੨੭ ਜੇਠ ੨੦੨੧ ਬਿਕ੍ਰਮੀ ਤਾਰੂ ਸਿੰਘ ਦੇ ਗ੍ਰਹਿ ਊਧਮ ਪੁਰ
ਜਨ ਭਗਤਾਂ ਪੂਰੀ ਕਰੇ ਸਧਰ, ਸਧਨਾ ਵੇਖ ਵੇਖ ਸੀਸ ਨਿਵਾਇੰਦਾ। ਤਕਦੀਰ ਤਦਬੀਰ ਨਾਲ ਦੇਵੇ ਬਦਲ, ਪੂਰਬ ਬਦਲਾ ਮੂਲ ਚੁਕਾਇੰਦਾ। ਹੋਏ ਹੈਰਾਨ ਵੇਖ ਕੇ ਬਿਦਰ, ਪ੍ਰਭੂ ਕਿਸ ਬਿਧ ਦਇਆ ਕਮਾਇੰਦਾ। ਕੇਹੜੀ ਧਾਰੋਂ ਆਵੇ ਨਿੱਕਲ, ਕਵਣ ਦਵਾਰੇ ਸੋਭਾ ਪਾਇੰਦਾ । ਕਿਸ ਪ੍ਰੇਮ ਵਿਚ ਬਣਿਆ ਮਿਤਰ, ਸਚ ਪ੍ਰੀਤੀ ਕਿਉਂ ਨਿਭਾਇੰਦਾ। ਕਵਣ ਚੋਟੀ ਚੜ੍ਹ ਕੇ ਬੈਠਾ ਸਿਖ਼ਰ, ਆਖ਼ਰ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨਾਉਂ ਧਰਾਇੰਦਾ। ਜਨ ਭਗਤਾਂ ਆਸਾ ਕਹੇ ਮੇਰਾ ਪੂਰਾ ਹੱਕ, ਹਾਕਮ ਮਿਲਿਆ ਬੇਪਰਵਾਹੀਆ। ਜਿਸ ਨੂੰ ਜੁਗ ਚੌਕੜੀ ਲੱਭਦੇ ਗਏ ਥੱਕ, ਸੋ ਆਪਣਾ ਪੜਦਾ ਰਿਹਾ ਉਠਾਈਆ। ਜਿਸ ਦੇ ਪਿਛੇ ਚਾਰੇ ਖਾਣੀ ਰਹੀ ਭੱਜ, ਸੋ ਦੂਰ ਦੁਰਾਡਾ ਨੇੜੇ ਆਈਆ। ਜਿਸ ਦੀ ਮਹਿਮਾ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਦੱਸ, ਸੋ ਦਾਸੀ ਹੋ ਕੇ ਸੇਵ ਕਮਾਈਆ। ਜਿਸ ਦਾ ਦੋ ਜਹਾਨ ਗੌਂਦੇ ਸਦਾ ਜਸ, ਸੋ ਜਨ ਭਗਤਾਂ ਸਿਫ਼ਤਾਂ ਕਰੇ ਸਾਲਾਹੀਆ। ਜਿਸ ਦਾ ਜੁਗ ਚੌਕੜੀ ਚਲਦਾ ਰਿਹਾ ਰਥ, ਸੋ ਰਥਵਾਹੀ ਬਣ ਕੇ
ਫੇਰਾ ਪਾਈਆ। ਜਿਸ ਦਾ ਸ਼ਿਵਦਵਾਲਾ ਮੰਦਰ ਮਸਜਿਦ ਮਠ, ਸੋ ਜਨ ਭਗਤਾਂ ਸਨਮੁਖ ਬਹਿ ਕੇ ਖ਼ੁਸ਼ੀ ਮਨਾਈਆ। ਜਿਸ ਦਾ ਬ੍ਰਹਿਮੰਡ ਖੰਡ ਚੌਦਾਂ ਲੋਕ ਹੱਟ, ਸੋ ਬਣ ਵਣਜਾਰਾ ਵਸਤ ਅਮੋਲਕ ਇਕ ਵਿਕਾਈਆ। ਜਿਸ ਦੀ ਅੰਮ੍ਰਿਤ ਧਾਰ ਤੀਰਥ ਕਿਨਾਰਾ ਤਟ, ਸੋ ਸਰੋਵਰ ਫੜ ਕੇ ਸਾਚੇ ਨਹਾਵਣ ਰਿਹਾ ਨੁਹਾਈਆ। ਜੋ ਆਦਿ ਜੁਗਾਦਿ ਨਿਤ ਨਵਿਤ ਵਸੇ ਘਟ ਘਟ, ਸੋ ਗ੍ਰਹਿ ਮੰਦਰ ਸਚ ਸਵਾਮੀ ਸੋਭਾ ਪਾਈਆ। ਜਿਸ ਦਾ ਰੂਪ ਅਨੂਪ ਸਕੇ ਨਾ ਕੋਈ ਲਖ, ਸੋ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਏ ਵਡਿਆਈਆ। ਅੰਦਰ ਬਾਹਰ ਜਿਸ ਨੂੰ ਧਿਔਂਦਾ ਜਗਤ, ਜੁਗਤੀ ਨਾਲ ਧਿਆਨ ਲਗਾਈਆ। ਜਿਸ ਨੂੰ ਆਦਿ ਭਵਾਨੀ ਮੰਨਦੇ ਸ਼ਕਤ, ਚਤਰਭੁਜ ਖੇਲ ਖਿਲਾਈਆ। ਜਿਸ ਨੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੀਤਾ ਪ੍ਰਸਿੱਧ, ਪੜਦਾ ਓਹਲਾ ਇਕ ਚੁਕਾਈਆ । ਜਿਸ ਦੇ ਹੁਕਮੇ ਅੰਦਰ ਮਾਇਆ ਮੋਹ ਨਵ ਅਠਾਰਾਂ ਰਿਧ ਸਿਧ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਜਿਸ ਨੂੰ ਕਹਿੰਦੇ ਭਗਤਾਂ ਮੀਤ, ਸੋ ਭਗਵਨ ਦਇਆ ਕਮਾਈਆ। ਜਿਸ ਦੀ ਲੱਭਦੇ ਅਚਰਜ ਰੀਤ, ਸੋ ਅਸਚਰਜ ਖੇਲ ਵਖਾਈਆ । ਜਿਸ ਦਾ ਗੌਂਦੇ ਰਸਨਾ ਗੀਤ, ਸੋ ਸੋਹਲੇ ਰਿਹਾ ਸੁਣਾਈਆ। ਜਿਸ ਨੂੰ ਕਹਿੰਦੇ ਨੀਕਨ ਨੀਕ, ਸੋ ਊਚੋ ਊਚਾ ਨਜ਼ਰੀ ਆਈਆ। ਜਿਸ ਦਵਾਰਿਉਂ ਮੰਗਦੇ ਰਹੇ ਭੀਖ, ਸੋ ਭਿਛਿਆ ਭਿਖਿਆ ਆਪਣੀ ਇਕ ਵਰਤਾਈਆ। ਜਿਸਦੀ ਸਦਾ ਸਦਾ ਸਦ ਕਰਦੇ ਰਹੇ ਉਡੀਕ, ਚਾਰੋਂ ਕੁੰਟ ਅੱਖ ਉਠਾਈਆ। ਸੋ ਸਾਹਿਬ ਸੁਲਤਾਨ ਜਨ ਭਗਤਾਂ ਮਿਲਿਆ ਠੀਕ, ਠੀਕਰ ਕੂੜਾ ਭੰਨ ਵਖਾਈਆ। ਕਾਇਆ ਮੰਦਰ ਸੁਹਾਏ ਸਚ ਮਸੀਤ, ਗੁਰੂਦਵਾਰ ਇਕੋ ਦਏ ਵਡਿਆਈਆ। ਜਿਥੇ ਬੈਠਾ ਰਹੇ ਅਤੀਤ, ਤ੍ਰੈਗੁਣ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਿਸ ਨੂੰ ਕਹਿੰਦੇ ਹਰ ਘਟ ਰਵਿਆ, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਨੂੰ ਕਹਿੰਦੇ ਆਤਮ ਸੇਜਾ ਸਵਿਆ, ਸੋਭਾਵੰਤ ਸਾਚਾ ਡੇਰਾ ਲਾਈਆ। ਜਿਸ ਨੂੰ ਕਹਿੰਦੇ ਰਾਗਾਂ ਨਾਦਾਂ ਗਵਿਆ, ਗੀਤ ਗੋਬਿੰਦ ਦ੍ਰਿੜਾਈਆ। ਜਿਸ ਨੂੰ ਕਹਿੰਦੇ ਅਵਣ ਗਵਣ ਦੋ ਜਹਾਨ ਭਵਿਆ, ਬ੍ਰਹਿਮੰਡ ਖੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਜਿਸ ਨੂੰ ਕਹਿੰਦੇ ਕਾਇਆ ਓਹਲੇ, ਪੜਦੇ ਅੰਦਰ ਬੈਠਾ ਬੇਪਰਵਾਹੀਆ। ਜਿਸ ਨੂੰ ਕਹਿੰਦੇ ਨੂਰੀ ਧਾਰ ਮੌਲੇ, ਮੌਲਾ ਰੂਪ ਵਟਾਈਆ। ਜਿਸ ਨੂੰ ਕਹਿੰਦੇ ਆਦਿ ਜੁਗਾਦਿ ਸਚ ਦਵਾਰਾ ਖੋਲ੍ਹੇ, ਬੰਦ ਕਿਵਾੜੀ ਕੁੰਡਾ ਲਾਹੀਆ। ਜਿਸ ਨੂੰ ਕਹਿੰਦੇ ਧੁਰਦਰਗਾਹੀ ਬੋਲੇ ਢੋਲੇ, ਸੱਚਾ ਰਾਗ ਸੁਣਾਈਆ । ਜਿਸ ਨੂੰ ਕਹਿੰਦੇ ਅੰਦਰ ਵੜ ਕੇ ਵਸੇ ਕੋਲੇ, ਜਿਨ੍ਹਾਂ ਮੰਦਰ ਡੇਰਾ ਲਾਈਆ। ਜਿਸ ਨੂੰ ਕਹਿੰਦੇ ਕਿਸੇ ਹੱਥ ਨਾ ਆਵੇ ਪੰਡਤ ਪਾਂਧੇ ਰੌਲੇ, ਰੌਲਾ ਪਾਵੇ ਸਰਬ ਲੋਕਾਈਆ। ਸੋ ਸਾਹਿਬ ਸਤਿਗੁਰ ਜਨ ਭਗਤਾਂ ਸਦਾ ਮੌਲੇ, ਸਚ ਪ੍ਰੀਤੀ ਇਕ ਨਿਭਾਈਆ। ਜਿਸ ਨੂੰ ਕਹਿੰਦੇ ਆਦਿ ਜੁਗਾਦੀ ਖ਼ੁਦਾਵੰਦ, ਖ਼ੁਦੀ ਵਿਚ ਕਦੇ ਨਾ ਆਈਆ। ਚਾਰ ਦੀਵਾਰੀ ਨਾ ਹੋਵੇ ਬੰਦ, ਹੁਜਰੇ ਵਿਚ ਨਾ ਕੋਇ ਛੁਪਾਈਆ। ਜਿਸ ਦਾ ਕਲਮਾ ਅਗੰਮੀ ਛੰਦ, ਧੁਰ ਦਾ ਰਾਗ ਅਲਾਈਆ। ਜਿਸ ਦਾ ਸਦਾ ਅਵੱਲੜਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਾ ਪਰਕਾਸ਼ ਨੂਰੀ ਚੰਦ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਕਿਸੇ ਲੱਭੇ ਰੂਪ ਰੇਖ ਨਾ ਰੰਗ, ਰੰਗ ਰੱਤਾ ਬੇਪਰਵਾਹੀਆ। ਜਿਸ ਦਾ ਨਾਦ ਅਗੰਮੀ ਮਰਦੰਗ,
ਬਿਨ ਸੁਰ ਤਾਲ ਰਿਹਾ ਵਜਾਈਆ। ਜਿਸ ਦਾ ਖੇਲ ਵਿਚ ਬ੍ਰਹਿਮੰਡ, ਵਰਭੰਡ ਖੋਜ ਖੋਜਾਈਆ। ਕਿਰਪਾ ਕਰ ਸੂਰਾ ਸਰਬੰਗ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਪਾਏ ਧੁਰ ਦੀ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਜੁਗ ਵਿਛੜਿਆਂ ਜਗ ਲਏ ਗੰਢ, ਸੁਰਤੀ ਸ਼ਬਦ ਇਕੋ ਗੰਢ ਰਖਾਈਆ। ਨਾਮ ਜਣਾਏ ਭੇਵ ਖੁਲ੍ਹਾਏ ਹੰ, ਸੋ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਈਆ। ਜਿਸ ਨੂੰ ਕਹਿੰਦੇ ਭਗਤ ਪਿਆਰਾ, ਭਗਵਨ ਨਾਉਂ ਧਰਾਇੰਦਾ। ਸੋ ਸਾਹਿਬ ਕਲ ਕਲਕੀ ਲੈ ਅਵਤਾਰਾ, ਨਰ ਨਰਾਇਣ ਵੇਸ ਵਟਾਇੰਦਾ। ਜਿਸ ਦਾ ਡੰਕ ਸ਼ਬਦ ਅਪਾਰਾ, ਦੋ ਜਹਾਨ ਸੁਣਾਇੰਦਾ। ਜਿਸ ਦਾ ਕਾਗ਼ਜ਼ ਕਲਮ ਲਿਖਾਰਾ, ਗੁਰ ਅਵਤਾਰ ਸਿਫ਼ਤੀ ਸਿਫ਼ਤ ਸਿਫ਼ਤ ਦ੍ਰਿੜਾਇੰਦਾ। ਜਿਸ ਦਾ ਵਡ ਵੱਡਾ ਭੰਡਾਰਾ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਭਰਾਇੰਦਾ। ਜਿਸ ਦਾ ਆਦਿ ਜੁਗਾਦਿ ਵਿਹਾਰਾ, ਤ੍ਰੈ ਪੰਜ ਆਪਣਾ ਹੁਕਮ ਵਰਤਾਇੰਦਾ। ਜਿਸ ਦਾ ਮਹਲ ਅਟਲ ਉਚ ਮਨਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸੋ ਸਵਾਮੀ ਆਏ ਜਨ ਭਗਤਾਂ ਦਵਾਰਾ, ਦਵਾਰਿਆਂ ਵਿਚੋਂ ਦਵਾਰਾ ਇਕੋ ਇਕ ਸੁਹਾਇੰਦਾ। ਜਿਸ ਗ੍ਰਹਿ ਜਿਸ ਮੰਦਰ ਗੁਰਮੁਖ ਵਸੇ ਪਿਆਰਾ, ਪ੍ਰੀਤੀ ਪਰਮਾਤਮ ਨਾਲ ਰਖਾਇੰਦਾ । ਉਨ੍ਹਾਂ ਦਾ ਅੱਗੇ ਪਿਛੇ ਦਾ ਬਣ ਸਹਾਰਾ, ਆਰ ਪਾਰ ਕਿਨਾਰਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਜਣਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈ ਸਦਾ ਸਦਾ ਕਰਾਇੰਦਾ।
੨੭ ਜੇਠ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਊਧਮ ਪੁਰ
ਗੁਰਮੁਖ ਤੇਰੀ ਆਸਾ ਗੰਗਾ, ਅੰਮ੍ਰਿਤ ਧਾਰ ਵਿਚੋਂ ਨਜ਼ਰੀ ਆਈਆ। ਜਿਸ ਦਾ ਨਜ਼ਰ ਨਾ ਆਏ ਕਿਸੇ ਰੰਗਾ, ਰੰਗਤ ਰੂਪ ਨਾ ਕੋਇ ਵਖਾਈਆ। ਨੇਤਰ ਵੇਖ ਨਿਹਾਲ ਹੋਏ ਸਾਗਰ ਸਿੰਧਾ, ਆਪਣੀ ਖ਼ੁਸ਼ੀ ਮਨਾਈਆ। ਜਿਨ੍ਹਾਂ ਦੀਨ ਦਿਆਲ ਪ੍ਰਭੂ ਮਿਲਿਆ ਬਖ਼ਸ਼ੰਦਾ, ਮਿਹਰਵਾਨ ਹੋਏ ਸਹਾਈਆ। ਕਿਰਪਾ ਨਿਧਾਨ ਠਾਕਰ ਗੁਣੀ ਗਹਿੰਦਾ, ਗਹਿਰ ਗੰਭੀਰ ਵੇਖ ਵਖਾਈਆ। ਤਿਨ੍ਹਾਂ ਦਾ ਉਜਲ ਜੀਉ ਪਿੰਡਾ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਜੁਗ ਚੌਕੜੀ ਸਦਾ ਜ਼ਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਅਪਣਾ ਹੱਥ ਟਿਕਾਈਆ। ਗੁਰਸਿਖ ਆਸਾ ਕਹੇ ਮੇਰੀ ਸੱਚੀ ਤਾਂਘ, ਨਿਤ ਧਿਆਨ ਲਗਾਈਆ। ਮੇਰੇ ਅੰਦਰ ਸਦਾ ਆਵਾਜ਼ ਇਕ ਬਾਂਗ, ਹੂ ਹੂ ਕਰ ਕੇ ਰਹੀ ਜਗਾਈਆ। ਮੇਰੇ ਅੰਦਰ ਪ੍ਰੇਮ ਪਿਆਰ ਦੀ ਵੱਡੀ ਕਾਂਗ, ਜੋ ਲਹਿਰ ਨਾਲ ਲਹਿਰ ਰਹੀ ਟਕਰਾਈਆ। ਮੈਂ ਉਸ ਦੀ ਸੁਣ ਆਵਾਜ਼, ਆਪਣੀ ਲਈ ਅੰਗੜਾਈਆ। ਕਵਣ ਕੂਟੇ ਖੋਲ੍ਹੇ ਰਾਜ਼, ਪੜਦਾ ਓਹਲਾ ਦਏ ਚੁਕਾਈਆ। ਕਵਣ ਦਵਾਰੇ ਰੱਖੇ ਲਾਜ, ਹੋਵੇ ਸਦਾ ਸਹਾਈਆ। ਕਵਣ ਸੀਸ ਜਗਦੀਸ਼ ਸੋਹੇ ਤਾਜ, ਤਾਜਰ ਬਣਿਆ ਬੇਪਰਵਾਹੀਆ। ਕਵਣ ਚੜ੍ਹਾਏ ਧੁਰ ਜਹਾਜ਼, ਨਈਆ ਨੌਕਾ ਨਾਮ ਵਖਾਈਆ । ਮਾਣਸ ਜਨਮ ਸੁਆਰ ਕਾਜ, ਸਾਚੀ ਸਰਨੀ ਲਏ ਲਗਾਈਆ। ਆਤਮ ਉਪਜਾਏ ਇਕ ਵੈਰਾਗ, ਵੈਰਾਗੀ ਰੂਪ ਦਏ ਵਖਾਈਆ। ਦੁਰਮਤ ਮੈਲ ਧੋ ਕੇ ਦਾਗ਼, ਸਵੱਛ ਸਰੂਪ ਪਰਗਟਾਈਆ। ਹੰਸ ਬਣਾਏ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਆਪਣੇ ਮਿਲਣ ਦੀ ਦੱਸ
ਕੇ ਜਾਚ, ਆਪਣੇ ਸੰਗ ਰਖਾਈਆ। ਮੇਰੇ ਜਨਮ ਕਰਮ ਨੂੰ ਆਪੇ ਲਏ ਵਾਚ, ਮੇਰੀ ਬੁੱਧੀ ਨਾ ਕੋਇ ਵਡਿਆਈਆ। ਗੁਰਮੁਖ ਕਹੇ ਪ੍ਰਭੂ ਮੈਂ ਤੇਰਾ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਮੇਰੀ ਮਨਸਾ ਵਿਚ ਤੇਰੀ ਖ਼ਾਹਸ਼, ਤੇਰੀ ਖ਼ਾਹਸ਼ ਵਿਚ ਮੇਰੀ ਆਸਾ ਨਜ਼ਰੀ ਆਈਆ। ਤੇਰੀ ਆਸਾ ਵਿਚ ਮੇਰਾ ਸਵਾਸ, ਮੇਰੇ ਸਵਾਸ ਵਿਚ ਤੇਰੀ ਪਵਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਹੋਣਾ ਆਪ ਸਹਾਈਆ। ਗੁਰਮੁਖ ਕਹੇ ਮੇਰੀ ਆਸਾ ਠੰਡੀ, ਪ੍ਰਭ ਤੇਰਾ ਦਰਸ਼ਨ ਪਾਈਆ। ਜਗਤ ਦੁਹਾਗਣ ਹੋਏ ਨਾ ਰੰਡੀ, ਸਦ ਸੁਹਾਗਣ ਰੂਪ ਵਟਾਈਆ । ਖ਼ਾਨਾ ਰਹੇ ਨਾ ਕੋਈ ਬੰਦੀ, ਲੱਖ ਚੁਰਾਸੀ ਡੇਰਾ ਢਾਹੀਆ। ਵਾਸਨਾ ਦੇਣੀ ਸਚ ਸੁਗੰਧੀ, ਕੂੜੀ ਕਿਰਿਆ ਮੇਟ ਮਿਟਾਈਆ। ਨੇਤਰਹੀਣ ਰਹੇ ਨਾ ਅੰਧੀ, ਕਰਨੀ ਸਚ ਰੁਸ਼ਨਾਈਆ। ਭੌਂਦੀ ਫਿਰੇ ਨਾ ਬਨਖੰਡੀ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਔਝੜ ਦਿਸੇ ਨਾ ਕੋਈ ਡੰਡੀ, ਮਾਰਗ ਇਕੋ ਦੇ ਵਖਾਈਆ। ਪ੍ਰਭੂ ਤੇਰੇ ਪ੍ਰੇਮ ਦੀ ਇਕੋ ਕਰਾਂ ਬੰਦਗੀ, ਬੰਦਾ ਹੋ ਕੇ ਬਦਨੀ ਸੇਵ ਨਾ ਕੋਇ ਕਮਾਈਆ। ਮੇਰੀ ਆਤਮ ਲਾ ਅੰਗੀ, ਅੰਗੀਕਾਰ ਅਖਵਾਈਆ। ਮੈਂ ਸੀਸ ਮੀਂਢੀ ਵਾਹੀ ਕੰਘੀ, ਸੋਹਣਾ ਸ਼ਿੰਗਾਰ ਬਣਾਈਆ। ਬਿਨ ਪਾਵੇ ਚੂਲ ਖਾਟ ਵਿਛਾਈ ਮੰਜੀ, ਉਤੇ ਮਜਲਸ ਵੇਖਾਂ ਬੇਪਰਵਾਹੀਆ। ਤੇਰੀ ਜੋਤ ਨੁਰਾਨੀ ਲੱਗੀ ਚੰਗੀ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਮੇਰੀ ਆਸਾ ਏਹੋ ਮੰਗ ਮੰਗੀ, ਪੁਰਖ ਅਕਾਲ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ ਆਸਾ ਕਹੇ ਮੈਂ ਕਮਲੀ ਕੋਝੀ, ਬੁਧ ਸੁਧ ਨਾ ਕੋਇ ਰਖਾਈਆ। ਤੇਰਾ ਭੇਵ ਨਾ ਜਾਣਾ ਗੋਝੀ, ਅੰਦਰ ਵੜ ਦਰਸ ਨਾ ਪਾਈਆ। ਸਾਚੇ ਘਰ ਨਾ ਆਈ ਸੋਝੀ, ਸਮਝ ਸੋਚ ਨਾ ਕੋਇ ਰਖਾਈਆ। ਪੜ੍ਹ ਪੜ੍ਹ ਥੱਕੀ ਜਗਤ ਪੋਥੀ, ਪੁਸਤਕਾਂ ਫੋਲ ਫੁਲਾਈਆ। ਤੇਰੇ ਪ੍ਰੇਮ ਪਿਆਰ ਦੀ ਕਿਸੇ ਨਾ ਲਾਈ ਸੋਟੀ, ਸੋਈ ਸੁਰਤੀ ਦਏ ਉਠਾਈਆ। ਘਰ ਵਖਾਇਆ ਨਾ ਉਪਰ ਚੋਟੀ, ਪਰਦਾ ਪਰੇ ਨਾ ਕੋਇ ਹਟਾਈਆ। ਮੈਂ ਅੰਤਮ ਇਕੋ ਇਕ ਸੋਚੀ, ਢਹਿ ਪਵਾਂ ਪ੍ਰਭੂ ਸਰਨਾਈਆ। ਜਿਸ ਦਾ ਸੰਗੀ ਰਵਦਾਸਾ ਮੋਚੀ, ਸੋਹਣਾ ਲੇਖਾ ਰਿਹਾ ਲਿਖਾਈਆ। ਉਹਦੀ ਨਜ਼ਰ ਨਾ ਆਵੇ ਪਾਟੀ ਧੋਤੀ, ਚੀਥੜ ਵੇਸ ਨਾ ਕੋਇ ਵਟਾਈਆ। ਇਕੋ ਪਾਰਬ੍ਰਹਮ ਨਾਲ ਮਿਲ ਗਈ ਅੰਤਰ ਆਤਮ ਜੋਤੀ, ਪਰਮਾਤਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਗਤ ਲਏ ਬਣਾਈਆ। ਗੁਰਮੁਖ ਆਸਾ ਕਹੇ ਮੈਂ ਮੰਗਾਂ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਸਾਹਿਬ ਸਤਿਗੁਰ ਦੇਵਣਹਾਰ, ਮਿਹਰਵਾਨ ਤੇਰੀ ਵਡਿਆਈਆ। ਕਰਮਾਂ ਵਾਲਾ ਖੇਲ ਪਿਛੇ ਰਹਿ ਗਿਆ ਬਾਹਰ, ਅੰਦਰ ਜਨਮ ਧਰਮ ਨਜ਼ਰ ਕੋਇ ਨਾ ਆਈਆ। ਪਿਛਲੇ ਲੇਖੇ ਉਤੇ ਮਾਰ ਲਕਾਰ, ਲਕੀਰ ਨਾਲ ਤਕਦੀਰ ਦੇ ਬਦਲਾਈਆ। ਸਚ ਕਰਾ ਵਣਜ ਵਪਾਰ, ਹਟ ਆਪਣਾ ਇਕ ਖੁਲ੍ਹਾਈਆ। ਬੇਪਰਵਾਹ ਹੋ ਕੇ ਕਿਉਂ ਕਰੇ ਖ਼ੁਆਰ, ਅੰਦਰ ਲੁਕ ਕੇ ਮੁਖ ਛੁਪਾਈਆ। ਪਰਤੱਖ ਹੋ ਕੇ ਮਿਲ ਯਾਰ, ਲੁਕਿਆਂ ਖ਼ੁਸ਼ੀ ਨਾ ਕੋਇ ਵਖਾਈਆ। ਪਿਛਲਾ ਚੁੱਕਿਆ ਪਿਛੇ ਉਧਾਰ, ਅੱਗੇ ਸੌਦਾ ਨਕਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਵਸੌਣਾ ਸੱਚੇ ਘਰ, ਜਿਸ ਘਰ ਵਸੇਂ ਡੇਰਾ ਲਾਈਆ। ਭਗਤ ਆਸਾ ਕਹੇ ਮੇਰੀ ਚੁੱਕੇ ਮਨਸਾ, ਮੋਹ ਮਾਇਆ ਰਹਿਣ ਨਾ ਪਾਈਆ। ਮੈਂ ਤੇਰਾ ਬਣਾਂ ਧੁਰ ਦਾ ਬੰਸਾ, ਸੱਚਾ ਸੰਗ ਰਖਾਈਆ। ਮਨ ਹੰਕਾਰੀ ਮਾਰਨਾ ਕੰਸਾ, ਪੰਚ ਵਿਕਾਰਾ
ਦੁਸ਼ਟ ਖਪਾਈਆ। ਪ੍ਰੇਮੀ ਹੋ ਕੇ ਬਣਨਾ ਕੰਤਾ, ਨਾਰ ਸੁਹਾਗਣ ਲੈਣਾ ਬਣਾਈਆ। ਦਰ ਦਵਾਰੇ ਤੇਰੇ ਮੰਗਤਾ, ਘਰ ਸੱਚੇ ਅਲਖ ਜਗਾਈਆ। ਹਉਮੇ ਰਹੇ ਨਾ ਕੂੜੀ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਮੇਲ ਮਿਲਾ ਦੇ ਸਾਚੀ ਸੰਗਤਾ, ਜਿਸ ਸੰਗਤ ਅੰਦਰ ਆਪਣਾ ਨੂਰ ਰਖਾਈਆ। ਦੋਏ ਜੋੜ ਚਰਨ ਸਰਨਾਈ ਕਰਾਂ ਮਿੰਨਤਾਂ, ਨਿਮਸਕਾਰ ਕਰ ਕਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਜਿਸ ਦਾ ਲੇਖਾ ਧੁਰਦਰਗਾਹੀਆ।
੨੯ ਜੇਠ ੨੦੨੧ ਬਿਕ੍ਰਮੀ ਠਾਕਰ ਸਿੰਘ ਦੇ ਗ੍ਰਹਿ ਜੇਠੂਵਾਲ
ਲੱਖ ਚੁਰਸੀ ਹਰਿ ਕਾ ਜੀਆ, ਘਟ ਘਟ ਜੋਤ ਜਗਾਇੰਦਾ। ਆਦਿ ਜੁਗਾਦੀ ਧੁਰ ਦਾ ਪੀਆ, ਪਤਿਪਰਮੇਸ਼ਵਰ ਇਕ ਅਖਵਾਇੰਦਾ। ਗੁਰਮੁਖ ਬਣਾਏ ਸਾਚੀ ਤ੍ਰਿਆ, ਤ੍ਰਿਸ਼ਨਾ ਤ੍ਰਿਪਤ ਕਰਾਇੰਦਾ। ਲੇਖ ਚੁਕਾਏ ਸਾਢੇ ਤਿੰਨ ਹੱਥ ਸੀਆਂ, ਸਿਰ ਆਪਣਾ ਹੱਥ ਰਖਾਇੰਦਾ। ਬੀਜ ਬੀਜੇ ਧੁਰ ਦਾ ਬੀਆ, ਅੰਮ੍ਰਿਤ ਫਲ ਲਗਾਇੰਦਾ। ਆਤਮ ਪਰਮਾਤਮ ਬਣ ਕੇ ਸਾਚਾ ਸਈਆ, ਸਗਲਾ ਸੰਗ ਨਿਭਾਇੰਦਾ। ਨਿਰਗੁਣ ਸਰਗੁਣ ਪਕੜੇ ਬਹੀਆ, ਸਾਚੀ ਦਇਆ ਕਮਾਇੰਦਾ। ਲੇਖ ਚੁਕਾਏ ਧਰਮ ਰਾਏ ਦੀ ਵਹੀਆ, ਗੁਪਤ ਚਿਤ੍ਰ ਨਾ ਹਿਸਾਬ ਵਖਾਇੰਦਾ। ਗੁਰਮੁਖਾਂ ਗੁਰਸਿਖਾਂ ਦੇਵੇ ਸਾਚਾ ਹੀਆ, ਹਿਰਦੇ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਲੱਖ ਚੁਰਾਸੀ ਹਰਿ ਕਾ ਰੂਪ, ਹਰ ਘਟ ਹਰਿ ਜੂ ਨਜ਼ਰੀ ਆਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਸਤਿ ਸਰੂਪ, ਅਜੂਨੀ ਰਹਿਤ ਖੇਲ ਖਿਲਾਇੰਦਾ। ਸਚ ਸਿੰਘਾਸਣ ਬੈਠ ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਦੋ ਜਹਾਨ ਫੋਲ ਫੁਲਾਇੰਦਾ। ਲੱਖ ਚੁਰਾਸੀ ਹਰ ਘਟ ਮੌਲੇ ਰੁੱਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਰਹਿਮਤ ਕਰ ਰੂਹ ਬੁੱਤ, ਸਹਿਮਤ ਆਪਣੇ ਨਾਲ ਕਰਾਇੰਦਾ। ਮਿਹਰਵਾਨ ਹੋ ਅਬਿਨਾਸ਼ੀ ਅਚੁਤ, ਚੇਤਨ ਸਤਾ ਸਤਿ ਪਰਗਟਾਇੰਦਾ। ਜਨ ਭਗਤਾਂ ਕਰ ਉਜਲ ਮੁਖ, ਮੁਫ਼ਤ ਆਪਣਾ ਨਾਮ ਝੋਲੀ ਪਾਇੰਦਾ। ਜਨਮ ਕਰਮ ਦੀ ਮੇਟ ਭੁੱਖ, ਮਾਇਆ ਮਮਤਾ ਤ੍ਰਿਸਨਾ ਰੋਗ ਗਵਾਇੰਦਾ। ਗੋਦ ਬਹਾ ਕੇ ਸਾਚੇ ਸੁਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਲੱਖ ਚੁਰਾਸੀ ਹਰਿ ਕਾ ਅੰਗ, ਨਿਰਗੁਣ ਸਰਗੁਣ ਦਏ ਵਡਿਆਈਆ। ਆਤਮ ਸੇਜ ਬੈਠ ਪਲੰਗ, ਵੇਖਣਹਾਰਾ ਨੂਰ ਖ਼ੁਦਾਈਆ। ਨਾਮ ਨਿਧਾਨ ਵਜਾਏ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਮਹਲ ਅਟਲ ਉਚ ਮੁਨਾਰ ਵੇਖੇ ਲੰਘ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਸਚ ਦਵਾਰੇ ਬਖ਼ਸ਼ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਗੀਤ ਸੁਹਾਗੀ ਗਾ ਛੰਦ, ਸੋਹਲਾ ਧੁਰ ਦਾ ਕਰੇ ਪੜ੍ਹਾਈਆ। ਗੁਰਮੁਖਾਂ ਪੂਰੀ ਕਰਕੇ ਮੰਗ, ਮੰਗਲਾਚਾਰ ਦਏ ਜਣਾਈਆ। ਮਿਹਰਵਾਨ ਹੋ ਸੂਰਾ ਸਰਬੰਗ, ਸ਼ਹਿਨਸ਼ਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਲੱਖ ਚੁਰਾਸੀ ਹਰਿ ਕੀ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਲੇਖਾ ਜਾਣ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਰ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਦੇਵੇ ਸਾਰ,
ਸਤਿ ਸਤਿਵਾਦੀ ਵੇਖ ਵਖਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਘਰ ਘਰ ਗੀਤ ਗੋਬਿੰਦ ਅਲਾਇੰਦਾ। ਅੰਤਰ ਆਤਮ ਬਖ਼ਸ਼ ਪਿਆਰ, ਪ੍ਰੇਮ ਪ੍ਰੀਤੀ ਇਕ ਦ੍ਰਿੜਾਇੰਦਾ। ਸੋਈ ਸੁਰਤੀ ਸ਼ਬਦ ਉਠਾਲ, ਅਕਾਲ ਮੂਰਤੀ ਵੇਖ ਵਖਾਇੰਦਾ। ਗੁਰਮੁਖ ਗੁਰਸਿਖ ਸੱਚੇ ਲਾਲ, ਲਾਲਨ ਅਪਣਾ ਰੰਗ ਰੰਗਾਇੰਦਾ। ਆਲਸ ਨਿੰਦਰਾ ਵਿਚੋਂ ਲਏ ਉਠਾਲ, ਨਿਜ ਨੇਤਰ ਅੱਖ ਖੁਲ੍ਹਾਇੰਦਾ। ਲੇਖਾ ਚੁਕਾ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸ਼ਬਦ ਸਵਾਮੀ ਬਣ ਦਲਾਲ, ਸੱਚਾ ਲੇਖਾ ਮੂਲ ਮੁਕਾਇੰਦਾ। ਕਾਇਆ ਮੰਦਰ ਅੰਦਰ ਸੁਹਾਏ ਧਰਮਸਾਲ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਦੀਵਾ ਬਾਤੀ ਕਮਲਾਪਾਤੀ ਅਗੰਮਾ ਬਾਲ, ਅੰਧ ਅੰਧੇਰ ਗਵਾਇੰਦਾ। ਧੁਰ ਦਾ ਨਾਦ ਵਜਾਏ ਤਾਲ, ਸੁਰ ਤਾਲ ਨਾ ਕੋਇ ਰਖਾਇੰਦਾ। ਕਿਰਪਾ ਕਰ ਦੀਨ ਦਿਆਲ, ਦੀਨਾ ਨਾਥਾਂ ਵੇਖ ਵਖਾਇੰਦਾ। ਪਰਮ ਪੁਰਖ ਹੋ ਕਿਰਪਾਲ, ਕਿਰਪਨ ਆਪਣੇ ਗਲੇ ਲਗਾਇੰਦਾ। ਜਨ ਭਗਤਾਂ ਹੱਲ ਕਰੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੱਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਲੱਖ ਚੁਰਾਸੀ ਹਰਿ ਕੀ ਜੋਤ, ਘਟ ਘਟ ਕਰੇ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਵਖਾਈਆ। ਨਾ ਕੋਈ ਸਮਝ ਨਾ ਕੋਈ ਸੋਚ, ਬੇਪਰਵਾਹ ਵੱਡੀ ਵਡਿਆਈਆ। ਨਾ ਕੋਈ ਆਸਾ ਮਨਸਾ ਲੋਚ, ਤ੍ਰਿਸਨਾ ਅਵਰ ਨਾ ਕੋਇ ਵਖਾਈਆ। ਨਾ ਕੋਈ ਕਿਲਾ ਬੰਕ ਦਵਾਰਾ ਕੋਟ, ਚਾਰ ਦੀਵਾਰ ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਬ੍ਰਹਿਮੰਡ ਖੰਡ ਲੋਕ ਪਰਲੋਕ, ਜ਼ਿਮੀਂ ਅਸਮਾਨ ਨਾ ਗਣਤ ਗਣਾਈਆ। ਨਾ ਕੋਈ ਖਾਣੀ ਬਾਣੀ ਨਾਦ ਧੁਨ ਸ਼ਬਦ ਸਲੋਕ, ਨਾ ਕੋਈ ਅੱਖਰਾਂ ਕਰੇ ਪੜ੍ਹਾਈਆ। ਨਾ ਕੋਈ ਈਦ ਹੁਜਰਾ ਨਾ ਮੁਸੱਲਾ ਨਾ ਕੋਈ ਰੋਜ਼, ਕਾਅਬਾ ਰੂਪ ਨਾ ਕੋਇ ਪਰਗਟਾਈਆ। ਨਾ ਕੋਈ ਲੇਖ ਅਲੇਖ ਫ਼ਿਕਰਾ ਅਭਿਆਸ ਜੋਗ, ਘਰ ਬਾਰ ਨਾ ਕੋਇ ਤਜਾਈਆ। ਨਾ ਕੋਈ ਚਿੰਤਾ ਹਰਖ਼ ਸੋਗ, ਗ਼ਮ ਰੂਪ ਨਾ ਕੋਇ ਵਟਾਈਆ। ਆਦਿ ਜੁਗਾਦਿ ਜਨ ਭਗਤਾਂ ਦੇਵੇ ਆਪਣੀ ਮੌਜ, ਮੌਜੂਦਾ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਪ੍ਰਭੂ ਸਹਾਰਾ, ਪਾਰਬ੍ਰਹਮ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਜਾਣੇ ਪਾਰ ਕਿਨਾਰਾ, ਮੰਝਧਾਰ ਸਰਬ ਨਜ਼ਰੀ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਨਿਮਸਕਾਰਾ, ਸੱਯਦਾ ਸੀਸ ਸਰਬ ਝੁਕਾਇੰਦਾ। ਰਸਨਾ ਜਿਹਵਾ ਬੱਤੀ ਦੰਦ ਬੋਲਣ ਸਰਬ ਜੈਕਾਰਾ, ਸਿਫ਼ਤ ਸਾਲਾਹੀ ਢੋਲਾ ਗਾਇੰਦਾ। ਨੌਂ ਖੰਡ ਸੱਤ ਦੀਪ ਬ੍ਰਹਿਮੰਡ ਜ਼ਿਮੀਂ ਅਸਮਾਨ ਲੋਕ ਪਰਲੋਕ ਤਬਕ ਲੈਣ ਸਹਾਰਾ, ਆਸ ਆਸਾ ਵਿਚ ਪਰਗਟਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਹਰ ਘਟ ਰਵਿਆ ਸਭ ਤੋਂ ਰਹੇ ਨਿਆਰਾ, ਨਿਰਗੁਣ ਨਿਰਵੈਰ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਸਤਿ ਸਰੂਪ ਜਨ ਭਗਤ ਆਏ ਦਵਾਰਾ, ਦੂਜਾ ਦਰ ਨਾ ਵੇਖਣ ਪਾਇੰਦਾ। ਜੀਵ ਜੰਤ ਸਾਧ ਸੰਤ ਜਗਤ ਵਿਚਾਰ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਵਖਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੋਹੰ ਸ਼ਬਦ ਬੋਲਣ ਜੈਕਾਰਾ, ਜੈ ਜੈਕਾਰ ਘਰ ਘਰ ਵਿਚ ਨਜ਼ਰੀ ਆਇੰਦਾ। ਏਹੋ ਖੇਲ ਅਗੰਮ ਅਪਾਰਾ, ਵੇਦ ਪੁਰਾਨ ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਸੇਵ ਨਾ ਕੋਇ ਕਮਾਇੰਦਾ। ਲਿਖਣ ਪੜ੍ਹਨ ਤੋਂ ਸਦਾ ਬਾਹਰਾ, ਗੁਪਤ ਜ਼ਾਹਰਾ ਅਪਣੀ ਕਾਰ ਕਮਾਇੰਦਾ। ਜਨ ਭਗਤਾਂ ਸਦਾ ਸਦਾ ਸਦ ਮੇਲਣਹਾਰਾ, ਮਿਲਣੀ ਜਗਦੀਸ਼ ਸਦ ਆਪਣੇ ਨਾਲ ਕਰਾਇੰਦਾ। ਆਤਮ
ਪਰਮਾਤਮ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਵਖਾਇੰਦਾ। ਨਾਮ ਨਿਧਾਨ ਬਖ਼ਸ਼ ਠੰਡਾ ਠਾਰਾ, ਅੰਮ੍ਰਿਤ ਰਸ ਚੁਆਇੰਦਾ। ਘਰ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਜਣ ਸੁਹੇਲੇ ਆਪ ਉਠਾਇੰਦਾ। ਲੱਖ ਚੁਰਾਸੀ ਹਰਿ ਕੀ ਤਾਂਘ, ਨੇਤਰ ਲੋਚਣ ਨੈਣ ਸਰਬ ਉਠਾਈਆ। ਨਿਰਵੈਰ ਪੁਰਖ ਨਿਰਾਕਾਰ ਸਵਾਂਗੀ ਵਖਾਏ ਸਵਾਂਗ, ਸਤਿ ਸਰੂਪੀ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਕਲਜੁਗ ਵੇਖੇ ਕਾਂਗ, ਚਾਰੋਂ ਕੁੰਟ ਕੁੰਟ ਲਹਿਰਾਈਆ। ਜੀਵ ਜੰਤ ਰਹੇ ਭਾਜ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਸੁਣੇ ਨਾ ਕੋਇ ਆਵਾਜ਼, ਸੁਰਤੀ ਸ਼ਬਦ ਨਾ ਕੋਇ ਉਠਾਈਆ । ਘਰ ਘਰ ਹੁੰਦੇ ਦਿਸਣ ਕਾਜ, ਲੋਕਮਾਤ ਜਗਤ ਕੁੜਮਾਈਆ। ਮਾਇਆ ਮਮਤਾ ਦੇਂਦੇ ਦਾਜ, ਧਨ ਦੌਲਤ ਖ਼ਜ਼ਾਨਾ ਰੂਪ ਵਖਾਈਆ। ਅੰਤਮ ਸਾਰੇ ਹੁੰਦੇ ਵੇਖੇ ਨਾਸ, ਸ਼ਾਹ ਸੁਲਤਾਨ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਿਆ ਬਾਪ, ਪਰਮ ਪੁਰਖ ਫੇਰਾ ਪਾਈਆ । ਤਿਨ੍ਹਾਂ ਗੁਰਮੁਖਾਂ ਜਣਾਏ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਦੂਜੀ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਬੰਧਾਏ ਸਾਕ, ਸੱਜਣ ਇਕੋ ਨਜ਼ਰੀ ਆਈਆ। ਬੰਦ ਕਿਵਾੜੀ ਖੋਲ੍ਹ ਤਾਕ, ਤਸਵੀਰ ਬੇਨਜ਼ੀਰ ਦਏ ਵਖਾਈਆ। ਓਥੇ ਕੋਈ ਨਾ ਦਿਸੇ ਆਫ਼ਤਾਬ, ਜੋਤੀ ਜਲਵਾ ਨੂਰ ਰੁਸ਼ਨਾਈਆ । ਇੱਟਾਂ ਪੱਥਰ ਬਣੀ ਨਾ ਕੋਈ ਮਹਿਰਾਬ, ਮਹਿਬੂਬ ਬੈਠਾ ਜਲਵਾਗਰ ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਨੂੰ ਆਦਿ ਜੁਗਾਦਿ ਸੱਯਦਾ ਕਰਨ ਸ਼ਾਹ ਨਵਾਬ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਮੇਲ ਮਿਲਾਈਆ। ਲੱਖ ਚੁਰਾਸੀ ਹਰਿ ਕਾ ਬੇਟਾ, ਪਿਤਾ ਪੂਤ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਬਣ ਕੇ ਖੇਵਟ ਖੇਟਾ, ਬੇੜਾ ਅਪਣੇ ਕੰਧ ਉਠਾਇੰਦਾ। ਪੂਰਬ ਜਨਮ ਕਰਮ ਕਦੇ ਨਾ ਭੁਲੇ ਚੇਤਾ, ਅਭੁਲ ਆਪਣਾ ਨਾਉਂ ਪਰਗਟਾਇੰਦਾ। ਭਗਤ ਸੰਤ ਕਰੇ ਸੱਚਾ ਹੇਤਾ, ਹਿਤਕਾਰੀ ਆਪਣਾ ਮੇਲ ਮਿਲਾਇੰਦਾ। ਦੋ ਜਹਾਨਾਂ ਬਣ ਕੇ ਨੇਤਾ, ਨੇਤਰ ਲੋਚਣ ਅੱਖ ਖੁਲ੍ਹਾਇੰਦਾ। ਵੇਖਣਹਾਰਾ ਮੂੰਡ ਮੁੰਡਾਏ ਧਾਰੀ ਕੇਸਾ, ਜ਼ਾਤ ਪਾਤ ਵਰਨ ਬਰਨ ਦੀਨ ਮਜ਼੍ਹਬ ਊਚ ਨੀਚ ਨਾ ਕੋਇ ਜਣਾਇੰਦਾ। ਲੇਖਾ ਜਾਣੇ ਪੀਰ ਪੈਗ਼ੰਬਰ ਮੁਲਾ ਸ਼ੇਖ਼, ਸ਼ਖ਼ਸੀਅਤ ਅਸਲੀਅਤ ਪੜਦਾ ਆਪ ਉਠਾਇੰਦਾ। ਗੁਰਮੁਖਾਂ ਬਦਲ ਦੇਵੇ ਪਿਛਲੀ ਰੇਖ, ਲੇਖਾ ਆਪਣੇ ਹੱਥ ਰਖਾਇੰਦਾ। ਸਚ ਵਖਾਵੇ ਧੁਰ ਦਾ ਦੇਸ, ਜਿਸ ਮੰਦਰ ਬਹਿ ਬਹਿ ਸੋਭਾ ਪਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਲੱਖ ਚੁਰਾਸੀ ਹਰਿ ਕਾ ਪੁੱਤਰ, ਪਿਤਾ ਪੂਤ ਦਏ ਵਡਿਆਈਆ। ਜੋਤੀ ਧਾਰੋਂ ਆਏ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚੁੱਕੇ ਕੁੱਛੜ, ਬਾਲ ਨੱਢੇ ਆਪ ਉਠਾਈਆ। ਧੁਰਦਰਗਾਹੀ ਦੇਵੇ ਹੁਕਮ, ਸਚ ਸੰਦੇਸ਼ਾ ਇਕ ਸੁਣਾਈਆ। ਏਸੇ ਕਾਰਨ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਲਿਖਾਇਆ, ਫੇਰ ਕੋਈ ਨਾ ਜਾਏ ਮੁੱਕਰ, ਮੁਖ ਸਕੇ ਨਾ ਕੋਇ ਭਵਾਈਆ। ਭਗਤ ਭਗਵਾਨ ਚਲਾਏ ਧਾਰ ਦੁਤਰ, ਦੁਤੀਆ ਪਾਰ ਕਰਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਗੁਰ ਗੁਰ ਚੇਲੇ ਸ਼ਬਦੀ ਢੋਲਾ ਬੁੱਕਣ, ਉਚੀ ਉਚੀ ਰਾਗ ਸੁਣਾਈਆ। ਮਨਮੁਖ ਮੁਗਧ ਅੰਞਾਣ ਸਾਹਿਬ ਸਤਿਗੁਰ ਕੋਲੋਂ ਲੁਕਣ, ਮੁਖ ਆਪਣਾ
ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਜਿਸ ਨਾਮ ਰਾਮ ਰਾਮ ਨਾਮ ਆਪਣਾ ਰੂਪ ਦਰਸਾਈਆ।