ਪੁਸਤਕਾਲਾਭਾਗ ੧੭

੧੮ ਸਾਵਣ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ

ਸਤਿ ਪੁਰਖ ਨਿਰੰਜਣ ਸਤਿ ਦਰਬਾਰਾ, ਸਤਿ ਸਤਿਵਾਦੀ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਆਦਿ ਜੁਗਾਦੀ ਨੈਣ ਖੁਲ੍ਹਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਜੋਤ ਉਜਾਲਾ ਡਗਮਗਾਇੰਦਾ। ਏਕਉਂਕਾਰ ਦਏ ਅਧਾਰਾ, ਘਰ ਖ਼ੁਸ਼ੀਆਂ ਰੰਗ ਰੰਗਾਇੰਦਾ । ਅਬਿਨਾਸ਼ੀ ਕਰਤਾ ਕਰ ਪਸਾਰਾ, ਸ੍ਰੀ ਭਗਵਾਨ ਭੇਵ ਚੁਕਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਅਨਭਵ ਆਪਣੀ ਖੇਲ ਵਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਹੱਥ ਕਰਤਾਰ, ਕਰਤਾ ਆਪਣੇ ਹੱਥ ਰਖਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਨਿਰਗੁਣ ਵੇਖੇ ਚਾਈਂ ਚਾਈਂਆ । ਨਿਰਗੁਣ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਅਭੇਦਾ ਆਪਣਾ ਦਏ ਖੁਲ੍ਹਾਈਆ। ਨਿਰਗੁਣ ਇਛਿਆ ਨਿਰਗੁਣ ਭੰਡਾਰ, ਨਿਰਗੁਣ ਦੇਵਣਹਾਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਪਰਗਟਾਈਆ। ਨਿਰਗੁਣ ਖੇਲ ਕਰੇ ਪਰਗਟ, ਹਰਿ ਕਰਤਾ ਵਡ ਵਡਿਆਈਆ। ਧੁਰ ਦੀ ਇਛਿਆ ਖੋਲ੍ਹ ਕੇ ਹੱਟ, ਸਚਖੰਡ ਸਾਚੇ ਸੋਭਾ ਪਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਵੱਡਾ ਵਡ ਵਡਿਆਈਆ। ਮੇਲ ਮਿਲਾਵਾ ਨਾਰ ਕੰਤ, ਘਰ ਸਾਚੇ ਜੋੜ ਜੁੜਾਈਆ। ਨਿਰਗੁਣ ਨਿਰਗੁਣ ਬਣਾ ਬਣਤ, ਲੇਖਾ ਜਾਣੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਤਿ ਦਵਾਰਾ ਕਰ ਪਰਵਾਨ, ਸਚਖੰਡ ਸਾਚਾ ਇਕ ਸੁਹਾਇੰਦਾ। ਦੀਆ ਬਾਤੀ ਜਗੇ ਮਹਾਨ, ਕਮਲਾਪਾਤੀ ਆਪ ਟਿਕਾਇੰਦਾ। ਮੁਕਾਮੇ ਹੱਕ ਕਰ ਪਰਧਾਨ, ਜਲਵਾ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਸਾਚਾ

ਮੰਦਰ ਸਾਚੀ ਦਰਗਾਹ, ਸਚਖੰਡ ਨਿਵਾਸੀ ਆਪ ਸੁਹਾਈਆ। ਤਖ਼ਤ ਨਿਵਾਸੀ ਬੇਪਰਵਾਹ, ਸਚ ਸਿੰਘਾਸਣ ਸੋਭਾ ਪਾਈਆ। ਆਪਣੀ ਇਛਿਆ ਆਪ ਪਰਗਟਾ, ਭਿਛਿਆ ਧੁਰ ਦੀ ਦਏ ਵਰਤਾਈਆ। ਨਾਤਾ ਜੋੜ ਸਹਿਜ ਸੁਭਾ, ਨਾਰ ਕੰਤ ਰੂਪ ਵਟਾਈਆ। ਜਨਨੀ ਜਨ ਬਣ ਖੇਲ ਕਰੇ ਅਥਾਹ, ਸੁਤ ਦੁਲਾਰਾ ਆਪਣੀ ਗੋਦ ਉਠਾਈਆ। ਪੂਤ ਸਪੂਤਾ ਨਾਉਂ ਧਰਾ, ਸ਼ਬਦੀ ਦੇਵਣਹਾਰ ਵਡਿਆਈਆ। ਚਰਨ ਕਵਲ ਦਏ ਰਖਾ, ਥਿਰ ਘਰ ਲੇਖਾ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਕਰਨੀ ਕਾਰ ਕਮਾਈਆ। ਕਰਨੀ ਕਾਰ ਕਰੇ ਨਿਰੰਕਾਰੇ, ਹਰਿ ਕਰਤਾ ਵਡ ਵਡਿਆਈਆ। ਜਨਣੀ ਜਨ ਬਣੇ ਸੁਤ ਦੁਲਾਰੇ, ਸ਼ਬਦੀ ਸ਼ਬਦ ਦਏ ਵਡਿਆਈਆ। ਮਾਤ ਪਿਤ ਬਣ ਮਿੱਤਰ ਪਿਆਰੇ, ਸਖ਼ਾ ਸਹਾਈ ਆਪ ਹੋ ਜਾਈਆ। ਮਹੱਲ ਅਟਲ ਉਚ ਮਨਾਰੇ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਸਤਿ ਸੰਦੇਸਾ ਦੇਵੇ ਦੇਵਣਹਾਰੇ, ਏਕਾ ਏਕ ਕਰੇ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਧੁਰ ਦਾ ਲੇਖਾ ਸਦਾ ਬੇਅੰਤ, ਹਰਿ ਕਰਤਾ ਆਪ ਜਣਾਇੰਦਾ । ਨਿਰਗੁਣ ਨਿਰਵੈਰ ਨਿਰਾਕਾਰ ਮਹਿਮਾ ਆਪਣੀ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਸੁਤ ਦੁਲਾਰਾ ਸ਼ਬਦੀ ਪਰਗਟਾਏ ਸਾਚਾ ਸੰਤ, ਸਿਪਾਹੀ ਇਕੋ ਇਕ ਬਣਾਇੰਦਾ। ਜਿਸ ਦਾ ਖੇਲ ਆਦਿ ਅੰਤ, ਜੁਗ ਚੌਕੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸੁਤ ਦੁਲਾਰਾ ਸ਼ਬਦ ਸਿਪਾਹੀ, ਹਰਿ ਕਰਤਾ ਆਪ ਉਠਾਈਆ। ਆਦਿ ਪੁਰਖ ਪ੍ਰਭ ਰਚਨ ਰਚਾਈ, ਥਿਰ ਘਰ ਦੇਵੇ ਮਾਣ ਵਡਿਆਈਆ। ਸਚ ਸੰਦੇਸਾ ਇਕ ਸੁਣਾਈ, ਧੁਰ ਦਾ ਰਾਗ ਅਲਾਹੀਆ। ਨਿਰਗੁਣ ਨਿਰਵੈਰ ਹੋ ਕੇ ਬਣਨਾ ਪਾਂਧੀ ਰਾਹੀ, ਮੰਜ਼ਲ ਮੰਜ਼ਲ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਿਪਾਹੀ ਕਹੇ ਮੈਂ ਧੁਰ ਦਾ ਸੰਤ, ਪੁਰਖ ਅਕਾਲ ਆਪ ਬਣਾਈਆ। ਮੇਰਾ ਵਿਛੋੜਾ ਆਦਿ ਜੁਗਾਦਿ ਨਾ ਹੋਵੇ ਕੰਤ, ਨਾਰ ਦੁਹਾਗਣ ਰੂਪ ਨਾ ਕੋਇ ਵਟਾਈਆ। ਦੋ ਜਹਾਨ ਮਹਿਮਾ ਅਗਣਤ, ਲੋਕ ਪਰਲੋਕ ਜੁਗ ਚੌਕੜੀ ਸਦਾ ਸਦਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸੰਤ ਸਿਪਾਹੀ ਗਿਆ ਉਠ, ਹਰਿ ਸ਼ਬਦ ਲਏ ਅੰਗੜਾਈਆ। ਸਾਚੀ ਧਾਰੋਂ ਗਿਆ ਤੁਠ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਮ ਖੰਡਾ ਫੜਿਆ ਮੁੱਠ, ਦੋ ਜਹਾਨਾਂ ਰਿਹਾ ਚਮਕਾਈਆ। ਜਿਸ ਨੂੰ ਬ੍ਰਹਿਮੰਡ ਖੰਡ ਰਹੇ ਝੁਕ, ਪੁਰੀ ਲੋਅ ਸੀਸ ਝੁਕਾਈਆ। ਜਿਸ ਦਾ ਵਾਰ ਨਿਸ਼ਾਨਾ ਕਦੇ ਨਾ ਜਾਏ ਰੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਇਕ ਵਰਤੰਤ, ਹਰਿ ਕਰਤਾ ਸਤਿ ਦ੍ਰਿੜਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਵੇਖੇ ਵੇਖ ਵਿਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਕੇ ਬਣਤ, ਪੰਜ ਤਤ ਕਾਇਆ ਚੋਲਾ ਜਗਤ ਹੰਢਾਇੰਦਾ। ਸ਼ਬਦ ਅਨਾਦੀ ਦੇ ਕੇ ਮੰਤ, ਧੁਰ ਮੰਤਰ ਨਾਮ ਸੁਣਾਇੰਦਾ। ਗੜ੍ਹ ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਇੰਦਾ। ਮਿਲਾਵਣਹਾਰਾ ਸਾਚੀ ਸੰਗਤ, ਸਗਲਾ ਸੰਗ ਆਪ ਵਖਾਇੰਦਾ। ਕਾਇਆ ਚੋਲੀ ਚਾੜ੍ਹਨਹਾਰਾ ਰੰਗਤ, ਰੰਗ ਇਕੋ ਇਕ ਰੰਗਾਇੰਦਾ। ਨਾਤਾ ਤੋੜਨਹਾਰਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਖਿਲਾਇੰਦਾ।

ਸੰਤ ਸਿਪਾਹੀ ਉਠ ਉਠ ਜਾਗ, ਹਰਿ ਕਰਤਾ ਆਪ ਜਗਾਇੰਦਾ। ਨਿਰਗੁਣ ਸਰਗੁਣ ਵੇਖ ਮਾਰ ਝਾਤ, ਲੱਖ ਚੁਰਾਸੀ ਤੇਰੀ ਅੱਖ ਮਿਲਾਇੰਦਾ। ਜੁਗ ਚੌਕੜੀ ਤੁਧ ਬਿਨ ਪੁੱਛੇ ਕੋਈ ਨਾ ਵਾਤ, ਪਹਿਰੇਦਾਰ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਪੰਜ ਤਤ ਖ਼ਾਕੀ ਮਿਲੇ ਖ਼ਾਕ, ਮਾਟੀ ਤਨ ਰਹਿਣ ਕੋਇ ਨਾ ਪਾਇੰਦਾ। ਘਰ ਘਰ ਅੰਦਰ ਸਚ ਕਰਾਏ ਨਾ ਕੋਇ ਇਤਫ਼ਾਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਇੰਦਾ। ਨਾਰੀ ਮਿਲੇ ਨਾ ਕੰਤ ਸੁਹਾਗ, ਸੁਹੰਜਣੀ ਸੇਜ ਨਾ ਕੋਇ ਹੰਢਾਇੰਦਾ। ਸਾਚੇ ਅਸਵ ਘੋੜੇ ਚੜ੍ਹੇ ਨਾ ਕੋਇ ਰਾਕ, ਸ਼ਾਹ ਸਵਾਰਾ ਖੜਗ ਖੰਡਾ ਹੱਥ ਨਾ ਕੋਇ ਚਮਕਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਕੋਈ ਨਾ ਪੜਦਾ ਸਕੇ ਢਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸ਼ਬਦ ਸੁਤ ਵੇਖ ਦੁਲਾਰੇ, ਕਰਤਾ ਪੁਰਖ ਆਪ ਜਣਾਈਆ। ਜੁਗ ਚੌਕੜੀ ਤੇਰੇ ਖੇਲ ਨਿਆਰੇ, ਖ਼ਾਲਕ ਖ਼ਲਕ ਦਏ ਸਮਝਾਈਆ। ਗੁਰ ਅਵਤਾਰ ਤੇਰੇ ਸਹਾਰੇ, ਪੀਰ ਪੈਗ਼ੰਬਰ ਤੇਰੀ ਓਟ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੇ ਵਣਜਾਰੇ, ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਰਹੀ ਜਸ ਗਾਈਆ। ਅਠਸਠ ਤੀਰਥ ਰਾਹ ਤੱਕਣ ਤੇਰਾ ਕਿਨਾਰੇ, ਜਲ ਥਲ ਮਹੀਅਲ ਤੇਰਾ ਖੇਲ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਰਿਹਾ ਜਗਾਈਆ। ਸਾਚਾ ਸੰਤ ਸ਼ਬਦ ਗੁਰ ਉਠਿਆ, ਦੋਏ ਜੋੜ ਸੀਸ ਨਿਵਾਈਆ । ਠਾਕਰ ਸੁਆਮੀ ਪ੍ਰਭੂ ਤੁੱਠਿਆ, ਪਤਿਪਰਮੇਸ਼ਵਰ ਦਇਆ ਕਮਾਈਆ। ਦੋ ਜਹਾਨਾਂ ਸ਼ੇਰ ਹੋ ਕੇ ਬੁੱਕਿਆ, ਭਬਕ ਆਪਣਾ ਨਾਮ ਲਗਾਈਆ। ਬ੍ਰਹਿਮੰਡ ਖੰਡ ਕਦੇ ਨਾ ਮੁਕਿਆ, ਪੜਦਾ ਸਕੇ ਨਾ ਕੋਇ ਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕੋਲੋਂ ਪੁਛਿਆ, ਘਰ ਘਰ ਫੇਰਾ ਪਾਈਆ। ਤਨ ਮੰਦਰ ਕੂੜੀ ਕਿਰਿਆ ਠੱਗ ਚੋਰ ਕਿਸ ਦਾ ਲੁੱਟਿਆ, ਨਵ ਦਰ ਦੇਣ ਕੌਣ ਦੁਹਾਈਆ। ਅੰਮ੍ਰਿਤ ਆਤਮ ਕਿਸ ਦਾ ਮੁੱਕਿਆ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਆਤਮ ਪਰਮਾਤਮ ਕੌਣ ਦਵਾਰੇ ਬੈਠਾ ਰੁਸਿਆ, ਘਰ ਸੱਜਣ ਨਾ ਮੇਲ ਮਿਲਾਈਆ। ਬ੍ਰਹਮ ਪਾਰਬ੍ਰਹਮ ਨਾਲ ਕੀ ਕਰੇ ਗ਼ੁੱਸਿਆ, ਦੂਈ ਦਵੈਤੀ ਡੇਰਾ ਕੋਇ ਨਾ ਢਾਹੀਆ। ਸ਼ੱਤਰੂ ਮਨ ਨਾ ਕਿਸੇ ਦਾ ਝੁਕਿਆ, ਸ਼ਬਦ ਖੰਡਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਰਤਾਈਆ। ਸੁਤ ਸ਼ਬਦ ਕਹੇ ਮੈਂ ਵੇਖਿਆ ਜਗ, ਚਾਰ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਲੱਗੀ ਅਗਨੀ ਅੱਗ, ਤ੍ਰੈਗੁਣ ਸਕੇ ਨਾ ਕੋਇ ਬੁਝਾਈਆ। ਦੀਨ ਮਜ਼੍ਹਬ ਜ਼ਾਤ ਪਾਤ ਬਣੀ ਹੱਦ, ਮਨ ਮਤ ਝਗੜਾ ਨਾ ਕੋਇ ਚੁਕਾਈਆ। ਹੰਸ ਬੁਧੀ ਹੋਈ ਕਗ, ਜੀਵ ਕਾਗ ਵਾਂਗ ਕੁਰਲਾਈਆ। ਦੀਪਕ ਜੋਤ ਨਾ ਘਰ ਕਿਸੇ ਗਿਆ ਜਗ, ਕੂੜ ਅੰਧੇਰ ਨਾ ਕੋਇ ਗਵਾਈਆ। ਸਾਚੇ ਕਾਅਬੇ ਕਰੇ ਨਾ ਕੋਇ ਹਜ, ਹੁਜਰਾ ਹਕ ਨਾ ਕੋਇ ਸੁਹਾਈਆ। ਆਤਮ ਸੁਣੇ ਨਾ ਕੋਈ ਨਦ, ਅਨਹਦ ਰਾਗ ਨਾ ਕੋਈ ਅਲਾਈਆ। ਕੂੜੀ ਵਾਸਨਾ ਸਾਰੇ ਰਹੇ ਭੱਜ, ਚਾਰੋਂ ਕੁੰਟ ਸ੍ਰਿਸ਼ਟ ਹਲਕਾਈਆ। ਸਾਧ ਸੰਤ ਡਿੱਗੇ ਡੂੰਘੀ ਖੱਡ, ਆਰ ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਚੰਮ ਦ੍ਰਿਸ਼ਟੀ ਚੰਮ ਨਾਲ ਪਰਨਾਈਆ। ਸੂਰਬੀਰ ਜੋਧਾ ਕੋਈ ਨਾ ਦਿਸੇ ਵਿਸ਼ਵ ਯੱਦ, ਵਾਸਤਾ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਸੁਤ ਦੁਲਾਰੇ ਸੰਤ ਸਿਪਾਹੀ ਉਠ ਉਠ ਦੌੜ, ਹਰਿ ਕਰਤਾ ਆਪ ਸੁਣਾਇੰਦਾ। ਲੱਖ ਚੁਰਾਸੀ ਵੇਖ

