ਪੁਸਤਕਾਲਾਭਾਗ ੧੭

੧੯ ਸਾਵਣ ੨੦੨੧ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਨਾਥੇਵਾਲ

ਪੁਰਖ ਅਕਾਲ ਖੋਲ੍ਹ ਕੇ ਰਾਜ਼, ਗੋਬਿੰਦ ਸੁਤ ਦਿਤਾ ਜਣਾਈਆ। ਸੀਸ ਤੱਕ ਅਗੰਮੀ ਤਾਜ, ਤਖ਼ਤ ਨਿਵਾਸੀ ਆਪ ਦ੍ਰਿੜਾਈਆ। ਜਿਸ ਦੇ ਹੁਕਮੇ ਅੰਦਰ ਧੁਰ ਦੇ ਕਾਜ, ਹਰਿ ਕਰਤਾ ਕਾਰ ਕਮਾਈਆ। ਦੋ ਜਹਾਨਾਂ ਜਿਸ ਦਾ ਸੱਚਾ ਰਾਜ, ਰਈਅਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤੱਕ ਤਾਜ ਸੀਸ ਜਗਦੀਸ, ਜਗਦੀਸ਼ਰ ਹਰਿ ਜਣਾਇੰਦਾ। ਜਿਸ ਦੀ ਕੋਈ ਨਾ ਕਰੇ ਰੀਸ, ਸਾਨੀ ਨਜ਼ਰ ਕੋਇ ਨਾ ਆਇੰਦਾ। ਜਿਸ ਦੀ ਅਗੰਮ ਅਥਾਹ ਉਚ ਪ੍ਰੀਤ, ਪ੍ਰੀਤੀਵਾਨ ਨਾਉਂ ਧਰਾਇੰਦਾ। ਨਿਤ ਨਵਿਤ ਜਿਸ ਦੀ ਅਵੱਲੜੀ ਰੀਤ, ਬ੍ਰਹਿਮੰਡ ਖੰਡ ਰਾਹ ਚਲਾਇੰਦਾ। ਹਰ ਘਟ ਲੱਖ ਚੁਰਾਸੀ ਵਸੇ ਚੀਤ, ਘਰ ਘਰ ਅੰਦਰ ਡੇਰਾ ਲਾਇੰਦਾ । ਲੇਖਾ ਜਾਣੇ ਹਸਤ ਕੀਟ, ਊਚ ਨੀਚ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ । ਗੋਬਿੰਦ ਖੋਲ੍ਹ ਆਪਣੀ ਅੱਖ, ਘਰ ਸਚ ਧਿਆਨ ਲਗਾਈਆ। ਸਤਿ ਸਰੂਪ ਪਰਮ ਪੁਰਖ ਪ੍ਰਤੱਖ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਸੀਸ ਤਾਜ ਲਿਆ ਰੱਖ, ਪੰਚਮ ਮੁਖ ਮੁਖ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਗੋਬਿੰਦ ਤੱਕਿਆ ਧੁਰ ਦਾ ਤਾਜ, ਜਿਸ ਦੀ ਘਾੜਤ ਨਾ ਕਿਸੇ ਘੜਾਈਆ। ਵਿਚੋਂ ਆਈ ਅਗੰਮੀ ਆਵਾਜ਼, ਸ਼ਬਦੀ ਸ਼ਬਦ ਸੁਣਾਈਆ। ਇਹ ਖੇਲ ਵੇਖ ਤਮਾਸ਼, ਤਰਾ ਤਰਾ ਜਣਾਈਆ। ਜਿਸ ਦੇ ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਗਗਨ ਮੰਡਲ ਭੱਜਣ ਵਾਹੋ ਦਾਹੀਆ। ਗੋਪੀ ਕਾਹਨ ਪੌਂਦੇ ਰਾਸ, ਨਟੂਏ ਨਟ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਤਾਜ ਕਹੇ ਸੁਣ ਗੋਬਿੰਦ ਸੱਚੇ, ਸਚ ਦਿਆਂ ਦ੍ਰਿੜਾਈਆ। ਕੋਟਨ ਕੋਟ ਲੋਕਮਾਤ ਜਨਨੀ ਜਨੇ ਬੱਚੇ, ਕੁੱਖੀਂ ਭਾਗ ਲਗਾਈਆ। ਅੰਤਮ ਭਾਂਡੇ ਹੋ ਕੇ ਕੱਚੇ, ਠੀਕਰ ਗਏ ਭੰਨਾਈਆ। ਸਤਿ ਪਰੇਮ ਕੋਈ ਨਾ ਰੱਤੇ, ਰੱਤੀ ਰੰਗ ਨਾ ਕੋਇ ਰੰਗਾਈਆ। ਸਾਚਾ ਮਿਲਿਆ ਨਾ ਕਿਸੇ ਹੱਕੇ, ਹਕੀਕਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਦ੍ਰਿੜਾਈਆ। ਤਾਜ ਕਹੇ ਸੁਣ ਮੇਰੀ ਬਾਤ, ਬਾਤਨ ਦਿਆਂ ਜਣਾਈਆ। ਨੇਤਰ ਖੋਲ੍ਹ ਮਾਰ ਝਾਤ, ਝਾਕੀ ਇਕੋ ਨਜ਼ਰੀ ਆਈਆ। ਖੇਲ ਕਰੇ ਤੇਰਾ ਪੁਰਖ ਅਕਾਲ ਬਾਪ, ਪਤਿਪਰਮੇਸ਼ਵਰ ਵਡ ਵਡਿਆਈਆ। ਮਿੱਤਰ ਪਿਆਰਾ ਬਣ ਕੇ ਸਾਕ, ਸੱਜਣ ਹੋ ਕੇ ਰਿਹਾ ਉਠਾਈਆ। ਮਿਹਰਵਾਨ ਪੁਰਖ ਸਮਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਪੰਚ ਤੱਕੇ ਮੂੰਹ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਜਿਸ ਦੇ ਅੰਦਰ ਅਗੰਮੀ ਰੂਹ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜਿਸ ਦਾ ਹੁਲੀਆ ਹੂਬਹੂ, ਹਰਿ ਆਪਣੇ ਨਾਲ ਮਿਲਾਈਆ। ਜੋ ਸਾਹਿਬ ਸੁਲਤਾਨ ਸੀਸ ਜਗਦੀਸ ਗਿਆ ਛੂਹ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੋਬਿੰਦ ਕਹੇ ਤਾਜ ਅਵੱਲਾ, ਤਾਜਰ ਦੋ ਜਹਾਨ ਨਜ਼ਰੀ ਆਇੰਦਾ। ਪੁਰਖ ਅਕਾਲ ਇਕ ਇਕੱਲਾ, ਏਕੰਕਾਰ ਸੀਸ ਟਿਕਾਇੰਦਾ। ਜਿਸ ਦੇ ਵਿਚੋਂ ਸੰਦੇਸਾ ਘੱਲਾ, ਸਚ ਮੁਖ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ

ਦਾ ਲੇਖਾ ਆਪ ਸਮਝਾਇੰਦਾ। ਤਾਜ ਕਹੇ ਮੈਂ ਦੱਸਾਂ ਏਕ, ਇਕੋ ਵਾਰ ਜਣਾਈਆ। ਮੇਰਾ ਕਿਸੇ ਨਾ ਪਾਇਆ ਭੇਤ, ਮੇਰੀ ਕਿਸਮ ਨਾ ਕੋਇ ਸਮਝਾਈਆ। ਸਾਚਾ ਕਰੇ ਨਾ ਕੋਈ ਹੇਤ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਦਿਤੇ ਭੇਜ, ਧੁਰ ਦਾ ਹੁਕਮ ਮਨਾਈਆ। ਘਰ ਘਰ ਵਖਾ ਸੁਹੰਜਣੀ ਸੇਜ, ਆਸਣ ਪੁਰਖ ਅਬਿਨਾਸ਼ਣ ਦਿਤਾ ਜਣਾਈਆ । ਜੋਤੀ ਜਲਵਾ ਦੇ ਕੇ ਤੇਜ, ਗ੍ਰਹਿ ਗ੍ਰਹਿ ਕਰੀ ਰੁਸ਼ਨਾਈਆ। ਆਪ ਬਣ ਕੇ ਨਰ ਨਰੇਸ਼, ਸ਼ਾਹ ਪਾਤਸ਼ਾਹ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਤਾਜ ਕਹੇ ਮੇਰਾ ਪੰਚ ਮੁਖ, ਇਕੋ ਨਜ਼ਰੀ ਆਈਆ। ਜਿਸ ਨੂੰ ਪੇਖਤ ਉਤਰੇ ਭੁੱਖ, ਤ੍ਰਿਸਨਾ ਰਹਿਣ ਨਾ ਪਾਈਆ। ਚਿੰਤਾ ਸੋਗ ਨਾ ਹੋਵੇ ਦੁੱਖ, ਹਉਮੇ ਰੋਗ ਨਾ ਕੋਇ ਜਲਾਈਆ। ਏਥੇ ਓਥੇ ਬਖ਼ਸ਼ੇ ਓਟ, ਦੇਵੇ ਸਚ ਸ਼ਰਨਾਈਆ। ਸਚ ਵਖਾਏ ਕਿਲਾ ਕੋਟ, ਸਚ ਦਵਾਰ ਸੋਭਾ ਪਾਈਆ। ਕਰ ਪਰਕਾਸ਼ ਨਿਰਮਲ ਜੋਤ, ਸਨਮੁਖ ਨੂਰ ਜ਼ਹੂਰ ਕਰ ਰੁਸ਼ਨਾਈਆ। ਓਥੇ ਕੋਈ ਨਾ ਸਕੇ ਪਹੁੰਚ, ਪਾਂਧੀ ਪੰਧ ਨਾ ਕੋਇ ਚੁਕਾਈਆ। ਬੁਧੀ ਕਰੇ ਨਾ ਕੋਈ ਸੋਚ, ਸਮਝ ਚਲੇ ਨਾ ਕੋਇ ਚਤੁਰਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲਾਂ ਰੱਖਦੇ ਗਏ ਓਟ, ਸੀਸ ਜਗਦੀਸ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤਾਜ ਕਹੇ ਸੁਣ ਗੋਬਿੰਦ ਦੁਲਾਰੇ, ਪੁਰਖ ਅਕਾਲ ਦਏ ਵਡਿਆਈਆ। ਤੇਰੇ ਨਾਲ ਕਰੇ ਪਿਆਰੇ, ਪ੍ਰੀਤੀ ਪ੍ਰੀਤਮ ਇਕ ਜਣਾਈਆ। ਸਾਚਾ ਦੇ ਕੇ ਇਕ ਇਸ਼ਾਰੇ, ਆਲੀਸ਼ਾਨ ਆਪਣੀ ਸ਼ਾਨ ਵਖਾਈਆ। ਜਿਸ ਦੇ ਲੋਕ ਪਰਲੋਕ ਸਹਾਰੇ, ਦੋ ਜਹਾਨ ਆਸ ਤਕਾਈਆ। ਸੋ ਸ਼ਾਹ ਪਾਤਸ਼ਾਹ ਦੇਵੇ ਦਰਸ ਦੀਦਾਰੇ, ਸਚ ਦੀਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚ ਮੁਖ ਵੇਖ ਅਥਾਹ, ਅਗੰਮ ਦਏ ਜਣਾਈਆ। ਜਿਸ ਦਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਨੇਤਰ ਲੋਚਣ ਦਰਸ ਦਏ ਕਰਾ, ਕਰਾਮਾਤ ਨਾ ਕੋਇ ਵਡਿਆਈਆ। ਬਿਨ ਪੰਜਾਂ ਪਰਮ ਪੁਰਖ ਦੀ ਪੂਰੀ ਨਾ ਹੋਵੇ ਸਲਾਹ, ਪੰਚ ਰਾਹ ਨਾ ਕੋਇ ਦ੍ਰਿੜਾਈਆ। ਸਚਖੰਡ ਦਵਾਰੇ ਲਏ ਬਹਾ, ਸੀਸ ਆਪਣੇ ਆਪ ਉਠਾਈਆ। ਲੋਕਮਾਤ ਨਿਸ਼ਾਨ ਨਜ਼ਰ ਸਕੇ ਕਿਸੇ ਨਾ ਆ, ਅੱਖਾਂ ਨਾਲ ਨਾ ਕੋਇ ਵਖਾਈਆ। ਜੁਗ ਚੌਕੜੀ ਗਏ ਵਿਹਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰੀਆਂ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਨਿਧਾਨਾ ਢੋਲਾ ਰਹੇ ਗਾ, ਰਸਨਾ ਜਿਹਵਾ ਜਗਤ ਸੁਣਾਈਆ। ਸਚ ਨਿਸ਼ਾਨਾ ਸਕਿਆ ਨਾ ਕੋਇ ਪਰਗਟਾ, ਹੁਲੀਆ ਸਤਿ ਨਾ ਕੋਇ ਜਣਾਈਆ। ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਰਿਹਾ ਸਮਝਾਈਆ। ਬਿਨ ਪੰਜਾਂ ਕੋਈ ਨਾ ਦਿਸੇ ਗਵਾਹ, ਸ਼ਹਾਦਤ ਅੰਤ ਨਾ ਕੋਇ ਭੁਗਤਾਈਆ। ਅਦਲ ਅਦਾਲਤ ਅਦਲੀ ਸਕੇ ਨਾ ਕੋਇ ਕਮਾ, ਹੁਕਮ ਹਕੀਕਤ ਹਕ ਨਾ ਕੋਇ ਜਣਾਈਆ। ਮੈਂ ਪੰਚਮ ਮੀਤਾ ਪੰਚਮ ਸੀਸ ਲਿਆ ਉਠਾ, ਜਗਦੀਸ ਆਪਣੀ ਦਇਆ ਕਮਾਈਆ। ਤੂੰ ਮੇਰਾ ਸੁਤ ਨੀਕਨ ਨੀਕਾ, ਤੈਨੂੰ ਦੱਸਾਂ ਇਕ ਤਰੀਕਾ, ਸਹਿਜ ਸਹਿਜ ਸਮਝਾਈਆ। ਤੂੰ ਨਾਮ ਨਿਧਾਨ ਮੇਰਾ ਪੀਤਾ, ਰਸ ਇਕੋ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਦ੍ਰਿੜਾਈਆ। ਕਿਰਪਾ ਕਰੇ ਆਪ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਦਾਤਾ ਦਾਨੀ ਸ੍ਰੀ ਭਗਵਾਨ, ਵਸਤ ਅਮੋਲਕ ਇਕ

