ਪੁਸਤਕਾਲਾਭਾਗ ੧੭

੭ ਸਾਵਣ ੨੦੨੧ ਬਿਕ੍ਰਮੀ ਬਾਬੂ ਪੁਰ

ਕਿਰਪਾ ਕਰ ਪਤਤ ਪਾਵਨ, ਕਿਰਪਾਲ ਤੇਰੀ ਸ਼ਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਵਣ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰ ਧਿਆਵਣ, ਚਰਨ ਕਵਲ ਢਹਿ ਪਏ ਸਰਨਾਈਆ। ਕਰੋੜ ਤੇਤੀਸਾ ਸੁਰਪਤ ਗਾਵਣ, ਗਣ ਗੰਧਰਬ ਆਪਣਾ ਰਾਗ ਅਲਾਈਆ। ਭੇਵ ਅਭੇਦ ਜਣਾ ਧੁਰ ਦੇ ਬਾਵਨ, ਬਲ ਧਾਰੀ ਤੇਰੀ ਓਟ ਰਖਾਈਆ। ਜੁਗ ਚੌਕੜੀ ਜਨ ਭਗਤਾਂ ਬਣਦਾ ਰਿਹੋਂ ਜ਼ਾਮਨ, ਦੋ ਜਹਾਨਾਂ ਹੋਏਂ ਸਹਾਈਆ। ਜਿਸ ਦਾ ਰਵਦਾਸ ਨਾਲ ਬੰਧਾਇਆ ਦਾਮਨ, ਦਾਮਨਗੀਰ ਹੋ ਕੇ ਵੇਖ ਵਖਾਈਆ। ਭੌਂਦਿਆਂ ਭੌਂਦਿਆਂ ਲੋਕਮਾਤ ਵਾਰ ਥਿਤ ਵੇਖ ਕੇ ਆਇਆ ਸਾਵਣ, ਸਤਿ ਸਤਿਵਾਦੀ ਆਪਣਾ ਫੇਰਾ ਪਾਈਆ। ਜਨਮ ਕਰਮ ਦਾ ਵਿਛੜਿਆ ਨਾਲ ਮਿਲਾਇਆ ਬਾਹਮਣ, ਬ੍ਰਹਮ ਵਿਦਿਆ ਇਕ ਸਮਝਾਈਆ। ਕੂੜੀ ਕਿਰਿਆ ਮਿਟੇ ਅੰਧੇਰੀ ਸ਼ਾਮਨ, ਸ਼ਾਂਤ ਰੂਪ ਨਾ ਕੋਇ ਵਟਾਈਆ। ਸਾਚਾ ਕਲਮਾ ਦੱਸ

ਕੇ ਕਲਾਮਨ, ਕਾਇਆ ਕਾਅਬੇ ਕੀਤੀ ਰੁਸ਼ਨਾਈਆ। ਧੁਰ ਦਾ ਜਪਾਇਆ ਰਾਮ ਰਾਮਨ, ਰਮਈਆ ਆਪਣਾ ਰੰਗ ਵਖਾਈਆ। ਭੇਵ ਖੁਲ੍ਹਾਇਆ ਧੁਰ ਦੇ ਕਾਹਨਨ, ਬੰਸਰੀ ਸਾਚੀ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਲਹਿਣਾ ਦੇਣਾ ਦੇ ਭਗਵੰਤ, ਹੱਥ ਤੇਰੇ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਚੌਕੜੀ ਆਪਣੀ ਧਾਰ ਚਲਾਈਆ। ਭਗਤ ਉਧਾਰੇਂ ਪੈਜ ਸੁਆਰੇਂ ਸੰਤ, ਗੁਰਮੁਖ ਗੁਰਸਿਖ ਗੋਦ ਬਠਾਈਆ। ਮੇਲ ਮਿਲਾਵੇਂ ਆਤਮ ਪਰਮਾਤਮ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਈਆ। ਨਾਉਂ ਨਿਰੰਕਾਰਾ ਦੱਸੇਂ ਆਪਣਾ ਮੰਤ, ਮੰਤਵ ਇਕੋ ਵਾਰ ਸਮਝਾਈਆ। ਨਿਤ ਨਵਿਤ ਬਣਾਏਂ ਬਣਤ, ਘੜਨ ਭੰਨਣਹਾਰ ਸਮਰਥ ਤੇਰੀ ਵਡਿਆਈਆ । ਲੇਖਾ ਜਾਣੇਂ ਜੀਵ ਜੰਤ, ਲੱਖ ਚੁਰਾਸੀ ਖੋਜ ਖੋਜਾਈਆ। ਜੀਵਤ ਜੀਵਤ ਜਗ ਆਇਆ ਅੰਤ, ਅੰਤਸ਼ਕਰਨ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾ ਕੇ ਤੱਕ, ਤਕਵਾ ਤੇਰਾ ਨਜ਼ਰੀ ਆਈਆ । ਹਕੀਕਤ ਵਿਚੋਂ ਕੱਢ ਆਪਣਾ ਹੱਕ, ਲਾਸ਼ਰੀਕ ਰਹਿਮਤ ਸਚ ਕਮਾਈਆ। ਜੁਗ ਚੌਕੜੀ ਵੇਂਹਦਿਆਂ ਵੇਂਹਦਿਆਂ ਗਏ ਥੱਕ, ਥਕਾਵਟ ਬੈਠੀ ਡੇਰਾ ਲਾਈਆ। ਤੇਰਾ ਰੂਪ ਸਤਿ ਸਰੂਪ ਕਿਸੇ ਨਾ ਆਇਆ ਹੱਥ, ਮੈਂਹਦੀ ਰੰਗਲੇ ਰੰਗ ਸੋਭਾ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਸੁਣਿਆ ਤੇਰਾ ਜਸ, ਸਿਫ਼ਤ ਵੇਦ ਪੁਰਾਨ ਰਹੇ ਜਣਾਈਆ। ਸਾਚੇ ਨੇਤਰ ਧੁਰ ਦੇ ਲੋਚਣ ਮਿਲਿਆ ਮੇਲ ਨਾ ਅਗੰਮੀ ਅੱਖ, ਆਖ਼ਰ ਚੋਟੀ ਮੰਜ਼ਲ ਪੜਦਾ ਕੋਇ ਨਾ ਲਾਹੀਆ। ਸਚ ਪ੍ਰੀਤਮ ਮਾਰਗ ਦੱਸ, ਦਹਿ ਦਿਸ਼ਾ ਨਾਤਾ ਦੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਲਹਿਣਾ ਦੇਣਾ ਝੋਲੀ ਪਾ, ਗ਼ਰੀਬ ਨਿਵਾਜ਼ ਤੇਰੀ ਇਕ ਸਰਨਾਈਆ। ਪੂਰਬ ਜਨਮ ਦੇ ਵਿਛੜੇ ਝੋਲੀ ਰਹੇ ਡਾਹ, ਦੋਏ ਦੋਏ ਨਮੋ ਨਮੋ ਨਿਮਸਕਾਰ ਇਕ ਕਰਾਈਆ। ਸਚ ਸਵਾਮੀ ਸਚ ਦਵਾਰੇ ਸਾਡਾ ਇਕ ਗਵਾਹ, ਸ਼ਹਾਦਤ ਦੇਵੇ ਨਾਮ ਭੁਗਤਾਈਆ। ਜਿਸ ਨੂੰ ਪਿਛਲੇ ਜਨਮ ਰਵਦਾਸ ਚਮਾਰਾ ਕਹਿ ਕੇ ਰਹੇ ਬੁਲਾ, ਪਾਟੇ ਚੀਥੜ ਨਜ਼ਰੀ ਆਈਆ। ਕਲਜੁਗ ਅੰਤਮ ਆਇਆ ਵੇਸ ਵਟਾ, ਚੋਲਾ ਪੰਜ ਤਤ ਹੰਢਾਈਆ। ਘਰ ਠਾਕਰ ਸਵਾਮੀ ਮਿਲਿਆ ਆ, ਗਹਿਰ ਗੰਭੀਰ ਹੋਇਆ ਸਹਾਈਆ। ਤਨ ਸਰੀਰ ਲੇਖੇ ਲਾ, ਸ਼ਰਅ ਜ਼ੰਜੀਰ ਦਿਤੀ ਕਟਾਈਆ। ਸ਼ਾਹ ਹਕੀਰ ਇਕੋ ਘਰ ਵਖਾ, ਪੜਦਾ ਓਹਲਾ ਦਿਤਾ ਮਿਟਾਈਆ। ਜਲਵਾ ਨੂਰੀ ਦਰਸ ਵਖਾ, ਹਿਰਸ ਹਵਸ ਦੋਵੇਂ ਦਿਤੇ ਮਿਟਾਈਆ। ਸਾਡੇ ਉਤੇ ਤੇਰੀ ਰਹਿਮਤ ਨਾਲ ਤਰਸ ਰਿਹਾ ਕਮਾ, ਕੋਝੇ ਕਮਲੇ ਵੇਖ ਵਖਾਈਆ। ਜੁਗ ਚੌਕੜੀ ਤੇਰੀ ਸੱਚੀ ਲੱਗੇ ਸਲਾਹ, ਸਾਹਿਬ ਤੇਰੀ ਸਿਫ਼ਤ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਹੋ ਸਹਾਇਕ ਸਾਹਿਬ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਚੌਦਾਂ ਲੋਕ ਹੋਏ ਹੈਰਾਨ, ਬ੍ਰਹਿਮੰਡ ਖੰਡ ਬੈਠੇ ਨੈਣ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਬਿਆਨ, ਧੁਰ ਦਾ ਲੇਖਾ ਬਿਨ ਲੇਖਿਉਂ ਰਹੇ ਸਮਝਾਈਆ। ਲਹਿਣਾ ਤੁਟੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਾਤਾ ਗਏ ਤੁੜਾਈਆ। ਸਾਚਾ ਮੰਦਰ ਦਿਸੇ ਤੇਰਾ ਇਕ ਮਕਾਨ, ਮੰਜ਼ਲ ਜ਼ਾਹਰ ਬੇਪਰਵਾਹੀਆ। ਜਿਸ ਘਰ ਵਸੇ ਆਪ ਮਿਹਬਾਨ, ਬੀਦੋ ਆਪਣਾ ਡੇਰਾ ਲਾਈਆ। ਤਿਸ ਦਵਾਰੇ ਸਚ ਸਲਾਮ, ਸੀਸ ਜਗਦੀਸ ਇਕ ਝੁਕਾਈਆ। ਸਦੀ ਚੌਧਵੀਂ ਵੇਖ ਆਣ, ਚੌਦਾਂ ਤਬਕ ਦੇਣ

ਦੁਹਾਈਆ। ਸਾਚਾ ਸਬਕ ਸਿਖੌਣਾ ਇਕ ਮਿਹਰਵਾਨ, ਮੁਹੱਬਤ ਆਪਣੀ ਨਾਲ ਬੰਧਾਈਆ। ਨੇਤਰ ਰੋ ਕੇ ਕਹੇ ਕੁਰਾਨ, ਕਾਇਆ ਕੁਰਹ ਦਏ ਸਮਝਾਈਆ। ਸਿਦਕ ਸਬੂਰੀ ਸਚ ਈਮਾਨ, ਅਮਾਨਤ ਧੁਰ ਦੀ ਲਏ ਬਣਾਈਆ। ਜਨਮ ਕਰਮ ਦੇ ਸਦਾ ਗ਼ੁਲਾਮ, ਫ਼ਰਮਾਬਰਦਾਰ ਹੋ ਕੇ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਅਮਾਮ, ਪਾਤਸ਼ਾਹ ਅਖਵਾਈਆ। ਤੇਰੇ ਹੱਥ ਦੋ ਜਹਾਨਾਂ ਨਜ਼ਾਮ, ਨੌਬਤ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇ ਪੈਗ਼ਾਮ, ਧੁਰ ਦਾ ਲੇਖਾ ਦੇ ਜਣਾਈਆ। ਧੁਰ ਦਾ ਲੇਖਾ ਦੱਸ ਯਾਰ, ਹਰਿ ਕਰਤੇ ਤੇਰੀ ਓਟ ਰਖਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀ ਹੋ ਕੇ ਖੇਲ ਵਖਾਈਆ। ਕਾਤਬ ਹੋ ਕੇ ਬਣਦਾ ਰਿਹੋਂ ਲਿਖਾਰ, ਕਲਮ ਸ਼ਾਹੀ ਵੰਡ ਵੰਡਾਈਆ। ਨਾਦਾਂ ਵਿਚ ਬੋਲਦਾ ਰਿਹੋਂ ਜੈਕਾਰ, ਰਾਗਾਂ ਵਿਚ ਆਪਣਾ ਨਾਮ ਸਾਲਾਹੀਆ। ਬ੍ਰਹਿਮਾਦਾਂ ਵਿਚ ਦੱਸਦਾ ਰਿਹੋਂ ਨਿਰਗੁਣ ਧਾਰ, ਆਕਾਸ਼ ਅਕਾਸ਼ਾਂ ਉਪਰ ਨਿਰਗੁਣ ਜੋਤ ਨੂਰ ਰੁਸ਼ਨਾਈਆ। ਦਾਸਾਂ ਅੰਦਰ ਹੁੰਦਾ ਰਿਹੋਂ ਗ਼ਮਖ਼ਾਰ, ਖ਼ੁਸ਼ੀ ਗ਼ਮੀ ਇਕੋ ਰੰਗ ਰੰਗਾਈਆ। ਪਿਛਲਾ ਲੇਖਾ ਵੇਖ ਰਵਦਾਸ ਸੱਜਣ ਮੀਤ ਮੁਰਾਰ, ਪੜਦਾ ਓਹਲਾ ਆਪ ਉਠਾਈਆ। ਜਗਤ ਭਗਤੀ ਭਗਤ ਯਾਰ ਸਚ ਕਹਾਰ, ਯਾਰੀ ਚਾਰੋਂ ਨਾਲ ਬੰਧਾਈਆ। ਲਹਿਣਾ ਦੇਣਾ ਅਗੰਮ ਅਪਾਰ, ਕਾਗ਼ਜ਼ ਕਲਮ ਲਿਖ ਨਾ ਸਕੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਰ ਥਿਤ ਆਪ ਵਿਚਾਰ, ਘੜੀ ਪਲ ਤੇਰੇ ਹਿੱਸੇ ਆਈਆ। ਘੜੀ ਪਲ ਵੇਖ ਮਿੰਟ, ਵਕਤ ਤੇਰੇ ਵਿਚ ਸਮਾਈਆ। ਜਿਸ ਦਾ ਲਹਿਣਾ ਆਦਿ ਜੁਗਾਦੀ ਇਕ ਇੱਟ, ਮਿੱਟੀ ਗਾਰਾ ਦਏ ਵਡਿਆਈਆ। ਬਿਨ ਅੱਖਰਾਂ ਰਵਦਾਸ ਦੀ ਕੱਢਕੇ ਵੇਖ ਚਿਟ, ਚਿਟ ਲਿਖੀ ਧੁਰ ਦਰਗਾਹੀਆ। ਜਿਸ ਦੇ ਸਾਥੀ ਦੀ ਸਭ ਨੂੰ ਰਹੇ ਖਿੱਚ, ਭੱਜਿਆ ਆਵੇ ਵਾਹੋ ਦਾਹੀਆ। ਨਿਰਗੁਣ ਹੋ ਕੇ ਵੜੇ ਵਿਚ, ਨੇਤਰ ਨੈਣ ਦਰਸ ਕੋਇ ਨਾ ਪਾਈਆ। ਜਗਤ ਕਸੀਰਾ ਕੌਡੀ ਕਹਿੰਦੇ ਰਿਚ, ਮੌਲੀ ਤੰਦ ਸਗਨਾਂ ਨਾਲ ਬੰਧਾਈਆ। ਪਰਮ ਪੁਰਖ ਪਰਮਾਤਮ ਮਿਤ, ਮਿੱਤਰ ਪਿਆਰਾ ਵੇਖ ਵਖਾਈਆ। ਕਲਜੁਗ ਅੰਤਮ ਕਰੇ ਹਿਤ, ਹਿਤਕਾਰੀ ਫੇਰਾ ਪਾਈਆ। ਜਨਮ ਕਰਮ ਦਾ ਲੇਖਾ ਲਏ ਨਜਿੱਠ, ਵੇਖਣਹਾਰਾ ਥਾਉਂ ਥਾਈਂਆ। ਕਰਵਟ ਲੈ ਬਦਲੇ ਪਿਠ, ਸਨਮੁਖ ਨੂਰ ਜ਼ਹੂਰ ਕਰੇ ਰੁਸ਼ਨਾਈਆ। ਮਾਣਸ ਜਨਮ ਜਗਤ ਜੀਵ ਜਹਾਨ ਲਏ ਜਿੱਤ, ਜੁਗਤ ਆਪਣੀ ਦਏ ਸਮਝਾਈਆ। ਕੂੜੀ ਕਿਰਿਆ ਲਾਹ ਕੇ ਵਿਖ, ਅੰਮ੍ਰਿਤ ਆਤਮ ਜਾਮ ਪਿਆਈਆ। ਜਿਧਰ ਵੇਖੇ ਓਧਰ ਪਏ ਦਿਸ, ਚਾਰ ਕੁੰਟ ਦਹਿ ਦਿਸ਼ਾ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿ ਕਹੇ ਮੈਂ ਆਇਆ, ਸਾਵਣ ਰੰਗ ਰੰਗਾਈਆ। ਮੇਰਾ ਮਾਲਕ ਦਾਤਾ ਦਾਇਆ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੇ ਖੇਲ ਰਚਾਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਨਿਰਗੁਣ ਸਰਗੁਣ ਜਿਸ ਵੰਡ ਵੰਡਾਇਆ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਜੋਤੀ ਨੂਰ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਪੰਜ ਤਤ ਜਿਸ ਹੁਕਮ ਵਰਤਾਇਆ, ਲੱਖ ਚੁਰਾਸੀ ਗੰਢ ਪੁਆਈਆ। ਆਤਮ ਪਰਮਾਤਮ ਜਿਸ ਸੰਗ ਨਿਭਾਇਆ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਨਾਦ ਸੁਣਾਈਆ। ਕਾਗਦ ਕਲਮ ਜਿਸ ਲੇਖ ਲਿਖਾਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰੇ ਪੜ੍ਹਾਈਆ। ਸਚਖੰਡ ਦਵਾਰ ਜਿਸ ਆਸਣ ਲਾਇਆ, ਛੱਪਰ ਛੰਨ ਨਾ ਕੋਇ ਛੁਹਾਈਆ। ਥਿਰ ਘਰ ਸਾਚੇ

ਸੁਤ ਦੁਲਾਰਾ ਇਕ ਵਸਾਇਆ, ਸ਼ਬਦੀ ਪੂਤ ਦਏ ਵਡਿਆਈਆ। ਜੁਗ ਚੌਕੜੀ ਜਿਸ ਭਗਤਾਂ ਭਗਵਨ ਹੋ ਕੇ ਦਰਸ ਵਖਾਇਆ, ਨਿਜ ਨੇਤਰ ਨੂਰ ਕਰ ਰੁਸ਼ਨਾਈਆ। ਰਵਦਾਸ ਚਮਾਰ ਜਿਸ ਹੁਕਮ ਵਰਤਾਇਆ, ਧੁਰ ਸੰਦੇਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਵੇਖ ਲੇਖ ਪੁਰਖ ਸਮਰਥ, ਦਾਤੇ ਤੇਰੇ ਹੱਥ ਵਡਿਆਈਆ। ਤੇਰੀ ਮਹਿਮਾ ਸਿਫ਼ਤ ਗਾਈਏ ਜਸ, ਢੋਲਾ ਨਾਦ ਇਕ ਸੁਣਾਈਆ। ਸਚ ਸਰਨਾਈ ਚਰਨ ਕਵਲ ਜਾਈਏ ਵਸ, ਵਸਲ ਇਕੋ ਇਕ ਵਖਾਈਆ। ਆਤਮ ਕਰੇ ਪਰਮਾਤਮ ਪੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਰਵਦਾਸ ਕਹੇ ਪ੍ਰਭ ਮਾਰ ਝਾਤ, ਝਾਕੀ ਆਪਣੀ ਇਕ ਵਖਾਈਆ । ਫੜ ਆਪਣੀ ਕਲਮ ਦਵਾਤ, ਤੇਰਾ ਲੇਖਾ ਲਿਖਿਆ ਮੁਕ ਨਾ ਸਕੇ ਰਾਈਆ। ਕਰ ਕਿਰਪਾ ਚਰਨ ਪ੍ਰੀਤੀ ਬਖ਼ਸ਼ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਸਾਚੀ ਦੱਸ ਗਾਥ, ਧੁਰ ਦਾ ਰਾਗ ਇਕ ਸਮਝਾਈਆ। ਪੂਰਬ ਜਨਮ ਜਿਨ੍ਹਾਂ ਬਖ਼ਸ਼ੀ ਦਾਤ, ਤਿਨ੍ਹਾਂ ਵੇਖ ਚਾਈਂ ਚਾਈਂਆ। ਮੈਂ ਵੀ ਓਨ੍ਹਾਂ ਆਇਆ ਆਖ, ਸਚ ਸੰਦੇਸ਼ਾ ਇਕ ਸੁਣਾਈਆ। ਜਿਸ ਵੇਲੇ ਪਰਗਟ ਹੋਵੇ ਮੇਰਾ ਪੁਰਖ ਸਮਰਾਥ, ਲੋਕਮਾਤ ਫੇਰਾ ਪਾਈਆ। ਬਿਨ ਭਗਤੀ ਬੰਦਗੀ ਓਹਦੇ ਨਾਲ ਮਿਲਣ ਦੀ ਦੱਸਾਂ ਜਾਚ, ਹੌਲੀ ਹੌਲੀ ਇਕੋ ਨਾਮ ਦ੍ਰਿੜਾਈਆ। ਉਹ ਪੱਤਣ ਤੇਰੇ ਬੈਠੇ ਘਾਟ, ਭਾਰ ਆਪਣਾ ਸਰਬ ਉਠਾਈਆ। ਤੇਰੇ ਨਾਲੋਂ ਵਿਛੜੀ ਤੇਰੀ ਜ਼ਾਤ, ਅੰਤਮ ਤੇਰਾ ਰਾਹ ਤਕਾਈਆ। ਕਾਇਆ ਮਾਟੀ ਪੰਜ ਤਤ ਪੌਂਦਾ ਰਿਹਾ ਵਫ਼ਾਤ, ਮੜ੍ਹੀ ਗੋਰ ਅਗਨੀ ਹਵਨ ਜਲਾਈਆ। ਜੁਗ ਚੌਕੜੀ ਪਿਛੋਂ ਭਾਗਾਂ ਭਰੀ ਭਿੰਨੜੀ ਸੁਹੰਜਣੀ ਆ ਗਈ ਸਾਵਨ ਰਾਤ, ਸਤਿ ਸਤਿ ਖ਼ੁਸ਼ੀ ਮਨਾਈਆ। ਤੇਰੇ ਨਾਮ ਦੀ ਕਥਾ ਕਹਾਣੀ ਨਾ ਕੋਈ ਜਗਤ ਦਿਸੇ ਬਾਤ, ਬਾਤਨ ਪੜਦਾ ਦੇ ਖੁਲ੍ਹਾਈਆ। ਤੂੰ ਪੁਰਖ ਅਕਾਲ ਤੈਨੂੰ ਗੋਬਿੰਦ ਮੰਨਿਆ ਬਾਪ, ਕਿਉਂ, ਗੋਬਿੰਦ ਗੁਰ ਇਕੋ ਸੀਸ ਨਿਵਾਈਆ। ਜਿਉਂ ਭਾਵੇ ਪਤ ਲੈਣੀ ਰਾਖ, ਰੱਖਿਆ ਕਰਨੀ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਲਹਿਣਾ ਦੇਣਾ ਪਾਵੇ ਮੂਲ, ਮਾਲਕ ਦਾਤਾ ਬੇਪਰਵਾਹੀ ਦਾ । ਤੇਰਾ ਭਗਤਾਂ ਦੱਸਿਆ ਸਚ ਅਸੂਲ, ਓਥੇ ਲੇਖਾ ਨਹੀਂ ਕਿਸੇ ਗਵਾਹੀ ਦਾ। ਤੂੰ ਦਾਤਾ ਨਰ ਹਰਿ ਨਰਾਇਣ ਕੰਤ ਕੰਤੂਹਲ, ਨਾਤਾ ਤੁਟੇ ਧੀ ਜਵਾਈ ਦਾ। ਤੇਰਾ ਪ੍ਰੇਮ ਪਿਆਰ ਅਗੰਮੀ ਬਰਸੇ ਫੂਲ, ਦਿਵਸ ਰੈਣ ਇਕੋ ਰੰਗ ਰੰਗਾਈ ਦਾ। ਹਉਂ ਬਾਲਕ ਦਰ ਗਏ ਭੂਲ, ਤੂੰ ਮਿਹਰਵਾਨ ਬਖ਼ਸ਼ਿਸ਼ ਰਹਿਮਤ ਵਿਚ ਰਹਿਮਾਨ ਇਕ ਸਾਲਾਹੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਮੰਗ ਮੰਗਾਈ ਦਾ। ਭਗਵਾਨ ਕਹੇ ਕੀ ਆਇਆ ਵਕਤ, ਜਿਸ ਦੀ ਉਡੀਕ ਦੋ ਜਹਾਨ ਲਗਾਈ ਦਾ। ਰਵਦਾਸ ਕਹੇ ਹੁਣ ਕੁਛ ਨਹੀਂ ਫ਼ਰਕ, ਫ਼ੈਸਲਾ ਹੋਇਆ ਬੇਪਰਵਾਹੀ ਦਾ। ਜਨ ਭਗਤ ਮੰਗਣ ਤੇਰਾ ਦਰਸ, ਲੇਖਾ ਨਹੀਂ ਕੋਈ ਪੁੱਛੇ ਗੁਨਾਹੀ ਦਾ। ਮਿਹਰਵਾਨ ਹੋ ਕੇ ਅੰਮ੍ਰਿਤ ਮੇਘ ਬਰਸ, ਲਹਿਣਾ ਚੁੱਕੇ ਅਗਨ ਤਤ ਤਪਾਈ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡਾ ਘਰ ਸਾਚਾ ਮੰਗ ਮੰਗਾਈ ਦਾ। ਰਵਦਾਸ ਕਹੇ ਸੁਣੋ ਯਾਰੋ, ਪਿਛਲੀ ਕਥਾ ਸੁਣਾਈ ਦਾ। ਮਾਣਸ ਮਨੁਖ ਮਰਦ ਚਾਰ ਕਹਾਰੋ, ਫ਼ਰਦ ਲੇਖਾ ਬੇਪਰਵਾਹੀ ਦਾ। ਪੂਰਬ ਲਹਿਣਾ ਘਰ ਵਿਚਾਰੋ, ਪੜਦਾ ਚੁੱਕੇ ਸ਼ਹਿਨਸ਼ਾਹੀ ਦਾ। ਕਲਜੁਗ ਅੰਤ

