ਪੁਸਤਕਾਲਾਭਾਗ ੧੭

ਪਹਿਲੀ ਹਾੜ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਤਖ਼ਤ ਨਿਵਾਸੀ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਸੋਭਾ ਪਾਇੰਦਾ। ਸ਼ਾਹੋ ਭੂਪ ਵਡ ਸਿਕਦਾਰ, ਸ਼ਹਿਨਸ਼ਾਹ ਆਦਿ ਜੁਗਾਦਿ ਅਖਵਾਇੰਦਾ । ਜੋਤੀ ਜਾਤਾ ਅਗੰਮ ਅਪਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸੋ ਮਹਲ ਅਟਲ ਉਚ ਮਨਾਰ, ਦਰਗਾਹ ਸਾਚੀ ਸੋਭਾ ਪਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਨੂਰੋ ਨੂਰ ਨੂਰ ਰੁਸ਼ਨਾਇੰਦਾ। ਮੁਕਾਮੇ ਹਕ ਪਰਵਰਦਿਗਾਰ, ਜਲਵਾ ਇਕੋ ਇਕ ਦਰਸਾਇੰਦਾ। ਲੇਖਾ ਜਾਣ ਸਚ ਘਰ ਬਾਰ, ਸਚਖੰਡ ਸਾਚੇ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦ ਅਪਣੇ ਹੱਥ ਰਖਾਇੰਦਾ । ਸਾਚੇ ਤਖ਼ਤ ਬੈਠ ਕਰਤਾਰ, ਹਰਿ ਕਰਤਾ ਖੇਲ ਵਖਾਇੰਦਾ। ਖੋਲ੍ਹੇ ਭੇਵ ਅਪਰ ਅਪਾਰ, ਅਭੇਦ ਆਪ ਜਣਾਇੰਦਾ। ਸੁਤ ਦੁਲਾਰਾ ਕਰੇ ਨਿਮਸਕਾਰ, ਸ਼ਬਦੀ ਸ਼ਬਦ ਸੀਸ ਝੁਕਾਇੰਦਾ। ਸਚ ਬੇਨੰਤੀ ਸਚ ਦਰਬਾਰ, ਇਕ ਇਕੱਲਾ ਇਕੋ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਇੰਦਾ। ਸਚ ਬੇਨੰਤੀ ਸ਼ਬਦੀ ਧਾਰ, ਘਰ ਸਾਚੇ ਆਪ ਕਰਾਈਆ। ਸਚ ਬੇਨੰਤੀ ਵਿਸ਼ਨੂੰ ਆਧਾਰ, ਵਿਸ਼ਵ ਬਹਿ ਬਹਿ ਵਾਸਤਾ ਪਾਈਆ। ਸਚ ਬੇਨੰਤੀ ਬ੍ਰਹਮਾ ਚਰਨ ਕਵਲ ਮੰਗੇ ਪਿਆਰ, ਖ਼ਾਲੀ ਝੋਲੀ ਅਗੇ ਡਾਹੀਆ। ਸਚ ਬੇਨੰਤੀ ਸ਼ੰਕਰ ਨੇਤਰ ਨੈਣਾਂ ਰੋਵੇ ਜ਼ਾਰੋ ਜ਼ਾਰ, ਭੋਲਾ ਨਾਥ ਦਏ ਦੁਹਾਈਆ। ਸਚ ਬੇਨੰਤੀ ਤ੍ਰੈਗੁਣ ਮਾਇਆ ਉਚੀ ਕੂਕ ਕੂਕ ਕਰੇ ਪੁਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਪੰਜ ਤਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਇਕ ਅਖਵਾਈਆ। ਸਚ ਬੇਨੰਤੀ ਸਚ ਦਰਬਾਰ, ਹਰਿ ਕਰਤਾ ਆਪ ਜਣਾਇੰਦਾ। ਸਚ ਬੇਨੰਤੀ ਅਗੰਮੀ ਧਾਰ, ਸ਼ਬਦੀ ਰਾਗ ਨਾਦ ਸੁਣਾਇੰਦਾ। ਸਚ ਬੇਨੰਤੀ ਦੱਸੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਸਚ ਬੇਨੰਤੀ ਭਗਤ ਵਛਲ ਜਨ ਭਗਤਾਂ ਦਏ ਸਿਖਾਲ, ਅੰਤਰ ਆਤਮ ਬੂਝ ਬੁਝਾਇੰਦਾ। ਸਚ ਬੇਨੰਤੀ ਸੰਤ ਸੁਹੇਲੇ ਮੰਗਣ ਦਾਨ, ਦਾਤਾ ਦਾਨੀ ਵੇਖ ਵਖਾਇੰਦਾ। ਸਚ ਬੇਨੰਤੀ ਗੁਰਮੁਖ ਸਚ ਦਵਾਰ ਸੁਣਾਣ, ਸੁਣਨਹਾਰਾ ਇਕ ਅਖਵਾਈਆ। ਸਚ ਬੇਨੰਤੀ ਗੁਰਸਿਖ ਅੰਤਰ ਆਤਮ ਰਾਗ ਧੁਨ ਗਾਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਡ ਵਡਿਆਈਆ। ਸਚ ਬੇਨੰਤੀ ਧੁਰ ਦੀ ਕੂਕ, ਹਰਿ ਕਰਤਾ ਆਪ ਜਣਾਇੰਦਾ। ਸਚ ਬੇਨੰਤੀ ਸੁਣੇ ਪਿਤਾ ਪੂਤ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਸਚ ਬੇਨੰਤੀ ਫਿਰੇ ਦਰੋਹੀ ਚਾਰੇ ਕੂਟ, ਚਾਰੇ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੋਏ ਜੋੜ ਸੀਸ ਝੁਕਾਇੰਦਾ । ਸਚ ਬੇਨੰਤੀ ਚਾਰੇ ਖਾਣੀ ਚਾਰੇ ਬਾਣੀ ਕਰਨ ਦਰ ਸਾਚੇ ਊਚੋ ਊਚ, ਅਗੰਮ ਅਥਾਹ ਬੇਪਰਵਾਹ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਚ ਬੇਨੰਤੀ ਕਰੇ ਚਾਰ ਜੁਗ, ਚੌਕੜ ਆਪਣਾ ਧਿਆਨ ਲਗਾਈਆ। ਸਚ ਬੇਨੰਤੀ

ਕਦੇ ਨਾ ਜਾਏ ਮੁਕ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਸ ਤਕਾਈਆ। ਸਚ ਬੇਨੰਤੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੰਗੇ ਸੁਖ, ਸੁਖਦਾਇਕ ਆਪਣਾ ਰੂਪ ਵਟਾਈਆ। ਸਚ ਬੇਨੰਤੀ ਉਜਲ ਕਰੇ ਮਾਤ ਮੁਖ, ਨਿਰਗੁਣ ਸਰਗੁਣ ਦਏ ਵਡਿਆਈਆ। ਸਚ ਬੇਨੰਤੀ ਆਦਿ ਜੁਗਾਦਿ ਜੁਗ ਚੌਕੜੀ ਜਨਮ ਕਰਮ ਦੀ ਮੇਟੇ ਭੁੱਖ, ਦੂਈ ਦਵੈਤੀ ਤ੍ਰਿਸਨਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਬੇਨੰਤੀ ਆਦਿ ਜੁਗਾਦਿ, ਹਰਿ ਕਰਤਾ ਆਪ ਦ੍ਰਿੜਾਇੰਦਾ। ਸਚ ਬੇਨੰਤੀ ਬ੍ਰਹਮ ਬ੍ਰਹਿਮਾਦ, ਬ੍ਰਹਮਾਵੇਤਾ ਆਪ ਸੁਣਾਇੰਦਾ। ਸਚ ਬੇਨੰਤੀ ਬਿਸਮਲ ਰੂਪ ਹੋ ਵਿਸਮਾਦ, ਨਿਰਾਕਾਰ ਸਾਕਾਰ ਆਪ ਦ੍ਰਿੜਾਇੰਦਾ। ਸਚ ਬੇਨੰਤੀ ਦੋ ਜਹਾਨਾਂ ਕਰੇ ਆਜ਼ਾਦ, ਬੰਦੀਖ਼ਾਨਾ ਨਾ ਕੋਇ ਵਖਾਇੰਦਾ। ਸਚ ਬੇਨੰਤੀ ਸੁਣੇ ਸਚ ਮਹਿਰਾਬ, ਮਹਿਬੂਬ ਅਪਣਾ ਪੜਦਾ ਲਾਹਿੰਦਾ। ਸਚ ਬੇਨੰਤੀ ਧੁਰ ਦੀ ਆਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚ ਬੇਨੰਤੀ ਜੇਰਜ ਅੰਡਜ ਸੇਤਜ ਉਤਭੁਜ, ਚਾਰੇ ਖਾਣੀ ਰਹੀ ਕਰਾਈਆ। ਸਚ ਬੇਨੰਤੀ ਚਾਰੇ ਬਾਣੀ ਰਹੀ ਲੱਭ, ਪਰਾ ਪਸੰਤੀ ਮਧਮ ਬੈਖਰੀ ਖੋਜ ਖੋਜਾਈਆ। ਸਚ ਬੇਨੰਤੀ ਕਿਸੇ ਨਾ ਆਈ ਹੱਦ, ਹਦੂਦ ਸਮਝ ਕੋਇ ਨਾ ਪਾਈਆ। ਸਚ ਬੇਨੰਤੀ ਕਰ ਕੇ ਕੋਈ ਨਾ ਸਕਿਆ ਰੱਜ, ਸਾਂਤ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਬੇਨੰਤੀ ਕਰੇ ਅਸ਼ਟਭੁਜ, ਬਿਨ ਨੇਤਰ ਨੈਣ ਧਿਆਨ ਲਗਾਈਆ। ਜਿਸ ਨੇ ਮੇਰਾ ਭੇਵ ਖੁਲ੍ਹਾਇਆ ਗੁਝ, ਆਦਿ ਸ਼ਕਤ ਦਿਤੀ ਵਡਿਆਈਆ। ਉਸ ਦੀ ਨਾ ਕੋਈ ਮਨ ਮਤ ਬੁਧ, ਜਗਤ ਜੁਗਤ ਨਾ ਕੋਇ ਚਤੁਰਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠਾ ਲੁਕ, ਦੋ ਜਹਾਨਾਂ ਨਜ਼ਰ ਕਿਸੇ ਨਾ ਆਈਆ। ਜਿਸ ਦੀ ਖੇਲ ਕਦੇ ਨਾ ਜਾਏ ਮੁਕ, ਭੇਵ ਅਭੇਦ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਚ ਬੇਨੰਤੀ ਆਦਿ ਸ਼ਕਤ ਭਵਾਨੀ, ਹਰਿ ਕਰਤਾ ਆਪ ਜਣਾਇੰਦਾ। ਪਰਮ ਪੁਰਖ ਦੀ ਇਕ ਨਿਸ਼ਾਨੀ, ਨਿਰਗੁਣ ਨਿਰਵੈਰ ਨਿਰਾਕਾਰ ਆਪ ਦ੍ਰਿੜਾਇੰਦਾ। ਜੁਗ ਚੌਕੜੀ ਜਿਸ ਦੀ ਸਿਫ਼ਤ ਦੀ ਚਲੇ ਜਗਤ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾਲ ਮਿਲਾਇੰਦਾ। ਜਿਸ ਦੀ ਚਰਨ ਧੂੜ ਅਠਸਠ ਸਰੋਵਰ ਪਾਣੀ, ਤੀਰਥ ਤਟ ਰਾਹ ਤਕਾਇੰਦਾ। ਜਿਸ ਦਾ ਖੇਲ ਦੋ ਜਹਾਨੀ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜਿਸ ਦਾ ਨੂਰ ਆਦਿ ਨੁਰਾਨੀ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਮਹੱਲ ਅਟਲ ਉਚ ਲਾਸਾਨੀ, ਲਾਸ਼ਰੀਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਜਣਾਇੰਦਾ। ਸਚ ਬੇਨੰਤੀ ਜੁਗ ਚੌਕੜੀ ਕਰਦੇ, ਕਰ ਕਰ ਧਿਆਨ ਲਗਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਡਰਦੇ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਕਲਮਾ ਨਬੀ ਰਸੂਲ ਪੜ੍ਹਦੇ, ਸੋਹਲਾ ਢੋਲਾ ਰਾਗ ਅਲਾਈਆ। ਨਿਉਂ ਨਿਉਂ ਸੀਸ ਸੱਯਦੇ ਕਰਦੇ, ਨੇਤਰ ਅੱਖ ਨਾ ਕੋਇ ਉਠਾਈਆ। ਚਰਨ ਕਵਲਾਂ ਉਪਰ ਸੀਸ ਧਰਦੇ, ਆਪ ਆਪਣਾ ਮੋਹ ਚੁਕਾਈਆ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਵਾਹਵਾ ਕਰਦੇ, ਵੱਜੇ ਸਚ ਸਚ ਵਧਾਈਆ। ਕੋਟਨ ਕੋਟਾਂ ਵਿਚੋਂ ਸਚ ਬੇਨੰਤੀ ਗੁਰਮੁਖ ਵਿਰਲੇ ਕਰਦੇ, ਜਿਨ੍ਹਾਂ ਅੰਤਰ ਆਤਮ ਪਰਮਾਤਮ ਆਪਣੇ ਨਾਲ ਮਿਲਾਈਆ। ਸਚ ਦਵਾਰੇ ਸਤਿ ਸਵਾਮੀ

ਹੋਵਣ ਬਰਦੇ, ਬੰਦੀਖ਼ਾਨਾ ਦੇਣ ਤੁੜਾਈਆ। ਸਾਚੀ ਮੰਜ਼ਲ ਬਿਨ ਪੌੜੀਉਂਂ ਚੜ੍ਹਦੇ, ਦਸਮ ਦਵਾਰੀ ਅਧ ਵਿਚਕਾਰ ਬੈਠੀ ਰਾਹ ਤਕਾਈਆ। ਗੁਰਸਿਖ ਇਸ ਤੋਂ ਅਗਲਾ ਘਰ ਮੱਲਦੇ, ਜਿਥੇ ਵਸੇ ਬੇਪਰਵਾਹੀਆ। ਓਥੇ ਖੇਲ ਅਛਲ ਅਛੱਲ ਦੇ, ਸਮਝ ਸਕੇ ਕੋਈ ਨਾ ਰਾਈਆ। ਓਥੇ ਲੇਖੇ ਨਹੀਂ ਘੜੀ ਪਲ ਦੇ, ਛਿਨ ਭੰਗਰ ਆਪਣਾ ਰੰਗ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਦੇ ਨਾ ਹਲਦੇ, ਦੋ ਜਹਾਨ ਲੇਖਾ ਸਕੇ ਨਾ ਕੋਇ ਮੁਕਾਈਆ । ਬਿਨ ਭਗਤਾਂ ਬੂਟੇ ਕਦੇ ਨਾ ਫਲਦੇ, ਲੱਖ ਚੁਰਾਸੀ ਸਿੰਮਲ ਰੂਪ ਨਜ਼ਰੀ ਆਈਆ। ਬਿਨ ਸੰਤਾਂ ਦੀਪਕ ਕਿਸੇ ਘਰ ਨਾ ਜਗਦੇ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਬੇਨੰਤੀ ਜੋ ਕਰੇ ਪ੍ਰੀਤਮ, ਪ੍ਰੀਤੀਵਾਨ ਦਏ ਦ੍ਰਿੜਾਈਆ। ਕਾਇਆ ਮਾਟੀ ਠਾਂਡੀ ਹੋਵੇ ਸੀਤਲ, ਅਗਨੀ ਤਤ ਨਾ ਕੋਇ ਤਪਾਈਆ। ਕੰਚਨ ਸੋਨਾ ਬਣੇ ਪੀਤਲ, ਪਾਰਸ ਆਪਣਾ ਨਾਮ ਇਕ ਲਗਾਈਆ। ਸਚ ਬੇਨੰਤੀ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਰਾਹ ਤਕਾਈਆ। ਲੱਖ ਚੁਰਾਸੀ ਅੰਦਰ ਜੀਵ ਜੰਤ ਚੀਕਣ, ਉਚੀ ਕੂਕ ਕੂਕ ਰਹੇ ਸੁਣਾਈਆ। ਕਵਣ ਵੇਲਾ ਪ੍ਰਭ ਮਿਲੇ ਲਾਸ਼ਰੀਕਨ, ਸ਼ਰਕਤ ਸਭ ਦੀ ਦਏ ਗਵਾਈਆ। ਸਾਚੀ ਦੱਸੇ ਇਕ ਤਾਰੀਖਨ, ਪਿਛਲੀ ਤਾਰੀਖ਼ ਦਏ ਮਿਟਾਈਆ। ਵਸਤ ਅਮੋਲਕ ਪਾਵੇ ਭੀਖਣ, ਭਿਛਿਆ ਇਕੋ ਇਕ ਵਰਤਾਈਆ। ਭਗਤ ਭਗਵੰਤ ਮਿਲ ਕੇ ਲੇਖਾ ਚੁਕਾਵਣ ਊਚ ਨੀਚਨ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਇਕ ਦੂਜੇ ਦੇ ਅੰਦਰ ਵੜ ਕੇ ਪੌੜੇ ਚੜ੍ਹ ਕੇ ਜਗਤ ਨੇਤਰ ਦੋਵੇਂ ਵੇਖਣ, ਨਿਜ ਨੇਤਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਨੰਤੀ ਕਰ ਕਰ ਗਏ ਚਾਰ ਜੁਗ, ਨਿਤ ਨਵਿਤ ਸੀਸ ਨਿਵਾਈਆ। ਕਵਣ ਵੇਲਾ ਵਕਤ ਜਾਏ ਪੁਗ, ਲੇਖਾ ਸਭ ਦਾ ਮਿਲੇ ਥਾਉਂ ਥਾਈਂਆ। ਨੌਂ ਖੰਡ ਸੱਤ ਦੀਪ ਜ਼ਿਮੀਂ ਅਸਮਾਨ ਸੁੱਖਣਾ ਰਹੇ ਸੁੱਖ, ਰਵ ਸਸ ਬੈਠੇ ਧਿਆਨ ਲਗਾਈਆ। ਬ੍ਰਹਿਮੰਡ ਖੰਡ ਵੇਖਣ ਉਠ, ਪੁਰੀ ਲੋਅ ਨੇਤਰ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਸੀਸ ਜਗਦੀਸ ਇਕ ਝੁਕਾਈਆ। ਕਵਣ ਵੇਲਾ ਪ੍ਰਭ ਸੁਣ ਬੇਨੰਤੀ ਸਾਚੇ ਸੁਤ, ਸੁਤ ਸ਼ਬਦ ਇਕੋ ਨਜ਼ਰੀ ਆਈਆ। ਜਿਸ ਦੀ ਕਾਇਆ ਨਾ ਕੋਈ ਬੁਤ, ਰਕਤ ਬੂੰਦ ਮੇਲ ਨਾ ਕੋਇ ਮਿਲਾਈਆ। ਕਿਰਪਾਲ ਹੋ ਕੇ ਜਾਵੇ ਤੁਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਸਚ ਦਵਾਰੇ ਆ ਕੇ ਲਏ ਪੁਛ, ਦੂਰ ਦੁਰਾਡਾ ਦਾਤਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਬੇਨੰਤੀ ਕਰ ਕਰ ਸਾਰੇ ਰੋਵਣ, ਨੇਤਰ ਨੈਣਾਂ ਨੀਰ ਵਹਾਈਆ । ਚਾਰੇ ਜੁਗ ਮੂਲ ਨਾ ਸੋਵਣ, ਚਾਰੇ ਖਾਣੀ ਨੀਂਦ ਸਚ ਨਾ ਆਈਆ। ਅੱਠ ਸੱਠ ਤੀਰਥ ਜਲਧਾਰਾ ਸਰਬ ਵਰੋਲਣ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਹੀ ਕੁਰਲਾਈਆ। ਲੱਖ ਚੁਰਾਸੀ ਜੇਰਜ ਅੰਡਜ ਉਤਭੁਜ ਸੇਤਜ ਰਸਨਾ ਜਿਹਵਾ ਬੱਤੀ ਦੰਦ ਸਾਰੇ ਬੋਲਣ, ਬੋਲ ਬੋਲ ਰਾਗ ਸੁਣਾਈਆ। ਕਵਣ ਵੇਲਾ ਪ੍ਰਭ ਸੁਣ ਬੇਨੰਤੀ ਸਚ ਦਵਾਰਾ ਆਵੇ ਖੋਲ੍ਹਣ, ਖ਼ਾਲਕ ਖ਼ਲਕ ਦਏ ਸਮਝਾਈਆ। ਧੁਰ ਦੇ ਕੰਡੇ ਆਵੇ ਤੋਲਣ, ਨਾਮ ਤਰਾਜ਼ੂ ਹੱਥ ਉਠਾਈਆ। ਸਚ ਪ੍ਰੀਤੀ ਆਵੇ ਘੋਲਨ, ਘੋਲੀ ਘੋਲ ਘੁਮਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਚ ਬੇਨੰਤੀ ਕਰ ਕਰ ਥੱਕੇ, ਚਾਰੋਂ ਕੁੰਟ ਧਿਆਨ ਲਗਾਈਆ। ਜੀਵ ਜੰਤ ਸਾਧ ਸੰਤ

ਅੱਕੇ, ਕਲਜੁਗ ਅੰਤਮ ਬੈਠੇ ਹੌਸਲਾ ਢਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਲਭੱਦੇ ਫਿਰੇ ਮਦੀਨੇ ਮੱਕੇ, ਕਾਇਆ ਕਾਅਬਾ ਹੁਜਰਾ ਹੱਕ ਖੋਲ੍ਹ ਨਾ ਵੇਖ ਵਖਾਈਆ। ਕੂੜੀ ਕਿਰਿਆ ਜਗਤ ਵਿਕਾਰ ਸੱਥਰ ਲੱਥੇ, ਯਾਰੜਾ ਸੇਜ ਨਾ ਕੋਇ ਹੰਢਾਈਆ। ਮਨ ਵਾਸਨਾ ਸਾਰੇ ਫਿਰਦੇ ਨੱਠੇ, ਮਨ ਕਾ ਮਣਕਾ ਨਾ ਕੋਇ ਭੁਆਈਆ। ਜਗਤ ਵਾਸਨਾ ਸਾਰੇ ਰੱਟੇ, ਰੱਟਾ ਮੁੱਕੇ ਨਾ ਕੂੜ ਲੋਕਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪ੍ਰਭੂ ਪ੍ਰੇਮ ਪਿਆਰ ਤੀਰ ਨਿਸ਼ਾਨੇ ਫਟੇ, ਘਾਉ ਲਗਾ ਇਕੋ ਥਾਈਂਆ। ਉਹ ਸੰਤ ਸੁਹੇਲੇ ਚਰਨ ਕਵਲਾਂ ਉਪਰ ਢੱਠੇ, ਆਪ ਆਪਣਾ ਮਾਣ ਅਭਿਮਾਨ ਤਜਾਈਆ। ਓਨ੍ਹਾਂ ਪਤ ਆਪੇ ਰੱਖੇ, ਨਿਰਗੁਣ ਹੋ ਕੇ ਸਰਗੁਣ ਦਏ ਸਮਝਾਈਆ। ਪਰਮ ਪੁਰਖ ਅਕਾਲ ਪਤਿਪਰਮੇਸ਼ਵਰ ਗੁਰਮੁਖ ਜਾਣੇ ਆਪਣੇ ਬੱਚੇ, ਗੁਰਸਿਖ ਆਪਣੀ ਗੋਦ ਉਠਾਈਆ। ਬੇਨੰਤੀ ਕਰਨ ਵਾਲੇ ਉਹ ਸੱਚੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਨੌ ਦਵਾਰੇ ਕੂੜੀ ਵਾਸਨਾ ਸਾਰੇ ਨੱਚੇ, ਵਾਂਗ ਨਟੂਆ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਹਰਿ ਸੱਚਾ ਮੌਲਾ, ਮੌਜੂਦਾ ਆਪਣਾ ਖੇਲ ਕਰਾਇੰਦਾ। ਨਾ ਕੋਈ ਪੜਦਾ ਨਾ ਕੋਈ ਓਹਲਾ, ਦੂਈ ਦਵੈਤ ਨਾ ਕੋਇ ਜਣਾਇੰਦਾ। ਨਾ ਕੋਈ ਝਗੜਾ ਨਾ ਕੋਈ ਰੌਲਾ, ਸਿੱਧਾ ਮਾਰਗ ਸਚ ਸਮਝਾਇੰਦਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਆਇਆ ਕੌਲਾ, ਸੋ ਬੇਨੰਤੀ ਪੂਰ ਕਰਾਇੰਦਾ। ਪਰਗਟ ਹੋ ਕੇ ਉਪਰ ਧਵਲ, ਕਲ ਕਲਕੀ ਵੇਸ ਵਟਾਇੰਦਾ। ਜਿਸ ਦਾ ਨੂਰ ਇਲਾਹੀ ਅਵਲ, ਆਲਮੀਨ ਵੇਖ ਵਖਾਇੰਦਾ। ਹਰ ਘਟ ਸਵਾਮੀ ਰਿਹਾ ਮਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਚ ਬੇਨੰਤੀ ਕੀਤੀ ਵਿਸ਼ਨ ਬ੍ਰਹਮ ਸ਼ਿਵ ਪੁਕਾਰ, ਤ੍ਰੈ ਪੰਜ ਨਾਲ ਮਿਲਾਈਆ। ਤੇਈ ਅਵਤਾਰ ਮੰਗਦੇ ਗਏ ਅਧਾਰ, ਦਰ ਠਾਂਡੇ ਸੀਸ ਝੁਕਾਈਆ। ਮੂਸਾ ਡਿੱਗ ਕੇ ਮੂੰਹ ਦੇ ਭਾਰ, ਝੋਲੀ ਇਕੋ ਇਕ ਵਖਾਈਆ। ਈਸਾ ਕਹੇ ਮੇਰਾ ਯਾਰ, ਪਰਵਰਦਿਗਾਰ ਨੂਰ ਇਲਾਹੀਆ । ਮੁਹੰਮਦ ਕਹੇ ਮੇਰੀ ਸੁਣੇ ਪੁਕਾਰ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਮਿਹਰ ਨਜ਼ਰ ਇਕ ਉਠਾਈਆ। ਨਾਨਕ ਗੋਬਿੰਦ ਸ੍ਰਿਸ਼ਟ ਸਬਾਈ ਦੱਸ ਕੇ ਗਏ ਜਹਾਨ, ਜੀਵ ਜੰਤ ਜਗਤ ਜਣਾਈਆ। ਸਰਬ ਬੇਨੰਤੀ ਸੁਣੇ ਸ੍ਰੀ ਭਗਵਾਨ, ਪਤਿਪਰਮੇਸ਼ਵਰ ਸਭ ਦਾ ਪਿਤਾ ਮਾਈਆ। ਜੁਗ ਚੌਕੜੀ ਨਿਤ ਨਵਿਤ ਸਭ ਨੂੰ ਦੇਵੇ ਦਾਨ, ਦਾਤਾ ਇਕੋ ਇਕ ਅਖਵਾਈਆ। ਸਚਖੰਡ ਨਿਵਾਸੀ ਲੱਖ ਚੁਰਾਸੀ ਨਜ਼ਰੀ ਆਏ ਇਕੋ ਕਾਹਨ, ਬੰਸਰੀ ਸਾਚਾ ਨਾਮ ਸੁਣਾਈਆ। ਸ਼ਬਦ ਸਰੂਪੀ ਨੌਜਵਾਨ, ਨਾ ਮਰੇ ਨਾ ਜਾਈਆ। ਜੋਤ ਸਰੂਪੀ ਨੂਰ ਮਹਾਨ, ਲੱਖ ਚੁਰਾਸੀ ਡਗਮਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆਣ, ਬੇਪਰਵਾਹ ਵੇਸ ਵਟਾਈਆ। ਸਚ ਸੰਦੇਸਾ ਦੇ ਫ਼ਰਮਾਨ, ਧੁਰ ਦੀ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਬੇਨੰਤੀ ਕਰੀ ਅਸ਼ਟਭੁਜ ਦੁਰਗਾ, ਕਵਲ ਨੈਨ ਨੈਨ ਨਾਲ ਮਿਲਾਈਆ। ਤੇਰਾ ਖੇਲ ਆਦਿ ਜੁਗਾਦਿ ਸਚ ਦਵਾਰੇ ਧੁਰ ਦਾ, ਭੇਵ ਅਭੇਦ ਨਾ ਕੋਇ ਜਣਾਈਆ। ਤੇਰਾ ਹੁਕਮ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਮੰਤਰ ਇਕੋ ਫੁਰਦਾ, ਫ਼ੁਰਨੇ ਅੰਦਰ ਖੇਲ ਸਬਾਈਆ। ਤੇਰਾ ਨੂਰ ਕਦੇ ਨਾ ਹੋਵੇ ਮੁਰਦਾ, ਮੜ੍ਹੀ ਗੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੁਰਗਾ ਕਹੇ

ਮੇਰਾ ਧੁਰ ਦਾ ਇਸ਼ਟ, ਅਸ਼ਟਭੁਜ ਆਪ ਸਮਝਾਈਆ। ਜਿਸ ਦਾ ਲੇਖਾ ਬਾਹਰ ਦ੍ਰਿਸ਼ਟ, ਦ੍ਰਿਸ਼ਟੀ ਮਾਲਕ ਬੇਪਰਵਾਹੀਆ। ਜਿਸ ਦਾ ਰੂਪ ਵੇਖ ਕੇ ਸ੍ਰਿਸ਼ਟ, ਨਿਰਾਕਾਰ ਸਾਕਾਰ ਖੇਲ ਕਰਾਈਆ। ਜਿਸ ਨੇ ਮੇਰੀ ਆਸ਼ਾ ਪਰਗਟਾ ਹਿਰਸ, ਹਵਸ ਨਾਲ ਵਧਾਈਆ। ਆਪਣੀ ਖੇਲ ਵਿਚੋਂ ਕਰ ਕੇ ਥੋੜ੍ਹੀ ਕਿਰਸ, ਮੇਰੀ ਬਣਤ ਦਿਤੀ ਬਣਾਈਆ। ਮੈਂ ਚਲ ਕੇ ਆਈ ਉਪਰ ਧਰਤ, ਧਰਨੀ ਧਵਲ ਸੋਭਾ ਪਾਈਆ। ਉਹ ਮੇਰਾ ਅਗੰਮੜਾ ਮਰਦ, ਮਰਦਾਨਾ ਇਕ ਅਖਵਾਈਆ। ਜਿਸ ਨੂੰ ਪ੍ਰੇਮ ਪਿਆਰ ਦਾ ਇਕੋ ਦਰਦ, ਦੂਜਾ ਦੁੱਖ ਨਾ ਕੋਇ ਰਖਾਈਆ। ਸਦਾ ਸਦਾ ਸਦ ਖੇਲ ਕਰੇ ਅਸਚਰਜ, ਅਚਰਜ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਇਕੋ ਇਕ ਇਕ ਵੱਡੀ ਵਡਿਆਈਆ। ਅਸ਼ਟਭੁਜ ਕਹੇ ਮੇਰਾ ਤਤ ਸਰੀਰ, ਇਸ਼ਾਰਿਆਂ ਨਾਲ ਪਰਗਟਾਈਆ। ਖੰਡਾ ਖੜਗ ਹੱਥ ਸ਼ਮਸ਼ੀਰ, ਸੰਖ ਚੱਕਰ ਗਦਾ ਨਾਲ ਮਿਲਾਈਆ। ਆਪਣੇ ਨਾਲ ਮੇਲ ਤਾਸੀਰ, ਤਸਵੀਰ ਸੋਹਣੀ ਦਿਤੀ ਵਖਾਈਆ। ਉਹ ਸਾਹਿਬ ਬੇਨਜ਼ੀਰ, ਮਿਹਰ ਨਜ਼ਰ ਇਕ ਉਠਾਈਆ। ਜਿਸ ਨੇ ਕੱਟਣੀ ਸਭ ਦੀ ਭੀੜ, ਸੁੰਭ ਨਸੁੰਭ ਦਏ ਮਿਟਾਈਆ। ਉਹ ਮੇਰਾ ਮਦਦਗੀਰ, ਜਿਸ ਮੇਰੀ ਬਣਤ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਚੁਕਾਈਆ। ਅਸ਼ਟਭੁਜ ਸਿੰਘ ਅਸਵਾਰ, ਸੋਹਣਾ ਵੇਸ ਵਟਾਈਆ । ਜੰਗਲ ਜੂਹ ਵਿਚ ਪਹਾੜ, ਬਨਖੰਡ ਖੋਜ ਖੋਜਾਈਆ। ਕਿਰਪਾ ਕਰ ਆਪਣੀ ਧਾਰ, ਸਚ ਦਿਤਾ ਸਮਝਾਈਆ। ਅਗੰਮੀ ਵੱਜੀ ਇਕ ਲਕਾਰ, ਰੇਖ ਨਜ਼ਰ ਕਿਸੇ ਨਾ ਆਈਆ। ਅੱਠੇ ਬਾਹਵਾਂ ਝੁਕ ਕੇ ਕਰਨ ਨਿਮਸਕਾਰ, ਹੱਥ ਉਲਟੇ ਕਰ ਵਖਾਈਆ। ਤੇਰਾ ਖੇਲ ਅਪਰ ਅਪਾਰ, ਅਪਰੰਪਰ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਹੋ ਦਿਆਲ ਸਾਚੀ ਸਿਖਿਆ ਦਿਤੀ ਸਿਖਾਲ, ਧੁਰ ਸੰਦੇਸ ਸੁਣਾਈਆ। ਤੇਰੀ ਸ਼ਕਤ ਵਿਚ ਜਹਾਨ, ਤੇਰਾ ਭਗਤ ਇਕ ਈਮਾਨ, ਤੇਰਾ ਦਸਤ ਇਕ ਕਮਾਨ, ਤੇਰਾ ਨਾਉਂ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੇ ਨਾਲ ਮਿਲ ਕੇ ਚਲੌਂਣੀ ਦੁਕਾਨ, ਲੋਕਮਾਤ ਹੱਟ ਵਖਾਈਆ। ਅੰਤਮ ਖੇਲ ਕਰੇ ਸ੍ਰੀ ਭਗਵਾਨ, ਪੁਰਖ ਅਕਾਲ ਵੱਡੀ ਵਡਿਆਈਆ। ਨੂਰ ਧਰੇ ਮਹਾਨ, ਜੋਤੀ ਜਾਤਾ ਫੇਰਾ ਪਾਈਆ। ਪਿਛਲੀ ਸਭ ਦੀ ਕੀਤੀ ਵੇਖੇ ਆਣ, ਓਹਲਾ ਰਹਿਣ ਕੋਇ ਨਾ ਪਾਈਆ। ਸਾਚਾ ਮਾਰਗ ਦੱਸੇ ਵਿਚ ਜਹਾਨ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਦਿਤਾ ਜਣਾਈਆ। ਅਸ਼ਟਭੁਜ ਕਿਹਾ ਮਨਜ਼ੂਰ, ਮੰਜ਼ਲ ਤੇਰੀ ਨਜ਼ਰੀ ਆਈਆ। ਕਲਜੁਗ ਅੰਤਮ ਸਾਰੇ ਹੋਈਏ ਮਜਬੂਰ, ਮਜਬੂਰੀ ਤੇਰੀ ਝੋਲੀ ਪਾਈਆ। ਪੁਰਖ ਅਕਾਲ ਕਹੇ ਮੇਰਾ ਦਸਤੂਰ, ਕੋਟਨ ਕੋਟ ਕਾਲ ਦਿਤੇ ਵਿਹਾਈਆ। ਸਰਗੁਣ ਉਪਜਾਵਾਂ ਆਪਣਾ ਨੂਰ, ਪੰਜ ਤਤ ਦਿਆਂ ਵਡਿਆਈਆ। ਅੰਤਮ ਅੰਤ ਆਪਣਾ ਖਿੱਚ ਆਪ ਸਰੂਰ, ਸਤਿ ਸਤਿ ਵਿਚ ਸਮਾਈਆ। ਤੁਹਾਡੀ ਸਿਫ਼ਤ ਦੀ ਵੱਜੇ ਨਾਦ ਤੂਰ, ਜਗਤ ਮਿਲੇ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਅੰਤਮ ਆਵੇ ਆਪ ਹਜ਼ੂਰ, ਹਜ਼ਰਤ ਦਾਤਾ ਬੇਪਰਵਾਹੀਆ। ਆਪ ਸਭ ਦੀ ਬੇਨੰਤੀ ਕਰੇ ਮੰਜ਼ੂਰ, ਜੋ ਆਦਿ ਤੋਂ ਕਰ ਕਰ ਬੈਠੇ ਧਿਆਨ ਲਗਾਈਆ । ਕੋਈ ਲੱਖ ਚੁਰਾਸੀ ਵਿਚੋਂ ਹੋ ਨਾ ਜਾਏ ਮਫ਼ਰੂਰ, ਡੂੰਘੀ ਕੰਦਰ ਵਿਚੋਂ ਖੋਜ ਖੋਜਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦਏ ਸਮਝਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਨਾਮ ਧੰਦੇ ਦਏ ਲਗਾਈਆ। ਹਉਮੇ ਹੰਗਤਾ ਗੜ੍ਹ ਤੋੜ

ਗ਼ਰੂਰ, ਗੁਰਮੁਖ ਸਾਚੇ ਲਏ ਬਣਾਈਆ। ਨਿਰਗੁਣ ਨਿਰਵੈਰ ਕਲ ਕਲਕੀ ਹੋਵੇ ਮਸ਼ਹੂਰ, ਮਸ਼ਵਰਾ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਸਮਝਾਈਆ। ਉਹ ਭਗਤਾਂ ਦਾ ਹੋਏ ਆਪ ਮਸ਼ਕੂਰ, ਮੁਸ਼ਕਲ ਸਭ ਦੀ ਹਲ ਕਰਾਈਆ। ਅੰਤਰ ਦੇ ਕੇ ਸਾਚਾ ਨੂਰ, ਜਗਤ ਬਸੰਤਰ ਦਏ ਬੁਝਾਈਆ। ਉਹ ਬੇਆਸ ਕਿਨਾਰਿਉਂ ਪਾਰ ਉਤਾਰੇ ਗੁਰਮੁਖਾਂ ਪੂਰ, ਵੰਝ ਮੁਹਾਣਾ ਖੇਵਟ ਖੇਟਾ ਆਪਣਾ ਇਕ ਉਠਾਈਆ। ਓਸ ਵਾਸਤੇ ਢਿਲਵਾਂ ਨਹੀਂ ਦੂਰ, ਜੋ ਦੋ ਜਹਾਨਾਂ ਵੇਖੇ ਚਾਈਂ ਚਾਈਂਆ । ਬੇਨੰਤੀ ਫੇਰ ਹੋਵੇ ਮਨਜ਼ੂਰ, ਜੋ ਮਨ ਕਾ ਮਣਕਾ ਲਏ ਭੁਆਈਆ। ਜੇ ਬਾਹਰੋਂ ਸਮਝੇ ਸਚ ਤੇ ਅੰਦਰੋਂ ਸਮਝੇ ਕੂੜ, ਕੂੜਿਆਂ ਵਿਚ ਕੂੜਾ ਹੋ ਕੇ ਝੱਟ ਲੰਘਾਈਆ। ਵੇਖੋ ਥੋੜ੍ਹਿਆਂ ਬਖ਼ਸ਼ੀ ਚਰਨ ਧੂੜ, ਜਿਨ੍ਹਾਂ ਅੰਦਰ ਬਾਹਰ ਰੰਗ ਦਿਤਾ ਰੰਗਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਹਾਜ਼ਰ ਹਜ਼ੂਰ, ਪੜਦਾ ਓਹਲਾ ਦਿਤਾ ਉਠਾਈਆ। ਗ਼ੁੱਸੇ ਵਿਚ ਆ ਕੇ ਲਵੇ ਘੂਰ, ਸ਼ਬਦ ਵਿਚ ਪ੍ਰੇਮ ਪਿਆਰ ਵਧਾਈਆ। ਜਨ ਭਗਤਾਂ ਕੋਲ ਆਵੇ ਸਦਾ ਜ਼ਰੂਰ, ਜ਼ਰੂਰਤ ਭਗਤਾਂ ਨਾਲ ਆਪਣੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਦਿ ਸ਼ਕਤ ਜਗਤ ਭਵਾਨੀ ਸਭ ਦੀ ਮਈਆ, ਮਾਤਾ ਕਹਿ ਕੇ ਜਗਤ ਮਨਾਈਆ। ਪ੍ਰਭ ਓਸ ਵੱਡੇ ਦੇ ਹੱਥ ਸਭ ਦੀ ਨਈਆ, ਜਿਸ ਦੋ ਜਹਾਨ ਰਚਨ ਰਚਾਈਆ। ਉਸ ਦਾ ਲੇਖਾ ਬਿਨ ਕਾਗ਼ਜ਼ ਵਹੀਆ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਉਹ ਸੱਜਣਾਂ ਦਾ ਸੱਜਣ ਭਈਆਂ ਦਾ ਭਈਆ, ਮਿੱਤਰਾਂ ਦਾ ਮਿਤਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਰ ਬੇਨੰਤੀ ਜੇ ਲੱਭੇ ਦਸਮ ਦਵਾਰ, ਏਹ ਮੰਜ਼ਲ ਸਤਿਗੁਰ ਸੱਚੇ ਕਦੇ ਨਾ ਭਾਈਆ। ਜਿਨ੍ਹਾਂ ਨਾਲ ਕੀਤਾ ਪਿਆਰ, ਤਿਨ੍ਹਾਂ ਸ਼ਬਦ ਵਿਚ ਸਮਾਈਆ। ਜਿਨ੍ਹਾਂ ਦਿਤਾ ਚਰਨ ਅਧਾਰ, ਤਿਨ੍ਹਾਂ ਜੋਤੀ ਜੋਤ ਮਿਲਾਈਆ। ਜਿਨ੍ਹਾਂ ਦਰਸ ਦਿਤਾ ਦਿਖਾਲ, ਤਿਨ੍ਹਾਂ ਕਾਲ ਮਹਾਂਕਾਲ ਨੇੜ ਨਾ ਆਈਆ। ਜਿਨ੍ਹਾਂ ਦੀ ਕਰੀ ਆਪ ਸੰਭਾਲ, ਸੰਬਲ ਨਗਰ ਬਹਿ ਕੇ ਖ਼ੁਸ਼ੀ ਮਨਾਈਆ। ਓਨ੍ਹਾਂ ਦਾ ਗੁਰ ਗੋਬਿੰਦ ਬਣ ਦਲਾਲ, ਸੌਦਾ ਇਕੋ ਹੱਟ ਕਰਾਈਆ। ਏਹ ਖੇਲ ਅਵੱਲੜੀ ਚਾਲ, ਜੇਹੜੀ ਸਮਝ ਕਿਸੇ ਨਾ ਪਾਈਆ। ਜੀਵ ਜੰਤ ਸਾਧ ਸੰਤ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚੋਂ ਕਰਦੇ ਭਾਲ, ਅੱਖਰਾਂ ਅੰਦਰ ਧਿਆਨ ਲਗਾਈਆ। ਕਾਇਆ ਮੰਦਰ ਕੋਈ ਨਾ ਦੱਸੇ ਧੁਰ ਦੀ ਸੱਚੀ ਧਰਮਸਾਲ, ਜਿਸ ਘਰ ਵਸੇ ਬੇਪਰਵਾਹੀਆ। ਬੇਆਸ ਕਿਨਾਰਿਉਂ ਅਗਲਾ ਕਵਣ ਜਾਣੇ ਹਾਲ, ਅਹਿਵਾਲ ਦੇ ਨਾ ਕੋਇ ਸਮਝਾਈਆ। ਓਨ੍ਹਾਂ ਕੋਲੋਂ ਪੁਛ ਜੋ ਲਾਲ ਸਿੰਘ ਵਰਗੇ ਬਣ ਗਏ ਲਾਲ, ਦਵਾਬੇ ਵਾਲੇ ਪਿਛਲੇ ਅਗਲੇ ਨਾਲ ਮਿਲਾਈਆ। ਫੇਰ ਸੂਤ ਆ ਜਾਏ ਤੇਰੀ ਚਾਲ, ਚਾਲਾਕੀ ਪਿਛਲੀ ਦਏ ਗਵਾਈਆ । ਨਸੀਬ ਸਿੰਘ ਨਾਲ ਤੇਰੇ ਨਸੀਬ ਲਏ ਉਠਾਲ, ਕਿਸਮਤ ਵਿਚੋਂ ਕਿਸਮਤ ਦਏ ਬਦਲਾਈਆ। ਗੁਰਮੇਜ ਸਿੰਘ ਨਾਲ ਰਲਾਏ ਅਗਲਾ ਜਨਮ ਦਏ ਵਖਾਲ, ਜਿਸ ਵਿਚ ਜਨਮ ਮਰਨ ਰਹਿਣ ਨਾ ਪਾਈਆ। ਓਥੇ ਗ਼ਰੀਬ ਘਰਾਨੇ ਦਾ ਪ੍ਰੀਤਮ ਸਿੰਘ ਇਕ ਜਵਾਨ, ਅੱਠੇ ਪਹਿਰ ਭੱਜੇ ਵਾਹੋ ਦਾਹੀਆ। ਜੋ ਸਾਰੀ ਸੰਗਤ ਦੀ ਕਰ ਲਏ ਪਛਾਣ, ਦੋ ਜਹਾਨ ਘਰ ਵਿਚ ਨਜ਼ਰੀ ਆਈਆ। ਪ੍ਰੀਤਮ ਨਾਲ ਮਿਲ ਕੇ ਪ੍ਰੀਤਮ ਕਰੇ ਪਰਵਾਨ, ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬਿਆਸ ਕਿਨਾਰਿਉਂ ਪਾਰ ਵਸਿਆ ਢਿਲਮ ਖੇੜਾ, ਸਿਫ਼ਤ ਨਾਲ ਵਡਿਆਈਆ। ਗੁਰਮੁਖ ਜਿਥੇ

ਮਨਮਤ ਨਾ ਹੋਵੇ ਝੇੜਾ, ਸੋ ਮੰਦਰ ਸੋਭਾ ਪਾਈਆ। ਓਥੇ ਅਸ਼ਟਭੁਜ ਦੁਰਗਾ ਆਪਣਾ ਆਸਣ ਦੱਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਆਪ ਸਹਾਈਆ। ਪਿੰਡਾਂ ਵਿਚੋਂ ਪਿੰਡ ਪ੍ਰਭੂ ਦਾ, ਸਾਢੇ ਤਿੰਨ ਹੱਥ ਨਜ਼ਰੀ ਆਇੰਦਾ। ਏਹ ਖੇਲ ਚੇਲਾ ਗੁਰੂ ਦਾ, ਗੁਰ ਚੇਲਾ ਵੇਖ ਵਖਾਇੰਦਾ। ਏਹੋ ਦੇਸ ਆਦਿ ਜੁਗਾਦਿ ਜੁਗ ਚੌਕੜੀ ਸ਼ੁਰੂ ਦਾ, ਭਗਵੰਤ ਭਗਤਾਂ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਉਠੌਂਦਾ ਏ। ਦੀਨ ਦਿਆਲ ਦਇਆ ਕਮੌਂਦਾ ਏ। ਭਗਤ ਸੁਹੇਲੇ ਵੇਖ ਵਖੌਂਦਾ ਏ। ਆਰ ਪਾਰ ਕਿਨਾਰਾ ਨਾ ਕੋਇ ਜਣੌਦਾ ਏ। ਸਚ ਦਵਾਰਾ ਇਕ ਵਸੌਂਦਾ ਏ। ਜਿਸ ਗ੍ਰਹਿ ਅਪਣਾ ਚਰਨ ਟਿਕੌਂਦਾ ਏ। ਗੁਰਮੁਖ ਸੱਜਣ ਨਾਲ ਰਲੌਂਦਾ ਏ। ਚਰਨ ਧੂੜੀ ਦੇ ਕੇ ਮਜਨ, ਦੁਰਮਤ ਮੈਲ ਧਵੌਂਦਾ ਏ। ਕੂੜੀ ਕਿਰਿਆ ਭਾਂਡੇ ਭੱਜਣ, ਹਉਮੇ ਹੰਗਤਾ ਰੋਗ ਮਿਟੌਂਦਾ ਏ। ਸੋ ਗੁਰਮੁਖ ਗੁਰਸਿਖ ਜਗਤ ਦਵਾਰੇ ਲੰਘਣ, ਮੰਦਰ ਇਕੋ ਇਕ ਵਖੌਂਦਾ ਏ। ਸ਼ਬਦ ਅਨਾਦ ਧੁਨ ਵੱਜਣ, ਰਾਗ ਇਕੋ ਇਕ ਸੁਣੌਂਦਾ ਏ। ਕਰ ਪਰਕਾਸ਼ ਜੋਤ ਨਿਰੰਜਣ, ਅਦਿ ਨਿਰੰਜਣ ਮੇਲ ਮਿਲੌਂਦਾ ਏ। ਆਤਮ ਸੇਜਾ ਬਹਿ ਕੇ ਸਜਣ, ਸੁਰਤੀ ਸ਼ਬਦੀ ਜੋੜ ਜੁੜੌਂਦਾ ਏ। ਅੰਗੀਕਾਰ ਕਰ ਕੇ ਲਾਏ ਅੰਗਨ, ਸਚ ਦਵਾਰੇ ਆਪ ਵਡਿਔਂਦਾ ਏ। ਕਰ ਬੇਨੰਤੀ ਸਾਰੇ ਮੰਗਣ, ਮਾਂਗਤ ਗੁਰਮੁਖ ਵਿਰਲਾ ਨਜ਼ਰੀ ਔਂਦਾ ਏ। ਜਿਨ੍ਹਾਂ ਅੰਤਰ ਰਸ ਮਿਲਿਆ ਅਨੰਦ ਅਨੰਦਨ, ਅਨੰਦ ਇਕੋ ਇਕ ਚਾਹੁੰਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸੰਗ ਰਖੌਂਦਾ ਏ। ਸਦਾ ਸੰਗ ਰੱਖੇ ਪ੍ਰਭ ਆਪ, ਹਰਿ ਕਰਤਾ ਦਇਆ ਕਮਾਇੰਦਾ। ਜਿਥੇ ਪਿਤਾ ਪੁਰਖ ਬਣ ਜਾਏ ਬਾਪ, ਓਥੇ ਆਦਿ ਸ਼ਕਤ ਮਾਤਾ ਆਪੇ ਨਾਲ ਰਲਾਇੰਦਾ। ਸਚ ਦਵਾਰੇ ਖੋਲ੍ਹ ਕੇ ਤਾਕ, ਪੜਦਾ ਓਹਲਾ ਆਪ ਉਠਾਇੰਦਾ। ਆਪਣੀ ਜ਼ਾਤ ਨਾਲ ਮਿਲਾ ਕੇ ਆਪਣੀ ਜ਼ਾਤ, ਅਜ਼ਾਤੀ ਰੂਪ ਵਖਾਇੰਦਾ। ਗੁਰਮੁਖਾਂ ਨਾਲ ਕਰ ਕੇ ਬਾਤਨ ਬਾਤ, ਜ਼ਾਹਰ ਆਪਣੀ ਕਲ ਧਰਾਇੰਦਾ। ਜੇਹੜੀ ਨਿਰਗੁਣ ਨਾਨਕ ਸੁਹਾਗਾਂ ਵਾਲੀ ਗਾਈ ਇਕ ਰਾਤ, ਸੋ ਰਾਤ ਸਤਿਗੁਰ ਗੁਰਸਿਖਾਂ ਆਪ ਵਖਾਇੰਦਾ। ਓਹੋ ਜੇਹੀ ਫੇਰ ਕਿਸੇ ਹੱਥ ਨਾ ਆਏ ਪਰਭਾਤ, ਕੋਟਨ ਪਰਭਾਤੀ ਰਾਗ ਅਲਾਇੰਦਾ। ਬਿਆਸ ਕਿਨਾਰਾ ਕੇਹੜਾ ਘਾਟ, ਜਗਤ ਪਤਣ ਜਗਤ ਰੂਪ ਵਟਾਇੰਦਾ। ਜੇ ਭਗਤ ਬਣ ਕੇ ਭਗਵਾਨ ਬਣਾ ਲਏ ਸੱਜਣ ਸਾਕ, ਪਿਛਲਾ ਸਾਕਾ ਸਰਬ ਮਿਟਾਇੰਦਾ। ਬਿਨ ਲੱਭਿਆਂ ਬਿਨ ਸੱਦਿਆਂ ਬਿਨ ਖੋਜਿਆਂ ਬਿਨ ਪੁਛਿਆਂ ਖੁਲ੍ਹ ਜਾਏ ਤਾਕ, ਦਰ ਦਵਾਰਾ ਇਕੋ ਇਕ ਵਖਾਇੰਦਾ। ਓਥੇ ਨਜ਼ਰੀ ਆਏ ਓਹੋ ਪਿਤਾ ਓਹੋ ਮਾਤ, ਜਿਸ ਦਾ ਬਾਪ ਗੋਦ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਇੰਦਾ। ਪ੍ਰੀਤਮ ਪ੍ਰੀਤਮ ਪ੍ਰੀਤਮ ਸੱਦਣਾ ਔਖਾ, ਔਖਿਆਂ ਵਿਚੋਂ ਔਖਾ ਨਜ਼ਰੀ ਆਈਆ। ਪ੍ਰੀਤਮ ਪ੍ਰੀਤਮ ਪ੍ਰੀਤਮ ਸੱਦਣਾ ਸੌਖਾ, ਸੁਖਾਂ ਵਿਚੋਂ ਇਕੋ ਸੁਖ ਦਏ ਵਖਾਈਆ। ਪ੍ਰੀਤਮ ਪ੍ਰੀਤਮ ਪ੍ਰੀਤਮ ਨਾਲ ਨਹੀਂ ਕੋਈ ਧੋਖਾ, ਕੂੜੀ ਕਿਰਿਆ ਡੇਰਾ ਢਾਹੀਆ। ਲੱਖ ਚੁਰਾਸੀ ਵਿਚੋਂ ਜੇ ਮਾਣਸ ਜਨਮ ਮਿਲ ਗਿਆ ਮੌਕਾ, ਮੁਫ਼ਤ ਆਪਣਾ ਆਪ ਲਓ ਤਰਾਈਆ । ਹੁਣ ਵੇਲਾ ਨਹੀਂ ਗਨਕਾ ਵਾਂਗ ਦੇਣ ਦਾ ਤੋਤਾ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਕੇਹੜੀ ਗੱਲ ਦਸਮ ਦਵਾਰੀ ਕੋਠਾ, ਸਚਖੰਡ ਬੈਠਾ ਬੇਪਰਵਾਹੀਆ। ਓਸ ਦਾ ਆਦਿ ਸ਼ਕਤ ਨਾਲ ਨਹੀਂ ਕੋਈ ਰੋਸਾ, ਫ਼ਕਤ ਆਪਣਾ ਹੁਕਮ

ਵਰਤਾਈਆ। ਜਨ ਭਗਤਾਂ ਪੂਰੀ ਕਰੇ ਲੋਚਾ, ਲੋਚਣ ਆਪਣੇ ਨਾਲ ਮਿਲਾਈਆ। ਇਸ ਦੀਆਂ ਕਿਆ ਕੋਈ ਕਰੇ ਸੋਚਾਂ, ਸੋਚ ਸਮਝ ਸਕੇ ਨਾ ਕੋਇ ਰਾਈਆ। ਆਪਣੀ ਕਿਰਪਾ ਨਾਲ ਖਰਾ ਕਰੇ ਖੋਟਾ, ਖੋਟਿਓ ਖਰਾ ਦੇਵੇ ਬਣਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਦਾ ਨਰਾਲਮ ਜੋਤਾ, ਆਲਸ ਵਿਚ ਸਮਾਈਆ। ਉਸ ਨੂੰ ਮਿਲਣਾ ਸਭ ਤੋਂ ਸੌਖਾ, ਜੇ ਆਪ ਆ ਕੇ ਹੋਏ ਸਹਾਈਆ। ਲੇਖਾ ਚੁੱਕੇ ਲੋਕ ਪਰਲੋਕਾ, ਚੌਦਾਂ ਲੋਕ ਚੌਦਾਂ ਵਿਦਿਆ ਚੌਦਸ ਚੰਦ ਬੈਠੇ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ੇ ਸਦਾ ਇਕੋ ਓਟਾ, ਓਟ ਅਕਾਲ ਇਕ ਸਮਝਾਈਆ । ਪ੍ਰੀਤਮ ਪ੍ਰੀਤ ਲਗੌਣੀ ਸਿੱਖ, ਸਿੱਖੀ ਸਿਖਿਆ ਵਿਚੋਂ ਪਰਗਟਾਈਆ। ਜੋ ਕੁਛ ਬਾਹਰੋਂ ਰਿਹਾ ਦਿਸ, ਇਸ ਤੋਂ ਵੱਖਰਾ ਅੰਦਰ ਨੂਰ ਇਲਾਹੀਆ। ਜਗਤ ਨੇਤਰ ਸਦਾ ਅਨਡਿੱਠ, ਨਿਜ ਨੇਤਰ ਆਪਣਾ ਦਰਸ ਦਏ ਦਰਸਾਈਆ। ਕਰਵਟ ਲੈ ਬਦਲੇ ਪਿੱਠ, ਸਨਮੁਖ ਹੋ ਕੇ ਨਜ਼ਰੀ ਆਈਆ ਪਤਿਪਰਮੇਸ਼ਵਰ ਬਣ ਕੇ ਪਿਤ, ਭਗਤ ਭਗਵੰਤ ਗੋਦ ਉਠਾਈਆ। ਆਤਮ ਪਰਮਾਤਮ ਕਰੇ ਹਿਤ, ਹਿਤਕਾਰੀ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਆਪਣੀ ਦਇਆ ਕਮਾਈਆ। ਆਦਿ ਸ਼ਕਤ ਮਿਲੇ ਮਾਤਾ, ਮਤਲਬ ਸਭ ਦਾ ਹਲ ਕਰਾਈਆ। ਅੱਖਰਾਂ ਨਾਲ ਕਰੇ ਗਿਆਤਾ, ਛੰਦਾਂ ਬੰਦਾਂ ਵਿਚ ਪੜ੍ਹਾਈਆ। ਨਾਦਾਂ ਨਾਲ ਸੁਣਾਏ ਰਾਗਾ, ਰਾਗਨੀ ਮਿਲ ਮਿਲ ਖ਼ੁਸ਼ੀ ਮਨਾਈਆ । ਜਗਤ ਤਾਲ ਵਜਾਵੇ ਸਾਜਾ, ਸੋਹਣੀ ਬਣਤ ਬਣਾਈਆ। ਕਰੇ ਖੇਲ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਭਗਤ ਭਗਵਾਨ ਸਮਾਜਾ, ਦੂਜਾ ਸਮਝ ਸਕੇ ਨਾ ਕੋਇ ਰਾਈਆ। ਬੇਸ਼ਕ ਨਿਰਗੁਣ ਸਰਗੁਣ ਖੇਲ ਕਰੇ ਵਿਚ ਮਾਝਾ, ਦੁਆਬਾ ਦੂਰ ਨਾ ਕੋਇ ਰਖਾਈਆ। ਓਨ੍ਹਾਂ ਦਾ ਕਰੇ ਲਾਗਾ, ਜਿਨ੍ਹਾਂ ਦੀ ਲਾਗਤ ਪਿਛੇ ਦਿਤੀ ਚੁਕਾਈਆ। ਫਿਰ ਆਪੇ ਆਪਨੜੇ ਘਰ ਆਵੇ ਭਾਜਾ, ਭਗਤਾਂ ਘਰ ਆਪਣਾ ਘਰ ਬਣਾਈਆ। ਉਹ ਭਗਤਾਂ ਦਾ ਮੁਹਤਾਜਾ, ਪ੍ਰੇਮ ਪਿਆਰ ਦਾ ਭੁੱਖਾ ਭੱਜੇ ਵਾਹੋ ਦਾਹੀਆ। ਰਾਤੀਂ ਸੁੱਤਿਆਂ ਮਾਰੇ ਵਾਜਾਂ, ਘਰ ਘਰ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਾ ਆਪਣੇ ਨਾਲ ਮਿਲਾਈਆ। ਸਾਚਾ ਮੇਲ ਕਰੇ ਮਿਲਾਪ, ਮਿਲਨੀ ਹਰਿ ਜਗਦੀਸ਼ ਕਰਾਇੰਦਾ। ਕੋਟ ਜਨਮ ਦੇ ਉਤਾਰ ਪਾਪ, ਦੁਰਮਤ ਮੈਲ ਧਵਾਇੰਦਾ। ਜੋ ਆਦਿ ਭਵਾਨੀ ਗਈ ਆਖ, ਤਿਸ ਦਾ ਲੇਖਾ ਮੂਲ ਚੁਕਾਇੰਦਾ। ਜੋ ਦੁਰਗਾ ਕੀਤਾ ਪਾਠ, ਓਅੰ ਸੋਹੰ ਸਚ ਸਮਝਾਇੰਦਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣਿਆ ਭਵਿਖਤ ਵਾਕ, ਤਿਨ੍ਹਾਂ ਦੀ ਬੇਨੰਤੀ ਆਪਣੀ ਝੋਲੀ ਪਾਇੰਦਾ। ਬੇਨੰਤੀ ਅੰਦਰ ਹੋ ਕੇ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇੰਦਾ। ਪ੍ਰਭੂ ਦਾ ਏਹੋ ਖੇਲ ਖ਼ਾਸ, ਖ਼ਾਹਿਸ਼ ਭਗਤਾਂ ਪੂਰ ਕਰਾਇੰਦਾ। ਚਲਾਕੀ ਵਿਚ ਬੰਦਾ ਖ਼ਾਕੀ ਜੇ ਕੋਈ ਬਣੇ ਬਦਮਾਸ਼, ਬਦੀ ਮੇਟ ਨੇਕੀ ਵਿਚ ਬਦਲਾਇੰਦਾ। ਓਹਦਾ ਲੇਖੇ ਲਾਵੇ ਸਾਸ ਸਵਾਸ, ਜੋ ਬੇਨੰਤੀ ਅਰਦਾਸ ਵਿਚ ਵਟਾਇੰਦਾ। ਓਨ੍ਹਾਂ ਸੰਗ ਸਤਿਗੁਰ ਕਿਉਂ ਨਾ ਵਸੇ ਸਾਥ, ਜੋ ਸੱਜਣ ਹੋ ਕੇ ਆਪਣੇ ਘਰ ਬੁਲਾਇੰਦਾ। ਬਿਆਸ ਕਿਨਾਰਾ ਕੇਹੜਾ ਘਾਟ, ਜਿਸ ਘਾਟ ਉਤੇ ਘਾਟਾ ਨਾ ਪੂਰ ਕਰਾਇੰਦਾ। ਗੁਰਮੁਖ ਗੁਰਮੁਖਾਂ ਮਿਲੇ ਜਮਾਤ, ਸਾਹਿਬ ਸਤਿਗੁਰ ਪੱਟੀ ਆਪਣਾ ਨਾਮ ਪੜ੍ਹਾਇੰਦਾ। ਸਾਚੀ ਦੇ ਇਕ ਹਦਾਇਤ, ਹਾਸਲ ਹੱਕ ਆਪ ਸਮਝਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕਫ਼ਾਇਤ, ਸੋਹਣੀ ਵੰਡ ਵੰਡਾਇੰਦਾ। ਮੁਰਸ਼ਦ ਮੁਰੀਦਾਂ ਉਤੇ ਕਰ ਅਨਾਇਤ, ਮਿਹਰ

ਨਜ਼ਰ ਉਠਾਇੰਦਾ। ਸੋ ਫ਼ਕੀਰ ਕਹੀਏ ਲਾਇਕ, ਜੋ ਫ਼ਿਕਰਾ ਇਕੋ ਅੱਖਰ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸੰਗ ਧੁਰ ਦਾ ਆਪ ਬਣਾਇੰਦਾ । ਸਚ ਬੇਨੰਤੀ ਲਏ ਮੰਨ, ਮਨਸਾ ਪੂਰ ਕਰਾਈਆ। ਸਚ ਦਵਾਰੇ ਸਾਚਾ ਚੰਨ, ਚੰਦ ਕਰੇ ਰੁਸ਼ਨਾਈਆ। ਕੂੜ ਕੁੜਿਆਰਿਆਂ ਦੇਵੇ ਡੰਨ, ਖੰਡਾ ਖੜਗ ਨਾਮ ਚਮਕਾਈਆ। ਲੇਖੇ ਲਾਏ ਭਗਤ ਸੁਹੇਲੇ ਜਨ, ਜਨ ਜਨਨੀ ਦਏ ਵਡਿਆਈਆ। ਜਨ ਭਗਤ ਦਵਾਰੇ ਸਦਾ ਸਦਾ ਸਦ ਧੰਨ, ਧੰਨ ਧੰਨ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲੀ ਬੁਧ ਨਹੀਂ ਅੰਞਾਣ, ਖੇਲ ਕਰੇ ਵਿਸ਼ਨੂੰ ਭਗਵਾਨ, ਭਗਤ ਸੁਹੇਲੇ ਲਏ ਪਹਿਚਾਨ, ਸ਼ਬਦ ਏਲਾਨ ਨਾਲ ਉਠਾਈਆ।

੨ ਹਾੜ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਜਨ ਭਗਤ ਬੇਨੰਤੀ ਸਦਾ ਇਕ, ਆਖਰ ਮੰਜ਼ਲ ਪੰਧ ਮੁਕਾਇੰਦਾ। ਨਿਜ ਨੇਤਰ ਨਿਰਗੁਣ ਨਿਰਵੈਰ ਪਏ ਦਿਸ, ਪੰਜ ਤਤ ਕਾਇਆ ਚੋਲਾ ਸੋਭਾ ਪਾਇੰਦਾ। ਕਰਵਟ ਲੈ ਬਦਲੇ ਪਿਠ, ਸਨਮੁਖ ਸਵੱਛ ਸਰੂਪੀ ਰੂਪ ਧਰਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰੇ ਹਿਤ, ਹੇਤ ਸੱਚਾ ਸਚ ਲਗਾਇੰਦਾ। ਬਿਨ ਲੇਖਿਉਂ ਲੇਖਾ ਦੇਵੇ ਲਿਖ, ਪੂਰਬ ਲਹਿਣਾ ਮੇਲ ਮਿਲਾਇੰਦਾ। ਸਵਾਮੀ ਹੋ ਕੇ ਧੁਰ ਦਾ ਪਿਤ, ਪੱਤਰ ਸੰਦੇਸਾ ਇਕ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਭਗਤਾਂ ਬੇਨੰਤੀ ਸੁਣੀ ਪ੍ਰਭ ਆਪ, ਕਲਜੁਗ ਅੰਤ ਦਿਤੀ ਵਡਿਆਈਆ। ਇਕੋ ਸਿਮਰਨ ਦੱਸ ਕੇ ਪੂਜਾ ਪਾਠ, ਸਾਂਤਕ ਸਤਿ ਦਿਤਾ ਕਰਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਨੂਰ ਚਮਕਾਈਆ। ਸ਼ਬਦ ਅਮੋਲਕ ਦੇ ਕੇ ਦਾਤ, ਖ਼ਜ਼ੀਨਾ ਘਰ ਭਰਾਈਆ। ਸਚ ਮਿਲਾ ਜਨ ਜਮਾਤ, ਜਨ ਜਨਨੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਏ ਸਹਾਈਆ। ਭਗਤ ਬੇਨੰਤੀ ਸਦਾ ਪ੍ਰਭ ਪਾਸ, ਦੂਸਰ ਇਸ਼ਟ ਨਾ ਕੋਇ ਮਨਾਈਆ । ਬੰਦਨ ਜੋੜ ਕਰੇ ਅਰਦਾਸ, ਆਰਜ਼ੂ ਆਪਣੀ ਇਕ ਸੁਣਾਈਆ। ਮੈਨੂੰ ਤੇਰੇ ਮਿਲਣ ਦੀ ਖ਼ਾਹਿਸ਼, ਦੂਜੀ ਆਸ ਨਾ ਕੋਇ ਵਖਾਈਆ। ਹਉਂ ਸੇਵਕ ਬਾਲਾ ਨੱਢਾ ਦਾਸ, ਘੋਲੀ ਘੋਲ ਘੁਮਾਈਆ। ਮਾਣਸ ਜਨਮ ਕਰ ਰਾਸ, ਰਹਿਰਾਸ ਤੇਰੀ ਇਕੋ ਭਾਈਆ। ਜਿਸ ਗ੍ਰਹਿ ਚਲੇ ਸਵਾਸ, ਤਿਸ ਮੰਦਰ ਦੇ ਵਡਿਆਈਆ। ਦੀਆ ਬਾਤੀ ਕਰ ਪਰਕਾਸ਼, ਜੋਤੀ ਜੋਤ ਰੁਸ਼ਨਾਈਆ। ਆਤਮ ਸੇਜਾ ਸੌਣਾ ਖਾਟ, ਪਲੰਘ ਸੁਹਾਵਾ ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਜਨ ਭਗਤ ਬੇਨੰਤੀ ਸੁਣੇ ਪ੍ਰਭ ਮੀਤ, ਠਾਕਰ ਵੱਡਾ ਵਡ ਵਡਿਆਈਆ। ਬਿਨ ਭਗਤ ਨਾ ਚਲੇ ਰੀਤ, ਮਾਰਗ ਸਚ ਨਾ ਕੋਇ ਵਖਾਈਆ। ਲੇਖਾ ਚੁੱਕੇ ਨਾ ਊਚ ਨੀਚ, ਜ਼ਾਤ ਪਾਤ ਡੇਰਾ ਕੋਇ ਨਾ ਢਾਹੀਆ। ਦਵਾਰਾ ਸਚ ਵੇਖੇ ਨਾ ਕੋਇ ਦਹਿਲੀਜ਼, ਅੰਦਰ ਬਾਹਰ ਕਦਮ ਨਾ ਕੋਇ ਟਿਕਾਈਆ। ਆਤਮ ਪਰਮਾਤਮ ਪ੍ਰੇਮ ਪ੍ਰੀਤੀ ਅੰਦਰ ਜਾਏ ਸੀਜ, ਸੋਹਣੀ ਕਮਲੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ

ਟਿਕਾਈਆ। ਭਗਤ ਬੇਨੰਤੀ ਸਦ ਨੀਕਨ ਨੀਕੀ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਜਿਸ ਦੀ ਧਾਰ ਅਨਡਿਠ ਬਾਰੀਕੀ, ਪਤਿਪਰਮੇਸ਼ਵਰ ਆਪ ਰਖਾਈਆ। ਜਿਸ ਦਾ ਬਣੇ ਨਾ ਕੋਇ ਸ਼ਰੀਕੀ, ਸ਼ਿਰਕਤ ਵਿਚ ਨਾ ਕੋਇ ਰਖਾਈਆ। ਜਿਸ ਦੀ ਸਾਰ ਇਸ਼ਕ ਨਾ ਪਾਏ ਮਜਾਜ਼ੀ ਹਕੀਕੀ, ਆਸ਼ਕਾਂ ਪਰੇ ਹਰਿਜਨ ਡੇਰਾ ਬੈਠਾ ਲਾਈਆ। ਓਥੇ ਸਿਫ਼ਤ ਨਾ ਕੋਇ ਤਾਰੀਫ਼ੀ, ਕਲਮਿਆਂ ਨਾਲ ਨਾ ਕੋਇ ਪੜ੍ਹਾਈਆ। ਮਹਿਰਾਬ ਨਜ਼ਰ ਨਾ ਆਏ ਮਸੀਤੀ, ਮਸਲਾ ਮੁੱਲਾ ਨਾ ਕੋਇ ਸੁਣਾਈਆ। ਨੂਰ ਖ਼ੁਦਾਏ ਇਕ ਤੌਫ਼ੀਕੀ, ਦੂਜਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਭਗਤ ਬੇਨੰਤੀ ਕਰੇ ਸਦ, ਨਿਤ ਨਵਿਤ ਧਿਆਨ ਲਗਾਈਆ। ਅਬਿਨਾਸ਼ੀ ਕਰਤੇ ਘਰ ਔਣਾ ਭੱਜ, ਨਿਰਗੁਣ ਬਣ ਕੇ ਪਾਂਧੀ ਰਾਹੀਆ। ਮੇਰੀ ਸੇਜ ਸੁਹੰਜਣੀ ਬਹਿਣਾ ਸਜ, ਧੁਰ ਦਾ ਰੂਪ ਵਖਾਈਆ। ਮੇਰਾ ਪੂਰਾ ਕਰੌਣਾ ਸਚਾ ਹੱਜ, ਹਾਜਤ ਅਵਰ ਨਾ ਕੋਇ ਜਣਾਈਆ। ਲੋਕਮਾਤ ਕਰਨਾ ਕਾਜ, ਕਰਤੇ ਪੁਰਖ ਹੋ ਸਹਾਈਆ। ਆਪਣੇ ਨਾਲ ਬਖ਼ਸ਼ਣਾ ਇਤਫ਼ਾਕ, ਨਫ਼ਾਕ ਨਜ਼ਰ ਕੋਇ ਨਾ ਆਈਆ। ਮਹਿਬੂਬ ਮੈਂ ਤੇਰਾ ਮੁਸ਼ਤਾਕ, ਮੁਸ਼ਕਲ ਸਾਰੀ ਹਲ ਕਰਵਾਈਆ। ਤੇਰਾ ਮਿਤਰ ਪਿਆਰਾ ਬਣ ਅਹਿਬਾਬ, ਰਬਾਬ ਤਨ ਸ਼ਨਵਾਈਆ। ਸਚ ਦਵਾਰ ਇਕ ਅਰਦਾਸ, ਬੇਨੰਤੀ ਸਚ ਦ੍ਰਿੜਾਈਆ। ਜਗਤ ਵਿਛੋੜਾ ਕੱਟ ਅਜ਼ਾਬ, ਦੋਹਰਾ ਆਪਣਾ ਮੇਲ ਮਿਲਾਈਆ। ਮੁਖ ਪੜਦਾ ਖੋਲ੍ਹ ਨਕਾਬ, ਚਸ਼ਮੇ ਦੀਦ ਕਰ ਰੁਸ਼ਨਾਈਆ। ਜਗਤ ਭੁੱਲੇ ਹੁਜਰਾ ਮਹਿਰਾਬ, ਮਹੱਲਾ ਇਕੋ ਸੋਭਾ ਪਾਈਆ। ਜਿਸ ਗ੍ਰਹਿ ਪਰਵਰਦਿਗਾਰ ਵਸੇ ਆਪ, ਆਪਣਾ ਡੇਰਾ ਲਾਈਆ। ਓਸ ਦਵਾਰੇ ਲੈ ਜਾ ਸਾਥ, ਧੁਰ ਦਾ ਸੰਗ ਬਣਾਈਆ। ਮੇਰੀ ਕਾਇਨਾਤ ਵਾਲੀ ਨਹੀਂ ਗਾਥ, ਰਸਨਾ ਨਾਲ ਨਾ ਕੋਇ ਪੜ੍ਹਾਈਆ। ਜਨ ਭਗਤ ਕਹੇ ਮੈਂ ਇਕੋ ਵਾਰ ਕਿਹਾ ਤੂੰ ਮੇਰਾ ਬਾਪ, ਪਿਤਾ ਪੂਤ ਹੋਏ ਨਾ ਕਦੇ ਜੁਦਾਈਆ। ਤੇਰੀ ਧਾਰੋਂ ਤੇਰੀ ਉਪਜੀ ਸ਼ਾਖ਼, ਤੁਧ ਬਿਨ ਸ਼ਨਾਖ਼ਤ ਕਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਜੋੜ ਪਿਆ ਸਰਨਾਈਆ। ਭਗਤ ਬੇਨੰਤੀ ਅੰਤਰ ਅੰਤਰ, ਸਮਝ ਸਕੇ ਕੋਇ ਨਾ ਰਾਈਆ। ਪੜ੍ਹ ਪੜ੍ਹ ਥੱਕੇ ਜਗਤ ਜਗ ਮੰਤਰ, ਨਿਰੰਤਰ ਬ੍ਰਹਮ ਮੇਲ ਨਾ ਕੋਇ ਮਿਲਾਈਆ। ਦੀਨ ਦਿਆਲ ਪ੍ਰਭ ਜਿਸ ਬਣਾਏ ਬਣਤਰ, ਠਾਕਰ ਹੋ ਕੇ ਠਾਕਰ ਲਏ ਪਰਗਟਾਈਆ। ਵੇਖ ਖੇਲ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੋਜਾਈਆ। ਸੀਸ ਨਿਵਾਏ ਵਿਸ਼ਨ ਬ੍ਰਹਮਾ ਸ਼ੰਕਰ, ਨਿਉਂ ਨਿਉਂ ਲਾਗੇ ਪਾਈਆ। ਕਿੰਗਰਾ ਕਿੰਗਰਾ ਵੱਜੇ ਮਰਦੰਗ ਕੰਕਰ, ਚਾਰ ਕੁੰਟ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਸਹਿਜ ਸੁਖਦਾਈਆ। ਭਗਤ ਬੇਨੰਤੀ ਅੱਗੇ ਸਾਚੇ ਪੀਆ, ਪ੍ਰੀਤਮ ਤੇਰੀ ਇਕ ਸਰਨਾਈਆ। ਨਿਰਮਲ ਨਿਰਵੈਰ ਕਰ ਜੀਆ, ਜੀਵਣ ਜੁਗਤ ਦੇ ਸਮਝਾਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਆਂ, ਰਾਏ ਧਰਮ ਨਾ ਦਏ ਸਜ਼ਾਈਆ। ਆਪਣੇ ਮਿਲਣ ਦਾ ਬਖ਼ਸ਼ ਹੀਆ, ਹਰਿ ਹਰਿ ਤੇਰੀ ਓਟ ਤਕਾਈਆ। ਸਤਿ ਧਰਮ ਦੀ ਲਾ ਦੇ ਨੀਂਹਾ, ਜੜ੍ਹ ਸਕੇ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ । ਭਗਤ ਕਹੇ ਸਿਰ ਰਖ ਹੱਥ, ਬੇਨੰਤੀ ਇਕੋ ਵਾਰ ਸੁਣਾਈਆ। ਨੇਤਰ ਖੋਲ੍ਹ ਵੇਖ ਅੱਖ, ਪ੍ਰਤਖ ਰੂਪ ਗੋਸਾਈਂਆ। ਪੂਰਬ ਲੇਖਾ ਦੇ ਦੇ ਹੱਕ, ਧੁਰ ਦੀ ਮੰਗ ਮੰਗਾਈਆ। ਜੇ ਭਗਤਾਂ ਕੋਲੋਂ ਗਿਆ ਅੱਕ, ਜੁਗ ਜੁਗ ਸੇਵ ਕਮਾਈਆ। ਅੱਗੇ ਵਾਸਤੇ ਆਪਣੀ ਸ੍ਰਿਸ਼ਟੀ

