ਪਹਿਲੀ ਭਾਦਰੋਂ ੨੦੨੧ ਬਿਕ੍ਰਮੀ ਜੇਠੂਵਾਲ
ਆਦਿ ਪੁਰਖ ਅਕਾਲ ਸਮਰਥੇ, ਨਿਰਗੁਣ ਨਿਰਵੈਰ ਨਿਰਾਕਾਰ ਖ਼ੁਸ਼ੀ ਮਨਾਈਆ। ਸਚਖੰਡ ਦਵਾਰਾ ਸਚ ਸਿੰਘਾਸਣ ਬਹਿ ਬਹਿ ਫਬੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅਗੰਮ ਅਥਾਹ ਖੇਲ ਕਰੇ ਅਕਥੇ, ਕਥਨੀ ਕਥ ਨਾ ਸਕੇ ਰਾਈਆ। ਗਹਿਰ ਗੰਭੀਰ ਗੁਣਵੰਤਾ ਪ੍ਰਭ ਠਾਕਰ ਹੱਸੇ, ਬੇਪਰਵਾਹ ਪੜਦਾ ਆਪ ਉਠਾਈਆ। ਸਚ ਸੁਨੇਹੜਾ ਅਗੰਮੀ ਧਾਰ ਵਸੇ, ਜੁਗ ਚੌਕੜੀ ਸਕੇ ਨਾ ਕੋਇ ਸਮਝਾਈਆ। ਪ੍ਰੇਮ ਪਿਆਰ
ਨਾਲ ਕਹੇ ਉਠ ਸ਼ਬਦੀ ਗੋਬਿੰਦ ਬੱਚੇ, ਪ੍ਰੇਮ ਨਾਲ ਲਏ ਅੰਗੜਾਈਆ। ਨੇਤਰ ਲੋਚਣ ਨੈਣ ਵੇਖ ਆਪਣੀ ਅੱਖੇ, ਆਖ਼ਰ ਅੱਖਰ ਰਿਹਾ ਸਮਝਾਈਆ। ਲੇਖਾ ਲੇਖ ਧਰਕੇ ਭੇਖ ਜੋ ਪੰਜ ਤਤ ਕਾਇਆ ਹੱਥੇ, ਹਸਤ ਕੀਟ ਦਏ ਦ੍ਰਿੜਾਈਆ। ਜੁਗ ਚੌਕੜੀ ਜਿਸ ਦਾ ਚਲਦਾ ਰਿਹਾ ਰਥੇ, ਨਿਤ ਨਵਿਤ ਬਣੇ ਰਥਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰਾਂ ਜਿਸ ਮਾਰਗ ਦੱਸੇ, ਰਹਿਬਰ ਹੋ ਕੇ ਰਾਹ ਜਣਾਈਆ। ਜਿਸ ਮਾਣ ਰਖਾਇਆ ਪੰਜ ਤੱਤੇ, ਤ੍ਰੈਗੁਣ ਮਾਇਆ ਪੰਜ ਤਤ ਜੋੜ ਜੁੜਾਇਆ ਤਤ ਅੱਠੇ, ਨੌ ਦਰ ਲੇਖਾ ਦਸਵੇਂ ਚੇਤਾ ਚੇਤਨ ਰਿਹਾ ਕਰਾਈਆ। ਵਾਕ ਭਵਿਖਤ ਸੰਦੇਸੇ ਧੁਰ ਦੇ ਪਤੇ, ਪਤਿਪਰਮੇਸ਼ਵਰ ਖੋਜ ਖੋਜਾਈਆ। ਰਸਨਾ ਜਿਹਵਾ ਬੱਤੀ ਦੰਦ ਜੋ ਬਚਨ ਬੋਲੇ ਸੱਚੇ, ਸਚ ਸਚ ਨਾਲ ਮਿਲਾਈਆ। ਕਲਜੁਗ ਜੀਵ ਕਾਇਆ ਮਾਟੀ ਭਾਂਡੇ ਵੇਖ ਕੱਚੇ, ਤਤਵ ਤਤ ਖੋਜ ਖੋਜਾਈਆ। ਸਤਿ ਪ੍ਰੀਤੀ ਕਵਣ ਰਤੇ, ਰੰਗ ਰਤੜਾ ਰਹੇ ਮਨਾਈਆ। ਚਰਨ ਦਵਾਰਾ ਕਵਣ ਢੱਠੇ, ਧੂੜੀ ਖ਼ਾਕ ਰਮਾਈਆ। ਸਚ ਵਣਜਾਰੇ ਰਹੇ ਬਣੇ ਧੁਰ ਦੇ ਹੱਟੇ, ਵਸਤ ਅਮੋਲਕ ਝੋਲੀ ਪਾਈਆ। ਚਾਰ ਜੁਗ ਦੇ ਪਿਛਲੇ ਜੋ ਬਿਨ ਅੱਖਰਾਂ ਲਿਖ ਕੇ ਦਿਤੇ ਪਟੇ, ਕਾਗ਼ਜ਼ ਸ਼ਾਹੀ ਕਲਮ ਨਾ ਕੋਇ ਚਲਾਈਆ। ਨਿਤ ਨਵਿਤ ਜਿਸ ਨੇ ਪਾਏ ਰੱਟੇ, ਦੀਨ ਮਜ਼੍ਹਬ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ । ਸ਼ਬਦੀ ਸੁਤ ਸੁਣ ਏਕ, ਏਕੰਕਾਰ ਜਣਾਈਆ। ਪਿਤਾ ਪੁਰਖ ਜੋ ਰੱਖੀ ਟੇਕ, ਪਤਿਪਰਮੇਸ਼ਵਰ ਇਕ ਮਨਾਈਆ। ਜਿਸ ਦੇ ਹੁਕਮੇ ਅੰਦਰ ਧਾਰਿਆ ਭੇਖ, ਜੁਗ ਜੁਗ ਵੇਸ ਵਟਾਈਆ। ਜਿਸ ਦਾ ਮੰਨਿਆ ਰੂਪ ਰੰਗ ਨਾ ਕੋਈ ਰੇਖ, ਜੋਤੀ ਜਾਤਾ ਸਦ ਅਖਵਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਕਰਨ ਆਦੇਸ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਲੋਕਮਾਤ ਜਿਸ ਕਿਰਪਾ ਕਰ ਦਿਤੇ ਭੇਜ, ਭਜਨ ਬੰਦਗੀ ਨਾਮ ਦ੍ਰਿੜਾਈਆ। ਜਿਸ ਨਿਰਗੁਣ ਹੋ ਕੇ ਮਾਣੀ ਸੇਜ, ਨਾਰ ਕੰਤ ਆਪ ਪਰਨਾਈਆ। ਸੋ ਗੋਬਿੰਦ ਉਸ ਦੀ ਉਠ ਕੇ ਵੇਖ ਖੇਲ, ਖ਼ਾਲਕ ਖ਼ਲਕ ਰਿਹਾ ਕਰਾਈਆ। ਜੋਤੀ ਜਲਵਾ ਨੂਰੀ ਤੇਜ, ਜ਼ਹੂਰ ਦਿਸੇ ਬੇਪਰਵਾਹੀਆ। ਸਚਖੰਡ ਨਿਵਾਸੀ ਵਸਾਵੇ ਇਕ ਸੰਬਲ ਦੇਸ, ਤੇਰਾ ਸੰਬਲ ਦੇਸ ਇਕ ਸੁਹਾਈਆ। ਜੋਤੀ ਨੂਰ ਜੋਤ ਪਰਵੇਸ਼, ਸ਼ਬਦੀ ਤੇਰੀ ਧਾਰ ਬੰਧਾਈਆ। ਬਾਲ ਜੁਆਨ ਅੱਲੜ ਵਰੇਸ, ਵਾਸਤਾ ਸਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਉਠ ਸੁਤ ਸ਼ਬਦ ਦੁਲਾਰੇ, ਹਰਿ ਕਰਤਾ ਆਪ ਉਠਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰੇ, ਲੋਕਮਾਤ ਫੇਰਾ ਪਾਈਆ। ਪੀਰ ਪੈਗ਼ੰਬਰ ਬਣ ਵਣਜਾਰੇ, ਗੁਰ ਅਵਤਾਰ ਹੱਟ ਚਲਾਈਆ। ਕਾਗ਼ਜ਼ ਕਲਮ ਬਣ ਲਿਖਾਰੇ, ਸ਼ਬਦ ਸ਼ਾਹੀ ਦਿਤੀ ਵਡਿਆਈਆ। ਪੰਜ ਤਤ ਭਰ ਭੰਡਾਰੇ, ਤ੍ਰੈਗੁਣ ਲੇਖਾ ਦਿਤਾ ਦ੍ਰਿੜਾਈਆ। ਉਚੀ ਕੂਕ ਕੂਕ ਸਰਬ ਪੁਕਾਰੇ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਬੇਅੰਤ ਬੇਅੰਤ ਕਹਿ ਕੇ ਅੰਤਮ ਹਾਰੇ, ਅੰਤ ਸਕੇ ਨਾ ਕੋਇ ਛੁਡਾਈਆ। ਬਿਨ ਸਤਿਗੁਰ ਦਿਸੇ ਸਾਰੇ ਕਵਾਰੇ, ਸਾਚਾ ਸਗਨ ਨਾ ਕੋਇ ਮਨਾਈਆ। ਬਿਨ ਬਾਲਾਂ ਚੜ੍ਹਿਆ ਨਾ ਕੋਈ ਖਾਰੇ, ਸੋਹਣਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਸਮਝਾਈਆ। ਗੋਬਿੰਦ ਉਠ ਖੋਲ੍ਹ ਪਰਦਾ, ਪਾਰਬ੍ਰਹਮ ਰਿਹਾ ਜਣਾਈਆ। ਜੋ ਆਦਿ ਜੁਗਾਦਿ ਘਾੜਨ ਘੜਦਾ, ਘਟ ਭਾਂਡੇ ਰਿਹਾ ਸਮਾਈਆ। ਜੋ ਨਿਤ
ਨਵਿਤ ਜਨਣੀ ਜਨ ਬਣਦਾ, ਮਾਤ ਪਿਤ ਪੁਰਖ ਅਖਵਾਈਆ। ਜੋ ਲੱਖ ਚੁਰਾਸੀ ਤਾਣਾ ਤਣਦਾ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਜੋ ਸ਼ਬਦ ਅਗੰਮੀ ਢੋਲਾ ਤੇਰਾ ਨਾਉਂ ਧਰਦਾ, ਪਰਾ ਪਸੰਤੀ ਮਧਮ ਬੈਖਰੀ ਫੋਲ ਫੁਲਾਈਆ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤੀ ਖੇਲ ਕਰਦਾ, ਅੱਖਰਾਂ ਨਾਲ ਕਰੇ ਵਡਿਆਈਆ। ਅਗੰਮ ਅਥਾਹ ਬੇਪਰਵਾਹ ਹਰ ਘਟ ਅੰਦਰ ਵੜਦਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਆਤਮ ਸੇਜਾ ਸਚ ਸੁਹੰਜਣੀ ਚਰਨ ਕਵਲ ਧੁਰ ਦਾ ਧਰਦਾ, ਧਰਨੀ ਧਰਤ ਧਵਲ ਖੋਜ ਖੋਜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਸੱਜਣ ਫੜਦਾ, ਭਗਤ ਭਗਵਾਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਵ ਖੁਲ੍ਹਾਈਆ। ਗੋਬਿੰਦ ਵੇਖ ਆਪਣਾ ਵਰਕਾ, ਹਰਿ ਵਾਰਤਾ ਰਿਹਾ ਸਮਝਾਈਆ। ਜਿਸ ਦੇ ਪਿਛੇ ਪਾਰਬ੍ਰਹਮ ਪਤਿਪਰਮੇਸ਼ਵਰ ਪਰਤਾ, ਬੇਪਰਵਾਹ ਵੇਸ ਵਟਾਈਆ। ਤੇਰਾ ਵੇਖਿਆ ਕੋਈ ਸੋਗ ਨਾ ਹਰਖਾ, ਚਿੰਤਾ ਗ਼ਮ ਨਾ ਕੋਇ ਜਣਾਈਆ। ਮਾਣ ਜਾਣਿਆ ਨਾ ਕੋਇ ਖੰਡਾ ਖੜਗਾ, ਚਿੱਲੇ ਤੀਰ ਨਾ ਕੋਇ ਵਡਿਆਈਆ। ਸੀਸ ਸੁਹਾਇਆ ਜਿਸ ਨੇ ਤੇਰੇ ਕਲਗਾ, ਕਲਗੀ ਤੋੜਾ ਵੰਡ ਵੰਡਾਈਆ। ਤੂੰ ਸੱਚਾ ਸੁਤ ਦੁਲਾਰਾ ਇਕੋ ਉਹਦੇ ਵਰਗਾ, ਵੰਨਗੀ ਲੋਕਮਾਤ ਵਖਾਈਆ। ਦੂਜਾ ਕੋਈ ਨਾ ਸਾਨੀ ਬਣਦਾ, ਆਸਾਨੀ ਸਭ ਨੂੰ ਹੈਰਾਨੀ ਰਹੀ ਵਖਾਈਆ। ਬਿਨਾ ਪੁਰਖ ਅਕਾਲ ਗੋਬਿੰਦ ਪੁੱਤ ਕੋਇ ਨਾ ਜਣਦਾ, ਗੁਜਰੀ ਖ਼ਾਲੀ ਸੇਵ ਕਮਾਈਆ। ਏਸੇ ਕਰਕੇ ਤੇਰੀ ਪੁਕਾਰ ਸੁਣਦਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਚਰਨਾਂ ਹੇਠ ਦਬਾਈਆ। ਕੋਈ ਨਾ ਲੇਖੇ ਜਾਣੇ ਪ੍ਰਭ ਦੇ ਸਗਣ ਦਾ, ਕਹਿ ਸਕੇ ਨਾ ਰਾਈਆ। ਇਹ ਲੇਖਾ ਅਗਲਾ ਪਿਛਲਾ ਨਹੀਂ ਹੁਣ ਦਾ, ਹੌਲੀ ਹੌਲੀ ਪੜਦਾ ਰਿਹਾ ਚੁਕਾਈਆ। ਇਹ ਖੇਲ ਅਗੰਮੀ ਮੰਤਰ ਫੁਨਦਾ, ਫੁਰਨੇ ਬੰਦ ਕਰਾਈਆ। ਤੇਰਾ ਪ੍ਰੇਮ ਕਿਸੇ ਤੋਲ ਕਦੇ ਨਾ ਤੁਲਦਾ, ਤਰਾਜ਼ੂ ਬੈਠੇ ਮੁਖ ਭਵਾਈਆ। ਤੂੰ ਬੱਚਾ ਇਕੇ ਕੁਲ ਦਾ, ਜਿਸ ਕੁਲ ਦਾ ਮਾਲਕ ਬੇਪਰਵਾਹੀਆ। ਉਹ ਪੁੱਤ ਕਦੇ ਨਾ ਭੁੱਲਦਾ, ਜਿਸ ਦੀ ਅਣਭੁਲ ਬਣਤ ਬਣਾਈਆ। ਦੋ ਜਹਾਨ ਕਦੇ ਨਾ ਰੁਲਦਾ, ਰਲਾਇਆ ਤਨ ਗਲੇ ਲਗਾਈਆ। ਵੇਖ ਤੇਰਾ ਗੁੰਚਾ ਫੁੱਲ ਕਿਹੜੀ ਫੁਲਵਾੜੀ ਵਿਚੋਂ ਫੁਲਦਾ, ਲੇਖਾ ਹੋਵੇ ਦੂਣ ਸਵਾਈਆ। ਹੁਣ ਵੇਲਾ ਮੈਂ ਵੇਖਾਂ ਛੱਤਰ ਤੇਰੇ ਸੀਸ ਝੁਲਦਾ, ਝੁਲਸ ਦੇਵਾਂ ਸਰਬ ਲੋਕਾਈਆ । ਮੇਰਾ ਸੂਰਬੀਰ ਜੋਧਾ ਕਿਸ ਵੇਲੇ ਉਠਦਾ, ਫੜ ਬਾਹੋਂ ਗਲੇ ਲਗਾਈਆ। ਪਾਰਬ੍ਰਹਮ ਵਾਸਤੇ ਇਹ ਖੇਲ ਨਿੱਕਾ ਜਿਹਾ ਫੁਨ ਦਾ, ਜਿਸ ਦੀ ਸਮਝ ਕਿਸੇ ਨਾ ਆਈਆ। ਜਿਸ ਦਾ ਪੈਂਡਾ ਮੁਕਾਇਆ ਕਦੇ ਨਾ ਮੁਕਦਾ, ਕੋਟਨ ਕੋਟ ਬੈਠੇ ਪਾਂਧੀ ਰਾਹੀਆ। ਹੁਣ ਵੇਲਾ ਨਹੀਂ ਚਾਰ ਵਰਨਾਂ ਦੀ ਫੁੱਟ ਦਾ, ਪੰਚਮ ਮੇਲਾ ਸਹਿਜ ਸੁਭਾਈਆ। ਲੇਖਾ ਚੁਕੇ ਠੱਗ ਚੋਰ ਯਾਰ ਲੁੱਟ ਦਾ, ਕੂੜੀ ਕਿਰਿਆ ਪਰੇ ਹਟਾਈਆ। ਨਾਤਾ ਜੁੜੇ ਪਿਉ ਪੁੱਤ ਦਾ, ਵਿਚੋਲਾ ਰਹਿਣ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੇ ਮੇਰੇ ਹੁੰਦਿਆਂ ਫਿਰੇ ਲੁਕਦਾ, ਨੇਤਰ ਅੱਖ ਨਾ ਕੋਇ ਉਠਾਈਆ। ਤੇਰਾ ਪ੍ਰੇਮ ਜਾਮ ਅਗੰਮੀ ਘੁਟ ਦਾ ਬੂੰਦ ਸਵਾਂਤੀ ਝਿਰਨਾ ਇਕ ਵਖਾਈਆ। ਉਠ ਹਿੱਸਾ ਲੈ ਲੈ ਆਪਣੀ ਅਗੰਮੀ ਕੁੱਖ ਦਾ, ਭਾਗਾਂ ਭਰੀ ਧਿਆਨ ਲਗਾਈਆ। ਬਿਨ ਤੇਰੇ ਮੇਰਾ ਭਾਰ ਕੋਈ ਨਾ ਚੁਕਦਾ, ਸੀਸ ਅੱਗੇ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਉਠ ਲਾਡਲੇ ਮੇਰੇ ਲਾਲ, ਹਰਿ ਲਾਲਨ ਰਿਹਾ ਜਣਾਈਆ। ਮੈਂ ਵੇਖਾਂ ਤੇਰੀ ਧਰਮਸਾਲ, ਸਚ ਦਵਾਰਾ ਖ਼ੁਸ਼ੀ ਮਨਾਈਆ। ਜਿਥੇ ਨਾ ਕੋਈ
ਸ਼ਾਹ ਨਾ ਕੰਗਾਲ, ਜ਼ਾਤ ਪਾਤ ਨਾ ਕੋਇ ਵਡਿਆਈਆ। ਨਾ ਕੋਈ ਵਣਜ ਨਾ ਵਣਜਾਰਾ ਦਿਸੇ ਦਲਾਲ, ਸੌਦਾ ਜਗਤ ਹੱਟ ਨਾ ਕੋਇ ਵਿਕਾਈਆ। ਨਾ ਕੋਇ ਸ਼ਸਤਰ ਨਾ ਚਿੱਲਾ ਤੀਰ ਕਮਾਨ ਢਾਲ, ਖੰਡਾ ਖੜਗ ਨਾ ਕੋਇ ਉਠਾਈਆ। ਨਾ ਕੋਈ ਭੱਜੇ ਚਾਰੇ ਕੁੰਟ ਕਾਲ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਉਠ ਲਾਡਲੇ ਵੇਖ ਜਗ, ਬੀਸ ਇਕੀਸਾ ਦਏ ਜਣਾਈਆ। ਹੰਸ ਬੁਧੀ ਹੋਈ ਕੱਗ, ਕਾਗ ਵਾਂਗ ਕੁਰਲਾਈਆ । ਨਵ ਨੌ ਚਾਰ ਲੱਗੀ ਅੱਗ, ਦਹਿ ਦਿਸ਼ਾ ਨਾ ਕੋਇ ਬੁਝਾਈਆ। ਮਨ ਮਤ ਰਹੇ ਭੱਜ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕੂੜੀ ਕਿਰਿਆ ਘਰ ਘਰ ਸੱਦਾ ਰਹੇ ਸੱਦ, ਜੂਠ ਝੂਠ ਵੱਜੀ ਵਧਾਈਆ। ਪਤਿਪਰਮੇਸ਼ਵਰ ਨਾਲੋਂ ਹੋ ਕੇ ਅੱਡ, ਸ੍ਰਿਸ਼ਟ ਸਬਾਈ ਵੰਡਾਂ ਰਹੇ ਪਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਹਸਤੀ ਹਰਿ ਨਾ ਕੋਇ ਮਿਲਾਈਆ। ਅੰਤਰ ਖ਼ੁਲ੍ਹੀ ਨਾ ਕਿਸੇ ਅੱਖ, ਆਖ਼ਰ ਮਜ਼੍ਹਬ ਨਾ ਕੋਇ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਈਆ। ਉਠ ਵੇਖ ਵੇਖ ਅਖ਼ੀਰ, ਆਖਰ ਹਰਿ ਦ੍ਰਿੜਾਇੰਦਾ। ਤੇਰੇ ਵਿਚੋਂ ਮੇਰੀ ਨਜ਼ਰ ਆਵੇ ਤਸਵੀਰ, ਤਸੱਵਰ ਹੋਰ ਨਾ ਕੋਇ ਕਰਾਇੰਦਾ। ਤੇਰੇ ਪਿਛੇ ਹੋ ਫ਼ਕੀਰ, ਫ਼ਿਕਰਾ ਹਕ ਇਕ ਸੁਣਾਇੰਦਾ। ਤੇਰਾ ਲੇਖਾ ਦੇਵੇ ਗੁਣੀ ਗਹੀਰ, ਗਹਿਰ ਗਵਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਉਠ ਵੇਖ ਵੇਖ ਜਗਤ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਲੱਗੀ ਅੱਗ ਬੂੰਦ ਰਕਤ, ਘਰ ਘਰ ਰਹੀ ਜਲਾਈਆ। ਨਜ਼ਰ ਨਾ ਆਵੇ ਕੋਈ ਸ਼ਕਤ, ਸ਼ਖ਼ਸ਼ੀਅਤ ਮੁਖ ਭਵਾਈਆ। ਮਾਤ ਪਿਤ ਪੁੱਤ ਪਿਆ ਫ਼ਰਕ, ਭੈਣ ਭਾਈ ਨਾ ਕੋਇ ਸੰਗ ਨਿਭਾਈਆ। ਜਿਹੜੀ ਤੇਰੇ ਨਾਲ ਲਿਖੀ ਸ਼ਰਤ, ਸੋ ਵੇਲਾ ਰਿਹਾ ਸਮਝਾਈਆ। ਪ੍ਰਤੀਨਿਧ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਤੇਰਾ ਲੇਖਾ ਚੁਕਾਵੇ ਨਿਧੜਕ, ਖ਼ੁਸ਼ੀ ਗ਼ਮੀ ਇਕੋ ਘਰ ਵਖਾਈਆ। ਅੱਗੇ ਰਹੇ ਨਾ ਕੋਈ ਅਟਕ, ਅੜਚਨ ਸਾਰੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਸਮਝਾਈਆ। ਉਠ ਗੋਬਿੰਦ ਮਾਰ ਧਿਆਨ, ਧਰਨੀ ਰਹੀ ਕੁਰਲਾਈਆ। ਸਤਿ ਧਰਮ ਨਾ ਕੋਇ ਨਿਸ਼ਾਨ, ਧੀਰਜ ਜਤ ਨਾ ਕੋਇ ਵਡਿਆਈਆ। ਸਖ਼ੀ ਮਿਲੇ ਨਾ ਧੁਰ ਦਾ ਕਾਹਨ, ਗੋਪੀ ਅੰਗ ਨਾ ਕੋਇ ਵਖਾਈਆ। ਸੁਰਤੀ ਮਿਲੇ ਨਾ ਸੀਤਾ ਰਾਮ, ਸਾਚਾ ਜੋੜ ਨਾ ਕੋਇ ਜੁੜਾਈਆ। ਸ਼ਬਦੀ ਸੁਣੇ ਨਾ ਕੋਇ ਕਲਾਮ, ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਮੰਜ਼ਲ ਮਿਲੇ ਨਾ ਕੋਈ ਇਮਾਮ, ਮਹਿਬੂਬ ਗੋਦ ਨਾ ਕੋਇ ਉਠਾਈਆ। ਸਯਦਾ ਕਰੇ ਨਾ ਕੋਇ ਸਲਾਮ, ਸੀਸ ਸਕੇ ਨਾ ਕੋਇ ਝੁਕਾਈਆ। ਪੈਗ਼ੰਬਰ ਦੇਵੇ ਨਾ ਕੋਇ ਪੈਗ਼ਾਮ, ਮੁਕਾਮੇ ਹਕ ਨਾ ਕੋਇ ਵਡਿਆਈਆ। ਚਾਰੋਂ ਕੁੰਟ ਦਿਸੇ ਹਰਾਮ, ਬੇਨਿਜ਼ਾਮ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਰਿਹਾ ਪਾਈਆ। ਉਠ ਵੇਖ ਜਗਤ ਰੀਤ, ਰੀਤੀਵਾਨ ਦ੍ਰਿੜਾਇੰਦਾ। ਝਗੜਾ ਦਿਸੇ ਮੰਦਰ ਮਸੀਤ, ਸ਼ਿਵਦਵਾਲਾ ਮਠ ਸੋਭਾ ਕੋਇ ਨਾ ਪਾਇੰਦਾ। ਨਾਰੀ ਗਾਏ ਨਾ ਸੱਚਾ ਕੋਈ ਗੀਤ, ਰਸਨਾ ਜਿਹਵਾ ਨਾ ਕੋਇ ਸੁਣਾਇੰਦਾ। ਮਿੱਤਰਾਂ ਮਿਲੇ ਨਾ ਕੋਈ ਮੀਤ, ਦਰੋਹੀ ਘਰ ਘਰ ਸੋਭਾ ਪਾਇੰਦਾ। ਲੇਖਾ ਚੁੱਕਿਆ ਨਾ ਹਸਤ ਕੀਟ, ਊਚ ਨੀਚ ਏਕਾ ਰੰਗ ਨਾ ਕੋਇ ਸਮਾਇੰਦਾ। ਮਨ ਵਾਸਨਾ ਸਾਰੇ ਹੋਏ ਪਲੀਤ, ਵਸਲ ਹਕ ਨਾ ਕੋਇ ਕਰਾਇੰਦਾ। ਸਤਿਗੁਰੂ ਦਵਾਰਾ ਲੰਘੇ ਨਾ ਕੋਇ
ਦਹਿਲੀਜ਼, ਜੀਵ ਜੰਤ ਚਾਰੋਂ ਕੁੰਟ ਹਲਕਾਇੰਦਾ। ਕਿਉਂ ਨੇਤਰ ਰਿਹਾ ਮੀਟ, ਤੇਰੀ ਧੁਰ ਦੀ ਅੱਖ ਖੁਲ੍ਹਾਇੰਦਾ। ਜਿਸ ਦੀ ਜੋਗ ਜਗਤ ਕਰੇ ਉਡੀਕ, ਭੋਗ ਭਗਤ ਆਪ ਸਮਝਾਇੰਦਾ। ਜਿਸ ਦਾ ਮਾਰਗ ਸਦਾ ਬਾਰੀਕ, ਚਲਦਿਆਂ ਨਜ਼ਰ ਕਿਸੇ ਨਾ ਆਇੰਦਾ। ਪਿਛਲੀ ਬਦਲ ਦੇਵੇ ਸਰਬ ਤਾਰੀਖ਼, ਤਰੀਕਾ ਅਗਲਾ ਇਕ ਜਣਾਇੰਦਾ। ਬਿਰਹੋਂ ਵਿਚ ਨਾ ਮਾਰੇ ਚੀਕ, ਵਿਛੋੜੇ ਵਿਚ ਨਾ ਕਦੇ ਘਬਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਗੋਬਿੰਦ ਵੇਖ ਔਹ ਖੜਗ ਖੰਡਾ ਕਟਾਰ, ਚਿੱਲਾ ਤੀਰ ਕਮਾਨ ਨਜ਼ਰੀ ਆਈਆ। ਚਾਰੋਂ ਕੁੰਟ ਅੰਬਰ ਅੰਬਾਰ ਲੱਗੇ ਬੇਸ਼ੁਮਾਰ, ਗਣਤੀ ਗਣਤ ਨਾ ਕੋਇ ਗਣਾਈਆ। ਜਿਸ ਵੇਲੇ ਕਿਰਪਾ ਆਪ ਕਰੇ ਕਰਤਾਰ, ਕਰਤਾ ਪੁਰਖ ਹੋਏ ਸਹਾਈਆ। ਓਸ ਵੇਲੇ ਤੇਰਾ ਸ਼ਬਦ, ਤੇਰਾ ਸੁਖ਼ਨ, ਤੇਰਾ ਬਚਨ ਮਾਰੇ ਮਾਰ, ਖੰਡਾ ਖੜਗ ਤਲਵਾਰ ਤੀਰ ਕਮਾਨ ਕੰਮ ਕਿਸੇ ਨਾ ਆਈਆ। ਔਹ ਵੇਖ ਸੱਥਰ ਲੱਥਾ ਯਾਰ, ਸੇਜ ਤੇਰੀ ਇਕ ਸੁਹਾਈਆ। ਤੂੰ ਮੇਰਾ ਮੈਂ ਤੇਰੀ ਸੁਣਾਂ ਪੁਕਾਰ, ਦੋਹਾਂ ਮਿਲ ਕੇ ਖ਼ੁਸ਼ੀ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕੋਟਨ ਕੋਟ ਕਰ ਦੇ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਆਦਿ ਜੁਗਾਦਿ ਨਿਤ ਨਵਿਤ ਮੈਂ ਸਭ ਦੇ ਨਾਲ ਕੀਤਾ ਉਧਾਰ, ਇਸ਼ਾਰਿਆਂ ਨਾਲ ਅੱਗੇ ਅੱਗੇ ਜਣਾਈਆ। ਅੱਖਰਾਂ ਨਾਲ ਕਰ ਕੇ ਪਰਚਾਰ, ਪਰਚਾ ਸਭ ਦਾ ਜਗਤ ਦਿਤਾ ਜਣਾਈਆ। ਆਪ ਸਭ ਤੋਂ ਹੋ ਕੇ ਬਾਹਰ, ਬੈਠਾ ਮੁਖ ਛੁਪਾਈਆ। ਜੇ ਕਿਸੇ ਦੱਸਿਆ ਨਿਰਗੁਣ ਨਿਰੰਕਾਰ, ਸਾਖਿਆਤ ਨਾ ਕੋਇ ਵਖਾਈਆ। ਜੇ ਕੋਈ ਉਠਿਆ ਦੋਏ ਜੋੜ ਕਰ ਨਿਮਸਕਾਰ, ਤੂੰਹੀ ਤੂੰਹੀ ਗਿਆ ਜਣਾਈਆ। ਚਰਨ ਧੂੜੀ ਮੰਗ ਪਰਵਰਦਿਗਾਰ, ਖ਼ਾਕੀ ਖ਼ਾਕ ਵਿਚ ਸਮਾਈਆ। ਮੇਰੇ ਚਰਨ ਕਵਲ ਮਾਰ ਧਿਆਨ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਸਣ ਲਾਈਆ। ਜਿਨ੍ਹਾਂ ਦਾ ਅੰਤ ਨਾ ਕੋਈ ਸ਼ੁਮਾਰ, ਸ਼ਮਾ ਦੀਵੇ ਨਿੱਕੇ ਨਿੱਕੇ ਬੈਠਾ ਬਾਲ, ਉਤੇ ਆਪਣੀ ਕਰੇ ਰੁਸ਼ਨਾਈਆ। ਸਭ ਦੀ ਰਿਹਾ ਸੁਰਤ ਸੰਭਾਲ, ਨਾ ਕੋਈ ਚੇਤਨ ਨਾ ਕੋਈ ਚਤੁਰ, ਸੁਘੜ ਸਿਆਣਾ ਨਜ਼ਰ ਕੋਇ ਨਾ ਆਈਆ। ਜਦ ਤੱਕੇ ਤੇ ਨਿੱਕੇ ਨਿੱਕੇ ਬਾਲ, ਨੰਨ੍ਹੇ ਨੰਨ੍ਹੇ ਅਪਣੀਆਂ ਉਂਗਲੀਆਂ ਨਾਲ ਫਿਰਾਈਆ। ਜੇ ਵੇਖੇ ਉਹ ਮੰਗਦੇ ਦਿਸਣ ਦਾਨ, ਆਪਣੀ ਝੋਲੀ ਅਗੇ ਡਾਹੀਆ। ਜੇ ਕਿਰਪਾ ਕਰਾਂ ਹੋਵਾਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਚਰਨ ਪ੍ਰੀਤੀ ਬਖ਼ਸ਼ ਮਹਾਨ, ਸਾਚੀ ਰੀਤੀ ਦਿਆਂ ਸਮਝਾਈਆ। ਨਾਤਾ ਜੋੜ ਜਗਤ ਜਹਾਨ, ਜੀਵ ਆਤਮ ਬ੍ਰਹਮ ਪਾਰਬ੍ਰਹਮ ਨਾਲ ਮਿਲਾਈਆ। ਏਹੋ ਜੇਹਾ ਜੁਗ ਚੌਕੜੀ ਰਚਿਆ ਘਮਸਾਨ, ਜਿਸਦੀ ਆਰ ਪਾਰ ਸਮਝ ਕਿਸੇ ਨਾ ਪਾਈਆ। ਜਿਸ ਨੂੰ ਪੰਜ ਤਤ ਗੁਰੂ ਮੰਨਣ ਨਿਸ਼ਾਨ, ਤਿਸ ਨੂੰ ਅੰਤਮ ਸ਼ਮਸ਼ਾਨ ਭੂਮੀ ਦਿਤਾ ਸੁਹਾਈਆ। ਲੋਕਮਾਤ ਮੇਟ ਨਿਸ਼ਾਨ, ਉਸ ਦਾ ਨਿਸ਼ਾਨਾ ਅੱਖਰਾਂ ਨਾਲ ਕਾਗਤਾਂ ਉਤੇ ਜਣਾਈਆ। ਕਾਗਤ ਕਹਿਣ ਨਹੀਂ ਉਹ ਮਾਲਕ ਸ੍ਰੀ ਭਗਵਾਨ, ਜਿਸ ਸਭ ਦੀ ਬਣਤ ਬਣਾਈਆ । ਅਸੀਂ ਗਾਵਣ ਵਾਲੇ ਸ਼ੈਤਾਨ, ਸ਼ਰਅ ਵਿਚ ਲੜਾਈਆ। ਸਾਡਾ ਸਤਿਗੁਰ ਇਕ ਈਮਾਨ, ਗੋਬਿੰਦ ਵਸਲ ਕਰੇ ਕੁੜਮਾਈਆ। ਜਿਥੇ ਅਲਫ਼ ਯੇ ਲਿਆਵੇ ਨਾ ਕੋਇ ਤੁਫ਼ਾਨ, ਹਕ ਹਕੀਕਤ ਵਿਚ ਨਾ ਕੋਇ ਸਾਲਾਹੀਆ। ਰਸਨਾ ਦੇਵੇ ਨਾ ਕੋਈ ਪੈਗ਼ਾਮ, ਬੱਤੀ ਦੰਦ ਨਾ ਕੋਇ ਪੜ੍ਹਾਈਆ । ਦਰੋਹੀ ਉਥੇ ਦੇਵੇ ਨਾ ਕੋਇ ਇਲਜ਼ਾਮ, ਉਲਫ਼ਤ ਕਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੜਦਾ ਓਹਲਾ ਰਿਹਾ ਉਠਾਈਆ। ਗੋਬਿੰਦ ਵੇਖ ਜੋੜਾ ਘੋੜਾ,
ਹਰਿ ਕਰਤਾ ਆਪ ਜਣਾਈਆ। ਅਗਲਾ ਪਿਛਲਾ ਲੇਖਾ ਥੋੜਾ, ਬਹੁਤਾ ਹੋਰ ਵਧਾਈਆ। ਲਹਿਣਾ ਦੇਣਾ ਨੇੜ ਦੂਰਾ, ਦੂਈ ਸਾਰ ਕਿਸੇ ਨਾ ਆਈਆ। ਸੱਸੇ ਉਪਰ ਲੱਗਾ ਹੋੜਾ, ਹੋਕਾ ਦਏ ਸੁਣਾਈਆ। ਪਤਿਪਰਮੇਸ਼ਵਰ ਅੱਗੇ ਚਲੇ ਨਾ ਕੋਈ ਜੋਰਾ, ਜੋਰੂ ਜ਼ੋਰ ਸਾਰੇ ਪਰੇ ਹਟਾਈਆ। ਕਿਰਪਾ ਕਰ ਕੇ ਸੁਤ ਦੁਲਾਰਾ ਸ਼ਬਦੀ ਪਰਗਟਾਇਆ ਬਾਂਕਾ ਛੋਹਰਾ, ਜਿਸ ਨੂੰ ਛੋਹਰੀ ਸਕੇ ਨਾ ਕੋਇ ਪਰਨਾਈਆ। ਜਿਸ ਦਾ ਕਿਸੇ ਨਾ ਗਾਇਆ ਦੋਹਰਾ, ਸੋ ਦੋਹਰੀ ਧਾਰ ਚਲਾਈਆ। ਜੇ ਪਿਛੇ ਤਤ ਕਰਕੇ ਪਿਆ ਵਿਛੋੜਾ, ਸ਼ਬਦੀ ਹੋਵੇ ਨਾ ਕਦੇ ਜੁਦਾਈਆ। ਤੇਰਾ ਕਿਸੇ ਕੋਲੋਂ ਚੁਕਿਆ ਜਾਏ ਨਾ ਮੋਹਰਾ, ਰਾਜਾ ਵਜ਼ੀਰ ਸਾਰੇ ਬੈਠੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਈਆ। ਗੋਬਿੰਦ ਵੇਖ ਉਠ ਆਪਣਾ ਚੋਲਾ, ਜ਼ਰੀ ਪੰਨਾ ਨਾਲ ਨਜ਼ਰੀ ਆਈਆ। ਜਿਸ ਦੇ ਅੰਦਰ ਮੇਰਾ ਓਹਲਾ, ਨੇਤਰ ਨੈਣ ਅੱਖ ਨਾ ਕੋਇ ਮਿਲਾਈਆ। ਜਿਸ ਦੇ ਪਰੇ ਧੁਰ ਦਾ ਢੋਲਾ, ਸੱਚਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਸਮਝਾਈਆ। ਗੋਬਿੰਦ ਲੈ ਆਪਣਾ ਮਣਕਾ, ਮਣਕਾ ਤੇਰੇ ਹੱਥ ਫੜਾਈਆ। ਇਹ ਸ਼ਿੰਗਾਰ ਓਸ ਤਨ ਦਾ, ਜਿਸ ਦਾ ਤਨ ਪੰਜ ਤਤ ਨਾ ਕੋਇ ਸਮਝਾਈਆ। ਪੁਰਖ ਅਕਾਲ ਜਿਸ ਦਾ ਪਿਤਾ ਬਣਦਾ, ਉਸੇ ਦੀ ਝੋਲੀ ਪਾਈਆ। ਜਿਸ ਨੂੰ ਜੁਗ ਚੌਕੜੀ ਕੋਈ ਨਾ ਭੰਨਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਤ ਜਹਾਨ ਖੇਲ ਨਾਬੀਨਾ ਅੰਨ੍ਹ ਦਾ, ਬਲਾਈਂਡ ਰੂਪ ਨਜ਼ਰੀ ਆਈਆ। ਏਹ ਨੂਰ ਮੇਰੇ ਚੰਨ ਦਾ, ਬਿਨ ਚੰਨੋਂ ਕਰੇ ਰੁਸ਼ਨਾਈਆ। ਜੋ ਮੇਰਾ ਪ੍ਰੇਮ ਪਿਆਰ ਬੇੜਾ ਬੰਨ੍ਹਦਾ, ਸੋਹਣੀ ਸੇਵ ਕਮਾਈਆ। ਉਹਦੇ ਕੋਲ ਢੋਲਾ ਸਬਰ ਸੰਤੋਖ ਧੰਨ ਧੰਨ ਧੰਨ ਦਾ, ਚਿੰਤਾ ਗ਼ਮੀ ਨਾ ਕੋਇ ਰਖਾਈਆ। ਮੈਂ ਏਸੇ ਕਾਰਨ ਓਸ ਦੀ ਮੰਨਦਾ, ਬਿਨ ਮਿੰਨਤਾਂ ਹੋਵਾਂ ਸਹਾਈਆ। ਏਹ ਲੇਖਾ ਨਹੀਂ ਰਾਤ ਦਿਨ ਦਾ, ਜੁਗਾਂ ਜੁਗਾਂ ਦੀ ਹੋਈ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਰੇਖਾ ਰਿਹਾ ਬਦਲਾਈਆ। ਗੋਬਿੰਦ ਲੈ ਆਪਣੀ ਦਸਤਾਰ, ਤੇਰੇ ਵਲ ਧਿਆਨ ਲਗਾਈਆ। ਏਹ ਸੁਨੇਹੜਾ ਦੇਵੇ ਅਗੰਮੀ ਯਾਰ, ਯਾਰੜੇ ਰਹੀ ਸਮਝਾਈਆ। ਤੇਰਾ ਨਿਤ ਨਵਿਤ ਅਗੰਮੜਾ ਵਿਹਾਰ, ਬਿਵਹਾਰੀ ਸਮਝ ਕੋਇ ਨਾ ਪਾਈਆ। ਤੇਰਾ ਓਸ ਨਾਲ ਪਿਆਰ, ਜਿਸ ਦਾ ਪਿਆਰ ਨਜ਼ਰਾਂ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੋਬਿੰਦ ਵੇਖ ਉਠ ਆਪਣਾ ਪਾਜਾਮਾ, ਜੋ ਪੰਜਿਆਂ ਉਤੋਂ ਦਿਤਾ ਚੜ੍ਹਾਈਆ। ਉਹ ਹੋਇਆ ਚਤੁਰ ਸੁਘੜ ਸੁਜਾਨਾ, ਸੋਹਣਾ ਹਾਲ ਸਮਝਾਈਆ। ਤੂੰ ਬਦਲ ਕੇ ਆਇਆ ਬਾਣਾ, ਬਾਣ ਨਿਰਾਲਾ ਤੀਰ ਹੱਥ ਉਠਾਈਆ। ਤੇਰੇ ਚਰਨ ਛੋਹ ਕੇ ਮੈਨੂੰ ਲੱਭਿਆ ਸਚ ਟਿਕਾਣਾ, ਜਿਥੇ ਕੋਈ ਟਿਕ ਸਕੇ ਨਾ ਰਾਈਆ। ਮੈਂ ਸੁਣ ਕੇ ਸੱਚਾ ਗਾਣਾ, ਆਪਣੀ ਖ਼ੁਸ਼ੀ ਮਨਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਾਗ ਮੇਰਾ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਸਹਿਜ ਸੁਖਦਾਈਆ। ਗੋਬਿੰਦ ਵੇਖ ਆਪਣੀ ਦ੍ਰਿਸ਼ਟੀ, ਦਹਿ ਦਿਸ਼ਾ ਹਰਿ ਜਣਾਇੰਦਾ। ਜਗਤ ਕੁੜਾਵੀ ਹੋਈ ਸ੍ਰਿਸ਼ਟੀ, ਸ੍ਰੇਸ਼ਟ ਰੂਪ ਨਾ ਕੋਇ ਜਣਾਇੰਦਾ। ਫਿਰੀ ਦਰੋਹੀ ਦੋਜ਼ਖ਼ ਬਹਿਸ਼ਤੀ, ਨਰਕ ਸਵਰਗ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਲੋਚਣ ਸਰਬ ਵਖਾਇੰਦਾ। ਗੋਬਿੰਦ ਵੇਖ ਚਾਰ ਵਰਨ, ਵਾਰਤਾ ਰਹੇ ਜਣਾਈਆ। ਸਤਿ ਮਿਲੇ ਨਾ ਕਿਸੇ ਸਰਨ, ਸਿਰ ਹੱਥ ਨਾ ਕੋਇ ਟਿਕਾਈਆ। ਡੂੰਘੀ
ਭਵਰੀ ਸਾਰੇ ਫਿਰਨ, ਭੱਜਣ ਵਾਹੋ ਦਾਹੀਆ। ਜਗਤ ਸਾਗਰ ਕੋਈ ਨਾ ਤਰਨ, ਨਈਆ ਨਾਮ ਨਾ ਕੋਇ ਚੜ੍ਹਾਈਆ। ਅੰਧ ਅੰਧੇਰੇ ਅੰਤਰ ਡਰਨ, ਭੈ ਭੌ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਗੋਬਿੰਦ ਵੇਖ ਜੀਵ ਜਹਾਨ, ਜਗਤ ਧਿਆਨ ਲਗਾਈਆ। ਸਾਰੇ ਹੋਏ ਬੇਪਛਾਣ, ਸਤਿਗੁਰ ਦਰਸ ਕੋਇ ਨਾ ਪਾਈਆ। ਲੱਭਦੇ ਫਿਰਨ ਬੀਆਬਾਨ, ਬਨ ਖੋਜਣ ਥਾਈਂ ਥਾਈਂਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਏ ਹੈਰਾਨ, ਗੁਰਦਵਾਰ ਨਿਸ਼ਾਨ ਨਾ ਕੋਇ ਸਮਝਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕੀਤੇ ਬੇਈਮਾਨ, ਲੋਭ ਮੋਹ ਕਰੇ ਲੜਾਈਆ। ਕਾਇਆ ਤਤ ਉਪਜਿਆ ਸ਼ੈਤਾਨ, ਸ਼ਰਅ ਸਚ ਨਾ ਕੋਇ ਸਮਝਾਈਆ। ਸਾਬਤ ਰਿਹਾ ਨਾ ਕੋਈ ਈਮਾਨ, ਧਰਮੀ ਧਰਮ ਨਾ ਕੋਇ ਕਮਾਈਆ। ਵੇਖ ਨੇਤਰ ਰੋਂਦੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਦਏ ਦੁਹਾਈਆ। ਲੱਖ ਚੁਰਾਸੀ ਵਿਚੋਂ ਕਵਣ ਹੋਇਆ ਪਰਵਾਨ, ਪਰਵਾਨਾ ਆਪਣਾ ਦਏ ਵਖਾਈਆ। ਅੰਤਮ ਲੇਖਾ ਚੁੱਕਣਾ ਜ਼ਿਮੀਂ ਅਸਮਾਨ, ਜ਼ਾਮਨ ਹੋ ਨਾ ਕੋਇ ਛੁਡਾਈਆ। ਪੁਰਖ ਅਕਾਲ ਕਹੇ ਆਹ ਵੇਖ ਆਪਣਾ ਬਿਆਨ, ਜੋ ਮਾਛੀਵਾੜੇ ਦਿਤਾ ਲਿਖਾਈਆ। ਮੈਂ ਉਹੋ ਇਕੋ ਅਮਾਮ, ਜਿਸ ਦਾ ਅਮਲ ਕਰੇ ਲੋਕਾਈਆ । ਜਿਸ ਦੇ ਪਿਛੇ ਹੋਇਉਂ ਕੁਰਬਾਨ, ਭੇਟਾ ਪੂਤ ਚੜ੍ਹਾਈਆ। ਜਿਸ ਦਾ ਵੇਖਦਾ ਰਿਹੋਂ ਨਿਸ਼ਾਨ, ਦੋ ਜਹਾਨਾਂ ਨਜ਼ਰੀ ਆਈਆ। ਜਿਸ ਦਾ ਰੱਖਦਾ ਰਿਹੋਂ ਮਾਣ, ਅਭਿਮਾਨ ਦਿਤਾ ਮਿਟਾਈਆ। ਉਹ ਤੇਰੀ ਕਰ ਪਹਿਚਾਨ, ਲੱਖ ਚੁਰਾਸੀ ਵਿਚੋਂ ਆਪਣੇ ਨਾਲ ਰਲਾਈਆ। ਤੂੰ ਉਸ ਦਾ ਬੱਚਾ ਸੋਹਣਾ ਇਕ ਨਿਧਾਨ, ਨੌਜਵਾਨ ਸੋਭਾ ਪਾਈਆ। ਜਿਸ ਦਾ ਮੰਦਰ ਸਚ ਮਕਾਨ, ਮਹਿਬੂਬ ਰਿਹਾ ਸੁਹਾਈਆ। ਤੂੰ ਹੋਣਾ ਨਾ ਅੰਤ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਸਮਝਾਈਆ। ਗੋਬਿੰਦ ਵੇਖ ਖੁਲ੍ਹੀ ਖਿੜਕੀ, ਦੋ ਜਹਾਨਾਂ ਰਿਹਾ ਜਣਾਈਆ । ਲੱਖ ਚੁਰਾਸੀ ਵਿਚੋਂ ਕਿਸ ਦੀ ਬਿਰਤੀ, ਪਤਿਪਰਮੇਸ਼ਵਰ ਨਾਲ ਲਗਾਈਆ। ਮੈਂ ਕਿਸੇ ਹੱਥ ਨਾ ਆਵਾਂ ਸੁਰਤੀ ਨਿਰਤੀ, ਬਿਨ ਸਤਿਗੁਰ ਮੇਲ ਨਾ ਕੋਇ ਮਿਲਾਈਆ। ਬੱਚਿਆ ਤੈਨੂੰ ਦੱਸੀ ਆਪਣੀ ਫੁਰਤੀ, ਬਾਕੀ ਸਮਝ ਕੋਇ ਨਾ ਪਾਈਆ। ਤੇਰੇ ਨਾਲ ਮੇਰੀ ਸਾਂਝੀ ਬੁਰਕੀ, ਏਹੋ ਹਿੱਸਾ ਦਿਤਾ ਵੰਡਾਈਆ। ਮੇਰੀ ਗੁਰ ਅਵਤਾਰ ਪੀਰ ਪੈਗ਼ੰਬਰ ਝੱਲੀ ਕਿਸੇ ਨਾ ਘੁਰਕੀ, ਵੇਖ ਚਰਨਾਂ ਹੇਠਾਂ ਬੈਠੇ ਡੇਰਾ ਲਾਈਆ। ਤੇਰੀ ਧਾਰ ਸ਼ਬਦ ਦੋ ਜਹਾਨ ਫਿਰਦੀ ਤੁਰਦੀ, ਭੱਜੇ ਵਾਹੋ ਦਾਹੀਆ। ਉਹ ਜੀਂਵਦਿਆਂ ਵਿਚ ਕਦੇ ਨਾ ਹੋਈ ਮੁਰਦੀ, ਮੁਰਦਿਆਂ ਵਿਚੋਂ ਜ਼ਿੰਦੇ ਰਹੀ ਬਣਾਈਆ। ਉਹ ਆਪਣੇ ਖੇਲ ਕਰਨੋਂ ਕਦੇ ਨਾ ਮੁੜਦੀ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਰਿਹਾ ਸਮਝਾਈਆ। ਗੋਬਿੰਦ ਵੇਖ ਖੁਲ੍ਹੀ ਤਾਕੀ, ਤਾਕਤਵਰ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੀ ਨਾ ਕੋਈ ਬਾਕੀ, ਬਾਕੀ ਨਵੀਸ ਆਪ ਹਿਸਾਬ ਵਖਾਇੰਦਾ। ਤੇਰੀ ਲਾ ਕੇ ਆਪਣੇ ਨਾਲ ਛਾਤੀ, ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੇ ਚਰਨਾਂ ਹੇਠ ਦਬਾਇੰਦਾ। ਮੈਨੂੰ ਅਜੇ ਉਹ ਯਾਦ ਪਾਤੀ, ਜੋ ਸੂਲਾਂ ਸੱਥਰ ਸਚ ਸੁਣਾਇੰਦਾ। ਬੇਸ਼ਕ ਓਦੋਂ ਤੂੰ ਪੰਜ ਤਤ ਖ਼ਾਕੀ, ਹੁਣ ਸ਼ਬਦੀ ਰੂਪ ਮੇਰਾ ਬੱਚਾ ਨਜ਼ਰੀ ਆਇੰਦਾ। ਅਗਲੀ ਪਿਛਲੀ ਮੁੱਕ ਗਈ ਵਾਟੀ, ਵਾਤਾਵਰਨ ਸਮਝ ਕਿਸੇ ਨਾ ਆਇੰਦਾ। ਮੈਂ ਵਣਜਾਰਾ ਤੂੰ ਮੇਰੀ ਹਾਟੀ, ਮੇਰਾ ਸੌਦਾ ਤੇਰੀ ਦੁਕਾਨ ਅੰਦਰ ਸੋਭਾ ਪਾਇੰਦਾ। ਤੂੰ ਮੇਰਾ ਦੀਪਕ ਮੈਂ ਤੇਰੀ ਬਾਤੀ, ਤੁਧ ਬਿਨ ਮੇਰੀ ਜੋਤ ਜਗਤ ਨਾ ਕੋਇ ਜਗਾਇੰਦਾ। ਮੈਂ
ਤੇਰਾ ਪਰਮ ਪੁਰਖ ਪ੍ਰਭ ਕਮਲਾਪਾਤੀ, ਤੂੰ ਧੁਰ ਦਾ ਸਾਥੀ, ਆਪਣੀ ਉਂਗਲੀ ਨਾਲ ਫਿਰਾਇੰਦਾ। ਤੇਰੇ ਅੱਗੇ ਰਹੇ ਨਾ ਕੋਇ ਆਕੀ, ਤੇਰੀ ਪਿਛਲੀ ਸਾਖੀ ਸਾਖਿਆਤ ਸਰਬ ਦ੍ਰਿੜਾਇੰਦਾ। ਤੇਰੇ ਪਿਛੇ ਚੜ੍ਹ ਕੇ ਮੰਜ਼ਲ ਘਾਟੀ, ਤੇਰੇ ਅੰਦਰ ਡੇਰਾ ਲਾਇੰਦਾ। ਮੈਨੂੰ ਕਟਣੀ ਪਏ ਨਾ ਵਾਟੀ, ਦੂਰ ਦੁਰਾਡਾ ਆਪਣੀ ਮੰਜ਼ਲ ਪੰਧ ਮੁਕਾਇੰਦਾ। ਤੂੰ ਮੰਨਣੀ ਮੇਰੀ ਆਖੀ, ਆਖ਼ਰ ਤੇਰਾ ਰੰਗ ਰੰਗਾਇੰਦਾ। ਕਰਾਂ ਖੇਲ ਬਹੁ ਬਿਧ ਭਾਂਤੀ, ਭੇਵ ਅਭੇਦਾ ਤੇਰੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਗੋਬਿੰਦ ਵੇਖ ਅਜਬ ਨਜ਼ਾਰਾ, ਬੇਨਜ਼ੀਰ ਰਿਹਾ ਵਖਾਈਆ। ਜਗਤ ਜਹਾਨ ਦਾ ਅੰਤ ਕਿਨਾਰਾ, ਨਵ ਨੌ ਆਪ ਸਮਝਾਈਆ। ਕਿਸੇ ਨਾ ਦਿਸੇ ਕੋਈ ਸਹਾਰਾ, ਲੱਖ ਚੁਰਾਸੀ ਦਏ ਦੁਹਾਈਆ। ਮਿਲੇ ਨਾ ਮਿਤਰ ਮੀਤ ਮੁਰਾਰਾ, ਗੋਦੀ ਗੋਦ ਨਾ ਕੋਇ ਬਿਠਾਈਆ। ਸਾਚੀ ਮੰਜ਼ਲ ਕੋਈ ਨਾ ਚਾੜ੍ਹਾ, ਪਿਛਲਾ ਪੰਧ ਨਾ ਕੋਇ ਚੁਕਾਈਆ। ਹੱਕ ਲਾਏ ਨਾ ਕੋਈ ਨਾਅਰਾ, ਹਕੂਕ ਝੋਲੀ ਕੋਈ ਨਾ ਪਾਈਆ। ਸਾਚਾ ਬਣੇ ਨਾ ਕੋਈ ਬਰਖ਼ੁਰਦਾਰਾ, ਬਰਖ਼ਲਾਫ਼ ਹੋਈ ਲੋਕਾਈਆ। ਸਚ ਨੱਦ ਸੁਣੇ ਨਾ ਕੋਈ ਨਗਾਰਾ, ਨੌਬਤ ਕਰੇ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤਮ ਰਿਹਾ ਜਣਾਈਆ। ਗੋਬਿੰਦ ਵੇਖ ਉਹ ਕਿਤਾਬ, ਜਿਹੜੀ ਬਿਨ ਅੱਖਰਾਂ ਪ੍ਰਭੂ ਬਣਾਈਆ। ਜਿਸ ਦੇ ਵਿਚ ਆਦਿ ਜੁਗਾਦੀ ਹਿਸਾਬ, ਮਧ ਬੈਠਾ ਬੰਦ ਕਰਾਈਆ। ਉਸ ਦੇ ਪਿਛੇ ਸਾਰੇ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਪੀਰ ਪੈਗ਼ੰਬਰੋ ਤੁਹਾਡੀ ਕੋਈ ਨਾ ਸੁਣੇ ਆਵਾਜ਼, ਲੋਕਮਾਤ ਜੀਵ ਜੰਤ ਹੋਇਆ ਹਲਕਾਈਆ। ਥੋੜੇ ਥੋੜੇ ਸਮੇਂ ਵਾਸਤੇ ਦੇ ਕੇ ਖ਼ਿਤਾਬ, ਨਿੱਕੇ ਨਿੱਕੇ ਖ਼ਤ ਖ਼ਤੂਤ ਤੁਹਾਥੋਂ ਦਿਤੇ ਲਿਖਾਈਆ। ਕੋਈ ਰੱਖ ਕੇ ਆਇਆ ਵਿਚ ਮਹਿਰਾਬ, ਕੋਈ ਪੀਹੜਿਆਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਚੁਕਾਈਆ। ਗੋਬਿੰਦ ਵੇਖ ਜਗਤ ਤਸਵੀਰ, ਪਰਵਰਦਿਗਾਰ ਆਪ ਦਰਸਾਈਆ। ਸਾਚਾ ਦਿਸੇ ਨਾ ਕੋਈ ਮਸ਼ੀਰ, ਸਾਚੀ ਮਸ਼ਕ ਨਾ ਕੋਇ ਕਮਾਈਆ। ਦਸਤ ਫੜੇ ਨਾ ਕੋਈ ਦਸਤਗੀਰ, ਦਸਤਯਾਬ ਨਜ਼ਰ ਕੋਇ ਨਾ ਆਈਆ। ਜੋ ਲੇਖਾ ਲਿਖਿਆ ਸ਼ਾਹੀ ਨਾਲ ਮਾਰ ਲਕੀਰ, ਪੀਰ ਫ਼ਕੀਰ ਓਸੇ ਦਾ ਜਸ ਗਾਈਆ। ਸਮਝੇ ਖੇਲ ਨਾ ਕੋਇ ਬੇਨਜ਼ੀਰ, ਤਕਦੀਰ ਤਦਬੀਰ ਨਾ ਕੋਇ ਦ੍ਰਿੜਾਈਆ। ਸੱਯਦਿਆਂ ਵੁਜ਼ੂਆਂ ਨਿਮਾਜ਼ਾਂ ਪੜ੍ਹਦਿਆਂ ਲੱਗੀ ਭੀੜ, ਭੀੜਾ ਰਾਹ ਨਾ ਕੋਈ ਪਾਰ ਲੰਘਾਈਆ। ਜਿਨ੍ਹਾਂ ਸਿਰ ਤੇ ਚੁੱਕੀ ਬੀੜ, ਬੇੜਾ ਆਪਣਾ ਰਹੇ ਡੁਬਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਵੰਡੇ ਪੀੜ, ਦਰਦੀ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਪ੍ਰਭੂ ਆ ਫੜ ਆਪਣੇ ਬਸਤਰ ਚੀਰ, ਜੋੜਾ ਘੋੜਾ ਤੇਰੀ ਭੇਟ ਚੜ੍ਹਾਈਆ। ਚਿੱਲਾ ਕਮਾਨ ਤਰਕਸ਼ ਤੁਰੰਗ ਨਾ ਕੋਇ ਤੀਰ, ਖੜਗ ਖੰਡਾ ਨਾ ਕੋਇ ਵਡਿਆਈਆ। ਪਰ੍ਹਾਂ ਸੁੱਟੀ ਜਗਤ ਸ਼ਮਸ਼ੀਰ, ਲੁਹਾਰ ਤਰਖਾਣ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਕਹੇ ਗੋਬਿੰਦ ਉਹ ਵੇਖ ਆਪਣੇ ਸਿੱਖ, ਜਿਨ੍ਹਾਂ ਸਿਖਿਆ ਆਪ ਸਮਝਾਈਆ। ਉਹ ਬਿਨਾ ਤੇਰੇ ਹੋਰ ਕਿਸੇ ਨਾ ਪਏ ਦਿਸ, ਜਗਤ ਜਹਾਨ ਸਮਝ ਕੋਇ ਨਾ ਪਾਈਆ। ਗੋਬਿੰਦ ਓਸੇ ਵੇਲੇ ਕੱਢ ਕੇ ਵਖਾਏ ਆਪਣੀ ਚਿਟ, ਜੋ ਚਿੱਠੀ ਪ੍ਰਭੂ ਦਿਤੀ ਲਖਾਈਆ। ਇਹ ਮੇਰੇ ਗੁਰਮੁਖ ਉਹ ਅਨਡਿਠ, ਜਿਨ੍ਹਾਂ ਜਗਤ ਨਾਲ ਨਾ ਨਜ਼ਰ ਮਿਲਾਈਆ। ਜਿਨ੍ਹਾਂ ਨੂੰ ਮਰਦਿਆਂ ਮਾਵਾਂ ਨਾ ਲੈਣ ਪਿਟ, ਭੈਣਾਂ ਨਾ ਦੇਣ ਦੁਹਾਈਆ। ਜਿਨ੍ਹਾਂ ਦੀ ਦਸਮ ਦਵਾਰੇ
ਨਾ ਲੱਗੇ ਪਿਠ, ਸਚਖੰਡ ਜਾਵਣ ਚਾਈਂ ਚਾਈਂਆ। ਉਹਨਾਂ ਦੇ ਮੰਜ਼ਲ ਮੰਦਰ ਦਵਾਰੇ ਆਪ ਲਗਾਈ ਇੱਟ, ਇੱਟ ਸਭ ਦੀ ਦਿਤੀ ਉਖੜਾਈਆ। ਗੋਬਿੰਦ ਤੇਰਾ ਸੀਰ ਕਦੇ ਨਾ ਜਾਵੇ ਫਿਟ, ਨੀਰ ਅੰਮ੍ਰਿਤ ਰੂਪ ਵਟਾਈਆ। ਮੈਂ ਹੋ ਕੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਿਤਾ ਕਰਾਈਆ। ਸਿਧਾ ਆ ਕੇ ਵੇਖ ਆਪਣੀ ਰੁਤ, ਫੁਲ ਫੁਲਵਾੜੀ ਆਪ ਮਹਿਕਾਈਆ। ਤੈਨੂੰ ਬਣਾ ਕੇ ਆਪਣਾ ਪੁਤ, ਆਪਣੇ ਪੋਤਰੇ ਤੇਰੀ ਗੋਦ ਦਿਤੇ ਬਿਠਾਈਆ। ਵੇਖੀਂ ਅੱਗੇ ਇਹਨਾਂ ਨਾਲ ਰਹੀ ਨਾ ਚੁਪ, ਰਾਤੀਂ ਸੁਤਿਆਂ ਘਰ ਘਰ ਦਰਸ ਦਿਖਾਈਆ। ਕਲਜੁਗ ਵੇਖ ਅੰਧੇਰਾ ਘੁਪ, ਥੋੜੇ ਵਿਚੋਂ ਲਏ ਉਠਾਈਆ। ਫੜ ਬਾਹੋਂ ਗੋਦੀ ਲੈਣਾ ਚੁੱਕ, ਛਾਤੀ ਸੀਨੇ ਨਾਲ ਛੁਹਾਈਆ। ਇਹਨਾਂ ਦਾ ਮਾਤਲੋਕ ਦਾ ਪੈਂਡਾ ਜਾਏ ਮੁੱਕ, ਜਨਮ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੋਹਣਾ ਸੰਗ ਨਿਭਾਈਆ। ਗੋਬਿੰਦ ਕਹੇ ਮੇਰੇ ਭਗਵੰਤ, ਵਾਹ ਵਾਹ ਤੇਰੀ ਵਡਿਆਈਆ। ਇਹ ਗੁਰਸਿਖ ਗੁਰਮੁਖ ਧੁਰ ਦੇ ਸੰਤ, ਜਿਨ੍ਹਾਂ ਸਤਿਆ ਤੇਰੇ ਨਾਲ ਮਿਲਾਈਆ। ਤੂੰ ਅਬਿਨਾਸ਼ੀ ਕਰਤਾ ਬਣਿਆ ਕੰਤ, ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਮੈਂ ਦਰ ਦਰਵੇਸ਼ ਬਣ ਕੇ ਮੰਗਤ, ਇਨ੍ਹਾਂ ਝੋਲੀ ਦਿਆਂ ਭਰਾਈਆ। ਭਰ ਕੇ ਝੋਲੀ ਕਿਹਾ ਇਹ ਤੇਰੀ ਸੰਗਤ, ਹਰਿ ਜੂ ਆਪ ਬਣਾਈਆ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਰੂਪ ਬਣਾ ਕੇ ਇਕ ਅਖੰਡਤ, ਅਖੰਡ ਤੇਰੇ ਵਿਚ ਸਮਾਈਆ। ਤੇਰਾ ਬੋਧ ਅਗਾਧਾ ਨਾਮ ਜਣਾਵਾਂ ਬਣਕੇ ਪੰਡਤ, ਬ੍ਰਾਹਮਣ ਕਰੇ ਨਾ ਕੋਇ ਪੜ੍ਹਾਈਆ। ਚਰਨਾਂ ਹੇਠ ਦਬਾ ਕੇ ਬਹਿਸ਼ਤ ਜੰਨਤ, ਸਵਰਗ ਠੇਡਿਆਂ ਨਾਲ ਪਰੇ ਹਟਾਈਆ। ਸੇਵਾ ਕਰਕੇ ਤੇਰੇ ਨਾਲ ਮਿਲਾਵਾ ਅੰਤ, ਜੁਗਾ ਜੁਗੰਤ ਨਾ ਹੋਏ ਜੁਦਾਈਆ। ਇਹੋ ਸ਼ਬਦ ਉਹ ਧੁਰ ਦਾ ਮੰਤਰ ਮੰਤ, ਜੋ ਅੰਤਰ ਆਪ ਦਿਤਾ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸ਼ਰਨਾਈਆ। ਗੋਬਿੰਦ ਵੇਖ ਆਪਣੇ ਦੁਲਾਰੇ, ਦੂਲ੍ਹੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਗ੍ਰਹਿ ਵਜਦੇ ਪ੍ਰੇਮ ਨਗਾਰੇ, ਤੁਰੀਆ ਮੁਖ ਸ਼ਰਮਾਈਆ। ਰਾਤੀਂ ਸੁਤਿਆਂ ਤੱਕਣ ਨਜ਼ਾਰੇ, ਦਿਨੇ ਜਾਗਦਿਆਂ ਖ਼ੁਸ਼ੀ ਵਖਾਈਆ। ਤੂੰ ਮੇਰਾ ਮੈਂ ਤੇਰਾ ਲਾਉਣ ਜੈਕਾਰੇ, ਸੋਹੰ ਢੋਲਾ ਰਹੇ ਸੁਣਾਈਆ। ਮਾਨਸ ਜਨਮ ਜਿਤ ਅੰਤ ਨਾ ਹਾਰੇ, ਹਰਿ ਕੀ ਪੌੜੀ ਚੜ੍ਹਨ ਚਾਈਂ ਚਾਈਂਆ। ਮੰਜ਼ਲ ਵੇਖਣ ਸਚ ਮਨਾਰੇ, ਪਰਵਰਦਿਗਾਰੇ ਦਰਸ਼ਨ ਪਾਈਆ। ਨਿਰਮਲ ਜੋਤ ਜੋਤ ਚਮਤਕਾਰੇ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਪੰਜ ਤਤ ਨਾ ਕੋਇ ਵਿਹਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਵਾਹ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਤੂੰ ਸਿੱਖਾਂ ਦਾ ਬਖ਼ਸ਼ ਕੇ ਮੈਨੂੰ ਦਾਨ, ਵੱਡਾ ਦਾਤਾ ਦਿਤਾ ਬਣਾਈਆ। ਇਹ ਮੇਰਾ ਜਗਤ ਨਿਸ਼ਾਨ, ਨਿਸ਼ਾਨਾ ਤੇਰਾ ਰਹੇ ਝੁਲਾਈਆ। ਇਨ੍ਹਾਂ ਅੰਦਰ ਮੇਰਾ ਈਮਾਨ, ਜੋ ਸਿਦਕ ਰਿਹਾ ਨਿਭਾਈਆ। ਇਹ ਛੱਡ ਕੇ ਨਾਤਾ ਜਗਤ ਜਹਾਨ, ਬੈਠੇ ਤੇਰੀ ਓਟ ਤਕਾਈਆ। ਅੰਤਮ ਆ ਗਏ ਵਿਚ ਮੈਦਾਨ, ਲੋਕ ਲਾਜ ਪਰੇ ਹਟਾਈਆ। ਸ਼ਰਅ ਮਜ਼੍ਹਬ ਨੇੜ ਨਾ ਆਏ ਸ਼ੈਤਾਨ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਇਕੋ ਮੰਨਣ ਸ੍ਰੀ ਭਗਵਾਨ, ਸੋ ਗੋਬਿੰਦ ਮੇਲਾ ਸਹਿਜ ਸੁਭਾਈਆ। ਸੋ ਸੱਚੇ ਦਰ ਹੋਏ ਪਰਵਾਨ, ਜਿਨ੍ਹਾਂ ਪਰਵਾਨਾ ਦਿਤਾ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੀ ਸਚ ਸਰਨਾਈਆ। ਗੋਬਿੰਦ ਕਹੇ ਮੈਂ ਵੇਖੇ ਬਾਲੇ, ਗੁਰਮੁਖ ਰੂਪ ਵਟਾਈਆ। ਜਿਨ੍ਹਾਂ ਦੀ ਕਰੇ ਆਪ ਪ੍ਰਿਤਪਾਲੇ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਮੈਂ ਵਸਾਵਾਂ
ਉਸ ਸੱਚੀ ਧਰਮਸਾਲੇ, ਜਿਸ ਦਾ ਦਰਵਾਜ਼ਾ ਬਿਨਾਂ ਮੇਰੇ ਨਾ ਕੋਇ ਖੁਲ੍ਹਾਈਆ। ਉਥੇ ਦੀਪਕ ਜਗੇ ਬੇਮਿਸਾਲੇ, ਅੱਠੇ ਪਹਿਰ ਹੋਵੇ ਰੁਸ਼ਨਾਈਆ। ਖ਼ੁਸ਼ੀਆਂ ਮਾਨਣ ਸ਼ਾਹ ਕੰਗਾਲੇ, ਊਚ ਨੀਚ ਵੱਜੇ ਵਧਾਈਆ। ਜਿਧਰ ਵੇਖਣ ਚਲਾਂ ਨਾਲੇ, ਵਿਛੋੜਾ ਕੋਇ ਰਹਿਣ ਨਾ ਪਾਈਆ। ਗੁਰਸਿਖ ਮੈਨੂੰ ਬਾਹਰ ਕੋਈ ਨਾ ਭਾਲੇ, ਮੈਂ ਘਰ ਸੁਤਿਆਂ ਲਵਾਂ ਉਠਾਈਆ। ਮੇਰੀ ਤੁਹਾਡੇ ਅੰਦਰ ਪ੍ਰੇਮ ਦੀ ਬਣ ਗਈ ਮਾਲੇ, ਮਨ ਕਾ ਮਣਕਾ ਦਿਆਂ ਭਵਾਈਆ। ਜਿਹੜੇ ਢੋਲਕ ਛੈਣਿਆਂ ਨਾਲ ਨਹੀਂ ਵੱਜਣੇ ਤਾਲੇ, ਉਹ ਤਾਲ ਦਿਆਂ ਸੁਣਾਈਆ। ਤੁਹਾਡੇ ਪਿਛੇ ਘਾਲ ਆਪਣੀ ਘਾਲੇ, ਤੁਹਾਡੀ ਪਿਛਲੀ ਕੀਤੀ ਘਾਲ ਲੇਖੇ ਲਾਈਆ। ਦਿਵਸ ਰੈਣ ਅੱਠੇ ਪਹਿਰ ਸ਼ਬਦ ਸਰੂਪ ਹੋਏ ਰਹਾਂ ਆਲੇ ਦੁਆਲੇ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਉਹ ਤ੍ਰੈ ਵਸਤੂ ਤੁਹਾਡੇ ਰੱਖੀਆਂ ਅੰਦਰ ਥਾਲੇ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਨਾਲ ਬਣਾਈਆ। ਗੋਬਿੰਦ ਕਹੇ ਮੇਰੇ ਉਹ ਪੁੱਤਰ, ਜੋ ਪਿਤਾ ਪੁਰਖ ਅਕਾਲ ਬਣਾਈਆ। ਜੋ ਨਿਰਗੁਣ ਧਾਰੋਂ ਆਏ ਉਤਰ, ਉੱਤਰ ਪੂਰਬ ਪੱਛਮ ਦੱਖਣ ਸੋਭਾ ਪਾਈਆ। ਮੈਂ ਉਨ੍ਹਾਂ ਤੋਂ ਕਿਸ ਬਿਧ ਜਾਵਾਂ ਮੁੱਕਰ, ਜੋ ਪਿਛੇ ਆਪਣਾ ਆਪ ਭੇਟ ਕਰਾਈਆ। ਉਹ ਮੈਨੂੰ ਵੇਖ ਕੇ ਕਰਨ ਸ਼ੁਕਰ, ਮੈਂ ਸ਼ੁਕਰਾਨਾ ਕਹਿ ਕੇ ਖ਼ੁਸ਼ੀ ਮਨਾਈਆ। ਪੁਰੀ ਅਨੰਦ ਛੱਡਿਆ ਜੇ ਭੁੱਖੇ ਰਹਿ ਕੇ ਪਿਛੇ ਟੁੱਕੜ, ਟੁਕੜੇ ਅੱਗੇ ਨਾ ਕੋਇ ਮੰਗਾਈਆ। ਵੇਖੋ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਤੁਹਾਨੂੰ ਝੁਕਣ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਖ਼ੁਸ਼ੀ ਖ਼ੁਸ਼ੀ ਰਹੇ ਜਸ ਗਾਈਆ। ਪਰਮ ਪੁਰਖ ਪਰਮਾਤਮ ਵੇਲੇ ਨਾਲ ਤੁਹਾਨੂੰ ਆਇਆ ਚੁੱਕਣ, ਸੋਹਣਾ ਵੇਸ ਵਟਾਈਆ। ਗੁਰਮੁਖ ਖੋਲ੍ਹ ਕੇ ਆਪਣੀ ਵੇਖੋ ਬੁਕਲ, ਅੰਦਰ ਬੈਠਾ ਬੇਪਰਵਾਹੀਆ। ਗੋਦੀ ਚੜ੍ਹ ਕੇ ਫੇਰ ਨਾ ਜਾਇਓ ਉਤਰ, ਜੋ ਹੇਠਲੇ ਉਤੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਗੋਬਿੰਦ ਕਹੇ ਮੈਂ ਵੇਖਾਂ ਲਾਲ, ਜਿਨ੍ਹਾਂ ਲਾਲਸਾ ਮੇਰੀ ਵਧਾਈਆ। ਜਿਨ੍ਹਾਂ ਦੇ ਪਿਛੇ ਨੀਹਾਂ ਹੇਠ ਦਬਾ ਕੇ ਬਾਲ, ਬਾਲੇ ਆਪਣੇ ਫੇਰ ਪਰਗਟਾਈਆ। ਜਿਨ੍ਹਾਂ ਪਿਛੇ ਹੋ ਕੇ ਕੰਗਾਲ, ਉਚ ਦਾ ਪੀਰ ਰੂਪ ਵਟਾਈਆ। ਜਿਨ੍ਹਾਂ ਪਿਛੇ ਚੁੱਕ ਕਮਾਨ, ਚਿਲਾ ਦਿਤਾ ਚੜ੍ਹਾਈਆ। ਜਿਨ੍ਹਾਂ ਪਿਛੇ ਕਰ ਕੇ ਕੌਲ ਸਾਚੀ ਇਮਾਨ, ਪਰਵਰਦਿਗਾਰ ਸੌਗੰਦ ਰਖਾਈਆ। ਉਹਨਾਂ ਵੇਖਾਂ ਫੇਰ ਆਣ, ਲੋਕਮਾਤ ਸੋਭਾ ਪਾਈਆ। ਸੂਰਬੀਰ ਨੌਜੁਆਨ, ਗੁਰਮੁਖ ਸੋਹਣੇ ਸੰਗ ਰਖਾਈਆ। ਵਿਚ ਵਿਚੋਲਾ ਸ੍ਰੀ ਭਗਵਾਨ, ਧੁਰ ਦਾ ਗੋਲਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਰਿਹਾ ਮਿਲਾਈਆ। ਗੋਬਿੰਦ ਕਹੇ ਮੈਂ ਵੇਖਿਆ ਹੁੰਦਾ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਪਹਿਲੋਂ ਬਣ ਕੇ ਮੇਰਾ ਬਾਪ, ਫੇਰ ਮੈਨੂੰ ਗੁਰਸਿਖ ਦਾ ਬਾਪੂ ਦਿਤਾ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਸੋਹੰ ਢੋਲਾ ਦਿਤਾ ਸੁਣਾਈਆ। ਦੋ ਜਹਾਨ ਰਹੇ ਕਾਂਪ, ਥਰਥਰਾਹਟ ਸਰਬ ਲੋਕਾਈਆ। ਰਸੂਲ ਦਿਸੇ ਨਾ ਕੋਇ ਪਾਕ, ਪਤਤ ਪੁਨੀਤ ਦੋਵੇਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਜਣਾਈਆ। ਗੋਬਿੰਦ ਕਹੇ ਗੁਰਮੁਖ ਸੋਹਣੇ, ਸੋਹਣੀ ਬਣਤ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਮੋਹਣੇ, ਚੰਮ ਦ੍ਰਿਸ਼ਟੀ ਕੰਮ ਕਿਸੇ ਨਾ ਆਈਆ। ਜੋ ਆਤਮ ਸੇਜਾ ਸੌਣੇ, ਜਗਤ ਖਾਟ ਨਾ ਕੋਇ ਵਡਿਆਈਆ। ਜਿਨ੍ਹਾਂ ਧੁਰ ਦੇ ਢੋਲੇ ਗਾਉਣੇ, ਪਰਮ ਪੁਰਖ ਇਕ ਮਨਾਈਆ। ਉਨ੍ਹਾਂ ਦੇ ਖੇਲ ਸਦਾ ਅਨਹੋਣੇ, ਅਨਹੁੰਦੜੀ ਖੇਲ ਵਖਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਦੇਵੇ ਮਾਣ ਵਡਿਆਈਆ। ਗੁਰਸਿਖ ਕਹੇ ਮੈਂ ਵੇਖਿਆ ਗੁਰਸਿਖ ਚੰਗਾ, ਚੰਗਿਆਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦੇ ਚਰਨ ਧੋਵਣ ਆਏ ਗੰਗਾ, ਜਮਨਾ ਸੁਰਸਤੀ ਗੋਦਾਵਰੀ ਭੱਜੇ ਵਾਹੋ ਦਾਹੀਆ। ਪੀਰ ਪੈਗ਼ੰਬਰ ਦਰ ਤੇ ਆਏ ਨੰਗਾ, ਦਰ ਦਰਵੇਸ਼ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਮੰਗਾ, ਅਗੇ ਆਪਣੀ ਝੋਲੀ ਵਖਾਈਆ। ਰਵ ਸਸ ਸੀਸ ਨਿਵਾਉਂਦੇ ਸੂਰਜ ਚੰਦਾ, ਮੰਡਲ ਮੰਡਪ ਧਿਆਨ ਲਗਾਈਆ। ਸਾਰ ਕੀ ਜਾਣੇ ਖ਼ਾਕੀ ਬੰਦਾ, ਬੰਦਗੀ ਭੁੱਲ ਕੇ ਭੁਲਿਆ ਜਗਤ ਰਾਹੀਆ। ਜਿਨ੍ਹਾਂ ਮਿਲਿਆ ਸਾਹਿਬ ਬਖ਼ਸ਼ਿੰਦਾ, ਬਖ਼ਸ਼ਿਸ਼ ਆਪਣੀ ਦਿਤੀ ਕਰਾਈਆ। ਸੋ ਮੂਰਖ ਮੂੜ੍ਹਾ ਚਤੁਰ ਸੁਘੜ ਬਣਾਇਆ ਗੰਦਾ, ਦੁਰਮਤ ਮੈਲ ਧਵਾਈਆ। ਫੜ ਕੇ ਬਾਹੋਂ ਕਿਹਾ ਉਠ ਗੁਰਮੁਖ ਮੇਰੇ ਚੰਦਾ, ਤੇਰੀ ਚਾਂਦਨੀ ਸੋਹਣੀ ਕਰੇ ਰੁਸ਼ਨਾਈਆ। ਗੋਬਿੰਦ ਤੇਰੇ ਬਿਨਾ ਰੰਡਾ, ਸਾਚੀ ਸੇਜ ਬਹਿ ਕੇ ਖ਼ੁਸ਼ੀ ਨਾ ਕੋਇ ਮਨਾਈਆ। ਮੈਂ ਵੇਖਿਆ ਫਿਰ ਕੇ ਵਿਚ ਬ੍ਰਹਿਮੰਡ ਖੰਡਾਂ, ਨਵ ਨੌ ਚਾਰ ਧਿਆਨ ਲਗਾਈਆ। ਲੱਖ ਚੁਰਾਸੀ ਜੀਵ ਜਗਤ ਜਹਾਨ ਅੰਧਾ, ਨਾਬੀਨਾ ਹੋ ਕੇ ਅੱਖ ਨਾ ਕੋਇ ਖੁਲ੍ਹਾਈਆ। ਧੰਨ ਵਡਿਆਈ ਗੁਰਸਿਖ ਤੇਰੀ ਤੂੰ ਮੇਰਾ ਦਿਤਾ ਸੰਗਾ, ਨਾਲ ਸਗਲਾ ਸੈਨ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਰਿਹਾ ਕਟਾਈਆ। ਉਹ ਗੋਬਿੰਦ ਕਹੇ ਮੇਰਾ ਸਿਖ ਆਇਆ, ਸੋਹਣੀ ਵੱਜੀ ਵਧਾਈਆ। ਜਿਸ ਸੋਹੰ ਢੋਲਾ ਗਾਇਆ, ਢੋਲਕ ਛੈਣੇ ਪਰੇ ਹਟਾਈਆ। ਜਿਸ ਨਾਮ ਅਨਮੋਲਾ ਪਾਇਆ, ਮਾਲਕ ਬਣਿਆ ਬੇਪਰਵਾਹੀਆ। ਕੂੜਾ ਰੌਲਾ ਨਾ ਕੋਇ ਵਖਾਇਆ, ਰੁਲਦਿਆਂ ਲਿਆ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਿਆ ਮਿਲਾਈਆ। ਗੋਬਿੰਦ ਕਹੇ ਵੇਖੋ ਗੁਰਮੁਖ ਮਿਲਦਾ, ਸਮਝ ਕਿਸੇ ਨਾ ਆਈਆ। ਇਹ ਹਾਲ ਦਿਲਬਰ ਦਿਲਦਾਰ ਦਿਲ ਦਾ, ਦਲੀਲ ਵਿਚ ਨਾ ਕੋਇ ਰਖਾਈਆ। ਜਿਸ ਵੇਲੇ ਪ੍ਰੇਮ ਪਿਆਰ ਦਾ ਗ਼ੁੰਚਾ ਖਿਲਦਾ, ਪੰਖੜੀਆਂ ਮਹਿਕ ਵਿਚੋਂ ਮਹਿਕਾਈਆ। ਉਹ ਰੂਪ ਬਣੇ ਸੋਹਣਾ ਫੁੱਲ ਦਾ, ਗੁਲਸ਼ਨ ਦੇਵੇ ਆਪ ਵਡਿਆਈਆ। ਜਿਸ ਵੇਲੇ ਸੋਹਣੇ ਬੂਟੇ ਦੇ ਸਿਰ ਤੇ ਝੁੱਲਦਾ, ਚਾਰੋਂ ਕੁੰਟ ਲਏ ਅੰਗੜਾਈਆ। ਓਸ ਨੂੰ ਮਾਲਕ ਮਾਲੀ ਕਦੇ ਨਾ ਭੁੱਲਦਾ, ਜਿਸ ਉਪਰੋਂ ਹੇਠਾਂ ਨਿਗਾਹ ਤਕਾਈਆ। ਓਹ ਇਹ ਨਿਸ਼ਾਨਾ ਮੇਰੀ ਕੁਲ ਦਾ, ਜਿਸ ਨੂੰ ਕੁਲ ਮਾਲਕ ਦਿਤੀ ਵਡਿਆਈਆ। ਗੋਬਿੰਦ ਬੱਚਿਆਂ ਆਪਣਿਆਂ ਕਿਵੇਂ ਭੁੱਲਦਾ, ਜੋ ਭੁੱਲਿਆਂ ਰਿਹਾ ਸਮਝਾਈਆ। ਓਹ ਖ਼ੁਸ਼ੀ ਵਿਚ ਲੇਖਾ ਚੁਕਾਵੇ ਪਿਛਲੇ ਮੁੱਲ ਦਾ, ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਜਨ ਭਗਤਾਂ ਦਏ ਜਣਾਈਆ। ਗੋਬਿੰਦ ਕਹੇ ਵੇਖ ਪ੍ਰਭ, ਗੁਰਮੁਖ ਤੇਰੀ ਸ਼ਰਨਾਈਆ। ਪ੍ਰਭੂ ਕਹੇ ਗੋਬਿੰਦ ਤੈਂ ਇਹ ਮੈਨੂੰ ਦਿਤੇ ਲੱਭ, ਤੇਰੀ ਵਸਤ ਤੇਰੇ ਹੱਥ ਫੜਾਈਆ। ਗੁਰਸਿਖ ਕਹਿਣ ਅਸੀਂ ਜਗਤ ਦਵਾਰਾ ਛਡ ਕੇ ਹੱਟ, ਹਜ਼ਰਤ ਵੇਖਣਾ ਚਾਈਂ ਚਾਈਂਆ। ਗੋਬਿੰਦ ਕੋਲੋਂ ਪੀਣੀ ਇਕੋ ਮਦਿ, ਜਿਸ ਦਾ ਨਸ਼ਾ ਉਤਰ ਕਦੇ ਨਾ ਜਾਈਆ। ਪੁਰਖ ਅਕਾਲ ਘਰ ਆਪਣੇ ਲੈਣਾ ਸੱਦ, ਸੱਦਾ ਦੇ ਕੇ ਰਹੇ ਜਣਾਈਆ। ਜੇ ਪੁਰੀ ਅਨੰਦ ਵਾਂਗ ਜਾਣਾ ਛੱਡ, ਸਾਨੂੰ ਪਹਿਲੋਂ ਦਏ ਜੁਦਾਈਆ। ਝੱਟ ਪੁਰਖ ਅਕਾਲ ਅੱਗੋਂ ਬੋਲਿਆ ਗੱਜ, ਧੁਰ ਫ਼ਰਮਾਨ ਸੁਣਾਈਆ। ਬੱਚਿਓ ਤੁਹਾਨੂੰ ਦੱਸਾਂ ਸਚ, ਸਚ ਨਾਮ ਕਰੀ ਕੁੜਮਾਈਆ। ਗੋਬਿੰਦ ਤੁਹਾਡੇ ਲੂੰ ਲੂੰ ਅੰਦਰ ਗਿਆ ਰਚ, ਅਗਲੀ ਰਚਨਾ ਜਿਸ ਨੇ ਆਪਣੇ ਹੱਥ ਰਖਾਈਆ। ਮੈਂ ਬਣ ਵਿਚੋਲਾ ਤੁਹਾਡਾ ਇਹਦੇ ਨਾਲ ਕਰਾਵਾਂ ਪੱਕ, ਪੱਕੀ
ਗੰਢ ਆਪਣੀ ਲੈਣੀ ਬਨ੍ਹਾਈਆ। ਪਿਛੇ ਰਹਿ ਗਿਆ ਜੇਹੜਾ ਸ਼ੱਕ, ਵੀਹ ਸੌ ਇੱਕੀ ਬਿਕ੍ਰਮੀ ਵਿਚ ਦਿਆਂ ਕਢਾਈਆ। ਜੇ ਤੁਹਾਡੀ ਕੀਮਤ ਕਿਸੇ ਨਹੀਂ ਪਾਈ ਕੱਖ, ਕੱਖਾਂ ਵਿਚੋਂ ਲੱਖ, ਲੱਖਾਂ ਵਿਚੋਂ ਅਲਖ ਸਮਝਾਈਆ। ਸਚ ਪੁੱਛੋ ਬਿਨਾ ਤੁਹਾਡੇ ਦਰਸ ਦਿਤਾ ਨਹੀਂ ਕਿਸੇ ਪ੍ਰਤਖ, ਸਾਰੇ ਰੋ ਰੋ ਰਹੇ ਕੁਰਲਾਈਆ। ਤੁਸੀਂ ਤੱਕੋ ਬਾਹਰਲੀ ਅੱਖ, ਮੈਂ ਅੰਦਰਲੀ ਅੱਖ ਨਾਲ ਅੱਖ ਮਿਲਾਈਆ। ਤੁਸੀਂ ਚੁੱਪ ਮੈਂ ਤੁਹਾਡਾ ਗਾਵਾਂ ਜਸ, ਇਹੋ ਵੱਡੀ ਵਡਿਆਈਆ। ਭਾਵੇਂ ਗਿਰਨੋਂ ਪਾਰ ਕਰਨ ਲਈ ਸਿਰ ਤੇ ਰੱਖਿਆ ਹੱਥ, ਫੜ ਬਾਹੋਂ ਲਵਾਂ ਲੰਘਾਈਆ। ਧਰਮ ਰਾਜ ਤੁਹਾਡੇ ਚਰਨੀਂ ਜਾਏ ਢੱਠ, ਚਿਤ੍ਰਗੁਪਤ ਦੋਏ ਜੋੜ ਜੋੜ ਲਾਗਣ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਨੂੰ ਅੱਗੋਂ ਮਿਲਣ ਹੱਸ, ਖ਼ੁਸ਼ੀਆਂ ਰਾਗ ਸੁਣਾਈਆ। ਚਲੋ ਉਥੇ ਜਾ ਕੇ ਜਾਓ ਵਸ, ਜਿਥੇ ਵਸਿਆ ਸ਼ਹਿਨਸ਼ਾਹੀਆ। ਉਹ ਤੁਹਾਡੀ ਰੱਖਿਆ ਰਿਹਾ ਰੱਖ, ਰਾਖੀ ਕਰੇ ਥਾਉਂ ਥਾਈਂਆ। ਇਹ ਗੋਬਿੰਦ ਦਾ ਪਹਿਲਾ ਹਕ, ਅਗਲਾ ਹਕ ਏਦੂੰ ਅਗੇ ਦਏ ਵਡਿਆਈਆ। ਜੋ ਵੱਡਾ ਖ਼ਜ਼ਾਨਾ ਆਪਣੇ ਅੰਦਰ ਰੱਖਿਆ ਘੱਤ, ਹੌਲੀ ਹੌਲੀ ਕੁੰਜੀ ਰਿਹਾ ਲਗਾਈਆ। ਗੁਰਮੁਖੋ ਜਿੰਨਾਂ ਚਾਹੋ ਫੇਰ ਓਨਾਂ ਲਿਉ ਚੱਕ, ਬਾਹੋਂ ਫੜ ਪਰੇ ਨਾ ਕੋਇ ਹਟਾਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਪੁਰਖ ਅਕਾਲ ਨੇ ਗੋਬਿੰਦ ਦਾ ਖੋਲ੍ਹਿਆ ਹੱਟ, ਬਣ ਵਿਚੋਲਾ ਰਿਹਾ ਲੁਟਾਈਆ। ਤੁਸੀਂ ਲੈ ਕੇ ਜਾਇਉ ਅੱਗੇ ਅੜ ਕੇ ਡਟ, ਪਿਛੇ ਕੋਇ ਰਹਿਣ ਨਾ ਪਾਈਆ। ਮੈਨੂੰ ਯਾਦ ਤੁਹਾਨੂੰ ਲਗੇ ਤਲਵਾਰਾਂ ਦੇ ਫੱਟ, ਹੁਣ ਪੱਟੀ ਨਾਮ ਦੀ ਉਤੇ ਰਿਹਾ ਬਦਲਾਈਆ। ਵੇਖਿਉ ਭੁੱਲ ਕੇ ਨਾ ਜਾਣਿਉਂ ਇਹ ਜੱਟ, ਜਗਤ ਮਾਲਕ ਸ਼ਹਿਨਸ਼ਾਹੀਆ। ਬੇਸ਼ਕ ਇਹਦੇ ਖ਼ਾਲੀ ਹੱਥ, ਦੋ ਜਹਾਨ ਆਪਣਾ ਖੇਲ ਵਰਤਾਈਆ। ਤੁਹਾਡੇ ਅੰਦਰ ਵੜ ਕੇ ਤੁਹਾਡਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਹਕ ਕਰਕੇ ਰਹਿਣ ਫਕ, ਮਾਲਕ ਤੁਹਾਨੂੰ ਦਿਤਾ ਬਣਾਈਆ। ਤੁਸੀ ਮੇਰੇ ਮੈਂ ਤੁਹਾਡਾ ਦੋਹਾਂ ਨੇ ਮਿਲਣਾ ਸਦਾ ਅਨਝਕ, ਨੀਵੀਂ ਅੱਖ ਕਰੇ ਨਾ ਕੋਈ ਰਾਈਆ। ਮੈਂ ਰਾਤੀਂ ਸੁਤਿਆਂ ਤੁਹਾਡੀ ਛਾਤੀ ਉਤੇ ਚੜ੍ਹਾਂ ਝੱਟ, ਦੁੱਖ ਦਰਦ ਗਵਾਈਆ। ਤੁਸੀਂ ਮੇਰੀ ਉਹ ਰੱਤ, ਜਿਸ ਰੱਤ ਨੂੰ ਜੰਮੇ ਨਾ ਕੋਈ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਿਸਲ ਰਿਹਾ ਬਣਾਈਆ। ਗੋਬਿੰਦ ਕਹੇ ਮੈਂ ਤੱਕੇ ਗੁਰਮੁਖ, ਜੋ ਬੈਠੇ ਰੂਪ ਵਟਾਈਆ। ਜਨਮ ਕਰਮ ਦਾ ਪੂਰਬ ਲਹਿਣਾ ਲੈਣਾ ਸੁਖ, ਸੁਖ ਸਾਗਰ ਵਿਚ ਸਮਾਈਆ। ਸਫਲ ਕਰਾਉਣੀ ਜਨਣੀ ਕੁਖ, ਦੇਣੀ ਮਾਣ ਵਡਿਆਈਆ। ਸਤਿਗੁਰੂ ਦਵਾਰੇ ਬਣ ਕੇ ਸੁਤ, ਸਾਚਾ ਨਾਤਾ ਇਕ ਰਖਾਈਆ। ਉਜਲ ਕਰਨੇ ਉਨ੍ਹਾਂ ਮੁਖ, ਮੁਖੀਏ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਰਖਾਈਆ। ਪੁਰਖ ਅਕਾਲ ਕਹੇ ਸੁਣ ਗੋਬਿੰਦ ਮੇਲੇ, ਵਾਹ ਵਾਹ ਵੱਜੀ ਵਧਾਈਆ। ਜੁੜਿਆ ਜੋੜ ਸੱਚੇ ਘਰ ਚੇਲੇ, ਚੇਤਨ ਨਜ਼ਰੀ ਆਈਆ। ਜੋ ਵਸਨ ਧਾਮ ਨਵੇਲੇ, ਗ੍ਰਹਿ ਵਖਰਾ ਡੇਰਾ ਲਾਈਆ। ਉਹ ਜੋਬਨ ਮਤੇ ਅਲਬੇਲੇ, ਸੋਹਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਈਆ। ਗੋਬਿੰਦ ਕਹੇ ਗੁਰਮੁਖ ਨਹੀਂ ਮਨੁੱਖ, ਮਨੁਖਤਾ ਵਿਚੋਂ ਦਿਤੀ ਵਡਿਆਈਆ। ਅਰਸ਼ ਫ਼ਰਸ਼ ਤੋਂ ਆਪੇ ਚੁੱਕ, ਪੂਰੀ ਸ਼ਰਤ ਦਿਤੀ ਕਰਾਈਆ। ਸੀਨੇ ਨਾਲ ਸ਼ਬਦ ਲਾਇਆ ਘੁੱਟ, ਵਿਚੋਂ ਕੱਢੀ ਦੂਈ ਖੁੱਟ, ਉਜਲ ਮੁਖ ਦਿਤਾ ਵਖਾਈਆ। ਜੂਨੀ ਗਰਭ ਨਾ ਉਲਟਾ ਰੁੱਖ, ਦਸ ਦਸ ਮਾਸ ਨਾ ਕੋਈ ਦੁੱਖ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਮੇਟ ਅੰਧੇਰਾ ਘੁੱਪ, ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨੂਰ ਕਰੇ ਰੁਸ਼ਨਾਈਆ। ਸਾਚਾ ਨੂਰ ਵੇਖਿਆ ਚੰਦ ਚਾਨਣ, ਜਗਤ ਹੋਈ ਰੁਸ਼ਨਾਈਆ। ਜਿਸ ਦਾ ਰੰਗ ਗੁਰਮੁਖ ਮਾਨਣ, ਅੰਦਰ ਬਾਹਰ ਵੱਜੇ ਵਧਾਈਆ। ਆਤਮ ਅੰਤਰ ਗਾਵਣ ਗਾਨਣ, ਗਾਵਤ ਰਾਗ ਅਲਾਹੀਆ। ਨਾਤਾ ਤੁਟਿਆ ਸ਼ੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਹੋਈ ਜੁਦਾਈਆ। ਸਾਚਾ ਮਿਲਿਆ ਇਕ ਨਿਸ਼ਾਨਣ, ਦੋ ਜਹਾਨਾਂ ਨਜ਼ਰੀ ਆਈਆ। ਜਿਸ ਦਾ ਮਾਲਕ ਅਗੰਮੀ ਰਾਮਣ, ਰਮਈਆ ਸੋਭਾ ਪਾਈਆ । ਜੋ ਸਦਾ ਸਦਾ ਸਦ ਬਣੇ ਜ਼ਾਮਣ, ਏਥੇ ਓਥੇ ਲਏ ਛੁਡਾਈਆ। ਜਿਸ ਨੂੰ ਪੈਗ਼ੰਬਰ ਕਹਿੰਦੇ ਅਮਾਮਨ ਅਮਾਮ ਨੂਰ ਖ਼ੁਦਾਈਆ। ਜਿਸ ਦਾ ਕਲਮਾ ਇਕ ਕਲਾਮਨ, ਕਾਇਨਾਤ ਕਰੇ ਪੜ੍ਹਾਈਆ। ਜਿਸ ਨੂੰ ਕੋਈ ਨਾ ਸਕੇ ਪਹਿਚਾਨਣ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੋ ਖੇਲ ਕਰੇ ਆਨਣ ਫ਼ਾਨਣ, ਫ਼ੈਸਲਾ ਆਪਣੇ ਹੱਥ ਉਠਾਈਆ। ਜਿਸ ਨੇ ਰਾਮ ਧਨੁਸ਼ ਫੜਾਇਆ ਬਾਨਣ, ਗੋਬਿੰਦ ਚਿਲ੍ਹਿਆਂ ਨਾਲ ਕਰੇ ਲੜਾਈਆ। ਸੋ ਖੇਲ ਕਰੇ ਭਗਵਾਨਣ, ਭਾਵੀ ਸਭ ਦੇ ਉਤੇ ਵਖਾਈਆ। ਗੁਰਮੁਖੋ ਤੁਹਾਡੇ ਸਨਮੁਖ ਹੋ ਕੇ ਸਾਹਮਣ, ਸਮਾਂ ਸਮਾਂ ਸਮੇਂ ਨਾਲ ਰੰਗਾਈਆ। ਦਾਮਨਗੀਰ ਹੋ ਕੇ ਪਕੜੇ ਦਾਮਨ, ਦਮਦਮੇ ਵਾਲਾ ਦੱਬੇ ਪੈਰ ਆਈਆ। ਕਾਹਨਾਂ ਵਾਲਾ ਬਣ ਕੇ ਕਾਹਨਣ, ਗੁਰਮੁਖ ਗੋਪੀ ਰਿਹਾ ਪਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੇਰਾ ਮੁਕਿਆ ਢੌਂਕਾ, ਢੋਲ ਮਰਦੰਗ ਨਗਾਰੇ ਰਹੇ ਜਸ ਗਾਈਆ। ਪਿਛਲਾ ਖੇਲ ਪਟਣਾ ਪੌਂਟਾ, ਪਾਟਲ ਆਪਣੀ ਧਾਰ ਚਲਾਈਆ। ਹੁਣ ਕਿਸੇ ਹੱਥ ਨਾ ਆਏ ਪੌਂਚਾ, ਜਗਤ ਨੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਧਾਰ ਬੰਧਾਈਆ। ਗੋਬਿੰਦ ਕਹੇ ਮੈਂ ਵੇਖਿਆ ਅਨੰਦ, ਪੁਰੀ ਅਨੰਦ ਤਜਾਈਆ। ਜਿਸ ਵਿਚੋਂ ਉਪਜੇ ਅਨੋਖੇ ਚੰਦ, ਚੰਦ ਸਤਾਰੇ ਰਹੇ ਸ਼ਰਮਾਈਆ। ਜਿਨ੍ਹਾਂ ਦੇ ਲੇਖੇ ਲੱਗੇ ਬੰਦ ਬੰਦ, ਬੰਦੀਖ਼ਾਨਾ ਆਏ ਤੁੜਾਈਆ। ਜਿਨ੍ਹਾਂ ਦੇ ਕੱਪੜੇ ਖ਼ੂਨ ਨਾਲ ਲਏ ਰੰਗ, ਸੋਹਣਾ ਰੰਗ ਵਖਾਈਆ। ਜਿਨ੍ਹਾਂ ਦਾ ਨਾਤਾ ਤੁੱਟਿਆ ਨਾਲੋਂ ਮਸੰਦ, ਮੁਛੰਦਗੀ ਮੰਨੀ ਬੇਪਰਵਾਹੀਆ। ਉਨ੍ਹਾਂ ਪਿਛੇ ਮਾਰ ਕੇ ਪੰਧ, ਦੂਰ ਦੁਰਾਡਾ ਚਲ ਕੇ ਆਇਆ ਮਾਹੀਆ। ਮੁਹੱਬਤ ਵਿਚ ਗਾਏ ਛੰਦ, ਪਿਆਰ ਵਿਚ ਢੋਲੇ ਰਿਹਾ ਸੁਣਾਈਆ। ਰੋਂਦੀ ਵੇਖੀ ਗੋਦਾਵਰੀ ਗੰਗ, ਜਿਸ ਵਿਚ ਇਕ ਵਾਰ ਚਰਨ ਛੁਹਾਈਆ। ਉਹ ਤੱਕੇ ਸੂਰੇ ਸਰਬੰਗ, ਨੇਤਰ ਨੈਣ ਅੱਖ ਉਠਾਈਆ। ਕੂਕ ਪੁਕਾਰ ਪਾਵੇ ਡੰਡ, ਰੋ ਰੋ ਰਹੀ ਕੁਰਲਾਈਆ। ਆਸਾ ਮਨਸਾ ਕੋਈ ਨਾ ਪੂਰੀ ਕਰੇ ਮੰਗ, ਮਾਂਗਤ ਦਏ ਦੁਹਾਈਆ। ਜਦ ਵੇਖਿਆ ਤੱਕਿਆ ਜਾਣਿਆ ਬੁਝਿਆ ਗੁਰਮੁਖਾਂ ਉਤੇ ਮਿਹਰਵਾਨ ਹੋ ਸੂਰਾ ਸਰਬੰਗ, ਨਜ਼ਰ ਮਿਹਰ ਉਠਾਈਆ। ਦੂਈ ਦਵੈਤੀ ਭਰਮ ਭੁਲੇਖਾ ਢਾਹੇ ਕੰਧ, ਮਹੱਲ ਅਟਲ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਰਿਹਾ ਪਾਈਆ। ਪੁਰੀ ਅਨੰਦ ਕਹੇ ਮੈਂ ਕੋਝੀ ਕਮਲੀ, ਕਮਲਿਆਂ ਵਿਚੋਂ ਨਜ਼ਰੀ ਆਈਆ। ਮੈਂ ਬਣੀ ਰਹੀ ਜਗਤ ਜਹਾਨ ਯਮਲੀ, ਜਾਗਰਤ ਵਿਚ ਨਾ ਖ਼ੁਸ਼ੀ ਮਨਾਈਆ। ਨਾਮ ਖ਼ੁਮਾਰੀ ਵਿਚ ਨਾ ਹੋਈ ਅਮਲੀ, ਅਮਲਾਂ ਉਤੇ ਚਲ ਨਾ ਸੇਵ ਕਮਾਈਆ। ਮੇਰੀ ਤਕਦੀਰ ਤਦਬੀਰ ਨਾਲ ਜਿਸ ਬਦਲੀ, ਬਦਲਾ ਰਿਹਾ ਮੁਕਾਈਆ। ਉਹ ਦਾਤਾ ਬਣ ਕੇ ਆਇਆ ਅਦਲੀ, ਅਦਾਲਤ ਇਕੋ ਇਕ ਸਮਝਾਈਆ। ਮੈਂ ਬਿਰਹੋਂ ਵੈਰਾਗਣ ਫਿਰਾਂ ਪਗ਼ਲੀ, ਅਗਲੀ ਸਾਰ ਨਾ ਕਿਸੇ ਸਮਝਾਈਆ। ਮੈਂ ਸਮਝਿਆ ਇਹ ਕੋਈ ਰਾਹੀ ਬੈਠਾ ਜੰਗਲੀ, ਆਪਣਾ ਡੇਰਾ
ਲਾਈਆ। ਜਿਸਦਾ ਹਿਸਾਬ ਕਿਸੇ ਨਾ ਵਾਚਿਆ ਵਿਚ ਸੰਗਲੀ, ਕੁੰਡਲੀਆਂ ਵਿਚ ਨਾ ਕੋਇ ਸਮਝਾਈਆ। ਮੈਂ ਸਮਝਿਆ ਇਹ ਗਲ ਵਿਚ ਪਾ ਕੇ ਬਗ਼ਲੀ, ਕੋਈ ਮੰਗਤਾ ਫਿਰੇ ਵਾਹੋ ਦਾਹੀਆ। ਮੇਰੀਆਂ ਅੱਖਾਂ ਖੁਲ੍ਹੀਆਂ ਇਹ ਧੁਰ ਦਾ ਦਾਤਾ ਸਗਲੀ, ਜੋ ਗੁਰਮੁਖਾਂ ਅੰਤਰ ਕਰੇ ਰੁਸ਼ਨਾਈਆ। ਜਿਸ ਦੀ ਜੋਤ ਦੂਜੀ ਵਾਰ ਲੋਕਮਾਤ ਜਗਨੀ, ਪੁਰਖ ਅਕਾਲ ਸ਼ਮਾਂ ਨਾਲ ਸ਼ਮਾਂ ਮਿਲਾਈਆ। ਉਸ ਕੋਲੋਂ ਦੋ ਜਹਾਨ ਵਸਤ ਮੰਗਣੀ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਡਾਹੀਆ। ਉਹਦਾ ਲੇਖ ਕੋਈ ਨਾ ਸਮਝੇ ਤਨ ਬਦਨੀ, ਬਾਦਲਾਂ ਵਿਚ ਚਮਕ ਜਿਸ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਪੁਰੀ ਅਨੰਦ ਕਹੇ ਮੈਂ ਹੋਈ ਭੋਲੀ, ਭੋਲੇ ਭਾਉ ਸਾਰ ਨਾ ਆਈਆ । ਦਰ ਦਵਾਰ ਨਾ ਬਣੀ ਗੋਲੀ, ਸੇਵਾ ਕਰ ਨਾ ਸੇਵ ਕਮਾਈਆ। ਜਿਸ ਨੇ ਪ੍ਰੇਮ ਪਿਆਰ ਦੀ ਮੇਰੇ ਅੰਦਰ ਖੇਲੀ ਹੋਲੀ, ਹੌਲੀ ਹੌਲੀ ਧਾਰ ਚਲਾਈਆ। ਅੰਤਮ ਚੁੱਕ ਕੇ ਆਪਣੀ ਡੋਲੀ, ਚੁੱਪ ਕੀਤਾ ਚਲਿਆ ਰਾਹੀਆ। ਉਸ ਦੇ ਹੱਥ ਤੰਦ ਮੌਲੀ, ਜਾਂਦੀ ਵਾਰ ਇਕ ਸਗਨ ਗਿਆ ਵਖਾਈਆ। ਹੌਲੀ ਜੇਹੀ ਰਮਜ਼ ਨਾਲ ਸਮਝਾਈ ਬੋਲੀ, ਅਨਬੋਲਤ ਰਾਗ ਸੁਣਾਈਆ। ਰਣਜੀਤ ਨਗ਼ਾਰਾ ਨਹੀਂ ਇਹ ਧੁਰ ਦਾ ਢੋਲੀ, ਢੋਲਾ ਰਿਹਾ ਸੁਣਾਈਆ। ਹਾਏ ਦੁਹਾਈ ਮੈਂ ਵਾਰੀ ਨਾ ਘੋਲੀ, ਘੋਲੀ ਨਾ ਘੋਲ ਘੁਮਾਈਆ। ਉਹਦੇ ਪਿਛੋਂ ਤੁਸੀਂ ਚਰਨਾਂ ਹੇਠੋਂ ਮਿੱਟੀ ਫੋਲੀ, ਨੂਰ ਨਜ਼ਰ ਆਇਆ ਬੇਪਰਵਾਹੀਆ। ਓਥੇ ਛੱਡ ਕੇ ਗਿਆ ਆਪਣੇ ਪ੍ਰੇਮ ਦੀ ਪੀਣ ਵਾਲੀ ਇਕ ਨਿੱਕੀ ਜੇਹੀ ਕੌਲੀ, ਜਿਸ ਦੇ ਅੰਦਰ ਸਵਾ ਤੋਲਾ ਵਜ਼ਨ ਇਕੋ ਵਾਰ ਟਿਕਾਈਆ। ਮੈਂ ਫੜ ਕੇ ਖ਼ੁਸ਼ੀਆਂ ਨਾਲ ਮੌਲੀ, ਭੱਜੀ ਵਾਹੋ ਦਾਹੀਆ। ਉਚੀ ਕੂਕ ਪਾਈ ਰੌਲੀ, ਚਾਰ ਕੁੰਟ ਸੁਣਾਈਆ । ਮੇਰੀ ਘੁੰਡੀ ਜਿਸ ਅਜੇ ਨਹੀਂ ਖੋਲ੍ਹੀ, ਪੜਦਾ ਗਿਆ ਪਾਈਆ। ਅੱਗੋਂ ਉਡਦੀ ਆਈ ਧਵਲ ਉਤੇ ਧੂਲੀ, ਮੇਰੇ ਨਾਲ ਛੋਹ ਕੇ ਮੈਨੂੰ ਗਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਵਖਾਈਆ। ਪੁਰੀ ਅਨੰਦ ਕਹੇ ਮੈਨੂੰ ਹੋਈ ਹੈਰਾਨੀ, ਹਾਹਾਕਾਰ ਸੁਣਾਈਆ। ਸੋਹਣਾ ਬਾਂਕਾ ਛੈਲ ਛਬੀਲਾ ਕੋਈ ਦੇ ਕੇ ਗਿਆ ਨਹੀਂ ਨਿਸ਼ਾਨੀ, ਅਗਲਾ ਨਿਸ਼ਾਨਾ ਨਾ ਕੋਇ ਸਮਝਾਈਆ। ਛੋਟਾ ਜੇਹਾ ਬਣ ਕੇ ਬਾਨੀ, ਬਾਲਿਆਂ ਨਾਲ ਰਲਾਈਆ। ਸਰਸੇ ਦੀ ਵੇਖ ਤੁਗ਼ਿਆਨੀ, ਆਪਣੀ ਤਬਾ ਦਿਤੀ ਬਦਲਾਈਆ। ਅਗਲਾ ਮਾਰਗ ਦੱਸ ਆਸਾਨੀ, ਅਸਲ ਅਸਲ ਵਿਚੋਂ ਦਿਤਾ ਪਰਗਟਾਈਆ। ਪ੍ਰੇਮ ਪਿਆਰ ਦੀ ਦਸੇ ਕੁਰਬਾਨੀ, ਕਰਬਲਾ ਬੈਠਾ ਡੇਰਾ ਢਾਹੀਆ। ਮੈਂ ਹੌਲੀ ਜਿਹੀ ਉਠੀ ਬਾਲ ਅੰਞਾਣੀ, ਆਪਣੀ ਅੱਖ ਖੁਲ੍ਹਾਈਆ। ਕਿਧਰ ਗਿਆ ਮੇਰਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਬੇਪਰਵਾਹੀਆ। ਜੋ ਹੱਥ ਵਿਚ ਫੜ ਕੇ ਤੀਰ ਕਾਨੀ, ਮੁਖੀ ਨਾਲ ਮੇਰੀ ਛਾਤੀ ਵਿੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਨਾਲ ਰਖਾਈਆ। ਪੁਰੀ ਅਨੰਦ ਨੂੰ ਆਇਆ ਸੰਦੇਸਾ, ਸਰਸਾ ਪੌਣ ਰਹੀ ਜਣਾਈਆ। ਇਹ ਗੋਬਿੰਦ ਨਹੀਂ ਦਸ ਦਸਮੇਸਾ, ਦਹਿ ਦਿਸ਼ਾ ਰਮਿਆ ਬੇਪਰਵਾਹੀਆ। ਇਹਦਾ ਆਦਿ ਜੁਗਾਦਿ ਜੁਗ ਚੌਕੜੀ ਅਵੱਲੜਾ ਭੇਸਾ, ਭੇਖਾਧਾਰੀ ਇਕੋ ਇਕ ਅਖਵਾਈਆ। ਕਮਲੀਏ ਕਿਸ ਨੂੰ ਦੇਵੇ ਸੰਦੇਸ਼ਾ, ਜੋ ਸੱਦੇ ਘਰ ਘਰ ਰਿਹਾ ਸੁਣਾਈਆ। ਜੇ ਤੇਰਾ ਇਸ ਦੇ ਨਾਲ ਹੇਤਾ, ਨਿਉਂ ਨਿਉਂ ਲਾਗਾਂ ਪਾਈਆ। ਇਹ ਸਾਹਿਬ ਕਦੇ ਭੁਲਣ ਨਹੀਂ ਵਾਲਾ ਚੇਤਾ, ਤੇਰੀ ਚੇਤਾਵਨੀ ਆਪਣੇ ਨਾਲ ਰਖਾਈਆ। ਇਹ ਪਰਮ ਪੁਰਖ ਦਾ ਬੇਟਾ, ਜੋਤ ਅਕਾਲਣ ਇਸ ਦੀ ਮਾਈਆ। ਇਹ ਗੁਰਮੁਖਾਂ ਦਾ
