ਪੁਸਤਕਾਲਾਭਾਗ ੧੭

੨੫ ਜੇਠ ੨੦੨੧ ਬਿਕ੍ਰਮੀ ਪਰਕਾਸ਼ ਚੰਦ ਮਘੋ ਵਾਲੀ ਭਗਤ ਸਿੰਘ ਕੀਰ ਪਿੰਡ

ਸਤਿਗੁਰ ਸ਼ਬਦ ਕਹੇ ਮੈਂ ਸਦਾ ਇਕੱਲਾ, ਆਦਿ ਜੁਗਾਦਿ ਜੁਗ ਚੌਕੜੀ ਖੇਲ ਖਿਲਾਇੰਦਾ। ਉਚ ਅਗੰਮ ਅਥਾਹ ਮੇਰਾ ਮਹੱਲਾ, ਨਿਰਗੁਣ ਹੋ ਕੇ ਸਚ ਸਿੰਘਾਸਣ ਆਸਣ ਲਾਇੰਦਾ। ਥਿਰ ਘਰ ਸਾਚਾ ਇਕੋ ਮੱਲਾ, ਛੱਪਰ ਛੰਨ ਚਾਰ ਦੀਵਾਰ ਬਣਤ ਨਾ ਕੋਇ ਬਣਾਇੰਦਾ। ਪੁਰਖ ਅਕਾਲ ਦੀਨ ਦਿਆਲ ਫੜਾਇਆ ਪੱਲਾ, ਪੱਲੂ ਆਪਣੇ ਨਾਲ ਰਖਾਇੰਦਾ। ਸਤਿ ਸਤਿਵਾਦੀ ਸਾਚਾ ਦੇ ਤਸੱਲਾ, ਸਿਰ ਮੇਰੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਏਕੋ ਏਕ, ਏਕੰਕਾਰ ਬਣਤ ਬਣਾਈਆ। ਸਚ ਦਵਾਰੇ ਵਸਾਂ ਧੁਰ ਦੇ ਦੇਸ, ਮਹੱਲ ਅਟਲ ਸੋਭਾ ਪਾਈਆ। ਜੁਗ ਚੌਕੜੀ ਧਾਰਾਂ ਭੇਖ, ਰੂਪ ਅਨੂਪ ਵਟਾਈਆ। ਸਚ ਸਤਿ ਦੇ ਸੰਦੇਸ, ਕਰਾਂ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਸੇਵ ਲਗਾਈਆ। ਸਤਿਗੁਰ ਸ਼ਬਦ ਕਹੇ ਮੈਂ ਬਣਾਵਾਂ ਬਣਤ, ਘੜਨ ਭੰਨਣਹਾਰ ਮੇਰੀ ਸੇਵ ਲਗਾਈਆ। ਖੇਲ ਖੇਲਾਂ ਆਦਿ ਅੰਤ, ਜੁਗ ਚੌਕੜੀ ਵੇਸ ਵਟਾਈਆ। ਨਾਮ ਦ੍ਰਿੜਾਵਾਂ ਸੱਚਾ ਮੰਤ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਸੰਗ ਰਖਾਵਾਂ ਲੱਖ ਚੁਰਾਸੀ ਜੀਵ ਜੰਤ, ਤ੍ਰੈਗੁਣ ਮਾਇਆ ਪੰਜ ਤਤ ਕਰਾਂ ਕੁੜਮਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਵਿਦਿਆ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਇਕ ਦਰਸਾਈਆ। ਸਤਿਗੁਰ ਸ਼ਬਦ ਕਹੇ ਮੇਰਾ ਮਾਰਗ ਸਤਿ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਲੱਖ ਚੁਰਾਸੀ ਵੇਖ ਤਤ, ਤਤਵ ਤਤ

ਖੋਜ ਖੋਜਾਇੰਦਾ। ਪੰਜ ਤਤ ਕਾਇਆ ਦੇ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਘਰ ਦੀਪਕ ਇਕ ਜਗਾਇੰਦਾ। ਅੰਮ੍ਰਿਤ ਬਖ਼ਸ਼ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਇੰਦਾ। ਸ਼ਬਦ ਅਨਾਦੀ ਸਾਚੀ ਗਾਥ, ਅਨਹਦ ਰਾਗ ਸੁਣਾਇੰਦਾ । ਪ੍ਰੇਮ ਪਿਆਰ ਦੀ ਬਖ਼ਸ਼ ਦਾਤ, ਵਸਤ ਅਮੋਲਕ ਇਕ ਵਰਤਾਇੰਦਾ। ਸਚ ਸੰਦੇਸਾ ਜਾਵਾਂ ਆਖ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਮਨਾਇੰਦਾ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਪਾਰ, ਅਪਰੰਪਰ ਰਚਨ ਰਚਾਈਆ। ਪਰਗਟ ਕਰ ਗੁਰੂ ਅਵਤਾਰ, ਪੀਰ ਪੈਗ਼ੰਬਰ ਰਾਗ ਸੁਣਾਈਆ। ਸਚ ਸੁਨੇਹੜਾ ਸ਼ਬਦੀ ਜੈਕਾਰ, ਢੋਲਾ ਰਾਗ ਨਾਦ ਸ਼ਨਵਾਈਆ। ਸ੍ਰਿਸ਼ਟ ਸਬਾਈ ਦੇ ਅਧਾਰ, ਇਸ਼ਟ ਦੇਵ ਇਕ ਵਖਾਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਕਾਇਆ ਬੰਕ ਪੜਦਾ ਲਾਹੀਆ। ਘਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਦਿਆਂ ਮਿਲਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਸੁਣਾਈਆ। ਨਿਜ ਨੇਤਰ ਦਰਸ ਦੀਦਾਰ, ਲੋਚਣ ਨੈਣ ਮਿਲੇ ਵਡਿਆਈਆ। ਜਨਮ ਜਨਮ ਦਾ ਰੋਗ ਨਿਵਾਰ, ਕਰਮ ਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਮੀਤਾ, ਸੱਜਣ ਇਕੋ ਬੇਪਰਵਾਹੀਆ। ਸ੍ਰਿਸ਼ਟ ਸਬਾਈ ਵੇਖਾਂ ਤਪਦਾ ਅੰਗੀਠਾ, ਤ੍ਰੈਗੁਣ ਅਗਨੀ ਅੱਗ ਜਲਾਈਆ। ਅੰਮ੍ਰਿਤ ਬਖ਼ਸ਼ ਠਾਂਡਾ ਸੀਤਾ, ਧਾਰ ਇਕੋ ਇਕ ਚੁਆਈਆ। ਲੇਖ ਚੁਕਾ ਊਚਾਂ ਨੀਚਾਂ, ਰਾਓ ਰੰਕਾ ਦਿਆਂ ਸਮਝਾਈਆ। ਪਰਮ ਪੁਰਖ ਦੀ ਸਚ ਪ੍ਰੀਤਾ, ਪ੍ਰੇਮੀ ਪ੍ਰੇਮਕਾ ਰੂਪ ਲਏ ਵਟਾਈਆ। ਹਰਿ ਨਜ਼ਰੀ ਆਏ ਨੀਕਨ ਨੀਕਾ, ਵਡ ਵੱਡਾ ਹੋਏ ਸਹਾਈਆ। ਲੇਖਾ ਜਾਣੇ ਜੀਵ ਜੀ ਕਾ, ਲੱਖ ਚੁਰਾਸੀ ਖੋਜ ਖੋਜਾਈਆ। ਆਪਣੇ ਮਿਲਣ ਦਾ ਸਚ ਤਰੀਕਾ, ਜਨ ਭਗਤਾਂ ਦਏ ਸਮਝਾਈਆ। ਮਿੱਠਾ ਕਰ ਕੇ ਕੌੜਾ ਰੀਠਾ, ਅੰਮ੍ਰਿਤ ਰਸ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਮੈਂ ਅੰਦਰ ਵੜਦਾ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਨੌ ਦਵਾਰੇ ਖ਼ਾਲੀ ਕਰਦਾ, ਜਗਤ ਵਾਸਨਾ ਮੇਟ ਮਿਟਾਇੰਦਾ। ਸੁਖਮਨ ਟੇਢੀ ਬੰਕ ਪਰਕਾਸ਼ ਧਰਦਾ, ਅੰਧ ਅੰਧੇਰਾ ਦੂਰ ਕਰਾਇੰਦਾ। ਈੜਾ ਪਿੰਗਲ ਆਪੇ ਫੜਦਾ, ਬਲ ਅਵਰ ਨਾ ਕੋਇ ਰਖਾਇੰਦਾ। ਅਨਹਦ ਨਾਦੀ ਸ਼ਬਦ ਸੇਵਾ ਕਰਦਾ, ਧੁਨ ਆਤਮਕ ਰਾਗ ਅਲਾਇੰਦਾ। ਅੰਮ੍ਰਿਤ ਝਿਰਨਾ ਇਕੋ ਝਿਰਦਾ, ਨਾਭੀ ਕਵਲ ਉਲਟਾਇੰਦਾ। ਬਜਰ ਕਪਾਟੀ ਪੜਦਾ ਖੁਲ੍ਹਦਾ, ਦੂਈ ਦਵੈਤੀ ਰੂਪ ਨਾ ਕੋਇ ਵਖਾਇੰਦਾ। ਲੇਖਾ ਜਾਣਾਂ ਭਗਤਾਂ ਕੁਲ ਦਾ, ਭਗਵਨ ਹੋ ਕੇ ਵੇਖ ਵਖਾਇੰਦਾ। ਕੀਮਤ ਪਾਵਾਂ ਜੋ ਗੁਰਮੁਖ ਸਾਚੇ ਤੋਲ ਤੁਲਦਾ, ਨਾਮ ਤਰਾਜ਼ੂ ਇਕ ਵਖਾਇੰਦਾ। ਲੇਖ ਚੁਕਾਵਾਂ ਰਸਨਾ ਜਿਹਵਾ ਗਾਇਆ ਬੱਤੀ ਦੰਦ ਬੁੱਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਸਤਿਗੁਰ ਸ਼ਬਦ ਕਹੇ ਮੇਰੀ ਅੰਤਰ ਝਾਕੀ, ਨਿਰਗੁਣ ਹੋ ਕੇ ਵੇਖ ਵਖਾਈਆ। ਕਿਰਪਾ ਕਰ ਕੇ ਖੋਲ੍ਹਾਂ ਬੰਦ ਤਾਕੀ, ਪੜਦਾ ਪੜਦਾ ਦਿਆਂ ਉਠਾਈਆ। ਪੂਰਬ ਜਨਮ ਦਾ ਲਹਿਣਾ ਬਾਕੀ, ਕਰਮ ਕਾਂਡ ਝੋਲੀ ਪਾਈਆ। ਆਤਮ ਪਰਮਾਤਮ ਬਣਾਵਾਂ ਸਾਥੀ, ਧੁਰ ਦਾ ਮੇਲ ਮਿਲਾਈਆ। ਸੁਰਤੀ ਸ਼ਬਦੀ ਹੋਏ ਮਿਲਾਵਾਂ ਪ੍ਰੇਮ ਪਿਆਰ ਦੀ ਪਹਿਲੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਚ ਪਰਕਾਸ਼ ਘਰ ਵਿਚ ਘਰ ਦੀਵਾ ਬਾਤੀ, ਜੋਤ ਨਿਰੰਜਣ ਡਗਮਗਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਦਏ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਘਰ ਸੁਹੰਦਾ, ਤਨ ਮੰਦਰ ਸੋਭਾ ਪਾਈਆ। ਸਚ ਸਿੰਘਾਸਣ ਇਕ ਵਖੰਦਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਨਿਰਗੁਣ ਹੋ ਕੇ ਉਤੇ ਬਹੰਦਾ, ਬਹਿ ਬਹਿ ਖ਼ੁਸ਼ੀ ਮਨਾਈਆ । ਸਾਚਾ ਢੋਲਾ ਇਕੋ ਗੌਂਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਸਚ ਵਧੌਂਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਭਗਵਨ ਨਾਲ ਮਿਲੌਂਦਾ, ਜਗਤ ਵਿਛੋੜਾ ਦੂਰ ਕਰਾਈਆ। ਸਚ ਘਰ ਇਕ ਵਸੌਂਦਾ, ਜਿਸ ਘਰ ਏਕੋ ਏਕ ਏਕੰਕਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਈਆ। ਸਤਿਗੁਰ ਸ਼ਬਦ ਕਹੇ ਮੈਂ ਅੰਤਰ ਸੰਗੀ, ਸਾਚਾ ਸੰਗ ਨਿਭਾਈਆ। ਜਨ ਭਗਤਾਂ ਪਿਠ ਹੋਣ ਨਾ ਦੇਵਾਂ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਚੁਕਾ ਖੰਡ ਬ੍ਰਹਿਮੰਡੀ, ਬ੍ਰਹਿਮਾਂਡ ਪੰਧ ਮੁਕਾਈਆ। ਲੇਖ ਚੁਕਾ ਸੂਰਜ ਚੰਦੀ, ਰਵ ਸਸ ਨਾ ਕੋਇ ਰੁਸ਼ਨਾਈਆ। ਨਾਤਾ ਤੋੜ ਖ਼ਾਨਾ ਬੰਦੀ, ਲੱਖ ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਮਮਤਾ ਮਾਣ ਗਵਾ ਘਮੰਡੀ, ਹਉਮੇ ਹੰਗਤਾ ਦਿਆਂ ਚੁਕਾਈਆ। ਸੁਰਤ ਸੁਹਾਗਣ ਕਰਾਂ ਰੰਡੀ, ਧੁਰ ਸੰਜੋਗੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਅੱਖ ਖੁਲ੍ਹਾਈਆ। ਸ਼ਬਦ ਗੁਰੂ ਕਹੇ ਮੇਰਾ ਅੰਤਰ ਮਿਲਾਵਾ, ਮਿਲਣੀ ਹਰਿ ਜਗਦੀਸ ਕਰਾਇੰਦਾ। ਭਗਤਾਂ ਰੱਖਿਆ ਧੁਰ ਦਾ ਦਾਅਵਾ, ਦਾਅਵੇਦਾਰ ਆਪ ਬਣਾਇੰਦਾ। ਦਰਗਾਹ ਸੱਚਾ ਲਗੇ ਨਾਵਾਂ, ਮਹਿਬੂਬ ਮੁਹੱਬਤ ਵਿਚ ਵੇਖ ਵਖਾਇੰਦਾ। ਫੜ ਗੋਦ ਉਠਾਏ ਜਿਉਂ ਬਾਲਕ ਪੁੱਤਰ ਮਾਵਾਂ, ਪਿਤਾ ਪੂਤ ਆਪਣੇ ਘਰ ਵਸਾਇੰਦਾ। ਜਨ ਭਗਤਾਂ ਮਿਲ ਕੇ ਸਾਚਾ ਨਾਮ ਇਕੋ ਗਾਵਾਂ, ਦੂਜਾ ਰਾਗ ਨਾ ਕੋਇ ਅਲਾਇੰਦਾ। ਦਰਗਾਹ ਸਾਚੀ ਜਨ ਭਗਤਾਂ ਵੇਖ ਖ਼ੁਸ਼ੀ ਮਨਾਵਾਂ, ਸਚਖੰਡ ਸਾਚੇ ਸੋਭਾ ਪਾਇੰਦਾ। ਗੁਰਮੁਖ ਗੁਰਸਿਖ ਰਹੇ ਨਾ ਕੋਈ ਨਥਾਵਾਂ, ਸਚ ਮਹੱਲੇ ਉਚ ਅਟਲੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਸਮਝਾਇੰਦਾ। ਸਤਿਗੁਰ ਸ਼ਬਦ ਕਹੇ ਮੇਰਾ ਮੇਲਾ ਸਚ ਦਵਾਰ, ਸਾਚੇ ਸੰਤਾਂ ਮਾਤ ਕਰਾਈਆ। ਮੇਰਾ ਹੁਕਮ ਚਲੇ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੀ ਸਿਫ਼ਤ ਕਰਨ ਗੁਰੂ ਅਵਤਾਰ, ਪੀਰ ਪੈਗ਼ੰਬਰ ਢੋਲਾ ਸਚ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕੁਰਾਨ ਤੀਸ ਬਤੀਸ ਰਹੀ ਦ੍ਰਿੜਾਈਆ। ਖਾਣੀ ਬਾਣੀ ਸਦਾ ਆਧਾਰ, ਅੰਮ੍ਰਿਤ ਪਾਣੀ ਜਾਮ ਦਿਆਂ ਪਿਲਾਈਆ। ਨਿਤ ਨਵਿਤ ਵੇਖਾਂ ਵਿਗਸਾਂ ਪਾਵਾਂ ਸਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਭਗਤ ਵਛਲ ਬਣ ਗਿਰਧਾਰ, ਲੋਕਮਾਤ ਵੇਖਾਂ ਚਾਈਂ ਚਾਈਂਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਵਾਂ ਉਭਾਰ, ਫੜ ਬਾਹੋਂ ਬਾਹਰ ਕਢਾਈਆ। ਗੁਰਮੁਖਾਂ ਖੋਲ੍ਹ ਕਿਵਾੜ, ਘਰ ਵਿਚ ਘਰ ਕਰਾਂ ਰੁਸ਼ਨਾਈਆ। ਗੁਰਸਿਖਾਂ ਮੇਲ ਸਚ ਦਰਬਾਰ, ਦਰ ਦਰਵਾਜ਼ਾ ਦਿਆਂ ਖੁਲ੍ਹਾਈਆ। ਜਿਥੇ ਨਾ ਕੋਈ ਸੱਜਣ ਮੀਤ ਮੁਰਾਰ, ਭੈਣ ਭਾਈ ਸਾਕ ਸੈਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੰਦਰ ਧੁਰ ਦਾ ਦਿਆਂ ਵਖਾਈਆ। ਸਾਚਾ ਮੰਦਰ ਵਖੌਣਾ ਇਕ, ਏਕੰਕਾਰ ਬਣਤ ਬਣਾਈਆ। ਜੋ ਪਰਮ ਪੁਰਖ ਪਰਮਾਤਮ ਦਾ ਬਣਿਆ ਸੱਚਾ ਸਿਖ, ਸਿਖਿਆ ਆਪਣੀ ਝੋਲੀ ਪਾਈਆ। ਤਿਸ ਦੀ ਤ੍ਰਿਸਨਾ ਮਿਟੇ ਜਗਤ ਤ੍ਰਿਖ, ਹਉਮੇ ਰੋਗ ਨਾ ਕੋਇ ਸਤਾਈਆ। ਸੋ ਸਚ ਦਵਾਰੇ ਸਚਖੰਡ ਬੈਠਾ ਵਿਚ, ਅਧਵਿਚਕਾਰ ਨਾ ਕੋਇ ਅਟਕਾਈਆ।

