ਪੁਸਤਕਾਲਾਭਾਗ ੧੭

੨ ਭਾਦਰੋਂ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਗੋਬਿੰਦ ਕਹੇ ਮੈਂ ਤੱਕਿਆ ਵਿਚੋਂ ਝਰੋਖੇ, ਪ੍ਰਭ ਚਰਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਅਥਾਹ ਸਾਗਰ ਵਿਚ ਖਾਂਦੇ ਗੋਤੇ, ਅੰਤਰ ਅੰਤਰ ਰਹੇ ਧਿਆਈਆ। ਮਿਹਰਵਾਨ ਮਿਹਬਾਨ ਸੁਖੀ ਵਸਦੇ ਵੇਖੇ ਤੇਰੇ ਪੋਤੇ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਉਨ੍ਹਾਂ ਪੜ੍ਹਨੇ ਪਏ ਨਾ ਪੋਥੇ, ਪੁਸਤਕ ਬਗ਼ਲ ਨਾ ਕੋਇ ਉਠਾਈਆ। ਰੱਖਣੇ ਪਏ ਨਾ ਕੋਈ ਰੋਜ਼ੇ, ਫ਼ਾਕੇ ਵਿਚ ਨਾ ਫ਼ਿਕਰ ਜਣਾਈਆ। ਮਾਰਗ ਲਾ ਅਗੰਮੀ ਸੌਖੇ, ਸੋਹਣਾ ਰਾਹ ਜਣਾਈਆ। ਮੰਜ਼ਲ ਚੜ੍ਹਦੇ ਹੋਣ ਨਾ ਔਖੇ, ਅੱਗੇ ਹੋ ਕੇ ਗੋਦ ਉਠਾਈਆ। ਅਧਵਿਚਕਾਰ ਕੋਈ ਨਾ ਰੋਕੇ, ਵਿਸ਼ਨ ਬ੍ਰਹਮਾ ਸ਼ਿਵ ਸਭ ਬੈਠਣ ਸੀਸ ਝੁਕਾਈਆ। ਧੰਨ ਵਡਿਆਈ ਜਿਨ੍ਹਾਂ ਦਿਤੇ ਆਪਣੇ ਮੌਕੇ, ਮੁਕੰਮਲ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਮੈਂ ਤੱਕਿਆ ਪਰਮ ਪੁਰਖ ਤੇਰੀ ਬਾਰੀ, ਬਿਨ ਅੱਖਾਂ ਧਿਆਨ ਲਗਾਈਆ। ਜਗਮਗ ਜੋਤ ਜਗੇ ਨਿਰੰਕਾਰੀ, ਸਤਿ ਸਰੂਪ ਸਮਾਈਆ। ਮਹੱਲ ਅਟਲ ਵੇਖ ਮੁਨਾਰੀ, ਮੰਜ਼ਲ ਤੱਕੀ ਬੇਪਰਵਾਹੀਆ। ਜਨ ਭਗਤਾਂ ਬਣਿਆ ਅਧਾਰੀ, ਆਦਤ ਆਪਣੀ ਲਈ ਬਦਲਾਈਆ। ਨਿਰਗੁਣ ਹੋ ਕੇ ਲਾਈ ਯਾਰੀ, ਸਰਗੁਣ ਸੰਗ ਨਿਭਾਈਆ। ਸ਼ਬਦ ਅਗੰਮੀ ਆਵਾਜ਼ ਇਕੋ ਮਾਰੀ, ਇਸ਼ਾਰੇ ਨਾਲ ਸਮਝਾਈਆ। ਜੋ ਗੁਰਮੁਖ ਆਤਮ ਕੰਨਿਆ ਰਹੀ ਕਵਾਰੀ, ਕਾਇਆ ਗ੍ਰਹਿ ਲਵਾਂ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪ੍ਰਭ ਵੇਖ ਤੇਰਾ ਦਰਵਾਜ਼ਾ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਲੇਖਾ ਚੁੱਕਿਆ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਡੇਰਾ ਢਾਹੀਆ। ਲਹਿਣਾ ਚੁੱਕਿਆ ਗੋਪੀ ਕਾਹਨ ਰਾਸਾ, ਤਤ ਰਾਮ ਨਾ ਕੋਇ ਮਨਾਈਆ। ਧੁਰ ਦਾ ਦੇ ਇਕ ਭਰਵਾਸਾ, ਗੁਰਮੁਖ ਗੁਰਸਿਖ ਲਏ ਜਗਾਈਆ। ਜਾਤ ਮੇਂ ਜੋਤ, ਜੋਤ ਮੇਂ ਜਾਤਾ, ਜਾਗਰਤ ਜੋਤ ਕਰ ਰੁਸ਼ਨਾਈਆ। ਸਾਢੇ ਤਿੰਨ ਹੱਥ ਲੰਮਾ ਚੌੜਾ ਵੱਡਾ ਹਾਤਾ, ਹਦੂਦ ਆਪਣੇ ਹੱਥ ਰਖਾਈਆ। ਨਾਵੇਂ ਲਾ ਕੇ ਧੁਰ ਦਾ ਖਾਤਾ, ਮਾਲਕ ਘਰ ਦਾ ਦਿਤਾ ਬਣਾਈਆ। ਆਪ ਪੁੱਛ ਕੇ ਅੰਤਮ ਵਾਤਾ, ਵਾਸਤਾ ਆਪਣੇ ਨਾਲ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਨਾ ਕੋਇ ਤਮਾਸ਼ਾ, ਤਮਾਸ਼ ਬੀਨ ਨਾ ਕੋਇ ਲੋਕਾਈਆ । ਇਹ ਖੇਲ ਪ੍ਰਭੂ ਸਮਰਾਥਾ, ਸਮਰਥ ਵੰਡ ਵੰਡਾਈਆ। ਗੋਬਿੰਦ ਪੂਰਾ ਕਰਕੇ ਘਾਟਾ, ਅਤੋਟ ਅਤੁੱਟ ਆਪ ਵਰਤਾਈਆ। ਨਜ਼ਰੀ ਆਇਆ ਇਕੋ ਪਿਤਾ ਮਾਤਾ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਨਿੱਕੀਆ ਨਿੱਕੀਆ ਸ਼ਾਖਾਂ, ਮੌਸਮ ਬਹਾਰ ਵਿਚ ਉਪਜਾਈਆ। ਉਸ ਦੇ ਪ੍ਰੇਮ ਦੀਆਂ ਕਰ ਕਰ ਬਾਤਾਂ, ਜਗਤ ਜਹਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਤੱਕਿਆ ਪਾਰ, ਪਾਰਬ੍ਰਹਮ ਬੇਪਰਵਾਹੀਆ। ਜਗਤ ਵੇਖਿਆ ਉਰਾਰ, ਨਈਆ ਨੌਕਾ ਨਜ਼ਰ ਕਿਸੇ ਨਾ ਆਈਆ। ਭੈਣਾਂ ਭਈਆ ਰੋਵਣ ਜ਼ਾਰੋ ਜ਼ਾਰ, ਮਈਆ ਸਈਆ ਨਾ ਸੰਗ ਨਿਭਾਈਆ। ਕੱਢ ਵਹੀਆ ਰਾਏ ਧਰਮ ਕਰੇ ਖ਼ਬਰਦਾਰ, ਚਿਤ੍ਰਗੁਪਤ ਲੇਖਾ ਰਿਹਾ ਜਣਾਈਆ। ਸੰਗੀ ਬਣੇ ਨਾ ਚਾਰ ਯਾਰ, ਮੁਹੰਮਦ ਮੁਹਿਮ ਨਾ ਕੋਇ ਵਟਾਈਆ। ਈਸਾ ਮੂਸਾ ਨਾ ਹੋਏ ਬੇਦਾਰ, ਬੇਦਿਲ ਹੋ ਨਾ ਅੱਖ ਖੁਲ੍ਹਾਈਆ। ਸਚ ਦਵਾਰੇ ਸੁੱਤੇ ਪੈਰ ਪਸਾਰ, ਪੁਰਖ ਅਬਿਨਾਸ਼ੀ ਥਪਕੀਆਂ ਨਾਲ ਸਵਾਈਆ। ਗੁਰ ਅਵਤਾਰ

ਕਰੇ ਨਾ ਕੋਇ ਪਿਆਰ, ਪ੍ਰੇਮਿਕਾ ਲਏ ਨਾ ਕੋਇ ਪਰਨਾਈਆ। ਚਾਰ ਕੁੰਟ ਧੂੰਆਂਧਾਰ, ਦਹਿ ਦਿਸ਼ਾ ਹਨੇਰਾ ਛਾਈਆ। ਕੂੜੀ ਕਿਰਿਆ ਉਡੇ ਛਾਰ, ਜੂਠ ਝੂਠ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਗਈ ਹਾਰ, ਹਰਿ ਕਾ ਰਾਹ ਨਾ ਕੋਇ ਵਖਾਈਆ। ਗੁਰ ਅਵਤਾਰ ਬਣ ਕੇ ਪਾਂਧੀ ਆਪਣਾ ਪੰਧ ਗਏ ਮਾਰ, ਲੋਕਮਾਤ ਫੇਰਾ ਪਾਈਆ। ਧੁਰ ਸੰਦੇਸ਼ਾ ਬੱਤੀ ਦੰਦ ਗਏ ਉਚਾਰ, ਸ਼ੇਖ਼ੀ ਚਲੀ ਨਾ ਕੋਇ ਵਡਿਆਈਆ। ਤੂੰ ਬਖ਼ਸ਼ੰਦ ਕਹਿ ਕਹਿ ਗਏ ਪੁਕਾਰ, ਪੁਨਹ ਪੁਨਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਜਣਾਈਆ। ਗੋਬਿੰਦ ਕਹੇ ਮੈਂ ਤੱਕਿਆ ਆਸਣ, ਜ਼ਿਮੀਂ ਅਸਮਾਨ ਨਜ਼ਰ ਕੋਇ ਨਾ ਆਈਆ। ਨਾ ਕੋਈ ਦਾਸੀ ਨਾ ਕੋਇ ਦਾਸਣ, ਸੇਵਕ ਸੇਵ ਨਾ ਕੋਇ ਕਮਾਈਆ। ਇਕ ਇਕੱਲਾ ਬੈਠਾ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਸੋਭਾ ਪਾਈਆ। ਸਚ ਦਵਾਰੇ ਕਰੇ ਵਾਸਨ, ਸੋਭਾਵੰਤ ਸੁਹਾਈਆ। ਖੇਲੇ ਖੇਲ ਜ਼ਾਹਰ ਬਾਤਨ, ਭੇਵ ਅਭੇਦ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਤਿਪਰਮੇਸ਼ਵਰ ਜਿਸ ਨੂੰ ਆਖਣ, ਪਰਵਰਦਿਗਾਰ ਕਹਿ ਸੁਣਾਈਆ। ਸੋ ਸਾਹਿਬ ਸੁਲਤਾਨ ਬਣਿਆ ਧੁਰ ਦਾ ਸਾਥਣ, ਸਗਲਾ ਸੰਗ ਨਿਭਾਈਆ। ਗਵਾਲਿਆਂ ਕੋਲੋਂ ਨਾ ਖਾਵੇ ਮਾਖਣ, ਬਿੰਦਰਾ ਰਾਸ ਨਾ ਕੋਇ ਰਚਾਈਆ। ਰਸਨਾ ਨਾਲ ਨਾ ਦੇਵੇ ਭਾਸ਼ਣ, ਬੱਤੀ ਦੰਦ ਨਾ ਕੋਇ ਪੜ੍ਹਾਈਆ। ਕਰੇ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਗੋਬਿੰਦ ਕਹੇ ਮੈਂ ਤੱਕਿਆ ਮੁਨਾਰਾ, ਮੁਨੀ ਮੁਨਸ਼ੀਰ ਨਜ਼ਰ ਕੋਇ ਨਾ ਆਈਆ। ਛੱਪਰ ਛੰਨ ਨਾ ਚਾਰ ਦੀਵਾਰਾ, ਬਾਡੀ ਬਣਤ ਨਾ ਕੋਇ ਬਣਾਈਆ। ਇੱਟ ਪੱਥਰ ਨਾ ਕੋਇ ਗਾਰਾ, ਦਹਿ ਦਿਸ਼ਾ ਵੰਡ ਨਾ ਕੋਇ ਵਖਾਈਆ। ਦੀਆ ਬਾਤੀ ਨਾ ਕੋਇ ਉਜਿਆਰਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਬੈਠਾ ਇਕ ਸੁਹਾਈਆ। ਗੋਬਿੰਦ ਕਹੇ ਮੈਂ ਵੇਖਿਆ ਗ੍ਰਹਿ, ਗਹਿਰ ਗੰਭੀਰ ਨਜ਼ਰੀ ਆਈਆ । ਸ਼ਾਹ ਸੁਲਤਾਨਾ ਇਕੋ ਬਹੇ, ਤਖ਼ਤ ਨਿਵਾਸੀ ਸੋਭਾ ਪਾਈਆ। ਮਰਦ ਮਰਦਾਨਾ ਇਕੋ ਰਹੇ, ਰਹਿਬਰ ਨੂਰ ਖ਼ੁਦਾਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਫ਼ਰਮਾਨਾ ਕਹੇ, ਸੋ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਸੁਣਾਈਆ। ਨਿਤ ਨਵਿਤ ਜਿਸ ਦੀ ਧਾਰ ਸ਼ਬਦੀ ਰਾਉ ਵਹੇ, ਦੋ ਜਹਾਨ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਵੇ ਸਹਾਈਆ। ਗੋਬਿੰਦ ਕਹੇ ਮੈਂ ਤੱਕੀ ਤੇਰੀ ਓਟ, ਓੜਕ ਇਕੋ ਨਜ਼ਰੀ ਆਈਆ। ਦੱਸਾਂ ਨਾਲ ਨਗਾਰੇ ਚੋਟ, ਚੋਟਾ ਬਣ ਕੇ ਦਿਆਂ ਸੁਣਾਈਆ। ਜਿਸ ਨੇ ਸਭ ਦਾ ਕੱਢਣਾ ਖੋਟ, ਹੋਛੀ ਮਤ ਗਵਾਈਆ। ਆਦਿ ਜੁਗਾਦੀ ਜਿਸ ਦੀ ਪਹੁੰਚ, ਕਾਇਆ ਮਾਟੀ ਪੋਚ ਨਾ ਕੋਇ ਪੁਚਾਈਆ। ਜਿਸ ਦੀ ਕਿਸੇ ਨਾ ਆਈ ਸੋਚ, ਸਮਝ ਨਾ ਕੋਇ ਸਮਝਾਈਆ। ਜਿਸ ਦਾ ਖੇਲ ਚੌਦਾਂ ਲੋਕ, ਪਰਲੋਕ ਵੱਜੇ ਵਧਾਈਆ। ਸੋ ਦੇਵਣਹਾਰਾ ਨਾਮ ਸਲੋਕ, ਸੋਹਲਾ ਇਕ ਸਮਝਾਈਆ। ਗੁਰਮੁਖੋ ਕੰਮ ਨਾ ਆਵੇ ਕਿਸੇ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਤੁਹਾਡਾ ਲਹਿਣਾ ਮਿਲਣਾ ਜੋਤ, ਅੰਤਮ ਜੋਤ ਸਮਾਈਆ। ਇਹੋ ਜਿਹੀ ਜੁਗ ਚੌਕੜੀ ਕਿਸੇ ਨਾ ਦਿਤੀ ਹੋਸ਼, ਹੁਸ਼ਿਆਰ ਹੋ ਕੇ ਆਪਣੇ ਨਾਲ ਮਿਲਾਈਆ। ਸ੍ਰਿਸ਼ਟ ਸਬਾਈ ਨਾਲ ਬੈਠਾ ਰਹੇ ਖ਼ਾਮੋਸ਼, ਖ਼ਾਹ ਮਖਾਹ ਪਾਈ ਜੁਦਾਈਆ। ਜਨ ਭਗਤਾਂ ਮਿਲੇ ਰੋਜ਼, ਨਿਤ ਨਵਿਤ ਵੇਸ ਵਟਾਈਆ। ਉਸ ਦੀ ਕਿਆ ਕੋਈ ਕਰੇ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ ।

ਇਹ ਵੀ ਗੋਬਿੰਦ ਸਦਕਾ ਕਰੇ ਚੋਜ, ਚੋਜੀ ਪ੍ਰੀਤਮ ਬੇਪਰਵਾਹੀਆ। ਗੁਰਮੁਖਾਂ ਨਾਲ ਮਿਲ ਕੇ ਮਾਣੇ ਮੌਜ, ਮੌਜੂਦ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਇਕ ਜੁੜਾਈਆ। ਗੋਬਿੰਦ ਕਹੇ ਮੈਂ ਤੱਕਿਆ ਹਜ਼ੂਰ, ਹਜ਼ਰਤ ਬੇਪਰਵਾਹੀਆ । ਜਿਸ ਦਾ ਹੁਕਮ ਸਦਾ ਮਨਜ਼ੂਰ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਸਭ ਤੇ ਲਾਇਆ ਕਸੂਰ, ਬਚਿਆ ਕੋਈ ਰਹਿਣ ਨਾ ਪਾਈਆ। ਜਾਂ ਤਕਿਆ ਗੁਰਮਖਾਂ ਦਾ ਰਾਹ ਤੱਕੇ ਮਨਸੂਰ, ਐਨੁਲਹੱਕ ਨਾਅਰਾ ਲਾਈਆ। ਉਹ ਨੇੜੇ ਨਹੀਂ ਦੂਰ, ਦੂਰ ਦੁਰਾਡਾ ਘਰ ਘਰ ਸੋਭਾ ਪਾਈਆ । ਉਹ ਸ਼ਹਿਨਸ਼ਾਹ ਉਹ ਮਜ਼ਦੂਰ, ਉਹ ਮਫ਼ਰੂਰ ਹੋਇਆ ਕੋਲੋਂ ਲੋਕਾਈਆ। ਉਹ ਜੋਤੀ ਜਲਵਾ ਅਗੰਮੀ ਨੂਰ, ਨੁਰਾਨਾ ਇਕ ਅਖਵਾਈਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਹੁਕਮੇ ਅੰਦਰ ਮਚਾਇਆ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੈਂ ਤੱਕਿਆ ਤੇਰਾ ਦਰਬਾਰ, ਇਕੋ ਅੱਖ ਉਠਾਈਆ। ਤੇਰਾ ਖੇਲ ਵੇਖ ਨਿਰੰਕਾਰ, ਨਿਰਗੁਣ ਵੱਜੀ ਨਾਮ ਵਧਾਈਆ। ਮੈਂ ਹੋ ਕੇ ਖ਼ਬਰਦਾਰ, ਸ਼ਬਦ ਸੰਦੇਸ਼ਾ ਦਿਤਾ ਸੁਣਾਈਆ। ਕਲ ਕਲਕੀ ਇਕ ਅਵਤਾਰ, ਕੁਲ ਮਾਲਕ ਹਰਿ ਅਖਵਾਈਆ। ਮਤਲਬੀ ਕੋਈ ਨਾ ਰੱਖੇ ਯਾਰ, ਕੂੜੀ ਤਸਬੀ ਗਲ ਨਾ ਕੋਇ ਲਟਕਾਈਆ। ਮਕਤਬੀਂ ਪੜ੍ਹਨ ਨਾ ਜਾਏ ਵਿਚ ਸੰਸਾਰ, ਹਰਫ਼ਾਂ ਨਾਲ ਨਾ ਕਲਮ ਚਲਾਈਆ। ਮੁਤੱਅਸਬ ਹੋ ਨਾ ਕਰੇ ਪੁਕਾਰ, ਤੁਅੱਜਬ ਹੋ ਹੈਰਾਨੀ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਤੋਂ ਵਸੇ ਬਾਹਰ, ਅਦਬ ਆਦਾਬ ਇਕੋ ਇਕ ਜਣਾਈਆ। ਦੋ ਜਹਾਨਾਂ ਬਣ ਆਪ ਸਰਦਾਰ, ਸਰਧਾ ਪੂਰ ਸਾਹਿਬ ਅਖਵਾਈਆ। ਉਸ ਦਾ ਲੇਖ ਲਿਖ ਕੇ ਦੇਵੇ ਕਿਆ ਕੋਈ ਵਿਚ ਇਸ਼ਤਿਹਾਰ, ਅਖ਼ਬਾਰ ਖ਼ਬਰ ਨਾ ਕੋਇ ਸੁਣਾਈਆ। ਜਿਸ ਦੀ ਹਰ ਘਟ ਲੱਗੀ ਅਗੰਮੀ ਤਾਰ, ਦਿਵਸ ਰੈਣ ਰਿਹਾ ਹਿਲਾਈਆ। ਉਹ ਕਿਸੇ ਦੀ ਮੱਦਦ ਨਾ ਮੰਗੇ ਮੱਦਦਗਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਕਿਸੇ ਨਾ ਕਰਿਆ ਇਤਬਾਰ, ਬੇਇਤਬਾਰਾ ਆਪਣਾ ਯਕੀਨ ਦਏ ਬਣਾਈਆ। ਜੋ ਬਗ਼ਾਵਤਾਂ ਦਾ ਬਗ਼ਲਗੀਰ ਸੰਸਾਰ, ਅਦਾਲਤਾਂ ਦਾ ਅਦਲੀ ਇਕ ਅਖਵਾਈਆ। ਸੋ ਖੇਲ ਕਰੇ ਕਰਤਾਰ, ਕਰਤਾ ਕੁਦਰਤ ਵੇਖ ਵਖਾਈਆ। ਗੋਬਿੰਦ ਤੇਰੇ ਨਾਲ ਪਿਆਰ, ਪ੍ਰੇਮ ਵਿਚੋਂ ਮੁਹੱਬਤ ਲਈ ਪਰਗਟਾਈਆ। ਇਹੋ ਜਿਹਾ ਕਿਸੇ ਨਹੀਂ ਲੱਭਿਆ ਯਾਰ, ਯਾਰਾਨੇ ਲਾ ਕੇ ਗਈ ਲੋਕਾਈਆ। ਆਸ਼ਕ ਮਾਸ਼ੂਕ ਲੱਭਦੇ ਡੁੱਬਦੇ ਮਰਦੇ ਡਿੱਠੇ ਵਿਚ ਪਿਆਰ, ਮਾਤ ਪਿਤ ਜਗਤ ਜੁਦਾਈਆ। ਵਿਛੜ ਕੋਈ ਨਾ ਮਿਲਿਆ ਆਣ, ਆਣ ਆਪਣੀ ਨਾ ਕਿਸੇ ਜਣਾਈਆ। ਜਿਨ੍ਹਾਂ ਦੀ ਲਹਿ ਗਈ ਇਕ ਵਾਰ ਮਕਾਣ, ਮਕਾਨ ਸਕਿਆ ਨਾ ਕੋਇ ਬਣਾਈਆ। ਸਾਰੇ ਕਹਿਣ ਉਹ ਮਿਲਿਆ ਵਿਚ ਭਗਵਾਨ, ਭਾਣਾ ਆਪਣੇ ਸਿਰ ਉਠਾਈਆ। ਅਬਿਨਾਸ਼ੀ ਕਰਤਾ ਨਹੀਂ ਅੰਞਾਣ, ਆਪਣੇ ਹੁਕਮ ਅੰਦਰ ਖੇਲ ਰਚਾਈਆ। ਆਪਣੇ ਹੱਥ ਸਮਰਥ ਰੱਖ ਕਮਾਨ, ਹੁਕਮ ਦੇਵੇ ਥਾਉਂ ਥਾਈਂਆ। ਸਭ ਤੋਂ ਵੱਡਾ ਬਣ ਬਲਵਾਨ, ਬਾਲੇ ਨਿੱਕੇ ਨਿੱਕੇ ਨਾਲ ਰਲਾਈਆ। ਆਪਣੇ ਜਿਹਾ ਗੁਰਮੁਖਾਂ ਦੇਵੇ ਮਾਣ, ਗੁਰਸਿਖਾਂ ਹੋਏ ਸਹਾਈਆ। ਕਲਜੁਗ ਅੰਤਮ ਬਖ਼ਸ਼ਿਸ਼ ਰਹਿਮਤ ਕਰਕੇ ਦਾਨ, ਦੌਲਤ ਆਪਣੇ ਨਾਮ ਦਿਤੀ ਵਰਤਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਨਾਮ ਬਦਲ ਕੇ ਇਕੋ ਨਾਮ ਪ੍ਰਸਿਧ ਕੀਤਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵਿਚੋਂ ਬਾਹਰ ਰਹਿਣ ਕੋਇ ਨਾ ਪਾਈਆ।

੩ ਭਾਦਰੋਂ ੨੦੨੧ ਬਿਕ੍ਰਮੀ ਮਿਸਤਰੀ ਪਾਲਾ ਰਾਮ ਦੇ ਗ੍ਰਹਿ ਅੰਮ੍ਰਿਤਸਰ ਨਵਾਂ ਕੋਟ, ਟਿੱਕਾ ਰਾਮ ਸਿੰਘ ਨਾਲ
ਬਾਬਰਪੁਰ ਜ਼ਿਲਾ ਅੰਬਾਲਾ ਵਾਲੇ

