੧੭ ਹਾੜ ੨੦੨੧ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਨਿਰਗੁਣ ਸਰਗੁਣ ਖੇਲ ਜ਼ੀਰੋ, ਸਮਝ ਕੋਇ ਨਾ ਪਾਇੰਦਾ। ਨਿਰਵੈਰ ਪੁਰਖ ਧੁਰ ਦਾ ਹੀਰੋ, ਹਰਿ ਜੂ ਆਪਣਾ ਵੇਸ ਵਟਾਇੰਦਾ। ਕੱਠੇ ਕਰ ਗੁਰ ਅਵਤਾਰ ਪੈਗ਼ੰਬਰ ਪੀਰੋ, ਪਾਰਬ੍ਰਹਮ ਪ੍ਰਭ ਸਚ ਜਣਾਇੰਦਾ। ਵੇਖੋ ਖੇਲ ਬੇਨਜ਼ੀਰੋ, ਨਿਗਾਹਬਾਨ ਆਪ ਦ੍ਰਿੜਾਇੰਦਾ। ਜਿਸ ਦੀ ਆਦਿ ਜੁਗਾਦਿ ਕਿਸੇ ਹੱਥ ਨਾ ਆਈ ਤਸਵੀਰੋ, ਮੁਸੱਵਰ ਤਸੱਵਰ ਨਾ ਕੋਇ ਕਰਾਇੰਦਾ। ਏਕਾ ਖੇਲ ਅੰਤ ਅਖ਼ੀਰੋ, ਹਰਿ ਕਰਤਾ ਕਾਰ ਕਮਾਇੰਦਾ। ਲੱਖ ਚੁਰਾਸੀ ਜੀਵ ਜੰਤ ਕਟਾਏ ਜੋ ਜ਼ੰਜੀਰੋ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਹੋਇਆ ਸਿਫ਼ਰਾ, ਖੇਲ ਬੇਪਰਵਾਹੀਆ। ਜਿਸ ਦਾ ਅਲਿਫ਼ ਯੇ ਨਾ ਲਿਖੇ ਕੋਈ ਫ਼ਿਕਰਾ, ਕਾਗ਼ਜ਼ ਕਲਮ ਨਾ ਵੰਡ ਵੰਡਾਇੰਦਾ। ਸੋ ਸਾਹਿਬ ਸੁਲਤਾਨ ਆਦਿ ਜੁਗਾਦੀ ਧੁਰ ਦਾ ਮਿਤਰਾ, ਪ੍ਰੇਮੀ ਪਿਆਰਾ ਇਕ ਅਖਵਾਇੰਦਾ। ਅਗੰਮੀ ਧਾਰੋਂ ਆਪੇ
ਨਿਤਰਾ, ਨਿਰਵੈਰ ਵੇਸ ਵਟਾਇੰਦਾ। ਚੋਟੀ ਚੜ੍ਹ ਕੇ ਵੇਖੇ ਸਿਖ਼ਰਾ, ਦੋ ਜਹਾਨਾਂ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਨਿਰਗੁਣ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਜ਼ੀਰੋ ਫੜਾਏ ਦੂਆ ਪੱਲਾ, ਦੂਆ ਏਕਾ ਰੰਗ ਵਟਾਈਆ। ਏਕਾ ਏਕੰਕਾਰ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਸਿੰਘਾਸਣ ਧੁਰ ਦਾ ਮੱਲਾ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਨਿਰਗੁਣ ਸਰਗੁਣ ਜ਼ੀਰੋ ਦੂਆ ਏਕਾ, ਏਕੰਕਾਰ ਦਏ ਵਡਿਆਈਆ। ਦੋ ਜਹਾਨ ਜਿਸ ਦੀ ਰਖਦੇ ਗਏ ਟੇਕਾ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਖਾਣੀ ਬਾਣੀ ਜਿਸ ਦਾ ਲਿਖਦੇ ਗਏ ਲੇਖਾ, ਸੰਦੇਸਾ ਭਵਿਖਤ ਵਾਕ ਸੁਣਾਈਆ। ਏਥੇ ਓਥੇ ਮੰਨਦੇ ਗਏ ਨੇਤਾ, ਸ਼ਾਹ ਪਾਤਸ਼ਾਹ ਇਕ ਸ਼ਹਿਨਸ਼ਾਹੀਆ । ਕਾਗ਼ਜ਼ਾਂ ਕਲਮਾਂ ਨਾਲ ਜਿਸ ਦਾ ਕਰੌਂਦੇ ਰਹੇ ਚੇਤਾ, ਠੋਕਰ ਨਾਮ ਲਗਾਈਆ। ਸੋ ਖੇਲਣ ਆਇਆ ਖੇਡਾ, ਬਣ ਖਿਲਾਰੀ ਫੇਰਾ ਪਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਗੁਰ ਅਵਤਾਰ ਪੀਰ ਪੈਗ਼ੰਬਰ ਭੇਜਾ, ਭਜਨ ਬੰਦਗੀ ਮਾਤ ਸੁਣਾਈਆ। ਜਿਸ ਨੇ ਜੋਤੀ ਨੂਰ ਦਿਤਾ ਤੇਜਾ, ਸ਼ਬਦੀ ਧਾਰ ਡੰਕ ਵਜਾਈਆ। ਜਿਸ ਆਤਮ ਪਰਮਾਤਮ ਸੁਹਾਈ ਸੇਜਾ, ਬ੍ਰਹਮ ਪਾਰਬ੍ਰਹਮ ਦ੍ਰਿੜਾਈਆ। ਜਿਸ ਮਜਾਜ਼ੀ ਹਕੀਕੀ ਨਿਰਗੁਣ ਨਿਰਗੁਣ ਹੋ ਕੇ ਪੇਖਾ, ਪੜਦਾ ਓਹਲਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਸਾਚੀ ਖੇਲ ਵਖਾਵਣਹਾਰਾ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦੀ ਜਿਸ ਦਾ ਖੇਲ ਨਿਆਰਾ, ਸਮਝ ਸਕੇ ਕੋਇ ਨਾ ਰਾਈਆ। ਜੁਗ ਚੌਕੜੀ ਵੇਖਣਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਨਾ ਪਾਈਆ। ਸ਼ਬਦ ਅਗੰਮੀ ਸੁਣਾਵਣਹਾਰ ਜੈਕਾਰਾ, ਨਾਅਰਾ ਇਕ ਅਲਾਈਆ । ਜੋਤੀ ਜਲਵਾ ਕਰਨਹਾਰ ਉਜਿਆਰਾ, ਨੂਰੋ ਨੂਰ ਰੁਸ਼ਨਾਈਆ। ਨਾਉਂ ਧਰਾਵਣਹਾਰਾ ਪਰਵਰਦਿਗਾਰਾ, ਹਰਿ ਨਿਰੰਕਾਰ ਵੱਡੀ ਵਡਿਆਈਆ। ਸਰਗੁਣ ਦੇਂਦਾ ਰਿਹਾ ਲਾਰਾ, ਨਿਰਗੁਣ ਹੁਕਮ ਮਨਾਈਆ ਸੋ ਵੇਖਣਹਾਰਾ ਆਪ ਨਜ਼ਾਰਾ, ਨਜ਼ਰ ਵਿਚ ਕਿਸੇ ਨਾ ਆਈਆ। ਖੇਲੇ ਖੇਲ ਗੁਪਤ ਜ਼ਾਹਰਾ, ਪਰਗਟ ਆਪਣੀ ਕਲ ਧਰਾਈਆ। ਸਾਚਾ ਮੰਦਰ ਕਰ ਤਿਆਰਾ, ਅੰਦਰ ਬੈਠਾ ਡੇਰਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸਿਆ ਬਾਹਰਾ, ਚਾਰੇ ਖਾਣੀ ਬਾਣੀ ਸਮਝ ਕਿਸੇ ਨਾ ਆਈਆ। ਜਿਸ ਨੂੰ ਸਾਧ ਸੰਤ ਭਗਤ ਭਗਵੰਤ ਮੰਨ ਕੇ ਕਰਦੇ ਰਹੇ ਨਿਮਸਕਾਰਾ, ਮੁੱਲਾ ਸ਼ੇਖ਼ ਮੁਸਾਇਕ ਝੁਕ ਝੁਕ ਸੀਸ ਨਿਵਾਈਆ। ਤਿਸ ਦਾ ਅਗੰਮ ਅਥਾਹ ਬੇਪਰਵਾਹ ਬਿਵਹਾਰਾ, ਵਿਵਹਾਰੀ ਹੋ ਕੇ ਧਾਰ ਚਲਾਈਆ। ਲੋਕਮਾਤ ਲੈ ਅਵਤਾਰਾ, ਕਲ ਕਲਕੀ ਫੇਰਾ ਪਾਈਆ। ਧੁਰ ਦਰਗਾਹੀ ਬਣ ਕੇ ਲਾੜਾ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਸਾਚੀ ਸਖ਼ੀਆਂ ਇਕ ਅਖਾੜਾ, ਗ੍ਰਹਿ ਮੰਦਰ ਆਪ ਸੁਹਾਈਆ। ਸਤਿ ਸਤਿਵਾਦੀ ਦੱਸ ਜੈਕਾਰਾ, ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਮਿਹਰਵਾਨ ਖੇਲ ਖ਼ਾਲਕ, ਹਰਿ ਕਰਤਾ ਆਪ ਕਰਾਇੰਦਾ। ਪਰਮ ਪੁਰਖ ਪਰਮਾਤਮ ਬਣ ਕੇ ਸਾਚਾ ਪ੍ਰਿਤਪਾਲਕ, ਨਿਰਗੁਣ ਆਪਣਾ ਫੇਰਾ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਬਣ ਕੇ ਸਾਚਾ ਸਾਲਸ, ਸਚ ਅਦਾਲਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਉਠਾਵੇ ਇਕ, ਏਕੰਕਾਰ ਵੱਡੀ ਵਡਿਆਈਆ।
ਚਾਰ ਜੁਗ ਜੋ ਲੇਖਾ ਗਿਆ ਲਿਖ, ਵਾਕ ਭਵਿਖਤ ਇਕ ਸਮਝਾਈਆ। ਸੋ ਸਾਹਿਬ ਸੁਲਤਾਨ ਕਰਵਟ ਲੈ ਬਦਲੇ ਪਿਠ, ਸਨਮੁਖ ਇਕੋ ਨਜ਼ਰੀ ਆਈਆ। ਜਿਸ ਦੇ ਆਦਿ ਜੁਗਾਦੀ ਹੱਥ ਜਿੱਤ, ਹਾਰ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਬਣ ਕੇ ਧੁਰ ਦਾ ਪਿਤ, ਪਤਿਪਰਮੇਸ਼ਵਰ ਖ਼ੁਸ਼ੀ ਵਖਾਈਆ । ਜਨ ਭਗਤਾਂ ਦੇਵਣਹਾਰਾ ਭਿਖ, ਵਸਤ ਅਮੋਲਕ ਇਕ ਵਰਤਾਈਆ। ਕਰੇ ਖੇਲ ਸਾਹਿਬ ਅਨਡਿਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਕਹੇ ਮੈਂ ਸਰਗੁਣ ਹੋਆ, ਦੋਆ ਰੂਪ ਵਟਾਈਆ। ਦੋਆ ਕਹੇ ਮੈਂ ਤੱਤਾਂ ਵਿਚ ਮੂਆ, ਸਿਫ਼ਰਾ ਰੂਪ ਸਮਾਈਆ। ਸਿਫ਼ਰਾ ਕਹੇ ਮੈਂ ਧੁਰ ਦਾ ਬਣ ਕੇ ਸੂਹਾ, ਮਾਟੀ ਹਾਟੀ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਵੰਡ ਵੰਡਾਈਆ। ਦੂਆ ਸਿਫ਼ਰਾ ਬਣ ਕੇ ਮਾਤ, ਹੰ ਲਏ ਅੰਗੜਾਈਆ। ਹੰ ਕਹੇ ਮੈਂ ਉਸ ਦਾ ਨਾਤ, ਸੋ ਰੂਪ ਜੋ ਅਖਵਾਈਆ। ਜਿਸ ਦਾ ਲੇਖਾ ਲੱਭੇ ਨਾ ਵਿਚੋਂ ਕਿਸੇ ਕਿਤਾਬ, ਸਮਝ ਸਕੇ ਨਾ ਕੋਈ ਰਾਈਆ। ਹਿੰਦਸਿਆਂ ਵਿਚ ਨਾ ਆਏ ਹਿਸਾਬ, ਅੰਕੜਿਆਂ ਵਿਚ ਨਾ ਕੋਇ ਸਮਝਾਈਆ। ਹੱਥ ਆਵੇ ਨਾ ਕਿਸੇ ਮਹਿਰਾਬ, ਮੰਦਰਾਂ ਵਿਚ ਨਾ ਸੋਭਾ ਪਾਈਆ। ਸਾਰ ਪਾਏ ਨਾ ਕੋਇ ਰਬਾਬ, ਤੰਬੂਰ ਸਕੇ ਨਾ ਕੋਇ ਸਮਝਾਈਆ। ਹੱਥ ਆਏ ਨਾ ਇਸ਼ਕ ਮਜਾਜ਼, ਹਕੀਕੀ ਹਕ ਨਾ ਕੋਇ ਦ੍ਰਿੜਾਈਆ। ਲੱਭ ਸਕੇ ਨਾ ਕੋਈ ਨਾਥ, ਸਿਧਾਂ ਸਾਰ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਛੋਟਾ ਜੇਹਾ ਨੁਕਤਾ ਗਏ ਆਖ, ਹੌਲੀ ਜੇਹੀ ਸਮਝਾਈਆ। ਈਸਾ ਮੂਸਾ ਮੁਹੰਮਦ ਕਹਿ ਕੇ ਗਿਆ ਸਾਡਾ ਬਾਪ, ਪਰਵਰਦਿਗਾਰ ਬੇਪਰਵਾਹੀਆ। ਨਾਨਕ ਕਿਹਾ ਮੈਨੂੰ ਸਾਚੀ ਦੱਸੀ ਜਿਸ ਨੇ ਜਾਚ, ਜਾਚਕ ਹੋ ਕੇ ਸੇਵ ਕਮਾਈਆ। ਗੋਬਿੰਦ ਕਹੇ ਜੋ ਮੇਰੀ ਪਤ ਰਿਹਾ ਰਾਖ, ਰੱਖਣਹਾਰਾ ਇਕ ਅਖਵਾਈਆ। ਜੁਗ ਚੌਕੜੀ ਜਿਸ ਦੇ ਦਾਸ, ਦਾਸੀ ਬਣ ਕੇ ਸੇਵ ਕਮਾਈਆ। ਸਾਰੇ ਓਸੇ ਦੀ ਤੱਕਦੇ ਰਹੇ ਆਸ, ਆਸਾਵੰਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਆਸਾ ਵਿਚ ਰਹੇ ਤੱਕਦੇ, ਨੇਤਰ ਨੈਣ ਉਠਾਇਆ। ਪ੍ਰੇਮ ਪ੍ਰੀਤੀ ਅੰਦਰ ਰਹੇ ਨੱਸਦੇ, ਸੋਹਣਾ ਰੰਗ ਚੜ੍ਹਾਇਆ। ਕਾਗ਼ਜ਼ ਕਲਮ ਸ਼ਾਹੀ ਨਾਲ ਲਿਖ ਲਿਖ ਰਹੇ ਦੱਸਦੇ, ਅੱਖਰਾਂ ਵੰਡ ਵੰਡਾਇਆ। ਅਸੀਂ ਓਸੇ ਦੇ ਚਰਨਾਂ ਵਿਚ ਵਸਦੇ, ਜੋ ਸਚਖੰਡ ਬੈਠਾ ਡੇਰਾ ਲਾਇਆ। ਓਹਦੇ ਹੁਕਮ ਅੰਦਰ ਨੱਸਦੇ, ਜੁਗ ਜੁਗ ਫੇਰਾ ਪਾਇਆ। ਪ੍ਰੇਮ ਪ੍ਰੀਤੀ ਅੰਦਰ ਢੱਠਦੇ, ਧੂੜੀ ਟਿੱਕਾ ਮਸਤਕ ਲਾਇਆ। ਕਵਣ ਵੇਲਾ ਆਵਣ ਸਾਚੇ ਇਕੱਠ ਦੇ, ਜੁਗ ਜੁਗ ਦੇ ਝਗੜੇ ਦਏ ਮੁਕਾਇਆ। ਪੀਰ ਪੈਗ਼ੰਬਰ ਜਿਸ ਦਾ ਨਾਮ ਰਟਦੇ, ਰੱਟਾ ਸਭ ਦਾ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਇਆ। ਸਾਚਾ ਖੇਲ ਵੇਖ ਭਗਵੰਤ, ਦੋ ਜਹਾਨ ਵੱਜੀ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਨਿਰਗੁਣ ਕੰਤ, ਨਿਰਵੈਰ ਬੇਪਰਵਾਹੀਆ। ਜਿਸ ਦੀ ਮਹਿੰਮਾ ਸਿਫ਼ਤ ਕਰਦੇ ਸੰਤ, ਸਤਿਗੁਰ ਕਹਿ ਕੇ ਸੀਸ ਨਿਵਾਈਆ। ਜਿਸ ਦਾ ਲੇਖਾ ਆਦਿ ਅੰਤ, ਜੁਗ ਚੌਕੜੀ ਖੇਲ ਰਚਾਈਆ। ਜਿਸ ਦਾ ਬੋਧ ਅਗਾਧਾ ਮੰਤ, ਮੰਤਰ ਸਰਬ ਦ੍ਰਿੜਾਈਆ। ਜਿਸ ਦਾ ਲੇਖਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਬੈਠੇ ਮੰਗਤ, ਇਕੋ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਬੇਪਰਵਾਹੀਆ । ਬੇਪਰਵਾਹੀ ਖੇਲ ਵੇਖ, ਦੋ ਜਹਾਨ ਲੈਣ ਅੰਗੜਾਈਆ। ਚਲੋ ਚਲੀਏ ਓਸ ਦੇਸ, ਜਿਥੇ ਵਸੇ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਦਰਵੇਸ਼, ਘਰ ਸਾਚੇ ਅਲਖ ਜਗਾਈਆ। ਕਰ ਕਿਰਪਾ ਜੇ ਸਾਡੇ ਵੱਲ ਲਏ ਵੇਖ, ਨੇਤਰ ਨੈਣ ਅੱਖ ਖੁਲ੍ਹਾਈਆ। ਅਸੀਂ ਚੌਰ ਕਰੀਏ ਨਾਲ ਕੇਸ, ਸੋਹਣੀ ਸੇਵ ਕਮਾਈਆ। ਜਿਸ ਦਾ ਨਾਤਾ ਜੁੜਿਆ ਨਾਲ ਦਸਮੇਸ, ਪਿਤਾ ਪੁਰਖ ਇਕੋ ਘਰ ਬੈਠਾ ਡੇਰਾ ਲਾਈਆ। ਓਸ ਦਵਾਰੇ ਕਰੀਏ ਚਲ ਆਦੇਸ, ਸੱਯਦਾ ਸੀਸ ਨਿਵਾਈਆ। ਜੇ ਉਪਰ ਤੱਕੀਏ ਨਜ਼ਰੀ ਆਵੇ ਇਕ ਨਰੇਸ਼, ਵਾਲੀ ਦੋ ਜਹਾਨਾਂ ਬੇਪਰਵਾਹੀਆ। ਜੇ ਚਾਰ ਕੁੰਟ ਵੇਖੀਏ ਨਜ਼ਰੀ ਆਵੇ ਉਹਦੀ ਖੇਡ, ਖਿਲਾਰੀ ਹੋ ਕੇ ਰਿਹਾ ਖਿਲਾਈਆ। ਜਿਸ ਨੇ ਸਾਨੂੰ ਦਿਤਾ ਭੇਜ, ਲੋਕਮਾਤ ਸੇਵ ਲਗਾਈਆ। ਕਲਜੁਗ ਅੰਤਮ ਜਨ ਭਗਤਾਂ ਅੰਦਰ ਵਿਛਾ ਕੇ ਆਪਣੀ ਸੇਜ, ਪ੍ਰਭ ਜੀ ਬੈਠਾ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੀਰ ਪੈਗ਼ੰਬਰ ਕਹਿਣ ਚਲੋ ਚਲੀਏ ਸਾਚੀ ਮੰਜ਼ਲ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਕਹਿਣ ਪ੍ਰਭ ਪਿਆਰਾ ਸਦਾ ਹਰ ਦਿਲ, ਹਰ ਘਟ ਰਿਹਾ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਓਹਦੇ ਸੀਸ ਧਰੀਏ ਬਾਹਰ ਸਰਦਲ, ਧੂੜੀ ਟਿੱਕਾ ਖ਼ਾਕ ਰਮਾਈਆ। ਦਰਸ਼ਨ ਪਾਈਏ ਜੋਧੇ ਮਰਦਨ, ਜੋ ਸਚ ਮਰਦਾਨਗੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਚਲੋ ਵੇਖੀਏ ਖੇਲ ਕਰਤਾਰ, ਸਾਰੇ ਮਤਾ ਪਕਾਈਆ। ਜਿਸ ਵਸਾਇਆ ਇਕ ਦਵਾਰ, ਭਗਤ ਦਏ ਵਡਿਆਈਆ। ਓਥੇ ਦੂਜਾ ਨਾ ਕੋਇ ਵਿਹਾਰ, ਤੀਜੀ ਸਲਾਹ ਨਾ ਕੋਇ ਰਲਾਈਆ। ਚੌਥਾ ਦਿਸੇ ਨਾ ਕੋਈ ਯਾਰ, ਪੰਚਮ ਬਣਿਆ ਬੇਪਰਵਾਹੀਆ । ਛੇ ਘਰ ਰਿਹਾ ਵਖਾਲ, ਸੱਤਵੇਂ ਸਤਿ ਸਤਿਵਾਦੀ ਸੋਭਾ ਪਾਈਆ। ਅਠਾਂ ਤੱਤਾਂ ਆਪ ਉਠਾਲ, ਨੌਂ ਦਰ ਡੇਰਾ ਦਿਤਾ ਢਾਹੀਆ। ਦਸਮ ਦਵਾਰੀ ਸੱਚੀ ਧਰਮਸਾਲ, ਗੁਰਮੁਖਾਂ ਘਰ ਘਰ ਬਣਾਈਆ। ਰਾਤੀਂ ਸੁਤਿਆਂ ਦਰਸ ਦਿਖਾਲ, ਅਗਲੀ ਪਿਛਲੀ ਮਨਜ਼ਲ ਆਪ ਚੁਕਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆ ਕੇ ਵੇਖਿਆ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਈਆ। ਅੰਦਰ ਵੜ ਕੇ ਚਲਿਆ ਨਾਲ ਨਾਲ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੁਰਮੁਖ ਬਣਾਏ ਸਾਚੇ ਲਾਲ, ਹਰਿਜਨ ਸਾਚੇ ਗੋਦ ਉਠਾਈਆ। ਕਰੇ ਖੇਲ ਆਪ ਕਮਾਲ, ਕਰਨੀ ਕਰਤਾ ਰਿਹਾ ਕਮਾਈਆ। ਚਲੇ ਜਗ ਅਵੱਲੜੀ ਚਾਲ, ਚੌਕੜ ਡੇਰਾ ਰਿਹਾ ਢਾਹੀਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਣਜ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਚਲੋ ਚਲ ਕੇ ਤੱਕੀਏ, ਤਕਵਾ ਇਕ ਰਖਾਈਆ। ਪੰਧ ਵਿਚ ਕਦੇ ਨਾ ਥੱਕੀਏ, ਹਿਰਦੇ ਹਰਿ ਜੂ ਨਾਲ ਵਸਾਈਆ। ਸੀਸ ਉਹਦੇ ਚਰਨਾਂ ਉਪਰ ਸੱਟੀਏ, ਜਿਸ ਸਾਡੀ ਬਣਤ ਬਣਾਈਆ। ਸੱਚਾ ਲਾਹਾ ਇਕੋ ਖਟੀਏ, ਓਥੇ ਏਥੇ ਮਿਲੇ ਵਡਿਆਈਆ। ਜਨ ਭਗਤਾਂ ਵਿਚ ਬਹਿਕੇ ਫ਼ਬੀਏ, ਫ਼ਰੇਬੀ ਨਜ਼ਰ ਕੋਇ ਨਾ ਆਈਆ। ਏਨ੍ਹਾਂ ਦੇ ਅੰਦਰੋਂ ਓਹਨੂੰ ਲੱਭੀਏ, ਜਿਸ ਦਾ ਨੂਰ ਜ਼ਹੂਰ ਰੁਸ਼ਨਾਈਆ। ਬਾਕੀ ਖਹਿੜਾ ਸਭ ਦਾ ਛੱਡੀਏ, ਛੁੱਟੇ ਸਰਬ ਲੋਕਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝੀਏ, ਲੱਗੀ ਸਕੇ ਨਾ ਕੋਈ ਤੁੜਾਈਆ। ਦੀਨ ਮਜ਼੍ਹਬ ਦੇ ਮੁੱਕਣ ਕਜ਼ੀਏ, ਕਜ਼ਾ ਮੌਤ ਨਾ ਨਜ਼ਰੀ ਆਈਆ। ਪਿਛਲੀ ਕੀਤੀ ਸਾਰੀ ਰਦੀਏ, ਅਗਲਾ ਇਕੋ ਹੁਕਮ ਚਲਾਈਆ। ਉਸ ਦੀ ਪਈਏ ਸਾਚੀ ਡੰਡੀਏ,
