ਪੁਸਤਕਾਲਾਭਾਗ ੧੭

੨੬ ਜੇਠ ੨੦੨੧ ਬਿਕ੍ਰਮੀ ਤਾਰੂ ਸਿੰਘ ਦੇ ਗ੍ਰਹਿ ਊਧਮਪੁਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਹਰਿ ਕਰਤਾ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਆਪ ਆਪਣਾ ਭੇਵ ਚੁਕਾਇੰਦਾ । ਏਕੰਕਾਰ ਪਾਵੇ ਸਾਰਾ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਸਚ ਦੁਆਰਾ ਇਕ ਸੁਹਾਇੰਦਾ। ਸ੍ਰੀ ਭਗਵਾਨ ਬਣ ਮੀਤ ਮੁਰਾਰਾ, ਆਪਣਾ ਸੰਗ ਆਪ ਨਿਭਾਇੰਦਾ। ਪਾਰਬ੍ਰਹਮ ਪ੍ਰਭ ਬੰਨ੍ਹੇ ਧਾਰਾ, ਪਤਿਪਰਮੇਸ਼ਵਰ ਖੇਲ ਖਿਲਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰਾ, ਆਪਣਾ ਨੂਰ ਪਰਗਟਾਇੰਦਾ। ਦਰਗਾਹ ਸਾਚੀ ਵਸਣਹਾਰਾ, ਲਾਸ਼ਰੀਕ ਨਾਉਂ ਪਰਗਟਾਇੰਦਾ। ਮਹੱਲ ਅਟਲ ਉਚ ਮਨਾਰਾ, ਸਚਖੰਡ ਸਾਚਾ ਖੇਲ ਵਖਾਇੰਦਾ। ਛੱਪਰ ਛੰਨ ਨਾ ਕੋਇ ਦੀਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਆਪ ਉਠਾਇੰਦਾ। ਸਚਖੰਡ ਨਿਵਾਸੀ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ । ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਸਾਚਾ ਦੀਪਕ ਬਲਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪਣੀ ਧਾਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਪਕੜੇ ਪੱਲਾ, ਨਿਰਗੁਣ ਆਪਣੀ ਗੰਢ ਬੰਨ੍ਹਾਇੰਦਾ। ਪਾਰਬ੍ਰਹਮ ਸਚ ਦਵਾਰੇ ਆਪੇ ਖਲਾ, ਸੋਭਾਵੰਤ ਸੋਭਾ ਪਾਇੰਦਾ। ਨੂਰ ਇਲਾਹੀ ਇਕੋ ਅੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਡਿਆਇੰਦਾ। ਸਚ ਦੁਆਰ ਸਾਹਿਬ ਸਤਿ, ਸਤਿ ਸਤਿਵਾਦੀ ਆਪ ਪਰਗਟਾਈਆ। ਨਿਰਗੁਣ ਨਿਰਵੈਰ ਨਿਰਾਕਾਰ ਹੋ ਪਰਗਟ, ਨੂਰੋ ਨੂਰ ਕਰੇ ਰੁਸ਼ਨਾਈਆ। ਨਾਉਂ ਧਰ ਪੁਰਖ ਸਮਰਥ, ਬੇਪਰਵਾਹ ਆਪ ਅਖਵਾਈਆ। ਸਚ ਮਹੱਲੇ ਆਪੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਚ ਮਹੱਲਾ ਏਕੰਕਾਰ, ਹਰਿ ਕਰਤਾ ਆਪ ਪਰਗਟਾਇੰਦਾ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜਲਵਾ ਇਕ ਵਖਾਇੰਦਾ। ਸਾਚੇ ਧਾਮ ਪਰਵਰਦਿਗਾਰ, ਬੇਪਰਵਾਹ ਸੋਭਾ ਪਾਇੰਦਾ। ਨਾ ਕੋਈ ਮੀਤ ਨਾ ਮੁਰਾਰ, ਸੱਜਣ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰਾ ਸੋਭਾਵੰਤ, ਸਚਖੰਡ ਵੱਜੇ ਇਕ ਵਧਾਈਆ। ਪਾਰਬ੍ਰਹਮ ਬੈਠਾ ਇਕ ਇਕੰਤ, ਨਿਰਗੁਣ ਨਿਰਵੈਰ ਨਿਰਾਕਾਰ ਰੂਪ ਸਮਾਈਆ। ਘਾੜਤ ਘੜ ਬਣਾਏ ਬਣਤ, ਰੂਪ ਰੰਗ

ਰੇਖ ਨਾ ਕੋਇ ਜਣਾਈਆ। ਨਾ ਕੋਈ ਨਾਦ ਸ਼ਬਦ ਧੁਨ ਮੰਤ, ਰਾਗ ਨਾਦ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਸੋਭਾ ਪਾਈਆ। ਸਚਖੰਡ ਬੈਠ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਈਆ। ਸਤਿ ਸਤਿਵਾਦੀ ਝੁਲਾਏ ਇਕ ਨਿਸ਼ਾਨ, ਨਿਸ਼ਾਨਾ ਆਪਣਾ ਆਪ ਪਰਗਟਾਈਆ। ਖੇਲੇ ਖੇਲ ਆਪ ਮਹਾਨ, ਮਹਿੰਮਾ ਕੋਈ ਕਥ ਨਾ ਸਕੇ ਰਾਈਆ। ਨਾ ਕੋਈ ਜ਼ਿਮੀਂ ਨਾ ਅਸਮਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੰਡਲ ਮੰਡਪ ਪੁਰੀ ਲੋਅ ਨਾ ਕੋਇ ਮਕਾਨ, ਇੱਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਘਰ ਦਏ ਵਡਿਆਈਆ। ਸਾਚਾ ਘਰ ਸਚ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਆਦਿ ਨਿਰੰਜਣਾ, ਨਿਰਾਕਾਰ ਵੇਸ ਵਟਾਇੰਦਾ। ਜੋਤੀ ਧਾਰ ਸਚ ਪਰਵੇਸ਼ ਆਪੇ ਜਗਣਾ, ਦੀਪਕ ਨਜ਼ਰ ਕੋਇ ਨਾ ਆਇੰਦਾ। ਆਪਣੀ ਪ੍ਰੇਮ ਪ੍ਰੀਤੀ ਅੰਦਰ ਆਪੇ ਰਹੇ ਮਗਨਾ, ਅੰਤਰ ਆਪਣਾ ਖੇਲ ਖਲਾਇੰਦਾ। ਆਪੇ ਜਾਣੇ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਆਪੇ ਰਵ ਸਸ ਪਰਕਾਸ਼ ਨੂਰੀ ਚੰਦਨਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬਹਿ ਖ਼ੁਸ਼ੀ ਮਨਾਇੰਦਾ। ਸਚਖੰਡ ਦਵਾਰੇ ਮੰਦਰ ਚੜ੍ਹਿਆ, ਨਿਰਵੈਰ ਖ਼ੁਸ਼ੀ ਮਨਾਈਆ। ਮਹੱਲ ਅਟਲ ਅਗੰਮ ਅਥਾਹ ਉਚੇ ਮੰਦਰ ਖੜਿਆ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਸਤਿ ਸੁਹੰਜਣਾ ਸੁਹਾਏ ਇਕੋ ਦਰਿਆ, ਦਰ ਦਰਵਾਜ਼ਾ ਆਪਣੇ ਵਿਚ ਛੁਪਾਈਆ। ਕਰਤਾ ਪੁਰਖ ਕਰਨੀ ਕਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਥਾਨ ਥਨੰਤਰ ਰਿਹਾ ਖੋਜ, ਹਰਿ ਵੱਡਾ ਵਡ ਵਡਿਆਈਆ। ਪਰਮ ਪੁਰਖ ਦਾ ਅਗੰਮੀ ਚੋਜ, ਸੋਚ ਸਮਝ ਸਮਝ ਵਿਚ ਕਿਸੇ ਨਾ ਆਈਆ। ਕਰ ਪਰਕਾਸ਼ ਅਗੰਮੜੀ ਜੋਤ, ਅਗੰਮ ਰੂਪ ਸਮਾਈਆ। ਸਚਖੰਡ ਦਵਾਰ ਸਾਚੀ ਦਰਗਾਹ ਮੁਕਾਮੇ ਹਕ ਕਿਲਾ ਕੋਟ, ਪਰਵਰਦਿਗਾਰ ਬੈਠਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਹੋ ਕੇ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਚਖੰਡ ਦਵਾਰੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਪਤਿਪਰਮੇਸ਼ਵਰ ਬੇਪਰਵਾਹ, ਪੁਰਖ ਅਕਾਲ ਹੁਕਮ ਵਰਤਾਇੰਦਾ। ਸੋ ਪੁਰਖ ਨਿਰੰਜਣ ਲਏ ਉਠਾ, ਹਰਿ ਪੁਰਖ ਨਿਰੰਜਣ ਅੱਖ ਖੁਲ੍ਹਾਇੰਦਾ। ਏਕੰਕਾਰ ਇਸ਼ਾਰੇ ਨਾਲ ਦਏ ਜਣਾ, ਆਦਿ ਨਿਰੰਜਣ ਜੋਤੀ ਜੋਤ ਜੋਤ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਦੱਸੇ ਰਾਹ, ਸ੍ਰੀ ਭਗਵਾਨ ਰਹਿਬਰ ਹੋ ਕੇ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਦਏ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਰਾਇੰਦਾ। ਧੁਰ ਦੀ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਖੇਲ ਅਗੰਮ ਅਪਾਰ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜਿਸ ਦਾ ਸੁਤ ਦੁਲਾਰਾ ਸ਼ਬਦੀ ਨਾਉਂ ਧਰਾਏ ਨਿਰੰਕਾਰ, ਨਿਰਗੁਣ ਦਏ ਮਾਣ ਵਡਿਆਈਆ। ਥਿਰ ਘਰ ਸਾਚੇ ਦਏ ਵਾੜ, ਸੋਹਣੀ ਬਣਤ ਬਣਾਈਆ। ਆਪੇ ਹੋਏ ਪਿਛੇ ਅਗਾੜ, ਸਦਾ ਸਹਾਇਕ ਬੇਪਰਵਾਹੀਆ। ਹੁਕਮੇ ਅੰਦਰ ਹੁਕਮ ਕਰੇ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਥਿਰ ਘਰ ਸੁਹਾਇਆ ਸ਼ਬਦੀ ਸੁਤ, ਪ੍ਰਭ ਦੇਵੇ ਮਾਣ ਵਡਿਆਈਆ। ਵੇਖਣਹਾਰ ਅਬਿਨਾਸ਼ੀ ਅਚੁਤ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਸੁਹੰਜਣੀ ਸੁਹਾਵੇ ਰੁਤ, ਰੁਤ ਰੁਤੜੀ ਆਪਣੇ ਨਾਲ ਮਹਿਕਾਈਆ। ਅੰਦਰ

