਿਆਨ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਮੇਰਾ ਜੈਕਾਰ, ਗੀਤਾ ਗਿਆਨ ਅੰਜੀਲ ਕੁਰਾਨ ਢੋਲਾ ਸੁਣਾਇੰਦਾ। ਖਾਣੀ ਬਾਣੀ ਮੇਰਾ ਕਿਵਾੜ, ਪੜਦਾ ਓਹਲਾ ਇਕ ਚੁਕਾਇੰਦਾ। ਨਿਰਗੁਣ ਸਰਗੁਣ ਸਚ ਅਧਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਕਰ ਪਰਕਾਸ਼ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਖੋਜ ਖੋਜਾਇੰਦਾ। ਜਨ ਭਗਤ ਸੰਤ ਜੁਗ ਚੌਕੜੀ ਮਾਤ ਉਠਾਲ, ਧੁਰ ਦੀ ਸਿਖਿਆ ਇਕ ਸਮਝਾਇੰਦਾ। ਪਰਮ ਪੁਰਖ ਦੇ ਵੇਖ ਲਾਲ, ਲਾਲ ਗੁਲਾਲਾ ਰੰਗ ਰੰਗਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਵਸਾਇੰਦਾ। ਤ੍ਰੈਗੁਣ ਮਾਇਆ ਨਾ ਰਹੇ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਨਾਮ ਅਮੋਲਕ ਦੇ ਕੇ ਦਾਨ, ਵਸਤ ਅਗੰਮੀ ਝੋਲੀ ਪਾਇੰਦਾ। ਜੁਗ ਜਨਮ ਦੇ ਵਿਛੜੇ ਮੇਲਾਂ ਨਾਲ, ਸ੍ਰੀ ਭਗਵਾਨ ਅਗਲਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਲਗਾਇੰਦਾ। ਸ਼ਬਦ ਗੁਰੂ ਕਹੇ ਮੈਂ ਮੇਲ ਮਿਲੌਂਦਾ, ਮਿਲਣੀ ਜਗਦੀਸ ਕਰਾਈਆ। ਜੁਗ ਚੌਕੜੀ ਵੇਖ ਵਖੌਂਦਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਭਗਤ ਅਠਾਰਾਂ ਗੰਢ ਬੰਧੌਦਾ, ਕਬੀਰ ਜੁਲਾਹਾ ਦਏ ਗਵਾਹੀਆ। ਸਚਖੰਡ ਦਵਾਰੇ ਫੜ ਬਹੌਂਦਾ, ਜਿਸ ਦੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਰਹਿਬਰ ਹੋ ਕੇ ਰਾਹ ਵਖੌਂਦਾ, ਪਾਂਧੀ ਹੋ ਕੇ ਪੰਧ ਮੁਕਾਈਆ। ਸਤਿਗੁਰ ਹੋ ਕੇ ਦਰਸ ਕਰੌਂਦਾ, ਗੁਰ ਗੁਰ ਹੋ ਕੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦਿਤੀ ਵਡਿਆਈਆ। ਸ਼ਬਦ ਗੁਰੂ ਕਹੇ ਮੈਂ ਧੁਰ ਦਾ ਵਾਸੀ, ਬਸਤੀ ਸਾਚੀ ਇਕ
ਸੁਹਾਈਆ। ਮੇਰਾ ਮੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣੇ ਹੁਕਮ ਰਖਾਈਆ। ਮੇਰੀ ਸਮਝ ਨਾ ਆਏ ਕਿਸੇ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਸਮਝ ਸਕੇ ਨਾ ਰਾਈਆ। ਜਨ ਭਗਤਾਂ ਵਖਾਵਾਂ ਖੇਲ ਸਾਚੀ, ਮੰਡਲ ਰਾਸੀ ਮੰਡਪ ਇਕੋ ਇਕ ਸਮਝਾਈਆ । ਗ੍ਰਹਿ ਮੰਦਰ ਦੀਪਕ ਜੋਤ ਆਦਿ ਪੁਰਖ ਪਰਕਾਸੀ, ਪਰਕਾਸ਼ ਹੋਵੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਕਹੇ ਮੇਰਾ ਗੌਂਦੇ ਗੀਤ, ਜੀਵ ਜੰਤ ਧਿਆਨ ਲਗਾਈਆ। ਜੁਗ ਚੌਕੜੀ ਵੇਖ ਰੀਤ, ਸਾਰੇ ਬੈਠੇ ਨੈਣ ਸ਼ਰਮਾਈਆ। ਕਦੇ ਕਲਮਾ ਕਦੇ ਹਦੀਸ, ਕਦੇ ਰਾਮ ਨਾਮ ਦਿਆਂ ਸਮਝਾਈਆ। ਕਦੇ ਤੀਰਥ ਤਟ ਵਸਾਂ ਅਤੀਤ, ਕਦੇ ਤ੍ਰੈਗੁਣ ਨਾਤਾ ਤੋੜ ਤੁੜਾਈਆ। ਕਦੇ ਮੰਦਰ ਕਦੇ ਮਸੀਤ, ਕਦੇ ਗੁਰੂਦਵਾਰ ਸੋਭਾ ਪਾਈਆ। ਕਦ ਰਾਜਨ ਰਾਜ ਕਦ ਨੀਚਨ ਨੀਚ, ਉਚੋ ਊਚ ਆਪ ਹੋ ਜਾਈਆ। ਕਦ ਠਾਂਢਾ ਹੋਵਾਂ ਸੀਤ, ਕਦ ਅਗਨੀ ਤਤ ਤਪਾਈਆ। ਕਦ ਕੌੜਾ ਹੋਵਾਂ ਰੀਠ, ਕਦ ਅੰਮ੍ਰਿਤ ਰਸ ਰੂਪ ਵਟਾਈਆ। ਕਦ ਭਿਖਾਰੀ ਹੋ ਕੇ ਮੰਗਾਂ ਭੀਖ, ਕਦ ਸ਼ਾਹ ਪਾਤਸ਼ਾਹ ਹੋ ਸਰਬ ਵਰਤਾਈਆ। ਜੁਗ ਚੌਕੜੀ ਜਾਏ ਬੀਤ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਲਗਾਈਆ। ਮੈਂ ਜੁਗ ਚੌਕੜੀ ਸੇਵਾ ਕਰਦਾ, ਸ਼ਬਦ ਗੁਰੂ ਸਰਬ ਜਣਾਈਆ, ਨਿਰਭੈ ਹੋ ਕਦੇ ਨਾ ਡਰਦਾ, ਭੌ ਸਰਬ ਰਿਹਾ ਵਖਾਈਆ। ਨਿਤ ਨਵਿਤ ਸਾਚੀ ਤਰਨੀ ਤਰਦਾ, ਤਾਰਨਹਾਰਾ ਹੋ ਕੇ ਦਇਆ ਕਮਾਈਆ। ਲੱਖ ਚੁਰਾਸੀ ਘਾੜਨ ਘੜਦਾ, ਘੜ ਘੜ ਵੇਖ ਵਖਾਈਆ। ਸਾਢੇ ਤਿੰਨ ਹੱਥ ਮੰਦਰ ਅੰਦਰ ਵੜਦਾ, ਡੂੰਘੀ ਭਵਰੀ ਡੇਰਾ ਲਾਈਆ। ਮਹੱਲ ਅਟਲ ਅਗੰਮ ਅਥਾਹ ਉਚੇ ਟਿੱਲੇ ਚੜ੍ਹਦਾ, ਮੰਜ਼ਲ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇ ਭਗਵਾਨ, ਪੱਟੀ ਇਕ ਪੜ੍ਹਾਈਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਦੇਣਾ ਦਾਨ, ਵਸਤ ਅਮੋਲਕ ਨਾਮ ਵਰਤਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੇਣਾ ਇਕ ਗਿਆਨ, ਵਿਸਮਾਦੀ ਹੋ ਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵੰਡ ਆਪ ਵੰਡਾਈਆ। ਧੁਰ ਦੀ ਵੰਡ ਵੰਡੀ ਨਿਰੰਕਾਰ, ਪੁਰਖ ਅਕਾਲ ਖੇਲ ਖਿਲਾਇੰਦਾ। ਸੇਵਾ ਲਾ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਮਨਾਇੰਦਾ। ਸੰਦੇਸਾ ਦੇ ਸਚ ਦਰਬਾਰ, ਧੁਰ ਦਾ ਨਾਦ ਇਕ ਵਜਾਇੰਦਾ। ਪੰਜ ਤਤ ਚੋਲਾ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਪਰਗਟਾਇੰਦਾ। ਨਾਤਾ ਜੋੜ ਅਪਰ ਅਪਾਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਿਲ ਪਰਮਾਤਮ ਆਤਮ ਹੋਈ ਗੁਰੂ ਅਵਤਾਰ, ਗੁਰ ਗੁਰ ਆਪਣਾ ਖੇਲ ਵਖਾਇੰਦਾ। ਸਚ ਸੰਦੇਸਾ ਦੇ ਵਿਚ ਸੰਸਾਰ, ਅੱਖਰੀ ਨਾਮ ਰੂਪ ਪਰਗਟਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿਣ ਪੁਕਾਰ, ਪੁਨਹ ਪੁਨਹ ਸੀਸ ਸਰਬ ਨਿਵਾਇੰਦਾ। ਸਾਚੀ ਭਿਖਿਆ ਮੰਗਦੇ ਗਏ ਬਣ ਭਿਖਾਰ, ਦਰ ਦਰਵੇਸ਼ ਹੋ ਕੇ ਝੋਲੀ ਅੱਗੇ ਡਾਹਿੰਦਾ। ਪੁਰਖ ਅਕਾਲ ਤੇਰਾ ਸਹਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰੀ ਓਟ ਸਦਾ ਜੁਗ ਚਾਰ, ਸਰਗੁਣ ਤੇਰਾ ਭਰਵਾਸਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਹੁਕਮ ਆਪ ਸਮਝਾਇੰਦਾ। ਸੱਚਾ ਹੁਕਮ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਈਆ। ਖੇਲਾਂ ਖੇਲ ਜੁਗਾ ਜੁਗੰਤ, ਨਿਰਗੁਣ ਸਰਗੁਣ ਰੂਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਕਾਰਨ ਕਰਨ ਮਿੰਨਤ, ਨਿਉਂ ਨਿਉਂ ਸੱਯਦਾ
ਸੀਸ ਝੁਕਾਈਆ। ਨਿਰਗੁਣ ਹੋ ਕੇ ਸ਼ਬਦੀ ਤੇਰਾ ਰੂਪ ਇਕ ਬੇਅੰਤ, ਬੇਪਰਵਾਹ ਦਏ ਬਣਾਈਆ। ਦੂਜੇ ਦਰ ਨਾ ਜਾਣਾ ਮੰਗਤ, ਅਤੋਟ ਅਤੁਟ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਅਭੇਦਾ ਦਏ ਖੁਲ੍ਹਾਈਆ। ਸ਼ਬਦ ਗੁਰੂ ਤੂੰ ਰਹਿਣਾ ਤਿਆਰ, ਸਾਹਿਬ ਸਤਿਗੁਰ ਹੁਕਮ ਜਣਾਈਆ। ਬਿਨ ਪੰਜ ਤਤ ਤੇਰਾ ਆਕਾਰ, ਨਿਰਾਕਾਰ ਦਏ ਵਖਾਈਆ। ਸੱਧਰ ਪੂਰੀ ਕਰ ਗੁਰੂ ਅਵਤਾਰ, ਅਦਲੀ ਅਦਲ ਅਦਾਲਤ ਵਿਚੋਂ ਇਕ ਵਖਾਈਆ। ਨੌਜਵਾਨ ਉਠਣਾ ਬਲ ਧਾਰ, ਬਲ ਧਾਰੀ ਤੇਰਾ ਰੂਪ ਪਰਗਟਾਈਆ। ਡੰਕਾ ਵਜੌਣਾ ਦੋ ਜਹਾਨ, ਸ੍ਰੀ ਭਗਵਾਨ ਆਪ ਸਮਝਾਈਆ। ਬ੍ਰਹਿਮੰਡਾਂ ਖੰਡਾਂ ਝੁਲੌਣਾ ਨਿਸ਼ਾਨ, ਸਤਿ ਨਿਸ਼ਾਨਾ ਤੇਰੇ ਹੱਥ ਫੜਾਈਆ। ਕਲਜੁਗ ਅੰਤ ਹੋਣਾ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸੱਯਦਾ ਕਰੇ ਜ਼ਿਮੀ ਅਸਮਾਨ, ਬ੍ਰਹਿਮੰਡ ਖੰਡ ਨੈਣ ਨਾ ਕੋਇ ਉਠਾਈਆ। ਗੁਰ ਅਵਤਾਰ ਖ਼ੁਸ਼ੀ ਮਨਾਣ, ਪੀਰ ਪੈਗ਼ੰਬਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਸਮਝਾਈਆ। ਸ਼ਬਦ ਗੁਰੂ ਤੂੰ ਜਾਣਾ ਜੱਗ, ਕਲਜੁਗ ਅੰਤਮ ਵੇਸ ਵਟਾਈਆ। ਕੂੜੀ ਕਿਰਿਆ ਕਰਨੀ ਪਾਰ ਹੱਦ, ਜੂਠ ਝੂਠ ਪੰਧ ਮੁਕਾਈਆ। ਮਾਰਗ ਲੌਣਾ ਇਕੋ ਸਚ, ਸਚ ਦੇਣੀ ਵਡਿਆਈਆ। ਮਾਟੀ ਭਾਂਡੇ ਵੇਖ ਕੱਚ, ਕਾਚੀ ਗਗਰੀਆ ਖੋਜ ਖੋਜਾਈਆ । ਮਨ ਵਾਸਨਾ ਜੋ ਰਹੇ ਨੱਚ, ਬੁੱਧ ਬਿਬੇਕ ਦੇਣੀ ਕਰਾਈਆ। ਲਹਿਣਾ ਚੁਕੌਣਾ ਸੀਆਂ ਸਾਢੇ ਤਿੰਨ ਹੱਥ, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਦੱਸਣੀ ਗਥ, ਢੋਲਾ ਧੁਰ ਦਾ ਇਕ ਪੜ੍ਹਾਈਆ। ਸਤਿਜੁਗ ਚਲੌਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਜਨ ਭਗਤਾਂ ਖੋਲ੍ਹ ਕੇ ਤੀਜੀ ਅੱਖ, ਨਿਜ ਨੇਤਰ ਦਰਸ ਦੇਣਾ ਵਖਾਈਆ। ਅੰਮ੍ਰਿਤ ਝਿਰਨਾ ਦੇਣਾ ਝੱਟ, ਬੂੰਦ ਸਵਾਂਤੀ ਇਕ ਟਪਕਾਈਆ। ਸੱਚੀ ਜੋਤ ਕਰ ਪਰਕਾਸ਼, ਘਰ ਮੰਦਰ ਕਰੀਂ ਰੁਸ਼ਨਾਈਆ। ਸਾਚੇ ਗ੍ਰਹਿ ਕਰ ਨਿਵਾਸ, ਬੰਕ ਦਵਾਰ ਦੇਣਾ ਸੁਹਾਈਆ। ਅਬਿਨਾਸ਼ੀ ਕਰਤਾ ਤੇਰੇ ਸਦਾ ਸਾਥ, ਸਗਲਾ ਸੰਗ ਨਿਭਾਈਆ। ਪੁਰਖ ਅਕਾਲ ਦਾ ਪੂਜਾ ਪਾਠ, ਇਕੋ ਮੰਤਰ ਦੇਣਾ ਦ੍ਰਿੜਾਈਆ। ਦੋ ਜਹਾਨ ਸੁਣਨ ਤੇਰੀ ਆਵਾਜ਼, ਬ੍ਰਹਿਮਾਦ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਸ਼ਬਦ ਗੁਰੂ ਤੇਰਾ ਲੇਖਾ ਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਕਰ ਰੁਸ਼ਨਾਈਆ। ਲਹਿਣਾ ਦੇਣਾ ਚੁਕੌਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਜੋ ਨਿਰਗੁਣ ਨਾਨਕ ਸਰਗੁਣ ਗਿਆ ਆਖ, ਗੋਬਿੰਦ ਕਰ ਕੇ ਗਿਆ ਪੜ੍ਹਾਈਆ। ਸਰਬ ਜੀਆਂ ਦਾ ਦਾਤਾ ਪੁਰਖ ਅਬਿਨਾਸ਼, ਸ੍ਰੀ ਭਗਵਾਨ ਬੇਪਰਵਾਹੀਆ। ਲੱਖ ਚੁਰਾਸੀ ਰੱਖੇ ਵਾਸ, ਘਟ ਘਟ ਰਿਹਾ ਸਮਾਈਆ। ਜੀਵ ਜੰਤ ਉਸੇ ਦੀ ਨਜ਼ਰੀ ਆਵੇ ਜ਼ਾਤ, ਨੂਰ ਵਿਚੋਂ ਜ਼ਹੂਰ ਦੇਣਾ ਪਰਗਟਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਗਏ ਕਲਮ ਦਵਾਤ, ਸ਼ਹਾਦਤ ਲੋਕਮਾਤ ਰਖਾਈਆ। ਸੋ ਪੂਰੀ ਕਰਨੀ ਖ਼ਾਹਸ਼, ਖ਼ਾਲਸ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸੁਣਾਈਆ । ਸ਼ਬਦ ਗੁਰੂ ਉਠ ਵੇਖ ਕਰ ਧਿਆਨ, ਕਲਜੁਗ ਅੰਧੇਰਾ ਛਾਈਆ। ਸਤਿਗੁਰ ਸ਼ਬਦ ਨਾ ਕੋਈ ਮਾਣ, ਚਾਰੇ ਖਾਣੀ ਭਰਮੇ ਭਰਮ ਭੁਲਾਈਆ। ਅੰਤਰ ਆਤਮ ਗੁਰ ਕਾ ਸ਼ਬਦ ਕਰੇ ਨਾ ਕੋਇ ਪਰਵਾਨ, ਰਸਨਾ ਜਿਹਵਾ ਗਾ ਗਾ ਥੱਕੀ ਸਰਬ ਲੋਕਾਈਆ। ਪੰਡਤ ਪਾਂਧੇ ਕਰਨ ਵਖਿਆਨ, ਵੇਖਣ ਵਾਲਾ ਨਜ਼ਰ ਕੋਇ