ਖੇਵਟ ਖੇਟਾ, ਬਣ ਮਲਾਹ ਬੇੜਾ ਬੰਨੇ ਰਿਹਾ ਕਰਾਈਆ। ਇਸ ਦਾ ਖੇਲ ਵੇਖੀ ਵੇਖਾ, ਵੇਖਦਿਆਂ ਵੇਖਦਿਆਂ ਕੋਟਨ ਕੋਟ ਜੁਗ ਗਏ ਵਿਹਾਈਆ। ਪੁਰੀ ਅਨੰਦ ਤੇਰੇ ਨਾਲੋਂ ਇਹਨੂੰ ਚੰਗਾ ਲੱਗਾ ਸੰਬਲ ਦੇਸਾ, ਜਿਸ ਦੀ ਇੱਟ ਕਿਸੇ ਕਾਰੀਗਰ ਨਾ ਮਾਤ ਲਗਾਈਆ। ਜਿਥੇ ਕੋਈ ਫ਼ਤਵਾ ਨਾ ਲਾਏ ਮੁੱਲਾ ਸ਼ੇਖ਼ਾ, ਕਾਜ਼ੀ ਪੀਰ ਨਾ ਕੋਇ ਵਡਿਆਈਆ। ਉਥੇ ਚਲਦਿਆਂ ਰਾਹ ਵਿਚ ਲੱਗੇ ਨਾ ਕੋਈ ਠੇਡਾ, ਜਲਧਾਰਾ ਨਾ ਕੋਇ ਰੁੜ੍ਹਾਈਆ। ਉਥੇ ਸਿਰਫ਼ ਗੁਰਮੁਖਾਂ ਨੂੰ ਲੱਗੀ ਭੇਤਾ, ਦੂਤੀ ਦੁਸ਼ਮਣ ਸ਼ਤਰੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਲੇਖਾ, ਸਾਰੇ ਲੇਖੇ ਮੰਗੂ ਥਾਈਂ ਥਾਈਂਆ। ਪੁਰੀ ਅਨੰਦ ਕਹੇ ਮੈਂ ਸਦਕੇ, ਵਾਰੀ ਘੋਲੀ ਘੋਲ ਘੁਮਾਈਆ। ਜਿਹੜਾ ਮੇਰੇ ਕੋਲੋਂ ਗਿਆ ਭੱਜ ਕੇ, ਪਾਂਧੀ ਬਣ ਕੇ ਪੰਧ ਮੁਕਾਈਆ। ਗੁਰਮੁਖਾਂ ਨਾਲ ਲੈ ਗਿਆ ਸੱਦ ਕੇ, ਸੱਦਾ ਦੇ ਕੇ ਥਾਉਂ ਥਾਈਂਆ। ਬੌਹੜੀ ਦਰਸ ਨਾ ਕੀਤੇ ਰੱਜ ਕੇ, ਆਪਣੀ ਤ੍ਰਿਖਾ ਬੁਝਾਈਆ। ਚਰਨਾਂ ਹੇਠਾਂ ਖ਼ੁਸ਼ੀ ਨਾਲ ਨਾ ਸੁੱਤੀ ਰੱਜ ਕੇ, ਸੋਹਣਾ ਆਸਣ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਪੁਰੀ ਅਨੰਦ ਕਹੇ ਮੈਂ ਦੇਵਾਂ ਹੋਕਾ, ਹੁਕਮ ਨਾਲ ਸੁਣਾਈਆ। ਮੇਰੇ ਹੱਥੋਂ ਗਿਆ ਮੌਕਾ, ਜਗਤ ਜਹਾਨ ਸੁਣੋ ਧਿਆਨ ਲਗਾਈਆ। ਮੇਰੇ ਗੋਬਿੰਦ ਦਾ ਉਹ ਸੱਚਾ ਕੋਠਾ, ਜਿਥੇ ਗੁਰਮੁਖ ਬੈਠੇ ਰਾਹ ਤਕਾਈਆ। ਕਲਜੁਗ ਅੰਤਮ ਉਸ ਨੇ ਦੇਣਾ ਫੇਰ ਮੌਕਾ, ਮੁਕੰਮਲ ਆਪਣਾ ਫੇਰਾ ਪਾਈਆ। ਮੈਂ ਕੀਤੀ ਬੇਨੰਤੀ ਫੇਰ ਨਾ ਦੇਵੀਂ ਧੋਖਾ, ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪੁਰੀ ਅਨੰਦ ਕਹੇ ਸੁਣ ਜਗਤ ਮੇਰੇ ਵੀਰ, ਮੈਂ ਸਚ ਦਿਆਂ ਸੁਣਾਈਆ। ਮੈਂ ਘਤਦਾ ਵੇਖਿਆ ਵਹੀਰ, ਚਲਿਆ ਵਾਹੋ ਦਾਹੀਆ। ਜਿਸ ਦੇ ਸੋਹਣੇ ਬਸਤਰ ਚੀਰ, ਕਲਗੀ ਤੋੜਾ ਸੀਸ ਟਿਕਾਈਆ। ਮੈਨੂੰ ਦੇ ਵਿਛੋੜਾ ਅਖ਼ੀਰ, ਅੱਖ ਗਿਆ ਬਦਲਾਈਆ। ਭੱਥੇ ਵਿਚ ਰੱਖ ਕੇ ਤੀਰ, ਕਮਾਨ ਕੰਧੇ ਨਾਲ ਲਟਕਾਈਆ । ਦਾਤਾ ਬਣ ਕੇ ਗੁਣੀ ਗਹੀਰ, ਗਹਿਰੀ ਚੋਟ ਗਿਆ ਲਗਾਈਆ। ਮੇਰੀ ਰੋਂਦੀ ਦੇ ਨੈਣਾਂ ਚੋਂ ਸੁੱਕੇ ਨਾ ਨੀਰ, ਹੰਝੂਆਂ ਹਾਰ ਬਣਾਈਆ। ਅੱਠੇ ਪਹਿਰ ਰਹਾਂ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਉਹ ਸੋਹਣਾ ਬਾਕਾਂ ਬੇਨਜ਼ੀਰ, ਕਵਲ ਨੈਣ ਨਜ਼ਰੀ ਆਈਆ। ਜਿਸ ਦੇ ਹੱਥ ਸੱਚੀ ਸ਼ਮਸ਼ੀਰ, ਸਮਾਂ ਸਾਰੇ ਗਿਆ ਸਮਝਾਈਆ। ਉਹ ਪੀਰਾਂ ਦਾ ਪੀਰ, ਪ੍ਰੀਤੀਵਾਨ ਇਕ ਅਖਵਾਈਆ। ਮੈਂ ਉਸ ਦੇ ਪਿਛੇ ਨੱਕ ਨਾਲ ਕੱਢਾਂ ਲਕੀਰ, ਮਸਤਕ ਖ਼ਾਕ ਰਮਾਈਆ। ਇਕ ਵੇਰ ਆ ਨਜ਼ਦੀਕ, ਮੁੜ ਕੇ ਫੇਰਾ ਪਾਈਆ। ਮੈਂ ਤਕਾਂ ਤੈਨੂੰ ਠੀਕ, ਠੋਕਰ ਤੇਰੀ ਅੰਤਰ ਇਕ ਲਗਾਈਆ। ਮੇਰਾ ਰਹੇ ਨਾ ਕੋਈ ਸ਼ਰੀਕ, ਸ਼ਰਕਤ ਬੈਠੇ ਪੰਧ ਮੁਕਾਈਆ। ਤੇਰੇ ਵਿਚ ਉਹ ਤੌਫ਼ੀਕ, ਘਰ ਘਰ ਤੋਹਫ਼ੇ ਦਏ ਪੁਚਾਈਆ। ਆਪਣੇ ਹੱਥੀਂ ਮੇਰੀ ਤਕਦੀਰ ਦੀ ਕਰ ਜਾ ਤਸਦੀਕ, ਤਸੱਲੀ ਨਾਲ ਸਮਝਾਈਆ। ਮੈਂ ਕਿਸ ਤਰਾ ਕਰਾਂ ਉਡੀਕ, ਕਵਣ ਨੈਣ ਉਠਾਈਆ। ਕੋਝੀ ਕਮਲੀ ਨੀਚਾਂ ਦੀ ਨੀਚ, ਕੁਲੱਖਣੀ ਬੈਠੀ ਮੁਖ ਭਵਾਈਆ। ਮੈਨੂੰ ਸਮਝ ਨਾ ਆਈ ਤੇਰੀ ਪ੍ਰੀਤ, ਅੰਤ ਪ੍ਰੀਤਮ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਸਮਝਾਈਆ। ਸੁਣ ਪ੍ਰੀਤਮ ਸਾਚੇ ਅਨੰਦੀ, ਅਨੰਦ ਰਿਹਾ ਜਣਾਈਆ। ਸਾਰੀ ਭੂਮਿਕਾ ਦੱਸਾਂ ਚੰਗੀ, ਚੰਗੀ ਤਰਾ ਸਮਝਾਈਆ। ਸੰਬਲ ਨਗਰੀ ਕਦੇ ਨਾ ਹੋਵੇ ਗੰਦੀ, ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਓਝੜ ਰਾਹ ਨਾ ਕੋਈ
ਡੰਡੀ, ਸਿੱਧਾ ਮਾਰਗ ਇਕ ਵਖਾਈਆ। ਉਥੇ ਪ੍ਰੇਮ ਪਿਆਰ ਦੀ ਸਦਾ ਸੁਗੰਧੀ, ਮਹਿਕ ਨਾਲ ਮਹਿਕਾਈਆ। ਬਿਰਹੋਂ ਵੈਰਾਗਣ ਕੋਈ ਨਾ ਦਿਸੇ ਰੰਡੀ, ਕੰਤ ਸੁਹਾਗ ਇਕ ਹੰਢਾਈਆ। ਉਥੇ ਧੁਰ ਦਾ ਢੋਲਾ ਛੰਦੀ, ਸ਼ਹਿਨਸ਼ਾਹ ਸੁਣਾਈਆ। ਤੇਰੀ ਚਾਰ ਦੀਵਾਰ ਰਹੇ ਕੋਈ ਨਾ ਬੰਦੀ, ਬੰਦੀਖ਼ਾਨਾ ਰੂਪ ਨਾ ਕੋਇ ਵਟਾਈਆ। ਉਥੇ ਮਿਲੇ ਵਸਤ ਸਦਾ ਮੂੰਹੋਂ ਮੰਗੀ, ਦੇਵਣਹਾਰ ਦਇਆ ਕਮਾਈਆ। ਸੌਣ ਨੂੰ ਦੇਵੇ ਕੋਈ ਨਾ ਮੰਜੀ, ਆਤਮ ਸੇਜਾ ਇਕ ਵਿਛਾਈਆ। ਸਾਫ਼ ਕਰਨ ਨੂੰ ਗਲੀ ਕੂਚਾ ਸੱਦੇ ਕੋਈ ਨਾ ਭੰਗੀ, ਆਪਣੀ ਹੱਥੀਂ ਦੁਰਮਤ ਮੈਲ ਧਵਾਈਆ। ਤੇਰੀ ਅਨੰਦ ਪੁਰੀ ਨਾਲੋਂ ਓਹ ਪੁਰੀ ਚੰਗੀ, ਜਿਥੇ ਮੰਦਿਆਂ ਚੰਗਿਆਂ ਰਿਹਾ ਬਣਾਈਆ। ਤੂੰ ਕਮਲੀ ਸਿਰੋਂ ਹੋਈ ਗੰਜੀ, ਗੰਜਿਆਂ ਤੇਰੀ ਚੋਟੀ ਮੁੰਨ ਕੇ ਆਪਣੇ ਨਾਲ ਲਿਆ ਰਲਾਈਆ। ਮੇਰਾ ਖੇਲ ਸਦਾ ਬ੍ਰਹਿਮੰਡੀ, ਨਵਖੰਡ ਫੇਰਾ ਪਾਈਆ। ਜੇ ਤੂੰ ਲਗਣਾ ਮੇਰੀ ਅੰਗੀ, ਅੰਗੀਕਾਰ ਅਖਵਾਈਆ। ਤੂੰ ਕਲਜੁਗ ਅੰਤ ਗੁਰਮੁਖਾਂ ਦੀ ਬਣਨਾ ਸੰਗੀ, ਸੋਹਣਾ ਸੰਗ ਨਿਭਾਈਆ। ਫੇਰ ਕਦੇ ਨਾ ਹੋਵੇ ਤੰਗੀ, ਦੁੱਖ ਦਰਦ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੁਰੀ ਅਨੰਦ ਕਹੇ ਤੂੰ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਆਪਣਾ ਮਾਰਗ ਦੱਸ ਕੇ ਜਾ, ਤੇਰਾ ਭੇਵ ਕਿਸੇ ਨਾ ਆਇੰਦਾ। ਪੜਦਾ ਓਹਲਾ ਚੁੱਕ ਕੇ ਜਾ, ਤੇਰਾ ਖੇਲ ਨਾ ਕੋਇ ਸਮਝਾਇੰਦਾ। ਜਾਂਦੀ ਵਾਰ ਨਾ ਲੁਕ ਕੇ ਜਾ, ਤੇਰਾ ਓਹਲਾ ਮੋਹੇ ਨਾ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਗੋਬਿੰਦ ਵਿਛੋੜਾ ਸਿਹਾ ਨਾ ਜਾਇੰਦਾ। ਪੁਰੀ ਅਨੰਦ ਉਠ ਪਿਆਰੀ, ਸਚ ਦਿਆਂ ਸਮਝਾਈਆ। ਤੇਰੀ ਅੰਤ ਹੋਣ ਨਾ ਦੇਵਾਂ ਖੁਆਰੀ, ਖਾਹ ਮਖਾਹ ਤੋਂ ਲਵਾਂ ਬਚਾਈਆ। ਪਹਿਲੋਂ ਭਗਤਾਂ ਨਾਲ ਬਣਾ ਕੇ ਤੇਰੀ ਯਾਰੀ, ਯਰਾਨਾ ਇਕੋ ਘਰ ਵਖਾਈਆ। ਫੇਰ ਬਣ ਕੇ ਸਚ ਲਿਖਾਰੀ, ਸ਼ਬਦ ਪਰਵਾਨਾ ਦਿਆਂ ਘਲਾਈਆ। ਵੀਹ ਸੌ ਇੱਕੀ ਬਿਕ੍ਰਮੀ ਪਹਿਲੀ ਅੱਸੂ ਰੁੱਤ ਸੰਸਾਰੀ, ਸੰਸਾ ਦਿਆਂ ਮਿਟਾਈਆ। ਲੇਖਾ ਲੇਖ ਦੇ ਕੇ ਵਿਚ ਜਗਤ ਅਖ਼ਬਾਰੀ, ਆਖ਼ਰ ਫ਼ੈਸਲਾ ਦਿਆਂ ਸੁਣਾਈਆ। ਜਿਸ ਨੂੰ ਕਹਿੰਦੇ ਰਹੇ ਬੇਇਤਬਾਰੀ, ਸੋ ਇਤਬਾਰ ਸਭ ਨੂੰ ਦਏ ਜਮਾਈਆ। ਗੁਰਮੁਖਾਂ ਨੂੰ ਚਾੜ੍ਹ ਕੇ ਉਹ ਖ਼ੁਮਾਰੀ, ਖ਼ਿਮਾਂ ਵਿਚੋਂ ਖ਼ਿਮਾਂ ਝੋਲੀ ਪਾਈਆ। ਅੱਗੇ ਪਿਛੇ ਜਨਮ ਮਰਨ ਦੀ ਨਾ ਰਹੇ ਬਿਮਾਰੀ, ਤਬੀਬ ਮਿਲਿਆ ਬੇਪਰਵਾਹੀਆ। ਜੇ ਪ੍ਰਭ ਨਾਲ ਲੱਗ ਜਾਏ ਯਾਰੀ, ਯਰਾਨੇ ਵਾਲਾ ਦੂਜਾ ਰਹਿਣ ਕੋਇ ਨਾ ਪਾਈਆ। ਗੋਬਿੰਦ ਚੁੱਕ ਕੇ ਲੈ ਜਾਏ ਉਸ ਅਟਾਰੀ, ਜਿਸ ਨੂੰ ਅਟਲ ਪਦਵੀ ਰਹੇ ਸੁਣਾਈਆ। ਉਥੇ ਸੇਜ ਸਤਿਗੁਰ ਸੁਆਮੀ ਆਪ ਸਵਾਰੀ, ਕਮਲੀਏ ਤੈਨੂੰ ਲੇਫ਼ ਤਲਾਈ ਦੀ ਲੋੜ ਰਹੇ ਨਾ ਰਾਈਆ। ਮੰਜ਼ਲ ਚੜ੍ਹ ਕੇ ਵੇਖੀਂ ਉਹ ਭਾਰੀ, ਭਾਰ ਆਪਣਾ ਪਿਛੇ ਸੁਟਾਈਆ। ਤੈਨੂੰ ਕੀ ਸਮਝ ਜੁਗ ਚੌਕੜੀ ਰਹੀ ਕੁਆਰੀ, ਕੰਤ ਸੁਹਾਗ ਸੇਜੇ ਨਾ ਸੋਭਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪਣੀ ਵਾਰੀ, ਵਾਰਤਾ ਪਿਛਲੀ ਨਾ ਕਦੇ ਭੁਲਾਈਆ।