ਚਾਰ ਕੁੰਟ ਅੰਧਿਆਰੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀ ਦਾ। ਕਹਾਰ ਕਹਿਣ ਦੱਸੇਂ ਕੀ, ਸਮਝ ਵਿਚ ਨਾ ਆਈਆ। ਕਦੀ ਮਾਪਿਆਂ ਦੇ ਪੁੱਤਰ ਕਦੀ ਮਾਪਿਆਂ ਘਰ ਬਣੇ ਧੀ, ਧੀ ਜਵਾਈ ਨਾਲ ਪਰਨਾਈਆ। ਰਵਦਾਸ ਕੇਹੜਾ ਲੇਖਾ ਸਾਢੇ ਤਿੰਨ ਹੱਥ ਸੀਂ, ਜੋ ਸੀਤਲ ਧਾਰ ਦਏ ਵਹਾਈਆ। ਜਿਸ ਸਹਾਰੇ ਜਗ ਜੀਵਣ ਲਈਏ ਜੀ, ਜੁਗਤ ਜੋਗ ਇਕ ਦ੍ਰਿੜਾਈਆ। ਨਾਮ ਨਿਧਾਨ ਅੰਮ੍ਰਿਤ ਰਸ ਲਈਏ ਪੀ, ਪਿਆਲਾ ਤੇਰੇ ਹੱਥ ਵੇਖੀਏ ਸਚ ਸੁਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਰਵਦਾਸ ਕਹੇ ਸੁਣੋ ਬੱਚੇ, ਬੱਚਿਆਂ ਵਾਂਗ ਸਮਝਾਈਆ। ਤੁਸੀਂ ਓਨ੍ਹਾਂ ਨਾਲੋਂ ਅੱਛੇ, ਜੇਹੜੇ ਅੱਛੇ ਬਣ ਕੇ ਬੈਠੇ ਪ੍ਰਭੂ ਭੁਲਾਈਆ। ਤੁਹਾਨੂੰ ਢਾਲਿਆ ਓਸ ਸੰਚੇ, ਜਿਸ ਸੰਚੇ ਦਾ ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਈਆ। ਬੇਸ਼ਕ ਪਿਛੇ ਰਹਿ ਗਏ ਭਾਂਡੇ ਕੱਚੇ, ਅੱਗੇ ਘਮਿਆਰ ਮਿਲਿਆ ਬੇਪਰਵਾਹੀਆ। ਮਾਤ ਗਰਭ ਕਿਸੇ ਤਪਣਾ ਨਾ ਪਏ ਭੱਠੇ, ਅਗਨੀ ਅੱਗ ਨਾ ਕੋਇ ਜਲਾਈਆ। ਪਿਛਲੇ ਜਨਮ ਦੇ ਸਾਰੇ ਕਰ ਇਕੱਠੇ, ਇਕੱਤਰ ਇਕੋ ਘਰ ਵਖਾਈਆ। ਪ੍ਰੇਮ ਪ੍ਰੀਤੀ ਨਾਲ ਰੱਤੇ, ਰਤੀ ਰੱਤ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਬਹਿ ਕੇ ਹਿਰਦੇ ਵਸੇ, ਹਰਿ ਜੂ ਆਪਣਾ ਡੇਰਾ ਲਾਈਆ। ਕਹਾਰ ਕਹਿਣ ਸਚ ਦੀ ਗੱਲ, ਰਵੀ ਸਾਨੂੰ ਦੇ ਸਮਝਾਈਆ। ਤੇਰਾ ਪ੍ਰਭੂ ਪਿਛੇ ਕਰਦਾ ਆਇਆ ਵਲ ਛਲ, ਅਛਲ ਛਲ ਧਾਰੀ ਨਜ਼ਰੀ ਆਈਆ। ਜੇ ਜਨਮ ਬਦਲ ਕੇ ਲੋਕਮਾਤ ਦਿਤਾ ਘੱਲ, ਤਨ ਮਾਟੀ ਖ਼ਾਕ ਸੋਭਾ ਪਾਈਆ। ਕੀ ਤੇਰੇ ਮਿਲਣ ਦਾ ਸਾਨੂੰ ਦੇਵੇ ਫਲ, ਰਸ ਅੰਮ੍ਰਿਤ ਇਕ ਚਖਾਈਆ। ਰਵਦਾਸ ਕਹੇ ਉਹ ਬੈਠਾ ਨਿਹਚਲ ਧਾਮ ਅਟਲ, ਸਚਖੰਡ ਨਿਵਾਸੀ ਸਚ ਦਵਾਰੇ ਸੋਭਾ ਪਾਈਆ। ਕਲਜੁਗ ਅੰਤ ਸਿੱਧਾ ਹੋਇਆ ਭਗਤਾਂ ਵੱਲ, ਦੂਜਾ ਸੰਗ ਨਾ ਕੋਇ ਰਖਾਈਆ। ਜੋ ਮੇਰੇ ਸੰਗ ਗਿਆ ਰਲ, ਤਿਨ੍ਹਾਂ ਮਿਲਣ ਆਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦੀ ਝੋਲੀ ਪਾਈਆ। ਕਹਾਰ ਕਹਿਣ ਕੀ ਲੇਖਾ ਦੇਂਦਾ, ਦੇਵਣਹਾਰ ਫੇਰਾ ਪਾਈਆ। ਕਿ ਐਵੇਂ ਰਸਨਾ ਜਿਹਵਾ ਕਹਿੰਦਾ, ਬਾਲਕ ਬਾਲਿਆਂ ਵਾਂਗ ਵਰਚਾਈਆ। ਰਵਦਾਸ ਕਹੇ ਮੇਰਾ ਪਰਮਾਤਮ ਹਰ ਘਟ ਵੇਂਹਦਾ, ਘਰ ਬੈਠਾ ਸੋਭਾ ਪਾਈਆ। ਨਾਤਾ ਵੇਖੇ ਧੁਰ ਦੇ ਨੇਹੁੰ ਦਾ, ਲੱਗਾ ਨੇਹੁੰ ਨਾ ਕੋਇ ਤੁੜਾਈਆ। ਕਰੇ ਖੇਲ ਪੁੱਤਰ ਪਿਉ ਦਾ, ਪਿਤਾ ਪੁਰਖ ਅਕਾਲ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਰਿਹਾ ਚੁਕਾਈਆ। ਓਧਰੋਂ ਲੇਖਾ ਵੇਖ ਚੁੱਕਦਾ, ਬ੍ਰਾਹਮਣ ਰਿਹਾ ਸਮਝਾਈਆ। ਰਵਦਾਸ ਮੈਨੂੰ ਕਿਉਂ ਨਹੀਂ ਪੁੱਛਦਾ, ਕਿਉਂ ਬੈਠਾ ਮੁਖ ਛੁਪਾਈਆ। ਮੈਂ ਵੀ ਪਿਆਸਾ ਓਸੇ ਦੀ ਤ੍ਰਿਸ਼ਨਾ ਭੁੱਖ ਦਾ, ਜਿਸ ਨੂੰ ਕਹਿੰਦੇ ਬੇਪਰਵਾਹੀਆ। ਖ਼ੁਸ਼ੀ ਗ਼ਮੀ ਵਿਚ ਕਦੇ ਨਾ ਰੁੱਸਦਾ, ਦੁਖੀਆਂ ਨਾਲ ਆਪਣਾ ਦਰਦ ਵੰਡਾਈਆ। ਮੈਂ ਵੀ ਨਾਤਾ ਜੁੜੌਂਦਾ ਉਹਦੇ ਨਾਲ ਪਿਉ ਪੁੱਤ ਦਾ, ਪਿਤਾ ਇਕੋ ਇਕ ਪੁਰਖ ਅਕਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਠਾਂਡਾ ਨਜ਼ਰੀ ਆਈਆ। ਰਵਦਾਸ ਕਹੇ ਉਠ ਪੰਡਤ, ਤੈਨੂੰ ਪਾਂਧੇ ਦਿਆਂ ਸਮਝਾਈਆ। ਜਿਸ ਦਵਾਰੇ ਸਾਰੇ ਮੰਗਤ, ਖ਼ਾਲੀ ਝੋਲੀ ਰਹੇ ਭਰਾਈਆ। ਜਿਸ ਦੇ ਵਣਜਾਰੇ ਜੇਰਜ ਅੰਡਜ, ਉਤਭੁਜ ਸੇਤਜ ਹੱਟ ਚਲਾਈਆ । ਜਿਸ ਦੇ ਨਗਾਰੇ ਬ੍ਰਹਮ ਬ੍ਰਹਿਮੰਡਪ, ਬ੍ਰਹਿਮਾਂਡ ਕਰਨ ਸ਼ਨਵਾਈਆ। ਸੋ ਸਾਹਿਬ ਸਤਿਗੁਰ