ਚਲੋ ਤਕੀਏ ਵੇਖੀਏ ਉਹ ਗੁਰੂ ਮਹਾਰਾਜ, ਆਦਿ ਅੰਤ ਜੁਗਾ ਜੁਗੰਤ ਜਿਸ ਦੀ ਵੱਡੀ ਵਡਿਆਈਆ। ਸਾਹਿਬ ਸੁਲਤਾਨ ਮਿਹਰਵਾਨ ਨੌਜਵਾਨ, ਸੀਸ ਜਗਦੀਸ ਰੱਖੇ ਤਾਜ, ਮਹੱਲ ਅਟਲ ਮੁਕਾਮੇ ਹੱਕ ਦਰਗਾਹ ਸਾਚੀ ਸੋਭਾ ਪਾਈਆ। ਨਾਦ ਸ਼ਬਦ ਧੁਨ ਨਾ ਕੋਈ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਚਤੁਰਾਈਆ। ਮਸਜਿਦ ਰੋਜ਼ਾ ਬਾਂਗ ਨਾ ਕੋਇ ਨਮਾਜ਼, ਖ਼ਾਕੀ ਖ਼ਾਕ ਨਾ ਕੋਇ ਰਮਾਈਆ। ਸੂਰਜ ਚੰਦ ਮੰਡਲ ਮੰਡਪ ਨਾ ਕੋਈ ਦਿਵਸ ਨਾ ਰਾਤ, ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਨਜ਼ਰ ਕੋਇ ਨਾ ਆਈਆ। ਕਾਗ਼ਜ਼ ਕਲਮ ਸ਼ਾਹੀ ਲੇਖਾ ਨਾ ਕੋਈ ਦਵਾਤ, ਹਰਫ਼ ਹਰੂਫ਼ ਅਲਿਫ਼ ਯੇ ਨਾ ਕੋਈ ਪੜ੍ਹਾਈਆ। ਮਕਤਬ ਪਾਠਸ਼ਾਲਾ ਨਾ ਕੋਈ ਕਿਤਾਬ, ਸ਼ੇਖ਼ ਸ਼ਾਇਰੀ ਸ਼ਰਅ ਵਿਚ ਨਾ ਕੋਇ ਸੁਣਾਈਆ। ਰਾਜ ਰਾਜਾਨ ਭੂਪਤ ਭੂਪ ਨਾ ਕੋਈ ਨਵਾਬ, ਨਾਅਰਾ ਨੌਬਤ ਨਾ ਕੋਇ ਸੁਣਾਈਆ। ਮੁਖ਼ਾਤਬ ਹੋ ਕੇ ਸਚ ਸਚ ਦਿਉ ਜਵਾਬ, ਅਗੰਮ ਅਥਾਹ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਵਣ ਸਿੰਘਾਸਣ ਬੈਠਾ ਬੇਪਰਵਾਹੀਆ। ਚਲੋ ਚਲੀਏ ਸਚ ਦਰਬਾਰ, ਦਰ ਦਰਬਾਰਾ ਇਕੋ ਸੋਭਾ ਪਾਈਆ। ਜਿਸ ਗ੍ਰਹਿ ਵਸੇ ਸੋ ਪੁਰਖ ਨਿਰੰਜਣ ਵਸਣਹਾਰ, ਹਰਿ ਪੁਰਖ ਨਿਰੰਜਣ ਸੋਭਾ ਪਾਈਆ। ਏਕੰਕਾਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਬੈਠਾ ਡੇਰਾ ਲਾਈਆ। ਆਦਿ ਨਿਰੰਜਣ ਕਰੇ ਉਜਿਆਰ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਅਪਰ ਅਪਾਰ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਸ੍ਰੀ ਭਗਵਾਨ ਹੋ ਤਿਆਰ, ਤਖ਼ਤ ਨਿਵਾਸੀ ਆਪਣਾ ਹੁਕਮ ਵਰਤਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵੇਖੇ ਵਿਗਸੇ ਵੇਖਣਹਾਰ, ਵਡ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਘਰ, ਸਚਖੰਡ ਪੜਦਾ ਆਪ ਉਠਾਈਆ। ਚਲੋ ਚਲੀਏ ਸਚ ਦਵਾਰੇ, ਮੰਜ਼ਲ ਪੰਧ ਮੁਕਾਈਆ। ਦੀਪਕ ਕਵਣ ਕੂਟ ਹੋਏ ਉਜਿਆਰੇ, ਕਵਣ ਦਿਸ਼ਾ ਕਰੇ ਰੁਸ਼ਨਾਈਆ। ਕਵਣ ਲੋਕ ਪਰਵਰਦਿਗਾਰੇ, ਲਾਸ਼ਰੀਕ ਕਵਣ ਅਖਵਾਈਆ। ਕਵਣ ਮਹਿਬੂਬ ਸਿਰਜਣਹਾਰੇ, ਮੁਹੱਬਤ ਵਿਚ ਸਮਾਈਆ। ਕਵਣ ਤੌਫ਼ੀਕ ਧੁਰ ਦਰਬਾਰੇ, ਕਵਣ ਦਏ ਵਡਿਆਈਆ। ਕਵਣ ਸੀਸ ਜਗਦੀਸ ਧਰੇ ਦਸਤਾਰੇ, ਕਲਗੀ ਤੋੜਾ ਕਵਣ ਘਾੜਤ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਘਰ, ਗ੍ਰਹਿ ਸੱਚਾ ਇਕ ਉਪਾਈਆ। ਆਓ ਚਲੀਏ ਓਸ ਦੇਸ, ਜਿਸ ਦੀ ਮਹਿੰਮਾ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਕੋਟਨ ਕੋਟ ਰੋਂਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਧਾਈਆ। ਨਿਉਂ ਨਿਉਂ ਸੱਯਦਾ ਕਰਨ ਆਦੇਸ, ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਨਿਤ ਨਵਿਤ ਜਿਸ ਦਾ ਅਵੱਲੜਾ ਭੇਸ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਸਦਾ ਸਦਾ ਜਿਸ ਦੀ ਅੱਲੜ੍ਹ ਜੁਆਨੀ ਇਕ ਵਰੇਸ, ਬਿਰਧ ਬਾਲ ਨਾ ਰੂਪ ਵਟਾਈਆ। ਉਸ ਨਾਲ ਬਣਕੇ ਲਾਲ ਕਰੀਏ ਹੇਤ, ਪ੍ਰੇਮ ਪਿਆਰ ਅੰਦਰ ਸਮਾਈਆ। ਸਚ ਦਵਾਰੇ ਬਹੀਏ ਖੇਡ, ਸੋਹਣੀ ਖੇਡ ਬਣਾਈਆ। ਜਿਸ ਨੇ ਸਾਨੂੰ ਦਿਤਾ ਭੇਜ, ਉਸਨੂੰ ਜਾ ਕੇ ਲੱਭੀਏ ਚਾਈਂ ਚਾਈਂਆ। ਕੀ ਤੇਰਾ ਜੋਤੀ ਤੇਜ, ਜੋਤ ਜੋਤ ਕਰੇ ਰੁਸ਼ਨਾਈਆ। ਖੋਲ੍ਹ ਦੱਸ ਆਪਣਾ ਭੇਦ, ਪੜਦਾ ਓਹਲਾ

ਦਏ ਉਠਾਈਆ। ਦਰ ਠਾਂਡੇ ਹੋ ਦਰਵੇਸ਼, ਸਾਚੀ ਮੰਗ ਇਕ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਦਵਾਰ ਸੋਭਾ ਪਾਈਆ। ਚਲੋ ਚਲੀਏ ਉਸ ਦਰਵਾਜ਼ੇ, ਜਿਸ ਦਾ ਦਰ ਨਜ਼ਰ ਕਿਸੇ ਨਾ ਆਇੰਦਾ। ਜਿਸ ਨੂੰ ਕਹਿ ਕਹਿ ਸਾਰੇ ਗਏ ਗ਼ਰੀਬ ਨਿਵਾਜ਼ੇ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਇੰਦਾ। ਜਿਸ ਸਾਹਿਬ ਦੇ ਸੀਸ ਸੋਹੇ ਤਾਜੇ, ਕਲਗੀ ਤੋੜਾ ਨਜ਼ਰ ਕਿਸੇ ਨਾ ਆਇੰਦਾ। ਉਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਸਦਾ ਸਦਾ ਸਦ ਸਰਬ ਮੁਹਤਾਜੇ, ਖ਼ਾਲੀ ਝੋਲੀ ਸਭ ਦੀ ਆਪ ਭਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਨੇ ਰਚੇ ਕਾਜੇ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਚਲੋ ਚਲੀਏ ਸੋਹਣੇ ਮੰਦਰ, ਜਿਸ ਦੀ ਬਾਡੀ ਬਣਤ ਨਾ ਕੋਇ ਬਣਾਈਆ। ਜਿਸ ਦਾ ਕਿਸੇ ਨਾ ਲੱਭਿਆ ਲੱਗਾ ਜੰਦਰ, ਕੁਫ਼ਲ ਸਕੇ ਨਾ ਕੋਇ ਖੁਲ੍ਹਾਈਆ। ਨਾ ਕੋਈ ਅੰਧੇਰਾ ਨਾ ਕੋਈ ਕੰਦਰ, ਆਦਿ ਅੰਤ ਇਕੋ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਘਰ, ਘਰ ਸਾਚਾ ਦਏ ਵਖਾਈਆ। ਆਉ ਚਲੀਏ ਮੁਕੇ ਪੰਧ, ਪਾਂਧੀ ਨਜ਼ਰ ਕੋਇ ਨਾ ਆਈਆ। ਜਿਥੇ ਤੇਰਾ ਮੇਰਾ ਇਕੋ ਛੰਦ, ਦੂਜਾ ਢੋਲਾ ਨਾ ਕੋਇ ਸੁਣਾਈਆ। ਇਕੋ ਸੇਜ ਇਕੋ ਪਲੰਘ, ਇਕ ਸਿੰਘਾਸਣ ਰਿਹਾ ਸੁਹਾਈਆ। ਇਕ ਪ੍ਰੇਮ ਇਕ ਅਨੰਦ, ਇਕੋ ਤਾਰ ਰਿਹਾ ਹਲਾਈਆ। ਇਕੋ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਖੇਲ ਸਰਬ ਬ੍ਰਹਿਮੰਡ, ਬ੍ਰਹਿਮਾਂਡ ਹੁਕਮ ਵਰਤਾਈਆ। ਉਸ ਦਾ ਮਾਣੀਏ ਚਲ ਕੇ ਰੰਗ, ਰੰਗ ਰੰਗੀਲਾ ਆਪਣੀ ਰੰਗਤ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖ ਵੇਖ ਖ਼ੁਸ਼ੀ ਮਨਾਈਆ। ਚਲੋ ਵੇਖੀਏ ਸਚਖੰਡ ਦਾ ਸਚ ਨਜ਼ਾਰਾ, ਬਿਨ ਨਜ਼ਰਾਂ ਨਜ਼ਰ ਟਿਕਾਈਆ। ਜਿਸ ਦਾ ਕੋਈ ਨਾ ਜਾਣੇ ਆਰ ਪਾਰ ਕਿਨਾਰਾ, ਵਿਵਹਾਰਾ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਜਿਸ ਦਾ ਸਦਾ ਸਹਾਰਾ, ਸਾਹਿਬ ਸਤਿਗੁਰ ਇਕ ਅਖਵਾਈਆ। ਸੀਸ ਜਗਦੀਸ ਤਾਜ ਸੋਹਵੇ ਕਲਗੀ ਤੋੜਾ ਅਪਾਰਾ, ਜੋਤੀ ਸ਼ਬਦੀ ਜੋੜ ਜੁੜਾਈਆ। ਦੋ ਜਹਾਨਾਂ ਸ਼ਾਹ ਅਸਵਾਰਾ, ਚੌਦਾਂ ਲੋਕਾਂ ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਓਥੇ ਗੁਰ ਅਵਤਾਰ ਪੀਰ ਪੈਗ਼ੰਬਰ ਕੀ ਕਰੇ ਬੇਚਾਰਾ, ਛੋਟੇ ਬਾਲੇ ਬਾਲਿਆਂ ਵਾਂਗ ਹੁਕਮ ਵਿਚ ਫਿਰਾਈਆ। ਕਲਜੁਗ ਅੰਤ ਖੇਲ ਭਗਵੰਤ, ਸੰਤਾਂ ਵਿਚੋਂ ਲੱਭੇ ਸੰਤ, ਸਤਿ ਵੇਖੇ ਥਾਈਂ ਥਾਈਂਆ। ਚਲੋ ਚਲ ਕੇ ਮਿਲੀਏ ਉਸ ਕੰਤ, ਜਿਸ ਦਾ ਆਗਮਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਉਹ ਘਰ, ਜਿਸ ਘਰ ਬੈਠਾ ਡੇਰਾ ਲਾਈਆ। ਕਵਣ ਸਰੂਪ ਸਚ ਸਿੰਘਾਸਣ, ਸੋਭਾਵੰਤ ਸੋਭਾ ਪਾਈਆ। ਕਵਣ ਕੂਟ ਲੱਗਾ ਆਸਣ, ਕਵਣ ਰੂਪ ਮੁਖ ਰੁਸ਼ਨਾਈਆ। ਕਵਣ ਧਾਰ ਕਰੇ ਅਗੰਮੀ ਬਾਤਨ, ਗੁਪਤ ਜ਼ਾਹਰ ਸਚ ਸ਼ਨਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਸਾਰੇ ਆਖਣ, ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਨਾਲ ਕਰਨ ਪੜ੍ਹਾਈਆ। ਲੋਕ ਪਰਲੋਕ ਬ੍ਰਹਿਮੰਡ ਖੰਡ ਜਗਤ ਚਲਾਵਣ ਹਾਟਨ, ਬਣ ਵਣਜਾਰੇ ਫੇਰਾ ਪਾਈਆ। ਜਿਸ ਸਰੂਪ ਵਿਚ ਤੱਕਿਆ ਪੁਰਖ ਅਬਿਨਾਸ਼ਣ, ਉਸ ਦਾ ਹੁਲੀਆ ਦੇਣਾ ਸਮਝਾਈਆ। ਅੱਗੇ ਫੇਰ ਚਲੇ ਉਹ ਬਾਤਨ, ਜਿਸ ਦੀ ਬਦਲੀ ਸਕੇ ਨਾ ਕੋਇ ਕਰਾਈਆ। ਹੁਲੀਆ ਦੱਸੋ ਕਰ ਤਸਦੀਕ, ਨੈਣਾਂ ਵੇਖਿਆ ਹਾਲ ਸੁਣਾਈਆ।

