ਪੁਸਤਕਾਲਾਭਾਗ ੧੭

੬ ਸਾਵਣ ੨੦੨੧ ਬਿਕ੍ਰਮੀ ਰਾਜ ਸਿੰਘ ਦੇ ਗ੍ਰਹਿ ਹੇਮਰਾਜ ਪੁਰਾ

ਨਿਰਗੁਣ ਨਿਰਵੈਰ ਦਵਾਰਾ ਪੁਰਖ ਸਮਰਥ ਦਾ, ਸਚਖੰਡ ਵੱਜੇ ਵਧਾਈਆ। ਜੋਤ ਅਗੰਮੀ ਦੀਪਕ ਜਲਦਾ, ਦੀਵਾ ਬਾਤੀ ਨਾ ਕੋਇ ਟਿਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਫਬਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਲਵਾ ਨੂਰ ਅਗੰਮੀ ਰੱਬ ਦਾ, ਹਕ ਮੁਕਾਮੇ ਡੇਰਾ ਲਾਈਆ। ਖੇਲੇ ਖੇਲ ਅਕਥਨਾ ਅਕਥ ਦਾ, ਕਥਨੀ ਕਥ ਨਾ ਸਕੇ ਰਾਈਆ। ਰਥਵਾਹੀ ਬਣੇ ਸਾਚੇ ਰਥ ਦਾ, ਬਣ ਸੇਵਕ ਸੇਵ ਕਮਾਈਆ। ਮਹੱਲ ਅਟਲ ਅਗੰਮੜੇ ਵਸਦਾ, ਸੋਭਨੀਕ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੱਚੀ ਕਰਨੀ ਕਰੇ ਸਮਰਥ, ਹਰਿ ਵੱਡਾ ਵਡ ਵਡਿਆਈਆ। ਸਚ ਦਵਾਰੇ ਆਪੇ ਵਸ, ਨਿਹਚਲ ਬੈਠਾ ਖ਼ੁਸ਼ੀ ਮਨਾਈਆ। ਅਗੰਮੜਾ ਮਾਰਗ ਧੁਰ ਦਾ ਦੱਸ, ਵੇਖਣਹਾਰਾ ਇਕ ਅਖਵਾਈਆ। ਦੂਸਰ ਨਾ ਕੋਈ ਦਿਸੇ ਸਾਥ, ਸੰਗੀ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਧਾਮ ਨਿਆਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਅਛਲ ਅਛੱਲਾ, ਵਲ ਛਲ ਧਾਰੀ ਚਾਲ ਵਖਾਇੰਦਾ। ਏਕੰਕਾਰਾ ਜੋਤ ਪਰਕਾਸ਼ ਆਪੇ ਬਲਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਫੜੇ ਧੁਰ ਦਾ ਪੱਲਾ, ਸ੍ਰੀ ਭਗਵਾਨ ਆਪਣੀ ਗੰਢ ਪੁਆਇੰਦਾ। ਪਾਰਬ੍ਰਹਮ ਸਚ ਦਵਾਰਾ ਇਕੋ ਮੱਲਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਚ ਦਵਾਰਾ ਧੁਰ ਦਾ, ਦਰਗਾਹ ਸਾਚੀ ਇਕ ਵਡਿਆਈਆ। ਜਿਥੇ ਖੇਲ ਅਗੰਮੀ ਗੁਰ ਦਾ, ਬੇਪਰਵਾਹ ਵੇਸ ਵਟਾਈਆ।

ਓਥੇ ਲੇਖਾ ਨਹੀਂ ਦੇਵਤ ਸੁਰ ਦਾ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਨਿਰਗੁਣ ਸਰਗੁਣ ਕੋਇ ਨਾ ਜੁੜਦਾ, ਤਤਵ ਤਤ ਨਾ ਕੋਇ ਰਖਾਈਆ। ਲਹਿਣਾ ਕੋਈ ਨਹੀਂ ਤਾਲ ਸੁਰ ਦਾ, ਰਾਗ ਨਾਦ ਨਾ ਕੋਇ ਜਣਾਈਆ। ਮੰਤਰ ਨਾਮ ਨਾ ਕੋਇ ਫੁਰਦਾ, ਫੁਰਨੇ ਵਿਚ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਕਰੇ ਪਰਵਰਦਿਗਾਰ, ਬੇਐਬ ਨੂਰ ਖ਼ੁਦਾਇਆ। ਹਕ ਮੁਕਾਮੇ ਸਾਂਝਾ ਯਾਰ, ਸਚ ਸਿੰਘਾਸਣ ਸੋਭਾ ਪਾਇਆ। ਸਿਫ਼ਤੀ ਤਾਅਰੀਫ਼ੀ ਵਸਿਆ ਬਾਹਰ, ਹਕ ਹਕੀਕਤ ਨਾ ਕੋਇ ਦ੍ਰਿੜਾਇਆ। ਇਸ਼ਕ ਮਾਸ਼ੂਕ ਨਾ ਕੋਇ ਯਾਰ, ਮੁਹੱਬਤ ਰੰਗ ਨਾ ਕੋਇ ਚੜ੍ਹਾਇਆ। ਸ਼ਬਦ ਹਦੀਸੀ ਨਾ ਗੁਫ਼ਤਾਰ, ਕਲਮਾ ਨਬੀ ਨਾ ਕੋਇ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਰਗਾਹ ਡੇਰਾ ਲਾਇਆ। ਸਾਚੀ ਦਰਗਾਹ ਮਹੱਲ ਅਪਾਰਾ, ਅਪਰੰਪਰ ਸੋਭਾ ਪਾਈਆ। ਜਲਵਾਗਰ ਨੂਰ ਉਜਿਆਰਾ, ਜਲਾਲ ਇਕੋ ਇਕ ਦਰਸਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਵੱਡੀ ਵਡਿਆਈਆ। ਘਰ ਮੰਦਰ ਗ੍ਰਹਿ ਕਰ ਪਿਆਰਾ, ਪ੍ਰੇਮ ਆਪਣੇ ਵਿਚੋਂ ਪਰਗਟਾਈਆ। ਪ੍ਰੀਤਮ ਪ੍ਰੀਤੀ ਨਾਲ ਦੇ ਸਹਾਰਾ, ਸਗਲਾ ਸੰਗ ਜਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਵਡਿਆਈਆ। ਨਿਰਗੁਣ ਨਿਰਗੁਣ ਕਰੇ ਪਸਾਰਾ, ਨਿਰਵੈਰ ਨਿਰਾਕਾਰ ਆਪਣੀ ਕਾਰ ਕਮਾਈਆ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਭਿਛਿਆ ਝੋਲੀ ਪਾਈਆ। ਅੰਤਰ ਖ਼ਾਹਿਸ਼ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪਣਾ ਨਾਉਂ ਲਿਆ ਪਰਗਟਾਈਆ। ਗ੍ਰਹਿ ਮੰਦਰ ਸੱਚਾ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਦਰਸਾਈਆ। ਇਕੋ ਨਾਉਂ ਹਰਿ ਨਿਰੰਕਾਰ, ਆਦਿ ਪੁਰਖ ਆਪ ਪਰਗਟਾਇਆ। ਸਚਖੰਡ ਦਵਾਰੇ ਬੋਲ ਜੈਕਾਰ, ਜੈ ਜੈ ਜੈਕਾਰ ਆਪ ਅਲਾਇਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਪਿਆਰ, ਆਦਿ ਜੁਗਾਦਿ ਸਕੇ ਨਾ ਕੋਇ ਤੁੜਾਇਆ। ਸਚ ਮਹੱਲ ਅਟਲ ਮਨਾਰ, ਦਰਗਾਹ ਸਾਚੀ ਧਾਮ ਸੁਹਾਇਆ। ਦੀਵਾ ਬਾਤੀ ਜਗੇ ਜੋਤ ਹੋਏ ਉਜਿਆਰ, ਹਵਨ ਦੀਪ ਧੂਪ ਨਾ ਕੋਇ ਵਖਾਇਆ। ਸਤਿ ਪੁਰਖ ਨਿਰੰਜਣ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਜਣਾਇਆ। ਆਦਿ ਪੁਰਖ ਠਾਂਡਾ ਦਰਬਾਰ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਹਰਿ ਪੁਰਖ ਨਿਰੰਜਣ ਵੇਖਣਹਾਰ, ਏਕੰਕਾਰਾ ਖ਼ੁਸ਼ੀ ਮਨਾਇਆ। ਆਦਿ ਨਿਰੰਜਣ ਨੂਰ ਉਜਿਆਰ, ਅਬਿਨਾਸ਼ੀ ਕਰਤਾ ਸੋਭਾ ਪਾਇਆ। ਸ੍ਰੀ ਭਗਵਾਨ ਕਰੇ ਇਜ਼ਹਾਰ, ਪਾਰਬ੍ਰਹਮ ਪ੍ਰਭ ਧੁਰ ਦਾ ਗੀਤ ਅਲਾਇਆ। ਤੂੰ ਮੇਰਾ ਮੈਂ ਤੇਰਾ ਯਾਰ, ਸੱਜਣ ਅਵਰ ਨਾ ਕੋਇ ਵਖਾਇਆ। ਸਤਿ ਪੁਰਖ ਨਿਰੰਜਣ ਸਤਿ ਸਵਾਮੀ ਧੁਰ ਦੀ ਕਰੀ ਇਕ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲਾਇਆ। ਸਾਚਾ ਭੇਵ ਵੇਖੋ ਖੁਲ੍ਹਦਾ, ਗਹਿਰ ਗੰਭੀਰ ਆਪ ਖੁਲ੍ਹਾਈਆ। ਜਿਸ ਦਾ ਤੋਲ ਕੋਇ ਨਾ ਤੁਲਦਾ, ਅਨਤੋਲ ਬੇਪਰਵਾਹੀਆ। ਜਿਸ ਦੀ ਕੀਮਤ ਲੇਖਾ ਜਾਣੇ ਨਾ ਕੋਈ ਮੁੱਲ ਦਾ, ਅਮੁੱਲ ਵੱਡੀ ਵਡਿਆਈਆ। ਜਿਸ ਦਾ ਲਹਿਣਾ ਆਦਿ ਜੁਗਾਦਿ ਨਾ ਜਾਣੇ ਕੋਈ ਅਭੁੱਲ ਦਾ, ਭੁੱਲ ਰੂਪ ਨਾ ਕੋਇ ਵਟਾਈਆ। ਜਿਸ ਦਾ ਬੂਟਾ ਨਿਤ ਨਵਿਤ ਕਦੇ ਨਾ ਹੁਲ ਦਾ, ਧੁਰ ਦੀ ਮਹਿਕ ਇਕ ਮਹਿਕਾਈਆ। ਲੇਖਾ ਜਾਣੇ ਨਾ ਕੋਇ ਆਦਿ ਪੁਰਖ ਅਬਿਨਾਸ਼ੀ ਤੇਰੀ ਕੁਲ ਦਾ, ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਧੁਰ ਦਾ ਲੇਖਾ ਦਏ ਦ੍ਰਿੜਾਈਆ। ਧੁਰ ਦਾ ਲੇਖਾ ਦੱਸੇ ਆਪ, ਹਰਿ ਆਪਣੀ ਦਇਆ ਕਮਾਇੰਦਾ। ਜਿਸ ਦਾ ਨਾ ਕੋਈ ਮਾਈ ਨਾ ਕੋਈ ਬਾਪ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਸਿਮਰਨ ਸੰਗ ਨਾ ਕੋਇ ਨਿਭਾਇੰਦਾ । ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਵਣਜ ਨਾ ਕੋਈ ਹਾਟ, ਵਣਜਾਰਾ ਰੂਪ ਨਾ ਕੋਇ ਵਖਾਇੰਦਾ । ਨਾ ਕੋਈ ਰੂਪ ਰੰਗ ਰੇਖ ਨਾ ਜ਼ਾਤ, ਤਤਵ ਤਤ ਨਾ ਕੋਇ ਸਮਝਾਇੰਦਾ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਕਰੇ ਬਾਤ, ਉਚੀ ਕੂਕ ਨਾ ਕੋਇ ਸੁਣਾਇੰਦਾ। ਨਾ ਕੋਈ ਢੋਲਾ ਗਾਏ ਗਾਥ, ਕਲਮਾ ਕਲਾਮ ਨਾ ਕੋਇ ਸੁਣਾਇੰਦਾ। ਨਾ ਕੋਈ ਪਿਆਲਾ ਆਬੇ ਹਯਾਤ, ਮਧਰ ਰਸ ਨਾ ਕੋਇ ਫੜਾਇੰਦਾ। ਨਾ ਕੋਈ ਲੇਖਾ ਲਿਖੇ ਕਿਤਾਬ, ਕਲਮ ਸ਼ਾਹੀ ਨਾ ਵੰਡ ਵੰਡਾਇੰਦਾ। ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਦਿਸੇ ਮਹਿਰਾਬ, ਮਹਿਬੂਬ ਮੁਹੱਬਤ ਹੱਕ ਨਾ ਕੋਇ ਕਰਾਇੰਦਾ। ਨਾ ਕੋਈ ਸੱਯਦਾ ਸੀਸ ਜਗਦੀਸ ਝੁਕੇ ਆਦਾਬ, ਨਮੋ ਨਮੋ ਨਾ ਕੋਇ ਸੁਣਾਇੰਦਾ। ਨਾ ਕੋਈ ਸੂਰਜ ਚੰਦ ਜੋਤੀ ਨੂਰ ਰੋਸ਼ਨ ਮਹਿਤਾਬ, ਅੰਧ ਅੰਧੇਰ ਨਾ ਕੋਇ ਪਰਗਟਾਇੰਦਾ। ਨਾ ਕੋਈ ਲਹਿਣਾ ਦੇਣਾ ਜਾਣੇ ਹਿਸਾਬ, ਅੱਖਰ ਅੰਕੜੇ ਅੰਤ ਨਾ ਕੋਇ ਲਗਾਇੰਦਾ। ਪੁਰਖ ਅਬਿਨਾਸ਼ੀ ਸਚਖੰਡ ਦਵਾਰੇ ਸਾਹਿਬ ਸੱਚਾ ਮਹਾਰਾਜ, ਸਾਹਿਬਾਨ ਸੋਭਾ ਪਾਇੰਦਾ। ਜੋ ਆਪਣੀ ਇਛਿਆ ਕਰੇ ਆਪਣਾ ਕਾਜ, ਕਰਤਾ ਪੁਰਖ ਆਪਣੀ ਖੇਲ ਵਖਾਇੰਦਾ। ਆਪਣੀ ਕਰਨੀ ਆਪ ਦੇ ਕੇ ਦਾਜ, ਵਸਤ ਅਮੋਲਕ ਆਪ ਭਰਾਇੰਦਾ। ਆਦਿ ਪੁਰਖ ਆਪਣਾ ਚਲਾ ਕੇ ਸਚ ਰਿਵਾਜ, ਰਹਿਬਰ ਹੋ ਕੇ ਵੇਖ ਵਖਾਇੰਦਾ। ਆਪਣੇ ਘਰ ਦੇ ਅਗੰਮੀ ਦਾਤ, ਘਰ ਸਾਚਾ ਇਕ ਸੁਹਾਇੰਦਾ। ਜਨਨੀ ਜਨ ਬਣ ਪੁਰਖ ਅਬਿਨਾਸ਼, ਗੋਦ ਸੁਹੰਜਣੀ ਆਪ ਵਡਿਆਇੰਦਾ। ਸਾਚੇ ਮੰਡਲ ਪਾ ਕੇ ਰਾਸ, ਸੋਹਣੀ ਬਣਤ ਆਪਣੇ ਹੱਥ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਧੁਰ ਦਾ ਲੇਖਾ ਹਰਿ ਨਿਰੰਕਾਰ, ਇਕੋ ਇਕ ਜਣਾਈਆ। ਜੋਤੀ ਜਾਤਾ ਹੋ ਤਿਆਰ, ਪੁਰਖ ਬਿਧਾਤਾ ਪੜਦਾ ਲਾਹੀਆ। ਜਨਨੀ ਜਨ ਸਿਰਜਣਹਾਰ, ਸਾਹਿਬ ਸਤਿਗੁਰ ਆਪਣੇ ਹੱਥ ਰੱਖੇ ਵਡਿਆਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਰੂਪ ਵਖਾਈਆ। ਸਚਖੰਡ ਦਵਾਰਿਉਂ ਖੋਲ੍ਹ ਕਿਵਾੜ, ਪੜਦਾ ਓਹਲਾ ਦਏ ਉਠਾਈਆ। ਚਰਨ ਕਵਲ ਦੇ ਸਹਾਰ, ਥਿਰ ਘਰ ਮੰਦਰ ਇਕ ਸਮਝਾਈਆ। ਪਿਤਾ ਪੂਤ ਚਲੇ ਧਾਰ, ਪੁਰਖ ਅਕਾਲ ਇਕੋ ਹੁਕਮ ਵਰਤਾਈਆ। ਸਚ ਸੰਦੇਸਾ ਦੇਵੇ ਦੇਵਣਹਾਰ, ਨਰ ਨਰੇਸ਼ਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਦਏ ਵਡਿਆਈਆ। ਨਿਰਗੁਣ ਨਿਰਗੁਣ ਉਪਜਿਆ ਪੂਤ, ਪਤਿਪਰਮੇਸ਼ਵਰ ਆਪ ਉਪਾਇੰਦਾ। ਇਕੋ ਤਾਗਾ ਤਾਣਾ ਪੇਟਾ ਸੂਤ, ਦੂਜਾ ਤੰਦ ਨਾ ਕੋਇ ਰਖਾਇੰਦਾ। ਇਕੋ ਦਿਸ਼ਾ ਇਕੋ ਕੂਟ, ਇਕੋ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਸੁਤ ਦੁਲਾਰੇ ਤੇਰਾ ਨਾਉਂ ਗੋਬਿੰਦ, ਹਰਿ ਸ਼ਬਦੀ ਸ਼ਬਦ ਜਣਾਈਆ। ਪੁਰਖ ਅਕਾਲ ਉਪਾਈ ਆਪਣੀ ਬਿੰਦ, ਮਾਤ ਪਿਤ ਨਜ਼ਰ ਕੋਇ ਨਾ ਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਹੋਏ ਸਹਾਈਆ। ਥਿਰ ਘਰ ਦਵਾਰਾ ਤੇਰਾ ਜੀਉ ਪਿੰਡ, ਬ੍ਰਹਿਮੰਡ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੁਤ ਉਪਜਾਇਆ