ਰੀਠਾ ਕੌੜ, ਘਰ ਘਰ ਅੰਦਰ ਤੇਰਾ ਰਾਹ ਜਣਾਇੰਦਾ। ਕੌਣ ਗ੍ਰਹਿ ਮੰਦਰ ਸਾਚਾ ਲੱਗਾ ਪੌੜ, ਮੰਜ਼ਲ ਪਾਂਧੀ ਕਵਣ ਪੰਧ ਮੁਕਾਇੰਦਾ। ਕੌਣ ਕੂੜੀ ਕਿਰਿਆ ਪਾਵੇ ਸ਼ੋਰ, ਰਸਨਾ ਜਿਹਵਾ ਬੱਤੀ ਦੰਦ ਬੋਲ ਸੁਣਾਇੰਦਾ। ਕੌਣ ਘਰ ਲੱਗਾ ਠੱਗ ਚੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਇੰਦਾ। ਸੰਤ ਸਿਪਾਹੀ ਸ਼ਬਦੀ ਦਾਤਾ, ਪੁਰਖ ਅਕਾਲ ਸੀਸ ਨਿਵਾਈਆ। ਤੇਰੀ ਕਿਰਪਾ ਕਰਾਂ ਅਰਦਾਸਾ, ਬੇਨੰਤੀ ਧੁਰ ਦੀ ਇਕ ਸੁਣਾਈਆ। ਲੱਖ ਚੁਰਾਸੀ ਅੰਦਰ ਘਰ ਘਰ ਵੇਖਿਆ ਕਰਕੇ ਵਾਸਾ, ਗ੍ਰਹਿ ਗ੍ਰਹਿ ਖੋਜ ਖੋਜਾਈਆ। ਤੇਰੇ ਉਤੇ ਰਿਹਾ ਨਾ ਕਿਸੇ ਭਰਵਾਸਾ, ਭਰਮੇ ਭੁੱਲੀ ਸਰਬ ਲੋਕਾਈਆ। ਘਰ ਵਿਚ ਘਰ ਛੱਡਿਆ ਤੇਰਾ ਸਾਥਾ, ਸੱਜਣ ਸ਼ਤਰੂ ਰੂਪ ਨਜ਼ਰੀ ਆਈਆ। ਝਗੜਾ ਪਿਆ ਤਤ ਆਠਾ, ਮਨ ਮਤ ਬੁਧ ਕਰੇ ਲੜਾਈਆ। ਚਾਰ ਕੁੰਟ ਦਹਿ ਦਿਸ਼ਾ ਆਇਆ ਘਾਟਾ, ਖ਼ਾਲੀ ਭੰਡਾਰ ਨਾ ਕੋਇ ਭਰਾਈਆ। ਨਜ਼ਰ ਨਾ ਆਏ ਤ੍ਰੈਲੋਕੀ ਨਾਥਾ, ਰਾਮ ਰਾਮ ਨਾ ਕੋਇ ਸਹਾਈਆ। ਈਸਾ ਮੂਸਾ ਮੁਹੰਮਦ ਨਾ ਦਏ ਨਜਾਤਾ, ਅੱਲਾ ਰਾਣੀ ਨੈਣ ਸ਼ਰਮਾਈਆ। ਨਾਨਕ ਗੋਬਿੰਦ ਗਾਂਦੇ ਸਾਕਾ, ਸਾਖਿਆਤ ਦਰਸ ਕੋਇ ਨਾ ਪਾਈਆ। ਲੇਖਾ ਲਿਖਦੇ ਨਾਲ ਕਲਮ ਦੁਆਤਾ, ਕਾਗ਼ਜ਼ ਦੇਂਦੇ ਜਗਤ ਵਡਿਆਈਆ। ਦਸਤ ਮਿਲਾਏ ਨਾ ਕੋਇ ਹਾਥਾ, ਸਮਰਥ ਮਿਲੇ ਨਾ ਕੋਈ ਸਰਨਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਨਿਭਾਏ ਨਾ ਕੋਇ ਸਾਥਾ, ਸਗਲਾ ਸੰਗ ਨਾ ਕੋਇ ਜਣਾਈਆ। ਘਰ ਸੁਰਤ ਸਵਾਣੀ ਜਿਸ ਦਾ ਮੰਨੇ ਆਖਾ, ਸੋ ਸੰਤ ਸਿਪਾਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੰਤ ਸਿਪਾਹੀ ਸਤਿਗੁਰ ਏਕ, ਗੋਬਿੰਦ ਗੁਰ ਵਡਿਆਈਆ। ਜਿਸ ਦੀ ਦੋ ਜਹਾਨਾਂ ਟੇਕ, ਬ੍ਰਹਿਮੰਡ ਖੰਡ ਸਰਨਾਈਆ। ਜਿਸ ਦਾ ਲੇਖਾ ਸਦਾ ਅਤੀਤ, ਤ੍ਰੈਗੁਣ ਖੇਲ ਨਾ ਕੋਇ ਵਖਾਈਆ। ਜਗ ਨੇਤਰ ਕੋਈ ਨਾ ਲਏ ਪੇਖ, ਨਿਜ ਨੇਤਰ ਗੁਰਮੁਖ ਵਿਰਲਾ ਦਰਸ਼ਨ ਪਾਈਆ। ਜੋ ਸੀਸ ਜਗਦੀਸ ਕਰ ਕੇ ਭੇਟ, ਆਪ ਆਪਣਾ ਗਿਆ ਮਿਟਾਈਆ। ਸ਼ਬਦ ਅਗੰਮੀ ਖੇਡ ਕੇ ਖੇਲ, ਨਿਹਕਰਮੀ ਕਰਮ ਨਾ ਕੋਇ ਜਣਾਈਆ। ਹਿਤਕਾਰੀ ਹੋ ਕੇ ਕਰਿਆ ਹੇਤ, ਨੇਤਨ ਨੇਤ ਹੋ ਕੇ ਦਰਸ ਦਿਖਾਈਆ। ਅੰਦਰ ਵੜ ਕੇ ਖੋਲ੍ਹਿਆ ਭੇਤ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਸਚ ਸੰਤ ਸਿਪਾਹੀ, ਪੁਰਖ ਅਕਾਲ ਜੁਗ ਜੁਗ ਦੇਵੇ ਭੇਜ, ਸ਼ਬਦੀ ਸ਼ਬਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੱਖਿਆ ਕਰੇ ਥਾਉਂ ਥਾਈਂਆ। ਸ਼ਬਦ ਸਿਪਾਹੀ ਉਠ ਸੂਰੇ, ਸੂਰਬੀਰ ਸਮਝਾਇੰਦਾ। ਕਲਜੁਗ ਅੰਤਮ ਖੇਲ ਵੇਖ ਅਧੂਰੇ, ਹਜ਼ਰਤ ਹਰਿ ਹਰਿ ਆਪ ਸੁਣਾਇੰਦਾ। ਚਾਰੋਂ ਕੁੰਟ ਨਾਤੇ ਕੂੜੇ, ਸੱਚਾ ਜੋੜ ਨਾ ਕੋਇ ਜਣਾਇੰਦਾ। ਗ੍ਰਹਿ ਗ੍ਰਹਿ ਦਿਸੇ ਮਾਣ ਮਗ਼ਰੂਰੇ, ਹੰਕਾਰ ਗੜ੍ਹ ਨਾ ਕੋਇ ਛੁਡਾਇੰਦਾ। ਸਾਚਾ ਸੁਣੇ ਨਾ ਕੋਇ ਤੂਰੇ, ਨਾਮ ਨਾਦ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਇੰਦਾ। ਉਠ ਸਿਪਾਹੀ ਵੇਖ ਮਾਤ, ਚਾਰ ਕੁੰਟ ਰਹੀ ਕੁਰਲਾਈਆ। ਸਾਚੀ ਦਿਸੇ ਨਾ ਕੋਇ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਣ ਦੁਹਾਈਆ। ਅੰਤਰ ਆਤਮ ਕਿਸੇ ਨਾ ਦੇਵੇ ਸਾਥ, ਮਨ ਵਾਸਨਾ ਸ੍ਰਿਸ਼ਟ ਹੋਈ ਹਲਕਾਈਆ। ਫਿਰੀ ਦਰੋਹੀ ਕਾਇਨਾਤ, ਕਲਮਾ ਨਬੀ ਨਾ ਕੋਇ ਸੁਣਾਈਆ। ਪਿਆਲਾ ਮਿਲੇ ਨਾ ਆਬੇ ਹਯਾਤ, ਅੰਮ੍ਰਿਤ ਮਦਿ ਜਾਮ ਹੱਥ ਨਾ ਕੋਇ ਫੜਾਈਆ। ਸਾਚਾ ਦੇਵੇ ਨਾ ਕੋਇ ਸਾਥ, ਸੰਗੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ।

ਸ਼ਬਦ ਸੁਤ ਉਠ ਬਲਵਾਨ, ਸੰਤ ਸਿਪਾਹੀ ਹਰਿ ਜਣਾਇੰਦਾ। ਕਲਜੁਗ ਵੇਖ ਕੂੜੀ ਸ਼ਾਨ, ਦਹਿ ਦਿਸ਼ਾ ਨਜ਼ਰੀ ਆਇੰਦਾ। ਨੌ ਖੰਡ ਪ੍ਰਿਥਮੀ ਕੋਟਨ ਕੋਟ ਜੀਵ ਹੋਏ ਬੇਈਮਾਨ, ਬੇਵਾ ਰੂਪ ਸਾਚਾ ਖ਼ਾਵੰਦ ਘਰ ਨਾ ਕੋਇ ਹੰਢਾਇੰਦਾ । ਸਾਬਤ ਦਿਸੇ ਨਾ ਕੋਈ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਇੰਦਾ। ਸਤਿ ਧਰਮ ਦਾ ਖ਼ਾਲੀ ਦਿਸੇ ਮੈਦਾਨ, ਸਚ ਸੁੱਚ ਰੂਪ ਨਾ ਕੋਇ ਪਰਗਟਾਇੰਦਾ। ਕੂੜੀ ਕਿਰਿਆ ਜਗਤ ਹਰਾਮ, ਸ਼ਰਅ ਸ਼ੈਤਾਨ ਸੰਗ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤ ਦੇ ਕੇ ਗਏ ਜੋ ਬਿਆਨ, ਲੇਖਾ ਸਭ ਦਾ ਤੇਰੇ ਹੱਥ ਫੜਾਇੰਦਾ। ਦੋ ਜਹਾਨਾਂ ਵੇਖ ਮਾਰ ਧਿਆਨ, ਪੜਦਾ ਓਹਲਾ ਰਹਿਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਸ਼ਬਦ ਸੁਤ ਮਾਰ ਲਲਕਾਰ, ਇਕੋ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਕਰੋੜ ਤੇਤੀਸਾ ਸੁਰਪਤ ਸੋਇਆ ਰਹਿਣ ਨਾ ਪਾਈਆ। ਤੇਈ ਅਵਤਾਰ ਲਏ ਉਠਾਲ, ਈਸਾ ਮੂਸਾ ਮੁਹੰਮਦ ਨਾਲ ਰਲਾਈਆ। ਭਗਤ ਅਠਾਰਾਂ ਰੱਖਣੇ ਨਾਲ, ਧੁਰ ਦਾ ਸੰਗ ਬਣਾਈਆ। ਨਾਨਕ ਗੋਬਿੰਦ ਦੱਸ ਹਾਲ, ਹਾਲਤ ਸਭ ਦੀ ਦਏ ਜਣਾਈਆ। ਚਾਰ ਕੁੰਟ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਾਚੀ ਵਸਤ ਨਾ ਕਿਸੇ ਨਿਭੇ ਨਾਲ, ਖ਼ਾਲੀ ਹੱਥ ਦੇਣ ਦੁਹਾਈਆ। ਪੀਰ ਪੈਗ਼ੰਬਰ ਜੋ ਦੇ ਕੇ ਗਏ ਪੈਗ਼ਾਮ, ਗੁਰ ਅਵਤਾਰ ਨਗ਼ਮਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਸਚ ਲਗਾਈਆ। ਸੰਤ ਸਿਪਾਹੀ ਕਹੇ ਮੈਂ ਜਾਵਾਂਗਾ। ਪੁਰਖ ਅਬਿਨਾਸ਼ੀ ਤੇਰਾ ਹੁਕਮ ਸੀਸ ਟਿਕਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਫੜ ਹਿਲਾਵਾਂਗਾ। ਤੇਈ ਅਵਤਾਰ ਨਾਲ ਮਿਲਾਵਾਂਗਾ। ਈਸਾ ਮੂਸਾ ਮੁਹੰਮਦ ਅੱਖ ਖੁਲ੍ਹਾਵਾਂਗਾ। ਨਾਨਕ ਗੋਬਿੰਦ ਧੁਰ ਦਾ ਸੰਗ ਬਣਾਵਾਂਗਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਜੋ ਬੀਤਿਆ ਪਰਸੰਗ, ਸਾਕਾ ਸਭ ਦਾ ਆਪ ਸੁਣਾਵਾਂਗਾ। ਤੇਰਾ ਫੜ ਕੇ ਇਕ ਮਰਦੰਗ, ਦੋ ਜਹਾਨਾਂ ਨਾਦ ਵਜਾਵਾਂਗਾ। ਬ੍ਰਹਿਮੰਡ ਖੰਡ ਆਪੇ ਲੰਘ, ਲੋਕਮਾਤ ਵੇਖ ਵਖਾਵਾਂਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜੋ ਮੰਗੇ ਮੰਗ, ਆਸਾ ਸਭ ਦੀ ਤੇਰੇ ਨਾਲ ਮਿਲਾਵਾਂਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਘਰ ਘਰ ਜੋ ਦਿਸੇ ਭੇਖ ਪਖੰਡ, ਉਸ ਦੀ ਹਾਲਤ ਆਪ ਜਣਾਵਾਂਗਾ। ਜੋ ਤੇਰੇ ਵਿਛੋੜੇ ਅੰਦਰ ਹੋਏ ਰੰਡ, ਤਿਸ ਦਾ ਰੰਡੇਪਾ ਦੂਰ ਕਰਾਵਾਂਗਾ। ਜਿਸ ਦੇ ਮਨ ਹੰਕਾਰੀ ਗੰਢ, ਤਿਸ ਦਾ ਪੜਦਾ ਫੋਲ ਫੁਲਾਵਾਂਗਾ। ਤੇਰਾ ਸ਼ਬਦ ਚੰਡ ਪਰਚੰਡ, ਗੋਬਿੰਦ ਹੋ ਕੇ ਇਕ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸੰਤ ਸਿਪਾਹੀ ਹੋ ਕੇ ਸੇਵ ਕਮਾਵਾਂਗਾ। ਨਿਰਗੁਣ ਹੋ ਕੇ ਫੇਰਾ ਪਾਵਾਂਗਾ। ਸਰਗੁਣ ਹੋ ਕੇ ਸਰਬ ਉਠਾਵਾਂਗਾ । ਧੁਰ ਦਰਗਾਹੀ ਲੈ ਕੇ ਢੋਏ, ਜਨ ਭਗਤਾਂ ਝੋਲੀ ਪਾਵਾਂਗਾ। ਜੋ ਤੇਰੇ ਪ੍ਰੇਮ ਪਿਆਰ ਮੋਹੇ, ਤਿਨ੍ਹਾਂ ਅੰਮ੍ਰਿਤ ਜਾਮ ਪਿਆਵਾਂਗਾ। ਜੋ ਗੂੜ੍ਹੀ ਨੀਂਦਰ ਸੋਏ, ਤਿਨ੍ਹਾਂ ਸ਼ਬਦ ਹਲੂਣੇ ਨਾਲ ਉਠਾਵਾਂਗਾ। ਜੋ ਨੇਤਰ ਨੈਣਾਂ ਰਹੇ ਰੋਏ, ਤਿਨ੍ਹਾਂ ਆਪਣੀ ਗੋਦ ਬਹਾਵਾਂਗਾ। ਜੋ ਸੁਣਦੇ ਤੇਰੀ ਸੋਏ, ਸਾਖ਼ਿਆਤ ਹੋ ਕੇ ਨਜ਼ਰੀ ਆਵਾਂਗਾ। ਗੁਰਮੁਖ ਕਬਜ਼ਾ ਕਰੇ ਨਾ ਕੋਇ ਭੋਂਏ, ਕਾਇਆ ਧਰਤੀ ਉਤੇ ਤੇਰਾ ਹਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਵਾਂਗਾ। ਦਰ ਤੇਰੇ ਸੀਸ ਝੁਕੇਗਾ। ਤੇਰਾ ਸ਼ਬਦੀ ਸੁਤ ਇਕੋ ਬੁਕੇਗਾ। ਸੰਤ ਸਿਪਾਹੀ ਕਦੀ ਨਾ ਰੁਕੇਗਾ। ਕੂੜੀ ਕਿਰਿਆ