ਫੇਰ ਅੱਗੋਂ ਜਵਾਬ ਮਿਲੇ ਠੀਕ, ਫ਼ਰਕ ਜ਼ਰਾ ਰਹਿਣ ਨਾ ਪਾਈਆ। ਜਿਸ ਨੂੰ ਸਾਰੇ ਕਹਿੰਦੇ ਮਾਲਕ ਗ਼ਰੀਬ, ਅਸੀਂ ਸਮਝਿਆ ਭਜੀਏ ਵਾਹੋ ਦਾਹੀਆ। ਉਹ ਦੂਰ ਦੁਰਾਡਾ ਵੇਖੀਏ ਨਜ਼ਦੀਕ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਾਵਣਹਾਰਾ ਇਕ ਘਰ, ਜਿਸ ਘਰ ਆਪਣਾ ਆਸਣ ਲਾਈਆ। ਸੰਦੇਸ਼ ਅੰਦਰ ਹੋਵੇ ਖ਼ੁਸ਼ੀ, ਖ਼ੁਸ਼ੀਆਂ ਵਿਚ ਬੇਪਰਵਾਹੀਆ। ਖ਼ੁਸ਼ੀਆਂ ਅੰਦਰ ਲੱਗੇ ਰੁਚੀ, ਆਤਮਾ ਮਿਲੇ ਵਡਿਆਈਆ। ਉਹ ਪਰਮਾਤਮਾ ਦੀ ਕਹਾਣੀ ਸਦਾ ਸੁੱਚੀ, ਜਿਸ ਦੀ ਸਿਫ਼ਤ ਕਰੇ ਕਲਮ ਸ਼ਾਹੀਆ। ਉਸ ਦੀ ਮਹਿੰਮਾ ਕਦੇ ਨਾ ਮੁਕੀ, ਗੁਰ ਅਵਤਾਰ ਪੀਰ ਪੈਗ਼ੰਬਰ ਦੇ ਬਿਆਨ ਗਏ ਸਮਝਾਈਆ। ਚਲੋ ਚੜ੍ਹ ਕੇ ਵੇਖੀਏ ਮੰਜ਼ਲ ਉਹ ਉਚੀ, ਜਿਸ ਘਰ ਅਗੰਮ ਅਥਾਹ ਬੈਠਾ ਆਸਣ ਲਾਈਆ। ਜਿਸ ਦੇ ਸੀਸ ਤਾਜ ਪੰਜ ਮੁਖੀ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਦਰ, ਸਚ ਦਵਾਰਾ ਇਕੋ ਇਕ ਵਡਿਆਈਆ। ਸਚਖੰਡ ਦਾ ਦੱਸੋ ਭੇਤ, ਧੁਰ ਦਾ ਭੇਵ ਜਣਾਈਆ। ਬ੍ਰਹਿਮੰਡ ਖੰਡ ਨਿੱਕੀ ਜਿਹੀ ਖੇਡ, ਬਣ ਖਿਲਾਰੀ ਆਪ ਖਿਲਾਈਆ। ਜਿਸ ਦਵਾਰੇ ਅਗੰਮ ਅਥਾਹ ਜੋਤੀ ਤੇਜ, ਨੂਰ ਨੂਰ ਰੁਸ਼ਨਾਈਆ। ਸਿਫ਼ਤ ਦੱਸੋ ਸਿੰਘਾਸਣ ਉਸ ਸੇਜ, ਕਿਸ ਬਿਧ ਘਾੜਤ ਲਈ ਘੜਾਈਆ। ਉਸ ਦੇ ਉਪਰ ਕਿਹੜਾ ਲਿਖਿਆ ਲੇਖ, ਕਿਸ ਨਾਮ ਨਾਲ ਸਾਲਾਹੀਆ। ਜਿਸ ਨੂੰ ਜਗ ਨੇਤਰ ਸਕੇ ਕੋਈ ਨਾ ਵੇਖ, ਬੁਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਘਰ, ਜਿਸ ਘਰ ਬੈਠਾ ਆਸਣ ਲਾਈਆ। ਓਸ ਸਿੰਘਾਸਣ ਦੀ ਦੱਸੋ ਜੜਤ, ਲੰਮਾ ਚੌੜਾ ਚਾਰੋਂ ਕੁੰਟ ਕੇਡਾ ਨਜ਼ਰੀ ਆਈਆ। ਕਿਸ ਦਵਾਰੇ ਬਹਿ ਘੜੀ ਘੜਤ, ਸੋਹਣੀ ਵੰਡ ਵੰਡਾਈਆ। ਜਿਸ ਦਾ ਨਕਸ਼ਾ ਦੱਸੇ ਨਾ ਉਤੇ ਕੋਈ ਧਰਤ, ਮੁੜ ਪਰਤ ਨਾ ਕੋਇ ਸਮਝਾਈਆ। ਇਸ ਵਿਚ ਬੜਾ ਅਜੇ ਫ਼ਰਕ, ਜੋ ਤੁਸਾਂ ਦਿਤਾ ਜਣਾਈਆ। ਜਿਹੜਾ ਅਰਸ਼ਾਂ ਉਤੋ ਅਰਸ਼, ਜਿਥੇ ਬੇਤਰਸ ਵਸੇ ਬੇਪਰਵਾਹੀਆ। ਜਿਸ ਦੀ ਅੱਖਰਾਂ ਵਿਚ ਕਿਸੇ ਗੁਰ ਅਵਤਾਰ ਪੀਰ ਪੈਗ਼ੰਬਰ ਕੋਲੋਂ ਨਾ ਲੱਥੀ ਫ਼ਰਦ, ਉਹ ਅੱਖਰ ਲੋਕਮਾਤ ਨਾ ਸਕਿਆ ਸਮਝਾਈਆ। ਜਿਨ੍ਹਾਂ ਪਿਛੇ ਸਭ ਨਾਲ ਵੰਡੇ ਦਰਦ, ਦੀਨ ਦੁਨੀ ਵੇਖ ਵਖਾਈਆ। ਦੱਸਣਾ ਗੁਰੂ ਅਵਤਾਰ ਪੀਰ ਪੈਗ਼ੰਬਰ ਕਿਹੜਿਆਂ ਲਫ਼ਜ਼ਾਂ ਨਾਲ ਕਰਦੇ ਅਰਜ਼, ਆਰਜ਼ੂ ਕੀ ਸੁਣਾਈਆ। ਕਿਸ ਹੁਕਮ ਨਾਲ ਪਰਮ ਪੁਰਖ ਅੱਗੋਂ ਦੇਵੇ ਵਰਜ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨਾ ਸਚਖੰਡ ਦੂਜਾ ਦਰ ਵੇਖਣ ਕੋਇ ਨਾ ਪਾਈਆ। ਸਚਖੰਡ ਵਿਚ ਸਿੰਘਾਸਣ ਉਪਰ ਕਿਸ ਬਿਧ ਬਹਿੰਦਾ, ਪਤਿਪਰਮੇਸ਼ਵਰ ਆਪਣਾ ਆਸਣ ਲਾਈਆ। ਸਭ ਤੋਂ ਉੱਤਮ ਸ੍ਰੇਸ਼ਟ ਕਿਹੜਾ ਉੱਤਮ ਵਾਕ ਮੁਖ ਕਹਿੰਦਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਸਮਝਾਈਆ। ਕਵਣ ਸੀਸ ਜਗਦੀਸ ਜਗਤ ਸਰਨਾਈ ਢਹਿੰਦਾ, ਪੇਸ਼ਾਨੀ ਨੁਰਾਨੀ ਨੂਰ ਕਰੇ ਰੁਸ਼ਨਾਈਆ । ਕਵਣ ਲਹਿਣਾ ਦੇਣਾ ਕਿਸ ਬਿਧ ਦੇਂਦਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਕਿਹੜੀ ਖੇਲ ਰਚਾਈਆ। ਕਵਣ ਸਿੰਘਾਸਣ ਮਾਰੇ ਚੌਂਕੜ, ਕਵਣ ਚਰਨਾਂ ਹੇਠ ਉਪਰ ਟਿਕਾਈਆ। ਕਵਣ ਸਭ ਦੇ ਅੱਗੇ ਰੱਖੇ ਔਕੜ, ਓੜਕ ਆਪਣਾ ਨਾ ਕਿਸੇ ਸਮਝਾਈਆ। ਕਵਣ ਮਸਤੀ ਨਾਮ ਖ਼ੁਮਾਰੀ ਪ੍ਰੇਮ ਪ੍ਰੀਤੀ ਅੰਦਰ ਲਾਏ ਝੋਕਣ, ਕਵਣ ਰੰਗ ਵਿਚ ਰੰਗਾਈਆ। ਕਵਣ ਗਾਏ ਇਕ ਸਲੋਕਣ, ਸੋਹਲਾ ਸਚ ਸੁਣਾਈਆ।

ਇਹ ਉਹ ਦੱਸੇ ਜੋ ਉਸ ਧਾਮ ਪਹੁੰਚਣ, ਦੂਜਾ ਸਕੇ ਨਾ ਕੋਇ ਸਮਝਾਈਆ। ਉਹਨਾਂ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਕੀ ਰਾਹ ਵਿਚ ਰੋਕਣ, ਸਾਰੇ ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸਚ ਸੁਲਤਾਨਾ ਸ੍ਰੀ ਭਗਵਾਨਾ ਨੌ ਜੁਆਨਾ ਮਰਦ ਮਰਦਾਨਾ ਕਿਹੜਾ ਕਰੇ ਮੋਸ਼ਨ, ਕਵਣ ਰੂਪ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਇਕ ਘਰ, ਜਿਸ ਘਰ ਬੈਠਾ ਡੇਰਾ ਲਾਈਆ। ਕਵਣ ਗੋਡਾ ਰੱਖੇ ਉਤੇ, ਕਵਣ ਘੁਟਨਾ ਨੀਚੇ ਰਿਹਾ ਟਿਕਾਈਆ। ਕਵਣ ਹੱਕ ਨਾਲ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਨਿੱਕੇ ਬੱਚੇ, ਬੱਚਿਆਂ ਵਾਂਗ ਸਮਝਾਈਆ। ਫੜ ਬਾਹੋਂ ਉਠਾਏ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੁੱਤੇ, ਬਿਨ ਅਖਾਂ ਅੱਖ ਖੁਲ੍ਹਾਈਆ। ਆਦਿ ਜੁਗਾਦਿ ਜੁਗ ਚੌਕੜੀ ਕਿਸ ਬਿਧ ਗ੍ਰਹਿ ਮੰਦਰ ਆਪਣੇ ਕੋਲ ਸੱਦ ਕੇ ਹਾਲ ਪੁਛੇ, ਮੁਰੀਦ ਮੁਰਸ਼ਦ ਦੋਹਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਸੋਭਾ ਪਾਈਆ। ਸਚਖੰਡ ਸਿੰਘਾਸਣ ਕਿਹੜੀ ਕੂਟ, ਉਤਰ ਪੂਰਬ ਪੱਛਮ ਦੱਖਣ ਸਮਝ ਕੋਇ ਨਾ ਆਈਆ। ਕਵਣ ਹੁਲਾਰਾ ਪਰਮ ਪੁਰਖ ਰਿਹਾ ਝੂਟ, ਝਕੋਲਾ ਇਕ ਲਗਾਈਆ। ਕਵਣ ਦਰ ਦਰਵੇਸ਼ ਖੜ੍ਹਾ ਦੂਤ, ਨਮੋ ਨਮੋ ਸੀਸ ਨਿਵਾਈਆ। ਕਵਣ ਨਜ਼ਰ ਆਏ ਰੂਪ, ਪੰਜ ਤਤ ਨਾ ਕੋਇ ਸਮਝਾਈਆ । ਉਸ ਦਾ ਸਚ ਦੇਣਾ ਸਬੂਤ, ਸ਼ਬਦ ਨਾਲ ਦ੍ਰਿੜਾਈਆ। ਜਿਹੜਾ ਮਕਬਰਿਆਂ ਵਿਚ ਕਦੀ ਨਹੀਂ ਆਇਆ ਮਹਿਬੂਬ, ਮਿਹਰਵਾਨ ਨੂਰ ਇਲਾਹੀਆ । ਜਿਸ ਦਾ ਮੰਜ਼ਲ ਪਰੇ ਮੰਜ਼ਲ ਇਕ ਅਰੂਜ, ਅਰਸ਼ ਕੁਰਸ਼ ਦੋਵੇਂ ਪੈਰਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਘਰ, ਜਿਸ ਘਰ ਬੈਠਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਉਹ ਕਿੱਡਾ ਵੱਡਾ, ਵੱਡਿਆਂ ਵਿਚੋਂ ਵੱਡਾ ਨਜ਼ਰੀ ਆਈਆ। ਕਵਣ ਨਾੜੀ ਕਵਣ ਹੱਡਾ, ਕਵਣ ਚੰਮ ਕਰੀ ਕੁੜਮਾਈਆ। ਕਵਣ ਧਾਰ ਤਤਵ ਬੱਧਾ, ਕਵਣ ਰਸ ਮਧਾ ਨਜ਼ਰੀ ਆਈਆ। ਕਵਣ ਹੁਕਮ ਦੇ ਕੇ ਦੇਵੇ ਸੱਦਾ, ਸੱਦੇ ਆਪਣੇ ਥਾਉਂ ਥਾਈਂਆ। ਵੇਖਿਓ ਕਿਤੇ ਬਚਨ ਰਹਿ ਨਾ ਜਾਵੇ ਅੱਧਾ, ਅਚਰਜ ਕਹਾਣੀ ਧੁਰ ਦੀ ਬਾਣੀ, ਸ਼ੁਰੂ ਹੋਣ ਵਾਲੀ ਨੇੜੇ ਆਈਆ। ਹੁਣ ਤੱਕ ਲਾਉਂਦਾ ਰਿਹਾ ਪੱਜਾ, ਆਪਣਾ ਅਸਲ ਨਾ ਕਿਸੇ ਸਮਝਾਈਆ। ਚਲੋ ਦੋਵੇਂ ਸਚਖੰਡ ਚੜ੍ਹ ਕੇ ਵੇਖੀਏ ਉਸ ਦਾ ਮਜ਼ਾ, ਮੰਜ਼ਲ ਮੁਕੇ ਬੇਪਰਵਾਹੀਆ। ਜਿਥੇ ਨਾ ਕੋਈ ਕਜ਼ਾ ਤੇ ਨਾ ਕੋਈ ਸਜ਼ਾ, ਨਾ ਕੋਈ ਬ੍ਰਹਮਾ ਜੂਨੀ ਜੂਨ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਖ਼ੁਸ਼ੀਆਂ ਵੇਖੇ, ਵੇਖ ਵੇਖ ਰਿਹਾ ਜਣਾਈਆ। ਉਠੋ ਸ਼ਬਦੀ ਕਰੀਏ ਦੌੜ, ਭੱਜੀਏ ਵਾਹੋ ਦਾਹੀਆ । ਉਸ ਮੰਜ਼ਲ ਜਾਈਏ ਬੌਹੜ, ਜਿਸ ਦਾ ਡੰਡਾ ਨਜ਼ਰ ਕਿਸੇ ਨਾ ਆਈਆ। ਨਾਲ ਤੱਕੀਏ ਬਿਨ ਅੱਖਾਂ ਗ਼ੌਰ, ਗਹਿਰ ਗੰਭੀਰ ਬੇਪਰਵਾਹੀਆਾ। ਜਿਸ ਨੂੰ ਵੇਂਹਦਿਆਂ ਬਦਲ ਜਾਏ ਤੌਰ, ਤਬਅ ਤਬੀਅਤ ਦੋਹਾਂ ਦਏ ਬਦਲਾਈਆ। ਜਾਂ ਵੇਖੀਏ ਅਵਰ ਕਾ ਔਰ, ਔਰ ਅਵਰ ਕਰਾਈਆ। ਜਿਸ ਦਾ ਮੰਤਰ ਸਾਰੇ ਕਹਿੰਦੇ ਫ਼ੁਰਨਾ ਫੋਰ, ਫ਼ੁਰਨਾ ਘਰ ਘਰ ਰਿਹਾ ਜਣਾਈਆ। ਸਦਾ ਸਦਾ ਨਿਤ ਨਵਿਤ ਨਵਾਂ ਨਕੋਰ, ਬਸਤਰ ਭੂਸ਼ਨ ਧੁਰ ਦਾ ਰੰਗ ਚੜ੍ਹਾਈਆ। ਜਿਸ ਗ੍ਰਹਿ ਲੇਖਾ ਮੁੱਕੇ ਤੋਰ ਮੋਰ, ਮਿਹਰ ਮੁਹੱਬਤ ਦਏ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਜਿਸ ਘਰ ਬੈਠਾ ਸੋਭਾ ਪਾਈਆ। ਵੇਖਿਆਂ ਡਿਠਿਆਂ ਕਰੇ ਬਿਆਨ, ਬਿਆਨਾਂ ਵਿਚੋਂ ਬਿਆਨ ਬਾਹਰ ਨਜ਼ਰੀ ਆਈਆ। ਜਿਸ ਨੂੰ ਸੁਣੇ ਕੋਈ ਨਾ ਕਾਨ, ਨੇਤਰ

ਨੈਣ ਅੱਖ ਤੱਕ ਨਾ ਸਕੇ ਰਾਈਆ। ਜਿਸ ਦਾ ਮਸਲਿਆਂ ਨਾਲ ਦੇਣ ਬਿਆਨ, ਬਾਣੀਆਂ ਨਾਲ ਪੜ੍ਹਾਈਆ। ਜਿਸ ਨੂੰ ਇੱਟਾਂ ਪੱਥਰ ਕਰਕੇ ਮੰਨਦੇ ਰਹੇ ਭਗਵਾਨ, ਕਾਗ਼ਜ਼ ਕਲਮ ਸ਼ਾਹੀ ਸੀਸ ਨਿਵਾਈਆ। ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਦੱਸਦੇ ਰਹੇ ਕਰਕੇ ਕਲਾਮ, ਅੱਖਰਾਂ ਨਾਲ ਸਿਫ਼ਤ ਸਾਲਾਹੀਆ। ਜਿਸ ਦਾ ਪ੍ਰੇਮ ਪਿਆਰ ਦਾ ਪੀਂਦੇ ਰਹੇ ਆਪ ਜਾਮ, ਪਿਆਲਾ ਮਧੁਰ ਹੱਥ ਫੜਾਈਆ। ਉਹ ਸਾਹਿਬ ਸਚ ਸਚ ਜੋ ਵਖਾਵੇ ਸਾਖਿਆਤ, ਇਕ ਦੂਜੇ ਨੂੰ ਵਿਛੜੇ ਲਏ ਮਿਲਾਈਆ। ਉਸ ਦੀ ਕਰੀਏ ਬਾਤ, ਬਾਕੀ ਗੁਰੂ ਕੰਮ ਕਿਸੇ ਨਾ ਆਈਆ। ਸਚ ਪੁਛੋ ਜਿਸ ਦਾ ਧੁਰ ਦੇ ਮਾਲਕ ਨਾਲ ਇਤਫ਼ਾਕ, ਇਤਫ਼ਾਕੀਆ ਆਪਣਾ ਫੇਰਾ ਪਾਈਆ। ਸਭ ਦਾ ਲੇਖਾ ਕਰੇ ਬੇਬਾਕ, ਬਾਕੀ ਰਹਿਣ ਕੋਇ ਨਾ ਪਾਈਆ। ਖੋਲ੍ਹ ਦੇਵੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਨਿਰਮਲ ਜੋਤ ਕਰੇ ਪਰਕਾਸ਼, ਸ਼ਬਦ ਨਾਦ ਡੰਕ ਕਰੇ ਸ਼ਨਵਾਈਆ। ਪਹਿਲਾ ਲੇਖਾ ਮੁਕੇ ਹਿਸਾਬ, ਰਾਏ ਧਰਮ ਨਾ ਦਏ ਸਜ਼ਾਈਆ। ਲੱਖ ਚੁਰਾਸੀ ਮਾਤ ਗਰਭ ਫੇਰ ਨਾ ਸੋਵੇ ਅਗਨੀ ਖਾਟ, ਪੰਜ ਤਤ ਜੋੜ ਨਾ ਕੋਇ ਜੁੜਾਈਆ। ਅਗਲੀ ਪਿਛਲੀ ਮੁਕੇ ਵਾਟ, ਮੰਜ਼ਲ ਵੇਖੇ ਬੇਪਰਵਾਹੀਆ। ਜਿਸ ਦਾ ਲੇਖਾ ਕਿਸੇ ਨਹੀਂ ਦੱਸਿਆ ਵਿਚ ਲੁਗਾਤ, ਲਗਾਂ ਮਾਤਰਾਂ ਕੋਟਨ ਕੋਟ ਕਰਨ ਸਿਫ਼ਤ ਸਾਲਾਹੀਆ। ਚਲੋ ਉਸ ਦੀ ਵੇਖੀਏ ਜਾਤ, ਜਿਸ ਜਾਤ ਵਿਚੋਂ ਜਾਤੀ ਨਜ਼ਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚਖੰਡ ਦਾ ਖੇਲ ਤਮਾਸ਼, ਜਿਥੇ ਗੋਪੀ ਕਾਹਨ ਦੋਵੇਂ ਬੈਠੇ ਸੀਸ ਝੁਕਾਈਆ। ਗੋਪੀ ਕਾਹਨ ਬੈਠਣ ਝੁਕ, ਸੀਤਾ ਰਾਮ ਸੀਸ ਨਾ ਕੋਇ ਉਠਾਈਆ। ਈਸਾ ਮੂਸਾ ਮੁਹੰਮਦ ਪੈਂਡਾ ਜਾਏ ਮੁਕ, ਅੱਗੇ ਕਦਮ ਨਾ ਕੋਇ ਟਿਕਾਈਆ। ਨਾਨਕ ਗੋਬਿੰਦ ਗਏ ਰੁਕ, ਨੇਤਰ ਨੈਣ ਨੈਣ ਵੇਖਣ ਥਾਉਂ ਥਾਈਂਆ। ਸਾਰੇ ਕੂਕਣ ਪੁਕਾਰਨ ਕਹਿਣ ਪ੍ਰਭੂ ਅਸੀਂ ਤੇਰੇ ਛੋਟੇ ਪੁੱਤ, ਬਾਲੇ ਨਜ਼ਰੀ ਆਈਆ। ਕਰ ਕਿਰਪਾ ਸਾਨੂੰ ਗੋਦੀ ਚੁੱਕ, ਆਪਣੇ ਗਲੇ ਲੈ ਲਗਾਈਆ। ਤੇਰੇ ਦਵਾਰ ਤੇਰੇ ਦਰਬਾਰ, ਤੇਰੇ ਘਰ ਬਾਰ ਸੱਚੀ ਸਰਕਾਰ ਹਰਿ ਨਿਰੰਕਾਰ ਪਰਵਰਦਿਗਾਰ ਸਾਂਝੇ ਯਾਰ, ਵੇਖੀਏ ਉਹ ਰੁੱਤ, ਜਿਸ ਰੁਤੜੀ ਵਿਚੋਂ ਤੇਰੀ ਮਹਿਕ ਨਜ਼ਰੀ ਆਈਆ। ਗੁਲਸ਼ਨ ਖਿੜ ਕਰੇ ਗੁਲਜ਼ਾਰ, ਆਵੇ ਮੌਸਮ ਉਹ ਬਹਾਰ, ਜਿਸ ਦੀ ਸਿਫ਼ਤ ਕਰ ਕਰ ਗਏ ਹਾਰ, ਗ੍ਰਿਫ਼ਤ ਵਿਚ ਸਰਬ ਲੋਕਾਈਆ। ਚਲੋ ਤੱਕੀਏ ਉਹ ਮਜ਼ਾਰ, ਜਿਸ ਦੀ ਮੰਜ਼ਲ ਅਪਰ ਅਪਾਰ, ਕੋਟਨ ਕੋਟ ਈਸਾ ਮੂਸਾ ਮੁਹੰਮਦ ਰਾਹ ਵਿਚ ਬੈਠੇ ਸੱਯਦੇ ਕਰਨ ਪਰਵਰਦਿਗਾਰ, ਕਲਮਾ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਘਰ, ਸਚਖੰਡ ਨਿਵਾਸੀ ਸੋਹਣੀ ਖੇਲ ਵੇਖ ਵਖਾਈਆ । ਉਪਰ ਵੇਖੀਏ ਸਚਖੰਡ ਦਾ ਖੇਲ, ਨਜ਼ਾਰਾ ਤੱਕੀਏ ਬੇਪਰਵਾਹੀਆ। ਜਿਥੇ ਬਿਨਾ ਕਲਬੂਤ ਕਰਦਾ ਮੇਲ, ਜਗਤ ਵਿਛੋੜਾ ਪੰਧ ਮੁਕਾਈਆ । ਜਿਥੇ ਦੀਵੇ ਬਲੇ ਬਿਨ ਬਾਤੀ ਤੇਲ, ਜੋਤੀ ਜੋਤ ਨੂਰ ਅਲਾਹੀਆ। ਜਿਥੇ ਇਕੋ ਦਾਤਾ ਸੱਜਣ ਸੁਹੇਲ, ਸਗਲਾ ਸੰਗ ਇਕ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਅੰਤਰ ਆਤਮ ਦਿਓ ਪਰਸਾਦ, ਵਸਤ ਅਮੋਲਕ ਝੋਲੀ ਪਾਈਆ। ਧੁਰਦਰਗਾਹੀ ਮਿਲੇ ਦਾਦ, ਰਸਨਾ ਜਿਹਵਾ ਸਵਾਦ ਨਾ ਕੋਇ ਵਖਾਈਆ। ਬਿਨ ਰਾਗਾਂ ਨਾਦਾਂ ਅਗੰਮੀ ਵੱਜੇ ਨਾਦ, ਧੁਨ ਆਤਮਕ ਹੋਏ ਸ਼ਨਵਾਈਆ। ਬਿਨ ਬੰਸਰੀ ਸੁਣੀਏ ਰਾਗ, ਢੋਲਾ ਬੇਪਰਵਾਹੀਆ। ਉਹ ਖੁਲ੍ਹੇ ਡੂੰਘਾ ਰਾਜ਼, ਜਿਸ ਦਾ ਰਹਿਬਰ ਇਕ ਅਖਵਾਈਆ। ਵਾਹਿਗੁਰੂ ਨਾਮ ਸਤਿ ਸੀਸ