ਗੋਬਿੰਦ ਏਕ, ਆਦਿ ਪੁਰਖ ਦਿਤੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚੀ ਟੇਕ, ਸਮਰਥ ਦਿਤਾ ਸਮਝਾਈਆ। ਤੇਰਾ ਨੂਰ ਜ਼ਹੂਰ ਸਦਾ ਬਿਬੇਕ, ਗ਼ਰੂਰ ਵਿਚ ਨਾ ਕੋਇ ਰਖਾਈਆ। ਤੇਰਾ ਕਲਮ ਸ਼ਾਹੀ ਲਿਖੇ ਨਾ ਲੇਖ, ਕਾਗ਼ਜ਼ ਦੇਵੇ ਨਾ ਕੋਇ ਵਡਿਆਈਆ। ਤੇਰਾ ਜੀਵ ਜਹਾਨ ਪਾਏ ਨਾ ਭੇਤ, ਅਭੇਵ ਦਏ ਸਮਝਾਈਆ। ਤੇਰਾ ਨਿਰਗੁਣ ਸਰਗੁਣ ਹੋਣਾ ਖੇਡ, ਖ਼ਾਲਕ ਖ਼ਲਕ ਰੂਪ ਵਟਾਈਆ। ਹੁਕਮੇ ਅੰਦਰ ਦੇਵਾਂ ਭੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੁਰਖ ਅਕਾਲ ਕਹੇ ਗੋਬਿੰਦ ਸੁਤ, ਧੁਰ ਦੇ ਸ਼ਬਦ ਤੇਰੀ ਵਡਿਆਈਆ। ਤੇਰਾ ਮੇਲਾ ਅਬਿਨਾਸ਼ੀ ਅਚੁਤ, ਚੇਤਨ ਇਕੋ ਵਾਰ ਕਰਾਈਆ। ਤੇਰਾ ਪੈਂਡਾ ਕਦੇ ਨਾ ਜਾਵੇ ਮੁਕ, ਆਵਣ ਜਾਵਣ ਖੇਲ ਵਖਾਈਆ। ਦੋ ਜਹਾਨ ਮੌਲੇ ਰੁੱਤ, ਰੁਤੜੀ ਤੇਰੇ ਨਾਲ ਮਹਿਕਾਈਆ। ਪ੍ਰੇਮ ਪਿਆਰ ਤੇਰੀ ਭੁੱਖ, ਤ੍ਰਿਸ਼ਨਾ ਆਤਮ ਰਸ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਆਪ ਸਹਾਈਆ। ਸਦਾ ਸਹਾਇਕ ਹੋਵੇ ਤੇਰਾ, ਸਚਖੰਡ ਨਿਵਾਸੀ ਆਪ ਜਣਾਇੰਦਾ। ਥਿਰ ਘਰ ਵਸੇ ਧੁਰ ਦਾ ਖੇੜਾ, ਖਿੜਕੀ ਕੁੰਡਾ ਆਪ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਤੇਰਾ ਖੁਲ੍ਹਾ ਵੇਹੜਾ, ਜੇਰਜ ਅੰਡਜ ਉਤਭੁਜ ਸੇਤਜ ਬੰਦ ਨਾ ਕੋਇ ਕਰਾਇੰਦਾ। ਨਵ ਸੱਤ ਤੇਰਾ ਘੇਰਾ, ਲੋਕ ਪਰਲੋਕ ਤੇਰੇ ਚਰਨਾਂ ਹੇਠ ਵਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਕੰਧ ਉਠਾਵੇ ਬੇੜਾ, ਖੇਵਟ ਖੇਟਾ ਤੇਰਾ ਨਾਉਂ ਧਰਾਇੰਦਾ। ਨਾਤਾ ਜੁੜਿਆ ਤੇਰਾ ਮੇਰਾ, ਪਿਤਾ ਪੁਰਖ ਅਕਾਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਪਰਗਟਾਇੰਦਾ। ਧੁਰ ਦਾ ਲੇਖਾ ਸ਼ਬਦ ਗੋਬਿੰਦ, ਨਿਰਗੁਣ ਨਿਰਵੈਰ ਆਪ ਜਣਾਈਆ। ਤੇਰਾ ਪ੍ਰੇਮ ਰਸ ਸਾਗਰ ਸਿੰਧ, ਅੰਮ੍ਰਿਤ ਰੂਪ ਪਰਗਟਾਈਆ। ਤੇਰੀ ਕਿਆ ਕੋਈ ਕਰੇ ਨਿੰਦ, ਨਿੰਦਿਆ ਵਿਚ ਨਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਿਤਾ ਬਹਾਈਆ। ਸਚ ਦਵਾਰਾ ਘਰ ਥਿਰ, ਘਰ ਇਕੋ ਇਕ ਸੁਹਾਈਆ। ਪਰਮ ਪੁਰਖ ਅਬਿਨਾਸ਼ੀ ਕਰਤਾ ਮਿਲਿਆ ਪਿਰ, ਪ੍ਰੀਤੀ ਇਕੋ ਵਾਰ ਜੁੜਾਈਆ। ਤੇਰਾ ਰੂਪ ਨਿਰਵੈਰ ਨਿਰ, ਨਿਰੰਕਾਰ ਦਿਤਾ ਸਮਝਾਈਆ। ਦੋ ਜਹਾਨ ਤੇਰਾ ਪਿੜ, ਸੂਰਬੀਰ ਤੇਰੇ ਹੱਥ ਵਡਿਆਈਆ। ਤੇਰਾ ਪ੍ਰੇਮ ਗ਼ੁੰਚਾ ਗੁਲਸ਼ਨ ਫੁੱਲ ਜਾਏ ਖਿੜ, ਦੋ ਜਹਾਨ ਅਰਸ਼ ਫ਼ਰਸ਼ ਦਏ ਮਹਿਕਾਈਆ। ਜੁਗ ਚੌਕੜੀ ਗੇੜਾ ਜਾਵੇ ਗਿੜ, ਲੱਖ ਚੁਰਾਸੀ ਲੱਠ ਆਪ ਭੁਆਈਆ। ਅਬਿਨਾਸ਼ੀ ਕਰਤਾ ਸਦ ਵਸੇ ਤੇਰੇ ਨੇੜ, ਦੂਰ ਦੁਰਾਡਾ ਪੰਧ ਮੁਕਾਈਆ। ਮੇਲ ਮਿਲਾਵਾ ਗਿਰਵਰ ਗਿਰਧਾਰ ਗਿਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਇਕ ਬਹਾਈਆ। ਸਚ ਦਵਾਰੇ ਸਾਚੇ ਬਹਿਣਾ, ਹਰਿ ਸ਼ਬਦੀ ਗੁਰ ਜਣਾਇੰਦਾ। ਦਰਸ਼ਨ ਕਰਨਾ ਆਪਣੇ ਨੈਣਾ, ਲੋਚਣ ਜਗਤ ਨਾ ਕੋਇ ਵਖਾਇੰਦਾ। ਨਿਤ ਨਵਿਤ ਭਾਣਾ ਸਹਿਣਾ, ਹੁਕਮੇ ਅੰਦਰ ਹੁਕਮ ਮਨਾਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਮੰਨਣਾ ਕਹਿਣਾ, ਕਹਿ ਕਹਿ ਤੇਰਾ ਖੇਲ ਜਣਾਇੰਦਾ। ਸਤਿ ਦਵਾਰੇ ਸਾਚੇ ਬਹਿਣਾ, ਧਾਮ ਭੂਮਿਕਾ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗੁਰ ਆਪ ਸਮਝਾਇੰਦਾ। ਸ਼ਬਦ ਗੋਬਿੰਦ ਗਿਆ ਸਮਝ, ਆਦਿ ਪੁਰਖ ਸੀਸ ਨਿਵਾਈਆ। ਪੁਰਖ ਅਕਾਲ ਤੇਰੀ ਰਮਜ਼, ਰਹਿਮਾਨ ਮਿਲੀ ਵਡਿਆਈਆ। ਤੇਰਾ ਵਿਛੋੜਾ ਮੇਰਾ ਗ਼ਜ਼ਬ, ਅਦਬ ਵਿਚ ਸੋਭਾ ਪਾਈਆ। ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਦਿਸੇ ਅਦਲ, ਅਦਾਲਤ ਇਕੋ ਇਕ ਵਖਾਈਆ।

