ਪੁਸਤਕਾਲਾਭਾਗ ੧੭

੨੦ ਹਾੜ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਢਿਲਵਾਂ ਜ਼ਿਲਾ ਕਪੂਰਥਲਾ

ਬੇ ਆਸ ਕਿਨਾਰੇ ਸ੍ਰਿਸ਼ਟ ਸਬਾਈ ਜਗ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਲੱਗੀ ਅੱਗ, ਕਲਜੁਗ ਅੰਤ ਨਾ ਕੋਇ ਬੁਝਾਇੰਦਾ। ਮਾਣਸ ਮਾਨੁਸ਼ ਹੋਏ ਕੱਗ, ਹੰਸ ਰੂਪ ਨਾ ਕੋਇ ਵਟਾਇੰਦਾ। ਸਚ ਦਵਾਰਾ ਸਕੇ ਕੋਈ ਨਾ ਲੰਘ, ਮੰਜ਼ਲ ਪੰਧ ਨਾ ਕੋਇ ਮੁਕਾਇੰਦਾ । ਘਰ ਸੁਣੇ ਨਾ ਕੋਈ ਨਦ, ਅਨਹਦ ਰਾਗ ਨਾ ਕੋਇ ਅਲਾਇੰਦਾ। ਕਾਇਆ ਭਵਰੀ ਡੂੰਘੀ ਖੱਡ, ਸਚ ਨੂਰ ਨਾ ਕੋਇ ਚਮਕਾਇੰਦਾ। ਕੂੜੀ ਕਿਰਿਆ ਕਿਸੇ ਨਾ ਮੁੱਕੇ ਹੱਦ, ਮਾਇਆ ਮਮਤਾ ਮੋਹ ਨਾ ਕੋਇ ਮਿਟਾਇੰਦਾ। ਕਾਇਆ ਮਾਟੀ ਖ਼ਾਲੀ ਦਿਸਣ ਹੱਡ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਸਚ ਦਵਾਰੇ ਬਿਨ ਸਤਿਗੁਰ ਪੂਰੇ ਕੋਈ ਨਾ ਆਵੇ ਛੱਡ, ਮੰਝਧਾਰ ਨਾ ਪਾਰ ਕਰਾਇੰਦਾ। ਆਤਮ ਪਰਮਾਤਮ ਘਰ ਲਏ ਨਾ ਕੋਈ ਸੱਦ, ਸਾਹਿਬ ਸੱਜਣ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਆਸ ਕਿਨਾਰਾ ਵੇਖ ਵਖਾਇੰਦਾ। ਬੇ ਆਸ ਕਿਨਾਰਾ ਲੱਖ ਚੁਰਾਸੀ, ਜੀਵ ਜੰਤ ਤਰਨ ਨਾ ਪਾਈਆ। ਚਾਰੋਂ ਕੁੰਟ ਖੇਲ ਤਮਾਸ਼ੀ, ਹਰਿ ਕਰਤਾ ਵੇਖ ਵਖਾਈਆ। ਮੰਡਲ ਮੰਡਪ ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇ ਰਾਸੀ, ਨਿਰਗੁਣ ਨਿਰਵੈਰ ਨਿਰਾਕਾਰ ਵੇਸ ਵਟਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸੀ, ਗਗਨ ਗਗਨੰਤਰ ਖੋਜ ਖੋਜਾਈਆ। ਹਰ ਘਟ ਅੰਤਰ ਵੇਖਣਹਾਰਾ ਨਾਮ ਉਦਾਸੀ, ਗਹਿਰ ਗੰਭੀਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਲੇਖਾ ਜਾਣੇ ਬੇਪਰਵਾਹੀਆ। ਬੇ ਆਸ ਕਿਨਾਰੇ ਸ੍ਰਿਸ਼ਟੀ ਸੁੱਤੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਗਤ ਵਾਸਨਾ ਲੱਗੀ ਰੁਚੀ, ਆਤਮਕ ਰੰਗ ਨਾ ਕੋਇ ਰੰਗਾਈਆ। ਕੂੜ ਵਿਕਾਰ ਹੋਈ ਭੁੱਖੀ, ਤ੍ਰਿਸਨਾ ਜਗਤ ਵਧਾਈਆ। ਉਜਲ ਨਾ ਕਰੇ ਕੋਇ ਮੁਖੀ, ਦੁਰਮਤ ਮੈਲ ਧਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਹਾਰ ਵਡਿਆਈਆ। ਦੇਵੇ ਵਡਿਆਈ ਹਰਿ ਦੀਨ ਦਿਆਲਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਦਿ ਜੁਗਾਦੀ ਬਣ ਪ੍ਰਿਤਪਾਲਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਹੋ ਰਖਵਾਲਾ, ਘਰ ਸਾਚੇ ਮੇਲ ਮਿਲਾਇੰਦਾ। ਆਦਿ ਨਿਰੰਜਣ ਜੋਤ ਉਜਾਲਾ, ਦੀਆ ਬਾਤੀ ਆਪ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਪੜਦਾ ਆਪ ਉਠਾਇੰਦਾ। ਸ੍ਰੀ ਭਗਵਾਨ ਏਕਾ ਦੇਵੇ ਨਾਮ ਅਧਾਰਾ, ਗ੍ਰਹਿ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਮੇਲਣਹਾਰਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚਖੰਡ ਦਵਾਰ ਸੱਚੀ ਧਰਮਸਾਲਾ, ਗ੍ਰਹਿ ਮੰਦਰ ਇਕ ਵਖਾਇੰਦਾ। ਥਿਰ ਘਰ ਵੇਖੇ ਵੇਖਣਹਾਰਾ, ਸੁੰਨ ਅਗੰਮੀ ਖੋਜ ਖੋਜਾਇੰਦਾ। ਦਸਮ ਦਵਾਰੀ ਨਾ ਕੋਈ ਦੂਰ ਕਿਨਾਰਾ, ਨੇਰਨ ਨੇਰਾ ਇਕੋ ਇਕ ਹੋ ਜਾਇੰਦਾ। ਜਿਨ੍ਹਾਂ ਪਰਮ ਪੁਰਖ ਪਰਮਾਤਮ ਘਰ ਸੱਜਣ ਮਿਲਿਆ ਮੀਤ ਮੁਰਾਰਾ, ਸੋ ਗੁਰਮੁਖ ਗੁਰਸਿਖ ਸੁਖਆਸਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਸੋ ਲੇਖਾ ਜਾਣੇ ਆਰ ਪਾਰ ਕਿਨਾਰਾ, ਬੇ ਆਸ ਕਿਨਾਰਾ ਆਪਣਾ ਮੁਖ ਛੁਪਾਇੰਦਾ। ਅੰਮ੍ਰਿਤ ਬਖ਼ਸ਼ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਉਠਾਏ ਨਿਰੰਕਾਰ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਜਿਸ ਦਾ ਸ਼ਬਦੀ ਸੁਤ ਇਕ ਅਪਾਰ, ਅਪਰੰਪਰ ਰੂਪ ਵਟਾਈਆ। ਜਿਸ ਦਾ ਖੇਲ ਵਿਸ਼ਨ ਬ੍ਰਹਮਾ ਸ਼ਿਵ ਧਾਰ, ਸੋ ਆਪਣੀ ਕਰਨੀ ਆਪਣੇ ਹੱਥ ਰਖਾਈਆ। ਜਿਸ ਦਾ ਲੇਖਾ ਤ੍ਰੈਗੁਣ ਮਾਇਆ ਪੰਜ ਤਤ ਅਖਾੜ, ਅੱਠ ਤਤ ਮੇਲਾ ਸਹਿਜ ਸੁਭਾਈਆ। ਜਿਸ ਦਾ ਲੇਖਾ ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਵੰਡੇ ਭੰਡਾਰ, ਧਰਤ ਧਵਲ ਆਕਾਸ਼ ਪਰਕਾਸ਼ ਬ੍ਰਹਿਮੰਡ ਖੰਡ ਆਪਣੀ ਰਚਨ ਰਚਾਈਆ। ਜਿਸ ਦਾ ਨਾਦ ਸ਼ਬਦ ਧੁਨਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਰਿਹਾ ਦ੍ਰਿੜਾਈਆ। ਜਿਸ ਦਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਵਰਤੇ ਵਿਚ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਪ੍ਰਿਤਪਾਲਕ ਇਕ ਅਖਵਾਈਆ। ਪ੍ਰਿਤਪਾਲਕ ਹਰਿ ਗਹਿਰ ਗੰਭੀਰ, ਕਰਤਾ ਪੁਰਖ ਇਕ ਅਖਵਾਇੰਦਾ। ਜੋਤੀ ਖੇਲ ਬਿਨ ਤਤ ਸਰੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਚੋਟੀ ਮਨਜ਼ਲ ਚੜ੍ਹ ਕੇ ਬੈਠਾ ਅਖ਼ੀਰ, ਮੁਕਾਮੇ ਹਕ ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਇਕ ਹੋ ਜਾਇੰਦਾ। ਤਾਰਨਹਾਰਾ ਹੋਏ ਆਪ, ਪਾਰਬ੍ਰਹਮ ਪ੍ਰਭ ਵੱਡੀ ਵਡਿਆਈਆ। ਜੁਗ ਚੌਕੜੀ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਨਿਰਗੁਣ ਸਰਗੁਣ ਖੇਲੇ ਖੇਲ ਤਮਾਸ਼, ਲੱਖ ਚੁਰਾਸੀ ਰੰਗ ਰੰਗਾਈਆ। ਗੁਰ ਅਵਤਾਰਾਂ ਦੇ ਦੇ ਦਾਤ, ਪੀਰ ਪੈਗ਼ੰਬਰਾਂ ਝੋਲੀ ਆਪ ਭਰਾਈਆ। ਸਤਿ ਸਰੂਪੀ ਸਾਖਿਆਤ, ਸਤਿ ਸਤਿਵਾਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਲੇਖ ਅਵੱਲਾ, ਸਮਝ ਕੋਇ ਨਾ ਪਾਇੰਦਾ। ਨਿਤ ਨਵਿਤ ਇਕ ਇਕੱਲਾ, ਏਕੰਕਾਰ ਖੇਲ ਖਿਲਾਇੰਦਾ। ਸ਼ਬਦ ਸੰਦੇਸਾ ਸਦਾ ਸਦਾ ਸਦ ਘੱਲਾ, ਲੋਕਮਾਤ ਆਪ

ਦ੍ਰਿੜਾਇੰਦਾ । ਜਨ ਭਗਤ ਫੜਾਏ ਆਪਣਾ ਪੱਲਾ, ਭਗਵਨ ਆਪਣਾ ਰੰਗ ਰੰਗਾਇੰਦਾ। ਕਾਇਆ ਮੰਦਰ ਵੇਖ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਦੀਪਕ ਜੋਤੀ ਆਪੇ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦੀ ਧਾਰ ਨਿਰਵੈਰ ਹੋ ਕੇ ਰਲਾ, ਨਿਰਾਕਾਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬੇਨੰਤੀ ਸੁਣਨਹਾਰ ਆਪ ਅਖਵਾਇੰਦਾ। ਸਚ ਬੇਨੰਤੀ ਸੁਣੇ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਜਿਸ ਵਿਸ਼ਨੂੰ ਦਿਤਾ ਵਿਸ਼ਵ ਦਾਨ, ਵਾਸਤਾ ਆਪਣੇ ਨਾਲ ਰਖਾਈਆ। ਜਿਸ ਬ੍ਰਹਮੇ ਕੀਤਾ ਬ੍ਰਹਮ ਪਰਧਾਨ, ਬ੍ਰਹਮ ਵਿਦਿਆ ਇਕ ਦ੍ਰਿੜਾਈਆ। ਜਿਸ ਸ਼ੰਕਰ ਵਖਾਇਆ ਇਕ ਨਿਸ਼ਾਨ, ਸੰਸਾ ਰਹਿਣ ਕੋਇ ਨਾ ਪਾਈਆ। ਜਿਸ ਤ੍ਰੈਗੁਣ ਮਾਇਆ ਰਜੋ ਤਮੋ ਸਤੋ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲਿਆ ਖੇਲ ਜਹਾਨ, ਤਤਵ ਤਤ ਤਤ ਜਣਾਈਆ। ਜਿਸ ਆਤਮ ਬਖ਼ਸ਼ਿਆ ਦਾਨ, ਕਾਇਆ ਮਾਟੀ ਹਾਡੀ ਜੋੜ ਜੁੜਾਈਆ। ਜਿਸ ਨੇ ਤੇਈ ਅਵਤਾਰ ਕੀਤੇ ਪਰਵਾਨ, ਭਗਤ ਅਠਾਰਾਂ ਖੋਜ ਖੋਜਾਈਆ। ਜਿਸ ਨੇ ਈਸਾ ਮੂਸਾ ਮੁਹੰਮਦ ਦੱਸੀ ਕਲਾਮ, ਕਲਮਾ ਨਬੀ ਰਸੂਲ ਜਣਾਈਆ। ਜਿਸ ਨੂੰ ਮੰਨਿਆ ਸਰਬ ਅਮਾਮ, ਲਾਸ਼ਰੀਕ ਨੂਰ ਇਲਾਹੀਆ। ਜਿਸ ਦਾ ਲੋਕ ਪਰਲੋਕ ਸੁਣੇ ਪੈਗ਼ਾਮ, ਨਾਦ ਧੁਨ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਬੇਨੰਤੀ ਸੁਣਨਹਾਰ ਬੇਪਰਵਾਹੀਆ। ਬੇਨੰਤੀ ਸੁਣੇ ਪ੍ਰਭ ਸਾਚਾ ਜਗਤ, ਪੁਰਖ ਅਕਾਲ ਵੱਡੀ ਵਡਿਆਈਆ। ਲੱਖ ਚੁਰਸੀ ਵਿਚੋਂ ਵੇਖੇ ਭਗਤ, ਭਗਵਾਨ ਆਪਣੀ ਖੋਜ ਖੋਜਾਈਆ। ਅੰਤਰ ਆਤਮ ਦੇਵੇ ਸ਼ਕਤ, ਸ਼ਖ਼ਸੀਅਤ ਦਏ ਮਿਲਾਈਆ। ਲੇਖੇ ਲਾ ਕੇ ਬੂੰਦ ਰਕਤ, ਰਤੀ ਰੰਗ ਆਪਣੇ ਰੰਗ ਨਾਲ ਰੰਗਾਈਆ। ਸੁਹੇਲਾ ਜਾਣੇ ਵੇਲਾ ਵਕਤ, ਭਗਤ ਦਵਾਰ ਦਏ ਸੁਹਾਈਆ। ਗੁਰਮੁਖਾਂ ਕਰੇ ਸਦਾ ਮਸਤ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਲੇਖ ਮੁਕਾਏ ਕੀਟ ਹਸਤ, ਹਉਮੇ ਹੰਗਤਾ ਗੜ੍ਹ ਤੁੜਾਈਆ। ਮੇਲ ਮਿਲਾਏ ਅਪਣਾ ਦਸਤ, ਦਸਤਗੀਰ ਆਪ ਅਖਵਾਈਆ। ਓਥੇ ਲੇਖਾ ਨਾ ਹਕੀਕੀ ਨਾ ਮਜਾਜ਼ੀ ਇਸ਼ਕ, ਆਸ਼ਕ ਮਾਸ਼ੂਕ ਦੋਹਾਂ ਡੇਰਾ ਢਾਹੀਆ। ਪਰਮ ਪੁਰਖ ਆਪਣੇ ਪ੍ਰੇਮ ਦਾ ਕੱਢੇ ਆਪੇ ਅਰਥ, ਅਥਵਾ ਆਪੇ ਦਏ ਸਮਝਾਈਆ। ਜਿਸ ਦੀ ਧਾਰ ਕੋਈ ਨਾ ਸਕੇ ਪਰਖ, ਪਾਰਖੂ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਿਹਰਵਾਨ ਮਿਹਰ ਅੰਮ੍ਰਿਤ ਦੇਵੇ ਬਰਖ਼, ਬਿਨ ਬਾਦਲ ਦਏ ਬਰਸਾਈਆ। ਜਨ ਭਗਤਾਂ ਨਾਤਾ ਤੋੜ ਸੋਗ ਹਰਖ਼, ਚਿੰਤਾ ਗ਼ਮ ਦਏ ਚੁਕਾਈਆ। ਬੇ ਆਸ ਕਿਨਾਰਿਉਂ ਪਾਰ ਕਰਾਏ ਬੇਧੜਕ, ਜਗਤ ਧਾਰ ਨਾ ਕੋਇ ਵਹਾਈਆ। ਅਧਵਿਚਕਾਰ ਨਾ ਜਾਏ ਅਟਕ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬੇਨੰਤੀ ਆਪਣੀ ਝੋਲੀ ਪਾਈਆ। ਸਚ ਬੇਨੰਤੀ ਸੁਣੇ ਗੁਝ, ਅਨਭਵ ਖੇਲ ਖਿਲਾਇੰਦਾ। ਅੰਤਰ ਆਤਮ ਲਏ ਬੁੱਝ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜਨ ਭਗਤਾਂ ਦੇ ਕੇ ਅਗੰਮੀ ਸੁਧ, ਮਨ ਮਤ ਬੁੱਧ ਡੇਰਾ ਢਾਹਿੰਦਾ। ਨਿਰਗੁਣ ਧਾਰੋਂ ਸ਼ਬਦੀ ਉਠ, ਸੁਰਤੀ ਸੁਰਤ ਜਗਾਇੰਦਾ। ਅੰਮ੍ਰਿਤ ਜਾਮ ਪਿਆ ਕੇ ਘੁਟ, ਰਸ ਇਕੋ ਇਕ ਵਖਾਇੰਦਾ। ਠਾਕਰ ਹੋ ਕੇ ਜਾਵੇ ਤੁਠ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤ ਪਰਕਾਸ਼ੇ ਨਿਰਮਲ ਨੂਰ ਅਸ਼ਟਭੁਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਅਸ਼ਟਭੁਜ ਆਦਿ ਸ਼ਕਤ ਭਵਾਨੀ, ਭੇਵ ਅਭੇਦਾ ਆਪ ਖੁਲ੍ਹਾਈਆ। ਜਿਸ ਦਾ ਨੂਰ ਓਹੋ ਨੁਰਾਨੀ, ਨਰ ਨਰਾਇਣ ਵੱਡੀ ਵਡਿਆਈਆ। ਸੁੰਭ ਨਸੁੰਭ ਜਗਤ ਕਹਾਣੀ, ਰਸਨਾ

ਕਹਿ ਕਹਿ ਥੱਕੀ ਲੋਕਾਈਆ। ਸਾਚੇ ਮੰਦਰ ਮੰਜ਼ਲ ਚੜ੍ਹਿਆ ਨਾ ਕੋਇ ਮਹਾਨੀ, ਨੇਤਰ ਦਰਸ ਕੋਇ ਨਾ ਪਾਈਆ। ਜਲ ਧਾਰਾ ਪੀਤਾ ਨਾ ਠੰਡਾ ਪਾਣੀ, ਅਗਨੀ ਤਤ ਨਾ ਕੋਇ ਬੁਝਾਈਆ। ਜਿਨ੍ਹਾਂ ਕਿਰਪਾ ਕਰੇ ਸ਼ਹਿਨਸ਼ਾਹ ਆਪ ਸੁਲਤਾਨੀ, ਸੁਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਪੁਰਖ ਅਕਾਲ, ਹਰਿ ਕਰਤਾ ਦਇਆ ਕਮਾਇੰਦਾ। ਸਚਖੰਡ ਨਿਵਾਸੀ ਵੇਖਣਹਾਰਾ ਸਚ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹਰਿ ਭਗਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਘਰ ਵਿਚ ਘਰ ਦਏ ਵਖਾਲ, ਮੰਦਰ ਸੋਹਣਾ ਇਕ ਵਡਿਆਇੰਦਾ। ਦੀਵਾ ਬਾਤੀ ਕਮਲਾਪਾਤੀ ਇਕੋ ਬਾਲ, ਮਹੱਲ ਅਟਲ ਰੁਸ਼ਨਾਇੰਦਾ। ਅੰਮ੍ਰਿਤ ਆਤਮ ਜਾਮ ਪਿਆਲ, ਤ੍ਰਿਸਨਾ ਭੁੱਖ ਬੁਝਾਇੰਦਾ। ਨਾਤਾ ਤੋੜ ਕਾਲ ਮਹਾਕਾਲ, ਦੂਈ ਦਵੈਤੀ ਡੇਰਾ ਢਾਹਿੰਦਾ। ਅਨਹਦ ਸ਼ਬਦ ਵਜਾਏ ਤਾਲ, ਤਲਵਾੜਾ ਇਕੋ ਇਕ ਵਖਾਇੰਦਾ। ਭਗਤ ਨਿਸ਼ਾਨੀ ਭਗਵਨ ਆਪ ਬਣਾਏ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਇੰਦਾ। ਸੁਣੇ ਬੇਨੰਤੀ ਦੀਨਾਂ ਨਾਥ, ਹਰਿ ਵੱਡਾ ਵਡ ਵਡਿਆਈਆ। ਜਿਸ ਨੇ ਗੁਰ ਅਵਤਾਰਾਂ ਦਿਤਾ ਸਾਥ, ਪੀਰ ਪੈਗ਼ੰਬਰਾਂ ਹੋਇਆ ਸਹਾਈਆ। ਜਿਸ ਦੀ ਨਿਰਗੁਣ ਸਰਗੁਣ ਗਾਏ ਗਾਥ, ਢੋਲਾ ਰਾਗ ਅਲਾਈਆ। ਜਿਸ ਦਾ ਸਿਮਰਨ ਪੂਜਾ ਪਾਠ, ਜੋਗ ਅਭਿਆਸ ਜਗਤ ਸਮਝਾਈਆ। ਜਿਸ ਦਾ ਗੋਪੀ ਕਾਹਨ ਖੇਲ ਮੰਡਲ ਰਾਸ, ਸੋਹਣੀ ਸਖ਼ੀਆਂ ਸੰਗ ਬਣਾਈਆ । ਜਿਸ ਦਾ ਦੋ ਜਹਾਨਾਂ ਤਾਕ, ਬ੍ਰਹਿਮੰਡ ਖੰਡ ਬੰਦ ਕਰਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਵਾਟ, ਬੇ ਆਸ ਬੈਠੀ ਸਰਬ ਲੋਕਾਈਆ। ਜਿਸ ਦਾ ਪਤਣ ਇਕੋ ਘਾਟ, ਸ਼ਹਿਨਸ਼ਾਹ ਦਾਤਾ ਹਰਿ ਅਖਵਾਈਆ। ਜਿਸ ਦਾ ਆਤਮ ਸਾਚੀ ਜ਼ਾਤ, ਪਰਮਾਤਮ ਰੂਪ ਸਮਝਾਈਆ। ਜਿਸ ਦੀ ਭਗਤ ਧੁਰ ਦੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਜਿਸ ਤੋਂ ਆਦਿ ਸ਼ਕਤ ਭਵਾਨੀ ਮੰਗੇ ਦਾਤ, ਸਿੰਘ ਅਸਵਾਰ ਬੈਠੀ ਡੇਰਾ ਲਾਈਆ। ਜਿਸ ਦਾ ਲੇਖਾ ਬਾਹਰ ਕਲਮ ਦਵਾਤ, ਸ਼ਾਹੀ ਕਾਗ਼ਜ਼ ਨਾ ਕੋਇ ਸਮਝਾਈਆ। ਜਿਸ ਦਾ ਬੋਧ ਅਗਾਧ ਅਗੰਮੀ ਵੱਜੇ ਨਾਦ, ਸਾਰੰਗ ਸਰੰਗਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਤਾਰਨਹਾਰਾ ਬੇਪਰਵਾਹੀਆ। ਤਾਰਨਹਾਰਾ ਜਾਣੋ ਏਕ, ਏਕੰਕਾਰ ਹਰਿ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਸਰਬ ਉਡੀਕ, ਨੇਤਰ ਨੈਣ ਸਰਬ ਉਠਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਸ਼ਬਦ ਸਰੂਪੀ ਪਾਵਣਹਾਰਾ ਭੀਖ, ਭਿਖਿਆ ਆਪਣਾ ਨਾਮ ਵਰਤਾਇੰਦਾ। ਸਾਚਾ ਕਲਮਾ ਦੱਸੇ ਹਦੀਸ, ਹਜ਼ਰਤ ਇਕੋ ਨਾਮ ਸਮਝਾਇੰਦਾ । ਭਗਤ ਉਧਾਰੀ ਬਣ ਜਗਦੀਸ, ਜਗਦੀਸ਼ਰ ਖੇਲ ਖਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਤਸਦੀਕ, ਸੋ ਤਸੱਵਰ ਮੁਸੱਵਰ ਆਪਣਾ ਆਪ ਜਣਾਇੰਦਾ। ਸ਼ਬਦ ਸਰੂਪੀ ਧੁਰ ਦਾ ਮੀਤ, ਮਿਤਰ ਪਿਆਰਾ ਫੇਰਾ ਪਾਇੰਦਾ। ਲੇਖ ਚੁਕਾਏ ਊਚ ਨੀਚ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਵਖਾਇੰਦਾ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਕਰਵਟ ਬਦਲ ਆਪਣਾ ਮੁਖ ਸਨਮੁਖ ਆਪ ਕਰਾਇੰਦਾ। ਕਲਜੁਗ ਅੰਤਮ ਬਦਲੇ ਰੀਤ, ਰੀਤੀਵਾਨ ਫੇਰਾ ਪਾਇੰਦਾ। ਫਿਰੀ ਦਰੋਹੀ ਜਗਤ ਮਸੀਤ, ਮੁਲਾ ਸ਼ੇਖ਼ ਮੁਸਾਇਕ ਸਰਬ ਕੁਰਲਾਇੰਦਾ। ਪੰਡਤ ਪਾਂਧਾ

