੨੬ ਹਾੜ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਜਲੰਧਰ
ਵੇਦ ਕਹੇ ਮੇਰਾ ਸਚ ਵੇਦਾਂਤ, ਵਿਦਿਆ ਬ੍ਰਹਮ ਪੜ੍ਹਾਈਆ। ਮਨ ਬੁਧੀ ਕਰੇ ਸ਼ਾਂਤ, ਸਾਂਤਕ ਸਤਿ ਵਰਤਾਈਆ। ਅੰਤਰ ਆਤਮ ਕਰੇ ਇਕਾਂਤ, ਦਰ ਦਵਾਰ ਖ਼ੁਸ਼ੀ ਮਨਾਈਆ। ਸਚ ਦਵਾਰੇ ਖੋਲ੍ਹੇ ਤਾਕ, ਪੜਦਾ ਓਹਲਾ ਉਠਾਈਆ। ਆਤਮ ਪਰਮਾਤਮ ਕਰਾਏ ਬਾਤ, ਬਾਤਨ ਹੁਕਮ ਵਰਤਾਈਆ। ਜੁਗ ਚੌਕੜੀ ਮੇਟੇ ਅੰਧੇਰੀ ਰਾਤ, ਸਚ ਨੂਰ ਰੁਸ਼ਨਾਈਆ। ਅੱਖਰਾਂ ਨਾਲ ਦੱਸ ਕੇ ਗਾਥ, ਸ਼ਬਦੀ ਵੰਡ ਵੰਡਾਈਆ। ਭੇਵ ਚੁਕਾਏ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਰਜੋ ਤਮੋ ਸਤੋ ਸੋਭਾ ਪਾਈਆ। ਸਚ ਦਵਾਰਾ ਖੋਲ੍ਹ ਕੇ ਹਾਟ, ਵਣਜ ਵਣਜਾਰਾ
ਦਏ ਸਮਝਾਈਆ। ਪਤਣ ਵਖਾਏ ਅਗੰਮਾ ਘਾਟ, ਸਰੋਵਰ ਇਕੋ ਇਕ ਦ੍ਰਿੜਾਈਆ। ਅਗਲੀ ਪਿਛਲੀ ਮੁਕਾਏ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਸਚ ਸਮਝਾਏ ਨਿਰਗੁਣ ਜ਼ਾਤ, ਸਰਗੁਣ ਬੂਝ ਬੁਝਾਈਆ। ਲੇਖਾ ਲਿਖਿਆ ਮੇਰਾ ਨਾਲ ਕਲਮ ਦਵਾਤ, ਸ਼ਾਹੀ ਸੋਹਣੀ ਬਣਤ ਬਣਾਈਆ। ਕਾਗ਼ਜ਼ਾਂ ਉਤੇ ਖੋਲ੍ਹਕੇ ਮੇਰਾ ਆਗ਼ਾਜ਼, ਹਾਲ ਧੁਰ ਦਾ ਦਿਤਾ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਰਿਹਾ ਸਾਥ, ਸੱਚਾ ਸੰਗ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਕਰਦੇ ਰਹੇ ਬਾਤ, ਹੌਲੀ ਹੌਲੀ ਮਾਤ ਜਣਾਈਆ। ਗੋਬਿੰਦ ਸੂਰਾ ਕਲਜੁਗ ਅੰਤਮ ਇਕੋ ਗਿਆ ਆਖ, ਸਚ ਸੁਨੇਹੜਾ ਇਕ ਦ੍ਰਿੜਾਈਆ। ਪਰਗਟ ਹੋਵੇ ਪਰਮ ਪੁਰਖ ਧੁਰ ਦਾ ਬਾਪ, ਪਤਿਪਰਮੇਸ਼ਵਰ ਫੇਰਾ ਪਾਈਆ। ਸਤਿ ਸਤਿਵਾਦੀ ਸਾਚਾ ਦੱਸੇ ਇਕੋ ਜਾਪ, ਧੁਰ ਦੀ ਕਰੇ ਪੜ੍ਹਾਈਆ। ਮੇਰਾ ਕੋਈ ਨਾ ਜਾਣੇ ਪਾਠ, ਪੂਜਾ ਸਿਮਰਨ ਮੁਖ ਭਵਾਈਆ। ਸੋ ਵਕਤ ਸੁਹੇਲਾ ਸੋਹੇ ਵਿਚ ਲੋਕਮਾਤ, ਬ੍ਰਹਿਮੰਡ ਖੰਡ ਖ਼ੁਸ਼ੀ ਮਨਾਈਆ। ਮੈਂ ਨੇਤਰ ਤੱਕਾਂ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੋਜਾਈਆ। ਕੀ ਸਚ ਪ੍ਰਭ ਨਿਰਗੁਣ ਜੋਤ ਕਰੇ ਪਰਕਾਸ਼, ਜੋਤੀ ਜਾਤਾ ਵੇਸ ਵਟਾਈਆ। ਜਨ ਭਗਤਾਂ ਮਿਲੇ ਖ਼ਾਸ, ਖ਼ਾਹਿਸ਼ ਆਪਣੇ ਨਾਲ ਰਖਾਈਆ। ਸਾਚੀ ਬਖ਼ਸ਼ ਕੇ ਧੁਰ ਦੀ ਦਾਤ, ਦੌਲਤਮੰਦ ਦਏ ਬਣਾਈਆ। ਆਪਣੇ ਹੱਥ ਵਿਚ ਪਕੜ ਵਾਗ, ਵਾਰਤਾ ਆਪਣੀ ਦਏ ਸਮਝਾਈਆ। ਬਿਰਹੋਂ ਪ੍ਰੇਮ ਉਪਜਾ ਵੈਰਾਗ, ਜਗਤ ਤਿਆਗ ਦਏ ਕਰਾਈਆ। ਮੇਲ ਮਿਲਾਏ ਕੰਤ ਸੁਹਾਗ, ਸੁਹੰਜਣੀ ਸੇਜਾ ਦਏ ਵਡਿਆਈਆ। ਦੀਪਕ ਜੋਤ ਜਗਾ ਚਰਾਗ਼, ਘਰ ਮੰਦਰ ਕਰੇ ਰੁਸ਼ਨਾਈਆ। ਕਰਮ ਕਾਂਡ ਦੀ ਮੇਟ ਕੇ ਆਗ, ਅਗਲਾ ਘਰ ਦਏ ਵਖਾਈਆ। ਜਿਥੇ ਸਾਹਿਬ ਸਤਿਗੁਰ ਰਿਹਾ ਜਾਗ, ਹਰਿਜਨ ਸੋਏ ਆਪ ਜਗਾਈਆ। ਓਥੇ ਇਕੋ ਇਕ ਵਿਭਾਗ, ਦੂਜਾ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਜਨ ਭਗਤਾਂ ਧੋ ਕੇ ਦੁਰਮਤ ਦਾਗ਼, ਨਿਰਮਲ ਨਿਰਵੈਰ ਰਿਹਾ ਬਣਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਮਾਰੇ ਇਕ ਆਵਾਜ਼, ਸੋਹੰ ਢੋਲਾ ਨਾਦ ਸੁਣਾਈਆ। ਗੁਰਮੁਖਾਂ ਖੋਲ੍ਹੇ ਅਨਭਵ ਆਪਣਾ ਰਾਜ਼, ਰਹਿਮਤ ਸਾਚੀ ਸਚ ਕਮਾਈਆ। ਓਸ ਵੇਲੇ ਚਾਰੇ ਵੇਦ ਹੋਣ ਉਦਾਸ, ਉਦਾਸੀ ਸਭ ਦੇ ਮੁਖ ਤੇ ਛਾਈਆ। ਸਾਡਾ ਕੋਈ ਨਾ ਕਰੇ ਪਾਠ, ਪਾਠਸ਼ਾਲਾ ਨਾ ਕੋਇ ਵਡਿਆਈਆ। ਪਰਮ ਪੁਰਖ ਸਮਰਥ ਸਵਾਮੀ ਜਨ ਭਗਤਾਂ ਹੋ ਕੇ ਦਾਸ, ਗ੍ਰਹਿ ਸੇਵਕ ਰੂਪ ਵਟਾਈਆ। ਅੰਤਮ ਚਲੀਏ ਉਸ ਦੇ ਪਾਸ, ਜੋ ਪਾਸਾ ਸਭ ਦਾ ਰਿਹਾ ਪਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਅੱਠ ਦਸ ਅਠਾਰਾਂ ਕਹਿਣ ਪੁਰਾਣ, ਪੁਨਹ ਪੁਨਹ ਸੀਸ ਨਿਵਾਈਆ। ਸਾਡਾ ਲੇਖਾ ਲਿਖਤ ਮਹਾਨ, ਅੱਖਰ ਵੱਖਰ ਵੰਡ ਵੰਡਾਈਆ। ਸਾਡਾ ਸੰਦੇਸਾ ਧੁਰ ਫ਼ਰਮਾਨ, ਜੀਵ ਜੰਤ ਰਿਹਾ ਜਗਾਈਆ। ਸਾਡਾ ਦਾਤਾ ਹੁਕਮਰਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਅਸੀਂ ਸਰਗੁਣ ਨਿਰਗੁਣ ਦੇ ਬਿਆਨ, ਇਬਾਰਤ ਧੁਰ ਦੀ ਰਹੇ ਬਣਾਈਆ। ਅਸੀਂ ਮੰਦਰ ਦੱਸੀਏ ਸਚ ਮਕਾਨ, ਜਿਸ ਘਰ ਬੈਠਾ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਰਸਨਾ ਬੋਲੇ ਸ਼ਾਸਤਰ ਛੇ, ਕੂਕ ਕੂਕ ਸੁਣਾਈਆ। ਪ੍ਰਭੂ ਭਗਤਾਂ ਸੰਗ ਲਗਾਇਆ ਨੇਂਹ, ਪੱਲੂ ਆਪਣੇ ਨਾਲ ਬੰਧਾਈਆ। ਅੰਮ੍ਰਿਤ ਆਤਮ ਬਰਖੇ ਮੇਂਹ, ਤ੍ਰਿਸ਼ਨਾ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਛੇ ਸ਼ਾਸਤਰ ਪਏ ਬੋਲ, ਦੋਏ
ਜੋੜ ਜੋੜ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪ੍ਰਭੂ ਤੇਰੇ ਨਾਮ ਦਾ ਵਜਾਇਆ ਢੋਲ, ਜਗਤ ਜੀਵ ਜਹਾਨ ਜਣਾਈਆ। ਚਾਰ ਕੁੰਟ ਦਵਾਰੇ ਦਿਤੇ ਖੋਲ੍ਹ, ਧੁਰ ਦਾ ਪੜਦਾ ਆਪ ਉਠਾਈਆ। ਤੇਰਾ ਨਾਮ ਸੰਦੇਸਾ ਦੇਂਦੇ ਰਹੇ ਅਨਮੋਲ, ਅਨਮੁਲੜੀ ਸੇਵ ਕਮਾਈਆ। ਤੇਰੇ ਉਤੋਂ ਆਪਾ ਆਪ ਘੋਲੀ ਦਿਤਾ ਘੋਲ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਤੇਰੇ ਕੰਡੇ ਤੁਲ ਕੇ ਤੋਲ, ਆਪਣਾ ਆਪ ਤੱਕੜ ਲਿਆ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ਼ਾਸਤਰ ਛੇ ਰਹੇ ਦੱਸ, ਆਪਣਾ ਹਾਲ ਸੁਣਾਈਆ। ਪ੍ਰਭੂ ਹੋ ਗਿਆ ਭਗਤਾਂ ਵਸ, ਸਾਡੀ ਚਲੇ ਨਾ ਕੋਇ ਚਤੁਰਾਈਆ। ਬੌਹੜੀ ਕਿਧਰ ਜਾਈਏ ਨੱਠ, ਚਾਰੋਂ ਕੁੰਟ ਰਾਹ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਜਨ ਭਗਤਾਂ ਦੇ ਕੇ ਆਪਣੀ ਬ੍ਰਹਮ ਮਤ, ਸਾਚੀ ਵਿਦਿਆ ਦਿਤੀ ਪੜ੍ਹਾਈਆ। ਸਾਡੇ ਵੱਲ ਕਰੇ ਕੋਈ ਨਾ ਅੱਖ, ਨੇਤਰ ਨੈਣ ਨਾ ਕੋਇ ਮਿਲਾਈਆ। ਇਕੋ ਢੋਲਾ ਗੌਂਦੇ ਪੁਰਖ ਸਮਰਥ, ਤੂੰ ਮੇਰਾ ਮੈਂ ਤੇਰਾ ਦੋਹਾਂ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਨੇਤਰ ਖੋਲ੍ਹ ਪੁਕਾਰੇ ਗੀਤਾ, ਅਠਾਰਾਂ ਧਿਆਏ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਏਹ ਕੀ ਕੀਤਾ, ਕਰਨਹਾਰ ਤੇਰੀ ਵਡਿਆਈਆ। ਨਿਰਗੁਣ ਸਰਗੁਣ ਪਰਖੀ ਨੀਤਾ, ਦਰ ਦਰ ਘਰ ਘਰ ਫੇਰਾ ਪਾਈਆ। ਜਨ ਭਗਤਾਂ ਅੰਤਰ ਕੀਤਾ ਠਾਂਡਾ ਸੀਤਾ, ਅੰਮ੍ਰਿਤ ਮੇਘ ਸਤਿ ਬਰਸਾਈਆ। ਰੰਗ ਰੰਗਾਇਆ ਊਚਾਂ ਨੀਚਾਂ, ਰਾਓ ਰੰਕਾਂ ਦਿਤੀ ਵਡਿਆਈਆ। ਭਗਤ ਫੁਲਵਾੜੀ ਲਾਇਆ ਸਚ ਬਾਗ਼ੀਚਾ, ਪੱਤ ਡਾਲ੍ਹੀ ਆਪ ਮਹਿਕਾਈਆ। ਮਿੱਠਾ ਕੀਤਾ ਕੌੜਾ ਰੀਠਾ, ਵਿਖ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨਾਂ ਕੀਤਾ ਖ਼ਾਲੀ ਖ਼ੀਸਾ, ਮਾਇਆ ਰਾਣੀ ਦਏ ਦੁਹਾਈਆ। ਤੇਰੇ ਭਗਤਾਂ ਨਾਮ ਨਿਧਾਨ ਇਕੋ ਪੀਤਾ, ਸਚ ਖ਼ੁਮਾਰੀ ਤਨ ਚੜ੍ਹਾਈਆ। ਜੀਂਵਦਿਆਂ ਜਗ ਜੀਤਾ, ਮਰਿਆਂ ਮਰਨ ਵਿਚ ਕਦੇ ਨਾ ਆਈਆ। ਕਾਇਆ ਤਪੇ ਨਾ ਤਤ ਅੰਗੀਠਾ, ਅਗਨੀ ਅੱਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਵੇਖ, ਦਰ ਤੇਰੇ ਇਕ ਅਰਜ਼ੋਈਆ। ਗੀਤਾ ਕਹੇ ਮੈਂ ਦੱਸਾਂ ਗਿਆਨ, ਗੋਝ ਭੇਵ ਚੁਕਾਈਆ। ਮੇਰਾ ਲੇਖਾ ਕ੍ਰਿਸ਼ਨ ਕਾਹਨ, ਬੰਸਰੀ ਧੁਰ ਦੀ ਇਕ ਸੁਣਾਈਆ। ਭਗਤਾਂ ਸੰਗ ਮੇਲ ਮਹਾਨ, ਅਰਜਨ ਅਰਜ਼ ਝੋਲੀ ਪਾਈਆ। ਚੁਪਕੇ ਹੌਲੀ ਓਸ ਵੇਲੇ ਦਿਤਾ ਇਕ ਬਿਆਨ, ਜਿਸ ਦੀ ਕਲਮ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤਮ ਸਾਹਿਬ ਸਾਹਿਬਾਂ ਵਿਚੋਂ ਹੋਏ ਪਰਧਾਨ, ਜਿਸ ਸਾਹਿਬ ਦੀ ਸਤਿ ਸਰਨਾਈਆ। ਸੋ ਭਗਤ ਕੱਠੇ ਕਰੇ ਆਣ, ਜੁਗ ਵਿਛੜੇ ਮੇਲ ਮਿਲਾਈਆ। ਆਪਣਾ ਦੇ ਕੇ ਸੱਚਾ ਨਾਮ, ਸਚ ਦਵਾਰੇ ਲਏ ਬਹਾਈਆ। ਅੰਮ੍ਰਿਤ ਪਿਆ ਕੇ ਧੁਰ ਦਾ ਜਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਸੰਦੇਸਾ ਦਿਤਾ ਇਕ, ਸਤਿ ਸਤਿ ਦ੍ਰਿੜਾਈਆ। ਗੀਤਾ ਅਰਜਨ ਝੋਲੀ ਭਿਖ, ਨੇਤਾ ਧੁਰ ਦਾ ਬੇਪਰਵਾਹੀਆ। ਕਲਜੁਗ ਅੰਤ ਉਧਾਰੇ ਗੁਰਮੁਖ ਸਿੱਖ, ਸੰਤ ਭਗਤ ਆਪਣੀ ਗੋਦ ਬਹਾਈਆ। ਪਤਿਪਰਮੇਸ਼ਵਰ ਬਣ ਕੇ ਪਿਤ, ਪੀਤ ਪੀਤੰਬਰ ਸੀਸ ਸੁਹਾਈਆ। ਚਾਰ ਕੁੰਟ ਦਹਿ ਦਿਸ਼ਾ ਆਏ ਦਿਸ, ਘਰ ਮੰਦਰ ਡੇਰਾ ਲਾਈਆ। ਆਤਮ ਪਰਮਾਤਮ ਹੋ ਕੇ ਕਰੇ ਹਿਤ, ਹਿਤਕਾਰੀ ਵੇਖ ਵਖਾਈਆ। ਸਵਾਮੀ ਹੋ ਕੇ ਵਸੇ ਚਿਤ, ਠਗੌਰੀ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਲਏ ਜਿੱਤ, ਹਾਰ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੀਤਾ ਕਹੇ ਮੇਰੀ ਇਕੋ ਅਰਜ਼, ਆਰਜ਼ੂ ਤੇਰੇ ਅੱਗੇ ਰਖਾਈਆ। ਜਨ ਭਗਤਾਂ ਮਿਲਣ ਦੀ ਤੈਨੂੰ ਮਰਜ਼, ਮਰੀਜ਼ ਜੁਗ ਜੁਗ ਵੇਖੇਂ ਚਾਈਂ ਚਾਈਂਆ। ਧੁਰ ਦਰਗਾਹੀ ਤੇਰਾ ਫ਼ਰਜ਼, ਤੇਰੇ ਹੱਥ ਸਰਬ ਵਡਿਆਈਆ। ਜੋਧੇ ਸੂਰਬੀਰ ਮਰਦਾਨੇ ਮਰਦ, ਮਰਦਾਨਗੀ ਇਕੋ ਨਜ਼ਰੀ ਆਈਆ। ਕਲਜੁਗ ਖੇਲ ਕੀਆ ਅਸਚਰਜ, ਅਚਰਜ ਆਪਣਾ ਵੇਸ ਵਟਾਈਆ। ਗ਼ਰੀਬ ਨਿਮਾਣਿਆਂ ਨਾਲ ਵੰਡੇਂ ਦਰਦ, ਦਰਦੀ ਹੋ ਕੇ ਦਇਆ ਕਮਾਈਆ। ਛੁਰੀ ਕਸਾਈ ਨਾ ਚਲੇ ਕਰਦ, ਰਾਏ ਧਰਮ ਨਾ ਦਏ ਸਜ਼ਾਈਆ। ਪੂਰਬ ਜਨਮ ਦੀ ਖੋਲ੍ਹ ਕੇ ਸਭ ਦੀ ਫ਼ਰਦ, ਲੇਖਾ ਵੇਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਲੇਖਾ ਦਿਤਾ ਦ੍ਰਿੜਾਈਆ। ਗੀਤਾ ਕਹੇ ਮੈਂ ਦੱਸਾਂ ਕੀ, ਰਸਨਾ ਕਹਿਣ ਕੁਝ ਨਾ ਪਾਈਆ। ਜਨ ਭਗਤਾਂ ਲੇਖਾ ਚੁਕਾ ਕੇ ਸਾਢੇ ਤਿੰਨ ਹਥ ਸੀਂ, ਰਵਦਾਸ ਚਮਾਰੇ ਜੋੜ ਦਿਤਾ ਜੁੜਾਈਆ। ਅਗੰਮ ਅਥਾਹ ਪ੍ਰੇਮ ਪਿਆਰ ਦਾ ਬਰਖ ਕੇ ਮੀਂਹ, ਰੁੱਤ ਰੁਤੜੀ ਆਪ ਮਹਿਕਾਈਆ। ਵੱਡੇ ਛੋਟੇ ਬੁੱਢੇ ਨੱਢੇ ਬਣਾ ਕੇ ਪੁੱਤਰ ਧੀ, ਆਪਣੀ ਗੋਦ ਲਏ ਬਹਾਈਆ। ਪ੍ਰੇਮ ਪਿਆਰ ਅੰਦਰ ਇਕ ਦੂਜੇ ਨੂੰ ਕਹਿੰਦੇ ਜੀ, ਜੀਵ ਜੀਵਤ ਜੀਵਣ ਜੁਗਤ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੀਤਾ ਕਹੇ ਮੈਂ ਵੇਖਿਆ ਹਾਲ, ਚਾਰੋਂ ਕੁੰਟ ਧਿਆਨ ਲਗਾਈਆ। ਜਨ ਭਗਤਾਂ ਵਸੇ ਸਦਾ ਨਾਲ, ਵਿਛੋੜਾ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਦਿਤੀ ਸਮਝਾਈਆ। ਲੇਖ ਮੁਕਾ ਕੇ ਕਾਲ ਮਹਾਂਕਾਲ, ਦੀਨ ਦਿਆਲ ਹੋਇਆ ਸਹਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਸਚ ਦਵਾਰਾ ਦਿਤਾ ਪਰਗਟਾਈਆ। ਆ ਕੇ ਵੇਖਿਆ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਭਾਲ, ਹਰਿਜਨ ਆਪਣੇ ਆਪ ਉਠਾਈਆ। ਨਿਰਗੁਣ ਸਰਗੁਣ ਬਣ ਦਲਾਲ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਉਠਾਲ, ਗੁਰਮੁਖ ਗੁਰ ਗੁਰ ਗੋਦ ਬਹਾਈਆ। ਅੰਜੀਲ ਕੁਰਾਨ ਮਾਰੇ ਨਾਅਰਾ, ਹੋਕਾ ਦੇ ਸੁਣਾਈਆ। ਤੇਰਾ ਖੇਲ ਪਰਵਰਦਿਗਾਰਾ, ਸਮਝ ਕੋਇ ਨਾ ਪਾਈਆ। ਈਸਾ ਮੂਸੇ ਨੈਣ ਉਘਾੜਾ, ਮੁਹੰਮਦ ਅੱਖ ਖੁਲ੍ਹਾਈਆ। ਬੇਐਬ ਖ਼ੁਦਾਈ ਸਾਂਝਾ ਯਾਰਾ, ਜਲਵਾਗਰ ਵੇਸ ਵਟਾਈਆ । ਮੁਰੀਦਾਂ ਮੁਰਸ਼ਦ ਦਏ ਦੀਦਾਰਾ, ਦੀਦ ਈਦ ਚੰਦ ਚੜ੍ਹਾਈਆ। ਤੀਸ ਬਤੀਸ ਨਾ ਕੋਇ ਪਿਆਰਾ, ਕਲਮਾ ਕਲਾਮ ਨਾ ਕੋਇ ਸੁਣਾਈਆ। ਕਾਇਨਾਤ ਨਾ ਕੋਇ ਅਖਾੜਾ, ਜਗਤ ਮਲੰਗ ਨਾ ਕੋਇ ਨਚਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਿਆ ਮਿਲਾਈਆ। ਅੰਜੀਲ ਕੁਰਾਨ ਰਹੀ ਕੂਕ, ਹੋਕਾ ਦੇ ਸੁਣਾਈਆ। ਸ੍ਰਿਸ਼ਟ ਸਬਾਈ ਸੁੱਤੀ ਘੂਕ, ਚੌਦਾਂ ਤਬਕ ਲਏ ਨਾ ਕੋਇ ਅੰਗੜਾਈਆ। ਉਮਤ ਉਮਤੀ ਨਾਤਾ ਜੁੜਿਆ ਜੂਠ ਝੂਠ, ਸਚ ਸੁੱਚ ਨਾ ਕੋਇ ਵਡਿਆਈਆ । ਪਰਵਰਦਿਗਾਰ ਬੇਪਰਵਾਹ ਸੁਹਾਈ ਸਾਚੀ ਰੁੱਤ, ਸਦੀ ਚੌਧਵੀਂ ਖ਼ੁਸ਼ੀ ਮਨਾਈਆ। ਹਰਿਜਨ ਬਣਾ ਕੇ ਆਪਣੇ ਸੁਤ, ਪਿਤਾ ਪੂਤ ਗੋਦ ਉਠਾਈਆ । ਨਾਮ ਦ੍ਰਿੜਾ ਕੇ ਇਕੋ ਮੁਖ, ਸੋਹੰ ਢੋਲਾ ਦਿਤਾ ਸਮਝਾਈਆ। ਧਰਨੀ ਖ਼ਾਕ ਖ਼ਾਕੀ ਉਤੋਂ ਚੁੱਕ, ਖ਼ਾਲਸ ਆਪਣੇ ਵਿਚ ਸਮਾਈਆ। ਸਚ ਨਿਸ਼ਾਨਿਉਂ ਕਦੇ ਨਾ ਗਿਆ ਉਕ, ਤੀਰ ਅੰਦਾਜ਼ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਜਨ ਭਗਤਾਂ ਵਖਾਇਆ ਇਕ ਘਰ, ਜਿਸ ਘਰ ਬੈਠਾ ਖ਼ੁਸ਼ੀ ਮਨਾਈਆ। ਖਾਣੀ ਬਾਣੀ ਮਾਰੀ ਚੀਕ, ਬੌਹੜੀ ਬੌਹੜੀ ਕਰ ਸੁਣਾਈਆ। ਜਿਸ ਦੀ ਜੁਗ ਚੌਕੜੀ ਰੱਖਦੇ ਗਏ ਉਡੀਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਅੰਜੀਲ ਕੁਰਾਨ ਦੱਸੇ ਤਾਰੀਖ਼, ਤਰੀਕਾ ਸਮਝ ਕੋਇ ਨਾ ਪਾਈਆ। ਸੋ ਸਮਰਥ ਸਵਾਮੀ ਕਲਜੁਗ ਅੰਤਮ ਆਇਆ ਨਜ਼ਦੀਕ, ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਜਨ ਭਗਤਾਂ ਧੁਰ ਦਾ ਨਾਮ ਪਾਏ ਭੀਖ, ਭਿਛਿਆ ਸਤਿ ਸਤਿ ਵਰਤਾਈਆ। ਸਤਿ ਸਤਿਵਾਦੀ ਸਚ ਚਲਾਈ ਰੀਤ, ਰੀਤੀਵਾਨ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਰਿਹਾ ਮੁਕਾਈਆ। ਖਾਣੀ ਬਾਣੀ ਕਹੇ ਸਾਡਾ ਮੁਕਿਆ ਪੰਧ, ਅਬਿਨਾਸ਼ੀ ਕਰਤਾ ਅੰਤ ਮੁਕਾਈਆ। ਸੱਚਾ ਦੱਸ ਕੇ ਆਪਣਾ ਛੰਦ, ਧੁਰ ਦਾ ਢੋਲਾ ਰਿਹਾ ਪੜ੍ਹਾਈਆ। ਬੰਦੀਖ਼ਾਨਾ ਕੱਟ ਕੇ ਬੰਦ, ਬੰਦਨਾ ਇਕੋ ਇਕ ਵਖਾਈਆ। ਨਿਜ ਆਤਮ ਦੇ ਕੇ ਅਨੰਦ, ਪਰਮਾਨੰਦ ਵਿਚ ਸਮਾਈਆ। ਸੁਰਤੀ ਸ਼ਬਦੀ ਜੋੜਾ ਗੰਢ, ਧੁਰ ਦੀ ਬਣਤ ਵਖਾਈਆ। ਭਰਮ ਭੌ ਕੂੜੀ ਕਿਰਿਆ ਢਾਹ ਕੇ ਕੰਧ, ਸਾਚਾ ਮੰਦਰ ਇਕ ਸੁਹਾਈਆ । ਜਿਥੇ ਖੇਲ ਸਦਾ ਬਹੁ ਰੰਗ, ਰੰਗ ਰਤੜਾ ਆਪ ਕਰਾਈਆ। ਪ੍ਰੇਮ ਰੰਗੀਲਾ ਸਚ ਪਲੰਘ, ਪਾਵਾ ਚੂਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਚਾਰੇ ਬਾਣੀ ਕਰ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਮਿਲਿਆ ਸਾਂਝਾ ਯਾਰ, ਸਾਂਝੀ ਵਾਰਤਾ ਆਪ ਬਣਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਪ੍ਰੀਤਮ ਹੋ ਕੇ ਪ੍ਰੇਮ ਕਮਾਈਆ। ਸੱਜਣ ਹੋ ਕੇ ਦਏ ਬਹਾਰ, ਫੜ ਬਾਹੋਂ ਗਲੇ ਲਗਾਈਆ। ਸਤਿਗੁਰ ਹੋ ਕੇ ਦਏ ਦੀਦਾਰ, ਸਤਿ ਸਰੂਪੀ ਨਜ਼ਰੀ ਆਈਆ। ਮੁਰਸ਼ਦ ਹੋ ਕੇ ਕਰੇ ਖ਼ਬਰਦਾਰ, ਸੁਤਿਆਂ ਆਪ ਉਠਾਈਆ। ਦਾਤਾ ਹੋ ਕੇ ਕਿਰਪਾ ਕਰੇ ਦਾਤਾਰ, ਵਸਤ ਅਮੋਲਕ ਝੋਲੀ ਪਾਈਆ। ਕਰਤਾ ਹੋ ਕੇ ਕਿਰਪਾ ਦਏ ਧਾਰ, ਧਰਨੀ ਧਰਤ ਧਵਲ ਨਾਲ ਮਿਲਾਈਆ। ਕਾਹਨ ਹੋ ਕੇ ਸਾਚੀ ਸਖ਼ੀਆਂ ਕਰੇ ਮੰਗਲਾਚਾਰ, ਧੁਰ ਦਾ ਗੀਤ ਅਗੰਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਸਾਰੇ ਕਹਿਣ ਸਾਡਾ ਲੇਖ ਮੁੱਕਦਾ, ਜਨ ਭਗਤ ਰਹੇ ਮੁਕਾਈਆ । ਵੇਖੋ ਸਾਨੂੰ ਕੋਈ ਨਾ ਝੁਕਦਾ, ਸ੍ਰੀ ਭਗਵਾਨ ਚਰਨ ਕਵਲ ਤੱਕੀ ਇਕ ਸਰਨਾਈਆ। ਸਾਡਾ ਹਾਲ ਕੋਈ ਨਾ ਪੁੱਛਦਾ, ਮਿਤਰ ਪਿਆਰੇ ਮਿਲ ਮਿਲ ਖ਼ੁਸ਼ੀ ਮਨਾਈਆ। ਨਾਤਾ ਜੁੜਿਆ ਪਿਓ ਪੁੱਤ ਦਾ, ਪਿਤਾ ਪੁਰਖ ਅਕਾਲ ਧੁਰ ਦਾ ਸੰਗ ਨਿਭਾਈਆ। ਹਰਿਜਨ ਬੂਟਾ ਕਦੇ ਨਾ ਸੁੱਕਦਾ, ਪੱਤ ਡਾਲ੍ਹੀ ਮਾਤ ਲਹਿਰਾਈਆ। ਓਨ੍ਹਾਂ ਮੰਜ਼ਲ ਪੈਂਡਾ ਮੁੱਕਦਾ, ਜਿਨ੍ਹਾਂ ਦਰ ਘਰ ਆ ਕੇ ਹੋਏ ਸਹਾਈਆ। ਏਹੋ ਖੇਲ ਅਬਿਨਾਸ਼ੀ ਅਚੁਤ ਦਾ, ਚੇਤਨ ਸੁਰਤੀ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਵੇਦ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਰਹੇ ਰੋ, ਰੋਸਾ ਪ੍ਰਭ ਦੇ ਨਾਲ ਰਖਾਈਆ। ਕਲਜੁਗ ਅੰਤਮ ਏਹ ਕੀ ਗਿਆ ਹੋ, ਹੋਕਾ ਦੇ ਕੇ ਰਹੇ ਸੁਣਾਈਆ। ਆਪਣਾ ਨਾਮ ਰੱਖ ਕੇ ਸੋ, ਹੰ ਬ੍ਰਹਮ ਲਿਆ ਮਿਲਾਈਆ। ਸਤਿ ਸਤਿਵਾਦੀ ਬੀਜ ਬੋ, ਫਲ ਇਕੋ ਇਕ ਪਰਗਟਾਈਆ। ਸਾਡੇ ਕੋਲੋਂ ਆਪਣੀ ਵਸਤ ਖੋਹ, ਜਨ ਭਗਤਾਂ ਅੰਦਰ ਦਿਤੀ ਟਿਕਾਈਆ। ਆਪਣੇ ਨਾਲ ਪਾ ਕੇ ਮੁਹਬੱਤ ਮੋਹ, ਨਿਰਮੋਹ ਸਾਡੇ ਨਾਲੋਂ ਦਿਤੇ ਕਰਾਈਆ। ਜੋ ਤੇਰੇ ਨਾਲ ਇਕ ਵਾਰ ਗਿਆ ਛੋਹ, ਸੋ ਸ਼ਹਿਨਸ਼ਾਹ ਤੇਰੇ ਵਿਚ ਸਮਾਈਆ।
ਨਾਤਾ ਤੁਟਿਆ ਮੜ੍ਹੀ ਗੋ, ਖ਼ਾਕੀ ਖ਼ਾਕ ਨਾ ਕੋਇ ਸਮਾਈਆ। ਘਰ ਪਰਕਾਸ਼ ਹੋਈ ਲੋ, ਅੰਧ ਅੰਧੇਰ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ । ਸ਼ਾਸਤਰ ਸਿਮਰਤ ਪਿਛਲਾ ਹਾਲ ਦੱਸਣ, ਵਾਹਵਾ ਤੇਰੀ ਵਡਿਆਈਆ। ਤੇਰੇ ਵੈਰਾਗ ਅੰਦਰ ਸਾਰੇ ਨੱਠਣ, ਤੇਰੇ ਪਿਆਰ ਅੰਦਰ ਦੁਹਾਈਆ। ਤੂੰ ਕਿਧਰੋਂ ਆਇਉਂ ਜਨ ਭਗਤਾਂ ਰੱਖਣ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਾਡੀ ਜੜ੍ਹ ਆਇਉਂ ਪੁੱਟਣ, ਆਪਣੇ ਹੱਥੀਂ ਬੂਟਾ ਲਾਈਆ । ਜਿਸ ਕਾਹਨ ਘਰ ਗਵਾਲਿਆਂ ਖਾਧਾ ਮੱਖਣ, ਗੋਪੀਆਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੇ ਹੱਥ ਰੱਖੀ ਵਡਿਆਈਆ। ਸ਼ਾਸਤਰ ਸਿਮਰਤ ਕੱਠੇ ਹੋ ਕੇ ਕਹਿੰਦੇ, ਸਚ ਸਚ ਦ੍ਰਿੜਾਈਆ। ਅਸੀਂ ਤੇਰੇ ਦਵਾਰੇ ਢਹਿੰਦੇ, ਢਹਿ ਢਹਿ ਸੀਸ ਨਿਵਾਈਆ। ਤੇਰਾ ਭਾਣਾ ਜੁਗ ਜੁਗ ਸਹਿੰਦੇ, ਚੌਕੜੀ ਸੇਵ ਕਮਾਈਆ। ਕਲਜੁਗ ਅੰਤ ਗੁਰਸਿਖ ਤੇਰੇ ਸਾਡਾ ਨਾਮ ਮੂਲ ਨਾ ਲੈਂਦੇ, ਨੈਣ ਅੱਖ ਸਾਡੀ ਸ਼ਰਮਾਈਆ। ਜਿਸ ਵੇਲੇ ਤੇਰੇ ਚਰਨਾਂ ਕੋਲ ਬਹਿੰਦੇ, ਤੇਰੇ ਵਰਗੇ ਨਜ਼ਰੀ ਆਈਆ। ਪ੍ਰਭੂ ਤੂੰ ਓਨ੍ਹਾਂ ਦੇ ਕਦੇ ਸਰ੍ਹਾਣੇ ਕਦੇ ਪੈਂਦੇ, ਸੁਤਿਆਂ ਨਾ ਕਦੇ ਜਗਾਈਆ। ਉਹ ਤੇਰੀ ਗੋਦ ਸੁੱਖਾਂ ਵਿਚ ਰਹਿੰਦੇ, ਸੁਖ ਆਸਣ ਦਿਤਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਏਹ ਕੀ ਬਣਤ ਬਣਾਈਆ। ਅੰਜੀਲ ਕੁਰਾਨ ਕੱਢੇ ਹਾੜਾ, ਦਰੋਹੀ ਦਰੋਹੀ ਨਾਮ ਖ਼ੁਦਾਈਆ। ਤੇਰੇ ਪਿਛੇ ਰੁਲਦੇ ਰਹੇ ਜੰਗਾਲਾਂ ਵਿਚ ਪਹਾੜਾਂ, ਉਚੇ ਟਿੱਲੇ ਪਰਬਤਾਂ ਫੇਰਾ ਪਾਈਆ। ਲੁਕਦੇ ਰਹੇ ਵਿਚ ਗ਼ਾਰਾਂ, ਆਪਣਾ ਆਪ ਛੁਪਾਈਆ। ਕਲਜੁਗ ਅੰਤਮ ਤੇਰਾ ਵੇਖਿਆ ਖੇਲ ਨਿਆਰਾ, ਨਿਰਗੁਣ ਦਾਤੇ ਬੇਪਰਵਾਹੀਆ। ਤੂੰ ਕੋਝਿਆਂ ਕਮਲਿਆਂ ਬਣ ਕੇ ਯਾਰਾ, ਯਾਰੀ ਮਿੱਤਰਾਂ ਨਾਲੋਂ ਚੰਗੀ ਦਿਤੀ ਬਣਾਈਆ। ਹਰਿਜਨ ਹਰਿਭਗਤ ਪ੍ਰੇਮ ਪ੍ਰੀਤੀ ਨਾਲ ਸ਼ਿੰਗਾਰਾ, ਅਲਫ਼ੀ ਸੋਹਣੀ ਤਨ ਛੁਹਾਈਆ। ਕਾਗਦ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਜਗਤ ਸ਼ਾਹੀਆ। ਜਿਨ੍ਹਾਂ ਮਿਲਿਆ ਪਰਵਰਦਿਗਾਰਾ, ਠਾਂਡੇ ਦਰਬਾਰਾ ਬਹਿ ਬਹਿ ਖ਼ੁਸ਼ੀ ਮਨਾਈਆ। ਕਿਸੇ ਦਾ ਸੱਯਦਾ ਸੀਸ ਨਾ ਝੁਕੇ ਪੰਜ ਵਾਰਾ, ਜਗਤ ਨਮਾਜ਼ ਨਾ ਕੋਇ ਪੜ੍ਹਾਈਆ। ਸਨਮੁਖ ਹੋ ਕੇ ਦੀਆ ਦੀਦਾਰਾ, ਇਕੋ ਨੂਰ ਜ਼ਹੂਰ ਕੀਤਾ ਰੁਸ਼ਨਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਵਡਿਆਈਆ। ਕੀ ਸਚ ਸਦੀ ਚੌਧਵੀਂ ਦਾ ਏਹ ਕਿਨਾਰਾ, ਨਈਆ ਸਭ ਦੀ ਰਿਹਾ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦੇ ਇਸ਼ਾਰਾ, ਆਸ਼ੀਆਨੇ ਵਿਚੋਂ ਸਾਰੇ ਬਾਹਰ ਕਢਾਈਆ। ਅਬਿਨਾਸ਼ੀ ਕਰਤਾ ਕਹੇ ਕੀ ਦਿਤਾ ਬਿਆਨ, ਸਭ ਨੂੰ ਦਰ ਬੁਲਾਈਆ। ਨੇਤਰ ਖੋਲ੍ਹ ਕਰੋ ਧਿਆਨ, ਅੱਖਾਂ ਵਿਚੋਂ ਅੱਖ ਉਠਾਈਆ। ਜਿਸ ਦੀ ਕਲਮਿਆਂ ਨਾਲ ਕਰਦੇ ਰਹੇ ਕਲਿਆਣ, ਨਾਮ ਨਾਲ ਸਿਫ਼ਤੀ ਕਰ ਵਡਿਆਈਆ। ਜਿਸ ਨੂੰ ਮੰਨਦੇ ਰਹੇ ਭਗਵਾਨ, ਨਿਰਗੁਣ ਨਿਰਵੈਰ ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋ ਆਦਿ ਜੁਗਾਦੀ ਸਭ ਦਾ ਸਾਹਿਬ ਸੱਚਾ ਸੁਲਤਾਨ, ਤਖ਼ਤ ਨਿਵਾਸੀ ਇਕ ਅਖਵਾਈਆ। ਜਿਸ ਦਾ ਹੁਕਮ ਚੱਲੇ ਵਿਚ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਰ ਤੋਂ ਮੰਗਦੇ ਗਏ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਸਾਚਾ ਦੇਂਦੇ ਗਏ ਨਿਸ਼ਾਨ, ਨਿਸ਼ਾਨਾ ਇਕੋ ਇਕ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਜੁਗ ਚੌਕੜੀ ਜਗਤ ਮਹਿਮਾਨ, ਮਹਿਮਾਨੀ ਘਰ ਘਰ ਰਹੇ ਖਾਈਆ। ਜਿਸ ਵੇਲੇ ਸਾਹਿਬ ਸੂਰਾ ਆਵੇ ਬਲੀ ਬਲਵਾਨ, ਸਾਰੇ ਬੈਠਣ ਮੁਖ ਛੁਪਾਈਆ।
