ਪੁਸਤਕਾਲਾਭਾਗ ੧੭

੨੫ ਹਾੜ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਰੁੜਕਾ ਕਲਾਂ

ਸੱਚੇ ਭਗਤ ਤੇਰਾ ਇਸ਼ਕ ਹਕੀਕੀ, ਹਕੀਕਤ ਵਿਚੋਂ ਹੱਕ ਦ੍ਰਿੜਾਇੰਦਾ। ਜਿਸ ਦੀ ਧਾਰ ਆਦਿ ਜੁਗਾਦਿ ਬਾਰੀਕੀ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਲੇਖਾ ਮਿਲੇ ਨਾ ਵਿਚ ਤਾਰੀਖ਼ੀ, ਤਵਾਰੀਖ਼ ਵਿਚ ਨਾ ਕੋਇ ਸਮਝਾਇੰਦਾ। ਪੁਰਖ ਅਕਾਲ ਜਿਸ ਦੇ ਆਪ ਹੋਵੇ ਨਜ਼ਦੀਕੀ, ਨੇਰਨ ਨੇਰ ਸਚ ਸਮਝਾਇੰਦਾ। ਆਤਮ ਪਰਮਾਤਮ ਜੋੜ ਪ੍ਰੀਤੀ, ਪ੍ਰੀਤਮ ਆਪਣਾ ਰੰਗ ਵਖਾਇੰਦਾ। ਜਗਤ ਜਹਾਨ ਅਵੱਲੜੀ ਰੀਤੀ, ਵੇਦ ਕਤੇਬ ਨਾ ਕੋਇ ਸਮਝਾਇੰਦਾ। ਕਾਇਆ ਕਰੇ ਠੰਡੀ ਸੀਤੀ, ਅੰਮ੍ਰਿਤ ਮੇਘ ਬਰਸਾਇੰਦਾ। ਪ੍ਰੇਮ ਪਿਆਰ ਦੀ ਗੰਢ ਜਾਏ ਪੀਚੀ, ਦੋ ਜਹਾਨ ਨਾ ਕੋਇ ਖੁਲ੍ਹਾਇੰਦਾ। ਸਾਚਾ ਕਲਮਾ ਨਾਮ ਦੱਸੇ ਹਦੀਸੀ, ਹਜ਼ਰਤ ਆਪ ਸਿਖਾਇੰਦਾ। ਹਰਿਜਨ ਵੇਖੇ ਚੜ੍ਹਕੇ ਸਿਖ਼ਰ ਟੀਸੀ, ਮਹੱਲ ਅਟਲ

ਇਕ ਵਡਿਆਇੰਦਾ। ਜਿਥੇ ਕੋਈ ਜਾਣ ਨਾ ਸਕੇ ਨੀਤੀ, ਨੀਤੀਵਾਨ ਇਕੋ ਨਜ਼ਰੀ ਆਇੰਦਾ। ਪਿਛਲੀ ਖੇਲ ਜਾਣੇ ਬੀਤੀ, ਦੋ ਜਹਾਨਾਂ ਖੋਜ ਖੋਜਾਇੰਦਾ। ਸਾਹਿਬ ਸੁਲਤਾਨ ਕਰੇ ਖੇਲ ਅਗੰਮ ਅਨਡੀਠੀ, ਅਨਡਿਠੜੀ ਕਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਜਨ ਭਗਤ ਤੇਰਾ ਇਸ਼ਕ ਮਹਿਬੂਬ, ਮੁਹੱਬਤ ਇਕੋ ਘਰ ਜਣਾਈਆ। ਵੇਖ ਚੜ੍ਹ ਮੰਜ਼ਲ ਮਕਸੂਦ, ਪਰਦਾ ਆਪਣਾ ਪਰੇ ਹਟਾਈਆ। ਲੇਖਾ ਚੁੱਕੇ ਹਜ਼ਾਰਾ ਦਰੂਦ, ਜਗਤ ਕਰੇ ਨਾ ਕੋਇ ਪੜ੍ਹਾਈਆ। ਮੁਰਸ਼ਦ ਮੁਰੀਦਾਂ ਬੈਠਾ ਘਰ ਮਹਿਫ਼ੂਜ਼, ਮਜਲਸ ਆਪਣੇ ਘਰ ਲਗਾਈਆ। ਕੋਈ ਸਮਝ ਨਾ ਸਕੇ ਹਦੂਦ, ਆਰ ਪਾਰ ਕਦਮ ਨਾ ਕੋਇ ਟਿਕਾਈਆ। ਚਰਨ ਕਵਲ ਕਰ ਮਹਿਦੂਦ, ਵੇਖਣਹਾਰਾ ਚਾਈਂ ਚਾਈਂਆ। ਸੋਹਣਾ ਸੁਹੰਜਣਾ ਸੁਹਾਏ ਅਰੂਜ, ਅਰਸ਼ ਕੁਰਸ਼ ਦੋਵੇਂ ਨੈਣ ਸ਼ਰਮਾਈਆ। ਕਰੇ ਸਿਫ਼ਤ ਕੀ ਮਾਸ਼ੂਕ, ਮਸਲਾ ਜਗਤ ਨਾ ਕੋਇ ਵਡਿਆਈਆ। ਸਚ ਖ਼ੁਦਾਏ ਇਕ ਤੌਫ਼ੀਕ, ਮਿਹਰਵਾਨ ਬੇਪਰਵਾਹੀਆ। ਆਦਿ ਜੁਗਾਦੀ ਬਣ ਰਫ਼ੀਕ, ਰਫ਼ਾਕਤ ਆਪਣੇ ਨਾਲ ਬਣਾਈਆ। ਆਪਣੇ ਮਿਲਣ ਦੀ ਆਪਣੇ ਘਰ ਦੱਸੇ ਆਪ ਤਮੀਜ਼, ਤਮਾਂ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਚ ਖ਼ੁਦਾਏ ਰਹਿਮਤੇ ਆਸ਼ਕ, ਮਸ਼ਕੂਕ ਨਜ਼ਰੀ ਆਇੰਦਾ। ਪਰਵਰਦਿਗਾਰੇ ਸਹੀ ਸਲਾਮਤ, ਸਦ ਨਗ਼ਮਾ ਨਾਮ ਜਣਾਇੰਦਾ। ਅਗੰਮ ਅਥਾਹ ਦੱਸ ਇਬਾਦਤ, ਨਾਅਰਾ ਹਕ ਹਕ ਪੜ੍ਹਾਇੰਦਾ। ਬਣ ਸਵਾਮੀ ਕਰ ਹਿਫ਼ਾਜ਼ਤ, ਸਿਰ ਆਪਣਾ ਹੱਥ ਰਖਾਇੰਦਾ। ਮਨ ਵਾਸਨਾ ਕਰੇ ਨਾ ਕੋਈ ਬਗ਼ਾਵਤ, ਖੰਡਾ ਖੰਜਰ ਖੜਗ ਹੱਥ ਉਠਾਇੰਦਾ। ਕੂੜੀ ਕਿਰਿਆ ਕਰ ਮਮਾਨਤ, ਮਿਹਮਾਨਖ਼ਾਨੇ ਇਕ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਰਖ ਅਮਾਨਤ, ਅਮਲ ਆਪਣੇ ਵਿਚ ਲਿਆਇੰਦਾ। ਸਚ ਖ਼ੁਦਾ ਇਸ਼ਕ ਅਥਾਹ, ਰਹਿਬਰ ਸਚ ਜਣਾਈਆ। ਨਗ਼ਮਾ ਨਜ਼ਮ ਢੋਲਾ ਗਾ, ਧੁਰ ਦਾ ਰਾਗ ਵਡਿਆਈਆ। ਪੜਦਾ ਓਹਲਾ ਦਏ ਚੁਕਾ, ਮੁਖ ਘੁੰਗਟ ਰਹਿਣ ਕੋਇ ਨਾ ਪਾਈਆ। ਨੇਤਰ ਨੈਣ ਲਏ ਮਟਕਾ, ਕਰਵਟ ਆਪਣੀ ਲਏ ਬਦਲਾਈਆ। ਸੋਹਣਾ ਢੋਲਾ ਲਏ ਗਾ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਬਣ ਵਿਚੋਲਾ ਮੇਲਾ ਲਏ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਕਰੇ ਮਸ਼ਕ, ਮਸਲਾ ਜੁਗ ਜੁਗ ਹਲ ਕਰਾਇੰਦਾ। ਵੇਖਣਹਾਰਾ ਉਪਰ ਫ਼ਲਕ, ਦੂਰ ਦੁਰਾਡਾ ਨਜ਼ਰੀ ਆਇੰਦਾ। ਲੇਖਾ ਜਾਣੇ ਸ੍ਰਿਸ਼ਟ ਸਬਾਈ ਖ਼ਲਕ, ਖ਼ਾਲਕ ਆਪਣਾ ਖੇਲ ਕਰਾਇੰਦਾ। ਕੋਈ ਸਮਝ ਨਾ ਸਕੇ ਘੜੀ ਪਲਕ, ਜਗਤ ਵੰਡ ਨਾ ਕੋਇ ਵਖਾਇੰਦਾ। ਧੁਰ ਦਰਗਾਹੀ ਬਣ ਕੇ ਮਲਕ, ਮੌਲਾ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਰਾਇੰਦਾ। ਇਸ਼ਕ ਅੰਦਰ ਮਿਹਰ ਆਰਾਮ, ਮਿਹਬਾਨ ਦਏ ਸਮਝਾਈਆ। ਬਿਨ ਕਲਮਿਉਂ ਦੇ ਕਲਾਮ, ਬਿਨ ਕਾਅਬਿਉਂ ਕਾਅਬਾ ਦਏ ਵਖਾਈਆ। ਬਿਨ ਸਿੰਘਾਸਣ ਕਰੇ ਬਿਸਰਾਮ, ਬਿਨ ਸੇਜਾ ਡੇਰਾ ਲਾਈਆ। ਬਿਨ ਹਾਕਮ ਕਰੇ ਨਜ਼ਾਮ, ਨੌਬਤ ਆਪਣਾ ਨਾਮ ਸੁਣਾਈਆ। ਬਿਨ ਅੱਖਰਾਂ ਦਏ ਪੈਗ਼ਾਮ, ਸੰਦੇਸਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਰਿਹਾ ਉਠਾਈਆ। ਸੱਚਾ ਆਸ਼ਕ ਧੁਰ ਝੁੱਗੀ, ਸੋਹਣੀ ਮੰਜ਼ਲ ਡੇਰਾ ਲਾਈਆ। ਜਿਸ ਦੀ ਔਧ ਅੰਤਮ ਪੁੱਗੀ, ਪੂੰਜੀ ਸਾਰੀ