ਮਾਰੇ ਚੀਕ, ਸ਼ਿਵਦਵਾਲਾ ਮੱਠ ਨਾ ਕੋਇ ਸੁਹਾਇੰਦਾ। ਗੁਰੂਦਵਾਰ ਕੂੜੀ ਕਿਰਿਆ ਬਦਲੀ ਨੀਤ, ਗੁਰ ਕਾ ਸ਼ਬਦ ਨਾ ਕੋਇ ਕਮਾਇੰਦਾ। ਬੇਆਸ ਕਿਨਾਰੇ ਜਿਨ੍ਹਾਂ ਸਹਿਬ ਸਤਿਗੁਰ ਮਿਲਿਆ ਠੀਕ, ਪੱਤਣ ਬੇੜਾ ਇਕ ਵਖਾਈਆ। ਤਿਨ੍ਹਾਂ ਲੱਗੇ ਸਚ ਪ੍ਰੀਤ, ਪ੍ਰੀਤੀਵਾਨ ਤੋੜ ਨਿਭਾਈਆ। ਮਾਣਸ ਜਨਮ ਜਗ ਜੀਵਦਿਆਂ ਜਾਵਣ ਜੀਤ, ਮਰਿਆਂ ਮਿਲੇ ਬੇਪਰਵਾਹੀਆ। ਸਾਚਾ ਧਾਮ ਦੱਸੇ ਅਨਡੀਠ, ਜਿਸ ਦਾ ਨਕਸ਼ਾ ਸਕੇ ਨਾ ਕੋਇ ਸਮਝਾਈਆ। ਓਥੇ ਇਕੋ ਇਕ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਕੂੜ ਦਵਾਰਿਉਂ ਕਰੇ ਪਾਰ, ਬੇ ਆਸ ਆਸ ਵਿਚ ਬਦਲਾਇੰਦਾ। ਜਿਸ ਵਿਚ ਅੰਮ੍ਰਿਤ ਠੰਡਾ ਠਾਰ, ਧਾਰਾ ਇਕੋ ਇਕ ਵਹਾਇੰਦਾ। ਜਿਸ ਦਾ ਰੂਪ ਨਜ਼ਰ ਨਾ ਆਏ ਵਿਚ ਸੰਸਾਰ, ਬਿਨ ਸਤਿਗੁਰ ਪੜਦਾ ਕੋਇ ਨਾ ਲਾਹਿੰਦਾ। ਉਹ ਖੇੜਾ ਅਗੰਮ ਅਪਾਰ, ਜੇਹੜਾ ਪਰਮ ਪੁਰਖ ਬਣਾਇੰਦਾ। ਚੰਦ ਸੂਰਜ ਨਾ ਕੋਇ ਉਜਿਆਰ, ਤਾਰਾ ਮੰਡਲ ਨਾ ਕੋਇ ਸੁਹਾਇੰਦਾ। ਭਾਈ ਭੈਣ ਸਾਕ ਸੈਣ ਨਾ ਕੋਇ ਮਿਤਰ ਯਾਰ, ਪਿਤਾ ਪੂਤ ਨਾ ਗੋਦ ਉਠਾਇੰਦਾ। ਸੇਜ ਸੁਹੰਜਣੀ ਨਾ ਕੋਈ ਨਾਰ, ਕੰਤ ਕੰਤੂਹਲ ਨਾ ਕੋਇ ਬਣਾਇੰਦਾ। ਕੂੜੀ ਸਖ਼ੀਆਂ ਕੋਈ ਨਾ ਮੰਗਲਾਚਾਰ, ਜਗਤ ਗੀਤ ਨਾ ਕੋਇ ਸੁਣਾਇੰਦਾ। ਸਾਚੇ ਮੰਦਰ ਖੇਲ ਕਰੇ ਆਪ ਨਿਰੰਕਾਰ, ਨਿਰਗੁਣ ਨਿਰਵੈਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਪਰਗਟਾਇੰਦਾ। ਸਚ ਦਵਾਰਾ ਦੱਸੇ ਕਾਇਆ ਅੰਦਰ ਆਪ, ਆਪਣੀ ਦਇਆ ਕਮਾਈਆ। ਜਿਸ ਦੀ ਸਾਗਰਾਂ ਵਿਚੋਂ ਕਿਸੇ ਨਾ ਆਈ ਹਾਥ, ਟਿਲਿਆਂ ਪਰਬਤਾਂ ਉਤੋਂ ਸਮਝ ਕੋਇ ਨਾ ਪਾਈਆ। ਜਿਸ ਦੀ ਜਗਤ ਵਿਦਿਆ ਦੱਸੇ ਨਾ ਕੋਈ ਜਾਚ, ਚੌਦਾਂ ਵਿਦਿਆ ਰਹੀ ਕੁਰਲਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਆਖ ਕੇ ਗਏ ਸਾਖ਼ਿਆਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੋ ਸਾਹਿਬ ਸਤਿਗੁਰ ਸ਼ਬਦ ਸਵਾਮੀ ਵਸੇ ਸਾਚੇ ਘਾਟ, ਘਰ ਪੱਤਣ ਡੇਰਾ ਲਾਈਆ। ਸੋ ਗੁਰਮੁਖ ਕਹੇ ਨੌ ਦਵਾਰ ਮੁਕਾ ਕੇ ਵਾਟ, ਕੂੜੀ ਕਿਰਿਆ ਪੰਧ ਚੁਕਾਈਆ । ਨਿਰਗੁਣ ਹੋ ਕੇ ਸਰਗੁਣ ਦੇਵੇ ਸਾਥ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਕਾਇਆ ਮੰਦਰ ਅੰਦਰ ਤਟ ਕਿਨਾਰਾ, ਹਰਿ ਸਤਿਗੁਰ ਆਪ ਜਣਾਇੰਦਾ। ਜਿਸ ਦਾ ਜਾਣੇ ਨਾ ਕੋਈ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜਿਥੇ ਨਈਆ ਨੌਕਾ ਦੇਵੇ ਨਾ ਕੋਇ ਸਹਾਰਾ, ਖੇਵਟ ਖੇਟਾ ਰੂਪ ਨਾ ਕੋਇ ਧਰਾਇੰਦਾ। ਜਿਥੇ ਕਰੇ ਨਾ ਕੋਇ ਪਿਆਰਾ, ਪ੍ਰੇਮ ਪ੍ਰੀਤੀ ਗੋਦ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਸ ਕਿਨਾਰੇ ਡੇਰਾ ਲਾਇੰਦਾ। ਬੇ ਆਸ ਕਿਨਾਰਾ ਡੂੰਘਾ ਸਾਗਰ, ਕਲਜੁਗ ਪਾਰ ਨਾ ਕੋਇ ਕਰਾਈਆ। ਕੋਟਾਂ ਵਿਚੋਂ ਗੁਰਮੁਖ ਤਰਿਆ ਕਾਇਆ ਗਾਗਰ, ਪੰਧ ਆਪਣਾ ਲਏ ਮੁਕਾਈਆ। ਸਚ ਦਵਾਰੇ ਸਤਿ ਸਵਾਮੀ ਹੋ ਕੇ ਹਾਜ਼ਰ, ਸਾਚੇ ਬੇੜੇ ਲਏ ਚੜ੍ਹਾਈਆ। ਜਿਸ ਨੂੰ ਕਹਿੰਦੇ ਧੁਰ ਦਾ ਠਾਕਰ, ਸੋ ਠੋਕਰ ਸਚ ਲਗਾਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਸਤਿ ਬਣਾਵੇ ਇਕ ਸੌਦਾਗਰ, ਸੋਹਣਾ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਾਰ ਕਿਨਾਰਾ ਲੰਘੇ ਪੂਰ, ਪੁਰੀ ਲੋਅ ਪਾਰ ਕਰਾਈਆ। ਬ੍ਰਹਿਮੰਡ ਖੰਡ ਪੈਂਡਾ ਪਿਛੇ ਰਹਿ

ਜਾਏ ਦੂਰ, ਦੂਰ ਦੁਰਾਡਾ ਨੇੜੇ ਨਜ਼ਰੀ ਆਈਆ। ਜਿਸ ਹਰਿਜਨ ਹਰਿ ਕਰਤਾ ਮਿਲਿਆ ਆਪ ਜ਼ਰੂਰ, ਜ਼ਰੂਰਤ ਪੂਰੀ ਦਏ ਕਰਾਈਆ। ਆਪਣਾ ਦੱਸ ਸਚ ਦਸਤੂਰ, ਸਾਚੀ ਸਿਖਿਆ ਦਏ ਸਮਝਾਈਆ। ਜਨ ਭਗਤਾਂ ਨਾਲ ਭਗਵੰਤ ਹੋਏ ਮਸ਼ਹੂਰ, ਬਿਨ ਭਗਤਾਂ ਭਗਵਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਚੁਕਾਏ ਬੇਪਰਵਾਹੀਆ। ਲੇਖ ਚੁਕਾਏ ਬੇਪਰਵਾਹ, ਬੇਅੰਤ ਦਇਆ ਕਮਾਇੰਦਾ। ਸਤਿਗੁਰ ਸ਼ਬਦ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਸੱਚੀ ਮਈਆ ਦਏ ਮਿਲਾ, ਪੁਰਖ ਅਕਾਲ ਅੱਖ ਖੁਲ੍ਹਾਇੰਦਾ। ਪਿਛਲਾ ਲੇਖਾ ਵਹੀਆ ਤੋਂ ਦਏ ਮਿਟਾ, ਸੱਚਾ ਸਈਆ ਰੰਗ ਇਕ ਰੰਗਾਇੰਦਾ। ਲਹਿਣਾ ਦੇਣਾ ਡੂੰਘੇ ਖਾਤੇ ਦੇਵੇ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਮਈਆ ਜੇ ਦਰਸ਼ਨ ਪੌਣਾ, ਦੁਰਗਾ ਅਸ਼ਟਭੁਜ ਨਜ਼ਰੀ ਆਈਆ। ਪਰਮ ਪੁਰਖ ਪਰਮਾਤਮ ਇਕ ਮਨੌਣਾ, ਜਿਸ ਮਿਲਿਆ ਮਿਲਾਵਾ ਹੋਵੇ ਹਰ ਘਟ ਥਾਈਂਆ। ਆਤਮ ਪਰਮਾਤਮ ਢੋਲਾ ਸਾਚਾ ਗੌਣਾ, ਨਿਰਗੁਣ ਨਿਰਵੈਰ ਕਰੇ ਪੜ੍ਹਾਈਆ। ਕਾਇਆ ਮੰਦਰ ਇਕ ਸੁਹੌਣਾ, ਘਰ ਵਿਚ ਘਰ ਸੋਭਾ ਪਾਈਆ। ਆਦਿ ਸ਼ਕਤ ਨਿਰਮਲ ਜੋਤੀ ਨੂਰ ਜਗੌਣਾ, ਦੀਵਾ ਬਾਤੀ ਕਮਲਾਪਾਤੀ ਇਕੋ ਇਕ ਟਿਕਾਈਆ। ਆਤਮ ਸੇਜਾ ਸਚ ਸਿੰਘਾਸਣ ਇਕ ਵਿਛੌਣਾ, ਸੋਹਣੀ ਸੇਜ ਸੁਹਾਈਆ। ਕਮਲਾਪਾਤੀ ਇਕ ਮਨੌਣਾ, ਦੋਏ ਜੋੜ ਬਿਨ ਹੱਥਾਂ ਢਹਿ ਪੈਣਾ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਮੇਲਣ ਹਾਰਾ ਸਾਚੇ ਘਰ, ਦੂਰ ਨੇੜਾ ਪੰਧ ਮੁਕਾਈਆ । ਦੂਰ ਨੇੜਾ ਚੁੱਕੇ ਪੰਧ, ਪਾਂਧੀ ਨਜ਼ਰ ਕੋਇ ਨਾ ਆਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਿਸ ਉਪਰ ਸਤਿਗੁਰ ਆਪ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਜਨਮ ਕਰਮ ਦੀ ਟੁੱਟੀ ਲਏ ਗੰਢ, ਪੂਰਬ ਲੇਖਾ ਵੇਖ ਵਖਾਈਆ। ਭੇਵ ਖੁਲ੍ਹਾਏ ਆਤਮ ਪਰਮਾਤਮ ਹੰ, ਬ੍ਰਹਮ ਪੜਦਾ ਦਏ ਚੁਕਾਈਆ। ਪੂਰੀ ਕਰੇ ਆਸਾ ਮੰਗ, ਤ੍ਰਿਸਨਾ ਰੋਗ ਮਿਟਾਈਆ। ਘਰ ਸੱਜਣ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਸਚ ਸੁਣਾਏ ਧੁਰ ਦਾ ਛੰਦ, ਕਰੇ ਇਕ ਪੜ੍ਹਾਈਆ। ਖ਼ੁਸ਼ੀ ਵਖਾਏ ਬੰਦ ਬੰਦ, ਬੰਦਨਾ ਇਕੋ ਇਕ ਸੁਣਾਈਆ। ਸਾਢੇ ਤਿੰਨ ਹੱਥ ਚਾੜ੍ਹੇ ਰੰਗ, ਕਾਇਆ ਚੋਲੀ ਦਏ ਰੰਗਾਈਆ। ਕਿਰਪਾ ਕਰ ਸੂਰਾ ਸਰਬੰਗ, ਸਿਰ ਆਪਣਾ ਹੱਥ ਟਿਕਾਈਆ। ਓਸ ਦਵਾਰੇ ਅਸ਼ਟਭੁਜ ਆਪੇ ਮੰਗਾਂ ਰਹੀ ਮੰਗ, ਦੋਏ ਜੋੜ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਅਸ਼ਟਭੁਜ ਕਹੇ ਮੇਰੀ ਤਰਲ ਜਵਾਨੀ, ਨੂਰ ਨੂਰਾਂ ਵਿਚੋਂ ਨਜ਼ਰੀ ਆਈਆ। ਸਿੰਘ ਅਸਵਾਰ ਮੇਰਾ ਸ਼ੇਰ ਸ਼ੇਰਵਾਨੀ, ਸ਼ਹਿਨਸ਼ਾਹ ਦਿਤੀ ਮਾਣ ਵਡਿਆਈਆ। ਖੰਡਾ ਚੱਕਰ ਧੁਜ ਮੇਰਾ ਲਾਸਾਨੀ, ਜਿਸ ਦੀ ਸਮਝ ਕੁਛ ਨਾ ਪਾਈਆ। ਗੁਰਮੁਖ ਵਿਰਲਾ ਭਗਤ ਮੇਰੀ ਭੇਟਾ ਦੇਵੇ ਕੁਰਬਾਨੀ, ਬਿਨ ਕਾਇਆ ਬਿਨ ਤਤ ਬਿਨ ਰਤ ਆਪਣਾ ਆਪ ਭੇਟ ਚੜ੍ਹਾਈਆ। ਮੈਂ ਹੋਵਾਂ ਉਸ ਦੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸ਼ਬਦ ਰੰਗੀਲਾ ਸਾਚਾ ਰਥ, ਰਥਵਾਹੀ ਵੇਖਾਂ ਬੇਪਰਵਾਹੀਆ। ਮੇਰੇ ਰੰਗੀਲੇ ਅੱਠੇ ਹੱਥ, ਅੱਠਾਂ ਤੱਤਾਂ ਦਿਆਂ ਵਡਿਆਈਆ। ਜਿਸ ਧਾਰ ਵਿਚੋਂ ਆਈ ਨੱਠ, ਪਰਗਟ ਹੋ ਕੇ ਲੋਕਮਾਤ ਵੇਸ ਵਟਾਈਆ। ਅੰਤਮ ਓਸੇ ਵਿਚ ਜਾਣਾ ਰਚ, ਆਪ ਆਪਣਾ ਅੰਤ ਛੁਪਾਈਆ। ਸਚ ਸੰਦੇਸਾ ਜਣਾਵਾਂ ਸੁਚ ਸਚ, ਸੱਦਾ ਇਕ ਦ੍ਰਿੜਾਈਆ। ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਜਾਏ ਨੱਚ,

ਬਣ ਨਟੂਆ ਆਪਣਾ ਸਾਂਗ ਵਰਤਾਈਆ। ਹਰਿ ਕਾ ਨਾਮ ਭੁੱਲੇ ਜੀਵ ਜੰਤ ਕਾਇਆ ਮਾਟੀ ਕੱਚ, ਸਾਚਾ ਮੰਦਰ ਨਾ ਕੋਇ ਸੁਹਾਈਆ। ਓਸ ਵੇਲੇ ਪਰਮ ਪੁਰਖ ਪਰਮਾਤਮ ਨਿਰਗੁਣ ਨਿਰਵੈਰ ਸਾਹਿਬ ਸਮਰਥ, ਲੋਕਮਾਤ ਵੇਖ ਵਖਾਈਆ। ਜਨ ਭਗਤਾਂ ਖੋਲ੍ਹ ਕੇ ਆਪਣੀ ਅੱਖ, ਨਿਜ ਨੇਤਰ ਦਰਸ਼ਨ ਦਏ ਕਰਾਈਆ। ਬਾਕੀ ਲੱਭ ਲੱਭ ਜਾਣ ਥੱਕ, ਲੱਭਿਆਂ ਹੱਥ ਕਿਸੇ ਨਾ ਆਈਆ। ਇਕ ਦਵਾਰ ਸੋਹੇ ਤੀਰਥ ਤਟ, ਜਿਥੇ ਬੇ ਆਸ ਬੈਠਣ ਡੇਰਾ ਲਾਈਆ। ਬੇ ਆਸ ਕਿਨਾਰਾ ਬਣੇ ਸਾਹਿਬ ਦਾ ਹੱਟ, ਜਿਥੇ ਹਰਿ ਕਾ ਨਾਮ ਵਰਤਾਈਆ। ਜਨ ਭਗਤਾਂ ਪਿਛੇ ਭਗਵਨ ਨੱਠ, ਪਾਂਧੀ ਹੋ ਕੇ ਖੋਜ ਖੋਜਾਈਆ। ਪੂਰਬ ਲੇਖਾ ਪੂਰੀ ਕਰੇ ਆਸ, ਆਸਾਵੰਤ ਵੇਖ ਵਖਾਈਆ। ਹਰਿ ਕਾ ਭਗਤ ਕਦੇ ਨਾ ਹੋਵੇ ਨਰਾਸ, ਨਰਾਸਿਆਂ ਵਿਚੋਂ ਆਪਣੀ ਆਸ ਬਦਲਾਈਆ। ਦਰਸ਼ਨ ਦੇਕੇ ਪੂਰੀ ਕਰੇ ਖ਼ਾਹਿਸ਼, ਖ਼ਾਲਸ ਆਪਣਾ ਰੂਪ ਜਣਾਈਆ। ਜਨ ਭਗਤ ਬਣਾਏ ਜਗਤ ਬਦਮਾਸ਼, ਬਦਮਾਸ਼ੀ ਵਿਚੋਂ ਦਿਤੀ ਕਢਾਈਆ। ਸੋ ਸਾਹਿਬ ਸਤਿਗੁਰ ਸੂਰਾ ਸਰਬੰਗ ਚਰਨ ਪ੍ਰੀਤ ਬੰਧਾਏ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਗੁਰਮੁਖ ਲੱਖ ਚੁਰਾਸੀ ਉਤਰੇ ਪਾਰ ਘਾਟ, ਘਾਟਾ ਕੋਇ ਨਜ਼ਰ ਨਾ ਆਈਆ। ਭਗਤ ਭਗਵਾਨ ਮਿਲਣ ਦੀ ਪਹਿਲੀ ਸੁਹਾਗੀ ਰਾਤ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਰੀਏ ਬਾਤ, ਬਾਤਨ ਆਪਣੀ ਖ਼ੁਸ਼ੀ ਵਖਾਈਆ। ਸਚ ਕਿਨਾਰੇ ਲੱਗੇ ਭਾਗ, ਭਾਗ ਗੁਰਮੁਖਾਂ ਝੋਲੀ ਪਾਈਆ। ਦੀਪਕ ਜੋਤ ਜਗਾਏ ਚਰਾਗ਼, ਤੇਲ ਬਾਤੀ ਨਾ ਕੋਇ ਵਖਾਈਆ। ਅੰਤਰ ਆਤਮ ਉਪਜਾਏ ਇਕ ਵੈਰਾਗ, ਵੈਰਾਗੀ ਆਪਣੀ ਧਾਰ ਪਰਗਟਾਈਆ। ਸ਼ਬਦ ਅਗੰਮੀ ਵੱਜੇ ਨਾਦ, ਢੋਲਕ ਛੈਣਾ ਨਾ ਕੋਇ ਖੜਕਾਈਆ। ਫੜ ਕੇ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਟਾਈਆ । ਧੰਨ ਭਾਗ ਜੋ ਬਿਆਸ ਕਿਨਾਰੇ ਗਏ ਜਾਗ, ਹਰਿ ਜਾਗਰਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਬੇਪਰਵਾਹੀਆ। ਤਾਰਨਹਾਰਾ ਪਰਵਰਦਿਗਾਰ, ਬੇਪਰਵਾਹ ਅਖਵਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਮਜਲਸ ਇਕ ਵਖਾਇੰਦਾ। ਹੱਕ ਮੁਕਾਮੇ ਹੋ ਤਿਆਰ, ਦਰਗਾਹ ਸਾਚੀ ਸੋਭਾ ਪਾਇੰਦਾ। ਲਾਸ਼ਰੀਕ ਖੇਲ ਅਪਾਰ, ਸ਼ਰੀਅਤ ਆਪਣੀ ਇਕ ਦ੍ਰਿੜਾਇੰਦਾ। ਕਲਮਾ ਬੋਲ ਜੈਕਾਰ, ਨਗ਼ਮਾ ਨਾਮ ਸੁਣਾਇੰਦਾ। ਕਾਇਨਾਤ ਕਰੇ ਖ਼ਬਰਦਾਰ, ਸਚ ਪੈਗ਼ਾਮ ਇਕ ਅਲਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੇ ਖੜ੍ਹੇ ਦਵਾਰ, ਦਰ ਦਰਬਾਰੀ ਸੋਭਾ ਪਾਇੰਦਾ। ਸਦੀ ਚੌਧਵੀਂ ਜਿਸ ਦੀ ਕਰੇ ਪੁਕਾਰ, ਅੱਲਾ ਰਾਣੀ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇ ਆਸ ਕਿਨਾਰਾ ਵੇਖ ਵਖਾਇੰਦਾ। ਬੇ ਆਸ ਕਿਨਾਰਾ ਕਹੇ ਮੁਹੰਮਦ, ਵੇਲਾ ਅੰਤ ਵਿਹਾਈਆ। ਜਿਸ ਰਹੀਮ ਮਾਰੀ ਰਮਜ਼, ਰਹਿਮਤ ਨਾਲ ਸਮਝਾਈਆ। ਜਿਸ ਖੱਲ ਲੁਹਾਈ ਸ਼ਮਸ, ਮਨਸੂਰ ਸੂਲੀ ਦਿਤਾ ਚੜ੍ਹਾਈਆ। ਤਿਸ ਦੀ ਸੋਹਣੀ ਦਿਸੇ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਸੋ ਸਦੀ ਚੌਧਵੀਂ ਵੇਖੇ ਅੰਤ, ਚੌਦਾਂ ਤਬਕਾਂ ਫੋਲ ਫੁਲਾਈਆ। ਮੇਰੀ ਓਸੇ ਅੱਗੇ ਮਿੰਨਤ, ਦੋਏ ਜੋੜ ਅਰਜ਼ੋਈਆ। ਪਰਵਰਦਿਗਾਰ ਮੇਰੀ ਰਹੀ ਕੋਈ ਨਾ ਹਿੰਮਤ, ਹੌਸਲਾ ਬੈਠਾ ਢਾਹੀਆ। ਮੇਰੀ ਉਮਤ ਕਰੇ ਇਲਤ, ਆਲਮ ਇਲਮ ਪੜ੍ਹ ਪੜ੍ਹ ਥਕੀ ਲੋਕਾਈਆ। ਮੁਸਲਮ ਸੁੰਨੀ ਸਭ ਦੀ ਦਿਸੇ ਜ਼ਿੱਲਤ, ਖੁਆਰੀ ਅੰਤਮ ਸਿਰ ਤੇ ਛਾਈਆ। ਸਚ ਪਿਆਰ ਪ੍ਰੇਮ ਨਾ ਕੋਈ ਮਿਲਤ, ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਲੇਖਾ ਚੁੱਕਿਆ ਬਹਿਸ਼ਤ ਜੱਨਤ, ਦੋਜ਼ਖ਼ ਇਕੋ ਨਜ਼ਰੀ ਆਈਆ। ਨਾਰ ਪਰਨਾਏ ਨਾ ਕੋਇ ਬਣ ਕੇ ਕੰਤ, ਕਰਤਾ

ਅੰਗ ਨਾ ਕੋਇ ਲਗਾਈਆ। ਮੁੱਲਾ ਸ਼ੇਖ਼ ਮੁਸਾਇਕ ਭਰਮੇ ਭੁੱਲੇ ਸੰਤ, ਸਾਬਤ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਜਗਤ ਵੇਖੇ ਮਹੰਤ, ਮਹਿੰਮਾ ਹਰਿ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਣਾ ਥਾਉਂ ਥਾਈਂਆ। ਲੇਖਾ ਦੇਵਣਹਾਰ ਪੁਰਖ ਸਮਰਥ, ਹਰਿ ਕਰਤਾ ਆਪ ਦ੍ਰਿੜਾਈਆ। ਕਲਜੁਗ ਅੰਤਮ ਹੋਏ ਸਰਬ ਬੇਵਸ, ਜ਼ੋਰ ਸਕੇ ਨਾ ਕੋਇ ਚਲਾਈਆ। ਮਿਹਰਵਾਨ ਦੀਨ ਦਿਆਲ ਜਨ ਭਗਤਾਂ ਖੋਲ੍ਹੇ ਇਕੋ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਦੂਰ ਦੁਰਾਡਾ ਆਵੇ ਨੱਠ, ਬ੍ਰਹਿਮੰਡ ਖੰਡ ਡੇਰਾ ਢਾਹੀਆ। ਸੰਤ ਸੁਹੇਲੇ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਨਾਮ ਪਦਾਰਥ ਦੇ ਕੇ ਵੱਥ, ਕਾਇਆ ਭਾਂਡਾ ਦਏ ਭਰਾਈਆ। ਅੰਦਰ ਵੜ ਕੇ ਗਾਵੇ ਜਸ, ਧੁਰ ਦਾ ਸੋਹਲਾ ਸਚ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਿਲਾਵਾ ਦਏ ਮਿਲਾਈਆ। ਸਚ ਪ੍ਰੀਤਮ ਪ੍ਰੀਤ, ਬਿਨ ਪ੍ਰੀਤਮ ਸਚ ਨਾ ਕੋਇ ਕਮਾਈਆ । ਜਨ ਭਗਤ ਅਵੱਲੜੀ ਰੀਤ, ਰੀਤੀਵਾਨ ਆਪ ਵਖਾਈਆ। ਕਾਇਆ ਕਾਅਬਾ ਮੰਦਰ ਮਸੀਤ, ਸੋਹਣਾ ਹੁਜਰਾ ਦਏ ਸੁਹਾਈਆ। ਸਾਢੇ ਤਿੰਨ ਹੱਥ ਮੰਦਰ ਅਨਡੀਠ, ਘਰ ਵਿਚ ਘਰ ਦਏ ਵਡਿਆਈਆ। ਗੁਰੂਦਵਾਰ ਦੱਸੇ ਅਤੀਤ, ਜਿਥੇ ਤ੍ਰੈਗੁਣ ਨਜ਼ਰ ਕੋਇ ਨਾ ਆਈਆ। ਪੰਚ ਵਿਕਾਰ ਰਹੇ ਨਾ ਨੀਚ, ਊਚੋ ਊਚ ਇਕ ਅਖਵਾਈਆ। ਓਸ ਦਵਾਰੇ ਗੁਰਮੁਖ ਲੰਘੇ ਠੀਕ, ਕੂੜਾ ਠੀਕਰ ਭੰਨ ਵਖਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਨਾਲ ਲਾਈ ਪ੍ਰੀਤ, ਸੋ ਭਗਤ ਰੂਪ ਵਟਾਈਆ। ਬਾਕੀ ਸਾਰੇ ਸਾਹਿਬ ਕੋਲੋਂ ਮੰਗਦੇ ਭੀਖ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭਗਤਨ ਮੀਤਾ ਇਕ ਅਤੀਤਾ ਤ੍ਰੈਗੁਣ ਲੇਖਾ ਦਏ ਚੁਕਾਈਆ। ਸਚ ਪ੍ਰੀਤੀ ਸਤਿਗੁਰ ਧਾਰ, ਹਰਿ ਕਰਤਾ ਆਪ ਜਣਾਇੰਦਾ। ਕਰ ਕੇ ਗਏ ਬ੍ਰਹਮਾ ਸੁਤ ਚਾਰ, ਸੰਤ ਕੁਮਾਰ ਨਾਲ ਵਡਿਆਇੰਦਾ। ਬਰਾਹ ਬਖ਼ਸ਼ ਕੇ ਇਕ ਆਧਾਰ, ਯਗੈ ਪੁਰਸ਼ ਰੰਗ ਰੰਗਾਇੰਦਾ। ਹਾਵ ਗ਼ਰੀਵ ਕਿਰਪਾ ਧਾਰ, ਨਰ ਨਰਾਇਣ ਜੋੜ ਜੁੜਾਇੰਦਾ। ਕਪਲ ਮੁਨ ਕਰ ਪਿਆਰ, ਦਰ ਦਰਵਾਜ਼ਾ ਇਕ ਵਖਾਇੰਦਾ। ਰਿਖਵ ਦੇਵ ਨੈਣ ਉਘਾੜ, ਸਤਵੇਂ ਆਪਣੇ ਵਿਚ ਛੁਪਾਇੰਦਾ। ਪਿਰਥੂ ਦੇ ਕੇ ਅਗੰਮੀ ਧਾਰ, ਮਤਸ ਧਾਰਾ ਵਿਚ ਡੁਬਾਇੰਦਾ। ਕਛਪ ਚੁਕਾ ਕੇ ਸਿਰ ਤੇ ਭਾਰ, ਧਨੰਤਰ ਆਪਣਾ ਪੜਦਾ ਲਾਹਿੰਦਾ। ਮੋਹਣੀ ਰੂਪ ਜਿਸ ਕਰਾਇਆ ਨਿਰੰਕਾਰ, ਹੰਸਾ ਆਪਣਾ ਰੰਗ ਵਖਾਇੰਦਾ। ਨਰ ਸਿੰਘ ਜਿਸ ਨੇ ਲਿਆ ਅਵਤਾਰ, ਬਾਵਨ ਆਪਣਾ ਵੇਸ ਵਟਾਇੰਦਾ। ਜਿਸ ਨੇ ਹਰੀ ਹਰਿ ਕੀਤਾ ਖੇਲ ਅਪਾਰ, ਨਰ ਨਰਾਇਣ ਕਲ ਵਖਾਇੰਦਾ। ਜਿਸ ਨੇ ਪਰਸ ਰਾਮ ਪਾਸਾ ਦਿਤਾ ਹਾਰ, ਰਾਮ ਰਾਮ ਰੂਪ ਪਰਗਟਾਇੰਦਾ। ਜਿਸ ਵੇਦ ਵਿਆਸਾ ਬਣਾਇਆ ਜਗਤ ਲਿਖਾਰ, ਕਾਹਨ ਕ੍ਰਿਸ਼ਨ ਮੁਕੰਦ ਮਨੋਹਰ ਲਖਮੀ ਨਰਾਇਣ ਸਾਚੀ ਸਖ਼ੀਆਂ ਮੰਗਲ ਗਾਇੰਦਾ। ਜਿਸ ਬੋਧ ਅਗਾਧ ਦਿਤੀ ਧਾਰ, ਜਿਸ ਮੂਸਾ ਜਲਵਾ ਕੀਤਾ ਉਜਿਆਰ, ਜਿਸ ਈਸਾ ਬਣਾਇਆ ਬਰਖ਼ੁਰਦਾਰ, ਮੁਹੰਮਦ ਦੇ ਕੇ ਚਾਰ ਯਾਰ, ਯਾਰੀ ਯਾਰਾਂ ਨਾਲ ਰਖਾਇੰਦਾ। ਜਿਸ ਨਾਨਕ ਨਿਰਗੁਣ ਜੋਤ ਕਰੀ ਉਜਿਆਰ, ਪੰਜ ਤਤ ਚੋਲਾ ਸੋਭਾ ਪਾਇੰਦਾ। ਜਿਸ ਗੋਬਿੰਦ ਖੰਡਾ ਕਰ ਤਿਆਰ, ਸ਼ਬਦ ਖੜਗ ਹੱਥ ਫੜਾਇੰਦਾ। ਜਿਸ ਲੇਖ ਭਵਿਖਤ ਲਿਖਾਏ ਵਾਰੋ ਵਾਰ, ਚਾਰੇ ਵੇਦਾਂ ਵਕਤ ਨਾਲ ਪੜ੍ਹਾਇੰਦਾ। ਜਿਸ ਸ਼ਾਸਤਰ ਸਿਮਰਤ ਪੁਰਾਨ ਦਿਤਾ ਆਧਾਰ, ਅੱਠ ਦਸ ਖੋਜ ਖੋਜਾਇੰਦਾ। ਜਿਸ ਅੰਜੀਲ ਕੁਰਾਨ ਕੀਤਾ ਪਸਾਰ, ਤੀਸ ਬਤੀਸਾ ਢੋਲਾ ਗਾਇੰਦਾ।

