੨੨ ਹਾੜ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਕਿਰਪਾ ਕਰੇ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿ ਪੁਰਖ ਨਿਰੰਜਣ ਮਿਹਰਵਾਨ, ਦੀਨ ਦਿਆਲ ਦਇਆ ਕਮਾਈਆ। ਦਰਸ ਦੀਦਾਰ ਭਗਤ ਭਗਵਾਨ, ਜਗਤ ਵਿਛੋੜਾ ਪੰਧ ਮੁਕਾਈਆ। ਗ੍ਰਹਿ ਸੁਹਾਏ ਸਚਖੰਡ ਮਕਾਨ, ਮਹੱਲ ਅਟਲ ਕਰੇ ਰੁਸ਼ਨਾਈਆ । ਦੀਆ ਬਾਤੀ ਜਗੇ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਨਾਦ ਸੱਚੀ ਧੁਨਕਾਨ, ਅਗੰਮੀ ਰਾਗ ਸੁਣਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨਾ ਹੋਏ ਸਹਾਈਆ। ਲੇਖਾ ਜਾਣ ਜੀਵ ਨਾਦਾਨ, ਜਗਤ ਰੀਤੀ ਦਏ ਦ੍ਰਿੜਾਈਆ। ਅੰਤਰ ਆਤਮ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਰਸ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਮਾਰ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਖੇਲ ਸ੍ਰੀ ਭਗਵੰਤ, ਹਰਿ ਕਰਤਾ ਆਪ ਕਰਾਇੰਦਾ। ਮੇਲ ਮਿਲਾਵਾ ਹਰਿਜਨ ਸਾਚੇ ਸੰਤ, ਸਾਹਿਬ ਸਤਿਗੁਰ ਗੋਦ ਉਠਾਇੰਦਾ। ਨਾਤਾ ਜੋੜ ਧੁਰ ਦਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਅੰਤਰ ਦੇ ਕੇ ਆਪਣਾ ਮੰਤ, ਸਾਚੀ ਸਿਖਿਆ ਇਕ ਸਮਝਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਆਪ ਖੁਲ੍ਹਾਇੰਦਾ । ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਸਮਝਾਇੰਦਾ। ਲੇਖ ਚੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਇੰਦਾ। ਸਚ ਦਵਾਰ ਬਣਾ ਕੇ ਬਣਤ, ਘੜਣ ਭੰਨਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸ਼ਬਦ ਪਿਆਰ, ਹਰਿ ਸਤਿਗੁਰ ਆਪ ਜਣਾਈਆ। ਨਿਜ ਨੇਤਰ ਗੁਰਮੁਖ ਕਰ ਦੀਦਾਰ, ਦੋਏ ਲੋਚਣ ਕੰਮ ਕਿਸੇ ਨਾ ਆਈਆ । ਕਾਇਆ ਮਾਟੀ ਖੋਲ੍ਹ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਰਾਗ ਸੁਣਾਏ ਅਗੰਮੀ ਧਾਰ, ਤਾਲ ਤਲਵਾੜਾ ਇਕ ਜਣਾਈਆ। ਕਰ ਪਰਕਾਸ਼ ਬਹੱਤਰ ਨਾੜ, ਨੂਰ ਜ਼ਹੂਰ ਦਏ ਦਰਸਾਈਆ। ਭਾਗ ਲਗਾ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੋਜਾਈਆ। ਖ਼ੁਸ਼ੀਆਂ ਨਾਲ ਤੱਕਣ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਖ ਵਖਾਈਆ। ਨਿਉਂ ਨਿਉਂ ਸੱਯਦੇ ਕਰਨ ਸੱਚੀ ਸਰਕਾਰ, ਦੋਏ ਜੋੜ ਜੋੜ ਸਰਨਾਈਆ। ਉਚੀ ਬੋਲਣ ਸਤਿ ਜੈਕਾਰ, ਤੂੰ ਹੀ ਤੂੰ ਰਾਗ ਅਲਾਹੀਆ। ਦੋ ਜਹਾਨਾਂ ਕਰਨ ਖ਼ਬਰਦਾਰ, ਬ੍ਰਹਿਮੰਡ ਖੰਡ ਰਹੇ ਹਿਲਾਈਆ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਇੰਦ ਬੂਝ ਬੁਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰਿਆ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਵੱਡੀ ਵਡਿਆਈਆ। ਸਚ ਸੰਦੇਸਾ ਦੇਵੇ ਆਣ, ਧੁਰ ਦਾ ਰਾਗ ਜਣਾਈਆ। ਨਰ ਨਰੇਸ਼ਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਗਿਆਨ, ਖਾਣੀ ਬਾਣੀ ਢੋਲਾ
ਰਹੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਗਤਨ ਦੇਵੇ ਆਪ ਪਹਿਚਾਨ, ਜਿਸ ਪਹਿਚਾਨ ਵਿਚੋਂ ਆਪਣਾ ਦਰਸ ਦਏ ਦਿਖਾਈਆ। ਭਗਤ ਭਗਵਾਨ ਧੁਰ ਦਾ ਦਰਸ, ਅਨਡਿਠੜੀ ਧਾਰ ਜਣਾਇੰਦਾ। ਜਨਮ ਜਨਮ ਦੀ ਮੇਟ ਹਰਸ, ਦੂਈ ਦਵੈਤੀ ਪੰਧ ਮੁਕਾਇੰਦਾ। ਲੈਣਾ ਚੁਕਾ ਅਰਸ਼ ਫ਼ਰਸ਼, ਸਾਚਾ ਮੰਦਰ ਇਕ ਸੁਹਾਇੰਦਾ। ਜਨਮ ਕਰਮ ਦੀ ਮੇਟ ਹਰਸ, ਮਿਹਰ ਨਜ਼ਰ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਦਸੇ ਅਸਚਰਜ, ਅਚਰਜ ਲੀਲਾ ਆਪ ਜਣਾਇੰਦਾ। ਸਾਚਾ ਦਰਸ ਪੁਰਖ ਸਮਰਥ, ਦੀਦਾਰ ਇਕੋ ਨਜ਼ਰੀ ਆਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਮਿਲੇ ਅੱਖ, ਜਿਸ ਨੇਤਰ ਇਕ ਖੁਲ੍ਹਾਈਆ। ਨਜ਼ਰੀ ਆਏ ਸਾਹਿਬ ਪ੍ਰਤਖ, ਸਾਖਿਆਤ ਬੇਪਰਵਾਹੀਆ। ਘਰ ਮੰਦਰ ਖੁਲ੍ਹੇ ਹੱਟ, ਗ੍ਰਹਿ ਵੱਜੇ ਨਾਮ ਵਧਾਈਆ। ਦੀਆ ਬਾਤੀ ਜਗੇ ਲਟ ਲਟ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਸੱਟ, ਸੋਈ ਸੁਰਤੀ ਦਏ ਉਠਾਈਆ । ਦੁਰਮਤ ਮੈਲ ਦੇਵੇ ਕੱਟ, ਉਜਲ ਮੁਖ ਆਪ ਵਖਾਈਆ। ਲੇਖੇ ਲਾਏ ਰਤੀ ਰਤ, ਰੁੱਤ ਰੁਤੜੀ ਆਪ ਮਹਿਕਾਈਆ। ਸਾਚੀ ਦੇ ਕੇ ਬ੍ਰਹਮ ਮਤ, ਚੌਦਾਂ ਵਿਦਿਆ ਪੰਧ ਮੁਕਾਈਆ। ਝੋਲੀ ਪਾਏ ਧੁਰ ਦਾ ਹਕ, ਸਚ ਹਕੀਕਤ ਦਏ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਬਦਲ ਆਪ ਕਰਵਟ, ਸਨਮੁਖ ਹੋ ਕੇ ਨਜ਼ਰੀ ਆਈਆ। ਦੂਰ ਦੁਰਾਡਾ ਨੇਰਨ ਨੇਰਾ ਆਵੇ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਜਨ ਭਗਤ ਸੁਹੇਲਾ ਇਕੋ ਦੇਵੇ ਅੰਤਰ ਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਚ ਦੀਦਾਰ ਗੁਰ ਸ਼ਬਦੀ ਦੀਦ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਮੰਦਰ ਅੰਦਰ ਸਾਚੇ ਕਾਅਬੇ ਇਕੋ ਈਦ, ਮਹਿਰਾਬ ਮਹੱਲ ਅੱਟਲ ਇਕ ਸੁਹਾਇੰਦਾ। ਨਗਮਾ ਨਾਮ ਨਿਧਾਨ ਪੈਗ਼ਾਮ ਸੱਚਾ ਗੀਤ, ਰਹਿਬਰ ਹੋ ਕੇ ਆਪ ਜਣਾਇੰਦਾ। ਸਤਿ ਸਵਾਮੀ ਸਚ ਅਤੀਤ, ਤ੍ਰੈ ਗੁਣ ਲੇਖਾ ਪੰਧ ਮੁਕਾਇੰਦਾ। ਭਗਤ ਭਗਵਾਨ ਦੀ ਵੱਖਰੀ ਰੀਤ, ਮਨ ਮਤ ਬੁੱਧ ਸਮਝ ਨਾ ਕੋਇ ਰਖਾਇੰਦਾ। ਵੇਖਣਹਾਰਾ ਊਚ ਨੀਚ, ਰਾਓ ਰੰਕ ਖੋਜ ਖੋਜਾਇੰਦਾ। ਬਿਨ ਸਾਚੇ ਸੰਤ ਕਿਸੇ ਅੰਦਰ ਲੰਘੇ ਨਾ ਕੋਇ ਦਹਿਲੀਜ਼, ਨੌ ਦਵਾਰ ਪੰਧ ਨਾ ਕੋਇ ਮੁਕਾਇੰਦਾ। ਜਨ ਭਗਤਾਂ ਜੁਗ ਜੁਗ ਕਰਾਏ ਰੀਝ, ਸਮਰਥ ਪੁਰਖ ਮਹਿਮਾ ਅਕਥ ਆਪ ਦ੍ਰਿੜਾਇੰਦਾ। ਸਾਚਾ ਕਲਮਾ ਦੱਸੇ ਇਕ ਹਦੀਸ, ਨਾਮ ਇਕੋ ਇਕ ਸਮਝਾਇੰਦਾ। ਛਤਰ ਵਖਾਵੇ ਸਾਚੇ ਸੀਸ, ਦੂਜਾ ਇਸ਼ਟ ਨਾ ਕੋਇ ਦ੍ਰਿੜਾਇੰਦਾ। ਪਰਮ ਪੁਰਖ ਪਰਮਾਤਮ ਆਤਮ ਨਾਲ ਲਾ ਕੇ ਪ੍ਰੀਤ, ਪ੍ਰੀਤੀਵਾਨ ਵੇਖ ਵਖਾਇੰਦਾ। ਜਨ ਭਗਤਾਂ ਕਾਇਆ ਮੰਦਰ ਵਖਾਏ ਸਚ ਮਸੀਤ, ਗੁਰੂਦਵਾਰਾ ਇਕੋ ਇਕ ਵਡਿਆਇੰਦਾ। ਜਿਸ ਘਰ ਸਵਾਮੀ ਬੈਠਾ ਰਹੇ ਬੀਠਲੋ ਬੀਠ, ਦਿਵਸ ਰੈਣ ਅੱਠੇ ਪਹਿਰ ਘੜੀ ਪਲ ਵੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਸਚ ਦੀਦਾਰ ਆਤਮ ਅੰਤਰ, ਜਨ ਭਗਤ ਭਗਵਾਨ ਆਪ ਕਰਾਇੰਦਾ। ਕੂੜੀ ਕਿਰਿਆ ਬੁਝਾ ਬਸੰਤਰ, ਅਗਨੀ ਤਤ ਗੁਆਈਆ । ਨਾਉਂ ਨਿਰੰਕਾਰਾ ਦੱਸ ਕੇ ਇਕੋ ਮੰਤਰ, ਮੰਤਵ ਸਾਚਾ ਹਲ ਕਰਾਈਆ। ਜੋਤ ਜਗਾ ਕੇ ਬ੍ਰਹਮ ਨਿਰੰਤਰ, ਨਿਰਵੈਰ ਖ਼ੁਸ਼ੀ ਜਣਾਈਆ। ਪੰਧ ਮੁਕਾ ਕੇ ਗਗਨ ਗਗਨੰਤਰ, ਪੁਰੀ ਲੋਅ ਆਕਾਸ਼ ਚਰਨਾਂ ਹੇਠ ਰਖਾਈਆ। ਸਚ ਦਵਾਰੇ ਚਾੜ੍ਹ ਆਪਣੀ ਮੰਜ਼ਲ, ਬੰਕ ਦਵਾਰਾ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਜਨ ਭਗਤਾਂ ਦਏ ਵਡਿਆਈਆ। ਜਨ ਭਗਤ
ਦੀਦਾਰ ਸਤਿਗੁਰ ਸਤਿ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਕੇ ਵਸ, ਏਕੰਕਾਰ ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਜੋਤ ਪਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਹੋ ਕੇ ਸਾਥ, ਦੋ ਜਹਾਨਾਂ ਸੰਗ ਵਖਾਇੰਦਾ। ਸ੍ਰੀ ਭਗਵਾਨ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਕਮਲਾਪਾਤ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਬ੍ਰਹਮ ਲੇਖਾ ਜਾਣੇ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਨਿਰਗੁਣ ਸਤਿਗੁਰ ਵੇਖੇ ਖੇਲ ਤਮਾਸ਼, ਖ਼ਾਲਕ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਭਗਤ ਲੱਭੇ ਸਚ ਜਮਾਤ, ਜਿਨ੍ਹਾਂ ਅੱਖਰ ਇਕ ਪੜ੍ਹਾਇੰਦਾ। ਲੇਖਾ ਚੁੱਕੇ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਵੰਡ ਵੰਡਾਇੰਦਾ। ਅੰਤਰ ਆਤਮ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਸਚ ਸੁਨੇਹੜਾ ਜਾਏ ਆਖ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਸਾਚਾ ਮੰਤਰ ਦੱਸੇ ਪਾਠ, ਪੂਜਾ ਸਿਮਰਨ ਇਕੋ ਵਾਰ ਸਮਝਾਇੰਦਾ। ਸਚ ਸਰੋਵਰ ਤੀਰਥ ਨੁਹਾਏ ਤਾਟ, ਜਲ ਧਾਰਾ ਇਕ ਵਹਾਇੰਦਾ। ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਸੁਣਾਏ ਰਾਗ, ਰਾਗ ਰਾਗਣੀ ਨੈਣ ਸ਼ਰਮਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਰੇ ਤਿਆਗ, ਨਾਤਾ ਸਚ ਸੁਚ ਆਪ ਬੰਧਾਇੰਦਾ। ਜੂਠ ਝੂਠ ਕੂੜੀ ਬੁਧੀ ਰਹੇ ਨਾ ਕਾਗ, ਕਾਗ ਹੰਸ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਡੱਸੇ ਨਾ ਡੱਸਣੀ ਨਾਗ, ਸ਼ਬਦ ਖੰਡਾ ਹੱਥ ਫੜਾਇੰਦਾ। ਬਿਰਹੋਂ ਵਿਛੋੜੇ ਅੰਦਰ ਉਪਜੇ ਇਕ ਵੈਰਾਗ, ਗੁਰਮੁਖ ਵੈਰਾਗੀ ਸੱਚਾ ਨਜ਼ਰੀ ਆਇੰਦਾ। ਜਿਸ ਦੀ ਸੋਈ ਸੁਰਤੀ ਗਈ ਜਾਗ, ਸੋ ਜਾਗਰਤ ਦਿਸ਼ਾ ਭਗਵਨ ਆਪਣੇ ਦਰਸ਼ਨ ਪਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਕੂੜੀ ਕਿਰਿਆ ਪਰੇ ਹਟਾਇੰਦਾ। ਲੇਖੇ ਲਾਏ ਕਾਇਆ ਮਾਟੀ ਪੰਜ ਤਤ ਕਾਇਆ ਹਾਟ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਦਰਸ ਕਰਾਇੰਦਾ। ਭਗਤ ਦੀਦਾਰ ਕਰੇ ਘਰ ਸਾਚੇ, ਸਚ ਮਿਲੇ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਰਾਤੇ, ਰੰਗ ਰਤੜਾ ਮਿਲੇ ਮਾਹੀਆ। ਜਿਸ ਦੀ ਬ੍ਰਹਮ ਉਪਜਿਆ ਜ਼ਾਤੇ, ਸੋ ਪਾਰਬ੍ਰਹਮ ਮਿਲਾਈਆ। ਥਿਰ ਘਰ ਵੇਖੇ ਸਾਰੇ ਗਾਥੇ, ਗਹਿਰ ਗੰਭੀਰ ਕਰੇ ਪੜ੍ਹਾਈਆ। ਸਾਚਾ ਨਾਮ ਗੁਰਮੁਖ ਵਿਰਲਾ ਵਾਚੇ, ਹਿਰਦੇ ਹਰਿ ਵਸਾਈਆ। ਲੱਖ ਚੁਰਾਸੀ ਭਾਂਡੇ ਕਾਚੇ, ਤਤਵ ਤਤ ਕਰੇ ਲੜਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਵਿਰਲਾ ਵੜੇ ਸਤਿਗੁਰ ਹਾਤੇ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਕਰ ਬੰਦਨਾ ਤੂੰ ਮੇਰਾ ਮੈਂ ਤੇਰਾ ਸਾਚਾ ਸ਼ਬਦ ਇਕੋ ਆਖੇ, ਆਖਰ ਆਪਣਾ ਆਪ ਤਜਾਈਆ। ਪਤਿਪਰਮੇਸ਼ਵਰ ਸਾਹਿਬ ਸਤਿਗੁਰ ਪਤ ਆਪ ਰਾਖੇ, ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦੇ ਪੂਰੇ ਕਰੇ ਘਾਟੇ, ਵਸਤ ਅਮੋਲਕ ਨਾਮ ਝੋਲੀ ਪਾਈਆ। ਅੰਤਮ ਮੰਜ਼ਲ ਰਹੇ ਨਾ ਅਧਵਾਟੇ, ਰਾਹ ਵਿਚ ਨਾ ਕੋਇ ਅਟਕਾਈਆ। ਜਨ ਭਗਤ ਵਿਸ਼ਨ ਬ੍ਰਹਮਾ ਸ਼ਿਵ ਟੇਕਣ ਮਾਥੇ, ਦੋਏ ਜੋੜ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਖੇਲ ਪੁਰਖ ਸਮਰਾਥੇ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੀਦਾਰ ਦਏ ਜਣਾਈਆ। ਪ੍ਰਭ ਦੀਦਾਰ ਸੱਚਾ ਦਰਦ, ਹਰਿ ਦਰਦੀਆਂ ਦਰਦ ਵੰਡਾਇੰਦਾ। ਸੋ ਗੁਰਮੁਖ ਜੋਧਾ ਸੂਰਬੀਰ ਮਰਦ, ਮਰਦ ਮਰਦਾਨਾ ਆਪਣੇ ਨਾਲ ਮਿਲਾਇੰਦਾ। ਕੂੜੀ ਕਿਰਿਆ ਕਲਜੁਗ ਦੇਵੇ ਵਰਜ, ਮਾਇਆ ਮਮਤਾ ਮੋਹ ਚੁਕਾਇੰਦਾ। ਮਾਣਸ ਜਨਮ ਪੁੱਠੀ ਕਦੇ ਨਾ ਪਵੇ ਨਰਦ, ਹਾਰ ਜਿੱਤ ਵਿਚ ਪਰਗਟਾਇੰਦਾ। ਜਨ ਭਗਤਾਂ ਪਿਛੇ ਪੂਰਾ ਕਰੇ ਫ਼ਰਜ਼,
ਨਿਰਗੁਣ ਸਰਗੁਣ ਹੋ ਕੇ ਫੇਰਾ ਪਾਇੰਦਾ। ਇਹੋ ਖੇਲ ਸਦਾ ਅਸਚਰਜ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਨਮੁਖ ਆਪਣਾ ਰੂਪ ਦਰਸਾਇੰਦਾ। ਜਨ ਭਗਤ ਦੀਦਾਰ ਕਰੇ ਪ੍ਰਭ ਏਕਾ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਜੁਗ ਚੌਕੜੀ ਜਿਸ ਦੀ ਟੇਕਾ, ਦੋ ਜਹਾਨ ਸੀਸ ਨਿਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਲੇਖਾ, ਕਲਮ ਸ਼ਾਹੀ ਮਿਲੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਬਣ ਕੇ ਆਉਂਦੇ ਰਹੇ ਨੇਤਾ, ਨਿਜ ਨੇਤਰ ਦਰਸ਼ਨ ਪਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਪਿਛੇ ਜੁਗ ਜੁਗ ਧਾਰੇ ਭੇਖਾ, ਨਿਰਗੁਣ ਸਰਗੁਣ ਭੇਸ ਵਟਾਈਆ। ਕਲਜੁਗ ਅੰਤ ਪੂਰਬ ਭੁੱਲਿਆ ਅਜੇ ਨਾ ਚੇਤਾ, ਚੇਤਨ ਹੋ ਕੇ ਰਿਹਾ ਜਗਾਈਆ। ਸੰਤ ਸੁਹੇਲਾ ਸਾਚਾ ਬੇਟਾ, ਪਿਤਾ ਪੂਤ ਗੋਦ ਉਠਾਈਆ। ਸਤਿਗੁਰ ਬਣ ਕੇ ਖੇਵਟ ਖੇਟਾ, ਬੇੜਾ ਆਪਣੇ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਜਿਨ੍ਹਾਂ ਦਰਸਾਈਆ। ਸਚ ਦੀਦਾਰ ਜਿਨ੍ਹਾਂ ਜਗ ਪਾਇਆ, ਅੰਤਰ ਵੱਜੀ ਨਾਮ ਵਧਾਈਆ। ਤ੍ਰੈਗੁਣ ਮਾਇਆ ਪੜਦਾ ਲਾਹਿਆ, ਪੰਜ ਤਤ ਨਾ ਕਰੇ ਲੜਾਈਆ ਹਉਮੇ ਹੰਗਤਾ ਰੋਗ ਗਵਾਇਆ, ਮਾਇਆ ਮਮਤਾ ਪਰੇ ਹਟਾਈਆ। ਸਾਚਾ ਮੰਗਤਾ ਬਣ ਕੇ ਦਰ ਤੇ ਆਇਆ, ਖ਼ਾਲੀ ਝੋਲੀ ਲਏ ਭਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਸਵਾਮੀ ਅੰਤਰਜਾਮੀ ਸਾਚੀ ਬਣਤਾ ਦਏ ਬਣਾਇਆ, ਘੜਨ ਭੰਨਣਹਾਰ ਇਕ ਅਖਵਾਈਆ। ਸੁਰਤ ਸਵਾਣੀ ਸ਼ਬਦ ਹਾਣੀ ਧੁਰ ਦਾ ਕੰਤ ਦਏ ਮਿਲਾਇਆ, ਆਤਮ ਸੇਜਾ ਸੋਭਾ ਪਾਈਆ। ਮੰਗਲ ਗੀਤ ਰਾਗ ਅਗੰਮੀ ਇਕ ਸੁਣਾਇਆ, ਕਾਇਆ ਠਾਂਡੀ ਸੀਤ ਕਰਾਈਆ। ਤ੍ਰੈਗੁਣ ਅਗਨੀ ਤਤ ਨਾ ਕੋਇ ਜਲਾਇਆ, ਏਥੇ ਓਥੇ ਹੋਏ ਸਹਾਈਆ। ਲੱਖ ਚੁਰਾਸੀ ਪੰਧ ਮੁਕਾਇਆ, ਜਮ ਕੀ ਫਾਂਸੀ ਦਏ ਤੁੜਾਈਆ। ਮਾਤ ਗਰਭ ਨਾ ਡੇਰਾ ਲਾਇਆ, ਦਸ ਦਸ ਮਾਸ ਨਾ ਅਗਨ ਤਪਾਈਆ। ਕੁੰਭੀ ਨਰਕ ਨਾ ਕੋਇ ਭਵਾਇਆ, ਚਿਤ੍ਰਗੁਪਤ ਨਾ ਲੇਖ ਵਖਾਈਆ। ਰਾਏ ਧਰਮ ਨਾ ਦਏ ਸਜ਼ਾਇਆ, ਲਾੜੀ ਮੌਤ ਨਾ ਅੰਤ ਪਰਨਾਈਆ। ਜਿਨ੍ਹਾਂ ਸਾਹਿਬ ਸਤਿਗੁਰ ਸੱਚੇ ਦਰਸ਼ਨ ਪਾਇਆ, ਏਥੇ ਓਥੇ ਦੋ ਜਹਾਨ ਸਚਖੰਡ ਦਵਾਰੇ ਵੱਜੇ ਇਕ ਵਧਾਈਆ। ਦੀਦਾਰ ਕੀਤਾ ਜਿਸ ਪੁਰਖ ਅਗੰਮ, ਅਗੰਮੜੀ ਖੇਲ ਕਰਾਇੰਦਾ। ਲੇਖੇ ਲਾਵੇ ਪਵਣ ਸਵਾਸੀ ਦਮ, ਸਾਹ ਸਾਹ ਖੋਜ ਖੋਜਾਇੰਦਾ। ਲਹਿਣਾ ਦੇਣਾ ਚੁਕਾਏ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਡੇਰਾ ਢਾਇੰਦਾ। ਸਾਚਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਇੰਦਾ। ਭਗਤ ਭਗਵਾਨ ਚਾੜ੍ਹੇ ਚੰਨ, ਚੰਦ ਚਾਂਦਨਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਦਾਰ ਇਕੋ ਇਕ ਕਰਾਇੰਦਾ। ਸਚ ਦੀਦਾਰ ਜਗਤ ਜੁਗ ਕਰਨਾ, ਸਤਿਗੁਰ ਦੇਵਣਹਾਰ ਵਡਿਆਈਆ। ਗੁਰਮੁਖ ਖੁਲ੍ਹੇ ਹਰਨਾ ਫਰਨਾ, ਘਰ ਬੈਠਿਆਂ ਦੋ ਜਹਾਨ ਵਾਲੀ ਨਜ਼ਰੀ ਆਈਆ। ਅੰਤਮ ਚੁੱਕੇ ਮਰਨਾ ਡਰਨਾ, ਆਵਣ ਜਾਵਣ ਰਹਿਣ ਨਾ ਪਾਈਆ। ਲੇਖਾ ਮੁਕੇ ਵਰਨਾਂ ਬਰਨਾਂ, ਚਾਰ ਅਠਾਰਾਂ ਨਾ ਕੋਇ ਲੜਾਈਆ । ਪਰਮ ਪੁਰਖ ਦੀ ਸਾਚੀ ਸਰਨਾ, ਸਰਨਗਤ ਇਕ ਸਮਝਾਈਆ। ਪੱਲੂ ਪਰਮਾਤਮ ਇਕੋ ਫੜਨਾ, ਜੋ ਤੁਟੀ ਗੰਢ ਬੰਧਾਈਆ। ਸਾਚੀ ਮੰਜ਼ਲ ਪੌੜੇ ਚੜ੍ਹਨਾ, ਅਧਵਿਚਕਾਰ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਪੜ੍ਹਨਾ, ਸੋਹੰ ਰਾਗ ਅਲਾਈਆ। ਸਚ ਦਵਾਰੇ ਸਾਚੇ ਵੜਨਾ, ਜਿਸ ਘਰ ਬੈਠਾ ਬੇਪਰਵਾਹੀਆ। ਨੇਤਰ
ਲੋਚਣ ਨੈਣ ਬਿਨਾ ਦਰਸ਼ਨ ਕਰਨਾ, ਜੋਤੀ ਜੋਤ ਜੋਤ ਡਗਮਗਾਈਆ। ਉਸ ਸਾਹਿਬ ਦੀ ਸਰਨੀ ਪੜਨਾ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੀਦਾਰ ਦਏ ਵਖਾਈਆ। ਦਰਸ ਦੀਦਾਰ ਜੋ ਜਨ ਕਰਦਾ, ਸਚ ਦਵਾਰੇ ਸੀਸ ਨਿਵਾਈਆ। ਆਦਿ ਜੁਗਾਦਿ ਕਦੇ ਨਾ ਮਰਦਾ, ਜੁਗ ਚੌਕੜੀ ਦੇਵੇ ਨਾ ਕੋਇ ਸਜ਼ਾਈਆ। ਨਿਰਭੈ ਹੋ ਕਦੇ ਨਾ ਡਰਦਾ, ਭੌ ਸੀਸ ਨਾ ਕੋਇ ਰਖਾਈਆ। ਦੂਜੇ ਦਰ ਨਾ ਹੋਵੇ ਬਰਦਾ, ਪੁਰਖ ਮੰਨੇ ਇਕੋ ਬੇਪਰਵਾਹੀਆ। ਲੱਖ ਚੁਰਾਸੀ ਕੋਲੋਂ ਕਦੇ ਨਾ ਹਰਦਾ, ਜਿੱਤ ਆਪਣੀ ਗੰਢ ਬੰਧਾਈਆ। ਮੰਜ਼ਲ ਇਕ ਅਗੰਮੀ ਚੜ੍ਹਦਾ, ਜਿਸ ਦਾ ਰਹਿਬਰ ਨੂਰ ਖ਼ੁਦਾਈਆ। ਕਲਮਾ ਮਹਿਬੂਬ ਇਕੋ ਪੜ੍ਹਦਾ, ਮੁਹੱਬਤ ਜਿਸ ਦੇ ਨਾਲ ਰਖਾਈਆ। ਦਰਗਾਹ ਸਾਚੀ ਵੜਦਾ, ਮੁਕਾਮੇ ਹਕ ਸੋਭਾ ਪਾਈਆ । ਜਿਥੇ ਨੂਰ ਪਰਕਾਸ਼ ਇਕੋ ਕਰਦਾ, ਤਖ਼ਤ ਬਤਖ਼ਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਦਏ ਵਖਾਈਆ। ਸਚ ਦੀਦਾਰ ਤੇਰਾ ਪ੍ਰਭ ਯਾਰ, ਇਕੋ ਇਕ ਨਜ਼ਰੀ ਆਈਆ। ਜਿਸ ਦੇ ਨਾਲ ਅਗੰਮੀ ਕਰੀਏ ਗੁਫ਼ਤਾਰ, ਬਾਤਨ ਵੇਖ ਖ਼ੁਸ਼ੀ ਮਨਾਈਆ। ਨਾ ਕੋਈ ਤਬਲਾ ਤੰਦ ਦਿਸੇ ਸਤਾਰ, ਸਾਰੰਗ ਹੱਥ ਨਾ ਕੋਇ ਉਠਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਬੋਲੇ ਜੈਕਾਰ, ਰਾਗ ਰਾਗਨੀ ਨਾ ਕੋਇ ਵਡਿਆਈਆ। ਸਚ ਮਹਿਰਾਬੇ ਵਡ ਨਵਾਬੇ ਤੇਰਾ ਦਰਸ ਅਪਾਰ, ਜਲਵਾਗਰ ਤੇਰੀ ਰੁਸ਼ਨਾਈਆ। ਤੂੰ ਪਰਵਰਦਿਗਾਰ, ਮਿਹਰਵਾਨ ਬੇਪਰਵਾਹੀਆ। ਮੈਂ ਤੇਰੇ ਕਰਕੇ ਦਰਸ ਦੀਦਾਰ, ਤੇਰਾ ਹੁਜਰਾ ਦਿਤਾ ਸੁਹਾਈਆ। ਪੀਰ ਪੈਗ਼ੰਬਰ ਦੇਖਣ ਨਜ਼ਰ ਉਠਾਣ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਚੌਦਾਂ ਤਬਕ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਇਹ ਕੀ ਖੇਲ ਕਰੇ ਭਗਵਾਨ, ਜਨ ਭਗਤਾਂ ਦਏ ਵਡਿਆਈਆ। ਕਲਜੁਗ ਸਿੱਧਾ ਮਿਲਿਆ ਆਣ, ਸਾਡੀ ਲੋੜ ਰਹੇ ਨਾ ਰਾਈਆ। ਮਸਲਾ ਪੜ੍ਹਿਆ ਨਾ ਕੋਈ ਕੁਰਾਨ, ਕਾਇਆ ਕਾਅਬਾ ਖੋਜ ਖੋਜਾਈਆ। ਨਜ਼ਰੀ ਆਇਆ ਇਕ ਅਮਾਮ, ਜੋ ਪੈਗ਼ਾਮ ਰਿਹਾ ਸੁਣਾਈਆ। ਉਸਦਾ ਵੇਖ ਕੇ ਸਚ ਨਿਸ਼ਾਨ, ਮੁਰਸ਼ਦ ਮੁਰੀਦ ਦੋਵੇਂ ਖ਼ੁਸ਼ੀ ਮਨਾਈਆ। ਸਾਚੀ ਮੰਜ਼ਲ ਹੋਈ ਆਸਾਨ, ਪਾਂਧੀ ਬਣਕੇ ਪੰਧ ਮੁਕਾਈਆ। ਅਲਫ਼ ਯੇ ਰਿਹਾ ਨਾ ਕੋਈ ਗਾਨ, ਬਿਨ ਹਰਫ਼ੋਂ ਕਰੇ ਪੜ੍ਹਾਈਆ । ਤੁਆਰਫ਼ ਦੱਸੇ ਨਾ ਕੋਈ ਜਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਗਤਾਂ ਮਿਲਿਆ ਭਗਵਨ ਆਣ, ਭਾਂਡਾ ਭਰਮ ਭਉ ਭੰਨਾਈਆ। ਦਾਤਾ ਦਾਨੀ ਗੁਣ ਨਿਧਾਨ, ਦਇਆਵੰਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਦਏ ਕਰਾਈਆ। ਕਰ ਦੀਦਾਰ ਹੋਵੇ ਜਨ ਖ਼ੁਸ਼, ਖ਼ੁਸ਼ੀਆਂ ਨਾਲ ਸੁਣਾਈਆ। ਸੁੰਨ ਸਮਾਧੀ ਅੰਦਰ ਹੋ ਕੇ ਚੁਪ, ਆਪਣਾ ਆਪ ਗਵਾਈਆ। ਸੁਖ ਲਏ ਪਿਤਾ ਦੀ ਗੋਦੀ ਬਹਿਕੇ ਪੁਤ, ਦੁੱਖ ਨਜ਼ਰ ਕੋਇ ਨਾ ਆਈਆ। ਜਨਨੀ ਸੋਹੇ ਸਾਚੀ ਕੁਖ, ਲੋਕਮਾਤ ਵੱਜੇ ਵਧਾਈਆ। ਮਿਹਰਵਾਨ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਕਰਾਈਆ। ਤਨ ਸੁਹੰਜਣੀ ਮੌਲੇ ਰੁਤ, ਰੁਤ ਰੁਤੜੀ ਨਾਲ ਮਹਿਕਾਈਆ। ਜਨ ਭਗਤਾਂ ਭਗਵਨ ਲਏ ਪੁਛ, ਨਿਤ ਨਵਿਤ ਵੇਸ ਵਟਾਈਆ। ਜੇ ਕਿਸੇ ਦੇ ਕੋਲ ਨਹੀਂ ਕੁਛ, ਨਾਮ ਪਦਾਰਥ ਝੋਲੀ ਪਾਈਆ। ਨਿਰਗੁਣ ਹੋ ਕੇ ਅੰਦਰੋਂ ਪਏ ਉਠ, ਸ਼ਬਦੀ ਡੰਕ ਵਜਾਈਆ। ਜੋਤੀ ਜਾਤਾ ਹੋ ਕੇ ਜਾਏ ਤੁਠ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਉਜਲ ਕਰਕੇ ਮਾਤ ਕੁਖ, ਮੁਖੜਾ ਦਏ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਭਗਤ ਸੁਹੇਲਾ ਠਾਂਡਾ ਮੀਤਾ, ਭਗਵਨ ਇਕੋ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਉਡੀਕਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਜਿਸ ਦੀ ਸਾਚੀ ਦਿਸੇ ਹਦੀਸਾ, ਹਜ਼ਰਤ ਹੋ ਕੇ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜੋ ਪਰਖਣਹਾਰਾ ਨੀਤਾ, ਘਟ ਘਟ ਅੰਦਰ ਵੇਖ ਵਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੋ ਖ਼ਾਲੀ ਕਰਨਹਾਰਾ ਖ਼ੀਸਾ, ਸ਼ਾਹੋ ਖ਼ਾਕ ਬਣਾਇੰਦਾ। ਜੋ ਦੇਵਣਹਾਰਾ ਮਾਣ ਊਚਾਂ ਨੀਚਾਂ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਸੋ ਜੁਗ ਜੁਗ ਜਨ ਭਗਤਾਂ ਅੰਦਰ ਲੰਘੇ ਦਹਿਲੀਜ਼ਾ, ਦਲੀਲਾਂ ਵਿਚ ਹੱਥ ਕਿਸੇ ਨਾ ਆਇੰਦਾ। ਵੇਖਣ ਵਾਲਾ ਨੀਕਨ ਨੀਕਾ, ਨੇਰਨ ਨੇਰਾ ਖੇਲ ਖਿਲਾਇੰਦਾ। ਭੇਵ ਅਭੇਦ ਜਾਣੇ ਜੀਵ ਜੀ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਪ੍ਰਭ ਦੀਦਾਰ ਕਰੇ ਬੇਹਾਲ, ਸੁਰਤੀ ਜਗਤ ਸੁਰਤ ਰਹਿਣ ਨਾ ਪਾਈਆ। ਜਨ ਭਗਤ ਆਪਣਾ ਆਪ ਨਾ ਸਕੇ ਸੰਭਾਲ, ਮਨ ਮਤ ਬੁਧ ਚਲੇ ਨਾ ਕੋਈ ਚਤੁਰਾਈਆ। ਆਪਣੀ ਛੱਡ ਕੇ ਪਿਛਲੀ ਘਾਲ, ਅਗਲਾ ਲੇਖਾ ਸਤਿਗੁਰ ਹੱਥ ਫੜਾਈਆ। ਤੂੰ ਨਿਰਗੁਣ ਦਾਤਾ ਚਲਣਾ ਮੇਰੇ ਨਾਲ, ਸੋਹਣਾ ਸੰਗ ਬਣਾਈਆ। ਮੈਂ ਵੇਖਾਂ ਤੇਰੀ ਧਰਮਸਾਲ, ਜਿਸ ਘਰ ਬੈਠਾ ਡੇਰਾ ਲਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਨਿਭਾਈਆ। ਕਰ ਦੀਦਾਰ ਹੋਏ ਬੇਹੋਸ਼, ਹੋਸ਼ ਜਗਤ ਰਹਿਣ ਨਾ ਪਾਈਆ। ਉਥੇ ਸਮਝ ਨਾ ਕੋਈ ਸੋਚ, ਸੋਚ ਸਮਝ ਸਕੇ ਕੋਇ ਨਾ ਰਾਈਆ। ਕੰਮ ਕਰੇ ਨਾ ਨੇਤਰ ਲੋਚ, ਅੱਖੀਆਂ ਅੱਖ ਨਾ ਕੋਇ ਮਿਲਾਈਆ। ਦੀਵਾਰਾਂ ਦਿਸੇ ਨਾ ਕਿਲਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਦੀਪ ਜਲੇ ਨਿਰਮਲ ਜੋਤ, ਤੇਲ ਬਾਤੀ ਨਾ ਕੋਇ ਟਿਕਾਈਆ। ਸ਼ਬਦ ਨਾਦ ਧੁਨ ਵਜੇ ਅਗੰਮੀ ਚੋਟ, ਡੰਕਾ ਡੌਰੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ ਦਏ ਕਰਾਈਆ। ਜਨ ਭਗਤ ਦਰਸ ਦੀਦਾਰ ਕਰੇ ਵਿਚੋਂ ਪੜਦਾ, ਪੜਦਾ ਓਹਲਾ ਆਪ ਉਠਾਈਆ। ਸਤਿਗੁਰ ਠੰਡਾ ਠਾਰ ਕਰੇ ਸੜਦਾ, ਸੜਦਾ ਅਗਨੀ ਅੱਗ ਲਏ ਬਚਾਈਆ । ਭੇਵ ਖੁਲ੍ਹਾਏ ਆਪਣੇ ਘਰ ਦਾ, ਘਰ ਵਿਚ ਘਰ ਦਏ ਸਮਝਾਈਆ। ਜਿਥੇ ਦੀਪ ਇਕੋ ਬਲਦਾ, ਇਕੋ ਨੂਰ ਹੋਵੇ ਰੁਸ਼ਨਾਈਆ। ਓਥੇ ਖੇਲ ਅਛਲ ਛਲ ਦਾ, ਦੂਜਾ ਰਹਿਣ ਕੋਇ ਨਾ ਪਾਈਆ। ਜੋ ਆਤਮ ਸੇਜਾ ਮੱਲਦਾ, ਪਰਮਾਤਮ ਹੋ ਕੇ ਵੇਖ ਵਖਾਈਆ। ਜੋ ਜੋਤੀ ਧਾਰ ਰਲਦਾ, ਸ਼ਬਦੀ ਡੰਕ ਸ਼ਨਵਾਈਆ। ਜੋ ਖੇਲ ਖੇਲੇ ਮਹੱਲ ਅਟਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਕਰਿਆ ਦੀਦਾਰ ਹਰਿ ਸਤਿਗੁਰ ਠਾਕਰ, ਜਿਸ ਠੋਕਰ ਨਾਮ ਲਗਾਈਆ। ਲੇਖਾ ਚੁੱਕਿਆ ਕਾਇਆ ਗਾਗਰ, ਗਹਿਰ ਗੰਭੀਰ ਨਜ਼ਰੀ ਆਈਆ। ਸਚ ਦਵਾਰੇ ਮਿਲਿਆ ਆਦਰ, ਹਰਿ ਜੂ ਆ ਦਰਸ਼ਨ ਇਕੋ ਦਿਤਾ ਵਖਾਈਆ। ਜਨਮ ਕਰਮ ਦਾ ਹੋਇਆ ਆਦਲ, ਅਦਲੀ ਇਕੋ ਬੇਪਰਵਾਹੀਆ। ਅੰਦਰੋਂ ਬਾਹਰੋਂ ਦਿਤਾ ਬਦਲ, ਬਦਲਾ ਪਿਛਲਾ ਦਿਤਾ ਚੁਕਾਈਆ। ਸਚ ਵਖਾਈ ਉਹ ਮੰਜ਼ਲ, ਜੋ ਕਬੀਰ ਗਿਆ ਸਾਲਾਹੀਆ। ਨੇਤਰ ਪਾ ਕੇ ਨਾਮ ਕੱਜਲ, ਕਜੀਆ ਕੂੜਾ ਦਿਤਾ ਮਿਟਾਈਆ। ਅੰਤਮ ਨੇੜ ਨਾ ਆਵੇ ਅਜ਼ਲ, ਲੇਖਾ ਲੇਖੇ ਲਿਆ ਪਾਈਆ । ਰਹਿਮਤ ਕਰ ਕੇ ਕਰੇ ਫ਼ਜ਼ਲ, ਫ਼ੈਸਲਾ ਇਕੋ ਹਕ ਸੁਣਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਦ ਈਦ ਚੰਦ ਰੁਸ਼ਨਾਈਆ । ਕਰ ਦੀਦਾਰ ਹੋਇਆ ਘਰ ਚਾਨਣ, ਚਮਕੀਲਾ ਨੂਰ ਅਲਾਹੀਆ। ਪੜਦਾ ਲਾਹਿਆ ਸਾਚੇ ਰਾਮਨ, ਰਮਈਆ ਮਿਲਿਆ ਬੇਪਰਵਾਹੀਆ। ਦਰਸ ਪਾਇਆ ਧੁਰ ਦੇ ਕਾਹਨਣ, ਜਿਸ ਬੰਸਰੀ ਨਾਮ ਸੁਣਾਈਆ। ਕਲਮਾ ਸੁਣਿਆ ਸਚ ਅਮਾਮਣ, ਜਿਸ ਕਾਇਨਾਤ ਦਿਤੀ ਵਡਿਆਈਆ। ਨਾਮ ਸਤਿ ਜਾਣਿਆ ਗਾਨਣ, ਨਾਨਕ ਨਿਰਗੁਣ ਸਰਗੁਣ ਰਾਗ ਅਲਾਈਆ। ਗੋਬਿੰਦ ਡੰਕਾ ਸੁਣਿਆ ਦੋ ਜਹਾਨਣ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜਨ ਭਗਤਾਂ ਆ ਕੇ ਮਿਲਣ ਸ੍ਰੀ ਭਗਵਾਨਣ, ਜੁਗ ਜੁਗ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਖੇਲ ਕੀਤਾ ਮਹਾਨਣ, ਮਹਿਮਾ ਕਥ ਸਕੇ ਨਾ ਕੋਇ ਦ੍ਰਿੜਾਈਆ। ਕਿਰਪਾ ਕਰ ਗੁਣ ਨਿਧਾਨਣ, ਜਗਤ ਨਾਦਾਨੇ ਲਏ ਜਗਾਈਆ। ਸ਼ਬਦ ਨਿਰਾਲਾ ਮਾਰ ਕੇ ਬਾਨਣ, ਤੀਰ ਅਣਿਆਲਾ ਇਕ ਵਖਾਈਆ। ਨਾਮ ਸੁਣਾ ਕੇ ਸਾਚੇ ਕਾਨਣ, ਕੂੜੀ ਕਿਰਿਆ ਦਿਤੀ ਗਵਾਈਆ। ਦਾਮਨਗੀਰ ਹੋ ਕੇ ਪਕੜਿਆ ਦਾਮਨ, ਦਸਤ ਆਪਣੇ ਨਾਲ ਮਿਲਾਈਆ। ਘਰ ਸਾਚੇ ਆ ਕੇ ਬਣਿਆ ਜ਼ਾਮਨ, ਧੁਰ ਦੀ ਜ਼ਾਮਨੀ ਦਏ ਜਣਾਈਆ। ਭਗਤ ਭਗਵਾਨ ਦਰਸ ਕਰਨ ਆਹਮਣੋ ਸਾਹਮਣ, ਪੜਦਾ ਨਜ਼ਰ ਕੋਇ ਨਾ ਆਈਆ। ਜਿਸ ਦਾ ਭੇਵ ਕੋਇ ਨਾ ਪਾਵੇ ਸ਼ੂਦਰ ਵੈਸ਼ ਸ਼ੱਤਰੀ ਬ੍ਰਾਹਮਣ, ਪਾਰਬ੍ਰਹਮ ਪ੍ਰਭ ਆਪਣਾ ਖੇਲ ਵਖਾਈਆ। ਸਤਿ ਧਰਮ ਝੁਲਾ ਨਿਸ਼ਾਨਣ, ਨਿਸ਼ਾਨਾ ਇਕੋ ਇਕ ਦ੍ਰਿੜਾਈਆ। ਚਾਰ ਵਰਨ ਜਿਸ ਨੂੰ ਮਾਨਣ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸੋ ਖੇਲ ਕਰੇ ਨੌਜਵਾਨਣ, ਬਿਰਧ ਬਾਲ ਨਾ ਰੂਪ ਜਣਾਈਆ। ਜਨ ਭਗਤਾਂ ਆਇਆ ਆਪ ਪਹਿਚਾਨਣ, ਨਿਰਾਕਾਰ ਵੇਸ ਵਟਾਈਆ । ਗੁਰਮੁਖਾਂ ਵਿਚੋਂ ਗੁਰਮੁਖ ਲਾਲਣ, ਲਾਲ ਰੰਗੀਲਾ ਮੋਹਣ ਮਾਧੋ ਆਪਣੇ ਰੰਗ ਰੰਗਾਈਆ। ਜਿਸ ਨੂੰ ਜੂਹਾਂ ਜੰਗਲਾਂ ਉਜਾੜਾਂ ਵਿਚ ਚੜ੍ਹਦੇ ਭਾਲਣ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਰੀ ਦੇਖਣ ਚਾਈਂ ਚਾਈਂਆ। ਸੋ ਸਾਹਿਬ ਕਰਤਾ ਦੀਨ ਦਿਆਲ ਆਇਆ ਆਨਨ ਫ਼ਾਨਨ, ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਗੁਰਮੁਖ ਬਣਾਏ ਚਤੁਰ ਸੁਘੜ ਸੁਜਾਨਣ, ਮੂਰਖ ਮੂੜ੍ਹੇ ਲਏ ਤਰਾਈਆ। ਸਚ ਦਵਾਰੇ ਸੁਖ ਸੱਚਾ ਮਾਨਣ, ਸਚਖੰਡ ਮਿਲੇ ਮਾਣ ਵਡਿਆਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਵਾਰ ਥਿਤ ਦਰਸ ਕਰਨ ਭਗਵਾਨਣ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਰ ਇਕ ਵਖਾਈਆ। ਕਰ ਦੀਦਾਰ ਘਰ ਸਚ ਵਸੇਰਾ, ਵਸਲ ਇਕੋ ਇਕ ਜਣਾਇੰਦਾ। ਮਹਿਬੂਬ ਮਿਲਿਆ ਹੋਏ ਚਾਉ ਘਨੇਰਾ, ਅਰੂਜ ਸਾਚਾ ਸੋਭਾ ਪਾਇੰਦਾ। ਕੂੜੀ ਕਿਰਿਆ ਰਹੇ ਕੋਈ ਨਾ ਡੇਰਾ, ਝਗੜਾ ਦੀਨ ਮਜ਼੍ਹਬ ਨਾ ਕੋਇ ਜਣਾਇੰਦਾ। ਭਗਤ ਭਗਵਾਨ ਦਾ ਖੁੱਲ੍ਹਾ ਵੇਹੜਾ, ਜ਼ਾਤ ਪਾਤ ਵਿਚ ਕਦੇ ਨਾ ਆਇੰਦਾ। ਇਕੋ ਨਾਤਾ ਜੋੜ ਕੇ ਤੇਰਾ ਮੇਰਾ, ਆਦਿ ਜੁਗਾਦਿ ਸਦਾ ਸਦ ਸੋਹੰ ਰੂਪ ਸਮਾਇੰਦਾ। ਗੁਰਮੁਖ ਵਸੇ ਕਾਇਆ ਖੇੜਾ, ਕਾਇਆ ਖਿੜਕੀ ਆਪ ਖੁਲ੍ਹਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਨਿਜ ਘਰ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੀਦਾਰ ਇਕ ਵਖਾਇੰਦਾ। ਦਰਸ ਦੀਦਾਰ ਦਏ ਵਖਾਲ, ਵਿਆਖਿਆ ਆਪਣੀ ਨਾਲ ਜਣਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਲਏ ਉਠਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਸੱਚੀ ਧਰਮਸਾਲ, ਕਾਇਆ ਕਾਅਬਾ ਦਏ ਪਰਗਟਾਈਆ। ਆ ਕੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਵ
ਨੌ ਚਾਰ ਦਾ ਪੂਰਾ ਕਰੇ ਸਵਾਲ, ਮਿਹਰਵਾਨ ਦਇਆ ਕਮਾਈਆ। ਸੰਤ ਸੁਹੇਲੇ ਸੱਜਣ ਭਾਲ, ਗੁਰਮੁਖ ਲਏ ਉਠਾਈਆ। ਉਨ੍ਹਾਂ ਵਿਚੋਂ ਸੋਹਣਾ ਲਾਲ, ਲਾਲ ਸਿੰਘ ਲਾਲ ਨਜ਼ਰੀ ਆਈਆ। ਜਿਸ ਦੀ ਦੇਵਤ ਸੁਰ ਕਰਦੇ ਭਾਲ, ਮੁਨੀ ਮੁਨੀਸ਼ਰ ਖੋਜਣ ਜਾਈਆ। ਜਿਸ ਦਾ ਖਾਣੀ ਬਾਣੀ ਦਏ ਅਹਿਵਾਲ, ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਖੇਲ ਕਰੇ ਪੁਰਖ ਅਕਾਲ, ਕਰਤਾ ਬੇਪਰਵਾਹੀਆ। ਜਨ ਭਗਤ ਲਏ ਉਠਾਲ, ਸੁਤਿਆਂ ਅੱਖ ਖੁਲ੍ਹਾਈਆ। ਉਠੋ ਗੁਰਮੁਖੋ ਮੇਰੇ ਚਲੋ ਨਾਲ, ਬਣ ਕੇ ਸਚਖੰਡ ਦੇ ਪਾਂਧੀ ਰਾਹੀਆ। ਤੁਹਾਡਾ ਮੇਲਾ ਓਸ ਸ੍ਰੀ ਭਗਵਾਨ, ਜਿਸ ਦੇ ਭਾਣੇ ਅੰਦਰ ਡਰਦਾ ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਓਸ ਦਾ ਝੁੱਲੇ ਸਦਾ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ। ਸੋ ਮਿਹਰਵਾਨ ਹੋ ਕੇ ਹਰਿਜਨ ਸਾਚੇ ਮਿਲੇ ਆਣ, ਮਿਲਣੀ ਆਪਣੇ ਨਾਲ ਕਰਾਈਆ । ਦਰਸ ਦੀਦਾਰ ਦੇ ਕੇ ਦੋ ਜਹਾਨ, ਜੀਵਤ ਜੀਵਤ ਜੀਵਣ ਦਏ ਬਦਲਾਈਆ। ਅੰਦਰ ਵੜ ਕੇ ਦਏ ਪਛਾਣ, ਆਪਣਾ ਨੂਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਧੁਰ ਦਾ ਮਿੱਤਰ, ਹਰਿ ਕਰਤਾ ਆਪ ਅਖਵਾਇੰਦਾ। ਸਾਚੇ ਘਰ ਵਿਚੋਂ ਆਏ ਨਿਕਲ, ਕਾਇਆ ਪੜਦਾ ਪਰੇ ਉਠਾਇੰਦਾ। ਚੋਟੀ ਚੜ੍ਹ ਕੇ ਬੈਠਾ ਸਿਖਰ, ਸਚ ਸਿੰਘਾਸਣ ਡੇਰਾ ਲਾਇੰਦਾ। ਪੂਰਬ ਲਹਿਣਾ ਵੇਖ ਕੇ ਮਿਸਲ, ਜਨਮ ਕਰਮ ਫੋਲ ਫੋਲਾਇੰਦਾ। ਭਗਤ ਭਗਵਾਨ ਆਦਿ ਜੁਗਾਦਿ ਸਾਚੀ ਨਸਲ, ਵੱਖਰੀ ਧਾਰ ਬੰਧਾਇੰਦਾ। ਜਿਨ੍ਹਾਂ ਵਿਚੋਂ ਲੱਭੇ ਅਸਲ, ਅਸਲੀਅਤ ਵੰਡ ਵੰਡਾਇੰਦਾ। ਓਨਾਂ ਨਾਲ ਮਿਲ ਕੇ ਕਰੇ ਵਸਲ, ਵਾਸਤਾ ਆਪਣੇ ਨਾਲ ਜੁੜਾਇੰਦਾ । ਸਾਚੇ ਭਗਤ ਜਗਤ ਕੀ ਕੁਛ ਦੱਸਣ, ਦੱਸਣ ਵਾਲਾ ਭੇਤ ਸਮਝ ਕਿਸੇ ਨਾ ਆਇੰਦਾ। ਓਹ ਜਾਨਣ ਜੋ ਸਾਹਿਬ ਨਾਲ ਵਸਣ, ਜਿਨ੍ਹਾਂ ਮਿਲ ਕੇ ਖ਼ੁਸ਼ੀ ਮਨਾਇੰਦਾ। ਦਰਸ ਦੀਦਾਰ ਦੇ ਕੇ ਪੁਰਖ ਸਮਰਥਨ, ਸਮੱਸਿਆ ਆਪਣੀ ਫੇਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਜਗਤ ਆਏ ਰੱਖਣ, ਰਾਖਾ ਹੋ ਕੇ ਸੇਵ ਕਮਾਇੰਦਾ।
੨੩ ਹਾੜ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਹੇਰ
ਵਡਭਾਗੀ ਵਡ ਹੋਇਆ ਭਾਗ, ਭਗਵਨ ਭਾਗ ਇਕ ਵੰਡਾਇੰਦਾ। ਵਡਭਾਗੀ ਵਡਭਾਗ ਗਏ ਜਾਗ, ਹਰਿ ਕਰਤਾ ਜਾਗ ਖੁਲ੍ਹਾਇੰਦਾ। ਵਡਭਾਗੀ ਵਡਭਾਗ ਮਿਲਿਆ ਦਾਜ, ਹਰਿ ਭਾਗੀ ਝੋਲੀ ਆਪ ਟਿਕਾਇੰਦਾ। ਵਡਭਾਗੀ ਵਡਭਾਗ ਮਿਲਿਆ ਇਕ ਸਵਾਦ, ਸਤਿ ਸਤਿਵਾਦ ਹਰਿ ਜੂ ਆਪਣਾ ਨਾਮ ਵਖਾਇੰਦਾ। ਵਡਭਾਗੀ ਵਡਭਾਗ ਹੋਇਆ ਲੋਕਮਾਤ, ਪੁਰਖ ਅਬਿਨਾਸ਼ ਦਇਆ ਕਮਾਇੰਦਾ। ਜਨ ਭਗਤਾਂ ਦੱਸ ਆਪਣੀ ਜ਼ਾਤ, ਜਗਤ ਵਫ਼ਾਤ ਡੇਰਾ ਢਾਹਿੰਦਾ। ਜਨਮ ਕਰਮ ਦੇ ਬਦਲ ਹਾਲਾਤ, ਹਾਸਲ ਆਪਣਾ ਅੰਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੰਡਣਹਾਰਾ ਸਾਚਾ ਭਾਗ, ਜਗਾਵਣਹਾਰਾ ਸਚ ਚਰਾਗ਼, ਬੁਝਾਵਣਹਾਰਾ ਜਗਤ ਆਗ, ਉਪਜਾਵਣਹਾਰਾ ਪ੍ਰੇਮ ਵੈਰਾਗ, ਧਵਾਵਣਹਾਰਾ ਦੁਰਮਤ ਦਾਗ਼, ਉਡਾਵਣਹਾਰਾ ਹੰਸ ਕਾਗ, ਮਿਲਾਵਣਹਾਰਾ ਕੰਤ ਸੁਹਾਗ, ਚੜ੍ਹਾਵਣਹਾਰਾ ਅਗੰਮ ਜਹਾਜ਼, ਬਖ਼ਸ਼ਣਹਾਰਾ ਚਰਨ ਪ੍ਰੀਤੀ ਸੱਚਾ ਰਾਜ, ਬਣਾਵਣਹਾਰਾ ਨਿਰਗੁਣ ਸਰਗੁਣ ਸਮਾਜ, ਚੁਕਾਵਣਹਾਰਾ ਲੇਖਾ ਆਦਿ ਜੁਗਾਦਿ, ਦਰਸਾਵਣਹਾਰਾ ਡੇਰਾ ਪਾਰਬ੍ਰਹਮ ਬ੍ਰਹਿਮਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸੱਚਾ ਇਕ ਸੁਹਾਈਆ। ਭਾਗ ਹੋਇਆ ਦਰ ਮਿਲਿਆ ਸੋਹਣਾ, ਸੋਹਣੀ ਨਗਰੀ
ਨਜ਼ਰੀ ਆਈਆ। ਜਿਥੇ ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮੀ ਨਾ ਕੋਇ ਜਣਾਈਆ। ਨਾ ਨਿੰਦਰਾ ਨਾ ਸੌਣਾ, ਜਾਗਰਤ ਵੰਡ ਨਾ ਕੋਇ ਵਖਾਈਆ। ਨਾ ਰਸਨਾ ਨਾ ਗੌਣਾ, ਧੁਨ ਆਵਾਜ਼ ਨਾ ਕੋਇ ਸ਼ਨਵਾਈਆ। ਨਾ ਘੜੌਣਾ ਨਾ ਢੌਣਾ, ਬਣਾਵਣ ਵਾਲਾ ਰੂਪ ਨਾ ਕੋਇ ਵਖਾਈਆ। ਸਚ ਦਵਾਰਾ ਇਕੋ ਸੋਭਾ ਪੌਣਾ, ਜਿਸ ਗ੍ਰਹਿ ਬਹਿ ਕੇ ਗੁਰਮੁਖ ਖ਼ੁਸ਼ੀ ਮਨਾਈਆ। ਦੀਪਕ ਦੀਆ ਇਕੋ ਨਜ਼ਰੀ ਔਣਾ, ਨਿਰਵੈਰ ਨੂਰ ਰੁਸ਼ਨਾਈਆ। ਸੋ ਹਿੱਸਾ ਜਨ ਭਗਤਾਂ ਝੋਲੀ ਪੌਣਾ, ਭਾਗ ਵਿਚੋਂ ਭਾਗ ਧੁਰ ਦੀ ਵੰਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਰਨਾਈਆ। ਵੰਡਿਆ ਹਿੱਸਾ ਪੁਰਖ ਅਗੰਮ, ਭਾਗਾਂ ਭਰਿਆ ਝੋਲੀ ਪਾਈਆ। ਜਿਸ ਦੀ ਕੀਮਤ ਨਾ ਕੋਈ ਦਮ, ਦਮੜੀ ਮੁੱਲ ਨਾ ਕੋਇ ਰਖਾਈਆ। ਕਿਰਪਾ ਕਰ ਸ੍ਰੀ ਭਗਵਨ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਲੇਖ ਚੁਕਾ ਕੇ ਛੱਪਰ ਛੰਨ, ਸਾਚਾ ਮੰਦਰ ਦਏ ਸੁਹਾਈਆ । ਜੋ ਗੁਰਮੁਖ ਗਿਆ ਮੰਨ, ਤਿਨ੍ਹਾਂ ਮਨਸਾ ਪੂਰ ਕਰਾਈਆ। ਲੋਕਮਾਤ ਚਾੜ੍ਹ ਕੇ ਚੰਨ, ਸਚਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਏ ਸਹਾਈਆ। ਭਾਗ ਕਹੇ ਮੈਂ ਭਾਗਾਂ ਭਰਿਆ, ਭਰਮੀਆਂ ਹੱਥ ਕਦੇ ਨਾ ਆਇੰਦਾ। ਗੁਰਮੁਖ ਵਿਰਲੇ ਫੜਿਆ ਲੜਿਆ, ਸਚ ਪ੍ਰੀਤੀ ਇਕ ਜੁੜਾਇੰਦਾ। ਜਿਸ ਨੇ ਅੱਖਰ ਧੁਰ ਦਾ ਪੜ੍ਹਿਆ, ਤਿਸ ਆਪਣਾ ਮੇਲ ਮਿਲਾਇੰਦਾ। ਮੈਂ ਹੱਥ ਨਾ ਆਵਾਂ ਪਾਣੀ ਠਰਿਆਂ, ਅਗਨੀ ਤਤ ਸੜਿਆਂ ਅੰਗ ਨਾ ਕੋਇ ਲਗਾਇੰਦਾ। ਮੈਂ ਨਜ਼ਰ ਨਾ ਆਵਾਂ ਮੰਦਰ ਵੜਿਆਂ, ਗੁਰੂਦਵਾਰ ਫੜ ਬਾਹੋਂ ਕੋਲ ਨਾ ਕੋਇ ਬਹਾਇੰਦਾ। ਮੈਂ ਲੱਭ ਨਾ ਸਕਾਂ ਪਰਬਤ ਚੋਟੀ ਚੜ੍ਹਿਆਂ, ਡੂੰਘੇ ਸਾਗਰ ਪਲੂ ਨਾ ਕੋਇ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹਿੱਸਾ ਆਪਣੇ ਹਿੱਸੇ ਇਕ ਰਖਾਇੰਦਾ। ਭਾਗ ਕਹੇ ਮੈਂ ਹਿੱਸੇਦਾਰ, ਸਾਂਝੀ ਧੁਰ ਦਾ ਨਜ਼ਰੀ ਆਈਆ। ਜਨ ਭਗਤਾਂ ਨਾਲ ਮੇਰਾ ਵਿਹਾਰ, ਬਿਵਹਾਰੀ ਹੋ ਕੇ ਸੰਗ ਨਿਭਾਈਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਹੋਏ ਸਹਾਈਆ। ਜੋਤੀ ਜਾਤਾ ਹੋ ਉਜਿਆਰ, ਸਵੱਛ ਸਰੂਪ ਰੂਪ ਵਟਾਈਆ। ਮੈਨੂੰ ਲੈ ਕੇ ਆਵੇ ਨਾਲ, ਆਪਣੀ ਉਂਗਲੀ ਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵਿਚੋਂ ਦਏ ਵਖਾਲ, ਗੁਰਮੁਖ ਸੱਜਣ ਭਾਈਆ। ਹਰਿਜਨ ਬਣਾਏ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਵਖਾਈਆ। ਭਾਗ ਕਹੇ ਮੇਰਾ ਹਿੱਸਾ ਅੱਧ, ਅਧਵਿਚਕਾਰ ਵੇਖ ਵਖਾਇੰਦਾ। ਮੇਰੀ ਨੌ ਦਵਾਰਿਉਂ ਪਾਰ ਹੱਦ, ਹਦੂਦ ਇਕੋ ਇਕ ਵਡਿਆਇੰਦਾ। ਜਿਥੇ ਵੱਜੇ ਅਗੰਮੀ ਨੱਦ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਜਿਥੇ ਨਾ ਕੋਈ ਸੂਰਜ ਚੰਦ, ਜੋਤੀ ਨੂਰ ਡਗਮਗਾਇੰਦਾ। ਜਿਥੇ ਨਾ ਕੋਈ ਗੀਤ ਛੰਦ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹਿੰਦਾ। ਜਿਥੇ ਕੋਈ ਨਾ ਸਕੇ ਲੰਘ, ਸਚ ਸਿੰਘਾਸਣ ਸੋਭਾ ਕੋਇ ਨਾ ਪਾਇੰਦਾ। ਸਾਹਿਬ ਸਤਿਗੁਰ ਬੈਠਾ ਆਪ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਓਥੇ ਜਨ ਭਗਤਾਂ ਮੇਰਾ ਹਿੱਸਾ ਦੇਵੇ ਵੰਡ, ਭਾਗ ਅਭਾਗੀ ਆਪਣੇ ਘਰ ਬਣਾਇੰਦਾ। ਸਤਿ ਬਖ਼ਸ਼ ਕੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੋਹਣੀ ਬਣਤ ਬਣਾਇੰਦਾ। ਭਾਗ ਕਹੇ ਮੈਂ ਭਗਤਾਂ ਜੋਗਾ, ਜੁਗਤੀ ਪ੍ਰਭ ਨੇ ਆਪ ਬਣਾਈਆ। ਮੈਂ ਹੱਥ ਨਾ ਆਵਾਂ ਲੋਕਾਂ, ਲੱਭਣ ਵਿਚ ਲੋਕਾਈਆ। ਮੈਂ ਸਚ ਦਵਾਰੇ ਦੇ ਕੇ ਹੋਕਾ, ਆਪਣੀ
ਸੇਵ ਕਮਾਈਆ। ਜਿਸ ਵੇਲੇ ਪ੍ਰਭੂ ਜਨ ਭਗਤਾਂ ਅੰਦਰ ਜਗਾਵਣ ਲੱਗੇ ਜੋਤਾ, ਅੱਗੇ ਹੋ ਕੇ ਸੀਸ ਨਿਵਾਈਆ। ਏਹੋ ਸੁਹੰਜਣਾ ਮੇਰਾ ਮੌਕਾ, ਹਰਿਜਨ ਮਿਲ ਕੇ ਆਪਣਾ ਮੇਲ ਮਿਲਾਈਆ। ਕਾਇਆ ਮੰਦਰ ਅੰਦਰ ਵੇਖ ਸੋਹਣਾ ਕੋਠਾ, ਸਚ ਸਿੰਘਾਸਣ ਵੇਖ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਬੇਪਰਵਾਹੀਆ। ਭਾਗ ਕਹੇ ਮੈਂ ਸੁਣਾਵਾਂ ਕੀ, ਕਹਿਣ ਵਿਚ ਕੁਛ ਨਾ ਆਈਆ । ਜਿਸ ਵੇਲੇ ਪ੍ਰਭੂ ਜਨ ਭਗਤਾਂ ਕਰੇ ਨਿਰਮਲ ਜੀ, ਜੀਵਣ ਜੁਗਤ ਦਏ ਸਮਝਾਈਆ। ਓਸੇ ਵੇਲੇ ਚਰਨ ਕਵਲਾਂ ਜਾਵਾਂ ਥੀ, ਆਪਣਾ ਆਪ ਮਿਟਾਈਆ। ਘਰ ਵੇਖਿਆ ਸਾਢੇ ਤਿੰਨ ਹੱਥ ਸੀਂ, ਬੰਕ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਾਗ ਕਹੇ ਜਿਸ ਵੇਲੇ ਪ੍ਰਭ ਕਰੇ ਮਿਹਰ, ਮਿਹਰ ਨਜ਼ਰ ਉਠਾਇੰਦਾ। ਭਗਤ ਭਗਵਾਨ ਲਏ ਘੇਰ, ਘੇਰਾ ਸ਼ਬਦੀ ਇਕ ਜਣਾਇੰਦਾ। ਪਿਛਲਾ ਲਹਿਣਾ ਦਏ ਨਬੇੜ, ਅਗਲਾ ਪੰਧ ਮੁਕਾਇੰਦਾ। ਭਾਗ ਲਾਵੇ ਕਾਇਆ ਖੇੜ, ਖਿੜਕੀ ਕੁੰਡਾ ਆਪ ਖੁਲ੍ਹਾਇੰਦਾ । ਓਸ ਵੇਲੇ ਮੈਂ ਚਰਨ ਕਵਲਾਂ ਆਵਾਂ ਨੇੜ, ਨੇਰਨ ਹੋ ਕੇ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਰਖਾਇੰਦਾ। ਭਾਗ ਕਹੇ ਮੈਂ ਨੇਤਰ ਖੋਲ੍ਹਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਬੌਹੜੀ ਬੌਹੜੀ ਕਰ ਕੇ ਬੋਲਾਂ, ਦਰੋਹੀ ਦਰੋਹੀ ਨੂਰ ਖ਼ੁਦਾਈਆ। ਸਾਚਾ ਰਾਗ ਗਾਵਾਂ ਇਕੋ ਸੋਹਲਾ, ਤੂੰ ਮਿਹਰਵਾਨ ਮੇਰਾ ਸੱਚਾ ਮਾਹੀਆ। ਜਨ ਭਗਤਾਂ ਨਾਲ ਬਣਾਂ ਵਿਚੋਲਾ, ਮੇਰਾ ਮੇਲਾ ਦੇਣਾ ਮਿਲਾਈਆ। ਅੰਦਰ ਰਹੇ ਨਾ ਪੜਦਾ ਓਹਲਾ, ਸੱਜਣ ਸਾਖਿਆਤ ਨਜ਼ਰੀ ਆਈਆ। ਜਿਸ ਵੇਲੇ ਜਨ ਭਗਤ ਤੇਰਾ ਸੋਹੰ ਗਾਵਣ ਢੋਲਾ, ਮੈਂ ਸੁਣ ਸੁਣ ਖ਼ੁਸ਼ੀ ਮਨਾਈਆ। ਮੈਂ ਵਸਾਂ ਸਦਾ ਕਾਇਆ ਚੋਲਾ, ਚੋਲੀ ਤੇਰਾ ਰੰਗ ਵੇਖ ਵਖਾਈਆ। ਦਰ ਦਰਵੇਸ਼ ਬਣਾਂ ਗੋਲਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਦਿਤੀ ਸਮਝਾਈਆ। ਭਾਗ ਕਹੇ ਮੇਰੀ ਵੰਡ ਅਵੱਲੀ, ਅਵੱਲ ਅੱਲਾ ਆਪ ਕਰਾਇੰਦਾ। ਮੈਂ ਹੋਕਾ ਦੇਵਾਂ ਗਲੀਓ ਗਲੀ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਪਰਮ ਪੁਰਖ ਆਦਿ ਜੁਗਾਦੀ ਵਲੀ ਛਲੀ, ਵਲ ਛਲ ਧਾਰੀ ਹੱਥ ਕਿਸੇ ਨਾ ਆਇੰਦਾ। ਜੋਧਾ ਸੂਰਬੀਰ ਵੱਡਾ ਬਲੀ, ਬਲ ਬਾਵਨ ਖੇਲ ਖਿਲਾਇੰਦਾ। ਜਿਸ ਨੇ ਲੇਖੇ ਲਾਏ ਈਸਾ ਮੂਸਾ ਮੁਹੰਮਦ ਅਲੀ, ਅੱਲਾ ਹੂ ਨੂਰ ਆਪ ਅਖਵਾਇੰਦਾ। ਜਿਸ ਦੇ ਪਿਛੇ ਗੋਬਿੰਦ ਸੀਸ ਰੱਖਿਆ ਤਲੀ, ਦੋ ਜਹਾਨਾਂ ਨੈਣ ਉਠਾਇੰਦਾ। ਜਿਸ ਦੀ ਚਰਨ ਧੂੜ ਆਦਿ ਜੁਗਾਦਿ ਭਗਤਾਂ ਮੰਗੀ, ਖ਼ਾਲੀ ਝੋਲੀ ਸਰਬ ਭਰਾਇੰਦਾ। ਜਿਸ ਦੀ ਖੇਲ ਸਾਚੇ ਸੰਤਾਂ ਲੱਗੇ ਚੰਗੀ, ਹਰਿਜਨ ਚੰਗੀ ਤਰਾ ਸਮਝਾਇੰਦਾ। ਜੋ ਗੁਰਮੁਖਾਂ ਕੂੜੀ ਕਿਰਿਆ ਕੱਟੇ ਤੰਗੀ, ਤੰਗ ਦਸਤ ਨਾ ਕੋਇ ਵਖਾਇੰਦਾ। ਜੋ ਗੁਰਸਿਖਾਂ ਲਾਵੇ ਅੰਗੀ, ਅੰਗੀਕਾਰ ਆਪ ਹੋ ਜਾਇੰਦਾ। ਅੰਦਰੋਂ ਵਾਸਨਾ ਕੱਢੇ ਮੰਦੀ, ਕੂੜੀ ਕਿਰਿਆ ਡੇਰਾ ਢਾਇੰਦਾ। ਸਾਚੀ ਦੇਵੇ ਨਾਮ ਸੁਗੰਧੀ ਸੋਹਣਾ ਰੂਪ ਵਖਾਇੰਦਾ। ਮਾਰਗ ਦੱਸਕੇ ਧੁਰ ਦੀ ਡੰਡੀ, ਰਹਿਬਰ ਇਸ਼ਾਰੇ ਨਾਲ ਸਮਝਾਇੰਦਾ। ਪੰਧ ਮੁਕਾ ਕੇ ਖੰਡ ਬ੍ਰਹਿਮੰਡੀ, ਬ੍ਰਹਿਮਾਂਡ ਡੇਰਾ ਢਾਇੰਦਾ । ਜਿਸ ਵੇਲੇ ਜਨ ਭਗਤਾਂ ਸੁਨਾਵੇ ਆਪਣਾ ਸੋਹੰ ਛੰਦੀ, ਇਹੋ ਭਾਗ ਜੋ ਗੁਰਮੁਖਾਂ ਝੋਲੀ ਪਾਇੰਦਾ। ਇਹੋ ਜੇਹੀ ਵੰਡ ਕਦੇ ਨਾ ਵੰਡੀ, ਜੋ ਸਿੱਧਾ ਜਨ ਭਗਤਾਂ ਝੋਲੀ ਆਪ ਭਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਤੋਂ ਉੱਤਮ ਸ੍ਰੇਸ਼ਟ ਰੀਤੀ ਇਹੋ ਲੱਗੀ ਚੰਗੀ, ਆਪਣੀ ਮਿਹਰ ਨਾਲ ਪਾਰ ਕਰਾਇੰਦਾ।