ਜੋ ਡੰਡਾ ਨਾਮ ਰਿਹਾ ਵਖਾਈਆ। ਜੁਗ ਚੌਕੜੀ ਦੀ ਤੁਟੀ ਗੰਢੀਏ, ਅੱਗੇ ਤੋੜ ਸਕੇ ਕੋਇ ਨਾ ਰਾਈਆ। ਸਚ ਪਿਆਰ ਇਕੋ ਵੰਡੀਏ, ਵਸਤ ਅਮੋਲਕ ਇਕ ਵਖਾਈਆ। ਨਾਰ ਬਣੇ ਕੋਈ ਨਾ ਰੰਡੀਏ, ਰੰਡੇਪਾ ਦੇਣਾ ਜਗਤ ਗਵਾਈਆ। ਪੁਰਖ ਅਕਾਲ ਨਾਲ ਹੰਢੀਏ, ਜੋ ਆਦਿ ਜੁਗਾਦਿ ਸੱਚਾ ਮਾਹੀਆ। ਵਸਤ ਇਕੋ ਓਹੋ ਮੰਗੀਏ, ਜੋ ਹਰ ਘਟ ਦਏ ਸਮਝਾਈਆ। ਸਚ ਦਵਾਰ ਚਲ ਕੇ ਲੰਘੀਏ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਦੀ ਧਾਰ ਤਿੱਖੀ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜਿਸ ਦੀ ਖੇਲ ਜਾਨਣ ਵਿਚ ਨਿੱਕੀ, ਸਮਝਣ ਵਿਚ ਵੱਡੀਉਂ ਵੱਡੀ ਸਮਝ ਕਿਸੇ ਨਾ ਆਈਆ। ਪੀਰ ਪੈਗ਼ੰਬਰੋ ਗੁਰ ਅਵਤਾਰੋ ਸਾਧੋ ਸੰਤੋ ਪਿਛਲੇ ਲੇਖ ਉਸ ਦੇ ਵੇਖੀਏ ਬਣ ਕੇ ਸਖ਼ੀ, ਜਿਸ ਸਖ਼ੀ ਵਿਚੋਂ ਸਿਖਿਆ ਇਕੋ ਨਜ਼ਰੀ ਆਈਆ। ਜਿਸ ਦੀ ਗੋਬਿੰਦ ਹੱਥ ਫੜੀ ਚਿੱਠੀ, ਮਾਛੂਵਾੜਾ ਯਾਦ ਕਰਾਈਆ। ਬਿਨ ਕਲਮ ਸ਼ਾਹੀ ਲਿਖੀ, ਬਿਨ ਕਾਗ਼ਜ਼ ਦਿਤੀ ਫੜਾਈਆ। ਕੋਈ ਸਮਝ ਨਾ ਸਕਿਆ ਮੁਨੀ ਰਿਖੀ, ਸਾਧ ਸੰਤ ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਗੁਰ ਅਵਤਾਰ ਕਹਿਣ ਪੀਰ ਪੈਗ਼ੰਬਰ ਓਹ ਆਈ ਇੱਕੀ, ਜਿਸ ਨੂੰ ਸਦੀ ਬੀਸ ਵਡਿਆਈਆ। ਜਿਸ ਦੀ ਖੇਲ ਪ੍ਰਭ ਆਪ ਨਜਿੱਠੀ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਅੱਖਰਾਂ ਵਿਚ ਸਮਝਾਈਆ। ਦੋ ਅੱਖਰ ਬਣੇ ਨਿਰਅੱਖਰ, ਆਖ਼ਰ ਆਪਣੀ ਖੇਲ ਕਰਾਇੰਦਾ। ਜਿਸ ਦੀ ਧਾਰ ਸਭ ਤੋਂ ਵੱਖਰ, ਵੱਖਰੀ ਕਾਰ ਕਮਾਇੰਦਾ। ਜਿਸ ਦਾ ਸੰਦੇਸ਼ਾ ਅਗੰਮੀ ਪੱਤਰ, ਪਾਤੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਚਲੋ ਚਲੀਏ ਉਸ ਦਵਾਰ, ਦਰਵਾਜ਼ਾ ਜਿਸ ਦਾ ਇਕੋ ਨਜ਼ਰੀ ਆਈਆ। ਜਾ ਕੇ ਵੇਖੀਏ ਖੇਲ ਸੱਚੀ ਸਰਕਾਰ, ਸ਼ਹਿਨਸ਼ਾਹ ਕੀ ਕੀ ਕਾਰ ਕਮਾਈਆ। ਦੂਰ ਦੁਰਾਡੇ ਜਾਈਏ ਪੰਧ ਮਾਰ, ਮੰਜ਼ਲ ਆਪਣੀ ਆਪ ਮੁਕਾਈਆ। ਨੇਤਰ ਖੋਲ੍ਹ ਵੇਖੀਏ ਉਘਾੜ, ਅੱਖੀਆਂ ਨਾਲ ਅੱਖ ਮਿਲਾਈਆ । ਅੱਗੇ ਸੋਹਣੇ ਦਿਸਣ ਲਾਲ, ਜਿਨ੍ਹਾਂ ਲਾੜੀ ਮੌਤ ਦਿਤੀ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਦਰ, ਦੂਰੋਂ ਵੇਖ ਖ਼ੁਸ਼ੀ ਮਨਾਈਆ। ਚਾਰ ਜੁਗ ਦਾ ਦਿਤਾ ਵਰ, ਸਾਡਾ ਪੂਰਾ ਆਪ ਕਰਾਈਆ। ਭਗਤ ਭਗਵੰਤ ਲਏ ਫੜ, ਵਿਛੜੇ ਲਏ ਮਿਲਾਈਆ। ਸਚ ਦਵਾਰੇ ਮੰਦਰ ਚੜ੍ਹ, ਸੋਹਣਾ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀ ਇੱਕੀ, ਇੱਕੀ ਇੱਕੀਆਂ ਵਿਚੋਂ ਇਕੋ ਨਜ਼ਰੀ ਆਈਆ। ਜਿਸ ਦੀ ਗੋਬਿੰਦ ਲਿਖ ਕੇ ਗਿਆ ਵੀਹ ਸੌ ਇੱਕੀ ਮਿਤੀ, ਮਿਤਰ ਪਿਆਰਾ ਬੇਪਰਵਾਹੀਆ। ਤਿਸ ਦੀ ਜੋਤ ਨਿਰਾਲੀ ਇੱਕੋ ਡਿੱਠੀ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਆਏ ਇੱਕੀ ਸਿੱਖ, ਇੱਕੀ ਇੱਕੀਆਂ ਧਿਆਨ ਲਗਾਈਆ। ਪ੍ਰਭ ਤੇਰੇ ਹੱਥ ਜਿੱਤ, ਹਾਰ ਸਭ ਨੂੰ ਰਿਹਾ ਵਖਾਈਆ। ਸਾਡੀ ਪੂਰੀ ਹੋਈ ਸਿਕ, ਪਿਛਲੀ ਤ੍ਰਿਸ਼ਨਾ ਮੇਟ ਮਿਟਾਈਆ। ਆਪਣਾ ਕੀਤਾ ਲਿਆ ਨਜਿਠ,
ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸ੍ਰੀ ਭਗਵਾਨ ਕਹੇ ਗੁਰ ਅਵਤਾਰੋ, ਅੱਗੇ ਹੋ ਕੇ ਦਰਸ਼ਨ ਲਓ ਪਾਈਆ । ਵੇਖੋ ਗੁਰਮੁਖ ਗੁਰਸਿਖ ਸੱਚੇ ਜਿਨ੍ਹਾਂ ਮੇਲਾ ਧੁਰ ਦਰਬਾਰੋ, ਧੁਰ ਦੀ ਸਾਚੀ ਬਣਤ ਬਣਾਈਆ। ਸਾਚੇ ਰੰਗਾਂ ਨਾਲ ਕੀਤੇ ਆਪ ਸ਼ਿੰਗਾਰੋ, ਸੀਸ ਜਗਦੀਸ ਛਤਰ ਝੁਲਾਈਆ। ਏਹ ਗੋਬਿੰਦ ਵਾਲਾ ਕਰਿਆ ਓਹ ਵਿਹਾਰੋ, ਜਿਸ ਦੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਪ੍ਰਭ ਸਾਨੂੰ ਨਹੀਂ ਕੋਈ ਇਲਮ, ਤੇਰੀ ਸਮਝ ਕੋਇ ਨਾ ਪਾਈਆ। ਪੀਰ ਪੈਗ਼ੰਬਰ ਕਹਿਣ ਸਾਡੀ ਉਮਤ ਪੀਵੇ ਚਿਲਮ, ਹੁੱਕਾ ਨੜੀ ਹੱਥ ਰਖਾਈਆ। ਗੋਬਿੰਦ ਕਹੇ ਮੇਰੇ ਸਿੱਖਾਂ ਦੀ ਵੇਖੋ ਸੱਚੀ ਫ਼ਿਲਮ, ਜਿਸ ਦਾ ਫੈਸਲਾ ਅੰਤਮ ਦਿਤਾ ਕਰਾਈਆ। ਪੁਰਖ ਅਕਾਲ ਆਇਆ ਮਿਲਣ, ਮਿਲਣੀ ਸਚ ਦਵਾਰ ਕਰਾਈਆ। ਏਹ ਲਾੜੇ ਸੋਹਣੇ ਓਸ ਧਾਰੋਂ ਨਿਕਲਣ, ਜਿਸ ਦਾ ਮਾਲਕ ਇਕ ਅਖਵਾਈਆ। ਲੱਖ ਚੁਰਾਸੀ ਰਹੇ ਨਾ ਕੋਈ ਤਿਲਕਣ, ਸਾਚੇ ਮਾਰਗ ਦਿਤੇ ਲਗਾਈਆ। ਜੀਵ ਜੰਤ ਸਾਰੇ ਵਿਲਕਣ, ਚਾਰੋਂ ਕੁੰਟ ਆਪਣੇ ਨੇਤਰ ਨੈਣਾਂ ਨੀਰ ਵਹਾਈਆ। ਗੋਬਿੰਦ ਹੀਰੇ ਸਾਰੇ ਲਿਸ਼ਕਣ, ਪੁਰਖ ਅਕਾਲ ਰੰਗ ਚੜ੍ਹਾਈਆ। ਜਿਧਰ ਵੇਖੋ ਇਕੋ ਜਿਹੇ ਦਿਸਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਕੂੜ ਕੁੜਿਆਰੇ ਸਾਰੇ ਪਿਟਣ, ਹੌਕੇ ਵਿਚ ਭਰੀ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਰਹੇ ਤੱਕ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਸਭ ਦਾ ਇਕੋ ਜਿਹਾ ਹੱਕ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਵੀਹ ਸੌ ਇੱਕੀ ਬਿਕ੍ਰਮੀ ਉਹ ਬੂਟਾ ਗਿਆ ਪੱਕ, ਜਿਸ ਦੀ ਗੋਬਿੰਦ ਜੜ੍ਹ ਲਗਾਈਆ। ਉਹ ਵਿਕਿਆ ਇਕੋ ਹੱਟ, ਕੀਮਤ ਕਰਤਾ ਆਪੇ ਪਾਈਆ। ਅੰਦਰ ਵੜ ਕੇ ਦਿਤਾ ਰਸ, ਬਾਹਰੋਂ ਦੁਰਮਤ ਮੈਲ ਧਵਾਈਆ। ਭਗਵਨ ਹੋ ਕੇ ਗਾਵੇ ਜਸ, ਸ਼ਹਿਨਸ਼ਾਹ ਹੋ ਕੇ ਸੇਵ ਕਮਾਈਆ। ਮਿਹਰਵਾਨ ਹੋ ਕੇ ਆਇਆ ਨੱਠ, ਦਇਆਵਾਨ ਹੋ ਕੇ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰੋ ਅੱਜ ਵੇਖੋ ਉਹ ਇਕੱਠ, ਜਿਸ ਦੀ ਮਿਸਲ ਗਏ ਬਣਾਈਆ । ਤੁਸੀਂ ਮੈਥੋਂ ਨਾ ਹੋਏ ਵੱਖ, ਮੈਂ ਵੱਖਰਾ ਭਗਤ ਰਹਿਣ ਨਾ ਦੇਣਾ ਰਾਈਆ। ਮੇਰੇ ਕੋਲ ਇਕੋ ਵੇਖਣ ਦੀ ਅੱਖ, ਦੂਜੀ ਅੱਖ ਨਾ ਕੋਇ ਬਣਾਈਆ । ਜੋ ਗੋਬਿੰਦ ਗਿਆ ਦੱਸ, ਘਰ ਘਰ ਹੁਕਮ ਸੁਣਾਈਆ। ਮੈਂ ਹੋ ਕੇ ਉਹਦੇ ਵਸ, ਘਰ ਘਰ ਆਪਣਾ ਫੇਰਾ ਪਾਈਆ। ਜੇ ਮਨ ਕਰ ਕੇ ਜਾਓ ਨੱਸ, ਆਤਮ ਕਰਕੇ ਲਵਾਂ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਖ਼ੁਸ਼, ਖ਼ੁਸ਼ੀਆਂ ਹਾਲ ਸੁਣਾਈਆ। ਪਾਰਬ੍ਰਹਮ ਅਸੀਂ ਹੋ ਗਏ ਚੁੱਪ, ਤੇਰੀ ਖੇਲ ਬੇਪਰਵਾਹੀਆ। ਕਿਉਂ ਏਨ੍ਹਾਂ ਵੱਲ ਕੀਤਾ ਰੁਖ਼, ਜੋ ਸਨਮੁਖ ਏਥੇ ਨਜ਼ਰੀ ਆਈਆ। ਤੂੰ ਬਣ ਕੇ ਪਿਓ ਜਨ ਭਗਤ ਬਣਾਏ ਪੁਤ, ਅਚਰਜ ਰੀਤ ਚਲਾਈਆ। ਬਿਨ ਸੱਦਿਆਂ ਪੁੱਛਿਆਂ ਗੋਦੀ ਲਏ ਚੁੱਕ, ਸੋਹਣੀ ਸੇਜ ਸੁਹਾਈਆ। ਦਰੋਹੀ ਖ਼ੁਦਾ ਦੀ ਹੁਣ ਨਹੀਂ ਕੋਈ ਲੁਕ, ਪੜਦਾ ਓਹਲਾ ਦਿਤਾ ਉਠਾਈਆ। ਜੁਗ ਚੌਕੜੀ ਦੀ ਸਾਡੀ ਮਿਟੀ ਭੁੱਖ, ਤ੍ਰਿਸ਼ਨਾ ਦਿਤੀ ਗਵਾਈਆ। ਤੇਰੇ ਪਿਆਰ ਅੰਦਰ ਹੁਣ ਕੋਈ ਨਾ ਜਾਵੇ ਰੁਕ, ਹਰਿਜਨ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ
ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੂੰ ਵਲੀਆ, ਵਲ ਤੇਰਾ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਰਿਹੋਂ ਛਲੀਆ, ਅਛਲ ਛਲ ਆਪਣਾ ਖੇਲ ਕਰਾਈਆ। ਅਸੀਂ ਹੁਣ ਵੇਖਣ ਆਏ ਤੇਰਾ ਚੋਲਾ ਚੁਰਾਸੀ ਕਲੀਆਂ, ਜੋ ਸੱਤ ਰੰਗ ਦਿਤਾ ਰੰਗਾਈਆ। ਕੋਈ ਉਠੇ ਲਿਆਵੇ ਗੁਰਮੁਖ ਬਲੀਆ, ਪ੍ਰਭ ਤਨ ਦੇਵੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਤੱਕੀਏ ਚੁਰਾਸੀ ਚੋਲਾ, ਜਿਸ ਚੋਲਾ ਦਿਤਾ ਬਦਲਾਈਆ। ਜਿਸ ਪੜਦਾ ਲਾਹਿਆ ਓਹਲਾ, ਲੁਕਵੀਂ ਖੇਲ ਜਣਾਈਆ। ਜਿਸ ਭਗਤਾਂ ਮਿਲ ਕੇ ਗਾਇਆ ਢੋਲਾ, ਸੋਹੰ ਨਾਦ ਵਜਾਈਆ। ਜੋ ਸਰਗੁਣ ਬਣ ਵਿਚੋਲਾ, ਨਿਰਗੁਣ ਵੇਖ ਵਖਾਈਆ। ਜੋ ਦੋ ਜਹਾਨਾਂ ਬਣਕੇ ਤੋਲਾ, ਸਾਚਾ ਕੰਡਾ ਨਾਮ ਹੱਥ ਉਠਾਈਆ। ਓਹੋ ਮਿਲ ਗਿਆ ਇਕੋ ਮੌਲਾ, ਜੋ ਹਰ ਘਟ ਨਜ਼ਰੀ ਆਈਆ। ਜਿਸ ਦਾ ਰੂਪ ਰੇਖ ਰੰਗ ਨਜ਼ਰ ਨਾ ਆਏ ਕੋਈ ਸੌਲਾ, ਚਿੱਟੀ ਧਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਇੱਕੀ ਦੀ ਉਡੀਕ, ਸਾਰੇ ਬਹਿ ਬਹਿ ਵਕਤ ਲੰਘਾਈਆ। ਚੌਦਾਂ ਸਦੀਆਂ ਮਾਰਦੇ ਰਹੇ ਚੀਕ, ਚੌਦਾ ਤਬਕ ਦਿਤੀ ਦੁਹਾਈਆ। ਗੁਰ ਅਵਤਾਰ ਬਣ ਕੇ ਨੀਕਨ ਨੀਕ, ਨਿਜ ਨੇਤਰ ਧਿਆਨ ਲਗਾਈਆ। ਕਵਣ ਵੇਲਾ ਸਮਰਥ ਸਵਾਮੀ ਸਭ ਦੇ ਆਏ ਬੀਚ, ਸਾਂਝਾ ਡੇਰਾ ਇਕ ਲਗਾਈਆ। ਅੰਤਰ ਆਤਮ ਲਏ ਜੀਤ, ਪਰਮਾਤਮ ਖ਼ੁਸ਼ੀ ਮਨਾਈਆ। ਇਕੋ ਵਾਰ ਸਭ ਦੇ ਉਤੇ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਨਾਲ ਰਲਾਈਆ। ਆਪਣੇ ਤਾਜ ਧਰ ਕੇ ਸੀਸ, ਸੀਸ ਸਭ ਦੇ ਆਪਣੇ ਸੀਸ ਟਿਕਾਈਆ। ਏਹੋ ਇਕੋ ਇਕ ਜਗਦੀਸ਼, ਜਿਸ ਦੀ ਗੋਬਿੰਦ ਓਟ ਤਕਾਈਆ। ਧੁਰ ਦਰਗਾਹੀ ਧੁਰ ਦਾ ਮੀਤ, ਘਰ ਆਇਆ ਬੇਪਰਵਾਹੀਆ। ਗੁਰਮੁਖਾਂ ਨੂੰ ਦਿਸੇ ਨਜ਼ਦੀਕ, ਬੇਮੁਖ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਤੇਰਾ ਦਿੱਲੀ ਤਖ਼ਤ, ਤਖ਼ਤ ਨਿਵਾਸੀ ਇਕ ਅਖਵਾਈਆ। ਅਸੀਂ ਮੰਨਿਆ ਤੇਰਾ ਹੁਕਮ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਤੂੰ ਪ੍ਰੇਮੀਆਂ ਦਾ ਪ੍ਰੇਮੀ, ਤੂੰ ਜ਼ਾਲਮਾਂ ਉਤੇ ਸਖ਼ਤ, ਸੋਹਣਾ ਹੁਕਮ ਵਰਤਾਈਆ। ਨੈਣ ਤਕਦਿਆਂ ਆਇਆ ਉਹ ਵਕਤ, ਜਿਸ ਦਾ ਬੈਠੇ ਧਿਆਨ ਲਗਾਈਆ। ਤੇਰੇ ਭਗਤਾਂ ਦੀ ਜਗਤ ਨਾਲ ਲੱਗੀ ਸ਼ਰਤ, ਸੰਸੇ ਵਿਚ ਲੋਕਾਈਆ। ਪੰਦਰਾਂ ਕੱਤਕ ਕੋਈ ਨਾ ਹੋਇਆ ਗ਼ਰਕ, ਤਾਅਨੇ ਦੇ ਸੁਣਾਈਆ। ਗੋਬਿੰਦ ਉਠ ਕੇ ਕਿਹਾ ਨਹੀਂ ਰਿਹਾ ਕੋਈ ਫ਼ਰਕ, ਬਿਨ ਗੁਰਮੁਖਾਂ ਜਨ ਭਗਤਾਂ ਸਾਚੇ ਦਰ ਕੋਈ ਨਾ ਜਾਈਆ। ਲੱਖ ਚੁਰਾਸੀ ਪੈ ਗਈ ਕੁੰਭੀ ਨਰਕ, ਅੱਗੇ ਸਕੇ ਨਾ ਕੋਇ ਬਚਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਦਿੱਲੀ ਨਿਵਾਸੀ, ਤੇਰਾ ਨਿਵਾਸ ਸਮਝ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਕਰੇ ਹਾਸੀ, ਤੇਰੀ ਹਸਤੀ ਵਿਚ ਨਾ ਕੋਇ ਸਮਾਈਆ। ਤੇਰੀ ਖੇਲ ਪ੍ਰਭ ਅਬਿਨਾਸ਼ੀ, ਖ਼ਾਲਕ ਖ਼ਲਕ ਕਵਣ ਵਡਿਆਈਆ। ਮੰਜ਼ਲ ਦਿਸੇ ਨਾ ਕੋਈ ਘਾਟੀ, ਰਹਿਬਰ ਪੰਧ ਨਾ ਕੋਇ ਮੁਕਾਈਆ। ਸੰਦੇਸਾ ਦੇਵੇ ਨਾ ਕੋਈ ਪਾਤੀ, ਸੁਨੇਹੜਾ ਸਚ ਨਾ ਕੋਇ ਸੁਣਾਈਆ। ਗੁਰ ਅਵਤਾਰ ਸਾਰੇ ਗਏ ਆਖੀ, ਵੀਹ ਸੌ ਇੱਕੀ ਬਿਕ੍ਰਮੀ ਖੇਲ ਵਰਤਾਈਆ। ਥੋੜ੍ਹੀ ਥੋੜ੍ਹੀ ਜਿਨ੍ਹਾਂ ਭਾਖੀ, ਭਾਖਿਆ ਗਏ ਸਮਝਾਈਆ।
ਪ੍ਰਭ ਦੀ ਖੇਲ ਕਿਸੇ ਨਾ ਵਾਚੀ, ਵਾਚਣ ਵਾਲਾ ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਜੋ ਦੇਵਣਹਾਰਾ ਬਾਕੀ, ਲੇਖਾ ਆਪਣੇ ਹੱਥ ਰਖਾਈਆ। ਤੱਤਾਂ ਵਿਚੋਂ ਤਤ ਨਾ ਮੱਤਾਂ ਵਿਚੋਂ ਮਤ ਨਾ ਜਾਤੀ, ਰਾਜਾਂ ਵਿਚੋਂ ਰਾਜ ਨਜ਼ਰ ਨਾ ਆਈਆ। ਜੇ ਵੇਖੋ ਤੇ ਸਾਖਿਆਤੀ, ਸੋਹਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਦਿਲੀ ਤਖ਼ਤ ਦਾ ਸੁਣ ਲਓ ਹਾਲ, ਹਰਿ ਕਰਤਾ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਖਾਧਾ ਕਾਲ, ਕਲ ਨਜ਼ਰ ਕੋਇ ਨਾ ਆਇੰਦਾ। ਲੇਖਾ ਜਾਣੇ ਦੀਨ ਦਿਆਲ, ਦੂਜਾ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਆਪ ਵਖਾਇੰਦਾ। ਪੂਰਬ ਲਹਿਣਾ ਦਿੱਲੀ ਦਰਬਾਰ, ਧੁਰ ਦਰਬਾਰੀ ਆਪ ਵਖਾਈਆ। ਵੀਹ ਸੌ ਇੱਕੀ ਬਿਕ੍ਰਮੀ ਦਾ ਸਚ ਵਿਹਾਰ, ਹਾੜ ਸਤਾਰਾਂ ਦਏ ਸਮਝਾਈਆ । ਰਾਸ਼ਟਰਪਤੀ ਨਾ ਰਿਹਾ ਯਾਰ, ਰਾਜਿੰਦਰ ਨਜ਼ਰ ਕੋਇ ਨਾ ਆਈਆ। ਨਹਿਰੂ ਹੋ ਕੇ ਅੰਤ ਖ਼ੁਆਰ, ਚਰਨ ਡਿੱਗਾ ਧੁਰ ਦੇ ਜਾਈਆ। ਉਂਗਲੀ ਫੜ ਕੇ ਦਿਤਾ ਵਖਾਲ, ਚਾਰੋਂ ਕੁੰਟ ਭਵਾਈਆ। ਬਿਨ ਭਗਤ ਦਵਾਰੇ ਦੂਜੀ ਦਿਸੇ ਨਾ ਕੋਈ ਧਰਮਸਾਲ, ਸਾਚਾ ਘਰ ਨਜ਼ਰ ਕੋਇ ਨਾ ਆਈਆ । ਉਠੋ ਵੇਖੋ ਗੁਰਮੁਖ ਸ਼ਾਹ ਬਣੇ ਕੰਗਾਲ, ਜਿਨ੍ਹਾਂ ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਡਿਆਈਆ। ਪੰਡਤ ਕਹੇ ਰਾਜਿੰਦਰ ਪ੍ਰਸ਼ਾਦ, ਵਾਸਤਾ ਗਲ ਵਿਚ ਪਾਈਆ। ਸਾਡੀ ਏਸ ਅੱਗੇ ਫ਼ਰਿਆਦ, ਜਿਸ ਅੰਤ ਸਿਰ ਦਿਤਾ ਹੱਥ ਟਿਕਾਈਆ। ਵੀਹ ਸੌ ਅਠਾਰਾਂ ਦੀ ਉਹੋ ਯਾਦ, ਪਹਿਲੀ ਚੇਤਰ ਨਜ਼ਰੀ ਆਈਆ। ਛੱਡ ਕੇ ਗਏ ਜਗਤ ਦਾ ਰਾਜ, ਸ਼ਹਿਨਸ਼ਾਹ ਅੱਗੇ ਸੀਸ ਨਿਵਾਈਆ। ਜਿਸ ਦਾ ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਸਮਾਜ, ਲੱਖ ਚੁਰਾਸੀ ਜੀਵ ਜੰਤ ਸੇਵਕ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਅਲਫ਼ੀ ਕਹੇ ਸੁਣ ਜਨ ਭਗਤ, ਸਚ ਦਿਆਂ ਸੁਣਾਈਆ । ਕੋਈ ਵਡਿਆਈ ਨਹੀਂ ਵਿਚ ਜਗਤ, ਕੋਟਨ ਕੋਟ ਗੱਦੀਆਂ ਗਏ ਹੰਢਾਈਆ। ਬ੍ਰਹਿਮੰਡ ਖੰਡ ਜਿਸ ਦਾ ਤੱਕਣ ਦਰਸ, ਸੋ ਤੁਹਾਡੀ ਹਰਸ ਮਿਟਾਈਆ। ਇਸ ਦੇ ਚਰਨਾਂ ਹੇਠ ਕੋਟਨ ਅਰਸ਼, ਫ਼ਰਸ਼ ਬੈਠੇ ਸੀਸ ਨਿਵਾਈਆ। ਏਹ ਲੱਖ ਚੁਰਾਸੀ ਦਿਲੀ ਦਵਾਰਿਆਂ ਦਾ ਮਰਦਾਨਾ ਬਣ ਕੇ ਬੈਠਾ ਮਰਦ, ਸੂਰਬੀਰ ਇਕ ਅਖਵਾਈਆ। ਇਸ ਦਾ ਖੇਲ ਅਗੰਮੀ ਅਚਰਜ, ਅਚਰਜ ਰੀਤੀ ਰਿਹਾ ਵਖਾਈਆ। ਜਿਸ ਨੇ ਕਲਜੁਗ ਪੁੱਠੀ ਕਰਨੀ ਨਰਦ, ਸਤਿਜੁਗ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਮੈਂ ਦੱਸਾਂ ਓਹ, ਜੇਹੜਾ ਲੇਖ ਨਾ ਕੋਇ ਲਿਖਾਈਆ। ਜਿਸ ਵੇਲੇ ਮੇਰਾ ਮੇਰੇ ਨਾਲ ਗਿਆ ਛੋਹ, ਸੋਹਣਾ ਆਪਣੇ ਵਿਚ ਮਿਲਾਈਆ। ਮੈਂ ਓਸੇ ਵਰਗਾ ਗਿਆ ਹੋ, ਦੂਜਾ ਫ਼ਰਕ ਰਿਹਾ ਨਾ ਰਾਈਆ। ਜਨ ਭਗਤਾਂ ਲੈ ਕੇ ਆਇਆ ਢੋਆ ਢੋ, ਧੁਰ ਦੀ ਵਸਤ ਝੋਲੀ ਪਾਈਆ। ਸਚ ਦਵਾਰੇ ਸਾਚੀ ਕਰਾਂ ਲੋ, ਪਰਕਾਸ਼ ਪਰਕਾਸ਼ ਨਾਲ ਰੁਸ਼ਨਾਈਆ। ਪ੍ਰੇਮ ਪਿਆਰ ਦਾ ਪਾ ਕੇ ਮੋਹ, ਮੁਹੱਬਤ ਇਕੋ ਇਕ ਜੁੜਾਈਆ। ਜਨ ਭਗਤੋ ਤੁਹਾਡੀ ਵਸਤ ਕੋਈ ਨਾ ਸਕੇ ਖੋਹ, ਦੂਜਾ ਲੈਣ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਦਿੱਲੀ ਤਖ਼ਤ ਦਾ ਏਕਾ ਮਾਲਕ, ਗਹਿਰ ਗੰਭੀਰ ਅਖਵਾਇੰਦਾ। ਪਰਮ ਪੁਰਖ ਪਰਮਾਤਮ ਖ਼ਾਲਕ, ਖ਼ਲਕ ਆਪਣੀ ਧਾਰ
ਪਰਗਟਾਇੰਦਾ। ਨਾ ਕੋਈ ਨਿੰਦਰਾ ਦਿਸੇ ਆਲਸ, ਜੋਤੀ ਜਾਤਾ ਡਗਮਗਾਇੰਦਾ। ਨਿਰਗੁਣ ਸਰਗੁਣ ਬਣ ਕੇ ਸਾਲਸ, ਸੋਹਣੀ ਸੇਵ ਕਮਾਇੰਦਾ। ਏਹ ਗੋਬਿੰਦ ਲਿਖੀ ਪੂਰੀ ਇਬਾਰਤ, ਹਰਫ਼ ਹਰੂਫ਼ ਵੇਖ ਵਖਾਇੰਦਾ। ਕਲਜੁਗ ਕੂੜੀ ਰਹਿਣ ਨਾ ਦੇਵੇ ਸ਼ਰਾਰਤ, ਸ਼ਰਅ ਨਾਤਾ ਤੋੜ ਤੁੜਾਇੰਦਾ। ਗੁਰਮੁਖਾਂ ਰੱਖੀ ਇਕੋ ਆਸ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚ ਪੁਛੋ ਤੁਸੀਂ ਸਾਰੇ ਬਣ ਗਏ ਪਾਰਸ, ਪਾਰਸ ਤੁਹਾਡੇ ਚਰਨਾ ਵਿਚ ਬਹਿ ਬਹਿ ਸੀਸ ਝੁਕਾਇੰਦਾ। ਹੁਣ ਲੋੜ ਨਹੀਂ ਰਹੀ ਕਿਸੇ ਦੀ ਮੰਗਣੀ ਪਏ ਸਫ਼ਾਰਸ਼, ਸ਼ਾਸਤਰ ਸਿਮਰਤ ਵੇਦ ਪੁਰਾਨ ਤੁਹਾਡਾ ਰਾਹ ਤਕਾਇੰਦਾ। ਕਿਸੇ ਦਵਾਰੇ ਨਾ ਦੇਣੀ ਆੜ੍ਹਤ, ਮਸੂਲ ਵਾਲਾ ਮਸੂਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਲ ਮਿਲਾਇੰਦਾ। ਗੋਬਿੰਦ ਕਹੇ ਮੇਲਾ ਮਿਲਾ ਸਿੱਧਾ, ਏਹੋ ਤੇਰੀ ਵਡਿਆਈਆ। ਇੱਕੀਆਂ ਨਾਲ ਇੱਕੀ ਮਿਲ ਕੇ ਪਾਇਆ ਗਿੱਧਾ, ਸੋਹਣੀ ਜੋੜੀ ਜਗਤ ਜੁੜਾਈਆ। ਮੈਂ ਨਾ ਜਾਣਾਂ ਤੇਰਾ ਭਗਤ ਵੱਡਾ ਕਿੱਡਾ, ਜੋ ਜਗਤ ਦਵਾਰੇ ਬੈਠਾ ਡੇਰਾ ਲਾਈਆ। ਏਨ੍ਹਾਂ ਦਾ ਸਭ ਤੋਂ ਵੱਡਾ ਹਿੱਸਾ, ਜੋ ਬਾਹਰ ਬੈਠੇ ਸੇਵ ਕਮਾਈਆ। ਅੰਦਰ ਵਾਲਿਆਂ ਦਾ ਸਭ ਤੋਂ ਸੋਹਣਾ ਕਿੱਸਾ, ਕਿਸਮਤ ਸਭ ਦੀ ਦਿਤੀ ਬਦਲਾਈਆ। ਗੁਰਸਿਖੋ ਪਿਛਲਾ ਯਾਦ ਕਰੋ ਨਾ ਪਿਛਾ, ਅੱਗੇ ਮੇਲਾ ਬੇਪਰਵਾਹੀਆ। ਤੁਹਾਡੇ ਮਿਲਣ ਦੀ ਏਸ ਨੂੰ ਖਿੱਚਾ, ਜੋ ਦੂਰ ਦੁਰਾਡਾ ਚੱਲ ਕੇ ਆਇਆ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਂਝਾ ਯਾਰ ਇਕ ਅਖਵਾਈਆ। ਗੋਬਿੰਦ ਕਹੇ ਤੂੰ ਯਾਰ ਸਾਂਝਾ, ਸੱਜਣਾਂ ਮੇਲ ਮਿਲਾਇੰਦਾ। ਪੀਰ ਪੈਗ਼ੰਬਰ ਤੈਨੂੰ ਗਾਂਦਾ, ਤੇਰਾ ਰਾਗ ਸੁਣਾਇੰਦਾ। ਜੁਗ ਜੁਗੰਤ ਥੱਕਾ ਮਾਂਦਾ, ਆਸਣ ਬਹਿ ਬਹਿ ਏਹੋ ਧਿਆਨ ਲਗਾਇੰਦਾ। ਕਲਜੁਗ ਜੀਵ ਤੈਥੋਂ ਸ਼ਰਮਾਂਦਾ, ਨੇਤਰ ਦਰਸ ਕੋਇ ਨਾ ਪਾਇੰਦਾ। ਤੇਰੀ ਬੋਲੀ ਦੱਸ ਨਾ ਸਕੇ ਪਾਂਧਾ, ਹਿਸਾਬ ਕਿਤਾਬ ਕੰਮ ਕਿਸੇ ਨਾ ਆਇੰਦਾ। ਮੈਂ ਵੇਖਿਆ ਰਵਦਾਸ ਜੋ ਜੁੱਤੀਆਂ ਲਾਏ ਗਾਂਢਾ, ਟੁੱਟੀ ਨਾਲ ਜੋੜ ਜੁੜਾਇੰਦਾ। ਏਹ ਸਾਰਾ ਵਸਦਾ ਆਂਡ ਗਵਾਂਢਾ, ਬੈਠਾ ਨਜ਼ਰੀ ਆਇੰਦਾ। ਤੇਰਾ ਨਾਮ ਇਕ ਧਿਆਂਦਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੋਬਿੰਦ ਕਹੇ ਪ੍ਰਭ ਵਖਾਲ ਗੁਰਸਿਖ, ਜਿਨ੍ਹਾਂ ਤੇਰੀ ਮਿਲੇ ਵਡਿਆਈਆ। ਉਠ ਬੱਚੇ ਵੇਖ ਪਿਤ, ਸਚ ਦਿਆਂ ਸਮਝਾਈਆ। ਮੈਂ ਵਸਿਆ ਇਨ੍ਹਾਂ ਚਿਤ, ਅਬਿਨਾਸ਼ੀ ਹੋ ਕੇ ਡੇਰਾ ਲਾਈਆ। ਸੋਹਣੇ ਧੁਰਦਰਗਾਹੀ ਪੁੱਤ, ਪੂਤ ਸਪੂਤਾ ਗੋਦ ਸੁਹਾਈਆ । ਤੂੰ ਲੇਖਾ ਗਿਆ ਲਿਖ, ਮੈਂ ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੋਬਿੰਦ ਵੇਖ ਆਪਣੇ ਲਾਲ, ਹਰਿ ਲਾਲਨ ਆਪ ਰੰਗਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਘਰ ਸਾਚੇ ਸਚ ਸੁਹਾਇੰਦਾ। ਜਿਨ੍ਹਾਂ ਅੰਦਰ ਵੱਜੇ ਤਾਲ, ਸੋਹਣਾ ਰਾਗ ਅਲਾਇੰਦਾ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਫਲ ਲਗਾ ਸਾਚੇ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਏਹ ਰਹੇ ਨਹੀਂ ਕੰਗਾਲ, ਸ਼ਹਿਨਸ਼ਾਹ ਆਪਣੀ ਗੋਦ ਸੁਹਾਇੰਦਾ। ਤੇਰਾ ਪੂਰਾ ਕੀਤਾ ਸਵਾਲ, ਸੋਹਣੀ ਬਣਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਗੋਬਿੰਦ ਵੇਖ ਆਪਣੇ ਸੂਰਬੀਰ, ਬੀਰਤਾ ਰਹੇ ਜਣਾਈਆ। ਜਿਨ੍ਹਾਂ ਨੂੰ ਹਿਰਦੇ ਲਗਾ ਤੀਰ, ਨਿਸ਼ਾਨ ਇਕੋ ਇਕ ਜਣਾਈਆ। ਤਿਨ੍ਹਾਂ ਪੁਰਖ ਅਕਲ ਮੇਲਾ ਅਖ਼ੀਰ, ਆਖ਼ਰ ਤੇਰਾ ਜੋੜ ਜੁੜਾਈਆ। ਸਚ ਦਵਾਰ ਦੇ ਕੇ ਧੀਰ,
ਧੀਰਜ ਆਪਣਾ ਨਾਮ ਦਿਵਾਈਆ। ਏਨ੍ਹਾਂ ਦੀ ਚਾਰ ਜੁਗ ਰਹੇ ਤਸਵੀਰ, ਰੂਪ ਅਨੂਪ ਦਏ ਵਖਾਈਆ। ਬਣੇ ਸ਼ਹਿਨਸ਼ਾਹ ਸ਼ਾਹ ਹਕੀਰ, ਫ਼ੱਕਰ ਫ਼ਕੀਰ ਗਲੇ ਲਗਾਈਆ। ਚਲ ਕੇ ਆਇਆ ਧੁਰ ਦਾ ਪੀਰ, ਪਰਵਰਦਿਗਾਰ ਫੇਰਾ ਪਾਈਆ। ਜਿਸ ਦੇ ਸਚ ਦਵਾਰੇ ਆ ਕੇ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਕੱਢਣ ਲਕੀਰ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰ, ਹਰਿ ਕਰਤਾ ਆਪ ਸੁਣਾਈਆ। ਮੇਰੇ ਭਗਤ ਖ਼ਬਰਦਾਰ, ਸੋਹਣਾ ਹੁਕਮ ਇਕ ਦ੍ਰਿੜਾਈਆ। ਨਾ ਕੋਈ ਤੀਰ ਨਾ ਕੋਈ ਤਲਵਾਰ, ਸਚ ਹਥਿਆਰ ਇਕ ਵਖਾਈਆ। ਜਿਸ ਦਾ ਅੰਦਰੇ ਅੰਦਰ ਵਿਵਹਾਰ, ਬਾਹਰੋਂ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸਭ ਦਾ ਝੁਕਿਆ ਇਕੋ ਸਿਰ, ਸਰੋਤੇ ਘੋਲੀ ਘੋਲ ਘੁਮਾਈਆ। ਪ੍ਰਭ ਤੇਰੀ ਮਿਲ ਗਈ ਧਿਰ, ਧੁਰ ਦੀ ਵਜੀ ਵਧਾਈਆ। ਉਲਟਾ ਗੇੜਾ ਗਿਆ ਗਿੜ, ਚਾਰ ਕੁੰਟ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੈਨੂੰ ਆਵੇ ਹਾਸਾ, ਖ਼ੁਸ਼ੀਆਂ ਨਾਲ ਜਣਾਇੰਦਾ। ਅਚਰਜ ਤੇਰਾ ਵੇਖਾਂ ਤਮਾਸ਼ਾ, ਪਰਮ ਪੁਰਖ ਤੇਰਾ ਨੂਰ ਨਜ਼ਰੀ ਆਇੰਦਾ। ਭਗਤਾਂ ਅੰਦਰ ਤੇਰਾ ਵਾਸਾ, ਆਤਮ ਸਾਚੇ ਡੇਰਾ ਲਾਇੰਦਾ। ਸਾਚਾ ਨੂਰ ਕਰੇ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਤੇਰੀ ਕਿਸੇ ਸਮਝ ਨਾ ਆਈ ਭਾਸ਼ਾ, ਚੌਦਾਂ ਵਿਦਿਆ ਰਾਗ ਜਗਤ ਅਲਾਇੰਦਾ। ਤੇਰਾ ਲੇਖਾ ਉਪਰ ਆਕਾਸ਼ਾ, ਪ੍ਰਿਥਮੀ ਧਰਤ ਧਵਲ ਆਪ ਸਮਝਾਇੰਦਾ। ਮੈਂ ਗੋਬਿੰਦ ਤੇਰਾ ਦਾਸਾ, ਪੂਤ ਹੋ ਕੇ ਸੇਵ ਕਮਾਇੰਦਾ। ਤੂੰ ਮੇਰੀ ਪੂਰੀ ਕੀਤੀ ਆਸਾ, ਮੈਂ ਖ਼ੁਸ਼ੀਆਂ ਗੀਤ ਅਲਾਇੰਦਾ। ਮੈਨੂੰ ਤੇਰੇ ਉਤੇ ਭਰਵਾਸਾ, ਤੇਰਾ ਭਰਵਾਸਾ ਭਗਤਾਂ ਸਰਬ ਸਮਝਾਇੰਦਾ। ਇਹ ਪਰਮ ਪੁਰਖ ਧੁਰ ਦਾ ਦੇਵੇ ਸਾਥਾ, ਅਧਵਿਚਕਾਰ ਨਾ ਕਿਸੇ ਅਟਕਾਇੰਦਾ। ਤੁਸੀਂ ਮੰਨ ਲਓ ਇਕੋ ਆਖਾ, ਅੱਖੀਆਂ ਵਿਚੋਂ ਅੱਖੀਆਂ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਚੁਕਾਇੰਦਾ। ਗੋਬਿੰਦ ਕਹੇ ਮੈਂ ਵੇਖ ਕੇ ਸੰਗਤ, ਖ਼ੁਸ਼ੀਆਂ ਵਿਚ ਸਮਾਈਆ। ਜਿਨ੍ਹਾਂ ਦੇ ਮਸਤਕ ਇਕੋ ਰੰਗਤ, ਕਰਵਟ ਸਾਰੇ ਗਏ ਬਦਲਾਈਆ। ਫੇਰ ਕਿਸੇ ਦੇ ਨਹੀਂ ਬਣਦੇ ਮੰਗਤ, ਮੰਗਿਆ ਦਾਤਾ ਬੇਪਰਵਾਹੀਆ। ਘਰ ਬੈਠਿਆਂ ਮਿਲ ਗਿਆ ਪੰਡਤ, ਸਾਚੀ ਵਿਦਿਆ ਗਿਆ ਪੜ੍ਹਾਈਆ। ਲਹਿਣਾ ਚੁਕ ਗਿਆ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆਾ। ਸਾਰੇ ਬਣਕੇ ਇਕੋ ਸੰਗਤ, ਚਾਰ ਵਰਨ ਖ਼ੁਸ਼ੀ ਮਨਾਈਆ। ਸਚ ਪ੍ਰੇਮ ਪਿਆਰ ਵਖਾਏ ਧੁਰ ਦੀ ਪੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁੱਕਾਇਆ ਥਾਉਂ ਥਾਈਂਆ। ਗੋਬਿੰਦ ਕਹੇ ਮੈਂ ਉਠ ਕੇ ਤੱਕਾਂ, ਨੇਤਰ ਨੈਣ ਨੈਣ ਉਠਾਈਆ। ਗੁਰਮੁਖ ਵੇਖ ਕਦੇ ਨਾ ਅੱਕਾਂ, ਚਾਰੋਂ ਕੁੰਟ ਫਿਰਾਂ ਚਾਈਂ ਚਾਈਂਆ। ਪਿਛਲਾ ਹਾਲ ਦੱਸਾਂ, ਬੋਲ ਬੋਲ ਸਮਝਾਈਆ। ਹੁਣ ਫੇਰ ਕਦੀ ਨਾ ਨੱਸਾਂ, ਸਰਸੇ ਵਾਲਾ ਫੇਰ ਕਦੇ ਨਾ ਕਰੇ ਜੁਦਾਈਆ। ਪ੍ਰੇਮ ਪ੍ਰੀਤੀ ਅੰਦਰ ਵਸਾਂ, ਫ਼ੈਸਲਾ ਧੁਰ ਦਾ ਦਿਆਂ ਕਰਾਈਆ। ਤੇਰੀ ਪ੍ਰੀਤੀ ਅੰਦਰ ਢੱਠਾਂ, ਨਿਉਂ ਨਿਉਂ ਸੀਸ ਝੁਕਾਈਆ। ਪਿਛਲੀਆਂ ਸਭ ਦੀਆਂ ਵੇਖਾਂ ਵੱਟਾਂ, ਜ਼ਾਤ ਪਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਮੈਂ ਤੱਕੇ ਸਿੱਖ, ਸਿੱਖੀ ਇਕੋ ਨਜ਼ਰੀ ਆਈਆ। ਜਿਨ੍ਹਾਂ ਪ੍ਰਭੂ ਮਿਲਣ
ਦੀ ਸਿਕ, ਅੰਤਰ ਬੈਠੇ ਧਿਆਨ ਲਗਾਈਆ। ਓਨ੍ਹਾਂ ਮਿਲਦੀ ਵੇਖੀ ਭਿਛ, ਪ੍ਰਭ ਭਿਖਿਆ ਰਿਹਾ ਵਰਤਾਈਆ। ਸਚ ਦਵਾਰੇ ਲਿਆਂਦੇ ਖਿੱਚ, ਦਰ ਦਰਵਾਜ਼ੇ ਆਪ ਲੰਘਾਈਆ। ਨਿਰਗੁਣ ਅੰਦਰ ਹੋ ਕੇ ਵੜਿਆ ਵਿੱਚ, ਸਰਗੁਣ ਦੇਵੇ ਮਾਣ ਵਡਿਆਈਆ। ਗੋਬਿੰਦ ਮਿਲਿਆ ਪਿਤਾ ਪੁਰਖ ਅਕਾਲ ਕਰੇ ਹਿਤ, ਹਰਿਜਨ ਸਾਚੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਗੋਬਿੰਦ ਕਹੇ ਮੇਰੇ ਅੰਦਰ ਖ਼ੁਮਾਰੀ, ਸਾਚੀ ਸਚ ਜਣਾਈਆ। ਜਿਨ੍ਹਾਂ ਜੋਤ ਮਿਲੀ ਨਿਰੰਕਾਰੀ, ਨਿਰਗੁਣ ਦਾਤਾ ਬੇਪਰਵਾਹੀਆ। ਮੇਰੀ ਉਨ੍ਹਾਂ ਨਾਲ ਯਾਰੀ, ਜੋ ਸੱਜਣ ਚਲ ਕੇ ਆਏ ਆਪਣਾ ਪੰਧ ਮੁਕਾਈਆ। ਦਾਅਵੇ ਨਾਲ ਅੱਗੇ ਰਹਿਣ ਨਾ ਦਿਆਂ ਖੁਆਰੀ, ਰਾਏ ਧਰਮ ਨਾ ਦਏ ਸਜ਼ਾਈਆ । ਮੇਰੀ ਓਹ ਪੱਕੀ ਯਾਰੀ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਏਥੇ ਓਥੇ ਬਣ ਪਿਆਰੀ, ਮਹੱਲਾ ਦੱਸਾਂ ਬੇਪਰਵਾਹੀਆ ਜਗਤ ਭਗਤੀ ਤੁਹਾਡੀ ਪਨਿਹਾਰੀ, ਤੁਹਾਡੇ ਦਰ ਤੇ ਸੇਵ ਕਮਾਈਆ। ਤੁਹਾਡੇ ਅੰਦਰ ਵੜ ਕੇ ਫੇਰੀ ਬਹਾਰੀ, ਕੂੜਾ ਕਰਕਟ ਕੂੜਾ ਬਾਹਰ ਦਿਤਾ ਕਢਾਈਆ। ਤੁਸੀਂ ਬਣਕੇ ਸੋਹਣੀ ਨਾਰੀ, ਪੁਰਖ ਅਕਾਲ ਇਕੋ ਲਿਆ ਪਰਨਾਈਆ। ਗੁਰਸਿਖ ਕੋਈ ਨਾ ਰਹੇ ਕੰਨਿਆ ਕਵਾਰੀ, ਸੇਜ ਸੁਹੰਜਣੀ ਇਕ ਹੰਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਕਰ ਕੇ ਸੱਯਦਾ, ਦੋਏ ਦੋਏ ਸੀਸ ਨਿਵਾਈਆ । ਅਸਾਂ ਪੈਂਡਾ ਵੇਖਿਆ ਮੁਕਦਾ, ਦਰ ਤੇਰੇ ਦਰਸ਼ਨ ਪਾਈਆ। ਜੁਗ ਚੌਕੜੀ ਸਭ ਦੀ ਜੜ੍ਹ ਪੁਟਦਾ, ਗੁਰ ਅਵਤਾਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਸ੍ਰੀ ਭਗਵਾਨ ਹੋ ਕੇ ਪੁਛਦਾ, ਮਿਹਰਵਾਨ ਹੋ ਕੇ ਆਪਣੀ ਗੋਦ ਉਠਾਈਆ। ਸਚ ਵੇਖਿਆ ਨਾਤਾ ਜੁੜਿਆ ਪਿਓ ਪੁਤ ਦਾ, ਮੂਸਾ ਈਸਾ ਨੈਣਾਂ ਨੀਰ ਵਹਾਈਆ। ਤੂੰ ਪਰਵਰਦਿਗਾਰ ਮਿਲਿਆ ਜੇਹੜਾ ਕਦੀ ਨਾ ਰੁਸਦਾ, ਰੁਸਿਆਂ ਲਏਂ ਮਨਾਈਆ। ਏਸੇ ਕਰਕੇ ਸੀਸ ਤੇਰੇ ਅੱਗੇ ਝੁਕਦਾ, ਧੂੜੀ ਟਿਕਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇਣਾ ਚੁਕਾਈਆ। ਅਵਤਾਰ ਕਹਿਣ ਤੂੰ ਧੁਰ ਅਵਤਾਰੀ, ਸਦ ਇਕੋ ਨਜ਼ਰੀ ਆਇੰਦਾ। ਤੇਰਾ ਮਹੱਲ ਵੇਖੀ ਮਨਾਰੀ, ਭੇਵ ਅਭੇਦ ਕੋਇ ਨਾ ਪਾਇੰਦਾ। ਤੇਰਾ ਲੇਖਾ ਨਾੜੀ ਨਾੜੀ, ਬਹੱਤਰ ਨਾੜੀ ਖੋਜ ਖੋਜਾਇੰਦਾ। ਅਸੀਂ ਹੋਏ ਹੈਰਾਨ ਵੇਖ ਕੇ ਵੀਹ ਸੌ ਇੱਕੀ ਹਾੜੀ, ਹਾੜਾ ਕੱਢ ਕੇ ਸਰਬ ਵਾਸਤਾ ਪਾਇੰਦਾ। ਤੇਰੇ ਹੱਥ ਸਰਬ ਮੁਖਤਿਆਰੀ, ਤੂੰ ਮੁਫ਼ਤ ਆਪਣਾ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰੇ ਖੇਲ ਵਖਾਇੰਦਾ । ਭਗਤ ਦਵਾਰਾ ਅੰਦਰ ਲੰਘ, ਸਾਚੀ ਖੇਲ ਵਖਾਈਆ। ਗੁਰਮੁਖਾਂ ਦੇ ਅੰਦਰ ਸੋਹਣਾ ਪਲੰਘ, ਹਰਿ ਸਾਚੀ ਸੇਜ ਬਣਾਈਆ। ਪ੍ਰੇਮ ਪ੍ਰੀਤੀ ਦੇ ਕੇ ਅਨੰਦ, ਅਨੰਦ ਇਕੋ ਦਿਤਾ ਵਖਾਈਆ। ਪੀਰ ਪੈਗ਼ੰਬਰੋ ਵੇਖੋ ਗੁਜਰੀ ਚੰਦ, ਜਿਸ ਦਾ ਚੰਦ ਚੌਧਵੀਂ ਕਰੇ ਰੁਸ਼ਨਾਈਆ। ਓਸ ਦੇ ਪਿਛੇ ਕੋਈ ਨਾ ਮਾਰੇ ਪੰਧ, ਜੇਹੜਾ ਲੱਭਿਆਂ ਲੱਭ ਸਕੇ ਕੋਇ ਨਾ ਰਾਈਆ। ਓਹ ਗੁਰਮੁਖਾਂ ਨਾਲ ਪਾਵੇ ਆਪਣੀ ਗੰਢ, ਨਾਤਾ ਧੁਰ ਦਾ ਜੋੜ ਜੁੜਾਈਆ। ਜਨ ਭਗਤਾਂ ਵੇਖੋ ਪਈ ਠੰਡ, ਸੀਤਲ ਧਾਰ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਏਹ ਇੱਕੀ ਸਿਰ ਬੱਧੇ ਦਸਤਾਰ, ਦੋਸਤ ਪ੍ਰਭ ਦੇ ਨਜ਼ਰੀ ਆਈਆ। ਧੰਨ ਧੰਨ ਤੂੰ ਮੇਰੀ ਸੁਣੀ ਪੁਕਾਰ, ਪਤਿਪਰਮੇਸ਼ਵਰ ਦਇਆ ਕਮਾਈਆ। ਮੈਂ ਤੇਰਾ ਸੱਥਰ ਹੰਢਾਇਆ ਯਾਰ, ਤੂੰ ਮੇਰੀ ਸੇਜ ਹੰਢਾਈਆ। ਮੈਂ ਗੁਰਮੁਖਾਂ ਅੰਦਰ
ਸੋਵਾਂ ਪੈਰ ਪਸਾਰ, ਸੋਹਣੇ ਆਸਣ ਡੇਰਾ ਲਾਈਆ। ਓਥੇ ਗਾ ਗਾ ਅਗੰਮੀ ਵਾਰ, ਗੁਰ ਅਵਤਾਰ ਸੁਣਾਈਆ। ਗੁਰਮੁਖ ਮੈਂ ਤੇਰਾ ਤੂੰ ਮੇਰਾ ਯਾਰ, ਯਾਰੀ ਸਭ ਦੇ ਨਾਲੋਂ ਤੁੜਾਈਆ। ਏਹ ਫੇਰ ਨਹੀਂ ਲੱਭਣੀ ਬਹਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬੈਠੇ ਨੈਣਾਂ ਨੀਰ ਵਹਾਈਆ। ਵੀਹ ਸੌ ਇੱਕੀ ਦਾ ਇਹ ਦਿੱਲੀ ਦਰਬਾਰ, ਜਿਸ ਦਰਬਾਰ ਅੰਦਰ ਕੋਝੇ ਕਮਲੇ ਗ਼ਰੀਬ ਨਿਮਾਣੇ ਸਾਰੇ ਦਿਤੇ ਤਰਾਈਆ। ਜਿਸ ਨੂੰ ਸਜ਼ਾ ਦੇਵੇ ਨਾ ਕੋਈ ਕਰ ਗ੍ਰਿਫ਼ਤਾਰ, ਰਾਏ ਧਰਮ ਨਾ ਬੰਧਨ ਪਾਈਆ। ਸੋ ਗੁਰਮੁਖੋ ਤੁਹਾਡਾ ਸੱਚਾ ਜੈਕਾਰ, ਨਾਅਰਾ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਾਣ ਵਡਿਆਈਆ। ਗੋਬਿੰਦ ਕਹੇ ਇੱਕੀਆਂ ਰੰਗ ਅਨੋਖਾ, ਵੱਖਰੀ ਖੇਲ ਖਿਲਾਈਆ। ਮੈਂ ਪੜ੍ਹਨਾ ਨਹੀਂ ਹੁਣ ਪੋਥਾ, ਕੂੜੀ ਕਿਰਿਆ ਦਿਤੀ ਮਿਟਾਈਆ। ਮੈਂ ਕੂਕ ਕੇ ਦੱਸਾਂ ਜਨ ਭਗਤਾਂ ਇਹ ਮਾਰਗ ਦਿਤਾ ਸੌਖਾ, ਰੀਤੀ ਸਤਿ ਬਣਾਈਆ। ਮੈਂ ਏਸੇ ਕਰਕੇ ਦੱਸ ਕੇ ਗਿਆ ਪੁਰਖ ਅਕਾਲ ਦੇਵੇ ਮੌਕਾ, ਮਿਹਰਵਾਨ ਹੋ ਕੇ ਫੇਰਾ ਪਾਈਆ। ਓ ਪੰਡਿਓ ਫੇਰ ਪੋਚਣਾ ਪਏ ਨਾ ਚੌਂਕਾ, ਗੋਬਰ ਹੱਥ ਨਾ ਕੋਇ ਉਠਾਈਆ। ਲੱਭਣਾ ਪਏ ਨਾ ਪਟਣਾ ਪੌਂਟਾ, ਘਰ ਬੈਠਾ ਬੇਪਰਵਾਹੀਆ। ਜਿਸ ਨੇ ਢਈਆ ਲਾਇਆ ਢੌਂਕਾ, ਆਪਣੀ ਅੱਖ ਖੁਲ੍ਹਾਈਆ। ਸੋ ਫਿਰੇ ਗੁਰਮੁਖਾਂ ਵਿਚ ਆਪ ਨਾਲ ਸ਼ੌਂਕਾ, ਸ਼ੌਕੀਨ ਹੋ ਕੇ ਫੇਰਾ ਪਾਈਆ। ਪੁਰਖ ਅਕਾਲ ਨਾਲ ਮੇਰਾ ਇਕਰਾਰ ਗੋਬਿੰਦ ਕਦੇ ਨਾ ਜਾਵੇ ਔਂਤਾ, ਔਂਤਰਾ ਰੂਪ ਨਾ ਕੋਇ ਵਟਾਈਆ। ਬਿਨ ਮੇਰੇ ਪਰਸਾਦ ਪੁਰਖ ਅਕਾਲ ਕਿਸੇ ਨਾ ਪਹੁੰਚਾ, ਜਿਸ (ਚਾਹਵਾਂ) ਦੇਵਾਂ ਸਚ ਵਡਿਆਈਆ। ਮੈਂ ਬਾਹਰੋਂ ਫੜ ਕੇ ਪੌਚਾ, ਅੰਦਰ ਵੜ ਕੇ ਗਲਵਕੜੀ ਲਈ ਪਾਈਆ। ਮੈਨੂੰ ਲੈਣ ਨਾ ਦੇਵੇ ਹੌਕਾ, ਹੌਕੇ ਵਿਚ ਮਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਖਵਾਈਆ। ਗੋਬਿੰਦ ਕਹੇ ਇੱਕੀ ਚੰਗੀ, ਚੰਗੀ ਤਰਾ ਬਣਾਈਆ। ਜਿਸ ਦੇ ਚਰਨ ਧੋਵੇ ਜਮਨਾ ਗੋਦਾਵਰੀ ਸੁਰਸਤੀ ਮਾਤ ਗੰਗੀ, ਗੰਗਾ ਸਾਗਰ ਹੱਥ ਉਠਾਈਆ। ਪਾਟੇ ਚੀਥੜ ਪੈਰੀਂ ਆਵੇ ਨੰਗੀ, ਆਪਣਾ ਪੰਧ ਮੁਕਾਈਆ । ਮੈਂ ਸਵਾਣੀ ਬਣ ਕੇ ਸੀਸ ਨਾ ਵਾਹੀ ਕੰਘੀ, ਨੇਤਰ ਕਜਲਾ ਧਾਰ ਨਾ ਕੋਇ ਵਖਾਈਆ। ਸੋਹਣੀ ਤਨ ਨਾ ਪਾਈ ਅੰਗੀ, ਸਾਲੂ ਸਚ ਨਾ ਕੋਇ ਰੰਗਾਈਆ। ਅੰਮ੍ਰਿਤ ਧਾਰ ਨਾ ਦਿਸੇ ਠੰਡੀ, ਅਗਨੀ ਤਤ ਤਪਾਈਆ। ਨਾਲੇ ਰੋਵਾਂ ਨਾਲੇ ਕੁਰਲਾਵਾਂ ਮੈਂ ਭਗਵਨ ਬਿਨਾਂ ਰੰਡੀ, ਕੰਤ ਸੁਹਾਗੀ ਨਜ਼ਰ ਕੋਇ ਨਾ ਆਈਆ। ਉਹ ਪੰਦਰਾਂ ਕੱਤਕ ਬੈਠ ਮੇਰੀ ਕੰਢੀ, ਚਿੱਟੀ ਚਾਦਰ ਸੇਜ ਵਿਛਾਈਆ। ਮੈਂ ਓਸੇ ਵੇਲੇ ਮੰਗ ਮੰਗੀ, ਦੋਏ ਜੋੜ ਵਾਸਤਾ ਪਾਈਆ। ਜੇ ਬ੍ਰਾਹਮਣ ਦਾ ਲੇਖਾ ਹੁੰਦਾ ਨਾ ਵਿਚ ਪਖੰਡੀ, ਪ੍ਰਭ ਕਿਰਪਾ ਕਰਕੇ ਔਂਦਾ ਓਦੋਂ ਮਾਹੀਆ। ਮੈਂ ਨਿਕਰਮਣ ਭਾਗਾਂ ਮੰਦੀ, ਬੈਠੀ ਰਹੀ ਰਾਹ ਤਕਾਈਆ। ਅੱਜ ਰੁੱਤ ਸੁਹੰਜਣੀ ਲੱਗੀ ਚੰਗੀ, ਵੀਹ ਸੌ ਇੱਕੀ ਬਿਕ੍ਰਮੀ ਖ਼ੁਸ਼ੀ ਮਨਾਈਆ। ਜਨ ਭਗਤਾਂ ਮਿਲਿਆ ਸੂਰਾ ਸਰਬੰਗੀ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵੇਖਣਹਾਰਾ ਅੰਦਰ ਵੜਿਆ ਨਜ਼ਰ ਕਿਸੇ ਨਾ ਆਈਆ। ਗੰਗਾ ਕਹੇ ਸੁਣ ਜਮਨਾ ਭੈਣ, ਸੁਰਸਤੀ ਤੈਨੂੰ ਦਿਆਂ ਸਮਝਾਈਆ। ਗੋਦਾਵਰੀ ਕੀ ਆਈ ਕਹਿਣ, ਆਪਣਾ ਬੋਲ ਅਲਾਈਆ। ਜਿਨ੍ਹਾਂ ਮਿਲੇ ਪ੍ਰਭ ਇਕੋ ਸੈਣ, ਸੱਜਣ ਬੇਪਰਵਾਹੀਆ। ਓਸ ਦੇ ਦਰ ਤੇ ਪਾਈਏ ਵੈਣ, ਨੇਤਰ ਨੈਣ ਨੀਰ ਵਹਾਈਆ। ਸਾਨੂੰ ਕੋਈ ਨਾ ਆਇਆ ਲੈਣ, ਧੁਰ ਦਾ ਲਾੜਾ ਰੂਪ ਵਟਾਈਆ। ਨਾਤਾ ਤੁਟ ਗਿਆ ਸੱਜਣ ਸੈਣ, ਸਾਕ ਰੂਪ ਨਾ ਕੋਇ ਵਖਾਈਆ। ਕਲਜੁਗ
