ਪੁਸਤਕਾਲਾਭਾਗ ੧੭

੨੪ ਜੇਠ ੨੦੨੧ ਬਿਕ੍ਰਮੀ ਰਾਜਿੰਦਰ ਸਿੰਘ ਦੇ ਗ੍ਰਹਿ ਸੀੜ

ਸਤਿਗੁਰ ਸ਼ਬਦ ਕਹੇ ਮੈਨੂੰ ਸਦਾ ਡੰਡੌਤ, ਡੰਡਾਵਤ ਜ਼ਿਮੀਂ ਅਸਮਾਨ ਰਹੇ ਕਰਾਈਆ। ਨਿਤ ਨਵਿਤ ਮੇਰੀ ਮਨੌਤ, ਮਨਾਵਣ ਸਰਬ ਥਾਉਂ ਥਾਈਂਆ। ਦੋ ਜਹਾਨ ਖੇਲਣ ਦਾ ਮੈਨੂੰ ਸ਼ੌਕ, ਸ਼ੌਕੀਨ ਭਗਤ ਸੰਤ ਨਾਲ ਰਖਾਈਆ। ਹੁਕਮਰਾਨ ਹੋ ਕੇ ਮਾਰਾਂ ਧੌਂਸ, ਨਾਮ ਜ਼ਬਾਨ ਤੀਰ ਚਲਾਈਆ। ਸਾਚੀ ਰੀਤੀ ਚਲਾਵਾਂ ਰੌਂਸ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਹੁਕਮੇ ਅੰਦਰ ਰੱਖ ਕੇ ਲਾੜੀ ਮੌਤ, ਰਾਏ ਧਰਮ ਦਏ ਵਡਿਆਈਆ। ਵਸਦੇ ਘਰਾਨੇ ਕਰਾਂ ਔਂਤ, ਏਹ ਵੀ ਮੇਰੀ ਚਤੁਰਾਈਆ। ਜਿਥੇ ਕੋਈ ਨਾ ਸਕੇ ਪਹੁੰਚ, ਓਥੇ ਬਹਿ ਕੇ ਵੇਖ ਵਖਾਈਆ । ਜਿਸ ਦੀ ਕੋਈ ਨਾ ਸੋਚੇ ਸੋਚ, ਬੁਧੀ ਸਮਝ ਨਾ ਰਖੇ ਰਾਈਆ। ਓਥੇ ਖੋਲ੍ਹ ਕੇ ਆਪਣਾ ਲੋਚ, ਗੁਰਮੁਖਾਂ ਦਰਸ ਦਿਆਂ ਕਰਾਈਆ। ਗੁਰਸਿਖਾਂ ਦੀ ਕਰ ਕਰ ਖੋਜ, ਖੱਜਲ ਹੁੰਦੇ ਲਵਾਂ ਤਰਾਈਆ। ਤਾਰਨਾ ਉਧਾਰਨਾ ਏਹ ਮੇਰਾ ਧੁਰ ਦਾ ਚੋਜ, ਚੋਜੀ ਹੋ ਕੇ ਵੇਖ ਵਖਾਈਆ। ਚਰਨ ਕਵਲ ਬਖ਼ਸ਼ ਮੌਜ, ਮੁਫ਼ਲਿਸ ਸ਼ਾਹ ਬਣਾਈਆ। ਦੀਨ ਮਜ਼੍ਹਬ ਝਗੜਾ ਜੁਦਾਈ ਅਦਾਈ ਅਦੌਤ, ਅਦਲ ਇਨਸਾਫ਼ ਏਹ ਵੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਿਹਾ ਫਿਰਾਈਆ। ਸਤਿਗੁਰ ਸ਼ਬਦ ਕਹੇ ਮੇਰੀ ਅਚਰਜ ਕਹਾਣੀ, ਕਹਿਣ ਵਾਲਾ ਨਜ਼ਰ ਕੋਈ ਨਾ ਆਈਆ। ਜੇ ਕੋਈ ਕਹੇ ਮੇਰੀ ਸਿਫ਼ਤ ਦੀ ਬਾਣੀ, ਸਾਫ਼ ਬਿਆਨ ਦਏ ਸਮਝਾਈਆ। ਜੇ ਕੋਈ ਪੀਏ ਮੇਰੇ ਚਰਨ ਦਾ ਠੰਡਾ ਪਾਣੀ, ਅੰਮ੍ਰਿਤ ਕਹਿ ਕਹਿ ਖ਼ੁਸ਼ੀ ਮਨਾਈਆ। ਜੇ ਕੋਈ ਵੇਖੇ ਜੋਤ ਨੂਰ ਨੁਰਾਨੀ, ਜਿਸ ਜੋਤ ਦਾ ਮਾਲਕ ਬੇਪਰਵਾਹੀਆ। ਜੇ ਬਖ਼ਸ਼ਾਂ ਤੇ ਜਾਣੇ ਉਹ ਨਿਸ਼ਾਨੀ, ਜਿਸ ਮਿਹਰਬਾਨੀ ਕਰ ਕੇ ਦਇਆ ਕਮਾਈਆ। ਮੈਂ ਹੱਥ ਨਾ ਆਇਆ ਕਿਸੇ ਅਫ਼ਗ਼ਾਨੀ ਈਰਾਨੀ ਯੁਨਾਨੀ, ਈਸਾ ਮੂਸਾ ਮੁਹੰਮਦ ਮਸੀਹ ਮਸਲਿਆਂ ਵਿਚ ਗਏ ਸੁਣਾਈਆ। ਮੇਰੀ ਸਭ ਤੋਂ ਮੁਸ਼ਕਲ ਦੇਣੀ ਕੁਰਬਾਨੀ, ਕਾਇਆ ਕੱਟ ਕੇ, ਸਿਰ ਵੱਢ ਕੇ, ਕੋਈ ਮਿਲ ਨਾ ਖ਼ੁਸ਼ੀ ਮਨਾਈਆ। ਖ਼ੁਸ਼ੀ ਮਿਲੇ ਸਤਿਗੁਰ ਚਰਨੀਂ ਢੱਠ ਕੇ, ਢੱਠਿਆਂ ਡਿਗਿਆਂ ਲਏ ਉਠਾਈਆ। ਦੂਰ ਦੁਰਾਡਾ ਆਵੇ ਨੱਸ ਕੇ, ਭੱਜੇ ਬੇਪਰਵਾਹੀਆ। ਹੌਲੀ ਜੇਹੀ ਅੰਦਰ ਵੜੇ ਇਕ ਸ਼ਬਦ ਜਾਏ ਦੱਸ ਕੇ, ਸੋਹੰ ਕਰੇ ਪੜ੍ਹਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਵਸ ਕੇ, ਵਸਲ ਆਪਣਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਤ ਨਸਲ ਅਸਲ ਇਕ

ਪਰਗਟਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਮਾਲਕ, ਮਲਕੀਅਤ ਆਪਣੇ ਹੱਥ ਰਖਾਈਆ। ਜਿਸ ਵੇਲੇ ਬਹਿਵਾਂ ਸਚ ਅਦਾਲਤ, ਅਦਲੀ ਰੂਪ ਵਟਾਈਆ। ਉਥੇ ਕਰੇ ਨਾ ਕੋਈ ਵਕਾਲਤ, ਵੁਕਲਾ ਨਜ਼ਰ ਕੋਇ ਨਾ ਆਈਆ। ਮੈਂ ਹਰ ਘਟ ਬੈਠਾ ਘਰ ਵਿਚ ਘਰੋਂ ਕਰਾਂ ਸਫ਼ਾਰਸ਼, ਸਚ ਸੰਦੇਸ ਸੁਣਾਈਆ। ਜਨ ਭਗਤਾਂ ਦੀ ਜੇ ਲਿਖਣੀ ਤੇ ਲਿਖ ਉਹ ਇਬਾਰਤ, ਜਿਸ ਇਬਾਰਤ ਵਿਚੋਂ ਤੇਰਾ ਤੁਆਰਫ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਘਰ, ਜੁਗ ਜੁਗ ਜਨ ਭਗਤਾਂ ਅੰਦਰ ਮੰਦਰ ਆਪਣਾ ਡੇਰਾ ਲਾਈਆ । ਸਤਿਗੁਰ ਸ਼ਬਦ ਕਹੇ ਮੇਰੀ ਖੇਲ ਅਵੱਲੀ, ਅਸਲ ਆਪਣੇ ਵਿਚ ਛੁਪਾਇੰਦਾ। ਜੁਗ ਚੌਕੜੀ ਬਣ ਕੇ ਵਲੀ ਛਲੀ, ਅਛਲ ਛਲ ਧਾਰੀ ਵੇਸ ਵਟਾਇੰਦਾ । ਪਰ ਜਿਸ ਵੇਲੇ ਗੁਰਮੁਖਾਂ ਦੀ ਜਾ ਕੇ ਵੜਾਂ ਗਲੀ, ਕਾਇਆ ਕੂਚਾ ਵੇਖ ਵਖਾਇੰਦਾ। ਓਥੇ ਪ੍ਰੇਮ ਪ੍ਰੀਤ ਪਿਆਰ ਦੀ ਪਾ ਕੇ ਅਗੰਮੀ ਤੇਲ ਪਲੀ, ਜੋਤੀ ਜੋਤ ਜਗਾਇੰਦਾ। ਉਹ ਜੋਤ ਜੋ ਬਿਨ ਵਰਨ ਗੋਤ ਪ੍ਰਭ ਦੇ ਸੰਗ ਰਲੀ, ਰਲਾ ਵਿਚ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਬੈਠੀ ਮੱਲੀ, ਮਲਾਹ ਇਕੋ ਨਜ਼ਰੀ ਆਇੰਦਾ। ਉਸ ਦਵਾਰੇ ਕੋਈ ਨਹੀਂ ਲੋੜ ਦੇਣ ਦੀ ਬਲੀ, ਪੂਜਾ ਭੇਟਾ ਵਾਸਤੇ ਅਗੇ ਝੋਲੀ ਕਦੇ ਨਾ ਡਾਹਿੰਦਾ। ਸਤਿਗੁਰ ਚਰਨ ਕਵਲ ਸਚ ਪ੍ਰੀਤ ਏਹੋ ਸੀਸ ਧਰਨਾ ਤਲੀ, ਜੋ ਗੋਬਿੰਦ ਮੁਖ ਸਾਲਾਹਿੰਦਾ। ਸ਼ਬਦ ਗੁਰੂ ਕਹੇ ਮੈਂ ਓਨ੍ਹਾਂ ਦਾ ਧਨੀ, ਜਿਨ੍ਹਾਂ ਦੀ ਕੰਨੀਂ ਆਪਣਾ ਰਾਗ ਸੁਣਾਇੰਦਾ। ਸਚ ਪੁੱਛੋ ਸਚ ਦਵਾਰਿਉਂ ਸ੍ਰਿਸ਼ਟ ਸਬਾਈ ਅੰਨ੍ਹੀ, ਅੰਨ੍ਹਿਆਂ ਕੋਲ ਸੁਜਾਖਾ ਗੁਰਮੁਖ ਨਜ਼ਰ ਕਿਸੇ ਨਾ ਆਇੰਦਾ। ਕੂਕਾਂ ਦੇ ਦੇ ਚਲਿਆ ਗਿਆ ਸਿੰਘ ਮਨੀ, ਮਨਸਾ ਵਿਚੋਂ ਮਨਸਾ ਇਕ ਪਰਗਟਾਇੰਦਾ। ਜਿਸ ਨੇ ਏਸ ਪ੍ਰਭੂ ਦੀ ਫੜੀ ਕੰਨੀ, ਸੋ ਭਗਤਾਂ ਮੁਕਤੀਆਂ ਵਿਚੋਂ ਬਾਹਰ ਕਢਾਇੰਦਾ। ਜਿਸ ਨੇ ਦੂਰ ਦਰਾਡਿਉਂ ਦੋ ਜਹਾਨਾਂ ਵਾਟ ਭੰਨੀ, ਲੋਕਮਾਤ ਫੇਰਾ ਪਾਇੰਦਾ। ਉਹ ਗੁਰਮੁਖ ਵੇਖੇ ਜਾ ਕੇ ਛੱਪਰ ਛੰਨੀ, ਕੋਝੇ ਕਮਲੇ ਆਪ ਉਠਾਇੰਦਾ। ਸਚ ਸਵਾਣੀ ਪਰਨਾਵੇ ਵੰਨੀ, ਡੋਲੇ ਰਤੜੇ ਪ੍ਰੇਮ ਬਹਾਇੰਦਾ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਨਾਲ ਮੇਰੀ ਧੁਰ ਦੀ ਬਣੀ, ਤਿਨ੍ਹਾਂ ਬਣੀ ਬਣਤ ਨਾ ਕੋਇ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੁਰ ਦਾ ਵਲੀ, ਜਿਸ ਨੂੰ ਵਲੀ ਐਲੀ ਸਰਬ ਸੀਸ ਨਿਵਾਇੰਦਾ।

੨੪ ਜੇਠ ੨੦੨੧ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਮਘੋਵਾਲੀ

ਸਤਿਗੁਰ ਸ਼ਬਦ ਕਹੇ ਮੇਰੀ ਅਗੰਮੀ ਮਨਸਾ, ਬਿਨ ਮਨ ਮਤ ਬੁਧ ਪਰਗਟਾਈਆ। ਜੁਗ ਚੌਕੜੀ ਨਿਤ ਨਵਿਤ ਵੇਸ ਵਟਾਵਾਂ ਸਹੰਸਾ, ਰੂਪ ਅਨੂਪ ਖੇਲ ਖਿਲਾਈਆ। ਕੋਟਾਂ ਵਿਚੋਂ ਗੁਰਮੁਖ ਪਕੜ ਉਠਾਵਾਂ ਹੰਸਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਨਿਤ ਨਵਿਤ ਦੂਤੀ ਦੁਸ਼ਟ ਸੰਘਾਰਾਂ ਕੰਸਾ, ਰਾਵਣ ਰੂਪ ਨਜ਼ਰ ਕੋਇ ਨਾ ਆਈਆ। ਭਗਤ ਸੁਹੇਲਾ ਬਣ ਕੇ ਸਚ ਉਪਜਾਵਾਂ ਬੰਸਾ, ਬੰਸਰੀ ਧੁਰ ਦੀ ਨਾਮ ਸੁਣਾਈਆ। ਦੇ ਵਡਿਆਈ ਵਿਚ ਜੀਵ ਜੰਤਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਕੂੜੀ ਕਿਰਿਆ ਮੇਟ ਕੇ ਮਮਤਾ, ਮੁਹੱਬਤ ਇਕੋ ਘਰ ਲਗਾਈਆ। ਲੇਖੇ ਲਾ ਕੇ

ਭੁੱਖਾ ਨੰਗਤਾ, ਸਾਜਣ ਹੋ ਕੇ ਸੇਵ ਕਮਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਅੰਤਰ ਆਤਮ ਕਰਾਂ ਪੜ੍ਹਾਈਆ। ਮੇਲ ਮਿਲਾ ਕੇ ਸਾਚੀ ਸੰਗਤਾ, ਧੁਰ ਦਾ ਜੋੜਾ ਦਿਆਂ ਜੁੜਾਈਆ। ਨਾਤਾ ਤੋੜ ਕੇ ਜੇਰਜ ਅੰਡਤਾ, ਉਤਭੁਜ ਸੇਤਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਉਪਦੇਸ਼, ਉਪਕਾਰੀ ਨਜ਼ਰੀ ਆਇੰਦਾ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਮੰਨੇ ਮਹੇਸ਼, ਦੇਵਤ ਸੁਰ ਸੀਸ ਨਿਵਾਇੰਦਾ। ਪੀਰ ਪੈਗ਼ੰਬਰ ਕਰਨ ਆਦੇਸ, ਗੁਰ ਅਵਤਾਰ ਸ਼ੁਕਰ ਮਨਾਇੰਦਾ। ਸ਼ਾਹ ਸੁਲਤਾਨ ਝੁਕਣ ਨਰੇਸ਼, ਨੇਤਰ ਨੈਣ ਨਾ ਕੋਇ ਉਠਾਇੰਦਾ। ਸਰਗੁਣ ਵੇਖਾਂ ਨਿਰਗੁਣ ਹੋ ਕੇ ਖੇਡ, ਲੱਖ ਚੁਰਾਸੀ ਫੇਰਾ ਪਾਇੰਦਾ। ਭਗਤ ਸੰਤ ਸੱਜਣ ਭੇਜ, ਧੁਰ ਦਾ ਹੁਕਮ ਸੁਣਾਇੰਦਾ। ਗੁਰਮੁਖਾਂ ਅੰਤਰ ਮਾਣਾਂ ਸੇਜ, ਬੰਕ ਦਵਾਰੇ ਬਹਿ ਬਹਿ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮ ਅਥਾਹ ਕਰਾਇੰਦਾ। ਸ਼ਬਦ ਸਤਿਗੁਰ ਕਹੇ ਮੈਂ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ । ਜਿਸ ਦਾ ਝੁਲਦਾ ਰਹੇ ਨਿਸ਼ਾਨ, ਦੋ ਜਹਾਨਾਂ ਮਿਲੇ ਵਡਿਆਈਆ। ਜਿਸ ਦੀ ਮੰਨਦੇ ਰਹੇ ਆਨ, ਚਾਰ ਕੁੰਟ ਸੀਸ ਨਿਵਾਈਆ। ਜਿਸ ਦੇ ਸੁਣਦੇ ਰਹਿਣ ਫ਼ਰਮਾਨ, ਚਾਰੇ ਖਾਣੀ ਚਾਰੇ ਬਾਣੀ ਰਾਗ ਅਲਾਈਆ। ਜਿਸ ਦਾ ਮਹਲ ਅਟਲ ਉਚ ਮਕਾਨ, ਥਿਰ ਘਰ ਬੈਠਾ ਸੋਭਾ ਪਾਈਆ । ਸੋ ਸਾਹਿਬ ਸਵਾਮੀ ਧੁਰ ਦਾ ਹੁਕਮਰਾਨ, ਹੁਕਮ ਦੇਵੇ ਥਾਉਂ ਥਾਈਂਆ। ਨਿਤ ਨਵਿਤ ਜੁਗ ਚੌਕੜੀ ਬਖ਼ਸ਼ੇ ਸਤਿ ਈਮਾਨ, ਦੀਨਾਂ ਵਿਚੋਂ ਦੀਨ ਇਕ ਦ੍ਰਿੜਾਈਆ। ਧਰਮਾਂ ਵਿਚੋਂ ਧਰਮ ਕਰੇ ਪਰਵਾਨ, ਚਰਨਾਂ ਵਿਚੋਂ ਸਤਿਗੁਰ ਚਰਨ ਦਏ ਸਰਨਾਈਆ। ਸ਼ਬਦਾਂ ਵਿਚੋਂ ਸ਼ਬਦ ਗਿਆਨ, ਜੋ ਨਿਰਅੱਖਰਾਂ ਅੱਖਰ ਬਣਾਈਆ। ਮੰਦਰਾਂ ਵਿਚੋਂ ਮੰਦਰ ਮਹਾਨ, ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤਾਂ ਵਿਚੋਂ ਜੋਤ ਨਿਸ਼ਾਨ, ਜੋ ਘਟ ਕਰੇ ਰੁਸ਼ਨਾਈਆ। ਭਗਤਾਂ ਵਿਚੋਂ ਭਗਤ ਬਲਵਾਨ, ਜਿਸ ਮਿਲਿਆ ਬੇਪਰਵਾਹੀਆ। ਸੰਤਾਂ ਵਿਚੋਂ ਸੰਤ ਮਹਾਨ, ਜਿਸ ਸੋਝੀ ਆਪ ਬੁਝਾਈਆ। ਗੁਰਮੁਖਾਂ ਵਿਚੋਂ ਗੁਰਮੁਖ ਵੇਖੇ ਵਿਚ ਜਹਾਨ, ਜਿਸ ਜੀਵਣ ਮਰਨ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਉਚ ਅਗੰਮ, ਬੇਅੰਤ ਖੇਲ ਖਿਲਾਇੰਦਾ। ਜ਼ਿਮੀਂ ਅਸਮਾਨ ਰਹਾਏ ਬਿਨ ਥੰਮ, ਆਦਿ ਅੰਤ ਭੇਵ ਕਿਸੇ ਨਾ ਆਇੰਦਾ। ਨਿਰਗੁਣ ਹੋ ਕੇ ਸਰਗੁਣ ਕਰਾਂ ਕੰਮ, ਲੱਖ ਚੁਰਾਸੀ ਖੇਲ ਖਿਲਾਇੰਦਾ। ਘਟ ਘਟ ਪਵਣ ਸਵਾਸੀ ਦੇ ਕੇ ਦਮ, ਸਾਹ ਸਾਹ ਆਪਣੀ ਧਾਰ ਬੰਧਾਇੰਦਾ। ਗੁਰਮੁਖ ਸੰਤ ਸੁਹੇਲੇ ਜਣ ਕੇ ਜਨ, ਜਨ ਜਨਨੀ ਮਾਤ ਵਡਿਆਇੰਦਾ। ਭਾਗ ਲਗਾ ਕੇ ਮਾਟੀ ਤਨ, ਤੰਦ ਸਤਾਰ ਇਕ ਵਜਾਇੰਦਾ। ਵਸਤ ਅਮੋਲਕ ਦੇ ਕੇ ਧਨ, ਨਾਮ ਖ਼ਜ਼ਾਨਾ ਸਚ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਸੱਜਣ, ਵੈਰੀ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਰਹਵਾਂ ਮਗਨ, ਸਤਿ ਸਰੂਪ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਕਰਾਂ ਅਦਲ, ਅਦਾਲਤ ਇਕੋ ਇਕ ਲਗਾਈਆ । ਕੂੜੀ ਰੀਤੀ ਦੇਵਾਂ ਬਦਲ, ਬਦਲਾ ਚੁੱਕੇ ਸਰਬ ਲੋਕਾਈਆ। ਗੁਰਮੁਖ ਚੜ੍ਹਾਵਾਂ ਆਪਣੀ ਮੰਜ਼ਲ, ਪਿਛਲਾ ਪੰਧ ਮੁਕਾਈਆ। ਨਾਮ ਨਿਧਾਨ ਸੁਣਾਵਾਂ ਗ਼ਜ਼ਲ, ਨਗ਼ਮਾ ਇਕੋ ਨਾਦ ਅਲਾਈਆ। ਓਨ੍ਹਾਂ ਨੇੜ ਨਾ ਆਵੇ ਅਜ਼ਲ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਨਾ ਦਏ

ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਮੇਰੀ ਸਚ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਪੀਰ ਪੈਗ਼ੰਬਰ ਮੰਨਦੇ ਗਏ ਅਮਾਮ, ਸਿਰ ਅਮਾਮਾਂ ਨਜ਼ਰੀ ਆਈਆ। ਵਾਸ ਵੇਖਾਂ ਹੱਡ ਮਾਸ ਨਾੜੀ ਚਾਮ, ਨਿਰਗੁਣ ਸਰਗੁਣ ਖੇਲ ਖਿਲਾਈਆ। ਲੱਖ ਚੁਰਾਸੀ ਕਰ ਇੰਤਜ਼ਾਮ, ਹੁਕਮ ਇਕੋ ਇਕ ਦ੍ਰਿੜਾਈਆ। ਧੁਰ ਸੰਦੇਸਾ ਦੇ ਪੈਗ਼ਾਮ, ਪੈਗ਼ੰਬਰਾਂ ਦਿਆਂ ਪੜ੍ਹਾਈਆ। ਸਚ ਨਿਸ਼ਾਨਾ ਵੇਖ ਜ਼ਿਮੀਂ ਅਸਮਾਨ, ਚੌਦਾਂ ਤਬਕਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚ ਮਹਿਬੂਬ, ਮੁਹੱਬਤ ਕਰਨ ਵਾਲਾ ਬੇਪਰਵਾਹੀਆ। ਮੇਰਾ ਈਸਾ ਮੂਸਾ ਮੁਹੰਮਦ ਦੇ ਕੇ ਗਏ ਸਬੂਤ, ਸਾਖਿਆਤ ਦਰਸ਼ਨ ਪਾਈਆ। ਮੇਰਾ ਨਾਤਾ ਪੰਜ ਤਤ ਕਾਇਆ ਕਲਬੂਤ, ਰੂਹ ਬੁੱਤ ਜੋੜ ਜੁੜਾਈਆ। ਮੇਰੀ ਮੰਜ਼ਲ ਇਕ ਮਹਿਦੂਦ, ਮੁਕਾਮੇ ਹੱਕ ਸੋਭਾ ਪਾਈਆ। ਭਾਗ ਲਗਾ ਕੇ ਅਰਸ਼ ਅਰੂਜ, ਸੋਹਣਾ ਧਾਮ ਦਿਆਂ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰੀ ਬਣਤ ਬਣਾਈਆ। ਸ਼ਬਦ ਗੁਰੂ ਕਹੇ ਮੇਰਾ ਕਲਮਾ ਕਾਇਨਾਤ, ਕਲਮ ਸ਼ਾਹੀ ਅੰਤ ਕੋਇ ਨਾ ਪਾਈਆ । ਮੇਰਾ ਪ੍ਰੇਮ ਪਿਆਲਾ ਆਬੇ ਹਯਾਤ, ਰਸ ਇਕੋ ਇਕ ਵਖਾਈਆ। ਮੇਰਾ ਨੂਰ ਨੁਰਾਨਾ ਮੇਟੇ ਅੰਧੇਰੀ ਰਾਤ, ਚੌਦਸ ਚੰਦ ਇਕ ਚਮਕਾਈਆ। ਮੇਰਾ ਧੁਰ ਦਾ ਅੱਖਰ ਅਲਿਫ਼ ਯੇ ਜਾਣੇ ਨਾ ਕੋਈ ਲੁਗ਼ਾਤ, ਸਮਝ ਸਚ ਨਾ ਕੋਇ ਸਮਝਾਈਆ। ਮੇਰਾ ਮੰਦਰ ਕੋਈ ਕਰ ਨਾ ਸਕੇ ਤਲਾਸ਼, ਖੋਜਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਮਰੀਦਾਂ ਮੁਰਸ਼ਦ ਹੋ ਕੇ ਪੂਰੀ ਕਰਾਂ ਖ਼ਾਹਸ਼, ਖ਼ਸੂਸੀਯਤ ਸਭ ਦੀ ਵੇਖ ਵਖਾਈਆ। ਜੋ ਹਿਰਦੇ ਅੰਦਰ ਆਤਮ ਪਰਮਾਤਮ ਪੜ੍ਹਦੇ ਨਿਮਾਜ਼, ਤਿਨ੍ਹਾਂ ਵੇਲਾ ਵਕਤ ਸੁਹਾਈਆ। ਕਰ ਕਿਰਪਾ ਖੋਲ੍ਹਾਂ ਰਾਜ਼, ਰਿਸ਼ਵਤ ਲੈ ਕਰਾਂ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਚ ਇਸ਼ਾਰਾ, ਬਿਨ ਅੱਖਾਂ ਦਿਆਂ ਸਮਝਾਈਆ। ਆਦਿ ਜੁਗਾਦਿ ਮੇਰਾ ਅਗੰਮ ਨਜ਼ਾਰਾ, ਨਜ਼ਰਾਂ ਵਿਚ ਨਾ ਕੋਇ ਰਖਾਈਆ। ਜੁਗ ਚੌਕੜੀ ਮੇਰਾ ਸਚ ਮੁਜ਼ਾਹਰਾ, ਮੁਸ਼ਤਰੀ ਕਰਾਂ ਥਾਉਂ ਥਾਈਂਆ। ਮੇਰਾ ਹੁਕਮ ਚਲੇ ਜੁਗ ਚਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਸੱਯਦਾ ਕਰੇ ਗੁਰ ਅਵਤਾਰਾ, ਪੀਰ ਪੈਗ਼ੰਬਰ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰਚਨਾ ਦਿਤੀ ਵਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਨੂਰ ਇਲਾਹੀ, ਨੁਰਾਨਾ ਇਕੋ ਇਕ ਵਖਾਇੰਦਾ। ਮੇਰਾ ਲੇਖਾ ਬੇਪਰਵਾਹੀ, ਬੇਅੰਤ ਧਾਰ ਚਲਾਇੰਦਾ। ਜੁਗ ਚੌਕੜੀ ਵੇਖਾਂ ਚਾਈਂ ਚਾਈਂ, ਨਿਤ ਨਵਿਤ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰਾਂ ਗਿਆ ਸਮਝਾਈ, ਵਾਕ ਭਵਿਖਤ ਇਕ ਦ੍ਰਿੜਾਇੰਦਾ। ਸੰਮਤ ਸੰਮਤੀ ਨਾਲ ਮਿਲਾਈ, ਸਦੀ ਸਦੀਵੀ ਰੰਗ ਰੰਗਾਇੰਦਾ। ਲੇਖ ਲਿਖਾ ਕੇ ਕਲਮ ਸ਼ਾਹੀ, ਕਾਗ਼ਜ਼ ਕਾਇਨਾਤ ਪਰਗਟਾਇੰਦਾ। ਰਸਨਾ ਜਿਹਵਾ ਬੱਤੀ ਦੰਦ ਦਿਓ ਦੁਹਾਈ, ਤੋਬਾ ਤੋਬਾ ਸਰਬ ਸਮਝਾਇੰਦਾ। ਕਲਜੁਗ ਅੰਤ ਪਰਵਰਦਿਗਾਰ ਆਵੇ ਨੂਰ ਖ਼ੁਦਾਈ, ਜਲਵਾਗਰ ਫੇਰਾ ਪਾਇੰਦਾ। ਜਿਸ ਦਾ ਲੇਖਾ ਦੋ ਜਹਾਨ ਸੱਚੀ ਦਰਗਾਹ ਵਸੇ ਚਾਈਂ ਚਾਈਂ, ਮਹੱਲ ਅਟਲ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਉਠਾਇੰਦਾ। ਸ਼ਬਦ ਗੁਰੂ ਕਹੇ ਮੇਰਾ ਧੁਰਦਾ ਪੜਦਾ, ਪਰਦਾਨਸ਼ੀਂ ਇਕ ਅਖਵਾਈਆ। ਜੁਗ ਚੌਕੜੀ ਖੇਲ ਕਰਦਾ,

ਨਿਤ ਨਵਿਤ ਵੇਸ ਵਟਾਈਆ। ਜਿਸ ਵੇਲੇ ਭਗਤ ਜਨ ਕੂੜੀ ਅਗਨ ਵੇਖਾਂ ਸੜਦਾ, ਮਾਇਆ ਮਮਤਾ ਤਤ ਜਲਾਈਆ। ਓਸ ਵੇਲੇ ਕਿਰਪਾ ਆਪਣੀ ਕਰਦਾ, ਅੰਮ੍ਰਿਤ ਮੇਘ ਇਕ ਬਰਸਾਈਆ। ਓਹਲਾ ਲਾਹ ਕੇ ਘਰ ਵਿਚ ਘਰ ਦਾ, ਗ੍ਰਹਿ ਮੰਦਰ ਦਿਆਂ ਵਖਾਈਆ। ਜਿਸ ਦਵਾਰੇ ਸਤਿਗੁਰ ਵੜਦਾ, ਤਿਸ ਬੰਕ ਵੱਜੇ ਵਧਾਈਆ। ਜਿਸ ਪੌੜੇ ਚਰਨ ਧਰਦਾ, ਆਪਣਾ ਕਦਮ ਉਠਾਈਆ। ਓਥੇ ਨੂਰ ਅਗੰਮੀ ਕਰਦਾ, ਦੀਵਾ ਬਾਤੀ ਨਾ ਕੋਇ ਜਗਾਈਆ। ਅੰਮ੍ਰਿਤ ਝਿਰਨਾ ਆਪੇ ਝਿਰਦਾ, ਨਾਭੀ ਕਵਲ ਮੁਖ ਭਵਾਈਆ। ਮੇਲਾ ਹੋਏ ਸਾਚੇ ਪਿਰ ਦਾ, ਆਤਮ ਪਰਮਾਤਮ ਖ਼ੁਸ਼ੀ ਮਨਾਈਆ । ਰਸ ਮਾਣੇ ਘਰ ਥਿਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਸਚ ਝਕੋਲਾ, ਪਵਣ ਉਣੰਜਾ ਸਾਰ ਨਾ ਪਾਈਆ। ਜਨ ਭਗਤਾਂ ਚੁਕਾਏ ਪਿਛਲਾ ਓਹਲਾ, ਸਨਮੁਖ ਸਾਖਿਆਤ ਦਿਆਂ ਵਖਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਤਮ ਪਰਮਾਤਮ ਬੋਲਣ ਢੋਲਾ, ਸੋਹੰ ਰਾਗ ਅਲਾਈਆ। ਓਸੇ ਵੇਲੇ ਅੰਦਰ ਵੜ ਕੇ ਬਣਾਂ ਵਿਚੋਲਾ, ਸੌਹਰੇ ਪੇਈਏ ਮੇਲ ਮਿਲਾਈਆ। ਮਨ ਵਾਸਨਾ ਰਹੇ ਨਾ ਰੌਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਚੁਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਮਾਰਗ ਸਿੱਧਾ, ਸਹਿਜ ਸਹਿਜ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਨਿੱਘਾ, ਸਰਦੀ ਗਰਮੀ ਦੋਹਾਂ ਵਿਚ ਕਦੀ ਨਾ ਆਈਆ। ਓਥੇ ਲੇਖਾ ਨਹੀਂ ਕੋਈ ਨੌ ਨਿਧਾ, ਅਠਾਰਾਂ ਸਿਧਾਂ ਚਲੇ ਨਾ ਕੋਇ ਚਤੁਰਾਈਆ। ਜੋ ਗੁਰਮੁਖ ਚਰਨ ਪ੍ਰੀਤੀ ਅੰਦਰ ਭਿੱਜਾ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸ਼ਬਦ ਗੁਰੂ ਕਹੇ ਮੈਂ ਕਰਾਂ ਸਵਾਗਤ, ਜਨ ਭਗਤਾਂ ਵੇਖ ਵਖਾਈਆ। ਸੰਤ ਉਭਾਰਨਾ ਮੇਰੀ ਆਦਤ, ਪਿਛਲੀ ਰੀਤੀ ਸੰਗ ਰਖਾਈਆ। ਨਾਮ ਜਪੌਣਾ ਆਪਣੀ ਇਬਾਦਤ, ਦੂਜੀ ਕਰਾਂ ਨਾ ਕੋਇ ਪੜ੍ਹਾਈਆ। ਧਰਮ ਦਵਾਰਾ ਵਖੌਣਾ ਇਕ ਅਦਾਲਤ, ਜਿਸ ਘਰ ਬੈਠਾ ਹਰਿ ਰਘੁਰਾਈਆ। ਓਥੇ ਏਕਾ ਦੂਆ ਕੋਈ ਨਾ ਕਰੇ ਅਦਾਵਤ, ਝਗੜਾ ਦਿਸੇ ਨਾ ਕੋਇ ਲੋਕਾਈਆ। ਮਨ ਵਾਸਨਾ ਨਾ ਕੋਈ ਬਗ਼ਾਵਤ, ਸਤਿ ਸਤਿਵਾਦੀ ਚਲੇ ਨਾ ਕੋਇ ਚਤੁਰਾਈਆ। ਗੁਰਮੁਖ ਗੁਰਸਿਖ ਨਜ਼ਰੀ ਆਏ ਸਹੀ ਸਲਾਮਤ, ਚਿੰਤਾ ਰੋਗ ਸੋਗ ਨਾ ਕੋਇ ਜਣਾਈਆ। ਕਾਇਆ ਅੰਦਰੋਂ ਆਪਣੀ ਆਤਮ ਲੱਭੇ ਅਮਾਨਤ, ਪਰਮਾਤਮ ਵੇਖ ਵਖਾਈਆ। ਬਰੀ ਕਰਾ ਕੇ ਕਾਇਆ ਚੋਲੇ ਵਿਚੋਂ ਦੇ ਜ਼ਮਾਨਤ, ਜ਼ਿਮਨੀ ਇਕੋ ਵਾਰ ਭਰਾਈਆ। ਬੇਸ਼ਕ ਗੁਰਸਿਖ ਸਿੱਖ ਬਾਲ ਅੰਞਾਣਤ, ਵੇਖਣਹਾਰਾ ਵੱਡਾ, ਵੱਡੀ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਦਏ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਸਾਚਾ ਸਾਕ, ਸਾਕੀ ਹੋ ਕੇ ਜਾਮ ਪਿਆਈਆ। ਗੁਰਮੁਖਾਂ ਖੋਲ੍ਹਾਂ ਅੰਦਰੋਂ ਤਾਕ, ਤਰਾ ਤਰਾ ਪੜਦਾ ਲਾਹੀਆ। ਪਿਛਲਾ ਲੇਖਾ ਕਰ ਬੇਬਾਕ, ਅਗਲਾ ਖਾਤਾ ਦਿਆਂ ਖੁਲ੍ਹਾਈਆ। ਰਾਏ ਧਰਮ ਨਾ ਮੰਗੇ ਕੋਈ ਹਿਸਾਬ, ਚਿਤ੍ਰਗੁਪਤ ਨੇੜ ਨਾ ਆਈਆ। ਸ਼ਬਦ ਅਗੰਮੀ ਮਾਰ ਆਵਾਜ਼, ਹਰਿਜਨ ਲਵਾਂ ਜਗਾਈਆ। ਜੋ ਪੂਰਬ ਜਨਮ ਹੋਏ ਗਏ ਨਾਰਾਜ਼, ਕਲਜੁਗ ਅੰਤਮ ਲਵਾਂ ਮਨਾਈਆ। ਪ੍ਰੇਮ ਪਿਆਰ ਦੀ ਬਖ਼ਸ਼ ਕੇ ਦਾਤ, ਨਾਤਾ ਚਰਨਾਂ ਨਾਲ ਜੁੜਾਈਆ। ਸਾਚੇ ਬੇੜੇ ਚਾੜ੍ਹ ਜਹਾਜ਼, ਚੱਪੂ ਧੁਰ ਦਾ ਨਾਮ ਲਗਾਈਆ। ਜੋ ਬੇਮੁਖ ਹੋ ਕੇ ਗਏ ਭਾਗ, ਤਿਨ੍ਹਾਂ ਭਾਗਾਂ ਨਾਲ ਜਨਮ ਜਨਮ ਦੇ ਲੇਖੇ ਨਾਲ

ਮਿਲਾਈਆ। ਜਿਨ੍ਹਾਂ ਸਰਵਣ ਸੁਣ ਲਈ ਸੋਹੰ ਆਵਾਜ਼, ਤਿਨ੍ਹਾਂ ਜਨਮ ਮਰਨ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਲਵਾਂ ਲੱਭ, ਖੋਜੀਆਂ ਵਿਚੋਂ ਖੋਜੀ ਵੱਡਾ ਇਕ ਅਖਵਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਅੰਤਰ ਵੇਖਾਂ ਭੱਜ ਭੱਜ, ਦੂਰ ਦੁਰਾਡਾ ਨੇਰਨ ਨੇਰਾ ਪੰਧ ਮੁਕਾਈਆ। ਜੋ ਪ੍ਰੇਮ ਪ੍ਰੀਤੀ ਆਤਮ ਰੀਤੀ ਧੁਰ ਦਾ ਨਾਤਾ ਗਏ ਛੱਡ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਕਰ ਅੰਦਰ ਵੜ ਤਿਨ੍ਹਾਂ ਗੁਰਮੁਖਾਂ ਕਰਾਵਾਂ ਸਾਚਾ ਹੱਜ, ਹਾਜਤ ਮਨਸਾ ਇਕੋ ਵਾਰ ਪੂਰ ਕਰਾਈਆ। ਜੋ ਕਲਜੁਗ ਜੀਵ ਬਗੜੇ ਬਪ, ਫੜ ਹੰਸ ਰੂਪ ਵਟਾਈਆ। ਸਤਿਗੁਰ ਦਵਾਰਾ ਕਾਗਾਂ ਦਾ ਨਹੀਂ ਸਥ, ਸਥਰ ਯਾਰੜਾ ਇਕ ਵਖਾਈਆ। ਜਨ ਭਗਤਾਂ ਖੋਲ੍ਹ ਕੇ ਆਪਣੀ ਅੱਖ, ਆਖਰ ਆਪਣਾ ਘਰ ਦਰਸਾਈਆ। ਦਿਵਸ ਰੈਣ ਗਾਵਣ ਜਸ, ਰਸਨਾ ਜਿਹਵਾ ਬੱਤੀ ਦੰਦ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਪੰਜ ਤਤ ਪਤ ਲਏ ਰੱਖ, ਰੱਖਿਆ ਕਰੇ ਹਰਿ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਖਿਆ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੇਰੀ ਧੁਰ ਦੀ ਸਿਖਿਆ, ਚਾਰ ਵਰਨਾਂ ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਪੜ੍ਹਾਈਆ। ਸ੍ਰਿਸ਼ਟ ਸਬਾਈ ਜਾਣੋ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਵਾਕ ਭਵਿਖਤ ਲਿਖਿਆ, ਤਿਸ ਦਾ ਲੇਖਾ ਜਾਣੇ ਬੇਪਰਵਾਹੀਆ। ਜਨ ਭਗਤਾਂ ਪੂਰੀ ਕਰੇ ਇਛਿਆ, ਆਸਾਵੰਤ ਫੇਰਾ ਪਾਈਆ। ਜਗਤ ਨੇਤਰ ਕਿਸੇ ਨਾ ਦਿਸਿਆ, ਗੁਰਮੁਖ ਨੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁਤਿਆ, ਚੇਤਨ ਕਰ ਕੇ ਹਰਿਜਨ ਰਿਹਾ ਜਗਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਾਵਾਂ ਚੇਤਾ, ਚਿਤ ਵਿਤ ਠਗੌਰੀ ਰਹਿਣ ਨਾ ਪਾਈਆ। ਮਾਤ ਗਰਭ ਦਾ ਪਿਛਲਾ ਲੇਖਾ, ਨੌਂ ਅਠਾਰਾਂ ਅਗਨੀ ਤਤ ਤਪਾਈਆ। ਕਰੀ ਬੇਨੰਤੀ ਪ੍ਰਭ ਹੋਏ ਸਚ ਨਰੇਸ਼ਾ, ਅੰਤਰ ਧਿਆਨ ਲਗਾਈਆ। ਮੈਂ ਤੇਰੀ ਸੇਵਾ ਕਰਾਂ ਹਮੇਸ਼ਾ, ਜੀਵਣ ਜੁਗਤ ਨਾ ਕੋਇ ਵਡਿਆਈਆ। ਸਾਚਾ ਚਵਰ ਕਰਾਂ ਨਾਲ ਕੇਸਾਂ, ਧੂੜੀ ਟਿੱਕਾ ਮਸਤਕ ਲਾਈਆ। ਜਨ ਭਗਤਾਂ ਮਿਲਣ ਦਾ ਦੱਸ ਪੇਸ਼ਾ, ਪੇਸ਼ੀਨਗੋਈ ਇਕ ਸੁਣਾਈਆ। ਮੈਂ ਪਰਮ ਪੁਰਖ ਪ੍ਰਭ ਤੇਰਾ ਬਣਾਂ ਬੇਟਾ, ਦੂਜੀ ਵੇਰਾਂ ਮੈਨੂੰ ਜਨਮੇ ਕੋਈ ਨਾ ਮਾਈਆ। ਤੂੰ ਮੇਰਾ ਖੇਵਟ ਖੇਟਾ, ਬੇੜਾ ਪਾਰ ਦੇਣਾ ਕਰਾਈਆ। ਏਥੇ ਓਥੇ ਮੰਗੇ ਕੋਈ ਨਾ ਲੇਖਾ, ਫੜ ਫੜ ਦਏ ਨਾ ਕੋਇ ਸਜ਼ਾਈਆ। ਮੈਂ ਮੰਨਿਆ ਇਕੋ ਨੇਤਾ, ਨਰ ਨਰਾਇਣ ਨੂਰ ਖ਼ੁਦਾਈਆ। ਜਿਸ ਦੇ ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਮਹਿਖਾਸੁਰ ਵਰਗੇ ਬੈਠੇ ਮਾਣ ਗਵਾਈਆ। ਅੰਤਰ ਆਪਣਾ ਆਪ ਕਰ ਕੇ ਭੇਟਾ, ਜਿਸ ਦੀ ਵਸਤ ਓਸੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੀ ਗੋਦ ਸੁਹਾਈਆ। ਸਤਿਗੁਰ ਸ਼ਬਦ ਕਹੇ ਸੁਣ ਭਗਤ ਮੀਤ, ਸੰਤ ਜਨ ਸਮਝਾਈਆ। ਗੁਰਮੁਖ ਤੇਰੀ ਅਚਰਜ ਰੀਤ, ਗੁਰਸਿਖ ਵੇਖ ਰੰਗ ਰੰਗਾਈਆ। ਪਰਮ ਪੁਰਖ ਸਾਚੀ ਪ੍ਰੀਤ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਢੋਲਾ ਗੀਤ, ਨਿਤ ਨਵਿਤ ਕਰੇ ਪੜ੍ਹਾਈਆ। ਸਤਿ ਸਤਿਵਾਦੀ ਰੱਖਣਾ ਸਦਾ ਚੀਤ, ਵਿਸਰ ਕਦੇ ਨਾ ਜਾਈਆ। ਸੋ ਠਾਕਰ ਸਾਹਿਬ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਗੁਰਮੁਖਾਂ ਝੋਲੀ ਪਾਈਆ। ਕਾਇਆ ਮਾਟੀ ਕਰੇ ਠੰਡੀ ਸੀਤ, ਅਗਨੀ ਤਤ ਬੁਝਾਈਆ। ਗੁਰਮੁਖ ਜੀਂਵਦਿਆ ਜਗ ਜਾਣਾ ਜੀਤ, ਮਰਿਆਂ ਫੇਰ ਮਾਤਲੋਕ

ਨਾ ਆਈਆ। ਸਚ ਘਰ ਸਾਚੀ ਲੱਗੀ ਇਕ ਪ੍ਰੀਤ, ਪ੍ਰੀਤਮ ਅੰਤਮ ਤੋੜ ਨਿਭਾਈਆ। ਦਰਸ ਵਖਾਏ ਘਰ ਆ ਨਜ਼ਦੀਕ, ਪਾਂਧੀ ਬਣ ਕੇ ਫੇਰਾ ਪਾਈਆ। ਓਸੇ ਵਿਚ ਇਕ ਤੌਫ਼ੀਕ, ਜਿਸ ਦਾ ਰੂਪ ਨੂਰ ਖ਼ੁਦਾਈਆ। ਉਹ ਕਦੇ ਨਾ ਬਣੇ ਕਿਸੇ ਦਾ ਸ਼ਰੀਕ, ਸ਼ਰਕਤ ਵਿਚ ਕਦੇ ਨਾ ਆਈਆ। ਭਗਤਾਂ ਸੰਤਾਂ ਸੂਫ਼ੀਆਂ ਸਚ ਨਾਮ ਦੀ ਪਾਵੇ ਭੀਖ, ਭਿਛਿਆ ਦੇ ਕੇ ਖ਼ੁਸ਼ੀ ਮਨਾਈਆ। ਆਪ ਆਦਿ ਅੰਤ ਸਚਖੰਡ ਦਵਾਰੇ ਬੈਠਾ ਰਹੇ ਅਤੀਤ, ਹਰਿਜਨ ਆਪਣੇ ਚਰਨ ਕਵਲ ਲਏ ਬਹਾਈਆ।

੨੫ ਜੇਠ ੨੦੨੧ ਬਿਕ੍ਰਮੀ ਸੁੰਦਰ ਸਿੰਘ ਕੀਰ ਪਿੰਡ ਸੇਵਾ ਸਿੰਘ ਮਘੋ ਵਾਲੀ

ਸਤਿਗੁਰ ਸ਼ਬਦ ਕਹੇ ਮੈਂ ਟੁੱਟੀ ਗੰਢੀ, ਵਿਛੜੀ ਆਤਮ ਪਰਮਾਤਮ ਰਿਹਾ ਮਿਲਾਈਆ। ਸਾਚੀ ਪਵਣ ਅਗੰਮੀ ਦੇਵਾਂ ਠੰਡੀ, ਪ੍ਰੇਮ ਹੁਲਾਰਾ ਇਕ ਲਗਾਈਆ। ਸਾਚੀ ਡੋਰ ਖਿੱਚ ਕੇ ਤੰਦੀ, ਤਨ ਸਤਾਰ ਰਬਾਬ ਦਿਆਂ ਵਜਾਈਆ। ਵਿਚੋਂ ਕੱਢ ਵਾਸਨਾ ਗੰਦੀ, ਕੂੜੀ ਕਿਰਿਆ ਪਾਰ ਕਰਾਈਆ। ਨਾਮ ਨਿਧਾਨ ਬਖ਼ਸ਼ ਸੁਗੰਧੀ, ਸੋਹਣੀ ਮਹਿਕ ਮਹਿਕਾਈਆ। ਲੇਖ ਚੁਕਾ ਜਗਤ ਨੌ ਖੰਡੀ, ਬ੍ਰਹਿਮੰਡੀ ਪੰਧ ਮੁਕਾਈਆ। ਸੱਚਾ ਮਾਰਗ ਧੁਰ ਦੀ ਡੰਡੀ, ਰਹਿਬਰ ਹੋ ਕੇ ਦਿਆਂ ਸਮਝਾਈਆ। ਜਿਸ ਦਾ ਲੇਖਾ ਸਾਗਰ ਡੂੰਘੇ ਜਗਤ ਧਾਰਾ ਕੰਢੀ, ਮੰਝਧਾਰ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਭੇਖੀ ਭੇਖ ਕਰੇ ਪਖੰਡੀ, ਚਾਰੋਂ ਕੁੰਟ ਵੇਸਵਾ ਰੂਪ ਵਟਾਈਆ। ਫੜ ਫੜ ਪਾਏ ਖਾਨਾ ਬੰਦੀ, ਬੰਦਾ ਬੰਦਗੀ ਵਿਚ ਨਜ਼ਰ ਕੋਇ ਨਾ ਆਈਆ। ਨੇਤਰਹੀਣ ਸ੍ਰਿਸ਼ਟੀ ਅੰਧੀ, ਅੰਧਕਾਰ ਨਾ ਕੋਇ ਚੁਕਾਈਆ। ਤਨ ਕਾਇਆ ਮਾਟੀ ਪੋਚ ਕੇ ਬਣਦੀ ਚੰਗੀ, ਅੰਤਰ ਮੈਲ ਦੁਰਮਤ ਧੋ ਨਾ ਸਾਫ਼ ਕਰਾਈਆ। ਬਾਹਰੋਂ ਪੱਟੀ ਵੌਂਹਦੀ ਕੰਘੀ, ਅੰਦਰ ਮੀਂਢੀ ਸਚ ਨਾ ਕੋਇ ਗੁੰਦਾਈਆ। ਬਾਹਰੋਂ ਲਾਲ ਗੁਲਾਲ ਮਹਿੰਦੀ ਰੰਗ ਰੰਗੀ, ਅੰਤਰ ਪ੍ਰੇਮ ਰੰਗਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਓਟ, ਇਕ ਅਕਾਲ ਜਣਾਈਆ। ਜਿਸ ਦਾ ਨਾਮ ਸਚ ਨਗਾਰੇ ਲਾਏ ਚੋਟ, ਧੁਰ ਦੀ ਸੇਵ ਕਮਾਈਆ। ਓਥੇ ਪਿਛਲੀ ਭੁੱਲੇ ਸੋਚ, ਅੱਗੇ ਚਲੇ ਨਾ ਕੋਇ ਚਤੁਰਾਈਆ। ਮਨ ਮਨਸਾ ਹੋਏ ਖ਼ਾਮੋਸ਼, ਮਤ ਮਤਵਾਲੀ ਨਾ ਕੋਇ ਕੁਰਲਾਈਆ । ਢੋਲਾ ਨਿਕਲੇ ਇਕ ਸਲੋਕ, ਸੋਹੰ ਸਚ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨ ਕਰਾਵਣਹਾਰ ਦਇਆ ਕਮਾਈਆ। ਸ਼ਬਦ ਸਤਿਗੁਰ ਕਹੇ ਮੇਰੀ ਸਚ ਜਵਾਨੀ, ਬਿਰਧ ਬਾਲ ਨਾ ਰੂਪ ਵਟਾਈਆ। ਮੇਰਾ ਖੇਲ ਆਦਿ ਸ਼ਕਤ ਨੂਰ ਨੁਰਾਨੀ, ਦੁਰਗਾ ਅਸ਼ਟਭੁਜ ਸਰਬ ਸਮਝਾਈਆ। ਚਤਰਭੁਜ ਮੇਰੀ ਮਰਦਾਨੀ, ਮਰਦਾਂ ਵਿਚੋਂ ਮਰਦ ਬੇਪਰਵਾਹੀਆ। ਵਿਸ਼ਵ ਵਿਚੋਂ ਵਿਸ਼ਨੂੰ ਇਕ ਨਿਸ਼ਾਨੀ, ਵਾਸਤਾ ਸਭ ਦੇ ਨਾਲ ਜੁੜਾਈਆ। ਪਾਰਬ੍ਰਹਮ ਵਿਚੋਂ ਬ੍ਰਹਮ ਖੇਲ ਮਹਾਨੀ, ਪਤਿਪਰਮੇਸ਼ਵਰ ਰਿਹਾ ਕਰਾਈਆ। ਸ਼ੰਕਰ ਵਿਚੋਂ ਦਿਸੇ ਖੇਲ ਆਸਾਨੀ, ਅਗਲਾ ਪੰਧ ਮੁਕਾਈਆ। ਗੁਰੂਆਂ ਵਿਚੋਂ ਗੁਰ ਸ਼ਬਦ ਸੱਚੀ ਬਾਣੀ, ਅਣਿਆਲਾ ਤੀਰ ਲਗਾਈਆ। ਅਵਤਾਰਾਂ ਵਿਚੋਂ ਅਵਤਾਰ ਸ੍ਰੀ ਭਗਵਾਨੀ, ਭਗਵਨ

ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਬੇਪਰਵਾਹੀ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਭਰਤਾ, ਵਡਭਾਗੀ ਨਜ਼ਰੀ ਆਈਆ। ਜੁਗ ਚੌਕੜੀ ਸਭ ਕਿਛ ਕਰਦਾ, ਕਰਨਹਾਰ ਅਖਵਾਈਆ। ਨਿਰਭੌ ਹੋ ਕਦੇ ਨਾ ਡਰਦਾ, ਭੈ ਸਰਬ ਰਿਹਾ ਜਣਾਈਆ। ਨਾ ਜੀਂਦਾ ਨਾ ਕਦੇ ਮਰਦਾ, ਜਨਮ ਮਰਨ ਨਾ ਕੋਇ ਰਖਾਈਆ। ਨਾ ਡੁੱਬਦਾ ਨਾ ਕਦੇ ਤਰਦਾ, ਤਾਰਨਹਾਰ ਬੇਪਰਵਾਹੀਆ। ਮੰਦਰ ਅੰਦਰ ਕਦੇ ਕਿਸੇ ਨਾ ਵੜਦਾ, ਚਾਰ ਦੀਵਾਰੀ ਬੰਦ ਨਾ ਕੋਇ ਕਰਾਈਆ। ਸ਼ੌਹ ਦਰਿਆ ਕਦੇ ਨਾ ਹੜ੍ਹਦਾ, ਝੂਠੇ ਵਹਿਣ ਨਾ ਕੋਇ ਵਹਾਈਆ। ਅਗਨੀ ਅੱਗ ਕਦੇ ਨਾ ਸੜਦਾ, ਗੋਰ ਵਿਚ ਨਾ ਕੋਇ ਦਬਾਈਆ। ਕੂੜੀ ਕਿਰਿਆ ਕਦੇ ਨਾ ਵਰਦਾ, ਨਾਰ ਦੁਹਾਗਣ ਨਾ ਕੋਇ ਹੰਢਾਈਆ। ਮਾਇਆ ਸੇਜ ਕਦੇ ਨਾ ਚੜ੍ਹਦਾ, ਮਮਤਾ ਅੰਗੀਕਾਰ ਨਾ ਕੋਇ ਕਰਾਈਆ। ਝੂਠ ਦਵਾਰੇ ਕਦੇ ਨਾ ਖੜਦਾ, ਆਪ ਆਪਣਾ ਮੁਖ ਭਵਾਈਆ। ਜਿਸ ਗ੍ਰਹਿ ਗੁਰਮੁਖ ਸੋਹੰ ਢੋਲਾ ਪੜ੍ਹਦਾ, ਤਿਸ ਮੰਦਰ ਵੇਖਾਂ ਚਾਈਂ ਚਾਈਂਆ। ਕੀਤਾ ਕੌਲ ਬਚਨ ਨਾ ਹਰਦਾ, ਹਿਰਦੇ ਵਸ ਵਸ ਖ਼ੁਸ਼ੀ ਵਖਾਈਆ। ਸਚ ਪ੍ਰੇਮੀ ਬਣ ਕੇ ਬਰਦਾ, ਬੰਦੀਖ਼ਾਨਾ ਦਿਆਂ ਤੁੜਾਈਆ। ਲੇਖਾ ਜਾਣਾਂ ਚੋਟੀ ਜੜ੍ਹ ਦਾ, ਚੇਤਨ ਲੇਖਾ ਬੇਪਰਵਾਹੀਆ। ਜਿਸ ਵੇਲੇ ਜਨ ਭਗਤ ਵੇਖਾਂ ਕੂੜੀ ਮਾਇਆ ਸੜਦਾ, ਅੰਮ੍ਰਿਤ ਮੇਘ ਦਿਆਂ ਬਰਸਾਈਆ। ਲੱਖ ਚੁਰਾਸੀ ਕੋਲੋਂ ਰੱਖ ਕੇ ਪੜਦਾ, ਕਾਇਆ ਚੋਲੇ ਵਿਚ ਮੇਲ ਮਿਲਾਈਆ। ਲੇਖ ਚੁਕਾ ਕੇ ਮਜ਼੍ਹਬ ਸ਼ਰਅ ਦਾ, ਸ਼ਰੀਅਤ ਵਿਚੋਂ ਬਾਹਰ ਕਢਾਈਆ। ਰੂਪ ਬਣਾ ਕੇ ਸਾਚੇ ਨਰ ਦਾ, ਨਰ ਨਰਾਇਣ ਦਿਆਂ ਵਖਾਈਆ। ਜੋ ਮਾਰਗ ਪਾਂਧੀ ਬਣ ਕੇ ਚਲਦਾ, ਤਿਸ ਅਗਲਾ ਪੰਧ ਮੁਕਾਈਆ। ਸ਼ਬਦ ਸੰਦੇਸਾ ਇਕੋ ਘਲਦਾ, ਕੀਤੀ ਘਾਲ ਲੇਖੇ ਲਾਈਆ। ਇਸ਼ਾਰਾ ਦੱਸਾਂ ਪ੍ਰਭ ਦੇ ਮਿਲਣ ਦਾ, ਮੇਲ ਮਿਲਾਵਾਂ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਸ਼ਬਦ ਗੁਰੂ ਕਹੇ ਮੈਂ ਦੱਸਾਂ ਸਚ ਡੰਡੌਤ, ਡੰਡਾਵਤ ਇਕ ਦ੍ਰਿੜਾਈਆ । ਜਿਸ ਦੀ ਗੁਰ ਅਵਤਾਰ ਕਰਨ ਮਨੌਤ, ਸੋ ਮੁਹੱਬਤ ਕਰਨੇ ਵਾਲਾ ਦਿਆਂ ਮਿਲਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਦੇ ਖੋਜ, ਸੋ ਖੋਜੀ ਕਰਤਾ ਘਰ ਘਰ ਦਿਆਂ ਵਖਾਈਆ। ਜਿਸ ਦਾ ਪ੍ਰੇਮ ਪਿਆਰ ਕਰਨਾ ਚੋਜ, ਸੋ ਚੋਜੀ ਪ੍ਰੀਤਮ ਹਰਿਜਨ ਸੋਏ ਲਏ ਉਠਾਈਆ। ਮੈਂ ਉਸ ਦੇ ਨਾਲ ਮਿਲਾਵਾਂ ਰੋਜ਼, ਜੋ ਬਿਨਾ ਰੋਜ਼ਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਰੰਗ ਵਖਾਈਆ। ਸ਼ਬਦ ਗੁਰੂ ਕਹੇ ਸਚ ਸਿਖੋ ਮਤ, ਮਤਾ ਸਤਿਗੁਰ ਨਾਲ ਪਕਾਈਆ। ਕੂੜ ਕੁੜਿਆਰ ਮਿਟੇ ਤਤ, ਅਗਨੀ ਅੱਗ ਨਾ ਕੋਇ ਜਲਾਈਆ। ਆਤਮ ਪਰਮਾਤਮ ਗਾਵੋ ਜਸ, ਸਾਚੀ ਸਿਫ਼ਤ ਸਾਲਾਹੀਆ। ਪ੍ਰਭ ਅਬਿਨਾਸ਼ੀ ਚਰਨੀ ਢੱਠ, ਪਿਛਲੀ ਭੁੱਲ ਲਓ ਬਖ਼ਸ਼ਾਈਆ। ਸਚ ਪ੍ਰੀਤੀ ਬੰਧਾ ਕੇ ਨੱਤ, ਬਿਧਾਤਾ ਲਓ ਮਨਾਈਆ। ਓਸ ਦੇ ਮਿਲਣ ਦੀ ਖੋਲ੍ਹ ਕੇ ਅੱਖ, ਪੜਦਾ ਓਹਲਾ ਲਉ ਉਠਾਈਆ। ਸਚ ਦਵਾਰਿਉਂ ਪਏ ਲੱਭ, ਬਾਹਰ ਖੋਜਣ ਕੋਇ ਨਾ ਜਾਈਆ। ਜਨ ਭਗਤਾਂ ਮੁੱਕੇ ਅਗਲੀ ਹੱਦ, ਹੱਜ ਸਾਚਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਬੜਾ ਦਲੇਰ, ਹੌਸਲੇ ਵਾਲਾ ਨਜ਼ਰੀ ਆਈਆ। ਜੁਗ ਚੌਕੜੀ ਪਿਛੋਂ ਪਿਛਲੇ ਵਿਛੜੇ ਲਿਆਵਾਂ ਘੇਰ, ਘੇਰਾ ਆਪਣਾ ਇਕ ਰਖਾਈਆ। ਜਨਮ ਕਰਮ ਦਾ ਕੱਟਕੇ ਗੇੜ, ਗੇੜਾ

ਗੇੜੇ ਵਿਚੋਂ ਭਵਾਈਆ। ਮੁਹੱਬਤ ਅੰਦਰ ਕਰ ਕੇ ਮਿਹਰ, ਮਿਹਰ ਅੰਦਰ ਮਹਿਬੂਬ ਦਿਆਂ ਮਿਲਾਈਆ। ਜਿਸ ਮਿਹਰਵਾਨ ਨੂੰ ਆਦਿ ਜੁਗਾਦਿ ਸਾਰੇ ਕਹਿੰਦੇ ਸ਼ੇਰ, ਸ਼ੇਰ ਸ਼ਹਿਨਸ਼ਾਹ ਰੂਪ ਵਟਾਈਆ। ਉਸ ਦਾ ਲੇਖਾ ਸਦਾ ਬਿਨ ਜ਼ਬਰ ਜ਼ੇਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਕਰ ਕਰ ਹੇਰ ਫੇਰ, ਭਰਮੀ ਭਰਮਾਂ ਵਿਚ ਭੁਲਾਈਆ। ਗੁਰਮੁਖ ਗੁਰਸਿਖ ਸ਼ਬਦ ਦੁਸ਼ਾਲੇ ਲਏ ਲਪੇਟ, ਸਾਚਾ ਓਢਨ ਇਕੋ ਉਪਰ ਪਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਬੇੜਾ ਪਾਰ ਕਿਨਾਰੇ ਦਏ ਲਗਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੱਚਾ ਸੁੱਚਾ ਹੋਇਆ ਨੇਕ, ਜਿਸ ਦੀ ਨੇਕੀ ਬਦੀਆਂ ਵਿਚੋਂ ਬਾਹਰ ਨਜ਼ਰੀ ਆਈਆ। ਬੰਦਗੀ ਬੰਦਾ ਕਰਕੇ ਬਣੇ ਬਿਬੇਕ, ਬੰਦਗੀ ਉਹ ਜੋ ਬੰਦਨਾ ਪ੍ਰਭੂ ਸਿਖਾਈਆ । ਜਿਨ੍ਹਾਂ ਸਾਹਿਬ ਸਤਿਗੁਰ ਉਪਰ ਰੱਖੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਸੋ ਸਚ ਦਵਾਰੇ ਖ਼ੁਸ਼ੀਆਂ ਅੰਦਰ ਅੰਤਮ ਲੈਣ ਖੇਡ, ਜਗਤ ਖੇਲ ਪਿਛਲੀ ਪਿਛੇ ਦੇਣ ਤਜਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਅਬਿਨਾਸ਼ੀ ਕਰਤਾ ਸੰਤ ਸੁਹੇਲੇ ਹੌਲੀ ਹੌਲੀ ਸਚ ਦਵਾਰੇ ਰਿਹਾ ਭੇਜ, ਜਿਥੇ ਭਜਨ ਬੰਦਗੀ ਇਕੋ ਨਜ਼ਰੀ ਆਈਆ। ਨਿਗਾਹਬਾਨ ਹੋ ਕੇ ਆਪ ਰਿਹਾ ਵੇਖ, ਦੂਜੇ ਹੱਥ ਡੋਰ ਨਾ ਕਿਸੇ ਫੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਹੇਤ, ਹਿਤਕਾਰੀ ਹੋ ਕੇ ਹੱਤਿਆ ਤੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਰਤਿਆਂ ਵਿਚੋਂ ਰੰਗ ਆਪਣਾ ਨਾਮ ਚੜ੍ਹਾਈਆ।