ਫੜ ਫੜ ਟੁੱਕੇਗਾ। ਸ਼ੌਹ ਦਰਿਆਏ ਅੰਤਮ ਸੁੱਟੇਗਾ। ਕਲਜੁਗ ਕਾਲਖ ਸਭ ਦੀ ਲੁੱਟੇਗਾ। ਡੂੰਘੀ ਜੜ੍ਹ ਫੜ ਕੇ ਪੁੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੇ ਚਰਨ ਕਵਲ ਇਕੋ ਓਟ ਤਕੇਗਾ। ਸ਼ਬਦ ਸੁਤ ਉਠ ਵੇਖ ਰਕਾਨ, ਜੋਬਨਵੰਤੀ ਰਹੀ ਕੁਰਲਾਈਆ। ਜਿਸ ਦਾ ਨੂਰ ਜ਼ਹੂਰ ਜਗਤ ਮਹਾਨ, ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਦਾ ਸਿਦਕ ਇਕ ਈਮਾਨ, ਸਬਰ ਸਬੂਰੀ ਆਪਣੇ ਅੰਦਰ ਬੰਦ ਕਰਾਈਆ। ਉਹ ਦੇਣਹਾਰ ਫ਼ਰਮਾਨ, ਸਚ ਸੰਦੇਸ਼ਾ ਰਿਹਾ ਅਲਾਈਆ। ਜੋਬਨਵੰਤੀ ਨੌਜਵਾਨ, ਮੁਖ ਘੁੰਗਟ ਇਕ ਉਠਾਈਆ। ਮੇਰੀ ਨਿਭ ਜਾਏ ਤੇਰੇ ਨਾਲ, ਦੂਜਾ ਕੰਤ ਨਾ ਕੋਇ ਹੰਢਾਈਆ। ਮੇਰਾ ਮੰਦਰ ਸਚ ਸੱਚੀ ਧਰਮਸਾਲ, ਜਿਸ ਘਰ ਬੈਠਣ ਡੇਰਾ ਲਾਈਆ। ਵੇਖ ਚੰਨ ਮੇਰਾ ਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਜੁਗ ਚੌਕੜੀ ਬੀਤੇ ਕਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅੱਗੇ ਦੱਸਦੀ ਰਹੀ ਅਹਿਵਾਲ, ਸਚ ਕਹਾਣੀ ਇਕ ਸੁਣਾਈਆ। ਬਿਨ ਸਤਿਗੁਰ ਸ਼ਬਦ ਕੋਈ ਨਾ ਨਿਭਿਆ ਨਾਲ, ਲੱਗੀ ਤੋੜ ਨਾ ਕੋਇ ਨਿਭਾਈਆ। ਸਾਰੇ ਛੱਡ ਕੇ ਗਏ ਮੈਦਾਨ, ਅੰਤਮ ਆਪਣੀ ਪਿੱਠ ਵਖਾਈਆ। ਤੂੰ ਸੂਰਬੀਰ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਦ੍ਰਿੜਾਈਆ। ਸ਼ਬਦ ਕਹੇ ਸੁਣ ਜੋਬਨਵੰਤੀ, ਦੇਵਾਂ ਮਾਣ ਵਡਿਆਈਆ। ਤੇਰਾ ਰੂਪ ਇਕ ਬਸੰਤੀ, ਲੋਕਮਾਤ ਉਤਰ ਕਦੇ ਨਾ ਜਾਈਆ। ਤੇਰਾ ਮੇਲਾ ਧੁਰ ਦੇ ਕੰਤੀ, ਕੰਤ ਕੰਤੂਹਲ ਬੇਪਰਵਾਹੀਆ। ਤੇਰੀ ਮਹਿੰਮਾ ਅੰਦਰ ਸਾਰੇ ਲਿਖਦੇ ਗਏ ਪੰਗਤੀ, ਅੱਖਰਾਂ ਨਾਲ ਕਰ ਵਡਿਆਈਆ। ਤੂੰ ਮੇਰਾ ਮੈਂ ਤੇਰਾ ਕਦੇ ਨਾ ਹੋਵਾਂ ਕਿਸੇ ਦਵਾਰੇ ਮੰਗਤੀ, ਦਰਵੇਸ਼ ਰੂਪ ਨਾ ਕੋਇ ਵਟਾਈਆ। ਤੇਰੀ ਸਮਝ ਨਾ ਆਏ ਪੰਡਤੀ, ਚੌਦਾਂ ਵਿਦਿਆ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਰਿਹਾ ਕਮਾਈਆ। ਮੈਂ ਜੋਬਨਵੰਤੀ ਸੁਹੰਜਣੀ ਨਾਰ, ਦਰ ਤੇਰੇ ਸੀਸ ਨਿਵਾਈਆ। ਤੂੰ ਸੂਰਬੀਰ ਸਰਦਾਰ, ਜੋਬਨਵੰਤਾ ਇਕ ਅਖਵਾਈਆ। ਤੇਰੇ ਹੱਥ ਖੜਗ ਖੰਡਾ ਤਲਵਾਰ, ਤਰਕਸ਼ ਤੀਰ ਰਿਹਾ ਚਮਕਾਈਆ। ਤੇਰਾ ਲੇਖਾ ਦੋ ਜਹਾਨ, ਬ੍ਰਹਿਮੰਡ ਖੰਡ ਤੇਰੀ ਵਡਿਆਈਆ। ਤੇਰਾ ਖੇਲ ਅਗੰਮ ਅਪਾਰ, ਮੇਰੀ ਸਮਝ ਵਿਚ ਨਾ ਆਈਆ। ਮੈਂ ਤੇਰੇ ਚਰਨ ਕਵਲ ਬਲਿਹਾਰ, ਹਉਂ ਘੋਲੀ ਵਾਰੀ ਘੋਲ ਕਮਾਈਆ। ਉਠ ਜਾ ਕੇ ਮਾਰ ਲਲਕਾਰ, ਇਕ ਆਵਾਜ਼ ਸੁਣਾਈਆ। ਘਰ ਵਿਚ ਗਵਾਂਢੀ ਹੋਵਣ ਖ਼ਬਰਦਾਰ, ਕਾਮ ਕਰੋਧ ਲੋਭ ਮੋਹ ਹੰਕਾਰ ਸੋਇਆ ਰਹਿਣ ਕੋਇ ਨਾ ਪਾਈਆ। ਤੇਰਾ ਝੱਲੇ ਨਾ ਕੋਈ ਵਾਰ, ਸੀਸ ਸਕੇ ਨਾ ਕੋਇ ਉਠਾਈਆ। ਸਾਰੇ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਮੇਰੀ ਝੋਲੀ ਪਾਈਆ। ਮੈਂ ਸੰਤ ਸਿਪਾਹੀ ਧੁਰ ਦਾ, ਹਰਿ ਸ਼ਬਦੀ ਸ਼ਬਦ ਜਣਾਈਆ। ਹੁਕਮੇ ਅੰਦਰ ਕਦੇ ਨਾ ਮੁੜਦਾ, ਪਿਛੇ ਪਰਤ ਨਾ ਮੁਖ ਵਖਾਈਆ। ਮੈਂ ਅਸਵਾਰ ਅਗੰਮੀ ਘੋੜ ਦਾ, ਸਚ ਪਲਾਣਾ ਇਕ ਟਿਕਾਈਆ। ਮੈਂ ਸ਼ੱਤਰੂ ਦੁਸ਼ਮਣ ਸਾਰੇ ਰੋੜ੍ਹਦਾ, ਦਰ ਰਹਿਣ ਕੋਇ ਨਾ ਪਾਈਆ। ਮੈਂ ਨਾਰ ਵਿਛੁਨੀ ਸੁਰਤੀ ਆਪਣੇ ਨਾਲ ਜੋੜਦਾ, ਜਗਤ ਵਿਛੋੜਾ ਪੰਧ ਮੁਕਾਈਆ। ਨਾਦ ਸੁਣਾਵਾਂ ਆਪਣਾ ਘਨਘੋਰ ਦਾ, ਧੁਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤੂੰ ਢੋਲ ਸਿਪਾਹੀ ਧੁਰ ਦਾ ਬਾਂਕਾ, ਛੈਲ ਛਬੀਲਾ ਨਜ਼ਰੀ ਆਈਆ। ਗੁਰ ਅਵਤਾਰਾਂ

ਪੀਰ ਪੈਗ਼ੰਬਰਾਂ ਬਣਿਆ ਰਾਖਾ, ਜਨ ਭਗਤਾਂ ਹੋਇਆ ਸਹਾਈਆ। ਸਾਚੇ ਸੰਤਾਂ ਜੋੜੇਂ ਧੁਰ ਦਾ ਨਾਤਾ, ਮਿਲਨੀ ਹਰਿ ਜਗਦੀਸ ਕਰਾਈਆ। ਗੁਰਮੁਖਾਂ ਲਹਿਣਾ ਦੇਣਾ ਮੁਕਾਇਆ ਤਤ ਆਠਾ, ਨੌ ਦਰ ਡੇਰਾ ਦਿਤਾ ਢਾਹੀਆ। ਗੁਰਸਿਖਾਂ ਦੇ ਕੇ ਨਾਮ ਦਾਤਾ, ਏਕਾ ਰੰਗ ਦਿਤਾ ਰੰਗਾਈਆ। ਬਲਹਾਰੀ ਤੇਰੇ ਚਰਨ ਕਵਲ ਟੇਕਾਂ ਮਾਥਾ, ਚਰਨ ਧੂੜੀ ਮਸਤਕ ਖ਼ਾਕ ਰਮਾਈਆ। ਤੇਰਾ ਪਿਤਾ ਪੁਰਖ ਅਕਾਲ ਸਦਾ ਸਮਰਾਥਾ, ਸਮਰਥ ਹੱਥ ਤੇਰੀ ਵਡਿਆਈਆ। ਤੂੰ ਹੋਏਂ ਸਹਾਈ ਅਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਲਏਂ ਤਰਾਈਆ। ਆਤਮ ਪਰਮਾਤਮ ਦੱਸੇਂ ਗਾਥਾ, ਕਰੇਂ ਸਚ ਪੜ੍ਹਾਈਆ। ਨਾਤਾ ਤੋੜ ਕੇ ਜ਼ਾਤ ਪਾਤਾ, ਵਰਨ ਬਰਨ ਡੇਰਾ ਢਾਹੀਆ। ਮਨ ਮਤ ਘਰ ਰਹਿਣ ਨਾ ਦੇਵੇਂ ਨਾਰ ਕਮਜ਼ਾਤਾ, ਕੁਲਖਣੀ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਤੇਰਾ ਖੇਲ ਅਵੱਲਾ, ਅਕਲ ਕਲ ਧਾਰੀ ਤੇਰੀ ਵਡ ਵਡਿਆਈਆ। ਸ਼ਬਦ ਅਗੰਮੀ ਤੇਰਾ ਭੱਲਾ, ਦੋ ਜਹਾਨਾਂ ਭੈ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵੌਂਦੇ ਸੱਯਦਾ ਕਰੇ ਰਾਣੀ ਅੱਲਾ, ਹਕ ਹਕ ਤੇਰਾ ਨਾਉਂ ਰਹੇ ਧਿਆਈਆ। ਮੁਰੀਦ ਮੁਰਸ਼ਦ ਫੜਾਵਣਹਾਰਾ ਪੱਲਾ, ਪੱਲੂ ਆਪਣੀ ਗੰਢ ਪਵਾਈਆ। ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਤੇਰਾ ਝੱਲ ਨਾ ਸਕੇ ਕੋਈ ਹੱਲਾ, ਹਾਲਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਿਆਂ ਲਗਾਈਆ। ਸ਼ਬਦ ਕਹੇ ਮੈਂ ਸਿਪਾਹੀ ਏਕ, ਸਿਪਾਹ ਸਾਲਾਰ ਬੇਪਰਵਾਹੀਆ। ਨਿਤ ਨਵਿਤ ਮੇਰੀ ਖੇਡ, ਖ਼ਾਲਕ ਖ਼ਲਕ ਵਿਚ ਖਿਲਾਈਆ। ਜੁਗ ਚੌਕੜੀ ਮੈਨੂੰ ਭੇਜ, ਨਿਰਗੁਣ ਸਰਗੁਣ ਸੇਵ ਸਮਝਾਈਆ। ਲੱਖ ਚੁਰਾਸੀ ਦੇਵਾਂ ਟੇਕ, ਰੱਖਿਆ ਕਰਾਂ ਥਾਉਂ ਥਾਈਂਆ। ਸੰਤ ਸੁਹੇਲੇ ਸੱਜਣ ਵੇਖ, ਗੁਰਮੁਖ ਗੁਰਸਿਖ ਲਵਾਂ ਉਠਾਈਆ। ਅੰਤਰ ਆਤਮ ਕਰਾਂ ਹੇਤ, ਪਰਮਾਤਮ ਸਾਚਾ ਮੇਲ ਮਿਲਾਈਆ । ਮਾਣ ਗਵਾ ਕੇ ਮੁੱਲਾ ਸ਼ੇਖ਼, ਮੁਸਾਇਕ ਡੇਰਾ ਦੇਵਾਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ । ਮੈਂ ਸੇਵਾ ਕਰਾਂ ਸਦਾ ਜਗ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਮਿਲਾਂ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਮੁਕਾਇੰਦਾ। ਸਚ ਦਵਾਰ ਸੁਣ ਕੇ ਨਦ, ਸੁਰਤ ਸਵਾਣੀ ਆਪ ਉਠਾਇੰਦਾ। ਜਿਹੜਾ ਵਸਦਾ ਰਿਹਾ ਅਲੱਗ, ਘਰ ਸੱਜਣ ਆਪ ਮਿਲਾਇੰਦਾ। ਉਠ ਸੇਜੇ ਚੜ੍ਹ ਭੱਜ, ਭਾਂਡਾ ਭਰਮ ਭੌ ਭੰਨਾਇੰਦਾ। ਲਾਲ ਰੰਗੀਲੇ ਹੱਥ ਰੰਗ, ਮੈਂਹਦੀ ਇਕੋ ਨਾਮ ਵਖਾਇੰਦਾ। ਬਿਨ ਸੱਯਦਿਉਂ ਕਰੇ ਹੱਜ, ਹਜ਼ਰਤ ਸਨਮੁਖ ਸੋਭਾ ਪਾਇੰਦਾ। ਪ੍ਰੇਮ ਪ੍ਰੀਤੀ ਅੰਦਰ ਜਾ ਬੱਝ, ਬਾਜ਼ੂ ਹੱਥ ਨਾ ਕੋਇ ਲਗਾਇੰਦਾ। ਤੇਰਾ ਪੜਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਘਰ ਸਵਾਣੀ ਕਹੇ ਮੈਂ ਰੱਖੀ ਉਡੀਕ, ਨੇਤਰ ਨੈਣ ਨੈਣ ਉਠਾਈਆ। ਮੇਰੀ ਅਜੇ ਨਾ ਟੁੱਟੀ ਪ੍ਰੀਤ, ਪ੍ਰੀਤੀਵਾਨ ਭੁੱਲ ਕੋਇ ਨਾ ਜਾਈਆ। ਮੈਂ ਬੈਠੀ ਰਹੀ ਅਤੀਤ, ਤ੍ਰੈਗੁਣ ਸਕੀ ਨਾ ਕੋਇ ਲੋਭਾਈਆ । ਮੇਰਾ ਠਾਕਰ ਮਿਲੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਸੋ ਸਵਾਮੀ ਨੇੜੇ ਲਿਆਂਦੀ ਤਾਰੀਖ਼, ਤਰੀਕਾ ਆਪਣਾ ਦਿਤਾ ਸਮਝਾਈਆ। ਕਲਜੁਗ ਅੰਤਮ ਰਹਿਣ ਨਾ ਦੇਣਾ ਕੋਈ ਸ਼ਰੀਕ, ਸ਼ਰਕਤ ਸਭ ਦੀ ਦਏ ਮਿਟਾਈਆ। ਪਰਵਰਦਿਗਾਰ ਹੱਥ ਤੌਫ਼ੀਕ, ਤੌਹਫ਼ਾ ਘਰ ਘਰ ਦਏ ਪੁਚਾਈਆ । ਸਾਚਾ ਕਲਮਾ ਦੇ ਇਕ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਮਿੱਠਾ ਕਰੇ ਕੌੜਾ ਰੀਠ, ਅੰਮ੍ਰਿਤ ਰਸ