ਰਿਹਾ ਲੁਟਾਈਆ । ਲੋਕਮਾਤ ਰਹੇ ਨਾ ਗੁੱਝੀ, ਗੋਝ ਗਿਆਨ ਰਿਹਾ ਸਮਝਾਈਆ। ਸੁਰਤੀ ਕੋਈ ਨਾ ਰਹੇ ਸੁੱਤੀ, ਸੁਤਿਆਂ ਰਿਹਾ ਜਗਾਈਆ। ਪ੍ਰੇਮ ਪਿਆਰ ਅੰਦਰ ਬੰਨ੍ਹ ਕੇ ਆਪਣੀ ਰੁਚੀ, ਰੋਸ਼ਨ ਜ਼ਮੀਰ ਕਰੇ ਸਚ ਰੁਸ਼ਨਾਈਆ। ਮੰਜ਼ਲ ਦੱਸਕੇ ਧੁਰ ਦੀ ਉਚੀ, ਅਗੰਮ ਅਥਾਹ ਦਏ ਵਡਿਆਈਆ। ਗੁਰਮੁਖ ਆਤਮ ਕਰਕੇ ਸੁੱਚੀ, ਸੋਹਣੇ ਮੰਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਇਸ਼ਕ ਅੰਦਰ ਲੱਭੇ ਪਿਆਰ, ਪਿਆਰ ਅੰਦਰ ਯਾਰ ਨਜ਼ਰੀ ਆਈਆ। ਯਾਰ ਅੰਦਰ ਗ਼ਮਖ਼ਾਰ, ਗ਼ਮਖ਼ਾਰ ਅੰਦਰ ਧਾਰ, ਧਾਰ ਜੋਤ ਨੂਰ ਰੁਸ਼ਨਾਈਆ । ਜੋਤ ਨੂਰ ਨੂਰ ਉਜਿਆਰ, ਮੱਹਲ ਅੱਟਲ ਸੋਭਾ ਪਾਈਆ। ਮਹੱਲ ਅਟਲ ਠਾਂਡਾ ਦਰਬਾਰ, ਦਰਗਾਹ ਸਾਚੀ ਨਾਉਂ ਧਰਾਈਆ। ਦਰਗਾਹ ਸਾਚੀ ਮੁਕਾਮੇ ਹੱਕ ਅਖਾੜ, ਪਰਵਰਦਿਗਾਰ ਵੇਖੇ ਚਾਈਂ ਚਾਈਂਆ। ਪਰਵਰਦਿਗਾਰ ਕਰੇ ਪਿਆਰ, ਵਿਚ ਸੰਸਾਰ ਆਪਣਾ ਫੇਰਾ ਪਾਈਆ। ਸੱਜਣ ਸੁਹੇਲੇ ਲਏ ਉਠਾਲ, ਫੜ ਬਾਹੋਂ ਗੋਦ ਬਹਾਈਆ। ਚਰਵਾਹਾ ਨਹੀਂ ਮਹੀਂਵਾਲ, ਅਹਿਵਾਲ ਆਪਣਾ ਦਏ ਦ੍ਰਿੜਾਈਆ। ਜਿਸ ਮੰਦਰ ਅੰਦਰ ਸਾਹਿਬ ਮਹਿਬੂਬ ਸਤਿਗੁਰ ਮਿਲੇ ਆਣ, ਸਾਖਿਆਤ ਸਵੱਛ ਸਰੂਪੀ ਨਜ਼ਰੀ ਆਈਆ। ਉਸ ਦਾ ਆਦਿ ਜੁਗਾਦਿ ਜੁਗ ਚੌਕੜੀ ਲੋਕਮਾਤ ਰਹੇ ਮਾਣ, ਅਭਿਮਾਨ ਸੰਗ ਨਾ ਕੋਇ ਰਖਾਈਆ। ਸਤਿ ਸੰਦੇਸਾ ਨਰ ਨਰੇਸ਼ਾ ਨਿਰਗੁਣ ਦੇਵੇ ਆਣ, ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬਾਲ ਅੰਜਾਣ, ਹਰਿਜਨ ਆਪਣੇ ਅੰਗ ਲਗਾਈਆ। ਉਠ ਭਗਤ ਧੁਰ ਦੇ ਬੱਚੂ, ਬਚਪਨ ਸਚ ਦਿਆਂ ਦ੍ਰਿੜਾਈਆ। ਜਲ ਧਾਰ ਜਿਸ ਨੂੰ ਲੱਭਦੇ ਗਏ ਮਛ ਕਛੂ, ਕਛ ਕਛ ਪੈਂਡਾ ਭੱਜਣ ਵਾਹੋ ਦਾਹੀਆ। ਸੋ ਸਾਹਿਬ ਸਤਿਗੁਰ ਘਰ ਦੱਸਣ ਆਇਆ ਢੋਲਾ ਇਕੋ ਸੱਚੂ, ਸਚ ਸੁੱਚ ਸਮਝਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੱਜਣ ਵਿਰਲੇ ਰੱਖੂ, ਜਿਸ ਸਿਰ ਆਪਣਾ ਹੱਥ ਟਿਕਾਈਆ। ਬਾਕੀ ਸਭ ਦਾ ਬੰਨ੍ਹ ਕੇ ਮੱਕੂ, ਰਾਏ ਧਰਮ ਹੱਥ ਫੜਾਈਆ। ਓਢਣ ਸੀਸ ਨਾ ਦਿਸਣਾ ਕਿਸੇ ਪੱਟੂ, ਸੁਹਾਗਣ ਨਜ਼ਰ ਕੋਇ ਨਾ ਆਈਆ। ਵੀਹਵੀਂ ਸਦੀ ਸਾਰੇ ਹੋਏ ਮਨਖਟੂ, ਬਿਨ ਸਤਿਗੁਰ ਸੇਵਾ ਲੱਖ ਚੁਰਾਸੀ ਦੌਲਤ ਧਨ ਕੰਮ ਕਿਸੇ ਨਾ ਆਈਆ। ਰਾਏ ਧਰਮ ਅਗਨੀ ਦੋਜ਼ਖ਼ ਵਿਚ ਸੱਟੂ, ਸ਼ੌਹ ਦਰਿਆ ਰੁੜ੍ਹਾਈਆ। ਓਨਾਂ ਵਿਚੋਂ ਕੋਇ ਨਾ ਬਚੂ, ਜਿਨ੍ਹਾਂ ਪ੍ਰਭੂ ਦੇਵੇ ਆਪ ਸਜ਼ਾਈਆ। ਦੋ ਜਹਾਨ ਨਾਮ ਮਧਾਣੇ ਨਾਲ ਮਥੂ, ਭਗਤ ਪਿਆਰ ਨੇਤਰਾ ਇਕ ਉਠਾਈਆ। ਤੁਹਾਡੇ ਵੇਂਹਦਿਆਂ ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਉਪਰ ਢੱਠੂ, ਗੁਰ ਅਵਤਾਰ ਪੀਰ ਪੈਗੰਬਰ ਝੁਕ ਝੁਕ ਸੀਸ ਨਿਵਾਈਆ। ਧਰਤੀ ਧਵਲ ਧਰਨੀ ਭਵਾਏ ਵਾਂਗ ਲੱਟੂ, ਲਾਟੂ ਮਧਾਣੀਆ ਥਲ ਅਸਗਾਹ ਉਸ ਦੇ ਨਾਲ ਰਲਾਈਆ। ਬਿਨ ਪੁਰਖ ਅਕਾਲ ਕੇਹੜਾ ਪਤ ਰੱਖੂ, ਰੱਖਣਹਾਰਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਕਿਧਰ ਨੱਠੂ, ਚਾਰੋਂ ਕੁੰਟ ਗੋਬਿੰਦ ਧੱਕਾ ਰਿਹਾ ਲਾਈਆ। ਕਲਜੁਗ ਸਦੀ ਚੌਧਵੀਂ ਭਾੜੇ ਕੀਤਾ ਟੱਟੂ, ਕਲਜੁਗ ਜੀਵਾਂ ਭਾਰ ਉਠਾ ਕੇ ਨੇਤਰ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰਿਹਾ ਜਗਾਈਆ। ਹਰਿਜਨ ਸਾਚੇ ਛੇਤੀ ਉਠ, ਉਠਦਿਆਂ ਦੇਰ ਲੱਗਣ ਕੋਇ ਨਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਚੁੱਪ, ਹੌਲੀ ਹੌਲੀ ਆਪਣਾ ਰਾਗ ਸੁਣਾਈਆ। ਦੋ ਜਹਾਨਾਂ ਵੇਖ ਕੇ ਸੁਹੰਜਣੀ ਗੁੱਠ, ਸੰਤ ਸੁਹੇਲੇ ਮੇਲੇ ਬੇਪਰਵਾਹੀਆ। ਦਿਆਲ ਹੋ ਕੇ ਗਿਆ ਤੁੱਠ, ਕ੍ਰਿਪਾਲ ਹੋ ਕੇ ਅੱਖ ਖੁਲ੍ਹਾਈਆ। ਮਿਹਰਵਾਨ

ਹੋ ਕੇ ਜੇ ਅਗਲਾ ਲੇਖਾ ਗਿਆ ਹੋਵੇ ਮੁੱਕ, ਮੁੱਕਿਆ ਲੇਖਾ ਫੇਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਉਠ ਭਗਤ ਕਿਉਂ ਰਿਹਾ ਸੁੱਤਾ, ਸੁਤਿਆਂ ਜੁਗ ਚੌਕੜੀ ਗਏ ਵਿਹਾਈਆ। ਕੋਟਨ ਕੋਟ ਘਰਾਨੇ ਛੱਡ ਕੇ ਗਏ ਜਗਤ ਖ਼ਜ਼ਾਨੇ ਪੁੱਤਾਂ, ਸੰਗੀ ਸੰਗ ਨਾ ਕੋਇ ਨਿਭਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕੱਢਦੇ ਗਏ ਗ਼ੁੱਸਾ, ਤੀਰ ਕਮਾਨ ਹੱਥ ਉਠਾਈਆ। ਸੂਰਬੀਰਾਂ ਜਗਤ ਕਿਸੇ ਨਾ ਦਿਸਾ, ਲੋਚਣ ਵੇਖਣ ਮਾਤ ਲੋਕਾਈਆ। ਜੁਗ ਚੌਕੜੀ ਜਨ ਭਗਤਾਂ ਝੋਲੀ ਪਾਏ ਆਪਣਾ ਹਿੱਸਾ, ਹਿੱਸੇਦਾਰ ਲਏ ਬਣਾਈਆ। ਕਰਵਟ ਬਦਲ ਬਦਲੇ ਪਿੱਠਾ, ਸਨਮੁਖ ਸੋਹਣਾ ਸਤਿ ਸਵਾਮੀ ਨਜ਼ਰੀ ਆਈਆ। ਅੰਤ ਵੇਲੇ ਜੋ ਮਹੀਂਵਾਲ ਹਿਰਦੇ ਅੰਦਰ ਲਿਖਿਆ ਚਿੱਠਾ, ਬਿਨ ਕਲਮ ਸ਼ਾਹੀ ਕਰੇ ਪੜ੍ਹਾਈਆ। ਤੂੰ ਸਾਹਿਬ ਸੁਲਤਾਨ ਸਭ ਦਾ ਪਿਤਾ, ਤੂੰ ਮੇਰੀ ਕੀਤੀ ਹੱਕ ਨਾ ਸਚ ਕੁੜਮਾਈਆ। ਜਗਤ ਕਹਾਣੀ ਮੇਰਾ ਪਿਛੇ ਰਹਿ ਜਾਏ ਕਿੱਸਾ, ਕਿਸਮਤ ਤੇਰੀ ਝੋਲੀ ਪਾਈਆ। ਬੇਸ਼ਕ ਮੈਂ ਬੁਧੀ ਵਿਚ ਨਿੱਕਾ, ਪ੍ਰੇਮ ਪਿਆਰ ਅੰਦਰ ਵੱਡਾ ਨਜ਼ਰੀ ਆਈਆ। ਮੈਂ ਜਗਤ ਰਸ ਵੇਖ ਕੇ ਫਿਕਾ, ਫ਼ਿਤਰਤ ਆਪਣੀ ਦਿਤੀ ਗਵਾਈਆ। ਇਸ਼ਕ ਹਕੀਕੀ ਜਾਣ ਮਿੱਠਾ, ਮਿਸਲ ਸਾਚੀ ਦਿਤੀ ਲਿਖਾਈਆ। ਓਸ ਦਵਾਰੇ ਵਿਕਾ, ਜਿਸ ਦੀ ਕੀਮਤ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇਣਾ ਮੁਕਾਈਆ। ਉਠ ਭਗਤ ਆ ਜਾ ਨੇੜੇ, ਕਿਉਂ ਬੈਠਾ ਮੁਖ ਛੁਪਾਈਆ। ਪ੍ਰਭ ਵਸਿਆ ਤੇਰੇ ਖੇੜੇ, ਕਾਇਆ ਖਿੜਕੀ ਰਿਹਾ ਖੁਲ੍ਹਾਈਆ। ਕੂੜ ਵਿਕਾਰਾ ਚੁੱਕੇ ਝੇੜੇ, ਝਗੜਾ ਝੂਠਾ ਦਏ ਗਵਾਈਆ। ਜੋਤ ਪਰਕਾਸ਼ ਕਰੇ ਅੰਧੇਰੇ, ਹਰਿ ਮੰਦਰ ਰੂਪ ਵਟਾਈਆ। ਨਾਦ ਸ਼ਬਦ ਗਾਏ ਬਥੇਰੇ, ਬਹੁ ਭਾਂਤੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਵਖਾਈਆ। ਆਸ਼ਕ ਕਹੇ ਮੇਰੇ ਸ਼ਾਹ ਸੁਲਤਾਨ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਕਰੇਂ ਹੈਰਾਨ, ਆਪਣੀ ਕਲ ਜਣਾਈਆ। ਵਸਦੇ ਘਰ ਕਰੇਂ ਵੈਰਾਨ, ਵੈਰੀ ਹੋ ਕੇ ਘਰ ਘਰ ਫੇਰਾ ਪਾਈਆ। ਕੀ ਤੈਨੂੰ ਏਸ ਵਿਚੋਂ ਮਿਲੇ ਭਗਵਾਨ, ਭਾਵੀ ਸਭ ਦੇ ਉਤੇ ਟਿਕਾਈਆ। ਆਸ਼ਕ ਮਾਸ਼ੂਕ ਵੈਰਾਗ ਅੰਦਰ ਦੋਵੇਂ ਕੁਰਲਾਣ, ਕੂਕ ਕੂਕ ਦੇਣ ਦੁਹਾਈਆ। ਤੂੰ ਬੈਠਾ ਰਹੇਂ ਬਣ ਅੰਞਾਣ, ਆਪਣਾ ਆਪ ਛੁਪਾਈਆ। ਕਿ ਏਹ ਤੈਨੂੰ ਆਦਿ ਜੁਗਾਦਿ ਧੁਰ ਦੀ ਬਾਣ, ਸੁਖ ਦੁੱਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਾਹਿਬ ਕਹੇ ਉਠ ਵੇਖ ਅੱਖ, ਬਿਨ ਨੈਣਾ ਨੈਣ ਮਿਲਾਇੰਦਾ। ਜਿਸ ਦਾ ਨੂਰ ਸਦਾ ਪ੍ਰਤਖ, ਜ਼ਹੂਰ ਵਿਚ ਸਮਾਇੰਦਾ। ਸੋ ਸਾਹਿਬ ਸਚ ਮਾਰਗ ਦੇਵੇ ਦੱਸ, ਰਹਿਬਰ ਇਕੋ ਇਕ ਅਖਵਾਇੰਦਾ। ਜੇ ਪ੍ਰੇਮ ਕਰਨ ਤੋਂ ਪਹਿਲੋਂ ਮੇਰੇ ਹੋਵੇਂ ਵਸ, ਵਾਸਤਾ ਆਪਣੇ ਨਾਲ ਜੁੜਾਇੰਦਾ । ਤੈਨੂੰ ਵਸਲ ਦੇਵਾਂ ਹੱਕ, ਹਕੀਕਤ ਵਿਚੋਂ ਹਕੀਕੀ ਇਸ਼ਕ ਆਪ ਪਰਗਟਾਇੰਦਾ। ਓਥੇ ਆਸ਼ਕ ਮਾਅਸ਼ੂਕ ਦੋਵੇਂ ਰਹੇ ਵਸ, ਝਗੜਾ ਜਗਤ ਨਾ ਕੋਇ ਜਣਾਇੰਦਾ। ਨਾ ਕੋਈ ਰਵ ਨਾ ਕੋਈ ਸਸ, ਸੂਰਜ ਚੰਦ ਨਾ ਕੋਇ ਜਣਾਇੰਦਾ। ਨਾ ਕੋਈ ਤਤਵ ਨਾ ਕੋਈ ਤਤ, ਨੱਕ ਮੂੰਹ ਹੱਥ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਦੁਖੜਾ ਇਕ ਦੂਜੇ ਨੂੰ ਸਕੇ ਦੱਸ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਨਾ ਕੋਈ ਇਸ਼ਾਰਾ ਕਰੇ ਅੱਖ, ਨਾ ਕੋਈ ਫ਼ੁਰਨਾ ਕਾਇਆ ਮੰਦਰ ਅੰਦਰ ਮਨ ਦੇ ਨਾਲ ਪਰਨਾਇੰਦਾ। ਸਾਚਾ ਮੰਦਰ ਵਖਾਵਾਂ ਧੁਰ ਦਾ ਹੱਟ, ਜਿਸ ਗ੍ਰਹਿ ਬਹਿ ਬਹਿ ਵਣਜ ਕਰਾਇੰਦਾ। ਆਸ਼ਕ

ਮਾਅਸ਼ੂਕ ਦੋਵੇਂ ਇਕੋ ਆਸ ਰਹੇ ਰੱਖ, ਪਰਵਰਦਿਗਾਰ ਚਰਨ ਧਿਆਨ ਲਗਾਇੰਦਾ। ਜਗਤ ਜਹਾਨ ਹੋ ਕੇ ਬੇਵਸ, ਬਿਸਮਿਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਤਿਸ ਮੰਜ਼ਲ ਪੰਧ ਮੁਕਾਇੰਦਾ। ਆਸ਼ਕ ਕਹੇ ਮੇਰੇ ਮਾਅਸ਼ੂਕ ਰੱਬੀ, ਰਹਿਮਤ ਤੇਰੀ ਨਜ਼ਰੀ ਆਈਆ। ਤੇਰੀ ਪ੍ਰੇਮ ਪ੍ਰੀਤੀ ਬੱਧੀ, ਬੰਧਨ ਸਾਰੇ ਦਏ ਕਟਾਈਆ । ਮੈਂ ਵੇਖਾਂ ਜਗਤ ਅਖ਼ੀਰੀ ਸਦੀ, ਸਦਕਾ ਤੇਰੇ ਉਤੇ ਆਪਣਾ ਆਪ ਟਿਕਾਈਆ। ਮੇਰੀ ਵਾਸਨਾ ਤੇਰੇ ਦਵਾਰੇ ਆਵੇ ਭੱਜੀ, ਭੱਜ ਭੱਜ ਪੰਧ ਮੁਕਾਈਆ । ਤੇਰੀ ਵੇਖਾਂ ਸਚਖੰਡ ਨਿਵਾਸੀ ਧੁਰ ਦੀ ਗੱਦੀ, ਗਦਾਗਰ ਹੋ ਕੇ ਫੇਰਾ ਪਾਈਆ। ਜਨ ਭਗਤਾਂ ਘਰ ਬਹੇਂ ਉਪਰ ਮੰਜੀ, ਮਜਲਸ ਗ਼ਰੀਬ ਨਿਮਾਣਿਆਂ ਨਾਲ ਰਖਾਈਆ। ਪਿਛਲੀ ਕੀਤੀ ਹੋ ਜਾਏ ਰੱਦੀ, ਰੰਗ ਆਪਣਾ ਇਕ ਚੜ੍ਹਾਈਆ। ਪ੍ਰੇਮ ਪਿਆਰ ਦੀ ਚਾੜ੍ਹ ਕੇ ਸਾਚੀ ਗੱਡੀ, ਗਾੜੀਬਾਨ ਹੋ ਕੇ ਸੇਵ ਕਮਾਈਆ। ਜਨ ਭਗਤਾਂ ਲੇਖੇ ਲਾਏ ਇਕ ਇਕ ਹੱਡੀ, ਸੂਰਾ ਸਰਬਗੀ ਹੋ ਕੇ ਵੇਖ ਵਖਾਈਆ। ਤੇਰੀ ਜੋਤ ਨਿਰਮਲ ਨੂਰ ਵਿਚੋਂ ਜਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੌਣਾ ਬੀਸਵੀਂ ਸਦੀ, ਸੱਦਾ ਦੇ ਕੇ ਆਪਣੇ ਘਰ ਬਹਾਈਆ। ਵਾਹ ਆਸ਼ਕ ਮੇਰੇ ਮੁਮਤਾਜ, ਮਿਹਰਵਾਨ ਰਿਹਾ ਜਣਾਈਆ। ਤੇਰਾ ਅੰਦਰੋਂ ਖੋਲ੍ਹਾਂ ਰਾਜ਼, ਪੜਦਾ ਓਹਲਾ ਪਰੇ ਹਟਾਈਆ। ਤੇਰੀ ਲੇਖੇ ਲਗੇ ਨਮਾਜ਼, ਸੱਯਦਾ ਝੁਕੇ ਬੇਪਰਵਾਹੀਆ। ਤੇਰਾ ਖੋਲ੍ਹ ਕੇ ਦੱਸਾਂ ਆਗ਼ਾਜ਼, ਆਖਰ ਆਪਣਾ ਮੇਲ ਮਿਲਾਈਆ। ਤੇਰਾ ਅੰਤਰ ਨਾ ਹੋਵੇ ਉਦਾਸ, ਬਾਹਰੋਂ ਬਸੰਤਰ ਦਿਆਂ ਬੁਝਾਈਆ। ਚਲ ਕੇ ਆਵਾਂ ਤੇਰੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਨਾ ਜਾਣੇ ਮੇਰਾ ਕੇਹੜਾ ਸੱਜਣ ਸਾਕ, ਸੋਹਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਈਆ। ਕੀ ਪਰਵਰਦਿਗਾਰ, ਰਹਿਮਤ ਰਹਿਮ ਕਮਾਵੇਂਂਗਾ। ਹੁਣ ਵਹਾ ਕੇ ਜਲ ਧਾਰ, ਫਿਰ ਆਪਣਾ ਰੰਗ ਚੜ੍ਹਾਵੇਂਗਾ। ਕੀ ਮਜਲਸ ਵਸੇਂ ਦਰਬਾਰ, ਦਰਗਾਹ ਸਾਚੀ ਸੋਭਾ ਪਾਵੇਂਗਾ। ਨਾਮ ਸਤਿ ਦੇ ਖ਼ੁਮਾਰ, ਗ਼ਮੀ ਖ਼ੁਸ਼ੀ ਇਕੋ ਘਰ ਵਖਾਵੇਂਗਾ। ਵਿਛੜਿਆਂ ਫੇਰ ਮਿਲਾ ਕੇ ਯਾਰ, ਯਾਰੀ ਯਾਰਾਂ ਨਾਲ ਹੰਢਾਵੇਂਗਾ। ਤੇਰਾ ਲੇਖ ਲਿਖਿਆ ਨਾ ਜਾਏ ਵਿਚ ਕਿਸੇ ਇਸ਼ਤਿਹਾਰ, ਇਸ਼ਕ ਮਾਅਸ਼ੂਕ ਕਿਸ ਦਵਾਰੇ ਜੋੜ ਜੁੜਾਵੇਂਗਾ। ਤੇਰਾ ਅੰਤ ਨਾ ਪਾਰਾਵਾਰ, ਪਰਬਤ ਚੋਟੀ ਕਿਸ ਬਿਧ ਵੇਖ ਵਖਾਵੇਂਗਾ। ਪੁਰਖ ਅਕਾਲ ਦੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਆਪਣੇ ਹੱਥ ਰਖਾਵੇਂਗਾ। ਲਹਿਣਾ ਦੇਣਾ ਹੱਥ ਰਸੂਲ, ਰਸਵਾ ਇਕੋ ਇਕ ਨਜ਼ਰੀ ਆਇੰਦਾ। ਤੂੰ ਮੇਰਾ ਕਾਅਬਾ ਕਰਨਾ ਕਬੂਲ, ਮਾਅਕੂਲ ਹੁਕਮ ਇਕੋ ਇਕ ਸੁਣਾਇੰਦਾ। ਤੇਰਾ ਕਹਿਣਾ ਕਦੇ ਨਾ ਸਕਾਂ ਅਦੂਲ, ਦੂਲ੍ਹਾ ਹੋ ਕੇ ਨਜ਼ਰੀ ਆਇੰਦਾ । ਮੇਰਾ ਆਦਿ ਜੁਗਾਦਿ ਸਚ ਅਸੂਲ, ਅਸਲ ਵਿਚੋਂ ਅਸਲੀਅਤ ਆਪ ਪਰਗਟਾਇੰਦਾ। ਲੱਖ ਚੁਰਸੀ ਨਾਲ ਝਗੜਾ ਕਰਾਂ ਫ਼ਜ਼ੂਲ, ਫ਼ਜ਼ਲ ਰਹਿਮਤ ਭਗਤਾਂ ਉਪਰ ਕਮਾਇੰਦਾ। ਸੇਵਕ ਬਣ ਦਰ ਮਜ਼ਦੂਰ, ਸੀਸ ਖਾਰੀ ਆਪ ਉਠਾਇੰਦਾ। ਦੂਰ ਦੁਰਾਡਾ ਹਾਜ਼ਰ ਹੋ ਕੇ ਹਜ਼ੂਰ, ਕਾਇਆ ਹੁਜਰੇ ਬਹਿ ਕੇ ਖ਼ੁਸ਼ੀ ਮਨਾਇੰਦਾ। ਜੇ ਭਗਤਾਂ ਜਨਮ ਕਰਮ ਕਰ ਕੇ ਕੀਤਾ ਹੋਏ ਕਸੂਰ, ਕਸੂਰ ਕਸਰ ਇਸ਼ਾਈਏ ਨਾਲ ਪਰੇ ਹਟਾਇੰਦਾ। ਜਨ ਭਗਤਾਂ ਮਿਲਣ ਵਾਸਤੇ ਹੋਵਾਂ ਮਜਬੂਰ, ਮਜਬੂਰੀ ਆਪਣੀ ਤੁਹਾਡੀ ਝੋਲੀ ਪਾਇੰਦਾ। ਦੱਸਣ ਵਖੌਣ ਨੂੰ ਸਦਾ ਦੂਰ, ਮਿਲਣ ਵਾਸਤੇ ਅੰਦਰੇ ਅੰਦਰ ਮੇਲ

