ਪੁਸਤਕਾਲਾਭਾਗ ੧੭

ਪਹਿਲੀ ਸਾਵਣ ੨੦੨੧ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਸੋ ਪੁਰਖ ਨਿਰੰਜਣ ਤੇਰਾ ਆਦਿ ਜੁਗਾਦਿ, ਮਧ ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰ ਰਹੇ ਵਿਸਮਾਦ, ਬਿਸਮਿਲ ਰੂਪ ਆਪ ਸਮਾਇੰਦਾ । ਜੁਗ ਚੌਕੜੀ ਦੇਵੇ ਦਾਦ, ਵਸਤ ਅਮੋਲਕ ਸਚ ਵਰਤਾਇੰਦਾ। ਸਤਿ ਸਤਿ ਵਜਾ ਅਗੰਮੀ ਨਾਦ, ਸ਼ਬਦੀ ਰਾਗ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਦਾਦ, ਧੁਰ ਦੀ ਧਾਰ ਆਪ ਸਮਝਾਇੰਦਾ। ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਹੁਕਮ ਵਰਤਾਇੰਦਾ। ਰਵ ਸਸ ਨੂਰ ਦੇ ਸੂਰਜ ਚਾਂਦ, ਮੰਡਲ ਮੰਡਪ ਆਪ ਰੁਸ਼ਨਾਇੰਦਾ। ਧਰਤ ਧਵਲ ਪ੍ਰਿਥਮੀ ਆਕਾਸ਼ ਦੇ ਸਾਥ, ਸਗਲਾ ਸੰਗ ਨਿਭਾਇੰਦਾ। ਨਿਰਮਲ ਦੀਆ

ਬਾਤੀ ਕਰ ਪਰਕਾਸ਼, ਦੋ ਜਹਾਨਾਂ ਡਗਮਗਾਇੰਦਾ। ਸਤਿ ਸਵਾਮੀ ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਹਰਿ ਪੁਰਖ ਨਿਰੰਜਣ ਤੇਰਾ ਖੇਲ ਤਮਾਸ਼, ਏਕੰਕਾਰੇ ਭੇਵ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤੇ ਤੇਰਾ ਮਹੱਲ ਅੱਟਲ ਉਚ ਮਨਾਰ ਸੋਭੇ ਉਪਰ ਆਕਾਸ਼, ਆਕਾਸ਼ ਆਕਾਸ਼ਾਂ ਚਰਨਾਂ ਹੇਠ ਰਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪਣੇ ਹੱਥ ਰਖਾਇੰਦਾ। ਧੁਰ ਦਾ ਲੇਖਾ ਸਚ ਸਵਾਮੀ, ਤੇਰਾ ਸਮਝ ਕੋਇ ਨਾ ਪਾਈਆ। ਤੂੰ ਕਰਤਾ ਪੁਰਖ ਆਦਿ ਜੁਗਾਦਿ ਅੰਤਰਜਾਮੀ, ਵੇਖਣਹਾਰਾ ਘਟ ਘਟ ਥਾਈਂਆ। ਬੋਧ ਅਗਾਧ ਅਗੰਮ ਅਥਾਹ ਸ਼ਬਦ ਨਾਦ ਤੇਰੀ ਬਾਣੀ, ਅਣਿਆਲਾ ਤੀਰ ਬਾਣ ਲਗਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰੀ ਅਕਥ ਕਹਾਣੀ, ਰਸਨਾ ਜਿਹਵਾ ਬੱਤੀ ਦੰਦ ਢੋਲਾ ਸਿਫ਼ਤ ਸਾਲਾਹੀਆ। ਤੇਰਾ ਪਰਵੇਸ਼ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਤੇਰਾ ਨਾਉਂ ਨਿਰੰਕਾਰ ਪਦ ਨਿਰਬਾਣੀ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਰਹੀ ਜਸ ਗਾਈਆ। ਤੇਰਾ ਚਰਨ ਸਰੋਵਰ ਅੰਮ੍ਰਿਤ ਰਸ ਠੰਡਾ ਪਾਣੀ, ਸਾਚਾ ਝਿਰਨਾ ਇਕ ਝਿਰਾਈਆ। ਤੇਰਾ ਨਿਰਮਲ ਨੂਰ ਜੋਤ ਸਚ ਨੂਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਹਿਜ ਸੁਖਦਾਈਆ। ਤੇਰਾ ਖੇਲ ਪੁਰਖ ਅਗੰਮ, ਹਰਿ ਕਰਤੇ ਸਮਝ ਕੋਇ ਨਾ ਪਾਇੰਦਾ। ਨਿਤ ਨਵਿਤ ਖੇਲੇ ਖੇਲ ਸ੍ਰੀ ਭਗਵਨ, ਭਗਵੰਤ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਚਾੜ੍ਹ ਕੇ ਚੰਨ, ਜੋਤੀ ਜਾਤਾ ਹੋ ਕੇ ਡਗਮਗਾਇੰਦਾ। ਸਚਖੰਡ ਦਵਾਰੇ ਬੇੜਾ ਬੰਨ੍ਹ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਦਰਗਾਹ ਸਾਚੀ ਆਪੇ ਮੰਨ, ਮੁਕਾਮੇ ਹਕ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸਚ ਕਰਨੀ ਕਾਰ ਕਰੇ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਨਿਵਾਸੀ ਸਿਰਜਨਹਾਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੁਗ ਚੌਕੜੀ ਲੈ ਅਵਤਾਰ, ਨਿਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਤ੍ਰੈਗੁਣ ਮੇਲਾ ਪੰਜ ਤਤ ਚੇਲਾ ਜੋੜ ਜੁੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਨਵ ਨੌਂ ਚਾਰ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਕਾਤਬ ਹੋ ਕੇ ਕਲਮ ਸ਼ਾਹੀਆ। ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਧੁਨ ਕਰੇ ਸ਼ਨਵਾਈਆ। ਅੰਤਰ ਆਤਮ ਸਚ ਪਿਆਰ, ਪ੍ਰੀਤਮ ਪ੍ਰੀਤੀ ਆਪਣੇ ਨਾਲ ਰਖਾਈਆ। ਮਹੱਲ ਅਟਲ ਕਾਇਆ ਮਨਾਰ, ਮੰਦਰ ਇਕੋ ਇਕ ਸੁਹਾਈਆ। ਦੀਵਾ ਬਾਤੀ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਾਚੀ ਸੇਜਾ ਕਰ ਪਿਆਰ, ਸੋਭਾਵੰਤ ਵੇਖ ਵਖਾਈਆ। ਕਰਤਾ ਪੁਰਖ ਕਰੇ ਕਰਾਏ ਕਰਨੇਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਲੇਖਾ ਮੰਗੇ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਸੁਣਾਈਆ। ਕਲਜੁਗ ਅੰਤ ਹੋਵੋ ਸਾਰੇ ਖ਼ਬਰਦਾਰ, ਬੇਖ਼ਬਰ ਖ਼ਬਰ ਰਿਹਾ ਦ੍ਰਿੜਾਈਆ। ਨੇਤਰ ਖੋਲ੍ਹੋ ਬੰਦ ਕਿਵਾੜ, ਲੋਚਣ ਇਕੋ ਇਕ ਸਮਝਾਈਆ। ਜਿਸ ਦੇ ਨਾਲ ਗੁਫ਼ਤ ਸ਼ਨੀਦ ਕਰਦੇ ਰਹੇ ਗੁਫ਼ਤਾਰ, ਕਲਮਾ ਕਲਾਮ ਨਬੀਆਂ ਰਿਹਾ ਪੜ੍ਹਾਈਆ। ਜਿਸ ਨੂੰ ਮੰਨਦੇ ਰਹੇ ਸਿਕਦਾਰ, ਪਰਵਰਦਿਗਾਰ ਨੂਰ ਇਲਾਹੀਆ। ਸੱਯਦਾ ਕਰ ਕਰ ਝੁਕਦੇ ਰਹੇ ਜੁਗ ਚਾਰ, ਚੌਕੜੀ ਬੈਠੇ ਧਿਆਨ ਲਗਾਈਆ। ਜਿਸ ਦਾ ਕਰਦੇ ਗਏ ਇਜ਼ਹਾਰ, ਰਸਨਾ ਜਿਹਵਾ ਢੋਲਾ ਗਾਈਆ। ਲੇਖਾ ਲਿਖਦੇ ਰਹੇ ਵਿਚ ਸੰਸਾਰ, ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ।

ਜਿਸ ਦੇ ਦਰ ਤੋਂ ਮੰਗਦੇ ਰਹੇ ਬਣ ਭਿਖਾਰ, ਦਰ ਦਰਵੇਸ਼ ਫੇਰਾ ਪਾਈਆ। ਜਿਸ ਨੂੰ ਨਮੋ ਨਮੋ ਕਹਿੰਦੇ ਰਹੇ ਦੋਏ ਜੋੜ ਕਰ ਨਿਮਸਕਾਰ, ਡੰਡੌਤ ਕਰ ਕੇ ਸੀਸ ਝੁਕਾਈਆ। ਸੋ ਲੇਖਾ ਮੰਗੇ ਮੰਗਣਹਾਰ, ਸਮਰਥ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਾਰ ਆਪ ਕਮਾਈਆ। ਕਰਨੀ ਕਰਤਾ ਕਰੇ ਸ਼ਾਹ ਨਵਾਬ, ਸ਼ਹਿਨਸ਼ਾਹ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਝੁਕ ਕੇ ਕਰਨ ਆਦਾਬ, ਸੱਯਦਾ ਇਕੋ ਘਰ ਵਖਾਈਆ। ਅਬਿਨਾਸ਼ੀ ਕਰਤਾ ਸਤਿ ਸਰੂਪੀ ਮਾਰ ਇਕ ਆਵਾਜ਼, ਸ਼ਬਦ ਇਸ਼ਾਰੇ ਨਾਲ ਉਠਾਈਆ। ਪੂਰਬ ਲੇਖਾ ਕੱਢੋ ਕਿਤਾਬ, ਵਰਕਾ ਵਰਕਾ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚੁੱਕੋ ਪੜਦਾ, ਪਰਵਰਦਿਗਾਰ, ਆਪ ਜਣਾਇੰਦਾ। ਮੈਂ ਲੇਖਾ ਜਾਣਾਂ ਘਰ ਘਰ ਦਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅਗਨੀ ਮਾਇਆ ਵਿਚ ਸੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸਾਧ ਸੰਤ ਸਾਚੀ ਮੰਜ਼ਲ ਪੌੜੇ ਕੋਈ ਨਾ ਚੜ੍ਹਦਾ, ਮਹੱਲ ਅਟਲ ਬੈਠ ਘਰ ਦਰਸ ਕੋਇ ਨਾ ਪਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਸੜਦਾ, ਪੰਡਤ ਪਾਂਧਾ ਧੀਰਜ ਧੀਰ ਨਾ ਕੋਇ ਜਣਾਇੰਦਾ। ਸਾਚੇ ਹੁਜਰੇ ਕਾਇਆ ਕਾਅਬੇ ਕੋਇ ਨਾ ਵੜਦਾ, ਮੰਦਰ ਮਸੀਤ ਚਾਰੋਂ ਕੁੰਟ ਫੇਰਾ ਪਾਇੰਦਾ। ਆਤਮ ਸਰੋਵਰ ਸਾਚੀ ਤਾਰੀ ਕੋਈ ਨਾ ਤਰਦਾ, ਅਠਸਠ ਤੀਰਥ ਦੁਰਮਤ ਮੈਲ ਨਾ ਕੋਇ ਧਵਾਇੰਦਾ। ਪਰਮ ਪੁਰਖ ਪਰਮਾਤਮ ਆਤਮ ਪੱਲੂ ਕੋਇ ਨਾ ਫੜਦਾ, ਮਨ ਵਾਸਨਾ ਜਗਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਜਗ, ਕਲਜੁਗ ਚਾਰੋਂ ਕੁੰਟ ਅੰਧੇਰਾ ਛਾਈਆ। ਕਾਇਆ ਮਾਟੀ ਪੰਜ ਤਤ ਘਰ ਘਰ ਲੱਗੀ ਅੱਗ, ਤਤਵ ਤਤ ਰਿਹਾ ਜਲਾਈਆ। ਜੀਵ ਜੰਤ ਹੋਏ ਹੰਸ ਕੱਗ, ਬੁਧੀ ਕਾਗ ਵਾਂਗ ਕੁਰਲਾਈਆ । ਮਨ ਵਾਸਨਾ ਚਾਰੋਂ ਕੁੰਟ ਰਹੇ ਭੱਜ, ਦਹਿ ਦਿਸ਼ਾ ਪੰਧ ਨਾ ਕੋਇ ਮੁਕਾਈਆ। ਸਾਚਾ ਕਰੇ ਕੋਈ ਨਾ ਹੱਜ, ਮੱਕੇ ਕਾਅਬੇ ਪਈ ਦੁਹਾਈਆ। ਪੀਰ ਪੈਗ਼ੰਬਰ ਉਠ ਵੇਖੋ ਆਪਣੀ ਅੱਖ, ਹਰਿ ਆਖ਼ਰ ਦਏ ਵਖਾਈਆ। ਜਿਸ ਦਾ ਲੇਖਾ ਆਏ ਦੱਸ, ਅਲਿਫ਼ ਯੇ ਕਰ ਪੜ੍ਹਾਈਆ। ਜਿਸ ਦੇ ਹੋ ਕੇ ਰਹੇ ਵਸ, ਵਾਸਤਾ ਨਿਰਗੁਣ ਨੂਰ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਲਾਰਾ ਇਕ ਲਗਾਈਆ । ਸਚ ਹੁਲਾਰਾ ਲਗਾਏ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਵੇਖੋ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ । ਸਭ ਨੂੰ ਭੁੱਲਿਆ ਧੁਰ ਦਾ ਮੰਤ, ਮੰਤਰ ਹਰਿ ਨਾ ਕੋਇ ਦ੍ਰਿੜਾਇੰਦਾ। ਨਾਰ ਦੁਹਾਗਣ ਹੋਈ ਬਿਨ ਸਾਚੇ ਕੰਤ, ਨਰ ਹਰਿ ਨਰਾਇਣ ਕੰਤ ਨਾ ਕੋਇ ਹੰਢਾਇੰਦਾ। ਚੋਲੀ ਚੜ੍ਹੇ ਨਾ ਰੰਗ ਕਿਸੇ ਬਸੰਤ, ਫੂਲਨ ਬਰਖਾ ਕੋਇ ਨਾ ਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਕੇ ਗੜ੍ਹ ਤੁੱਟੇ ਨਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਇੰਦਾ। ਨੌਂ ਦਵਾਰੇ ਸ੍ਰਿਸ਼ਟ ਸਬਾਈ ਹੋਈ ਮੰਗਤ, ਸਾਚੀ ਵਸਤ ਝੋਲੀ ਕੋਇ ਨਾ ਪਾਇੰਦਾ । ਲੇਖਾ ਚੁੱਕੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਯਾਦ, ਯਾਦਦਾਸ਼ਤ ਪਿਛਲੀ ਰਿਹਾ ਕਰਾਈਆ। ਜਿਸ