ਜਿਸ ਖਾਣੀ ਬਾਣੀ ਕਰ ਪ੍ਰਚਾਰ, ਪਰਚਾ ਸਭ ਦੇ ਅੱਗੇ ਪਾਇੰਦਾ। ਜਿਸ ਧ੍ਰੂ ਪ੍ਰਹਿਲਾਦ ਲਾਇਆ ਪਾਰ, ਬਲ ਬਾਵਨ ਖੇਲ ਵਖਾਇੰਦਾ। ਜਿਸ ਅਮਰੀਕ ਦਿਤਾ ਆਧਾਰ, ਜਨਕ ਆਪਣਾ ਰੰਗ ਰੰਗਾਇੰਦਾ। ਜਿਸ ਬਿਦਰ ਸੁਦਾਮਾ ਸਧਨਾ ਨਾਮ ਦੇਓ ਦਰਸ਼ਨ ਦਿਤਾ ਦਿਖਾਲ, ਜੈ ਦੇਓ ਆਪਣੀ ਸੇਵ ਲਗਾਇੰਦਾ। ਜਿਸ ਡੁੱਬਦੇ ਪਾਥਰ ਲਾਏ ਪਾਰ, ਬੈਣੀ ਪੜਦਾ ਆਪ ਚੁਕਾਇੰਦਾ। ਜਿਸ ਪਾਣਾ ਗੰਢਿਆ ਨਾਲ ਰਵਦਾਸ ਚਮਾਰ, ਜਿਸ ਕਬੀਰ ਜੁਲਾਹੇ ਆਪਣਾ ਘਰ ਵਖਾਇੰਦਾ। ਜਿਸ ਗਨਕਾ ਦਿਤੀ ਸਿਖਾਲ, ਜਿਸ ਬੱਧਕ ਦਿਤਾ ਉਠਾਲ, ਜਿਸ ਅਜਾਮਲ ਆਪਣਾ ਨਾਮ ਦ੍ਰਿੜਾਇੰਦਾ। ਸੋ ਕਰਤਾ ਪੁਰਖ ਕਰਨੇਹਾਰ, ਕਲਜੁਗ ਅੰਤਮ ਨਿਰਗੁਣ ਨਿਰਵੈਰ ਲਏ ਅਵਤਾਰ, ਕਲ ਕਲਕੀ ਵੇਸ ਵਟਾਇੰਦਾ। ਸੰਬਲ ਵਸੇ ਧਾਮ ਨਿਆਰ, ਮਹੱਲ ਅਟਲ ਡੇਰਾ ਲਾਇੰਦਾ। ਦੀਵਾ ਬਾਤੀ ਜਗਾਏ ਅਪਾਰ, ਤੇਲ ਸੰਗ ਨਾ ਕੋਇ ਰਖਾਇੰਦਾ। ਖਾਣੀ ਬਾਣੀ ਵਸਿਆ ਬਾਹਰ, ਸ਼ਾਸਤਰ ਸਿਮਰਤ ਵੇਦ ਪੁਰਾਨ ਨਜ਼ਰ ਕਿਸੇ ਨਾ ਆਇੰਦਾ। ਭਗਤ ਵਛਲ ਬਣ ਗਿਰਧਾਰ, ਗਿਰਵਰ ਸੰਤ ਸੁਹੇਲੇ ਵੇਖ ਵਖਾਇੰਦਾ। ਚਤਰਭੁਜ ਜਿਸ ਕੀਤਾ ਆਕਾਰ, ਅਸ਼ਟਭੁਜ ਜੋੜ ਜੁੜਾਇੰਦਾ। ਕਾਲਕਾ ਕੀਤਾ ਕਾਲ ਸ਼ੰਗਾਰ, ਸੋਹਣਾ ਰੰਗ ਰੰਗਾਇੰਦਾ। ਸੋ ਸਾਹਿਬ ਸਤਿਗੁਰ ਸਭ ਦਾ ਪਾਲਣ ਹਾਰ, ਪਰਮ ਪੁਰਖ ਵੇਖ ਵਖਾਇੰਦਾ। ਬੇ ਆਸ ਕਿਨਾਰੇ ਜੋ ਬੈਠੇ ਰਾਹ ਵਿਚਾਰ, ਤਿਨ੍ਹਾਂ ਰਹਿਬਰ ਹੋ ਕੇ ਮੇਲ ਮਿਲਾਇੰਦਾ। ਪ੍ਰੀਤਮ ਪ੍ਰੀਤਮ ਪ੍ਰੀਤ ਆਪਣੀ ਦਏ ਸਿਖਾਲ, ਜਿਸ ਪ੍ਰੀਤ ਵਿਚੋਂ ਪ੍ਰੀਤਮ ਨਜ਼ਰੀ ਆਇੰਦਾ। ਲੱਭਿਆਂ ਕੋਇ ਨਾ ਸਕੇ ਭਾਲ, ਖੋਜਿਆਂ ਖੋਜ ਨਾ ਕੋਇ ਖੋਜਾਇੰਦਾ। ਜਿਸ ਉਤੇ ਸਤਿਗੁਰ ਸ਼ਬਦ ਹੋਵੇ ਦਿਆਲ, ਤਿਸ ਆਪਣੇ ਘਰ ਮਿਲਾਇੰਦਾ। ਸਚ ਦਵਾਰ ਵਖਾ ਸੱਚੀ ਧਰਮਸਾਲ, ਮੰਦਰ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਪੜਦਾ ਆਪ ਉਠਾਇੰਦਾ। ਪੜਦਾ ਉਠਾਏ ਬੇ ਆਸ ਕਿਨਾਰੇ, ਬੇਵਸ ਦਿਸੇ ਲੋਕਾਈਆ। ਪੂਜਾ ਕਰ ਕਰ ਜੋ ਜਨ ਹਾਰੇ, ਤਿਨ੍ਹਾਂ ਲੇਖਾ ਲੇਖੇ ਪਾਈਆ। ਘਰ ਵਿਚ ਖੋਲ੍ਹ ਬਜਰ ਕਿਵਾੜੇ, ਦੂਈ ਦਵੈਤੀ ਡੇਰਾ ਢਾਹੀਆ। ਕਰ ਪਰਕਾਸ਼ ਬਹੱਤਰ ਨਾੜੇ, ਜੋਤੀ ਜੋਤ ਕਰੇ ਰੁਸ਼ਨਾਈਆ। ਲੇਖੇ ਲਾਏ ਕੱਢੇ ਹਾੜੇ, ਹਾੜ ਹਾੜ ਵਿਚ ਮਿਲੇ ਵਡਿਆਈਆ। ਪਰਮ ਪੁਰਖ ਦੇ ਜੋ ਗੁਰਮੁਖ ਚੜ੍ਹ ਗਿਆ ਖਾਰੇ, ਸੋਹਣਾ ਸਗਨ ਮਨਾਈਆ। ਸੋ ਉਤਰੇ ਪਾਰ ਕਿਨਾਰੇ, ਅਧਵਿਚਕਾਰ ਨਾ ਕੋਇ ਅਟਕਾਈਆ। ਅਸ਼ਟਭੁਜ ਬਣ ਸਵਾਣੀ ਅੱਗੇ ਪਾਣੀ ਵਾਰੇ, ਕਲਸ ਅੰਮ੍ਰਿਤ ਹੱਥ ਉਠਾਈਆ। ਭਗਤ ਭਗਵਾਨ ਦੇ ਸਚ ਦੁਲਾਰੇ, ਜੋ ਦੂਲ੍ਹੇ ਬਣ ਕੇ ਫੇਰਾ ਪਾਈਆ। ਮੰਜ਼ਲ ਚੜ੍ਹਨ ਓਸ ਚੁਬਾਰੇ, ਜਿਸ ਦਾ ਤਾਕ ਕੁੰਡਾ ਨਜ਼ਰ ਕਿਸੇ ਨਾ ਆਈਆ। ਢੋਲਾ ਗਾਵਣ ਗੁਰ ਅਵਤਾਰੇ, ਪੀਰ ਪੈਗ਼ੰਬਰ ਨਾਅਰੇ ਸਚ ਲਗਾਈਆ। ਰਸਨਾ ਬਿਨ ਰਸਨਾ ਕਹਿਣ ਵਾਹ ਵਾ ਨਰ ਨਿਰੰਕਾਰੇ, ਤੇਰੇ ਹੱਥ ਵੱਡੀ ਵਡਿਆਈਆ। ਕਲਜੁਗ ਅੰਤਮ ਕੋਟਾਂ ਵਿਚੋਂ ਥੋੜ੍ਹੇ ਤਾਰੇ, ਜਿਨ੍ਹਾਂ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਧੁਰ ਦਾ ਲੇਖਾ ਮੁੱਕੇ ਮਾਤ, ਜਗਤ ਜੀਵ ਰਹਿਣ ਨਾ ਪਾਈਆ। ਕੂੜੀ ਕਿਰਿਆ ਮੇਟੇ ਅੰਧੇਰੀ ਰਾਤ, ਸਾਚਾ ਚੰਦ ਇਕ ਵਖਾਈਆ। ਜਨ ਭਗਤਾਂ ਨਾਤਾ ਜੁੜੇ ਪਿਤਾ ਪੂਤ ਬਾਪ, ਪੁਰਖ ਅਕਾਲ ਅੰਗ ਲਗਾਈਆ। ਸਚ ਦਵਾਰੇ ਲੈ ਕੇ ਜਾਵੇ ਸਾਥ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਢੋਲਾ ਗੌਂਦੇ ਸੋਹੰ ਗਾਥ, ਤੂੰ ਮੇਰਾ ਮੈਂ ਤੇਰਾ ਦੋਹਾਂ ਹੋਵੇ ਨਾ ਕਦੇ ਜੁਦਾਈਆ। ਮਿਲਿਆ ਮੇਲ ਪੁਰਖ ਸਮਰਾਥ,

ਦਰਗਾਹ ਸਾਚੀ ਦਏ ਵਡਿਆਈਆ। ਜਿਥੇ ਇਕੋ ਜੋਤ ਨੂਰ ਪਰਕਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੰਜ਼ਲ ਦਏ ਚੁਕਾਈਆ । ਮੰਜ਼ਲ ਪੈਂਡਾ ਜਾਏ ਮੁਕ, ਵਾਟ ਰਹਿਣ ਕੋਇ ਨਾ ਪਾਈਆ। ਭਗਤਾਂ ਮੇਲ ਮਿਲਿਆ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਸਤਿਜੁਗ ਵਖਾਏ ਸਾਚੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁੱਟ, ਜੂਠ ਝੂਠ ਡੇਰਾ ਢਾਹੀਆ। ਨਾਮ ਪਦਾਰਥ ਦੇਵੇ ਸਚ ਸੁੱਚ, ਸੋਹਣੀ ਵਸਤ ਝੋਲੀ ਪਾਈਆ। ਜੋ ਕਾਇਆ ਮੰਦਰ ਅੰਦਰ ਬੈਠਾ ਲੁਕ, ਸੋ ਸਵੱਛ ਸਰੂਪੀ ਹੋ ਕੇ ਨਜ਼ਰੀ ਆਈਆ। ਅੱਗੇ ਦਾ ਪੈਂਡਾ ਜਾਏ ਮੁੱਕ, ਪਿਛੇ ਦੀ ਲੋੜ ਰਹੇ ਨਾ ਰਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਰਾਏ ਧਰਮ ਨਾ ਦਏ ਸਜ਼ਾਈਆ। ਮਾਤ ਗਰਭ ਫੇਰ ਨਾ ਲਏ ਚੁੱਕ, ਦਸ ਦਸ ਮਾਸ ਨਾ ਅਗਨ ਤਪਾਈਆ। ਭਗਵਾਨ ਕਹੇ ਭਗਤ ਆ ਮੇਰੇ ਸੁਤ, ਸੁਤ ਦੁਲਾਰੇ ਤੈਨੂੰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਾਂ ਹੋਏ ਸਹਾਈਆ। ਜਨ ਭਗਤ ਲੱਖ ਚੁਰਾਸੀ ਵਿਚੋਂ ਥੋੜੇ, ਜਿਨ੍ਹਾਂ ਦੇਵੇ ਮਾਣ ਵਡਿਆਈਆ। ਬਹੁਤੇ ਢੋਲੇ ਸੋਹਲੇ ਗੌਂਦੇ ਦੋਹਰੇ, ਰਸਨਾ ਜਿਹਵਾ ਤਾਲ ਵਜਾਈਆ। ਮਨ ਵਾਸਨਾ ਕੂੜੀ ਕਿਰਿਆ ਗੁਰਮੁਖ ਵਿਰਲਾ ਹੋੜੇ, ਹੋੜਾ ਸੱਸੇ ਉਪਰ ਲਗਾਈਆ। ਆਤਮ ਪਰਮਾਤਮ ਨਾਲ ਜੋੜੇ, ਹੰ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਜੁਗ ਜਨਮ ਦੀ ਟੁੱਟੀ ਪ੍ਰਭ ਫੜ ਕੇ ਵਾਗਾਂ ਮੋੜੇ, ਅੰਦਰੇ ਅੰਦਰ ਦਏ ਭਵਾਈਆ। ਤਿਨ੍ਹਾਂ ਗੁਰਮੁਖਾਂ ਕਾਰਜ ਸੌਰੇ, ਜਿਨ੍ਹਾਂ ਸਾਰ ਹਰਿ ਜੂ ਪਾਈਆ। ਕਿਰਪਾ ਕਰ ਗੰਭੀਰ ਗਵਰੇ, ਗਹਿਰ ਪੜਦਾ ਦਿਤਾ ਖੁਲ੍ਹਾਈਆ। ਕੂੜੀ ਕਿਰਿਆ ਨਾ ਹੋਣ ਬਵਲੇ, ਬਦਲ ਦੇਵੇ ਜਗਤ ਲੋਕਾਈਆ। ਉਲਟਾ ਕਰ ਕੇ ਨਾਭੀ ਕਵਲੇ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਮੇਲ ਮਿਲਾ ਕੇ ਸਾਵਲ ਸਵਲੇ, ਸੁਰਤੀ ਸ਼ਬਦ ਕਾਹਨ ਨਾਲ ਜੁੜਾਈਆ। ਨੂਰ ਵੇਖੀਏ ਆਲਮੀਨ ਅਵਲੇ, ਇਲਾਹੀ ਇਕੋ ਇਕ ਦਰਸਾਈਆ। ਪੰਚ ਵਿਕਾਰ ਨਾ ਕਰੇ ਹਮਲੇ, ਹੌਲਾ ਭਾਰ ਦਏ ਕਰਾਈਆ । ਜਨ ਭਗਤਾਂ ਲੋੜ ਰਹੇ ਨਾ ਵਜੌਣ ਦੀ ਤਬਲੇ, ਜਿਨ੍ਹਾਂ ਅੰਦਰ ਅੱਠੇ ਪਹਿਰ ਅਨਹਦ ਧੁਨ ਦਏ ਜਣਾਈਆ। ਓਨ੍ਹਾਂ ਨੂੰ ਜਗਤ ਕਹੇ ਪਗ਼ਲੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਓਨ੍ਹਾਂ ਦੇ ਲੇਖੇ ਮੁੱਕੇ ਸਗਲੇ, ਸੰਗੀ ਪਾਇਆ ਹਰਿ ਰਘੁਰਾਈਆ। ਉਹ ਬੈਠੇ ਕਾਇਆ ਮੰਦਰ ਸਚ ਬੰਗਲੇ, ਘਰ ਘਰ ਵਿਚ ਡੇਰਾ ਲਾਈਆ। ਓਥੇ ਲੋੜ ਨਾ ਸੂਰਜ ਚੰਦ ਰੇ, ਜੋਤੀ ਨੂਰ ਨੂਰ ਰੁਸ਼ਨਾਈਆ। ਭਗਤ ਭਗਵਾਨ ਇਕ ਅਨੰਦ ਲਏ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਦ੍ਰਿੜਾਈਆ। ਭਗਤ ਭਗਵਾਨ ਮਾਰਗ ਅਨੋਖਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਦੇ ਵਿਚ ਕਦੇ ਨਾ ਧੋਖਾ, ਕੂੜੀ ਕਿਰਿਆ ਨਾ ਕੋਇ ਰੁਲਾਈਆ। ਜੁਗ ਚੌਕੜੀ ਪਿਛੋਂ ਮਿਲੇ ਮੌਕਾ, ਜਿਨ੍ਹਾਂ ਆਪਣਾ ਭੇਵ ਖੁਲ੍ਹਾਈਆ। ਬਾਕੀ ਜੀਵ ਜੰਤ ਸਾਧ ਸੰਤ ਕਲਜੁਗ ਨੀਂਦ ਸੁੱਤੇ ਗੂੜ੍ਹੀ ਲਾ ਕੇ ਢੌਂਕਾ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਗੁਰਮੁਖ ਵਿਰਲਾ ਪ੍ਰਭ ਮਿਲਣ ਦਾ ਰੱਖੇ ਸ਼ੌਂਕਾ, ਸ਼ਾਸਤਰ ਸਿਮਰਤ ਵੇਦ ਪੁਰਾਨ ਖਹਿੜਾ ਲਿਆ ਛੁਡਾਈਆ। ਪੰਡਤ ਹੋ ਕੇ ਆਪਣੀ ਕਾਇਆ ਅੰਦਰ ਦੇਵੇ ਪ੍ਰੇਮ ਪਿਆਰ ਦਾ ਚੌਂਕਾ, ਸੋਹਣਾ ਠਾਕਰ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣ ਹਾਰ ਹੋ ਜਾਈਆ। ਭਗਤ ਭਗਵਾਨ ਦੇਵੇ

ਲੇਖਾ, ਲਿਖਤ ਸਕੇ ਨਾ ਕੋਇ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਾਕ ਕਰੌਂਦੇ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਕਲਜੁਗ ਅੰਤਮ ਪਰਮ ਪੁਰਖ ਪਰਮਾਤਮ ਆਵੇ ਏਕਾ, ਏਕੰਕਾਰਾ ਫੇਰਾ ਪਾਈਆ। ਜਿਸ ਦੀ ਸਾਰੇ ਰੱਖਦੇ ਟੇਕਾ, ਨੇਤਰ ਨੈਣ ਨੈਣ ਉਠਾਈਆ। ਸੋ ਜਨ ਭਗਤਾਂ ਕਰੇ ਬੁੱਧ ਬਿਬੇਕਾ, ਵਿਵੇਕੀ ਆਪਣੀ ਧਾਰ ਸਮਝਾਈਆ। ਮੇਲ ਮਿਲਾਵੇ ਗੁਰਮੁਖ ਜਿਉਂ ਪਿਤਾ ਪਿਆਰ ਬੇਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਨਜ਼ਰ ਉਠਾਈਆ। ਨੇਤਰ ਨਜ਼ਰ ਪ੍ਰਭੂ ਉਠੌਂਦਾ ਏ। ਜੁਗ ਜੁਗ ਆਪਣੀ ਦਇਆ ਕਮੌਂਦਾ ਏ। ਕਲਜੁਗ ਅੰਤਮ ਵੇਖਣ ਔਂਦਾ ਏ। ਬਿਆਸ ਕਿਨਾਰਾ ਇਕ ਸੁਹੌਂਦਾ ਏ। ਨਗਰ ਖੇੜਾ ਪੜਦਾ ਲੌਂਹਦਾ ਏ। ਢਿਲਵੀਂ ਢਿੱਲਾ ਹੋ ਕੇ ਡੇਰਾ ਲੌਂਦਾ ਏ। ਜਿਸ ਦਾ ਰੰਗ ਕੋਈ ਸਮਝ ਨਾ ਸਕੇ ਲਾਲ ਕੰਚਨ ਸੂਹਾ ਪੀਲਾ ਚਿੱਟੀ ਧਾਰ ਨੀਲਾ ਕਾਲਾ ਸੱਜਣ ਸੁਹੇਲ, ਆਪਣਾ ਖੇਲ ਵਖੌਂਦਾ ਏ। ਜਿਸ ਦਾ ਦੋ ਜਹਾਨ ਇਕ ਪਰਾਂਤ, ਦੂਰ ਦੁਰਾਡਾ ਨਾ ਕੋਇ ਦ੍ਰਿੜੌਂਦਾ ਏ। ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਜਿਸ ਦੀ ਸ਼ਾਖ਼, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਆਪ ਸਮਝੌਂਦਾ ਏ। ਚਾਰੇ ਬਾਣੀ ਜਿਸ ਦੀ ਆਵਾਜ਼, ਪਰਾ ਪਸੰਤੀ ਮਧਮ ਬੈਖਰੀ ਢੋਲਾ ਰਾਗ ਅਲੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਸਚ ਸਮਾਜ, ਸਮੱਗਰੀ ਸਾਚੀ ਨਾਮ ਹੱਥ ਫੜੌਂਦਾ ਏ। ਭਗਤ ਸੰਤ ਜਿਸ ਦੇ ਸੇਵਕ ਦਾਸੀ ਦਾਸ, ਗੁਰਮੁਖ ਗੁਰਸਿਖ ਗੋਦ ਉਠੌਂਦਾ ਏ। ਵਾਕ ਭਵਿਖਤ ਜੋ ਕਲਮ ਸ਼ਾਹੀ ਨਾਲ ਗਏ ਆਖ, ਆਖ਼ਰ ਓਨ੍ਹਾਂ ਵੇਖ ਵਖੌਂਦਾ ਏ। ਚੱਲ ਕੇ ਆਵੇ ਆਪਣੇ ਘਾਟ, ਪੱਤਣ ਬਹਿ ਕੇ ਖ਼ੁਸ਼ੀ ਮਨੌਂਦਾ ਏ। ਜਿਨ੍ਹਾਂ ਗੁਰਮੁਖਾਂ ਦੇ ਹਿੱਸੇ ਆਈ ਅੱਜ ਦੀ ਰਾਤ, ਤਿਨ੍ਹਾਂ ਰੁਤੜੀ ਰੁੱਤ ਨਾਲ ਵਡਿਔਂਦਾ ਏ। ਜਗਤ ਜਗ ਨਹੀਂ ਕੋਈ ਬਾਤ, ਗਾਥਾ ਧੁਰ ਦੀ ਆਪ ਸੁਣੌਂਦਾ ਏ। ਪ੍ਰੀਤਮ ਪ੍ਰੇਮ ਪ੍ਰੀਤੀ ਪਾ ਕੇ ਪ੍ਰਭ ਦਾ ਬਣਨਾ ਸਾਕ, ਸੱਜਣ ਇਕੋ ਇਕ ਅਖਵੌਂਦਾ ਏ। ਕਿਸੇ ਕੰਮ ਨਾ ਔਣਾ ਪੰਜ ਤਤ ਚੋਲਾ ਕਾਇਆ ਮਾਟੀ ਖ਼ਾਕ, ਅੰਤਮ ਮੜ੍ਹੀ ਗੋਰ ਦਬੌਣਾ ਏ। ਕਿਸੇ ਨਾ ਪੁੱਛਣੀ ਜ਼ਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡੌਣਾ ਏ। ਜਿਨ੍ਹਾਂ ਮਿਲ ਗਿਆ ਪ੍ਰਭ ਕਮਲਾਪਾਤ, ਤਿਸ ਕਮਲੀ ਰਮਲੀ ਆਪਣੇ ਘਰ ਵਸੌਣਾ ਏ। ਬੇਆਸ ਕਿਨਾਰਾ ਛੱਡਣਾ ਪਏ ਤਾਟ, ਆਸਾ ਵਿਚੋਂ ਧੁਰ ਦੀ ਆਸ ਪੁਚੌਣਾ ਏ। ਏਸ ਪਿੰਡ ਦੀ ਸਭ ਦੀ ਮੁਕਣੀ ਵਾਟ, ਅਗਲਾ ਪੈਂਡਾ ਬੀਤਿਆ ਫੇਰ ਕਿਸੇ ਨਾ ਢੌਣਾ ਏ। ਜਿਥੇ ਵਸੇ ਪੁਰਖ ਸਮਰਾਥ, ਸਵਾਮੀ ਇਕੋ ਨਜ਼ਰੀ ਔਣਾ ਏ। ਏਥੇ ਜੂਠੇ ਝੂਠੇ ਸੱਜਣ ਸਾਕ, ਮਿੱਤਰ ਸੰਗ ਨਾ ਕੋਇ ਨਿਭੌਣਾ ਏ। ਜਿਸ ਦਾ ਉਪਾਸ਼ਕ ਓਸੇ ਨੂੰ ਬਣੌਣਾ ਮਾਤ, ਦੂਜੀ ਮਈਆ ਨਾ ਕੋਇ ਵਖੌਣਾ ਏ। ਜਿਸ ਮਈਆ ਦਾ ਕੰਤ ਸੁਹਾਗ, ਪੁਰਖ ਅਕਾਲ ਇਕ ਵਡਿਔਣਾ ਏ। ਜੇ ਨਹੀਂ ਜਾਗਿਆ ਅੱਗੇ ਜਾਣਾ ਜਾਗ, ਗੁਰ ਸ਼ਬਦੀ ਅੱਖ ਖੁਲ੍ਹੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ ਸਚ ਪ੍ਰੀਤਾ, ਪ੍ਰੀਤਮ ਪ੍ਰੇਮ ਪਿਆਰ ਪਰਮਾਤਮ ਆਤਮ, ਆਤਮ ਪਰਮਾਤਮ ਆਪ ਰਖਾਈਆ।