ਮਿਲਾਇੰਦਾ। ਆਵਾਂ ਜਾਵਾਂ ਸਦਾ ਬਾਦਸਤੂਰ, ਅਦਲ ਬਦਲ ਆਪਣਾ ਖੇਲ ਖਿਲਾਇੰਦਾ। ਭਗਤਾਂ ਨਾਲ ਮਿਲ ਕੇ ਹੋਵਾਂ ਮਸ਼ਹੂਰ, ਮਸ਼ਵਰਾ ਆਪਣਾ ਨਾਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਜਨ ਭਗਤ ਉਠ ਛੇਤੀ, ਆਲਸ ਨਿੰਦਰਾ ਦਏ ਚੁਕਾਈਆ। ਤੇਰੀ ਯਾਦ ਆਵੇ ਪਿਛਲੀ ਨੇਕੀ, ਨਿਕਿਉਂ ਵੱਡੇ ਦਏ ਬਣਾਈਆ। ਪ੍ਰਭ ਸਰਬ ਜੀਆਂ ਦਾ ਭੇਤੀ, ਭੁਲਿਆ ਕੋਇ ਰਹਿਣ ਨਾ ਪਾਈਆ। ਏਸੇ ਕਰ ਕੇ ਗੁਰਮੁਖ ਵਿਰਲੇ ਜਾਏ ਵੇਖੀ, ਬਾਕੀ ਛੱਡੀ ਜਾਏ ਲੋਕਾਈਆ। ਆਪ ਬਣ ਕੇ ਧੁਰ ਦਾ ਬਿਬੇਕੀ, ਭਗਵਨ ਆਇਆ ਵੇਸ ਵਟਾਈਆ। ਏਹ ਖੇਲ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛੇ ਖੇਡੀ, ਕਿਉਂ ਲੇਖਾ ਗਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਉਠ ਭਗਤ ਆ ਅਖਾੜੇ, ਪ੍ਰਭ ਸੋਹਣਾ ਖੇਲ ਖਿਲਾਈਆ। ਦਰਵੇਸ਼ ਹੋ ਕੇ ਆਇਆ ਤੇਰੇ ਵਾੜੇ, ਵਾਰੀ ਆਪਣੀ ਫੇਰਾ ਪਾਈਆ। ਜਿਸ ਨੇ ਕੋਟਨ ਕੋਟ ਜੁਗ ਚੌਕੜੀ ਉਜਾੜੇ, ਚੌਕੜੀਆਂ ਖ਼ਾਕ ਨਾਲ ਮਿਲਾਈਆ। ਲੋਕਮਾਤ ਪਰਗਟ ਕਰ ਗੁਰ ਅਵਤਾਰੇ, ਪੀਰ ਪੈਗ਼ੰਬਰ ਹੁਕਮ ਸੁਣਾਈਆ। ਲੱਖ ਚੁਰਾਸੀ ਕਰ ਖੇਲ ਨਿਆਰੇ, ਨਿਰਾਕਾਰ ਵੇਖ ਵਖਾਈਆ। ਸੋ ਸਵਾਮੀ ਅੰਤਰਜਾਮੀ ਨਿਹਕਾਮੀ ਆਇਆ ਜਨ ਭਗਤ ਦਵਾਰੇ, ਦਵਾਰਕਾ ਮਿਲੇ ਨਾ ਕੋਇ ਵਡਿਆਈਆ। ਅਯੁਧਿਆ ਰਾਮ ਨਾ ਕੋਇ ਪਸਾਰੇ, ਸੁਰਤ ਸਵਾਣੀ ਫੜ ਨਾ ਕੋਇ ਉਠਾਲੇ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਗੁਰਮੁਖ ਗੁਰਸਿਖ ਉਹ ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹਿਣ ਕਵਾਰੇ, ਬਿਨ ਸ੍ਰੀ ਭਗਵੰਤ ਨਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਦਏ ਸਮਝਾਈਆ। ਸਚ ਪਿਆਰ ਸਚ ਪ੍ਰਿਯ, ਪ੍ਰੀਤਮ ਵਖਾਈਆ। ਜੋ ਏਥੇ ਓਥੇ ਦੋ ਜਹਾਨ ਰਹੇ, ਜੀਂਵਦਿਆਂ ਮਰਦਿਆਂ ਇਕੋ ਰੰਗ ਵਖਾਈਆ। ਅਗਨੀ ਵਿਚ ਨਾ ਹੋਵੇ ਲੈ, ਮੜ੍ਹੀ ਗੋਰ ਨਾ ਕੋਇ ਦਬਾਈਆ। ਸੋ ਪਰਮ ਪੁਰਖ ਸਚ ਅਗੰਮ ਸਚ ਕਹਾਣੀ ਕਹੇ, ਕਹਿ ਕਹਿ ਰਿਹਾ ਸੁਣਾਈਆ। ਜਨ ਭਗਤ ਤੇਰਾ ਦਵਾਰਾ ਜਿਸ ਘਰ ਸਵਾਮੀ ਠਾਕਰ ਆ ਕੇ ਬਹੇ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਪਿਆਰ ਵਿਚੋਂ ਪਿਆਰ ਪ੍ਰੇਮ ਵਿਚੋਂ ਪ੍ਰੇਮ ਇਕ ਪਰਗਟਾਈਆ। ਭਗਤ ਕਹੇ ਕੀ ਤੇਰਾ ਪ੍ਰੇਮ, ਪ੍ਰੇਮਿਕਾ ਰੂਪ ਵਟਾਈਆ। ਕੀ ਪ੍ਰਭੂ ਤੇਰਾ ਸੱਚਾ ਨੇਮ, ਸਚ ਦੇ ਸਮਝਾਈਆ। ਭਗਵਨ ਕਿਹਾ ਸਚ ਪੁਛੋ ਗੋਬਿੰਦ ਕੋਲੋਂ ਜਿਸ ਕਮਾਇਆ ਹੇਮ, ਕੁੰਟ ਆਪਣਾ ਡੇਰਾ ਲਾਈਆ। ਸੋ ਮੇਰੇ ਨਾਲ ਮਿਲ ਕੇ ਤੁਹਾਨੂੰ ਆਇਆ ਕਹਿਣ, ਕਹਿ ਕਹਿ ਰਿਹਾ ਸਮਝਾਈਆ। ਪ੍ਰਭ ਦਾ ਪ੍ਰੇਮ ਕਿਸੇ ਨਜ਼ਰ ਨਾ ਆਵੇ ਨੈਣ, ਨਿਜ ਆਤਮ ਦੇਵੇ ਸਚ ਸਚ ਸਮਝਾਈਆ। ਰਸਨਾ ਕੂੜ ਨਾ ਸਕੇ ਕਹਿਣ, ਲਿਖਤ ਲੇਖ ਨਾ ਕੋਇ ਵਡਿਆਈਆ। ਜਿਸ ਪ੍ਰੇਮ ਪਿਆਰ ਅੰਦਰ ਭਗਤ ਭਗਵਾਨ ਇਕੋ ਸੇਜਾ ਬਹਿਣ, ਖ਼ੁਸ਼ੀਆਂ ਅੰਦਰ ਖ਼ੁਸ਼ੀ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਘਰ, ਜਿਸ ਘਰ ਵੱਜੇ ਇਕ ਸ਼ਨਵਾਈਆ। ਸ਼ਨਵਾਈ ਕਹੇ ਮੇਰਾ ਤਾਲ ਘਨਘੋਰ, ਸੋਹਣਾ ਰੰਗ ਵਖਾਈਆ। ਮੈਂ ਪ੍ਰਭੂ ਠਾਕਰ ਸਤਿਗੁਰ ਵੇਖਿਆ ਚੋਰ, ਜੋ ਚੋਰੀ ਚੋਰੀ ਗੁਰਮੁਖਾਂ ਅੰਦਰ ਆਈਆ। ਹੌਲੀ ਜੇਹੀ ਫੜ ਕੇ ਸਰਨ ਆਪਣੇ ਨਾਲ ਲਏ ਜੋੜ, ਜੋੜੀ ਧੁਰ ਦੀ ਲਏ ਬਣਾਈਆ। ਲਾ ਪ੍ਰੀਤ ਨਿਭਾਵੇ ਤੋੜ, ਅਧਵਿਚਕਾਰ ਨਾ ਕੋਇ ਅਟਕਾਈਆ। ਓਥੇ ਹੋਰ ਕਿਸੇ ਦੀ ਰਹੇ ਨਾ ਲੋੜ, ਸਾਂਝੀਵਾਲ

ਹਿੱਸਾ ਨਾ ਕੋਇ ਵੰਡਾਈਆ। ਇਕੋ ਵਾਰ ਭਗਤ ਭਗਵਾਨ ਆਪਣੇ ਹੱਥ ਵਿਚ ਫੜ ਲਏ ਡੋਰ, ਡੋਰੀ ਤੰਦ ਆਪਣੇ ਨਾਲ ਬੰਧਾਈਆ। ਜਿਸ ਮਾਣਸ ਜਨਮ ਵਿਚ ਸਤਿਗੁਰ ਮਿਲ ਕੇ ਇਕ ਵਾਰ ਹੱਥ ਦਿਤੇ ਜੋੜ, ਜਗਤ ਜਹਾਨ ਦੋਵੇਂ ਪਾਰ ਕਰਾਈਆ। ਸਚ ਦਵਾਰੇ ਲੈ ਕੇ ਜਾਏ ਨਾਲ ਗੌਰ, ਗਹਿਰ ਗੰਭੀਰ ਹੋਵੇ ਆਪ ਸਹਾਈਆ। ਸਚਖੰਡ ਦਵਾਰ ਬਹਾ ਕੇ ਆਪਣੇ ਹੱਥੀਂ ਕਰੇ ਚੌਰ, ਚੌਬਦਾਰ ਨਜ਼ਰ ਕੋਇ ਨਾ ਆਈਆ। ਏਥੇ ਹੋਰ ਓਥੇ ਹੋਰ, ਪੰਜ ਤਤ ਵਿਚੋਂ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਸੂਫ਼ੀਆਂ ਗਾਇਆ ਧੁਰ ਦਾ ਮਾਹੀ ਢੋਲ, ਢੋਲਾ ਸੁਣਾਵੇ ਚਾਈਂ ਚਾਈਂਆ। ਜਿਸ ਦੀ ਨਿਆਜ਼ ਦੇਂਦੇ ਰਹੇ ਚੌਲ, ਸੱਤ ਰੰਗ ਰੰਗ ਰੰਗਾਈਆ। ਜਿਸ ਦੀ ਗੋਬਿੰਦ ਬਖ਼ਸ਼ ਕੇ ਗਿਆ ਪਾਹੁਲ, ਅੰਮ੍ਰਿਤ ਜਾਮ ਪਿਆਈਆ। ਜਿਸ ਨੂੰ ਪੰਡਤ ਪਾਂਧੇ ਅੰਕੜਿਆਂ ਵਿਚ ਦੱਸਦੇ ਰਹੇ ਰੌਲ, ਰੌਲਾ ਪਾ ਕੇ ਲੁੱਟਣ ਜਗਤ ਲੋਕਾਈਆ । ਸੋ ਸਾਹਿਬ ਸਤਿਗੁਰ ਨਿਰਗੁਣ ਹੋ ਕੇ ਆਇਆ ਉਪਰ ਧੌਲ, ਧੌਲਾਂ ਮਾਰ ਕੇ ਗੁਰਮੁਖ ਰਿਹਾ ਜਗਾਈਆ। ਫੜ ਕੇ ਬਾਹੋਂ ਕਰੇ ਭਾਰ ਹੌਲ, ਗਠੜੀ ਆਪਣੇ ਸਿਰ ਟਿਕਾਈਆ। ਕਲਜੁਗ ਕੂੜੀ ਕਿਰਿਆ ਦਿਸੇ ਜੌਹੜ, ਛਲੀਂ ਨੀਰ ਦੋਵੇਂ ਦੇਣ ਦੁਹਾਈਆ। ਬਿਨ ਸਤਿਗੁਰ ਪ੍ਰੇਮ ਸਭ ਨੂੰ ਲੱਗੀ ਔੜ, ਅੰਮ੍ਰਿਤ ਬੂੰਦ ਸਵਾਂਤ ਮੁਖ ਨਾ ਕੋਇ ਚੁਆਈਆ। ਚਾਰੋਂ ਕੁੰਟ ਜੀਵ ਜੰਤ ਸਾਧ ਸੰਤ ਸਾਰੇ ਲਾਵਣ ਜ਼ੋਰ, ਜ਼ੋਰੂ ਜ਼ਰ ਦੋਵੇਂ ਦੇਣ ਦੁਹਾਈਆ। ਸਚ ਦਰਬਾਰ ਕੋਈ ਨਾ ਸਕੇ ਬੌਹੜ, ਡੰਡਾ ਹੱਥ ਨਾ ਕੋਇ ਫੜਾਈਆ। ਜਨ ਭਗਤਾਂ ਪ੍ਰਭ ਮਿਲਣ ਆਵੇ ਚੜ੍ਹ ਕੇ ਸਚ ਅਗੰਮੀ ਘੋੜ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸੰਗ ਰਖਾਈਆ। ਜਨ ਭਗਤ ਕਹੇ ਪ੍ਰਭ ਡਿੱਠਾ ਇਸ਼ਕ ਆਰਜ਼ੀ, ਸੁਣਿਆ ਵਿਚ ਲੋਕਾਈਆ। ਤੂੰ ਕਲਮਾ ਦੱਸਿਆ ਵਿਚ ਫ਼ਾਰਸੀ, ਅਰਬੀ ਨਾਲ ਕੁੜਮਾਈਆ। ਤੂੰ ਮੰਦਰਾਂ ਵਿਚ ਦੱਸੀ ਆਰਤੀ, ਸ਼ਿਵਦਵਾਲਿਆਂ ਵਿਚ ਹਵਨ ਕਰਾਈਆ। ਤੂੰ ਨਾਮ ਨਿਸ਼ਾਨਾ ਲਿਖਿਆ ਇਬਾਰਤੀ, ਨਾਤਾ ਜੋੜ ਕਲਮ ਸ਼ਾਹੀਆ। ਤੂੰ ਗੁਰ ਅਵਤਾਰਾਂ ਦੇ ਰੂਪ ਵਿਚ ਬਣਿਆ ਰਿਹੋ ਸਫ਼ਾਰਸ਼ੀ, ਥੋੜੇ ਥੋੜੇ ਆਪਣੇ ਨਾਲ ਜੁੜਾਈਆ। ਤੂੰ ਪੈਸਿਆਂ ਟਕਿਆਂ ਵਿਚ ਬਣਿਆ ਰਿਹੋਂ ਆੜ੍ਹਤੀ, ਆਪਣਾ ਹੱਟ ਬਣਾਈਆ। ਦੀਨ ਮਜ਼੍ਹਬ ਤੇਰੀ ਖੇਲ ਵੇਖੀ ਧਾਰ ਦੀ, ਜ਼ਾਤ ਪਾਤ ਕਰੇ ਲੜਾਈਆ। ਸਚ ਪੁੱਛੇਂ ਤੇਰੀ ਖੇਲ ਪੰਜ ਤਤ ਕਾਇਆ ਏਹੋ ਆਈ ਸਾੜਦੀ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸਮਝਾਈਆ। ਤੇਰੇ ਹੱਥ ਰਮਜ਼ ਨਾੜ ਨਾੜ ਦੀ, ਕਿਉਂ ਸ਼ਮਸ ਪੁੱਠੀ ਖੱਲ ਲੁਹਾਈਆ। ਏਹ ਪ੍ਰੀਤੀ ਬਣੀ ਸੋਹਣੇ ਯਾਰ ਦੀ, ਤੱਤੀਆਂ ਤਵੀਆਂ ਉਤੇ ਬਹਾਈਆ। ਮਨਸੂਰ ਅਨਲਹੱਕ ਪੁਕਾਰ ਦੀ, ਕੂਕਾਂ ਦੇ ਜਣਾਈਆ। ਅਸੀਂ ਮੰਗਦੇ ਪ੍ਰੀਤੀ ਉਹ ਪਿਆਰ ਦੀ, ਘਰ ਬੈਠਿਆਂ ਨਜ਼ਰੀ ਆਈਆ। ਤੇਰੀ ਖੇਲ ਸ਼ਬਦ ਘਨਘਾਰ ਦੀ, ਰਸਨਾ ਜਿਹਵਾ ਨਾ ਕੋਇ ਪੜ੍ਹਾਈਆ। ਮੰਜ਼ਲ ਉਤੋਂ ਤੇਰੀ ਮਾਅਸ਼ੂਕ ਕਦੀ ਨਾ ਹਾਰਦੀ, ਮਹਿਬੂਬ ਵੇਖਾਂ ਚਾਈਂ ਚਾਈਂਆ। ਏਹ ਖੇਲ ਗੁਰਸਿਖ ਕੰਨਿਆ ਕਵਾਰ ਦੀ, ਜਿਸ ਤੇਰੀ ਓਟ ਤਕਾਈਆ। ਵਾਟ ਨੇੜੇ ਵੇਖ ਧੁਰ ਦਰਬਾਰ ਦੀ, ਭੱਜੀ ਆਈ ਚਾਈਂ ਚਾਈਂਆ। ਤੇਰੀ ਕਿਰਪਾ ਸਭ ਦੇ ਕਾਰਜ ਸੁਆਰ ਦੀ, ਸੁਰਤ ਸਵਾਣੀ ਖ਼ੁਸ਼ੀਆਂ ਢੋਲਾ ਗਾਈਆ। ਏਹ ਸੰਗਤ ਭੁੱਖੀ ਤੇਰੇ ਦਰਸ ਦੀਦਾਰ ਦੀ, ਦੁਖੀਆਂ ਦੁੱਖ ਦਰਦ ਰਿਹਾ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਭੁੱਖ ਤੇਰੇ ਸਚ ਪਿਆਰ ਦੀ, ਪਿਆਰ ਵਿਚੋਂ ਸੁਖ ਆਤਮ ਨਜ਼ਰੀ ਆਈਆ।

੨੬ ਹਾੜ ੨੦੨੧ ਬਿਕ੍ਰਮੀ ਗਰਦਾਵਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ

ਜਨ ਭਗਤਾਂ ਪ੍ਰਭ ਬਣੇ ਸੰਗੀ, ਮੀਤ ਮੁਰਾਰਾ ਇਕ ਅਖਵਾਇੰਦਾ। ਨਾਮ ਪਦਾਰਥ ਕਟੇ ਤੰਗੀ, ਵਸਤ ਇਕੋ ਝੋਲੀ ਪਾਇੰਦਾ। ਸੁਰਤ ਸਵਾਣੀ ਕਰੇ ਨੰਗੀ, ਕੂੜੀ ਕਿਰਿਆ ਪਰੇ ਹਟਾਇੰਦਾ। ਸਰ ਸਰੋਵਰ ਨਹਾਏ ਸਾਚੇ ਗੰਗੀ, ਅੰਮ੍ਰਿਤ ਸਰ ਇਕ ਵਖਾਇੰਦਾ। ਪ੍ਰੇਮ ਪਿਆਰ ਅੰਦਰ ਜਾਏ ਰੰਗੀ, ਰੰਗ ਰੰਗੀਲਾ ਰੰਗ ਚੜ੍ਹਾਇੰਦਾ। ਆਤਮ ਦੇਵੇ ਸਚ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਸਤਿਗੁਰ ਸ਼ਬਦ ਧੁਰ ਦਾ ਛੰਦੀ, ਸੋਹਲਾ ਢੋਲਾ ਰਾਗ ਸੁਣਾਇੰਦਾ। ਨਾਤਾ ਤੋੜੇ ਖ਼ਾਨਾਬੰਦੀ, ਲੱਖ ਚੁਰਾਸੀ ਪੰਧ ਮੁਕਾਇੰਦਾ। ਕਰਤਾ ਪੁਰਖ ਲਾ ਕੇ ਅੰਗੀ, ਅੰਗੀਕਾਰ ਆਪ ਕਰਾਇੰਦਾ। ਕੂੜੀ ਕਿਰਿਆ ਕੱਢੇ ਵਾਸਨਾ ਮੰਦੀ, ਨਾਮ ਸੁਗੰਧੀ ਵਿਚ ਭਰਾਇੰਦਾ। ਜੋਤ ਨਿਰਗੁਣ ਚਾੜ੍ਹ ਚੰਦ ਨੌਚੰਦੀ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਸਦਾ ਦੇਵੇ ਸਾਥ, ਹਰਿ ਸੰਗੀ ਇਕ ਅਖਵਾਈਆ। ਕਿਰਪਾ ਕਰ ਪੁਰਖ ਸਮਰਾਥ, ਮਿਹਰ ਨਜ਼ਰ ਇਕ ਉਠਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਸ਼ਬਦੀ ਨਾਦ ਵਜਾਏ ਅਨਹਦ, ਧੁਨੀ ਰਾਗ ਸੁਣਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਸਚ ਨੀਰ ਮੁਖ ਚੁਆਈਆ । ਦੂਈ ਦਵੈਤੀ ਮੇਟ ਫੱਟ, ਪੱਟੀ ਆਪਣਾ ਨਾਮ ਬੰਧਾਈਆ। ਸਚ ਵਖਾਏ ਧੁਰ ਦਾ ਹੱਟ, ਮੰਦਰ ਇਕੋ ਸੋਭਾ ਪਾਈਆ। ਜੋਤ ਜਗਾਏ ਲਟ ਲਟ, ਦਿਵਸ ਰੈਣ ਕਰੇ ਰੁਸ਼ਨਾਈਆ। ਸੇਜ ਸੁਹੰਜਣੀ ਸੋਭਾ ਪਾਏ ਖਾਟ, ਖਟੀਆ ਇਕੋ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲਾ ਸਹਿਜ ਸੁਭਾਈਆ। ਜਨ ਭਗਤਾਂ ਪ੍ਰਭ ਦੱਸੇ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਸ਼ਬਦ ਸਰੂਪੀ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਵਖਾਇੰਦਾ। ਸਾਚਾ ਮੰਤਰ ਦ੍ਰਿੜਾਏ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਸਚ ਦਵਾਰਾ ਦਏ ਖੁਲ੍ਹਾ, ਖ਼ਾਲਕ ਖ਼ਲਕ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣਾ ਭੇਵ ਖੁਲ੍ਹਾਇੰਦਾ। ਜਨ ਭਗਤਾਂ ਪ੍ਰਭ ਸਦ ਭੇਵ ਖੋਲ੍ਹੇ, ਪੜਦਾ ਰਹਿਣ ਕੋਇ ਨਾ ਪਾਈਆ। ਅੰਤਰ ਆਤਮ ਨਿਰਗੁਣ ਹੋ ਕੇ ਬੋਲੇ, ਸੱਚਾ ਬੋਲਾ ਦਏ ਸਮਝਾਈਆ। ਪੜਦਾ ਲਾਹਵੇ ਆਪਣਾ ਓਹਲੇ, ਸਨਮੁਖ ਇਕੋ ਨਜ਼ਰੀ ਆਈਆ। ਬਣ ਸਵਾਮੀ ਵਸੇ ਕੋਲੇ, ਦੂਰ ਦੁਰਾਡਾ ਪੰਧ ਮੁਕਾਈਆ। ਸਚ ਸੁਣਾਏ ਆਪਣੇ ਢੋਲੇ, ਧੁਰ ਦਾ ਰਾਗ ਅਲਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਮੌਲੇ, ਮੌਲਾ ਆਪਣੀ ਕਾਰ ਕਮਾਈਆ। ਉਲਟਾ ਕਰੇ ਨਾਭ ਕੌਲੇ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਦੇਵੇ ਵਡਿਆਈ ਉਪਰ ਧੌਲੇ, ਧਰਨੀ ਧਰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਲਏ ਤਰਾਈਆ। ਹਰਿ ਸੱਜਣ ਸਾਹਿਬ ਸਤਿਗੁਰ ਤਾਰੇ, ਤਾਰਨਹਾਰ ਦਇਆ ਕਮਾਇੰਦਾ। ਲੇਖਾ ਜਾਣੇ ਜੁਗ ਚਾਰੇ, ਚੌਕੜੀ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਗੁਰ ਅਵਤਾਰੇ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਸੇਵਾ ਕਰਨ ਵਿਚ ਸੰਸਾਰੇ, ਲੱਖ ਚੁਰਾਸੀ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੋਜ ਖੋਜਾਇੰਦਾ। ਜਨ ਭਗਤਾਂ ਪ੍ਰਭ ਸਦਾ ਸੁਹੇਲਾ, ਧੁਰ ਦਾ ਸੰਗੀ ਨਜ਼ਰੀ ਆਈਆ। ਨਿਰਗੁਣ ਹੋ ਕੇ ਕਰੇ ਮੇਲਾ, ਸਰਗੁਣ ਜੋੜ ਜੁੜਾਈਆ। ਰੂਪ ਬਣਾ ਗੁਰੂ

ਗੁਰ ਚੇਲਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਜੋਤ ਨਿਰਜੰਣ ਚਾੜ੍ਹ ਤੇਲਾ, ਸਾਚਾ ਸਗਨ ਇਕ ਸਮਝਾਈਆ। ਨਿਤ ਨਵਿਤ ਅਚਰਜ ਖੇਲ ਪਤਿਪਰਮੇਸ਼ਵਰ ਆਪੇ ਖੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਵੱਡਾ ਵਡ ਵਡਿਆਈਆ। ਭਗਤ ਸੁਹੇਲਾ ਵੱਡਾ ਮੀਤ, ਮਿਤਰ ਪਿਆਰਾ ਇਕ ਅਖਵਾਇੰਦਾ। ਕਲਜੁਗ ਅੰਤ ਅਵੱਲੜੀ ਰੀਤ, ਹਰਿ ਕੰਤ ਆਪ ਜਣਾਇੰਦਾ। ਜਨ ਭਗਤਾਂ ਦੱਸ ਕੇ ਧੁਰ ਦਾ ਗੀਤ, ਸੋਹੰ ਢੋਲਾ ਆਪ ਪੜ੍ਹਾਇੰਦਾ। ਮਿਹਰਵਾਨ ਹੋ ਹਰਿ ਜਗਦੀਸ਼, ਜਗਦੀਸ਼ਰ ਆਪਣੇ ਰੰਗ ਰੰਗਾਇੰਦਾ। ਲੇਖ ਚੁਕਾਏ ਹਸਤ ਕੀਟ, ਊਚਾਂ ਨੀਚਾਂ ਰਾਓ ਰੰਕਾਂ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਉਧਾਰੀ ਦਇਆ ਕਮਾਇੰਦਾ। ਭਗਤ ਉਧਾਰਨ ਆਪ ਪ੍ਰਭ, ਨਿਤ ਨਵਿਤ ਜੁਗਾਂ ਜੁਗੰਤਰ ਵੇਖ ਵਖਾਈਆ। ਕੋਟਨ ਕੋਟ ਵਿਚੋਂ ਸੰਤ ਸੁਹੇਲੇ ਲਏ ਲੱਭ, ਦਰ ਦਰ ਘਰ ਘਰ ਘਟ ਘਟ ਆਪਣਾ ਪੜਦਾ ਲਾਹੀਆ। ਜਗਤ ਦਵਾਰ ਕਰ ਕੇ ਪਾਰ ਹੱਦ, ਸਾਚਾ ਮੰਦਰ ਦਏ ਵਖਾਈਆ। ਜਿਥੇ ਵਸੇ ਪੁਰਖ ਸਮਰਥ, ਮਹਿਮਾ ਅਕਥ ਰਿਹਾ ਦ੍ਰਿੜਾਈਆ । ਅੱਠੇ ਪਹਿਰ ਦਿਵਸ ਰੈਣ ਘੜੀ ਪਲ ਵੱਜੇ ਨਦ, ਧੁਨ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਦੀ ਪਿਆ ਕੇ ਮਦਿ, ਰਸ ਖ਼ੁਮਾਰੀ ਦਏ ਚੜ੍ਹਾਈਆ। ਰਸ ਖ਼ੁਮਾਰੀ ਦੇਵੇ ਨਾਮ, ਹਰਿ ਕਰਤਾ ਦਇਆ ਕਮਾਇੰਦਾ। ਇਕੋ ਵਾਰ ਪਿਆ ਕੇ ਜਾਮ, ਜ਼ਾਮਨ ਹੋ ਕੇ ਪਾਰ ਲੰਘਾਇੰਦਾ। ਸਚ ਫੜਾਏ ਆਪਣਾ ਦਾਮ, ਦਾਮਨਗੀਰ ਦਇਆ ਕਮਾਇੰਦਾ। ਮੇਲ ਮਿਲਾਵਾ ਸਾਚੇ ਰਾਮ, ਸੋਈ ਸੁਰਤੀ ਆਪ ਉਠਾਇੰਦਾ। ਕਾਇਆ ਮੰਦਰ ਇਕ ਗਰਾਮ, ਗ੍ਰਹਿ ਸਾਚੇ ਸੋਭਾ ਪਾਇੰਦਾ। ਜਿਥੇ ਝੁੱਲੇ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਦੀਵਾ ਬਾਤੀ ਜਗੇ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਕੂੜੀ ਕਿਰਿਆ ਨਾ ਕੋਈ ਬੇਈਮਾਨ, ਬੇਵਾ ਰੂਪ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਿਲੇ ਆਪੇ ਆਣ, ਆਨਨ ਫ਼ਾਨਨ ਆਪਣਾ ਮੇਲ ਮਿਲਾਇੰਦਾ। ਭਗਤ ਸੁਹੇਲਾ ਸਾਹਿਬ ਸਤਿਗੁਰ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਲੇਖਾ ਆਦਿ ਜੁਗਾਦੀ ਧੁਰ, ਧੁਰ ਮਸਤਕ ਵੇਖ ਵਖਾਈਆ। ਲਹਿਣਾ ਦੇਣਾ ਚੁਕਾ ਕੇ ਦੇਵਤ ਸੁਰ, ਮੁਨ ਜਨ ਡੇਰਾ ਰਿਹਾ ਢਾਹੀਆ। ਗੁਰਮੁਖ ਗੁਰਸਿਖ ਸੋਹਣੀ ਸਚ ਪ੍ਰੀਤੀ ਜਾਵਣ ਜੁੜ, ਨਾਤਾ ਆਪਣੇ ਨਾਲ ਬੰਧਾਈਆ। ਕਰੇ ਪਰਕਾਸ਼ ਅੰਧੇਰੇ ਘੋਰ, ਅਗਿਆਨ ਅੰਧੇਰ ਚੁਕਾਈਆ। ਪੰਜ ਤਤ ਨਾ ਪਾਵੇ ਸ਼ੋਰ, ਕੂੜੀ ਕਿਰਿਆ ਨਾ ਕੋਇ ਹਲਕਾਈਆ । ਮਨ ਮਤ ਬੁਧ ਨਾ ਚਲੇ ਕੋਇ ਜ਼ੋਰ, ਜਾਬਰ ਮਿਲਿਆ ਬੇਪਰਵਾਹੀਆ। ਸੰਤ ਸੁਹੇਲੇ ਸ਼ਬਦ ਇਸ਼ਾਰੇ ਨਾਲ ਲਏ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਜਾਏ ਬੌਹੜ, ਦੂਰ ਦੁਰਾਡਾ ਪੰਧ ਮੁਕਾਈਆ। ਜਿਨ੍ਹਾਂ ਗੁਰਮੁਖਾਂ ਪੂਰਬ ਜਨਮ ਦੀ ਪ੍ਰਭੂ ਮਿਲਣ ਦੀ ਲੱਗੀ ਔੜ, ਤਿਨ੍ਹਾਂ ਅੰਤਰ ਆਤਮ ਸਾਂਤਕ ਸਤਿ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦੀ ਲਾ ਕੇ ਮੋਹਰ, ਮੋਰਾ ਤੋਰਾ ਦਏ ਚੁਕਾਈਆ।