ਸ੍ਰੀ ਭਗਵਾਨ ਸਦਾ ਭਗਤਾਂ ਮਿਤ, ਮਿਤਰ ਪਿਆਰਾ ਬਣ ਕੇ ਸੰਗ ਨਿਭਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਚਿਤ, ਮਨ ਚਿਤ ਠਗੌਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਦਏ ਵਖਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤਾਂ ਪੈਂਡਾ ਮੁੱਕੇ ਦੂਰ, ਦੂਰ ਦੁਰਾਡਾ ਨੇਰਨ ਨੇਰ ਦਏ ਵਖਾਈਆ। ਆਸਾ ਮਨਸਾ ਕਰ ਪੂਰ, ਤ੍ਰਿਸ਼ਨਾ ਦੇਵੇ ਜਗਤ ਗਵਾਈਆ। ਸਤਿ ਸਵਾਮੀ ਹੋਏ ਹਾਜ਼ਰ ਹਜ਼ੂਰ, ਮੁਰੀਦ ਮੁਰਸ਼ਦ ਆਪਣੇ ਰੰਗ ਰੰਗਾਈਆ। ਜੋਤੀ ਜਲਵਾ ਦੇ ਕੇ ਨੂਰ, ਜ਼ਹੂਰ ਕਰੇ ਰੁਸ਼ਨਾਈਆ। ਨਾਤਾ ਤੋੜ ਕੂੜੋ ਕੂੜ, ਸਚ ਸਮਗਰੀ ਇਕੋ ਝੋਲੀ ਪਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਨਾਮ ਕਾਰੇ ਆਪੇ ਲਾਈਆ। ਮਨ ਮਨੂਆ ਦਹਿ ਦਿਸ਼ਾ ਨਾ ਪਾਏ ਫ਼ਤੂਰ, ਚਾਰ ਕੁੰਟ ਨਾ ਉਠ ਉਠ ਧਾਈਆ। ਹਉਮੇ ਹੰਗਤਾ ਗੜ੍ਹ ਤੁਟੇ ਗ਼ਰੂਰ, ਜਿਨ੍ਹਾਂ ਅੰਤਰ ਆਤਮ ਆਪਣਾ ਦਰਸ ਵਖਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੀ ਮੰਜ਼ਲ ਚੜ੍ਹਨ ਜ਼ਰੂਰ, ਅਗਲਾ ਪਿਛਲਾ ਪੰਧ ਮੁਕਾਈਆ । ਓਥੇ ਲਹਿਣਾ ਦੇਣਾ ਚੁੱਕੇ ਮਨਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਕਰੇ ਸਚ ਦੀਦਾਰ, ਦੀਦ ਈਦ ਨੂਰ ਰੁਸ਼ਨਾਈਆ। ਦਰਗਾਹ ਸਾਚੀ ਖੇਲ ਅਪਾਰ, ਅਪਰੰਪਰ ਸਵਾਮੀ ਦਏ ਸਮਝਾਈਆ। ਨਾਤਾ ਤੁੱਟੇ ਸਰਬ ਸੰਸਾਰ, ਸਗਲ ਸ੍ਰਿਸ਼ਟੀ ਸੰਗ ਨਾ ਕੋਇ ਵਖਾਈਆ। ਸਾਚਾ ਮੰਦਰ ਇਕ ਅਪਾਰ, ਪਾਰਬ੍ਰਹਮ ਪ੍ਰਭ ਪੜਦਾ ਲਾਹੀਆ। ਬਿਨ ਭਗਤਾਂ ਦੂਜਾ ਕੋਈ ਨਾ ਵਸਣਹਾਰ, ਬਿਨ ਸੰਤਾਂ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਬਿਨ ਗੁਰਮੁਖਾਂ ਬੋਲਣਹਾਰਾ ਨਾ ਕੋਇ ਜੈਕਾਰ, ਬਿਨ ਗੁਰਸਿਖਾਂ ਰਾਗ ਨਾ ਕੋਇ ਸੁਣਾਈਆ। ਬਿਨ ਸਖ਼ੀਆਂ ਕੰਤ ਨਾ ਕਰੇ ਪਿਆਰ, ਸੁਹਾਗੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਭੇਖੀ, ਭੇਖਾਧਾਰੀ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਬਣਿਆ ਰਹਾਂ ਪਰਦੇਸੀ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਲੱਖ ਚੁਰਾਸੀ ਅੰਦਰ ਵੜਕੇ ਸਭ ਦਾ ਹੋਵਾਂ ਭੇਤੀ, ਰੂਪ ਰੰਗ ਰੇਖ ਸਮਝ ਨਾ ਕੋਇ ਪਾਈਆ। ਜਨ ਭਗਤਾਂ ਨਾਲ ਨਿਤ ਨਵਿਤ ਕਰਾਂ ਨੇਕੀ, ਨਿਕਿਉਂ ਵੱਡੇ ਦਿਆਂ ਬਣਾਈਆ। ਜੁਗ ਚੌਕੜੀ ਲੰਘ ਕੇ ਜਾਣ ਛੇਤੀ ਛੇਤੀ, ਨੌ ਸੌ ਚੁਰਾਨਵੇ ਆਪਣਾ ਪੰਧ ਮੁਕਾਈਆ। ਜਿਸ ਦਵਾਰੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਪ੍ਰਭੂ ਅੱਗੇ ਹੋਈ ਪੇਸ਼ੀ, ਪਿਛਲਾ ਲੇਖਾ ਸਾਰੇ ਰਹੇ ਸੁਣਾਈਆ। ਓਥੇ ਲੇਖਾ ਮੁੱਕਦਾ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ੀ, ਕਰੋੜ ਤੇਤੀਸ ਸੁਰਪਤ ਇੰਦ ਬੈਠਾ ਸੀਸ ਨਿਵਾਈਆ। ਆਦਿ ਪੁਰਖ ਅਪਰੰਪਰ ਸਵਾਮੀ ਖੇਲ ਅਗੰਮੀ ਖੇਡੀ, ਖ਼ਾਲਕ ਖ਼ਲਕ ਦਏ ਜਣਾਈਆ। ਨਿਰਗੁਣ ਜੋਤ ਜਲਵਾ ਨੂਰ ਕੀਤਾ ਤੇਜੀ, ਤਜਰਬਾ ਆਪਣਾ ਅਵਰ ਨਾ ਕਿਸੇ ਜਣਾਈਆ। ਕੋਈ ਸਿਫ਼ਤ ਕਰ ਨਾ ਸਕੇ ਹਿੰਦੀ ਉਰਦੂ ਫ਼ਾਰਸੀ ਅੰਗਰੇਜ਼ੀ, ਅੱਖਰਾਂ ਵਿਚ ਬਣਤ ਨਾ ਕੋਇ ਬਣਾਈਆ। ਕਿਸੇ ਹੱਟ ਨਾ ਵਿਕੇ ਫ਼ਾਰਮੇਸੀ, ਕੀਮਤ ਲੋਕਮਾਤ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਰਹੇ ਲੰਘ, ਆਪਣਾ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਮੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਪਣੀ ਝੋਲੀ ਡਾਹੀਆ। ਕਵਣ ਵੇਲਾ ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਕਲ ਵਰਤਾਈਆ। ਸ਼ਬਦ ਸਤਿਗੁਰ

ਦਮਾਮਾ ਵਜਾਏ ਮਰਦੰਗ, ਪੰਜ ਤਤ ਨਾ ਕੋਇ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਲੰਘ, ਜ਼ਿਮੀਂ ਅਸਮਾਨਾਂ ਖੋਜ ਖੋਜਾਈਆ। ਲੋਕ ਪਰਲੋਕ ਲੇਖਾ ਜਾਣੇ ਜਗਤ ਵਰਭੰਡ, ਦਹਿ ਦਿਸ਼ਾ ਚਾਰੇ ਕੁੰਟ ਪੜਦਾ ਲਾਹੀਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਸਚ ਸੰਦੇਸਾ ਸੁਣਾਏ ਢੋਲਾ ਛੰਦ, ਇਕੋ ਰਾਗ ਸਮਝਾਈਆ। ਲੇਖਾ ਜਾਣੇ ਰਸਨਾ ਜਿਹਵਾ ਬੱਤੀ ਦੰਦ, ਪਵਣ ਸਵਾਸਾਂ ਖੋਜ ਖੋਜਾਈਆ। ਭੇਵ ਚੁਕਾਏ ਅੰਤਰ ਆਤਮ ਪਰਮਾਨੰਦ, ਨਿਜਾਨੰਦ ਵੇਖਣਹਾਰਾ ਥਾਉਂ ਥਾਈਂਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਭਰਮਾਂ ਢਾਹੇ ਕੰਧ, ਸਤਿ ਸਰੂਪ ਇਕੋ ਇਕ ਦਏ ਦ੍ਰਿੜਾਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ, ਦੂਜੀ ਵਾਰ ਉਤਰ ਕਦੇ ਨਾ ਜਾਈਆ। ਨਾਮ ਸੁਨੇਹੜਾ ਸੁਣਾਏ ਮਰਦੰਗ, ਮਧਰ ਧੁਨ ਰਾਗ ਅਲਾਈਆ। ਤ੍ਰੈਗੁਣ ਮਾਇਆ ਅਗਨੀ ਤਤ ਬੁਝਾ ਕੇ ਪਾਏ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ । ਘਰ ਪਰਮਾਨੰਦ ਦੀਪਕ ਚਾੜ੍ਹੇ ਚੰਦ, ਜੋਤੀ ਨੂਰ ਨੂਰ ਰੁਸ਼ਨਾਈਆ। ਸਚ ਦਵਾਰਾ ਵੇਖੇ ਲੰਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਹਾਵਾਂ ਹੁਜਰਾ, ਮੁਕਾਮੇ ਹੱਕ ਮੇਲ ਮਿਲਾਈਆ। ਪੀਰ ਪੈਗ਼ੰਬਰਾਂ ਨਾਲ ਕਰਾਵਾਂ ਧੁਰ ਦਾ ਮੁਜਰਾ, ਨਾਅਰਾ ਸਚ ਸਚ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵਾਂ ਨਾਸ਼ੁਕਰਾ, ਸ਼ੁਕਰੀਏ ਵਿਚ ਕਦੇ ਨਾ ਆਈਆ। ਵਾਕ ਭਵਿਖਤ ਦੇ ਕਦੇ ਨਾ ਮੁਕਰਾ, ਮੁਕੰਮਲ ਆਪਣੀ ਕਾਰ ਕਮਾਈਆ। ਬਿਨ ਰੂਹ ਬੁਤ ਦੇ ਜੋਤੀ ਨੂਰ ਅਗੰਮੀ ਉਤਰਾ, ਮਹਾਂਬਲੀ ਹੋ ਕੇ ਫੇਰਾ ਪਾਈਆ। ਭਗਤ ਸੁਹੇਲੇ ਵੇਖਾਂ ਆਪਣੇ ਪੁੱਤਰਾਂ, ਪਿਤਾ ਪੂਤ ਖੋਜੇ ਚਾਈਂ ਚਾਈਂਆ। ਲੁਕਿਆ ਰਹੇ ਨਾ ਕਿਸੇ ਨੁਕਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਪੜਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਸਦਾ ਵੈਰਾਗੀ, ਵੈਰਾਗ ਇਕੋ ਇਕ ਉਪਜਾਈਆ। ਜਨ ਭਗਤਾਂ ਬਣਾਵਾਂ ਸਚ ਤਿਆਗੀ, ਤਿਆਗ ਕੂੜੀ ਕਿਰਿਆ ਦਿਆਂ ਵਖਾਈਆ। ਨਾਦ ਸੁਣਾ ਕੇ ਧੁਰ ਦਾ ਨਾਦੀ, ਅਨਾਦੀ ਰੂਪ ਵਟਾਈਆ। ਕਰਮ ਕਟ ਕੇ ਨਿਹਕਰਮੀ ਬਣਾਵਾਂ ਵਡ ਭਾਗੀ, ਭਾਗ ਆਪਣਾ ਝੋਲੀ ਪਾਈਆ। ਦੁਰਮਤ ਮੈਲ ਧੋਵਾਂ ਦਾਗ਼ੀ, ਸਵੱਛ ਸਰੂਪ ਦਿਆਂ ਵਖਾਈਆ। ਹੰਸ ਉਡਾਵਾਂ ਫੜ ਕੇ ਕਾਗੀ, ਸੋਹੰ ਹੰਸਾ ਜਾਪ ਜਪਾਈਆ । ਸੁਰਤ ਸ਼ਬਦ ਹੋਵੇ ਵਿਸਮਾਦੀ, ਬਿਸਮਿਲ ਆਪਣਾ ਰੂਪ ਵਖਾਈਆ। ਤ੍ਰੈਗੁਣ ਮਾਇਆ ਨਾ ਡੱਸੇ ਨਾਗੀ, ਨਾਗਣ ਆਪਣਾ ਮੁਖ ਭਵਾਈਆ। ਗੁਰਮੁਖ ਪੰਧ ਮੁਕਾਵਣ ਆਪਣਾ ਪਾਂਧੀ, ਮੰਜ਼ਲ ਆਖ਼ਰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚਾ ਇਕ ਵਖਾਈਆ। ਸਾਚਾ ਘਰ ਵਖਾਏ ਆਪ, ਹਰਿ ਸਤਿਗੁਰ ਦਇਆ ਕਮਾਇੰਦਾ। ਜਿਥੇ ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਜਾਪ, ਸਵਾਸਾਂ ਨਾਲ ਨਾ ਕੋਇ ਸਾਲਾਹਿੰਦਾ। ਨਾ ਕੋਈ ਪੁੰਨ ਨਾ ਕੋਈ ਪਾਪ, ਪਤਤ ਪੁਨੀਤ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਗੋਦ ਨਾ ਕੋਇ ਸੁਹਾਇੰਦਾ। ਨਾ ਕੋਈ ਸੱਜਣ ਨਾ ਕੋਈ ਸਾਕ, ਨਾਰ ਕੰਤ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਦੀਪਕ ਤੇਲ ਬਾਤੀ ਚਰਾਗ਼, ਹਵਨੀ ਹਵਨ ਨਾ ਕੋਇ ਵਖਾਇੰਦਾ। ਨਾ ਕੋਈ ਆਸਾ ਤ੍ਰਿਸਨਾ ਉਪਜੇ ਵੈਰਾਗ, ਤਿਆਗੀ ਰੂਪ ਨਾ ਕੋਇ ਪਰਗਟਾਇੰਦਾ। ਨਾ ਕੋਈ ਸ਼ਬਦ ਨਾਦ ਧੁਨ ਮਾਰੇ ਆਵਾਜ਼, ਸੁਰ ਤਾਲ ਨਾ ਕੋਇ ਰਖਾਇੰਦਾ। ਨਾ ਕੋਈ ਬੇੜੀ ਪਤਣ ਦਿਸੇ ਜਹਾਜ਼, ਖੇਵਟ ਖੇਟਾ ਸੰਗ ਨਾ ਕੋਇ ਨਿਭਾਇੰਦਾ । ਨਾ ਕੋਈ ਨਗਰ ਖੇੜਾ

ਦਿਸੇ ਆਬਾਦ, ਲੱਖ ਚੁਰਾਸੀ ਸੋਭਾ ਕੋਇ ਨਾ ਪਾਇੰਦਾ। ਸਚਖੰਡ ਦਵਾਰੇ ਇਕੋ ਇਕ ਸਤਿ ਸਰੂਪ ਸ਼ਾਹ ਪਾਤਸ਼ਾਹ ਪੁਰਖ ਅਕਾਲ ਦੀਨ ਦਿਆਲ ਨਜ਼ਰੀ ਆਇੰਦਾ। ਜਨ ਭਗਤ ਸਾਚੇ ਸੰਤ ਅੰਤਮ ਵਸਣ ਓਸ ਧਰਮਸਾਲ, ਜਿਸ ਅੰਦਰ ਸ਼ਾਹ ਕੰਗਾਲ, ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਧੁਰ ਦਾ ਸਾਥੀ ਆਪੇ ਲਏ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਜਿਨ੍ਹਾਂ ਗੁਰਮੁਖਾਂ ਸਤਿਗੁਰ ਸ਼ਬਦ ਵਿਚੋਲਾ ਮਿਲਿਆ ਆਣ, ਤਿਨ੍ਹਾਂ ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸੱਜਣ ਲਏ ਵਰ, ਘਰ ਇਕੋ ਏਕ ਮੇਲ ਮਿਲਾਇੰਦਾ।

੨੫ ਜੇਠ ੨੦੨੧ ਬਿਕ੍ਰਮੀ ਅੰਗਰੇਜ਼ ਸਿੰਘ ਮਘੋਵਾਲੀ, ਰਸੀਆ ਰਾਮ ਬਦੀਪੁਰ, ਜਸਬੀਰ ਕੌਰ ਕੋਠੇ ਨਿਹਾਲ ਪੁਰ ਸਿੰਬਲ,
ਮਘੋਵਾਲੀ

ਸਤਿ ਪੁਰਖ ਨਿਰੰਜਣ ਕਹੇ ਮੇਰਾ ਖੇਲ ਅਪਾਰ, ਸ਼ਬਦੀ ਸੁਤ ਇਕ ਪਰਗਟਾਇੰਦਾ। ਸ਼ਬਦ ਸੁਤ ਕਹੇ ਮੇਰਾ ਅਗੰਮ ਵਿਹਾਰ, ਵਿਸ਼ਨੂੰ ਵਿਸ਼ਵ ਧਾਰ ਚਲਾਇੰਦਾ। ਵਿਸ਼ਨ ਕਹੇ ਮੇਰਾ ਸਚ ਪਿਆਰ, ਬ੍ਰਹਮ ਆਪਣੇ ਰੰਗ ਰੰਗਾਇੰਦਾ। ਬ੍ਰਹਮਾ ਕਹੇ ਮੈਂ ਹੋ ਉਜਿਆਰ, ਸ਼ੰਕਰ ਧੁਰ ਦਾ ਸੰਗ ਬਣਾਇੰਦਾ। ਸ਼ੰਕਰ ਕਹੇ ਮੈਂ ਖੋਲ੍ਹ ਕਿਵਾੜ, ਤ੍ਰੈਗੁਣ ਮਾਇਆ ਪੜਦਾ ਲਾਹਿੰਦਾ। ਤ੍ਰੈਗੁਣ ਮਾਇਆ ਕਹੇ ਮੇਰਾ ਨਾਤਾ ਨਿਰਾਕਾਰ, ਪੰਜ ਤਤ ਲੇਖਾ ਮੂਲ ਚੁਕਾਇੰਦਾ। ਪੰਜ ਤਤ ਕਹੇ ਮੇਰਾ ਰੂਪ ਸਾਕਾਰ, ਸਾਚੀ ਕਰਨੀ ਇਕ ਕਮਾਇੰਦਾ। ਲੱਖ ਚੁਰਾਸੀ ਬਣ ਠਠਿਆਰ, ਘਾੜਤ ਘੜ ਵੇਖ ਵਖਾਇੰਦਾ। ਤਨ ਮਾਟੀ ਲੇਖਾ ਖ਼ਾਕੀ ਛਾਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਪੁਰਖ ਅਕਾਲ ਕਹੇ ਮੇਰਾ ਖੇਲ ਅਥਾਹ, ਇਕ ਇਕੱਲਾ ਆਪ ਕਰਾਇੰਦਾ। ਸ਼ਬਦੀ ਸ਼ਬਦ ਬਣਾਂ ਮਲਾਹ, ਬੇੜਾ ਧੁਰ ਦੇ ਕੰਧ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਰਗਟਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਰਜੋ ਤਮੋ ਸਤੋ ਮੇਲ ਮਿਲਾ, ਸਾਚਾ ਸੰਗੀ ਇਕ ਵਖਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾ, ਖ਼ਾਲਕ ਖ਼ਲਕ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾ, ਰੰਗ ਰੰਗੀਲਾ ਵੇਖ ਵਖਾਇੰਦਾ। ਬੋਧ ਅਗਾਧਾ ਸ਼ਬਦ ਸੁਣਾ, ਪਰਾ ਪਸੰਤੀ ਮਧਮ ਬੈਖਰੀ ਧੁਨ ਆਤਮਕ ਆਪਣਾ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਕਹੇ ਮੇਰਾ ਸਚ ਦਰਬਾਰਾ, ਸਚਖੰਡ ਵਜੇ ਸਚ ਵਧਾਈਆ। ਸੁਤ ਸ਼ਬਦ ਕਹੇ ਮੇਰਾ ਥਿਰ ਘਰ ਨਿਆਰਾ, ਨਿਰਗੁਣ ਬਣਤ ਆਪ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਸਾਡਾ ਮਹੱਲ ਅਟਲ ਸਚ ਮੁਨਾਰਾ, ਪ੍ਰਭ ਸਰਨ ਮਿਲੀ ਸਰਨਾਈਆ। ਤ੍ਰੈਗੁਣ ਕਹੇ ਮੇਰਾ ਮੇਲਾ ਪੰਜ ਤਤ ਅਖਾੜਾ, ਮਿਲ ਕੇ ਸੋਹਣੀ ਵੰਡ ਵੰਡਾਈਆ । ਚਾਰੇ ਖਾਣੀ ਚਾਰੇ ਬਾਣੀ ਮਿਲ ਕੇ ਬੋਲੇ ਇਕ ਜੈਕਾਰਾ, ਧੁਰ ਦਾ ਸੋਹਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਅਬਿਨਾਸ਼ੀ ਕਰਤਾ ਕਹੇ ਮੇਰਾ ਖੇਲ ਅਨੂਪ, ਮਹਿਮਾ ਕਹਿਣ ਵਿਚ ਨਾ ਆਈਆ। ਸ਼ਬਦ ਕਹੇ ਮੇਰਾ

ਵਾਸਾ ਦਹਿ ਦਿਸ਼ਾ ਚਾਰੇ ਕੂਟ, ਹਰ ਘਟ ਆਪਣਾ ਡੇਰਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਸੇਵਾ ਕਰੀਏ ਬਣ ਸਪੂਤ, ਪਿਤਾ ਪੁਰਖ ਅਕਾਲ ਮਨਾਈਆ। ਤ੍ਰੈ ਪੰਜ ਕਹੇ ਸਾਡਾ ਮਾਰਗ ਨੀਕ, ਹਰਿ ਜੂ ਸੋਹਣੀ ਵੰਡ ਵੰਡਾਈਆ। ਖਾਣੀ ਬਾਣੀ ਕਹੇ ਤੇਰੀ ਅਚਰਜ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਬਣਾਈਆ। ਸ੍ਰੀ ਭਗਵੰਤ ਕਹੇ ਮੈਂ ਸਚ ਸਹਾਰਾ, ਆਦਿ ਜੁਗਾਦੀ ਇਕ ਅਖਵਾਇੰਦਾ। ਸ਼ਬਦੀ ਗੁਰ ਨਿਤ ਅਵਤਾਰਾ, ਨਵਿਤ ਆਪਣਾ ਵੇਸ ਵਟਾਇੰਦਾ। ਵਿਸ਼ਨੂੰ ਹੱਥ ਸਚ ਭੰਡਾਰਾ, ਬ੍ਰਹਮਾ ਬ੍ਰਹਮ ਵੇਤਾ ਨਾਉਂ ਪਰਗਟਾਇੰਦਾ। ਸ਼ੰਕਰ ਅੰਤ ਕਰੇ ਸੰਘਾਰਾ, ਜੋ ਘੜਿਆ ਭੰਨ ਵਖਾਇੰਦਾ। ਤ੍ਰੈਗੁਣ ਮੇਲਾ ਪੰਜ ਤਤ ਚੇਲਾ ਪ੍ਰਕਿਰਤੀ ਲੱਗੇ ਅਖਾੜਾ, ਹਰਿ ਕਰਤਾ ਖੇਲ ਖਿਲਾਇੰਦਾ। ਨਾਦ ਅਨਾਦੀ ਸ਼ਬਦ ਧੁਨਕਾਰਾ, ਬੋਧ ਅਗਾਧਾ ਆਪ ਸੁਣਾਇੰਦਾ। ਸਾਚੀ ਸਿਖਿਆ ਧੁਰ ਜੈਕਾਰਾ, ਬ੍ਰਹਮਾ ਵੇਤਾ ਬੋਲ ਜੈਕਾਰ ਚਾਰੇ ਵੇਦਾਂ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚੀ ਖੇਲ ਰਚੇ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਕੋਈ ਨਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਈਆ। ਸਤਿ ਸਤਿਵਾਦੀ ਸਾਚਾ ਸੰਤ, ਇਕੋ ਨਾਮ ਦਏ ਵਡਿਆਈਆ। ਧੁਰ ਦਰਗਾਹੀ ਬਣ ਕੇ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਖਾਣੀ ਬਣ ਕੇ ਦਾਤਾ, ਦਇਆਵਾਨ ਦਇਆ ਕਮਾਇੰਦਾ। ਚਾਰੇ ਬਾਣੀ ਬਣ ਕੇ ਗਿਆਤਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਕਰੇ ਖੇਲ ਤਮਾਸ਼ਾ, ਨਿਰਾਕਾਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਜੋਤ ਪਰਕਾਸ਼ਾ, ਅਨਭਵ ਆਪਣਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਇੰਦਾ। ਧੁਰ ਦਾ ਹੁਕਮ ਸਚ ਸੰਦੇਸ਼ਾ, ਸ਼ਬਦ ਦਏ ਵਡਿਆਈਆ। ਪਾਰਬ੍ਰਹਮ ਦਾ ਇਕ ਉਪਦੇਸ਼ਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਸ਼ਾਹ ਪਾਤਸ਼ਾਹ ਬਣ ਨਰ ਨਰੇਸ਼ਾ, ਤਖ਼ਤ ਨਿਵਾਸੀ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਆਦੇਸਾ, ਨਿਉਂ ਨਿਉਂ ਸੀਸ ਨਿਵਾਈਆ। ਆਪ ਸੁਹਾਵਣ ਵਾਲਾ ਬਾਸ਼ਕ ਸੇਜਾ, ਸਹੰਸਰ ਮੁਖ ਦਏ ਵਡਿਆਈਆ। ਸਾਂਗੋ ਪਾਂਗ ਹੋ ਕੇ ਖੇਡੇ ਖੇਡਾ, ਖੇਲਣਹਾਰਾ ਨਜ਼ਰ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਸਰਗੁਣ ਕਰੇ ਵੇਸਾ, ਵੇਸ ਅਵੱਲੜਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇੱਛਾ ਲਏ ਪਰਗਟਾਈਆ। ਆਪਣੀ ਇਛਿਆ ਪਾਰਬ੍ਰਹਮ, ਪਤਿਪਰਮੇਸ਼ਵਰ ਆਪ ਪਰਗਟਾਇੰਦਾ। ਸਚ ਦਵਾਰੇ ਸਾਚਾ ਕਰਮ, ਨਿਹਕਰਮੀ ਆਪ ਕਰਾਇੰਦਾ। ਆਦਿ ਅਨਾਦੀ ਬਣਾਏ ਧਰਮ, ਸਚ ਸੁਚ ਆਪ ਸਮਝਾਇੰਦਾ। ਸਤਿ ਸਤਿਵਾਦੀ ਆਪਣੀ ਲੈ ਕੇ ਆਪੇ ਸਰਨ, ਸਰਨਗਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰੇ ਬੈਠ ਸ੍ਰੀ ਭਗਵਾਨ, ਹਰਿ ਕਰਤਾ ਖੇਲ ਖਿਲਾਈਆ। ਆਪਣੀ ਇਛਿਆ ਕਰ ਬਲਵਾਨ, ਭਿਛਿਆ ਇਕੋ ਝੋਲੀ ਪਾਈਆ। ਸਾਚਾ ਮੰਦਰ ਵੇਖ ਮਕਾਨ, ਦੀਆ ਬਾਤੀ ਜੋਤੀ ਜੋਤ ਜੋਤ ਰੁਸ਼ਨਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਹਿਨਸ਼ਾਹ ਬੈਠਾ ਡੇਰਾ ਲਾਈਆ। ਸੁਤ ਦੁਲਾਰਾ ਇਕ ਬਲਵਾਨ, ਬਲਧਾਰੀ ਇਕ ਉਪਜਾਈਆ। ਕਰ ਕੇ ਸਾਚਾ ਹੁਕਮਰਾਨ, ਹੁਕਮ ਇਕੋ ਵਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚੀ ਕਰਨੀ ਕਾਰ ਕਮਾਈਆ। ਸੁਤ ਸ਼ਬਦ ਸੁਣ ਮੀਤ, ਹਰਿ ਸੱਜਣ ਆਪ ਜਣਾਇੰਦਾ। ਬ੍ਰਹਿਮੰਡ ਖੰਡ ਚਲੌਣੀ ਰੀਤ, ਜ਼ਿਮੀ ਅਸਮਾਨ ਗਗਨ ਗਗਨੰਤਰ ਤੇਰੀ ਧਾਰ ਬੰਧਾਇੰਦਾ। ਰਵ ਸਸ ਉਪਜੌਣਾ ਠੀਕ, ਜੋਤੀ ਨੂਰ ਨੂਰ ਚਮਕਾਇੰਦਾ । ਅੰਤਰ ਬਖ਼ਸ਼ ਸਰਬ ਪ੍ਰੀਤ, ਪੀਆ ਪ੍ਰੀਤਮ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਇੰਦਾ। ਧੁਰ ਦਾ ਭੇਵ ਖੋਲ੍ਹੇ ਪਾਰਬ੍ਰਹਮ, ਦੇਵੇ ਸਚ ਵਡਿਆਈਆ। ਸ਼ਬਦੀ ਕਰਨਾ ਸੱਚਾ ਕਰਮ, ਨਿਹਕਰਮੀ ਦਿਤਾ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਖ਼ਸ਼ਾਂ ਸਾਚੀ ਸਰਨ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਨਾਮ ਨਿਧਾਨਾ ਸਾਰੇ ਪੜ੍ਹਨ, ਸਿਖਿਆ ਇਕ ਸਮਝਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਰੂਪ ਰੰਗ ਰੇਖ ਤੇਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸੁਤ ਦੁਲਾਰੇ, ਹਰਿ ਕਰਤਾ ਆਪ ਜਣਾਈਆ। ਚਾਰੇ ਜੁਗ ਤੇਰੇ ਵਣਜਾਰੇ, ਚੌਕੜੀ ਬੰਧਨ ਇਕੋ ਪਾਈਆ। ਚਾਰੇ ਵੇਦ ਤੇਰੇ ਸਹਾਰੇ, ਚਾਰੋਂ ਕੁੰਟ ਕਰਨ ਰੁਸ਼ਨਾਈਆ। ਚਾਰੇ ਮੁਖ ਬ੍ਰਹਮਾ ਪਿਆਰੇ, ਪਰਮ ਪੁਰਖ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਦੁਲਾਰੇ ਤੇਰਾ ਮਾਣ, ਹਰਿ ਕਰਤਾ ਆਪ ਰਖਾਇੰਦਾ। ਤੇਰਾ ਲੇਖਾ ਦੋ ਜਹਾਨ, ਬ੍ਰਹਿਮੰਡ ਖੰਡ ਤੇਰੇ ਜ਼ੇਰ ਕਰਾਇੰਦਾ। ਤੇਰਾ ਹੁਕਮ ਸੱਚਾ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤੇਰਾ ਲੇਖਾ ਜ਼ਿਮੀਂ ਅਸਮਾਨ, ਗਗਨ ਮੰਡਲ ਸੋਭਾ ਪਾਇੰਦਾ। ਰਵ ਸਸ ਸੀਸ ਝੁਕਾਣ, ਨੇਤਰ ਅੱਖ ਨਾ ਕੋਇ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਇੰਦਾ। ਧੁਰ ਦਾ ਹੁਕਮ ਸੱਚੀ ਸਰਕਾਰ, ਸਤਿ ਸਤਿਵਾਦੀ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਪੰਜ ਤਤ ਕਾਇਆ ਦਏ ਵਡਿਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਤ ਨਵਿਤ ਲਏ ਅਵਤਾਰ, ਵੇਸ ਅਨੇਕਾ ਰੂਪ ਵਟਾਈਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਧੁਰ ਦੀ ਖ਼ਬਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚ ਵਡਿਆਈ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਦਏ ਸਾਥ, ਸਗਲਾ ਸੰਗ ਬਣਾਇੰਦਾ। ਆਤਮ ਪਰਮਾਤਮ ਦੱਸਣੀ ਗਾਥ, ਸੋਹੰ ਢੋਲਾ ਇਕ ਪੜ੍ਹਾਇੰਦਾ। ਤੂੰ ਮੇਰਾ ਮੈਂ ਤੇਰੀ ਜ਼ਾਤ, ਦੂਜਾ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਬ੍ਰਹਮ ਖੇਲੇ ਖੇਲ ਤਮਾਸ਼, ਲੱਖ ਚੁਰਾਸੀ ਖ਼ਾਲਕ ਖ਼ਲਕ ਵਿਚ ਸਮਾਇੰਦਾ । ਸੇਵਾ ਲਾਏ ਦਿਵਸ ਰਾਤ, ਘੜੀ ਪਲ ਵੰਡ ਵੰਡਾਇੰਦਾ। ਲੇਖਾ ਜਾਣੇ ਕਾਇਨਾਤ, ਲੋਕ ਪਰਲੋਕ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਇੰਦਾ। ਧੁਰ ਫ਼ਰਮਾਨਾ ਜੁਗ ਚੌਕੜੀ ਚਾਰ, ਚਾਰੋਂ ਕੁੰਟ ਦਏ ਸਮਝਾਈਆ। ਸਤਿਜੁਗ ਸਾਚੇ ਲੈ ਅਵਤਾਰ, ਵਾਰ ਅਠਾਰਾਂ ਰੂਪ ਵਟਾਈਆ। ਤ੍ਰੇਤੇ ਕਰੇ ਸਚ ਪਿਆਰ, ਦੋਏ ਦੋਏ ਆਪਣਾ ਖੇਲ ਖਿਲਾਈਆ। ਦੁਆਪਰ ਨੂਰ ਕਰੇ ਉਜਿਆਰ, ਦੋਹਰੀ ਧਾਰ ਦਏ ਸਮਝਾਈਆ। ਕਲਜੁਗ ਵੇਸ ਕਰੇ ਨਿਰੰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹਕ ਹੋ ਉਜਿਆਰ, ਦਰਗਾਹ ਸਾਚੀ ਸੋਭਾ ਪਾਈਆ। ਈਸਾ ਮੂਸਾ ਮੁਹੰਮਦ ਕਰ ਕੇ ਖ਼ਬਰਦਾਰ, ਖ਼ਾਲਸ ਆਪਣਾ ਹੁਕਮ ਜਣਾਈਆ। ਬੋਧ ਅਗਾਧੀ ਸ਼ਬਦੀ ਧਾਰ, ਕਲਮੇ ਨਬੀ ਰਸੂਲ ਪੜ੍ਹਾਈਆ। ਨਾਨਕ

