੨੧ ਹਾੜ ੨੦੨੧ ਬਿਕ੍ਰਮੀ ਸਰੂਪ ਸਿੰਘ ਦੇ ਗ੍ਰਹਿ ਪਿੰਡ ਮੰਗੂਪੁਰ
ਸਤਿ ਕਹੇ ਪ੍ਰਭ ਬਖ਼ਸ਼ ਸਤਿ, ਸਤਿ ਸਤਿ ਤੇਰੀ ਸਰਨਾਈਆ। ਲੱਖ ਚੁਰਾਸੀ ਦੇ ਮਤ, ਵਿਦਿਆ ਸਚ ਪੜ੍ਹਾਈਆ। ਮੇਟ ਮਿਟਾ ਅਗਨੀ ਤੱਤ, ਕੂੜੀ ਕਿਰਿਆ ਡੇਰਾ ਢਾਹੀਆ। ਅੰਮ੍ਰਿਤ ਪਿਆ ਸੱਚਾ ਰਸ, ਨਿਝਰ ਝਿਰਨਾ ਆਪ ਝਿਰਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਚਾਰ ਵਰਨਾਂ ਮਾਰਗ ਦੱਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਲੜਾਈਆ। ਸਾਚਾ ਮੰਦਰ ਗੁਰੂਦਵਾਰ ਵੇਖਣ ਮੱਠ, ਕਾਇਆ ਕਾਅਬਾ ਪੜਦਾ ਲਾਹੀਆ। ਇਕੋ ਨਾਮ ਢੋਲਾ ਤੇਰਾ ਲੈਣ ਰਟ, ਰੱਟਾ ਜਗਤ ਰਹਿਣ ਨਾ ਪਾਈਆ। ਪ੍ਰੇਮ ਪ੍ਰੀਤੀ ਸਚ ਪਿਆਰ ਤੇਰਾ ਨਾਮ ਗਾਵਣ ਜਸ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਕਹੇ ਪ੍ਰਭ ਦੇ ਦਾਤ, ਦਰ ਠਾਂਡੇ ਇਕ ਅਰਜ਼ੋਈਆ। ਆਪਣੇ ਨਾਲ ਮਿਲਾ ਮੇਰੀ ਜ਼ਾਤ, ਅਜ਼ਾਤੀ ਰੂਪ ਨਜ਼ਰ ਨਾ ਆਈਆ । ਸਚ ਵਖਾ ਸੱਚੀ ਪਰਭਾਤ, ਪਰਮ ਪੁਰਖ ਆਪਣਾ ਨੂਰ ਕਰ ਰੁਸ਼ਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰ ਭਵਿਖਤ ਵਾਕ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਲਿਖਾਈਆ। ਕਲਜੁਗ ਅੰਤ ਸ਼ਬਦ ਅਗੰਮੀ ਘੋੜੇ ਚੜ੍ਹ ਰਾਕ, ਪੁਰੀਆਂ ਲੋਆਂ ਖੋਜ ਖੋਜਾਈਆ। ਨਿਰਗੁਣ ਸਰਗੁਣ ਦੇ ਸਾਥ, ਸਗਲਾ ਸੰਗ ਨਿਭਾਈਆ। ਊਚਾਂ ਨੀਚਾਂ ਰਾਉ ਰੰਕਾਂ ਬਣਾ ਸਚ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਲੇਖਾ ਲਿਖ ਦੇ ਬਿਨ ਕਲਮ ਦਵਾਤ, ਕਾਗ਼ਜ਼ ਲੋੜ ਰਹੇ ਨਾ ਰਾਈਆ। ਸ੍ਰਿਸ਼ਟ ਸਬਾਈ ਬੱਝੇ ਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਕਹੇ ਪ੍ਰਭ ਬਖ਼ਸ਼ ਜੋਤ, ਨਿਰਗੁਣ ਨਿਰਵੈਰ ਤੇਰੀ ਸਰਨਾਈਆ। ਭਾਗ ਲਗਾ ਕਾਇਆ ਕੋਟ, ਸਾਢੇ ਤਿੰਨ
ਹੱਥ ਸੋਭਾ ਪਾਈਆ। ਸ਼ਬਦ ਅਗੰਮੀ ਵੱਜੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਸੁਰਤ ਸਵਾਣੀ ਕਰੇ ਹੋਸ਼, ਨੇਤਰ ਨੈਣ ਅੱਖ ਖੁਲ੍ਹਾਈਆ । ਮਨ ਮਤ ਬੁਧ ਰਹੇ ਨਾ ਸੋਚ, ਸਾਚੀ ਸਮਝ ਦੇ ਸਮਝਾਈਆ। ਦਰਸ ਤੇਰੇ ਨੂੰ ਰਹੇ ਲੋਚ, ਆਸਾ ਮਨਸਾ ਪੂਰ ਵਖਾਈਆ। ਪ੍ਰੇਮ ਪ੍ਰੀਤੀ ਅੰਦਰ ਹੋਏ ਮਦਹੋਸ਼, ਨਾਮ ਖ਼ੁਮਾਰੀ ਇਕ ਚੜ੍ਹਾਈਆ। ਲੇਖਾ ਚੁੱਕੇ ਚੌਦਾਂ ਲੋਕ, ਚੌਦਾਂ ਤਬਕ ਪੰਧ ਮੁਕਾਈਆ। ਬ੍ਰਹਿਮੰਡ ਖੰਡ ਪੜ੍ਹਨ ਤੇਰਾ ਸਚ ਸਲੋਕ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋ ਸਹਾਈਆ। ਸਤਿ ਕਹੇ ਮੇਰੇ ਗ਼ਰੀਬ ਨਿਵਾਜ, ਪਰਮ ਪੁਰਖ ਤੇਰੀ ਸਰਨਾਈਆ। ਸਚ ਦਵਾਰੇ ਰਚ ਰਚ ਕਾਜ, ਕਰਨੀ ਕਰਤਾ ਰਿਹਾ ਕਮਾਈਆ। ਜੁਗ ਚੌਕੜੀ ਲੱਗਦਾ ਵੇਖਿਆ ਭਾਗ, ਭਗਵਨ ਆਪਣਾ ਹੁਕਮ ਵਰਤਾਈਆ। ਨਿਤ ਨਵਿਤ ਜਗਦਾ ਰਿਹਾ ਚਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮਿਲਦਾ ਰਿਹਾ ਕੰਤ ਸੁਹਾਗ, ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਦੇਂਦਾ ਰਿਹਾ ਦਾਜ, ਵਸਤ ਅਮੋਲਕ ਝੋਲੀ ਪਾਈਆ। ਸੁਰਤੀ ਸ਼ਬਦੀ ਰਚਦਾ ਰਿਹਾ ਕਾਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਅਗੰਮੀ ਮਾਰਦਾ ਰਿਹਾ ਆਵਾਜ਼, ਧੁਨ ਆਤਮਕ ਰਾਗ ਸੁਣਾਈਆ। ਸਚ ਪਿਆਲਾ ਅੰਮ੍ਰਿਤ ਦੇਂਦਾ ਰਿਹਾ ਸਾਥ, ਰਸ ਇਕੋ ਇਕ ਵਖਾਈਆ। ਸਿਮਰਨ ਮੰਤਰ ਪੂਜਾ ਦੱਸਦਾ ਰਿਹਾ ਪਾਠ, ਅੱਖਰਾਂ ਨਾਲ ਵੱਜੀ ਵਧਾਈਆ। ਸਚ ਦਵਾਰਾ ਖੋਲ੍ਹਦਾ ਰਿਹਾ ਹਾਟ, ਬਣ ਵਣਜਾਰਾ ਸੇਵ ਕਮਾਈਆ। ਆਤਮ ਸੇਜਾ ਸੁਹੌਂਦਾ ਰਿਹਾ ਖਾਟ, ਸੇਜ ਸੁਹੰਜਣੀ ਡੇਰਾ ਲਾਈਆ। ਜੁਗ ਚੌਕੜੀ ਕੱਟਦਾ ਰਿਹਾ ਵਾਟ, ਬਣ ਪਾਂਧੀ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਸੰਦੇਸੇ ਗਿਆ ਆਖ, ਆਖ਼ਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸਤਿ ਕਹੇ ਮੇਰੇ ਪਾਰਬ੍ਰਹਮ, ਦੀਨ ਦਿਆਲ ਤੇਰੀ ਵਡਿਆਈਆ। ਸੱਚਾ ਦੱਸ ਇਕ ਧਰਮ, ਜ਼ਾਤ ਪਾਤ ਰਹਿਣ ਨਾ ਪਾਈਆ। ਧੁਰ ਦਾ ਦੱਸ ਆਪਣਾ ਕਰਮ, ਨਿਹਕਰਮੀ ਕਰਮ ਕਮਾਈਆ। ਨਾਤਾ ਤੁੱਟੇ ਵਰਨ ਬਰਨ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਚ ਦਵਾਰ ਬਖ਼ਸ਼ ਸਾਚੀ ਸਰਨ, ਸਰਨਗਤ ਤੇਰੇ ਹੱਥ ਵੱਡੀ ਵਡਿਆਈਆ। ਸਾਚਾ ਢੋਲਾ ਜੀਵ ਜੰਤ ਸਾਧ ਸੰਤ ਗੁਰਮੁਖ ਸਾਰੇ ਪੜ੍ਹਨ, ਅੰਤਰ ਆਤਮ ਇਕ ਆਵਾਜ਼ ਸੁਣਾਈਆ। ਸਾਚੇ ਪੌੜੇ ਸਾਚੇ ਮੰਦਰ ਸੰਤ ਸੁਹੇਲੇ ਚੜ੍ਹਨ, ਬਣ ਪਾਂਧੀ ਪੰਧ ਮੁਕਾਈਆ। ਗੁਰਮੁਖ ਗੁਰਸਿਖ ਦਰਸ ਅਗੰਮੀ ਕਰਨ, ਸਵੱਛ ਸਰੂਪੀ ਨਜ਼ਰੀ ਆਈਆ । ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਮਝਾਈਆ। ਸਤਿ ਕਹੇ ਮੇਰੇ ਭਗਵੰਤ, ਦਰ ਤੇਰੇ ਮੰਗ ਮੰਗਾਈਆ। ਤੂੰ ਆਦਿ ਜੁਗਾਦੀ ਸਾਚਾ ਕੰਤ, ਨਿਰਵੈਰ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਖਲੋਤੇ ਮੰਗਤ, ਗੁਰ ਅਵਤਾਰ ਝੋਲੀ ਡਾਹੀਆ। ਤੇਰਾ ਭੇਵ ਨਾ ਪਾਏ ਕੋਈ ਪਾਂਧਾ ਪੰਡਤ, ਮੁੱਲਾ ਸ਼ੇਖ਼ ਮੁਸਾਇਕ ਸਮਝ ਕੋਇ ਨਾ ਆਈਆ। ਦਰ ਤੇਰੇ ਮੇਰੀ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਸਾਚੀ ਬਖ਼ਸ਼ ਸਤਿਵਾਦੀ ਹਿੰਮਤ, ਹੌਸਲਾ ਦੇ ਵਧਾਈਆ। ਜਨ ਭਗਤਾਂ ਹੋਏ ਕਦੇ ਨਾ ਜ਼ਿੱਲਤ, ਖੁਆਰੀ ਸਭ ਦੀ ਦੇ ਮਿਟਾਈਆ। ਤੇਰਾ ਢੋਲਾ ਗਾਵਣ ਸਿਫ਼ਤ, ਨਾਉਂ ਨਿਰੰਕਾਰਾ ਇਕ ਸੁਣਾਈਆ। ਤੇਰੇ ਪ੍ਰੇਮ ਅੰਦਰ ਹੋਵਣ ਗਰਿਫ਼ਤ, ਬੰਧਨ ਦੂਜਾ ਰਹਿਣ ਕੋਇ ਨਾ ਪਾਈਆ। ਨਾਤਾ ਤੋੜ ਸਵਰਗ ਬਹਿਸ਼ਤ, ਚਰਨ ਕਵਲ ਬਖ਼ਸ਼ ਸਰਨਾਈਆ।
ਤੇਰਾ ਨਜ਼ਰੀ ਆਏ ਇਕੋ ਇਸ਼ਟ, ਪੁਰਖ ਅਕਾਲ ਸਚ ਸਰੂਪ ਦੇ ਸਮਝਾਈਆ। ਜੀਵਾਂ ਜੰਤਾਂ ਖੋਲ੍ਹ ਦ੍ਰਿਸ਼ਟ, ਦ੍ਰਿੜ ਵਿਸ਼ਵਾਸ਼ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਕਹੇ ਮੇਰੇ ਸਾਹਿਬ ਸੁਲਤਾਨ, ਸਤਿ ਸਤਿਵਾਦੀ ਤੇਰੀ ਬੇਪਰਵਾਹੀਆ। ਤੂੰ ਆਦਿ ਜੁਗਾਦੀ ਮਿਹਰਵਾਨ, ਮੁਹੱਬਤ ਹਰ ਘਟ ਰਿਹਾ ਰਖਾਈਆ। ਹਉਂ ਬਾਲਕ ਦਰਵੇਸ਼ ਦਰ ਮੰਗਾਂ ਦਾਨ, ਸਾਚੀ ਇਕੋ ਅਲਖ ਜਗਾਈਆ। ਵਸਤ ਅਮੋਲਕ ਦੇਵੀਂ ਆਣ, ਅਨਮੁਲੜੀ ਆਪ ਵਰਤਾਈਆ। ਤੂੰ ਬਣ ਕੇ ਧੁਰ ਦਾ ਕਾਹਨ, ਮੰਡਲ ਸਾਚੀ ਰਾਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦੇ ਜਣਾਈਆ। ਸਤਿ ਕਹੇ ਮੇਰੇ ਨਿਰੰਕਾਰ, ਨਿਰਗੁਣ ਤੇਰਾ ਖੇਲ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ। ਲੇਖਾ ਲਿਖ ਕੇ ਗਏ ਤੇਈ ਅਵਤਾਰ, ਭਗਤ ਅਠਾਰਾਂ ਧਿਆਨ ਲਗਾਈਆ। ਈਸਾ ਮੂਸਾ ਮੁਹੰਮਦ ਕਰਦੇ ਰਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਨਾਨਕ ਗੋਬਿੰਦ ਬਣ ਲਿਖਾਰ, ਧੁਰ ਦਾ ਲੇਖਾ ਗਏ ਲਿਖਾਈਆ। ਦੋਏ ਜੋੜ ਕਰਦੇ ਗਏ ਨਿਮਸਕਾਰ, ਸੱਯਦਾ ਸੀਸ ਜਗਦੀਸ਼ ਇਕ ਝੁਕਾਈਆ। ਕਲਜੁਗ ਅੰਤਮ ਖੇਲੇ ਖੇਲ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੁਗ ਚੌਕੜੀ ਵੇਖਣਹਾਰ, ਵੇਖੇ ਵਿਗਸੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਹਿਜ ਸੁਖਦਾਈਆ। ਸਤਿ ਕਹੇ ਮੇਰੇ ਸਵਾਮੀ, ਸੋਭਾਵੰਤ ਇਕੋ ਨਜ਼ਰੀ ਆਇੰਦਾ। ਸਤਿ ਸਰੂਪੀ ਅੰਤਰ ਜਾਮੀ, ਅੰਤਰ ਗਤ ਸਰਬ ਵੇਖ ਵਖਾਇੰਦਾ। ਏਥੇ ਓਥੇ ਖੇਲੇ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਬੋਧ ਅਗਾਧ ਬੋਲੇ ਸ਼ਬਦ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਆਪ ਲਿਖਾਇੰਦਾ। ਜਨ ਭਗਤਾਂ ਦੇਵੇ ਪਦ ਨਿਰਬਾਨੀ, ਸੰਤ ਸੁਹੇਲੇ ਸਾਚੇ ਗ੍ਰਹਿ ਵਸਾਇੰਦਾ। ਗੁਰਮੁਖਾਂ ਬਖ਼ਸ਼ ਅੰਮ੍ਰਿਤ ਠੰਡਾ ਪਾਣੀ, ਸਤਿ ਸਰੋਵਰ ਇਕ ਸੁਹਾਇੰਦਾ। ਗੁਰਸਿਖਾਂ ਦੇ ਕੇ ਚਰਨ ਧਿਆਨੀ, ਧੂੜੀ ਟਿਕਾ ਖ਼ਾਕ ਰਮਾਇੰਦਾ। ਕਲਜੁਗ ਅੰਤਮ ਤੇਰੀ ਇਕੋ ਸਚ ਨਿਸ਼ਾਨੀ, ਸ਼ਬਦ ਅਣਿਆਲਾ ਤੀਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਸਤਿ ਕਹੇ ਮੇਰੇ ਬਲਕਾਰ, ਬਲਕਾਰੀ ਤੂੰ ਹੀ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸੱਚੇ ਸੁਲਤਾਨ, ਤਖ਼ਤ ਨਿਵਾਸੀ ਤੇਰੀ ਵਡ ਵਡਿਆਈਆ। ਨਿਰਗੁਣ ਵੇਖ ਮਾਰ ਧਿਆਨ, ਸਰਗੁਣ ਪੜਦਾ ਦੇ ਚੁਕਾਈਆ। ਕਲਜੁਗ ਕੂੜੀ ਕਿਰਿਆ ਹੋਈ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਜੀਵ ਜੰਤ ਬੇਈਮਾਨ, ਬੇਵਾ ਰੂਪ ਸਰਬ ਵਟਾਈਆ। ਚਾਰੋਂ ਕੁੰਟ ਦਿਸੇ ਹਰਾਮ, ਧੀਰਜ ਸਤਿ ਨਾ ਕੋਇ ਰਖਾਈਆ। ਮਿਲੇ ਮੇਲ ਨਾ ਗੋਪੀ ਕਾਹਨ, ਸਾਚੀ ਸਖ਼ੀ ਰੂਪ ਨਾ ਕੋਇ ਵਟਾਈਆ। ਹਿਰਦੇ ਜਪੇ ਨਾ ਕੋਈ ਨਾਮ, ਰਸਨਾ ਜਿਹਵਾ ਬੱਤੀ ਦੰਦ ਸਾਰੇ ਰਹੇ ਗਾਈਆ। ਸੁਰਤੀ ਸੁਣੇ ਨਾ ਕੋਇ ਕਲਾਮ, ਕਲਮਾ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਨਜ਼ਰ ਆਏ ਨਾ ਕਿਸੇ ਅਮਾਮ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਸੱਯਦਾ ਕਰੇ ਨਾ ਕੋਇ ਸਲਾਮ, ਸੀਸ ਜਗਦੀਸ ਨਾ ਕੋਇ ਝੁਕਾਈਆ। ਨਾਦ ਧੁਨ ਨਾ ਕੋਇ ਪੈਗ਼ਾਮ, ਅਲਿਫ਼ ਯੇ ਜਗਤ ਵਡਿਆਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਸਤਿ ਵਸਤ ਦੇ ਮਹਾਨ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ
ਕਹੇ ਪ੍ਰਭ ਬਖ਼ਸ਼ ਧੂੜ, ਟਿੱਕਾ ਮਸਤਕ ਨਾਮ ਲਗਾਈਆ। ਕਲਜੁਗ ਲੇਖਾ ਚੁੱਕੇ ਕੂੜ, ਕੂੜੀ ਕਿਰਿਆ ਦੇ ਗਵਾਈਆ। ਬਖ਼ਸ਼ਿਸ਼ ਕਰ ਜੋਧੇ ਸੂਰ, ਸੂਰਬੀਰ ਤੇਰੀ ਸਰਨਾਈਆ। ਮੰਜ਼ਲ ਵਖਾ ਆਪਣੀ ਇਕ ਜ਼ਰੂਰ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਜਲਵਾ ਸੱਚਾ ਨੂਰ, ਜ਼ਾਹਰ ਜ਼ਹੂਰ ਤੇਰੀ ਰੁਸ਼ਨਾਈਆ। ਕਿਉਂ ਮਿਹਰਵਾਨ ਹੋ ਕੇ ਹੋਇਉਂ ਮਫ਼ਰੂਰ, ਬੈਠਾ ਆਪਣਾ ਮੁਖ ਛੁਪਾਈਆ। ਤੇਰਾ ਆਦਿ ਜੁਗਾਦਿ ਸੱਚਾ ਦਸਤੂਰ, ਜਨ ਭਗਤਾਂ ਦਸਤ ਬਦਸਤ ਲਏਂ ਉਠਾਈਆ। ਪਰਵਰਦਿਗਾਰ ਹਾਜ਼ਰ ਹਜ਼ੂਰ, ਹਜ਼ਰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੈਂ ਸਭ ਨੂੰ ਦਿਆਂ ਸਮਝਾਈਆ। ਸਤਿ ਕਹੇ ਮੈਂ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਗਿਆ ਹਾਰ, ਮੇਰੀ ਚਲੇ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਕੂੜ ਪਰਧਾਨ, ਜੂਠ ਝੂਠ ਭੱਜੇ ਵਾਹੋ ਦਾਹੀਆ। ਸ਼ਰਅ ਵਿਚ ਲੜੇ ਸ਼ੈਤਾਨ, ਸ਼ਰੀਅਤ ਆਪਣੀ ਰਿਹਾ ਬਣਾਈਆ। ਸਖ਼ੀਆਂ ਬਣਿਆ ਧੁਰ ਦਾ ਕਾਹਨ, ਝੂਠੀ ਮੰਡਲ ਰਾਸ ਰਚਾਈਆ। ਸੁਰਤੀ ਸੀਤਾ ਮਿਲੇ ਨਾ ਸ਼ਬਦੀ ਰਾਮ, ਬੰਸਰੀ ਕਾਹਨ ਨਾ ਕੋਇ ਸੁਣਾਈਆ। ਮੰਜ਼ਲ ਹੋਵੇ ਨਾ ਕਿਸੇ ਆਸਾਨ, ਪਾਂਧੀ ਪੰਧ ਨਾ ਕੋਇ ਚੁਕਾਈਆ। ਕਲਜੁਗ ਜੀਵ ਜਗਤ ਅੰਞਾਣ, ਮੂਰਖ ਮੂੜ੍ਹੇ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦੇ ਦ੍ਰਿੜਾਈਆ। ਸਤਿ ਕਹੇ ਪ੍ਰਭ ਦੱਸ ਲੇਖਾ, ਲਿਖਣਹਾਰਾ ਤੂੰ ਅਖਵਾਇੰਦਾ। ਕਲਜੁਗ ਅੰਤਮ ਮਿਟੇ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ। ਸਤਿ ਸਵਾਮੀ ਧਾਰੇ ਭੇਸਾ, ਨਿਰਗੁਣ ਨਿਰਵੈਰ ਰੂਪ ਵਟਾਇੰਦਾ। ਇਕੋ ਵਸੇ ਸੰਬਲ ਦੇਸਾ, ਮਹੱਲ ਅਟਲ ਡੇਰਾ ਲਾਇੰਦਾ। ਨਰ ਨਰਾਇਣ ਬਣ ਨਰੇਸ਼ਾ, ਨਰ ਨਿਰੰਕਾਰ ਸੋਭਾ ਪਾਇੰਦਾ। ਜੁਗ ਚੌਕੜੀ ਪੂਰਬ ਕਰਾਏ ਸਭ ਨੂੰ ਚੇਤਾ, ਚੇਤਨ ਧਾਰ ਆਪ ਵਖਾਇੰਦਾ। ਦੋ ਜਹਾਨਾਂ ਬਣ ਕੇ ਨੇਤਾ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਆਪ ਖੁਲ੍ਹਾਇੰਦਾ। ਗੁਰ ਅਵਤਾਰਾਂ ਖੋਲ੍ਹ ਕੇ ਭੇਤਾ, ਪੀਰ ਪੈਗ਼ੰਬਰ ਪੜਦਾ ਲਾਹਿੰਦਾ। ਕਲਜੁਗ ਅੰਤਮ ਦੀਨ ਮਜ਼੍ਹਬ ਦਾ ਰਹੇ ਕੋਈ ਨਾ ਠੇਕਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਇੰਦਾ। ਸਭ ਦੀ ਬੁਧ ਕਰੇ ਬਿਬੇਕਾ, ਵਿਵੇਕੀ ਆਪਣੀ ਕਾਰ ਕਮਾਇੰਦਾ। ਇਕ ਵਖਾਏ ਸਾਚਾ ਦੇਸਾ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਸਤਿ ਕਹੇ ਪ੍ਰਭ ਮੰਨ ਅਰਜ਼, ਦਰ ਤੇਰੇ ਅਰਜ਼ੋਈਆ। ਕਲਜੁਗ ਅੰਤਮ ਪੂਰਾ ਕਰ ਫ਼ਰਜ਼, ਸਾਹਿਬ ਸਤਿਗੁਰ ਆਪਣੀ ਸੇਵ ਕਮਾਈਆ। ਕੂੜੀ ਕਿਰਿਆ ਵੇਖ ਅਸਚਰਜ, ਹੈਰਾਨੀ ਸਭ ਦੇ ਮੁਖ ਤੇ ਛਾਈਆ। ਮਾਇਆ ਮਮਤਾ ਚੱਲੇ ਕਰਦ, ਜਗਤ ਕਸਾਈ ਰੂਪ ਵਟਾਈਆ। ਭਾਈ ਭਾਈਆਂ ਨਾਲ ਵੰਡੇ ਕੋਈ ਨਾ ਦਰਦ, ਪਿਤਾ ਪੂਤ ਨਾ ਕੋਇ ਸਹਾਈਆ। ਮਨ ਮਤੀ ਵਿਚ ਅੰਤਰ ਆਤਮ ਕੀਤਾ ਹਰਜ, ਕੂੜੇ ਧੰਦੇ ਲੱਗੀ ਜਗਤ ਲੋਕਾਈਆ। ਸੂਰਬੀਰ ਦਿਸੇ ਨਾ ਕੋਈ ਮਰਦ, ਮਰਦਾਨਾ ਰੂਪ ਨਾ ਕੋਇ ਵਟਾਈਆ। ਪੂਰਬ ਲੇਖਾ ਕੱਢ ਕੇ ਵੇਖ ਫ਼ਰਦ, ਜੋ ਵਾਕ ਭਵਿਖਤ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਕਹੇ ਪ੍ਰਭ ਸੰਦੇਸਾ ਭੇਜ, ਸ਼ਬਦੀ ਹੁਕਮ ਵਡਿਆਈਆ। ਮੈਂ ਕਰਾਂ ਉਡੀਕ ਅੰਤਰ ਸੇਜ, ਸੋਹਣਾ ਆਸਣ ਇਕ ਵਖਾਈਆ। ਜਿਥੇ ਜਲਵਾ ਜੋਤੀ ਨੂਰੀ ਤੇਜ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਛਿਆਨਵੇਂ ਕਰੋੜ ਨਾ ਬਰਸੇ ਮੇਘ, ਅੰਮ੍ਰਿਤ ਧਾਰ ਇਕ ਵਹਾਈਆ। ਓਥੇ ਲੱਭ ਸਕੇ ਨਾ ਕੋਈ ਮੁੱਲਾ ਸ਼ੇਖ਼, ਪੰਡਤ ਪਾਂਧਾ ਸਾਰ ਕੋਇ ਨਾ ਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਆਪਣਾ ਰੰਗ ਰੰਗਾਈਆ। ਸਤਿ ਕਹੇ ਪ੍ਰਭ ਦੇ ਦੇ ਰੰਗ, ਰੰਗਣਹਾਰ ਇਕ ਅਖਵਾਇੰਦਾ। ਕਲਜੁਗ ਅੰਤਮ ਮੇਰੀ ਮੰਗ, ਸਤਿਜੁਗ ਤੇਰਾ ਰਾਹ ਤਕਾਇੰਦਾ। ਕੂੜੀ ਕਿਰਿਆ ਮੇਟ ਭੇਖ ਪਖੰਡ, ਮਾਇਆ ਮਮਤਾ ਮੋਹ ਡੇਰਾ ਢਾਹਿੰਦਾ। ਜਨ ਭਗਤਾਂ ਦੇ ਓਹ ਅਨੰਦ, ਜਿਸ ਅਨੰਦ ਵਿਚੋਂ ਤੇਰਾ ਪਿਆਰ ਨਜ਼ਰੀ ਆਇੰਦਾ। ਅਬਿਨਾਸ਼ੀ ਕਰਤੇ ਢੋਲਾ ਧੁਰ ਦਾ ਦੱਸ ਛੰਦ, ਜਿਸ ਦਾ ਸੰਸਾ ਲੋਕਮਾਤ ਨਾ ਕੋਇ ਵਖਾਇੰਦਾ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੁਧ ਬਿਨ ਦੂਜਾ ਸੰਗ ਨਾ ਕੋਇ ਨਿਭਾਇੰਦਾ। ਤੈਥੋਂ ਵਿਛੜੀ ਜਗਤ ਦੁਹਾਗਣ ਸੁਰਤ ਸਵਾਣੀ ਹੋਈ ਰੰਡ, ਕੰਤ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਇੰਦਾ। ਸਤਿ ਕਹੇ ਮੇਰੇ ਸਾਚੇ ਸਤਿਗੁਰ, ਗੁਰ ਸ਼ਬਦ ਤੇਰੀ ਸਰਨਾਈਆ। ਦਰ ਖ਼ਾਲੀ ਤੇਰੇ ਨਾ ਜਾਏ ਕੋਈ ਮੁੜ, ਬੇ ਆਸ ਨਜ਼ਰ ਕੋਇ ਨਾ ਆਈਆ। ਮਿਹਰਵਾਨ ਹੋ ਕੇ ਲੇਖਾ ਅਗਲਾ ਪਿਛਲਾ ਦੱਸ ਧੁਰ, ਧੁਰ ਮਸਤਕ ਲੇਖਾ ਦੇ ਵਖਾਈਆ। ਨਾਮ ਨਿਧਾਨ ਆਪਣਾ ਤਾਲ ਦੇ ਸੁਰ, ਧੁਨ ਇਕੋ ਇਕ ਸ਼ਨਵਾਈਆ। ਤੇਰਾ ਮੰਤਰ ਫ਼ੁਰਨਾ ਪਏ ਫੁਰ, ਮਨ ਮਨਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਮੇਲ ਮਿਲਾਈਆ। ਸਤਿ ਕਹੇ ਮੈਂ ਕਰੀ ਉਡੀਕ, ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਵਣ ਵੇਲਾ ਮੇਰੀ ਆਏ ਤਰੀਕ, ਜੁਗ ਚੌਕੜੀ ਬੈਠੇ ਮੁਖ ਭਵਾਈਆ । ਸਤਿ ਧਰਮ ਦਾ ਮਾਰਗ ਚਲੇ ਠੀਕ, ਕੂੜੀ ਕਿਰਿਆ ਪੰਧ ਮੁਕਾਈਆ। ਦੂਜਾ ਦਿਸੇ ਨਾ ਕੋਇ ਸ਼ਰੀਕ, ਸ਼ਿਰਕਤ ਨਜ਼ਰ ਕੋਇ ਨਾ ਆਈਆ। ਰਲ ਮਿਲ ਚਾਰੇ ਵਰਨ ਗਉਣ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਧੁਰ ਦਾ ਮੇਲਾ ਮਿਲਿਆ ਬੇਪਰਵਾਹੀਆ। ਸਚ ਦਵਾਰ ਨਜ਼ਰੀ ਆਏ ਮੰਦਰ ਮਸੀਤ, ਗੁਰੂਦਵਾਰ ਇਕੋ ਇਕ ਸਮਝਾਈਆ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਨਾ ਕੋਇ ਦਰਸਾਈਆ। ਮਿੱਠਾ ਕਰੇ ਕਲਜੁਗ ਕੌੜਾ ਰੀਠ, ਸਤਿਜੁਗ ਸਾਚਾ ਰਸ ਭਰਾਈਆ। ਜਨ ਭਗਤ ਸੁਹੇਲਾ ਬਣ ਕੇ ਮੀਤ, ਗੁਰ ਚੇਲਾ ਲਏ ਤਰਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਦਿਵਸ ਰੈਣ ਵਸੇ ਚੀਤ, ਚਿਤ ਵਿਤ ਠਗੌਰੀ ਅਵਰ ਨਾ ਕੋਇ ਪਾਈਆ। ਸਾਚਾ ਕਲਮਾ ਦੱਸੇ ਹਦੀਸ, ਮੰਤਰ ਇਕੋ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਕਹੇ ਮੇਰਾ ਦੇ ਦੇ ਸੰਗ, ਸੰਗੀ ਇਕੋ ਇਕ ਅਖਵਾਇੰਦਾ। ਆਪਣਾ ਨਾਮ ਦੇ ਮਰਦੰਗ, ਮਰਦੰਗਾ ਦੋ ਜਹਾਨ ਸੁਣਾਇੰਦਾ। ਨਿਰਗੁਣ ਸਰਗੁਣ ਅੰਦਰ ਵੇਖ ਲੰਘ, ਪੜਦਾ ਓਹਲਾ ਤੇਰੇ ਕੋਲੋਂ ਉਠਾਇੰਦਾ। ਜਨ ਭਗਤਾਂ ਪੂਰੀ ਕਰ ਮੰਗ, ਮਨਸਾ ਤੇਰੇ ਵਿਚ ਸਮਾਇੰਦਾ। ਸਾਚਾ ਢੋਲਾ ਸੁਣਾ ਛੰਦ, ਸੋਹੰ ਰਾਗ ਇਕੋ ਮੋਹੇ ਭਾਇੰਦਾ। ਅੰਤਰ ਉਪਜੇ ਪਰਮਾਨੰਦ, ਨਿਜਾਨੰਦ ਵਿਚ ਰਖਾਇੰਦਾ। ਦੂਈ ਦਵੈਤੀ ਢਾਹ ਦੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਕਲਜੁਗ ਕਿਰਿਆ ਕਲਜੁਗ ਨਾਲ ਜਾਏ ਹੰਢ, ਅਗਲਾ ਸੰਗ ਨਾ ਕੋਇ ਬਣਾਇੰਦਾ। ਸਤਿਜੁਗ ਮੈਂ ਸਤਿ ਧਰਮ ਦੀ ਦਾਤ ਦੇਵਾਂ ਵੰਡ, ਘਰ ਘਰ ਝੋਲੀ ਆਪ ਭਰਾਇੰਦਾ। ਆਤਮ ਸੇਜਾ ਦੱਸਾਂ ਪਲੰਘ, ਬਿਨ ਪਾਵਾ ਚੂਲ ਸੁਹਾਇੰਦਾ। ਮੇਲ ਮਿਲਾ ਸੂਰੇ ਸਰਬੰਗ, ਸ਼ਹਿਨਸ਼ਾਹ ਸਾਚਾ ਸੰਗ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੀਸ ਨਿਵਾਇੰਦਾ। ਸਤਿ ਕਹੇ ਮੇਰੇ ਸਾਹਿਬ ਸੂਰੇ, ਸਮਰਥ ਤੇਰੀ ਸਰਨਾਈਆ । ਨਾਤੇ ਤੋੜ ਪਿਛਲੇ
ਕੂੜੇ, ਸਾਚਾ ਮਾਰਗ ਦੇ ਲਗਾਈਆ। ਘਰ ਘਰ ਸੁਣੇ ਨਾਦ ਤੂਰੇ, ਅਨਹਦ ਨਾਦ ਇਕ ਸ਼ਨਵਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹੇ, ਜੋ ਬੈਠੇ ਤੈਨੂੰ ਭੁਲਾਈਆ। ਸਾਚੀ ਬਖ਼ਸ਼ ਚਰਨ ਧੂੜੇ, ਟਿੱਕਾ ਮਸਤਕ ਨਾਮ ਛੁਹਾਈਆ। ਹਉਮੇ ਹੰਗਤਾ ਗੜ੍ਹ ਤੁਟੇ ਗ਼ਰੂਰੇ, ਗ਼ੁਰਬਤ ਸਭ ਦੀ ਦੇ ਚੁਕਾਈਆ। ਮੈਂ ਬਾਲਾ ਨੱਢਾ ਦਰ ਤੇਰੇ ਮਸ਼ਕੂਰੇ, ਮੁਸ਼ਕਲ ਮੇਰੀ ਹਲ ਕਰਾਈਆ। ਤੇਰੇ ਭੰਡਾਰ ਸਦਾ ਭਰਪੂਰੇ, ਦੇਂਦਿਆ ਤੋਟ ਕੋਇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੇ ਬਣਦੇ ਗਏ ਮਜ਼ਦੂਰੇ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਕਹੇ ਮੇਰੇ ਸਾਹਿਬ ਵਡ ਦੇਵੀ ਦੇਵਾ, ਦੇਵ ਆਤਮ ਤੇਰੀ ਮੰਗ ਮੰਗਾਈਆ। ਪੁਰਖ ਅਗੰਮੜੇ ਅਲਖ ਅਭੇਵਾ, ਅਗੋਚਰ ਤੇਰੀ ਇਕ ਸਰਨਾਈਆ। ਮਹੱਲ ਅਟਲ ਤੇਰਾ ਸਦਾ ਨਿਹਕੇਵਾ, ਨਿਹਚਲ ਬੈਠਾ ਡੇਰਾ ਲਾਈਆ। ਨਾਮ ਪਦਾਰਥ ਜਨ ਭਗਤਾਂ ਦੇਵੇ ਮੇਵਾ, ਫਲ ਇਕੋ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦੇ ਚੁਕਾਈਆ। ਸਤਿ ਕਹੇ ਮੈਨੂੰ ਬਖ਼ਸ਼ ਸ਼ਾਂਤ, ਅਗਨੀ ਤਤ ਬੁਝਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਨਜ਼ਰੀ ਆਏ ਤੇਰਾ ਇਕ ਪਰਾਂਤ, ਦੂਜੀ ਵੰਡ ਨਾ ਕੋਇ ਵੰਡਾਈਆ। ਸਭ ਨੂੰ ਬਖ਼ਸ਼ ਅੰਮ੍ਰਿਤ ਬੂੰਦ ਸਵਾਂਤ, ਧੁਰ ਦੀ ਧਾਰ ਇਕ ਟਪਕਾਈਆ। ਤੇਰੇ ਪ੍ਰੇਮ ਦੀ ਮਿਲ ਕੇ ਕਰਨ ਬਾਤ, ਕੂੜੀ ਕਰੇ ਨਾ ਕੋਇ ਲੜਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਚੰਦ ਹੋਵੇ ਰੁਸ਼ਨਾਈਆ। ਭਿੰਨੜੀ ਰੈਣ ਬਦਲੇ ਪਰਭਾਤ, ਪਰਭਾਤੀ ਸੋਹਲਾ ਇਕੋ ਗਾਈਆ। ਗੁਰ ਅਵਤਾਰਾਂ ਪੂਰਾ ਹੋਏ ਵਾਕ, ਵਾਕਿਆ ਭਵਿਖਤ ਗਏ ਦ੍ਰਿੜਾਈਆ। ਸ੍ਰਿਸ਼ਟ ਸਬਾਈ ਬੱਝੇ ਨਾਤ, ਬਿਧਾਤਾ ਆਪਣਾ ਜੋੜ ਜੁੜਾਈਆ। ਪੁਰਖ ਅਕਾਲ ਨਜ਼ਰੀ ਆਏ ਪਿਤਾ ਮਾਤ, ਧੁਰ ਦਾ ਦਾਤਾ ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਦੇ ਖੁਲ੍ਹਾਈਆ। ਸਤਿ ਦਵਾਰ ਸਾਹਿਬ ਖੋਲ੍ਹ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਜਿਸ ਘਰ ਵਸੇਂ ਸਦਾ ਅਡੋਲ, ਡੁਲ ਕਦੇ ਨਾ ਜਾਈਆ। ਹਰਿਜਨ ਉਠਾ ਆਪਣੇ ਅਨਭੋਲ, ਭੋਲੇ ਭਾਲੇ ਗਲੇ ਲਗਾਈਆ। ਨਾਮ ਤਰਾਜ਼ੂ ਸਾਚੇ ਤੋਲ, ਕੰਡਾ ਇਕੋ ਹੱਥ ਉਠਾਈਆ। ਨਾਮ ਮਰਦੰਗਾ ਵਜਾ ਢੋਲ, ਦੋ ਜਹਾਨ ਲੈਣ ਅੰਗੜਾਈਆ। ਅੰਮ੍ਰਿਤ ਬਖ਼ਸ਼ ਸਾਚੀ ਪਾਹੁਲ, ਰਸ ਇਕੋ ਇਕ ਚਖਾਈਆ। ਗੋਬਿੰਦ ਨਾਲ ਕੀਤਾ ਕਰ ਪੂਰਾ ਕੌਲ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਭਾਗ ਲਗੇ ਉਪਰ ਧੌਲ, ਧਰਨੀ ਧਰਤ ਧਵਲ ਸੋਭਾ ਪਾਈਆ। ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਬੁਧੀ ਸਮਝ ਸਕੇ ਨਾ ਰਾਈਆ। ਜਨ ਭਗਤਾਂ ਵਸਣਾਂ ਸਦਾ ਕੋਲ, ਬੰਦ ਕਿਵਾੜੀ ਕੁੰਡਾ ਲਾਹੀਆ। ਨਿਰਗੁਣ ਹੋ ਕੇ ਜਾਣਾ ਮੌਲ, ਮੌਲਾ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਣੀ ਸਚ ਵਡਿਆਈਆ। ਸਤਿ ਕਹੇ ਮੈਂ ਤੇਰਾ ਪੁੱਤ, ਛੋਟਾ ਬਾਲਾ ਨੰਨ੍ਹਾਂ ਨਜ਼ਰੀ ਆਈਆ। ਤੂੰ ਮਿਹਰਵਾਨ ਹੋ ਸੁਹੌਣੀ ਮੇਰੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰੇ ਕੋਲ ਨਹੀਂ ਕੁਛ, ਸਭ ਕੁਛ ਤੇਰੀ ਝੋਲੀ ਮੈਨੂੰ ਨਜ਼ਰੀ ਆਈਆ। ਮੇਰੇ ਘਰ ਵਸਾ ਦੇ ਸਚ ਸੁਚ, ਜੂਠ ਝੂਠ ਪਰੇ ਹਟਾਈਆ। ਸਾਚੇ ਮੰਦਰ ਪੈਣਾ ਉਠ, ਨਿਰਗੁਣ ਨੂਰ ਕਰ ਰੁਸ਼ਨਾਈਆ। ਦਿਆਲ ਹੋ ਕੇ ਜਾਣਾ ਤੁਠ, ਮਿਹਰਵਾਨ ਹੋ ਕੇ ਸੇਵ ਕਮਾਈਆ। ਕਲਜੁਗ ਪੈਂਡਾ ਰਿਹਾ ਮੁਕ, ਅੰਤਮ ਮੇਰੀ ਵਾਰੀ ਮੈਨੂੰ ਨਜ਼ਰੀ ਆਈਆ। ਚਾਰੋਂ ਕੁੰਟ ਦਿਸੇ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਤਿ ਕਹੇ ਸੁਣ ਮੇਰੇ ਸੱਜਣ, ਗਹਿਰ ਗੰਭੀਰ ਤੂੰ ਹੀ ਨਜ਼ਰੀ ਆਇੰਦਾ। ਕਲਜੁਗ ਜੂਠੇ ਝੂਠੇ ਭਾਂਡੇ ਭੱਜਣ, ਸ਼ਬਦ ਠਠਿਆਰ ਵੇਖ ਵਖਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹਰਿ ਕਾ ਕਰੇ ਨਾ ਕੋਈ ਸਾਚਾ ਭਜਨ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਸਚ ਪ੍ਰੀਤੀ ਅੰਦਰ ਹੋਏ ਕੋਈ ਨਾ ਮਗਨ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਹਲਕਾਇੰਦਾ। ਕੂੜੀ ਕਿਰਿਆ ਲੱਗੀ ਅਗਨ, ਤਤਵ ਤਤ ਨਾ ਕੋਇ ਬੁਝਾਇੰਦਾ। ਮਿਲੇ ਮੇਲ ਨਾ ਗੋਪਾਲ ਮੂਰਤ ਮਦਨ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਸ੍ਰਿਸ਼ਟ ਸਬਾਈ ਚਾਰੋਂ ਕੁੰਟ ਦਿਸੇ ਨਗਨ, ਓਢਨ ਸੀਸ ਨਾ ਕੋਇ ਟਿਕਾਇੰਦਾ। ਦਹਿ ਦਿਸ਼ਾ ਉਠ ਉਠ ਸਾਰੇ ਭੱਜਣ, ਮਨ ਵਾਸਨਾ ਬੰਦ ਨਾ ਕੋਇ ਵਖਾਇੰਦਾ। ਨਾਮ ਨਿਧਾਨ ਚਾੜ੍ਹੇ ਨਾ ਕੋਇ ਰੰਗਣ, ਤਨ ਭਬੂਤੀ ਖ਼ਾਕ ਸਰਬ ਰਮਾਇੰਦਾ। ਸਾਚੀ ਗੋਦ ਲਏ ਕੋਈ ਨਾ ਅੰਗਨ, ਪਿਤਾ ਪੂਤ ਨਾ ਕੋਇ ਉਠਾਇੰਦਾ। ਮਸਤਕ ਟਿੱਕਾ ਲੱਗੇ ਨਾਮ ਨਾ ਚੰਦਨ, ਤ੍ਰਿਸੂਲੀ ਤੀਰ ਨਾ ਕੋਇ ਚਲਾਇੰਦਾ। ਪ੍ਰਭ ਚਰਨ ਕਵਲ ਸਾਚੀ ਕਰੇ ਕੋਈ ਨਾ ਬੰਦਨ, ਡੰਡੌਤ ਵਿਚ ਆਪਣਾ ਆਪ ਭੇਟ ਨਾ ਕੋਇ ਚੜ੍ਹਾਇੰਦਾ। ਜਗਤ ਵਾਸਨਾ ਸਾਰੇ ਮੰਗਣ, ਨਿਰਇਛਤ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਤਿਜੁਗ ਤੇਰਾ ਰਾਹ ਤਕਾਇੰਦਾ। ਸਤਿ ਕਹੇ ਮੇਰੇ ਅਕਾਲ ਪੁਰਖ, ਪੁਰਖੋਤਮ ਬੇਪਰਵਾਹੀਆ। ਨਾ ਕੋਈ ਸੋਗ ਨਾ ਕੋਈ ਹਰਖ਼, ਹਿਰਸ ਹਵਸ ਨਾ ਕੋਇ ਵਧਾਈਆ। ਠਾਕਰ ਹੋ ਕੇ ਅੰਤਮ ਪਰਖ, ਸਵਾਮੀ ਹੋ ਕੇ ਹੋ ਸਹਾਈਆ। ਨਿਰਗੁਣ ਹੋ ਕੇ ਦੇ ਦਰਸ, ਸਰਗੁਣ ਬੈਠਾ ਓਟ ਤਕਾਈਆ। ਤੇਰੀ ਚਾਲ ਅਗੰਮੀ ਮਟਕ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਕੋਟਾਂ ਵਿਚੋਂ ਗੁਰਮੁਖ ਲੱਭੇ ਭਗਤ, ਭਗਵਨ ਆਪੇ ਹੋ ਸਹਾਈਆ। ਦੇ ਵਡਿਆਈ ਵਿਚ ਜਗਤ, ਜਾਗਰਤ ਜੋਤ ਕਰੇਂ ਰੁਸ਼ਨਾਈਆ। ਅੰਤਰ ਆਤਮ ਪਰਮਾਤਮ ਦਰਸ, ਬ੍ਰਹਮ ਪਾਰਬ੍ਰਹਮ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟੇਂ ਕਟਕ, ਕਾਇਆ ਕੱਪੜਾ ਦਏਂ ਬਦਲਾਈਆ। ਜਗਤ ਵਿਕਾਰਾ ਦੇਵੇਂ ਝਟਕ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇਂ ਮਾਣ ਵਡਿਆਈਆ। ਸਤਿ ਕਹੇ ਤੂੰ ਸਾਹਿਬ ਸਾਬਰ, ਸਬਰ ਸਬੂਰੀ ਵਿਚ ਸਮਾਇੰਦਾ। ਜ਼ੋਰਾਵਰ ਧੁਰ ਦਾ ਜਾਬਰ, ਜਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਦਰ ਦੁਆਰ ਸੀਸ ਨਿਵਾਇੰਦਾ। ਤੂੰ ਕਰੀਮ ਕਰਤਾ ਕਾਦਰ, ਕੁਦਰਤ ਤੇਰਾ ਰੂਪ ਨਜ਼ਰੀ ਆਇੰਦਾ। ਤੂੰ ਆਦਿ ਜੁਗਾਦੀ ਲੱਖ ਚੁਰਾਸੀ ਬਣੇਂ ਸੌਦਾਗਰ, ਘਟ ਘਟ ਅੰਦਰ ਵਣਜ ਕਰਾਇੰਦਾ। ਤੂੰ ਲੇਖਾ ਜਾਣੇਂ ਕਾਇਆ ਗਾਗਰ, ਸਾਢੇ ਤਿੰਨ ਹੱਥ ਫੋਲ ਫਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਨਜ਼ਰੀ ਆਇੰਦਾ। ਸਤਿ ਕਹੇ ਤੇਰੀ ਮਿਹਰ ਨਜ਼ਰ, ਬੇਨਜ਼ੀਰ ਨਜ਼ਰੀ ਆਈਆ। ਤੇਰੀ ਰਹਿਮਤ ਸੱਚਾ ਫ਼ਜ਼ਲ, ਫ਼ੈਸਲਾ ਹਕ ਦਏ ਸੁਣਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਮਿਲ ਕੇ ਗਾਵਣ ਇਕੋ ਗ਼ਜ਼ਲ, ਢੋਲਾ ਨਗ਼ਮਾ ਨਾਮ ਸੁਣਾਈਆ। ਸਭ ਦੀ ਦਿਸੇ ਸੱਚੀ ਮਨਜ਼ਲ, ਪਾਂਧੀ ਬੈਠੇ ਪੰਧ ਮੁਕਾਈਆ। ਪ੍ਰਭ ਕਲਜੁਗ ਕੂੜੀ ਕਿਰਿਆ ਦੇ ਬਦਲ, ਬਦਲਾ ਚੁੱਕੇ ਸਰਬ ਲੋਕਾਈਆ। ਤਖ਼ਤ ਨਿਵਾਸੀ ਕਰ ਅਦਲ, ਅਦਾਲਤ ਇਕੋ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਰਹੇ ਨਾ ਕੋਈ ਗਦਰ, ਜ਼ਾਤ ਪਾਤ ਨਾ ਕੋਇ ਲੜਾਈਆ। ਆਤਮ ਪਰਮਾਤਮ ਵੰਡੇ ਦਰਦ, ਦਰਦੀ ਹੋ ਕੇ ਦਰਵੇਸ਼ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਤਿ ਕਹੇ ਮੋਹੇ ਦੇਣਾ ਵਰ, ਜਿਸ ਵਿਚ ਤੇਰਾ ਰੂਪ ਨਜ਼ਰੀ ਆਈਆ। ਸਤਿ ਕਹੇ ਮੇਰੇ ਸਾਹਿਬ ਸਤਿ ਸੰਗੀ, ਦਰ ਤੇਰਾ ਨਜ਼ਰੀ ਆਈਆ। ਇਕੋ ਵਸਤ ਅਮੋਲਕ ਮੰਗੀ, ਘਰ ਠਾਂਡੇ ਝੋਲੀ ਡਾਹੀਆ। ਜਨ ਭਗਤਾਂ ਕੱਟ ਦੇ ਮਸ਼ਕੂਲ ਤੰਗੀ, ਮਸ਼ਕੂਰ ਹੋ ਕੇ ਸੇਵ ਕਮਾਈਆ। ਅੰਦਰ ਰਹੇ ਨਾ ਵਾਸਨਾ ਗੰਦੀ, ਸਚ ਸੁਗੰਧੀ ਦੇ ਭਰਾਈਆ। ਗੁਰਮੁਖ ਨਾਰ ਦਿਸੇ ਕੋਈ ਨਾ ਨੰਗੀ, ਸ਼ਬਦ ਦੋਸ਼ਾਲਾ ਓਢਨ ਇਕ ਸੁਹਾਈਆ। ਪ੍ਰੇਮ ਪਿਆਰ ਦੀ ਸੀਸ ਵੌਹਣੀ ਕੰਘੀ, ਦੁਰਮਤ ਮੈਲ ਧਵਾਈਆ। ਸਾਚਾ ਭੂਸ਼ਨ ਦੇਣਾ ਅੰਗੀ, ਬਸਤਰ ਇਕ ਪਹਿਨਾਈਆ। ਮਾਰਗ ਦੱਸਣਾ ਧੁਰ ਦੀ ਡੰਡੀ, ਅਧਵਿਚਕਾਰ ਨਾ ਕੋਇ ਅਟਕਾਈਆ। ਸੰਗੀ ਦਿਸੇ ਨਾ ਕੋਇ ਪਖੰਡੀ, ਕੂੜਾ ਸੱਜਣ ਨਜ਼ਰ ਕੋਇ ਨਾ ਆਈਆ। ਕਲਜੁਗ ਵਾਂਗ ਸਾਧਾਂ ਦੀ ਲੱਗੀ ਰਹੇ ਨਾ ਮੰਡੀ, ਪੁਰਖ ਅਕਾਲ ਇਕੋ ਤੇਰੀ ਓਟ ਤਕਾਈਆ। ਚਾਹੇ ਚੰਗੀ ਚਾਹੇ ਮੰਦੀ, ਗੁਰਮੁਖ ਨਾਰ ਲੈ ਪਰਨਾਈਆ। ਲੱਖ ਚੁਰਾਸੀ ਟੁੱਟੇ ਬੰਦੀ, ਬੰਦੀਖ਼ਾਨਾ ਦੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਣਾ ਬਹਾਈਆ। ਸਤਿ ਕਹੇ ਤੇਰਾ ਘਰ ਸੁਹੰਜਣਾ, ਸੋਹਣਾ ਨਜ਼ਰੀ ਆਈਆ। ਦੀਪਕ ਜਗੇ ਆਦਿ ਨਿਰੰਜਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਪਰਮ ਪੁਰਖ ਮਿਲੇ ਸਾਚਾ ਸੱਜਣਾ, ਪਤਿਪਰਮੇਸ਼ਵਰ ਸਹਿਜ ਸੁਖਦਾਈਆ। ਨੇਤਰ ਪਾਵੇ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਦਾਤਾ ਹੋਵੇ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨਾਮ ਚੜ੍ਹਾਏ ਆਪਣੀ ਰੰਗਨਾ, ਰੰਗ ਰੰਗੀਲਾ ਮਾਧਵ ਬੇਪਰਵਾਹੀਆ। ਸਚ ਵਜਾਏ ਸਤਿ ਮਰਦੰਗਨਾ, ਨਾਮ ਧੁਨ ਇਕ ਸ਼ਨਵਾਈਆ। ਕੂੜੀ ਕਿਰਿਆ ਡੇਰਾ ਭੱਜਣਾ, ਜੂਠ ਝੂਠ ਬੈਠੇ ਮੁਖ ਛੁਪਾਈਆ। ਭਗਤ ਭਗਵਾਨ ਸਚ ਦਵਾਰੇ ਬਹਿ ਬਹਿ ਸਜਣਾ, ਬਿਨ ਨੇਤਰ ਲੋਚਣ ਨੈਣ ਇਕ ਦੂਜੇ ਦਰਸ਼ਨ ਪਾਈਆ। ਬਿਨ ਮੱਕੇ ਕਾਅਬਿਉਂ ਕਰਨਾ ਹਜਨਾ, ਬਿਨ ਹੁਜਰਿਉਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਜੁਗ ਸਤਿ, ਜੁਗਤੀ ਦਿਆਂ ਜਣਾਈਆ। ਤੇਰਾ ਨਾਤਾ ਜੋੜ ਨਾਲ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਅੰਮ੍ਰਿਤ ਮੇਘ ਇਕੋ ਬਰਖ, ਅਗਨੀ ਤਤ ਬੁਝਾਈਆ। ਕੂੜੀ ਕਿਰਿਆ ਮੇਟ ਹਰਸ, ਸਾਂਤਕ ਸਤਿ ਦਏ ਵਰਤਾਈਆ। ਲੇਖ ਚੁਕਾ ਅਰਸ਼ ਫ਼ਰਸ਼, ਗਗਨ ਗਗਨੰਤਰ ਡੇਰਾ ਢਾਹੀਆ। ਤੇਰੇ ਉਤੇ ਰਹਿਮਤ ਕਰੇ ਤਰਸ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤ ਸ੍ਰੀ ਭਗਵਾਨ ਨਿਰਗੁਣ ਨਿਰਵੈਰ ਨਿਰਾਕਾਰ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਦਾ ਲੇਖਾ ਬੀਸ ਬਰਖ, ਇਕੀਸ ਹਰਖ਼ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸਤਿ ਧਰਮ ਦਏ ਲਗਾਈਆ। ਸਤਿਜੁਗ ਤੇਰਾ ਸਾਚਾ ਵਸੇ ਖੇੜਾ, ਹਰਿ ਖਿੜਕੀ ਆਪ ਖੁਲ੍ਹਾਇੰਦਾ। ਲੋਕਮਾਤ ਬੰਨ੍ਹੇ ਬੇੜਾ, ਫੜ ਆਪਣੇ ਕੰਧ ਉਠਾਇੰਦਾ। ਦੂਰ ਦੁਰਾਡਾ ਆਵੇ ਨੇਰਾ, ਨੇਰਨ ਨੇਰਾ ਹੋ ਕੇ ਨਜ਼ਰੀ ਆਇੰਦਾ। ਕੂੜੀ ਕਿਰਿਆ ਮੇਟੇ ਝੇੜਾ, ਸਚ ਸੁਚ ਝੋਲੀ ਪਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮਾਰਿਆ ਫੇਰਾ, ਜਗਤ ਫ਼ਰੇਬ ਨਾ ਕੋਇ ਜਣਾਇੰਦਾ। ਨਾਮ ਜਪਾ ਕੇ ਤੇਰਾ ਮੇਰਾ, ਸੋਹੰ ਢੋਲਾ ਇਕ ਸਮਝਾਇੰਦਾ। ਕਲਜੁਗ ਦੇ ਕੇ ਧੁਰ ਦਾ ਗੇੜਾ, ਚਾਰੋਂ ਕੁੰਟ ਆਪ ਭਵਾਇੰਦਾ। ਸਤਿਜੁਗ ਤੇਰੇ ਉਤੇ ਕਰ ਕੇ ਮਿਹਰਾ, ਮੁਹੱਬਤ ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ
ਦੇਵੇ ਸਤਿ, ਹਰ ਘਟ ਉਪਜੇ ਬ੍ਰਹਮ ਮਤ, ਮਤ ਮਤਵਾਲੀ ਪੰਧ ਮੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵੱਲ ਮਿਹਰ ਨਜ਼ਰ ਕਰ ਕੇ ਲਿਆ ਤੱਕ, ਤਿਸ ਦਾ ਤਖ਼ਤਾ ਜ਼ਿਮੀਂ ਅਸਮਾਨ ਨਾ ਕੋਇ ਉਲਟਾਇੰਦਾ।