੨੬ ਹਾੜ ੨੦੨੧ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਰੁੜਕਾ ਕਲਾਂ

ਕਿਰਪਾ ਕਰੇ ਸ੍ਰੀ ਭਗਵਾਨ, ਜਨ ਭਗਤਾਂ ਜੁਗ ਜੁਗ ਦਇਆ ਕਮਾਇੰਦਾ। ਸਚਖੰਡ ਦਵਾਰਾ ਦੱਸ ਮਕਾਨ, ਮਹੱਲ ਅਟਲ ਇਕ ਵਖਾਇੰਦਾ । ਸਤਿ ਸਤਿਵਾਦੀ ਝੁੱਲੇ ਨਿਸ਼ਾਨ, ਦੋ ਜਹਾਨਾਂ ਆਪ ਲਹਿਰਾਇੰਦਾ। ਧੁਰ ਸੰਦੇਸ਼ਾ ਦੇ ਫ਼ਰਮਾਨ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਜੋਧੇ ਸੂਰਬੀਰ ਬਣੋ ਬਲਵਾਨ, ਬਲ ਧਾਰੀ ਬਲ ਵਖਾਇੰਦਾ। ਨੇਤਰ ਪਰਸੋ ਇਕੋ ਰਾਮ, ਜੋ ਰਮਈਆ ਹਰ ਘਟ ਨਜ਼ਰੀ ਆਇੰਦਾ। ਦਰਸ਼ਨ ਕਰੋ ਸਾਚੇ ਕਾਹਨ, ਜੋ ਘਰ ਘਰ ਬੰਸਰੀ ਨਾਮ ਵਜਾਇੰਦਾ। ਸ਼ਬਦ ਸੁਣੋ ਸਾਚਾ ਸੱਚੀ ਧੁਨਕਾਨ, ਅਨਹਦ ਨਾਦ ਨਾਲ ਮਿਲਾਇੰਦਾ। ਅੰਮ੍ਰਿਤ ਰਸ ਪੀਓ ਸੱਚਾ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਆਪਣੀ ਆਪ ਕਰੋ ਪਛਾਣ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਇੰਦਾ। ਕਾਇਆ ਮੰਦਰ ਅੰਦਰ ਵੇਖੋ ਮਾਰ ਧਿਆਨ, ਨਿਰਗੁਣ ਨਿਰਵੈਰ ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੇਵ ਚੁਕਾਇੰਦਾ। ਦਇਆਵਾਨ ਸ੍ਰੀ ਭਗਵੰਤ, ਭਗਤਾਂ ਏਕਾ ਬੂਝ ਬੁਝਾਈਆ। ਉਠੋ ਵੇਖੋ ਸਾਚੇ ਸੰਤ, ਸਾਹਿਬ ਸਤਿਗੁਰ ਪੜਦਾ ਲਾਹੀਆ। ਘਰ ਮਿਲਾਵਾ ਨਾਰ ਕੰਤ, ਸੁਹੰਜਣੀ ਸੇਜ ਸੋਭਾ ਪਾਈਆ। ਨਾਮ ਨਿਧਾਨਾ ਮਣੀਆ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਰਿਹਾ ਸਮਝਾਈਆ। ਦੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰ ਅੱਖਰ ਕਰ ਪੜ੍ਹਾਈਆ । ਮੇਲ ਮਿਲਾਵੇ ਸਾਚੀ ਸੰਗਤ, ਹਰਿ ਭਗਤ ਧੁਰ ਦਾ ਜੋੜ ਜੁੜਾਈਆ। ਲੇਖਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਹਰਿ ਭਗਤ ਦੂਜੇ ਦਰ ਨਾ ਜਾਏ ਮੰਗਤ, ਦੇਵਣਹਾਰਾ ਇਕ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਜਨ ਸਾਚੇ ਰਿਹਾ ਜਗਾਈਆ। ਸਾਹਿਬ ਸਤਿਗੁਰ ਪੁਰਖ ਅਕਾਲ, ਅਕਲ ਕਲ ਵੱਡੀ ਵਡਿਆਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਚੌਕੜੀ ਬੇਪਰਵਾਹੀਆ। ਭਗਤ ਸੁਹੇਲੇ ਉਠਾਏ ਲਾਲ, ਬਾਲੇ ਆਪਣੀ ਗੋਦ ਬਹਾਈਆ। ਸਾਚਾ ਮਾਰਗ ਦਏ ਵਖਾਲ, ਰਹਿਬਰ ਬਣ ਕੇ ਪੜਦਾ ਲਾਹੀਆ। ਸਾਚਾ ਮੰਤਰ ਦਏ ਸਿਖਾਲ, ਧੁਰ ਦੀ ਕਰੇ ਸਚ ਪੜ੍ਹਾਈਆ। ਨਿਰਗੁਣ ਹੋ ਕੇ ਬਣੇ ਦਲਾਲ, ਸਰਗੁਣ ਮੇਲਾ ਸਹਿਜ ਸੁਭਾਈਆ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਸਾਹਿਬ ਸਤਿਗੁਰ ਪੁਰਖ ਅਥਾਹ, ਹਰਿ ਕਰਤਾ ਆਪ ਅਖਵਾਇੰਦਾ। ਗੁਰਮੁਖ ਸੱਜਣ ਲਏ ਜਗਾ, ਨੇਤਰ ਲੋਚਣ ਅੱਖ ਖੁਲ੍ਹਾਇੰਦਾ। ਸਾਚਾ ਮੇਲਾ ਲਏ ਮਿਲਾ, ਵਿਛੋੜਾ ਪੰਧ ਮੁਕਾਇੰਦਾ। ਅੰਤਰ ਆਤਮ ਸਾਂਤਕ ਸਤਿ ਦਏ ਕਰਾ, ਅਗਨੀ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਮਤ ਇਕ ਦ੍ਰਿੜਾਇੰਦਾ। ਜਨ ਭਗਤਾਂ ਦੇਵੇ ਬ੍ਰਹਮ ਮਤ, ਪਾਰਬ੍ਰਹਮ ਵੱਡੀ ਵਡਿਆਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਆਖ਼ਰ ਆਪਣਾ ਘਰ ਦਏ ਸਮਝਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਸੱਦ, ਸੱਦਾ ਦੇਵੇ ਚਾਈਂ ਚਾਈਂਆ। ਹਰਿਜਨ ਹਰਿਭਗਤ ਜਗਤ ਦਵਾਰ ਲੰਘ ਕੇ ਵੇਖੋ ਅੱਗੇ ਮਿਲੇ ਪੁਰਖ ਸਮਰਥ, ਗਹਿਰ ਗੰਭੀਰ

ਸਚ ਸਰੀਰ ਡੇਰਾ ਲਾਈਆ। ਜਿਸ ਆਤਮ ਦਿਤੀ ਵਥ, ਸੋ ਪਰਮਾਤਮ ਆਪਣੇ ਖਾਤੇ ਲਏ ਘਤ, ਲੇਖ ਚੁਕਾਵੇ ਚਾਈਂ ਚਾਈਂਆ। ਓਸ ਸੱਜਣ ਨਾਲ ਜਾਓ ਵਸ, ਜਿਸ ਤੋਂ ਵਿਛੜ ਲੱਖ ਚੁਰਾਸੀ ਵਿਚ ਫੇਰਾ ਪਾਈਆ। ਜਨਮ ਜਨਮ ਜਨਮ ਪਿਛੋਂ ਪੂਰੀ ਹੋਵੇ ਆਸ, ਤਰਾਸ ਤਰਾਸ ਤਰਾਸ ਕਰਕੇ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਡਰਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਘਰ ਆਤਮ ਵਸਿਆ ਪਾਸ, ਸੋ ਆਪਣਾ ਪਾਸਾ ਗਏ ਉਲਟਾਈਆ। ਅੰਤਮ ਮਿਲ ਜੋਤ ਅਬਿਨਾਸ਼, ਅਬਿਨਾਸ਼ੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵਖਾਏ ਸਾਚੀ ਮੰਡਲ ਰਾਸ, ਜਿਸ ਘਰ ਗੋਪੀ ਕਾਹਨ ਪ੍ਰਭ ਇਕੋ ਨਜ਼ਰੀ ਆਈਆ।

