ਪੁਸਤਕਾਲਾਭਾਗ ੧੭

੧੭ ਸਾਵਣ ੨੦੨੧ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਚੰਬਲ

ਕਿਰਪਾ ਕਰੇ ਹਰਿ ਨਿਹਕਰਮੇ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਨੇਤਰ ਖੋਲ੍ਹ ਵਿਸ਼ਨ ਬ੍ਰਹਮੇ, ਪਾਰਬ੍ਰਹਮ ਪ੍ਰਭ ਆਪ ਸਮਝਾਇੰਦਾ । ਲੱਖ ਚੁਰਾਸੀ ਲੱਗੀ ਕੁਕਰਮੇ, ਕਰਮ ਕਾਂਡ ਭੇਵ ਨਾ ਕੋਇ ਚੁਕਾਇੰਦਾ। ਨਵ ਸੱਤ ਨਾ ਕੋਇ ਧਰਮੇ, ਸਾਚੀ ਸਿਖਿਆ ਨਾ ਕੋਇ ਦ੍ਰਿੜਾਇੰਦਾ। ਸਾਧ ਸੰਤ ਪਏ ਭਰਮੇ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਖਾਣੀ ਜੀਵ ਜੰਤ ਜਨਮੇ, ਜਨਮ ਮਰਨ ਨਾ ਕੋਇ ਚੁਕਾਇੰਦਾ। ਝਗੜਾ ਪਿਆ ਵਰਨੇ ਬਰਨੇ, ਜ਼ਾਤ ਪਾਤ ਪੜਦਾ ਨਾ ਕੋਇ ਉਠਾਇੰਦਾ। ਫਿਰੀ ਦਰੋਹੀ ਜੰਗਲ ਜੂਹ ਉਜਾੜ ਪਹਾੜ ਬਨ ਮੇਂ, ਟਿੱਲੇ ਪਰਬਤ ਸਮੁੰਦ ਸਾਗਰ ਸੰਗ ਨਾ ਕੋਇ ਜਣਾਇੰਦਾ। ਹਉਮੇ ਹੰਗਤਾ ਗੜ੍ਹ ਬਣਿਆ ਮਨ ਮੇਂ, ਮਮਤਾ ਮੋਹ ਨਾ ਕੋਇ ਚੁਕਾਇੰਦਾ। ਸ੍ਰਿਸ਼ਟੀ ਲੱਗੀ ਲਾਲਚ ਕੂੜੇ ਧਨ ਮੇਂ, ਨਾਮ ਸਤਿ ਹੱਥ ਨਾ ਕੋਇ ਫੜਾਇੰਦਾ। ਪ੍ਰਭ ਕਾ ਨਾਮ ਜਣੌਂਦੇ ਮਨ ਮੇਂ, ਸਾਖਿਆਤ ਸਤਿ ਸਰੂਪ ਨਜ਼ਰ ਕਿਸੇ ਨਾ ਆਇੰਦਾ। ਜੋਗ ਅਭਿਆਸ ਤਪ ਹਠ ਵੇਖਿਆ ਘਰ ਘਰ ਮੇਂ, ਅੰਤਰ ਆਤਮ ਰੰਗ ਨਾ ਕੋਇ ਰੰਗਾਇੰਦਾ। ਦਰ ਭਿਖਾਰੀ ਫਿਰਦੇ ਮੰਗਦੇ, ਸਚ ਦਰਵੇਸ਼ ਅਲਖ ਨਾ ਕੋਈ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇੰਦਾ। ਵਿਸ਼ਨ ਬ੍ਰਹਮਾ ਉਠ ਵੇਖ, ਹਰਿ ਕਰਤਾ ਆਪ ਜਣਾਈਆ। ਨਵ ਨੌਂ ਚਾਰ ਵਸਦਾ ਰਿਹਾ ਸੱਚਾ ਦੇਸ, ਦਸੰਤਰ ਆਪਣਾ ਹੁਕਮ ਵਰਤਾਈਆ। ਸਰਗੁਣ ਕਰਦਾ ਰਿਹਾ ਵੇਸ, ਰੂਪ ਅਨੂਪ ਵਟਾਈਆ। ਨਾਮ ਸੰਦੇਸਾ ਦੇਂਦਾ ਰਿਹਾ ਸੰਦੇਸ, ਸ਼ਬਦੀ ਢੋਲਾ ਰਾਗ ਅਲਾਈਆ। ਨਿਰਗੁਣ ਸਰਗੁਣ ਜੋਤ ਕਰਦਾ ਰਿਹਾ ਪਰਵੇਸ਼, ਆਤਮ ਪਰਮਾਤਮ ਮੇਲ ਮਿਲਾਈਆ। ਬ੍ਰਹਮ ਪਾਰਬ੍ਰਹਮ ਖੇਲਦਾ ਰਿਹਾ ਖੇਡ, ਬਣ ਖਿਲਾਰੀ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭੇਜ, ਮੁੱਲਾ ਸ਼ੇਖ਼ ਮੁਸਾਇਕ ਨਾਲ ਰਲਾਈਆ। ਦੇਂਦਾ ਰਿਹਾ ਨਿਰਗੁਣ ਨਿਰਵੈਰ ਨਿਰਾਕਾਰ ਸਚ ਸੰਦੇਸ, ਧੁਰ ਦਾ ਨਗ਼ਮਾ ਨਾਮ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਨਵ ਨੌ ਚਾਰ ਰਿਹਾ ਹਮੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਅੰਦਰ ਬਾਹਰ ਗੁਪਤ ਜ਼ਾਹਰ ਹਰ ਘਟ ਰਿਹਾ ਵੇਖ, ਨਿਜ ਨੇਤਰ ਲੋਚਣ ਨੈਣ ਅੱਖ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨ ਬ੍ਰਹਮਾ ਉਠ ਕਰ ਖ਼ਿਆਲ, ਹਰਿ ਕਰਤਾ ਆਪ ਜਣਾਈਆ। ਲੱਖ ਚੁਰਾਸੀ ਦਿਸੇ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਗੁਰ ਕਾ ਸ਼ਬਦ ਨਾ ਕਿਸੇ ਨਾਲ, ਸਤਿਗੁਰ ਸੰਗ ਨਾ ਕੋਇ ਰਖਾਈਆ। ਕੂੜੀ ਕਿਰਿਆ ਵੱਜੇ ਤਾਲ, ਚਾਰੋਂ

ਕੁੰਟ ਨਾਚ ਨਚਾਈਆ। ਸਾਚੀ ਘਾਲਣ ਕੋਈ ਨਾ ਸਕੇ ਘਾਲ, ਜੀਵ ਜੰਤ ਭੱਜਣ ਵਾਹੋ ਦਾਹੀਆ। ਬਿਨ ਪੁਰਖ ਅਕਾਲ ਬਣੇ ਨਾ ਕੋਈ ਦਲਾਲ, ਵਿਚੋਲਾ ਸਚ ਸੰਗ ਨਾ ਕੋਇ ਨਿਭਾਈਆ। ਹਕੀਕਤ ਦਿਸੇ ਨਾ ਹੱਕ ਹਲਾਲ, ਲਾਸ਼ਰੀਕ ਸ਼ਰਕਤ ਨਾ ਕੋਇ ਮਿਟਾਈਆ। ਗੋਦ ਉਠਾਏ ਨਾ ਕੋਈ ਬਾਲ, ਗੋਬਿੰਦ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖ਼ਬਰ ਆਪ ਸੁਣਾਈਆ। ਵਿਸ਼ਨ ਬ੍ਰਹਮੇ ਉਠ ਵੇਖ ਤੱਕ, ਚਾਰ ਕੁੰਟ ਧਿਆਨ ਲਗਾਈਆ। ਕਿਸੇ ਨਾ ਖ਼ੁਲ੍ਹੀ ਅੰਦਰ ਅੱਖ, ਲੋਚਣ ਤੱਕੇ ਜਗਤ ਲੋਕਾਈਆ। ਆਤਮ ਪਰਮਾਤਮ ਘਰ ਮੰਦਰ ਸਕੇ ਨਾ ਕੋਈ ਲੱਭ, ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਨੌ ਦਵਾਰੇ ਪਾਰ ਨਾ ਕਰੇ ਕੋਈ ਹੱਦ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੂੜੀ ਕਿਰਿਆ ਨਾਲੋਂ ਹੋ ਨਾ ਬਹੇ ਅੱਡ, ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਨਾ ਕੋਇ ਤੁੜਾਈਆ ਤੇਰੀ ਬਣੇ ਨਾ ਕੋਈ ਯੱਦ, ਵਿਸ਼ਵ ਰੂਪ ਨਾ ਕੋਇ ਸਮਝਾਈਆ। ਮਨ ਵਾਸਨਾ ਸਾਰੇ ਰਹੇ ਨੱਚ, ਮਨ ਨਟੂਆ ਸਾਂਗ ਵਰਤਾਈਆ। ਵਸਤ ਕਿਸੇ ਨਾ ਆਵੇ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਲੇਖਾ ਚੁੱਕੇ ਨਾ ਸੁਕਲਾ ਕਿਸ਼ਨਾ ਪੱਖ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਗੜ੍ਹ ਤੁੱਟੇ ਨਾ ਤਤ ਅੱਠ, ਨੌ ਦਰ ਪੰਧ ਨਾ ਕੋਇ ਚੁਕਾਈਆ। ਘਰ ਘਰ ਵਿਚ ਕੋਈ ਨਾ ਬਹੇ ਵਸ, ਮੰਦਰ ਸੋਭਾ ਕੋਈ ਨਾ ਪਾਈਆ। ਅੰਮ੍ਰਿਤ ਆਤਮ ਕਿਸੇ ਨਾ ਮਿਲੇ ਰਸ, ਅਠਸਠ ਭੱਜਣ ਵਾਹੋ ਦਾਹੀਆ। ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਸੁਣੇ ਨਾ ਕੋਈ ਗਾਥ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਾਚੇ ਮੰਡਲ ਬਣ ਗੋਪੀ ਕਾਹਨ ਵੇਖੇ ਕੋਈ ਨਾ ਰਾਸ, ਸ਼ਬਦੀ ਤਾਲ ਨਾ ਕੋਇ ਵਜਾਈਆ। ਸਾਹਿਬ ਸਤਿਗੁਰ ਕਿਸੇ ਨਾ ਵਸਿਆ ਪਾਸ, ਸੁੰਞੀ ਸੇਜ ਰਹੀ ਕੁਰਲਾਈਆ। ਫਿਰੀ ਦਰੋਹੀ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧੀਰ ਨਾ ਕੋਇ ਧਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਸਤਿ ਸਰੂਪ ਕਿਸੇ ਨਜ਼ਰ ਨਾ ਆਏ ਸਾਖ਼ਿਆਤ, ਸਾਖ਼ੀਆਂ ਪੜ੍ਹ ਪੜ੍ਹ ਸਾਰੇ ਰਹੇ ਸੁਣਾਈਆ। ਘਰ ਪਰਮੇਸ਼ਵਰ ਆ ਕੇ ਕਰੇ ਨਾ ਕੋਈ ਬਾਤ, ਬਾਤਨ ਪੜਦਾ ਸਕੇ ਨਾ ਕੋਈ ਉਠਾਈਆ। ਜੀਂਵਦਿਆਂ ਜਗ ਪਾਏ ਨਾ ਕੋਈ ਵਫ਼ਾਤ, ਫ਼ਤਵਾ ਸਕੇ ਨਾ ਕੋਇ ਮਿਟਾਈਆ। ਅੱਖਰ ਪੜ੍ਹ ਕੇ ਵਿਚੋਂ ਲੁਗਾਤ, ਅਲਫ਼ ਯੇ ਕਰਨ ਚਤੁਰਾਈਆ। ਸਚ ਦਵਾਰੇ ਕਿਸੇ ਨਾ ਜੁੜਿਆ ਨਾਤ, ਨਾਤਾ ਬਿਧਾਤਾ ਸੰਗ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਸ਼ਾਰੇ ਨਾਲ ਉਠਾਈਆ। ਵਿਸ਼ਨ ਬ੍ਰਹਮਾ ਖੋਲ੍ਹੋ ਲੋਚਣ, ਹਰਿ ਕਰਤਾ ਆਪ ਜਣਾਈਆ । ਕਿਸੇ ਸੋਚ ਨਾ ਆਵੇ ਵਿਚ ਸੋਚਣ, ਸਮਝ ਚਲੇ ਨਾ ਕੋਇ ਚਤੁਰਾਈਆ। ਰਾਹ ਤੱਕੋ ਚੌਦਾਂ ਲੋਕਨ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾਂ ਵਿਦਿਆ ਹੋਈ ਫੋਕਨ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਆਪਣੇ ਘਰ ਕਲਜੁਗ ਜੀਵ ਫੇਰ ਨਾ ਲੌਟਨ, ਜੂਨੀ ਜੂਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸਲੋਕਨ, ਨਾਮ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲੈਣ ਅੰਗੜਾਈ, ਕਰਵਟ ਆਪਣੀ ਰਹੇ ਬਦਲਾਈਆ। ਕਵਣ ਸੰਦੇਸਾ ਰਿਹਾ ਸੁਣਾਈ, ਧੁਰ ਧਾਮ ਬੇਪਰਵਾਹੀਆ। ਕਵਣ ਜਲਵਾਗਰ ਕਰੇ ਰੁਸ਼ਨਾਈ, ਨੂਰੋ ਨੂਰ ਨਜ਼ਰੀ ਆਈਆ। ਕਵਣ ਹੱਕ ਹਕੀਕਤ ਰਿਹਾ ਬੁਝਾਈ, ਕਲਮਾ ਇਕੋ ਇਕ ਦ੍ਰਿੜਾਈਆ। ਕਵਣ ਮੰਦਰ ਮਸਜਿਦ ਬਣਾਈ, ਸੱਚਾ ਹੁਜਰਾ ਰਿਹਾ ਸੁਹਾਈ, ਮਹਿਬੂਬ ਆਪਣਾ ਆਸਣ ਲਾਈਆ। ਕਵਣ ਕਲਮਾ ਰਿਹਾ ਪੜ੍ਹਾਈ, ਬਿਨ ਅੱਖਰਾਂ ਰਿਹਾ ਸਮਝਾਈਆ। ਕਵਣ ਕਰੇ