ਸਚ ਭਰਾਈਆ। ਆਤਮ ਪਰਮਾਤਮ ਪਾਵੇ ਭੀਖ, ਭਿਛਿਆ ਝੋਲੀ ਨਾਮ ਜਣਾਈਆ। ਕੂੜੀ ਕਿਰਿਆ ਮੇਟੇ ਰੀਤ, ਸਾਚੀ ਸਿਖਿਆ ਇਕ ਪਰਗਟਾਈਆ। ਨਜ਼ਰੀ ਆਏ ਨੀਕਨ ਨੀਕ, ਨੇਰਨ ਨੇਰਾ ਹੋ ਕੇ ਦਰਸ ਵਖਾਈਆ। ਲੇਖ ਚੁਕਾਏ ਹਸਤ ਕੀਟ, ਰਾਓ ਰੰਕਾਂ ਇਕੋ ਘਰ ਬਹਾਈਆ। ਆਂਢੀ ਗਵਾਂਢੀ ਸਾਰੇ ਹੋ ਜਾਣ ਠੀਕ, ਝਗੜਾ ਰਹੇ ਨਾ ਕੋਇ ਲੋਕਾਈਆ। ਪੁਰਖ ਅਕਾਲ ਨਾਲ ਕਰਨ ਪ੍ਰੀਤ, ਇਸ਼ਟ ਦੇਵ ਇਕ ਮਨਾਈਆ। ਆਸਤਕ ਨਾਸਤਕ ਦੋਹਾਂ ਲਏ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸੁਆਮੀ ਕਹੇ ਗੁਰ ਅਵਤਾਰ ਹੋਵੋ ਇਕੱਠੇ, ਕਲਜੁਗ ਅੰਤ ਸੰਦੇਸਾ ਇਕ ਸੁਣਾਈਆ। ਸਚ ਦਵਾਰੇ ਆਉ ਨੱਠੇ, ਬਣ ਕੇ ਪਾਂਧੀ ਰਾਹੀਆ। ਜੋ ਪ੍ਰਭ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸੇ, ਨੇਤਰ ਵੇਖੋ ਥਾਉਂ ਥਾਈਂਆ। ਜੋ ਧੁਰ ਸੰਦੇਸ਼ ਲਿਖਾ ਕੇ ਪਤੇ, ਬਣਕੇ ਕਾਤਬ ਕਲਮ ਚਲਾਈਆ। ਦੀਨ ਮਜ਼੍ਹਬ ਪਏ ਰੱਟੇ, ਜ਼ਾਤ ਪਾਤ ਕਰੇ ਲੜਾਈਆ। ਪ੍ਰੇਮ ਰੰਗ ਕੋਈ ਨਾ ਰੱਤੇ, ਕੂੜਾ ਲਾਲਚ ਨਜ਼ਰੀ ਆਈਆ। ਨਾਨਕ ਗੋਬਿੰਦ ਜੋ ਮਾਰਗ ਦੱਸੇ, ਚਾਰ ਵਰਨ ਬਣਾਏ ਭੈਣ ਭਾਈਆ। ਅੰਮ੍ਰਿਤ ਬਾਟੇ ਇਕੋ ਛਕੇ, ਸਹਿੰਸੇ ਰੋਗ ਦਿਤੇ ਚੁਕਾਈਆ। ਤੇੜ ਪਵਾ ਕੇ ਧੁਰ ਦੇ ਕੱਛੇ, ਧੀਰਜ ਜਤ ਇਕ ਸਮਝਾਈਆ। ਕੇਸ ਸੋਹਣੇ ਉਪਰ ਰੱਖੇ, ਸੋਭਾਵੰਤ ਦਿਤੀ ਵਡਿਆਈਆ। ਕੜਾ ਕਿਰਪਾਨ ਬਖ਼ਸ਼ ਹੱਕੇ, ਹਕੀਕਤ ਦੇਵੇ ਨਾਲ ਗਵਾਹੀਆ। ਕੰਘਾ ਕੂੜੀ ਕਿਰਿਆ ਕੱਟੇ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਵਾਹਿਗੁਰੂ ਅੱਖਰ ਇਕੋ ਰਟੇ, ਵਾਹ ਵਾਹ ਗੁਰੂ ਵਡਿਆਈਆ। ਨਾਨਕ ਨਿਰਗੁਣ ਨਾਮ ਜਪੇ, ਸਤਿ ਸਤਿ ਗਿਆ ਸਮਝਾਈਆ। ਸਾਰੇ ਵੇਖਣ ਇਕੋ ਅੱਖੇ, ਦੂਜੀ ਪਲਕ ਨਾ ਕੋਇ ਬਦਲਾਈਆ। ਉਹ ਮੁਰਸ਼ਦ ਮਦੀਨੇ ਮੱਕੇ, ਮਕਬਰਿਆਂ ਵਿਚ ਫੇਰਾ ਪਾਈਆ। ਲਿਖ ਸੰਦੇਸ਼ਾ ਦੇ ਕੇ ਗਿਆ ਲੋਕਮਾਤ ਧੁਰ ਦੇ ਪਤੇ, ਪਤਿਪਰਮੇਸ਼ਵਰ ਹੁਕਮ ਸੁਣਾਈਆ। ਖੇਲ ਕਰੇ ਪੁਰਖ ਸਮਰਥੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੂਰਬੀਰ ਜੋਧਾ ਇਕੋ ਉਠੇ, ਬਲਧਾਰੀ ਆਪਣੇ ਹੱਥ ਰੱਖੇ ਵਡਿਆਈਆ। ਕੂੜੀ ਕਿਰਿਆ ਕਲਜੁਗ ਮੇਟੇ ਰੱਟੇ, ਮਾਇਆ ਮਮਤਾ ਝਗੜਾ ਦਏ ਚੁਕਾਈਆ। ਦੂਈ ਦਵੈਤੀ ਮੇਟੇ ਫੱਟੇ, ਨਾਮ ਪੱਟੀ ਇਕ ਬੰਧਾਈਆ। ਸੱਚਾ ਮਾਰਗ ਧੁਰ ਦਾ ਦੱਸੇ, ਪੁਰਖ ਅਕਾਲ ਇਕ ਸਰਨਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਹੱਕੇ, ਆਤਮ ਪਰਮਾਤਮ ਇਕੋ ਘਰ ਵਸੇ ਸਹਿਜ ਸੁਭਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਗਾਵਣ ਜਸੇ, ਵੇਦ ਪੁਰਾਨ ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਮੇਰਾ ਸ਼ਬਦ ਸਿਪਾਹੀ ਧੁਰ ਦਾ ਚੰਗਾ, ਪੁਰਖ ਅਕਾਲ ਆਪ ਜਣਾਇੰਦਾ। ਜਿਸ ਦੇ ਹੱਥ ਨਾਮ ਮਰਦੰਗਾ, ਦੋ ਜਹਾਨਾਂ ਆਪ ਉਠਾਇੰਦਾ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਵੇਖੇ ਭੁੱਖਾ ਨੰਗਾ, ਸ਼ਾਹ ਸੁਲਤਾਨ ਖੋਜ ਖੋਜਾਇੰਦਾ । ਧਾਰ ਜਾਨਣਹਾਰਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਸੂਰਾ ਸਰਬੰਗਾ, ਸੂਰਬੀਰ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕਾਵਣਹਾਰਾ ਸੂਰਜ ਚੰਦਾ, ਰਵ ਸਸ ਪੜਦਾ ਲਾਹਿੰਦਾ। ਖੋਜਣਹਾਰਾ ਕੋਟ ਬ੍ਰਹਿਮੰਡਾਂ, ਬ੍ਰਹਮ ਬ੍ਰਹਿਮਾਦ ਆਪਣੀ ਕਾਰ ਕਮਾਇੰਦਾ। ਉਪਜਾਵਣਹਾਰਾ ਜੇਰਜ ਅੰਡਾਂ, ਉਤਭੁਜ ਸੇਤਜ ਖੇਲ ਖਿਲਾਇੰਦਾ। ਦੇਵਣਹਾਰਾ ਪਰਮਾਨੰਦਾ, ਨਿਜ ਆਤਮ ਰਸ ਇਕ ਚਖਾਇੰਦਾ। ਮੇਟਣਹਾਰਾ ਗਵਾਂਢੀ ਗੰਦਾ, ਘਰ ਘਰ ਵਿਚੋਂ ਕੂੜੀ ਕਿਰਿਆ ਬਾਹਰ ਕਢਾਇੰਦਾ। ਬੰਦਗੀ ਅੰਦਰ ਲਾ ਕੇ ਆਪਣਾ ਬੰਦਾ, ਬੰਦਨਾ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਆਪ ਖੁਲ੍ਹਾਉਂਦਾ ਏ। ਪੁਰਖ ਅਬਿਨਾਸ਼ੀ ਦਇਆ ਕਮਾਉਂਦਾ ਏ। ਘਟ ਘਟ ਵਾਸੀ ਵੇਖ ਮੰਡਲ ਰਾਸੀ, ਰਾਸੀ ਰਾਸ ਰਚਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕੋਲ ਬਹਾਉਂਦਾ ਏ। ਸਦੀ ਚੌਧਵੀ, ਈਸਾ ਮੂਸਾ ਮੁਹੰਮਦ ਇਸ਼ਾਰੇ ਨਾਲ ਸਮਝਾਉਂਦਾ ਏ। ਬੀਸ ਇਕੀਸਾ ਹਰਿ ਜਗਦੀਸਾ, ਨਿਹਕਰਮੀ ਕਰਮ ਕਮਾਉਂਦਾ ਏ। ਕਲਜੁਗ ਕੂੜੀ ਕਿਰਿਆ ਫੜ ਕੇ ਸ਼ਮਸ਼ੀਰ ਗੁਰ ਅਵਤਾਰਾਂ ਅੱਗੇ ਆਪ ਟਿਕਾਉਂਦਾ ਏ। ਵੇਖੋ ਝਗੜਾ ਅਜੇ ਨਾ ਚੁਕਿਆ ਊਚਾਂ ਨੀਚਾਂ, ਨਾਨਕ ਗੋਬਿੰਦ ਸ਼ਬਦ ਨਾ ਕੋਇ ਕਮਾਉਂਦਾ ਏ। ਕੂੜ ਵਾਸਨਾ ਜਗਤ ਪ੍ਰੀਤਾਂ, ਸ਼ਬਦੀ ਮੇਲ ਨਾ ਕੋਇ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਸਮਝਾਉਂਦਾ ਏ। ਸਚ ਕਰਨੀ ਨਾ ਕੋਇ ਕਮਾਉਂਦਾ ਏ। ਨੀਚੋ ਨੀਚ ਨਾ ਕੋਇ ਅਖਵਾਉਂਦਾ ਏ। ਅੰਗਦ ਅੰਗ ਨਾ ਕੋਇ ਲਗਾਉਂਦਾ ਏ। ਅਮਰੂ ਅਮਰ ਨਾ ਕੋਇ ਬਣਾਉਂਦਾ ਏ। ਰਾਮਦਾਸ ਰਾਮ ਨਾ ਕੋਇ ਮਿਲਾਉਂਦਾ ਏ। ਅਰਜਨ ਅਰਜ਼ ਸੁਣ ਬੋਧ ਅਗਾਧ ਨਾ ਕੋਇ ਦ੍ਰਿੜਾਉਂਦਾ ਏ। ਹਰਿ ਗੋਬਿੰਦ ਖੇਲ, ਖੰਡਾ ਖੜਗ ਨਾ ਕੋਇ ਚਮਕਾਉਂਦਾ ਏ। ਹਰਿਰਾਏ ਕਰੇ ਨਾ ਕੋਇ ਮੇਲ, ਨਾਤਾ ਬਿਧਾਤਾ ਜੋੜ ਨਾ ਕੋਇ ਜੁੜਾਉਂਦਾ ਏ। ਹਰਿ ਕ੍ਰਿਸ਼ਨਾ ਚਾੜ੍ਹੇ ਨਾ ਕੋਇ ਤੇਲ, ਸਚ ਗਿਆਨ ਨਾ ਕੋਇ ਸਮਝਾਉਂਦਾ ਏ। ਤੇਗ਼ ਬਹਾਦਰ ਵਾਂਗ ਕਟੇ ਨਾ ਕੋਇ ਗ਼ਰੀਬਾਂ ਜੇਲ, ਸੀਸ ਭੇਟ ਨਾ ਕੋਇ ਚੜ੍ਹਾਉਂਦਾ ਏ। ਗੋਬਿੰਦ ਕਰਕੇ ਆਪਣਾ ਵਿਹਲ, ਪੂਰਬ ਲਹਿਣਾ ਸਭ ਦੀ ਝੋਲੀ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਿਪਾਹੀ ਇਕ ਵਡਿਆਉਂਦਾ ਏ। ਸ਼ਬਦ ਸਿਪਾਹੀ ਸਤਿਗੁਰ ਸੱਚਾ, ਆਦਿ ਜੁਗਾਦਿ ਨਜ਼ਰੀ ਆਇੰਦਾ। ਜਿਸ ਦਾ ਲੱਖ ਚੁਰਾਸੀ ਇਕੋ ਬੱਚਾ, ਬਚਪਨ ਆਪਣੀ ਝੋਲੀ ਪਾਇੰਦਾ। ਜਿਸ ਦਾ ਬਚਨ ਨਾ ਕੋਇ ਕੱਚਾ, ਕੂੜੀ ਕਿਰਿਆ ਜ਼ਿਬਹ ਨਾ ਕੋਇ ਵਖਾਇੰਦਾ। ਜਿਸ ਦੀ ਕਰੇ ਕੋਇ ਨਾ ਹੱਤਾ, ਜਨਮ ਮਰਨ ਗੇੜ ਨਾ ਕੋਇ ਸਮਝਾਇੰਦਾ। ਜੋ ਨਜ਼ਰ ਨਾ ਆਏ ਜਗਤ ਅੱਖਾਂ, ਨਿਜ ਨੇਤਰ ਰੰਗ ਰੰਗਾਇੰਦਾ। ਸੋ ਸਾਹਿਬ ਸੁਆਮੀ ਅੰਤਰਜਾਮੀ ਕੰਤ ਕੰਤੂਹਲ ਪੱਕਾ, ਨਾਰ ਸੁਹਾਗਣ ਇਕ ਬਣਾਇੰਦਾ। ਸ਼ਤਰੂ ਦੁਸ਼ਮਣ ਦੇ ਕੇ ਧੱਕਾ, ਸਚ ਦਵਾਰਿਉਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਮਿਹਰ ਨਜ਼ਰ ਨਾਲ ਤਾਰੇ ਗੁਰਸਿਖ, ਸਤਿਗੁਰ ਹੱਥ ਵੱਡੀ ਵਡਿਆਈਆ । ਨਾਮ ਪਦਾਰਥ ਪਾ ਅਗੰਮੀ ਭਿਖ, ਅੰਤਰ ਆਤਮ ਝੋਲੀ ਦਏ ਭਰਾਈਆ। ਕੋਈ ਸਮਝ ਨਾ ਸਕੇ ਮੁਨ ਰਿਖ, ਜੋਗ ਜੁਗੀਸ਼ਰ ਬੈਠੇ ਧਿਆਨ ਲਗਾਈਆ । ਠਾਕਰ ਹੋ ਕੇ ਮਿਲੇ ਪਿਤ, ਪਰਮੇਸ਼ਵਰ ਹੋ ਕੇ ਗੋਦ ਬਹਾਈਆ। ਘਰ ਮੰਦਰ ਕਰੇ ਹਿਤ, ਨਿਤ ਨਵਿਤ ਖ਼ੁਸ਼ੀ ਮਨਾਈਆ। ਠਗੌਰੀ ਪਾਏ ਨਾ ਕੋਇ ਚਿਤ, ਚੇਤਨ ਸੁਰਤੀ ਆਪ ਕਰਾਈਆ। ਪ੍ਰੇਮ ਪਿਆਰ ਦੀ ਪਾ ਕੇ ਖਿਚ, ਨਾਤਾ ਅੰਦਰੇ ਅੰਦਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਸਿਪਾਹੀ ਦੇਵੇ ਕੁਰਬਾਨੀ, ਕਰਬਲਾ ਮਿਲੇ ਨਾ ਕੋਇ ਵਡਿਆਈਆ। ਬੱਚੇ ਨੀਹਾਂ ਹੇਠ ਨਿਸ਼ਾਨੀ, ਆਸਾਨੀ ਗੁਰਮੁਖਾਂ ਗਿਆ ਬਣਾਈਆ। ਨਾਮ ਨਿਸ਼ਾਨਾ ਮਾਰ ਕੇ ਕਾਨੀ, ਬਜਰ ਕਪਾਟੀ ਆਪ ਤੁੜਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਪਾਣੀ, ਘਰ ਸਰੋਵਰ ਦਿਤਾ ਨੁਹਾਈਆ। ਬੋਧ ਅਗਾਧ ਸੁਣਾ ਕੇ ਬਾਣੀ, ਚਾਰੇ ਖਾਣੀ ਪੰਧ ਮੁਕਾਈਆ। ਸ਼ਬਦੀ ਸ਼ਬਦ ਮਿਲਾ ਕੇ ਹਾਣੀ, ਸੁਰਤ ਅਕਾਲ ਮੂਰਤ

ਕਰੀ ਕੁੜਮਾਈਆ। ਹਰਿ ਦੇ ਪਦ ਨਿਰਬਾਨੀ, ਮਹੱਲ ਇਕੋ ਦਿਤਾ ਸਮਝਾਈਆ। ਜਿਥੇ ਲੇਖਾ ਚੁੱਕੇ ਆਵਣ ਜਾਣੀ, ਗੇੜਾ ਨਜ਼ਰ ਕੋਇ ਨਾ ਆਈਆ। ਸਾਚੇ ਮੰਦਰ ਬਹਿਣਾ ਬਣ ਕੇ ਰਾਣੀ, ਧੁਰ ਦਾ ਕੰਤ ਇਕ ਹੰਢਾਈਆ। ਸੁਘੜ ਸੁਚਜੀ ਬਣ ਸਵਾਣੀ, ਆਪਣਾ ਕੰਤ ਲਏ ਮਨਾਈਆ। ਮੁਸ਼ਕਲ ਹੱਲ ਹੋਵੇ ਆਸਾਨੀ, ਅਹਿਸਾਨ ਸੀਸ ਨਾ ਕੋਇ ਰਖਾਈਆ। ਦੁਸ਼ਮਣ ਦੂਰ ਕੀਤੀ ਤੁਗ਼ਿਆਨੀ, ਜਗਤ ਹੜ੍ਹ ਨਾ ਕੋਇ ਰੁੜ੍ਹਾਈਆ। ਪਾਲ ਵੇਖੇ ਪਹਾੜ ਬਰਫ਼ਾਨੀ, ਹੇਮ ਕੁੰਟ ਖੇਲ ਰਚਾਈਆ। ਸੂਰਬੀਰ ਜੋਧਾ ਮਰਦ ਮਰਦਾਨੀ, ਮਰਦਾਨਾ ਇਕੋ ਇਕ ਅਖਵਾਈਆ। ਚਲਣ ਨਾ ਦੇਵੇ ਕਿਸੇ ਦੀ ਕੋਇ ਬੇਈਮਾਨੀ, ਸ਼ੈਤਾਨੀ ਸਭ ਦੀ ਰਿਹਾ ਮਿਟਾਈਆ। ਜਿਸ ਦੀ ਸਿਫ਼ਤ ਕਰੇ ਨਾ ਕੋਇ ਜ਼ਬਾਨੀ, ਅਲਫ਼ ਯੇ ਨਾ ਸਕੇ ਸਮਝਾਈਆ। ਜਿਸ ਦਾ ਇਸ਼ਾਰਿਆਂ ਨਾਲ ਮਿਲੇ ਪੈਗ਼ਾਮੀ, ਪੈਗ਼ੰਬਰਾਂ ਰਿਹਾ ਪੜ੍ਹਾਈਆ। ਸੋ ਸਿਪਾਹੀ ਇਕ ਮੁਕਾਮੀ, ਮੁਕੰਮਲ ਆਪਣੀ ਸੇਵ ਕਮਾਈਆ। ਗੁਰਮੁਖ ਕਿਸੇ ਦੀ ਕਰੇ ਨਾ ਕਦੀ ਗ਼ੁਲਾਮੀ, ਚਾਕਰ ਰੂਪ ਨਾ ਕੋਇ ਵਖਾਈਆ। ਉਹਨੂੰ ਕੋਈ ਹੱਥ ਨਾ ਪਾਏ ਪੰਜ ਤਤ ਜਨਾਨੀ, ਜੋ ਕਾਮ ਕਰੋਧ ਲੋਭ ਮੋਹ ਹੰਕਾਰ ਰਹੀ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੰਡਾ ਇਕ ਚਮਕਾਈਆ। ਸਾਚਾ ਖੰਡਾ ਉਠਾਏ ਖੜਗ, ਖ਼ਾਲਸ ਆਪਣੀ ਤੇਗ਼ ਚਮਕਾਇੰਦਾ। ਬਾਕੀ ਚਾਲ ਰੱਖੇ ਅਗੰਮੀ ਮਟਕ, ਕਦਮ ਨਜ਼ਰ ਕਿਸੇ ਨਾ ਆਇੰਦਾ। ਜਗਤ ਨੇਤਰ ਤੱਕੇ ਜਗਤ, ਜਗ ਜੀਵਣ ਦਾਤਾ ਮੁਖ ਛੁਪਾਇੰਦਾ। ਵਾਕ ਭਵਿਖਤ ਅੰਦਰ ਲਿਖਿਆ ਵਕਤ, ਵੇਲਾ ਆਪਣਾ ਹੱਥ ਰਖਾਇੰਦਾ। ਜਨ ਭਗਤਾਂ ਪਿਛੇ ਆਵੇ ਫ਼ਕਤ, ਫ਼ੱਕਰ ਹੋ ਕੇ ਵੇਸ ਵਟਾਇੰਦਾ। ਲੇਖੇ ਲਾਏ ਬੂੰਦ ਰਕਤ, ਰੰਗ ਧੁਰ ਦੇ ਨਾਲ ਜਣਾਇੰਦਾ। ਦੂਜੇ ਦਰ ਨਾ ਜਾਵੇ ਮੰਗਤ, ਮਾਂਗਤ ਸਰਬ ਜਹਾਨ ਵਖਾਇੰਦਾ। ਰੱਛਿਆ ਕਰੇ ਗੁਰਮੁਖ ਸੰਗਤ, ਸੰਗੀ ਹੋ ਕੇ ਖੋਜ ਖੋਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਇੰਦਾ। ਦੁਸ਼ਮਣ ਸ਼ਤਰੂ ਘਰ ਵਿਚ ਮਾਰ, ਕੂੜੀ ਕਿਰਿਆ ਕਰੇ ਸਫ਼ਾਈਆ। ਬਜਰ ਕਪਾਟੀ ਪਾੜ ਪਹਾੜ, ਸਿਲਾ ਉਲਟੀ ਦਏ ਕਰਾਈਆ। ਲੇਖਾ ਚੁਕਾ ਕੇ ਜੰਗਲ ਜੂਹ ਉਜਾੜ ਪਹਾੜ, ਘਰ ਪਰਭਾਸ ਦਏ ਵਡਿਆਈਆ। ਡੂੰਘੇ ਸਾਗਰ ਟਿੱਲੇ ਪਰਬਤ ਵੇਖੇ ਗਾਰ, ਸਮੁੰਦ ਖਾਈ ਖੋਜ ਖੋਜਾਈਆ। ਕੂੜੀ ਕਿਰਿਆ ਕਰ ਖ਼ੁਆਰ, ਹੁਕਮ ਹਕ ਇਕ ਸੁਣਾਈਆ। ਗੁਰਮੁਖੋ ਸਤਿਗੁਰ ਉਤੇ ਕਰੋ ਇਤਬਾਰ, ਹੌਸਲਾ ਧੁਰ ਦਾ ਦਏ ਬਣਾਈਆ। ਵਿਛੋੜਾ ਹੋਵੇ ਨਾ ਸਾਂਝੇ ਯਾਰ, ਸਾਚਾ ਸੰਗ ਇਕ ਰਖਾਈਆ। ਨੇਤਰ ਰੋਵੇ ਨਾ ਗੁਰਮੁਖ ਨਾਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਪਤਿਪਰਮੇਸ਼ਵਰ ਪਾਵਣਹਾਰਾ ਸਾਰ, ਹੱਦੋਂ ਆਰ ਪਾਰ ਡੇਰਾ ਲਾਈਆ। ਨਵਾਂ ਖੰਡਾਂ ਵਿਚੋਂ ਭਾਰਤ ਖੰਡ ਸੱਚਾ ਸਰਦਾਰ, ਜਿਸ ਦੀ ਸਰਦਾਰੀ ਗੋਬਿੰਦ ਨਾਲ ਲਗਾਈਆ। ਉਸ ਦਾ ਸ਼ਬਦ ਸਰੂਪੀ ਇਕ ਇਸ਼ਤਹਾਰ, ਇਸ਼ਾਰਿਆਂ ਨਾਲ ਕਰੇ ਜਣਾਈਆ। ਗੁਰਮੁਖ ਵਿਰਲਾ ਪੜ੍ਹੇ ਵਿਚ ਸੰਸਾਰ, ਬਿਨ ਰਸਨਾ ਜੇਹਵਾ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੰਤ ਸਿਪਾਹੀ ਦਏ ਦਿਲਾਸਾ, ਇਸ਼ਾਰਿਆਂ ਨਾਲ ਜਣਾਈਆ। ਮੈਂ ਖੋਲ੍ਹ ਕੇ ਦੱਸਾਂ ਖਲਾਸਾ, ਅਗਲਾ ਭੇਵ ਸਮਝਾਈਆ। ਕਲਜੁਗ ਅੰਤਮ ਬਦਲਣ ਵਾਲਾ ਪਾਸਾ, ਪਾਸਾ ਸਭ ਦਾ ਦਏ ਉਲਟਾਈਆ। ਪੁਰਖ ਅਬਿਨਾਸ਼ੀ ਵੇਖਣਹਾਰ ਤਮਾਸ਼ਾ, ਦੋ ਜਹਾਨਾਂ ਨਾਚ ਨਚਾਈਆ। ਕਲਜੁਗ ਕੂੜੀ ਕਿਰਿਆ ਖ਼ਾਲੀ ਕਰਨਾ ਕਾਸਾ, ਮਧੁਰ ਜਾਮ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਸਾਚੀ ਸੇਵਾ ਮਾਤ ਕਰਨੀ, ਸ਼ਬਦ ਸਿਪਾਹੀ ਇਕ ਜਣਾਇੰਦਾ। ਲਹਿਣਾ ਦੇਣਾ ਚੁਕਾਣਾ ਵਰਨੀ ਬਰਨੀ, ਜ਼ਾਤ ਪਾਤ ਪੰਧ ਮੁਕਾਇੰਦਾ। ਲੱਖ ਚੁਰਾਸੀ ਆਤਮ ਫੜਨੀ, ਡੋਰੀ ਸ਼ਬਦੀ ਤੰਦ ਉਠਾਇੰਦਾ। ਸਾਚੀ ਘਾੜਤ ਇਕੋ ਘੜਨੀ, ਘੜ ਕੇ ਆਪੇ ਵੇਖ ਵਖਾਇੰਦਾ। ਗੁਰਮੁਖਾਂ ਘਰ ਪਉੜੀ ਇਕੋ ਚੜ੍ਹਨੀ, ਡੰਡਾ ਆਪਣਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਇੰਦਾ। ਧੁਰ ਦਾ ਹੁਕਮ ਦੀਨ ਦਿਆਲ, ਦਇਆ ਨਿਧ ਇਕ ਜਣਾਈਆ। ਸੰਤ ਸਿਪਾਹੀ ਸੱਚਾ ਲਾਲ, ਸਤਿਗੁਰ ਸ਼ਬਦ ਲਏ ਅੰਗੜਾਈਆ। ਨਾਲ ਰਖਾ ਕੇ ਕਾਲ ਮਹਾਂਕਾਲ, ਲੇਖਾ ਜਾਣੇ ਥਾਉਂ ਥਾਈਂਆ। ਰਾਏ ਧਰਮ ਲਏ ਉਠਾਲ, ਚਿਤ੍ਰਗੁਪਤ ਆਪ ਸਮਝਾਈਆ। ਲਾੜੀ ਮੌਤ ਪਾ ਧਮਾਲ, ਘਰ ਘਰ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਵਖਾਈਆ। ਸ਼ਬਦ ਸਿਪਾਹੀ ਸਚ ਰੰਗੀਲਾ, ਰੰਗ ਰੱਤਾ ਨਜ਼ਰੀ ਆਇੰਦਾ। ਕਲਜੁਗ ਵੇਖ ਜਗਤ ਕਬੀਲਾ, ਕਾਮਲ ਪੁਰਖ ਆਪਣਾ ਫੇਰਾ ਪਾਇੰਦਾ। ਜੁਗ ਚੌਕੜੀ ਜੋ ਸੁਣਦਾ ਰਿਹਾ ਦਲੀਲਾ, ਅੱਖਰਾਂ ਵਿਚ ਵਡਿਆਇੰਦਾ। ਪੀਰ ਪੈਗ਼ੰਬਰਾਂ ਜੋ ਬਣਦਾ ਰਿਹਾ ਵਸੀਲਾ, ਵਸਲ ਆਪਣਾ ਹੱਕ ਕਰਾਇੰਦਾ। ਸੋ ਕਲਜੁਗ ਅੰਤਮ ਸਭ ਦੀ ਸੁਣਨ ਆਇਆ ਅਪੀਲਾ, ਸਚ ਅਦਾਲਤ ਇਕ ਲਗਾਇੰਦਾ। ਉਥੇ ਲੋੜ ਨਾ ਰਹੇ ਵਕੀਲਾ, ਵੁਕਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਸੇਵ ਲਗਾਏ ਕਰ ਕੇ ਮਿਹਰ, ਮਿਹਬਾਨ ਬੀਦੋ ਬੀਖੈਰ ਯਾ ਅੱਲਾ ਵਡਿਆਈਆ। ਮੁਰੀਦ ਮੁਰਸ਼ਦ ਲਿਆਵੇ ਘੇਰ, ਕਲਮਾ ਇਕੋ ਨਾਮ ਜਣਾਈਆ। ਕੂੜੀ ਕਿਰਿਆ ਕਰ ਕੇ ਢੇਰ, ਖ਼ਾਕੀ ਬੁਤ ਆਪ ਸਮਝਾਈਆ । ਅੰਤਰ ਨਜ਼ਰੀ ਆਵੇ ਨੇੜ, ਬਾਹਰੋਂ ਦੂਰ ਦੁਰਾਡਾ ਪੰਧ ਮੁਕਾਈਆ। ਧੁਰ ਦਾ ਲੇਖਾ ਦਏ ਨਬੇੜ, ਲਹਿਣਾ ਲਹਿਣੇਦਾਰ ਝੋਲੀ ਪਾਈਆ। ਧਰਤ ਮਾਤ ਦਾ ਖੁਲ੍ਹਾ ਕਰਕੇ ਵਿਹੜ, ਵੇਲਾ ਵਕਤ ਦਏ ਸੁਹਾਈਆ। ਜੋ ਕੂੜੀ ਕਿਰਿਆ ਝਗੜਾ ਰਹੇ ਛੇੜ, ਤਿਨ੍ਹਾਂ ਛੇਕੜ ਦਏ ਵਖਾਈਆ। ਮਨ ਮਤ ਦਾ ਹੋਵੇ ਭੇੜ, ਗੁਰਮਤ ਬੈਠੇ ਕਰ ਜੁਦਾਈਆ। ਸ਼ਬਦ ਸੂਰਾ ਭਬਕੇ ਇਕੋ ਸ਼ੇਰ, ਧੁਰ ਦਾ ਨਾਮ ਸੁਣਾਈਆ। ਅਗੇ ਰਹੇ ਨਾ ਹੇਰ ਫੇਰ, ਫੇਰਾ ਆਪਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਦਏ ਉਠਾਈਆ। ਪੜਦਾ ਓਹਲਾ ਉਠਾਵੇ ਆਪ, ਆਪਣੀ ਦਇਆ ਕਮਾਇੰਦਾ। ਪਤਿਪਰਮੇਸ਼ਵਰ ਬਣ ਕੇ ਬਾਪ, ਪਿਤਾ ਪੁਰਖ ਅਕਾਲ ਦਇਆ ਕਮਾਇੰਦਾ। ਸੰਤ ਸਿਪਾਹੀ ਦੇ ਕੇ ਦਾਤ, ਵਸਤ ਅਮੋਲਕ ਇਕ ਵਰਤਾਇੰਦਾ। ਸ੍ਰਿਸ਼ਟ ਸਬਾਈ ਦੱਸਣੀ ਸੱਚੀ ਗਾਥ, ਧੁਰ ਦਾ ਢੋਲਾ ਇਕ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਸਾਕ, ਸੱਜਣ ਸੁਆਮੀ ਨਜ਼ਰੀ ਆਇੰਦਾ। ਗੋਬਿੰਦ ਪੂਰਾ ਭਵਿਖਤ ਵਾਕ, ਵਾਕਫ਼ ਆਪਣੇ ਨਾਲ ਬਣਾਇੰਦਾ। ਸਿਫ਼ਤਾਂ ਵਾਲਾ ਅੱਖਰ ਵਿਚੋਂ ਲੱਭੇ ਨਾ ਕੋਇ ਲੁਗ਼ਾਤ, ਨਜ਼ਮਾਂ ਵਿਚ ਨਾ ਕੋਇ ਸਮਝਾਇੰਦਾ। ਮਹਿਬੂਬ ਮੁਹੱਬਤ ਕਰੇ ਸਾਥ, ਸਚ ਦਵਾਰੇ ਮੇਲ ਮਿਲਾਇੰਦਾ। ਸੰਤ ਸਿਪਾਹੀ ਸੀਸ ਨਿਵਾਏ ਸਚ ਜਨਾਬ, ਅਦਾਬ ਇਕੋ ਇਕ ਕਰਾਇੰਦਾ। ਖੜ੍ਹਾ ਵੇਖੇ ਉਚ ਮਹਿਰਾਬ, ਦਰਗਾਹ ਸਾਚੀ ਸੋਭਾ ਪਾਇੰਦਾ। ਜਿਥੇ ਕਦੇ ਨਾ ਆਵੇ ਅਜ਼ਾਬ, ਆਜ਼ਮ ਇਕੋ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਿਪਾਹੀ ਇਕ ਬਣਾਇੰਦਾ। ਸੰਤ ਸਿਪਾਹੀ ਚੜ੍ਹਿਆ ਚੋਟੀ, ਮਨਾਰਾ ਮੰਜ਼ਲ ਵੇਖ ਵਖਾਈਆ।