ਨਿਰਗੁਣ ਕਰ ਪਿਆਰ, ਨਾਮ ਸਤਿ ਦਏ ਸਮਝਾਈਆ। ਗੋਬਿੰਦ ਬੋਲ ਇਕ ਜੈਕਾਰ, ਡੰਕਾ ਫ਼ਤਿਹ ਦਏ ਵਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੱਠੇ ਕਰ ਕੇ ਜੁਗ ਚਾਰ, ਧੁਰ ਦਾ ਹੁਕਮ ਦਏ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਨਾਲ ਮਿਲਾਈਆ। ਅੰਜੀਲ ਕੁਰਾਨਾ ਦੇ ਆਧਾਰ, ਤੀਸ ਬਤੀਸਾ ਕਰੇ ਪੜ੍ਹਾਈਆ। ਖਾਣੀ ਬਾਣੀ ਬੋਲ ਜੈਕਾਰ, ਚਾਰੇ ਕੁੰਟ ਕਰੇ ਸ਼ਨਵਾਈਆ। ਮੰਦਰ ਮੱਠ ਕਰ ਤਿਆਰ, ਸ਼ਿਵਦਵਾਲੇ ਸੋਭਾ ਪਾਈਆ। ਤੀਰਥ ਤਟ ਵੇਖ ਕਿਨਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਲ ਮਿਲਾਈਆ। ਗੁਰ ਦਰ ਵੇਖੇ ਵਾਰੋ ਵਾਰ, ਬੰਦ ਕਿਵਾੜੀ ਕੁੰਡਾ ਲਾਹੀਆ। ਮਸੀਤ ਮਸਜਿਦ ਵੇਖੇ ਵੇਖਣਹਾਰ, ਹੁਜਰੇ ਹਕ ਸੋਭਾ ਪਾਈਆ। ਸਚ ਤੌਫ਼ੀਕ ਪਰਵਰਦਿਗਾਰ, ਮਹਿਬਾਨ ਬੀਦੋ ਕਰੇ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਭੇਵ ਖੁਲ੍ਹਾਈਆ। ਸੁਤ ਸ਼ਬਦ ਸੁਣ ਆਦਿ ਜੁਗਾਦੀ, ਜੁਗ ਚੌਕੜੀ ਭੇਵ ਚੁਕਾਇੰਦਾ। ਤੇਰਾ ਨਾਉਂ ਸਦਾ ਅਨਾਦੀ, ਨਾਦ ਧੁਰ ਦਾ ਇਕ ਵਜਾਇੰਦਾ। ਤੇਰੀ ਖੇਲ ਸਦਾ ਬ੍ਰਹਿਮਾਦੀ, ਬ੍ਰਹਿਮੰਡ ਖੰਡ ਖੋਜ ਖੋਜਾਇੰਦਾ। ਤੇਰਾ ਰਾਗ ਅਗੰਮੀ ਰਾਗੀ, ਸੁਰ ਤਾਲ ਵਿਚ ਕਿਸੇ ਨਾ ਆਇੰਦਾ। ਤੇਰਾ ਇਸ਼ਕ ਨਾ ਹਕੀਕੀ ਨਾ ਮਜਾਜ਼ੀ, ਮਜਲਸ ਬਹਿ ਨਾ ਡੇਰਾ ਲਾਇੰਦਾ। ਤੇਰਾ ਪੁੰਨ ਨਾ ਕੋਇ ਸਵਾਬੀ, ਕੂੜੀ ਕਿਰਿਆ ਨਾ ਰੂਪ ਵਖਾਇੰਦਾ। ਤੇਰਾ ਜਲਵਾ ਨੂਰ ਮਹਿਤਾਬੀ, ਮਹਿਬੂਬ ਆਪਣੇ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲੇਖਾ ਆਪ ਜਣਾਇੰਦਾ। ਚਾਰ ਜੁਗ ਦਾ ਲੇਖਾ ਸਮਝ, ਸਮਝਾਵਣਹਾਰ ਦਏ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰੇ ਰਮਜ਼, ਇਸ਼ਾਰੇ ਨਾਲ ਕਰ ਪੜ੍ਹਾਈਆ। ਚੌਦਾਂ ਲੋਕਾਂ ਦੇਵੇ ਸਬਕ, ਚੌਦਾਂ ਤਬਕਾਂ ਤਾਅਲੀਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੁਤ ਸ਼ਬਦ ਸੁਣ ਖੇਲ ਅਥਾਹ, ਹਰਿ ਕਰਤਾ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਵਿਹਾ, ਨਵ ਨੌਂ ਚਾਰ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਗੁਰ ਅਵਤਾਰ ਪੀਰ ਪੈਗ਼ੰਬਰ ਬਣਨ ਗਵਾਹ, ਲਹਿਣਾ ਦੇਣਾ ਖਾਣੀ ਬਾਣੀ ਇਕ ਭੁਗਤਾਈਆ। ਜਨ ਭਗਤਾਂ ਭਗਵੰਤ ਨਿਤ ਨਵਿਤ ਮਿਲੇ ਆ, ਨਿਰਵੈਰ ਆਪਣਾ ਫੇਰਾ ਪਾਈਆ। ਸਾਚੇ ਸੰਤ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖ ਗੁਰ ਗੁਰ ਲਏ ਮਿਲਾ, ਬੰਦ ਕਿਵਾੜੀ ਕੁੰਡਾ ਲਾਹੀਆ। ਗੁਰਸਿਖ ਗੋਦ ਲਏ ਬਹਾ, ਫੜ ਬਾਹੋਂ ਗਲੇ ਲਗਾਈਆ। ਤੈਨੂੰ ਸਚ ਦਿਆਂ ਦ੍ਰਿੜਾ, ਨਿਰਅੱਖਰ ਇਕ ਪੜ੍ਹਾਈਆ। ਜਿਸ ਦਾ ਵਜੂਦ ਸਕੇ ਨਾ ਕੋਇ ਬਣਾ, ਸਬੂਤ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਪਾਰਬ੍ਰਹਮ, ਪਰਮ ਪੁਰਖ ਬੇਪਰਵਾਹੀਆ। ਜੁਗ ਚੌਕੜੀ ਵੇਖਣਾ ਕਰਮ, ਨਿਹਕਰਮੀ ਦਏ ਸਮਝਾਈਆ। ਝਗੜਾ ਪਵੇ ਚਾਰ ਵਰਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰਨ ਲੜਾਈਆ। ਗੁਰ ਕਾ ਸ਼ਬਦ ਨਾ ਕੋਇ ਪੜ੍ਹਨ, ਰਸਨਾ ਜਿਹਵਾ ਬੱਤੀ ਦੰਦ ਹੋਵੇ ਹਲਕਾਈਆ। ਸਾਚੇ ਮੰਦਰ ਮੂਲ ਨਾ ਖੜ੍ਹਨ, ਸੀਸ ਜਗਦੀਸ ਨਾ ਕੋਇ ਝੁਕਾਈਆ। ਸਾਚੀ ਕਰਨੀ ਮੂਲ ਨਾ ਕਰਨ, ਕੂੜੀ ਕਿਰਿਆ ਖੇਹ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਿਸ਼ਾ ਦਏ ਦ੍ਰਿੜਾਈਆ। ਸਾਚੀ ਦਿਸ਼ਾ ਦੱਸੇ ਜੁਗ ਚਾਰ, ਕਲਜੁਗ ਅੰਤ ਮਿਲੇ ਵਡਿਆਈਆ। ਸ਼ਾਸਤਰ ਸਿਮਰਤ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ।

ਤੇਈ ਅਵਤਾਰ ਕਰਨ ਇਜ਼ਹਾਰ, ਧੁਰ ਦਾ ਢੋਲਾ ਰਾਗ ਅਲਾਈਆ। ਪੀਰ ਪੈਗ਼ੰਬਰ ਸੁਣਾਵਣ ਵਾਰੋ ਵਾਰ, ਸੱਯਦਾ ਕਰ ਕਰ ਸੀਸ ਨਿਵਾਈਆ। ਗੁਰ ਗੁਰ ਬੋਲਣ ਇਕ ਜੈਕਾਰ, ਜੈਕਾਰਾ ਨਾਮ ਸੁਣਾਈਆ। ਕਲਜੁਗ ਅੰਤ ਸ੍ਰਿਸ਼ਟੀ ਭੁੱਲੇ ਵਿਚ ਸੰਸਾਰ, ਦ੍ਰਿਸ਼ਟੀ ਸਕੇ ਨਾ ਕੋਇ ਖੁਲ੍ਹਾਈਆ। ਅੰਤਰ ਆਤਮ ਨਾ ਕੋਇ ਪਿਆਰ, ਪਰਮਾਤਮ ਮਿਲਣ ਕੋਇ ਨਾ ਪਾਈਆ। ਘਰ ਵਿਚ ਘਰ ਨਾ ਹੋਏ ਉਜਿਆਰ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਆਤਮ ਸੱਚਾ ਨਾ ਕੋਇ ਆਧਾਰ, ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਅਨਹਦ ਸ਼ਬਦ ਨਾ ਕੋਇ ਧੁਨਕਾਰ, ਧੁਨ ਨਾਦ ਨਾ ਕੋਇ ਸੁਣਾਈਆ। ਅੰਮ੍ਰਿਤ ਮੇਘ ਨਾ ਠੰਡਾ ਠਾਰ, ਕਵਲ ਨਾਭ ਨਾ ਕੋਇ ਉਲਟਾਈਆ। ਗੜ੍ਹ ਤੋੜੇ ਨਾ ਕੋਇ ਹੰਕਾਰ, ਮਮਤਾ ਮੋਹ ਨਾ ਕੋਇ ਮਿਟਾਈਆ। ਕਲਜੁਗ ਨਾਤਾ ਜੁੜੇ ਕੂੜ ਕੁੜਿਆਰ, ਸਚ ਸੁੱਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਸੰਦੇਸਾ ਦੇ ਕੇ ਏਕ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਕਲਜੁਗ ਅੰਤ ਰੱਖਣੀ ਟੇਕ, ਸ਼ਾਹ ਪਾਤਸ਼ਾਹ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਜਾਣ ਸੰਦੇਸ, ਵਾਕ ਭਵਿਖਤ ਇਕ ਸਮਝਾਈਆ। ਜਿਸ ਦਾ ਅਗਲਾ ਕੋਈ ਨਾ ਜਾਣੇ ਲੇਖ, ਅਲਖ ਅਗੋਚਰ ਬੇਪਰਵਾਹੀਆ। ਆਦਿ ਅੰਤ ਜੁਗਾ ਜੁਗੰਤ ਕੋਟਨ ਕੋਟ ਲੱਭਦੇ ਗਏ ਭੇਤ, ਅੰਦਰ ਵੜ ਵੜ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਕਰਨੀ ਰਖੇ ਆਪਣੇ ਹੱਥ, ਕਰਨਹਾਰ ਅਖਵਾਇੰਦਾ। ਕਲਜੁਗ ਅੰਤ ਹੋ ਪਰਗਟ, ਨਿਰਗੁਣ ਆਪਣਾ ਵੇਸ ਵਟਾਇੰਦਾ। ਖੇਲੇ ਖੇਲ ਪੁਰਖ ਸਮਰਥ, ਮਹਿੰਮਾ ਅਕਥ ਇਕ ਦ੍ਰਿੜਾਇੰਦਾ। ਦੋ ਜਹਾਨਾਂ ਰਿਹਾ ਨੱਸ, ਬਣ ਕੇ ਪਾਂਧੀ ਪੰਧ ਮੁਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਚ ਦਵਾਰੇ ਕਰ ਇਕੱਠ, ਸਚਖੰਡ ਸਾਚੇ ਮੇਲ ਮਿਲਾਇੰਦਾ। ਆਪਣੀ ਆਪਣੀ ਵਾਰਤਾ ਦਿਓ ਦੱਸ, ਚਾਰ ਜੁਗ ਦਾ ਲੇਖਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਲੋਕਮਾਤ, ਹਰਿ ਕਰਤਾ ਆਪ ਜਣਾਈਆ। ਸ਼ਬਦ ਅਗੰਮੀ ਜੀਵਾਂ ਜੰਤਾਂ ਜੋ ਦੇ ਕੇ ਆਏ ਦਾਤ, ਹਿਰਦੇ ਹਰਿ ਨਾ ਕੋਇ ਵਸਾਈਆ। ਸਚ ਪ੍ਰੀਤੀ ਬੰਨ੍ਹੇ ਨਾ ਕੋਈ ਨਾਤ, ਜਗਤ ਨੀਤੀ ਪੰਜਾਂ ਵਿਚ ਸਮਾਈਆ। ਸੁਰਤੀ ਸ਼ਬਦੀ ਮਿਲ ਕੇ ਗੋਪੀ ਕਾਹਨ ਕੋਈ ਨਾ ਪਾਏ ਰਾਸ, ਮੰਡਲ ਮੰਡਪ ਖ਼ੁਸ਼ੀ ਨਾ ਕੋਇ ਮਨਾਈਆ। ਸੀਤਾ ਸੁਰਤੀ ਸਾਚੇ ਰਾਮ ਨਾ ਵਸੇ ਪਾਸ, ਸੇਜ ਸੁਹੰਜਣੀ ਬਹਿ ਕੇ ਅੰਗੀਕਾਰ ਨਾ ਕੋਇ ਕਰਾਈਆ। ਸੁਗੰਧੀ ਸਚ ਨਾ ਪਵਣ ਸਵਾਸ, ਦੁਰਗੰਧੀ ਘਟ ਘਟ ਨਜ਼ਰੀ ਆਈਆ। ਨੇਤਰ ਵੇਖੋ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਮਨਸਾ ਦਰ ਦਰ ਫਿਰੇ ਨਾਰ ਕਮਜ਼ਾਤ, ਲੱਖ ਚੁਰਾਸੀ ਰਹੀ ਪਰਨਾਈਆ। ਕਾਇਆ ਮੰਦਰ ਅੰਦਰ ਕਿਸੇ ਨਾ ਲੱਗਾ ਭਾਗ, ਭਗਵਨ ਬੈਠਾ ਨਜ਼ਰ ਕਿਸੇ ਨਾ ਆਈਆ। ਜ਼ਾਹਰ ਬਾਤਨ ਕਰੇ ਨਾ ਕੋਈ ਬਾਤ, ਸ਼ਬਦੀ ਨਾਦ ਨਾ ਕੋਇ ਸ਼ਨਵਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰਨ ਲੜਾਈਆ। ਜੋ ਲਿਖ ਕੇ ਆਏ ਸ਼ਾਹੀ ਨਾਲ ਕਲਮ ਦਵਾਤ, ਕਾਗ਼ਜ਼ਾਂ ਉਪਰ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਨੂੰ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਕੇ ਲਓ ਤੱਕ, ਧਰਨੀ ਧਰਤ ਧਵਲ ਧਿਆਨ ਲਗਾਈਆ। ਕਿਸੇ ਨਾ ਮਿਲੇ ਆਪਣਾ

ਹਕ, ਹਕੀਕਤ ਬੈਠੀ ਮੁਖ ਛੁਪਾਈਆ। ਕੂੜ ਕੁੜਿਆਰਾ ਚਾਰੋਂ ਕੁੰਟ ਰਿਹਾ ਨੱਠ, ਭੱਜੇ ਵਾਹੋ ਦਾਹੀਆ। ਅੰਤਰ ਮੰਤਰ ਹਰਿ ਕਾ ਨਾਉਂ ਕੋਈ ਨਾ ਰਿਹਾ ਰਟ, ਮਨ ਕਾ ਰੱਟਾ ਸਕੇ ਨਾ ਕੋਈ ਮਿਟਾਈਆ। ਪੜਦਾ ਖੁੱਲਾ ਕਿਸੇ ਨਾ ਹੱਟ, ਵਣਜ ਵਣਜਾਰਾ ਸੱਚਾ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੰਗੇ ਥਾਈਂ ਥਾਈਂਆ । ਗੁਰ ਅਵਤਾਰ ਪੀਰ ਪੈਗ਼ੰਬਰ ਚਾਰੋਂ ਕੁੰਟ ਕਰਨ ਧਿਆਨ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਸ੍ਰਿਸ਼ਟੀ ਭੁੱਲੀ ਹਰਿ ਕਾ ਗਿਆਨ, ਸਾਚੇ ਮੰਦਰ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਸਾਧ ਸੰਤ ਜੀਵ ਜੰਤ ਧੀਆਂ ਭੈਣਾਂ ਤਕਾਣ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਸਾਚਾ ਮਿਲੇ ਕਿਸੇ ਨਾ ਮਾਣ, ਅਭਿਮਾਨ ਘਰ ਘਰ ਬੈਠਾ ਡੇਰਾ ਲਾਈਆ। ਇਸ਼ਟ ਦੇਵ ਨਾ ਕੋਇ ਭਗਵਾਨ, ਸਿਲ ਪੂਜਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਤੇਈ ਅਵਤਾਰ ਦੱਸਣ ਹਾਲ, ਹਾਲਤ ਸਭ ਦੀ ਰਹੇ ਜਣਾਈਆ। ਕਲਜੁਗ ਚਾਰੋਂ ਕੁੰਟ ਕੂਕੇ ਸਿਰ ਤੇ ਕਾਲ, ਜਗਤ ਨਗਾਰਾ ਰਿਹਾ ਵਜਾਈਆ। ਈਸਾ ਮੂਸਾ ਮੁਹੰਮਦ ਕਹੇ ਸਦੀ ਚੌਧਵੀਂ ਸਾਡਾ ਪੂਰਾ ਹੋਏ ਸਵਾਲ, ਸਵਾਲੀ ਬਣ ਕੇ ਸੀਸ ਨਿਵਾਈਆ। ਨਾਨਕ ਗੋਬਿੰਦ ਕਹੇ ਬੀਸ ਇੱਕੀਸਾ ਖੇਲ ਕਰੇ ਕਮਾਲ, ਪੁਰਖ ਅਕਾਲ ਵਡੀ ਵਡਿਆਈਆ। ਧਰਨੀ ਕਹੇ ਮੇਰੇ ਦੀਨ ਦਿਆਲ, ਮੈਂ ਤੇਰੀ ਓਟ ਤਕਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜ੍ਹੇ ਰਹਿ ਗਏ ਲਾਲ, ਕੋਟਨ ਕੋਟਾਂ ਵਿਚੋਂ ਭਗਤ ਵਿਰਲਾ ਨਜ਼ਰੀ ਆਈਆ । ਲੱਖ ਚੁਰਾਸੀ ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਕਲਜੁਗ ਡੰਕਾ ਵੱਜੇ ਕੂੜਾ ਤਾਲ, ਨਗਾਰਾ ਚਾਰੋਂ ਕੁੰਟ ਸੁਣਾਈਆ। ਪੱਤ ਦਿਸੇ ਨਾ ਕਿਸੇ ਡਾਲ੍ਹ, ਟਹਿਣੀ ਸਚ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਆਪਣੀ ਧਾਰ ਬੰਧਾਈਆ। ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਆਖ਼ਰ ਆਪ ਜਣਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਹੋਏ ਵੱਖ, ਕਲਮਾ ਹੱਕ ਨਾ ਕੋਇ ਸੁਣਾਇੰਦਾ। ਹਕੀਕਤ ਵਿਚੋਂ ਸਚ ਸਕੇ ਨਾ ਕੋਈ ਲੱਭ, ਤੌਫ਼ੀਕ ਵਿਚ ਨਜ਼ਰ ਕੋਇ ਨਾ ਆਇੰਦਾ। ਜਗਤ ਵਾਸਨਾ ਰਹੇ ਨੱਠ, ਨੌ ਦਵਾਰੇ ਪੰਧ ਨਾ ਕੋਇ ਚੁਕਾਇੰਦਾ। ਸਾਚੇ ਹੁਜਰੇ ਕੋਇ ਨਾ ਸਕੇ ਲੱਭ, ਮਹਿਬੂਬ ਮਿਲਣ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਭੇਵ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਪੁਰਖ ਅਕਾਲ ਤੇਰੀ ਵਡਿਆਈਆ। ਅਸੀਂ ਫਿਰ ਫਿਰ ਆਏ ਉੱਤਰ ਪੂਰਬ ਪੱਛਮ ਦੱਖਣ ਚੜ੍ਹਦੇ ਲਹਿੰਦੇ, ਲਹਿਣੇਦਾਰ ਕੋਈ ਨਜ਼ਰ ਨਾ ਆਈਆ। ਕੂੜੀ ਕਿਰਿਆ ਹਉਮੇ ਹੰਗਤਾ ਕੱਠੇ ਹੋ ਕੇ ਬਹਿੰਦੇ, ਕਾਮ ਕਰੋਧ ਲੋਭ ਮੋਹ ਹੰਕਾਰ ਖ਼ੁਸ਼ੀ ਮਨਾਈਆ। ਤੇਰੀ ਸਰਨਾਈ ਗੁਰਮੁਖ ਵਿਰਲੇ ਢਹਿੰਦੇ, ਜਿਨ੍ਹਾਂ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਤੋਬਾ, ਤੋਬਾ ਤੋਬਾ ਰਹੇ ਸੁਣਾਈਆ। ਸਾਚਾ ਰਖੇ ਨਾ ਕੋਈ ਰੋਜ਼ਾ, ਈਦ ਦੀਦ ਚੰਦ ਨਾ ਕੋਇ ਰੁਸ਼ਨਾਈਆ। ਜਗਤ ਵੇਖਿਆ ਕੋਨਾ ਕੋਨਾ, ਚੌਦਾਂ ਤਬਕ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਚਲਣਾ ਤੇਰੀ ਰਜ਼ਾਈਆ। ਪੀਰ ਪੈਗ਼ੰਬਰ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਡਾ ਅੰਤਮ ਰਿਹਾ ਹੋ, ਹੌਕਾ ਲੈ ਕੇ ਰਹੇ ਸੁਣਾਈਆ।

