ਪੁਸਤਕਾਲਾਭਾਗ ੧੭

੧੮ ਹਾੜ ੨੦੨੧ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਬੀਸ ਇਕੀਸਾ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਕਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਸੰਦੇਸਾ ਜੋ ਗਿਆ ਦੱਸ, ਵਾਕ ਭਵਿਖਤ ਦ੍ਰਿੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾ ਕੇ ਗਿਆ ਰਥ, ਰਥਵਾਹੀ ਹੋ ਕੇ ਖੇਲ ਖਿਲਾਇੰਦਾ। ਅੰਤਮ ਨਿਰਗੁਣ

ਜੋਤ ਕਰ ਪਰਗਟ, ਜੋਤੀ ਜਾਤਾ ਵੇਸ ਵਟਾਇੰਦਾ। ਸਚ ਦਵਾਰੇ ਜਨ ਭਗਤਾਂ ਖੋਲ੍ਹ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਸਰਨ ਸਰਨਾਈ ਧੁਰ ਦੀ ਸੱਦ, ਸੱਦਾ ਆਪਣਾ ਨਾਮ ਸੁਣਾਇੰਦਾ। ਕਲਜੁਗ ਕੂੜੀ ਕਿਰਿਆ ਮਿਟੇ ਹੱਦ, ਭਾਂਡਾ ਭਰਮ ਭੌ ਭੰਨਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਕਾਇਆ ਹੁਜਰਾ ਇਕ ਸੁਹਾਇੰਦਾ। ਸ਼ਬਦ ਅਨਾਦ ਵਜਾਏ ਨੱਦ, ਧੁਨ ਆਤਮਕ ਰਾਗ ਅਲਾਇੰਦਾ। ਕੂੜੀ ਕਿਰਿਆ ਵਿਚੋਂ ਕੱਢ, ਦਰ ਸਾਚੇ ਮੇਲ ਮਿਲਾਇੰਦਾ। ਚਾਰ ਵਰਨ ਬਣਾ ਕੇ ਵਿਸ਼ਵ ਯਦ, ਸਾਚੀ ਸਿਖਿਆ ਇਕ ਸਮਝਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਦੀ ਮੁਕੀ ਹੱਦ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਵੀਹ ਸੌ ਇੱਕੀ ਖੇਲ ਅਖ਼ੀਰ, ਹਰਿ ਕਰਤਾ ਆਪ ਕਰਾਈਆ। ਦੋ ਜਹਾਨਾਂ ਕੱਟ ਸ਼ਰਅ ਜ਼ੰਜੀਰ, ਸ਼ਖ਼ਸੀਅਤ ਇਕੋ ਦਏ ਸਮਝਾਈਆ। ਸਚ ਦਰਸਾਏ ਅਗੰਮੀ ਤਸਵੀਰ, ਤਸੱਵਰ ਬਣ ਕੇ ਬੇਪਰਵਾਹੀਆ। ਜੋਤੀ ਜਲਵਾ ਨੂਰ ਪਰਗਟਾਏ ਧੁਰ ਦਾ ਪੀਰ, ਪਰਵਰਦਿਗਾਰ ਫੇਰਾ ਪਾਈਆ। ਜਿਸ ਦੀ ਕਾਗ਼ਜ਼ ਕਲਮ ਸ਼ਾਹੀ ਨਾਲ ਮਾਰਦੇ ਗਏ ਲਕੀਰ, ਅੱਖਰਾਂ ਹਿੰਦਸਿਆਂ ਵਿਚ ਵੰਡ ਵੰਡਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਬਣਦੇ ਗਏ ਤਦਬੀਰ, ਸਾਚੀ ਸਿਖਿਆ ਇਕੋ ਇਕ ਸਮਝਾਈਆ। ਸੋ ਕਰਤਾ ਕਰੀਮ ਕਾਦਰ ਕਰੇ ਖੇਲ ਬਿਨ ਸਰੀਰ, ਬੇਨਜ਼ੀਰ ਧਾਰ ਚਲਾਈਆ । ਦਾਤਾ ਜੋਧਾ ਬਣਕੇ ਸੂਰਬੀਰ, ਬੇਪਰਵਾਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ । ਵੀਹ ਸੌ ਇੱਕੀ ਸਾਚੀ ਸਿਖਿਆ, ਹਰਿ ਕਰਤਾ ਆਪ ਦ੍ਰਿੜਾਇੰਦਾ। ਗੁਰ ਅਵਤਾਰਾਂ ਭਵਿਖਤ ਲਿਖਿਆ, ਲੇਖਾ ਅੰਤਮ ਪੂਰ ਵਖਾਇੰਦਾ। ਲੱਖ ਚੁਰਾਸੀ ਦਿਸੇ ਮਿਥਿਆ, ਥਿਰ ਰਹਿਣ ਕੋਇ ਨਾ ਪਾਇੰਦਾ। ਗੋਬਿੰਦ ਲੇਖਾ ਉਪਰ ਕਾਗ਼ਜ਼ ਚਿਟਿਆ, ਪੁਰਖ ਅਕਾਲ ਆਪ ਫੜਾਇੰਦਾ। ਜਿਸ ਦਾ ਨਿਸ਼ਾਨ ਕਦੇ ਨਾ ਮਿਟਿਆ, ਆਦਿ ਜੁਗਾਦਿ ਜੁਗ ਚੌਕੜੀ ਇਕੋ ਨਜ਼ਰੀ ਆਇੰਦਾ। ਜਿਸ ਦਾ ਆਤਮ ਕਦੇ ਨਾ ਜਾਵੇ ਭਿਟਿਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਹਰਿ ਭਗਵੰਤ, ਨਿਰਗੁਣ ਸਰਗੁਣ ਸਰਬ ਰਿਹਾ ਸਮਝਾਈਆ। ਆਦਿ ਜੁਗਾਦਿ ਧੁਰ ਦਾ ਕੰਤ, ਪਤਿਪਰਮੇਸ਼ਵਰ ਸੱਚਾ ਮਾਹੀਆ। ਵਸਣਹਾਰਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਬਣਾਈ ਬਣਤ, ਪੰਜ ਤਤ ਦੇਵਣਹਾਰ ਵਡਿਆਈਆ। ਸੋ ਸਵਾਮੀ ਨਿਰਗੁਣ ਨਿਰਵੈਰ ਸਾਚਾ ਕੰਤ, ਕੰਤੂਹਲ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵੀਹ ਸੌ ਇੱਕੀ ਕਹੇ ਮੋਹੇ ਲੱਗਾ ਭਾਗ, ਭਗਵਨ ਦਇਆ ਕਮਾਈਆ। ਸਚ ਦਵਾਰੇ ਜਗਿਆ ਚਰਾਗ਼, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮਿਲਿਆ ਕੰਤ ਸੁਹਾਗ, ਅੰਤਰ ਆਤਮ ਲਈ ਪਰਨਾਈਆ। ਜਨਮ ਜਨਮ ਦਾ ਧੋ ਦਾਗ਼, ਦੁਰਮਤ ਮੈਲ ਗਵਾਈਆ। ਅੰਤਰ ਸੁਣਾ ਸੱਚਾ ਰਾਗ, ਅਨਹਦ ਨਾਦ ਵਜਾਈਆ। ਹੰਸ ਬਣਾ ਫੜ ਫੜ ਕਾਗ, ਸੋਹੰ ਹੰਸਾ ਜਾਪ ਜਪਾਈਆ। ਨਜ਼ਰੀ ਆਇਆ ਰਸੂਲ ਪਾਕ, ਪਰਵਰਦਿਗਾਰ ਨੂਰ ਇਲਾਹੀਆ। ਪਤਿਪਰਮੇਸ਼ਵਰ ਬਣਿਆ ਸਾਕ, ਸੱਜਣ ਸ਼ਹਿਨਸ਼ਾਹ ਅਖਵਾਈਆ । ਜਨ ਭਗਤਾਂ ਖੋਲ੍ਹ ਕੇ ਅੰਦਰ ਤਾਕ, ਬਜਰ ਕਪਾਟੀ ਦਿਤੀ ਤੁੜਾਈਆ। ਸਚ ਵਖਾਇਆ ਮੰਦਰ ਹਾਟ, ਘਰ ਘਰ ਵਿਚ

ਪੜਦਾ ਲਾਹੀਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧਿਆਰ ਦਿਤਾ ਗਵਾਈਆ। ਆਤਮ ਸੇਜਾ ਭੋਗ ਬਲਾਸ, ਸੋਹਣੀ ਰੁਤੜੀ ਰੁੱਤ ਵਡਿਆਈਆ। ਲਹਿਣਾ ਚੁੱਕਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਨਿਰਵੈਰ ਹੋ ਕੇ ਵਸੇ ਪਾਸ, ਨਿਰਾਕਾਰ ਨਜ਼ਰੀ ਆਈਆ। ਚੌਥੇ ਜੁਗ ਪੂਰੀ ਕਰੇ ਖ਼ਾਹਿਸ਼, ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਦਾਤਾ ਬੇਪਰਵਾਹੀਆ । ਸਾਹਿਬ ਦਾਤਾ ਹਰਿ ਦਾਤਾਰ, ਦਇਆਵਾਨ ਅਖਵਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਵਰਤਾਇੰਦਾ। ਥਿਰ ਘਰ ਲੇਖਾ ਜਾਣੇ ਆਪ ਅਪਰ ਅਪਾਰ, ਅਪਰੰਪਰ ਆਪਣੀ ਖੇਲ ਖਿਲਾਇੰਦਾ। ਸੁਤ ਦੁਲਾਰਾ ਲਏ ਉਠਾਲ, ਸ਼ਬਦੀ ਸ਼ਬਦ ਜਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖ ਹਾਲ, ਹਾਲਤ ਸਭ ਦੀ ਆਪ ਬਦਲਾਇੰਦਾ। ਤ੍ਰੈਗੁਣ ਮਾਇਆ ਕਰ ਬੇਹਾਲ, ਪੰਜ ਤਤ ਤਤ ਕੁਰਲਾਇੰਦਾ। ਲੱਖ ਚੁਰਾਸੀ ਕੂੜ ਜੰਜਾਲ, ਮਾਇਆ ਮਮਤਾ ਸੰਗ ਨਿਭਾਇੰਦਾ। ਸਚ ਦਿਸੇ ਨਾ ਕੋਈ ਧਰਮਸਾਲ, ਧਰਮ ਦਵਾਰਾ ਨਜ਼ਰ ਕੋਇ ਨਾ ਆਇੰਦਾ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਖੋਜ ਖੋਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪਾਵੇ ਸਾਰ, ਗੀਤਾ ਗਿਆਨ ਪੜਦਾ ਲਾਹਿੰਦਾ। ਅੰਜੀਲ ਕੁਰਾਨਾ ਦਏ ਹੁਲਾਰ, ਖਾਣੀ ਬਾਣੀ ਭੇਵ ਚੁਕਾਇੰਦਾ। ਤਟ ਕਿਨਾਰਾ ਵੇਖੇ ਵੇਖਣਹਾਰ, ਸਰ ਸਰੋਵਰ ਖੋਜ ਖੋਜਾਇੰਦਾ। ਜਿਸ ਦੀ ਸਿਫ਼ਤ ਕਰਦੇ ਰਹੇ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਰੰਗ ਰੰਗਾਇੰਦਾ। ਜਿਸ ਨੂੰ ਲੱਖ ਚੁਰਾਸੀ ਮੰਨਿਆ ਕੰਤ ਭਤਾਰ, ਨਾਰੀ ਰੂਪ ਸਰਬ ਦਰਸਾਇੰਦਾ। ਜਿਸ ਦਾ ਮੰਦਰ ਅਗੰਮ ਅਪਾਰ, ਮਨਜ਼ਲ ਸਾਚੀ ਸੋਭਾ ਪਾਇੰਦਾ। ਜਿਸ ਦਾ ਹੁਜਰਾ ਸੋਹੇ ਸਚ ਦਵਾਰ, ਪਰਵਰਦਿਗਾਰ ਆਪ ਅਖਵਾਇੰਦਾ। ਰੂਪ ਰੇਖ ਤੇ ਵਸਿਆ ਬਾਹਰ, ਜੋਤੀ ਜਲਵਾ ਡਗਮਗਾਇੰਦਾ। ਆਦਿ ਜੁਗਾਦਿ ਖੇਲ ਅਪਾਰ, ਜੁਗ ਚੌਕੜੀ ਵੰਡ ਵੰਡਾਇੰਦਾ। ਕਲਜੁਗ ਅੰਤਮ ਸਭ ਦਾ ਪਿਛਲਾ ਲਾਹੇ ਉਧਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਪਿਛਲਾ ਕਰਜ਼ਾ ਦੇਵੇ ਲਾਹ, ਹਰਿ ਕਰਤਾ ਵਡ ਵਡਿਆਈਆ। ਸਚਖੰਡ ਨਿਵਾਸੀ ਬਣ ਮਲਾਹ, ਪੁਰਖ ਅਬਿਨਾਸ਼ੀ ਬੇੜਾ ਰਿਹਾ ਤਰਾਈਆ। ਜਨ ਭਗਤਾਂ ਦੇ ਕੇ ਸਚ ਸਲਾਹ, ਸਾਚੀ ਸਲਾਹ ਇਕ ਸਮਝਾਈਆ। ਪੁਰਖ ਅਕਾਲ ਬਣਾਓ ਪਿਤਾ ਮਾਂ, ਨਾਤਾ ਤੋੜ ਜਗਤ ਲੋਕਾਈਆ। ਏਕੋ ਸਿਮਰੋ ਸਾਚਾ ਨਾਂ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਆਪੇ ਪਕੜੇ ਬਾਂਹ, ਪਿਤਾ ਪੂਤ ਗੋਦ ਉਠਾਈਆ। ਸਚ ਦਵਾਰੇ ਬਖ਼ਸ਼ੇ ਸਰਬ ਗੁਨਾਹ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਵੀਹ ਸੌ ਇੱਕੀ ਕਹੇ ਵੇਖੋ ਅਵਤਾਰ, ਤੇਈਆਂ ਸਚ ਸੁਣਾਈਆ। ਨੇਤਰ ਖੋਲ੍ਹੋ ਭਗਤ ਦਵਾਰ, ਭਗਵਨ ਅੱਖ ਪ੍ਰਤਖ ਜਣਾਈਆ। ਈਸਾ ਮੂਸਾ ਮੁਹੰਮਦ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਨਾਨਕ ਗੋਬਿੰਦ ਦਰ ਖੜ੍ਹੇ ਤਿਆਰ, ਤ੍ਰੈਗੁਣ ਬੈਠੇ ਡੇਰਾ ਢਾਹੀਆ। ਖ਼ਾਲੀ ਦਿਸੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰ, ਸਾਚਾ ਰੰਗ ਨਾ ਕੋਇ ਰੰਗਾਈਆ। ਸਾਚਾ ਮੰਦਰ ਸੋਹੇ ਨਾ ਕੋਈ ਨਿਰਮਲ ਦੀਆ ਨਾ ਹੋਏ ਉਜਿਆਰ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਰਸਨਾ ਪੜ੍ਹ ਪੜ੍ਹ ਖਾਣੀ ਬਾਣੀ ਢੋਲੇ ਰਾਗ ਨਾਦਾਂ ਵਿਚ ਰਹੇ ਉਚਾਰ, ਭੇਵ ਅਭੇਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁਤ ਸੁਹੰਜਣੀ