ਜਿਥੇ ਜਗੇ ਅਗੰਮੀ ਜੋਤੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਓਥੇ ਜੋਤ ਅਕਾਲਣ ਇਕ ਖਲੋਤੀ, ਬੈਠੀ ਸੋਭਾ ਪਾਈਆ। ਜਿਸ ਦੀ ਸੋਚ ਕਿਸੇ ਨਾ ਸੋਚੀ, ਸੋਚ ਸਮਝ ਨਾ ਕੋਇ ਰਖਾਈਆ। ਉਸ ਦਾ ਪਾਰ ਕਿਨਾਰਾ ਲੋਕ ਪਰਲੋਕੀ, ਪਰਮ ਪੁਰਖ ਆਸਣ ਇਕ ਵਡਿਆਈਆ। ਉਸ ਦੀ ਸਿਫ਼ਤ ਨਾ ਵਿਚ ਸਲੋਕੀ, ਚਾਰੇ ਬਾਣੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਹੁਕਮ ਇਕ ਵਰਤਾਈਆ। ਸ਼ਬਦ ਸਿਪਾਹੀ ਚੜ੍ਹ ਗਿਆ ਸਿਖ਼ਰ, ਮਮਟ ਇਕੋ ਇਕ ਸੁਹਾਇੰਦਾ। ਜਿਥੇ ਰਹੇ ਕੋਈ ਨਾ ਫ਼ਿਕਰ, ਫ਼ਿਕਰਾ ਹੋਰ ਨਾ ਕੋਇ ਜਣਾਇੰਦਾ। ਉਥੇ ਰਸਨਾ ਜੇਹਵਾ ਕਰੇ ਕੋਈ ਨਾ ਜ਼ਿਕਰ, ਅੱਖਰਾਂ ਨਾਲ ਨਾ ਕੋਇ ਸਮਝਾਇੰਦਾ । ਉਥੇ ਇਕੋ ਇਕ ਪਿਤਰ, ਪੁਰਖ ਅਕਾਲ ਨਜ਼ਰੀ ਆਇੰਦਾ। ਜਿਸ ਦੀ ਧਾਰੋਂ ਆਈ ਨਿਕਲ, ਮਾਤ ਗਰਭ ਨਾ ਕੋਇ ਟਿਕਾਇੰਦਾ। ਜਿਸ ਦੀ ਨਜ਼ਰ ਨਾ ਆਏ ਸ਼ਕਲ, ਅਕਲ ਨਾਲ ਨਾ ਕੋਇ ਵਡਿਆਇੰਦਾ। ਜਿਸ ਦਾ ਸਿਪਾਹੀ ਕਦੇ ਨਾ ਹੋਵੇ ਮੁਅਤਲ, ਸਚ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਿਪਾਹੀ ਇਕ ਸੁਹਾਇੰਦਾ। ਸੰਤ ਸਿਪਾਹੀ ਚੜ੍ਹ ਗਿਆ ਮੰਦਰ, ਮੰਜ਼ਲ ਪੰਧ ਮੁਕਾਈਆ। ਉਥੇ ਨਾ ਕੋਇ ਸੂਰਯ ਨਾ ਕੋਇ ਚੰਦਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਨਾ ਕੋਈ ਸਿਹਨ ਨਾ ਕੋਇ ਵਿਹੜਾ ਨਾ ਕੋਇ ਅੰਗਣ, ਚਾਰ ਦਿਵਾਰੀ ਨਾ ਬਣਤ ਬਣਾਈਆ। ਨਾ ਕੋਈ ਹਾਰ ਸ਼ਿੰਗਾਰ ਕਰੇ ਪਾ ਕੇ ਕੰਗਣ, ਨੇਤਰ ਨੈਣ ਕੱਜਲ ਧਾਰ ਨਾ ਕੋਇ ਮਟਕਾਈਆ। ਨਾ ਕੋਈ ਜਗਤ ਸੁਆਮੀ ਲਾਏ ਅੰਗਣ, ਸੇਜ ਸੁਹੰਜਣੀ ਮਿਲੇ ਨਾ ਕੋਇ ਵਡਿਆਈਆ। ਨਾ ਕੋਈ ਮਸਤਕ ਟਿੱਕਾ ਦਿਸੇ ਚੰਦਨ, ਸੁਰਖ਼ੀ ਰੰਗ ਨਾ ਕੋਇ ਵਖਾਈਆ। ਨਾ ਕੋਇ ਬਾਜ਼ੂ ਦਿਸੇ ਬੰਦਨ, ਨੱਕ ਨੱਥ ਸੁਹਾਗ ਨਾ ਕੋਇ ਹੰਢਾਈਆ। ਜੋ ਵੇਖਿਆ ਸੋ ਦਰ ਸੁਆਮੀ ਇਕੋ ਮੰਗਣ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸੰਤ ਸਿਪਾਹੀ ਚੜ੍ਹ ਮਨਾਰੇ, ਕੂਕ ਕੂਕ ਸੁਣਾਈਆ। ਉਠੋ ਗੁਰਮੁਖ ਗੁਰਸਿਖ ਦੁਲਾਰੇ, ਗੁਰ ਗੋਬਿੰਦ ਰਿਹਾ ਜਗਾਈਆ। ਸਾਚੇ ਸੰਤਨ ਬਣੋ ਪਿਆਰੇ, ਪ੍ਰੀਤੀ ਪ੍ਰੀਤਮ ਨਾਲ ਨਿਭਾਈਆ। ਭਗਤ ਭਗਵਾਨ ਵੇਖੋ ਚਲ ਅਖਾੜੇ, ਜਿਸ ਗ੍ਰਹਿ ਗੋਪੀ ਕਾਹਨ ਨਚਾਈਆ। ਧੁਰਦਰਗਾਹੀ ਬਣੋ ਲਾੜੇ, ਸੋਹਣੇ ਚੀਰੇ ਸੀਸ ਬੰਧਾਈਆ। ਖੜਗ ਖੰਡਾ ਹੱਥ ਪਕੜੋ ਤਲਵਾਰੇ, ਤੀਰ ਕਮਾਨ ਇਕ ਸਮਝਾਈਆ। ਦੋਏ ਜੋੜ ਕਰੋ ਨਿਮਸਕਾਰੇ, ਸੀਸ ਸਾਹਿਬ ਸੁਆਮੀ ਇਕ ਨਿਵਾਈਆ। ਉਚੀ ਬੋਲੋ ਨਾਮ ਜੈਕਾਰੇ, ਜੈ ਜੈਕਾਰ ਦੋ ਜਹਾਨ ਸੁਣਾਈਆ। ਦਰਸ਼ਨ ਕਰੋ ਇਕ ਨਿਰੰਕਾਰੇ, ਜੋ ਸਭ ਦਾ ਸੱਚਾ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਉਸੇ ਦੇ ਦਰ ਪਨਿਹਾਰੇ, ਬੈਠੇ ਅਲਖ ਜਗਾਈਆ। ਗ੍ਰੰਥ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਇਸ਼ਾਰੇ, ਇਸ਼ਾਰਿਆਂ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੱਖਿਆ ਕਰੇ ਹਰ ਘਟ ਥਾਈਂਆ। ਸ਼ਬਦ ਸਿਪਾਹੀ ਦੇਵੇ ਹੋਕਾ, ਆਰ ਪਾਰ ਹੱਦ ਜਣਾਈਆ। ਆਪਣਾ ਘਰ ਸਾਂਭਣ ਦਾ ਇਕੋ ਮੌਕਾ, ਸਤਿਗੁਰ ਮਿਲਣਾ ਚਾਈਂ ਚਾਈਂਆ। ਸ਼ਤਰੂ ਕਰੇ ਨਾ ਕੋਈ ਧੋਖਾ, ਭੁਲੇਖਾ ਭਰਮ ਨਾ ਕੋਇ ਭੁਲਾਈਆ। ਅਗਲਾ ਮਾਰਗ ਹੋਵੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਈਆ। ਜਿਸ ਨੇ ਭਾਗ ਲਗਾਇਆ ਪਟਨਾ ਪੌਂਟਾ, ਬੱਚੇ ਨੀਹਾਂ ਹੇਠ ਦਬਾਈਆ। ਉਸ ਦਾ ਸ਼ਬਦ ਅਗੰਮੀ ਇਕੋ ਸੋਟਾ, ਦੋ ਜਹਾਨਾਂ ਰਿਹਾ ਦ੍ਰਿੜਾਈਆ। ਕਲਜੁਗ ਅੰਤਮ ਪਰਖੇ ਖਰਾ ਖੋਟਾ, ਲੱਖ ਚੁਰਾਸੀ ਵੇਖ ਵਖਾਈਆ।

ਸਚ ਦਵਾਰੇ ਮਾਨਣਹਾਰਾ ਮੌਜਾ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਭੈ ਚੁਕਾਇਆ ਕੋਲੋਂ ਮੌਤਾ, ਸ਼ਬਦ ਸ਼ਹੀਦੀ ਗਾਨਾ ਤੰਦ ਬੰਧਾਈਆ। ਲਹਿਣਾ ਦੇਣਾ ਮੁਕਾਇਆ ਚੌਦਾਂ ਲੋਕਾਂ ਨਾਮ ਸਲੋਕ ਇਕ ਸੁਣਾਈਆ। ਉਸ ਸਾਹਿਬ ਦੀ ਰੱਖੋ ਓਟਾ, ਓੜਕ ਮਿਲੇ ਥਾਉਂ ਥਾਈਂਆ। ਸ਼ਬਦ ਸਿਪਾਹੀ ਇਕੋ ਬਹੁਤਾ, ਬਹੁਤੀ ਸੈਨਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸਿਪਾਹੀ ਦਿਤਾ ਉਠਾਈਆ। ਸੰਤ ਸਿਪਾਹੀ ਉਠ ਖਲੋਤਾ, ਆਪਣੀ ਅੱਖ ਖੁਲ੍ਹਾਈਆ। ਕਲਜੁਗ ਦੱਸਦਾ ਫਿਰੇ ਚੌਦਾਂ ਲੋਕਾਂ, ਭੱਜੇ ਵਾਹੋ ਦਾਹੀਆ। ਮੇਰਾ ਅੰਤਮ ਆਇਆ ਮੌਕਾ, ਵੇਲਾ ਵਕਤ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਿਤੀ ਵਰਤਾਈਆ। ਕਲਜੁਗ ਫਿਰੇ ਚਾਰ ਕੁੰਟ, ਭੱਜੇ ਵਾਹੋ ਦਾਹੀਆ। ਕਰਿਆ ਖੇਲ ਨਿਵਾਸੀ ਬੈਕੁੰਠ, ਸਚਖੰਡ ਧਾਰੀ ਫੇਰਾ ਪਾਈਆ। ਆਪਣੀ ਕਰਨ ਲੱਗਾ ਉਨਤ, ਮੇਰਾ ਲੇਖਾ ਰਿਹਾ ਚੁਕਾਈਆ। ਮੁਸਲਿਮ ਕੋਈ ਨਾ ਰਹੇ ਜਿਸ ਕੀਤੀ ਸੁੱਨਤ, ਸੁੰਨੀ ਸਰਬ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਈਆ। ਸ਼ਬਦ ਸਿਪਾਹੀ ਕੀਤਾ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਪਹਿਲੋਂ ਵੇਖ ਮੁਹੰਮਦ ਚਾਰ ਯਾਰ, ਚਾਰੋਂ ਕੁੰਟ ਫੇਰਾ ਪਾਈਆ। ਸਦੀ ਚੌਧਵੀ ਆਈ ਹਾਰ, ਚੌਦਾਂ ਤਬਕ ਦੇਣੀ ਸਲਾਹੀਆ। ਅੱਲਾ ਰਾਣੀ ਰੋਵੇ ਨਾਰ ਮਟਿਆਰ, ਸਾਚਾ ਕੰਤ ਨਜ਼ਰ ਕੋਇ ਨਾ ਆਈਆ। ਖ਼ਾਵੰਦ ਮਿਲੇ ਨਾ ਸਾਂਝਾ ਯਾਰ, ਪਰਵਰਦਿਗਾਰ ਉਂਗਲੀ ਅੰਤ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ । ਸੰਤ ਸਿਪਾਹੀ ਮਾਰੀ ਇਕ ਆਵਾਜ਼, ਸੁਣੋ ਜਗਤ ਲੋਕਾਈਆ। ਆਪਣਾ ਆਪਣਾ ਖੋਲ੍ਹੋ ਤਾਕ, ਪੜਦਾ ਦਿਆਂ ਉਠਾਈਆ। ਪੰਜ ਵਕਤ ਸਾਚੀ ਪੜ੍ਹੇ ਨਾ ਕੋਇ ਨਮਾਜ਼, ਹੁਜਰਾ ਹੱਕ ਨਾ ਕੋਇ ਵਖਾਈਆ। ਸੱਯਦਾ ਸੀਸ ਨਾ ਕਰੇ ਆਦਾਬ, ਸਲਾਮ ਲੇਕਮ ਅੱਲਾ ਨਾ ਕੋਇ ਸੁਣਾਈਆ। ਚਾਰੋਂ ਕੁੰਟ ਖ਼ਾਲੀ ਦਿਸੇ ਬਾਗ਼, ਬਗ਼ੀਚਾ ਪੱਤ ਟਹਿਣੀ ਨਾ ਕੋਇ ਲਹਿਰਾਈਆ। ਜੋ ਮੁਹੰਮਦ ਕੀਤਾ ਆਬਾਦ, ਗੁਲਸ਼ਨ ਲੋਕਮਾਤ ਮਹਿਕਾਈਆ। ਸੋ ਅੰਤਮ ਹੋਵਣ ਲੱਗਾ ਖ਼ਰਾਬ, ਚਾਰੋਂ ਕੁੰਟ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਸ਼ਬਦ ਸਿਪਾਹੀ ਮਾਰੇ ਹਾਕ, ਹਾਕਮ ਲੋਕਮਾਤ ਜਗਾਈਆ। ਨਵ ਨੌ ਚਾਰ ਖੋਲ੍ਹੋ ਤਾਕ, ਤਾਕਤ ਇਕੋ ਇਕ ਦ੍ਰਿੜਾਈਆ। ਨੇਤਰ ਤੱਕੋ ਜ਼ਾਤ ਪਾਤ, ਫ਼ਤਵਾ ਸਭ ਤੇ ਰਿਹਾ ਲਗਾਈਆ। ਪੂਰਾ ਕਰੇ ਭਵਿਖਤ ਵਾਕ, ਜੋ ਗੋਬਿੰਦ ਗਿਆ ਸਮਝਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਸ਼ਬਦ ਕਹੇ ਉਠੋ ਸ਼ੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਜਗਾਈਆ। ਕਿਸੇ ਨਾ ਦਿਸੇ ਕੋਈ ਜ਼ਾਮਨ, ਗੁਰ ਅਵਤਾਰ ਬੈਠੇ ਪੱਲੂ ਛੁਡਾਈਆ। ਦਾਮਨਗੀਰ ਨਾ ਪਕੜੇ ਦਾਮਨ, ਪੱਲੂ ਗੰਢ ਨਾ ਕੋਇ ਗੰਢਾਈਆ। ਕਲਜੁਗ ਬਦਲਣ ਵਾਲਾ ਨਜ਼ਾਮਨ, ਨੌਬਤ ਇਕੋ ਨਾਮ ਸੁਣਾਈਆ। ਸ਼ਬਦ ਸੰਦੇਸਾ ਦਏ ਪੈਗ਼ਾਮਨ, ਪਰਾ ਪਸੰਤੀ ਮਧਮ ਬੈਖਰੀ ਚਾਰੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਸ਼ਬਦ ਕਹੇ ਸੁਣੋ ਤਦਬੀਰ, ਪਰਵਰਦਿਗਾਰ ਸਚ ਜਣਾਈਆ। ਕਲਜੁਗ ਅੰਤ ਬਦਲੇ ਤਕਦੀਰ, ਸ਼ਾਹ ਹਕੀਰ ਵੇਖ ਵਖਾਈਆ। ਲੋਕ ਪਰਲੋਕ ਹੋਵਣ

ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਸ਼ਰਅ ਸ਼ਰੀਅਤ ਕਟੇ ਜ਼ੰਜੀਰ, ਸ਼ਹਿਨਸ਼ਾਹ ਬੇਪਰਵਾਹੀਆ । ਖੇਲ ਵਖਾਏ ਬੇਨਜ਼ੀਰ, ਨਜ਼ਰ ਸਕੇ ਨਾ ਕੋਇ ਟਿਕਾਈਆ। ਏਥੇ ਦਿਸੇ ਨਾ ਕੋਇ ਮਦਦਗੀਰ, ਅੱਗੇ ਸਕੇ ਨਾ ਕੋਇ ਬਚਾਈਆ। ਜਿਸ ਦੇ ਹੱਥ ਖੰਡਾ ਖੜਗ ਸੱਚੀ ਸ਼ਮਸ਼ੀਰ, ਸ਼ਰੀਰ ਮੇਟੇ ਥਾਉਂ ਥਾਈਂਆ। ਮੁਰੀਦਾਂ ਦੱਸ ਕੇ ਅਸਲ ਤਸਵੀਰ, ਅਸਲੀਅਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸ਼ਬਦ ਸਿਪਾਹੀ ਸਤਿਗੁਰ ਗੋਬਿੰਦ, ਗਹਿਰ ਗੰਭੀਰ ਅਖਵਾਇੰਦਾ । ਨਾ ਕੋਇ ਹਰਖ਼ ਸੋਗ ਨਾ ਚਿੰਦ, ਚਿੰਤਾ ਗ਼ਮ ਨਾ ਕੋਇ ਸਮਝਾਇੰਦਾ। ਗੁਰਮੁਖ ਬਣਾ ਕੇ ਅਨਾਦੀ ਬਿੰਦ, ਬ੍ਰਹਮ ਬ੍ਰਹਿਮਾਦੀ ਆਪ ਸਮਝਾਇੰਦਾ । ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਨਿਝਰ ਚਰਨਾਂ ਹੇਠ ਝਿਰਾਇੰਦਾ। ਦਾਤਾ ਹੋ ਕੇ ਗੁਣੀ ਗਹਿੰਦ, ਵਸਤ ਅਮੋਲਕ ਝੋਲੀ ਪਾਇੰਦਾ। ਮਿਹਰਵਾਨ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਇੰਦਾ। ਲੇਖਾ ਜਾਣ ਜੀਓ ਪਿੰਡ, ਅੰਡ ਬ੍ਰਹਿਮੰਡ ਖੋਜ ਖੋਜਾਇੰਦਾ। ਤੰਦ ਸਤਾਰ ਵਜਾ ਕੇ ਕਿੰਗ, ਮਰਦੰਗ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਇੰਦਾ। ਸਚ ਸੰਦੇਸ਼ਾ ਦੇਵੇ ਸੰਤ ਸਿਪਾਹੀ, ਕਲਜੁਗ ਅੰਤ ਅੰਤ ਜਣਾਈਆ। ਕਲਜੁਗ ਜੀਵ ਧੋਵੇ ਕੂੜੀ ਸ਼ਾਹੀ, ਦੁਰਮਤ ਮੈਲ ਪਰੇ ਹਟਾਈਆ। ਸਤਿਗੁਰ ਦਵਾਰੇ ਬਣੋ ਪਾਂਧੀ ਰਾਹੀ, ਮਾਇਆ ਮਮਤਾ ਮੋਹ ਚੁਕਾਈਆ। ਉਠ ਕੇ ਭੱਜੋ ਵਾਹੋ ਦਾਹੀ, ਪਿਛਲਾ ਪੈਂਡਾ ਜਗਤ ਮੁਕਾਈਆ। ਜਿਸ ਨੇ ਬੂਟਾ ਪੁੱਟਿਆ ਕਾਹੀ, ਕਾਇਨਾਤ ਖੇਲ ਵਖਾਈਆ। ਸੋ ਸ਼ਹਾਦਤ ਦੇਣ ਵਾਲਾ ਗਵਾਹੀ, ਅੰਤਮ ਇਕੋ ਨਜ਼ਰੀ ਆਈਆ। ਈਸਾ ਮੂਸਾ ਮੁਹੰਮਦ ਬੈਠੇ ਨੈਣ ਸ਼ਰਮਾਈ, ਨੇਤਰ ਅੱਖ ਨਾ ਕੋਇ ਉਠਾਈਆ। ਬੌਹੜੀ ਬੌਹੜੀ ਪਈ ਦੁਹਾਈ, ਦਰੋਹੀ ਦਰੋਹੀ ਰਹੇ ਸੁਣਾਈਆ। ਸਾਚਾ ਨੂਰ ਨਾ ਕੋਇ ਰੁਸ਼ਨਾਈ, ਜਲਵਾ ਨਜ਼ਰ ਕੋਇ ਨਾ ਆਈਆ। ਅੱਗੋਂ ਪਕੜੇ ਕੋਇ ਨਾ ਬਾਹੀਂ, ਫੜ ਗਲੇ ਨਾ ਕੋਇ ਲਗਾਈਆ। ਨਾਤਾ ਜੋੜੇ ਨਾ ਭਾਈ ਭਾਈ, ਚਾਰ ਵਰਨਾਂ ਦੇਵੇ ਨਾ ਕੋਇ ਸ਼ਰਨਾਈਆ। ਸਾਚਾ ਬਣੇ ਨਾ ਕੋਇ ਸਾਈਂ, ਸਈਆ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸੰਤ ਸਿਪਾਹੀ ਸਤਿਗੁਰ ਨਾ ਫਿਰਦਾ ਨਾ ਤੁਰਦਾ, ਹੱਥ ਪੈਰ ਨਾ ਕੋਇ ਰਖਾਈਆ। ਨਾ ਜਨਮੇ ਨਾ ਹੋਵੇ ਕਦੇ ਮੁਰਦਾ, ਮੜ੍ਹੀ ਗੋਰ ਨਾ ਡੇਰਾ ਲਾਈਆ। ਜਲ ਜਲਧਾਰ ਕਦੇ ਨਾ ਰੁੜ੍ਹਦਾ, ਸ਼ੌਹ ਦਰਿਆ ਨਾ ਕੋਇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਆਪ ਬਣਾਈਆ। ਸੰਤ ਸਿਪਾਹੀ ਬਣਿਆ ਏਕ, ਏਕੰਕਾਰ ਦਿਤੀ ਵਡਿਆਈਆ । ਜਿਸ ਦਾ ਸਤਿ ਸਰੂਪੀ ਭੇਖ, ਰੂਪ ਰੇਖ ਨਜ਼ਰ ਕਿਸੇ ਨਾ ਆਈਆ। ਜੋ ਵਸਿਆ ਅਗੰਮੜੇ ਦੇਸ, ਥਿਰ ਘਰ ਬੈਠਾ ਡੇਰਾ ਲਾਈਆ। ਜੁਗ ਚੌਕੜੀ ਦੇਂਦਾ ਰਹੇ ਸੰਦੇਸ਼, ਗੁਰ ਅਵਤਾਰ ਪੀਰ ਪੈਗ਼ੰਬਰਾਂ ਹੁਕਮ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖਾਉਂਦੇ ਰਹੇ ਲੇਖ, ਅੰਤਰ ਅੰਤਰ ਕਰ ਪੜ੍ਹਾਈਆ। ਨਿਰਗੁਣ ਸਰਗੁਣ ਖੇਡਦਾ ਰਹੇ ਖੇਡ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜਲਵਾ ਦੇ ਕੇ ਤੇਜ, ਘਰ ਘਰ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਪਾਹੀ ਰਹੇ ਹਮੇਸ਼, ਸਤਿ ਦਵਾਰਾ ਇਕ ਸਮਝਾਈਆ। ਸੰਤ ਸਿਪਾਹੀ ਕਦੇ ਨਾ ਸੌਂਦਾ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਆਪਣੀ ਸੇਵਾ ਕਰਦਾ ਕਦੇ ਨਾ ਭੌਂਦਾ, ਕਰਵਟ ਲੈ ਨਾ ਮੁਖ ਬਦਲਾਈਆ।