ਵਖਾਈਆ ਸੁਤ ਦੁਲਾਰੇ ਨੌਜਵਾਨ, ਜੋਬਨ ਰਤੇ ਧੁਰ ਦੇ ਮਾਹੀਆ। ਸੂਰਬੀਰ ਵਡ ਬਲਵਾਨ, ਬੇਅੰਤ ਤੇਰੀ ਵਡਿਆਈਆ। ਤੇਰਾ ਮਾਲਕ ਪੁਰਖ ਅਕਾਲ, ਦੋ ਜਹਾਨਾਂ ਹੋਏ ਸਹਾਈਆ। ਤੇਰਾ ਜਗਤ ਝੁੱਲੇ ਨਿਸ਼ਾਨ, ਨਿਰਗੁਣ ਸਰਗੁਣ ਦਏ ਝੁਲਾਈਆ। ਤੇਰਾ ਲੇਖਾ ਜੀਵ ਜਹਾਨ, ਜਗ ਦਾਤਾ ਦਏ ਦ੍ਰਿੜਾਈਆ। ਸਚ ਰਹਿਮਤ ਬਖ਼ਸ਼ਿਸ਼ ਕਰੇ ਆਣ, ਧੁਰ ਦੀ ਵਸਤ ਇਕ ਵਰਤਾਈਆ। ਤੂੰ ਮੇਰਾ ਅਵੱਲੜਾ ਅਨੋਖਾ ਬਾਲ, ਬਾਲਾਂ ਵਿਚੋਂ ਇਕੋ ਨਜ਼ਰੀ ਆਈਆ। ਤੇਰੇ ਘਰ ਉਪਜੇ ਸਤਿ ਸੰਤਾਨ, ਰਕਤ ਬੂੰਦ ਵੰਡ ਨਾ ਕੋਇ ਵੰਡਾਈਆ। ਹੁਕਮ ਦੇਵੇ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸੁਣ ਕੇ ਸ਼ਬਦ ਗੋਬਿੰਦ ਕਰੇ ਧਿਆਨ, ਅੰਤਰ ਅੰਤਰ ਵੇਖ ਵਖਾਈਆ। ਕੀ ਸੰਦੇਸਾ ਦਏ ਸ੍ਰੀ ਭਗਵਾਨ, ਹੌਲੀ ਹੌਲੀ ਰਿਹਾ ਜਣਾਈਆ। ਕਵਣ ਵਸਤ ਦੇਵੇ ਮਹਾਨ, ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਏ ਚਾਈਂ ਚਾਈਂਆ। ਗੋਬਿੰਦ ਕਹੇ ਕੀ ਕਰਾਂ ਵਿਚਾਰ, ਸਮਝ ਸੋਚ ਨਾ ਕੋਇ ਦ੍ਰਿੜਾਈਆ। ਮੈਂ ਵੇਖ ਕੇ ਸਚ ਦਰਬਾਰ, ਸਾਚੀ ਖ਼ੁਸ਼ੀ ਵਿਚ ਸਮਾਈਆ। ਤਖ਼ਤ ਨਿਵਾਸੀ ਏਕੰਕਾਰ, ਅਕਲ ਕਲਧਾਰੀ ਬੈਠਾ ਸੋਭਾ ਪਾਈਆ। ਸੀਸ ਜਗਦੀਸ ਆਪ ਸੁਆਰ, ਪੰਚ ਮੁਖੀ ਤਾਜ ਟਿਕਾਈਆ। ਜਿਸ ਵਿਚੋਂ ਆਈ ਇਕ ਆਵਾਜ਼, ਧੁਰ ਦਾ ਹਾਲ ਸੁਣਾਈਆ। ਅਗਲਾ ਖੋਲ੍ਹੇ ਅਗੰਮੜਾ ਰਾਜ਼, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸ੍ਰੀ ਭਗਵੰਤ, ਹਰਿ ਕਰਤਾ ਦਇਆ ਕਮਾਇੰਦਾ। ਜੁਗ ਚੌਕੜੀ ਮਹਿੰਮਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਿਫ਼ਤ ਸਾਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਮਣੀਆਂ ਮੰਤ, ਸਚ ਸੰਦੇਸ਼ਾ ਜਗਤ ਅਲਾਇੰਦਾ । ਸੁਰਤੀ ਸ਼ਬਦੀ ਮੇਲ ਮਿਲਾਵਾ ਨਾਰ ਕੰਤ, ਘਰ ਸੱਜਣ ਵੇਖ ਵਖਾਇੰਦਾ। ਗੋਬਿੰਦ ਤੇਰੀ ਅਨੋਖੀ ਵੱਖਰੀ ਬਣਾਵਾਂ ਸੱਚੀ ਬਣਤ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਵੇਖ ਜੰਤ, ਜੀਵਾਂ ਵਿਚੋਂ ਜੀਵ ਜੀਵਤ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਰਾਗ ਅਲਾਇੰਦਾ। ਸੁਣ ਸੰਦੇਸ਼ਾ ਬੋਲਿਆ ਤਾਜ, ਗੋਬਿੰਦ ਰਿਹਾ ਜਣਾਈਆ। ਸਤਿ ਧਰਮ ਦਾ ਸੱਚਾ ਰਾਜ, ਸਚਖੰਡ ਦਵਾਰੇ ਜੁਗ ਜੁਗ ਰਿਹਾ ਕਮਾਈਆ। ਮਾਤਲੋਕ ਤੇਰਾ ਨਾਤ, ਬਿਧਾਤਾ ਰਿਹਾ ਜੁੜਾਈਆ। ਸਤਿ ਧਰਮ ਦੀ ਸਚ ਜਮਾਤ, ਚਾਰ ਵਰਨਾਂ ਬਾਹਰ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਚਾਰ ਵਰਨਾਂ ਕੀ ਬਾਹਰ, ਬਾਤਨ ਸਮਝ ਕੋਇ ਨਾ ਆਈਆ। ਜਲਵਾ ਦੱਸ ਅਗੰਮੀ ਜ਼ਾਹਰ, ਜ਼ਾਹਰ ਜ਼ਹੂਰ ਤੇਰੀ ਵਡਿਆਈਆ। ਮਸਲਿਆਂ ਨਾਲ ਬਣਨਾ ਸ਼ਾਇਰ, ਇਸ਼ਾਰਿਆਂ ਨਾਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਮਿਹਰਵਾਨ ਹੋਇਆ ਨਰਾਇਣ, ਨਰ ਹਰਿ ਦਇਆ ਕਮਾਈਆ। ਪੰਜ ਮੁਖ ਜੋ ਸ਼ਬਦੀ ਢੋਲੇ ਕਹਿਣ, ਧੁਰ ਦਾ ਰਾਗ ਜਣਾਈਆ। ਓਨ੍ਹਾਂ ਪੜਦਾ ਲਾਹ ਕੇ ਆਪਣੇ ਨੈਣ, ਨੈਣ ਨੈਣ ਨਾਲ ਮਿਲਾਈਆ। ਗੋਬਿੰਦ ਤੇਰਾ ਦੇਣਾ ਦੇਣ, ਦੇਵਣਹਾਰਾ ਝੋਲੀ ਪਾਈਆ। ਬਣ ਕੇ ਧੁਰ ਦਾ ਸਾਕ ਸੈਣ, ਸੱਜਣ ਹੋ ਕੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ

ਹੋਏ ਸਹਾਈ, ਸਾਹਿਬ ਸਤਿਗੁਰ ਦਇਆ ਕਮਾਇੰਦਾ । ਪੰਚ ਧਾਰ ਇਕ ਚਵਾਈ, ਅੰਮ੍ਰਿਤ ਰਸ ਵਖਾਇੰਦਾ। ਗੋਬਿੰਦ ਪਿਆਲਾ ਹੱਥ ਫੜਾਈ, ਦੀਨ ਦਿਆਲਾ ਖ਼ੁਸ਼ੀ ਮਨਾਇੰਦਾ। ਰਸਨਾ ਜਿਹਵਾ ਲੌਣਾ ਚਾਈਂ ਚਾਈਂ, ਚਾਉ ਘਨੇਰਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਗੋਬਿੰਦ ਮਿਲੀ ਧੁਰ ਦੀ ਦਾਤ, ਸੋ ਪੁਰਖ ਨਿਰੰਜਣ ਝੋਲੀ ਪਾਈਆ। ਨਿਰਗੁਣ ਸਰਗੁਣ ਰੂਪ ਪਰਗਟ ਕਰ ਕੇ ਸਾਖਿਆਤ, ਬਿਨ ਤੱਤਾਂ ਤਤ ਦਿਤਾ ਜਣਾਈਆ। ਜਿਸ ਦਾ ਸੋਹਣਾ ਨਜ਼ਰੀ ਆਇਆ ਲਬਾਸ, ਨੇਤਰ ਨੈਣ ਵੇਖ ਖ਼ੁਸ਼ੀ ਮਨਾਈਆ। ਪੁਰਖ ਅਕਾਲ ਹੌਲੀ ਜੇਹੀ ਗਿਆ ਆਖ, ਇਸ਼ਾਰੇ ਨਾਲ ਜਣਾਈਆ। ਗੋਬਿੰਦ ਤੇਰੀ ਪੰਜਾਂ ਨਾਲ ਬਣੇ ਜਮਾਤ, ਲੋਕਮਾਤ ਵੱਜੇ ਵਧਾਈਆ। ਤੂੰ ਬਣਨਾ ਧੁਰ ਦਾ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਓਨ੍ਹਾਂ ਦੀ ਪਤ ਲੈਣੀ ਰਾਖ, ਜਿਨ੍ਹਾਂ ਤੇਰੀ ਓਟ ਤਕਾਈਆ। ਮੈਂ ਵਿਚੋਲਾ ਬਣਾਂ ਆਪ, ਅੰਦਰ ਵੜ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਦਿਤੀ ਜਣਾਈਆ। ਗੋਬਿੰਦ ਤੱਕਿਆ ਦਰਸ ਅਪਾਰ, ਪੰਚਮ ਰੂਪ ਨਜ਼ਰੀ ਆਈਆ । ਤਨ ਬਸਤਰ ਸੋਹਣਾ ਸ਼ਿੰਗਾਰ, ਕਛ ਕੜਾ ਕਿਰਪਾਨ ਰਿਹਾ ਚਮਕਾਈਆ। ਸੀਸ ਜਗਦੀਸ਼ ਸੋਹਣਾ ਕਾਜ ਸੁਆਰ, ਕੇਸ ਹਮੇਸ਼ ਦਰਵੇਸ਼ ਰਿਹਾ ਵਖਾਈਆ। ਸਨਮੁਖ ਹੋ ਕੇ ਕਰੀ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸੋਹਣੀ ਸ਼ਬਦੀ ਹੱਥ ਦਸਤਾਰ, ਮਸਤਕ ਟਿੱਕਾ ਨਾਮ ਲਗਾਈਆ । ਪਰਮ ਪੁਰਖ ਕਰ ਪਿਆਰ, ਪਿਆਰ ਵਿਚੋਂ ਪਿਆਰੇ ਦਿਤੇ ਪਰਗਟਾਈਆ। ਸਤਿ ਸਰੂਪੀ ਦਰਸ ਵਖਾਲ, ਦੀਨ ਦਿਆਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤਾਜ ਕਹੇ ਮੈਂ ਧੁਰ ਦਾ ਰਾਜਾ, ਸਚਖੰਡ ਸੋਭਾ ਪਾਈਆ । ਗੋਬਿੰਦ ਤੇਰਾ ਰਚਿਆ ਕਾਜਾ, ਲੋਕਮਾਤ ਵੱਜੇ ਵਧਾਈਆ। ਪੰਚਮ ਮਿਲ ਕੇ ਬਣਿਆ ਸਾਥਾ, ਸਗਲਾ ਸੰਗ ਨਿਭਾਈਆ। ਊਚ ਨੀਚ ਨਾ ਕੋਈ ਜਾਤਾ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਰਬ ਜੀਆਂ ਦਾ ਇਕੋ ਪਿਤਾ ਇਕੋ ਮਾਤਾ, ਪੁਰਖ ਅਕਾਲ ਨਜ਼ਰੀ ਆਈਆ। ਤੂੰ ਓਸ ਦਾ ਮੰਨਿਆ ਆਖਾ, ਤੇਰਾ ਹੁਕਮ ਜਗ ਚਲੇ ਵਾਹੋ ਦਾਹੀਆ। ਏਹ ਪ੍ਰਭ ਦਾ ਖੇਲ ਤਮਾਸ਼ਾ, ਸੰਗ ਤੇਰੇ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਦੇਵੇ ਅੰਮ੍ਰਿਤ ਸੀਰ, ਅੰਮਿਉਂ ਰਸ ਆਪ ਵਖਾਇੰਦਾ। ਕੂੜੀ ਕਿਰਿਆ ਕਟ ਸ਼ਰਅ ਜ਼ੰਜੀਰ, ਸ਼ਰੀਅਤ ਇਕੋ ਇਕ ਦ੍ਰਿੜਾਇੰਦਾ। ਸਤਿ ਸਰੂਪ ਸਚ ਤਸਵੀਰ, ਸਤਿ ਸਤਿਵਾਦੀ ਆਪ ਸਮਝਾਇੰਦਾ। ਮੇਲ ਮਿਲਾਵਾ ਬੀਰਨ ਬੀਰ, ਸੂਰਬੀਰਤਾ ਇਕੋ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਪਰਗਟਾਇੰਦਾ । ਗੋਬਿੰਦ ਤੇਰਾ ਸਚ ਸਹਾਰਾ, ਪੁਰਖ ਅਕਾਲ ਨਜ਼ਰੀ ਆਈਆ। ਪੁਰਖ ਅਕਾਲ ਗੋਬਿੰਦ ਤੇਰਾ ਪਿਆਰਾ, ਪ੍ਰੀਤਮ ਬੇਪਰਵਾਹੀਆ। ਖੇਲੇ ਖੇਲ ਵਿਚ ਸੰਸਾਰਾ, ਖ਼ਾਲਸ ਆਪਣਾ ਹੁਕਮ ਵਰਤਾਈਆ। ਪੰਚਮ ਕਰ ਸਚ ਸ਼ਿੰਗਾਰਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਲੋਕਮਾਤ ਦਾ ਜਗਤ ਦਵਾਰਾ, ਪੰਜਾਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਘਾੜਤ ਲਏ ਘੜਾਈਆ। ਗੋਬਿੰਦ ਕਹੇ ਸਚਖੰਡ ਨਿਵਾਸੀ ਕੀ ਤੇਰਾ ਰਾਜ਼, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਤੂੰ ਨਿਰਗੁਣ ਹੋ ਕੇ ਸਿਰ ਤੇ ਰੱਖਿਆ ਤਾਜ, ਸੀਸ ਜਗਦੀਸ ਰਿਹਾ ਸੁਹਾਈਆ। ਮੈਂ ਲੋਕਮਾਤ ਲੈ ਕੇ ਤੇਰੀ ਦਾਤ,