ਸਚ ਸ਼ਨਵਾਈ, ਨਾਦ ਏਕਾ ਨਾਮ ਵਜਾਈਆ। ਕਵਣ ਚਾਰ ਕੁੰਟ ਦਹਿ ਦਿਸ਼ਾ ਵੇਖੇ ਚਾਈਂ ਚਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵਿਸ਼ਨ ਕਹੇ ਬ੍ਰਹਮੇ ਉਠ, ਸਚ ਸਚ ਦਿਆਂ ਦ੍ਰਿੜਾਈਆ। ਅਗਲਾ ਲੇਖਾ ਮੈਥੋਂ ਪੁੱਛ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਨੌ ਸੌ ਚੁਰਾਨਵੇ ਚੌਕੜੀ ਜੋ ਬੈਠਾ ਰਿਹਾ ਲੁਕ, ਨਿਰਗੁਣ ਨੂਰ ਬੇਪਰਵਾਹੀਆ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਨੰਨ੍ਹੇ ਪੁੱਤ, ਛੋਟੇ ਬਾਲੇ ਗੋਦੀਆਂ ਵਿਚ ਉਠਾਈਆ। ਸੋ ਸਾਹਿਬ ਠਾਕਰ ਸਵਾਮੀ ਰਿਹਾ ਤੁਠ, ਬੇਪਰਵਾਹ ਬੇਪਰਵਾਹੀ ਵਿਚ ਆਈਆ। ਦੂਰ ਦੁਰਾਡਾ ਨੇਰਨ ਨੇਰਾ ਹੋ ਕੇ ਗਿਆ ਝੁਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਜਨਮ ਜੋ ਵਿਛੜੇ ਗਏ ਰੁੱਸ, ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰਿਹਾ ਮਨਾਈਆ। ਸਹਿਜ ਸੁਭਾਉ ਪ੍ਰੇਮ ਪ੍ਰੀਤੀ ਗੋਦੀ ਚੁੱਕ, ਸ਼ਬਦ ਹੁਲਾਰਾ ਇਕ ਵਖਾਈਆ। ਸਾਚੇ ਅੰਮ੍ਰਿਤ ਧੋ ਕੇ ਮੁਖ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਰਿਹਾ ਕਰਾਈਆ । ਬ੍ਰਹਮਾ ਕਹੇ ਵਿਸ਼ਨ ਕੀ ਬਾਤ, ਸਚ ਸਚ ਦੇ ਦ੍ਰਿੜਾਈਆ। ਮੈਂ ਵੇਖਾਂ ਕਲਜੁਗ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਝਗੜਾ ਪਿਆ ਜ਼ਾਤ ਪਾਤ, ਆਤਮ ਬ੍ਰਹਮ ਨਜ਼ਰ ਕਿਸੇ ਨਾ ਆਈਆ। ਪਤਿਪਰਮੇਸ਼ਵਰ ਕੋਈ ਨਾ ਜੋੜੇ ਨਾਤ, ਕੋਟਨ ਕੋਟ ਇਸ਼ਟ ਗੁਰ ਦੇਵ ਰਹੇ ਮਨਾਈਆ । ਆਤਮ ਪਰਮਾਤਮ ਕੋਈ ਨਾ ਚਲੇ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਪੂਜਾ ਪਾਠ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਕੀ ਵਰਤਾਈਆ। ਵਿਸ਼ਨ ਕਹੇ ਬ੍ਰਹਮੇ ਕੀ ਦੱਸਾਂ, ਕਹਿਣ ਵਿਚ ਕੁਛ ਨਾ ਆਈਆ। ਖ਼ੁਸ਼ੀਆਂ ਵਿਚ ਦੋ ਜਹਾਨ ਵੇਖ ਵੇਖ ਹੱਸਾਂ, ਚੌਦਾਂ ਤਬਕ ਰਾਗ ਅਲਾਈਆ। ਸਾਹਿਬ ਅਬਿਨਾਸ਼ੀ ਕਰਤੇ ਟੇਕਾਂ ਮੱਥਾ, ਮਸਤਕ ਚਰਨ ਕਵਲ ਛੁਹਾਈਆ। ਜੋ ਕੁਛ ਵੇਖਿਆ ਅੱਖਾਂ, ਮੈਂ ਸਚ ਦਿਆਂ ਸਮਝਾਈਆ। ਅਬਿਨਾਸ਼ੀ ਕਰਤਾ ਲੋਕਮਾਤ ਨਿਰਗੁਣ ਧਾਰ ਆਇਆ ਨੱਠਾ, ਜੋਤੀ ਜਾਮਾ ਵੇਸ ਵਟਾਈਆ। ਹਰਿਜਨ ਹਰਿਭਗਤ ਜੁਗ ਜਨਮ ਦਾ ਵਿਛੜਿਆ ਕੀਤਾ ਕੱਠਾ, ਫੜ ਬਾਹੋਂ ਗਲੇ ਲਗਾਈਆ । ਆਤਮ ਪਰਮਾਤਮ ਦੇ ਕੇ ਇਕੋ ਮਤਾ, ਸਾਚੀ ਸਿਖਿਆ ਦਿਤੀ ਸਮਝਾਈਆ। ਪ੍ਰੇਮ ਪ੍ਰੀਤੀ ਜੋੜੇ ਨਾਤਾ, ਬਿਧਾਤਾ ਆਪਣਾ ਰੰਗ ਰੰਗਾਈਆ। ਏਥੇ ਉਥੇ ਹੋਏ ਰਾਖਾ, ਸਿਰ ਸ਼ਬਦੀ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗੌਂਦੇ ਰਹੇ ਗਾਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਏ ਦ੍ਰਿੜਾਈਆ। ਜਿਸ ਨੂੰ ਕਹਿੰਦੇ ਨਾਥ ਅਨਾਥਾਂ, ਸਹਾਈ ਹੋਵੇ ਹਰ ਘਟ ਥਾਈਂਆ। ਸੋ ਖੇਲੇ ਖੇਲ ਆਪ ਸਮਰਾਥਾ, ਸਰਬ ਕੁਲਵੰਤਾ ਫੇਰਾ ਪਾਈਆ। ਜਨ ਭਗਤਾਂ ਆਪਣੇ ਮਿਲਣ ਦੀ ਆਪੇ ਦੱਸ ਕੇ ਜਾਚਾ, ਧੁਰ ਦਾ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮਾ ਕਹੇ ਵਿਸ਼ਨ ਕੀ ਇਹ ਸਚ, ਸਚ ਦਿਤਾ ਦ੍ਰਿੜਾਈਆ। ਮੈਂ ਵੀ ਵੇਖਾਂ ਓਸ ਅੱਖ, ਜੇਹੜੀ ਅੱਖ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਅੰਦਰ ਜੋਤ ਹੋ ਕੇ ਰਿਹਾ ਵਸ, ਮੇਰਾ ਮੇਲਾ ਸਹਿਜ ਸੁਭਾਈਆ। ਘਰ ਮੰਦਰ ਸਾਢੇ ਤਿੰਨ ਹੱਥ ਹੋਵੇ ਪ੍ਰਤਖ, ਗ੍ਰਹਿ ਬੈਠਾ ਸੋਭਾ ਪਾਈਆ। ਮੇਰਾ ਪੜਦਾ ਖੋਲ੍ਹ ਕੇ ਹੱਟ, ਬਣ ਵਣਜਾਰਾ ਵਣਜ ਕਰਾਈਆ। ਮੈਂ ਚਰਨ ਜਾਵਾਂ ਢੱਠ, ਨਮੋ ਨਮੋ ਸੀਸ ਝੁਕਾਈਆ। ਬਿਨ ਹੱਥਾਂ ਜੋੜ ਕੇ ਹੱਥ, ਡੰਡੌਤ

ਕਰ ਕੇ ਮਸਤਕ ਟਿੱਕਾ ਲਾਈਆ । ਸਾਚੀ ਵਿਥਿਆ ਦੇਵਾਂ ਦੱਸ, ਜੋ ਅੱਠ ਤਤ ਨੌ ਦਵਾਰੇ ਕਰ ਕਰ ਥੱਕੀ ਲੋਕਾਈਆ। ਬ੍ਰਹਮ ਪਾਰਬ੍ਰਹਮ ਪ੍ਰੇਮ ਮਿੱਠਾ ਰਸ, ਜਾਮ ਸਚ ਨਾ ਕੋਇ ਪਿਆਈਆ। ਸ਼ਾਸਤਰ ਸਿਮਰਤ ਗਏ ਥੱਕ, ਬ੍ਰਹਮ ਵਿਦਿਆ ਹੱਥ ਕਿਸੇ ਨਾ ਆਈਆ। ਸਚ ਦਵਾਰਿਉਂ ਕਲਜੁਗ ਜੀਵ ਦੂਰ ਦੁਰਾਡੇ ਗਏ ਨੱਠ, ਸਾਚੇ ਮੰਦਰ ਬਹਿ ਕੇ ਮੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਵਿਸ਼ਨ ਕਹੇ ਬ੍ਰਹਮੇ ਕਰੀਏ ਅਰਦਾਸ, ਸਚ ਬੇਨੰਤੀ ਇਕ ਸੁਣਾਈਆ। ਜਿਸ ਦੀ ਖੇਲ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਈਆ। ਜਿਸ ਦਾ ਪਸਾਰ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਰੰਗ ਰੰਗਾਈਆ। ਜਿਸ ਦਾ ਸ਼ਬਦ ਧੁਨ ਅਗੰਮੀ ਨਾਦ, ਦੋ ਜਹਾਨ ਰਿਹਾ ਸੁਣਾਈਆ। ਜਿਸ ਦਾ ਨਿਰਗੁਣ ਸਰਗੁਣ ਖੇਲ ਤਮਾਸ਼, ਜੋਤੀ ਜਾਤਾ ਬੇਪਰਵਾਹੀਆ। ਜਿਸ ਦਾ ਖੇਲ ਮੰਡਲ ਮੰਡਪ ਬ੍ਰਹਿਮੰਡ ਖੰਡ ਪੌਣੀ ਰਾਸ, ਗੋਪੀ ਕਾਹਨ ਨਚਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਤ, ਨਾਮ ਭੰਡਾਰਾ ਆਪਣਾ ਝੋਲੀ ਪਾਈਆ। ਜੋ ਆਤਮ ਪਰਮਾਤਮ ਲੱਖ ਚੁਰਾਸੀ ਬੰਧਨਹਾਰਾ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜਿਸ ਦੀ ਆਦਿ ਅੰਤ ਇਕੋ ਜ਼ਾਤ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸੋ ਸਾਹਿਬ ਸਮਰਥ ਪੁਰਖ ਅਬਿਨਾਸ਼, ਕਰਨੀ ਕਰਤਾ ਕਾਰ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਜੋ ਆਏ ਆਖ, ਭਵਿਖਤ ਸੰਦੇਸਾ ਮਾਤ ਸੁਣਾਈਆ। ਤਿਨ੍ਹਾਂ ਦੀ ਅੰਤਮ ਪੁੱਛੇ ਵਾਤ, ਸਚਖੰਡ ਨਿਵਾਸੀ ਆਪਣੀ ਲਏ ਅੰਗੜਾਈਆ। ਲੇਖਾ ਜਾਣੇ ਲਿਖਿਆ ਕਲਮ ਦਵਾਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਫੋਲੇ ਥਾਉਂ ਥਾਈਂਆ। ਲਹਿਣਾ ਦੇਣਾ ਜਾਣੇ ਚਾਰ ਵਰਨ ਅਠਾਰਾਂ ਬਰਨ ਜਮਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਬ੍ਰਹਮਾ ਕਹੇ ਕਰੀਏ ਮਿੰਨਤੀ, ਚਰਨ ਇਕ ਅਰਜ਼ੋਈਆ। ਵਿਸ਼ਨ ਕਹੇ ਪ੍ਰਭ ਖੇਲ ਅਗਣਤੀ, ਲੇਖਾ ਗਣਤ ਵਿਚ ਨਾ ਆਈਆ। ਬ੍ਰਹਮਾ ਕਹੇ ਉਹ ਮਾਲਕ ਲੱਖ ਚੁਰਾਸੀ ਬਣ ਦਾ ਕੰਤੀ, ਕੰਤ ਕੰਤੂਹਲ ਵੱਡੀ ਵਡਿਆਈਆ। ਵਿਸ਼ਨ ਕਹੇ ਚਾੜ੍ਹੇ ਰੰਗ ਬਸੰਤੀ, ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਬ੍ਰਹਮਾ ਕਹੇ ਉਸ ਦੇ ਨਾਮ ਦੀ ਸਿਫ਼ਤ ਕਰ ਕਰ ਥੱਕੀ ਜੁਗ ਜੁਗ ਭਗਤੀ, ਅੱਖਰਾਂ ਵਿਚ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਵਿਸ਼ਨ ਕਹੇ ਔਹ ਤੱਕ, ਹਰਿ ਕਰਤਾ ਬੇਪਰਵਾਹੀਆ। ਜਿਹੜਾ ਆਦਿ ਜੁਗਾਦਿ ਕਿਸੇ ਨਾ ਆਇਆ ਹੱਥ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਕੇ ਆਪਣੀ ਅੱਖ, ਆਖ਼ਰ ਆਪਣਾ ਰੰਗ ਰੰਗਾਈਆ। ਨਾਮ ਪਦਾਰਥ ਦੇ ਕੇ ਹਕ, ਹਕੀਕਤ ਵਿਚੋਂ ਦਿਤਾ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾ ਕੇ ਰਥ, ਬਣ ਰਥਵਾਹੀ ਸੇਵ ਕਮਾਈਆ। ਨਿਰਗੁਣ ਨਿਰਵੈਰ ਕਲਜੁਗ ਅੰਤ ਹੋ ਪਰਗਟ, ਜੋਤੀ ਜੋਤ ਕਰੇ ਰੁਸ਼ਨਾਈਆ । ਸਤਿ ਧਰਮ ਦਾ ਖੋਲ੍ਹ ਕੇ ਹੱਟ, ਚਾਰ ਵਰਨਾਂ ਵਣਜ ਕਰਾਈਆ। ਦੂਈ ਦਵੈਤੀ ਮੇਟ ਕੇ ਫੱਟ, ਭਾਂਡਾ ਭਰਮ ਭੌ ਭੰਨਾਈਆ। ਆਤਮ ਪਰਮਾਤਮ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਰਿਹਾ ਸਮਝਾਈਆ। ਪ੍ਰਭ ਮਿਲਣ ਦੀ ਖੋਲ੍ਹ ਕੇ ਅੱਖ, ਦੋਏ ਲੋਚਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨ ਕਹੇ ਵੇਖ

ਖੇਲ ਕਰਤਾਰ, ਬ੍ਰਹਮੇ ਦੇਵਾਂ ਸਚ ਜਣਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਪੀਰ ਪੈਗ਼ੰਬਰ ਸੱਯਦਾ ਸੀਸ ਝੁਕਾਈਆ। ਰਸਨਾ ਜਿਹਵਾ ਬਿਨ ਬੱਤੀ ਦੰਦ ਉਚੀ ਕੂਕ ਕੂਕ ਰਹੇ ਪੁਕਾਰ, ਤੂੰਹੀ ਤੂੰ ਰਾਗ ਅਲਾਈਆ। ਨਮੋ ਨਮੋ ਨਮੋ ਨਿਮਸਕਾਰ, ਦਰ ਦਰ ਖ਼ਾਕ ਮਸਤਕ ਟਿੱਕਾ ਧੂੜ ਰਮਾਈਆ। ਤੇਰਾ ਜਲਵਾ ਪਰਵਰਦਿਗਾਰ, ਮੁਕਾਮੇ ਹਕ ਤੇਰੀ ਰੁਸ਼ਨਾਈਆ। ਸਚਖੰਡ ਤੇਰਾ ਆਧਾਰ, ਥਿਰ ਘਰ ਵੱਜੇ ਸ਼ਬਦ ਵਧਾਈਆ। ਕਰੇਂ ਖੇਲ ਅਗੰਮ ਅਪਾਰ, ਅਲੱਖ ਅਗੋਚਰ ਤੇਰੀ ਵਡ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸ ਕੇ ਬਾਹਰ, ਵਸਲ ਭਗਤਾਂ ਦਏ ਕਰਾਈਆ। ਆਪਣਾ ਅਸਲ ਕਰ ਇਜ਼ਹਾਰ, ਇਸ਼ਕ ਧੁਰ ਦਾ ਰੀਤ ਬਣਾਈਆ। ਨਿਰਗੁਣ ਸਚ ਕਰ ਗੁਫ਼ਤਾਰ, ਗੁਫ਼ਤ ਸ਼ੁਨੀਦ ਕਰੇਂ ਸ਼ਨਵਾਈਆ। ਤੇਰੀ ਮਜਲਸ ਸਾਂਝੇ ਯਾਰ, ਚੌਦਾਂ ਤਬਕ ਹੱਥ ਕਿਸੇ ਨਾ ਆਈਆ। ਈਸਾ ਮੂਸਾ ਮੁਹੰਮਦ ਨੇਤਰ ਰੋ ਰੋ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸਦੀ ਚੌਧਵੀਂ ਆਈ ਹਾਰ, ਚੌਦਸ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਪੀਰ ਪੈਗ਼ੰਬਰ ਕਹੇ ਪ੍ਰਭ ਤੇਰਾ ਬਰਦਾ, ਬੰਦਗੀ ਇਕੋ ਇਕ ਜਣਾਈਆ। ਤੂੰ ਲੇਖਾ ਜਾਣੇਂ ਘਰ ਘਰ ਦਾ, ਘਰ ਘਰ ਵਿਚ ਖੋਜ ਖੋਜਾਈਆ। ਤੇਰਾ ਕਲਮਾ ਦੋ ਜਹਾਨ ਪੜ੍ਹਦਾ, ਕਾਇਨਾਤ ਸਿਫ਼ਤ ਸਾਲਾਹੀਆ। ਜੋ ਜਨਮੇ ਸੋ ਅੰਤਮ ਮਰਦਾ, ਥਿਰ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਡਰਦਾ, ਹੁਕਮੇ ਅੰਦਰ ਭੱਜੇ ਵਾਹੋ ਦਾਹੀਆ। ਬਿਨ ਤੇਰੀ ਕਿਰਪਾ ਸੰਤ ਭਗਤ ਗੁਰਮੁਖ ਗੁਰਸਿਖ ਸੂਫ਼ੀ ਪੌੜੀ ਕੋਈ ਨਾ ਚੜ੍ਹਦਾ, ਮੰਜ਼ਲ ਹੱਕ ਨਜ਼ਰ ਕਿਸੇ ਨਾ ਆਈਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਘਾੜਨ ਘੜਦਾ, ਘੜ ਘੜ ਵੇਖੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਵਿਸ਼ਨ ਕਹੇ ਬ੍ਰਹਮੇ ਔਹ ਵੇਖ ਸਾਥ, ਹਰਿ ਕਰਤਾ ਆਪ ਨਿਭਾਈਆ। ਮਿਹਰਵਾਨ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਫੇਰਾ ਪਾਈਆ। ਨਿਰਗੁਣ ਜੋਤ ਕਰ ਪਰਕਾਸ਼, ਸ਼ਬਦੀ ਡੰਕ ਗੁਰ ਨਾਦ ਵਜਾਈਆ। ਦੋ ਜਹਾਨਾਂ ਪਾ ਕੇ ਰਾਸ, ਬ੍ਰਹਿਮੰਡ ਖੰਡ ਰਿਹਾ ਨਚਾਈਆ। ਜਨ ਭਗਤਾਂ ਪੂਰੀ ਕਰਨਹਾਰਾ ਆਸ, ਪੂਰਬ ਲੇਖਾ ਰਿਹਾ ਚੁਕਾਈਆ। ਦਾਤਾ ਦਾਨੀ ਸਰਬ ਗੁਣ ਤਾਸ, ਗੁਣਵੰਤਾ ਵਡ ਵਡਿਆਈਆ । ਪਰਗਟ ਹੋਏ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ, ਧੁਰ ਫ਼ਰਮਾਨਾ ਹੁਕਮ ਮਨਾਈਆ। ਲੇਖਾ ਲਿਖਣਹਾਰਾ ਬਿਨ ਕਲਮ ਦਵਾਤ, ਕਾਗ਼ਜ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਹਰਿ ਕਰਤਾ ਵਡ ਵਡਿਆਈਆ। ਜਨ ਭਗਤਾਂ ਬਣ ਮਲਾਹ, ਖੇਵਟ ਖੇਟਾ ਫੇਰਾ ਪਾਈਆ। ਲੱਖ ਚੁਰਸੀ ਵਿਚੋਂ ਥੋੜੇ ਆਪਣੇ ਕੰਧ ਉਠਾ, ਖ਼ੁਸ਼ੀਆਂ ਰਾਹ ਤਕਾਈਆ । ਨੇਤਰ ਲੋਚਣ ਇਕ ਖੁਲ੍ਹਾ, ਬਿਨ ਅੱਖਾਂ ਅੱਖ ਮਿਲਾਈਆ। ਬਿਨ ਰਸਨਾ ਜਿਹਵਾ ਢੋਲਾ ਗਾ, ਆਤਮ ਪਰਮਾਤਮ ਕਰੀ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਨਾਤਾ ਲਿਆ ਜੁੜਾ, ਏਥੇ ਓਥੇ ਨਾ ਹੋਏ ਜੁਦਾਈਆ। ਅਬਿਨਾਸ਼ੀ ਕਰਤਾ ਦੋ ਜਹਾਨਾਂ ਮਾਲਕ ਵਡ ਖ਼ਾਲਕ ਸਿੱਧਾ ਮਿਲਿਆ ਆ, ਜੋਗ ਅਭਿਆਸ ਲੋੜ ਰਹੀ ਨਾ ਰਾਈਆ। ਸੰਤ ਸੁਹੇਲੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਘਰ ਵਿਚ ਮੇਲੇ ਲਏ ਮਿਲਾ, ਬਾਹਰ ਖੋਜਣ ਕੋਇ ਨਾ ਜਾਈਆ। ਆਤਮ ਪਰਮਾਤਮ ਦਿਤਾ ਸਮਝਾ, ਸੋਹੰ ਢੋਲਾ ਇਕ ਦ੍ਰਿੜਾਈਆ। ਬਣ

ਵਿਚੋਲਾ ਨੂਰੀ ਨੂਰ ਜਲਵਾ ਦਿਤਾ ਦਰਸਾ, ਪੜਦਾ ਓਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ। ਵਿਸ਼ਨੂੰ ਕਹੇ ਉਠ ਵੇਖ ਜਗਤ, ਚਾਰ ਕੁੰਟ ਧਿਆਨ ਲਗਾਈਆ। ਪਤਿਪਰਮੇਸ਼ਵਰ ਮੇਲਾ ਹੋਇਆ ਭਗਤ, ਭਗਵਨ ਆਪਣੀ ਦਇਆ ਕਮਾਈਆ। ਲੇਖੇ ਲਾ ਕੇ ਬੂੰਦ ਰਕਤ, ਗੁਰਮੁਖ ਗੁਰ ਗੁਰ ਗੋਦ ਬਹਾਈਆ। ਆਤਮ ਪਰਮਾਤਮ ਦੇ ਕੇ ਸ਼ਕਤ, ਸ਼ਖ਼ਸੀਅਤ ਸਾਚੀ ਦਿਤੀ ਸਮਝਾਈਆ। ਅੰਤਰ ਰਹਿਣ ਨਾ ਦਿਤਾ ਫ਼ਰਕ, ਬਾਹਰੋਂ ਸਮਝ ਕੋਇ ਨਾ ਪਾਈਆ। ਸ਼ਬਦੀ ਧਾਰ ਕੀਤੀ ਲਿਖਤ ਪੜ੍ਹਤ, ਅਰਜ਼ੀ ਨਵੀਸ ਕਲਮ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਖਾਈਆ। ਬ੍ਰਹਮਾ ਕਹੇ ਵਿਸ਼ਨੂੰ ਪ੍ਰਭ ਦੀ ਅਚਰਜ ਲੀਲਾ, ਲੇਖਾ ਸਮਝ ਕੁਛ ਨਾ ਪਾਈਆ। ਜਨ ਭਗਤਾਂ ਬਣ ਆਪ ਵਸੀਲਾ, ਵਸਲ ਧੁਰ ਦਾ ਦਿਤਾ ਕਰਾਈਆ। ਮੇਲ ਮਿਲਾਵਾ ਹੋਇਆ ਇਕੋ ਹੀਲਾ, ਹਰਿ ਜੂ ਆਇਆ ਵਾਹੋ ਦਾਹੀਆ। ਸੱਜਣ ਮਿਲਿਆ ਛੈਲ ਛਬੀਲਾ, ਨਾ ਮਰੇ ਨਾ ਜਾਈਆ। ਸਚਖੰਡ ਦਵਾਰੇ ਜਿਸ ਦਾ ਸਚ ਕਬੀਲਾ, ਸੰਤ ਸੁਹੇਲੇ ਰਿਹਾ ਵਸਾਈਆ। ਓਥੇ ਰੰਗ ਨਾ ਕੋਈ ਸੂਹਾ ਪੀਲਾ ਕਾਲਾ ਨੀਲਾ, ਚਿੱਟੀ ਧਾਰ ਨਾ ਕੋਇ ਵਡਿਆਈਆ। ਮਨ ਬੁਧ ਚਤੁਰਾਈ ਨਾ ਕੋਈ ਦਲੀਲਾ, ਖਾਣੀ ਬਾਣੀ ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਧੁਰ ਦਾ ਲੇਖਾ ਰਿਹਾ ਸਮਝਾਈਆ। ਵਿਸ਼ਨੂੰ ਕਹੇ ਮੈਂ ਵੇਖੇ ਪੜ੍ਹਦੇ, ਗੁਰਮੁਖ ਸੋਹੰ ਢੋਲਾ ਗਾਈਆ। ਅੰਤਮ ਪੌੜੇ ਓਸ ਚੜ੍ਹਦੇ, ਜੋ ਗੋਬਿੰਦ ਗਿਆ ਲਗਾਈਆ। ਨਿਰਭੈ ਹੋ ਕਿਸੇ ਕੋਲੋਂ ਨਾ ਡਰਦੇ, ਅੱਗੇ ਜਾਵਣ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਇਕੋ ਏਕ ਕਰਦੇ, ਧਾਰ ਏਕੰਕਾਰ ਵਿਚ ਸਮਾਈਆ। ਵੇਖੋ ਖੇਲ ਅਗੰਮੀ ਹਰਿ ਦੇ, ਹਿਰਦੇ ਵੜ ਕੇ ਰਿਹਾ ਤਰਾਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਤਰਦੇ, ਜਿਨ੍ਹਾਂ ਆਪਣੇ ਕੰਧ ਉਠਾਈਆ। ਕਰਨ ਇਸ਼ਨਾਨ ਸਚ ਸਰੋਵਰ ਸਰ ਦੇ, ਦੁਰਮਤ ਮੈਲ ਧਵਾਈਆ। ਉਹ ਸੱਜਣ ਕਦੇ ਨਾ ਮਰਦੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਉਹ ਅਗਨ ਕਦੇ ਨਾ ਸੜਦੇ, ਮੜ੍ਹੀ ਗੋਰ ਨਾ ਕੋਇ ਦਬਾਈਆ। ਸਚ ਦਵਾਰੇ ਸਾਚੇ ਖੜਦੇ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਸੀਸ ਚਰਨ ਕਵਲਾਂ ਉਤੇ ਧਰਦੇ, ਮਸਤਕ ਇਕੋ ਖ਼ਾਕ ਰਮਾਈਆ। ਦਰ ਗ਼ੁਲਾਮ ਤੇਰੇ ਬਰਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰਿਹਾ ਮਿਲਾਈਆ। ਬ੍ਰਹਮਾ ਕਹੇ ਮੈਂ ਵੇਖਿਆ ਮੇਲਾ, ਮਿਲਣੀ ਜਗਦੀਸ ਕਰਾਈਆ। ਇਕੋ ਘਰ ਸੋਹੇ ਗੁਰੂ ਗੁਰ ਚੇਲਾ, ਚੇਲਾ ਗੁਰੂ ਨਜ਼ਰੀ ਆਈਆ। ਪਤਿਪਰਮੇਸ਼ਵਰ ਪਾਰਬ੍ਰਹਮ ਸੱਜਣ ਸੁਹੇਲਾ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਵਸਣਹਾਰਾ ਧਾਮ ਨਵੇਲਾ, ਹਰਿਜਨ ਵੇਖੇ ਚਾਈਂ ਚਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਅਚਰਜ ਖੇਲ ਪਾਰਬ੍ਰਹਮ ਖੇਲਾ, ਭੇਵ ਅਭੇਦਾ ਸਮਝ ਕਿਸੇ ਨਾ ਆਈਆ। ਹਰਿਜਨ ਸਾਚੇ ਸੰਤ ਸੁਹੇਲੇ ਚਾੜ੍ਹੇ ਤੇਲਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਵਿਸ਼ਨ ਕਹੇ ਬ੍ਰਹਮੇ ਉਠ ਚਲੀਏ ਧਾਹ, ਆਪਣਾ ਪੰਧ ਮੁਕਾਈਆ। ਵੇਖੀਏ ਖੇਲ ਬੇਪਰਵਾਹ, ਕੀ ਕਰਤਾ ਰਚਨ ਰਚਾਈਆ। ਨੇਤਰ ਲੋਚਣ ਮਿਹਰ ਨਾਲ ਦਰਸ਼ਨ ਲਈਏ ਪਾ, ਹਰਸ ਇਕ ਮਿਟਾਈਆ। ਲੋਕਮਾਤ ਕੀ ਖੇਲ ਰਿਹਾ ਵਰਤਾ, ਵਾਰਤਾ ਆਪਣੀ ਕੀ ਜਣਾਈਆ। ਮੰਜ਼ਲੋ ਮੰਜ਼ਲ ਪੰਧ ਲਈਏ ਮੁਕਾ, ਬਣ ਕੇ ਪਾਂਧੀ ਰਾਹੀਆ। ਸਚ ਦਵਾਰਾ ਵੇਖੀਏ ਜਾ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਵਿਸ਼ਨੂੰ ਕਹੇ ਮੇਰੀ ਏਹੋ

ਸਲਾਹ, ਚਲੀਏ ਵਾਹੋ ਦਾਹੀਆ। ਸਭ ਦਾ ਪਿਤਾ ਮਾਂ, ਗੋਦੀ ਦੋ ਜਹਾਨ ਉਠਾਈਆ। ਕਲਜੁਗ ਅੰਤ ਕੀ ਖੇਲ ਰਿਹਾ ਕਰਾ, ਕਰਨੀ ਕਰਤਾ ਕੀ ਕਮਾਈਆ। ਜਾ ਕੇ ਸੀਸ ਲਈਏ ਝੁਕਾ, ਦੋਏ ਜੋੜ ਜੋੜ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਬ੍ਰਹਮਾ ਕਹੇ ਮੈਂ ਲਵਾਂ ਸੰਭਲ, ਆਪਣਾ ਆਪ ਉਠਾਈਆ। ਵਿਸ਼ਨੂੰ ਕਹੇ ਮੈਂ ਵੇਸ ਲਵਾਂ ਬਦਲ, ਰੂਪ ਅਨੂਪ ਧਰਾਈਆ। ਪੁੱਜੀਏ ਆਪਣੀ ਸਾਚੀ ਮੰਜ਼ਲ, ਪਿਛਲਾ ਪੰਧ ਚੁਕਾਈਆ। ਨਾਮ ਸੰਦੇਸਾ ਸੁਣੀਏ ਗ਼ਜ਼ਲ, ਜੋ ਢੋਲਾ ਰਿਹਾ ਗਾਈਆ। ਤਖ਼ਤ ਨਿਵਾਸੀ ਕੇਹੜਾ ਕਰਦਾ ਅਦਲ, ਅਦਾਲਤ ਇਕੋ ਇਕ ਸਮਝਾਈਆ। ਸਾਚੀ ਸੇਜ ਕਰਾਏ ਵਸਲ, ਅਸਲ ਆਪਣੇ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਵਿਸ਼ਨੂੰ ਕਹੇ ਵੇਖ ਮੁਕਿਆ ਪੰਧ, ਪਾਂਧੀ ਬੈਠੇ ਆਈਆ। ਜਨ ਭਗਤਾਂ ਚੜ੍ਹਿਆ ਨੂਰੀ ਚੰਦ, ਗੁਰਮੁਖ ਕਰਨ ਰੁਸ਼ਨਾਈਆ। ਸਭ ਦੇ ਵੇਖ ਬੰਦ ਬੱਤੀ ਦੰਦ, ਹਿਰਦੇ ਹਰਿ ਜੂ ਰਹੇ ਧਿਆਈਆ। ਨਜ਼ਰੀ ਆਏ ਇਕੋ ਗੁਜਰੀ ਚੰਦ, ਜਿਸ ਦੀ ਚੰਦ ਸੋਭਾ ਕਰ ਨਾ ਸਕੇ ਸਮਝਾਈਆ। ਜਿਸ ਦਾ ਲੇਖਾ ਉਪਰ ਬ੍ਰਹਿਮੰਡ, ਨੌਂ ਖੰਡ ਵੱਜੀ ਵਧਾਈਆ। ਸੋ ਨਾਮ ਪਦਾਰਥ ਇਕੋ ਵੰਡ, ਚਾਰ ਵਰਨਾਂ ਝੋਲੀ ਰਿਹਾ ਭਰਾਈਆ। ਧੁਰ ਦਾ ਢੋਲਾ ਸੁਣਾਉਣਾ ਛੰਦ, ਸੱਚਾ ਰਾਗ ਅਲਾਈਆ। ਗੁਰਮੁਖਾਂ ਪੂਰੀ ਕਰ ਕੇ ਮੰਗ, ਆਸਾ ਤ੍ਰਿਸਨਾ ਦਏ ਬੁਝਾਈਆ । ਸਾਢੇ ਤਿੰਨ ਹੱਥ ਕਾਇਆ ਚੋਲੀ ਰੰਗ, ਰੰਗ ਅਗੰਮੀ ਦਏ ਚੜ੍ਹਾਈਆ। ਅੰਤਰ ਆਤਮ ਇਕ ਅਨੰਦ, ਪਰਮਾਨੰਦ ਵਿਚ ਰਖਾਈਆ। ਜੁਗ ਜਨਮ ਦੀ ਪਿਛਲੀ ਗੰਢ, ਨਾਤਾ ਧੁਰ ਦਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਬ੍ਰਹਮਾ ਕਹੇ ਔਹ ਵੇਖ ਲੇਖਾ ਲਿਖਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੋਏ ਲੋਚਣ ਕਿਸੇ ਨਾ ਦਿਸਦਾ, ਭਰਮੇ ਭੁਲੀ ਸਰਬ ਲੋਕਾਈਆ । ਕਿਸੇ ਦੇ ਉਤੇ ਕਦੇ ਨਾ ਵਿਸਦਾ, ਬੇਪਰਵਾਹ ਵਡੀ ਵਡਿਆਈਆ। ਕਰੇ ਖੇਲ ਅਗੰਮੀ ਛਿਨ ਦਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਲਹਿਣਾ ਦੇਣਾ ਚੁਕਾਏ ਰੈਣ ਦਿਨ ਦਾ, ਭਿੰਨੜੀ ਵੰਡ ਵੰਡਾਈਆ। ਆਦਿ ਜੁਗਾਦਿ ਜੁਗ ਚੌਕੜੀ ਲੋਕ ਪਰਲੋਕ ਦੋ ਜਹਾਨ ਬ੍ਰਹਿਮੰਡ ਖੰਡ ਆਪੇ ਮਿਣਦਾ, ਚਰਨ ਕਵਲਾਂ ਹੇਠ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਿਖਿਆ ਇਕ ਸਮਝਾਈਆ। ਵਿਸ਼ਨੂੰ ਕਹੇ ਮੈਂ ਵੇਖੀ ਸਿਖਿਆ, ਸਾਖਿਆਤ ਰਿਹਾ ਦ੍ਰਿੜਾਈਆ। ਜਨ ਭਗਤਾਂ ਪਾਏ ਧੁਰ ਦੀ ਭਿਛਿਆ, ਆਤਮ ਝੋਲੀ ਆਪ ਭਰਾਈਆ। ਦਿਵਸ ਰੈਣ ਕਰੇ ਰਿਛਿਆ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਜਗਤ ਜੀਵ ਕਿਸੇ ਨਾ ਦਿਸਿਆ, ਗੁਰਮੁਖ ਵੇਖ ਖ਼ੁਸ਼ੀ ਮਨਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਲਹਿਣਾ ਅੰਤ ਨਜਿਠਿਆ, ਗੁਰ ਅਵਤਾਰ ਪੀਰ ਪੈਗ਼ੰਬਰ ਸੱਦ ਬਹਾਈਆ। ਸ਼ਬਦ ਅਗਾਧ ਬੋਧ ਜੋ ਵਾਕ ਭਵਿਖਤ ਲਿਖਿਆ ਚਿਠਿਆ, ਵਰਕਾ ਵਰਕਾ ਰਿਹਾ ਉਠਾਈਆ। ਵੇਖੋ ਖੇਲ ਅਗਲਾ ਅਨਡਿਠਿਆ, ਅਨਡਿਠੜੀ ਕਾਰ ਸਮਝਾਈਆ। ਜਨ ਭਗਤਾਂ ਕਰਨ ਆਇਆ ਹਿਤਿਆ, ਹਿਤਕਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਮਿਹਰ ਨਜ਼ਰ ਕਰੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਜਨ ਭਗਤਾਂ ਰਿਹਾ ਉਧਾਰ, ਭਗਤ ਵਛਲ ਸੱਚਾ ਸ਼ਹਿਨਸ਼ਾਹੀਆ। ਸਾਚੀ ਸਿਖਿਆ ਦਸੇ ਸੰਸਾਰ, ਜ਼ਾਤ ਪਾਤ ਵਰਨ ਬਰਨ ਡੇਰਾ ਢਾਹੀਆ। ਲੇਖਾ ਲਿਖਿਆ

ਪੂਰਾ ਕਰਨਹਾਰ, ਹਰਿ ਜੂ ਹਰਿ ਮੰਦਰ ਇਕ ਸੁਹਾਈਆ। ਜਿਥੇ ਨੌਬਤ ਵੱਜੇ ਨਾਮ ਨਗਾਰ, ਢੋਲਕ ਛੈਣਾ ਨਾ ਕੋਇ ਖੜਕਾਈਆ। ਦੀਵਾ ਬਾਤੀ ਕਮਲਾਪਾਤੀ ਇਕੋ ਕਰੇ ਉਜਿਆਰ, ਬਾਤੀ ਤੇਲ ਨਾ ਕੋਇ ਡਗਮਗਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਦਿਵਸ ਰੈਣ ਵੱਜੇ ਵਧਾਈਆ। ਮਹੱਲ ਅਟਲ ਸੁਹਾਏ ਆਪ ਕਰਤਾਰ, ਕਰਤਾ ਕਾਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਆਪਣੀ ਕਰਨੀ ਵੇਖੋ ਕਰਦਾ, ਕਰਨਹਾਰ ਇਕ ਅਖਵਾਇੰਦਾ। ਸੰਤ ਸੁਹੇਲੇ ਗੁਰਮੁਖ ਵਰਦਾ, ਹਰਿਜਨ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਆਪੇ ਫੜਦਾ, ਲੱਖ ਚੁਰਾਸੀ ਖੋਜ ਖੋਜਾਇੰਦਾ। ਸਾਚੇ ਮੰਦਰ ਪੌੜੇ ਚੜ੍ਹਦਾ, ਸੁਖਮਨ ਟੇਢੀ ਬੰਕ ਈੜਾ ਪਿੰਗਲ ਰਾਹ ਵਿਚ ਨਾ ਕੋਇ ਅਟਕਾਇੰਦਾ। ਭੇਵ ਖੁਲ੍ਹਾ ਕੇ ਆਪਣੇ ਘਰ ਦਾ, ਸੁਰਤ ਸਵਾਣੀ ਸ਼ਬਦ ਹਾਣੀ ਨਾਲ ਮਿਲਾਇੰਦਾ। ਭੇਵ ਚੁਕਾ ਪ੍ਰੀਤਮ ਪਿਰ ਦਾ, ਪਿਛਲਾ ਲੈਣਾ ਝੋਲੀ ਪਾਇੰਦਾ। ਜਨ ਭਗਤ ਦਵਾਰੇ ਨਿਰਗੁਣ ਧਾਰ ਹੋ ਕੇ ਫਿਰਦਾ, ਖੋਜਤ ਖੋਜਤ ਵੇਖ ਵਖਾਇੰਦਾ। ਕਲਜੁਗ ਅੰਤਮ ਗੇੜਾ ਵੇਖੋ ਗਿੜਦਾ, ਹਰਿ ਜੂ ਉਲਟੀ ਲੱਠ ਭਵਾਇੰਦਾ। ਲੇਖਾ ਜਾਣੇ ਹਰ ਘਟ ਦਿਲ ਦਾ, ਦਿਲਬਰ ਹੋ ਕੇ ਵੇਖ ਵਖਾਇੰਦਾ। ਪੜਦਾ ਲਾਹੇ ਬਜਰ ਕਪਾਟੀ ਸਿਲ ਦਾ, ਸੀਤਲ ਧਾਰ ਅੰਮ੍ਰਿਤ ਇਕ ਚੁਆਇੰਦਾ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਮਿਲਦਾ, ਜਿਸ ਮਿਲਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪ ਉਠਾਇੰਦਾ। ਵਿਸ਼ਨ ਕਹੇ ਮੈਂ ਜਨ ਭਗਤ ਵੇਖੇ ਉਠਦੇ, ਜਾਗਤ ਸੋਵਤ ਇਕੋ ਲੈਣ ਅੰਗੜਾਈਆ। ਨਾਮ ਪਦਾਰਥ ਵੇਖੇ ਲੁਟਦੇ, ਬਿਨ ਹੱਥਾਂ ਝੋਲੀ ਰਹੇ ਭਰਾਈਆ। ਆਪਣੀ ਮੀਟੀ ਅੰਦਰ ਵੇਖੇ ਪੁਗਦੇ, ਬਾਜ਼ੀ ਅੰਤ ਜਿੱਤ ਰੂਪ ਵਟਾਈਆ। ਸਾਹਮਣੇ ਪੈਂਡੇ ਵੇਖੇ ਮੁਕਦੇ, ਜਿਨ੍ਹਾਂ ਆਪਣੀ ਗੋਦ ਬਹਾਈਆ। ਉਹ ਭਗਤ ਕਿਸੇ ਕੋਲੋਂ ਕੁਛ ਨਾ ਪੁਛਦੇ, ਸਿੱਧੇ ਮਿਲਣ ਚਾਈਂ ਚਾਈਂਆ। ਵਿਸ਼ਨੂੰ ਕਹੇ ਬ੍ਰਹਮਾ ਓਹ ਸਾਡੇ ਕੋਲੋਂ ਨਹੀਂ ਰੁਕਦੇ, ਜਿਨ੍ਹਾਂ ਮਿਲਿਆ ਸ਼ਹਿਨਸ਼ਾਹੀਆ। ਉਹ ਮਾਲਕ ਧਾਮ ਉਚ ਦੇ, ਸਚਖੰਡ ਵਸਣ ਡੇਰਾ ਲਾਈਆ। ਉਥੇ ਹੋਰ ਕੋਇ ਨਾ ਪੁਜਦੇ, ਕੋਟਨ ਕੋਟ ਰਾਹ ਵਿਚ ਬੈਠੇ ਢੇਰੀਆਂ ਢਾਹੀਆ। ਪ੍ਰਭ ਚਰਨ ਪ੍ਰੀਤੀ ਮੌਜਾਂ ਲੁਟਦੇ, ਖ਼ੁਸ਼ੀਆਂ ਰੰਗ ਚੜ੍ਹਾਈਆ। ਓਥੇ ਲੇਖ ਨਹੀਂ ਓਹਲੇ ਲੁਕ ਦੇ, ਪੜਦਾ ਨਜ਼ਰ ਕੋਇ ਨਾ ਆਈਆ। ਸੰਤ ਸੁਹੇਲੇ ਸ਼ਬਦੀ ਧਾਰ ਬੁੱਕਦੇ, ਭਬਕ ਇਕੋ ਨਾਮ ਸੁਣਾਈਆ। ਉਥੇ ਮੇਲੇ ਪਿਉ ਪੁਤ ਦੇ, ਗੋਬਿੰਦ ਆਪਣਾ ਰੰਗ ਰੰਗਾਈਆ। ਇਕੋ ਸਾਹਿਬ ਸੁਲਤਾਨ ਸੀਸ ਝੁਕਦੇ, ਦੂਜਾ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਗੋਦ ਬਹਾਈਆ। ਬ੍ਰਹਮਾ ਕਹੇ ਸਚ ਇਹ ਹੋਇਆ, ਹੈਰਾਨੀ ਮੇਰੇ ਉਤੇ ਛਾਈਆ। ਗੁਰਮੁਖ ਜਾਗਦਾ ਵੇਖਿਆ ਲੋਕਮਾਤ ਨਾ ਸੋਇਆ, ਸੁਰਤੀ ਸ਼ਬਦ ਨਾਲ ਮਿਲਾਈਆ। ਸਾਹਿਬ ਸੁਆਮੀ ਅੰਮ੍ਰਿਤ ਆਤਮ ਇਕੋ ਚੋਇਆ, ਨਿਝਰ ਝਿਰਨਾ ਦਿਤਾ ਝਿਰਾਈਆ। ਉਹ ਗੁਰਸਿਖ ਕਦੇ ਨਾ ਮੋਇਆ, ਲਾੜੀ ਮੌਤ ਚਰਨਾਂ ਹੇਠ ਦਬਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸਤ ਅਮੋਲਕ ਦੇਵੇ ਢੋਆ, ਆਪਣਾ ਨਾਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਕੀ ਦੱਸਾਂ ਖੇਲ ਦਾਤਾਰ, ਮੈਨੂੰ ਉਂਗਲੀ ਨਾਲ ਲਗਾਈਆ। ਮਾਤਲੋਕ ਦਾ ਦੱਸ ਵਿਹਾਰ, ਬਿਵਹਾਰੀ ਦਿਤਾ ਸਮਝਾਈਆ। ਮੇਰਾ ਉਨ੍ਹਾਂ ਨਾਲ ਪਿਆਰ, ਜਿਨ੍ਹਾਂ ਅੰਤਰ ਆਤਮ ਇਕ ਲਿਵ ਲਾਈਆ। ਨਾਤਾ ਤੁੱਟਾ ਕੂੜ

ਸੰਸਾਰ, ਮਿਲਿਆ ਇਕੋ ਇਕ ਬੇਪਰਵਾਹੀਆ। ਢੋਲਾ ਗਾਉਂਦੇ ਧੁਰ ਦੀ ਵਾਰ, ਸੋਹੰ ਰਾਗ ਅਲਾਈਆ। ਆਤਮ ਪਰਮਾਤਮ ਦੇ ਅਧਾਰ, ਬ੍ਰਹਮ ਪਾਰਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵਾਹ, ਵਾਹਵਾ ਤੇਰੀ ਵਡਿਆਈਆ। ਤੂੰ ਦਾਤਾ ਬੇਪਰਵਾਹ, ਬੇਅੰਤ ਤੇਰੀ ਸਰਨਾਈਆ। ਤੂੰ ਮੁਕਾਮੇ ਹੱਕ ਰਹਿਣ ਵਾਲਾ ਖ਼ੁਦਾ, ਨੂਰੋ ਨੂਰ ਰੁਸ਼ਨਾਈਆ। ਤੂੰ ਸਚਖੰਡ ਨਿਵਾਸੀ ਸ਼ਹਿਨਸ਼ਾਹ, ਨਰ ਨਿਰੰਕਾਰ ਤੇਰੀ ਓਟ ਤਕਾਈਆ। ਤੂੰ ਰਾਮ ਰਾਮਾ ਰੂਪ ਨਿਰਾਕਾਰ ਰਿਹੋਂ ਅਖਵਾ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਤੂੰ ਸਾਚਾ ਕਾਹਨ ਕੋਟਨ ਕੋਟ ਗੋਪੀ ਰਿਹਾਂ ਹੰਡਾ, ਮਹੱਲ ਅਟਲ ਇਕੋ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾ, ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਦਿਤਾ ਸਮਝਾਈਆ। ਕਲਜੁਗ ਅੰਤਮ ਵੇਸ ਵਟਾ, ਡੰਕਾ ਇਕੋ ਨਾਮ ਸੁਣਾਈਆ। ਕਲ ਕਲਕੀ ਆਪ ਅਖਵਾ, ਸੰਬਲ ਲੇਖਾ ਰਿਹਾ ਚੁਕਾਈਆ । ਹਰਿਮੰਦਰ ਇਕ ਵਸਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਸਾਚੇ ਭਗਤਾਂ ਲਿਆ ਜਗਾ, ਸੰਤਾਂ ਸਤਿ ਸਤਿ ਸਮਝਾਈਆ। ਗੁਰਮੁਖਾਂ ਅੱਖ ਲਈ ਖੁਲ੍ਹਾ, ਗੁਰਸਿਖਾਂ ਉਂਗਲੀਆਂ ਨਾਲ ਉਠਾਈਆ। ਸਾਚਾ ਬੇੜਾ ਲਿਆ ਬੰਨ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਲੇਖੇ ਲਾਈਆ। ਵਿਸ਼ਨ ਬ੍ਰਹਮਾ ਤੇਰੀ ਸੁਣ ਪੁਕਾਰ, ਹਰਿ ਕਰਤਾ ਅੰਤ ਜਣਾਈਆ। ਨਿਰਗੁਣ ਨਿਰਵੈਰ ਨਿਰਾਕਾਰ, ਨਰ ਹਰਿ ਆਪਣੀ ਸੇਵ ਕਮਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਈਆ। ਸੰਤ ਸੁਹੇਲੇ ਲਏ ਉਠਾਲ, ਭਗਤ ਭਗਵਾਨ ਆਪ ਮਿਲਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਠਾਕਰ ਹੋਇਆ ਸਹਾਈਆ। ਲੇਖ ਚੁਕਾਏ ਸ਼ਾਹ ਕੰਗਾਲ, ਰਾਓ ਰੰਕ ਰਾਜ ਰਾਜਾਨ ਇਕੋ ਘਰ ਬਹਾਈਆ। ਏਥੇ ਓਥੇ ਦਰਗਾਹ ਸਾਚੀ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜਣਾਏ ਇਕ ਨਿਸ਼ਾਨ, ਨਿਸ਼ਾਨਾ ਦੋ ਜਹਾਨਾਂ ਰਿਹਾ ਝੁਲਾਈਆ। ਸਚ ਨਿਸ਼ਾਨਾ ਧੁਰ ਦਾ ਝੁਲਦਾ, ਝੁਲਾਵਣਹਾਰ ਇਕ ਅਖਵਾਇੰਦਾ। ਦੂਸਰ ਕੋਇ ਨਾ ਉਹਦੇ ਤੁਲਦਾ, ਤਾਣ ਨਜ਼ਰ ਕੋਇ ਨਾ ਆਇੰਦਾ। ਉਹ ਲੇਖਾ ਜਾਣੇ ਜਨ ਭਗਤਾਂ ਕੁਲ ਦਾ, ਕੁਲਵੰਤਾ ਆਪਣਾ ਫੇਰਾ ਪਾਇੰਦਾ। ਆਦਿ ਜੁਗਾਦਿ ਕਦੇ ਨਾ ਭੁੱਲਦਾ, ਭੁੱਲਿਆ ਮਾਰਗ ਆਪੇ ਪਾਇੰਦਾ। ਸਾਚੇ ਸੰਤਾ ਨਾਲ ਫਲਦਾ ਫੁਲਦਾ, ਗੁਰਮੁਖ ਗੁਰਸਿਖ ਗੁਲਸ਼ਨ ਆਪਣਾ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਵਿਸ਼ਨੂੰ ਵੇਖ ਗੁਰਮੁਖ ਹੱਸਦੇ, ਖ਼ੁਸ਼ੀਆਂ ਤਾਲ ਵਜਾਈਆ। ਗੀਤ ਗਾਵਣ ਪ੍ਰਭੂ ਦੇ ਜਸ ਦੇ, ਪੁਰਖ ਅਕਾਲ ਇਕ ਮਨਾਈਆ। ਲੇਖੇ ਚੁੱਕੇ ਮੰਦਰ ਮਠ ਦੇ, ਮਸੀਤ ਮਸਲਾ ਹਲ ਨਾ ਕੋਇ ਕਰਾਈਆ। ਮਣਕਾ ਮਣਕਾ ਮਨ ਨਾ ਕੋਇ ਰਟਦੇ, ਮਣਕਾ ਮਨ ਕਾ ਗਏ ਭਵਾਈਆ। ਇਕੋ ਸੀਸ ਸਾਹਿਬ ਚਰਨਾਂ ਉਤੇ ਰੱਖਦੇ, ਦੂਸਰ ਓਟ ਨਾ ਕੋਇ ਤਕਾਈਆ। ਸਚ ਦਵਾਰੇ ਇਕੋ ਵਸਦੇ, ਜਿਸ ਘਰ ਵਸੇ ਬੇਪਰਵਾਹੀਆ। ਉਥੇ ਮੇਲੇ ਤੀਜੀ ਅੱਖ ਦੇ, ਨਿਜ ਨੇਤਰ ਹੋਏ ਰੁਸ਼ਨਾਈਆ। ਏਸੇ ਗੱਲ ਤੋਂ ਸਾਧ ਸੰਤ ਨੱਠਦੇ, ਅੰਦਰ ਵੜ ਕੇ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਸਾਰੇ ਰਟਦੇ, ਹੋਕਾ ਦੇ ਕੇ ਜਗਤ ਸੁਣਾਈਆ। ਗੀਤ ਗੌਂਦੇ ਧੰਨੇ ਜੱਟ ਦੇ, ਧੰਨਾ ਬਣ ਨਾ ਕੋਇ ਵਖਾਈਆ। ਘਾਓ ਜਾਨਣ ਨਾ ਅਗੰਮੀ ਫਟ ਦੇ, ਜੋ ਗੋਬਿੰਦ ਸ਼ਬਦ ਖੰਡੇ ਨਾਲ ਲਗਾਈਆ। ਦਰਵਾਜੇ ਖੁਲ੍ਹੇ

ਨਹੀਂ ਦਿਸੇ ਧੁਰ ਦੇ ਹੱਟ ਦੇ, ਪ੍ਰਭੂ ਮੇਲ ਨਾ ਕੋਇ ਮਿਲਾਈਆ। ਮੇਲੇ ਬਣੇ ਰਹੇ ਤ੍ਰੈਗੁਣ ਮਾਇਆ ਰਤ ਦੇ, ਪੰਜ ਤਤ ਪੂਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰਿਹਾ ਉਠਾਈਆ। ਵਿਸ਼ਨੂੰ ਕਹੇ ਬ੍ਰਹਮਾ ਉਹ ਵੇਖ ਜੋਗ, ਪ੍ਰਭੂ ਸਚ ਸਚ ਦ੍ਰਿੜਾਈਆ। ਜਨ ਭਗਤਾਂ ਹਉਮੇ ਚੁੱਕਿਆ ਰੋਗ, ਹੰਗਤਾ ਬੈਠੀ ਮੁਖ ਛੁਪਾਈਆ। ਬ੍ਰਹਮਾ ਕਹੇ ਮੈਨੂੰ ਹੋਈ ਖ਼ੁਸ਼ੀ ਬ੍ਰਹਮ ਦਾ ਪਾਰਬ੍ਰਹਮ ਨਾਲ ਹੋਇਆ ਸੰਜੋਗ, ਸਾਢੇ ਤਿੰਨ ਹੱਥ ਘਰ ਵੱਜੀ ਵਧਾਈਆ। ਲੇਖਾ ਚੁੱਕਿਆ ਹਰਖ਼ ਸੋਗ, ਚਿੰਤਾ ਕੋਇ ਰਹਿਣ ਨਾ ਪਾਈਆ। ਗੁਰਮੁਖਾਂ ਸੀਸ ਨਿਵਾਉਂਦੇ ਚੌਦਾਂ ਲੋਕ, ਚੌਦਾਂ ਤਬਕ ਲਾਗਣ ਪਾਈਆ। ਜਿਨ੍ਹਾਂ ਗਾਇਆ ਪ੍ਰਭ ਦਾ ਸਲੋਕ, ਸੋਹੰ ਢੋਲਾ ਇਕ ਸੁਣਾਈਆ। ਤਿਨ੍ਹਾਂ ਦੀ ਪ੍ਰਭ ਨੇ ਕਰਕੇ ਆਪ ਖੋਜ, ਕਲਜੁਗ ਮੇਲਾ ਲਿਆ ਮਿਲਾਈਆ। ਪੁਰਖ ਅਕਾਲ ਦੇ ਅਗੰਮੀ ਚੋਜ, ਜਨ ਭਗਤਾਂ ਆਪ ਜਣਾਈਆ। ਸਾਚੇ ਸੰਤ ਘਰ ਬੈਠਿਆਂ ਦਰਸ਼ਨ ਕਰਦੇ ਰੋਜ਼, ਸੁਤਿਆਂ ਜਾਗਦਿਆਂ ਇਕੋ ਰੰਗ ਵਖਾਈਆ। ਤਿਨ੍ਹਾਂ ਗੁਰਮੁਖਾਂ ਨਾਮ ਦੀ ਲੱਗ ਗਈ ਸਾਚੀ ਝੋਕ, ਭੰਗ ਫ਼ੀਮ ਪੋਸਤ ਨਸ਼ਾ ਕੰਮ ਕੋਇ ਨਾ ਆਈਆ। ਅੰਦਰ ਵੜ ਕੇ ਮੰਦਰ ਚੜ ਕੇ ਗੌਂਦੇ ਸਚ ਸਲੋਕ, ਮੈਂ ਤੇਰਾ ਤੂੰ ਮੇਰਾ ਸੱਚਾ ਮਾਹੀਆ। ਉਥੇ ਸਾਹਿਬ ਸੁਆਮੀ ਆਪੇ ਜਾਏ ਪਹੁੰਚ, ਸ਼ਬਦੀ ਸਤਿਗੁਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੇਖੋ ਦੇਵੇ ਵਡਿਆਈ ਵੱਡਾ, ਮਿਹਰ ਨਜ਼ਰ ਨਾਲ ਤਰਾਈਆ। ਲੇਖ ਚੁਕਾਏ ਬੁੱਢਾ ਨੱਢਾ, ਜੋਬਨ ਇਕੋ ਰੰਗ ਰੰਗਾਈਆ। ਜਨਮ ਕਰਮ ਦੀ ਤੋੜ ਕੇ ਹੱਦਾ, ਦੀਨ ਮਜ਼੍ਹਬ ਦਾ ਡੇਰਾ ਢਾਹੀਆ । ਸਚ ਦਵਾਰੇ ਦੇ ਕੇ ਸੱਦਾ, ਗੁਰਮੁਖ ਲਏ ਮਨਾਈਆ। ਮਿਹਰਵਾਨ ਹੋ ਕੇ ਪੜਦਾ ਕੱਜਾ, ਸ਼ਬਦ ਦੁਸ਼ਾਲਾ ਓਢਨ ਇਕ ਵਖਾਈਆ। ਦੂਰ ਦੁਰਾਡਾ ਆਇਆ ਭੱਜਾ, ਸਚਖੰਡ ਨਿਵਾਸੀ ਫੇਰਾ ਪਾਈਆ। ਜਿਨ੍ਹਾਂ ਗੁਰਮੁਖਾਂ ਦਾ ਪਿਛੇ ਨਾਲੋਂ ਸੋਹਣਾ ਬਣਿਆ ਅੱਗਾ, ਅੱਗੇ ਸਕੇ ਨਾ ਕੋਇ ਅਟਕਾਈਆ । ਉਹ ਹੰਸ ਡਾਰ ਕਦੇ ਨਾ ਰਲਣ ਕੱਗਾਂ, ਕਾਗ ਵਾਂਗ ਨਾ ਕੋਇ ਕੁਰਲਾਈਆ। ਲੇਖਾ ਚੁਕਿਆ ਬਗਲਾ ਬਪਰਾ ਬੱਗਾ, ਸਿਰ ਆਪਣਾ ਹੱਥ ਟਿਕਾਈਆ। ਦਰਸ ਵਖਾਏ ਉਪਰ ਸ਼ਾਹ ਰਗਾ, ਘਰ ਪੜਦਾ ਦਏ ਉਠਾਈਆ। ਤ੍ਰੈਗੁਣ ਅਗਨ ਨਾ ਤਪਾਏ ਅੱਗਾ, ਪੰਜ ਤਤ ਨਾ ਕੋਇ ਲੜਾਈਆ। ਨਾਮ ਨਗਾਰਾ ਉਥੇ ਵੱਜਾ, ਜਿਸ ਘਰ ਗੁਰਮੁਖ ਖ਼ੁਸ਼ੀਆਂ ਰਿਹਾ ਮਨਾਈਆ। ਬਿਨ ਮੱਕਿਉਂ ਕਾਅਬਿਉਂ ਕਰਾਇਆ ਹੱਜਾ, ਹੁਜਰਾ ਹੱਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਤਰਾਈਆ। ਵਿਸ਼ਨ ਕਹੇ ਪ੍ਰਭ ਭਗਤ ਅਧਾਰੀ, ਆਦਿ ਜੁਗਾਦਿ ਅਖਵਾਈਆ। ਕਲਜੁਗ ਅੰਤਮ ਖੇਲ ਨਿਆਰੀ, ਨਿਰਗੁਣ ਨਿਰੰਕਾਰ ਆਪ ਜਣਾਈਆ। ਕਲ ਕਲਕੀ ਲਏ ਅਵਤਾਰੀ, ਜੋਤੀ ਜਾਤਾ ਵੇਸ ਵਟਾਈਆ। ਪ੍ਰੇਮ ਪਿਆਰ ਦਾ ਬਣ ਵਪਾਰੀ, ਘਰ ਘਰ ਵੇਖੇ ਥਾਉਂ ਥਾਈਂਆ। ਜਿਨ੍ਹਾਂ ਅੰਤਰ ਆਤਮ ਲੱਗੀ ਯਾਰੀ, ਸੋ ਸੱਜਣ ਰਿਹਾ ਉਠਾਈਆ। ਗੁਰਸਿਖ ਸੁਰਤੀ ਰਹੇ ਨਾ ਕੋਇ ਕੁਆਰੀ, ਸ਼ਬਦ ਹਾਣੀ ਮੇਲ ਮਿਲਾਈਆ। ਖ਼ੁਸ਼ੀਆਂ ਨਾਲ ਬੋਲੀ ਭਿੰਨੜੀ ਰੈਣ ਅੱਜ ਸੋਹਣੀ ਲੱਗੇ ਦਿਹਾੜੀ, ਤਿਉਹਾਰ ਧੁਰ ਦਾ ਰਹੀ ਮਨਾਈਆ। ਮਿਲਿਆ ਮੇਲ ਜੋਤ ਨਿਰੰਕਾਰੀ, ਨਿਰਵੈਰ ਖੇਲ ਖਿਲਾਈਆ। ਇਕ ਸੱਤ ਦਾ ਵਣਜ ਵਪਾਰੀ, ਸਤਾਰਾਂ ਸਾਵਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਕ ਸੱਤ ਕਹੇ ਮੈਂ ਦੱਸਾਂ ਹਾਲ,