ਨਿਤ ਨਵਿਤ ਗੁਰਮੁਖ ਸਦਾ ਉਠਾਉਂਦਾ, ਸੁਤਿਆਂ ਰਿਹਾ ਜਗਾਈਆ। ਧੁਰ ਦਾ ਰਾਗ ਇਕ ਅਲਾਉਂਦਾ, ਤੂੰ ਹੀ ਤੂੰ ਤੇਰੀ ਵਡਿਆਈਆ। ਭੁਲਿਆਂ ਮਾਰਗ ਪਾਉਂਦਾ, ਭੈ ਨਾਲ ਜਗਾਈਆ। ਰੁਸਿਆਂ ਆਪ ਮਨਾਉਂਦਾ, ਪ੍ਰੇਮ ਪ੍ਰੀਤੀ ਇਕ ਜਣਾਈਆ। ਮੂੰਹ ਦੇ ਭਾਰ ਡਿਗਿਆਂ ਫੜ ਉਠਾਉਂਦਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉਂਦਾ, ਜਿਨ੍ਹਾਂ ਭੁੱਲਿਆ ਬੇਪਰਵਾਹੀਆ। ਐਰ ਗ਼ੈਰ ਪਰੇ ਹਟਾਉਂਦਾ, ਗੁਰਮੁਖ ਅੰਦਰ ਵੜਨ ਕੋਇ ਨਾ ਪਾਈਆ। ਆਂਢੀ ਗੁਆਂਢੀ ਮਾਰ ਮੁਕਾਉਂਦਾ, ਸ਼ੈਤਾਨ ਕਰੇ ਨਾ ਕੋਇ ਲੜਾਈਆ। ਜਨ ਭਗਤਾਂ ਖੇੜਾ ਇਕ ਵਸਾਉਂਦਾ, ਛੱਪਰ ਛੰਨ ਛੁਹਾਈਆ। ਸੰਤ ਸੁਹੇਲੇ ਵਿਚ ਬਹਾਉਂਦਾ, ਫੜ ਬਾਹੋਂ ਆਪ ਟਿਕਾਈਆ। ਗੁਰਮੁਖ ਵਿਛੜੇ ਨਾਲ ਮਿਲਾਉਂਦਾ, ਜਗਤ ਵਿਛੋੜਾ ਦਏ ਚੁਕਾਈਆ। ਗੁਰਸਿਖ ਇਕੋ ਦਰ ਜਣਾਉਂਦਾ, ਦੂਜੀ ਓਟ ਨਾ ਕੋਇ ਤਕਾਈਆ। ਚਾਰ ਵਰਨਾਂ ਬਣਤ ਬਣਾਉਂਦਾ, ਬਰਨ ਅਠਾਰਾਂ ਭੇਵ ਖੁਲ੍ਹਾਈਆ। ਸੰਤ ਸਿਪਾਹੀ ਇਕੋ ਸਭ ਨੂੰ ਨਜ਼ਰੀ ਆਉਂਦਾ, ਰੱਛਿਆ ਕਰੇ ਥਾਉਂ ਥਾਈਂਆ। ਸਚ ਦਰਵਾਜ਼ੇ ਆਪ ਲੰਘਾਉਂਦਾ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੰਤ ਸਿਪਾਹੀ ਬੜਾ ਚਾਲਾਕ, ਸਤਿ ਦਵਾਰੇ ਸੇਵ ਕਮਾਈਆ। ਬਿਨ ਭਗਤਾਂ ਕਦੇ ਨਾ ਖੋਲ੍ਹੇ ਤਾਕ, ਐਰ ਗ਼ੈਰ ਲੰਘ ਕੋਇ ਨਾ ਜਾਈਆ। ਦੂਰ ਦੁਰਾਡੇ ਸਾਰੇ ਰਹੇ ਝਾਕ, ਕਲਜੁਗ ਜੀਵ ਜੰਤ ਨੈਣ ਉਠਾਈਆ। ਅੱਗੋਂ ਦੱਸੇ ਭਵਿਖਤ ਵਾਕ, ਜੋ ਗੋਬਿੰਦ ਗਿਆ ਸੁਣਾਈਆ। ਜਿੰਨਾਂ ਚਿਰ ਨਾ ਕਰੋ ਇਤਫ਼ਾਕ, ਮਿਲ ਕੇ ਬਹੋ ਨਾ ਭਾਈ ਭਾਈਆ। ਅੱਗੇ ਦੇਵੇ ਨਾ ਕੋਈ ਨਜਾਤ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਖ਼ਾਕੀ ਮਿੱਟੀ ਮਿਲੇ ਖ਼ਾਕ, ਖ਼ਾਲਸ ਰੂਪ ਨਾ ਕੋਇ ਵਟਾਈਆ। ਮਹਿੰਦੀ ਰੰਗੇ ਨਾ ਕੋਇ ਹਾਥ, ਰੰਗ ਸਚ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਸੰਤ ਸਿਪਾਹੀ ਬੜਾ ਤਿੱਖਾ, ਤਿੱਖੀ ਧਾਰ ਜਣਾਇੰਦਾ। ਕਲਜੁਗ ਅੰਤਮ ਉਠ ਜਾਗ ਗੁਰਸਿਖਾ, ਕਿਉਂ ਵੇਲਾ ਵਕਤ ਗੁਆਇੰਦਾ। ਸਚ ਦੁਆਰਿਉਂ ਮੰਗ ਭਿੱਖਾ, ਭਿਖਕ ਝੋਲੀ ਸਰਬ ਭਰਾਇੰਦਾ। ਜੋ ਆਦਿ ਜੁਗਾਦਿ ਕਰਦਾ ਆਇਆ ਰਿਛਾ, ਪ੍ਰਿਤਪਾਲਕ ਵੇਸ ਵਟਾਇੰਦਾ। ਜਿਸ ਨੂੰ ਗੋਬਿੰਦ ਬਣਾਇਆ ਪਿਤਾ, ਪੁਰਖ ਅਕਾਲ ਆਪਣੀ ਖੇਲ ਖਿਲਾਇੰਦਾ। ਨਿਕਿਆਂ ਵਿਚ ਸਭ ਤੋਂ ਨਿੱਕਾ, ਵੱਡਿਆਂ ਵਿਚੋਂ ਵੱਡਾ ਇਕੋ ਇਕ ਆਪ ਹੋ ਜਾਇੰਦਾ। ਜਿਸ ਦਾ ਕਿਸੇ ਨਾ ਸਮਝਿਆ ਪਿਛਾ, ਅਗਲਾ ਹਾਲ ਨਾ ਕੋਇ ਦ੍ਰਿੜਾਇੰਦਾ। ਉਹ ਖੇਲ ਕਰੇ ਅਨਡਿਠਾ, ਅਨਡਿਠੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਦਇਆ ਕਮਾਇੰਦਾ। ਸ਼ਬਦ ਸਿਪਾਹੀ ਗਾਏ ਸਲੋਕ, ਸੋਹੰ ਢੋਲਾ ਇਕ ਅਲਾਈਆ। ਪ੍ਰਭ ਦਵਾਰੇ ਵੇਖੀ ਮੌਜ, ਮਜਲਸ ਬੇਪਰਵਾਹੀਆ। ਨਿਤ ਨਵਿਤ ਦਰਸ਼ਨ ਰੋਜ਼, ਅੱਠੇ ਪਹਿਰ ਦੀਦ ਰੁਸ਼ਨਾਈਆ। ਠੱਗ ਚੋਰ ਦੀ ਮੁੱਕੀ ਸੋਚ, ਝਗੜਾ ਚੁੱਕੇ ਜਗਤ ਲੋਕਾਈਆ। ਉਥੇ ਦੇਵੇ ਨਾ ਕੋਈ ਦੋਸ਼, ਨਿਰਦੋਸ਼ ਲਏ ਤਰਾਈਆ। ਸਦ ਰਹਿਣਾ ਪਏ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਪੜ੍ਹਾਈਆ। ਲੋਚਾ ਪੂਰੀ ਹੋਵੇ ਲੋਚਨ ਲੋਚ, ਨੇਤਰ ਨੈਣ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸੰਦੇਸ਼ਾ ਇਕ ਸੁਣਾਈਆ। ਸੰਤ ਸਿਪਾਹੀ ਕਹਿੰਦਾ ਨਾਲ ਜ਼ੋਰ, ਜ਼ੇਰ ਜ਼ਬਰ ਨਾ ਕੋਇ ਵਡਿਆਈਆ। ਪਰਮ ਪੁਰਖ ਪਰਮਾਤਮ ਏਥੇ ਹੋਰ ਤੇ ਅੱਗੇ ਹੋਰ, ਨਜ਼ਰ ਕੋਇ ਨਾ ਆਈਆ। ਨਾਤਾ ਤੁੜਾਵੇ ਠੱਗ ਚੋਰ, ਕੂੜਾ

ਸ਼ੋਰ ਮਿਟਾਈਆ। ਲਹਿਣਾ ਚੁਕਾਵੇ ਮੜ੍ਹੀ ਗੋਰ, ਗੋਦ ਆਪਣੇ ਲਏ ਬਹਾਈਆ। ਹੁਕਮੇ ਅੰਦਰ ਲਏ ਤੋਰ, ਤੁਰਤ ਆਪਣਾ ਹੁਕਮ ਸੁਣਾਈਆ । ਕਲਜੁਗ ਘਟ ਅੰਧੇਰਾ ਘੋਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚੇ ਸਿਪਾਹੀ ਦੀ ਸਦਾ ਲੋੜ, ਅੱਠੇ ਪਹਿਰ ਧਿਆਨ ਲਗਾਈਆ। ਜੋ ਜਗਤ ਵਿਛੁੰਨੀ ਲਏ ਜੋੜ, ਸਵਾਣੀ ਸਾਚੇ ਰੰਗ ਰੰਗਾਈਆ। ਜਿਸ ਨੂੰ ਹੱਥੀਂ ਦਿਤਾ ਤੋਰ, ਖ਼ੁਸ਼ੀਆਂ ਰਾਗ ਅਲਾਈਆ। ਉਹ ਅੰਤਮ ਵਾਗਾਂ ਆਇਆ ਮੋੜ, ਫੇਰਾ ਪਾਏ ਬੇਪਰਵਾਹੀਆ। ਆਦਿ ਜੁਗਾਦੀ ਇਕੋ ਜਿਹਾ ਬਾਂਕਾ ਛੋਹਰ, ਬਿਰਧ ਬਾਲ ਜਵਾਨ ਰੂਪ ਨਾ ਕੋਇ ਵਟਾਈਆ। ਸਤਿ ਅਗੰਮੀ ਚੜ੍ਹਿਆ ਘੋੜ, ਸ਼ਾਹ ਸਵਾਰਾ ਨੂਰ ਅਲਾਹੀਆ। ਮੇਰੇ ਵੱਲ ਤੱਕੇ ਕਰਕੇ ਗ਼ੌਰ, ਗਹਿਰ ਗੰਭੀਰ ਨਿਗਾਹ ਉਠਾਈਆ। ਮੇਰਾ ਮਾਣ ਹੋਵੇ ਉਪਰ ਧੌਲ, ਧਰਨੀ ਧਰਤ ਧਵਲ ਜਸ ਗਾਈਆ। ਕੋਈ ਸਮਝ ਨਾ ਸਕੇ ਪਾਂਧਾ ਰੌਲ, ਪੰਡਤ ਗਿਆਨ ਨਾ ਕੋਇ ਦ੍ਰਿੜਾਈਆ। ਜੋ ਗੋਬਿੰਦ ਨਾਲ ਕੀਤਾ ਕੌਲ, ਸੋ ਪੂਰਾ ਰਿਹਾ ਕਰਾਈਆ। ਜੋਤ ਸਰੂਪੀ ਆਪੇ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਜਿਸ ਦੀ ਮਹਿੰਮਾ ਕਰੇ ਨਾ ਕੋਈ ਭੁਗੋਲ, ਭਗਵਤ ਸਕੇ ਨਾ ਕੋਇ ਸਮਝਾਈਆ। ਸੰਦੇਸ਼ਾ ਦੇਵੇ ਨਾ ਕੋਈ ਪੌਣ, ਉਨੰਜਾ ਪੌਣ ਰਹੀ ਸ਼ਰਮਾਈਆ। ਜੋ ਵਡਿਆਈ ਦੇਵੇ ਅਠਾਰਾਂ ਸਾਉਣ, ਗੁਰਮੁਖ ਸੁੱਤੇ ਰਿਹਾ ਜਗਾਈਆ। ਉਸ ਦਾ ਲੇਖਾ ਜਾਣੇ ਕੌਣ, ਰਸਨਾ ਕਹਿ ਕੋਇ ਨਾ ਪਾਈਆ। ਲਹਿਣਾ ਮੁਕਾਵੇ ਆਵਣ ਜਾਵਣ, ਲੱਖ ਚੁਰਾਸੀ ਡੇਰਾ ਢਾਹੀਆ। ਮਨ ਹੰਕਾਰੀ ਮੇਟੇ ਰਾਵਣ, ਦੂਤੀ ਦੁਸ਼ਟ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਹੱਦ ਦਏ ਜਣਾਈਆ। ਸਾਚੀ ਹੱਦ ਨੌ ਦਵਾਰ, ਦੁਸ਼ਮਣਾਂ ਕੋਲੋਂ ਸਾਫ਼ ਕਰਾਈਆ। ਖੰਡਾ ਖੜਗ ਖਿੱਚ ਤਲਵਾਰ, ਚਾਰੋਂ ਕੁੰਟ ਆਪ ਭਵਾਈਆ । ਕਰ ਕਰ ਅਗੰਮੀ ਵਾਰ, ਵਾਰਤਾ ਪਿਛਲੀ ਦਿਤੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਸੰਤ ਸਿਪਾਹੀ ਬਿਨ ਨਾੜੀ ਚੰਮ, ਕਾਇਆ ਤਤ ਨਾ ਕੋਇ ਵਖਾਇੰਦਾ। ਪਵਣ ਸਵਾਸ ਲਏ ਨਾ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਕਮਰਕਸਾ ਲਏ ਨਾ ਬੰਨ੍ਹ, ਪਟਕਾ ਸੀਸ ਨਾ ਕੋਇ ਟਿਕਾਇੰਦਾ। ਨਾ ਕੋਈ ਛੱਪਰ ਨਾ ਕੋਇ ਛੰਨ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸੰਤ ਸਿਪਾਹੀ ਸਚ ਦਵਾਰੇ, ਸਾਖ਼ਿਆਤ ਨਜ਼ਰੀ ਆਈਆ। ਭੁੱਲ ਰਹੇ ਨਾ ਵਿਚ ਸੰਸਾਰੇ, ਸੰਸਾ ਰੋਗ ਮਿਟਾਈਆ। ਅੰਤਮ ਆਇਆ ਜਗਤ ਅਖਾੜੇ, ਦਿਨ ਦਿਹਾੜੇ ਫੇਰਾ ਪਾਈਆ। ਚਾਰੋਂ ਕੁੰਟ ਹਾਹਾਕਾਰੇ, ਨੌ ਦਵਾਰ ਹੋਇਆ ਹਲਕਾਈਆ। ਸਚ ਕਰੇ ਨਾ ਕੋਈ ਪਿਆਰੇ, ਪ੍ਰੀਤਮ ਪ੍ਰੇਮ ਨਾ ਕੋਇ ਬਣਾਈਆ। ਜੋਬਨ ਵੇਖੇ ਨਾਰ ਮੁਟਿਆਰੇ, ਧੁਰ ਦਾ ਲੋਚਣ ਇਕ ਖੁਲ੍ਹਾਈਆ। ਮੁੜ ਕੇ ਆਇਆ ਉਸ ਦਵਾਰੇ, ਜਿਸ ਘਰ ਵਿਚੋਂ ਗਿਆ ਵਾਹੋ ਦਾਹੀਆ। ਆਤਮ ਸੇਜਾ ਬੈਠ ਸੱਚੇ ਮਨਾਰੇ, ਸੋਭਾਵੰਤ ਸੋਭਾ ਪਾਈਆ। ਸਾਚੀ ਗੋਦੀ ਦਏ ਹੁਲਾਰੇ, ਆਲਸ ਨਿੰਦਰਾ ਦਏ ਗਵਾਈਆ। ਪੂਰਬ ਜਨਮ ਦੇ ਲਾਹ ਕੇ ਭਾਰੇ, ਹੌਲੇ ਭਾਰ ਆਪ ਵਖਾਈਆ। ਆਰ ਪਾਰ ਹੱਦੋਂ ਗੁਰਮੁਖ ਸਾਰੇ ਰਹਿਣ ਸੁਖਾਲੇ, ਘਰ ਵਿਚ ਘਰ ਕਰੇ ਨਾ ਕੋਇ ਲੜਾਈਆ। ਸਤਿਗੁਰ ਸ਼ਬਦ ਸਦਾ ਨਾਲੇ, ਦਿਵਸ ਰੈਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸ਼ਬਦ ਸਿਪਾਹੀ ਬਣਿਆ ਸੰਗੀ, ਸਗਲਾ ਸੰਗ ਨਿਭਾਈਆ।