ਜਗ ਸਾਚੀ ਸੇਵ ਕਮਾਈਆ। ਜੋ ਧੁਰ ਸੰਦੇਸੇ ਦਿਤਾ ਆਖ, ਆਖ਼ਰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਮੰਗ ਮੰਗਾਈਆ। ਘਰ ਸਾਚੇ ਮੰਗ ਮੰਗੌਂਦਾ ਏ। ਗੋਬਿੰਦ ਆਪਣਾ ਸੀਸ ਝੁਕੌਂਦਾ ਏ। ਪੁਰਖ ਅਕਾਲ ਦਇਆ ਕਮੌਂਦਾ ਏ। ਵਸਤ ਅਮੋਲਕ ਝੋਲੀ ਪੌਂਦਾ ਏ। ਹੌਲੀ ਹੌਲੀ ਭੇਵ ਖਲ੍ਹੌਂਦਾ ਏ। ਮੌਲੀ ਤੰਦ ਨਾਲ ਬੰਧੌਂਦਾ ਏ। ਥਿਰ ਘਰ ਸੋਹਣਾ ਸਗਨ ਮਨੌਂਦਾ ਏ। ਪੁਰਖ ਅਕਾਲ ਚੱਲ ਕੇ ਔਂਦਾ ਏ। ਗੋਬਿੰਦ ਸੁਤ ਆਪ ਉਠੌਂਦਾ ਏ। ਅਬਿਨਾਸ਼ੀ ਅਚੁਤ ਰੁੱਤ ਸੁਹੌਂਦਾ ਏ। ਕਲਜੁਗ ਔਧ ਰਹੀ ਮੁੱਕ, ਆਪਣੀ ਕਾਰ ਕਮੌਂਦਾ ਏ। ਸਚਖੰਡ ਨਿਵਾਸੀ ਜੋ ਬੈਠਾ ਰਿਹਾ ਚੁੱਪ, ਧੁਰ ਦਾ ਰਾਗ ਆਪ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਤੇਰੀ ਝੋਲੀ ਪੌਂਦਾ ਏ। ਤੇਰਾ ਲਹਿਣਾ ਝੋਲੀ ਪਾਇਆ ਏ। ਅਬਿਨਾਸ਼ੀ ਕਰਤੇ ਹੁਕਮ ਸੁਣਾਇਆ ਏ। ਧੁਰ ਦਰਬਾਰੀ ਆਪਣੀ ਦਇਆ ਕਮਾਇਆ ਏ। ਜੋਤ ਨਿਰੰਕਾਰੀ ਖੇਲ ਰਚਾਇਆ ਏ। ਤਖ਼ਤ ਨਿਵਾਸੀ ਵਡ ਦਰਬਾਰੀ, ਆਪਣਾ ਹੁਕਮ ਮਨਾਇਆ ਏ। ਗੋਬਿੰਦ ਤੇਰੀ ਪੰਜਾਂ ਨਾਲ ਸਰਦਾਰੀ, ਪੰਜਾਂ ਮਾਣ ਆਪ ਬਣਾਇਆ ਏ। ਪੰਜਾਂ ਕਰੇ ਜਗਤ ਖੁਆਰੀ, ਕੂੜਾ ਡੇਰਾ ਫੜਕੇ ਹੱਥੀਂ ਢਾਹਿਆ ਏ। ਅੰਮ੍ਰਿਤ ਜਾਮ ਦੇ ਖ਼ੁਮਾਰੀ, ਖ਼ਾਲਸ ਆਪਣੇ ਨਾਲ ਰਲਾਇਆ ਏ। ਹਉਮੇ ਹੰਗਤਾ ਕੱਟ ਬੀਮਾਰੀ, ਨਾਮ ਰੰਗਣ ਰੰਗ ਰੰਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਪਿਆਰੇ ਆਪ ਪਰਗਟਾਇਆ ਏ। ਪੰਚ ਪਿਆਰੇ ਪੰਚ ਪਰਗਟੌਂਦਾ ਏ। ਪੰਚ ਮੁਖੀ ਤਾਜ ਸੁਹੌਂਦਾ ਏ। ਪੰਚ ਪਰਧਾਨ ਆਪ ਬਣੌਂਦਾ ਏ। ਸਚ ਨਿਸ਼ਾਨ ਇਕ ਝਲੌਂਦਾ ਏ। ਜ਼ਿਮੀਂ ਅਸਮਾਨ ਸੀਸ ਝੁਕੌਂਦਾ ਏ। ਗੋਬਿੰਦ ਸੂਰਾ ਵੇਖ ਅੰਤਮ, ਆਪਣੀ ਇਛਿਆ ਇਕ ਪਰਗਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ। ਪੰਚ ਪਿਆਰੇ ਹੋਏ ਪਰਗਟ, ਗੋਬਿੰਦ ਮਿਲੀ ਵਡਿਆਈਆ। ਧੰਨ ਵਡਿਆਈ ਹਿੱਸਾ ਜਗਤ, ਜਗ ਜੀਵਣ ਖ਼ੁਸ਼ੀ ਬਣਾਈਆ। ਅੰਤਰ ਆਤਮ ਦੇ ਕੇ ਸ਼ਕਤ, ਸਚ ਸ਼ਖ਼ਸੀਅਤ ਦਿਤੀ ਵਖਾਈਆ। ਗੋਬਿੰਦ ਮੰਗੀ ਮੰਗ ਪ੍ਰਭ ਦੱਸ ਆਪਣਾ ਵਕਤ, ਵੇਲਾ ਦੇ ਸਮਝਾਈਆ। ਕਵਣ ਘੜੀ ਸੁਹੰਜਣੀ ਵੇਖਣ ਆਵੇਂ ਪਰਤ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਗੋਬਿੰਦ ਤੇਰੇ ਪੰਜ ਪਿਆਰੇ, ਪੰਜਾਂ ਨਾਲ ਕੁੜਮਾਈਆ। ਕਿਰਪਾ ਕਰੇ ਹਰਿ ਗਿਰਧਾਰੇ, ਗ੍ਰਹਿ ਮੰਦਰ ਵੇਖ ਵਖਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰੇ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਅੰਤਮ ਨਿਰਗੁਣ ਨਿਰਾਕਾਰ ਲਏ ਅਵਤਾਰੇ, ਕਲ ਕਲਕੀ ਵੇਸ ਵਟਾਈਆ । ਸੰਬਲ ਵਸੇ ਧਾਮ ਨਿਆਰੇ, ਮਹੱਲ ਅਟਲ ਕਰੇ ਰੁਸ਼ਨਾਈਆ। ਪੰਜਾਂ ਵਿਚੋਂ ਪੰਜ ਪਿਆਰੇ, ਪੰਜਾਂ ਨਾਲ ਪੰਜੇ ਲਏ ਮਿਲਾਈਆ। ਜੋ ਤਾਜ ਦੂਰ ਦੁਰਾਡਾ ਵਾਜਾਂ ਮਾਰੇ, ਸੋ ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਨਿਆਰੇ, ਨਿਰਾਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਪੰਚ ਆਪ ਉਪਾਈਆ। ਤਾਜ ਵੇਖੇ ਮੁਖ ਪੰਚ, ਪੰਚਮ ਮਾਣ ਵਡਿਆਈਆ। ਪੰਜ ਪਿਆਰੇ ਭਾਗ ਲੱਗੇ ਕਾਇਆ ਮਾਟੀ ਕੰਚ, ਕੱਚ ਕੰਚਨ ਰੂਪ ਵਟਾਈਆ। ਗੋਬਿੰਦ ਖੇਲ ਕਰੇ ਕਰਾਏ ਸਚ, ਸੁਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ।

ਪੰਚ ਪਿਆਰੇ ਸੱਚੇ ਜਗ, ਜੁਗਤੀ ਹਰਿ ਜਣਾਈਆ। ਹੰਸ ਬਣਾਏ ਫੜ ਕੇ ਕੱਗ, ਅੰਮ੍ਰਿਤ ਜਾਮ ਪਿਆਈਆ। ਗੋਬਿੰਦ ਸੂਰਬੀਰ ਸਰਬਗ, ਅਲਪਗ ਲਏ ਤਰਾਈਆ। ਜਗਤ ਜਹਾਨ ਪਾਰ ਕਰਕੇ ਹੱਦ, ਹਦੂਦ ਇਕੋ ਇਕ ਸਮਝਾਈਆ । ਸਚ ਪ੍ਰੀਤੀ ਪ੍ਰੇਮ ਰੰਗਣ ਰੰਗ, ਰੰਗ ਚਲੂਲ ਇਕ ਚੜ੍ਹਾਈਆ। ਫੜ ਕੇ ਬਾਹੋਂ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਜਗਤ ਪਖੰਡੀਆਂ ਵਖਾਇਆ ਪਖੰਡ, ਹੱਥ ਕਟਾਰ ਉਠਾਈਆ। ਜਗਤ ਕਨਾਤ ਅੰਦਰ ਲੰਘ, ਕੂੜੀ ਕਿਰਿਆ ਧਾਰ ਬਾਹਰ ਕਢਾਈਆ। ਸਤਿਗੁਰ ਪੂਰਾ ਪ੍ਰੇਮ ਪਿਆਰ ਅੰਦਰ ਸੀਸ ਲਏ ਮੰਗ, ਖੰਡਾ ਖੜਗ ਵਾਰ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਦਰ ਨਿਰਗੁਣ ਨਿਰੰਕਾਰ ਗਿਆ ਲੰਘ, ਤਿਨ੍ਹਾਂ ਦੀ ਰਤੀ ਰਤ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੰਚ ਪਿਆਰੇ ਹੋਏ ਭੇਟਾ, ਸਤਿਗੁਰ ਗੋਦ ਸਰਨਾਈਆ। ਗੋਬਿੰਦ ਪੁਰਖ ਅਕਾਲ ਦਾ ਬੇਟਾ, ਬੇਟੇ ਗੁਰਸਿਖ ਆਪਣੇ ਲਏ ਬਣਾਈਆ। ਛਤਰਿਆਂ ਬੱਕਰਿਆਂ ਵਾਲਾ ਨਹੀਂ ਕੋਈ ਠੇਕਾ, ਛੁਰੀ ਕਰਦ ਕਟਾਰ ਤਲਵਾਰ ਸੀਸ ਨਾ ਕੋਇ ਕਟਾਈਆ। ਪ੍ਰੇਮ ਪਿਆਰ ਦੇ ਅੰਦਰ ਹੇਤਾ, ਚੇਤਾ ਪ੍ਰਭ ਜੂ ਰਿਹਾ ਕਰਾਈਆ । ਜੋ ਸਤਿਗੁਰ ਸਰਨਾਈ ਹੋਏ ਖੇਤਾ, ਬਿਨ ਝੂਜਿਆਂ ਝੂਜ ਵਖਾਈਆ। ਓਨ੍ਹਾਂ ਦਾ ਕਿਆ ਕੋਈ ਲਿਖੇ ਲੇਖਾ, ਕਲਮ ਸ਼ਾਹੀ ਦਏ ਦੁਹਾਈਆ। ਲੱਖ ਚੁਰਾਸੀ ਜੀਵ ਜੰਤ ਜਗਤ ਭੁਲੇਖਾ, ਗੋਬਿੰਦ ਧਾਰ ਸਮਝ ਕੋਇ ਨਾ ਪਾਈਆ। ਜੋ ਧੁਰ ਦਾ ਆਇਆ ਸੰਦੇਸਾ, ਸੋ ਲੋਕਮਾਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੰਚ ਨਿਸ਼ਾਨ ਆਪ ਬਣਾਈਆ। ਪੰਚ ਮੁਖ ਦੇ ਪੰਚ ਨਿਸ਼ਾਨ, ਦੋ ਜਹਾਨਾਂ ਖੇਲ ਖਿਲਾਈਆ। ਕਿਰਪਾ ਕਰ ਸ੍ਰੀ ਭਗਵਾਨ, ਗੋਬਿੰਦ ਸੁਤ ਦਿਤੀ ਵਡਿਆਈਆ। ਅੰਮ੍ਰਿਤ ਅਗੰਮੀ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਪੰਚ ਪਿਆਰੇ ਕਰ ਪਰਵਾਨ, ਪਾਤਰ ਪਾਤੀ ਆਪਣੀ ਦਿਤੀ ਸੁਣਾਈਆ । ਬਿਨ ਪੜ੍ਹਿਆਂ ਦੇ ਗਿਆਨ, ਧਿਆਨ ਇਕੋ ਚਰਨ ਜਣਾਈਆ । ਸਚ ਸਰੋਵਰ ਕਰ ਅਸ਼ਨਾਨ, ਦੁਰਮਤ ਮੈਲ ਧਵਾਈਆ। ਨਾਮ ਖੰਡਾ ਖੜਗ ਕਿਰਪਾਨ, ਤਨ ਗਾਤਰੇ ਆਪ ਲਟਕਾਈਆ। ਗੋਬਿੰਦ ਧੁਰ ਦਾ ਦੇ ਕੇ ਦਾਨ, ਦਾਤੇ ਦਾਨੀ ਦਇਆ ਕਮਾਈਆ। ਪੰਜਾਂ ਪਿਆਰਿਆਂ ਦਾ ਕਿਸੇ ਨਾ ਪਾਇਆ ਗਿਆਨ, ਗਿਆਨੀ ਧਿਆਨੀ ਵਡ ਵਿਦਵਾਨੀ ਸਮਝ ਨਾ ਕੋਇ ਰਖਾਈਆ। ਜਿਸ ਦਾ ਲੇਖਾ ਉਹ ਜਾਣੇ ਆਪ ਭਗਵਾਨ, ਦੂਜਾ ਭਾਗ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਕੇ ਸਤਿ ਦਾਨ, ਸਤਿ ਧਰਮ ਵਖਾਇਆ ਇਕ ਨਿਸ਼ਾਨ, ਪੰਜਾਂ ਵਿਚੋਂ ਪੰਜ ਕਰ ਪਰਧਾਨ, ਪਰਧਾਨਗੀ ਇਕੋ ਇਕ ਵਖਾਈਆ।

੨੦ ਸਾਵਣ ੨੦੨੧ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਨਾਥੇ ਵਾਲ

ਹਰਿ ਕਿਰਪਾ ਜਨ ਉਪਜੇ ਭਗਤ, ਭਗਤੀ ਸੇਵ ਕਮਾਈਆ। ਪ੍ਰਭ ਕਿਰਪਾ ਪਰਗਟੇ ਜਨ ਸੰਤ, ਸਚ ਸੁੱਚ ਮਿਲੇ ਵਡਿਆਈਆ। ਸਤਿਗੁਰ ਕਿਰਪਾ ਸੁਰਤ ਸੁਹਾਗਣ ਹੋਵੇ ਕੰਤ, ਗੁਰਮੁਖ ਸੋਭਾ ਪਾਈਆ। ਗੁਰ ਗੁਰ ਕਿਰਪਾ ਨਾਤਾ ਤੁਟੇ ਲੱਖ ਚੁਰਾਸੀ ਵਿਚੋਂ ਜੀਵ ਜੰਤ, ਜੀਵਣ ਜੁਗਤ