ਪਿਛਲਾ ਆਪ ਜਣਾਈਆ। ਜਿਸ ਦੇ ਸੰਗ ਵਸਿਆ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਈਆ। ਜੋ ਦੇਂਦਾ ਰਿਹਾ ਅਹਿਵਾਲ, ਧੁਰ ਦਾ ਸੰਦੇਸ ਸੁਣਾਈਆ। ਜਿਸ ਦਾ ਪਿਤਾ ਪੁਰਖ ਅਕਾਲ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਸੰਬਲ ਸਚ ਮਕਾਨ, ਹਰਿ ਮੰਦਰ ਡੇਰਾ ਲਾਈਆ। ਜਿਸ ਦਾ ਨਾਮ ਬਿਨਾ ਜ਼ਬਾਨ, ਢੋਲਾ ਸ਼ਬਦ ਨਾਦ ਅਲਾਈਆ। ਜਿਸ ਦਾ ਕਲਮਾ ਨਬੀ ਰਸੂਲ ਦੇਣ ਪੈਗ਼ਾਮ, ਹਜ਼ਰਤ ਕਰਨ ਪੜ੍ਹਾਈਆ। ਸੋ ਖੇਲ ਕਰੇ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀਆਂ ਲੋਆਂ ਵੇਖ ਇੰਤਜ਼ਾਮ, ਨਵ ਸੱਤ ਖੋਜ ਖੋਜਾਈਆ। ਸਦੀ ਚੌਧਵੀਂ ਸਭ ਨੂੰ ਲਾਏ ਆਪ ਇਲਜ਼ਾਮ, ਆਲਮ ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹੀਆ। ਧੁਰ ਦਰਗਾਹੀ ਲੇਖ ਅਵੱਲਾ, ਆਦਿ ਜੁਗਾਦਿ ਆਪ ਕਰਾਇੰਦਾ। ਕਲ ਕਲਕੀ ਪਰਗਟ ਹੋਏ ਇਕ ਇਕੱਲਾ, ਅਕਲ ਕਲਧਾਰੀ ਫੇਰਾ ਪਾਇੰਦਾ। ਦਾਤਾ ਜੋਧਾ ਸੂਰਬੀਰ ਅਛਲ ਅਛੱਲਾ, ਵਲ ਛਲ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾ ਕੇ ਰਾਣੀ ਅੱਲਾ, ਆਲਮਗੀਰ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਜੋ ਫੜਾਉਂਦਾ ਰਿਹਾ ਪੱਲਾ, ਦਾਮਨਗੀਰ ਇਕੋ ਨਜ਼ਰੀ ਆਇੰਦਾ। ਸਚ ਸੰਦੇਸ਼ ਸਦਾ ਇਕੋ ਘੱਲਾ, ਦੋ ਜਹਾਨਾਂ ਹੁਕਮ ਮਨਾਇੰਦਾ। ਕਲਜੁਗ ਅੰਤ ਲੱਖ ਚੁਰਾਸੀ ਜੀਵ ਜੰਤ ਹੋਵੇ ਝੱਲਾ, ਝਲਕ ਨਰ ਹਰਿ ਨਾ ਕਿਸੇ ਜਣਾਇੰਦਾ। ਬਿਨ ਹਰਿ ਨਾਮੇ ਕਾਇਆ ਮਾਟੀ ਖ਼ਾਲੀ ਦਿਸੇ ਖੱਲਾ, ਖ਼ਾਲਕ ਖ਼ਲਕ ਕੋਲੋਂ ਆਪਣਾ ਪੜਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਕਲਜੁਗ ਆਏ ਅੰਧੇਰੀ ਰਾਤੀ, ਰੁਤੜੀ ਰੁੱਤ ਨਾ ਕੋਇ ਸੁਹਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਇਹ ਨਿੱਕੀ ਜਿਹੀ ਪਾਵਣ ਬਾਤੀ, ਆਪੋ ਆਪਣਾ ਹਾਲ ਸੁਣਾਈਆ। ਝੱਟ ਵੇਖਿਆ ਪ੍ਰਭ ਚੜ੍ਹਿਆ ਉਪਰ ਰਾਕੀ, ਸ਼ਹਿਨਸ਼ਾਹ ਸਵਾਰਾ ਸੀਸ ਤਾਜ ਟਿਕਾਈਆ। ਜਿਸ ਦੀ ਗੌਂਦੇ ਜੁਗ ਚੌਕੜੀ ਸਾਖੀ, ਸਾਖ਼ਿਆਤ ਫੇਰਾ ਪਾਈਆ। ਸਚਖੰਡ ਜੋਤ ਜਗੇ ਦੀਵਾ ਬਾਤੀ, ਲੱਖ ਚੁਰਾਸੀ ਘਰ ਘਰ ਕਰੇ ਰੁਸ਼ਨਾਈਆ। ਜਿਸ ਦਾ ਜਲਵਾ ਨੂਰ ਆਫ਼ਤਾਬੀ, ਮਹਿਬੂਬ ਬੇਪਰਵਾਹੀਆ। ਜੋ ਨਿਤ ਨਵਿਤ ਸਦਾ ਸਾਥੀ, ਅਹਿਬਾਬ ਰਬਾਬ ਸੁਣਾਈਆ। ਸੋ ਲਹਿਣਾ ਦੇਣਾ ਪੀਰ ਪੈਗ਼ੰਬਰਾਂ ਮੁਕਾਏ ਬਾਕੀ, ਲੇਖਾ ਸਭ ਦਾ ਵੇਖ ਵਖਾਈਆ। ਬਚਿਆ ਰਹੇ ਨਾ ਕੋਇ ਬੰਦਾ ਖ਼ਾਕੀ, ਖ਼ਾਲਕ ਖ਼ਲਕ ਖੋਜ ਖੋਜਾਈਆ। ਕਰੇ ਖੇਲ ਬਹੁ ਬਿਧ ਭਾਤੀ, ਭਗਵਨ ਆਪਣਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਜ਼ਲ ਵੇਖੇ ਚਾਈਂ ਚਾਈਂਆ। ਸਾਚੀ ਮੰਜ਼ਲ ਵੇਖੇ ਆਤਮ ਅੰਤਰ, ਅੰਤਸ਼ਕਰਨ ਖੋਜ ਖੋਜਾਇੰਦਾ। ਲੇਖ ਚੁਕਾਏ ਗਗਨ ਗਗਨੰਤਰ, ਗ੍ਰਹਿ ਮੰਦਰ ਸੋਭਾ ਪਾਇੰਦਾ । ਜਿਸ ਘਰ ਨਾਮ ਨਿਧਾਨ ਇਕੋ ਮੰਤਰ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜਿਸ ਗ੍ਰਹਿ ਇਕੋ ਸੋਹਣਾ ਸ਼ਸਤਰ, ਸੂਰਬੀਰ ਇਕੋ ਨਜ਼ਰੀ ਆਇੰਦਾ । ਜਿਸ ਦਰ ਇਕੋ ਅਗੰਮੀ ਬਸਤਰ, ਰੂਪ ਰੰਗ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਦਵਾਰਾ ਸੋਭਾ ਪਾਇੰਦਾ । ਸੋ ਦਵਾਰਾ ਭਗਤਾਂ ਘਰ, ਹਰਿਜਨ ਵੱਜੇ ਵਧਾਈਆ। ਜਿਥੇ ਮਿਲੇ ਧੁਰ ਦਾ ਵਰ, ਮਿਹਰਵਾਨ ਹੋਏ ਸਹਾਈਆ। ਜਿਥੇ ਜਮ ਕਾ ਭੌ ਚੁੱਕੇ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਜਿਥੇ ਗੁਰਮੁਖਾਂ ਪੱਲੂ ਲਏ ਫੜ, ਗੰਢ ਆਪਣੇ ਨਾਲ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵਣਹਾਰ

ਵਡਿਆਈਆ। ਵਿਸ਼ਨ ਕਹੇ ਬ੍ਰਹਮਾ ਉਹ ਘਰ ਕੇਹੜਾ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਬ੍ਰਹਮਾ ਕਹੇ ਉਹ ਭਗਤਾਂ ਖੇੜਾ, ਜਿਥੇ ਪਾਰਬ੍ਰਹਮ ਬੈਠਾ ਡੇਰਾ ਲਾਈਆ। ਉਥੇ ਲਹਿਣਾ ਚੁੱਕਿਆ ਤੇਰਾ ਮੇਰਾ, ਜਗਤ ਵੰਡ ਨਾ ਕੋਇ ਵੰਡਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਮੰਜ਼ਲ ਆਪਣਾ ਪੰਧ ਮੁਕਾਈਆ। ਗੁਰਸਿਖਾਂ ਹਰਿਸੰਗਤ ਰੂਪ ਬਣਕੇ ਪ੍ਰੇਮ ਪਿਆਰ ਆਪਣਾ ਪਾਇਆ ਘੇਰਾ, ਚਾਰੋਂ ਕੁੰਟ ਆਸਣ ਲਾਈਆ। ਉਨ੍ਹਾਂ ਦਾ ਏਥੇ ਹੋਇਆ ਨਿਬੇੜਾ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਸਚ ਪੁੱਛੇਂ ਜੀਂਵਦਿਆਂ ਜਗ ਬੰਨ੍ਹਿਆ ਬੇੜਾ, ਮਰਿਆਂ ਸਕੇ ਨਾ ਕੋਇ ਰੁੜ੍ਹਾਈਆ। ਗੁਰਮੁਖਾਂ ਮਨ ਚਾਉ ਘਨੇਰਾ, ਘਰ ਵੱਜੇ ਸਚ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਕਰ ਕੇ ਪਾਇਆ ਫੇਰਾ, ਭਗਤ ਭਾਗ ਆਪਣਾ ਲਿਆ ਮਿਲਾਈਆ।

੧੮ ਸਾਵਣ ੨੦੨੧ ਬਿਕ੍ਰਮੀ ਹੀਰਾ ਨੰਦ ਦੇ ਗ੍ਰਹਿ ਬਾਬਾ ਚੰਬਲ

ਸਚ ਭਗਤੀ ਪ੍ਰਭ ਤੇਰੀ ਕਿਰਪਾ, ਜਨ ਭਗਤ ਰਹੇ ਜਸ ਗਾਈਆ। ਕੋਟ ਜਨਮ ਦੀ ਮਿਟੇ ਬਿਪਤਾ, ਬੇਪਰਵਾਹ ਤੇਰੀ ਸਰਨਾਈਆ। ਨਜ਼ਰੀ ਆਵੇ ਇਕੋ ਇਸ਼ਟਾ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਦਿਵਸ ਰੈਣ ਖ਼ੁਲ੍ਹੀ ਰਹੇ ਦ੍ਰਿਸ਼ਟਾ, ਪੜਦਾ ਓਹਲਾ ਨਾ ਕੋਇ ਜਣਾਈਆ। ਸਚ ਪਿਆਰ ਲੱਗਾ ਰਹੇ ਇਸ਼ਕਾ, ਮਾਸ਼ੂਕ ਮਸ਼ਕ ਨਾ ਕੋਇ ਵਖਾਈਆ। ਹੋਏ ਤਫ਼ਰੀਕ ਬਿਨ ਅੱਖਰ ਹਿੰਦਸਾ, ਹਾਸਲ ਅੰਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜਨ ਭਗਤ ਕਹੇ ਤੇਰਾ ਪ੍ਰੇਮ ਅਨੋਖਾ, ਬਿਨ ਕਿਰਪਾ ਹੱਥ ਕਿਸੇ ਨਾ ਆਇੰਦਾ। ਜਿਸ ਦੇ ਵਿਚ ਕੋਈ ਨਹੀਂ ਧੋਖਾ, ਕੂੜਾ ਰੰਗ ਨਾ ਕੋਇ ਰੰਗਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਦੇਵੇਂ ਮੌਕਾ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਭਗਤ ਕਹੇ ਬਿਨ ਤੇਰੀ ਮਿਹਰ, ਮੁਹੱਬਤ ਸਚ ਨਾ ਕੋਇ ਕਮਾਈਆ। ਆਵਣ ਜਾਵਣ ਚੁੱਕੇ ਨਾ ਕਿਸੇ ਗੇੜ, ਪਾਂਧੀ ਪੰਧ ਨਾ ਕੋਇ ਮੁਕਾਈਆ । ਆਤਮ ਪਰਮਾਤਮ ਹੋਏ ਨਾ ਮੇਲ, ਮਿਲਣੀ ਜਗਦੀਸ ਨਾ ਕੋਇ ਕਰਾਈਆ। ਘਰ ਮਿਲਿਆ ਨਾ ਸੱਜਣ ਸੁਹੇਲ, ਸੁਆਮੀ ਅੰਗ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਜਨ ਭਗਤ ਕਹੇ ਤੂੰ ਧੁਰ ਦਾ ਜਾਮਨ, ਦੂਜਾ ਨਜ਼ਰ ਕੋਇ ਨਾ ਆਈਆ। ਲੇਖਾ ਮੁਕਾਏ ਖੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਗੋਦ ਬਹਾਈਆ। ਸਾਚਾ ਨਾਮ ਫੜਾਏ ਦਾਮਨ, ਪੱਲੂ ਆਪਣੇ ਨਾਲ ਗੰਢਾਈਆ । ਬਣ ਕੇ ਧੁਰ ਦਰਗਾਹੀ ਰਾਮਨ, ਰਮਈਆ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜਨ ਭਗਤ ਕਹੇ ਸਦ ਤੇਰਾ ਪ੍ਰੇਮ, ਤੁਧ ਬਿਨ ਝੋਲੀ ਕੋਇ ਨਾ ਪਾਇੰਦਾ। ਅੰਤਰ ਅੰਤਰ ਧੁਰ ਦਾ ਨੇਮ, ਗੰਢਣ ਗੰਢ ਨਾ ਕੋਇ ਵਖਾਇੰਦਾ। ਵੇਖ ਵਖਾਏ ਅਬਦੁਲ ਰਹੀਮ, ਆਪਣੀ ਦਿਸ਼ਾ ਆਪ ਜਣਾਇੰਦਾ। ਦਰਸ ਦਿਖਾ ਕੇ ਆਪਣੇ ਨੈਣ, ਲੋਚਣ ਅੱਖ ਨਾਲ ਮਿਲਾਇੰਦਾ । ਧੁਰਦਰਗਾਹੀ ਬਣ ਕੇ ਸੈਣ, ਸੱਜਣ ਆਪਣਾ ਰੂਪ ਵਟਾਇੰਦਾ। ਪੂਰਬ ਜਨਮ ਦਾ ਲਹਿਣਾ ਦੇਣ, ਲਹਿਣਾ ਹੱਥੋ ਹੱਥ ਮੁਕਾਇੰਦਾ ।