ਸਦੀ ਚੌਧਵੀਂ ਅੰਤਮ ਸਭ ਕੁਛ ਲੈਣਾ ਖੋਹ, ਖ਼ਾਲਕ ਤੇਰੀ ਖ਼ਲਕ ਤੇਰੀ ਝੋਲੀ ਪਾਈਆ। ਪਿਛਲੇ ਕਲਮੇ ਚੁੱਕਣਾ ਮੋਹ, ਮੁਹੱਬਤ ਇਕੋ ਘਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰ ਮਹਿਬੂਬ, ਮਿਹਰਵਾਨ ਤੇਰੀ ਸਰਨਾਈਆ। ਤੇਰਾ ਉਚਾ ਅਰਸ਼ ਅਰੂਜ, ਕੁਰਸ਼ ਤੇਰੀ ਵਡਿਆਈਆ। ਤੇਰੀ ਮਨਜ਼ਲ ਸਚ ਮਕਸੂਦ, ਦਰਗਾਹ ਸਾਚੀ ਸੋਭਾ ਪਾਈਆ। ਨਾ ਕੋਈ ਅਲਿਫ਼ ਯੇ ਨਾ ਕੋਈ ਪੜ੍ਹੇ ਹਜ਼ਾਰਾ ਦਰੂਦ, ਇਸਮ ਆਅਜ਼ਮ ਨਾ ਕੋਇ ਵਖਾਈਆ। ਨਾ ਕੋਈ ਤਤਵ ਤਤ ਤਨ ਵਜੂਦ, ਰੂਹ ਬੁੱਤ ਨਾ ਕੋਇ ਪਰਗਟਾਈਆ। ਨਾ ਕੋਈ ਆਫ਼ਤਾਬ ਹੋਏ ਗ਼ਰੂਬ, ਨਵਚੰਦੀ ਚੰਦ ਨਾ ਕੋਇ ਚਮਕਾਈਆ। ਤੇਰਾ ਦੇਵੇ ਨਾ ਕੋਇ ਸਚ ਸਬੂਤ, ਸਾਬਤ ਸੂਰਤ ਨਜ਼ਰ ਕਿਸੇ ਨਾ ਆਈਆ। ਮੱਕੇ ਕਾਅਬੇ ਹਾਜ਼ਰ ਨਾ ਦਿਸੇ ਮੌਜੂਦ ਮੁਫ਼ਲਿਸ ਹੋਈ ਲੋਕਾਈਆ। ਸਚ ਦਵਾਰੇ ਅੰਦਰ ਹੁਜਰੇ ਹਕ ਬੈਠੋਂ ਹਦੂਦ, ਨਿਰਗੁਣ ਆਪਣਾ ਨੂਰ ਛੁਪਾਈਆ। ਉਮਤ ਉਮਤੀ ਹੋਈ ਮਕਰੂਜ਼, ਕਰਜ਼ਾ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਹੋ ਸਹਾਈਆ। ਪੀਰ ਪੈਗ਼ੰਬਰ ਕਹਿਣ ਮੇਰੇ ਪਰਵਰਦਿਗਾਰ, ਦੀਦ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਸਾਂਝਾ ਯਾਰ, ਰਹਿਮਤ ਇਕ ਕਮਾਈਆ। ਹਉਂ ਸੇਵਕ ਤੇਰੇ ਬਰਖ਼ੁਰਦਾਰ, ਅਜ਼ੀਜ਼ ਰੂਪ ਵਟਾਈਆ। ਸਦੀ ਚੌਧਵੀਂ ਤੇਰਾ ਤੱਕਣਾ ਇਕ ਦੀਦਾਰ, ਨੇਤਰ ਲੋਚਣ ਨੈਣ ਦਰਸਨ ਪਾਈਆ। ਪੈਗ਼ੰਬਰਾਂ ਵਿਚੋਂ ਪੈਗ਼ੰਬਰ ਸਰਦਾਰ, ਪੀਰਾਂ ਵਿਚੋਂ ਪੀਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਲੇਖਾ ਦੇਣਾ ਚੁਕਾਈਆ । ਪੀਰ ਪੈਗ਼ੰਬਰਾਂ ਸੁਣ ਕੇ ਬਾਤ, ਕਲਜੁਗ ਲਏ ਅੰਗੜਾਈਆ। ਸੋਹਣੀ ਸੁਹੰਜਣੀ ਮੇਰੀ ਰਾਤ, ਜਗਤ ਅੰਧੇਰਾ ਰਹੀ ਵਖਾਈਆ। ਪਰਮ ਪੁਰਖ ਨੇ ਦਿਤੀ ਸੁਗਾਤ, ਸਦੀ ਚੌਧਵੀਂ ਮੇਰੀ ਝੋਲੀ ਪਾਈਆ। ਜਿਸ ਵਿਚੋਂ ਮੈਨੂੰ ਮਿਲਣੀ ਨਜਾਤ, ਨਛਾਵਰ ਆਪਣਾ ਆਪ ਕਰਾਈਆ। ਲੇਖਾ ਵਖਾਏ ਕੱਢ ਉਹ ਕਿਤਾਬ, ਜਿਸ ਉਪਰ ਹਰਫ਼ ਹਰੂਫ਼ ਨਜ਼ਰ ਕੋਇ ਨਾ ਆਈਆ। ਮਸਲਾ ਦੱਸਿਆ ਹਕ ਜਨਾਬ, ਜਨਾਬੇ ਆਲੀ ਦਿਤਾ ਸਮਝਾਈਆ। ਮੈਨੂੰ ਉਸ ਤੋਂ ਮਿਲਿਆ ਖ਼ਤਾਬ, ਜੋ ਸਭ ਦੀ ਖ਼ਤਾ ਮੁਆਫ਼ ਕਰਾਈਆ। ਸੱਯਦਾ ਸੀਸ ਕਰਾਂ ਆਦਾਬ, ਨਿਉਂ ਨਿਉਂ ਲਾਗਾਂ ਪਾਈਆ। ਉਮਤ ਉਮਤੀ ਜਿਸ ਨੇ ਬਾਗ਼ ਲਗਾਇਆ ਸੋ ਵੇਖਣਹਾਰਾ ਬਾਗ਼ਾਤ, ਬਾਗ਼ਬਾਨ ਬੇਪਰਵਾਹੀਆ। ਉਸ ਦੀ ਸਿਫ਼ਤ ਕੀ ਕਰਦੇ ਰਹੇ ਵਿਚ ਲੁਗ਼ਾਤ, ਅਲਿਫ਼ ਯੇ ਕਰ ਪੜ੍ਹਾਈਆ। ਅੰਤਮ ਉਸੇ ਦੇ ਸਰਬ ਮਤਾਹਿਤ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਕਿਰਪਾ ਕਰਕੇ ਜੇ ਕਰੇ ਆਪ ਅਨਾਇਤ, ਮਿਹਰ ਨਜ਼ਰ ਉਠਾਈਆ। ਬੀਸ ਇੱਕੀਸਾ ਹਰਿ ਜਗਦੀਸਾ ਪਿਛਲੀ ਮੇਟੇ ਸਰਬ ਸ਼ਰਾਇਤ, ਸ਼ਰੀਅਤ ਵਿਚ ਸ਼ਰਅ ਰਹਿਣ ਨਾ ਪਾਈਆ। ਅੱਗੇ ਕਰੇ ਇਕ ਹਦਾਇਤ, ਧੁਰ ਦਾ ਹੁਕਮ ਸੁਣਾਈਆ। ਚਾਰ ਵਰਨ ਬਣਨਾ ਇਕ ਜਮਾਇਤ, ਜ਼ਾਤ ਪਾਤ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਵੇਖਾਂ ਲਾਇਕ, ਜੋ ਅੰਤਰ ਆਤਮ ਬੈਠਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਪੀਰ ਪੈਗ਼ੰਬਰ ਕਹਿਣ ਸਾਨੂੰ ਮਨਜ਼ੂਰ, ਸੱਯਦਾ ਇਕੋ ਦਰ ਸੀਸ ਨਿਵਾਈਆ। ਪਰਵਰਦਿਗਾਰ ਹਾਜ਼ਰ ਹਜ਼ੂਰ, ਹਜ਼ਰਤ ਦਿਸੇ ਬੇਪਰਵਾਹੀਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਗ਼ਰੂਰ, ਫ਼ਤਵਾ ਲੱਗੇ ਨਾ ਕੋਇ ਲੋਕਾਈਆ। ਜਗਤ ਉਮਤ ਤੇਰੀ ਮਸ਼ਕੂਰ, ਸ਼ੁਕਰੀਆ ਕਰ ਕੇ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਬਖ਼ਸ਼ ਦੇਣਾ ਕਸੂਰ,