ਇਕੋ ਨਜ਼ਰੀ ਆਈਆ। ਮਨ ਮਨਸਾ ਮੇਟ ਕੇ ਮਾਇਆ ਮਮਤ, ਮੋਹ ਵਿਕਾਰ ਗਵਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖ ਵਖਾਈਆ। ਹਰਿ ਕਿਰਪਾ ਜਨ ਹੋਵੇ ਹਰਿਆ, ਸੂਕਾ ਕਾਸਟ ਨਜ਼ਰ ਕੋਇ ਨਾ ਆਈਆ। ਸਤਿਗੁਰ ਕਿਰਪਾ ਜਨ ਕਦੇ ਨਾ ਮਰਿਆ, ਜੀਵਣ ਮੁਕਤ ਕਰਾਈਆ। ਗੁਰ ਗੁਰ ਕਿਰਪਾ ਮੰਜ਼ਲ ਸਾਚੇ ਪੌੜੇ ਚੜ੍ਹਿਆ, ਅਧਵਿਚਕਾਰ ਨਾ ਕੋਇ ਅਟਕਾਈਆ। ਸਿੰਘ ਦਵਾਰੇ ਸਾਚੇ ਖੜਿਆ, ਸਨਮੁਖ ਦਰਸਨ ਪਾਈਆ। ਸਰਨ ਸਰਨਾਈ ਇਕੋ ਪੜਿਆ, ਸੀਸ ਜਗਦੀਸ ਝੁਕਾਈਆ। ਝੁਕਦਿਆਂ ਢੋਲਾ ਮੰਤਰ ਇਕੋ ਪੜ੍ਹਿਆ, ਸੋਹੰ ਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹਰਿ ਕਿਰਪਾ ਵਡਿਆਈ ਭਗਤ, ਭਾਗ ਧੁਰ ਦਾ ਝੋਲੀ ਪਾਇੰਦਾ। ਸਤਿਗੁਰ ਕਿਰਪਾ ਲਹਿਣਾ ਚੁਕੇ ਜਗਤ, ਜੀਵਣ ਜੁਗਤ ਇਕ ਸਮਝਾਇੰਦਾ। ਗੁਰ ਕਿਰਪਾ ਲਹਿਣਾ ਹੋਵੇ ਵਕਤ, ਘੜੀ ਪਲ ਵੰਡ ਨਾ ਕੋਇ ਵੰਡਾਇੰਦਾ। ਸਤਿ ਦਵਾਰੇ ਦੇ ਕੇ ਦਰਸ, ਦਰਦੀ ਦਇਆ ਕਮਾਇੰਦਾ। ਜਨਮ ਕਰਮ ਦੀ ਮੇਟ ਕੇ ਹਰਸ, ਹੱਦ ਹਦੂਦ ਪਾਰ ਲੰਘਾਇੰਦਾ। ਅੰਮ੍ਰਿਤ ਮੇਘ ਅਗੰਮੀ ਬਰਸ, ਬਰਖਾ ਆਪਣੇ ਨਾਮ ਲਗਾਇੰਦਾ। ਜੁਗ ਜਨਮ ਜੋ ਰਹੇ ਤੜਪ, ਅਗਨੀ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਕਿਰਪਾ ਬਣੇ ਜਨ ਸਿੱਖ, ਸਿਖਿਆ ਸਤਿਗੁਰ ਭਾਈਆ। ਸਤਿਗੁਰ ਕਿਰਪਾ ਖੁਲ੍ਹੇ ਦ੍ਰਿਸ਼ਟ, ਨੇਤਰ ਅੱਖ ਰੁਸ਼ਨਾਈਆ। ਗੁਰ ਕਿਰਪਾ ਬੂਝੇ ਆਪਣਾ ਇਸ਼ਟ, ਦੇਵ ਸਵਾਮੀ ਇਕ ਮਨਾਈਆ। ਸਤਿ ਸਤਿਵਾਦੀ ਸਤਿ ਕਰਾਏ ਲਿਖਤ, ਬਿਨ ਅੱਖਰਾਂ ਜੋੜ ਜੁੜਾਈਆ। ਆਦਿ ਜੁਗਾਦਿ ਵਾਕ ਭਵਿਖਤ, ਨਿਤ ਨਵਿਤ ਵੇਖ ਵਖਾਈਆ। ਸਚ ਪ੍ਰੀਤੀ ਦੇ ਕੇ ਇਸ਼ਕ, ਮੁਸ਼ਕਲ ਪਿਛਲੀ ਹਲ ਕਰਾਈਆ । ਨਾਮ ਪਦਾਰਥ ਦੇ ਕੇ ਵਸਤ, ਅਮੋਲਕ ਝੋਲੀ ਪਾਈਆ। ਸਚ ਖ਼ੁਮਾਰੀ ਚਾੜ੍ਹ ਕੇ ਮਸਤ, ਮਸਤੀ ਇਕ ਵਖਾਈਆ। ਲੇਖ ਚੁਕਾ ਕੇ ਕੀਟ ਹਸਤ, ਆਪਣੀ ਹਸਤੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਏ ਬਣਾਈਆ। ਗੁਰਸਿਖ ਕੋਈ ਨਾ ਵੇਖੇ ਬਣਦਾ, ਘਾੜਤ ਨਜ਼ਰ ਕਿਸੇ ਨਾ ਆਈਆ। ਮਾਤ ਪਿਤ ਜਗਤ ਜੀਵ ਸਰਬ ਜਣਦਾ, ਪੰਜ ਤਤ ਬਣਤ ਬਣਾਈਆ। ਭੇਵ ਖੋਲ੍ਹੇ ਨਾ ਕੋਈ ਘਰ ਦਾ, ਘਰ ਵਿਚ ਘਰ ਨਾ ਕੋਇ ਸਮਝਾਈਆ। ਸਾਹਿਬ ਸਤਿਗੁਰ ਜਿਸ ਵੇਲੇ ਕਿਰਪਾ ਕਰਦਾ, ਮਿਹਰ ਨਜ਼ਰ ਉਠਾਈਆ। ਲੇਖ ਚੁਕਾਏ ਭੌ ਡਰ ਦਾ, ਭਿਆਨਕ ਨਜ਼ਰ ਕੋਇ ਨਾ ਆਈਆ। ਚੁਪ ਕੀਤਾ ਅਨਦ੍ਰਿਸ਼ਟ ਅੰਦਰ ਵੜਦਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਾਚੀ ਮੰਜ਼ਲ ਆਪਣੀ ਪੌੜੀ ਚੜ੍ਹਦਾ, ਸਚ ਦਵਾਰੇ ਸੋਭਾ ਪਾਈਆ। ਸੁੱਤੀ ਸਵਾਣੀ ਸੁਰਤੀ ਆਪੇ ਫੜਦਾ, ਫੜ ਬਾਹੋਂ ਲਏ ਉਠਾਈਆ। ਉਠ ਵੇਖ ਖੇਲ ਆਪਣੇ ਦਰ ਦਾ, ਦਰਵਾਜ਼ਾ ਦਏ ਖੁਲ੍ਹਾਈਆ। ਘਰ ਦੀਪਕ ਇਕੋ ਜਗਦਾ, ਜੋਤੀ ਨੂਰ ਕਰ ਰੁਸ਼ਨਾਈਆ। ਸਚ ਸਿੰਘਾਸਣ ਇਕੋ ਸਜਦਾ, ਆਤਮ ਸੇਜਾ ਸੋਭਾ ਪਾਈਆ। ਨਾਦ ਨਗਾਰਾ ਇਕੋ ਵਜਦਾ, ਅਨਹਦ ਨਾਦ ਸੁਣਾਈਆ। ਪੰਧ ਮੁਕਾਵੇ ਕੂੜੀ ਹੱਦ ਦਾ, ਗ੍ਰਹਿ ਇਕੋ ਇਕ ਵਡਿਆਈਆ। ਰਸ ਦੇ ਕੇ ਆਪਣੇ ਪ੍ਰੇਮ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਲੇਖਾ ਦੱਸ ਕੇ ਗੁਜਰੀ ਚੰਦ ਦਾ, ਚੰਦ ਚੰਦ ਕਰੇ ਰੁਸ਼ਨਾਈਆ। ਸੋ ਗੁਰਮੁਖ ਗੁਰਸਿਖ ਸਤਿਗੁਰ ਸ਼ਰਨੀ ਲੱਗਦਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅਗਨੀ

ਮੂਲ ਨਾ ਤਪਦਾ, ਤ੍ਰੈਗੁਣ ਤਤ ਨਾ ਕੋਇ ਤਪਾਈਆ। ਸਚ ਸਰਨਾਈ ਬਹਿ ਕੇ ਸਜਦਾ, ਸੱਯਦਾ ਕਰੇ ਚਾਈਂ ਚਾਈਂਆ। ਲੇਖਾ ਮੁਕਿਆ ਕਾਇਆ ਹੱਜ ਦਾ, ਕਾਅਬਾ ਇਕੋ ਨਜ਼ਰੀ ਆਈਆ। ਜਿਸ ਹੁਜਰੇ ਮਹਿਬੂਬ ਬਹਿ ਬਹਿ ਸਜਦਾ, ਵਜੂਦ ਵਜਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਬਣਾਈਆ। ਗੁਰਸਿਖ ਸੱਚਾ ਬਣਦਾ ਮਾਤ, ਜਿਸ ਸਤਿਗੁਰ ਦਏ ਵਡਿਆਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਆਪਣੇ ਨਾਲ ਰਖਾਈਆ। ਨਾਮ ਪਦਾਰਥ ਦੇ ਕੇ ਦਾਤ, ਕਾਇਆ ਚੋਲੀ ਦਏ ਭਰਾਈਆ। ਝਗੜਾ ਮੁਕਾ ਕੇ ਜ਼ਾਤ ਪਾਤ, ਆਤਮ ਬ੍ਰਹਮ ਦਏ ਸਮਝਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਚ ਚੰਦ ਕਰੇ ਰੁਸ਼ਨਾਈਆ। ਦਰ ਦਵਾਰੇ ਕਰ ਕੇ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਉਪਜਾਈਆ। ਗੁਰਸਿਖ ਬਣਾਏ ਸਤਿਗੁਰ ਪੂਰਾ, ਸ਼ਬਦੀ ਸ਼ਬਦ ਦਇਆ ਕਮਾਇੰਦਾ। ਕਾਇਆ ਮੰਦਰ ਹੂੰਝ ਕੇ ਕੂੜਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਸਾਚੇ ਧੰਦੇ ਨਾਮ ਲਗਾਇੰਦਾ। ਚਰਨ ਕਵਲ ਮਸਤਕ ਲਾ ਕੇ ਧੂੜਾ, ਦੁਰਮਤ ਮੈਲ ਧਵਾਇੰਦਾ। ਰੰਗ ਮਜੀਠੀ ਚਾੜ੍ਹ ਕੇ ਗੂੜ੍ਹਾ, ਮੰਜ਼ਲ ਇਕੋ ਇਕ ਸਮਝਾਇੰਦਾ। ਦਾਤਾ ਬਣ ਕੇ ਜੋਧਾ ਸੂਰਾ, ਸੂਰਬੀਰ ਆਪ ਉਠਾਇੰਦਾ। ਜੋਤੀ ਜਲਵਾ ਦੇ ਕੇ ਨੂਰਾ, ਅਗਿਆਨ ਅੰਧੇਰ ਗੁਆਇੰਦਾ । ਸਰਬ ਗੁਣਾਂ ਕਰ ਭਰਪੂਰਾ, ਗੁਰਸਿਖ ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਪੰਧ ਮੁਕਾ ਕੇ ਨੇੜ ਦੂਰਾ, ਦੂਰ ਦੁਰਾਡਾ ਨੇਰਨ ਨੇਰਾ, ਘਰ ਘਰ ਵਿਚ ਨਜ਼ਰੀ ਆਇੰਦਾ। ਪੰਚ ਵਿਕਾਰ ਚੁੱਕੇ ਝੇੜਾ, ਝਗੜਾ ਹੋਰ ਨਾ ਕੋਇ ਵਖਾਇੰਦਾ। ਕੋਟਨ ਕੋਟਾਂ ਵਿਚੋਂ ਗੁਰਸਿਖ ਸੱਚਾ ਇਕ ਬਥੇਰਾ, ਜਿਸ ਘਰ ਗ੍ਰਹਿ ਮੰਦਰ ਕਾਇਆ ਅੰਦਰ ਸਤਿਗੁਰ ਆਸਣ ਲਾਇੰਦਾ। ਉਥੇ ਦੋਹਾਂ ਦਾ ਹੋਏ ਨਿਬੇੜਾ, ਮੇਰਾ ਤੇਰਾ ਨਜ਼ਰ ਕੋਇ ਨਾ ਆਇੰਦਾ। ਨਜ਼ਰੀ ਆਏ ਗੁਰੂ ਚੇਲਾ, ਚੇਲਾ ਗੁਰੂ ਆਪ ਅਖਵਾਇੰਦਾ। ਜੋਤੀ ਸ਼ਬਦੀ ਹੋਏ ਮੇਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਗੁਰਸਿਖਾਂ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਗੁਰਸਿਖ ਆਪਣਾ ਰੂਪ ਦਰਸਾਇੰਦਾ।

੨੦ ਸਾਵਣ ੨੦੨੧ ਬਿਕ੍ਰਮੀ ਸੁਦਾਗਰ ਸਿੰਘ ਦੇ ਗ੍ਰਹਿ ਨਾਥੇਵਾਲ

ਹਰਿਜਨ ਸੱਜਣ ਸੱਚਾ ਗੁਰਸਿਖ, ਗੁਰਮੁਖ ਨਾਮ ਵਡਿਆਈਆ। ਜਿਸ ਸਾਹਿਬ ਮਿਲਣ ਦੀ ਸਦਾ ਸਿਕ, ਸਿਖਿਆ ਧੁਰ ਦੀ ਅੰਤਰ ਰਿਹਾ ਵਸਾਈਆ। ਬਿਰਹੋਂ ਵਿਛੋੜਾ ਲੱਗੇ ਖਿਚ, ਅਣਿਆਲਾ ਤੀਰ ਚਲਾਈਆ। ਇਕੋ ਨੇਤਰ ਲਏ ਵੇਖ, ਪੇਖ ਆਪਣੀ ਖ਼ੁਸ਼ੀ ਮਨਾਈਆ। ਘਰ ਸੁਹੰਜਣਾ ਸੁਹਾਏ ਦੇਸ, ਗ੍ਰਹਿ ਮੰਦਰ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਗੁਰਮੁਖ ਦਏ ਵਡਿਆਈਆ । ਗੁਰਮੁਖ ਤੂੰ ਹੀ ਸੱਚਾ ਸੱਜਣ, ਜਿਸ ਸਚ ਮਿਲੀ ਵਡਿਆਈਆ। ਸਤਿਗੁਰ ਧੂੜੀ ਕਰੇ ਮਜਨ, ਅਠਸਠ ਨਾ ਉਠ ਉਠ ਧਾਈਆ। ਕਾਇਆ ਮਾਟੀ ਬਣਾਏ ਕੰਚਨ, ਕੱਚਾ ਗੜ੍ਹ ਸੁਹਾਈਆ। ਨੇਤਰ ਪਾਏ ਨਾਮ ਨਿਧਾਨ ਅੰਜਨ, ਧੁਰ ਦੀ ਅੱਖ ਖੁਲ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਰਹੇ ਮਗਨ,

