ਪੁਸਤਕਾਲਾਭਾਗ ੧੭

੨੩ ਹਾੜ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਧੰਨੋਵਾਲੀ

ਖੇਲੇ ਖੇਲ ਪੁਰਖ ਸਮਰਾਥ, ਸਾਹਿਬ ਦਾਤਾਰ ਦਇਆ ਕਮਾਇੰਦਾ। ਗੋਪੀ ਕਾਹਨ ਮਿਲ ਮਿਲ ਪਾਵੇ ਰਾਸ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਚ ਸੁਨੇਹੜਾ ਸ਼ਬਦ ਸਵਾਸ, ਪਵਣ ਪਵਣਾਂ ਨਾਲ ਮਿਲਾਇੰਦਾ। ਜਨ ਭਗਤਾਂ ਪੂਰੀ ਕਰੇ ਖ਼ਾਹਿਸ਼, ਖ਼ਾਲਸ ਆਪਣਾ ਦਰਸ ਕਰਾਇੰਦਾ। ਸੰਤ ਸੁਹੇਲੇ ਕਰ ਕਰ ਪੂਰੀ ਆਸ, ਗੁਰ ਚੇਲੇ ਮੇਲ ਮਿਲਾਇੰਦਾ। ਗੁਰਮੁਖਾਂ ਚਰਨ ਕਵਲ ਦੇ ਧਰਵਾਸ, ਧਰਨੀ ਧਰਤ ਧਵਲ ਵਡਿਆਇੰਦਾ। ਗੁਰਸਿਖਾਂ ਜਣਾਏ ਆਪਣੀ ਜ਼ਾਤ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਇੰਦਾ। ਦੇ ਵਡਿਆਈ ਲੋਕਮਾਤ, ਮਤਲਬ ਪਿਛਲਾ ਹੱਲ ਕਰਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਵੈਰ ਸੱਚਾ ਚੰਦ ਚਮਕਾਇੰਦਾ। ਆਤਮ ਪਰਮਾਤਮ ਬਣਾ ਕੇ ਸੱਚਾ ਸਾਕ, ਸੱਜਣ ਇਕੋ ਇਕ ਦਰਸਾਇੰਦਾ। ਲੇਖਾ ਜਾਣੇ ਕਾਇਆ ਮਾਟੀ ਖ਼ਾਕ, ਬੰਦ ਕਿਵਾੜੀ ਤਾਕ ਆਪ ਖੁਲ੍ਹਾਇੰਦਾ। ਸਾਚਾ ਵਣਜ ਕਰਾਏ ਅਗੰਮੇ ਹਾਟ, ਚੌਦਾਂ ਲੋਕ ਚੌਦਾਂ ਤਬਕ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਚ ਕਰਨੀ ਕਰੇ ਕਰਤਾਰ, ਕੁਦਰਤ ਆਪਣਾ ਖੇਲ ਖਿਲਾਈਆ। ਵੇਖੇ ਵਿਗਸੇ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਧਾਰ ਬੰਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਖ਼ਬਰਦਾਰ, ਧੁਰ ਸੰਦੇਸਾ ਇਕ ਦ੍ਰਿੜਾਈਆ। ਮੇਲ ਮਿਲਾਏ ਗੁਰ ਅਵਤਾਰ, ਪੀਰ ਪੈਗ਼ੰਬਰ ਧੁਰ ਦਾ ਸੰਗ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਉਚਾਰ, ਗੀਤਾ ਗਿਆਨ ਦਏ ਦ੍ਰਿੜਾਈਆ। ਅੰਜੀਲ ਕੁਰਾਨਾਂ ਖੋਲ੍ਹ ਕਿਵਾੜ, ਨੇਤਰ ਲੋਚਣ ਨੈਣ ਅੱਖ ਸਮਝਾਈਆ। ਖਾਣੀ ਬਾਣੀ ਦੇ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਜਾਣ ਅਗੰਮ ਅਪਾਰ, ਅਗੋਚਰ ਆਪਣੀ ਕਾਰ ਕਮਾਈਆ। ਸੋਚ ਸਮਝ ਤੋਂ ਵਸਣਹਾਰਾ ਬਾਹਰ, ਮਨ ਮਤ ਬੁਧ ਨਾ ਕੋਇ ਵਡਿਆਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਚੁੱਕੇ ਜਗਤ ਸ਼ਾਹੀਆ। ਸਾਹਿਬ ਸਤਿਗੁਰ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਏਕੰਕਾਰ ਇਕ ਹੋ ਜਾਈਆ। ਵਸਣਹਾਰਾ ਸਚਖੰਡ ਸਚ ਮਕਾਨ, ਉਚ ਮਹਿਰਾਬ ਡੇਰਾ ਲਾਈਆ। ਮੁਕਾਮੇ ਹੱਕ ਹੋ ਹੁਕਮਰਾਨ, ਦਰਗਾਹ ਸਾਚੀ ਇਕੋ ਹੁਕਮ ਸੁਣਾਈਆ। ਲਾਸ਼ਰੀਕ ਨੌਜਵਾਨ, ਮਰਦ ਮਰਦਾਨਾ ਵਡ ਵਡਿਆਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਨਿਤ ਨਵਿਤ ਫੇਰਾ ਪਾਈਆ। ਅੰਡਜ ਜੇਰਜ ਉਤਭੁਜ ਸੇਤਜ ਦੇਵਣਹਾਰਾ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਚਾਰੇ ਬਾਣੀ ਬੋਲੇ ਬਿਨਾਂ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਧੁਰ ਦਾ ਰਾਗ ਸੁਣਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਸੁਹੇਲੇ ਵੇਖੇ ਆਣ, ਸੰਤ ਸਾਜਣ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੰਤ ਸੱਜਣ ਲਏ ਲੱਭ ਲੱਖ ਚੁਰਾਸੀ ਖੋਜ ਖੋਜਾਇੰਦਾ। ਕੂੜੀ ਕਿਰਿਆ ਕਰ ਕੇ ਪਾਰ ਹੱਦ, ਨੌ ਦਵਾਰੇ ਡੇਰਾ ਢਾਇੰਦਾ। ਸ਼ਬਦ ਅਗੰਮੀ ਵਜਾ

ਨਦ, ਅਨਹਦ ਨਾਦੀ ਰਾਗ ਸੁਣਾਇੰਦਾ। ਡੂੰਘੀ ਭਵਰੀ ਆਪੇ ਲੰਘ, ਸਾਚੀ ਮੰਜ਼ਲ ਪੰਧ ਮੁਕਾਇੰਦਾ। ਸ਼ਬਦ ਅਨਾਦ ਸੁਣਾਵੇ ਛੰਦ, ਧੁਰ ਦਾ ਤਾਲ ਵਜਾਇੰਦਾ। ਆਤਮ ਸੇਜ ਸੁਹੰਜਣੀ ਪਲੰਘ, ਘਰ ਮੰਦਰ ਆਪ ਵਡਿਆਇੰਦਾ। ਸੁਰਤੀ ਸ਼ਬਦੀ ਪੂਰੀ ਕਰੇ ਮੰਗ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣੀ ਕਲ ਧਰਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ, ਜੁਗ ਚੌਕੜੀ ਵੇਖ ਵਖਾਈਆ। ਸਰਬ ਵਿਆਪੀ ਦੇਵਣਹਾਰਾ ਧੁਰ ਦਾ ਮੰਤਰ, ਸ਼ਬਦ ਅਗੰਮੀ ਰਾਗ ਸੁਣਾਈਆ। ਲੱਖ ਚੁਰਾਸੀ ਹਰ ਘਟ ਜਾਣੇ ਅੰਤਰ, ਚਾਰੇ ਖਾਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਾਰ ਕਮਾਇੰਦਾ। ਪੁਰੀ ਲੋਅ ਵਜਾਏ ਨਾਦ, ਧੁਰ ਦਾ ਰਾਗ ਆਪ ਸੁਣਾਇੰਦਾ । ਸਚ ਪ੍ਰੀਤੀ ਅੰਦਰ ਹੋ ਵਿਸਮਾਦ, ਬਿਸਮਿਲ ਆਪਣਾ ਆਪ ਜਣਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਦਾਤ, ਸਚ ਭੰਡਾਰਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਮਾਤ, ਮਤਾ ਆਪਣੇ ਨਾਲ ਪਕਾਈਆ। ਜਨ ਭਗਤਾਂ ਦੇਵੇ ਸਾਚੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਚਰਨ ਕਵਲ ਬੰਧਾਏ ਨਾਤ, ਬਿਧਾਤਾ ਆਪਣਾ ਰੰਗ ਵਖਾਈਆ। ਨਜ਼ਰੀ ਆਏ ਇਕ ਇਕਾਂਤ, ਸਵੱਛ ਸਰੂਪੀ ਬੈਠਾ ਸੋਭਾ ਪਾਈਆ। ਜਨ ਭਗਤ ਦਵਾਰਾ ਸਚ ਪਰਾਂਤ, ਸੋਹਣਾ ਹਿੱਸਾ ਦਏ ਸਮਝਾਈਆ। ਜਿਥੇ ਲੱਭ ਨਾ ਸਕਣ ਜਗਤ ਜੀਵ ਕਰ ਕਰ ਲੰਮੇ ਹਾਥ, ਖੋਜਿਆਂ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਦ ਵਡਿਆਈ ਦੇਵੇ ਭਗਤ, ਭਗਵਨ ਆਪਣੀ ਦਇਆ ਕਮਾਇੰਦਾ। ਅੰਤਰ ਆਤਮ ਸਾਚੀ ਸ਼ਕਤ, ਸ਼ਹਿਨਸ਼ਾਹ ਇਕੋ ਇਕ ਸਮਝਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਵੇ ਪਰਤ, ਨਿਰਾਧਾਰ ਸਾਕਾਰ ਰੂਪ ਵਡਿਆਇੰਦਾ । ਕਰ ਪਰਕਾਸ਼ ਉਪਰ ਧਰਤ, ਧਰਨੀ ਧਰਤ ਧਵਲ ਸੁਹਾਇੰਦਾ। ਵੇਖਣਹਾਰਾ ਫ਼ਰਸ਼ ਅਰਸ਼, ਦਹਿ ਦਿਸ਼ਾ ਖੋਜ ਖੋਜਾਇੰਦਾ। ਜਨ ਭਗਤਾਂ ਉਤੇ ਕਰਕੇ ਆਪਣਾ ਤਰਸ, ਮਿਹਰ ਨਜ਼ਰ ਇਕ ਉਠਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਝਿਰਨਾ ਨਿਝਰ ਆਪ ਝਿਰਾਇੰਦਾ। ਜਨਮ ਕਰਮ ਦੀ ਮੇਟੇ ਭਟਕ, ਕੂੜੀ ਕਿਰਿਆ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਅੰਤਰ ਆਤਮ ਕਿਸ ਵੈਰਾਗ, ਕਵਣ ਵੈਰਾਗੀ ਨੇਤਰ ਨੈਣਾਂ ਨੀਰ ਵਹਾਇੰਦਾ। ਸੁਰਤ ਸਵਾਣੀ ਕਿਸ ਦਵਾਰੇ ਗਈ ਜਾਗ, ਆਲਸ ਨਿੰਦਰਾ ਡੇਰਾ ਢਾਇੰਦਾ। ਕਵਣ ਮੰਦਰ ਲੱਗਾ ਭਾਗ, ਦੀਆ ਬਾਤੀ ਕਮਲਾਪਾਤੀ ਇਕੋ ਇਕ ਰੁਸ਼ਨਾਇੰਦਾ। ਕਵਣ ਹੰਸ ਹੋਇਆ ਕਾਗ, ਕਾਗ ਹੰਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਵੇਖ ਵਖਾਇੰਦਾ। ਨਿਤ ਨਵਿਤ ਵੇਖਣ ਆਇਆ, ਹਰਿ ਕਰਤਾ ਵਡ ਵਡਿਆਈਆ। ਜਨ ਭਗਤਾਂ ਰੱਖੇ ਠੰਡੀ ਛਾਇਆ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮੇਟੇ ਕੂੜੀ ਮਾਇਆ, ਮਮਤਾ ਮੋਹ ਚੁਕਾਈਆ। ਨਾਮ ਪਦਾਰਥ ਝੋਲੀ ਪਾਇਆ,