ਬਾਹਰ ਗੁਪਤ ਜ਼ਾਹਰ ਨਿਰਗੁਣ ਨਿਰਗੁਣ ਲਏ ਪੁਛ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੁਤ ਦੁਲਾਰੇ ਉਠ ਕੇ ਵੇਖ, ਸੋ ਸਾਹਿਬ ਰਿਹਾ ਦ੍ਰਿੜਾਈਆ। ਤੇਰਾ ਅਗੰਮੜਾ ਇਕੋ ਦੇਸ, ਧੁਰ ਦਰਬਾਰ ਦਿਤਾ ਸਮਝਾਈਆ। ਨਿਰਗੁਣ ਜੋਤ ਨੂਰ ਪਰਵੇਸ਼, ਸ਼ਬਦੀ ਧਾਰ ਇਕ ਪਰਗਟਾਈਆ । ਜਿਸ ਦਾ ਰੂਪ ਨਾ ਕੋਇ ਰੇਖ, ਰੰਗ ਰਤਾ ਬੇਪਰਵਾਹੀਆ। ਉਸ ਦਾ ਦੇਣਾ ਸਚ ਸੰਦੇਸ, ਸੋਹਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦਏ ਵਡਿਆਈਆ। ਆਦਿ ਪੁਰਖ ਅਪਰੰਪਰ ਸਵਾਮੀ, ਸੋ ਸਾਹਿਬ ਖੇਲ ਸਮਝਾਇੰਦਾ। ਸੁਤ ਦੁਲਾਰੇ ਅੰਤਰਜਾਮੀ, ਤੇਰਾ ਅੰਤਰ ਪੜਦਾ ਲਾਹਿੰਦਾ। ਗੁਣਵੰਤਾ ਹਰਿ ਗੁਣ ਨਿਧਾਨੀ, ਗਹਿਰ ਗੰਭੀਰ ਵੇਖ ਵਖਾਇੰਦਾ। ਸਚਖੰਡ ਦੀ ਸਚ ਨਿਸ਼ਾਨੀ, ਥਿਰ ਘਰ ਤੇਰਾ ਨਾਦ ਵਜਾਇੰਦਾ। ਹੁਕਮੇ ਅੰਦਰ ਕਰੇ ਫ਼ਰਮਾਨੀ, ਫ਼ਰਮਾਨਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਰਬਾਰਾ ਆਪ ਲਗਾਇੰਦਾ। ਸਚ ਦਰਬਾਰ ਲਗਾਇਆ ਏਕ, ਹਰਿ ਕਰਤਾ ਖੇਲ ਕਰਾਈਆ। ਸੁਤ ਸ਼ਬਦ ਤੇਰੀ ਸਾਚੀ ਟੇਕ, ਸਤਿਗੁਰ ਰੂਪ ਦਏ ਸਮਝਾਈਆ। ਉਠ ਜਾ ਕੇ ਵੇਖ, ਬ੍ਰਹਿਮੰਡ ਖੰਡ ਪੁਰੀ ਲੋਅ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੁਤ ਦੁਲਾਰੇ ਉਠ ਕੇ ਝਾਕ, ਅਬਿਨਾਸ਼ੀ ਕਰਤਾ ਰਿਹਾ ਉਠਾਈਆ। ਜੁਗ ਚੌਕੜੀ ਦਾ ਪੂਰਾ ਹੋਵੇ ਵਾਕ, ਵਾਕਿਆ ਅੱਖੀਂ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਆਖ, ਅੱਖਰਾਂ ਨਾਲ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਰਿਹਾ ਸੁਣਾਈਆ। ਸਚ ਸੁਨੇਹੜਾ ਦੇਵੇ ਭਗਵੰਤ, ਭਗਵਨ ਆਪ ਜਣਾਈਆ। ਤੇਰਾ ਖੇਲ ਜੁਗਾ ਜੁਗੰਤ, ਜੁਗ ਚੌਕੜੀ ਹੁਕਮ ਵਰਤਾਈਆ । ਨਿਰਗੁਣ ਸਰਗੁਣ ਬਣਾਈ ਬਣਤ, ਲੱਖ ਚੁਰਾਸੀ ਵੰਡ ਵੰਡਾਈਆ। ਮੇਲ ਮਿਲਾਏ ਆਤਮ ਪਰਮਾਤਮ ਜੀਵ ਜੰਤ, ਸਾਧ ਸੰਤ ਕਰਨ ਕੁੜਮਾਈਆ । ਤ੍ਰੈਗੁਣ ਮਾਇਆ ਪੰਜ ਤਤ ਸੋਭਾਵੰਤ, ਮਨ ਮਤ ਬੁਧ ਕਰੀ ਰੁਸ਼ਨਾਈਆ। ਗੜ੍ਹ ਬਣਾ ਕੇ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਦਿਤਾ ਜੁੜਾਈਆ। ਬੋਧ ਅਗਾਧਾ ਬਣ ਕੇ ਪੰਡਤ, ਘਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਆਲਸ ਨਿੰਦਰਾ ਰਿਹਾ ਮੁਕਾਈਆ। ਸੁਤ ਦੁਲਾਰੇ ਉਠ ਕੇ ਜਾਗ, ਜਾਗਣ ਵੇਲਾ ਆਈਆ। ਚਾਰ ਕੁੰਟ ਦਹਿ ਦਿਸ਼ਾ ਨੱਠ ਨੱਠ ਭਾਗ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਚਾਰੋਂ ਕੁੰਟ ਕੂੜੀ ਕਿਰਿਆ ਤਨ ਆਗ, ਤਤਵ ਤਤ ਰਹੀ ਜਲਾਈਆ। ਨਾਤਾ ਤੁਟਿਆ ਆਤਮ ਪਰਮਾਤਮ ਸਾਕ, ਘਰ ਸੱਜਣ ਮਿਲਣ ਕੋਇ ਨਾ ਪਾਈਆ। ਗੁਰ ਕਾ ਸ਼ਬਦ ਸਚ ਸੁਨੇਹੜਾ ਸਭ ਨੂੰ ਭੁੱਲਿਆ ਵਾਕ, ਵਾਤਾਵਰਣ ਕਲਜੁਗ ਰਿਹਾ ਬਦਲਾਈਆ। ਬੰਦ ਕਿਵਾੜੀ ਕੋਈ ਨਾ ਖੋਲ੍ਹੇ ਤਾਕ, ਘਰ ਵਿਚ ਘਰ ਨਾ ਕੋਇ ਰੁਸ਼ਨਾਈਆ । ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਬੂੰਦ ਪੀਵੇ ਨਾ ਕੋਈ ਸਵਾਂਤ, ਉਲਟਾ ਨਾਭ ਨਾ ਕੋਇ ਕਰਾਈਆ। ਅਨਹਦ ਸ਼ਬਦ ਸੁਣੇ ਨਾ ਕੋਈ ਨਾਦ, ਧੁਨ ਆਤਮਕ ਰਾਗ ਨਾ ਕੋਇ ਸ਼ਨਵਾਈਆ। ਹੰਸ ਬੁਧੀ ਹੋਏ ਕਾਗ, ਰਸਨਾ ਕਾਗ ਵਾਂਗ ਕੁਰਲਾਈਆ। ਗੁਰ ਕਾ ਸ਼ਬਦ ਨਾ ਕੋਇ ਵੈਰਾਗ, ਤਿਆਗੀ ਰੂਪ ਨਾ ਕੋਇ ਬਣਾਈਆ। ਨਾਰੀ

ਮਿਲੇ ਨਾ ਕੰਤ ਸੁਹਾਗ, ਜਗਤ ਦੁਹਾਗਣ ਬੈਠੀ ਡੇਰਾ ਲਾਈਆ। ਸਾਚੇ ਮੰਦਰ ਸੁਣੇ ਨਾ ਕੋਈ ਆਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਦ੍ਰਿੜਾਈਆ । ਸ਼ਬਦ ਸੁਤ ਉਠ ਕੇ ਵੇਖ ਤੱਕ, ਨੌਂ ਖੰਡ ਸੱਤ ਦੀਪ ਧਿਆਨ ਲਗਾਈਆ। ਕਿਸੇ ਨਾ ਲੱਭੇ ਹਕੀਕਤ ਹਕ, ਖੋਜ ਖੋਜ ਥੱਕੀ ਸਰਬ ਲੋਕਾਈਆ । ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਨੱਠ, ਮਤ ਮਤਵਾਲੀ ਨਾਲ ਰਲਾਈਆ। ਬੁਧ ਬਿਬੇਕੀ ਕੋਈ ਨਾ ਸਕੇ ਰੱਖ, ਅੱਖ ਪ੍ਰਤਖ ਨਾ ਕੋਇ ਖੁਲ੍ਹਾਈਆ । ਆਤਮ ਪਰਮਾਤਮ ਨਾਲੋਂ ਹੋਈ ਵੱਖ, ਮਾਇਆ ਮਮਤਾ ਵਿਚ ਫਸਾਈਆ। ਪਰਕਿਰਤੀ ਚਾਰੋਂ ਕੁੰਟ ਰਹੀ ਨੱਠ, ਦਿਵਸ ਰੈਣ ਭੱਜੇ ਵਾਹੋ ਦਾਹੀਆ । ਰਸਨਾ ਜਿਹਵਾ ਬੱਤੀ ਦੰਦ ਸਾਰੇ ਕਲਮਾ ਨਗ਼ਮਾ ਨਾਮ ਰਹੇ ਰਟ, ਗੀਤ ਸੰਗੀਤ ਸਰਬ ਸੁਣਾਈਆ। ਹਿਰਦੇ ਹਰਿ ਕਿਸੇ ਨਾ ਗਿਆ ਵਸ, ਵਾਸਤਾ ਵਸਲ ਬਿਨ ਵਜੂਦੋਂ ਹਕ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਜਣਾਈਆ। ਉਠ ਸੁਤ ਸ਼ਬਦ ਵੇਖ ਚਾਰੇ ਵੇਦ, ਚਾਰੇ ਖਾਣੀ ਰਹੇ ਸਮਝਾਈਆ। ਚਾਰੇ ਬਾਣੀ ਖੋਲ੍ਹੇ ਭੇਦ, ਪਰਾ ਪਸੰਤੀ ਮਧਮ ਬੈਖਰੀ ਧੁਨ ਵਜਾਈਆ। ਤੇਈ ਅਵਤਾਰ ਜੋ ਦਿਤੇ ਭੇਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੂਪ ਵਟਾਈਆ। ਪੀਰ ਪੈਗ਼ੰਬਰ ਜੋ ਆਏ ਖੇਡ, ਈਸਾ ਮੂਸਾ ਮੁਹੰਮਦ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਨਾਨਕ ਗੋਬਿੰਦ ਦੇ ਕੇ ਆਏ ਤੇਜ, ਜਲਵਾ ਜੋਤ ਕਰ ਰੁਸ਼ਨਾਈਆ। ਚੌਦਾਂ ਵਿਦਿਆ ਲਿਖ ਲਿਖ ਲੇਖ, ਕਾਤਬ ਬਣ ਕੇ ਕਲਮ ਚਲਾਈਆ। ਭਗਤ ਅਠਾਰਾਂ ਦੇ ਕੇ ਆਏ ਸੰਦੇਸ, ਧੁਰ ਦਾ ਢੋਲਾ ਇਕ ਸੁਣਾਈਆ। ਸਰਬ ਜੀਆਂ ਦਾ ਮਾਲਕ ਖ਼ਾਲਕ ਪਰਵਰਦਿਗਾਰ ਰਹੇ ਹਮੇਸ਼, ਪਤਿਪਰਮੇਸ਼ਵਰ ਨਾ ਮਰੇ ਨਾ ਜਾਈਆ। ਜੋਤੀ ਜਾਤਾ ਪੁਰਖ ਬਿਧਾਤਾ ਲੱਖ ਚੁਰਾਸੀ ਹਰ ਘਟ ਅੰਤਰ ਹੋ ਪਰਵੇਸ਼, ਸ਼ਬਦੀ ਡੰਕ ਨਾਦ ਸ਼ਨਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਧਾਰੇ ਵੇਸ, ਪੰਜ ਤਤ ਕਾਇਆ ਚੋਲਾ ਜਗ ਹੰਢਾਈਆ। ਖਾਣੀ ਬਾਣੀ ਲਿਖ ਕੇ ਧੁਰ ਦਾ ਲੇਖ, ਜੀਵ ਜੰਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਸਮਝਾਈਆ। ਸੁਤ ਸ਼ਬਦ ਵੇਖ ਮਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚੀ ਦਿਸੇ ਨਾ ਕੋਈ ਜਮਾਤ, ਹਰਫ਼ ਇਕ ਨਾ ਕੋਇ ਪੜ੍ਹਾਈਆ। ਵਰਨਾਂ ਬਰਨਾਂ ਤੁੱਟਾ ਸਾਥ, ਚਾਰੋਂ ਕੁੰਟ ਪਈ ਲੜਾਈਆ। ਕੋਈ ਨਾ ਉਤਰੇ ਧੁਰ ਦੇ ਘਾਟ, ਘਾਟੇ ਵਿਚ ਸਰਬ ਲੋਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਪੜ੍ਹੇ ਨਾ ਕੋਈ ਗਾਥ, ਰਸਨਾ ਜਿਹਵਾ ਬੱਤੀ ਦੰਦ ਰਹੇ ਸੁਣਾਈਆ। ਰੂਹ ਦਿਸੇ ਨਾ ਕੋਈ ਪਾਕ, ਬੁੱਤ ਖ਼ਾਕੀ ਨਾ ਕੋਇ ਵਡਿਆਈਆ। ਮਿਟੇ ਕਿਸੇ ਨਾ ਕੂੜੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਸਮਾਈਆ। ਦੀਨ ਮਜ਼੍ਹਬ ਨਾ ਕੋਇ ਇਤਫ਼ਾਕ, ਮੁਹੱਬਤ ਰੂਪ ਨਾ ਕੋਇ ਵਟਾਈਆ। ਲਹਿਣਾ ਦੇਣਾ ਕਰੇ ਨਾ ਕੋਈ ਬੇਬਾਕ, ਲੇਖਾ ਸਕੇ ਨਾ ਕੋਇ ਮੁਕਾਈਆ। ਮਨ ਮਨੂਆ ਘਟ ਘਟ ਅੰਦਰ ਰਿਹਾ ਨਾਚ, ਨਟੂਆ ਹੋ ਕੇ ਸਾਂਗ ਵਰਤਾਈਆ। ਜੁਗ ਚੌਕੜੀ ਗੁਰ ਅਵਤਾਰ ਜੋ ਗਏ ਆਖ, ਪੀਰ ਪੈਗ਼ੰਬਰ ਸਿਫ਼ਤਾਂ ਸਿਫ਼ਤ ਸਾਲਾਹੀਆ। ਸੋ ਨੂਰ ਜ਼ਹੂਰ ਦਿਸੇ ਨਾ ਕਾਇਨਾਤ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਮਾਇਆ ਮਮਤਾ ਹੋਏ ਮੁਹਤਾਜ, ਮਹਿਬੂਬ ਮੁਹੱਬਤ ਸਚ ਨਾ ਕੋਇ ਕਮਾਈਆ। ਪਰਮਾਤਮ ਦੇਵੇ ਨਾ ਕੋਈ ਸਾਥ, ਆਤਮ ਨਾਤਾ ਨਾ ਕੋਇ ਜੁੜਾਈਆ। ਚਾਰੋਂ ਕੁੰਟ ਦਿਸੇ ਅੰਧੇਰੀ ਰਾਤ, ਅੰਧ ਆਤਮ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਲਾ ਰਿਹਾ ਵਖਾਈਆ। ਕਲਜੁਗ

ਵੇਲਾ ਵੇਖ ਸ਼ਬਦ ਗੁਰ, ਤੇਰੇ ਹੱਥ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਗਈ ਭੁੱਲ, ਇਸ਼ਟ ਨਜ਼ਰ ਕਿਸੇ ਨਾ ਆਈਆ। ਝਗੜਾ ਪਿਆ ਵੱਡੀ ਛੋਟੀ ਉਚੀ ਹੀਣੀ ਕੁੱਲ, ਕੁਲਵੰਤਾ ਰੂਪ ਸਚ ਨਾ ਕੋਇ ਸਮਾਈਆ। ਮਾਇਆ ਮਮਤਾ ਕੀਮਤ ਪਾਇਆ ਮੁੱਲ, ਅਨਮੁਲੜਾ ਰੰਗ ਸਕੇ ਨਾ ਕੋਇ ਰੰਗਾਈਆ। ਅੰਤਰ ਆਤਮ ਸਭ ਦੇ ਗਿਆ ਡੁੱਲ੍ਹ, ਅੰਮ੍ਰਿਤ ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਰਿਹਾ ਵਖਾਈਆ। ਕਲਜੁਗ ਅੰਤਮ ਵੇਖ ਅਦਾਲਤ, ਸਾਹਿਬ ਸਾਚਾ ਇਕ ਦ੍ਰਿੜਾਇੰਦਾ। ਚਾਰੋਂ ਕੁੰਟ ਦਿਸੇ ਜਹਾਲਤ, ਸਤਿ ਧਰਮ ਨਜ਼ਰ ਕੋਇ ਨਾ ਆਇੰਦਾ। ਵੁਕਲਾ ਕਰੇ ਨਾ ਕੋਇ ਵਕਾਲਤ, ਸ਼ਹਾਦਤ ਹਕ ਨਾ ਕੋਇ ਭੁਗਤਾਇੰਦਾ। ਆਤਮ ਬਣੇ ਨਾ ਸਚ ਅਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਇੰਦਾ। ਸਾਚਾ ਪੜਦਾ ਸਾਹਿਬ ਸਤਿਗੁਰ ਚੁੱਕ, ਸ਼ਬਦੀ ਸ਼ਬਦ ਦਏ ਜਣਾਈਆ। ਚਾਰੋਂ ਕੁੰਟ ਵੇਖ ਉਠ, ਆਪਣੀ ਅੱਖ ਖੁਲ੍ਹਾਈਆ ਸਾਚਾ ਦਿਸੇ ਨਾ ਕੋਈ ਪੁੱਤ, ਸੁਤ ਦੁਲਾਰਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕੋਲੋਂ ਸਾਰੇ ਬੈਠੇ ਰੁੱਠ, ਆਪਣਾ ਆਪਣਾ ਮੁਖ ਭਵਾਈਆ। ਅੰਦਰ ਵੜਕੇ ਸਾਚੇ ਪੌੜੇ ਚੜ੍ਹ ਕੇ ਦਸਮ ਦਵਾਰੀ ਖੜ੍ਹ ਕੇ ਕੋਈ ਨਾ ਲਏ ਪੁਛ, ਦੋਏ ਜੋੜ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਵਖਾਈਆ। ਉਠ ਵੇਖ ਕਲਜੁਗ ਰੀਤ, ਸਦੀ ਚੌਧਵੀਂ ਦਏ ਦੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਸਾਚਾ ਵੜੇ ਨਾ ਕੋਇ ਮਸੀਤ, ਮਸੱਲਾ ਹਕ ਨਾ ਕੋਇ ਵਿਛਾਈਆ। ਪਰਵਰਦਿਗਾਰ ਨਗ਼ਮਾ ਨਾਉਂ ਗਾਏ ਨਾ ਕੋਇ ਗੀਤ, ਕਲਮਾ ਕਲਾਮ ਨਾ ਕੋਇ ਸੁਣਾਈਆ। ਸਚ ਦਵਾਰੇ ਉਚ ਮਹਿਰਾਬੇ ਮਹਿਬੂਬ ਨਾਲ ਨਾ ਹੋਏ ਪ੍ਰੀਤ, ਅਤੀਤ ਨਜ਼ਰ ਕੋਇ ਨਾ ਆਈਆ। ਈਸਾ ਮੂਸਾ ਮੁਹੰਮਦ ਜੋ ਕਰ ਕੇ ਗਏ ਨਸੀਹਤ, ਵਲੀ ਗੌਂਸ ਜਗਤ ਸਮਝਾਈਆ। ਅੱਖਰਾਂ ਨਾਲ ਲਿਖੀ ਵਸੀਅਤ, ਅਲਫ਼ ਯੇ ਜੋੜ ਜੁੜਾਈਆ। ਉਮਤ ਉਮਤੀ ਕਲਜੁਗ ਅੰਤਮ ਸਭ ਦੀ ਬਦਲੀ ਤਬੀਅਤ, ਤਬਾ ਸਕੇ ਨਾ ਕੋਇ ਬਦਲਾਈਆ। ਨੂਰ ਖ਼ੁਦਾ ਜਾਣੇ ਨਾ ਕੋਈ ਅਸਲੀਅਤ, ਅਸਲ ਵਿਚ ਨਾ ਕੋਇ ਸਮਾਈਆ। ਕੂੜੀ ਕਿਰਿਆ ਨਾ ਕੋਈ ਅਹਿਮੀਅਤ, ਅਹਿਮਕ ਬੈਠੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਕਹੇ ਮੇਰਾ ਸਚ ਪੈਗ਼ਾਮ, ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦਿਤਾ ਦ੍ਰਿੜਾਈਆ। ਕਲਜੁਗ ਅੰਤਮ ਸਾਚਾ ਦਿਸੇ ਕਿਸੇ ਨਾ ਰਾਮ, ਸੁਰਤੀ ਸਚ ਨਾ ਕੋਇ ਕੁੜਮਾਈਆ। ਸਾਧ ਸੰਤ ਕਰਨ ਹਰਾਮ, ਧੀਰਜ ਜਤ ਨਾ ਕੋਇ ਰਖਾਈਆ। ਮਾਇਆ ਮਮਤਾ ਹੋਏ ਗ਼ੁਲਾਮ, ਦੂਈ ਦਵੈਤੀ ਤਨ ਕੜੀ ਰਹੇ ਬੰਧਾਈਆ। ਹਿਰਦੇ ਵਸੇ ਨਾ ਸੱਚਾ ਨਾਮ, ਨੌਬਤ ਇਕ ਨਾ ਕੋਇ ਵਜਾਈਆ। ਬਾਹਰੋਂ ਕਰਦੇ ਸਰਬ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧੁਆਈਆ। ਅੰਤਰ ਮਿਲੇ ਕਿਸੇ ਨਾ ਜਾਮ, ਮਧ ਪਿਆਲਾ ਹੱਥ ਨਾ ਕੋਇ ਫੜਾਈਆ। ਆਤਮ ਸੇਜਾ ਚੜ੍ਹ ਕੇ ਕਰੇ ਨਾ ਕੋਇ ਬਿਸਰਾਮ, ਜਗਤ ਕੁਟੀਆ ਬਹਿ ਬਹਿ ਨੀਂਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦਿਸ਼ਾ ਰਿਹਾ ਸਮਝਾਈਆ। ਕਲਜੁਗ ਕਹੇ ਸਾਚਾ ਦਿਸੇ ਕਿਸੇ ਨਾ ਕਾਹਨ, ਸੁਰਤੀ ਗੋਪੀ ਨਾ ਕੋਇ ਪਰਨਾਈਆ। ਨਾਮ ਨਿਰਾਲਾ ਮਾਰੇ ਕੋਈ ਨਾ ਬਾਣ, ਅਣਿਆਲਾ ਤੀਰ ਚਲਾਈਆ। ਸਚ ਸੰਦੇਸਾ ਸੁਣਾਏ ਨਾ ਕੋਈ ਬਿਨ ਕਾਨ, ਧੁਰ ਦੀ ਧਾਰ ਜਣਾਈਆ। ਕਾਇਆ ਮੰਦਰ ਅੰਦਰ ਦਿਸੇ ਵੈਰਾਨ, ਵੈਰਾਗੀ ਰੂਪ

ਨਾ ਕੋਇ ਵਖਾਈਆ। ਮਸਤਕ ਤਿਲਕ ਸਰਬ ਲਗਾਣ, ਤ੍ਰਿਸੂਲ ਧਾਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਕਾਇਨਾਤ, ਇਕੋ ਇਕ ਜਣਾਈਆ। ਬਗ਼ਲੇ ਰੱਖਣ ਸਰਬ ਕਿਤਾਬ, ਤੁਲਬਾ ਤਾਲਬ ਬਣ ਕੇ ਫੇਰਾ ਪਾਈਆ। ਅਗਲਾ ਜਾਣੇ ਨਾ ਕੋਈ ਹਿਸਾਬ, ਲੇਖਾ ਸਕੇ ਨਾ ਕੋਇ ਜਣਾਈਆ। ਅੰਤਰ ਪੜਦਾ ਲੱਥੇ ਨਾ ਮੁਖ ਨਕਾਬ, ਨਿਜ ਨੇਤਰ ਨਾ ਨੂਰ ਰੁਸ਼ਨਾਈਆ। ਨਜ਼ਰ ਆਏ ਨਾ ਹੱਕ ਮਹਿਰਾਬ, ਮਹਿਬੂਬ ਮਿਲੇ ਨਾ ਬੇਪਰਵਾਹੀਆ। ਝਗੜਾ ਚੁੱਕੇ ਨਾ ਪੁੰਨ ਸਵਾਬ, ਦੋਜ਼ਖ਼ ਬਹਿਸ਼ਤ ਪੰਧ ਨਾ ਕੋਇ ਮੁਕਾਈਆ। ਜਿਨ੍ਹਾਂ ਪਰਵਰਦਿਗਾਰ ਸਹੀ ਸਲਾਮਤ ਧੁਰ ਦਾ ਮਾਲਕ ਮਿਲ ਗਿਆ ਆਪ, ਤਿਨ੍ਹਾਂ ਨਰਕ ਸੁਰਗ ਦੋਜ਼ਖ਼ ਬਹਿਸ਼ਤ ਦੋਹਾਂ ਵਿਚੋਂ ਫੜ ਕੇ ਬਾਹਰ ਕਢਾਈਆ। ਬਣ ਕੇ ਧੁਰ ਦਰਗਾਹੀ ਸੱਚਾ ਬਾਪ, ਪਿਤਾ ਪੂਤ ਗੋਦ ਉਠਾਈਆ। ਹੌਲੀ ਹੌਲੀ ਦੱਸੇ ਆਪਣਾ ਵਾਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਤੇਰੇ ਵਿਚ ਜ਼ਾਤ, ਤੇਰੀ ਜ਼ਾਤ ਮੇਰਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਕਹੇ ਜੋ ਗੁਰੂ ਅਵਤਾਰ ਦੇ ਕੇ ਗਏ ਉਪਦੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੀ ਪੜ੍ਹਾਈਆ। ਬੋਧ ਅਗਾਧੀ ਸ਼ਬਦ ਅਨਾਦੀ ਸੁਣਾ ਕੇ ਗਏ ਸੰਦੇਸ਼, ਕਲਮ ਸ਼ਾਹੀ ਲਿਖ ਲਿਖ ਸ਼ਹਾਦਤ ਇਕ ਭੁਗਤਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੁਰੀਦ ਮੁਰਸ਼ਦ ਲੈਣ ਪੇਖ, ਨਿਜ ਨੇਤਰ ਕਰ ਰੁਸ਼ਨਾਈਆ। ਮਨ ਵਾਸਨਾ ਕਰਨੀ ਭੇਟ, ਤਨ ਵਜੂਦ ਨਾ ਕੋਇ ਵਡਿਆਈਆ। ਪੰਜ ਤਤ ਨਾ ਕਰਨਾ ਹੇਤ, ਤ੍ਰੈਗੁਣ ਨਾ ਕੋਇ ਚਤੁਰਾਈਆ। ਸਾਹਿਬ ਸਤਿਗੁਰ ਬਿਨ ਅੱਖਾਂ ਲਏ ਵੇਖ, ਨਿਜ ਨੇਤਰ ਕਰ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਸੰਤ ਭਗਤ ਗੁਰਮੁਖ ਗੁਰਸਿਖ ਸੂਫ਼ੀ ਮੁੱਲਾ ਸ਼ੇਖ਼ ਮੁਸਾਇਕ ਓਸੇ ਦੀ ਖੇਲ, ਖ਼ਾਲਕ ਖ਼ਲਕ ਰਿਹਾ ਖਿਲਾਈਆ। ਆਤਮ ਪਰਮਾਤਮ ਨਿਰਗੁਣ ਸਰਗੁਣ ਪਾਰਬ੍ਰਹਮ ਨਿਹਕਰਮੀ ਕਰਮ ਜੋਤੀ ਜਾਤਾ ਪੁਰਖ ਬਿਧਾਤਾ ਨਿਰਵੈਰ ਹੋ ਪਰਵੇਸ਼, ਸ਼ਬਦ ਅਨਾਦ ਧੁਨ ਬ੍ਰਹਿਮਾਦ, ਲੇਖਾ ਜਾਣੇ ਆਦਿ ਜੁਗਾਦਿ, ਜੁਗ ਚੌਕੜੀ ਖੇਲ ਵਖਾਈਆ। ਗੁਰ ਅਵਤਾਰਾਂ ਦੇ ਕੇ ਦਾਦ, ਸਚ ਸੁਣਾਏ ਧੁਰ ਦਾ ਰਾਗ, ਸਤਿ ਸਰੂਪ ਹੋ ਵਿਸਮਾਦ, ਬਿਸਮਲ ਆਪਣੀ ਧਾਰ ਬੰਧਾਈਆ। ਜੁਗ ਚੌਕੜੀ ਕਰੇ ਤਿਆਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਕੜੇ ਵਾਗ, ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਬਣੇ ਸੱਜਣ ਸਾਕ, ਨਾਤਾ ਸਭ ਦੇ ਨਾਲ ਰਖਾਈਆ। ਬੋਧ ਅਗਾਧਾ ਦੱਸ ਵਾਕ, ਭਵਿਖਤ ਦਵਾਰੇ ਖੋਲ੍ਹੇ ਤਾਕ, ਆਪਣੇ ਮਿਲਣ ਦਾ ਦੱਸੇ ਇਤਫ਼ਾਕ, ਭੇਵ ਅਭੇਦਾ ਦਏ ਜਣਾਈਆ। ਦੋ ਜਹਾਨਾਂ ਬਣ ਕੇ ਸਿਰਤਾਜ, ਭੂਪਤ ਭੂਪ ਰਾਜਨ ਰਾਜ, ਦੋ ਜਹਾਨ ਸੁਆਰੇ ਕਾਜ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣਾ ਹੁਕਮ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਕੇ ਵੰਡ, ਨਿਤ ਨਵਿਤ ਧੁਰ ਸੰਦੇਸਾ ਸ਼ਬਦ ਅਨਾਦੀ ਪਾਵੇ ਠੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਚਖੰਡ ਦਵਾਰਾ ਦਏ ਜਣਾਈਆ। ਸਚਖੰਡ ਨਿਵਾਸੀ ਦਰ ਦਰਵਾਜ਼ਾ, ਸੋ ਪੁਰਖ ਨਿਰੰਜਣ ਇਕ ਖੁਲ੍ਹਾਇੰਦਾ। ਹਰਿ ਪੁਰਖ ਨਿਰੰਜਣ ਗ਼ਰੀਬ ਨਿਵਾਜਾ, ਮਿਹਰਵਾਨ ਰੂਪ ਧਰਾਇੰਦਾ । ਏਕੰਕਾਰਾ ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪ ਅਖਵਾਇੰਦਾ। ਆਦਿ ਨਿਰੰਜਣ ਸਚ ਦਵਾਰੇ ਕਰੇ ਆਪਣਾ ਕਾਜਾ, ਕਰਨੀ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ

ਕਰਤਾ ਸ੍ਰੀ ਭਗਵਾਨ ਦੇਵੇ ਸਾਥਾ, ਪਾਰਬ੍ਰਹਮ ਪੁਰਖ ਸਮਰਾਥਾ, ਆਪਣੀ ਖੇਲ ਵਖਾਇੰਦਾ। ਸ਼ਬਦੀ ਸੁਤ ਮਾਰ ਆਵਾਜ਼ਾ, ਚਾਰ ਜੁਗ ਦੇ ਵਿਛੜੇ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਬਾਰੀ ਖੇਲ ਕਰਾਇੰਦਾ। ਧੁਰ ਦਰਬਾਰੀ ਖੇਲ ਅਪਾਰਾ, ਅਪਰੰਪਰ ਸਵਾਮੀ ਆਪ ਕਰਾਈਆ। ਸਚਖੰਡ ਦਵਾਰੇ ਲਾ ਇਕ ਦਰਬਾਰਾ, ਬੀਸ ਇਕੀਸਾ ਰੰਗ ਚੜ੍ਹਾਈਆ। ਸੁਤ ਦੁਲਾਰੇ ਸ਼ਬਦ ਕੱਠੇ ਕਰ ਗੁਰੂ ਅਵਤਾਰਾ, ਮੇਲਾ ਹੋਏ ਏਕਾ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਇਕ ਹੁਲਾਰਾ, ਦੂਜੀ ਧਾਰ ਨਾ ਕੋਇ ਬੰਧਾਈਆ । ਤ੍ਰੈਗੁਣ ਮਾਇਆ ਦੇ ਸਹਾਰਾ, ਪੰਜ ਤਤ ਭੇਵ ਚੁਕਾਈਆ। ਲੱਖ ਚੁਰਾਸੀ ਜੋ ਦੇਂਦਾ ਰਿਹਾ ਲਾਰਾ, ਨਿਤ ਨਵਿਤ ਹੁਕਮ ਸੁਣਾਈਆ। ਸ਼ਬਦੀ ਸ਼ਬਦ ਕਰਦਾ ਰਿਹਾ ਇਸ਼ਾਰਾ, ਬਿਨ ਅੱਖਾਂ ਅੱਖਾਂ ਨਾਲ ਦ੍ਰਿੜਾਈਆ। ਭਗਤਾਂ ਦੱਸਦਾ ਰਿਹਾ ਉਚ ਮਨਾਰਾ, ਮਹੱਲ ਅਟਲ ਬੇਪਰਵਾਹੀਆ। ਸੋ ਵੇਲਾ ਵਕਤ ਸੁਹੰਜਣਾ ਬਿਨ ਹਰਿ ਨਾ ਕਿਸੇ ਵਿਚਾਰਾ, ਆਦਿ ਅੰਤ ਸਮਝ ਕਿਸੇ ਨਾ ਪਾਈਆ। ਉਠ ਸੇਵਾ ਕਰ ਵਿਚ ਸੰਸਾਰਾ, ਚਾਕਰ ਹੋ ਕੇ ਫੇਰਾ ਪਾਈਆ। ਤੇਰੀ ਮਦਦ ਕਰੇ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਵਖਾਈਆ। ਸ਼ਬਦ ਸੁਤ ਮਾਰੀ ਆਵਾਜ਼, ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਲਏ ਕਰਾਈਆ। ਆਓ ਵੇਖੋ ਸ਼ਾਹ ਨਵਾਬ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ । ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਕਾਜ, ਕਰਤਾ ਕਰਨੀ ਵਿਚ ਰਖਾਈਆ। ਉਸ ਦਾ ਭੇਵ ਖੋਲ੍ਹੋ ਆਜ, ਪੜਦਾ ਦਿਓ ਉਠਾਈਆ। ਜੋ ਨਾਮ ਬਾਣੀ ਚਲਾ ਕੇ ਆਏ ਜਹਾਜ਼, ਲੱਖ ਚੁਰਾਸੀ ਜੀਵਾਂ ਜਗਤ ਸਮਝਾਈਆ। ਜੋ ਕਲਮਾ ਦਸ ਕੇ ਆਏ ਨਮਾਜ਼, ਵੁਜ਼ੂ ਕਰਨਾਂ ਸਚ ਸਮਝਾਈਆ। ਓਨ੍ਹਾਂ ਵਿਚੋਂ ਵੇਖੋ ਕੇਹੜਾ ਦਿਸੇ ਪਾਕ, ਪਲੀਤ ਰੂਪ ਨਾ ਕੋਇ ਵਟਾਈਆ। ਕਵਨ ਤਨ ਮਾਟੀ ਹੋਇਆ ਮੁਮਤਾਜ, ਮੁਹੱਬਤ ਰੱਖੇ ਨੂਰ ਖ਼ੁਦਾਈਆ। ਕਵਣ ਝੁਕ ਝੁਕ ਸੱਯਦਾ ਕਰੇ ਪੁਰਖ ਸਮਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਵਿਛੜੇ ਹੋਏ ਇਕੱਠੇ, ਹਰਿ ਕਰਤਾ ਅੰਤ ਕਰਾਈਆ। ਪਿਛਲੇ ਹਾਲ ਕਾਲ ਮਹਾਂਕਾਲ ਦੀਨ ਦਿਆਲ ਲੱਖ ਚੁਰਾਸੀ ਦੱਸੇ, ਪੜਦਾ ਓਹਲਾ ਇਕ ਉਠਾਈਆ। ਜਾ ਕੇ ਵੇਖੋ ਪਾਠਸ਼ਾਲਾ ਮੰਦਰ ਮਸਜਦ ਸ਼ਿਵਦਵਾਲੇ ਮਕਤਬ ਮਦਰਸੇ, ਲੋਕਮਾਤ ਧਿਆਨ ਲਗਾਈਆ। ਅੰਤਰ ਆਤਮ ਨੂਰ ਖ਼ੁਦਾਈ ਆਬੇ ਹਯਾਤ ਕਿਸੇ ਨਾ ਮਿਲੇ ਰਸੇ, ਸੀਤਲ ਧਾਰ ਨਾ ਕੋਇ ਵਹਾਈਆ । ਮਾਇਆ ਮਮਤਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਸ਼ਰਅ ਸ਼ੈਤਾਨ ਸਾਰੇ ਫਸੇ, ਸ਼ਰੀਅਤ ਸਮਝ ਕਿਸੇ ਨਾ ਆਈਆ। ਜਗਤ ਕਿਤਾਬਾਂ ਜਗਤ ਹਿਸਾਬਾਂ ਬੱਧੇ ਬਸਤੇ, ਅਗਲਾ ਲੇਖਾ ਸਕੇ ਨਾ ਕੋਇ ਸਮਝਾਈਆ। ਦੀਨ ਮਜ਼੍ਹਬਾਂ ਜ਼ਾਤਾਂ ਪਾਤਾਂ ਊਚਾਂ ਨੀਚਾਂ ਰਾਓ ਰੰਕਾਂ ਪਏ ਰੱਟੇ, ਰੱਟਾ ਸਕੇ ਨਾ ਕੋਇ ਮੁਕਾਈਆ। ਸਾਚਾ ਲਾਹਾ ਧੁਰ ਦਰਗਾਹਾ ਸਚ ਦਵਾਰੇ ਕੋਈ ਨਾ ਖੱਟੇ, ਕੂੜੀ ਕਿਰਿਆ ਘਰ ਘਰ ਝੋਲੀ ਬੈਠੇ ਭਰਾਈਆ। ਆਤਮ ਅੰਤਰ ਪ੍ਰੇਮ ਪ੍ਰੀਤੀ ਸਾਚੇ ਰੰਗ ਕੋਈ ਨਾ ਰਤੇ, ਕਸੁੰਭੜਾ ਰੰਗ ਚਾਰੋਂ ਕੁੰਟ ਨਜ਼ਰੀ ਆਈਆ। ਭਾਗ ਲੱਗਾ ਨਾ ਕਿਸੇ ਕਾਇਆ ਮਟੇ, ਪੰਜ ਤਤ ਤਨ ਰਬਾਬ ਨਾ ਕੋਇ ਵਜਾਈਆ। ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਸਦੀ ਚੌਧਵੀਂ ਸਬਕ ਸਾਰੇ ਪੜ੍ਹ ਪੜ੍ਹ ਅੱਕੇ, ਮਨ ਆਕੀ ਨੀਵਾਂ ਸਕੇ ਨਾ ਕੋਇ ਕਰਾਈਆ। ਕੋਟਨ ਕੋਟ ਫਿਰ ਕੇ ਆਏ ਮਦੀਨੇ ਮੱਕੇ, ਕਾਇਆ ਮਕਬਰਾ ਖੋਜ ਨਾ ਕੋਇ ਖੋਜਾਈਆ। ਜਿਥੇ ਸਚ ਧਾਮ ਅੱਠੇ ਪਹਿਰ ਵਸੇ, ਦਿਵਸ ਰੈਣ ਸੋਭਾ ਪਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਸਮਝਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਗਿਆ ਤਕਵਾ, ਚਾਰੋਂ ਤਰਫ਼ ਸਤਿ ਨਜ਼ਰ ਕੋਇ ਨਾ ਆਈਆ। ਸਭ ਦੇ ਉਤੇ ਸਾਦਰ ਕਰ ਦੇ ਫ਼ਤਵਾ, ਫ਼ੈਸਲਾ ਇਕੋ ਵਾਰ ਸੁਣਾਈਆ। ਜਨ ਭਗਤ ਗੁਰਮੁਖ ਤੇਰੇ ਵਿਰਲੇ ਜੋ ਤੇਰੇ ਨੂਰ ਦਾ ਤੱਕਦੇ ਜਲਵਾ, ਜ਼ਾਹਰ ਜ਼ਹੂਰ ਤੇਰਾ ਦਰਸ਼ਨ ਪਾਈਆ। ਜੋ ਖਾਵਣਹਾਰੇ ਪੂੜੀ ਕੜਾਹ ਹਲਵਾ, ਹਾਲਤ ਓਨ੍ਹਾਂ ਦੀ ਦੇ ਬਦਲਾਈਆ। ਜਿਨ੍ਹਾਂ ਦੇ ਅੰਦਰ ਮਨ ਨੇ ਪਾਇਆ ਬਲਵਾ, ਨੌ ਦਵਾਰੇ ਮਚੀ ਦੁਹਾਈਆ। ਉਹ ਕਾਹਨੂੰ ਪੜ੍ਹਦੇ ਤੇਰਾ ਕਲਮਾ, ਅਲਿਫ਼ ਯੇ ਕੰਮ ਕਿਸੇ ਨਾ ਆਈਆ। ਉਹ ਵੇਸਵਾ ਕੋਲੋਂ ਸੁਣਦੇ ਨਗ਼ਮਾ, ਜੋ ਮਨਮਤ ਅੰਦਰ ਬੈਠੀ ਡੇਰਾ ਲਾਈਆ। ਉਨ੍ਹਾਂ ਕਲਜੁਗ ਕੋਲੋਂ ਮੰਗਣਾ ਤਗ਼ਮਾ, ਹਜ਼ੂਰੀ ਹੋ ਕੇ ਸੀਸ ਨਿਵਾਈਆ। ਤੇਰਾ ਨਾਮ ਓਨ੍ਹਾਂ ਦੇ ਅੰਦਰ ਕਦੀ ਨਾ ਲੰਘਣਾ, ਜੋ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਬੈਠੇ ਪ੍ਰੀਤ ਲਗਾਈਆ। ਤੇਰਾ ਦੀਪ ਕਦੇ ਨਾ ਜਗਣਾ, ਜਿਨ੍ਹਾਂ ਕੂੜ ਕੁੜਿਆਰਾ ਅੰਦਰ ਲਿਆ ਵਸਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਲੱਭਣਾ, ਜਿਸ ਅੰਤਰ ਆਤਮ ਕੀਤੀ ਪ੍ਰਭੂ ਰੁਸ਼ਨਾਈਆ। ਮਿਲੇ ਮੁਕੰਦ ਮਨੋਹਰ ਲਖਮੀ ਨਰਾਇਣ ਸਾਚੇ ਮਦਨਾ, ਮਧ ਸੂਦਨ ਆਪਣੇ ਘਰ ਵਸਾਈਆ। ਆਤਮ ਸੇਜ ਸੁਹਾਏ ਪਲੰਘਨਾ, ਚਤਰਭੁਜ ਵੇਖੇ ਚਾਈਂ ਚਾਈਂਆ। ਆਦਿ ਸ਼ਕਤ ਪਾਏ ਸਗਨਾ, ਸੋਹਣਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਦਰ, ਜਿਸ ਘਰ ਤੇਰੀ ਵੱਜੇ ਇਕ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਪਏ ਬੋਲ, ਅਨਬੋਲਤ ਪ੍ਰਭੂ ਸੁਣਾਈਆ। ਚਾਰੋਂ ਕੁੰਟ ਵੇਖਿਆ ਖੋਲ੍ਹ, ਗਠੜੀ ਨਾਮ ਹੱਥ ਕਿਸੇ ਨਾ ਆਈਆ। ਪੰਜ ਤਤ ਕਾਇਆ ਖ਼ਾਲੀ ਦਿਸਿਆ ਢੋਲ, ਹਉਮੇ ਹੰਗਤਾ ਵਿਚ ਸਮਾਈਆ। ਗੁਰਮੁਖ ਸੰਤ ਸੁਹੇਲੇ ਹਰਿ ਭਗਤ ਥੋੜ੍ਹੇ ਉਤਰੇ ਤੇਰੇ ਤੋਲ, ਜਿਨ੍ਹਾਂ ਨਾਮ ਤਰਾਜ਼ੂ ਕੰਡੇ ਦਿਤਾ ਚੜ੍ਹਾਈਆ। ਬਾਹਰੋਂ ਭਰੇ ਤੇ ਅੰਦਰੋਂ ਪੋਲ, ਖ਼ਾਲੀ ਬੁੱਤ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਹੋਣਾ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਇਕੋ ਵਾਰ ਸੁਣਾਈਆ। ਸ੍ਰੀ ਭਗਵਾਨ ਉੱਤਰ ਪੂਰਬ ਪੱਛਮ ਦੱਖਣ ਅਸੀਂ ਵੇਖ ਕੇ ਆਏ ਚੜ੍ਹਦੇ ਲਹਿੰਦੇ, ਸ਼ਮਾਲ ਜਨੂਬ ਤੇਰਾ ਰਾਹ ਨਾ ਕੋਇ ਤਕਾਈਆ। ਮੁੱਲਾ ਸ਼ੇਖ਼ ਮੁਸਾਇਕ ਮਸੀਤੇ ਕੱਠੇ ਹੋ ਹੋ ਬਹਿੰਦੇ, ਮਨ ਹੰਕਾਰ ਨਾਲ ਮਿਲਾਈਆ। ਪੰਡਤ ਪਾਂਧੇ ਸਾਚੇ ਠਾਕਰ ਅੱਗੇ ਕੋਈ ਨਾ ਢਹਿੰਦੇ, ਠੋਕਰ ਸਭ ਨੂੰ ਰਹੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲੈਣਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਸਮਰਥ, ਹੱਥ ਤੇਰੇ ਵਡਿਆਈਆ। ਜੁਗ ਚੌਕੜੀ ਚਲਾਵੇਂ ਰਥ, ਬਣ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤਮ ਸਭ ਕੁਛ ਤੇਰਾ ਹਕ, ਹਕੀਕਤ ਤੇਰੀ ਝੋਲੀ ਪਾਈਆ। ਅਸੀਂ ਨਾਮ ਕਲਮਾ ਦੱਸ ਕੇ ਆਏ ਥੱਕ, ਸਾਡਾ ਸੰਗ ਨਾ ਕੋਇ ਨਿਭਾਈਆ। ਦੂਰ ਦੁਰਾਡੇ ਪ੍ਰੀਤੀ ਬਿਨਾਂ ਗਏ ਨੱਠ, ਨੇੜੇ ਹੋ ਕੇ ਦਸਤ ਨਾ ਕੋਇ ਮਿਲਾਈਆ। ਅਸੀਂ ਅਪਣੀ ਬਦਲ ਲਈ ਆਪੇ ਕਰਵਟ, ਪਿਛਾ ਦੇ ਕੇ ਮੁਖ ਭਵਾਈਆ। ਕੋਟਾਂ ਵਿਚੋਂ ਥੋੜ੍ਹੇ ਜਿਹੜੇ ਤੇਰੇ ਪ੍ਰੇਮ ਦਾ ਮਾਨਣ ਰਸ, ਅੰਤਰ ਆਤਮ ਬੈਠੇ ਇਕ ਧਿਆਨ ਲਗਾਈਆ। ਤੂੰ ਓਨ੍ਹਾਂ ਨਾਲ ਜਾ ਕੇ ਵਸ, ਵਾਸਤਾ ਆਪਣੇ ਨਾਲ ਬੰਧਾਈਆ। ਬਾਕੀ ਖੇੜਾ ਕਰ ਦੇ ਭੱਠ, ਕਲਜੁਗ ਜੀਵਾਂ ਦੇ ਸਜ਼ਾਈਆ । ਜਿਨ੍ਹਾਂ ਭੁੱਲੀ ਧੁਰ ਦੀ ਮਤ, ਮਨਮਤ ਕਰੀ ਕੁੜਮਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇ ਲੈਣਾ ਚਲਾਈਆ । ਗੁਰ ਅਵਤਾਰੋ ਪੀਰ ਪੈਗ਼ੰਬਰੋ ਕਰੋ ਤਸਦੀਕ, ਹਰਿ ਕਰਤਾ ਅੰਤ ਜਣਾਇੰਦਾ। ਸਦੀ ਚੌਧਵੀਂ ਵੇਲਾ ਅੰਤ ਅਖ਼ੀਰ ਨਜ਼ਦੀਕ, ਨੇਰਨ ਨੇਰਾ ਵੇਖ ਵਖਾਇੰਦਾ। ਪਰਵਰਦਿਗਾਰ ਸਾਂਝਾ ਯਾਰ ਲਾਸ਼ਰੀਕ, ਸਚ ਤੌਫ਼ੀਕ ਇਕ ਵਖਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੀ ਰੱਖ ਕੇ ਬੈਠੇ ਉਡੀਕ, ਨੇਤਰ ਲੋਚਣ ਨੈਣ ਸਰਬ ਉਠਾਇੰਦਾ। ਵੇਖਣਹਾਰਾ ਹਸਤ ਕੀਟ, ਊਚ ਨੀਚ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਇੰਦਾ। ਪੀਰ ਪੈਗ਼ੰਬਰ ਕਹਿਣ ਅਸੀਂ ਦੇਈਏ ਸ਼ਹਾਦਤ, ਸ਼ਹਿਨਸ਼ਾਹ ਇਕੋ ਵਾਰ ਸੁਣਾਈਆ। ਸਚ ਸਭ ਨੂੰ ਭੁੱਲੀ ਤੇਰੀ ਇਬਾਦਤ, ਆਬਰੂ ਆਪਣੀ ਬੈਠੇ ਗਵਾਈਆ। ਤੇਰੀ ਰੂਹ ਤੇਰੇ ਕੀਤੀ ਨਾ ਕਿਸੇ ਅਮਾਨਤ, ਖਿਆਨਤ ਵਿਚ ਸਰਬ ਲੋਕਾਈਆ। ਅਸੀਂ ਦੇਈਏ ਨਾ ਕਿਸੇ ਜ਼ਮਾਨਤ, ਅਗੇ ਹੋ ਨਾ ਬਰੀ ਕਰਾਈਆ। ਤੇਰਾ ਹੁਕਮ ਸਾਹਿਬ ਸਹੀ ਸਲਾਮਤ, ਸਿਰ ਸਿਰ ਸਾਰੇ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਕਹਿਣ ਅਸੀਂ ਦੇਈਏ ਲਿਖ, ਲੇਖਾ ਲਿਖੀਏ ਬਿਨ ਕਲਮ ਸ਼ਾਹੀਆ। ਸਾਡਾ ਅੱਖਰ ਬਿਨ ਤੇਰੇ ਕਿਸੇ ਨਾ ਆਏ ਦਿਸ, ਜਗ ਨੇਤਰ ਸਮਝ ਕੋਇ ਨਾ ਪਾਈਆ। ਤੇਰੇ ਕਲਮੇ ਵਿਚੋਂ ਕਲਮਾ ਮਿਲੀ ਭਿਖ, ਭਿਛਿਆ ਲੋਕਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੀ ਝੋਲੀ ਪਾਈਆ। ਲਹਿਣਾ ਦੇਣਾ ਪੌਣਾ ਝੋਲੀ, ਝਲਕ ਅਪਣੀ ਇਕ ਦਸਾਈਆ। ਹਉਂ ਬਰਦੇ ਬਰਖ਼ੁਰਦਾਰ ਸੇਵਕ ਤੇਰੀ ਗੋਲੀ, ਖ਼ਾਕਸਾਰ ਨਜ਼ਰੀ ਆਈਆ। ਸਾਚੀ ਧਾਰ ਸੁਣਾਈ ਸੱਚੀ ਬੋਲੀ, ਅਗੰਮੀ ਰਾਗ ਅਲਾਈਆ। ਅੱਲਾ ਆਲਮੀਨ ਵਿਚ ਵਿਚੋਲੀ, ਮਿਹਬਾਨ ਬੀਦੋ ਬੀ ਖ਼ੈਰ ਯਾ ਇਲਾਹੀ ਨੂਰ ਇਕ ਸਮਝਾਈਆ। ਪੀਰ ਪੈਗ਼ੰਬਰ ਦਸਤਗੀਰ ਦਸਤਯਾਬ ਤੇਰੇ ਪ੍ਰੇਮ ਦੀ ਖੇਲਣ ਹੋਲੀ, ਰੰਗ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਵਰ ਦਾਤੇ ਬੇਪਰਵਾਹੀਆ। ਗੁਰ ਅਵਤਾਰ ਸਾਰੇ ਕਹਿਣ, ਪ੍ਰਭੂ ਤੇਰੀ ਵਡ ਵਡਿਆਈਆ। ਅਸੀਂ ਵੇਖਿਆ ਸਾਚੇ ਨੈਣ, ਨੇਤਰ ਆਪਣੇ ਨਾਲ ਤਕਾਈਆ। ਕਲਜੁਗ ਜੀਵ ਨਾਤਾ ਤੁਟਾ ਭਾਈ ਭੈਣ, ਪਿਤਾ ਮਾਤ ਪੂਤ ਸੇਜ ਹੰਢਾਈਆ। ਮਾਇਆ ਮਮਤਾ ਹੋਈ ਡਾਇਣ, ਸ਼ਾਹ ਸੁਲਤਾਨਾਂ ਰਹੀ ਖਾਈਆ। ਕੋਈ ਫ਼ਰਕ ਨਾ ਜਾਣੇ ਨੁਕਤਾ ਐਨ ਗ਼ੈਨ, ਜ਼ੇਰ ਜ਼ਬਰ ਨਾ ਕੋਇ ਸਮਝਾਈਆ। ਪਰਵਰਦਿਗਾਰ ਬਣਿਆ ਤਰਫ਼ੈਨ, ਤੁਆਰਫ਼ ਸਕੇ ਨਾ ਕੋਇ ਜਣਾਈਆ। ਡੂੰਘੀ ਧਾਰ ਸਾਰੇ ਵਹਿਣ, ਦੋਜ਼ਖ਼ ਕਰਨ ਕੁੜਮਾਈਆ। ਓਨ੍ਹਾਂ ਵਲੀ ਅੱਲਾ ਕੋਈ ਨਾ ਆਵੇ ਲੈਣ, ਬਾਹੋਂ ਫੜ ਨਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹੀ ਦੇਣੀ ਸਮਝਾਈਆ। ਬੇਪਰਵਾਹੀ ਦੱਸ ਦੇ ਮੌਲਾ, ਤੇਰੇ ਅੱਗੇ ਅਰਜ਼ੋਈਆ। ਸਦੀ ਸਦੀਵੀ ਪੂਰਾ ਕੌਲਾ, ਇਕਰਾਰਾ ਗਿਆ ਆਈਆ। ਤੇਰੇ ਨਾਮ ਦਾ ਗਾਇਆ ਢੋਲਾ, ਮੇਰੇ ਢੋਲ ਸੱਚੇ ਮਾਹੀਆ। ਤੂੰ ਅੰਤਮ ਬਣਨਾ ਇਕ ਵਿਚੋਲਾ, ਵੇਖਣਹਾਰਾ ਥਾਉਂ ਥਾਈਂਆ। ਤੇਰੇ ਕੋਲ ਕਾਹਦਾ ਪੜਦਾ ਓਹਲਾ, ਤੂੰ ਸਭ ਦੀ ਬਣਤ ਬਣਾਈਆ। ਤੂੰ ਆਦਿ ਜੁਗਾਦੀ ਤੋਲਾ, ਕੰਡਾ ਰੱਖਿਆ ਹੱਥ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਅਬਿਨਾਸ਼ੀ ਕਰਤੇ ਸਚ ਦਵਾਰ ਖੋਲ੍ਹਾ, ਖ਼ਾਲਕ ਖ਼ਲਕ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਇਸ਼ਾਰੇ, ਇਕੋ

ਵਾਰ ਸਮਝਾਈਆ। ਪੁਰਖ ਅਬਿਨਾਸ਼ੀ ਆਪਣੇ ਲੱਭ ਲੈ ਭਗਤ ਦੁਲਾਰੇ, ਲੱਖ ਚੁਰਾਸੀ ਵਿਚੋਂ ਖੋਜ ਖੋਜਾਈਆ। ਪਰਵਰਦਿਗਾਰ ਮੁਰੀਦ ਮੁਰਸ਼ਦਾਂ ਸਦਾ ਪਿਆਰੇ, ਪ੍ਰੇਮ ਪ੍ਰੀਤੀ ਸਚ ਲਗਾਈਆ । ਤੇਰਾ ਰਾਹ ਤੱਕਣ ਮੀਤ ਮੁਰਾਰੇ, ਸਚ ਦਵਾਰੇ ਸੋਭਾ ਪਾਈਆ। ਰਲ ਮਿਲ ਇਕੋ ਬੋਲਣ ਜੈਕਾਰੇ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰਾ ਨੂਰ ਪਰਵਰਦਿਗਾਰੇ, ਪਤਿਪਰਮੇਸ਼ਵਰ ਤੇਰੇ ਵਿਚੋਂ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਦੇਂਦੇ ਗਏ ਲਾਰੇ, ਅਗਲਾ ਲੇਖਾ ਮਾਤ ਬਣਾਈਆ। ਪਰਗਟ ਹੋਵੇ ਕਲ ਕਲਕੀ ਅਵਤਾਰੇ, ਜੋਤੀ ਜਾਤਾ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰੇ, ਸੋਭਾਵੰਤ ਆਪ ਸੁਹਾਈਆ। ਸ਼ਬਦੀ ਸ਼ਬਦ ਖੇਲ ਅਪਾਰੇ, ਦੋ ਜਹਾਨਾਂ ਵੇਖ ਵਖਾਈਆ। ਬੈਠਾ ਰਹੇ ਸੱਚੇ ਦਰਬਾਰੇ, ਦਰਗਾਹ ਸਾਚੀ ਆਸਣ ਲਾਈਆ। ਚਾਰ ਜੁਗ ਬਣੇ ਵਣਜਾਰੇ, ਨਿਤ ਨਵਿਤ ਹੱਟ ਚਲਾਈਆ। ਅੰਤਮ ਵੇਖੇ ਵੇਖਣਹਾਰੇ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹੋਵੇ ਰੁਸ਼ਨਾ, ਲੋਕਮਾਤ ਕਰੇ ਰੁਸ਼ਨਾਈਆ। ਪਰਗਟ ਹੋਏ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸ਼ਬਦ ਸਰੂਪੀ ਬਣ ਮਲਾਹ, ਲੱਖ ਚੁਰਾਸੀ ਬੇੜਾ ਕੰਧ ਉਠਾਈਆ। ਭਗਤ ਭਗਵੰਤ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਉਠਾ, ਸਤਿ ਸਤਿਵਾਦੀ ਕਰ ਪੜ੍ਹਾਈਆ। ਗੁਰਮੁਖ ਸੱਚਾ ਲਏ ਮਿਲਾ, ਆਤਮ ਪਰਮਾਤਮ ਜੋੜ ਜੁੜਾਈਆ । ਗੁਰਸਿਖ ਗੋਦੀ ਲਏ ਬਹਾ, ਫੜ ਬਾਹੋਂ ਆਪ ਉਠਾਈਆ। ਨੌ ਦਵਾਰੇ ਪੰਧ ਦਏ ਮੁਕਾ, ਜਗਤ ਵਾਸਨਾ ਡੇਰਾ ਢਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਸੁਖਮਨ ਟੇਢੀ ਬੰਕ ਪਾਰ ਦਏ ਲੰਘਾ, ਈੜਾ ਪਿੰਗਲ ਸੀਸ ਨਿਵਾਈਆ। ਅਨਹਦ ਧੁਨ ਨਾਦ ਦਏ ਸੁਣਾ, ਘਰ ਵੱਜੇ ਨਾਮ ਸ਼ਨਵਾਈਆ। ਅੰਮ੍ਰਿਤ ਜਾਮ ਦਏ ਪਿਆ, ਕਵਲ ਨਾਭੀ ਆਪ ਉਲਟਾਈਆ। ਬਜਰ ਕਪਾਟੀ ਦਏ ਤੁੜਾ, ਤ੍ਰੈਗੁਣ ਲੇਖਾ ਦਏ ਮੁਕਾਈਆ। ਦਸਮ ਦਵਾਰੀ ਦਏ ਸੁਹਾ, ਸੋਭਾਵੰਤ ਕਰੇ ਰੁਸ਼ਨਾਈਆ। ਸਚ ਸਿੰਘਾਸਣ ਦਏ ਵਿਛਾ, ਪਾਵਾ ਚੂਲ ਨਾ ਕੋਇ ਬਣਾਈਆ। ਦੀਪਕ ਜੋਤੀ ਦਏ ਜਗਾ, ਤੇਲ ਬਾਤੀ ਨਾ ਕੋਇ ਟਿਕਾਈਆ। ਸੁਰਤੀ ਸ਼ਬਦ ਲਏ ਮਿਲਾ, ਆਤਮ ਪਰਮਾਤਮ ਹੋਏ ਕੁੜਮਾਈਆ। ਅਗਲਾ ਮਾਰਗ ਦਏ ਵਖਾ, ਸ਼ਬਦ ਇਸ਼ਾਰੇ ਵਿਚ ਉਠਾਈਆ। ਸੁੰਨ ਅਗੰਮੋਂ ਬਾਹਰ ਕਢਾ, ਲਹਿਣਾ ਦੇਣਾ ਦਏ ਮੁਕਾਈਆ । ਥਿਰ ਘਰ ਸਾਚਾ ਦਏ ਵਖਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਸਚਖੰਡ ਦਵਾਰੇ ਦਏ ਬਹਾ, ਜਿਸ ਘਰ ਵਸੇ ਬੇਪਰਵਾਹੀਆ। ਨੂਰੋ ਨੂਰ ਲਏ ਮਿਲਾ, ਅਲਖ ਨਿਰੰਜਣ ਨੂਰ ਖ਼ੁਦਾਈਆ। ਲੇਖਾ ਜਾਣੇ ਅਗੰਮ ਅਥਾਹ, ਸਤਿ ਪੁਰਖ ਵੱਡੀ ਵਡਿਆਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਸਚ ਦਰਬਾਰਾ ਰਿਹਾ ਲਗਾ, ਜਿਸ ਦਾ ਪਿਤਾ ਨਾ ਕੋਈ ਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦਰ ਰਿਹਾ ਬਹਾ, ਤ੍ਰੈਗੁਣ ਮੇਲਾ ਪੰਜ ਤਤ ਚੇਲਾ ਨਾਲ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਰੱਖੇ ਨਾਲ ਗਵਾਹ, ਸ਼ਹਾਦਤ ਸਭ ਦੀ ਰਿਹਾ ਜਣਾਈਆ। ਜੀਵ ਜੰਤ ਸਾਧ ਸੰਤ ਜੋ ਕਲਮਾ ਨਬੀ ਰਸੂਲ ਨਾਮ ਸਤਿਗੁਰ ਗਏ ਭੁਲਾ, ਇਸ਼ਟ ਦੇਵ ਆਤਮ ਪਰਮਾਤਮ ਨਜ਼ਰ ਕਿਸੇ ਨਾ ਆਈਆ। ਕੂੜ ਕੁੜਿਆਰਾ ਹਉਮੇ ਹੰਕਾਰਾ ਮਾਇਆ ਮਮਤਾ ਭਰਿਆ ਗੁਨਾਹ, ਸਤਿ ਧਰਮ ਨਿਹਕਰਮ ਕਰਮ ਕਾਂਡ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ

ਬੇਪਰਵਾਹੀਆ। ਵੇਖਣਹਾਰਾ ਹੋਇਆ ਪ੍ਰਭ ਆਪ, ਆਪਣੀ ਦਇਆ ਕਮਾਇੰਦਾ। ਜਿਸ ਨੂੰ ਈਸਾ ਮਨਿਆ ਬਾਪ, ਨੂਰ ਖ਼ੁਦਾਈ ਨਜ਼ਰੀ ਆਇੰਦਾ। ਜਿਸ ਨੂੰ ਮੁਹੰਮਦ ਕਿਹਾ ਪਾਕ, ਪਤਤ ਉਧਾਰੀ ਨਾਉਂ ਧਰਾਇੰਦਾ। ਜਿਸ ਦਾ ਵੇਦ ਵਿਆਸਾ ਲਿਖਿਆ ਵਾਕ, ਭਵਿਖਤ ਆਪਣਾ ਰਾਗ ਅਲਾਇੰਦਾ। ਸੋ ਪੂਤ ਸਪੂਤਾ ਬ੍ਰਹਿਮਣ ਗੌੜਾ ਕਿਸੇ ਵਿਚ ਨਾ ਆਏ ਜ਼ਾਤ, ਵਰਨ ਬਰਨ ਨਾ ਕੋਇ ਰਖਾਇੰਦਾ। ਜਿਸ ਨੂੰ ਨਾਨਕ ਮਹਾਂਬਲੀ ਗਿਆ ਆਖ, ਮਾਤ ਪਿਤ ਗੋਦ ਨਾ ਕੋਇ ਉਠਾਇੰਦਾ । ਜਿਸ ਦਾ ਗੋਬਿੰਦ ਲਿਖ ਕੇ ਗਿਆ ਭਵਿਖਤ ਵਾਕ, ਪੁਰਖ ਅਕਾਲ ਵੇਸ ਵਟਾਇੰਦਾ। ਕਲ ਕਲਕੀ ਕਿਸੇ ਅੰਦਰ ਰਹੇ ਨਾ ਦਸ ਦਸ ਮਾਸ, ਅਗਨੀ ਹਵਨ ਨਾ ਕੋਇ ਤਪਾਇੰਦਾ। ਸੋ ਭਗਤਾਂ ਪੂਰੀ ਕਰੇ ਆਸ, ਸੰਤ ਸੁਹੇਲੇ ਮੇਲ ਮਿਲਾਇੰਦਾ। ਗੁਰਮੁਖਾਂ ਆਤਮ ਜੋਤ ਕਰ ਪਰਕਾਸ਼, ਦੂਈ ਦਵੈਤੀ ਪੜਦਾ ਲਾਹਿੰਦਾ। ਗੁਰਸਿਖਾਂ ਕਰ ਕੇ ਦਾਸੀ ਦਾਸ, ਸੇਵਕ ਸੇਵਾ ਇਕ ਸਮਝਾਇੰਦਾ। ਮੁਰੀਦਾਂ ਮੁਰਸ਼ਦ ਰਖੇ ਪਾਸ, ਜਗਤ ਵਿਛੋੜਾ ਪੰਧ ਮੁਕਾਇੰਦਾ। ਸੂਫ਼ੀਆਂ ਦੇ ਕੇ ਆਪਣੀ ਦਾਤ, ਸੁਫ਼ਨ ਸਖੋਪਤ ਖੇਲ ਵਖਾਇੰਦਾ। ਚਾਰ ਵਰਨਾਂ ਇਕੋ ਜਾਪ, ਬਰਨ ਅਠਾਰਾਂ ਆਪ ਸਮਝਾਇੰਦਾ । ਸੋ ਪੁਰਖ ਨਿਰੰਜਣ ਹੋ ਕੇ ਸਾਥ, ਹੰ ਬ੍ਰਹਮ ਮੇਲ ਮਿਲਾਇੰਦਾ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਤਕਵਾ ਆਪਣਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਦਇਆ ਕਮਾਇੰਦਾ। ਸ਼ਬਦ ਗੁਰੂ ਸਰਬ ਸਵਾਮੀ, ਚਾਰ ਜੁਗ ਰਹੇ ਜਸ ਗਾਈਆ। ਜਿਸ ਦੀ ਸਿਫ਼ਤ ਗਾਵੇ ਚਾਰੇ ਬਾਣੀ, ਚਾਰੇ ਖਾਣੀ ਦਏ ਵਡਿਆਈਆ। ਜਿਸ ਦਾ ਕਲਮਾ ਸਦਾ ਮਹਾਨੀ, ਜਿਸ ਦਾ ਨਾਮ ਦੋ ਜਹਾਨਾਂ ਨਜ਼ਰੀ ਆਈਆ। ਜਿਸ ਦਾ ਕਾਮ ਸਦਾ ਆਸਾਨੀ, ਸੁਲਹਕੁਲ ਦਏ ਸਮਝਾਈਆ। ਜਿਸ ਦਾ ਹੁਕਮ ਇਤਮੀਨਾਨੀ, ਅੰਤਰ ਆਤਮ ਧੀਰ ਧਰਾਈਆ । ਜਿਸ ਦਾ ਲੇਖਾ ਚੁੱਕੇ ਪੇਸ਼ਾਨੀ, ਪੇਸ਼ਤਰ ਆਪਣਾ ਭੇਵ ਚੁਕਾਈਆ। ਜਿਸ ਦੇ ਹੁਕਮੇ ਅੰਦਰ ਨਦੀ ਨੂਹ ਤੁਗ਼ਿਆਨੀ, ਕਿਆਮਤ ਬੈਠੀ ਸੀਸ ਝੁਕਾਈਆ। ਜਿਸ ਦੇ ਹੁਕਮੇ ਅੰਦਰ ਮੇਲਾ ਆਲਮੇ ਜਾਬਦਾਨੀ, ਘਰ ਸਾਚੇ ਮਿਲੇ ਵਡਿਆਈਆ। ਸੋ ਮਹਿਬੂਬ ਮੁਹੱਬਤ ਅੰਦਰ ਕਰੇ ਆਪ ਮਿਹਰਬਾਨੀ, ਮਹਿਵਖ਼ਾਨਾ ਇਕ ਵਖਾਈਆ। ਜਿਸ ਦੀ ਨਜ਼ਰ ਨਾ ਆਏ ਨਿਸ਼ਾਨੀ, ਨਿਸ਼ਾਨਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਜਗਾਈਆ। ਸੰਤ ਸੁਹੇਲੇ ਖੋਜੇ ਖੋਜ, ਖੋਜਣਹਾਰ ਵੱਡੀ ਵਡਿਆਈਆ। ਜੋ ਅੰਤਰ ਦਰਸ਼ਨ ਰਹੇ ਲੋਚ, ਤਿਨ੍ਹਾਂ ਲੋਚਾ ਪੂਰ ਕਰਾਈਆ। ਤਿਨ੍ਹਾਂ ਭੈ ਚੁੱਕੇ ਲਾੜੀ ਮੌਤ, ਮਰਨ ਵਿਚੋਂ ਜੀਵਣ ਦਏ ਬਦਲਾਈਆ। ਉਹ ਕਦੀ ਨਾ ਹੋਏ ਫ਼ੌਤ, ਮਾਟੀ ਖ਼ਾਕ ਗੋਰ ਨਾ ਕੋਇ ਦਬਾਈਆ। ਤਿਨ੍ਹਾਂ ਸਦਾ ਮੇਲਾ ਹਸ਼ਰੇ ਰੋਜ਼, ਰਹਿਮਤ ਆਪਣੀ ਇਕ ਕਮਾਈਆ। ਉਹ ਦੋਜ਼ਖ਼ ਬਹਿਸ਼ਤੋਂ ਬਾਹਰ ਪਰਵਰਦਿਗਾਰ ਨਾਲ ਮਾਨਣ ਮੌਜ, ਮੌਜੂਦਾ ਹੋ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਏ ਵਡਿਆਈਆ। ਗੁਰਮੁਖ ਸਾਚੇ ਲਾਵੇ ਭਾਗ, ਭਗਤੀ ਇਕੋ ਨਾਮ ਦ੍ਰਿੜਾਇੰਦਾ। ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਆਪ ਅਖਵਾਇੰਦਾ। ਕੂੜੀ ਕਿਰਿਆ ਕਰੇ ਤਿਆਗ, ਤਾਕਤਵਰ ਆਪਣਾ ਹੁਕਮ ਚਲਾਇੰਦਾ। ਸੋਈ ਸੁਰਤੀ ਜਾਏ ਜਾਗ, ਗੁਰ ਸਤਿਗੁਰ ਆਪ ਉਠਾਇੰਦਾ। ਘਰ ਦੀਪਕ ਜਗਾਏ ਚਰਾਗ਼, ਜੋਤੀ ਨੂਰ ਡਗਮਗਾਇੰਦਾ। ਤ੍ਰੈਗੁਣ ਮਾਇਆ ਲੱਗੀ ਬੁਝਾਏ ਆਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਫੜ ਕੇ ਹੰਸ ਬਣਾਏ ਕਾਗ, ਸੋਹੰ ਹੰਸਾ ਜਾਪ ਜਪਾਇੰਦਾ। ਦੇ