੨੬ ਹਾੜ ੨੦੨੧ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ

ਪੁਰਖ ਅਕਾਲ ਕਿਰਪਾ ਕਰਿਆ, ਕਿਰਪਾਨਿਧ ਦਇਆ ਕਮਾਈਆ। ਭਗਤ ਸੁਹੇਲਾ ਆਇਆ ਘਰਿਆ, ਗ੍ਰਹਿ ਮੰਦਰ ਵੱਜੀ ਵਧਾਈਆ। ਗੁਰਮੁਖ ਸੱਜਣ ਜਿਸ ਵੇਲੇ ਪੌੜੀ ਡੰਡੇ ਚੜ੍ਹਿਆ, ਚਰਨ ਆਪਣਾ ਉਪਰ ਟਿਕਾਈਆ। ਕਾਠ ਕਹੇ ਮੇਰਾ ਤਨ ਮਨ ਠਰਿਆ, ਅਗਨੀ ਅੱਗ ਬੁਝਾਈਆ। ਸਤਿ ਸਰਨਾਈ ਸਾਚੀ ਪੜਿਆ, ਰੋ ਰੋ ਪਿਛਲਾ ਹਾਲ ਸੁਣਾਈਆ। ਕੋਟਨ ਵਾਰ ਜੰਮਿਆ ਮਰਿਆ, ਜਨਮ ਮਰਨ ਤੇਰੀ ਖੇਲ ਨਜ਼ਰੀ ਆਈਆ। ਪਤਿਪਰਮੇਸ਼ਵਰ ਤੇਰਾ ਤੇਰੇ ਭਗਤਾਂ ਸੰਗ ਦਰਸ ਕਦੇ ਨਾ ਕਰਿਆ, ਦੀਦ ਈਦ ਨਾ ਕੋਇ ਰੁਸ਼ਨਾਈਆ। ਪਹਿਲੀ ਵਾਰ ਦਰ ਦਵਾਰੇ ਮੰਗੇ ਵਰਿਆ, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ । ਪੌੜੀ ਡੰਡਾ ਕਰੇ ਪੁਕਾਰ, ਹੌਲੀ ਹੌਲੀ ਰਿਹਾ ਜਣਾਈਆ। ਵਾਹ ਵਾਹ ਮੇਰੀ ਸਰਕਾਰ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਮੈਂ ਦਰਸ ਕਰ ਕੇ ਹੋਇਆ ਨਿਹਾਲ, ਬਿਨ ਅੱਖਾਂ ਖ਼ੁਸ਼ੀ ਮਨਾਈਆ। ਜਿਸ ਵੇਲੇ ਤੇਰੇ ਗੁਰਮੁਖ ਵੇਖੇ ਤੇਰੇ ਨਾਲ, ਤੇਰੇ ਨਾਲੋਂ ਸੋਹਣੇ ਮੇਰੇ ਮਨ ਭਾਈਆ। ਓਨ੍ਹਾਂ ਅੰਦਰ ਪ੍ਰੇਮ ਬੇਮਿਸਾਲ, ਜਿਸ ਦੀ ਮਿਸਲ ਸਕੇ ਨਾ ਕੋਇ ਬਣਾਈਆ। ਜਿਨ੍ਹਾਂ ਦੀ ਮੁਹੱਬਤ ਜਗਤ ਕਾਗ਼ਜ਼ਾਂ ਉਤੇ ਸਕੇ ਨਾ ਕੋਇ ਵਖਾਲ, ਸਿਫ਼ਤ ਵਿਚ ਨਾ ਕੋਇ ਵਡਿਆਈਆ। ਜਿਨ੍ਹਾਂ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਭੇ ਤੇਰੇ ਨਾਲ, ਦੂਜਾ ਸੰਗੀ ਨਾ ਕੋਇ ਬਣਾਈਆ। ਮੈਂ ਨਾ ਸਮਝਾਂ ਕੇਹੜੀ ਕੂਟੋਂ ਲਿਆਂਦੇ ਭਾਲ, ਲੱਖ ਚੁਰਾਸੀ ਵਿਚੋਂ ਖੋਜ ਖੋਜਾਈਆ। ਕਰ ਕਿਰਪਾ ਜਿਸ ਮੰਨਿਆ ਧੁਰ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਮੁਕਾਈਆ। ਡੰਡਾ ਕਹੇ ਜਿਸ ਵੇਲੇ ਮੇਰੇ ਉਤੇ ਆਇਆ ਚਰਨ, ਮਿਹਰਵਾਨ ਦਇਆ ਕਮਾਈਆ। ਮੇਰਾ ਜੀਂਵਦਿਆਂ ਬਦਲ ਗਿਆ ਮਰਨ, ਮਰਨ ਵਿਚੋਂ ਜੀਵਣ ਨਜ਼ਰੀ ਆਈਆ। ਮੇਰਾ ਖੁਲ੍ਹ ਗਿਆ ਹਰਨ ਫਰਨ, ਬਿਨ ਅੱਖਾਂ ਆਖ਼ਰ ਇਕੋ ਵੇਖਾਂ ਚਾਈਂ ਚਾਈਂਆ। ਜਿਸ ਵੇਲੇ ਸੰਤ ਸੁਹੇਲੇ ਉਪਰ ਚੜ੍ਹਨ, ਕਦਮ ਆਪਣਾ ਆਪ ਉਠਾਈਆ। ਹਿਰਦੇ ਅੰਦਰ ਤੇਰਾ ਮੇਰਾ ਢੋਲਾ ਪੜ੍ਹਨ, ਦੂਜਾ ਇਸ਼ਟ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੌੜੀ ਕਹੇ ਮੇਰਾ ਇਕੋ ਪੌੜਾ, ਪਰਮ ਪੁਰਖ ਆਪ ਲਗਾਇਆ। ਧੰਨ ਭਾਗ ਘਰ ਮੇਰੇ ਬੌਹੜਾ, ਬੌਹੜੀ ਸੁਣੀ ਹਾਲ ਦੁਹਾਇਆ। ਸ਼ਬਦੀ ਛੱਡ ਅਗੰਮੀ ਘੋੜਾ, ਚਰਨ ਕਵਲ ਇਕ ਟਿਕਾਇਆ।

ਮੈਂ ਦਰਸਨ ਕੀਤਾ ਵਕਤ ਥੋੜਾ, ਥੋੜੇ ਵਿਚੋਂ ਬਹੁਤਾ ਨਜ਼ਰੀ ਆਇਆ। ਜੋ ਪਿਛੇ ਵੇਖਿਆ ਭਗਤਾਂ ਨਾਲ ਜੋੜਾ, ਜੋੜੀ ਆਪਣੀ ਆਪ ਸਮਝਾਇਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਦੋਹਰਾ, ਰਾਗ ਨਾਦ ਸਿਫ਼ਤ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇਆ। ਪੌੜੀ ਕਹੇ ਜਾਂ ਮੈਂ ਵੇਖਿਆ ਚੜ੍ਹਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਮੇਰਾ ਤਨ ਮਨ ਜਾਏ ਠਰਦਾ, ਅਗਨੀ ਤਤ ਬੁਝਾਈਆ। ਜਨ ਭਗਤਾਂ ਸ਼ਬਦ ਇਸ਼ਾਰੇ ਕਰਦਾ, ਹੌਲੀ ਹੌਲੀ ਰਿਹਾ ਦ੍ਰਿੜਾਈਆ । ਆਓ ਵੇਖੋ ਖੇਲ ਨਰ ਹਰਿ ਦਾ, ਨਰ ਨਰਾਇਣ ਆਪ ਦ੍ਰਿੜਾਈਆ। ਜਿਸ ਦਵਾਰੇ ਗੁਰਮੁਖ ਵਸਦਾ, ਮਹੱਲ ਅਟਲ ਸੋਭਾ ਪਾਈਆ। ਓਥੇ ਪੁਰਖ ਅਕਾਲ ਸਚ ਸਿੰਘਾਸਣ ਬਹਿ ਕੇ ਸਜਦਾ, ਸੋਭਾਵੰਤ ਡੇਰਾ ਲਾਈਆ। ਏਹ ਖੇਲ ਨਹੀਂ ਅੱਜ ਦਾ, ਜੁਗ ਜੁਗ ਰੀਤੀ ਆਪਣੇ ਨਾਲ ਨਿਭਾਈਆ। ਉਹ ਡੰਡਾ ਕਦੇ ਨਾ ਭੱਜਦਾ, ਜਿਸ ਉਪਰ ਚਰਨ ਟਿਕਾਈਆ। ਉਹ ਸੱਜਣ ਸੱਚੇ ਸੱਦਦਾ, ਹੋਕਾ ਦੇ ਉਠਾਈਆ। ਜਿਨ੍ਹਾਂ ਨਾਲ ਪ੍ਰੀਤਮ ਵਸਦਾ, ਪ੍ਰੇਮ ਪ੍ਰੀਤੀ ਅੰਦਰ ਰੰਗ ਰੰਗਾਈਆ। ਸੋ ਗੁਰਮੁਖ ਖ਼ੁਸ਼ੀਆਂ ਵਿਚ ਹੱਸਦਾ, ਗ਼ਮੀ ਚਿੰਤਾ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੌੜੀ ਕਹੇ ਮੈਂ ਭਗਤ ਸਹਾਰੇ, ਭਗਵਨ ਦਿਤੀ ਵਡਿਆਈਆ। ਮੇਰੀ ਸੇਵਾ ਮੈਂ ਸਦ ਬਲਹਾਰੇ, ਬਲਹਾਰੀ ਆਪਣਾ ਗੁਰ ਮਨਾਈਆ। ਛੋਟਿਆਂ ਵੱਡਿਆਂ ਫੜ ਕੇ ਚਾੜ੍ਹ ਦੇਵਾਂ ਓਸ ਚਬਾਰੇ, ਜਿਸ ਚੁਬਾਰੇ ਵਿਚ ਵਸੇ ਬੇਪਰਵਾਹੀਆ। ਜਿਸ ਦੀ ਮੰਜ਼ਲ ਵਿਚ ਕੋਟਨ ਕੋਟ ਸਾਧ ਸੰਤ ਹਾਰੇ, ਪਾਂਧੀ ਪੰਧ ਨਾ ਕੋਇ ਮੁਕਾਈਆ। ਕਰ ਕਿਰਪਾ ਪਤਿਪਰਮੇਸ਼ਵਰ ਮੇਰਾ ਲਹਿਣਾ ਦੇਣਾ ਚੁਕਾਇਆ ਵਿਚ ਸੰਸਾਰੇ, ਸੰਸਾ ਰੋਗ ਦਿਤਾ ਮਿਟਾਈਆ। ਜਨ ਭਗਤ ਲਗੇ ਓਸ ਕਿਨਾਰੇ, ਜਿਸ ਕਿਨਾਰੇ ਜਗਤ ਨਈਆ ਨਜ਼ਰ ਕੋਇ ਨਾ ਆਈਆ। ਪਰਮ ਪੁਰਖ ਦੇ ਸਚ ਸਹਾਰੇ, ਸਿਹਰਾ ਆਪਣੇ ਸੀਸ ਬੰਧਾਈਆ। ਜਿਸ ਵੇਲੇ ਮੈਂ ਸੁਣੇ ਸਚ ਜੈਕਾਰੇ, ਸੋਹੰ ਢੋਲਾ ਰਹੇ ਗਾਈਆ। ਚਰਨ ਕਵਲ ਕਵਲ ਚਰਨ ਬਲਹਾਰੇ, ਨਿਮਸਕਾਰੇ ਨਿਉਂ ਨਿਉਂ ਸੀਸ ਝੁਕਾਈਆ। ਜਿਸ ਆਪਣੇ ਮੰਦਰ ਹਰਿਜਨ ਆਪ ਵਾੜੇ, ਵਾਰਸ ਹੋ ਕੇ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਠ ਲੇਖਾ ਪਾਰ ਉਤਾਰੇ, ਉਧਾਰ ਪਿਛਲਾ ਦਿਤਾ ਚੁਕਾਈਆ।