ਕੂੜੇ ਸਾਧ ਸੰਤ ਸਾਡੇ ਉਤੇ ਬਹਿਣ, ਨੰਗੇ ਰਹੇ ਤਾਰੀਆਂ ਲਾਈਆ। ਸਾਡੇ ਕੋਇ ਨਾ ਸੁਣੇ ਵੈਣ, ਖੁਲ੍ਹੀ ਮੀਂਢੀ ਨਾ ਕੋਇ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦਏ ਮੁਕਾਈਆ। ਆਓ ਰਲ ਕੇ ਚਾਰੋ ਸਖ਼ੀਆਂ, ਹਰਿ ਸੱਚਾ ਸਚ ਦ੍ਰਿੜਾਇੰਦਾ। ਮੇਰੇ ਭਗਤਾਂ ਵੇਖੋ ਇੱਕੀਆਂ, ਜਿਨ੍ਹਾਂ ਆਪਣੀ ਦਇਆ ਕਮਾਇੰਦਾ। ਸਚ ਪ੍ਰੇਮ ਪ੍ਰੀਤੀ ਵਿਚ ਰਤੀਆਂ, ਰੱਤੀ ਰਤ ਨਾ ਕੋਇ ਰਖਾਇੰਦਾ। ਏਹ ਸਤੀਆਂ ਨਾਲੋਂ ਸਤੀਆਂ, ਸਤਿ ਆਪਣੇ ਨਾਲ ਜੁੜਾਇੰਦਾ। ਏਨ੍ਹਾਂ ਦਾ ਪਿਆਰ ਨਾ ਵਿਕੇ ਕਿਸੇ ਹੱਟੀਆਂ, ਵਣਜਾਰਾ ਵਣਜ ਨਾ ਕੋਇ ਵਖਾਇੰਦਾ । ਕੀਮਤ ਪਾਏ ਨਾ ਤੋਲੇ ਰਤੀਆਂ, ਮਾਸ਼ਾ ਖੇਲ ਨਾ ਕੋਇ ਖਿਲਾਇੰਦਾ। ਤੁਸੀਂ ਹੱਥ ਵਿਚ ਫੜ ਲਓ ਪੱਖੀਆਂ, ਪ੍ਰਭ ਸਾਚਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਵਰਤਾਇੰਦਾ। ਚਾਰੇ ਆਵਣ ਅੱਗੇ ਭੱਜ, ਆਪਣਾ ਪੰਧ ਮੁਕਾਈਆ। ਚਰਨ ਦਵਾਰੇ ਬਹੀਏ ਸਜ, ਮਿਲੇ ਮਾਣ ਵਡਿਆਈਆ। ਦਰਸ਼ਨ ਕਰੀਏ ਤੇਰਾ ਰੱਜ, ਨੇਤਰ ਖ਼ੁਸ਼ੀ ਵਖਾਈਆ। ਪੜਦਾ ਸਾਡਾ ਲੈਣਾ ਕੱਜ, ਪ੍ਰਭੂ ਓਟ ਤਕਾਈਆ। ਸਾਨੂੰ ਦੱਸਣਾ ਸਾਚਾ ਚੱਜ, ਸਾਚੀ ਸਿਖਿਆ ਦ੍ਰਿੜਾਈਆ। ਗੰਗਾ ਕਹੇ ਮੇਰੇ ਵਿਚ ਉਹ ਮਨੁਸ਼ਾਂ ਦੇ ਸੁੱਟ ਸੁੱਟ ਹੱਡ, ਮੇਰਾ ਆਪਣਾ ਰੂਪ ਦਿਤਾ ਗਵਾਈਆ। ਮੈਂ ਓਦੋਂ ਦੀ ਹੋ ਗਈ ਏਨ੍ਹਾਂ ਨਾਲੋਂ ਅੱਡ, ਜਿਸ ਵੇਲੇ ਰਿਸ਼ੀ ਕੇਸ਼ ਗੋਵਰਧਨ ਦਿਤੀ ਮਾਣ ਵਡਿਆਈਆ। ਪੰਧ ਮੁਕਦਿਆਂ ਮੁਕਦਿਆਂ ਹੁਣ ਲੱਭੀ ਹੱਦ, ਹਦੂਦ ਦਿਤੀ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦਏ ਮੁਕਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਮੇਟ ਹਦੂਦ, ਹੱਦ ਭਗਤ ਦਵਾਰਾ ਨਜ਼ਰੀ ਆਈਆ। ਅੱਗੇ ਤੁਹਾਨੂੰ ਮਿਲਾਵਾਂ ਏਨ੍ਹਾਂ ਨਾਲ ਜ਼ਰੂਰ, ਜੋ ਬੈਠੇ ਆਸਣ ਲਾਈਆ। ਏਨ੍ਹਾਂ ਅੰਦਰ ਪ੍ਰਭ ਦਾ ਨੂਰ, ਬਾਹਰੋਂ ਪੰਜ ਤਤ ਵਡਿਆਈਆ। ਏਨ੍ਹਾਂ ਦੇ ਚਰਨ ਧੋਵੋ ਜ਼ਰੂਰ, ਸਾਚੀ ਸੇਵਾ ਇਕ ਸਮਝਾਈਆ। ਇਹ ਇੱਕੀਆਂ ਦਾ ਸੋਹਣਾ ਪੂਰ, ਪ੍ਰਭ ਭਰਿਆ ਬੇਪਰਵਾਹੀਆ। ਮੈਂ ਇਨ੍ਹਾਂ ਪਿਛੇ ਹੋ ਕੇ ਮਜਬੂਰ, ਨਿਰਗੁਣ ਰੂਪ ਵੇਸ ਵਟਾਈਆ। ਜਨ ਭਗਤਾਂ ਕਿਰਪਾ ਤੁਹਾਡੇ ਬਖ਼ਸ਼ਾਂ ਸਰਬ ਕਸੂਰ, ਕਸਰ ਕੋਇ ਰਹਿਣ ਨਾ ਪਾਈਆ। ਉਹ ਦੂਰ ਦੂਰ ਨਹੀਂ ਨੇੜੇ ਆਇਆ ਜੋ ਵਸੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੇ ਅੰਦਰ ਰੱਖਿਆ ਗ਼ਰੂਰ, ਦੇਵਾਂ ਬਾਹਰ ਕਢਾਈਆ। ਚਾਰੇ ਕਹਿਣ ਅਸੀਂ ਮਸ਼ਕੂਰ, ਸਾਡੀ ਮੁਸ਼ਕਲ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਇੱਕੀ ਇੱਕੀ ਚਰਨ ਦੋਵੇਂ ਲਓ ਰੱਖ, ਸੋਹਣਾ ਆਸਣ ਲਾਈਆ। ਗੰਗਾ ਗੋਦਾਵਰੀ ਸੁਰਸਤੀ ਆਈਆਂ ਨੱਸ, ਆਪਣਾ ਪੰਧ ਮੁਕਾਈਆ। ਪ੍ਰਭੂ ਦੇ ਚਰਨਾਂ ਦਾ ਲੈ ਕੇ ਰਸ, ਮਸਤਕ ਟਿੱਕਾ ਲਾਈਆ। ਗੰਗਾ ਸਾਗਰ ਲੈ ਕੇ ਹੱਥ, ਆਪਣਾ ਲਹਿੰਗਾ ਲਿਆ ਕਸਾਈਆ। ਨੀਂਵੀ ਵੇਖਣ ਹੌਲੀ ਹੌਲੀ ਅੱਖ, ਜਨ ਭਗਤਾਂ ਮੁਖ ਤਕਾਈਆ। ਏਨ੍ਹਾਂ ਦੇ ਕਿਸ ਤਰ੍ਹਾ ਹੋ ਗਿਆ ਵਸ, ਵਡ ਦਾਤਾ ਬੇਪਰਵਾਹੀਆ। ਸਾਡੇ ਕੋਲੋਂ ਆਇਆ ਭੱਜ, ਪਿਛਾ ਦੇ ਨਾ ਮੁਖ ਵਖਾਈਆ । ਅਸੀਂ ਸੇਵਾ ਕਰੀਏ, ਨੱਕ ਹੋਏ ਸਾਡੇ ਨੱਥ, ਬਲਾਕਾਂ ਵਾਲੀ ਡੋਰੀ ਤੰਦ ਬੰਧਾਈਆ। ਦੇ ਵਡਿਆਈ ਪੁਰਖ ਸਮਰਥ, ਸਿਰ ਆਪਣਾ ਹੱਥ ਰਖਾਈਆ । ਗੰਗਾ ਕਹੇ ਮੈਂ ਬੜੀ ਛੇਤੀ ਵੇਖੇ ਅੰਦਰ ਗੌਂਦੇ ਏਹਦਾ ਜਸ, ਬਾਹਰੋਂ ਬੈਠੇ ਚੌਂਕੜਾ ਲਾਈਆ। ਜਮਨਾ ਕਹੇ ਮੈਂ ਚਰਨੀ ਜਾਵਾਂ ਢੱਠ, ਆਪਣਾ ਮਾਣ ਮਿਟਾਈਆ। ਗੋਦਾਵਰੀ ਕਹੇ ਮੈਨੂੰ ਓਹੋ ਗੋਬਿੰਦ ਦਾ ਦਿਸੇ ਇਕੱਠ, ਜਿਸ ਇਕੱਠ ਵਿਚੋਂ ਆਪਣਾ ਕੱਠਾ ਰੂਪ
ਦਰਸਾਈਆ। ਸੁਰਸਤੀ ਕਹੇ ਮੈਂ ਓਸੇ ਅੰਦਰ ਗਈ ਵਸ, ਜੋ ਵਾਸਤਾ ਆਪਣੇ ਨਾਲ ਰਖਾਈਆ। ਪ੍ਰੇਮ ਪ੍ਰੀਤੀ ਅੰਦਰ ਫਸ, ਪਿਛਲੀ ਫਾਸੀ ਦਿਤੀ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੰਗਾ ਕਹੇ ਉਠੋ ਫੜੋ ਪਾਣੀ, ਨੀਰ ਨੀਰਾਂ ਵਿਚੋਂ ਨਜ਼ਰੀ ਆਈਆ। ਜਿਸ ਦੀ ਪੰਡਤ ਪਾਂਧੇ ਮੇਰੇ ਤੱਟਾਂ ਉਤੇ ਬਹਿ ਕੇ ਪੜ੍ਹਦੇ ਬਾਣੀ, ਓਅੰ ਸੋਹੰ ਤਤਵ ਸਵਾਹਾ ਕਹਿ ਕੇ ਝੱਟ ਲੰਘਾਈਆ। ਸੋ ਆਇਆ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਨ ਭਗਤਾਂ ਦਾ ਲੇਖਾ ਜੀਵ ਪ੍ਰਾਣੀ, ਆਤਮ ਪਰਮਾਤਮ ਮੇਲ ਮਿਲਾਈਆ। ਏਹ ਸੋਹਣਾ ਲੱਭਾ ਧੁਰ ਦਾ ਹਾਣੀ, ਹਾਣੀ ਹਾਣੀਆਂ ਨਾਲ ਰਖਾਈਆ। ਸਾਡੀ ਭੁੱਲੇ ਤਰਲ ਜਵਾਨੀ, ਜੋਬਨ ਰਤੀ ਆਪਣੇ ਅੰਗ ਲਗਾਈਆ। ਦਰ ਬਹੀਏ ਇਕ ਨਿਮਾਣੀ, ਨਾਲ ਨਿਮਾਣਿਆਂ ਦੇਵੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹੀਆ। ਗੰਗਾ ਗੋਦਾਵਰੀ ਕਹੇ ਜਨ ਭਗਤਾਂ ਚਰਨ ਧੋਤੇ, ਸੋਹਣਾ ਨੀਰ ਵਹਾਈਆ। ਏਨ੍ਹਾਂ ਨਾਲ ਮਿਲੇ ਸੋਹਣੇ ਮੌਕੇ, ਮੁੱਕਿਆ ਪੰਧ ਜੁਦਾਈਆ। ਸੁਣੇ ਧੁਰ ਦੇ ਸਚ ਸਲੋਕੇ, ਢੋਲਾ ਇਕੋ ਗਾਈਆ। ਏਨ੍ਹਾਂ ਦੇ ਪੈਂਡੇ ਵੇਖੇ ਸੌਖੇ, ਸੋਹਣਾ ਝੱਟ ਲੰਘਾਈਆ। ਏਨ੍ਹਾਂ ਨੂੰ ਪੜ੍ਹਨੇ ਪਏ ਨਾ ਪੋਥੇ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਕਿਸੇ ਰੱਖਣੇ ਪਏ ਨਾ ਰੋਜ਼ੇ, ਫ਼ਾਕਿਆਂ ਵਿਚ ਨਾ ਜਾਨ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਸਚ ਵਡਿਆਈ ਵੇਖਾਂ ਦੇਂਦਾ, ਦਇਆਨਿਧ ਦਇਆ ਕਮਾਈਆ। ਜਿਸ ਨੇ ਭਗਤਾਂ ਦਿਤਾ ਨੇਂਦਾ, ਘਰ ਸਦੇ ਚਾਈਂ ਚਾਈਂਆ। ਉਹ ਸੁਹਾਵੇ ਸੁਹੰਜਣੀ ਸੇਜਾ, ਸੋਹਣਾ ਆਸਣ ਲਾਈਆ। ਨਾਮ ਸੰਦੇਸਾ ਇਕੋ ਭੇਜਾ, ਭਜਨ ਬੰਦਗੀ ਇਕ ਦ੍ਰਿੜਾਈਆ । ਆਵਣ ਜਾਵਣ ਚੁਕਾਇਆ ਲੇਖਾ, ਲਿਖਤ ਆਪਣੇ ਹੱਥ ਰਖਾਈਆ। ਪਰਗਟ ਹੋ ਕੇ ਮਾਝੇ ਦੇਸਾ, ਸੰਬਲ ਸੋਹਣੀ ਰੁੱਤ ਸੁਹਾਈਆ। ਨਰ ਨਰਾਇਣ ਬਣ ਨਰੇਸ਼ਾ, ਸ਼ਹਿਨਸ਼ਾਹ ਇਕ ਅਖਵਾਈਆ। ਕਲ ਕਲਕੀ ਧਰਿਆ ਭੇਸਾ, ਨਿਹਕਲੰਕ ਵੱਜੀ ਵਧਾਈਆ। ਵੀਹ ਸੌ ਇੱਕੀ ਖੇਲੇ ਖੇਡਾਂ, ਖੇਡਣਹਾਰਾ ਆਪਣੇ ਹੱਥ ਰੱਖੇ ਵਡਿਆਈਆ। ਜਿਸ ਦਾ ਗੁਰਮੁਖ ਫੜਿਆ ਨੇਜ਼ਾ, ਸਚ ਦਵਾਰੇ ਸੋਭਾ ਪਾਈਆ। ਜਿਸ ਦਾ ਡੱਲੇ ਨਾਲ ਲੇਖਾ, ਤੋੜੇਦਾਰ ਬੰਦੂਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਰਘੁਰਾਈਆ। ਚਾਰੇ ਕਹਿਣ ਲਹਿਣਾ ਵੇਖਿਆ ਮੁੱਕਿਆ, ਖ਼ੁਸ਼ੀਆ ਹਾਲ ਸੁਣਾਈਆ। ਜਨ ਭਗਤਾਂ ਆ ਕੇ ਪੁੱਛਿਆ, ਪਿਛਲੀ ਗੱਲ ਸਮਝਾਈਆ। ਫੜ ਬਾਹੋਂ ਗੋਦੀ ਚੁੱਕਿਆ, ਚੁੱਕ ਚੁੱਕ ਗਲੇ ਲਗਾਈਆ। ਏਨ੍ਹਾਂ ਪਿਛਲਾ ਪੈਂਡਾ ਅੱਗੇ ਤਕ ਮੁੱਕਿਆ, ਜਿਥੋਂ ਤਕ ਸੰਗ ਨਾ ਕੋਇ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਨਿਸ਼ਾਨੇ ਕਦੇ ਨਾ ਉਕਿਆ, ਲਾ ਕੇ ਨਿਸ਼ਾਨਾ ਤੀਰ ਅਗੰਮ ਚਲਾਈਆ।