ਵਡਿਆਈ ਲੋਕਮਾਤ, ਮਾਤਰ ਭੂਮੀ ਪੰਧ ਮੁਕਾਇੰਦਾ । ਆਤਮ ਪਰਮਾਤਮ ਬਣਾ ਕੇ ਸਾਕ, ਸੱਜਣ ਇਕੋ ਵੇਖ ਵਖਾਇੰਦਾ। ਅੰਤਮ ਚਾੜ੍ਹ ਕੇ ਆਪਣੇ ਘਾਟ, ਘਾਟਾ ਪਿਛਲਾ ਪੂਰ ਕਰਾਇੰਦਾ। ਸਤਿ ਸਵਾਮੀ ਮਿਲ ਕੇ ਸਾਥ, ਅੰਤਰ ਜਾਮੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਨਾਥਾਂ ਨਾਥ, ਸਮਰਥ ਆਪਣਾ ਖੇਲ ਕਰਾਇੰਦਾ। ਗੁਰਸਿਖ ਸਤਿਗੁਰ ਗੁਰੂ ਜਾਏ ਉਠ, ਗੁਰ ਮੰਤਰ ਇਕ ਦ੍ਰਿੜਾਈਆ। ਪ੍ਰੇਮ ਪ੍ਰੀਤੀ ਅੰਦਰ ਪਤਿਪਰਮੇਸ਼ਵਰ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਭਾਗ ਲਗਾ ਕੇ ਪੰਜ ਤਤ ਕਾਇਆ ਬੁੱਤ, ਸੁਤ ਅਨਾਦੀ ਲਏ ਬਣਾਈਆ। ਨਿਰਗੁਣ ਸਰਗੁਣ ਨਾਲ ਮਿਲ ਕੇ ਹੋਵੇ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਘਰ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਦੇਵਾਂ ਮੁਬਾਰਕ, ਜੋ ਹਿਰਦੇ ਹਰਿ ਵਸਾਈਆ। ਓਨ੍ਹਾਂ ਦੇ ਅੰਦਰ ਲਿਖੀ ਉਹ ਇਬਾਰਤ, ਜਿਸ ਦਾ ਭੇਵ ਜਾਣੇ ਨਾ ਕਲਮ ਸ਼ਾਹੀਆ। ਬਿਨ ਕਲਮਿਉਂ ਕਰੇ ਸਫਾਰਸ਼, ਧੁਰ ਦੀ ਢਾਰਸ ਇਕ ਬੰਧਾਈਆ। ਨਿਰਗੁਣ ਨਾਲ ਨਿਰਗੁਣ ਕਰਾਏ ਇਕ ਤੁਆਰਫ਼, ਸਚ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਰਬ ਜੀਆਂ ਦਾ ਇਕ ਭਗਵਾਨ, ਹਰਿ ਕਰਤਾ ਆਪ ਅਖਵਾਇੰਦਾ। ਸਰਬ ਜੀਆਂ ਦਾ ਇਕ ਦਾਨ, ਹਰਿ ਕਰਤਾ ਆਪ ਵਰਤਾਇੰਦਾ। ਸਰਬ ਜੀਆਂ ਦਾ ਇਕ ਨਾਮ, ਹਰਿ ਕਰਤਾ ਆਪ ਜਪਾਇੰਦਾ। ਸਰਬ ਜੀਆਂ ਦਾ ਇਕ ਨਿਸ਼ਾਨ, ਹਰਿ ਕਰਤਾ ਆਪ ਵਖਾਇੰਦਾ। ਸਰਬ ਜੀਆਂ ਦਾ ਇਕ ਮਕਾਨ, ਹਰਿ ਕਰਤਾ ਆਪ ਬੁਝਾਇੰਦਾ। ਸਰਬ ਜੀਆਂ ਦਾ ਇਕ ਈਮਾਨ, ਹਰਿ ਕਰਤਾ ਇਸ਼ਟ ਵਖਾਇੰਦਾ। ਸਰਬ ਜੀਆਂ ਦਾ ਇਕ ਪੈਗ਼ਾਮ, ਹਰਿ ਕਲਮਾ ਆਪ ਪੜ੍ਹਾਇੰਦਾ। ਸਰਬ ਜੀਆਂ ਦਾ ਇਕ ਅਮਾਮ, ਹਰਿ ਨੂਰੀ ਨਜ਼ਰੀ ਆਇੰਦਾ। ਸਰਬ ਜੀਆਂ ਦਾ ਇਕ ਇਸਲਾਮ, ਇਸਮ ਆਅਜ਼ਮ ਆਪ ਸਮਝਾਇੰਦਾ। ਸਰਬ ਜੀਆਂ ਦਾ ਇਕ ਮੈਦਾਨ, ਜਿਸ ਮੈਦਾਨ ਅੰਦਰ ਸ਼ਾਹ ਪਾਤਸ਼ਾਹ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਰਬ ਜੀਆਂ ਦਾ ਇਕ ਮਹਿਬੂਬ, ਮੁਹੱਬਤ ਵਿਚ ਦਏ ਵਡਿਆਈਆ। ਸਰਬ ਜੀਆਂ ਦਾ ਇਕ ਅਰੂਜ, ਅਰਸ਼ ਕੁਰਸ਼ ਦਏ ਵਖਾਈਆ। ਸਰਬ ਜੀਆਂ ਦਾ ਇਕ ਮੰਜ਼ਲੇ ਮਕਸੂਦ, ਦਰ ਇਕੋ ਇਕ ਸੁਹਾਈਆ। ਸਰਬ ਜੀਆਂ ਦਾ ਇਕ ਅਰੂਜ, ਊਚੋ ਊਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਨਿਤ ਨਵਿਤ ਕਰ ਕਰ ਹਿਤ, ਜਨ ਭਗਤਾਂ ਦਏ ਵਡਿਆਈਆ। ਸਰਬ ਜੀਆਂ ਦਾ ਇਕ ਭਗਵੰਤ, ਭਗਵਨ ਨਜ਼ਰੀ ਆਈਆ। ਸਰਬ ਜੀਆਂ ਦਾ ਇਕ ਕੰਤ, ਕੰਤ ਕੰਤੂਹਲ ਬੇਪਰਵਾਹੀਆ । ਸਰਬ ਜੀਆਂ ਦਾ ਇਕ ਮੰਤ, ਮੰਤਰ ਮੰਤਵ ਇਕ ਦ੍ਰਿੜਾਈਆ। ਸਰਬ ਜੀਆਂ ਦਾ ਰੂਪ ਇਕ ਸੰਗਤ, ਵਰਨ ਬਰਨ ਨਾ ਕੋਇ ਲੜਾਈਆ। ਸਰਬ ਜੀਆਂ ਦਾ ਬੋਧ ਅਗਾਧ ਪਤਿਪਰਮੇਸ਼ਵਰ ਵੱਡਾ ਪੰਡਤ, ਜਿਸ ਧੁਰ ਦੀ ਵਿਦਿਆ ਸਰਬ ਪੜ੍ਹਾਈਆ। ਸਰਬ ਜੀਆਂ ਦਾ ਰੂਪ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਸਰਬ ਜੀਆਂ ਦਾ ਇਕ ਦਾਤਾ ਘਰ ਘਰ ਬੈਠਾ ਮੰਗਤ, ਪ੍ਰੇਮ ਪਿਆਰ ਅੱਗੇ ਝੋਲੀ ਆਪਣੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਤੋੜ ਗੜ੍ਹ, ਹਉਮੇ ਹੰਗਤ

ਦਏ ਮਿਟਾਈਆ। ਸਰਬ ਜੀਆਂ ਕਾ ਏਕਾ ਰੂਪ, ਆਤਮ ਪਰਮਾਤਮ ਬੂਝ ਬੁਝਾਇੰਦਾ। ਸਰਬ ਜੀਆਂ ਦਾ ਵਾਸਾ ਏਕਾ ਕੂਟ, ਗ੍ਰਹਿ ਮੰਦਰ ਇਕ ਜਣਾਇੰਦਾ। ਸਰਬ ਜੀਆਂ ਦਾ ਨਾਤਾ ਤੁਟ ਜਾਏ ਜੂਠ ਝੂਠ, ਜੋ ਪੁਰਖ ਅਕਾਲ ਧਿਆਇੰਦਾ। ਸਰਬ ਜੀਆਂ ਦਾ ਦਾਤਾ ਸਭ ਦੇ ਉਤੇ ਜਾਏ ਤੁਠ, ਵੈਰੀ ਨਜ਼ਰ ਕੋਇ ਨਾ ਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਸਾਰੇ ਦਿਸੋ ਇਕ ਮੁੱਠ, ਰੁੱਠਿਆ ਰੂਪ ਨਾ ਕੋਇ ਵਖਾਇੰਦਾ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣੇ ਆਪ ਕੋਲੋਂ ਲਓ ਪੁੱਛ, ਘਰ ਘਰ ਵਿਚ ਫ਼ੈਸਲਾ ਆਪ ਸੁਣਾਇੰਦਾ। ਜੇਹੜਾ ਨਿਰਗੁਣ ਹੋ ਕੇ ਬੈਠਾ ਲੁਕ, ਉਹ ਆਪੇ ਹੋਏ ਤੁਹਾਡੇ ਸਨਮੁਖ, ਪੜਦਾ ਓਹਲਾ ਵਿਚੋਂ ਚੁਕਾਇੰਦਾ। ਜ਼ਾਤ ਪਾਤ ਦਾ ਮਿਟ ਜਾਏ ਦੁੱਖ, ਜਿਸ ਵੇਲੇ ਅੰਤਰ ਆਤਮਾ ਨਜ਼ਰੀ ਆਇੰਦਾ। ਮਾਣਸ ਮਾਨੁਖ ਮਨੁਸ਼ ਸਭ ਦੀ ਮੰਗੋ ਸੁਖ, ਸੁਖ ਸਾਗਰ ਤੁਹਾਡੇ ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਕੂੜੀ ਕਿਰਿਆ ਜਗਤ ਮੇਟੋ ਤ੍ਰਿਸਨਾ ਭੁੱਖ, ਆਤਮ ਸੁਖ ਸਾਹਿਬ ਸਤਿਗੁਰ ਸ੍ਰੀ ਭਗਵਾਨ ਇਕ ਉਪਜਾਇੰਦਾ। ਜਨਨੀ ਕਰੋ ਸੁਫਲ ਕੁੱਖ, ਭਗਤਾਂ ਭਗਤੀ ਰੰਗ ਰੰਗਾਇੰਦਾ। ਸਚ ਦਵਾਰ ਹਰਿ ਨਿਰੰਕਾਰ ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਸਦ ਕ੍ਰਿਪਾਲ ਸਦਾ ਜਾਓ ਝੁਕ, ਜੋ ਝੁਕਿਆਂ ਗਲੇ ਲਗਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਜਗਤ ਲੱਖ ਚੁਰਾਸੀ ਜੀਵ ਜੰਤ ਸਭ ਦਾ ਪੈਂਡਾ ਜਾਏ ਮੁਕ, ਪੁਰਖ ਅਕਾਲ ਅਟਲ ਮਹੱਲ ਇਕੋ ਸੋਭਾ ਪਾਇੰਦਾ। ਆਦਿ ਜੁਗਾਦਿ ਨਿਤ ਨਵਿਤ ਜੁਗ ਚੌਕੜੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਰਵ ਸਸ ਦੇਵਤ ਸੁਰ ਗਣ ਗੰਧਰਬ ਸੁਰ ਨਰ ਮੁਨ ਜਨ ਵਿਸ਼ਨ ਬ੍ਰਹਮਾ ਸ਼ਿਵ ਗੁਰੂ ਅਵਤਾਰ ਪੀਰ ਪੈਗ਼ੰਬਰ ਓਸੇ ਦੀ ਮੌਲੀ ਰੁਤ, ਰੁਤ ਰੁਤੜੀ ਵਿਚ ਸਮਾਇੰਦਾ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਜੀਵ ਜੰਤ ਸਾਧ ਸੰਤ ਚਾਰੇ ਖਾਣੀ ਓਸੇ ਦੇ ਸਾਰੇ ਸੁਤ, ਪਿਤਾ ਪੁਤ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਆਪਣੀ ਕਾਰ ਕਮਾਇੰਦਾ।