ਪੁਸਤਕਾਲਾਭਾਗ ੧੭

੨੩ ਹਾੜ ੨੦੨੧ ਬਿਕ੍ਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਾ ਰਾਇ

ਕਿਰਪਾ ਕਰ ਸ੍ਰੀ ਭਗਵਾਨ, ਸਮਰਥ ਪੁਰਖ ਤੇਰੀ ਸਰਨਾਈਆ। ਸਤਿ ਨਾਮ ਮੰਗੇ ਦਾਨ, ਝੋਲੀ ਆਪਣੀ ਇਕ ਵਖਾਈਆ। ਕਲਜੁਗ ਹੋਇਆ ਮੈਂ ਹੈਰਾਨ, ਹੈਰਾਨੀ ਮੇਰੇ ਉਤੇ ਛਾਈਆ। ਸ੍ਰਿਸ਼ਟ ਸਬਾਈ ਘਰ ਘਰ ਦਿਸੇ ਸ਼ੈਤਾਨ, ਕੂੜੀ ਸ਼ਰਅ ਕਰੇ ਲੜਾਈਆ। ਕਲਜੁਗ ਰਹੇ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਸੋਹਣਾ ਲੱਗੇ ਨਾ ਕੋਇ ਮਕਾਨ, ਮਕਬਰੇ ਕੂੜੇ ਨਜ਼ਰੀ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਚੜ੍ਹਿਆ ਤੂਫ਼ਾਨ, ਅੱਠੇ ਪਹਿਰ ਚਲੇ ਵਾਹੋ ਦਾਹੀਆ। ਕੂੜੀ ਕਿਰਿਆ ਜਗਤ ਕਰ ਹਰਾਮ, ਹਰਾਮੀ ਰੂਪ ਸ੍ਰਿਸ਼ਟ ਸਬਾਈਆ । ਮਿਲੇ ਮੇਲ ਨਾ ਸੱਚੇ ਰਾਮ, ਰਮਈਆ ਸਾਰੇ ਬੈਠੇ ਭੁਲਾਈਆ। ਨਜ਼ਰ ਆਏ ਨਾ ਕਿਸੇ ਕਾਹਨ, ਘਨ੍ਹਈਆ ਸੰਗ ਨਾ ਕੋਇ ਰਖਾਈਆ। ਪੜਦਾ ਚੁੱਕੇ ਨਾ ਕੋਇ ਅਮਾਮ, ਨੌਬਤ ਹੱਕ ਨਾ ਕੋਇ ਸੁਣਾਈਆ। ਸਾਚਾ ਦੇਵੇ ਨਾ ਕੋਇ ਪੈਗ਼ਾਮ, ਪੈਗ਼ੰਬਰ ਕਰੇ ਨਾ ਕੋਇ ਪੜ੍ਹਾਈਆ। ਸਤਿ ਦਿਸੇ ਨਾ ਕੋਇ ਇਸਲਾਮ, ਇਸਮ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਪੀਏ ਕੋਈ ਨਾ ਜਾਮ, ਮਧ ਰਸ ਨਾ ਕੋਇ ਰਖਾਈਆ। ਕਲਜੁਗ ਅੰਤਮ ਮੈਂ ਹੋਇਆ ਬਾਲ ਅੰਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਸਮਝਾਈਆ। ਸਤਿ ਨਾਮ ਮਾਰੇ ਧਾਹ, ਦੋ ਜਹਾਨਾਂ ਰਿਹਾ ਜਨਾਈਆ। ਪਰਮ ਪੁਰਖ ਮੇਰੇ ਮਿਹਰਬਾਂ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਥਿਰ ਘਰ ਛੱਡਿਆਂ ਅੱਗੇ ਮਿਲੇ ਕੋਈ ਨਾ ਥਾਂ, ਧਰਨੀ ਧਰਤ ਧਵਲ ਨਾ ਕੋਇ ਵਡਿਆਈਆ। ਕਲਜੁਗ ਜੀਵ ਹੰਸ ਬੁਧੀ ਹੋਏ ਕਾਂ, ਰਸਨਾ ਕਾਗ ਵਾਂਗ ਕੁਰਲਾਈਆ। ਕੋਈ ਖਾਵੇ ਸੂਰ ਕੋਈ ਖਾਵੇ ਗਾਂ, ਸ਼ਰਅ ਕੂੜੀ ਕਰੇ ਲੜਾਈਆ। ਤੇਰਾ ਕਰੇ ਨਾ ਕੋਈ ਧਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਸਾਚਾ ਮੰਦਰ ਮਿਲੇ ਨਾ ਵਿਚ ਜਹਾਨ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ। ਸਤਿ ਕਹੇ ਮੈਂ ਭੱਜਾਂ ਜਗ, ਨਾਮ ਆਪਣਾ ਸਤਿ ਸੁਣਾਈਆ। ਸ੍ਰਿਸ਼ਟ ਸਬਾਈ ਵੇਖੀ ਲੱਗੀ ਅੱਗ, ਤਤਵ ਤਤ ਰਿਹਾ ਤਪਾਈਆ। ਸਚ ਦਵਾਰ ਵੇਖੇ ਕੋਈ ਨਾ ਹੱਦ, ਕੂੜੀ ਕਿਰਿਆ ਫਿਰੇ ਲੋਕਾਈਆ। ਸਾਚੇ ਹੁਜਰੇ ਮਿਲੇ ਕਿਸੇ ਨਾ ਹੱਜ, ਕਾਅਬਾ ਰੂਪ ਨਾ ਕੋਇ ਵਟਾਈਆ। ਆਬੇਹਯਾਤ ਪਿਆਲਾ ਪੀਵੇ ਕੋਈ ਨਾ ਮਦਿ, ਮਧਰ ਸੱਚੀ ਨਾ ਕੋਇ ਵਖਾਈਆ। ਕੂੜੀ ਕਿਰਿਆ ਜਗਤ ਵਿਹਾਰ ਗਏ ਫਸ, ਫਾਸੀ ਗਲ ਨਾ ਕੋਇ ਕਟਾਈਆ। ਅੰਤਰ ਆਤਮ ਪੂਰੀ ਕਰੇ ਕੋਈ ਨਾ ਆਸ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਨਿਰਮਲ ਦੀਆ ਜੋਤ ਨਾ ਕੋਇ ਪਰਕਾਸ਼, ਘਰ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਦ੍ਰਿੜਾਈਆ। ਸਤਿ ਨਾਮ ਕਹੇ ਮੈਂ ਹੋਇਆ ਦੂਰ, ਸਚ ਘਰ ਡੇਰਾ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਜੀਵਾਂ ਕੋਲੋਂ ਹੋ ਮਫ਼ਰੂਰ, ਦੂਰ ਦੁਰਾਡਾ ਮੁਖ ਛੁਪਾਇੰਦਾ। ਕਿਸੇ ਮੰਦਰ ਨਾ ਹਾਜ਼ਰ ਹਜ਼ੂਰ, ਮੱਠ ਸ਼ਿਵਦਵਾਲਾ ਨਾ ਕੋਇ ਵਡਿਆਇੰਦਾ। ਚਾਰੋਂ ਕੁੰਟ ਲੇਖਾ ਵੇਖਿਆ ਕੂੜੋ ਕੂੜ, ਸਚ ਸੁਚ ਨਾ ਕੋਇ ਪਰਨਾਇੰਦਾ। ਹਉਮੇ ਹੰਗਤਾ ਭਰਿਆ ਗ਼ਰੂਰ, ਮਮਤਾ ਮੋਹ ਘਰ ਘਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚਾ ਵੇਖ ਵਖਾਇੰਦਾ। ਸਤਿ ਕਹੇ ਮੈਂ ਦੱਸਾਂ ਕੀ, ਕਹਿਣ ਵਿਚ ਕਿਛ ਨਾ ਆਈਆ । ਨਿਰਮਲ ਦਿਸੇ ਨਾ ਕੋਇ ਜੀ,

