੫ ਭਾਦਰੋਂ ੨੦੨੧ ਬਿਕ੍ਰਮੀ ਦਰਬਾਰੀ ਲਾਲ ਦੇ ਗ੍ਰਹਿ ਲੁਧਿਆਣਾ
ਪੁਰਖ ਅਕਾਲ ਪ੍ਰੇਮ ਅਨੋਖਾ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਗਏ ਕਮਾਈਆ। ਭਗਤ ਸੰਤ ਤੱਕਣ ਮੌਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਗੁਰਮੁਖ ਗੁਰਸਿਖ ਰਾਹ ਵੇਖਣ ਸੌਖਾ, ਚਰਨ ਲਗ ਲਗ ਪਾਈਂਆ। ਮਿਹਰਵਾਨ ਪ੍ਰਭ ਠਾਕਰ ਸਵਾਮੀ
ਪ੍ਰੇਮ ਪਿਆਰ ਦੀ ਲਾ ਕੇ ਚੋਟਾ, ਤਨ ਨਗਾਰੇ ਨਾਦ ਵਜਾਈਆ। ਅੰਤਰ ਆਤਮ ਬਖ਼ਸ਼ ਪ੍ਰੇਮ ਕੂੜੀ ਕਿਰਿਆ ਮਨ ਮਮਤਾ ਕੱਢੇ ਖੋਟਾ, ਹਉਮੇ ਰੋਗ ਗਵਾਈਆ। ਨਿਰਮਲ ਪਰਕਾਸ਼ ਅਗੰਮ ਅਥਾਹ ਕਰ ਆਪਣੀ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਧੁਰ ਦਾ ਪਿਆਰ ਕਿਸੇ ਵਿਚ ਨਾ ਆਵੇ ਸੋਚਾ, ਸਮਝ ਸਕੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਦ੍ਰਿੜਾਈਆ। ਪੁਰਖ ਅਕਾਲ ਪ੍ਰੇਮ ਅਜਬ, ਨਿਰਾਲਾ ਸਮਝ ਕਿਸੇ ਨਾ ਆਈਆ। ਲੱਖ ਚੁਰਾਸੀ ਹੋਏ ਤਅੱਜੁਬ, ਪੜਦਾ ਸਕੇ ਨਾ ਕੋਇ ਉਠਾਈਆ। ਸ੍ਰਿਸ਼ਟੀ ਭਰਮੀ ਦੀਨ ਮਜ਼੍ਹਬ, ਜ਼ਾਤ ਪਾਤ ਕਰੀ ਕੁੜਮਾਈਆ। ਆਤਮ ਪਰਮਾਤਮ ਕਰੇ ਕੋਈ ਨਾ ਅਦਬ, ਆਦਾਬ ਸੀਸ ਨਾ ਕੋਇ ਝੁਕਾਈਆ। ਪ੍ਰਭ ਮਿਲਣ ਨੂੰ ਰੱਖੇ ਨਾ ਕੋਈ ਕਦਮ, ਪਾਂਧੀ ਪੰਧ ਨਾ ਕੋਇ ਮੁਕਾਈਆ। ਗ੍ਰਹਿ ਗ੍ਰਹਿ ਘਰ ਘਰ ਚਾਰ ਵਰਨ ਦਿਸੇ ਤਸ਼ੱਦਦ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਗਿਣਤੀ ਵਿਚ ਅਦਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਵਖਾਈਆ। ਪੁਰਖ ਅਕਾਲ ਪ੍ਰੇਮ ਅਪਾਰ, ਅਪਰੰਪਰ ਆਪ ਕਰਾਇੰਦਾ। ਨਿਰਗੁਣ ਸਰਗੁਣ ਦਏ ਅਧਾਰ, ਗੁਰ ਅਵਤਾਰ ਮੇਲ ਮਿਲਾਇੰਦਾ । ਸ਼ਬਦ ਅਗੰਮੀ ਬੋਲ ਜੈਕਾਰ, ਧੁਨ ਨਾਦ ਆਪ ਸੁਣਾਇੰਦਾ। ਕੂੜੀ ਕਿਰਿਆ ਕੱਢ ਕੇ ਬਾਹਰ, ਦੁਰਮਤ ਮੈਲ ਧੁਆਇੰਦਾ। ਉਜਲ ਕਰ ਮੰਦਰ ਮਨਾਰ, ਗ੍ਰਹਿ ਆਪਣਾ ਆਸਣ ਲਾਇੰਦਾ। ਸੋਈ ਸੁਰਤੀ ਕਰ ਕੇ ਖ਼ਬਰਦਾਰ, ਸ਼ਬਦ ਹਾਣੀ ਆਪ ਜਗਾਇੰਦਾ। ਅੰਮ੍ਰਿਤ ਪਾਣੀ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਵਧਾਇੰਦਾ। ਸਚ ਪਿਆਰ ਦੇਵੇ ਭਗਵੰਤ, ਜਨ ਭਗਤਾਂ ਦਇਆ ਕਮਾਈਆ। ਮੇਲ ਮਿਲਾਵਾ ਧੁਰ ਦੀ ਨਾਰ ਕੰਤ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਉੱਤਮ ਸ੍ਰੇਸ਼ਟ ਕਰ ਕੇ ਵਿਚੋਂ ਜੀਵ ਜੰਤ, ਸਾਧ ਸੰਤ ਵਿਚੋਂ ਉਠਾਈਆ। ਅੰਤਰ ਆਤਮ ਮਣੀਆਂ ਮੰਤ, ਮਨ ਕਾ ਮਣਕਾ ਦਏ ਭਵਾਈਆ। ਬੋਧ ਅਗਾਧ ਬਣ ਕੇ ਪੰਡਤ, ਨਿਰਅੱਖਰ ਕਰੇ ਪੜ੍ਹਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਮੇਲ ਮਿਲਾਵਾ ਜੋਤ ਅਖੰਡਤ, ਖੰਡ ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਰਖਾਈਆ। ਪੁਰਖ ਅਕਾਲ ਪ੍ਰੇਮ ਅਗੰਮ, ਅਗੰਮੜੀ ਖੇਲ ਕਰਾਇੰਦਾ। ਕੋਈ ਸਮਝ ਨਾ ਸਕੇ ਕਾਇਆ ਮਾਟੀ ਚੰਮ, ਤਤਵ ਤਤ ਗੰਢ ਨਾ ਕੋਇ ਬੰਧਾਇੰਦਾ। ਮਿਹਰਵਾਨ ਹੋ ਕੇ ਜਿਨ੍ਹਾਂ ਅੰਤਰ ਆਤਮ ਦੇਵੇ ਬੰਨ੍ਹ, ਪਰਮਾਤਮ ਆਪਣਾ ਰੰਗ ਰੰਗਾਇੰਦਾ। ਜੋਤ ਪਰਕਾਸ਼ ਚਾੜ੍ਹ ਕੇ ਚੰਨ, ਰਵ ਸਸ ਨੈਣ ਸ਼ਰਮਾਇੰਦਾ। ਨਾਮ ਪਦਾਰਥ ਦੇਵੇ ਧਨ, ਅਨਮੁੱਲੜੀ ਦੌਲਤ ਆਪ ਵਰਤਾਇੰਦਾ । ਸ਼ਬਦ ਸੰਦੇਸ਼ ਸੁਣਾਏ ਕੰਨ, ਅਨਰਾਗੀ ਰਾਗ ਅਲਾਇੰਦਾ। ਮਨ ਵਾਸਨਾ ਬੰਨ੍ਹੇ ਮਨ, ਮਮਤਾ ਮੋਹ ਮਿਟਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਰਖਾਇੰਦਾ। ਪੁਰਖ ਅਕਾਲ ਪ੍ਰੇਮ ਇਕ, ਏਕੰਕਾਰ ਵੰਡ ਵੰਡਾਈਆ। ਜਗ ਨੇਤਰ ਕਿਸੇ ਨਾ ਆਏ ਦਿਸ, ਲੱਖ ਚੁਰਾਸੀ ਦਰਸ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਜਿਸ ਗੁਰਮੁਖ ਪਾਏ ਭਿਖ, ਭਿਛਿਆ ਆਪਣੀ ਇਕ ਵਰਤਾਈਆ। ਅੰਤਰ ਆਤਮ ਕਰ ਕੇ ਹਿਤ, ਪਰਮਾਤਮ ਮੇਲਾ ਸਹਿਜ ਸੁਭਾਈਆ। ਕਰਵਟ
ਲੈ ਬਦਲੇ ਪਿਠ, ਸਨਮੁਖ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪੁਰਖ ਅਕਾਲ ਪ੍ਰੇਮ ਅਵੱਲੜਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਦੋ ਜਹਾਨ ਕਰੇ ਇਕ ਇਕੱਲੜਾ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣਾ ਬੰਧਨ ਪਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਵਿਰਲੇ ਫੜੇ ਪਲੜਾ, ਪੱਲੂ ਆਪਣੇ ਨਾਲ ਬੰਧਾਈਆ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਧਾਰ ਰਲੜਾ, ਸਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਵਸਣਹਾਰਾ ਨਿਹਚਲ ਧਾਮ ਅਵੱਲੜਾ, ਉਚ ਅਗੰਮ ਅਥਾਹ ਬੇਪਰਵਾਹ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਰੰਗਾਈਆ । ਸਤਿਗੁਰ ਪਿਆਰ ਸਦਾ ਸਦਾ ਸਦ ਸੱਜਣ, ਏਥੇ ਓਥੇ ਸੰਗ ਬਣਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰਾਏ ਧੁਰ ਦਾ ਮਜਨ, ਦੁਰਮਤ ਮੈਲ ਧਵਾਇੰਦਾ । ਸ਼ਬਦ ਅਗੰਮੀ ਤਾਲ ਨਾਦ ਅਨਾਦੀ ਵੱਜਣ, ਢੋਲਕ ਛੈਣਾ ਨਾ ਕੋਇ ਖੜਕਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਰਮ ਭੌ ਮਿਟਾਇੰਦਾ। ਦਰਸ ਵਖਾਏ ਗੋਪਾਲ ਮੂਰਤ ਮਦਨ, ਮਧ ਸੂਦਨ ਆਪਣੀ ਕਾਰ ਕਮਾਇੰਦਾ। ਹਰਿ ਭਗਤ ਸੁਹੇਲੇ ਮਸਤਕ ਤਿਲਕ ਲਲਾਟ ਲਗਾਏ ਚੰਦਨ, ਜੋਤੀ ਜਾਤਾ ਡਗਮਗਾਇੰਦਾ। ਨਿਮਸਕਾਰ ਨਮੋ ਨਮੋ ਸਵਾਮੀ ਇਕੋ ਦੱਸੇ ਬੰਦਨ, ਡੰਡੌਤ ਸਾਚੀ ਇਕ ਸਮਝਾਇੰਦਾ। ਅੰਤਰ ਆਤਮ ਪਰਮਾਤਮ ਬਖ਼ਸ਼ ਕੇ ਅਨੰਦਨ, ਨਿਜਾਨੰਦ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਪਿਆਰ ਜਗਤ ਜੁਗ ਚਾਰ, ਕੋਟਨ ਕੋਟ ਕਾਲ ਮੁੱਕ ਕਦੇ ਨਾ ਜਾਈਆ। ਜੁਗ ਚੌਕੜੀ ਨਿਤ ਨਵਿਤ ਵਿਹਾਰ, ਬਿਵਹਾਰੀ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਜੋਤੀ ਜਾਤਾ ਫੇਰਾ ਪਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਧੁਨ ਕਰੇ ਸ਼ਨਵਾਈਆ। ਸੇਵਾ ਲਾ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਕਾਤਬ ਆਪਣੀ ਕਲਮ ਚਲਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਪਾਏ ਸਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਘਟ ਘਟ ਅੰਦਰ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਉਜਿਆਰ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਸਤਿ ਸਤਿ ਦੇਵੇ ਦੇਵਣਹਾਰ, ਸਤਿ ਸਤਿਵਾਦੀ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਭਰਨਹਾਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਪੁਰਖ ਅਕਾਲ ਪ੍ਰੇਮ ਸਦਾ ਸਦ, ਨਿਰਗੁਣ ਸਰਗੁਣ ਆਪ ਕਰਾਇੰਦਾ। ਜਗਤ ਦਵਾਰ ਕਰ ਕੇ ਪਾਰ ਹੱਦ, ਘਰ ਆਪਣਾ ਇਕ ਵਖਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਬਿਨ ਮੰਦਰ ਮਸੀਤ ਸ਼ਿਵਦਵਾਲੇ ਮੱਠ ਗੁਰੂਦਵਾਰ ਇਕੋ ਇਕ ਵਡਿਆਇੰਦਾ। ਲਹਿਣਾ ਦੇਣਾ ਚੌਦਾਂ ਲੋਕ ਚੌਦਾਂ ਤਬਕ ਹੱਟ, ਚੌਦਾਂ ਵਿਦਿਆ ਪੰਧ ਮੁਕਾਇੰਦਾ। ਸਚ ਪ੍ਰੀਤੀ ਅੰਦਰ ਰੱਖ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਇੰਦਾ । ਜਗਤ ਜਹਾਨੋਂ ਕਰ ਕੇ ਵੱਖ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਦੂਈ ਦਵੈਤੀ ਮੇਟ ਕੇ ਫੱਟ, ਕੂੜੀ ਕਿਰਿਆ ਡੇਰਾ ਢਾਇੰਦਾ। ਲੇਖੇ ਲਾਏ ਕਾਇਆ ਰਤ, ਰਤੀ ਰਤ ਆਪਣੇ ਰੰਗ ਰੰਗਾਇੰਦਾ। ਅੰਤਰ ਆਤਮ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਮੇਲ ਮਿਲਾਵਾ ਕਮਲਾਪਤਿ, ਕੰਤ ਕੰਤੂਹਲ ਇਕੋ ਨਜ਼ਰੀ ਆਇੰਦਾ। ਸੱਚਾ ਮਾਰਗ ਧੁਰ ਦਾ ਦੱਸ,
ਰਹਿਬਰ ਹੋ ਕੇ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਦ੍ਰਿੜਾਇੰਦਾ। ਸਚ ਪਿਆਰ ਕਰੇ ਜਨ ਭਗਤ, ਪ੍ਰਭ ਆਪਣੀ ਦਇਆ ਕਮਾਈਆ। ਉੱਤਮ ਹੋਵੇ ਵਿਚੋਂ ਜਗਤ, ਜਗ ਜੀਵਣ ਦਾਤਾ ਵੇਖ ਵਖਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤਤ ਵੱਜੇ ਵਧਾਈਆ। ਨਾਮ ਖ਼ੁਮਾਰੀ ਕਰੇ ਮਸਤ, ਦਿਵਸ ਰੈਣ ਆਪਣੀ ਧਾਰ ਚਲਾਈਆ। ਲੇਖਾ ਚੁੱਕੇ ਕੀਟ ਹਸਤ, ਊਚ ਨੀਚ ਨਾ ਕੋਇ ਸਮਝਾਈਆ। ਦੀਨ ਮਜ਼੍ਹਬ ਨਾ ਕੋਇ ਫ਼ਰਕ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਵੇਖ ਵਖਾਏ ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਸਤਿਗੁਰ ਪ੍ਰੇਮ ਸਦਾ ਅਸਚਰਜ, ਅਚਰਜ ਲੀਲਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਗੁਰ ਪਿਆਰ ਸਦਾ ਸਦਾ ਸਦ ਨਿਤ, ਆਦਿ ਜੁਗਾਦਿ ਰਹੇ ਜਸ ਗਾਈਆ। ਪੁਰਖ ਅਕਾਲ ਕੀਤਾ ਗੋਬਿੰਦ ਬਣ ਕੇ ਪਿਤ, ਹੇਮਕੁੰਟ ਵੱਜੀ ਵਧਾਈਆ। ਗੋਬਿੰਦ ਗੁਰਮੁਖਾਂ ਵਸਿਆ ਚਿਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਪੂਰਬ ਲੇਖਾ ਵੇਖ ਅਗਲਾ ਦਿਤਾ ਲਿਖ, ਬਾਕੀ ਰਹਿਣ ਨਾ ਕੋਇ ਪਾਈਆ। ਸ਼ਬਦ ਸਤਾਰ ਮਾਰੇ ਖਿਚ, ਦੋਹਰਾ ਤਾਲ ਵਜਾਈਆ। ਜੋ ਗੁਰਮੁਖ ਗੁਰਸਿਖ ਮੁਖ ਭਵਾ ਕੇ ਦੇ ਜਾਏ ਪਿਠ, ਤਿਸ ਠੌਰ ਕੋਇ ਨਾ ਪਾਈਆ। ਏਥੇ ਓਥੇ ਮਿਲੇ ਨਾ ਕੋਈ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਜਨਨੀ ਸਫ਼ਲ ਨਾ ਹੋਵੇ ਕੁੱਖ, ਦਸ ਦਸ ਮਾਸ ਪੰਧ ਨਾ ਕੋਇ ਚੁਕਾਈਆ। ਜੋ ਗੁਰਸਿਖ ਸਤਿਗੁਰ ਪਿਆਰ ਪ੍ਰਭ ਸਰਨ ਪ੍ਰੀਤੀ ਗਏ ਝੁਕ, ਸੀਸ ਜਗਦੀਸ ਭੇਟ ਚੜ੍ਹਾਈਆ। ਓਨ੍ਹਾਂ ਪੈਂਡਾ ਜਾਏ ਮੁੱਕ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਵਖਾਈਆ। ਸਤਿਗੁਰ ਪ੍ਰੇਮ ਨਾ ਹੋਏ ਵਿਛੋੜਾ, ਵਿਛੜ ਕਦੇ ਨਾ ਜਾਈਆ। ਆਦਿ ਜੁਗਾਦਿ ਭਗਤ ਭਗਵਾਨ ਦਾ ਜੋੜਾ, ਜੁਗ ਚੌਕੜੀ ਸੋਭਾ ਪਾਈਆ। ਜਗਤ ਅੰਦਰ ਵੇਖੇ ਅੰਧ ਘੋਰਾ, ਚਾਰ ਕੁੰਟ ਦਹਿ ਦਿਸ਼ਾ ਖੋਜ ਖੋਜਾਈਆ। ਪਾਵੇ ਸਾਰ ਠੱਗ ਚੋਰਾਂ, ਲੁਕਿਆ ਕੋਇ ਰਹਿਣ ਨਾ ਪਾਈਆ। ਪਸ਼ੂ ਪੰਖੀ ਚਾਰੇ ਖਾਣੀ ਵੇਖੇ ਢੋਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ । ਸਤਿਗੁਰ ਪ੍ਰੇਮ ਗੁਰਮੁਖ ਵਿਰਲੇ ਜਾਤਾ, ਜਿਸ ਆਪਣੀ ਬੂਝ ਬੁਝਾਈਆ। ਬਿਨ ਪੜ੍ਹਿਆਂ ਹੋਇਆ ਗਿਆਤਾ, ਚੌਦਾਂ ਵਿਦਿਆ ਚਰਨਾਂ ਹੇਠ ਦਬਾਈਆ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਤਮ ਅਨਾਦੀ ਜੁੜਿਆ ਨਾਤਾ, ਬਿਧਾਤਾ ਆਪਣੇ ਰੰਗ ਰੰਗਾਈਆ। ਉਤਮ ਹੋਈ ਜਗਤ ਜ਼ਾਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਾਚਾ ਖੇਲ ਅਗੰਮ ਅਥਾਹ ਕਾਇਆ ਮੰਦਰ ਅੰਦਰ ਭਾਖਾ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਮੰਜ਼ਲ ਮੰਜ਼ਲ ਚੁੱਕੇ ਵਾਟਾ, ਪੌੜੀ ਪੌੜੀ ਲਏ ਚੜ੍ਹਾਈਆ। ਜਨਮ ਕਰਮ ਦਾ ਪੂਰਾ ਕਰੇ ਘਾਟਾ, ਪੂਰੇ ਸਤਿਗੁਰ ਹੱਥ ਵਡਿਆਈਆ। ਆਤਮ ਸੇਜ ਸੁਹੰਜਣੀ ਸੁਹਾਈ ਖਾਟਾ, ਸਚ ਸਿੰਘਾਸਣ ਸੋਭਾ ਪਾਈਆ। ਅਮੋਲਕ ਅਮੁੱਲ ਅਤੁਲ ਨਾਮ ਪਦਾਰਥ ਦੇਵੇ ਦਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪ੍ਰੇਮ ਇਕ ਬੰਧਾਈਆ। ਸਤਿਗੁਰ ਪ੍ਰੇਮ ਧੁਰ ਦਾ ਬੰਧਨ, ਬੰਦਗੀ ਵਿਚੋਂ ਬੰਦਨਾ ਨਜ਼ਰੀ ਆਈਆ। ਜਿਨ੍ਹਾਂ ਉਠਾਇਆ ਆਪਣੇ ਅੰਗਨ, ਸਾਚੀ ਗੋਦੀ ਲਏ ਬਹਾਈਆ। ਸੋ ਗੁਰਸਿਖ ਦੂਜੇ ਦਵਾਰੇ ਕਦੇ ਨਾ ਜਾਵਣ ਮੰਗਣ, ਗਦਾਗਰ ਨਾ ਰੂਪ ਵਟਾਈਆ। ਨਿਜ ਆਤਮ
