੨੦ ਸਾਵਣ ੨੦੨੧ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਫਿਰੋਜ਼ਪੁਰ ਛਾਉਣੀ
ਸੱਚ ਦਰਬਾਰ ਪੁਰਖ ਸਮਰਥੇ, ਸਚਖੰਡ ਨਿਵਾਸੀ ਇਕ ਸੁਹਾਇੰਦਾ। ਸ਼ਾਹੋ ਭੂਪ ਸ਼ਹਿਨਸ਼ਾਹ ਇਕੋ ਸਜੇ, ਤਖ਼ਤ ਨਿਵਾਸੀ ਸੋਭਾ ਪਾਇੰਦਾ । ਸੀਸ ਜਗਦੀਸ ਤਾਜ ਰੱਖੇ, ਦੋ ਜਹਾਨਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਸੱਦੇ, ਹੁਕਮ ਆਪਣਾ ਨਾਮ ਸੁਣਾਇੰਦਾ। ਗੁਰ ਅਵਤਾਰ ਆਓ ਅੱਗੇ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਭਗਤ ਸੁਹੇਲੇ ਸੱਜੇ ਖੱਬੇ, ਸੂਫ਼ੀ ਸੰਤ ਜੋੜ ਜੁੜਾਇੰਦਾ। ਸਚ ਦਵਾਰਾ ਵੇਖੋ ਹੱਦੇ, ਹਦੂਦ ਇਕੋ ਇਕ ਸਮਝਾਇੰਦਾ। ਸਚ ਦਰਬਾਰ ਧੁਰਦਰਗਾਹੀ ਲੱਗੇ, ਪਰਵਰਦਿਗਾਰ ਵੇਖ ਵਖਾਇੰਦਾ। ਬੋਧ ਅਗਾਧ ਨਾਮ ਨਿਧਾਨ ਵੱਜੇ, ਸੁਰ ਤਾਲ ਨਾ ਕੋਇ ਸਮਝਾਇੰਦਾ। ਲੱਖ ਚੁਰਾਸੀ ਵੇਖਣਹਾਰਾ ਮੰਦੇ ਚੰਗੇ, ਘਟ ਘਟ ਅੰਦਰ ਖੋਜ ਖੋਜਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਚਾਰ ਕੁੰਟ ਦਹਿ ਦਿਸ਼ਾ ਫਿਰਨ ਭੱਜੇ, ਹੁਕਮੇ ਅੰਦਰ ਸਰਬ ਭੁਆਇੰਦਾ। ਵੇਖੇ ਖੇਲ ਸੂਰਜ ਚੰਦੇ, ਰਵ ਸਸ ਪੜਦਾ ਲਾਹਿੰਦਾ। ਦਾਤਾ ਜੋਧਾ ਸੂਰਬੀਰ ਵਡ ਸੂਰਾ ਸਰਬੰਗੇ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਪੁਰਖ ਸਮਰਥ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸਚਖੰਡ ਦਵਾਰੇ ਰਿਹਾ ਵਸ, ਛੱਪਰ ਛੰਨ ਨਾ ਕੋਇ ਸੁਹਾਈਆ। ਜੋਤੀ ਜੋਤ ਕਰ ਪਰਕਾਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਵੇਖਣਹਾਰਾ ਖੇਲ ਤਮਾਸ਼, ਦੋ ਜਹਾਨਾਂ ਭੇਵ ਚੁਕਾਈਆ। ਮੰਡਲ ਮੰਡਪ ਪਾਏ ਰਾਸ,
ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਸਾਚੀ ਖੇਲ ਕਰੇ ਨਿਰੰਕਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਬੈਠ ਠਾਂਡੇ ਦਰਬਾਰ, ਏਕੰਕਾਂਰਾ ਸੰਗ ਮਿਲਾਈਆ। ਆਦਿ ਨਿਰੰਜਣ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਤਿਆਰ, ਸ੍ਰੀ ਭਗਵਾਨ ਸੰਗ ਰਖਾਈਆ। ਪਾਰਬ੍ਰਹਮ ਪ੍ਰਭ ਖੋਲ੍ਹ ਕੁਆੜ, ਪੜਦਾ ਇਕ ਉਠਾਈਆ। ਸ਼ਬਦ ਅਗੰਮੀ ਉਠ ਸਰਦਾਰ, ਸਤਿ ਸਤਿਵਾਦੀ ਦਏ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ। ਪੂਰਬ ਲਹਿਣਾ ਸਰਬ ਵਿਚਾਰ, ਲੇਖ ਭਵਿਖਤ ਪੜਦਾ ਲਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਜੋ ਬਣੇ ਲਿਖਾਰ, ਕਾਤਬ ਬਣ ਕੇ ਕਲਮ ਚਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਦਏ ਦੁਹਾਈਆ। ਅੰਜੀਲ ਕੁਰਾਨ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਖਾਣੀ ਬਾਣੀ ਕਰੇ ਹਾਹਾਕਾਰ, ਦਹਿ ਦਿਸ਼ਾ ਰਹੀ ਸਮਝਾਈਆ। ਨੌ ਖੰਡ ਪ੍ਰਿਥਮੀ ਧੂੰਆਂਧਾਰ, ਸੱਤ ਦੀਪ ਨਾ ਕੋਇ ਰੁਸ਼ਨਾਈਆ। ਚੌਦਾਂ ਤਬਕ ਨਾ ਧਰੇ ਕੋਈ ਪਿਆਰ, ਮੁਹੱਬਤ ਹਕ ਨਾ ਕੋਇ ਦ੍ਰਿੜਾਈਆ। ਸਾਚਾ ਸਬਕ ਸਿੱਖੇ ਨਾ ਕੋਈ ਯਾਰ, ਗੁਫ਼ਤਾਰ ਹੱਕ ਨਾ ਕੋਇ ਸੁਣਾਈਆ। ਰਹਿਬਰ ਮਿਲੇ ਨਾ ਅਗੰਮ ਅਪਾਰ, ਮਾਰਗ ਲਾਏ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਹਰਿ ਕਰਤਾ ਹੁਕਮ ਜਣਾਇੰਦਾ। ਜੁਗ ਚੌਕੜੀ ਵੇਖੇ ਮਾਰ ਧਿਆਨ, ਲੱਖ ਚੁਰਾਸੀ ਖੋਜ ਖੋਜਾਇੰਦਾ। ਕਲਜੁਗ ਅੰਤਮ ਸ਼ਰਅ ਹੋਈ ਸ਼ੈਤਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਦੀਨ ਮਜ਼੍ਹਬ ਨਾ ਕੋਇ ਈਮਾਨ, ਧੁਰ ਦੀ ਜ਼ਾਤ ਨਾ ਕੋਇ ਸਮਝਾਇੰਦਾ। ਅੰਤਰ ਹੋਵੇ ਨਾ ਕਿਸੇ ਗਿਆਨ, ਬਸੰਤਰ ਮਨ ਨਾ ਕੋਇ ਬੁਝਾਇੰਦਾ। ਜੋਤੀ ਦੀਪਕ ਨਾ ਜਗੇ ਮਹਾਨ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਅੰਮ੍ਰਿਤ ਮਿਲੇ ਨਾ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਇੰਦਾ। ਘਰ ਸੁਆਮੀ ਦਰਸ ਦੇਵੇ ਆਣ, ਅਠਸਠ ਤੀਰਥ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਭਗਵੰਤ, ਭਗਵਨ ਦਇਆ ਕਮਾਈਆ। ਕਲਜੁਗ ਮਾਇਆ ਪਾਈ ਬੇਅੰਤ, ਪੜਦਾ ਸਕੇ ਨਾ ਕੋਇ ਉਠਾਈਆ । ਭਰਮੇ ਭੁੱਲੇ ਸਾਧ ਸੰਤ, ਜੀਵ ਜੰਤ ਜਗਤ ਹਲਕਾਈਆ। ਆਤਮ ਮਿਲੇ ਨਾ ਪਰਮਾਤਮ ਕੰਤ, ਬਣ ਦੁਹਾਗਣ ਰਹੀ ਕੁਰਲਾਈਆ। ਗੜ੍ਹ ਤੁਟੇ ਨਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਸ਼ਬਦ ਮਿਲੇ ਨਾ ਧੁਰ ਦਾ ਪੰਡਤ, ਚੌਦਾਂ ਵਿਦਿਆ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਚਖੰਡ ਨਿਵਾਸੀ ਧੁਰ ਸੰਦੇਸਾ, ਹਰਿ ਕਰਤਾ ਆਪ ਜਣਾਇੰਦਾ । ਤਖ਼ਤ ਨਿਵਾਸੀ ਇਕ ਨਰੇਸ਼ਾ, ਨਰ ਨਰਾਇਣ ਖੇਲ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਮੇਰੇ ਬੇਟਾ, ਪਿਤਾ ਪੁੱਤ ਆਪ ਸਮਝਾਇੰਦਾ । ਕਲਜੁਗ ਦਿਸੇ ਕੋਈ ਨਾ ਖੇਵਟ ਖੇਟਾ, ਬੇੜਾ ਕੰਧ ਨਾ ਕੋਇ ਉਠਾਇੰਦਾ। ਨਜ਼ਰੀ ਆਏ ਨਾ ਕੋਈ ਨੇਤਾ, ਨੇਤਰ ਨੈਣ ਦਰਸ ਕੋਇ ਨਾ ਪਾਇੰਦਾ। ਅੰਦਰ ਖੋਲ੍ਹੇ ਕੋਈ ਨਾ ਭੇਤਾ, ਪੜਦਾ ਦੂਈ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਲਾ ਵਕਤ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਹਰਿ ਕਰਤਾ ਹੁਕਮ ਸੁਣਾਈਆ। ਨਵ ਨੌ ਚਾਰ ਵੇਖੋ
ਲਗੇ ਝੇੜੇ, ਦੀਨ ਮਜ਼੍ਹਬ ਕਰੇ ਲੜਾਈਆ। ਕੋਈ ਨਾ ਚੜ੍ਹੇ ਤੁਹਾਡੇ ਬੇੜੇ, ਪਤਨ ਬੈਠਾ ਮਾਹੀ ਨਜ਼ਰ ਕਿਸੇ ਨਾ ਆਈਆ। ਕਾਇਆ ਮਾਟੀ ਉਜੜੇ ਖੇੜੇ, ਮੰਦਰ ਸਚ ਨਾ ਕੋਇ ਸੁਹਾਈਆ। ਹਕੀਕਤ ਹਕ ਨਾ ਕਰੇ ਨਿਬੇੜੇ, ਅਗਲਾ ਪੰਧ ਨਾ ਕੋਇ ਮੁਕਾਈਆ। ਮਾਇਆ ਮਮਤਾ ਪਾਏ ਘੇਰੇ, ਜਗਤ ਜੰਜਾਲ ਨਾ ਕੋਇ ਤੁੜਾਈਆ। ਲੇਖਾ ਚੁੱਕੇ ਨਾ ਕਿਸੇ ਸੰਝ ਸਵੇਰੇ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸੇ ਨਾਲ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਦਰ, ਹਰਿ ਕਰਤਾ ਆਪ ਬੁਲਾਈਆ। ਲੋਕਮਾਤ ਵੇਖੋ ਜਗਤ ਘਰ, ਘਰ ਘਰ ਪਈ ਦੁਹਾਈਆ। ਧੁਰ ਦਾ ਪੱਲੂ ਸਕੇ ਨਾ ਕੋਈ ਫੜ, ਨਾਮ ਗੰਢ ਨਾ ਕੋਇ ਰਖਾਈਆ। ਸਾਚੇ ਪੌੜੇ ਜਾਏ ਕੋਇ ਨਾ ਚੜ੍ਹ, ਮਹੱਲ ਅਟਲ ਨਾ ਸੋਭਾ ਪਾਈਆ। ਮਿਲੇ ਮੇਲ ਨਾ ਨਰਾਇਣ ਨਰ, ਸੰਤ ਸੱਜਣ ਸੰਗ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰਸ ਨਾ ਦੇਵੇ ਅੱਗੇ ਖੜ, ਸਵੱਛ ਸਰੂਪੀ ਨਜ਼ਰ ਕਿਸੇ ਨਾ ਆਈਆ। ਜੀਵ ਜੰਤ ਸਾਧ ਸੰਤ ਹਉਮੇ ਬਣਿਆ ਹੰਕਾਰੀ ਗੜ੍ਹ, ਮਨ ਕਾ ਮਣਕਾ ਨਾ ਕੋਇ ਭਵਾਈਆ। ਅਗਨੀ ਮਾਇਆ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਲੇਖਾ ਚੁੱਕੇ ਨਾ ਸੀਸ ਧੜ, ਲੱਖ ਚੁਰਾਸੀ ਨਾਤਾ ਸਕੇ ਨਾ ਕੋਇ ਤੁੜਾਈਆ। ਰਸਨਾ ਜੇਹਵਾ ਬੱਤੀ ਦੰਦ ਸਾਰੇ ਰਹੇ ਪੜ੍ਹ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਤੇਈ ਅਵਤਾਰ ਗਏ ਝੁਕ, ਦਰ ਸਾਚੇ ਸੀਸ ਨਿਵਾਈਆ। ਪਰਮ ਪੁਰਖ ਪੀਰ ਪੈਗ਼ੰਬਰ ਹਉਂ ਬਾਲਕ ਤੇਰੇ ਸੁਤ, ਨੰਨ੍ਹੇ ਬੱਚੇ ਨਾਉਂ ਧਰਾਈਆ। ਸਾਡਾ ਪੈਂਡਾ ਰਿਹਾ ਮੁੱਕ, ਕਲਜੁਗ ਅੰਤਮ ਗਿਆ ਆਈਆ। ਸਾਡੇ ਕੋਲ ਨਹੀਂ ਕੁਛ, ਤੇਰੀ ਵਸਤ ਤੇਰੇ ਅੱਗੇ ਟਿਕਾਈਆ। ਕੂੜੀ ਕਿਰਿਆ ਕਲਜੁਗ ਪਈ ਲੁੱਟ, ਮਾਇਆ ਮਮਤਾ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇ ਲੈਣਾ ਚਲਾਈਆ। ਪੀਰ ਪੈਗ਼ੰਬਰ ਕਰਨ ਸੱਯਦਾ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਦਰਵੇਸ਼ ਤੇਰੇ ਦਰ ਦਾ, ਬਰਖ਼ੁਰਦਾਰ ਨਜ਼ਰੀ ਆਈਆ। ਤੋਬਾ ਤੋਬਾ ਬਿਨ ਰਸਨਾ ਜਿਹਵਾ ਕਰਦਾ, ਨੇਤਰ ਰੋ ਰੋ ਨੀਰ ਵਹਾਈਆ। ਦਰੋਹੀ ਕਲਮਾ ਇਕੋ ਪੜ੍ਹਦਾ, ਤੂੰ ਹੀ ਤੂੰ ਖ਼ੁਦਾਈਆ। ਚੌਦਾਂ ਤਬਕ ਵੇਖਿਆ ਸੜਦਾ, ਅਗਨੀ ਤਤ ਚਾਰ ਕੁੰਟ ਜਣਾਈਆ। ਸਦੀ ਚੌਧਵੀਂ ਸਾਚਾ ਮੰਤਰ ਕੋਇ ਨਾ ਪੜ੍ਹਦਾ, ਫ਼ੁਰਨੇ ਵਿਚ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਲਏ ਕਮਾਈਆ। ਨਾਨਕ ਗੋਬਿੰਦ ਕਰਨ ਅਰਦਾਸ, ਘਰ ਠਾਂਡੇ ਸੀਸ ਨਿਵਾਈਆ। ਪਰਮ ਪੁਰਖ ਪਤਿਪਰਮੇਸ਼ਵਰ ਅਬਿਨਾਸ਼, ਸ੍ਰੀ ਭਗਵਾਨ ਤੇਰੀ ਸਰਨਾਈਆ। ਜੁਗ ਚੌਕੜੀ ਦਾ ਖੇਲ ਤਮਾਸ਼, ਨਿਤ ਨਵਿਤ ਤੇਰੀ ਵਡਿਆਈਆ। ਹਉਂ ਬਾਲਕ ਸੇਵਕ ਦਾਸੀ ਦਾਸ, ਚਾਕਰ ਖ਼ਾਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਅਗੰਮੀ ਬਾਤ, ਹਰਿ ਬਾਤਨ ਰਿਹਾ ਜਣਾਈਆ। ਹਰਿ ਕਾ ਲੇਖਾ ਕਿਸੇ ਨਾ ਲਿਖਿਆ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਦਏ ਗਵਾਹੀਆਾ। ਹਰਫ਼ ਲੱਭੇ ਨਾ ਵਿਚੋਂ ਲੁਗ਼ਾਤ, ਹਰੂਫ਼ ਵੰਡ ਨਾ ਕੋਇ ਵੰਡਾਈਆ। ਸਿਫ਼ਤ ਕਰੇ ਨਾ ਕੋਈ ਕਾਇਨਾਤ, ਦੀਨ ਦੁਨੀ ਨਾ ਕੋਇ ਸਮਝਾਈਆ। ਵੰਡ ਵੰਡੇ ਨਾ ਕੋਈ ਅਹਿਬਾਬ, ਹਿਸਾਬ ਸਕੇ ਨਾ ਕੋਇ ਜਣਾਈਆ। ਦੇ ਸਕੇ ਨਾ ਕੋਇ ਖ਼ਿਤਾਬ, ਮੁਖ਼ਾਤਬ ਹੋ ਕੇ ਰਸਨਾ ਨਾ ਕੋਇ ਜਣਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਉਚੀ ਕੂਕ ਕੂਕ ਸੁਣਾਈਆ। ਅਸੀਂ ਚਾਰੋਂ ਕੁੰਟ ਉੱਤਰ ਪੂਰਬ ਪੱਛਮ ਦੱਖਣ ਫਿਰ ਕੇ ਆਏ ਚੜ੍ਹਦੇ ਲਹਿੰਦੇ, ਬਣ ਕੇ ਪਾਂਧੀ ਰਾਹੀਆ। ਪਤਿਪਰਮੇਸ਼ਵਰ ਤੇਰਾ ਨਾਮ ਕੋਈ ਨਾ ਲੈਂਦੇ, ਕੋਟਨ ਕੋਟ ਇਸ਼ਟ ਰਹੇ ਮਨਾਈਆ। ਪੱਥਰ ਪਾਹਨ ਚਰਨੀਂ ਢਹਿੰਦੇ, ਬੁਤ ਪੂਜਸ ਖ਼ੁਸ਼ੀ ਮਨਾਈਆ। ਅੱਖਰਾਂ ਜਿਹਵਾ ਤੇਰੀ ਸਿਫ਼ਤ ਕਹਿੰਦੇ, ਬੱਤੀ ਦੰਦ ਸਿਫ਼ਤ ਸਾਲਾਹੀਆ। ਸਾਚੇ ਦਰ ਮੂਲ ਨਾ ਬਹਿੰਦੇ, ਅੰਤਰ ਆਤਮ ਡੇਰਾ ਲਾਈਆ। ਤੇਰਾ ਭਾਣਾ ਸਤਿਗੁਰ ਨਾ ਸਹਿੰਦੇ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਬਾਲਕ, ਹਰਿ ਕਰਤਾ ਆਪ ਜਣਾਇੰਦਾ। ਪਰਮ ਪੁਰਖ ਪਰਮਾਤਮ ਪਰਵਰਦਿਗਾਰ ਖੇਲ ਕਰੇ ਖ਼ਾਲਸ, ਖ਼ਸਲਤ ਸਭ ਦੀ ਮੇਟ ਮਿਟਾਇੰਦਾ। ਸਤਿ ਸਰੂਪੀ ਸ਼ਾਹੋ ਭੂਪੀ ਸ਼ਬਦੀ ਬਣੇ ਸਾਲਸ, ਦੋ ਜਹਾਨਾਂ ਫੇਰੀ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿੰਦਰਾ ਲਾਹਵੇ ਆਲਸ, ਚੇਤਨ ਸੁਰਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਅਰੂਜ, ਅਰਸ਼ ਕੁਰਸ਼ ਤੇਰੀ ਵਡਿਆਈਆ। ਤੇਰਾ ਗ੍ਰਹਿ ਵੇਖਿਆ ਚੜ੍ਹ ਮੰਜ਼ਲੇ ਮਕਸੂਦ, ਘਰ ਸਾਚੇ ਸੋਭਾ ਪਾਈਆ । ਤੇਰੀ ਆਰ ਪਾਰ ਨਜ਼ਰ ਨਾ ਆਈ ਹਦੂਦ, ਸਮਝ ਸਕੇ ਨਾ ਕੋਇ ਸਮਝਾਈਆ। ਤੇਰੇ ਚਰਨਾਂ ਹੇਠ ਸਦਾ ਰਹੀਏ ਮਹਿਫ਼ੂਜ਼, ਮੁਹੱਬਤ ਤੇਰੇ ਨਾਲ ਲਗਾਈਆ। ਲੋਕਮਾਤ ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਦੇਣ ਸਬੂਤ, ਸਾਬਤ ਸੂਰਤ ਸਚ ਨਾ ਕੋਇ ਦਰਸਾਈਆ। ਪੰਜ ਤਤ ਕਾਇਆ ਤੇਰਾ ਖੇਲ ਕਲਬੂਤ, ਰੂਹ ਬੁਤ ਜੋੜ ਜੁੜਾਈਆ। ਤੇਰੀ ਮਹਿੰਮਾ ਪੰਜ ਭੂਤ, ਪੰਜ ਤਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਜੁਗ ਚੌਕੜੀ ਤੇਰੇ ਨਾਮ ਦਾ ਦੇ ਕੇ ਆਏ ਭਾਸ਼ਨ, ਰਸਨਾ ਜੇਹਵਾ ਜਗਤ ਸਮਝਾਈਆ । ਸਚਖੰਡ ਦਵਾਰਾ ਹਰਿ ਨਿਰੰਕਾਰਾ ਤੇਰਾ ਦੱਸਿਆ ਆਸਣ, ਸਤਿ ਸਤਿਵਾਦੀ ਸੋਭਾ ਪਾਈਆ। ਜੁਗ ਚੌਕੜੀ ਨਿਤ ਨਵਿਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਟੇ ਅੰਧੇਰੀ ਰਾਤਨ, ਨਿਰਗੁਣ ਸਾਚਾ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਬੱਚੇ, ਪਰਮ ਪੁਰਖ ਸਮਝਾਈਆ। ਰਸਨਾ ਜੇਹਵਾ ਬੱਤੀ ਦੰਦ ਸਾਰੇ ਸੱਚੇ, ਜੋ ਮਾਤ ਆਏ ਸਮਝਾਈਆ। ਅੰਤਮ ਕਾਇਆ ਮਾਟੀ ਭਾਂਡੇ ਨਿਕਲੇ ਸਭ ਦੇ ਕੱਚੇ, ਥਿਰ ਰਹਿਣ ਕੋਇ ਨਾ ਪਾਈਆ। ਜਿਸ ਪਰਗਟਾਏ ਸੋ ਅੰਤ ਆਪਣੇ ਖਾਤੇ ਘਤੇ, ਜੋਤੀ ਜੋਤ ਵਿਚ ਮਿਲਾਈਆ। ਸੋ ਖੇਲ ਕਰੇ ਪੁਰਖ ਸਮਰਥੇ, ਸਮਰਥ ਪੁਰਖ ਰਿਹਾ ਉਠਾਈਆ। ਨੇਤਰ ਵੇਖੋ ਤਤ ਅੱਠੇ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁਧ ਲੋਕਮਾਤ ਰਹੀ ਕੁਰਲਾਈਆ। ਚਾਰ ਵਰਨ ਫਿਰਨ ਨੱਠੇ, ਬਰਨ ਅਠਾਰਾਂ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਪਤ ਕਿਸੇ ਨਾ ਰੱਖੇ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂ ਦਵਾਰੇ ਰੋਵਨ ਮਾਰਨ ਧਾਹੀਂਆ। ਲੱਖ ਚੁਰਾਸੀ ਮੁੱਲ ਕੋਈ ਨਾ ਪਏ ਕੱਖੇ, ਕੌਡੀ ਹੱਟ ਨਾ ਕੋਇ ਵਿਕਾਈਆ। ਨਾਤਾ ਤੁੱਟਿਆ ਭਾਈ ਭੈਣ ਸਕੇ, ਨਾਰ ਕੰਤ ਸੇਜ ਨਾ ਕੋਇ ਹੰਢਾਈਆ ।