ਤੇਰਾ ਫ਼ਰਮਾਬਰਦਾਰ ਕਦੇ ਨਾ ਜਾਵੇ ਬਦਲ, ਬਦਲੀ ਤੇਰੇ ਹੁਕਮ ਵਿਚ ਰਜ਼ਾਈਆ। ਤੇਰਾ ਦਵਾਰਾ ਧੁਰ ਦੀ ਮੰਜ਼ਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖੇ ਨਿਰੰਕਾਰ, ਹਰਿ ਕਰਤਾ ਆਪ ਜਣਾਇੰਦਾ। ਉਠ ਵੇਖ ਸੱਚਾ ਦਰਬਾਰ, ਸ਼ਾਹ ਪਾਤਸ਼ਾਹ ਭੇਵ ਖੁਲ੍ਹਾਇੰਦਾ। ਨਿਰਮਲ ਜੋਤ ਜਗੇ ਅਗੰਮ ਅਪਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਅਗੰਮ ਅਥਾਹ ਅਚਰਜ ਲੀਲਾ ਅਪਰ ਅਪਾਰ, ਅਪਰੰਪਰ ਸਵਾਮੀ ਆਪ ਸਮਝਾਇੰਦਾ। ਸੁੱਤ ਦੁਲਾਰੇ ਰਹਿਣਾ ਖ਼ਬਰਦਾਰ, ਬੇਖ਼ਬਰ ਖ਼ਬਰ ਤੇਰੀ ਝੋਲੀ ਆਪ ਭਰਾਇੰਦਾ। ਤੇਰੀ ਸੇਵਾ ਲਾਵਾਂ ਅਪਰ ਅਪਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ, ਰਵ ਸਸ ਮੰਡਲ ਮੰਡਪ ਤੇਰੇ ਰੰਗ ਰੰਗਾਇੰਦਾ। ਤੇਰਾ ਧਾਮ ਨਿਆਰਾ ਚਰਨ ਕਵਲ ਸਚ ਸੱਚੀ ਧਰਮਸਾਲ, ਥਿਰ ਘਰ ਇਕੋ ਬਣਤ ਬਣਾਇੰਦਾ। ਕਿਰਪਾ ਨਿਧਾਨ ਹੋ ਕੇ ਦਿਆਂ ਬਹਾਲ, ਸਿਰ ਆਪਣਾ ਹੱਥ ਟਿਕਾਇੰਦਾ। ਤੇਰੀ ਕਿਸੇ ਨਾ ਆਵੇ ਭਾਲ, ਖੋਜਿਆਂ ਖੋਜ ਨਾ ਕੋਇ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਅਬਿਨਾਸ਼ੀ ਕਰਤਾ ਹੁਕਮ ਦੱਸੇ ਧੁਰ ਰੱਬ ਦਾ, ਸਚ ਸਵਾਮੀ ਦਇਆ ਕਮਾਈਆ। ਗੋਬਿੰਦ ਗੁਰੂ ਸਭ ਦਾ, ਆਦਿ ਜੁਗਾਦਿ ਇਕੋ ਨਜ਼ਰੀ ਆਈਆ। ਪੁਰਖ ਅਕਾਲ ਚਰਨ ਦਵਾਰੇ ਫਬ ਦਾ, ਥਿਰ ਘਰ ਬੈਠਾ ਡੇਰਾ ਲਾਈਆ। ਜਗਤ ਵਿਦਿਆ ਜਗਤ ਨੈਣ ਕਿਸੇ ਨਾ ਲੱਭਦਾ, ਖੋਜ ਖੋਜ ਵੇਖੇ ਸਰਬ ਲੋਕਾਈਆ। ਜੁਗ ਚੌਕੜੀ ਭਾਂਡਾ ਵੇਖੇ ਭੱਜਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥਿਰ ਰਹਿਣ ਕੋਇ ਨਾ ਪਾਈਆ। ਆਰ ਪਾਰ ਕਿਨਾਰਾ ਵੇਖੇ ਲੋਕਮਾਤ ਹੱਦ ਦਾ, ਪਰਲੋਕ ਪੜਦਾ ਆਪ ਉਠਾਈਆ। ਰਾਗ ਸੁਣਾਵੇ ਅਗੰਮੀ ਨਦ ਦਾ, ਅਨਹਦ ਨਾਦੀ ਤਾਲ ਵਜਾਈਆ। ਪੰਜ ਤਤ ਸਰਗੁਣ ਸਰੂਪ ਆਪੇ ਸਜਦਾ, ਘਰ ਘਰ ਡੇਰਾ ਲਾਈਆ। ਜੋਤੀ ਦੀਪਕ ਆਪੇ ਜਗ ਦਾ, ਜੋਤ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਇਕ ਅਖਵਾਈਆ। ਸਾਹਿਬ ਸਤਿਗੁਰ ਗੋਬਿੰਦ ਸੱਚਾ, ਆਦਿ ਪੁਰਖ ਆਪ ਉਪਾਇਆ। ਅਬਿਨਾਸ਼ੀ ਕਰਤੇ ਬਣਾ ਕੇ ਆਪਣਾ ਬੱਚਾ, ਬਚਪਨ ਆਪਣਾ ਇਕ ਸਮਝਾਇਆ। ਪੰਜ ਤਤ ਕਾਇਆ ਮਾਟੀ ਤੇਰਾ ਖੇਲ ਕਰਾਂ ਮਾਟੀ ਭਾਂਡਾ ਕੱਚਾ, ਜੁਗ ਜੁਗ ਵੇਸ ਵਟਾਇਆ। ਸ਼ਬਦ ਸੰਦੇਸ਼ਾ ਇਕੋ ਦੱਸਾਂ, ਧੁਰ ਦਾ ਰਾਗ ਅਲਾਇਆ। ਰਸਨਾ ਜਿਹਵਾ ਬੱਤੀ ਦੰਦ ਮਾਣਸ ਹੋ ਕੇ ਹੱਸਾਂ, ਸੋਹਣਾ ਰੂਪ ਵਟਾਇਆ। ਚਾਰ ਕੁੰਟ ਦਹਿ ਦਿਸ਼ਾ ਪਾਂਧੀ ਹੋ ਕੇ ਨੱਸਾਂ, ਨਿਤ ਨਵਿਤ ਪੰਧ ਮੁਕਾਇਆ। ਗੁਰਮੁਖਾਂ ਹਿਰਦੇ ਹਰਿ ਜੂ ਹੋ ਕੇ ਵਸਾਂ, ਹਰਿਜਨ ਮੇਲ ਮਿਲਾਇਆ। ਗੁਰਮੁਖਾਂ ਅੰਮ੍ਰਿਤ ਦੇ ਕੇ ਰਸਾ, ਰਸਨਾ ਰਸ ਕੂੜਾ ਦੇਵਾਂ ਚੁਕਾਇਆ। ਸਾਚੇ ਸੰਤਾਂ ਖੋਲ੍ਹ ਕੇ ਅਪਣੀਆਂ ਅੱਖਾਂ, ਨਿਜ ਨੇਤਰ ਮੇਲ ਮਿਲਾਇਆ । ਜਨ ਭਗਤਾਂ ਅੰਤਰ ਆਤਮ ਜਾ ਕੇ ਵਸਾਂ, ਪਰਮਾਤਮ ਧੁਰ ਦਾ ਜੋੜ ਜੁੜਾਇਆ। ਕਰਾਂ ਖੇਲ ਬਿਨ ਪੈਰਾਂ ਹੱਥਾਂ, ਤਤਵ ਤਤ ਨਾ ਕੋਇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਬਦ ਦੁਲਾਰਾ ਮੰਗ ਮੰਗਾਇਆ। ਸ਼ਬਦ ਦੁਲਾਰਾ ਮੰਗੇ ਮੰਗ, ਗੋਬਿੰਦ ਆਪਣੀ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੈਂ ਨਿਤ ਨਵਿਤ ਤੇਰਾ ਵਜਾਵਾਂ ਮਰਦੰਗ, ਢੋਲਾ ਧੁਰ ਦਾ ਆਪ ਸੁਣਾਈਆ। ਆਤਮ ਪਰਮਾਤਮ ਨਾਤਾ ਦੇਵਾਂ ਗੰਢ, ਲੱਖ ਚੁਰਾਸੀ ਚਾਰੇ ਖਾਣੀ ਚਾਰੇ ਬਾਣੀ ਇਕੋ ਰਮਜ਼ ਜਣਾਈਆ। ਵਸਤ ਅਮੋਲਕ ਬ੍ਰਹਿਮੰਡ ਖੰਡ ਦੇਵਾਂ ਵੰਡ, ਜੇਰਜ ਅੰਡ

ਪੜਦਾ ਲਾਹੀਆ। ਤੇਰੇ ਪ੍ਰੇਮ ਪਿਆਰ ਦਾ ਗੁਰਮੁਖਾਂ ਬਖ਼ਸ਼ਾਂ ਅਨੰਦ, ਅਨੰਦ ਤੇਰੇ ਨਾਲ ਸਮਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਲੰਘ, ਵੇਲਾ ਵਕਤ ਇਕ ਸੁਹਾਈਆ। ਜਨਨੀ ਜਨ ਪਾ ਕੇ ਠੰਡ, ਸੀਤਲ ਧਾਰਾ ਇਕ ਵਗਾਈਆ। ਨਾਉਂ ਰਖਾ ਕੇ ਗੁਜਰੀ ਚੰਦ, ਜਗਤ ਚੰਦ ਮਾਣ ਮਿਟਾਈਆ। ਦੋ ਜਹਾਨ ਤੋੜ ਕੇ ਬੰਦੀ ਬੰਦ, ਬੰਦਨਾ ਤੇਰੇ ਅੱਗੇ ਇਕੋ ਸੀਸ ਝੁਕਾਈਆ। ਧੁਰ ਦਾ ਢੋਲਾ ਗਾ ਕੇ ਛੰਦ, ਸੋਹਲਾ ਸਾਚਾ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸ਼ਬਦ ਗੁਰ ਕਹੇ ਮੈਂ ਵੇਖਾਂ ਮਾਤ, ਲੋਕਮਾਤ ਵੇਸ ਵਟਾਈਆ। ਤੇਰਾ ਨਾਮ ਪਦਾਰਥ ਧੁਰ ਦੀ ਦਾਤ, ਅਮੁਲੜੀ ਆਪਣੇ ਹੱਥ ਰਖਾਈਆ। ਸਚ ਸੰਦੇਸ਼ਾ ਦੱਸਾਂ ਗਾਥ, ਅਗੰਮੀ ਇਕ ਪੜ੍ਹਾਈਆ। ਸਰਬ ਜੀਆਂ ਦਾ ਕਮਲਾਪਾਤ, ਪਤਿਪਰਮੇਸ਼ਵਰ ਸੱਚਾ ਮਾਹੀਆ। ਜਿਸ ਨਿਰਗੁਣ ਨਾਨਕ ਦਿਤਾ ਸਾਥ, ਜੋਤੀ ਜੋਤ ਨਾਲ ਮਿਲਾਈਆ। ਜਿਸ ਦੀ ਭਾਖਿਆ ਅਗੰਮੀ ਭਾਖ, ਤ੍ਰੈਲੋਕੀ ਸਲੋਕੀ ਅੱਖਰਾਂ ਅੰਦਰ ਬੰਦ ਕਰਾਈਆ। ਜਿਸ ਸੁਣੀ ਅਗੰਮ ਆਵਾਜ਼, ਦਮਾ ਦਮ ਜਣਾਈਆ। ਜਿਸ ਸਚਖੰਡ ਦਾ ਖੋਲ੍ਹ ਕੇ ਰਾਜ਼, ਥਿਰ ਘਰ ਪੜਦਾ ਦਿਤਾ ਉਠਾਈਆ। ਜਿਸ ਲਹਿਣਾ ਚੁਕਾ ਕੇ ਵੁਜ਼ੂ ਨਮਾਜ਼, ਨਵਾਜ਼ਸ਼ ਇਕੋ ਦਿਤੀ ਜਣਾਈਆ। ਸਾਹਿਬ ਸਤਿਗੁਰ ਸੱਚਾ ਵਖਾ ਕੇ ਗੁਰੂ ਮਹਾਰਾਜ, ਮਹਿਬੂਬ ਘਰ ਘਰ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਲੇਖੇ ਲਾਈਆ। ਪੁਰਖ ਅਕਾਲ ਕਹੇ ਸਾਚੇ ਸੂਰੇ, ਸੂਰਬੀਰ ਤੇਰੀ ਵਡਿਆਈਆ। ਆਦਿ ਜੁਗਾਦੀ ਧੁਰ ਦੇ ਨੂਰੇ, ਤੇਰਾ ਨੂਰ ਹੋਏ ਰੁਸ਼ਨਾਈਆ। ਨਾਤਾ ਤੁਟੇ ਕੂੜੀ ਕੂੜੇ, ਸਚ ਸੁੱਚ ਕਰੇਂ ਕੁੜਮਾਈਆ। ਗੁਰਮੁਖਾਂ ਬਖ਼ਸ਼ ਚਰਨ ਧੂੜੇ, ਟਿੱਕਾ ਮਸਤਕ ਨਾਮ ਲਗਾਈਆ। ਚਤੁਰ ਸੁਘੜ ਬਣਾਏਂ ਮੂੜ੍ਹੇ, ਮੂਰਖ ਆਪਣੇ ਧੰਦੇ ਲਾਈਆ। ਦਰਸ ਦਿਖਾਏਂ ਸਨਮੁਖ ਹਜ਼ੂਰੇ, ਹਾਜ਼ਰ ਹੋ ਕੇ ਲਏਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਸਹਿਜ ਸੁਭਾਈਆ। ਗੋਬਿੰਦ ਕਹੇ ਵਾਹ ਮੇਰੇ ਭਗਵੰਤ, ਪੁਰਖ ਅਬਿਨਾਸ਼ੀ ਤੇਰੀ ਵਡਿਆਈਆ। ਤੇਰਾ ਨਾਮ ਸੰਦੇਸਾ ਮੰਤ, ਗੁਰ ਮੰਤਰ ਦਿਆਂ ਜਣਾਈਆ। ਜਿਸ ਆਦਿ ਬਣਾਈ ਬਣਤ, ਸੋ ਜੁਗਾਦਿ ਵੇਖੇ ਚਾਈਂ ਚਾਈਂਆ। ਜਿਸ ਨੂੰ ਨਾਨਕ ਮੰਨਿਆ ਕੰਤ, ਲੱਖ ਚੁਰਾਸੀ ਨਾਰੀ ਰੂਪ ਗਿਆ ਦ੍ਰਿੜਾਈਆ। ਜਿਸ ਦੀ ਮਹਿਮਾ ਸਦਾ ਬੇਅੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਮਝ ਸਕੇ ਨਾ ਰਾਈਆ। ਸੋ ਸਵਾਮੀ ਸਮਰਥ ਮੇਰੀ ਬਣਾਏ ਬਣਤ, ਘਾੜਨ ਘੜਨ ਆਪਣੇ ਹੱਥ ਰਖਾਈਆ। ਦੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਗੋਬਿੰਦ ਮੀਤ, ਮਿਤਰ ਪਿਆਰਾ ਹਰਿ ਜਣਾਇੰਦਾ। ਜੁਗ ਚੌਕੜੀ ਜਿਸ ਦੀ ਰੀਤ, ਰੀਤੀਵਾਨ ਵੇਖ ਵਖਾਇੰਦਾ। ਜਿਸ ਦਾ ਢੋਲਾ ਗੌਂਦੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਾਗ ਅਲਾਇੰਦਾ। ਜਿਸ ਦਾ ਵਸੇਰਾ ਹਸਤ ਕੀਟ, ਊਚ ਨੀਚ ਹਰ ਘਟ ਅੰਦਰ ਬੈਠਾ ਸੋਭਾ ਪਾਇੰਦਾ। ਜਿਸ ਦਾ ਕਲਮਾ ਸਚ ਹਦੀਸ, ਹਜ਼ਰਤ ਹੋ ਕੇ ਆਪ ਪੜ੍ਹਾਇੰਦਾ। ਸੋ ਸਾਹਿਬ ਸਵਾਮੀ ਸਚ ਅੰਤਰਜਾਮੀ ਲੇਖਾ ਜਾਣੇ ਬੀਸ ਇਕੀਸ, ਏਕੰਕਾਰਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸ਼ਬਦ ਗੁਰੂ ਗੋਬਿੰਦ ਗੁਰਦੇਵ, ਦੇਵ ਆਤਮਾ ਵੇਖ ਵਖਾਈਆ। ਆਦਿ ਜੁਗਾਦੀ ਅਲਖ ਅਭੇਵ,

ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਵਸਣਹਾਰਾ ਧਾਮ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਉਸ ਦੀ ਸਿਫ਼ਤ ਕਰੇ ਕੀ ਜਿਹਵ, ਬੱਤੀ ਦੰਦ ਨਾ ਕੋਇ ਸਮਝਾਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਅੰਮ੍ਰਿਤ ਰਸ ਦੇਵੇ ਅਗੰਮੀ ਮੇਵ, ਫਲ ਇਕੋ ਇਕ ਵਖਾਈਆ। ਅੰਦਰ ਵੜ ਕੇ ਖੋਲ੍ਹੇ ਭੇਵ, ਬਾਹਰੋਂ ਪੜਦਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਇਕ ਅਖਵਾਈਆ। ਗੋਬਿੰਦ ਗੁਰ ਇਕੋ ਏਕ, ਆਦਿ ਪੁਰਖ ਆਪ ਜਣਾਇੰਦਾ। ਜਿਸ ਦੀ ਜਗਤ ਸ੍ਰਿਸ਼ਟੀ ਰੱਖੇ ਟੇਕ, ਸਿਰ ਸਭ ਦੇ ਹੱਥ ਟਿਕਾਇੰਦਾ। ਜਿਸ ਦੀ ਦ੍ਰਿਸ਼ਟੀ ਨਾਲ ਬੁਧ ਹੋਵੇ ਬਿਬੇਕ, ਵਸ਼ਿਸ਼ਟੀ ਆਪਣਾ ਮੇਲ ਮਿਲਾਇੰਦਾ। ਸੋ ਸੂਰਾ ਸੂਰਬੀਰ ਰਣਭੂਮੀ ਨਾ ਹੋਵੇ ਖੇਤ, ਖੜਗ ਖੰਡਾ ਕਟਾਰ ਘਾਉ ਨਾ ਕੋਇ ਲਗਾਇੰਦਾ। ਗੁਰਮੁਖਾਂ ਆਪਣਾ ਅੰਤਰ ਖੋਲ੍ਹੇ ਭੇਤ, ਬਸੰਤਰ ਬਾਹਰੋਂ ਅੱਗ ਬੁਝਾਇੰਦਾ। ਸਦਾ ਸੁਹੇਲਾ ਸਚ ਸੁਹੰਜਣੀ ਖੇਲੇ ਖੇਡ, ਜਗਤ ਖਿਲਾਰੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਵਾਮੀ ਅੰਤਰਜਾਮੀ ਘਟ ਬੈਠਾ ਵੇਖ ਵਖਾਇੰਦਾ। ਸ਼ਬਦ ਗੁਰੂ ਗੋਬਿੰਦ ਮਰਦੰਗਾ, ਨਾਮ ਨਿਧਾਨ ਵਜਾਈਆ। ਨਮੋ ਨਮੋ ਕਰੇ ਸੂਰਜ ਚੰਦਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਬੇਸ਼ਕ ਪੰਜ ਤਤ ਖ਼ਾਕੀ ਨਜ਼ਰੀ ਆਵੇ ਬੰਦਾ, ਅੰਦਰੋਂ ਬੰਧਨ ਰਿਹਾ ਤੁੜਾਈਆ। ਜਿਸ ਦਾ ਸਚ ਸਿੰਘਾਸਣ ਥਿਰ ਘਰ ਅਗੰਮੀ ਮੰਜਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜਿਸ ਗ੍ਰਹਿ ਦਿਵਸ ਰੈਣ ਅੱਠੇ ਪਹਿਰ ਘੜੀ ਪਲ ਇਕ ਅਨੰਦਾ, ਅਨੰਦ ਅਨੰਦ ਵਿਚ ਸਮਾਈਆ। ਜਿਸ ਦਾ ਆਦਿ ਜੁਗਾਦਿ ਪਰਮ ਪੁਰਖ ਦਾ ਸੱਚਾ ਛੰਦਾ, ਮੇਰਾ ਤੇਰਾ ਢੋਲਾ ਗਾਈਆ। ਜਿਸ ਦਾ ਨਾਮ ਫ਼ਰਮਾਨ ਧੁਰ ਦਾ ਡੰਡਾ, ਖੰਡਾ ਖੜਗ ਆਪਣਾ ਹੁਕਮ ਵਰਤਾਈਆ। ਜੋ ਗੁਰਮੁਖਾਂ ਸ਼ਬਦ ਸੰਦੇਸੇ ਦੇਵੇ ਗੰਢਾਂ, ਜੁਗ ਵਿਛੜੇ ਮੇਲ ਮਿਲਾਈਆ। ਨਾਤਾ ਤੋੜ ਕੇ ਜੇਰਜ ਅੰਡਾ, ਉਤਭੁਜ ਸੇਤਜ ਡੇਰਾ ਢਾਹੀਆ। ਮੂਰਖ ਮੁਗਧ ਅੰਞਾਣ ਜੇ ਹੋਵੇ ਮੰਦਾ, ਫੜ ਬਾਂਹੋਂ ਗਲੇ ਲਗਾਈਆ। ਜਗਤ ਵਾਸਨਾ ਮਨ ਹੰਕਾਰੀ ਹੋਵੇ ਗੰਦਾ, ਦੁਰਮਤ ਮੈਲ ਧੁਆਈਆ। ਸਤਿਗੁਰ ਵਿਛੋੜੇ ਆਤਮ ਪਰਮਾਤਮ ਹੋਵੇ ਰੰਡਾ, ਨਾਰ ਕੰਤ ਸੁਹਾਗਣ ਮੇਲ ਨਾ ਕੋਇ ਮਿਲਾਈਆ। ਅੰਗੀਕਾਰ ਲਾਏ ਆਪਣੇ ਅੰਗਾ, ਅੰਗਣ ਇਕੋ ਇਕ ਵਖਾਈਆ । ਹਰਿਜਨ ਚਰਨ ਚੁੰਮਣ ਆ ਕੇ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਿਉਂ ਨਿਉਂ ਲਾਗਣ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਾਵਣ ਆ ਕੇ ਛੰਦਾ, ਸੱਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਗੁਰੂ ਸਭ ਦਾ ਸਾਂਝਾ, ਵੰਡਣ ਵੰਡ ਨਾ ਕੋਇ ਵੰਡਾਇੰਦਾ। ਪ੍ਰੇਮ ਪ੍ਰੀਤੀ ਅੰਦਰ ਬਾਂਧਾ, ਬੰਦਗੀ ਇਕੋ ਨਾਮ ਸਮਝਾਇੰਦਾ। ਪੁਰਖ ਅਕਾਲ ਦੇ ਗੀਤ ਗਾਂਦਾ, ਸ੍ਰੀ ਭਗਵਾਨ ਇਕ ਮਨਾਇੰਦਾ। ਅੰਮ੍ਰਿਤ ਜਾਮ ਗੁਰਮੁਖਾਂ ਦੇ ਕੇ ਗਿਆ ਦੁਸ਼ਾਂਦਾ, ਅੰਦਰ ਬਾਹਰ ਕੂੜੀ ਕਿਰਿਆ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਇੰਦਾ। ਸਤਿਗੁਰ ਮੰਨਿਆ ਨਾਨਕ ਇਕ, ਏਕੰਕਾਰ ਸੀਸ ਨਿਵਾਈਆ। ਰਾਗਾਂ ਨਾਦਾਂ ਵਿਚ ਦਿਤਾ ਲਿਖ, ਸ਼ਬਦੀ ਸ਼ਬਦ ਢੋਲਾ ਗਾਈਆ। ਸ੍ਰਿਸ਼ਟ ਸਬਾਈ ਦੱਸਿਆ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਕਰੇ ਹਿਤ, ਦੂਜੀ ਸੇਜ ਨਾ ਕੋਇ ਹੰਢਾਈਆ। ਆਵੇ ਜਾਵੇ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਅੰਦਰ ਵੜਿਆ ਵਿਚ, ਵਿਚੇ ਰਹਿੰਦਿਆਂ ਮਿਲਣ ਕੋਇ ਨਾ ਪਾਈਆ। ਜਿਨ੍ਹਾਂ ਮਨ ਵਾਸਨਾ ਹੋਵੇ ਜਿਚ, ਮਤ ਮਤਵਾਲੀ ਰਹੀ ਕੁਰਲਾਈਆ।