ਝੁਕਾ ਨਾ ਪੜ੍ਹੀਏ ਨਮਾਜ਼, ਰਾਮ ਕ੍ਰਿਸ਼ਨ ਨਾ ਕੋਇ ਵਡਿਆਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਬਾਈਬਾਲ ਹੋਵੇ ਨਾ ਕੋਈ ਸਾਥ, ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਜਹਾਜ਼ ਬੇੜਾ ਮਿਲੇ ਉਹ ਰਾਥ, ਜਿਸ ਦਾ ਰਥਵਾਹੀ ਨਜ਼ਰ ਕਿਸੇ ਨਾ ਆਈਆ। ਮੰਜ਼ਲ ਪੌੜੇ ਚੜ੍ਹਨ ਦੀ ਮਿਲ ਜਾਏ ਉਹ ਜਾਚ, ਜਿਸ ਦੀ ਸਾਰੇ ਜਾਚਕ ਮੰਗ ਮੰਗਾਈਆ। ਜੇ ਕੋਈ ਗੱਲਾਂ ਬਾਤਾਂ ਨਾਲ ਦਏ ਆਖ, ਆਖ਼ਰ ਮੰਜ਼ਲ ਪੰਧ ਨਾ ਸਕੇ ਮੁਕਾਈਆ। ਨਾ ਸਵਰਨ ਨਾ ਪਾਰਸ ਨਾ ਪਾਰਜਾਤ, ਕੰਚਨ ਸੋਨਾ ਰੂਪ ਵਟਾਈਆ। ਏਹ ਸੋਹਣੀ ਗੁਰਮੁਖਾਂ ਦੀ ਵੇਖੀ ਜਮਾਤ, ਗੁਰ ਪੀਰ ਪੈਗ਼ੰਬਰ ਦੋਵੇਂ ਬੈਠੇ ਡੇਰਾ ਲਾਈਆ। ਦੂਜਾ ਜਾਣੇ ਨਾ ਕੋਈ ਬਾਤ, ਜ਼ਾਹਰ ਬਾਤਨ ਨਾ ਕੋਇ ਸਮਝਾਈਆ। ਇਕੋ ਇਕ ਸਦਾ ਸਦਾ ਨਿਤ ਨਵਿਤ ਸੱਚਾ ਪਰਸਾਦ ਦੇਵੇ, ਦਇਆਵਾਨ ਦਇਆ ਕਮਾਈਆ। ਓਥੇ ਕੀ ਕਰਨ ਅੰਮ੍ਰਿਤ ਰਸ ਮਿੱਠੇ ਮੇਵੇ, ਛੱਤੀ ਭੋਜਨ ਨਾ ਕੋਇ ਚਤੁਰਾਈਆ। ਕੋਈ ਲੱਭ ਨਾ ਸਕੇ ਦੇਵਤ ਸੁਰ ਦੇਵੀ ਦੇਵੇ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਝੋਲੀਆਂ ਡਾਹੀਆ । ਕਿਰਪਾ ਕਰੇ ਅਲਖ ਅਭੇਵੇ, ਅਗੰਮ ਅਥਾਹ ਹੋਏ ਸਹਾਈਆ। ਓਸ ਪਰਸਾਦ ਦਾ ਰਸ ਸਮਝ ਨਾ ਸਕੇ ਜਿਹਵੇ, ਬੱਤੀ ਦੰਦ ਖਾ ਖਾ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸ਼ਾਦ ਇਕੋ ਇਕ ਜਣਾਈਆ। ਸਚ ਪਰਸ਼ਾਦ ਜੇ ਹੈ ਕੋਲ, ਭੋਰਾ ਸਵਾਦ ਦਿਓ ਵਖਾਈਆ। ਬਚਨ ਬਲਾਸ ਨਹੀਂ ਮਖੌਲ, ਸਤਿਗੁਰ ਗੁਰ ਸਤਿਗੁਰ ਸ਼ਬਦ ਕੁੜਮਾਈਆ। ਪੰਜ ਤਤ ਫੋਕਾ ਨਹੀਂ ਚੋਹਲ, ਅੰਦਰ ਵੜਿਆ ਬੇਪਰਵਾਹੀਆ। ਜੇ ਉਹ ਘੜੀ ਘੜੀ ਪਲ ਪਲ ਬਦਲੇ ਚੋਲ, ਉਸ ਦਾ ਚੋਲਾ ਦਿਓ ਸਮਝਾਈਆ। ਜੇ ਉਹ ਜੋਤ ਸਰੂਪ ਰਿਹਾ ਮੌਲ, ਨੂਰੋ ਨੂਰ ਰੁਸ਼ਨਾਈਆ। ਜੇ ਆਵੇ ਉਪਰ ਧੌਲ, ਧਰਨੀ ਧਰਤ ਧਵਲ ਡੇਰਾ ਲਾਈਆ। ਜੇ ਬੈਠਾ ਸਦਾ ਅਡੋਲ, ਸਚ ਸਿੰਘਾਸਣ ਸੋਭਾ ਪਾਈਆ । ਜੇ ਉਹ ਲੱਖ ਚੁਰਾਸੀ ਦੱਸੇ ਬੋਲ, ਆਪਣਾ ਰਾਗ ਅਲਾਈਆ। ਜੇ ਉਹ ਤੋਲੇ ਧੁਰ ਦਾ ਤੋਲ, ਸਾਚਾ ਕੰਡਾ ਨਾਮ ਹੱਥ ਉਠਾਈਆ। ਉਸ ਦਾ ਪਰਸ਼ਾਦ ਹੱਥਾਂ ਵਿਚ ਕੋਈ ਨਾ ਸਕੇ ਮਧੋਲ, ਪੈਸੇ ਟਕਿਆਂ ਨਾਲ ਖ਼ਰੀਦ ਨਾ ਕੋਇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸਾਦ ਇਕ ਸਮਝਾਈਆ। ਸਚ ਪਰਸਾਦ ਅਗੰਮੀ ਵਸਤ, ਸਾਹਿਬ ਸਤਿਗੁਰ ਹੱਥ ਰਖਾਇੰਦਾ। ਬਿਨ ਗੁਰ ਪੂਰੇ ਕਿਸੇ ਨਾ ਫੜਿਆ ਹਸਤ, ਕੌਡੀ ਕੌਡੀ ਨਾ ਹੱਟ ਵਿਕਾਇੰਦਾ। ਮਾਇਆ ਮਮਤਾ ਦੀ ਪਈ ਨਾ ਰਹੀ ਰਸਦ, ਕੀਮਤ ਕਰਤਾ ਨਾ ਕੋਇ ਰਖਾਇੰਦਾ। ਜਿਸ ਪਰਸ਼ਾਦ ਨੂੰ ਖਾਦਿਆਂ ਸੰਤ ਸਤਿਗੁਰ ਹੋ ਗਏ ਮਸਤ, ਮਸਤਕ ਰੇਖਾ ਦਿਤੀ ਬਦਲਾਈਆ। ਵੇਖਿਆ ਖੇਲ ਬਾਹਰ ਮਜਾਜ਼ੀ ਹਕੀਕੀ ਵਿਚੋਂ ਇਸ਼ਕ, ਆਸ਼ਕ ਇਕ ਅਖਵਾਈਆ। ਜਿਸ ਨੂੰ ਖਾਦਿਆਂ ਖੁਲ੍ਹ ਜਾਏ ਦ੍ਰਿਸ਼ਟ, ਸੁਰਤੀ ਸੁਰਤ ਭਵਾਈਆ। ਨੈਣ ਸ਼ਰਮਾ ਜਾਣ ਰਾਮ ਵਸ਼ਿਸ਼ਟ, ਅੱਖ ਨਾ ਕੋਇ ਉਠਾਈਆ। ਨੇਤਰ ਰੋਣ ਸਵਰਗ ਬਹਿਸ਼ਤ, ਕੂਕਣ ਦੇਣ ਦੁਹਾਈਆ। ਜਿਸ ਨੂੰ ਖਾ ਕੇ ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਬਣੇ ਫ਼ਰਿਸਤ, ਰੋਜ਼ ਨਾਮਚੇ ਵਿਚ ਗਏ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸ਼ਾਦ ਇਕੋ ਇਕ, ਇਕ ਦਵਾਰ ਵਰਤਾਈਆ । ਪਰਸ਼ਾਦ ਦਿਓ ਸਤਿ ਸਰੂਪ, ਸਾਂਤਕ ਸਤਿ ਦਏ ਕਰਾਈਆ। ਸਚ ਵਸਤ ਨਾ ਹੋਵੇ ਝੂਠ, ਝੂਠ ਮਿਲੇ ਨਾ ਕੋਇ ਵਡਿਆਈਆ। ਮਿਹਰਵਾਨ ਜਿਸ ਉਪਰ ਜਾਏ ਤੁਠ, ਮਿਹਰ ਨਜ਼ਰ ਰਖਾਈਆ। ਉਸ ਦੀ ਤ੍ਰਿਸਨਾ ਉਤਰੇ ਭੁੱਖ, ਆਸਾ ਮਨਸਾ ਦਏ ਮਿਟਾਈਆ। ਉਜਲ ਕਰ ਦਏ ਮੁਖ, ਦੁਰਮਤ

ਮੈਲ ਧਵਾਈਆ। ਪਰਸ਼ਾਦ ਖਾਦਿਆਂ ਮਾਤ ਗਰਭ ਨਾ ਹੋਵੇ ਉਲਟਾ ਰੁਖ਼, ਲੱਖ ਚੁਰਾਸੀ ਨਾ ਕੋਇ ਭਵਾਈਆ। ਅਗਲਾ ਪੈਂਡਾ ਜਾਵੇ ਮੁਕ, ਘਰ ਸਾਚੇ ਮਿਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪਰਸ਼ਾਦ ਇਕੋ ਇਕ ਬਣਾਈਆ । ਸਚ ਪਰਸ਼ਾਦ ਜੋ ਦੇਣ ਜੋਗਾ, ਬਿਨ ਜੁਗਤੀਉਂ ਜਗਤ ਦਏ ਬਣਾਈਆ। ਜਿਸ ਨੂੰ ਪ੍ਰੇਮ ਪਰਸਾਦ ਦਾ ਬਖ਼ਸ਼ੇ ਚੋਗਾ, ਚੁਗ਼ਲੀ ਨਿੰਦਿਆ ਦਏ ਗਵਾਈਆ । ਅੰਦਰ ਵੜ ਕੇ ਦੇਵੇ ਹੋਕਾ, ਸੁੱਤੀ ਸੁਰਤ ਉਠਾਈਆ। ਜਿਨ੍ਹਾਂ ਨੂੰ ਸਤਿਗੁਰ ਪਰਸ਼ਾਦ ਖਾਣ ਦਾ ਮਿਲ ਗਿਆ ਮੌਕਾ, ਮਾਣਸ ਜਨਮ ਲੇਖੇ ਲਾਈਆ । ਉਹ ਸਤਿਗੁਰ ਨਹੀਂ ਜੋ ਗੁਰਸਿਖਾਂ ਨਾਲ ਕਰੇ ਧੋਖਾ, ਦਰ ਆਇਆਂ ਖ਼ਾਲੀ ਦਏ ਮੁੜਾਈਆ। ਜਿਨ੍ਹਾਂ ਰੱਖੀ ਓਸ ਦੀ ਓਟਾ, ਓੜਕ ਓਨ੍ਹਾਂ ਦਾ ਬਣਿਆ ਬੇਪਰਵਾਹੀਆ। ਜੇ ਕੁਛ ਅੰਦਰ ਹੋਵੇ ਖੋਟਾ, ਸਤਿਗੁਰ ਸਾਫ਼ ਸੁਥਰਾ ਦਏ ਕਰਾਈਆ। ਜੇ ਕੋਈ ਡੂੰਘੀ ਗਾਰ ਹੋਵੇ ਵੇਖੇ ਮਾਰ ਕੇ ਗੋਤਾ, ਸੁਖਮਨ ਨਾੜੀ ਨਾ ਕੋਇ ਅਟਕਾਈਆ। ਸਤਿਗੁਰ ਸ਼ੈਤਾਨਾਂ ਵਿਚੋਂ ਚੋਟਾ, ਚੋਟ ਸ਼ਬਦ ਨਗਾਰੇ ਦਏ ਲਗਾਈਆ। ਸਤਿਗੁਰ ਪਰਸ਼ਾਦ ਕਦੀ ਖਾਇਆ ਨਾ ਜਾਏ ਨਾਲ ਹੋਂਟਾਂ, ਬੁੱਲਾਂ ਨਾਲ ਨਾ ਕੋਇ ਚਤੁਰਾਈਆ। ਜਿਸ ਨੂੰ ਖਾ ਕੇ ਮਿਲਦੀਆਂ ਉਹ ਮੌਜਾਂ, ਜਿਥੇ ਸੰਤ ਭਗਤ ਬੈਠੇ ਡੇਰੇ ਲਾਈਆ। ਇਹ ਵਿਹਾਰ ਨਹੀਂ ਵਾਲਾ ਲੋਕਾਂ, ਲੋਕ ਲੱਜਿਆ ਨਾ ਕੋਇ ਰਖਾਈਆ। ਸਤਿਗੁਰ ਵਾਸਤੇ ਸਿੱਖ ਤਾਰਨਾ ਨਹੀਂ ਔਖਾ, ਫੜ ਬਾਹੋਂ ਪਾਰ ਲੰਘਾਈਆ। ਕੇਹੜਾ ਪੜ੍ਹਨਾ ਪੈਣਾ ਪੋਥਾ, ਕੇਹੜਾ ਅੱਖਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸ਼ਾਦ ਇਕੋ ਇਕ ਰਸ ਵੇਖ ਵਖਾਈਆ। ਸਤਿਗੁਰ ਪਰਸਾਦ ਵਸਤ ਅਗੰਮੀ, ਜਗਤ ਹਲਵਾਈ ਨਾ ਕੋਇ ਬਣਾਈਆ। ਆਦਿ ਜੁਗਾਦਿ ਨਾ ਹੋਏ ਨਿਕੰਮੀ, ਠੰਡੀ ਹੋਈ ਪਰੇ ਨਾ ਕੋਇ ਸੁਟਾਈਆ। ਘਿਰਤ ਤੇਲ ਅਗਨੀ ਜਗਤ ਵਸਤ ਕਿਸੇ ਨਾ ਜੰਮੀ, ਸੂਜੀ ਮੇਵਾ ਸੰਗ ਨਾ ਕੋਇ ਰਖਾਈਆ। ਜਿਨ੍ਹਾਂ ਉਪਰ ਕਿਰਪਾਲ ਕਿਰਪਾ ਕਰੇ ਵਡ ਦਾਤਾ ਧਨੀ, ਧਨਾਢ ਹੋ ਕੇ ਦਇਆ ਕਮਾਈਆ। ਉਹ ਆਤਮ ਪਰਮਾਤਮ ਪਰਸ਼ਾਦ ਖਾਣ ਨੂੰ ਆਵੇ ਭੰਨੀ, ਅੰਦਰੇ ਅੰਦਰ ਪੰਧ ਮੁਕਾਈਆ। ਜੇ ਕੋਲ ਆਇਆ ਸਤਿਗੁਰ ਬਣ ਕੇ ਕਤਰਾ ਜਾਵੇ ਕੰਨੀ, ਗੁਰਮੁਖ ਪੱਲਾ ਛੁਡਾ ਭੱਜ ਕਦੇ ਨਾ ਜਾਈਆ। ਜੇ ਹੋਵੇ ਆਪਣੀ ਅੱਖ ਅੰਨ੍ਹੀ, ਕਿਸੇ ਨੂੰ ਸੁਜਾਖਾ ਕੀ ਦੇਣਾ ਬਣਾਈਆ। ਜੋ ਆਪ ਹੋਇਆ ਡੰਨੀ, ਦੂਜਾ ਡੰਨ ਨਾ ਸਕੇ ਮਿਟਾਈਆ। ਜਿਸ ਨੇ ਅਜੇ ਆਪ ਰੋਟੀ ਖਾਧੀ ਹੋਵੇ ਚੱਪਾ ਖੰਨੀ, ਕੀ ਭੁੱਖਿਆਂ ਦੇਵੇ ਰਜਾਈਆ। ਨਹੀਂ, ਉਹ ਸਤਿਗੁਰ ਪੂਰਾ ਜਿਸ ਦੀ ਇਕੋ ਮੰਨੀ, ਘਰ ਘਰ ਰਿਜ਼ਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦ ਖਾ ਖਾ ਖ਼ੁਸ਼ੀ ਵਖਾਈਆ। ਸਤਿਗੁਰ ਪਰਸ਼ਾਦ ਦੇਣ ਦੀ ਸਦਾ ਲੋੜ, ਬਿਨ ਲੋੜਵਾਨ ਸਤਿਗੁਰ ਕੰਮ ਕਿਸੇ ਨਾ ਆਇੰਦਾ। ਜੋ ਵਿਛੜਿਆਂ ਦੇਵੇ ਜੋੜ, ਜੋੜੀ ਆਪਣੇ ਨਾਲ ਬਣਾਇੰਦਾ। ਫੜ ਬਾਹੋਂ ਚੜ੍ਹਾਏ ਘੋੜ, ਵਾਗਾਂ ਆਪਣੇ ਨਾਲ ਬੰਧਾਇੰਦਾ। ਓਥੇ ਕਿਸੇ ਦਾ ਚਲੇ ਨਾ ਕੋਈ ਜ਼ੋਰ, ਅੱਗੇ ਹੋ ਨਾ ਕੋਇ ਛੁਡਾਇੰਦਾ । ਬੇਸ਼ਕ ਕਲਜੁਗ ਹੋਵੇ ਅੰਧੇਰਾ ਘੋਰ, ਜੋਤ ਸਚ ਪਰਕਾਸ਼ ਵਖਾਇੰਦਾ। ਜੇ ਮਨ ਵਾਸਨਾ ਰਿਹਾ ਹੋਵੇ ਦੌੜ, ਅੱਗੋਂ ਮੋੜ ਆਪਣੇ ਨਾਲ ਮਿਲਾਇੰਦਾ । ਸਾਚੇ ਮਾਰਗ ਦੇਵੇ ਤੋਰ, ਰਾਹ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸਾਦ ਘਰ ਸਾਚੇ ਆਪ ਵਰਤਾਇੰਦਾ। ਸਤਿਗੁਰ ਪਰਸਾਦ ਜਿਸ ਵਰਤੌਣਾ, ਵਾਤਾਵਰਨ ਵੇਖੇ ਚਾਈਂ ਚਾਈਂਆ। ਗੁਰਸਿਖ ਖਾ ਜਿਸ ਸਤਿਗੁਰ

ਪੌਣਾ, ਸਤਿਗੁਰ ਅੱਗੇ ਆਪਣੀ ਝੋਲੀ ਡਾਹੀਆ। ਜੇ ਦੋਹਾਂ ਨੇ ਇਕ ਦੂਜੇ ਤੋਂ ਪੱਲਾ ਛੁਡੌਣਾ, ਦੋਵੇਂ ਕੰਮ ਕਿਸੇ ਨਾ ਆਈਆ। ਜੇ ਸਤਿਗੁਰ ਹੋ ਕੇ ਆਪਣਾ ਭੇਵ ਛੁਪੌਣਾ, ਗੁਰਸਿਖ ਪੜਦਾ ਨਾ ਕੋਇ ਉਠਾਈਆ। ਏਹੋ ਜਿਹਾ ਖੇਲ ਸਚਖੰਡ ਨਿਵਾਸੀ ਕਦੇ ਨਾ ਭੌਣਾ, ਜੋ ਭਗਤਾਂ ਭਾਵਨੀ ਪੂਰ ਵਖਾਈਆ। ਜੁਗ ਚੌਕੜੀ ਬੇਸ਼ਕ ਬਣਿਆ ਜਾਣਾ ਔਣਾ, ਪੰਜ ਤਤ ਕਾਇਆ ਜਗਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦ ਇਕੋ ਮੰਗ ਮੰਗਾਈਆ। ਪਰਸਾਦ ਕਹੇ ਮੈਂ ਸਭ ਤੋਂ ਠੰਡਾ, ਮੇਰੀ ਸਤਿਗੁਰ ਬਣਤ ਬਣਾਈਆ। ਮੈਨੂੰ ਖਾ ਕੇ ਰਹੇ ਕੋਈ ਨਾ ਰੰਡਾ, ਸੁਰਤੀ ਸ਼ਬਦ ਜੁੜਾਈਆ। ਮੈਂ ਚੜ੍ਹਾਵਾਂ ਓਸ ਡੰਡਾ, ਜਿਸ ਦੀ ਘਾੜਤ ਆਪ ਘੜਾਈਆ। ਮੇਰੇ ਵਰਤੌਣ ਵਾਲਾ ਹੋਵੇ ਕੋਈ ਨਾ ਬੰਦਾ, ਬੰਦਗੀ ਵਾਲਾ ਬੰਦਨਾ ਮੇਰੀ ਦਏ ਜਣਾਈਆ। ਏਹ ਬਣਿਆ ਉਹ ਅੱਜ ਧੰਦਾ, ਜਿਸ ਦੀ ਗੁੰਝਲ ਖੁਲ੍ਹਣ ਵਿਚ ਨਾ ਆਈਆ। ਬੇਸ਼ਕ ਖ਼ਾਲੀ ਦਿਸੇ ਮੰਜਾ, ਸਤਿਗੁਰ ਆਸਣ ਸਦਾ ਸਦਾ ਸਦਾ ਨਜ਼ਰੀ ਆਈਆ। ਉਸ ਦਾ ਰਸ ਸਦਾ ਸਦਾ ਅਨਰੰਗਾ, ਸੂਰਾ ਸਰਬੰਗਾ ਦਏ ਸਮਝਾਈਆ। ਜਿਸ ਗੁਰਮੁਖ ਗੁਰ ਪਰਸਾਦ ਖਾਂਧਾ ਬਿਨ ਦੰਦਾਂ, ਨਾਨਕ ਦਾਦਕ ਦੋਵੇਂ ਗਿਆ ਤਜਾਈਆ। ਉਹ ਸਾਚੇ ਘਰ ਚੜ੍ਹ ਗਿਆ ਚੰਦਾ, ਚੰਦ ਨੂਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਨਣਹਾਰਾ ਆਰ ਪਾਰ ਮਧ ਕੰਢਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਅੱਖ ਪ੍ਰਤਖ ਖੁਲ੍ਹਾਈਆ।

੫ ਭਾਦਰੋਂ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਧੰਨੋ ਵਾਲੀ

ਗੋਬਿੰਦ ਕਹੇ ਮੈਂ ਗੋਬਿੰਦ ਮੀਤਾ, ਗੁਰਮੁਖ ਗੁਰ ਗੁਰ ਮਾਣ ਵਡਿਆਈਆ। ਆਦਿ ਜੁਗਾਦੀ ਠਾਂਡਾ ਸੀਤਾ, ਜੁਗ ਚੌਕੜੀ ਵੇਖ ਵਖਾਈਆ। ਜਨ ਭਗਤਾਂ ਬਖ਼ਸ਼ ਸਚ ਪ੍ਰੀਤਾ, ਪਤਿਪਰਮੇਸ਼ਵਰ ਮੇਲ ਮਿਲਾਈਆ। ਸਤਿ ਸਤਿਵਾਦੀ ਦੱਸ ਕੇ ਹਦੀਸਾ, ਆਤਮ ਪਰਮਾਤਮ ਕਰਾਂ ਕੁੜਮਾਈਆ। ਧਾਮ ਵਖਾ ਇਕ ਅਨਡੀਠਾ, ਗ੍ਰਹਿ ਮੰਦਰ ਪੜਦਾ ਲਾਹੀਆ। ਤ੍ਰੈਗੁਣ ਅਗਨੀ ਤਤ ਬੁਝਾ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਮਾਰਗ ਦੱਸ ਨੀਕਨ ਨੀਕਾ, ਰਹਿਬਰ ਹੋ ਕੇ ਸੰਗ ਨਿਭਾਈਆ। ਲੇਖਾ ਜਾਣਾਂ ਜੀਵ ਜੀਅ ਕਾ, ਲੱਖ ਚੁਰਾਸੀ ਖੋਜ ਖੋਜਾਈਆ । ਨਾਮ ਪਦਾਰਥ ਦੇਵਾਂ ਮੀਠਾ, ਵਸਤ ਅਮੋਲਕ ਇਕ ਵਰਤਾਈਆ। ਭੇਵ ਚੁਕਾਵਾਂ ਊਚਾਂ ਨੀਚਾਂ, ਰਾਓ ਰੰਕਾਂ ਰੰਗ ਰੰਗਾਈਆ। ਲੇਖ ਮਿਟਾਵਾਂ ਹਸਤ ਕੀਟਾਂ, ਮਿਹਰ ਨਜ਼ਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਮੈਂ ਗੋਬਿੰਦ ਰੰਗ, ਗੁਰਮੁਖ ਗੁਰ ਗੁਰ ਆਪ ਚੜ੍ਹਾਈਆ। ਅੰਤਰ ਆਤਮ ਇਕ ਅਨੰਦ, ਪਰਮਾਨੰਦ ਵਿਚ ਸਮਾਈਆ। ਸ਼ਬਦ ਅਗੰਮੀ ਧੁਰ ਦਾ ਛੰਦ, ਅਨਾਦੀ ਨਾਦ ਵਜਾਈਆ। ਆਤਮ ਸੇਜਾ ਸਚ ਪਲੰਘ, ਸੁਹੰਜਣੀ ਸੇਜ ਵਡਿਆਈਆ। ਸਚ ਮਹੱਲ ਉਚ ਮਨਾਰ ਆਪੇ ਲੰਘ, ਘਰ ਘਰ ਵਿਚ ਵੇਖ ਵਖਾਈਆ। ਅੰਮ੍ਰਿਤ ਧਾਰ ਵਹਾ ਗੰਗ, ਨਿਝਰ ਝਿਰਨਾ ਦਿਆਂ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਗੋਬਿੰਦ ਸੱਜਣ, ਗੁਰ ਗੁਰ ਦੇਵਾਂ ਮਾਣ ਵਡਿਆਈਆ। ਸਚ ਦਰਸਾਵਾਂ