ਪਿਛਲੀ ਮੰਗ ਜੋ ਪਿਛੇ ਮੰਗੀ, ਪੂਰੀ ਦਏ ਕਰਾਈਆ। ਨਾਮ ਕਟਾਰ ਕਰਕੇ ਨੰਗੀ, ਭੁੱਖਿਆਂ ਲਏ ਤਰਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਗੰਦੀ, ਸਚ ਸੁਚ ਲਏ ਪਰਗਟਾਈਆ । ਗ਼ਰੀਬ ਨਿਮਾਣਿਆਂ ਖ਼ਾਨਾ ਤੋੜ ਕੇ ਬੰਦੀ, ਬੰਦਗੀ ਇਕੋ ਦਏ ਸਮਝਾਈਆ। ਪਰਮ ਪੁਰਖ ਮਿਲਣ ਦੀ ਸਾਚੀ ਡੰਡੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਗੁਰਮੁਖਾਂ ਸੰਗ ਰਹੇ ਨਾ ਕੋਇ ਪਖੰਡੀ, ਜੂਠਾ ਝੂਠਾ ਡੇਰਾ ਢਾਹੀਆ। ਜਿਸ ਨੇ ਖੇਲ ਖਿਲਾਇਆ ਪੁਰ ਅਨੰਦੀ, ਨੰਦ ਚੰਦ ਇਕ ਰੁਸ਼ਨਾਈਆ। ਜਿਸ ਨੇ ਭਾਗ ਲਗਾਇਆ ਪੁੱਤਰਾਂ ਕੰਧੀ, ਕਲਜੁਗ ਕੰਢਾ ਵੇਖੇ ਚਾਈਂ ਚਾਈਆ। ਧੁਰ ਦਾ ਢੋਲਾ ਸੁਣਾਵੇ ਛੰਦੀ, ਸਗਲਾ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਝੋਲੀ ਪਾਈਆ। ਸੰਤ ਸਿਪਾਹੀ ਕਹੇ ਮੈਂ ਹਮੇਸ਼, ਜਨ ਭਗਤਾਂ ਸੇਵ ਕਮਾਈਆ। ਸਚ ਦਵਾਰੇ ਬਣ ਦਰਵੇਸ਼, ਧੁਰ ਦੀ ਅਲਖ ਸੁਣਾਈਆ। ਸੀਸ ਨਿਵਾਂਦੇ ਬ੍ਰਹਮਾ ਸ਼ਿਵ ਮਹੇਸ਼, ਸ਼ੰਕਰ ਧੂੜੀ ਖ਼ਾਕ ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸ, ਜੁਗ ਜੁਗ ਝੁਕ ਝੁਕ ਸੀਸ ਨਿਵਾਈਆ। ਨਿਰਗੁਣ ਸਰਗੁਣ ਖੇਲਾਂ ਖੇਡ, ਬਣ ਖਿਲਾਰੀ ਫੇਰਾ ਪਾਈਆ। ਕਲਜੁਗ ਅੰਤ ਜਨ ਭਗਤਾਂ ਅੰਤਰ ਮਾਣਾਂ ਸੇਜ, ਸੁਹੰਜਣੀ ਰੈਣ ਆਪਣੇ ਨਾਲ ਸੁਹਾਈਆ। ਬਿਨ ਅੱਖਰਾਂ ਲਿਖਾਂ ਲੇਖ, ਬਿਨ ਕਲਮ ਸ਼ਾਹੀ ਦਿਆਂ ਗਵਾਹੀਆ। ਬਿਨ ਅੱਖਾਂ ਵਖਾਵਾਂ ਦੇਸ, ਜਿਸ ਘਰ ਬੈਠਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਿਪਾਹੀ ਖ਼ੁਸ਼ੀ ਮਨਾਈਆ। ਸੰਤ ਸਿਪਾਹੀ ਮਨਾਉਂਦਾ ਖ਼ੁਸ਼ੀ, ਹਰਿ ਸੰਗਤ ਸਚ ਦ੍ਰਿੜਾਈਆ। ਮੇਰੀ ਸੰਤਾਂ ਨਾਲ ਰੁਚੀ, ਭਗਤਾਂ ਨਾਲ ਵਡਿਆਈਆ। ਗੁਰਮੁਖਾਂ ਸੁਰਤੀ ਵੇਖ ਸੁੱਚੀ, ਗੁਰਸਿਖਾਂ ਕਰਾਂ ਕੁੜਮਾਈਆ। ਮੈਂ ਪਹਿਰਾ ਦੇਵਾਂ ਪ੍ਰੇਮ ਪਿਆਰ ਦੀ ਰੋਟੀ ਖਾ ਕੇ ਸੁੱਕੀ, ਜਗਤ ਪਦਾਰਥ ਲੋੜ ਨਾ ਕੋਇ ਰਖਾਈਆ। ਮੈਂ ਦਰਸ ਕਰਾਵਾਂ ਸਾਹਿਬ ਦਾ, ਜਿਸ ਦਾ ਲੇਖਾ ਪੰਚ ਮੁਖੀ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਜਿਸ ਦੇ ਦਵਾਰੇ ਕੋਈ ਨਾ ਰਹੇ ਦੁਖੀ, ਦੁਖੀਆਂ ਦਰਦ ਵੰਡਾਇੰਦਾ। ਜੋ ਭਾਗ ਲਗਾਏ ਕੁਖੀਂ, ਗੁਰ ਅਵਤਾਰ ਪੀਰ ਪੈਗ਼ੰਬਰ ਜਨ ਜਨਣੀ ਮੇਲ ਮਿਲਾਇੰਦਾ। ਜੋ ਵਣਜ ਕਰਾਏ ਪੁੱਤੀਂ, ਪਿਤਾ ਪੂਤ ਗੰਢ ਪਵਾਇੰਦਾ। ਜੋ ਸੁਰਤ ਸਵਾਣੀ ਮਨਾਏ ਰੁੱਠੀ, ਰੁੱਸਿਆਂ ਗਲੇ ਲਗਾਇੰਦਾ। ਲੁਕਿਆ ਰਹਿਣ ਨਾ ਦੇਵੇ ਗੁੱਠੀਂ, ਜੋ ਹਿਰਦੇ ਹਰਿ ਧਿਆਇੰਦਾ। ਉਸ ਕੋਲੋਂ ਇਕੋ ਗੱਲ ਪੁੱਛੀ, ਜਿਸ ਦਾ ਲੇਖਾ ਲਿਖਤ ਵਿਚ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਇੰਦਾ। ਸ਼ਬਦ ਸਿਪਾਹੀ ਕਹੇ ਸਚ, ਸਤਿ ਸਤਿ ਸਤਿ ਦ੍ਰਿੜਾਈਆ। ਕਾਇਆ ਮਾਟੀ ਸਭ ਦੇ ਭਾਂਡੇ ਕੱਚ, ਕਾਚੀ ਗਗਰੀਆ ਨਜ਼ਰੀ ਆਈਆ। ਬਾਹਰੋਂ ਪੋਚ ਪੁਚਾਇਨ ਹੱਥ, ਅੰਤਰੋਂ ਸਾਫ਼ ਨਾ ਕੋਇ ਕਰਾਈਆ। ਜਿੰਨਾਂ ਚਿਰ ਸਤਿਗੁਰ ਪੂਰਾ ਅੰਮ੍ਰਿਤ ਜਾਮ ਨਾਮ ਪਿਆਏ ਨਾ ਰਸ, ਦੁਰਮਤ ਮੈਲ ਨਾ ਕੋਇ ਧਵਾਈਆ। ਕਿਰਪਾ ਕਰ ਨਾ ਖੋਲ੍ਹੇ ਅੱਖ, ਪੜਦਾ ਪਰੇ ਨਾ ਕੋਇ ਚੁਕਾਈਆ। ਧੁਨ ਨਾਦ ਨਾ ਸੁਣਾਏ ਜਸ, ਬੋਧ ਅਗਾਧ ਨਾ ਕੋਇ ਪੜ੍ਹਾਈਆ। ਮਮਤਾ ਮਨ ਨਾ ਕਰੇ ਵਸ, ਮਤ ਮਤਵਾਲੀ ਡੇਰਾ ਢਾਹੀਆ। ਅੰਦਰ ਵੜ ਕੇ, ਮੰਦਰ ਚੜ੍ਹ ਕੇ ਸੱਚਾ ਮਾਰਗ ਨਾ ਦੇਵੇ ਦੱਸ, ਸਚ ਇਸ਼ਾਰੇ ਨਾਲ ਸਮਝਾਈਆ। ਓਨਾਂ ਚਿਰ ਪੀਆ ਪ੍ਰੀਤਮ ਗਲਵਕੜੀ ਨਾ ਲਏ ਘੱਤ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਦੂਰ ਦੁਰਾਡੇ ਸ਼ਤਰੂ ਨਾ ਜਾਵਣ ਨੱਠ, ਸ਼ਬਦ ਖੰਡਾ ਨਾ ਹੱਥ ਚਮਕਾਈਆ। ਹੱਦੋਂ ਆਰ ਪਾਰ ਸੁਖੀ ਕੋਈ ਨਾ ਜਾਵੇ ਵਸ, ਜਿੰਨਾਂ

ਚਿਰ ਸੰਸਾ ਰੋਗ ਨਾ ਕੋਇ ਮਿਟਾਈਆ। ਸੰਤ ਸਿਪਾਹੀ ਸ਼ਬਦ ਸਦੇਸ਼ੇ ਨਾਲ ਕਰ ਰਿਹਾ ਇਕੱਠ, ਹੌਲੀ ਹੌਲੀ ਰਿਹਾ ਬੁਲਾਈਆ। ਇਕੋ ਮੰਦਰ ਇਕੋ ਦਵਾਰ ਇਕੋ ਘਰ ਇਕੋ ਜ਼ਮੀਨ ਅਸਮਾਨ ਇਕੋ ਗ੍ਰਹਿ ਜਾਣਾ ਵਸ, ਸਤਿਗੁਰ ਇਕੋ ਨਜ਼ਰੀ ਆਈਆ। ਇਕੋ ਪੂਜਾ ਇਕੋ ਪਾਠ, ਇਕੋ ਤੀਰਥ ਇਕੋ ਘਾਟ, ਇਕੋ ਵਸਤ ਇਕੋ ਹਾਟ, ਵਣਜਾਰਾ ਇਕੋ ਬੇਪਰਵਾਹੀਆ। ਇਕੋ ਮਜਲਸ ਇਕ ਜਮਾਤ, ਇਕ ਪੜ੍ਹਾਈ ਇਕੋ ਗਾਥ, ਇਕੋ ਸੱਜਣ ਇਕੋ ਸਾਥ, ਇਕੋ ਦੇਵੇ ਅਣਗਿਣਤੀ ਦਾਤ, ਇਕੋ ਭਰਨਹਾਰਾ ਖਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ੍ਰਹਿ ਸਾਚੇ ਖ਼ੁਸ਼ੀ ਮਨਾਈਆ। ਇਕੋ ਇਕ ਸਾਚਾ ਗ੍ਰਹਿ, ਘਰ ਮੰਦਰ ਨਜ਼ਰੀ ਆਈਆ। ਚਾਰ ਵਰਨ ਜਿਥੇ ਬਹੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸੋਭਾ ਪਾਈਆ। ਇਕ ਦੂਜੇ ਦਾ ਕੋਈ ਨਾ ਕਰੇ ਖੈ, ਹੰਕਾਰ ਅੰਦਰ ਨਾ ਕੋਇ ਕਰਾਈਆ। ਹਉਂਮੇ ਵਿਚ ਨਾ ਨਾਅਰਾ ਲਾਏ ਮੈਂ, ਮਮਤਾ ਮੋਹ ਨਾ ਕੋਇ ਵਧਾਈਆ। ਸਤਿਗੁਰ ਸ਼ਬਦ ਸਿਪਾਹੀ ਇਕੋ ਸੰਦੇਸ਼ਾ ਸਭ ਨੂੰ ਕਹੇ, ਕਲਜੁਗ ਅੰਤਮ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਹੋਣਾ ਖੈ, ਖਾਲਸ ਵਿਚੋਂ ਲਏ ਬਚਾਈਆ। ਗੁਰਮੁਖ ਵਿਰਲਾ ਸਚ ਦਵਾਰੇ ਬਹੇ, ਜਿਸ ਘਰ ਇਕੋ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਮੁਕਾਵਣਹਾਰਾ ਅੰਤਮ ਇਕੋ ਇਕ ਅਖਵਾਈਆ। ਸੰਤਰੀ ਕਹੇ ਖੋਲ੍ਹੋ ਸੁਰਤੀ, ਸੁਤਿਆਂ ਰਿਹਾ ਜਗਾਈਆ। ਨੇਤਰ ਨੈਣ ਨਿਜ ਤੱਕੋ ਅਕਾਲ ਮੂਰਤੀ, ਮੂਰਤਾਂ ਵਿਚੋਂ ਸੋਭਾ ਪਾਈਆ। ਨਾਦ ਸੁਣੋ ਅਗੰਮੀ ਤੂਰਤੀ, ਤੁਰੀਆ ਮੁਖ ਸ਼ਰਮਾਈਆ। ਆਸਾ ਮਨਸਾ ਕਰੇ ਪੂਰਤੀ, ਪੂਰੀ ਇਛਿਆ ਕਰ ਵਖਾਈਆ । ਮੰਜ਼ਲ ਮੁੱਕੇ ਨੇੜ ਦੂਰ ਦੀ, ਦੂਰ ਦੁਰਾਡਾ ਪੰਧ ਚੁਕਾਈਆ। ਵੇਖੋ ਖੇਲ ਅਗੰਮੀ ਹਜ਼ੂਰ ਦੀ, ਹਜ਼ਰਤ ਪੀਰ ਰਿਹਾ ਉਠਾਈਆ । ਹੱਦ ਮਿਟੇ ਕਲਜੁਗ ਕੂੜ ਦੀ, ਸਤਿਜੁਗ ਸਾਚੀ ਨੀਂਹ ਧਰਾਈਆ। ਮਤ ਚੁੱਕੇ ਮੂਰਖ ਮੂੜ੍ਹ ਦੀ, ਗੁਰਮੁਖ ਗੁਰਮਤ ਇਕ ਦਰਸਾਈਆ। ਨਾਰ ਕੰਤ ਖੇਲ ਸਮਰਥ ਪੁਰਖ ਭਰਪੂਰ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਹੋਏ ਸਹਾਈਆ।