ਅੰਦਰੇਂ ਅੰਦਰ ਹੋਣ ਹੈਰਾਨ, ਬਾਹਰੋਂ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਕਲ ਆਪ ਧਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰੋ ਨਾ ਰੋਸਾ, ਪ੍ਰਭ ਰੁੱਸਿਆਂ ਰਿਹਾ ਮਨਾਈਆ। ਅਠਸਠ ਪਾਣੀ ਤੁਹਾਡੇ ਨਹਾਵਣ ਨੂੰ ਹੋਇਆ ਕੋਸਾ, ਅਗਨੀ ਤਤ ਤਪਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮਠ ਪਾਕ ਰਿਹਾ ਨਾ ਕੋਈ ਕੋਠਾ, ਪਵਿਤ ਰੂਪ ਨਾ ਕੋਇ ਵਟਾਈਆ । ਨਾਮ ਨਗਾਰਾ ਵੱਜਿਆ ਨਾ ਕਿਤੇ ਚੋਟਾ, ਧੁਨ ਨਾਦ ਨਾ ਕੋਇ ਸ਼ਨਵਾਈਆ। ਤੁਹਾਨੂੰ ਪੜ੍ਹਦਿਆਂ ਸੁਣਦਿਆਂ ਕਲਜੁਗ ਜੀਵ ਹੋ ਗਿਆ ਖੋਟਾ, ਖੋਟੀ ਮਤ ਨਾ ਕਿਸੇ ਗਵਾਈਆ। ਘਰ ਜਗੇ ਨਾ ਨੂਰੀ ਜੋਤ ਜੋਤਾ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਏਸੇ ਕਰ ਕੇ ਜਨ ਭਗਤਾਂ ਰਾਹ ਦਿਤਾ ਸੌਖਾ, ਆਪਣਾ ਨਾਮ ਦਿਤਾ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ ਥੋੜ੍ਹਿਆਂ ਮਿਲਿਆ ਮੌਕਾ, ਜਿਨ੍ਹਾਂ ਨੂੰ ਮਲਕੁਲਮੌਤ ਕੋਲੋਂ ਦਿਤਾ ਛੁਡਾਈਆ। ਓਨ੍ਹਾਂ ਦੇ ਅੰਦਰ ਮਾਰ ਕੇ ਗੋਤਾ, ਸੋਹੰ ਮਾਣਕ ਮੋਤੀ ਹੰਸਾ ਬਾਹਰ ਕਢਾਈਆ। ਨਾਮ ਛੋਟਾ ਭਾਗ ਬਹੁਤਾ, ਵਿਛੜਿਆਂ ਸੁਹਾਗ ਕੰਤ ਦਿਤਾ ਮਿਲਾਈਆ। ਜੀਂਵਦਿਆਂ ਜੀਂਵਦਿਆਂ ਬਦਲ ਦਿਤਾ ਚੋਗਾ, ਚੋਲੀ ਤਨ ਆਪਣਾ ਰੰਗ ਰੰਗਾਈਆ। ਸਤਿ ਸਤਿਵਾਦ ਸੁਣਾ ਕੇ ਸਲੋਕਾ, ਚਿੰਤਾ ਸੋਗ ਦਿਤਾ ਗਵਾਈਆ। ਨੇਤਰ ਉਠਾ ਵੇਖਣ ਲੋਕ ਪਰਲੋਕਾ, ਦੋ ਜਹਾਨ ਧਿਆਨ ਲਗਾਈਆ। ਜਿਸ ਵੇਲੇ ਸ਼ਾਸਤਰ ਸਿਮਰਤ ਵੇਦ ਪੁਰਾਨ ਹੋਇਆ ਥੋਥਾ, ਥਰ ਥਰ ਕੰਬੇ ਬਲਹੀਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਜਗਾਏ ਅਗੰਮੀ ਜੋਤਾ, ਜੋਤੀ ਜੋਤ ਜੋਤ ਵਿਚੋਂ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਪ੍ਰਭੂ ਤੇਰੇ ਭਗਤ ਚੰਗੇ, ਨੇਤਰ ਵੇਖ ਖ਼ੁਸ਼ੀ ਮਨਾਈਆ। ਸ੍ਰਿਸ਼ਟੀ ਵਿਚ ਸ੍ਰਿਸ਼ਟੀ ਵਰਗੇ ਬੰਦੇ, ਦ੍ਰਿਸ਼ਟੀ ਵਿਚ ਤੇਰਾ ਰੂਪ ਨਜ਼ਰੀ ਆਈਆ। ਜਿਨ੍ਹਾਂ ਅੰਦਰ ਪ੍ਰੇਮ ਪਿਆਰ ਵਜਣ ਮਰਦੰਗੇ, ਮਦਦ ਕਰਨ ਵਾਲਾ ਇਕੋ ਬੇਪਰਵਾਹੀਆ। ਉਹ ਮੰਜ਼ਲ ਪੰਧ ਆਪਣੀ ਲੰਘੇ, ਪੈਂਡਾ ਬੈਠੇ ਮੁਕਾਈਆ। ਗ਼ਰੀਬ ਨਿਮਾਣੇ ਪੈਂਰੀ ਨੰਗੇ, ਸਿਰ ਓਢਨ ਨਾਮ ਟਿਕਾਈਆ। ਪਰਮ ਪੁਰਖ ਉਨ੍ਹਾਂ ਦੀ ਟੁੱਟੀ ਗੰਢੇ, ਜਿਨ੍ਹਾਂ ਗੋਬਿੰਦ ਰਿਹਾ ਮਿਲਾਈਆ। ਉਹ ਮੰਦਿਉਂ ਹੋਏ ਚੰਗੇ, ਚੰਗੀ ਤਰ੍ਹਾਂ ਰਿਹਾ ਸਮਝਾਈਆ। ਰਾਏ ਧਰਮ ਦੇ ਕਦੇ ਨਾ ਆਵਣ ਵਿਚ ਸ਼ਕੰਜੇ, ਚਿਤਰ ਗੁਪਤ ਲੇਖਾ ਨਾ ਕੋਇ ਵਖਾਈਆ। ਬੇਸ਼ਕ ਭਾਵੇਂ ਤੇਜਾ ਸਿੰਘ ਵਰਗੇ ਗੰਜੇ, ਗੰਜ ਅੰਬਾਰ ਸਚ ਪ੍ਰੇਮ ਦੇ ਦੇਣ ਵਖਾਈਆ। ਉਹ ਪ੍ਰਭੂ ਦੇ ਨਾਲ ਪ੍ਰੇਮੀ ਕਰ ਕੇ ਹੰਢੇ, ਪ੍ਰੀਤਮ ਵਿਚੋਂ ਪ੍ਰੀਤ ਇਕ ਹੰਢਾਈਆ। ਪਾਰ ਕਿਨਾਰੇ ਉਤਰੇ ਆਪਣੇ ਕੰਢੇ, ਜਿਸ ਘਾਟ ਦਾ ਮਾਲਕ ਇਕ ਅਖਵਾਈਆ। ਓਥੇ ਬਹਿ ਕੇ ਗਾਵਣ ਧੁਰ ਦੇ ਛੰਦੇ, ਸੋਹੰ ਰਾਗ ਅਲਾਈਆ। ਅਬਿਨਾਸ਼ੀ ਕਰਤਾ ਆਪ ਲਗਾਏ ਆਪਣੇ ਅੰਗੇ, ਅੰਗੀਕਾਰ ਆਪ ਹੋ ਜਾਈਆ। ਨਾਤਾ ਛੱਡ ਜਗਤ ਵਰਭੰਡੇ, ਬ੍ਰਹਿਮੰਡੇ ਲੇਖਾ ਜਾਣ ਮੁਕਾਈਆ। ਸਚਖੰਡ ਦਵਾਰੇ ਉਹ ਵਸੰਦੇ, ਜਿਨ੍ਹਾਂ ਦਿਤਾ ਪਰਮਾਨੰਦੇ, ਨਿਰਗੁਣ ਚੰਦੇ ਚੰਦ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੀ ਟੁੱਟੀ ਗੰਢੇ, ਪਿਤਾ ਪੂਤ ਸਤਿ ਸਪੂਤ ਸਚ ਆਪਣਾ ਜੋੜ ਜੁੜਾਈਆ।
੨੬ ਹਾੜ ੨੦੨੧ ਬਿਕ੍ਰਮੀ ਸਵਰਨ ਸਿੰਘ, ਚਰਨ ਸਿੰਘ ਦੇ ਗ੍ਰਹਿ ਝੰਗੀ
ਸੋ ਪੁਰਖ ਨਿਰੰਜਣ ਸਚ ਨਰੇਸ਼ਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਨਿਰਮਲ ਨੂਰ ਜੋਤ ਪਰਕਾਸ਼ ਸਾਚੇ ਦੇਸਾ, ਸਚਖੰਡ ਦਵਾਰਾ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਬੈਠਾ ਰਹੇ ਨਿਰਗੁਣ ਧਾਰ ਏਕਾ, ਏਕੰਕਾਰ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸ ਦਾ ਰਿਹੋਂ ਲੇਖਾ, ਬੋਧ ਅਗਾਧ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਸ਼ਬਦੀ ਧਾਰ ਖੋਲ੍ਹ ਆਪਣਾ ਭੇਤਾ, ਅਨਭਵ ਸਚ ਦਏਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਤੇਰੀ ਕਰਤਾਰ, ਹਰਿ ਕਰਤੇ ਨਜ਼ਰ ਕਿਸੇ ਨਾ ਆਈਆ। ਸਚ ਸੰਦੇਸਾ ਸਦਾ ਰਹੇ ਜੁਗ ਚਾਰ, ਨਿਤ ਨਵਿਤ ਹੁਕਮ ਵਰਤਾਈਆ। ਲਿਖ ਲਿਖ ਲੇਖਾ ਲੇਖ ਬਣਾਇਆ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਉਂ ਧਰਾਈਆ। ਅੱਠ ਦੱਸ ਭਰ ਭੰਡਾਰ, ਗੀਤਾ ਗਿਆਨ ਵੱਜੀ ਵਧਾਈਆ। ਅੰਜੀਲ ਕੁਰਾਨ ਖੋਲ੍ਹ ਕਿਵਾੜ, ਪੜਦਾ ਦਿਤਾ ਉਠਾਈਆ। ਖਾਣੀ ਬਾਣੀ ਭਰ ਭੰਡਾਰ, ਵਸਤ ਅਮੋਲਕ ਸਚ ਵਰਤਾਈਆ। ਖੇਲ ਖਿਲੌਂਦਾ ਰਿਹੋਂ ਨੌ ਸੌ ਚੁਰਾਨਵੇ ਚੌਕੜੀ ਜੁਗ ਵਿਚ ਸੰਸਾਰ, ਜੁਗਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਧੁਰ ਦੀ ਕਰਨੀ ਪੁਰਖ ਸਮਰਥ, ਹੱਥ ਤੇਰੇ ਨਜ਼ਰੀ ਆਈਆ। ਆਦਿ ਜੁਗਾਦਿ ਮਹਿੰਮਾ ਅਕਥ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਹੋਏ ਸਹਾਈਆ। ਗੁਰ ਅਵਤਾਰ ਮਾਰਗ ਦੱਸ, ਪੀਰ ਪੈਗ਼ੰਬਰ ਹੁਕਮ ਮਨਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਅੱਖ, ਘਰ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਦੱਸ ਕੇ ਜਸ, ਢੋਲਾ ਧੁਰ ਦਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਤੇਰਾ ਲੇਖਾ ਥਾਨ ਥਨੰਤਰ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਨਾਮ ਨਿਧਾਨਾ ਚਲੇ ਮੰਤਰ, ਦੋ ਜਹਾਨ ਸਦਾ ਜਸ ਗਾਈਆ। ਸਰਬ ਜੀਆਂ ਬਿਧ ਜਾਣੇਂ ਅੰਤਰ, ਘਟ ਘਟ ਰਿਹਾ ਸਮਾਈਆ। ਕਰੇਂ ਪਰਕਾਸ਼ ਗਗਨ ਗਗਨੰਤਰ, ਜੋਤੀ ਜੋਤ ਜੋਤ ਰੁਸ਼ਨਾਈਆ। ਦਵਾਰ ਚੜ੍ਹ ਕੇ ਵੇਖੇਂ ਮੰਜ਼ਲ, ਮਹਿਬੂਬ ਹੋ ਬੇਪਰਵਾਹੀਆ। ਭਾਗ ਲਗਾਏਂ ਅਗੰਮੇ ਮੰਦਰ, ਮਹੱਲ ਅਟਲ ਕਰੇ ਰੁਸ਼ਨਾਈਆ। ਕਰ ਪਰਕਾਸ਼ ਅੰਦਰੇ ਅੰਦਰ, ਦੀਵਾ ਬਾਤੀ ਇਕ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਲੇਖਾ ਜਾਣੇ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਤੇਰੇ ਹੱਥ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਤੇਰਾ ਦੇਣ ਬਿਆਨ, ਸ਼ਹਾਦਤ ਇਕੋ ਵਾਰ ਭੁਗਤਾਈਆ। ਅੰਜੀਲ ਕੁਰਾਨ ਉਚੀ ਕੂਕ ਕੂਕ ਸੁਣਾਣ, ਕਲਮਾ ਹਕ ਹਕ ਦ੍ਰਿੜਾਈਆ। ਧੁਰ ਸੰਦੇਸਾ ਦੇਣਾ ਪੈਗ਼ਾਮ, ਸਚ ਸੰਦੇਸਾ ਬੇਪਰਵਾਹੀਆ। ਨਾਉਂ ਨਿਰੰਕਾਰਾ ਤੇਰਾ ਇਕ ਨਿਧਾਨ, ਨਾਮ ਸਤਿ ਨਜ਼ਰੀ ਆਈਆ। ਜੁਗ ਚੌਕੜੀ ਵੰਡਦਾ ਰਿਹੋਂ ਦਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀ ਆਪ ਭਰਾਈਆ। ਤੇਰਾ ਭੇਵ ਜਾਣੇ ਨਾ ਕੋਇ ਸ੍ਰੀ ਭਗਵਾਨ, ਪੜਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲੇ ਨੱਢੇ ਅੰਞਾਣ, ਦਰ ਸੇਵਕ ਰੂਪ ਸਾਚੀ ਸੇਵ ਕਮਾਈਆ। ਵਾਕ ਭਵਿਖਤ ਸੁਣੌਂਦੇ ਰਹੇ ਫ਼ਰਮਾਨ, ਫੁਰਨਾ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ
ਸਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਰਹੇ ਗੀਤ, ਅੱਖਰਾਂ ਨਾਲ ਕਰ ਪੜ੍ਹਾਈਆ। ਨਾਤਾ ਜੁੜੌਂਦੇ ਰਹੇ ਸ਼ਿਵਦਵਾਲੇ ਮਠ ਮੰਦਰ ਮਸੀਤ, ਗੁਰਦਵਾਰੇ ਗੁਰ ਗੁਰ ਬੂਝ ਬੁਝਾਈਆ। ਪਤਿਪਰਮੇਸ਼ਵਰ ਤੇਰੀ ਅੰਤਰ ਜਾਣੇ ਕੋਈ ਨਾ ਰੀਤ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ । ਜਨ ਭਗਤਾਂ ਆਪਣਾ ਖੇਲ ਦੱਸੇਂ ਅਨਡੀਠ, ਅਨਡਿਠੜਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਪੜਦਾ ਓਹਲਾ ਜਾਏ ਉਠ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਿਸ ਉਪਰ ਗੋਪਾਲ ਸਵਾਮੀ ਜਾਏ ਤੁਠ, ਮਿਹਰ ਨਜ਼ਰ ਟਿਕਾਈਆ। ਸੋ ਸੰਤ ਸੁਹੇਲਾ ਤੇਰਾ ਸੁਤ, ਘਰ ਸਾਚੇ ਸੋਭਾ ਪਾਈਆ। ਸਚ ਸੁਹੰਜਣੀ ਮੌਲੇ ਰੁੱਤ, ਪੱਤ ਡਾਲ੍ਹੀ ਇਕ ਮਹਿਕਾਈਆ। ਜਨਮ ਕਰਮ ਦੀ ਮੇਟ ਕੇ ਭੁੱਖ, ਤ੍ਰਿਸਨਾ ਦੁੱਖ ਦਏ ਗਵਾਈਆ। ਅੰਤਰ ਆਤਮ ਉਪਜੇ ਇਕ ਸੁਖ, ਪਰਮਾਤਮ ਮੇਲਾ ਸਹਿਜ ਸੁਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੀਸ ਨਿਵਾਵਣ ਝੁਕ, ਦੋਏ ਜੋੜ ਜੋੜ ਢਹਿ ਪੈਣ ਸਰਨਾਈਆ। ਕਲਜੁਗ ਅੰਤ ਸਭ ਦਾ ਭੰਡਾਰਾ ਰਿਹਾ ਮੁਕ, ਪਾਂਧੀ ਹੋ ਕੇ ਅਲਖ ਜਗਾਈਆ। ਤੇਰਾ ਭਾਣਾ ਸਾਹਿਬ ਸੁਲਤਾਨ ਅਬਿਨਾਸ਼ੀ ਕਰਤੇ ਕਦੀ ਨਾ ਜਾਵੇ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਵੇਲਾ ਰਿਹਾ ਢੁਕ, ਪੀਰ ਪੈਗ਼ੰਬਰ ਦੇਣ ਗਵਾਹੀਆ। ਈਸਾ ਮੂਸਾ ਮੁਹੰਮਦ ਲਾਸ਼ਰੀਕ ਕੋਲੋਂ ਰਹੇ ਪੁੱਛ, ਪਰਵਰਦਿਗਾਰ ਇਕੋ ਓਟ ਤਕਾਈਆ । ਗੁਰ ਅਵਤਾਰ ਸੱਯਦਾ ਕਰਨ ਝੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਤੇਰਾ ਅਦਬ, ਆਦਾਬ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਗੁਰ ਅਵਤਾਰ ਹੈਰਾਨ ਹੋਏ ਵੇਖ ਕਲਜੁਗ ਮਜ਼੍ਹਬ, ਦੀਨ ਕਰੇ ਲੜਾਈਆ। ਦਰੋਹੀ ਖ਼ੁਦਾਏ ਹੋਇਆ ਗ਼ਜ਼ਬ, ਸਤਿ ਸਚ ਨਾ ਕੋਇ ਸਮਝਾਈਆ। ਕੂੜੀ ਧਾਰ ਦੇਵੇ ਕੋਈ ਨਾ ਬਦਲ, ਮਮਤਾ ਮੋਹ ਨਾ ਕੋਇ ਮਿਟਾਈਆ। ਸਾਚਾ ਕਰੇ ਨਾ ਕੋਈ ਅਦਲ, ਅਦਾਲਤ ਹਕ ਨਾ ਕੋਇ ਕਰਾਈਆ। ਲੇਖਾ ਚੁੱਕੇ ਨਾ ਮਕਤੂਲ ਕਾਤਲ, ਕਤਲਗਾਹ ਰਹੀ ਕੁਰਲਾਈਆ। ਸੂਫ਼ੀ ਸੰਤ ਚੜ੍ਹੇ ਨਾ ਕੋਇ ਆਪਣੀ ਮੰਜ਼ਲ, ਪਾਂਧੀ ਅਧਵਿਚਕਾਰ ਬੈਠੇ ਡੇਰਾ ਲਾਈਆ। ਤੇਰੇ ਨਾਮ ਦਾ ਨਗ਼ਮਾ ਸਚ ਸੁਣਾਏ ਨਾ ਕੋਈ ਗ਼ਜ਼ਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਰ ਤੇਰੇ ਮੰਗ ਮੰਗਾਈਆ। ਤੇਰੇ ਦਰ ਮੰਗੀ ਮੰਗ, ਅੰਜੀਲ ਕੁਰਾਨ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ ਬੈਠੇ ਸੀਸ ਝੁਕਾਈਆ। ਕਿਰਪਾ ਕਰ ਸੂਰੇ ਸਰਬੰਗ, ਤੇਰਾ ਵਜੇ ਨਾਮ ਮਰਦੰਗ, ਦੋ ਜਹਾਨਾਂ ਇਕੋ ਇਕ ਕਰ ਸ਼ਨਵਾਈਆ । ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਲੰਘ, ਜੇਰਜ ਅੰਡ ਉਤਭੁਜ ਸੇਤਜ ਫੋਲ ਫੋਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਹੋਇਆ ਨੰਗ, ਸਾਚਾ ਓਢਨ ਸੀਸ ਨਾ ਕੋਇ ਟਿਕਾਈਆ। ਦਰ ਦਰ ਘਰ ਘਰ ਕੂੜੀ ਕਿਰਿਆ ਹਉਮੇ ਹੰਗਤਾ ਭਰਿਆ ਘਮੰਡ, ਮਾਇਆ ਮਮਤਾ ਪਰੇ ਨਾ ਕੋਇ ਹਟਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰੇ ਪ੍ਰੇਮ ਦਾ ਗਾਏ ਕੋਈ ਨਾ ਛੰਦ, ਜੈ ਜੈਕਾਰ ਨਾ ਕੋਇ ਸੁਣਾਈਆ। ਸਾਚਾ ਮਿਲੇ ਨਾ ਕਿਸੇ ਅਨੰਦ, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਈਆ। ਚਾਰ ਕੁੰਟ ਭੇਖ ਪਖੰਡ, ਜੂਠ ਝੂਠ ਭੱਜੇ ਵਾਹੋ ਦਾਹੀਆ। ਸੁਰਤ ਸਵਾਣੀ ਬਿਨ ਸ਼ਬਦ ਹਾਣੀ ਹੋਈ ਰੰਡ, ਕੰਤ ਕੰਤੂਹਲ ਮੇਲ ਨਾ ਕੋਇ ਮਿਲਾਈਆ । ਸਾਚੀ ਦਿਸੇ ਨਾ ਕੋਇ ਸੁਗੰਧ, ਦੁਰਗੰਧ ਬਾਹਰ ਨਾ ਕੋਇ ਕਢਾਈਆ। ਨੂਰ ਪਰਕਾਸ਼ ਨਾ ਸੱਚਾ ਚੰਦ, ਜਗਤ ਅੰਧੇਰ ਨਾ ਕੋਇ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ
ਸਾਰੇ ਗੌਂਦੇ ਤੇਰਾ ਛੰਦ, ਹਿਰਦੇ ਨਾਮ ਨਾ ਕੋਇ ਵਸਾਈਆ। ਜਨ ਭਗਤਾਂ ਪੂਰੀ ਕਰ ਇਕ ਉਮੰਗ, ਮਾਂਗਤ ਬੈਠੇ ਸੀਸ ਝੁਕਾਈਆ। ਪਰਮ ਪੁਰਖ ਪਰਮਾਤਮ ਆਤਮ ਦੇ ਇਕ ਅਨੰਦ, ਨਿਜਾਨੰਦ ਕਰ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਏ ਹਾਰ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਕੂੜੀ ਕਿਰਿਆ ਜਗਤ ਕਰੇ ਵਿਭਚਾਰ, ਦੁਸ਼ਟ ਦੁਰਾਚਾਰ ਨਜ਼ਰੀ ਆਈਆ। ਸਾਚੀ ਸਿਖਿਆ ਕਰੇ ਨਾ ਕੋਇ ਪਿਆਰ, ਭਿਖਿਆ ਨਾਮ ਨਾ ਕੋਇ ਪਾਈਆ । ਦਹਿ ਦਿਸ਼ਾ ਹੋਈ ਖੁਆਰ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਦਰਸ ਮਿਲੇ ਨਾ ਸਾਂਝੇ ਯਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਕਾਇਆ ਮੰਦਰ ਖੋਲ੍ਹੇ ਨਾ ਕੋਇ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਪੰਚ ਵਿਕਾਰ ਨਾ ਮਿਟੇ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ । ਲੇਖਾ ਚੁੱਕੇ ਨਾ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਪੰਧ ਨਾ ਕੋਇ ਮੁਕਾਈਆ। ਦੀਆ ਬਾਤੀ ਸਚ ਨਾ ਹੋਏ ਉਜਿਆਰ, ਕਮਲਾਪਾਤੀ ਕਰੇ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਮਿਲੇ ਨਾ ਠੰਡੀ ਠਾਰ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਦਰਸ ਨਿਜ ਨੇਤਰ ਕਿਸੇ ਨਜ਼ਰ ਨਾ ਆਏ ਵਿਚ ਸੰਸਾਰ, ਦੋਏ ਲੋਚਣ ਬੰਦ ਨਾ ਕੋਇ ਕਰਾਈਆ। ਜਨ ਭਗਤ ਅੰਦਰੇ ਅੰਦਰ ਉਚੀ ਕੂਕਣ ਧਾਹਾਂ ਰਹੇ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਘਰ, ਜਿਸ ਘਰ ਤੇਰਾ ਨੂਰ ਨਜ਼ਰੀ ਆਈਆ। ਸਾਚਾ ਘਰ ਪ੍ਰਭ ਦੱਸ ਏਕ, ਏਕੰਕਾਰ ਤੇਰੀ ਸਰਨਾਈਆ। ਚਾਰ ਵਰਨ ਮਿਲੇ ਟੇਕ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਊਚ ਨੀਚ ਨਾ ਕੋਇ ਭੇਖ, ਜ਼ਾਤ ਪਾਤ ਨਾ ਕੋਇ ਰਖਾਈਆ। ਬੁਧੀ ਹੋਏ ਸਤਿ ਬਿਬੇਕ, ਮਨ ਮਣਕਾ ਦਏ ਭਵਾਈਆ। ਸਾਹਿਬ ਮਿਲੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ । ਆਤਮ ਪਰਮਾਤਮ ਦੱਸੇ ਸਾਚੀ ਖੇਡ, ਮਾਰਗ ਇਕੋ ਇਕ ਸਮਝਾਈਆ। ਬੁਧ ਬਿਬੇਕੀ ਸੁਰਤੀ ਕਰੇ ਚੇਤਨ ਚੇਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਸਚ ਦਵਾਰੇ ਖੋਲ੍ਹੇ ਭੇਤ, ਪੜਦਾ ਓਹਲਾ ਦਏ ਚੁਕਾਈਆ। ਨਜ਼ਰੀ ਆਵੇ ਨੇਤਨ ਨੇਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ । ਸਚ ਦਵਾਰੇ ਲਏ ਪੇਖ, ਘਰ ਸੱਜਣ ਬੇਪਰਵਾਹੀਆ। ਆਪਣਾ ਆਪ ਕਰ ਕੇ ਭੇਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਤੇਰੇ ਦਰ ਝੁਕੇ ਸੀਸ, ਦਰ ਠਾਂਡਾ ਨਜ਼ਰੀ ਆਈਆ। ਜੁਗ ਚੌਕੜੀ ਪੀਸਣ ਲਿਆ ਪੀਸ, ਕਲਜੁਗ ਅੰਤਮ ਵੇਖ ਵਖਾਈਆ। ਸ੍ਰਿਸ਼ਟ ਸਬਾਈ ਕਲਮਾ ਪੜ੍ਹੇ ਨਾ ਕੋਈ ਹਦੀਸ, ਹਿਰਦੇ ਨਾਮ ਨਾ ਕੋਇ ਵਸਾਈਆ। ਮਿੱਠਾ ਹੋਏ ਨਾ ਕੌੜਾ ਰੀਠ, ਅੰਮ੍ਰਿਤ ਧਾਰ ਨਾ ਕੋਇ ਵਹਾਈਆ। ਲੇਖਾ ਚੁੱਕੇ ਨਾ ਊਚ ਨੀਚ, ਸ਼ਰਅ ਮੁੱਕੇ ਨਾ ਕੋਇ ਜੁਦਾਈਆ। ਸਦੀ ਵੀਹਵੀਂ ਰਹੀ ਬੀਤ, ਚੌਦਾਂ ਲੋਕ ਬੈਠੇ ਨੈਣ ਉਠਾਈਆ। ਚੌਦਾਂ ਤਬਕ ਗੌਂਦੇ ਗੀਤ, ਮਸਲਾ ਹੱਕ ਹੱਕ ਸੁਣਾਈਆ । ਕਰਵਟ ਬਦਲ ਆਪਣੀ ਪੀਠ, ਪਰਵਰਦਿਗਾਰ ਤੇਰੀ ਓਟ ਤਕਾਈਆ। ਮੁਰੀਦ ਮੁਰਸ਼ਦ ਮਿਲ ਕੇ ਹੋਵੇ ਠਾਂਡਾ ਸੀਤ, ਕਾਇਆ ਕਾਅਬਾ ਸਚ ਮਸੀਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖੌਣਾ ਇਕ ਦਰ, ਜਿਸ ਘਰ ਬੈਠਾ ਡੇਰਾ ਲਾਈਆ। ਜਿਸ ਘਰ ਵਸਿਆ ਆਪ ਸਵਾਮੀ, ਪੁਰਖ ਅਕਾਲ ਸੋਭਾ ਪਾਈਆ। ਆਦਿ ਜੁਗਾਦਿ ਜੁਗਾ ਜੁਗੰਤ ਤੇਰਾ ਨਾਮ ਨਿਧਾਨਾ ਚਲੇ ਬਾਣੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਿਰਗੁਣ ਨਿਰਵੈਰ
ਨਿਰਮਲ ਜੋਤ ਜਗੇ ਮਹਾਨੀ, ਦੀਵਾ ਬਾਤੀ ਸਕੇ ਨਾ ਕੋਇ ਟਿਕਾਈਆ। ਓਥੇ ਲੇਖਾ ਚੁੱਕੇ ਚਾਰੇ ਖਾਣੀ, ਚਾਰੇ ਬਾਣੀ ਰੂਪ ਨਾ ਕੋਇ ਪਰਗਟਾਈਆ । ਮੰਜ਼ਲ ਦੱਸ ਇਕ ਲਾਸਾਨੀ, ਲਾਸ਼ਰੀਕ ਤੇਰੇ ਹੱਥ ਵਡਿਆਈਆ। ਤੇਰਾ ਪ੍ਰੇਮ ਕਰੇ ਕੁਰਬਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖੌਣਾ ਇਕ ਘਰ, ਜਿਸ ਘਰ ਆਪਣਾ ਰੰਗ ਰੰਗਾਈਆ । ਜਿਸ ਘਰ ਹੋਵੇ ਤੇਰਾ ਰੰਗ, ਰੰਗ ਰਤਾ ਇਕੋ ਨਜ਼ਰੀ ਆਈਆ। ਜਨ ਭਗਤ ਮੰਗ ਰਹੇ ਮੰਗ, ਅੰਤਰ ਆਤਮ ਧਿਆਨ ਲਗਾਈਆ। ਸ਼ਬਦ ਅਨਾਦ ਵਜੇ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਹੋਵੇ ਪਰਕਾਸ਼ ਅਗੰਮੇ ਚੰਦ, ਰਵ ਸਸ ਨੈਣ ਸ਼ਰਮਾਈਆ। ਕੂੜੀ ਕਿਰਿਆ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਪੰਧ ਮੁੱਕੇ ਬ੍ਰਹਿਮੰਡ ਖੰਡ, ਜੇਰਜ ਅੰਡ ਰਹਿਣ ਨਾ ਪਾਈਆ। ਤੇਰਾ ਢੋਲਾ ਸੁਣਾਂ ਇਕੋ ਛੰਦ, ਜਿਸ ਦੀ ਘੜਤ ਅੱਖਰਾਂ ਵਿਚ ਨਜ਼ਰ ਕਿਸੇ ਨਾ ਆਈਆ। ਮੰਜ਼ਲ ਉਤੋਂ ਮੰਜ਼ਲ ਚੁੱਕੇ ਪੰਧ, ਪੰਧ ਵਿਚੋਂ ਪਾਂਧੀ ਲੈਣਾ ਬਚਾਈਆ। ਤੂੰ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਹਰਿ ਗਵਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇਣਾ ਜਣਾਈਆ। ਸਾਚਾ ਘਰ ਦੱਸਣਾ ਖ਼ਾਲਕ, ਮਿਹਰਵਾਨ ਤੇਰੀ ਓਟ ਤਕਾਈਆ। ਜਨ ਭਗਤ ਤੇਰਾ ਨੱਢਾ ਬਾਲਕ, ਮੁਰੀਦ ਹੋ ਕੇ ਮੁਰਦਾ ਰੂਪ ਵਖਾਈਆ। ਤੇਰਾ ਪ੍ਰੇਮ ਅਗੰਮੀ ਖ਼ਾਲਸ, ਖ਼ਾਲਸ ਤੇਰਾ ਨੂਰ ਜੋਤ ਰੁਸ਼ਨਾਈਆ। ਕੂੜੀ ਕਿਰਿਆ ਰਹੇ ਨਾ ਆਲਸ, ਜਗਤ ਨਿੰਦਰਾ ਨਾਤਾ ਦੇਣਾ ਤੁੜਾਈਆ। ਸ਼ਬਦ ਸਵਾਮੀ ਬਣ ਕੇ ਸਾਲਸ, ਸਾਚਾ ਫ਼ੈਸਲਾ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਪੜਦਾ ਦੇਣਾ ਉਠਾਈਆ। ਘਰ ਉਠੌਣਾ ਪੜਦਾ ਆਪ, ਮਿਹਰਵਾਨ ਦਇਆ ਕਮਾਈਆ। ਸਚ ਦ੍ਰਿੜੌਣਾ ਇਕੋ ਜਾਪ, ਜਿਸ ਵਿਚ ਤੇਰਾ ਰੂਪ ਨਜ਼ਰੀ ਆਈਆ। ਰੂਹ ਬੁੱਤ ਦੋਵੇਂ ਕਰਨੇ ਪਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਨਿਰਗੁਣ ਨਿਰਗੁਣ ਬਣਨਾ ਸਾਕ, ਸਰਗੁਣ ਸਰਗੁਣ ਲੈਣਾ ਉਠਾਈਆ। ਬੰਦ ਕਵਾੜੀ ਖੋਲ੍ਹ ਕੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਘਰ ਵਿਚ ਘਰ ਵਖੌਣਾ ਹਾਟ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਨਿਰਮਲ ਜੋਤ ਜੋਤ ਪਰਕਾਸ਼, ਅੰਧ ਅੰਧਿਆਰ ਮਿਟਾਈਆ। ਲੇਖਾ ਜਾਣੇ ਪਵਣ ਸਵਾਸ, ਸਾਹ ਸਾਹ ਸਮਝਾਈਆ। ਅੰਮ੍ਰਿਤ ਜਾਮ ਪਿਆ ਬੁਝੌਣੀ ਪਿਆਸ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮ ਵੱਜੇ ਨਾਦ, ਧੁਨ ਆਪਣੇ ਨਾਲ ਮਿਲਾਈਆ। ਕਾਇਆ ਮੰਦਰ ਅੰਦਰ ਵੜ ਕੇ ਪ੍ਰਭੂ ਖੋਲ੍ਹਣਾ ਆਪਣਾ ਰਾਜ਼, ਰਾਜ਼ਕ ਰਹੀਮ ਸਰਨ ਸਰਨਾਈਆ । ਪੜਦਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਤੇਰਾ ਭਗਤ ਤੇਰੀ ਸੁਣੇ ਇਕ ਆਵਾਜ਼, ਦੂਜੀ ਕਰੇ ਨਾ ਕੋਇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇਣੀ ਜਣਾਈਆ। ਸਾਚੀ ਸਿਖਿਆ ਦੇਣੀ ਸਚ, ਸਤਿ ਸਤਿਵਾਦ ਤੇਰਾ ਨਾਉਂ ਨਜ਼ਰੀ ਆਈਆ। ਭਾਗ ਲਗੌਣਾ ਕਾਇਆ ਮਾਟੀ ਕੱਚ, ਪੰਜ ਤਤ ਵੱਜੇ ਨਾਮ ਵਧਾਈਆ। ਸਾਢੇ ਤਿੰਨ ਕਰੋੜ ਅੰਦਰ ਜਾਣਾ ਰਚ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਝੋਲੀ ਪੌਣਾ ਪਿਛਲਾ ਹਕ, ਹਕੀਕਤ ਤੇਰੇ ਹੱਥ ਵੇਖੀ ਬੇਪਰਵਾਹੀਆ। ਆਤਮ ਪਰਮਾਤਮ ਮੇਲ ਮਿਲਣਾ ਸਤਿ, ਸਤਿ ਸਤਿਵਾਦੀ ਹੋਣਾ ਸਹਾਈਆ। ਆਪਣਾ ਦੱਸਣਾ ਸੱਚਾ ਜਸ, ਧੁਰ ਦਾ ਢੋਲਾ ਰਾਗ ਸਮਝਾਈਆ। ਆਪਣੇ ਮਿਲਣ ਦੀ ਦੇਣੀ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਦੂਈ ਦਵੈਤੀ ਖੇੜਾ ਕਰਨਾ ਭੱਠ, ਭਾਂਡਾ ਭਰਮ ਭੌ ਭੰਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਨ ਭਗਤ ਸਾਚੀ ਮੰਗ ਮੰਗਾਈਆ। ਸਚ ਭਗਤ ਕਹੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਤੂੰ ਮੇਰਾ ਨੱਢਾ ਬਾਲ ਅੰਞਾਣ, ਬਾਲੀ ਬੁਧ ਦਿਆਂ ਸਮਝਾਈਆ। ਸਚ ਸੰਦੇਸਾ ਦੇਵਾਂ ਆਣ, ਧੁਰ ਦੀ ਧਾਰ ਜਣਾਈਆ । ਤੂੰ ਮੇਰਾ ਮੈਂ ਤੇਰਾ ਸਾਚਾ ਗੌਣਾ ਗਾਨ, ਸੋਹੰ ਇਕ ਪੜ੍ਹਾਈਆ। ਭਾਗ ਲੱਗੇ ਕਾਇਆ ਮੰਦਰ ਮਕਾਨ, ਕਾਅਬਾ ਇਕੋ ਦਿਆਂ ਵਖਾਈਆ। ਦੀਆ ਬਾਤੀ ਜਗੇ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਨਾਦ ਵੱਜੇ ਧੁਨਕਾਨ, ਅਨਹਦ ਸੇਵਾ ਲਾਈਆ। ਅੰਮ੍ਰਿਤ ਠੰਡਾ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਕੂੜੀ ਕਿਰਿਆ ਮਿਟੇ ਨਿਸ਼ਾਨ, ਸਚ ਸੁੱਚ ਦਿਆਂ ਪਰਗਟਾਈਆ। ਸਾਢੇ ਤਿੰਨ ਹੱਥ ਦੇ ਕੇ ਸੱਚਾ ਦਾਨ, ਮਹਿੰਮਾ ਅਕਥ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਸਮਰਥ, ਦੀਨ ਦਿਆਲ ਹੋਏ ਸਹਾਈਆ। ਦੀਨ ਦਿਆਲ ਸਾਹਿਬ ਸਵਾਮੀ, ਹਰਿ ਕਰਤਾ ਦਇਆ ਕਮਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਸੰਤ ਸੁਹੇਲੇ ਵੇਖ ਵਖਾਇੰਦਾ। ਲੇਖ ਚੁਕਾਵੇ ਆਵਣ ਜਾਵਣ ਚਾਰੇ ਖਾਣੀ, ਚਾਰੇ ਬਾਣੀ ਇਕੋ ਰਾਗ ਅਲਾਇੰਦਾ। ਸਾਚੀ ਮੰਜ਼ਲ ਦੇ ਕੇ ਪਦ ਨਿਰਬਾਨੀ, ਨਿਰਬਾਣ ਪਦ ਇਕ ਵਖਾਇੰਦਾ । ਸਚ ਦਵਾਰ ਦੀ ਸਚ ਨਿਸ਼ਾਨੀ, ਸਤਿ ਸਤਿਵਾਦੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਕੇ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਇੰਦਾ। ਧੁਰ ਮਸਤਕ ਲੇਖਾ ਜਾਏ ਬਣ, ਹਰਿ ਦਾਤਾ ਦਇਆ ਕਮਾਈਆ। ਏਕਾ ਰਾਗ ਸੁਣਾਏ ਕੰਨ, ਧੁਰ ਦਾ ਨਾਦ ਵਜਾਈਆ । ਮਨ ਕਾ ਮਣਕਾ ਫੇਰੇ ਮਨ, ਮਮਤਾ ਮੋਹ ਮਿਟਾਈਆ। ਭਾਗ ਲਗਾ ਕੇ ਕਾਇਆ ਤਨ, ਤਤਵ ਤਤ ਦਏ ਸਮਝਾਈਆ । ਨਾਮ ਪਦਾਰਥ ਦੇ ਕੇ ਧਨ, ਸਚ ਖ਼ਜ਼ੀਨਾ ਦਏ ਭਰਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਜੋਤੀ ਜੋਤ ਕਰ ਰੁਸ਼ਨਾਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਇਕੋ ਇਕ ਜਣਾਈਆ। ਕੂੜੀ ਕਿਰਿਆ ਭਾਂਡਾ ਦੇਵੇ ਭੰਨ, ਗੜ੍ਹ ਹੰਕਾਰ ਆਪ ਤੁੜਾਈਆ। ਵੇਖਣਹਾਰਾ ਛੱਪਰ ਛੰਨ, ਮਹੱਲ ਅਟਲ ਸੋਭਾ ਪਾਈਆ । ਕਲਜੁਗ ਅੰਤ ਸੂਰਾ ਸਰਬੰਗ, ਸ੍ਰੀ ਭਗਵੰਤ ਵੇਸ ਵਟਾਈਆ। ਸਚ ਦਵਾਰਾ ਵੇਖੇ ਲੰਘ, ਮੰਜ਼ਲ ਆਪਣਾ ਪੰਧ ਮੁਕਾਈਆ । ਜਨ ਭਗਤਾਂ ਸੇਜ ਸੁਹੰਜਣੀ ਪਲੰਘ, ਆਤਮ ਅੰਤਰ ਸੋਹਣਾ ਰੂਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ। ਹਰਿਜਨ ਮਿਲੌਣਾ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਮੰਜ਼ਲ ਮੰਜ਼ਲ ਜਾਣਾ ਚੜ੍ਹ, ਪੌੜੀ ਡੰਡੇ ਪੰਧ ਮੁਕਾਈਆ । ਸਤਿ ਦਵਾਰੇ ਜਾਣਾ ਖੜ, ਸਾਹਿਬ ਸਤਿਗੁਰ ਹੁਕਮ ਮਨਾਈਆ। ਸਵੱਛ ਸਰੂਪੀ ਸ਼ਾਹੋ ਭੂਪੀ ਕਿਰਪਾ ਦਏ ਕਰ, ਕਿਰਪਾ ਨਿਧਾਨ ਬੇਪਰਵਾਹੀਆ । ਜੋਤੀ ਜਾਤਾ ਨੂਰ ਧਰ, ਜ਼ਹੂਰ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਿਲਾਈਆ । ਜਨ ਭਗਤ ਮੇਲਾ ਉਚ ਅਟਾਰੀ, ਮੰਜ਼ਲ ਇਕੋ ਇਕ ਦਰਸਾਈਆ। ਜਿਥੇ ਜੋਤ ਜਗੇ ਨਿਰੰਕਾਰੀ, ਨਿਰਗੁਣ ਬੈਠਾ ਡੇਰਾ ਲਾਈਆ। ਸਾਹਿਬ ਸਤਿਗੁਰ ਮੀਤ ਮੁਰਾਰੀ, ਸੱਜਣ ਇਕੋ ਇਕ ਅਖਵਾਈਆ। ਵੇਖਣਹਾਰਾ ਪਿਛਾ ਅਗਾੜੀ, ਚਾਰੋਂ ਕੁੰਟ ਖੋਜ ਖੋਜਾਈਆ। ਦਹਿ ਦਿਸ਼ਾ ਪਾਏ ਸਾਰੀ, ਪੜਦਾ ਓਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਤਮ ਕਰੇ ਪਿਆਰੀ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਪ੍ਰੀਤਮ ਹੋ ਕੇ ਕਰੇ ਮਿਲਾਪ, ਪਰਮ ਪੁਰਖ ਦਇਆ
ਕਮਾਇੰਦਾ। ਇਕੋ ਦੱਸੇ ਧੁਰ ਦਾ ਪਾਠ, ਸਾਚਾ ਸੋਹਲਾ ਰਾਗ ਸਮਝਾਇੰਦਾ । ਆਤਮ ਪਰਮਾਤਮ ਧੁਰ ਦੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਗੁਪਤ ਜ਼ਾਹਰ ਬਾਤਨ ਕਰੇ ਬਾਤ, ਸਚ ਸੰਦੇਸ਼ਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਵਾਕ ਭਵਿਖਤ ਗਏ ਆਖ, ਆਖ਼ਰ ਲੇਖਾ ਸਰਬ ਮੁਕਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਇੰਦਾ। ਸ੍ਰਿਸ਼ਟ ਸਬਾਈ ਇਕੋ ਨਾਤ, ਬਿਧਾਤਾ ਆਪਣੇ ਨਾਲ ਜੁੜਾਇੰਦਾ। ਚਾਰ ਵਰਨ ਬਣੇ ਸਚ ਜਮਾਤ, ਧੁਰ ਦਾ ਨਾਮ ਆਪ ਪੜ੍ਹਾਇੰਦਾ। ਡੇਰਾ ਢੱਠੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਸਤਿ ਸਤਿ ਦੀ ਸਚ ਕਿਤਾਬ, ਸਾਹਿਬ ਸਤਿਗੁਰ ਆਪਣਾ ਨਾਮ ਸਮਝਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਪਾਕ, ਪਵਿਤ ਆਪਣੇ ਨਾਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਸਾਚਾ ਦਰ ਸੁਹੰਜਣਾ, ਜਨ ਭਗਤ ਦਏ ਵਡਿਆਈਆ। ਨੇਤਰ ਪਾ ਕੇ ਨਾਮ ਅੰਜਣਾ, ਅਗਿਆਨ ਅੰਧੇਰ ਚੁਕਾਈਆ। ਚਰਨ ਧੂੜੀ ਸੱਚਾ ਮਜਨਾ, ਦੁਰਮਤ ਮੈਲ ਧਵਾਈਆ। ਸਚ ਨਗਾਰਾ ਇਕੋ ਵੱਜਣਾ, ਕਲਜੁਗ ਅੰਤਮ ਦਏ ਸਮਝਾਈਆ । ਲੱਖ ਚੁਰਾਸੀ ਭਾਂਡਾ ਭੱਜਣਾ, ਥਿਰ ਕੋਇ ਰਹਿਣ ਨਾ ਪਾਈਆ। ਕੋਟਾਂ ਵਿਚੋਂ ਜਨਭਗਤ ਭਗਤ ਦਵਾਰੇ ਬਹਿ ਕੇ ਸਜਣਾ, ਮੁਰੀਦ ਮੁਰਸ਼ਦ ਲਏ ਮਿਲਾਈਆ। ਇਕੋ ਦੇਵੇ ਪਰਮਾਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਗੌਣਾ ਸਾਚਾ ਛੰਦਨਾ, ਸੰਸਾ ਰੋਗ ਰਹੇ ਨਾ ਰਾਈਆ। ਆਤਮ ਪਰਮਾਤਮ ਟੁੱਟੀ ਆਪੇ ਗੰਢਣਾ, ਗੰਢਣਹਾਰ ਇਕ ਗੋਸਾਂਈਆ। ਜਨ ਭਗਤ ਤੇਰੀ ਪੂਰੀ ਆਸਾ ਮਨਸਾ ਹੋਵੇ ਮੰਗਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਰਹਿਮਤ, ਰਹਿਮਾਨ ਦਇਆ ਕਮਾਈਆ। ਪਰਵਰਦਿਗਾਰ ਹੋ ਕੇ ਸਹਿਮਤ, ਸਹਿਮ ਕੂੜਾ ਦਏ ਚੁਕਾਈਆ। ਗੁਰਮੁਖ ਬਣੇ ਨਾ ਕੋਈ ਅਹਿਮਕ, ਸਾਚੀ ਸਿਖਿਆ ਇਕ ਵਖਾਈਆ। ਸ਼ਬਦ ਇਸ਼ਾਰਾ ਦੇਵੇ ਸੈਨਤ, ਸਚ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੱਚਾ ਮਾਰਗ ਇਕ ਲਗਾਈਆ। ਸੱਚਾ ਮਾਰਗ ਭਗਤ ਭਗਵਾਨ, ਹਰਿ ਕਲਜੁਗ ਅੰਤ ਲਗਾਇੰਦਾ। ਚਾਰ ਵਰਨਾਂ ਇਕ ਗਿਆਨ, ਬਰਨ ਅਠਾਰਾਂ ਆਪ ਸਮਝਾਇੰਦਾ। ਜਿਸ ਦੀ ਸਿਫ਼ਤ ਕਰਦੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਰਾਗ ਅਲਾਇੰਦਾ। ਜਿਸ ਦਾ ਨਾਅਰਾ ਲੌਂਦੇ ਅੰਜੀਲ ਕੁਰਾਨ, ਤੀਸ ਬਤੀਸਾ ਵੰਡ ਵੰਡਾਇੰਦਾ। ਜਿਸ ਦੀ ਖਾਣੀ ਬਾਣੀ ਦੱਸੇ ਪਹਿਚਾਨ, ਪਰਾ ਪਸੰਤੀ ਮਧਮ ਬੈਖਰੀ ਧੁਰ ਦਾ ਨਾਦ ਸੁਣਾਇੰਦਾ। ਸੋ ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਮਹਾਨ, ਮਹਿੰਮਾ ਕਥ ਨਾ ਕੋਇ ਦ੍ਰਿੜਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਪਰਗਟ ਹੋਵੇ ਵਾਲੀ ਦੋ ਜਹਾਨ, ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਚੌਦਸ ਚੰਦ ਖੋਜ ਖੋਜਾਇੰਦਾ। ਲੱਖ ਚੁਰਾਸੀ ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਸਤਿ ਈਮਾਨ, ਸਿਦਕ ਸਬੂਰੀ ਭੇਵ ਅਭੇਦਾ ਆਪ ਖੁਲ੍ਹਾਇੰਦਾ। ਲੇਖਾ ਜਾਣੇ ਸਾਚੇ ਰਾਮ, ਰਮਈਆ ਹੋ ਕੇ ਕਾਰ ਕਮਾਇੰਦਾ। ਭੁਲੇਖਾ ਕੱਢੇ ਧੁਰ ਦਾ ਕਾਹਨ, ਘਨਈਆ ਹੋ ਕੇ ਆਪਣਾ ਖੇਲ ਵਖਾਇੰਦਾ। ਹਜ਼ਰਤ ਹੋ ਕੇ ਦਏ ਪੈਗ਼ਾਮ, ਹਾਜ਼ਰ ਹੋ ਕੇ ਪੜਦਾ ਲਾਹਿੰਦਾ। ਭਗਵੰਤ ਹੋ ਕੇ ਬਦਲੇ ਨਜ਼ਾਮ, ਨੌਬਤ ਆਪਣਾ ਨਾਮ ਸੁਣਾਇੰਦਾ। ਸੱਚਾ ਮਾਰਗ ਦੱਸੇ ਆਪ ਮਿਹਰਵਾਨ, ਮਿਹਬਾਨ ਬੀਦੋ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ
ਸੰਗ ਨਿਭਾਇੰਦਾ। ਸਾਚਾ ਸੰਗ ਨਿਭਾਏ ਜਗ, ਜਗ ਜੀਵਣ ਦਾਤਾ ਵੱਡੀ ਵਡਿਆਈਆ। ਸਚ ਦਵਾਰ ਕਰਾਏ ਹੱਜ, ਹਾਜਤ ਸਭ ਦੀ ਪੂਰ ਵਖਾਈਆ। ਜਨ ਭਗਤ ਕਾਇਆ ਮੰਦਰ ਅੰਦਰ ਵਿਚੋਂ ਲਏ ਲੱਭ, ਬਾਹਰ ਖੋਜਣ ਕੋਇ ਨਾ ਜਾਈਆ। ਸ਼ਬਦ ਸਵਾਮੀ ਪਾਰ ਕਿਨਾਰਾ ਦੱਸੇ ਹੱਦ, ਹਦੂਦ ਅਪਣੀ ਦਏ ਦ੍ਰਿੜਾਈਆ। ਭੇਵ ਖੁਲ੍ਹਾ ਕੇ ਵਿਸ਼ਵ ਯੱਦ, ਵਾਸਤਾ ਆਪਣੇ ਨਾਲ ਰਖਾਈਆ। ਇਕੋ ਦੇ ਕੇ ਅਮਰਾ ਪਦ, ਅਗਲੀ ਪਿਛਲੀ ਮੰਜ਼ਲ ਦਏ ਮੁਕਾਈਆ। ਸੰਤ ਸੁਹੇਲੇ ਸੱਜਣ ਸੱਦ, ਸਾਧਨਾ ਸਾਚੀ ਦਏ ਦ੍ਰਿੜਾਈਆ। ਨਾਮ ਨਿਧਾਨ ਅੰਮ੍ਰਿਤ ਰਸ ਪੀਓ ਮਦਿ, ਸਚ ਖੁਮਾਰੀ ਇਕ ਚੜ੍ਹਾਈਆ। ਜੁਗ ਚੌਕੜੀ ਕੋਟਨ ਕੋਟ ਲੋਕਮਾਤ ਗਏ ਲੱਦ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਫੇਰੀਆਂ ਪਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਸਚ ਸਿੰਘਾਸਣ ਸਚਖੰਡ ਦਵਾਰ ਕੋਈ ਨਾ ਬਹੇ ਸਜ, ਸ਼ਾਹ ਸੁਲਤਾਨ ਭੂਪਤ ਭੂਪ ਰਾਜ ਰਾਜਾਨ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਹਰਿ ਭਗਤ ਸੁਹੇਲੇ ਲਏ ਲੱਭ, ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਘਟ ਘਟ ਅੰਦਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਧਾਰ ਬੰਧਾਈਆ।
੨੭ ਹਾੜ ੨੦੨੧ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ
ਸਾਹਿਬ ਸਤਿਗੁਰ ਸਾਚੀ ਕਿਰਪਾ, ਕਿਰਪਨ ਲਏ ਤਰਾਈਆ। ਜਨਮ ਕਰਮ ਦੀ ਕੱਟੇ ਬਿਪਤਾ, ਰੋਗ ਸੋਗ ਮਿਟਾਈਆ। ਹਰਿ ਸੰਤ ਸੁਹੇਲੇ ਵੇਖਣ ਆਈ ਮਾਤਾ ਤ੍ਰਿਪਤਾ, ਨਾਨਕ ਗੋਦੀ ਜੋ ਟਿਕਾਈਆ। ਜਿਨ੍ਹਾਂ ਪਰਮ ਪੁਰਖ ਦਾ ਇਕੋ ਇਸ਼ਟਾ, ਦੂਜਾ ਸੀਸ ਨਾ ਕੋਇ ਝੁਕਾਈਆ । ਵਾਰ ਥਿਤ ਘੜੀ ਵੇਖੇ ਸਤਿ ਪਰਵਿਸ਼ਟਾ, ਦਿਵਸ ਰੈਣ ਖ਼ੁਸ਼ੀ ਮਨਾਈਆ। ਸਾਹਿਬ ਸਤਿਗੁਰ ਉਤੇ ਜਿਨ੍ਹਾਂ ਪੂਰਬ ਨਿਸਚਾ, ਸਚ ਪ੍ਰਤੀਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਹੋ ਜਾਈਆ। ਸਾਹਿਬ ਸਤਿਗੁਰ ਕਿਰਪਾ ਨਿਧਾਨ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦੀ ਇਕ ਧਿਆਨ, ਜੁਗ ਚੌਕੜੀ ਵੇਖ ਵਖਾਈਆ। ਜਿਸ ਦਾ ਸੁਤ ਦੁਲਾਰਾ ਗੋਬਿੰਦ ਨੌਜਵਾਨ, ਬਲਧਾਰੀ ਇਕ ਅਖਵਾਈਆ। ਜਿਸ ਦਾ ਨਾਮ ਖੰਡਾ ਤੇਜ਼ ਕਿਰਪਾਨ, ਖੜਗ ਸਾਚੀ ਹੱਥ ਚਮਕਾਈਆ। ਜਿਸ ਨੂੰ ਸੱਯਦਾ ਕਰੇ ਜ਼ਿਮੀਂ ਅਸਮਾਨ, ਲੋਕ ਪਰਲੋਕ ਸੀਸ ਝੁਕਾਈਆ। ਜਿਸ ਦਾ ਸਤਿ ਸਤਿਵਾਦੀ ਇਕ ਈਮਾਨ, ਧਰਮ ਇਕੋ ਇਕ ਦ੍ਰਿੜਾਈਆ। ਜਿਸ ਦਾ ਝੁਲਦਾ ਸਚ ਨਿਸ਼ਾਨ, ਸ਼ਾਹ ਸੁਲਤਾਨ ਸਿਰ ਨਾ ਕੋਇ ਉਠਾਈਆ। ਜਿਸ ਦਾ ਮੰਦਰ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਈਆ। ਦੀਵਾ ਬਾਤੀ ਜੋਤ ਮਹਾਨ, ਘਟ ਘਟ ਅੰਦਰ ਕਰੇ ਰੁਸ਼ਨਾਈਆ। ਜਿਸ ਦਾ ਅੰਮ੍ਰਿਤ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਗਵਾਈਆ। ਜਿਸ ਦਾ ਨਾਮ ਨਿਧਾਨਾ ਨਿਰਾਲਾ ਬਾਣ, ਸ਼ਬਦ ਅਣਿਆਲਾ ਤੀਰ ਚਲਾਈਆ। ਜਿਸ ਦਾ ਖੇਲ ਜੁਗ ਜੁਗ ਜਨ ਭਗਤਾਂ ਮਿਲਣਾ ਆਣ, ਮੇਲ ਮਿਲੌਣਾ ਸਹਿਜ ਸੁਭਾਈਆ। ਸੋ ਸਮਰਥ ਪੁਰਖ ਸ੍ਰੀ ਭਗਵਾਨ, ਹਰਿ ਕਰਤਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸੱਚਾ ਵਰ, ਵਡ ਦਾਤਾ ਬੇਪਰਵਾਹੀਆ। ਬੇਪਰਵਾਹ ਗਹਿਰ ਗੰਭੀਰ, ਹਰਿ ਕਰਤਾ ਆਪ ਅਖਵਾਇੰਦਾ। ਕਰੇ ਖੇਲ ਬੇਨਜ਼ੀਰ, ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਦੱਸ ਸਚ ਤਸਵੀਰ, ਤਸੱਵਰ ਆਪਣਾ ਇਕ ਦ੍ਰਿੜਾਇੰਦਾ। ਜਨਮ ਕਰਮ ਦੀ ਕੱਢ ਕੇ ਭੀੜ, ਔਝੜ ਰਾਹ ਪੰਧ ਮੁਕਾਇੰਦਾ। ਮੰਜ਼ਲ ਦੱਸ ਕੇ ਇਕ ਅਖ਼ੀਰ, ਆਖ਼ਰ ਆਪਣੇ ਘਰ ਵਸਾਇੰਦਾ। ਜਿਥੇ ਲੇਖਾ ਚੁੱਕੇ ਸ਼ਾਹ ਹਕੀਰ, ਰਾਓ ਰੰਕ ਨਾ ਕੋਇ ਵਡਿਆਇੰਦਾ। ਜਿਥੇ ਮਨ ਮਤ ਬੁਧ ਚਤੁਰਾਈ ਚਲੇ ਨਾ ਕੋਇ ਤਦਬੀਰ, ਤਜਵੀਜ਼ ਆਪਣੀ ਇਕ ਸਮਝਾਇੰਦਾ। ਜਿਸ ਦਰ ਝੁਕਦੇ ਸ਼ਾਹ ਪੈਗ਼ੰਬਰ ਪੀਰ, ਸ਼ਹਿਨਸ਼ਾਹ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਘਰ ਸਾਚੇ ਸੋਭਾ ਪਾਇੰਦਾ। ਸੋਭਾਵੰਤ ਸ੍ਰੀ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਚੌਕੜੀ ਆਪਣਾ ਵੇਸ ਵਟਾਈਆ। ਨਾਉਂ ਨਿਰੰਕਾਰ ਪਰਗਟਾਏ ਮਹਿਮਾ ਜਣਾਏ ਅਗਣਤ, ਲੇਖਾ ਲਿਖਤ ਨਾ ਕੋਇ ਸਮਝਾਈਆ। ਹਰਿਜਨ ਮੇਲੇ ਧੁਰ ਦੇ ਸੰਤ, ਸੱਜਣ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਅੱਖ ਖੁਲ੍ਹਾਈਆ। ਨੇਤਰ ਨੈਣ ਅੱਖ ਖੋਲ੍ਹੇ ਖ਼ਾਲਕ, ਖ਼ਲਕ ਦਏ ਸਮਝਾਈਆ। ਜਨ ਭਗਤਾਂ ਬਣੇ ਆਪ ਪ੍ਰਿਤਪਾਲਕ, ਸੇਵਕ ਹੋ ਕੇ ਸੇਵ ਕਮਾਈਆ। ਨਿਰਗੁਣ ਸਰਗੁਣ ਭੇਵ ਚੁਕਾਏ ਇਕੋ ਸਾਲਸ, ਸਚ ਅਦਾਲਤ ਇਕ ਸਮਝਾਈਆ। ਕਲਜੁਗ ਅੰਤ ਕਿਸੇ ਦੀ ਮੰਨੇ ਨਾ ਕੋਇ ਸਫ਼ਾਰਸ਼, ਇਬਾਰਤ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਜ਼ਮਾਨਤ, ਜ਼ਾਮਨੀ ਆਪਣੀ ਇਕ ਰਖਾਈਆ। ਜ਼ਾਮਨ ਬਣੇ ਧੁਰ ਦਾ ਮੀਤ, ਹਰਿ ਕਰਤਾ ਖੇਲ ਕਰਾਇੰਦਾ। ਸਤਿਜੁਗ ਸਾਚੀ ਬੰਨ੍ਹੇ ਰੀਤ, ਰਹਿਬਰ ਇਕੋ ਰਾਹ ਵਖਾਇੰਦਾ। ਮੰਦਰ ਵਖਾਏ ਅਗੰਮ ਮਸੀਤ, ਅਥਾਹ ਨਜ਼ਰੀ ਆਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੀਕਨ ਨੀਕ, ਵਡ ਵੱਡਾ ਫੇਰਾ ਪਾਇੰਦਾ। ਲੱਖ ਚੁਰਾਸੀ ਆਤਮ ਜੀਤ, ਪਰਮਾਤਮ ਭੇਵ ਖੁਲ੍ਹਾਇੰਦਾ। ਜਨ ਭਗਤ ਕਾਇਆ ਕਰ ਠੰਡੀ ਸੀਤ, ਸਾਂਤਕ ਸਤਿ ਕਰਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਡੇਰਾ ਢਾਇੰਦਾ। ਲੇਖ ਚੁਕਾਕੇ ਨੀਚੋ ਨੀਚ, ਊਚੋ ਊਚ ਆਪ ਬਣਾਇੰਦਾ। ਨਾਮ ਪਦਾਰਥ ਪਾ ਕੇ ਭੀਖ, ਝੋਲੀ ਆਪ ਭਰਾਇੰਦਾ। ਜਿਨ੍ਹਾਂ ਗੁਰਮੁਖਾਂ ਜਨਮ ਜਨਮ ਦੀ ਲੱਗੀ ਰਹੀ ਉਡੀਕ, ਤਿਨ੍ਹਾਂ ਨੇਤਰ ਲੋਚਣ ਦਰਸਨ ਆਪ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵਾਮੀ ਹੋ ਕੇ ਕਰੇ ਪ੍ਰੀਤ, ਨਿਹਕਾਮੀ ਹੋ ਕੇ ਨਿਹਕਰਮਣ ਗਲੇ ਲਗਾਇੰਦਾ।