ਮਾਨਣ ਇਕ ਅਨੰਦਨ, ਪਰਮਾਨੰਦ ਵਿਚ ਸਮਾਈਆ। ਵੇਖੇ ਖੇਲ ਵਿਚ ਬ੍ਰਹਿਮੰਡਨ, ਵਰਭੰਡੀ ਭੇਵ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਲਗਾਈਆ। ਸਤਿਗੁਰ ਪ੍ਰੇਮ ਜਿਨ੍ਹਾਂ ਲੱਗਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਸਤਿ ਖ਼ੁਮਾਰੀ ਅੰਦਰ ਫਿਰੇ ਭੱਜਾ, ਮੰਜ਼ਲ ਆਪਣੀ ਪੰਧ ਮੁਕਾਈਆ। ਜਗਤ ਵਾਸਨਾ ਹੋਏ ਨਾ ਗੰਦਾ, ਕੂੜੀ ਕਿਰਿਆ ਨਾ ਕੋਇ ਕੁੜਮਾਈਆ। ਸੀਤਲ ਧਾਰ ਸਦਾ ਠੰਡਾ, ਅਗਨੀ ਤਤ ਨਾ ਕੋਇ ਤਪਾਈਆ। ਅੰਤਰ ਆਤਮ ਹੋਵੇ ਨਾ ਰੰਡਾ, ਕੰਤ ਸੁਹਾਗੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਪ੍ਰੇਮ ਜਣਾਈਆ। ਸਤਿਗੁਰ ਪ੍ਰੇਮ ਡੂੰਘਾ ਸਾਗਰ, ਜਗਤ ਨਈਆ ਨੌਕਾ ਹੱਥ ਕਿਸੇ ਨਾ ਆਈਆ। ਜਨ ਭਗਤਾਂ ਦੇਵੇ ਦੋ ਜਹਾਨ ਆਦਰ, ਆਦਰਸ਼ ਆਪਣਾ ਇਕ ਵਖਾਈਆ। ਕਰਤਾ ਪੁਰਖ ਕਰੀਮ ਕਾਦਰ, ਕੁਦਰਤ ਦਾਤਾ ਬੇਪਰਵਾਹੀਆ। ਨਿਤ ਨਵਿਤ ਸਦਾ ਸਦਾ ਸਦ ਜਨ ਭਗਤਾਂ ਅੱਗੇ ਹਾਜ਼ਰ, ਹਜ਼ੂਰ ਹਜ਼ਰਤ ਆਪਣਾ ਰੂਪ ਵਟਾਈਆ। ਜੋਧਾ ਸੂਰਬੀਰ ਬਣ ਬਹਾਦਰ, ਕੂੜੀ ਕਿਰਿਆ ਮਨ ਵਾਸਨਾ ਪਰੇ ਦੇਵੇ ਹਟਾਈਆ। ਨਿਰਮਲ ਕਰਮ ਕਰੇ ਉਜਾਗਰ, ਜੋ ਸਤਿਗੁਰ ਪਿਆਰ ਬਣੇ ਸੌਦਾਗਰ, ਘਰ ਮੰਦਰ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਡੋਰੀ ਤੰਦ ਇਕ ਜਣਾਈਆ। ਪ੍ਰੇਮ ਅੰਦਰ ਸਤਿਗੁਰ ਮੱਤਾ, ਮਨਮਤ ਸਮਝ ਕੋਇ ਨਾ ਪਾਈਆ । ਪ੍ਰੇਮ ਅੰਦਰ ਸਤਿਗੁਰ ਰੱਤਾ, ਰਤੀ ਰਤ ਰੰਗ ਨਾ ਕੋਇ ਰੰਗਾਈਆ। ਪ੍ਰੇਮ ਅੰਦਰ ਸਤਿਗੁਰ ਵਸਾ, ਘਰ ਘਰ ਵਿਚ ਡੇਰਾ ਲਾਈਆ। ਪ੍ਰੇਮ ਅੰਦਰ ਸਤਿਗੁਰ ਨੱਠਾ, ਭੱਜ ਭੱਜ ਨੌ ਦਵਾਰੇ ਪੰਧ ਚੁਕਾਈਆ। ਪ੍ਰੇਮ ਅੰਦਰ ਸਤਿਗੁਰ ਸਤਿ ਪੁਰਖ ਨਿਰੰਜਣ ਸਦਾ ਸਮਰਥਾ, ਸਮਰਥ ਆਪਣੀ ਕਾਰ ਕਮਾਈਆ। ਪ੍ਰੇਮ ਅੰਦਰ ਨਿਜ ਨੇਤਰ ਜਨ ਭਗਤਾਂ ਖੋਲ੍ਹੇ ਅੱਖਾ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਕਰੇ ਪ੍ਰੇਮ ਜੋਤ ਨਿਰੰਕਾਰੀ, ਨਿਰਗੁਣ ਹੱਥ ਵਡਿਆਈਆ। ਸਰਗੁਣ ਸਤਿ ਸ਼ਬਦ ਪਿਆਰੀ, ਪ੍ਰੇਮ ਪ੍ਰੀਤੀ ਇਕ ਬਣਾਈਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਰੰਗ ਰਿਹਾ ਚਾੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਵਿਗਸੇ ਵਾਰੋ ਵਾਰੀ, ਨੇਤਰ ਨੈਣ ਅੱਖ ਨਜ਼ਰ ਕਿਸੇ ਨਾ ਆਈਆ। ਪ੍ਰੇਮ ਵਿਚੋਂ ਪ੍ਰੇਮ ਕਰੇ ਸ਼ਿੰਗਾਰੀ, ਤਨ ਜੋਬਨ ਦੇਵੇ ਮਾਣ ਵਡਿਆਈਆ। ਸਤਿਗੁਰ ਪ੍ਰੇਮ ਪੁੱਛੋ ਕੋਲੋਂ ਲਾਲ ਦਰਬਾਰੀ, ਜਿਸ ਗ੍ਰਹਿ ਦਰਬਾਰ ਲਿਆ ਲਗਾਈਆ। ਏਹ ਫ਼ੀਲ ਹਾਥੀਆਂ ਨਾਲੋਂ ਉਚੀ ਹਮਾਰੀ, ਜਿਸ ਉਪਰ ਬੈਠਾ ਆਸਣ ਲਾਈਆ। ਤ੍ਰੇਤੇ ਜੁਗ ਦੀ ਪਿਛਲੀ ਯਾਰੀ, ਯਾਰਾਨਾ ਭੁੱਲ ਕਦੇ ਨਾ ਜਾਈਆ। ਅੰਗਦ ਤੇਰੀ ਅੰਗ ਲੱਗਣ ਦੀ ਆਈ ਵਾਰੀ, ਬਿਨ ਸਤਿਗੁਰ ਪੂਰੇ ਵਾਰਤਾ ਪਿਛਲੀ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਰਿਹਾ ਵਖਾਈਆ। ਸਚ ਪ੍ਰੀਤੀ ਮਿਲਿਆ ਪਿਰ, ਪੀਰ ਪੈਗ਼ੰਬਰ ਇਕ ਅਖਵਾਇੰਦਾ। ਜਿਸ ਦਾ ਲੇਖਾ ਲਹਿਣਾ ਗਿਰ, ਗਹਿਰ ਗਵਰ ਆਪੇ ਖੋਜ ਖੋਜਾਇੰਦਾ। ਜਿਸ ਦੀ ਜਗ ਨੇਤਰ ਤੱਕ ਸਕੇ ਨਾ ਕੋਈ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਇੰਦਾ। ਜੋ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਮੁਕਾਮੇ ਹਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪ੍ਰੇਮ ਇਕ ਬਣਾਇੰਦਾ। ਧੁਰ ਦਾ ਪ੍ਰੇਮ ਕਰੇ ਗੁਰ ਪੂਰਾ, ਸਤਿਗੁਰ ਪੂਰੇ ਹੱਥ ਵਡਿਆਈਆ। ਜਿਸ ਦਾ ਲੇਖ ਨਾ ਹੋਵੇ ਅਧੂਰਾ, ਕੂੜਾ ਨੇਂਹੋਂ ਨਾ
ਕਦੇ ਲਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਗ਼ਰੀਬ ਨਿਮਾਣੇ ਕੋਝੇ ਕਮਲੇ ਗੋਦ ਉਠਾਈਆ। ਦਾਤਾ ਬਣ ਕੇ ਜੋਧਾ ਸੂਰਾ, ਕੂੜੀ ਕਿਰਿਆ ਪਰੇ ਹਟਾਈਆ। ਨਾਮ ਖ਼ੁਮਾਰੀ ਕਰ ਮਖ਼ਮੂਰਾ, ਮੁਸ਼ਕਲ ਅਗਲੀ ਹੱਲ ਕਰਾਈਆ। ਹਾਜ਼ਰ ਹੋ ਕੇ ਸਚ ਹਜ਼ੂਰਾ, ਹਾਜ਼ਰੀ ਆਪਣੀ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਦਰਬਾਰੀ ਲਾਲ ਪ੍ਰੇਮ ਅਪਾਰ, ਸਤਿਗੁਰ ਸਤਿ ਸਤਿ ਜਣਾਈਆ। ਜਿਸ ਨੂੰ ਤਰਸਦੇ ਸਦਾ ਸਦਾ ਜੁਗ ਚਾਰ, ਨਿਤ ਨਵਿਤ ਧਿਆਨ ਲਗਾਈਆ। ਜਿਸ ਦਾ ਰਾਹ ਤੱਕਣ ਕਰੋੜ ਤੇਤੀਸਾ ਨੈਨ ਉਘਾੜ, ਸੁਰਪਤ ਇੰਦ ਸੰਗ ਮਿਲਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ ਨੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਿਆ ਪੁਰਖ ਅਕਾਲ, ਅਕਲ ਕਲਧਾਰੀ ਵਡ ਵਡਿਆਈਆ। ਜੋ ਨਿਤ ਨਵਿਤ ਦੋ ਜਹਾਨਾਂ ਦੀਨ ਦਿਆਲ, ਦੀਨ ਦੁਨੀ ਆਪਣੀ ਝੋਲੀ ਪਾਈਆ। ਜਿਸ ਦੇ ਹੱਥ ਕਾਲ ਮਹਾਂਕਾਲ, ਰਾਏ ਧਰਮ ਬੈਠਾ ਸੀਸ ਝੁਕਾਈਆ। ਸੋ ਸਾਹਿਬ ਸਤਿਗੁਰ ਖੇਲ ਕਰੇ ਕਮਾਲ, ਜਿਸ ਕਮਾਲਾ ਕਬੀਰ ਜੁਲਾਹਾ ਦਿਤੀ ਮਾਣ ਵਡਿਆਈਆ। ਸੋ ਸਚ ਸਤਿ ਬਣਾਏ ਸੱਚੀ ਧਰਮਸਾਲ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਤ੍ਰੇਤਾ ਜੁਗ ਦੀ ਪ੍ਰੀਤੀ ਰਿਹਾ ਪਾਲ, ਪ੍ਰਿਤਪਾਲਕ ਭੁੱਲ ਕਦੇ ਨਾ ਜਾਈਆ। ਇਹੋ ਸ਼ਬਦ ਅਨੋਖੀ ਜਗਤ ਮਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਸ਼ਾਸਤਰਾਂ ਵਿਚੋਂ ਨਾ ਮਿਲੇ ਅਹਿਵਾਲ, ਵੇਦਾਂ ਵਿਚੋਂ ਨਾ ਕੋਇ ਦਸਾਈਆ। ਗਿਆਨਾਂ ਵਿਚੋਂ ਨਾ ਕੋਇ ਗਿਆਨ, ਧਿਆਨਾਂ ਵਿਚੋਂ ਨਾ ਕੋਇ ਧਿਆਨ, ਕੁਰਾਨਾਂ ਵਿਚੋਂ ਨਾ ਕੋਇ ਈਮਾਨ, ਈਮਾਨਾਂ ਵਿਚੋਂ ਨਾ ਕੋਇ ਪਰਗਟਾਈਆ। ਪਰਮ ਪੁਰਖ ਪਰਮਾਤਮ ਆਤਮ ਜੁਗ ਜੁਗ ਵਿਛੜਿਆਂ ਮੇਲੇ ਆਣ, ਵਿਛੋੜਾ ਪਿਛਲਾ ਪੰਧ ਮੁਕਾਈਆ। ਇਹੋ ਜਿਹਾ ਲੱਭਿਆਂ ਕਿਸੇ ਨਾ ਮਿਲੇ ਭਗਵਾਨ, ਜੋ ਘਰ ਬੈਠਿਆਂ ਰਿਹਾ ਤਰਾਈਆ। ਕੋਟਨ ਕੋਟ ਤੀਰਥ ਤੱਟਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰਦੇ ਦਾਨ, ਜਗਤ ਅਸ਼ਨਾਨ ਤਾਰੀਆਂ ਲਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਗੌਂਦੇ ਗਾਨ, ਅੱਖਰਾਂ ਨਾਲ ਅੱਖਰ ਮੇਲ ਮਿਲਾਈਆ। ਬਿਨ ਸਤਿਗੁਰ ਪ੍ਰੀਤੀ ਕਿਸੇ ਨਾ ਮਿਲਿਆ ਸਾਚਾ ਥਾਨ, ਸਚਖੰਡ ਸੋਭਾ ਕੋਇ ਨਾ ਪਾਈਆ। ਤਨ ਮਾਟੀ ਖ਼ਾਕੀ ਖ਼ਾਕ ਰਹੇ ਛਾਣ, ਜਿਨ੍ਹਾਂ ਭੁੱਲਿਆ ਬੇਪਰਵਾਹੀਆ। ਨਾ ਸਿਦਕ ਨਾ ਕੋਇ ਈਮਾਨ, ਸਬਰ ਸਬੂਰੀ ਸੰਗ ਨਾ ਕੋਇ ਰਖਾਈਆ। ਇਕੋ ਨਾਤਾ ਜੁੜਿਆ ਪੀਣ ਖਾਣ, ਰਸਨਾ ਜਿਹਵਾ ਜਗਤ ਹਲਕਾਈਆ। ਜਿਨ੍ਹਾਂ ਪ੍ਰੇਮ ਪ੍ਰੀਤੀ ਅੰਦਰ ਆਪਣਾ ਆਪ ਕੀਤਾ ਬਲੀਦਾਨ, ਸੋ ਜੋਧਾ ਸੂਰਬੀਰ ਦੋ ਜਹਾਨ ਸੋਭਾ ਪਾਈਆ। ਜਿਨ੍ਹਾਂ ਅੰਦਰ ਕਾਮ ਸ਼ੈਤਾਨ, ਲੋਭ ਮੋਹ ਹੰਕਾਰ ਹੋਏ ਹਲਕਾਈਆ । ਸੋ ਸਤਿਗੁਰ ਸਵਾਮੀ ਬਿਨ ਹਰਿ ਕਿਰਪਾ ਸਕੇ ਨਾ ਕੋਇ ਪਛਾਣ, ਨੇਤਰ ਅੱਖ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆਾ। ਬੇਪਰਵਾਹ ਪ੍ਰੇਮ ਪ੍ਰੀਤੀ ਅੰਦਰ ਮਧਾ, ਆਦਿ ਜੁਗਾਦਿ ਇਕੋ ਰੰਗ ਸਮਾਈਆ। ਜਨ ਭਗਤਾਂ ਦੇ ਸਾਚਾ ਸੱਦਾ, ਘਰ ਸਾਚੇ ਮੇਲ ਮਿਲਾਈਆ। ਮਿਹਰਵਾਨ ਹੋ ਕੇ ਪੜਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਭਗਤ ਜਗਤ ਕੋਈ ਰਹੇ ਨਾ ਨੰਗਾ, ਓਢਨ ਇਕੋ ਨਾਮ ਜਣਾਈਆ। ਅੰਮ੍ਰਿਤ ਆਤਮ ਸਾਚਾ ਨੀਰ ਵਹਾਏ ਗੰਗਾ, ਗੋਦਾਵਰੀ ਸੁਰਸਤੀ ਨਾਲ ਮਿਲਾਈਆ। ਨੂਰੀ ਚੰਦ ਚਮਕਾਏ ਚੰਦਾ, ਚੌਦਸ ਚੌਦਾਂ ਵੇਖ ਵਖਾਈਆ। ਸਚ ਦਵਾਰ ਵਖਾਏ ਠੰਡਾ, ਚਰਨ ਕਵਲ ਵਡਿਆਈਆ। ਨਾਤਾ ਤੋੜ ਕੇ ਜੇਰਜ ਅੰਡਾ,
ਉਤਭੁਜ ਸੇਤਜ ਲਹਿਣਾ ਰਿਹਾ ਮੁਕਾਈਆ। ਬਿਨਾਂ ਬੰਦਗੀਉਂ ਪਾਰ ਕਰ ਕੇ ਬੰਦਾ, ਬੰਧਨ ਸਾਰੇ ਰਹੇ ਤੁੜਾਈਆ। ਜੋ ਹਰਿ ਸੰਗਤ ਵਿਚ ਮਿਲ ਕੇ ਹੋਇਆ ਗੰਦਾ, ਤਿਸ ਦੀ ਗੰਦਗੀ ਅੱਗੇ ਪਿਛੇ ਸਕੇ ਨਾ ਕੋਇ ਧੁਆਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਪ੍ਰੇਮ ਪ੍ਰੀਤੀ ਅੰਦਰ ਜਿਨ੍ਹਾਂ ਬਿਨ ਡੋਰੀ ਤੰਦ ਬੱਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਤਿਗੁਰ ਪ੍ਰੇਮ ਸੱਚਾ ਹੱਕਾ, ਹਕੀਕਤ ਵਿਚੋਂ ਨਜ਼ਰੀ ਆਈਆ। ਲੋੜ ਚੁਕਾਏ ਮਦੀਨਾ ਮੱਕਾ, ਮਕਬਰਿਆਂ ਲੇਖਾ ਦਏ ਮੁਕਾਈਆ। ਪਰਵਰਦਿਗਾਰ ਨੂਰ ਇਲਾਹੀ ਸਾਂਝਾ ਯਾਰ ਵਖਾਏ ਆਪਣੀ ਅੱਖਾਂ, ਨਿਜ ਲੋਚਣ ਇਕ ਖੁਲ੍ਹਾਈਆ। ਲਹਿਣਾ ਚੁਕਾਏ ਚੌਦਾਂ ਤਬਕਾਂ ਜਗਤ ਹੱਟਾਂ, ਘਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਰੰਗ ਚੜ੍ਹਾਈਆ। ਜਨ ਭਗਤ ਕਹੇ ਪ੍ਰਭ ਪਾਇਆ ਪ੍ਰੇਮ ਇਕ, ਘਰ ਵੱਜੀ ਨਾਮ ਵਧਾਈਆ। ਦਿਵਸ ਰੈਣ ਲੱਗੀ ਸਿਕ, ਅੱਠੇ ਪਹਿਰ ਰਹੀ ਸਤਾਈਆ। ਆਤਮਾ ਕਿਤੇ ਨਾ ਬਹਿਵੇ ਟਿਕ, ਮਨ ਮਤ ਬੁਧ ਸਮਝ ਕੋਇ ਨਾ ਪਾਈਆ। ਜਿਸ ਮੇਰਾ ਲਹਿਣਾ ਦਿਤਾ ਲਿਖ, ਸੋ ਦੇਵਣਹਾਰ ਵੇਖ ਵਖਾਈਆ। ਓਸ ਦੇ ਚਰਨ ਪ੍ਰੀਤੀ ਬਿਨ ਕੀਮਤੋਂ ਜਾਵਾਂ ਵਿਕ, ਖ਼ਾਕੀ ਮਾਟੀ ਭੇਟ ਚੜ੍ਹਾਈਆ। ਉਹ ਸਾਹਿਬ ਨਿਰਾਲਾ ਜੋਤ ਅਕਾਲਾ ਸਦਾ ਪ੍ਰਿਤਪਾਲਾ ਆਪੇ ਕਰੇ ਹਿਤ, ਹਿਤਕਾਰੀ ਵਡ ਵਡਿਆਈਆ। ਦੂਰ ਦੁਰਾਡਾ ਨੇਰਨ ਨੇਰਾ ਗ੍ਰਹਿ ਵਸਣਹਾਰਾ ਆਤਮ ਪਰਮਾਤਮ ਮਾਰੇ ਖਿਚ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਚੁਕਾਏ ਜੋ ਅੰਤਰ ਵਿਚ, ਵਿਚੋਂ ਆਪਣਾ ਆਪ ਪਰਗਟਾਈਆ । ਸਤਿਗੁਰ ਪ੍ਰੇਮ ਅੰਦਰ ਵੜਿਆ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੁਰਮੁਖ ਕੋਇ ਮੇਰੇ ਮੰਦਰ ਚੜ੍ਹਿਆ, ਪੌੜੇ ਪੌੜੇ ਕਦਮ ਟਿਕਾਈਆ। ਸਚ ਦਵਾਰੇ ਜਾ ਕੇ ਖੜਿਆ, ਸਵੱਛ ਸਰੂਪੀ ਰੂਪ ਵਟਾਈਆ। ਕਰ ਪਰਕਾਸ਼ ਬਹੱਤਰ ਨੜਿਆ, ਅਗਿਆਨ ਅੰਧੇਰਾ ਦਿਤਾ ਮਿਟਾਈਆ। ਆਤਮ ਮਿਲ ਕੇ ਪਰਮਾਤਮ ਢੋਲਾ ਇਕੋ ਪੜ੍ਹਿਆ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਆਪਣੇ ਨਾਲ ਜੁੜਾਈਆ। ਸਤਿਗੁਰ ਪ੍ਰੀਤੀ ਪ੍ਰੇਮ ਪਿਆਰੀ, ਪਿਆਰਿਆਂ ਵਿਚੋਂ ਨਜ਼ਰੀ ਆਈਆ। ਗੁਰਮੁਖ ਕਰੇ ਵਿਰਲਾ ਬਣ ਕੇ ਨਾਰੀ, ਨਰ ਨਰਾਇਣ ਕੰਤ ਹੰਢਾਈਆ। ਜਿਸ ਦੀ ਤੁਟ ਨਾ ਜਾਏ ਯਾਰੀ, ਆਦਿ ਜੁਗਾਦਿ ਮੁਖ ਨਾ ਕਦੇ ਭਵਾਈਆ। ਸਚ ਮਹੱਲ ਬਿਠਾਏ ਅਟਾਰੀ, ਮਹਿਫ਼ਲ ਆਪਣੇ ਨਾਲ ਲਗਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਉਜਿਆਰੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਸੱਚਾ ਸਿਕਦਾਰੀ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਧਾ ਸੂਰਬੀਰ ਬਲਕਾਰੀ, ਮਰਦ ਮਰਦਾਨਾ ਸੋਭਾ ਪਾਈਆ। ਨੂਰ ਇਲਾਹੀ ਪਰਵਰਦਿਗਾਰੀ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਸਚ ਤੌਫ਼ੀਕ ਸਚ ਸਰਦਾਰੀ, ਸ਼ਾਹ ਨਵਾਬ ਵੱਡੀ ਵਡਿਆਈਆ। ਪੀਰ ਪੈਗ਼ੰਬਰ ਜਿਸ ਦੇ ਕਦਮਾਂ ਉਤੇ ਮਸਤਕ ਰੱਖ ਮੰਗਣ ਦਾਤ ਅਪਾਰੀ, ਖ਼ਾਲੀ ਝੋਲੀ ਅੱਗੇ ਡਾਹੀਆ। ਸੋ ਬਖ਼ਸ਼ਣਹਾਰਾ ਦੇਵੇ ਪ੍ਰੇਮ ਪ੍ਰੀਤੀ ਵਡ ਸੰਸਾਰੀ, ਜਗਤ ਰੀਤੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿਗੁਰ ਪ੍ਰੇਮ ਜਿਨ੍ਹਾਂ ਜਗ ਲਾਇਆ, ਲੱਗੀ ਅੱਗ ਬੁਝਾਈਆ। ਨਾਤਾ ਤੁਟਾ ਤ੍ਰੈਗੁਣ ਮਾਇਆ, ਰਜੋ ਸਤੋ ਤਮੋ ਪੋਹ ਨਾ ਸਕੇ ਰਾਈਆ। ਪਰਮ ਪੁਰਖ ਦੀ ਮਿਲੀ