ਵੇਖਣ ਆਇਆ ਜਗਤ ਕਿਨਾਰੇ, ਕਲਜੁਗ ਕੰਢੇ ਫੇਰਾ ਪਾਈਆ। ਪੂਰਬ ਜਨਮ ਜਿਨ੍ਹਾਂ ਨੂੰ ਦਿਤੇ ਲਾਰੇ, ਇਸ਼ਾਰਿਆਂ ਨਾਲ ਸਮਝਾਈਆ। ਜਿਨ੍ਹਾਂ ਦਾ ਲੇਖਾ ਨਾਲ ਚਮਿਆਰੇ, ਰਵਦਾਸ ਕਰੇ ਕੁੜਮਾਈਆ। ਫੜ ਕੇ ਬਾਹੋਂ ਪਾਰ ਉਤਾਰੇ, ਸਿਰ ਆਪਣਾ ਹੱਥ ਟਿਕਾਈਆ। ਨਾ ਕੋਈ ਵੇਖੇ ਵਿਆਹੇ ਕਵਾਰੇ, ਦੋਹਾਂ ਇਕੋ ਰੰਗ ਰੰਗਾਈਆ । ਤੂੰ ਵੀ ਤੱਕ ਓਸ ਦੇ ਚਰਨ ਕਵਲਾਰੇ, ਜਿਥੇ ਮਿਲੇ ਮਾਣ ਵਡਿਆਈਆ। ਨਵ ਨੌਂ ਜਨਮ ਬੀਤੇ ਵਿਚ ਸੰਸਾਰੇ, ਸੰਸਾਰ ਸਾਗਰ ਪਾਰ ਨਾ ਕੋਇ ਕਰਾਈਆ। ਜੀਂਵਦਿਆਂ ਜਗ ਕੋਈ ਨਾ ਮਾਰੇ, ਮਰਿਆਂ ਜੀਵਤ ਰੂਪ ਨਾ ਕੋਇ ਵਟਾਈਆ। ਸਾਚਾ ਮੇਲ ਮਿਲੇ ਨਾ ਨਰ ਨਿਰੰਕਾਰੇ, ਨਿਰਾਕਾਰ ਨਾ ਕੋਇ ਸਮਝਾਈਆ। ਸੱਤ ਸਾਵਣ ਦੀ ਉਹ ਸੁਹੰਜਣੀ ਰੈਣ ਜਿਸ ਰਾਤੀ ਰਵਦਾਸ ਦਵਾਰੇ ਪ੍ਰਭ ਦਿਤੇ ਸਚ ਭੰਡਾਰੇ, ਕਿਣਕਾ ਕਿਣਕਾ ਦਾਣਾ ਦਾਣਾ ਇਕ ਵਰਤਾਈਆ। ਉਸੇ ਵੇਲੇ ਰਸਨਾ ਬੋਲੇ ਸਾਰੇ ਜੈਕਾਰੇ, ਤੂੰਹੀ ਤੂੰਹੀ ਰਾਗ ਅਲਾਈਆ। ਤੁਧ ਬਿਨ ਦੂਜਾ ਨਾ ਕੋਇ ਮਿੱਤਰ ਪਿਆਰੇ, ਸੱਜਣ ਸੰਗ ਨਾ ਕੋਇ ਦਰਸਾਈਆ। ਰਵਦਾਸ ਕਿਹਾ ਨਾਲ ਇਸ਼ਾਰੇ, ਇਹੋ ਬੇਪਰਵਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰੇ, ਚੌਕੜੀ ਬੈਠੀ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਦਰ ਪਨਹਾਰੇ, ਪੀਸਣ ਪੀਸ ਕੇ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨਾਮ ਦੇ ਲੌਂਦੇ ਜੈਕਾਰੇ, ਜੈ ਜੈ ਕਾਰ ਕਰ ਸੁਣਾਈਆ। ਸੋ ਸਾਹਿਬ ਸੁਆਮੀ ਵੰਡਣ ਆਇਆ ਆਪਣੀ ਵਸਤ ਅਪਾਰੇ, ਅਮੋਲਕ ਤੁਹਾਡੀ ਝੋਲੀ ਪਾਈਆ। ਹੁਣ ਤੁਸੀਂ ਬਣ ਕੇ ਜਗਤ ਕਹਾਰੇ, ਜਗਤ ਡੋਲੀ ਕੰਧ ਉਠਾਈਆ। ਕਲਜੁਗ ਅੰਤ ਪੁਰਖ ਅਬਿਨਾਸ਼ੀ ਕਿਰਪਾ ਧਾਰੇ, ਨਿਰਗੁਣ ਨਿਰਵੈਰ ਹੋਏ ਸਹਾਈਆ। ਖੇਵਟ ਖੇਟਾ ਬਣ ਵਿਚ ਸੰਸਾਰੇ, ਬੇੜਾ ਆਪਣੇ ਸੀਸ ਉਠਾਈਆ। ਠੱਗ ਬ੍ਰਾਹਮਣ ਨਾਲ ਤਾਰੇ, ਬ੍ਰਾਹਮਣੀ ਨੈਣਾਂ ਰਾਹ ਤਕਾਈਆ। ਕੋਈ ਡੁੱਬੇ ਨਾ ਵਿਚ ਮੰਝਧਾਰੇ, ਅੱਧ ਵਿਚਕਾਰ ਨਾ ਕੋਇ ਸੁਟਾਈਆ। ਜਿਸ ਫੜਿਆ ਤਿਸ ਲਾਏ ਪਾਰ ਕਿਨਾਰੇ, ਨਈਆ ਨੌਕਾ ਆਪਣੇ ਨਾਮ ਚੜ੍ਹਾਈਆ। ਜਿਸ ਦੇ ਹੱਥ ਨਾ ਆਏ ਕਿਸੇ ਵੰਝ ਮੁਹਾਣੇ, ਸਮੁੰਦ ਸਾਗਰ ਬੈਠੇ ਰਾਹ ਤਕਾਈਆ। ਸੋ ਸਾਹਿਬ ਜਨ ਭਗਤਾਂ ਲਾਏ ਓਸ ਟਿਕਾਣੇ, ਜਿਸ ਘਰ ਟਿੱਕਾ ਲਗੇ ਸੱਚੇ ਸ਼ਹਿਨਸ਼ਾਹੀਆ। ਆਪਣੇ ਚੜ੍ਹਾਏ ਸਤਿ ਬਬਾਣੇ, ਬਬਾਣ ਸ਼ਬਦ ਰੂਪ ਵਟਾਈਆ। ਗੁਰਮੁਖਾਂ ਸਦਾ ਸੁਹੇਲਾ ਖੜ੍ਹਾ ਰਹੇ ਸਰਹਾਣੇ, ਸਿਰ ਪਾਉਂ ਇਕੋ ਰੰਗ ਰੰਗਾਈਆ। ਭੁੱਲ ਨਾ ਜਾਏ ਵੇਖ ਬਾਲੇ ਨੱਢੇ ਜਗਤ ਅੰਞਾਣੇ, ਸੁਘੜ ਸਿਆਣੇ ਆਪ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਵਣ ਸੋਹਣਾ ਰੰਗ ਵਖਾਈਆ। ਸਾਵਣ ਕਹੇ ਮੇਰੀ ਭਿੰਨੜੀ ਰੈਣ, ਸਤਿ ਸਤਿਵਾਦੀ ਦਿਤੀ ਵਡਿਆਈਆ। ਸਾਚੀ ਸਖ਼ੀਆਂ ਆਈ ਕਹਿਣ, ਸੰਦੇਸਾ ਇਕ ਸੁਣਾਈਆ। ਜਗਤ ਉਠੋ ਵੇਖੋ ਮੇਰੀ ਭੈਣ, ਪਰਮ ਪੁਰਖ ਬੇਪਰਵਾਹੀਆ। ਜਿਸ ਨੂੰ ਅਬਿਨਾਸ਼ੀ ਕਰਤਾ ਸਾਰੇ ਕਹਿਣ, ਕਹਿ ਕਹਿ ਰਾਗ ਅਲਾਈਆ। ਸੋ ਪਿਛਲਾ ਲੇਖਾ ਗੁਰਮੁਖਾਂ ਆਇਆ ਦੇਣ, ਦੇ ਦੇ ਖ਼ੁਸ਼ੀ ਮਨਾਈਆ। ਸਾਚੇ ਸੰਤਾਂ ਬਣਕੇ ਸਾਕ ਸੈਣ, ਨਾਤਾ ਜੋੜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਭਿੰਨੜੀ ਰੈਣ ਕਹੇ ਮੈਂ ਆਈ ਦੱਸਣ, ਸਾਵਲ ਸੁੰਦਰ ਰੂਪ ਵਟਾਈਆ। ਗੁਰਮੁਖਾਂ ਹਿਰਦੇ ਆਈ ਵਸਣ, ਦੂਰ ਦੁਰਾਡਾ ਪੰਧ ਚੁਕਾਈਆ। ਮਨਮੁਖਾਂ ਕੋਲੋਂ ਆਈ ਨੱਸਣ, ਪੈਰੀਂ ਪਾਹਨੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਭਿੰਨੜੀ ਰੈਣ ਕਹੇ ਸੁਣੋ ਜਨ ਭਾਈ, ਭਗਤਾਂ ਮਿਲੇ ਮਾਣ

ਵਡਿਆਈਆ। ਵੇਲਾ ਰਖੋ ਯਾਦ ਜਿਸ ਵੇਲੇ ਗੋਬਿੰਦ ਬੂਟਾ ਪੁਟਿਆ ਕਾਹੀ, ਕਲਮਾ ਨਬੀ ਸਾਰੇ ਬੈਠੇ ਭੁਲਾਈਆ। ਕਲਜੁਗ ਜੜ੍ਹ ਦਿਤੀ ਉਖੜਾਈ, ਬੱਚੇ ਨੀਹਾਂ ਹੇਠ ਦਬਾਈਆ । ਓਸ ਵੇਲੇ ਪੁਰਖ ਅਕਾਲ ਨਾਲ ਕੀਤੀ ਸਾਈ, ਮਾਛੂਵਾੜੇ ਸੇਜ ਹੰਢਾਈਆ। ਤੇਰੀ ਮੇਰੀ ਨਾ ਹੋਏ ਜੁਦਾਈ, ਜੁਦਾ ਅੰਗ ਨਾ ਕੋਇ ਜਣਾਈਆ। ਪੁਰਖ ਅਕਾਲ ਦਿਤਾ ਸਮਝਾਈ, ਸ਼ਬਦ ਸੰਦੇਸ਼ਾ ਇਕ ਅਲਾਈਆ। ਮੇਰਾ ਨੂਰ ਤੇਰੀ ਰੁਸ਼ਨਾਈ, ਦੋ ਜਹਾਨਾਂ ਨਜ਼ਰੀ ਆਈਆ। ਮੇਰਾ ਨਾਦ ਤੇਰੀ ਸ਼ਨਵਾਈ, ਤੇਰਾ ਸ਼ਬਦ ਮੇਰੀ ਵਡਿਆਈਆ। ਤੇਰਾ ਮੰਦਰ ਸੋਭਾ ਇਕੋ ਪਾਈ, ਸਾਢੇ ਤਿੰਨ ਹੱਥ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਜਣਾਈਆ। ਭਿੰਨੜੀ ਰੈਣ ਕਹੇ ਮੇਰੀ ਸੱਜਣ ਸਈਓ, ਸ਼ਾਹ ਸਾਚਾ ਦਿਆਂ ਮਿਲਾਈਆ। ਜਿਸ ਦੀ ਪਕੜੀ ਭਗਤ ਕਬੀਰ ਬਈਓ, ਬਾਜ਼ੂ ਆਪਣੀ ਬਗ਼ਲ ਟਿਕਾਈਆ। ਜਿਸ ਦਾ ਲੇਖਾ ਕਿਸੇ ਹਿਸਾਬ ਕਿਤਾਬ ਨਾ ਆਵੇ ਵਹੀਓ, ਕਾਗ਼ਜ਼ ਕਲਮ ਨਾ ਦੇਵੇ ਗਵਾਹੀਆ। ਜੋ ਪਾਰ ਕਰਾਵੇ ਚਾੜ੍ਹ ਕੇ ਸਾਚੀ ਨਾਮ ਨਈਓ, ਨੌਕਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਿੰਨੜੀ ਰੈਣ ਰੰਗ ਵਖਾਈਆ। ਭਿੰਨੜੀ ਰੈਣ ਕਹੇ ਵੇਖੋ ਰੰਗ ਚੜ੍ਹਦਾ, ਹਰਿ ਕਰਤਾ ਆਪ ਰੰਗਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਫੜਦਾ, ਨਿਰਗੁਣ ਹੋ ਕੇ ਭੱਜੇ ਵਾਹੋ ਦਾਹੀਆ। ਗੁਰਮੁਖਾਂ ਭਾਣਾ ਆਪਣੇ ਸੀਸ ਜਰਦਾ, ਜਗਦੀਸ ਖ਼ੁਸ਼ੀ ਵਖਾਈਆ। ਕਰਤਾ ਪੁਰਖ ਹੋ ਕੇ ਕਰਨੀ ਕਰਦਾ, ਕਾਦਰ ਕੁਦਰਤ ਰਿਹਾ ਨਚਾਈਆ। ਸੰਤ ਸੁਹੇਲੇ ਸੱਜਣ ਵਰਦਾ, ਸੋਹਣਾ ਆਪਣਾ ਮੇਲ ਮਿਲਾਈਆ। ਜੋ ਬਿਰਹੋ ਵਿਛੋੜੇ ਅੰਦਰ ਹੋਵੇ ਮਰਦਾ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਭਿੰਨੜੀ ਰੈਣ ਕਹੇ ਮੈਂ ਕੀ ਆਖਾਂ, ਕਹਿਣਾ ਕਹਿਣ ਕੁਛ ਨਾ ਜਾਈਆ। ਸਮਰਥ ਪੁਰਖ ਮੈਂ ਵੇਖਿਆ ਭਗਤਾਂ ਰਾਖਾ, ਘਰ ਘਰ ਹੋਏ ਸਹਾਈਆ। ਓਨ੍ਹਾਂ ਹੋਵੇ ਦਾਸੀ ਦਾਸਾ, ਆਜਜ਼ ਹੋ ਕੇ ਸੇਵ ਕਮਾਈਆ। ਪ੍ਰੇਮ ਪਿਆਰ ਅੰਦਰ ਚਲੇ ਵਿਚ ਸਵਾਸਾ, ਸਾਹ ਸਾਹ ਆਪਣਾ ਨਾਮ ਜਪਾਈਆ। ਸੁਰਤੀ ਸ਼ਬਦੀ ਮਿਲ ਕੇ ਪਾਏ ਰਾਸਾ, ਗੋਪੀ ਕਾਹਨ ਰੂਪ ਵਟਾਈਆ। ਪੰਜਾਂ ਪੂਰੀ ਕਰੇ ਆਸਾ, ਨਾਲ ਬ੍ਰਾਹਮਣ ਰਿਹਾ ਤਰਾਈਆ। ਜਿਸ ਦੀ ਜਗਤ ਜੁਗ ਬਣੀ ਰਹੇ ਗਾਥਾ, ਗਾਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਪਿਛਲਾ ਲੇਖਾ ਲੇਖੇ ਲੱਗਾ, ਲਗਨ ਆਪਣੀ ਵਿਚ ਜਣਾਈਆ। ਸਭ ਦਾ ਸੌਰਿਆ ਅੱਗੋਂ ਅੱਗਾ, ਅਗਲਾ ਪੰਧ ਮੁਕਾਈਆ। ਹੰਸ ਬਣਿਆ ਬਗਲਾ ਬਪੜਾ ਕੱਗਾ, ਕਾਂਗੋਂ ਹੰਸ ਉਡਾਈਆ। ਨੌ ਜਨਮ ਦਾ ਭੁੱਖਾ ਨੰਗਾ, ਗੰਗਾ ਲੇਖਾ ਰਿਹਾ ਮੁਕਾਈਆ। ਚਾਰ ਕਹਾਰਾਂ ਪੂਰੀ ਮੰਗਾ, ਮਾਨੁਖ ਨਾਰੀ ਰੂਪ ਦਰਸਾਈਆ। ਰਵਦਾਸ ਮਿੱਤਰ ਬਣਿਆ ਚੰਗਾ, ਜਿਸ ਨਾਰੀ ਅੱਖ ਉਠਾਈਆ। ਸਭ ਦਾ ਇਕੋ ਬਣਿਆ ਸੰਗਾ, ਸੋਹਣਾ ਜੋੜ ਜੁੜਾਈਆ। ਰਵਦਾਸ ਛੱਡਿਆ ਆਰ ਰੰਬਾ, ਟੁੱਟੀ ਗੰਢ ਵਖਾਈਆ। ਇਨ੍ਹਾਂ ਵਿਚੋਂ ਕੋਈ ਨਾ ਰਿਹਾ ਗੰਦਾ, ਗੰਦਗੀ ਬਾਹਰ ਕਢਾਈਆ। ਪਰਮ ਪੁਰਖ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਇਕ ਚਾੜ੍ਹਨਾ ਚੌਦਸ ਚੰਦਾ, ਜਿਸ ਨੂੰ ਵੇਦ ਵਿਆਸ ਗਿਆ ਗਾਈਆ। ਓਸ ਭਾਣੇ ਨੂੰ ਜਰ ਨਾ ਸਕੇ ਕੋਈ ਬੰਦਾ, ਬੰਦਗੀ ਵਾਲਾ ਇਕੋ ਬੇਪਰਵਾਹੀਆ। ਜਗਤ ਵਿਹਾਰ ਸੀਨਾ ਕਰਕੇ ਠੰਡਾ, ਆਪਣਾ ਭਾਣਾ ਦਿਤਾ ਵਰਤਾਈਆ। ਪੂਤ ਸਪੂਤਾ ਸ਼ਬਦੀ ਚੜ੍ਹੇ ਨਵ ਚੰਦਾ, ਚੰਦ ਚਾਂਦਨੀ ਨੈਣ ਸ਼ਰਮਾਈਆ ।