ਖ਼ਾਲੀ ਭਾਂਡਾ ਦਏ ਭਰਾਈਆ। ਪੂਰਬ ਜਨਮ ਮਨੋਰਥ ਪੂਰ ਦਏ ਕਰਾਇਆ, ਆਸਾ ਮਨਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਜਣਾਈਆ। ਜਨ ਭਗਤਾਂ ਭੇਵ ਖੋਲ੍ਹੇ ਅੱਖ, ਨਿਝ ਨੇਤਰ ਕਰੇ ਰੁਸ਼ਨਾਈਆ। ਸਾਚਾ ਮਾਰਗ ਇਕੋ ਦੱਸ, ਅਗੰਮ ਅਥਾਹ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਚਲਾ ਕੇ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਆਖ਼ਰ ਆਪਣਾ ਜੋੜ ਜੁੜਾਈਆ। ਸਚ ਦਵਾਰ ਦਰਸਾਏ ਹੱਟ, ਬਣ ਬਣਜਾਰਾ ਆਪਣੀ ਕਿਰਤ ਕਾਰ ਕਮਾਈਆ। ਲੇਖ ਚੁਕਾਏ ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਗੁਰੂਦਵਾਰ ਇਕੋ ਇਕ ਕਾਇਆ ਮੰਦਰ ਅੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਸਮਝਾਈਆ। ਜਨ ਭਗਤ ਜਣਾਏ ਧੁਰ ਦਾ ਠਾਕਰ, ਠੋਕਰ ਆਪਣਾ ਨਾਮ ਲਗਾਈਆ। ਭੇਵ ਚੁਕਾਏ ਕਾਇਆ ਗਾਗਰ, ਡੂੰਘੀ ਭਵਰੀ ਡੇਰਾ ਢਾਹੀਆ। ਪਾਰ ਕਰਾ ਕੇ ਅਗੰਮੀ ਸਾਗਰ, ਸਾਚੀ ਨਈਆ ਨੌਕਾ ਨਾਮ ਦ੍ਰਿੜਾਈਆ। ਸਚ ਦਵਾਰੇ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਕਿਰਪਾ ਕਰੇ ਕਰੀਮ ਕਾਦਰ, ਕਰਨਹਾਰ ਵੱਡੀ ਵਡਿਆਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਆਪ ਪ੍ਰਭ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਚਾਰੇ ਖਾਣੀ ਵੇਖ ਵਖਾਇੰਦਾ। ਨਾਮ ਨਿਧਾਨ ਅੰਮ੍ਰਿਤ ਚੁਆ ਕੇ ਉਲਟੀ ਕਵਲ ਨਭ, ਗੇੜਾ ਗੇੜੇ ਵਿਚ ਫਿਰਾਇੰਦਾ। ਸ਼ਬਦ ਅਗੰਮ ਵਜਾਏ ਨਦ, ਧੁਨ ਆਤਮਕ ਰਾਗ ਸੁਣਾਇੰਦਾ। ਜਗਤ ਵਿਕਾਰਾ ਪਾਰ ਹੱਦ, ਘਰ ਮੰਦਰ ਸੋਭਾ ਪਾਇੰਦਾ। ਨਿਰਮਲ ਨੂਰ ਦੀਆ ਦੀਪਕ ਰਿਹਾ ਜਗ, ਜੋਤੀ ਜਾਤਾ ਆਪ ਰੁਸ਼ਨਾਇੰਦਾ। ਆਤਮ ਅੰਤਰ ਪਰਮਾਤਮ ਬਹੇ ਸਜ, ਸਚ ਸਿੰਘਾਸਣ ਡੇਰਾ ਲਾਇੰਦਾ। ਧਰਮ ਨਿਸ਼ਾਨਾ ਦੇਵੇ ਗੱਡ, ਦੋ ਜਹਾਨਾਂ ਜੜ੍ਹ ਨਾ ਕੋਇ ਉਖੜਾਇੰਦਾ। ਪਿਛਲੀ ਕਰਨੀ ਕਰਤਾ ਪੁਰਖ ਕਰਤਾਰ ਜੁਗ ਚੌਕੜੀ ਦੇਵੇ ਛੱਡ, ਅਗਲਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਅਗਲਾ ਮਾਰਗ ਦੇਵੇ ਸੱਚਾ, ਜੁਗ ਚੌਕੜੀ ਭੇਵ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਆਪਣਾ ਬੱਚਾ, ਸਾਚਾ ਬਚਪਨ ਝੋਲੀ ਦੇਵੇ ਪਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚਾ, ਤਤਵ ਤਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਨਾਤਾ ਜੁੜੇ ਪਿਉ ਪੁੱਤ ਸਕਾ, ਪਿਤਾ ਪੂਤ ਗੋਦੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਚ ਸਰਨਾਈ ਦੇਵੇ ਸਰਨਗਤ, ਸਰਬ ਸਵਾਮੀ ਖੇਲ ਕਰਾਇੰਦਾ। ਜੁਗ ਚੌਕੜੀ ਮਹਿਮਾ ਅਕਥ, ਕਥਨੀ ਕਥ ਸਮਝ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵਣਹਾਰਾ ਰਥ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਸੁਹੇਲਾ ਇਕ ਇਕੇਲਾ ਗੁਰ ਚੇਲਾ ਮਾਰਗ ਦੱਸ, ਰਹਿਬਰ ਆਪਣਾ ਰਾਹ ਵਖਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਹੱਸ ਹੱਸ, ਹਸਤੀ ਆਪਣੇ ਰੰਗ ਰੰਗਾਇੰਦਾ। ਜਨ ਭਗਤਾਂ ਅੰਦਰ ਹੋ ਕੇ ਵਸ, ਵਾਸਤਾ ਵਸਲ ਅਪਣਾ ਇਕ ਜਣਾਇੰਦਾ। ਨਿਰਗੁਣ ਰੂਪ ਹੋ ਪ੍ਰਤਖ, ਸਵੱਛ ਸਰੂਪੀ ਸਾਖਿਆਤ ਜੋਤੀ ਜਾਤਾ ਡਗਮਗਾਇੰਦਾ। ਸਾਚੇ ਸੰਤਾਂ ਦੇ ਕੇ ਹੱਕ, ਹਕ ਹਕੀਕਤ ਖੋਜ ਖੋਜਾਇੰਦਾ। ਜੁਗ ਚੌਕੜੀ ਪੰਧ ਮੁਕਾਏ ਨੱਠ ਨੱਠ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਆਪਣਾ ਫੇਰਾ ਪਾਇੰਦਾ। ਜਨ ਭਗਤ ਤੇਰੀ ਸਾਚੀ ਰੀਤ, ਰੀਤੀਵਾਨ ਆਪ ਬਣਾਈਆ। ਚਾਰ ਵਰਨ ਲੇਖਾ ਚੁੱਕੇ ਹਸਤ ਕੀਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਆਤਮ ਪਰਮਾਤਮ ਮਿਲ ਕੇ ਸਖ਼ੀਆਂ ਗਾਵੇ ਗੀਤ, ਬੰਸਰੀ ਕਾਹਨਾ ਨਾਮ ਵਜਾਈਆ। ਰਾਮ ਰਹੀਮ ਬੈਠ ਅਤੀਤ, ਤ੍ਰੈਗੁਣ ਲੇਖ ਦਏ ਮੁਕਾਈਆ। ਕਾਇਆ ਤਤ ਕਰੇ ਠਾਂਡਾ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚੇ ਚਰਨ ਕਵਲ ਬੰਧਾਏ ਪ੍ਰੀਤ, ਪ੍ਰੀਤਮ ਆਪਣਾ ਜੋੜ ਜੁੜਾਈਆ। ਸ਼ਬਦ ਅਗੰਮੀ ਸੁਣਾਏ ਗੀਤ, ਗਹਿਰ ਗੰਭੀਰ ਕਰੇ ਸ਼ਨਵਾਈਆ। ਕਲਜੁਗ ਅੰਤਮ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਸਾਚੀ ਰੰਗਣ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਕਲਜੁਗ ਥੋੜੇ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਪਰਮ ਪੁਰਖ ਨਾਲ ਜਿਨ੍ਹਾਂ ਨਾਤੇ ਜੋੜੇ, ਲੇਖਾ ਮੁਕਿਆ ਜਗਤ ਲੋਕਾਈਆ। ਸ਼ਬਦ ਅਗੰਮੀ ਚੜ੍ਹੇ ਘੋੜੇ, ਦੋ ਜਹਾਨਾਂ ਭੱਜਣ ਵਾਹੋ ਦਾਹੀਆ। ਉਹਨਾਂ ਦੇ ਲੇਖ ਉਤੇ ਕਾਗ਼ਜ਼ ਕੋਰੇ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਸੋ ਗੁਰਮੁਖ ਪਰਮ ਪੁਰਖ ਦੇ ਬਾਂਕੇ ਛੋਹਰੇ, ਪਰਵਰਦਿਗਾਰ ਵੇਖੇ ਚਾਈਂ ਚਾਈਂਆ। ਅੱਖਰਾਂ ਨਾਲ ਨਾ ਗਾਵੇ ਦੋਹਰੇ, ਕਲਮੇ ਨਾਲ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਸਚ ਮਹਿਬੂਬ, ਮਿਹਰਵਾਨ ਇਕ ਅਖਵਾਇੰਦਾ। ਵਸਣਹਾਰਾ ਧਾਮ ਵੱਡ ਅਰੂਜ, ਅਰਸ਼ ਫ਼ਰਸ਼ ਖੇਲ ਖਿਲਾਇੰਦਾ। ਜਿਸ ਦੀ ਮੰਜ਼ਲ ਅਗੰਮ ਅਥਾਹ ਮਕਸੂਦ, ਮਹਿਫ਼ਲ ਆਪਣਾ ਨਾਮ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਚੌਦਾਂ ਤਬਕ ਸਮਝ ਨਾ ਸਕੇ ਹਦੂਦ, ਪੀਰ ਪੈਗ਼ੰਬਰ ਵੰਡ ਨਾ ਕੋਇ ਵੰਡਾਇੰਦਾ। ਸੋ ਸਾਹਿਬ ਸੁਲਤਾਨ ਮੁਰੀਦ ਮੁਰਸ਼ਦ ਲੇਖ ਚੁਕਾਏ ਏਕ ਦੂਜ, ਦੂਆ ਏਕਾ ਇਕੋ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਪਾਰਬ੍ਰਹਮ, ਬ੍ਰਹਮ ਆਪਣੇ ਰੰਗ ਰੰਗਾਈਆ। ਨਿਹਕਰਮੀ ਕਰੇ ਸਚ ਕਰਮ, ਕਰਮ ਕਾਂਡ ਡੇਰਾ ਢਾਹੀਆ। ਸਾਚਾ ਦੱਸੇ ਇਕੋ ਧਰਮ, ਧਰਮ ਆਤਮ ਪਰਮਾਤਮਾ ਨਾਲ ਜੁੜਾਈਆ। ਪਰਮ ਪੁਰਖ ਦੀ ਸਾਚੀ ਸਰਨ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਕਾਰ ਕਮਾਈਆ। ਜਨ ਭਗਤ ਖੋਲ੍ਹ ਕੇ ਨੇਤਰ ਹਰਨ ਫਰਨ, ਆਪਣਾ ਦਰਸ ਦਏ ਦਿਖਾਈਆ। ਸੋ ਮੰਜ਼ਲ ਪੌੜੇ ਸਾਚੇ ਚੜ੍ਹਣ, ਚੌਥੇ ਪੌੜੇ ਬਹਿ ਬਹਿ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਚਾ ਪੜ੍ਹਨ, ਅਲਿਫ਼ ਯੇ ਲੇਖਾ ਰਹਿਣ ਕੋਇ ਨਾ ਪਾਈਆ। ਤੂੰਹੀ ਤੂੰਹੀ ਇਕੋ ਕਰਨ, ਕਰਤਾ ਪੁਰਖ ਤੇਰੀ ਸਰਨਾਈਆ। ਜੀਂਵਦਿਆਂ ਦਰ ਤੇਰੇ ਮਰਨ, ਮਰ ਕੇ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਵੇਖੇ ਚਾਈਂ ਚਾਈਂਆ। ਭਗਤ ਵੇਖਣ ਦਾ ਚਾਓ ਘਨੇਰਾ, ਸ੍ਰੀ ਭਗਵਾਨ ਨਿਰਗੁਣ ਸਰਗੁਣ ਫੇਰਾ ਪਾਇੰਦਾ। ਦੂਰ ਦੁਰਾਡਾ ਚਲ ਕੇ ਆਏ ਨੇਰਨ ਨੇਰਾ, ਨਿਝ ਘਰ ਆਪਣਾ ਡੇਰਾ ਲਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰੇ ਮਿਹਰਾ, ਮਿਹਰਵਾਨ ਹੋ ਮਹਿਬੂਬ ਮੁਹੱਬਤ ਇਕ ਸਮਝਾਇੰਦਾ। ਅੰਦਰ ਆਤਮ ਦੇਵੇ ਗੇੜਾ, ਮਨ ਕਾ ਮਣਕਾ ਆਪ ਭਵਾਇੰਦਾ। ਜਗਤ ਵਾਸਨਾ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਈ ਹਲਕਾਇੰਦਾ। ਜਨ ਭਗਤ ਵਸਾਵੇ ਸਾਚਾ ਖੇੜਾ, ਸਾਢੇ