ਛਾਇਆ, ਭੈ ਭੌ ਰਹਿਣ ਕੋਇ ਨਾ ਪਾਈਆ। ਗ੍ਰਹਿ ਮੰਦਰ ਆਪਣਾ ਇਕ ਸੁਹਾਇਆ, ਘਰ ਸਾਚੇ ਵੱਜੇ ਵਧਾਈਆ। ਨਾਮ ਅਗੰਮੀ ਢੋਲਾ ਗਾਇਆ, ਜੋਤ ਨੂਰ ਦਿਤਾ ਪਰਗਟਾਈਆ। ਜਨਮ ਮਰਨ ਦਾ ਗੇੜ ਚੁਕਾਇਆ, ਆਵਣ ਜਾਵਣ ਰਿਹਾ ਨਾ ਰਾਈਆ। ਮਾਤ ਗਰਭ ਨਾ ਫੇਰਾ ਪਾਇਆ, ਦਸ ਦਸ ਮਾਸ ਨਾ ਅਗਨ ਤਪਾਈਆ। ਚਿਤ੍ਰਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕੋਇ ਕੁੜਮਾਈਆ। ਜੇਰਜ ਅੰਡਜ ਉਤਭੁਜ ਸੇਤਜ ਨਾ ਕੋਇ ਭਵਾਇਆ, ਚਾਰੇ ਖਾਣੀ ਨਾਤਾ ਗਿਆ ਤੁੜਾਈਆ। ਸਾਚੀ ਬਾਣੀ ਰਾਗ ਅਲਾਇਆ, ਪਰਾ ਪਸੰਤੀ ਮਧਮ ਬੈਖਰੀ ਨਿਉਂ ਨਿਉਂ ਸੀਸ ਨਿਵਾਈਆ। ਕਾਗਦ ਕਲਮ ਨਾ ਲੇਖ ਚੁਕਾਇਆ, ਸ਼ਾਹੀ ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪ੍ਰੇਮ ਇਕ ਸਿਖਾਇਆ, ਜਿਸ ਦੀ ਸਿਖਿਆ ਦੋ ਜਹਾਨਾਂ ਪਾਈਆ। ਤੇਈ ਅਵਤਾਰਾਂ ਮਿਲ ਕੇ ਸੰਗ ਨਿਭਾਇਆ, ਈਸਾ ਮੂਸਾ ਮੁਹੰਮਦ ਜੋੜ ਜੁੜਾਈਆ। ਨਾਨਕ ਗੋਬਿੰਦ ਗੰਢ ਰਖਾਇਆ, ਪੱਲੂ ਆਪਣਾ ਇਕ ਫੜਾਈਆ। ਭਗਤ ਅਠਾਰਾਂ ਰੰਗ ਚੜ੍ਹਾਇਆ, ਪ੍ਰੇਮ ਪ੍ਰੀਤੀ ਅੰਦਰ ਵੱਜੀ ਵਧਾਈਆ। ਤਕਦਿਆਂ ਤਕਦਿਆਂ ਲੋਕਮਾਤ ਇਹ ਵੇਲਾ ਆਇਆ, ਜਿਸ ਦੀ ਰੁਤੜੀ ਆਪ ਸੁਹਾਈਆ। ਗੁਰ ਚੇਲਾ ਇਕੋ ਘਰ ਬਹਾਇਆ, ਘਰ ਸਾਚੇ ਖ਼ੁਸ਼ੀ ਵਖਾਈਆ । ਪੂਰਬ ਜਨਮ ਦਾ ਵਿਛੜਿਆ ਮੇਲਾ ਅੰਤ ਮਿਲਾਇਆ, ਮਿਲਨੀ ਹਰਿ ਜਗਦੀਸ ਕਰਾਈਆ। ਸੱਜਣ ਸੁਹੇਲਾ ਬਣ ਕੇ ਆਇਆ, ਦੂਰ ਦੁਰਾਡਾ ਪਾਂਧੀ ਰਾਹੀਆ। ਵੇਲਾ ਵਕਤ ਆਪ ਸੁਹਾਇਆ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਇਕ ਜਣਾਈਆ। ਵੇਖੋ ਪ੍ਰੇਮ ਪਿਆਰ ਪਰਮ ਪੁਰਖ ਦਾ, ਪ੍ਰੀਤਾਂ ਵਿਚੋਂ ਪ੍ਰੀਤ ਲਗਾਈਆ। ਨਾਤਾ ਜੋੜ ਪਿਓ ਪੁਤ ਦਾ, ਗੁਰਮੁਖ ਗੁਰ ਗੁਰ ਗੋਦ ਬਹਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕਦਾ, ਜੁਗ ਚੌਕੜੀ ਸ਼ਬਦੀ ਤੀਰ ਚਲਾਈਆ। ਕਲਜੁਗ ਵੇਖੋ ਪੰਧ ਮੁੱਕਦਾ, ਰੈਣ ਅੰਧੇਰੀ ਪੜਦਾ ਦਏ ਉਠਾਈਆ। ਜਨ ਭਗਤਾਂ ਮਾਰਗ ਦੱਸੇ ਸੁਖ ਦਾ, ਸੁਖ ਆਤਮ ਵਿਚ ਜਣਾਈਆ। ਇਹ ਖੇਲ ਮਰਦ ਮਰਦਾਨੇ ਮਨੁੱਖ ਦਾ, ਜੋ ਮਨੁਸ਼ ਦੇਵਤ ਰਿਹਾ ਬਣਾਈਆ। ਪਸੂ ਪ੍ਰੇਤ ਪ੍ਰੇਮ ਪਿਆਰ ਅੰਦਰ ਗੋਦੀ ਚੁੱਕਦਾ, ਦੇਵਣਹਾਰ ਵਡਿਆਈਆ। ਸਤਿਗੁਰ ਪੂਰਾ ਕਦੇ ਨਾ ਰੁਠਦਾ, ਜੁਗ ਜੁਗ ਰੁਸਿਆਂ ਲਏ ਮਨਾਈਆ। ਆਪਣੇ ਮਾਰਗ ਉਤੋਂ ਰਹਿਬਰ ਹੋ ਕੇ ਕਦੇ ਨਾ ਉਕ ਦਾ, ਭੱਜਾ ਜਾਵੇ ਵਾਹੋ ਦਾਹੀਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਸੂ ਪੰਖੀ ਪੰਛੀ ਆਪੇ ਪੁੱਛਦਾ, ਸਮੁੰਦ ਸਾਗਰ ਜਲ ਮੀਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਲਾਵਣਹਾਰਾ, ਹਰਿ ਕਰਤਾ ਇਕ ਅਖਵਾਇੰਦਾ। ਜੁਗ ਚੌਕੜੀ ਲੈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ, ਬ੍ਰਹਿਮੰਡਾਂ ਖੰਡਾਂ ਖੋਜ ਖੋਜਾਇੰਦਾ। ਪ੍ਰਿਥਮੀ ਆਕਾਸ਼ ਪਾਵੇ ਸਾਰਾ, ਗਗਨ ਮੰਡਲ ਪੜਦਾ ਲਾਹਿੰਦਾ। ਰਵ ਸਸ ਸੂਰਜ ਚੰਦ ਦਏ ਅਧਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਸੁਣ ਪੁਕਾਰਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਸ਼ਬਦੀ ਡੰਕਾ ਵਿਚ ਸੰਸਾਰਾ, ਰਾਓ ਰੰਕਾ ਆਪ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਵਸੇ ਬਾਹਰਾ, ਅਨਭਵ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ
ਸਰਬ ਸਮਝਾਇੰਦਾ। ਪ੍ਰੇਮ ਪਿਆਰ ਸਰਬ ਦਾ ਸਾਂਝਾ, ਹਰਿ ਸਤਿਗੁਰ ਆਪ ਜਣਾਈਆ। ਇਸ ਤੋਂ ਕੋਈ ਨਾ ਰਹੇ ਵਾਂਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਸਭ ਦਾ ਗਾਂਦਾ, ਗਾ ਗਾ ਖ਼ੁਸ਼ੀ ਮਨਾਈਆ। ਮਨ ਵਾਸਨਾ ਭਰਿਆ ਭਾਂਡਾ, ਨੌ ਦਰ ਕੂੜ ਹਲਕਾਈਆ। ਦਸਮ ਦਵਾਰੀ ਖੇਲ ਠਾਂਡਾ, ਹਰਿ ਠੋਕਰ ਨਾਲ ਜਣਾਈਆ। ਪੂਰਬ ਜਨਮ ਜੋ ਥੱਕਾ ਮਾਂਦਾ, ਤਿਸ ਫੜ ਬਾਹੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਇਕ ਵਖਾਈਆ। ਪ੍ਰੇਮ ਪਿਆਰ ਦਏ ਵਖਾਲ, ਗੁਰ ਗੁਰ ਆਪ ਜਣਾਈਆ। ਸਤਿਗੁਰ ਹੋਏ ਦਿਆਲ, ਦੀਨਨ ਲਏ ਤਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਭਾਲ, ਹਰਿਜਨ ਆਪਣੇ ਨਾਲ ਜੁੜਾਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਸਰਗੁਣ ਵਣਜ ਇਕ ਕਰਾਈਆ। ਜੋ ਪੂਰਬ ਜਨਮ ਘਾਲਣ ਗਏ ਘਾਲ, ਤਿਨ੍ਹਾਂ ਲੇਖਾ ਲਹਿਣਾ ਰਿਹਾ ਝੋਲੀ ਪਾਈਆ । ਹਕੀਕਤ ਜਾਨਣਹਾਰ ਹਲਾਲ, ਹਰ ਘਟ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਿਆਰ ਕਹੇ ਮੈਂ ਬਾਲਾ ਨਿੱਕਾ, ਨਿੱਕਿਆਂ ਵਿਚੋਂ ਨਜ਼ਰੀ ਆਈਆ। ਪਰਮ ਪੁਰਖ ਅਕਾਲ ਇਕੋ ਪਿਤਾ, ਪਿਤਾ ਇਕੋ ਇਕੋ ਮੇਰੀ ਮਾਈਆ। ਜਿਸ ਮੇਰੇ ਮਸਤਕ ਆਪਣਾ ਲਾਇਆ ਟਿੱਕਾ, ਟਿਕਟਿਕੀ ਆਪਣੇ ਨਾਲ ਲਗਾਈਆ। ਮੈਂ ਓਸ ਦੇ ਕੋਲੋਂ ਸਿੱਖੀ ਇਕੋ ਸਿਖਾ, ਸਿੱਖਾਂ ਨਾਲ ਮਿਲ ਕੇ ਆਪਣਾ ਝਟ ਲੰਘਾਈਆ। ਲੋਕਮਾਤ ਮੈਨੂੰ ਸਚ ਪ੍ਰੇਮ ਦਾ ਮਿਲਿਆ ਹਿੱਸਾ, ਸੋਹਣੀ ਵਸਤ ਆਪਣੇ ਵਿਚ ਟਿਕਾਈਆ। ਜੇ ਕੋਈ ਮੇਰੇ ਪਿਆਰ ਦਾ ਰਸਨਾ ਗੌਂਦਾ ਰਹੇ ਕਿੱਸਾ, ਹਿਰਦੇ ਹਰਿ ਨਾ ਸਕੇ ਵਸਾਈਆ। ਮੈਂ ਉਨ੍ਹਾਂ ਕਦੇ ਨਾ ਦਿਸਾ, ਨੇਤਰਹੀਣ ਦੇਣ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਰਿਹਾ ਮਿਲਾਈਆ। ਗੁਰਮੁਖ ਕਹੇ ਮੈਂ ਪਿਆਰਾ ਪ੍ਰੇਮ, ਪ੍ਰੇਮੀਆਂ ਵਿਚੋਂ ਨਜ਼ਰੀ ਆਈਆ। ਰਾਹ ਤੱਕਣ ਮੇਰੇ ਨੈਣ, ਲੋਚਣ ਆਸਾ ਨਾਲ ਤਰਸਾਈਆ। ਅੰਦਰੋਂ ਨਾਦ ਅਨਾਦੀ ਸਾਰੇ ਕਹਿਣ, ਉਚੀ ਕੂਕ ਕੂਕ ਸੁਣਾਈਆ। ਆਤਮ ਪਾਵੇ ਵੈਣ, ਰੋ ਰੋ ਦਏ ਦੁਹਾਈਆ। ਕਵਣ ਵੇਲਾ ਮੇਰਾ ਮਿਲੇ ਸੈਣ, ਸੱਜਣ ਬੇਪਰਵਾਹੀਆ। ਨਾਤਾ ਤੁੱਟੇ ਭਾਈ ਭੈਣ, ਮਾਤ ਪਿਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਆਪ ਵਰਤਾਈਆ। ਪੁਰਖ ਅਕਾਲ ਕਹੇ ਮੈਨੂੰ ਧੁਰ ਦਾ ਫ਼ਿਕਰ, ਫ਼ਿਕਰਿਆਂ ਵਿਚ ਨਾ ਕਿਸੇ ਸਮਝਾਈਆ। ਜੋ ਮੇਰੀ ਧਾਰੋਂ ਆਏ ਨਿਕਲ, ਅੰਤਮ ਓਨ੍ਹਾਂ ਲੈਣਾ ਮਿਲਾਈਆ। ਧੁਰ ਦਾ ਪ੍ਰੇਮ ਬਣ ਕੇ ਮਿੱਤਰ, ਸਾਚਾ ਮੇਲਾ ਦੇਣਾ ਕਰਾਈਆ। ਆਸਾ ਮਨਸਾ ਪੂਰੀ ਕਰ ਕੇ ਇੱਛਤ, ਭਿਛਿਆ ਧੁਰ ਦੀ ਝੋਲੀ ਪਾਈਆ। ਨਾਤਾ ਤੋੜ ਦੋਜ਼ਖ਼ ਜੱਨਤ ਸਵਰਗ ਬਹਿਸ਼ਤ, ਚਰਨ ਕਵਲ ਦੇਣੀ ਸਰਨਾਈਆ। ਬਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚੇ ਭਗਤਾਂ ਮੇਰੇ ਨਾਲ ਕਿਸੇ ਨਾ ਲਾਇਆ ਇਸ਼ਕ, ਆਸ਼ਕ ਮਾਅਸ਼ੂਕ ਹਕੀਕੀ ਮਜਾਜੀ ਦੋਵੇਂ ਨਾ ਗਏ ਤਜਾਈਆ। ਕਰ ਕਿਰਪਾ ਜਿਸ ਨੂੰ ਆਪਣਾ ਦਿਤਾ ਇਸ਼ਟ, ਦ੍ਰਿਸ਼ਟ ਇਕ ਖੁਲ੍ਹਾਈਆ। ਸੋ ਗੁਰਮੁਖ ਨਾਤਾ ਤੋੜ ਕੇ ਕੂੜੀ ਸ੍ਰਿਸ਼ਟ , ਪ੍ਰੇਮ ਸਤਿਗੁਰ ਨਾਲ ਪਾਈਆ। ਜਿਨ੍ਹਾਂ ਦੀ ਬਾਕੀ ਜੁਗ ਜੁਗ ਦੀ ਬਚਤ ਰਹਿ ਗਈ ਲਿਖਤ, ਉਨ੍ਹਾਂ ਦੇ ਲੇਖੇ ਆਪ ਲਿਖਾਈਆ। ਇਹੋ ਸਤਿਗੁਰ ਪਿਆਰ ਦੀ ਸਾਚੀ ਮਿਠਤ, ਜਿਸ ਦੀ ਰਸਨਾ ਜਿਹਵਾ ਸਾਰ ਨਾ ਪਾਈਆ।
ਗੁਰੂ ਪਿਆਰ ਬਦਲੇ ਕਰਨੀ ਪਏ ਨਾ ਕਿਸੇ ਦੀ ਮਿੰਨਤ, ਝੋਲੀ ਅਗੇ ਕਿਸੇ ਨਾ ਡਾਹੀਆ। ਜੋ ਸਤਿਗੁਰ ਸਰਨੀ ਲੱਗ ਕੇ ਕਰੇ ਨਾ ਇੱਲਤ, ਤਿਸ ਕੋਝੇ ਕਮਲੇ ਪਾਰ ਕਰਾਈਆ। ਬਿਨ ਸਤਿਗੁਰ ਕਿਰਪਾ ਪੰਜ ਤਤ ਕਾਇਆ ਮਾਟੀ ਕਿਸੇ ਨਾ ਮਿਲਦਾ ਖ਼ਿਲਅਤ, ਸਿਰ ਹੱਥ ਨਾ ਕੋਇ ਰਖਾਈਆ। ਅੰਤ ਖੁਆਰੀ ਦੁਨੀਆਦਾਰੀ ਜ਼ਿੱਲਤ, ਜ਼ੇਬੋਜ਼ੀਨ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਪ੍ਰਭੂ ਦੀ ਮਿੱਲਤ, ਮਿਲ ਮਿਲ ਭਗਤਾਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪ੍ਰੇਮ ਸਰਬ ਸਮਝਾਈਆ। ਸਾਚਾ ਪ੍ਰੇਮ ਸੁਣੋ ਚਾਰ ਵਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਦ੍ਰਿੜਾਇੰਦਾ। ਨਿਜ ਨੇਤਰ ਖੋਲ੍ਹੋ ਹਰਨ ਫਰਨ, ਜਿਸ ਦੇ ਵਿਚੋਂ ਸਤਿਗੁਰ ਨਜ਼ਰੀ ਆਇੰਦਾ। ਦਰਸ਼ਨ ਪਾਓ ਧਰਨੀ ਧਰਨ, ਤਾਰਨਹਾਰਾ ਦਇਆ ਕਮਾਇੰਦਾ। ਲੇਖਾ ਚੁਕਾਓ ਮਰਨ ਡਰਨ, ਆਵਣ ਜਾਵਣ ਪੰਧ ਮੁਕਾਇੰਦਾ। ਸਿਖਿਆ ਸਿਖੋ ਸਾਚੇ ਪੌੜੇ ਚੜ੍ਹਨ, ਕਾਇਆ ਮੰਦਰ ਅੰਦਰ ਇਕ ਦਰਸਾਇੰਦਾ। ਲੇਖਾ ਮੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਸਮਝਾਇੰਦਾ। ਪਰਮ ਪੁਰਖ ਦੀ ਸਾਚੀ ਸਰਨ, ਸਰਨਗਤ ਇਕ ਰਖਾਇੰਦਾ। ਆਤਮ ਪਰਮਾਤਮ ਜਗ ਜੀਵ ਜਹਾਨ ਢੋਲਾ ਪੜ੍ਹਨ, ਧੁਰ ਦਾ ਰਾਗ ਇਕ ਸੁਣਾਇੰਦਾ। ਦਰਗਾਹ ਸਾਚੀ ਸਚ ਦਵਾਰੇ ਸੰਤ ਸੁਹੇਲੇ ਵੜਨ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਪ੍ਰੇਮ ਪਿਆਰ ਪ੍ਰੀਤੀ ਅੰਦਰ ਜੋ ਸਤਿਗੁਰ ਸਰਨਾਈ ਪੜਨ, ਤਿਨ੍ਹਾਂ ਮਸਤਕ ਟਿੱਕਾ ਨਾਮ ਨਿਧਾਨ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਬਣਾਇੰਦਾ। ਸਚ ਪ੍ਰੇਮ ਬਣਿਆ ਦਰਬਾਰੀ ਲਾਲ, ਲਾਲਾਂ ਵਿਚੋਂ ਲਾਲ ਨਜ਼ਰੀ ਆਈਆ। ਜਿਸ ਦਾ ਨਿਰਗੁਣ ਬਣ ਦਲਾਲ, ਸਰਗੁਣ ਜੋੜ ਜੁੜਾਈਆ। ਪੂਰਬ ਹੱਲ ਹੋਇਆ ਸਵਾਲ, ਅੱਗੇ ਲੇਖਾ ਚੁੱਕਿਆ ਕਲਮ ਸ਼ਾਹੀਆ। ਸਾਚੀ ਗੋਦੀ ਲਏ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਡਿਆਈ ਮਾਣਸ ਜਨਮ, ਕਲਜੁਗ ਵੱਜੇ ਸਚ ਵਧਾਈਆ। ਨਿਹਕਰਮੀ ਲੇਖੇ ਲਾਏ ਤੇਰਾ ਕਰਮ, ਕਰਮ ਕਾਂਡ ਡੇਰਾ ਢਾਹੀਆ। ਧੁਰ ਸਰਨਾਈ ਹਰਿ ਦੀ ਸਰਨ, ਸਰਨਗਤ ਇਕ ਜਣਾਈਆ। ਕੂੜੀ ਕਿਰਿਆ ਕੁੜਾਵੇ ਪਾਪ ਝੜਨ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਜਨ ਲਾਲ ਰੰਗੀਲੇ, ਰੰਗ ਰੱਤਾ ਆਪ ਚੜ੍ਹਾਇੰਦਾ। ਪ੍ਰਭੂ ਮਿਲਣ ਦੇ ਸਚ ਵਸੀਲੇ, ਵਸਲ ਆਪਣਾ ਇਕ ਕਰਾਇੰਦਾ। ਲੇਖਾ ਚੁੱਕਿਆ ਜਗਤ ਤਹਿਸੀਲੇ, ਸਚ ਅਦਾਲਤ ਅਦਲ ਕਮਾਇੰਦਾ। ਲੱਭਣਾ ਪਏ ਨਾ ਕੋਇ ਵਕੀਲੇ, ਵੁਕਲਾ ਸੰਗ ਨਾ ਕੋਇ ਰਖਾਇੰਦਾ। ਅੱਗੇ ਕਰਨੀ ਨਾ ਪਏ ਅਪੀਲੇ, ਅਪਰੰਪਰ ਸਵਾਮੀ ਅੰਤਰਜਾਮੀ ਸੇਵ ਕਮਾਇੰਦਾ। ਜੋ ਵਸਦਾ ਅੰਬਰ ਉਪਰ ਨੀਲੇ, ਨੀਲੇ ਵਾਲਾ ਜੋੜ ਜੁੜਾਇੰਦਾ। ਜਿਸ ਨੂੰ ਸਮਝ ਨਾ ਸਕੇ ਕੋਈ ਦਲੀਲੇ, ਸੋਚ ਸੋਚ ਨਾ ਕੋਇ ਰਖਾਇੰਦਾ। ਸੋ ਗੁਰਮੁਖ ਗੁਰਸਿਖ ਹਰਿਜਨ ਸਾਚੇ ਸਚ ਨਗੀਨੇ, ਤਖ਼ਤ ਨਿਵਾਸੀ ਆਪਣੇ ਤਾਜ ਟਿਕਾਇੰਦਾ। ਜਿਹੜਾ ਪਰਵਰਦਿਗਾਰ ਮਿਲਿਆ ਨਾ ਮੱਕੇ ਮਦੀਨੇ, ਮਦਦਗਾਰ ਹੋ ਕੇ ਫੇਰਾ ਪਾਇੰਦਾ। ਸਾਚੇ ਅਸਵ ਕਸ ਕੇ ਜ਼ੀਨੇ, ਸ਼ਾਹ ਸਵਾਰਾ ਵੇਸ ਵਟਾਇੰਦਾ। ਦੋ ਜਹਾਨਾਂ ਕਰ ਅਧੀਨੇ, ਆਅਲਾ ਅਦਨਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਵੇਖ ਵਖਾਇੰਦਾ। ਵੇਖੇ ਅੰਦਰ ਪ੍ਰੇਮ ਅਥਾਹ, ਦੀਨ ਦੁਨੀ ਸਮਝ ਨਾ ਆਈਆ। ਰਹਿਬਰ ਬਣ ਕੇ ਇਕ
ਖ਼ੁਦਾ, ਖ਼ੁਦੀ ਤਕੱਬਰੀ ਰਿਹਾ ਮਿਟਾਈਆ। ਜੋ ਆਤਮ ਨਾਲੋਂ ਹੋਇਆ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਸੋ ਸਾਹਿਬ ਮਿਹਰਵਾਨ, ਮਹਿਬੂਬ ਫੇਰਾ ਪਾਈਆ। ਕੋਈ ਸਮਝ ਨਾ ਸਕੇ ਇਨਸਾਨ, ਹੈਵਾਨ ਭੇਵ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਲਾਉਂਦੇ ਗਏ ਅਨੁਮਾਨ, ਭਵਿਖਤ ਢੋਲੇ ਰਾਗ ਅਲਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਭਗਵਾਨ, ਜਨ ਭਗਤਾਂ ਹੋਏ ਸਹਾਈਆ। ਗੁਰਮੁਖੋ ਗੁਰਸਿਖੋ ਪ੍ਰੇਮ ਪ੍ਰੀਤੀ ਬਿਨ ਮੰਗਿਆ ਦੇਵੇ ਦਾਨ, ਠਾਂਡੀ ਸੀਤੀ ਝੋਲੀ ਪਾਈਆ। ਸ਼ਬਦ ਸਵਾਮੀ ਧੁਰ ਦਾ ਕਾਹਨ, ਘਨ੍ਹਈਆ ਬੰਸਰੀ ਨਾਮ ਵਜਾਈਆ। ਸੀਤਾ ਸੁਰਤੀ ਸਈਆ ਮਈਆ ਕਰੇ ਪਰਨਾਮ, ਬੰਧਨ ਇਕੋ ਇਕ ਵਖਾਇੰਦਾ। ਚਾਰ ਵਰਨ ਅਠਾਰਾਂ ਬਰਨ ਲੱਭਿਆ ਨਾ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਆਪ ਸਮਝਾਇੰਦਾ। ਸਤਿਗੁਰ ਪਿਆਰ ਸੱਚਾ ਈਮਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਜੁਗ ਜੁਗ ਜਗਤ ਕਰਨ ਜਹਾਨ, ਜਿਨ੍ਹਾਂ ਧਿਆਨ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਰੂਪੀ ਹੋ ਮਿਹਰਵਾਨ, ਸ਼ਬਦ ਸਰੂਪੀ ਆਪਣਾ ਰਾਹ ਵਖਾਇੰਦਾ।
੬ ਭਾਦਰੋਂ ੨੦੨੧ ਬਿਕ੍ਰਮੀ ਅਜਮੇਰ ਸਿੰਘ ਦੇ ਗ੍ਰਹਿ ਪਿੰਡ ਘਗਰਾਣਾ
ਜਿਸ ਨੂੰ ਕਹਿਣ ਗੁਰੂ ਮਹਾਰਾਜ, ਆਦਿ ਜੁਗਾਦਿ ਜੁਗ ਚੌਕੜੀ ਸੋਭਾ ਪਾਇੰਦਾ। ਜਿਸ ਦਾ ਦੋ ਜਹਾਨਾਂ ਸੱਚਾ ਰਾਜ, ਸ਼ਾਹ ਪਾਤਸ਼ਾਹ ਭੂਪਤ ਭੂਪ ਇਕ ਅਖਵਾਇੰਦਾ। ਜਿਸ ਦਾ ਅਗੰਮ ਅਥਾਹ ਡੂੰਘਾ ਰਾਜ਼, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜਿਸ ਦੇ ਘਰ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਮੁਹਤਾਜ, ਵਸਤ ਅਮੋਲਕ ਇਕ ਵਰਤਾਇੰਦਾ। ਜਿਸ ਦੇ ਸੀਸ ਸਤਿ ਸਤਿਵਾਦੀ ਸੱਚਾ ਤਾਜ, ਤਖ਼ਤ ਨਿਵਾਸੀ ਨਾਮ ਰਖਾਇੰਦਾ। ਜਿਸ ਦਾ ਲੱਖ ਚੁਰਾਸੀ ਘਟ ਘਟ ਅੰਦਰ ਵਾਸ, ਬ੍ਰਹਿਮੰਡ ਖੰਡ ਪੁਰੀ ਲੋਅ ਆਪਣੀ ਕਾਰ ਕਮਾਇੰਦਾ। ਸੋ ਸਤਿਗੁਰ ਸਾਹਿਬ ਸਚ ਦਵਾਰ ਕਰੇ ਨਿਵਾਸ, ਜਿਸ ਦਾ ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੂਰਜ ਚੰਦ ਨਾ ਕੋਇ ਪਰਕਾਸ਼, ਮੰਡਲ ਮੰਡਪ ਨਜ਼ਰ ਕੋਇ ਨਾ ਆਇੰਦਾ । ਲੇਖਾ ਦਿਸੇ ਨਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜਿਸ ਨੂੰ ਕਹਿਣ ਗੁਰੂ ਮਹਾਰਾਜ, ਸਚਖੰਡ ਨਿਵਾਸੀ ਬੇਪਰਵਾਹੀਆ। ਜਿਸ ਦੀ ਸਚ ਸਤਿ ਅਮੋਲਕ ਦਾਤ, ਨਿਤ ਨਵਿਤ ਰਿਹਾ ਵਰਤਾਈਆ। ਜਿਸ ਦੀ ਬੋਧ ਅਗਾਧ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਦਾ ਖੇਲ ਅਲੱਖਨਾ ਲਾਖ, ਅਲਖ ਅਗੋਚਰ ਵੱਡੀ ਵਡਿਆਈਆ। ਜਿਸ ਦਾ ਸਚ ਦਵਾਰੇ ਸਚ ਨਿਵਾਸ, ਮਹੱਲ ਅਟਲ ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਚ ਮਹਾਰਾਜ ਪੁਰਖ ਅਕਾਲ, ਅਕਲ ਕਲਧਾਰੀ ਇਕ ਅਖਵਾਇੰਦਾ। ਸਚਖੰਡ ਨਿਵਾਸੀ ਦੀਨ ਦਿਆਲ, ਦਇਆ ਨਿਧ ਠਾਕਰ ਆਪਣੀ ਦਇਆ ਕਮਾਇੰਦਾ। ਸੁਤ ਦੁਲਾਰਾ ਜਨਣੀ ਜਨ ਬਣਕੇ ਜਣੇ ਲਾਲ, ਪੂਤ ਸਪੂਤਾ ਆਪ ਪਰਗਟਾਇੰਦਾ। ਸਾਚਾ ਬਖ਼ਸ਼ ਇਕ ਸਥਾਨ, ਭੂਮਿਕਾ ਧੁਰ ਦੀ ਆਪ ਸਮਝਾਇੰਦਾ। ਥਿਰ ਘਰ ਖੋਲ੍ਹ ਦਰ ਮਕਾਨ, ਮਿਹਰਵਾਨ
ਮਿਹਬਾਨ ਆਪਣਾ ਪੜਦਾ ਲਾਹਿੰਦਾ। ਸ਼ਬਦ ਗੁਰੂ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਸੁਤ ਦੁਲਾਰਾ ਸ਼ਬਦੀ ਗੁਰ, ਪਰਮ ਪੁਰਖ ਆਪ ਪਰਗਟਾਈਆ। ਨਿਰਗੁਣ ਧਾਰ ਜੋਤੀ ਜੁੜ, ਮੇਲ ਮਿਲਾਵਾ ਆਪਣੇ ਨਾਲ ਰਖਾਈਆ। ਸਤਿ ਸਤਿਵਾਦੀ ਆਪਣੀ ਪੂਰੀ ਕਰੇ ਲੋੜ, ਜੋੜਾ ਧੁਰ ਦਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਏਕਾ ਦਏ ਜਣਾਈਆ। ਸਚ ਮਹਾਰਾਜ ਸੱਚਾ ਸ਼ਹਿਨਸ਼ਾਹ, ਪੁਰਖ ਅਬਿਨਾਸ਼ੀ ਇਕ ਅਖਵਾਇੰਦਾ। ਤਖ਼ਤ ਨਿਵਾਸੀ ਬੇਪਰਵਾਹ, ਬੇਅੰਤ ਆਪਣੀ ਕਾਰ ਕਮਾਇੰਦਾ। ਸ਼ਬਦ ਅਗੰਮੀ ਏਕਾ ਜਗਹ, ਸਚ ਦਵਾਰ ਇਕ ਵਸਾਇੰਦਾ । ਚਰਨ ਕਵਲ ਦਏ ਟਿਕਾ, ਥਿਰ ਘਰ ਰੱਖ ਨਾਉਂ ਆਪ ਸਮਝਾਇੰਦਾ। ਸਚ ਵਸੇਰਾ ਆਪ ਕਰਾ, ਨੇਰਨ ਨੇਰਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਡਿਆਇੰਦਾ। ਸ਼ਬਦੀ ਗੁਰ ਪ੍ਰਭ ਚਰਨ ਨਿਵਾਸ, ਥਿਰ ਘਰ ਮਿਲੇ ਮਾਣ ਵਡਿਆਈਆ। ਸੋ ਪੁਰਖ ਨਿਰੰਜਣ ਖੇਲ ਤਮਾਸ਼, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਏਕੰਕਾਰ ਦੇਵੇ ਦਾਤ, ਆਦਿ ਨਿਰੰਜਣ ਖ਼ੁਸ਼ੀ ਮਨਾਈਆ । ਅਬਿਨਾਸ਼ੀ ਕਰਤਾ ਕਰਕੇ ਵਾਸ, ਸ੍ਰੀ ਭਗਵਾਨ ਪਰਦਾ ਦਏ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਗੁਣਤਾਸ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ। ਸ਼ਬਦ ਗੁਰ ਸਚ ਦਵਾਰ, ਥਿਰ ਘਰ ਮੰਦਰ ਇਕ ਬਣਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਦਿਵਸ ਰਾਤੀ ਨਾ ਕੋਇ ਵਿਹਾਰ, ਘੜੀ ਪਲ ਨਾ ਵੰਡ ਵੰਡਾਈਆ। ਰੁੱਤੀ ਰੁੱਤ ਨਾ ਕੋਈ ਥਿਤ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਇਕ ਵਸਾਈਆ । ਸ਼ਬਦੀ ਗੁਰ ਘਰ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਕਰੇ ਆਪਣਾ ਕੰਮ, ਹਰਿ ਕਰਤਾ ਸਾਚੀ ਕਾਰ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਵਾਸ ਇਕ ਵਖਾਈਆ। ਸਚ ਨਿਵਾਸ ਪੁਰਖ ਅਕਾਲ ਸਰਨ, ਪੁਰਖੋਤਮ ਦੇਵਣਹਾਰ ਵਡਿਆਈਆ। ਨੇਤਰ ਖੋਲ੍ਹ ਆਪਣਾ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਮੰਜ਼ਲ ਪੌੜੇ ਇਕੋ ਚੜ੍ਹਨ, ਪਾਂਧੀ ਪੰਧ ਨਾ ਕੋਇ ਵਡਿਆਈਆ । ਧੁਰ ਦਾ ਢੋਲਾ ਸੋਹਲਾ ਇਕੋ ਪੜ੍ਹਨ, ਬਿਨ ਅੱਖਰਾਂ ਰਾਗ ਅਲਾਈਆ। ਸੁਤ ਦੁਲਾਰੇ ਸਾਚੇ ਵੜਨ, ਮਹੱਲ ਅਟਲ ਉਚ ਮਨਾਰ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗੁਰ ਮੰਦਰ ਇਕ ਸਮਝਾਈਆ। ਗੁਰ ਸ਼ਬਦ ਕਹੇ ਮੇਰਾ ਸਚ ਟਿਕਾਣਾ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਚਤੁਰ ਸੁਘੜ ਸਿਆਣਾ, ਮਨ ਮਤ ਬੁਧ ਭੇਵ ਨਾ ਰਾਈਆ । ਪੁੱਜ ਨਾ ਸਕੇ ਬਿਬਾਣਾ, ਪੌਣ ਉਨੰਜਾ ਸੀਸ ਝੁਕਾਈਆ। ਮਾਣ ਨਾ ਰਹੇ ਕੋਈ ਰਾਣਾ, ਰਾਜ ਰਾਜਾਨ ਸ਼ਾਹ ਸੁਲਤਾਨ ਦੇਣ ਦੁਹਾਈਆ। ਕਿਰਪਾ ਕਰ ਬਖ਼ਸ਼ਿਸ਼ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਮਹੱਲ ਅਟਲ ਇਕ ਸੁਹਾਨਾ, ਸਚ ਦਵਾਰ ਕਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਘਰ ਸਤਿ ਨਿਵਾਸ, ਆਪ ਕਰਾਏ ਪੁਰਖ ਅਬਿਨਾਸ਼,