ਮਾਂਗਤ ਬਣੇ ਨਾ ਜਗਤ ਲੋਕਾਈਆ। ਘਰ ਪਰਕਾਸ਼ ਦੀਪਕ ਜਗਣ, ਅੰਧ ਅੰਧੇਰ ਮਿਟਾਈਆ। ਨਿਰਗੁਣ ਸਰਗੁਣ ਪਾਵੇ ਸਗਣ, ਪਰਮਾਤਮ ਆਤਮ ਜੋੜ ਜੁੜਾਈਆ। ਨਜ਼ਰੀ ਆਏ ਮੂਰਤ ਗੋਪਾਲ ਮਦਨ, ਮਧੁਰ ਧੁਨ ਰਾਗ ਸੁਣਾਈਆ। ਸਚ ਦਵਾਰਾ ਇਕੋ ਲੰਘਣ, ਮੰਜ਼ਲ ਚਰਨਾਂ ਹੇਠ ਰਖਾਈਆ। ਪਰਮ ਪੁਰਖ ਦੇ ਲੱਗ ਕੇ ਅੰਗਣ, ਅੰਗੀਕਾਰ ਗੋਦ ਸੁਹਾਈਆ। ਸਾਚਾ ਢੋਲਾ ਗਾਵਣ ਛੰਦਣ, ਆਤਮ ਪਰਮਾਤਮ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਤਰਾਈਆ। ਗੁਰਮੁਖ ਸੱਜਣ ਕਹੀਏ ਸਤਿ, ਜੋ ਸਤਿਗੁਰ ਰਿਹਾ ਮਨਾਈਆ। ਨਾਤਾ ਤੋੜ ਮਨਮਤ, ਗੁਰਮਤ ਆਪਣੀ ਝੋਲੀ ਪਾਈਆ। ਅੱਠੇ ਪਹਿਰ ਰਿਹਾ ਤੱਕ, ਨਿਜ ਨੇਤਰ ਧਿਆਨ ਲਗਾਈਆ। ਕਵਣ ਵੇਲਾ ਮਿਲੇ ਸਮਰਥ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਨਮੁਖ ਹੋ ਕੇ ਪਏ ਹੱਸ, ਸੋਹੰ ਹੰਸਾ ਰੂਪ ਵਟਾਈਆ। ਖੇੜਾ ਵੇਖੇ ਤਤ ਅੱਠ, ਨੌ ਦਰ ਪੜਦਾ ਦਏ ਚੁਕਾਈਆ। ਦਸਮ ਦਵਾਰੀ ਆਪੇ ਵਸ, ਵਸਲ ਸਚ ਕਰਾਈਆ। ਆਤਮ ਸੇਜਾ ਚੜ੍ਹੇ ਭੱਜ, ਦੂਰ ਦੁਰਾਡਾ ਪੰਧ ਮੁਕਾਈਆ । ਨਾਮ ਪ੍ਰੀਤੀ ਚਾੜ੍ਹੇ ਰੰਗ, ਰੰਗ ਰੱਤਾ ਇਕੋ ਰੰਗ ਰੰਗਾਈਆ। ਸੇਜ ਸੁਹੰਜਣੀ ਸੁਹਾਏ ਪਲੰਘ, ਭੂਸ਼ਣ ਓਢਣ ਦਏ ਵਡਿਆਈਆ। ਘਰ ਠਾਂਡੇ ਪਾਏ ਠੰਡ, ਆਪਣੀ ਗੋਦ ਸੁਹਾਈਆ। ਜਨਮ ਜਨਮ ਤੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੰਦੀ ਤੰਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਣਾਏ ਇਕ ਛੰਦ, ਸੋਹੰ ਢੋਲਾ ਗਾਈਆ। ਗੁਰਸਿਖ ਸੱਜਣ ਸੋ ਪਿਆਰਾ, ਜਿਸ ਪ੍ਰੀਤੀ ਸਚ ਜਣਾਈਆ। ਜਗਤ ਜਹਾਨ ਕਰ ਕਿਨਾਰਾ, ਨਈਆ ਸਤਿਗੁਰ ਬੈਠਾ ਚਾਈਂ ਚਾਈਂਆ। ਚਰਨ ਕਵਲ ਤੱਕ ਸਹਾਰਾ, ਓਟ ਇਕ ਰਖਾਈਆ। ਰਸਨਾ ਬੋਲ ਹੱਕ ਜੈਕਾਰਾ, ਤੂੰ ਹੀ ਤੂੰ ਰਾਗ ਅਲਾਈਆ। ਤੂੰ ਮੇਰਾ ਪਿਤਾ ਮੈਂ ਤੇਰਾ ਦੁਲਾਰਾ, ਪਿਤਾ ਪੁਤ ਦਏ ਵਡਿਆਈਆ। ਤੇਰਾ ਘਰ ਮੰਦਰ ਗ੍ਰਹਿ ਠਾਂਡਾ ਦਰਬਾਰਾ, ਮਹੱਲ ਅਟਲ ਵੱਜੇ ਵਧਾਈਆ। ਤੇਰਾ ਨੂਰ ਸਦਾ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਤੇਰਾ ਜਲਵਾ ਅਗੰਮ ਚਮਤਕਾਰਾ, ਦਿਵਸ ਰੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਗੁਰਸਿਖ ਕਹੇ ਮੈਂ ਗੁਰ ਕਾ ਬੇਟਾ, ਜਗਤ ਪਿਤਾ ਸੰਗ ਨਾ ਕੋਇ ਨਿਭਾਈਆ। ਸ਼ੌਹ ਦਰਿਆਏ ਖੇਵਟ ਖੇਟਾ, ਗੁਰ ਗੁਰ ਇਕੋ ਨਜ਼ਰੀ ਆਈਆ । ਜਿਸ ਦੇ ਹੱਥ ਮੇਰਾ ਲੇਖਾ, ਲਿਖਿਆ ਲੇਖ ਦਏ ਬੁਝਾਈਆ। ਦੋ ਜਹਾਨਾਂ ਸੱਚਾ ਨੇਤਾ, ਰਾਜਨ ਰਾਜ ਨਜ਼ਰੀ ਆਈਆ। ਜਿਸ ਦੇ ਹੁਕਮੇ ਅੰਦਰ ਖੇਲੀ ਖੇਡਾ, ਖ਼ਲਕ ਵਿਚ ਫੇਰਾ ਪਾਈਆ। ਉਸ ਦੇ ਨਾਲ ਸਿੱਧਾ ਲਾਏ ਦੀਦਾ, ਦੂਸਰ ਅੱਖ ਨਾ ਕੋਇ ਮਿਲਾਈਆ। ਮੇਰਾ ਬਣਿਆ ਪੱਕਾ ਅਕੀਦਾ, ਅਕਲ ਬੁੱਧ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਗੀ ਤੋੜ ਨਿਭਾਈਆ। ਗੁਰਸਿਖ ਕਹੇ ਮੈਂ ਸਤਿਗੁਰ ਪੁੱਤਰ, ਪਿਤਾ ਇਕੋ ਇਕ ਮਨਾਈਆ। ਜਿਸ ਦੀ ਧਾਰੋਂ ਆਇਆ ਉਤਰ, ਮਾਤ ਸ਼ਿਕਮ ਡੇਰਾ ਲਾਈਆ। ਉਸ ਦਾ ਕਰਾਂ ਸ਼ੁਕਰ, ਜੋ ਅਗਨੀ ਅੱਗ ਬੁਝਾਈਆ। ਦਸ ਮਾਸ ਦਾ ਲੇਖਾ ਕਦੇ ਨਾ ਜਾਵਾਂ ਮੁੱਕਰ, ਮੁਖ ਨਾ ਮਾਤ ਭਵਾਈਆ। ਨਾਰ ਦੁਹਾਗਣ ਬਣਾਂ ਕਦੇ ਨਾ ਛੁਟੜ, ਕੁਲਖਣੀ ਰੂਪ ਨਾ ਕੋਇ ਵਟਾਈਆ। ਜਿਸ ਏਥੇ ਓਥੇ ਦੋ ਜਹਾਨਾਂ ਚੁੱਕਣਾ ਕੁੱਛੜ, ਫੜ ਸੋਹਣੀ ਗੋਦ ਬਹਾਈਆ। ਜਿਸ ਦਾ ਦਿਤਾ ਕਦੇ ਨਾ ਮੁੱਕੇ ਟੁੱਕਰ, ਨਿਤ ਨਵਿਤ ਖਾ ਖਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਗਣਤ

ਲਏ ਬਣਾਈਆ। ਗੁਰਸਿਖ ਕਹੇ ਮੈਂ ਓਸ ਦਾ ਬੱਚਾ, ਬੱਚਿਆਂ ਵਿਚੋਂ ਨਜ਼ਰੀ ਆਈਆ। ਜਿਸ ਦੇ ਹੱਥ ਅਗੰਮੀ ਸੱਚਾ, ਕੋਟਨ ਕੋਟ ਰਿਹਾ ਪਰਗਟਾਈਆ। ਜਿਸ ਦਾ ਕੌਲ ਇਕਰਾਰ ਕਦੇ ਨਾ ਕੱਚਾ, ਜੁਗ ਚੌਕੜੀ ਵੇਖ ਵਖਾਈਆ। ਜਿਸ ਦਾ ਸ਼ਾਸਤਰ ਸਿਮਰਤ ਗਾਂਦੇ ਜਸਾ, ਵੇਦ ਪੁਰਾਨ ਰਹੇ ਸਾਲਾਹੀਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਅੱਛਾ, ਅੱਛੀ ਤਰਾ ਰਿਹਾ ਸਮਝਾਈਆ। ਜਿਸ ਨੇ ਮਾਣ ਦਵਾਇਆ ਕੱਛਾਂ ਮੱਛਾਂ, ਸਮੁੰਦ ਸਾਗਰ ਸੋਭਾ ਪਾਈਆ। ਉਸ ਦੇ ਚਰਨੀ ਇਕੋ ਢੱਠਾਂ, ਦੋਏ ਜੋੜ ਲਾਗਾ ਪਾਈਆ। ਆਪਣੀ ਹਾਲਤ ਪਿਛਲੀ ਦੱਸਾਂ, ਜਨਮ ਜਨਮ ਜੋ ਗੇੜਾ ਦਿਤਾ ਭਵਾਈਆ। ਮਾਤ ਗਰਭ ਦਾ ਲੇਖਾ ਵੇਖਿਆ ਨਾ ਜਾਏ ਅੱਖਾਂ, ਬੌਹੜੀ ਬੌਹੜੀ ਕੂਕ ਸੁਣਾਈਆ। ਕਿਰਪਾ ਕਰੇ ਚੁਕ ਆਪਣਿਆਂ ਹੱਥਾਂ, ਫੜ ਬਾਹੋਂ ਗਲੇ ਲਗਾਈਆ। ਤੇਰੀ ਸਰਨ ਸਰਨਾਈ ਇਕੋ ਤੱਕਾਂ, ਸਰਨਗਤ ਦੇਣੀ ਸ਼ਹਿਨਸ਼ਾਹੀਆ। ਲੋਕਮਾਤ ਵਿਚੋਂ ਨਾਤਾ ਤੋੜ ਨੱਠਾਂ, ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਗਲ ਪੱਲੂ ਵਾਸਤਾ ਘੱਤਾਂ, ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਇਕੋ ਪਕਾਇਆ ਮਤਾ, ਮਨ ਮਤ ਬੁਧ ਸੰਗ ਨਾ ਕੋਇ ਰਲਾਈਆ। ਨਿਤ ਨਵਿਤ ਸਦਾ ਸਦਾ ਸਦ ਸਤਿਗੁਰ ਦਰਸ਼ਨ ਕਰਾਂ ਅੱਖਾਂ, ਆਖ਼ਰ ਅੱਖਾਂ ਅੱਖਾਂ ਵਿਚ ਸਮਾਈਆ। ਲੋਕਮਾਤ ਜਗਤ ਮਾਤਾ ਮੇਰੀ ਕੋਈ ਨਾ ਕਰੇ ਰੱਖਾ, ਰੱਖਿਆ ਵਾਲਾ ਮਿਲਿਆ ਬੇਪਰਵਾਹੀਆ। ਸਾਚਾ ਗੁਰਮੁਖ ਕਹੇ ਮੈਂ ਓਸ ਦਾ ਬੱਚਾ, ਜੋ ਬੱਚਿਆਂ ਵਾਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਕਰੇ ਇਕੱਠਾ, ਘਰ ਆਪਣੇ ਲਏ ਬਹਾਈਆ।