ਇਕੋ ਮਜਨ, ਦੁਰਮਤ ਮੈਲ ਧੁਆਈਆ। ਨਾਮ ਨਿਧਾਨਾ ਧੁਰ ਦਾ ਭਜਨ, ਬਿਨ ਅੱਖਰਾਂ ਬੰਦਗੀ ਦਿਆਂ ਸਮਝਾਈਆ। ਨੇਤਰ ਨੈਣ ਪਾ ਕੇ ਸਾਚਾ ਕੱਜਲ, ਨੂਰੀ ਨੂਰ ਨੂਰ ਕਰਾਂ ਰੁਸ਼ਨਾਈਆ। ਪਕੜ ਚੜ੍ਹਾਵਾਂ ਧੁਰ ਦੀ ਮੰਜ਼ਲ, ਪਾਂਧੀ ਪੰਧ ਨਾ ਕੋਇ ਰਖਾਈਆ। ਢੋਲਾ ਰਾਗ ਨਾਦ ਨਗ਼ਮਾ ਨਾਮ ਕਲਮਾ ਸੁਣਾਵਾਂ ਗ਼ਜ਼ਲ, ਕਰਾਂ ਸਚ ਪੜ੍ਹਾਈਆ। ਰੀਤੀ ਨੀਤੀ ਦੇਵਾਂ ਬਦਲ, ਅਦਲ ਅਦਾਲਤ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਗੋਬਿੰਦ ਕਹੇ ਬਿਨ ਗੋਬਿੰਦ ਧਾਰ, ਮਾਤ ਪਿਤ ਜਨਨੀ ਜਨ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸ਼ਬਦ ਸਰੂਪੀ ਸਾਚੀ ਕਾਰ, ਪੰਜ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਬਿਨ ਵਰਨ ਗੋਤ ਕਰ ਉਜਿਆਰ, ਕੋਟਨ ਕੋਟ ਲੱਖ ਚੁਰਾਸੀ ਜੀਵ ਜੰਤ ਕਰਾਂ ਕੁੜਮਾਈਆ। ਆਪਣਾ ਨਾਮ ਨਿਧਾਨ ਸ਼ਬਦ ਗਿਆਨ ਬੋਲ ਜੈਕਾਰ, ਨਾਦ ਧੁਨ ਆਤਮਕ ਅੰਤਰ ਬ੍ਰਹਮ ਬ੍ਰਹਿਮਾਦ ਦਿਆਂ ਸੁਣਾਈਆ। ਪਾਰਬ੍ਰਹਮ ਬ੍ਰਹਮ ਦੱਸ ਪਿਆਰ, ਬਜਰ ਕਪਾਟੀ ਖੋਲ੍ਹ ਕਿਵਾੜ, ਸੁਖਮਨ ਟੇਢੀ ਬੰਕ ਕਰ ਪਾਰ, ਈੜਾ ਪਿੰਗਲ ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਗੋਬਿੰਦ ਕਹੇ ਮੈਂ ਗੋਬਿੰਦ ਏਕ, ਏਕੰਕਾਰ ਦਿਤੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵੱਲੜਾ ਭੇਸ, ਭੇਖਾ ਧਾਰੀ ਸਮਝ ਕੋਇ ਨਾ ਪਾਈਆ। ਬਾਲ ਜਵਾਨੀ ਅਲ੍ਹੜ ਵਰੇਸ, ਜੋਬਨ ਮਤਾ ਹਰ ਘਟ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਯਦਾ ਕਰਨ ਆਦੇਸ, ਨਿਉਂ ਨਿਉਂ ਲਾਗਣ ਪਾਈਂਆ। ਨੇਤਰ ਲੋਚਣ ਨੈਣ ਰਾਹ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕਰੋੜ ਤੇਤੀਸਾ ਸੁਰਪਤ ਇੰਦ ਬੈਠੇ ਧਿਆਨ ਲਗਾਈਆ। ਜਨ ਭਗਤਾਂ ਕਰਾਂ ਸੱਚਾ ਹੇਤ, ਸੰਤ ਸੁਹੇਲੇ ਵੇਖ ਵਖਾਈਆ। ਗੁਰਮੁਖਾਂ ਅੰਦਰ ਰਿਹਾ ਖੇਡ, ਗੁਰਸਿਖਾਂ ਜੋੜ ਜੁੜਾਈਆ। ਜੋਤੀ ਜਲਵਾ ਦੇ ਕੇ ਤੇਜ, ਅੰਧ ਅਗਿਆਨ ਦਿਆਂ ਮੁਕਾਈਆ। ਜਨਮ ਕਰਮ ਦੀ ਮੇਟ ਕੇ ਰੇਖ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਦੱਸ ਕੇ ਭੇਤ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੋਬਿੰਦ ਕਹੇ ਮੈਂ ਗੋਬਿੰਦ ਸੂਰਬੀਰ, ਬੀਰਤਾ ਮੇਰੀ ਸਮਝ ਕਿਸੇ ਨਾ ਆਈਆ। ਖੜਗ ਖੰਡਾ ਨਾ ਕੋਈ ਚਿੱਲਾ ਕਮਾਨ ਤੀਰ, ਤਰਕਸ਼ ਕੰਧ ਨਾ ਕੋਇ ਉਠਾਈਆ। ਇਕੋ ਚੋਟੀ ਮੰਜ਼ਲ ਚੜ੍ਹ ਵੇਖਾਂ ਅਖ਼ੀਰ, ਆਖ਼ਰ ਇਕੋ ਡੇਰਾ ਲਾਈਆ । ਜਿਸ ਦਾ ਰਾਹ ਤੱਕਣ ਪੀਰ ਫ਼ਕੀਰ, ਕੁਤਬ ਗੌਂਸ ਵਲੀ ਸੰਤ ਸਾਧ ਬੈਠੇ ਧਿਆਨ ਲਗਾਈਆ। ਨਾ ਕੋਈ ਸ਼ਰਅ ਨਾ ਜ਼ੰਜੀਰ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਨਾ ਸ਼ਾਹ ਨਾ ਹਕੀਰ, ਸਚ ਤੋਫ਼ੀਕ ਇਕ ਖ਼ੁਦਾਈਆ। ਵੇਖਾਂ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੈਂ ਗੋਬਿੰਦ ਸਤਿ, ਸਤਿ ਸਤਿ ਮੇਰੀ ਵਡਿਆਈਆ। ਜਨ ਭਗਤਾਂ ਦੇਵਾਂ ਬ੍ਰਹਮ ਮਤ, ਸਾਚੇ ਸੰਤਾਂ ਸਚ ਪੜ੍ਹਾਈਆ। ਗੁਰਮੁਖਾਂ ਬੁਝਾ ਕੇ ਅਗਨੀ ਤਤ, ਨਾਤਾ ਇਕੋ ਘਰ ਜੁੜਾਈਆ। ਗੁਰਸਿਖਾਂ ਲੇਖੇ ਲਾ ਕੇ ਰਤ, ਰਤੀ ਰਤ ਦਿਆਂ ਮਹਿਕਾਈਆ। ਸਤਿ ਸੰਤੋਖ ਬਖ਼ਸ਼ ਧੀਰਜ ਯਤ, ਜੋਗ ਜੁਗਤ ਦਿਆਂ ਦ੍ਰਿੜਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰਾਂ ਰੁਸ਼ਨਾਈਆ। ਲਹਿਣਾ ਦੇਣਾ ਹੱਥੋ ਹੱਥ, ਨਾਮ ਪਦਾਰਥ ਝੋਲੀ

ਪਾਈਆ। ਗੁਰਮੁਖਾਂ ਮਾਰਗ ਸਦਾ ਰਿਹਾ ਦੱਸ, ਅੰਦਰ ਬਾਹਰ ਗੁਪਤ ਜ਼ਾਹਰ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਗੁਰ ਇਕੋ ਇਕ ਜਣਾਈਆ। ਗੋਬਿੰਦ ਕਹੇ ਮੈਂ ਧੁਰ ਦਾ ਗੁਰ, ਸਤਿਗੁਰ ਦੇਵੇ ਮਾਣ ਵਡਿਆਈਆ। ਕੋਈ ਨਾ ਸਮਝੇ ਮੇਰਾ ਤਾਲ ਸੁਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਭੇਵ ਨਾ ਪਾਏ ਕੋਈ ਅੰਤਰ ਫ਼ੁਰਨਾ ਫੁਰ, ਫ਼ੁਰਨੇ ਵਿਚ ਸਰਬ ਲੋਕਾਈਆ। ਜਿਨ੍ਹਾਂ ਲੇਖਾ ਲਿਖਿਆ ਧੁਰ, ਮਸਤਕ ਵੇਖਾਂ ਚਾਈਂ ਚਾਈਂਆ। ਜੋ ਚਰਨ ਪ੍ਰੀਤੀ ਗਏ ਜੁੜ, ਜੋੜੀ ਧੁਰ ਦੀ ਦਿਆਂ ਬਣਾਈਆ। ਨਾਮ ਅਗੰਮੀ ਚਾੜ੍ਹ ਕੇ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਸਚ ਦਰਬਾਰ ਸਚਖੰਡ ਅਗੰਮ ਅਥਾਹ ਲਗਾ ਪੌੜ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਨਜ਼ਰ ਤੱਕਾਂ ਕਰ ਕੇ ਗ਼ੌਰ, ਹਰਿਜਨ ਸੱਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰੰਗ ਰੰਗਾਈਆ। ਗੋਬਿੰਦ ਕਹੇ ਮੈਂ ਗੋਬਿੰਦ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਨਜ਼ਰੀ ਆਇੰਦਾ। ਨਾਮ ਨਗਾਰਾ ਇਕ ਮਰਦੰਗ, ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਬੋਧ ਅਗਾਧ ਸ਼ਬਦੀ ਛੰਦ, ਢੋਲਾ ਸੋਹਲਾ ਰਾਗ ਅਲਾਇੰਦਾ। ਆਤਮ ਪਰਮਾਤਮ ਦੇਵਣਹਾਰਾ ਸਚ ਅਨੰਦ, ਪਰਮਾਨੰਦ ਵਿਚ ਸਮਾਇੰਦਾ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੇ ਨਾਲ ਮਿਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਚਾੜ੍ਹ ਚੰਦ, ਜਗਤ ਅੰਧੇਰਾ ਦੂਰ ਕਰਾਇੰਦਾ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ ਆਪਣੇ ਘਰ ਵਸਾਇੰਦਾ। ਲੇਖੇ ਲਾਏ ਕਾਇਆ ਮਾਟੀ ਹਾਡੀ ਚੰਮ, ਪੰਜ ਤਤ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਧੁਰ ਦਾ ਵਰ, ਸਾਚਾ ਲੇਖਾ ਆਪ ਲਿਖਾਇੰਦਾ। ਗੋਬਿੰਦ ਕਹੇ ਮੈਂ ਗੋਬਿੰਦ ਸ਼ਾਹ, ਪਾਤਸ਼ਾਹ ਦਿਤੀ ਵਡਿਆਈਆ। ਨਿਤ ਨਵਿਤ ਦੱਸਾਂ ਰਾਹ, ਮਾਰਗ ਇਕ ਸਮਝਾਈਆ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਦੂਈ ਦਵੈਤੀ ਡੇਰਾ ਢਾਹ, ਚਾਰ ਵਰਨ ਕਰਾਂ ਕੁੜਮਾਈਆ। ਸ਼ਰਅ ਸ਼ਰੀਅਤ ਪੰਧ ਮੁਕਾ, ਸਾਚੀ ਸਿਖ਼ਿਆ ਇਕ ਸਮਝਾਈਆ। ਚਾਰ ਵਰਨਾਂ ਇਕੋ ਦਰ ਬਹਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਰਹਿਣ ਨਾ ਪਾਈਆ। ਸਾਚਾ ਮਾਰਗ ਦਿਆਂ ਜਣਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਧੁਰ ਦਾ ਢੋਲਾ ਇਕੋ ਗਾ, ਭਗਤ ਕਰਾਂ ਪੜ੍ਹਾਈਆ। ਪੜਦਾ ਓਹਲਾ ਪਰੇ ਹਟਾ, ਜੋਤੀ ਜੋਤ ਡਗਮਗਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਸੰਤ ਹਰਿ ਸਤਿਗੁਰ ਸੱਜਣ ਸਤਿ ਸਚ ਮੇਲ ਮਿਲਾ, ਮਿਲਾਪ ਧੁਰ ਦਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟ ਕੋਟ ਜਨਮ ਦੇ ਕਟ ਕੇ ਪਾਪ, ਪਤਤ ਪੁਨੀਤ ਕਰ ਕੇ ਪਾਕ, ਪਵਿਤ ਆਪਣੇ ਸੰਗ ਰਖਾਈਆ।