ਪੰਜ ਤਤ ਕਾਇਆ ਚੋਲਾ ਲੋਕਮਾਤ ਕੀਤਾ ਆਬਾਦ, ਸੋ ਵੇਖਣਹਾਰਾ ਪੜਦਾ ਲਾਹੀਆ। ਜਿਸ ਦਾ ਢੋਲਾ ਨਗ਼ਮਾ ਨਾਮ ਗੌਂਦੇ ਰਹੇ ਗਾਥ, ਅੱਖਰਾਂ ਨਾਲ ਕਰ ਪੜ੍ਹਾਈਆ। ਜਿਸ ਦਾ ਸਿਫ਼ਤ ਸਾਲਾਹੀ ਰੱਖਦੇ ਰਹੇ ਰੋਜ਼ਾ ਨਮਾਜ਼, ਵੁਜ਼ੂ ਕਰ ਕੇ ਵਸਲ ਇਕੋ ਇਕ ਬਣਾਈਆ। ਸੋ ਸਾਹਿਬ ਸਤਿਗੁਰ ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਸ ਵਟਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਨਿਰਗੁਣ ਸਰਗੁਣ ਪੈਂਦੀ ਵੇਖੀ ਰਾਸ, ਘਰ ਘਰ ਨੱਚੇ ਵਾਹੋ ਦਾਹੀਆ। ਸਚ ਮਿਲਿਆ ਨਾ ਕਿਸੇ ਪੁਰਖ ਅਬਿਨਾਸ਼, ਅਬਿਨਾਸ਼ੀ ਰੂਪ ਨਾ ਕੋਇ ਜਣਾਈਆ। ਸਦੀ ਚੌਧਵੀਂ ਚੌਦਾਂ ਤਬਕ ਹੋਏ ਉਦਾਸ, ਹੈਰਾਨੀ ਸਭ ਦੇ ਉਪਰ ਛਾਈਆ। ਹੁਜਰਾ ਹਕ ਨਾ ਜਾਣੇ ਕੋਈ ਮਹਿਰਾਬ, ਮਹਿਬੂਬ ਮਿਲੇ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਹੁਕਮ, ਹਰਿ ਹਾਕਮ ਆਪ ਜਣਾਇੰਦਾ । ਨੂਰ ਨੁਰਾਨਾ ਵੇਖੋ ਤੁਖ਼ਮ, ਤਾਸੀਰ ਸਭ ਦੀ ਇਕ ਦ੍ਰਿੜਾਇੰਦਾ। ਜਿਸ ਦੀ ਧਾਰੋਂ ਆਏ ਉਤਰ, ਜੋਤੀ ਜਾਤਾ ਵੇਖ ਵਖਾਇੰਦਾ। ਜਿਸ ਬਾਲੇ ਨੰਨ੍ਹੇ ਬੱਚੇ ਬਣਾਏ ਪੁੱਤਰ, ਪਿਤਾ ਪੁਰਖ ਅਕਾਲ ਫੇਰੀ ਪਾਇੰਦਾ। ਕਲਜੁਗ ਅੰਤਮ ਓਸ ਦਾ ਕਰੋ ਸ਼ੁਕਰ, ਜੋ ਸ਼ੁਕਰਾਨਿਆਂ ਵਿਚ ਕਦੇ ਨਾ ਆਇੰਦਾ। ਕੌਲ ਇਕਰਾਰ ਕਰ ਕੇ ਗਿਆ ਨਾ ਮੁੱਕਰ, ਮੁਫ਼ਤ ਆਪਣੀ ਸੇਵ ਕਮਾਇੰਦਾ। ਕਲਜੁਗ ਜੀਵ ਕੂੜੀ ਕਿਰਿਆ ਹੋਏ ਬੁੱਚੜ, ਸ਼ਬਦ ਖੰਡਾ ਹੱਥ ਨਾ ਕੋਇ ਉਠਾਇੰਦਾ। ਪਰਮ ਪੁਰਖ ਪਰਮਾਤਮ ਕਿਸੇ ਨਾ ਚੁੱਕੇ ਆਪਣੇ ਕੁਛੜ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਚਾਰ ਕੁੰਟ ਦਹਿ ਦਿਸ਼ਾ ਲੁਕਿਆ ਰਹਿਣ ਨਾ ਦੇਵੇ ਕੋਇ ਨੁਕਰ, ਨੁਕਤਾ ਸਭ ਦਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਕਾਲੀ ਧਾਰ, ਹਰਿ ਕਰਤਾ ਆਪ ਜਣਾਈਆ। ਸ੍ਰਿਸ਼ਟ ਸਬਾਈ ਰਹੀ ਹਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸੱਜਣ ਮਿਲੇ ਨਾ ਮੀਤ ਮੁਰਾਰ, ਸੰਗੀ ਸੰਗ ਨਾ ਕੋਇ ਜਣਾਈਆ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਦੇਣ ਦੁਹਾਈਆ। ਅਠਸਠ ਤੀਰਥ ਨੇਤਰ ਰੋਵੇ ਜ਼ਾਰੋ ਜ਼ਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਗੁੱਤ ਰਹੀ ਵਖਾਈਆ। ਈਸਾ ਮੂਸਾ ਮੁਹੰਮਦ ਦੋਏ ਜੋੜ ਕਰਨ ਨਿਮਸਕਾਰ, ਅੱਲਾ ਰਾਣੀ ਨੇਤਰ ਨੈਣ ਨੈਣ ਸ਼ਰਮਾਈਆ। ਤੇਈ ਅਵਤਾਰ ਬਰਖ਼ੁਰਦਾਰ, ਬੰਦੇ ਹੋ ਕੇ ਬੰਦਗੀ ਇਕੋ ਇਕ ਜਣਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਦਹਿ ਦਿਸ਼ਾ ਕਰ ਸ਼ਨਵਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਤੇਰਾ ਸੰਦੇਸਾ ਦੇਂਦੇ ਰਹੇ ਜੁਗ ਚਾਰ, ਕਾਗ਼ਜ਼ਾਂ ਉਤੇ ਕਰ ਲਿਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖੇ ਸੰਭਾਲ, ਇਸ਼ਟ ਦੇਵ ਜਗਤ ਬਣਾਈਆ। ਤੇਰਾ ਸੰਗ ਕਿਸੇ ਨਾ ਨਿਭਿਆ ਨਾਲ, ਕੋਟਨ ਕੋਟ ਬੈਠੇ ਮੁਖ ਭਵਾਈਆ। ਦੀਨਾਂ ਬੰਧਪ ਦੀਨ ਦਿਆਲ, ਸਚਖੰਡ ਵੇਖੀ ਤੇਰੀ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਇਕੋ ਬਾਲ, ਕਮਲਾਪਾਤੀ ਖੇਲ ਕਰੇ ਕਮਾਲ, ਕਵਲ ਨੈਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਣਾ ਸਚ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਅਲੱਖ, ਵਾਹਵਾ ਤੇਰੀ ਵਡ ਵਡਿਆਈਆ। ਤੇਰੇ ਹੁਕਮੇ ਅੰਦਰ ਹੋਏ ਵੱਖ, ਸਰਗੁਣ ਚੋਲਾ ਆਏ ਹੰਢਾਈਆ। ਤੇਰਾ ਨਾਮ ਸੰਦੇਸ਼ਾ ਦੱਸ, ਦਹਿ ਦਿਸ਼ਾ ਕਰੀ ਜਣਾਈਆ।

ਤੇਰੇ ਮਿਲਣ ਦੀ ਰੱਖ ਕੇ ਆਸ, ਆਸਾ ਤੇਰੇ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਤੇਰੀ ਓਟ ਤੱਕੀ ਏਕ, ਏਕੰਕਾਰ ਤੇਰੀ ਸਰਨਾਈਆ। ਸਚਖੰਡ ਦਵਾਰਾ ਤੇਰਾ ਦੇਸ, ਲੋਕਮਾਤ ਸਾਡੀ ਬਣਤ ਬਣਾਈਆ। ਸ਼ਬਦ ਸੰਦੇਸ਼ਾ ਧੁਰ ਦਾ ਭੇਜ, ਭਜਨ ਬੰਦਗੀ ਦਿਤੀ ਦ੍ਰਿੜਾਈਆ। ਜੋਤੀ ਜਲਵਾ ਦੇ ਕੇ ਤੇਜ, ਆਤਮ ਪਰਮਾਤਮ ਪੜਦਾ ਲਾਹੀਆ। ਸਚ ਸੁਹੰਜਣੀ ਬਖ਼ਸ਼ ਕੇ ਸੇਜ, ਸੋਹਣਾ ਆਸਣ ਦਿਤਾ ਵਿਛਾਈਆ। ਕਰ ਕਿਰਪਾ ਖੋਲ੍ਹ ਕੇ ਆਪਣਾ ਭੇਤ, ਅਨਭਵ ਆਪਣੀ ਧਾਰ ਜਣਾਈਆ। ਧੁਰ ਦਾ ਲਿਖ ਕੇ ਆਏ ਲੇਖ, ਬਿਨ ਕਲਮ ਸ਼ਾਹੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਰੇਸ਼ ਤੇਰੀ ਸਰਨਾਈਆ । ਸਚ ਨਰੇਸ਼ ਪ੍ਰਭੂ ਸੁਲਤਾਨ, ਸਤਿ ਸਤਿਵਾਦੀ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨ ਕਵਲ ਕਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਗਾਉਂਦੇ ਤੇਰੇ ਗਾਣ, ਤੂੰ ਹੀ ਤੂੰ ਹੀ ਰਾਗ ਅਲਾਈਆ। ਅੰਮ੍ਰਿਤ ਰਸ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਵਡਿਆਈਆ। ਸਖ਼ੀ ਬਣ ਕੇ ਵੇਖਿਆ ਧੁਰ ਦਾ ਕਾਹਨ, ਗੋਪੀ ਹੋ ਕੇ ਖ਼ੁਸ਼ੀ ਮਨਾਈਆ। ਸੋਝੀ ਦੇ ਕੇ ਮੇਲਿਆ ਆਣ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਚਰਨ, ਸਾਹਿਬ ਸਤਿਗੁਰ ਇਕ ਸਮਝਾਈਆ। ਜਨਮ ਪਿਛੋਂ ਮਿਲਿਆ ਮਰਨ, ਮਰਨ ਪਿਛੋਂ ਕਰਮ ਦਿਤਾ ਬਦਲਾਈਆ । ਨਾਤਾ ਤੋੜ ਕੇ ਜ਼ਾਤ ਪਾਤ ਵਰਨ ਬਰਨ, ਮਜ਼੍ਹਬ ਸ਼ਰਅ ਜ਼ੰਜੀਰ ਨਾ ਕੋਇ ਰਖਾਈਆ। ਸਚ ਦਵਾਰੇ ਸਾਰੇ ਢੋਲਾ ਇਕੋ ਪੜ੍ਹਨ, ਤੂੰ ਸਾਹਿਬ ਸੱਚਾ ਧੁਰ ਦਾ ਮਾਹੀਆ। ਮੰਜ਼ਲ ਮੰਜ਼ਲ ਅਗੰਮੀ ਪੌੜੀ ਚੜ੍ਹਨ, ਬਣ ਪਾਂਧੀ ਪੰਧ ਮੁਕਾਈਆ। ਪਰਮ ਪੁਰਖ ਦੀ ਮਿਲੇ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਕਰਤਾਰ, ਹਰਿ ਕਰਨੀ ਸਚ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੇਖਾ ਦੱਸ ਕੇ ਆਏ ਨਾਲ ਵਿਸਥਾਰ, ਵਿਸ਼ਵ ਆਪਣਾ ਹੁਕਮ ਵਰਤਾਇੰਦਾ। ਉਮਤ ਉਮਤੀ ਪਾਏ ਸਾਰ, ਦੀਨਨ ਦੀਨ ਖੋਜ ਖੋਜਾਇੰਦਾ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਕਰੇ ਭਾਲ, ਪੜਦਾ ਓਹਲਾ ਆਪ ਉਠਾਇੰਦਾ। ਕੋਟਨ ਕੋਟਾਂ ਵਿਚੋਂ ਸੰਤ ਸੁਹੇਲੇ ਗੁਰਮੁਖ ਲੱਭੇ ਲਾਲ, ਭਗਤ ਭਗਵਾਨ ਆਪਣਾ ਜੋੜ ਜੁੜਾਇੰਦਾ। ਨਾਮ ਧੰਨ ਖ਼ਜ਼ੀਨਾ ਦੇਵੇ ਮਾਲ, ਅਨਮੁਲੜੀ ਦੌਲਤ ਆਪ ਵਰਤਾਇੰਦਾ ਕੂੜੀ ਕਿਰਿਆ ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਆਪ ਸਮਝਾਇੰਦਾ। ਪਰਵਰਦਿਗਾਰ ਆ ਕੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਸੁਰਤ ਸਵਾਣੀ ਕਰੇ ਸੰਭਾਲ, ਸ਼ਬਦ ਹਾਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਵਖਾਇੰਦਾ। ਧੁਰ ਦਾ ਲੇਖਾ ਦਏ ਵਖਾਲ, ਵਾਸਤਾ ਆਪਣੇ ਨਾਲ ਰਖਾਈਆ। ਪਤਿਪਰਮੇਸ਼ਵਰ ਹੋ ਦਿਆਲ, ਦੀਨ ਦਿਆਲ ਪੜਦਾ ਦਏ ਉਠਾਈਆ। ਸੰਤ ਸੁਹੇਲੇ ਗੁਰ ਚੇਲੇ ਰੱਖੇ ਨਾਲ, ਕੂੜੀ ਨਾਲਸ਼ ਦਏ ਗਵਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਜਿਥੇ ਵਸੇ ਸ਼ਾਹ ਕੰਗਾਲ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜ਼ਾਤ ਪਾਤ ਨਾ ਕੋਇ ਧਿਆਨ, ਊਚ ਨੀਚ ਨਾ ਕੋਇ ਸਮਝਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਉਪਰ ਅੰਬਰ, ਅੰਤਰ ਅੰਤਰ ਆਪ ਜਣਾਈਆ। ਪਰਮ ਪੁਰਖ ਪਰਮਾਤਮ ਆਤਮ ਰਚਿਆ ਸਚ ਸੁਅੰਬਰ, ਸੋਹਣੀ ਜੋੜੀ ਰਿਹਾ ਜੁੜਾਈਆ। ਸਰਬ ਕਲਾ ਹੋ ਭਰਤੰਬਰ, ਘਟ ਘਟ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕ ਇਸ਼ਾਰੇ ਨਾਲ ਸਮਝਾਈਆ। ਗੁਰ ਅਵਤਾਰ ਤੱਕੋ ਇਸ਼ਾਰਾ, ਆਲੀਸ਼ਾਨ ਆਪ ਜਣਾਇੰਦਾ। ਪੀਰ ਪੈਗ਼ੰਬਰ ਵੇਖੋ ਨਜ਼ਾਰਾ, ਬੇਨਜ਼ੀਰ ਆਪ ਦ੍ਰਿੜਾਇੰਦਾ। ਕਲਜੁਗ ਅੰਤ ਲੱਗਾ ਇਕ ਅਖਾੜਾ, ਕਰਤਾ ਪੁਰਖ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵੇਖਿਆ ਸੱਚਾ ਲਾੜਾ, ਸੀਸ ਜਗਦੀਸ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮ ਅਥਾਹ ਵਜਾਏ ਨਾਦ ਨਗਾਰਾ, ਨੌਬਤ ਆਪਣਾ ਨਾਮ ਸੁਣਾਇੰਦਾ। ਦੂਜਾ ਨਾ ਕੋਇ ਮਿਤਰ ਪਿਆਰਾ, ਸੱਜਣ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਉਠਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਧੁਰ ਦਾ ਸਾਥ, ਹਰਿ ਸਗਲਾ ਸੰਗ ਨਿਭਾਈਆ। ਜਨ ਭਗਤਾਂ ਦੱਸ ਕੇ ਇਕੋ ਅਗੰਮਾ ਜਾਪ, ਜੀਵਤ ਮੁਕਤ ਦਿਤੇ ਕਰਾਈਆ। ਕੋਟ ਜਨਮ ਦਾ ਲਾਹ ਕੇ ਪਾਪ, ਦੁਰਮਤ ਮੈਲ ਧਵਾਈਆ। ਸਿਮਰਨ ਦੱਸ ਕੇ ਅਗੰਮੀ ਪਾਠ, ਪੂਜਾ ਇਕੋ ਇਕ ਜਣਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਨੂਰ ਕਰੇ ਰੁਸ਼ਨਾਈਆ। ਮਨ ਵਾਸਨਾ ਰੱਖੇ ਨਾ ਨਾਰ ਕਮਜ਼ਾਤ, ਕੁਲਖਣੀ ਦਰ ਤੋਂ ਦਏ ਦੁਰਕਾਈਆ। ਜੋ ਜੁਗ ਜੁਗ ਭਵਿਖਤ ਸੰਦੇਸ਼ਾ ਗਏ ਆਖ, ਸੋ ਆਖਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਨਾਵਣ ਖ਼ੁਸ਼ੀ, ਖ਼ੁਸ਼ੀਆਂ ਹਾਲ ਜਣਾਈਆ। ਧੰਨ ਵਡਿਆਈ ਪ੍ਰਭ ਤੂੰ ਸਾਡੇ ਵੱਲ ਕੀਤੀ ਰੁਚੀ, ਆਪਣਾ ਧਿਆਨ ਲਗਾਈਆ। ਸਾਡੀ ਵਾਸਨਾ ਤੇਰਾ ਪ੍ਰੇਮ ਕਰਕੇ ਉਚੀ, ਊਚੋ ਊਚ ਤੇਰਾ ਦਰਸ਼ਨ ਪਾਈਆ । ਦਰੋਹੀ ਖ਼ੁਦਾਏ ਸਾਡੀ ਔਧ ਅੰਤਮ ਮੁੱਕੀ, ਸਦੀ ਚੌਧਵੀਂ ਚੰਦ ਨੂਰ ਨਾ ਕੋਇ ਚਮਕਾਈਆ। ਉਮਤ ਉਮਤੀ ਗੂੜ੍ਹੀ ਨੀਂਦ ਸੁੱਤੀ, ਆਲਸ ਨਿੰਦਰਾ ਸਕੇ ਨਾ ਕੋਇ ਮਿਟਾਈਆ। ਕਲਜੁਗ ਜੀਵਾਂ ਮਤ ਹੋਈ ਪੁੱਠੀ, ਮਾਰਗ ਸਚ ਨਾ ਕੋਇ ਸਮਝਾਈਆ। ਲੱਖ ਚੁਰਾਸੀ ਵਿਚੋਂ ਪ੍ਰਭ ਤੇਰੇ ਭਗਤ ਇਕੋ ਮੁੱਠੀ, ਬਹੁਤਿਆਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦਾ ਨਾਤਾ ਜੁੜਿਆ ਪਿਆ ਪਿਆਰ ਪਿਓ ਪੁੱਤੀ, ਪਿਤਾ ਪੂਤ ਨਜ਼ਰੀ ਆਈਆ। ਤਿਨ੍ਹਾਂ ਸੁਹਾਉਣੀ ਸਾਚੀ ਰੁੱਤੀ, ਰੁੱਤ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਣੀ ਮਾਣ ਵਡਿਆਈਆ । ਗੁਰ ਅਵਤਾਰ ਕਹਿਣ ਪ੍ਰਭ ਦਰ ਤੇਰੇ ਮੰਗਣ, ਮਾਂਗਤ ਧੁਰ ਦੇ ਨਜ਼ਰੀ ਆਈਆ। ਗੋਦੀ ਚੁੱਕ ਲਗਾਉਣਾ ਅੰਗਣ, ਇਹੋ ਤੇਰੀ ਵਡਿਆਈਆ । ਨਾਮ ਟਿੱਕਾ ਲਗੌਣਾ ਚੰਦਨ, ਮਸਤਕ ਧੂੜ ਰਮਾਈਆ। ਸਚ ਬੰਦਗੀ ਦਸਣੀ ਬੰਦਨ, ਬੰਦੀਖ਼ਾਨਾ ਦਏਂ ਗਵਾਈਆ। ਪ੍ਰੇਮ ਪਿਆਰ ਦੇਣਾ ਪਰਮਾਨੰਦਨ, ਨਿਜਾ ਨੰਦ ਕਰੇਂ ਰਸਾਈਆ। ਜੇ ਪ੍ਰਭ ਭਗਤਾਂ ਆਇਉਂ ਆਪਣਾ ਨਾਮ ਵੰਡਨ, ਵਸਤ ਅਮੋਲਕ ਆਪਣੇ ਹੱਥ ਉਠਾਈਆ। ਧੁਰ ਦਾ ਢੋਲਾ ਦੱਸਣ ਆਇਉਂ ਛੰਦਨ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਦੇਣਾ ਉਠਾਈਆ। ਧੁਰ ਦਾ ਪੜਦਾ ਦੇਣਾ ਖੋਲ੍ਹ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਨਿਰਗੁਣ

ਧਾਰਾ ਵਿਚੋਂ ਸਚ ਜੈਕਾਰਾ ਦੇਣਾ ਬੋਲ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਅਗੰਮੀ ਕੰਡੇ ਤੋਲਣਾ ਸਾਡਾ ਤੋਲ, ਜਗਤ ਤਰਾਜ਼ੂ ਹੱਥ ਨਾ ਕੋਇ ਉਠਾਈਆ। ਸਵਾਮੀ ਹੋ ਕੇ ਜਾਣਾ ਮੌਲ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਪੂਰਬ ਲਹਿਣਾ ਪੂਰਾ ਕਰਨਾ ਕੌਲ, ਗੋਬਿੰਦ ਗਿਆ ਸਮਝਾਈਆ। ਪਰਮ ਪੁਰਖ ਪਰਮਾਤਮ ਕਲ ਕਲਕੀ ਪਰਗਟ ਹੋਵੇ ਉਪਰ ਧੌਲ, ਧਰਨੀ ਧਰਤ ਧਵਲ ਹੌਲਾ ਭਾਰ ਕਰਾਈਆ। ਸਚ ਦਵਾਰਾ ਦੇਵੇ ਖੋਲ੍ਹ, ਚਾਰ ਵਰਨ ਇਕ ਸਰਨਾਈਆ। ਜ਼ਾਤ ਪਾਤ ਦੀਨ ਮਜ਼੍ਹਬ ਕੋਇ ਨਾ ਕਰੇ ਘੋਲ, ਝਗੜਾ ਮੁੱਕੇ ਜਗਤ ਲੋਕਾਈਆ। ਸ਼ਬਦ ਦਮਾਮਾ ਵੱਜੇ ਢੋਲ, ਢੋਲਾ ਗਾਉਣਾ ਬੇਪਰਵਾਹੀਆ। ਲੇਖਾ ਚੁੱਕੇ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਪੂਰ ਵਖਾਈਆ। ਧੁਰ ਦਾ ਲੇਖਾ ਕਰਨਾ ਪੂਰਾ, ਪਰਵਰਦਿਗਾਰ ਤੇਰੀ ਸਰਨਾਈਆ। ਪੀਰ ਪੈਗ਼ੰਬਰ ਮੰਗਦੇ ਤੇਰਾ ਨੂਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਮਸਤਕ ਲਾਉਣਾ ਸਾਚੀ ਧੂੜਾ, ਟਿੱਕਾ ਖ਼ਾਕ ਰਮਾਈਆ। ਕਾਇਆ ਚੋਲੀ ਚਾੜ੍ਹਨਾ ਰੰਗ ਗੂੜ੍ਹਾ, ਉਤਰ ਕਦੇ ਨਾ ਜਾਈਆ। ਲੇਖੇ ਲਾਉਣਾ ਚਤੁਰ ਸੁਘੜ ਬਣਾਉਣਾ ਮੂਰਖ ਮੂੜ੍ਹਾ, ਮਨਮਤ ਡੇਰਾ ਦੇਣਾ ਢਾਹੀਆ। ਤੂੰ ਸਾਹਿਬ ਵੱਡਾ ਸੂਰਾ, ਸੂਰਬੀਰ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਘਰ ਘਰ ਅੰਦਰ ਹਾਜ਼ਰ ਹਜ਼ੂਰਾ, ਹਜ਼ਰਤ ਹੋ ਕੇ ਮੇਲ ਮਿਲਾਈਆ। ਬ੍ਰਹਿਮੰਡ ਖੰਡ ਅੰਦਰ ਨਿਤ ਨਵਿਤ ਰਹੇਂ ਮਫ਼ਰੂਰਾ, ਲੱਭਿਆ ਹੱਥ ਕਿਸੇ ਨਾ ਆਈਆ। ਕਲਜੁਗ ਅੰਤ ਜਨ ਭਗਤਾਂ ਮਿਲੇਂ ਜ਼ਰੂਰਾ, ਜ਼ਰੂਰਤ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਦਰ ਠਾਂਡੇ ਝੁਕਿਆ ਸੀਸ, ਸੰਸਾ ਰੋਗ ਰਹਿਣ ਨਾ ਪਾਈਆ। ਸਚ ਸਵਾਮੀ ਪ੍ਰਭੂ ਜਗਦੀਸ, ਜਗਦੀਸ਼ਰ ਤੇਰੇ ਹੱਥ ਵਡਿਆਈਆ। ਤੇਰਾ ਕਲਮਾ ਸਚ ਹਦੀਸ, ਹਰਫ਼ ਹਰੂਫ਼ ਇਕ ਸਮਝਾਈਆ। ਤੇਰਾ ਚਰਨ ਸੱਚੀ ਪ੍ਰੀਤ, ਪ੍ਰੀਤਮ ਮੇਲਾ ਸਹਿਜ ਸੁਭਾਈਆ। ਤੇਰਾ ਨਾਮ ਨਿਧਾਨਾ ਧੁਰ ਦਾ ਗੀਤ, ਗਹਿਰ ਗੰਭੀਰ ਜਗਤ ਸ਼ਨਵਾਈਆ। ਤੇਰਾ ਨਿਰਗੁਣ ਆਣਾ ਜਾਣਾ ਖੇਲ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਕਿਰਪਾ ਕਰ ਸਚ ਘਰ ਵੇਖਣਾ ਬੈਠ ਅਤੀਤ, ਲੇਖਾ ਸਰਬ ਚੁਕਾਈਆ।

੪ ਸਾਵਣ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਨਾਮ ਖ਼ੁਮਾਰੀ ਧੁਰ ਦੀ ਮਸਤੀ, ਅੰਤਰ ਆਤਮ ਰੰਗ ਰੰਗਾਈਆ। ਮੇਲ ਮਿਲਾਵੇ ਸਾਚੀ ਹਸਤੀ, ਹਸਤ ਕੀਟ ਡੇਰਾ ਢਾਹੀਆ। ਕੀਮਤ ਦੱਸੇ ਸਭ ਤੋਂ ਸਸਤੀ, ਕਰਨੀ ਕਰਤਾ ਆਪ ਦ੍ਰਿੜਾਈਆ। ਭੇਵ ਚੁਕਾਏ ਅਰਸ਼ ਫ਼ਰਸ਼ੀ, ਪੜਦਾ ਓਹਲਾ ਆਪ ਉਠਾਈਆ। ਮਾਣ ਵਡਿਆਈ ਧਰਨ ਧਰਤੀ, ਧਵਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਪਦਾਰਥ ਝੋਲੀ ਪਾਈਆ। ਨਾਮ ਖ਼ੁਮਾਰੀ ਅਗੰਮੀ ਰਸ, ਬਿਨ ਰਸਨਾ ਜਿਹਵਾ ਆਪ ਜਣਾਇੰਦਾ। ਪਰਮ ਪੁਰਖ ਪ੍ਰਭ ਜਨ ਭਗਤਾਂ ਦੇਵੇ ਹੱਥ, ਸਚ ਪਿਆਲਾ ਇਕ ਫੜਾਇੰਦਾ। ਜਿਸ ਦੀ ਸਿਫ਼ਤ ਮਹਿਮਾ ਅਕਥ, ਰਾਗਾਂ ਨਾਦਾਂ ਵਿਚ ਕੋਇ ਨਾ ਗਾਇੰਦਾ। ਜਗਤ ਸੁਰਾਹੀ ਸਕੇ ਨਾ ਕੋਈ ਰਖ, ਵਸਤ ਅਮੋਲਕ ਗ੍ਰਹਿ ਸਾਚੇ ਆਪ

ਟਿਕਾਇੰਦਾ। ਕਿਰਪਾ ਕਰ ਪੁਰਖ ਸਮਰਥ, ਮਿਹਰਵਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖ਼ੁਮਾਰੀ ਇਕ ਚੜ੍ਹਾਇੰਦਾ। ਸਚ ਖ਼ੁਮਾਰੀ ਨਸ਼ਾ ਨਾਮ, ਰਸ ਇਕੋ ਇਕ ਜਣਾਈਆ। ਪ੍ਰੇਮ ਪਿਆਲਾ ਧੁਰ ਦਾ ਜਾਮ, ਮਧੁਰ ਰੂਪ ਵਟਾਈਆ। ਮੁਸ਼ਕਲ ਕਰੇ ਸਚ ਆਸਾਨ, ਅਹਿਸਾਨ ਸਿਰ ਨਾ ਕੋਇ ਰਖਾਈਆ। ਹਰਿਜਨ ਵੇਖ ਬਾਲ ਅੰਞਾਣ, ਬਾਲੀ ਬੁਧ ਦਏ ਸਮਝਾਈਆ। ਸਚ ਪ੍ਰੀਤੀ ਸਚ ਧਿਆਨ, ਗਿਆਨ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਚਾ ਨਾਮ ਧੁਰ ਦਾ ਨਸ਼ਾ, ਨਿਸ਼ਾਨਾ ਇਕੋ ਇਕ ਲਗਾਇੰਦਾ। ਭੰਗ ਪੋਸਤ ਅਫ਼ੀਮ ਨਾਲੋਂ ਅੱਛਾ, ਸ਼ਰਾਬ ਆਬ ਨਾ ਕੋਇ ਵਡਿਆਇੰਦਾ। ਮਿਹਰਵਾਨ ਹੋ ਕੇ ਕਰੇ ਜਿਸ ਦੀ ਰੱਛਾ, ਪ੍ਰਿਤਪਾਲਕ ਹੋ ਕੇ ਦਇਆ ਕਮਾਇੰਦਾ। ਸੋ ਗੁਰਮੁਖ ਉਤਰੇ ਪਾਰ ਧੁਰ ਦਾ ਬੱਚਾ, ਬਚਪਨ ਆਪਣੀ ਗੋਦ ਰਖਾਇੰਦਾ । ਕੂੜੀ ਕਿਰਿਆ ਨਾਤਾ ਤੋੜ ਕੱਚਾ, ਚਰਨ ਪ੍ਰੀਤੀ ਧੁਰ ਦਾ ਮੇਲ ਮਿਲਾਇੰਦਾ। ਸਚ ਦਵਾਰ ਦਾ ਦੇ ਕੇ ਪਤਾ, ਪਤਿਪਰਮੇਸ਼ਵਰ ਭੇਵ ਖੁਲ੍ਹਾਇੰਦਾ । ਦਰਸ ਕਰ ਕੇ ਨਿਜ ਨੇਤਰ ਅੱਖਾ, ਆਖ਼ਰ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ । ਨਾਮ ਨਿਧਾਨ ਸੱਚਾ ਪੋਸਤ , ਪਰਮ ਪੁਰਖ ਇਕ ਦ੍ਰਿੜਾਈਆ। ਸਤਿਗੁਰ ਪ੍ਰੀਤੀ ਬਣਾ ਕੇ ਧੁਰ ਦਾ ਦੋਸਤ, ਦਸਤਗੀਰ ਇਕ ਅਖਵਾਈਆ। ਲੇਖੇ ਲਾਏ ਕਾਇਆ ਮਾਟੀ ਗੋਸ਼ਤ, ਗੋਸ਼ਾ ਕੋਨਾ ਵੇਖ ਵਖਾਈਆ। ਹੁਕਮ ਸੰਦੇਸ਼ਾ ਦੇਵੇ ਸਦਾ ਅਨਬੋਲਤ, ਅਨਰਾਗੀ ਰਾਗ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਾਮ ਖ਼ੁਮਾਰੀ ਸਚ ਅਫ਼ੀਮ, ਅਫ਼ਿਊਨ ਇਕੋ ਇਕ ਜਣਾਈਆ। ਜਿਸ ਦਾ ਨੁਸਕਾ ਦੱਸੇ ਨਾ ਕੋਇ ਹਕੀਮ, ਹਿਕਮਤ ਵਿਚ ਕਦੇ ਨਾ ਆਈਆ। ਤੁਲਬਾ ਪੜ੍ਹ ਸਮਝਾਏ ਨਾ ਕੋਇ ਤਾਲੀਮ, ਤੁਆਰਫ਼ ਕਰੇ ਨਾ ਕੋਇ ਲੋਕਾਈਆ। ਮਿਹਰਵਾਨ ਪਰਵਰਦਿਗਾਰ ਸ਼ਾਨ ਅਜ਼ੀਮ, ਆਜ਼ਮ ਆਪਣਾ ਖੇਲ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਹੋਵੇ ਆਪ ਸਹਾਈਆ। ਸੱਚਾ ਨਾਮ ਸਚ ਖ਼ੁਮਾਰੀ, ਖ਼ਾਲਸ ਇਕੋ ਇਕ ਦ੍ਰਿੜਾਇੰਦਾ । ਪਰਮ ਪੁਰਖ ਨਿਭਾ ਕੇ ਯਾਰੀ, ਯਾਰੜਾ ਇਕੋ ਨਜ਼ਰੀ ਆਇੰਦਾ। ਦੇਵੇ ਦਰਸ ਸਚ ਅਪਾਰੀ, ਦਿਵਸ ਰੈਣ ਰੰਗ ਰੰਗਾਇੰਦਾ। ਅੰਤਰ ਆਤਮ ਬਖ਼ਸ਼ ਅਧਾਰੀ, ਮਨ ਮਮਤਾ ਮੋਹ ਮਿਟਾਇੰਦਾ। ਨਾਮ ਪਦਾਰਥ ਬਣ ਭੰਡਾਰੀ, ਵਸਤ ਅਮੋਲਕ ਆਪ ਵਰਤਾਇੰਦਾ। ਤਨ ਮਾਟੀ ਖ਼ਾਕ ਨਾ ਹੋਏ ਖ਼ੁਆਰੀ, ਝੂਠੀ ਖੇਹ ਨਾ ਕੋਇ ਉਡਾਇੰਦਾ। ਮਮਤਾ ਰੋਗ ਨਾ ਲੱਗੇ ਬੀਮਾਰੀ, ਹਉਮੇ ਹੰਗਤਾ ਗੜ੍ਹ ਚੁਕਾਇੰਦਾ। ਨਿਰਗੁਣ ਸਰਗੁਣ ਕਰ ਤਿਆਰੀ, ਪ੍ਰੀਤਮ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਨਾਮ ਨਸ਼ਾ ਚੜ੍ਹੇ ਤਨ, ਤਤਵ ਰੰਗ ਰੰਗਾਈਆ। ਜਗਤ ਵਾਸਨਾ ਬੰਨ੍ਹੇ ਮਨ, ਮਨ ਮਣਕਾ ਆਪ ਭਵਾਈਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਭਾਗ ਲਗਾਵੇ ਕਾਇਆ ਛੰਨ, ਛੱਪਰ ਸਾਚਾ ਸੋਭਾ ਪਾਈਆ। ਵਸਤ ਅਮੋਲਕ ਦੇ ਕੇ ਧਨ, ਖ਼ਜ਼ੀਨਾ ਇਕ ਵਰਤਾਈਆ । ਪ੍ਰਕਾਸ਼ ਅਗੰਮੀ ਚਾੜ੍ਹ ਕੇ ਚੰਨ, ਅਗਿਆਨ ਅੰਧੇਰ ਮਿਟਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਵਡਿਆਈ ਨਾਮ ਅਪਾਰਾ,