ਇਕ ਸੁਹਾਈਆ। ਵੀਹ ਸੌ ਇੱਕੀ ਬਿਕ੍ਰਮੀ ਸੁਹੰਜਣੀ ਰੁਤ, ਹਰਿ ਰੁਤੜੀ ਆਪ ਮਹਿਕਾਇੰਦਾ। ਗੁਰਮੁਖ ਬਣਾਏ ਸਾਚੇ ਸੁਤ, ਹਰਿ ਸਤਿਗੁਰ ਦਇਆ ਕਮਾਇੰਦਾ। ਨਿਰਗੁਣ ਹੋ ਕੇ ਰਿਹਾ ਪੁਛ, ਸਰਗੁਣ ਪੜਦਾ ਲਾਹਿੰਦਾ। ਨੀਵਾਂ ਹੋ ਕੇ ਵੇਖੇ ਝੁਕ, ਜਗਤ ਹੰਕਾਰ ਨਾ ਕੋਇ ਜਣਾਇੰਦਾ। ਜੋ ਅੰਦਰ ਬੈਠਾ ਲੁਕ, ਸੋ ਪੜਦਾ ਆਪ ਉਠਾਇੰਦਾ। ਨਿਰਵੈਰ ਹੋਏ ਸਨਮੁਖ, ਸਵੱਛ ਸਰੂਪੀ ਦਰਸ ਦਿਖਾਇੰਦਾ। ਕੂੜੀ ਕਿਰਿਆ ਦੇਵੇ ਜੜ੍ਹ ਪੁੱਟ, ਮਾਇਆ ਮਮਤਾ ਮੋਹ ਮਿਟਾਇੰਦਾ। ਜੋ ਸੰਤ ਸੁਹੇਲੇ ਗੁਰੂ ਗੁਰ ਚੇਲੇ ਪੂਰਬ ਜਨਮ ਗਏ ਰੁਠ, ਕਰਮ ਕਾਂਡ ਡੇਰਾ ਢਾਹਿੰਦਾ। ਸਾਚੀ ਗੋਦੀ ਲਏ ਚੁੱਕ, ਆਪ ਆਪਣੇ ਗਲੇ ਲਗਾਇੰਦਾ। ਓਨ੍ਹਾਂ ਅਗਲਾ ਪਿਛਲਾ ਪੈਂਡਾ ਜਾਏ ਮੁੱਕ, ਪਤਿਪਰਮੇਸ਼ਵਰ ਜਿਸ ਆਪਣੇ ਘਰ ਵਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁਤ ਸੁਹੰਜਣੀ ਆਪ ਵਖਾਇੰਦਾ। ਰੁਤ ਸੁਹੰਜਣੀ ਮੌਲੀ ਜਗ, ਪੱਤ ਡਾਲ੍ਹੀ ਮਾਤ ਮਹਿਕਾਈਆ । ਕਿਰਪਾ ਕਰੀ ਸੂਰੇ ਸਰਬੱਗ, ਸ਼ਹਿਨਸ਼ਾਹ ਦਇਆ ਕਮਾਈਆ। ਭਗਤ ਭਗਵਾਨ ਸੱਜਣ ਲੱਭ, ਘਰ ਸਾਚੇ ਮੇਲ ਮਿਲਾਈਆ। ਕੂੜੀ ਕਿਰਿਆ ਬੁਝਾਈ ਅੱਗ, ਤ੍ਰਿਖਾ ਤ੍ਰਿਸਨਾ ਦਿਤੀ ਜਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਘਰ ਸਾਚੇ ਜੋੜ ਜੁੜਾਈਆ। ਆਤਮ ਸੇਜਾ ਚੜ੍ਹਿਆ ਭੱਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਧੁਨ ਵਜਾਇਆ ਅਗੰਮੀ ਨਦ, ਸੁਰ ਤਾਲ ਨਾ ਕੋਇ ਵਖਾਈਆ। ਦਰਸ਼ਨ ਦੇ ਕੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਵੀਹ ਸੌ ਇੱਕੀ ਬਿਕ੍ਰਮੀ ਕਹੇ ਲੇਖਾ ਚੁੱਕਿਆ, ਚਾਰ ਜੁਗ ਬੈਠੇ ਨੈਣ ਸ਼ਰਮਾਈਆ। ਜਨ ਭਗਤਾਂ ਪੈਂਡਾ ਮੁੱਕਿਆ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਨਾ ਕਰੇ ਪੁੱਛਿਆ, ਲੇਖਾ ਸਕੇ ਨਾ ਕੋਇ ਵਖਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤਿਆ, ਚੇਤਨ ਧਾਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵੀਹ ਸੌ ਇੱਕੀ ਕਰੇ ਨਜ਼ਰ ਮਿਹਰ, ਮਹਿਬੂਬ ਵਡ ਗੋਸਾਈਂਆ। ਪਰਗਟ ਹੋਇਆ ਦਾਤਾ ਜੋਧਾ ਸੂਰ ਕਿਹਰ, ਗਰਜ ਆਪਣਾ ਨਾਮ ਵਖਾਈਆ। ਜਿਸ ਦੀ ਉਡੀਕ ਰਹੀ ਜਗ ਦੇਰ, ਜੁਗ ਚੌਕੜੀ ਬੈਠੀ ਧਿਆਨ ਲਗਾਈਆ। ਸੋ ਸ਼ਬਦੀ ਪਰਗਟ ਹੋਇਆ ਸ਼ੇਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਲਏ ਘੇਰ, ਬਚਿਆ ਨਜ਼ਰ ਕੋਇ ਨਾ ਪਾਈਆ। ਸਭ ਦਾ ਲਹਿਣਾ ਦਏ ਨਬੇੜ, ਲੇਖਾ ਦੇਵੇ ਥਾਉਂ ਥਾਈਂਆ। ਦੀਨ ਮਜ਼੍ਹਬ ਦਾ ਨਾ ਰਹੇ ਝੇੜ, ਜ਼ਾਤ ਪਾਤ ਨਾ ਕਰੇ ਲੜਾਈਆ। ਸਚ ਵਸਾਏ ਧੁਰ ਦਾ ਖੇੜ, ਕਾਇਆ ਖਿੜਕੀ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਦੇਵੇ ਵਡਿਆਈ ਸਰਬ ਸਭ, ਹਰਿ ਕਰਤਾ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਸੱਜਣ ਲੱਭ, ਲੱਖ ਚੁਰਾਸੀ ਵਿਚੋਂ ਖੋਜ ਖੋਜਾਇੰਦਾ। ਨੌ ਦਵਾਰੇ ਕਰ ਕੇ ਪਾਰ ਹੱਦ, ਘਰ ਸਾਚਾ ਇਕ ਸਮਝਾਇੰਦਾ। ਡੂੰਘੀ ਨਾੜ ਸੁਖਮਨ ਟੇਢੀ ਜਾਏ ਲੰਘ, ਈੜਾ ਪਿੰਗਲ ਅਧਵਿਚਕਾਰ ਨਾ ਕੋਇ ਅਟਕਾਇੰਦਾ। ਧੁਨ ਸ਼ਬਦ ਨਾਦ ਪਿਛੇ ਜਾਏ ਛੱਡ, ਜੋਤ ਨਿਰੰਜਣ ਪੰਧ ਮੁਕਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਨਿਰਵੈਰ ਬਹੇ ਸਜ, ਸੋਹਣੀ ਸੇਜਾ ਆਪ ਹੰਢਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਨਿਰਵੈਰ ਕਰ ਪਰਕਾਸ਼, ਪ੍ਰਿਥਮੀ ਆਕਾਸ਼ ਪੰਧ ਮੁਕਾਇੰਦਾ। ਬਣ ਗੋਪੀ ਕਾਹਨ ਪਾਏ ਰਾਸ, ਸਾਚਾ ਮੰਡਲ ਆਪ ਸੁਹਾਇੰਦਾ। ਸ਼ਬਦ ਸਵਾਮੀ ਵਸੇ ਪਾਸ, ਸੋਹਣਾ ਸੰਗ

ਜਣਾਇੰਦਾ। ਜਨ ਭਗਤਾਂ ਇਕ ਸੁਨੇਹੜਾ ਜਾਏ ਆਖ, ਧੁਰ ਦਾ ਭੇਵ ਖੁਲ੍ਹਾਇੰਦਾ। ਪਰਮ ਪੁਰਖ ਪਰਮਾਤਮਾ ਪਰਵਰਦਿਗਾਰ ਸੱਚਾ ਬਾਪ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਸ ਦੇ ਕੋਲ ਅਗੰਮੀ ਦਾਤ, ਜੁਗ ਚੌਕੜੀ ਮਾਤ ਵਰਤਾਇੰਦਾ। ਸੋ ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਸਦੀ ਚੌਧਵੀਂ ਵੇਖ ਵਖਾਇੰਦਾ। ਈਸਾ ਮੂਸਾ ਮੁਹੰਮਦ ਦੱਸੇ ਨਾ ਕੋਇ ਪਰਭਾਤ, ਜੋਤੀ ਨੂਰ ਨਾ ਕੋਇ ਚਮਕਾਇੰਦਾ। ਜਿਸ ਦੀ ਉਪਜੇ ਸਾਰੀ ਸ਼ਾਖ਼, ਸੋ ਸ਼ਨਾਖ਼ਤ ਕਰਨ ਆਪੇ ਆਇੰਦਾ। ਸਚ ਦਵਾਰ ਖੋਲ੍ਹ ਕੇ ਹਾਟ, ਚਾਰ ਵਰਨ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰੁੱਤ ਆਪ ਸੁਹਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਸਚ ਸੰਦੇਸਾ, ਹਰਿ ਕਰਤਾ ਆਪ ਜਣਾਈਆ। ਪੁਰਖ ਅਕਾਲ ਅਗੰਮਾ ਨਰੇਸ਼ਾ, ਨਰ ਨਿਰੰਕਾਰ ਨਜ਼ਰੀ ਆਈਆ। ਕਲਜੁਗ ਅੰਤਮ ਧਰਿਆ ਵੇਸਾ, ਜੋਤੀ ਜਾਤਾ ਨੂਰ ਇਲਾਹੀਆ। ਕੋਈ ਨਾ ਸਮਝੇ ਇਸ ਦਾ ਭੇਸਾ, ਭੇਖਾਧਾਰੀ ਆਪਣੇ ਵਿਚ ਰਖੇ ਵਡਿਆਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਈ ਠੇਕਾ, ਜ਼ਾਤ ਪਾਤ ਡੇਰਾ ਢਾਹੀਆ । ਜੀਵਾਂ ਜੰਤਾਂ ਸਾਧਾਂ ਸੰਤਾਂ ਕਰੇ ਬੁਧ ਬਿਬੇਕਾ, ਸਾਚੀ ਸਿਖਿਆ ਇਕ ਸਮਝਾਈਆ। ਪੁਰਖ ਅਕਾਲ ਦੀ ਦੱਸੇ ਟੇਕਾ, ਦੂਜਾ ਇਸ਼ਟ ਨਾ ਕੋਇ ਜਣਾਈਆ । ਜਿਸ ਦਾ ਰੂਪ ਨਜ਼ਰ ਨਾ ਆਏ ਰੇਖਾ, ਲੇਖਾ ਜਾਣੇ ਥਾਉਂ ਥਾਈਂਆ। ਲਹਿਣਾ ਚੁੱਕੇ ਪੀਰ ਪੈਗ਼ੰਬਰ ਮੁਸਾਇਕ ਮੁੱਲਾ ਸ਼ੇਖ਼ਾ, ਸਯਦ ਸੰਗ ਨਾ ਕੋਇ ਨਿਭਾਈਆ। ਪੰਡਤ ਪਾਂਧਾ ਮੰਗੇ ਕੋਈ ਨਾ ਭੇਟਾ, ਪਤਰੀ ਖੋਲ੍ਹ ਨਾ ਕੋਇ ਵਖਾਈਆ। ਜਗਤ ਕੁੜਿਆਰ ਕੋਈ ਨਾ ਬਣੇ ਸਤਿ ਪੁਰਖ ਦਾ ਬੇਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਦ੍ਰਿੜਾਈਆ। ਧੁਰ ਸੰਦੇਸਾ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਰ ਧਿਆਨ, ਪਿਛਲੀ ਕੀਤੀ ਸਰਬ ਵਖਾਇੰਦਾ। ਸ਼ਾਸਤਰ ਸਿਮਰਤ ਭੁੱਲਿਆ ਸਰਬ ਗਿਆਨ, ਵਿਦਵਾਨ ਵਿਦਿਆ ਵਿਚੋਂ ਵਿਦਤ ਨਜ਼ਰ ਕੋਇ ਨਾ ਆਇੰਦਾ। ਚੌਦਾਂ ਲੋਕ ਹੋਏ ਅੰਞਾਣ, ਚੌਦਾਂ ਤਬਕ ਨਾ ਕੋਇ ਸਮਝਾਇੰਦਾ। ਸ਼ਰਅ ਬਦਲੀ ਵਿਚ ਜਹਾਨ, ਅੰਜੀਲ ਕੁਰਾਨ ਢੋਲਾ ਕੋਈ ਨਾ ਗਾਇੰਦਾ। ਮਸਲਾ ਹਕ ਕਰੇ ਨਾ ਕੋਈ ਬਿਆਨ, ਸਚ ਅਮਾਮ ਨਾ ਕੋਇ ਮਨਾਇੰਦਾ। ਮਿਲੇ ਕਿਸੇ ਨਾ ਹਕ ਮੁਕਾਮ, ਮਹਿਬੂਬ ਨਜ਼ਰ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਵਖਾਇੰਦਾ। ਨੇਤਰ ਖੋਲ੍ਹੋ ਅਵਤਾਰ ਗੁਰ, ਹਰਿ ਕਰਤਾ ਆਪ ਜਣਾਇੰਦਾ। ਲੋਕਮਾਤ ਵੇਖੋ ਮੁੜ, ਪਿਛਲੀ ਕੀਤੀ ਸਰਬ ਸਮਝਾਇੰਦਾ। ਸਾਚੀ ਨਿਭੀ ਨਾ ਕਿਸੇ ਤੋੜ, ਸਗਲਾ ਸੰਗ ਨਾ ਕੋਇ ਜਣਾਇੰਦਾ। ਜਿਸ ਕਿਰਿਆ ਕੋਲੋਂ ਗਏ ਹੋੜ, ਕਲਜੁਗ ਜੀਵ ਬਚਿਆ ਨਜ਼ਰ ਕੋਇ ਨਾ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਗੜ੍ਹ ਹੰਕਾਰੀ ਸਕੇ ਨਾ ਕੋਇ ਤੋੜ, ਮਨ ਕਾ ਮਣਕਾ ਨਾ ਕੋਇ ਭਵਾਈਆ। ਅੰਤਰ ਆਤਮ ਮਿਲੇ ਨਾ ਕੋਈ ਬੌਹੜ, ਪਰਮਾਤਮ ਸੰਗ ਨਾ ਕੋਇ ਰਖਾਈਆ। ਸੁਰਤ ਸ਼ਬਦ ਸਕੇ ਨਾ ਕੋਈ ਜੋੜ, ਸਾਧ ਸੰਤ ਕੋਟਨ ਕੋਟ ਬੈਠੇ ਧਿਆਨ ਲਗਾਈਆ। ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ ਹੱਥ ਸਭ ਦੀ ਡੋਰ, ਲੱਖ ਚੁਰਾਸੀ ਆਪਣੇ ਤੰਦ ਬੰਧਾਈਆ। ਲੇਖਾ ਚੁਕਾਏ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪਾਏ ਨਾ ਕੋਈ ਸ਼ੋਰ, ਤ੍ਰੈਗੁਣ ਮਾਇਆ ਆਪਣੀ ਧਾਰ ਨਾ ਕਇ ਜਣਾਈਆ। ਓਸ ਸਾਹਿਬ ਦੀ ਕਲਜੁਗ ਅੰਤਮ ਪਈ ਲੋੜ, ਲੋਕ ਪਰਲੋਕ ਧਿਆਨ ਲਗਾਈਆ। ਜੋ ਲੇਖ ਚੁਕਾਏ ਮੋਰ ਤੋਰ, ਤੋਰਾ ਮੋਰਾ ਇਕੋ ਦਏ ਸਮਝਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਰਿਹਾ ਸਮਝਾਈਆ। ਸਚ ਦਵਾਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਖੇਲੇ ਖੇਲ ਦਰਦ ਦੁੱਖ ਭੈ ਭੰਜਨਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰ ਬਣ ਕੇ ਧੁਰ ਦਾ ਸੱਜਣਾ, ਘਰ ਸਾਚੇ ਮੇਲ ਮਿਲਾਇੰਦਾ। ਆਦਿ ਨਿਰੰਜਣ ਨੂਰ ਪਰਕਾਸ਼ ਇਕੋ ਰੱਖਣਾ, ਦੀਪਕ ਦੀਆ ਨਾ ਕੋਇ ਜਗਾਇੰਦਾ। ਅਬਿਨਾਸ਼ੀ ਕਰਤਾ ਘਰ ਬਹਿ ਸਾਚੇ ਸਜਣਾ, ਮਹਲ ਅਟਲ ਆਪ ਵਡਿਆਇੰਦਾ। ਸ੍ਰੀ ਭਗਵਾਨ ਮਾਰਗ ਧੁਰ ਦਾ ਦੱਸਣਾ, ਲੇਖ ਅਲੇਖ ਨਾ ਕੋਇ ਵਖਾਇੰਦਾ । ਪਾਰਬ੍ਰਹਮ ਬ੍ਰਹਮ ਕਰੇ ਸਾਚੀ ਵੰਡਨਾ, ਹਿੱਸਾ ਆਪਣੇ ਹੱਥ ਰਖਾਇੰਦਾ। ਗੀਤ ਸੁਹਾਗੀ ਸੁਣਾਏ ਛੰਦਨਾ, ਧੁਰ ਦਾ ਰਾਗ ਅਲਾਇੰਦਾ। ਦੂਜਾ ਦਰ ਕਿਸੇ ਨਾ ਮੰਗਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗਣਾ, ਰੰਗ ਮਜੀਠੀ ਕੰਮ ਕਿਸੇ ਨਾ ਆਇੰਦਾ। ਆਤਮ ਦੇਵੇ ਇਕ ਅਨੰਦਨਾ, ਪਰਮਾਤਮ ਆਪਣਾ ਖੇਲ ਵਖਾਇੰਦਾ। ਸਾਚਾ ਨੂਰ ਚੜ੍ਹੇ ਚੰਦਨਾ, ਚੰਦ ਚਾਂਦਨੀ ਡੇਰਾ ਢਾਹਿੰਦਾ। ਜਨ ਭਗਤਾਂ ਪਾਰ ਕਰਾਏ ਕੋਟਨ ਕੋਟ ਬ੍ਰਹਿਮੰਡ ਖੰਡਨਾ, ਨੀਕਨ ਨੀਕਾ ਆਪਣਾ ਖੇਲ ਕਰਾਇੰਦਾ। ਭੌ ਮੁਕਾਏ ਜੇਰਜ ਅੰਡਨਾ, ਉਤਭੁਜ ਸੇਤਜ ਪੰਧ ਮੁਕਾਇੰਦਾ। ਸੱਚੀ ਸਮਝਾਏ ਇਕੋ ਬੰਦਨਾ, ਡੰਡੌਤ ਪ੍ਰਭ ਦੇ ਚਰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਅੱਖ, ਕਲਜੁਗ ਅੰਤਮ ਆਪ ਜਣਾਈਆ। ਕਾਇਆ ਮਾਟੀ ਭਾਂਡੇ ਸਖ, ਵਸਤ ਸਚ ਨਜ਼ਰ ਨਾ ਆਈਆ। ਕੋਈ ਨਾ ਜਾਣੇ ਹਕੀਕਤ ਹੱਕ, ਅਠੋਤਰੀ ਸਾਰ ਕਿਸੇ ਨਾ ਪਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਕਰ ਪੜ੍ਹਾਈਆ। ਪੰਜ ਤਤ ਕਾਇਆ ਚੋਲਾ ਛੱਡ ਗਏ ਨੱਠ, ਅੰਤਮ ਪੰਧ ਮੁਕਾਈਆ। ਪਰਤ ਕੇ ਕਿਸੇ ਨਾ ਵੇਖਿਆ ਵਤ, ਚੌਦਾਂ ਲੋਕ ਚੌਦਾਂ ਤਬਕ ਦੇਣ ਦੁਹਾਈਆ। ਸਾਰੇ ਕਹਿ ਕੇ ਗਏ ਪੁਰਖ ਸਮਰਥ, ਪਤਿਪਰਮੇਸ਼ਵਰ ਹੋਏ ਸਹਾਈਆ। ਸਦੀ ਚੌਧਵੀਂ ਹੋ ਕੇ ਸਭ ਤੋਂ ਵੱਖ, ਵੱਖਰੀ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਕੇ ਨੈਣ, ਦਰਸ਼ਨ ਇਕੋ ਵਾਰ ਪਾਈਆ। ਬਿਨ ਰਸਨਾ ਜਿਹਵਾ ਸਾਰੇ ਕਹਿਣ, ਤੂੰ ਹੀ ਤੂੰ ਤੇਰੀ ਵਡਿਆਈਆ। ਸਰਨ ਸਰਨਾਈ ਸਾਚੀ ਢਹਿਣ, ਸੀਸ ਜਗਦੀਸ ਝੁਕਾਈਆ। ਤੂੰ ਕਰਤਾ ਕਾਦਰ ਕਰੀਮ ਸਾਕ ਸੈਣ, ਸੱਜਣ ਇਕੋ ਇਕ ਅਖਵਾਈਆ। ਸਾਡਾ ਲੇਖਾ ਚੁਕਾ ਅਲਫ਼ ਯੇ ਨਾ ਪੜ੍ਹੇ ਐਨ ਗ਼ੈਨ, ਅਕਲ ਵਿਚ ਨਾ ਕੋਇ ਖ਼ੁਦਾਈਆ। ਮਜ਼੍ਹਬਾਂ ਵਿਚ ਨਾ ਕੋਇ ਤਰਫ਼ੈਨ, ਸ਼ਰਅ ਵਿਚ ਕਰੀ ਲੜਾਈਆ। ਕਲਜੁਗ ਅੰਤ ਸ੍ਰਿਸ਼ਟ ਸਬਾਈ ਨਾਤਾ ਤੁਟਾ ਭਾਈ ਭੈਣ, ਮਾਤ ਪਿਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਤੁਹਾਡਾ ਸਭ ਨੂੰ ਭੁੱਲਿਆ ਗਿਆਨ, ਆਤਮ ਗਿਆਨੀ ਨਜ਼ਰ ਕੋਇ ਨਾ ਆਇੰਦਾ। ਸਚ ਸਰੋਵਰ ਕਰੇ ਨਾ ਕੋਈ ਅਸ਼ਨਾਨ, ਅਠਸਠ ਤੀਰਥ ਜਗਤ ਨਹਾਇੰਦਾ। ਸ਼ਬਦ ਨਾਦ ਸੁਣੇ ਨਾ ਕੋਈ ਗਾਨ, ਰਸਨਾ ਜਿਹਵਾ ਪੜ੍ਹ ਪੜ੍ਹ ਸਾਧ ਸੰਤ ਸਰਬ ਕੁਰਲਾਇੰਦਾ। ਕਿਸੇ ਨਜ਼ਰ ਨਾ ਆਇਆ ਇਸ਼ਟ ਸ੍ਰੀ ਭਗਵਾਨ, ਗ੍ਰੰਥਾਂ ਪੰਥਾਂ ਸੀਸ ਸਰਬ ਝੁਕਾਇੰਦਾ। ਜਿਸ ਦਾ ਲੇਖਾ ਆਦਿ ਅੰਤ ਮਹਾਨ, ਮਹਿੰਮਾ ਅਕਥ ਕਥ

ਸਮਝਾਇੰਦਾ। ਜਿਸ ਦਾ ਤੀਰ ਨਿਰਾਲਾ ਬਾਣ, ਅਣਿਆਲਾ ਆਪ ਚਲਾਇੰਦਾ। ਜਿਸ ਨੂੰ ਗੋਬਿੰਦ ਕਿਹਾ ਪੁਰਖ ਅਕਾਲ, ਪ੍ਰਿਤਪਾਲ ਸਾਚੀ ਸੇਵ ਕਮਾਇੰਦਾ। ਜੋ ਸੰਤ ਸੁਹੇਲੇ ਗੁਰ ਗੁਰ ਚੇਲੇ ਬਣਾਏ ਆਪਣੇ ਲਾਲ, ਲਾਲਨ ਆਪਣੀ ਗੋਦ ਉਠਾਇੰਦਾ। ਕਾਇਆ ਅੰਦਰ ਸਾਚਾ ਮੰਦਰ ਵਖਾਏ ਧਰਮਸਾਲ, ਘਰ ਘਰ ਵਿਚ ਡੇਰਾ ਲਾਇੰਦਾ। ਦੀਆ ਬਾਤੀ ਜੋਤ ਜਗਾਏ ਬੇਮਿਸਾਲ, ਮਿਸਲ ਭਗਤਾਂ ਆਪ ਬਣਾਇੰਦਾ। ਓਥੇ ਲੇਖਾ ਚੁੱਕੇ ਸ਼ਾਹ ਕੰਗਾਲ, ਵੱਡਾ ਛੋਟਾ ਨਜ਼ਰ ਕੋਇ ਨਾ ਆਇੰਦਾ। ਜਿਸ ਮੁਰੀਦਾਂ ਪੁੱਛਿਆ ਆ ਕੇ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਓਹ ਸਭ ਦਾ ਹਲ ਕਰੇ ਸਵਾਲ, ਖ਼ਾਲੀ ਮੁੜ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਲਾਸ਼ਰੀਕ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਸਾਂਝਾ ਯਾਰ, ਆਲਮੀਨ ਤੇਰੀ ਵਡਿਆਈਆ। ਤੇਰੇ ਸੱਯਦਾ ਕਰੀਏ ਸਚ ਦਵਾਰ, ਦਰਗਾਹ ਸਾਚੀ ਸੀਸ ਨਿਵਾਈਆ। ਤੇਰਾ ਜਲਵਾ ਨੂਰ ਜ਼ਹੂਰ ਕਿਸੇ ਬੰਦ ਨਾ ਹੋਵੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਪਾਈਆ। ਤੇਰੀ ਸਿਫ਼ਤ ਕਰੇ ਨਾ ਕੋਈ ਵਿਚ ਸੰਸਾਰ, ਬੇਅੰਤ ਤੇਰੀ ਵਡਿਆਈਆ। ਈਸਾ ਮੂਸਾ ਮੁਹੰਮਦ ਨਿੱਕੇ ਨੰਨ੍ਹੇ ਬੱਚੇ ਲੋਕਮਾਤ ਹੋਏ ਖ਼ਬਰਦਾਰ, ਤੇਰਾ ਢੋਲਾ ਰਾਗ ਅਲਾਈਆ। ਤੂੰ ਕਲਮਿਆਂ ਵਿਚੋਂ ਵਸੇਂ ਬਾਹਰ, ਇਲਮਾਂ ਵਾਲਿਆਂ ਦਾ ਬਣੇ ਨਾ ਕੋਈ ਯਾਰ, ਆਲਮ ਭੇਵ ਕੋਇ ਨਾ ਪਾਈਆ। ਜਿਸ ਉਪਰ ਰਹਿਮਤ ਆਪੇ ਕਰੇਂ ਨਿਰੰਕਾਰ, ਮਹਿਬੂਬ ਹੋ ਕੇ ਕਰੇਂ ਸਚ ਪਿਆਰ, ਕਾਇਆ ਹੁਜਰਾ ਇਕ ਸਮਝਾਈਆ। ਤਬੀਬ ਹੋ ਕੇ ਵੇਖਿਆ ਬੀਮਾਰ, ਕਰੀਬ ਹੋ ਕੇ ਪਾਵੇਂ ਸਾਰ, ਅਜੀਬ ਆਪਣੀ ਖੇਲ ਕਰਾਈਆ। ਤੇਰੀ ਤਾਰੀਫ਼ ਕਰੇ ਨਾ ਕੋਇ ਸੰਸਾਰ, ਹਦੀਸ ਵਿਚ ਲੇਖ ਅਪਾਰ, ਲੇਖਾ ਲੇਖੇ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਗੁਰ ਅਵਤਾਰ ਪੀਰ ਪੇਗ਼ੰਬਰ, ਦੋਏ ਜੋੜ ਜੋੜ ਸਰਨਾਈਆ। ਤੂੰ ਸਵਾਮੀ ਸਰਬ ਭਰਤੰਬਰ, ਹਰ ਘਟ ਰਿਹਾ ਸਮਾਈਆ। ਜੁਗ ਚੌਕੜੀ ਵੇਖਿਆ ਤੇਰਾ ਸਵੰਬਰ, ਨਾਰੀ ਭਗਤ ਸਰਬ ਪਰਨਾਈਆ। ਜੁਗ ਚੌਕੜੀ ਕਿਰਿਆ ਵੇਖ ਅਡੰਬਰ, ਕਿਉਂ ਬੈਠਾ ਮੁਖ ਛੁਪਾਈਆ। ਭਾਗ ਦਿਸੇ ਨਾ ਲੱਗਾ ਕਿਸੇ ਕੰਦਰ, ਡੂੰਘੀ ਗਾਰ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਰਸਨਾ ਕਹਿੰਦੇ ਵੜੀਏ ਅੰਦਰ, ਅੰਦਰ ਵੜ ਕੇ ਮੰਦਰ ਨਾ ਕੋਇ ਸੁਹਾਈਆ। ਮਨ ਵਾਸਨਾ ਬੰਨ੍ਹੇ ਕੋਈ ਨਾ ਬੰਦਰ, ਦਹਿ ਦਿਸ਼ ਉਠ ਉਠ ਭਜੇ ਵਾਹੋ ਦਾਹੀਆ। ਬਜਰ ਕਪਾਟੀ ਤੁਟੇ ਨਾ ਜੰਦਰ, ਹੰਕਾਰੀ ਗੜ੍ਹ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਲੇਖਾ ਦਏ ਵਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਚ ਰਸੂਲ, ਮਹਿਬੂਬ ਤੇਰੀ ਸਰਨਾਈਆ। ਤੇਰਾ ਹੁਕਮ ਸਾਨੂੰ ਕਬੂਲ, ਹੁਕਮੇ ਵਿਚ ਤੇਰੀ ਲੋਕਾਈਆ। ਉਮਤ ਉਮਤੀ ਗਏ ਭੂਲ, ਅਭੁਲ ਤੇਰੀ ਸਾਰ ਕਿਸੇ ਨਾ ਪਾਈਆ। ਨਾ ਕੋਈ ਜਾਣੇ ਸਚ ਅਸੂਲ, ਅਸਲੀਅਤ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਢੋਲਾ ਗੌਂਦੇ ਫ਼ਜ਼ੂਲ, ਫ਼ੈਸਲਾ ਅੰਦਰ ਨਾ ਕੋਇ ਕਰਾਈਆ। ਜਗਤ ਵਿਦਿਆ ਵਿਚ ਹੋ ਮਜਬੂਰ, ਅਲਫ਼ ਯੇ ਨਾਲ ਕਰਨ ਲੜਾਈਆ। ਆਪਣਾ ਜਾਣੇ ਨਾ ਕੋਇ ਕਸੂਰ, ਕਸਰ ਇਸ਼ਾਰੀਏ ਨਾਲ ਜਗਤ ਦੇਣ ਉਡਾਈਆ। ਘਰ ਘਰ ਕੂੜੀ ਕਿਰਿਆ ਪਾਇਆ ਫ਼ਤੂਰ, ਫ਼ਤਵਾ ਦੇ ਨਾ ਦੇਵੇ ਕੋਇ ਸਜ਼ਾਈਆ। ਪਰਵਰਦਿਗਾਰ ਹੋਵੇ ਨਾ ਕੋਇ ਮਸ਼ਕੂਰ, ਮੁਸ਼ਕਲ ਹਲ ਨਾ ਕੋਇ ਕਰਾਈਆ। ਦਰੋਹੀ ਖ਼ੁਦਾਏ ਦੀ ਸਾਡਾ ਰਿਹਾ

ਨਾ ਕੋਇ ਦਸਤੂਰ, ਦਸਤ ਨਾਲ ਦਸਤ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਮੇਰੇ ਮਹਿਬੂਬ, ਈਸਾ ਮੂਸਾ ਮੁਹੰਮਦ ਦਏ ਜਣਾਈਆ। ਤੇਰਾ ਵੇਖਿਆ ਇਕ ਅਰੂਜ, ਅਰਸ਼ਾਂ ਉਤੇ ਬੈਠਾ ਸੋਭਾ ਪਾਈਆ। ਤੇਰਾ ਘਰ ਸਦਾ ਮਹਿਫ਼ੂਜ਼, ਮਹਿਫ਼ਲ ਇਕੋ ਇਕ ਵਖਾਈਆ। ਕਲਜੁਗ ਅੰਤਮ ਵੇਖ ਆਪਣੀ ਕੂਟ, ਸਦੀ ਚੌਧਵੀਂ ਰਹੀ ਕੁਰਲਾਈਆ । ਮੁਲਾ ਸ਼ੇਖ਼ ਮਾਰਨ ਝੂਠ, ਝੂਠੀ ਬਗ਼ਲ ਕੁਰਾਨ ਉਠਾਈਆ। ਜਗਤ ਮਿਟੇ ਨਾ ਤ੍ਰਿਸ਼ਨਾ ਭੂਖ, ਮਾਇਆ ਮਮਤਾ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਪਾ ਗੁਣੀ ਗਹੀਰ, ਗਹਿਰ ਗੰਭੀਰ ਤੇਰੀ ਸਰਨਾਈਆ। ਕਲਜੁਗ ਕੱਟ ਸ਼ਰਅ ਜ਼ੰਜੀਰ, ਸ਼ਰੀਅਤ ਆਪਣੀ ਦੇ ਸਮਝਾਈਆ। ਭਰਮੇ ਭੁੱਲਾ ਜਗਤ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ । ਤੇਰੀ ਨਜ਼ਰ ਨਾ ਆਵੇ ਸਚ ਤਸਵੀਰ, ਤਸਬੀ ਮਾਲਾ ਗਲ ਰਹੇ ਲਟਕਾਈਆ। ਰੋਜ਼ਿਆਂ ਵਿਚ ਹੋਵੇ ਜੋ ਭੀੜ, ਮਸਜਦਾਂ ਵਿਚ ਕਾਅਬੇ ਕਰ ਕਰ ਮੁਖ ਰਹੇ ਕੁਰਲਾਈਆ। ਕੋਈ ਤੱਕੇ ਨਾ ਜਾ ਕੇ ਤੈਨੂੰ ਨਜ਼ੀਰ, ਨਜ਼ਰੀਆ ਤੇਰੇ ਨਾਲ ਮਿਲਾਈਆ। ਝੂਠਾ ਦਿਸੇ ਪੰਜ ਤਤ ਸਰੀਰ, ਖ਼ਾਕੀ ਬੁਤ ਕੂੜਾ ਨਜ਼ਰੀ ਆਈਆ। ਪੜਦਾ ਚੁੱਕਿਆ ਨਾ ਸ਼ਾਹ ਹਕੀਰ, ਹਕੀਕਤ ਹੱਕ ਨਾ ਕੋਇ ਵਖਾਈਆ। ਚੋਟੀ ਚੜ੍ਹਿਆ ਨਾ ਕੋਇ ਅਖ਼ੀਰ, ਫ਼ਰੀਦ ਕੂਕੇ ਦਏ ਦੁਹਾਈਆ। ਉਚੀ ਬਾਂਹ ਕੱਢ ਕੇ ਕਹੇ ਕਬੀਰ, ਕਬਰਾਂ ਵਿਚ ਸੁਣ ਕੇ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਅੰਤਮ ਸਾਰੇ ਹੋਏ ਦਿਲਗੀਰ, ਦਿਲਦਾਰ ਮਿਲੇ ਨਾ ਸੱਚਾ ਮਾਹੀਆ। ਕੂੜੀ ਦਿਸੇ ਮਿਲਖ ਜਾਗੀਰ, ਸ਼ਹਿਨਸ਼ਾਹ ਸ਼ਹਿਨਸ਼ਾਹੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦਏ ਮੁਕਾਈਆ। ਸਾਡਾ ਲਹਿਣਾ ਦਏ ਆਪ ਖ਼ੁਦਾ, ਖ਼ਾਲਕ ਤੇਰੇ ਹੱਥ ਵਡਿਆਈਆ। ਤੇਰੇ ਨਾਲੋਂ ਤੇਰੇ ਹੋਏ ਜੁਦਾ, ਜੁਜ਼ ਨਾਲ ਜੁਜ਼ ਨਾ ਕੋਇ ਮਿਲਾਈਆ। ਕਿਰਪਾ ਕਰ ਮੇਰੇ ਮਿਹਰਬਾਂ, ਮਹਿਬੂਬ ਤੇਰੀ ਸ਼ਰਨਾਈਆ । ਤੇਰੇ ਨਾਮ ਦਰੋਹੀ ਅਸੀਂ ਹੋਏ ਹੈਰਾਂ, ਹੈਰਾਨੀ ਸਾਡੇ ਉਤੇ ਛਾਈਆ। ਸਦੀ ਚੌਧਵੀਂ ਅੰਤ ਹੋਣਾ ਫ਼ਨਾਹ, ਬਚਿਆ ਕੋਇ ਰਹਿਣ ਨਾ ਪਾਈਆ। ਉਮਤ ਭਰੀ ਦਿਸੇ ਗੁਨਾਹ, ਅੱਲਾ ਰਾਣੀ ਨੈਣ ਸ਼ਰਮਾਈਆ। ਖ਼ਾਵੰਦ ਪਕੜੇ ਨਾ ਕਿਸੇ ਬਾਂਹ, ਬੀਵੀ ਭੱਜੇ ਵਾਹੋ ਦਾਹੀਆ। ਕਲਮਾ ਸਕੇ ਨਾ ਕੋਈ ਸੁਣਾ, ਨਾਅਰਾ ਹੱਕ ਨਾ ਕੋਇ ਜਣਾਈਆ। ਫ਼ਤਵਾ ਸਭ ਤੇ ਦੇਵੇ ਲਾ, ਲਾਸ਼ਰੀਕ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਰੱਖ ਹੱਥ ਮੇਰੇ ਮਿਹਰਵਾਨ, ਤੇਰੀ ਓਟ ਤਕਾਈਆ। ਤੇਰਾ ਦੇ ਕੇ ਗਏ ਬਿਆਨ, ਅੱਖਰਾਂ ਵਿਚ ਸਮਝਾਈਆ। ਤੇਰਾ ਭੇਵ ਨਾ ਪਾਇਆ ਕਿਸੇ ਅੰਜੀਲ ਕੁਰਾਨ, ਕਾਅਬੇ ਵਿਚੋਂ ਹੱਥ ਕਿਸੇ ਨਾ ਆਈਆ। ਢੋਲੇ ਗੌਂਦਾ ਜਗਤ ਜਹਾਨ, ਬੱਤੀ ਦੰਦ ਸਿਫ਼ਤ ਸਾਲਾਹੀਆ। ਤੇਰਾ ਮਿਲਿਆ ਨਾ ਕਿਸੇ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਪਾਈਆ। ਵੇਲਾ ਵਕਤ ਏਹ ਪਹਿਚਾਨ, ਬੇਪਛਾਣ ਫੇਰਾ ਪਾਈਆ। ਨਿਰਗੁਣ ਹੋ ਕੇ ਸਰਗੁਣ ਦਵਾਰੇ ਬਣ ਮਹਿਮਾਨ, ਮੰਦਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੌਫ਼ੀਕ ਤੇਰੀ ਨਜ਼ਰੀ ਆਈਆ। ਸਚ ਤੌਫ਼ੀਕ ਦਿਸੇ ਤੇਰੇ ਹੱਥ, ਰਹਿਮਤ ਇਕੋ ਨਜ਼ਰੀ ਆਈਆ। ਰਫ਼ੀਕ ਸਾਰੇ ਗਏ ਨੱਠ, ਸੱਜਣ ਸੁਹੇਲੇ ਮੁਖ ਭਵਾਈਆ। ਸ਼ਰੀਕ ਹੋ ਕੇ ਕਰਾਂ ਝੱਟ, ਝਗੜਾ ਪਿਆ ਲੋਕਾਈਆ।

ਸਤਿ ਸੰਤੋਖ ਧੀਰਜ ਰਿਹਾ ਨਾ ਹਠ, ਸਾਂਤਕ ਸਤਿ ਨਾ ਕੋਇ ਵਰਤਾਈਆ। ਤੇਰੇ ਮਿਲਣ ਦੀ ਖੋਲ੍ਹੇ ਕੋਈ ਨਾ ਅੱਖ, ਦੋਏ ਲੋਚਣ ਵੇਖਣ ਜਗਤ ਲੋਕਾਈਆ । ਮਨਸੂਰ ਸੂਲੀ ਚੜ੍ਹ ਕੇ ਬੋਲਿਆ ਹਕ, ਨਾਅਰਾ ਤੇਰਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਮਾਣ ਵਡਿਆਈਆ। ਵਡਿਆਈ ਦੇਵਣ ਵਾਲੀ ਵੀਹ ਸੌ ਇੱਕੀ, ਹਰਿ ਇੱਕੀਸਾ ਧਿਆਨ ਲਗਾਈਆ। ਜਿਸ ਦੀ ਖੇਲ ਸਦਾ ਅਨਡੀਠੀ, ਕਲਜੁਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਨੇ ਗੋਬਿੰਦ ਦਿਤੀ ਚਿੱਠੀ, ਮਾਛੂਵਾੜੇ ਬਿਨ ਅੱਖਰਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸਮਝਾਈਆ। ਚਿੱਠੀ ਅੰਦਰ ਗੋਬਿੰਦ ਪਿਆਰ, ਹਰਿ ਕਰਤਾ ਆਪ ਜਣਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਸਤਾਰਾਂ ਹਾੜ, ਪਿਛਲਾ ਲੇਖਾ ਆਪ ਜਣਾਇੰਦਾ। ਜੋਧੇ ਸੂਰੇ ਉਠ ਲਾਲ, ਪੂਤ ਸਪੂਤੇ ਆਪ ਉਠਾਇੰਦਾ। ਤੇਰਾ ਸੋਹੇ ਇਕ ਦਵਾਰ, ਸੰਬਲ ਡੇਰਾ ਲਾਇੰਦਾ। ਨਾ ਕੋਈ ਮੰਦਰ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਾਢੇ ਤਿੰਨ ਹੱਥ ਅੰਦਰ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਦੀਆ ਬਾਤੀ ਕਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਧੁਰ ਦਾ ਰਾਗ ਸੁਣਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਕਰਕੇ ਖ਼ਬਰਦਾਰ, ਬ੍ਰਹਿਮੰਡ ਖੰਡ ਉਠਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਦਏ ਸਹਾਰ, ਧੁਰ ਦਾ ਹੁਕਮ ਜਣਾਇੰਦਾ। ਕੱਠੇ ਕਰ ਤੇਈ ਅਵਤਾਰ, ਭਗਤ ਅਠਾਰਾਂ ਜੋੜ ਜੁੜਾਇੰਦਾ। ਈਸਾ ਮੂਸਾ ਮੁਹੰਮਦ ਰੱਖੇ ਨਾਲ ਨਾਲ, ਸ਼ਬਦ ਇਸ਼ਾਰੇ ਨਾਲ ਵਡਿਆਇੰਦਾ। ਨਾਨਕ ਗੋਬਿੰਦ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਉਤਰੇ ਪਾਰ, ਕਲਜੁਗ ਵੇਲਾ ਵਕਤ ਸੁਹਾਇੰਦਾ। ਸਦੀ ਚੌਧਵੀਂ ਹੋਵੇ ਖ਼ੁਆਰ, ਖ਼ੁਆਰੀ ਘਰ ਘਰ ਆਪ ਪਵਾਇੰਦਾ। ਚੌਦਾਂ ਵਿਦਿਆ ਗਈ ਹਾਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਇੰਦਾ। ਪੰਡਤ ਪਾਂਧਾ ਤਿਲਕ ਲਲਾਟ ਲਾ ਲਾ ਹੋਏ ਗਵਾਰ, ਜੋਤੀ ਜੋਤ ਨਾ ਕੋਇ ਰੁਸ਼ਨਾਇੰਦਾ। ਮੁਲਾ ਸ਼ੇਖ਼ ਮਸਲਾ ਲਏ ਨਾ ਕੋਇ ਵਿਚਾਰ, ਤਾਅਰੀਫ਼ ਤਰਫ਼ ਨਾ ਕੋਇ ਦ੍ਰਿੜਾਇੰਦਾ। ਗ੍ਰੰਥੀ ਪੰਥੀ ਕਰੇ ਨਾ ਕੋਈ ਸਚ ਵਪਾਰ, ਵਣਜਾਰਾ ਰੂਪ ਨਾ ਕੋਇ ਵਟਾਇੰਦਾ। ਸਚ ਸਰੋਵਰ ਕੋਈ ਨਾ ਸਕੇ ਨੁਹਾਲ, ਅਠਸਠ ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਿਨਾਰਾ ਜਗਤ ਵੇਖ ਵਖਾਇੰਦਾ। ਦੀਨ ਮਜ਼੍ਹਬ ਹੋਏ ਬੇਹਾਲ, ਸੁਰ ਤਾਲ ਨਾ ਕੋਇ ਵਜਾਇੰਦਾ। ਨੇਤਰ ਰੋਵਣ ਸ਼ਾਹ ਕੰਗਾਲ, ਸ਼ਹਿਨਸ਼ਾਹ ਸੁਖ ਵਿਚ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਕਰਦੇ ਸਾਰੇ ਭਾਲ, ਤੂੰ ਭਾਲਿਆਂ ਹੱਥ ਕਿਸੇ ਨਾ ਆਇੰਦਾ। ਧੰਨ ਭਾਗ ਕਲਜੁਗ ਅੰਤਮ ਕਿਰਪਾ ਕੀਤੀ ਦੀਨ ਦਿਆਲ, ਦਇਆ ਨਿਧ ਹੋ ਕੇ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਜਨ ਭਗਤ ਲਏ ਉਠਾਲ, ਉਠ ਉਠ ਆਪਣੀ ਗੋਦ ਬਹਾਇੰਦਾ। ਗੁਰਸਿਖ ਵੇਖ ਸਾਚੇ ਲਾਲ, ਲੜੀ ਆਪਣੇ ਨਾਮ ਪਰੋਇੰਦਾ। ਅੰਦਰ ਵੜ ਕੇ ਪੁਛੇਂ ਹਾਲ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਹਾੜ ਸਤਾਰਾਂ ਬਣੇ ਦਲਾਲ, ਦਲਾਲੀ ਧੁਰ ਦੀ ਆਪ ਕਮਾਇੰਦਾ। ਲੇਖਾ ਜਾਣੇ ਹਕ ਹਲਾਲ, ਹਕ ਹਕ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਦਰ ਤੇਰੇ ਸੀਸ ਸਰਬ ਨਿਵਾਇੰਦਾ। ਸਰਬ ਨਿਵਾਇਆ ਸੀਸ ਜਗਦੀਸ, ਜਗਦੀਸ਼ਰ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੱਕੀ ਲਈ