ਤਿੰਨ ਹੱਥ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਨਰਾਇਣ, ਨਰ ਹਰਿ ਵੱਡੀ ਵਡਿਆਈਆ। ਰਸਨਾ ਜਿਹਵਾ ਬੁੱਧੀ ਕੁਛ ਨਾ ਸਕੇ ਕਹਿਣ, ਸੋਚ ਸਮਝ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਫੜ ਮੇਲੇ ਆਪਣੇ ਨੈਣ, ਦੋਏ ਲੋਚਣ ਨੈਣ ਬੰਦ ਕਰਾਈਆ। ਨੁਕਤਾ ਨਜ਼ਰ ਨਾ ਆਏ ਗ਼ੈਨ, ਐਨ ਆਪਣਾ ਘਰ ਵਖਾਈਆ। ਅਲਿਫ਼ ਯੇ ਸਾਕ ਸੈਣ, ਸੱਜਣ ਬਣੇ ਬੇਪਰਵਾਹੀਆ। ਦੇਵਣਹਾਰ ਧੁਰ ਦਾ ਦੇਣ, ਵਸਤ ਅਗੰਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਕਰਤਾ ਆਪਣੀ ਖੇਲ ਖਿਲਾਈਆ। ਹਰਿ ਕਰਤਾ ਖੇਲ ਖਿਲੌਂਦਾ ਏ। ਨਿਰਗੁਣ ਨਿਰਵੈਰ ਨਿਰਾਕਾਰ ਵੇਸ ਵਟਾਉਂਦਾ ਏ। ਜੋਤੀ ਜਾਤਾ ਭੇਵ ਖੁਲ੍ਹਾਉਂਦਾ ਏ। ਪੁਰਖ ਬਿਧਾਤਾ ਹੋ ਕੇ ਨਜ਼ਰੀ ਆਉਂਦਾ ਏ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸੱਚਾ ਚੰਦ ਚਮਕਾਉਂਦਾ ਏ। ਚਾਰ ਵਰਨ ਦੀ ਇਕੋ ਗਾਥਾ, ਸੋਹੰ ਢੋਲਾ ਆਪ ਪੜ੍ਹਾਉਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਸਾਥਾ, ਸਗਲਾ ਸੰਗ ਜਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਉਂਦਾ ਏ। ਸਚ ਕਰਨੀ ਕਾਰ ਕਮਾਉਂਦਾ ਏ। ਘਟ ਘਟ ਵਾਸੀ ਸੋਭਾ ਪੌਂਦਾ ਏ। ਭਗਤ ਉਦਾਸੀ ਦੂਰ ਕਰੌਂਦਾ ਏ। ਸ਼ਬਦ ਸਵਾਸੀ ਪਵਣ ਚਲੌਂਦਾ ਏ। ਅੰਧੇਰੀ ਰਾਤੀ ਮੇਟ ਮਿਟੌਂਦਾ ਏ। ਬੰਦ ਤਾਕੀ ਆਪ ਖੁਲ੍ਹਾਉਂਦਾ ਏ। ਸ਼ਬਦ ਅਨਾਦੀ ਨਾਦ ਵਜੌਂਦਾ ਏ। ਬ੍ਰਹਮ ਬ੍ਰਹਿਮਾਦੀ ਖੋਜ ਖੁਜੌਂਦਾ ਏ। ਵਿਸਮਾਦੀ ਆਪਣਾ ਫੇਰਾ ਪੌਂਦਾ ਏ। ਬੋਧ ਅਗਾਧੀ ਆਪ ਪੜ੍ਹੌਂਦਾ ਏ। ਸਚ ਵੈਰਾਗੀ ਨਜ਼ਰੀ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰ ਵਖੌਂਦਾ ਏ। ਸਚ ਕਰਨੀ ਕਰ ਵਖੌਂਦਾ ਏ। ਨਿਰਗੁਣ ਨਿਰਵੈਰ ਵੇਸ ਵਟੌਂਦਾ ਏ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਇਕ ਅਲੌਂਦਾ ਏ। ਸੰਤ ਸੁਹੇਲੇ ਲਏ ਉਠਾਲ, ਗੁਰਮੁਖ ਗੁਰ ਗੁਰ ਮੇਲ ਮਿਲੌਂਦਾ ਏ। ਧਰਮ ਦਵਾਰੇ ਲਏ ਬਹਾਲ, ਰਾਏ ਧਰਮ ਨੇੜ ਨਾ ਔਂਦਾ ਏ। ਅੰਦਰ ਬਾਹਰ ਗੁਪਤ ਜ਼ਾਹਰ, ਏਥੇ ਓਥੇ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਉਂਦਾ ਏ। ਤ੍ਰੈ ਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਰੁਸ਼ਨੌਂਦਾ ਏ। ਸਦਾ ਸੁਹੇਲਾ ਇਕ ਇਕੇਲਾ ਨਿਰਗੁਣ ਚਲੇ ਨਾਲ ਨਾਲ, ਸਰਗੁਣ ਅਗਲਾ ਪੰਧ ਮੁਕੌਂਦਾ ਏ। ਪੂਰਬ ਜਨਮ ਕੀਤੀ ਘਾਲ, ਹਰਿ ਖ਼ਾਲਕ ਝੋਲੀ ਆਪੇ ਪੌਂਦਾ ਏ। ਸ਼ਬਦ ਸਵਾਮੀ ਬਣ ਦਲਾਲ, ਜਗਤ ਵਿਚੋਲਾ ਵੇਖ ਵਖੌਂਦਾ ਏ। ਭਗਤ ਸੁਹੇਲੇ ਸੱਚੇ ਲਾਲ, ਲਾਲਨ ਆਪਣੀ ਗੋਦ ਉਠੌਂਦਾ ਏ। ਅੰਤ ਨੇੜ ਨਾ ਆਵੇ ਕਾਲ, ਮਹਾਂਕਾਲ ਦਰ ਦੁਰਕਾਉਂਦਾ ਏ। ਸਚ ਦਵਾਰੇ ਦਏ ਬਹਾਲ, ਜਿਸ ਮੰਦਰ ਅੰਦਰ ਹਰਿਜੂ ਸੋਭਾ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਤੀ ਮਾਰਗ ਇਕ ਸਮਝੌਂਦਾ ਏ। ਭਗਤੀ ਮਾਰਗ ਲਾਵੇ ਜਗ, ਚਾਰ ਵਰਨ ਦ੍ਰਿੜਾਈਆ। ਕੂੜੀ ਕਿਰਿਆ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਕਾਇਆ ਕਾਅਬੇ ਅੰਦਰ ਕਰਾਏ ਹਜ, ਹਜ਼ਰਤ ਸੱਚਾ ਨਜ਼ਰੀ ਆਈਆ। ਦੀਪਕ ਜੋਤ ਜਗਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਦਰ ਦਰਵਾਜ਼ਾ ਵੇਖੇ ਲੰਘ, ਬਜਰ ਕਪਾਟੀ ਕੁੰਡਾ ਲਾਹੀਆ। ਬੋਧ ਅਗਾਧ ਸੁਣਾ ਕੇ ਨਦ, ਸਾਚੀ ਧੁਨ ਕਰੇ ਸ਼ਨਵਾਈਆ। ਭਗਤ ਭਗਵਾਨ ਇਕ ਦੂਜੇ ਨਾਲ ਪ੍ਰੇਮ ਪ੍ਰੀਤੀ ਅੰਦਰ ਜਾਵਣ ਬੱਝ, ਨਾਤਾ ਸਕੇ

