੧੯ ਸਾਵਣ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗੇ
ਸ਼ਾਹ ਪਾਤਸ਼ਾਹ ਹਰਿ ਨਰ ਨਰੇਸ਼ਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਸਤਿਗੁਰ ਸ਼ਬਦ ਧੁਰ ਸੰਦੇਸ਼ਾ, ਬੋਧ ਅਗਾਧ ਕਰੇ ਪੜ੍ਹਾਈਆ। ਜੁਗ ਚੌਕੜੀ ਜਾਨਣਹਾਰਾ ਲੇਖਾ, ਦੋ ਜਹਾਨਾਂ ਖੋਜ ਖੋਜਾਈਆ। ਮਿਟਾਵਣਹਾਰਾ ਕੂੜੀ ਰੇਖਾ, ਸਚ ਸੁਚ ਇਕ ਪਰਗਟਾਈਆ। ਬ੍ਰਹਿਮੰਡ ਖੰਡ ਖੇਲਣਹਾਰਾ ਖੇਡਾਂ, ਮੰਡਲ ਮੰਡਪ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਆਪਣਾ ਹੁਕਮ ਵਰਤਾਈਆ । ਹਰਿ ਕਰਤਾ ਕਰਤਾਰ, ਕੁਦਰਤ ਕਾਰ ਕਮਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਰ ਦਾ ਨਾਦ ਸੁਣਾਇੰਦਾ। ਭਗਤ ਭਗਵਾਨ ਲਏ ਉਠਾਲ, ਲੋਕਮਾਤ ਵੇਖ ਵਖਾਇੰਦਾ। ਸਤਿ ਸੁਆਮੀ ਹੋ ਦਿਆਲ, ਦੀਨਣ ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਵਖਾਵੇ ਸੱਚੀ ਧਰਮਸਾਲ, ਗ੍ਰਹਿ ਮੰਦਰ ਪੜਦਾ ਲਾਹਿੰਦਾ। ਗੁਰਸਿਖਾਂ ਚਲੇ ਨਾਲ ਨਾਲ, ਏਥੇ ਓਥੇ ਸੰਗ ਨਿਭਾਇੰਦਾ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਧੁਰ ਦੀ ਕਰਨੀ ਕਰੇ ਕਰਤਾ, ਸੋ ਪੁਰਖ ਨਿਰੰਜਣ ਵੱਡ ਵਡਿਆਈਆ। ਦੋ ਜਹਾਨਾਂ ਕਰਤਾ ਧਰਤਾ, ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਆਦਿ ਜੁਗਾਦਿ ਕਦੇ ਨਾ ਮਰਦਾ, ਏਕੰਕਾਰ ਬੇਪਰਵਾਹੀਆ। ਨਿਰਮਲ ਨਿਰਵੈਰ ਜੋਤ ਅਗੰਮੀ ਧਰਦਾ, ਨੂਰੋ ਨੂਰ ਕਰੇ ਰੁਸ਼ਨਾਈਆ। ਮਹੱਲ ਅਟਲ ਸਾਚੇ ਵੜਦਾ, ਸਚ ਦਵਾਰੇ ਸੋਭਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਘੱਲਦਾ, ਨਾਮ ਸੰਦੇਸ਼ਾ ਇਕ ਸੁਣਾਈਆ। ਖੇਲ ਕਰੇ ਨਿਹਚਲ ਧਾਮ ਅਟਲ ਦਾ, ਊਚੋ ਊਚ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਹਰਿ ਕਰਤਾ ਇਕ ਅਖਵਾਇੰਦਾ। ਜੁਗ ਚੌਕੜੀ ਵੇਸ ਵਟਾ, ਲੋਕਮਾਤ ਖੋਜ ਖੋਜਾਇੰਦਾ। ਕਲਜੁਗ ਲਹਿਣਾ ਦੇਣਾ ਰਿਹਾ ਮੁਕਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਿਹਕਲੰਕਾ ਨਾਉਂ ਰਖਾ, ਡੰਕਾ ਸ਼ਬਦ ਇਕ ਸੁਣਾਇੰਦਾ। ਰਾਓ ਰੰਕਾਂ ਰਿਹਾ ਜਗਾ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਸਤਿ ਸੰਦੇਸ਼ਾ ਧੁਰ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਆਇਆ, ਹਰਿ ਕਰਤਾ ਵਡ ਵਡਿਆਈਆ। ਭਗਤ ਭਗਵਾਨ ਰਿਹਾ ਉਠਾਇਆ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਅੰਤਰ ਆਤਮ ਇਕ ਵੈਰਾਗ ਉਪਜਾਇਆ, ਧੀਰਜ ਧੀਰ ਨਾ ਕੋਇ ਰਖਾਈਆ। ਬਿਨ ਰਸਨਾ ਜਿਹਵਾ ਅਨਰਸ ਸਵਾਦ ਇਕ ਦ੍ਰਿੜਾਇਆ, ਜਿਸ ਦੀ ਸਮਝ ਕੋਇ ਨਾ ਪਾਈਆ । ਗ੍ਰਹਿ ਮੰਦਰ ਘਰ ਨਾਦ ਵਜਾਇਆ, ਧੁਨ ਆਤਮਕ ਰਾਗ ਅਲਾਈਆ। ਦੀਆ ਬਾਤੀ ਮਹੱਲ ਅਟਲ ਇਕ ਰੁਸ਼ਨਾਇਆ, ਜੋਤੀ ਜੋਤ ਡਗਮਗਾਈਆ । ਸਾਹਿਬ ਸਤਿਗੁਰ ਠਾਕਰ ਸੁਆਮੀ ਹਰਿ ਕਰਤਾ ਕਰਤਾਰ ਵੇਖਣ ਆਇਆ, ਘਰ ਸੱਜਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਹਰਿ ਦਾਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਖੇਲੇ ਖੇਲ ਜੁਗ ਚੌਕੜੀ ਚਾਰ, ਨਿਤ ਨਵਿਤ ਫੇਰਾ ਪਾਈਆ। ਦਹਿ ਦਿਸ਼ਾ ਪਾਵਣਹਾਰਾ ਸਾਰ, ਬ੍ਰਹਿਮੰਡ ਖੰਡ ਖੋਜ ਖੋਜਾਈਆ। ਨਾਤਾ ਜੋੜ ਗੁਰ ਅਵਤਾਰ, ਪੀਰ ਪੈਗ਼ੰਬਰ ਬੰਧਨ ਪਾਈਆ। ਅੰਤਮ ਲਹਿਣਾ ਦੇਣਾ ਸਭ ਦਾ ਦਏ ਨਿਵਾਰ, ਲੇਖਾ ਕੋਇ ਰਹਿਣ ਨਾ ਪਾਈਆ। ਸ਼ਬਦ ਸੰਦੇਸ਼ਾ ਦੇਵੇ ਏਕਾ ਵਾਰ, ਏਕੰਕਾਰ ਰਿਹਾ ਸੁਣਾਈਆ। ਪੂਰਬ ਕਰਜ਼ ਦਏ ਉਤਾਰ, ਮਕਰੂਜ ਆਪਣਾ ਫ਼ਰਜ਼ ਪੂਰਾ ਕਰ ਵਖਾਈਆ। ਸਚ ਹਦੂਦ ਦੱਸ ਨਿਰੰਕਾਰ, ਮਹਿਦੂਦ ਆਪਣੇ ਹੁਕਮ ਕਰਾਈਆ। ਉਚ ਅਰੂਜ ਨਾ ਕੋਇ ਸ਼ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮਿਹਰਵਾਨ ਹਰਿ ਮਰਦ ਮਰਦਾਨਾ, ਸਚ ਮਰਦਾਨਗੀ ਇਕ ਕਮਾਇੰਦਾ। ਨਿਰਗੁਣ ਨਿਰਵੈਰ ਪਹਿਰਿਆ ਬਾਣਾ, ਬਾਣ ਨਿਰਾਲਾ ਤੀਰ ਚਲਾਇੰਦਾ । ਖੇਲੇ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਜਨ ਭਗਤ ਕਰੇ ਪਰਵਾਨਾ, ਸੰਤ ਸੁਹੇਲਾ ਆਪ ਉਠਾਇੰਦਾ । ਸਤਿ ਸਰੂਪੀ ਬੰਨ੍ਹੇ ਗਾਨਾ, ਸ਼ਬਦੀ ਡੋਰੀ ਤੰਦ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਇੰਦਾ। ਧੁਰ ਦਾ ਲੇਖਾ ਜਾਣੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਜਿਸ ਥਾਪਣ ਲਿਆ ਥਾਪ, ਲੱਖ ਚੁਰਾਸੀ ਘਾੜਤ ਲਿਆ ਘੜਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਇਆ ਪਰਤਾਪ, ਵਡ ਪਰਤਾਪੀ ਹੋ ਕੇ ਵੇਖ ਵਖਾਈਆ। ਗੁਰ ਅਵਤਾਰ ਬਣਾਇਆ ਸਾਕ,
ਪੀਰ ਪੈਗ਼ੰਬਰ ਸੱਜਣ ਨਾਲ ਮਿਲਾਈਆ। ਘਟ ਘਟ ਅੰਤਰ ਲੱਖ ਚੁਰਾਸੀ ਜਿਸ ਬੰਦ ਰਖਾਇਆ ਤਾਕ, ਖੋਲ੍ਹਣਹਾਰ ਇਕ ਹੋ ਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਦੱਸਦੇ ਭਵਿਖਤ ਵਾਕ, ਨਾਮ ਸੰਦੇਸ਼ਾ ਇਕ ਸੁਣਾਈਆ। ਸੋ ਸਾਹਿਬ ਸੁਆਮੀ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਲੇਖਾ ਜਾਣੇ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਨਵ ਨੌ ਚਾਰ ਪੰਧ ਮੁਕਾ, ਕਲ ਕਲਕੀ ਵੇਸ ਵਟਾਇੰਦਾ। ਸਾਚੇ ਮੰਦਰ ਡੇਰਾ ਲਾ, ਨਗਰੀ ਇਕੋ ਇਕ ਸੁਹਾਇੰਦਾ। ਧੁਨ ਸ਼ਬਦ ਨਾਦ ਵਜਾ, ਬ੍ਰਹਮ ਬ੍ਰਹਿਮਾਂਡ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਇੰਦਾ। ਸ਼ਬਦੀ ਡੰਕਾ ਵੱਜਿਆ ਏਕ, ਏਕੰਕਾਰ ਰਿਹਾ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖ ਕੇ ਗਏ ਟੇਕ, ਭੱਜੇ ਆਵਣ ਵਾਹੋ ਦਾਹੀਆ। ਜਿਸ ਦਾ ਕਿਸੇ ਨਾ ਲੱਭਿਆ ਭੇਤ, ਪੜਦਾ ਸਕੇ ਨਾ ਕੋਇ ਉਠਾਈਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਕੀਤਾ ਖੇਤ, ਖੰਡਾ ਖੜਗ ਨਾਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਅਗੰਮ ਅਥਾਹ ਆਪ ਅਪਰੰਪਰ, ਹਰਿ ਕਰਤਾ ਵਡ ਵਡਿਆਇੰਦਾ। ਜਿਸ ਦਾ ਜੁਗ ਚੌਕੜੀ ਧੁਰ ਦਾ ਮੰਤਰ, ਸੱਚਾ ਨਾਮ ਇਕ ਸਮਝਾਇੰਦਾ। ਲੱਖ ਚੁਰਾਸੀ ਸਰਬ ਜੀਆਂ ਥਿਧ ਜਾਣੇ ਅੰਤਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਖੇਲੇ ਖੇਲ ਗਗਨ ਗਗਨੰਤਰ, ਮੰਡਲ ਮੰਡਪ ਸੋਭਾ ਪਾਇੰਦਾ। ਨਵ ਨੌ ਚਾਰ ਲਗਾਵਣਹਾਰਾ ਬਸੰਤਰ, ਅਗਨੀ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚਾ ਇਕ ਵਡਿਆਇੰਦਾ। ਗ੍ਰਹਿ ਵੱਡਾ ਘਰ ਮੰਦਰ ਸੁਆਮੀ, ਹਰਿ ਕਰਤਾ ਨਜ਼ਰੀ ਆਈਆ। ਸਤਿ ਸਤਿਵਾਦੀ ਬੋਲੇ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਲੇਖਾ ਜਾਣੇ ਚਾਰ ਖਾਣੀ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਪਾਰਬ੍ਰਹਮ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਨਿਹਕਰਮੀ ਜਾਣੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਡਿਆਇੰਦਾ। ਜਨ ਭਗਤਾਂ ਆਤਮ ਦੱਸੇ ਸੱਚਾ ਧਰਮ, ਪਰਮਾਤਮ ਪੜਦਾ ਆਪ ਉਠਾਇੰਦਾ। ਲਹਿਣਾ ਚੁੱਕੇ ਵਰਨ ਬਰਨ, ਜ਼ਾਤ ਅਜ਼ਾਤੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮੰਦਰ ਇਕ ਸੁਹਾਇੰਦਾ। ਸਾਚਾ ਮੰਦਰ ਸਾਢੇ ਤਿੰਨ ਹੱਥ, ਕਲਜੁਗ ਅੰਤ ਮਿਲੇ ਵਡਿਆਈਆ। ਜਿਸ ਗ੍ਰਹਿ ਵਸਤ ਅਮੋਲਕ ਦਿਤੀ ਰੱਖ, ਨਾਮ ਭੰਡਾਰਾ ਇਕ ਭਰਾਈਆ। ਨਿਝਰ ਧਾਰਾ ਦੇਵੇ ਰਸ, ਅੰਮ੍ਰਿਤ ਇਕ ਚੁਆਈਆ। ਸਤਿ ਸਤਿ ਮਾਰਗ ਧੁਰ ਦਾ ਦੱਸ, ਰਹਿਬਰ ਇਕ ਸਮਝਾਈਆ। ਕਰੇ ਖੇਲ ਪੁਰਖ ਸਮਰਥ, ਧੁਰ ਦੀ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਚੁਕਾਈਆ। ਪੜਦਾ ਓਹਲਾ ਚੁੱਕੇ ਕਾਇਆ ਗ੍ਰਹਿ, ਘਰ ਘਰ ਖ਼ੁਸ਼ੀ ਵਖਾਈਆ। ਭਗਤ ਭਗਵਾਨ ਇਕ ਦਵਾਰੇ ਬਹੇ, ਦੂਜਾ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਭਾਣਾ ਸਹੇ, ਸਹਿ ਸਹਿ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਨਾਮ ਨਿਧਾਨਾ ਇਕੋ ਕਹੇ, ਢੋਲਾ ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਰ ਵਖਾਈਆ। ਕਰਨੀ ਕਰਤਾ ਕਰਨ ਆਇਆ, ਕਲ ਕਲਕੀ ਵੇਸ ਵਟਾਈਆ। ਸੰਤ ਸੁਹੇਲੇ ਰਿਹਾ ਮਿਲਾਇਆ, ਗੁਰ ਚੇਲੇ ਗੋਦ ਉਠਾਈਆ।
ਨਾਤਾ ਤੋੜੇ ਤ੍ਰੈਗੁਣ ਮਾਇਆ, ਪੰਜ ਤਤ ਨਾ ਕੋਇ ਲੜਾਈਆ। ਸਾਚਾ ਮਾਰਗ ਇਕ ਸਮਝਾਇਆ, ਗੁਰ ਸ਼ਬਦੀ ਕਰੇ ਪੜ੍ਹਾਈਆ। ਮਹੱਲ ਅਟਲ ਸਚ ਰੁਸ਼ਨਾਇਆ, ਜੋਤੀ ਜੋਤ ਡਗਮਗਾਈਆ। ਸ਼ਬਦ ਨਾਦ ਇਕ ਸ਼ਨਵਾਇਆ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਸੱਚਾ ਜਾਮ ਪਿਆਇਆ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਪੂਰਬ ਲੇਖਾ ਮੁਕਾਵਣਹਾਰਾ, ਜਨ ਭਗਤ ਦਏ ਵਡਿਆਈਆ। ਕਲਜੁਗ ਅੰਤ ਲਏ ਅਵਤਾਰਾ, ਪਰਮ ਪੁਰਖ ਫੇਰਾ ਪਾਈਆ। ਵਸਣਹਾਰਾ ਧਾਮ ਨਿਆਰਾ, ਸੰਬਲ ਬੈਠਾ ਚਰਨ ਟਿਕਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸੋਭਾ ਪਾਈਆ। ਬੂੰਦ ਸਵਾਂਤੀ ਠੰਡੀ ਠਾਰਾ, ਅੰਮ੍ਰਿਤ ਧਾਰ ਇਕ ਵਹਾਈਆ। ਚਾਰ ਵਰਨਾਂ ਸਾਂਝਾ ਯਾਰਾ, ਬਰਨ ਅਠਾਰਾਂ ਲੇਖੇ ਲਾਈਆ। ਸਿਫ਼ਤ ਸਾਲਾਹ ਵਸਿਆ ਬਾਹਰਾ, ਕਾਗ਼ਜ਼ ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਮਿਲਾਈਆ। ਜਨ ਭਗਤ ਮਿਲਾਵਾ ਕਰੇ ਘਰ, ਗ੍ਰਹਿ ਵੱਜੇ ਨਾਮ ਵਧਾਈਆ। ਬੰਦ ਕੁਆੜੀ ਖੋਲ੍ਹੇ ਦਰ, ਦਰ ਮੰਦਰ ਸੋਭਾ ਪਾਈਆ। ਦਰਸ ਵਖਾਏ ਅੱਗੇ ਖੜ੍ਹ, ਸਵੱਛ ਸਰੂਪੀ ਰੂਪ ਵਟਾਈਆ। ਮਹੱਲ ਪੌੜੇ ਜਾਏ ਚੜ੍ਹ, ਮੰਜ਼ਲ ਪੰਧ ਮੁਕਾਈਆ। ਸੱਚਾ ਢੋਲਾ ਲਏ ਪੜ੍ਹ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲ ਕਰੇ ਮਿਲਾਪ, ਪੂਰਬ ਲੇਖ ਮੁਕਾਈਆ। ਸਤਿ ਸਤਿਵਾਦੀ ਧੁਰ ਦਾ ਜਾਪ, ਜਗ ਜੀਵਣ ਦਾਤਾ ਦਏ ਜਣਾਈਆ। ਨਾਤਾ ਜੋੜ ਪੂਤ ਪਿਤਾ ਬਾਪ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਮੇਟੇ ਰੋਗ ਸੰਤਾਪ, ਸਹਿਸਾ ਦੁੱਖ ਮਿਟਾਈਆ। ਲੇਖੇ ਲਾਏ ਮਾਟੀ ਖ਼ਾਕ, ਤਨ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਦੱਸੇ ਜ਼ਾਤ, ਬ੍ਰਹਮ ਪਾਰਬ੍ਰਹਮ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਸੰਦੇਸੇ ਜੋ ਗਏ ਆਖ, ਆਖ਼ਰ ਲੇਖਾ ਪੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਵਡਿਆਈਆ। ਜਨ ਭਗਤ ਕਹੇ ਮੈਂ ਨੀਕਣ ਨੀਕਾ, ਪ੍ਰਭ ਤੇਰੀ ਇਕ ਸਰਨਾਈਆ। ਪੰਜ ਤਤ ਕਾਇਆ ਮਾਟੀ ਰਸ ਫੀਕਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਲੇਖਾ ਜਾਣਾ ਨਾ ਸਾਢੇ ਤਿੰਨ ਹੱਥ ਸੀਂ ਕਾ, ਵੰਡਣ ਵੰਡ ਨਾ ਕੋਇ ਸਮਝਾਈਆ। ਪਰਦਾ ਚੁੱਕੇ ਨਾ ਜੀਵ ਜੀ ਕਾ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਾਮ ਨਿਧਾਨ ਨਾ ਕੋਈ ਪੀਤਾ, ਰਸ ਸਮਝ ਕੋਇ ਨਾ ਪਾਈਆ। ਵਸਤ ਅਮੋਲਕ ਖ਼ਾਲੀ ਖ਼ੀਸਾ, ਦਾਤ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਤਪਦਾ ਵੇਖਿਆ ਅੰਗੀਠਾ, ਪੰਜ ਤਤ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇਣਾ ਸਮਝਾਈਆ। ਸ੍ਰੀ ਭਗਵਾਨ ਭਗਤ ਰਿਹਾ ਦੱਸ, ਭਗਵਨ ਦਏ ਵਡਿਆਈਆ। ਤੂੰ ਮੇਰਾ ਮੈਂ ਤੇਰੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਦਿਆਂ ਵਖਾਈਆ। ਹਕੀਕਤ ਵਿਚੋਂ ਝੋਲੀ ਪਾਵਾਂ ਹੱਕ, ਹਕੂਕ ਤੇਰੀ ਵੰਡ ਵੰਡਾਈਆ। ਕੂੜੀ ਕਿਰਿਆ ਨਾਲੋਂ ਕਰਕੇ ਅੱਡ, ਆਤਮ ਪਰਮਾਤਮ ਜੋੜ ਜੁੜਾਈਆ। ਵਿਸ਼ਵ ਬਣਾ ਕੇ ਇਕੋ ਯੱਦ, ਲਹਿਣਾ ਦੇਣਾ ਦੇਵਾਂ ਚੁਕਾਈਆ। ਜਗਤ ਦਵਾਰਾ ਪਾਰ ਹੱਦ, ਕੂੜੀ ਕਿਰਿਆ ਪੰਧ ਮੁਕਾਈਆ। ਚਰਨ ਦਵਾਰੇ ਆਪਣੇ ਸੱਦ, ਸਦਾ ਨਾਮ ਸੰਦੇਸ਼ ਸੁਣਾਈਆ। ਸਿਰ ਰੱਖਣਾ ਦੇ ਕਰ ਹੱਥ, ਏਥੇ ਓਥੇ ਦਇਆ ਕਮਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਜਨ ਭਗਤ ਕਹੇ ਮੈਂ ਕਮਲਾ ਕੋਝਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਮੇਰੀ ਸਮਝ ਸੋਚ ਨਾ ਕੋਈ ਸੋਝਾ, ਸੁਰਤੀ ਸ਼ਬਦ ਨਾ ਕੋਇ ਕੁੜਮਾਈਆ। ਸੁਣਿਆ ਸਚ ਨਾ ਕੋਇ ਸਲੋਕਾ, ਧੁਰ ਦਾ ਰਾਗ ਨਾ ਕੋਇ ਅਲਾਈਆ। ਪੜ੍ਹਿਆ ਜਗਤ ਮਾਤ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਵੇਖਿਆ ਕੋਠਾ, ਛੱਪਰ ਛੰਨ ਨਾ ਕੋਇ ਛੁਹਾਈਆ। ਡੂੰਘੀ ਧਾਰ ਅਠਸਠ ਤੀਰਥ ਮਾਰਿਆ ਕੋਈ ਨਾ ਗੋਤਾ, ਸਰ ਸਰੋਵਰ ਨਹਾਵਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਸ੍ਰੀ ਭਗਵਾਨ ਸਚ ਸੰਦੇਸ਼ ਦੱਸਦਾ, ਜਨ ਭਗਤ ਦਏ ਜਣਾਈਆ। ਮੈਂ ਅੰਤਰ ਆਤਮ ਵਸਦਾ, ਜਗ ਨੇਤਰ ਨਜ਼ਰ ਨਾ ਆਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਥੋੜ੍ਹੇ ਰੱਖਦਾ, ਆਪ ਆਪਣਾ ਰੰਗ ਚੜ੍ਹਾਈਆ। ਖੇਲਾਂ ਖੇਲ ਪੁਰਖ ਸਮਰਥ ਦਾ, ਸਮਰਥ ਹੋ ਕੇ ਹੋਵਾਂ ਸਹਾਈਆ। ਪੰਚ ਵਿਕਾਰਾ ਆਪੇ ਨੱਥਦਾ, ਸ਼ਬਦੀ ਡੋਰੀ ਤੰਦ ਬੰਧਾਈਆ। ਲਹਿਣਾ ਦੇਣਾ ਚੁਕਾਵਾਂ ਜੋਗ ਅਭਿਆਸ ਦਾ, ਸਿਮਰਨ ਪੂਜਾ ਪਾਠ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਮੈਂ ਨਾ ਜਾਣਾ ਜੋਗ, ਜੁਗਤੀ ਸਮਝ ਕੋਇ ਨਾ ਆਈਆ। ਕੂੜੀ ਕਿਰਿਆ ਸੀਸ ਚੁਕਿਆ ਬੋਝ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੈਨੂੰ ਤਾਹਨਾ ਮਾਰਨ ਲੋਕ, ਜੀਵ ਜੰਤ ਰਹੇ ਡਰਾਈਆ। ਮੈਂ ਤੇਰਾ ਸੁਣ ਕੇ ਇਕ ਸਲੋਕ, ਘਰ ਆਤਮ ਖ਼ੁਸ਼ੀ ਮਨਾਈਆ। ਮੈਂ ਰੋਂਦੀ ਵੇਖੀ ਚਰਨਾਂ ਹੇਠ ਮੁਕਤੀ ਮੋਖ, ਨੇਤਰ ਰੋ ਰੋ ਦਏ ਦੁਹਾਈਆ। ਮੈਨੂੰ ਅਗਲੀ ਪਿਛਲੀ ਨਹੀਂ ਕੋਈ ਸੋਚ, ਸਮਝ ਵਿਚ ਨਾ ਕੋਇ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਇਕੋ ਰੱਖੀ ਤੇਰੀ ਓਟ, ਓੜਕ ਲੈਣਾ ਆਪ ਤਰਾਈਆ। ਮੈਂ ਆਲ੍ਹਣਿਉਂ ਡਿੱਗਾ ਬੋਟ, ਤੁਧ ਬਿਨ ਸਕੇ ਨਾ ਕੋਇ ਉਠਾਈਆ। ਆਦਿ ਅੰਤ ਪ੍ਰਭ ਤੇਰੀ ਜੋਤ, ਤੈਥੋਂ ਵਿਛੜੀ ਤੇਰੇ ਵਿਚ ਸਮਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਸ੍ਰੀ ਭਗਵਾਨ ਦੱਸੇ ਹਾਲ, ਹਾਲਤ ਸਚ ਦਏ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੂੰ ਧੁਰ ਦਾ ਲਾਡਲਾ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਤੇਰੇ ਕਾਇਆ ਘਰ ਘਰ ਵਿਚ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ । ਦੀਪਕ ਅਗੰਮੀ ਜੋਤ ਬਾਲ, ਦਿਵਸ ਰੈਣ ਕਰੇ ਰੁਸ਼ਨਾਈਆ। ਅੱਠੇ ਪਹਿਰ ਰਹੇ ਖ਼ੁਸ਼ਹਾਲ, ਗ਼ਮੀ ਚਿੰਤਾ ਸੋਗ ਨੇੜ ਕੋਇ ਨਾ ਆਈਆ। ਸ਼ਬਦੀ ਸ਼ਬਦ ਵਜਾਉਂਦਾ ਰਹੇ ਤਾਲ, ਤਲਵਾੜਾ ਇਕੋ ਇਕ ਸਮਝਾਈਆ। ਸਚ ਸਰੋਵਰ ਦਏ ਨੁਹਾਲ, ਅੰਮ੍ਰਿਤ ਆਤਮ ਇਕ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜਗਤ ਦਏ ਬਦਲਾਈਆ। ਅੰਤ ਪੋਹ ਨਾ ਸਕੇ ਕਾਲ, ਮਹਾਂਕਾਲ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਜਨ ਭਗਤ ਕਹੇ ਮੈਂ ਮੂਰਖ ਮੂੜ੍ਹ, ਮੁਗਧਾਂ ਵਿਚੋਂ ਮੁਗਧ ਨਜ਼ਰੀ ਆਈਆ। ਕਲਜੁਗ ਨਾਤਾ ਜੁੜਿਆ ਕੂੜੋ ਕੂੜ, ਸਚ ਸੁਚ ਨਾ ਕੋਇ ਸਮਝਾਈਆ। ਫਿਰ ਫਿਰ ਵੇਖਿਆ ਨੇੜੇ ਦੂਰ, ਦਹਿ ਦਿਸ਼ਾ ਵੇਖ ਵਖਾਈਆ। ਸਤਿ ਸਰੂਪ ਸਾਖ਼ਿਆਤ ਨਜ਼ਰ ਨਾ ਆਇਆ ਹਜ਼ੂਰ, ਹਾਜ਼ਰ ਹੋ ਕੇ ਮੇਲ ਨਾ ਕੋਇ ਮਿਲਾਈਆ। ਕੂੜੀ ਵਾਸਨਾ ਪਿਆ ਫ਼ਤੂਰ, ਫ਼ਤਵਾ ਸਭ ਤੇ ਰਿਹਾ ਲਗਾਈਆ। ਮਾਇਆ
ਮਮਤਾ ਹੋਈ ਮਸ਼ਹੂਰ, ਮਸ਼ਵਰਾ ਆਪਣੇ ਨਾਲ ਪਕਾਈਆ। ਸਾਢੇ ਤਿੰਨ ਹੱਥ ਕਾਇਆ ਤਤ ਤਪੇ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਸਤਕ ਮਿਲੇ ਨਾ ਧੁਰ ਦੀ ਧੂੜ, ਟਿੱਕਾ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੀ ਸਚ ਮਿਲੇ ਸਰਨਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਨਿਰਗੁਣ ਨਿਰਵੈਰ ਸ਼ਬਦ ਅਲਾਉਂਦਾ ਏ। ਭਗਤ ਭਗਵਾਨ ਆਪ ਸਮਝਾਉਂਦਾ ਏ। ਸੰਤ ਸੁਜਾਨ ਪਕੜ ਉਠਾਉਂਦਾ ਏ। ਗੁਰਮੁਖਾਂ ਦਏ ਗਿਆਨ, ਅਗਿਆਨ ਅੰਧੇਰ ਮਿਟਾਉਂਦਾ ਏ। ਗੁਰਸਿਖਾਂ ਬਖ਼ਸ਼ ਧਿਆਨ, ਚਰਨ ਪ੍ਰੀਤੀ ਜੋੜ ਜੁੜਾਉਂਦਾ ਏ। ਜਿਨ੍ਹਾਂ ਉਪਰ ਹੋਇਆ ਆਪ ਮਿਹਰਵਾਨ, ਮੁਹੱਬਤ ਹੱਕ ਇਕ ਸਮਝਾਉਂਦਾ ਏ। ਲੇਖਾ ਚੁਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਸੀਸ ਝੁਕਾਉਂਦਾ ਏ। ਨੈਣ ਸ਼ਰਮਾਏ ਅੰਜ਼ੀਲ ਕੁਰਾਨ, ਕਲਮਾ ਜਿਸ ਨੂੰ ਆਪ ਪੜ੍ਹਾਉਂਦਾ ਏ। ਕਿਰਪਾ ਕਰੇ ਵਡ ਅਮਾਮ, ਰਹਿਮਤ ਆਪਣੀ ਆਪ ਕਮਾਉਂਦਾ ਏ। ਧੁਰਦਾ ਦੱਸ ਕੇ ਨਗ਼ਮਾ ਕਲਾਮ, ਨੌਬਤ ਹਕ ਹਕ ਵਜਾਉਂਦਾ ਏ। ਬਰਦਾ ਦਰ ਕਰੇ ਸਲਾਮ, ਸੀਸ ਜਗਦੀਸ ਸਰਬ ਝੁਕਾਉਂਦਾ ਏ। ਮੁਰੀਦ ਮੁਰਸ਼ਦ ਵੇਖੇ ਆਣ, ਕਾਇਨਾਤ ਫੇਰਾ ਪਾਉਂਦਾ ਏ। ਜਨ ਭਗਤਾਂ ਕਰੇ ਆਪ ਪਹਿਚਾਣ, ਭਗਵਨ ਆਪਣਾ ਪੜਦਾ ਲਾਹੁੰਦਾ ਏ। ਘਰ ਸੁਆਮੀ ਦੇ ਕੇ ਦਾਨ, ਵਸਤ ਅਮੋਲਕ ਝੋਲੀ ਪਾਉਂਦਾ ਏ। ਲੇਖਾ ਚੁੱਕੇ ਆਵਣ ਜਾਣ, ਲੱਖ ਚੁਰਾਸੀ ਪੰਧ ਕਟਾਉਂਦਾ ਏ। ਸਤਿਗੁਰ ਧੂੜੀ ਚਰਨ ਇਸ਼ਨਾਨ, ਅਠਸਠ ਲੇਖਾ ਪੰਧ ਮੁਕਾਉਂਦਾ ਏ। ਧੁਰ ਦਾ ਸ਼ਬਦ ਇਕ ਗਿਆਨ, ਆਤਮ ਪਰਮਾਤਮ ਆਪ ਪੜ੍ਹਾਉਂਦਾ ਏ। ਧਰਮ ਵਖਾ ਕੇ ਸਚ ਨਿਸ਼ਾਨ, ਸਚਖੰਡ ਨਿਵਾਸੀ ਆਪਣੇ ਹੱਥ ਉਠਾਉਂਦਾ ਏ। ਸਾਢੇ ਤਿੰਨ ਹੱਥ ਕਰ ਪਰਵਾਨ, ਪਰਵਾਨਾ ਇਕੋ ਇਕ ਵਖਾਉਂਦਾ ਏ। ਜਿਸ ਦੇ ਹੱਥ ਜ਼ਿਮੀਂ ਅਸਮਾਨ, ਦੋਜ਼ਖ਼ ਬਹਿਸ਼ਤ ਡੇਰਾ ਢਾਉਂਦਾ ਏ। ਚੌਦਾਂ ਤਬਕ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਉਂਦਾ ਏ। ਜਿਨ੍ਹਾਂ ਭਗਤਾਂ ਪ੍ਰਭ ਸਿੱਧਾ ਮਿਲਿਆ ਆਣ, ਤਿਨ੍ਹਾਂ ਏਥੇ ਓਥੇ ਨਾ ਕੋਇ ਅਟਕਾਉਂਦਾ ਏ। ਅਬਿਨਾਸ਼ੀ ਕਰਤਾ ਦਏ ਫ਼ਰਮਾਨ, ਜਨ ਭਗਤਾਂ ਆਪ ਵਡਿਆਉਂਦਾ ਏ। ਕਲਜੁਗ ਅੰਤ ਹੋ ਮਿਹਰਵਾਨ, ਕਲ ਕਲਕੀ ਫੇਰਾ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੂਰਖ ਮੂੜ੍ਹੇ ਪਾਰ ਲੰਘਾਉਂਦਾ ਏ। ਮੂਰਖ ਮੂੜ੍ਹੇ ਪਾਰ ਲੰਘਾਵਾਂਗਾ। ਅਬਿਨਾਸ਼ੀ ਕਰਤਾ ਇਕ ਅਖਵਾਵਾਂਗਾ। ਸਚਖੰਡ ਨਿਵਾਸੀ ਹੋ ਕੇ ਦਇਆ ਕਮਾਵਾਂਗਾ। ਜਨ ਭਗਤਾਂ ਬਣਾ ਕੇ ਉੱਤਮ ਜ਼ਾਤੀ, ਜ਼ਾਤ ਆਪਣੀ ਵਿਚ ਮਿਲਾਵਾਂਗਾ। ਨਾਤਾ ਤੋੜ ਕੇ ਤਨ ਖ਼ਾਕੀ, ਖ਼ਾਲਸ ਆਪਣਾ ਰੰਗ ਰੰਗਾਵਾਂਗਾ। ਮਨੂਆ ਰਹੇ ਕੋਈ ਨਾ ਆਕੀ, ਮਨਸਾ ਸਭ ਦੀ ਮੇਟ ਮਿਟਾਵਾਂਗਾ। ਘਰ ਮੰਦਰ ਖੋਲ੍ਹ ਕੇ ਤਾਕੀ, ਪੜਦਾ ਓਹਲਾ ਆਪ ਚੁਕਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਪਿਛੇ ਰਹਿ ਗਈ ਬਾਕੀ, ਸਭ ਦਾ ਲਹਿਣਾ ਝੋਲੀ ਪਾਵਾਂਗਾ। ਜਨਮ ਜਨਮ ਦੇ ਵਿਚੋਂ ਬਦਲ ਦੇਵਾਂ ਹਯਾਤੀ, ਹਰਿਜਨ ਸਾਚੇ ਅੰਗ ਲਗਾਵਾਂਗਾ । ਅੰਤਰ ਆਤਮ ਸੁਣਾ ਕੇ ਆਪਣੀ ਸਾਖ਼ੀ, ਧੁਰ ਸੰਦੇਸਾ ਇਕ ਜਣਾਵਾਂਗਾ। ਸ਼ਬਦ ਅਗੰਮੀ ਬਣ ਕੇ ਪਾਠੀ, ਪਾਠਸ਼ਾਲਾ ਇਕ ਵਡਿਆਵਾਂਗਾ। ਜਨ ਭਗਤੋ ਤੁਹਾਡਾ ਦੂਜਾ ਨਾ ਕੋਈ ਜਮਾਤੀ, ਅਲਿਫ਼ ਯੇ ਲੇਖਾ ਜਗਤ ਰਖਾਵਾਂਗਾ। ਪਤਿਪਰਮੇਸ਼ਵਰ ਬਣਿਆ ਆਪ ਸਾਕੀ, ਸਚ ਪਿਆਲਾ ਮੁਖ ਲਗਾਵਾਂਗਾ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸੱਚਾ ਚੰਦ ਚਮਕਾਵਾਂਗਾ। ਚਾਰ ਵਰਨ ਦੀ ਇਕੋ ਗਾਥੀ, ਬਰਨ ਅਠਾਰਾਂ ਰਾਹ ਦਰਸਾਵਾਂਗਾ। ਸ਼ਬਦ ਸੰਦੇਸ਼ਾ ਧੁਰ ਦੀ ਪਾਤੀ, ਪਤਿਪਰਮੇਸ਼ਵਰ ਹੋ ਕੇ ਆਪ ਅਲਾਵਾਂਗਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਵਾਂਗਾ। ਹਰਿਜਨ ਸਾਚੇ ਪਾਰ ਲੰਘੌਂਦਾ ਏ। ਜੁਗ ਜੁਗ ਆਪਣੀ ਦਇਆ ਕਮੌਂਦਾ ਏ। ਨਿਰਗੁਣ ਸਰਗੁਣ ਵੇਸ ਵਟੌਂਦਾ ਏ। ਲੋਕਮਾਤ ਫੇਰਾ ਪੌਂਦਾ ਏ। ਕਰੇ ਖੇਲ ਤਮਾਸ਼, ਅਗੰਮ ਅਥਾਹ ਭੇਵ ਚੁਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰ ਕੇ ਆਸ, ਆਸਾ ਆਪਣੇ ਨਾਲ ਮਿਲੌਂਦਾ ਏ। ਜਨ ਭਗਤ ਕਹੇ ਮੈਂ ਮੂਰਖ ਅੰਧ, ਤੇਰੀ ਸਾਰ ਕੋਇ ਨਾ ਆਈਆ। ਰਸਨਾ ਜਿਹਵਾ ਕੂੜ ਕੁੜਿਆਰਾ ਲੱਗਾ ਗੰਦ, ਸਚ ਸੁੱਚ ਨਾ ਕੋਇ ਸਮਝਾਈਆ। ਘਰ ਪਰਕਾਸ਼ ਨਾ ਚੜ੍ਹਿਆ ਚੰਦ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸਿਫ਼ਤ ਕਰੀ ਨਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਮੰਜ਼ਲ ਪੈਂਡਾ ਚੁੱਕਿਆ ਨਾ ਪੰਧ, ਰਾਹੀ ਬਣਿਆ ਨਾ ਭੱਜਿਆ ਵਾਹੋ ਦਾਹੀਆ। ਤੇਰਾ ਢੋਲਾ ਗਾਇਆ ਨਾ ਛੰਦ, ਦਿਵਸ ਰੈਣ ਨਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਉਂ ਬਾਲਕ ਲੈਣਾ ਤਰਾਈਆ। ਜਨ ਭਗਤ ਕਹੇ ਮੈਂ ਤੇਰਾ ਦਾਸ, ਦਾਸੀ ਰੂਪ ਵਟਾਈਆ। ਨਾ ਕੋਈ ਜੋਗ ਨਾ ਅਭਿਆਸ, ਸੁੰਨ ਸਮਾਧ ਨਾ ਕੋਇ ਸਮਾਈਆ। ਨਾ ਕੋਈ ਬੇਨੰਤੀ ਨਾ ਅਰਦਾਸ, ਸੀਸ ਜਗਦੀਸ ਨਾ ਕੋਇ ਝੁਕਾਈਆ। ਨਾ ਕੋਇ ਪਵਣ ਨਾ ਸਵਾਸ, ਸਾਹ ਸਾਹ ਨਾ ਹਰਿ ਜਸ ਗਾਈਆ। ਨਾ ਕੋਈ ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ ਪਰਭਾਸ, ਟਿੱਲੇ ਪਰਬਤ ਬੈਠਾ ਰਾਹ ਨਾ ਕੋਇ ਤਕਾਈਆ। ਇਕੋ ਅੰਤਰ ਤੇਰੇ ਮਿਲਣ ਦੀ ਆਸ, ਦੂਜੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੋਦੀ ਲੈਣਾ ਉਠਾਈਆ। ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਜਨ ਭਗਤ ਆਪ ਸਮਝੌਂਦਾ ਏ। ਮਿਹਰਵਾਨ ਮਿਹਰ ਨਜ਼ਰ ਨਾਲ ਤਰੌਂਦਾ ਏ। ਕਿਰਪਾ ਨਿਧਾਨ ਕਿਰਪਾ ਕਰ ਕੇ, ਹੰਸ ਕਾਗ ਬਣੌਂਦਾ ਏ। ਸੰਤ ਸੁਹੇਲੇ ਸੱਜਣ ਫੜ ਕੇ, ਸਾਚੇ ਪੌੜੇ ਚੜ੍ਹ ਕੇ ਦਰਸ ਵਖਾਏ ਅੱਗੇ ਖੜ੍ਹ ਕੇ, ਸਵੱਛ ਸਰੂਪੀ ਨਜ਼ਰੀ ਔਂਦਾ ਏ। ਜਨ ਭਗਤ ਜੀਂਵਦਿਆਂ ਜਗ ਵੇਖਣ ਮਰ ਕੇ, ਮਰਿਆਂ ਜਗਤ ਨਾਮ ਵਡਿਔਂਦਾ ਏ। ਜਿਸ ਭਾਂਡੇ ਲਿਆਂਦੇ ਘੜ ਕੇ, ਸੋ ਠਠਿਆਰ ਕੀਮਤ ਪੌਂਦਾ ਏ। ਜੋ ਸਾਹਿਬ ਸਤਿਗੁਰ ਸੀਸ ਚਰਨਾਂ ਧਰਦੇ, ਤਿਨ੍ਹਾਂ ਧਰਤ ਧਵਲ ਉਪਰ ਮਾਣ ਰਖੌਂਦਾ ਏ। ਦਰਗਾਹ ਸਾਚੀ ਬਣਦੇ ਬਰਦੇ, ਬੰਦੀ ਖਾਨਾ ਤੋੜ ਤੁੜੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਓਨ੍ਹਾਂ ਦਾ ਦਰਸ਼ਨ ਕਰਦੇ, ਜਿਨ੍ਹਾਂ ਪੁਰਖ ਅਕਾਲ ਆਪਣੀ ਗੋਦ ਬਠੌਂਦਾ ਏ। ਇਕੋ ਨਾਮ ਹਰੀ ਦਾ ਪੜ੍ਹਦੇ, ਤੂੰ ਹੀ ਤੂੰ ਰਾਗ ਜਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੱਬਤ ਆਪਣੇ ਨਾਲ ਰਖੌਂਦਾ ਏ। ਜਨ ਭਗਤ ਕਹੇ ਮੈਂ ਕੀ ਦੱਸਾਂ, ਬੁੱਧੀ ਚਲੇ ਨਾ ਕੋਇ ਵਡਿਆਈਆ। ਮੇਰੀਆਂ ਬਾਹਰੋਂ ਰੋਵਣ ਅੱਖਾਂ, ਅੰਦਰੋਂ ਦਰਦ ਕੋਇ ਨਾ ਆਈਆ। ਜਗਤ ਵਾਸਨਾ ਉਠ ਉਠ ਨੱਸਾਂ, ਮਨ ਕਾ ਮਣਕਾ ਨਾ ਕੋਇ ਭਵਾਈਆ। ਰਸਨਾ ਜਿਹਵਾ ਕੂੜ ਕੁੜਿਆਰ ਬਕਾਂ, ਬਕਤਾ ਹੋ ਕੇ ਤੇਰਾ ਨਾਮ ਨਾ ਕੋਇ ਸਾਲਾਹੀਆ। ਸਾਚੀ ਸੇਵਾ ਕਰੀ ਕੋਈ ਨਾ ਹੱਥਾਂ, ਪੈਰਾਂ ਨਾਲ ਚਲ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਲੈਣਾ ਲਾਈਆ। ਜਨ ਭਗਤ ਤੇਰੀ ਅੰਤਰ ਆਤਮ ਪੁਕਾਰ, ਸੁਣਨਹਾਰ ਇਕ ਅਖਵਾਇੰਦਾ। ਨਾਤਾ ਤੁਟਾ ਕੂੜ ਸੰਸਾਰ, ਸਤਿਗੁਰ ਸਵਾਮੀ ਵੇਖ ਵਖਾਇੰਦਾ। ਗ੍ਰਹਿ ਮੰਦਰ ਕਰੇ ਪਿਆਰ, ਪ੍ਰੀਤਮ ਆਪਣਾ ਰੰਗ ਰੰਗਾਇੰਦਾ। ਘਰ ਵੇਖਣਾ ਮੰਗਲਾਚਾਰ, ਧੁਰ ਦਾ ਢੋਲਾ ਆਪ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਸੋਹੰ ਸੱਚਾ ਇਕ ਜੈਕਾਰ, ਆਦਿ
ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਸੁਣਾਇੰਦਾ। ਜਿਸ ਦੀ ਸ਼ਾਸਤਰਾਂ ਵਿਚੋਂ ਕਰੇ ਨਾ ਕੋਇ ਵਿਚਾਰ, ਅੱਖਰਾਂ ਵਿਚੋਂ ਅੱਖਰ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਰੂਪ ਆਪ ਸਮਝਾਇੰਦਾ। ਸੋਹੰ ਰੂਪ ਦੱਸੇ ਸੋ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਅਕਾਲ ਮੂਰਤ ਆਪੇ ਹੋ, ਨਿਰਗੁਣ ਨਿਰਵੈਰ ਖੇਲ ਖਿਲਾਈਆ। ਸਚ ਗ੍ਰਹਿ ਕਰ ਕੇ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਨਿਰਗੁਣ ਨਾਲ ਨਿਰਗੁਣ ਛੋਹ, ਸੋਹਣੀ ਬਣਤ ਬਣਾਈਆ। ਮਾਤ ਪਿਤ ਆਪੇ ਹੋ, ਦਾਈ ਦਾਇਆ ਬਣ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਸੋ ਸਾਹਿਬ ਹੋਇਆ ਦਾਈ ਦਾਇਆ, ਜਨਨੀ ਜਨ ਰੂਪ ਵਟਾਇੰਦਾ। ਸ਼ਬਦੀ ਸੁਤ ਦੁਲਾਰਾ ਜਾਇਆ, ਹੰ ਨਾਉਂ ਧਰਾਇੰਦਾ। ਦੋਹਾਂ ਮਿਲ ਕੇ ਸਗਨ ਮਨਾਇਆ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ । ਸੋ ਪੁਰਖ ਨਿਰੰਜਣ ਸਚਖੰਡ ਦਵਾਰੇ ਸੋਭਾ ਪਾਇਆ, ਹਰਿ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ। ਸੁਤ ਦੁਲਾਰਾ ਥਿਰ ਘਰ ਡੇਰਾ ਲਾਇਆ, ਚਰਨ ਕਵਲ ਧਿਆਨ ਧਰਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤੇ ਆਪਣਾ ਖੇਲ ਰਚਾਇਆ, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਾਉਂ ਨਿਰੰਕਾਰ ਇਕ ਸਾਲਾਹਿਆ, ਸਿਫ਼ਤੀ ਸਿਫ਼ਤ ਨਾ ਕੋਇ ਸਮਝਾਇੰਦਾ। ਪਿਤਾ ਪੂਤ ਰਿਹਾ ਬੁਲਾਇਆ, ਇਕੋ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਸੋਹੰ ਰੂਪ ਹੋਇਆ ਆਪ, ਜੋਤ ਸ਼ਬਦ ਕਰੀ ਕੁੜਮਾਈਆ। ਸਚਖੰਡ ਨਿਵਾਸੀ ਵਡ ਪਰਤਾਪ, ਥਿਰ ਘਰ ਦਿਤੀ ਮਾਣ ਵਡਿਆਈਆ। ਤੂੰ ਮੇਰਾ ਮੈਂ ਤੇਰਾ, ਦੋਹਾਂ ਦਾ ਇਕੋ ਜਾਪ, ਦੂਜਾ ਪਾਠ ਨਾ ਕੋਇ ਸਮਝਾਈਆ । ਪੁਰਖ ਅਕਾਲ ਦੀਨ ਦਿਆਲ ਆਦਿ ਇਕੋ ਵਾਰ ਦਿਤਾ ਆਖ, ਅੰਤ ਵੇਖੇ ਚਾਈਂ ਚਾਈਂਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਉਪਜੇ ਸ਼ਾਖ਼, ਤ੍ਰੈਗੁਣ ਮਾਇਆ ਵੰਡ ਵੰਡਾਈਆ। ਪੰਜ ਤਤ ਦੇ ਕੇ ਦਾਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਤ ਬਣਾਈਆ। ਚਾਰੇ ਖਾਣੀ ਝੋਲੀ ਪਾ ਕੇ ਰਾਸ, ਅੰਡਜ ਜੇਰਜ ਉਤਭੁਜ ਸੇਤਜ ਸਾਚਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਖੇਲੇ ਖੇਲ ਤਮਾਸ਼, ਨਿਰਵੈਰ ਪੁਰਖ ਫੇਰਾ ਪਾਈਆ। ਸਿਫ਼ਤ ਸਾਲਾਹੀ ਲੇਖਾ ਲਿਖ ਕੇ ਕਲਮ ਦਵਾਤ, ਕਾਤਬ ਹੋ ਕੇ ਆਪਣਾ ਹੁਕਮ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰ ਨਜਾਤ, ਮਿਹਰਵਾਨ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਨਾਮ ਨਗ਼ਮਾ ਕਲਮਾ ਪੜ੍ਹਨ ਨਮਾਜ਼ , ਸੱਯਦਾ ਸੀਸ ਝੁਕਾਈਆ। ਸੋ ਪਰਵਰਦਿਗਾਰ ਬੇਮਸਾਲ ਬੇਨਜ਼ੀਰ ਲਾਤਸਵੀਰ ਖੇਲੇ ਖੇਲ ਤਮਾਸ਼, ਖ਼ਾਲਕ ਖ਼ਲਕ ਮਖ਼ਲੂਕ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਜਿਸਦੇ ਦਾਸ, ਨਿਤ ਨਵਿਤ ਰੱਖਣ ਆਸ, ਬੈਠੇ ਧਿਆਨ ਲਗਾਈਆ। ਸੋ ਸਤਿਗੁਰ ਆਦਿ ਜੁਗਾਦੀ ਇਕੋ ਬਾਪ, ਪਿਤਾ ਪੁਰਖ ਅਕਾਲ ਅਖਵਾਈਆ । ਉਸ ਦਾ ਸੋਹੰ ਧੁਰ ਦਾ ਜਾਪ, ਜਿਸ ਨੂੰ ਜਪਿਆਂ ਜਗ ਨਾਤਾ ਕੂੜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਜਨ ਭਗਤ ਕਹੇ ਮੈਂ ਸੁਣਿਆ ਤੇਰਾ ਨਾਉਂ, ਨਿਰੰਕਾਰ ਤੇਰੀ ਵਡਿਆਈਆ। ਮੇਰੀ ਬੁੱਧੀ ਜਗਤ ਬਣੀ ਕਾਉਂ, ਕਾਗ ਵਾਂਗ ਕੁਰਲਾਈਆ। ਕੋਈ ਫੜੇ ਨਾ ਅੱਗੋਂ ਬਾਹੋਂ, ਗਲੇ ਨਾਲ ਨਾ ਕੋਇ ਲਗਾਈਆ। ਸੀਸ ਦੇਵੇ ਨਾ ਠੰਡੀ ਛਾਉਂ, ਸਿਰ ਹੱਥ ਨਾ ਕੋਇ ਟਿਕਾਈਆ। ਤੱਤੀ ਬੁਝੇ ਨਾ ਕੋਇ ਵਾਉ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਨਨੀ ਬਣੇ ਨਾ ਸਾਚੀ ਮਾਉਂ, ਸੁਲਖਣੀ ਕੁੱਖ ਨਾ ਕੋਇ
ਸੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੱਕਿਆ ਰਾਹੋ, ਜੋ ਰਹਿਬਰ ਗਏ ਸਮਝਾਈਆ। ਏਥੇ ਕਰੇ ਨਾ ਹੱਕ ਨਿਆਉਂ, ਸਚ ਅਦਾਲਤ ਨਜ਼ਰ ਕੋਇ ਨਾ ਆਈਆ। ਤੇਰੇ ਚਲੇ ਨਾ ਕੋਈ ਭਾਉ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੇਰੇ ਮਿਲਣ ਦਾ ਕਿਸੇ ਨਾ ਦਿਸੇ ਚਾਓ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬਹਾਈਆ। ਸ੍ਰੀ ਭਗਵਾਨ ਕਹੇ ਮੇਰੇ ਭਗਤ ਦੁਲਾਰੇ, ਸਚ ਦੇਵਾਂ ਮਾਣ ਵਡਿਆਈਆ। ਕੋਟਨ ਕੋਟ ਜੁਗ ਮੇਰੇ ਖੇਲ ਨਿਆਰੇ, ਨਿਤ ਨਵਿਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਤੱਕਦੇ ਰਹੇ ਸਹਾਰੇ, ਓਟ ਇਕੋ ਇਕ ਰਖਾਈਆ। ਕਲਮ ਸ਼ਾਹੀ ਨਾਲ ਲੇਖਾ ਲਿਖਦੇ ਰਹੇ ਬਣ ਲਿਖਾਰੇ, ਵਾਕ ਭਵਿਖਤ ਜਣਾਈਆ। ਦਰ ਦਰਵੇਸ਼ ਹੋ ਕੇ ਮੰਗਦੇ ਰਹੇ ਦਵਾਰੇ, ਖ਼ਾਲੀ ਝੋਲੀ ਅਗੇ ਡਾਹੀਆ। ਤੇਈ ਅਵਤਾਰ ਬਣਦੇ ਰਹੇ ਵਣਜਾਰੇ, ਜਗਤ ਸੌਦਾ ਹੱਟ ਵਿਕਾਈਆ। ਈਸਾ ਮੂਸਾ ਮੁਹੰਮਦ ਲੌਂਦੇ ਗਏ ਨਾਅਰੇ, ਕਲਮਾ ਹਕ ਹਕ ਜਣਾਈਆ। ਨਾਨਕ ਗੋਬਿੰਦ ਦੱਸ ਕੇ ਗਏ ਜੈਕਾਰੇ, ਫ਼ਤਹਿ ਡੰਕਾ ਇਕ ਵਜਾਈਆ । ਕਲਜੁਗ ਅੰਤ ਕਲ ਕਲਕੀ ਲਏ ਅਵਤਾਰੇ, ਜਿਸ ਦੀ ਸਮਝ ਕਿਸੇ ਨਾ ਆਈਆ। ਮਾਤਾ ਜਨਮੇ ਨਾ ਕੋਈ ਕੁੱਖ ਪਿਤਾ ਕਰੇ ਨਾ ਕੋਇ ਪਿਆਰੇ, ਭੈਣ ਭਾਈ ਬੰਧਨ ਕੋਇ ਨਾ ਪਾਈਆ। ਹਰਿ ਮੰਦਰ ਬੈਠੇ ਧਾਮ ਨਿਆਰੇ, ਜਿਸ ਦਾ ਛੱਪਰ ਛੰਨ ਹਰਿ ਜੂ ਆਪ ਛੁਹਾਈਆ। ਜਨ ਭਗਤਾਂ ਉਠ ਉਠ ਵਾਜਾਂ ਮਾਰੇ, ਕਲਜੁਗ ਸੁੱਤਿਆਂ ਲਏ ਉਠਾਈਆ। ਉਠੋ ਵੇਖੋ ਨਈਆ ਅੰਤ ਕਿਨਾਰੇ, ਨੌਕਾ ਆਪਣੀ ਦਏ ਸਮਝਾਈਆ। ਵੰਝ ਮੁਹਾਣਾ ਨਾ ਕੋਇ ਸਹਾਰੇ, ਚੱਪੂ ਸੰਗ ਨਾ ਕੋਇ ਨਿਭਾਈਆ। ਖੇਵਟ ਖੇਟਾ ਬੈਠਾ ਪਾਰ ਕਿਨਾਰੇ, ਦੂਰ ਦੁਰਾਡਾ ਬੈਠਾ ਮੁਖ ਛੁਪਾਈਆ। ਬਿਨ ਭਗਤਾਂ ਸੁਣੇ ਨਾ ਕਿਸੇ ਦੇ ਹਾੜੇ, ਹੌਕੇ ਲੈ ਕੇ ਰੋਵੇ ਲੋਕਾਈਆ। ਲੱਖ ਚੁਰਾਸੀ ਲੁੱਟੀ ਜਾਏ ਦਿਨ ਦਿਹਾੜੇ, ਰਾਖਾ ਰਹਿਣ ਕੋਇ ਨਾ ਪਾਈਆ। ਗੁਰਮੁਖਾਂ ਗੁਰਸਿਖਾਂ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੇ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਲਏ ਬਚਾਈਆ। ਸਾਚਾ ਦੱਸ ਕੇ ਨਾਮ ਜੈਕਾਰੇ, ਜੈ ਜੈਕਾਰ ਦਏ ਕਰਾਈਆ। ਤੂੰ ਮੇਰਾ ਮੈਂ ਤੇਰੇ ਸਹਾਰੇ, ਭਗਤ ਭਗਵਾਨ ਵੱਜੇ ਵਧਾਈਆ। ਮਹੱਲ ਅਟਲ ਬਹਾਏ ਓਸ ਚੁਬਾਰੇ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਈਆ। ਹਰਿਜਨ ਸਾਚੇ ਸੰਗ ਰਖਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੰਘ, ਜੇਰਜ ਅੰਡ ਪੰਧ ਚੁਕਾਵਾਂਗਾ। ਆਤਮ ਪਰਮਾਤਮ ਦੇ ਕੇ ਇਕ ਅਨੰਦ, ਪਰਮਾਨੰਦ ਵਿਚ ਸਮਾਵਾਂਗਾ। ਸੋਹੰ ਢੋਲਾ ਸੁਣਾ ਕੇ ਛੰਦ, ਜਨਮ ਕਰਮ ਦੀ ਟੁੱਟੀ ਗੰਢ ਪੁਆਵਾਂਗਾ। ਗੁਰਮੁਖ ਆਤਮ ਕਦੇ ਨਾ ਹੋਵੇ ਰੰਡ, ਘਰ ਸੁਹਾਗਣ ਰੂਪ ਦਰਸਾਵਾਂਗਾ। ਅਗਲੀ ਪਿਛਲੀ ਪੂਰੀ ਕਰ ਕੇ ਮੰਗ, ਮੰਗਲਾਚਾਰ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਪੜ੍ਹਿਆਂ ਪਾਰ ਲੰਘਾਵਾਂਗਾ। ਗੁਰਮੁਖ ਪੜ੍ਹਨ ਦੀ ਰਹੇ ਨਾ ਲੋੜ, ਜਿਸ ਨਿਰਅੱਖਰ ਆਪ ਪੜ੍ਹਾਈਆ। ਸੁਰਤੀ ਸ਼ਬਦ ਨਾਲ ਦੇਵੇ ਜੋੜ, ਤੰਦੀ ਤੰਦ ਨਾਲ ਗੰਢਾਈਆ। ਕਰ ਪਰਕਾਸ਼ ਅੰਧੇਰੇ ਘੋਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਾਹੋ ਦਾਹੀ ਭੱਜਣ ਪੰਜ ਚੋਰ, ਸਿਰ ਸਕੇ ਨਾ ਕੋਇ ਉਠਾਈਆ। ਭਗਤ ਭਗਵਾਨ ਨੂੰ ਸਦਾ ਲੋੜ, ਇਕ ਦੂਜੇ ਦਾ ਸੰਗ ਛੱਡ ਨਾ ਸਕਣ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਿਲਾਈਆ। ਜਨ ਭਗਤ ਕਹੇ ਮੈਂ ਮੁਗਧ ਗਵਾਰ, ਤੂੰ ਦਾਤਾ ਬੇਪਰਵਾਹੀਆ।
ਅਬਿਨਾਸ਼ੀ ਕਰਤਾ ਕਹੇ ਤੂੰ ਮੇਰਾ ਸ਼ਿੰਗਾਰ, ਤੁਧ ਬਿਨ ਮੇਰਾ ਰੂਪ ਨਾ ਕੋਇ ਹੰਢਾਈਆ। ਜਨ ਭਗਤ ਕਹੇ ਮੈਂ ਤੇਰਾ ਝਾੜੂ ਬਰਦਾਰ, ਸੇਵਕ ਸੇਵ ਕਮਾਈਆ। ਸ੍ਰੀ ਭਗਵਾਨ ਕਹੇ ਤੂੰ ਮੇਰਾ ਸੱਚਾ ਸਰਦਾਰ, ਘਰ ਸਾਚੇ ਸੋਭਾ ਪਾਈਆ। ਜਨ ਭਗਤ ਕਹੇ ਮੈਂ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸ੍ਰੀ ਭਗਵਾਨ ਕਹੇ ਮੈਂ ਆਪਣੇ ਕੰਧ ਲਵਾਂ ਉਠਾਲ, ਭੱਜਾਂ ਵਾਹੋ ਦਾਹੀਆ। ਜਨ ਭਗਤ ਕਹੇ ਮੈਂ ਤੇਰਾ ਕਰਾਂ ਦੀਦਾਰ, ਨਿਜ ਲੋਚਣ ਦਰਸ਼ਨ ਪਾਈਆ। ਸ੍ਰੀ ਭਗਵਾਨ ਕਹੇ ਮੈਂ ਸਚਖੰਡ ਲੈ ਕੇ ਜਾਵਾਂ ਨਾਲ, ਅਧਵਿਚਕਾਰ ਨਾ ਕੋਇ ਅਟਕਾਈਆ। ਜਨ ਭਗਤ ਕਹੇ ਮੈਂ ਵੇਖਾਂ ਤੇਰੀ ਸੱਚੀ ਧਰਮਸਾਲ, ਜਿਸ ਵਿਚ ਦੀਵਾ ਬਾਤੀ ਇਕ ਰੁਸ਼ਨਾਈਆ। ਸ੍ਰੀ ਭਗਵਾਨ ਕਹੇ ਉਠ ਵੇਖ ਮੇਰੇ ਲਾਲ, ਹਰਿ ਲਾਲਨ ਰਿਹਾ ਵਖਾਈਆ। ਜਿਥੇ ਥੋੜੇ ਬੈਠੇ ਆਣ, ਲੱਖ ਚੁਰਾਸੀ ਵਿਚੋਂ ਲੈਣਾ ਆਪ ਬਚਾਈਆ। ਏਥੇ ਊਚ ਨੀਚ ਦੀ ਨਹੀਂ ਪਹਿਚਾਨ, ਰਾਓ ਰੰਕ ਨਾ ਕੋਇ ਸਮਝਾਈਆ। ਹਿੰਦੂ ਮੁਸਲਿਮ ਸਿੱਖ ਨਾ ਕੋਇ ਨਿਸ਼ਾਨ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਸ਼ਰਅ ਸ਼ਰੀਅਤ ਨਾ ਕੋਇ ਈਮਾਨ, ਕਲਮਾਂ ਨਾਲ ਨਾ ਕੋਇ ਲਿਖਾਈਆ। ਨਾ ਕੋਈ ਜ਼ਿਮੀਂ ਨਾ ਅਸਮਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ । ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਾ ਕੋਇ ਪੜ੍ਹਾਈਆ। ਨਾ ਕੋਈ ਪੰਜ ਤਤ ਧਰੇ ਧਿਆਨ, ਅੱਖਰਾਂ ਨਾਲ ਕੋਇ ਪੜ੍ਹਾਈਆ । ਨਾ ਕੋਈ ਰਸਨਾ ਕਰੇ ਗਿਆਨ, ਬੱਤੀ ਦੰਦ ਨਾ ਕੋਇ ਸਫ਼ਾਈਆ। ਨਾ ਕੋਈ ਸ਼ਿਵਦਵਾਲਾ ਮੱਠ ਮੰਦਰ ਮਸੀਤ ਦਿਸੇ ਨਿਸ਼ਾਨ, ਚਾਰ ਕੁੰਟ ਚਾਰ ਦੀਵਾਰ ਨਜ਼ਰ ਕੋਇ ਨਾ ਆਈਆ। ਇਕੋ ਨੂਰ ਸ੍ਰੀ ਭਗਵਾਨ, ਜਿਸ ਦਾ ਜ਼ਹੂਰ ਸਰਬ ਲੋਕਾਈਆ। ਸਾਚੇ ਤਖ਼ਤ ਤਖ਼ਤ ਨਿਵਾਸੀ ਬੈਠਾ ਨੌਜਵਾਨ, ਸ਼ਾਹ ਪਾਤਸ਼ਾਹ ਸੋਭਾ ਪਾਈਆ। ਜਨ ਭਗਤ ਆਪਣੇ ਘਰ ਬਹਾਏ ਮਹਿਮਾਨ, ਪ੍ਰੇਮ ਪਿਆਰ ਨਾਲ ਲਿਆਈਆ। ਸਚ ਸੰਦੇਸ਼ਾ ਦੇ ਫ਼ਰਮਾਨ, ਏਕੰਕਾਰ ਇਕੋ ਵਾਰ ਕਰੇ ਪੜ੍ਹਾਈਆ। ਬਿਨ ਅੱਖਾਂ ਬਿਨ ਨੇਤਰਾਂ ਵੇਖੋ ਮਾਰ ਧਿਆਨ, ਜੋਤੀ ਜਾਤਾ ਡਗਮਗਾਈਆ। ਜਿਸ ਨਾਲੋਂ ਵਿਛੜੇ ਓਸੇ ਨਾਲ ਮਿਲੇ ਆਣ, ਦੂਜਾ ਨਜ਼ਰ ਕੋਇ ਨਾ ਆਈਆ। ਏਹੋ ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰੂਪ ਸਤਿ ਸਰੂਪ ਸਮਾਈਆ। ਜਨ ਭਗਤਾਂ ਸਾਚੇ ਸੰਤਾਂ ਕਲਜੁਗ ਅੰਤਮ ਨਾਤਾ ਤੋੜ ਕੂੜ ਜਹਾਨ, ਕਿਰਿਆ ਕੂੜੀ ਵਿਚੋਂ ਬਾਹਰ ਕਢਾਈਆ। ਮੈਂ ਉੱਤਮ ਸ੍ਰੇਸ਼ਟ ਬਣਾਂ ਸੰਤਾਨ, ਪੂਤ ਸਪੂਤੇ ਗੋਦ ਉਠਾਈਆ। ਘਰ ਲੈ ਕੇ ਜਾਏ ਸਚ ਮਕਾਨ, ਮੜ੍ਹੀ ਗੋਰ ਰਹਿਣ ਕੋਇ ਨਾ ਪਾਈਆ। ਅੰਤਮ ਜੋਤੀ ਜੋਤ ਮਿਲਾਏ ਆਣ, ਵਰਨ ਗੋਤ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਲਏ ਤਰਾਈਆ। ਜਨ ਭਗਤ ਕਹੇ ਮੇਰੇ ਵੱਡੇ ਪੀਰ, ਮੁਰਸ਼ਦ ਤੇਰੀ ਸਰਨਾਈਆ। ਚੋਟੀ ਚੜ੍ਹ ਕੇ ਵੇਖਿਆ ਅਖ਼ੀਰ, ਆਖ਼ਰ ਇਕੋ ਨਜ਼ਰੀ ਆਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਮੁਸੱਵਰ ਤਸੱਵਰ ਸਕੇ ਨਾ ਕੋਇ ਕਰਾਈਆ। ਉਹ ਬੈਠਾ ਲਾਸ਼ਰੀਕ, ਸ਼ਿਰਕਤ ਸਭ ਦੀ ਰਿਹਾ ਮਿਟਾਈਆ। ਉਸ ਦੇ ਵਿਚ ਵੇਖੀ ਤੌਫ਼ੀਕ, ਤੋਹਫ਼ੇ ਘਰ ਘਰ ਰਿਹਾ ਪੁਚਾਈਆ। ਜਿਸ ਦੀ ਰੱਖਦੇ ਗਏ ਉਡੀਕ, ਸਦੀ ਚੌਧਵੀਂ ਫੇਰਾ ਪਾਈਆ। ਚੌਦਾਂ ਤਬਕ ਵੇਖੇ ਠੀਕ, ਨੇਰਨ ਨੇਰਾ ਹੋ ਕੇ ਦਰਸ ਦਿਖਾਈਆ। ਕਲਜੁਗ ਮੇਟੇ ਅੰਧੇਰਾ ਤਾਰੀਕ, ਸਾਚਾ ਚੰਦ ਕਰੇ ਰੁਸ਼ਨਾਈਆ। ਜੋ ਕਾਲੀ ਚਿੱਟੇ ਉਤੇ ਮਾਰੀ ਲੀਕ, ਅੱਖਰਾਂ ਨਾਲ ਕਰੀ ਲਿਖਾਈਆ। ਤਿਸ ਦੀ ਕਰਨ ਆਇਆ ਤਸਦੀਕ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਜਨ ਭਗਤਾਂ ਪਾਰ ਲੰਘਾਈਆ। ਜਨ ਭਗਤਾਂ ਅੰਤਮ ਲੰਘਣਾ ਪਾਰ, ਨਈਆ ਇਕੋ ਇਕ ਚੜ੍ਹਾਈਆ। ਲੇਖਾ ਚੁਕੇ ਮੰਝਧਾਰ, ਬੇੜਾ ਵਿਚ ਨਾ ਕੋਇ ਡੁਬਾਈਆ। ਖੇਵਟ ਖੇਟਾ ਹਰਿ ਨਿਰੰਕਾਰ, ਨਿਰਗੁਣ ਦਾਤਾ ਸੱਚਾ ਮਾਹੀਆ। ਜਿਸ ਦੀ ਸਿਫ਼ਤ ਸਦਾ ਕਰੇ ਜੁਗ ਚਾਰ, ਚੌਕੜੀ ਰਹੀ ਜਸ ਗਾਈਆ। ਸੋ ਭਗਤ ਵਛਲ ਆਪ ਗਿਰਧਾਰ, ਗਿਰਵਰ ਵੇਖੇ ਚਾਈਂ ਚਾਈਂਆ। ਕੋਝੇ ਕਮਲੇ ਮੂਰਖ ਮੁਗਧ ਅੰਞਾਣੇ ਲੈ ਜਾਏ ਆਪਣੇ ਨਾਲ, ਸ਼ਬਦ ਡੋਰੀ ਨਾਲ ਬੰਧਾਈਆ। ਲੇਖਾ ਚੁਕਾ ਕੇ ਸ਼ਾਹ ਕੰਗਾਲ, ਰਾਓ ਰੰਕਾਂ ਵੇਖ ਵਖਾਈਆ। ਆ ਕੇ ਪੁੱਛਿਆ ਮੁਰੀਦਾਂ ਹਾਲ, ਮੁਰਸ਼ਦ ਬਣਿਆ ਬੇਪਰਵਾਹੀਆ। ਸੱਜਣ ਸੁਹੇਲੇ ਲਏ ਭਾਲ, ਖੋਜਤ ਖੋਜਤ ਖੋਜ ਖੋਜਾਈਆ। ਸਤਿਗੁਰ ਸ਼ਬਦ ਬਣ ਕੇ ਧੁਰ ਦਲਾਲ, ਵਣਜ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ । ਸਚ ਦਵਾਰੇ ਕਰਿਆ ਦਰਸ, ਜਨ ਭਗਤ ਖ਼ੁਸ਼ੀ ਮਨਾਇੰਦਾ। ਜਨਮ ਕਰਮ ਦੀ ਮਿਟੀ ਹਰਸ, ਅੱਗੇ ਹਵਸ ਨਾ ਕੋਇ ਵਧਾਇੰਦਾ। ਪੁਰਖ ਅਕਾਲ ਕੀਤਾ ਤਰਸ, ਰਹਿਮਤ ਰਹਿਮ ਕਮਾਇੰਦਾ। ਜੁਗ ਜਨਮ ਦੇ ਜੋ ਰਹੇ ਭਟਕ, ਵਿਛੜਿਆਂ ਮੇਲ ਮਿਲਾਇੰਦਾ। ਪੰਚ ਵਿਕਾਰਾ ਮੇਟ ਕੇ ਕਟਕ, ਕਰਨੀ ਧੁਰ ਦੀ ਆਪ ਸਮਝਾਇੰਦਾ। ਧੁਰ ਫ਼ਰਮਾਨਾ ਦੇ ਕੇ ਸਖ਼ਤ, ਨਾਤਾ ਜਗਤ ਨਾਲੋਂ ਤੁੜਾਇੰਦਾ। ਸੋਹੰ ਢੋਲਾ ਗੌਣਾ ਫ਼ਕਤ, ਫ਼ਿਕਰਾ ਆਤਮ ਪਰਮਾਤਮ ਆਪ ਬਣਾਇੰਦਾ। ਕਲਜੁਗ ਵੇਲਾ ਆਇਆ ਅੰਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੋ ਭਗਤ ਸੁਹੇਲਾ ਸੱਚਾ ਸੰਤ, ਜਿਸ ਆਪਣੇ ਘਰ ਵਸਾਇੰਦਾ। ਮੇਲ ਮਿਲਾਵਾ ਧੁਰ ਦੇ ਕੰਤ, ਕੰਤੂਹਲ ਆਪਣੀ ਗੋਦ ਉਠਾਇੰਦਾ। ਜਿਸ ਦਾ ਲੇਖਾ ਆਦਿ ਸੋ ਲਹਿਣਾ ਦੇਵੇ ਅੰਤ, ਮਧ ਆਪਣੇ ਵਿਚ ਛੁਪਾਇੰਦਾ। ਧੰਨ ਵਡਿਆਈ ਹਰਿਜਨ ਸਾਚੀ ਸੰਗਤ, ਸਤਿਗੁਰ ਸਗਲਾ ਸੰਗ ਨਿਭਾਇੰਦਾ। ਦੂਜੇ ਦਰ ਨਾ ਜਾਣਾ ਮੰਗਤ, ਭਿਖਾਰੀ ਰੂਪ ਨਾ ਕੋਇ ਵਖਾਇੰਦਾ। ਮਿਹਰਵਾਨ ਨਾਤਾ ਤੋੜਿਆ ਜੇਰਜ ਅੰਡਜ, ਉਤਭੁਜ ਸੇਤਜ ਫੇਰ ਨਾ ਕੋਇ ਫਿਰਾਇੰਦਾ। ਗੁਰਮੁਖੋ ਨਰਕ ਸਵਰਗ ਦੋਜ਼ਖ ਬਹਿਸ਼ਤ ਚਰਨਾਂ ਹੇਠ ਦਬੌਣਾ ਜੱਨਤ, ਮੁਕਤੀ ਨਾਲੋਂ ਮੁਫ਼ਤ ਤੁਹਾਨੂੰ ਅੱਗੇ ਲੈ ਜਾਇੰਦਾ। ਕਲਜੁਗ ਵੇਲੇ ਅੰਤ ਹਰਿਜਨ ਰਹਿਣ ਨਾ ਦੇਵੇ ਕੋਈ ਸੁਸਤ, ਰਾਤੀਂ ਸੁਤਿਆਂ ਸ਼ਬਦ ਧਾਰ ਉਠਾਇੰਦਾ। ਲੇਖਾ ਚੁਕਾ ਕੇ ਮੂਰਖ ਮੁਗਧ, ਸੁਧ ਆਤਮਾ ਜੋੜ ਜੁੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਇੰਦਾ। ਜਨ ਭਗਤਾਂ ਮਾਣ ਰੱਖੇ ਸਚਖੰਡ, ਵੱਜੇ ਨਾਮ ਵਧਾਈਆ । ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਰਹੇ ਮੰਗ, ਮੰਗਣ ਧਿਆਨ ਲਗਾਈਆ। ਗੁਰ ਅਵਤਾਰ ਗਾਵਣ ਛੰਦ, ਪੀਰ ਪੈਗ਼ੰਬਰ ਨਾਅਰਾ ਇਕ ਅਲਾਈਆ। ਤੂੰ ਦਾਤਾ ਸੂਰਾ ਸੂਰਬੀਰ ਸਰਬੰਗ, ਸਾਹਿਬ ਸੁਲਤਾਨ ਅਖਵਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੇਵਣਹਾਰਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸੰਤ ਸੁਹੇਲੇ ਧੁਰ ਦੇ ਚੰਦ, ਦਰਗਾਹ ਸਾਚੀ ਕਰੇ ਰੁਸ਼ਨਾਈਆ। ਆਸਾ ਮਨਸਾ ਪੂਰੀ ਕਰ ਕੇ ਮੰਗ, ਮਾਂਗਤ ਆਪਣੇ ਦਰ ਬਹਾਈਆ। ਜਨਮ ਜਨਮ ਦਾ ਮੇਟ ਕੇ ਪੰਧ, ਪਾਂਧੀ ਮੰਜ਼ਲ ਦਿਤੇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਚਖੰਡ, ਸਤਿ ਸਚ ਸਚ ਸਤਿ, ਸੰਤ ਸੱਜਣ ਭਗਤ ਭਗਵਨ ਆਪਣੇ ਵਿਚ ਸਮਾਈਆ।
੧੯ ਸਾਵਣ ੨੦੨੧ ਬਿਕ੍ਰਮੀ ਬੀਬੀ ਸ਼ਾਮ ਕੌਰ ਦੇ ਗ੍ਰਹਿ ਮੋਗਾ
ਕਿਰਪਾ ਕਰੇ ਪ੍ਰਭ ਦੀਨ ਦਿਆਲਾ, ਦਇਆਨਿਧ ਦਇਆ ਕਮਾਇੰਦਾ। ਜਨ ਭਗਤਾਂ ਮਾਰਗ ਦੱਸ ਸੁਖਾਲਾ, ਸਿੱਧਾ ਮਾਰਗ ਆਪੇ ਲਾਇੰਦਾ । ਅੰਤਰ ਆਤਮ ਅੰਮ੍ਰਿਤ ਜਾਮ ਪਿਆਏ ਪਿਆਲਾ, ਰਸ ਇਕੋ ਇਕ ਵਖਾਇੰਦਾ। ਧੁਰ ਦਾ ਮੰਤਰ ਸ਼ਬਦ ਅਗੰਮੀ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਤ੍ਰੈਗੁਣ ਕੂੜਾ ਤੋੜ ਜੰਜਾਲਾ, ਜੀਵਣ ਜੁਗਤ ਇਕ ਸਮਝਾਇੰਦਾ। ਗ੍ਰਹਿ ਮੰਦਰ ਸਾਹਿਬ ਸਤਿਗੁਰ ਬਣ ਰਖਵਾਲਾ, ਕੂੜੀ ਕਿਰਿਆ ਪਰੇ ਹਟਾਇੰਦਾ। ਦੀਆ ਦੀਪਕ ਜੋਤ ਕਰ ਉਜਾਲਾ, ਨਿਰਗੁਣ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਆਪ ਖੁਲ੍ਹਾਇੰਦਾ। ਜਨ ਭਗਤਾਂ ਮਾਰਗ ਦੱਸੇ ਏਕ, ਏਕੰਕਾਰ ਵੱਡੀ ਵਡਿਆਈਆ। ਚਰਨ ਪ੍ਰੀਤੀ ਧੁਰ ਦੀ ਟੇਕ, ਸਮਰਥ ਪੁਰਖ ਸਮਝਾਈਆ। ਕਾਇਆ ਬੁੱਧੀ ਕਰ ਬਿਬੇਕ, ਦੁਰਮਤ ਮੈਲ ਧਵਾਈਆ। ਹਉਮੇ ਹੰਗਤਾ ਲਾਏ ਨਾ ਕੋਈ ਸੇਕ, ਤਤਵ ਤਤ ਨਾ ਕੋਇ ਜਲਾਈਆ। ਜਨਮ ਕਰਮ ਦੀ ਬਦਲ ਕੇ ਰੇਖ, ਲੇਖਾ ਆਪਣਾ ਦਏ ਸਮਝਾਈਆ। ਆਤਮ ਪਰਮਾਤਮ ਕਰ ਕੇ ਹੇਤ, ਸੁਰਤ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਏ ਤਰਾਈਆ। ਜਨ ਭਗਤ ਦਸਾਏ ਮਾਰਗ ਸਿੱਧਾ, ਰਾਹ ਵਿਚ ਨਾ ਕੋਇ ਅਟਕਾਈਆ। ਸੀਸ ਨਿਵਾਏ ਨੌ ਨਿਧਾ, ਅਠਾਰਾਂ ਸਿਧਾਂ ਮਿਲੇ ਨਾ ਕੋਇ ਵਡਿਆਈਆ। ਮਨ ਹੰਕਾਰ ਨਾ ਕਰੇ ਜਿਦਾਂ, ਹਉਮੇ ਹੰਗਤਾ ਗੜ੍ਹ ਤੁੜਾਈਆ। ਆਪਣੇ ਮਿਲਣ ਦੀ ਦੱਸ ਕੇ ਬਿਧਾ, ਅੰਤਰ ਆਤਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਏ ਜਗਾਈਆ। ਭਗਤਾਂ ਮਾਰਗ ਦੱਸੇ ਅਗੰਮ, ਅਲਖ ਅਗੋਚਰ ਦਇਆ ਕਮਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਸਤਿ ਸਤਿਵਾਦੀ ਆਪਣੇ ਕੰਧ ਉਠਾਇੰਦਾ। ਨਾਮ ਪਦਾਰਥ ਦੇ ਕੇ ਧਨ, ਘਰ ਖ਼ਜ਼ੀਨਾ ਇਕ ਟਿਕਾਇੰਦਾ। ਭਰਮ ਭੁਲੇਖਾ ਕੱਢ ਕੇ ਜਨ, ਕੂੜੀ ਕਿਰਿਆ ਦੂਰ ਕਰਾਇੰਦਾ। ਕਰ ਪਰਕਾਸ਼ ਅੰਧੇਰੇ ਤਨ, ਨਿਰਮਲ ਜੋਤੀ ਜੋਤ ਰੁਸ਼ਨਾਇੰਦਾ। ਮਨ ਵਾਸਨਾ ਦੇਵੇ ਬੰਨ੍ਹ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਇਕੋ ਰਾਗ ਸੁਣਾਏ ਕੰਨ, ਬਿਨ ਅੱਖਰਾਂ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਧੁਰ ਦਾ ਸੰਗ ਬਣਾਇੰਦਾ। ਜਨ ਭਗਤਾਂ ਮਿਲੇ ਸਾਹਿਬ ਸਤਿਗੁਰ ਮੀਤ, ਮਿੱਤਰ ਪਿਆਰਾ ਬੇਪਰਵਾਹੀਆ। ਘਰ ਵਖਾਏ ਇਕ ਅਨਡੀਠ, ਬੰਦ ਕਿਵਾੜੀ ਕੁੰਡਾ ਲਾਹੀਆ। ਦਿਵਸ ਰੈਣ ਅੱਠੇ ਪਹਿਰ ਗਾਏ ਗੀਤ, ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਲੇਖਾ ਚੁੱਕੇ ਮੰਦਰ ਮਸੀਤ, ਕਾਇਆ ਕਾਅਬਾ ਖ਼ੁਸ਼ੀ ਮਨਾਈਆ। ਸਤਿ ਸਤਿਵਾਦੀ ਧੁਰ ਦੀ ਦੱਸ ਕੇ ਰੀਤ, ਪ੍ਰੀਤੀ ਇਕੋ ਇਕ ਬੰਧਾਈਆ। ਅੱਠੇ ਪਹਿਰ ਵਸੇ ਚੀਤ, ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਸੁਹੇਲਾ ਸੱਜਣ ਸੰਤ, ਸਤਿਗੁਰ ਵਡ ਵਡਿਆਈਆ। ਮਾਣਸ ਜਨਮ ਬਣਾਏ ਬਣਤ, ਤਤਵ ਤਤ ਵੇਖ ਵਖਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਮੇਲ ਮਿਲਾਵਾ ਸਾਚੀ ਸੰਗਤ, ਗੁਰਮੁਖ ਗੁਰਸਿਖ ਜੋੜ ਜੁੜਾਈਆ। ਸ਼ਬਦ ਅਨਾਦੀ ਬਣ ਕੇ ਪੰਡਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਲੇਖਾ ਜਾਣ ਆਦਿ ਅੰਤ, ਅੰਤਸ਼ਕਰਨ ਖੋਜ ਖੋਜਾਈਆ। ਸ਼ਬਦ ਮਿਲਾਵਾ ਸਾਚੇ ਕੰਤ, ਘਰ ਮੇਲਾ ਸਹਿਜ
ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਹਰਿਜੂ ਹੱਥ, ਜੁਗ ਜੁਗ ਆਪ ਚੁਕਾਇੰਦਾ। ਜੁਗ ਜਨਮ ਦੇ ਵਿਛੜੇ ਕਰ ਇਕੱਠ, ਨਿਹਕਰਮੀ ਕਰਮ ਕਮਾਇੰਦਾ। ਪੜਦਾ ਲਾਹ ਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਹੱਡ ਮਾਸ ਨਾੜੀ ਖੋਜ ਖੋਜਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਪ੍ਰੇਮ ਪ੍ਰੀਤੀ ਅੰਦਰ ਹੋ ਕੇ ਵਸ, ਵਾਸਤਾ ਆਪਣੇ ਨਾਲ ਜੁੜਾਇੰਦਾ। ਕਿਰਪਾ ਕਰ ਪੁਰਖ ਸਮਰਥ, ਹਰਿਜਨ ਸਾਚੇ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਜਨ ਭਗਤ ਮਾਰਗ ਦੋ ਜਹਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪੇ ਹੋਏ ਸਹਾਈਆ। ਦੇਵਣਹਾਰਾ ਧੁਰ ਦਾ ਦਾਨ, ਵਸਤ ਅਮੋਲਕ ਆਪ ਵਰਤਾਈਆ। ਦਰਸ ਵਖਾਏ ਸੱਚੇ ਕਾਹਨ, ਘਰ ਬੰਸਰੀ ਨਾਮ ਵਜਾਈਆ। ਕਰ ਪਰਕਾਸ਼ ਅਗੰਮੀ ਭਾਨ, ਜੋਤੀ ਜੋਤ ਜੋਤ ਡਗਮਗਾਈਆ। ਬੇਸਮਝਾਂ ਸਮਝ ਦੇਵੇ ਆਣ, ਰਮਜ਼ ਇਸ਼ਾਰੇ ਨਾਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਏ ਜਗਾਈਆ। ਭਗਤ ਸੁਹੇਲਾ ਸੱਜਣ ਠਾਕਰ, ਹਰਿ ਇਕੋ ਇਕ ਅਖਵਾਈਆ। ਸੰਤਾਂ ਮੇਲਾ ਜਗ ਗਹਿਰ ਗੰਭੀਰ ਡੂੰਘੇ ਸਾਗਰ, ਕਾਇਆ ਗਾਗਰ ਵੇਖ ਵਖਾਈਆ। ਗੁਰਮੁਖਾਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਗੁਰਸਿਖਾਂ ਦਰਗਾਹ ਦੇਵੇ ਆਦਰ, ਅਦਲ ਇਕੋ ਇਕ ਕਮਾਈਆ। ਮਿਹਰਵਾਨ ਮਹਿਬੂਬ ਕਰਤਾ ਕਾਦਰ, ਕਾਤਲ ਮਕਤੂਲ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਰਾਹ ਦੱਸੇ ਆਪ, ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਸੱਚਾ ਜਾਪ, ਸਿਫ਼ਤੀ ਵੰਡ ਨਾ ਕੋਇ ਵੰਡਾਇੰਦਾ। ਜਨਮ ਕਰਮ ਦਾ ਉਤਰੇ ਪਾਪ, ਦੁਰਮਤ ਮੈਲ ਧਵਾਇੰਦਾ। ਅੰਦਰ ਬਾਹਰ ਕਰ ਕੇ ਸਾਫ਼, ਨਾਮ ਰੰਗਣ ਇਕ ਰੰਗਾਇੰਦਾ। ਮੰਜ਼ਲ ਪੰਧ ਮੁਕਾ ਕੇ ਘਾਟ, ਔਝੜ ਰਾਹ ਡੇਰਾ ਢਾਹਿੰਦਾ। ਸਾਚੇ ਦਰ ਮੁਕਾ ਕੇ ਵਾਟ, ਗ੍ਰਹਿ ਮੰਦਰ ਆਪ ਸੁਹਾਇੰਦਾ। ਨਾਤਾ ਜੋੜ ਪੁਰਖ ਅਬਿਨਾਸ਼, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੂਰੀ ਕਰ ਕੇ ਆਸ, ਆਸਾ ਆਪਣੇ ਨਾਲ ਮਿਲਾਇੰਦਾ। ਆਸਾ ਕਹੇ ਮੈਂ ਗੁਰਮੁਖ ਸਹੇਲੀ, ਸਗਲਾ ਸੰਗ ਨਿਭਾਈਆ । ਜੁਗ ਚੌਕੜੀ ਫਿਰਾਂ ਅਕੇਲੀ, ਭੱਜਾਂ ਵਾਹੋ ਦਾਹੀਆ। ਕਲਜੁਗ ਰੈਣ ਹੋਈ ਦੁਹੇਲੀ, ਸੱਚਾ ਸੰਗ ਨਾ ਕੋਇ ਨਿਭਾਈਆ। ਸਤਿਗੁਰ ਮਿਲੇ ਨਾ ਧੁਰ ਦਾ ਬੇਲੀ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਮੁਕਾਈਆ। ਗੁਰਮੁਖ ਆਸਾ ਰਹੀ ਭੱਜ, ਨੱਠੇ ਵਾਹੋ ਦਾਹੀਆ। ਕਵਣ ਪੜਦਾ ਲਏ ਕੱਜ, ਸਿਰ ਮੇਰੇ ਹੱਥ ਟਿਕਾਈਆ। ਕੂੜੀ ਕਿਰਿਆ ਮੁਕੇ ਹੱਦ, ਸਚ ਸੁਚ ਦਏ ਸਮਝਾਈਆ। ਸਾਚੇ ਕਾਅਬੇ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਮਹਿਬੂਬ ਮੁਹੱਬਤ ਖ਼ਾਨੇ ਪਏ ਲੱਭ, ਗ੍ਰਹਿ ਮੰਦਰ ਮਿਲੇ ਚਾਈਂ ਚਾਈਂਆ। ਜਿਸ ਨਾਲੋਂ ਵਿਛੜ ਹੋਈ ਅੱਡ, ਅੰਤਮ ਓਸੇ ਵਿਚ ਸਮਾਈਆ। ਖ਼ਾਲੀ ਦਿਸਣ ਕਾਇਆ ਹੱਡ, ਚਮੜੀ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਗੁਰਸਿਖ
ਆਸਾ ਹੋ ਪਿਆਸੀ, ਚਾਰੋਂ ਕੁੰਟ ਧਿਆਨ ਲਗਾਈਆ। ਜਨਮ ਕਰਮ ਦੀ ਲੱਥੇ ਉਦਾਸੀ, ਖ਼ੁਸ਼ੀਆਂ ਰੰਗ ਚੜ੍ਹਾਈਆ। ਪਰਮ ਪੁਰਖ ਪ੍ਰਭ ਮਿਲੇ ਸਾਥੀ, ਧੁਰ ਦਾ ਸੰਗ ਬਣਾਈਆ। ਜਿਸ ਦੀ ਸੇਵਾ ਐਰਾਪਤ ਹਾਥੀ, ਦੱਖਣ ਦਿਸ਼ਾ ਸੀਸ ਸੁਹਾਈਆ। ਜਿਸ ਦੇ ਅਸਵ ਉਪਰ ਜ਼ੀਨ ਅਗੰਮੀ ਕਾਠੀ, ਪਾਖਰ ਪਾਈ ਬੇਪਰਵਾਹੀਆ। ਜੋ ਭਗਤਾਂ ਕਰੇ ਰਾਖੀ, ਰੱਖਕ ਹੋ ਕੇ ਸੇਵ ਕਮਾਈਆ। ਜਿਸ ਦੀ ਜੁਗ ਚੌਕੜੀ ਖਾਣੀ ਗੌਂਦੀ ਸਾਖ਼ੀ, ਸਾਖਿਆਤ ਰੂਪ ਵਟਾਈਆ। ਗ੍ਰਹਿ ਮੰਦਰ ਖੋਲ੍ਹੇ ਤਾਕੀ, ਘਰ ਪੜਦਾ ਦਏ ਉਠਾਈਆ। ਸਚ ਵਖਾਏ ਧੁਰ ਦੀ ਹਾਟੀ, ਬਣ ਵਣਜਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਤ੍ਰਿਸ਼ਨਾ ਦਏ ਮਿਟਾਈਆ। ਗੁਰਮੁਖ ਆਸਾ ਬੋਲੇ ਤ੍ਰਿਸ਼ਨਾ, ਤ੍ਰਿਖਾਵੰਤ ਕੁਰਲਾਈਆ। ਮੈਂ ਨਾਤਾ ਛੱਡਿਆ ਬ੍ਰਹਮਾ ਵਿਸ਼ਨਾ, ਸ਼ੰਕਰ ਸੰਗ ਨਾ ਕੋਇ ਰਖਾਈਆ। ਲੇਖਾ ਚੁਕਿਆ ਪੱਖ ਸੁਕਲਾ ਕਿਸ਼ਨਾ, ਈਦ ਚੰਦ ਨਾ ਕੋਇ ਰੁਸ਼ਨਾਈਆ । ਸਾਹਿਬ ਸਵਾਮੀ ਸਚ ਦਵਾਰੇ ਇਕੋ ਦਿਸਣਾ, ਇਸ਼ਟ ਦੇਵ ਇਕ ਮਨਾਈਆ। ਜਿਸ ਮੇਰਾ ਲੇਖਾ ਬਿਨ ਕਲਮ ਸ਼ਾਹੀ ਲਿਖਣਾ, ਧੁਰ ਦੀ ਬਣਤ ਦੇਵੇ ਬਣਾਈਆ। ਜੋ ਆਦਿ ਜੁਗਾਦਿ ਕਦੇ ਨਾ ਹੋਵੇ ਮਿਥਨਾ, ਸ੍ਰਿਸ਼ਟ ਸਬਾਈ ਮਿਥਿਆ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਤ੍ਰਿਖਾ ਦਏ ਬੁਝਾਈਆ। ਗੁਰਮੁਖ ਆਸਾ ਕਹੇ ਮੈਂ ਵੱਡੀ ਬਲਵਾਨ, ਬਲ ਧਾਰੀ ਨਜ਼ਰੀ ਆਈਆ। ਜੁਗ ਚੌਕੜੀ ਖੇਲਿਆ ਖੇਲ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਰਾਸ ਪੌਂਦੇ ਵੇਖੇ ਗੋਪੀ ਕਾਹਨ, ਬਨ ਫਿਰਦੇ ਵੇਖੇ ਸੀਤਾ ਰਾਮ, ਭੱਜਣ ਵਾਹੋ ਦਾਹੀਆ। ਨਬੀ ਰਸੂਲ ਕਲਮਾ ਪੜ੍ਹਦੇ ਵੇਖੇ ਕਲਾਮ, ਨਾਅਰਾ ਕੂਕ ਕੂਕ ਜਣਾਈਆ। ਗੁਰ ਅਵਤਾਰ ਦ੍ਰਿੜੌਂਦੇ ਵੇਖੇ ਨਾਮ, ਸਤਿ ਸਤਿ ਗਏ ਸਮਝਾਈਆ। ਮੈਂ ਜੁਗ ਜੁਗ ਸਭ ਨੂੰ ਕਰਦੀ ਰਹੀ ਸਲਾਮ, ਨਿਉਂ ਨਿਉਂ ਆਪਣਾ ਵਕਤ ਲੰਘਾਈਆ। ਬੌਹੜੀ ਦਰੋਹੀ ਚਾਰ ਜੁਗ ਸਿੱਧਾ ਮਿਲਿਆ ਨਾ ਆ ਭਗਵਾਨ, ਭਾਗਾਂ ਭਰੀ ਨਾ ਦਿਤੀ ਵਡਿਆਈਆ। ਕਲਜੁਗ ਅੰਤ ਹੋ ਮਿਹਰਵਾਨ, ਮਹਿਬੂਬ ਦਇਆ ਕਮਾਈਆ। ਕਿਰਪਾ ਕਰ ਨੌਜਵਾਨ, ਨਰ ਨਰਾਇਣ ਵੇਸ ਵਟਾਈਆ। ਦੂਰ ਦੁਰਾਡਾ ਘਰ ਚਲ ਕੇ ਆਇਆ ਧੁਰ ਦਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਆਸਾ ਕਹੇ ਮੈਂ ਹੋਈ ਖ਼ੁਸ਼ਹਾਲ, ਖ਼ੁਸ਼ੀਆ ਹਾਲ ਸੁਣਾਈਆ। ਕਿਰਪਾ ਕਰੀ ਦੀਨ ਦਿਆਲ, ਦੀਨਾ ਬੰਧਪ ਦੀਨਨ ਰਿਹਾ ਉਠਾਈਆ। ਗੁਰਮੁਖ ਵੇਖ ਸੱਚੇ ਲਾਲ, ਹਰਿਜਨ ਗੋਦ ਬਹਾਈਆ। ਨਾਤਾ ਤੋੜ ਕਾਲ ਮਹਾਂਕਾਲ, ਅਹਿਵਾਲ ਆਪਣਾ ਇਕ ਸਮਝਾਈਆ। ਰਾਏ ਧਰਮ ਨਾ ਕਰੇ ਬੇਹਾਲ, ਚਿਤ੍ਰਗੁਪਤ ਲੇਖ ਨਾ ਕੋਇ ਵਖਾਈਆ। ਲਾੜੀ ਮੌਤ ਨਾ ਪਾਏ ਧਮਾਲ, ਘੁੰਗਟ ਚੁੱਕ ਨੱਚੇ ਨਾ ਵਾਹੋ ਦਾਹੀਆ। ਸਤਿਗੁਰ ਸ਼ਬਦ ਮੇਰੀ ਕਰੇ ਸੰਭਾਲ, ਫੜ ਬਾਂਹੋ ਗਲੇ ਲਗਾਈਆ, ਲਹਿਣਾ ਦੇਣਾ ਚੁਕਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਜਮ ਕੀ ਫਾਸੀ ਦਏ ਤੁੜਾਈਆ। ਅੰਤ ਮਿਲਾਵੇ ਆਪਣੇ ਨਾਲ, ਭਗਤ ਭਗਵੰਤ ਹੋ ਸਹਾਈਆ। ਸਚਖੰਡ ਵਸਾਏ ਸੱਚੀ ਧਰਮਸਾਲ, ਜਿਸ ਮੰਦਰ ਇਕੋ ਦੀਪਕ ਜੋਤ ਜੋਤ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਪਣੇ ਲਾਲ, ਲਾਲਨ ਦਾਤਾ ਬੇਪਰਵਾਹੀਆ।