੨੧ ਹਾੜ ੨੦੨੧ ਬਿਕ੍ਰਮੀ ਡਾਕਟਰ ਪਾਲ ਸਿੰਘ ਦੇ ਗ੍ਰਹਿ ਦਾਊਦ ਪੁਰ

ਲੱਖ ਚੁਰਾਸੀ ਓਨ੍ਹਾਂ ਮੁਕੇ, ਆਵਣ ਜਾਵਣ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਜਿਨ੍ਹਾਂ ਪੁਛੇ, ਨਿਰਗੁਣ ਸਰਗੁਣ ਵੇਖ ਵਖਾਈਆ।

ਲੁਕਿਆ ਰਹਿਣ ਨਾ ਦੇਵੇ ਜਗਤ ਗੁੱਠੇ, ਪੜਦਾ ਓਹਲਾ ਆਪ ਉਠਾਈਆ। ਮਨ ਵਾਸਨਾ ਜੋ ਰਹੇ ਰੁਠੇ, ਆਤਮ ਕਰ ਕੇ ਲਏ ਮਿਲਾਈਆ। ਰਾਏ ਧਰਮ ਨਾ ਫੜ ਫੜ ਕੁੱਠੇ, ਚਿਤਰ ਗੁਪਤ ਨਾ ਲੇਖ ਵਖਾਈਆ। ਓਨ੍ਹਾਂ ਭਾਗ ਜਾਗਣ ਸੁੱਤੇ, ਜਿਨ੍ਹਾਂ ਸੁਤਿਆਂ ਲਏ ਜਗਾਈਆ। ਭਗਤ ਭਗਵਾਨ ਦੇ ਬਣੇ ਪੁੱਤੇ, ਪੂਤ ਸਪੂਤੇ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਲੱਖ ਚੁਰਾਸੀ ਮੁੱਕੇ ਪੰਧ, ਸੋ ਸਾਹਿਬ ਸਤਿਗੁਰ ਆਪ ਮੁਕਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਰਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਸ਼ਬਦੀ ਡੋਰੀ ਤੰਦ ਬੰਧਾਇੰਦਾ। ਗੁਰਮੁਖਾਂ ਮਨਸਾ ਪੂਰੀ ਕਰ ਕੇ ਮੰਗ, ਆਸਾ ਆਪਣੇ ਨਾਲ ਰਖਾਇੰਦਾ। ਘਰ ਪਰਕਾਸ਼ ਚਾੜ੍ਹ ਕੇ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਸਚ ਸਵਾਮੀ ਬਣ ਕੇ ਸੰਗ, ਸਗਲਾ ਸੰਗ ਰਖਾਇੰਦਾ। ਗ੍ਰਹਿ ਮੰਦਰ ਦੇਵੇ ਅਨੰਦ, ਮੰਗਲ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਚੁੱਕੇ ਝੇੜਾ, ਝਗੜਾ ਅੰਤ ਰਹਿਣ ਨਾ ਪਾਈਆ। ਪਰਮ ਪੁਰਖ ਆਤਮ ਪਰਮਾਤਮ ਵੇਖੇ ਵਸਿਆ ਖੇੜਾ, ਕਾਇਆ ਖਿੜਕੀ ਆਪ ਖੁਲ੍ਹਾਈਆ। ਨਿਰਗੁਣ ਹੋ ਕੇ ਨਿਰਵੈਰ ਦੇਵੇ ਗੇੜਾ, ਚਾਰੋਂ ਕੁੰਟ ਆਪ ਭਵਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਸਵੱਛ ਸਰੂਪੀ ਰੂਪ ਵਖਾਈਆ। ਮਿਹਰਵਾਨ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਏ ਆਪ ਸਹਾਈਆ । ਹਰਿਜਨ ਕਹੇ ਮੇਰੀ ਕਟੇ ਲੱਖ ਚੁਰਾਸੀ, ਦੋਏ ਜੋੜ ਜੋੜ ਸਰਨਾਈਆ। ਅੱਗੇ ਦੇਵੇ ਨਾ ਕੋਈ ਫਾਸੀ, ਫਾਹੀ ਗਲ ਨਾ ਕੋਇ ਪਾਈਆ। ਚਿੰਤਾ ਰਹੇ ਨਾ ਕੋਈ ਉਦਾਸੀ, ਹਉਮੇ ਰੋਗ ਨਾ ਕੋਇ ਸਤਾਈਆ। ਫੇਰਾ ਪਾਏ ਨਾ ਮੰਡਲ ਰਾਸੀ, ਪੁਰੀਆਂ ਲੋਆਂ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਮੁਕਾਈਆ। ਹਰਿਜਨ ਕਹੇ ਲੇਖਾ ਮੁੱਕੇ ਚੁਰਾਸੀ ਲੱਖ, ਜਨਮ ਜਨਮ ਨਾ ਕੋਇ ਭਵਾਈਆ। ਸਾਹਿਬ ਸਤਿਗੁਰ ਪਤ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਜੁਗ ਜੁਗ ਭਗਤਾਂ ਦੇਵੇ ਹਕ, ਹਕੀਕਤ ਸਾਚੀ ਝੋਲੀ ਪਾਈਆ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਹੋਏ ਸਹਾਈਆ। ਮੇਲ ਮਿਲਾਏ ਹੱਸ ਹੱਸ, ਪ੍ਰੇਮ ਪ੍ਰੀਤੀ ਇਕ ਵਖਾਈਆ। ਜਨਮ ਕਰਮ ਦੀ ਪੂਰੀ ਆਸ, ਆਸਾਵੰਤ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਬੇਪਰਵਾਹੀਆ। ਜਨ ਭਗਤ ਕਹੇ ਆਵਣ ਜਾਵਣ, ਲੱਖ ਚੁਰਾਸੀ ਵੰਡ ਨਾ ਕੋਇ ਵੰਡਾਈਆ। ਮਿਲੇ ਮੇਲ ਪਤਤ ਪਾਵਨ, ਪਤਿਪਰਮੇਸ਼ਵਰ ਹੋਏ ਸਹਾਈਆ। ਜਿਸ ਨੇ ਗੜ੍ਹ ਤੋੜਿਆ ਲੰਕਾ ਰਾਵਣ, ਸ਼ਬਦੀ ਡੰਕ ਵਜਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ, ਰਾਗਾਂ ਨਾਦਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਨ ਭਗਤ ਕਹੇ ਮੇਰੇ ਭਗਵੰਤ, ਤੇਰੀ ਸਚ ਸਰਨਾਈਆ। ਕੂੜਾ ਨਾਤਾ ਜੀਵ ਜਗਤ, ਜੁਗਤ ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਲੱਭੇ ਮੁਕਤ, ਨੇਤਰ ਨੈਣ ਰਹੀ ਉਠਾਈਆ। ਬਿਨ ਸਤਿਗੁਰ ਪੂਰੇ ਕਿਸੇ ਨਾ ਆਵੇ ਸੁਰਤ, ਸੋਈ ਸੁਰਤ ਨਾ ਕੋਇ ਉਠਾਈਆ। ਨਜ਼ਰ ਨਾ ਆਏ ਅਕਾਲ ਮੂਰਤ, ਸਚ ਨੂਰ ਨਾ ਕੋਇ ਰੁਸ਼ਨਾਈਆ। ਨਾਮ ਵੱਜੇ ਨਾ ਧੁਰ ਦੀ ਤੂਰਤ, ਅਨਰਾਗੀ ਰਾਗ ਨਾ ਕੋਇ ਸੁਣਾਈਆ । ਵੇਲੇ ਅੰਤ

ਸਾਚੀ ਕਰੇ ਨਾ ਕੋਇ ਮਹੂਰਤ, ਮੁਹੱਬਤ ਸਚ ਨਾ ਕੋਇ ਵਖਾਈਆ। ਨਾਤਾ ਦਿਸੇ ਨਾ ਕੂੜੋ ਕੂੜਤ, ਕੂੜੀ ਕਿਰਿਆ ਪਰਦਾ ਦਏ ਚੁਕਾਈਆ। ਬਖ਼ਸ਼ੇ ਚਰਨ ਨਾ ਸੱਚੀ ਧੂੜਤ, ਟਿੱਕਾ ਨਾਮ ਨਾ ਕੋਇ ਲਗਾਈਆ। ਕਲਜੁਗ ਜੀਵ ਮੂਰਖ ਮੂੜ੍ਹਤ, ਹਉਮੇ ਹੰਗਤਾ ਭਰੀ ਲੋਕਾਈਆ। ਬਿਨ ਸ਼ਬਦ ਗਿਆਨ ਹੋਏ ਮੂਰਖ, ਮਨਮਤ ਨਾ ਕੋਇ ਚਤੁਰਾਈਆ। ਜਨ ਭਗਤਾਂ ਪ੍ਰਭ ਨੂੰ ਪਈ ਜ਼ਰੂਰਤ, ਜ਼ਰੂਰੀ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਬਣਿਆ ਮੀਤਾ ਮਿਤਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਚੋਟੀ ਚੜ੍ਹ ਕੇ ਵੇਖੇ ਸਿਖ਼ਰ, ਸਚ ਦਵਾਰੇ ਡੇਰਾ ਲਾਈਆ। ਨਿਰਗੁਣ ਧਾਰੋਂ ਆਵੇ ਨਿੱਕਲ, ਨਿਰਵੈਰ ਬੇਪਰਵਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗਾ ਗਾ ਬਣੌਂਦੇ ਮਿਸਲ, ਮਸਲਾ ਹਕ ਕੁਰਾਨ ਸੁਣਾਈਆ। ਉਸ ਦਾ ਲੇਖਾ ਆਦਿ ਜੁਗਾਦੀ ਅਸਲ, ਅਸਲੀਅਤ ਸਚ ਦਏ ਪਰਗਟਾਈਆ। ਸਚ ਸਤਿ ਕਰਾਏ ਵਸਲ, ਮਹਿਬੂਬ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਰੰਗ ਵੇਖ ਚੜ੍ਹਦਾ, ਘਰ ਸਾਚੇ ਖ਼ੁਸ਼ੀ ਵਖਾਈਆ। ਨਾਤਾ ਤੁਟੇ ਝੂਠ ਜੜ੍ਹ ਦਾ, ਗੜ੍ਹ ਹਉਮੇ ਰਹਿਣ ਨਾ ਪਾਈਆ। ਅਗਨੀ ਤਤ ਆਪੇ ਸੜਦਾ, ਅੰਮ੍ਰਿਤ ਮੇਘ ਇਕ ਬਰਸਾਈਆ। ਕਰੇ ਖੇਲ ਨਰਾਇਣ ਨਰ ਦਾ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤਾਂ ਦੇਵੇ ਧੁਰ ਦਾ ਮਾਣ, ਹਰਿ ਕਰਤਾ ਦਇਆ ਕਮਾਈਆ। ਸ਼ਬਦ ਸੰਦੇਸ਼ਾ ਸਚ ਫ਼ਰਮਾਨ, ਧੁਰ ਦਾ ਰਾਗ ਜਣਾਈਆ। ਕਾਇਆ ਮੰਦਰ ਸੁਹਾਏ ਮਕਾਨ, ਗ੍ਰਹਿ ਸਾਚੀ ਖ਼ੁਸ਼ੀ ਵਖਾਈਆ। ਅੰਮ੍ਰਿਤ ਰਸ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਹੱਥ ਫੜਾ ਧਰਮ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਰਖਾਈਆ। ਭਗਤ ਜਨ ਵੱਡੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਸਾਚੇ ਘਰ ਹੋਈ ਕੁੜਮਾਈ, ਸੱਜਣ ਇਕੋ ਨਜ਼ਰੀ ਆਇੰਦਾ। ਮੇਲ ਮਿਲਾਵਾ ਚਾਈਂ ਚਾਈਂ, ਚਾਉ ਘਨੇਰਾ ਇਕ ਰਖਾਇੰਦਾ। ਜਗਤ ਵਿਛੋੜਾ ਹੋਵੇ ਨਾਹੀਂ, ਦੋਹਰਾ ਆਪਣਾ ਸਾਕ ਬਣਾਇੰਦਾ। ਪੀਆ ਪ੍ਰੀਤਮ ਪਕੜੇ ਬਾਹੀਂ, ਅੰਗਣ ਗੋਦੀ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਇੰਦਾ। ਜਨ ਭਗਤਾਂ ਫੜਦਾ ਵੇਖੋ ਬਾਂਹ, ਕਲਜੁਗ ਅੰਤ ਦਇਆ ਕਮਾਇੰਦਾ। ਧੁਰ ਸੰਦੇਸ ਸੱਚਾ ਨਾਂ, ਸੋਹੰ ਢੋਲਾ ਆਪ ਪੜ੍ਹਾਇੰਦਾ। ਹੋਏ ਸਹਾਈ ਥਾਉਂ ਥਾਂ, ਥਾਨ ਥਨੰਤਰ ਖੋਜ ਖੋਜਾਇੰਦਾ। ਲੇਖੇ ਲਾਏ ਜਨਨੀ ਮਾਂ, ਪਿਤਾ ਪੂਤ ਨਾਲ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਭਗਤ ਜਨਨੀ ਜਗਤ ਮਾਤ, ਪ੍ਰਭ ਦੇਵਣਹਾਰ ਵਡਿਆਈਆ। ਕਲਜੁਗ ਮਿਟੀ ਅੰਧੇਰੀ ਰਾਤ, ਕੂੜੀ ਕਿਰਿਆ ਡੇਰਾ ਢਾਹੀਆ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਪੁਰਖ ਹੋਏ ਸਹਾਈਆ। ਵੇਲੇ ਅੰਤਮ ਲਏ ਰਾਖ, ਰੱਖਿਆ ਕਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਭਗਤ ਜਨ ਜਗ ਤੇਰੀ ਮਈਆ, ਪੰਜ ਤਤ ਕਾਇਆ ਚੋਲਾ ਵੇਖ ਵਖਾਈਆ। ਸ਼ਬਦ ਸਵਾਮੀ ਚਾੜ੍ਹੇ ਆਪਣੀ ਨਈਆ, ਨੌਕਾ ਇਕੋ ਨਾਮ ਬਣਾਈਆ। ਮੇਲ ਮਿਲਾਵਾ ਸਾਚੇ ਸਈਆ, ਸਾਹਿਬ ਸਤਿਗੁਰ ਹੋਏ ਸਹਾਈਆ। ਰਾਏ ਧਰਮ ਨਾ ਕੱਢੇ ਵਹੀਆ,