ਤਿਨ੍ਹਾਂ ਮੰਜ਼ਲ ਪੰਧ ਨਾ ਮੁੱਕੇ ਸਵਾ ਗਿਠ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਘਰ ਸਵਾਮੀ ਕਰਵਟ ਬਦਲ ਨਾ ਬਦਲੇ ਪਿਠ, ਸਨਮੁਖ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਇਕੋ ਇਕ ਦਰਸਾਈਆ। ਗੋਬਿੰਦ ਕਹੇ ਮੇਰਾ ਪੁਰਖ ਅਕਾਲ, ਪਿਤਾ ਇਕੋ ਨਜ਼ਰੀ ਆਇੰਦਾ। ਜਿਸ ਦਾ ਸੋਹਣਾ ਸੁਹੰਜਣਾ ਲਾਲ, ਲਾਡਾਂ ਵਿਚ ਗੋਦ ਸੁਹਾਇੰਦਾ। ਜੁਗ ਚੌਕੜੀ ਕਦੇ ਨਾ ਹੋਵੇ ਕੰਗਾਲ, ਸ਼ਹਿਨਸ਼ਾਹ ਸ਼ਾਹ ਰੂਪ ਆਪ ਵਖਾਇੰਦਾ। ਨਿਰਗੁਣ ਨਿਰਵੈਰ ਹੋ ਕੇ ਚਲੇ ਨਾਲ, ਧੁਰ ਦਾ ਸੰਗ ਨਿਭਾਇੰਦਾ। ਲੋਕਮਾਤ ਮੇਰਾ ਤਨ ਬਣਾਏ ਸੱਚੀ ਧਰਮਸਾਲ, ਆਤਮ ਸੇਜਾ ਬਹਿ ਬਹਿ ਖ਼ੁਸ਼ੀ ਮਨਾਇੰਦਾ। ਪ੍ਰੇਮ ਪਿਆਰ ਅੰਮ੍ਰਿਤ ਰਸ ਸਚ ਪਿਆਲਾ ਦਏ ਪਿਆਲ, ਦੀਨ ਦਿਆਲਾ ਦਇਆ ਕਮਾਇੰਦਾ। ਜੁਗ ਚੌਕੜੀ ਪਿਛਲਾ ਦੱਸੇ ਅਹਿਵਾਲ, ਭੇਵ ਅਗਲਾ ਆਪ ਖੁਲ੍ਹਾਇੰਦਾ। ਚਰਨਾਂ ਹੇਠ ਰਖਾਏ ਕਾਲ ਮਹਾਂਕਾਲ, ਮਹਾਂਬਲੀ ਹੁਕਮ ਵਰਤਾਇੰਦਾ। ਗੁਰਮੁਖ ਗੁਰਸਿਖ ਸੰਤ ਸੁਹੇਲੇ ਸੱਜਣ ਲਏ ਉਠਾਲ, ਸੋਈ ਸੁਰਤੀ ਆਪ ਜਗਾਇੰਦਾ। ਜਨ ਭਗਤਾਂ ਮਿਲ ਕੇ ਹੋਵੇ ਨਿਹਾਲ, ਨਿਹਾਲੀ ਪੈ ਆਪਣੇ ਰੰਗ ਰੰਗਾਇੰਦਾ। ਆਵਣ ਜਾਵਣ ਜਨਮ ਮਰਨ ਲੱਖ ਚੁਰਾਸੀ ਵਿਚੋਂ ਕਰ ਕੇ ਬਹਾਲ, ਜਮ ਕੀ ਫਾਸੀ ਫੰਦ ਕਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਘਰ ਵਸਾਇੰਦਾ। ਗੁਰਸਿਖ ਗੁਰ ਗੁਰ ਜੁਗ ਜੁਗ ਝਗੜਾ, ਝਗੜੇ ਵਿਚ ਵਸੇ ਬੇਪਰਵਾਹੀਆ। ਨਾਮ ਨਿਧਾਨ ਮਨ ਕਸਵਟੀ ਲਾਏ ਰਗੜਾ, ਰਗੜਾ ਇਕੋ ਇਕ ਜਣਾਈਆ। ਜਗਤ ਵਾਸਨਾ ਰਹੇ ਵੱਖਰਾ, ਤ੍ਰਿਸ਼ਨਾ ਆਪਣੀ ਵੰਡ ਵੰਡਾਈਆ। ਲੱਭਦਾ ਫਿਰੇ ਵਿਚੋਂ ਅੱਖਰਾਂ, ਗੀਤਾਂ ਵਿਚ ਆਪਣਾ ਆਪ ਮਧਰ ਧੁਨ ਕਰੇ ਸ਼ਨਵਾਈਆ। ਖੋਜਦਾ ਫਿਰੇ ਟਿਲੇ ਪਰਬਤ ਪੱਥਰਾਂ, ਸਮੁੰਦ ਸਾਗਰ ਡੂੰਘੀ ਖਾਈਆ। ਸਾਹਿਬ ਸੱਚੇ ਕੋਲ ਹਰਿਜਨ ਤੇਰਾ ਸੋਹਣਾ ਵਿਛਿਆ ਨਜ਼ਰੀ ਆਵੇ ਸਥਰਾ, ਸਥਰ ਯਾਰੜਾ ਇਕੋ ਇਕ ਸਮਝਾਈਆ। ਜਿਸ ਦਾ ਵਰਕਾ ਕਿਸੇ ਨਾ ਪਲਟਿਆ ਪਤਰਾ, ਨਗ਼ਮਾ ਨਾਮ ਨਜ਼ਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਦਾਤਾ ਇਕ ਅਖਵਾਈਆ। ਸਾਹਿਬ ਦਾਤਾ ਸਤਿਗੁਰ ਆਦਿ, ਅੰਤ ਆਪਣੇ ਹੱਥ ਰਖਾਈਆ। ਜਿਸ ਨੂੰ ਗੌਂਦੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਧਿਆਨ ਲਗਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਵਜੌਂਦੇ ਨਾਦ, ਧੁਨ ਆਤਮਕ ਰਾਗ ਸੁਣਾਈਆ। ਜਿਸ ਦਾ ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸੱਜਣ ਸਾਕ, ਸਗਲਾ ਸੰਗ ਇਕੋ ਇਕ ਸਮਝਾਈਆ। ਘਰ ਘਰ ਅੰਦਰ ਬੰਦ ਤਾਕ, ਬਜਰ ਕਪਾਟੀ ਪੜਦਾ ਲਾਈਆ। ਗੋਬਿੰਦ ਗਾਇਆ ਭਵਿਖਤ ਵਾਕ, ਵੇਲਾ ਵਕਤ ਗਿਆ ਸਮਝਾਈਆ। ਜੋ ਨਿਰਵੈਰ ਪੁਰਖ ਨਿਰਾਕਾਰ ਨਿਰੰਕਾਰ ਧੁਰ ਦਾ ਦੇਵੇ ਸਾਥ, ਸਗਲਾ ਸੰਗ ਇਕੋ ਇਕ ਜਣਾਈਆ। ਸੋ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਕਲਜੁਗ ਮੇਟੇ ਅੰਧੇਰੀ ਰਾਤ, ਰੁਤੜੀ ਰੁੱਤ ਨਾਲ ਮਹਿਕਾਈਆ। ਗੋਬਿੰਦ ਵਿਚੋਂ ਗੋਬਿੰਦ ਪਰਗਟ ਜ਼ਾਤ, ਗੁਰਮੁਖ ਗੁਰਮੁਖ ਰੂਪ ਵਟਾਈਆ। ਗੁਰ ਸ਼ਬਦ ਗੁਰ ਨਾਦ ਗੁਰ ਬ੍ਰਹਮ ਗੁਰ ਬ੍ਰਹਿਮਾਦ ਗੁਰ ਅਗੰਮੀ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜਿਸ ਗੋਬਿੰਦ ਦਾ ਲੱਖ ਚੁਰਾਸੀ ਜੀਵ ਜੰਤ ਸਮਾਜ, ਸੋ ਗੋਬਿੰਦ ਸੂਰਾ ਦਾਤਾ ਇਕ ਅਖਵਾਈਆ। ਜਿਸ ਨੂੰ ਗ਼ਰੀਬਾਂ ਮੰਨਿਆ ਗ਼ਰੀਬ ਨਿਵਾਜ਼, ਸੀਸ ਕਲਗੀ ਤੋੜਾ ਇਕ ਚਮਕਾਈਆ। ਜਿਸ ਦਾ ਨੀਲੇ ਸਮਝਿਆ ਰਾਜ਼, ਸ਼ਾਹ ਸਵਾਰ ਚੁੱਕ ਚੁੱਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਸੁਤ ਪੁਰਖ ਅਕਾਲ ਇਕੋ ਇਕ ਵਡਿਆਈਆ। ਗੋਬਿੰਦ ਗੁਰ ਸਭ ਦਾ ਸੱਜਣ, ਲੱਖ ਚੁਰਾਸੀ ਮੀਤ ਨਜ਼ਰੀ ਆਇੰਦਾ। ਊਚਾਂ ਨੀਚਾਂ ਰਾਓ ਰੰਕਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰਾਏ ਮਜਨ, ਮਜਲਸ ਆਪਣੇ ਨਾਲ ਰਖਾਇੰਦਾ। ਨਾਨਕ ਨਿਰਗੁਣ ਨਾਮ ਨਿਧਾਨ ਨਗਾਰੇ ਵੱਜਣ, ਤਾਲ ਤਲਵਾੜਾ ਇਕੋ ਇਕ ਵਜਾਇੰਦਾ। ਗੁਰਮੁਖ ਗੁਰਸਿਖ ਚਰਨ ਪ੍ਰੀਤੀ ਕਰ ਕੇ ਮਗਨ, ਅਗਲਾ ਪਿਛਲਾ ਲੇਖਾ ਆਪਣਾ ਝੋਲੀ ਪਾਇੰਦਾ । ਤ੍ਰੈਗੁਣ ਮਾਇਆ ਨਾ ਜਾਲੇ ਅਗਨ, ਅੰਮ੍ਰਿਤ ਮੇਘ ਬਰਸਾਇੰਦਾ। ਜਿਨ੍ਹਾਂ ਗੁਰਮੁਖਾਂ ਗੁਰ ਅੰਮ੍ਰਿਤ ਲਾਇਆ ਸਗਨ, ਧੁਰ ਦਾ ਨਾਤਾ ਆਪ ਬੰਧਾਇੰਦਾ । ਮਨ ਵਾਸਨਾ ਦੂਰ ਦੁਰਾਡੇ ਭੱਜਣ, ਅੰਤਰ ਆਤਮ ਵਿਛੋੜਾ ਨਾ ਕੋਇ ਕਰਾਇੰਦਾ। ਪਰਮ ਪੁਰਖ ਪਰਮਾਤਮ ਸਭ ਦਾ ਸਵਾਮੀ ਬਣ ਕੇ ਸੱਜਣ, ਸਾਜਣ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਗੁਰ ਗੁਜਰੀ ਚੰਦ ਗੁਰਮੁਖਾਂ ਸੰਗ ਲਗਾਈ ਆਪਣੀ ਲਗਨ, ਦੀਪਕ ਜੋਤ ਲੋਕਮਾਤ ਜਗਣ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਚਾੜ੍ਹ ਕੇ ਰੰਗਣ, ਰੰਗ ਕੂੜਾ ਦਿਤਾ ਮਿਟਾਈਆ।

ਸਤਾਰਾਂ ਸੌ ਬਿਕ੍ਰਮੀ ਸੱਠ, ਰੁਤੜੀ ਸਾਵਣ ਸਚ ਸੁਹਾਈਆ। ਪੁਰੀ ਅਨੰਦ ਤੋਂ ਮੀਲ ਅੱਠ, ਦੱਖਣ ਦਿਸ਼ਾ ਸੋਭਾ ਪਾਈਆ। ਗੋਬਿੰਦ ਸੰਗਤ ਇਕ ਇਕੱਠ, ਧੁਰ ਦਾ ਜੋੜ ਜੁੜਾਈਆ। ਪ੍ਰੇਮ ਪਿਆਰ ਨਾਲ ਗੁਰਮੁਖਾਂ ਭੁਲੱਥਾ ਰਹੇ ਦੱਸ, ਇਸ਼ਾਰਿਆਂ ਨਾਲ ਸਮਝਾਈਆ। ਹੌਲੀ ਜੇਹੀ ਮਾਰ ਕੇ ਸੱਟ, ਸੁਰਤੀ ਦੇਣ ਖੁਲ੍ਹਾਈਆ। ਗੁਰਸਿਖ ਮਾਰ ਛਾਲ ਪੈਣ ਟੱਪ, ਸੋਹਣਾ ਜੋਸ਼ ਵਖਾਈਆ। ਲਹਿੰਦੀ ਦਿਸ਼ਾ ਆ ਗਿਆ ਰੰਗੜ ਜੱਟ, ਡਾਂਗ ਹੱਥ ਵਿਚ ਲਮਕਾਈਆ। ਗੋਬਿੰਦ ਵੱਲ ਵੇਖ ਕੇ ਰਿਹਾ ਹੱਸ, ਏਹ ਕੀ ਖੇਲ ਰਚਾਈਆ। ਜੇ ਮੈਨੂੰ ਲਵੇਂ ਸੱਦ, ਅੱਗੇ ਹੋ ਕੇ ਹੱਥ ਦਿਆਂ ਵਖਾਈਆ। ਗ਼ੁੱਸੇ ਨਾਲ ਜਿਸ ਵੇਲੇ ਦੋਹਾਂ ਹੱਥਾਂ ਦੀ ਉਤੋਂ ਮਾਰਾਂ ਸੱਟ, ਕਲਗ਼ੀ ਤੋੜਾ ਪਰਾਂ ਦੇਵਾਂ ਸੁਟਾਈਆ। ਜਾਨਣਹਾਰ ਸਾਹਿਬ ਸਮਰਥ, ਖੇਲ ਉਸੇ ਵੇਲੇ ਬੰਦ ਕਰਾਈਆ। ਓਹਦੇ ਕੋਲ ਆਏ ਝੱਟ, ਡਾਂਗ ਫੜ ਕੇ ਦਿਤੀ ਉਠਾਈਆ। ਸੂਰਬੀਰੇ ਮੇਰੇ ਵਲ ਵੇਖ ਤੱਕ ਕੇ ਅੱਖ, ਨੇਤਰ ਨੈਣ ਨਾਲ ਮਿਲਾਈਆ। ਮੈਨੂੰ ਮਾਰਿਆਂ ਜੇ ਤੇਰਾ ਹੋਵੇ ਜਸ, ਏਹੋ ਜੇਹੀ ਹੋਰ ਕੇਹੜੀ ਵਡਿਆਈਆ। ਤੂੰ ਪ੍ਰੇਮ ਅੰਦਰ ਏਹੋ ਚਾਅ ਰੱਖ, ਮੈਂ ਗੋਬਿੰਦ ਸੀਸ ਚੋਟ ਲਗਾਈਆ। ਮੈਂ ਸਭ ਦਾ ਦੇਵਾਂ ਹੱਕ, ਮੇਰੀ ਪ੍ਰੇਮ ਨਾਲ ਲੜਾਈਆ। ਓਸੇ ਵੇਲੇ ਰੰਗੜ ਚਰਨਾਂ ਉਤੇ ਢੱਠ, ਬੇਨੰਤੀ ਇਕ ਸੁਣਾਈਆ। ਮੇਰੇ ਅੰਦਰ ਤੇਰਾ ਭਰਿਆ ਆਇਆ ਵੱਟ, ਮੇਰੀ ਨਾ ਕੋਇ ਚਤੁਰਾਈਆ। ਮੇਰੀ ਉਬਲੀ ਕਿਉਂ ਰੱਤ, ਬਹੱਤਰ ਨਾੜ ਦਿਤੀ ਦੁਹਾਈਆ। ਸਾਹਿਬ ਮੇਰੀ ਪਤ ਰੱਖ, ਇਕ ਤੇਰੀ ਓਟ ਤਕਾਈਆ। ਬਾਕੀ ਸੰਗਤ ਕੋਲੋਂ ਉਠ ਕੇ ਰਹੀ ਦੱਸ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਏਹੋ ਜੇਹੇ ਤੂੰ ਝੋਕਣੇ ਵਿਚ ਭੱਠ, ਅਗਨੀ ਲੰਬੂ ਹੇਠਾਂ ਲਾਈਆ। ਜਿਸ ਦੀ ਮਾਰੀ ਗਈ ਮੱਤ, ਤੇਰੀ ਸਾਰ ਕੋਇ ਨਾ ਪਾਈਆ। ਸਾਹਿਬ ਪ੍ਰੇਮ ਪਿਆਰ ਨਾਲ ਲੈ ਕੇ ਉਠਾਏ ਬਗ਼ਲ ਵਿਚ ਕੱਛ, ਉਤੋਂ ਸਿਰ ਦਿਤਾ ਦਬਾਈਆ। ਏਸ ਪਿਆਰ ਅੰਦਰ ਜਾਣਾ ਫਸ, ਬਗਲਗੀਰ ਤੇਰਾ ਮਾਹੀਆ। ਜਿਸ ਵੇਲੇ ਨਿਰਗੁਣ ਰੂਪ ਸ਼ਬਦੀ ਧਾਰ ਆਵਾਂ ਪਲਟ, ਹਟ ਸਾਚਾ ਸਚ ਖੁਲ੍ਹਾਈਆ। ਤੈਨੂੰ ਦੇ ਕੇ ਮਾਣਸ