ਨਾ ਕੋਇ ਤੁੜਾਈਆ। ਲੇਖਾ ਚੁੱਕੇ ਬਪੜਾ ਬਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਸ੍ਰੀ ਭਗਵੰਤ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦੀ ਧੁਰ ਦਾ ਕੰਤ, ਕੰਤ ਕੰਤੂਹਲ ਵੇਖ ਵਖਾਇੰਦਾ। ਗੁਰਮੁਖ ਸੱਜਣ ਲੱਭੇ ਸੰਤ, ਲੱਖ ਚੁਰਾਸੀ ਵੇਖ ਵਖਾਇੰਦਾ। ਨਾਮ ਨਿਧਾਨਾ ਦੇਵੇ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇੰਦਾ। ਸਚ ਦਵਾਰੇ ਬਣ ਕੇ ਪੰਡਤ, ਧੁਰ ਦੀ ਵਿਦਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਵਖਾਇੰਦਾ। ਹਰਿਜਨ ਵਖਾਏ ਆਪਣਾ ਖੇਲ, ਗਹਿਰ ਗੰਭੀਰ ਵੱਡੀ ਵਡਿਆਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਘਰ ਸੱਜਣ ਮਿਲੇ ਸੁਹੇਲ, ਸਾਹਿਬ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਤਸ਼ਕਰਨ ਵੇਖਣਹਾਰਾ ਥਾਉਂ ਥਾਈਂਆ। ਥਾਨ ਥਨੰਤਰ ਲਏ ਫੋਲ, ਚਾਰੇ ਖਾਣੀ ਖੋਜ ਖੋਜਾਇੰਦਾ। ਚਾਰੇ ਬਾਣੀ ਬੋਲ ਕੇ ਬੋਲ, ਅਗੰਮੀ ਰਾਗ ਆਪ ਪਰਗਟਾਇੰਦਾ। ਸਾਚੇ ਕੰਡੇ ਤੋਲ ਕੇ ਤੋਲ, ਤੋਲਣਹਾਰਾ ਆਪਣਾ ਅੰਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਉਤਰੇ ਪਾਰ ਕਿਨਾਰਾ, ਨਈਆ ਨੌਕਾ ਨਾਮ ਚੜ੍ਹਾਈਆ। ਕੂੜੀ ਕਿਰਿਆ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਜੂਠ ਝੂਠ ਕਰੇ ਹਾਹਾਕਾਰਾ, ਹਉਮੇ ਹੰਗਤਾ ਉਚੀ ਕੂਕ ਕੂਕ ਸੁਣਾਈਆ। ਨੌਂ ਖੰਡ ਸੱਤ ਦੀਪ ਧੀਰਜ ਮਿਲੇ ਨਾ ਵਿਚ ਸੰਸਾਰਾ, ਸਾਂਤਕ ਸਤਿ ਨਾ ਕੋਇ ਕਰਾਈਆ। ਤੀਰਥ ਤਟ ਨਾ ਕੋਇ ਸਹਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣ ਅੱਖ ਖੁਲ੍ਹਾਈਆ। ਚਾਰੇ ਵੇਦ ਕਰਨ ਪੁਕਾਰਾ, ਚਾਰੋਂ ਕੁੰਟ ਕਰਨ ਸ਼ਨਵਾਈਆ। ਸਿਮਰਤ ਕੋਈ ਨਾ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਜੋੜ ਜੁੜਾਈਆ। ਜਨ ਭਗਤਾਂ ਜੋੜ ਜੁੜੇ ਏਕ, ਏਕੰਕਾਰਾ ਮੇਲ ਮਿਲਾਈਆ। ਪਤਿਪਰਮੇਸ਼ਵਰ ਤੇਰੀ ਟੇਕ, ਦੂਜਾ ਇਸ਼ਟ ਨਾ ਕੋਇ ਜਣਾਈਆ। ਤ੍ਰੈਗੁਣ ਲੱਗੇ ਨਾ ਕੋਇ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਬੁਧੀ ਕਰ ਆਪ ਬਿਬੇਕ, ਵਿਵੇਕੀ ਆਪਣੀ ਖੇਲ ਵਖਾਈਆ। ਨਜ਼ਰੀ ਔਣਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਕਰਾਂ ਹੇਤ, ਹਿਤਕਾਰੀ ਮੇਰੇ ਸਚ ਗੁਸਾਂਈਆ। ਨਿਰਗੁਣ ਸਰਗੁਣ ਖੇਲੇ ਖੇਡ, ਖ਼ਾਲਕ ਖ਼ਲਕ ਰੂਪ ਵਟਾਈਆ। ਆਪਣਾ ਦੇ ਸਚ ਸੰਦੇਸ਼, ਧੁਰ ਦਾ ਹੁਕਮ ਅਲਾਈਆ। ਤੂੰ ਦਾਤਾ ਨਰ ਨਰੇਸ਼, ਨਰ ਹਰਿ ਇਕੋ ਇਕ ਨਜ਼ਰੀ ਆਈਆ। ਤੇਰਾ ਸ਼ਬਦ ਅਗੰਮੜਾ ਭੇਸ, ਜੋਤੀ ਨੂਰ ਤੇਰਾ ਰੁਸ਼ਨਾਈਆ । ਤੂੰ ਵਸੇਂ ਸਚਖੰਡ ਸਾਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਕੜੀ ਤੇਰੀ ਟੇਕ, ਟਿੱਕਾ ਮਸਤਕ ਦੇਣਾ ਨਾਮ ਲਗਾਈਆ। ਟਿੱਕਾ ਮਸਤਕ ਲਾ ਲਲਾਟ, ਆਪਣੀ ਦਇਆ ਕਮਾਈਆ। ਨਿਰਮਲ ਜੋਤ ਹੋਵੇ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਤੇਰਾ ਦਰਸ ਕਰੀਏ ਸਾਖਿਆਤ, ਘਰ ਬਹਿ ਕੇ ਖ਼ੁਸ਼ੀ ਮਨਾਈਆ। ਓਥੇ ਲੇਖ ਲਿਖਿਆ ਨਾ ਜਾਏ ਨਾਲ ਕਲਮ ਦਵਾਤ, ਕਲਮਾ ਕੰਮ ਕੋਇ ਨਾ ਆਈਆ। ਲਹਿਣਾ ਚੁੱਕੇ ਆਬੇ ਹਯਾਤ, ਅੰਮ੍ਰਿਤ ਮੁਖ ਨਾ ਕੋਇ ਚੁਆਈਆ। ਸੰਗ ਦਿਸੇ ਨਾ ਕੋਈ ਅਹਿਬਾਬ, ਰਬਾਬ ਸਤਾਰ ਨਾ ਕੋਇ ਸੁਣਾਈਆ। ਨਜ਼ਰੀ ਆਏ ਇਕੋ ਸ਼ਹਿਨਸ਼ਾਹ ਨਵਾਬ, ਨੌਬਤ ਆਪਣਾ ਨਾਮ ਵਜਾਈਆ। ਜਿਸ ਦਵਾਰੇ ਗੁਰ ਅਵਤਾਰ ਪੀਰ

ਪੈਗ਼ੰਬਰ ਸਰਬ ਮੁਹਤਾਜ, ਦਰ ਬੈਠੇ ਅਲੱਖ ਜਗਾਈਆ। ਸੋ ਕਰਤਾ ਪੁਰਖ ਜਨ ਭਗਤਾਂ ਰਚੇ ਕਾਜ, ਜੁਗ ਚੌਕੜੀ ਵੇਖ ਵਖਾਈਆ। ਚਾਰ ਵਰਨ ਜਿਸ ਦਾ ਸਚ ਸਮਾਜ, ਜ਼ਾਤ ਪਾਤ ਊਚ ਨੀਚ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਭਗਤ ਸੁਹੇਲਾ ਜਾਏ ਉਠ, ਨੇਤਰ ਲੋਚਣ ਅੱਖ ਖੁਲ੍ਹਾਈਆ। ਸ੍ਰੀ ਭਗਵੰਤ ਜਾਏ ਤੁਠ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਜਾਮ ਪਿਆਏ ਘੁਟ, ਰਸ ਇਕੋ ਇਕ ਚਖਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁਟ, ਜੂਨੀ ਜੂਨ ਨਾ ਕੋਇ ਭਵਾਈਆ। ਆਤਮ ਪਰਮਾਤਮ ਮਿਲ ਕੇ ਮੌਲੇ ਰੁਤ, ਰੁੱਤ ਰੁਤੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵਰ, ਸੰਤ ਸੁਹੇਲਾ ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਆਪਣੇ ਨੇਤਰ, ਜਗ ਲੋਚਣ ਨਜ਼ਰ ਕੋਇ ਨਾ ਆਈਆ। ਰੁੱਤ ਮੌਲੇ ਬਸੰਤੀ ਚੇਤਰ, ਫੁੱਲ ਫੁਲਵੜੀ ਆਪ ਮਹਿਕਾਈਆ। ਮਸਤਕ ਟਿੱਕਾ ਲਾਏ ਮੇਖਨ, ਜੋਤ ਲਲਾਟ ਕਰੇ ਰੁਸ਼ਨਾਈਆ। ਆਤਮ ਪਰਮਾਤਮ ਬਣ ਕੇ ਭੇਤਨ, ਦੂਈ ਦਵੈਤੀ ਪੜਦਾ ਦਏ ਚੁਕਾਈਆ। ਭਗਤ ਭਗਵਾਨ ਕਾਇਆ ਮੰਦਰ ਅੰਦਰ ਇਕ ਦੂਜੇ ਨੂੰ ਵੇਖਣ, ਨਿਰਗੁਣ ਨਿਰਗੁਣ ਰੂਪ ਨਜ਼ਰੀ ਆਈਆ। ਆਤਮ ਸੇਜਾ ਬਹਿ ਬਹਿ ਸਾਚੀ ਖੇਲ ਖੇਡਣ, ਕਾਇਆ ਖਿੜਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਹਿਜ ਸੁਭਾਈਆ। ਹਰਿਜਨ ਵੇਖੇ ਸਹਿਜ ਸੁਭਾਓ, ਗਹਿਰੀ ਅੱਖ ਨਾ ਕੋਇ ਬਦਲਾਇੰਦਾ। ਪ੍ਰੇਮ ਪਿਆਰ ਅੰਦਰ ਪਕੜੇ ਬਾਹੋਂ, ਪ੍ਰੀਤਮ ਆਪਣੀ ਗੋਦ ਉਠਾਇੰਦਾ। ਸਾਚਾ ਦੱਸੇ ਨਿਰੰਕਾਰਾ ਨਾਉਂ, ਨਾਮ ਨਿਧਾਨ ਇਕ ਦ੍ਰਿੜਾਇੰਦਾ। ਸੋ ਪੁਰਖ ਨਿਰੰਜਣ ਦੇਵੇ ਠੰਡੀ ਛਾਉਂ, ਹੰ ਬ੍ਰਹਮ ਪੜਦਾ ਆਪੇ ਪਾਇੰਦਾ। ਲੇਖਾ ਜਾਣੇ ਜਿਉਂ ਬਾਲਕ ਪਿਤਾ ਮਾਉਂ, ਪੂਤ ਸਪੂਤੇ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਗਲੇ ਲਗਾਇੰਦਾ। ਹਰਿਜਨ ਗਲ ਪਾਏ ਗਲਵਕੜੀ, ਆਪਣਾ ਮਾਣ ਰਖਾਈਆ। ਪਰਮ ਪੁਰਖ ਪ੍ਰਭ ਟੇਕ ਤੇਰੀ ਇਕੋ ਪਕੜੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਮੈਂ ਨਾਮ ਨਹੀਂ ਪੜ੍ਹਨਾ ਅੱਖਰੀ, ਨਿਰਅੱਖਰ ਦੇ ਸਮਝਾਈਆ। ਜੁਗ ਜੁਗ ਭਗਤਾਂ ਚਾਲ ਵੱਖਰੀ, ਜਗਤ ਜੀਵਾਂ ਸਾਰ ਕਿਸੇ ਨਾ ਆਈਆ। ਮੈਂ ਸੁੱਤਾ ਤੇਰੀ ਸੇਜ ਸਥਰੀ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਅੰਦਰ, ਪੜਦਾ ਓਹਲਾ ਦੇ ਚੁਕਾਈਆ। ਭਾਗ ਲੱਗੇ ਸਾਢੇ ਤਿੰਨ ਹੱਥ ਮੰਦਰ, ਰਵਦਾਸ ਚਮਾਰਾ ਦਏ ਗਵਾਹੀਆ। ਜਗਤ ਵਿਕਾਰਾ ਟੁੱਟੇ ਜੰਦਰ, ਜ਼ਿੰਦਗੀ ਵਿਚੋਂ ਜ਼ਿੰਦਗੀ ਦੇ ਬਦਲਾਈਆ। ਮਨ ਵਾਸਨਾ ਦਹਿ ਦਿਸ਼ਾ ਉਠ ਨਾ ਜਾਏ ਬੰਦਰ, ਬੰਦਗੀ ਆਪਣੀ ਇਕ ਦ੍ਰਿੜਾਈਆ। ਦੀਪਕ ਜਗੇ ਅੰਧੇਰੀ ਕੰਦਰ, ਸਾਚਾ ਨੂਰ ਹੋਵੇ ਰੁਸ਼ਨਾਈਆ। ਤੇਰੇ ਨਾਮ ਦਾ ਸੁਣਾਂ ਮੰਗਲ, ਘਰ ਵਜੇ ਸਚ ਵਧਾਈਆ। ਕੂੜੀ ਕਿਰਿਆ ਸ਼ਰਅ ਦਾ ਟੁੱਟੇ ਸੰਗਲ, ਜ਼ੰਜੀਰੀ ਰਹਿਣ ਕੋਇ ਨਾ ਪਾਈਆ। ਤੇਰੀ ਧੂੜ ਦਾ ਲਾਵਾਂ ਚੰਦਨ, ਟਿੱਕਾ ਨਾਮ ਵਖਾਈਆ। ਭਗਤ ਭਗਵਾਨ ਤੇਰੇ ਦਵਾਰੇ ਮੰਗਣ, ਮਾਂਗਤ ਹੋ ਕੇ ਅਲਖ ਜਗਾਈਆ। ਤੂੰ ਚਾੜ੍ਹ ਆਪਣਾ ਰੰਗਣ, ਕਿਉਂ ਬੈਠਾ ਮੁਖ ਛੁਪਾਈਆ। ਕਲਜੁਗ ਅੰਤ ਸਦੀ ਚੌਧਵੀਂ ਹੁੰਦੀ ਦਿਸੇ ਭੰਗਣ, ਬੀਸ ਇਕੀਸ ਰਿਹਾ ਕੁਰਲਾਈਆ। ਕਿਸੇ ਰਸ ਨਾ ਆਵੇ ਪਰਮਾਨੰਦਨ, ਨਿਜਾਨੰਦ ਕਰੇ ਨਾ ਕੋਇ ਰਸਾਈਆ। ਕਲਜੁਗ ਜੀਵ ਹੋਏ ਪਖੰਡਨ, ਸਾਧ ਸੰਤ ਕਾਮ ਕਰੋਧ ਲੋਭ ਮੋਹ ਹੰਕਾਰ