ਜਲ ਸਾਗਰ ਲੈ ਕੇ ਭੱਜੀ ਆਵੇ ਗੰਗਾ, ਗੰਗੋਤਰੀ ਆਪਣਾ ਫੇਰਾ ਪਾਈਆ। ਜਮਨਾ ਕਹੇ ਮੇਰਾ ਮੇਂਡਾ ਨੰਗਾ, ਅੋਡਣੀ ਸੀਸ ਨਾ ਕੋਇ ਟਿਕਾਈਆ । ਸੁਰਸਤੀ ਕਹੇ ਮੇਰਾ ਲੇਖ ਭਾਗਾਂ ਮੰਦਾ, ਭਗਵਨ ਸੰਗ ਨਾ ਕੋਇ ਰਖਾਈਆ। ਗੋਦਾਵਰੀ ਕਹੇ ਬਿਨ ਗੋਬਿੰਦ ਮੇਰਾ ਜਲ ਕਰੇ ਨਾ ਕੋਇ ਠੰਡਾ, ਸੀਤਲ ਧਾਰ ਨਾ ਕੋਇ ਵਹਾਈਆ। ਜੇ ਤੱਕੀਏ ਨਜ਼ਰੀ ਆਏ ਇਕੋ ਪੁਰਖ ਅਕਾਲ ਸਰਬ ਬਖ਼ਸ਼ੰਦਾ, ਬਖ਼ਸ਼ਣਹਾਰ ਸਦ ਅਖਵਾਈਆ। ਜੇ ਦਇਆ ਕਮਾਏ ਸਰਗੁਣ ਪਰਗਟ ਹੋਏ ਤਤ ਵਖਾਏ ਬੰਦਾ, ਬੰਦਨ ਵਿਚ ਬੰਦ ਬੰਦ ਨਾ ਕੋਇ ਕਰਾਈਆ। ਜੇ ਅੰਦਰ ਵੜ ਕੇ ਵੇਖੀਏ ਗਾਵੇ ਇਕੋ ਛੰਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੰਜ਼ਲ ਚੜ੍ਹ ਕੇ ਵੇਖੀਏ ਡੰਡਾ, ਅਮਰਾਪਦ ਘਰ ਸਾਚੇ ਸੋਭਾ ਪਾਈਆ। ਉਥੇ ਨਾ ਕੋਇ ਸਾਂਰੰਗ ਨਾ ਮਰਦੰਗਾ, ਢੋਲਕ ਛੈਣਾ ਨਾ ਕੋਇ ਛਣਕਾਈਆ। ਪਰਮ ਪੁਰਖ ਪਰਮਾਤਮ ਇਕੋ ਬੈਠਾ ਸਭ ਤੋਂ ਚੰਗਾ, ਜਿਸ ਦੇ ਹੱਥ ਚੰਗੀ ਵਡਿਆਈਆ। ਉਹ ਭਗਤ ਅਧਾਰੀ ਪੈਜ ਸਵਾਰੇ, ਪਾਰ ਉਤਾਰੇ ਗੰਦਿਉਂ ਗੰਦਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤ ਬਣ ਤਰਖਾਣ ਜਿਨ੍ਹਾਂ ਉਤੇ ਫੇਰਿਆ ਰੰਦਾ, ਬਿਨ ਹੱਥਾਂ ਆਪ ਦਬਾਈਆ। ਉਨ੍ਹਾਂ ਨੂੰ ਲੋੜ ਨਹੀਂ ਰਹੀ ਨਹਾਵਣ ਦੀ ਗੰਗਾ, ਅਠਸਠ ਫੇਰਾ ਨਾ ਕੋਇ ਪਾਈਆ। ਸਚ ਕਿਨਾਰੇ ਬੈਠੇ ਕੰਢਾ, ਆਪਣਾ ਪੰਧ ਮੁਕਾਈਆ। ਜਿਨ੍ਹਾਂ ਨੂੰ ਰਵਦਾਸ ਦਵਾਰੇ ਮਿਲੀਆਂ ਗੰਢਾਂ, ਦਾਣਾ ਇਕੋ ਇਕ ਵਖਾਈਆ। ਉਨ੍ਹਾਂ ਅੰਤਮ ਦੇਵੇ ਪਰਮਾਨੰਦਾ, ਅਨੰਦ ਅਨੰਦ ਵਿਚ ਸਮਾਈਆ। ਭਗਤ ਭਗਵਾਨ ਰਲ ਮਿਲ ਗੋਪੀ ਕਾਹਨ ਗਾਇਆ ਸੋਹੰ ਛੰਦਾ, ਢੋਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਾਏ ਆਪਣੇ ਅੰਗਾਂ, ਅੰਗੀਕਾਰ ਆਪ ਕਰਾਈਆ।

੮ ਸਾਵਣ ੨੦੨੧ ਬਿਕ੍ਰਮੀ ਬਾਬੂ ਪੁਰ

ਧਰਮ ਲੇਖਾ ਲਿਖ ਚਮਿਆਰ, ਗੁਰਮੁਖ ਹੱਥ ਵਡਿਆਈਆ। ਕਲਮ ਸ਼ਾਹੀ ਕੂਕ ਕਰੇ ਪੁਕਾਰ, ਕਾਗ਼ਜ਼ ਸੱਯਦਾ ਸੀਸ ਨਿਵਾਈਆ। ਨਮੋ ਨਮੋ ਮੇਰੀ ਨਿਮਸਕਾਰ, ਧਰਮ ਰਿਹਾ ਧਿਆਈਆ। ਕਾਇਆ ਮਾਟੀ ਚੰਮੋਂ ਕੀਤਾ ਬਾਹਰ, ਹਾਡੀ ਮਾਸ ਨਾੜੀ ਜੋੜ ਨਾ ਕੋਇ ਜੁੜਾਈਆ। ਪੂਰਬ ਲਹਿਣਾ ਦੇ ਉਧਾਰ, ਲਹਿਣਾ ਧੁਰ ਦਾ ਦਿਤਾ ਵਖਾਲ, ਅੱਗੇ ਲੇਖਾ ਚੁਕੇ ਸੰਸਾਰ, ਸਮੁੰਦ ਸਾਗਰ ਖਾਈ ਪਾਰ ਕਰਾਈਆ। ਮੰਜ਼ਲ ਪੌੜੇ ਦਿਤਾ ਚਾੜ੍ਹ, ਕੂੜੀ ਕਿਰਿਆ ਹੱਦ ਮੁਕਾਈਆ। ਸਚ ਦਵਾਰੇ ਦਿਤਾ ਵਾੜ, ਬੰਦ ਕਿਵਾੜੀ ਖਿੜਕੀ ਆਪ ਖੁਲ੍ਹਾਈਆ। ਨਾਉਂ ਨਿਰੰਕਾਰ ਦੱਸ ਜੈਕਾਰ, ਸੁਰਤੀ ਸ਼ਬਦ ਧੁੰਨ ਸਮਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਜੋਤ ਕਰੇ ਰੁਸ਼ਨਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਸੁਣਾਈਆ। ਵਿਛੜਿਆਂ ਵਿਛੋੜਾ ਗਿਆ ਮਿਲਿਆ ਪਰਮ ਪੁਰਖ ਕਰਤਾਰ, ਕਰਤਾ ਕਰਨੀ ਆਪ ਕਮਾਈਆ। ਹਰਖ਼ ਸੋਗ ਦਾ ਰੋਗ ਨਿਵਾਰ, ਚਿੰਤਾ ਗ਼ਮ ਰਿਹਾ ਘਟਾਈਆ। ਜਨਣੀ ਜਨ ਪੈਜ ਸਵਾਰ, ਸਮਰਥ ਸਿਰ ਹੱਥ ਰਖਾਈਆ। ਅਗੰਮ ਅਥਾਹ ਕਰ ਵਿਹਾਰ, ਬੋਧ ਅਗਾਧ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਰਵਦਾਸ ਕਹੇ ਲਿਖਾਂ

ਕਿਹੜਾ ਲੇਖ, ਲੇਖੇ ਵਿਚ ਕੁਛ ਨਾ ਆਈਆ। ਪਹਿਲੋਂ ਦੱਸ ਆਪਣਾ ਭੇਤ, ਓਹਲਾ ਪੜਦਾ ਦੇ ਉਠਾਈਆ। ਮੈਂ ਨੇਤਰ ਦਰਸ਼ਨ ਲਵਾਂ ਪੇਖ, ਪੇਖਤ ਖ਼ੁਸ਼ੀ ਮਨਾਈਆ। ਭਗਵਨ ਹੋ ਕੇ ਕਰ ਹੇਤ, ਭਗਤ ਆਪਣੀ ਗੋਦ ਉਠਾਈਆ। ਮਿੱਠਾ ਕਰ ਕੌੜਾ ਰੀਠ, ਅੰਮ੍ਰਿਤ ਰਸ ਭਰਾਈਆ। ਸਦਾ ਰੱਖ ਸਾਇਆ ਹੇਠ, ਮਿਹਰ ਨਜ਼ਰ ਟਿਕਾਈਆ। ਨਜ਼ਰੀ ਆਵੀਂ ਨੇਤਰ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਨਿਮਸਕਾਰ ਕਰੇ ਦਰ ਦਵਾਰੇ ਸ਼ੇਸ਼, ਬਾਸ਼ਕ ਤਸ਼ਕਾ ਸੀਸ ਨਿਵਾਈਆ। ਸਾਂਗੋਂ ਪਾਂਗ ਨਾ ਕੋਇ ਹੇਠ, ਆਸਣ ਸਿੰਘਾਸਣ ਨਾ ਕੋਇ ਸੋਭਾ ਪਾਈਆ। ਨਿਰਗੁਣ ਨਿਰਵੈਰ ਤੇਰੀ ਸੋਹਣੀ ਲੱਗੇ ਖੇਡ, ਬਣ ਖਲਾਰੀ ਆਪ ਖਡਾਈਆ। ਜੇ ਗੁਰਮੁਖ ਗੁਰਸਿਖ ਸੱਜਣ ਦਿਤੇ ਭੇਜ, ਭਜਨ ਬੰਦਗੀ ਅਪਣੀ ਦੇ ਲਗਾਈਆ। ਜੋਤੀ ਜਲਵਾ ਦੇ ਤੇਜ, ਤਜਰਬਾ ਇਕੋ ਦੇ ਸਮਝਾਈਆ। ਔਹ ਵੇਖ ਨੇਤਰ ਨੀਰ ਵਹਾਵੇ ਸ਼ਮਸ ਤਬਰੇਜ਼, ਹੰਝੂਆਂ ਹਾਰ ਪਰੋਈਆ। ਦੂਰ ਦੁਰਾਡਾ ਮਨਸੂਰ ਹੋਇਆ ਪੇਸ਼, ਪੇਸ਼ੀਨਗੋਈ ਰਿਹਾ ਦ੍ਰਿੜਾਈਆ। ਜਿਸ ਨੂੰ ਮੰਨਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮੈਖਾਸੁਰ ਵਰਗੇ ਸੀਸ ਝੁਕਾਈਆ। ਬ੍ਰਹਿਮੰਡ ਕਰਨ ਆਦੇਸ, ਰਵ ਸਸ ਲਾਗਣ ਪਾਈਆ। ਜਿਸ ਦਾ ਭੇਵ ਨਾ ਪਾਇਆ ਰਿਖੀ ਕੇਸ਼, ਗਵਰਧਨ ਕੂਕ ਕੂਕ ਸੁਣਾਈਆ। ਸੋ ਵਸੇ ਸਾਚੇ ਦੇਸ, ਸਚ ਸਿੰਘਾਸਣ ਡੇਰਾ ਲਾਈਆ। ਕਲਜੁਗ ਅੰਤ ਅਵੱਲੜਾ ਵੇਸ, ਰੂਪ ਅਨੂਪਾ ਹਰਿ ਵਟਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕਿਸੇ ਨ ਆਈਆ। ਸ਼ਬਦੀ ਰੂਪ ਦਸ ਦਸਮੇਸ, ਗੋਬਿੰਦ ਬੈਠਾ ਸਾਚਾ ਮਾਹੀਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਖੂੰਡੀ ਭੂਰੀ ਸਚ ਪ੍ਰੀਤੀ ਮੋਢੇ ਰੱਖੇ ਖੇਸ, ਨਾਨਕ ਨਿਰਗੁਣ ਸਰਗੁਣ ਸਾਚੀ ਕਰਨੀ ਕਾਰ ਕਮਾਈਆ। ਜਨ ਭਗਤਾਂ ਦੇ ਕੇ ਭੇਤ, ਭੇਵ ਅਭੇਦਾ ਦਏ ਖੁਲ੍ਹਾਈਆ। ਸੀਸ ਪਾ ਕੇ ਤੱਤੀ ਰੇਤ, ਤਵੀਆਂ ਤਪਸ਼ ਬੁਝਾਈਆ। ਰਵਦਾਸ ਚਮਾਰ ਦੇ ਕੇ ਟੇਕ, ਚਮਰੇਟਾ ਆਪਣੇ ਰੰਗ ਰੰਗਾਈਆ। ਸ਼ੌਹ ਦਰਿਆਏ ਬਣ ਕੇ ਖੇਵਟ ਖੇਟ, ਬੇੜਾ ਧੁਰ ਦਾ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਇਕ ਸਮਝਾਈਆ। ਉਠ ਰਵਦਾਸ ਫੜ ਕਲਮ, ਹਰਿ ਕਰਤਾ ਸਚ ਦ੍ਰਿੜਾਈਆ। ਜਿਸ ਦਾ ਕਿਸੇ ਨਾ ਆਇਆ ਇਲਮ, ਆਲਮ ਭੇਵ ਕੋਇ ਨਾ ਪਾਈਆ। ਰਸਨਾ ਜਿਹਵਾ ਅੱਖਰਾਂ ਵਿਚ ਨਾ ਪੜ੍ਹੀ ਤਾਲੀਮ, ਨੁਕਤੇ ਵੰਡ ਨਾ ਕੋਇ ਵੰਡਾਈਆ। ਸੋ ਖੇਲ ਕਰੇ ਅਜ਼ੀਮ, ਆਜ਼ਮ ਇਕੋ ਬੇਪਰਵਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਵੱਖਰੀ ਸਭ ਤੋਂ ਤਕਸੀਮ, ਹਿੱਸਾ ਧੁਰ ਦਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਰਵਦਾਸ ਕਹੇ ਕੀ ਲਿਖਾਂ ਲਿਖਤ, ਕਲਮ ਸ਼ਾਹੀ ਸੰਗ ਨਾ ਕੋਇ ਨਿਭਾਈਆ। ਪੁਰਖ ਅਕਾਲ ਕਹੇ ਜੋ ਗੋਬਿੰਦ ਦੱਸਿਆ ਭਵਿਖਤ, ਭਾਖਿਆ ਇਕ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਰਬ ਜੀਆਂ ਦਾ ਇਕੋ ਇਸ਼ਟ, ਪੁਰਖ ਅਕਾਲ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਘਰ ਬੈਠਿਆਂ ਖੋਲ ਦ੍ਰਿਸ਼ਟ, ਦੀਦ ਚੰਦ ਕਰੇ ਰੁਸ਼ਨਾਈਆ। ਨਾਤਾ ਤੋੜ ਦੋਜ਼ਖ਼ ਬਹਿਸ਼ਤ, ਜੱਨਤ ਪੈਰਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦੇਵੇ ਇਸ਼ਕ, ਆਸ਼ਕ ਮਾਸ਼ੂਕ ਇਕੋ ਰੰਗ ਰੰਗਾਈਆ। ਰਵਦਾਸ ਕਹੇ ਕੀ ਦਿਤਾ ਅਹਿਵਾਲ, ਹਾਲਤ ਅਪਣੀ ਦੇ ਸਮਝਾਈਆ। ਮੇਰਾ ਇਕੋ ਦਰ ਸਵਾਲ, ਸਵਾਲੀ ਹੋ ਕੇ ਮੰਗ ਮੰਗਾਈਆ। ਜਨ ਭਗਤਾਂ ਵਸਣਾ ਸਦਾ ਨਾਲ, ਧੁਰ ਦਾ

ਸੰਗ ਬਣਾਈਆ। ਓਨ੍ਹਾਂ ਨੇੜ ਨਾ ਆਵੇ ਕਾਲ ਮਹਾਂਕਾਲ, ਜੋ ਤੇਰੀ ਓਟ ਤਕਾਈਆ। ਸਚਖੰਡ ਦਵਾਰਾ ਵੇਖਿਆ ਸੱਚੀ ਧਰਮਸਾਲ, ਘਰ ਮੰਦਰ ਲੈਣਾ ਬਹਾਈਆ। ਤੇਰੇ ਨਾਮ ਦਾ ਵੱਜੇ ਤਾਲ, ਤਲਵਾੜਾ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਤੇਰੇ ਪ੍ਰੇਮ ਪਿਆਰ ਦੀ ਖਾਧੀ ਦਾਲ, ਦਲਿਦ੍ਰੀਆਂ ਵਿਚੋਂ ਦਲਿਦ੍ਰ ਦਏ ਕਢਾਈਆ। ਇਕ ਚੌਲ ਦੀ ਵਸਤ ਕਮਾਲ, ਕਾਮਲ ਪੁਰਸ਼ ਤੇਰੇ ਦਰ ਤੇ ਨਜ਼ਰੀ ਆਈਆ। ਮੈਂ ਵੇਖਿਆ ਉਹ ਹਾਲ, ਜਿਸ ਵੇਲੇ ਦੇ ਹਾਲ ਦੇਣ ਦੁਹਾਈਆ। ਸ੍ਰਿਸ਼ਟੀ ਵਿਚੋਂ ਕੋਈ ਨਾ ਦਿਸੇ ਨਾਲ, ਗ੍ਰਹਿਸਥੀ ਸੰਗ ਨਾ ਕੋਇ ਨਿਭਾਈਆ। ਦੁਖੀ ਹੋਏ ਵਾਲ ਵਾਲ, ਸਾਢੇ ਤਿੰਨ ਕਰੋੜ ਰੋਮ ਦੇਣ ਦੁਹਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਨਾ ਟੁੱਟੇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਬਿਨ ਭਗਤਾਂ ਸੋਈ ਸੁਰਤੀ ਸਕੇ ਨਾ ਕੋਇ ਉਠਾਲ, ਮੂਰਤ ਅਕਾਲ ਨਜ਼ਰ ਕਿਸੇ ਨਾ ਆਈਆ। ਪੰਜ ਤਤ ਕਾਇਆ ਵਿਚੋਂ ਕਰ ਬਹਾਲ, ਰਹਿਮਤ ਆਪਣੀ ਨਾਲ ਤਰਾਈਆ। ਜਗਤ ਵਿਛੜੇ ਜਨਮ ਕਰਮ ਨਾ ਆਪਣੇ ਸਕਣ ਸੰਭਾਲ, ਸੋਝੀ ਸਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਰਵਦਾਸ ਕੀ ਦਿਤਾ ਆਖ, ਬਿਨ ਅੱਖਰਾਂ ਰਿਹਾ ਜਣਾਈਆ। ਸਚ ਪੁੱਛ ਇਹ ਭਗਤ ਪ੍ਰਭੂ ਦੀ ਧੁਰ ਦੀ ਸਾਖ਼, ਸ਼ਨਾਖ਼ਤ ਵਿਚ ਕਿਸੇ ਨਾ ਆਈਆ। ਜਿਨ੍ਹਾਂ ਆਪਣਾ ਨਾਮ ਨਿਧਾਨ ਦੇਵੇ ਦਾਤ, ਦਾਨੀ ਹੋ ਕੇ ਝੋਲੀ ਦੇਵੇ ਭਰਾਈਆ। ਤਿਨ੍ਹਾਂ ਮਸਤਕ ਲੇਖ ਅੰਕਰੇ ਭਾਗ, ਭਗਵਨ ਮੇਲਾ ਸਹਿਜ ਸੁਭਾਈਆ। ਘਰ ਦੀਪਕ ਜੋਤ ਜਗੇ ਚਰਾਗ਼, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਤਿਨ੍ਹਾਂ ਨਾਤਾ ਤੁਟੇ ਕੂੜ ਸਮਾਜ, ਜ਼ਾਤ ਪਾਤ ਡੇਰਾ ਢਾਹੀਆ। ਲੇਖਾ ਚੁੱਕੇ ਪੰਜ ਵਕਤ ਨਮਾਜ਼, ਰੋਜ਼ਾ ਵੁਜ਼ੂ ਬਾਂਗ ਨਾ ਕੋਇ ਸੁਣਾਈਆ। ਇਕੋ ਪਰਵਰਦਿਗਾਰ ਮਿਲਣ ਦੀ ਤਾਂਘ, ਤਸਬੀ ਮਾਲਾ ਨਾ ਕੋਇ ਲਟਕਾਈਆ। ਅੰਦਰੇ ਅੰਦਰ ਨਾਦ ਧੁਨ ਸੁਣਨ ਆਵਾਜ਼, ਸ਼ਬਦ ਸਦ ਨਦ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੜਦਾ ਓਹਲਾ ਰਿਹਾ ਉਠਾਈਆ। ਰਵਦਾਸ ਕਹੇ ਪ੍ਰਭੂ ਤੇਰਾ ਖੇਲ ਚੰਗਾ, ਚੰਗਿਆਂ ਵਿਚੋਂ ਚੰਗਾ ਨਜ਼ਰੀ ਆਈਆ। ਤੇਰਾ ਨਾਮ ਅਗੰਮੀ ਧੁਰ ਦਾ ਚੰਦਾ, ਸਹਿੰਸਾ ਰੋਗ ਚੁਕਾਈਆ। ਬੰਦਗੀ ਵਿਚ ਬੰਦਾ ਲਾ ਚੜ੍ਹਾਏ ਚੰਦਾ, ਚੰਦ ਨੂਰ ਕਰੇ ਰੁਸ਼ਨਾਈਆ। ਜੋ ਬ੍ਰਾਹਮਣ ਭਟਕਿਆ ਉਪਰ ਗੰਗਾ, ਗੰਗੋਤਰੀ ਸੰਗ ਨਾ ਕੋਇ ਰਖਾਈਆ। ਜਨਮ ਕਰਮ ਦਾ ਗੰਦਾ, ਕੂੜੀ ਕਿਰਕਟ ਮੈਲ ਧੁਆਈਆ। ਦੂਰ ਦੁਰਾਡਾ ਕੱਟ ਕੇ ਆਇਆ ਪੰਧਾ, ਪਾਂਧੀ ਹੋ ਕੇ ਫੇਰਾ ਪਾਈਆ। ਸਤਿ ਦਵਾਰਾ ਤੇਰਾ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਤੇਰੇ ਹੱਥ ਵਡਿਆਈਆ । ਮੇਰੀ ਪੁਕਾਰ ਕਰੇ ਆਰ, ਹੋਕਾ ਦੇਵੇ ਰੰਬਾ, ਰੰਬੀ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਸਾਹਿਬ ਤੇਰੀ ਵਡਿਆਈਆ। ਰਵਦਾਸ ਕਿਹੜੀ ਕੀਤੀ ਗੱਲ, ਹਰਿ ਹਰਿਜੂ ਆਪ ਜਣਾਈਆ। ਇਹ ਪ੍ਰਭ ਦਾ ਵਲ ਛਲ, ਅਛਲ ਛਲ ਧਾਰੀ ਖੇਲ ਰਚਾਈਆ। ਜਿਹੜੇ ਠੱਗਦੇ ਰਹੇ ਗੰਗਾ ਜਲ, ਪਾਣੀ ਪਾਣੀਆਂ ਵਿਚੋਂ ਭਰਾਈਆ। ਇਥੇ ਉਨ੍ਹਾਂ ਦਾ ਰਹੇ ਕੋਈ ਨਾ ਬਲ, ਬਲਹੀਣ ਸਰਬ ਕੁਰਲਾਈਆ। ਤਾਰਨ ਲੱਗਿਆਂ ਲੱਗੇ ਨਾ ਘੜੀ ਪਲ, ਪਲਕ ਵਿਚੋਂ ਪਲਕ ਆਪਣੇ ਲੇਖੇ ਪਾਈਆ। ਜੇ ਗੁਰਮੁਖਾਂ ਦਾ ਪੜਦਾ ਖੋਲ੍ਹ ਕੇ ਵੇਖੇ ਸਲ, ਦੁਰਮਤ ਭਰੀ ਲੋਕਾਈਆ। ਜਿਸ ਵੇਲੇ ਮਿਹਰਵਾਨ ਹੋ ਜਾਏ ਭਗਤਾਂ ਵੱਲ, ਸਾਚੀ ਭਗਤੀ ਨਿਉਂ ਨਿਉਂ ਲਾਗੇ