ਪੀਸ, ਪੀਸਣ ਪੀਸ ਸੇਵ ਲਈ ਕਮਾਈਆ। ਕਲਮਿਆਂ ਦੱਸੀ ਹਦੀਸ, ਹਜ਼ਰਤ ਹੋ ਕੇ ਕਰੀ ਪੜ੍ਹਾਈਆ। ਨਾਨਕ ਨਿਰਗੁਣ ਗਾਇਆ ਨਰ ਨਿਰੰਕਾਰਾ ਗੀਤ, ਤੰਦ ਸਤਾਰ ਰਬਾਬ ਵਜਾਈਆ ਗੋਬਿੰਦ ਕਲਗੀ ਤੋੜਾ ਧਰ ਸੀਸ, ਸਾਹਿਬ ਸਤਿਗੁਰ ਵੇਖੇ ਚਾਈਂ ਚਾਈਂਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਦੇ ਕੇ ਗਿਆ ਅਸੀਸ, ਢੋਲਾ ਰਾਗ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਆਪ ਸਚ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਚਾਰ ਜੁਗ ਦੀ ਮੇਟ ਕੇ ਰੀਤ, ਕੂੜੀ ਕਿਰਿਆ ਡੇਰਾ ਢਾਹੀਆ। ਨਾਤਾ ਤੋੜ ਮੰਦਰ ਮਸੀਤ, ਘਰ ਵਿਚ ਘਰ ਦਏ ਵਖਾਈਆ। ਮੇਲ ਮਿਲਾ ਕੇ ਊਚ ਨੀਚ, ਰਾਓ ਰੰਕ ਦਏ ਜੁੜਾਈਆ। ਸਾਚਾ ਕਲਮਾ ਦੱਸ ਹਦੀਸ, ਸੋਹਣੀ ਕਰੇ ਪੜ੍ਹਾਈਆ। ਵੱਜੇ ਵਧਾਈ ਬੀਸ ਇਕੀਸ, ਏਕੰਕਾਰ ਹੁਕਮ ਵਰਤਾਈਆ। ਲੇਖਾ ਚੁੱਕੇ ਹਸਤ ਕੀਟ, ਹਸਤ ਕੀਟ ਇਕੋ ਰੂਪ ਦੇਵੇ ਵਖਾਈਆ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਕਰਵਟ ਆਪਣੀ ਲਏ ਬਦਲਾਈਆ। ਚਾਰ ਵਰਨਾਂ ਝੋਲੀ ਪਾਵੇ ਭੀਖ, ਨਾਮ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਏ ਸੁਣਾਈਆ। ਸਾਚਾ ਹੁਕਮ ਦਏ ਸੰਦੇਸਾ, ਧੁਰ ਦੀ ਧਾਰ ਜਣਾਈਆ। ਸਤਿਜੁਗ ਸਾਚਾ ਇਕੋ ਹੋਏ ਨਰੇਸ਼ਾ, ਰਾਜ ਰਾਜਾਨ ਬੇਪਰਵਾਹੀਆ। ਜਿਸ ਦਾ ਭਗਤ ਉਧਾਰਨਾ ਧੁਰ ਦਾ ਪੇਸ਼ਾ, ਪੇਸ਼ੀਨਗੋਈ ਸਰਬ ਸੁਣਾਈਆ। ਜਿਸ ਹੁਕਮ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗਣੇਸ਼ਾ ਸੇਵ ਕਮਾਈਆ। ਜਿਸ ਦੀ ਸੁਰਪਤ ਇੰਦ ਤੇਤੀਸ ਕਰੋੜ ਕਰੇ ਉਡੀਕਾ, ਨਿਤ ਨਿਤ ਧਿਆਨ ਲਗਾਈਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਸਦਾ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਜਿਸ ਦੀ ਸਿਫ਼ਤ ਅੰਦਰ ਨਾਮ ਗਾਇਆ ਚਾਰ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਤੀਸ ਬਤੀਸਾ ਮਸਲਿਆਂ ਵਿਚ ਸਮਝਾਈਆ। ਨਾਨਕ ਗੋਬਿੰਦ ਦੱਸੀ ਉਸ ਦੀ ਰੀਤਾ, ਰੀਤੀਵਾਨ ਬੇਪਰਵਾਹੀਆ। ਕਿਸੇ ਹੱਥ ਨਾ ਆਵੇ ਵਿਚੋਂ ਮੰਦਰ ਮਸੀਤਾ, ਕਾਇਆ ਅੰਦਰ ਬੈਠਾ ਡੇਰਾ ਲਾਈਆ। ਜਾਣੇ ਭੇਵ ਜੀਵ ਜੀਅ ਕਾ, ਜਾਨਣਹਾਰਾ ਆਪ ਹੋ ਜਾਈਆ। ਰਵਦਾਸ ਚਮਾਰਾ ਕਹਿ ਕੇ ਗਿਆ ਉਸ ਦਾ ਮੇਲ ਸਾਢੇ ਤਿੰਨ ਹੱਥ ਸੀਂ ਕਾ, ਨਾਤਾ ਪੰਜ ਤਤ ਵਖਾਈਆ। ਓਹ ਕਦੇ ਬਣੇ ਨਾ ਸਕਾ ਪੁੱਤਰ ਧੀ ਕਾ, ਜਨ ਭਗਤਾਂ ਦਇਆ ਕਮਾਈਆ। ਰਸ ਪੀਣ ਨਾ ਦੇਵੇ ਫੀਕਾ, ਅੰਮ੍ਰਿਤ ਰਸ ਇਕ ਜਣਾਈਆ। ਸਦੀ ਬੀਸਵੀਂ ਹੋਏ ਨੀਕਨ ਨੀਕਾ, ਨੇਰਨ ਨੇਰਾ ਹੋ ਕੇ ਫੇਰਾ ਪਾਈਆ। ਜਿਸ ਦੀ ਗੋਬਿੰਦ ਰੱਖ ਕੇ ਗਿਆ ਉਡੀਕਾ, ਉਹ ਢਈਆ ਸੁੱਤਾ ਸੋਹਣੀ ਸੇਜ ਹੰਢਾਈਆ। ਸੋ ਸਾਹਿਬ ਪੁਰਖ ਅਕਾਲ ਸਦਾ ਜੀਤਾ, ਜਨਮ ਮਰਨ ਵਿਚ ਨਾ ਆਈਆ। ਆਦਿ ਜੁਗਾਦੀ ਸਦ ਪਾਕ ਕਦੀ ਨਾ ਹੋਏ ਪਲੀਤਾ, ਪਤਤ ਪਾਪੀ ਦਏ ਤਰਾਈਆ। ਏਥੇ ਓਥੇ ਸੱਜਣ ਮੀਤਾ, ਸਗਲਾ ਸੰਗ ਨਿਭਾਈਆ। ਸ਼ਾਹ ਸੁਲਤਾਨਾਂ ਕਰੇ ਖ਼ਾਲੀ ਖ਼ੀਸਾ, ਦਰ ਦਰ ਘਰ ਘਰ ਦਏ ਫਿਰਾਈਆ। ਲੇਖ ਚੁਕਾਏ ਊਚਾਂ ਨੀਚਾਂ, ਨੀਚੋਂ ਊਚ ਦਏ ਵਖਾਈਆ। ਗੁਰਮੁਖ ਵੇਖੇ ਗੋਬਿੰਦ ਸਚ ਬਾਗ਼ੀਚਾ, ਫਲ ਫਲਵਾੜੀ ਅੰਤ ਮਹਿਕਾਈਆ। ਚਰਨ ਪ੍ਰੀਤੀ ਬਖ਼ਸ਼ ਪ੍ਰੀਤਾ, ਮੇਲ ਮਿਲਾਵਾ ਸਹਿਜ ਸੁਭਾਈਆ। ਕੌੜਾ ਰਹਿਣ ਨਾ ਦੇਵੇ ਰੀਠਾ, ਮਿਠੜਾ ਰਸ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋਏ ਸਹਾਈਆ। ਕਲਜੁਗ ਅੰਤ ਸਹਾਈ ਹੋਵੇ ਆਪ, ਆਪਣੀ ਦਇਆ ਕਮਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰਾਂ ਮੰਨਿਆ ਬਾਪ, ਸੋ ਪਿਤਾ ਪੁਰਖ ਅਕਾਲ ਆਪ ਅਖਵਾਇੰਦਾ। ਸੋ ਸਾਹਿਬ ਸਿੱਧਾ ਦੱਸੇ ਆਪਣਾ ਜਾਪ, ਆਤਮ

ਪਰਮਾਤਮ ਜੋੜ ਜੁੜਾਇੰਦਾ। ਕੂੜੀ ਕਿਰਿਆ ਕਰ ਕੇ ਪਾਕ, ਪਤਤ ਪਾਪੀ ਪਾਰ ਤਰਾਇੰਦਾ। ਪਾਰਬ੍ਰਹਮ ਬ੍ਰਹਮ ਨਾਤਾ ਜੋੜ ਕੇ ਸਾਕ, ਸੱਜਣ ਹੋ ਕੇ ਵੇਖ ਵਖਾਇੰਦਾ। ਅੰਦਰ ਵੜ ਕੇ ਖੋਲ੍ਹ ਤਾਕ, ਪੜਦਾ ਦੂਈ ਚੁਕਾਇੰਦਾ। ਗੁਰਮੁਖਾਂ ਦੇ ਕੇ ਸਾਥ, ਸਗਲਾ ਸੰਗ ਨਿਭਾਇੰਦਾ। ਇਸ਼ਾਰਾ ਦੇਵੇ ਬਿਨਾਂ ਹਾਥ, ਬਿਨਾਂ ਅੱਖਾਂ ਰੂਪ ਸਮਝਾਇੰਦਾ। ਓਸ ਪ੍ਰੀਤਮ ਵੱਲ ਲਓ ਝਾਕ, ਜੋ ਪ੍ਰੀਤਮ ਤੁਹਾਡੇ ਅੰਦਰ ਡੇਰਾ ਲਾਇੰਦਾ। ਜਿਸ ਦੇ ਸੀਸ ਸੋਹੇ ਤਾਜ, ਜਗਦੀਸ਼ ਖੇਲ ਖਿਲਾਇੰਦਾ। ਓਸ ਦਾ ਦੋ ਜਹਾਨਾਂ ਰਾਜ, ਸ਼ਾਹ ਸੁਲਤਾਨਾ ਇਕ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਦੇਵੇ ਦਾਤ, ਰਹਿਮਤ ਆਪ ਕਮਾਈਆ । ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚੜ੍ਹਾਈਆ। ਜਨ ਭਗਤਾਂ ਸੁਣਾਏ ਸਾਚੀ ਗਾਥ, ਮੇਲ ਮਿਲਾ ਕੇ ਪਿਤਾ ਬਾਪ, ਪੂਤ ਸਪੂਤਾ ਗੋਦ ਸੁਹਾਈਆ। ਆਪਣੇ ਮਿਲਣ ਦੀ ਆਪੇ ਦੱਸ ਕੇ ਜਾਚ, ਮਾਰਗ ਪਾਂਧੀ ਦੇਵੇ ਪਾਈਆ। ਮਨ ਮਨੂਆ ਨਾ ਕਰੇ ਨਾਚ, ਮਤ ਮਤਵਾਲੀ ਪਰੇ ਹਟਾਈਆ। ਗੁਰਮੁਖੋ ਤੁਹਾਡੀ ਸੇਵਾ ਕਰੇ ਬਣਕੇ ਸੱਚਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਘਰ ਘਰ ਦਏ ਚੁਕਾਈਆ। ਲੇਖਾ ਘਰ ਘਰ ਅੰਤ ਚੁੱਕੌਣਾ ਏ। ਕਲਜੁਗ ਅਗਲਾ ਪੰਧ ਮੁਕੌਣਾ ਏ। ਕੂੜੀ ਕਿਰਿਆ ਬੁਰਜ ਢੌਣਾ ਏ। ਮਾਇਆ ਮਮਤਾ ਮੋਹ ਮਿਟੌਣਾ ਏ। ਹਉਮੇ ਹੰਗਤਾ ਗੜ੍ਹ ਤੁੜੌਨਾ ਏ। ਭੁੱਖਾ ਨੰਗਤਾ ਗਲੇ ਲਗੌਨਾ ਏ। ਚਾਰ ਵਰਨ ਸੰਗਤ ਵਿਚ ਮਿਲੌਣਾ ਏ। ਸ਼ੱਤਰੀ ਸ਼ੂਦਰ ਵੈਸ਼ ਬ੍ਰਹਿਮਣ ਰਹਿਣ ਕੋਈ ਨਾ ਪੌਣਾ ਏ। ਸਾਚਾ ਮੰਤਰ ਨਾਮ ਦ੍ਰਿੜੌਣਾ ਏ। ਚਾਰ ਜੁਗ ਦਾ ਝਗੜਾ ਮੁਕੌਣਾ ਏ। ਪੂਜਾ ਪਾਠ ਇਕ ਸਮਝੌਣਾ ਏ। ਜੋਗ ਅਭਿਆਸ ਇਕ ਬੁਝੌਣਾ ਏ। ਤੀਰਥ ਤਟ ਇਕ ਬਣੌਣਾ ਏ। ਸਾਚਾ ਹਟ ਇਕ ਖੁਲ੍ਹੌਣਾ ਏ। ਦੂਈ ਦਵੈਤ ਮੇਟ ਕੇ ਫਟ, ਪਟੀ ਨਾਮ ਸਚ ਬੰਧੌਣਾ ਏ। ਕੱਠੇ ਕਰੇ ਝੀਵਰ ਜੱਟ, ਛੀਂਬੇ ਨਾਈ ਰੰਗ ਚੜ੍ਹੌਣਾ ਏ। ਗੁਰਸਿਖਾਂ ਖੋਲ੍ਹ ਕੇ ਅੰਦਰ ਅੱਖ, ਦਰ ਆਇਆਂ ਆਪਣਾ ਦਰਸ ਵਖੌਣਾ ਏ। ਜਗਤ ਨਾਲੋਂ ਕਰਕੇ ਵਖ, ਵਖਰੇ ਮੰਦਰ ਆਪ ਬਹੌਣਾ ਏ। ਪੂਰਬ ਜਨਮ ਦਾ ਦੇ ਕੇ ਹੱਕ, ਲਹਿਣਾ ਸਰਸੇ ਵਾਲਾ ਚੁੱਕੌਣਾ ਏ। ਜੋ ਖ਼ਜਾਨਾ ਰੱਖਿਆ ਢਕ, ਸੋ ਸਭਨਾਂ ਝੋਲੀ ਪੌਣਾ ਏ। ਕਰਕੇ ਖੇਲ ਅਗੰਮੀ ਨਟ, ਸਵਾਂਗੀ ਆਪਣਾ ਸਵਾਂਗ ਵਖੌਣਾ ਏ। ਹਰਿ ਸੰਗਤ ਲੇਖੇ ਲਾਏ ਰਤ, ਰਤੀ ਰਤ ਰੰਗ ਰੰਗੌਣਾ ਏ। ਸਾਚੀ ਦੇ ਕੇ ਆਤਮ ਮਤ, ਵਿਦਿਆ ਬ੍ਰਹਮ ਇਕ ਪੜ੍ਹੌਣਾ ਏ। ਤ੍ਰੈਗੁਣ ਪਏ ਨਾ ਕੋਈ ਰਟ, ਪੰਚਮ ਅੱਗ ਨਾ ਕੋਇ ਲਗੌਣਾ ਏ। ਭਾਂਡੇ ਭਰੇ ਜੋ ਹੋਏ ਸਖ, ਵਿਚ ਸੋਹਣੀ ਵਸਤ ਟਿਕੌਣਾ ਏ। ਭਗਤਾਂ ਦਾ ਗਾ ਕੇ ਆਪ ਪਹਿਲੋਂ ਜਸ, ਫੇਰ ਆਪਣਾ ਨਾਮ ਸਮਝੌਣਾ ਏ। ਨਿਰਗੁਣ ਹੋ ਕੇ ਸਰਗੁਣ ਵਸ, ਸਰਗੁਣ ਫੇਰ ਮਾਤ ਵਡਿਔਣਾ ਏ। ਸਰਗੁਣ ਬਾਹਰੋਂ ਦਿਸੇ ਜੱਟ, ਅੰਦਰ ਪੁਰਖ ਸਮਰਥ ਡੇਰਾ ਲੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਇੱਕੀਸ ਵਕਤ ਸੁਹੌਣਾ ਏ। ਬੀਸ ਇੱਕੀਸ ਜਗਤ ਜਣੌਂਦਾ ਏ। ਹਰਿ ਭਗਤ ਪ੍ਰਭ ਉਠੌਂਦਾ ਏ। ਸਾਚਾ ਵਕਤ ਆਪ ਸਮਝੌਂਦਾ ਏ। ਨਿਰਗੁਣ ਦਰਸ ਦੀਦਾਰ ਕਰੌਂਦਾ ਏ। ਜਨਮ ਜਨਮ ਦੀ ਮੇਟ ਕੇ ਹਰਸ, ਹਵਸ ਸਰਬ ਗਵੌਂਦਾ ਏ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਫ਼ਰਸ਼ੋਂ ਚੁੱਕ ਅਰਸ਼ਾਂ ਉਪਰ ਬਹੌਂਦਾ ਏ। ਪੁਰਖ ਅਕਾਲ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪੌਂਦਾ ਏ। ਜਿਸ ਇੱਕੀ ਦੀ ਗੋਬਿੰਦ ਲਾ ਕੇ ਗਿਆ ਸ਼ਰਤ, ਤਿਸ ਨੂੰ

ਸਹੀ ਸਲਾਮਤ ਗੋਦ ਉਠੌਂਦਾ ਏ। ਕਰੇ ਖੇਲ ਆਪ ਨਧੜਕ, ਭੈ ਭੌ ਨਾ ਕੋਇ ਜਣੌਂਦਾ ਏ। ਦੋ ਜਹਾਨ ਨਾ ਜਾਏ ਅਟਕ, ਮਨਜ਼ਲ ਪੰਧ ਆਪ ਮੁਕੌਂਦਾ ਏ। ਜੋ ਪਿਛੇ ਰਹਿ ਗਿਆ ਫ਼ਰਕ, ਹੁਣ ਫ਼ੈਸਲਾ ਠੀਕ ਕਰੌਂਦਾ ਏ। ਇਸ ਉਤੇ ਕਿਸੇ ਦਾ ਕੋਈ ਨਹੀਂ ਹਰਖ਼, ਜੋ ਗੁਰ ਅਵਤਾਰਾਂ ਲੋਕਮਾਤ ਘਲੌਂਦਾ ਏ। ਜਿਸ ਦਾ ਨਾਮ ਸੱਚਾ ਖੜਗ, ਖੰਡਾ ਇਕੋ ਹੱਥ ਚਮਕੌਂਦਾ ਏ। ਇਸ ਦੀ ਸਚ ਦਵਾਰੇ ਚੜ੍ਹਤ, ਮੰਦਰ ਆਪਣਾ ਆਸਣ ਲੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰੋ ਆਪਣੀ ਅੱਖਰਾਂ ਨਾਲ ਲਿਖੀ ਵੇਖੋ ਪੜ੍ਹਤ, ਕਲਮ ਸ਼ਾਹੀ ਲੇਖ ਫੇਰ ਸਮਝੌਂਦਾ ਏ। ਪ੍ਰਭ ਦੇ ਨਾਮ ਦਾ ਨਾ ਲਏ ਕੋਈ ਧੜਤ, ਧੜੇ ਬਾਜ਼ੀ ਖ਼ਤਮ ਕਰੌਂਦਾ ਏ। ਗੁਰਮੁਖਾਂ ਲੇਖਾ ਚੁਕਿਆ ਨਰਕ ਸਵਰਗ, ਦੋਜ਼ਖ਼ ਬਹਿਸ਼ਤ ਦੋਹਾਂ ਤੋਂ ਪਾਰ ਕਰੌਂਦਾ ਏ। ਜਿਥੇ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਵਖੌਂਦਾ ਏ। ਬਣ ਕੇ ਜੋਧਾ ਸੂਰਬੀਰ ਮਰਦ, ਮਰਦਾਨਗੀ ਇਕ ਕਮੌਂਦਾ ਏ। ਗੁਰਸਿਖੋ ਤੁਹਾਡੇ ਨਾਲ ਵੰਡੇ ਦਰਦ, ਤੁਹਾਡਾ ਦੁੱਖ ਆਪਣੀ ਝੋਲੀ ਪੌਂਦਾ ਏ। ਤੁਹਾਡਾ ਪਿਛਲਾ ਲਾਹਿਆ ਕਰਜ਼, ਮਕਰੂਜ਼ ਆਪਣਾ ਹੌਲਾ ਭਾਰ ਕਰੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁਤ ਸੁਹੰਜਣੀ ਆਪ ਸੁਹੌਂਦਾ ਏ। ਹਾੜ ਸਤਾਰਾਂ ਸੁਹੰਜਣੀ ਰੁਤੀ, ਰੁੱਤਾਂ ਵਿਚੋਂ ਬਦਲ ਕੇ ਆਈਆ। ਗੋਬਿੰਦ ਭਾਗ ਲਗਾ ਪੁੱਤੀ, ਗੁਰਮੁਖ ਸੋਹਣੇ ਨਜ਼ਰੀ ਆਈਆ। ਉਜਲ ਹੋਈ ਪੁਰਖ ਅਕਾਲ ਦੀ ਕੁੱਖੀ, ਜੋਤ ਅਕਾਲਨ ਖ਼ੁਸ਼ੀ ਮਨਾਈਆ। ਏਨ੍ਹਾਂ ਅਗਨ ਨਾ ਵੇਖਣੀ ਫੇਰ ਲਟਕ ਕੇ ਪੁੱਠੀ, ਮਾਤ ਗਰਭ ਨਾ ਫੇਰਾ ਪਾਈਆ। ਮਨ ਵਾਸਨਾ ਕੋਲ ਰਹੇ ਨਾ ਲੁੱਚੀ, ਕੂੜੀ ਕਿਰਿਆ ਦੇਵੇ ਗਵਾਈਆ। ਚਾਰ ਵਰਨਾਂ (ਵਿਚੋਂ) ਗੁਰਮੁਖੋ ਤੁਹਾਡੀ ਆਤਮਾ ਕਰੇ ਸੁੱਚੀ, ਮਾਣਕ ਮੋਤੀ ਦਏ ਬਣਾਈਆ। ਜਿਸ ਨੇ ਤੁਹਾਡੀ ਸੁਰਤ ਉਠਾਈ ਸੁੱਤੀ, ਸ਼ਬਦ ਹਲੂਣਾ ਇਕ ਲਗਾਈਆ। ਹੁਣ ਵੇਲਾ ਨਹੀਂ ਗੋਬਿੰਦ ਹੱਥ ਰੱਖੇ ਉਤੇ ਕੁੱਜੀ, ਪੜਦਾ ਥੋੜ੍ਹਾ ਥੋੜ੍ਹਾ ਚੁਕਾਈਆ। ਪੁਰਖ ਅਕਾਲ ਦੀ ਰਮਜ਼ ਇਕੋ ਸੁਝੀ, ਸੋਝੀ ਸਭ ਨੂੰ ਦੇਵੇ ਪਾਈਆ। ਮਿਹਰ ਨਜ਼ਰ ਕਰ ਕੇ ਸਭ ਦੀ ਬਦਲ ਦੇਵੇ ਬੁੱਧੀ, ਬੁਧੂ ਰਹਿਣ ਕੋਇ ਨਾ ਪਾਈਆ। ਜੇ ਨਾਮੇ ਬਣਾਈ ਝੁੱਗੀ, ਤੁਹਾਡਾ ਭਗਤ ਦਵਾਰਾ ਦਿਤਾ ਸੁਹਾਈਆ। ਏਹੋ ਮਿਸਲ ਮਸ਼ਹੂਰ ਜਗ ਰਹਿ ਜਾਏ ਉਘੀ, ਚਾਰ ਕੁੰਟ ਢੋਲਾ ਗਾਈਆ। ਦੀਨ ਮਜ਼੍ਹਬ ਦੀ ਚੜ੍ਹੀ ਰਹਿਣ ਨਾ ਦੇਣੀ ਕੋਈ ਗੁੱਡੀ, ਡੋਰ ਸਭ ਦੀ ਰਿਹਾ ਕਟਾਈਆ । ਸ਼ਰਅ ਸ਼ਰੀਅਤ ਕਰਕੇ ਡੁੱਡੀ, ਅੰਤਮ ਮੂੰਹ ਦੇ ਭਾਰ ਸੁਟਾਈਆ। ਕਲਜੁਗ ਔਧ ਵੇਖੇ ਪੁੱਗੀ, ਲੇਖਾ ਜਾਣੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਰਿਹਾ ਕਮਾਈਆ। ਰਹਿਮਤ ਕਮਾਏ ਆਪ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਸਾਬਤ ਨਜ਼ਰ ਨਾ ਆਏ ਕਿਸੇ ਈਮਾਨ, ਅਮਲਾਂ ਵਿਚ ਦਿਸੇ ਨਾ ਕੋਇ ਲੋਕਾਈਆ। ਮੰਦਰ ਮਸਜਿਦ ਸ਼ਿਵਦਵਾਲਿਆਂ ਮੱਠਾਂ ਅੰਦਰ ਬੈਠੇ ਹੋਏ ਬੇਈਮਾਨ, ਗੁਰੂਦਵਾਰ ਗੁਰ ਇਸ਼ਟ ਨਾ ਕੋਇ ਜਣਾਈਆ। ਦਿਨੇ ਜਾਗਦਿਆਂ ਅੱਖਾਂ ਨਾਲ ਰਾਤੀ ਕੂੜਾ ਕਰਨ ਹਰਾਮ, ਸਚ ਸੁਚ ਸਮਝ ਕੋਇ ਨਾ ਪਾਈਆ। ਅੰਦਰ ਵੜ ਕੇ ਕਹਿਣ ਸਾਡਾ ਤੇਰੇ ਉਤੇ ਮਾਣ, ਤੇਰੀ ਸੇਵ ਕਮਾਈਆ। ਕਾਗ਼ਜ਼ਾਂ ਵਿਚੋਂ ਬੋਲ ਕੇ ਕੁਛ ਨਾ ਕਹੇ ਭਗਵਾਨ, ਸਿਫ਼ਤਾਂ ਵਿਚ ਬੈਠਾ ਆਪਣਾ ਆਸਣ ਲਾਈਆ। ਓਹ ਵੇਖਣਹਾਰਾ ਵਾਲੀ ਦੋ ਜਹਾਨ, ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੂਰ ਦਿਤਾ ਦਰਸਾਈਆ । ਓਹ ਪਕੜਨਹਾਰਾ ਜੀਵ ਜਹਾਨ, ਲੱਖ ਚੁਰਾਸੀ ਖੋਜ ਖੋਜਾਈਆ। ਏਸੇ ਕਰਕੇ ਗੋਬਿੰਦ ਦੇ ਕੇ ਗਿਆ ਬਿਆਨ, ਵੀਹ ਸੌ ਇੱਕੀ ਧਿਆਨ ਲਗਾਈਆ। ਦਾਤਾ

ਆਵੇ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ। ਕੋਟਨ ਕੋਟਾਂ ਵਿਚੋਂ ਥੋੜ੍ਹੇ ਕਰੇ ਪਰਵਾਨ, ਜਿਨ੍ਹਾਂ ਗੋਬਿੰਦ ਪਰਵਾਨੇ ਹੱਥ ਗਿਆ ਫੜਾਈਆ। ਮੁਹੰਮਦ ਦੀ ਚਾਰ ਯਾਰੀ ਮਾਰ ਕੇ ਆਪ ਧਿਆਨ, ਫੜ ਉਂਗਲਾਂ ਨਾਲ ਹਿਲਾਈਆ। ਮੂਸੇ ਦਾ ਇਕੋ ਸੁਣ ਪੈਗ਼ਾਮ, ਤਿੰਨਾਂ ਰੰਗ ਚੜ੍ਹਾਈਆ। ਈਸੇ ਦਾ ਸੁਣ ਕੇ ਅਗਲਾ ਪਿਛਲਾ ਪੈਗ਼ਾਮ, ਸੱਤਾਂ ਸੋਝੀ ਹੋਰ ਦਵਾਈਆ। ਸੱਤ ਤਿੰਨ ਦਸ ਦਾ ਖੇਲ ਮਹਾਨ, ਚਾਰ ਚੌਦਸ ਲੋਕ ਵੇਖ ਵਖਾਈਆ। ਚੌਦਾਂ ਤਬਕਾਂ ਵੇਖੇ ਮਾਰ ਧਿਆਨ, ਚੌਧਵੀਂ ਚੰਦ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਦ੍ਰਿੜਾਈਆ। ਭੇਵ ਅਭੇਦਾ ਵੇਖ ਖੁਲ੍ਹਦਾ, ਹਰਿ ਖ਼ਾਲਕ ਖ਼ਲਕ ਖੁਲ੍ਹਾਈਆ। ਗੋਬਿੰਦ ਦਾ ਬਾਗ਼ੀਚਾ ਵੇਖੋ ਫੁਲਦਾ, ਪੱਤ ਡਾਲ੍ਹੀ ਆਪ ਮਹਿਕਾਈਆ। ਵੇਖੋ ਹਾਲ ਵਿਸ਼ਵ ਕੁਲ ਦਾ, ਚਾਰ ਵਰਨ ਮਿਲੇ ਸਰਨਾਈਆ। ਕੋਈ ਤੋਲ ਨਾ ਸਾਚੇ ਤੁਲਦਾ, ਤੋਲਣ ਹਾਰਾ ਜਨ ਭਗਤਾਂ ਆਪਣੇ ਕੰਡੇ ਲਏ ਚੜ੍ਹਾਈਆ। ਪਤਿਪਰਮੇਸ਼ਵਰ ਆਦਿ ਜੁਗਾਦਿ ਕਦੇ ਨਾ ਭੁਲਦਾ, ਅਭੁਲ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਵੇਖੇ ਭਗਤ, ਜੋ ਤੇਰੇ ਵਿਚ ਸਮਾਈਆ। ਉਹ ਛੱਡ ਕੇ ਸਾਰਾ ਜਗਤ, ਜੀਵਣ ਤੇਰੀ ਝੋਲੀ ਪਾਈਆ। ਬਿਨ ਝਟਕਾਇਉਂ ਗਏ ਝਟਕ, ਬਿਨ ਕਸਾਈਉਂ ਛੁਰੀ ਦਿਤੀ ਵਖਾਈਆ। ਉਹ ਪੈ ਕੇ ਸਿੱਧੀ ਸੜਕ, ਗੋਬਿੰਦ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰੁਤ ਰਿਹਾ ਵਡਿਆਈਆ। ਗੋਬਿੰਦ ਨਾਲ ਕਰ ਕੇ ਮੇਲਾ, ਮਿਲ ਮਿਲ ਖ਼ੁਸ਼ੀ ਮਨਾਈਆ। ਹੋਇਆ ਸਚ ਵਕਤ ਸੁਹੇਲਾ, ਸੁਹੰਜਣਾ ਰੰਗ ਰੰਗਾਈਆ। ਭਾਗ ਲਗਾ ਗੁਰੂ ਗੁਰ ਚੇਲਾ, ਚੇਲਾ ਗੁਰ ਨਜ਼ਰੀ ਇਕੋ ਆਈਆ। ਲੱਖ ਚੁਰਾਸੀ ਨਾਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਵੇਹਲਾ, ਖ਼ਾਲੀ ਹੱਥ ਚਰਨਾਂ ਵਿਚ ਲਿਆ ਬਹਾਈਆ। ਤੁਹਾਡੀ ਭੇਟਾ ਜੋ ਚੜ੍ਹਦਾ ਰਿਹਾ ਬੱਕਰਾ ਲੇਲਾ ਛੇਲਾ, ਛੁਰੀ ਗਊਆਂ ਘਾਤ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਤੁਹਾਡੀ ਕਰਨੀ ਹੁੰਦਾ ਰਿਹਾ ਝਟਕਾ, ਜਗਤ ਸੀਸ ਕਟਾਈਆ। ਤੁਹਾਡੇ ਭਰਦੇ ਰਹੇ ਕਾਇਆ ਮਟਕਾ, ਮਾਟੀ ਖ਼ਾਕ ਖ਼ੁਸ਼ੀ ਮਨਾਈਆ। ਹੁਣ ਵੇਲਾ ਆਇਆ ਉਹ ਵਕਤਾ, ਜਿਸ ਦੀ ਸਮਝ ਕਿਸੇ ਨਾ ਪਾਈਆ। ਲੱਖ ਚੁਰਾਸੀ ਹਾਲ ਹੋਵੇ ਖ਼ਸਤਾ, ਖ਼ਾਲਸ ਗੁਰਮੁਖ ਤੇਰੇ ਨਜ਼ਰੀ ਆਈਆ। ਪ੍ਰਭੂ ਦਾ ਨਾਮ ਜਿਨ੍ਹਾਂ ਲਾਇਆ ਸਸਤਾ, ਕੌਡੀਆਂ ਉਤੋਂ ਹੱਟ ਵਿਕਾਈਆ। ਏਨ੍ਹਾਂ ਰਖੇ ਕੁੰਭੀ ਨਰਕਾ, ਬਾਹਰ ਸਕੇ ਨਾ ਕੋਇ ਕਢਾਈਆ। ਜਿਨ੍ਹਾਂ ਪੜ੍ਹ ਕੇ ਵਰਕਾ ਵਰਕਾ, ਫੇਰ ਸਤਿਗੁਰ ਦਿਤਾ ਭੁਲਾਈਆ। ਤਿਨ੍ਹਾਂ ਅੰਤ ਲੱਭੇ ਕੋਈ ਨਾ ਪਟਕਾ, ਖ਼ਾਲੀ ਹੱਥ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਮੁਕਾਈਆ। ਜੋ ਪੜ੍ਹਦਾ ਰਿਹਾ ਨਾਲ ਮਸਲਾ, ਜਿਹਵਾ ਨਾਲ ਸੁਣਾਈਆ। ਉਸ ਦਾ ਨਜ਼ਰ ਨਾ ਆਇਆ ਅਸਲਾ, ਅਸਲੀਅਤ ਸਕੇ ਨਾ ਕੋਇ ਸਮਝਾਈਆ। ਉਹ ਖਰ ਦੀ ਜੂਨੇ ਪਏ ਨਸਲਾ, ਪੀਠ ਭਾਰ ਉਠਾਈਆ। ਸਾਚਾ ਮਿਲੇ ਕੋਈ ਨਾ ਵਸਲਾ, ਮਹਿਬੂਬ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਸਮਝਾਈਆ। ਜੋ ਰਸਨਾ ਪੜ੍ਹ ਪੜ੍ਹ ਦੱਸਦੇ ਰਹੇ ਜਗ, ਅਮਲ ਆਪਣਾ ਨਾ ਕੋਇ ਕਮਾਈਆ। ਉਹ ਜੂਨਾਂ ਵਿਚੋਂ ਜੂਨ ਭੋਗਣ ਕੱਗ, ਕਾਗਾਂ ਵਿਚ ਉਹ ਕਾਗ ਜੋ ਵਿਸ਼ਟੇ ਵਿਚ ਸਮਾਈਆ। ਢੋਰਾਂ ਦੇ ਖਾਵਣ ਹੱਡ,

ਚੰਮ ਦ੍ਰਿਸ਼ਟੀ ਚਰਮ ਨਾਲ ਮਿਲਾਈਆ। ਪੜ੍ਹਿਆ ਲਿਖਿਆ ਏਥੇ ਜਾਣਾ ਛੱਡ, ਬਿਨ ਸਤਿਗੁਰ ਜਗਤ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜੋ ਰਸਨਾ ਪੜ੍ਹ ਪੜ੍ਹ ਦੱਸਦੇ ਰਹੇ ਗੀਤ, ਬੱਤੀ ਦੰਦ ਚਤੁਰਾਈਆ। ਤਿਨ੍ਹਾਂ ਅੰਦਰ ਨਾ ਮਿਲਿਆ ਮੀਤ, ਭਰਮੇ ਭੁੱਲੇ ਫਿਰਦੇ ਰਹੇ ਵਿਚ ਲੋਕਾਈਆ। ਸੋ ਅੰਤਮ ਨੀਚਾਂ ਵਿਚੋਂ ਨੀਚ, ਕੁਕਰਮੀ ਨਜ਼ਰੀ ਆਈਆ। ਸਾਚੇ ਦਰ ਨਾ ਮਿਲੇ ਭੀਖ, ਭਿਛਿਆ ਨਾਮ ਨਾ ਕੋਇ ਪਾਈਆ। ਧਰ ਭੁੰਨੇ ਉਪਰ ਸੀਖ, ਕਬਾਬ ਸੋਹਣਾ ਦਏ ਬਣਾਈਆ। ਜਿਸ ਵੇਲੇ ਏਨ੍ਹਾਂ ਦੀ ਨਿਕਲੇ ਚੀਕ, ਸੁਣਨ ਵਾਲੇ ਜਾਣ ਕੁਰਲਾਈਆ। ਜਿੰਨਾ ਚਿਰ ਸਾਹਿਬ ਸਤਿਗੁਰ ਸ਼ਬਦੀ ਆਪ ਨਾ ਮਿਲੇ ਜਿਸਦੀ ਸਦਾ ਉਡੀਕ, ਨਿਜ ਘਰ ਆਪਣਾ ਫੇਰਾ ਪਾਈਆ। ਬਾਕੀ ਸਭ ਦੀ ਝੂਠੀ ਪ੍ਰੀਤ, ਲੱਗੀ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੁਰ ਅਵਤਾਰ ਸੁਣ ਕੇ ਕਲਾਮ, ਉਂਗਲਾਂ ਕੰਨਾਂ ਵਿਚ ਪਾਈਆ। ਬੌਹੜੀ ਕੀ ਖੇਲ ਕਰੇ ਅਮਾਮ, ਅਮਲ ਸਭ ਦੇ ਵੇਖ ਵਖਾਈਆ। ਜਿਨ੍ਹਾਂ ਹੁਜਰਿਆਂ ਵਿਚ ਕੀਤਾ ਹਰਾਮ, ਤਿਨ੍ਹਾਂ ਫੜ ਫੜ ਲਏ ਉਠਾਈਆ। ਜਿਨ੍ਹਾਂ ਮੰਦਰਾਂ ਵਿਚ ਨਾਲ ਰੱਖਿਆ ਸ਼ੈਤਾਨ, ਕਾਮ ਕਰੋਧ ਲੜਾਈਆ। ਜਿਨ੍ਹਾਂ ਗੁਰਦਵਾਰਿਆਂ ਵਿਚ ਅੱਖਾਂ ਨਾਲ ਕੀਤਾ ਨਿਸ਼ਾਨ, ਧੀਆਂ ਭੈਣਾਂ ਲੈਣ ਤਕਾਈਆ। ਸੋ ਸਾਰੇ ਹੋਏ ਬੇਈਮਾਨ, ਬੇਵਾ ਰੂਪ ਨਜ਼ਰੀ ਆਈਆ। ਅੰਤ ਰੁੜ੍ਹਾਏ ਓਸ ਤੁਫ਼ਾਨ, ਜਿਸ ਵਿਚੋਂ ਸਕੇ ਨਾ ਕੋਇ ਬਚਾਈਆ। ਗ੍ਰੰਥੀਆਂ ਕਿਸੇ ਕੰਮ ਨਾ ਆਏ ਗਿਆਨ, ਪੰਡਤਾਂ ਦੀ ਵਿਦਿਆ ਸਮਝ ਨਾ ਕੋਇ ਰਖਾਈਆ। ਮੁਲਾਂ ਦਾ ਮਸਲਾ ਨਾ ਸਕੇ ਪਛਾਣ, ਅਲਫ਼ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੀਸ ਇਕੀਸਾ ਵੇਖਣ ਆਈਆ। ਬੀਸ ਇਕੀਸਾ ਕਹੇ ਮੇਰੀ ਰੁਤ ਸੁਹੇਲੀ, ਸੁਹੰਜਣਾ ਸੰਗ ਨਿਭਾਈਆ। ਜੋਬਨ ਰਤੜੀ ਵਡ ਅਲਬੇਲੀ, ਭੱਜੇ ਵਾਹੋ ਦਾਹੀਆ। ਪ੍ਰੀਤੀ ਕਹੇ ਮੈਂ ਗੋਬਿੰਦ ਚੇਲੀ, ਚੇਲਿਆਂ ਵਿਚੋਂ ਨਜ਼ਰੀ ਆਈਆ। ਭਗਤ ਦਵਾਰੇ ਆ ਕੇ ਵੇਖੀਂ ਮੇਰੀ ਸੰਗਤ ਸੁਹੇਲੀ, ਸੱਜਣਾਂ ਵਿਚੋਂ ਸੱਜਣ ਬਣਕੇ ਸੰਗ ਨਿਭਾਈਆ। ਜਗਤ ਸ਼ਰੀਅਤ ਨਾਲੋਂ ਹੋ ਕੇ ਵੇਹਲੀ, ਵੇਲਾ ਵਕਤ ਰਹੀ ਸੁਹਾਈਆ। ਏਨ੍ਹਾਂ ਮਿਲਿਆ ਧੁਰ ਦਾ ਬੇਲੀ, ਕਲਜੁਗ ਬੇਲੇ ਵਿਚੋਂ ਬਾਹਰ ਕਢਾਈਆ। ਉਹ ਵਸੇ ਸਦਾ ਨਵੇਲੀ, ਘਰ ਸੱਚੇ ਸੋਭਾ ਪਾਈਆ। ਜਿਥੇ ਦੀਪਕ ਜਗੇ ਨਾ ਕੋਈ ਤੇਲੀ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਅਚਰਜ ਖੇਲ ਪ੍ਰਭ ਕਲ ਖੇਲੀ, ਖ਼ਾਲਸ ਖ਼ਾਲਸਾ ਲਿਆ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਆਪਣੇ ਲਾਈਆ। ਹਰਿਜਨ ਕਹਿਣ ਉਠੋ ਸਾਰੇ, ਸਚ ਦਿਓ ਸੁਣਾਈਆ। ਪ੍ਰਭੂ ਜੋ ਤੇਰੇ ਬਿਨਾ ਰਹੇ ਕਵਾਰੇ, ਕੰਤ ਮਾਤ ਨਾ ਕੋਇ ਪਰਨਾਈਆ। ਬੇਸ਼ਕ ਮਾਂ ਪਿਉ ਸਾਡੇ ਮੁਖ ਨੂੰ ਲਾਏ ਛੁਹਾਰੇ, ਪੰਜ ਤਤ ਵਾਲੀ ਨਾਰੀ ਦਿਤੀ ਪਰਨਾਈਆ। ਸੁਖ ਆਸਣ ਸੇਜਾ ਕੋਈ ਨਾ ਚਾੜ੍ਹੇ, ਭੋਗ ਬਲਾਸ ਕਰੇ ਲੋਕਾਈਆ। ਏਸੇ ਕਰ ਕੇ ਗੋਬਿੰਦ ਤੇਰੇ ਅੱਗੇ ਕੱਢੇ ਹਾੜੇ, ਤੂੰ ਵੇਖੀਂ ਮੇਰੇ ਗੁਰਮੁਖ ਸੋਹਣੇ ਲਾੜੇ, ਜਿਨ੍ਹਾਂ ਦੀ ਲੜੀ ਤੇਰੇ ਨਾਲ ਜੁੜਾਈਆ। ਉਹ ਵੇਲਾ ਵਕਤ ਉਹ ਰੁੱਤ ਵੀਹ ਸੌ ਇੱਕੀ ਬਿਕ੍ਰਮੀ ਸਤਾਰਾਂ ਹਾੜੇ, ਹਰਿ ਜੂ ਆਪਣਾ ਰੰਗ ਰੰਗਾਈਆ। ਉਹ ਚਲ ਕੇ ਆਏ ਤੇਰੇ ਦਵਾਰੇ, ਦਵਾਰਕਾ ਬੈਠੀ ਮੁਖ ਸ਼ਰਮਾਈਆ। ਜੇਹੜੇ ਮੂਸੇ ਮਿਲ ਨਾ ਸਕੇ ਨਜ਼ਾਰੇ, ਤੇਰਾ ਨਜ਼ਾਰਾ ਤੱਕ ਤੱਕ ਖ਼ੁਸ਼ੀ ਮਨਾਈਆ। ਤੂੰ ਪ੍ਰਭ ਪ੍ਰੇਮ ਚਾੜ੍ਹੇਂ ਆਪਣੇ ਖਾਰੇ, ਵਟਣਾ