ਹਲਕਾਈਆ। ਆਤਮ ਦਿਸੇ ਸਭ ਦੀ ਰੰਡਨ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਗੌਂਦੇ ਗੀਤ ਛੰਦਨ, ਹਿਰਦੇ ਸਚ ਨਾ ਕੋਇ ਵਸਾਈਆ। ਦੋਏ ਜੋੜ ਡੰਡਾਵਤ ਕਰਦੇ ਬੰਦਨ, ਬੰਦੀਖਾਨਾ ਸਕੇ ਨਾ ਕੋਇ ਤੁੜਾਈਆ। ਗੁਰੂਦਵਾਰੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਲੰਘਣ, ਘਰ ਵਿਚ ਘਰ ਅੰਦਰ ਵੜ ਤੇਰਾ ਦਰਸ ਕੋਇ ਨਾ ਪਾਈਆ। ਕਿਰਪਾ ਕਰ ਸੂਰੇ ਸਰਬੰਗਨ, ਸ਼ਹਿਨਸ਼ਾਹ ਤੇਰੀ ਸਰਨਾਈਆ। ਜਨ ਭਗਤ ਤੇਰਾ ਦਵਾਰਾ ਆਦਿ ਜੁਗਾਦਿ ਜੁਗ ਚੌਕੜੀ ਮੰਗਣ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਕੰਤ ਸੁਹਾਗੀ ਬਣ ਕੇ ਲੌਣਾ ਅੰਗਣ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਭਗਤ ਭਗਵਨ ਤੇਰੇ ਨਾਲ ਹੰਢਨ, ਲੋਕਮਾਤ ਜਗਤ ਹੋਵੇ ਜੁਦਾਈਆ।

੨੪ ਹਾੜ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਫਰਾਲਾ

ਸਾਚਾ ਰੰਗ ਜੀਵ ਜਹਾਨ ਲੱਭਣ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਆਤਮ ਪਰਮਾਤਮ ਮਿਲੇ ਕਿਸੇ ਨਾ ਰੰਗਣ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ ਉਠ ਉਠ ਨੱਸਣ, ਬਣ ਬਣ ਪਾਂਧੀ ਪੰਧ ਮੁਕਾਈਆ। ਆਤਮ ਮਿਲੇ ਨਾ ਸਾਚਾ ਰਸਨ, ਰਸੀਆ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਅਚਰਜ ਖੇਲ ਆਪ ਵਰਤਾਈਆ। ਲੱਖ ਚੁਰਾਸੀ ਰਹੀ ਖੋਜ, ਖੋਜਤ ਖੋਜਤ ਧਿਆਨ ਲਗਾਈਆ। ਘਰ ਵਿਚ ਘਰ ਮਿਲੇ ਕਿਸੇ ਨਾ ਮੌਜ, ਮੌਜੂਦਾ ਹੋ ਕੇ ਦਰਸ ਕੋਇ ਨਾ ਪਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਕੋਈ ਨਾ ਹੋਏ ਮਦਹੋਸ਼, ਖ਼ੁਮਾਰੀ ਨਾਮ ਨਾ ਕੋਇ ਚੜ੍ਹਾਈਆ। ਚਾਰ ਕੁੰਟ ਸਾਰੇ ਰਹੇ ਸੋਚ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸਾਚਾ ਰੰਗ ਨਾ ਲੱਭੇ ਜਗ, ਸ੍ਰਿਸ਼ਟੀ ਭੱਜੇ ਵਾਹੋ ਦਾਹੀਆ। ਜਗਤ ਤ੍ਰਿਸ਼ਨਾ ਲੱਗੀ ਅੱਗ, ਕੂੜੀ ਤ੍ਰਿਖਾ ਨਾ ਕੋਇ ਬੁਝਾਈਆ। ਨੌ ਦਵਾਰ ਨਾ ਮੁੱਕੇ ਹੱਦ, ਪਾਂਧੀ ਪੰਧ ਨਾ ਕੋਇ ਚੁਕਾਈਆ। ਸਾਚਾ ਮੰਦਰ ਵੇਖੇ ਕੋਈ ਨਾ ਲੰਘ, ਪੜਦਾ ਓਹਲਾ ਨਾ ਕੋਇ ਉਲਟਾਈਆ। ਕਲਜੁਗ ਅੰਧੇਰਾ ਦਿਸੇ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਸਤਿਗੁਰ ਸ਼ਬਦ ਭੁੱਲਿਆ ਛੰਦ, ਰਸਨਾ ਜਿਹਵਾ ਹੋਈ ਹਲਕਾਈਆ। ਅੰਤਰ ਮਿਲੇ ਨਾ ਕੋਇ ਅਨੰਦ, ਬਸੰਤਰ ਤਤ ਨਾ ਕੋਇ ਗਵਾਈਆ। ਨਾਮ ਪਦਾਰਥ ਪੂਰੀ ਕਰੇ ਕੋਈ ਨਾ ਮੰਗ, ਸੂਰਾ ਸਰਬੰਗ ਨਜ਼ਰ ਕਿਸੇ ਨਾ ਆਈਆ। ਲੇਖਾ ਚੁੱਕੇ ਨਾ ਨਾਰ ਦੁਹਾਗਣ ਰੰਡ, ਸੁਹਾਗੀ ਕੰਤ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਰੰਗ ਨਾ ਮਿਲੇ ਮਿਤ, ਜਗ ਮੀਤਾ ਨਜ਼ਰ ਕੋਇ ਨਾ ਆਇੰਦਾ। ਘਰ ਸਵਾਮੀ ਕਰੇ ਨਾ ਸੱਚਾ ਹਿਤ, ਹਿਤਕਾਰੀ ਆਪਣੇ ਅੰਗ ਨਾ ਕੋਇ ਲਗਾਇੰਦਾ। ਨਿਜ ਨੇਤਰ ਪਏ ਨਾ ਕਿਸੇ ਦਿਸ, ਦੋਏ ਲੋਚਣ ਬੰਦ ਵਖਾਇੰਦਾ। ਕਰਵਟ ਲੈ ਨਾ ਬਦਲੇ ਪਿਠ, ਸਨਮੁਖ ਰੂਪ ਨਾ ਕੋਇ ਧਰਾਇੰਦਾ। ਵਸਣਹਾਰਾ ਧਾਮ ਅਨਡਿਠ, ਅਵੱਲੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਡੇਰਾ ਲਾਇੰਦਾ। ਸ੍ਰਿਸ਼ਟ ਸਬਾਈ ਲੱਭ ਲੱਭ ਥੱਕੀ, ਥਕਾਵਟ ਸਭ ਦੇ ਉਪਰ ਛਾਈਆ। ਚਾਰੋਂ ਕੁੰਟ ਭੱਜੀ ਨੱਠੀ, ਦਹਿ ਦਿਸ਼ਾ

ਫੋਲ ਫੋਲਾਈਆ। ਸਰੋਵਰ ਵੇਖੇ ਕਿਨਾਰੇ ਤਟੀ, ਅਠਸਠ ਪੰਧ ਮੁਕਾਈਆ। ਅੰਦਰ ਵੜ ਕੇ ਹੱਥ ਨਾ ਆਇਆ ਸ਼ਿਵਦਵਾਲੇ ਮੱਠੀ, ਮੰਦਰ ਦੇਣ ਦੁਹਾਈਆ। ਬੁਧ ਮਤ ਮਨ ਚਤੁਰਾਈ ਚਲੀ ਨਾ ਰਤੀ, ਰਤੀ ਰਤ ਨਾ ਕੋਇ ਸੁਕਾਈਆ। ਪਿਰ ਕਾ ਦਰਸ ਨਾ ਪਾਇਆ ਅੱਖੀ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਗ੍ਰਹਿ ਬਣੀ ਨਾ ਸਾਚੀ ਸਖ਼ੀ, ਮੰਗਲਾਚਾਰ ਨਾ ਕੋਇ ਸੁਣਾਈਆ। ਦੀਵਾ ਜਗਿਆ ਨਾ ਕੋਇ ਬੱਤੀ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਸਚ ਸ਼ਿੰਗਾਰ ਨਾ ਕੀਤਾ ਸੀਸ ਪੱਟੀ, ਜਗਦੀਸ਼ ਜਗਤ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਬੈਠਾ ਮੁਖ ਛੁਪਾਈਆ। ਸ੍ਰਿਸ਼ਟ ਸਬਾਈ ਵੇਖੇ ਕੁੰਟ ਚਾਰ, ਚਾਰ ਵਰਨ ਧਿਆਨ ਲਗਾਈਆ। ਕਿਸੇ ਹੱਥ ਨਾ ਆਏ ਸਾਂਝਾ ਯਾਰ, ਮਹਿਬੂਬ ਮੁਹੱਬਤ ਕਰੇ ਨਾ ਬੇਪਰਵਾਹੀਆ। ਮੁੱਲਾ ਸ਼ੇਖ਼ ਮੁਸਾਇਕ ਗਏ ਹਾਰ, ਪੰਡਤ ਪਾਂਧੇ ਦੇਣ ਦੁਹਾਈਆ। ਨੇਤਰ ਨੈਣ ਖੁਲ੍ਹਿਆ ਨਾ ਕਿਸੇ ਕਿਵਾੜ, ਤਾਕੀ ਬੰਦ ਨਾ ਕੋਇ ਖੁਲ੍ਹਾਈਆ। ਜਗੇ ਜੋਤ ਨਾ ਬਹੱਤਰ ਨਾੜ, ਘਰ ਮੰਦਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਲੱਭ ਲੱਭ ਥੱਕੀ ਜਗਤ ਸ੍ਰਿਸ਼ਟੀ, ਸਹਿਜ ਸਹਿਜ ਧਿਆਨ ਲਗਾਈਆ। ਅੰਤਰ ਖੁਲ੍ਹੀ ਨਾ ਕਿਸੇ ਦ੍ਰਿਸ਼ਟੀ, ਪੜਦਾ ਸਕੇ ਨਾ ਕੋਇ ਚੁਕਾਈਆ। ਲੇਖਾ ਵੇਂਹਦੇ ਪਿਛਲਾ ਲਿਖਤੀ, ਭਵਿਖਤ ਸਕੇ ਨਾ ਕੋਇ ਸਮਝਾਈਆ। ਖੇਲ ਖੇਲਦੇ ਸੁਰਤੀ ਨਿਰਤੀ, ਨਿਰਵੈਰ ਰੰਗ ਨਾ ਕੋਇ ਰੰਗਾਈਆ। ਸੁਰਤ ਸਵਾਣੀ ਥੱਕੀ ਫਿਰਦੀ ਫਿਰਦੀ, ਫੜ ਬਾਹੋਂ ਗੋਦ ਨਾ ਕੋਇ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੱਭ ਲੱਭ ਥੱਕਾ ਜਗਤ ਜਗ, ਜੁਗਤ ਹੱਥ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਘਰ ਘਰ ਲਗੀ ਅੱਗ, ਅੰਮ੍ਰਿਤ ਮੇਘ ਨਾ ਕਿਸੇ ਬਰਸਾਈਆ। ਕਰ ਕਰ ਥੱਕੇ ਮੱਕੇ ਕਾਅਬੇ ਹੱਜ, ਹੁਜਰਾ ਹਕ ਨਾ ਕੋਇ ਸੁਹਾਈਆ। ਪਰਵਰਦਿਗਾਰ ਨਾ ਆਇਆ ਹੱਥ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਮੁਰਸ਼ਦ ਮੁਰੀਦ ਨਾ ਹੋਇਆ ਵਸ, ਵਸਲ ਸਚ ਨਾ ਕੋਇ ਕਰਾਈਆ। ਘਰ ਨੂਰ ਨਾ ਹੋਇਆ ਪਰਕਾਸ਼, ਧੂਆਂਧਾਰ ਨਾ ਕੋਇ ਮਿਟਾਈਆ। ਫਿਰੀ ਦਰੋਹੀ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰਿਹਾ ਕੁਰਲਾਈਆ। ਚੌਦਾਂ ਲੋਕ ਦਿਸਣ ਉਦਾਸ, ਚੌਦਾਂ ਤਬਕ ਧੀਰ ਨਾ ਕੋਇ ਵਖਾਈਆ। ਚੌਦਾਂ ਵਿਦਿਆ ਵਸਤ ਨਾ ਕੋਈ ਪਾਸ, ਖ਼ਾਲੀ ਰੋਵੇ ਮਾਰੇ ਧਾਈਂਆ। ਚੌਦਾਂ ਰਤਨ ਨਾ ਕੋਈ ਰਾਸ, ਸਾਚੀ ਵੰਡ ਝੋਲੀ ਕੋਈ ਨਾ ਪਾਈਆ। ਇਕੋ ਭੁੱਲਿਆ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਮੁਖ ਛੁਪਾਈਆ। ਸਾਚੀ ਪੂੰਜੀ ਘਰ ਦਿਸੇ ਕਿਸੇ ਨਾ ਰਾਸ, ਜਗਤ ਵਣਜਾਰੇ ਖ਼ਾਲੀ ਹੱਥ ਵਖਾਈਆ । ਗੋਪੀ ਕਾਹਨ ਕੋਈ ਨਾ ਪਾਵੇ ਰਾਸ, ਸਖ਼ੀਆਂ ਮੰਗਲ ਕੋਇ ਨਾ ਗਾਈਆ। ਸਤਿਗੁਰ ਸ਼ਬਦ ਵਸੇ ਕਿਸੇ ਨਾ ਪਾਸ, ਸੁੰਞੀਂ ਸੇਜ ਨਜ਼ਰੀ ਆਈਆ । ਕਲਜੁਗ ਜੀਵ ਜੰਤ ਲੇਖੇ ਲਗੇ ਨਾ ਕੋਈ ਸਵਾਸ, ਸਾਹ ਸਾਹ ਨਾ ਕੋਇ ਸਮਾਈਆ। ਕੂੜੀ ਕਿਰਿਆ ਮਾਇਆ ਮਮਤਾ ਲੱਖ ਚੁਰਾਸੀ ਫਾਸ, ਫਾਸੀ ਜਮ ਨਾ ਕੋਇ ਤੁੜਾਈਆ। ਸਾਚੀ ਦਿਸੇ ਨਾ ਕੋਈ ਪਰਭਾਤ, ਰੈਣ ਅੰਧੇਰੀ ਸਿਰ ਤੇ ਛਾਈਆ। ਆਤਮ ਪਰਮਾਤਮ ਸਭ ਨੂੰ ਭੁੱਲੀ ਗਾਥ, ਗਹਿਰ ਗੰਭੀਰ ਰਾਗ ਨਾ ਕੋਇ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਸਰਗੁਣ ਹੋ ਕੇ ਗਏ ਆਖ, ਨਿਰਗੁਣ ਭੇਵ ਖੁਲ੍ਹਾਈਆ। ਸੋ ਸਾਹਿਬ ਸਤਿਗੁਰ ਪਰਗਟ ਹੋਵੇ ਸਾਖਿਆਤ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਜਨ ਭਗਤਾਂ ਬੰਧਾਏ ਚਰਨ ਨਾਤ, ਗੁਰਮੁਖ

ਵਿਰਲੇ ਅੰਗ ਲਗਾਈਆ। ਮੁਰਸ਼ਦ ਮੁਰੀਦਾਂ ਦੇਵੇ ਆਬੇਹਯਾਤ, ਹਯਾਤੀ ਅਗਲੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਭਿਆਂ ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਲੱਭੇ ਲੋਕਮਾਤ, ਧਰਨੀ ਧਰਤ ਧਵਲ ਖੋਜ ਖੋਜਾਈਆ। ਪਰਮ ਪੁਰਖ ਪਰਮਾਤਮ ਸੱਜਣ ਮਿਲੇ ਨਾ ਧੁਰ ਦਾ ਸਾਕ, ਸੰਗੀ ਸੰਗ ਨਾ ਕੋਇ ਰਖਾਈਆ। ਕਰ ਕਰ ਥੱਕੇ ਪੂਜਾ ਪਾਠ, ਸਿਮਰਨ ਜੋਗ ਅਭਿਆਸ ਨਾਲ ਮਿਲਾਈਆ। ਬੰਦ ਕਿਵਾੜੀ ਖੁਲ੍ਹੇ ਕਿਸੇ ਨਾ ਤਾਕ, ਤਖ਼ਤਾ ਸਕੇ ਨਾ ਕੋਇ ਉਲਟਾਈਆ। ਨਿਰਮਲ ਜੋਤ ਨਾ ਜਗੇ ਲਲਾਟ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਪ੍ਰਭ ਮਿਲਣ ਦੀ ਖੁਲ੍ਹੇ ਕਿਸੇ ਨਾ ਆਂਖ, ਆਖ਼ਰ ਜੋੜ ਨਾ ਕੋਇ ਜੁੜਾਈਆ। ਬਾਤਨ ਕਰੇ ਕੋਈ ਨਾ ਬਾਤ, ਜ਼ਾਹਰ ਰੂਪ ਨਾ ਕੋਇ ਵਖਾਈਆ । ਭਰਮੇ ਭੁੱਲੀ ਕਾਇਨਾਤ, ਕਲਮਾ ਹੱਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਲੱਭਿਆਂ ਪ੍ਰਭ ਹੱਥ ਕਿਸੇ ਨਾ ਔਂਦਾ, ਨਿਰਗੁਣ ਆਪਣਾ ਮੁਖ ਛੁਪਾਈਆ। ਜਗਤ ਜਹਾਨ ਫਿਰੇ ਭੌਂਦਾ, ਚਾਰੋਂ ਕੁੰਟ ਫੇਰਾ ਪਾਈਆ। ਰਸਨਾ ਜੇਹਵਾ ਜੀਵ ਜੰਤ ਗੌਂਦਾ, ਬੱਤੀ ਦੰਦ ਨਾਲ ਮਿਲਾਈਆ। ਸਾਰੰਗ ਸਰੰਗਾ ਜਗਤ ਤੰਬੂਰ ਨਾਦ ਵਜੌਂਦਾ, ਅਨਹਦ ਰਾਗ ਨਾ ਕੋਇ ਉਪਜਾਈਆ । ਮਨ ਵਾਸਨਾ ਜਗਤ ਹੰਕਾਰੀ ਬੁਰਜ ਬਣੌਂਦਾ ਢਾਹੁੰਦਾ, ਮਨ ਕਾ ਮਣਕਾ ਨਾ ਕੋਇ ਭਵਾਈਆ। ਅੱਖਰੀ ਨਾਮ ਸਿਫ਼ਤਾਂ ਵਿਚ ਸਲਾਹੁੰਦਾ, ਵੱਖਰੀ ਸੇਵ ਨਾ ਕੋਇ ਕਮਾਈਆ। ਆਤਮ ਅੰਤਰ ਪਰਮਾਤਮ ਭੇਟ ਨਾ ਕੋਇ ਚੜ੍ਹੌਂਦਾ, ਸੀਸ ਜਗਦੀਸ ਝੋਲੀ ਕੋਇ ਨਾ ਪਾਈਆ। ਜੀਵਦਿਆਂ ਜਗ ਮਰਨ ਕੋਈ ਨਾ ਚਾਹੁੰਦਾ, ਮਰਿਆਂ ਜੀਵਤ ਰੂਪ ਵਟਾਈਆ। ਕਲਜੁਗ ਕੂੜ ਕੁੜਿਆਰ ਕੂੜੀ ਕਿਰਿਆ ਵਿਚ ਭਰਮੌਂਦਾ, ਭਰਮੇ ਭੁੱਲੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰਸ ਕੋਇ ਨਾ ਪੌਂਦਾ, ਨਿਜ ਨੇਤਰ ਸਨਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪੜਦਾ ਆਪ ਉਠਾਈਆ। ਸ੍ਰਿਸ਼ਟ ਸਬਾਈ ਲੱਭੇ ਸਰਗੁਣ ਤੇਰੀ ਧਾਰ, ਨਿਰਗੁਣ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਵਿਚਾਰ, ਗੀਤਾ ਗਿਆਨ ਨਾਲ ਮਿਲਾਈਆ। ਅੰਜੀਲ ਕੁਰਾਨ ਕਰ ਪੁਕਾਰ, ਬੋਧ ਅਗਾਧ ਖਾਣੀ ਬਾਣੀ ਭੇਵ ਸਮਝਾਈਆ। ਬਿਨ ਸਾਹਿਬ ਸਤਿਗੁਰ ਕੋਈ ਨਾ ਬਣੇ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਰਖਾਈਆ। ਸਰਬ ਜੀਆਂ ਦਾ ਮਿੱਤਰ ਯਾਰ, ਪਰਵਰਦਿਗਾਰ ਇਕ ਅਖਵਾਈਆ। ਜਿਸ ਨੂੰ ਲੱਭਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਸੋ ਸਚਖੰਡ ਨਿਵਾਸੀ ਨਿਰਮਲ ਨੂਰ ਜੋਤ ਉਜਿਆਰ, ਤਤਵ ਤਤ ਨਾ ਕੋਇ ਦਰਸਾਈਆ। ਬਿਨ ਭਗਤਾਂ ਕਿਸੇ ਹੱਥ ਨਾ ਆਇਆ ਵਿਚ ਸੰਸਾਰ, ਲੱਖ ਚੁਰਾਸੀ ਅੰਗ ਨਾ ਕੋਇ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਿਗਸੇ ਵਾਰੋ ਵਾਰ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਕਿਰਪਾ ਲਏ ਉਠਾਲ, ਆਲਸ ਨਿੰਦਰਾ ਦੂਰ ਕਰਾਈਆ। ਗੁਰਮੁਖ ਗੁਰਸਿਖ ਸਾਚੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਕੂੜੀ ਕਿਰਿਆ ਤੋੜ ਜੰਜਾਲ, ਤ੍ਰੈਗੁਣ ਡੇਰਾ ਢਾਹੀਆ। ਸਚ ਦਵਾਰਾ ਵਖਾ ਸੱਚੀ ਧਰਮਸਾਲ, ਮੰਦਰ ਇਕੋ ਇਕ ਰੁਸ਼ਨਾਈਆ। ਹਰਿਜਨ ਸੱਚੇ ਲਏ ਬਹਾਲ, ਦੂਜਾ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸੰਤ ਸੁਹੇਲੇ ਵੇਖ ਵਖਾਈਆ। ਜੁਗ ਚੌਕੜੀ ਖੋਜਤ ਲੋਕ, ਪਰਲੋਕ ਧਿਆਨ ਲਗਾਈਆ। ਜੀਵ ਜੰਤ

ਗਾ ਗਾ ਸਲੋਕ, ਢੋਲਿਆਂ ਸੋਹਲਿਆਂ ਨਾਲ ਮਨਾਈਆ। ਟੱਲਾਂ ਉਤੇ ਲਗਾ ਕੇ ਚੋਟ, ਨੌਬਤ ਡੰਡਿਆਂ ਨਾਲ ਖੜਕਾਈਆ। ਬੁਧੀ ਨਾਲ ਕਰਕੇ ਸੋਚ, ਅਥਵਾ ਭੇਵ ਰਹੇ ਸਮਝਾਈਆ। ਕਿਸੇ ਨਜ਼ਰ ਨਾ ਆਏ ਨਿਰਮਲ ਜੋਤ, ਜੋਤੀ ਜਾਤਾ ਬੈਠਾ ਮੁਖ ਛੁਪਾਈਆ। ਝਗੜਾ ਪਾ ਕੇ ਵਰਨ ਗੋਤ, ਦੀਨ ਮਜ਼੍ਹਬ ਰਿਹਾ ਲੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਥੋੜਾ ਥੋੜਾ ਚੁੱਕਿਆ ਬੋਝ, ਅੰਤਮ ਬੈਠੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਚਾਰ ਕੁੰਟ ਲੱਭਣ ਨੇਤਰ, ਨੈਣ ਨਜ਼ਰ ਕਿਸੇ ਨਾ ਆਇੰਦਾ। ਨਵ ਨੌਂ ਚਾਰ ਵੇਖਣ ਖੇਤਰ, ਦ੍ਰਿਸ਼ਟ ਇਸ਼ਟ ਵਿਚ ਰਖਾਇੰਦਾ। ਪਰਮ ਪੁਰਖ ਪਰਮਾਤਮ ਕਿਸੇ ਨਾ ਬਣੇ ਹੇਤਣ, ਹਿਤਕਾਰੀ ਰੂਪ ਨਾ ਕੋਇ ਧਰਾਇੰਦਾ। ਸਾਚੀ ਮਿਲੇ ਨਾ ਕਿਸੇ ਰੇਖਣ, ਰੂਪ ਨਜ਼ਰ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਵਖਾਇੰਦਾ। ਪੜਦਾ ਓਹਲਾ ਰੱਖੇ ਜਗ, ਜੀਵ ਜੰਤ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵਾਨ ਆਪੇ ਲੱਭ, ਜੁਗ ਜੁਗ ਮਾਤ ਉਠਾਇੰਦਾ । ਸਾਚੀ ਦੇ ਕੇ ਬ੍ਰਹਮ ਮਤ, ਵਿਦਿਆ ਇਕੋ ਇਕ ਪੜ੍ਹਾਇੰਦਾ। ਲੇਖ ਚੁਕਾ ਕੇ ਜਗਤ ਤਤ, ਤਤਵ ਇਕੋ ਇਕ ਸਮਝਾਇੰਦਾ। ਘਰ ਸਵਾਮੀ ਠਾਕਰ ਵਸ, ਅੰਤਰਜਾਮੀ ਪੜਦਾ ਲਾਹਿੰਦਾ। ਸਚ ਪ੍ਰੇਮ ਪ੍ਰੀਤੀ ਅੰਤਰ ਹੋ ਕੇ ਵਸ, ਮੰਤਰ ਇਕੋ ਇਕ ਦ੍ਰਿੜਾਇੰਦਾ। ਸਚ ਜੈਕਾਰਾ ਬੋਲ ਅਲੱਖ, ਨਾਅਰਾ ਇਕੋ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਜਗਤ ਲੱਭਿਆਂ ਹੱਥ ਨਾ ਔਂਦਾ, ਭਰਮੇ ਭੁੱਲੀ ਸਰਬ ਲੋਕਾਈਆ। ਜਨ ਭਗਤਾਂ ਪਿਛੇ ਫੇਰਾ ਪੌਂਦਾ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਤ ਨਵਿਤ ਫੜ ਫੜ ਬਾਹੋਂ ਗਲੇ ਲਗੌਂਦਾ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਜਗਤ ਜਹਾਨ ਪਰੇ ਤਜੌਂਦਾ, ਲੋਕਲਾਜ ਨਾ ਕੋਇ ਵਡਿਆਈਆ। ਸੰਤ ਸੁਹੇਲੇ ਵਿਛੜੇ ਆਪ ਮਿਲੌਂਦਾ, ਰੁਸੜੇ ਲਏ ਮਿਲਾਈਆ। ਸਾਚਾ ਮੰਤਰ ਇਕ ਸਖਾਉਂਦਾ, ਧੁਰ ਦੀ ਕਰੇ ਪੜ੍ਹਾਈਆ। ਬੰਦਾ ਬੰਦਗੀ ਵਿਚ ਲੌਂਦਾ, ਬੰਦਨਾ ਇਕ ਦਰਸਾਈਆ। ਕੂੜੀ ਕਿਰਿਆ ਪਰੇ ਹਟੌਂਦਾ, ਸਚ ਸੁੱਚ ਵਸਤ ਝੋਲੀ ਪਾਈਆ। ਦੀਵਾ ਬਾਤੀ ਇਕ ਜਗੌਂਦਾ, ਅਗਿਆਨ ਅੰਧੇਰ ਚੁਕਾਈਆ । ਅੰਮ੍ਰਿਤ ਆਤਮ ਜਾਮ ਪਿਔਂਦਾ, ਤ੍ਰਿਸਨਾ ਭੁੱਖ ਮਿਟਾਈਆ। ਸੇਜ ਸੁਹੰਜਣੀ ਸੋਭਾ ਪੌਂਦਾ, ਸਤਿ ਸਤਿਵਾਦੀ ਡੇਰਾ ਲਾਈਆ। ਸ਼ਬਦ ਅਨਾਦੀ ਰਾਗ ਸੁਣੌਂਦਾ, ਅਨਹਦ ਨਾਦ ਵਜਾਈਆ। ਬ੍ਰਹਮ ਬ੍ਰਹਿਮਾਦੀ ਵੇਖ ਵਖੌਂਦਾ, ਬ੍ਰਹਿਮਾਂਡ ਖ਼ੁਸ਼ੀ ਜਣਾਈਆ। ਕੋਟਨ ਕੋਟ ਵਿਚੋਂ ਭਗਤ ਭਗਵਾਨ ਭਾਗਵਾਨ ਬਣੌਂਦਾ, ਭਗਤੀ ਭਾਗ ਆਪਣਾ ਝੋਲੀ ਪਾਈਆ। ਜਾਗਤ ਸੋਵਤ ਦ੍ਰਿਸ਼ਟ ਅਨਦ੍ਰਿਸ਼ਟ ਆਪਣਾ ਦਰਸ ਦਖੌਂਦਾ, ਹਰਸ ਜਨਮ ਕਰਮ ਪੂਰਬ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਉਪਰ ਤਰਸ ਕਮੌਂਦਾ, ਤਿਨ੍ਹਾਂ ਤਰਸੇਵਾਂ ਅਗਲਾ ਪਿਛਲਾ ਦਏ ਚੁਕਾਈਆ।

੨੪ ਹਾੜ ੨੦੨੧ ਬਿਕ੍ਰਮੀ ਬੀਬੀ ਚਰਨ ਕੌਰ ਦੇ ਗ੍ਰਹਿ ਪਿੰਡ ਫਰਾਲਾ

ਕਰ ਕਿਰਪਾ ਜਿਨ੍ਹਾਂ ਪ੍ਰਭ ਆਪ ਲੱਭਿਆ, ਬਨ ਖੋਜਣ ਕੋਇ ਨਾ ਜਾਈਆ। ਸੁੱਤਿਆਂ ਜਾਗਦਿਆਂ ਘਰ ਸਾਚੇ ਸੱਦਿਆ, ਧੁਰ ਸੰਦੇਸ਼ ਨਾਮ ਜਣਾਈਆ। ਪ੍ਰੇਮ ਪਿਆਰ ਪ੍ਰੀਤੀ ਨਾਲ ਬਧਿਆ, ਸ਼ਰਅ ਜ਼ੰਜੀਰ ਦਿਤਾ ਤੁੜਾਈਆ। ਮਾਨਸ ਜਨਮ ਰੱਖ ਕੇ ਲੱਜਿਆ, ਸਿਰ ਆਪਣਾ ਹੱਥ

ਟਿਕਾਈਆ। ਰਸ ਪਿਆ ਕੇ ਆਤਮ ਮਧਿਆ, ਨਾਮ ਖ਼ੁਮਾਰ ਚੜ੍ਹਾਈਆ। ਬੇਪਰਵਾਹ ਹੋ ਕੇ ਪੜਦਾ ਕਜਿਆ, ਸਿਰ ਆਪਣਾ ਹੱਥ ਟਿਕਾਈਆ । ਜਗਤ ਦਵਾਰ ਪਾਰ ਕਰਾ ਕੇ ਹੱਦਿਆ, ਘਰ ਸੱਚਾ ਇਕ ਵਖਾਈਆ। ਜਿਸ ਦਵਾਰੇ ਸਾਹਿਬ ਸਤਿਗੁਰ ਸਜਿਆ, ਅਬਿਨਾਸ਼ੀ ਕਰਤਾ ਡੇਰਾ ਲਾਈਆ। ਸ਼ਬਦ ਵੱਜੇ ਅਗੰਮੀ ਨੱਦਿਆ, ਇਕੋ ਰਾਗ ਸ਼ਨਵਾਈਆ। ਵਿਰਲਾ ਗੁਰਮੁਖ ਜਾਣੇ ਪ੍ਰਭ ਦਾ ਸੱਚਾ ਮਜ਼ਿਆ, ਜਿਸ ਦੀ ਮੰਜ਼ਲ ਮੁੱਕੀ ਚੁਕਿਆ ਪੰਧ ਲੋਕਾਈਆ। ਨੇਤਰ ਦਰਸ ਕਰ ਦੀਦਾਰ ਰੱਜਿਆ, ਦੀਦ ਈਦ ਚੰਦ ਰੁਸ਼ਨਾਈਆ। ਲੇਖਾ ਚੁਕਿਆ ਮਦੀਨਾ ਮੱਕਾ ਹੱਜਿਆ, ਹਾਜਤ ਅੰਤਰ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਕਰਿਆ ਚਾਈਂ ਚਾਈਂਆ। ਜਿਨ੍ਹਾਂ ਠਾਕਰ ਲੱਭੇ ਆਪ, ਆਪਣੀ ਦਇਆ ਕਮਾਇੰਦਾ। ਬੱਚੇ ਗੋਦ ਉਠਾਏ ਬਣ ਕੇ ਬਾਪ, ਪਿਤਾ ਪੁਰਖ ਅਕਾਲ ਅਖਵਾਇੰਦਾ। ਜਗਤ ਜਹਾਨ ਮੇਟ ਕੇ ਤਾਪ, ਤ੍ਰੈਗੁਣ ਡੇਰਾ ਢਾਇੰਦਾ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਪਤਤ ਪੁਨੀਤ ਵਖਾਇੰਦਾ। ਆਤਮ ਪਰਮਾਤਮ ਦੱਸ ਕੇ ਗਾਥ, ਸੋਹਣਾ ਰਾਗ ਸਮਝਾਇੰਦਾ। ਦੂਰ ਦੁਰਾਡਾ ਸਦ ਵਸੇ ਪਾਸ, ਸਗਲਾ ਸੰਗ ਨਿਭਾਇੰਦਾ। ਆਪਣੇ ਨਾਲ ਮਿਲਾਏ ਜਨ ਭਗਤਾਂ ਜ਼ਾਤ, ਦੂਈ ਦਵੈਤੀ ਡੇਰਾ ਢਾਇੰਦਾ । ਸਨਮੁਖ ਨਜ਼ਰੀ ਆਵੇ ਸਾਖਿਆਤ, ਸੱਜਣ ਸਾਹਿਬ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੱਭਣ ਦੀ ਆਪਣੇ ਵਿਚ ਛੁਪਾਏ ਜਾਚ, ਬਿਨ ਯਾਚਕ ਹੱਥ ਕਿਸੇ ਨਾ ਆਇੰਦਾ। ਜਿਨ੍ਹਾਂ ਲੱਭੇ ਪੜਦੇ ਓਹਲੇ, ਨੇਤਰ ਨੈਣ ਅੱਖ ਖੁਲ੍ਹਾਈਆ। ਭਾਗ ਲੱਗੇ ਕਾਇਆ ਚੋਲੇ, ਚੋਲੀ ਦਏ ਬਦਲਾਈਆ। ਅੰਤਰ ਵੜ ਕੇ ਆਪੇ ਬੋਲੇ, ਧੁਰ ਦਾ ਰਾਗ ਸੁਣਾਈਆ। ਸੋ ਗੁਰਮੁਖ ਗਾਉਂਦੇ ਢੋਲੇ, ਤੂੰ ਮੇਰਾ ਮੈਂ ਤੇਰਾ ਨਾਤਾ ਜੁੜਿਆ ਏਕਾ ਥਾਈਂਆ। ਉਹਨਾਂ ਲੋੜ ਰਹੇ ਨਾ ਕਿਸੇ ਵਿਚੋਲੇ, ਵਿਚਲਾ ਪੜਦਾ ਦਏ ਉਠਾਈਆ। ਸਾਚੇ ਕੰਡੇ ਫੜਕੇ ਤੋਲੇ, ਤਰਾਜ਼ੂ ਨਾਮ ਹੱਥ ਉਠਾਈਆ। ਅੰਦਰ ਵੜ ਕੇ ਕੁੰਡਾ ਖੋਲ੍ਹੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸੁਰਤੀ ਸ਼ਬਦੀ ਰੰਗ ਮੌਲੇ, ਮੌਲਾ ਹੋਵੇ ਬੇਪਰਵਾਹੀਆ। ਅੰਮ੍ਰਿਤ ਝਿਰਨਾ ਝਿਰਾਏ ਸਾਚੇ ਕਵਲੇ, ਕਵਲ ਨਾਭ ਆਪ ਉਲਟਾਈਆ। ਦੇਵੇ ਵਡਿਆਈ ਉਪਰ ਧੌਲੇ, ਧਰਨੀ ਧਰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਵਿਚ ਰਖਾਈਆ। ਜਿਨ੍ਹਾਂ ਲੱਭੇ ਸ੍ਰੀ ਭਗਵਾਨ, ਭਗਤਾਂ ਜੋੜ ਜੁੜਾਈਆ। ਤਿਨ੍ਹਾਂ ਨਜ਼ਰੀ ਆਏ ਸਾਚਾ ਕਾਹਨ, ਗੋਪੀ ਸਖ਼ੀ ਮੀਤ ਮਿੱਤਰ ਮਿਲ ਕੇ ਖ਼ੁਸ਼ੀ ਮਨਾਈਆ। ਇਕੋ ਮੰਦਰ ਸੋਭਾ ਪਾਣ, ਘਰ ਘਰ ਵਿਚ ਸੇਜ ਹੰਢਾਈਆ। ਇਕੋ ਦੀਵਾ ਬਾਤੀ ਜੋਤੀ ਦੀਪ ਜਗਾਣ, ਸਚ ਸੁਚ ਕਰਨ ਰੁਸ਼ਨਾਈਆ। ਏਕੋ ਢੋਲਾ ਮੰਤਰ ਮਿਲ ਕੇ ਗਾਣ, ਸੋਹੰ ਕਰਨ ਪੜ੍ਹਾਈਆ। ਭਗਤਾਂ ਜੁਗ ਜੁਗ ਲੱਭਣ ਆਏ ਭਗਵਾਨ, ਦਰ ਦਰ ਘਰ ਘਰ ਖੋਜ ਖੋਜਾਈਆ। ਬਾਕੀ ਹੱਥ ਨਾ ਆਏ ਕਿਸੇ ਜਹਾਨ, ਜਗਤ ਜੀਵ ਨੇਤਰ ਰੋਵਣ ਮਾਰਨ ਧਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸੰਤ ਸੁਹੇਲੇ ਲਏ ਪਹਿਚਾਨ, ਪੂਰਬ ਲੇਖ ਚੁਕਾਈਆ। ਬਿਨਾਂ ਸੱਦਿਆਂ ਮਿਲੇ ਆਣ, ਬਿਨਾਂ ਪੁਛਿਆਂ ਪਿਛਲਾ ਲੇਖਾ ਝੋਲੀ ਪਾਈਆ। ਕਿਰਪਾ ਕਰ ਦੇਵੇ ਦਾਨ, ਦੌਲਤ ਨਾਮ ਖ਼ਜ਼ਾਨਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਉਠਾਏ ਫੜ ਫੜ ਬਾਹੀਂਆਂ।

