੭ ਸਾਵਣ ੨੦੨੧ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਸੱਦਾ
ਜਨ ਭਗਤ ਕਹੇ ਤੇਰਾ ਨਾਮ ਕਿਹੜਾ, ਧੁਰ ਦਾ ਮੇਲ ਮਿਲਾਈਆ। ਕਾਇਆ ਮੰਦਰ ਵਸਾ ਦੇ ਖੇੜਾ, ਖਿੜਕੀ ਤਾਕੀ ਬੰਦ ਖੁਲ੍ਹਾਈਆ । ਪੰਚ ਵਿਕਾਰ ਚੁਕਾਏ ਝੇੜਾ, ਭਾਂਡਾ ਭਰਮ ਭੰਨਾਈਆ। ਮਨ ਮਨੂਆ ਦੇਵੇ ਉਲਟਾ ਗੇੜਾ, ਕੂੜੀ ਕਿਰਿਆ ਪੜਦਾ ਲਾਹੀਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਚੁੱਕੇ ਤੇਰਾ ਮੇਰਾ, ਮੈਂ ਤੂੰ ਭੇਵ ਰਹੇ ਨਾ ਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਦਏ ਸਮਝਾਈਆ। ਪਾਰਬ੍ਰਹਮ ਤੇਰਾ ਨਾਮ ਕੀ, ਸਚ ਸਚ ਸਮਝਾਈਆ। ਨਿਰਮਲ ਹੋਵੇ ਜੀਆ ਜੀ, ਜੀਵਣ ਜੁਗਤ ਵਡਿਆਈਆ। ਲੇਖਾ ਚੁੱਕੇ ਸਾਢੇ ਤਿੰਨ ਹੱਥ ਸੀਂ, ਧਰਨੀ ਧਰਤ ਧਵਲ ਖ਼ਾਕ ਨਾ ਕੋਇ ਮਿਲਾਈਆ। ਅੰਮ੍ਰਿਤ ਬਰਸੇ ਅਗੰਮੀ ਮੀਂਹ, ਧਾਰ ਇਕੋ ਇਕ ਵਹਾਈਆ। ਨਾਤਾ ਜੋੜੇ ਪੁੱਤਰ ਧੀ, ਪਿਤਾ ਪੁਰਖ ਅਕਾਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਸਮਝਾਈਆ। ਤੇਰਾ ਨਾਮ ਕਵਣ ਰੰਗ, ਰੰਗ ਰਤੜੇ ਦੇ ਸਮਝਾਈਆ। ਕਿਸ ਦਵਾਰੇ ਮੰਗੀਏ ਮੰਗ, ਭਿਛਿਆ ਭਿਖਿਆ
ਕਵਣ ਪਾਈਆ। ਕਵਣ ਵਜਾਏ ਮਰਦੰਗ, ਧੁਰ ਦਾ ਨਾਦ ਜਣਾਈਆ। ਕਵਣ ਦਵਾਰਾ ਵੇਖੀਏ ਲੰਘ, ਕਵਣ ਗ੍ਰਹਿ ਵਜੇ ਵਧਾਈਆ। ਕਵਣ ਸੱਜਣ ਮੀਤ ਹੋਵੇ ਸੰਗ, ਧੁਰ ਦਾ ਸੰਗ ਬਣਾਈਆ। ਕਵਣ ਭੇਵ ਚੁਕਾਏ ਵਿਚ ਵਰਭੰਡ, ਬ੍ਰਹਿਮੰਡ ਦਏ ਵਖਾਈਆ। ਕਵਣ ਬਖ਼ਸ਼ੇ ਨਿਜਾਨੰਦ, ਪਰਮਾਨੰਦ ਵਿਚ ਸਮਾਈਆ। ਕਵਣ ਢੋਲਾ ਧੁਰ ਦਾ ਛੰਦ, ਸੰਸਾ ਰੋਗ ਦਏ ਚੁਕਾਈਆ। ਕਵਣ ਟੁੱਟੀ ਦੇਵੇ ਗੰਢ, ਪੱਲੂ ਆਪਣਾ ਨਾਮ ਬੰਧਾਈਆ। ਕਵਣ ਵਸਤ ਅਮੋਲਕ ਦੇਵੇ ਵੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਦੇ ਵਖਾਈਆ। ਸਚ ਪ੍ਰਭੂ ਤੇਰਾ ਨਾਮ ਕਵਣ, ਕਵਣ ਮਿਲੇ ਵਡਿਆਈਆ। ਸਾਚੀ ਦੇਵੇ ਠੰਡੀ ਪਵਣ, ਅਗਨੀ ਤਤ ਬੁਝਾਈਆ। ਲੇਖਾ ਚੁੱਕੇ ਪੂਜਾ ਪਾਠ ਹਵਨ, ਹਵਸ ਨਾ ਕੋਇ ਵਖਾਈਆ। ਮਨ ਮਮਤਾ ਮਿਟੇ ਹੰਕਾਰੀ ਰਵਣ, ਕੂੜੀ ਕਿਰਿਆ ਲੰਕਾ ਗੜ੍ਹ ਤੁੜਾਈਆ। ਸਾਚੀ ਸੇਜਾ ਮਿਲੇ ਸਵਣ, ਸੁਖ ਆਸਣ ਸੋਭਾ ਪਾਈਆ। ਲੇਖਾ ਚੁੱਕੇ ਅਵਣ ਗਵਣ, ਲੱਖ ਚੁਰਾਸੀ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਦੇ ਸਮਝਾਈਆ। ਸਚ ਪ੍ਰਭੂ ਤੇਰਾ ਨਾਮ ਕੀ ਵਸਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨਾਮ ਖ਼ੁਮਾਰੀ ਚਾੜ੍ਹੇ ਮਸਤ, ਮਸਤੀ ਇਕੋ ਇਕ ਸਮਝਾਈਆ। ਲੇਖ ਚੁਕਾਏ ਕੀਟ ਹਸਤ, ਹਸਤੀ ਸਾਚੀ ਦਏ ਸਮਝਾਈਆ। ਮੇਲ ਮਿਲਾਵਾ ਧੁਰ ਦੇ ਦਸਤ, ਦਸਤਗੀਰ ਹੋਏ ਸਹਾਈਆ। ਲੇਖਾ ਚੁੱਕੇ ਤਤ ਅਸ਼ਟ, ਇਸ਼ਟ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਦੇ ਸਮਝਾਈਆ । ਸਚ ਨਾਮ ਤੇਰਾ ਕਵਣ ਦਵਾਰ, ਮੰਦਰ ਸਾਚੇ ਸੋਭਾ ਪਾਈਆ। ਕਿਸੇ ਨਜ਼ਰ ਨਾ ਆਏ ਵਿਚ ਸੰਸਾਰ, ਜਗ ਨੇਤਰ ਦੇਣ ਦੁਹਾਈਆ। ਲੱਭ ਲੱਭ ਥੱਕੇ ਜੀਵ ਗਵਾਰ, ਚਾਰੋਂ ਕੁੰਟ ਭੱਜਣ ਵਾਹੋ ਦਾਹੀਆ। ਦਹਿ ਦਿਸ਼ਾ ਵਾਜਾਂ ਰਹੇ ਮਾਰ, ਉਚੀ ਕੂਕ ਕੂਕ ਸੁਣਾਈਆ। ਰਸਨਾ ਜਿਹਵਾ ਬੱਤੀ ਦੰਦ ਗੌਂਦੇ ਵਾਰ, ਵਾਰਤਾ ਅੱਖਰਾਂ ਵਿਚ ਅਲਾਈਆ। ਕਿਸੇ ਨਾ ਮਿਲਿਆ ਸਚ ਦੀਦਾਰ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਮੰਜ਼ਲ ਚੜ੍ਹ ਚੜ੍ਹ ਗਏ ਹਾਰ, ਮਹੱਲ ਅਟਲ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਜਣਾਈਆ। ਸਾਚਾ ਲੇਖਾ ਦੱਸਣਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਪਦੇ ਤੇਰਾ ਜਾਪ, ਦਿਵਸ ਰੈਣ ਧਿਆਨ ਲਗਾਈਆ। ਕਿਸੇ ਨਾ ਉਤਰੇ ਲੋਕਮਾਤ ਪਾਪ, ਪਤਤ ਪੁਨੀਤ ਰੂਪ ਨਾ ਕੋਇ ਵਟਾਈਆ। ਨਾਤਾ ਜੁੜਿਆ ਨਾ ਸੱਜਣ ਸਾਕ, ਆਤਮ ਪਰਮਾਤਮ ਮੇਲ ਨਾ ਕੋਇ ਵਖਾਈਆ। ਦੁਰਮਤ ਮੈਲ ਕੋਈ ਨਾ ਸਕੇ ਕਾਟ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਜਨਮ ਜਨਮ ਦੀ ਮੁੱਕੇ ਨਾ ਕੋਇ ਵਾਟ, ਪਾਂਧੀ ਪੰਧ ਅੰਤ ਨਾ ਕੋਇ ਵਖਾਈਆ। ਚਾਰ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸਾਚੀ ਦੱਸ ਅਗੰਮੀ ਗਾਥ, ਜਿਸ ਵਿਚ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਨਿਧਾਨ ਇਕ ਸਮਝਾਈਆ । ਨਾਮ ਨਿਧਾਨ ਦੱਸ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਏ ਵੇਖ, ਖੋਜ ਖੋਜਿਆ ਜਗਤ ਲੋਕਾਈਆ। ਅਗੰਮ ਅਥਾਹ ਕਿਸੇ ਨਾ ਦੱਸਿਆ ਭੇਤ, ਅਭੇਵ ਸਕਿਆ ਨਾ ਕੋਇ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਸਾਰੇ ਕਰਦੇ ਹੇਤ, ਦੂਰ ਦੁਰਾਡੇ ਸੀਸ ਨਿਵਾਈਆ। ਅਲਖ ਅਗੋਚਰ ਤੇਰੀ ਜਾਣੇ ਕੋਈ ਨਾ ਖੇਡ, ਸਚ ਖਿਲਾਰੀ ਪੜਦਾ ਦੇ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਜੋ ਅੱਖਰੀ ਨਾਮ ਦਿਤਾ ਭੇਜ, ਭਾਜੀ ਘਰ ਘਰ ਆਪ ਵਰਤਾਈਆ। ਕਲਜੁਗ ਅੰਤਮ ਸਾਰੇ ਸੁੱਤੇ ਗੂੜ੍ਹੀ ਸੇਜ, ਲੋਕਮਾਤ ਲਏ ਨਾ ਕੋਇ ਅੰਗੜਾਈਆ । ਮੈਂ ਫਿਰ ਫਿਰ ਲਿਆ ਵੇਖ, ਦਹਿ ਦਿਸ਼ਾ ਧਿਆਨ ਲਗਾਈਆ। ਰੋਂਦੇ ਫਿਰਦੇ ਮੁੱਲਾ ਸ਼ੇਖ਼, ਪੰਡਤ ਪਾਂਧੇ ਰਹੇ ਕੁਰਲਾਈਆ। ਕਿਸੇ ਨਜ਼ਰ ਨਾ ਆਇਆ ਨੇਤਨ ਨੇਤ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਸੁਣਾਈਆ । ਸਾਚਾ ਮੰਤਰ ਦੱਸ, ਦਹਿ ਦਿਸ਼ਾ ਵੱਜੇ ਵਧਾਈਆ। ਪ੍ਰੀਤਮ ਪਿਆਰਾ ਮਿਲੇ ਹੱਸ, ਘਰ ਸੱਜਣ ਸਹਿਜ ਸੁਭਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਆਸਾ ਆਪਣੀ ਨਾਲ ਰਖਾਈਆ। ਨਿਰਗੁਣ ਹੋ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਪਰਮਾਤਮ ਹੋ ਕੇ ਦੱਸੇ ਗਾਥ, ਆਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਈਆ। ਸਾਚਾ ਨਾਮ ਦੱਸ ਉਪਮਾ, ਉਪਕਾਰੀ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਲੈਂਦੇ ਰਹੇ ਸੁਫ਼ਨਾ, ਭਵਿਖਤ ਲੇਖਾਂ ਵਿਚ ਲਿਖਾਈਆ। ਉਸ ਦਾ ਖੇਲ ਪੈਂਡਾ ਪਿਛਲਾ ਮੁੱਕਣਾ, ਵਾਟ ਦੂਰ ਨੇੜੇ ਆਈਆ। ਧੁਰ ਦਾ ਭਾਣਾ ਕਦੇ ਨਾ ਰੁਕਣਾ, ਰੋਕ ਸਕੇ ਨਾ ਕੋਇ ਲੋਕਾਈਆ। ਸਾਚੀ ਧਾਰੋਂ ਜਿਸ ਉਠਣਾ, ਜੰਮੇ ਮਾਤ ਨਾ ਪਿਤਾ ਮਾਈਆ। ਸ਼ੇਰ ਹੋ ਕੇ ਦੋ ਜਹਾਨਾਂ ਬੁੱਕਣਾ, ਭਬਕ ਆਪਣਾ ਨਾਮ ਲਗਾਈਆ। ਸਾਚਾ ਓਸੇ ਦਾ ਨਾਮ ਪੁੱਛਣਾ, ਜੋ ਪਿਛਲਾ ਲੇਖਾ ਰਿਹਾ ਮੁਕਾਈਆ। ਜਿਸ ਦਾ ਲਹਿਣਾ ਆਦਿ ਜੁਗਾਦਿ ਜੁਗ ਚੌਕੜੀ ਮੁਢਲਾ, ਵੇਖਣਹਾਰਾ ਥਾਉਂ ਥਾਈਂਆ। ਸਾਹਿਬ ਸਵਾਮੀ ਆਪਣੇ ਨਾਮ ਦੀ ਖੋਲ੍ਹ ਕੇ ਦੱਸ ਗੁੰਝਲਾ, ਗੰਢ ਆਪਣੀ ਦੇ ਖੁਲ੍ਹਾਈਆ। ਇਸ਼ਾਰਾ ਕਰੀਂ ਨਾ ਨਾਲ ਉਂਗਲਾ, ਅੱਖਾਂ ਨਾਲ ਨਾ ਕੋਇ ਸਮਝਾਈਆ। ਤਨ ਭਬੂਤੀ ਨਾ ਪੌਣਾ ਕੋਈ ਮੁੰਦਰਾ, ਖ਼ਾਕੀ ਖ਼ਾਕ ਨਾ ਕੋਇ ਰਮਾਈਆ। ਜਲ ਧਾਰ ਨਾ ਵਹਿਣਾ ਡੂੰਘੇ ਧਾਰ ਸਾਗਰ ਸਮੁੰਦਰਾ, ਟਿਲੇ ਪਰਬਤ ਬਹਿ ਨਾ ਖ਼ੁਸ਼ੀ ਵਖਾਈਆ। ਮੁਕੰਦ ਮਨੋਹਰ ਲਖਮੀ ਨਰਾਇਣ ਸਾਚੇ ਸੁੰਦਰਾ, ਸੋਹਣਾ ਤੇਰਾ ਦਰਸ ਇਕੋ ਵਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇਣਾ ਆਪ ਦਰਸਾਈਆ। ਸਾਚਾ ਨਾਮ ਦੱਸ ਭਗਵੰਤ, ਪ੍ਰਭੂ ਤੇਰੇ ਹੱਥ ਵਡਿਆਈਆ । ਹੋਏ ਮਿਲਾਵਾ ਧੁਰ ਦੇ ਕੰਤ, ਸੁਹੰਜਣੀ ਸੇਜ ਸੋਭਾ ਪਾਈਆ। ਲੇਖਾ ਚੁੱਕੇ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੜ੍ਹ ਤੁਟੇ ਹਉਮੇ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਈਆ। ਬੋਧ ਅਗਾਧਾ ਦਿਸੇ ਪੰਡਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਤੇਰੇ ਦਵਾਰੇ ਦਰਵੇਸ਼ ਹੋਏ ਮੰਗਤ, ਖ਼ਾਲੀ ਝੋਲੀ ਰਹੇ ਵਖਾਈਆ। ਲਹਿਣਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਚੁਕਾਈਆ। ਚਰਨ ਪ੍ਰੀਤੀ ਚਰਨ ਕਵਲ ਉਪਰ ਧਵਲ ਕਰਦੇ ਮਿਨਤ, ਨਿਉਂ ਨਿਉਂ ਸੀਸ ਨਿਵਾਈਆ। ਜਗ ਰੀਤੀ ਛੱਡ ਗਈ ਆਪਣੀ ਹਿੰਮਤ, ਕਲਜੁਗ ਹੌਸਲਾ ਗਈ ਢਾਹੀਆ। ਚਾਰੋਂ ਕੁੰਟ ਦਿਸੇ ਇੱਲਤ, ਸ਼ਰਅ ਕਰੇ ਲੜਾਈਆ। ਦੀਨ ਮਜ਼੍ਹਬ ਹੋਈ ਜ਼ਿੱਲਤ, ਖ਼ੁਆਰੀ ਘਰ ਘਰ ਬੈਠੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਮਿਹਰਵਾਨ ਦੱਸ ਰਾਹ, ਰਹਿਬਰ ਤੇਰੀ ਓਟ ਤਕਾਈਆ। ਚਾਰ ਜੁਗ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਰਹੇ ਸਲਾਹ, ਮਸ਼ਵਰਾ ਤੇਰੇ ਨਾਲ ਪਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣਦੇ ਰਹੇ ਗਵਾਹ, ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਸ਼ਹਾਦਤ ਇਕ ਭੁਗਤਾਈਆ। ਕਲਜੁਗ ਅੰਤ ਸਦੀ ਚੌਧਵੀਂ ਸਾਰੇ ਕਰ ਗਏ ਨਾਂਹ, ਸਿਰ ਸਕੇ