ਜਾਮਾ ਆਪਣੇ ਮਿਲਣ ਦੀ ਪਹਿਲੋਂ ਖੋਲ੍ਹ ਕੇ ਅੱਖ, ਅੱਖ ਫੇਰ ਬੰਦ ਕਰਾਈਆ। ਜਿਸ ਵੇਲੇ ਮੈਥੋਂ ਹੋਵੇ ਵੱਖ, ਕੂੜ ਕੁੜਿਆਰ ਹੰਕਾਰ ਸੋਟਾ ਤੇਰੇ ਹੱਥ ਫੜਾਈਆ। ਕੀਤੇ ਕੌਲ ਤੋਂ ਕਦੀ ਨਾਂ ਜਾਵਾਂ ਨੱਠ, ਇਕਰਾਰ ਵਿਚ ਨਾ ਕਰਾਂ ਜੁਦਾਈਆ। ਜਿਸ ਸੰਗਤ ਵਿਚ ਤੈਨੂੰ ਦਿਤਾ ਦੱਸ, ਏਸੇ ਸੰਗਤ ਵਿਚ ਆਪਣੇ ਸੀਸ ਭਾਰ ਉਠਾਈਆ। ਜਿਸ ਵੇਲੇ ਹੰਕਾਰ ਵਿਕਾਰ ਦੀ ਮਾਰੇ ਸੱਟ, ਤੇਰੀ ਸੱਟ ਨਾਲ ਤੇਰਾ ਦੁਰਾਚਾਰ ਗਵਾਈਆ । ਫੇਰ ਏਨ੍ਹਾਂ ਅੱਗੋਂ ਖੁਲ੍ਹ ਜਾਏ ਅੱਖ, ਓਨ੍ਹਾਂ ਨਾਲੋਂ ਹੋਏ ਜੁਦਾਈਆ। ਜਿਨ੍ਹਾਂ ਨਾਲ ਆਪਣਾ ਆਪ ਕੀਤਾ ਖ਼ਰਾਬ, ਆਬੇ ਹਯਾਤ ਮੁਖ ਗਵਾਈਆ । ਏਹ ਡਾਂਗਾਂ ਵਾਲਾ ਸਭ ਤੋਂ ਵੱਡਾ ਸਵਾਬ, ਪੁੰਨਾਂ ਵਿਚੋਂ ਪੁੰਨ ਨਜ਼ਰੀ ਆਈਆ। ਪਿਛਲਾ ਲੇਖਾ ਬਿਧੀ ਨਾਲ ਚੁੱਕੇ ਹਿਸਾਬ, ਮਨ ਮਤ ਬੁਧ ਸਮਝ ਕੋਇ ਨਾ ਪਾਈਆ। ਦੂਰ ਦੁਰਾਡੇ ਤੇਰੀ ਸੁਣਦੀ ਰਹੀ ਆਵਾਜ਼, ਭੱਜੀ ਆਵੇ ਚਾਈਂ ਚਾਈਂਆ। ਸਿੱਖ ਨਹੀਂ ਸੱਖਣਾ ਬਦਮਾਸ਼, ਬਦਮਾਸ਼ੀ ਤੱਤਾਂ ਨਾਲ ਕਮਾਈਆ। ਏਸ ਡਾਂਗ ਦਾ ਉਹ ਸਵਾਦ, ਜਿਸ ਦੀ ਸੱਟ ਲੱਗਿਆਂ ਕਾਇਆ ਮੰਦਰ ਹੱਟ ਨਜ਼ਰੀ ਆਈਆ। ਪਿਛਲਾ ਦੁਰਮਤ ਧੋਤਾ ਦਾਗ਼, ਅਗਨੀ ਅੱਗ ਬੁਝਾਈਆ। ਉਹ ਗੋਬਿੰਦ ਤੇਰਾ ਜਗਾਏ ਚਰਾਗ਼, ਜਿਸ ਗੁਜਰੀ ਚੰਦ ਹੋ ਕੇ ਕੀਤੀ ਰੁਸ਼ਨਾਈਆ। ਉਹ ਨਾਨਕ ਬਣੇ ਸਾਕ, ਜਿਸ ਧੁਰ ਦੀ ਜੋਤ ਅਕਾਲਣ ਇਕ ਪਰਨਾਈਆ। ਸੋ ਸੱਜਣ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਜਿਸ ਡਾਂਗ ਦਾ ਖੋਲ੍ਹਿਆ ਰਾਜ਼, ਸੋ ਡਾਂਗ ਰਜ਼ਾ ਵਿਚ ਦਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕੋਲੋਂ ਖਾ ਕੇ ਡਾਂਗਾਂ, ਡੰਗ ਆਪਣਾ ਰਿਹਾ ਟਪਾਈਆ।

੬ ਸਾਵਣ ੨੦੨੧ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਹੇਮਰਾਜ ਪੁਰ

ਸਚਖੰਡ ਦਵਾਰੇ ਸਚ ਦਰਬਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰ, ਨਮੋ ਨਮੋ ਸਰਬ ਜਣਾਇੰਦਾ । ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਨਾਅਰਾ ਹੱਕ ਸਰਬ ਦ੍ਰਿੜਾਇੰਦਾ। ਜਨ ਭਗਤ ਚਰਨ ਧੂੜੀ ਮੰਗਣ ਛਾਰ, ਮਸਤਕ ਟਿੱਕਾ ਇਕੋ ਨਜ਼ਰੀ ਆਇੰਦਾ। ਸੰਤ ਸੁਹੇਲੇ ਮੰਗਣ ਦੀਦਾਰ, ਦੀਦ ਈਦ ਚੰਦ ਰੁਸ਼ਨਾਇੰਦਾ। ਗੁਰਮੁਖ ਦਰਵੇਸ਼ ਬਣ ਭਿਖਾਰ, ਘਰ ਸਾਚੇ ਝੋਲੀ ਡਾਹਿੰਦਾ। ਗੁਰਸਿਖ ਦਰ ਦਵਾਰ ਵੇਖ ਠਾਂਡਾ ਦਰਬਾਰ, ਗ੍ਰਹਿ ਮੰਦਰ ਖ਼ੁਸ਼ੀ ਮਨਾਇੰਦਾ। ਪਤਿਪਰਮੇਸ਼ਵਰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਨਰ ਹਰਿ ਨਰਾਇਣ ਹੁਕਮ ਵਰਤਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜੁਗ ਜੁਗ ਦੇਂਦੇ ਗਏ ਗਿਆਨ, ਅੱਠ ਦਸ ਵੰਡ ਵੰਡਾਇੰਦਾ। ਅੰਜੀਲ ਕੁਰਾਨ ਸਿਫ਼ਤ ਸਾਲਾਹੀ ਰਸਨਾ ਜਿਹਵਾ ਬੋਲ ਜ਼ਬਾਨ, ਤੋਹਫ਼ਾ ਤਾਅਰੀਫ਼ ਨਾਲ ਦ੍ਰਿੜਾਇੰਦਾ। ਖਾਣੀ ਬਾਣੀ ਕਰ ਪਰਧਾਨ, ਨਾਮ ਸੰਦੇਸ਼ਾ ਇਕ ਸੁਣਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰ ਸ੍ਰੀ ਭਗਵੰਤ, ਸਚਖੰਡ ਸਾਚੇ ਡੇਰਾ ਲਾਈਆ। ਜਿਸ ਦੀ ਖੇਲ ਆਦਿ ਅੰਤ, ਮਧ ਆਪਣਾ ਹੁਕਮ ਵਰਤਾਈਆ। ਵੇਖ ਵਖਾਏ ਜੁਗਾ ਜੁਗੰਤ, ਜੁਗ ਚੌਕੜੀ ਰੂਪ ਵਟਾਈਆ ।

ਪਕੜ ਉਠਾਏ ਸਾਚੇ ਸੰਤ, ਭਗਤਨ ਮੇਲ ਮਿਲਾਈਆ। ਨਾਮ ਦ੍ਰਿੜਾ ਕੇ ਮਣੀਆ ਮੰਤ, ਮੰਤਰ ਇਕੋ ਇਕ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤ, ਕੂੜੀ ਕਿਰਿਆ ਪੰਧ ਚੁਕਾਈਆ। ਲੇਖ ਸਮਝਾ ਦੋਜ਼ਖ਼ ਬਹਿਸ਼ਤ ਜੱਨਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਬੇਪਰਵਾਹੀਆ। ਸਚਖੰਡ ਨਿਵਾਸੀ ਪੁਰਖ ਅਗੰਮ, ਅਲਖ ਅਗੋਚਰ ਖੇਲ ਕਰਾਇੰਦਾ। ਨਿਤ ਨਵਿਤ ਨਿਰਗੁਣ ਸਰਗੁਣ ਜਾਣੇ ਕੰਮ, ਕਰਨੀ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ ਬਣ ਕੇ ਜਨਨੀ ਜਨ, ਲੱਖ ਚੁਰਾਸੀ ਸਾਚੀ ਗੋਦ ਸੁਹਾਇੰਦਾ। ਨਾਮ ਪਦਾਰਥ ਦੇਵਣਹਾਰਾ ਧਨ, ਸਚ ਖ਼ਜ਼ੀਨਾ ਇਕ ਵਰਤਾਇੰਦਾ। ਭਾਗ ਲਗਾਵਣਹਾਰਾ ਕਾਇਆ ਪੰਜ ਤਤ ਤਨ, ਆਤਮ ਪਰਮਾਤਮ ਵੰਡ ਵੰਡਾਇੰਦਾ। ਨਿਰਗੁਣ ਜੋਤ ਨਿਰੰਜਣ ਚਾੜ੍ਹਨਹਾਰਾ ਚੰਦ, ਆਦਿ ਨਿਰੰਜਣ ਖੇਲ ਵਖਾਇੰਦਾ। ਗਹਿਰ ਗੰਭੀਰ ਸੁਣਾਵਣਹਾਰਾ ਧੁਰ ਦਾ ਛੰਦ, ਢੋਲਾ ਸੋਹਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੱਚਾ ਆਸਣ ਇਕ ਸੁਹਾਇੰਦਾ। ਸਚਖੰਡ ਦਵਾਰ ਧੁਰ ਦਾ ਆਸਣ, ਹਰਿ ਕਰਤਾ ਆਪ ਲਗਾਈਆ। ਤਖ਼ਤ ਨਿਵਾਸੀ ਸੋਹੇ ਸ਼ਾਹੋ ਸ਼ਾਬਾਸਨ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਬਿਨ ਰਸਨਾ ਜਿਹਵਾ ਰਹੇ ਸੁਣਾਈਆ। ਪਤਿਪਰਮੇਸ਼ਵਰ ਜੁਗ ਚੌਕੜੀ ਵੇਖੇ ਖੇਲ ਤਮਾਸ਼ਨ, ਨਿਰਗੁਣ ਸਰਗੁਣ ਵੇਸ ਵਟਾਈਆ। ਭੇਵ ਅਭੇਦਾ ਖੋਲ੍ਹੇ ਜ਼ਾਹਰ ਬਾਤਨ, ਅੰਦਰ ਬਾਹਰ ਆਪਣਾ ਰੰਗ ਵਖਾਈਆ। ਆਪਣੇ ਨਾਮ ਦਾ ਜਾਣੇ ਆਪ ਮਹਾਤਮ, ਦੂਸਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੇ ਹੱਥ ਰੱਖੇ ਵਡਿਆਈਆ। ਮਿਹਰਵਾਨ ਪੁਰਖ ਸਮਰਥ, ਸਚਖੰਡ ਨਿਵਾਸੀ ਇਕੋ ਨਜ਼ਰੀ ਆਇੰਦਾ। ਦਰਗਾਹ ਸਾਚੀ ਰਿਹਾ ਵਸ, ਮੁਕਾਮੇ ਹਕ ਸੋਭਾ ਪਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਦੀਆ ਬਾਤੀ ਨਾ ਕੋਇ ਰੁਸ਼ਨਾਇੰਦਾ। ਸ਼ਬਦ ਅਗੰਮੀ ਵਜਾ ਕੇ ਨਾਦ, ਬੋਧ ਅਗਾਧ ਸੁਣਾਇੰਦਾ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਕਾਰ ਕਮਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵਣਹਾਰਾ ਦਾਦ, ਵਸਤ ਅਮੋਲਕ ਸਚ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਖੋਲ੍ਹ ਕੇ ਰਾਜ਼, ਪੜਦਾ ਓਹਲਾ ਆਪ ਚੁਕਾਇੰਦਾ। ਗੁਰ ਅਵਤਾਰਾਂ ਨਿਰਗੁਣ ਸਰਗੁਣ ਬੰਨ੍ਹ ਕੇ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ । ਪੀਰ ਪੈਗ਼ੰਬਰਾਂ ਦੇ ਕੇ ਸਾਥ, ਕਲਮਾ ਨਬੀ ਰਸੂਲ ਸਮਝਾਇੰਦਾ। ਅੱਖਰ ਵੱਖਰ ਲੇਖਾ ਲਿਖ ਕੇ ਕਲਮ ਦਵਾਤ, ਸ਼ਾਹੀ ਕਾਗ਼ਜ਼ ਵੰਡ ਵੰਡਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਅਰੂਜ, ਮਹਿਬੂਬ ਆਪਣੇ ਘਰ ਸੋਭਾ ਪਾਇੰਦਾ। ਸਚ ਗ੍ਰਹਿ ਵਸੇ ਮਹਿਬੂਬ, ਪਰਵਰਦਿਗਾਰ ਨੂਰ ਇਲਾਹੀਆ। ਮਹੱਲ ਅਟਲ ਉਚ ਅਰੂਜ, ਅਰਸ਼ ਕੁਰਸ਼ ਦੋਵੇਂ ਸੀਸ ਨਿਵਾਈਆ। ਸਾਹਿਬ ਸਵਾਮੀ ਸਦਾ ਮਹਿਫ਼ੂਜ਼, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦੀ ਜਾਣੇ ਨਾ ਕੋਇ ਹਦੂਦ, ਆਰ ਪਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬਹਿ ਬਹਿ ਹੁਕਮ ਵਰਤਾਈਆ। ਸਚ ਸਿੰਘਾਸਣ ਸ੍ਰੀ ਭਗਵਾਨ, ਹਰਿ ਕਰਤਾ ਸੋਭਾ ਪਾਇੰਦਾ । ਸਤਿ ਧਰਮ ਦਾ ਇਕ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਗੀਤ ਗੋਬਿੰਦ ਇਕੋ ਇਕ ਦ੍ਰਿੜਾਇੰਦਾ । ਨਵ ਨੌ ਚਾਰ ਵੇਖਣਹਾਰਾ ਮਾਰ ਧਿਆਨ, ਦਹਿ ਦਿਸ਼ਾ ਖੋਜ ਖੋਜਾਇੰਦਾ। ਸ਼ਾਸਤਰ ਸਿਮਰਤ ਵੇਦ ਜਿਸ ਦੀ ਦੱਸਦੇ ਗਏ ਪਹਿਚਾਨ, ਬੇਪਹਿਚਾਨ ਨਜ਼ਰ

