੧੮ ਸਾਵਣ ੨੦੨੧ ਬਿਕ੍ਰਮੀ ਤਾਰਾ ਸਿੰਘ ਦੇ ਘਰ ਚੰਬਲ
ਰਵਿਦਾਸ ਵੇਖ ਪਿਛਲੀ ਚਿੱਠੀ, ਦਰ ਬੇਨੰਤੀ ਇਕ ਅਰਜ਼ੋਈਆ। ਬਿਨ ਅੱਖਰਾਂ ਧਾਰ ਜਿਸ ਦੀ ਚਿੱਟੀ, ਕਲਮ ਸ਼ਾਹੀ ਨਾ ਮਿਲੇ ਢੋਈਆ । ਜਗਤ ਨਜ਼ਰ ਨਾ ਆਏ ਮਾਤ ਅਨਡਿਠੀ, ਲੋਚਣ ਵੇਖ ਕੋਇ ਨਾ ਪਾਈਆ। ਜਿਸ ਵਿਚ ਮੇਰੇ ਨੌ ਜਨਮ ਦੀ ਕਹਾਣੀ ਲਿਖੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਘਰ ਸਾਚੇ ਦੇਵੇ ਢੋਈਆ। ਰਵਿਦਾਸ ਵੇਖ ਅਗੰਮੜਾ ਲੇਖ, ਲਿਖਤ ਜਗਤ ਨਾ ਕੋਇ ਵਡਿਆਈਆ। ਜਿਸ ਵਿਚ ਮਿਲਿਆ ਧੁਰ ਸੰਦੇਸ਼, ਸਚ ਨਾਮ ਸ਼ਨਵਾਈਆ। ਜਿਸ ਨੂੰ ਲੱਭਦੇ ਵਿਸ਼ਨ ਬ੍ਰਹਮਾ ਮਹੇਸ਼, ਭੱਜਣ ਵਾਹੋ ਦਾਹੀਆ। ਜੋ ਵਸਿਆ ਸਚਖੰਡ ਦੇਸ, ਦਰਗਾਹ ਸਾਚੀ ਡੇਰਾ ਲਾਈਆ। ਜਿਸ ਨੂੰ ਨਮੋ ਨਮੋ ਆਦੇਸ, ਸੱਯਦਾ ਸੀਸ ਸਰਬ ਝੁਕਾਈਆ। ਜੋ ਸਾਹਿਬ ਜਨ ਭਗਤਾਂ ਸੰਗ ਕਰੇ ਹੇਤ, ਨਿਤ ਨਵਿਤ ਵੇਸ ਵਟਾਈਆ। ਜਿਸ ਨੇ ਤੇਰੇ ਨਾਲ ਮੇਰੀ ਰਲਾਈ ਖੇਡ, ਧੁਰ ਦਾ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ। ਉਹ ਚਿੱਠੀ ਕੱਢ ਪੱਤਰ, ਪਤ ਪਤਵੰਤਾ ਦਇਆ ਕਮਾਇੰਦਾ। ਜਨਮ ਨੌ ਪਾਏ ਜਿਸ ਦੀ ਖ਼ਾਤਰ, ਖ਼ਤਰਾ ਸੀਸ ਨਾ ਕੋਇ ਰਖਾਇੰਦਾ। ਜਗਤ ਵਣਜਾਰਾ ਬਣਿਆ ਰਿਹਾ ਚਾਤਰ, ਚਾਤ੍ਰਕ ਰੂਪ ਨਾ ਕੋਇ ਬਣਾਇੰਦਾ। ਅੱਖਰ ਪੜ੍ਹਦਾ ਰਿਹਾ ਨਾਲ ਜੋੜ ਕੇ ਲਗਾਂ ਮਾਤਰ, ਨਿਰਅੱਖਰ ਸਮਝ ਕੋਇ ਨਾ ਪਾਇੰਦਾ। ਦਰਸ ਨਾ ਪਾਇਆ ਗਹਿਰ ਗੰਭੀਰ ਬਾਤਨ, ਜ਼ਾਹਰ ਵੇਖ ਨੈਣ ਨਾ ਕੋਇ ਸ਼ਰਮਾਇੰਦਾ। ਬੱਤੀ ਦੰਦ ਰਸਨਾ ਜਿਹਵਾ ਸਾਰੇ ਆਖਣ, ਬਿਨ ਅੱਖਾਂ ਅੱਖ ਨਾ ਕੋਇ ਮਿਲਾਇੰਦਾ। ਪਰਮਾਤਮ ਹੋ ਕੇ
ਆਤਮ ਬਣੇ ਨਾ ਕੋਇ ਸਾਥਣ, ਧੁਰ ਦਾ ਸੰਗ ਨਾ ਕੋਇ ਰਖਾਇੰਦਾ। ਲੇਖਾ ਚੁੱਕੇ ਨਾ ਪੂਜਾ ਪਾਠਨ, ਮਸਤਕ ਤਿਲਕ ਲਲਾਟ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵੇਲਾ ਵਕਤ ਵੇਖ ਵਖਾਇੰਦਾ। ਰਵਿਦਾਸ ਕੱਢ ਕਾਗ਼ਜ਼ ਕੋਰਾ, ਕਲਮ ਸ਼ਾਹੀ ਬੈਠੀ ਮੁਖ ਭਵਾਈਆ। ਜਿਸ ਦੀ ਪਈ ਅੰਤਮ ਲੋੜਾ, ਲੋਹੜਾ ਪੈਂਦਾ ਵੇਖਣਾ ਜਗਤ ਲੋਕਾਈਆ। ਜਿਸ ਦੇ ਨਾਲ ਨਾਤਾ ਜੁੜਦਾ ਰਿਹਾ ਜੋੜਾ, ਜੋੜੀ ਜਗਦੀਸ ਮਾਤ ਬਣਾਈਆ। ਜਿਸ ਦਾ ਲੇਖਾ ਰਹਿ ਗਿਆ ਥੋੜ੍ਹਾ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਰਵਿਦਾਸ ਵੇਖ ਪਿਛਲਾ ਅੰਤਰ, ਅੰਤਸ਼ਕਰਨ ਨਾ ਕੋਇ ਜਣਾਈਆ। ਜਿਸ ਬਣਾਈ ਮੇਰੀ ਬਣਤਰ, ਘੜਨ ਭੰਨਣਹਾਰ ਵੇਖ ਵਖਾਈਆ। ਜਿਸ ਦਾ ਨਾਮ ਅਗੰਮੀ ਮੰਤਰ, ਦੋ ਜਹਾਨ ਰਹੇ ਜਸ ਗਾਈਆ। ਜਿਸ ਦਾ ਲਹਿਣਾ ਦੇਣਾ ਉਪਰ ਗਗਨ ਗਗਨੰਤਰ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਜਿਸ ਨੇ ਜਨ ਭਗਤ ਬੁਝਾਉਣੀ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਰ ਦਰ ਰਿਹਾ ਚੁਕਾਈਆ। ਰਵਿਦਾਸ ਕਹੇ ਉਹ ਚਿੱਠੀ ਖੋਲ੍ਹ, ਬਿਨ ਅੱਖਰਾਂ ਦਏ ਗਵਾਹੀਆ। ਉਹਦੇ ਉਤੇ ਅਗੰਮੀ ਬੋਲ, ਬਿਨ ਰਸਨਾ ਕਰੇ ਪੜ੍ਹਾਈਆ। ਉਹਦੇ ਅੰਤਰ ਅਨੋਖਾ ਤੋਲ, ਬਿਨ ਪੱਲਿਉਂ ਰਿਹਾ ਤੁਲਾਈਆ। ਉਹਦਾ ਸਾਥੀ ਅਗੰਮੀ ਢੋਲ, ਨਾਮ ਨਗ਼ਾਰਾ ਰਿਹਾ ਵਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਚਿੱਠੀ ਕਹੇ ਮੈਨੂੰ ਲਾਵੇ ਕੌਣ ਹੱਥ, ਹੱਥਾਂ ਵਿਚ ਹੱਥ ਨਾ ਕੋਇ ਮਿਲਾਈਆ। ਮੇਰੇ ਉਤੇ ਲੇਖਾ ਪੁਰਖ ਸਮਰਥ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਜੁਗ ਮਾਰਗ ਦੱਸ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਪ੍ਰੇਮ ਪਿਆਰ ਦਾ ਦੇ ਕੇ ਰਸ, ਮੇਲਾ ਪ੍ਰੀਤਮ ਨਾਲ ਕਰਾਵਾਂ ਸਹਿਜ ਸੁਭਾਈਆ। ਅੰਤਮ ਸਾਰਿਆਂ ਕੋਲੋਂ ਰਹੀ ਨੱਠ, ਫੜਿਆਂ ਹੱਥ ਕਿਸੇ ਨਾ ਆਈਆ। ਅੱਖਰਾਂ ਨਾਲ ਮੇਰੀ ਸਿਫ਼ਤ ਦੇਵੇ ਦੱਸ, ਅਲਫ਼ ਯੇ ਕਰ ਪੜ੍ਹਾਈਆ। ਇਕ ਹੋ ਕੇ ਭਗਤਾਂ ਵਸ, ਵਸਲ ਸਚ ਦਿਤਾ ਕਰਾਈਆ। ਰਵਿਦਾਸ ਕਲਮ ਸ਼ਾਹੀ ਉਸ ਖ਼ਾਨੇ ਦਿਤੀ ਘੱਤ, ਜਿਸ ਖ਼ਾਨਿਉਂ ਸਕੇ ਨਾ ਕੋਇ ਕਢਾਈਆ। ਪੁਰਖ ਅਕਾਲ ਦੀਨ ਦਿਆਲ ਸ਼ਬਦ ਅਗੰਮੀ ਦੇ ਕੇ ਮੱਤ, ਮਤਲਬ ਆਪਣਾ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਆਪਣੀ ਦਇਆ ਕਮਾਈਆ। ਚਿੱਠੀ ਕਹੇ ਮੇਰਾ ਲੇਖ ਅਵੱਲਾ, ਪੜ੍ਹਨ ਵਾਲਾ ਨਜ਼ਰ ਕੋਇ ਨਾ ਆਇੰਦਾ। ਮੈਂ ਪਰਮ ਪੁਰਖ ਦਾ ਫੜਿਆ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਵਸਣਹਾਰ ਨਿਹਚਲ ਧਾਮ ਅਟੱਲਾ, ਮਹੱਲ ਅਟਲ ਸੋਭਾ ਪਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਅੰਤਰ ਡੇਰਾ ਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਫਿਰੇ ਇਕੱਲਾ, ਦੂਜਾ ਸੰਗੀ ਸੰਗ ਨਾ ਕੋਇ ਬਣਾਇੰਦਾ। ਨਿਤ ਨਵਿਤ ਕਰੇ ਵਲ ਛਲਾ, ਅਛਲ ਛਲ ਧਾਰੀ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਸਮੁੰਦ ਸਾਗਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਦਇਆ ਕਮਾਇੰਦਾ। ਰਵਿਦਾਸ ਕਹੇ ਚਿੱਠੀ ਕਰ ਚੁੱਪ, ਧੁਰ ਦਾ ਲੇਖਾ ਇਕ ਜਣਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਹੌਲੀ ਹੌਲੀ ਸਭ ਦਾ ਪੈਂਡਾ ਜਾਏ ਮੁਕ, ਪਾਂਧੀ ਬਣੇ ਪਾਂਧੀ
ਰਾਹੀਆ। ਜੋ ਨੌ ਸੌ ਚੁਰਾਨਵੇ ਚੌਕੜੀ ਜੁਗ ਬੈਠਾ ਰਿਹਾ ਲੁਕ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਮੁਖ ਛੁਪਾਈਆ। ਸੋ ਠਾਕਰ ਹੋ ਕੇ ਗਿਆ ਉਠ, ਨਿਰਗੁਣ ਨਿਰਵੈਰ ਜੋਤੀ ਜੋਤ ਕਰ ਰੁਸ਼ਨਾਈਆ। ਉਸ ਦਾ ਲਹਿਣਾ ਤੇਰੇ ਨਾਲ ਕੁਛ, ਵੇਖਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਚੁਕਾਈਆ। ਚਿੱਠੀ ਕਹੇ ਕੀ ਦਿਤਾ ਸੰਦੇਸ਼, ਮੇਰੇ ਅੰਤਰ ਆਤਮ ਆਵਾਜ਼ ਲਗਾਈਆ। ਮੈਂ ਤੱਕਦੀ ਰਹੀ ਹਮੇਸ਼, ਜੁਗ ਚੌਕੜੀ ਧਿਆਨ ਲਗਾਈਆ। ਜਿਸ ਦਾ ਅਗੰਮ ਅਗੰਮੜਾ ਦੇਸ, ਬਿਨ ਤੇਲ ਬਾਤੀ ਦੀਪਕ ਜੋਤ ਕਰੇ ਰੁਸ਼ਨਾਈਆ। ਉਹ ਦਾਤਾ ਜੋਧਾ ਸੂਰਬੀਰ ਨਰੇਸ਼, ਨਰ ਨਰਾਇਣ ਇਕ ਅਖਵਾਈਆ । ਜੋ ਭਗਤਾਂ ਕਰੇ ਹੇਤ, ਹਿਤਕਾਰੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ । ਚਿੱਠੀ ਕਹੇ ਮੇਰਾ ਉਲਟਾ ਕਰ ਪੱਤਰ, ਪੱਤਣ ਆਪਣਾ ਦਿਆਂ ਸਮਝਾਈਆ। ਜਿਸ ਦੀ ਧਾਰੋਂ ਆਈ ਉਤਰ, ਉੱਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਚਿੱਠੀ ਦਾ ਕਰਦੇ ਰਹਿਣ ਸ਼ੁਕਰ, ਨਿਉਂ ਨਿਉਂ ਆਦਿ ਜੁਗਾਦਿ ਸੀਸ ਝੁਕਾਈਆ। ਇਸੇ ਚਿੱਠੀ ਦੇ ਨਾਲ ਨਾਤਾ ਜੁੜਿਆ ਗੋਬਿੰਦ ਪਿਉ ਪੁੱਤਰ, ਪਿਤਾ ਪੁਰਖ ਅਕਾਲ ਸਚ ਸੰਦੇਸ਼ਾ ਦਿਤਾ ਸੁਣਾਈਆ। ਰਵਿਦਾਸ ਦਰ ਦਰਵੇਸ਼ ਕੋਈ ਨਾ ਜਾਏ ਮੁੱਕਰ, ਅੱਖ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ । ਚਿੱਠੀ ਕਹੇ ਮੇਰੇ ਉਤੇ ਨਹੀਂ ਕੋਈ ਹਰਫ਼, ਹੁਲੀਆ ਮੇਰਾ ਨਾ ਕੋਇ ਜਣਾਈਆ। ਮੇਰੀ ਸਿੰਮਤ ਨਜ਼ਰ ਨਾ ਆਈ ਕੋਈ ਤਰਫ, ਚਾਰੋਂ ਕੁੰਟ ਵੇਖ ਥੱਕੀ ਲੋਕਾਈਆ। ਮੈਂ ਸਭ ਤੋਂ ਹੋ ਕੇ ਬੇਤਰਫ਼, ਯਕ ਤਰਫ਼ ਇਕੋ ਓਟ ਤਕਾਈਆ। ਮੇਰੀ ਉਸ ਨਾਲ ਸ਼ਰਤ, ਜਿਹੜਾ ਸਭ ਦੀ ਸ਼ਰਅ ਰਿਹਾ ਬਦਲਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਜੋ ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਰਹਿਮਤ ਆਪਣੀ ਨਾਲ ਪਰਨਾਈਆ। ਜੋ ਨੌ ਜਨਮ ਵਿਚ ਰਹੇ ਭਟਕ, ਭਟਕਣਾ ਦਏ ਗਵਾਈਆ। ਅਧਵਿਚਕਾਰ ਨਾ ਜਾਵਣ ਅਟਕ, ਮੰਜ਼ਲ ਪੰਧ ਦਏ ਮੁਕਾਈਆ। ਕੂੜੀ ਕਿਰਿਆ ਵਿਚ ਨਾ ਹੋਵਣ ਗ਼ਰਕ, ਸ਼ੌਹ ਦਰਿਆ ਨਾ ਕੋਇ ਡੁਬਾਈਆ। ਅੱਗੇ ਰਹੇ ਨਾ ਕੋਈ ਫ਼ਰਕ, ਪਿਛਲਾ ਲੇਖਾ ਦੇਵੇ ਚੁਕਾਈਆ। ਲੇਖਾ ਚੁੱਕਿਆ ਸਵਰਗ ਨਰਕ, ਦੋਹਾਂ ਚਰਨਾਂ ਹੇਠ ਰਖਾਈਆ। ਮੇਰਾ ਮਾਲਕ ਮਰਦਾਨਾ ਮਰਦ, ਮਹਿਬੂਬ ਨੂਰ ਖ਼ੁਦਾਈਆ। ਜਿਸ ਜਨਮ ਜਨਮ ਪਿਛੋਂ ਵੰਡਾਈ ਆ ਕੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਰਵਿਦਾਸ ਤੇਰਾ ਕੀ ਹੋਣਾ ਹਰਜ, ਇਕੋ ਵਾਰ ਵਰਕਾ ਦੇਣਾ ਉਲਟਾਈਆ। ਪਿਛਲਾ ਲਹਿ ਜਾਏ ਕਰਜ਼, ਅੱਗੇ ਮਿਲੇ ਬੇਪਰਵਾਹੀਆ। ਇਹੋ ਖੇਲ ਸਦਾ ਅਸਚਰਜ, ਜਿਸ ਦੀ ਸਮਝ ਕੋਇ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕੂੜੀ ਕਿਰਿਆ ਲੱਗਣ ਨਾ ਦੇਵੇ ਕੋਈ ਵਰਗ, ਵਾਗ ਆਪਣੇ ਹੱਥ ਰਖਾਈਆ।
੧੮ ਸਾਵਣ ੨੦੨੧ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਚੰਬਲ
ਸੁਰਤ ਕਹੇ ਮੈਂ ਉਠੀ ਸੁੱਤੀ, ਸਤਿਗੁਰ ਸੁਤਿਆਂ ਲਿਆ ਜਗਾਈਆ। ਨਿਰਗੁਣ ਕਰਕੇ ਆਪ ਸੁੱਚੀ, ਸੂਖ਼ਮ ਰੂਪ ਦਿਤਾ ਸਮਝਾਈਆ।
ਕਟ ਵਿਛੋੜਾ ਪੂਰਬ ਦੁਖੀ, ਸੁਖ ਸਾਗਰ ਵਿਚ ਸਮਾਈਆ। ਮੈਂ ਵੇਖਾਂ ਚੜ੍ਹਕੇ ਮੰਜ਼ਲ ਉਚੀ, ਦੂਰ ਦੁਰਾਡਾ ਪੰਧ ਮੁਕਾਈਆ। ਨੈਣ ਤੱਕਾਂ ਸਾਹਿਬ ਸੁਲਤਾਨ ਪੰਚ ਮੁਖੀ, ਪੰਚਮ ਲਹਿਣਾ ਰਿਹਾ ਚੁਕਾਈਆ। ਜਿਸ ਦਾ ਵਿਹੜਾ ਸੁਹੰਜਣਾ ਸੋਹੇ ਜਨ ਭਗਤਾਂ ਸੰਗ ਪੁਤੀਂ, ਫੁੱਲ ਫੁਲਵਾੜੀ ਸਚ ਮਹਿਕਾਈਆ। ਮੈਂ ਕੂਕ ਪੁਕਾਰ ਕਰਾਂ ਉਥੇ ਉਚੀ, ਦੋਏ ਜੋੜ ਜੋੜ ਸਰਨਾਈਆ। ਧੰਨ ਭਾਗ ਸਤਿਗੁਰ ਸ਼ਬਦ ਮਿਲ ਕੇ ਬਣੀ ਵਿਛੜੀ ਮਿਲੀ ਉਠੀ, ਗੁਰ ਰੁਸਿਆ ਲਿਆ ਮਿਲਾਈਆ। ਮੇਰੀ ਅੰਤਮ ਖੇਲ ਮੁਕੀ, ਛੁੱਟੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਲ ਲਗਾ ਕੇ ਮੇਰੀ ਰੁਚੀ, ਰਚਨਾ ਆਪਣੀ ਦਿਤੀ ਵਖਾਈਆ।
੧੮ ਸਾਵਣ ੨੦੨੧ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਚੰਬਲ
ਸਤਿਗੁਰ ਕਹੇ ਉਠ ਸਵਾਣੀ, ਸੁਰਤ ਸਵਾਣੀ ਲਏ ਅੰਗੜਾਈਆ। ਲੇਖਾ ਚੁਕਾਵਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਈਆ। ਅੰਮ੍ਰਿਤ ਪਿਆਵਾਂ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਬੋਧ ਅਗਾਧ ਸੁਣਾਵਾਂ ਅਗੰਮੀ ਬਾਣੀ, ਘਰ ਵੱਜੇ ਨਾਮ ਵਧਾਈਆ। ਆਵਣ ਜਾਵਣ ਚੁੱਕੇ ਕਾਨੀ, ਲੱਖ ਚੁਰਾਸੀ ਡੇਰਾ ਢਾਹੀਆ। ਮੇਲ ਮਿਲਾਵਾਂ ਧੁਰ ਦਾ ਹਾਣੀ, ਜਗਤ ਵਿਛੋੜਾ ਦੂਰ ਕਰਾਈਆ । ਘਰ ਦਰਸਾਵਾਂ ਪਦ ਨਿਰਬਾਣੀ, ਮਹੱਲ ਅਟਲ ਇਕੋ ਨਜ਼ਰੀ ਆਈਆ। ਮੇਲ ਮਿਲਾਵਾਂ ਸ਼ਾਹ ਸੁਲਤਾਨੀ, ਘਰ ਸੱਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਦੇਵੇ ਵਰ, ਪਰਮਾਤਮ ਆਪਣੇ ਘਰ ਬਹਾਈਆ।
੧੮ ਸਾਵਣ ੨੦੨੧ ਬਿਕ੍ਰਮੀ ਪਿੰਡ ਚੰਬਲ
ਸੁਰਤ ਕਹੇ ਮੈਂ ਸਾਚੀ ਸਖ਼ੀ, ਧੁਰ ਸ਼ਬਦ ਹੋਵੇ ਕੁੜਮਾਈਆ। ਪ੍ਰੀਤਮ ਵੇਖਾਂ ਆਪਣੀ ਅੱਖੀਂ, ਨੈਣਾਂ ਨੈਣ ਮਟਕਾਈਆ। ਚਾਰੇ ਕੁੰਟ ਫਿਰਾਂ ਨੱਸੀ, ਭੱਜਾਂ ਵਾਹੋ ਦਾਹੀਆ। ਉਚੀ ਕੂਕ ਰਹੀ ਦੱਸੀ, ਭਗਤਾਂ ਰਹੀ ਸੁਣਾਈਆ। ਇਕੋ ਹੋ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਪੁਰਖ ਸਮਰਥੀ, ਸਾਹਿਬ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਟ ਘਟੀ, ਗ੍ਰਹਿ ਮੰਦਰ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਰਜ ਕਰੇ ਆਪਣੀ ਹੱਥੀਂ, ਦੂਸਰ ਹੱਥ ਨਾ ਕਿਸੇ ਫੜਾਈਆ।
੧੮ ਸਾਵਣ ੨੦੨੧ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਜੱਟਾ
ਨਵ ਨੌ ਖੇਲ ਅਥਾਹ, ਚਾਰ ਚਾਰ ਸਮਝਾਈਆ। ਨਵ ਨੌ ਬੇਪਰਵਾਹ, ਚਾਰ ਚਾਰ ਵਡਿਆਈਆ। ਨਵ ਨੌ ਭੇਵ ਚੁਕਾ, ਚਾਰ ਚਾਰ
ਸਮਝਾਈਆ। ਨਵ ਨੌ ਵੰਡ ਵੰਡਾ, ਚਾਰ ਚਾਰ ਰੁਸ਼ਨਾਈਆ। ਨਵ ਨੌ ਰੰਗ ਚੜ੍ਹਾ, ਚਾਰ ਚਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਕ ਅੰਕ ਮੇਲ ਮਿਲਾਈਆ। ਪਹਿਲਾ ਨਾਇਆ ਨੌ ਦਵਾਰ, ਵੇਖਣਹਾਰ ਹਰਿ ਅਖਵਾਇੰਦਾ। ਦੂਜਾ ਨਾਇਆ ਨੌ ਖੰਡ ਪ੍ਰਿਥਮੀ ਸੰਸਾਰ, ਪ੍ਰੀਤਮ ਆਪਣਾ ਹੁਕਮ ਵਰਤਾਇੰਦਾ। ਚੌਥਾ ਚਾਰੇ ਕੁੰਟਾਂ ਕਰੇ ਵਿਚਾਰ, ਨਿਰਗੁਣ ਸਰਗੁਣ ਫੋਲ ਫੁਲਾਇੰਦਾ। ਤਿੰਨ੍ਹਾਂ ਅੰਕੜਿਆਂ ਹਿੰਦਸਿਆਂ ਕਰ ਸ਼ਮਾਰ, ਸੈਂਕੜਿਆਂ ਵਿਚ ਬਦਲਾਇੰਦਾ। ਇਕਾਈ ਇਕੱਲੀ ਕਰੇ ਪੁਕਾਰ, ਦਹਾਈ ਦੋਹਰਾ ਤਾਲ ਵਜਾਇੰਦਾ। ਸੈਂਕੜਿਆਂ ਵਿਚ ਹੋ ਸ਼ਮਾਰ, ਸਹਿੰਸਾ ਸਰਬ ਮਿਟਾਇੰਦਾ। ਜਿਸ ਦਾ ਆਦਿ ਜੁਗਾਦਿ ਨਿਤ ਨਵਿਤ ਸਦਾ ਵਿਹਾਰ, ਵਿਵਹਾਰੀ ਹੋ ਕੇ ਖੇਲ ਖਿਲਾਇੰਦਾ। ਜੋ ਨਵ ਨੌ ਚਾਰ ਤੋਂ ਵਸੇ ਬਾਹਰ, ਨਿਰਗੁਣ ਨਿਰਵੈਰ ਨਿਰਾਕਾਰ, ਨਰ ਨਰਾਇਣ ਸੋਭਾ ਪਾਇੰਦਾ। ਸੋ ਨੌ ਸੌਂ ਚੁਰਾਨਵੇ ਚੌਕੜੀ ਜੁਗ ਜਗਤ ਕਰੇ ਗੁਫ਼ਤਾਰ, ਸ਼ਬਦ ਨਾਦ ਧੁਨ ਸ਼ਨਵਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਪੰਜ ਤਤ ਕਾਇਆ ਚੋਲਾ ਮਾਤ ਹੰਢਾਇੰਦਾ। ਦੋ ਹੋ ਕੇ ਖ਼ਬਰਦਾਰ, ਅੰਤਰ ਸਿਫ਼ਰਾ ਰੂਪ ਸਮਾਇੰਦਾ। ਸਿਫ਼ਰਿਉਂ ਫਿਰ ਹੋ ਕੇ ਆਪਣੀ ਧਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਨਿਰਾਕਾਰ ਹੋ ਤਿਆਰ, ਏਕਾ ਧਾਰ ਚਲਾਇੰਦਾ। ਦੂਏ ਹੋ ਉਜਿਆਰ, ਏਕਾ ਰੰਗ ਰੰਗਾਇੰਦਾ। ਇਕੋ ਏਕਾ ਏਕੰਕਾਰ, ਅਕਲ ਕਲਧਾਰੀ ਵੇਖ ਵਖਾਇੰਦਾ । ਜਿਸ ਦਾ ਅੰਤ ਨਾ ਕੋਇ ਸ਼ਮਾਰ, ਭੇਵ ਅਭੇਵ ਨਾ ਕੋਇ ਖੁਲ੍ਹਾਇੰਦਾ। ਸੋ ਸੰਮਤ ਸੰਮਤੀ ਵੇਖਣਹਾਰ, ਜੁਗ ਚੌਕੜੀ ਫੋਲ ਫੁਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨੌ ਦਵਾਰ ਕਰਦੇ ਗਏ ਇਜ਼ਹਾਰ, ਨੌ ਖੰਡ ਪ੍ਰਿਥਮੀ ਮਾਣ ਰਖਾਇੰਦਾ। ਚਾਰ ਜੁਗ ਦਾ ਜਗਤ ਸ਼ਿੰਗਾਰ, ਕਾਇਆ ਮਾਟੀ ਤਤ ਹੰਢਾਇੰਦਾ। ਕਲਜੁਗ ਅੰਤਮ ਤਤ ਸਰੀਰੋਂ ਹੋ ਕੇ ਬਾਹਰ, ਮਨ ਮਤ ਬੁਧ ਨਾ ਕੋਇ ਰਖਾਇੰਦਾ। ਇਕੋ ਸ਼ਬਦ ਅਗੰਮੀ ਤਾਰ, ਬਿਨ ਤੰਦੀ ਤੰਦ ਹਿਲਾਇੰਦਾ। ਇਕੋ ਜੋਤ ਜੋਤ ਨਿਰੰਕਾਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਇੰਦਾ। ਨਵ ਨੌ ਚਾਰ ਖੇਲ ਮਲੰਗ, ਹਰਿ ਕਰਤਾ ਆਪ ਵਖਾਈਆ। ਨਿਰਗੁਣ ਹੋ ਕੇ ਦੋ ਜਹਾਨ ਸਰਬ ਦਵਾਰੇ ਲੰਘ, ਘਰ ਘਰ ਵੇਖੇ ਚਾਈਂ ਚਾਈਂਆ। ਸ਼ਬਦ ਦਮਾਮਾ ਨਾਮ ਵਜਾਏ ਮਰਦੰਗ, ਰਾਗ ਆਪਣਾ ਇਕ ਸੁਣਾਈਆ। ਭੇਵ ਚੁਕਾ ਕੇ ਬ੍ਰਹਮ ਹੰ, ਪਾਰਬ੍ਰਹਮ ਹੋਏ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਜੁਗ ਚੌਕੜੀ ਰਹੇ ਮੰਗ, ਤਿਨ੍ਹਾਂ ਆਸਾ ਮਨਸਾ ਪੂਰ ਕਰਾਈਆ। ਸਾਚੀ ਸੇਜਾ ਬੈਠ ਪਲੰਘ, ਰੁੱਤ ਰੁਤੜੀ ਆਪ ਮਹਿਕਾਈਆ। ਧੁਰ ਦਾ ਢੋਲਾ ਜਣਾ ਕੇ ਛੰਦ, ਸੰਸਾ ਰੋਗ ਚੁਕਾਈਆ। ਨੌ ਸੌ ਚੁਰਾਨਵੇ ਚੌਕੜੀ ਜਿਸ ਦੀ ਕੋਇ ਨਾ ਪਾਏ ਸਮਝ, ਸੋ ਰਮਜ਼ ਇਕੋ ਇਕ ਲਗਾਈਆ। ਜਿਸ ਦਾ ਖੇਲ ਅਗੰਮੀ ਗ਼ਜ਼ਬ, ਗ਼ਰਜ਼ ਆਪਣੀ ਫੇਰਾ ਪਾਈਆ। ਜਿਸ ਨੂੰ ਵੇਖ ਵਿਸ਼ਨ ਬ੍ਰਹਮਾ ਸ਼ਿਵ ਹੋਵਣ ਤੁਅਜਬ, ਹੈਰਾਨੀ ਸਭ ਦੇ ਉਤੇ ਛਾਈਆ। ਜਿਸ ਦਾ ਦੇਣਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਜ਼ਾਤ ਪਾਤ ਨਾ ਵੰਡ ਵੰਡਾਈਆ। ਇਕੋ ਜਨ ਭਗਤਾਂ ਸਿੱਧਾ ਕਰੇ ਅਦਬ, ਆਦਾਬ ਆਪਣਾ ਇਕ ਜਣਾਈਆ। ਦਰਗਾਹ ਸਾਚੀ ਵਖਾਏ ਆਪਣਾ ਕਦਮ, ਪਦਮ ਦੇਵੇ ਨਾ ਕੋਇ ਵਡਿਆਈਆ। ਤਿਸ ਦਾ ਲੇਖਾ ਜਾਣੇ ਨਾ ਕੋਈ ਅਦਮ, ਅੰਤ ਕਹਿਣ ਵਿਚ ਨਾ ਆਈਆ। ਲੱਖ ਚੁਰਾਸੀ ਤੋੜਨਹਾਰਾ ਬੰਧਨ, ਬੰਦਗੀ ਇਕੋ ਇਕ ਸੁਣਾਈਆ। ਨਵ ਨੌ ਚਾਰ ਜੋ ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਮੰਗਣ, ਆਪਣਾ ਪੰਧ ਮੁਕਾਈਆ।
ਕਾਇਆ ਚੋਲੀ ਸਾਚੀ ਰੰਗਣ, ਦੁਰਮਤ ਮੈਲ ਧੁਆਈਆ। ਮਿਲੇ ਵਡਿਆਈ ਵਿਚ ਬ੍ਰਹਿਮੰਡਣ, ਵਰਭੰਡ ਖ਼ੁਸ਼ੀ ਮਨਾਈਆ। ਨੌ ਸੌ ਚੁਰਾਨਵੇ ਚੌਕੜੀ ਨਾ ਸਿਫ਼ਤ ਗਾਏ ਬੱਤੀ ਦੰਦਣ, ਰਸਨਾ ਜਿਹਵਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨੌ ਸੌ ਚੁਰਾਨਵੇ ਚੌਕੜੀ ਅਗੇ ਪਿਛੇ ਰਹੀ ਜਾਂਦੀ, ਵਕਤ ਆਪਣਾ ਪੰਧ ਮੁਕਾਈਆ। ਦਿਵਸ ਰੈਣ ਰਹੀ ਗਾਂਦੀ, ਧੁਰ ਦਾ ਰਾਗ ਅਲਾਈਆ। ਦਰ ਦਰਵੇਸ਼ ਰਹੀ ਬਾਂਦੀ, ਬੰਦਨਾ ਕਰਕੇ ਸੀਸ ਝੁਕਾਈਆ। ਗੁਰਮੁਖਾਂ ਸਚ ਸੰਦੇਸ਼ਾ ਰਹੀ ਆਂਦੀ, ਸੁਨੇਹੜਾ ਇਕ ਸੁਣਾਈਆ। ਦਰਗਾਹ ਦੱਸਦੀ ਰਹੀ ਭੂਮਿਕਾ ਠਾਂਡੀ, ਠੰਡਕ ਇਕ ਵਰਤਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪੰਜ ਤਤ ਕਾਇਆ ਗੁਰ ਅਵਤਾਰ ਪੀਰ ਪੈਗ਼ੰਬਰਾਂ ਤਨ ਮਾਟੀ ਰੱਖੀ ਸਾਂਭੀ, ਤਨ ਸੋਹਣਾ ਪੋਚ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਰੂਪ ਅਨੂਪ ਲਿਆ ਵਟਾਈਆ। ਨੌ ਸੌ ਚੁਰਾਨਵੇ ਵੇਖੋ ਚੌਕੜ, ਸ਼ਹਾਦਤ ਚੌਕੜਾਂ ਨਾਲ ਮਿਲਾਈਆ। ਜਨ ਭਗਤਾਂ ਕੱਟੇ ਆਪ ਔਕੜ, ਔਖੀ ਘਾਟੀ ਪਾਰ ਚੜ੍ਹਾਈਆ। ਸੰਤ ਸੁਹੇਲਾ ਕੋਇ ਨਾ ਜਾਵੇ ਔਂਤਰ, ਭਾਗ ਲੱਗੇ ਥਾਉਂ ਥਾਈਂਆ। ਜੋਤ ਅਕਾਲਣ ਬਣ ਕੇ ਸ਼ੌਕਣ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਮਿਲਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਜਾਵੇ ਬੀਤ, ਬੀਤੀ ਕਹਾਣੀ ਫੇਰ ਬਦਲਾਈਆ। ਨਿਰਗੁਣ ਚਲਾ ਕੇ ਆਪਣੀ ਰੀਤ, ਸਤਿਗੁਰ ਸਤਿ ਸਤਿ ਦ੍ਰਿੜਾਈਆ। ਕਾਇਆ ਕਾਅਬਾ ਮੰਦਰ ਮਸੀਤ, ਦਰ ਦਰ ਆਇਆ ਆਪ ਪਰਗਟਾਈਆ। ਸ਼ਿਵਦਵਾਲਾ ਮੱਠ ਇਕ ਅਨਡੀਠ, ਘਰ ਸੱਚਾ ਦਏ ਵਖਾਈਆ। ਲੱਖ ਚੁਰਾਸੀ ਇਕੋ ਗੀਤ, ਧੁਰ ਦਾ ਢੋਲਾ ਦਏ ਪੜ੍ਹਾਈਆ। ਜਨ ਭਗਤ ਕਾਇਆ ਕਰ ਕੇ ਠੰਡੀ ਸੀਤ, ਅਗਨੀ ਤਤ ਬੁਝਾਈਆ। ਪਰਮ ਪੁਰਖ ਪਰਮਾਤਮ ਗੁਰ ਅਵਤਾਰ ਪੀਰ ਪੈਗ਼ੰਬਰ ਸਦੀਆਂ ਨਾਲ ਆਵੇ ਠੀਕ, ਠੇਕੇਦਾਰ ਹੋ ਕੇ ਫੇਰਾ ਪਾਈਆ। ਪਿਛਲੀ ਕਹਾਣੀ ਉਤੇ ਫੇਰ ਕੇ ਲੀਕ, ਲੇਖ ਅਗਲਾ ਦਏ ਬਦਲਾਈਆ। ਲਹਿਣਾ ਦੇਣਾ ਚੁਕਾਏ ਲਾਸ਼ਰੀਕ, ਸ਼ਰਕਤ ਸਭ ਦੀ ਮੇਟ ਮਿਟਾਈਆ। ਆਪਣੇ ਵਿਚ ਰੱਖੇ ਤੌਫ਼ੀਕ, ਦੂਜੇ ਦਰ ਨਾ ਮੰਗਣ ਜਾਈਆ। ਦੂਰ ਦੁਰਾਡਾ ਹੋ ਨਜ਼ਦੀਕ, ਨੇਰਨ ਨੇਰਾ ਹੋ ਕੇ ਦਰਸ ਵਖਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪ੍ਰਭ ਮਿਲੇ ਆਪ ਅਤੀਤ, ਅਤਿਆਚਾਰ ਵੇਖੇ ਸਰਬ ਲੋਕਾਈਆ। ਇਹ ਧਾਰ ਸਦਾ ਅਨਡੀਠ ਬਾਰੀਕ, ਵਿਦਿਆ ਜੋਗ ਅਭਿਆਸ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਕਰੇ ਆਪਣੀ ਰੀਝ, ਸੇਹਰਾ ਸੀਸ ਜਗਦੀਸ ਗੁੰਦਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਕਰਕੇ ਇਕ ਪ੍ਰੀਤ, ਪ੍ਰਤੀਨਿਧ ਹੋ ਕੇ ਪਾਸਾ ਦਏ ਪਲਟਾਈਆ।
੧੮ ਸਾਵਣ ੨੦੨੧ ਬਿਕ੍ਰਮੀ ਚੰਨਣ ਸਿੰਘ ਦੇ ਗ੍ਰਹਿ ਪਿੰਡ ਚੰਬਲ
ਗੁਰਮੁਖ ਆਤਮ ਕਹੇ ਬਿਨ ਸੋਈ ਜਾਗੀ, ਨਿਜ ਨੇਤਰ ਅੱਖ ਖੁਲ੍ਹਾਈਆ। ਸਤਿਗੁਰ ਸ਼ਬਦ ਪਾਇਆ ਵਡਭਾਗੀ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਸੁਣਿਆ ਰਾਗ ਅਗੰਮ ਅਨਾਦੀ, ਘਰ ਵੱਜੀ ਸਚ ਸ਼ਹਿਨਾਈਆ। ਦਰਸ਼ਨ ਕੀਤਾ ਬਣ ਕੇ ਹਾਜੀ, ਹੁਜਰਾ ਕਾਇਆ ਹਕ ਸੁਹਾਈਆ । ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਵਖਾਈਆ। ਮੇਰੀ ਮਨਸਾ ਵਿਚੋਂ ਪੁੰਨੀ ਮਨਸਾ, ਮਾਨਸ ਜਨਮ ਮਿਲੀ ਵਡਿਆਈਆ। ਵੇਖਣ ਆਇਆ ਉਤੋਂ ਅਰਸ਼ਾ, ਅਰਸ਼ੀ ਪ੍ਰੀਤਮ ਬੇਪਰਵਾਹੀਆ। ਮਾਣ ਦਵਾਏ ਉਤੇ ਫ਼ਰਸ਼ਾ, ਫ਼ਜ਼ਲ ਰਹਿਮਤ ਆਪ ਕਮਾਈਆ । ਪੂਰਬ ਜਨਮ ਦਾ ਲਾਹੇ ਕਰਜ਼ਾ, ਮਕਰੂਜ਼ ਲੇਖਾ ਰਿਹਾ ਮੁਕਾਈਆ। ਕਰਿਆ ਖੇਲ ਅਗੰਮ ਅਸਚਰਜਾ, ਅਚਰਜ ਲੀਲਾ ਆਪ ਵਰਤਾਈਆ। ਜੋਧਾ ਬਣ ਕੇ ਸੂਰਬੀਰ ਮਰਦਾ, ਨਾਮ ਮਰਦਾਨਗੀ ਇਕ ਸਮਝਾਈਆ। ਗ਼ਰੀਬ ਨਿਮਾਣਿਆਂ ਨਾਲ ਵੰਡੇ ਦਰਦਾਂ, ਦੁਖੀਆਂ ਦੁੱਖ਼ ਆਪਣੀ ਝੋਲੀ ਪਾਈਆ। ਏਥੇ ਓਥੇ ਦੋ ਜਹਾਨ ਸਚ ਪ੍ਰੀਤਮ ਸੁਣਦਾ ਰਹੇ ਅਰਜ਼ਾਂ, ਆਰਜ਼ੂ ਸਭ ਦੀ ਆਪਣੇ ਕੋਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੁੱਠੀਆਂ ਸਿੱਧੀਆਂ ਕਰੇ ਨਰਦਾਂ, ਪਾਸ਼ਾ ਜਗਤ ਦਏ ਉਲਟਾਈਆ।