ਜੀਵਣ ਜੁਗਤ ਮਿਲੇ ਨਾ ਕੋਇ ਵਡਿਆਈਆ। ਨਾਤਾ ਤੁਟਾ ਪਿਤਾ ਧੀ, ਭੈਣ ਭਾਈ ਸੰਗ ਨਾ ਕੋਇ ਬਣਾਈਆ । ਫਿਰੀ ਦਰੋਹੀ ਸਾਢੇ ਤਿੰਨ ਹੱਥ ਸੀਂ, ਸਚ ਸੁਚ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਨਾਮ ਕਹੇ ਮੈਂ ਲੱਭਾਂ ਜਨ, ਚਾਰੋਂ ਕੁੰਟ ਖੋਜ ਖੋਜਾਈਆ। ਭਾਗ ਲਗਾਵਾਂ ਕਿਸ ਤਨ, ਤਤਵ ਤਤ ਵੇਖ ਵਖਾਈਆ। ਕੂੜ ਵਾਸ਼ਨਾ ਬੰਨ੍ਹਾਂ ਮਨ, ਮਮਤਾ ਮੋਹ ਚੁਕਾਈਆ। ਭਰਮ ਭੁਲੇਖਾ ਕੱਢਾਂ ਜਨ, ਹਉਮੇ ਗੜ੍ਹ ਤੁੜਾਈਆ। ਪੰਚ ਵਿਕਾਰੇ ਦੇਵਾਂ ਡੰਨ, ਸਾਚਾ ਖੰਡਾ ਇਕ ਚਮਕਾਈਆ। ਗੜ੍ਹ ਹੰਕਾਰੀ ਦੇਵਾਂ ਭੰਨ, ਠੀਕਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਚੁਕਾਈਆ। ਸਤਿ ਨਾਮ ਕਹੇ ਮੇਰੀ ਆਸਾ ਮਨਸਾ ਹੋਈ ਕੂੜ, ਸਚ ਨਜ਼ਰ ਕੋਇ ਨਾ ਆਇੰਦਾ। ਕਲਜੁਗ ਜੀਵ ਮੂਰਖ ਮੂੜ੍ਹ, ਮੇਰਾ ਸੰਗ ਨਾ ਕੋਇ ਨਿਭਾਇੰਦਾ। ਕੂੜੀ ਕਿਰਿਆ ਵਕਤ ਲੰਘਾਣ ਫ਼ਜ਼ੂਲ, ਫ਼ਜ਼ਲ ਰਹਿਮਤ ਮੇਰੀ ਝੋਲੀ ਕੋਇ ਨਾ ਪਾਇੰਦਾ। ਪਿਛਲਾ ਦੱਸਿਆ ਭੁੱਲ ਗਏ ਅਸੂਲ, ਅਗਲਾ ਲੇਖਾ ਹੱਥ ਕਿਸੇ ਨਾ ਆਇੰਦਾ। ਕੂੜੀ ਕਿਰਿਆ ਵਿਚ ਹੋਏ ਮਜਬੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲ ਨਾ ਕੋਇ ਮਿਲਾਇੰਦਾ। ਸਤਿਨਾਮ ਕਹੇ ਮੈਂ ਸਾਧਾਂ ਕੋਲੋਂ ਡਰਦਾ, ਕਲਜੁਗ ਬੈਠਾ ਮੁਖ ਛੁਪਾਈਆ। ਸਾਧ ਸੰਤ ਜੋ ਮੈਨੂੰ ਰਸਨਾ ਨਾਲ ਪੜ੍ਹਦਾ, ਅੰਤਰ ਧਿਆਨ ਨਾ ਕੋਇ ਲਗਾਈਆ। ਮਾਇਆ ਮਮਤਾ ਅੰਦਰ ਸੜਦਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਲੜਾਈਆ। ਸਾਚੀ ਮੰਜ਼ਲ ਕੋਈ ਨਾ ਚੜ੍ਹਦਾ, ਪਾਂਧੀ ਹੋ ਕੇ ਪੰਧ ਨਾ ਕੋਇ ਮੁਕਾਈਆ। ਸਚ ਦਵਾਰੇ ਕੋਈ ਨਾ ਖੜ੍ਹਦਾ, ਸਨਮੁਖ ਹੋ ਨਾ ਦਰਸ਼ਨ ਪਾਈਆ। ਜੀਂਵਦਿਆਂ ਜਗ ਕੋਇ ਨਾ ਮਰਦਾ, ਮਰਦ ਮਰਦਾਨਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਦਵਾਰੇ ਲਹਿਣਾ ਦੇ ਚੁਕਾਈਆ। ਸਤਿ ਨਾਮ ਕਹੇ ਮੈਂ ਛੱਡਿਆ ਚੋਲਾ, ਕਾਇਆ ਚੋਲੀ ਬੈਠਾ ਨਾ ਸੋਭਾ ਪਾਈਆ। ਕਲਜੁਗ ਜੀਵ ਹੋਇਆ ਗੋਲਾ, ਹੋਛੀ ਮੱਤ ਬਣਾਈਆ। ਕੋਈ ਨਾ ਗਾਵੇ ਅੰਤਰ ਆਤਮ ਸਾਚਾ ਬੋਲਾ, ਅਨਬੋਲਤ ਰਾਗ ਅਲਾਈਆ। ਕੋਈ ਨਾ ਸੁਣਾਵੇ ਧੁਰ ਦਾ ਢੋਲਾ, ਅਗੰਮੀ ਨਾਦ ਵਜਾਈਆ। ਕੋਈ ਨਾ ਬਣਾਵੇ ਮੈਨੂੰ ਦੋ ਜਹਾਨਾਂ ਸਚ ਵਿਚੋਲਾ, ਨਿਰਗੁਣ ਸਰਗੁਣ ਸੰਗ ਵਖਾਈਆ। ਕਲਜੁਗ ਜੀਵ ਕੂੜੀ ਕਿਰਿਆ ਅੰਦਰ ਰੱਖਿਆ ਓਹਲਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਸਤਿਨਾਮ ਕਹੇ ਮੇਰਾ ਗਿਆ ਹੱਠ, ਹੌਕਾ ਲੈ ਕੇ ਰਿਹਾ ਸੁਣਾਈਆ। ਮੈਂ ਵੇਖਿਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੋਜ ਖੋਜਾਈਆ। ਸਭ ਨੂੰ ਭੁੱਲੀ ਸਤਿਗੁਰ ਮੱਤ, ਮਨਮਤ ਕਰੀ ਕੁੜਮਾਈਆ। ਪ੍ਰਭੂ ਦੇ ਮਿਲਣ ਦੀ ਕਿਸੇ ਨਾ ਖੋਲ੍ਹੀ ਅੱਖ, ਜਗ ਨੇਤਰ ਨੈਣ ਨੈਣ ਸ਼ਰਮਾਈਆ। ਵਣਜ ਹੋਇਆ ਨਾ ਧੁਰ ਦੇ ਹੱਟ, ਬਣ ਵਣਜਾਰਾ ਸਾਚੀ ਵਸਤ ਮੰਗ ਨਾ ਕੋਇ ਮੰਗਾਈਆ। ਜਗਤ ਤ੍ਰਿਸਨਾ ਅੰਦਰ ਨੱਠ, ਭਾਵਨਾ ਵੇਖੀ ਜਗਤ ਲੋਕਾਈਆ। ਮਣਕਿਆਂ ਨਾਲ ਮੈਨੂੰ ਰਹੇ ਰਟ, ਰੱਟਾ ਮਨ ਨਾ ਕੋਇ ਚੁਕਾਈਆ। ਮੈਨੂੰ ਗੌਂਦੇ ਉਤੇ ਤੀਰਥ ਤੱਟ, ਘਰ ਸਰੋਵਰ ਬਹਿ ਨਾ ਕੋਇ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸਤਿ ਨਾਮ ਕਹੇ ਮੇਰੇ ਸੂਰੇ ਸਰਬੰਗਾ, ਸਾਹਿਬ ਤੇਰੀ ਸਰਨਾਈਆ। ਆਪਣਾ ਬਖ਼ਸ਼ ਇਕ ਅਨੰਦਾ, ਅਨੰਦ ਅਨੰਦ ਦੇ ਪਰਗਟਾਈਆ।

ਤੇਰਾ ਖ਼ਾਕਾ ਸਮਝੇ ਕੋਈ ਨਾ ਖ਼ਾਕੀ ਬੰਦਾ, ਖ਼ਾਲਸ ਰੂਪ ਨਾ ਕੋਇ ਜਣਾਈਆ। ਸਦੀ ਬੀਸਵੀਂ ਹੋਇਆ ਅੰਧਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੇਰਜ ਅੰਡਜ ਬਣਿਆ ਗੰਦਾ, ਕੂੜੀ ਕਿਰਿਆ ਡੇਰਾ ਲਾਈਆ। ਮਨ ਵਾਸਨਾ ਭੇਖ ਪਾਖੰਡਾ, ਹਉਮੇ ਹੰਗਤਾ ਸੋਭਾ ਪਾਈਆ। ਲੇਖਾ ਜਾਣੇ ਨਾ ਖ਼ਾਕੀ ਬੰਦਾ, ਬੰਦਗੀ ਹੱਕ ਨਾ ਕੋਇ ਕਮਾਈਆ। ਤੇਰੇ ਨਾਲੋਂ ਕਰ ਵਿਛੋੜਾ ਹੋਇਆ ਰੰਡਾ, ਸੁਹਾਗੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਉਠਾਈਆ। ਸਤਿ ਨਾਮ ਕਹੇ ਮੈਂ ਦੱਸਾਂ ਸਚ, ਸ਼ਬਦ ਕਹਾਣੀ ਨਾਲ ਜਣਾਈਆ। ਸ੍ਰਿਸ਼ਟ ਸਬਾਈ ਵੇਖਿਆ ਨੱਸ ਨੱਸ, ਨਵ ਸੱਤ ਫੇਰਾ ਪਾਈਆ। ਲੱਖ ਚੁਰਾਸੀ ਕਾਇਆ ਮਾਟੀ ਕੱਚ, ਘਰ ਘਰ ਫੋਲਾਂ ਚਾਈਂ ਚਾਈਂਆ। ਕੂੜੀ ਕਿਰਿਆ ਜਗਤ ਵਾਸਨਾ ਸਾਰੇ ਰਹੇ ਹੱਸ, ਹਸਤੀ ਤੇਰੇ ਨਾਲ ਨਾ ਕੋਇ ਮਿਲਾਈਆ। ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਨੇ ਕੀਤੀ ਬਸ, ਬਸਤੇ ਸਾਰੇ ਰਹੇ ਬੰਧਾਈਆ। ਕਿਰਪਾ ਕਰ ਪੁਰਖ ਸਮਰਥ, ਧੁਰ ਦੀ ਮੰਗ ਇਕ ਮੰਗਾਈਆ। ਸਦੀ ਚੌਧਵੀਂ ਆਉਣਾ ਨੱਠ, ਖ਼ਾਲਕ ਖ਼ਲਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਵੇਸ ਵਟਾਈਆ। ਸਤਿ ਨਾਮ ਕਹੇ ਪ੍ਰਭ ਛੇਤੀ ਆ, ਸ਼ਹਿਨਸ਼ਾਹ ਤੇਰੀ ਇਕ ਸ਼ਰਨਾਈਆ। ਮੈਂ ਵੀ ਬਣਾਂ ਅੰਤ ਗਵਾਹ, ਸ਼ਹਾਦਤ ਸਾਚੀ ਦਿਆਂ ਭੁਗਤਾਈਆ। ਚਾਰ ਵਰਨ ਤੈਨੂੰ ਗਏ ਭੁਲਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਨਾਉਂ ਨਾ ਕੋਇ ਧਿਆਈਆ। ਦੀਨ ਮਜ਼੍ਹਬ ਝਗੜਾ ਰਹੇ ਪਾ, ਜ਼ਾਤ ਪਾਤ ਕਰੇ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਚਾ ਜਪੇ ਨਾ ਕੋਇ ਨਾਂ, ਨਾਉਂ ਨਿਰੰਕਾਰਾ ਨਾ ਕੋਇ ਸੁਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਕੜੇ ਕੋਇ ਨਾ ਬਾਂਹ, ਸ਼ਾਹ ਸੁਲਤਾਨ ਬੈਠੇ ਮੁਖ ਭਵਾਈਆ। ਮੁੱਲਾ ਸ਼ੇਖ਼ ਮੁਸਾਇਕ ਕਰਨ ਹਰਾਮ, ਉਮਤੀ ਉਮਤ ਰੂਪ ਨਾ ਕੋਇ ਵਖਾਈਆ। ਸਾਚਾ ਕਲਮਾ ਨਾ ਕੋਇ ਕਲਾਮ, ਸਿਫ਼ਤੀ ਸਿਫ਼ਤ ਨਾ ਕੋਇ ਸੁਣਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਿਹਬਾਨ ਬੀਦੋ ਤੇਰੀ ਓਟ ਤਕਾਈਆ। ਸਤਿ ਧਰਮ ਦਾ ਮਿਟਿਆ ਨਿਸ਼ਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਮੰਤਰ ਇਕੋ ਦੇ ਗਿਆਨ, ਲੱਖ ਚੁਰਾਸੀ ਕਰ ਪੜ੍ਹਾਈਆ। ਇਸ਼ਟ ਦੇਵ ਦੋ ਜਹਾਨ, ਸਰਗੁਣ ਨਿਰਗੁਣ ਦੇ ਵਖਾਈਆ। ਨਜ਼ਰੀ ਔਣਾ ਬਣ ਕੇ ਰਾਮ, ਕਾਹਨ ਹੋ ਕੇ ਬੰਸਰੀ ਸਤਿ ਵਜਾਈਆ। ਅਮਾਮ ਹੋ ਕੇ ਦੇਣਾ ਇਕ ਪੈਗ਼ਾਮ, ਨਾਨਕ ਹੋ ਕੇ ਨਾਮ ਸਮਝਾਈਆ। ਗੋਬਿੰਦ ਹੋ ਕੇ ਡੰਕਾ ਵਜੌਣਾ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਸੋਇਆ ਕੋਇ ਰਹਿਣ ਨਾ ਪਾਈਆ। ਸਾਚਾ ਮੰਦਰ ਸਹੌਣਾ ਮਕਾਨ, ਸਾਢੇ ਤਿੰਨ ਹੱਥ ਦੇ ਵਡਿਆਈਆ। ਸੰਬਲ ਬੈਠ ਕਰੇਂ ਆਰਾਮ, ਸੇਜ ਸੁਹੰਜਣੀ ਸੋਭਾ ਪਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਹਉਂ ਬਾਲਕ ਬਾਲ ਅੰਞਾਣ, ਤੇਰਾ ਸਿਫ਼ਤੀ ਸਿਫ਼ਤ ਢੋਲਾ ਜਗਤ ਸੁਣਾਈਆ। ਕਲਜੁਗ ਅੰਤਮ ਲੇਖ ਲਿਖਣਾ ਆਣ, ਬਾਕੀ ਕੋਇ ਰਹਿਣ ਨਾ ਪਾਈਆ। ਤੂੰ ਦਾਤਾ ਦਾਨੀ ਦੇਵਣਹਾਰਾ ਦਾਨ, ਅਨਮੁਲੜੀ ਵਸਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਮੁਕਾਈਆ। ਸਤਿ ਨਾਮ ਕਹੇ ਕਲਜੁਗ ਗਿਆ ਸਤਿ, ਸਤਿਵਾਦੀ ਨਜ਼ਰ ਕੋਇ ਨਾ ਆਇੰਦਾ। ਸਾਚੀ ਦਿਸੇ ਨਾ ਬ੍ਰਹਮਮੱਤ, ਵਿਦਿਆ ਬ੍ਰਹਮ ਨਾ ਕੋਇ ਪੜ੍ਹਾਇੰਦਾ। ਸਚ ਦਵਾਰਿਉਂ ਸਾਰੇ ਗਏ ਨੱਠ, ਮੰਦਰ ਹੱਕ ਸੋਭਾ ਕੋਈ ਨਾ ਪਾਇੰਦਾ। ਰਸਨਾ ਜਿਹਵਾ ਮਣਕਾ ਮਣਕਾ ਨਾਮ ਰਹੇ ਰਟ, ਮਨਸਾ ਮਨ ਨਾ ਕੋਇ ਮਿਟਾਇੰਦਾ। ਤੀਰਥ

ਤਟਾਂ ਉਤੇ ਰਹੇ ਨੱਠ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਇੰਦਾ। ਸਤਿ ਨਾਮ ਕਹੇ ਮੇਰੀ ਮੰਜ਼ਲ ਮੁੱਕੀ, ਪੈਂਡਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਆਤਮਾ ਸਰਬ ਸੁੱਤੀ, ਸੁਤਿਆਂ ਅੱਖ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਤੇਰੇ ਨਾਲੋਂ ਰੁੱਠੀ, ਰੁਸਿਆਂ ਸਕੇ ਨਾ ਕੋਇ ਮਨਾਈਆ। ਕਲਜੁਗ ਮਤ ਦਿਤੀ ਪੁੱਠੀ, ਉਲਟੀ ਕਰੀ ਪੜ੍ਹਾਈਆ। ਜਗਤ ਵਾਸਨਾ ਧੀਆਂ ਪੁੱਤੀਂ, ਪਿਤਾ ਪੁਰਖ ਅਕਾਲ ਨਾ ਕੋਇ ਮਿਲਾਈਆ। ਅੰਤਰ ਆਤਮਾ ਪਰਮਾਤਮਾ ਕਦੇ ਨਾ ਝੁਕੀ, ਬਾਹਰੋਂ ਸੀਸ ਸਰਬ ਝੁਕਾਈਆ। ਬੁਧੀ ਹੋਈ ਨਾ ਬਿਬੇਕ ਸੁੱਚੀ, ਦੁਰਮਤ ਮੈਲ ਨਾ ਕੋਇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਸਤਿ ਨਾਮ ਕਹੇ ਮੇਰਾ ਬਣੇ ਕੋਇ ਨਾ ਮੀਤ, ਮਿਤਰ ਪਿਆਰਾ ਨਜ਼ਰ ਕੋਇ ਨਾ ਆਇੰਦਾ। ਜਗਤ ਕਾਰਨੇ ਗੌਂਦੇ ਗੀਤ, ਹਿਰਦੇ ਹਰਿ ਨਾ ਕੋਇ ਵਸਾਇੰਦਾ । ਭੱਜੇ ਫਿਰਦੇ ਮੰਦਰ ਮਸੀਤ, ਕਾਇਆ ਕਾਅਬਾ ਨਾ ਕੋਇ ਵਡਿਆਇੰਦਾ। ਝਗੜਾ ਪਿਆ ਊਚ ਨੀਚ, ਜ਼ਾਤ ਪਾਤ ਲੇਖ ਨਾ ਕੋਇ ਗਵਾਇੰਦਾ। ਮਿਲ ਸਾਹਿਬ ਸਤਿਗੁਰ ਕਾਇਆ ਕਰੇ ਨਾ ਕੋਏ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਇੰਦਾ। ਸਚ ਦਵਾਰਿਉਂ ਮੰਗੇ ਕੋਇ ਨਾ ਭੀਖ, ਭੇਖਾ ਧਾਰੀ ਘਰ ਘਰ ਫੇਰਾ ਪਾਇੰਦਾ। ਮਿਲੇ ਮੇਲ ਨਾ ਸਾਹਿਬ ਅਤੀਤ, ਤ੍ਰੈਗੁਣ ਡੇਰਾ ਕੋਈ ਨਾ ਢਾਇੰਦਾ। ਲੇਖਾ ਚੁੱਕੇ ਨਾ ਹਸਤ ਕੀਟ, ਰਾਜ ਰਾਜਾਨ ਸ਼ਾਹ ਸੁਲਤਾਨ ਸੰਸਾ ਰੋਗ ਨਾ ਕੋਇ ਮਿਟਾਇੰਦਾ। ਪਰਮ ਪੁਰਖ ਪਰਮਾਤਮ ਅੰਤਰ ਆਤਮ ਆਪ ਕਰ ਬਖ਼ਸ਼ੀਸ਼, ਬਖ਼ਸ਼ਣਹਾਰਾ ਇਕ ਅਖਵਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੋ ਜਹਾਨ ਸਾਚੀ ਦੇ ਇਕ ਹਦੀਸ, ਵਰਨ ਬਰਨ ਸਾਚਾ ਕਲਮਾ ਨਗ਼ਮਾ ਨਾਮ ਇਕ ਸੁਣਾਇੰਦਾ। ਹਰ ਘਟ ਵਸੇਂ ਸਦਾ ਚੀਤ, ਚੇਤਨ ਸੁਰਤੀ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਇੰਦਾ। ਸਤਿ ਨਾਮ ਕਹੇ ਤੂੰ ਸਤਿਗੁਰ ਸੋ, ਸੋਭਾਵੰਤ ਤੇਰੀ ਵਡਿਆਈਆ। ਨਿਰਗੁਣ ਸਰਗੁਣ ਆਪੇ ਹੋ, ਅਚਰਜ ਖੇਲ ਰਚਾਈਆ। ਸਚ ਪਰਕਾਸ਼ ਕਰਕੇ ਲੋ, ਜੋਤੀ ਜੋਤ ਡਗਮਗਾਈਆ। ਆਤਮ ਪਰਮਾਤਮ ਬਖ਼ਸ਼ ਕੇ ਮੋਹ, ਮੁਹੱਬਤ ਆਪਣੇ ਨਾਲ ਵਖਾਈਆ। ਅੰਮ੍ਰਿਤ ਆਤਮ ਸਾਚਾ ਚੋ, ਨਿਝਰ ਝਿਰਨਾ ਇਕ ਝਿਰਾਈਆ। ਆਪਣੇ ਜੇਹਾ ਆਪੇ ਹੋ, ਹੰ ਬ੍ਰਹਮ ਰੂਪ ਵਟਾਈਆ। ਧੁਰ ਦਾ ਢੋਆ ਦੇਵੇਂ ਢੋ, ਨਿਤ ਨਵਿਤ ਫੇਰਾ ਪਾਈਆ। ਤੇਰਾ ਭੇਵ ਨਾ ਜਾਣੇ ਕੋ, ਅਗੰਮ ਅਥਾਹ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਦੇ ਵਰਤਾਈਆ। ਸਚ ਵਸਤ ਦੇ ਸਤਿ ਸਰੂਪ, ਸਤਿ ਸਤਿਵਾਦੀ ਤੇਰੇ ਹੱਥ ਵਡਿਆਈਆ। ਤੇਰਾ ਨਾਮ ਨਗਾਰਾ ਵੱਜੇ ਚਾਰੇ ਕੂਟ, ਦਹਿ ਦਿਸ਼ਾ ਕਰੇ ਸ਼ਨਵਾਈਆ। ਨਾਤਾ ਤੋੜ ਜੂਠ ਝੂਠ, ਕੂੜੀ ਕਿਰਿਆ ਦੇ ਗਵਾਈਆ। ਆਤਮ ਪਰਮਾਤਮ ਤੇਰਾ ਤਾਣਾ ਪੇਟਾ ਸੂਤ, ਧੁਰ ਦਾ ਮੇਲਾ ਲੈ ਮਿਲਾਈਆ। ਪਰਮ ਪੁਰਖ ਆਪਣੀ ਗੋਦੀ ਚੁੱਕ ਪੂਤ, ਪਿਤਾ ਹੋ ਕੇ ਸੇਵ ਕਮਾਈਆ। ਕਲਜੁਗ ਭਰਮੇ ਭੁੱਲਾ ਪੰਜ ਭੂਤ, ਪੰਚ ਨਾਦ ਸ਼ਬਦ ਨਾ ਕੋਇ ਸ਼ਨਵਾਈਆ। ਕਿਰਪਾ ਨਿਧਾਨ ਸਚ ਦਵਾਰਾ ਦੱਸ ਊਚ, ਅਗੰਮ ਅਥਾਹ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਜਾਂਦੇ ਕਰਕੇ ਕੂਚ, ਅੰਤਮ ਆਪਣਾ ਆਸਣ ਲਾਈਆ। ਓਥੇ ਨਾ ਸਮਝ ਨਾ ਕੋਈ ਸੂਝ, ਸੋਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ

ਹੋ ਸਹਾਈਆ। ਸਤਿ ਨਾਮ ਕਹੇ ਤੇਰਾ ਸੋਹੰ ਰੰਗ, ਆਦਿ ਜੁਗਾਦੀ ਨਜ਼ਰੀ ਆਈਆ। ਸਚਖੰਡ ਸੁਹਾਏ ਤੇਰਾ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਥਿਰ ਘਰ ਵੱਜੇ ਸ਼ਬਦ ਅਨੰਦ, ਅਨਰਾਗੀ ਰਾਗ ਸੁਣਾਈਆ । ਵਿਸ਼ਨ ਬ੍ਰਹਮਾ ਸ਼ਿਵ ਕਰਕੇ ਵੰਡ, ਤ੍ਰੈਗੁਣ ਮਾਇਆ ਮੇਲ ਮਿਲਾਈਆ। ਪੰਜ ਤਤ ਚਾੜ੍ਹ ਕੇ ਚੰਦ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਰਚਾਈਆ। ਲੱਖ ਚੁਰਾਸੀ ਗਾ ਕੇ ਛੰਦ, ਸੋਹੰ ਢੋਲਾ ਦਿਤਾ ਦ੍ਰਿੜਾਈਆ। ਕਰ ਵਸੇਰਾ ਜੇਰਜ ਅੰਡ, ਉਤਭੁਜ ਸੇਤਜ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰ ਸੂਰੇ ਸਰਬੰਗ, ਸਿਫ਼ਤੀ ਨਾਮ ਦਿਤੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਬਣਾਈਆ। ਸਾਚਾ ਨਾਮ ਦੇ ਇਕ, ਏਕੰਕਾਰ ਤੇਰੀ ਸਰਨਾਈਆ। ਸਚ ਦਵਾਰਿਉਂ ਮਿਲੇ ਭਿਖ, ਭਿਛਿਆ ਦੇ ਵਰਤਾਈਆ। ਅਗਲਾ ਲੇਖਾ ਦੇਣਾ ਲਿਖ, ਪਿਛਲਾ ਪੰਧ ਚੁਕਾਈਆ। ਆਤਮ ਪਰਮਾਤਮ ਹੋਵੇ ਹਿਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਦਿਆਲ ਹੋ ਕੇ ਵਸੀਂ ਚਿਤ, ਚੇਤਨ ਸੁਰਤੀ ਆਪ ਕਰਾਈਆ। ਪੁਰਖ ਅਕਾਲ ਬਣਨਾ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਆਸਣ ਲੌਣਾ ਕਾਇਆ ਵਿਚ, ਸਾਢੇ ਤਿੰਨ ਹੱਥ ਘਰ ਘਰ ਵਿਚ ਸੋਭਾ ਪਾਈਆ। ਤੇਰੀ ਸਾਰ ਨਾ ਪਾਏ ਕੋਈ ਮੁਨ ਰਿਖ, ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਢੋਲਾ ਜਸ ਰਹੇ ਗਾਈਆ। ਕਲਜੁਗ ਅੰਤਮ ਕਰਵਟ ਲੈ ਬਦਲ ਲੈ ਪਿਠ, ਆਪ ਆਪਣਾ ਪੜਦਾ ਲਾਹੀਆ। ਖੇਲ ਵਖਾ ਇਕ ਅਣਡਿਠ, ਜਿਸ ਦੀ ਸਮਝ ਕੋਇ ਨਾ ਆਈਆ। ਜਨ ਭਗਤਾਂ ਕਰ ਸਾਚਾ ਹਿਤ, ਮਿਤਰ ਬਣ ਕੇ ਮੇਲ ਮਿਲਾਈਆ। ਤੇਰੇ ਮਿਲਣ ਦੀ ਇਕੋ ਸਿਕ, ਦੂਜੀ ਆਸ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਰਨ ਨੇਰਾ ਹੋ ਕੇ ਪੜਦਾ ਦੇਣਾ ਚੁਕਾਈਆ। ਨੇਰਨ ਨੇਰਾ ਹੋ ਕਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਮਾਰਗ ਵੇਖਾਂ ਅਜੀਬ, ਅਜਬ ਤਰਾ ਦੇ ਸਮਝਾਈਆ। ਮੈਂ ਜਨਮ ਕਰਮ ਦਾ ਤੇਰਾ ਮਰੀਜ਼, ਬਣ ਤਬੀਬ ਲੈ ਬਚਾਈਆ। ਤੇਰੀ ਛੋਹ ਚਰਨ ਬਦਲੇ ਮੇਰੇ ਨਸੀਬ, ਨਿਸਬਤ ਆਪਣੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਰੱਖ ਹੱਥ ਸਮਰਥ, ਮਹਿਮਾ ਅਕਥ ਤੇਰੀ ਵਡਿਆਈਆ। ਨਾਮ ਜੈਕਾਰਾ ਦੱਸ ਅਲੱਖ, ਅਲੱਖ ਨਿਰੰਜਣ ਤੇਰਾ ਢੋਲਾ ਇਕੋ ਗਾਈਆ। ਵਸਤ ਅਮੋਲਕ ਦੇਦੇ ਅਗੰਮੀ ਵਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਇਆ ਝੋਲੀ ਦੇ ਭਰਾਈਆ। ਆਤਮ ਪਰਮਾਤਮ ਨਿਜ ਘਰ ਦਰਸ ਕਰੌਣਾ ਹੱਸ ਹੱਸ, ਹਸਤੀ ਮਸਤੀ ਨਾਮ ਖ਼ੁਮਾਰੀ ਦੇ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮਿਲ ਕੇ ਚਲੇ ਇਕੋ ਰਥ, ਰਥ ਰਥਵਾਹੀ ਤੂੰ ਹੀ ਨਜ਼ਰੀ ਆਈਆ। ਤੇਰਾ ਨਾਮ ਨਿਧਾਨ ਮੇਰਾ ਪੂਜਾ ਪਾਠ, ਸਿਮਰਨ ਇਕੋ ਦੇ ਦ੍ਰਿੜਾਈਆ। ਤੇਰਾ ਨੂਰ ਜ਼ਹੂਰ ਮੇਰੇ ਘਰ ਜੋਤ ਪਰਕਾਸ਼, ਅੰਧ ਅੰਧੇਰ ਦੇ ਚੁਕਾਈਆ। ਤੂੰ ਸਾਹਿਬ ਸਵਾਮੀ ਮੈਂ ਵਸਾਂ ਤੇਰੇ ਸਾਥ, ਜਗਤ ਵਿਛੋੜਾ ਰਹਿਣ ਨਾ ਪਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੁਰੀ ਲੋਅ ਭੱਜੇਂ ਵਾਹੋ ਦਾਹੀਆ। ਮੈਂ ਮੰਗਾਂ ਚਰਨ ਕਵਲ ਸਚ ਨਿਵਾਸ, ਸਚਖੰਡ ਦਵਾਰੇ ਵੱਜੇ ਤੇਰੇ ਨਾਮ ਵਧਾਈਆ। ਮੇਰਾ ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਵਿਚੋਂ ਤੇਰਾ ਰੂਪ ਨਜ਼ਰੀ ਆਈਆ । ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਪੂਰੀ ਹੋਵੇ ਖ਼ਾਹਿਸ, ਖ਼ਾਲਸ ਹੋ ਕੇ ਇਕ ਦੂਜੇ ਸੰਗ ਨਿਭਾਈਆ। ਤੂੰ ਦਾਤਾ ਗਹਿਰ ਗੰਭੀਰ ਸਰਬ ਗੁਣਤਾਸ, ਦਾਤਾ ਦਾਨੀ ਦਇਆਵਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਇਕੋ ਦੇਣਾ ਸਾਚਾ ਵਰ, ਧੁਰ ਦਾ ਮੰਤਰ ਇਕ ਸਮਝਾਈਆ। ਧੁਰ ਦਾ ਦੱਸ ਸਾਚਾ ਮੰਤਰ, ਚਾਰ ਵਰਨ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਵੇਖ ਵਖਾਈਆ। ਨਿਰਮਲ ਜੋਤ ਜਗੇ ਨਿਰੰਤਰ, ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਤਨ ਕਾਇਆ ਮਾਟੀ ਬੁਝੇ ਬਸੰਤਰ, ਅਗਨੀ ਤਤ ਨਾ ਕੋਇ ਜਲਾਈਆ। ਹੋਏ ਪਰਕਾਸ਼ ਗਗਨ ਗਗਨੰਤਰ, ਦੀਵਾ ਬਾਤੀ ਕਮਲਾਪਾਤੀ ਇਕੋ ਇਕ ਰੁਸ਼ਨਾਈਆ। ਜਨ ਭਗਤਾਂ ਚੋਲਾ ਤਨ ਬਦਲਾ ਬਸਤਰ, ਭੂਸ਼ਨ ਓਡਨ ਇਕੋ ਇਕ ਵਖਾਈਆ। ਨਾਮ ਖੰਡਾ ਬਖ਼ਸ਼ ਸ਼ਸਤਰ, ਕੂੜੀ ਕਿਰਿਆ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਲੇਖੇ ਲਾਈਆ। ਹਰਿਜਨ ਲੇਖੇ ਜਾਏ ਲੱਗ, ਤੇਰੀ ਓਟ ਤਕਾਈਆ। ਸ੍ਰਿਸ਼ਟ ਸਬਾਈ ਨਾਲੋਂ ਹੋ ਕੇ ਅੱਡ, ਦਰ ਠਾਂਡੇ ਸੀਸ ਝੁਕਾਈਆ । ਨਾਤਾ ਤੋੜ ਕਾਇਆ ਮਾਟੀ ਕਾਚੇ ਹੱਡ, ਹੱਦ ਤੇਰੀ ਵੇਖ ਖ਼ੁਸ਼ੀ ਮਨਾਈਆ। ਮੇਲ ਮਿਲਕੇ ਵਿਸ਼ਵ ਯੱਦ, ਵਿਸ਼ਵ ਆਪਣਾ ਰੂਪ ਜਣਾਈਆ। ਸਤਿ ਸਰਨਾਈ ਸਾਹਿਬ ਢੱਠ, ਹਉਮੇ ਰੋਗ ਮਿਟਾਈਆ। ਲੇਖ ਚੁਕਾਕੇ ਤਤ ਅੱਠ, ਨੌ ਦਰ ਡੇਰਾ ਢਾਹੀਆ। ਦਸਵੇਂ ਘਰ ਤੇਰੇ ਸੰਗ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਸਾਚਾ ਨੂਰ ਕਰ ਪਰਕਾਸ਼, ਅਨਹਦ ਨਾਦੀ ਨਾਦ ਸੁਣਾਈਆ। ਸ਼ਬਦ ਸਵਾਮੀ ਰੱਖਣਾ ਪਾਸ, ਨਿਹਕਾਮੀ ਆਪਣਾ ਕਰਮ ਕਮਾਈਆ। ਤੂੰ ਮੇਰਾ ਮੈਂ ਤੇਰਾ ਦਾਸ, ਦਾਸ ਸੇਵਕ ਦੋਵੇਂ ਮਿਲਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰ ਆਸ, ਆਸਾ ਮਨਸਾ, ਮਨਸਾ ਤ੍ਰਿਸਨਾ, ਤ੍ਰਿਸਨਾ ਤ੍ਰਿਖਾ ਆਪਣੇ ਵਿਚ ਮਿਲਾਈਆ।

੨੩ ਹਾੜ ੨੦੨੧ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਲਲੀਆਂ ਕਲਾਂ