ਕਿਸੇ ਨਾ ਆਇੰਦਾ। ਜੁਗ ਚੌਕੜੀ ਨਾਮ ਪਦਾਰਥ ਦੇਵਣਹਾਰਾ ਦਾਨ, ਦਾਤਾ ਦਾਨੀ ਆਪਣਾ ਹੁਕਮ ਵਰਤਾਇੰਦਾ। ਸਚ ਦਵਾਰੇ ਧੁਰ ਦਾ ਕਾਹਨ, ਲੱਖ ਚੁਰਾਸੀ ਗੋਪੀ ਆਪਣੇ ਹੁਕਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਡਿਆਇੰਦਾ। ਗ੍ਰਹਿ ਮੰਦਰ ਸਚ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਕਰ ਪਰਕਾਸ਼ ਆਦਿ ਨਿਰੰਜਣਾ, ਨਿਰਗੁਣ ਬੈਠਾ ਜੋਤ ਜਗਾਈਆ । ਨਿਤ ਨਵਿਤ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਮੰਨਦੇ ਸੱਚਾ ਸੱਜਣਾ, ਸਾਖਿਆਤ ਜਲਵਾ ਨੂਰ ਖ਼ੁਦਾਈਆ। ਜਿਸ ਦੇ ਗ੍ਰਹਿ ਇਕੋ ਜੇਹਾ ਆਅਲਾ ਅਦਨਾ, ਊਚ ਨੀਚ ਨਾ ਕੋਇ ਵਡਿਆਈਆ। ਹਰ ਘਟ ਲੱਖ ਚੁਰਾਸੀ ਦੇਵਣਹਾਰਾ ਪਰਮਾਨੰਦਨਾ, ਨਿਜਾਨੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਣਾਏ ਧੁਰ ਦਾ ਛੰਦਨਾ, ਸੰਸਾ ਰੋਗ ਰਹੇ ਨਾ ਰਾਈਆ । ਸਚਖੰਡ ਦਵਾਰੇ ਇਕੋ ਛੰਦ, ਮੁਛੰਦਗੀ ਹੋਰ ਨਾ ਕੋਇ ਰਖਾਇੰਦਾ। ਬਿਨ ਕਲਮ ਸ਼ਾਹੀ ਕਾਗ਼ਜ਼ ਕੀਤਾ ਬੰਦ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ । ਸਿਫ਼ਤ ਜਾਣੇ ਨਾ ਕੋਈ ਜ਼ਬਾਨ ਬੱਤੀ ਦੰਦ, ਰਸਨਾ ਨਾਲ ਨਾ ਕੋਇ ਵਡਿਆਇੰਦਾ। ਬਿਨ ਸਾਹਿਬ ਸਤਿਗੁਰ ਕੋਈ ਨਾ ਸਕੇ ਵੰਡ, ਹਿੱਸਾ ਹੱਥ ਨਾ ਕੋਇ ਫੜਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਇੰਦਾ । ਜੁਗ ਜੁਗ ਜਨ ਭਗਤਾਂ ਦੇ ਕੇ ਆਪਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜਨਮ ਕਰਮ ਦੀ ਟੁੱਟੀ ਗੰਢ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਸ਼ਬਦ ਸੰਦੇਸ਼ਾ ਦੇਵੇ ਏਕ, ਏਕੰਕਾਰ ਵੱਡੀ ਵਡਿਆਈਆ। ਗੁਰ ਅਵਤਾਰਾਂ ਜਿਸ ਦੀ ਟੇਕ, ਪੀਰ ਪੈਗ਼ੰਬਰ ਸੀਸ ਝੁਕਾਈਆ। ਜੁਗ ਚੌਕੜੀ ਜਿਸ ਦਾ ਵੇਸ, ਅਨੇਕਾ ਰੂਪ ਵਖਾਈਆ । ਅਨਭਵ ਦੱਸੇ ਆਪਣਾ ਭੇਤ, ਭਵਿਖਤ ਦਏ ਵਡਿਆਈਆ। ਸਦਾ ਸੁਹੇਲਾ ਖੇਲ ਕਰੇ ਅਨੇਕ, ਅਨਕ ਕਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਦੇਸਾ ਇਕੋ ਇਕ ਸੁਣਾਈਆ। ਸਚ ਸੰਦੇਸ਼ਾ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਦੱਸੇ ਜਾਪ, ਜੀਵਣ ਜੁਗਤ ਸਰਬ ਸਮਝਾਇੰਦਾ। ਜਨ ਭਗਤ ਬਜਰ ਕਪਾਟੀ ਖੋਲ੍ਹ ਕੇ ਤਾਕ, ਪੜਦਾ ਓਹਲਾ ਆਪ ਉਠਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਲੇਖੇ ਲਾ ਪਵਣ ਸਵਾਸ, ਸਵਾਸ ਸਵਾਸਾਂ ਆਪਣਾ ਰੰਗ ਰੰਗਾਇੰਦਾ। ਸਦਾ ਸੁਹੇਲਾ ਵਸੇ ਆਸ ਪਾਸ, ਦੂਰ ਦੁਰਾਡਾ ਪੰਧ ਮੁਕਾਇੰਦਾ। ਗ੍ਰਹਿ ਮੰਦਰ ਘਰ ਵਖਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੋਜਾਇੰਦਾ। ਆਤਮ ਪਰਮਾਤਮ ਸਮਝਾਏ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਜੁਗ ਚੌਕੜੀ ਆਪ ਕਰਾਈਆ। ਜਨ ਭਗਤਾਂ ਮੇਟ ਕੇ ਸੋਗ ਹਰਖ਼, ਚਿੰਤਾ ਗ਼ਮ ਡੇਰਾ ਢਾਹੀਆ। ਨਿਰਗੁਣ ਸਰਗੁਣ ਦੇਵੇ ਦਰਸ, ਜੋਤੀ ਜਾਤਾ ਨਜ਼ਰੀ ਆਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤਤ ਬੁਝਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਪ੍ਰਭ, ਹਰਿ ਵੱਡਾ ਵਡ ਵਡਿਆਈਆ। ਸੰਤ ਸੁਹੇਲੇ ਲਏ ਲੱਭ, ਲੱਖ ਚੁਰਾਸੀ ਖੋਜ ਖੋਜਾਈਆ।

ਨਾਮ ਪਦਾਰਥ ਦੇਵੇ ਝੱਬ, ਝਲਕ ਜੋਤੀ ਨੂਰ ਰੁਸ਼ਨਾਈਆ। ਨੌ ਦਵਾਰੇ ਪਾਰ ਹੱਦ, ਘਰ ਦਸਵੇਂ ਰੰਗ ਰੰਗਾਈਆ। ਸ਼ਬਦ ਨਗਾਰਾ ਜਾਏ ਵੱਜ, ਧੁਨ ਆਤਮਕ ਰਾਗ ਅਲਾਈਆ। ਅਗਿਆਨ ਅੰਧੇਰਾ ਜਾਏ ਭੱਜ, ਭਾਂਡਾ ਭਰਮ ਭੌ ਭੰਨਾਈਆ। ਅੰਮ੍ਰਿਤ ਜਾਮ ਪਿਲਾਏ ਸਦ, ਸਚ ਪਿਆਲਾ ਇਕ ਵਖਾਈਆ। ਸੁਰਤੀ ਸ਼ਬਦ ਇਕ ਦਵਾਰੇ ਜਾਣ ਵਸ, ਵਸਲ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਸਚਖੰਡ ਨਿਵਾਸੀ ਇਕ ਇਕੱਲਾ , ਏਕੰਕਾਰ ਦਇਆ ਕਮਾਇੰਦਾ। ਦੋ ਜਹਾਨ ਵੇਖਣਹਾਰ ਮਹੱਲਾ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਪਾਵੇ ਸਾਰ ਜਲਾਂ ਥਲਾਂ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਖੋਜ ਖੋਜਾਇੰਦਾ। ਨਾਮ ਸੰਦੇਸ਼ਾ ਧੁਰ ਦਾ ਘੱਲਾ, ਸ਼ਬਦੀ ਸ਼ਬਦੀ ਰਾਗ ਅਲਾਇੰਦਾ। ਜੋਤੀ ਦੀਪਕ ਆਪੇ ਬਲਾ, ਨੂਰ ਨੁਰਾਨਾ ਡਗਮਗਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਭਗਵਨ ਆਪਣੀ ਗੰਢ ਪੁਆਇੰਦਾ। ਕੂੜੀ ਕਿਰਿਆ ਮੇਟ ਕੇ ਝੂਠਾ ਬੰਨਾ, ਸਚ ਸੁਚ ਇਕ ਸਮਝਾਇੰਦਾ। ਚਾਰ ਵਰਨਾਂ ਦੇਵੇ ਸਾਚੀ ਸਰਨਾ ਇਕੋ ਰਾਗ ਸੁਣਾਏ ਕੰਨਾਂ, ਧੁਰ ਦਾ ਨਾਦ ਅਗੰਮੀ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਸਚਖੰਡ ਨਿਵਾਸੀ ਮਾਰਗ ਏਕ, ਜੁਗ ਚੌਕੜੀ ਆਪ ਲਗਾਈਆ। ਚਾਰ ਵਰਨ ਸਾਚੀ ਟੇਕ, ਸਮਰਥ ਦਏ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੁਧ ਕਰੋ ਬਿਬੇਕ, ਵਿਵੇਕੀ ਇਕੋ ਧਾਰ ਸਮਝਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਹਿਬ ਸਤਿਗੁਰ ਦਾ ਜਾਣੋ ਭੇਤ, ਪੜਦਾ ਓਹਲਾ ਰਿਹਾ ਉਠਾਈਆ। ਨਿਜ ਨੇਤਰ ਸਾਚੇ ਨੈਣ ਲੈਣਾ ਪੇਖ, ਲੋਚਣ ਇਕੋ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਪੜਦਾ ਓਹਲਾ ਜਾਏ ਉਠ, ਕਾਇਆ ਮੰਦਰ ਰਹਿਣ ਨਾ ਪਾਈਆ। ਹਰਿ ਸਤਿਗੁਰ ਸਵਾਮੀ ਜਾਏ ਤੁਠ, ਮਿਹਰਵਾਨ ਦਇਆ ਕਮਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁੱਟ, ਸਚ ਸੁੱਚ ਪੱਤ ਡਾਲ੍ਹੀ ਆਪ ਮਹਿਕਾਈਆ। ਗੁਰਮੁਖ ਗੁਰਸਿਖ ਗੋਦ ਬਹਾਵੇ ਜਿਉਂ ਬਾਲਕ ਮਾਤ ਪੁੱਤ, ਪਿਤਾ ਪੂਤ ਖ਼ੁਸ਼ੀ ਜਣਾਈਆ। ਹਰਿਜਨ ਤੇਰੀ ਮੌਲੇ ਸਾਚੀ ਰੁੱਤ, ਰੁਤ ਰੁਤੜੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਘਟ ਘਟ ਵਾਸੀ ਵੇਖ ਵਖਾਇੰਦਾ। ਭੇਵ ਚੁਕਾਏ ਗਗਨ ਗਗਨੰਤਰ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾ ਪੜਦਾ ਲਾਹਿੰਦਾ। ਕਲਜੁਗ ਅੰਤ ਸਰਬ ਜੀਆਂ ਸਾਚਾ ਦੱਸੇ ਮੰਤਰ, ਸ਼ਬਦ ਅਗੰਮੀ ਰਾਗ ਅਲਾਇੰਦਾ। ਆਤਮ ਪਰਮਾਤਮ ਬਣਾਏ ਬਣਤਰ, ਜਗਤ ਵਿਛੋੜਾ ਅੰਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵੇਖ ਵਖਾਇੰਦਾ। ਮਿਹਰਵਾਨ ਵੇਖੇ ਆਪਣੀ ਨਜ਼ਰ, ਮੁਰੀਦ ਮੁਰਸ਼ਦ ਨੈਣ ਉਠਾਈਆ । ਰਹਿਮਤ ਨਾਲ ਕਰੇ ਫ਼ਜ਼ਲ, ਫ਼ਾਜ਼ਲ ਹੋ ਕੇ ਹੁਕਮ ਵਰਤਾਈਆ। ਨਿਰਵੈਰ ਹੋ ਕੇ ਕਰੇ ਅਦਲ, ਅਦਾਲਤ ਇਕੋ ਇਕ ਸਮਝਾਈਆ। ਖੰਡਾ ਖੜਗ ਕਟਾਰ ਕੋਈ ਨਾ ਕਰੇ ਕਤਲ, ਮਕਤੂਲ ਰੂਪ ਨਾ ਕੋਇ ਵਟਾਈਆ। ਘਰ ਵਿਚ ਘਰ ਮਨ ਵਾਸਨਾ ਦੇਵੇ ਬਦਲ, ਬੁਧੀ ਆਪਣੇ ਰੰਗ ਰੰਗਾਈਆ। ਸਾਚੇ ਪੌੜੇ ਚੜ੍ਹਾਏ ਅਗੰਮੀ ਮੰਜ਼ਲ, ਮੰਜ਼ਲ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੰਗ ਵਖਾਈਆ। ਹਰਿਜਨ ਵੇਖ ਰੰਗ ਕਰਤਾਰ, ਹਰਿ ਕਰਤਾ ਆਪ ਜਣਾਇੰਦਾ। ਜਿਸ ਨੂੰ ਸੱਯਦਾ ਕਰਦੇ ਗੁਰ