ਅਠਸਠ ਤੀਰਥ ਪਾਣੀ ਹੋ ਕੇ ਤੱਤੇ, ਗੰਗਾ ਗੋਦਾਵਰੀ ਜਮਨਾ ਸੁਰਸਤੀ, ਨੇਤਰ ਨੈਣ ਅੱਖ ਸ਼ਰਮਾਈਆ। ਸਚ ਸੁਨੇਹੜਾ ਕੋਈ ਨਾ ਦੇਵੇ ਧੁਰ ਦੇ ਪਤੇ, ਬੋਧ ਅਗਾਧ ਨਾ ਕੋਇ ਸਮਝਾਈਆ। ਪਰਮਾਤਮ ਆਤਮ ਮਿਲੇ ਨਾ ਆਪਣੀ ਅੱਖੇ, ਨਿਜ ਨੇਤਰ ਹੋਏ ਨਾ ਕੋਇ ਰੁਸ਼ਨਾਈਆ। ਨਵ ਨੌ ਚਾਰ ਸਚ ਦਵਾਰੇ ਸਭ ਦੇ ਢੱਠੇ, ਮੰਦਰ ਹਟ ਨਾ ਕੋਇ ਸੁਹਾਈਆ। ਮਨ ਮਮਤਾ ਪਏ ਰੱਟੇ, ਰੱਟਾ ਸਕੇ ਨਾ ਕੋਇ ਚੁਕਾਈਆ। ਕੂੜੀ ਕਿਰਿਆ ਖੇਹ ਉਡਾਈ ਘੱਟੇ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਜੋ ਪਰਮ ਪੁਰਖ ਪ੍ਰੀਤੀ ਰੱਤੇ, ਨਾਮ ਰੰਗਣ ਇਕ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਹਾਦਤ ਦੇਣ ਉਨ੍ਹਾਂ ਦੀ ਹਕੇ, ਜਿਨ੍ਹਾਂ ਹਕੀਕਤ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਤਕਵਾ, ਲਾਸ਼ਰੀਕ ਤੇਰੀ ਸਰਨਾਈਆ । ਜਿਉਂ ਭਾਵੇ ਤਿਉਂ ਦਏ ਫ਼ਤਵਾ, ਫ਼ੈਸਲਾ ਇਕੋ ਹਕ ਸੁਣਾਈਆ। ਤੇਰੇ ਭਾਣੇ ਅੰਦਰ ਕੋਈ ਨਾ ਬਚਣਾ, ਬਚਿਆ ਰਹਿਣ ਕੋਇ ਨਾ ਪਾਈਆ। ਜੋ ਘੜਿਆ ਸੋ ਅੰਤਮ ਭੱਜਣਾ, ਘੜਨ ਭਨਣਹਾਰ ਤੇਰੀ ਸਰਨਾਈਆ। ਜੋ ਤੇਰਾ ਸੋ ਤੂੰ ਹੀ ਰੱਖਣਾ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਕਹੇ ਸੁਣੋ ਗੁਰੂ ਅਵਤਾਰ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ । ਜੁਗ ਚੌਕੜੀ ਜਗਤ ਵਿਹਾਰ, ਨਿਰਗੁਣ ਸਰਗੁਣ ਤੁਹਾਡੇ ਹੱਥ ਜਣਾਈਆ। ਚਾਰ ਕੁੰਟ ਕਰਦੇ ਆਏ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਧੁਰ ਦਾ ਨਾਉਂ ਬੋਲ ਜੈਕਾਰ, ਕਲਮਾ ਕਾਇਨਾਤ ਸੁਣਾਈਆ। ਲੋਕਮਾਤ ਲਏ ਅਖ਼ਤਿਆਰ, ਪੂਰਾ ਹਿੱਸਾ ਵੰਡ ਵੰਡਾਈਆ। ਦੀਨ ਮਜ਼੍ਹਬ ਕਰ ਪਿਆਰ, ਜ਼ਾਤ ਪਾਤ ਸ਼ਰਅ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਸਰਬ ਦਰਸਾਈਆ। ਨੇਤਰ ਨੈਣ ਤੱਕੋ ਅੰਤ ਅਖ਼ੀਰ, ਸਦੀ ਚੌਧਵੀਂ ਹਰਿ ਸਮਝਾਇੰਦਾ। ਸਾਬਤ ਦਿਸੇ ਨਾ ਕੋਈ ਫ਼ਕੀਰ, ਫ਼ਿਕਰਾ ਹਕ ਨਾ ਕੋਇ ਅਲਾਇੰਦਾ। ਸਾਚੀ ਦੱਸੇ ਨਾ ਕੋਇ ਤਦਬੀਰ, ਜਗਤ ਜ਼ੰਜੀਰ ਨਾ ਕੋਇ ਕਟਾਇੰਦਾ। ਨਾਤਾ ਤੁੱਟੇ ਨਾ ਸ਼ਾਹ ਹਕੀਰ, ਹਉਮੇ ਰੋਗ ਨਾ ਕੋਇ ਮਿਟਾਇੰਦਾ। ਨਜ਼ਰ ਪਾਏ ਨਾ ਬੇਨਜ਼ੀਰ, ਨੇਤਰ ਅੱਖ ਨਾ ਕੋਇ ਮਿਲਾਇੰਦਾ। ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਮੰਜ਼ਲ ਪੰਧ ਨਾ ਕੋਇ ਮੁਕਾਇੰਦਾ। ਸਚ ਸਮਝਾਏ ਨਾ ਕੋਇ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਇੰਦਾ। ਘਰ ਘਰ ਦਰ ਦਰ ਲੱਗੀ ਕੂੜੀ ਕਿਰਿਆ ਪੀੜ, ਹਉਮੇ ਰੋਗ ਨਾ ਕੋਇ ਮਿਟਾਇੰਦਾ । ਆਬੇ ਹਯਾਤ ਬਖ਼ਸ਼ੇ ਨਾ ਕੋਇ ਨੀਰ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਇੰਦਾ। ਗੁਰ ਅਵਤਾਰ ਵੇਖੋ ਨਜ਼ਾਰਾ, ਬੇਨਜ਼ੀਰ ਆਪ ਜਣਾਈਆ। ਬੀਸ ਇਕੀਸਾ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ ਨਿਰਗੁਣ ਸਰਗੁਣ ਨਾ ਦਿਸੇ ਕੋਈ ਸਹਾਰਾ, ਸੀਸ ਹੱਥ ਨਾ ਕੋਇ ਰਖਾਈਆ। ਭਰਮੇਂ ਭੁੱਲਾ ਸਰਬ ਸੰਸਾਰਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਰਸਨਾ ਜੇਹਵਾ ਬੱਤੀ ਦੰਦ ਗਾਉਂਦੇ ਵਾਰਾ, ਆਪਣੀ ਵਾਰਤਾ ਘਰ ਸਾਚੇ ਨਾ ਕੋਇ ਅਲਾਈਆ। ਮਿਲਿਆ ਮੇਲ ਨਾ ਕਿਸੇ ਪਿਆਰਾ, ਪ੍ਰੀਤਮ ਸੰਗ ਨਾ ਕੋਇ ਰਖਾਈਆ। ਸਖ਼ੀਆਂ ਗਾਇਆ ਨਾ ਮੰਗਲਚਾਰਾ, ਗੀਤ ਗੋਬਿੰਦ ਨਾ ਕੋਇ ਸੁਣਾਈਆ। ਕਾਇਆ ਮੰਦਰ ਅੰਦਰ ਸੱਚਾ ਵੇਖਿਆ
ਨਾ ਗੁਰੂਦਵਾਰਾ, ਦੀਵਾ ਬਾਤੀ ਕਮਲਾਪਾਤੀ ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦ੍ਰਿਸ਼ਟੀ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਵੇਖੋ ਦ੍ਰਿਸ਼ਟੀ, ਦ੍ਰਿਸ਼ਟ ਸਭ ਨੂੰ ਇਕ ਜਣਾਇੰਦਾ। ਭਰਮੇ ਭੁੱਲੀ ਸਾਰੀ ਸ੍ਰਿਸ਼ਟੀ, ਸ੍ਰੇਸ਼ਟ ਨਜ਼ਰ ਕੋਇ ਨਾ ਆਇੰਦਾ। ਰਾਹ ਲੱਭਦੇ ਫਿਰਨ ਦੋਜ਼ਖ਼ ਬਹਿਸ਼ਤੀ, ਝਗੜਾ ਘਰ ਘਰ ਆਪ ਪਵਾਇੰਦਾ। ਨਈਆ ਡੋਲੇ ਸਭ ਦੀ ਕਿਸ਼ਤੀ, ਬੇੜਾ ਪਾਰ ਨਾ ਕੋਇ ਲੰਘਾਇੰਦਾ। ਕੋਟਾਂ ਵਿਚੋਂ ਗੁਰਮੁਖ ਵਿਰਲਾ ਦਿਸੇ ਸਿਦਕੀ, ਜੋ ਪ੍ਰਭ ਚਰਨ ਧਿਆਨ ਲਗਾਇੰਦਾ। ਪ੍ਰੇਮ ਪਿਆਰ ਸਾਚਾ ਕਰੇ ਇਸ਼ਕੀ, ਆਸ਼ਕ ਇਕੋ ਰੂਪ ਦ੍ਰਿੜਾਇੰਦਾ। ਬੰਦ ਕਿਵਾੜੀ ਖੋਲ੍ਹ ਕੇ ਖਿੜਕੀ, ਮਾਸ਼ੂਕ ਦਰਸਨ ਨਿਤ ਨਿਤ ਪਾਇੰਦਾ। ਦਿਵਸ ਰੈਣ ਅੱਠੇ ਪਹਿਰ ਸੁਰਤੀ ਬਦਲ ਨਾ ਜਾਏ ਬਿਰਤੀ, ਸ਼ਬਦੀ ਰੰਗ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪਏ ਹੱਸ, ਸਦੀ ਚੌਧਵੀਂ ਪ੍ਰਭ ਨੂੰ ਰਹੇ ਸੁਣਾਈਆ । ਪਰਵਰਦਿਗਾਰ ਸਾਂਝੇ ਯਾਰ ਸਾਡਾ ਚਲੇ ਕੋਈ ਨਾ ਵਸ, ਵਸਲ ਹਕ ਨਾ ਕੋਇ ਜਣਾਈਆ। ਲੋਕਮਾਤ ਮਾਰ ਝਾਤ ਜੁਗ ਚੌਕੜੀ ਜੋ ਮਾਰਗ ਆਏ ਦੱਸ, ਜੀਵਾਂ ਜੰਤਾਂ ਆਪ ਸਮਝਾਈਆ। ਵਸਤ ਅਮੋਲਕ ਤੇਰਾ ਨਾਮ ਦੇ ਕੇ ਆਏ ਪੁਰਖ ਸਮਰਥ, ਘਰ ਘਰ ਦਾਤ ਸਚ ਵਰਤਾਈਆ। ਤੇਰੇ ਮਿਲਣ ਦੀ ਖੋਲ੍ਹ ਕੇ ਆਏ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਕਲਜੁਗ ਅੰਤਮ ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਸਾਰੇ ਕੀਤੇ ਵਸ, ਜਗਤ ਜੰਜਾਲ ਨਾ ਕੋਇ ਤੁੜਾਈਆ। ਅਬਿਨਾਸ਼ੀ ਕਰਤੇ ਤੇਰੇ ਦਵਾਰਿਉਂ ਪਿਛੇ ਗਏ ਹਟ, ਅੰਤਮ ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਅੰਤਮ ਵੇਲਾ, ਵਕਤ ਅਖ਼ੀਰੀ ਦਏ ਦੁਹਾਈਆ। ਪਰਮ ਪੁਰਖ ਤੇਰਾ ਸਾਚਾ ਮੇਲਾ, ਸਾਹਿਬ ਤੇਰੀ ਸਰਨਾਈਆ। ਕੋਟਾਂ ਵਿਚੋਂ ਵਿਰਲਾ ਗੁਰਮੁਖ ਲੱਭੇ ਚੇਲਾ, ਜੋ ਚੇਲਾ ਗੁਰੂ ਵਿਚ ਸਮਾਈਆ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਗ੍ਰਹਿ ਜਾ ਕੇ ਵੇਖ ਵਖਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਕਰੇ ਕੁੜਮਾਈਆ। ਪਾਰ ਕਰਾਏ ਜੰਗਲ ਜੂਹ ਉਜਾੜ ਪਹਾੜ ਬੇਲਾ, ਸਮੁੰਦ ਸਾਗਰ ਡੂੰਘੀ ਖਾਈ ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦੇਣਾ ਚੁਕਾਈਆ। ਅਬਿਨਾਸ਼ੀ ਕਰਤਾ ਕਰੇ ਇਸ਼ਾਰਾ, ਸ਼ਬਦੀ ਧਾਰ ਜਣਾਇੰਦਾ। ਨੇਤਰ ਤੱਕੋ ਗੁਰੂ ਅਵਤਾਰਾ, ਪੀਰ ਪੈਗ਼ੰਬਰ ਅੱਖ ਖੁਲ੍ਹਾਇੰਦਾ। ਜਿਸ ਦਾ ਲੇਖ ਲਿਖਦੇ ਰਹੇ ਅਗੰਮ ਅਪਾਰਾ, ਕਲਮ ਸ਼ਾਹੀ ਨਾਲ ਵਡਿਆਇੰਦਾ। ਜਿਸ ਨੂੰ ਮੰਨਦੇ ਰਹੇ ਪਰਵਰਦਿਗਾਰਾ, ਮੁਕਾਮੇ ਹੱਕ ਸੋਭਾ ਪਾਇੰਦਾ। ਜਿਸ ਨੂੰ ਕਹਿੰਦੇ ਰਹੇ ਨਰ ਨਿਰੰਕਾਰਾ, ਸਚਖੰਡ ਸਾਚੇ ਡੇਰਾ ਲਾਇੰਦਾ। ਜਿਸ ਨੂੰ ਕਰਦੇ ਰਹੇ ਸਦਾ ਨਿਮਸਕਾਰਾ, ਝੁਕ ਝੁਕ ਸੀਸ ਸਰਬ ਝੁਕਾਇੰਦਾ। ਜਿਸ ਦਾ ਮੰਗਦੇ ਰਹੇ ਦਵਾਰਾ, ਨਿਤ ਨਵਿਤ ਭਿਛਿਆ ਨਾਮ ਵਰਤਾਇੰਦਾ। ਜਿਸ ਦਾ ਭਰਦੇ ਰਹੇ ਭੰਡਾਰਾ, ਸਮਰਥ ਪੁਰਖ ਵੇਖ ਵਖਾਇੰਦਾ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਕਲ ਕਲਕੀ ਲਏ ਅਵਤਾਰਾ, ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਜੋਤੀ ਜੋਤ ਵੇਸ ਵਟਾਇੰਦਾ। ਜਿਸ ਦਾ ਸੰਬਲ ਧਾਮ ਨਿਆਰਾ, ਜੋਤੀ ਦੀਪਕ ਇਕ ਉਜਿਆਰਾ, ਪਵਣ ਦਏ ਨਾ ਕੋਇ ਹੁਲਾਰਾ, ਮਹੱਲ ਅਟਲ ਨਜ਼ਰ ਕਿਸੇ ਨਾ ਆਇੰਦਾ। ਤੇਈ ਅਵਤਾਰ ਈਸਾ ਮੂਸਾ ਮੁਹੰਮਦ
ਦਸ ਗੁਰੂ ਕਰਜ਼ ਦਏ ਉਤਾਰਾ, ਮਕਰੂਜ਼ ਆਪਣਾ ਫ਼ਰਜ਼ ਅਦਾ ਕਰਾਇੰਦਾ। ਅੱਗੇ ਖੇਲ ਕਰੇ ਨਿਆਰਾ, ਜਿਸ ਦਾ ਲੇਖ ਲਿਖਣ ਤੋਂ ਬਾਹਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕਰੇ ਕੋਇ ਇਜ਼ਹਾਰਾ, ਅੱਖਰ ਅੱਖਰ ਵੰਡ ਨਾ ਕੋਇ ਵੰਡਾਇੰਦਾ। ਜੋਧਾ ਸੂਰਬੀਰ ਬਲਕਾਰਾ, ਸ਼ਾਹੋ ਭੂਪ ਬਣ ਕਰਤਾਰਾ, ਕੁਦਰਤ ਕਾਦਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਕਰਤਾ ਅੰਤ ਖੁਲ੍ਹਾਈਆ। ਸਮਰਥ ਸਵਾਮੀ ਸਦਾ ਨਿਹਕਾਮੀ ਅੰਤਰਜਾਮੀ ਹੋ ਪਰਤੱਖ, ਸਾਖਿਆਤ ਆਪਣਾ ਨੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਹੋ ਮਿਹਰਵਾਨ ਲਏ ਰੱਖ, ਰੱਛਿਆ ਕਰੇ ਥਾਉਂ ਥਾਈਂਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮਾਰਗ ਦੇਵੇ ਦੱਸ, ਧੁਰ ਦੀ ਕਰੇ ਸਚ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਅੱਠ ਤੱਤ, ਇਕ ਦ੍ਰਿੜਾਏ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਈਆ। ਪ੍ਰੇਮ ਪ੍ਰੀਤੀ ਜੋੜ ਨਤ, ਵਸਤ ਅਮੋਲਕ ਦੇ ਕਰ ਹੱਥ, ਨਾਤਾ ਬਿਧਾਤਾ ਇਕ ਲਗਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲ ਮਿਲਾਏ ਨੱਠ ਨੱਠ, ਦੋ ਜਹਾਨਾਂ ਪਾਰ ਟੱਪ, ਪੁਰੀ ਲੋਅ ਆਕਾਸ਼ ਪਾਤਾਲ ਚਰਨਾਂ ਹੇਠ ਦਬਾਈਆ। ਕਰੇ ਖੇਲ ਪੁਰਖ ਸਮਰਥ, ਮਹਿੰਮਾ ਜਣਾਏ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸ਼ਬਦ ਨਗਾਰਾ ਬੋਲ ਅਲੱਖ, ਗੁਰਮੁਖ ਲੱਖ ਚੁਰਾਸੀ ਨਾਲੋਂ ਕਰਕੇ ਵੱਖ, ਵੱਖਰੀ ਵਿਦਿਆ ਦਏ ਜਣਾਈਆ। ਜਿਸ ਦਾ ਜੁਗ ਚਾਰ ਕਰਨ ਸਦਾ ਜਸ, ਖਾਣੀ ਬਾਣੀ ਚਰਨੀਂ ਜਾਏ ਢਠ, ਸੀਸ ਸਕੇ ਨਾ ਕੋਇ ਉਠਾਈਆ। ਸਤਿ ਦਵਾਰ ਹਰਿ ਨਿਰੰਕਾਰ ਨਿਰਗੁਣ ਨਿਰਵੈਰ ਖੋਲ੍ਹ ਕੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਨੈਣ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਕਰਿਆ ਕੀ ਖੇਲ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਿਸ ਦਾ ਇਸ਼ਾਰਿਆਂ ਨਾਲ ਦੇ ਕੇ ਆਏ ਬਿਆਨ, ਵਾਕ ਭਵਿਖਤ ਦ੍ਰਿੜਾਈਆ। ਈਸੇ ਮੂਸੇ ਕਿਹਾ ਮੇਰਾ ਪਿਤਾ ਵੱਡਾ ਮਿਹਰਵਾਨ, ਪੈਗ਼ੰਬਰ ਨੂਰ ਇਲਾਹੀਆ। ਮੁਹੰਮਦ ਕਿਹਾ ਸਾਹਿਬ ਇਮਾਮ, ਕਾਮਲ ਪੁਰਸ਼ ਇਕ ਅਖਵਾਈਆ । ਵੇਦ ਵਿਆਸ ਦੱਸ ਨਿਸ਼ਾਨ, ਪੂਤ ਸਪੂਤਾ ਬ੍ਰਾਹਮਣ ਗੌੜਾ ਗਿਆ ਜਣਾਈਆ। ਨਾਨਕ ਨਿਰਗੁਣ ਦਿਤਾ ਬਿਆਨ, ਮਹਾਂਬਲੀ ਆਵੇ ਵਾਹੋ ਦਾਹੀਆ। ਗੋਬਿੰਦ ਸੁਣਾਇਆ ਸਚ ਪੈਗ਼ਾਮ, ਪੁਰਖ ਅਕਾਲ ਮੇਰਾ ਪਿਤਾ ਮਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਸਚਖੰਡ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਨੂਰ ਦੀਪ ਮਹਾਨ, ਨਿਤ ਨਵਿਤ ਕਰੇ ਰੁਸ਼ਨਾਈਆ। ਪਰਗਟ ਕਲਜੁਗ ਹੋਵੇ ਆਣ, ਆਣ ਆਪਣੀ ਇਕ ਜਣਾਈਆ। ਧੁਰ ਸੰਦੇਸ਼ਾ ਸੁਣਾਏ ਕਾਹਨ, ਸ਼ਾਹ ਸੁਲਤਾਨਾਂ ਦਏ ਉਠਾਈਆ। ਖੇਲੇ ਖੇਲ ਜ਼ਿਮੀਂ ਅਸਮਾਨ, ਲੋਕ ਪਰਲੋਕ ਖੋਜ ਖੋਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨ, ਕਰੋੜ ਤੇਤੀਸਾ ਸੁਰਪਤ ਇੰਦ ਅੱਖ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖ ਚੁਕਾਏ ਆਣ, ਲਹਿਣਾ ਕੋਇ ਰਹਿਣ ਨਾ ਪਾਈਆ। ਗੁਰਮੁਖ ਸੱਚੇ ਸੰਤ ਸੁਹੇਲੇ ਲੱਭੇ ਵਿਚ ਜਹਾਨ, ਲੱਖ ਚੁਰਾਸੀ ਖੋਜ ਖੋਜਾਈਆ। ਸਾਚੀ ਭਗਤੀ ਜੋਗ ਅਭਿਆਸ ਦੱਸੇ ਚਰਨ ਧਿਆਨ, ਬਖ਼ਸ਼ਿਸ਼ ਰਹਿਮਤ ਆਪ ਕਰਾਈਆ। ਆਤਮ ਪਰਮਾਤਮ ਕਰ ਪਰਵਾਨ, ਨਾਤਾ ਜੋੜੇ ਸਹਿਜ
ਸੁਭਾਈਆ। ਪਾਰਬ੍ਰਹਮ ਬ੍ਰਹਮ ਕਰੇ ਪਹਿਚਾਨ, ਬਜਰ ਕਪਾਟੀ ਪੜਦਾ ਲਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਸ਼ੈਤਾਨ, ਕੂੜੀ ਸ਼ਰਅ ਦਏ ਗਵਾਈਆ। ਮੰਜ਼ਲ ਮੁਕਾਏ ਹੋ ਮਿਹਰਵਾਨ, ਮਹਿਬੂਬ ਮੁਹੱਬਤ ਆਪਣੇ ਨਾਲ ਰਖਾਈਆ। ਉਸ ਦੀ ਸਿਫ਼ਤ ਕੀ ਕਰੇ ਜ਼ਬਾਨ, ਲੇਖਾ ਲਿਖੇ ਕੀ ਕਲਮ ਸ਼ਾਹੀਆ। ਜੋ ਆਦਿ ਜੁਗਾਦੀ ਦਾਤਾ ਸ੍ਰੀ ਭਗਵਾਨ, ਦੇਵਣਹਾਰਾ ਸੱਚਾ ਮਾਹੀਆ। ਕਲਜੁਗ ਅੰਤ ਜਨ ਭਗਤਾਂ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਰਾਤੀਂ ਸੁਤਿਆ ਦਰਸ ਦਿਖਾਏ ਮਹਾਨ, ਨਿਜ ਨੇਤਰ ਕਰ ਰੁਸ਼ਨਾਈਆ। ਸੰਦੇਸ਼ਾ ਦੇ ਕੇ ਜਾਏ ਕਾਨ, ਹੌਲੀ ਹੌਲੀ ਦ੍ਰਿੜਾਈਆ। ਉਠ ਗੁਰਮੁਖ ਬਾਲ ਨਿਧਾਨ, ਪਿਤਾ ਪੁਰਖ ਗੋਦ ਉਠਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮਿਹਰਵਾਨ ਹੋ ਕੇ ਦੇਵੇ ਦਾਨ, ਦਾਤਾ ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਗੋਦ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਵਲ ਰਹੇ ਝਾਕ, ਬਿਨ ਅੱਖਾਂ ਅੱਖ ਉਠਾਈਆ। ਵੇਖੋ ਪੂਰਾ ਹੁੰਦਾ ਭਵਿਖਤ ਵਾਕ, ਵਾਕਿਆ ਸਭ ਨੂੰ ਰਿਹਾ ਜਣਾਈਆ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਤਾਕ, ਤਖ਼ਤਾ ਦਿਤਾ ਉਲਟਾਈਆ। ਆਤਮ ਪਰਮਾਤਮ ਬਣ ਕੇ ਸਾਕ, ਧੁਰ ਦੀ ਗੰਢ ਪਵਾਈਆ। ਨਾਤਾ ਤੋੜ ਕੇ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਸਫ਼ਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਬਣਾਏ ਇਤਫ਼ਾਕ, ਨਿਫ਼ਾਕ ਰਹਿਣ ਕੋਇ ਨਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਮੁਸ਼ਤਾਕ, ਮੁਸ਼ਤਰੀ ਸਾਰੇ ਰਿਹਾ ਕਰਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਾ ਬਿਧਾਤਾ ਇਕ ਸਮਝਾਈਆ। ਲੇਖੇ ਲਾ ਕੇ ਤਨ ਮਾਟੀ ਖ਼ਾਕ, ਖ਼ਾਲਸ ਰੂਪ ਦਏ ਵਖਾਈਆ। ਨਜ਼ਰੀ ਆਵੇ ਸਾਖਿਆਤ, ਸਤਿ ਸਰੂਪੀ ਸੱਚਾ ਮਾਹੀਆ। ਜਿਸ ਦੀ ਬਾਤਨ ਕਰਦੇ ਰਹੇ ਬਾਤ, ਸੋ ਜ਼ਾਹਰ ਜ਼ਹੂਰ ਬੇਪਰਵਾਹੀਆ। ਜਨ ਭਗਤਾਂ ਮੇਟ ਅੰਧੇਰੀ ਰਾਤ, ਅੰਦਰ ਬਾਹਰ ਚੰਦ ਚੜ੍ਹਾਈਆ। ਇਹੋ ਜਿਹੀ ਫੇਰ ਨਹੀਂ ਮਿਲਣੀ ਸੌਗ਼ਾਤ, ਜੋ ਘਰ ਆ ਕੇ ਝੋਲੀ ਪਾਈਆ। ਬੱਚੇ ਗੋਦ ਉਠਾਏ ਬਣ ਕੇ ਬਾਪ, ਪਿਤਾ ਪੁਰਖ ਅਕਾਲ ਹੋ ਸਹਾਈਆ। ਜੋਤ ਅਕਾਲਣ ਬਣ ਕੇ ਮਾਤ, ਲੋਰੀਆਂ ਦੇ ਪਰਚਾਈਆ। ਜਨ ਭਗਤੋ ਤੁਸੀਂ ਮੇਰੀ ਜ਼ਾਤ, ਮੇਰੇ ਵਿਚੋਂ ਮੇਰਾ ਰੂਪ ਪਰਗਟਾਈਆ। ਅੰਤ ਬੇੜੇ ਚੜ੍ਹੋ ਉਸ ਜਹਾਜ਼, ਜੋ ਸ੍ਰੀ ਭਗਵਾਨ ਦਿਤਾ ਬਣਾਈਆ। ਤੁਹਾਡਾ ਅੰਦਰੋਂ ਖੁਲ੍ਹੇ ਰਾਜ਼, ਸ਼ਬਦ ਅਗੰਮੀ ਵਜੇ ਸਾਜ, ਧੁਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਸੋਹਣਾ ਬਣਾਇਆ ਸਮਾਜ, ਸਮਗਰੀ ਨਾਮ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਜਨ ਭਗਤ ਤਰਦੇ, ਲੋਕਮਾਤ ਮਿਲੇ ਵਡਿਆਈਆ। ਜੋ ਪ੍ਰਭ ਦੀ ਸਰਨੀ ਪੜਦੇ, ਚਰਨ ਧੂੜੀ ਮਸਤਕ ਟਿੱਕਾ ਖ਼ਾਕ ਰਮਾਈਆ। ਉਹ ਨਾ ਜੀਉਂਦੇ ਨਾ ਕਦੇ ਮਰਦੇ, ਮਰ ਕੇ ਜੀਵਣ ਰੂਪ ਵਟਾਈਆ। ਉਹ ਮਾਲਕ ਓਸ ਘਰ ਦੇ, ਜਿਸ ਘਰ ਬੈਠਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਬੰਦਨ ਕਰਦੇ, ਡੰਡੌਤ ਕਰ ਕਰ ਰਹੇ ਜਣਾਈਆ। ਧੰਨ ਗੁਰਮੁਖ ਗੁਰਸਿਖ ਜੋ ਪਤਿਪਰਮੇਸ਼ਵਰ ਵਰਦੇ, ਘਰ ਜਾਵਣ ਚਾਈਂ ਚਾਈਂਆ। ਅਧਵਿਚਕਾਰ ਕਦੇ ਨਾ ਅੜਦੇ, ਅੱਗੇ ਹੋ ਨਾ ਕੋਇ ਅਟਕਾਈਆ । ਉਹ ਢੋਲਾ ਗੀਤ ਇਕੋ ਪੜ੍ਹਦੇ, ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਰਿਹਾ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਸਾਕੀ, ਸਾਖਿਆਤ ਨਜ਼ਰੀ ਆਈਆ।
ਜਿਸਮ ਇਸਮ ਨਾ ਬੰਦਾ ਖ਼ਾਕੀ, ਤਨ ਵਜੂਦ ਨਾ ਕੋਇ ਵਖਾਈਆ। ਨਿਰਵੈਰ ਨਿਰਾਕਾਰ ਅਗੰਮ ਅਥਾਹ ਅਛਲ ਛਲ ਕਰਕੇ ਚਲਾਕੀ, ਚਾਲ ਆਪਣੀ ਲਈ ਬਦਲਾਈਆ । ਜੋਤ ਸਰੂਪੀ ਸ਼ਬਦੀ ਗਾਥੀ, ਸਾਖ਼ੀ ਸਾਚੀ ਰਿਹਾ ਸੁਣਾਈਆ। ਜੋ ਨਿਭਿਆ ਨਿਰਗੁਣ ਸਰਗੁਣ ਹੋ ਕੇ ਆਕੀ, ਆਖ਼ਰ ਆਪੇ ਵੇਖ ਵਖਾਈਆ। ਕਲਜੁਗ ਅੰਤਮ ਕਿਸੇ ਦੀ ਰਹਿਣ ਨਾ ਦੇਵੇ ਬਾਕੀ, ਵਸੀਕਾ ਨਵੀਸ ਬਣਿਆ ਬੇਪਰਵਾਹੀਆ। ਇਹ ਖੇਲ ਨਹੀਂ ਇਤਫ਼ਾਕੀ, ਜੋ ਸਮਝਾਇਆ ਲਿਖਾਇਆ ਸੋ ਪੂਰਾ ਰਿਹਾ ਕਰਾਈਆ। ਪਹਿਲੋਂ ਸ਼ਬਦ ਸੁਨੇਹੜਾ ਦੇਂਦਾ ਰਿਹਾ ਪਾਤੀ, ਗੁਰ ਅਵਤਾਰ ਪੀਰ ਪੈਗ਼ੰਬਰ ਹਲਕਾਰੇ ਮਾਤ ਘਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਵਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਪਿਆ ਲੋਹੜਾ, ਲੋਹਾ ਨਿਰਗੁਣ ਰੂਪ ਵਟਾਈਆ। ਜੋਤੀ ਸ਼ਬਦੀ ਜੁੜਿਆ ਜੋੜਾ, ਪੰਜ ਤਤ ਨਾ ਕੋਇ ਵਡਿਆਈਆ। ਸੱਸੇ ਉਪਰ ਲਾ ਕੇ ਹੋੜਾ, ਹੋਕਾ ਦੇਵੇ ਲੋਕਾਈਆ। ਹੰ ਬ੍ਰਹਮ ਆਪੇ ਬੌਹੜਾ, ਬੌਹੜੀ ਬੌਹੜੀ ਕਰੇ ਖ਼ੁਦਾਈਆ। ਜਿਸ ਦਾ ਸੋਹੰ ਬਣਿਆ ਦੋਹਰਾ, ਦੋਹਰੀ ਤਾਲ ਵਜਾਈਆ। ਨਾਨਕ ਗੋਬਿੰਦ ਕਿਹਾ ਮੋਰਾ, ਮੋਰਾ ਤੋਰਾ ਤੇਰੀ ਭੇਟ ਚੜ੍ਹਾਈਆ। ਉਹ ਗੋਬਿੰਦ ਦਾ ਬੱਚਿਆਂ ਜੋੜਾ, ਨੀਹਾਂ ਹੇਠ ਦਬਾਈਆ । ਆਇਆ ਬਾਂਕਾ ਛੋਹਰਾ, ਬਣ ਕੇ ਸੱਚਾ ਮਾਹੀਆ। ਜਿਸ ਦੇ ਅੱਗੇ ਨਹੀਂ ਕੋਈ ਜ਼ੋਰਾ, ਜ਼ੇਰ ਜ਼ਬਰ ਬੈਠੇ ਸਾਰੇ ਆਖ ਜਣਾਈਆ। ਉਸ ਦਾ ਸ਼ਬਦ ਅਗੰਮੀ ਘੋੜਾ, ਦੋ ਜਹਾਨਾਂ ਰਿਹਾ ਦੌੜਾਈਆ। ਜਿਸ ਦਾ ਕੋਈ ਸਹਿ ਨਾ ਸਕੇ ਪੌੜਾ, ਚੌਦਾਂ ਤਬਕ ਰਹੇ ਕੁਰਲਾਈਆ। ਜਨ ਭਗਤਾਂ ਪ੍ਰੇਮ ਪਿਆਰ ਦੀ ਲੱਗੀ ਵੇਖੀ ਔੜਾ, ਦੂਰ ਦੁਰਾਡਾ ਅੰਮ੍ਰਿਤ ਮੇਘ ਰਿਹਾ ਬਰਸਾਈਆ। ਲੱਖ ਚੁਰਾਸੀ ਰੀਠਾ ਵੇਖਿਆ ਕੌੜਾ, ਅੰਮ੍ਰਿਤ ਫਲ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਅੰਦਰ ਲਗਾ ਕੇ ਅਗੰਮੀ ਪੌੜ੍ਹਾ, ਮੰਦਰ ਚੜ੍ਹਿਆ ਬੇਪਰਵਾਹੀਆ। ਸਾਧ ਸੰਤ ਕਹਿਣ ਰਾਹ ਭੀੜਾ ਮਾਰਗ ਸੌੜਾ, ਸਤਿਗੁਰ ਕਹੇ ਗੁਰਮੁਖ ਭਜੋ ਵਾਹੋ ਦਾਹੀਆ। ਤੁਹਾਡਾ ਲੇਖਾ ਪਿਛਲਾ ਸਾਫ਼ ਕੀਤਾ ਕੋਰਾ, ਅੱਗੇ ਇਕੋ ਰਾਹ ਜਣਾਈਆ। ਤੁਹਾਡਾ ਲੇਖਾ ਲਿਖਿਆ ਰਵਿਦਾਸ ਚਮਾਰਾ, ਜੋ ਢੋਂਦਾ ਰਿਹਾ ਢੋਰਾ, ਚੰਮ ਦ੍ਰਿਸ਼ਟੀ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਅੰਗ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਲਗਦੇ ਅੰਗ, ਅੰਗੀਕਾਰ ਇਕ ਅਖਵਾਇੰਦਾ। ਜਿਸ ਨੂੰ ਕਹਿੰਦੇ ਸੂਰਾ ਸਰਬੰਗ, ਸੋ ਸ਼ਹਿਨਸ਼ਾਹ ਵੇਸ ਵਟਾਇੰਦਾ। ਜਿਸ ਦਾ ਨਾਮ ਅਗੰਮ ਵੱਜੇ ਮਰਦੰਗ, ਦੋ ਜਹਾਨ ਸਦਾ ਜਸ ਗਾਇੰਦਾ। ਜਿਸ ਗੋਬਿੰਦ ਮਾਣ ਦਿਤਾ ਪੁਰੀ ਅਨੰਦ, ਅਨੰਦ ਚੰਦ ਇਕੋ ਨਜ਼ਰੀ ਆਇੰਦਾ। ਉਸ ਦਾ ਉਲਟ ਕੇ ਸੋਹਲਾ ਬਣਿਆ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਪੁਰਖ ਅਬਿਨਾਸ਼ੀ ਕਰਵਟ ਲੈ ਬਦਲ ਲਈ ਕੰਡ, ਸਨਮੁਖ ਨਜ਼ਰੀ ਆਇੰਦਾ। ਜਨ ਭਗਤਾਂ ਅੰਤਰ ਪਾ ਕੇ ਠੰਡ, ਬਸੰਤਰ ਬਾਹਰੋਂ ਜਗਤ ਬੁਝਾਇੰਦਾ। ਜਨ ਭਗਤੋ ਪਿਛਲੀ ਜਨਮ ਜਨਮ ਦੀ ਟੁੱਟੀ ਗੰਢ, ਅੱਗੇ ਆਪਣੇ ਸੰਗ ਰਖਾਇੰਦਾ। ਮਾਤ ਗਰਭ ਦਸ ਦਸ ਮਾਸ ਅਗਨੀ ਹਵਨ ਨਾ ਤਪਣਾ ਤਨ ਗੰਦ, ਜੂਨੀ ਜੂਨ ਨਾ ਕੋਇ ਭਵਾਇੰਦਾ। ਰਾਏ ਧਰਮ ਨਾ ਦੇਵੇ ਡੰਨ, ਚਿਤ੍ਰਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਨਾ ਵਿਆਹੇ ਸੋਹਣਾ ਚੰਦ, ਪੁਰਖ ਅਬਿਨਾਸ਼ੀ ਆਪਣੀ ਗੋਦ ਬਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਧੰਨ ਧੰਨ ਧੰਨ, ਪਤਿਪਰਮੇਸ਼ਵਰ ਜਨ ਭਗਤਾਂ ਆਪਣੇ ਘਰ ਵਸਾਇੰਦਾ। ਪੁਰਖ ਅਬਿਨਾਸ਼ੀ ਕਹੇ ਸੁਣੋ ਗੁਰ
ਅਵਤਾਰ, ਅਗਲਾ ਹਾਲ ਜਣਾਈਆ। ਪਿਛਲਾ ਲੇਖਾ ਜੋ ਤੁਹਾਡੇ ਅਖਤਿਆਰ, ਜੁਗ ਜੁਗ ਝੋਲੀ ਪਾਈਆ। ਉਸ ਦਾ ਲਹਿਣਾ ਹਿਸਾਬ ਹੋਇਆ ਬੇਬਾਕ, ਇਤਫ਼ਾਕ ਨਾਲ ਆਪਣੇ ਨਾਲ ਮਿਲਾਈਆ। ਸਦੀ ਸਦੀਵੀ ਪ੍ਰਭ ਦਾ ਖੇਲ ਖ਼ਾਸ, ਖ਼ਾਹਿਸ਼ ਭਗਤਾਂ ਨਾਲ ਰਖਾਈਆ। ਜੁਗ ਚੌਕੜੀ ਜਿਨ੍ਹਾਂ ਰੱਖੀ ਆਸ, ਤਿਨ੍ਹਾਂ ਪਿਆਸ ਰਿਹਾ ਬੁਝਾਈਆ। ਸੇਵਕ ਬਣ ਕੇ ਦਾਸ, ਚਾਕਰ ਰੂਪ ਵਟਾਈਆ। ਜੇ ਕੋਈ ਲੱਭੇ ਖੋਜੇ ਪੁੱਛੇ ਅੰਦਰਲਾ ਰਾਜ਼, ਸਮਝ ਕਿਸੇ ਨਾ ਆਈਆ। ਜੇ ਕੋਈ ਦੋਏ ਜੋੜ ਕਹੇ ਗ਼ਰੀਬ ਨਿਵਾਜ, ਪ੍ਰਭ ਤੇਰੀ ਵਡ ਵਡਿਆਈਆ। ਉਸੇ ਵੇਲੇ ਕਰ ਕਿਰਪਾ ਦੇਵੇ ਉਹ ਸਵਾਦ, ਜਿਹੜਾ ਰਸ ਰਸਨਾ ਵੇਖ ਸਕੇ ਨਾ ਰਾਈਆ। ਘਰ ਮੰਦਰ ਅੰਦਰ ਵਖਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਨਾਲ ਰੱਖੀ ਸਦਾ ਸਾਂਝ, ਇਕੱਲਾ ਪੁਰਖ ਅਕਾਲ ਕੰਮ ਕਿਸੇ ਨਾ ਆਈਆ । ਪੁਰਖ ਅਕਾਲ ਕਹੇ ਜਨ ਭਗਤੋ ਮੈਂ ਤੁਹਾਡੇ ਜੋਗਾ, ਜੋਗੀ ਜੋਗੀਸ਼ਰ ਮੇਰਾ ਧਿਆਨ ਲਗਾਈਆ। ਕੋਈ ਨਾ ਜਾਣੇ ਮੇਰਾ ਬਦਲਿਆ ਚੋਗਾ, ਚੋਲੀ ਸਭ ਦੀ ਵੇਖ ਵਖਾਈਆ। ਕੋਈ ਨਾ ਸਮਝੇ ਮੇਰੇ ਨਾਮ ਦਾ ਸਚ ਸਲੋਕਾ, ਕੋਟਨ ਕੋਟੀ ਸਿਫ਼ਤੀ ਨਾਮ ਰਹੇ ਧਿਆਈਆ। ਕੋਈ ਨਾ ਜਾਣੇ ਨਿਰਮਲ ਜੋਤ ਨਿਰਾਕਾਰ ਜੋਤਾ, ਨੂਰੋ ਨੂਰ ਨੂਰ ਕਰੇ ਰੁਸ਼ਨਾਈਆ। ਮੇਰਾ ਲੇਖਾ ਕਿਸੇ ਨਾ ਸੋਚਾ, ਸੋਚ ਸਮਝ ਚਲੇ ਨਾ ਕਿਸੇ ਚਤੁਰਾਈਆ। ਕੋਟਾਂ ਵਿਚੋਂ ਕਿਸੇ ਗੁਰਮੁਖ ਮਿਲੇ ਮੌਕਾ, ਜਿਸ ਜਨ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਆਪਣੇ ਰੰਗ ਰੰਗਾਈਆ। ਜਨ ਭਗਤ ਕਹੇ ਪ੍ਰਭ ਚਾੜ੍ਹ ਰੰਗ, ਕਿਉਂ ਬੈਠਾ ਮੁਖ ਭਵਾਈਆ। ਆਤਮ ਸੇਜਾ ਮੈਂ ਵੇਖਾਂ ਉਹ ਪਲੰਘ, ਜਿਸ ਉਪਰ ਬੈਠਾ ਡੇਰਾ ਲਾਈਆ। ਅੱਠੇ ਪਹਿਰ ਵੱਜੇ ਮਰਦੰਗ, ਛੱਤੀ ਰਾਗ ਨੈਣ ਸ਼ਰਮਾਈਆ। ਤੂੰ ਮੇਰਾ ਗਾ ਛੰਦ, ਮੈਂ ਤੇਰੀ ਕਰਾਂ ਵਡਿਆਈਆ। ਮੈਂ ਤੇਰਾ ਨੂਰ ਚੰਦ, ਦੋ ਜਹਾਨ ਹੋਵੇ ਰੁਸ਼ਨਾਈਆ। ਤੇਰਾ ਕਦੇ ਨਾ ਟੁੱਟੇ ਸੰਗ, ਮੇਰੀ ਕਦੇ ਨਾ ਹੋਵੇ ਜੁਦਾਈਆ । ਭਗਤ ਭਗਵਾਨ ਇਕ ਦੂਜੇ ਨੂੰ ਦੋਵੇਂ ਰਹੇ ਮੰਗ, ਬਿਨ ਭਗਤਾਂ ਭਗਵਾਨ, ਭਗਵਾਨ ਬਿਨ ਭਗਤ ਦੋਵੇਂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸੰਤ ਸੁਹੇਲੇ ਵੇਖੇ ਆਣ, ਅਨੰਤਾਂ ਵਿਚੋਂ ਕੰਤ ਹੋ ਕੇ ਮਿਲੇ ਚਾਈਂ ਚਾਈਂਆ।