ਅਪਰੰਪਰ ਆਪ ਜਣਾਇੰਦਾ। ਜਿਸ ਦਾ ਲੇਖਾ ਨਾ ਕਿਸੇ ਵਿਚਾਰਾ, ਵਿਸ਼ਾ ਵੰਡ ਨਾ ਕੋਇ ਵੰਡਾਇੰਦਾ। ਜਿਸ ਦਾ ਭੇਵ ਨਾ ਵਿਚ ਸੰਸਾਰਾ, ਪੜ੍ਹਦਾ ਓਹਲਾ ਨਾ ਕੋਇ ਰਖਾਇੰਦਾ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਹੁਕਮ ਵਰਤਾਇੰਦਾ। ਜਿਸ ਦਾ ਨਾਉਂ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਤਾ ਡਗਮਗਾਇੰਦਾ । ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਕਰੋੜ ਤੇਤੀਸਾ ਸੀਸ ਝੁਕਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਚਾ ਯਾਰਾ, ਸਚ ਤੌਫ਼ੀਕ ਇਕ ਵਖਾਇੰਦਾ। ਜਿਸ ਨੂੰ ਭਗਤਾਂ ਕਿਹਾ ਸਚ ਪਿਆਰਾ, ਪ੍ਰੇਮੀ ਪ੍ਰੀਤਮ ਪਿਆਰਾ ਇਕ ਅਖਵਾਇੰਦਾ । ਤਿਸ ਸਾਜਣ ਸਦਾ ਸਦਾ ਸਦ ਬਲਹਾਰਾ, ਬਲਹਾਰੀ ਘੋਲੀ ਘੋਲ ਘੁਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਵਸਤ ਅਮੋਲਕ ਨਾਮ ਵਟਾ ਕੇ, ਵਟਾ ਇਕੋ ਇਕ ਜਣਾਈਆ। ਖ਼ੁਮਾਰੀ ਵਿਚ ਨਸ਼ਾ ਬਦਲਾ ਕੇ, ਅੱਛਾ ਆਪਣੀ ਦਇਆ ਕਮਾਈਆ। ਦੀਨ ਦਿਆਲ ਹੋ ਕੇ ਰਛਿਆ ਆਪਣੇ ਹੱਥ ਰਖਾ ਕੇ, ਭਿਛਿਆ ਧੁਰ ਦੀ ਝੋਲੀ ਪਾਈਆ। ਜਨਮ ਕਰਮ ਦਾ ਲੇਖ ਲਿਖਿਆ ਆਪ ਮਿਟਾ ਕੇ, ਕਰਮ ਕਾਂਡ ਡੇਰਾ ਢਾਹੀਆ। ਸਾਚੀ ਸਿਖਿਆ ਇਕ ਸਮਝਾ ਕੇ, ਬੋਧ ਅਗਾਧ ਸ਼ਬਦ ਪੜ੍ਹਾਈਆ । ਨਾਮ ਪਿਆਲਾ ਹੱਥ ਫੜਾ ਕੇ, ਰਸ ਇਕੋ ਇਕ ਜਣਾਈਆ। ਦੀਨ ਦਿਆਲ ਵੇਖਣਾ ਆ ਕੇ, ਲੋਕਮਾਤ ਫੇਰਾ ਪਾਈਆ। ਸਾਚੀ ਧਰਮਸਾਲਾ ਹਰਿ ਧਰਮ ਦਵਾਰ ਆਪ ਵਡਿਆ ਕੇ, ਜਿਸ ਗ੍ਰਹਿ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਰਬ ਜੀਆਂ ਬਣ ਰਖਵਾਲਾ, ਨਿਤ ਨਵਿਤ ਵੇਖ ਵਖਾ ਕੇ, ਜੁਗ ਚੌਕੜੀ ਫੇਰਾ ਪਾਈਆ। ਕਲਜੁਗ ਅੰਤ ਮਾਰਗ ਦੱਸੇ ਸੁਖਾਲਾ, ਸੋਹੰ ਢੋਲਾ ਇਕ ਦ੍ਰਿੜਾਈਆ। ਗੁਰਮੁਖਾਂ ਦੇ ਕੇ ਜਾਮ ਪਿਆਲਾ, ਸਚ ਖ਼ੁਮਾਰੀ ਦਏ ਚੜ੍ਹਾਈਆ। ਕੂੜੀ ਕਿਰਿਆ ਟੁੱਟੇ ਜੰਜਾਲਾ, ਜੀਵਨ ਜੁਗਤ ਇਕ ਵਖਾਈਆ। ਨਾਮ ਅਗੰਮ ਦੇ ਕੇ ਮਾਲਾ, ਮਨ ਕਾ ਮਣਕਾ ਦਏ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਸ ਇਕੋ ਇਕ ਵਖਾਈਆ।

੬ ਸਾਵਣ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਮੇਰਾ ਨਾਉਂ ਅਗਲੀ ਅਲਖ, ਇਲਮੀ ਇਲਮੇਈਅਤ ਸਮਝ ਕੋਇ ਨਾ ਪਾਈਆ। ਮੇਰਾ ਵੇਖੇ ਕੋਈ ਨਾ ਹਰਫ਼, ਰੂਪ ਰੰਗ ਰੇਖ ਸ਼ਕਲ ਨਜ਼ਰ ਕਿਸੇ ਨਾ ਆਈਆ। ਮੇਰਾ ਮੁਕਾਮ ਹਕ ਯਕ ਤਰਫ਼, ਮਹਿਬੂਬ ਅਰੂਜ ਸੁਹਾਈਆ। ਮੇਰਾ ਲਾਸ਼ਰੀਕ ਨਾਲ ਤੁਅਲਕ, ਦੂਜਾ ਸੰਗ ਨਾ ਕੋਇ ਬੰਧਾਈਆ। ਮੇਰਾ ਵਸੇਰਾ ਉਪਰ ਫ਼ਲਕ, ਅਰਸ਼ ਮਿਲੇ ਨਾ ਕੋਇ ਵਡਿਆਈਆ। ਮੇਰਾ ਕੋਇ ਨਾ ਪਾਵੇ ਦਰਸ, ਦੀਦ ਵਿਚ ਨਾ ਕੋਇ ਟਿਕਾਈਆ। ਜੁਗ ਚੌਕੜੀ ਮੈਂ ਆਦਿ ਇਕੇਲੀ ਰਹੀ ਤੜਪ, ਆਪਣਾ ਆਪ ਪਰਗਟਾਈਆ। ਮੈਨੂੰ ਕੋਇ ਨਾ ਮਿਲਿਆ ਜੋਧਾ ਸੂਰਬੀਰ ਮਰਦ, ਮਰਦਾਨਾ ਆਪਣੇ ਸੰਗ ਲਿਆਈਆ। ਬਿਰਹੋਂ ਵਿਛੁੰਨੀ ਅਜੇ ਨਾ ਮਿਟੀ ਦਰਦ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਸਾਹਿਬ ਸੁਲਤਾਨ ਮਿਹਰਵਾਨ ਅੱਗੇ ਕੀਤੀ ਅਰਜ਼, ਆਰਜ਼ੂ ਆਪਣੀ ਇਕ ਸੁਣਾਈਆ। ਮੈਂ ਤੇਰੇ ਪ੍ਰੇਮ ਦਾ ਨਿਭਾਵਾਂ ਪੂਰਾ ਫ਼ਰਜ਼, ਸੇਵਕ ਹੋ ਕੇ ਸੇਵ ਕਮਾਈਆ। ਕਰ ਖੇਲ ਅਸਚਰਜ, ਅਚਰਜ ਲੀਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਧੁਰ ਦਾ

ਸੰਗ ਜਣਾਈਆ। ਅਲਖ ਕਹੇ ਮੇਰਾ ਹਿੱਸਾ ਅਗਲਾ, ਅਗੋਚਰ ਸਮਝ ਕੋਇ ਨਾ ਪਾਇੰਦਾ। ਜਿਥੇ ਰਾਗ ਨਾਦ ਧੁਨ ਕੋਇ ਨਾ ਮੰਗਲਾ, ਕਲਮਾ ਨਬੀ ਰਸੂਲ ਨਾ ਕੋਇ ਸੁਣਾਇੰਦਾ। ਰਵ ਸਸ ਸੂਰੀਆ ਨਾ ਕੋਇ ਚੰਦਨਾ, ਪਰਕਾਸ਼ ਪਰਕਾਸ਼ ਨਾ ਕੋਇ ਵਡਿਆਇੰਦਾ। ਨਾ ਕੋਇ ਡੰਡਾਵਤ ਨਾ ਕੋਇ ਬੰਦਨਾ, ਸੱਯਦਾ ਸੀਸ ਨਾ ਕੋਇ ਝੁਕਾਇੰਦਾ। ਨਾ ਕੋਇ ਮਹੱਲ ਅਟਲ ਚਾਰ ਦੀਵਾਰ ਦਿਸੇ ਬੰਗਲਾ, ਅਰਸ਼ ਫ਼ਰਸ਼ ਰੂਪ ਨਾ ਕੋਇ ਵਟਾਇੰਦਾ। ਢੋਲ ਨਗਾਰਾ ਨਾ ਕੋਇ ਮਰਦੰਗਨਾ, ਰਾਗੀ ਰਾਗ ਨਾ ਕੋਇ ਅਲਾਇੰਦਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਮੇਰੇ ਨਾਲ ਰਖਾਇੰਦਾ। ਅਲਿਫ਼ ਕਹੇ ਮੈਂ ਖੇਲ ਦੱਸਾਂ ਅਗਲੀ, ਆਗਮਣ ਵਿਚ ਧਿਆਨ ਲਗਾਈਆ। ਜਿਹੜਾ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ ਕਿਸੇ ਮੰਡਲੀ, ਬ੍ਰਹਿਮੰਡ ਖੰਡ ਉਪਰ ਸਮਝ ਕੋਇ ਨਾ ਪਾਈਆ। ਜਿਸ ਦਾ ਲਹਿਣਾ ਦੇਣਾ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜੇਰਜ ਅੰਡਜ ਉਤਭੁਜ ਸੇਤਜ ਸੇਜ ਸੁਹਾਵੇ ਰੰਗਲੀ, ਰੰਗਰਾਤਾ ਬੇਪਰਵਾਹੀਆ। ਜਿਸ ਦੀ ਨਿਤ ਨਵਿਤ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਬੰਦਗੀ, ਸਿਫ਼ਤਾਂ ਨਾਲ ਜਗਤ ਵਡਿਆਈਆ। ਮੈਂ ਉਸ ਦਵਾਰੇ ਸਾਹਿਬ ਸਤਿ ਦੀ ਇਕ ਮੁਛੰਦਗੀ, ਮੂਸਾ ਈਸਾ ਮੁਹੰਮਦ ਨਾਤਾ ਨਾ ਕੋਇ ਜੁੜਾਈਆ। ਮੇਰੇ ਇਸ਼ਾਰੇ ਦੀ ਲੋਕਮਾਤ ਇਕ ਅਲਿਫ਼ ਆਈ ਵੰਨਗੀ, ਜਿਸ ਚਾਰੋਂ ਤਰਫ਼ ਚਤੁਰ ਸੁਘੜ ਆਲਮ ਦਿਤੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਆਪਣੇ ਵਿਚ ਛੁਪਾਈਆ। ਅਗਲੀ ਅਲਿਫ਼ ਕਹੇ ਮੇਰਾ ਲੇਖਾ ਅਲਾਹ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਮੇਰੀ ਪਰਮ ਪੁਰਖ ਨਾਲ ਸਲਾਹ, ਪਰਵਰਦਿਗਾਰ ਮਿਲ ਕੇ ਖ਼ੁਸ਼ੀ ਮਨਾਈਆ। ਮੇਰਾ ਵਸੇਰਾ ਸੱਚੀ ਦਰਗਾਹ, ਸਚ ਦਵਾਰੇ ਸੋਭਾ ਪਾਈਆ। ਮੇਰਾ ਨੂਰ ਨੁਰਾਨਾ ਨਿਰਵੈਰ ਰਿਹਾ ਚਮਕਾ, ਜੋਤੀ ਜੋਤ ਕਰ ਰੁਸ਼ਨਾਈਆ। ਮੇਰੀ ਧਾਰੋਂ ਖੇਲ ਦਏ ਕਰਾ, ਅਨਭਵ ਆਪਣਾ ਖੇਲ ਚੁਕਾਈਆ। ਸ਼ਬਦ ਦੁਲਾਰਾ ਸਹਿਜ ਸੁਭਾ ਲਏ ਪ੍ਰਗਟਾ, ਪੂਤ ਸਪੂਤਾ ਗੋਦ ਉਠਾਈਆ। ਜਿਸ ਅਲਿਫ਼ ਦਾ ਨਕਸ਼ਾ ਸਕੇ ਨਾ ਕੋਇ ਬਣਾ, ਮਸੱਵਰ ਤਸੱਵਰ ਨਾ ਕੋਇ ਕਰਾਈਆ। ਸੋ ਅਲਿਫ਼ ਜਲਵਾ ਨੂਰ ਖ਼ੁਦਾ, ਨੂਰੋ ਨੂਰ ਵਿਚ ਸਮਾਈਆ। ਉਸ ਦੇ ਵਿਚੋਂ ਨੱਨ੍ਹਾ ਨਿੱਕਾ ਅੰਗ ਹੋ ਜੁਦਾ, ਜਗਤ ਅਲਿਫ਼ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਹਿਨਸ਼ਾਹੀਆ। ਅਲਿਫ਼ ਕਹੇ ਮੇਰਾ ਭੇਵ ਨਾ ਪਾਏ ਕੋਇ ਆਰਫ਼, ਅਲਫ਼ੀ ਵਾਲਾ ਸਮਝ ਕੋਇ ਨਾ ਪਾਈਆ। ਮੇਰਾ ਨੌ ਸੌ ਚੁਰਾਨਵੇ ਚੌਕੜੀ ਜੁਗ ਕੀਤਾ ਨਾ ਕਿਸੇ ਤੁਆਰਫ਼, ਸਨਮੁਖ ਹੋ ਨਾ ਖ਼ੁਸ਼ੀ ਮਨਾਈਆ। ਮੇਰੀ ਰਸਨਾ ਜਿਹਵਾ ਬੱਤੀ ਦੰਦ ਕਲਮ ਸ਼ਾਹੀ ਲਿਖੀ ਨਾ ਕਿਸੇ ਇਬਾਰਤ, ਨੁਕਤਾ ਸਕਿਆ ਨਾ ਕੋਇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਅਲਿਫ਼ ਨਾਲ ਮੇਰੀ ਕਰਦੇ ਰਹੇ ਸਫ਼ਾਰਸ਼, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਮੇਰਾ ਮਹੱਲ ਅਟਲ ਅਗੰਮ ਅਥਾਹ ਨਿਰਾਲੀ ਇਬਾਰਤ, ਅਮਲ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਮੇਰਾ ਲਹਿਣਾ ਆਪਣੇ ਨਾਲ ਰਖਾਈਆ। ਅਲਿਫ਼ ਕਹੇ ਮੈਂ ਸਭ ਤੋਂ ਅੱਗੇ, ਅਗਲਾ ਹਿੱਸਾ ਨਜ਼ਰੀ ਆਈਆ। ਜਿਸ ਸਿੰਘਾਸਣ ਸਾਹਿਬ ਸੂਰਾ ਸ੍ਰੀ ਭਗਵਾਨ ਸਜੇ, ਮੈਂ ਸਨਮੁਖ ਹੋ ਕੇ ਦਰਸ਼ਨ ਪਾਈਆ। ਪ੍ਰੇਮ ਪ੍ਰੀਤੀ ਅੰਦਰ ਜਿਸ ਵੇਲੇ ਸੱਦੇ, ਨਿਉਂ ਨਿਉਂ ਲਾਗਾਂ ਪਾਈਆ। ਦੂਜਾ ਓਥੇ ਕੋਇ ਨਾ ਲੱਭੇ, ਸੰਗੀ ਰੂਪ ਨਾ ਕੋਇ ਧਰਾਈਆ। ਉਸ ਦਵਾਰੇ ਇਕੋ ਨਿਮਾਣੀ ਫਬੇ, ਪ੍ਰੇਮ ਪਾਤੀ ਡੇਰਾ ਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਅਗਲੀ ਅਲਿਫ਼ ਕਹੇ ਮੇਰੀ ਸਚ ਉਮੀਦ, ਆਸ਼ਾ ਵਿਚ ਸਮਾਈਆ। ਮੇਰੀ ਕਰੇ ਨਾ ਕੋਈ ਤਮਹੀਦ, ਲੇਖਾ ਲਿਖਤ ਨਾ ਕੋਇ ਸਮਝਾਈਆ। ਸੱਜਣ ਮਿਲਿਆ ਨਾ ਕੋਇ ਰਫ਼ੀਕ, ਫ਼ਰੀਕ ਸਮਝ ਕਿਸੇ ਨਾ ਆਈਆ। ਹਜ਼ਰਤ ਕਰੀ ਨਾ ਕਿਸੇ ਤਾਰੀਫ਼, ਤੋਬਾ ਤੋਬਾ ਕਰ ਕੇ ਗਏ ਸੁਣਾਈਆ । ਮੇਰਾ ਧਾਮ ਅਨਡਿਠੜਾ ਅਜੀਬ, ਨਿਰਾਲਾ ਇਕੋ ਨਜ਼ਰੀ ਆਈਆ। ਪਰਵਰਦਿਵਾਰ ਮੇਰੇ ਕਰੀਬ, ਸੱਜਣ ਵੱਡਾ ਬੇਪਰਵਾਹੀਆ। ਨਾ ਕੋਇ ਮੁਰਸ਼ਦ ਨਾ ਮੁਰੀਦ, ਸੱਯਦਾ ਸੀਸ ਨਾ ਕੋਇ ਝੁਕਾਈਆ। ਇਕੋ ਇਕ ਮੇਰੀ ਕਰੇ ਦੀਦ, ਨਾ ਦੀਦ ਵਿਚ ਸਮਝਾਈਆ। ਆਦਿ ਮੈਨੂੰ ਕੀਤੀ ਇਕ ਤਾਕੀਦ, ਤਰਾਂ ਤਰਾਂ ਸਮਝਾਈਆ। ਜਿਸ ਵੇਲੇ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਕਰਨ ਉਡੀਕ, ਨੇਤਰ ਲੋਚਣ ਰਾਹ ਤਕਾਈਆ। ਉਸ ਵੇਲੇ ਤੇਰਾ ਸੰਗ ਰਖਾਵਾਂ ਠੀਕ, ਆਪਣਾ ਬੰਧਨ ਪਾਈਆ। ਆਦਿ ਜੁਗਾਦਿ ਮੇਰੀ ਇਕੋ ਤੋਫ਼ੀਕ, ਮਿਹਬਾਨ ਰਿਹਾ ਸਮਝਾਈਆ। ਅਗਲੀ ਅਲਿਫ਼ ਸਦਾ ਲਾਸ਼ਰੀਕ, ਸ਼ਰਕਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਆਪਣੀ ਦੱਸ ਹਦੀਸ, ਹਾਜਤ ਪੂਰੀ ਦਏ ਕਰਾਈਆ।