ਸੋਹਣਾ ਨਾਮ ਲਗਾਈਆ। ਹੁਣ ਵੇਲਾ ਨਹੀਂ ਸਿਰਫ਼ ਪੰਜ ਤਾਰੇ, ਪੰਜ ਪਿਆਰੇ ਇੱਕੀਆਂ ਨਾਲੋਂ ਸਾਚੀ ਸਿੱਖੀ ਦਿਤੀ ਬਣਾਈਆ। ਸਤਿਗੁਰ ਕੋਈ ਨਹੀਂ ਕੀਤਾ ਟੱਟੂ ਭਾੜੇ, ਜੋ ਬੁਤੀਆਂ ਨਾਲ ਮਨਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਹੋ ਕੇ ਆਪੇ ਤਾਰੇ, ਫੜ ਬਾਹੋਂ ਗਲੇ ਲਗਾਈਆ। ਉਚੇ ਮੰਦਰ ਓਸ ਚਾੜ੍ਹੇ, ਜਿਸ ਮੰਜ਼ਲ ਬੈਠਾ ਬੇਪਰਵਾਹੀਆ। ਪੁੱਤਰਾਂ ਵਾਂਗ ਕਰੇ ਪਿਆਰੇ, ਧੀਆਂ ਵਾਂਗ ਗੋਦੀ ਲਏ ਬਠਾਈਆ । ਅੱਖੀਂ ਵੇਖੇ ਆਪ ਦੁਲਾਰੇ, ਨੇਤਰ ਲੋਚਣ ਅੱਖ ਖੁਲ੍ਹਾਈਆ। ਗੁਰਮੁਖੋ ਤੁਸੀਂ ਤਰ ਗਏ ਸਾਰੇ, ਸਾਰੀ ਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਉਠੋ ਭਾਈ, ਭੈਣਾਂ ਦਿਓ ਸਲਾਹੀਆ। ਜੁਗਾਂ ਪਿਛੋਂ ਰੁਤ ਸੁਹੰਜਣੀ ਆਈ, ਪ੍ਰਭ ਦਇਆ ਆਪ ਕਮਾਈਆ। ਨਿਰਗੁਣ ਹੋ ਕੇ ਆਇਆ ਮਾਹੀ, ਸਰਗੁਣ ਲਏ ਜਗਾਈਆ। ਜਿਸ ਵੇਲੇ ਗੋਬਿੰਦ ਬੂਟਾ ਪੁਟਿਆ ਕਾਹੀ, ਧਿਆਨ ਇਕ ਵਿਚ ਟਿਕਾਈਆ। ਬੇਸ਼ਕ ਮੈਨੂੰ ਸ੍ਰਿਸ਼ਟ ਕਹੇ ਸ਼ੁਦਾਈ, ਮੇਰੇ ਗੁਰਸਿਖਾਂ ਦੇਵੀਂ ਵਡਿਆਈਆ। ਤੂੰ ਧੁਰ ਦਾ ਸੱਚਾ ਮਾਹੀ, ਮੈਂ ਤੇਰੀ ਆਸ ਤਕਾਈਆ। ਮੈਂ ਮਾਛੂਵਾੜੇ ਦਾ ਰਾਹੀ, ਪਾਂਧੀ ਬਣ ਕੇ ਚਲਾਂ ਚਾਈਂ ਚਾਈਂਆ। ਤੂੰ ਸੱਚਾ ਸਚ ਗੋਸਾਈਂ, ਸਚਖੰਡ ਆਪਣਾ ਡੇਰਾ ਲਾਈਆ। ਮੈਂ ਤੇਰੀ ਸੇਵ ਕਮਾਈ, ਬੱਚੇ ਨੀਹਾਂ ਹੇਠ ਦਬਾਈਆ। ਮੈਂ ਤੇਰਾ ਦਰਸ਼ਨ ਗੁਰਮੁਖਾਂ ਦਿਆਂ ਕਰਾਈ, ਮੈਨੂੰ ਲੋੜ ਰਹੀ ਨਾ ਰਾਈਆ। ਮੇਰਿਆਂ ਸਿੱਖਾਂ ਦੀ ਧੋਣੀ ਸ਼ਾਹੀ, ਦੁਰਮਤ ਮੈਲ ਮਿਟਾਈਆ। ਮੈਂ ਆਪਣੇ ਤਨ ਦੀ ਖ਼ਾਕ ਢੇਰੀ ਅਜੇ ਤੱਕ ਨਾ ਉਠਾਈ, ਨਦੇੜ ਵਿਚ ਦਿਤੀ ਟਿਕਾਈਆ। ਉਹ ਵੇਲਾ ਆਵੇ ਗੁਰਮੁਖੋ ਜਿਸ ਵੇਲੇ ਆਪਣੀ ਖੇਲ ਦਏ ਸਮਝਾਈ, ਲੱਖ ਚੁਰਾਸੀ ਦਏ ਚੁਕਾਈਆ । ਏਸ ਵੀਹ ਸੌ ਇੱਕੀ ਦੀ ਸਾਰਿਆਂ ਪਏ ਦੁਹਾਈ, ਦੋ ਜਹਾਨ ਜਾਣ ਕੁਰਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਨਾਲ ਮਿਲਕੇ ਗੁਰਮੁਖਾਂ ਦੇਣ ਆਇਆ ਵਧਾਈ, ਵਾਧਾ ਤੁਹਾਡੀ ਕੁਲ ਵਿਚ ਪਾਈਆ। ਵਾਧਾ ਹੋਵੇ ਗੁਰਮੁਖ ਕੁਲ, ਕੁਲਵੰਤਾ ਆਪ ਜਣਾਇੰਦਾ। ਕਰਤਾ ਕੀਮਤ ਨਾ ਲਾਏ ਕੋਈ ਮੁੱਲ, ਮਿਹਰ ਨਜ਼ਰ ਇਕ ਉਠਾਇੰਦਾ। ਏਹ ਸੋਹਣੀ ਫੁਲਵਾੜੀ ਅਗੰਮੜਾ ਫੁੱਲ, ਲੋਕਮਾਤ ਵੇਖ ਵਖਾਇੰਦਾ। ਜੋ ਸਚ ਪ੍ਰੀਤੀ ਗਿਆ ਘੁਲ, ਆਪ ਆਪਣੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਵੇਖੇ ਭਗਤ ਸੋਹਣੇ ਸੁਚੱਜੇ, ਸੰਮਤ ਇਕੋ ਨਜ਼ਰੀ ਆਈਆ। ਭਗਵਾਨ ਵੱਲ ਆਵਣ ਭੱਜੇ, ਭਗਤ ਰੂਪ ਵਟਾਈਆ। ਜਿਸ ਵੇਲੇ ਪੁਰਖ ਅਕਾਲ ਏਨ੍ਹਾਂ ਵਲ ਤੱਕੇ, ਬਿਨ ਅੱਖਾਂ ਅੱਖ ਖੁਲ੍ਹਾਈਆ। ਗੋਬਿੰਦ ਕਹੇ ਮੇਰੇ ਬੱਚੇ, ਜੋ ਬੈਠੇ ਡੇਰਾ ਲਾਈਆ। ਪ੍ਰੇਮ ਅੰਦਰ ਸੱਚੇ, ਪਿਆਰ ਅੰਦਰ ਕੁਰਬਾਨੀ ਰਹੇ ਕਰਾਈਆ। ਏਨ੍ਹਾਂ ਨੂੰ ਲੋੜ ਰਹੀ ਨਾ ਮਦੀਨੇ ਮੱਕੇ, ਗੁਰਦਵਾਰਿਆਂ ਦਾ ਘਰ ਨਾ ਕੋਇ ਬਣਾਈਆ। ਏਸੇ ਕਰ ਕੇ ਜਗਤ ਜਹਾਨ ਵੇਂਹਦੇ ਹੋਏ ਹੱਕੇ ਬੱਕੇ, ਹਕੀਕਤ ਏਨ੍ਹਾਂ ਦੀ ਝੋਲੀ ਪਾਈਆ। ਏਹ ਕਿਉਂ ਗਾਣ ਅੱਖਰਾਂ ਵਾਲੇ ਟੱਪੇ, ਜਿਨ੍ਹਾਂ ਅੰਮ੍ਰਿਤ ਛਕਿਆ ਬੇਪਰਵਾਹੀਆ। ਏਹ ਕਿਉਂ ਕਰਨ ਜੋਗ ਅਭਿਆਸ ਵਾਲੇ ਰੱਟੇ, ਜਿਨ੍ਹਾਂ ਦਾ ਜੋਗ ਅਭਿਆਸ ਦਿਤਾ ਕਟਾਈਆ। ਏਹ ਕਿਉਂ ਤਨ ਭਬੂਤ ਮਲਣ ਘੱਟੇ, ਜਲ ਧਾਰਾ ਸੀਸ ਕਰਾਈਆ। ਏਹ ਕਿਉਂ ਤੀਰਥ ਤੱਟਾਂ ਉਤੇ ਫਿਰਨ ਨੱਠੇ, ਬਣ ਪਾਂਧੀ ਫੇਰਾ ਪਾਈਆ। ਓਹ ਜਿਨ੍ਹਾਂ ਨੂੰ ਘਰ ਬੈਠਿਆਂ ਮਿਲਿਆ ਪ੍ਰਭ ਸਮਰਥੇ, ਦਾਤਾ ਦਾਨੀ ਹੋਏ ਸਹਾਈਆ। ਪਹਿਲੋਂ ਦਏ ਆਪਣੀ ਅੱਖੇ, ਆਖ਼ਰ ਆਪਣਾ ਮੇਲ ਮਿਲਾਈਆ। ਏਹ ਹੁਣ ਨਹੀਂ

ਰਹੇ ਕੱਚੇ, ਕਚਿੱਆਂ ਤੋਂ ਪੱਕੇ ਦਏ ਬਣਾਈਆ। ਸਚ ਦਵਾਰੇ ਹੋਏ ਸਚੇ, ਸਚ ਦਿਤੀ ਵਡਿਆਈਆ। ਏਨ੍ਹਾਂ ਨੂੰ ਧੁਰ ਸੰਦੇਸੇ ਮਿਲੇ ਪਤੇ, ਪਤਿਪਰਮੇਸ਼ਵਰ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਹਿਣ ਕੌਣ ਸੁਣੌਂਦਾ, ਧੁਰ ਦਾ ਰਾਗ ਜਣਾਈਆ। ਸਾਚੇ ਸੰਤ ਕਹਿਣ ਕੌਣ ਮਨੌਂਦਾ, ਰੁਠੜੇ ਗਲੇ ਲਗਾਈਆ। ਗੁਰਮੁਖ ਕਹਿਣ ਕੌਣ ਗੋਦ ਸੁਹੌਂਦਾ, ਦੁਰਮਤ ਮੈਲ ਧਵਾਈਆ। ਗੁਰਸਿਖ ਕਹਿਣ ਕੌਣ ਜਗੌਂਦਾ, ਜੋ ਨੇਤਰ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੁਰਖ ਅਕਾਲ ਫੇਰਾ ਪੌਂਦਾ, ਨਿਰਗੁਣ ਹੋ ਕੇ ਵੇਖਣ ਆਈਆ। ਪਿਛਲਾ ਲੇਖਾ ਸਾਡਾ ਮੁਕੌਂਦਾ, ਅੱਗੇ ਤੁਹਾਨੂੰ ਦਏ ਵਡਿਆਈਆ। ਸਾਡੇ ਸਾਰਿਆਂ ਵਿਚੋਂ ਗੁਰਮੁਖ ਕਹਿਣ ਗੋਬਿੰਦ ਏਹੋ ਚਾਹੁੰਦਾ, ਮੇਰੇ ਗੁਰਸਿਖਾਂ ਮਿਲੇ ਵਡਿਆਈਆ। ਦੂਜੀ ਬਣਤ ਨਾ ਕੋਇ ਬਣੌਂਦਾ, ਦਲੀਲਾਂ ਵਿਚ ਨਾ ਵਕਤ ਲੰਘਾਈਆ। ਇਕੋ ਢੋਲਾ ਪੁਰਖ ਅਕਾਲ ਦਾ ਗੌਂਦਾ, ਗਾ ਗਾ ਗੁਰਸਿਖਾਂ ਰਿਹਾ ਸੁਣਾਈਆ। ਗੁਰਸਿਖੋ ਤੁਹਾਡੇ ਨਾਲ ਪ੍ਰੇਮ ਕਰੇ ਪ੍ਰਭੂ ਮਨ ਭੌਂਦਾ, ਤੁਹਾਡਾ ਮਨ ਆਪਣੇ ਵਿਚ ਛੁਪਾਈਆ। ਤੁਹਾਡੀ ਸੇਜਾ ਉਤੇ ਸੌਂਦਾ, ਸੋਹਣੀ ਆਪ ਵਿਛਾਈਆ। ਜਿਸ ਵੇਲੇ ਪ੍ਰੇਮ ਪਿਆਰ ਅੰਦਰ ਗੁਰਮੁਖ ਗੌਂਦਾ, ਸੋਹਣਾ ਰਾਗ ਅਲਾਈਆ । ਏਹੋ ਵੇਲਾ ਵਕਤ ਸੁਹੰਜਣਾ ਆਪ ਸੁਹੌਂਦਾ, ਰੁਤ ਰੁਤੜੀ ਮਾਤ ਮਹਿਕਾਈਆ। ਵੀਹ ਸੌ ਇੱਕੀ ਬਿਕ੍ਰਮੀ ਜਨ ਭਗਤਾਂ ਨਾਲ ਸੁਹੌਂਦਾ, ਭਿੰਨੜੀ ਰੈਣ ਦਏ ਗਵਾਹੀਆ। ਅਗਲਾ ਪੈਂਡਾ ਸਭ ਦਾ ਆਪ ਮੁਕੌਂਦਾ, ਲੱਖ ਚੁਰਾਸੀ ਨਾਤਾ ਦਿਤਾ ਤੁੜਾਈਆ। ਭਗਤ ਦਵਾਰੇ ਆਪ ਰਖੌਂਦਾ, ਜਿਸ ਦਵਾਰੇ ਬੈਠਾ ਡੇਰਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਅਖਵੌਂਦਾ, ਜਿਸ ਦਾ ਪੰਜ ਤਤ ਰੂਪ ਨਜ਼ਰ ਕੋਇ ਨਾ ਆਈਆ।