ਨਾ ਕੋਇ ਉਠਾਈਆ। ਮੁਰੀਦ ਮੁਰਸ਼ਦ ਪਕੜੇ ਨਾ ਕੋਈ ਬਾਂਹ, ਸਿਰ ਹੱਥ ਨਾ ਕੋਇ ਰਖਾਈਆ। ਲੇਖਾ ਚੁਕਣਾ ਪੁੱਤਰਾਂ ਮਾਂ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਕਲਜੁਗ ਜੀਵ ਮਾਇਆ ਮਮਤਾ ਲੈਂਦੇ ਤੇਰਾ ਨਾਂ, ਕੂੜੀ ਕਿਰਿਆ ਆਪਣੇ ਅੰਗ ਲਗਾਈਆ। ਪੜ੍ਹਦੇ ਪੜ੍ਹਦੇ ਹੋਏ ਹੰਸ ਕਾਂ, ਬੁਧੀ ਕਾਗ ਵਾਂਗ ਕੁਰਲਾਈਆ। ਬਿਨ ਕਲਮਿਉਂ ਬਿਨ ਸ਼ਰਅ ਬਿਨ ਜ਼ਿਬਹ ਖਾਂਦੇ ਸੂਰ ਗਾਂ, ਛੁਰੀ ਹੱਕ ਹਲਾਲ ਹੱਥ ਨਾ ਕਿਸੇ ਉਠਾਈਆ । ਨਵ ਨੌ ਚਾਰ ਅੰਧੇਰਾ ਗਿਆ ਛਾ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਮੁਖ ਛੁਪਾ, ਸਨਮੁਖ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਜੋ ਤੇਰਾ ਨਾਮ ਰਹੇ ਧਿਆ, ਧਿਆਨ ਧਿਆਨ ਵਿਚ ਲਗਾਈਆ। ਸੋ ਸਾਰੇ ਦਰ ਠਾਂਡੇ ਸੀਸ ਰਹੇ ਝੁਕਾ, ਦੋਏ ਜੋੜ ਬੇਨੰਤੀ ਇਕ ਸੁਣਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਕਲਜੁਗ ਅੰਤਮ ਦਿਸੇ ਉਹ ਨਿਸ਼ਾਨ, ਜੋ ਨਿਸ਼ਾਨਾ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਗਾਈਆ। ਖ਼ਾਲੀ ਦਿਸੇ ਮੰਦਰ ਮਕਾਨ, ਸਾਢੇ ਤਿੰਨ ਹੱਥ ਦੀਵਾ ਬਾਤੀ ਕਮਲਾਪਾਤੀ ਨਾ ਕੋਇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਈਆ। ਸਾਚਾ ਮੰਤਰ ਦੱਸ ਪ੍ਰਭ ਮਿੱਤਰ, ਹਰਿਜਨ ਹਰਿ ਹਰਿ ਮੰਗ ਮੰਗਾਈਆ। ਪਰਮ ਪੁਰਖ ਅਬਿਨਾਸ਼ੀ ਕਰਤੇ ਪਿੱਤਰ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਤੇਰਾ ਨਾਉਂ ਨਿਰੰਕਾਰਾ ਘਰ ਸਾਚੇ ਆਏ ਨਿੱਕਲ, ਨਿਰਵੈਰ ਹੋ ਕੇ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਦੇ ਪ੍ਰਭੂ ਸਚ ਸਿਖਿਆ, ਸਖ਼ਾਵਤ ਤੇਰੇ ਹੱਥ ਨਜ਼ਰੀ ਆਈਆ। ਵਸਤ ਅਮੋਲਕ ਪਾ ਭਿਛਿਆ, ਕੀਮਤ ਕਰਤਾ ਨਾ ਲੋਕਮਾਤ ਵਖਾਈਆ। ਅੰਤਰ ਆਤਮ ਕਰ ਰਛਿਆ, ਪਰਮਾਤਮ ਹੋ ਸਹਾਈਆ। ਤੇਰਾ ਨੂਰ ਜ਼ਹੂਰ ਕਿਤੇ ਨਾ ਦਿਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਕਲਜੁਗ ਰੈਣ ਅੰਧੇਰੀ ਮੱਸਿਆ, ਮਸਤ ਬੈਠੀ ਕੂੜ ਲੋਕਾਈਆ। ਜਨ ਭਗਤ ਵਿਰਲਾ ਤੇਰੇ ਦਵਾਰੇ ਵਸਿਆ, ਵਾਸਤਾ ਤੇਰੇ ਨਾਲ ਰਖਾਈਆ। ਤੂੰ ਧੁਰ ਦਰਗਾਹੀ ਆਵੇਂ ਨੱਠਿਆ, ਬਣ ਕੇ ਪਾਂਧੀ ਰਾਹੀਆ। ਪ੍ਰੇਮ ਪ੍ਰੀਤੀ ਅੰਦਰ ਹੱਸਿਆ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਝੋਲੀ ਪਾਈਆ। ਸਾਚਾ ਲੇਖਾ ਦੇ ਦੇ ਸੋ, ਸੋਭਾਵੰਤ ਤੇਰੀ ਸਰਨਾਈਆ। ਤੇਰੇ ਜੋਗੇ ਗਏ ਹੋ, ਹੋਕਾ ਦਿਤਾ ਵਿਚ ਲੋਕਾਈਆ। ਸ੍ਰਿਸ਼ਟੀ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਕੂੜੀ ਕਿਰਿਆ ਲੈ ਖੋਹ, ਸਚ ਸੁਚ ਇਕ ਵਰਤਾਈਆ। ਪੂਰਬ ਜਨਮ ਜੇ ਤੇਰੇ ਹੁਕਮੇ ਅੰਦਰ ਕੀਤਾ ਧਰੋਹ, ਮੁਖ ਮੁਖੜਾ ਗਏ ਭਵਾਈਆ। ਕਲਜੁਗ ਅੰਤ ਤੇਰੇ ਚਰਨ ਕਵਲ ਛੋਹ, ਸ਼ਹਿਨਸ਼ਾਹ ਦੁਰਮਤ ਮੈਲ ਧੁਆਈਆ। ਅੰਤਰ ਆਤਮ ਨਿਜ ਨੇਤਰ ਰਹੇ ਰੋ, ਨੈਣਾਂ ਨੀਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸਾਚਾ ਮੰਤਰ ਸੁਣਾਏ ਸਵਾਮੀ, ਸਾਹਿਬ ਸਚ ਦ੍ਰਿੜਾਈਆ। ਸ਼ਬਦ ਅਗੰਮ ਅੰਤਰਜਾਮੀ, ਆਦਿ ਜੁਗਾਦਿ ਵੇਖ ਵਖਾਈਆ। ਬੋਧ ਅਗਾਧ ਧੁਰ ਦੀ ਬਾਣੀ, ਤੀਰ ਨਿਰਾਲਾ ਬਾਣ ਚਲਾਈਆ। ਜਿਸ ਦਾ ਲੇਖਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦਏ ਵਡਿਆਈਆ। ਜਿਸ ਦਾ ਗੀਤ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਰਹੀ ਸੁਣਾਈਆ। ਜਿਸ ਦਾ ਮਾਰਗ ਅਠਸਠ ਪਾਣੀ, ਤੀਰਥ ਤਟ ਰੰਗ ਰੰਗਾਈਆ। ਜਿਸ ਦਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਕਾਰ ਕਮਾਈਆ। ਜਿਸ
ਦਾ ਮੰਦਰ ਪਦ ਨਿਰਬਾਣੀ, ਨਿਰਵੈਰ ਹੁਕਮ ਵਰਤਾਈਆ। ਸੋ ਸਾਹਿਬ ਸਤਿਗੁਰ ਸਾਚੀ ਦੇਵੇ ਇਕ ਨਿਸ਼ਾਨੀ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਚਾ ਨਾਮ ਸਚ ਸੰਦੇਸਾ, ਸੱਦਾ ਇਕੋ ਵਾਰ ਜਣਾਈਆ। ਜਿਸ ਨੂੰ ਗੌਂਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਸੁਰਪਤ ਇੰਦ ਕਰੋੜ ਤੇਤੀਸਾ ਧਿਆਨ ਲਗਾਈਆ। ਆਦਿ ਜੁਗਾਦਿ ਜਿਸ ਦਾ ਲੇਖਾ, ਜੁਗ ਚੌਕੜੀ ਵੰਡ ਵੰਡਾਈਆ। ਨਿਰਗੁਣ ਸਰਗੁਣ ਜੋ ਨਿਤ ਨਵਿਤ ਧਾਰੇ ਭੇਖਾ, ਗੁਰ ਅਵਤਾਰ ਪੀਰ ਪੈਗ਼ੰਬਰ ਸੱਚਾ ਹੁਕਮ ਸੁਣਾਈਆ। ਨਾਦ ਸ਼ਬਦ ਧੁਨ ਜਿਸ ਦੀ ਹੁੰਦੇ ਭੇਟਾ, ਆਪਣਾ ਆਪ ਆਪ ਮਿਟਾਈਆ। ਏਥੇ ਓਥੇ ਨਿਰਗੁਣ ਸਰਗੁਣ ਜੋ ਬਣਦਾ ਖੇਵਟ ਖੇਟਾ, ਬਣ ਮਲਾਹ ਆਪਣੇ ਕੰਧ ਬੇੜਾ ਰਿਹਾ ਉਠਾਈਆ। ਜਿਸ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਗੋਬਿੰਦ ਬਣਾਇਆ ਬੇਟਾ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਸੋ ਪੂਰਬ ਜਨਮ ਦਾ ਪਿਛਲਾ ਕਰਾਏ ਚੇਤਾ, ਚੇਤਨ ਹੋ ਕੇ ਆਪ ਸਮਝਾਈਆ। ਲੇਖ ਮੁਕਾਏ ਮਾਛੂਵਾੜੇ ਸੇਜਾ, ਯਾਰੜਾ ਸਥਰ ਆਪ ਹੰਢਾਈਆ। ਸ਼ਬਦੀ ਨਾਮ ਸਮਝਾਏ ਬਿਨ ਅੱਖਾਂ ਵੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚਾ ਨਾਮ ਸਿਖ਼ਰ ਚੋਟੀ, ਮਹੱਲ ਅਟਲ ਆਪ ਵਖਾਈਆ। ਜਿਸ ਗ੍ਰਹਿ ਜਗੇ ਇਕੋ ਜੋਤੀ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਜਿਸ ਦੀ ਸੋਚ ਕਿਸੇ ਨਾ ਸੋਚੀ, ਸਮਝ ਨਾਲ ਨਾ ਕੋਇ ਸਮਝਾਈਆ। ਜਿਸ ਦਾ ਲੇਖਾ ਲਿਖੇ ਰਵਦਾਸ ਚਮਾਰਾ ਮੋਚੀ, ਕਲਮ ਕਲਮੇ ਨਾਲ ਮਿਲਾਈਆ। ਸ਼ਬਦ ਇਸ਼ਾਰੇ ਨਾਲ ਸੁਰਤ ਉਠਾਏ ਸੋਤੀ, ਸੁਤਿਆਂ ਅੱਖ ਖੁਲ੍ਹਾਈਆ। ਜਨ ਭਗਤ ਬਣਾਏ ਆਪਣੇ ਗੋਤੀ, ਵਰਨ ਬਰਨ ਜ਼ਾਤ ਪਾਤ ਡੇਰਾ ਰਿਹਾ ਢਾਹੀਆ। ਲੱਖ ਚੁਰਾਸੀ ਵਿਚੋਂ ਹੀਰੇ ਵੇਖ ਮਾਣਕ ਮੋਤੀ, ਕੌਸਤਕ ਮਣੀਆ ਟਿੱਕਾ ਮਸਤਕ ਲਾਈਆ। ਦੇ ਵਡਿਆਈ ਵਿਚੋਂ ਕੋਟਨ ਕੋਟੀ, ਕੋੜਮਾ ਆਪਣਾ ਲਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸੁਣਾਈਆ। ਸਾਚਾ ਮੰਤਰ ਸੁਣਾਏ ਪ੍ਰਭ, ਪਰਮ ਪੁਰਖ ਦਇਆ ਕਮਾਇੰਦਾ। ਅਗਲੀ ਪਿਛਲੀ ਮਿਟਾਏ ਹੱਦ, ਘਰ ਇਕੋ ਇਕ ਵਸਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੱਜ, ਹੁਜਰਾ ਅਵਰ ਨਾ ਕੋਇ ਵਡਿਆਇੰਦਾ। ਗ੍ਰਹਿ ਮੰਦਰ ਸਾਚੇ ਸਜ, ਸਿੰਘਾਸਣ ਸੋਭਾ ਇਕੋ ਪਾਇੰਦਾ। ਆਤਮ ਪਰਮਾਤਮ ਮੇਲਾ ਹੱਸ, ਸੋਹੰ ਹੰਸਾ ਰੂਪ ਵਟਾਇੰਦਾ । ਸਾਚੇ ਸੰਤਾਂ ਮਾਰਗ ਦੱਸ, ਮਹਿੰਮਾ ਆਪਣੀ ਆਪ ਸੁਣਾਇੰਦਾ। ਪਰਮ ਪੁਰਖ ਪਰਮਾਤਮ ਹੋ ਕੇ ਵਸ, ਆਤਮ ਆਪਣੇ ਰੰਗ ਰੰਗਾਇੰਦਾ। ਮਿਲ ਕੇ ਦੋਵੇਂ ਗੌਂਦੇ ਜਸ, ਵੇਦ ਪੁਰਾਨ ਨਾ ਸਿਫ਼ਤ ਸਾਲਾਹਿੰਦਾ। ਦੋਹਾਂ ਦੀ ਇਕੋ ਹੋ ਗਈ ਅੱਖ, ਆਖ਼ਰ ਆਪਣਾ ਘਰ ਵਸਾਇੰਦਾ। ਗੁਰਮੁਖਾਂ ਦੇ ਕੇ ਪੂਰਾ ਹੱਕ, ਹਕੀਕਤ ਸਭ ਦੀ ਝੋਲੀ ਪਾਇੰਦਾ। ਅੱਗੇ ਰਹਿਣ ਨਾ ਦੇਵੇ ਵੱਖ, ਵਾਸਤਾ ਆਪਣੇ ਨਾਲ ਜੁੜਾਇੰਦਾ। ਨਾਮ ਨਿਧਾਨਾ ਸੱਚਾ ਦੱਸ, ਦਹਿ ਦਿਸ਼ਾ ਹੁਕਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰ ਇਕੱਠ, ਘਰ ਸਾਚੇ ਸਚ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਮੰਤਰ ਆਪ ਦਰਸਾਇੰਦਾ। ਸੋਹਣਾ ਮੰਤਰ ਸੋਹੰ ਮੇਲਾ, ਆਤਮ ਪਰਮਾਤਮ ਵੱਜੇ ਵਧਾਈਆ । ਇਕੋ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਪਤਿਪਰਮੇਸ਼ਵਰ ਸੱਜਣ ਸੁਹੇਲਾ, ਸ੍ਰੀ ਭਗਵਾਨ ਹੋਏ ਸਹਾਈਆ। ਵਸਣਹਾਰਾ ਧਾਮ ਨਵੇਲਾ, ਘਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸੁਣਾਈਆ।
ਸਾਚਾ ਮੰਤਰ ਤੇਰਾ ਮੇਰਾ, ਸੋਹੰ ਰੂਪ ਸਮਝਾਈਆ। ਆਵਣ ਜਾਵਣ ਚੁਕੇ ਝੇੜਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਅੰਦਰੇ ਅੰਦਰ ਗੇੜੇ ਗੇੜਾ, ਉਲਟੀ ਲੱਠ ਭੁਆਈਆ। ਸਾਢੇ ਤਿੰਨ ਹੱਥ ਵਸੇ ਖੇੜਾ, ਸਾਚੇ ਬੰਕ ਖ਼ੁਸ਼ੀ ਮਨਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਇਕ ਵਖਾਈਆ। ਸਾਚਾ ਮੰਤਰ ਪ੍ਰਭ ਦਾ ਇਕ, ਏਕੰਕਾਰ ਦਏ ਵਡਿਆਈਆ । ਆਤਮ ਪਰਮਾਤਮ ਕਰਨਾ ਹਿਤ, ਬ੍ਰਹਮ ਪਾਰਬ੍ਰਹਮ ਸਮਾਈਆ। ਚਰਨ ਪ੍ਰੀਤੀ ਜਾਣਾ ਵਿਕ, ਕਰਤਾ ਕੀਮਤ ਲਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਾਚਾ ਨਾਮ ਗਹਿਰ ਗੰਭੀਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ । ਹੰ ਬ੍ਰਹਮ ਇਕ ਤਾਸੀਰ, ਦੂਜਾ ਰੂਪ ਨਾ ਕੋਇ ਦਰਸਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰੇਮ ਦੀ ਬੰਨ੍ਹੇ ਜ਼ੰਜੀਰ, ਸ਼ਰਅ ਵੰਡ ਨਾ ਕੋਇ ਵੰਡਾਇੰਦਾ । ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਸਾਚਾ ਨੀਰ ਮੁਖ ਚੁਆਇੰਦਾ। ਜਨਮ ਜਨਮ ਦੀ ਬਦਲ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਚੋਟੀ ਚਾੜ੍ਹ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਹਰਿ ਭਗਤ ਅੰਤ ਹੋਏ ਨਾ ਕੋਇ ਦਿਲਗੀਰ, ਦਿਲਬਰ ਆਪਣਾ ਸੰਗ ਵਖਾਇੰਦਾ। ਲੇਖ ਚੁਕਾਏ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣੀ ਗੋਦ ਉਠਾਇੰਦਾ। ਸਚ ਵਖਾ ਸਤਿਵਾਦੀ ਤਸਵੀਰ, ਤਸੱਵਰ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਦੱਸੇ ਦ੍ਰਿੜ, ਵਿਸ਼ਵਾਸ ਇਕੋ ਇਕ ਜਣਾਈਆ । ਦੇਵੇ ਵਡਿਆਈ ਵਿਚ ਲੋਕਮਾਤ ਪਿੜ, ਸੂਰਬੀਰ ਸੋਭਾ ਪਾਈਆ। ਅਗਲਾ ਖੇਲ ਜੋ ਰਿਹਾ ਛਿੜ, ਛੇਕੜ ਅੰਤ ਦਏ ਕਰਾਈਆ। ਕਰੇ ਖੇਲ ਨਿਰਵੈਰ ਨਿਰ, ਨਿਰਾਕਾਰ ਫੇਰਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਲੋਕਮਾਤ ਆਈ ਫਿਰ, ਬਣ ਕੇ ਪਾਂਧੀ ਰਾਹੀਆ। ਜਨ ਭਗਤਾਂ ਮਿਲਾਵਣ ਆਈ ਪਿਰ, ਪੀਆ ਪ੍ਰੀਤਮ ਸ਼ਹਿਨਸ਼ਾਹੀਆ। ਗੁਰਮੁਖਾਂ ਅੰਤਰ ਆਤਮ ਕਵਲ ਨਾਭੀ ਫੁੱਲ ਜਾਏ ਖਿੜ, ਪੰਖੜੀਆਂ ਸੋਹਣਾ ਰੰਗ ਵਖਾਈਆ। ਸ਼ਬਦ ਮਿਲਾਵਾ ਘਰ ਥਿਰ, ਦਾਅਵਾ ਇਕੋ ਇਕ ਜਣਾਈਆ। ਸਾਹਿਬ ਸਰਨਾਈ ਜਿਸ ਦਾ ਪ੍ਰੇਮ ਨਾਲ ਝੁਕਿਆ ਸਿਰ, ਸੋ ਸਰ ਕਰ ਕੇ ਗਿਆ ਲੋਕਾਈਆ। ਪਰਮ ਪੁਰਖ ਪਰਮਾਤਮ ਗੁਣ ਨਿਧਾਨ ਕਰੇ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਰਖਾ ਕੇ ਸਿੰਘ ਸ਼ੇਰ, ਸੋਹੰ ਭਗਤ ਭਗਵੰਤ ਰੂਪ ਵਟਾਈਆ।
੭ ਸਾਵਣ ੨੦੨੧ ਬਿਕ੍ਰਮੀ ਬੀਬੀ ਗੇਜੋ ਦੇ ਗ੍ਰਹਿ ਪਿੰਡ ਕਠਿਆਲੀ
ਗੁਰਮੁਖ ਆਤਮ ਨਾਮ ਰੰਗ, ਆਦਿ ਜੁਗਾਦਿ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗ, ਪਾਰਬ੍ਰਹਮ ਤੇਰੀ ਸਰਨਾਈਆ। ਧੁਨ ਆਤਮਕ ਵੱਜੇ ਨਾਦ ਸੁਣੇ ਅਗੰਮੀ ਛੰਦ, ਧੁਰ ਦੀ ਧਾਰ ਦੇ ਸਮਝਾਈਆ। ਪੰਜ ਤਤ ਕਾਇਆ ਚੋਲੀ ਚੜ੍ਹੇ ਰੰਗ, ਦੁਰਮਤ ਮੈਲ ਧੁਆਈਆ। ਸਚ ਸਰੋਵਰ ਨਹੌਣਾ ਗੰਗ, ਅੰਮ੍ਰਿਤ ਇਕੋ ਇਕ ਵਖਾਈਆ। ਜਨਮ ਕਰਮ ਦਾ ਕੱਟ ਫੰਦ, ਲੱਖ ਚੁਰਾਸੀ ਗੇੜ ਚੁਕਾਈਆ। ਭੇਵ ਖੁਲ੍ਹਾ ਹੰ ਬ੍ਰਹਮ, ਪੜਦਾ ਓਹਲਾ ਪਰੇ ਹਟਾਈਆ। ਸਾਚਾ ਦੇਣਾ ਨਿਜਾਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪਰਮਾਨੰਦ
ਵਿਚ ਸਮਾਈਆ। ਜਨ ਭਗਤ ਕਹੇ ਪ੍ਰਭ ਤੇਰੀ ਓਟ, ਨਿਤ ਨਵਿਤ ਧਿਆਨ ਲਗਾਈਆ। ਨਾਮ ਨਗਾਰਾ ਲਾ ਚੋਟ, ਸ਼ਬਦੀ ਡੰਕ ਵਜਾਈਆ। ਕੂੜੀ ਕਿਰਿਆ ਕਢ ਖੋਟ, ਜੂਠ ਝੂਠ ਕਰ ਸਫ਼ਾਈਆ। ਸਚ ਪਰਕਾਸ਼ ਬਖ਼ਸ਼ ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਚਿੰਤਾ ਸੋਗ, ਗ਼ਮੀ ਗ਼ਮ ਨਾ ਕੋਇ ਰਖਾਈਆ। ਤੇਰਾ ਨਾਮ ਸੰਦੇਸਾ ਸਤਿ ਸਲੋਕ, ਸੋਈ ਸੁਰਤੀ ਲਏ ਉਠਾਈਆ। ਲਹਿਣਾ ਦੇਣਾ ਚੁਕਾਏ ਲੋਕ ਪਰਲੋਕ, ਬਖ਼ਸ਼ੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਜਨ ਭਗਤ ਕਹੇ ਪ੍ਰਭ ਬਖ਼ਸ਼ ਸਾਥ, ਸਗਲਾ ਸੰਗ ਨਿਭਾਈਆ। ਪੂਰਬ ਲਹਿਣਾ ਵੇਖ ਮਾਥ, ਮਸਤਕ ਖੋਜ ਖੋਜਾਈਆ। ਸਚ ਪਦਾਰਥ ਦੇ ਦਾਤ, ਨਾਮ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਰਾਤ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਬਣੇ ਸਾਕ, ਸੱਜਣ ਇਕ ਅਖਵਾਈਆ। ਬੰਦ ਕਵਾੜੀ ਖੋਲ੍ਹ ਤਾਕ, ਬਜਰ ਕਪਾਟੀ ਡੇਰਾ ਢਾਹੀਆ। ਅੰਮ੍ਰਿਤ ਜਾਮ ਪਿਆ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਮੁਖ ਕਹੇ ਪ੍ਰਭ ਤੇਰਾ ਦਰਸ, ਨਿਜ ਨੇਤਰ ਨਜ਼ਰੀ ਆਈਆ। ਜਨਮ ਕਰਮ ਦੀ ਮਿਟੇ ਹਰਸ, ਅਗਲਾ ਪਿਛਲਾ ਪੰਧ ਰਹਿਣ ਨਾ ਪਾਈਆ। ਲੇਖਾ ਚੁੱਕੇ ਅਰਸ਼ ਕੁਰਸ਼, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਰਹਿਮਤ ਕਰ ਕੇ ਤਰਸ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਸੀਰ ਧੁਰ ਦੀ ਧਾਰ ਬਰਖ਼, ਮੇਘ ਇਕੋ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੱਸ ਅਸਚਰਜ, ਅਚਰਜ ਲੀਲਾ ਦਏ ਵਖਾਈਆ। ਜਨ ਭਗਤ ਕਹੇ ਪ੍ਰਭ ਖੋਲ੍ਹ ਪੜਦਾ, ਦੂਈ ਰਹਿਣ ਕੋਇ ਨਾ ਪਾਈਆ। ਬਿਰਹੋ ਵਿਛੋੜੇ ਅੰਦਰ ਮਰਦਾ, ਮਰ ਜੀਵਤ ਰੂਪ ਲਏ ਵਟਾਈਆ। ਤ੍ਰੈਗੁਣ ਅਗਨੀ ਸੜਦਾ, ਤਤਵ ਤਤ ਨਾ ਕੋਇ ਸਮਝਾਈਆ। ਤੇਰੇ ਪੌੜੇ ਬਿਨ ਤੇਰੀ ਕਿਰਪਾ ਕੋਈ ਨਾ ਚੜ੍ਹਦਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਭੇਵ ਖੁਲ੍ਹਾ ਆਪਣੇ ਘਰ ਦਾ, ਘਰ ਘਰ ਵਿਚ ਹੋਏ ਰੁਸ਼ਨਾਈਆ। ਜਿਥੇ ਦੀਪਕ ਜੋਤ ਅਗੰਮੀ ਬਲਦਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਸਾਹਿਬ ਸੁਲਤਾਨ ਸਚ ਸਿੰਘਾਸਣ ਇਕੋ ਮੱਲਦਾ, ਸ਼ਹਿਨਸ਼ਾਹ ਬੈਠਾ ਡੇਰਾ ਲਾਈਆ। ਵੇਖੀਏ ਖੇਲ ਮਹੱਲ ਅਟਲ ਦਾ, ਦਰਗਾਹ ਸਾਚੀ ਵੱਜੇ ਵਧਾਈਆ । ਲੇਖਾ ਚੁੱਕੇ ਜਲ ਥਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹੇ ਪ੍ਰਭ ਤੇਰਾ ਮਿਲਾਪ, ਲੋਕਮਾਤ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਦੱਸਣਾ ਜਾਪ, ਦੂਜੀ ਜਗਤ ਨਾ ਕੋਇ ਪੜ੍ਹਾਈਆ। ਕੂੜੀ ਕਿਰਿਆ ਮੇਟਣਾ ਰੋਗ ਸੰਤਾਪ, ਹਉਮੇ ਹੰਗਤਾ ਦੂਰ ਕਰਾਈਆ। ਨਿਰਗੁਣ ਸਰਗੁਣ ਦੇਣਾ ਸਾਥ, ਸਗਲਾ ਸੰਗ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਹੋਵੇ ਪਾਠ, ਪੂਜਾ ਸਿਮਰਨ ਜੋਗ ਅਭਿਆਸ ਦੇਣਾ ਸਮਝਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਕੂੜ ਅਮਾਵਸ ਡੇਰਾ ਢਾਹੀਆ। ਮਹੱਲ ਅਟਲ ਸਾਢੇ ਤਿੰਨ ਹੱਥ ਮੰਦਰ ਕਰਨੀ ਸੱਚੀ ਬਾਤ, ਬਾਤਨ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦੇਣਾ ਵਖਾਈਆ। ਜਨ ਭਗਤ ਕਹੇ ਪ੍ਰਭ ਮੇਰੇ ਦਿਆਲ, ਦੀਨਨ ਤੇਰੇ ਹੱਥ ਵਡਿਆਈਆ। ਸਚ ਦਵਾਰ ਤੇਰਾ ਧਰਮਸਾਲ, ਚਰਨ ਕਵਲ ਇਕੋ ਨਜ਼ਰੀ ਆਈਆ। ਜਿਥੇ ਲੇਖਾ ਚੁੱਕੇ ਕਾਲ ਮਹਾਕਾਲ, ਭੈ ਭਿਆਨਕ ਰੂਪ ਨਾ ਕੋਇ ਵਖਾਈਆ।
ਤ੍ਰੈਗੁਣ ਮਾਇਆ ਤੁੱਟੇ ਜੰਜਾਲ, ਪੰਚਮ ਪੰਚ ਨਾ ਕੋਇ ਲੜਾਈਆ। ਨਾਮ ਪਦਾਰਥ ਮਿਲੇ ਮਾਲ, ਵਸਤ ਅਮੋਲਕ ਇਕ ਵਰਤਾਈਆ। ਗੁਰਮੁਖ ਗੁਰਸਿਖ ਬਣਾ ਆਪਣੇ ਲਾਲ, ਲਾਲਨ ਇਕੋ ਰੰਗ ਚੜ੍ਹਾਈਆ। ਸ਼ਬਦ ਅਗੰਮੀ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜਗ ਨੇਤਰ ਨੈਣ ਚਾਰੋਂ ਕੁੰਟ ਥੱਕੇ ਭਾਲ, ਦਹਿ ਦਿਸ਼ਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹੇ ਪ੍ਰਭ ਤੇਰੀ ਆਸਾ, ਇਕੋ ਇਕ ਓਟ ਤਕਾਈਆ। ਆਤਮ ਪਰਮਾਤਮ ਸਚ ਭਰਵਾਸਾ, ਧੁਰ ਦੀ ਧਾਰ ਜਣਾਈਆ। ਲੱਖ ਚੁਰਾਸੀ ਵੇਖਿਆ ਖੇਲ ਤਮਾਸ਼ਾ, ਜੇਰਜ ਅੰਡਜ ਉਤਭੁਜ ਸੇਤਜ ਫੇਰਾ ਪਾਈਆ। ਨਿਤ ਨਵਿਤ ਮਾਤ ਗਰਭ ਹੁੰਦਾ ਰਿਹਾ ਵਾਸਾ, ਜੂਨ ਅਜੂਨੀ ਰੂਪ ਵਟਾਈਆ। ਨਰ ਨਿਰੰਕਾਰ ਤੇਰਾ ਮਿਲਿਆ ਨਾ ਕੋਈ ਸਾਥਾ, ਸੰਗੀ ਸੰਗ ਨਾ ਕੋਇ ਨਿਭਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਪੂਜਾ ਪਾਠਾ, ਸਿਲ ਪੂਜਸ ਪਾਹਨ ਸੀਸ ਨਿਵਾਈਆ। ਆਤਮ ਪਰਮਾਤਮ ਸਚ ਜੋੜੇ ਕੋਈ ਨਾ ਨਾਤਾ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਈਆ। ਧਰਮ ਰਾਏ ਦਾ ਲੇਖਾ ਚੁੱਕੇ ਨਾ ਵਿਚੋਂ ਖਾਤਾ, ਖ਼ਾਲਸ ਰੂਪ ਨਾ ਕੋਇ ਵਖਾਈਆ। ਜ਼ਾਤ ਪਾਤ ਝਗੜਾ ਚੁੱਕੇ ਨਾ ਲੋਕਮਾਤਾ, ਊਚ ਨੀਚ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਦੇ ਸਮਝਾਈਆ। ਸਾਚੀ ਮੰਜ਼ਲ ਦੱਸ ਏਕ, ਏਕੰਕਾਰ ਤੇਰੀ ਸਰਨਾਈਆ। ਦੋ ਜਹਾਨਾਂ ਮਿਲੇ ਟੇਕ, ਬ੍ਰਹਿਮੰਡ ਖੰਡ ਭੇਵ ਰਹੇ ਨਾ ਰਾਈਆ। ਆਤਮ ਪਰਮਾਤਮ ਕਰ ਬਿਬੇਕ, ਬੁੱਧੀ ਕਾਗ ਵਾਂਗ ਨਾ ਕੋਇ ਕੁਰਲਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਤਤਵ ਤਤ ਨਾ ਕੋਇ ਜਲਾਈਆ । ਘਰ ਸਵਾਮੀ ਵੇਖ ਸੇਜ, ਸੋਹਣੀ ਸੁਹੰਜਣੀ ਇਕੋ ਇਕ ਵਿਛਾਈਆ। ਜੋਤੀ ਜਲਵਾ ਦੇ ਤੇਜ, ਨੂਰੋ ਨੂਰ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਬਰਸ ਮੇਘ, ਬੂੰਦ ਸਵਾਂਤੀ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਸਹਾਈਆ। ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਜੁਗ ਜੁਗ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਡੂੰਘਾ ਸਾਗਰ, ਜੀਵ ਜੰਤ ਤਰਨ ਨਾ ਪਾਈਆ। ਸੂਰਬੀਰ ਦਿਸੇ ਨਾ ਕੋਈ ਬਹਾਦਰ, ਸਾਧ ਸੰਤ ਬੈਠੇ ਮੁਖ ਛੁਪਾਈਆ। ਪੱਲਾ ਫੜਾਏ ਨਾ ਕਰੀਮ ਕਾਦਰ, ਕਰਤਾ ਸੰਗ ਨਾ ਕੋਇ ਨਿਭਾਈਆ। ਦਰ ਦਰਵੇਸ਼ ਤੇਰੇ ਆਜਜ਼, ਬੰਦਗੀ ਬੰਦਨਾ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਨ ਸਾਜ਼ਸ਼ ਦੇ ਹਟਾਈਆ। ਜਨ ਭਗਤ ਕਹੇ ਪ੍ਰਭ ਆ ਸਵਾਮੀ, ਨੇਤਰ ਨੈਣ ਧਿਆਨ ਲਗਾਈਆ। ਆਦਿ ਪੁਰਖ ਅੰਤਰਜਾਮੀ, ਘਟ ਘਟ ਬੈਠਾ ਸੋਭਾ ਪਾਈਆ। ਗੁਰਮੁਖ ਗੁਰਸਿਖ ਸੁਘੜ ਸੁਚਜੀ ਤੇਰੀ ਰਾਣੀ, ਚਾਰੋਂ ਕੁੰਟ ਬੈਠੀ ਰਾਹ ਤਕਾਈਆ। ਅੰਮ੍ਰਿਤ ਆਤਮ ਬਖ਼ਸ਼ੀਂ ਠੰਡਾ ਪਾਣੀ, ਅਗਨੀ ਤਤ ਬੁਝਾਈਆ। ਬੋਧ ਅਗਾਧ ਸ਼ਬਦ ਅਨਾਦ ਸੁਣਾ ਬਾਣੀ, ਤੀਰ ਨਿਰਾਲਾ ਅਣਿਆਲਾ ਆਪ ਚਲਾਈਆ। ਚੌਥੇ ਜੁਗ ਲੇਖਾ ਚੁੱਕੇ ਚਾਰੇ ਖਾਣੀ, ਚਾਰੋਂ ਕੁੰਟ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਮਿਲੇ ਹਾਣੀ, ਘਰ ਸਾਚੀ ਖ਼ੁਸ਼ੀ ਵਖਾਈਆ। ਗੁਰਮੁਖ ਕਹੇ ਪ੍ਰਭ ਸੱਜਣ ਸਹੇਲੇ, ਸਚ ਤੇਰੀ ਸਰਨਾਈਆ। ਜਨਮ ਕਰਮ ਦੇ ਵਿਛੜੇ ਮੇਲੇ, ਘਰ ਮੇਲਾ ਸਹਿਜ ਸੁਭਾਈਆ। ਏਕਾ ਰੰਗ ਗੁਰੂ ਗੁਰ ਚੇਲੇ, ਚੇਲਾ ਗੁਰੂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸੱਚੀ ਸਰਨਾਈਆ। ਦੇਵੇ ਸਰਨਾਈ ਸਾਹਿਬ ਸਤਿ, ਸਤਿ ਸਤਿਵਾਦੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਰੱਖ, ਹਰਿਜਨ ਆਪਣੇ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਦਰਸਾਏ ਪ੍ਰਤਖ, ਸਵੱਛ ਸਰੂਪੀ ਆਪ ਪਰਗਟਾਇੰਦਾ। ਜਨਮ ਕਰਮ ਦਾ ਦੇ ਕੇ ਹੱਕ, ਹਕੀਕਤ ਸਭ ਦੀ ਝੋਲੀ ਪਾਇੰਦਾ। ਧੁਰ ਦਾ ਮਾਰਗ ਇਕੋ ਦੱਸ, ਮੰਤਰ ਸਚ ਸਚ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਆਖ਼ਰ ਆਪਣਾ ਮੇਲ ਮਿਲਾਇੰਦਾ।