ਮਫ਼ਰੂਰ ਹੋ ਕੇ ਬੈਠੇ ਮੁਖ ਛੁਪਾਈਆ। ਕੂੜਾ ਕੱਢ ਦੇਣਾ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਤੇਰੇ ਬਰਦੇ ਬਣੀਏ ਮਜ਼ਦੂਰ, ਘਰ ਸਾਚੇ ਸੇਵ ਕਮਾਈਆ। ਤੇਰਾ ਨਾਉਂ ਨਿਰੰਕਾਰ ਹੋਵੇ ਮਸ਼ਹੂਰ, ਮੁਸ਼ਕਲ ਸਭ ਦੀ ਹੱਲ ਕਰਾਈਆ। ਗੁਰ ਅਵਤਾਰ ਤੇਰੇ ਹਜ਼ੂਰ, ਹਾਜ਼ਰ ਹੋ ਕੇ ਰਹੇ ਜਸ ਗਾਈਆ। ਕਲਜੁਗ ਅਗਨੀ ਵੇਖ ਤੰਦੂਰ, ਚਾਰੋਂ ਕੁੰਟ ਅੰਧੇਰਾ ਛਾਈਆ। ਕਲਮਾ ਨਾਮ ਭੁੱਲ ਕੇ ਸਭ ਨੇ ਪਾਇਆ ਫ਼ਤੂਰ, ਸਿਰ ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇਣਾ ਸਮਝਾਈਆ। ਪੀਰ ਪੈਗ਼ੰਬਰ ਸੁਣੋ ਲਾ ਕਰ ਕੰਨ, ਹਰਿ ਕਰਤਾ ਆਪ ਜਣਾਇੰਦਾ। ਕਲਜੁਗ ਲੱਗਣਾ ਅੰਤਮ ਡੰਨ, ਡੰਕਾ ਹਰਿ ਜੂ ਇਕ ਵਜਾਇੰਦਾ। ਕੂੜ ਕੁੜਿਆਰਾ ਦੇਣਾ ਭੰਨ, ਸਤਿ ਸਚ ਇਕ ਪਰਗਟਾਇੰਦਾ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੰਜ ਤਤ ਮਾਟੀ ਤਨ, ਤਤਵ ਇਕੋ ਰੰਗ ਰੰਗਾਇੰਦਾ। ਅੰਤਰ ਸਭ ਦੇ ਬੁਧ ਮਤ ਮਨ, ਮਨਸਾ ਮਨਸਾ ਵਿਚੋਂ ਪਰਗਟਾਇੰਦਾ। ਪਵਣ ਸਵਾਸ ਹਰ ਘਟ ਰਿਹਾ ਚਲ, ਘਰ ਘਰ ਸੇਵ ਕਮਾਇੰਦਾ। ਦੀਪਕ ਜੋਤ ਇਕੋ ਦੀਵਾ ਰਿਹਾ ਜਲ, ਨੂਰ ਨੁਰਾਨਾ ਡਗਮਗਾਇੰਦਾ। ਦੂਈ ਦਵੈਤੀ ਮੇਟੇ ਸਲ, ਸਾਲਸ ਇਕੋ ਨਜ਼ਰੀ ਆਇੰਦਾ। ਊਚ ਨੀਚ ਵਰਨ ਬਰਨ ਖੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਾਈਏ ਰਲ, ਦੂਜਾ ਵਿਚ ਨਜ਼ਰ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਦਰ ਤੇਰੇ ਸੀਸ ਸਰਬ ਝੁਕਾਇੰਦਾ। ਦਰ ਤੇਰੇ ਸੀਸ ਗਿਆ ਝੁਕ, ਸਾਹਿਬ ਸਤਿਗੁਰ ਤੇਰੀ ਓਟ ਸਰਬ ਤਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਲੋਂ ਦੀਨ ਮਜ਼੍ਹਬ ਪੈਂਡਾ ਜਾਏ ਮੁਕ, ਜ਼ਾਤ ਪਾਤ ਵੰਡ ਨਾ ਕੋਇ ਵੰਡਾਇੰਦਾ। ਸ਼ਰਅ ਸ਼ਰਾਇਤੀ ਬੰਧਨ ਜਾਏ ਛੁਟ, ਛੁਟਕਾਰਾ ਘਰ ਤੇਰੇ ਨਜ਼ਰੀ ਆਇੰਦਾ। ਜੋ ਕਲਜੁਗ ਕਿਰਿਆ ਕਰਨੀ ਕਰ ਕੇ ਗਏ ਰੁਠ, ਤਿਨ੍ਹਾਂ ਤੇਰਾ ਸੁਖ ਇਕੋ ਲਿਆਇੰਦਾ। ਤੂੰ ਸਾਹਿਬ ਸਤਿਗੁਰ ਅੰਦਰ ਵੜ ਕੇ ਪੁਛ, ਘਰ ਘਰ ਵਿਚ ਖੋਜ ਖੋਜਾਇੰਦਾ। ਆਤਮ ਮੌਲੇ ਤੇਰੀ ਰੁਤ, ਪਰਮਾਤਮ ਤੇਰਾ ਸੁਹੰਜਣਾ ਰੰਗ ਸੋਭਾ ਪਾਇੰਦਾ। ਕਰੇ ਪਰਕਾਸ਼ ਨਿਰੰਜਣ ਜੋਤ, ਅੰਧ ਅੰਧੇਰ ਚੁਕਾਇੰਦਾ। ਭਾਗ ਲਗੇ ਸਾਚੇ ਕੋਟ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਸੁਣੀਏ ਤੇਰਾ ਸਚ ਸਲੋਕ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਇੰਦਾ। ਹਰ ਘਟ ਤੇਰੀ ਇਕੋ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਪਰਮ ਪੁਰਖ ਪਰਮਾਤਮ ਆਦਿ ਜੁਗਾਦਿ ਇਕ ਅਖਵਾਇੰਦਾ । ਕਲਜੁਗ ਚੌਥੇ ਜੁਗ ਡੂੰਘੀ ਕੰਦਰ ਸੁੱਟ, ਖਾਤਾ ਜਿਥੋਂ ਬਾਹਰ ਨਾ ਕੋਈ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਜਣਾਇੰਦਾ। ਦਰ ਘਰ ਸਾਚਾ ਸੁਣੋ ਅਖ਼ੀਰ, ਆਖ਼ਰ ਹਰਿ ਜਣਾਈਆ। ਪੰਜ ਤਤ ਸਭ ਦਾ ਜਗਤ ਸਰੀਰ, ਤ੍ਰੈਗੁਣ ਖੇਲ ਵਖਾਈਆ। ਆਤਮ ਪਰਮਾਤਮ ਦੇਵੇ ਧੀਰ, ਧੀਰਜਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਰਗ ਇਕ ਪਰਗਟਾਈਆ। ਸਭ ਦਾ ਮਾਰਗ ਸਤਿਜੁਗ ਸੱਚਾ, ਸੋ ਸਤਿਗੁਰ ਆਪ ਸੁਣਾਈਆ। ਲੱਖ ਚੁਰਾਸੀ ਪੁਰਖ ਅਕਾਲ ਦਾ ਬੱਚਾ, ਸ੍ਰਿਸ਼ਟ ਸਬਾਈ ਇਕੋ ਪਿਤਾ ਮਾਈਆ। ਜਿਸ ਦਾ ਸਚਖੰਡ ਦਵਾਰਾ ਧੁਰ ਦਾ ਪਤਾ, ਪਤਿਪਰਮੇਸ਼ਵਰ ਰਿਹਾ ਸੋਭਾ ਪਾਈਆ। ਉਹ ਨਜ਼ਰ ਨਾ ਆਏ ਦੋਹਾਂ ਅੱਖਾਂ, ਨਿਜ ਨੇਤਰ ਮਿਲੇ ਚਾਈਂ ਚਾਈਂਆ। ਜਿਨ੍ਹਾਂ ਗੁਰਮੁਖਾਂ ਧੁਰ ਦਾ ਅੰਮ੍ਰਿਤ ਚੱਖਾ, ਰਸ ਅੰਤਰ ਲਿਆ ਪਰਗਟਾਈਆ। ਓਨ੍ਹਾਂ ਮੁਰੀਦਾਂ ਭੁੱਲ ਗਿਆ ਮਦੀਨਾ ਮੱਕਾ, ਕਾਅਬਾ ਘਰ ਵਿਚ ਸੋਭਾ ਪਾਈਆ। ਜਿਨ੍ਹਾਂ ਭਗਤਾਂ ਮਿਲਿਆ ਪੁਰਖ ਸਮਰਥਾ,

ਸੋ ਅਠਸਠਾਂ ਬੈਠੇ ਪੰਧ ਮੁਕਾਈਆ। ਜਿਨ੍ਹਾਂ ਚਰਨ ਪ੍ਰੀਤੀ ਬੱਧਾ ਨਾਤਾ, ਸੋ ਜਗਤ ਨਾਤੇ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਈਆ। ਸਾਚੀ ਸਿਖਿਆ ਸਤਿ ਸਤਿਵੰਤ, ਸਤਿ ਸਤਿਵਾਦੀ ਆਪ ਜਣਾਇੰਦਾ। ਜਿਸ ਲੱਖ ਚੁਰਾਸੀ ਬਣਾਈ ਬਣਤ, ਸੋ ਆਦਿ ਅੰਤ ਵੇਖ ਵਖਾਇੰਦਾ। ਪਰਗਟ ਹੋ ਕੇ ਕਲਜੁਗ ਅੰਤ, ਸਤਿਜੁਗ ਦੱਸੇ ਮਣੀਆਂ ਮੰਤ, ਸ਼ਬਦ ਅਨਮੋਲਾ ਧੁਰ ਦਾ ਢੋਲਾ ਆਪ ਸੁਣਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਨਾਰ ਕੰਤ, ਆਤਮ ਸੇਜ ਸੁਹਾਏ ਬਸੰਤ, ਸੋਭਾਵੰਤ ਵੇਖ ਵਖਾਇੰਦਾ। ਨਾਤਾ ਤੁੱਟੇ ਦੋਜ਼ਖ਼ ਬਹਿਸ਼ਤ ਜਨਤ, ਨਰਕ ਸੁਰਗ ਚਰਨਾਂ ਹੇਠ ਦਬਾਇੰਦਾ। ਧੰਨ ਵਡਿਆਈ ਗੁਰਮੁਖ ਸਾਚੇ ਸੰਤ, ਜਿਨ੍ਹਾਂ ਪਰਮ ਹੰਸ ਰੂਪ ਵਖਾਇੰਦਾ। ਪੰਜ ਤਤ ਕਾਇਆ ਬਣਾ ਕੇ ਬਣਤ, ਦੇ ਵਡਿਆਈ ਵਿਚੋਂ ਜੀਵ ਜੰਤ, ਲੱਖ ਚੁਰਾਸੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖਣ ਆਇਆ, ਨਿਰਗੁਣ ਦਾਤਾ ਹਰਿ ਕਰਤਾਰ। ਜਨ ਭਗਤਾਂ ਦੇਵੇ ਧੁਰ ਦੀ ਛਾਇਆ, ਸਮਰਥ ਪੁਰਖ ਅਗੰਮ ਅਪਾਰ। ਮੇਟ ਮਿਟਾਏ ਤ੍ਰੈਗੁਣ ਝੂਠੀ ਮਾਇਆ, ਪੰਜ ਤਤ ਕਰੇ ਆਕਾਰ। ਸੋਈ ਸੁਰਤੀ ਲਏ ਜਗਾਇਆ, ਸ਼ਬਦ ਹਲੂਣਾ ਇਕੋ ਮਾਰ। ਆਲਸ ਨਿੰਦਰਾ ਦਏ ਗਵਾਇਆ, ਸਚ ਸਰੋਵਰ ਇਕ ਨੁਹਾਲ। ਮਨ ਕਾ ਮਣਕਾ ਦਏ ਭਵਾਇਆ, ਸਾਚੀ ਸਿਖਿਆ ਸਚ ਸਿਖਾਲ। ਸਾਚੀ ਧਰਮਸਾਲ ਦਏ ਬਹਾਇਆ, ਜਿਥੇ ਦੀਵਾ ਬਾਤੀ ਜਗੇ ਅਗੰਮ ਅਪਾਰ। ਸੂਰਜ ਚੰਦ ਨਾ ਕੋਇ ਰੁਸ਼ਨਾਇਆ, ਮੰਡਲ ਮੰਡਪ ਨਾ ਕੋਇ ਆਕਾਰ। ਸਾਚਾ ਮੰਦਰ ਇਕ ਵਡਿਆਇਆ, ਜਿਸ ਗ੍ਰਹਿ ਵਸੇ ਆਪ ਨਿਰੰਕਾਰ। ਅੰਦਰ ਵੜ ਕੇ ਜੰਦਰ ਦਏ ਤੁੜਾਇਆ, ਕੁਫ਼ਲ ਖੋਲ੍ਹੇ ਖੋਲ੍ਹਣਹਾਰ। ਸਾਚੀ ਮੰਜ਼ਲ ਦਏ ਪੁਚਾਇਆ, ਅਗਲਾ ਪਿਛਲਾ ਪੰਧ ਨਿਵਾਰ। ਹਰ ਦਿਲ ਹੋਏ ਸੇਵ ਕਮਾਇਆ, ਸੰਤ ਸੁਹੇਲੇ ਕਰ ਪਿਆਰ। ਗੁਰ ਚੇਲੇ ਇਕੋ ਘਰ ਵਸਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਲ। ਮਿਹਰ ਨਜ਼ਰ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਸੱਚਾ ਜਾਪ, ਆਤਮ ਪਰਮਾਤਮ ਦਏ ਸਮਝਾਈਆ। ਰੂਹ ਬੁਤ ਦੋਵੇਂ ਹੋਵਣ ਪਾਕ, ਸੁਰਤੀ ਸ਼ਬਦ ਹੋਵੇ ਕੁੜਮਾਈਆ। ਘਰ ਤਾਕੀ ਖੁਲ੍ਹੇ ਬੰਦ ਕਿਵਾੜੀ ਤਾਕ, ਪੜਦਾ ਦੂਈ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪੂਰਾ ਕਰ ਕੇ ਭਵਿਖਤ ਵਾਕ, ਵਾਕਿਆ ਅਗਲਾ ਦਏ ਸਮਝਾਈਆ। ਵੇਦ ਵਿਆਸਾ ਲਿਖ ਕੇ ਗਿਆ ਉਪਰ ਕਿਤਾਬ, ਪੂਤ ਸਪੂਤਾ ਬ੍ਰਹਿਮਣ ਗੌੜਾ ਫੇਰਾ ਪਾਈਆ। ਈਸਾ ਕਰ ਕੇ ਗਿਆ ਆਦਾਬ, ਮੇਰਾ ਪਿਤਾ ਆਵੇ ਚਾਈਂ ਚਾਈਂਆ। ਮੁਹੰਮਦ ਦੱਸ ਕੇ ਗਿਆ ਜਨਾਬ, ਹਜ਼ਰਤ ਆਪਣਾ ਵੇਸ ਵਟਾਈਆ। ਅਮਾਮਾਂ ਸਿਰ ਜਿਸ ਦਾ ਵੱਡਾ ਖ਼ਤਾਬ, ਮਿਹਬਾਨ ਨੂਰ ਰੁਸ਼ਨਾਈਆ। ਨਾਨਕ ਗੋਬਿੰਦ ਲਾ ਕੇ ਸਚ ਹਿਸਾਬ, ਬਿਨ ਅੰਕੜਿਆਂ ਦਿਤਾ ਸਮਝਾਈਆ । ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਪੁਰਖ ਅਕਾਲ, ਜਿਸ ਦਾ ਪਿਤਾ ਨਾ ਕੋਇ ਮਾਈਆ। ਸੰਬਲ ਨਗਰ ਲਏ ਸੁਰਤ ਸੰਭਾਲ, ਸ਼ਬਦ ਅਗੰਮੀ ਵੱਜੇ ਤਾਲ, ਤਲਵਾੜਾ ਇਕੋ ਇਕ ਜਣਾਈਆ। ਸਾਢੇ ਤਿੰਨ ਹੱਥ ਵਖਾਏ ਸੱਚੀ ਧਰਮਸਾਲ, ਮੰਦਰ ਸ਼ਿਵਦਵਾਲਾ ਮੱਠ ਵਖਾਏ ਕਮਾਲ, ਮਸੀਤ ਮਸਜਿਦ ਜਲਵਾ ਨੂਰ ਰੁਸ਼ਨਾਈਆ। ਆ ਕੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਹਲ ਕਰੇ ਸਵਾਲ, ਸਦੀ ਸਦੀਵੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ

ਦੱਸੇ ਸਚ ਅਹਿਵਾਲ, ਅਹਿਲ ਆਪਣਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਨਿਤ ਨਵਿਤ ਕਰ ਕਰ ਹਿਤ, ਅਬਿਨਾਸ਼ੀ ਅਚੁਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ।