੨੪ ਹਾੜ ੨੦੨੧ ਬਿਕ੍ਰਮੀ ਮਨਸਾ ਸਿੰਘ ਦੇ ਗ੍ਰਹਿ ਪਿੰਡ ਫਰਾਲਾ
ਜਨ ਭਗਤਾਂ ਭੇਵ ਖੁਲ੍ਹਾਏ ਪ੍ਰਭ ਨਿਝਰ, ਨਿਜਾਨੰਦ ਕਰੇ ਰੁਸ਼ਨਾਈਆ। ਲੇਖਾ ਚੁਕਾਏ ਪੂਰਬ ਬਿਦਰ, ਬਿਧ ਆਪਣੀ ਇਕ ਦ੍ਰਿੜਾਈਆ। ਸਾਚੀ ਧਾਰੋਂ ਆਵੇ ਨਿੱਕਲ, ਨਿਰਵੈਰ ਰੂਪ ਪਰਗਟਾਈਆ। ਬਿਨ ਅੱਖਾਂ ਆਪੇ ਨਿਰਗੁਣ ਰੂਪ ਹੋ ਕੇ ਦਿਸਣ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਸੰਤ ਸੁਹੇਲਾ ਬਣ ਕੇ ਆਵੇ ਮਿਲਣ, ਮਿਲਣੀ ਸਾਚੇ ਘਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਜਨ ਭਗਤ ਪ੍ਰਭ ਸਦਾ ਮਿਲਦਾ, ਮਿਲ ਮਿਲ ਖ਼ੁਸ਼ੀ ਮਨਾਈਆ। ਲੇਖਾ ਜਾਣੇ ਅੰਤਰ ਦਿਲ ਦਾ, ਪੜਦਾ ਆਪ ਚੁਕਾਈਆ । ਸਾਚਾ ਖੇਲ ਇਕੋ ਖੇਲਦਾ, ਖੇਲਣਹਾਰ ਵਡ ਵਡਿਆਈਆ। ਦੀਵਾ ਬਾਲ ਅਗੰਮੀ ਤੇਲ ਦਾ, ਘਰ ਸਾਚੇ ਕਰੇ ਰੁਸ਼ਨਾਈਆ। ਲੇਖਾ ਚੁਕਾ ਕੂੜੀ ਜੇਲ ਦਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵਣਹਾਰ ਸਦਾ ਸਹਾਈਆ। ਸਦਾ ਸਹਾਇਕ ਹੋਵੇ ਪ੍ਰਭ, ਪਰਮ ਪੁਰਖ ਦਇਆ ਕਮਾਇੰਦਾ। ਜਗਤ ਜੁਗ ਦੀ ਪਾਰ ਕਰ ਕੇ ਹੱਦ, ਘਰ ਸੱਚਾ ਇਕ ਵਖਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਅੰਮ੍ਰਿਤ ਪਿਆ ਕੇ ਨਾਮ ਮਧ, ਨਾਮ ਖ਼ੁਮਾਰੀ ਘਰ ਚੜ੍ਹਾਇੰਦਾ। ਭਾਗ ਲਗਾ ਕੇ ਕਾਇਆ ਹੱਦ, ਤਤਵ ਤਤ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਾਚੇ ਘਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਦੇ ਕੇ ਵਰ, ਭਗਤ ਸੁਹੇਲੇ ਲਏ ਉਠਾਈਆ। ਏਕੰਕਾਰਾ ਕਿਰਪਾ ਕਰ, ਮੇਲ ਮਿਲਾਏ ਚਾਈਂ ਚਾਈਂਆ । ਆਦਿ ਨਿਰੰਜਣ ਨੂਰ ਧਰ, ਦੀਵਾ ਬਾਤੀ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਾਹੋਂ ਫੜ, ਜਗਤ ਵਿਛੋੜਾ ਪੰਧ ਮੁਕਾਈਆ। ਸ੍ਰੀ ਭਗਵਾਨ ਪੌੜੇ ਚੜ੍ਹ, ਮਹੱਲ ਅੱਟਲ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਦੇਵੇ ਵਰ, ਬ੍ਰਹਮ ਵਿਦਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਪਾਰਬ੍ਰਹਮ ਬ੍ਰਹਮ ਲਾਹੇ ਪੜਦਾ, ਅਨਭਵ ਖੇਲ ਜਣਾਇੰਦਾ। ਗੁਰਮੁਖ ਉਠਾਵੇ ਅਗਨੀ ਸੜਦਾ, ਅੰਮ੍ਰਿਤ ਧਾਰ ਬਰਸਾਇੰਦਾ। ਲੇਖ ਚੁਕਾ ਕੇ ਪਿਛਲੇ ਘਰ ਦਾ, ਅਗਲਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਮਿਹਰਵਾਨ ਦਇਆ ਨਿਧ, ਹਰਿ ਕਰਤਾ ਵਡ ਵਡਿਆਈਆ। ਜਨ ਭਗਤਾਂ ਕਾਰਜ ਕਰ ਕੇ ਸਿਧ, ਸਿੱਧਾ ਆਪਣੇ ਨਾਲ ਮਿਲਾਈਆ। ਭੇਵ ਚੁਕਾ ਕੇ ਨੌ ਨਿਧ, ਅਠਾਰਾਂ ਅੱਠ ਦਸ ਨਾ ਕੋਇ ਚਤੁਰਾਈਆ। ਭਾਗ ਲਗਾ ਕੇ ਜੀਓ ਪਿੰਡ, ਬ੍ਰਹਿਮੰਡਾਂ ਖੇਲ ਖਿਲਾਈਆ। ਧਾਰ ਵਗਾ ਕੇ ਸਾਚੀ ਸਿੰਧ, ਅੰਮ੍ਰਿਤ ਰਸ ਭਰਾਈਆ। ਜਨ ਭਗਤ ਬਣਾ ਕੇ ਆਪਣੀ ਬਿੰਦ, ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਤ ਕਹੇ ਮੈਂ ਪਾਇਆ ਭਗਵਾਨ, ਘਰ ਵੱਜੀ ਨਾਮ ਵਧਾਈਆ। ਲੇਖਾ ਚੁੱਕਿਆ ਜਗਤ ਜਹਾਨ, ਨਾਤਾ ਤੁਟਾ ਮੋਹ ਲੋਕਾਈਆ। ਦਰਸ਼ਨ ਕੀਤਾ ਨੌਜਵਾਨ, ਘਰ ਵੱਜੀ ਇਕ ਵਧਾਈਆ। ਪਤਿਪਰਮੇਸ਼ਵਰ ਮਿਲਿਆ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਸੋਹੰ ਢੋਲਾ ਦੱਸ ਕੇ ਗਾਣ, ਜੀਵਣ ਜੁਗਤ ਦਿਤੀ ਬਦਲਾਈਆ। ਦਰਗਾਹ ਸਾਚੀ ਦੇ ਕੇ ਮਾਣ, ਅਭਿਮਾਣ ਦਿਤਾ ਤੁੜਾਈਆ। ਸਚ ਸੰਦੇਸ਼ਾ ਦੇ ਫ਼ਰਮਾਨ, ਫ਼ੁਰਨਾ ਪਿਛਲਾ ਬੰਦ ਕਰਾਈਆ। ਸਾਚਾ ਮੰਦਰ ਦੱਸ ਮੁਕਾਮ, ਮਹੱਲ ਅਟਲ ਕੀਤੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਹਰਿ ਰਘੁਰਾਈ ਰਘੁਪਤ, ਰਘੁਨਾਥ ਦਇਆ ਕਮਾਇੰਦਾ। ਜਨ ਭਗਤ ਸੁਹੇਲੇ ਲਏ ਰੱਖ, ਰੱਖਕ ਹੋ ਕੇ ਫੇਰਾ ਪਾਇੰਦਾ। ਨਾਮ ਪਦਾਰਥ ਦੇ ਕੇ ਵੱਥ, ਵਸਲ ਇਕੋ ਇਕ ਜਣਾਇੰਦਾ । ਨਿਜ ਨੇਤਰ ਖੋਲ੍ਹ ਕੇ ਅੱਖ, ਪੜਦਾ ਦੂਈ ਮਿਟਾਇੰਦਾ। ਸਚ ਦਵਾਰ ਸਮਝਾ ਕੇ ਹੱਟ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਸੰਗ ਰਖਾਇੰਦਾ। ਸਦਾ ਸੁਹੇਲਾ ਪ੍ਰਭ ਜੂ ਸੰਗੀ, ਸਗਲਾ ਸੰਗ ਬਣਾਈਆ। ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਸੂਰਾ ਸਰਬੰਗੀ, ਸੂਰਬੀਰ ਆਪਣੇ ਹੱਥ ਰੱਖੇ ਵਡਿਆਈਆ। ਕੂੜੀ ਕਿਰਿਆ ਵਾਸ਼ਨਾ ਕੱਢੇ ਗੰਦੀ, ਸਚ ਸੁਗੰਧੀ ਇਕ ਭਰਾਈਆ। ਲੇਖਾ ਚੁਕਾ ਕੇ ਬੱਤੀ ਦੰਦੀ, ਅਜਪਾ ਜਾਪ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਮੇਲ ਮਿਲਾਏ ਸਹਿਜ ਸੁਭਾਈਆ। ਘਰ ਵਿਚ ਘਰ ਹੋਏ ਮਿਲਾਪ, ਹਰਿ ਸੱਜਣ ਮੇਲ ਮਿਲਾਈਆ। ਕੋਟ ਜਨਮ ਦੇ ਕੱਟ ਕੇ ਪਾਪ, ਦੁਰਮਤ ਮੈਲ ਧੁਆਈਆ। ਸਚ ਪ੍ਰੀਤੀ ਜੋੜ ਕੇ ਨਾਤ, ਵਿਧਾਤਾ ਵੇਖ ਵਖਾਈਆ। ਜਨਮ ਜਨਮ ਦੀ ਪੂਰੀ ਕਰ ਕੇ ਖ਼ਾਹਿਸ਼, ਮਰਨ ਮਰਨ ਦਾ ਲੇਖ ਮਿਟਾਈਆ। ਅੱਗੇ ਪਿਛੇ ਹੋ ਕੇ ਸਾਥ, ਸੋਹਣਾ ਸੰਗ ਨਿਭਾਈਆ। ਡੇਰਾ ਢਾਹ ਕੇ ਪ੍ਰਿਥਮੀ ਆਕਾਸ਼, ਗਗਨਾਂ ਉਪਰ ਗਗਨ, ਮੰਡਲਾਂ ਉਪਰ ਮੰਡਲ, ਬ੍ਰਹਿਮੰਡਾਂ ਉਪਰ ਬ੍ਰਹਿਮਾਂਡ ਇਕੋ ਇਕ ਜਣਾਈਆ। ਜਿਸ ਘਰ ਸਾਹਿਬ ਸਤਿਗੁਰ ਦਾ ਇਕੋ ਹੋਵੇ ਮੰਗਲ, ਇਕੋ ਰਾਗ ਧੁਨ ਸ਼ਨਵਾਈਆ । ਨਾ ਕੋਈ ਜੂਹ ਉਜਾੜ ਪਹਾੜ ਦਿਸੇ ਜੰਗਲ, ਸਮੁੰਦ ਸਾਗਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਜੋਤੀ ਧਾਰ ਬੈਠਾ ਮਗਨ, ਸਤਿ ਸਰੂਪ ਸਮਾਈਆ। ਸਤਿ ਸਰੂਪ ਸ੍ਰੀ ਭਗਵੰਤ, ਹਰਿ ਕਰਤਾ ਸੋਭਾ ਪਾਇੰਦਾ। ਜਨ ਭਗਤਾਂ ਵੇਖੇ ਜੁਗਾਂ ਜੁਗੰਤ, ਜੁਗ ਚੌਕੜੀ ਖੋਜ ਖੋਜਾਇੰਦਾ। ਨਾਮ ਪਦਾਰਥ ਦੇ ਕੇ ਮਣੀਆ ਮੰਤ, ਮਨ ਮਨਸਾ ਮੇਟ ਮਿਟਾਇੰਦਾ। ਮਿਹਰ ਨਜ਼ਰ ਨਾਲ ਬਣਾਏ ਸਾਚੇ ਸੰਤ, ਸਾਧਨਾ ਇਕੋ ਇਕ ਦ੍ਰਿੜਾਇੰਦਾ। ਸਤਿ ਸੰਦੇਸ਼ ਦੇਵੇ ਬਣ ਕੇ ਪੰਡਤ, ਬ੍ਰਹਮ ਵੇਤਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਪਾਰ ਜਾਏ ਲੰਘ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਕਿਰਪਾ ਕਰੇ ਸੂਰਾ ਸਰਬੰਗ, ਸੂਰਬੀਰ ਹੋਏ ਸਹਾਈਆ। ਸੇਜ ਸੁਹੰਜਣੀ ਵਖਾਏ ਪਲੰਘ, ਜਿਸ ਉਪਰ ਬੈਠਾ ਡੇਰਾ ਲਾਈਆ। ਆਦਿ ਜੁਗਾਦਿ ਇਕੋ ਆਨੰਦ, ਆਨੰਦ ਅਨੰਦ ਵਿਚੋਂ ਦਰਸਾਈਆ। ਸਾਚਾ ਢੋਲਾ ਸੁਣਾਏ ਛੰਦ, ਗੁਰਮੁਖ ਲਏ ਮਨਾਈਆ । ਨਾਤਾ ਤੋੜ ਕੇ ਬੰਦੀਖ਼ਾਨਾ ਬੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਲੋਚਣ ਇਕੋ ਦਰ ਬੁਝਾਈਆ। ਦਰ ਸਾਚਾ
ਸਚ ਬੁਝੌਂਦਾ ਏ। ਜਨ ਭਗਤਾਂ ਅੱਖ ਖੁਲੌਂਦਾ ਏ। ਪ੍ਰਤਖ ਪ੍ਰਭੂ ਘਰ ਸਾਚੇ ਨਜ਼ਰੀ ਔਂਦਾ ਏ। ਸਮਰਥ ਹੋ ਕੇ ਖੇਲ ਖਲੌਂਦਾ ਏ। ਜੁਗ ਚੌਕੜੀ ਮਾਰਗ ਦੱਸ, ਰਹਿਬਰ ਰਾਹ ਦ੍ਰਿੜਾਉਂਦਾ ਏ। ਜਨ ਭਗਤਾਂ ਪ੍ਰੇਮ ਪਿਆਰ ਦੀ ਪਾ ਕੇ ਨੱਥ, ਡੋਰੀ ਤੰਦ ਬਧੌਂਦਾ ਏ। ਅੰਤਰ ਧੀਰਜ ਦੇ ਕੇ ਹੱਠ, ਸਤਿ ਸੰਤੋਖ ਇਕ ਵਖੌਂਦਾ ਏ। ਕਰਮ ਕਾਂਡ ਦਾ ਲੇਖਾ ਕੱਟ, ਸਚ ਸੁੱਚ ਵਸਤ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖੌਂਦਾ ਏ। ਧੁਰ ਦਾ ਲੇਖਾ ਵੇਖ ਵਖੌਂਦਾ ਏ। ਪੁਰਖ ਅਬਿਨਾਸ਼ੀ ਫੇਰਾ ਪੌਂਦਾ ਏ। ਲੋਕਮਾਤ ਖੇਲ ਖਲੌਂਦਾ ਏ। ਨਿਰਗੁਣ ਜੋਤੀ ਜੋਤ ਡਗਮਗੌਂਦਾ ਏ। ਕਿਲਾ ਕੋਟ ਬੰਕ ਸਹੌਂਦਾ ਏ। ਸ਼ਬਦ ਚੋਟ ਨਗਾਰੇ ਇਕ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸੌਂਦਾ ਏ। ਹਰਿਜਨ ਸਾਚੇ ਘਰ ਵਸਦਾ ਏ। ਇਕੋ ਨਾਮ ਪ੍ਰਭੂ ਦਾ ਜਪਦਾ ਏ। ਚਰਨ ਕਵਲ ਸਰਨਾਈ ਸਾਚੀ ਢੱਠਦਾ ਏ। ਬਿਨ ਬੱਤੀ ਦੰਦਾਂ ਖ਼ੁਸ਼ੀਆਂ ਨਾਲ ਆਪੇ ਹੱਸਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਵਰ ਦਾਤਾ ਆਪਣਾ ਭੇਵ ਘਰ ਆ ਕੇ ਸੱਜਣ ਲਖਦਾ ਏ। ਆਪਣਾ ਭੇਵ ਆਪ ਖੁਲ੍ਹੌਦਾ ਏ। ਦੇਵੀ ਦੇਵ ਨਜ਼ਰੀ ਔਂਦਾ ਏ। ਅਲੱਖ ਅਭੇਵ ਪੜਦਾ ਲੌਂਹਦਾ ਏ। ਜਨ ਭਗਤਾਂ ਕਰ ਕੇ ਸਾਚੀ ਸੇਵ, ਜੁਗ ਜੁਗ ਅਪਣੀ ਖ਼ੁਸ਼ੀ ਮਨੌਂਦਾ ਏ। ਵਸਣਹਾਰਾ ਧਾਮ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਰ ਕੇ ਖੇਡ, ਸਚ ਖਿਲਾਰੀ ਫੇਰਾ ਪੌਂਦਾ ਏ। ਗੁਰ ਅਵਤਾਰ ਪੈਗ਼ੰਬਰ ਭੇਜ, ਪੀਰ ਪੀਰਾਂ ਸਿਰ ਆਪ ਅਖਵੌਂਦਾ ਏ। ਜੋਤੀ ਜਲਵਾ ਦੇ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗੌਂਦਾ ਏ। ਨਿਰਗੁਣ ਹੋ ਕੇ ਮਾਣੇ ਸੇਜ, ਸਰਗੁਣ ਸੋਹਣਾ ਬੰਕ ਸੁਹੌਂਦਾ ਏ। ਬਿਨ ਨੈਣਾ ਲਏ ਵੇਖ, ਬਿਨ ਅੱਖਾਂ ਵੇਖ ਵਖੌਂਦਾ ਏ। ਜਨ ਭਗਤਾਂ ਕਰਕੇ ਹੇਤ, ਹਿਤਕਾਰੀ ਮੇਲ ਮਿਲੌਂਦਾ ਏ। ਨਜ਼ਰੀ ਆਵੇ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪੌਂਦਾ ਏ। ਆਦਿ ਜੁਗਾਦਿ ਰਹੇ ਹਮੇਸ਼, ਜੁਗ ਜੁਗ ਆਪਣਾ ਨਾਮ ਦ੍ਰਿੜੌਂਦਾ ਏ। ਵਸਣਹਾਰਾ ਸਚਖੰਡ ਸਾਚੇ ਦੇਸ, ਸਚ ਸਿੰਘਾਸਣ ਇਕੋ ਇਕ ਵਡਿਔਂਦਾ ਏ। ਕਲਜੁਗ ਅੰਤਮ ਬਣ ਕੇ ਨਰ ਨਰੇਸ਼, ਨਰ ਨਰਾਇਣ ਹੁਕਮ ਸੁਣੌਂਦਾ ਏ। ਕੂੜੀ ਕਿਰਿਆ ਮਿਟਣਾ ਭੇਖ, ਜੂਠ ਝੂਠ ਪੰਧ ਮੁਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਬਹੌਂਦਾ ਏ। ਹਰਿਜਨ ਗੋਦੀ ਚੁੱਕਦਾ, ਹਰਿ ਕਰਤਾ ਬੇਪਰਵਾਹ। ਸਾਚੇ ਸੰਤਾਂ ਪੈਂਡਾ ਮੁਕਦਾ, ਲਹਿਣਾ ਚੁਕੇ ਦੋ ਜਹਾਂ। ਗੁਰਮੁਖਾਂ ਗੁਰ ਸਤਿਗੁਰ ਆ ਕੇ ਪੁੱਛਦਾ, ਸਤਿ ਸਵਾਮੀ ਬਣ ਮਲਾਹ। ਗੁਰਸਿਖ ਗੁਰ ਕੀ ਧਾਰੋਂ ਉਠਦਾ, ਗੁਰੂ ਗੁਰ ਹੋਵੇ ਆਪ ਸਹਾ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਆ ਕੇ ਝੁਕਦਾ, ਦੂਰ ਦੁਰਾਡਾ ਪੰਧ ਮੁਕਾ। ਨਾਤਾ ਜੋੜ ਪਿਓ ਪੁਤ ਦਾ, ਗੰਢ ਅਗੰਮੀ ਲਏ ਪਾ। ਇਹੋ ਖੇਲ ਅਬਿਨਾਸ਼ੀ ਅਚੁਤ ਦਾ, ਜੋ ਜੁਗ ਜੁਗ ਰਿਹਾ ਕਰਾ। ਲੱਖ ਚੁਰਾਸੀ ਵਿਚੋਂ ਮਾਣ ਰੱਖੇ ਮਾਣਸ ਮਨੁੱਖ ਦਾ, ਮਾਨਵ ਆਪਣਾ ਰੰਗ ਰੰਗਾ। ਸਾਂਝੀਵਾਲ ਹੋਵੇ ਜਨ ਭਗਤ ਤੇਰੇ ਦੁੱਖ ਦਾ, ਬਣ ਦਰਦੀ ਦਰਦ ਲਏ ਵੰਡਾ। ਡੇਰਾ ਢਾਹਵੇ ਕੂੜੀ ਭੁੱਖ ਦਾ, ਆਸਾ ਤ੍ਰਿਸ਼ਨਾ ਦਏ ਮਿਟਾ। ਆਵਣ ਜਾਵਣ ਚੁੱਕੇ ਉਲਟੇ ਰੁੱਖ ਦਾ, ਲੱਖ ਚੁਰਾਸੀ ਗੇੜਾ ਦਏ ਮੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਸਾ। ਸਾਚੇ ਮੰਦਰ ਗੁਰਮੁਖ ਵਸਣਾ, ਮਹਲ ਅਟਲ ਇਕ ਦਰਸਾਈਆ। ਜਨ ਭਗਤਾਂ ਮਿਲ ਮਿਲ ਖ਼ੁਸ਼ੀਆ
ਨਾਲ ਹੱਸਣਾ, ਸੋਹੰ ਹੰਸਾ ਗੀਤ ਸੁਣਾਈਆ। ਅਗਲਾ ਪਿਛਲਾ ਹਾਲ ਦੱਸਣਾ, ਬੀਤੀ ਕਹਾਣੀ ਇਕ ਦ੍ਰਿੜਾਈਆ। ਕਿਰਪਾ ਕੀਤੀ ਜਿਸ ਭਾਗ ਲਗਾਇਆ ਪਟਣਾ, ਪਤਿਪਰਮੇਸ਼ਵਰ ਦਿਤਾ ਅੰਤ ਮਿਲਾਈਆ। ਉਸ ਦੀ ਕੋਈ ਨਾ ਜਾਣੇ ਘਟਣਾ, ਘਾਟੇ ਵਿਚ ਸਰਬ ਲੋਕਾਈਆ। ਜਿਸ ਗੁਰਮੁਖ ਵਿਰਲਾ ਰੱਖਣਾ, ਰੱਖਕ ਹੋ ਕੇ ਸੇਵ ਕਮਾਈਆ। ਲੱਖ ਚੁਰਾਸੀ ਵਿਚੋਂ ਸੰਤ ਵਰੋਲੇ ਗੁਰਮੁਖ ਮੱਖਣਾ, ਛਾਛ ਕੰਮ ਕਿਸੇ ਨਾ ਆਈਆ। ਬਿਨ ਹਰਿ ਕਿਰਪਾ ਚਾਰਾ ਚਲੇ ਕੋਈ ਨਾ ਯਤਨਾ, ਯਥਾ ਯੁਗਤ ਸਮਝ ਸਕੇ ਕੋਇ ਨਾ ਰਾਈਆ। ਕੋਈ ਨਾ ਪਰਤੇ ਆਪਣੇ ਵਤਨਾ, ਮੁੜ ਕੇ ਘਰ ਕੋਇ ਨਾ ਜਾਈਆ। ਕਿਰਪਾ ਕਰੇ ਪ੍ਰਭੂ ਸਮਰਥਨਾ, ਪੁਰਖ ਅਕਾਲ ਹੋਏ ਸਹਾਈਆ। ਜਨ ਭਗਤਾਂ ਦਵਾਰਾ ਇਕੋ ਦੱਸਣਾ, ਜਿਸ ਘਰ ਬੈਠਾ ਡੇਰਾ ਲਾਈਆ। ਲੋਕਮਾਤ ਕਲਜੁਗ ਅੰਤਮ ਲਾਹਾ ਇਕੋ ਖੱਟਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਵਸਾਈਆ । ਸਾਚੇ ਮੰਦਰ ਜਾਣਾ ਵਸ, ਨਾਤਾ ਤੋੜ ਜਗਤ ਲੋਕਾਈਆ। ਪਰਮਾਤਮ ਦੇਵੇ ਇਕੋ ਰਸ, ਰਸ ਰਸੀਆ ਰਸ ਚੁਆਈਆ। ਭੇਵ ਅਭੇਦਾ ਖੋਲ੍ਹ ਕੇ ਦੇਵੇ ਦੱਸ, ਪੜਦਾ ਓਹਲਾ ਆਪ ਉਠਾਈਆ। ਸਚ ਦਵਾਰੇ ਭਗਤ ਭਗਵਾਨ ਸੋਹਣਾ ਗੌਂਦੇ ਜਸ, ਜਸ ਸਿਫ਼ਤਾਂ ਨਾਲ ਸਾਲਾਹੀਆ। ਮੇਲ ਮਿਲਾ ਕੇ ਮਹਿੰਮਾ ਦੱਸੇ ਅਕਥ, ਕਥਨੀ ਕਰੇ ਨਾ ਕੋਇ ਪੜ੍ਹਾਈਆ। ਪਿਛਲਾ ਲੇਖਾ ਪਿਛੇ ਜਾਣ ਛੱਡ, ਅੱਗੇ ਇਕੋ ਦਾਤਾ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਦੇ ਕੇ ਦਾਨ, ਜਨ ਭਗਤ ਕੀਤੇ ਅੱਡ, ਅੱਡਰਾ ਆਪਣਾ ਘਰ ਵਸਾਈਆ।
੨੫ ਹਾੜ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਰਾਲਾ
ਭਗਤ ਕਹੇ ਤੇਰੇ ਨਾਮ ਮੁੰਦਰਾ, ਨੈਣ ਮੂੰਦ ਨਜ਼ਰੀ ਆਇੰਦਾ। ਪੜਦਾ ਚੁਕਾਵੇ ਗਹਿਰਾ ਧੁੰਦਲਾ, ਅੰਧ ਅੰਧੇਰ ਮਿਟਾਇੰਦਾ। ਉਲਟੀ ਉਲਝੀ ਖੋਲ੍ਹੇ ਗੁੰਝਲਾ, ਅਨਡਿਠੜੀ ਕਾਰ ਕਮਾਇੰਦਾ। ਭੇਵ ਖੁਲਾਵੇ ਆਦਿ ਮੁਢਲਾ, ਪਰਦਾ ਪਰੇ ਹਟਾਇੰਦਾ। ਦੇਵੇ ਇਸ਼ਾਰਾ ਬਿਨ ਹੱਥਾਂ ਉਂਗਲਾਂ, ਸੈਨਤ ਅੱਖ ਨਾ ਕੋਇ ਲਗਾਇੰਦਾ। ਲੇਖ ਚੁਕਾਏ ਗਾਰ ਡੂੰਘਲਾ, ਸਾਚੀ ਤਰਨੀ ਇਕ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਇਕ ਦ੍ਰਿੜਾਇੰਦਾ। ਭਗਤ ਕਹੇ ਤੇਰਾ ਨਾਮ ਭਬੂਤੀ, ਭਾਵਨੀ ਪੂਰ ਕਰਾਈਆ। ਪ੍ਰੇਮ ਪਿਆਰ ਸਚ ਆਹੂਤੀ, ਭਗਵਨ ਦਏ ਸਮਝਾਈਆ। ਕਰੇ ਪਰਕਾਸ਼ ਕਾਇਆ ਕੂਟੀ, ਦਹਿ ਦਿਸ਼ਾ ਹੋਵੇ ਰੁਸ਼ਨਾਈਆ। ਕਿਰਿਆ ਚੁੱਕੇ ਅੰਦਰੋਂ ਝੂਠੀ, ਸਚ ਮਿਲੇ ਵਡਿਆਈਆ । ਚੇਤ ਬਸੰਤੀ ਮੌਲੇ ਰੁੱਤੀ, ਫੁੱਲ ਫੁਲਵਾੜ ਮਹਿਕਾਈਆ। ਸੁਰਤ ਸਵਾਣੀ ਉਠੇ ਸੁੱਤੀ, ਆਪਨੜੇ ਘਰ ਲਏ ਅੰਗੜਾਈਆ। ਜਗਤ ਜਹਾਨ ਰਹੇ ਨਾ ਰੁੱਠੀ, ਮਿਲ ਪਿਰ ਸਤਿਗੁਰ ਖ਼ੁਸ਼ੀ ਮਨਾਈਆ। ਆਤਮ ਬਦਲ ਜਾਏ ਨਾ ਰੁਚੀ, ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰਖਣਾ ਹੱਥ ਟਿਕਾਈਆ। ਭਗਤ ਕਹੇ ਤੇਰਾ ਨਾਮ ਗਹਿਣਾ, ਗਹਿਰ ਗੰਭੀਰ ਨਜ਼ਰੀ ਆਈਆ। ਤੇਰਾ ਪ੍ਰੇਮ ਪਿਆਰ ਵਸੇ ਨੇਤਰ ਨੈਣਾਂ, ਨਿਜ ਲੋਚਣ ਸੋਭਾ ਪਾਈਆ। ਹੋਏ ਵਸੇਰਾ ਚਰਨਾਂ ਬਹਿਣਾ, ਕਵਲ ਮਿਲੇ ਵਡਿਆਈਆ। ਨਾਮ ਢੋਲਾ ਧੁਰ ਦਾ ਕਹਿਣਾ, ਕਹਿ ਕਹਿ ਖ਼ੁਸ਼ੀ ਮਨਾਈਆ। ਸਮਰਥ ਸਵਾਮੀ ਤੂੰ ਭਗਤਾਂ ਦੇਣਾ, ਦਰ ਦਰ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੁਹੰਜਣਾ ਦੇਣਾ ਵਖਾਈਆ। ਭਗਤ ਕਹੇ ਤੇਰਾ ਨਾਮ ਸੋਹਣਾ, ਸਵੱਛ ਸਰੂਪੀ ਨਜ਼ਰੀ ਆਇੰਦਾ। ਆਦਿ ਜੁਗਾਦਿ ਜਗਤ ਜਗ ਮੋਹਣਾ, ਮੋਹਣੀ ਰੂਪ ਵਟਾਇੰਦਾ। ਕਰੇ ਪਰਕਾਸ਼ ਨੇਤਰ ਲੋਇਣਾ, ਲੋਚਣ ਅੱਖ ਖੁਲ੍ਹਾਇੰਦਾ। ਦੁਰਮਤ ਦਾਗ਼ ਫੜ ਫੜ ਧੋਣਾ, ਪਾਪਾਂ ਮੈਲ ਮਿਟਾਇੰਦਾ। ਬੀਜ ਅਗੰਮੀ ਧੁਰ ਦਾ ਬੋਣਾ, ਖੇਤਰ ਹਲ ਚਲਾਇੰਦਾ। ਅੰਮ੍ਰਿਤ ਮੇਘ ਇਕ ਬਰਸੌਣਾ, ਪਵਣ ਸੁਗੰਧੀ ਨਾਲ ਮਿਲਾਇੰਦਾ। ਪੱਤ ਡਾਲ੍ਹੀ ਘਰ ਮਹਿਕੌਣਾ, ਮਿਹਰ ਮੁਹੱਬਤ ਦਇਆ ਕਮਾਇੰਦਾ। ਜਗਤ ਵਿਛੁੰਨੀ ਜੋੜ ਜੁੜੌਣਾ, ਫੜ ਬਾਹੋਂ ਗਲੇ ਲਗਾਇੰਦਾ । ਸਾਚੀ ਕੁੱਲੀ ਭਾਗ ਲਗੌਂਣਾ, ਛੱਪਰ ਛੰਨ ਡੇਰਾ ਲਾਇੰਦਾ। ਅਨਮੁਲੀ ਵਸਤ ਆਪ ਵਰਤੌਣਾ, ਨਾਮ ਨਿਧਾਨਾ ਝੋਲੀ ਪਾਇੰਦਾ। ਸਚ ਨਿਸ਼ਾਨਾ ਤੀਰ ਲਗੌਣਾ, ਅਣਿਆਲਾ ਹੱਥ ਉਠਾਇੰਦਾ। ਕਰਮ ਕਾਂਡ ਦਾ ਡੇਰਾ ਢੌਂਣਾ, ਬ੍ਰਹਿਮਾਂਡ ਖੋਜ ਖੋਜਾਇੰਦਾ। ਰਾਗ ਨਾਦ ਪੰਧ ਮੁਕੌਂਣਾ, ਧੁਨ ਆਤਮਕ ਆਪ ਸਮਝਾਇੰਦਾ। ਮਾਰ ਆਵਾਜ਼ ਭਗਤ ਉਠੌਂਣਾ, ਚੋਬਦਾਰ ਸੇਵਕ ਸੇਵਕ ਹੋ ਕੇ ਸੇਵ ਕਮਾਇੰਦਾ। ਸਾਚੇ ਮੰਦਰ ਆਪ ਬਹੌਂਣਾ, ਜਗਤ ਦਵਾਰਾ ਪੰਧ ਚੁਕਾਇੰਦਾ। ਭੇਵ ਅਭੇਦਾ ਆਪ ਖੁਲੌਂਣਾ, ਦੂਈ ਦਵੈਤੀ ਪੜਦਾ ਲਾਹਿੰਦਾ। ਦੀਆ ਬਾਤੀ ਡਗਮਗੌਂਣਾ, ਜੋਤੀ ਜੋਤ ਨੂਰ ਰੁਸ਼ਨਾਇੰਦਾ। ਸੇਜ ਸੁਹੰਜਣੀ ਸੋਭਾ ਪੌਣਾ, ਸਚ ਸਿੰਘਾਸਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਨਾਰ ਕੰਤ ਇਕੋ ਰੰਗ ਵਖੌਂਣਾ, ਆਤਮ ਪਰਮਾਤਮ ਪਰਮਾਤਮ ਆਤਮ ਸੰਗ ਨਿਭਾਇੰਦਾ। ਦਰਸ ਦੀਦਾਰ ਘਰ ਸਾਚੇ ਇਕ ਦਰਸੌਂਣਾ, ਦੀਦ ਈਦ ਚੰਦ ਰੁਸ਼ਨਾਇੰਦਾ। ਅਗਲਾ ਪਿਛਲਾ ਮੰਜ਼ਲ ਪੰਧ ਮੁਕੌਂਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖਾਇੰਦਾ। ਜਨ ਭਗਤ ਕਹੇ ਤੇਰਾ ਨਾਮ ਸੰਗ, ਧੁਰ ਦਾ ਸੰਗ ਬਣਾਈਆ। ਲੋੜ ਰਹੇ ਨਾ ਨਹਾਵਣ ਗੰਗ, ਤੀਰਥ ਤਟ ਨਾ ਕੋਇ ਚਤੁਰਾਈਆ। ਤਾਲ ਵੱਜੇ ਨਾ ਕੋਇ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਈਆ। ਰਸਨਾ ਜਿਹਵਾ ਨਾ ਕੋਈ ਡੰਡ, ਬੱਤੀ ਦੰਦ ਨਾ ਰਾਗ ਅਲਾਈਆ। ਅੰਤਰ ਆਤਮ ਗਾ ਕੇ ਛੰਦ, ਸੋਹੰ ਰੂਪ ਸਮਾਈਆ। ਤੂੰ ਮੇਰਾ ਮੈਂ ਤੇਰੇ ਨਾਲ ਜਾਵਾਂ ਹੰਡ, ਹਰਿ ਕੰਤ ਤੇਰੀ ਸਰਨਾਈਆ। ਜਗਤ ਵਿਛੋੜਾ ਨਾ ਹੋਵੇ ਰੰਡ, ਬਣ ਸੁਹਾਗਣ ਖ਼ੁਸ਼ੀ ਮਨਾਈਆ । ਅੰਗੀਕਾਰ ਲੌਣਾ ਅੰਗ, ਜਿਉਂ ਅੰਗਦ ਦਿਤੀ ਵਡਿਆਈਆ। ਤੇਰਾ ਭਗਤ ਤੇਰਾ ਚੰਦ, ਤੇਰਾ ਨੂਰ ਕਰੇ ਰੁਸ਼ਨਾਈਆ। ਤੇਰਾ ਦਵਾਰਾ ਤੈਥੋਂ ਲੈਣਾ ਮੰਗ, ਦੂਜੇ ਦਰ ਮੰਗਣ ਨਾ ਜਾਈਆ। ਤੇਰਾ ਪ੍ਰੇਮ ਤੇਰਾ ਅਨੰਦ, ਤੇਰਾ ਤੇਰੇ ਵਿਚੋਂ ਪਰਗਟਾਈਆ। ਤੇਰਾ ਸੋਹਲਾ ਤੇਰਾ ਢੋਲਾ ਤੇਰਾ ਛੰਦ, ਤੇਰਾ ਗੀਤ ਬੇਪਰਵਾਹੀਆ। ਤੇਰੀ ਸੇਜ ਤੇਰਾ ਪਲੰਘ, ਤੇਰਾ ਮੀਤ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਸਾ ਮਨਸਾ ਆਪਣੇ ਨਾਲ ਰਖਾਈਆ। ਜਨ ਭਗਤ ਕਹੇ ਤੇਰਾ ਨਾਮ ਮਿੱਠਾ, ਵਿਖ ਨਜ਼ਰ ਕੋਇ ਨਾ ਆਈਆ। ਚਰਨ ਲੱਗ ਕੇ ਘਰ ਸਾਚੇ ਡਿੱਠਾ, ਜਗਤ ਵਣਜਾਰਾ ਹੱਟ ਨਾ ਕੋਇ ਵਿਕਾਈਆ। ਜਿਸ ਦੇ ਨਾਲ ਪਰਮ ਪੁਰਖ ਅਕਾਲ ਮਿਲਿਆ ਪਿਤਾ, ਪਤਿਪਰਮੇਸ਼ਵਰ ਬੇਪਰਵਾਹੀਆ। ਕੋਈ ਸਮਝ ਨਾ ਸਕੇ ਵਾਰ ਥਿਤਾ, ਘੜੀ ਪਲ ਸਾਰ ਕੋਇ ਨਾ ਆਈਆ। ਬਿਨ ਅੱਖਾਂ ਨੇਤਰ ਨੈਣ ਅੰਦਰੇ ਅੰਦਰ ਦਿਸਾ, ਦਿਸ਼ਾ ਆਪਣੀ ਪੜਦਾ ਲਾਹੀਆ। ਵਸਤ ਅਮੋਲਕ ਦੇ ਕੇ ਹਿੱਸਾ, ਹਿੱਸੇਦਾਰ ਲਿਆ ਬਣਾਈਆ। ਲੋੜ ਰਹੀ ਨਾ ਪੜ੍ਹਨ ਦੀ ਚਿੱਠਾ, ਅੱਖਰ ਵੱਖਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ
ਦੱਸ ਕੇ ਨਿੱਕਾ, ਨਿਕਿਉਂ ਵੱਡੇ ਰਿਹਾ ਬਣਾਈਆ। ਭਗਤ ਕਹੇ ਪ੍ਰਭੂ ਤੇਰਾ ਨਾਮ ਨਿੱਕਾ, ਨੀਕਨ ਨੀਕਾ ਨਜ਼ਰੀ ਆਇੰਦਾ। ਜਿਨ੍ਹਾਂ ਲਾਵੇਂ ਧੁਰ ਦਾ ਟਿੱਕਾ, ਮਸਤਕ ਜੋਤ ਜਗਾਇੰਦਾ । ਏਥੇ ਕਦੇ ਨਾ ਦੇਵੇਂ ਪਿਛਾ, ਅੱਗੇ ਆਪਣਾ ਸੰਗ ਨਿਭਾਇੰਦਾ। ਜੁਗ ਚੌਕੜੀ ਕਰੇਂ ਰਿਛਾ, ਰੱਛਕ ਹੋ ਕੇ ਵੇਖ ਵਖਾਇੰਦਾ। ਨਾਮ ਪਦਾਰਥ ਪਾ ਕੇ ਭਿਛਾ, ਖ਼ਾਲੀ ਝੋਲੀ ਆਪ ਭਰਾਇੰਦਾ। ਅੰਤਮ ਮਰਨ ਤੋਂ ਪਹਿਲੋਂ ਜਨਮ ਦਾ ਕੱਢੇਂ ਸਿੱਟਾ, ਸਿਖ਼ਰ ਚੋਟੀ ਆਪ ਚੜ੍ਹਾਇੰਦਾ। ਏਹੋ ਖੇਲ ਨਿਤ ਨਵਿਤਾ, ਜੁਗ ਜੁਗ ਕਾਰ ਕਮਾਇੰਦਾ। ਜਿਸ ਦਾ ਲੇਖ ਅਲੇਖ ਕਰ ਕੇ ਗੁਰ ਅਵਤਾਰਾਂ ਲਿਖਾ, ਲੇਖ ਲੇਖਣੀ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਦਰ ਤੇਰਾ ਤੇਰੇ ਵਿਚੋਂ ਨਜ਼ਰੀ ਆਇੰਦਾ। ਜਨ ਭਗਤ ਕਹੇ ਤੇਰਾ ਨਾਮ ਗੂੜ੍ਹਾ, ਲਾਲਨ ਇਕੋ ਰੰਗ ਰੰਗਾਈਆ। ਚਤੁਰ ਸੁਘੜ ਬਣਾ ਕੇ ਮੂੜ੍ਹਾ, ਮੂਰਖ ਮੁਗਧ ਲਏ ਤਰਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਦੱਸ ਇਕ ਦਸਤੂਰਾ, ਦੋਸਤ ਸੱਜਣ ਲਏ ਬਣਾਈਆ। ਪ੍ਰੇਮ ਪਿਆਰ ਦਾ ਰੰਗਲਾ ਦੋ ਬਾਹਵਾਂ ਚਾੜ੍ਹ ਕੇ ਚੂੜਾ, ਚੂੜੀ ਕੰਗਣ ਇਕੋ ਇਕ ਪਹਿਨਾਈਆ। ਨਾਤਾ ਤੋੜ ਕੇ ਕਿਰਿਆ ਕੂੜਾ, ਕਿਰਕਟ ਪਰੇ ਦੇਵੇਂ ਹਟਾਈਆ। ਮਮਤਾ ਤੋੜ ਮਾਣ ਗ਼ਰੂਰਾ, ਗ਼ੁਰਬਤ ਦਏਂ ਮੁਕਾਈਆ। ਭਗਤ ਮਿਲਣ ਲਈ ਹੋ ਮਜਬੂਰਾ, ਮੁਫ਼ਲਿਸ ਹੋ ਕੇ ਫੇਰਾ ਪਾਈਆ। ਮੇਲ ਮਿਲਾ ਕੇ ਨਾ ਦਿਸੇਂ ਦੂਰਾ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਏਸੇ ਕਾਰਨ ਤੇਰਾ ਤੇਰੇ ਭਗਤਾਂ ਕੀਤਾ ਨਾਮ ਮਸ਼ਹੂਰਾ, ਮਸ਼ਵਰਾ ਤੇਰੇ ਨਾਲ ਪਕਾਈਆ। ਤੂੰ ਸਾਹਿਬ ਪ੍ਰੇਮ ਪਿਆਰ ਦਾ ਦੇ ਪੰਘੂੜਾ, ਦੋ ਜਹਾਨਾਂ ਹੁਲਾਰਾ ਇਕ ਲਗਾਈਆ। ਜਿਸ ਵੇਲੇ ਸਹਿਜ ਸੁਭਾਓ ਕਾਇਆ ਮੰਦਰ ਅੰਦਰ ਵੜੇਂ ਮਾਰੇਂ ਇਕ ਖੰਘੂਰਾ, ਓਸ ਵੇਲੇ ਅਨਹਦ ਵੱਜੇ ਚਾਈਂ ਚਾਈਂਆ। ਬਿਨ ਰਾਗ ਤਾਲ ਸਤਾਰ ਉਪਜੇ ਤੂਰਾ, ਤੁਰੀਆ ਮੁਖ ਸ਼ਰਮਾਈਆ। ਓਥੇ ਭਗਤ ਕਹੇ ਮੇਰੀ ਮਨਸਾ ਪੂਰਾ, ਭਗਵਨ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗਾ ਜੁਗੰਤਰ ਜਨ ਭਗਤਾਂ ਨਾਮ ਸੁਣਾਵੇ ਆਪਣਾ ਮੰਤਰ, ਮਤਲਬ ਪਿਛਲਾ ਹਲ ਕਰਾਈਆ।
੨੫ ਹਾੜ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਡਲੇਵਾਲ ਜ਼ਿਲਾ ਜਲੰਧਰ
ਚਾਂਦ ਕਹੇ ਮੋਹੇ ਹੋਈ ਹੈਰਾਨੀ, ਭਗਵਨ ਸਚ ਦਿਆਂ ਦ੍ਰਿੜਾਈਆ। ਗੋਬਿੰਦ ਵੇਖ ਸਚ ਨਿਸ਼ਾਨੀ, ਸ਼ਹਿਨਸ਼ਾਹ ਮੇਰੀ ਅੱਖ ਸ਼ਰਮਾਈਆ। ਜਨ ਭਗਤਾਂ ਲੇਖ ਵੇਖਿਆ ਵਿਚ ਪੇਸ਼ਾਨੀ, ਮਸਤਕ ਧਿਆਨ ਲਗਾਈਆ। ਜੋਤ ਜਗੀ ਇਕ ਨੂਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਚੀ ਸੁਣੀ ਅਗੰਮੀ ਬਾਣੀ, ਅਣਿਆਲਾ ਤੀਰ ਰਹੀ ਲਗਾਈਆ। ਚਾਰ ਜੁਗ ਦੀ ਪਿਛਲੀ ਭੁੱਲੀ ਕਹਾਣੀ, ਕਹਿਕਹਾ ਲਾ ਕੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਚੰਦ ਕਹੇ ਮੇਰਾ ਨੈਣ ਮੂੰਦ, ਅੱਖ ਨਾ ਕੋਇ ਉਠਾਈਆ । ਪਾਰਬ੍ਰਹਮ ਮੋਹੇ ਭੁੱਲੀ ਸੂਝ, ਸਮਝ ਰਹੀ ਨਾ ਰਾਈਆ। ਮੇਰਾ ਲੇਖਾ ਮੁਕਿਆ ਦੂਜ, ਤੀਜ ਮਿਲੇ ਨਾ ਕੋਇ ਵਡਿਆਈਆ। ਤੇਰੇ ਭਗਤ ਜੋ ਤੇਰੇ ਪ੍ਰੇਮ ਅੰਦਰ ਰਹੇ ਝੂਜ, ਆਪਣਾ ਆਪ ਮਾਤ ਮਿਟਾਈਆ। ਮੈਂ ਵੇਖਿਆ ਖੁਲ੍ਹਦਾ ਗੂਝ, ਪੜਦਾ ਓਹਲਾ ਨਜ਼ਰ ਨਾ ਆਈਆ। ਸਾਖ਼ਿਆਤ
ਓਨ੍ਹਾਂ ਨਜ਼ਰ ਆਏ ਮਹਿਬੂਬ, ਮੁਹੱਬਤ ਖ਼ਾਨੇ ਬਹਿ ਕੇ ਖ਼ੁਸ਼ੀ ਮਨਾਈਆ। ਸੋਹਣਾ ਰੋਸ਼ਨ ਦਿਸੇ ਅਰੂਜ, ਆਰਫ਼ ਸਿਫ਼ਤ ਨਾ ਕੋਇ ਸੁਣਾਈਆ। ਸਚ ਦਵਾਰ ਹੋ ਮਹਿਦੂਦ, ਮੁਹੱਬਤ ਤੇਰੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇਂ ਮਾਣ ਵਡਿਆਈਆ। ਚੰਦ ਕਹੇ ਮੈਂ ਹੋਇਆ ਚੁੱਪ, ਰਸਨਾ ਕਹਿਣ ਕੁਛ ਨਾ ਪਾਈਆ। ਜਗਤ ਅੰਧੇਰਾ ਵੇਖ ਕੇ ਘੁੱਪ, ਭੈ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਤੇਰਾ ਨਾਤਾ ਗਿਆ ਛੁੱਟ, ਪਲੂ ਗੰਢ ਨਾ ਕੋਇ ਬੰਧਾਈਆ। ਨਵ ਨੌ ਚਾਰ ਹੱਥ ਕਿਸੇ ਨਾ ਕੁਛ, ਜੀਵ ਜੰਤ ਰਹੇ ਕੁਰਲਾਈਆ। ਧੰਨ ਵਡਿਆਈ ਤੂੰ ਭਗਤਾਂ ਲਿਆ ਪੁੱਛ, ਨਿਰਗੁਣ ਹੋ ਕੇ ਵੇਸ ਵਟਾਈਆ। ਕਰ ਪਿਆਰ ਪਰਮ ਪੁਰਖ ਬਣਾਏ ਸੁਤ, ਅਪਰਾਧੀ ਆਪਣੇ ਗਲੇ ਲਗਾਈਆ। ਦੂਰ ਦੁਰਾਡੇ ਨੀਵਾਂ ਹੋ ਕੇ ਵੇਖਿਆ ਝੁਕ, ਮੰਜ਼ਲ ਆਪਣਾ ਪੰਧ ਮੁਕਾਈਆ। ਵਸਤ ਅਮੋਲਕ ਦੇ ਕੇ ਸੁਚ, ਸਚ ਦਿਤਾ ਸਮਝਾਈਆ। ਜੋ ਅੰਦਰ ਬੈਠਾ ਲੁਕ, ਸੋ ਪੜਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਇਆ ਆਪ ਸਹਾਈਆ। ਚੰਦ ਕਹੇ ਮੈਂ ਚੰਦ ਨਵਚੰਦਾ, ਚੌਧਵੀਂ ਰੈਣ ਮਿਲੇ ਨਾ ਕੋਇ ਵਡਿਆਈਆ। ਕਲਜੁਗ ਵੇਖਿਆ ਕੂੜੀ ਕਿਰਿਆ ਗੰਦਾ, ਗੰਦਗੀ ਮਮਤਾ ਵਿਚ ਸਮਾਈਆ। ਲੋਕ ਪਰਲੋਕ ਨਾ ਦਿਸਿਆ ਠੰਡਾ, ਅਗਨੀ ਤਤ ਤਪਾਈਆ। ਗੀਤ ਨਾ ਸੁਣਿਆ ਸਾਚਾ ਛੰਦਾ, ਸੋਹਲਾ ਰਾਗ ਨਾ ਕੋਇ ਅਲਾਈਆ। ਬਿਨ ਤੇਰੇ ਭਗਤਾਂ ਨਜ਼ਰ ਨਾ ਆਇਆ ਬੰਦਾ, ਬੰਦਗੀ ਸਚ ਨਾ ਕੋਇ ਕਮਾਈਆ। ਧੰਨ ਵਡਿਆਈ ਤੂੰ ਸ਼ਬਦ ਅਗੰਮੀ ਫੇਰ ਕੇ ਰੰਦਾ, ਦੁਰਮਤ ਮੈਲ ਦਿਤੀ ਧਵਾਈਆ। ਫੜ ਬਾਹੋਂ ਚੜ੍ਹਾਇਆ ਇਕੋ ਡੰਡਾ, ਜਿਸ ਦਾ ਕਿਨਾਰਾ ਆਪਣੇ ਘਰ ਵਖਾਈਆ। ਮੈਂ ਤੱਕ ਖੰਡ ਬ੍ਰਹਿਮੰਡਾਂ, ਜੇਰਜ ਅੰਡਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਜਨ ਭਗਤਾਂ ਚੁੱਕੇਂ ਆਪਣੇ ਕੰਧਾ, ਸੀਸ ਜਗਦੀਸ ਭਾਰ ਉਠਾਈਆ। ਚੰਦ ਕਹੇ ਮੋਹੇ ਦਿਸੇ ਅੰਧੇਰਾ, ਆਂਧੀ ਚਾਰ ਜੁਗ ਨਜ਼ਰੀ ਆਈਆ। ਕੋਈ ਨਾ ਜਾਣੇ ਸੰਞ ਸਵੇਰਾ, ਸਚ ਪਰਕਾਸ਼ ਨਾ ਕੋਇ ਵਖਾਈਆ। ਮੈਂ ਜੁਗ ਜੁਗ ਵੇਖਿਆ ਗਿੜਦਾ ਗੇੜਾ, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਨਿਤ ਨਿਤ ਵੇਖਿਆ ਝਿੜਦਾ ਝੇੜਾ, ਲੱਖ ਚੁਰਾਸੀ ਜਗਤ ਲੜਾਈਆ। ਦਰ ਦਰ ਵੇਖਿਆ ਹੁੰਦਾ ਖੁਲ੍ਹਾ ਵੇਹੜਾ, ਖ਼ਾਲੀ ਹੱਥ ਫਿਰੇ ਲੋਕਾਈਆ। ਬਿਨ ਤੇਰੀ ਕਿਰਪਾ ਕੋਈ ਨਾ ਕਹੇ ਤੇਰਾ ਮੇਰਾ, ਮੇਰਾ ਤੇਰਾ ਇਕੋ ਨਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗੀ ਬਣ ਕੇ ਸੰਗ ਨਿਭਾਈਆ। ਚੰਦ ਕਹੇ ਮੈਂ ਵੇਖੀ ਜਗਤ ਝੁੱਗੀ, ਝੌਪੜੇ ਸਾਰੇ ਫੋਲ ਫੋਲਾਈਆ। ਪੰਜ ਤਤ ਕਾਇਆ ਔਧ ਸਭ ਦੀ ਮੁੱਕੀ, ਮੁਕੰਮਲ ਹਾਲ ਨਾ ਕੋਇ ਸੁਣਾਈਆ। ਭਾਗ ਲੱਗਾ ਨਾ ਕਿਸੇ ਕੁੱਖੀ, ਜਨਨੀ ਜਨ ਨਾ ਕੋਇ ਵਖਾਈਆ। ਗੁਰਮੁਖ ਵਿਰਲੇ ਸੁਰਤ ਉਠਾਈ ਸੁੱਤੀ, ਸ਼ਬਦ ਹਲੂਣਾ ਇਕ ਲਗਾਈਆ। ਆਪਣੇ ਨਾਲ ਮਿਲਾਈ ਰੁਚੀ, ਰੁਤ ਰੁਤੜੀ ਨਾਲ ਮਹਿਕਾਈਆ। ਵੇਖ ਵਖਾਏ ਚਾਰੇ ਕੂਟੀ, ਦਿਸ਼ਾ ਆਪਣੀ ਹੱਦ ਸਮਝਾਈਆ । ਵਾਸਨਾ ਰਹਿਣ ਨਾ ਦੇਵੇ ਝੂਠੀ, ਕੂੜੀ ਕਿਰਿਆ ਬਾਹਰ ਕਢਾਈਆ। ਨਾਮ ਨਿਧਾਨ ਅੰਮ੍ਰਿਤ ਰਸ ਪਿਆ ਅਗੰਮੀ ਬੂਟੀ, ਬੂਟਾ ਸਾਚਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਚੰਦ ਕਹੇ ਮੈਂ ਵੇਖਿਆ ਤੱਕ, ਨੈਣ ਨੈਣ ਉਠਾਈਆ। ਸ੍ਰਿਸ਼ਟ ਸਬਾਈ ਖੇੜਾ ਦਿਸੇ ਭੱਠ, ਕਲਜੁਗ ਅਗਨੀ ਰਿਹਾ ਤਪਾਈਆ। ਚੌਦਾਂ ਲੋਕ ਖ਼ਾਲੀ ਨਜ਼ਰੀ ਆਏ ਹੱਟ, ਚੌਦਾਂ ਤਬਕ ਵਸਤ ਨਾ ਕੋਇ
ਵਰਤਾਈਆ। ਨੇਤਰ ਰੋਂਦੇ ਵੇਖੇ ਤੀਰਥ ਤਟ, ਅਠਸਠ ਦੇਣ ਦੁਹਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਧੂੰਆਂਧਾਰ ਸਰਬ ਲੋਕਾਈਆ। ਤੇਰਾ ਨਾਮ ਲਏ ਨਾ ਕੋਈ ਰਟ, ਮਣਕਾ ਮਨ ਨਾ ਕੋਇ ਭਵਾਈਆ। ਨਾੜ ਬਹੱਤਰ ਉਬਲੇ ਰਤ, ਘਰ ਘਰ ਦਿਸੇ ਲੜਾਈਆ। ਚਾਰੋਂ ਕੁੰਟ ਵੇਖਿਆ ਨਠ, ਪਾਂਧੀ ਬਣ ਕੇ ਫੇਰਾ ਪਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਤੇਰਾ ਭਗਤ, ਜੋ ਭਗਵਨ ਤੇਰੇ ਚਰਨ ਧਿਆਨ ਲਗਾਈਆ। ਉਸ ਦੀ ਮਹਿਮਾ ਵਿਚ ਜਗਤ, ਤੇਰਾ ਨਾਮ ਨਿਧਾਨ ਸ਼ਬਦ ਅੱਖਰ ਰਿਹਾ ਜਣਾਈਆ। ਮੈਂ ਵੇਖ ਕੇ ਤੇਰਾ ਸੋਹਣਾ ਸੁਹੰਜਣਾ ਵਕਤ, ਵਿਅਕਤੀ ਹੋ ਕੇ ਫੇਰਾ ਪਾਈਆ। ਨਿਜ ਨੇਤਰ ਲੋਚਣ ਨੈਣ ਕਰ ਕੇ ਦਰਸ, ਆਪਣੀ ਹਰਸ ਮਿਟਾਈਆ। ਮੈਨੂੰ ਨਜ਼ਰ ਨਾ ਆਇਆ ਕਦੇ ਉਤੇ ਅਰਸ਼, ਲੋਕਮਾਤ ਆ ਕੇ ਚਰਨ ਕਵਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਾਹ ਵਾ ਤੇਰੇ ਹੱਥ ਵਡਿਆਈਆ। ਚੰਦ ਕਹੇ ਮੈਂ ਵੇਖਿਆ ਚੰਦੂ, ਕਲਜੁਗ ਕੂੜ ਧਿਆਨ ਲਗਾਈਆ। ਦੀਨ ਦਿਆਲ ਮੇਰੇ ਦੀਨਾ ਬੰਧੂ, ਬੰਧਨ ਸਾਰੇ ਦੇ ਕਟਾਈਆ। ਮੇਰੇ ਠਾਕਰ ਮੈਂ ਵੇਖਿਆ ਤੇਰਾ ਗੰਗੂ, ਕੂੜੀ ਕਿਰਿਆ ਨਾਲ ਪਰਨਾਈਆ। ਜਿਸ ਦਾ ਦਰਦ ਵਿਚ ਕੋਈ ਨਾ ਵਗਿਆ ਹੰਝੂ, ਹੌਕਾ ਲੈ ਨਾ ਕੋਇ ਸੁਣਾਈਆ। ਮੈਂ ਸੱਜਣ ਵੇਖਿਆ ਤੇਰਾ ਇਕ ਗੋਬਿੰਦੂ, ਗੋਬਿੰਦ ਤੇਰੇ ਨਾਲ ਕਰੀ ਕੁੜਮਾਈਆ । ਜਿਸ ਦੀ ਧਾਰ ਸਾਗਰ ਸਿੰਧੂ, ਗਹਿਰ ਗੰਭੀਰ ਨਜ਼ਰੀ ਆਈਆ। ਮੇਰਾ ਪਰਕਾਸ਼ ਦੇਵੇ ਸਾਥ ਉਹਦੀ ਸਿਫ਼ਤ ਕਲਮ ਸ਼ਾਹੀ ਨਾਲ ਕਵਣ ਨਿੰਦੂ, ਅੱਖਰਾਂ ਨਾਲ ਕੀ ਸਮਝਾਈਆ। ਤੂੰ ਠਾਕਰ ਸਵਾਮੀ ਦਾਤਾ ਗੁਣੀ ਗਹਿੰਦੂ, ਤੇਰੇ ਹੱਥ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚੰਦ ਕਹੇ ਮੈਂ ਖੋਲ੍ਹਿਆ ਪੜਦਾ, ਚਾਂਦਨੀ ਨੂਰ ਵਿਚੋਂ ਚਮਕਾਈਆ। ਦਰਵੇਸ਼ ਹੋ ਕੇ ਤੇਰਾ ਬਰਦਾ, ਬੰਦਗੀ ਕਰ ਕੇ ਸੀਸ ਝੁਕਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦਾ, ਵਡ ਮਰਦਾਨਗੀ ਇਕ ਕਮਾਈਆ। ਆਦਿ ਜੁਗਾਦਿ ਕਦੇ ਨਾ ਹਰਦਾ, ਹਰ ਹਿਰਦੇ ਬੈਠਾ ਡੇਰਾ ਲਾਈਆ। ਦੋ ਜਹਾਨਾਂ ਲੱਖ ਚੁਰਾਸੀ ਬ੍ਰਹਿਮੰਡ ਖੰਡ ਆਪੇ ਫਿਰਦਾ, ਨਿਰਗੁਣ ਨਿਰਵੈਰ ਹੋ ਕੇ ਭੱਜੇ ਵਾਹੋ ਦਾਹੀਆ। ਮੈਂ ਜਾਣਾਂ ਤੇਰਾ ਭਗਤਾਂ ਨਾਲ ਲਹਿਣਾ ਚਿਰ ਦਾ, ਕਲਜੁਗ ਅੰਤਮ ਝੋਲੀ ਪਾਈਆ। ਮੈਂ ਵੇਖਾਂ ਗੇੜਾ ਗਿੜਦਾ, ਕਿਸ ਬਿਧ ਦੇਵੇਂ ਲੱਠ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਰਖਾਈਆ। ਚੰਦ ਕਹੇ ਮੈਂ ਵੇਖਿਆ ਚੌਕੜ, ਜੁਗ ਜੁਗ ਨੈਣ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤਾਂ ਉਤੇ ਔਂਦੀ ਰਹੀ ਔਕੜ, ਦੁਖੀਆਂ ਦੁੱਖ ਨਾਲ ਪਰਨਾਈਆ। ਕੋਈ ਨਾ ਜਾਣੇ ਤੇਰਾ ਸਦਕਾ ਤੇਰਾ ਪਹੁਚਣ, ਕਵਣ ਵੇਲੇ ਹੋਏਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਾਚੀ ਸੇਵ ਕਮਾਈਆ। ਚੰਦ ਕਹੇ ਮੈਂ ਵੇਖੇ ਗੌਂਦੇ ਰੈਣ, ਰਾਤੀ ਧਿਆਨ ਲਗਾਈਆ। ਆਪ ਆਪਣਾ ਭੇਟ ਚੜ੍ਹੌਂਦੇ, ਮਾਣ ਮੋਹ ਮਿਟਾਈਆ। ਸੂਲਾਂ ਕੰਡਿਆਂ ਸੇਜ ਹੰਡੌਂਦੇ, ਸੋਹਣਾ ਆਸਣ ਲਾਈਆ। ਨੇਤਰ ਉਠ ਉਠ ਰਾਹ ਤਕੌਂਦੇ, ਲੋਚਣ ਨੈਣ ਬਿਗਸਾਈਆ। ਦੋਏ ਜੋੜ ਵਾਸਤਾ ਪੌਂਦੇ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜਲ ਧਾਰਾ ਸੀਸ ਵਹੌਂਦੇ, ਅਗਨੀ ਤਤ ਤਪਾਈਆ। ਤਨ ਭਬੂਤੀ ਖ਼ਾਕ ਰਮੌਂਦੇ, ਘਰ ਬਾਰ ਜਾਣ ਤਜਾਈਆ। ਜੰਗਲ ਜੂਹ ਉਜਾੜ ਪਹਾੜ ਡੇਰਾ ਲੌਂਦੇ, ਟਿੱਲੇ ਪਰਬਤ ਸੋਹਣਾ ਆਸਣ ਰਹੇ ਬਣਾਈਆ। ਡੂੰਘੀ ਕੰਦਰ ਵੜ ਵੜ ਮੁਖ ਲੁਕੌਂਦੇ, ਮੇਰਾ ਦਰਸ ਕੋਇ ਨਾ ਪਾਈਆ। ਗਲ
ਪੱਲੂ ਪਾ ਇਕ ਅਰਜ਼ੋਈ ਸੁਣੌਂਦੇ, ਆਰਜ਼ੂ ਤੇਰੇ ਅੱਗੇ ਟਿਕਾਈਆ। ਘਲ ਸੁਨੇਹੁੜਾ ਤੈਨੂੰ ਦਰ ਮੰਗੌਂਦੇ, ਸੱਦਾ ਦੇਵਣ ਵਾਹੋ ਦਾਹੀਆ। ਤਨ ਪਿੰਜਰ ਲਕੜੀ ਵਾਂਗ ਸੁਕੌਂਦੇ, ਕਾਇਆ ਮਾਟੀ ਹਾਡੀ ਭੇਟ ਚੜ੍ਹਾਈਆ। ਕੋਟਾਂ ਵਿਚੋਂ ਥੋੜੇ ਫਿਰ ਵੀ ਤੇਰਾ ਦਰਸ਼ਨ ਪੌਂਦੇ, ਜਿਨ੍ਹਾਂ ਉਪਰ ਤੇਰੀ ਮਿਹਰ ਨਜ਼ਰ ਬੇਨਜ਼ੀਰ ਨਜ਼ਰੀ ਆਈਆ। ਕਲਜੁਗ ਵੇਖ ਮੋਹੇ ਆਈ ਹੈਰਾਨੀ ਜੋ ਤੇਰਾ ਨਾਮ ਪੰਜ ਵਾਰ ਗੌਂਦੇ, ਤਿਨ੍ਹਾਂ ਮਿਲੇਂ ਚਾਈਂ ਚਾਈਂਆ। ਫਿਰ ਵੀ ਤੇਰਾ ਸ਼ੁਕਰ ਮਨੌਂਦੇ, ਸਾਕਾਰ ਹੋ ਕੇ ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖੌਂਣਾ ਇਕ ਘਰ, ਜਿਸ ਘਰ ਤੇਰਾ ਨੂਰ ਰੁਸ਼ਨਾਈਆ। ਚਾਂਦ ਕਹੇ ਮੇਰਾ ਮਿਟਿਆ ਪਸ਼ਚਾਤਾਪ, ਸਚ ਸਚ ਦਿਆਂ ਸੁਣਾਈਆ । ਜਿਸ ਵੇਲੇ ਜਨ ਭਗਤਾਂ ਕੋਲੋਂ ਸੁਣਿਆ ਤੇਰਾ ਜਾਪ, ਸੋਹੰ ਢੋਲਾ ਬੇਪਰਵਾਹੀਆ। ਮੈਨੂੰ ਭੁੱਲ ਗਿਆ ਆਪਣਾ ਆਪ, ਸੁਧ ਬੁਧ ਰਹੀ ਨਾ ਰਾਈਆ । ਨੇਤਰ ਵੇਖਿਆ ਸਭ ਦੇ ਉਤਰਦੇ ਦਿਸੇ ਪਾਪ, ਪਤਤ ਪੁਨੀਤ ਰੂਪ ਵਟਾਈਆ। ਸੱਜਣ ਬਣਦਾ ਵੇਖਿਆ ਸਾਕ, ਸਾਹਿਬ ਸਚ ਗੋਸਾਈਂਆ। ਖੋਲ੍ਹਦਾ ਵੇਖਿਆ ਤਾਕ, ਕਾਇਆ ਖਿੜਕੀ ਕੁੰਡਾ ਲਾਹੀਆ। ਪੂਰਾ ਕਰਦਾ ਵੇਖਿਆ ਭਵਿਖਤ ਵਾਕ, ਲੇਖਾ ਜਾਣੇ ਥਾਉਂ ਥਾਈਂਆ। ਆਪਣੇ ਨਾਲ ਮਿਲਾ ਕੇ ਭਗਤਾਂ ਜ਼ਾਤ, ਜ਼ਾਤ ਪਾਤ ਦਿਤੀ ਚੁਕਾਈਆ। ਸ਼ਬਦ ਅਗੰਮੀ ਦੇ ਕੇ ਦਾਤ, ਦਾਤਾਰ ਮਿਲਿਆ ਚਾਈਂ ਚਾਈਂਆ। ਸ਼ਬਦ ਘੋੜੇ ਚਾੜ੍ਹ ਰਾਕ, ਰਕਬਾ ਸਾਰਾ ਚਰਨਾਂ ਹੇਠ ਦਬਾਈਆ। ਗੋਬਿੰਦ ਕਰ ਪੂਰਾ ਭਵਿਖਤ ਵਾਕ, ਵਕਤ ਵੇਲਾ ਰਿਹਾ ਸੁਹਾਈਆ। ਧੰਨ ਵਡਿਆਈ ਤੇਰੀ ਪੁਰਖ ਸਮਰਾਥ, ਸਮਰਥ ਤੇਰੀ ਸ਼ਰਨਾਈਆ। ਚੰਦ ਕਹੇ ਮੇਰੀ ਭਗਤਾਂ ਵੱਲ ਲੱਗੀ ਅੱਖ, ਜੋ ਆਖ਼ਰ ਤੇਰਾ ਦਰਸ਼ਨ ਪਾਈਆ। ਓਨ੍ਹਾਂ ਦਾ ਪਿਛਲਾ ਮਿਲਿਆ ਹੱਕ, ਹਕੀਕਤ ਵੇਖ ਖ਼ੁਸ਼ੀ ਮਨਾਈਆ। ਮੈਂ ਵੀ ਮਿਲ ਕੇ ਗਾਵਾਂ ਜਸ, ਸਿਫ਼ਤੀ ਢੋਲਾ ਸਿਫ਼ਤਾਂ ਨਾਲ ਸਾਲਾਹੀਆ। ਮੇਰੀ ਪੂਰੀ ਹੋਈ ਆਸ, ਆਸਮਾਨ ਵੱਜੇ ਵਧਾਈਆ। ਕਿਰਪਾ ਕਰ ਜੇ ਮੈਨੂੰ ਰੱਖੇਂ ਆਪਣੇ ਪਾਸ, ਪਾਸਾ ਮੇਰਾ ਦਏਂ ਬਦਲਾਈਆ। ਮੈਂ ਹੋ ਕੇ ਰਹਾਂ ਦਾਸੀ ਦਾਸ, ਦਰ ਸਾਚੀ ਸੇਵ ਕਮਾਈਆ। ਏਹੋ ਜੇਹਾ ਸੁਖ ਮੈਨੂੰ ਨਹੀਂ ਮਿਲਦਾ ਵਿਚ ਆਕਾਸ਼, ਜੋ ਤੇਰੇ ਚਰਨਾਂ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸਾ ਆਪਣੇ ਘਰ ਜਿਥੇ ਪੈਂਦੀ ਵੇਖਾਂ ਰਾਸ, ਗੋਪੀ ਕਾਹਨ ਤੇਰਾ ਰੂਪ ਨਜ਼ਰੀ ਆਈਆ।