ਚਿਤ੍ਰਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਪਕੜੇ ਬਹੀਆ, ਝੂਠਾ ਨਾਤਾ ਦਿਤਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦਾ ਦੇਵੇ ਮਾਣ ਵਡਿਆਈਆ। ਭਗਤ ਕਹੇ ਉਹ ਮੇਰੀ ਅੰਮੀ, ਅਮਲਾਂ ਵਿਚ ਸਮਝ ਕਿਸੇ ਨਾ ਆਈਆ। ਜਿਸ ਦੀ ਧਾਰੋਂ ਮੇਰੀ ਧਾਰ ਜੰਮੀਂ, ਤਤਵ ਤਤ ਮਿਲੀ ਵਡਿਆਈਆ। ਮੈਂ ਉਸ ਦਾ ਨਾਮ ਸੁਣਾਂ ਕੰਨੀਂ, ਦੋਵੇਂ ਸਰਵਣ ਵੇਖ ਵਖਾਈਆ। ਉਹ ਚਾਰੋਂ ਕੁੰਟ ਫਿਰੇ ਭੰਨੀ, ਉੱਤਰ ਪੂਰਬ ਪੱਛਮ ਦੱਖਣ ਨੱਠੇ ਵਾਹੋ ਦਾਹੀਆ। ਜਗਤ ਨੇਤਰ ਹੋਈ ਅੰਨ੍ਹੀ, ਨਿਜ ਨੇਤਰ ਸਤਿਗੁਰ ਸਚ ਸੁਚ ਰੁਸ਼ਨਾਈਆ। ਓਸ ਇਕ ਗੱਲ ਮੇਰੀ ਥੋੜ੍ਹਾ ਸਮਾਂ ਮੰਨੀ, ਹੌਲੀ ਹੌਲੀ ਜੇਹੀ ਜਣਾਈਆ। ਮੈਂ ਬਹਿ ਕੇ ਪੈਂਦ ਉਤੇ ਮੰਜੀ, ਮਜਲਸ ਅਗਲੀ ਦਿਤੀ ਸਮਝਾਈਆ। ਕਲਜੁਗ ਅੰਤ ਪਰਮ ਪੁਰਖ ਪਰਮਾਤਮ ਮੇਰਾ ਦਾਤਾ ਸੂਰਾ ਧਨੀ, ਗਹਿਰ ਗੰਭੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਪੂਤ ਕਹੇ ਮੇਰੇ ਜਾਗਣ ਭਾਗ, ਭਗਵਨ ਦਇਆ ਕਮਾਈਆ। ਆਪਣੇ ਹੱਥ ਪਕੜੇ ਵਾਗ, ਡੋਰੀ ਸ਼ਬਦੀ ਤੰਦ ਜੁੜਾਈਆ। ਕੁਲ ਵਿਚੋਂ ਜਿਸ ਦਾ ਬੁਝਦਾ ਜਾਏ ਚਰਾਗ਼, ਤਿਸ ਦਾ ਜੋਤੀ ਦੀਪ ਹੋਵੇ ਰੁਸ਼ਨਾਈਆ । ਜਾ ਕੇ ਮਿਲੇ ਭਗਤਾਂ ਵਿਚ ਸਮਾਜ, ਸੋਹਣਾ ਬੰਸ ਸੁਹਾਈਆ। ਸਤਿ ਸ਼ਬਦ ਦੀ ਪਏ ਆਵਾਜ਼, ਧੁਨ ਰਾਗ ਜਣਾਈਆ। ਪ੍ਰੇਮ ਪਿਆਰ ਅੰਦਰ ਹੋ ਵਿਸਮਾਦ, ਬਿਸਮਿਲ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਲਹਿਣਾ ਦੇਣਾ ਦਏ ਮੁਕਾਈਆ। ਲਹਿਣਾ ਦੇਣਾ ਮੁਕਿਆ ਅੰਤ, ਲੋਕਮਾਤ ਰਹਿਣ ਨਾ ਪਾਈਆ। ਭਗਤ ਸੁਹੇਲਾ ਵੇਖ ਸੰਤ, ਸੱਜਣ ਦਇਆ ਕਮਾਈਆ। ਅੰਦਰੇ ਅੰਦਰ ਮੰਨ ਕੇ ਮਿੰਨਤ, ਮਨਸਾ ਮਨਸਾ ਨਾਲ ਸਮਝਾਈਆ। ਜਿਸ ਕਾਰਨ ਕਰਦਾ ਰਿਹਾ ਹਿੰਮਤ, ਹੌਸਲਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਮਦੂਤ ਜਗਤ ਨੇਤਰ ਜਗ ਸਰਪ, ਕਾਲੀ ਧਾਰ ਨਜ਼ਰੀ ਆਈਆ । ਜਨ ਭਗਤ ਅਗਲਾ ਪਿਛਲਾ ਕੱਢਕੇ ਫ਼ਰਕ, ਫ਼ੈਸਲਾ ਦਿਤਾ ਵਖਾਈਆ। ਜਿਸ ਖੰਡੇ ਨਾਲ ਦਿਤਾ ਝਟਕ, ਸੋ ਖੰਡਾ ਦਏ ਦ੍ਰਿੜਾਈਆ। ਜਿਸ ਵੇਲੇ ਬਟਵਾਰੇ ਮਿਲਿਆ ਰਾਮ ਪਰਤ, ਪ੍ਰੇਮ ਪਿਆਰ ਦਿਤਾ ਜਣਾਈਆ। ਓਸ ਵੇਲੇ ਪਾਈ ਇਕ ਸ਼ਰਤ, ਬਿਨ ਦੋਹਾਂ ਸਮਝ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਖੰਡਾ ਖੜਗ ਉਹ ਤਲਵਾਰ, ਮਾਣਸ ਮਾਰ ਲਾਲ ਰੰਗ ਰੰਗਾਇੰਦਾ। ਰਾਮ ਨਾਲ ਕਿਹਾ ਪਿਆਰ, ਪ੍ਰੇਮ ਪ੍ਰੀਤੀ ਵਿਚ ਸਮਝਾਇੰਦਾ। ਜਾ ਕੇ ਪੁੱਛ ਸੱਜਣ ਯਾਰ, ਪੁੱਤਰ ਧੀ ਕਵਣ ਸੰਗ ਰਖਾਇੰਦਾ। ਕਵਣ ਹੋਏ ਮੀਤ ਮੁਰਾਰ, ਅਗਨੀ ਅੱਗ ਕਵਣ ਲਗਾਇੰਦਾ। ਅੰਤ ਵੇਲੇ ਕਵਣ ਸਹਾਰ, ਸਗਲਾ ਸੰਗ ਕਵਣ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸੁਣ ਬਟਵਾਰਾ ਮੱਲੇ ਰਾਹ, ਬਣੇ ਪਾਂਧੀ ਰਾਹੀਆ। ਅਗੇ ਖੇਲ ਬੇਪਰਵਾਰ, ਪਰਮ ਪੁਰਖ ਆਪ ਕਰਾਈਆ। ਸਾਢੇ ਤਿੰਨ ਹੱਥ ਸਰੂਪ ਦਿਤਾ ਬਣਾ, ਬਲ ਜ਼ੋਰ ਇਕ ਜਣਾਈਆ। ਜਿਸ ਅਧਵਿਚਕਾਰ ਲਿਆ ਅਟਕਾ, ਰਸਤਾ ਰਹਿਣ ਕੋਇ ਨਾ ਪਾਈਆ। ਓਸ ਵੇਲੇ ਖੰਡਾ ਲਿਆ ਖਿਚਾ, ਖੜਗ ਇਕ ਚਮਕਾਈਆ। ਮਾਰਨ ਤੋਂ ਪਹਿਲੋਂ ਮੂੰਹ ਪਰਨੇ ਡਿੱਗਾ, ਆਪਣਾ ਆਪ ਹਿਲਾਈਆ। ਮੁਖੋਂ ਰਾਮ ਲਿਆ ਧਿਆ, ਤੇਰੀ ਇਕ ਸਰਨਾਈਆ। ਸਾਖਿਆਤ ਹੋ ਕੇ ਨਜ਼ਰੀ ਗਿਆ ਆ, ਸਿਰ ਆਪਣਾ ਹੱਥ ਟਿਕਾਇਆ।

ਬਖ਼ਸ਼ਿਸ਼ ਕੀਤੀ ਬੇਪਰਵਾਹ, ਮਿਹਰਵਾਨ ਦਇਆ ਕਮਾਈਆ। ਨਾਤਾ ਝੂਠਾ ਭੈਣ ਭਰਾ, ਸੱਜਣ ਸਾਕ ਸੰਗ ਨਾ ਕੋਇ ਵਖਾਈਆ। ਅਗਲਾ ਲੇਖਾ ਦਿਆਂ ਸਮਝਾ, ਮੀਤ ਮੁਰਾਰਾ ਆਪਣਾ ਭੇਵ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਾਲ ਜੋੜ ਦੇਵਾਂ ਜੁੜਾ, ਜੋੜ ਜੁੜੇ ਸਾਚੇ ਥਾਈਂਆ। ਤੇਰਾ ਬੰਸ ਸਰਬੰਸ ਦਿਆਂ ਤਰਾ, ਅੰਸ ਆਪਣੀ ਆਪ ਬਣਾਈਆ। ਕਲਜੁਗ ਕੂੜਾ ਨਾਗ ਜਮ ਕਾ ਰੂਪ ਦਿਆਂ ਮਿਟਾ, ਤਿੱਖੀ ਧਾਰ ਨਾਲ ਕਟਾਈਆ। ਟੁਕੜੇ ਟੁਕੜੇ ਦਿਆਂ ਵਖਾ, ਜੋੜ ਸਕੇ ਨਾ ਕੋਇ ਜੁੜਾਈਆ। ਜਿਸ ਨੇ ਤੇਰਾ ਜੀਂਵਦਿਆਂ ਦਰਸ਼ਨ ਲਿਆ ਪਾ, ਤਿਸ ਦਾ ਅੰਤ ਲੇਖਾ ਆਪਣੇ ਹੱਥ ਰਖਾਈਆ। ਇਕ ਨਹੀਂ ਤਾਰਨੀ ਤੇਰੀ ਮਾਂ, ਵੱਡੇ ਛੋਟੇ ਪਾਰ ਲੰਘਾਈਆ। ਬੇਸ਼ਕ ਤੇਰਾ ਸਮਝੇ ਨਾ ਸਚ ਭਰਾ, ਸੱਜਣ ਲੱਭੇ ਨਾ ਬੇਪਰਵਾਹੀਆ। ਜਿਸ ਵੇਲੇ ਚਾਰ ਆਪਣੇ ਕੰਧ ਲੈਣ ਉਠਾ, ਅੱਗੇ ਪਿਛੇ ਮੁਖ ਭਵਾਈਆ। ਓਸ ਵੇਲੇ ਹੋਵੇ ਆਪ ਸਹਾ, ਦੂਰ ਦੁਰਾਡਾ ਨੇਰਾ ਇਕ ਵਖਾਈਆ। ਸੰਤਾਂ ਸੰਗ ਕੰਤ ਗੰਢਾਂ ਰਿਹਾ ਪਾ, ਟੁੱਟੀ ਗੰਢ ਵਖਾਈਆ। ਏਹ ਨਜ਼ਾਰਾ ਓਹ ਮੁਜ਼ਾਹਰਾ ਏਹ ਇਸ਼ਾਰਾ ਓਹ ਦਵਾਰਾ ਦੋਹਾਂ ਦਾ ਵਿਚੋਲਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਬੱਚਿਆਂ ਬਾਲਿਆਂ ਦਏ ਸਮਝਾ, ਸ਼ਬਦ ਅਗੰਮੀ ਧਾਰ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਸਭ ਦਾ ਲੇਖੇ ਪਾਈਆ।