ਕਰ ਕੇ ਬੱਸ, ਬਸਤੇ ਗੰਢ ਪਵਾਈਆ। ਸ੍ਰੀ ਭਗਵਾਨ ਪਿਆ ਹੱਸ, ਸ਼ਬਦੀ ਸ਼ਬਦ ਸ਼ਨਵਾਈਆ। ਬਿਨ ਭਗਤਾਂ ਮੇਰੀ ਕੀਮਤ ਪਏ ਨਾ ਕੱਖ, ਜਗਤ ਮਿਲੇ ਨਾ ਕੋਇ ਵਡਿਆਈਆ। ਕਲਜੁਗ ਅੰਤਮ ਕਰ ਕਿਰਪਾ ਦਿਤਾ ਹੱਕ, ਮਿਹਰ ਨਜ਼ਰ ਇਕ ਉਠਾਈਆ। ਜਿਨ੍ਹਾਂ ਸੱਚਾ ਨਾਮ ਲਿਆ ਜਪ, ਓਟ ਪੁਰਖ ਅਕਾਲ ਤਕਾਈਆ। ਤਿਨ੍ਹਾਂ ਮੇਟ ਰੋਗ ਸੰਤਾਪ ਤਪ, ਤਪਸ਼ ਅਗਨੀ ਦਏ ਬੁਝਾਈਆ। ਸਾਚੀ ਦੇ ਕੇ ਗੁਰਮਤ, ਮਨਮਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਸਦਾ ਸਹਾਈਆ। ਬੇਨੰਤੀ ਕਹੇ ਮੈਂ ਪ੍ਰਭ ਤੋਂ ਡਰਦੀ, ਨੇਤਰ ਨੈਣ ਨੈਣ ਸ਼ਰਮਾਈਆ । ਲੱਖ ਚੁਰਾਸੀ ਵਿਚੋਂ ਥੋੜ੍ਹੇ ਗੁਰਮੁਖਾਂ ਘਰ ਵੜਦੀ, ਜੋੜ ਜੋੜ ਆਪਣਾ ਵਾਸਤਾ ਪਾਈਆ। ਮੈਂ ਸੇਵਕ ਧੁਰ ਦੀ ਬਰਦੀ, ਨਿਤ ਨਵਿਤ ਸੇਵਾ ਸਚ ਕਮਾਈਆ। ਮੈਂ ਹਾਲਤ ਵੇਖੀ ਓਸ ਘਰ ਦੀ, ਜਿਸ ਗ੍ਰਹਿ ਵਸੇ ਬੇਪਰਵਾਹੀਆ। ਨਾ ਗਰਮੀ ਨਾ ਸਰਦੀ, ਰੁਤੜੀ ਰੁਤ ਨਾ ਕੋਇ ਜਣਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਰੂਹ ਵੇਖੀ ਕੋਈ ਨਾ ਪੜ੍ਹਦੀ, ਬੁਤਖ਼ਾਨਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖਣ ਇਕੋ ਨਜ਼ਰ ਆਏ ਦਰਦੀ, ਜੋ ਦਰ ਬੈਠਿਆਂ ਦਰਦ ਵੰਡਾਈਆ। ਬੇਪਰਵਾਹ ਹੋ ਕੇ ਵਰਤੇ ਆਪਣੀ ਮਰਜ਼ੀ, ਸਦ ਮਜ਼ਲੂਮਾਂ ਲਏ ਛੁਡਾਈਆ। ਏਹੋ ਖੇਲ ਓਹਦੀ ਅਸਚਰਜੀ, ਅਚਰਜ ਬਣਤ ਬਣਾਈਆ। ਜੋ ਆਤਮ ਪਰਮਾਤਮ ਸਰਨੀ ਪੜਦੀ, ਦਰ ਠਾਂਡਾ ਦਏ ਜਣਾਈਆ। ਪੌੜੀ ਚੜ੍ਹਾਏ ਸਾਚੇ ਹਰਿ ਦੀ, ਮੰਜ਼ਲ ਪੰਧ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬੇਨੰਤੀ ਕਹੇ ਮੈਂ ਜੁਗ ਚੌਕੜੀ ਰਹੀ ਸੁੱਤੀ, ਮੇਰੀ ਅੱਖ ਨਾ ਕਿਸੇ ਖੁਲ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਘਰ ਕਰਦੀ ਰਹੀ ਬੁੱਤੀ, ਡੂਮਣੀ ਹੋ ਕੇ ਸੇਵ ਕਮਾਈਆ। ਸਿਫ਼ਤਾਂ ਵਿਚ ਬਣ ਕੇ ਵੱਡੀ ਉਚੀ, ਭੱਜਾਂ ਵਾਹੋ ਦਾਹੀਆ। ਘਰ ਸਵਾਣੀ ਘਟ ਘਟ ਵੇਖੀ ਲੁਕੀ, ਮੁਖ ਘੁੰਗਟ ਨਾ ਕੋਇ ਉਠਾਈਆ। ਹਰਿ ਕਾ ਨਾਉਂ ਗੌਂਦੇ ਸ਼ਬਦੀ ਰਾਗੀ ਤੁਕੀਂ, ਤਰਜ਼ਾਂ ਨਾਲ ਸੁਣਾਈਆ। ਸਚ ਪੁਛੋ ਓਨ੍ਹਾਂ ਦੀ ਬੇਨੰਤੀ ਅੰਤਮ ਮੁਕੀ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਬਾਕੀ ਸਭ ਤੋਂ ਦਵਾਏ ਛੁੱਟੀ, ਛੁਟਕਾਰਾ ਦਏ ਕਰਾਈਆ। ਜੁਗ ਜਨਮ ਦੀ ਆਤਮ ਰੁੱਠੀ, ਪਰਮਾਤਮ ਲਏ ਮਨਾਈਆ। ਏਹ ਰਮਜ਼ ਅਨੋਖੀ ਗੁਰਮੁਖ ਵਿਰਲੇ ਬੁਝੀ, ਜਿਸ ਬੁਝਾਰਤ ਆਪਣੀ ਆਪ ਸਮਝਾਈਆ। ਸਚ ਦਵਾਰੇ ਲਾ ਕੇ ਰੁਚੀ, ਸੁੱਚੀ ਸੋਹਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਬੇਨੰਤੀ ਕਹੇ ਮੇਰਾ ਧੁਰ ਦਾ ਚਾਅ, ਚਾਉ ਘਨੇਰਾ ਇਕ ਸਮਝਾਈਆ। ਪ੍ਰਭ ਮਿਲਿਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਨ ਭਗਤਾਂ ਬਣ ਮਲਾਹ, ਬੇੜਾ ਕੰਧ ਉਠਾਈਆ। ਸਤਿ ਧਰਮ ਦੀ ਦੇ ਸਲਾਹ, ਸਾਚੀ ਸਿਖਿਆ ਇਕ ਜਣਾਈਆ। ਧੁਰ ਦਾ ਨਾਤਾ ਲਓ ਜੁੜਾ, ਸੱਚਾ ਬੰਧਨ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਬੇਨੰਤੀ ਕਹੇ ਮੈਂ ਵੇਖਿਆ ਵੱਡਾ, ਵੱਡਿਆਂ ਵਿਚੋਂ ਵੱਡਾ ਨਜ਼ਰੀ ਆਇੰਦਾ। ਜਿਸ ਦਾ ਮੰਦਰ ਉਚ ਦਵਾਰਾ ਸਚਖੰਡਾ, ਖੰਡਾ ਖੜਗ ਨਾ ਕੋਇ ਚਮਕਾਇੰਦਾ। ਜਿਸ ਦਾ ਆਦਿ ਜੁਗਾਦੀ ਇਕੋ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜਿਸ ਦਾ ਸਦਾ ਸਦਾ ਸਦ ਸਾਚਾ ਚੰਦਾ, ਜੋਤੀ ਨੂਰ ਡਗਮਗਾਇੰਦਾ। ਜਿਸ ਦਾ ਲੱਖ ਚੁਰਾਸੀ ਚਾਰੇ ਖਾਣੀ ਧੰਦਾ, ਧੁਰ ਦਾ ਸੇਵਕ ਇਕੋ ਨਜ਼ਰੀ ਆਇੰਦਾ । ਸੋ ਸਾਹਿਬ ਗੁਰਮੁਖ ਬਣਾਏ ਆਪਣਾ ਬੰਦਾ, ਬੰਦਗੀ ਆਪਣਾ ਨਾਮ ਦ੍ਰਿੜਾਇੰਦਾ। ਮਨ ਵਿਕਾਰ ਰਹੇ

ਨਾ ਗੰਦਾ, ਕੂੜ ਹੰਕਾਰ ਪੰਧ ਮੁਕਾਇੰਦਾ । ਜਨ ਭਗਤਾਂ ਸੁਣਾਇਆ ਸੋਹੰ ਛੰਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਨਾਮ ਦ੍ਰਿੜਾਇੰਦਾ। ਸੋ ਗੁਰਮੁਖ ਗੁਰਸਿਖ ਸੰਤ ਭਗਤ ਏਥੇ ਓਥੇ ਦੋ ਜਹਾਨ ਹੋਵੇ ਨਾ ਰੰਡਾ, ਧੁਰ ਦਾ ਮੇਲਾ ਆਪਣੇ ਹੱਥ ਰਖਾਇੰਦਾ। ਪ੍ਰੇਮ ਪਿਆਰ ਦੀ ਸਗਨੀ ਬੰਨ੍ਹੇ ਗੰਢਾ, ਪੱਲੂ ਆਪਣੇ ਨਾਲ ਜੁੜਾਇੰਦਾ। ਸਚ ਦਵਾਰ ਵਖਾ ਕੇ ਠੰਡਾ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਬੇਨੰਤੀ ਕਹੇ ਮੈਂ ਵੇਖਿਆ ਖੇਲ, ਖ਼ਾਲਕ ਖ਼ਲਕ ਕਰਾਈਆ। ਨਿਰਗੁਣ ਨਾਲ ਨਿਰਗੁਣ ਮੇਲ, ਸਰਗੁਣ ਸਰਗੁਣ ਨਾਲ ਜੁੜਾਈਆ। ਸੱਜਣਾਂ ਨਾਲ ਸੱਜਣ ਸੁਹੇਲ, ਮਿਤਰਾਂ ਨਾਲ ਮੀਤ ਪਿਆਰਾ ਰੂਪ ਵਟਾਈਆ। ਗੁਰਮੁਖ ਗੁਰਸਿਖ ਨਾਰ ਬਣੇ ਨਾ ਕੋਈ ਧਰੇਲ, ਕੰਤ ਸੁਹਾਗੀ ਘਰ ਸਾਚੇ ਆਪ ਪਰਨਾਈਆ। ਬੰਦੀਖ਼ਾਨਾ ਤੋੜ ਕੇ ਜੇਲ, ਸਚ ਦਵਾਰੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬੇਨੰਤੀ ਕਹੇ ਪ੍ਰਭੂ ਕਿਰਪਾ ਕਰਦਾ, ਦੀਨਨ ਦਇਆ ਕਮਾਇੰਦਾ। ਲੇਖਾ ਜਾਣੇ ਆਪਣੇ ਘਰ ਦਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਾਚੀ ਮੰਜ਼ਲ ਪੌੜੀ ਚੜ੍ਹਦਾ, ਡੰਡਾ ਇਕੋ ਇਕ ਵਖਾਇੰਦਾ। ਕਰੇ ਖੇਲ ਨਰ ਹਰਿ ਦਾ, ਨਰਾਇਣ ਫੇਰਾ ਪਾਇੰਦਾ। ਲੇਖਾ ਜਾਣੇ ਚੋਟੀ ਜੜ੍ਹਦਾ, ਮਧ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਬੇਨੰਤੀ ਕਹੇ ਮੈਂ ਮਿਲਦਾ ਵੇਖਿਆ ਜਗਦੀਸ, ਜਗਦੀਸ਼ਰ ਫੇਰਾ ਪਾਈਆ। ਜਿਸ ਦਾ ਆਦਿ ਜੁਗਾਦਿ ਛਤਰ ਝੁਲੇ ਸੀਸ, ਸਚ ਦਵਾਰ ਵਜੇ ਵਧਾਈਆ। ਸਾਚਾ ਢੋਲਾ ਸੁਣਾਏ ਗੀਤ, ਸੋਹੰ ਕਰੇ ਪੜ੍ਹਾਈਆ। ਚਾਰ ਵਰਨ ਦੀ ਸਾਚੀ ਰੀਤ, ਮਸਲਾ ਹਕ ਜਣਾਈਆ। ਦੂਰ ਦੁਰਾਡਾ ਹੋ ਨਜ਼ਦੀਕ, ਨੇਰਨ ਨੇਰਾ ਪੜਦਾ ਲਾਹੀਆ। ਚਰਨ ਕਵਲ ਬਖ਼ਸ਼ ਪ੍ਰੀਤ, ਪ੍ਰੀਤੀਵਾਨ ਹੋਏ ਸਹਾਈਆ। ਭਗਤ ਭਗਵੰਤ ਗ੍ਰਹਿ ਵਸਣ ਸਾਚੇ ਠੀਕ, ਮਹੱਲ ਅਟਲ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਬੇਪਰਵਾਹੀਆ।