੨੩ ਜੇਠ ੨੦੨੧ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ
ਸਤਿਗੁਰ ਸ਼ਬਦ ਕਹੇ ਮੇਰਾ ਸੱਚਾ ਦਾਮਨ, ਦਾਮਨਗੀਰ ਇਕੋ ਨਜ਼ਰੀ ਆਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਬਣਾਂ ਜ਼ਾਮਨ, ਸੱਚੀ ਜ਼ਾਮਨੀ ਇਕ ਨਿਭਾਇੰਦਾ। ਮੇਲ ਮਿਲਾਵਾਂ ਵਿਛੜੇ ਰਾਮਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਲੇਖ ਚੁਕਾਵਾਂ ਛੱਤ੍ਰੀ ਸ਼ੂਦਰ ਵੈਸ਼ ਬ੍ਰਾਹਮਣ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਲੇਖ ਚੁਕਾ ਕੇ ਕਾਮਨੀ ਕਾਮਨ, ਸਾਚੀ ਕਾਮਨਾ ਪੂਰ ਕਰਾਇੰਦਾ। ਸਾਚੇ ਤੀਰਥ ਸੰਤ ਸੁਹੇਲੇ ਨਹਾਵਣ, ਤਾਲ ਸੁਹਾਵਾ ਇਕ ਵਡਿਆਇੰਦਾ। ਗੁਰਮੁਖ ਗੀਤ ਅਗੰਮੀ ਗਾਵਣ, ਬੋਧ ਅਗਾਧਾ ਰਾਗ ਸੁਣਾਇੰਦਾ। ਗੁਰਸਿਖ ਨਿਉਂ ਨਿਉਂ ਸੀਸ ਝੁਕਾਵਣ, ਮਨ ਕਾ ਮੋਹ ਅਭਿਮਾਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਸ਼ਬਦ ਗੁਰੂ ਕਹੇ ਮੇਰਾ ਦੇਣਾ ਸਚ, ਲਹਿਣੇਦਾਰ ਗੁਰਮੁਖ ਨਜ਼ਰੀ ਆਈਆ। ਨਿਤ ਨਵਿਤ ਝੋਲੀ ਪਾਵਾਂ ਹੱਕ, ਸਚ ਹਕੀਕਤ ਵੇਖ ਵਖਾਈਆ । ਅੰਡਜ ਜੇਰਜ ਉਤਭੁਜ ਸੇਤਜ ਲਵਾਂ ਤੱਕ, ਖਾਣੀ ਅੰਤਰ ਵੇਖ ਵਖਾਈਆ। ਜੇ ਉਤਭੁਜ ਮੰਗੇ ਮੰਗ, ਆਸਾ ਮਨਸਾ ਪੂਰ ਕਰਾਈਆ। ਜੇ ਸੇਤਜ ਮੰਗੇ ਅਨੰਦ, ਇਕੋ ਰਸ ਚਖਾਈਆ। ਜੇ ਅੰਡਜ ਸਾਚਾ ਨਾਤਾ ਲਏ ਗੰਢ, ਧੁਰ ਦੀ ਗੰਢ ਪਵਾਈਆ। ਜੇ ਜੇਰਜ ਚਾੜ੍ਹੇ ਰੰਗ, ਆਤਮ ਪਰਮਾਤਮ ਦਿਆਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪ ਬਣਾਈਆ। ਸ਼ਬਦ ਕਹੇ ਮੈਂ ਲਹਿਣਾ ਦੇਣਾ, ਜੁਗ ਜੁਗ ਖੇਲ ਕਰਾਇੰਦਾ। ਜਨ ਭਗਤ ਮਨਾਵਾਂ ਆਪਣਾ ਕਹਿਣਾ, ਕਹਿ ਕਹਿ ਹਾਲ ਸੁਣਾਇੰਦਾ। ਸਾਚੇ ਸੰਤ ਦਰਸ ਦਿਖਾਵਾਂ ਨੈਣਾਂ, ਨਿਜ
ਨੇਤਰ ਨੈਣ ਖੁਲ੍ਹਾਇੰਦਾ। ਗੁਰਮੁਖਾਂ ਦੱਸਾਂ ਸਚ ਦਵਾਰੇ ਬਹਿਣਾ, ਘਰ ਵੱਡਾ ਵਡ ਵਡਿਆਇੰਦਾ। ਗੁਰਸਿਖਾਂ ਦੱਸਾਂ ਸਤਿਗੁਰ ਚਰਨੀ ਢਹਿਣਾ, ਧੂੜੀ ਟਿੱਕਾ ਮਸਤਕ ਖ਼ਾਕ ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸ਼ਬਦ ਕਹੇ ਮੈਂ ਜੇਰਜ ਅੰਡ, ਸੇਤਜ ਉਤਭੁਜ ਦਿਆਂ ਵਡਿਆਈਆ। ਜੁਗ ਚੌਕੜੀ ਸਾਰੇ ਰਹੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਧੁਰ ਦੀ ਵਸਤ ਦੇਵਾਂ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਲੇਖਾ ਜਾਣ ਭਾਨ ਚੰਦ, ਭਾਣਾ ਧੁਰ ਦਾ ਦਿਆਂ ਵਖਾਈਆ। ਜਿਸ ਦਾ ਮੰਤਰ ਇਕੋ ਛੰਦ, ਸਚ ਮੰਤਰ ਰਿਹਾ ਗਾਈਆ। ਤੂੰ ਮੇਰਾ ਠਾਕਰ ਸਦਾ ਬਖ਼ਸ਼ੰਦ, ਬੇਅੰਤ ਬੇਪਰਵਾਹੀਆ। ਤੂੰ ਸੂਰਬੀਰ ਸੂਰਾ ਸੈਭੰ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਤੇਰੀ ਕਦੇ ਨੰਗੀ ਨਾ ਹੋਏ ਕੰਡ, ਸਿਰ ਹੱਥ ਨਾ ਕੋਇ ਰਖਾਈਆ। ਤੇਰਾ ਖੇਲ ਸੱਚਾ ਬ੍ਰਹਿਮੰਡ, ਬ੍ਰਹਿਮਾਦ ਖ਼ੁਸ਼ੀ ਮਨਾਈਆ। ਮੈਂ ਦਵਾਰਾ ਵੇਖਿਆ ਲੰਘ, ਪਿਛਲੀ ਮੰਜ਼ਲ ਪੰਧ ਮੁਕਾਈਆ। ਤੂੰ ਲੇਟਾ ਅਗੰਮੀ ਪਲੰਘ, ਸਚ ਸਿੰਘਾਸਣ ਡੇਰਾ ਲਾਈਆ। ਓਥੇ ਸਤਿ ਸਰੂਪੀ ਇਕ ਅਨੰਦ, ਢੋਲਾ ਛੰਦ ਨਾ ਕੋਇ ਸੁਣਾਈਆ। ਪਰਕਾਸ਼ ਹੋਏ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਕਰਾਈਆ। ਸਾਚੀ ਖੇਲ ਕਰੇ ਦੁਲਾਰਾ, ਹੁਕਮੇ ਅੰਦਰ ਸੋਭਾ ਪਾਈਆ। ਜਗਤ ਅਗਨੀ ਤਤ ਵੇਖ ਅੰਗਿਆਰਾ, ਪ੍ਰੇਮ ਪ੍ਰੀਤੀ ਨਾਤਾ ਰਿਹਾ ਬੰਧਾਈਆ। ਅੰਤਰ ਨੇਤਰ ਰੋਵੇ ਭਠਿਆਰਾ, ਹੌਕੇ ਲੈ ਲੈ ਰਿਹਾ ਸੁਣਾਈਆ। ਹਾਹਾਕਾਰ ਕਰੇ ਅੰਗਿਆਰਾ, ਕਾਸ਼ਟ ਬਲ ਬਲ ਦਏ ਦੁਹਾਈਆ। ਮੈਂ ਪ੍ਰੀਤਮ ਦਾ ਵੇਖਿਆ ਪ੍ਰੇਮੀ ਪਿਆਰਾ, ਪਰਮ ਪੁਰਖ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਾਸ਼ਟ ਕਹੇ ਵੇਖ ਮੇਰਾ ਹੁੰਦਾ ਕਾਲ, ਜਗਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਮੈਂ ਆਪਣਾ ਨੂਰ ਤੇਰੇ ਪ੍ਰੇਮ ਵਿਚ ਦਿਤਾ ਬਾਲ, ਤੇਲ ਬਾਤੀ ਸੰਗ ਨਾ ਕੋਇ ਰਖਾਈਆ। ਤੂੰ ਮੇਰੀ ਵੇਖ ਘਾਲੀ ਘਾਲ, ਨੇਤਰ ਨੈਣ ਅੱਖ ਖੁਲ੍ਹਾਈਆ। ਹਉਂ ਬਾਲਕ ਰੂਪ ਅੰਞਾਣ, ਬੁਧ ਬਿਬੇਕ ਨਾ ਕੋਇ ਵਡਿਆਈਆ। ਤੂੰ ਸਾਹਿਬ ਸਤਿਗੁਰ ਮਿਹਰਵਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਤੇਰਾ ਲੇਖਾ ਦੋ ਜਹਾਨ, ਬ੍ਰਹਿਮੰਡ ਖੰਡ ਤੇਰੀ ਸਰਨਾਈਆ। ਤੇਰੀ ਕਲਮ ਵਿਚ ਬਿਆਨ, ਤੇਰਾ ਕਾਗ਼ਜ਼ ਵਿਚ ਧਿਆਨ, ਤੇਰਾ ਅੱਖਰਾਂ ਨਾਲ ਨਿਸ਼ਾਨ, ਜਗਤ ਸ਼ਹਾਦਤ ਦੇਣ ਗਵਾਹੀਆ। ਮੈਂ ਸੜ ਕੇ ਹੋਈ ਵੈਰਾਨ, ਧੂੜੀ ਖ਼ਾਕ ਉਡੇ ਅਸਮਾਨ, ਜ਼ਿਮੀਂ ਨਾਤਾ ਦਏ ਤੁੜਾਈਆ। ਤੂੰ ਸਮਰਥ ਪੁਰਖ ਮਹਾਨ, ਤੇਰੀ ਮਹਿਮਾ ਅਕਥ ਸ਼ਬਦ ਨਾਦ ਧੁਨਕਾਨ, ਅਨਰਾਗੀ ਹੋ ਕੇ ਆਪਣਾ ਰਾਗ ਸੁਣਾਈਆ। ਮੈਂ ਕੋਝੀ ਕਮਲੀ ਨਿਕੰਮੀ ਤੇਰੇ ਚਰਨੀ ਡਿੱਗੀ ਆਣ, ਤੂੰ ਬਖ਼ਸ਼ਿਸ਼ ਰਹਿਮਤ ਕਰੀਂ ਮੇਰੇ ਮਿਹਰਵਾਨ, ਮੁਹੱਬਤ ਤੇਰੇ ਨਾਲ ਮਿਲਾਈਆ। ਸਦਕੇ ਵਾਰੀ ਘੋਲੀ ਹੋਈ ਕੁਰਬਾਨ, ਆਪਣੀ ਭੇਟ ਕਰਕੇ ਤੇਰਾ ਪੂਰਾ ਕੀਤਾ ਦਾਨ, ਦਾਤੇ ਤੇਰੀ ਝੋਲੀ ਦਿਤੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲੈਣਾ ਲਗਾਈਆ। ਕਾਸ਼ਟ ਕਹੇ ਮੈਂ ਸੜ ਕੇ ਹੋਈ ਸਵਾਹ, ਲੇਖਾ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਨੂੰ ਮਾਰੇ ਹਾਹ, ਹੌਕੇ ਦੇ ਕੇ ਰਹੀ ਸੁਣਾਈਆ। ਮੇਰੇ ਨੈਣ ਰਹੇ ਸ਼ਰਮਾ, ਅੱਖ ਨਾ ਕੋਇ ਉਠਾਈਆ। ਤੇਰਾ ਸਚ ਗੁਰ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਮੈਂ ਬਾਹੋਂ ਫੜ ਕੇ ਦਿਆਂ ਹਲਾ, ਸੁਰਤੀ ਵਿਚੋਂ ਸੁਰਤ ਜਗਾਈਆ। ਜਿਸ ਦਾ ਮੇਲਾ ਨਾਲ ਸਚ ਖ਼ੁਦਾ, ਰਹਿਬਰ
ਬਣ ਕੇ ਫੇਰਾ ਪਾਈਆ। ਸਮਾਧੀ ਵਿਚ ਨਾ ਹੋਏ ਜੁਦਾ, ਆਬਾਦੀ ਵਿਚ ਆਪਣੀ ਆਦਤ ਨਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਵਖਾਈਆ। ਸਵਾਹ ਕਹੇ ਮੈਂ ਹੋ ਗਈ ਧੂੜ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਬਾਲ ਅੰਞਾਣੀ ਮੂਰਖ ਮੂੜ੍ਹ, ਚਤੁਰ ਸੁਘੜ ਰੂਪ ਨਾ ਕੋਇ ਵਟਾਈਆ। ਜਗਤ ਤਨ ਸਰੀਰ ਨਾਤਾ ਜਾਣਿਆ ਕੂੜ, ਕੂੜਾ ਕੂੜੇ ਧੰਦੇ ਲੇਖੇ ਲਾਈਆ। ਅਗਨੀ ਵਿਚ ਸੜ ਕੇ ਮਿਲਿਆ ਅਗੰਮੀ ਨੂਰ, ਜਿਸ ਨੂਰ ਵਿਚੋਂ ਨਜ਼ਰੀ ਆਇਆ ਬੇਪਰਵਾਹੀਆ। ਜਿਸ ਦੀ ਧੁਨ ਅਗੰਮੀ ਤੂਰ, ਤੁਰਤ ਆਪਣਾ ਹੁਕਮ ਸੁਣਾਈਆ। ਮੈਂ ਮਿਲਣ ਨੂੰ ਹੋਈ ਮਜਬੂਰ, ਹਾਲਤ ਅਗਲੀ ਪਿਛਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਣੀ ਮਾਣ ਵਡਿਆਈਆ। ਧੂੜ ਕਹੇ ਮੈਂ ਉਪਰ ਧਵਲ, ਆਪਣਾ ਆਪ ਲੇਖੇ ਲਾਈਆ। ਮੇਰਾ ਲਹਿਣਾ ਜਿਸ ਦਾ ਰੂਪ ਅਗੰਮੀ ਅਵਲ, ਆਸਰਾ ਸਭ ਨੂੰ ਰਿਹਾ ਵਖਾਈਆ। ਮੈਂ ਓਸੇ ਅੰਤਰ ਜਾਵਾਂ ਮਵਲ, ਬਿਸਮਿਲ ਹੋ ਕੇ ਭੇਟਾ ਆਪਣਾ ਆਪ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲਏ ਉਠਾਈਆ। ਅਗਨੀ ਕਹੇ ਮੈਂ ਤਪ ਕੇ ਅੱਗ, ਅਗਲੀ ਅੱਗ ਬੁਝਾਈਆ । ਪਿਛਲੀ ਲੰਘ ਕੇ ਵੇਖੀ ਹੱਦ, ਪਾਰ ਕਿਨਾਰੇ ਡੇਰਾ ਲਾਈਆ। ਸ਼ਬਦ ਸਵਾਮੀ ਸਤਿਗੁਰ ਪਿਆ ਲੱਭ, ਸਤਿ ਸਰੂਪ ਬੈਠਾ ਡੇਰਾ ਲਾਈਆ। ਅਗਨੀ ਪੋਹ ਨਾ ਸਕੇ ਹੱਡ, ਕਾਇਆ ਮਾਟੀ ਦਾਗ਼ ਨਾ ਕੋਇ ਲਗਾਈਆ। ਵੇਖਦਿਆਂ ਮੋਹੇ ਆਇਆ ਅਨੰਦ, ਖ਼ੁਸ਼ੀਆਂ ਗੀਤ ਸੁਣਾਈਆ। ਵਾਹ ਸਾਹਿਬ ਦੇ ਸਾਚੇ ਚੰਦ, ਚੰਦ ਚਾਂਦਨਾ ਤੇਰਾ ਨੂਰ ਰੁਸ਼ਨਾਈਆ। ਮੇਰੀ ਟੁੱਟੀ ਲੈਣੀ ਗੰਢ, ਤੂੰ ਗੰਢਣਹਾਰ ਅਖਵਾਈਆ। ਸਭ ਦੇ ਸੀਨੇ ਪਾਵੇਂ ਠੰਡ, ਤਤਵ ਤਤ ਨਾ ਕੋਇ ਜਲਾਈਆ। ਮੈਂ ਸੜ ਕੇ ਮਰ ਕੇ ਨਾਤਾ ਛੱਡਿਆ ਜਗ, ਮੋਹ ਤੁਟਾ ਮਾਣ ਲੋਕਾਈਆ। ਕਰਾਂ ਬੰਦਨਾ ਜੋੜ ਕੇ ਹੱਥ, ਨਮੋ ਨਮੋ ਸੀਸ ਝੁਕਾਈਆ। ਮੇਰਾ ਲਹਿਣਾ ਦੇਣਾ ਮੇਰਾ ਹੱਕ, ਵਸਤ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਾਹਿਬ ਸਤਿਗੁਰ ਸ਼ਾਂਤ ਪੁੰਜ, ਸ਼ਬਦੀ ਸ਼ਬਦ ਧਾਰ ਸਮਝਾਇੰਦਾ। ਮੇਰਾ ਭੇਵ ਅਗੰਮੀ ਗੁਝ, ਰਸਨਾ ਜਿਹਵਾ ਨਾ ਕੋਇ ਦ੍ਰਿੜਾਇੰਦਾ। ਵਖਾਵਾਂ ਕੁਛ ਕਰਾਵਾਂ ਕੁਛ, ਕਰਨੀ ਆਪਣੇ ਹੱਥ ਰਖਾਇੰਦਾ। ਕੋਈ ਚਤੁਰਾਈ ਨਾ ਮਨ ਮਤ ਬੁਧ, ਵਿਦਿਆ ਵਿਚ ਵੇਖਣ ਕੋਇ ਨਾ ਪਾਇੰਦਾ। ਮੈਂ ਨਿਤ ਨਵਿਤ ਲਵਾਂ ਪੁਛ, ਜੋ ਧੁਰ ਦਾ ਬਣ ਕੇ ਸੇਵ ਕਮਾਇੰਦਾ। ਪੜਦੇ ਓਹਲੇ ਅੰਦਰ ਰਹਾਂ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਮੇਰਾ ਧਨ ਖ਼ਜ਼ਾਨਾ ਕੋਈ ਨਾ ਸਕੇ ਲੁੱਟ, ਠੱਗ ਚੋਰ ਯਾਰ ਨੇਤਰ ਅੱਖ ਨਾ ਕੋਇ ਉਠਾਇੰਦਾ। ਮੈਂ ਜੁਗ ਚੌਕੜੀ ਭਗਤ ਸੁਹੇਲੇ ਬਣਾ ਕੇ ਆਪਣੇ ਸੁਤ, ਕੋਟ ਜਨਮ ਦੇ ਅਪਰਾਧੀ ਆਪਣੇ ਗਲੇ ਲਗਾਇੰਦਾ। ਦੇਵਾਂ ਵਡਿਆਈ ਵੇਲੇ ਅੰਤ ਤੁਧ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਕਾਸ਼ਟ ਕਹੇ ਮੈਨੂੰ ਮਨਜ਼ੂਰ, ਦੋਏ ਬੰਦਨ ਸੀਸ ਨਿਵਾਈਆ। ਮੇਰਾ ਬਖ਼ਸ਼ ਆਪ ਕਸੂਰ, ਕਸਮ ਖਾ ਕੇ ਦੇਣੀ ਗਵਾਹੀਆ। ਮੈਂ ਤੇਰੇ ਨੂਰ ਦਾ ਨੂਰ, ਨੂਰ ਨੂਰ ਵਿਚੋਂ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਲੱਕੜੀ ਕਾਸ਼ਟ ਕਹੇ ਮੇਰੀ ਅਗੰਮੀ ਆਸਾ, ਧੁਰ ਦੀ ਧਾਰ ਦਿਆਂ ਜਣਾਈਆ। ਤੂੰ ਪੁਰਖ ਸਮਰਥ ਵੇਖਣਹਾਰ ਤਮਾਸ਼ਾ, ਜੁਗ ਚੌਕੜੀ ਵੇਸ ਵਟਾਈਆ। ਤੂੰ ਆਦਿ ਅੰਤ ਸਦਾ
ਅਬਿਨਾਸ਼ਾ, ਵਿਨਾਸ਼ੀ ਰੂਪ ਨਾ ਕੋਇ ਵਟਾਈਆ। ਕਿਰਪਾ ਕਰ ਦੇਣਾ ਧਰਵਾਸਾ, ਧੁਰ ਦੀ ਧੀਰਜ ਧੀਰ ਬੰਧਾਈਆ। ਸਾਚੇ ਭਗਤਾਂ ਦੇਣਾ ਭਰਵਾਸਾ, ਚਰਨ ਕਵਲ ਕਵਲ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਮੁਕਾਈਆ। ਕਾਸ਼ਟ ਕਹੇ ਮੇਰੀ ਅਰਜ਼ੋਈ, ਆਰਜ਼ੂ ਤੇਰੇ ਅੱਗੇ ਰਖਾਈਆ। ਦੂਜਾ ਨਜ਼ਰ ਨਾ ਆਵੇ ਕੋਈ, ਜਿਸ ਦੇ ਅੱਗੇ ਝੋਲੀ ਦੇਵਾਂ ਡਾਹੀਆ। ਤੂੰ ਸਾਹਿਬ ਸੁਲਤਾਨ ਸਚ ਸਵਾਮੀ ਨਿਰਗੁਣ ਨੂਰੀ ਜੋਤ ਸੋਈ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਤੇਰਾ ਪਰਕਾਸ਼ ਬ੍ਰਹਿਮੰਡ ਖੰਡ ਸਰਬ ਲੋਈ, ਜ਼ਿਮੀਂ ਅਸਮਾਨਾਂ ਆਪ ਰੁਸ਼ਨਾਇੰਦਾ, ਤੇਰੀ ਆਸ਼ਾ ਮਨਸਾ ਕਦੇ ਨਾ ਮੋਈ, ਮਰ ਜੀਵਤ ਰੂਪ ਵਟਾਇੰਦਾ। ਤੇਰੀ ਵਸਤ ਕਿਸੇ ਨਾ ਖੋਹੀ, ਭੈ ਭੌ ਘਟ ਘਟ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਇੰਦਾ। ਤੇਰੇ ਦਰ ਮੰਗ ਏਕ, ਸਤਿਗੁਰ ਓਟ ਤਕਾਈਆ। ਆਪਣਾ ਆਪ ਕਰਕੇ ਭੇਟ, ਲੇਖਾ ਦਿਤਾ ਚੁਕਾਈਆ। ਸਚ ਸੰਦੇਸਾ ਸੁਣ ਨਰੇਸ਼, ਨਰ ਨਿਰੰਕਾਰ ਤੇਰੀ ਵਡਿਆਈਆ। ਤੂੰ ਆਦਿ ਜੁਗਾਦਿ ਰਹੇਂ ਹਮੇਸ਼, ਨਿਤ ਨਵਿਤ ਵੇਸ ਵਟਾਈਆ। ਪੰਜ ਤਤ ਕਾਇਆ ਭੂਤ ਸਰੂਪੀ ਅਰਜਨ ਭੇਸ, ਸ਼ਬਦੀ ਧਾਰ ਬੇਪਰਵਾਹੀਆ। ਮੇਰਾ ਅਗਲਾ ਵੇਖ ਲੇਖ, ਪਿਛਲਾ ਲੇਖਾ ਦਿਤਾ ਮੁਕਾਈਆ। ਤੇਰੇ ਵਿਚ ਮਿਲ ਕੇ ਹੋਈ ਅਭੇਦ, ਆਪਣਾ ਆਪ ਮਿਟਾਈਆ। ਮੈਨੂੰ ਸੋਹਣੀ ਲੱਗੀ ਰੇਤ, ਜੋ ਸੀਸ ਸੇਵ ਰਹੀ ਕਮਾਈਆ। ਤੇਰਾ ਤਨ ਨਾ ਹੋਇਆ ਖੇਤ, ਮਨ ਨਾ ਕੋਇ ਚਤੁਰਾਈਆ। ਤੂੰ ਸੌਂ ਕੇ ਆਪਣੀ ਸੇਜ, ਸੋਹਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਅਗਲਾ ਲੇਖਾ ਤੇਰੇ ਹੱਥ, ਡੋਰੀ ਧੁਰ ਦੀ ਦਿਆਂ ਫੜਾਈਆ। ਮੇਰਾ ਮਿਲ ਗਿਆ ਮੈਨੂੰ ਹਕ, ਅਗਲੀ ਹਕੀਕਤ ਦਿਆਂ ਸੁਣਾਈਆ। ਤੂੰ ਸ਼ਬਦ ਗੁਰੂ ਤੇਰੀ ਮਹਿਮਾ ਅਕਥ, ਰਸਨਾ ਜਿਹਵਾ ਕਹਿਣ ਕੋਇ ਨਾ ਪਾਈਆ। ਸਾਚੀ ਧਾਰ ਮੋਹੇ ਦੱਸ, ਦਰ ਤੇਰੇ ਮੰਗ ਮੰਗਾਈਆ। ਜੋ ਸੰਤ ਸੁਹੇਲੇ ਤੇਰੇ ਚੇਲੇ ਤੇਰਾ ਦਰਸ਼ਨ ਕਰਦੇ ਰਹੇ ਅੱਖ, ਚਰਨਾਂ ਉਪਰ ਸੀਸ ਟਿਕਾਈਆ। ਕੀ ਓਨ੍ਹਾਂ ਜਾਵੇਂ ਛੱਡ, ਪੰਜ ਤਤ ਨਾਤਾ ਜਗਤ ਤੁੜਾਈਆ। ਤੇਰਾ ਇਸ਼ਟ ਕਿਥੋਂ ਲੈਣ ਲੱਭ, ਕਵਣ ਕੂਟੇ ਭੱਜਣ ਵਾਹੋ ਦਾਹੀਆ। ਕਿਸੇ ਕਿਨਾਰਾ ਨਜ਼ਰ ਨਾ ਆਵੇ ਹੱਦ, ਆਰ ਪਾਰ ਤਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਤਿਗੁਰ ਅਰਜਨ ਸ਼ਬਦੀ ਮੀਤ, ਧੁਰ ਦਾ ਰਾਗ ਸ਼ਬਦ ਸੁਣਾਈਆ। ਜੋ ਕਿਛ ਕਿਹਾ ਮੈਂ ਸਮਝਿਆ ਠੀਕ, ਫ਼ਰਕ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਮੇਰੇ ਨਾਲ ਕਰੀ ਪ੍ਰੀਤ, ਤਿਨ੍ਹਾਂ ਵਿਚੋਲਾ ਬਣ ਕੇ ਸ੍ਰੀ ਭਗਵਾਨ ਦਿਆਂ ਮਿਲਾਈਆ। ਮੇਰੇ ਸਾਹਿਬ ਦੀ ਅਚਰਜ ਰੀਤ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੈਂ ਕਲਜੁਗ ਅੰਤਮ ਸ਼ਬਦ ਸਰੂਪ ਹੋ ਕੇ ਕਰਾਂ ਤਸਦੀਕ, ਸ਼ਹਾਦਤ ਸਚ ਦੇਵਾਂ ਭੁਗਤਾਈਆ। ਜੋ ਗੁਰਮੁਖ ਪਾਰਬ੍ਰਹਮ ਪ੍ਰਭ ਰਹੇ ਤੈਨੂੰ ਉਡੀਕ, ਤਿਨ੍ਹਾਂ ਮਿਲੌਣਾ ਚਾਈਂ ਚਾਈਂਆ। ਲਹਿਣਾ ਦੇਣਾ ਚੁਕੌਣਾ ਜਗਤ ਸੀਸ, ਜਗਦੀਸ਼ ਹੋਣਾ ਸਹਾਈਆ। ਮੇਰੇ ਅੰਤਰ ਆਤਮ ਪਰਮਾਤਮ ਨਾਲ ਵੱਜੀ ਲੀਕ, ਲਕੀਰ ਸਕੇ ਨਾ ਕੋਇ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਰਜਨ ਅੰਤਮ ਕਿਹਾ ਬੋਲ, ਸ਼ਬਦੀ ਸ਼ਬਦ ਧਾਰ ਜਣਾਈਆ। ਜੋ ਮੇਰੇ ਸੰਗ ਰਹੇ ਕੋਲ, ਤਿਨ੍ਹਾਂ ਕੌਲ ਇਕਰਾਰ ਦੇ ਕੇ ਦਿਆਂ ਸਮਝਾਈਆ। ਕਲਜੁਗ ਅੰਤ
ਸ੍ਰੀ ਭਗਵੰਤ ਪਰਗਟ ਹੋਵੇ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਜੋਤ ਸਰੂਪੀ ਜਾਏ ਮੌਲ, ਅਵਲ ਅੱਲਾ ਨੂਰ ਖ਼ੁਦਾਈਆ। ਸਾਚੇ ਕੰਡੇ ਤਰਾਜ਼ੂ ਤੋਲੇ ਤੋਲ, ਤੋਲਾ ਬਣ ਕੇ ਫੇਰਾ ਪਾਈਆ। ਓਸ ਵੇਲੇ ਮੈਂ ਬਣ ਕੇ ਸਾਥੀ ਗੁਰਮੁਖਾਂ ਅੰਦਰ ਜਾਵਾਂ ਬੋਲ, ਤੂੰ ਮੇਰਾ ਮੈਂ ਤੇਰਾ ਪਿਛਲਾ ਹਾਲ ਸੁਣਾਈਆ। ਜੋ ਚਰਨ ਪ੍ਰੀਤੀ ਗਏ ਘੋਲੀ ਘੋਲ, ਸੋ ਘੋਲ ਘੁਮਾਈ ਧੁਰ ਦੇ ਲੇਖੇ ਲਾਈਆ। ਹਰਿ ਸੰਤ ਰਹਿਣ ਅਡੋਲ, ਕਲਜੁਗ ਮਾਇਆ ਨਾ ਕੋਇ ਡੁਲਾਈਆ। ਤਿਨ੍ਹਾਂ ਦਵਾਰਾ ਦੇਵਾਂ ਖੋਲ੍ਹ, ਨਰ ਨਿਰੰਕਾਰਾ ਇਕ ਵਖਾਈਆ। ਸੁਰਤੀ ਰਹੇ ਨਾ ਕੋਈ ਅਨਭੋਲ, ਅਕਾਲ ਮੂਰਤੀ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਰਜਨ ਕਿਹਾ ਗੁਰ ਸ਼ਬਦ ਮੇਰਾ ਰੂਪ, ਪੰਜ ਤਤ ਨਾ ਕੋਇ ਵਡਿਆਈਆ। ਆਦਿ ਜੁਗਾਦਿ ਸਮਾਵਾਂ ਸਤਿ ਸਰੂਪ, ਸਤਿ ਸਤਿਵਾਦੀ ਮੇਰਾ ਪਿਤਾ ਮਾਈਆ। ਮੈਂ ਵਸਾਂ ਓਸੇ ਕੂਟ, ਜਿਸ ਦੀ ਕੂਟ ਦੋ ਜਹਾਨ ਚਰਨਾਂ ਹੇਠਾਂ ਨਜ਼ਰੀ ਆਈਆ। ਜੋ ਲੱਖ ਚੁਰਾਸੀ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਸੁਰਪਤ ਸੁਣੇ ਕੂਕ, ਅੱਠੇ ਪਹਿਰ ਧਿਆਨ ਲਗਾਈਆ। ਮੈਂ ਨਿਰਗੁਣ ਹੋ ਕੇ ਓਸੇ ਦਾ ਪੂਤ, ਸਰਗੁਣ ਹੋ ਕੇ ਸ੍ਰਿਸ਼ਟੀ ਵਿਚ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸੰਗ ਸਹਾਈਆ। ਸਾਹਿਬ ਸਤਿਗੁਰ ਮੇਰਾ ਸੰਗੀ, ਪੁਰਖ ਅਕਾਲ ਇਕ ਅਖਵਾਇੰਦਾ। ਮੈਂ ਕਾਸ਼ਟ ਮਨਸਾ ਪੂਰੀ ਕਰਾਂ ਜੋ ਮੰਗ ਮੰਗੀ, ਤ੍ਰਿਸਨਾ ਰੂਪ ਨਜ਼ਰ ਨਾ ਕੋਈ ਆਇੰਦਾ। ਕਲਜੁਗ ਅੰਤ ਖਾ ਸੁਗੰਦੀ, ਧੁਰ ਦਾ ਮੇਲਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਉਠਾਏ ਭਗਵੰਤ, ਆਪਣੀ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਸੰਤ, ਸੱਜਣ ਲਏ ਜਗਾਈਆ। ਪੂਰਬ ਲੇਖਾ ਜਾਣੇ ਅਗਣਤ, ਮਹਿਮਾ ਅਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਪਾਰ ਉਤਾਰਨਹਾਰਾ, ਹਰਿ ਦ੍ਰਿਸ਼ਟੀ ਏਕਾ ਪਾਇੰਦਾ। ਸਤਿਗੁਰ ਸ਼ਬਦ ਬਣ ਵਣਜਾਰਾ, ਜੁਗ ਜੁਗ ਹੱਟ ਚਲਾਇੰਦਾ। ਅਰਜਨ ਆਰਜੂ ਸੁਣ ਜਿਨ੍ਹਾਂ ਦਿਤਾ ਸਹਾਰਾ, ਸਗਲਾ ਸੰਗ ਨਿਭਾਇੰਦਾ। ਚਨ ਆਬ ਦਾ ਇਕ ਕਿਨਾਰਾ, ਦੋ ਆਬ ਵੇਖ ਵਖਾਇੰਦਾ। ਭਗਤ ਵਛਲ ਜਨ ਭਗਤਾਂ ਬਣ ਪਿਆਰਾ, ਪ੍ਰੇਮ ਪ੍ਰੀਤੀ ਤੋੜ ਨਿਭਾਇੰਦਾ। ਨਾ ਕੋਈ ਜਾਣੇ ਜੀਵ ਜੰਤ ਗਵਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਲੇਖਾ ਜਾਣ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਟਿੱਲੇ ਪਰਬਤ ਵੇਖ ਕੇ ਆਪ, ਆਪਣੀ ਦਇਆ ਕਮਾਈਆ। ਨਿਰਗੁਣ ਰੂਪ ਸਾਖਿਆਤ, ਸ਼ਬਦ ਗੁਰੂ ਦਏ ਗਵਾਹੀਆ। ਜਿਸ ਦਾ ਆਦਿ ਜੁਗਾਦਿ ਕਰਦੇ ਗਏ ਜਾਪ, ਸਮਾਧੀ ਅੰਦਰ ਧਿਆਨ ਲਗਾਈਆ। ਜੋ ਸਦਾ ਸਦਾ ਸਦ ਮੇਟੇ ਰੋਗ ਸੰਤਾਪ, ਹਉਮੇ ਹੰਗਤਾ ਗੜ੍ਹ ਤੁੜਾਈਆ। ਜਿਸ ਨੂੰ ਕਹਿੰਦੇ ਰਸੂਲ ਪਾਕ, ਪਤਤ ਪਾਪੀ ਵੇਖ ਵਖਾਈਆ। ਤਿਸ ਨੂੰ ਸੱਯਦਾ ਇਕ ਅਦਾਬ, ਨਿਉਂ ਨਿਉਂ ਸੀਸ ਝੁਕਾਈਆ। ਓਹ ਹੁਜਰੇ ਵਸੇ ਸਚ ਮਹਿਰਾਬ, ਮਹਿਬੂਬ ਬੈਠਾ ਡੇਰਾ ਲਾਈਆ। ਨਗ਼ਮਾ ਨਾਮ ਸੁਣਾਏ ਆਵਾਜ਼, ਤਰਾਨਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਪ੍ਰਭ ਸਚ ਮਹਿਬੂਬ, ਮੁਹੱਬਤ ਪਿਛਲੀ ਵੇਖ ਵਖਾਇੰਦਾ। ਵਸਣਹਾਰਾ ਅਰਸ਼ ਕੁਰਸ਼ ਉਤੇ ਅਰੂਜ, ਆਅਜ਼ਮ ਆਪਣੀ ਧਾਰ ਜਣਾਇੰਦਾ ।
ਮੁਰੀਦਾਂ ਮੁਰਸ਼ਦ ਰਿਹਾ ਸਦਾ ਮਕਰੂਜ਼, ਜੁਗ ਜੁਗ ਕਰਜ਼ਾ ਅਦਾ ਕਰਾਇੰਦਾ। ਕਲਜੁਗ ਅੰਤਮ ਅਸਲ ਨਾਲ ਦੇਵੇ ਸੂਦ, ਸੌਦਾ ਇਕੋ ਵਾਰ ਚੁਕਾਇੰਦਾ। ਸੰਤ ਸੁਹੇਲੇ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਕਿਨਾਰਾ ਪਾਰ ਹਦੂਦ, ਘਰ ਸਾਚਾ ਇਕ ਵਖਾਇੰਦਾ। ਜਿਸ ਮੰਦਰ ਸਵਾਮੀ ਵਸੇ ਮੌਜੂਦ, ਹਾਜ਼ਰ ਹੋ ਕੇ ਸੋਭਾ ਪਾਇੰਦਾ। ਓਥੇ ਤਨ ਨਾ ਕੋਇ ਵਜੂਦ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਜਿਸ ਦੇ ਪਿਛੇ ਅਰਜਨ ਗਿਆ ਝੂਜ, ਸ਼ਬਦ ਸ਼ਬਦੀ ਰੂਪ ਵਟਾਇੰਦਾ। ਚੜ੍ਹ ਕੇ ਵੇਖੇ ਮੰਜ਼ਲ ਮਕਸੂਦ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸਾਹਿਬ ਸਤਿਗੁਰ ਸ਼ਬਦ ਕੁਰਬਾਨੀ, ਸ਼ਹਾਦਤ ਹਰਿ ਹਰਿ ਨਾਮ ਰਖਾਈਆ। ਕਾਸ਼ਟ ਲੱਕੜੀ ਤੇਰਾ ਕਲਮਬੰਦ ਕੀਤਾ ਬਿਆਨੀ, ਬਿਨ ਪੁਰਖ ਅਕਾਲ ਖੋਲ੍ਹ ਸਕੇ ਕੋਇ ਨਾ ਰਾਈਆ। ਜਿਸ ਬ੍ਰਹਿਮਣ ਨੇ ਦਿਤੀ ਇਕ ਦਵਾਨੀ, ਸਾਢੇ ਤਿੰਨਾਂ ਨਾਲ ਮਿਲੀ ਵਡਿਆਈਆ। ਉਸ ਦੀ ਅੰਤ ਵੇਖੋ ਨਿਸ਼ਾਨੀ, ਨਿਸ਼ਾਨਾ ਹਰਿ ਜੂ ਰਿਹਾ ਵਖਾਈਆ। ਜਿਸ ਦਾ ਰਵਦਾਸ ਬਣਿਆ ਬਾਨੀ, ਚਮਾਰਾ ਪੜਦਾ ਦਏ ਉਠਾਈਆ। ਮਿਹਰ ਜੇ ਕਰੇ ਸੁਤ ਭਾਨੀ, ਭਾਂਬੜ ਅਗਨੀ ਦਏ ਬੁਝਾਈਆ। ਚੌਥੇ ਕਹਾਰ ਦੀ ਵੇਖੋ ਚਵਾਨੀ, ਜੋ ਦੁਗਣੀ ਹੋ ਕੇ ਨਜ਼ਰੀ ਆਈਆ। ਜਿਸ ਨੇ ਫੇਰ ਭਵਾਇਆ ਵਿਚ ਖਾਣੀ, ਜੇਰਜ ਜਨਮ ਰੂਪ ਵਟਾਈਆ। ਓਸ ਪ੍ਰਭੂ ਦਾ ਖੇਲ ਮਹਾਨੀ, ਮਹਾਨਤਾ ਵਿਚੋਂ ਸਮਝ ਨਾ ਕਿਸੇ ਸਮਝਾਈਆ। ਕਲਜੁਗ ਅੰਤ ਖੇਲ ਕਰੇ ਹੈਰਾਨੀ, ਹੈਰਤ ਸਭ ਦੇ ਉਤੇ ਛਾਈਆ। ਜਨ ਭਗਤਾਂ ਬਖ਼ਸ਼ ਚਰਨ ਧਿਆਨੀ, ਦੇਵੇ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਦਵਾਨੀ ਕਹੇ ਮੇਰਾ ਦੀਵਾਨੀ ਦਾਅਵਾ, ਅਰਜ਼ੀ ਪਰਚਾ ਦਿਤਾ ਪਾਈਆ। ਜਿਸ ਦਾ ਪ੍ਰੀਤੀ ਲੱਗਾ ਹਾਵਾ, ਹੌਕੇ ਲੈ ਲੈ ਰਿਹਾ ਸੁਣਾਈਆ। ਅਗਨੀ ਤਤ ਤਪਿਆ ਨਜ਼ਰੀ ਆਵੇ ਆਵਾ, ਭਾਂਬੜ ਮੱਚੇ ਵਾਹੋ ਦਾਹੀਆ। ਸ਼ਬਦ ਗੁਰ ਬੈਠਾ ਮਾਰ ਕੇ ਚੌਕੜ ਪੱਟਾਂ ਉਤੇ ਰੱਖ ਕੇ ਬਾਹਵਾਂ, ਬੌਹੜੀ ਬੌਹੜੀ ਨਾ ਕੋਇ ਸੁਣਾਈਆ। ਓਸ ਦੇ ਪਿਛੇ ਲੱਗਾ ਮੇਰਾ ਨਾਵਾਂ, ਜਿਸ ਦੇ ਨਾਵੇਂ ਵਿਚੋਂ ਨਾਮ ਅਰਜਨ ਰੱਖ ਕੇ ਆਈਆ । ਅੱਗੇ ਜਨ ਭਗਤਾਂ ਕਲਜੁਗ ਅੰਤ ਛੁਡਾਵਾਂ, ਬਣ ਵਿਚੋਲਾ ਸੇਵ ਕਮਾਈਆ। ਫੜ ਕੇ ਬਾਹੋਂ ਸਾਹਿਬ ਸਤਿਗੁਰ ਨਾਲ ਮਿਲਾਵਾਂ, ਵਿਛੜਿਆ ਕੋਇ ਨਜ਼ਰ ਨਾ ਆਈਆ। ਸਚ ਸੰਦੇਸ਼ਾ ਇਕ ਸੁਣਾਵਾਂ, ਧੁਰ ਦਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਬਾਕੀ ਜਗਤ ਸਰਬ ਨਥਾਵਾਂ, ਬਿਨ ਤੇਰੇ ਥਾਨ ਥਨੰਤਰ ਨਜ਼ਰ ਕਿਸੇ ਨਾ ਆਈਆ। ਬੇਸ਼ਕ ਕੋਟਨ ਕੋਟ ਪੁੱਤ ਜੰਮਦੀਆਂ ਮਾਂਵਾਂ, ਪਰ ਭਗਤ ਜੰਮਣ ਵਾਲੀ ਮਾਂ ਵਿਰਲੀ ਨਜ਼ਰੀ ਆਈਆ। ਓਸ ਜਨਨੀ ਸ਼ਬਦ ਗੁਰੂ ਕਹੇ ਮੈਂ ਝੁਕ ਝੁਕ ਸੀਸ ਨਿਵਾਵਾਂ, ਦੇਵਾਂ ਸਦਾ ਮਾਣ ਵਡਿਆਈਆ। ਮਾਤਲੋਕ ਵਿਚੋਂ ਚੁਕ ਸਚਖੰਡ ਬਹਾਵਾਂ, ਜਿਥੇ ਵਸੇ ਬੇਪਰਵਾਹੀਆ । ਤੱਤੀਆਂ ਤਵੀਆਂ ਬਣਨ ਠੰਡੀਆਂ ਛਾਵਾਂ, ਅਗਨੀ ਅੱਗ ਨਾ ਕੋਇ ਜਲਾਈਆ। ਓਥੇ ਬਹਿ ਕੇ ਸਤਿ ਸਰੂਪ ਵਿਚ ਤੇਰੀ ਮਹਿੰਮਾ ਅਨੂਪ ਦਾ ਢੋਲਾ ਗਾਵਾਂ, ਤੂੰ ਮੇਰਾ ਮੈਂ ਤੇਰਾ ਦੋਹਾਂ ਸਰੂਪ ਸੋਹੰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਕਰਾਈਆ। ਲੱਕੜੀ ਕਹੇ ਮੈਂ ਨਾ ਮੰਨਾਂ, ਮੰਨਣ ਮੇਰੇ ਵਿਚ ਨਾ ਆਈਆ। ਜਿੰਨਾ ਚਿਰ ਗੁਰਮੁਖ ਤੇਰੇ ਘਰ ਚੜ੍ਹਦਾ ਨਾ ਵੇਖਾਂ ਚੰਨਾ, ਬਿਨ ਚੰਦੋਂ ਕਰੇ ਰੁਸ਼ਨਾਈਆ। ਜਗਤ ਜਹਾਨ ਦਾ ਪਾਰ ਨਾ ਕਰੇ ਬੰਨਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ।
ਸੋਹਣਾ ਲੱਗੇ ਜਿਸ ਵੇਲੇ ਤੇਰੇ ਮੰਦਰ ਵਸੇ ਬਿਨ ਛੱਪਰ ਛੰਨਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਓਨ੍ਹਾਂ ਦੇ ਚਰਨ ਚੁੰਮੇ ਧੰਨਾ, ਜਿਨ੍ਹਾਂ ਨੂੰ ਧਨ ਵਡਭਾਗੀ ਮਿਲਿਆ ਬੇਪਰਵਾਹੀਆ। ਮੈਨੂੰ ਆਦਤ ਨਹੀਂ ਸੁਣਨ ਦੀ ਨਾਲ ਕੰਨਾਂ, ਬਿਨ ਕੰਨਾਂ ਤੇਰਾ ਨਾਉਂ ਮੇਰੇ ਅੰਤਰ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਦੇਣਾ ਸੁਹਾਈਆ। ਅਗਨੀ ਕਹੇ ਮੈਂ ਸੜ ਕੇ ਸੜੀ, ਆਪਣਾ ਆਪ ਤਪਾਇਆ। ਅਰਜਨ ਲੋਹ ਉਤੇ ਬੈਠੇ ਇਕ ਤੁਕ ਪੜ੍ਹੀ, ਮੇਰਾ ਹਿਰਦਾ ਸ਼ਾਂਤ ਕਰਾਇਆ। ਮੈਂ ਓਸੇ ਵੇਲੇ ਉਠ ਕੇ ਖੜ੍ਹੀ, ਚਾਰੋਂ ਕੁੰਟ ਧਿਆਨ ਲਗਾਇਆ। ਨਾ ਕੋਈ ਗੋਰ ਨਾ ਕੋਈ ਮੜ੍ਹੀ, ਨਾ ਕੋਈ ਜਨਾਜ਼ਾ ਰਿਹਾ ਉਠਾਇਆ। ਪੁਰਖ ਅਕਾਲ ਦੀਨ ਦਿਆਲ ਆਪਣੇ ਪ੍ਰੇਮ ਦੀ ਲਾਈ ਝੜੀ, ਪ੍ਰੀਤਮ ਸੋਹਣੀ ਛਹਿਬਰ ਰਿਹਾ ਵਖਾਇਆ। ਮੈਂ ਨਿਮਾਣੀ ਹੋ ਕੇ ਅਰਜ਼ ਕਰੀ, ਨਿਉਂ ਕੇ ਅਪਣਾ ਸੀਸ ਝੁਕਾਇਆ। ਪੁਰਖ ਅਕਾਲ ਸਤਿਗੁਰ ਦਿਆਲ ਓਨ੍ਹਾਂ ਗੁਰਮੁਖਾਂ ਵਰੀਂ, ਜੋ ਤੇਰਾ ਰਾਹ ਤਕਾਇਆ। ਵੇਖੀਂ ਕਲਜੁਗ ਮਾਇਆ ਕੋਲੋਂ ਨਾ ਡਰੀਂ, ਆਪ ਆਪਣਾ ਮੁਖ ਭਵਾਇਆ। ਤੂੰ ਜਾ ਕੇ ਪੁੱਛਣਾ ਘਰੋ ਘਰੀ, ਜਿਨ੍ਹਾਂ ਦਾ ਪੂਰਬ ਲਹਿਣਾ ਨਜ਼ਰੀ ਆਇਆ। ਮੈਂ ਸੜ ਕੇ ਮਰ ਕੇ ਸਵਾਹ ਹੋ ਕੇ ਦੱਸੀ ਕਹਾਣੀ ਖਰੀ, ਖੋਟੇ ਖਰੇ ਲੈਣੇ ਬਣਾਇਆ। ਅਰਜਨ ਦੀ ਸੇਵਾ ਕਰ ਕੇ ਤਰੀ, ਤਾਰਨਹਾਰਾ ਤੂੰ ਬੇਪਰਵਾਹਿਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰੇ ਦੀਦਾਰ ਅੰਦਰ ਪ੍ਰੇਮਣ ਹੋ ਕੇ ਖੜ੍ਹੀ, ਕਾਇਆ ਖਿੜਕੀ ਕੁੰਡਾ ਲਾਹਿਆ। ਤੂੰ ਸਾਹਿਬ ਸਤਿਗੁਰ ਓਨ੍ਹਾਂ ਅੰਤਮ ਕਰ ਕੇ ਬਰੀ, ਬੰਦੀਖ਼ਾਨਾ ਦੇਣਾ ਤੁੜਾਇਆ । ਤੇਰੀ ਜੋਤ ਅੰਤ ਤੇਰੇ ਵਿਚ ਰਲੀ, ਰਲਾ ਕੋਈ ਰਹਿਣ ਨਾ ਪਾਇਆ। ਮੈਂ ਫੇਰ ਸਮਝਾਂ ਮੈਂ ਲੇਖੇ ਲੱਗੀ ਦੇ ਕੇ ਬਲੀ, ਬਲਵਾਨ ਮੇਰਾ ਲਹਿਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੇ ਲੈਣੇ ਮਿਲਾਇਆ।
੨੪ ਜੇਠ ੨੦੨੧ ਬਿਕ੍ਰਮੀ ਰਣੀਆ ਰਾਮ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲੋਏ
ਆਤਮ ਪਰਮਾਤਮ ਸੱਚਾ ਜਾਪ, ਸੋਹੰ ਸ਼ਬਦ ਦਏ ਪ੍ਰਭੂ ਵਡਿਆਈਆ। ਜੁਗ ਚੌਕੜੀ ਥਾਪਣ ਥਾਪ, ਨਿਰਗੁਣ ਸਰਗੁਣ ਖੇਲ ਖਿਲਾਈਆ । ਜਨ ਭਗਤਾਂ ਖੋਲ੍ਹ ਬੰਦ ਕਿਵਾੜੀ ਤਾਕ, ਪੜਦਾ ਓਹਲਾ ਦਏ ਉਠਾਈਆ। ਪਾਰਬ੍ਰਹਮ ਬ੍ਰਹਮ ਬੁਝਾਏ ਅਪਣਾ ਆਪ, ਭੇਵ ਅਭੇਦਾ ਦਏ ਜਣਾਈਆ । ਘਰ ਜੋਤ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਸ਼ਬਦੀ ਰਾਗ ਸੱਚਾ ਧੁਨ ਨਾਦ, ਗ੍ਰਹਿ ਮੰਦਰ ਦਏ ਸੁਣਾਈਆ। ਕੂੜੀ ਕਿਰਿਆ ਕਰ ਕੇ ਨਾਸ, ਸਚ ਸੁਚ ਇਕ ਸਮਝਾਈਆ। ਕੋਟਨ ਕੋਟ ਜਨਮ ਦੇ ਉਤਾਰੇ ਪਾਪ, ਮਨ ਕਾ ਮਣਕਾ ਦਏ ਭਵਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਮਾਟੀ ਖ਼ਾਕੀ ਰੰਗ ਚੜ੍ਹਾਈਆ। ਸੱਜਣ ਸੁਹੇਲਾ ਬਣ ਕੇ ਸਾਥ, ਧੁਰ ਦਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਸੋਹੰ ਗੌਂਦੇ ਗਏ ਗਾਥ, ਰਸਨਾ ਜਿਹਵਾ ਬੱਤੀ ਦੰਦ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਵਖਾਈਆ। ਸਤਿ ਧਰਮ ਦਾ ਜਾਪ, ਏਕਾ ਏਕੰਕਾਰ ਦਏ ਵਡਿਆਈਆ। ਸੋਹੰ ਰੂਪ ਪਿਤਾ ਪੂਤ ਬਾਪ, ਨਾਤਾ ਜੁੜੇ ਬੇਪਰਵਾਹੀਆ । ਨਿਜ ਨੇਤਰ ਘਰ ਲੋਚਣ ਖੁਲ੍ਹੇ ਆਖ, ਨਰ ਨਰਾਇਣ ਨਜ਼ਰੀ ਆਈਆ। ਜਗਤ ਕਿਨਾਰਾ ਪਾਰ ਉਤਰੇ ਘਾਟ, ਪਤਣ ਮਿਲੇ ਬੇਪਰਵਾਹੀਆ।
ਆਵਣ ਜਾਵਣ ਜਨਮ ਮਰਨ ਲੱਖ ਚੁਰਾਸੀ ਮੁੱਕੇ ਵਾਟ, ਮਾਤ ਗਰਭ ਨਾ ਫੇਰਾ ਪਾਈਆ। ਹਉਮੇ ਹੰਗਤਾ ਮਾਇਆ ਮਮਤਾ ਹੋਵੇ ਨਾਸ, ਜੂਠ ਝੂਠ ਡੇਰਾ ਢਾਹੀਆ। ਸਾਚੇ ਮੰਦਰ ਵਖਾਏ ਇਕੋ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸ਼ਬਦ ਇਕ ਸੁਣਾਈਆ। ਸੋਹੰ ਸ਼ਬਦ ਅੰਮ੍ਰਿਤ ਰਸ ਪੀਆ, ਜਨ ਭਗਤ ਖ਼ੁਸ਼ੀ ਮਨਾਇੰਦਾ। ਨਿਰਮਲ ਹੋਇਆ ਮਨ ਮਨੂਆ ਅੰਤਰ ਜੀਆ, ਜੀਵਣ ਜੁਗਤ ਇਕ ਵਖਾਇੰਦਾ। ਲਹਿਣਾ ਚੁੱਕਿਆ ਸਾਢੇ ਤਿੰਨ ਹੱਥ ਸੀਆਂ, ਹਉਮੇ ਰੋਗ ਗਵਾਇੰਦਾ। ਸਾਚਾ ਬੀਜ ਸਚ ਦਵਾਰੇ ਬੀਆ, ਅੰਮ੍ਰਿਤ ਰਸ ਫਲ ਵਖਾਇੰਦਾ। ਪਤਿਪਰਮੇਸ਼ਵਰ ਅੰਤ ਸਵਾਮੀ ਮਿਲੇ ਪੀਆ, ਪਾਰਬ੍ਰਹਮ ਬ੍ਰਹਮ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਜਣਾਇੰਦਾ। ਸੱਚਾ ਮਾਰਗ ਸ਼ਬਦ ਅਥਾਹ, ਸੋਹੰ ਸੋ ਕਰੇ ਪੜ੍ਹਾਈਆ । ਅਬਿਨਾਸ਼ੀ ਕਰਤਾ ਮਿਲੇ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਪਾਰ ਕਿਨਾਰੇ ਦੇਵੇ ਲਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਾਚਾ ਤਟ ਦਏ ਵਖਾ, ਜਿਸ ਦਰ ਬੈਠਾ ਡੇਰਾ ਲਾਈਆ। ਧੁਰ ਦਾ ਹੁਕਮ ਦਏ ਸੁਣਾ, ਸਾਚੀ ਕਰੇ ਪੜ੍ਹਾਈਆ। ਗੁਰਮੁਖ ਗੁਰਸਿਖ ਦੱਸੇ ਸੱਚਾ ਰਾਹ, ਰਹਿਬਰ ਹੋ ਕੇ ਆਪ ਸਮਝਾਈਆ। ਸਭ ਤੋਂ ਉੱਤਮ ਸ੍ਰੇਸ਼ਟ ਆਤਮ ਪਰਮਾਤਮ ਸੱਚਾ ਨਾਂ, ਨਾਉਂ ਨਿਰੰਕਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਦੇਵੇ ਨਾਮ ਨਿਸ਼ਾਨੀ, ਸਚ ਨਿਸ਼ਾਨਾ ਇਕ ਵਖਾਇੰਦਾ। ਤੀਰ ਨਿਰਾਲਾ ਅੰਤਰ ਮਾਰੇ ਕਾਨੀ, ਬਜਰ ਕਪਾਟੀ ਪਾਰ ਕਰਾਇੰਦਾ। ਧੁਰ ਦੀ ਗਾਥ ਸੁਣਾਏ ਸਚ ਕਹਾਣੀ, ਬੋਧ ਅਗਾਧਾ ਰਾਗ ਅਲਾਇੰਦਾ। ਅੰਮ੍ਰਿਤ ਬਖ਼ਸ਼ ਠੰਡਾ ਪਾਣੀ, ਰਸ ਇਕੋ ਇਕ ਚਖਾਇੰਦਾ। ਸ਼ਬਦ ਮਿਲਾਵਾ ਸੁਰਤੀ ਹਾਣੀ, ਸੋਈ ਸਵਾਣੀ ਆਪ ਉਠਾਇੰਦਾ। ਪੰਧ ਮੁਕਾ ਕੇ ਚਾਰੇ ਖਾਣੀ, ਅੰਤਮ ਆਪਣੇ ਘਰ ਵਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸੱਚਾ ਸੰਗ ਨਿਭਾਇੰਦਾ। ਸਾਚਾ ਸ਼ਬਦ ਹਰਿ ਕਾ ਨਾਉਂ, ਆਤਮ ਪਰਮਾਤਮ ਦਏ ਵਡਿਆਈਆ। ਸੰਤ ਸੁਹੇਲੇ ਸਦਾ ਸਦਾ ਸਦ ਗਾਓ, ਗਹਿਰ ਗੰਭੀਰ ਦਏ ਸਮਝਾਈਆ। ਅੰਦਰ ਬਾਹਰ ਰੱਖੋ ਇਕੋ ਚਾਓ, ਚਾਓ ਘਨੇਰਾ ਦਰ ਸਾਚੇ ਨਜ਼ਰੀ ਆਈਆ। ਪਰਮ ਪੁਰਖ ਪਰਮਾਤਮ ਪਾਓ, ਗ੍ਰਹਿ ਬੈਠੇ ਮੇਲ ਮਿਲਾਈਆ। ਨਿਜ ਨੇਤਰ ਨੈਣ ਰਾਹ ਤਕਾਓ, ਦੋਏ ਲੋਚਣ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਜਪ ਨਾਮ ਸੋਹੰ ਸਤਿ, ਸਤਿ ਮਿਲੇ ਵਡਿਆਈਆ। ਆਤਮ ਦੇਵੇ ਬ੍ਰਹਮ ਮਤ, ਪਰਮਾਤਮ ਬੂਝ ਬੁਝਾਈਆ। ਢੋਲਾ ਸੁਣ ਸਾਚੀ ਗਾਥ, ਵੱਜੇ ਘਰ ਵਧਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਨੂਰ ਕਰ ਰੁਸ਼ਨਾਈਆ। ਪ੍ਰਭ ਚਰਨ ਕਵਲ ਬੰਧਾਏ ਨਾਤ, ਰਿਸ਼ਤਾ ਇਕੋ ਬੇਪਰਵਾਹੀਆ। ਜੋ ਲੇਖ ਲੇਖੇ ਲਾਏ ਜੀਵਤ ਮਰਨ ਤੋ ਬਾਅਦ ਵਫ਼ਾਤ, ਵਫ਼ਾਤ ਵਿਚੋਂ ਮਹਿਤਾਬ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਸਦਾ ਸਦ ਧੁਰ ਦਾ ਵਰ, ਜਿਨ੍ਹਾਂ ਜਨ ਭਗਤਾਂ ਧੁਰ ਮਸਤਕ ਪੂਰਬ ਵੇਖ ਵਖਾਈਆ।
੨੪ ਜੇਠ ੨੦੨੧ ਬਿਕ੍ਰਮੀ ਮੁਨਸ਼ੀ ਰਾਮ ਦੇ ਗ੍ਰਹਿ ਬਿਦੀ ਪੁਰ
ਸਤਿਗੁਰ ਕਿਰਪਾ ਮਿਟੇ ਦੁੱਖ, ਦੀਨਾਂ ਅਨਾਥਾਂ ਦਇਆ ਕਮਾਇੰਦਾ। ਪੰਜ ਤਤ ਕਾਇਆ ਮਾਟੀ ਆਤਮ ਦੇਵੇ ਸੁਖ, ਸੁਖ ਸਾਗਰ ਰੂਪ ਵਖਾਇੰਦਾ। ਹਉਮੇ ਹੰਗਤਾ ਜਗਤ ਤ੍ਰਿਸਨਾ ਮੇਟੇ ਭੁੱਖ, ਮਮਤਾ ਮਾਇਆ ਮੋਹ ਮਿਟਾਇੰਦਾ। ਸ਼ਬਦ ਸੁਹਾਗੀ ਗੋਦੀ ਆਪਣੀ ਚੁੱਕ, ਹਰਿਜਨ ਬਾਲਕ ਸਾਚੇ ਦਰ ਬਹਾਇੰਦਾ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨਮ ਕਰਮ ਦਾ ਮੇਟੇ ਰੋਗ, ਗੁਰ ਸਤਿਗੁਰ ਹੱਥ ਵਡਿਆਈਆ। ਨਾਮ ਨਿਧਾਨਾ ਦੇ ਕੇ ਚੋਗ, ਸੋਹੰ ਅੱਖਰ ਇਕ ਸਮਝਾਈਆ। ਆਤਮ ਪਰਮਾਤਮ ਨਾ ਹੋਏ ਵਿਜੋਗ, ਪਾਰਬ੍ਰਹਮ ਬ੍ਰਹਮ ਨਾ ਕੋਇ ਜੁਦਾਈਆ। ਚਿੰਤਾ ਗ਼ਮ ਨਾ ਰਹੇ ਸੋਗ, ਦੁਖ ਦਰਦ ਨਜ਼ਰ ਕੋਇ ਨਾ ਆਈਆ। ਦਿਵਸ ਰੈਣ ਦੇਵੇ ਦਰਸ ਅਮੋਘ, ਨਿਜ ਨੇਤਰ ਨੂਰ ਚਮਕਾਈਆ। ਸਚ ਪ੍ਰੀਤੀ ਬਖ਼ਸ਼ੇ ਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਵਡਿਆਈਆ। ਸਤਿਗੁਰ ਕਿਰਪਾ ਉਤਰੇ ਪਾਰ, ਲੱਖ ਚੁਰਾਸੀ ਗੇੜ ਕਟਾਈਆ। ਨਾਤਾ ਤੋੜ ਸਰਬ ਸੰਸਾਰ, ਸੱਜਣ ਵੇਖੇ ਹਰਿ ਰਘੁਰਾਈਆ। ਜਿਸ ਦਾ ਮਹੱਲ ਅਟਲ ਉਚ ਮਨਾਰ, ਸਚ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਜਗੇ ਅਗੰਮ ਅਪਾਰ, ਦੀਆ ਬਾਤੀ ਨਜ਼ਰ ਕੋਇ ਨਾ ਆਈਆ। ਜਿਸ ਦੀ ਆਸ਼ਾ ਰੱਖਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ । ਸੋ ਸਾਹਿਬ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਨਾਉਂ ਨਿਰੰਕਾਰਾ ਇਕ ਪਰਗਟਾਈਆ। ਜਨ ਭਗਤਾਂ ਵੇਖੇ ਮਾਰ ਧਿਆਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਸੰਤ ਸੁਹੇਲੇ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਸਾਚਾ ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਕਵਲ ਨਾਭੀ ਮੁਖ ਭਵਾਈਆ। ਅਨਾਦੀ ਸ਼ਬਦ ਸੱਚੀ ਧੁਨਕਾਨ, ਅਨਹਦ ਰਾਗ ਸੁਣਾਈਆ। ਗੁਰਮੁਖ ਕਰ ਚਤਰ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਰੋਗ ਮਿਟਾਈਆ। ਜਨਮ ਕਰਮ ਦਾ ਮਿਟੇ ਸੰਤਾਪ, ਸੰਸਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਨਿਜ ਘਰ ਕਰੇ ਵਾਸ, ਘਰ ਘਰ ਵਿਚ ਆਸਣ ਲਾਈਆ। ਨਾਮ ਜਪਾਵੇ ਪਵਣ ਸਵਾਸ, ਸਾਹ ਸਾਹ ਸਮਾਈਆ। ਸਾਚੇ ਮੰਦਰ ਵਖਾਏ ਰਾਸ, ਸਾਢੇ ਤਿੰਨ ਹੱਥ ਅੰਦਰ ਗੋਪੀ ਕਾਹਨ ਨਚਾਈਆ। ਨਿਰਗੁਣ ਹੋ ਕੇ ਵਸੇ ਪਾਸ, ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨਮ ਕਰਮ ਦਾ ਮਿਟੇ ਰੋਗ, ਜਗਤ ਦੁੱਖ ਦਰਦ ਰਹਿਣ ਕੋਇ ਨਾ ਪਾਈਆ। ਮਿਲੇ ਵਡਿਆਈ ਹਰਿਜਨ ਭਗਤ, ਭਗਵਨ ਭਗਤੀ ਇਕੋ ਇਕ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾਏ ਆਪਣੀ ਸ਼ਕਤ, ਸ਼ਕਤੀ ਦਰ ਦਰ ਦਏ ਵਖਾਈਆ। ਅੰਮ੍ਰਿਤ ਮੇਘ ਠਾਂਡੀ ਧਾਰ ਬਰਸ, ਰਸ ਇਕੋ ਇਕ ਚਖਾਈਆ । ਪ੍ਰਭ ਦਰਸ਼ਨ ਜੋ ਜਨ ਰਹੇ ਤਰਸ, ਤਿਨ੍ਹਾਂ ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਦੀਨ ਦਿਆਲ ਹਰਿ ਠਾਕਰ ਸਵਾਮੀ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਿਸ ਦੀ ਮਹਿੰਮਾ ਅਕਥ ਕਹਾਣੀ, ਸ਼ਾਸਤਰ ਸਿਮਰਤ ਵੇਦ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਰਚ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ
ਸੇਤਜ ਵੇਖ ਵਖਾਇੰਦਾ। ਲੇਖਾ ਜਾਣੇ ਚਾਰੇ ਬਾਣੀ, ਸ਼ਬਦ ਅਨਾਦੀ ਰਾਗ ਸੁਣਾਇੰਦਾ। ਵਰੋਲਣਹਾਰਾ ਅਠਸਠ ਤੀਰਥ ਪਾਣੀ, ਤਟ ਕਿਨਾਰਾ ਖੋਜ ਖੋਜਾਇੰਦਾ। ਜਨ ਭਗਤਾਂ ਬਖ਼ਸ਼ਣਹਾਰਾ ਸਚ ਨਿਸ਼ਾਨੀ, ਨਾਉਂ ਨਿਰੰਕਾਰਾ ਇਕ ਵਖਾਇੰਦਾ। ਦਵਾਰ ਵਖਾਏ ਪਦ ਨਿਰਬਾਨੀ, ਥਿਰ ਘਰ ਸਾਚੇ ਸੋਭਾ ਪਾਇੰਦਾ। ਦੀਪਕ ਜੋਤ ਜਗੇ ਨੁਰਾਨੀ, ਨੂਰੋ ਨੂਰ ਡਗਮਗਾਇੰਦਾ। ਸਾਰੀ ਮੁਸ਼ਕਲ ਕਰੇ ਆਸਾਨੀ, ਇਹਸਾਨ ਸਿਰ ਨਾ ਕੋਇ ਰਖਾਇੰਦਾ। ਕੋਈ ਸਮਝ ਨਾ ਸਕੇ ਜਗਤ ਵਿਦਵਾਨੀ, ਗਿਆਨੀ ਗਿਆਨ ਨਾ ਕੋਇ ਦ੍ਰਿੜਾਇੰਦਾ। ਹਰਿਜਨ ਵਿਰਲਾ ਜਾਣੇ ਚਤੁਰ ਸੁਜਾਨੀ, ਜਿਸ ਜਨ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪ ਮਿਲਾਇੰਦਾ। ਮੇਲ ਮਿਲਾਏ ਪੁਰਖ ਸਮਰਥ, ਹਰਿ ਵੱਡਾ ਵੱਡ ਵਡਿਆਈਆ। ਜਨ ਭਗਤਾਂ ਖੋਲ੍ਹ ਆਪਣੀ ਅੱਖ, ਨਿਜ ਨੇਤਰ ਪੜਦਾ ਲਾਹੀਆ। ਸੱਚਾ ਮਾਰਗ ਦੇਵੇ ਦੱਸ, ਰਾਹ ਇਕੋ ਇਕ ਵਖਾਈਆ । ਕੂੜੀ ਕਿਰਿਆ ਕਰੇ ਭੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਵਸਤ ਅਮੋਲਕ ਹਕੀਕਤ ਵਿਚੋਂ ਦੇਵੇ ਹੱਕ, ਪ੍ਰੇਮ ਪ੍ਰੀਤੀ ਵਿਚ ਵਰਤਾਈਆ। ਜੁਗ ਚੌਕੜੀ ਦੂਰ ਦੁਰਾਡਾ ਨਿਰਗੁਣ ਨਿਰਵੈਰ ਆਵੇ ਨੱਸ, ਬਣ ਪਾਂਧੀ ਪੰਧ ਮੁਕਾਈਆ। ਜਨ ਭਗਤਾਂ ਹਿਰਦੇ ਜਾਏ ਵਸ, ਹਰੀ ਹਰਿ ਕਾ ਰੂਪ ਸਮਾਈਆ। ਸਾਚਾ ਮੰਦਰ ਵਖਾਏ ਸ਼ਿਵਦਵਾਲਾ ਮੱਠ, ਗੁਰੂਦਵਾਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਹਰਿਜਨ ਤੇਰਾ ਮੰਦਰ ਅਪਾਰ, ਸਾਢੇ ਤਿੰਨ ਹੱਥ ਨਜ਼ਰੀ ਆਈਆ। ਘਰ ਵਿਚ ਘਰ ਕੀਤਾ ਤਿਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਸਚ ਸਿੰਘਾਸਣ ਹਰਿ ਨਿਰੰਕਾਰ, ਨਿਰਗੁਣ ਬੈਠਾ ਡੇਰਾ ਲਾਈਆ। ਆਤਮ ਕਰੇ ਪਰਮਾਤਮ ਪਿਆਰ, ਪ੍ਰੇਮ ਪ੍ਰੀਤੀ ਇਕ ਵਧਾਈਆ। ਖ਼ੁਸ਼ੀਆਂ ਅੰਦਰ ਗਾਵੇ ਵਾਰ, ਅਨਹਦ ਨਾਦੀ ਨਾਦ ਸੁਣਾਈਆ। ਮਿਹਰ ਅੰਦਰ ਬਖ਼ਸ਼ੇ ਅੰਮ੍ਰਿਤ ਠਾਂਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਹੁਕਮੇ ਅੰਦਰ ਕਰ ਕੇ ਆਰ ਪਾਰ, ਨੌ ਦਵਾਰ ਪੰਧ ਚੁਕਾਈਆ। ਵੇਖਣਹਾਰ ਸੱਚੀ ਸਰਕਾਰ, ਸ਼ਾਹ ਸੁਲਤਾਨਾ ਅੱਖ ਖੁਲ੍ਹਾਈਆ। ਕੂੜ ਕੁੜਿਆਰਾ ਕਰੇ ਖੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਸਾਚਾ ਮੰਦਰ ਕਾਇਆ ਬੰਕ, ਸਮਰਥ ਪੁਰਖ ਆਪ ਬਣਾਇੰਦਾ। ਇਕੋ ਲੇਖਾ ਰਾਓ ਰੰਕ, ਰਾਜ ਰਾਜਾਨ ਨਾ ਕੋਇ ਵਡਿਆਇੰਦਾ। ਜੋਤੀ ਸ਼ਬਦੀ ਲਾਏ ਤਨਕ, ਬਿਨ ਤੰਦੀ ਤੰਦ ਸਿਤਾਰ ਹਿਲਾਇੰਦਾ। ਵੇਸ ਅਨੇਕਾ ਵਟਾਏ ਵਿਚ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਹਰਿ ਕਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਰਾਸੀਆਂ ਵਿਚ ਬੰਦ ਨਾ ਕੋਇ ਕਰਾਇੰਦਾ। ਸਚ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਬੈਠੇ ਮੰਗਤ, ਖ਼ਾਲੀ ਝੋਲੀ ਸਰਬ ਜਣਾਇੰਦਾ। ਕਲਜੁਗ ਅੰਤਮ ਸਭ ਤੋਂ ਉੱਤਮ ਸ੍ਰੇਸ਼ਟ ਉਹ ਪੁਰਖ ਅਕਾਲ ਦੀ ਸੰਗਤ, ਜਿਨ੍ਹਾਂ ਕਰ ਕਿਰਪਾ ਆਪਣਾ ਰੰਗ ਚੜ੍ਹਾਇੰਦਾ। ਦੂਜੇ ਦਰ ਨਾ ਜਾਵਣ ਮੰਗਤ, ਅਨਮੰਗੀ ਵਸਤ ਆਪ ਵਰਤਾਇੰਦਾ। ਮਾਣਸ ਜਨਮ ਬਣੇ ਬਣਤ, ਘੜਨ ਭੰਨਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਭੌ ਚੁਕਾਏ ਭੈ ਡਰ, ਹਰਿਜਨ ਸਾਚੇ ਬਾਹੋਂ ਫੜ, ਸ਼ਬਦ ਅਗੰਮੀ ਲਾਏ ਲੜ, ਪੱਲੂ ਪਰਮਾਤਮ ਆਤਮ ਆਪਣੇ ਨਾਲ ਬੰਧਾਇੰਦਾ।
੨੪ ਜੇਠ ੨੦੨੧ ਬਿਕ੍ਰਮੀ ਪਿੰਡ ਸੀੜ ਗੁਰਨਾਮ ਸਿੰਘ ਦੇ ਗ੍ਰਹਿ
ਸਤਿਗੁਰ ਕਹੇ ਮੈਂ ਸ਼ਬਦੀ ਪਿਤਾ, ਆਦਿ ਜੁਗਾਦਿ ਇਕ ਅਖਵਾਇੰਦਾ। ਵੱਡਿਉਂ ਵੱਡਾ ਤੇ ਨਿਕਿਉਂ ਨਿੱਕਾ, ਵਜੂਦ ਨਜ਼ਰ ਕਿਸੇ ਨਾ ਆਇੰਦਾ। ਮੰਜ਼ਲ ਮਕਾਨ ਕਿਸੇ ਨਾ ਡਿੱਠਾ, ਤਟ ਕਿਨਾਰੇ ਨਾ ਖੋਜ ਖੋਜਾਇੰਦਾ। ਜਨ ਭਗਤਾਂ ਕਰਾਂ ਸਾਚਾ ਹਿਤਾ, ਨਿਤ ਨਿਤ ਮੇਲ ਮਿਲਾਇੰਦਾ । ਤੀਰ ਅਣਿਆਲਾ ਮਾਰਾਂ ਤਿੱਖਾ, ਮੁਖੀ ਆਰ ਪਾਰ ਵਖਾਇੰਦਾ। ਜਿਸ ਦਾ ਲੇਖ ਬਿਨ ਕਲਮ ਸ਼ਾਹੀ ਲਿਖਾ, ਤਿਸ ਲਹਿਣਾ ਝੋਲੀ ਪਾਇੰਦਾ। ਆਪਣਾ ਨਾਮ ਦੇ ਕੇ ਸੱਚਾ ਮਿੱਠਾ, ਰਸ ਬਿਨ ਰਸਨਾ ਇਕ ਚਖਾਇੰਦਾ। ਧਾਮ ਵਖਾ ਅਗੰਮੀ ਅਨਡਿਠਾ, ਘਰ ਮੰਦਰ ਸੋਭਾ ਪਾਇੰਦਾ। ਮੇਰੀ ਸਿਫ਼ਤ ਅੰਦਰ ਜੁਗ ਚੌਕੜੀ ਗੌਂਦੀ ਸਦਾ ਕਿੱਸਾ, ਰਸਨਾ ਜਿਹਵਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਹੱਥ ਦਿਤੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਦਾਤਾ, ਦਇਆਵਾਨ ਅਖਵਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਾਸੀ ਦਾਸਾ, ਗੁਰ ਅਵਤਾਰ ਹੁਕਮ ਮਨਾਇੰਦਾ। ਪੀਰ ਪੈਗ਼ੰਬਰ ਖੋਲ੍ਹਾਂ ਭੇਵ ਖ਼ੁਲਾਸਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਰਗੁਣ ਜੋੜ ਨਿਰਗੁਣ ਨਾਤਾ, ਨਿਰਵੈਰ ਹੋ ਕੇ ਆਪਣੀ ਕਾਰ ਕਮਾਇੰਦਾ। ਨਾਦ ਅਨਾਦ ਧੁਨ ਆਤਮਕ ਦੱਸ ਕੇ ਗਾਥਾ, ਬੋਧ ਅਗਾਧ ਪੜ੍ਹਾਇੰਦਾ। ਲੋਕਮਾਤ ਸਚ ਪ੍ਰੀਤੀ ਜੋੜਾਂ ਨਾਤਾ, ਆਪ ਆਪਣਾ ਬੰਧਨ ਪਾਇੰਦਾ। ਜਨ ਭਗਤਾਂ ਸਦਾ ਸੁਹੇਲਾ ਬਣਾਂ ਰਾਖਾ, ਰੱਖਕ ਹੋ ਕੇ ਸੇਵ ਕਮਾਇੰਦਾ। ਸੰਤਾਂ ਪੂਰੀ ਕਰਾਂ ਆਸਾ, ਆਸਾ ਆਪਣੇ ਵਿਚ ਸਮਾਇੰਦਾ। ਗੁਰਮੁਖਾਂ ਦੇ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਗੁਰਸਿਖਾਂ ਅੰਦਰ ਬਾਹਰ ਵਸਾਂ ਸਾਥਾ, ਸਗਲਾ ਸੰਗ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੁਕਮ ਇਕ ਵਰਤਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਗਹਿਰ ਗੰਭੀਰ, ਗਵਰ ਗਹਿਰ ਗਹਿਰ ਵਡਿਆਈਆ। ਮੇਰੀ ਨਜ਼ਰ ਨਾ ਆਏ ਕਿਸੇ ਤਸਵੀਰ, ਮੁਸੱਵਰ ਬਣਤ ਨਾ ਕੋਇ ਬਣਾਈਆ। ਮੇਰੀ ਮੰਜ਼ਲ ਇਕ ਅਖ਼ੀਰ, ਮੇਰੀ ਚੋਟੀ ਬੇਪਰਵਾਹੀਆ। ਮੇਰਾ ਲੇਖਾ ਤਤ ਸਰੀਰ, ਪੰਜ ਤਤ ਕਰਾਂ ਕੁੜਮਾਈਆ। ਮੇਰਾ ਪ੍ਰੇਮ ਅੰਮ੍ਰਿਤ ਸੀਰ, ਰਸ ਇਕੋ ਦਿਆਂ ਵਖਾਈਆ। ਮੇਰੀ ਮੁਹੱਬਤ ਧੁਰ ਜ਼ੰਜੀਰ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਮੇਰਾ ਸੱਜਣ ਹੋਏ ਨਾ ਕਦੇ ਦਲਗੀਰ, ਹੈਰਾਨੀ ਵਿਚ ਕਦੇ ਨਾ ਆਈਆ। ਮੈਂ ਸ਼ਾਹਾਂ ਦਾ ਸ਼ਾਹ ਹਕੀਰਾਂ ਦਾ ਹਕੀਰ, ਨੀਚਾਂ ਵਿਚੋਂ ਨੀਚ, ਊਚਾਂ ਵਿਚੋਂ ਊਚ ਨਜ਼ਰੀ ਆਈਆ। ਮੈਂ ਪੈਗ਼ੰਬਰਾਂ ਦਾ ਪੈਗ਼ੰਬਰ ਫ਼ਕੀਰਾਂ ਦਾ ਫ਼ਕੀਰ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧੁਰ ਦੀ ਬਣਤ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਗੁਰ, ਜੁਗ ਜੁਗ ਵੇਸ ਵਟਾਈਆ। ਮੇਰੀ ਪੂਜਾ ਕਰਦੇ ਦੇਵਤ ਸੁਰ, ਵਿਸ਼ਨ ਬ੍ਰਹਮਾ ਧਿਆਨ ਲਗਾਈਆ। ਮੇਰੇ ਹੱਥ ਸਭ ਦੀ ਡੋਰ, ਲੱਖ ਚੁਰਾਸੀ ਤੰਦੀ ਤੰਦ ਬੰਧਾਈਆ। ਜੁਗ ਚੌਕੜੀ ਗੁਰ ਅਵਤਾਰਾਂ ਮੇਰੀ ਲੋੜ, ਪੀਰ ਪੈਗ਼ੰਬਰ ਮੇਰੀ ਆਸ ਰਖਾਈਆ। ਮੈਂ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਤਮ ਪਰਮਾਤਮ ਦੇਵਾਂ ਜੋੜ, ਧੁਰ ਦਾ ਮੇਲਾ ਸਚ ਮਿਲਾਈਆ। ਮੈਂ ਕਰਾਂ ਪਰਕਾਸ਼ ਅੰਧੇਰੇ ਘੋਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਮੈਂ ਫੜਾਂ ਠੱਗ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਆਪਣਾ ਬੰਧਨ ਪਾਈਆ। ਮੈਂ ਗੁਰਮੁਖ ਗੁਰਸਿਖ ਸਾਚੇ ਮਾਰਗ ਦੇਵਾਂ ਤੋਰ, ਤੁਰਤ ਆਪਣਾ ਹੁਕਮ ਸੁਣਾਈਆ।
ਮੈਂ ਜੁਗ ਚੌਕੜੀ ਵੇਖ ਵਖਾਵਾਂ ਹਰਾਮਖੋਰ, ਹੱਕ ਹਲਾਲ ਜਾਣਾ ਥਾਉਂ ਥਾਈਂਆ। ਮੇਰਾ ਓਢਨ ਕੱਪੜ ਬਸਤਰ ਸਦਾ ਨਵਾਂ ਨਕੋਰ, ਦੁਰਮਤ ਮੈਲ ਨਜ਼ਰ ਕੋਇ ਨਾ ਆਈਆ। ਮੇਰਾ ਮੰਤਰ ਇਕੋ ਫੋਰ, ਫੁਰਨੇ ਸਭ ਦੇ ਬੰਦ ਕਰਾਈਆ। ਮੇਰਾ ਸਚ ਅਗੰਮੀ ਘੋੜ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਾਰੇ ਦਿਤਾ ਲਗਾਈਆ। ਸ਼ਬਦ ਕਹੇ ਮੈਂ ਧੁਰ ਦਾ ਮੇਲਾ, ਜੁਗ ਜੁਗ ਆਪ ਕਰਾਇੰਦਾ। ਜਿਸ ਦਾ ਖੇਲ ਸਦਾ ਸਦਾ ਗੁਰੂ ਗੁਰ ਚੇਲਾ, ਚੇਲਾ ਗੁਰੂ ਗੰਢ ਪਵਾਇੰਦਾ। ਏਥੇ ਓਥੇ ਸੱਜਣ ਸੁਹੇਲਾ, ਧੁਰ ਦਾ ਸੰਗ ਨਿਭਾਇੰਦਾ। ਵਸਣਹਾਰਾ ਧਾਮ ਨਵੇਲਾ, ਘਟ ਘਟ ਸੋਭਾ ਪਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲ੍ਹਾ, ਲੱਖ ਚੁਰਾਸੀ ਫੰਦ ਕਟਾਇੰਦਾ। ਚਾੜ੍ਹਨਹਾਰਾ ਸਗਨ ਤੇਲਾ, ਜੋਤ ਨਿਰੰਜਣ ਘਰ ਰੁਸ਼ਨਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜੀ ਬੇਲਾ, ਸਾਢੇ ਤਿੰਨ ਹੱਥ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਮੇਰੇ ਹੱਥ ਫੜਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਵਸਾਂ ਓਹਲੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭਾਗ ਲਗਾਵਾਂ ਭਗਤਾਂ ਚੋਲੇ, ਤਨ ਮਾਟੀ ਖ਼ੁਸ਼ੀ ਮਨਾਈਆ। ਅੰਦਰ ਵੜ ਕੇ ਦੱਸਾਂ ਸੋਹਲੇ, ਸੋਹਣਾ ਰਾਗ ਸਮਝਾਈਆ। ਗੁਰਮੁਖ ਸੋਹੰ ਢੋਲਾ ਬੋਲੇ, ਅਨਬੋਲਤ ਕਰੇ ਪੜ੍ਹਾਈਆ। ਮੈਂ ਓਸੇ ਵਕਤ ਆਵਾਂ ਕੋਲੇ, ਦੂਰ ਦੁਰਾਡਾ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਰੱਖਾਂ ਵਿਚ ਰੌਲੇ, ਭਰਮੇ ਵਿਚ ਭੁਲਾਈਆ। ਸਾਚੇ ਕੰਡੇ ਗੁਰਸਿਖ ਤੋਲੇ, ਨਾਮ ਤਰਾਜ਼ੂ ਇਕ ਵਖਾਈਆ। ਓਨ੍ਹਾਂ ਦੀ ਕੀਮਤ ਪਾਈ ਜਿਨ੍ਹਾਂ ਵੇਚੇ ਛੋਲੇ, ਅੰਦਰ ਵੜ ਕੇ ਸੁਰਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸ਼ਬਦ ਸਤਿਗੁਰ ਕਹੇ ਮੇਰਾ ਮੇਲਾ ਅਕਾਲ ਮੂਰਤ, ਮਹੂਰਤ ਸਾਚੀ ਦਿਆਂ ਕਰਾਈਆ। ਮੇਰਾ ਵਸੇਰਾ ਅਗੰਮੀ ਨੂਰਤ, ਨੂਰੋ ਨੂਰ ਕਰਾਂ ਰੁਸ਼ਨਾਈਆ। ਮੇਰਾ ਪਿਆਰ ਜਨ ਭਗਤਾਂ ਆਸਾ ਪੂਰਤ, ਪੂਰੀ ਕਰਕੇ ਦਿਆਂ ਵਖਾਈਆ। ਮੇਰਾ ਨਾਦ ਸਾਚੀ ਤੂਰਤ, ਧੁਰ ਦਾ ਨਾਦ ਵਜਾਈਆ। ਮੈਂ ਚਤੁਰ ਸੁਘੜ ਬਣਾਵਾਂ ਮੂਰਖ ਮੂੜ੍ਹਤ, ਬਾਲ ਅੰਞਾਣਿਆਂ ਦਿਆਂ ਵਡਿਆਈਆ। ਸਾਚੀ ਬਖ਼ਸ਼ਾਂ ਚਰਨ ਧੂੜਤ, ਨਾਮ ਟਿੱਕਾ ਇਕ ਲਗਾਈਆ। ਮਿਹਰਵਾਨ ਹੋ ਕੇ ਗੁਰਮੁਖਾਂ ਵਖਾਵਾਂ ਆਪਣੀ ਸੂਰਤ, ਸੂਰਤ ਵਿਚੋਂ ਆਪਣੀ ਜ਼ਰੂਰਤ ਲਵਾਂ ਪਰਗਟਾਈਆ। ਲੇਖਾ ਚੁਕਾ ਨੇੜ ਦੂਰਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਵਾਸਾ ਉੱਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਖ਼ਾਲੀ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡ ਖੰਡ ਮੇਰੇ ਹੇਠਾਂ ਵਸਣ, ਅੱਠੇ ਪਹਿਰ ਧਿਆਨ ਲਗਾਈਆ। ਰਵ ਸਸ ਦਿਵਸ ਰੈਣ ਨੱਠਣ, ਭੱਜਣ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤ ਦੱਸਣ, ਰਸਨਾ ਜਿਹਵਾ ਨਾਲ ਸਾਲਾਹੀਆ। ਜਨ ਭਗਤ ਮਿਲਣ ਦੀ ਆਸਾ ਰੱਖਣ, ਅੰਦਰ ਬੈਠੇ ਧਿਆਨ ਲਗਾਈਆ। ਸੰਤ ਸੁਹੇਲੇ ਸਰਨ ਢੱਠਣ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਗੁਰਮੁਖ ਗੁਰਸਿਖ ਸਚ ਦਵਾਰੇ ਮਿਲਣ ਦਾ ਕਰਨ ਯਤਨ, ਆਪ ਆਪਣਾ ਪੜਦਾ ਲਾਹੀਆ। ਬਿਨ ਮੇਰੀ ਕਿਰਪਾ ਸਤਿਗੁਰ ਸ਼ਬਦ ਕਹੇ ਕੋਈ ਮੁੜ ਕੇ ਫੇਰ ਨਾ ਆਇਆ ਆਪਣੇ ਵਤਨ, ਬੇਵਤਨ ਦਿਸੇ ਲੋਕਾਈਆ। ਕੋਟਨ ਕੋਟ ਵਾਰ ਲਾੜੀ ਮੌਤ ਕੀਤੇ ਕਤਲ, ਲੱਖ ਚੁਰਾਸੀ ਕਤਲਗਾਹ ਵਖਾਈਆ। ਗਿਣਤੀ ਵਿਚ ਥੋੜੇ ਪ੍ਰੇਮ ਵਿਚ ਬਹੁਤੇ ਗੁਰਮੁਖ ਵਿਰਲੇ ਹੱਸਣ, ਜਿਨ੍ਹਾਂ ਅੰਤਰ ਖ਼ੁਸ਼ੀ ਵਖਾਈਆ। ਬਿਨ ਮਲਾਹੋਂ ਬਿਨ ਬੇੜੀਉਂ ਆਏ
ਸਤਿਗੁਰ ਪੱਤਣ, ਬੈਠੇ ਡੇਰਾ ਲਾਈਆ। ਇਕ ਦੂਜੇ ਨੂੰ ਪ੍ਰੇਮ ਪ੍ਰੀਤੀ ਖ਼ੁਸ਼ੀਆਂ ਨਾਲ ਦੱਸਣ, ਬਿਨ ਰਾਗਾਂ ਰਾਗ ਅਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦ ਸਵਾਮੀ ਸਾਨੂੰ ਆਇਆ ਰੱਖਣ, ਬਣ ਸੁਹੇਲਾ ਧੁਰ ਦਾ ਸੱਚਾ ਮਾਹੀਆ। ਕੂੜੀ ਕਿਰਿਆ ਜੜ੍ਹ ਆਇਆ ਪੁੱਟਣ, ਪਟਣੇ ਵਾਲਾ ਸੰਗ ਰਖਾਈਆ। ਇਸਦੇ ਕੋਲੋਂ ਗੁਰਸਿਖ ਲਾਹਾ ਖੱਟਣ, ਬਾਕੀ ਸਭ ਤੋਂ ਕਰੇ ਜੁਦਾਈਆ। ਬੇਸ਼ਕ ਰਸਨਾ ਜਿਹਵਾ ਮਾਲਾ ਮਣਕਿਆਂ ਨਾਲ ਰੱਟਣ, ਬਿਨ ਕਿਰਪਾ ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਜੋ ਹਰਿਜਨ ਸੋਹੰ ਢੋਲਾ ਗਾ ਕੇ ਗੱਜਣ, ਤਿਨ੍ਹਾਂ ਨੂੰ ਵੇਖ ਗਜ ਰਿਹਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸ਼ਬਦ ਸਤਿਗੁਰ ਕਹੇ ਮੈਂ ਧੁਰ ਦਾ ਮਿਤਰ, ਮਿਤਰ ਪਿਆਰਾ ਇਕ ਅਖਵਾਈਆ। ਸਾਚੀ ਧਾਰੋਂ ਆਇਆ ਨਿਕਲ, ਨਿਰਵੈਰ ਰੂਪ ਵਟਾਈਆ। ਬੇਸ਼ਕ ਪੰਜ ਤਤ ਖੇਲ ਨਹੀਂ ਬਾਜ਼ਾਂ ਤਿਤਰ, ਤਤ ਸਰੂਪ ਨਾ ਕੋਇ ਵਖਾਈਆ। ਓਨੂੰ ਗੁਰਮੁਖਾਂ ਦਾ ਸਦਾ ਫ਼ਿਕਰ, ਜਿਨ੍ਹਾਂ ਪਿਛੇ ਆਇਆ ਸਮਝਾਈਆ। ਪਹਿਲੋਂ ਅੱਖਰਾਂ ਗ੍ਰੰਥਾਂ ਸ਼ਾਸਤਰਾਂ ਕੀਤਾ ਜ਼ਿਕਰ, ਹੁਣ ਪੁਰਖ ਅਕਾਲ ਦਏ ਵਡਿਆਈਆ। ਬਿਨ ਸਿਕਲਗਰ ਤੋਂ ਕੀਤੇ ਨਿਕਲ, ਨਾਮ ਨਿਧਾਨਾ ਰੰਗ ਚੜ੍ਹਾਈਆ। ਸੋਹਣੀ ਬਣਤ ਨਾਲ ਦਿਤੇ ਚਿਤਰ, ਚਿਤਰਕਾਰ ਬਣਿਆ ਬੇਪਰਵਾਹੀਆ। ਸੇਵਾ ਕਰਨ ਖ਼ਾਤਰ ਆਇਆ ਉਤਰ, ਨਿਰਵੈਰ ਰੂਪ ਵਟਾਈਆ। ਪਿਤਾ ਪੂਤ ਗੋਦ ਸੁਹਾਏ ਲੈ ਕੇ ਪੁੱਤਰ, ਪਤਿਪਰਮੇਸ਼ਵਰ ਹੋਏ ਸਹਾਈਆ। ਸਤਿਗੁਰ ਸ਼ਬਦ ਕਰ ਕੇ ਕੌਲ ਜੁਗ ਚੌਕੜੀ ਕਦੇ ਨਾ ਜਾਏ ਮੁੱਕਰ, ਮੁਕਰਿਆਂ ਲਏ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸਦਾ ਸ਼ੁਕਰ, ਜੋ ਸੰਸੇ ਸ਼ਕ ਵਿਚੋਂ ਬਾਹਰ ਕਢਾਈਆ।
੨੪ ਜੇਠ ੨੦੨੧ ਬਿਕ੍ਰਮੀ ਮਾਨ ਕੌਰ ਦੇ ਗ੍ਰਹਿ ਪਿੰਡ ਸੀੜ
ਸਤਿਗੁਰ ਸ਼ਬਦ ਕਹੇ ਮੈਨੂੰ ਧੁਰ ਦੀ ਬਾਣ, ਬਾਣੀ ਖਾਣੀ ਖੇਲ ਖਿਲਾਇੰਦਾ। ਸਚ ਸੰਦੇਸ਼ਾ ਦੇ ਫ਼ਰਮਾਨ, ਜੁਗ ਜੁਗ ਨਾਮ ਪਰਗਟਾਇੰਦਾ । ਜੀਵ ਜੰਤ ਕਰ ਪਹਿਚਾਨ, ਸੰਤ ਸੁਹੇਲੇ ਆਪ ਉਠਾਇੰਦਾ। ਸਚ ਪ੍ਰੀਤੀ ਦੇ ਗਿਆਨ, ਨਾਤਾ ਆਪਣੇ ਨਾਲ ਜੁੜਾਇੰਦਾ। ਘਰ ਵਿਚ ਘਰ ਵਖਾ ਮਕਾਨ, ਕਾਇਆ ਕਾਅਬਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਸ਼ਬਦ ਗੁਰੂ ਕਹੇ ਮੈਂ ਸਦਾ ਸੰਗਾ, ਆਦਿ ਜੁਗਾਦਿ ਸਮਾਈਆ। ਪਰਮਾਨੰਦ ਮੇਰਾ ਅਨੰਦਾ, ਸਤਿ ਚਿਤ ਅਨੰਦ ਰਿਹਾ ਸਮਾਈਆ। ਆਤਮ ਪਰਮਾਤਮ ਮੇਰਾ ਛੰਦਾ, ਸੋਹੰ ਰਾਗ ਅਲਾਈਆ। ਤਨ ਮਾਟੀ ਖ਼ਾਕੀ ਪੰਜ ਤਤ ਮੇਰਾ ਬੰਦਾ, ਮੈਂ ਬੰਦਗੀ ਦਿਆਂ ਦ੍ਰਿੜਾਈਆ। ਦੋ ਜਹਾਨਾਂ ਆਰ ਪਾਰ ਮੇਰਾ ਕੰਢਾ, ਮੰਝਧਾਰ ਫਿਰਾਂ ਚਾਈਂ ਚਾਈਂਆ। ਨਾਮ ਨਿਧਾਨ ਮੇਰਾ ਮਰਦੰਗਾ, ਜੁਗ ਚੌਕੜੀ ਵਜਾਵਾਂ ਥਾਉਂ ਥਾਈਂਆ। ਤਿੱਖੀ ਧਾਰ ਅਗੰਮੀ ਖੰਡਾ, ਨਿਰਗੁਣ ਸਰਗੁਣ ਦਿਆਂ ਚਮਕਾਈਆ। ਮਹੱਲ ਅਟਲ ਅਗੰਮ ਅਥਾਹ ਉਚਾ ਡੰਡਾ, ਮੰਜ਼ਲ ਸਾਚੀ ਆਪ ਲਗਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਰਹਿਮਤ ਮਾਤ ਕਮਾਈਆ। ਦੇਵਾਂ ਆਧਾਰ ਭੁੱਖਾ ਨੰਗਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕੋਟਾਂ ਵਿਚੋਂ ਲੱਗੇ ਚੰਗਾ, ਜੋ ਅੰਤਰ ਆਤਮ ਰਿਹਾ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੰਦਰ ਰਿਹਾ ਸੁਹਾਈਆ।
ਸਤਿਗੁਰ ਸ਼ਬਦ ਕਹੇ ਮੈਂ ਸਦਾ ਬਿਬੇਕ, ਵਿਵੇਕੀ ਰੂਪ ਵਟਾਇੰਦਾ। ਅਗੰਮ ਅਥਾਹ ਮੇਰਾ ਲੇਖ, ਲਿਖਿਆ ਲੇਖ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਸ਼ਬਦੀ ਧਾਰ ਦਿਤੇ ਭੇਜ, ਪੀਰ ਪੈਗ਼ੰਬਰ ਰੂਪ ਵਖਾਇੰਦਾ। ਬ੍ਰਹਿਮੰਡ ਖੰਡ ਨਿਰਗੁਣ ਸਰਗੁਣ ਖੇਲ ਕੇ ਖੇਡ, ਖ਼ਾਲਕ ਖ਼ਲਕ ਵਿਚੋਂ ਜਣਾਇੰਦਾ। ਜੋਤੀ ਜਲਵਾ ਦੇ ਕੇ ਤੇਜ, ਤਜਰਬਾ ਸਭ ਨੂੰ ਸਚ ਸਮਝਾਇੰਦਾ। ਅੰਦਰ ਵੜ ਕੇ ਦੇਂਦਾ ਭੇਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਆਤਮ ਪਰਮਾਤਮ ਕਰਾਵਾਂ ਹੇਤ, ਸੋਹਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਇੰਦਾ। ਸ਼ਬਦ ਗੁਰ ਕਹੇ ਮੈਂ ਬੜਾ ਚਾਲਾਕ, ਮੇਰੀ ਚਾਲਾਕੀ ਸਮਝ ਕਿਸੇ ਨਾ ਆਈਆ। ਦੋ ਜਹਾਨਾਂ ਆਪਣੇ ਅੰਦਰ ਰਖ ਕੇ ਖ਼ਾਹਿਸ਼, ਖ਼ਾਹਿਸ਼ ਵਿਚ ਵਿਸ਼ਨ ਬ੍ਰਹਮਾ ਸ਼ਿਵ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਸਾਥ, ਤ੍ਰੈਗੁਣ ਮਾਇਆ ਕਰੀ ਕੁੜਮਾਈਆ। ਤ੍ਰੈਗੁਣ ਮਾਇਆ ਰੋ ਕੇ ਦਿਤਾ ਆਖ, ਪੰਜ ਤਤ ਜੋੜ ਜੁੜਾਈਆ। ਪੰਜ ਤਤ ਬਣਾ ਕੇ ਆਪਣੀ ਜ਼ਾਤ, ਸਾਚੀ ਸਿਖਿਆ ਇਕ ਸਮਝਾਈਆ। ਕੱਠੇ ਹੋ ਕੇ ਬਣੋ ਇਕ ਜਮਾਤ, ਸਾਚਾ ਮੇਲ ਮਿਲਾਈਆ। ਤਨ ਮਾਟੀ ਨਜ਼ਰੀ ਆਏ ਖ਼ਾਕ, ਹੱਡ ਮਾਸ ਨਾੜੀ ਰੂਪ ਵਟਾਈਆ। ਅੰਦਰ ਵੜ ਕੇ ਕਰਾਂ ਖੇਲ ਤਮਾਸ਼, ਘਰ ਘਰ ਵਿਚ ਆਪ ਸੁਹਾਈਆ। ਬਜਰ ਕਪਾਟੀ ਲਾਹ ਕੇ ਤਾਕ, ਪੜਦਾ ਦਿਆਂ ਉਠਾਈਆ। ਸਚ ਸਿੰਘਾਸਣ ਬਹਿ ਕੇ ਆਪ, ਮੁਖੜਾ ਲਵਾਂ ਛੁਪਾਈਆ। ਚਰਨ ਕਵਲਾਂ ਵਿਚੋਂ ਬਰਸਾਂ ਆਬੇ ਹਯਾਤ, ਨਿਜ ਘਰ ਅੰਮ੍ਰਿਤ ਰੂਪ ਨਜ਼ਰੀ ਆਈਆ। ਮਾਨਸਰੋਵਰ ਸਚ ਤਾਲਾਬ, ਜੌਹੜ ਦਿਆਂ ਭਰਾਈਆ। ਅਨਹਦ ਮੇਰੇ ਪ੍ਰੇਮ ਦਾ ਵੱਜੇ ਨਾਦ, ਧੁਨ ਮੇਰੀ ਆਸ਼ਾ ਨਜ਼ਰੀ ਆਈਆ। ਸੁਰਤ ਸਵਾਣੀ ਪਕੜ ਕੇ ਵਾਗ, ਸਿੱਧੇ ਰਸਤੇ ਦਿਆਂ ਪਾਈਆ। ਰਾਹ ਵਿਚ ਨਾ ਹੋਏ ਕੋਈ ਅਜ਼ਾਬ, ਦੁੱਖ ਦਰਦ ਨਾ ਲਾਗੇ ਰਾਈਆ। ਨਿਉਂ ਨਿਉਂ ਸੱਯਦਾ ਕਰੇ ਆਦਾਬ, ਦੋਏ ਜੋੜ ਜੋੜ ਸਰਨਾਈਆ। ਕੂੜ ਵਿਕਾਰਾ ਹੋਵੇ ਲਾਜਵਾਬ, ਬਚਨ ਸਕੇ ਨਾ ਕੋਇ ਸੁਣਾਈਆ। ਮਹੱਲ ਅਟਲ ਸੁਹਾ ਮਹਿਰਾਬ, ਮਹਿਬੂਬ ਦਿਆਂ ਮਿਲਾਈਆ। ਏਹ ਮੇਰੇ ਹੱਥ ਖ਼ਤਾਬ, ਸਤਿਗੁਰ ਸ਼ਬਦ ਰਿਹਾ ਸਮਝਾਈਆ। ਸ਼ਾਹ ਨਵਾਬਾਂ ਮੇਟਾਂ ਖ਼ਾਕ, ਹਕੀਰ ਫ਼ਕੀਰਾਂ ਉਪਰ ਗੋਦ ਲਵਾਂ ਬਹਾਈਆ। ਜਿਥੇ ਨੂਰੀ ਚਮਕੇ ਇਕ ਆਫ਼ਤਾਬ, ਸਚ ਜ਼ਹੂਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਖੇਲ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਵਾਲੀ ਧੁਰ ਦਾ, ਦੋ ਜਹਾਨਾਂ ਵੇਖ ਵਖਾਇੰਦਾ। ਆਪਣੀ ਕਰਨੀਉਂ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਵੇਲੇ ਮੇਰੇ ਅੰਤਰ ਫ਼ੁਰਨਾ ਫੁਰਦਾ, ਮੈਂ ਨਿਰਗੁਣ ਸਰਗੁਣ ਰੂਪ ਵਟਾਇੰਦਾ। ਹੱਥਾਂ ਪੈਰਾਂ ਬਾਹਵਾਂ ਵਾਲਾ ਬੰਦਾ ਬਣਾਂ ਫਿਰਦਾ ਤੁਰਦਾ, ਅੰਦਰ ਨੂਰੋ ਨੂਰ ਡਗਮਗਾਇੰਦਾ। ਜਗਤ ਵਾਸਨਾ ਵਿਚ ਹੋ ਕੇ ਮੁਰਦਾ, ਮੁਰੀਦ ਹੋ ਕੇ ਮੁਰਸ਼ਦ ਰੂਪ ਨਜ਼ਰੀ ਆਇੰਦਾ। ਏਹ ਲੇਖਾ ਓਸ ਵੇਲੇ ਜੁੜਦਾ, ਜਿਸ ਵੇਲੇ ਮੇਰਾ ਸਾਹਿਬ ਪੁਰਖ ਅਕਾਲ ਹੁਕਮ ਸੁਣਾਇੰਦਾ। ਮੈਂ ਵਰ ਪਾਵਾਂ ਲੋੜ ਦਾ, ਹਰਿ ਕੰਤ ਇਕ ਹੰਢਾਇੰਦਾ। ਮੇਰੇ ਖੇਲ ਵਿਚ ਲੇਖਾ ਨਹੀਂ ਕਿਸੇ ਦੇ ਜ਼ੋਰ ਦਾ, ਜੋਰੂ ਜ਼ਰ ਸਭ ਆਪਣੇ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਕਰਨੀ ਵੇਖ ਵਖਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਪਿਆਰਿਆਂ ਵਿਚੋਂ ਪਿਆਰਾ, ਪ੍ਰੀਤਾਂ ਵਿਚੋਂ ਪ੍ਰੀਤਮ ਨਜ਼ਰੀ ਆਈਆ। ਕਵਾਰਿਆਂ ਵਿਚੋਂ ਕਵਾਰਾ, ਵਿਆਹਿਆਂ ਵਿਚੋਂ ਵਿਆਹਿਆ, ਜਿਸ ਦਾ ਕੰਤ ਕਮਲਾਪਤ ਬੇਪਰਵਾਹੀਆ। ਗਵਾਰਾਂ ਵਿਚੋਂ ਗਵਾਰਾ, ਗਿਆਨੀਆਂ ਵਿਚੋਂ ਗਿਆਨੀ, ਦਾਤਾ
ਰੂਪ ਵਟਾਈਆ। ਨਜ਼ਾਰਿਆਂ ਵਿਚੋਂ ਮੇਰਾ ਨਜ਼ਾਰਾ, ਮੁਜ਼ਾਹਰਿਆਂ ਵਿਚੋਂ ਮੇਰਾ ਸ਼ਬਦ ਸਭ ਦਾ ਮਾਲਕ ਨਜ਼ਰੀ ਆਈਆ। ਹਜ਼ਾਰਿਆਂ ਵਿਚੋਂ ਹਜ਼ਾਰਾ, ਦਰੂਦਾਂ ਵਿਚੋਂ ਦਰੂਦ ਇਸਮ ਨੂਰ ਖ਼ੁਦਾਈਆ। ਜੈਕਾਰਿਆਂ ਵਿਚੋਂ ਜੈਕਾਰਾ, ਨਿਰਾਕਾਰਿਆਂ ਵਿਚੋਂ ਨਿਰਾਕਾਰਾ, ਨਿਰਵੈਰ ਖੇਲ ਖਿਲਾਈਆ। ਵਣਜਾਰਿਆਂ ਵਿਚੋਂ ਵਣਜਾਰਾ, ਹੱਟਾਂ ਵਿਚੋਂ ਹੱਟ ਸਚ ਨਾਮ ਚਲਾਈਆ। ਭੰਡਾਰਿਆਂ ਵਿਚੋਂ ਭੰਡਾਰਾ, ਨਾਮ ਵਸਤ ਅਮੋਲਕ ਝੋਲੀ ਦੇਵਾਂ ਪਾਈਆ। ਆਧਾਰਿਆਂ ਵਿਚੋਂ ਆਧਾਰਾ, ਕਿਨਾਰਿਆਂ ਵਿਚੋਂ ਕਿਨਾਰਾ, ਤਟ ਇਕੋ ਇਕ ਸਮਝਾਈਆ। ਲਾੜਿਆਂ ਵਿਚੋਂ ਲਾੜਾ, ਦਰਬਾਰਿਆਂ ਵਿਚੋਂ ਧੁਰ ਦਰਬਾਰਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਆਪ ਆਪਣੀ ਬਣਤ ਬਣਾਈਆ।