੭ ਸਾਵਣ ੨੦੨੧ ਬਿਕ੍ਰਮੀ ਬੀਬੀ ਚੰਨੋ ਦੇ ਗ੍ਰਹਿ ਪਿੰਡ ਖ਼ੁਸ਼ੀਪੁਰ
ਲੇਖਾ ਕੱਢ ਰਵਦਾਸ ਚਮਾਰ, ਪੂਰਬ ਲਹਿਣਾ ਰਿਹਾ ਜਣਾਈਆ। ਕਰਮ ਜਨਮ ਦਾ ਜੋ ਕਹਾਰ, ਕਹਾਣੀ ਅਕਥ ਵਡਿਆਈਆ। ਸਚ ਦਵਾਰ ਕਰ ਨਿਮਸਕਾਰ, ਦਰਗਾਹ ਖ਼ੁਸ਼ੀ ਮਨਾਈਆ। ਸ਼ਬਦਾਂ ਵਿਚ ਕੀਤਾ ਆਧਾਰ, ਅੱਖਰਾਂ ਵਿਚ ਸਮਝਾਈਆ। ਸਧਰਾਂ ਵਿਚ ਪਿਆਰ, ਖ਼ੁਸ਼ੀਆਂ ਰੰਗ ਰੰਗਾਈਆ। ਜਨਮ ਵਿਚੋਂ ਜਨਮ ਬਦਲ ਸੰਸਾਰ, ਮਾਨੁਖ ਨਾਰ ਰੂਪ ਪਰਗਟਾਈਆ। ਵੇਖੇ ਵਿਗਸੇ ਵੇਖਣਹਾਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਪਰਮ ਪੁਰਖ ਸਚ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਰਵਦਾਸ ਕੱਢ ਉਹ ਕਿਤਾਬ, ਜਿਸ ਦਾ ਅੱਖਰ ਨਜ਼ਰ ਕਿਸੇ ਨਾ ਆਇੰਦਾ। ਪਰਮ ਪੁਰਖ ਦੇ ਹੱਥ ਹਿਸਾਬ, ਅੰਕੜਿਆਂ ਵਿਚ ਨਾ ਕੋਇ ਸਮਝਾਇੰਦਾ। ਮਹਲ ਅਟਲ ਟਿਕਾ ਕੇ ਉਚ ਮਹਿਰਾਬ, ਮਹਿਬੂਬ ਇਕੋ ਵੇਖ ਵਖਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦਾਬ, ਸਯਦਾ ਸੀਸ ਸਰਬ ਝੁਕਾਇੰਦਾ। ਸੋ ਦੇਵਣਹਾਰਾ ਸਚ ਖ਼ਤਾਬ, ਮੁਖ਼ਾਤਬ ਹੋ ਕੇ ਆਪ ਸੁਣਾਇੰਦਾ। ਦੋ ਜਹਾਨਾਂ ਬਣ ਅਹਿਬਾਬ, ਮਹਿਬੂਬ ਇਕੋ ਖੇਲ ਕਰਾਇੰਦਾ। ਨਿਰਗੁਣ ਸਰਗੁਣ ਪਕੜੇ ਵਾਗ, ਡੋਰੀ ਤੰਦ ਬੰਧਾਇੰਦਾ। ਲੋਕਮਾਤ ਜਗਾਵਣਹਾਰਾ ਚਰਾਗ਼, ਜੋਤੀ ਜਾਤਾ ਜੋਤ ਰੁਸ਼ਨਾਇੰਦਾ। ਜਨਮ ਕਰਮ ਦਾ ਧੋਵਣਹਾਰਾ ਦਾਗ਼, ਅੰਮ੍ਰਿਤ ਆਤਮ ਜਾਮ ਪਿਆਇੰਦਾ। ਹੰਸ ਬਣਾਵਣਹਾਰਾ ਫੜ ਫੜ ਕਾਗ, ਕਾਗੋਂ ਹੰਸ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਰਵਦਾਸ ਚਮਾਰ ਖੋਲ੍ਹ ਗੰਢ, ਪੂਰਬ ਲੇਖਾ ਰਿਹਾ ਸਮਝਾਈਆ। ਸਚ ਦਵਾਰੇ ਦਾਤ ਜੋ ਦਿਤੀ ਵੰਡ, ਦਾਣਾ ਇਕੋ ਇਕ ਮੁਖ ਲਗਾਈਆ। ਪੰਜਾਂ ਪੈ ਗਈ ਸਤਿ ਦਵਾਰੇ ਠੰਡ, ਅਗਨੀ ਤਤ ਬੁਝਾਈਆ। ਪਰਮ ਪੁਰਖ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ । ਜਿਸ ਦੀ ਸਿਫ਼ਤ ਕਰੇ ਨਾ ਬੱਤੀ ਦੰਦ, ਰਸਨਾ ਜਿਹਵਾ ਰਾਗ ਨਾ ਕੋਇ ਅਲਾਈਆ। ਆਤਮ ਪਰਮਾਤਮ ਦੇ ਅਨੰਦ, ਨਾਮ ਖ਼ੁਮਾਰੀ ਇਕ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਦਇਆ ਕਮਾਈਆ। ਰਵਦਾਸ ਕਹੇ ਮੈਂ ਕੀ ਦੱਸਾਂ, ਕਹਾਣੀ ਤੇਰੇ ਹੱਥ ਵਡਿਆਈਆ। ਜਨਮ ਜਨਮ ਮੈਂ ਵੇਖਾਂ ਅੱਖਾਂ, ਨਿਜ ਨੇਤਰ ਲੋਚਣ ਕਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਰਖਾਈਆ। ਪ੍ਰੇਮ ਪਿਆਰ ਅੰਦਰ ਜਿਸ ਪਰਮ ਪੁਰਖ ਪਰਮਾਤਮ ਤੇਰੇ ਚਰਨ ਕਵਲ ਟੇਕਿਆ ਮੱਥਾ, ਤਿਸ ਮਸਤਕ ਲੇਖ ਦਿਤਾ ਬਦਲਾਈਆ । ਪ੍ਰੇਮ ਪਿਆਰ
ਅੰਦਰ ਜੋ ਦਰ ਦਵਾਰ ਢੱਠਾ, ਫੜ ਬਾਹੋਂ ਗਲੇ ਲਗਾਈਆ। ਨਾਤਾ ਤੋੜ ਕੇ ਤਤ ਅੱਠਾਂ, ਬ੍ਰਹਮ ਮਤ ਇਕ ਸਮਝਾਈਆ। ਸਚ ਸੁਹੰਜਣੀ ਦੇ ਮੱਤਾ, ਮਤਲਬ ਆਪਣਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਰਚਾਈਆ। ਰਵਦਾਸ ਕਹੇ ਤੇਰਾ ਖੇਲ ਅਪਾਰ, ਪ੍ਰਭ ਸਮਝ ਕੋਇ ਨਾ ਆਈਆ। ਮੈਂ ਵੇਖਦਾ ਰਿਹਾ ਸਦਾ ਜੁਗ ਚਾਰ, ਚੌਕੜੀ ਤੇਰੇ ਨਾਲ ਹੰਢਾਈਆ। ਤੂੰ ਨਿਰਗੁਣ ਰੂਪ ਨਿਰਾਕਾਰ, ਮੈਂ ਸਰਗੁਣ ਪੰਜ ਤਤ ਸਮਝ ਨਾ ਪਾਈਆ। ਤੇਰਾ ਅੰਤਰ ਪ੍ਰੇਮ ਪਿਆਰ, ਮੰਤਰ ਇਕੋ ਇਕ ਸਮਝਾਈਆ। ਜੇ ਪਿਛਲਾ ਤੇਰਾ ਦਰਸ ਦੀਦਾਰੀ ਇਕ ਕਹਾਰ, ਚਾਰਾਂ ਵਿਚੋਂ ਚੌਥੇ ਜੁਗ ਖ਼ੁਸ਼ੀ ਮਨਾਈਆ। ਪੰਚਮ ਮੇਲਾ ਵਿਚ ਸੰਸਾਰ, ਵਡ ਸੰਸਾਰੀ ਤੇਰੇ ਹੱਥ ਵਡਿਆਈਆ। ਘਰ ਆਸਾ ਗ੍ਰਹਿ ਤ੍ਰਿਸ਼ਨਾ ਮਨ ਮਨਸਾ ਹਉਮੇ ਰੋਗ ਨਿਵਾਰ, ਨਵਿਰਤੀ ਪਰਕਿਰਤੀ ਇਕੋ ਦਰ ਬਹਾਈਆ। ਆਤਮ ਦਰਸੀ ਦੇ ਦੀਦਾਰ, ਅਰਸ਼ੀ ਫ਼ਰਸ਼ੀ ਪੰਧ ਮੁਕਾਈਆ। ਉਸ ਦਾ ਲੇਖਾ ਕਿਆ ਕੋਈ ਲਿਖੇ ਬਣ ਲਿਖਾਰ, ਜਿਸ ਕਾਤਬ ਬਣਿਆ ਬੇਪਰਵਾਹੀਆ। ਮਜਲਸ ਲਗਾਏ ਸਚ ਦਰਬਾਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਕਾਸਦ ਭੇਜ ਸ਼ਬਦ ਬਲਕਾਰ, ਬਲਧਾਰੀ ਆਪਣਾ ਹੁਕਮ ਸੁਣਾਈਆ। ਜੁਗ ਵਿਛੜੇ ਜਗ ਮੇਲੇ ਮੇਲਣਹਾਰ, ਮਿਲਣੀ ਜਗਦੀਸ ਆਤਮ ਪਰਮਾਤਮ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਤਿ ਸਤਿ ਤੇਰੀ ਸਰਨਾਈਆ। ਵੇਖ ਰਵਦਾਸ ਧੁਰ ਦੀ ਧਾਰ, ਹਰਿ ਕਰਤਾ ਆਪ ਜਣਾਇੰਦਾ। ਜਨ ਭਗਤਾਂ ਸੰਗ ਮੇਰਾ ਪਿਆਰ, ਪਰਮ ਪੁਰਖ ਆਪ ਦ੍ਰਿੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਾਂ ਵਾਰੋ ਵਾਰ, ਨਿਤ ਨਵਿਤ ਵੇਸ ਵਟਾਇੰਦਾ। ਛੱਪਰ ਛੰਨ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵਸਾਂ ਬਾਹਰ, ਕਾਗ਼ਜ਼ ਕਲਮ ਬੰਦ ਨਾ ਕੋਇ ਕਰਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਜੋਤੀ ਨੂਰ ਕਰ ਉਜਿਆਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨੂਰ ਪਰਗਟਾਇੰਦਾ। ਗੁਰਮੁਖਾਂ ਗੁਰਸਿਖਾਂ ਲਹਿਣਾ ਦੇਣਾ ਪੂਰਬ ਕਰਮ ਵਿਚਾਰ, ਕਰਜ਼ਾ ਮਕਰੂਜ਼ ਸਭ ਦੀ ਝੋਲੀ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੁਰ ਅਵਤਾਰ ਪੀਰ ਪੈਗ਼ੰਬਰ, ਕੂਕ ਕੂਕ ਸੁਣਾਇੰਦਾ । ਜਿਨ੍ਹਾਂ ਦਾ ਮਿੱਤਰ ਪਰਮ ਪੁਰਖ ਪਰਮਾਤਮ ਬਣਿਆ ਸਾਂਝਾ ਯਾਰ, ਸਗਲਾ ਸੰਗ ਏਥੇ ਓਥੇ ਦੋ ਜਹਾਨ ਆਪ ਨਿਭਾਇੰਦਾ। ਓਥੇ ਕੀ ਕਰੇ ਰਵਦਾਸ ਚਮਾਰ ਚਮਰੇਟਾ, ਖੇਵਟ ਖੇਟਾ ਇਕੋ ਵੇਖ ਪਿਤਾ ਪੂਤ ਬੇਟਾ, ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤੇ ਬਿਨ ਲੇਖ ਲਿਖਿਆਂ ਮੈਨੂੰ ਆਇਆ ਚੇਤਾ, ਚੇਤਨ ਸੁਰਤੀ ਤੇਰੇ ਨਾਲ ਮਿਲਾਇੰਦਾ। ਜਿਸ ਵੇਲੇ ਇਕ ਇਕ ਦਾਣਾ ਕੀਤਾ ਭੇਟਾ, ਵਸਤ ਅਮੋਲਕ ਝੋਲੀ ਪਾਇੰਦਾ। ਓਸ ਵੇਲੇ ਪਿਛਲਾ ਮੁਕਿਆ ਲੇਖਾ, ਅਗਲਾ ਲੇਖਾ ਤੇਰੇ ਨਾਲ ਜੁੜਾਇੰਦਾ। ਨਿਤ ਨਵਿਤ ਤੇਰਾ ਭਗਤ ਉਧਾਰਨਾ ਠੇਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਗ੍ਰਹਿ ਮੰਦਰ ਮੰਗ ਮੰਗਾਇੰਦਾ। ਅਬਿਨਾਸ਼ੀ ਕਰਤਾ ਕਹੇ ਸਚ ਰਵਦਾਸ, ਰਵੀ ਇਕੋ ਇਕ ਜਣਾਈਆ। ਨਿਤ ਨਵਿਤ ਮੈਂ ਸੰਤਾਂ ਪਾਸ, ਭਗਤਾਂ ਮੇਲਾ ਸਹਿਜ ਸੁਭਾਈਆ। ਜਨਮ ਜਨਮ ਦੀ ਪੂਰੀ ਕਰਾਂ ਆਸ, ਕਰਮ ਕਰਮ ਦਾ ਰੋਗ ਗਵਾਈਆ। ਘਰ ਦੀਵਾ ਬਾਤੀ ਕਰ ਪਰਕਾਸ਼, ਅੰਧ ਅੰਧਿਆਰ ਦਿਆਂ ਮਿਟਾਈਆ। ਮੰਡਲ ਮੰਡਪ ਬਹਿ ਕੇ ਪਾਵਾਂ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਏਹੋ ਮੇਰਾ ਆਦਿ ਜੁਗਾਦਿ ਖੇਲ ਖ਼ਾਸ, ਖ਼ਾਹਿਸ਼ ਜਨ ਭਗਤਾਂ ਨਾਲ ਰਖਾਈਆ। ਆਪਣਾ ਨਾਉਂ ਰੱਖ ਪੁਰਖ ਅਬਿਨਾਸ਼, ਅਬਿਨਾਸ਼ੀ
ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲੇਖੇ ਰਿਹਾ ਲਗਾਈਆ । ਲੇਖਾ ਲਗੇ ਕਵਲ ਚਰਨ, ਚਰਨ ਕਵਲ ਮਿਲੇ ਵਡਿਆਈਆ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਇਕ ਰੁਸ਼ਨਾਈਆ। ਲਹਿਣਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ। ਸਤਿਗੁਰ ਪੌੜੇ ਸਾਚੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਅੰਤਰ ਆਤਮ ਢੋਲਾ ਪੜ੍ਹਨ, ਸੋਹੰ ਰਾਗ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਡਿਆਈ ਉਪਰ ਧਰਨੀ ਧਰਨ, ਧਵਲ ਆਪਣੇ ਲੇਖੇ ਪਾਈਆ। ਰਵਦਾਸ ਕਹੇ ਕੀ ਬਾਤ ਸਚ, ਕਹਾਣੀ ਤੇਰੀ ਤੇਰੇ ਵਿਚੋਂ ਨਜ਼ਰੀ ਆਈਆ। ਮੈਂ ਵੇਖਾਂ ਓਸ ਅੱਖ, ਜਿਸ ਅੱਖ ਤੇਰਾ ਮੇਲ ਸਹਿਜ ਸੁਭਾਈਆ। ਕੋਟਨ ਕੋਟ ਵਾਰ ਕਾਇਆ ਖੇੜਾ ਹੋਇਆ ਭੱਠ, ਜਗਤ ਅਗਨੀ ਤਤ ਤਪਾਈਆ। ਤੇਰਾ ਦਵਾਰਾ ਹਰਿ ਨਿਰੰਕਾਰਾ ਕਿਸੇ ਨਾ ਦੱਸਿਆ ਹੱਸ, ਖ਼ੁਸ਼ੀਆਂ ਨਾਲ ਰਾਹ ਨਾ ਕੋਇ ਪਾਈਆ। ਨੌਂ ਦਵਾਰੇ ਸ੍ਰਿਸ਼ਟੀ ਰਹੀ ਨੱਚ, ਦ੍ਰਿਸ਼ਟੀ ਇਸ਼ਟ ਨਾ ਕੋਇ ਜਣਾਈਆ। ਕਾਇਆ ਮਾਟੀ ਭਾਂਡਾ ਵੇਖ ਕੱਚ, ਕੂੜੀ ਕਿਰਿਆ ਬੈਠੀ ਡੇਰਾ ਲਾਈਆ। ਜਿਨ੍ਹਾਂ ਉਪਰ ਕਿਰਪਾ ਕਰੇ ਆਪ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡਾ ਨਜ਼ਰੀ ਆਈਆ। ਸੁਣ ਰਵਦਾਸ ਰਵੀ ਕਰ ਧਿਆਨ, ਹਰਿ ਕਰਤਾ ਆਪ ਜਣਾਇੰਦਾ। ਜਿਨ੍ਹਾਂ ਨੂੰ ਪਿਛਲੇ ਜਨਮ ਦਿਤਾ ਗਿਆਨ, ਸ਼ਬਦਾਂ ਨਾਲ ਸਮਝਾਇੰਦਾ। ਤਿਨ੍ਹਾਂ ਪਰਮ ਪੁਰਖ ਪ੍ਰਭ ਮਿਲਿਆ ਆਣ, ਆਪ ਆਪਣੀ ਗੋਦ ਬਹਾਇੰਦਾ। ਅੱਗੇ ਚੁੱਕੀ ਜਮ ਕੀ ਕਾਣ, ਝਗੜਾ ਰਾਏ ਧਰਮ ਨਾ ਕੋਇ ਤਕਾਇੰਦਾ। ਤਿਨ੍ਹਾਂ ਮਾਣਸ ਜਨਮ ਲੇਖੇ ਲਾਇਆ ਆਣ, ਮਾਣਸ ਜਨਮ ਮਨੁਖ ਆਪਣਾ ਰੰਗ ਰੰਗਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਤਰਾਂ ਨਾਲੋਂ ਪਿਤਾ ਸੁਜਾਨ, ਜਿਸ ਦਾ ਨਾਉਂ ਸਦਾ ਮਿਹਰਵਾਨ, ਨਿਗਾਹਬਾਨ ਇਕ ਅਖਵਾਇੰਦਾ।