ਭਗਤ ਭਗਵਾਨ ਮੇਲਾ ਮਾਤ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਪਣੀ ਦੱਸ ਕੇ ਸਾਚੀ ਜ਼ਾਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਾਮ ਦੇ ਕੇ ਸਤਿ ਸੁਗਾਤ, ਸਾਚੀ ਵਿਦਿਆ ਬ੍ਰਹਮ ਦ੍ਰਿੜਾਇੰਦਾ। ਚਰਨ ਪ੍ਰੀਤੀ ਬੰਨ੍ਹ ਕੇ ਨਾਤ, ਸਚ ਸਰਨਾਈ ਇਕ ਵਖਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚਮਕਾਇੰਦਾ। ਲਹਿਣਾ ਦੇਣਾ ਚੁਕਾ ਕੇ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਇੰਦਾ। ਮਾਨਸ ਜਨਮ ਕਰਾਏ ਰਾਸ, ਤਤਵ ਤਤ ਖੋਜ ਖੋਜਾਇੰਦਾ। ਲੇਖ ਮੁਕਾ ਕੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਜੁਗ ਜੁਗ ਮੇਲਾ ਭਗਤ ਭਗਵਾਨ, ਵੱਜੇ ਲੋਕਮਾਤ ਵਧਾਈਆ। ਨਿਰਗੁਣ ਸਰਗੁਣ ਮਿਲੇ ਆਣ, ਨਿਰਵੈਰ ਪੁਰਖ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਕਰੇ ਪਹਿਚਾਨ, ਹਰਿਜਨ ਸਾਚੇ ਖੋਜ ਖੋਜਾਈਆ। ਆਤਮ ਪਰਮਾਤਮ ਸਚ ਪ੍ਰੀਤੀ ਬਖ਼ਸ਼ੇ ਚਰਨ ਧਿਆਨ, ਕਵਲ ਇਕੋ ਇਕ ਵਖਾਈਆ। ਕੂੜੀ ਕਿਰਿਆ ਮੇਟੇ ਜਗਤ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਮੰਦਰ ਵਖਾਏ ਇਕ ਧਰਮਸਾਲ, ਧਰਮ ਦਵਾਰਾ ਕਾਇਆ ਹੱਟ ਜਣਾਈਆ। ਦੀਵਾ ਜੋਤੀ ਜਗੇ ਮਹਾਨ, ਕਮਲਾਪਾਤੀ ਕਰੇ ਰੁਸ਼ਨਾਈਆ। ਅਨਹਦ

ਸ਼ਬਦ ਸੱਚੀ ਧੁਨਕਾਨ, ਅਗੰਮੀ ਰਾਗ ਸੁਣਾਈਆ। ਅੰਮ੍ਰਿਤ ਦੇਵੇ ਪੀਣ ਖਾਣ, ਝਿਰਨਾ ਨਿਝਰ ਆਪ ਝਿਰਾਈਆ। ਜਨਮ ਕਰਮ ਦਾ ਦੁੱਖ ਮੇਟੇ ਆਣ, ਸੁਖ ਸਾਗਰ ਰੂਪ ਵਖਾਈਆ। ਮੇਲ ਮਿਲਾਏ ਦੋ ਜਹਾਨ, ਜਗਤ ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਭਗਤ ਭਗਵਾਨ ਲੇਖਾ ਧੁਰ, ਦਰਗਾਹ ਸਾਚੀ ਦਇਆ ਕਮਾਇੰਦਾ। ਆਤਮ ਪਰਮਾਤਮ ਜੋ ਜਨ ਗਏ ਜੁੜ, ਸੁਰਤੀ ਸ਼ਬਦੀ ਜੋੜੀ ਆਪ ਜੁੜਾਇੰਦਾ। ਕੂੜੀ ਕਿਰਿਆ ਜਗਤ ਵਹਿਣ ਨਾ ਜਾਇਣ ਰੁੜ੍ਹ, ਸ਼ੌਹ ਦਰਿਆ ਨਾ ਕੋਇ ਸੁਟਾਇੰਦਾ। ਸਾਚਾ ਮੰਤਰ ਫ਼ੁਰਨਾ ਜਾਏ ਫੁਰ, ਅੱਖਰ ਵੱਖਰ ਆਪ ਪੜ੍ਹਾਇੰਦਾ। ਅੰਤ ਭਗਵੰਤ ਹਰਿ ਕੰਤ ਜਾਏ ਬਹੁੜ, ਮਿਹਰਵਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਭਗਤ ਭਗਵਾਨ ਮਾਰਗ ਦੱਸੇ, ਆਦਿ ਜੁਗਾਦਿ ਦਇਆ ਕਮਾਇੰਦਾ। ਹਿਰਦੇ ਅੰਦਰ ਸਾਚੇ ਵਸੇ, ਮੰਦਰ ਗ੍ਰਹਿ ਸੋਭਾ ਪਾਇੰਦਾ। ਪ੍ਰੇਮ ਪਿਆਰ ਪ੍ਰੀਤੀ ਅੰਦਰ ਹੱਸੇ, ਸੋਹੰ ਹੰਸਾ ਰਾਗ ਅਲਾਇੰਦਾ। ਕੂੜੀ ਕਿਰਿਆ ਮੇਟ ਰੈਣ ਅੰਧੇਰੀ ਮੱਸੇ, ਸਤਿਗੁਰ ਸਾਚਾ ਚੰਦ ਚਮਕਾਇੰਦਾ। ਗਲੋਂ ਕੱਟ ਚੁਰਾਸੀ ਰੱਸੇ, ਜਮ ਕੀ ਫਾਸੀ ਫਾਹ ਕਟਾਇੰਦਾ। ਚਰਨ ਕਵਲ ਜਨ ਸੀਸ ਰੱਖ ਟੇਕੇ ਮੱਥੇ, ਤਿਨ੍ਹਾਂ ਮਸਤਕ ਭਾਗ ਆਪ ਬਣਾਇੰਦਾ। ਸੱਜਣ ਸਾਕਾਂ ਵਾਂਗ ਕਦੇ ਨਾ ਅੱਕੇ, ਦੁਖੀਆਂ ਦਰਦੀਆਂ ਆਪਣਾ ਦਰਦ ਵੰਡਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਸਚ ਪ੍ਰੇਮ ਅੰਦਰ ਨੱਠੇ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਕਰਮ ਕਾਂਡ ਜਗਤ ਵੇਖੇ ਮਾਇਆ ਮਮਤਾ ਮੋਹ ਲੱਗੇ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਤੱਤੀ ਵਾਉ ਅੰਤ ਪੋਹ ਨਾ ਸਕੇ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹੱਥੇ, ਹੱਥ ਸਮਰਥ ਸਿਰ ਆਪ ਟਿਕਾਇੰਦਾ। ਦਰਸ ਦਿਖਾਏ ਤੀਜੀ ਅੱਖੇ, ਦੋਏ ਲੋਚਣ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਸਚ ਮਿਲਾਇੰਦਾ। ਭਗਤ ਭਗਵਾਨ ਕਰੇ ਮਿਲਾਪ, ਮਿਲਨੀ ਆਪਣੇ ਨਾਲ ਕਰਾਈਆ। ਜਿਨ੍ਹਾਂ ਜਪਿਆ ਸਾਚਾ ਜਾਪ, ਜਗ ਜੀਵਣ ਗਏ ਬਦਲਾਈਆ। ਰੂਹ ਬੁਤ ਦੋਵੇਂ ਪਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਸ਼ਾਹ ਪਾਤਸ਼ਾਹ ਪ੍ਰਭ ਸੱਚਾ ਸਾਕ, ਸਗਲਾ ਸੰਗ ਬਣਾਈਆ। ਰੋਗ ਸੋਗ ਚਿੰਤਾ ਦੁਖ ਜਗਤ ਕਰੇ ਵਿਨਾਸ, ਅਬਿਨਾਸ਼ੀ ਆਪਣਾ ਰੰਗ ਰੰਗਾਈਆ। ਸੱਜਣ ਸੁਹੇਲਾ ਹੋ ਕੇ ਵਸੇ ਪਾਸ, ਗੁਰ ਚੇਲਾ ਗੋਦ ਉਠਾਈਆ। ਅੰਤਮ ਪਤ ਲਏ ਰਾਖ, ਰਾਖਾ ਹੋ ਕੇ ਸੇਵ ਕਮਾਈਆ। ਇਹੋ ਵਡਿਆਈ ਪੁਰਖ ਸਮਰਾਥ, ਹਰਿਜਨ ਸਾਚੇ ਗੋਦ ਉਠਾਈਆ। ਪਾਰ ਲੰਘਾਏ ਆਪਣੇ ਘਾਟ, ਪੱਤਣ ਬਹਿ ਕੇ ਖ਼ੁਸ਼ੀ ਮਨਾਈਆ। ਜਨਮ ਜਨਮ ਦੀ ਮੇਟੇ ਵਾਟ, ਕਰਮ ਕਰਮ ਦਾ ਰੋਗ ਮਿਟਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸ਼ਬਦੀ ਧਾਰ ਜਾਏ ਆਖ, ਆਖਰ ਆਪਣਾ ਘਰ ਵਖਾਈਆ। ਸਚ ਦਵਾਰੇ ਖੋਲ੍ਹ ਤਾਕ, ਪੜਦਾ ਓਹਲਾ ਦਏ ਚੁਕਾਈਆ। ਆਪਣੇ ਮਿਲਣ ਦੀ ਆਪੇ ਦੱਸ ਕੇ ਜਾਚ, ਧੁਰ ਦੀ ਕਰੇ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਗੋਦ ਉਠਾਈਆ। ਹਰਿਜਨ ਗੋਦੀ ਚੁੱਕੇ ਅੰਤ, ਅੰਤਸ਼ਕਰਨ ਵੇਖ ਵਖਾਇੰਦਾ। ਕ੍ਰਿਪਾਲ ਠਾਕਰ ਸਵਾਮੀ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਦੇ ਵਡਿਆਈ ਵਿਚੋਂ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਮਾਨਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਹਰਿਜਨ ਲੇਖਾ ਸਾਚੇ ਸੰਤ, ਸਾਹਿਬ ਸਤਿਗੁਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣੇ ਘਰ ਵਸਾਇੰਦਾ। ਸਾਚੇ ਘਰ ਭਗਤ ਵਸੇਰਾ, ਵਿਸ਼ਵ ਇਕੋ ਨਜ਼ਰੀ ਆਈਆ। ਮੇਲ ਮੇਲੇ ਗੁਰੂ ਚੇਰਾ, ਚੇਰਾ ਗੁਰੂ ਰੂਪ ਸਮਾਈਆ। ਸੋਹਣਾ ਲੱਗੇ ਇਕੋ ਖੇੜਾ, ਜਿਸ ਘਰ ਬੈਠਾ ਬੇਪਰਵਾਹੀਆ । ਆਵਣ ਜਾਵਣ ਚੁੱਕੇ ਝੇੜਾ, ਝਗੜਾ ਕੋਇ ਰਹਿਣ ਨਾ ਪਾਈਆ। ਨਾਤਾ ਜੋੜੇ ਤੇਰਾ ਮੇਰਾ, ਸੋਹੰ ਰੂਪ ਸਮਾਈਆ। ਸੋਹਣਾ ਲੱਗੇ ਭਗਤਾਂ ਡੇਰਾ, ਭਗਵਨ ਵੇਖ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਈਆ। ਸਾਚਾ ਸੰਗ ਨਿਭਾਏ ਸਾਹਿਬ, ਪੁਰਖ ਸਮਰਥ ਵੱਡੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਗ਼ਾਇਬ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਕਰਦਾ ਰਹੇ ਹਦਾਇਤ, ਧੁਰ ਸੰਦੇਸ਼ਾ ਨਾਮ ਸੁਣਾਈਆ। ਪਰਮ ਪੁਰਖ ਦੀ ਸਚ ਰਵਾਇਤ, ਰਹਿਬਰ ਬਣ ਕੇ ਰਿਹਾ ਸਮਝਾਈਆ। ਨਾਮ ਨਿਧਾਨ ਵਸਤ ਕਰੇ ਅਨਾਇਤ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਪਿਛਲਾ ਦਏ ਸਮਝਾਈਆ। ਜਨ ਭਗਤ ਮੰਗੇ ਮੰਗ ਏਕ, ਦੋਏ ਜੋੜ ਸਰਨਾਈਆ। ਚਰਨ ਕਵਲ ਪ੍ਰਭ ਤੇਰੀ ਟੇਕ, ਦੂਜੀ ਓਟ ਨਾ ਕੋਇ ਤਕਾਈਆ। ਪੂਰਬ ਜਨਮ ਚੁੱਕੇ ਲੇਖ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਸਚ ਦਵਾਰੇ ਲੈ ਚਲ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਤਖ਼ਤ ਨਿਵਾਸੀ ਇਕ ਨਰੇਸ਼, ਨਰ ਨਿਰੰਕਾਰ ਨਜ਼ਰੀ ਆਈਆ। ਓਥੇ ਭਗਤ ਭਗਵਾਨ ਦਵਾਰੇ ਰਹੇ ਖੇਲ, ਸੋਹਣੀ ਸਾਚੀ ਖ਼ੁਸ਼ੀ ਮਨਾਈਆ। ਓਸੇ ਮੰਜ਼ਲ ਦੇਣਾ ਭੇਜ, ਅਧਵਿਚਕਾਰ ਨਾ ਕੋਇ ਅਟਕਾਈਆ। ਤੇਰਾ ਦਰਸ਼ਨ ਲਈਏ ਪੇਖ, ਪੇਖ ਪੇਖ ਖ਼ੁਸ਼ੀ ਮਨਾਈਆ । ਲੇਖਾ ਛੁੱਟ ਜਾਏ ਰੂਪ ਰੇਖ, ਰੰਗ ਰਹਿਣ ਕੋਇ ਨਾ ਪਾਈਆ। ਸਚ ਦਵਾਰੇ ਰਹੀਏ ਹਮੇਸ਼, ਜਨਮ ਮਰਨ ਪੰਧ ਮੁਕਾਈਆ। ਸੰਗ ਨਿਭਾਈਏ ਦਸ ਦਸਮੇਸ਼, ਦਹਿ ਦਿਸ਼ਾ ਖ਼ੁਸ਼ੀ ਵਖਾਈਆ। ਅੰਤਮ ਆਪਣਾ ਦੱਸਣਾ ਭੇਤ, ਪੜਦਾ ਓਹਲਾ ਇਕ ਉਠਾਈਆ। ਤੇਰੀ ਕਿਰਪਾ ਤੇਰੀ ਮਿਹਰ ਤੇਰਾ ਪਿਆਰ ਕਰੇ ਬੁਧ ਬਿਬੇਕ, ਸੁਰਤੀ ਸ਼ਬਦ ਕਰੇ ਕੁੜਮਾਈਆ। ਤੇਰਾ ਚਰਨ ਸਾਚੀ ਟੇਕ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਸੌਣਾ ਬੇਪਰਵਾਹੀਆ। ਜਨ ਭਗਤ ਕਹੇ ਪ੍ਰਭ ਖੋਲ੍ਹ ਦਰਵਾਜ਼ਾ, ਦਰਗਾਹ ਸਾਚੀ ਕੁੰਡਾ ਲਾਹੀਆ। ਹਰਿਜਨ ਤੇਰਾ ਤੂੰ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗੋਦ ਉਠਾਈਆ। ਕੋਟਨ ਕੋਟ ਜਨਮ ਪਿਛੋਂ ਪਰਮ ਪੁਰਖ ਪ੍ਰਭ ਸੱਜਣ ਲਾਧਾ, ਮਿਲਿਆ ਬੇਪਰਵਾਹੀਆ। ਜਿਸ ਨੂੰ ਮਿਲ ਕੇ ਰਾਏ ਧਰਮ ਦਏ ਨਾ ਸਜ਼ਾ, ਲੱਖ ਚੁਰਾਸੀ ਨਾ ਕੋਇ ਭਵਾਈਆ। ਕਾਇਆ ਮਾਟੀ ਨਾਤਾ ਛੁੱਟੇ ਹੱਡਾਂ, ਮੜ੍ਹੀ ਗੋਰ ਰਹਿਣ ਕੋਇ ਨਾ ਪਾਈਆ। ਮੈਂ ਓਸ ਦਵਾਰੇ ਉਠ ਉਠ ਭੱਜਾਂ, ਜਿਸ ਘਰ ਵਸੇ ਸੱਚਾ ਮਾਹੀਆ। ਭਗਤਾਂ ਅੰਦਰ ਬਹਿ ਕੇ ਸਜਾਂ, ਦੂਜੀ ਜਮਾਤ ਨਜ਼ਰ ਕੋਇ ਨਾ ਪਾਈਆ। ਤੇਰਾ ਨਾਮ ਲੈ ਕੇ ਤੈਨੂੰ ਪ੍ਰਭੂ ਸੱਦਾਂ, ਹੋਕਾ ਦੇ ਕੇ ਦਿਆਂ ਜਣਾਈਆ। ਤੇਰਾ ਪ੍ਰੇਮ ਪਿਆਰ ਦਾ ਚੱਖਾਂ ਮਜ਼ਾ, ਮਜਲਸ ਆਪਣਾ ਪੰਧ ਮੁਕਾਈਆ। ਦਰਸ਼ਨ ਪੇਖ ਕੇ ਬਿਨ ਅੱਖਾਂ, ਆਖਰ ਤੇਰਾ ਨੂਰ ਤੇਰੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੇਖੇ ਲੌਣੀ ਸੇਵਾ ਕੀਤੀ ਹੱਥਾਂ, ਹਾਜ਼ਰ ਹੋ ਕੇ ਦਇਆ ਕਮਾਈਆ। ਭਗਤ ਕਹੇ ਮੈਂ ਤੇਰਾ ਨੱਢਾ, ਬਚਪਨ ਵਿਚੋਂ ਬਚਪਨ ਇਕ ਜਣਾਇੰਦਾ। ਤੂੰ ਸਾਹਿਬ ਸਤਿਗੁਰ ਸਭ ਤੋਂ ਵੱਡਾ, ਬੇਅੰਤ ਬੇਅੰਤ ਬੇਅੰਤ ਅਖਵਾਇੰਦਾ। ਮੈਂ ਲੁਕਿਆ ਕਾਇਆ ਹੱਡਾਂ, ਤੂੰ ਸਚਖੰਡ ਸੋਭਾ