ਨਾ ਆਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਦਵਾਰੇ ਖੜ੍ਹ ਕੇ ਦਰਸ ਕੋਈ ਨਾ ਪਾਣ, ਸਨਮੁਖ ਹੋ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਤੇਰੀ ਝੋਲੀ ਪਾਈਆ। ਸ਼ਬਦ ਗੁਰੂ ਵੇਖ ਮਾਤਲੋਕ, ਲੋਕਾਈ ਦਏ ਦੁਹਾਈਆ। ਸਾਚਾ ਭੁੱਲਿਆ ਜਗਤ ਸਲੋਕ, ਹਿਰਦੇ ਹਰਿ ਨਾ ਕੋਇ ਵਸਾਈਆ। ਘਰ ਪਰਕਾਸ਼ ਨਾ ਨਿਰਮਲ ਜੋਤ, ਦੀਵੇ ਬਾਤੀ ਜਗਤ ਰਹੇ ਜਗਾਈਆ। ਕਿਸੇ ਭਾਗ ਨਾ ਲੱਗਾ ਕਾਇਆ ਕੋਟ, ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਸਤਿਗੁਰ ਮਿਲ ਨਾ ਆਈ ਹੋਸ਼, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਤਨ ਨਗਾਰੇ ਲੱਗੀ ਨਾ ਚੋਟ, ਦੂਈ ਦਵੈਤ ਡੇਰਾ ਕੋਇ ਨਾ ਢਾਹੀਆ। ਮਨਸਾ ਮਨ ਨਾ ਨਿਕਲਿਆ ਖੋਟ, ਬੁੱਧ ਬਿਬੇਕ ਨਾ ਕੋਇ ਵਖਾਈਆ। ਪੁਰਖ ਅਕਾਲ ਦੀ ਰੱਖੇ ਕੋਈ ਨਾ ਓਟ, ਸਾਧਾ ਸੰਤਾਂ ਮਚੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਈਆ। ਸ਼ਬਦ ਗੁਰੂ ਉਠ ਲੋਕਮਾਤ ਦੌੜ, ਆਪਣਾ ਪੰਧ ਮੁਕਾਈਆ। ਲੱਖ ਚੁਰਾਸੀ ਰੀਠਾ ਹੋਇਆ ਕੌੜ, ਹਰਿ ਕਾ ਨਾਮ ਨਾ ਕੋਇ ਧਿਆਈਆ। ਅੱਠੇ ਪਹਿਰ ਖ਼ਬਰਦਾਰ ਹੋਏ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਾਧਾਂ ਸੰਤਾਂ ਪਾਇਆ ਸ਼ੋਰ, ਉਚੀ ਕੂਕ ਕੂਕ ਰਹੇ ਸੁਣਾਈਆ। ਚਾਰ ਵਰਨਾਂ ਹੱਥ ਪਕੜੇ ਨਾ ਕੋਈ ਡੋਰ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਜਗਤ ਅੰਧੇਰੇ ਤੇਰੀ ਲੋੜ, ਬਿਨ ਸ਼ਬਦ ਗੁਰੂ ਬੇੜਾ ਪਾਰ ਨਾ ਕੋਇ ਕਰਾਈਆ। ਤੇਰਾ ਮੰਤਰ ਫ਼ੁਰਨਾ ਫੋਰ, ਫ਼ੁਰਨੇ ਸਭ ਦੇ ਬੰਦ ਕਰਾਈਆ। ਤੇਰੇ ਅੱਗੇ ਚਲੇ ਨਾ ਕਿਸੇ ਦਾ ਕੋਈ ਜ਼ੋਰ, ਜੋਰੂ ਜ਼ਰ ਸੀਸ ਨਿਵਾਈਆ। ਚੜ੍ਹ ਕੇ ਵੇਖ ਅਗੰਮੀ ਘੋੜ, ਦਹਿ ਦਿਸ਼ਾ ਫੇਰਾ ਪਾਈਆ। ਚਾਰੋਂ ਕੁੰਟ ਅੰਧੇਰਾ ਘੋਰ, ਕੂੜੀ ਕਿਰਿਆ ਕਰੇ ਲੜਾਈਆ। ਗੁਰਮੁਖ ਕਹਿਣ ਸਤਿਗੁਰ ਪੂਰੇ ਵਾਗਾਂ ਮੋੜ, ਕਿਉਂ ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਤੇਰੇ ਹੱਥ ਫੜਾਈਆ। ਸ਼ਬਦ ਗੁਰ ਉਠ ਕੇ ਚਲ, ਬਣ ਪਾਂਧੀ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਗਈ ਹਲ, ਸਤਿ ਸੰਤੋਖ ਧੀਰਜ ਜਤ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਦਿਸੇ ਨਾ ਕੋਈ ਫਲ, ਸਿੰਮਲ ਰੁੱਖ ਕੂੜੇ ਰਹੇ ਲਹਿਰਾਈਆ। ਸ਼ਿਵਦਵਾਲੇ ਮੱਠ ਵੇਖ ਵੱਜਦੇ ਟੱਲ, ਅਨਹਦ ਨਾਦ ਸੁਣਨ ਕੋਇ ਨਾ ਪਾਈਆ। ਨਗਰ ਨਾ ਵੇਖੇ ਕੋਈ ਅਬਚਲ, ਘਰ ਸਤਿਗੁਰ ਮੇਲ ਨਾ ਕੋਇ ਮਿਲਾਈਆ। ਜਗਤ ਮਾਇਆ ਕਰੇ ਵਲ ਛਲ, ਸਾਧਾਂ ਸੰਤਾਂ ਰਹੀ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਪਦਵੀ ਦੱਸੇ ਅਟਲ, ਤੇਰਾ ਮੰਦਰ ਇਕ ਵਡਿਆਈਆ। ਸਤਿਗੁਰ ਸ਼ਬਦ ਜਾ ਛੇਤੀ, ਨੌ ਖੰਡ ਸੱਤ ਦੀਪ ਵੇਖ ਵਖਾਈਆ। ਤੂੰ ਆਦਿ ਜੁਗਾਦੀ ਸਭ ਦਾ ਭੇਤੀ, ਚੌਦਾਂ ਲੋਕਾਂ ਚੌਦਾਂ ਤਬਕਾਂ ਪੜਦਾ ਦੇਣਾ ਉਠਾਈਆ। ਕੋਟਾਂ ਵਿਚੋਂ ਕਿਸੇ ਦੇ ਅੰਦਰ ਰਹਿ ਨਾ ਗਈ ਨੇਕੀ, ਬਦੀ ਘਰ ਘਰ ਬੈਠੀ ਡੇਰਾ ਲਾਈਆ। ਮਾਇਆ ਮਮਤਾ ਕੂੜੀ ਖੇਡ ਖੇਡੀ, ਜਗਤ ਵਣਜਾਰਨ ਹੋ ਕੇ ਫੇਰਾ ਪਾਈਆ । ਸਾਧਾਂ ਸੰਤਾਂ ਦੁਹਾਗਣ ਨਾਰ ਬਣ ਕੇ ਖੁਲ੍ਹੀ ਮੀਂਢੀ, ਸੋਹਣਾ ਸੀਸ ਨਾ ਕੋਇ ਗੁੰਦਾਈਆ। ਕਾਮ ਕਰੋਧ ਦੀ ਲੱਗੀ ਮਹਿੰਦੀ, ਸਤਿਗੁਰ ਰੰਗ ਨਾ ਕੋਇ ਚੜ੍ਹਾਈਆ। ਮਾਨੁਖਤਾ ਮਾਨੁਖਤਾ ਨਾਲ ਖਹਿੰਦੀ, ਮਾਣਸ ਮਾਣਸਾਂ ਨਾਲੋਂ ਬੈਠੇ ਮੁਖ ਭੁਆਈਆ। ਸਾਚੀ ਸੰਗਤ ਹਰਿ ਮੰਦਰ ਮਿਲ ਕੋਇ ਨਾ ਬਹਿੰਦੀ, ਪ੍ਰਭ ਚਰਨ ਸਰਨ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਸਚ ਸਮਝਾਈਆ। ਸ਼ਬਦ ਗੁਰ ਵੇਖ ਜਾ ਕੇ ਖੇੜਾ,
ਲੋਕਮਾਤ ਪਈ ਦੁਹਾਈਆ। ਕਲਜੁਗ ਰੁੜ੍ਹਦਾ ਜਾਂਦਾ ਬੇੜਾ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਦੀਨਾਂ ਮਜ਼੍ਹਬਾਂ ਪਿਆ ਝੇੜਾ, ਜ਼ਾਤ ਪਾਤ ਰਹੀ ਕੁਰਲਾਈਆ। ਕੂੜੀ ਕਿਰਿਆ ਦਿਤਾ ਗੇੜਾ, ਮਾਇਆ ਮਮਤਾ ਲੱਠ ਭੁਆਈਆ। ਸਤਿਗੁਰ ਨਜ਼ਰ ਨਾ ਆਏ ਨੇਰਨ ਨੇਰਾ, ਘਰ ਵਿਚ ਘਰ ਦਰਸ ਕੋਇ ਨਾ ਪਾਈਆ। ਹੱਕ ਹਕੀਕਤ ਕਰੇ ਨਾ ਕੋਈ ਨਿਬੇੜਾ, ਸ਼ਰੀਅਤ ਭਰੀ ਸਰਬ ਲੋਕਾਈਆ। ਸ੍ਰੀ ਭਗਵਾਨ ਦੇ ਨਾਮ ਨੂੰ ਕਰਨ ਬਖੇੜਾ, ਜਗਤ ਬਖ਼ੀਲੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅਗਲਾ ਲੇਖਾ ਦਏ ਵਖਾਈਆ। ਸ਼ਬਦ ਗੁਰੂ ਉਠ ਵੇਖ ਅਗਲਾ ਲੇਖਾ, ਪਿਛਲਾ ਪੰਧ ਮੁਕਾਈਆ। ਕਲਜੁਗ ਕੱਢ ਭਰਮ ਭੁਲੇਖਾ, ਭਾਂਡਾ ਭੌ ਭੰਨਾਈਆ । ਗੁਰ ਗੋਬਿੰਦ ਦਾ ਲਿਖਿਆ ਲੇਖ ਕਰ ਚੇਤਾ, ਜੋ ਕਾਲਾ ਚਿੱਟੇ ਉਪਰ ਗਿਆ ਪਾਈਆ। ਜਿਸ ਕਾਰਨ ਚਾਰੇ ਲਾਲ ਕੀਤੇ ਭੇਟਾ, ਬਾਲੇ ਨੀਹਾਂ ਹੇਠ ਦਬਾਈਆ। ਉਸ ਦਾ ਬਣ ਜਾ ਖੇਵਟ ਖੇਟਾ, ਸੇਵਕ ਹੋ ਕੇ ਸੇਵ ਕਮਾਈਆ। ਭਾਗ ਲਗਾ ਸੰਬਲ ਦੇਸਾ, ਜਿਸ ਦਾ ਲੇਖਾ ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਕੇ ਬਣ ਨਰੇਸ਼ਾ, ਸਰਗੁਣ ਹੋ ਕੇ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਰਿਹਾ ਵਖਾਈਆ। ਸ਼ਬਦ ਗੁਰੂ ਤੇਰਾ ਅਗਲਾ ਲਹਿਣਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਕੇ ਨਾ ਕੋਇ ਸਮਝਾਈਆ। ਸਚ ਦਵਾਰੇ ਧੁਰ ਦੇ ਬਹਿਣਾ, ਜਿਸ ਦੀ ਬਾਡੀ ਕਿਸੇ ਨਾ ਬਣਤ ਬਣਾਈਆ। ਪੁਰਖ ਅਕਾਲ ਦਾ ਮੰਨਣਾ ਕਹਿਣਾ, ਨਿਉਂ ਨਿਉਂ ਸੀਸ ਨਿਵਾਈਆ । ਹਕ ਮਕਾਮੇ ਸਦਾ ਰਹਿਣਾ, ਦਰਗਾਹ ਸਾਚੀ ਸੋਭਾ ਪਾਈਆ। ਬਰਖ਼ੁਰਦਾਰ ਹੋ ਕੇ ਭਾਣਾ ਸਹਿਣਾ, ਪੂਤ ਸਪੂਤਾ ਹੋ ਕੇ ਸੇਵ ਕਮਾਈਆ। ਜੁਗ ਚੌਕੜੀ ਦੇਣਾ ਦੇਣਾ, ਲਹਿਣੇਦਾਰ ਤੇਰੇ ਹੱਥ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਸ਼ਬਦ ਗੁਰ ਉਠ ਵੇਖ ਜਗ, ਸਦੀ ਚੌਧਵੀਂ ਧਿਆਨ ਲਗਾਈਆ। ਈਸਾ ਮੂਸਾ ਮੁਹੰਮਦ ਗਏ ਭੱਜ, ਪੱਲੂ ਜਗਤ ਛੁਡਾਈਆ। ਕਲਮਾ ਨਬੀ ਰਸੂਲ ਕੋਈ ਨਾ ਦਸੇ ਸਚ, ਕਾਇਨਾਤ ਹਕ ਨਾ ਕਰੇ ਪੜ੍ਹਾਈਆ। ਉਮਤ ਉਮਤੀ ਖੇੜਾ ਹੋਣਾ ਭੱਠ, ਅੱਲਾ ਰਾਣੀ ਰਹੀ ਕੁਰਲਾਈਆ। ਮੱਕਾ ਕਾਅਬਾ ਸਾਚਾ ਹੁਜਰਾ ਖ਼ਾਲੀ ਦਿਸਣਾ ਹੱਥ, ਦਰੋਹੀ ਦਰੋਹੀ ਕਰ ਕੇ ਰਹੇ ਸੁਣਾਈਆ। ਸਚ ਤੌਫ਼ੀਕ ਖ਼ੁਦਾਵੰਦ ਹੋਏ ਨਾ ਕਿਸੇ ਵਸ, ਬੇਵਸ ਨੇਤਰ ਨੈਣਾਂ ਨੀਰ ਵਹਾਈਆ। ਤੇਰਾ ਕਲਮਾ ਅਲਫ਼ ਯੇ ਨਾ ਸਕੇ ਰਟ, ਤੀਸ ਬਤੀਸ ਸਿਫ਼ਤ ਨਾ ਕੋਇ ਸਾਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਕਰ ਇਕੱਠ, ਇਕੋ ਹੁਕਮ ਦੇ ਸੁਣਾਈਆ। ਬੀਸ ਇਕੀਸਾ ਹਰਿ ਜਗਦੀਸਾ ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਉਸ ਦਾ ਹੁਕਮ ਧੁਰ ਦਾ ਸ਼ਬਦ ਹੋਏ ਪਰਗਟ, ਨਾਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੋਹਣੀ ਬਣਤ ਬਣਾਈਆ। ਸ਼ਬਦ ਗੁਰੂ ਉਠ ਵੇਖ ਪੇਖ, ਚੌਥੇ ਜੁਗ ਚਾਰੋਂ ਕੁੰਟ ਚਾਰੇ ਵਰਨ ਬੈਠੇ ਮੁਖ ਭਵਾਈਆ। ਕੋਈ ਨਾ ਮੁੜ ਕੇ ਆਵੇ ਆਪਣੇ ਦੇਸ, ਜਿਸ ਘਰ ਬੈਠਾ ਬੇਪਰਵਾਹੀਆ। ਜਗਤ ਵਾਸਨਾ ਰਹੇ ਖੇਡ, ਮਨ ਮਨਸਾ ਨਾਲ ਮਿਲਾਈਆ । ਸਤਿਗੁਰ ਸ਼ਬਦ ਪੜ੍ਹ ਕੇ ਕਿਸੇ ਨਾ ਪਾਇਆ ਭੇਤ, ਤਾਕੀ ਬੰਦ ਨਾ ਕੋਇ ਖੁਲ੍ਹਾਈਆ। ਸਤਿ ਸਰੂਪ ਸਾਂਤ ਹੋ ਕੇ ਜਿਸ ਸੀਸ ਪਵਾਈ ਰੇਤ, ਸਚ ਸਰੂਪ ਗਿਆ ਸਮਾਈਆ। ਓਸ ਨਾਲ ਕਰੇ ਨਾ ਕੋਇ ਹੇਤ, ਉਸ ਦੀ ਬਾਣੀ ਤੀਰ ਨਿਰਾਲਾ ਬਾਣ ਨਾ ਕੋਇ ਚਲਾਈਆ। ਗੁਰ ਕਾ ਸ਼ਬਦ ਕਾਗ਼ਜ਼
ਕਲਮ ਸ਼ਾਹੀ ਨਾਲ ਲਿਖ ਕੇ ਲੇਖ, ਟਕਿਆਂ ਨਾਲ ਕੀਮਤ ਰਹੇ ਪਾਈਆ। ਸਤਿਗੁਰ ਉਤੋਂ ਕੁਰਬਾਨ ਹੋ ਕੇ ਹੋਇਆ ਕੋਈ ਨਾ ਭੇਟ, ਮਨ ਵਾਸਨਾ ਚਰਨਾਂ ਵਿਚ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸਾਚੀ ਸੇਵਾ ਇਕ ਸਮਝਾਈਆ। ਸ਼ਬਦ ਗੁਰੂ ਔਹ ਵੇਖ ਜਗਤ, ਲੋਕਮਾਤ ਨਜ਼ਰੀ ਆਈਆ। ਕਿਸੇ ਅੰਤਰ ਨੂਰ ਨਾ ਧੁਰ ਦੀ ਸ਼ਕਤ, ਸਖ਼ਸ਼ੀਅਤ ਸਾਰੇ ਬੈਠੇ ਗਵਾਈਆ। ਕੂੜੀ ਕਿਰਿਆ ਵਿਚ ਗਵੌਂਦੇ ਵਕਤ, ਵਾਹਦ ਨਾਮ ਨਾ ਕੋਇ ਧਿਆਈਆ। ਪ੍ਰੇਮ ਪਿਆਰ ਦਾ ਕਿਸੇ ਨਾ ਲੱਗਾ ਇਸ਼ਕ, ਲੱਖ ਚੁਰਾਸੀ ਨਾਰੀ ਕੰਤ ਰੂਪ ਵਟਾਈਆ। ਪੈਗ਼ੰਬਰ ਲਾਰਾ ਦੇ ਕੇ ਗਏ ਬਹਿਸ਼ਤ, ਇਸ਼ਾਰਿਆਂ ਨਾਲ ਸਮਝਾਈਆ। ਸਚ ਸਚ ਸਭ ਤੋਂ ਉੱਤਮ ਓਹ ਗੁਰਮੁਖ ਸੱਚਾ ਸੁਤ, ਜੋ ਭਗਵਨ ਉਤੇ ਓਟ ਰਖਾਈਆ। ਉਸ ਦੀ ਲੇਖੇ ਲੱਗੇ ਬੂੰਦ ਰਕਤ, ਪੰਜ ਤਤ ਮਿਲੇ ਮਾਣ ਵਡਿਆਈਆ। ਪੰਚ ਵਿਕਾਰਾ ਨੇੜ ਨਾ ਆਵੇ ਕਟਕ, ਕੂੜੀ ਕਿਰਿਆ ਨਾ ਕੋਇ ਭਰਮਾਈਆ। ਸਤਿਗੁਰ ਪੂਰਾ ਸ਼ਬਦੀ ਸ਼ਬਦ ਖੰਡੇ ਦੇਵੇ ਝਟਕ, ਤਿੱਖੀ ਧਾਰ ਇਕ ਵਖਾਈਆ। ਸਾਚੀ ਮੰਜ਼ਲ ਪਾਂਧੀ ਬਣ ਨਾ ਜਾਏ ਅਟਕ, ਪੈਂਡਾ ਮੁੱਕੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਗੁਰੂ ਇਕ ਪਰਗਟਾਈਆ । ਸ਼ਬਦ ਗੁਰੂ ਸਰਬ ਦਾ ਸਾਂਝਾ, ਦੀਨ ਮਜ਼੍ਹਬ ਨਾ ਕੋਇ ਵਖਾਇੰਦਾ। ਭਗਤ ਪ੍ਰੀਤੀ ਢੋਲੇ ਗਾਂਦਾ, ਸੰਤ ਰੀਤੀ ਸਤਿ ਸਮਝਾਇੰਦਾ। ਸਾਚੀ ਧੂੜੀ ਧੁਰ ਦੀ ਨਹਾਂਦਾ, ਅਸ਼ਨਾਨ ਇਕੋ ਇਕ ਵਖਾਇੰਦਾ। ਸਾਚੇ ਮੰਦਰ ਡੇਰਾ ਲਾਂਦਾ, ਜਿਸ ਗ੍ਰਹਿ ਗੁਰਮੁਖ ਸੋਭਾ ਪਾਇੰਦਾ। ਧੁਰ ਦਾ ਨਾਤਾ ਜੋੜ ਜੁੜਾਂਦਾ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ। ਸ਼ਬਦ ਗੁਰੂ ਸਭ ਦਾ ਸਤਿਗੁਰ, ਆਦਿ ਅੰਤ ਅਖਵਾਈਆ। ਜੋ ਰਾਓ ਰੰਕ ਉਸ ਦੇ ਨਾਲ ਜਾਏ ਜੁੜ, ਜੋੜੀ ਧੁਰ ਦੀ ਲਏ ਬਣਾਈਆ। ਪ੍ਰੇਮੀ ਪ੍ਰੀਤਮ ਕੋਲੋਂ ਖ਼ਾਲੀ ਕੋਈ ਨਾ ਆਵੇ ਮੁੜ, ਝੋਲੀ ਸਚ ਸਚ ਭਰਾਈਆ। ਫੜ ਬਾਹੋਂ ਚੜ੍ਹਾਏ ਸਾਚੇ ਘੋੜ, ਡੋਰੀ ਆਪਣੇ ਹੱਥ ਰਖਾਈਆ। ਬਾਹਰ ਕਰਾਏ ਅੰਧਘੋਰ, ਸਚ ਮਹੱਲ ਅਟਲ ਦਏ ਟਿਕਾਈਆ। ਓਥੇ ਦੂਜੀ ਰਹੇ ਕੋਈ ਨਾ ਲੋੜ, ਆਸਾ ਤ੍ਰਿਸਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕੋ ਇਕ ਅਖਵਾਈਆ। ਸ਼ਬਦ ਗੁਰੂ ਸਦਾ ਇਕੋ ਏਕ, ਏਕੰਕਾਰ ਅਖਵਾਇੰਦਾ। ਜਿਸ ਦੀ ਸਿਫ਼ਤ ਅੰਦਰ ਜੁਗ ਚੌਕੜੀ ਲਿਖੇ ਲੇਖ, ਖਾਣੀ ਬਾਣੀ ਸਿਫ਼ਤ ਸਾਲਾਹਿੰਦਾ। ਸੋ ਸਦਾ ਸਦਾ ਸਦ ਜਨ ਭਗਤਾਂ ਬਣੇ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਅੰਤਰ ਬੁਧੀ ਕਰੇ ਬਿਬੇਕ, ਬਾਹਰੋਂ ਬਸੰਤਰ ਕੂੜ ਬੁਝਾਇੰਦਾ। ਸਚ ਵਖਾਵੇ ਅਗੰਮੀ ਦੇਸ, ਗ੍ਰਹਿ ਮੰਦਰ ਕੁੰਡਾ ਲਾਹਿੰਦਾ। ਜੋਤੀ ਜੋਤ ਕਰ ਪਰਵੇਸ਼, ਨਰ ਨਰਾਇਣ ਮੇਲ ਮਿਲਾਇੰਦਾ। ਓਥੇ ਕੋਈ ਪੁਜ ਨਾ ਸਕੇ ਮੁੱਲਾਂ ਸ਼ੇਖ਼, ਸ਼ੇਖੀ ਵਾਲਾ ਨਜ਼ਰ ਕੋਇ ਨਾ ਆਇੰਦਾ। ਜਿਸ ਪਰਮ ਪੁਰਖ ਪਰਮਾਤਮ ਆਤਮ ਦੱਸੇ ਆਪਣਾ ਭੇਤ, ਸੋ ਨੇਰਨ ਨੇਰਾ ਹੋ ਕੇ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਿਫ਼ਤ ਸਾਲਾਹਿੰਦਾ। ਸ਼ਬਦ ਗੁਰੂ ਕਹੇ ਮੈਂ ਦੇਵ ਆਤਮ, ਅੰਤਰ ਸਭ ਦੇ ਵੇਖ ਵਖਾਈਆ। ਪ੍ਰਭ ਮਿਲੌਣਾ ਮੇਰਾ ਮਹਾਤਮ, ਮਹੱਤਤਾ ਇਕੋ ਇਕ ਜਣਾਈਆ। ਭੇਵ ਖੁਲ੍ਹੌਣਾ ਜ਼ਾਹਰ ਬਾਤਨ, ਨੇਤਰ ਨੈਣ ਅੱਖ ਰੁਸ਼ਨਾਈਆ। ਨਿਰਗੁਣ ਬਣੌਣਾ ਸਰਗੁਣ ਸਾਕਣ, ਸਗਲਾ ਸੰਗ ਜੁੜਾਈਆ। ਢੋਲਾ ਸੁਣੌਣਾ ਧੁਰ ਦੀ ਗਾਥਨ, ਕਥਨੀ ਕਥ ਇਕ ਦ੍ਰਿੜਾਈਆ। ਮੇਲ ਮਿਲੌਣਾ ਪੁਰਖ ਅਬਿਨਾਸ਼ਨ,
ਅਬਿਨਾਸ਼ੀ ਕਰਤਾ ਦਿਆਂ ਵਖਾਈਆ। ਮੇਰਾ ਖੇਲ ਪਰਮ ਪੁਰਖ ਪਰਮਾਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਲਾਹੀਆ। ਸ਼ਬਦ ਗੁਰੂ ਕਹੇ ਮੈਂ ਭਗਤਾਂ ਸੰਗ, ਨਿਤ ਨਵਿਤ ਖੇਲ ਕਰਾਇੰਦਾ। ਸੰਤਾਂ ਚਾੜ੍ਹ ਕੇ ਆਪਣਾ ਰੰਗ, ਕਾਇਆ ਚੋਲਾ ਰੰਗ ਵਖਾਇੰਦਾ। ਗੁਰਮੁਖਾਂ ਦੇ ਕੇ ਇਕ ਅਨੰਦ, ਅਨੰਦ ਆਤਮ ਵਿਚੋਂ ਦ੍ਰਿੜਾਇੰਦਾ। ਗੁਰਸਿਖ ਚਾੜ੍ਹ ਕੇ ਸਾਚੇ ਚੰਦ, ਲੋਕਮਾਤ ਜਗਤ ਰੁਸ਼ਨਾਇੰਦਾ। ਸਦਾ ਸਦਾ ਸਦ ਬਣ ਬਖ਼ਸ਼ੰਦ, ਬਖ਼ਸ਼ਿਸ਼ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਧੁਰ ਦਾ ਵਰ, ਧੁਰ ਦੀ ਸੇਵਾ ਇਕ ਲਗਾਇੰਦਾ।
੨੩ ਜੇਠ ੨੦੨੧ ਬਿਕ੍ਰਮੀ ਝਮਾਂ ਧੰਨਾ ਰਾਮ ਚੜ੍ਹਦਾ ਗਰਾਂ ਹਰਨਾਮ ਸਿੰਘ
ਪੱਤ ਡਾਲ੍ਹੀ ਖ਼ੁਸ਼ ਮੌਲੀ ਬਨਵਾਲੀ, ਉਚੇ ਮੰਦਰ ਕੰਦਰ ਜੂਹ ਧਿਆਨ ਲਗਾਈਆ। ਟਿੱਲੇ ਪਰਬਤ ਦਰ ਸਵਾਲੀ, ਬਿਰਖ ਬਿਰਛ ਨੈਣ ਉਠਾਈਆ। ਕਿਰਪਾ ਕਰ ਪੁਰਖ ਅਕਾਲੀ, ਅਕਲ ਕਲ ਤੇਰੀ ਵਡਿਆਈਆ। ਅੰਡਜ ਜੇਰਜ ਉਤਭੁਜ ਸੇਤਜ ਤੂੰ ਸਾਹਿਬ ਸਭ ਦਾ ਮਾਲੀ, ਮਾਲਕ ਆਦਿ ਜੁਗਾਦਿ ਅਖਵਾਈਆ। ਬਿਨ ਤੇਰੇ ਨਾਮ ਦਿਸਣ ਖ਼ਾਲੀ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਬਨਾਸਪਤ ਕਹੇ ਮੇਰੇ ਅੰਦਰ ਕਾਸ਼ਟ, ਕਸ਼ਟਾਂ ਵਿਚ ਦੁਹਾਈਆ। ਮੇਰਾ ਤਨ ਮਨ ਸੜਿਆ ਆਤਸ਼, ਅਗਨੀ ਤਤ ਜਲਾਈਆ। ਪ੍ਰੇਮ ਪਿਆਰ ਦੀ ਸਵਾਂਤੀ ਬੂੰਦ ਬਖ਼ਸ਼ੇ ਨਾ ਕੋਈ ਬਾਰਸ਼, ਅੰਮ੍ਰਿਤ ਜਲ ਧਾਰ ਨਾ ਕੋਇ ਵਹਾਈਆ । ਮੇਰੀ ਕਾਨੀ ਬਣਾ ਕੇ ਕਲਮ ਤੇਰੀ ਲਿਖਦੀ ਰਹੀ ਇਬਾਰਤ, ਸਿਫ਼ਤਾਂ ਕਰ ਕਰ ਖ਼ੁਸ਼ੀ ਮਨਾਈਆ। ਤੇਰਾ ਮੰਦਰ ਬਣਾ ਸੋਹਣੀ ਇਮਾਰਤ, ਜੁਗ ਚੌਕੜੀ ਸੇਵ ਕਮਾਈਆ। ਸਚ ਸਿੰਘਾਸਣ ਦੇਵਾਂ ਢਾਰਸ, ਹੇਠਾਂ ਪੈ ਪੈ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬਨਾਸਪਤ ਕਹੇ ਮੇਰਾ ਰੋਵੇ ਅੰਗ, ਅੰਗ ਅੰਗ ਕੁਰਲਾਈਆ। ਜੁਗ ਚੌਕੜੀ ਗਏ ਲੰਘ, ਕੋਟਨ ਕੋਟ ਕਾਲ ਵਿਹਾਈਆ। ਨਿਰਗੁਣ ਹੋ ਕੇ ਸਰਗੁਣ ਦੇਂਦਾ ਰਿਹੋਂ ਸੰਗ, ਸਾਧਾਂ ਸੰਤਾ ਮਾਣ ਵਧਾਈਆ। ਮੇਰੇ ਪਿਆਰ ਅੰਦਰ ਕਦੀ ਨਾ ਬੈਠੋਂ ਸਚ ਪਲੰਘ, ਸੁਣ ਪੁਕਾਰ ਨਾ ਦੁੱਖ ਵੰਡਾਈਆ। ਸੀਨੇ ਸਾਂਤ ਨਾ ਪਾਈ ਠੰਡ, ਅਗਨੀ ਅੱਗ ਨਾ ਕੋਇ ਬੁਝਾਈਆ। ਮੈਂ ਨਿਤ ਨਿਤ ਮੰਗਾਂ ਰਹੀ ਮੰਗ, ਦੋਏ ਜੋੜ ਜੋੜ ਸਰਨਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਸਚ ਸਤਿ ਦੇ ਅਨੰਦ, ਦਰ ਤੇਰੇ ਅਲਖ ਜਗਾਈਆ। ਮੇਰੀ ਪਿਛਲੀ ਖੋਲ੍ਹ ਗੰਢ, ਪੱਲੂ ਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । ਬਨਾਸਪਤ ਕਹੇ ਮੇਰਾ ਅੰਤਮ ਤਰਲਾ, ਤੇਰੇ ਅੱਗੇ ਅਰਜ਼ੋਈਆ। ਤੇਰੇ ਬਿਰਹੋਂ ਅੰਦਰ ਮਰਨਾ, ਮਰ ਕੇ ਆਪਣਾ ਆਪ ਗਵਾਈਆ। ਤੇਰੇ ਪ੍ਰੇਮ ਅੰਦਰ ਸੜਨਾ, ਸੋਹਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬਨਾਸਪਤ ਕਹੇ ਪ੍ਰਭ ਕਰ ਖ਼ਿਆਲ, ਪੂਰਬ ਲੇਖਾ ਵੇਖ ਵਖਾਈਆ। ਮੇਰੀ ਸੇਵਾ ਸਚ ਕਮਾਲ, ਲੋਕਮਾਤ ਖ਼ੁਸ਼ੀਆਂ ਨਾਲ
ਕਮਾਈਆ। ਮੈਂ ਘਾਲੀ ਧੁਰ ਦੀ ਘਾਲ, ਘੋਲੀ ਘੋਲ ਘੁਮਾਈਆ। ਜਿਸ ਵੇਲੇ ਅਰਜਨ ਤੱਤੀਆਂ ਲੋਹਾ ਉਤੇ ਦਿਤਾ ਬਹਾਲ, ਮੈਂ ਥੱਲੇ ਵੜ ਵੜ ਆਪਣਾ ਆਪ ਭੇਟ ਚੜ੍ਹਾਈਆ । ਓਸ ਦੇ ਅੱਗੇ ਕੀਤਾ ਇਕ ਸਵਾਲ, ਦੋਏ ਜੋੜ ਵਾਸਤਾ ਪਾਈਆ। ਸਾਡੀ ਕੌਣ ਕਰੇ ਸੰਭਾਲ, ਸੰਗੀ ਨਜ਼ਰ ਕੋਇ ਨਾ ਆਈਆ। ਮੇਰਾ ਕਟ ਕੇ ਪੱਤ ਡਾਲ੍ਹ, ਤੇਰੀ ਭੇਟ ਦਿਤਾ ਚੜ੍ਹਾਈਆ। ਤੂੰ ਸੁਣ ਮੇਰਾ ਅਹਿਵਾਲ, ਮੈਂ ਸਚ ਦਿਆਂ ਸੁਣਾਈਆ। ਮੈਂ ਆਈ ਕੇਹੜੇ ਦੇਸਾ, ਪਿਛਾ ਭੁੱਲ ਕਦੀ ਨਾ ਜਾਈਆ। ਤੂੰ ਸ਼ਹਿਨਸ਼ਾਹ ਨਰੇਸ਼ਾ, ਸਤਿ ਪੁਰਖ ਬੇਪਰਵਾਹੀਆ। ਦਰ ਤੇਰਾ ਠਾਂਡਾ ਵੇਖਾ, ਮੇਰੀ ਅਗਨੀ ਅੱਗ ਪੋਹ ਨਾ ਸਕੇ ਰਾਈਆ । ਅੱਗੇ ਮੇਟ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਬਨਾਸਪਤ ਕਹੇ ਮੈਂ ਲੱਕੜੀ ਟੋਟਾ, ਟੁਕੜਾ ਟੁਕੜਾ ਆਪਣਾ ਆਪ ਕਰਾਈਆ। ਏਹ ਮੇਰਾ ਸਾਢੇ ਤਿੰਨ ਹੱਥ ਦਾ ਮੋਛਾ, ਜੋ ਤੇਰੀ ਸੇਵਾ ਕਰਨ ਆਈਆ। ਰੁੜ੍ਹਦਾ ਰੁੜ੍ਹਦਾ ਏਥੇ ਪਹੁੰਚਾ, ਮੈਂ ਸਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਲੱਕੜ ਕਹੇ ਮੇਰੇ ਹੋਏ ਟੁਕੜੇ, ਸੋਹਣੀ ਵੰਡ ਵੰਡਾਈਆ। ਮੈਨੂੰ ਕੱਟਣ ਵਾਲੇ ਨਾਸ਼ੁਕਰੇ, ਤੇਰੀ ਸਮਝ ਕਿਸੇ ਨਾ ਆਈਆ। ਲਹਿੰਦੀ ਧਾਰ ਚੜ੍ਹਦੀ ਦਿਸ਼ਾ ਉਤਰੇ, ਚੜ੍ਹਦੇ ਗਰਾਂ ਮੈਨੂੰ ਦਿਤਾ ਰੁੜ੍ਹਾਈਆ। ਮੇਰੇ ਖ਼ਿਆਲ ਕਦੀ ਨਾ ਮੁਕਰੇ, ਦੇਵਾਂ ਸਚ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚੀ ਮੰਗ ਮੰਗਾਈਆ। ਚੜ੍ਹਦੇ ਗਰਾਉਂ ਪਈ ਰੁੜ੍ਹ, ਆਪਣਾ ਪੰਧ ਮੁਕਾਈਆ। ਸਾਢੇ ਤਿੰਨ ਮੀਲ ਤੇ ਕੰਢੇ ਗਈ ਜੁੜ, ਅਗਲਾ ਰਾਹ ਨਜ਼ਰ ਨਾ ਆਈਆ। ਜਗਤ ਮਲਾਹ ਗਿਆ ਬੌਹੜ, ਫੜ ਬਾਹੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਬਾਹਰ ਕੱਢ ਰੱਖਿਆ ਕੰਢੇ, ਚਾਰੋਂ ਕੁੰਟ ਵੇਖ ਵਖਾਈਆ। ਮੇਰੇ ਵੱਡੇ ਛੋਟੇ ਸਾਰੇ ਹਿੱਸੇ ਵੰਡੇ, ਸੋਹਣੀ ਬਣਤ ਬਣਾਈਆ। ਓਥੋ ਚੁੱਕ ਕੇ ਆਪਣੇ ਕੰਧੇ, ਉਤੇ ਖਰ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਓਸ ਖਰ ਦਾ ਦੱਸਾਂ ਟਿਕਾਣਾ, ਸਚ ਸਚ ਸਮਝਾਈਆ । ਚਰਦਾ ਫਿਰੇ ਵਿਚ ਬੀਆਬਾਨਾ, ਮੁਖ ਦੰਦ ਘਾਸ ਲਗਾਈਆ। ਜਿਸ ਗ੍ਰਹਿ ਪ੍ਰਭੂ ਤੇਰਾ ਅੱਜ ਟਿਕਾਣਾ, ਭੂਮਿਕਾ ਸੋਹਣੀ ਸਚ ਸੁਹਾਈਆ। ਏਥੇ ਰਹੇ ਗ਼ਰੀਬ ਨਿਮਾਣਾ, ਆਪ ਆਪਣਾ ਝੱਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । ਜਿਸ ਵੇਲੇ ਮੈਂ ਕਰੀ ਪੁਕਾਰ, ਖਰ ਉਤੇ ਆਸਣ ਲਾਈਆ। ਮੇਰੀ ਓਸੇ ਨਾਲ ਮਿਲ ਗਈ ਸਤਾਰ, ਮੇਰਾ ਹੋ ਕੇ ਮੇਰਾ ਦਰਦ ਵੰਡਾਈਆ। ਉਚੀ ਉਚੀ ਹੀਂਗ ਰੋਇਆ ਜ਼ਾਰੋ ਜ਼ਾਰ, ਨੇਤਰ ਆਪਣੇ ਘਰ ਲਗਾਈਆ। ਮੈਂ ਕਾਹਨੂੰ ਚਲ ਕੇ ਆਇਆ ਦੂਰ ਦਵਾਰ, ਪਿਛਲਾ ਪੰਧ ਮੁਕਾਈਆ। ਮੈਨੂੰ ਚੁੱਕਣਾ ਪਿਆ ਭਾਰ, ਮੰਜ਼ਲ ਅਗੇ ਹੋਰ ਵਧਾਈਆ। ਜੇ ਕੋਈ ਸੁਣਨ ਵਾਲਾ ਹੋਵੇ ਪੁਕਾਰ, ਮੈਂ ਦੇਵਾਂ ਸਚ ਸੁਣਾਈਆ। ਲੱਕੜੀ ਕਿਹਾ ਵਾਹਵਾ ਮੀਤ ਮੁਰਾਰ, ਤੇਰਾ ਅੰਤਰ ਮੈਨੂੰ ਨਜ਼ਰੀ ਆਈਆ। ਸੱਤ ਦਿਨ ਦਾ ਪੈਂਡਾ ਮਾਰ, ਚਲਣਾ ਵਾਹੋ ਦਾਹੀਆ। ਤੇਰਾ ਮਿੱਤਰ ਸੱਜਣ ਦੱਸਾਂ ਵਿਚ ਸੰਸਾਰ, ਜੋ ਸੱਚਾ ਸੰਗੀ ਨਜ਼ਰੀ ਆਈਆ। ਮੈਂ ਵੀ ਵੇਖਣਾ ਚਲ ਉਹਦਾ ਦੀਦਾਰ, ਵਾਹ ਵਾ ਤੇਰਾ ਜੁੜਿਆ ਜੋੜ ਮੇਰੀ ਆਤਮਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਚ ਕਰਨੀ ਕਾਰ ਕਮਾਈਆ। ਖਰ ਕਹੇ ਮੈਂ ਜਾਵਾਂ ਤੁਰਦਾ, ਹੌਲੀ ਹੌਲੀ ਪੰਧ ਮੁਕਾਈਆ। ਮੇਰੇ ਅੰਦਰ ਫੁਰਨਾ ਇਕੋ ਫੁਰਦਾ, ਜਿਸ ਦੀ ਸਮਝ ਕੋਇ ਨਾ ਆਈਆ। ਮੈਂ ਜੀਉਂਦਾ ਜੀਉਂਦਾ ਹੋਇਆ ਮੁਰਦਾ, ਮੁਰਦਿਉਂ ਜੀਵਤ ਰੂਪ ਵਟਾਈਆ। ਅੱਗੇ ਨਜ਼ਾਰਾ ਵੇਖਿਆ ਧੁਰ ਦਾ, ਨੂਰ ਨੁਰਾਨਾ ਨੂਰ ਇਕੋ ਕਰੇ ਰੁਸ਼ਨਾਈਆ। ਜਿਸ ਦੇ ਨਾਲ ਮੇਰਾ ਮਨ ਜੁੜਦਾ, ਭੁੱਲੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਰਿਹਾ ਕਮਾਈਆ। ਲੱਕੜ ਕਹੇ ਮੈਂ ਜਦ ਤੇਰੇ ਉਪਰ ਚੜ੍ਹੀ, ਚੜ੍ਹਦੇ ਗਰਾਂ ਧਿਆਨ ਲਗਾਈਆ। ਉਹ ਯਾਦ ਆਏ ਸੁਲਖਣੀ ਘੜੀ, ਜਿਸ ਵੇਲੇ ਮੈਨੂੰ ਦਿਤਾ ਰੁੜ੍ਹਾਈਆ। ਮੈਂ ਬਨਾਸਪਤ ਵਿਚੋਂ ਹੋ ਕੇ ਬਰੀ, ਜਲ ਧਾਰ ਤਾਰੀਆਂ ਲਾਈਆ। ਤੇਰੇ ਨਾਲ ਲੱਗ ਕੇ ਹੋ ਗਈ ਖਰੀ, ਕੀਮਤ ਕਰਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਚਲਦੇ ਚਲਦੇ ਅੰਦਰ ਬਾਹਰ ਕਰਨ ਸਲਾਹ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਮੰਜ਼ਲ ਮੰਜ਼ਲ ਪੰਧ ਮੁਕਾ, ਦੋਵੇ ਨੈਣ ਖ਼ੁਸ਼ੀ ਮਨਾਈਆ। ਜਗਤ ਸਰਾਏ ਡੇਰਾ ਲਾ, ਆਪਣਾ ਲੇਖਾ ਰਹੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਖਰ ਦੇ ਮਾਲਕ ਲੱਕੜ ਦਿਤੀ ਉਤਾਰ, ਰਾਵੀ ਕੰਢਾ ਸੋਹਣਾ ਸੁਹਾਈਆ। ਓਧਰ ਬ੍ਰਾਹਮਣ ਕਰਨ ਆਇਆ ਵਪਾਰ, ਆਪਣਾ ਫੇਰਾ ਪਾਈਆ। ਬਾਹੋਂ ਫੜ ਕੇ ਕਹੇ ਘੁਮਿਆਰ, ਮਾਲਕ ਖਰ ਦਾ ਆਪ ਹਲਾਈਆ। ਦੱਸ ਕੀ ਕੁਛ ਲੈਣਾ ਇਸ ਦਾ ਯਾਰ, ਕੀਮਤ ਦਿਆਂ ਚੁਕਾਈਆ। ਸੌਦਾ ਨਕਦ ਨਾ ਕੋਈ ਉਧਾਰ, ਹੱਥੋ ਹੱਥ ਫੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਕਰਾਈਆ। ਮੇਰਾ ਨਾਮ ਅਸਮੈਲ, ਕਸਮ ਖਾ ਕੇ ਰਿਹਾ ਜਣਾਈਆ। ਨਾ ਏਹ ਚੀਲ ਨਾ ਏਹ ਕੈਲ, ਦਿਆਰ ਦੀਦ ਨਾਲ ਵਖਾਈਆ। ਤੂੰ ਵੇਖ ਕੇ ਹੋਵੇਂ ਮਾਇਲ, ਖ਼ੁਸ਼ੀਆਂ ਖ਼ੁਸ਼ੀ ਬਣਾਈਆ। ਏਹ ਸੋਹਣੀ ਛੈਲ ਗੈਲ, ਗੰਢ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਦਿਤੀ ਬਣਾਈਆ। ਅਸਮੈਲ ਕਹੇ ਏਹਦੀ ਕੀਮਤ ਸਾਢੇ ਤਿੰਨ, ਰੋਕ ਰੁਪਿਆ ਇਕ ਹੱਥ ਲਗਾਈਆ। ਮੇਰੇ ਹੱਥ ਉਤੇ ਰੱਖ ਦੇ ਗਿਣ ਗਿਣ, ਉਧਾਰ ਪਿਛੇ ਨਾ ਕੋਇ ਜਣਾਈਆ। ਲੱਕੜੀ ਮਾਰੀ ਆਵਾਜ਼ ਮੈਨੂੰ ਛੇਤੀ ਨਾਲ ਲਵੋ ਮਿਣ, ਵਾਧ ਘਾਟ ਰਹਿਣ ਕੋਇ ਨਾ ਪਾਈਆ। ਮੇਰੀ ਆਯੂ ਰਹਿੰਦੀ ਸਾਢੇ ਤਿੰਨ ਦਿਨ, ਸ੍ਰੀ ਭਗਵਾਨ ਰਿਹਾ ਸਮਝਾਈਆ। ਮੈਨੂੰ ਪ੍ਰੇਮ ਅੰਗੀਠੇ ਵਿਚ ਦੇਣਾ ਚਿਣ, ਜਿਸ ਦੀ ਸਮਝ ਕੋਇ ਨਾ ਪਾਈਆ। ਮੈਂ ਕਰਾਂ ਪਿਆਰ ਛਿਨ ਛਿਨ, ਸੋਹਣੀ ਰਸਮ ਵਖਾਈਆ। ਮੇਰਾ ਲੇਖਾ ਭਿੰਨ ਭਿੰਨ, ਭਿੰਨੜੀ ਘੜੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ। ਪੰਡਤ ਕੱਢ ਸਾਢੇ ਤਿੰਨ ਦਾ ਲੇਖਾ, ਰੋਕੜ ਵਹੀ ਉਤੇ ਲਈ ਲਗਾਈਆ। ਇਕ ਦਵਾਨੀ ਘਰ ਸੁੱਟਣ ਦਾ ਠੇਕਾ, ਮੇਰੇ ਨਾਲ ਚੁਕਾਈਆ। ਤੂੰ ਆਇਆ ਚਲ ਕੇ ਕੇਹੜੇ ਦੇਸਾ, ਮੈਨੂੰ ਪਿਛਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵਣਜ ਰਿਹਾ ਕਰਾਈਆ। ਅਸਮੈਲ ਕਿਹਾ ਮੇਰਾ ਪਿੰਡ ਝਮਾਂ, ਪੱਥਰਾਂ ਰੋੜਿਆ ਵਿਚ ਡੇਰਾ ਲਾਈਆ। ਪੌਣੇ ਦੋ ਮੀਲ ਪਿੰਡ ਚੜ੍ਹਦਾ ਗਰਾਂ, ਆਵਣ ਜਾਵਣ ਖੇਲ ਰਚਾਈਆ। ਅੱਧ ਵਿਚਕਾਰ ਇਕ ਉਚੀ ਟਿਕਰੀ ਜਿਸ ਉਤੇ ਏਸ ਦਰਖ਼ਤ ਦਾ ਨਿਸ਼ਾਨ, ਨਿਸ਼ਾਨਾ ਦੋਹਾਂ ਪਿੰਡਾਂ ਵਿਚੋਂ ਨਜ਼ਰੀ ਆਈਆ। ਇਕ ਦਿਨ ਮੈਂ ਹੇਠਾਂ ਸੁਤਾ
ਆ, ਸੁਤੇ ਹੋਏ ਨੂੰ ਸਚ ਆਵਾਜ਼ ਕਿਸੇ ਸੁਣਾਈਆ। ਅੱਗੇ ਕੋਈ ਨਾ ਮਾਣੇ ਏਸ ਦੀ ਛਾਂ, ਏਹਨੂੰ ਕੱਟ ਦੇ ਕੱਟ ਕੇ ਆਪਣੀ ਸੇਵ ਕਮਾਈਆ। ਸਾਢੇ ਤਿੰਨ ਹੱਥ ਦਾ ਮੋਛਾ ਪਾ, ਵਿਚ ਝਨਾਂ ਦੇਣਾ ਰੁੜ੍ਹਾਈਆ। ਸਾਢੇ ਤਿੰਨ ਮੀਲ ਤੇ ਜਾ ਤਕਾਂ, ਆਪੇ ਕੰਢੇ ਲੱਗੇ ਆਈਆ। ਮੈਨੂੰ ਪਿਛਲਾ ਚੇਤਾ ਭੁੱਲਾ ਨਾ, ਪਿਛਲੇ ਸਾਲ ਅੱਖ ਉਠਾਈਆ। ਜਿਸ ਟਿੱਲੇ ਉਤੇ ਗੁਰਮੁਖਾਂ ਨੂੰ ਭਜਾ ਕੇ ਦਿਤਾ ਚੜ੍ਹਾ, ਮੇਰੇ ਸਾਥੀ ਦਿਤਾ ਬਣਾਈਆ। ਫਿਰ ਪਿਛਾਂਹ ਦਿਤਾ ਭਵਾ, ਮੇਰਾ ਪ੍ਰੇਮ ਹੋਰ ਵਧਾਈਆ। ਚੜ੍ਹਦੇ ਗਰਾਂ ਜਾ ਕੇ ਝਨਾਂ ਵਿਚੋਂ ਦਿਤਾ ਨੁਹਾ, ਆਪਣੇ ਚਰਨਾਂ ਉਤੇ ਜਲ ਪਵਾਈਆ। ਜਿਸ ਪਤਣ ਬ੍ਰਾਹਮਣ ਹੁਕਮ ਦਿਤਾ ਸੁਣਾ, ਨਹਾ ਕੇ ਔਣਾ ਚਾਈਂ ਚਾਈਂਆ। ਓਸ ਮੂਰਖ ਦਿਤਾ ਭੁਲਾ, ਪ੍ਰਭ ਕਾ ਭੇਵ ਸਮਝ ਸਕੇ ਨਾ ਰਾਈਆ। ਏਸੇ ਕਾਰਨ ਦੋ ਸਾਲ ਮੈਂ ਕੱਟੀ ਹੋਰ ਸਜ਼ਾ, ਦੁੱਖ ਸਕਿਆ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਦਵਾਨੀ ਦਾ ਲਾਇਆ ਫੇਰਾ, ਸਾਚੇ ਧਾਮ ਦਿਤਾ ਪੁਚਾਈਆ। ਓਥੇ ਸਭ ਨਾਲ ਲੱਗਾ ਝੇੜਾ, ਲੱਕੜੀ ਲੱਕੜੀ ਰਹੀ ਕੁਰਲਾਈਆ। ਦੱਸ ਤੇਰਾ ਮਾਲਕ ਕੇਹੜਾ, ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸੇਵਾ ਇਕ ਵਖਾਈਆ। ਲੱਕੜੀ ਕਹੇ ਸਾਢੇ ਤਿੰਨ ਦਿਨ ਗਏ ਬੀਤ, ਪ੍ਰਭ ਸੋਹਣੀ ਬਣਤ ਬਣਾਈਆ। ਅਰਜਨ ਲੇਖਾ ਮੁੱਕਿਆ ਠੀਕ, ਫ਼ਤਵਾ ਸ਼ਾਹ ਸੁਲਤਾਨ ਲਗਾਈਆ। ਆਪਣੀ ਦੱਸ ਤੌਫ਼ੀਕ, ਇਕੋ ਰਮਜ਼ ਲਗਾਈਆ। ਏਹਨੂੰ ਅਗਨੀ ਉਤੇ ਤਲ ਕੇ ਕਰੋ ਠੀਕ, ਤਨ ਕਬਾਬ ਰੂਪ ਵਟਾਈਆ। ਲੱਕੜੀ ਲਿਆਓ ਬ੍ਰਾਹਮਣ ਦਾ ਟਾਲ ਨਜ਼ਦੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਮੁੱਲਾ ਕਿਹਾ ਬ੍ਰਾਹਮਣ ਉਚੀ ਕੁਲ, ਚੌਂਹ ਵਰਨਾਂ ਵਿਚੋਂ ਨਜ਼ਰੀ ਆਇੰਦਾ। ਓਸੇ ਦੇ ਨਾਲ ਕਰੋ ਮੁੱਲ, ਕਾਫ਼ਰ ਕਾਫ਼ਰਾਂ ਹੱਥ ਵਿਕਾਇੰਦਾ। ਜੇ ਬ੍ਰਾਹਮਣ ਜਵਾਬ ਦੇ ਕੇ ਜਾਵੇ ਭੁੱਲ, ਓਹ ਵੀ ਇਸ ਦੇ ਨਾਲ ਸਜ਼ਾ ਪਾਇੰਦਾ। ਜੇ ਮਜ਼੍ਹਬ ਕਰ ਕੇ ਜਾਏ ਡੁਲ, ਫਿਰ ਦੋਜ਼ਖ਼ ਵਿਚ ਅੱਲਾ ਮੀਆਂ ਆਪ ਸੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸੁਣ ਹੁਕਮ ਉਠੇ ਚੋਬਦਾਰ, ਚੱਲੇ ਪੰਧ ਮੁਕਾਈਆ। ਵਾਹ ਵਾ ਲੱਗਾ ਹੋਣ ਵਿਹਾਰ, ਵਣਜ ਬੇਪਰਵਾਹੀਆ। ਬ੍ਰਾਹਮਣ ਜਾਂਦਿਆਂ ਰੁਪਈਏ ਮੰਗ ਲਏ ਚਾਰ, ਇਕੋ ਆਵਾਜ਼ ਸੁਣਾਈਆ। ਓਨ੍ਹਾਂ ਕੀਤਾ ਅੱਗੇ ਉਧਾਰ, ਦੇਵਣਵਾਲਾ ਸ਼ਹਿਨਸ਼ਾਹੀਆ। ਅਸੀਂ ਚੁੱਕ ਕੇ ਚਲੇ ਵਿਚ ਬਾਜ਼ਾਰ, ਆਪਣਾ ਪੰਧ ਮੁਕਾਈਆ। ਓਧਰ ਬੈਠਾ ਹੋ ਤਿਆਰ, ਤਵੀ ਗੱਡ ਕੇ ਸੀਸ ਨਿਵਾਈਆ । ਹੁਕਮ ਕਰੋ ਮੇਰੀ ਸਰਕਾਰ, ਕੀ ਸੇਵਾ ਮੇਰੀ ਲਾਈਆ। ਕੂੜ ਕੁੜਿਆਰੇ ਦਿਤੀ ਇਕ ਆਵਾਜ਼, ਖ਼ੁਸ਼ੀਆਂ ਨਾਲ ਸੁਣਾਈਆ। ਜੇਹੜਾ ਲੈਂਦਾ ਨਹੀਂ ਮੇਰੀ ਦਾਤ, ਦਾਤਾ ਬਣ ਕੇ ਬੈਠਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਉਠਾਈਆ । ਮਿਲਿਆ ਹੁਕਮ ਸਚ ਫ਼ਰਮਾਨ, ਇਕ ਆਵਾਜ਼ ਸੁਣਾਈਆ। ਅਰਜਨ ਭੁੱਲਿਆ ਜੋ ਨਾਦਾਨ, ਉਸ ਨੂੰ ਉਪਰ ਦਿਓ ਬਠਾਈਆ। ਜੇਹੜੀ ਲਕੜੀ ਖ਼ਰੀਦ ਕੇ ਲਿਆਂਦੀ ਨੌਜਵਾਨ, ਸਨਮੁਖ ਦੇਵੋ ਸੁਟਾਈਆ। ਸੱਦ ਕੇ ਲਿਆਵੋ ਇਕ ਤਰਖਾਣ, ਕੁਹਾੜਾ ਮੋਢੇ ਉਤੇ ਟਿਕਾਈਆ। ਇਹਦੇ ਮੋਛੇ ਪਾਵੇ ਆਣ, ਟੁਕੜੇ ਟੁਕੜੇ ਵੰਡ ਪਵਾਈਆ। ਹੇਠਾਂ ਅਗਨੀ ਬਣੇ ਮਹਾਨ, ਲਾਟਾਂ ਵਾਲੀ ਆਪਣੀ ਲਾਟ ਜਣਾਈਆ। ਇਸ ਦਾ ਮੇਟ ਦਿਓ ਨਿਸ਼ਾਨ, ਪੰਜ ਤਤ ਰੂਪ ਨਜ਼ਰ ਕੋਇ ਨਾ ਆਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਹੋ ਜਾਈਆ । ਜਿਸ ਵੇਲੇ ਤਰਖਾਣ ਮਾਰੇ ਕੁਹਾੜਾ, ਉਚੀ ਬਾਂਹ ਨਾਲ ਹਿਲਾਈਆ। ਇਕੋ ਵਾਰ ਲੱਕੜੀ ਕੱਢਿਆ ਹਾੜਾ, ਹੌਕਾ ਦੇ ਸੁਣਾਈਆ। ਮੈਂ ਚੱਲ ਕੇ ਆਈ ਵਿਚੋਂ ਜੰਗਲ ਪਹਾੜਾਂ, ਟਿੱਲੇ ਪਰਬਤ ਘਰ ਤਜਾਈਆ। ਮੈਨੂੰ ਵੇਖ ਲੈਣ ਦੇ ਉਹ ਸੱਚਾ ਲਾੜਾ, ਜਿਸ ਕਾਰਨ ਬੈਠੀ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਤਰਖਾਣ ਕਿਹਾ ਮੇਰਾ ਕੁਹਾੜਾ ਤਿੱਖਾ, ਸੋਹਣੀ ਧਾਰ ਰਖਾਇੰਦਾ। ਮੈਂ ਤੇਰਾ ਟੋਟਾ ਕਰਨਾ ਨਿੱਕਾ ਨਿੱਕਾ, ਵੱਡਾ ਰਹਿਣ ਕੋਇ ਨਾ ਪਾਇੰਦਾ। ਮੈਂ ਸਿਖਿਆ ਏਹੋ ਸਿਖਾ, ਵੱਢ ਟੁੱਕ ਕੇ ਅੰਗ ਅੰਗ ਕਟਾਇੰਦਾ। ਤੇਰੀ ਹੁਣ ਚੜ੍ਹਣ ਵਾਲੀ ਭੇਟਾ, ਭਠਿਆਲਾ ਅਗਨੀ ਲੰਬੂ ਲਾਇੰਦਾ। ਕੀ ਕਰਦੀ ਰਹੀ ਪਿਛਲਾ ਚੇਤਾ, ਵੇਲਾ ਗਿਆ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬੰਧਾਇੰਦਾ। ਓਧਰ ਭਠਿਆਲਾ ਹੋ ਤਿਆਰ, ਸ਼ਹਿਨਸ਼ਾਹ ਸੀਸ ਨਿਵਾਈਆ। ਮੈਂ ਹੁਕਮੇ ਅੰਦਰ ਤੇਰਾ ਸੇਵਾਦਾਰ, ਜਲਾਦ ਰੂਪ ਨਾ ਕੋਇ ਵਟਾਈਆ। ਲੱਕੜੀ ਕਾਠ ਅੰਦਰ ਮੇਰਾ ਪਿਆਰ, ਅਗਨੀ ਨੂਰ ਤੇਰਾ ਜੋਤ ਰੁਸ਼ਨਾਈਆ। ਮੈਂ ਦਰਸ਼ਨ ਕਰਾਂ ਸਚ ਦੀਦਾਰ, ਮੌਕਾ ਮਿਲਿਆ ਚਾਈਂ ਚਾਈਂਆ। ਤੂੰ ਬੈਠਾ ਠੰਡਾ ਠਾਰ, ਤੇਰੀ ਠੰਡੀ ਪਵਣ ਮੇਰੀ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਭਠਿਆਲੇ ਦੀ ਸੁਣ ਆਵਾਜ਼, ਲੱਕੜੀ ਖ਼ੁਸ਼ੀ ਮਨਾਇੰਦੀ। ਮੈਂ ਸਮਝਿਆ ਏਹਦਾ ਰਾਜ਼, ਇਸ ਦੀ ਆਤਮਾ ਤੂੰ ਹੀ ਤੂੰ ਅਲਾਇੰਦੀ। ਇਹਦਾ ਸੋਹਣਾ ਬਣ ਗਿਆ ਸਾਥ, ਖ਼ੁਸ਼ੀਆਂ ਗੀਤ ਸੁਣਾਇੰਦੀ। ਮੈਨੂੰ ਹੱਥਾਂ ਨਾਲ ਫੜ ਕੇ ਸੜਨ ਦੀ ਦੱਸ ਦੇ ਜਾਚ, ਮੈਂ ਕਿਸ ਬਿਧ ਆਪਣਾ ਆਪ ਭੇਟ ਕਰਾਇੰਦੀ। ਮੇਰੀ ਖ਼ਾਕ ਆਵੇ ਰਾਸ, ਪਾਕ ਰੂਹ ਇਹਦੇ ਵਿਚ ਸਮਾਇੰਦੀ। ਏਹ ਸੁਣ ਅਗੰਮੀ ਬਾਤ, ਗੁਰ ਅਰਜਨ ਧਾਰ ਇਕ ਸੁਣਾਇੰਦੀ। ਮੈਂ ਪਿਛਲੀ ਪੁੱਛਾਂ ਵਾਤ, ਅਗਲੀ ਗੰਢ ਬੰਧਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਸਮਝਾਇੰਦੀ। ਗੁਰ ਅਰਜਨ ਅੰਤਰ ਆਸ, ਦੋਹਾਂ ਵੇਖ ਵਖਾਈਆ। ਸ਼ਬਦੀ ਸ਼ਬਦ ਦੇ ਧਰਵਾਸ, ਸਤਿ ਦਿਤਾ ਸਮਝਾਈਆ। ਜੁਗ ਚੌਕੜੀ ਖੇਲ ਤਮਾਸ਼, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਕਿਹਾ ਤੁਹਾਡੀ ਅਰਦਾਸ ਮਨਜ਼ੂਰ, ਮਨਸਾ ਮੇਰੇ ਵਿਚ ਸਮਾਈਆ। ਮੈਂ ਮਨਸਾ ਕਰਾਂ ਭਰਪੂਰ, ਤ੍ਰਿਸਨਾ ਜਗਤ ਬੁਝਾਈਆ। ਮੇਰਾ ਸਾਹਿਬ ਹਾਜ਼ਰ ਹਜ਼ੂਰ, ਪੁਰਖ ਅਕਾਲ ਦਿਆਂ ਸਮਝਾਈਆ। ਮੈਂ ਉਸੇ ਦਾ ਨੂਰੀ ਨੂਰ, ਜੋਤੀ ਜੋਤ ਡਗਮਗਾਈਆ। ਪੰਜ ਤਤ ਕਾਇਆ ਚੋਲਾ ਕੂੜੋ ਕੂੜ, ਥਿਰ ਰਹਿਣ ਕੋਇ ਨਾ ਪਾਈਆ। ਦੋਹਾਂ ਦਾ ਬਖ਼ਸ਼ ਕੇ ਸਰਬ ਕਸੂਰ, ਕਸਮ ਖਾ ਕੇ ਦਿਆਂ ਸੁਣਾਈਆ। ਤੁਹਾਡਾ ਬੇੜਾ ਭਰਾਂ ਪੂਰ, ਧੁਰ ਦੇ ਕੰਧ ਉਠਾਈਆ। ਸਚ ਪੁੱਛੋ ਪਤਿਪਰਮੇਸ਼ਵਰ ਪਾਰਬ੍ਰਹਮ ਕਲਜੁਗ ਅੰਤ ਨਿਰਗੁਣ ਹੋ ਕੇ ਔਣਾ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਕੋਈ ਨਾ ਜਾਣੇ ਪੈਂਡਾ ਨੇੜਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸੱਚਾ ਹੱਥ ਟਿਕਾਈਆ। ਲੱਕੜੀ ਕਹੇ ਮੈਂ ਦੱਸਾਂ ਸਚ ਕਹਾਣੀ, ਅਗਲੀ ਤੇਰੇ ਅੱਗੇ ਟਿਕਾਈਆ। ਮੈਨੂੰ ਬਖ਼ਸ਼ ਅੰਮ੍ਰਿਤ ਠੰਡਾ ਪਾਣੀ, ਰਸ ਧੁਰ ਦਾ ਮੁਖ ਚੁਆਈਆ। ਮੈਂ ਫੇਰ ਨਾ ਆਵਾਂ ਵਿਚ ਖਾਣੀ, ਮੇਰਾ ਲੇਖਾ ਦੇ ਮੁਕਾਈਆ। ਜਿਸ ਤੇਰਾ ਬਖ਼ਸ਼ਿਆ ਸਚ ਧਿਆਨੀ,
ਆਪਣਾ ਸੰਗ ਨਿਭਾਈਆ। ਓਸ ਦੀ ਸਭ ਤੋਂ ਵੱਡੀ ਕੁਰਬਾਨੀ, ਮੈਂ ਓਸੇ ਦੀ ਮੰਗ ਮੰਗਾਈਆ। ਉਹ ਦੀ ਬੁੱਧੀ ਜਗਤ ਨਾਦਾਨੀ, ਤੇਰੀ ਸਮਝ ਕੋਇ ਨਾ ਆਈਆ। ਸਾਢੇ ਤਿੰਨਾਂ ਨਾਲ ਲੈ ਕੇ ਇਕ ਦਵਾਨੀ, ਗਿਆ ਮੁਖ ਭਵਾਈਆ । ਓਹਨੂੰ ਪੈਸਿਆਂ ਦੀ ਖ਼ੁਸ਼ੀ ਵਿਚ ਲੱਭੀ ਨਾ ਤੇਰੀ ਨਿਸ਼ਾਨੀ, ਮਮਤਾ ਮੋਹ ਨਾ ਕੋਇ ਮਿਟਾਈਆ। ਤੂੰ ਬਖ਼ਸ਼ਣਹਾਰ ਵਾਲੀ ਦੋ ਜਹਾਨੀ, ਮਿਹਰਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੈਣ ਲਿਆ ਉਠਾਈਆ। ਨੈਣ ਉਠਾ ਕੇ ਵੇਖ ਗਹਿਰ ਗੰਭੀਰ, ਦਰ ਤੇਰੇ ਅਲਖ ਜਗਾਈਆ। ਉਹ ਪੰਜ ਤਤ ਕਾਇਆ ਭੁੱਲਾ ਸਰੀਰ, ਬੇਨਜ਼ੀਰ ਤੇਰੀ ਖੇਲ ਨਜ਼ਰ ਨਾ ਆਈਆ। ਮੈਂ ਵੇਖ ਹੋਈ ਦਿਲਗੀਰ, ਏਹ ਕੀ ਰਚਨਾ ਦਿਤੀ ਰਚਾਈਆ। ਮੇਰੀ ਏਹੋ ਬੇਨੰਤੀ ਉਸ ਦੀ ਕੱਟਣੀ ਭੀੜ, ਜਿਸ ਲਿਆ ਕੇ ਤੇਰੀ ਭੇਟ ਚੜ੍ਹਾਈਆ। ਸਾਹਿਬ ਸਤਿਗੁਰ ਹੌਲੀ ਜੇਹੀ ਕਿਹਾ ਪ੍ਰਭ ਮੇਲੇ ਅੰਤ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਦੂਰ ਦੁਰਾਡਾ ਪੈਂਡਾ ਚੀਰ, ਭੱਜੇ ਵਾਹੋ ਦਾਹੀਆ। ਅੰਮ੍ਰਿਤ ਬਰਖ਼ ਠੰਡਾ ਨੀਰ, ਸਾਂਤਕ ਸਤਿ ਕਰਾਈਆ। ਚੋਟੀ ਚੜ੍ਹ ਮੰਜ਼ਲ ਅਖ਼ੀਰ, ਅੰਤਮ ਆਪਣਾ ਮੇਲ ਮਿਲਾਈਆ। ਜਨਮ ਵਿਚੋਂ ਕਰਮ ਨਾ ਹੋਵੇ ਦਲਗੀਰ, ਕਰਮ ਵਿਚੋਂ ਧਰਮ ਦਏ ਬਣਾਈਆ। ਪੰਜ ਤਤ ਕਾਇਆ ਵੇਖ ਸਰੀਰ, ਬੇਨਜ਼ੀਰ ਅਗਲੀ ਪਿਛਲੀ ਮਿਸਲ ਦਏ ਬਣਾਈਆ। ਜਿਸ ਨੂੰ ਸਾਰੇ ਕਹਿੰਦੇ ਧੰਨਾ ਹਕੀਰ, ਹਿਕਮਤ ਨਾਲ ਦਿਤਾ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਵਡ ਪੀਰਨ ਪੀਰ, ਪੀਰਾਂ ਦਾ ਸੱਚਾ ਮਾਹੀਆ।