ਸ਼ਬਦ ਅਗੰਮੀ ਆਇਆ ਕਹਿਣ, ਨਾਮ ਸੰਦੇਸ਼ਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਇੰਦਾ। ਜਨ ਭਗਤ ਕਹੇ ਪ੍ਰਭ ਤੇਰਾ ਸਹਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਵੇਖੇ ਪਾਰ ਕਿਨਾਰਾ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਨਿਤ ਨਵਿਤ ਵੱਜਦਾ ਰਹੇ ਨਗਾਰਾ, ਨਾਮ ਨਿਧਾਨ ਕਰੇ ਸ਼ਨਵਾਈਆ। ਗੁਰ ਅਵਤਾਰ ਲਗਾ ਅਖਾੜਾ, ਪੀਰ ਪੈਗ਼ੰਬਰ ਨਾਚ ਨਚਾਈਆ। ਜਨ ਭਗਤਾਂ ਖੋਲ੍ਹ ਕਿਵਾੜਾ, ਪਰਦਾ ਓਹਲਾ ਦਏ ਉਠਾਈਆ। ਬਣ ਕੇ ਸੱਜਣ ਸੈਣ ਯਾਰਾ, ਸਾਕ ਕੁਟੰਬ ਆਪਣਾ ਲਏ ਪਰਨਾਈਆ। ਖੇਲੇ ਖੇਲ ਖੇਲਣਹਾਰਾ, ਖ਼ਾਲਸ ਆਪਣਾ ਰੈਹਣ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਕਹੇ ਤੂੰ ਧੁਰ ਦਾ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਘਰ ਦਰਸ਼ਨ ਦੇਵੇਂ ਨਿਤ, ਨਵਿਤ ਆਪਣਾ ਵੇਸ ਵਟਾਈਆ। ਅਬਿਨਾਸ਼ੀ ਹੋ ਕੇ ਵਸੇਂ ਚਿਤ, ਚਿਤ ਵਿਤ ਠਗੌਰੀ ਨਜ਼ਰ ਕੋਇ ਨਾ ਆਈਆ। ਕਰਵਟ ਲੈ ਬਦਲਾਏਂ ਪਿਠ, ਸਨਮੁਖ ਸਵੱਛ ਸਰੂਪੀ ਨਜ਼ਰੀ ਆਈਆ। ਘਰ ਵਸੇਰਾ ਕਰੇਂ ਨਿਤ, ਅੰਤਰ ਬੈਠਾ ਸੋਭਾ ਪਾਈਆ। ਆਪਣੇ ਮਿਲਣ ਦੀ ਆਪੇ ਕਰਕੇ ਬਿਧ, ਨਾਤਾ ਜੋੜੇਂ ਸਹਿਜ ਸੁਭਾਈਆ। ਸ਼ਬਦ ਅਗੰਮੀ ਲਾ ਕੇ ਖਿੱਚ, ਖਿੱਚੀ ਆਵੇਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਵੇਂ ਸਹਾਈਆ। ਜਨ ਭਗਤ ਕਹੇ ਮੈਂ ਵੇਖਿਆ ਅੰਦਰ, ਘਰ ਪੜਦਾ ਇਕ ਉਠਾਈਆ। ਸਰਬ ਸੁਆਮੀ ਬੈਠਾ ਮੰਦਰ, ਮੰਜ਼ਲ ਆਪਣਾ ਪੰਧ ਚੁਕਾਈਆ। ਸਚ ਦਵਾਰੇ ਤੋੜ ਕੇ ਜੰਦਰ, ਕੁੰਡੀ ਖਿੜਕੀ ਪਰੇ ਹਟਾਈਆ। ਮਨ ਵਾਸਨਾ ਮੇਟ ਕੇ ਬੰਦਰ, ਦਹਿ ਦਿਸ਼ਾ ਰੰਗ ਰੰਗਾਈਆ। ਸ਼ਬਦ ਨਾਦ ਅਗੰਮ ਸੁਣਾਏ ਮੰਗਲ, ਖ਼ੁਸ਼ੀਆਂ ਰਾਗ ਅਲਾਈਆ। ਸ਼ਰਅ ਸ਼ਰੀਅਤ ਤੋੜ ਕੇ ਸੰਗਲ, ਨਾਮ ਡੋਰੀ ਤੰਦ ਬੰਧਾਈਆ। ਆਪ ਉਠਾ ਕੇ ਆਪਣੇ ਅੰਗਣ, ਸਾਚੀ ਗੋਦੀ ਲਏ ਸੁਹਾਈਆ। ਨਾਮ ਅਨੌਖੀ ਚਾੜ੍ਹ ਕੇ ਰੰਗਣ, ਦੁਰਮਤ ਮੈਲ ਪਰੇ ਹਟਾਈਆ। ਜਨ ਭਗਤਾਂ ਨਾਲ ਪਾ ਕੇ ਆਪਣਾ ਸਗਨ, ਆਤਮ ਪਰਮਾਤਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਮਿਹਰ ਨਜ਼ਰ ਕਰੇ ਬੇਨਜ਼ੀਰ, ਸਿਰ ਆਪਣਾ ਹੱਥ ਟਿਕਾਇੰਦਾ। ਜਲਵਾ ਵਖਾ ਅਗੰਮੀ ਤਸਵੀਰ, ਤਸੱਵਰ ਆਪਣਾ ਆਪ ਕਰਾਇੰਦਾ। ਲੇਖੇ ਲਾ ਸ਼ਾਹ ਹਕੀਰ, ਹਕੀਕਤ ਹਕ ਵਿਚੋਂ ਦ੍ਰਿੜਾਇੰਦਾ। ਜੁਗ ਚੌਕੜੀ ਬਦਲ ਤਦਬੀਰ, ਤਕਦੀਰ ਸਭ ਦੀ ਵੇਖ ਵਖਾਇੰਦਾ। ਦਾਤਾ ਜੋਧਾ ਬਣ ਕੇ ਸੂਰਬੀਰ, ਬੀਰਤਾ ਆਪਣੀ ਇਕ ਪਰਗਟਾਇੰਦਾ। ਦੂਰ ਦੁਰਾਡਾ ਪੈਂਡਾ ਚੀਰ, ਪਾਂਧੀ ਹੋ ਕੇ ਵੇਖ ਵਖਾਇੰਦਾ। ਮੰਜ਼ਲ ਚੜ੍ਹ ਕੇ ਆਪ ਅਖ਼ੀਰ, ਆਖ਼ਰ ਆਪਣਾ ਹੁਕਮ ਸੁਣਾਇੰਦਾ। ਜਨ ਭਗਤਾਂ ਆਪਣੇ ਨਾਲ ਮਿਲਾ ਕੇ ਤਾਸੀਰ, ਦੂਈ ਦਵੈਤੀ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਜਨ ਭਗਤ ਕਹੇ ਮੋਹੇ ਚਾਉ ਘਨੇਰਾ, ਘਰ ਮਿਲਿਆ ਬੇਪਰਵਾਹੀਆ। ਗ੍ਰਹਿ ਚੁਕਿਆ ਤੇਰਾ ਮੇਰਾ, ਮਿਲਿਆ ਮੇਲ ਬੇਪਰਵਾਹੀਆ। ਪੰਧ ਨਜ਼ਰੀ ਆਇਆ ਨੇੜਾ, ਦੂਰ ਦੁਰਾਡਾ ਲਿਆ ਮੁਕਾਈਆ। ਸੋਹਣਾ ਵੇਖਿਆ ਵਸਦਾ ਖੇੜਾ, ਖ਼ਾਲਸ ਬੈਠਾ ਨੂਰ ਇਲਾਹੀਆ। ਸ਼ਰਅ ਸ਼ਰੀਅਤ ਨਾ ਕੋਇ ਝੇੜਾ ਦੀਨ ਮਜ਼੍ਹਬ ਨਾ ਕੋਇ ਲੜਾਈਆ। ਜ਼ਾਤ ਪਾਤ ਨਾ ਕੋਇ ਡੇਰਾ, ਕੂੜੀ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਕਰਕੇ ਮਜ਼੍ਹਬੀ ਕੂੜਾ,

ਸਚ ਸੁਚ ਰਿਹਾ ਸਮਝਾਈਆ। ਜਨ ਭਗਤ ਕਹੇ ਮੈਂ ਤੱਕਾਂ ਅੱਖਾਂ, ਲੋਚਨ ਨਾਲ ਮਿਲਾਈਆ। ਬਿਨ ਖ਼ੁਸ਼ੀਉਂ ਗ਼ਮੀਉਂ ਹੱਸਾਂ, ਹਸਤੀ ਆਪਣੀ ਆਪ ਬਦਲਾਈਆ। ਬਿਨ ਹੱਥਾਂ ਪੈਰਾਂ ਨੱਠਾਂ, ਸੁਰਤੀ ਸ਼ਬਦ ਨਾਲ ਜੁੜਾਈਆ। ਬਿਨ ਰਸਨਾ ਜਿਹਵਾ ਰਟਾਂ, ਹਿਰਦੇ ਹਰਿ ਹਰਿ ਨਾਮ ਧਿਆਈਆ। ਧੁਰ ਦਾ ਲਾਹਾ ਇਕੋ ਖੱਟਾਂ, ਪ੍ਰਭ ਮਿਲੇ ਸਚ ਸਰਨਾਈਆ। ਬਿਨ ਨੇਤਰ ਪੇਖਿਆ ਰਸਨਾ ਬੋਧ ਕਦੇ ਨਾ ਬਕਾਂ, ਜਿਹਵਾ ਨਾਲ ਨਾ ਕੋਇ ਸੁਣਾਈਆ। ਸਚ ਦਵਾਰੇ ਸੀਸ ਜਗਦੀਸ ਚਰਨ ਕਵਲ ਉਪਰ ਰੱਖਾਂ, ਮਸਤਕ ਟਿੱਕਾ ਧੂੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਦਰਸਾਈਆ। ਜਨ ਭਗਤ ਕਹੇ ਮੈਂ ਤੱਕਿਆ ਉਹ, ਜਿਸ ਹੱਥ ਸਰਬ ਵਡਿਆਈਆ। ਉਹ ਮੇਰੇ ਜੋਗਾ ਗਿਆ ਹੋ, ਹੋਕਾ ਦੇ ਕੇ ਰਿਹਾ ਸੁਣਾਈਆ। ਜਿਸ ਗੁਰ ਅਵਤਾਰਾਂ ਕੋਲੋਂ ਆਪਣਾ ਆਪ ਲਿਆ ਖੋਹ, ਮੁਹੱਬਤ ਗੁਰ ਗੁਰ ਸ਼ਬਦ ਇਕ ਸਮਝਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਾਚੀ ਲੋ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਜਿਸ ਦੀ ਪੀਰ ਪੈਗ਼ੰਬਰ ਦੇਂਦੇ ਰਹੇ ਸੋ, ਧੁਰ ਸੰਦੇਸਾ ਰਾਗ ਸੁਣਾਈਆ। ਸੋ ਸਾਹਿਬ ਸੁਆਮੀ ਜਨ ਭਗਤਾਂ ਸੰਗ ਆਪਣਾ ਲਾ ਕੇ ਪ੍ਰੇਮ ਪ੍ਰੀਤੀ ਮੋਹ, ਮੁਹੱਬਤ ਨਾਤਾ ਰਿਹਾ ਜੁੜਾਈਆ। ਸੋ ਆਤਮ ਪਰਮਾਤਮ ਨਾਲ ਆਪੇ ਗਿਆ ਛੋਹ, ਸ਼ਾਬਾਸ ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਇਕ ਉਠਾਈਆ।