ਅਵਤਾਰ, ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਜਿਸ ਦਾ ਸਿਫ਼ਤਾਂ ਵਿਚ ਸਾਲਾਹੀ ਲੱਗਾ ਸੰਸਾਰ, ਰਸਨਾ ਜਿਹਵਾ ਢੋਲਾ ਸਰਬ ਗਾਇੰਦਾ। ਸੋ ਸਾਹਿਬ ਵੇਸ ਵਟਾਏ ਆਪ ਨਿਰੰਕਾਰ, ਨਿਰਗੁਣ ਨਿਰਾਕਾਰ ਫੇਰਾ ਪਾਇੰਦਾ। ਵਾਕ ਭਵਿਖਤ ਦ੍ਰਿਸ਼ਟ ਇਸ਼ਟ ਨਾਲ ਵਿਚਾਰ, ਸ੍ਰਿਸ਼ਟ ਮੂਲ ਅੰਤ ਚੁਕਾਇੰਦਾ। ਸਾਚੀ ਨਗਰੀ ਧਾਮ ਉਜਿਆਰ, ਸਮਗਰੀ ਆਪਣੀ ਵਿਚ ਟਿਕਾਇੰਦਾ। ਬੋਧ ਅਗਾਧਾ ਬੋਲ ਜੈਕਾਰ, ਨਾਅਰਾ ਨਾਮ ਨਗ਼ਮਾ ਹੱਕ ਆਪ ਸੁਣਾਇੰਦਾ। ਬੰਦ ਕਿਵਾੜੀ ਖੋਲ੍ਹ ਕਿਵਾੜ, ਸਚ ਦਰਵਾਜ਼ਾ ਵੇਖ ਵਖਾਇੰਦਾ। ਪਰਮ ਪੁਰਖ ਸਾਂਝਾ ਯਾਰ, ਪਰਵਰਦਿਗਾਰ ਫੇਰਾ ਪਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੀ ਦੱਸ ਕੇ ਗਏ ਗੁਫ਼ਤਾਰ, ਸੋ ਗੁਫ਼ਤ ਸ਼ੁਨੀਦ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਜਿਸ ਦਾ ਕਰਦੇ ਗਏ ਪਿਆਰ, ਮੁਹੱਬਤ ਇਕੋ ਘਰ ਸਮਝਾਇੰਦਾ। ਜੋ ਨਿਤ ਨਵਿਤ ਜੁਗ ਚੌਕੜੀ ਜਨ ਭਗਤਾਂ ਲੱਜਿਆ ਰੱਖਦਾ ਰਿਹਾ ਆਣ, ਨਿਰਗੁਣ ਸਰਗੁਣ ਫੇਰਾ ਪਾਇੰਦਾ। ਸੋ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵੇਖ ਖ਼ੁਸ਼ੀ ਮਨਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹੋਏ ਹੈਰਾਨ, ਨਵ ਸੱਤ ਸਮਝ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾ ਸਕੇ ਪਹਿਚਾਨ, ਖਾਣੀ ਬਾਣੀ ਵੰਡ ਨਾ ਕੋਇ ਵੰਡਾਇੰਦਾ। ਚੌਦਾਂ ਲੋਕ ਚੌਦਾਂ ਤਬਕ ਹੋਏ ਹੈਰਾਨ, ਚੌਦਾਂ ਵਿਦਿਆ ਚੌਦਸ ਚੰਦ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲ ਕਲਕੀ ਫੇਰਾ ਪਾਇੰਦਾ। ਕਲ ਕਲਕੀ ਨਰ ਹਰਿ ਨਰਾਇਣ, ਸਚਖੰਡ ਨਿਵਾਸੀ ਵੇਸ ਵਟਾਈਆ। ਰਸਨਾ ਜਿਹਵਾ ਕੋਈ ਨਾ ਸਕੇ ਕਹਿਣ, ਵਿਦਿਆ ਵਿਚ ਨਾ ਕੋਇ ਸਮਝਾਈਆ। ਅਲਫ਼ ਯੇ ਸਮਝ ਨਾ ਪਾਏ ਐਨ, ਹਮਜਾ ਹੱਕ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਦਾ, ਕੁਦਰਤ ਕਾਦਰ ਵੇਖ ਵਖਾਇੰਦਾ। ਮੁਕਾਮੇ ਹੱਕ ਆਪੇ ਵੜਦਾ, ਲਾਸ਼ਰੀਕ ਨਜ਼ਰ ਕਿਸੇ ਨਾ ਆਇੰਦਾ। ਕਲਮਾ ਅਗੰਮ ਅਥਾਹ ਪੜ੍ਹਦਾ, ਨਾਮ ਨਿਧਾਨ ਸਤਿ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਆਪੇ ਫੜਦਾ, ਸਾਚੀ ਡੋਰੀ ਤੰਦ ਬੰਧਾਇੰਦਾ। ਦੋ ਜਹਾਨ ਬਣਾਏ ਬਰਦਾ, ਸਿਰ ਉਪਰ ਨਾ ਕੋਇ ਉਠਾਇੰਦਾ। ਸਦੀ ਚੌਧਵੀਂ ਕਰਨੀ ਆਪੇ ਕਰਦਾ, ਕੁਦਰਤ ਕਾਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ । ਸਚਖੰਡ ਨਿਵਾਸੀ ਪਰਵਰਦਿਗਾਰ, ਰਹਿਮਤ ਆਪਣੀ ਆਪ ਕਮਾਈਆ। ਸਾਚਾ ਨਾਮ ਸੰਦੇਸਾ ਦਏ ਦੋ ਜਹਾਨ, ਦੋ ਜਹਾਨਾਂ ਵਾਲੀ ਆਪਣਾ ਹੁਕਮ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਂਦਾ ਧੁਰ ਫ਼ਰਮਾਨ, ਮਨ ਕਾ ਮਣਕਾ ਆਪ ਭਵਾਈਆ। ਚਾਰ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਲੜਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਇਸ਼ਟ ਮਨਾਣ, ਪੁਰਖ ਅਕਾਲ ਨੂਰ ਰੁਸ਼ਨਾਈਆ। ਸ਼ਿਵਦਵਾਲੇ ਮਠ ਮੰਦਰ ਮਸੀਤ ਗੁਰੂਦਵਾਰੇ ਇਕੋ ਧਿਆਨ ਲਗਾਣ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਹਿਬਰ ਰਸਤਾ ਇਕੋ ਇਕ ਵਖਾਈਆ। ਸਾਚਾ ਰਹਿਬਰ ਦੱਸੇ ਰਾਹ, ਧੁਰ ਦੀ ਧਾਰ ਜਣਾਈਆ। ਕਲਜੁਗ ਅੰਤ ਆਪ ਉਠਾ, ਨੇਤਰ ਅੱਖ ਖੁਲ੍ਹਾਈਆ। ਸ਼ਬਦ ਅਗੰਮੀ ਨਾਦ ਸੁਣਾ, ਧੁਨ ਇਕ ਉਪਜਾਈਆ। ਮੇਲ ਮਿਲਾ ਕੇ ਸਹਿਜ ਸੁਭਾ, ਪੂਰਬ ਲੇਖਾ ਦਿਤਾ ਮੁਕਾਈਆ। ਜੋਗ ਅਭਿਆਸ ਇਕ ਦ੍ਰਿੜਾ, ਤਟ ਤੀਰਥ ਅਸ਼ਨਾਨ ਇਕੋ

ਵਾਰ ਕਰਾਈਆ। ਦੁਰਮਤ ਮੈਲ ਧੁਆ, ਪਤਤ ਪੁਨੀਤ ਆਪਣੇ ਲੇਖੇ ਪਾਈਆ। ਜਨਮ ਜਨਮ ਦੇ ਬਖ਼ਸ਼ ਗੁਨਾਹ, ਕਰਮ ਕਰਮ ਦਾ ਸੋਗ ਮਿਟਾਈਆ। ਦਰਸ ਦੀਦਾਰ ਇਕ ਕਰਾ, ਦੀਦ ਈਦ ਚੰਦ ਰੁਸ਼ਨਾਈਆ । ਛੁਰੀ ਕਰਦ ਨਾਮ ਹੱਥ ਫੜਾ, ਖੰਡਾ ਖੜਗ ਇਕ ਚਮਕਾਈਆ। ਪੰਚ ਵਿਕਾਰਾ ਦੁਸ਼ਟ ਦੇਣਾ ਮੁਕਾ, ਤਨ ਮੰਦਰ ਅੰਦਰ ਰਹਿਣ ਨਾ ਪਾਈਆ । ਜ਼ਾਤ ਪਾਤ ਦੀਨ ਮਜ਼੍ਹਬ ਝਗੜਾ ਦੇਣਾ ਗਵਾ, ਆਤਮ ਪਰਮਾਤਮ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਸਰਬ ਜੀਆਂ ਦਾ ਇਕ ਖ਼ੁਦਾ, ਪਤਿਪਰਮੇਸ਼ਵਰ ਇਕੋ ਬੇਪਰਵਾਹੀਆ। ਜਿਸ ਤੋਂ ਆਦਿ ਹੋਏ ਜੁਦਾ, ਸੋ ਅੰਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਦੀਨ ਦਿਆਲ, ਹਰਿ ਕਰਤਾ ਆਪ ਜਣਾਇੰਦਾ। ਚਾਰ ਵਰਨਾਂ ਇਕੋ ਧਰਮਸਾਲ, ਕਾਇਆ ਮੰਦਰ ਅੰਦਰ ਆਪ ਵਖਾਇੰਦਾ। ਦੀਵਾ ਬਾਤੀ ਅਗੰਮ ਬਾਲ, ਜੋਤੀ ਜਾਤਾ ਡਗਮਗਾਇੰਦਾ। ਅੰਮ੍ਰਿਤ ਸਰੋਵਰ ਸੱਚਾ ਤਾਲ, ਘਰ ਤੀਰਥ ਇਕ ਵਖਾਇੰਦਾ। ਅਨਹਦ ਸ਼ਬਦ ਵੱਜੇ ਸੱਚੀ ਧੁਨਕਾਨ, ਅਨਾਦ ਅਨਾਦੀ ਰਾਗ ਅਲਾਇੰਦਾ। ਸ਼ਬਦ ਗੁਰੂ ਸਵਾਮੀ ਸਚ ਮਿਲੇ ਆਣ, ਸੁਰਤ ਸਵਾਣੀ ਗੇੜ ਚੁਕਾਇੰਦਾ। ਆਤਮ ਸੇਜਾ ਕਰ ਪਰਵਾਨ, ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਦੇ ਗਿਆਨ, ਅੰਧ ਕੂਪੀ ਡੇਰਾ ਢਾਇੰਦਾ । ਇਕੋ ਇਕ ਪੁਰਖ ਅਕਾਲ ਆਦਿ ਜੁਗਾਦੀ ਦੀਨ ਦਿਆਲ, ਦਇਆ ਨਿਧ ਠਾਕਰ ਸਵਾਮੀ ਆਪਣੀ ਖੇਲ ਖਿਲਾਇੰਦਾ। ਕਲਜੁਗ ਅੰਤ ਸਤਿਜੁਗ ਦੇਵੇ ਦਾਨ, ਦਾਤਾ ਹੋ ਕੇ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਹਰਿ, ਸੰਤ ਸੁਹੇਲੇ ਲਏ ਫੜ, ਕਾਇਆ ਮੰਦਰ ਪੌੜੇ ਚੜ੍ਹ, ਸਚ ਸੁਹੰਜਣਾ ਸੁਹਾਏ ਗੜ੍ਹ, ਦੀਆ ਬਾਤੀ ਕਮਲਾਪਾਤੀ ਇਕੋ ਇਕ ਕਰ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਵਿਚੋਂ ਗੁਰਮੁਖ ਪਾਰ ਕਰਾਈਆ।