੨੪ ਹਾੜ ੨੦੨੧ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਫਰਾਲਾ

ਜਨ ਭਗਤਾਂ ਬਾਂਹ ਲਏ ਪਕੜ, ਬਿਨ ਹੱਥਾਂ ਹੱਥ ਮਿਲਾਇੰਦਾ। ਸਚ ਦਵਾਰ ਦਾ ਦੇਵੇ ਫ਼ਖ਼ਰ, ਪੀਰ ਫ਼ਕੀਰ ਨੈਣ ਸ਼ਰਮਾਇੰਦਾ। ਨਾਮ ਨਿਧਾਨ ਪੜ੍ਹਾ ਕੇ ਆਪਣਾ ਅੱਖਰ, ਆਖ਼ਰ ਚੋਟੀ ਆਪ ਚੜ੍ਹਾਇੰਦਾ। ਕੂੜੀ ਕਿਰਿਆ ਸੁੱਟ ਕੇ ਸੱਥਰ, ਯਾਰੜਾ ਸੱਥਰ ਇਕ ਸਮਝਾਇੰਦਾ। ਬਜਰ ਕਪਾਟੀ ਤੋੜ ਕੇ ਪੱਥਰ, ਪੜਦਾ ਓਹਲਾ ਆਪ ਚੁਕਾਇੰਦਾ। ਲੱਖ ਚੁਰਾਸੀ ਵਿਚੋਂ ਕਰਕੇ ਵੱਖਰ, ਵੱਖਰਾ ਰਾਹ ਜਣਾਇੰਦਾ। ਧੁਰ ਦਾ ਪ੍ਰੀਤਮ ਬਣ ਕੇ ਮਿੱਤਰ, ਪ੍ਰੀਤੀ ਇਕੋ ਇਕ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਆਪਣੇ ਰੰਗ ਰੰਗਾਇੰਦਾ। ਬਾਂਹ ਪਕੜੇ ਪ੍ਰੇਮ ਬਾਜ਼ੂ, ਮਿਹਰ ਨਜ਼ਰ ਉਠਾਈਆ। ਨਾਮ ਕੰਡੇ ਤੋਲ ਤਰਾਜ਼ੂ, ਕੀਮਤ ਕਰਤਾ ਦਏ ਚੁਕਾਈਆ। ਸੋ ਗੁਰਮੁਖ ਲੋਕਮਾਤ ਬਣਿਆ ਸੱਚਾ ਸਾਧੂ, ਜਿਸ ਸਿੱਧਾ ਮਿਲਿਆ ਬੇਪਰਵਾਹੀਆ। ਦੋ ਜਹਾਨ ਧੁਰ ਦਾ ਆਗੂ, ਆਪਣੀ ਆਗਿਆ ਵਿਚ ਲਏ ਚਲਾਈਆ। ਬਿਨ ਭਗਤਾਂ ਭਗਵਾਨ ਕਦੇ ਨਾ ਹੋਇਆ ਵਾਧੂ, ਹਰ ਘਟ ਵਸਿਆ ਬਿਨ ਗੁਰਮੁਖਾਂ ਨਜ਼ਰ ਕਿਸੇ ਨਾ ਆਈਆ। ਪਰਮ ਪੁਰਖ ਦਾ ਅਗੰਮੜਾ ਜਾਦੂ, ਜਿਸ ਦੀ ਸਾਰ ਕੋਇ ਨਾ ਪਾਈਆ। ਇਸ ਦਾ ਭੇਤ ਥੋੜਾ ਜਿਹਾ ਗੋਬਿੰਦ ਦੱਸਿਆ ਦਾਦੂ, ਦਿਉਰੇ ਅੰਦਰ ਡੇਰਾ ਲਾਈਆ। ਓਸ ਨੇ ਆਪਣੇ ਗੁਟਣੇ ਹੇਠ ਲੁਕਾ ਤਮਾਕੂ, ਤਮਾਂ ਕੂੜੀ ਦਿਤੀ ਤਜਾਈਆ। ਨੈਣ ਤੱਕ ਵੇਖਿਆ ਪ੍ਰੇਮ ਪਿਆਰ ਦਾ ਨਜ਼ਰੀ ਆਇਆ ਬਾਪੂ, ਪਿਤਾ ਕਹਿ ਕੇ ਸ਼ੁਕਰ ਮਨਾਈਆ। ਗੋਬਿੰਦ ਆਪਣੀ ਕਟਾਰ ਨਾਲੋਂ ਖੋਲ੍ਹ ਕੇ ਚਾਕੂ, ਚਾਰ ਕੁੰਟ ਲਕੀਰ ਵਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਬਣੇ ਵੱਡਾ ਨਾਢੂ, ਨੱਢੇ ਬਾਲੇ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਉਂਗਲੀ ਲਾਈਆ। ਜਨ ਭਗਤਾਂ ਹੋਵੇ ਆਪ ਆਗੂ, ਅੱਗੇ ਹੋ ਹੋ ਦਏ ਸਮਝਾਈਆ। ਓਸ ਵੇਲੇ ਕੋਟਾਂ ਵਿਚੋਂ ਵਿਰਲਾ ਜਾਗੂ, ਜਿਸ ਜਗ ਜੀਵਣ ਦਾਤਾ ਆਪ ਜਗਾਈਆ। ਇਕੋ ਅਕਾਲ ਪੁਰਖ ਹਿਰਦੇ ਅੰਤਰ ਆਤਮ ਅਰਾਧੂ, ਅਵਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤਾਂ ਪਕੜ ਕੇ ਆਪੇ ਬਾਂਹ, ਬਾਲੇ ਆਪਣੀ ਗੋਦ ਉਠਾਈਆ। ਦੋ ਜਹਾਨਾਂ ਬਣ ਕੇ ਪਿਤਾ ਮਾਂ, ਸਗਲਾ ਸੰਗ ਨਿਭਾਈਆ। ਸਾਚਾ ਨਾਮ ਨਿਧਾਨਾ ਦਏ ਜਣਾ, ਧੁਰ ਦਾ ਢੋਲਾ ਇਕ ਸੁਣਾਈਆ। ਜਿਸ ਗੁਰਮੁਖ ਇਕ ਵੇਰ ਹਾਂ ਵਿਚ ਮਿਲਾਈ ਹਾਂ, ਹੌਕਿਆ ਵਿਚ ਕਦੇ ਨਾ ਆਈਆ। ਉਸ ਨੂੰ ਦੇਵੇ ਅਗੰਮੜਾ ਸੱਚਾ ਥਾਂ, ਸਚ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ । ਬਾਂਹ ਪਕੜ ਨਾ ਦੇਵੇ ਪਿਛਾ, ਪਿਛਲਾ ਲੇਖਾ ਰਿਹਾ ਚੁਕਾਈਆ। ਕਿਰਪਾਲ ਹੋ ਕੇ ਕਰੇ ਰਿੱਛਾ, ਰੱਛਕ ਬਣਿਆ ਬੇਪਰਵਾਹੀਆ। ਗੋਬਿੰਦ ਆਸਾ ਵੱਡੀ ਇੱਛਾ, ਇਛਿਆ ਪੂਰ ਪਤਿਪਰਮੇਸ਼ਵਰ ਹੋਏ ਸਹਾਈਆ। ਜਨ ਭਗਤਾਂ ਦੇਵਣ ਆਇਆ ਆਪ ਸਿਖਾ, ਸਿਖਿਆ ਅਵਰ ਨਾ ਕੋਈ ਪੜ੍ਹਾਈਆ। ਜੋ ਪਿਛੇ ਲੇਖਾ ਲਿਖਾ, ਸੋ ਅੰਤਮ ਵੇਖੇ ਚਾਈਂ ਚਾਈਂਆ। ਬਿਨ ਭਗਤਾਂ ਭਗਵਾਨ ਕਿਸੇ ਨਾ ਦਿਸਾ, ਜਗਤ ਨੇਤਰ ਹੀਣ ਦਿਸੇ ਲੋਕਾਈਆ। ਸਭ ਨੂੰ ਸੁੱਤਾ ਦੇ ਕਰ ਪਿੱਠਾ, ਆਪਣੀ ਕਰਵਟ ਨਾ ਲਏ ਬਦਲਾਈਆ। ਜਨ ਭਗਤਾਂ ਪ੍ਰੇਮ ਪਿਆਰ ਦੇਵੇ ਮਿੱਠਾ, ਰਸ ਇਕੋ ਮੁਖ ਚੁਆਈਆ। ਜਿਨ੍ਹਾਂ ਦਾ ਲੇਖ ਕੀਤਾ ਚਿੱਟਾ, ਕਾਲੀ ਦੁਰਮਤ ਮੈਲ ਧੋਤੀ ਸ਼ਾਹੀਆ। ਉਹਨਾਂ ਦੇ ਦਵਾਰੇ ਬਿਨ ਕੀਮਤੋਂ ਆਪ ਵਿਕਾ, ਵਿਕਰੀ

ਘਰ ਘਰ ਰਿਹਾ ਵਖਾਈਆ। ਭਗਤਾਂ ਪਾਵਣ ਆਇਆ ਝੋਲੀ ਅਪਣਾ ਹਿੱਸਾ, ਹਿੱਸੇਦਾਰ ਰਿਹਾ ਬਣਾਈਆ। ਅੰਦਰੋਂ ਕੱਢ ਕੇ ਕੂੜ ਰਸ ਫਿਕਾ, ਅੰਮ੍ਰਿਤ ਅੰਮਿਉਂ ਰਸ ਮੁਖ ਚੁਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣ ਸ਼ਬਦੀ ਧਾਰ ਪਿਤਾ, ਪਾਤਰ ਦੇ ਕੇ ਸ਼ਬਦ ਸੁਨੇਹੜਾ ਰਿਹਾ ਘਲਾਈਆ।