ਅਬਿਨਾਸ਼ੀ ਕਰਤਾ ਵਡ ਵਡਿਆਈਆ। ਨਿਹਕਲੰਕ ਹਰਿ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਜੋਤੀ ਜਾਤਾ ਜੋਤ ਉਜਿਆਰ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸ਼ਬਦੀ ਡੰਕ ਵਿਚ ਸੰਸਾਰ, ਵਡ ਸੰਸਾਰੀ ਆਪ ਵਜਾਈਆ। ਨਾਨਕ ਗੋਬਿੰਦ ਬਣ ਲਿਖਾਰ, ਵਾਕ ਭਵਿਖਤ ਗਏ ਸਮਝਾਈਆ। ਵੇਦ ਵਿਆਸਾ ਕਰ ਪੁਕਾਰ, ਉਚੀ ਕੂਕ ਕੂਕ ਅਲਾਈਆ। ਈਸਾ ਵਾਜਾਂ ਗਿਆ ਮਾਰ, ਮੇਰਾ ਪਿਤਾ ਭੱਜਾ ਆਵੇ ਵਾਹੋ ਦਾਹੀਆ। ਮੁਹਮੰਦ ਨੈਣ ਰਿਹਾ ਉਠਾਲ, ਚੌਦਾਂ ਤਬਕਾਂ ਪਰੇ ਧਿਆਨ ਲਗਾਈਆ। ਪਰਵਰਦਿਗਾਰ ਸਾਂਝਾ ਯਾਰ, ਜਲਵਾ ਨੂਰ ਕਰੇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਖਾਣੀ ਬਾਣੀ ਰਹੀ ਸਮਝਾਈਆ। ਕਾਗ਼ਜ਼ ਕਲਮ ਸ਼ਾਹੀ ਗਏ ਹਾਰ, ਕਾਤਬ ਬਣ ਬਣ ਆਪਣੀ ਕਲਮ ਚਲਾਈਆ। ਸਤਿਗੁਰ ਸ਼ਬਦ ਨਿਹਕਲੰਕ ਨਿਰਵੈਰ ਕਲਕੀ ਅਵਤਾਰ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਪੂਤ ਸਪੂਤਾ ਬ੍ਰਾਹਮਣ ਗੌੜਾ ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਸਮਝ ਨਾ ਪਾਏ ਕੋਈ ਜੀਵ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਲੰਕ ਹਰਿ ਕਾ ਰੂਪ, ਹਰਿ ਜੂ ਆਪ ਅਖਵਾਇੰਦਾ। ਜਿਸ ਦਾ ਡੰਕਾ ਚਾਰ ਕੂਟ, ਦਹਿ ਦਿਸ਼ਾ ਹੁਕਮ ਸੁਣਾਇੰਦਾ। ਲੇਖ ਚੁਕਾਏ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇੰਦਾ। ਦਏ ਵਡਿਆਈ ਕਾਇਆ ਪੰਜ ਤਤ ਭੂਤ, ਭਵਿਖਤ ਆਪਣਾ ਵੇਖ ਵਖਾਇੰਦਾ। ਵਸਣਹਾਰਾ ਮਹੱਲ ਅਟਲ ਇਕ ਅਰੂਜ, ਅਰਸ਼ ਫ਼ਰਸ਼ ਚਰਨਾਂ ਹੇਠ ਦਬਾਇੰਦਾ। ਭੇਵ ਖੁਲ੍ਹਾਏ ਆਪਣਾ ਦੂਜ, ਜਨ ਭਗਤਾਂ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਇੰਦਾ। ਕਲ ਕਲਕੀ ਜੋਤ ਉਜਾਲਾ, ਨਿਰਵੈਰ ਵੱਡੀ ਵਡਿਆਈਆ। ਦੋ ਜਹਾਨਾਂ ਬਣ ਰਖਵਾਲਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇ ਹਾਲਾ, ਲੱਖ ਚੁਰਾਸੀ ਖੋਜੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਤ੍ਰੈਗੁਣ ਵੇਖੇ ਜਗਤ ਜੰਜਾਲਾ, ਪੰਜ ਤਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਰਿਹਾ ਉਠਾਈਆ । ਸਤਿ ਧਰਮ ਦੀ ਸਚ ਸੱਚੀ ਧਰਮਸਾਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਦਏ ਵਡਿਆਈਆ। ਕਲ ਕਲਕੀ ਨਿਹਕਲੰਕ ਏਕ, ਆਦਿ ਪੁਰਖ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰਖਦੇ ਟੇਕ, ਭਗਤ ਭਗਵਾਨ ਓਟ ਰਖਾਈਆ। ਹਰ ਘਟ ਅੰਤਰ ਜੋ ਰਿਹਾ ਵੇਖ, ਅਨਭਵ ਆਪਣਾ ਖੇਲ ਰਚਾਈਆ। ਸੰਬਲ ਵਸਣਹਾਰਾ ਸਾਚੇ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਨੂੰ ਲੱਭਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਹੱਥ ਕਿਸੇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਕਰ ਕੇ ਭੇਸ, ਵੇਸ ਅਵੱਲੜਾ ਇਕ ਵਟਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਸਤਿਜੁਗ ਸਤਿ ਸਤਿ ਦੇਵੇ ਸੰਦੇਸ਼, ਬੋਧ ਅਗਾਧ ਕਰੇ ਪੜ੍ਹਾਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਸਾਚੇ ਸੰਤਾਂ ਕਾਇਆ ਮੰਦਰ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਦੱਸੇ ਭੇਦ, ਬਜਰ ਕਪਾਟੀ ਪੜਦਾ ਪਰੇ ਹਟਾਈਆ। ਸੋ ਅੰਤਰ ਆਤਮ ਪਰਮਾਤਮ ਲੈਣ ਪੇਖ, ਨਿਜ ਨੇਤਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਨਿਹਕਲੰਕ ਇਕੋ ਏਕ, ਏਕੰਕਾਰ ਅਖਵਾਈਆ। ਪੰਜ ਤਤ ਨਰ ਨਿਹਕਲੰਕ, ਤਤਵ ਤਤ ਨਾ ਕੋਇ ਵਡਿਆਈਆ। ਪੁਰਖ ਅਕਾਲ ਜਿਸ ਦਾ ਦੋ ਜਹਾਨ ਸਾਚਾ ਡੰਕ, ਸ਼ਬਦੀ
ਸ਼ਬਦ ਰਾਗ ਅਲਾਈਆ । ਸੋ ਸਾਹਿਬ ਦਿਆਲ ਹੋ ਕੇ ਸਾਢੇ ਤਿੰਨ ਹੱਥ ਸੁਹਾਏ ਬੰਕ, ਬੰਕ ਦਵਾਰੀ ਸੋਭਾ ਪਾਈਆ। ਜਿਸ ਨੂੰ ਅੰਕੜਿਆਂ ਵਿਚ ਕਰੇ ਨਾ ਕੋਈ ਅੰਕ, ਬੀਸ ਬੀਸਾ ਹਰਿ ਜਗਦੀਸ਼ਾ ਸ਼ਾਹ ਪਾਤਸ਼ਾਹ ਇਕ ਅਖਵਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਸਚ ਹਦੀਸਾ ਨਾਮ ਮੰਤਰ ਕਲਮਾਂ ਸਤਿ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਬੇਪਰਵਾਹੀਆ। ਨਿਹਕਲੰਕ ਸ੍ਰੀ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਜੁਗ ਚੌਕੜੀ ਦੇਵੇ ਦਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਬਣ ਕੇ ਸਾਚਾ ਕਾਹਨ, ਨਾਮ ਬੰਸਰੀ ਇਕ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰ ਧਿਆਨ, ਜੇਰਜ ਅੰਡਾਂ ਖੋਜ ਖੋਜਾਇੰਦਾ। ਜੋਧਾ ਸੂਰਬੀਰ ਬਣ ਬਲਵਾਨ, ਨੌਜਵਾਨ ਆਪਣਾ ਹੁਕਮ ਵਰਤਾਇੰਦਾ । ਖੜਗ ਖੰਡਾ ਤੀਰ ਕਮਾਨ, ਸ਼ਸਤਰ ਬਸਤਰ ਇਕ ਨਿਸ਼ਾਨ, ਸ਼ਬਦੀ ਧਾਰ ਧਾਰ ਧਾਰ ਵਿਚੋਂ ਪਰਗਟਾਇੰਦਾ। ਜਿਸਦਾ ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜੇਹਵਾ ਬੱਤੀ ਦੰਦ ਦੇ ਕੇ ਗਏ ਬਿਆਨ, ਕਾਗ਼ਜ਼ ਕਲਮ ਸ਼ਾਹੀ ਵੰਡ ਵੰਡਾਇੰਦਾ। ਸੋ ਸਾਹਿਬ ਸਵਾਮੀ ਪੁਰਖ ਨਿਰੰਜਣ ਧੁਰ ਦਾ ਦਾਤਾ ਸ੍ਰੀ ਭਗਵਾਨ, ਨਿਹਕਲੰਕ ਕਲ ਕਲਕੀ ਇਕ ਅਖਵਾਇੰਦਾ।