ਪਾਈਆ। ਨਿਰਗੁਣ ਹੋਏ ਸਰਗੁਣ ਅੰਦਰ ਜਾਏ ਰਲ, ਜੋਤੀ ਸ਼ਬਦੀ ਧਾਰ ਸਮਾਈਆ। ਸਚ ਦਵਾਰੇ ਆਪੇ ਖਲ੍ਹ, ਸਵੱਛ ਸਰੂਪੀ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਹੋਏ ਸਹਾਈਆ। ਰਵਦਾਸ ਕਹੇ ਪ੍ਰਭੂ ਤੂੰ ਵੱਡਾ ਠੱਗ, ਬ੍ਰਾਹਮਣ ਠੱਗੀ ਜਿਸ ਸਮਝਾਈਆ। ਆਪ ਲੁਕ ਕੇ ਓਹਲੇ ਉਪਰ ਸ਼ਾਹ ਰਗ, ਬੈਠੇ ਮੁਖ ਛੁਪਾਈਆ। ਜੀਵਾਂ ਲਾਕੇ ਕੂੜੀ ਅੱਗ, ਰਸਨਾ ਜਿਹਵਾ ਮਨ ਵਾਸਨਾ ਕਾਗ ਵਾਂਗ ਹਲਕਾਈਆ। ਚਾਰੋਂ ਕੁੰਟ ਵਾਂਗ ਸਵਾਨ ਰਹੇ ਭੱਜ, ਦਹਿ ਦਿਸ਼ਾ ਨੱਠਣ ਵਾਹੋ ਦਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਆਪਣੇ ਰਹੇ ਸੱਦ, ਤੇਰਾ ਨਾਮ ਨਾ ਕੋਇ ਧਿਆਈਆ। ਤੇਰੇ ਪ੍ਰੇਮ ਦੀ ਲੰਘ ਕੇ ਹੱਦ, ਕੂੜੀ ਕਿਰਿਆ ਕਰਨ ਲੜਾਈਆ। ਗਾਂ ਸੂਰ ਖਾ ਕੇ ਹੱਡ, ਕਹਿਣ ਮਿਲਿਆ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਬੀਸਵੀਂ ਸਭ ਦਾ ਸੰਗ ਗਏ ਛੱਡ, ਨਾਤਾ ਤੋੜ ਨਾ ਕੋਇ ਨਿਭਾਈਆ। ਮੈਂ ਅੱਖੀਂ ਵੇਖੇ ਸਭ ਨਾਲੋਂ ਹੋਏ ਅੱਡ, ਘਰ ਤੇਰੇ ਬੈਠੇ ਸੋਭਾ ਪਾਈਆ। ਇਕੋ ਗਾਉਂਦੇ ਸੱਚਾ ਛੰਦ, ਤੂੰ ਮੇਰਾ ਮੈਂ ਤੇਰਾ ਦੋਹਾਂ ਭੇਦ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੰਗਣ ਆਪ ਰੰਗ, ਜਿਸ ਦਾ ਲਲਾਰੀ ਨਜ਼ਰ ਕੋਇ ਨਾ ਆਈਆ। ਰਵਦਾਸ ਰੰਗ ਚਾੜ੍ਹੇ ਲਲਾਰੀ, ਨਾਮ ਰੰਗਣ ਇਕ ਵਖਾਈਆ। ਲੱਖ ਚੁਰਾਸੀ ਬਿਨ ਹਰਿ ਕੰਤ ਸ੍ਰਿਸ਼ਟ ਕਵਾਰੀ, ਸੋਹਣਾ ਸੁਭਰ ਸੀਸ ਨਾ ਕੋਇ ਟਿਕਾਈਆ। ਚਾਰੋਂ ਕੁੰਟ ਹਉਮੇ ਬੀਮਾਰੀ, ਜਗਤ ਖੁਆਰੀ ਰਹੀ ਸਤਾਈਆ। ਪੰਜ ਤਤ ਨਾਲ ਲਾਉਂਦੀ ਰਹੀ ਯਾਰੀ, ਯਰਾਨਾ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਰਵਦਾਸ ਕਹੇ ਸੁਣ ਸੱਜਣ ਯਾਰ, ਸਚ ਸਚ ਦਿਆਂ ਦ੍ਰਿੜਾਈਆ। ਤੂੰ ਸਭਨਾਂ ਕਰੇਂ ਖ਼ੁਆਰ, ਕੀ ਤੇਰੀ ਵਡਿਆਈਆ। ਕਦੀ ਮੰਜ਼ਲ ਦੇਵੇਂ ਚਾੜ੍ਹ, ਕਦੀ ਖ਼ਾਕ ਵਿਚ ਰੁਲਾਈਆ। ਕਦੀ ਕਰਕੇ ਅੰਦਰ ਗੁਫ਼ਤਾਰ, ਕਦੇ ਬੱਤੀ ਦੰਦ ਮੁਖ ਬੰਦ ਕਰਾਈਆ। ਤੇਰਾ ਕਿਹੋ ਜਿਹਾ ਵਿਹਾਰ, ਮੇਰੀ ਸਮਝ ਵਿਚ ਨਾ ਆਈਆ। ਸ੍ਰੀ ਭਗਵਾਨ ਕਿਹਾ ਨਾਲ ਪਿਆਰ, ਸ਼ਬਦੀ ਇਸ਼ਾਰੇ ਨਾਲ ਉਠਾਈਆ। ਮੈਂ ਨਿਰਗੁਣ ਰੂਪ ਨਿਰਾਕਾਰ, ਨਿਰੰਕਾਰ ਆਪਣੀ ਖੇਲ ਕਰਾਈਆ। ਲੱਖ ਚੁਰਾਸੀ ਵਿਚੋਂ ਹੋ ਕੇ ਬਾਹਰ, ਗੁਰਮੁਖ ਸੱਜਣ ਲਵਾਂ ਜਗਾਈਆ। ਓਨ੍ਹਾਂ ਦਸ ਕੇ ਆਪਣੀ ਧਾਰ, ਧਾਰ ਕਾਇਆ ਦੇਵਾਂ ਬਦਲਾਈਆ। ਬੇਸ਼ਕ ਜਨਮ ਜਨਮ ਦੇ ਗ਼ਰੀਬ ਨਿਮਾਣੇ ਕੋਝੇ ਕਮਲੇ ਕਹਾਰ, ਪੰਧ ਮਾਰਨ ਬਣ ਕੇ ਪਾਂਧੀ ਰਾਹੀਆ। ਓਨ੍ਹਾਂ ਦਾ ਪਰਮ ਪੁਰਖ ਨਾਲ ਵਿਹਾਰ, ਵਿਵਹਾਰੀ ਹੋ ਕੇ ਖੇਲ ਰਚਾਈਆ। ਵੇਖ ਤੇਰਾ ਤਰਦਾ ਯਾਰ ਚਮਿਆਰ, ਤੇਲੀ ਮਿਲੀ ਵਡਿਆਈਆ। ਏਹੋ ਜਿਹੀ ਫੇਰ ਹੱਥ ਨਹੀਂ ਆਉਂਣੀ ਕਿਸੇ ਬਹਾਰ, ਕੋਟਨ ਕੋਟ ਜੁਗ ਬੀਤੇ ਆਪਣਾ ਰੰਗ ਵਖਾਈਆ। ਇਕ ਘਰ ਇਕ ਦਰ ਇਕ ਵਰ ਇਕ ਹਰਿ ਇਕ ਜ਼ੇਵਰ ਇਕ ਜ਼ਰ, ਕੰਗਣ ਇਕੋ ਹੱਥ ਫੜਾਈਆ। ਇਕ ਜੀਵਤ ਗਏ ਮਰ, ਇਕ ਮਰ ਜੀਵਤ ਰੂਪ ਵਟਾਈਆ। ਗੰਗਾ ਗੋਦਾਵਰੀ ਕੀ ਕਿਸੇ ਨਹੌਣਾ ਸਰ, ਸਰ ਸਰੋਵਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖ ਵਖਾਈਆ। ਰਵਿਦਾਸ ਕਹੇ ਤੂੰ ਬੜਾ ਖ਼ੋਜੀ, ਖੋਜਤ ਖੋਜਤ ਵੇਖੇਂ ਸਰਬ ਲੋਕਾਈਆ। ਭਗਵਾਨ ਕਹੇ ਤੂੰ ਬੜਾ ਬੋਧੀ, ਬੋਧ ਵਿਚ ਵਡਿਆਈਆ । ਰਵਿਦਾਸ ਕਹੇ ਤੇਰੀ ਕਿਰਪਾ ਮੈਨੂੰ ਆਈ ਸੋਝੀ, ਮੇਰੀ ਸਮਝ ਨਾ ਕੋਇ ਚਤੁਰਾਈਆ। ਸ੍ਰੀ ਭਗਵਾਨ ਕਹੇ ਤੂੰ ਭਗਤਾਂ ਬਣਨਾ ਮੋਢੀ, ਆਪਣਾ ਕੰਧਾ ਅੱਗੇ