ਪਾਇੰਦਾ। ਮੇਰਾ ਪ੍ਰੇਮ ਤੇਰੇ ਪਿਆਰ ਨਾਲ ਬੱਧਾ, ਪ੍ਰੀਤਮ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਮੈਂ ਸਤਿ ਸਵਾਮੀ ਤੈਨੂੰ ਦੇਵਾ ਸੱਦਾ, ਸੁਨੇਹੁੜਾ ਇਕੋ ਇਕ ਜਣਾਇੰਦਾ। ਤੂੰ ਠਾਕਰ ਆਵੇਂ ਭੱਜਾ, ਬਣ ਪਾਂਧੀ ਪੰਧ ਮੁਕਾਇੰਦਾ। ਜਿਸ ਵੇਲੇ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਗਤ ਰੋਗ ਨਾਲ ਡਿੱਗਾ ਵੇਖੇਂ ਉਪਰ ਮੰਜਾ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਭਗਵੰਤ ਕਹੇ ਮੇਰੇ ਭਗਤ, ਸਦ ਦਿਆਂ ਵਡਿਆਈਆ। ਔਖੀ ਘੜੀ ਨਾ ਦਿਸੇ ਜਗਤ, ਜੁਗਤ ਅੰਦਰੇ ਅੰਦਰ ਦਿਆਂ ਸਮਝਾਈਆ। ਤੇਰੇ ਚਰਨਾਂ ਹੇਠਾਂ ਰੱਖ ਕੇ ਮੁਕਤ, ਉਤੋਂ ਦੋਹਰਾ ਭਾਰ ਦਬਾਈਆ। ਆਪਣੇ ਮਿਲਣ ਦੀ ਦੇ ਕੇ ਸਾਚੀ ਸੁਰਤ, ਸੁਰਤ ਸ਼ਬਦ ਨਾਲ ਜੁੜਾਈਆ। ਕਰ ਪਰਕਾਸ਼ ਅਕਾਲ ਮੂਰਤ, ਮੂਰਤ ਵਿਚੋਂ ਸੂਰਤ ਦਏ ਬਦਲਾਈਆ। ਸ਼ਬਦ ਨਾਦ ਵਜਾਏ ਤੂਰਤ, ਤੁਰਤ ਆਪਣਾ ਹੁਕਮ ਸੁਣਾਈਆ। ਜਨ ਭਗਤਾਂ ਨਾਲ ਜੁਗ ਜੁਗ ਕਰੇ ਮਹੂਰਤ, ਮਿਹਰਵਾਨ ਆਪਣਾ ਫੇਰਾ ਪਾਈਆ। ਨਾਤਾ ਤੋੜ ਕੂੜੋ ਕੂੜਤ, ਸਤਿ ਸਚ ਲਏ ਜੁੜਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਆਪ ਆਪਣਾ ਰੰਗ ਰੰਗਾਈਆ। ਆਸਾ ਮਨਸਾ ਸਦਾ ਸਦਾ ਸਦ ਪੂਰਤ, ਪੂਰੀ ਇਛਿਆ ਆਪ ਕਰਾਈਆ। ਜਨ ਭਗਤਾਂ ਪ੍ਰਭ ਨੂੰ ਸਦਾ ਜ਼ਰੂਰਤ, ਬਿਨ ਭਗਤਾਂ ਪ੍ਰਭ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਗੋਦ ਉਠਾਈਆ। ਹਰਿਜਨ ਗੋਦੀ ਲਏ ਚੁੱਕ, ਚੁੱਕਣਹਾਰ ਦਇਆ ਕਮਾਇੰਦਾ। ਲੋਕਮਾਤ ਪੈਂਡਾ ਜਾਏ ਮੁਕ, ਪਾਂਧੀ ਆਪਣਾ ਪੰਧ ਗਵਾਇੰਦਾ। ਅੱਗੇ ਮੇਲ ਅਬਿਨਾਸ਼ੀ ਅਚੁਤ, ਚੇਤਨ ਧਾਰ ਇਕ ਸਮਝਾਇੰਦਾ । ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਇੰਦਾ। ਸਚ ਦਵਾਰੇ ਸਾਚਾ ਸੁਖ, ਸੁਖ ਆਤਮ ਪਰਮਾਤਮ ਨਾਲ ਮਿਲਾਇੰਦਾ । ਕਾਇਆ ਮਾਟੀ ਹੱਡਾਂ ਕੂੜਾ ਦਿਤਾ ਦੁੱਖ, ਰਕਤ ਬੂੰਦ ਅੰਤਮ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਨਿਰਗੁਣ ਧਾਰ ਆਪਣੇ ਵਿਚ ਰਲਾਇੰਦਾ। ਰਲੀ ਨਿਰਮਲ ਧਾਰ ਰਲੀ, ਰਲਾ ਰਹਿਣ ਕੋਇ ਨਾ ਪਾਈਆ। ਕਾਇਆ ਮਾਟੀ ਤਨ ਤਤ ਸੀਸ ਜਗਦੀਸ਼ ਕਰਕੇ ਭੇਟ ਬਲੀ, ਬਲ ਆਪਣਾ ਗਈ ਵਧਾਈਆ। ਮਾਰੇ ਕੂਕ ਸਚ ਦਵਾਰ ਸਚਖੰਡ ਸਾਚੀ ਗਲੀ, ਹੋਕਾ ਦੇ ਕੇ ਰਹੀ ਸੁਣਾਈਆ। ਸਚ ਸਿੰਘਾਸਣ ਪੁਰਖ ਅਬਿਨਾਸਣ ਬੈਠਾ ਮੱਲੀ, ਬੇਅੰਤ ਬੇਪਰਵਾਹ ਡੇਰਾ ਲਾਈਆ। ਗੁਰਮੁਖ ਓਸ ਬਾਗ਼ ਦੀ ਮਹਿਕਦੀ ਕਲੀ, ਜਿਸ ਕਲੀ ਦਾ ਬੂਟਾ ਗੋਬਿੰਦ ਆਇਆ ਲਾਈਆ। ਅੰਮ੍ਰਿਤ ਰਸ ਨਾਲ ਪਲੀ, ਪੱਤ ਡਾਲ੍ਹੀ ਸ਼ਾਖ਼ ਲੋਕਮਾਤ ਮਹਿਕਾਈਆ। ਸੋਹਣੇ ਫਲ ਫੁਲੀ ਫਲੀ, ਚਾਰੋਂ ਕੁੰਟ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਿਤਾ ਮੁਕਾਈਆ। ਲਹਿਣਾ ਮੁਕਾਇਆ ਮਿਲਿਆ ਆਪ, ਆਪਣੀ ਦਇਆ ਕਮਾਈਆ। ਸਾਚਾ ਦੱਸ ਕੇ ਅਗੰਮਾ ਜਾਪ, ਅਗੰਮੜੀ ਖੇਲ ਵਖਾਈਆ। ਪੂਰਬ ਜਨਮ ਰਿਹਾ ਨਾ ਕੋਈ ਪਾਪ, ਅੱਗੇ ਰੋਗ ਸੰਤਾਪ ਸੰਗ ਨਾ ਕੋਇ ਵਖਾਈਆ। ਪਰਮ ਪੁਰਖ ਪ੍ਰਭ ਦੇ ਕੇ ਸੱਚੀ ਦਾਤ, ਖਾਲੀ ਝੋਲੀ ਦਿਤੀ ਭਰਾਈਆ। ਜਨ ਭਗਤਾਂ ਮਿਲਿਆ ਸਾਥ, ਸੋਹਣਾ ਸੰਗ ਨਿਭਾਈਆ। ਮੈਂ ਵਸਾਂ ਚਰਨਾਂ ਪਾਸ, ਸਰਨ ਮਿਲੀ ਸਰਨਾਈਆ। ਨਜ਼ਰੀ ਆਏ ਪੁਰਖ ਅਬਿਨਾਸ਼, ਨਰ ਨਰਾਇਣ ਧੁਰ ਦਰਗਾਹੀਆ। ਲੇਖਾ ਚੁਕਿਆ ਪ੍ਰਿਥਮੀ ਆਕਾਸ਼, ਗਗਨ ਮੰਡਲ ਮੁਖ ਛੁਪਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਜੋਤ ਜੋਤ ਨੂਰ ਪਰਕਾਸ਼,

ਸੂਰਜ ਚੰਦ ਦੀਵਾ ਬੱਤੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖੇ ਲਾ ਕੇ ਸਵਾਸ ਸਵਾਸ, ਸਵਾਰਥ ਪਰਮਾਰਥ ਇਕੋ ਘਰ ਵਖਾਈਆ।