ਡਾਹੀਆ। ਰਵਿਦਾਸ ਕਹੇ ਮੈਂ ਹੱਥ ਲਾਵਾਂ ਤੇਰੀ ਗੋਡੀਂ, ਅਛਲ ਛਲ ਧਾਰੀ ਤੇਰੀ ਸਮਝ ਕਿਸੇ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਧੁਰ ਦਾ ਠਾਕਰ ਮੌਜੀ, ਜਨ ਭਗਤਾਂ ਨਾਲ ਖੇਲ ਰਚਾਈਆ। ਰਵਿਦਾਸ ਕਹੇ ਬੇਸ਼ਕ ਤੂੰ ਬਣੇਂ ਚੋਜੀਆਂ ਦਾ ਚੋਜੀ, ਚੋਲਾ ਬਦਲ ਕੇ ਮੁੜ ਮੁੜ ਫੇਰਾ ਪਾਈਆ। ਤੇਰੇ ਭਗਤਾਂ ਨੂੰ ਤੇਰੇ ਨਾਮ ਦੀ ਰੋਜ਼ੀ, ਰਾਜ਼ਕ ਰਹੀਮ ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਕਮਲੀ ਕੋਝੀ, ਪਾਟੇ ਚੀਥੜ ਤਨ ਸ਼ਿੰਗਾਰ ਨਾ ਕੋਇ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦਾ ਅੰਦਰ ਵੜ ਕੇ ਬਣਿਆ ਰੋਗੀ, ਹਉਮੇ ਰੋਗ ਰਿਹਾ ਚੁਕਾਈਆ । ਰਵਿਦਾਸ ਕਹੇ ਮੈਨੂੰ ਵਸਲ ਅਸਲ ਕਰਾ ਹੋ ਮੌਜੂਦੀ, ਮੌਜੂਦਾ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਸਰਨਾਈਆ। ਰਵਿਦਾਸ ਮੰਗੇ ਸਰਨ ਕੇਹੜੀ, ਸਰਨਾਂ ਵਿਚੋਂ ਸਰਨ ਦਏ ਸਮਝਾਈਆ। ਭਗਤ ਕਹੇ ਤੇਰੀ ਪ੍ਰੀਤ ਬਥੇਰੀ, ਦੂਜੀ ਲੋੜ ਰਹੇ ਨਾ ਰਾਹੀਆ। ਭਗਵਾਨ ਕਹੇ ਇਕ ਵਸਤ ਇਸ ਤੋਂ ਹੋਰ ਚੰਗੇਰੀ, ਚੰਗੀ ਤਰਾ ਸਮਝਾਈਆ। ਜੇ ਨਾਰ ਬਣ ਜਾਵੇਂ ਮੇਰੀ, ਪੀਆ ਪ੍ਰੀਤਮ ਆਦਿ ਜੁਗਾਦਿ ਜੁਗ ਚੌਕੜੀ ਇਕੋ ਇਕ ਹੰਢਾਈਆ। ਲੋੜ ਪਏ ਨਾ ਕਪੜਾ ਰੰਗਣ ਦੀ ਨਾਲ ਗੇਰੀ, ਰੰਗ ਮਜੀਠ ਇਕੋ ਦਏ ਵਖਾਈਆ। ਦਰ ਦਰ ਘਰ ਘਰ ਪਾਉਂਣੀ ਪਏ ਨਾ ਫੇਰੀ, ਬਗ਼ਲੀ ਹੱਥ ਨਾ ਕੋਇ ਉਠਾਈਆ। ਪੂਜਣੀ ਪਏ ਨਾ ਜੰਡ ਕਰੀਰ ਬੇਰੀ, ਪਾਹਨ ਸੀਸ ਨਾ ਕੋਇ ਨਿਵਾਈਆ। ਮਸਤਕ ਝੁਕਾਣਾ ਪਏ ਨਾ ਕਿਸੇ ਮੜ੍ਹੀ ਗੋਰ ਢੇਰੀ, ਧੂੜੀ ਖ਼ਾਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਸਮਝਾਈਆ। ਰਵਿਦਾਸ ਕਹੇ ਪ੍ਰਭੂ ਤੇਰਾ ਸਦਕਾ, ਹਉਂ ਸਦਕੇ ਵਾਰੀ ਘੋਲ ਘੁਮਾਈਆ। ਮੇਰਾ ਲੇਖਾ ਪਿਛਲਾ ਕਦ ਕਾ, ਕਾਦਰ ਕਰਤੇ ਦੇ ਸਮਝਾਈਆ। ਲਹਿਣਾ ਚੁੱਕੇ ਪਿਛਲੀ ਹੱਦ ਕਾ, ਹਦੂਦ ਆਪਣੀ ਦਏ ਬਤਾਈਆ। ਤੂੰ ਲੱਭਿਆਂ ਕਿਸੇ ਨਾ ਲੱਭਦਾ, ਖੋਜਿਆ ਹੱਥ ਕਿਸੇ ਨਾ ਆਈਆ। ਤੂੰ ਮਾਲਕ ਬੇਪਰਵਾਹ ਸਭ ਦਾ, ਸਚ ਤੌਫ਼ੀਕ ਤੇਰੇ ਹੱਥ ਖ਼ੁਦਾਈਆ। ਤੇਰਾ ਨੂਰ ਅਗੰਮੀ ਰੱਬ ਦਾ, ਮੁਕਾਮੇ ਹੱਕ ਡੇਰਾ ਲਾਈਆ। ਤੇਰਾ ਨਗਾਰਾ ਨੌਬਤ ਨਾਮ ਵੱਜਦਾ, ਦੋ ਜਹਾਨਾਂ ਕਰੇ ਸ਼ਨਵਾਈਆ। ਤੇਰਾ ਖੇਲ ਅਨੋਖੇ ਹਜ ਦਾ, ਹਾਜਤ ਪੂਰੀ ਦੇ ਕਰਾਈਆ। ਤੇਰਾ ਪ੍ਰੇਮ ਰਸ ਸਾਚੇ ਮਦਿ ਦਾ, ਖ਼ੁਮਾਰੀ ਇਕੋ ਇਕ ਚੜ੍ਹਾਈਆ। ਲੇਖਾ ਚੁੱਕੇ ਤ੍ਰੈਗੁਣ ਅਗਨੀ ਅੱਗ ਦਾ, ਪੰਚਮ ਪੰਚ ਨਾ ਕੋਇ ਲੜਾਈਆ। ਜੋ ਜਨ ਤੇਰੇ ਚਰਨ ਦਵਾਰ ਢੱਠ ਦਾ, ਮਾਣ ਅਭਿਮਾਨ ਮਿਟਾਈਆ। ਉਸ ਨੂੰ ਮੇਲ ਕਰਾਈਂ ਤੀਜੀ ਅੱਖ ਦਾ, ਦੋ ਲੋਚਨ ਬੰਦ ਕਰਾਈਆ। ਸਚ ਵਸਤ ਇਕੋ ਦਵਾਰੇ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਨਾਤਾ ਤੁਟੇ ਜੀਵ ਦੁਹਾਗਣ ਰੰਡ ਦਾ, ਸੁਹਾਗੀ ਕੰਤ ਇਕੋ ਇਕ ਮਿਲਾਈਆ। ਤੂੰ ਮਾਲਕ ਜੀਵ ਜੰਤ ਦਾ, ਸਾਧ ਸੰਤ ਤੇਰੀ ਸਰਨਾਈਆ। ਬ੍ਰਾਹਮਣ ਕਹਾਰ ਤੇਲੀ ਯਾਰ ਲੇਖਾ ਅੰਤ ਦਾ, ਬੇਅੰਤ ਆਪਣੇ ਵਿਚ ਛੁਪਾਈਆ। ਹੋਇਆ ਮੇਲਾ ਧੁਰ ਦੇ ਕੰਤ ਦਾ, ਦੋ ਜਹਾਨ ਨਾ ਕੋਇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਇਆ ਚਾਈਂ ਚਾਈਂਆ। ਮੇਲ ਮਿਲਾਪ ਪੂਰਬ ਲਹਿਣਾ, ਲਹਿਣੇਦਾਰ ਗੁਰਮੁਖ ਨਜ਼ਰੀ ਆਈਆ । ਭਗਤ ਭਗਵਾਨ ਮੰਨਿਆ ਕਹਿਣਾ, ਦਰ ਸਾਚੇ ਖ਼ੁਸ਼ੀ ਵਖਾਈਆ। ਭਗਤ ਭਗਵੰਤ ਇਕੱਠੇ ਹੋ ਕੇ ਬਹਿਣਾ, ਇਕੋ ਮੰਦਰ ਵੱਜੇ ਵਧਾਈਆ। ਇਕ ਦੂਜੇ ਦਾ ਦਰਸ਼ਨ ਬਿਨ ਨੈਣਾਂ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ

ਸੁਹੇਲਾ ਹੋਏ ਸਹਾਈਆ। ਰਵਿਦਾਸ ਤੇਰੀ ਗਾਥਾ ਚੰਗੀ, ਚਾਰੋਂ ਕੁੰਟ ਨਜ਼ਰੀ ਆਈਆ। ਜਨ ਭਗਤਾਂ ਬਣ ਕੇ ਸੰਗੀ, ਧੁਰ ਦਾ ਸੰਗ ਵਖਾਈਆ। ਤੇਰਾ ਲੇਖਾ ਪੈਰੀਂ ਨੰਗੀ, ਧੂੜੀ ਖ਼ਾਕ ਰਮਾਈਆ। ਤੇਰੀ ਰੰਬੀ ਆਰ ਉਸ ਦਵਾਰ ਟੰਗੀ, ਜਿਥੇ ਟੁਟਿਆਂ ਗੰਢ ਵਖਾਈਆ। ਕੀ ਕਰੇ ਮਾਤਾ ਗੰਗੀ, ਖੁਲ੍ਹੜੇ ਕੇਸ ਦਏ ਦੁਹਾਈਆ। ਜਮਨਾ ਸੁਰਸਤੀ ਹੋਈ ਅੰਧੀ, ਗੋਦਾਵਰੀ ਅੱਖ ਨਾ ਕੋਇ ਮਿਲਾਈਆ। ਬਿਨ ਕੰਤ ਸੁਹਾਗਣ ਹੋਈ ਰੰਡੀ, ਓਡਣ ਸੀਸ ਨਾ ਕੋਇ ਟਿਕਾਈਆ। ਭੱਜੀ ਫਿਰੇ ਵਿਚ ਵਰਭੰਡੀ, ਬ੍ਰਹਿਮੰਡਾਂ ਰਹੀ ਸੁਣਾਈਆ। ਮੇਰਾ ਪਾਟਾ ਚੀਥੜਾ ਲੀਰੋ ਲੀਰ ਅੰਗੀ, ਤਨ ਖ਼ਾਕੀ ਮਿਲੇ ਨਾ ਕੋਇ ਵਡਿਆਈਆ। ਮੈਂ ਕੋਝੀ ਕਮਲੀ ਹੋਈ ਮੰਦੀ, ਭਾਗ ਹੀਣ ਰਹੀ ਸੁਣਾਈਆ। ਮੇਰੇ ਨਾਲੋਂ ਉਨ੍ਹਾਂ ਦੀ ਕੀਮਤ ਚੰਗੀ, ਜਿਨ੍ਹਾਂ ਨੂੰ ਕਸਮ ਖਾ ਕੇ ਰਵਿਦਾਸ ਰਿਹਾ ਮਿਲਾਈਆ। ਕਰ ਇਸ਼ਾਰੇ ਪਾਏ ਡੰਡੀ, ਡੰਡੌਤ ਬੰਦਨਾ ਇਕੋ ਇਕ ਸਮਝਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦੀ, ਬਖ਼ਸ਼ਣਹਾਰ ਬੇਪਰਵਾਹੀਆ। ਮਿਹਰਵਾਨ ਹੋਏ ਲੇਖੇ ਲਾ ਮੰਦੀ ਚੰਗੀ, ਮੰਦਿਉਂ ਚੰਗੀ ਦਏ ਬਣਾਈਆ। ਜਿਸ ਨੇ ਪਿਛਲੀ ਟੁੱਟੀ ਗੰਢੀ, ਅੱਗੇ ਗੰਢਣਹਾਰ ਇਕ ਅਖਵਾਈਆ। ਉਸ ਦੀ ਪ੍ਰੇਮ ਪਿਆਰ ਦੀ ਸੋਹਣੀ ਤੰਦੀ, ਜੋ ਰਵਦਾਸ ਪਾਹਨੇ ਨਾਲ ਰਖਾਈਆ। ਉਸ ਦੇ ਵਿਚੋਂ ਆਵੇ ਉਹ ਸੁਗੰਧੀ, ਜਿਸ ਨੂੰ ਦੇਵਤ ਸੁਰ ਰਹੇ ਕੁਰਲਾਈਆ। ਸਚ ਪੁੱਛੋ ਲੋਕਮਾਤ ਨਿਰਗੁਣ ਨਿਰਵੈਰ ਨਿਰਾਕਾਰ ਸਰਗੁਣ ਧਾਰ ਬੈਠਾ ਉਪਰ ਮੰਜੀ, ਮਜਲਸ ਭਗਤਾਂ ਵਿਚ ਰਖਾਈਆ। ਖਾਨਾ ਤੋੜ ਕੇ ਬੰਦੇ ਬੰਦੀ, ਬੰਦਗੀ ਇਕੋ ਵਾਰ ਜਣਾਈਆ। ਨਾਮ ਜਣਾ ਕੇ ਧੁਰ ਦਾ ਛੰਦੀ, ਸੋਹੰ ਢੋਲਾ ਰਿਹਾ ਗਾਈਆ। ਸਖ਼ੀ ਸੁਹੇਲਾ ਲਾ ਕੇ ਅੰਗੀ, ਆਂਗਣ ਆਪਣੇ ਲਏ ਬਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਤਮ ਕਰ ਕੇ ਠੰਡੀ, ਮਨ ਵਾਸਨਾ ਦਏ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵਨਾ ਅੰਦਰ ਬਣੇ ਸੰਗੀ, ਭਾਓ ਵਿਚ ਮੇਲਾ ਸਹਿਜ ਸੁਭਾਈਆ।